੮ ਵਿਸਾਖ ਸ਼ਹਿਨਸ਼ਾਹੀ ਸੰਮਤ ੧ ਸਰਦੂਲ ਸਿੰਘ ਦੇ ਗ੍ਰਹਿ ਪਠਾਨਕੋਟ ਛਾਉਣੀ
ਜਾਣੀਜਾਣ ਸਭ ਕੁਛ ਰਿਹਾ ਜਾਣ, ਪੰਜ ਤੱਤ ਕਾਇਆ ਮਾਟੀ ਮਾਟੀ ਖੋਜ ਖੁਜਾਈਆ। ਭਗਤ ਸੁਹੇਲੇ ਹਰਿਜਨ ਵੇਖੇ ਮਾਰ ਧਿਆਨ, ਕਾਇਆ ਕਵਰੀ ਡੂੰਘੀ ਭਵਰੀ ਪਰਦਾ ਚੁਕਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਬਖ਼ਸ਼ੇ ਚਰਨ ਧਿਆਨ, ਪ੍ਰੇਮ ਪ੍ਰੀਤੀ ਧੁਰ ਦੀ ਮੁਹੱਬਤ ਇਕ ਜਣਾਈਆ। ਅੰਮ੍ਰਿਤ ਆਤਮ ਰਸ ਦੇਵੇ ਪੀਣ ਖਾਣ, ਜਗਤ ਤ੍ਰਿਸ਼ਨਾ ਭੁਖ ਮਿਟਾਈਆ। ਸ਼ਬਦ ਅਣਿਆਲਾ ਮਾਰੇ ਤੀਰ ਬਾਣ, ਦੂਈ ਦਵੈਤੀ ਬਜਰ ਕਪਾਟੀ ਪਾਰ ਕਰਾਈਆ। ਦੀਆ ਬਾਤੀ ਕਮਲਾਪਾਤੀ ਜੋਤ ਜਗਾਏ ਮਹਾਨ, ਨੂਰੋ ਨੂਰ ਕਰੇ ਰੁਸ਼ਨਾਈਆ। ਮਿਹਰਵਾਨ ਹੋ ਕੇ ਪੰਚ ਵਿਕਾਰਾ ਅੰਦਰੋਂ ਕੱਢੇ ਸ਼ੈਤਾਨ, ਕਾਮ ਕਰੋਧ ਲੋਭ ਮੋਹ ਹੰਕਾਰ ਦਏ ਗਵਾਈਆ। ਸਤਿ ਸਤਿ ਸਚ ਸਚ ਧਰਮ ਵਖਾਏ ਇਕ ਨਿਸ਼ਾਨ, ਜੂਠ ਝੂਠ ਭਾਂਡਾ ਭਰਮ ਭੌ ਭੰਨਾਈਆ। ਭਾਗ ਲਗਾਏ ਕਾਇਆ ਹੱਟ ਮਕਾਨ, ਨਿਗਾਹਵਾਨ ਹੋ ਕੇ ਵੇਖ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਘਰ ਘਰ, ਹਰ ਘਟ ਅੰਤਰ ਆਪਣਾ ਖੇਲ ਵਖਾਈਆ। ਜਾਣੀਜਾਣ ਹਰ ਘਟ ਨਿਵਾਸੀ, ਗ੍ਰਹਿ ਮੰਦਰ ਫੋਲ ਫੋਲਾਈਆ । ਪਤਿਪਰਮੇਸ਼ਵਰ ਪਰਮ ਪੁਰਖ ਅਬਿਨਾਸ਼ੀ, ਜੋਤੀ ਜਾਤਾ ਪੁਰਖ ਬਿਧਾਤਾ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਬੇਪਰਵਾਹੀਆ। ਕੂੜੀ ਕਿਰਿਆ ਜਨ ਭਗਤਾਂ ਮੇਟੇ ਰੈਣ ਅੰਧੇਰੀ ਰਾਤੀ, ਸਾਚਾ ਜੋਤੀ ਨੂਰ ਚੰਦ ਇਕ ਚਮਕਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸੇ ਸਾਚੀ ਗਾਥੀ, ਬੋਧ ਅਗਾਧਾ ਕਰੇ ਪੜ੍ਹਾਈਆ। ਜਨਮ ਜਨਮ ਦਾ ਪੰਧ ਮੁਕਾ ਕੇ ਵਾਟੀ, ਲੱਖ ਚੁਰਾਸੀ ਫੰਦ ਕਟਾਈਆ। ਨਾਮ ਪਦਾਰਥ ਸਚ ਭੰਡਾਰਾ ਦੇਵੇ ਦਾਤੀ, ਦੀਨ ਦਿਆਲ ਦਇਆਵਾਨ ਝੋਲੀ ਪਾਈਆ। ਸਾਚਾ ਜਾਮ ਪਿਆਏ ਬਣ ਕੇ ਸਾਕੀ, ਨਾਮ ਪਿਆਲਾ ਮੁਖ ਚਵਾਈਆ। ਮਨ ਮਨੂਆ
ਰਹੇ ਨਾ ਆਕੀ, ਕੂੜ ਵਿਕਾਰਾ ਡੇਰਾ ਢਾਹੀਆ। ਬੰਦ ਕਿਵਾੜਾ ਖੋਲ੍ਹੇ ਤਾਕੀ, ਅੰਤਰ ਅੰਤਰ ਓਹਲਾ ਦਏ ਚੁਕਾਈਆ। ਜਾਣੀਜਾਣ ਕਿਰਪਾ ਕਰ ਕੇ ਘਰ ਆਤਮ ਪਰਮਾਤਮ ਮੇਲ ਮਿਲਾਏ ਕਮਲਾਪਾਤੀ, ਜਗਤ ਵਿਛੋੜਾ ਦੂਰ ਕਰਾਈਆ। ਜੀਵਣ ਵਿਚੋਂ ਬਦਲ ਦੇਵੇ ਹਯਾਤੀ, ਜ਼ਿੰਦਗੀ ਜ਼ਿੰਦਗੀ ਵਿਚੋਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਪੁਰਖ ਅਬਿਨਾਸ਼ੀ, ਘਰ ਘਰ ਅੰਦਰ ਵੇਖ ਵਖਾਈਆ । ਜਾਣੀਜਾਣ ਕਰੇ ਵਿਚਾਰ, ਜਾਨਣਹਾਰਾ ਇਕ ਅਖਵਾਇੰਦਾ। ਅੰਤਰ ਆਤਮ ਜਿਨ੍ਹਾਂ ਪਿਆਰ, ਪਤਿਪਰਮੇਸ਼ਵਰ ਵੇਖ ਵਖਾਇੰਦਾ। ਮਾਣਸ ਜਨਮ ਜਾਏ ਪੈਜ ਸੁਆਰ, ਸਿਰ ਆਪਣਾ ਹੱਥ ਟਿਕਾਇੰਦਾ। ਜਗਤ ਸਾਗਰ ਕਰੇ ਪਾਰ, ਭਵਜਲ ਵਿਚ ਨਾ ਕੋਇ ਰੁੜ੍ਹਾਇੰਦਾ। ਚਰਨ ਕਵਲ ਦੇ ਸਹਾਰ, ਕਿਨਾਰਾ ਧੁਰ ਦਾ ਇਕ ਵਖਾਇੰਦਾ। ਮੇਲ ਮਿਲਾ ਕੇ ਸੱਜਣ ਮੀਤ ਮੁਰਾਰ, ਨਰ ਨਿਰੰਕਾਰ ਦਇਆ ਕਮਾਇੰਦਾ। ਕਾਗ਼ਜ ਕ਼ਲਮ ਨਾ ਲਿਖਣਹਾਰ, ਕ਼ਲਮ ਸ਼ਾਹੀ ਵੰਡ ਨਾ ਕੋਇ ਵੰਡਾਇੰਦਾ। ਗੁਰਮੁਖਾਂ ਦਾ ਅੰਦਰ ਵੜ ਕੇ ਵੇਖੇ ਹਾਲ, ਭੇਵ ਅਭੇਦਾ ਆਪਣੇ ਹੱਥ ਰਖਾਇੰਦਾ। ਭਾਗ ਲਗਾਏ ਕਾਇਆ ਧਰਮਸਾਲ, ਨੂਰੋ ਨੂਰ ਨੂਰ ਰੁਸ਼ਨਾਇੰਦਾ। ਨਾਤਾ ਤੋੜ ਕੇ ਕਾਲ ਮਹਾਕਾਲ, ਚਰਨ ਪ੍ਰੀਤੀ ਇਕ ਸਮਝਾਇੰਦਾ। ਅੰਦਰ ਵੜ ਕੇ ਵੇਖਣਹਾਰਾ ਮਾਰ ਧਿਆਨ, ਮੰਜ਼ਲ ਚੜ੍ਹ ਚੜ੍ਹ ਪੰਧ ਮੁਕਾਇੰਦਾ। ਜਾਣੀਜਾਣ ਸਰਬ ਜੀਆਂ ਆਪ ਭਗਵਾਨ, ਭਾਗਾਂ ਵਾਲਿਓ ਤੁਹਾਡਾ ਹਿੱਸਾ ਨਾਮ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਵਾਮੀ ਅੰਤਰਜਾਮੀ ਘਟ ਭੀਤਰ ਆਪਣੀ ਖੇਲ ਖਿਲਾਇੰਦਾ। ਜਾਣੀਜਾਣ ਉਤੇ ਜੋ ਕਰੇ ਮਾਣ, ਚਰਨ ਕਵਲ ਸੀਸ ਨਿਵਾਈਆ। ਮੇਲਾ ਮਿਲ ਜਾਏ ਭਗਤ ਭਗਵਾਨ, ਭੇਵ ਰਹੇ ਨਾ ਰਾਈਆ । ਇਕ ਦੂਜੇ ਦੀ ਆਏ ਪਛਾਣ, ਤੂੰ ਮੇਰਾ ਮੈਂ ਤੇਰਾ ਦੂਜਾ ਅਵਰ ਨਾ ਕੋਇ ਵਖਾਈਆ। ਘਰ ਸਵਾਮੀ ਮਿਲੇ ਰਾਮ, ਪ੍ਰੀਤਮ ਹੋ ਕੇ ਜੋੜ ਜੁੜਾਈਆ । ਗ੍ਰਹਿ ਨਜ਼ਰੀ ਆਏ ਘਨਈਆ ਸ਼ਾਮ, ਸਾਚੀ ਬੰਸਰੀ ਨਾਮ ਸੁਣਾਈਆ। ਨਾਤਾ ਟੁੱਟੇ ਕੂੜ ਜਹਾਨ, ਸਚ ਸੁਚ ਮਿਲੇ ਸਰਨਾਈਆ। ਅਬਿਨਾਸ਼ੀ ਕਰਤਾ ਕਰਤਾ ਪੁਰਖ ਕਰਨੀ ਦਾ ਮਾਲਕ ਕਿਰਪਾਨਿਧ ਆਦਿ ਜੁਗਾਦਿ ਜਾਣੀਜਾਣ, ਅਣਜਾਣਤ ਬੇਖ਼ਬਰ ਖ਼ਬਰ ਆਪਣੀ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰ ਘਟ ਅੰਤਰ ਅੰਤਸ਼ਕਰਨ ਸਭ ਦੇ ਵੇਖ ਵਖਾਈਆ।
੯ ਵਿਸਾਖ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ
ਸ਼ਬਦ ਕਹੇ ਮੈਂ ਤੇਰਾ ਬਰਖ਼ੁਰਦਾਰ, ਪ੍ਰਭੂ ਬੇਖ਼ਬਰਾਂ ਖ਼ਬਰ ਪਹੁੰਚਾਈਆ। ਬ੍ਰਹਿਮੰਡਾਂ ਖੰਡਾਂ ਵੇਖ ਸਰਬ ਸੰਸਾਰ, ਸਵਾਰਥੀ ਹੋ ਕੇ ਸੇਵ ਕਮਾਈਆ। ਜੁਗ ਚੌਕੜੀ ਦਾ ਕ਼ਰਜ਼ਾ ਲਾਹਵਾਂ ਉਧਾਰ, ਲੇਖਾ ਸਾਫ਼ ਬਣਾਈਆ। ਹੁਕਮੇ ਉਤੇ ਹੁਕਮ ਚਲੇ ਅਪਾਰ, ਫ਼ਰਮਾਨ ਧੁਰ ਦਾ ਦਿਆਂ ਸੁਣਾਈਆ। ਤੇਰੇ ਯਰਾਨਿਆਂ ਵਾਲੇ ਲੱਭਾਂ ਯਾਰ, ਦੀਵਾਨਖ਼ਾਨਿਆਂ ਵਾਲੇ ਦੀਵਾਨੇ ਦਿਆਂ ਉਠਾਈਆ। ਮੈਖ਼ਾਨਿਆਂ ਵਾਲਾ ਵੇਖਾਂ ਪਿਆਰ, ਸਾਕੀਆਂ ਵਾਲਾ ਜਾਮ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਣੀ ਸਚ ਵਡਿਆਈਆ। ਸ਼ਬਦ ਕਹੇ ਪ੍ਰਭੂ ਮੋਹੇ ਤੇਰਾ ਜ਼ੋਰ, ਜ਼ਾਬਰ ਤੇਰੀ ਸਰਨਾਈਆ। ਬਿਨ ਤੇਰੇ ਮੇਰੇ ਗੁਰੂ ਰਹਿਣ ਨਹੀਂ ਦੇਣਾ ਕੋਈ ਹੋਰ, ਆਪਣਾ ਹੁਕਮ ਵਰਤਾਈਆ। ਪੜਦਾ ਚੁਕਣਾ ਠਗ ਚੋਰ, ਪੈਂਡਾ
ਮੁਕਣਾ ਕੂੜ ਕਸਾਈਆ। ਭਗਤ ਸੰਤ ਦੀ ਪਕੜਨੀ ਡੋਰ, ਗੁਰਮੁਖ ਗੁਰਸਿਖ ਅੰਗ ਲਗਾਈਆ। ਜਿਹੜੀ ਸ੍ਰਿਸ਼ਟੀ ਤੈਨੂੰ ਸਮਝਦੀ ਰਹੀ ਹੋਰ ਤੇ ਮੈਨੂੰ ਸਮਝਦੀ ਹੋਰ, ਉਹਨਾਂ ਦਾ ਮੋਰ ਤੋਰ ਦੇਣਾ ਚੁਕਾਈਆ। ਕਿਸੇ ਅਵਤਾਰ ਪੈਗ਼ੰਬਰ ਦੀ ਰਹਿਣ ਨਹੀਂ ਦੇਣੀ ਲੋੜ, ਸਵੰਬਰ ਸ੍ਰਿਸ਼ਟੀ ਨਾਲ ਲੈਣਾ ਕਰਾਈਆ। ਜਿਥੇ ਨਹੀਂ ਕੋਈ ਪਹੁੰਚਿਆ ਓਥੇ ਜਾਣਾ ਬਹੁੜ, ਬਿਨਾ ਕ਼ਦਮਾਂ ਪੰਧ ਮੁਕਾਈਆ। ਸਚ ਸੰਦੇਸ਼ਾ ਦੇਣਾਂ ਨਵਾਂ ਨਕੋਰ, ਮਿਲਾਵਟ ਪਿਛਲੀ ਨਾ ਕੋਇ ਰਲਾਈਆ। ਹੁਜਰਿਆਂ ਵਿਚ ਤੱਕਣ ਵਾਲੇ ਰਹਿਣ ਨਹੀਂ ਦੇਣੇ ਮਜੌਰ, ਪੰਡਤ ਪਾਂਧੇ ਦੇਣੇ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਸ਼ਬਦ ਗੁਰੂ ਕਹੇ ਮੈਨੂੰ ਬੜਾ ਆਉਂਦਾ ਚਾ, ਤੇਰੀ ਖ਼ੁਸ਼ੀ ਰੰਗ ਰੰਗਾਈਆ । ਸਭ ਦਾ ਲੇਖਾ ਕਰ ਕੇ ਸਫ਼ਾ, ਸਫਾ ਮਲੇਛਾਂ ਦਿਆਂ ਉਠਾਈਆ। ਇਕੋ ਬਣ ਕੇ ਧੁਰ ਮਲਾਹ, ਦੋ ਜਹਾਨਾਂ ਵੇਖ ਵਖਾਈਆ। ਬਿਨਾ ਤੇਰੇ ਮੇਰੇ ਹੋਰ ਕਿਸੇ ਦਾ ਜਪਣ ਵਾਲਾ ਰਹਿ ਨਾ ਜਾਏ ਨਾਂ, ਇਕੋ ਨਾਦ ਦਿਆਂ ਵਜਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੀਨਾਂ ਮਜ਼੍ਹਬਾਂ ਤੋਂ ਪਿਛਾ ਦੇਵਾਂ ਛੁਡਾ, ਇਸ਼ਟ ਤੇਰਾ ਇਕ ਦਰਸਾਈਆ। ਤੇਰਾ ਕਲਮਾ ਤੇ ਤੇਰੀ ਮੰਗਣ ਦੁਆ, ਦੂਜੇ ਸੀਸ ਨਾ ਕੋਇ ਨਿਵਾਈਆ। ਤੇਰਾ ਨੂਰ ਤੂੰ ਹੀ ਖ਼ੁਦਾ, ਖ਼ੁਦ ਮਾਲਕ ਬੇਪਰਵਾਹੀਆ। ਮੈਨੂੰ ਖ਼ੁਸ਼ੀ ਹੋਈ ਤੇਰਾ ਸੰਮਤ ਹੋਇਆ ਰਵਾਂ, ਦਿਨਬਦਿਨ ਆਪਣਾ ਪੰਧ ਮੁਕਾਈਆ। ਮੈਂ ਹੌਲੀ ਹੌਲੀ ਛੇਤੀ ਛੇਤੀ ਦੋਹਾਂ ਰੰਗਾਂ ਵਿਚ ਸਭ ਨੂੰ ਕਹਵਾਂ, ਅੰਦਰੋ ਅੰਦਰ ਦਿਆਂ ਹਿਲਾਈਆ। ਵੇਖੋ ਪ੍ਰਭ ਦਾ ਖੇਲ ਨਵਾਂ, ਨਵ ਨਵ ਚਾਰ ਰਿਹਾ ਜਣਾਈਆ । ਖ਼ੁਸ਼ੀਆਂ ਨਾਲ ਬ੍ਰਹਿਮੰਡ ਖੰਡ ਭਵਾਂ, ਭੱਜਾਂ ਵਾਹੋ ਦਾਹੀਆ। ਇਕੋ ਭਗਤਾਂ ਦੇ ਮਿਲਣ ਦੀ ਰੱਖਾਂ ਤਮਅ, ਦੂਜਾ ਲਾਲਚ ਨਾ ਕੋਇ ਜਣਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਜਿਹੜਾ ਉਡੀਕਦੇ ਗਏ ਸਮਾਂ, ਸੋ ਸਭ ਦੇ ਸੰਮਣ ਲੈ ਕੇ ਗਿਆ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਬੇੜਾ ਦੋ ਜਹਾਨ ਬੰਨ੍ਹਾਂ, ਸੇਵਾ ਧੁਰ ਦੀ ਸਚ ਕਮਾਈਆ। ਸ਼ਬਦ ਗੁਰੂ ਕਹੇ ਮੇਰੇ ਵਿਚ ਬਦੋਬਦੀ ਪਰਗਟ ਹੁੰਦਾ ਜਾਂਦਾ ਬਲ, ਬਲਧਾਰੀ ਦਿਆਂ ਖਪਾਈਆ। ਜਿਹੜਾ ਅੱਜ ਤਕ ਕਿਸੇ ਨੇ ਸਮਝਿਆ ਨਹੀਂ ਵਲ, ਉਹ ਪਰਦਾ ਦਿਆਂ ਉਠਾਈਆ। ਸਾਰੇ ਕਹਿੰਦੇ ਗਏ ਖ਼ਤਰਨਾਕ ਕਲ, ਸੋ ਖ਼ਤਰੇ ਦਾ ਖ਼ਤਰਾ ਸਭ ਨੂੰ ਦਿਆਂ ਵਖਾਈਆ। ਮੈਂ ਜੁਗ ਚੌਕੜੀ ਵੇਂਹਦਾ ਰਿਹਾ ਜੋ ਗੁਰ ਅਵਤਾਰ ਪੀਰ ਪੈਗ਼ੰਬਰ ਦਿਤੇ ਘੱਲ, ਨਾਮ ਖਿਲੌਣੇ ਹੱਥਾਂ ਵਿਚ ਫੜਾਈਆ। ਅੰਤ ਸਾਰੇ ਏਥੋਂ ਗਏ ਚਲ, ਥਿਰ ਰਹਿਣ ਕੋਇ ਨਾ ਪਾਈਆ। ਮੈਨੂੰ ਵੇਖ ਵੇਖ ਲਗਦਾ ਰਿਹਾ ਸਲ, ਅੰਤਰ ਅੰਤਰ ਧਿਆਨ ਰਖਾਈਆ। ਇਸੇ ਕਾਰਨ ਤੇਰੇ ਨਾਲ ਧੁਰ ਦੀ ਕਰ ਕੇ ਸੱਚੀ ਗੱਲ, ਗਹਿਰ ਗੰਭੀਰ ਹੋ ਕੇ ਵੇਸ ਵਟਾਈਆ । ਅਗੇ ਮੇਰਾ ਜ਼ੋਰ ਸਕੇ ਨਾ ਕੋਈ ਝਲ, ਸਿਰ ਸਕੇ ਨਾ ਕੋਈ ਉਠਾਈਆ। ਹੁਕਮ ਸਕੇ ਨਾ ਕੋਇ ਠੱਲ, ਨਾ ਕੋਈ ਰੋਕੇ ਰੋਕ ਰੁਕਾਈਆ। ਤੇਰੇ ਹੁਕਮੇ ਅੰਦਰ ਪਾ ਦੇਣੀ ਥਰਥਲ, ਜਲ ਥਲ ਦਿਆਂ ਹਲਾਈਆ। ਮੈਂ ਕਿਹੜਾ ਵਜੌਣਾ ਤੇਰੇ ਮੰਦਰ ਵਿਚ ਟੱਲ, ਕਿਹੜੀ ਸੰਖਾਂ ਵਾਲੀ ਧੁਨ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਸ਼ਬਦ ਗੁਰ ਕਹੇ ਬਿਨਾ ਮੁੱਛਾਂ ਤੋਂ ਦੇਵਾਂ ਤਾਅ, ਤਬਾ ਆਪਣੀ ਰਿਹਾ ਬਦਲਾਈਆ। ਪ੍ਰਭੂ ਇਕ ਵਾਰ ਪ੍ਰੇਮ ਨਾਲ ਕਹਿ ਦੇ ਹਾਂ, ਖ਼ੁਸ਼ੀ ਨਾਲ ਅੱਖ ਉਠਾਈਆ। ਫੇਰ ਮੈਂ ਸ੍ਰਿਸ਼ਟੀ ਦੀ ਦ੍ਰਿਸ਼ਟੀ ਲਵਾਂ ਬਦਲਾ, ਹੁਕਮ ਹਾਕਮ ਹੋ ਸੁਣਾਈਆ। ਕੂੜਿਆਂ ਨੂੰ ਕੂੜੇ ਵਿਚ ਦਿਆਂ ਰੁਲਾ, ਬਾਹਰ ਸਕੇ
ਨਾ ਕੋਈ ਕਢਾਈਆ। ਭਗਤਾਂ ਨੂੰ ਭਗਤ ਲਵਾਂ ਬਣਾ, ਮਿਹਰ ਨਜ਼ਰ ਨਾਲ ਤਰਾਈਆ। ਚਾਰ ਜੁਗ ਦੇ ਪਿਛਲੇ ਗੁਰੂ ਪੈਗ਼ੰਬਰ ਅਵਤਾਰ ਤੇਰੇ ਕੋਲ ਜਮਾਂ ਦੇਵਾਂ ਕਰਾ, ਜਮਾਤ ਤੇਰੀ ਦੇਵਾਂ ਬਣਾਈਆ। ਇਹਨਾਂ ਨੂੰ ਅਗਲੇ ਜੁਗਾਂ ਵਾਸਤੇ ਹੋਰ ਕੁਛ ਪੜ੍ਹਾ, ਓਨਾਂ ਚਿਰ ਮੈਂ ਆਪਣਾ ਹੁਕਮ ਲਵਾਂ ਵਰਤਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸ਼ਬਦ ਗੁਰ ਕਹੇ ਮੈਨੂੰ ਔਂਦਾ ਜੋਸ਼, ਪ੍ਰਭੂ ਵੇਖ ਤੇਰੀ ਲੋਕਾਈਆ। ਨੌ ਸੌ ਚੁਰਾਨਵੇ ਚੌਕੜੀ ਮੈਂ ਬੈਠਾ ਰਿਹਾ ਖ਼ਾਮੋਸ਼, ਗੁਰ ਅਵਤਾਰ ਪੀਰ ਪੈਗ਼ੰਬਰ ਸੇਵਾ ਜਗਤ ਲਗਾਈਆ। ਅੰਤ ਉਹ ਵੀ ਆਲ੍ਹਣਿਆਂ ਵਿਚੋਂ ਡਿੱਗੇ ਬੋਟ, ਫੜ ਕੇ ਤੇਰੀ ਝੋਲੀ ਦਿਤੇ ਪਾਈਆ। ਮੈਂ ਆਦਿ ਜੁਗਾਦੀ ਤੇਰਾ ਪੁਤ, ਗੁਰ ਅਵਤਾਰ ਪੀਰ ਪੈਗ਼ੰਬਰ ਮੇਰੇ ਬੱਚੇ ਕੋਟੀ ਕੋਟ, ਕਾਇਆ ਕੁਟੀਆ ਵਿਚ ਬੰਦ ਕਰਾਈਆ। ਜੇ ਬਖ਼ਸ਼ਾਂ ਨਾ ਸਾਚੀ ਜੋਤ, ਸ਼ਬਦੀ ਨਾ ਬਣਾਵਾਂ ਗੋਤ, ਚੋਟ ਸਚ ਲਗਾਈਆ। ਫੇਰ ਕਿਸੇ ਨੂੰ ਲੱਭੇ ਨਾ ਸਾਚੀ ਮੌਜ, ਤੇਰੇ ਦਰ ਨਾ ਸਕੇ ਪਹੁੰਚ, ਸਵਾਣੀ ਬਣ ਕੇ ਹੰਢਾਏ ਕੋਈ ਨਾ ਖੌਂਤ, ਦੁਹਾਗਣ ਰੂਪ ਨਜ਼ਰੀ ਆਈਆ। ਮੈਂ ਹੈਰਾਨ ਹੋਇਆ ਵੇਖ ਕੇ ਤੇਰੀ ਨਿੱਕੀ ਨਿੱਕੀ ਰੌਂਸ, ਲੋਕਮਾਤ ਮੱਤਾਂ ਅੰਦਰ ਧਾਰ ਚਲਾਈਆ। ਵਸਤ ਦੇ ਕੇ ਰਤੀਆਂ ਦੀ ਰਤੀ ਜੇ ਕਿਤੇ ਬਖ਼ਸ਼ ਦੇ ਮਾਸਾ ਔਂਸ, ਮਿਹਰਵਾਨ ਹੋ ਕੇ ਝੋਲੀ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ਣੀ ਸਚ ਸਰਨਾਈਆ। ਸ਼ਬਦ ਗੁਰ ਕਹੇ ਮੈਨੂੰ ਕਿਸੇ ਨਹੀਂ ਜਾਣਿਆ ਇਕੋ ਆਦਿ ਜੁਗਾਦੀ ਚਕਰਵਰਤੀ, ਚਕਰਵਰਤੀ ਬਣਦੇ ਰਹੇ ਉਹ ਜੋ ਮਾਟੀ ਖ਼ਾਕ ਵਿਚ ਸਮਾਈਆ। ਮੈਂ ਜੁਗ ਜੁਗ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੀ ਲੋਕਮਾਤ ਵਿਚ ਪੈਮਾਨੇ ਨਾਲ ਮਾਪ ਕੇ ਕਰਦਾ ਭਰਤੀ, ਵਜ਼ਨ ਤੋਲ ਕੇ ਆਪਣੇ ਕਾਂਟੇ ਉਤੇ ਚੜ੍ਹਾਈਆ। ਤੱਤਾਂ ਵਾਲੀ ਬਣਾ ਕੇ ਸੀਂ ਕੇ ਦੇਂਦਾ ਰਿਹਾ ਵਰਦੀ, ਨਾਮ ਖੰਡਾ ਹੱਥ ਫੜਾਈਆ। ਥੋੜ੍ਹੀ ਜਿਹੀ ਕਹਾਣੀ ਦਸਦਾ ਰਿਹਾ ਆਪਣੀ ਤੇ ਤੇਰੇ ਘਰ ਦੀ, ਗ਼ੁਲਾਮਾਂ ਵਾਂਗ ਸਮਝਾਈਆ। ਉਹਨਾਂ ਦੀ ਅੰਤਰ ਸਦਾ ਰਹੀ ਡਰਦੀ, ਨਿਉਂ ਨਿਉਂ ਸੀਸ ਝੁਕਾਈਆ। ਜਗਤ ਪਲੇਟਫ਼ਾਰਮ ਉਤੇ ਉਹਨਾਂ ਦੀ ਦੇਹੀ ਪਰੇਡ ਰਹੀ ਕਰਦੀ, ਹੁਕਮੇ ਅੰਦਰ ਵਖਰਾ ਕ਼ਦਮ ਉਠਾਈਆ। ਅੰਤ ਉਹਨਾਂ ਆਪਣੇ ਅਸਤੀਫ਼ੇ ਦੀ ਦਿਤੀ ਅਰਜ਼ੀ, ਸਾਰੇ ਕਹਿਣ ਸਾਡਾ ਵਜ਼ੀਫ਼ਾ ਬੰਦ ਦੇ ਕਰਾਈਆ। ਕਿਉਂ ਸਾਡੇ ਪਿਛੇ ਹੁਣ ਬਹੁਤੇ ਗੁਰੂ ਬਣ ਗਏ ਫ਼ਰਜ਼ੀ, ਫ਼ਰਜ਼ੀਆਂ ਨੂੰ ਅਸੀਂ ਹਟਾ ਨਾ ਸਕੇ ਰਾਹੀਆ। ਕਲਜੁਗ ਵੇਖ ਅੰਧੇਰ ਗਰਦੀ, ਗਰਦਸ਼ ਵਿਚ ਲੋਕਾਈਆ। ਅਸੀਂ ਸਾਰੇ ਚਾਹੁੰਦੇ ਤੂੰ ਕਰ ਆਪਣੀ ਮਰਜ਼ੀ, ਮਜਲਸ ਆਪਣੀ ਇਕ ਲਗਾਈਆ। ਸਾਨੂੰ ਖ਼ੁਸ਼ੀ ਵੇਖੀਏ ਖੇਲ ਨਰਾਇਣ ਨਰ ਦੀ, ਚਰਨ ਕਵਲ ਬਹਿਕੇ ਸੋਭਾ ਪਾਈਆ। ਤੇਰੀ ਸ੍ਰਿਸ਼ਟੀ ਵੇਖੀਏ ਇਕੋ ਤੇਰਾ ਨਾਮ ਪੜ੍ਹਦੀ, ਦੂਜਾ ਢੋਲਾ ਨਾ ਕੋਇ ਗਾਈਆ। ਤੇਰੀ ਧਾਰ ਵੇਖੀਏ ਭਗਤਾਂ ਦੇ ਅੰਦਰ ਵੜਦੀ, ਅਗੇ ਸਕੇ ਨਾ ਕੋਇ ਅਟਕਾਈਆ। ਖੇਲ ਵੇਖੀਏ ਮਿਹਰ ਨਜ਼ਰ ਦੀ, ਜੋ ਨਜ਼ਰਾਨੇ ਦਏ ਬਣਾਈਆ। ਘੜੀ ਸੁਹੰਜਣੀ ਵੇਖੀਏ ਫ਼ਜ਼ਲ ਦੀ, ਰਹਿਮਤ ਹਕ ਕਮਾਈਆ। ਉਹਦੀ ਖੇਡ ਵੇਖੀਏ ਜਿਹੜੀ ਚੁਰਾਸੀ ਉਤੇ ਅਜ਼ਲ ਦੀ, ਅਜ਼ੀਮੁਲਸ਼ਾਨ ਤੇਰੀ ਵਡਿਆਈਆ। ਉਹਦੀ ਧਾਰ ਵੇਖੀਏ ਸਾਚੇ ਤੋਲ ਵਜ਼ਨ ਦੀ, ਜੋ ਬਚਨਾਂ ਨਾਲ ਪੂਰ ਕਰਾਈਆ । ਤੇਰਿਆਂ ਭਗਤਾਂ ਲੋੜ ਨਾ ਰਹੇ ਕਿਸੇ ਕੋਲੋਂ ਨਾਮ ਵਸਤ ਮੰਗਣ ਦੀ, ਇਕੋ ਦੇਣੀ ਸਚ ਸਰਨਾਈਆ। ਦ੍ਰਿਸ਼ਟੀ ਬਣਾ ਦੇ ਸਭ ਦੀ ਇਕੋ ਬੰਦਨ ਦੀ, ਬੰਦਗੀ ਧੁਰ ਦੀ ਦੇ ਜਣਾਈਆ। ਨਿਮ ਵਾਸ ਨਾ ਰਹੇ ਸੁਗੰਧੀ ਦੇ ਦੇ ਚੰਦਨ ਦੀ, ਪ੍ਰੇਮ ਮਹਿਕ ਨਾਲ ਮਹਿਕਾਈਆ। ਹੁਣ ਘੜੀ ਤੇਰੀ ਸੱਚੀ ਦਾਤ
ਵੰਡਣ ਦੀ, ਜਨ ਭਗਤਾਂ ਝੋਲੀ ਦੇ ਭਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੁੱਤ ਸੁਹੰਜਣੀ ਆਈ ਜੋਤ ਜਗਣ ਦੀ, ਅੰਧੇਰੀ ਗਗਨ ਦੀ ਦੇ ਮਿਟਾਈਆ।
ਅਜੀਤ ਸਿੰਘ ਬਟਾਲੇ ਵਾਲੇ ਦੀ ਮਾਂ ਦੇ ਨਵਿਤ
ਮਾਈ ਤੇਰੀ ਨੂੰ ਮਿਲ ਗਿਆ ਮਾਪਾ, ਪਿਤਾ ਪੁਰਖ ਅਕਾਲ ਬੇਪਰਵਾਹੀਆ। ਨਾ ਪੁੰਨ ਰਿਹਾ ਨਾ ਪਾਪਾ, ਪੁਨੀਤ ਦਿਤਾ ਕਰਾਈਆ। ਨਾ ਜਪ ਰਿਹਾ ਨਾ ਜਾਪਾ, ਜੋਤੀ ਜੋਤ ਸਮਾਈਆ। ਨਾ ਸਾਕ ਸੱਜਣ ਰਿਹਾ ਸਾਕਾ, ਨਾਤੇ ਸਭ ਦੇ ਦਿਤੇ ਤੁੜਾਈਆ। ਜਿਸ ਨੇ ਜੰਮਿਆ ਤੇਰੇ ਵਰਗਾ ਲਾਡਲਾ ਕਾਕਾ, ਤਿਸਦੀ ਬਾਕੀ ਰਹੇ ਨਾ ਰਾਈਆ। ਅਗੇ ਦਿਤਾ ਭਗਤਾਂ ਦਾ ਸਾਥਾ, ਗੁਰਮੁਖਾਂ ਨਾਲ ਮਿਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਬ ਜਨਮ ਦਾ ਪੂਰਾ ਕਰ ਕੇ ਘਾਟਾ, ਮਿਹਰ ਨਜ਼ਰ ਨਾਲ ਆਪਣੇ ਰੰਗ ਰੰਗਾਈਆ।
੧੦ ਵਿਸਾਖ ਸ਼ਹਿਨਸ਼ਾਹੀ ਸੰਮਤ ੧ ਬੈਰਨ ਵਨ ਬਿਲੰਬਰਿੰਗ ਨੂੰ ਚੋਲਾ ਭੇਟ ਕਰਨ ਦੇ ਸਮੇਂ
ਹਰਿ ਭਗਤ ਦਵਾਰ ਜੇਠੂਵਾਲ
ਤਨ ਖ਼ਾਕੀ ਮਾਟੀ ਮਿਲੇ ਪੋਸ਼ਾਕ, ਪੁਸ਼ਤ ਪਨਾਹ ਪਰਵਰਦਿਗਾਰ ਸਾਂਝਾ ਯਾਰ ਹੱਥ ਟਿਕਾਈਆ। ਰੂਹ ਬੁਤ ਦੋਵੇਂ ਹੋਏ ਪਾਕ, ਅੰਤਰ ਅੰਤਰ ਹੋਏ ਨੂਰ ਰੁਸ਼ਨਾਈਆ। ਵਿਸ਼ਵ ਕਰਨਾ ਕਰੌਣਾ ਇਕ ਇਨਸਾਫ਼, ਦੂਈ ਰਹਿਣ ਕੋਈ ਨਾ ਪਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਬਣਨਾ ਸਚ ਅਹਿਬਾਬ, ਮਿਤਰ ਪਿਆਰਾ ਰੂਪ ਵਟਾਈਆ। ਕਾਇਆ ਪਰਦਾ ਖੋਲ੍ਹਣਾ ਸਭ ਦਾ ਤਾਕ, ਬਜਰ ਕਪਾਟੀ ਤੋੜ ਤੁੜਾਈਆ। ਨਿਰਗੁਣ ਨੂਰ ਜੋਤ ਕਰਨਾ ਪਰਕਾਸ਼, ਅੰਧ ਅੰਧੇਰ ਦੇਣਾ ਮਿਟਾਈਆ। ਸਭ ਨੂੰ ਦੱਸਣਾ ਰਾਮ ਵਾਹਿਗੁਰੂ ਗਾਡ ਖ਼ੁਦਾ ਇਕੋ ਬਾਪ, ਦੂਜਾ ਨਜ਼ਰ ਕੋਇ ਨਾ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਪੋਸ਼ਾਕ ਕਹੇ ਮੈਂ ਤਨ ਦਾ ਗਹਿਣਾ, ਗਹਿਰ ਗੰਭੀਰ ਦਿਆਂ ਮਿਲਾਈਆ। ਦਰਸ ਦਿਖਾਵਾਂ ਤੀਜੇ ਨੈਣਾਂ, ਵੱਨ ਆਈ ਕਰਾਂ ਰੁਸ਼ਨਾਈਆ। ਪ੍ਰੇਮ ਪਿਆਰ ਮੁਹੱਬਤ ਨਮੋ ਵਿਚ ਸਾਚਾ ਬਹਿਣਾ, ਗਰੈਂਡ ਫ਼ਾਦਰ ਸ਼ਾਹ ਸੁਲਤਾਨਾਂ ਇਕ ਸਮਝਾਈਆ । ਚਾਰ ਕੁੰਟ ਦਹਿ ਦਿਸ਼ਾ ਸਚ ਸੰਦੇਸ਼ਾ ਧੁਰ ਦਾ ਕਹਿਣਾ, ਵਰਲਡ ਵਰਡਾਂ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਇਕ ਦ੍ਰਿੜਾਈਆ। ਪੋਸ਼ਾਕ ਕਹੇ ਮੈਨੂੰ ਕੋਈ ਨਾ ਸਮਝਿਓ ਚੋਲਾ, ਕਾਇਆ ਅੰਤਰ ਚੋਲੀ ਦਿਆਂ ਬਦਲਾਈਆ। ਭੇਵ ਖੁਲ੍ਹਾ ਕੇ ਪਰਦਾ ਓਹਲਾ, ਤੂੰ ਮੇਰਾ ਮੈਂ ਤੇਰਾ ਇਕੋ ਰੰਗ ਦਿਆਂ ਵਖਾਈਆ। ਸਚ ਸੰਦੇਸ਼ ਸਾਚੇ ਨਾਮ ਦਾ ਅਗੰਮੀ ਸੁਣਾਵਾਂ ਢੋਲਾ, ਅਨਹਦ ਨਾਦੀ ਨਾਦ ਵਜਾਈਆ। ਸਰਬ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਮਿਲਾ ਕੇ ਮੌਲਾ, ਵਾਹਦ ਮੇਲਾ ਸਹਿਜ ਸੁਭਾਈਆ। ਮਨ ਵਾਸਨਾ ਕੂੜੀ ਕਿਰਿਆ ਹਉਮੇ ਹੰਗਤਾ ਦੀਨ ਮਜ਼੍ਹਬ ਜ਼ਾਤ ਪਾਤ ਊਚ ਨੀਚ ਰਾਓ ਰੰਕ ਰਹੇ ਕੋਈ ਨਾ ਰੌਲਾ, ਮਾਨਵ ਮਾਨੁਖ ਮਾਨੁਸ਼ ਸਭ ਨੂੰ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸੁਲਤਾਨ ਬੇਪਰਵਾਹੀਆ।
ਚੋਲਾ ਕਹੇ ਮੈਂ ਅੰਤਰ ਅੰਤਰ ਖੋਲ੍ਹਾਂ ਪਰਦਾ, ਭਾਂਡਾ ਭਰਮ ਭਉ ਭੰਨਾਈਆ। ਘਰ ਵਿਚ ਘਰ ਦਿਲਬਰ ਯਾਰ ਮਿਲਾਵਾਂ ਦਿਲ ਦਾ, ਦਿਲਦਾਰ ਇਕੋ ਨਜ਼ਰੀ ਆਈਆ। ਜਿਸ ਦੇ ਕਾਰਨ ਚਲਦਾ ਚਲਦਾ ਆਇਆ ਫਿਰਦਾ ਫਿਰਦਾ, ਦੂਰ ਦੁਰਾਡਾ ਪੰਧ ਮੁਕਾਈਆ। ਸੰਤ ਸੱਜਣਾਂ ਨਾਲ ਮਿਲ ਕੇ ਸਾਫ਼ ਹੋਇਆ ਹਿਰਦਾ, ਦੂਈ ਦਵੈਤੀ ਦਿਤੀ ਚੁਕਾਈਆ। ਹੁਣ ਵਿਛੋੜਾ ਚੁਕਣਾ ਚਿਰ ਦਾ, ਅਗਲਾ ਮੇਲਾ ਸਹਿਜ ਸੁਭਾਈਆ। ਰਾਹ ਵਖਾਵਾਂ ਘਰ ਥਿਰ ਦਾ, ਮੁਕਾਮੇ ਹਕ ਹਕ ਜਣਾਈਆ। ਇਕ ਸੰਦੇਸ਼ਾ ਸਚ ਅਸ਼ੀਰਵਾਦ ਦਾ, ਤਾਸੀਰ ਤਕ਼ਦੀਰ ਤਦਬੀਰ ਅੰਤਰ ਅੰਤਰ ਦਏ ਬਦਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਚੋਲਾ ਕਹੇ ਮੈਂ ਸੋਹਣਾ ਲਗਦਾ, ਤਨ ਮਾਟੀ ਦਿਆਂ ਵਡਿਆਈਆ । ਓਸ ਵੇਲੇ ਖ਼ੁਸ਼ੀ ਹੋਵੇ ਜਿਸ ਵੇਲੇ ਅੰਦਰ ਵੇਖਾਂ ਦੀਪਕ ਜਗਦਾ, ਨੂਰੋ ਨੂਰ ਨੂਰ ਚਮਕਾਈਆ। ਲੇਖਾ ਮੁਕ ਜਾਏ ਸਚ ਦਵਾਰੇ ਕੀਤੇ ਸੱਚੇ ਹੱਜ ਦਾ, ਦੂਜੀ ਹਾਜਤ ਰਹੇ ਨਾ ਰਾਈਆ। ਰਸ ਮਿਲ ਜਾਏ ਆਤਮਾ ਅਨੰਦ ਦਾ, ਪਰਮਾਨੰਦ ਇਕ ਵਖਾਈਆ। ਕਿਸ ਬਿਧ ਨਾਲ ਸਾਚੇ ਨਾਤੇ ਗੰਢਦਾ, ਧੁਰ ਦਾ ਮੇਲਾ ਰਿਹਾ ਮਿਲਾਈਆ। ਏਥੇ ਖੇਲ ਨਹੀਂ ਕੋਈ ਭੇਖ ਪਖੰਡ ਦਾ, ਧੁਰ ਦਾ ਮਾਲਕ ਧੁਰ ਦੀ ਕਰਨੀ ਕਾਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਖੇਲ ਕਰੇ ਸੂਰੇ ਸਰਬੰਗ ਦਾ, ਮਿਹਰਵਾਨ ਮਹਿਬੂਬ ਆਪਣੇ ਹੱਥ ਰਖੇ ਵਡਿਆਈਆ। ਚੋਲਾ ਕਹੇ ਮੇਰੀ ਵੇਖੋ ਚਮਕ, ਅੰਦਰੋਂ ਬਾਹਰੋਂ ਦਿਆਂ ਚਮਕਾਈਆ। ਸਚ ਪ੍ਰੇਮ ਦੀ ਲਾਵਾਂ ਤਨਕ, ਖਿੱਚਾਂ ਵਾਹੋ ਦਾਹੀਆ । ਕੋਈ ਸੰਸਾ ਰਹਿਣ ਨਾ ਦੇਵਾਂ ਸ਼ੰਕ, ਸ਼ਿਕਵਾ ਦਿਆਂ ਗਵਾਈਆ। ਜਿਸ ਦਾ ਹੁਕਮ ਸੰਦੇਸ਼ਾ ਨਵ ਨੌ ਚਾਰ ਮਿਲਣਾ ਅੰਤ, ਅੰਤਸ਼ਕਰਨ ਵੇਖੇ ਥਾਉਂ ਥਾਈਂਆ। ਸੋ ਸਾਹਿਬ ਸਵਾਮੀ ਅੰਤਰਜਾਮੀ ਅਬਿਨਾਸ਼ੀ ਕਰਤਾ ਹਰਿ ਭਗਵੰਤ, ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਨੂਰ ਖ਼ੁਦਾਈਆ। ਜਿਸ ਨੂੰ ਆਦਿ ਜੁਗਾਦਿ ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰਮੁਖ ਗੁਰਸਿਖ ਹਰਿਜਨ ਖੋਜਦੇ ਭਗਤ ਸੰਤ, ਘਾਟੇ ਅੰਤਰ ਅੰਤਰ ਵੇਖ ਵਖਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਇਕੋ ਰੰਗ ਦਏ ਵਖਾਈਆ। ਆਏ ਮਹਿਮਾਨਾਂ ਦਾ ਧੰਨਵਾਦ ਕਰੇ ਸੰਗਤ, ਅਗਲਾ ਸੋਹਣਾ ਸੰਗ ਸਦਾ ਸਦਾ ਸਦਾ ਨਾਲ ਨਿਭਾਈਆ।
੧੦ ਵਿਸਾਖ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ
ਬਿਨਾ ਲਹਿਣੇ ਦੇਣੇ ਲਹਿਣਾ ਦੇਣਾ ਮਿਲਦਾ, ਖ਼ਾਲੀ ਝੋਲੀ ਨਾ ਕੋਇ ਭਰਾਇੰਦਾ। ਮਸੀਹ ਆ ਗਿਆ ਫਿਰਦਾ ਫਿਰਦਾ, ਪਾਂਧੀ ਹੋ ਕੇ ਪੰਧ ਮੁਕਾਇੰਦਾ। ਉਹ ਪ੍ਰੇਮੀ ਪਿਆਰਾ ਸਾਚੇ ਦਿਲ ਦਾ, ਦਲੀਲ ਦਿਲਾਂ ਵਾਲੀ ਬਦਲਾਇੰਦਾ । ਇਹ ਬਿਆਸੀ ਸਾਲਾ ਬੁੱਢਾ ਸੀ ਝੂਲਦਾ ਹਿਲਦਾ, ਜਗਤ ਰੋਗ ਸਤਾਇੰਦਾ। ਜਿਸ ਵੇਲੇ ਮਸੀਹ ਨੂੰ ਮਿਲਦਾ, ਨੇਤਰ ਨੈਣਾਂ ਨੀਰ ਵਹਾਇੰਦਾ। ਕਰੇ ਆਰਜ਼ੂ ਮੈਨੂੰ ਬਖ਼ਸ਼ਣਾ ਤੇਰਾ ਖੇਲ ਛਿੰਨ ਦਾ, ਇਕੋ ਮੰਗ ਮੰਗਾਇੰਦਾ। ਓਧਰੋਂ ਹੁਕਮ ਆ ਗਿਆ ਸੱਚਾ ਪਿਰ ਦਾ, ਖ਼ੁਦਾ ਖ਼ੁਦ ਆਪ ਦ੍ਰਿੜਾਇੰਦਾ। ਅਗਲੇ ਲੇਖੇ ਵਿਚ ਗੇੜਾ ਗਿੜਦਾ, ਚੱਕਰ ਚੱਕਰ ਵਿਚ ਭੁਆਇੰਦਾ। ਜਿਸ ਵੇਲੇ ਮਾਲਕ ਆਇਆ ਘਰ ਥਿਰ ਦਾ, ਧੁਰਦਰਗਾਹੀ ਵੇਸ ਵਟਾਇੰਦਾ। ਓਸ ਵੇਲੇ ਇਸ ਦਾ ਲਹਿਣਾ ਵੇਖੇ
ਨਿਬੜਦਾ, ਨਬੇੜਾ ਹਕ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਮਸੀਹ ਕਿਹਾ ਮੇਰੇ ਬਾਪ, ਤੇਰੀ ਬੇਪਰਵਾਹੀ ਵਿਚ ਸਮਾਈਆ। ਤੂੰ ਇਸ ਦੇ ਤਨ ਮਾਟੀ ਦੀ ਬਦਲ ਦੇ ਪੋਸ਼ਾਕ, ਮਿਹਰ ਨਜ਼ਰ ਇਕ ਉਠਾਈਆ। ਇਹਦੇ ਤਨ ਦਾ ਦੁਖੜਾ ਹੋਵੇ ਨਾਸ, ਸੁਖ ਸਾਗਰ ਵਿਚ ਸਮਾਈਆ। ਓਧਰੋਂ ਆਈ ਕੰਨੀਂ ਇਕ ਆਵਾਜ਼, ਧੁਰ ਸੰਦੇਸ਼ਾ ਇਕ ਦ੍ਰਿੜਾਈਆ। ਇਹ ਪ੍ਰਭ ਦਾ ਖੇਲ ਤਮਾਸ਼, ਨਿਤ ਨਵਿਤ ਵੇਖ ਵਖਾਈਆ। ਸਦਾ ਸਦਾ ਸਦ ਸਭ ਦੀ ਪੂਰੀ ਕਰੇ ਆਸ, ਨਿਰਾਸਾ ਰਹਿਣ ਕੋਇ ਨਾ ਪਾਈਆ। ਜਿਸ ਵੇਲੇ ਆਵਾਂ ਹੋ ਕੇ ਪੁਰਖ ਅਬਿਨਾਸ਼, ਅਬਿਨਾਸ਼ੀ ਰੂਪ ਵਟਾਈਆ। ਤੇਰਾ ਲੇਖਾ ਵੇਖਾਂ ਖੋਲ੍ਹ ਕਿਤਾਬ, ਪੂਰਬ ਪਰਦਾ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਮਸੀਹ ਕਿਹਾ ਮੇਰੇ ਮਸੂਹ, ਮਸਾਇਲ ਦੇ ਜਣਾਈਆ। ਖ਼ੁਦਾ ਕਿਹਾ ਮੈਂ ਮਾਲਕ ਬੁਤ ਰੂਹ, ਹੂਬਹੂ ਆਪਣਾ ਰੂਪ ਵਟਾਈਆ। ਜਿਸ ਵੇਲੇ ਪਰਗਟ ਹੋ ਕੇ ਆਇਆ ਅੱਖ ਨੱਕ ਕੰਨ ਦਿਸੇ ਨਾ ਮੂੰਹ, ਜੋਤੀ ਜਾਤਾ ਫੇਰਾ ਪਾਈਆ। ਬਿਨਾਂ ਤਨ ਵਜੂਦ ਖੇਲਾਂ ਖੇਲ ਲੂੰ ਲੂੰ, ਰੋਮ ਰੋਮ ਆਪਣਾ ਰੰਗ ਰੰਗਾਈਆ। ਭੇਵ ਚੁਕਾ ਕੇ ਮੈਂ ਤੂੰ, ਕੂੜੀ ਤੋਹਮਤ ਦਿਆਂ ਮਿਟਾਈਆ। ਆਪਣਾ ਹੁਕਮ ਕਰ ਕੇ ਸ਼ੁਰੂ, ਸੰਮਤ ਸੰਮਤੀ ਰੰਗ ਰੰਗਾਈਆ। ਓਸ ਵੇਲੇ ਇਸ ਦਾ ਲੇਖਾ ਅਨਡਿਠ ਨਾਲ ਜੁੜੂ, ਮੇਲਾ ਸ਼ਬਦੀ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਸੀਹ ਕਿਹਾ ਕੀ ਇਹ ਆਵੇ ਫੇਰ ਮੁੜ, ਆਪਣਾ ਪੰਧ ਮੁਕਾਈਆ। ਪਰਵਰਦਿਗਾਰ ਕਿਹਾ ਹੁਕਮੇ ਨਾਲ ਸਾਰੇ ਰਹੇ ਤੁਰ, ਲੱਖ ਚੁਰਾਸੀ ਚਲੇ ਵਾਹੋ ਦਾਹੀਆ। ਜਿਸ ਵੇਲੇ ਕੋਈ ਪੀਰ ਅਵਤਾਰ ਪੈਗ਼ੰਬਰ ਨਾ ਰਿਹਾ ਗੁਰ, ਲੇਖਾ ਸਭ ਦਾ ਰਿਹਾ ਮੁਕਾਈਆ । ਇਕੋ ਮੇਰਾ ਮੰਤਰ ਜਾਏ ਫੁਰ, ਫੁਰਨਾ ਵੇਖੇ ਸਰਬ ਲੋਕਾਈਆ। ਓਸ ਵੇਲੇ ਇਹਨੂੰ ਮੇਰੀ ਪਵੇ ਲੋੜ, ਲੋੜਵੰਦ ਹੋ ਕੇ ਫਿਰੇ ਥਾਉਂ ਥਾਈਂਆ। ਇਹ ਵੀ ਹੱਥ ਮੇਰੇ ਡੋਰ, ਜਿਧਰ ਚਾਹਵਾਂ ਦੇਵਾਂ ਭਵਾਈਆ। ਮੇਰਾ ਰੂਪ ਅਨੂਪ ਨਵਾਂ ਨਕੋਰ, ਬਿਰਧ ਅਵਸਥਾ ਨਾ ਕੋਇ ਰਖਾਈਆ। ਮੈਂ ਅੰਤਰ ਹੋਰ ਤੇ ਬਾਹਰ ਹੋਰ, ਸਮਝ ਸਕੇ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਸੀਹ ਕਿਹਾ ਕੀ ਆਵੇ ਤੇਰੇ ਪਾਸ, ਸਚ ਦੇ ਦ੍ਰਿੜਾਈਆ। ਪਰਵਰਦਿਗਾਰ ਕਿਹਾ ਇਹ ਵੀ ਤੇਰੀ ਆਸ, ਇਸ ਦੇ ਨਾਲ ਪੂਰ ਕਰਾਈਆ। ਇਹਦੇ ਹਲੂਣੇ ਦਾ ਦਰਦ ਹੋਣਾ ਨਾਸ, ਦੁਖ ਰਹੇ ਨਾ ਰਾਈਆ। ਅੰਤਰ ਆਤਮ ਊਣੇ ਦੀ ਰਹੇ ਪਿਆਸ, ਬਿਨ ਮੇਰੇ ਤ੍ਰਿਖਾ ਨਾ ਕੋਇ ਬੁਝਾਈਆ। ਇਸ ਦੇ ਨਾਲ ਮੈਂ ਆਪਣੀ ਪਹਿਲੀ ਨਿੱਕੀ ਜਿਹੀ ਤੋਰਨੀ ਸ਼ਾਖ, ਅਗਲੀ ਸ਼ਨਾਖ਼ਤ ਆਪਣੇ ਹੱਥ ਰਖਾਈਆ। ਆਪਣੇ ਤਨ ਦੀ ਦੇ ਕੇ ਪੋਸ਼ਾਕ, ਪਾਸਾ ਆਪਣਾ ਲੈਣਾ ਪਲਟਾਈਆ। ਥੋੜ੍ਹੀ ਕਿਰਪਾ ਤੇ ਬਹੁਤਾ ਕਰਾ ਕੇ ਵਿਸ਼ਵਾਸ, ਹੁਕਮ ਜਗਤ ਵਿਚ ਸੁਣਾਈਆ। ਜਿਸ ਵੇਲੇ ਵਕ਼ਤ ਆਇਆ ਖ਼ਾਸ, ਸਾਚੇ ਖ਼ਾਲਸੇ ਲਵਾਂ ਪਰਗਟਾਈਆ । ਹੇਰਾ ਫੇਰੀ ਕਰਨੀ ਮੇਰੀ ਨਿੱਕੀ ਜਿਹੀ ਬਾਤ, ਚਲਾਕੀ ਇਤਫ਼ਾਕੀਆ ਦਿਆਂ ਬਣਾਈਆ। ਨਾ ਕੋਈ ਰਮਜ਼ ਸਮਝੇ ਤੇ ਨਾ ਕੋਈ ਸਮਝੇ ਬਾਤ, ਬਾਤਨ ਅੰਦਰ ਆਪਣੀ ਕਲਾ ਵਰਤਾਈਆ। ਅਗੇ ਲੇਖਾ ਕੁਛ ਹੋਰ ਹਿਸਾਬ, ਬਿਨਾ ਸਮੇਂ ਨਾ ਸਕਾਂ ਲਿਖਾਈਆ। ਜਿਸ ਵੇਲੇ ਇਹਨਾਂ ਦੇ ਅੰਦਰੋਂ ਇਹਨਾਂ ਨੂੰ ਦਿਤਾ ਜਵਾਬ, ਸੁਫ਼ਨਿਆਂ ਵਿਚ ਪੂਰਾ ਹੋਇਆ ਖ਼ਵਾਬ , ਫੇਰ ਸਾਰੇ ਕੈਥਲਕ ਕਹਿਣ ਇਹੋ ਸਾਡਾ ਬਾਪ, ਰੋਮਨ ਆਪਣਾ ਆਪ ਭੇਟ ਚੜ੍ਹਾਈਆ।
ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਭ ਦਾ ਮਾਲਕ ਬਣ ਕੇ ਆਪ, ਪਰਤਾਪ ਜਾਪ ਨਾਲ ਵਡਿਆਈਆ। ਯੋਰੋਸ਼ਲਮ ਇਸ ਦਾ ਨਿਵਾਸ, ਦਿਸ਼ਾ ਦੱਖਣ ਵੰਡ ਵੰਡਾਈਆ। ਮੈਥਲ ਬਾਰੂਬ ਸੀ ਇਸ ਦਾ ਬਾਪ, ਲਗੂਗੇ ਲੀਬ ਇਸ ਦੀ ਮਾਈਆ।
੧੧ ਵਿਸਾਖ ਸ਼ਹਿਨਸ਼ਾਹੀ ਸੰਮਤ ੧ ਗਿਆਨੀ ਗੁਰਮੁਖ ਸਿੰਘ ਜੀ ਦੀ ਸਪੁੱਤਰੀ ਦੀ ਕੁੜਮਾਈ ਦੇ ਸਮੇਂ ਜੇਠੂਵਾਲ
ਪੂਰਬ ਲਹਿਣਾ ਜਨਮ ਸੰਜੋਗ, ਮਿਲੇ ਮਾਣ ਵਡਿਆਈਆ। ਨਾਮ ਸ਼ਨਵਾਈ ਸਚ ਸਲੋਕ, ਢੋਲਾ ਅਗੰਮ ਅਥਾਹੀਆ। ਪ੍ਰੇਮ ਪਿਆਰ ਦੀ ਸਾਚੀ ਮੋਖ, ਸਾਹਿਬ ਸਤਿਗੁਰ ਝੋਲੀ ਪਾਈਆ। ਅੰਤਰ ਅੰਤਰ ਧੁਰ ਦੀ ਮੌਜ, ਹਰਿ ਕਰਤਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਰਿਹਾ ਮਿਲਾਈਆ। ਧੁਰ ਦਾ ਮੇਲਾ ਹਰਿ ਨਿਰੰਕਾਰ, ਹਰਿ ਕਰਤਾ ਆਪ ਕਰਾਈਆ। ਲੇਖਾ ਜਾਣੇ ਜਾਨਣਹਾਰ, ਬੇਪਰਵਾਹ ਵੱਡੀ ਵਡਿਆਈਆ। ਗੁਰ ਅੰਗਦ ਦਾ ਉਧਾਰ, ਲਹਿਣਾ ਰਿਹਾ ਮੁਕਾਈਆ। ਅਗਲਾ ਲੇਖਾ ਵਿਚ ਸੰਸਾਰ, ਸਾਹਿਬ ਸਵਾਮੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਸਚ ਸਰਨਾਈ ਦੇਵੇ ਆਪ, ਆਪਣੀ ਦਇਆ ਕਮਾਇੰਦਾ। ਸਿਰ ਰਖੇ ਦੇ ਕਰ ਹਾਥ, ਮਿਹਰ ਨਜ਼ਰ ਉਠਾਇੰਦਾ। ਧੁਰ ਦਾ ਬਣ ਕੇ ਸੱਜਣ ਸਾਕ, ਨਾਤਾ ਤੋੜ ਨਿਭਾਇੰਦਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਦੇਵੇ ਸਾਖਿਆਤ, ਆਪ ਆਪਣਾ ਹੁਕਮ ਵਰਤਾਇੰਦਾ।
੨੦ ਵਿਸਾਖ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਵੀਹ ਵਿਸਾਖ ਕਹੇ ਨੱਬੇ ਸਾਲ ਦੀ ਪਿਛਲੀ ਆਈ ਯਾਦ, ਜ਼ਾਹਰ ਹੋ ਕੇ ਦਿਆਂ ਜਣਾਈਆ। ਮਨੀ ਸਿੰਘ ਮਤਾਬ ਸਿੰਘ ਅਗੇ ਕੀਤੀ ਫ਼ਰਿਆਦ, ਦੋਏ ਜੋੜ ਬੇਨੰਤੀ ਸੀਸ ਨਿਵਾਈਆ। ਨਾਲ ਸਿੰਘ ਸੀ ਇਕ ਗੁਲਾਲ, ਬੱਚਾ ਘੁਮਿਆਰਾਂ ਰੂਪ ਵਟਾਈਆ। ਓਹਦੇ ਕੋਲ ਸੀ ਇਕ ਸਾਜ, ਜਿਸ ਨੂੰ ਤੂੰਬੀ ਕਹਿ ਕੇ ਜਗਤ ਸੁਣਾਈਆ। ਓਸ ਦੀ ਸੁਰੀਲੀ ਸੀ ਇਕ ਆਵਾਜ਼, ਪ੍ਰੇਮ ਰਸ ਵਿਚ ਭਰਾਈਆ। ਉਹ ਗੌਂਦਾ ਸੀ ਨਾਲ ਨਾਦ, ਮਸਖ਼ਰਾ ਰੂਪ ਵਟਾਈਆ। ਉਸ ਦੇ ਪ੍ਰੇਮ ਵਿਚ ਸੀ ਇਕ ਰਾਜ਼, ਪੜਦੇ ਪੜਦੇ ਵਿਚੋਂ ਉਠਾਈਆ। ਮਨੀ ਸਿੰਘ ਕਿਹਾ ਮਹਾਰਾਜ, ਕੁਛ ਇਸ ਤੋਂ ਸੁਣੋ ਚਾਈਂ ਚਾਈਂਆ। ਮੈਂ ਬਾਹਰ ਡੇਢ ਮੀਲ ਤੇ ਕਰਦਾ ਵੇਖਿਆ ਨਾਚ, ਖ਼ੁਸ਼ੀਆਂ ਨਾਲ ਪੈਰ ਉਠਾਈਆ। ਹਿਰਦੇ ਪ੍ਰਭ ਨੂੰ ਰਿਹਾ ਵਾਚ, ਬਚਨਾਂ ਨਾਲ ਸਿਫ਼ਤ ਸਾਲਾਹੀਆ। ਵੱਡੀ ਸਿਫ਼ਤ ਵੇਖੀ ਖ਼ਾਸ, ਬਿਨ ਤਮੰਨਾ ਤੋਂ ਢੋਲੇ ਗਾਈਆ। ਇਹਦੇ ਕੋਲ ਸੀ ਇਕ ਗਲਾਸ, ਜਲ ਪਾਣੀ ਨਾਲ ਭਰਾਈਆ। ਨਚ ਟਪ ਕੇ ਲੈਂਦਾ ਉਹਦਾ ਸਵਾਦ, ਬਿਨ ਪੀਤਿਆਂ ਬੁੱਲਾਂ ਨਾਲ ਛੁਹਾਈਆ। ਫੇਰ ਆਪਣੇ ਆਪ ਨੂੰ ਕਹੇ ਸ਼ਾਬਾਸ਼, ਦੂਜਾ ਸੰਗ ਨਾ ਕੋਇ ਰਖਾਈਆ। ਮਨੀ ਸਿੰਘ ਨੇ ਕਿਹਾ ਮੈਂ ਓਹਲੇ ਬੈਠਾ ਵੇਖਦਾ ਰਿਹਾ ਸੁਣਦਾ ਰਿਹਾ ਇਸਦੀ ਬਾਤ, ਜੋ ਸਚ ਪ੍ਰੀਤੀ ਦਿਤੀ ਲਗਾਈਆ। ਇਸ ਨੇ ਕਿਹਾ ਕੋਈ ਮੇਰਾ ਮਿਲ ਜਾਏ ਧੁਰ ਦਾ ਸਾਥ, ਅਗਲਾ ਮੇਲਾ ਲਏ ਮਿਲਾਈਆ। ਮੈਂ ਝਟ ਓਸੇ ਵੇਲੇ ਜਾ ਕੇ ਫੜ ਲਿਆ ਇਸ ਦਾ
ਹਾਥ, ਹੱਥ ਫੜ ਕੇ ਤੇਰੇ ਪਾਸ ਲਿਆਈਆ। ਤੂੰ ਬਖ਼ਸ਼ ਦੇ ਇਸ ਨੂੰ ਦਾਤ, ਦਾਤਾ ਹੋ ਕੇ ਦਇਆ ਕਮਾਈਆ। ਮਹਿਤਾਬ ਸਿੰਘ ਕਿਹਾ ਇਹਨੂੰ ਕਹਿ ਕਟ ਲੈ ਅੱਜ ਏਥੇ ਰਾਤ, ਬਿਨ ਬਸਤਰ ਸੇਜ ਹੰਢਾਈਆ। ਨਾਲੇ ਚੌਲਾਂ ਦਾ ਖਾ ਲੈ ਭਾਤ, ਰਸ ਸੋਹਣਾ ਵੇਖ ਵਖਾਈਆ। ਫੇਰ ਸਾਨੂੰ ਸੁਣਾ ਦੇ ਗਾਥ, ਢੋਲਾ ਬੇਪਰਵਾਹੀਆ। ਅਸੀਂ ਸੁਣੀਏ ਬੈਠ ਇਕਾਂਤ, ਸੁਖਆਸਣ ਸੋਭਾ ਪਾਈਆ। ਮਨੀ ਸਿੰਘ ਤੂੰ ਫੜਨੀ ਕ਼ਲਮ ਦਵਾਤ, ਧੁਰ ਦਾ ਲੇਖ ਦਿਆਂ ਬਣਾਈਆ। ਮਨੀ ਸਿੰਘ ਕਿਹਾ ਮੈਨੂੰ ਨਹੀਂ ਲਿਖਣ ਦੀ ਜਾਚ, ਯਾਚਕ ਹੋ ਕੇ ਸੀਸ ਨਿਵਾਈਆ। ਮਹਿਤਾਬ ਸਿੰਘ ਕਿਹਾ ਤੇਰਾ ਮੈਂ ਦਿਤਾ ਖ਼ਤਾਬ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਵੇਲੇ ਚੋਲਾ ਬਦਲ ਕੇ ਪ੍ਰਭ ਰੂਪ ਧਰ ਕੇ ਆਏ ਆਪਣਾ ਆਪ, ਆਪ ਆਪਣੀ ਸੇਵਾ ਲਏ ਲਗਾਈਆ। ਧੁਰ ਦੇ ਹੁਕਮ ਦੀ ਹੁਕਮ ਕਿਤਾਬ, ਕਾਤਬ ਦੇਵੇ ਮਾਣ ਵਡਿਆਈਆ। ਇਹ ਜੋ ਸੁਨਾਵਣਹਾਰਾ ਸਾਚਾ ਨਾਦ, ਆਪਣਾ ਰਾਗ ਅਲਾਈਆ। ਗੁਲਾਲ ਸਿੰਘ ਕਿਹਾ ਮੇਰੇ ਸਿਰ ਤੇ ਰਖਣਾ ਹਾਥ, ਮਿਹਰ ਨਜ਼ਰ ਉਠਾਈਆ। ਪਿਤਾ ਅਗੇ ਪੁਤ ਕੀ ਸਕੇ ਆਖ, ਕਹਿਣ ਸੁਣਨ ਦੀ ਲੋੜ ਰਹੇ ਨਾ ਰਾਈਆ। ਆਪਣੇ ਚਰਨਾਂ ਦੀ ਧੂੜੀ ਦੇ ਖ਼ਾਕ, ਮਸਤਕ ਟਿੱਕਾ ਲਵਾਂ ਲਗਾਈਆ। ਚਰਨ ਪ੍ਰੀਤੀ ਜੋੜ ਕੇ ਖਾਸ, ਨਾਤਾ ਬੇਪਰਵਾਹੀਆ। ਮਹਿਤਾਬ ਸਿੰਘ ਕਿਹਾ ਸ਼ਾਬਾਸ਼, ਵਾਹ ਵਾਹ ਸੋਹਣੀ ਵੰਡ ਵੰਡਾਈਆ। ਤੇਰੀ ਪੂਰੀ ਕਰਾਂ ਆਸ, ਤ੍ਰਿਸ਼ਨਾ ਦਿਆਂ ਬੁਝਾਈਆ। ਜਨਮ ਬਦਲ ਕੇ ਜਨਮ ਧਰਨਾ ਪੂਰਨ ਰਖਣਾ ਵਿਸ਼ਵਾਸ਼, ਧੀਰਜ ਸਤਿ ਰਖਾਈਆ। ਤੇਰਾ ਲਹਿਣਾ ਦੇਣਾ ਦੇਵਾਂ ਆਪ, ਧੁਰ ਦਾ ਬਾਪ ਹੋ ਕੇ ਵੇਖ ਵਖਾਈਆ। ਅੰਦਰੋਂ ਬਾਹਰੋਂ ਕਰ ਕੇ ਪਾਕ, ਪਤਿਤ ਪੁਨੀਤ ਰੂਪ ਵਟਾਈਆ। ਮਾਨਸ ਜਨਮ ਕਰ ਕੇ ਰਾਸ, ਰਾਸਤਾ ਅਗਲਾ ਦਿਆਂ ਵਖਾਈਆ। ਤੇਰਾ ਅੰਤਰ ਨਾ ਹੋਵੇ ਨਿਰਾਸ, ਨਿਰੰਤਰ ਬ੍ਰਹਮ ਜਣਾਈਆ। ਮੇਲ ਮਿਲਾ ਕੇ ਨਾਲ ਇਤਫ਼ਾਕ, ਧੁਰ ਦਾ ਜੋੜਾ ਜੋੜ ਜੁੜਾਈਆ। ਪੂਰਬ ਲੇਖਾ ਕਰਾਂ ਬੇਬਾਕ, ਪਿਛਲਾ ਕ਼ਰਜ਼ਾ ਝੋਲੀ ਪਾਈਆ। ਸਿਰ ਰੱਖ ਕੇ ਆਪਣਾ ਹਾਥ, ਦੇਵਾਂ ਜਗਤ ਮਾਣ ਵਡਿਆਈਆ । ਪੂਰਬ ਪੂਰਬ ਦੇ ਲਾਹ ਕੇ ਪਾਪ, ਦੁਰਮਤ ਮੈਲ ਧਵਾਈਆ। ਜਨਮ ਜਨਮ ਦੇ ਗੁਨਾਹ ਕਰਕੇ ਮੁਆਫ਼, ਕਰਮ ਕਰਮ ਦਾ ਰੋਗ ਮਿਟਾਈਆ। ਜਗਤ ਲੇਖੇ ਚੋਂ ਕਰ ਕੇ ਸਾਫ਼, ਸਿਰ ਤੇ ਪਗੜੀ ਦਿਆਂ ਟਿਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹੋ ਕੇ ਬਣਾਵਾਂ ਦਾਸ, ਦਾਸੀ ਦਾਸ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲਹਿਣਾ ਝੋਲੀ ਪਾਈਆ।
੨੪ ਵਿਸਾਖ ਸ਼ਹਿਨਸ਼ਾਹੀ ਸੰਮਤ ੧ ਮਹਿੰਦਰ ਸਿੰਘ ਦੇ ਗ੍ਰਹਿ ਭਲਾਈ ਪੁਰ ਡੋਗਰਾ ਜ਼ਿਲਾ ਅੰਮ੍ਰਿਤਸਰ
ਕਲਜੁਗ ਕਹੇ ਮੇਰੀ ਮੁਕੀ ਔਧ, ਜਨ ਭਗਤਾਂ ਸੀਸ ਨਿਵਾਈਆ। ਜਿਨ੍ਹਾਂ ਨੂੰ ਪੁਰਖ ਅਕਾਲ ਕੀਤਾ ਬੋਧ, ਅੰਧ ਅਗਿਆਨ ਦਿਤਾ ਮਿਟਾਈਆ । ਆਤਮ ਪਰਮਾਤਮ ਲਈ ਸੋਧ, ਸਵੱਛ ਸਰੂਪ ਆਪਣਾ ਦਰਸ ਵਖਾਈਆ। ਅੰਦਰੋਂ ਕਟ ਕੇ ਹਉਮੇ ਰੋਗ, ਦੂਈ ਦੁਖੜਾ ਦਿਤਾ ਗਵਾਈਆ। ਸਤਿ ਸਤਿ ਦਾ ਕਰ ਕੇ ਧੁਰ ਸੰਜੋਗ, ਜੁਗ ਜਨਮ ਦੇ ਵਿਛੜੇ ਮੇਲ ਮਿਲਾਈਆ। ਨਾਮ ਸੁਣਾ ਕੇ ਸਚ ਸਲੋਕ, ਤੂੰ ਮੇਰਾ ਤੇਰਾ ਇਕੋ ਢੋਲਾ ਦਿਤਾ ਦ੍ਰਿੜਾਈਆ। ਲੇਖਾ ਚੁਕਾ ਕੇ ਚੌਦਾਂ ਲੋਕ, ਚੌਦਾਂ ਤਬਕਾਂ ਪੰਧ ਮੁਕਾਈਆ। ਸਚ ਪ੍ਰੀਤੀ ਬਖ਼ਸ਼ ਕੇ ਧੁਰ ਦੀ ਓਟ, ਕਵਲ ਚਰਨ ਉਪਰ ਧਰਨ
ਦਿਤੀ ਸਰਨਾਈਆ। ਨਾਮ ਤਨ ਨਗਾਰੇ ਲਾ ਕੇ ਚੋਟ, ਸੋਈ ਸੁਰਤੀ ਦਿਤੀ ਉਠਾਈਆ। ਮਾਇਆ ਮਮਤਾ ਹਉਮੇ ਹੰਗਤਾ ਕੂੜੀ ਕਿਰਿਆ ਕਢ ਕੇ ਖੋਟ, ਸਚ ਸੁਗੰਧੀ ਨਾਮ ਭਰਾਈਆ। ਨਿਰਮਲ ਨੂਰ ਪਰਕਾਸ਼ ਕਰ ਕੇ ਜੋਤ, ਜੋਤੀ ਜੋਤ ਕਰੀ ਰੁਸ਼ਨਾਈਆ। ਜਿਥੇ ਕੋਈ ਨਾ ਸਕਿਆ ਪਹੁੰਚ, ਮੰਜ਼ਲ ਦਿਤੀ ਬੇਪਰਵਾਹੀਆ। ਆਦਿ ਅੰਤ ਅਖ਼ੀਰੀ ਇਕੋ ਮੌਜ, ਮਜਲਸ ਆਪਣੀ ਦਿਤੀ ਵਖਾਈਆ। ਜਿਥੇ ਕੋਈ ਨਾ ਸਕੇ ਰੋਕ, ਅਧ ਵਿਚਕਾਰ ਨਾ ਕੋਇ ਅਟਕਾਈਆ। ਸਚਖੰਡ ਦਵਾਰਾ ਬਖ਼ਸ਼ ਕੇ ਕਿਲਾ ਕੋਟ, ਕੋਟਨ ਕੋਟਾਂ ਵਿਚੋਂ ਪਾਰ ਲੰਘਾਈਆ। ਕਲਜੁਗ ਕਹੇ ਮੇਰੀ ਅੰਤ ਅਖ਼ੀਰੀ ਮੁੱਕੀ ਸੋਚ, ਸਮਝ ਸਮਝ ਦਿਤੀ ਬਦਲਾਈਆ। ਜਿਸ ਦੇ ਦਰਸ਼ਨ ਗੁਰ ਅਵਤਾਰ ਪੀਰ ਪੈਗ਼ੰਬਰ ਨਵ ਨੌ ਚਾਰ ਰਹੇ ਲੋਚ, ਸੋ ਲੋਚਾ ਪੂਰ ਆਸਾ ਮਨਸਾ ਵਿਚ ਸਮਾਈਆ। ਜਿਸ ਦੀ ਖਾਣੀ ਬਾਣੀ ਕਰਦੀ ਰਹੀ ਖੋਜ, ਗਹਿਰ ਗੰਭੀਰ ਬੇਨਜ਼ੀਰ ਆਪਣੀ ਨਜ਼ਰ ਰਿਹਾ ਉਠਾਈਆ। ਗੁਰਮੁਖਾਂ ਆਵਣ ਜਾਵਣ ਪਤਿਤ ਪਾਵਨ ਧੁਰ ਦਾ ਕਟ ਵਿਜੋਗ, ਸਾਚਾ ਮੇਲਾ ਮੇਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵੱਡੀ ਵਡਿਆਈਆ। ਕਲਜੁਗ ਕਹੇ ਮੇਰਾ ਅੰਤ ਅਖ਼ੀਰ, ਤਾ ਆਖ਼ਰ ਦਿਆਂ ਜਣਾਈਆ। ਮੈਂ ਨਜ਼ਰੀ ਤਕਿਆ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਪੀਰਾਂ ਦਾ ਪੀਰ, ਪੈਗ਼ੰਬਰਾਂ ਦਾ ਪੈਗ਼ੰਬਰ ਸਵੰਬਰ ਸਾਚਾ ਰਿਹਾ ਰਚਾਈਆ। ਜਿਸ ਦਾ ਸ਼ਬਦ ਨਿਰਾਲਾ ਅਨੋਖਾ ਤੀਰ, ਅਣਿਆਲਾ ਤਿੱਖੀ ਮੁਖੀ ਧਾਰ ਜਣਾਈਆ। ਜੋ ਦੋ ਜਹਾਨਾਂ ਮੰਜ਼ਲ ਪੈਂਡਾ ਪੰਧ ਰਿਹਾ ਚੀਰ, ਚਾਰ ਕੁੰਟ ਦਹਿ ਦਿਸ਼ਾ ਵੇਖੇ ਥਾਉਂ ਥਾਈਂਆ। ਜਿਸ ਮਿਹਰ ਨਜ਼ਰ ਨਾਲ ਜਨ ਭਗਤਾਂ ਬਦਲ ਦਿਤੀ ਤਕ਼ਦੀਰ, ਤਦਬੀਰ ਨਾਲ ਤਾਸੀਰ ਦਿਤੀ ਬਦਲਾਈਆ। ਲੇਖੇ ਲਾ ਕੇ ਸ਼ਾਹ ਹਕੀਰ ਫ਼ਕੀਰ, ਦੀਨ ਮਜ਼੍ਹਬ ਸ਼ਰਅ ਜ਼ੰਜੀਰ ਦਿਤੀ ਕਟਾਈਆ। ਦੂਰ ਦੁਰਾਡਾ ਹਕ ਖ਼ੁਦਾਈ ਨਜ਼ਰੀ ਆਏ ਮਹਿਰਾਬ ਮਹਿਬੂਬ ਨਜ਼ਦੀਕ, ਗ੍ਰਹਿ ਮੰਦਰ ਅੰਦਰ ਮੇਲ ਮਿਲਾਇਆ ਸਹਿਜ ਸੁਭਾਈਆ। ਜਿਸ ਦਾ ਖੇਲ ਨਿਰਾਲਾ ਤੱਕਿਆ ਅਜਬ ਅਜੀਬ, ਜਗਤ ਬੁੱਧੀ ਭੇਵ ਕੋਇ ਨਾ ਆਈਆ। ਜਿਸ ਦਾ ਧੁਰ ਦਾ ਕਲਮਾ ਕ਼ੁਦਰਤ ਕ਼ਾਦਰ ਕ਼ਦਰਾਂ ਵਾਲੀ ਦੱਸੇ ਹਦੀਸ, ਹਜ਼ਰਤਾਂ ਦਾ ਹਜ਼ਰਤ ਹਾਜ਼ਰ ਹੋ ਕੇ ਆਪਣਾ ਹੁਕਮ ਵਰਤਾਈਆ। ਲੇਖਾ ਚੁਕਾ ਕੇ ਬੀਸ ਇਕੀਸ, ਬਿਸਤਰੇ ਸਭ ਦੇ ਦਿਤੇ ਬੰਧਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਪਾਰਬ੍ਰਹਮ ਪਤਿਪਰਮੇਸ਼ਵਰ ਦੋ ਜਹਾਨ ਸ੍ਰੀ ਭਗਵਾਨ ਸਚ ਸਵਾਮੀ ਦੇਵਣਹਾਰ ਆਪਣੀ ਤਰਤੀਬ, ਤਰਾ ਤਰਾ ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਆਦਿ ਸ਼ਕਤ ਸਰਬ ਦਿਤੇ ਸਮਝਾਈਆ। ਕਲਜੁਗ ਕਹੇ ਮੇਰੀ ਕੂੜ ਕੁੜਿਆਰੀ ਭਗਤਾਂ ਅੰਦਰੋਂ ਮੇਟ ਕੇ ਲੀਕ, ਸ਼ਬਦ ਅਗੰਮੀ ਕਰ ਕੇ ਤਸਦੀਕ਼, ਬਿਨ ਅਬਾਦਤ ਸਚ ਸ਼ਹਾਦਤ ਦਿਤੀ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਕਲਜੁਗ ਕਹੇ ਮੇਰੀ ਅੰਤ ਅੰਤ ਜਨ ਭਗਤੋ ਅਰਦਾਸ, ਭਗਵਨ ਲੇਖਾ ਰਿਹਾ ਮੁਕਾਈਆ। ਜਿਨ੍ਹਾਂ ਦਾ ਸਾਹਿਬ ਉਹਨਾਂ ਦੇ ਵਸਿਆ ਪਾਸ, ਤਿਨ੍ਹਾਂ ਦਾ ਲਹਿਣਾ ਦੇਣਾ ਦਿਤਾ ਚੁਕਾਈਆ । ਮੇਰੀ ਅੰਤ ਅਖ਼ੀਰੀ ਖ਼ਾਹਿਸ਼, ਮੈਂ ਵਸਾਂ ਸਵਾਸ ਸਵਾਸ, ਬੀਸ ਬੀਸੇ ਪੂਰੀ ਹੋਈ ਆਸ, ਨਿਰਾਸਤਾ ਆਪਣਾ ਮੁਖ ਭਵਾਈਆ। ਮੈਂ ਤਕ ਕੇ ਵੇਖਿਆ ਪ੍ਰਿਥਮੀ ਆਕਾਸ਼, ਲੱਖ ਚੁਰਾਸੀ ਪੰਜ ਤੱਤ ਕਾਇਆ ਵੇਖਿਆ ਲਬਾਸ, ਮੰਡਲ ਮੰਡਪ ਗੋਪੀ ਕਾਹਨ ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਪੈਂਦੀ ਵੇਖੀ ਰਾਸ, ਰਸਤਾ ਤੱਕਿਆ ਬੇਪਰਵਾਹੀਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਸਿਮਰਨ ਪੂਜਾ ਪਾਠ ਵੇਖੀ ਨਿਮਾਜ਼, ਅੰਦਰ ਵੜ ਕੇ ਮਹਲ ਚੜ੍ਹ
ਕੇ ਵੇਖਿਆ ਨਾ ਕਿਸੇ ਆਗ਼ਾਜ਼, ਰਾਜ਼ ਸਕਿਆ ਨਾ ਕੋਇ ਖੁਲ੍ਹਾਈਆ। ਮੈਂ ਹੈਰਾਨ ਹੋ ਕੇ ਵੈਰਾਨ ਹੋ ਕੇ ਸ਼ੈਤਾਨ ਹੋ ਕੇ ਨੌਜਵਾਨ ਹੋ ਕੇ ਨਿਗਾਹਬਾਨ ਹੋ ਕੇ ਜਨ ਭਗਤਾਂ ਕਹਾਂ ਸ਼ਾਬਾਸ਼, ਧਿਆਨ ਧੁਰ ਦਾ ਇਕ ਲਗਾਈਆ । ਜਿਨ੍ਹਾਂ ਮੇਰੇ ਅੰਦਰ ਰਹਿ ਕੇ ਆਪਣੇ ਮੰਦਰ ਲਿਆ ਝਾਕ, ਜਿਥੇ ਪ੍ਰਭੂ ਦਾ ਮੇਲਾ ਹੋਇਆ ਨਾਲ ਇਤਫ਼ਾਕ, ਨਾਤਾ ਤੁਟ ਗਿਆ ਕੂੜੇ ਸਾਕ, ਸੱਜਣ ਮਿਲਿਆ ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਨੇ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪੂਰੇ ਕੀਤੇ ਭਵਿਖਤ ਵਾਕ, ਨੌ ਖੰਡ ਪ੍ਰਿਥਮੀ ਖੋਲ੍ਹੇ ਤਾਕ, ਸ਼ਬਦ ਅਗੰਮੀ ਚੜ੍ਹੇ ਰਾਕ, ਦੋ ਜਹਾਨਾਂ ਆਪਣੇ ਹੱਥ ਵਿਚ ਪਕੜੇ ਵਾਗ, ਦੂਜਾ ਵਾਗੀ ਰਹਿਣ ਨਾ ਕੋਇ ਪਾਈਆ। ਬੀਸ ਬੀਸਾ ਹਰਿ ਜਗਦੀਸਾ ਸਭ ਦਾ ਲੇਖਾ ਕਰੇ ਬੇਬਾਕ, ਸਚ ਦਵਾਰੇ ਸਨਮੁਖ ਹੋ ਕੇ ਸਾਰੇ ਹੋਏ ਲਾਜਵਾਬ, ਅਹਿਬਾਬ ਰਬਾਬ ਤੰਦ ਸਤਾਰ ਧੁਰ ਦੀ ਆਪਣੀ ਇਕ ਵਜਾਈਆ। ਜਨ ਭਗਤਾਂ ਦੇ ਕੇ ਚਰਨ ਪ੍ਰੀਤੀ ਧੁਰ ਦਾ ਲਾਭ, ਆਸਾ ਮਨਸਾ ਪੂਰੀ ਕਰ ਕੇ ਮੁਰਾਦ, ਮੁਰਦੇ ਮੁਹੱਬਤ ਨਾਲ ਜ਼ਿੰਦਾ ਲਏ ਕਰਾਈਆ। ਵਸਦਾ ਖੇੜਾ ਬਿਨਾ ਉਜੜਿਆਂ ਹੋਏ ਆਬਾਦ, ਆਤਮ ਅੰਤਰ ਪਏ ਜਾਗ, ਸਚ ਪ੍ਰੀਤੀ ਉਪਜੇ ਵੈਰਾਗ, ਜਗਤ ਤ੍ਰਿਸ਼ਨਾ ਆਗ ਦਏ ਬੁਝਾਈਆ। ਜਿਸ ਹੰਸ ਬਣਾਏ ਕਾਗ, ਤੂੰ ਮੇਰਾ ਮੈਂ ਤੇਰਾ ਸੋਹੰ ਸ਼ਬਦ ਸੁਣਾਏ ਆਵਾਜ਼, ਪਰਦਾ ਓਹਲਾ ਲਾਹ ਕੇ ਦੇਸ ਮਾਝ, ਸੀਸ ਜਗਦੀਸ਼ ਰਖ ਕੇ ਤਾਜ, ਤਾਜਾਂ ਵਾਲੇ ਤਖ਼ਤ ਨਿਵਾਸੀ ਤਖ਼ਤਾ ਦੀਨ ਦੁਨੀ ਦਏ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਖੇਲੇ ਖੇਲ ਹਕ ਗੁਸਾਂਈਂਆ। ਕਲਜੁਗ ਕਹੇ ਮੈਨੂੰ ਕੋਈ ਨਾ ਕਿਹੋ ਕਮਲਾ, ਕਲਮੇ ਵਾਲਿਆਂ ਕਲਮਾ ਅਗਲਾ ਦਿਆਂ ਪੜ੍ਹਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਪੀਰ ਪੈਗ਼ੰਬਰ ਗੁਰ ਅਵਤਾਰ ਲੇਖਾ ਅਮਲਾਂ, ਆਮਲ ਕਾਮਲ ਮੁਰਸ਼ਦ ਧੁਰ ਦਾ ਹੁਕਮ ਰਿਹਾ ਜਣਾਈਆ। ਜਨ ਭਗਤ ਸੁਹੇਲੇ ਧੁਰ ਦੇ ਵੇਖਾਂ ਸੱਜਣਾਂ, ਸਾਜਣ ਹੋ ਕੇ ਖੋਜ ਖੁਜਾਈਆ। ਚਰਨ ਪ੍ਰੀਤੀ ਸਾਚੀ ਰੀਤੀ ਧੂੜੀ ਇਸ਼ਨਾਨ ਕਰਾਵਾਂ ਮਜਨਾ, ਕੂੜ ਕੁੜਿਆਰੀ ਦੁਰਮਤ ਮੈਲ ਧਵਾਈਆ। ਬਿਨ ਮੱਕੇ ਕਾਅਬਿਉਂ ਕਰਾਵਾਂ ਧੁਰ ਦਾ ਹੱਜਣਾ, ਹਾਜ਼ਰ ਹੋ ਕੇ ਹਜ਼ਰਤ ਦਿਆਂ ਮਿਲਾਈਆ। ਜਿਸ ਏਥੇ ਓਥੇ ਦੋ ਜਹਾਨ ਪਰਦਾ ਕਜਣਾ, ਨਾਮ ਦੁਸ਼ਾਲਾ ਸੀਸ ਓਢਣ ਦਏ ਟਿਕਾਈਆ। ਜਿਸ ਦਾ ਲੇਖਾ ਕੋਈ ਸਮਝ ਨਾ ਸਕੇ ਅਗਲਾ, ਪਿਛਲੇ ਪੜ੍ਹ ਪੜ੍ਹ ਥੱਕੀ ਜਗਤ ਲੋਕਾਈਆ । ਕਲਜੁਗ ਕਹੇ ਮੈਂ ਕਲਜੁਗ ਜੀਵਾਂ ਕੀਤਾ ਕੰਗਲਾ, ਸਾਚੀ ਵਸਤ ਨਾਮ ਅਮੋਲਕ ਧਨ ਦੌਲਤ ਧੁਰ ਦੀ ਹੱਥ ਕਿਸੇ ਨਾ ਆਈਆ। ਗੁਰਮੁਖ ਗੁਰਸਿਖ ਸਚ ਪ੍ਰੀਤੀ ਮਨ ਆਤਮ ਰੰਗਲਾ, ਪਰਮਾਤਮ ਮਿਲ ਮਿਲ ਢੋਲਾ ਗਾਈਆ। ਅੱਠੇ ਪਹਿਰ ਦਿਵਸ ਰੈਣ ਤਨ ਮਨ ਅੰਦਰ ਰਹੇ ਚਾਰ ਮੰਗਲਾ, ਗੀਤ ਗੋਬਿੰਦ ਬਿਨ ਰਸਨਾ ਜਿਹਵਾ ਗਾਈਆ। ਕਲਜੁਗ ਕਹੇ ਜਨ ਭਗਤੋ ਮੈਂ ਅੰਤ ਏਹੋ ਮੰਗ ਮੰਗ ਲਾਂ, ਮਾਂਗਤ ਹੋ ਕੇ ਆਪਣੀ ਝੋਲੀ ਡਾਹੀਆ । ਪ੍ਰਭੂ ਤੇਰੀ ਚਰਨ ਪ੍ਰੀਤੀ ਸਦਾ ਸਦਾ ਸਦ ਅਨੰਦ ਲਾਂ, ਅਨੰਦ ਚੰਦ ਆਪਣਾ ਨੂਰੀ ਨੂਰ ਦੇਣਾ ਚਮਕਾਈਆ। ਆਪਣੀ ਮੰਜ਼ਲ ਦਾ ਪੈਂਡਾ ਲੰਘ ਲਾਂ, ਪਾਂਧੀ ਹੋ ਕੇ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਵੇਖੇ ਥਾਉਂ ਥਾਈਂਆ। ਸਚ ਪੋਸ਼ਾਕ ਨਾਮ ਹੋ ਰਹੀ ਤਿਆਰ, ਤ੍ਰੈਗੁਣ ਅਤੀਤਾ ਤ੍ਰੈਭਵਨ ਧਨੀ ਰਿਹਾ ਬਣਾਈਆ। ਜਿਸ ਨੂੰ ਜਾਨਣਹਾਰਾ ਇਕ ਇਕਲਾ ਏਕੰਕਾਰ, ਅਕਲ ਕਲਧਾਰੀ ਆਪਣੀ ਕਲ ਰਿਹਾ ਵਰਤਾਈਆ। ਜਨ ਭਗਤ ਦਾ ਬਣੇ ਸ਼ਿੰਗਾਰ, ਜਗਤ ਜਹਾਨ
ਨਾ ਪਾਵੇ ਸਾਰ, ਮਨ ਮਤਿ ਬੁਧਿ ਸਕੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੋਸ਼ਾਕ ਕਹੇ ਮੈਂ ਬਣਨਾ ਕੱਪੜ, ਤਨ ਮਾਟੀ ਖ਼ਾਕੀ ਦਿਆਂ ਵਡਿਆਈਆ। ਮੈਂ ਓਥੇ ਜਾਣਾ ਅੱਪੜ, ਜਿਥੇ ਮੰਜ਼ਲ ਬੇਪਰਵਾਹੀਆ। ਨਾ ਕੋਈ ਛੰਨ ਤੇ ਨਾ ਕੋਈ ਛੱਪਰ, ਮਹਲ ਅਟਲ ਨਜ਼ਰ ਕੋਇ ਨਾ ਆਈਆ। ਨਾ ਕੋਈ ਅੱਖਰ ਲਗ ਮਾਤਰ ਨਾ ਕੋਈ ਸਤਰ, ਹਿੰਦਸਿਆਂ ਵਾਲੀ ਵੰਡ ਨਾ ਕੋਇ ਵੰਡਾਈਆ । ਨਾ ਕੋਈ ਕ਼ਲਮ ਦਵਾਤ ਸ਼ਾਹੀ ਪੱਤਰ, ਨਾ ਕੋਈ ਕਾਤਬ ਲੇਖਾ ਰਿਹਾ ਜਣਾਈਆ। ਇਕੋ ਨੂਰ ਜ਼ਹੂਰ ਬ੍ਰਹਮ ਪਾਰਬ੍ਰਹਮ ਨਿਰੰਤਰ, ਨਰ ਨਿਰੰਕਾਰ ਨਿਰਾਕਾਰ ਸੋਭਾ ਪਾਈਆ। ਨਾ ਕੋਈ ਰਾਗ ਧੁੰਨ ਸ਼ਬਦ ਮੰਤਰ, ਗਾਇਣ ਗਾਥਾ ਨਾ ਕੋਇ ਦ੍ਰਿੜਾਈਆ। ਜਿਸ ਧਾਮ ਤੇ ਕੋਈ ਨਾ ਪਹੁੰਚਿਆ ਸੰਤਨ, ਕਬੀਰ ਜੁਲਾਹਾ ਤਕ ਕੇ ਖ਼ੁਸ਼ੀ ਮਨਾਈਆ। ਗੁਰਮੁਖ ਓਸ ਪਹੁੰਚਣਾ ਪਤਣ, ਜਿਥੇ ਖੇਵਟ ਖੇਟਾ ਸ਼ਹਿਨਸ਼ਾਹੀਆ। ਸਚ ਦਵਾਰਾ ਵੇਖਣਾ ਓਹ ਵਤਨ, ਜਿਸ ਵਤਨ ਵਿਚੋਂ ਬੇਵਤਨ ਹੋ ਕੇ ਲੋਕਮਾਤ ਫੇਰਾ ਪਾਈਆ। ਸਤਿਗੁਰ ਸ਼ਬਦ ਪੋਸ਼ਾਕ ਕਹੇ ਭਗਤਾਂ ਦਾ ਭਗਤੀ ਵਾਲਾ ਪੂਰਾ ਹੋਇਆ ਯਤਨ, ਯਥਾਰਥ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਬਣਤ ਰਿਹਾ ਬਣਾਈਆ। ਪੋਸ਼ਾਕ ਕਹੇ ਮੈਨੂੰ ਕੋਈ ਨਾ ਸੀਏ ਨਾਲ ਸੂਈ ਧਾਗਾ, ਜਗਤ ਕਲਾ ਨਾ ਕੋਇ ਵਡਿਆਈਆ । ਜਗਤ ਕੂੜ ਕੁੜਿਆਰ ਨਾਲ ਮੈਨੂੰ ਕਦੇ ਨਾ ਲਗੇ ਦਾਗ਼ਾ, ਮੈਲਾ ਰੂਪ ਨਾ ਕੋਇ ਵਟਾਈਆ। ਮੈਂ ਓਸ ਦੀ ਰੱਖਾਂ ਲਾਜਾ, ਜਿਸ ਨੂੰ ਮਿਲਿਆ ਪ੍ਰਭੂ ਵਡਭਾਗਾ, ਭਾਗਾਂ ਵਾਲਿਆਂ ਭਾਗ ਧੁਰ ਦਾ ਝੋਲੀ ਪਾਈਆ । ਨੰਗੇ ਪਿੰਡੇ ਰਵਿਦਾਸ ਮਾਰੀ ਇਕ ਆਵਾਜ਼ਾ, ਬੋਲ ਕੇ ਕਿਹਾ ਗ਼ਰੀਬ ਨਿਵਾਜ਼ਾ, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ। ਮਹਿਬੂਬ ਮਹਿਮਾਨ ਹੋ ਕੇ ਮੁਹੱਬਤ ਵਿਚ ਆ ਜਾ, ਆਪ ਆਪਣਾ ਰੰਗ ਰੰਗਾਈਆ। ਤਨ ਬਸਤਰ ਇਕ ਪਹਿਨਾ ਜਾ, ਤਨ ਖ਼ਾਕੀ ਆਪਣੇ ਰੰਗ ਰੰਗਾਈਆ । ਅਬਿਨਾਸ਼ੀ ਕਰਤੇ ਕਿਹਾ ਇਹ ਲੇਖਾ ਵਡ ਹਿਸਾਬਾ, ਬਿਨ ਕ਼ਲਮ ਸ਼ਾਹੀ ਦਿਆਂ ਜਣਾਈਆ। ਜਿਸ ਵੇਲੇ ਜੋਤੀ ਜਲਵਾ ਧਰ ਕੇ ਆਇਆ ਦੇਸ ਮਾਝਾ, ਮਜਲਸ ਭਗਤਾਂ ਵਿਚ ਰਖਾਈਆ। ਓਸ ਵੇਲੇ ਤੇਰਾ ਤਨ ਨਾ ਹੋਵੇ ਨਾਂਗਾ, ਸੋਹਣਾ ਬਸਤਰ ਦਿਆਂ ਪਹਿਨਾਈਆ। ਜਿਸ ਬਸਤਰ ਦਾ ਜਗਤ ਜਹਾਨ ਵਿਚ ਕੋਈ ਨਾ ਹੋਵੇ ਗਾਹਕਾ, ਬਿਨ ਕ਼ੀਮਤ ਤੇਰੇ ਹੱਥ ਫੜਾਈਆ। ਉਹ ਬਸਤਰ ਆਪਣੀ ਆਸ ਰਖ ਕੇ ਆਪਣੇ ਵੇਲੇ ਨਾਲ ਜਾਗਾ, ਆਪਣੀ ਆਪ ਲਏ ਅੰਗੜਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝੇ ਯਾਰ ਧੁਰ ਦੇ ਠਾਕਰ ਮੇਰੀ ਰਖ ਲਾਜਾ, ਦੇ ਮਾਣ ਸੱਚੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਾਇਆ ਮੰਦਰ ਅੰਦਰ ਆਤਮ ਪਰਮਾਤਮ ਸਤਿ ਪ੍ਰੇਮ ਸਚ ਨੇਮ ਦੀ ਪਹਿਨਾਏ ਉਹ ਪੋਸ਼ਾਕਾ, ਜਿਸ ਪੋਸ਼ਾਕ ਦਾ ਕਾਇਆ ਮਾਟੀ ਹੱਡ ਮਾਸ ਨਾੜੀ ਰਕਤ ਅੰਦਰ ਲਬਾਸ ਦਏ ਛੁਪਾਈਆ।
੨੪ ਵਿਸਾਖ ਸ਼ਹਿਨਸ਼ਾਹੀ ਸੰਮਤ ੧ ਹਰਭਜਨ ਸਿੰਘ ਦੇ ਗ੍ਰਹਿ ਭਲਾਈ ਪੁਰ ਡੋਗਰਾ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਇਕ ਦਿਨ ਬਾਲਮੀਕ ਬੈਠਾ ਨਾਲ ਧਿਆਨ, ਅੰਤਰ ਅੰਤਰ ਧਿਆਨ ਲਗਾਈਆ। ਓਸ ਸੁਣਿਆ ਅਗੰਮੀ ਇਕ ਫ਼ਰਮਾਨ, ਧੁਰ ਸੰਦੇਸ਼ਾ ਸ਼ਹਿਨਸ਼ਾਹੀਆ। ਸੁਣ ਕੇ ਹੋਇਆ ਹੈਰਾਨ, ਕਵਣ ਢੋਲੇ ਰਿਹਾ ਗਾਈਆ। ਕਿਰਪਾ ਕਰ ਸ੍ਰੀ ਭਗਵਾਨ, ਆਪਣਾ ਹੁਕਮ ਦਿਤਾ ਜਣਾਈਆ ।
ਬਾਲ ਰਿਸ਼ੀ ਖੇਲ ਮਹਾਨ, ਮਹਿੰਮਾ ਅਗੰਮ ਅਥਾਹੀਆ। ਜਿਸ ਵੇਲੇ ਜੁਗ ਚੌਕੜੀ ਬੀਤੇ ਵਿਚ ਜਹਾਨ, ਕਲਜੁਗ ਵੇਲਾ ਅੰਤਮ ਦਏ ਗਵਾਹੀਆ । ਓਸ ਵੇਲੇ ਕਿਰਪਾ ਕਰੇ ਆਪ ਮਿਹਰਵਾਨ, ਨਜ਼ਰ ਮਿਹਰ ਇਕ ਉਠਾਈਆ। ਸਚ ਦਵਾਰੇ ਚਰਨ ਛੁਹਾਏ ਆਣ, ਰੂਪ ਅਨੂਪਾ ਵੇਸ ਵਟਾਈਆ। ਜਿਸ ਦੀ ਕਰੇ ਨਾ ਕੋਈ ਪਹਿਚਾਣ, ਭਾਂਡਾ ਭਰਮ ਨਾ ਕੋਇ ਭੰਨਾਈਆ। ਉਹ ਸਖ਼ੀਆਂ ਦਾ ਸੁਲਤਾਨ, ਰਾਮਾਂ ਦਾ ਰਾਮ ਨੂਰ ਖ਼ੁਦਾਈਆ। ਜਿਹੜੀ ਭੂਮੀ ਹੁਣ ਨਜ਼ਰ ਆਵੇ ਸ਼ਮਸ਼ਾਨ, ਮੁਰਦੇ ਰਹੀ ਜਲਾਈਆ। ਏਥੇ ਭਗਤ ਕਰੇ ਪਰਵਾਨ, ਪਰਵਾਨਾ ਆਪਣਾ ਹੱਥ ਫੜਾਈਆ। ਓਧਰੋਂ ਆ ਗਿਆ ਨੌਜਵਾਨ, ਪਾਲੀ ਚੋਖਰਾਂ ਸੇਵ ਕਮਾਈਆ। ਓਨ ਵੇਖਿਆ ਮਾਰ ਧਿਆਨ, ਕਵਣ ਸੁੰਨ ਸਮਾਧੀ ਵਿਚ ਸਮਾਈਆ। ਸਹਿਜ ਸੁਭਾਓ ਚਰਨ ਨਮਸਤੇ ਕੀਤੀ ਆਣ, ਧੂੜੀ ਟਿੱਕਾ ਖ਼ਾਕ ਰਮਾਈਆ। ਬਾਲਮੀਕ ਬਦਲ ਕੇ ਆਪਣਾ ਧਿਆਨ, ਝਟ ਪੁਸ਼ਤ ਪਨਾਹ ਆਪਣਾ ਹੱਥ ਦਿਤਾ ਟਿਕਾਈਆ। ਓਧਰੋਂ ਆਇਆ ਧੁਰ ਫ਼ਰਮਾਨ, ਹਰਿ ਸੁਨੇਹੜਾ ਸਚ ਜਣਾਈਆ। ਰਿਸ਼ੀ ਇਸ ਦੀ ਕਰ ਪਹਿਚਾਣ, ਨੇਤਰ ਨੇਤਰਾਂ ਨਾਲ ਜੁੜਾਈਆ । ਅੰਤਮ ਲਹਿਣਾ ਦੇਣਾ ਮੈਂ ਦੇਵਾਂ ਬਣ ਕੇ ਗੁਣ ਨਿਧਾਨ, ਗੁਣਵੰਤਾ ਹੋ ਕੇ ਝੋਲੀ ਪਾਈਆ। ਬਾਲਮੀਕ ਸੀਸ ਨਿਵਾਇਆ ਕਿਹਾ ਵਾਹ ਮੇਰੇ ਮਿਹਰਵਾਨ, ਤੇਰੀ ਬੇਪਰਵਾਹੀਆ। ਓਸ ਪਾਲੀ ਨੇ ਮੰਗ ਲਿਆ ਦਾਨ, ਝੋਲੀ ਆਪਣੀ ਅਗੇ ਡਾਹੀਆ। ਮੇਰੀ ਪ੍ਰੀਤੀ ਰਹੇ ਨਾਲ, ਜਗਤ ਕੰਗਾਲ ਮਿਲੇ ਮਾਣ ਵਡਿਆਈਆ। ਬਾਲਮੀਕ ਕਿਹਾ ਮੇਰੇ ਲਾਲ, ਲਾਲ ਰੰਗ ਦੇਵਾਂ ਰੰਗਾਈਆ। ਤੇਰਾ ਮੇਰੇ ਅਗੇ ਸੁਆਲ, ਮੈਂ ਧੁਰ ਦਰਗਾਹੀ ਦਿਆਂ ਪੁਚਾਈਆ। ਜਿਸ ਦੇ ਕੋਲ ਸਭ ਦਾ ਅਹਿਵਾਲ, ਲੇਖਾ ਜਾਣੇ ਥਾਉਂ ਥਾਈਂਆ। ਜੁਗ ਚੌਕੜੀ ਜੋ ਬਦਲਣਹਾਰਾ ਚਾਲ, ਆਪਣਾ ਹੁਕਮ ਵਰਤਾਈਆ। ਓਸ ਪਾਲੀ ਬੇਹਾਲ ਹੋ ਕੇ ਕਿਹਾ ਮੇਰੀ ਕਰਨੀ ਸੰਭਾਲ, ਸਭਾ ਆਪਣੀ ਲੈਣਾ ਮਿਲਾਈਆ। ਰਿਸ਼ੀ ਸਹਿਜ ਸੁਭਾਓ ਕਿਹਾ ਤੇਰਾ ਬਣਾਂ ਆਪ ਦਲਾਲ, ਦਲਾਲੀ ਦੋ ਜਹਾਨ ਕਮਾਈਆ। ਜਿਸ ਵੇਲੇ ਵੇਲਾ ਵਕ਼ਤ ਪਹੁੰਚਿਆ ਆਣ, ਸ੍ਰੀ ਭਗਵਾਨ ਦਿਆਂ ਮਿਲਾਈਆ। ਸ਼ਬਦ ਅਗੰਮੀ ਚੜ੍ਹਾ ਕੇ ਬਬਾਨ, ਮੰਜ਼ਲ ਮੰਜ਼ਲ ਪੰਧ ਚੁਕਾਈਆ। ਧਰਨੀ ਕਿਹਾ ਮੈਂ ਵੇਖ ਕੇ ਹੋਈ ਹੈਰਾਨ, ਕਿਸ ਬਿਧ ਰਿਹਾ ਲੇਖਾ ਲੇਖੇ ਵਿਚ ਪਾਈਆ। ਬਾਲਮੀਕ ਦਾ ਸਾਥੀ ਬਾਲ ਅੰਞਾਣ, ਬਾਲੀ ਬੁਧਿ ਹਿਰਦਾ ਸੁਧ ਖ਼ੁਸ਼ੀ ਵਖਾਈਆ। ਭਜਨ ਸਿੰਘ ਭੱਜਿਆ ਨਹੀਂ ਭੱਜੇ ਜਾਂਦਿਆਂ ਨੂੰ ਮਿਲਾਇਆ ਆਣ, ਆਣ ਆਪਣੀ ਰਿਹਾ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਪੂਰਬ ਰਿਹਾ ਚੁਕਾਈਆ।
੨੪ ਵਿਸਾਖ ਸ਼ਹਿਨਸ਼ਾਹੀ ਸੰਮਤ ੧ ਪਾਲ ਸਿੰਘ ਦੇ ਗ੍ਰਹਿ ਭਲਾਈ ਪੁਰ ਡੋਗਰਾ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਮੈਂ ਭਾਗਾਂ ਵਾਲੀ ਭੂਮੀ, ਮੇਰੇ ਅੰਤਰ ਵਜੀ ਵਧਾਈਆ। ਜਿਸ ਨੂੰ ਖੋਜਦੇ ਰਿਖੀ ਮੁਨੀ, ਮਾਨਵ ਭਜਣ ਵਾਹੋ ਦਾਹੀਆ। ਜਿਸ ਨੂੰ ਲਭਦੇ ਵਡ ਗੁਣ ਗੁਣੀ, ਗੁਣਵਾਨ ਖੋਜ ਖੁਜਾਈਆ। ਸੋ ਸਾਹਿਬ ਸਵਾਮੀ ਪੁਕਾਰ ਸਚ ਸੁਣੀ, ਸਚਖੰਡ ਨਿਵਾਸੀ ਦਇਆ ਕਮਾਈਆ। ਆਪਣੇ ਨਾਮ ਨਿਧਾਨ ਦੀ ਸੁਣਾਵਣ ਆਇਆ ਧੁਨੀ, ਰਾਗ ਅਗੰਮੀ ਢੋਲਾ ਗਾਈਆ। ਵਸਤ ਦੇਵਣ ਆਇਆ ਅਨਮੁੱਲੀ, ਦੌਲਤ ਬੇਪਰਵਾਹੀਆ। ਜਿਥੇ ਸੋਹੇ ਇਹ ਕੁਲੀ, ਕੁਲ ਮਾਲਕ ਖ਼ੁਸ਼ੀ ਮਨਾਈਆ। ਮੈਨੂੰ ਉਹ ਕਥਾ ਕਹਾਣੀ ਨਹੀਂ ਭੁੱਲੀ, ਜਿਹੜੀ ਬਾਲਮੀਕ ਇੱਕੀ ਸਾਲ ਤਪਸਿਆ ਗਿਆ ਕਮਾਈਆ।
ਖਾ ਕੇ ਰੁੱਖੀ ਸੁੱਕੀ ਗੁੱਲੀ, ਸੁੱਕੇ ਟੁਕੜਿਆਂ ਝਟ ਲੰਘਾਈਆ। ਪਾਣੀ ਥੋੜ੍ਹਾ ਲਾ ਕੇ ਬੁਲੀਂ, ਬਲ ਆਪਣਾ ਗਿਆ ਵਧਾਈਆ। ਉਸੇ ਦੀ ਫੁਲਵਾੜੀ ਫੁੱਲੀ, ਆਪਣੀ ਰੁਤ ਰਹੀ ਬਦਲਾਈਆ। ਓਸੇ ਦੀ ਪ੍ਰੇਮ ਪ੍ਰੀਤੀ ਲਹਿਰ ਝੁੱਲੀ, ਪਵਣ ਠੰਡੀ ਠੰਡਕ ਰਹੀ ਪਾਈਆ। ਓਸੇ ਦੀ ਪ੍ਰੀਤੀ ਚਰਨਾਂ ਉਤੇ ਘੋਲ ਘੁੱਲੀ, ਘਾਇਲ ਹੋ ਕੇ ਰਹੀ ਜਣਾਈਆ। ਓਸੇ ਦੀ ਸੁਰਤ ਅੰਦਰੋਂ ਖੁਲ੍ਹੀ, ਸਾਵਧਾਨ ਹੋ ਕੇ ਢੋਲਾ ਗਾਈਆ। ਧਰਨੀ ਕਹੇ ਮੈਨੂੰ ਵਸਤ ਮਿਲੀ ਅਨਮੁੱਲੀ, ਕਰਤੇ ਝੋਲੀ ਦਿਤੀ ਪਾਈਆ। ਮੇਰੀ ਪੱਤ ਟਹਿਣੀ ਮੂਲ ਨਾ ਫੁੱਲੀ, ਫੁਲ ਸੋਹਣਾ ਦਿਤਾ ਲਗਾਈਆ। ਲੋਕਮਾਤ ਮੇਰੀ ਖ਼ਾਕ ਨਾ ਰੁਲੀ, ਰੁਲਦੀ ਖ਼ਾਕ ਨੂੰ ਪਾਕ ਦਿਤਾ ਬਣਾਈਆ। ਆਪਣੇ ਪ੍ਰੇਮ ਪਿਆਰ ਦੀ ਅੰਮ੍ਰਿਤ ਦੇ ਕੇ ਨਿਝਰ ਚੁਲੀ, ਚੇਲਾ ਗੁਰੂ ਇਕੋ ਰੰਗ ਰੰਗਾਈਆ। ਜਿਸ ਦੀ ਬੂੰਦ ਸਵਾਂਤੀ ਮੂਲ ਨਾ ਡੁੱਲ੍ਹੀ, ਕਤਰਾ ਕਤਰੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਰ ਹੌਲਾ ਰਿਹਾ ਕਰਾਈਆ।
ਧਰਨੀ ਕਹੇ ਮੈਂ ਕਿਹਾ ਨਿਧੜਕ, ਹੌਸਲੇ ਨਾਲ ਜਣਾਈਆ। ਭਗਤਾਂ ਦੀ ਸਿੱਧੀ ਸੜਕ, ਰਹਿਬਰ ਹੋ ਕੇ ਰਿਹਾ ਲਗਾਈਆ। ਮੰਜ਼ਲ ਵਿਚ ਨਹੀਂ ਕੋਈ ਅਟਕ, ਰਸਤਾ ਬਿਖੜਾ ਨਾ ਕੋਇ ਜਣਾਈਆ। ਅਧ ਵਿਚਕਾਰ ਕੋਈ ਨਾ ਰਹੇ ਲਟਕ, ਜਿਸ ਨੂੰ ਪਲੂ ਰਿਹਾ ਫੜਾਈਆ। ਜਗਤ ਨਾਲੋਂ ਚਾਲ ਨਿਰਾਲੀ ਕਰੇ ਮਟਕ, ਵਖਰਾ ਰੰਗ ਰੰਗਾਈਆ। ਭੈ ਭਉ ਚੁਕਾ ਕੇ ਕਰੇ ਬੇਖਟਕ, ਕੂੜਾ ਖਟਕਾ ਦਏ ਗਵਾਈਆ। ਲੇਖੇ ਲਾ ਕੇ ਬੂੰਦ ਰਕਤ, ਸੁਤ ਅਨਾਦੀ ਲਏ ਬਣਾਈਆ। ਆਤਮ ਪਰਮਾਤਮ ਦੇ ਕੇ ਸ਼ਕਤ, ਸਾਖਿਆਤ ਹੋਏ ਸਹਾਈਆ। ਲੇਖਾ ਚੁਕਾਵਣ ਆਇਆ ਭਗਤਾਂ ਦਾ ਫ਼ਕਤ, ਫ਼ਿਕਰਾ ਇਕੋ ਰਿਹਾ ਸੁਣਾਈਆ। ਭਰਮ ਭੁਲੇਖੇ ਪਾ ਕੇ ਜਗਤ, ਗੁਰਮੁਖ ਜੀਵਣ ਜੁਗਤੀ ਆਪਣੀ ਰਿਹਾ ਦ੍ਰਿੜਾਈਆ। ਆਤਮ ਦਰਸੀ ਹੋ ਕੇ ਦੇਵੇ ਦਰਸ, ਨਿਜ ਨੇਤਰ ਨੈਣ ਨੇਤਰ ਦਏ ਦਰਸਾਈਆ। ਜਨਮ ਜਨਮ ਦੀ ਮੇਟ ਕੇ ਹਰਸ, ਅਗਲੀ ਹਵਸ ਰਿਹਾ ਬੁਝਾਈਆ। ਇਸ ਦੀ ਕਿਆ ਕੋਈ ਕਰੇ ਪਰਖ, ਕਸਵਟੀ ਕਵਣ ਚੜ੍ਹਾਈਆ। ਜਿਸ ਨੇ ਗੁਰ ਅਵਤਾਰ ਪੀਰ ਪੈਗ਼ੰਬਰ ਕੋਟਨ ਕੋਟ ਵਿਸ਼ਨ ਬ੍ਰਹਮਾ ਸ਼ਿਵ ਆਪਣੇ ਅੰਦਰ ਕਰ ਕੇ ਹੜਪ, ਤੜਪ ਜਗਤ ਦਿਤੀ ਲਗਾਈਆ। ਜਿਸ ਦਾ ਨਾਮ ਨਿਧਾਨਾ ਦੋ ਜਹਾਨਾਂ ਸ਼ਬਦ ਖੰਡਾ ਖੜਗ, ਲੱਖ ਚੁਰਾਸੀ ਝਟਕ ਝਟਕ ਰਿਹਾ ਵਖਾਈਆ। ਓਸ ਦੀ ਇਕੋ ਸਚ ਪ੍ਰੇਮ ਵਾਲੀ ਰਗੜ, ਜਨ ਭਗਤਾਂ ਦੀ ਆਤਮ ਨਾਲ ਪਰਮਾਤਮ ਹੋ ਕੇ ਦਏ ਛੁਹਾਈਆ । ਮੂਰਖ ਮੁਗਧ ਅੰਞਾਣ ਮਨ ਮਤਿ ਰਹੇ ਝਗੜ, ਝਗੜੇ ਵਿਚ ਸਰਬ ਲੋਕਾਈਆ । ਜਿਨ੍ਹਾਂ ਨੂੰ ਅੰਦਰੋ ਅੰਦਰ ਲਏ ਪਕੜ, ਸੁਰਤੀ ਸ਼ਬਦੀ ਡੋਰ ਬੰਧਾਈਆ। ਤੋਲ ਤੋਲ ਲਏ ਆਪਣੇ ਤੱਕੜ, ਨਾਮ ਤਰਾਜ਼ੂ ਕੰਡੇ ਲਏ ਉਠਾਈਆ। ਉਹ ਭਗਤ ਜਨ ਫ਼ਕੀਰਾਂ ਦੇ ਫ਼ੱਕਰ, ਫ਼ਿਕਰਾਂ ਦੇ ਫ਼ਿਕਰ ਸਾਰੇ ਜਾਣ ਮੁਕਾਈਆ । ਜਿਨ੍ਹਾਂ ਦਾ ਪੁਰਖ ਅਕਾਲ ਕਰੇ ਜ਼ਿਕਰ, ਧੁਰ ਦੇ ਢੋਲਿਆਂ ਵਿਚ ਗਾਈਆ। ਤਿਨ੍ਹਾਂ ਦਾ ਸਵਾਮੀ ਬਣ ਕੇ ਮਿਤਰ, ਮਿਤਰਤਾ ਦਏ ਜਣਾਈਆ। ਨੂਰ ਨੂਰ ਵਿਚੋਂ ਆਵੇ ਨਿਤਰ, ਜ਼ਹੂਰ ਜ਼ਹੂਰ ਕਰੇ ਰੁਸ਼ਨਾਈਆ। ਧਰਤੀ ਕਹੇ ਮੇਰਾ ਪ੍ਰੇਮ ਪ੍ਰੀਤੀ ਦਾ ਬਾਲਮੀਕ ਨਾਲ ਇਸ਼ਕ, ਆਸ਼ਕ ਮਾਸ਼ੂਕ ਦੋਹਾਂ ਤੋਂ ਵਖਰੀ ਆਪਣੀ ਧਾਰ ਚਲਾਈਆ। ਸੁਖ ਛਡ ਕੇ ਸਵਰਗ ਬਹਿਸ਼ਤ, ਆਪਣਾ ਕ਼ਦਮ ਉਠਾਈਆ। ਖ਼ੁਸ਼ੀ ਹੋਈ ਵੇਖ ਕੇ ਜਿਨ੍ਹਾਂ ਨੂੰ ਮਿਲ
ਗਿਆ ਇਕੋ ਇਸ਼ਟ, ਰਾਮ ਵਸ਼ਿਸ਼ਟ ਜਿਨ੍ਹਾਂ ਦਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜਗਤ ਜਨਮ ਦੀ ਭਗਤਾਂ ਦੀ ਸਦਾ ਆਪਣੇ ਕੋਲ ਰਖੇ ਲਿਸਟ, ਫ਼ਰਿਸਤ ਹੱਥ ਨਾ ਕਿਸੇ ਫੜਾਈਆ।