ਪੁਸਤਕਾਲਾਭਾਗ ੧੮

੫ ਵਿਸਾਖ ਸ਼ਹਿਨਸ਼ਾਹੀ ਸੰਮਤ ੧ ਆਰ ਐਲ ਸ਼ਰਮਾ ਦੇ ਘਰ ਬੈਰਨ ਦੇ ਨਾਲ ਬਚਨ ਜੰਮੂ

ਜਰਮਨੀ ਹੋਈ ਵੰਡ, ਹਿੱਸੇ ਦੋ ਨਜ਼ਰੀ ਆਈਆ। ਅਧ ਵਿਚਕਾਰ ਕੀਤਾ ਖੰਡ ਖੰਡ, ਮੇਲਾ ਸਚ ਨਾ ਕੋਇ ਮਿਲਾਈਆ। ਮਨ ਹੰਕਾਰ ਦਰਮਿਆਨੀ ਕੰਧ, ਕੂੜੀ ਜਗਤ ਬਣਾਈਆ। ਨੌ ਸਾਲ ਤਕ ਪਵੇ ਠੰਡ, ਸਾਂਤਕ ਸਤਿ ਸਤਿ ਰੂਪ ਸਮਾਈਆ। ਹੌਲੀ ਹੌਲੀ ਖੁਲ੍ਹਦੀ ਜਾਏ ਗੰਢ, ਲੇਖਾ ਮੁੱਕੇ ਕੂੜ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਹਿਜੇ ਸਹਿਜੇ ਅੰਤਮ ਅੰਤਮ ਇਕ ਵਖਾਈਆ। ਨੌ ਸਾਲ ਦਿਸਣ ਬਾਕੀ, ਅਗਲਾ ਪੰਧ ਜਣਾਈਆ। ਫੇਰ ਪ੍ਰੇਮ ਪਿਆਲਾ ਪੀਣਾ ਬਣ ਕੇ ਸਾਕੀ, ਦੋਹਾਂ ਧਿਰਾਂ ਵੱਜੇ ਵਧਾਈਆ ।

ਰਸ਼ੀਆ ਬਣ ਜਾਏ ਅੰਦਰੋਂ ਸਾਥੀ, ਬਾਹਰੋਂ ਹੋਏ ਜੁਦਾਈਆ। ਅਮਰੀਕਾ ਮੰਨ ਜਾਏ ਅੰਦਰੋਂ ਆਖੀ, ਆਪਣਾ ਆਪ ਬਦਲਾਈਆ। ਪਿਛਲਾ ਲੇਖਾ ਪਿਛੇ ਅਗਲਾ ਅਗੇ ਰਹੇ ਬਾਕੀ, ਬੰਦਾ ਖ਼ਾਕੀ ਵਿਚ ਕਰੇ ਨਾ ਕੋਇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਮਿਹਰ ਨਜ਼ਰ ਨਾਲ ਮਿਲਾਈਆ। ਸਤਿਗੁਰ ਕਿਰਪਾ ਛੇਤੀ ਜਾਏ ਤਕਲੀਫ਼, ਦੁਖ ਸੁਖ ਰੋਗ ਰਹਿਣ ਕੋਈ ਨਾ ਪਾਈਆ। ਜਿਸ ਦੀ ਸੁਣਦੇ ਰਹੇ ਤਾਰੀਫ਼, ਪਰਵਰਦਿਗਾਰ ਬੇਪਰਵਾਹੀਆ। ਜੋ ਪ੍ਰੇਮ ਪਿਆਰ ਅੰਦਰ ਦੇਵੇ ਇਕ ਹਦੀਸ, ਹੁਕਮ ਹਕ ਸੁਣਾਈਆ। ਇਕੋ ਅੱਖਰ ਮੰਨਣ ਨਸੀਅਤ, ਦੂਈ ਦਵੈਤ ਚੁਕਾਈਆ। ਫਿਰ ਅੰਦਰ ਬਾਹਰ ਸਾਫ਼ ਹੋ ਜਾਏ ਤਬੀਅਤ, ਚਿੰਤਾ ਗ਼ਮ ਰਹਿਣ ਕੋਇ ਨਾ ਪਾਈਆ। ਅਸਲ ਵਿਚੋਂ ਅਸਲ ਮਿਲੇ ਅਸਲੀਅਤ, ਸਤਿ ਸਚ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੁਖ ਦਰਦ ਦੇਵੇ ਹਰ ਜਗਤ ਤਕਲੀਫ਼, ਬਰਸ ਮਹੀਨੇ ਨਹੀਂ ਦਿਨਾਂ ਵਿਚ ਪਾਰ ਕਰਾਈਆ। ਭਾਰਤਵਾਸੀ ਕਾਹਦਾ ਫ਼ਿਕਰ, ਫ਼ਿਕਰ ਦੇ ਫ਼ਿਕਰੇ ਵਿਚ ਸਰਬ ਲੋਕਾਈਆ। ਚੀਨ ਪਾਕਿਸਤਾਨ ਦਾ ਕਾਹਦਾ ਜ਼ਿਕਰ, ਅੰਦਰੋਂ ਸਾਫ਼ ਰੂਪ ਨਾ ਕੋਇ ਜਣਾਈਆ। ਥੋੜ੍ਹੇ ਸਮੇਂ ਅੰਦਰ ਸਤਿ ਸਚ ਆਏ ਨਿਤਰ, ਝੂਠ ਮੁਲੰਮਾ ਰਹਿਣ ਕੋਇ ਨਾ ਪਾਈਆ। ਕੂੜੇ ਸਾਥੀ ਇਕ ਦੂਜੇ ਨੂੰ ਵੇਖਣ ਬਿਟਰ ਬਿਟਰ, ਨਾਤਾ ਤੋੜ ਨਾ ਕੋਇ ਨਿਭਾਈਆ। ਭਾਰਤ ਨਿਵਾਸੀ ਸਭ ਦਾ ਬਣਨਾ ਮਿਤਰ, ਮੀਤ ਮੁਰਾਰਾ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਭਾਰਤ ਘਰ, ਸਾਚੇ ਖੰਡ ਦੇਵਣਹਾਰ ਵਡਿਆਈਆ। ਤਕਲੀਫ਼ ਮਿਟੌਣ ਦਾ ਜੇ ਛੇਤੀ ਚਾਅ, ਸਤਿ ਸਚ ਸਚ ਦਿਆਂ ਦ੍ਰਿੜਾਈਆ। ਇਕੋ ਮੰਨ ਸਚ ਰਜ਼ਾ, ਹੁਕਮ ਹਕ ਸੁਣਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਲੈਣਾ ਗਾ, ਅੰਤਰ ਆਤਮ ਵੱਜੇ ਨਾਮ ਵਧਾਈਆ। ਨਾਤਾ ਜੁੜੇ ਬੇਪਰਵਾਹ, ਬੇਪਰਵਾਹੀ ਵਿਚ ਰਖਾਈਆ। ਬਿਨਾ ਦਵਾ ਦਾਰੂ ਤੋਂ ਹੋਵੇ ਸ਼ਫ਼ਾ, ਮਰੀਜ਼ ਮਰਜ਼ ਦੇਵੇ ਗਵਾਈਆ। ਜੋ ਕੋਈ ਤਬੀਬ ਬਿਨਾ ਪੁਛਿਆਂ ਦੱਸਿਆਂ ਘਰ ਜਾਵੇ ਆ, ਉਸ ਦਾ ਨੁਸਖਾ ਲਓ ਅਜ਼ਮਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਲੈਣਾ ਖਾ, ਹਿਰਦੇ ਅੰਦਰ ਧਿਆਨ ਲਗਾਈਆ। ਰੋਗਾਂ ਦਾ ਰੋਗ ਸੋਗਾਂ ਦਾ ਸੋਗ ਸਹਿਜ ਸੁਭਾ ਦੇਵੇ ਗਵਾ, ਕ਼ੀਮਤ ਟਕਿਆਂ ਪੈਸਿਆਂ ਵਾਲੀ ਨਾ ਕੋਇ ਰਖਾਈਆ। ਜਿਸ ਉਤੇ ਕਿਰਪਾ ਹੋ ਜਾਏ ਉਹਨੂੰ ਪਏ ਨਾ ਫੇਰ ਇਹ ਵਬਾ, ਜਿਸ ਨਾਲ ਖ਼ੂਨ ਚਲੇ ਵਾਹੋ ਦਾਹੀਆ। ਹੁਣ ਅਗੇ ਬਹੁਤੀ ਭੁਗਤਣੀ ਨਹੀਂ ਪੈਂਦੀ ਸਜ਼ਾ, ਦੁਖ ਸੁਖ ਵਿਚ ਬਦਲਾਈਆ। ਅੰਦਰੋਂ ਬਦਲ ਦੇਵੇ ਆਬੋ ਹਵਾ, ਪਵਣ ਪਵਣ ਸਵਾਸਾਂ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਗਤ ਬੀਮਾਰੀ ਕੂੜੀ ਬਾਹਰ ਕਢਾਈਆ। ਸਭ ਤੋਂ ਵੱਡੀ ਮਾਨਵ ਸੇਵਾ ਜਾਇਦਾਦ, ਜਗਤ ਜਹਾਨ ਨਜ਼ਰੀ ਆਈਆ । ਜਿਸ ਨੂੰ ਜ਼ਬਤ ਕਰਨ ਵਾਸਤੇ ਕੋਈ ਕਾਨੂੰਨ ਕਾਇਦਾ ਨਹੀਂ ਆਇਦ, ਖੁਰਦ ਬੁਰਦ ਨਾ ਕੋਇ ਕਰਾਈਆ। ਜਿਸ ਵਿਚ ਨੁਕ਼ਸਾਨ ਨਹੀਂ ਹੋਵੇ ਬਹੁਤਾ ਫ਼ਾਇਦ, ਫ਼ੈਸਲਾ ਜਰਮਨ ਦਾ ਹੱਕ਼ ਵਖਾਈਆ। ਪ੍ਰੇਮ ਨਾਲੋਂ ਹੋਰ ਕਿਹੜੀ ਚੰਗੀ ਕਫ਼ਾਇਤ, ਰਵਾਇਤ ਨਜ਼ਰ ਕੋਇ ਨਾ ਆਈਆ। ਹੰਕਾਰੀਆਂ ਨੂੰ ਕਰਨੀ ਹਦਾਇਤ, ਦੁਖੀਆਂ ਦੀ ਕਰਨੀ ਹਮਾਇਤ, ਸ਼ਰੀਆਂ ਨੂੰ ਦੱਸਣੀ ਸ਼ਰਾਇਤ, ਦੀਨਾਂ ਮਜ਼੍ਹਬਾਂ ਜੋੜ ਜੁੜਾਈਆ। ਮਜ਼ਲੂਮਾਂ ਦੀ ਪੂਰੀ ਕਰਨੀ ਖ਼ਾਹਿਸ਼, ਮਾਸੂਮਾਂ ਦੀ ਕਰਨੀ ਤਲਾਸ਼, ਚਾਰ ਵਰਨਾਂ ਦੀ ਇਕ ਥਾਂ ਕਰਨੀ ਰਿਹਾਇਸ਼, ਮੁਹੱਬਤ ਵਿਚ ਕਰਨੀ ਪੈਮਾਇਸ਼, ਪੂਰਬ ਏਸ਼ੀਆ

ਇਕੋ ਰੰਗ ਰੰਗਾਈਆ। ਸਚ ਦੀ ਲਗੌਣੀ ਨੁਮਾਇਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਵਿਅਕਤੀ ਜੁਗ ਜੁਗ ਹੁਕਮੇ ਅੰਦਰ ਆਪਣਾ ਹੁਕਮ ਮਨਾਈਆ। ਜਗਤ ਜਾਇਦਾਦ ਬੁੱਧੀ, ਧੰਨ ਦੌਲਤ ਜਗਤ ਨਾਲ ਵਡਿਆਈਆ। ਪ੍ਰੇਮ ਭਾਵਨਾ ਵਿਸ਼ਵ ਸੇਵਾ ਸਭ ਤੋਂ ਅਗੰਮੀ ਅਨਮੁਲੀ, ਜਿਸ ਦੀ ਕ਼ੀਮਤ ਨਾ ਕੋਇ ਚੁਕਾਈਆ। ਸਾਚੀ ਜਾਇਦਾਦ ਬੈਰਨ ਸਾਹਿਬ ਤੁਹਾਡੀ ਸਾਢੇ ਤਿੰਨ ਹੱਥ ਕੁਲੀ, ਜਿਸ ਵਿਚ ਪ੍ਰੇਮ ਪਿਆਰ ਅਨਮੁਲ ਹੀਰਾ ਰਤਨ ਦਿਤਾ ਟਿਕਾਈਆ। ਚਾਰ ਕੁੰਟ ਦਹਿ ਦਿਸ਼ਾ ਸੱਤ ਦੀਪ ਨੌ ਖੰਡ ਤੁਹਾਡੀ ਜਾਇਦਾਦ ਖੁਲ੍ਹੀ, ਏਥੇ ਵੇਖੋ ਜਾਇਦਾਦਾਂ ਦੇ ਮਾਲਕ ਤੁਹਾਡੇ ਸੱਜਣ ਨਜ਼ਰੀ ਆਈਆ। ਪ੍ਰੇਮ ਭਾਵਨਾ ਕੋਈ ਨਹੀਂ ਬੁਰੀ, ਸੰਸਾਰ ਨੂੰ ਛੁਡੌਣਾ ਕੋਲੋਂ ਕਸਾਈਆਂ ਵਾਲੀ ਛੁਰੀ, ਜੋ ਮਾਨਵ ਮਾਨਵ ਉਪਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਦਏ ਜਣਾਈਆ। ਜਾਇਦਾਦ ਕਹੇ ਮੈਂ ਕਦੀ ਕਿਸੇ ਦੀ ਨਹੀਂ ਜੱਦੀ, ਰਾਜੇ ਰਾਣੇ ਸ਼ਾਹ ਪਾਤਸ਼ਾਹ ਕੋਟਨ ਕੋਟ ਖ਼ਾਲੀ ਹੱਥ ਗਏ ਵਖਾਈਆ। ਮੈਂ ਸਤਿ ਧਰਮ ਪ੍ਰੇਮ ਪਿਆਰ ਦੀ ਬੱਧੀ, ਸੱਚਿਆਂ ਗੁਰਮੁਖਾਂ ਨਾਲ ਆਪਣੀ ਕਰਾਂ ਕੁੜਮਾਈਆ। ਵੇਖੋ ਕਿਵੇਂ ਬੀਤਦੀ ਵੀਹਵੀਂ ਸਦੀ, ਸਦਮਾ ਘਰ ਘਰ ਨਜ਼ਰੀ ਆਈਆ । ਸ੍ਰਿਸ਼ਟ ਸਬਾਈ ਜਗਤ ਪਰਦਾ ਲਾ ਸਭ ਦੀ ਹਿੱਲੀ ਗੱਦੀ, ਸਚ ਸਿੰਘਾਸਣ ਵਿਚ ਸੋਭਾ ਕੋਇ ਨਾ ਪਾਈਆ। ਇਹੋ ਜਿਹਾ ਸਮਾਂ ਬੈਰਨ ਸਾਹਿਬ ਮਿਲਦਾ ਕਦੀ ਕਦੀ, ਜਿਸ ਦੇ ਕ਼ਦਮਾਂ ਨੂੰ ਤੱਕੇ ਜਗਤ ਲੋਕਾਈਆ। ਵੇਖੋ ਚਾਰ ਕੁੰਟ ਕਹਿਰ ਦੀ ਵਗਦੀ ਨਦੀ, ਮਨੁਸ਼ ਆਪਣਾ ਭਵਿਸ਼ ਗਏ ਭੁਲਾਈਆ। ਇਹ ਕਾਰ ਵਿਹਾਰ ਸੰਸਾਰ ਵਿਚ ਜੇ ਤੁਹਾਨੂੰ ਗਿਆ ਲੱਭੀ, ਇਹ ਵੀ ਖ਼ੁਦਾ ਦੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਹੁਕਮ ਵਿਚ ਰਖਾਈਆ। ਹਿਜ਼ ਮਦਰ ਇਜ਼ ਪੋਲਿਸ਼, ਹਿਜ਼ ਫ਼ਾਦਰ ਇਜ਼ ਜਰਮਨੀ।

੬ ਵਿਸਾਖ ਸ਼ਹਿਨਸ਼ਾਹੀ ਸੰਮਤ ੧ ਜੈਨ ਭਵਨ, ਰਮੇਸ਼ ਮੁਨਸ਼ੀ ਰਾਮ ਕਸਤੂਰੀ ਦਾਸ ਜੋਸ਼ੀ ਜੀ
ਨਰਸੀ ਬਦਰੀ ਨਾਥ ਕੈਲਾਸ਼ ਗਿਰੀ, ਜੰਮੂ

ਢੋਲਕ ਵਾਜਾ ਕਹੇ ਅਸੀਂ ਪ੍ਰੇਮ ਨਾਲ ਵੱਜੇ ਸਾਜ, ਸੱਜਣ ਵੇਖ ਕੇ ਖ਼ੁਸ਼ੀ ਮਨਾਈਆ। ਦੋਏ ਜੋੜ ਬੇਨੰਤੀ ਕਰੀਏ ਅਰਦਾਸ, ਆਰਜ਼ੂ ਅਰਜ਼ ਇਕ ਸੁਣਾਈਆ। ਕਿਰਪਾ ਕਰ ਗ਼ਰੀਬ ਨਿਵਾਜ, ਮਿਹਰਵਾਨ ਦਇਆ ਕਮਾਈਆ। ਜਿਨ੍ਹਾਂ ਮਧੁਰ ਧੁਨ ਨਾਲ ਪ੍ਰੇਮ ਮਸਤੀ ਵਿਚ ਗਾਇਆ ਰਾਗ, ਸੋਹਣੀ ਆਵਾਜ਼ ਸੁਣਾਈਆ। ਇਹਨਾਂ ਦੇ ਅੰਦਰੋਂ ਬਾਹਰੋਂ ਦੁਰਮਤ ਮੈਲ ਧੋਵੇ ਦਾਗ਼, ਕੂੜੀ ਕਿਰਿਆ ਰਹਿਣ ਕੋਇ ਨਾ ਪਾਈਆ। ਹੰਸ ਬੁੱਧੀ ਨਿਰਮਲ ਕਰਾਵੇ ਕਾਗ, ਪਤਿਤ ਪੁਨੀਤ ਰੂਪ ਵਖਾਈਆ। ਅੰਮ੍ਰਿਤ ਬੂੰਦ ਪਿਆ ਸਵਾਂਤ, ਨਿਝਰ ਝਿਰਨਾ ਇਕ ਝਿਰਾਈਆ। ਸੁਰਤੀ ਸ਼ਬਦ ਕਰ ਇਕਾਂਤ, ਮਨ ਵਾਸਨਾ ਉਠ ਨਾ ਦਹਿ ਦਿਸ਼ ਧਾਈਆ। ਨਾਦ ਅਨਾਦੀ ਅੰਦਰ ਸੁਣਾ ਆਪਣਾ ਰਾਗ, ਬਿਨ ਰਸਨਾ ਜਿਹਵਾ ਬੱਤੀ ਦੰਦ ਢੋਲਾ ਗਾਈਆ। ਤੇਰੇ ਪ੍ਰੇਮ ਪਿਆਰ ਦੀ ਮਸਤੀ ਵਿਚ ਹੋ ਜਾਣਾ ਵਿਸਮਾਦ, ਬਿਸਮਲ ਹੋ ਕੇ ਤੇਰਾ ਰੂਪ ਨਜ਼ਰੀ ਆਈਆ। ਮਾਇਆ ਮਮਤਾ ਕੂੜੀ ਕਿਰਿਆ ਹਉਮੇ ਹੰਗਤਾ ਗੜ੍ਹ ਤੋੜ ਕੇ ਖੋਲ੍ਹ ਦੇ ਆਪਣਾ ਰਾਜ਼, ਰਹਿਮਤ ਸਚ ਕਮਾਈਆ। ਅਗੇ ਝਗੜਾ ਮੁਕ ਜਾਏ ਸਿਮਰਨ ਜੋਗ ਅਭਿਆਸ

ਪੂਜਾ ਪਾਠ, ਪੰਜ ਵਕ਼ਤ ਨਿਮਾਜ਼ ਨਾ ਕੋਇ ਰਖਾਈਆ। ਨਿਰਮਲ ਨੂਰ ਸਾਚੀ ਜੋਤ ਕਰ ਪਰਕਾਸ਼, ਅੰਧ ਅੰਧੇਰ ਅਗਿਆਨ ਦੇ ਮਿਟਾਈਆ । ਨਿਜ ਆਤਮ ਪਰਮਾਤਮ ਨਜ਼ਰੀ ਆਵੇ ਪਾਸ, ਦੂਰ ਦੁਰਾਡਾ ਪੰਧ ਨਾ ਕੋਇ ਜਣਾਈਆ। ਤੇਰੇ ਕੋਲ ਆ ਕੇ ਇਹੋ ਸੱਚੀ ਖ਼ਾਹਿਸ਼, ਆਸਾ ਮਨਸਾ ਦੇ ਦ੍ਰਿੜਾਈਆ। ਜਿਸ ਨੂੰ ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰਦੇ ਰਹੇ ਤਲਾਸ਼, ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਭੱਜ ਭੱਜ ਵਾਹੋ ਦਾਹੀਆ। ਜਿਸ ਦੇ ਪਿਛੇ ਝਗੜਾ ਕਰਦੇ ਰਹੇ ਵਿਚ ਸਮਾਜ, ਦੀਨ ਮਜ਼੍ਹਬ ਜਾਤ ਪਾਤ ਊਚ ਨੀਚ ਰਾਓ ਰੰਕ ਰੂਪ ਵਟਾਈਆ । ਓਹ ਸੱਜਣ ਮੀਤ ਮੁਰਾਰੇ ਘਰ ਸਵਾਮੀ ਮਿਲ ਜਾ ਸਾਥ, ਸਗਲਾ ਸੰਗ ਆਪ ਬਣਾਈਆ। ਵੇਖੀਂ ਕਿਤੇ ਭੁਲ ਕੇ ਭੁਲ ਨਾ ਜਾਈਂ ਸਾਡੀ ਅਰਦਾਸ, ਅਭੁਲ ਤੇਰੀ ਸ਼ਰਨਾਈਆ। ਤੇਰੇ ਪ੍ਰੇਮ ਅੰਦਰ ਗਾਈਏ ਸਵਾਸ ਸਵਾਸ, ਰਸਨਾ ਜਿਹਵਾ ਨਾਲ ਮਿਲਾਈਆ। ਢੋਲਕ ਕਹੇ ਮੈਂ ਸੱਚੀ ਦੱਸਣੀ ਬਾਤ, ਮੇਰਾ ਖ਼ਾਲੀ ਅੰਦਰ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਰ ਆਤਮ ਵੇਖ ਘਰ ਬਾਹਰ, ਬ੍ਰਹਮ ਪਾਰਬ੍ਰਹਮ ਪਰਦਾ ਆਪ ਉਠਾਈਆ । ਢੋਲਕੀ ਕਹੇ ਮੈਂ ਗਾਇਆ ਢੋਲਾ, ਅਨਬੋਲਤ ਰਾਗ ਸੁਣਾਈਆ। ਸਾਹਿਬ ਸਵਾਮੀ ਅੰਤਰਜਾਮੀ ਘਰ ਦਰ ਮਿਲੇ ਵਿਚੋਲਾ, ਬਾਹਰਲੇ ਗੁਰੂ ਦੀ ਲੋੜ ਰਹੇ ਨਾ ਰਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਅਨਾਦ ਅਨਾਦੀ ਹੋ ਕੇ ਬਣੇ ਤੋਲਾ, ਨਾਮ ਤਰਾਜ਼ੂ ਹੱਥ ਉਠਾਈਆ । ਅਗੇ ਰਹੇ ਨਾ ਕੋਈ ਪੜਦਾ ਓਹਲਾ, ਮੁਖ ਨਕ਼ਾਬ ਦਏ ਉਠਾਈਆ । ਘਰ ਵਿਚ ਘਰ ਵਖਾਵੇ ਆਪਣਾ ਆਪ ਨੂਰ ਮੌਲਾ, ਮਾਲਕ ਖ਼ਾਲਕ ਬੇਪਰਵਾਹੀਆ। ਮਨੂਆ ਮਨ ਨਾ ਪਾਏ ਰੌਲਾ, ਕੂੜੀ ਕਿਰਿਆ ਸੰਗ ਨਾ ਕੋਇ ਜਣਾਈਆ। ਵਾਜਾ ਕਹੇ ਮੈਂ ਸੁਰਾਂ ਤਾਲਾਂ ਨਾਲ ਗਾਇਆ ਸੋਹਲਾ, ਉਂਗਲੀਆਂ ਨਾਲ ਮਿਲ ਕੇ ਆਪਣਾ ਰੰਗ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ ਸੱਚੀ ਸਰਨਾਈਆ । ਵਾਜਾ ਢੋਲਕ ਕਹੇ ਜਿਨ੍ਹਾਂ ਸਾਡੇ ਨਾਲ ਕੀਤੀ ਪ੍ਰੀਤ, ਜਸ ਪ੍ਰੀਤਮ ਤੇਰਾ ਗਾਈਆ। ਉਹਨਾਂ ਦੇ ਅੰਦਰੋਂ ਬਦਲ ਦੇ ਨੀਤ, ਮਨ ਕਾ ਮਣਕਾ ਦੇ ਭਵਾਈਆ। ਬਿਮਲ ਮੁਨੀ ਦਾ ਧਾਮ ਉਹਨਾਂ ਦੀ ਕਰਦਾ ਰਹੇ ਤਸਦੀਕ਼, ਸਮੇਂ ਸਮੇਂ ਨਾਲ ਸ਼ਹਾਦਤ ਦੇਵੇ ਭੁਗਤਾਈਆ। ਜੇ ਦੂਰ ਦੁਰਾਡਾ ਅੰਦਰ ਵੜ ਕੇ ਮੰਦਰ ਚੜ੍ਹ ਕੇ ਸਨਮੁਖ ਹੋ ਨਜ਼ਦੀਕ, ਕਿਉਂ ਬੈਠਾ ਮੁਖ ਛੁਪਾਈਆ। ਲੱਖ ਚੁਰਾਸੀ ਵਿਚ ਭਰਮ ਭਰਮ ਕੇ ਮਾਣਸ ਵਿਚ ਰੱਖੀ ਤੇਰੀ ਉਡੀਕ, ਦੋਏ ਲੋਚਣ ਅੱਖ ਉਠਾਈਆ। ਜੇ ਮਨ ਸਾਡੇ ਅੰਦਰ ਰਹਿ ਕੇ ਸਾਡਾ ਬਣਿਆ ਰਹੇ ਸ਼ਰੀਕ, ਫਿਰ ਤੇਰੀ ਕੀ ਚਤੁਰਾਈਆ। ਪ੍ਰੇਮ ਪ੍ਰੀਤੀ ਮੁਹੱਬਤ ਵਿਚ ਸਚ ਨਾਮ ਦੀ ਮੰਗਦੇ ਭੀਖ, ਭਿਛਿਆ ਇਛਿਆ ਝੋਲੀ ਪਾਈਆ। ਤੂੰ ਦਾਤਾ ਦਾਨੀ ਦਇਆਵਾਨ ਜਗਦੀਸ਼, ਜਗਦੀਸ਼ਰ ਤੇਰਾ ਈਸ਼ ਜੀਵ ਤੇਰਾ ਰੂਪ ਨਜ਼ਰੀ ਆਈਆ। ਢੋਲਕ ਵਾਜਾ ਕਹੇ ਅਸੀਂ ਸਾਰੇ ਵੇਖੇ ਜਗਤ ਤਪੀਸ਼ਰ, ਚਾਰੋਂ ਕੁੰਟ ਭਜ ਭਜ ਕੇ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਮੰਦਰ ਵੇਖ ਦਰ, ਦਰ ਆਪਣਾ ਆਪ ਖੁਲ੍ਹਾਈਆ। ਢੋਲਕ ਕਹੇ ਸੁਣ ਵਾਜੇ ਮੇਰੇ ਸੱਜਣ, ਸਚ ਸੱਚ ਦਿਆਂ ਸਮਝਾਈਆ। ਜਿਸ ਵੇਲੇ ਮੇਰੇ ਉਤੇ ਹੱਥ ਲੱਗਾ ਸੀ ਵੱਜਣ, ਉਂਗਲੀਆਂ ਆਪਣਾ ਆਪ ਰਹੀਆਂ ਹਿਲਾਈਆ। ਸਚ ਪੁਛੇਂ ਬਿਨ ਅੱਖਾਂ ਤੋਂ ਮੈਨੂੰ ਨਜ਼ਰ ਆਇਆ ਉਹ ਸੱਜਣ, ਜੋ ਸਭ ਦਾ ਪਿਤਾ ਮਾਈਆ। ਮੈਂ ਇਰਦ ਗਿਰਦ ਚਾਰ ਕੁੰਟ ਲਗੀ ਭੱਜਣ, ਦਹਿ ਦਿਸ਼ਾ ਆਪਣੀ ਅੱਖ ਖੁਲ੍ਹਾਈਆ। ਮੈਂ ਵਾਜਿਆ ਤੈਨੂੰ ਆਈ ਸੱਦਣ, ਅੰਦਰ ਵੜ ਕੇ ਸੁੱਤੇ ਨੂੰ ਦਿਤਾ ਉਠਾਈਆ। ਗੋਪਾਲ ਮੂਰਤ

ਵੇਖ ਮੁਕੰਦ ਮਨੋਹਰ ਲਖਮੀ ਨਰਾਇਣ ਮਦਨ, ਕਵਲ ਨੈਣ ਨਿਰਗੁਣ ਨੂਰ ਨੂਰ ਰੁਸ਼ਨਾਈਆ। ਜਿਸ ਦੇ ਪਰਕਾਸ਼ ਨਾਲ ਭਗਤ ਸੁਹੇਲੇ ਸਾਚੇ ਦੀਪਕ ਜਗਣ, ਘਰ ਘਰ ਵਿਚ ਹੋਏ ਰੁਸ਼ਨਾਈਆ। ਓਸ ਦੇ ਚਰਨਾਂ ਦੀ ਪ੍ਰੀਤ ਵਿਚ ਹੋਈਏ ਮਗਨ, ਜੋ ਪਿਛਲਾ ਅਗਲਾ ਪੈਂਡਾ ਦਏ ਮੁਕਾਈਆ। ਜਿਸ ਦੇ ਬੇੜੇ ਉਤੇ ਚੜ੍ਹ ਕੇ ਸੰਤ ਸੁਹੇਲੇ ਗੁਰਮੁਖ ਗੁਰਸਿਖ ਹਰਿਜਨ ਪਾਰ ਲੰਘਣ, ਅਧ ਵਿਚਕਾਰ ਨਾ ਕੋਇ ਅਟਕਾਈਆ। ਰਲ ਮਿਲ ਕੇ ਓਸੇ ਦੇ ਦਵਾਰੇ ਤੇ ਆ ਗਏ ਮੰਗਣ, ਜੋ ਨਿਰਗੁਣ ਸਰਗੁਣ ਰੂਪ ਰਿਹਾ ਵਟਾਈਆ। ਤੁਹਾਡਾ ਲੇਖੇ ਲਗੇ ਅੱਖਰ ਅੱਖਰ ਦਾ ਗਾਇਆ ਭਜਨ, ਬੰਦਗੀ ਤੁਹਾਡੀ ਬੰਦੀਖ਼ਾਨਾ ਦਏ ਤੁੜਾਈਆ। ਲੱਖ ਚੁਰਾਸੀ ਦਾ ਤੋੜ ਕੇ ਤੰਦਨ, ਜਮਾਂ ਦੀ ਫ਼ਾਂਸੀ ਗਲੋਂ ਲਾਹੀਆ। ਰਾਏ ਧਰਮ ਨਾ ਆਵੇ ਦੰਡਣ, ਚਿਤਰ ਗੁਪਤ ਨਾ ਲੇਖ ਵਖਾਈਆ। ਤੁਸੀਂ ਓਸ ਦੇ ਤੇ ਓਹ ਤੁਹਾਡਾ ਸੱਜਣ, ਵਿਚ ਫ਼ਰਕ ਰਹਿਣ ਕੋਇ ਨਾ ਪਾਈਆ। ਉਹ ਮਾਲਕ ਸਭ ਦਾ ਸਵਾਮੀ ਜੁਗ ਚੌਕੜੀ ਨਿਤ ਨਵਿਤ ਕਰਨਹਾਰਾ ਅਦਲ, ਧਰਮ ਅਦਾਲਤ ਇਕ ਲਗਾਈਆ। ਰਾਤੀ ਸੁਤਿਆਂ ਤੁਹਾਡੀ ਦਲੀਲ ਅੰਦਰੋਂ ਦੇਵੇ ਬਦਲ, ਮੰਜ਼ਲ ਆਪਣਾ ਪੰਧ ਮੁਕਾਈਆ। ਹੁਣ ਹੋਰ ਗਾਓ ਕੋਈ ਪ੍ਰੇਮ ਵਾਲੀ ਗ਼ਜ਼ਲ, ਜਿਸ ਦੀ ਗ਼ਰਜ਼ ਨਾਲ ਤੁਹਾਡੀ ਗ਼ਮੀ ਖ਼ੁਸ਼ੀ ਵਿਚ ਆਪਣੇ ਲਏ ਸਮਾਈਆ। ਤੁਸੀਂ ਮੇਰੇ ਮੈਂ ਤੁਹਾਡਾ ਇਕ ਦੂਜੇ ਦੇ ਵਿਚ ਹੋ ਜਾਣਾ ਜਜ਼ਬ, ਜੁਦਾ ਰੂਪ ਨਾ ਕੋਇ ਵਖਾਈਆ। ਆਤਮਾ ਪਰਮਾਤਮਾ ਦਾ ਨਾ ਕੋਈ ਦੀਨ ਨਾ ਮਜ਼੍ਹਬ, ਜ਼ਾਤ ਪਾਤ ਨਾ ਕੋਇ ਵੰਡ ਵੰਡਾਈਆ। ਢੋਲਕ ਕਹੇ ਵਾਜਿਆ ਵੇਖ ਸਾਡਾ ਹੁੰਦਾ ਅਦਬ, ਜਿਨ੍ਹਾਂ ਅਦਾਬ ਨਾਲ ਸੀਸ ਦਿਤਾ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਕਾਇਆ ਘਰ ਘਰ, ਘਟ ਘਟ ਅੰਤਰ ਲਹਿਣਾ ਵੇਖੇ ਚਾਈਂ ਚਾਈਂਆ। ਵਾਜਾ ਕਹੇ ਸੁਣ ਢੋਲਕ ਪਿਆਰੀ, ਮੈਨੂੰ ਅੰਦਰੋਂ ਕੋਈ ਰਿਹਾ ਜਗਾਈਆ। ਹੌਲੀ ਹੌਲੀ ਵਾਜਾਂ ਰਿਹਾ ਮਾਰੀ, ਵਾਜਾਂ ਮਾਰਨ ਵਾਲਾ ਆਪਣਾ ਰੂਪ ਨਾ ਕੋਇ ਸਮਝਾਈਆ। ਉਸ ਦੀ ਖੇਲ ਅਗੰਮ ਨਿਆਰੀ, ਨਿਰਵੈਰ ਨਿਰਾਕਾਰ ਨਿਰੰਕਾਰ ਆਪ ਦ੍ਰਿੜਾਈਆ। ਧੰਨ ਭਾਗ ਸਾਡੀ ਲੇਖੇ ਲੱਗੀ ਅੱਜ ਦੀ ਦਿਹਾੜੀ, ਜੋ ਕਰਮਾਂ ਨਾਲ ਹੱਥ ਆਈਆ। ਜੇ ਲਗੇ ਤੇ ਲਗੇ ਸੱਚੇ ਨਾਲ ਯਾਰੀ, ਕੱਚਿਆਂ ਨਾਲੋਂ ਚੰਗੀ ਕੁਵਾਰੀ, ਝੂਠਾ ਕੰਤ ਨਾ ਕੋਇ ਹੰਡਾਈਆ। ਜਿਸ ਮਜਲਸ ਵਿਚ ਬਹਿ ਕੇ ਅੰਦਰ ਪ੍ਰੇਮ ਦੀ ਚੜ੍ਹੇ ਨਾ ਸਚ ਖ਼ੁਮਾਰੀ, ਕੂੜੀ ਕਿਰਿਆ ਭਰਮ ਦੀ ਦੂਰ ਨਾ ਹੋਵੇ ਬੀਮਾਰੀ, ਜੂਠ ਝੂਠ ਨਾ ਪੰਧ ਮੁਕਾਈਆ। ਜਿਸ ਨੂੰ ਮਿਲ ਕੇ ਦੀਪਕ ਜੋਤ ਨਾ ਜਗੇ ਕਾਇਆ ਮਹਲ ਉਚ ਅਟਾਰੀ, ਬਿਨ ਤੇਲ ਬੱਤੀ ਕਰੇ ਰੁਸ਼ਨਾਈਆ। ਵਾਜਾ ਕਹੇ ਢੋਲਕ ਢੋਲਕ ਕਹੇ ਵਾਜਿਆਂ ਵੇਖ ਦੋਹਾਂ ਦੀ ਕੱਠੀ ਆ ਗਈ ਵਾਰੀ, ਵਾਰਤਾ ਮਿਲ ਕੇ ਲਈਏ ਸੁਣਾਈਆ। ਸੁਣੌਣ ਵਾਲਿਓ ਜ਼ਰਾ ਹੋਰ ਰੰਗ ਚਾੜ੍ਹੋ ਇਕ ਵਾਰੀ, ਆਪ ਆਪਣਾ ਹੱਥ ਮਹਿੰਮਾ ਅਕਥ ਵਿਚ ਹਿਲਾਈਆ। ਬੇਨੰਤੀ ਅਰਦਾਸ ਹੋਈ ਮਨਜ਼ੂਰ, ਮੰਜ਼ਲ ਅਗਲੀ ਪਿਛਲੀ ਪੰਧ ਚੁਕਾਈਆ। ਕੋਟ ਜਨਮ ਦੇ ਬਖ਼ਸ਼ ਕ਼ਸੂਰ, ਨਾਮ ਕਸਰ ਇਸ਼ਾਰੀਏ ਨਾਲ ਦਿਤੇ ਉਡਾਈਆ। ਅਗੇ ਹੋਣਾ ਨਾ ਪਏ ਮਜ਼ਬੂਰ, ਸਦਮਾ ਸਿਰ ਨਾ ਕੋਇ ਰਖਾਈਆ। ਅੰਤਰ ਆਤਮ ਬਖ਼ਸ਼ ਕੇ ਸਾਚਾ ਨੂਰ, ਨੂਰੋ ਨੂਰ ਕਰੇ ਰੁਸ਼ਨਾਈਆ। ਹਉਮੇ ਹੰਗਤਾ ਗੜ੍ਹ ਨਾ ਰਹੇ ਗ਼ਰੂਰ, ਗ਼ੁਰਬਤ ਦਏ ਮਿਟਾਈਆ। ਪ੍ਰੇਮ ਪਿਆਰ ਦੀ ਮਸਤੀ ਦਾ ਰਹੇ ਸਰੂਰ, ਸਨਮੁਖ ਹੋ ਕੇ ਦਰਸ ਵਖਾਈਆ। ਮੇਲ ਮਿਲਾਏ ਜਿਉਂ ਮੂਸਾ ਉਤੇ ਕੋਹਤੂਰ, ਹਾਜ਼ਰ ਹਜ਼ੂਰ ਬੇਪਰਵਾਹੀਆ। ਨਾਤਾ ਤੋੜ ਕੇ ਕੂੜੋ ਕੂੜ, ਸਤਿ ਸਚ ਸੁਚ ਜੋੜ ਜੁੜਾਈਆ। ਚਤੁਰ ਸੁਘੜ ਬਣਾ

ਕੇ ਮੂਰਖ ਮੂੜ੍ਹ, ਮਾਰਗ ਰਾਹ ਰਹਿਬਰ ਹੋ ਕੇ ਇਕ ਸਮਝਾਈਆ। ਜੋ ਪ੍ਰੇਮ ਪਿਆਰ ਮੁਹੱਬਤ ਵਿਚ ਗਾਇਆ ਮਜ਼ਮੂਨ, ਕਲਮਾ ਨਗ਼ਮਾ ਨਾਮ ਸਿਫ਼ਤ ਸਾਲਾਹੀਆ। ਸੋ ਕਿਰਪਾ ਕਰ ਕੇ ਤੇਰੇ ਅੰਦਰ ਵੜ ਕੇ ਤੇਰੇ ਮਨ ਦਾ ਬਦਲ ਦੇਵੇ ਕ਼ਾਨੂੰਨ, ਕਰਮਾਂ ਦਾ ਡੇਰਾ ਦੇਵੇ ਢਾਹੀਆ। ਸਾਚੇ ਦਾ ਸਾਚਾ ਇਕ ਅਸੂਲ, ਦਰ ਆਇਆਂ ਨੂੰ ਕਰੇ ਕ਼ਬੂਲ, ਭੁਲ ਵਿਚ ਭੁਲ ਕਦੇ ਨਾ ਜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰਾ ਸਾਚਾ ਘਰ, ਚਰਨ ਕਵਲ ਦੇਵੇ ਸਰਨਾਈਆ। ਅਰਦਾਸ ਬੇਨੰਤੀ ਕਿਹਾ ਛਾਤੀ ਨਾਲ ਜਾਵਾਂ ਲਗ, ਪੰਜ ਤੱਤ ਕਾਇਆ ਚੋਲਾ ਮਿਲੇ ਵਡਿਆਈਆ। ਤ੍ਰੈਗੁਣ ਮਾਇਆ ਲਗੀ ਬੁਝੇ ਅੱਗ, ਅੰਮ੍ਰਿਤ ਮੇਘ ਦਏ ਬਰਸਾਈਆ। ਬਿਨ ਮੱਕੇ ਕਾਅਬਿਉਂ ਸਾਚੇ ਹੁਜਰੇ ਅੰਦਰ ਮਹਿਬੂਬ ਬਣ ਕੇ ਕਰਾਵੇ ਹੱਜ, ਦੂਜੀ ਹਾਜਤ ਰਹੇ ਨਾ ਰਾਈਆ। ਵਿਛੋੜੇ ਵਿਚ ਨਾ ਰਹੀਏ ਅਲਗ, ਦੋਹਾਂ ਦਾ ਇਕੋ ਰੂਪ ਨਜ਼ਰੀ ਆਈਆ। ਜਿਹੜਾ ਦੂਰ ਦੁਰਾਡਾ ਤਖ਼ਤ ਨਿਵਾਸੀ ਪੁਰਖ ਅਬਿਨਾਸ਼ੀ ਸ਼ਾਹ ਸੁਲਤਾਨ ਨੌਜਵਾਨ ਮਰਦ ਮਰਦਾਨਾ ਪੈਗ਼ੰਬਰਾਂ ਦਾ ਪੈਗ਼ੰਬਰ ਪੀਰਾਂ ਦਾ ਪੀਰ ਬੇਨਜ਼ੀਰ ਲਾਸ਼ਰੀਕ ਵਾਹਦ ਆਇਆ ਭੱਜ, ਸੋ ਭੱਜੇ ਜਾਂਦਿਆਂ ਫੜ ਫੜ ਆਪਣੇ ਨਾਲ ਮਿਲਾਈਆ। ਖ਼ੁਸ਼ੀਆਂ ਵਿਚ ਪੈਣਾਂ ਹਸ, ਹਸਤੀ ਵਿਚੋਂ ਹਸਤੀ ਮਸਤੀ ਵਿਚੋਂ ਮਸਤੀ ਖ਼ੁਮਾਰੀ ਵਿਚੋਂ ਖ਼ੁਮਾਰੀ ਯਾਰੀ ਵਿਚੋਂ ਯਾਰੀ, ਯਰਾਨਾ ਤੁਹਾਡੀ ਆਤਮਾ ਨਾਲ ਰਖਾਈਆ। ਇਹ ਵੀ ਸਾਹਿਬ ਸਤਿਗੁਰ ਦੀਨ ਦਿਆਲ ਨੂੰ ਆਦਿ ਜੁਗਾਦਿ ਜੁਗ ਚੌਕੜੀ ਭਗਤਾਂ ਨੂੰ ਮਿਲਣ ਦੀ ਬੀਮਾਰੀ, ਬਿਨਾ ਉਨ੍ਹਾਂ ਮਿਲਿਆਂ ਮਰਜ਼ ਨਾ ਕੋਇ ਗਵਾਈਆ।

੬ ਵਿਸਾਖ ਸ਼ਹਿਨਸ਼ਾਹੀ ਸੰਮਤ ੧ ਪੰਛੀ ਗਿਰੀ ਜੀ ਨਾਲ ਬਚਨ ਜੈਨ ਭਵਨ ਜੰਮੂ

ਪੰਛੀ ਜੀ ਅਸ਼ੀਰਵਾਦ ਵਿਚ ਸਾਚਾ ਵਾਸਾ, ਵਸਤ ਅਮੋਲਕ ਨਾਮ ਜਣਾਈਆ। ਗੁਰ ਪੂਰਾ ਸ਼ਬਦੀ ਦੇਵੇ ਸਚ ਭਰਵਾਸਾ, ਭਾਵਨਾ ਅੰਤਰ ਖੋਜ ਖੁਜਾਈਆ। ਆਤਮਾ ਬ੍ਰਹਮ ਰਹੇ ਨਾ ਕੋਇ ਨਿਰਾਸਾ, ਪਰਮਾਤਮ ਰੰਗ ਚੜ੍ਹਾਈਆ । ਜਗਤ ਸ੍ਰਿਸ਼ਟੀ ਕੂੜ ਤਮਾਸ਼ਾ, ਮੰਡਲ ਰਾਸਾ ਜਗਤ ਲੋਕਾਈਆ। ਜਨਮ ਜਨਮ ਦਾ ਬਦਲਦਾ ਰਿਹਾ ਪਾਸ਼ਾ, ਨਟੀ ਨਰਦ ਬਾਹਰ ਨਾ ਕੋਇ ਕਢਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਰਾਗ ਨਾਦ ਸਾਚੇ ਗੁਰੂ ਦਾ ਦੱਸਣ ਸਰਬ ਖੁਲਾਸਾ, ਸਿਫ਼ਤਾਂ ਨਾਲ ਕਰਨ ਵਡਿਆਈਆ। ਜਿਸ ਨੂੰ ਕਾਇਆ ਮੰਦਰ ਅੰਦਰ ਸਚ ਪ੍ਰੀਤਮ ਮਿਲ ਗਿਆ ਪੁਰਖ ਬਿਧਾਤਾ, ਬਿਧ ਆਪਣੀ ਨਾਲ ਜੁੜਾਈਆ। ਓਸ ਦਾ ਕੂੜ ਅੰਧੇਰਾ ਮਿਟਿਆ ਇਕੋ ਨੂਰ ਨਜ਼ਰੀ ਆਏ ਸਾਚਾ, ਸਤਿ ਸਚ ਸਚ ਸਮਝਾਈਆ। ਗਿਆਨ ਗੋਸ਼ਟ ਰਸਨਾ ਜਿਹਵਾ ਬੱਤੀ ਦੰਦ ਕਥਾ ਕਹਾਣੀ ਵਰਨਨ ਬਾਤਾਂ, ਬਾਤਨ ਭੇਵ ਬਿਨ ਮੁਰਸ਼ਦ ਖੋਲ੍ਹੇ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਸ਼ੀਰਵਾਦ ਇਕ ਸਮਝਾਈਆ। ਸਾਹਿਬ ਸਤਿਗੁਰ ਸਾਚੀ ਅਸੀਸ, ਆਸਾ ਪੁੰਨੀ ਆਪ ਜਣਾਈਆ। ਅੰਤਰ ਮੇਲਾ ਹਰਿ ਜਗਦੀਸ਼, ਜਗਤ ਵਿਛੋੜਾ ਰਹੇ ਨਾ ਰਾਈਆ। ਪ੍ਰੇਮ ਪਿਆਰ ਦੀ ਸਾਚੀ ਬੱਝੇ ਰੀਤ, ਨਾਤਾ ਸਕੇ ਨਾ ਕੋਇ ਤੁੜਾਈਆ। ਜਿਸ ਧੁਨ ਰਾਗ ਮਸਤੀ ਵਿਚ ਗਾਇਆ ਗੀਤ, ਗਹਿਰ ਗੰਭੀਰ ਬੇਨਜ਼ੀਰ ਲਾਤਸਵੀਰ ਵੇਖ ਵਖਾਈਆ। ਅਗੇ ਹੋਰ ਸਾਚੇ ਨਾਮ ਦੀ ਹੋਏ ਬਖ਼ਸ਼ੀਸ਼, ਬਖ਼ਸ਼ਿਸ਼ ਵਿਚ ਰਹਿਮਤ ਨਾਲ ਮਿਲਾਈਆ। ਅੰਤਰ ਅੰਤਰ ਰਹੇ ਅਤੀਤ, ਲੇਖਾ ਮੁਕ ਜਾਏ ਹਸਤ ਕੀਟ, ਇਕੋ ਰੰਗ ਵਿਚ ਸਮਾਈਆ। ਜਿਸ

ਸਤਿਗੁਰ ਦੀ ਗਾਈ ਤਾਅਰੀਫ਼, ਸੋ ਪੁਰਖ ਅਕਾਲ ਦੀਨ ਦਿਆਲ ਤੋਹਫ਼ਾ ਨਾਮ ਪਦਾਰਥ ਕਾਇਆ ਮੰਦਰ ਅੰਦਰ ਸਾਚੀ ਝੋਲੀ ਦਏ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਜ਼ਰ ਨਾਲ ਤਰਾਈਆ। ਅਸ਼ੀਰਵਾਦ ਕਹੇ ਮੈਂ ਨਹੀਂ ਕੋਈ ਕਮਲੀ ਕੋਝੀ, ਮੂਰਖ ਮੁਗਧ ਨਾ ਰੂਪ ਵਟਾਈਆ। ਜੁਗ ਜੁਗ ਜਨ ਭਗਤਾਂ ਦੇਵਾਂ ਸਚ ਦਵਾਰੇ ਦੀ ਸਾਚੀ ਸੋਝੀ, ਬੋਧ ਅਗਾਧ ਗਿਆਨ ਦ੍ਰਿੜਾਈਆ। ਮੈਨੂੰ ਲੈ ਕੇ ਕੋਈ ਹਉਮੇ ਦਾ ਰਹੇ ਨਾ ਰੋਗੀ, ਮਮਤਾ ਵਿਚ ਨਾ ਮਨ ਲਗਾਈਆ। ਮੇਲ ਮਿਲ ਜਾਏ ਨਾਲ ਧੁਰ ਸੰਜੋਗੀ, ਜੋ ਵਿਛੜਿਆਂ ਜੋੜ ਜੁੜਾਈਆ । ਜਿਸ ਨੂੰ ਰਿਖੀ ਮੁਨੀ ਤਪੀ ਹਠੀ ਜਗਿਆਸੂ ਲਭਦੇ ਜੋਗੀ, ਚਾਰ ਕੁੰਟ ਖੋਜ ਖੁਜਾਈਆ। ਉਹ ਠਾਕਰ ਪ੍ਰੀਤਮ ਪ੍ਰੇਮ ਪਿਆਰ ਦਾ ਸਾਚਾ ਮੌਜੀ, ਤੁਹਾਡੀ ਮਜਲਸ ਵਿਚੋਂ ਅਸਲ ਸਚ ਮੁਹੱਬਤ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਅਸ਼ੀਰਵਾਦ ਅੰਤਰ ਆਤਮ ਦੇਵੇ ਦਾਦ, ਬਿਨ ਢੋਲਕ ਛੈਣੇ ਵਜੇ ਨਾਦ, ਸੁਰਤੀ ਸੋਈ ਸਦਾ ਜਾਏ ਜਾਗ, ਮੁੜ ਕੇ ਗੂੜ੍ਹੀ ਨੀਂਦ ਨਾ ਕੋਇ ਸਵਾਈਆ। ਅਸ਼ੀਰਵਾਦ ਕਹੇ ਮੈਂ ਰਸਨਾ ਵਿਚ ਵੇਖਿਆ ਰਸ, ਸੋਹਣਾ ਸੋਹਣਾ ਰਾਗ ਅਲਾਈਆ। ਐਂ ਜਾਪਿਆ ਜਿਵੇਂ ਭਗਵਾਨ ਇਨ੍ਹਾਂ ਦੇ ਅੰਦਰ ਗਿਆ ਵਸ, ਵਾਸਤਾ ਆਪਣੇ ਨਾਲ ਰਖਾਈਆ। ਪਤਾ ਨਹੀਂ ਕਿਧਰ ਦੀ ਤੀਰ ਅਣਿਆਲਾ ਮਾਰਿਆ ਕਸ, ਬਜਰ ਕਪਾਟੀ ਚੀਰ ਕੇ ਪੜਦਾ ਦਿਤਾ ਉਠਾਈਆ। ਅੰਦਰੋਂ ਖੋਲ੍ਹ ਕੇ ਆਪਣੀ ਅੱਖ, ਪਰਤਖ ਰੂਪ ਜਣਾਈਆ। ਜਿਨ੍ਹਾਂ ਨਜ਼ਮਾਂ ਜਿਨ੍ਹਾਂ ਸ਼ਬਦਾਂ ਜਿਨ੍ਹਾਂ ਨਾਦਾਂ ਫ਼ਰੀਦ ਨਾਨਕ ਧੁਰ ਦੀ ਬਾਣੀ ਦਾ ਗਾਇਆ ਜਸ, ਗੀਤਾ ਗਿਆਨ ਅਰਜਨ ਕ੍ਰਿਸ਼ਨ ਮੇਲ ਮਿਲਾਈਆ। ਉਹ ਵੇਖਣਹਾਰਾ ਪੁਰਖ ਸਮਰਥ, ਜਿਸ ਨੂੰ ਦੂਰ ਦੁਰਾਡਾ ਕਹਿਣ ਸਚਖੰਡ ਦਵਾਰੇ ਰਿਹਾ ਵਸ, ਐਂ ਜਾਪਦਾ ਜਿਵੇਂ ਇਸ ਘੜੀ ਏਥੇ ਆਇਆ ਨਠ, ਰਲ ਮਿਲ ਕੇ ਸੋਹਣਾ ਝਟ ਲੰਘਾਈਆ। ਸਤਿ ਦੇ ਅੰਦਰ ਹੋ ਕੇ ਸਤਿ, ਬ੍ਰਹਮ ਦੇ ਅੰਦਰ ਹੋ ਕੇ ਬ੍ਰਹਮ ਮਤਿ, ਤੱਤਾਂ ਦੇ ਵਿਚ ਰਲ ਕੇ ਤਤ, ਤਤਵ ਆਪਣਾ ਆਪ ਗਿਆ ਗਵਾਈਆ। ਅਸ਼ੀਰਵਾਦ ਕਹੇ ਮੈਨੂੰ ਪੰਛੀ ਨਾਲ ਮਿਲਾ ਲੈਣ ਦਿਓ ਹੱਥ, ਸ਼ਾਇਦ ਮੇਰੀ ਵੀ ਉਡਾਰੀ ਇਹਦੇ ਨਾਲ ਪ੍ਰਭ ਚਰਨਾਂ ਵਿਚ ਲੱਗੇ ਚਾਈਂ ਚਾਈਂਆ। ਅਸ਼ੀਰਵਾਦ ਕਹੇ ਕਿਸੇ ਨਾਲ ਕਦੇ ਨਹੀਂ ਹੁੰਦਾ ਧੋਖਾ, ਧੁਖਦਿਆਂ ਲਏ ਬਚਾਈਆ। ਸਾਚਿਆਂ ਸੰਗੀਆਂ ਦਾ ਗੁਰਮੁਖਾਂ ਦਾ ਭਗਤਾਂ ਦਾ ਸੰਤ ਜਨਾਂ ਦਾ ਸਬਬ ਦੇ ਨਾਲ ਮਿਲਦਾ ਮੌਕਾ, ਜੋ ਮੁਫ਼ਤ ਆਪਣਾ ਪ੍ਰੇਮ ਸਭ ਦੀ ਝੋਲੀ ਪਾਈਆ। ਜੇ ਕਹੋ ਪ੍ਰਭ ਨੂੰ ਮਿਲਣਾ ਸੌਖਾ, ਔਝੜ ਰਾਹ ਵੇਖੋ ਭੱਜੀ ਫਿਰੇ ਲੋਕਾਈਆ। ਜਿਨ੍ਹਾਂ ਸਚ ਨਜ਼ਾਰਾ ਦੱਸਿਆ ਕਾਇਆ ਮੰਦਰ ਸਾਚੇ ਕੋਠਾ, ਕੁਟੀਆ ਹਕ ਜਣਾਈਆ। ਏਥੇ ਹੁਣ ਕਿਹੜੀ ਲੋੜ ਰਹੀ ਹੋਰ ਸੋਚਣ ਦੀ ਸੋਚਾ, ਸੁੱਚਿਆਂ ਨਾਲ ਸੁੱਚੇ ਮਾਣਕਾਂ ਨਾਲ ਮਾਣਕ ਰਤਨਾਂ ਨਾਲ ਰਤਨ ਗੋਤੀਆਂ ਨਾਲ ਗੋਤੀ ਗੀਤ ਭਗਵਾਨ ਦਿਤੇ ਅਲਾਈਆ। ਪੰਛੀ ਜੀ ਜ਼ਰਾ ਚੜ੍ਹ ਕੇ ਵੇਖੋ ਆਪਣੇ ਅੰਦਰ ਮੰਜ਼ਲ ਚੋਟੀ, ਜਿਥੇ ਜਗਦੀ ਇਕੋ ਨਰਾਲਮ ਜੋਤੀ, ਬਾਹਰ ਨਾ ਤਕਿਓ ਆਲਮ ਸਾਰੀ ਸੋਤੀ, ਇਹ ਲੇਖਾ ਜਾਣੇ ਲਿਖਣਵਾਲਾ ਰਵਿਦਾਸ ਚੁਮਾਰਾ ਮੋਚੀ, ਜਿਸ ਦੇ ਨਾਲ ਮੁਸ਼ਕਲ ਸਭ ਦੀ ਹੱਲ ਕਰਾਈਆ। ਅਸ਼ੀਰਵਾਦ ਕਹੇ ਭਾਵੇਂ ਮੈਨੂੰ ਤਾਅਨੇ ਦੇਵਣ ਲੋਕੀਂ, ਮੈਂ ਕਿਸੇ ਤੋਂ ਜਾਂਦੀ ਨਹੀਂ ਰੋਕੀ, ਜੰਮੂ ਵਿਚ ਆ ਗਈ ਬਣ ਕੇ ਠਾਕਰ ਮੌਜੀ, ਮੌਜੂਦਾ ਹੋ ਕੇ ਮਹਿਫ਼ਲ ਮਲਜਸ ਮਹਿਮਾਨਾਂ ਨਾਲ ਮਿਲ ਕੇ ਮਹਿਮਾਨ, ਪਿਆਰ ਵਿਚ ਪ੍ਰੇਮ ਪ੍ਰੇਮ ਵਿਚ ਪਿਆਰ, ਆਪਣਾ ਰੰਗ ਦਿਤਾ ਵਖਾਈਆ। ਪੰਛੀ ਜੀ ਬੜੀ ਖ਼ੁਸ਼ੀ, ਖ਼ੁਸ਼ੀ ਕਹੇ ਪੰਛੀ ਖ਼ੁਸ਼ੀਆਂ ਦਾ ਪਰਧਾਨ, ਜਿਸ ਦੇ ਅੰਦਰ ਸਤਿ ਸਚ ਦਾ

ਗਿਆਨ, ਭਾਵੇਂ ਉਹਦੀ ਬਾਹਰੋਂ ਬੋਲਦੀ ਦਿਸੇ ਜ਼ਬਾਨ, ਪਰ ਹਿਰਦੇ ਵਸਿਆ ਸ੍ਰੀ ਭਗਵਾਨ, ਬੈਠਾ ਸੋਭਾ ਪਾਈਆ। ਰਲ ਮਿਲ ਸਾਰੇ ਖ਼ੁਸ਼ੀ ਮਨਾਣ, ਭੂਮਿਕਾ ਸੋਹੀ ਜਿਥੇ ਬਿਮਲ ਮੁਨੀ ਜੀ ਸੁਹਾਇਆ ਸੱਚਾ ਅਸਥਾਨ, ਨਾਲੇ ਸਾਰਿਆਂ ਨੂੰ ਔਣ ਦਾ ਦਿਤਾ ਮਾਣ, ਇਸ ਤੋਂ ਵੱਡਾ ਪ੍ਰੇਮ ਨਹੀਂ ਕੋਈ ਵਿਚ ਜਹਾਨ, ਜਹਾਨ ਵਾਲਿਓ ਅੰਦਰੋਂ ਬਾਹਰੋਂ ਆਪਣੀ ਜਹਾਲਤ ਦੇਣੀ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਅਸੀਸ ਵਿਚ ਕਹੇ ਹੁਣ ਆਪਣੀ ਆਤਮਾ ਆਪਣੇ ਨਾਲ ਮਿਲ ਕੇ ਕਰੋ ਆਰਾਮ, ਸਚ ਸਿੰਘਾਸਣ ਉਤੇ ਹੋ ਬਰਾਜਮਾਨ, ਜਿਥੇ ਕਾਮ ਕਰੋਧ ਲੋਭ ਮੋਹ ਹੰਕਾਰ ਠਗ ਚੋਰ ਯਾਰ ਆਸਾ ਤ੍ਰਿਸ਼ਨਾ ਹਉਮੇ ਹੰਗਤਾ ਕੂੜੀ ਕਿਰਿਆ ਕਰਮ ਕਾਂਡ ਸਕੇ ਨਾ ਕੋਇ ਉਠਾਈਆ। ਜੈ ਜੈ ਜੈ ਸਦਾ ਅੰਤਰ ਜੈ, ਜੈਕਾਰਾ ਹਕ ਜਣਾਈਆ। ਪੰਛੀ ਜੀ ਪਸਚਾਤਾਪ ਕੋਈ ਨਾ ਰਹੇ, ਹਰਖ਼ ਸੋਗ ਸਰਬ ਮਿਟਾਈਆ। ਸਚ ਸਮਝੋ ਪ੍ਰੇਮ ਪਿਆਰ ਦੀ ਇਕੋ ਲੈ, ਜਿਸ ਦੀ ਰੇਖ ਸਕੇ ਨਾ ਕੋਇ ਸਮਝਾਈਆ। ਸਾਚੇ ਵਹਿਣ ਵਿਚ ਪ੍ਰੇਮੀ ਗੁਰਮੁਖ ਵਹੇ, ਚਲਣ ਵਾਹੋ ਦਾਹੀਆ। ਸਚ ਪੁੱਛੋ ਏਥੇ ਅੱਜ ਮੁਹੱਬਤ ਦੀ ਵਗ ਗਈ ਨੈਂ, ਜਿਸ ਦਾ ਮੋੜਾ ਕੋਈ ਨਾ ਸਕੇ ਪਾਈਆ। ਜਿਸ ਸਿੰਘਾਸਣ ਆਸਣ ਉਤੇ ਸੱਜਣ ਸੁਹੇਲੇ ਗਏ ਬਹਿ, ਖ਼ੁਸ਼ੀਆਂ ਨਾਲ ਗੀਤ ਗੋਬਿੰਦ ਅਲਾਈਆ। ਇਸ ਤੋਂ ਵੱਡੀ ਦੱਸੋ ਹੋਰ ਕਿਹੜੀ ਸ਼ੈ, ਜਿਹੜੀ ਸ਼ਹਿਨਸ਼ਾਹਾਂ ਰਾਜਿਆਂ ਰਾਣਿਆਂ ਦੇ ਘਰਾਂ ਵਿਚੋਂ ਹੱਥ ਕਿਸੇ ਨਾ ਆਈਆ। ਨਾ ਤੂੰ ਰਿਹਾ ਨਾ ਰਹੀ ਮੈਂ, ਦੋਹਾਂ ਦਾ ਇਕੋ ਰੂਪ ਸਤਿ ਸਰੂਪ ਵਿਚ ਸਮਾਈਆ। ਸੰਦੇਸ਼ਾ ਦੇਣਾ ਇਕ ਦੂਜੇ ਨਾਲ ਕੋਈ ਨਾ ਜਾਇਓ ਖਹਿ, ਖ਼ਾਹ ਮਖ਼ਾਹ ਨਾ ਕਰਿਓ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਪਿਆਰ ਦੀ ਸਦਾ ਬੁਲੌਂਦਾ ਰਹੇ ਜੈ, ਜਿਸ ਦੀ ਜਗ ਵਿਚ ਹੋਵੇ ਰੁਸ਼ਨਾਈਆ। ਪ੍ਰਭੂ ਮਿਲਣ ਦਾ ਸੱਚਾ ਰਾਹ, ਛੇਤੀ ਤੋਂ ਛੇਤੀ ਜਲਦੀ ਤੋਂ ਜਲਦੀ ਦਿਆਂ ਦ੍ਰਿੜਾਈਆ। ਜੇ ਕੋਈ ਪ੍ਰਭ ਨਾਲ ਮਿਲਿਆ ਹੋਇਆ ਮਿਲ ਜਾਏ ਮਲਾਹ, ਫੜ ਕੇ ਬੇੜੇ ਲਏ ਚੜ੍ਹਾਈਆ। ਅਧ ਵਿਚਕਾਰ ਕੋਈ ਨਾ ਸਕੇ ਅਟਕਾ, ਪੰਚ ਵਿਕਾਰ ਕੂੜ ਹੰਕਾਰ ਬੈਠਣ ਸੀਸ ਨਿਵਾਈਆ। ਸੋਈ ਸੁਰਤੀ ਲਏ ਜਗਾ, ਸ਼ਬਦ ਹਲੂਣੇ ਨਾਲ ਉਠਾ, ਆਲਸ ਨਿੰਦਰਾ ਦਏ ਮਿਟਾਈਆ। ਕਾਇਆ ਅੰਤਰ ਅੰਮ੍ਰਿਤ ਬੂੰਦ ਸਵਾਂਤੀ ਦਏ ਚਵਾ, ਕੂੜੀ ਕਿਰਿਆ ਤ੍ਰਿਸ਼ਨਾ ਦਏ ਗਵਾ, ਹਿਰਸ ਹਵਸ ਰਹਿਣ ਕੋਇ ਨਾ ਪਾਈਆ। ਧੁਨ ਆਤਮਕ ਨਾਦ ਦਏ ਸੁਣਾ, ਅਨਹਦ ਵਾਜਾ ਆਪ ਵਜਾ, ਅਗੰਮ ਅਥਾਹ ਕਰੇ ਸ਼ਨਵਾਈਆ। ਡੂੰਘੀ ਕੰਦਰ ਸੁਖਮਨ ਟੇਢੀ ਬੰਕ ਪਾਰ ਦੇਵੇ ਕਰਾ, ਆਪਣੀ ਉਂਗਲ ਲਏ ਲਾ, ਬਿਨ ਤੱਤਾਂ ਖੇਲ ਕਰਾਈਆ। ਬਜਰ ਕਪਾਟੀ ਦਏ ਤੁੜਾ, ਸਚ ਸਰੋਵਰ ਲਏ ਨਹਾ, ਕਾਗ ਹੰਸ ਰੂਪ ਬਦਲਾਈਆ। ਆਤਮ ਸੇਜਾ ਲਏ ਚੜ੍ਹਾ, ਜੋਤੀ ਨੂਰ ਕਰੇ ਰੁਸ਼ਨਾ, ਪਰਦਾ ਦੂਈ ਦਾ ਪਰੇ ਹਟਾ, ਜਿਸ ਨਾਲੋਂ ਵਿਛੜੇ ਓਸੇ ਨੂੰ ਲਏ ਮਿਲਾ, ਮਿਲਾਪ ਇਕੋ ਵਾਰ ਕਰਾਈਆ। ਪੂਜਾ ਪਾਠ ਜੋਗ ਅਭਿਆਸ ਹਠ ਤਪ ਸਿਮਰਨ ਹਵਨ ਕੋਈ ਨਾ ਲਏ ਕਰਾ, ਨਿਹਕਰਮੀ ਹੋ ਕੇ ਆਪਣਾ ਕਰਮ ਕਮਾਈਆ। ਮਿਹਰ ਨਜ਼ਰ ਦੇਵੇ ਪਾ, ਦ੍ਰਿਸ਼ਟੀ ਇਸ਼ਟੀ ਸ੍ਰਿਸ਼ਟੀ ਵਿਚੋਂ ਬਾਹਰ ਕਢਾਈਆ। ਸਭ ਤੋਂ ਨੇੜੇ ਸਭ ਤੋਂ ਸੌਖਾ ਸਭ ਤੋਂ ਛੋਟਾ ਸਭ ਤੋਂ ਚੰਗਾ, ਮਿਲਣ ਦਾ ਰਾਹ ਜੇ ਰਹਿਬਰ ਮਿਲ ਜਾਏ ਰੱਬੀ ਨੂਰ ਨੂਰ ਨੂਰ ਵਿਚ ਮਿਲਾਈਆ। ਫੇਰ ਨਾ ਖ਼ੁਦਾ ਤੇ ਨਾ ਜੁਦਾ, ਇਕ ਸਰੂਪ ਸਤਿ ਬ੍ਰਹਮ ਰੂਪ ਤੱਤ ਪਾਰਬ੍ਰਹਮ ਸਮਰਥ ਘਰ ਵਿਚ ਮਿਲੇ ਹਸ, ਬਾਹਰ ਲੱਭਣ ਦੀ ਲੋੜ ਰਹੇ ਨਾ ਰਾਈਆ।

੭ ਵਿਸਾਖ ਸ਼ਹਿਨਸ਼ਾਹੀ ਸੰਮਤ ੧ ਫੁਮਣ ਸਿੰਘ ਚੇਲਾ ਸਿੰਘ ਜੰਮੂ

ਆਪਣੇ ਵਲੋਂ ਕੁਛ ਦੇਈਏ ਦੱਸ, ਕਾਇਆ ਮੰਦਰ ਅੰਦਰ ਦਹਿ ਦਿਸ਼ਾ ਧਿਆਨ ਲਗਾਈਆ। ਅੰਮ੍ਰਿਤ ਮਿਲੇ ਨਾ ਕਿਸੇ ਸਾਚਾ ਰਸ, ਨਿਝਰ ਝਿਰਨਾ ਨਾ ਕੋਇ ਝਿਰਾਈਆ। ਮਨ ਵਾਸਨਾ ਸਾਰੇ ਰਹੇ ਨਸ, ਦਿਵਸ ਰੈਣ ਭੱਜਣ ਵਾਹੋ ਦਾਹੀਆ। ਨੇਤਰ ਲੋਚਨ ਨੈਣ ਖੁਲ੍ਹੀ ਕਿਸੇ ਨਾ ਅੱਖ, ਸਚ ਗਿਆਨ ਨਾ ਕੋਇ ਸਮਝਾਈਆ। ਆਪਣਾ ਆਪ ਬੈਠੇ ਕਰਕੇ ਵਖ, ਵਿਛੜੇ ਜੋੜ ਨਾ ਕੋਇ ਜੁੜਾਈਆ। ਨਿਰਮਲ ਜੋਤ ਨਾ ਹੋਏ ਪਰਕਾਸ਼, ਅੰਧ ਅਗਿਆਨ ਨਾ ਕੋਇ ਮਿਟਾਈਆ। ਅਗੰਮੀ ਵਸਤ ਕਿਸੇ ਨਾ ਆਵੇ ਹੱਥ, ਖ਼ਾਲੀ ਹੱਥ ਸਰਬ ਲੋਕਾਈਆ। ਸੱਜਣ ਮਿਲੇ ਨਾ ਪੁਰਖ ਸਮਰਥ ਪਾਰਬ੍ਰਹਮ ਬ੍ਰਹਮ ਅੰਗ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਚੌਕੜੀ ਕਰਨੀ ਦਾ ਕਰਤਾ ਕ਼ੁਦਰਤ ਦਾ ਮਾਲਕ ਖ਼ਲਕ ਦਾ ਖ਼ਾਲਕ ਆਪਣਾ ਖੇਲ ਖਿਲਾਈਆ। ਥੋੜ੍ਹਾ ਬਹੁਤਾ ਦੱਸਣ ਦੀ ਪੈ ਗਈ ਲੋੜ, ਸਤਿ ਸਚ ਦਿਆਂ ਦ੍ਰਿੜਾਈਆ। ਕਾਇਆ ਅੰਦਰ ਅੰਧ ਘੋਰ, ਸਚ ਨੂਰ ਨਾ ਕੋਇ ਰੁਸ਼ਨਾਈਆ। ਝਗੜਾ ਪਿਆ ਪੰਜ ਚੋਰ, ਕਾਮ ਕਰੋਧ ਲੋਭ ਮੋਹ ਹੰਕਾਰ ਸਾਂਤਕ ਸਤਿ ਨਾ ਕੋਇ ਕਰਾਈਆ। ਆਪਣਾ ਆਪ ਤੱਕਿਆ ਕਿਸੇ ਨਾ ਗ਼ੌਰ, ਪੜਦਾ ਦੂਈ ਦਵੈਤ ਚੁਕਾਈਆ। ਮਨੂਆ ਮਨ ਵਾਸਨਾ ਪਾਵੇ ਸ਼ੋਰ, ਉਚੀ ਕੂਕ ਦਏ ਦੁਹਾਈਆ। ਵਿਛੜਿਆਂ ਕੋਈ ਨਾ ਦੇਵੇ ਜੋੜ, ਆਤਮ ਪਰਮਾਤਮ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਸਾਚਾ ਹਰਿ, ਨਿਤ ਨਵਿਤ ਭਗਤ ਸੁਹੇਲਾ ਇਕ ਅਕੇਲਾ ਨਿਰਗੁਣ ਸਰਗੁਣ ਆਪਣਾ ਖੇਲ ਵਖਾਈਆ। ਕੁਛ ਦੱਸੀਏ ਆਪਣੀ ਵੇਖੋ ਖੋਲ੍ਹ ਕੇ ਕਾਇਆ ਤਾਕੀ, ਪੜਦਾ ਓਹਲਾ ਪਰੇ ਹਟਾਈਆ। ਸਾਚਾ ਸੱਜਣ ਮਿਲੇ ਸਾਕੀ, ਵਡ ਦਾਤਾ ਬੇਪਰਵਾਹੀਆ । ਮਨਸਾ ਮਨੂਆ ਮਨ ਨਾ ਰਹੇ ਆਕੀ, ਕੂੜ ਕੁੜਿਆਰਾ ਦੇਵੇ ਮਿਟਾਈਆ। ਭਾਗ ਲਗਾ ਕੇ ਤਨ ਖ਼ਾਕੀ, ਕਾਚੀ ਗਗਰੀਆ ਰੰਗ ਚੜ੍ਹਾਈਆ। ਜਨਮ ਜਨਮ ਦੀ ਪੂਰੀ ਹੋਵੇ ਆਸੀ, ਮਾਇਆ ਮਮਤਾ ਤ੍ਰਿਸ਼ਨਾ ਦੇਵੇ ਗਵਾਈਆ। ਘਰ ਸੱਜਣ ਵੇਖੋ ਪੁਰਖ ਅਬਿਨਾਸ਼ੀ, ਨਿਜ ਆਤਮ ਪਰਮਾਤਮ ਬੈਠਾ ਸੋਭਾ ਪਾਈਆ। ਜੀਵਣ ਦੀ ਮੰਜ਼ਲ ਮੁੱਕੇ ਔਖੀ ਘਾਟੀ, ਅਗਲਾ ਪੰਧ ਰਹੇ ਨਾ ਰਾਈਆ। ਜਗਤ ਕਹਾਣੀ ਝੂਠੀ ਅੰਤਰ ਬਾਣੀ ਸਾਚੀ, ਸ਼ਬਦ ਸੁਨੇਹੜਾ ਨਾਮ ਸੁਣਾਈਆ। ਪਤਿਪਰਮੇਸ਼ਵਰ ਮੇਲ ਮਿਲਾ ਕਮਲਾਪਾਤੀ, ਕਵਲ ਨੈਣ ਬਿਨ ਨੈਣਾਂ ਨਜ਼ਰੀ ਆਈਆ। ਅੰਦਰੇ ਅੰਦਰ ਬਦਲ ਜਾਵੇ ਹਯਾਤੀ, ਜ਼ਿੰਦਗੀ ਵਿਚੋਂ ਜ਼ਿੰਦਗੀ ਆਪਣੀ ਲਏ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪਣਾ ਦਏ ਖੁਲ੍ਹਾਈਆ। ਕੁਛ ਕਹਿਣਾ ਕਹਿਣਾ ਕੀ, ਕਹਿ ਕਹਿ ਥੱਕੀ ਸਰਬ ਲੋਕਾਈਆ। ਕਹਿਣ ਨਾਲ ਕਿਸੇ ਦਾ ਨਿਰਮਲ ਨਹੀਂ ਹੋਇਆ ਜੀ, ਜੀਵਣ ਜੁਗਤ ਨਾ ਕੋਇ ਵਡਿਆਈਆ । ਕਹਿਣ ਨਾਲੋਂ ਮਿਹਰਵਾਨ ਹੋ ਕੇ ਲੇਖਾ ਚੁਕੌਣਾ ਸਾਢੇ ਤਿੰਨ ਹੱਥ ਸੀਂ, ਕਾਇਆ ਤਤ ਮਿਲੇ ਵਡਿਆਈਆ। ਸਤਿ ਧਰਮ ਦੀ ਸਾਚੇ ਮੰਦਰ ਰਖਕੇ ਨੀਂਹ, ਮਹਲ ਅਟਲ ਦਏ ਬਣਾਈਆ। ਅੰਮ੍ਰਿਤ ਆਬੇ ਹਯਾਤ ਮਸਤ ਪਿਆਲਾ ਲੈਣਾ ਪੀ, ਨਾਮ ਖ਼ੁਮਾਰੀ ਸਚ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥੋੜ੍ਹਾ ਥੋੜਾ ਰਿਹਾ ਜਣਾਈਆ। ਆਪਣੇ ਵਲੋਂ ਬਚਨ ਇਕੋ ਦੇਣਾ ਦੱਸ, ਦਹਿ ਦਿਸ਼ਾ ਵੇਖ ਵਖਾਈਆ। ਮਨ ਵਾਸਨਾ ਹੋਵੇ ਵਸ, ਕੂੜਾ ਸੰਗ ਨਾ ਕੋਇ ਨਿਭਾਈਆ। ਪ੍ਰੇਮ ਪਿਆਰ ਮਿਲੇ ਰਸ, ਰਸਤਾ ਨੂਰ

ਖ਼ੁਦਾਈਆ। ਤੀਰ ਨਿਰਾਲਾ ਵੱਜੇ ਝਟ, ਫੱਟ ਘਾਓ ਆਪਣਾ ਦਏ ਲਗਾਈਆ। ਵਸਤ ਅਮੋਲਕ ਕਾਇਆ ਮੰਦਰ ਅੰਦਰ ਪਏ ਲਭ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਜਿਸ ਨੂੰ ਵਾਹਿਗੁਰੂ ਅੱਲਾ ਰਾਮ ਗੌਡ ਖ਼ੁਦਾ ਕਹਿੰਦੇ ਰੱਬ, ਰਾਬਤਾ ਕਰ ਕੇ ਦਏ ਜਣਾਈਆ। ਥੋੜ੍ਹਾ ਦੱਸਣ ਦਾ ਮੌਕਾ ਮਿਲਿਆ ਸਬਬ, ਸਭਿਅਤਾ ਵੇਖੇ ਥਾਉਂ ਥਾਈਂਆ। ਜਿਹੜਾ ਅੱਜ ਤਕ ਜੀਵਣ ਜ਼ਿੰਦਗੀ ਵਿਚ ਨਹੀਂ ਸਕਿਆ ਲਭ, ਪੜਦਿਆਂ ਵਿਚੋਂ ਪੜਦਾ ਪਰੇ ਹਟਾਈਆ । ਸੋ ਸਚ ਸੁਨੇਹੜਾ ਰਿਹਾ ਦੱਸ, ਹਸ ਹਸ ਖ਼ੁਸ਼ੀ ਮਨਾਈਆ। ਤੂੰ ਮੇਰਾ ਮੈਂ ਤੇਰਾ ਇਕ ਦੂਜੇ ਦੇ ਹੋਣਾ ਵਸ, ਵਾਸਤਾ ਇਕੋ ਨਾਲ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਥੋੜ੍ਹਾ ਦੱਸਣਾ ਅਗੰਮੀ ਖੇਲ, ਅਗੰਮ ਅਗੰਮ ਵਡਿਆਈਆ । ਕਵਣ ਸੱਜਣ ਕਵਣ ਮੀਤ ਕਵਣ ਸੰਤ ਕਵਣ ਸਤਿਗੁਰ ਕਰੇ ਮੇਲ, ਆਪ ਆਪਣੇ ਵਿਚ ਸਮਾਈਆ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪਾਰਬ੍ਰਹਮ ਖੇਲਣਹਾਰਾ ਅਚਰਜ ਖੇਲ, ਦੀਨ ਦੁਨੀ ਜਗਤ ਜਗਿਆਸੂ ਭਗਤ ਭਗਵੰਤ ਸੰਤ ਸੱਜਣ ਗੁਰਮੁਖ ਗੁਰਸਿਖ ਹਰਿਜਨ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਵਾਮੀ ਅੰਤਰਜਾਮੀ ਘਟ ਭੀਤਰ ਵੇਖ ਵਖਾਈਆ। ਮਨ ਸਦਾ ਰਹੇ ਪਰੇਸ਼ਾਨ, ਪਰੇਸ਼ਾਨੀ ਇਹਦਾ ਰੂਪ ਨਜ਼ਰੀ ਆਈਆ। ਚਾਰ ਕੁੰਟ ਦਹਿ ਦਿਸ਼ਾ ਇਹਦੀ ਉਡਾਨ, ਦਿਵਸ ਰੈਣ ਭੱਜੇ ਵਾਹੋ ਦਾਹੀਆ। ਜਗਤ ਵਾਸਨਾ ਇਹਦਾ ਗਿਆਨ, ਆਸਾ ਤ੍ਰਿਸ਼ਨਾ ਸਿਫ਼ਤ ਸਾਲਾਹੀਆ। ਮਾਇਆ ਮਮਤਾ ਪੀਣ ਖਾਣ, ਹਉਮੇ ਹੰਗਤਾ ਗੜ੍ਹ ਬਣਾਈਆ। ਇਨਸਾਨਾਂ ਨੂੰ ਰਹਿਣ ਨਾ ਦੇਵੇ ਇਨਸਾਨ, ਅਸਲ ਵਸਲ ਨਾ ਕੋਇ ਸਮਝਾਈਆ। ਪੰਜ ਖੜ੍ਹੇ ਕਰ ਸ਼ੈਤਾਨ, ਕਾਮ ਕਰੋਧ ਲੋਭ ਮੋਹ ਹੰਕਾਰ ਘਰ ਘਰ ਕਰੇ ਸ਼ਨਵਾਈਆ। ਬਣ ਕੇ ਰਾਜਾ ਸਾਢੇ ਤਿੰਨ ਹੱਥ ਮਕਾਨ, ਆਪਣਾ ਹੁਕਮ ਸਚ ਸੁਣਾਈਆ। ਜਿੰਨਾਂ ਚਿਰ ਸਾਹਿਬ ਸਤਿਗੁਰ ਮਿਲੇ ਨਾ ਸੂਰਾ ਬਲਵਾਨ, ਬਲਧਾਰੀ ਬੇਪਰਵਾਹੀਆ। ਜੋ ਸ਼ਬਦੀ ਧਾਰ ਮਨਾਵੇ ਆਪਣੀ ਆਣ, ਧੁਰ ਸੰਦੇਸ਼ਾ ਇਕ ਸੁਣਾਈਆ । ਡੋਰੀ ਤੰਦ ਬੰਧੇ ਮਹਾਨ, ਇਧਰ ਉਧਰ ਭੱਜਣ ਦੀ ਸ਼ਕਤ ਰਹੇ ਨਾ ਰਾਈਆ। ਓਨਾਂ ਚਿਰ ਮਨ ਥਿਰ ਹੋ ਕੇ ਬਹੇ ਨਾ ਵਿਚ ਕਾਇਆ ਮਕਾਨ, ਘੜੀ ਪਲ ਸਚ ਸਿੰਘਾਸਣ ਸੋਭਾ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨ ਵਾਸਨਾ ਆਪਣੇ ਨਾਲ ਬੰਨ੍ਹਣਹਾਰ ਨਿਧਾਨ, ਮਨ ਦਾ ਮਾਲਕ ਆਪਣਾ ਹੁਕਮ ਮਨਾਈਆ। ਮੈਂ ਕਿਆ ਹੂੰ ਮੈਂ ਕਿਉਂ ਹੂੰ, ਕੋਈ ਨਾ ਜਾਣੇ ਜਗ, ਸ੍ਰਿਸ਼ਟੀ ਸਕੇ ਨਾ ਕੋਇ ਸਮਝਾਈਆ । ਸਮਰਥ ਪੁਰਖ ਕਹੇ ਸੂਰਾ ਸਰਬਗ, ਮੈਂ ਹੂੰ, ਜਿਸ ਆਪਣਾ ਆਪ ਲਿਆ ਪਰਗਟਾਈਆ। ਆਪਣੇ ਆਸਣ ਆਪਣੇ ਸਿੰਘਾਸਣ ਆਪੇ ਰਿਹਾ ਸਜ, ਦੂਜਾ ਰੂਪ ਨਾ ਕੋਇ ਵਟਾਈਆ। ਸਭ ਤੋਂ ਨਿਰਾਲਾ ਸਭ ਤੋਂ ਅਲਗ, ਸਭ ਤੋਂ ਵਖਰਾ ਸਭ ਦੇ ਅੰਦਰ ਆਪਣਾ ਆਪ ਸਮਾਈਆ। ਸਭ ਤੋਂ ਬਾਹਰ ਹਦ, ਹਦੂਦ ਸਕੇ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਆਪ ਦਏ ਦ੍ਰਿੜਾਈਆ। ਮੈਂ ਹੂੰ ਕੌਣ, ਮਨ ਮਤਿ ਬੁਧਿ ਸਕੇ ਨਾ ਕੋਇ ਸਮਝਾਈਆ। ਭੇਵ ਦੱਸੇ ਨਾ ਉਨੰਜਾ ਪੌਣ, ਪਰਦਾ ਓਹਲਾ ਨਾ ਕੋਇ ਖੁਲ੍ਹਾਈਆ। ਜਗਤ ਹੰਕਾਰੀ ਜਗਤ ਗਿਆਤਾ ਜਗਿਆਸੂ ਹੋਇਆ ਰੌਣ, ਰਾਵਣ ਰੂਪ ਵਟਾਈਆ। ਜੋ ਸਭ ਦਾ ਮਾਲਕ ਸਭ ਨੂੰ ਵਾਲਾ ਬਣੌਣ, ਘੜਨ ਭੰਨਣਹਾਰ ਸਮਰਥ ਪੁਰਖ ਬੇਪਰਵਾਹੀਆ। ਜੋ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਰਵ ਸਸ ਸੂਰਜ ਚੰਦ ਮੰਡਲ ਮੰਡਪ ਵਿਸ਼ਨ

ਬ੍ਰਹਮਾ ਸ਼ਿਵ ਗ੍ਰਹਿ ਮੰਦਰ ਹਾਰਵਸੌਣ, ਵਾਸਤਵ ਵਿਚ ਨਜ਼ਰ ਕਿਸੇ ਨਾ ਆਈਆ। ਹੁਕਮੇਂ ਅੰਦਰ ਆਦਿ ਅੰਤ ਜੁਗਾ ਜੁਗੰਤ ਨਿਤ ਨਵਿਤ ਤਤ ਪ੍ਰਕਿਰਤੀ ਮਾਇਆ ਲੱਖ ਚੁਰਾਸੀ ਜੀਵ ਜੰਤ ਆਤਮ ਪਰਮਾਤਮ ਖੇਲ ਆਇਆ ਖਿਲੌਣ, ਖ਼ਾਲਕ ਖ਼ਲਕ ਅਰਸ਼ ਫ਼ਰਸ਼ ਉਪਰ ਫ਼ਲਕ ਭੇਵ ਅਭੇਦਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਮੈਂ ਹੂੰ ਕੌਣ ਕਹੇ ਮੈਂ ਭਗਵਨ ਉਹ, ਜਿਸ ਦਾ ਉਹਲਾ ਬੇਪਰਵਾਹੀਆ । ਜਿਸ ਦਾ ਪਰਕਾਸ਼ ਅਗੰਮੀ ਲੋ, ਨਿਰਾਕਾਰ ਆਕਾਰ ਸਾਕਾਰ ਸਤਿ ਸਤਿ ਵਿਚ ਸਮਾਈਆ। ਆਪੇ ਤੋਂ ਆਪ ਗਿਆ ਹੋ, ਨਾ ਕੋਈ ਪਿਤਾ ਨਾ ਕੋਈ ਮਾਈਆ। ਸਚ ਸਿੰਘਾਸਣ ਰਿਹਾ ਛੋਹ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪੇ ਕਾਰ ਕਮਾਈਆ। ਮੈਂ ਹੂੰ ਕੌਣ ਕੌਣ ਜਾਣੇ, ਕਹਿਣ ਵਾਲਾ ਨਜ਼ਰ ਕੋਇ ਨਾ ਆਈਆ। ਮੇਰਾ ਕਿਹਾ ਸਰਬ ਖਾਣੇ, ਵਿਸ਼ਨ ਬ੍ਰਹਮਾ ਸ਼ਿਵ ਵੇਦ ਪੁਰਾਨ ਸ਼ਾਸਤਰ ਸਿਮਰਤ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ ਕਰਨ ਪੜ੍ਹਾਈਆ। ਅਗੰਮ ਅਥਾਹ ਬੇਪਰਵਾਹ ਆਪਣੀ ਕਰਨੀ ਆਪੇ ਜਾਣੇ, ਦੂਜਾ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦ ਆਪਣੇ ਵਿਚ ਛੁਪਾਈਆ। ਮੈਂ ਹੂੰ ਕੌਣ ਕੋਈ ਨਾ ਸਕੇ ਸਮਝ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਜਿਸ ਵੇਲੇ ਮੈਂ ਨੂੰ ਮੈਂ ਦੀ ਵੱਜੇ ਰਮਜ਼, ਮੈਂ ਹੂੰ ਕੌਣ ਹੂੰ ਮੈਂ ਮੈਂ ਮੈਂ ਰਹਿਣ ਨਾ ਪਾਈਆ। ਰਸਨਾ ਜਿਹਵਾ ਬੱਤੀ ਦੰਦ ਜਗਤ ਵਿਦਿਆ ਕੋਈ ਵੇਖ ਨਾ ਸਕੇ ਦੋ ਨੈਣ, ਸ੍ਰਿਸ਼ਟੀ ਦ੍ਰਿਸ਼ਟੀ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪ ਆਪਣਾ ਆਪਣੇ ਵਿਚ ਸਮਾਈਆ।

ਰਿਧੀ ਸਿਧੀ ਨਵੇਂ ਨਵੇਂ ਛੋਟੇ ਛੋਟੇ ਚਮਤਕਾਰ, ਜੁਗਨੂੰਆਂ ਵਾਂਗੂ ਨਜ਼ਰੀ ਆਈਆ। ਮਨ ਮਤਿ ਬੁੱਧੀ ਦਾ ਖੇਲ ਸੰਸਾਰ, ਰੁਚੀ ਜਗਤ ਰਚਨਾ ਵਿਚ ਲਗਾਈਆ। ਥੋੜ੍ਹੀ ਥੋੜ੍ਹੀ ਅਗਨੀ ਚੰਗਿਆੜੀ ਨਿਕਲੇ ਬਾਹਰ, ਸ਼ੋਹਲਾ ਉਡ ਕੇ ਮੁੜ ਭਸਮ ਰੂਪ ਵਟਾਈਆ। ਇਹ ਖਾਣ ਪੀਣ ਦਾ ਅਧਾਰ, ਪੇਟ ਦਾ ਸ਼ਿੰਗਾਰ, ਤੱਤ ਸੋਭਾ ਪਾਈਆ। ਭਗਤ ਸੰਤ ਇਸ ਤੋਂ ਵਸਣ ਬਾਹਰ, ਜਿਥੇ ਖੇਲ ਅਪਾਰ, ਇਕੋ ਮਿਲੇ ਸਾਂਝਾ ਯਾਰ, ਨੂਰ ਖ਼ੁਦਾਈ ਪਰਵਰਦਿਗਾਰ, ਪਾਰਬ੍ਰਹਮ ਪਤਿਪਰਮੇਸ਼ਵਰ ਨੂਰੋ ਨੂਰ ਨੂਰ ਉਜਿਆਰ, ਬਿਨਾ ਸਖ਼ੀਆਂ ਮੰਗਲਾਚਾਰ, ਬਿਨਾ ਅੱਖੀਆਂ ਹੋਵੇ ਦੀਦਾਰ, ਦਰਸ ਦਰਸ ਵਿਚ ਮਿਲਾਈਆ। ਨਿੱਕੇ ਨਿੱਕੇ ਚਮਤਕਾਰ ਨਹੀਂ ਇਹ ਕੂੜੀ ਚਮਕ, ਚਾਨਣ ਸਚ ਨਾ ਕੋਇ ਰੁਸ਼ਨਾਈਆ । ਉਹ ਧੋਖਾ ਦੇਣ ਵਾਲੇ ਅਹਿਮਕ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਸੱਚੇ ਸੰਤ ਉਹਨਾਂ ਦੇ ਨਾਲ ਕਦੇ ਨਹੀਂ ਹੁੰਦੇ ਸਹਿਮਤ, ਜਿਨ੍ਹਾਂ ਸਾਹਿਬ ਦਾ ਦਰਸ਼ਨ ਅੰਦਰੇ ਅੰਦਰ ਲੈਣਾ ਪਾਈਆ। ਸ੍ਰੀ ਭਗਵਾਨ ਜਿਨ੍ਹਾਂ ਦੇ ਉਤੇ ਕਰਦਾ ਰਹਿਮਤ, ਮਿਹਰਵਾਨ ਹੋ ਕੇ ਅੱਖ ਖੁਲ੍ਹਾਈਆ। ਉਹਨਾਂ ਦੇ ਮਨ ਵਿਕਾਰ ਹੰਕਾਰ ਦੀ ਕੋਈ ਨਹੀਂ ਰਹਿੰਦੀ ਜ਼ਹਮਤ, ਜਗਤ ਬੀਮਾਰੀ ਦਏ ਗਵਾਈਆ। ਹਰਿਜਨੋ ਜਿਨ੍ਹਾਂ ਨੂੰ ਸਚ ਇਸ਼ਾਰੇ ਦੀ ਵਜਦੀ ਸੈਨਤ, ਸਮਝ ਵਿਚੋਂ ਸਮਝ ਦਿਤੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਗਤ ਚਮਕ ਚਾਂਦਨੀ ਨਾ ਕੋਇ ਰੁਸ਼ਨਾਈਆ।

ਮੁਖ ਦੰਦ ਬੁਲ ਕਹਿਣ ਕਿੱਡੀ ਸੋਹਣੀ ਆਈ ਹਾਸੀ, ਮੁਸਕਰਾਹਟ ਆਪਣਾ ਰੰਗ ਬਦਲਾਈਆ। ਜੇ ਸਤਿਗੁਰ ਅੰਦਰ ਮਿਲਿਆਂ ਰਹੇ ਉਦਾਸੀ, ਅਗੰਮੀ ਨਾ ਲਏ ਅੰਗੜਾਈਆ। ਜਮ ਦੀ ਨਾ ਟੁੱਟੇ ਫ਼ਾਸੀ, ਚੁਰਾਸੀ ਦਾ ਲੇਖ ਚੁਕਾਈਆ। ਦੋ ਜਹਾਨ ਨਾ ਬਣੇ ਸਾਥੀ, ਅੰਦਰੋਂ ਨਾ ਖੋਲ੍ਹੇ ਤਾਕੀ, ਸ਼ਬਦ ਨਾ ਸੁਣੇ ਨਾਦੀ, ਪੁਰਖ ਨਾ ਮਿਲੇ ਆਦੀ, ਪੜਦਾ ਨਾ ਚੁਕੇ ਬ੍ਰਹਿਮਾਦੀ, ਹਰਿਜਨ ਹੋ ਕੇ ਨਾ ਜਾਏ ਰਾਜ਼ੀ, ਰਜ਼ਾ ਕੰਮ ਕਿਸੇ ਨਾ ਆਈਆ। ਅੰਤਰ ਹੋਰ ਖੇਲ ਤਮਾਸ਼ੀ, ਗੋਪੀ ਕਾਹਨ ਪਾਵਣ ਰਾਸੀ, ਸੀਤਾ ਰਾਮ ਨਜ਼ਰੀ ਆਵਣ ਸਾਥੀ, ਪੁਰਖ ਅਬਿਨਾਸ਼ੀ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਹਿਬੂਬ ਮੁਹੱਬਤ ਵਿਚ ਸਮਾਈਆ। ਹਾਸੀ ਕਹੇ ਮੈਨੂੰ ਹਸਦਿਆਂ ਹਸਦਿਆਂ ਆ ਗਈ ਖ਼ੁਸ਼ੀ, ਅੰਦਰੋਂ ਅੰਤਸ਼ਕਰਨ ਲਏ ਅੰਗੜਾਈਆ। ਬਦਲੀ ਵਿਚ ਬਦਲ ਜਾਵੇ ਰੁਚੀ, ਰਚਨਾ ਝੂਠੀ ਵੇਖੇ ਜਗਤ ਲੋਕਾਈਆ । ਮੇਰੀ ਆਤਮਾ ਹੋ ਜਾਏ ਸੁਚੀ, ਸਤਿ ਸਤਿ ਬ੍ਰਹਮ ਮਤਿ ਇਕ ਦ੍ਰਿੜਾਈਆ। ਸਤਿਗੁਰ ਮਿਲਿਆਂ ਫੇਰ ਮੰਜ਼ਲ ਰਹਿ ਨਹੀ ਜਾਂਦੀ ਉਚੀ, ਦੂਰ ਦੁਰਾਡਾ ਨੇਰਨ ਨੇਰਾ ਹੋ ਕੇ ਪੰਧ ਮੁਕਾਈਆ। ਆਪੇ ਅੰਦਰੋਂ ਕਾਇਆ ਦੀ ਖੋਲ੍ਹ ਦੇਵੇ ਗੁਥੀ, ਜੋ ਪਰਦੇ ਉਹਲੇ ਬੰਦ ਕਰਾਈਆ। ਫੇਰ ਕੋਈ ਪੜ੍ਹਨੀ ਨਾ ਪਏ ਪੋਥੀ, ਬਿਨ ਪੁਸਤਕੋਂ ਪੁਸ਼ਤ ਪਨਾਹ ਹੱਥ ਰਖ ਕੇ ਦੂਤੀ ਦੁਸ਼ਟ ਸਾਰੇ ਦਏ ਭਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਹਿਬ ਦਾਤਾ ਬੇਪਰਵਾਹੀਆ। ਹਾਸੀ ਕਹੇ ਮੇਰੇ ਅੰਦਰੋਂ ਖ਼ੁਸ਼ੀ ਨਾਲ ਨਿਕਲਿਆ ਕਲਾਮ, ਕਲਮਾ ਹਕ ਬੇਪਰਵਾਹੀਆ । ਸੰਦੇਸ਼ਾ ਦੇਵੇ ਪੈਗ਼ਾਮ, ਵਾਹਿਦ ਨੂਰ ਖ਼ੁਦਾਈਆ। ਆਲਮੀਨ ਅਮਾਮ, ਮਹਿਬਾਨ ਬੀਦੋ ਬੀ ਖੈਰੀਯਾ ਅੱਲਾ ਤੂੰ ਹੀ ਤੂੰ ਸਮਝਾਈਆ। ਧੁਰ ਦਾ ਨਗ਼ਮਾ ਆਇਆ ਸੁਣੌਣ, ਚਸ਼ਮਾ ਆਬੇ ਹਯਾਤ ਵਹਾਈਆ। ਬਰਦਾ ਬਰਦਾ ਨਾ ਰਹੇ ਗ਼ੁਲਾਮ, ਦਰ ਦਾ ਪਰਦਾ ਦਏ ਉਠਾਈਆ। ਸਜਦਾ ਕਰਨਾ ਨਾ ਪਏ ਫੇਰ ਵਿਚ ਸਲਾਮ, ਨਿਉਂ ਨਿਉਂ ਸੀਸ ਨਾ ਕੋਇ ਨਿਵਾਈਆ। ਮੁਰਸ਼ਦ ਮਿਲਿਆਂ ਮੁਰੀਦ ਦੀ ਮੁਸ਼ਕਲ ਹੋਵੇ ਆਸਾਨ, ਅਸਲ ਵਿਚੋਂ ਅਸਲੀਅਤ ਦਏ ਸਮਝਾਈਆ। ਹਾਸੀ ਕਹੇ ਜੇ ਹਸਦਿਆਂ ਹਸਦਿਆਂ ਮੈਨੂੰ ਅੰਦਰੋਂ ਮਿਲ ਜਾਏ ਰਾਮ, ਮੇਰਾ ਪੂਰਾ ਹੋ ਜਾਏ ਕਾਮ, ਲੌਣਾ ਪਏ ਨਾ ਕੋਈ ਦਾਮ, ਬਿਨ ਦਮਾਂ ਦਾਮਨਗੀਰ ਹੋ ਕੇ ਆਪਣਾ ਪਲੂ ਲਏ ਫੜਾਈਆ। ਹਾਸੀ ਕਹੇ ਜਿਸ ਵੇਲੇ ਮੇਰੀ ਅੰਦਰੋਂ ਆਈ ਆਵਾਜ਼, ਪਰੋਫ਼ੈਸਰ ਨੂੰ ਫ਼ੈਸਲਾ ਰਹੀ ਸੁਣਾਈਆ। ਇਕ ਹੋਰ ਡੂੰਘਾ ਰਾਜ਼, ਬਿਨ ਪਰਦਿਉਂ ਲਿਆ ਛੁਪਾਈਆ। ਜੇ ਹਿਰਦਿਉਂ ਪ੍ਰੇਮ ਵਾਲੀ ਕਰ ਲਈਏ ਖ਼ਾਹਿਸ਼, ਖ਼ਾਹਿਸ਼ ਦੇ ਨਾਲ ਸਵਾਸ ਇਕੋ ਰਾਮ ਧਿਆਈਆ। ਫਿਰ ਮਨ ਨਾ ਰਹੇ ਬਦਮਾਸ਼, ਆਪਣੇ ਆਪ ਦੀ ਹੋ ਜਾਏ ਤਲਾਸ਼, ਵਿਸ਼ਵਾਸ ਇਕੋ ਲੈਣਾ ਬੰਧਾਈਆ। ਹੁਜਰਾ ਹਕ ਮਹਿਬੂਬ ਦਾ ਹੋਵੇ ਇਤਫ਼ਾਕ, ਮਿਲਾਪ ਦਾ ਵੇਲਾ ਲਏ ਸੁਹਾਈਆ। ਜਨਮ ਕਰਮ ਦਾ ਲੇਖਾ ਹੋਵੇ ਬੇਬਾਕ, ਬਿਨ ਤੰਦੀ ਤੰਦ ਸਤਾਰ ਵੱਜੇ ਰਬਾਬ, ਘਰ ਸੱਜਣ ਮਿਲੇ ਅਹਿਬਾਬ, ਮਿਤਰ ਪਿਆਰਾ ਨਜ਼ਰੀ ਆਈਆ। ਫੇਰ ਓਥੇ ਸਵਾਲ ਤੇ ਓਥੇ ਜਵਾਬ, ਓਥੇ ਮੈਂ ਹੂੰ ਕੌਣ ਕੌਣ ਹੂੰ ਮੈਂ ਨਜ਼ਰੀ ਆਵੇ ਆਪ, ਭੁਲ ਜਾਏ ਜੰਮਣ ਵਾਲਾ ਮਾਈ ਬਾਪ, ਭਾਈ ਭੈਣ ਸਾਕ ਸੱਜਣ ਸਾਰੇ ਜਾਣ ਤਜਾਈਆ। ਆਸ਼ਾ ਨਾ ਹੋਵੇ ਨਿਰਾਸ਼, ਨਿਰਾਸਤਾ ਬੈਠੇ ਮੁਖ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਖੇਲ ਵਖਾਈਆ। ਹਾਸੀ ਕਹੇ ਜਿਸ ਵੇਲੇ ਮੈਂ ਅੰਦਰੋਂ ਚਲ ਕੇ ਆ ਗਈ ਕੋਲ ਬੁੱਲ, ਦੋਵੇਂ ਹੋਠ ਖ਼ੁਸ਼ੀਆਂ ਰਹੇ ਮਨਾਈਆ। ਸਿਫ਼ਤ ਕਹਿਣਾ ਪ੍ਰਭ ਮਿਲੇ ਮਾਲਕ ਕੁੱਲ, ਜੋ

ਕੁਲ ਸਾਡੀ ਦਏ ਬਦਲਾਈਆ। ਦੇਵੇ ਨਾਮ ਭੰਡਾਰਾ ਅਤੁਲ, ਜਿਸ ਦੀ ਕ਼ੀਮਤ ਨਾ ਕੋਇ ਚੁਕਾਈਆ। ਪ੍ਰੇਮੀਆਂ ਦਾ ਪ੍ਰੇਮ ਪਿਆਰਾ ਹੋਵੇ ਸੁਲਹਕੁਲ, ਮੁਹੱਬਤ ਸਚ ਦਏ ਸਮਝਾਈਆ। ਅੰਦਰੋਂ ਚਿਰਾਗ਼ ਦੀਪਕ ਹੋਣ ਨਾ ਦੇਵੇ ਗੁਲ, ਬਿਨ ਤੇਲ ਬਾਤੀ ਕਰਦਾ ਰਹੇ ਰੁਸ਼ਨਾਈਆ। ਜੇ ਕਿਰਪਾ ਕਰ ਕੇ ਆਪਣੇ ਪ੍ਰੇਮ ਦਾ ਜਾਮ ਪਿਆ ਦਏ ਭਰ ਕੇ ਚੁਲ, ਚੋਰੀ ਠੱਗੀ ਯਾਰੀ ਅੰਦਰੋਂ ਬਾਹਰ ਦੇਵੇ ਕਢਾਈਆ। ਮਨ ਮਨੂਆ ਨਾ ਜਾਏ ਭੁਲ, ਭਟਕਣਾ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅੰਦਰ ਬਾਹਰ ਗੁਪਤ ਜ਼ਾਹਰ ਆਪਣਾ ਰੰਗ ਆਪੇ ਵੇਖ ਵਖਾਈਆ। ਹਾਸੀ ਕਹੇ ਬੜੀ ਮੇਰੇ ਵਿਚ ਮਸਤੀ, ਮਸਤ ਮਸਤਾਨੇ ਦਿਆਂ ਬਣਾਈਆ। ਮਸਤੀ ਦੇ ਵਿਚੋਂ ਲੱਭਾਂ ਹਸਤੀ, ਹਾਸਲ ਨਾਲ ਹਾਸਲ ਜੋੜ ਜੁੜਾਈਆ। ਪ੍ਰੀਤਮ ਵੇਖਾਂ ਅਰਸ਼ੀ ਫ਼ਰਸ਼ੀ, ਦੋ ਜਹਾਨਾਂ ਮਾਲਕ ਸ਼ਹਿਨਸ਼ਾਹੀਆ। ਜੋ ਆਦਿ ਜੁਗਾਦਿ ਜੁਗ ਚੌਕੜੀ ਗ਼ਰੀਬਾਂ ਦਾ ਦਰਦੀ, ਦੁਖੀਆਂ ਦਾ ਦੁਖ ਆਪਣੀ ਝੋਲੀ ਪਾਈਆ। ਨਿਮਾਣਿਆਂ ਦੀ ਸੁਣੇ ਅਰਜ਼ੀ, ਕੂੜ ਵੇਸ ਨਾ ਵਟਾਵੇ ਫ਼ਰਜ਼ੀ, ਕੂੜੀ ਕਿਰਿਆ ਸੰਗ ਨਾ ਕੋਇ ਰਖਾਈਆ। ਜਗਤ ਵਿਛੜਿਆਂ ਤਨ ਚੀਥੜ ਪਾਟੇ ਪਰਾਨੀਆਂ ਸੀਵੇਂ ਬਣ ਕੇ ਦਰਜ਼ੀ, ਅੰਦਰ ਦੀ ਦਰਜ਼ ਰਹਿਣ ਕੋਇ ਨਾ ਪਾਈਆ। ਪਰੋਫ਼ੈਸਰ ਜੀ ਇਹ ਗੱਲ ਤੁਹਾਡੀ ਤੇ ਸਾਡੇ ਘਰ ਦੀ, ਜਿਸ ਘਰ ਵਿਚ ਘਰ ਘਰ ਦਾ ਮਾਲਕ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਹਸਤੀ ਹਸਦਿਆਂ ਹਸਦਿਆਂ ਹੰਸਾ ਰੂਪ ਵਟਾਈਆ। ਹਾਸੀ ਕਹੇ ਬੜਾ ਮੁਸ਼ਕਲ ਹਿਸਾਬ, ਡਿਗਰੀ ਐਮ ਏ ਵਾਲੀ ਬੇਪਰਵਾਹੀਆ। ਬੜੀ ਮੁਸ਼ਕਲ ਕਿਤਾਬ, ਪੜ੍ਹਦਿਆਂ ਪੜ੍ਹਦਿਆਂ ਬੁੱਧੀ ਗਈ ਘਬਰਾਈਆ। ਅਗੋਂ ਕਿਤਾਬ ਨੇ ਦਿਤਾ ਜਵਾਬ, ਮੈਂ ਤੈਨੂੰ ਵਖਰਾ ਮਜ਼ਮੂਨ ਦਿਆਂ ਸਮਝਾਈਆ। ਜੇ ਤੈਨੂੰ ਮੇਰਾ ਮਿਲ ਜਾਏ ਆਪਣਾ ਆਪ, ਆਪਣਾ ਸੰਗ ਰਖਾਈਆ। ਫੇਰ ਸੁਆਲ ਕੱਢਣ ਵਾਸਤੇ ਲੋੜ ਰਹੇ ਨਾ ਕੋਈ ਕ਼ਲਮ ਦਵਾਤ, ਹਿੰਦਸਿਆਂ ਅੱਖਰਾਂ ਵਾਲੀ ਵੰਡ ਨਾ ਕੋਇ ਵੰਡਾਈਆ। ਡਿਗਰੀਆਂ ਦੀ ਡਿਗਰੀ ਕਰ ਕੇ ਤੇਰਾ ਖੋਲ੍ਹ ਦੇਵੇ ਤਾਕ, ਪਰਦਾ ਓਹਲਾ ਅੰਦਰੋਂ ਚੁਕਾਈਆ। ਫੇਰ ਨੰਬਰੀਆਂ ਵਾਲਾ ਰਹੇ ਕੋਈ ਨਾ ਬਾਬ, ਹਿੰਦਸਿਆਂ ਵਾਲੀ ਵੰਡ ਨਾ ਕੋਇ ਵੰਡਾਈਆ। ਜੇ ਕਿਰਪਾ ਕਰ ਕੇ ਦੇ ਦਏ ਆਪ ਖ਼ਿਤਾਬ, ਫੇਰ ਡਾਕਟਰ ਲਾਅ ਦੀ ਲੋੜ ਰਹੇ ਨਾ ਰਾਈਆ। ਹਾਸੀ ਕਹੇ ਮੈਂ ਖ਼ੁਸ਼ੀਆਂ ਨਾਲ ਆਈ ਆਜ, ਆਪਣਾ ਪੰਧ ਮੁਕਾਈਆ। ਹੋਰ ਖ਼ੁਸ਼ੀ ਚੜ੍ਹ ਗਈ ਕਿਉਂ ਨਾਲ ਨਿਮੀਂ ਨਿਮੀਂ ਪਏ ਬਰਸਾਤ, ਘਨਘੋਰ ਘਟਾ ਰਹੀ ਛਾਈਆ। ਜੇ ਅੱਜ ਵੀ ਨਾ ਹੋਈ ਸ਼ਾਂਤ, ਜਗਤ ਤ੍ਰਿਸ਼ਨਾ ਨਾ ਬੁਝੀ ਰਾਈਆ। ਫੇਰ ਮੈਂ ਕੀ ਕਰੂੰ ਬਾਤ, ਹੋਂਟ ਕਹਿਣ ਕੀ ਕਿਹਨੂੰ ਹਿਲ ਕੇ ਦਈਏ ਵਖਾਈਆ। ਇਕ ਬੂੰਦ ਕਹੇ ਮੇਰੀ ਸੁਣ ਇਕ ਆਵਾਜ਼, ਜੋ ਅੰਬਰ ਤੋਂ ਲਹਿ ਕੇ ਥੱਲੇ ਆਈਆ। ਹੱਸਣਵਾਲੀ ਖ਼ੁਸ਼ੀ ਕਹੇ ਤੂੰ ਪ੍ਰੇਮ ਕਰਨ ਦੀ ਸਿਖ ਲੈ ਜਾਚ, ਯਾਚਕ ਹੋ ਕੇ ਆਪਣੀ ਸੇਵ ਕਮਾਈਆ। ਫੇਰ ਭਾਗ ਲਗਦਾ ਵੇਖ ਤੇਰੀ ਕਾਇਆ ਮਾਟੀ ਕਾਚ, ਕਚ ਕੰਚਨ ਰੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਵੇਖ ਖੇਲ ਖ਼ੁਸ਼ੀ ਖ਼ੁਸ਼ੀ ਖ਼ੁਸ਼ੀ ਨਾਲ ਰਲਾਈਆ। ਚੌਥਾ ਜੁਗ ਨਹੀਂ ਇਹ ਤੀਜਾ ਪਦ, ਤੀਜੇ ਨੂੰ ਉਪਰ ਰਿਹਾ ਉਠਾਈਆ। ਜਿਸ ਨੇ ਉਪਰੋਂ ਥੱਲੇ ਲਿਆਂਦੇ ਸੱਦ, ਉਹ ਉਪਰ ਰਿਹਾ ਚੜ੍ਹਾਈਆ। ਓਸੇ ਦਾ ਕਾਅਬਾ ਤੇ ਓਸੇ ਦਾ ਹੱਜ, ਓਸੇ ਦਾ ਹੁਜਰਾ ਤੇ ਓਹੋ ਮੁਜ਼ਰਾ ਰਿਹਾ ਵਖਾਈਆ। ਇਕ ਦੂਜੇ ਨੂੰ ਦੋਹਾਂ ਮਿਲ ਕੇ ਲਿਆ ਲੱਭ, ਕਿਸੇ ਅੰਦਰੇ ਅੰਦਰ ਸਤਾਰ ਦਿਤੀ ਹਿਲਾਈਆ। ਕੂੜੀ

ਕਿਰਿਆ ਦੀ ਛਡ ਹਦ, ਹਦ ਅਗਲੀ ਦਿਤੀ ਸਮਝਾਈਆ। ਜਿਥੇ ਨਾ ਦੁਨੀਆ ਨਾ ਸ੍ਰਿਸ਼ਟੀ ਤੇ ਨਾ ਜਗ, ਖ਼ਾਹਿਸ਼ ਕੂੜੀ ਨਜ਼ਰ ਕੋਇ ਨਾ ਆਈਆ। ਜੇ ਜੰਗਲਾਂ ਪਹਾੜਾਂ ਸਕੂਲਾਂ ਮਕਤਬਾਂ ਪਾਠਸ਼ਾਲਾਂ ਵਿਚ ਨਹੀਂ ਪਿਆ ਲਭ, ਤੇ ਉਪਰ ਸ਼ਾਹਰਗ ਦਰਸ਼ਨ ਦੇਵੇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੌਥੇ ਜੁਗ ਵਿਚ ਚੌਥਾ ਹਿੱਸਾ ਸਭ ਦੇ ਨਾਲ ਰਲਾਈਆ। ਮੈਂ ਕਿਆ ਹੂੰ ਲੈਣਾ ਜਾਣ, ਖ਼ਿਆਲ ਆਪਣਾ ਨਾ ਕੋਇ ਬਣਾਈਆ। ਮੇਰਾ ਭਗਵਨ ਤੇ ਮੈਂ ਭਗਵਾਨ, ਦੂਜਾ ਨਜ਼ਰ ਕੋਇ ਨਾ ਆਈਆ। ਓਸ ਦਾ ਹੁਕਮ ਓਸੇ ਦਾ ਫ਼ਰਮਾਨ, ਓਹੋ ਅੰਦਰ ਖ਼ਿਆਲ ਰਿਹਾ ਪਰਗਟਾਈਆ। ਜੇ ਮਨ ਦਾ ਸੁਣੋ ਅਹਿਵਾਲ, ਛਿਨ ਛਿਨ ਆਪਣੀ ਨੀਤੀ ਨੀਤੀ ਨਾਲੋਂ ਉਲਟਾਈਆ। ਜੇ ਹੋਰ ਪੁਛੋ ਬਿਆਨ, ਥੋੜ੍ਹਿਉਂ ਬਹੁਤਾ ਬਹੁਤਿਉਂ ਬਹੁਤਾ ਬਹੁਤਾ ਦਏ ਵਧਾਈਆ । ਇਹ ਰਸਨਾ ਦੀ ਕਲਿਆਣ, ਗੁਰਮੁਖਾਂ ਨੂੰ ਤੀਰ ਨਿਸ਼ਾਨਾ ਇਕੋ ਬਾਣ, ਜਿਹੜਾ ਲਗਦਿਆਂ ਲਗਦਿਆਂ ਲਗਾਂ ਮਾਤਰਾਂ ਸਾਰੀਆਂ ਦੇਵੇ ਭੁਲਾਈਆ। ਮੈਂ ਹੂੰ ਕੌਣ, ਮੈਂ ਹੂੰ ਅੰਞਾਣ, ਜਿੰਨਾਂ ਚਿਰ ਕੋਈ ਮਿਲੇ ਨਾ ਅੰਦਰੋਂ ਜਾਣੀ ਜਾਣ, ਆਪਣੀ ਆਪ ਕਰਾਵੇ ਪਛਾਣ, ਬੇਪਛਾਣ ਪਰਦਾ ਦਏ ਉਠਾਈਆ। ਖ਼ਾਹਿਸ਼ਾਂ ਦਾ ਬਣਿਆ ਇਨਸਾਨ, ਸਵਾਸਾਂ ਦਾ ਕੋਲ ਸਾਮਾਨ, ਭੰਡਾਰਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਕਾਇਆ ਘਰ ਅੰਦਰ ਅੰਦਰ ਮੰਦਰ ਮੁਤਲਾਸ਼ੀ ਹੋ ਕੇ ਵੇਖ ਵਖਾਈਆ।