ਪੁਸਤਕਾਲਾਭਾਗ ੧੮

੩੧ ਵਿਸਾਖ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ

ਮਿੱਸੀ ਰੋਟੀ ਕਹੇ ਮੇਰਾ ਸੋਹਣਾ ਪਕਵਾਨ, ਪੱਕੀ ਗੰਢ ਰਿਹਾ ਬੰਧਾਈਆ। ਭਗਤਾਂ ਵਲੋਂ ਮਿਲਿਆ ਸੱਚਾ ਦਾਨ, ਵਸਤ ਅਮੋਲਕ ਰੂਪ ਵਟਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਜਿਹੜਾ ਮਿਲਿਆ ਨਹੀਂ ਕਿਸੇ ਦਾਨ, ਸੋ ਅੰਮਿਉਂ ਅੰਮ੍ਰਿਤ ਅਮਿਤ ਦਿਤਾ ਵਰਤਾਈਆ। ਆਦਿ ਜੁਗਾਦਿ ਜੁਗ ਚੌਕੜੀ ਬ੍ਰਹਿਮੰਡ ਖੰਡ ਜਿਹੜਾ ਭੋਗ ਲੱਗਾ ਨਾ ਵਿਚ ਦੋ ਜਹਾਨ, ਪੁਰੀ ਲੋਅ ਆਕਾਸ਼ ਪਾਤਾਲ ਨਜ਼ਰ ਕਿਸੇ ਨਾ ਆਈਆ। ਗੁਰੂ ਅਵਤਾਰ ਪੀਰ ਪੈਗ਼ੰਬਰ ਵੇਲਾ ਵਕ਼ਤ ਸੁਹੰਜਣਾ ਵੇਖ ਹੋਏ ਹੈਰਾਨ, ਹੈਰਾਨੀ ਅੰਦਰ ਧਿਆਨ ਲਗਾਈਆ। ਜਿਸ ਦੀ ਮਹਿੰਮਾ ਸਿਫ਼ਤ ਸਾਲਾਹ ਕਰਦੇ ਰਹੇ ਵੇਦ ਪੁਰਾਨ, ਅੰਜੀਲ ਕ਼ੁਰਾਨ ਖਾਣੀ ਬਾਣੀ ਆਪਣਾ ਧਿਆਨ ਲਗਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਭਗਤਾਂ ਪ੍ਰੇਮ ਰਸ ਰਸਮ ਨਾਲ ਕਰੇ ਪਰਵਾਨ, ਕ਼ਸਮ ਨਾਲ ਕਾਮਲ ਮੁਰਸ਼ਦ ਦਏ ਵਡਿਆਈਆ। ਜਿਸ ਦਾ ਅੰਦਰੋਂ ਬਾਹਰੋਂ ਰਸ ਮਹਾਨ, ਮਿੱਸੀ ਰੋਟੀ ਅਚਾਰ ਦੇ ਮਿਲੇ ਨਾਲ ਭਗਵਾਨ, ਭਾਗਾਂ ਵਾਲਾ ਭਾਗ ਧੁਰ ਦਾ ਝੋਲੀ ਪਾਈਆ। ਪੰਧ ਮੁਕਾ ਕੇ ਜ਼ਿਮੀਂ ਅਸਮਾਨ, ਗ੍ਰਹਿ ਮੰਦਰ ਸੁਹਾਏ ਇਕ ਮਕਾਨ, ਕਾਇਆ ਕਾਅਬਾ ਦਏ ਵਡਿਆਈਆ । ਸੁੱਕਾ ਟੁੱਕਰ ਕਹੇ ਮੈਂ ਹੋਵਾਂ ਪਰਧਾਨ, ਮੈਨੂੰ ਲੈਣ ਲਈ ਤਰਸਣ ਬਾਲ ਬਿਰਧ ਨੌਜਵਾਨ, ਜੋਬਨਵੰਤਿਆਂ ਹੱਥ ਕਿਸੇ ਨਾ ਆਈਆ। ਮਾਖਨ ਕਹੇ ਕੀ ਹੋਇਆ ਮੈਨੂੰ ਖਾ ਗਿਆ ਕ੍ਰਿਸ਼ਨ ਕਾਹਨ, ਘਨਈਆ ਹੋ ਕੇ ਗੋਕਲ ਗਵਾਲਿਆਂ ਸੋਭਾ ਪਾਈਆ। ਰੋਟੀ ਮਿੱਸੀ ਕਹੇ ਮੇਰੀ ਮਿਸਲ ਨਾ ਬਣਾਈ ਕਿਸੇ ਵਿਚ ਜਹਾਨ, ਮਿਸ਼ਨ ਪਰਵਾਨਾ ਨਾ ਕੋਇ ਸਮਝਾਈਆ । ਕਮਿਸ਼ਨ ਰਖ ਕੇ ਲੈਂਦੇ ਰਹੇ ਪੁੰਨ ਦਾਨ, ਜਗਤ ਵਾਸਨਾ ਨਾਲ ਪਰਨਾਈਆ। ਮੈਂ ਚੋਟੀ ਚੜ੍ਹ ਕੇ ਵੇਖਿਆ ਖੇਲ ਮਹਾਨ, ਸੁੱਕਾ ਟੁਕੜਾ ਦਏ ਗਵਾਹੀਆ। ਜਿਥੇ ਨਾ ਕੋਈ ਪੀਣ ਨਾ ਕੋਈ ਖਾਣ, ਦਸਤਰ ਨਾ ਕੋਇ ਸਹਾਈਆ । ਸੋ ਪੁਰਖ ਬਿਧਾਤਾ ਸਰਬ ਸੁਖ ਦਾਤਾ, ਵੇਖਣਹਾਰ ਜਗਤ ਤਮਾਸ਼ਾ, ਭਗਤਾਂ ਅੰਦਰ ਭਗਤੀ ਦੇ ਭਰਵਾਸਾ, ਜਨਮ ਜਨਮ ਦਾ ਪਿਛਲਾ ਕਟ ਫ਼ਾਕਾ, ਅਗੇ ਬਣ ਕੇ ਧੁਰ ਦਾ ਆਕਾ, ਅਕਲ ਅਸਲ ਆਪਣੀ ਆਪ ਜਣਾਈਆ। ਸਤਿ ਸਚ ਪ੍ਰੇਮ ਪਿਆਰ ਪੱਕਿਆ ਕਹੇ ਪਰਸਾਦਾ, ਸਤਿਗੁਰ ਪਰਸਾਦ ਪਰੇ ਸੁਵਾਦ ਮੇਰਾ ਰੂਪ ਵਟਾਈਆ। ਕਰ ਕਿਰਪਾ ਕਿਰਪਾ ਨਿਧਾਨ ਮੈਨੂੰ ਲਾਏ ਹੱਥ, ਸਮਰਥ ਦਿਤੀ ਮਾਣ ਵਡਿਆਈਆ। ਮਿੱਸੀ ਰੋਟੀ ਕਹੇ ਸਭ ਨੂੰ ਦੇਵਾਂ ਆਖ, ਮੇਰੇ ਪਿਛੇ ਪਰਮ ਪੁਰਖ ਦਾ ਦਰਸ਼ਨ ਕਰੋ ਸਾਖ਼ਿਆਤ, ਤੁਹਾਡੀ ਸਿਖ਼ਾਵਤ ਸੁਖ ਨਾਲ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈ ਲੋਕਮਾਤ ਅਗੇ ਦਾ ਸਾਕ, ਪਰਮਾਤਮ ਆਤਮ ਜੋੜ ਜੁੜਾਈਆ। ਰੋਟੀ ਕਹੇ ਮੈਨੂੰ ਕੋਈ ਨਾ ਕਹੇ ਅੰਨ ਮਿੱਸਾ, ਮੁਸੀਬਤ ਵਿਚ ਹੋਏ ਸਹਾਈਆ। ਅੱਜ ਦੀ ਕਹਾਣੀ ਅਗਲਾ ਬਣਨਾ ਕ਼ਿੱਸਾ, ਕ਼ਿਸਮਤ ਸਭ ਦੀ ਦਿਆਂ ਬਦਲਾਈਆ । ਰੋਟੀ ਕਹੇ ਮੈਂ ਸਭ ਤੋਂ ਚੰਗੀ ਜਿਸ ਨੂੰ ਸਾਹਿਬ ਨੇ ਆਪ ਡਿਠਾ, ਅਨਡਿਠ ਦਿਤੀ ਵਡਿਆਈਆ। ਮੇਰਾ ਲੇਖਾ ਸਦਾ

ਸਵਾ ਗਿਠਾ, ਜੋ ਅੰਦਰ ਦੀ ਧਾਰ ਰਹੀ ਸਮਝਾਈਆ। ਲੇਖ ਲਿਖਤ ਨਹੀਂ ਇਹ ਧੁਰ ਦਰਗਾਹੀ ਚਿੱਠਾ, ਫ਼ਰਮਾਨਾ ਸਚ ਸਚ ਸਮਝਾਈਆ। ਬੱਚਿਓ ਤੁਹਾਡੇ ਸਚੇ ਪ੍ਰੇਮ ਪਿਆਰ ਦਾ ਭੁੱਖਾ ਪਿਤਾ, ਸੁੱਕਾ ਟੁਕੜਾ ਖਾ ਕੇ ਖ਼ੁਸ਼ੀ ਮਨਾਈਆ। ਇਸ ਤੋਂ ਅਵਰ ਨਹੀਂ ਕੋਈ ਹਿਤਾ, ਸਾਜਣ ਮੀਤ ਨਹੀਂ ਕੋਈ ਮਿਤਾ, ਜੋ ਮਿਤਰ ਪਿਆਰੇ ਮੇਲ ਮਿਲਾਈਆ। ਅੰਮ੍ਰਿਤ ਰਸ ਸਾਰੇ ਕਹਿਣ ਇਸ ਤੋਂ ਅਵਰ ਨਹੀਂ ਰਸ ਮਿੱਠਾ, ਮਿਠਤ ਰੂਪ ਨਾ ਕੋਇ ਵਟਾਈਆ। ਮਿੱਸੀ ਰੋਟੀ ਕਹੇ ਜਿਸ ਵੇਲੇ ਮੈਨੂੰ ਪਿੱਠਾ, ਮੈਨੂੰ ਯਾਦ ਆ ਗਿਆ ਜਿਹੜਾ ਨਾਨਕ ਨਾਲ ਕੌਲ ਕੀਤਾ, ਇਕ਼ਰਾਰਨਾਮਾਂ ਸ਼ਬਦੀ ਰੂਪ ਵਟਾਈਆ। ਮੈਂ ਓਸੇ ਹੀ ਖ਼ਾਤਰ ਚੜ੍ਹਿਆ ਤਪਣ ਵਾਲੇ ਅੰਗੀਠਾ, ਅਗਨੀ ਅੱਗ ਨਾਲ ਆਪਣਾ ਰੂਪ ਬਦਲਾਈਆ । ਮੈਨੂੰ ਯਾਦ ਆ ਗਿਆ ਜਿਸ ਵੇਲੇ ਗੋਬਿੰਦ ਪਰਵੇਸ਼ ਹੋਇਆ ਵਿਚ ਅੰਗੀਠਾ, ਮਿੱਸਾ ਟੁਕੜਾ ਖਾ ਕੇ ਪੁਰਖ ਅਕਾਲ ਦਾ ਸ਼ੁਕਰ ਮਨਾਈਆ। ਓਸ ਵੇਲੇ ਪੁਰਖ ਅਕਾਲ ਕਿਹਾ ਮੇਰਾ ਗੋਬਿੰਦ ਸਦਾ ਜੀਤਾ, ਦੋ ਜਹਾਨ ਵਜੇ ਵਧਾਈਆ । ਗੋਬਿੰਦ ਕਿਹਾ ਪ੍ਰਭੂ ਆਪਣਾ ਫਲ ਭਗਤਾਂ ਦਰ ਦੀਤਾ, ਗੁਰਮੁਖਾਂ ਦੀ ਝੋਲੀ ਪਾਈਆ। ਗੁਰਸਿੱਖਾ ਉਸ ਦਾ ਇਹ ਨਤੀਜਾ ਜਿਸ ਦੇ ਉਪਰ ਠਾਕਰ ਪਤੀਜਾ, ਅਜ਼ੀਜ਼ਾਂ ਦਾ ਲੇਖਾ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖ਼ੁਸ਼ੀ ਨਾਲ ਖਾ ਕੇ ਖ਼ੁਸ਼ਹਾਲੀ ਵਿਚ ਦੇਵੇ ਅਸੀਸਾ, ਆਸਾ ਸਭ ਦੀ ਪੂਰ ਕਰਾਈਆ। ਵਿਸ਼ਨੂੰ ਆਣ ਕੇ ਵੇਖ ਆਪਣੀ ਰੋਟੀ, ਰੱਟੇ ਘਰ ਘਰ ਰਹੀ ਪਾਈਆ । ਹੁਣ ਲੇਖਾ ਨਾ ਰਵਿਦਾਸ ਚਮਾਰੇ ਮੋਚੀ, ਮੁਸ਼ਕਲ ਪਿਛਲੀ ਦੂਰ ਕਰਾਈਆ। ਕੋਈ ਭਗਤ ਨਾ ਰਹੇ ਲੋਭੀ, ਲਾਲਚ ਤਮਾ ਨਾ ਕੋਇ ਜਣਾਈਆ । ਖ਼ਾਨਾ ਖੋਲ੍ਹਣਾ ਨਾ ਪਏ ਮੋਦੀ, ਮੁਦਤ ਤੋਂ ਵਿਛੜੇ ਲੇਖੇ ਰਿਹਾ ਚੁਕਾਈਆ। ਪ੍ਰੇਮ ਪਿਆਰ ਦਾ ਪ੍ਰੀਤਮ ਚੋਜੀ, ਚਰਨ ਕਵਲ ਦੇਵੇ ਸਰਨਾਈਆ । ਅੰਤਰ ਆਤਮ ਦੇ ਕੇ ਸੋਝੀ, ਸੋਈ ਸੁਰਤੀ ਲਏ ਉਠਾਈਆ। ਦੁਖ ਭੁਖ ਦਾ ਗੁਰਮੁਖ ਰਹੇ ਨਾ ਕੋਈ ਰੋਗੀ, ਸ਼ਾਹਰਗ ਤੋਂ ਉਪਰ ਆਪਣਾ ਰੰਗ ਚੜ੍ਹਾਈਆ। ਸੁੱਕਾ ਟੁਕੜਾ ਕਹੇ ਮੈਨੂੰ ਖਾ ਕੇ ਸਤਿਗੁਰੂ ਬਣਨਾ ਧੋਬੀ, ਅੰਦਰੋਂ ਦੁਰਮਤ ਮੈਲ ਧੁਆਈਆ। ਗੁਰਮੁਖੋ ਬੱਚਿਆਂ ਵਾਂਗ ਚੁਕਣਾ ਗੋਦੀ, ਗੋਦਾਵਰੀ ਬੈਠੀ ਰਾਹ ਤਕਾਈਆ । ਦਿਤਾ ਦਰਸ ਅਮੋਘੀ, ਮੁਫ਼ਤ ਝੋਲੀ ਦਿਤੀ ਭਰਾਈਆ। ਮੇਲ ਮਿਲਾ ਕੇ ਧੁਰ ਸੰਜੋਗੀ, ਵਿਛੜਿਆਂ ਲੈਣਾ ਜੁੜਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੋਗ ਲਗਾ ਕੇ ਬਣੇ ਭੋਜੀ, ਭਾਜੀ ਗੁਰਮੁਖਾਂ ਦਏ ਵਰਤਾਈਆ।

ਪਹਿਲੀ ਜੇਠ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ

ਸਾਹਿਬ ਨਹੀਂ ਇਹ ਅੰਕ ਸਹੇਲੀ, ਸਾਹਲ ਆਪਣਾ ਰਿਹਾ ਵਖਾਈਆ। ਸਾਹਿਬ ਨਹੀਂ ਇਹ ਸਚਾ ਮੇਲੀ, ਹਰਿ ਸੰਗਤ ਮੇਲ ਮਿਲਾਈਆ । ਸਾਹਿਬ ਨਹੀਂ ਇਹ ਅੰਤਮ ਬੇਲੀ, ਬੇਲੇ ਜੰਗਲ ਹੋਵੇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚੀ ਸਰਨਾਈਆ। ਸਾਹਿਬ ਨਹੀਂ ਇਹ ਅੰਗੀਕਾਰ, ਅੰਗ ਅੰਗ ਨਾਲ ਮਿਲਾਈਆ। ਸਾਹਿਬ ਨਹੀਂ ਇਹ ਦੁਖੀਆਂ ਦਾ ਦਿਲਦਾਰ, ਦਰਦੀਆਂ ਦਰਦ ਵੰਡਾਈਆ। ਸਾਹਿਬ ਨਹੀਂ ਇਹ ਪਤਿਤ ਪਾਪੀ ਲਾਏ ਪਾਰ, ਪਤਣ ਬੇੜੇ ਨਾਮ ਚੜ੍ਹਾਈਆ। ਸਾਹਿਬ ਨਹੀਂ ਇਹ ਸਭਨਾਂ ਦਾ ਸੇਵਾਦਾਰ, ਸਿਦਕ

ਸਬੂਰੀ ਨਾਲ ਸੇਵ ਕਮਾਈਆ। ਸਾਹਿਬ ਨਹੀਂ ਇਹ ਸੁੱਤਿਆਂ ਦਾ ਪਹਿਰੇਦਾਰ, ਬੇਖ਼ਬਰਾਂ ਖ਼ਬਰ ਪਹੁੰਚਾਈਆ। ਸਾਹਿਬ ਨਹੀਂ ਇਹ ਸਖ਼ੀਆਂ ਦਾ ਸੁਲਤਾਨ, ਦੀਨ ਦਿਆਲ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਵਡਿਆਈਆ। ਸਾਹਿਬ ਨਹੀਂ ਦਿਲਦਾਰ ਦਿਲ ਦਾ, ਦਲਿਦ੍ਰੀ ਵੇਖ ਵਖਾਇੰਦਾ। ਸਾਹਿਬ ਨਹੀਂ ਪ੍ਰੀਤਮ ਪਿਆਰਾ ਹੋ ਕੇ ਮਿਲਦਾ, ਮੇਲ ਮਿਲਾਪ ਆਪਣੇ ਹੱਥ ਰਖਾਇੰਦਾ। ਸਾਹਿਬ ਨਹੀਂ ਸ੍ਰੀ ਭਗਵਾਨ ਫਿਰਦਾ ਤੁਰਦਾ, ਮੰਜ਼ਲ ਮੰਜ਼ਲ ਪੰਧ ਚੁਕਾਇੰਦਾ। ਸਾਹਿਬ ਨਹੀਂ ਮਹਿਬੂਬ ਮੁਹੱਬਤ ਵਾਲਾ ਧੁਰ ਦਾ, ਧੁਰ ਮਸਤਕ ਵੇਖ ਵਖਾਇੰਦਾ। ਸਾਹਿਬ ਨਹੀਂ ਖੇਲ ਕਰੇ ਆਪਣੀ ਲੋੜ ਦਾ, ਲੋੜੀਂਦੇ ਸੱਜਣ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਇੰਦਾ। ਸਾਹਿਬ ਨਹੀਂ ਧੁਰ ਦਾ ਬਾਬਲ, ਪਿਤਾ ਪੂਤ ਵੇਖ ਵਖਾਈਆ। ਸਾਹਿਬ ਨਹੀਂ ਸਈਆ ਸੁੰਦਰ ਸਾਂਵਲ, ਸਖ਼ੀਆਂ ਅੰਗ ਲਗਾਈਆ। ਸਾਹਿਬ ਨਹੀਂ ਸਾਬਤ ਗੁਰਮੁਖ ਵੇਖੇ ਧੁਰ ਦੇ ਕ਼ਾਬਿਲ, ਕ਼ਾਬਲੀਅਤ ਧੁਰ ਦੀ ਝੋਲੀ ਪਾਈਆ। ਸਾਹਿਬ ਨਹੀਂ ਦਰਵੇਸ਼ੀ ਰਾਵਲ, ਰਮਤਾ ਰਮਤਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਉਹਲਾ ਰਿਹਾ ਉਠਾਈਆ । ਸਾਹਿਬ ਨਹੀਂ ਦੇਵਣ ਆਇਆ ਸਚ ਸਬੂਤ, ਸਬਬ ਨਾਲ ਮੇਲ ਮਿਲਾਈਆ। ਕਾਇਆ ਦਾ ਕੱਪੜ ਵੇਖ ਕਲਬੂਤ, ਕਰਮ ਕਾਂਡ ਖੋਜ ਖੁਜਾਈਆ। ਉਚ ਮੁਨਾਰਾ ਅਰਸ਼ ਫ਼ਰਸ਼ ਅਰੂਜ, ਆਸ਼ਿਸ਼ ਆਤਿਸ਼ ਦਏ ਬੁਝਾਈਆ। ਲੇਖਾ ਜਾਣਾ ਚੜ੍ਹਦਾ ਲਹਿੰਦਾ ਸ਼ਮਾਲ ਜਨੂਬ, ਦਿਸ਼ਾ ਆਪਣੀ ਸੋਭਾ ਪਾਈਆ । ਕ਼ੁਦਰਤ ਦਾ ਕ਼ਾਦਰ ਕਰਨੀ ਦਾ ਕਰਤਾ ਆ ਗਿਆ ਸਚ ਹਦੂਦ, ਮਹਿਰਾਬ ਮੁਹੱਬਤ ਵਾਲੀ ਬਣਾਈਆ। ਜਿਧਰ ਵੇਖੋ ਓਧਰ ਮੌਜੂਦ, ਮਾਜਰਾ ਆਪਣਾ ਰਿਹਾ ਵਖਾਈਆ। ਬਿਨ ਕਰਨੀ ਕਰਤਾ ਰੱਖਣਹਾਰਾ ਮਹਿਫ਼ੂਜ਼, ਸਿਰ ਆਪਣਾ ਹੱਥ ਟਿਕਾਈਆ। ਗੁਰਮੁਖਾਂ ਹੋਣ ਨਾ ਦੇਵੇ ਮਹਿਰੂਮ, ਖ਼ਾਲੀ ਹੱਥ ਨਾ ਕੋਇ ਫਿਰਾਈਆ। ਜੁਗ ਜਨਮ ਦੇ ਵਿਛੜੇ ਬੱਚੇ ਨੱਢੇ ਮਾਸੂਮ, ਮਸਤ ਖ਼ੁਮਾਰੀ ਦਏ ਚੜ੍ਹਾਈਆ। ਜਗਤ ਵਿਕਾਰੀ ਤਜ ਹਜੂਮ, ਦੁਨਿਆਵੀ ਦੁਨੀ ਦਿਤੀ ਮਿਟਾਈਆ। ਜਿਸ ਦਾ ਕੋਈ ਪੰਡਤ ਪਾਂਧਾ ਲਾ ਨਾ ਸਕਿਆ ਨਜੂਮ, ਨਜ਼ਮ ਨਸਰ ਵਿਚ ਸਕੇ ਨਾ ਕੋਇ ਗਾਈਆ। ਜਿਸ ਦਾ ਖੇਲ ਨਾਮਾਲੂਮ, ਪੜਦਾ ਨਾ ਕੋਇ ਉਠਾਈਆ। ਜਿਸ ਦਾ ਇਲਮ ਜਾਣੇ ਨਾ ਕੋਈ ਅਲੂਮ, ਆਲਮ ਨਾ ਕੋਇ ਚਤੁਰਾਈਆ। ਜਿਸ ਦਾ ਸਮਝ ਨਾ ਸਕਿਆ ਕੋਇ ਮਜ਼ਮੂਨ, ਮੁਸ਼ਕਲ ਹਲ ਨਾ ਕੋਇ ਕਰਾਈਆ। ਜਿਸ ਦਾ ਤਾਜ਼ੀਰਾਤ ਤੋਂ ਬਾਹਰ ਕ਼ਾਨੂੰਨ, ਕ਼ਲਮਬੰਦ ਨਾ ਕੋਇ ਵਖਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਦੱਸਣਹਾਰਾ ਸਚ ਅਸੂਲ, ਅਸਲੀਅਤ ਰਿਹਾ ਦ੍ਰਿੜਾਈਆ। ਮਾਣਸ ਜਨਮ ਦਾ ਲਏ ਨਾ ਕੋਇ ਮਸੂਲ, ਕਰਾਇਆ ਕ਼ੀਮਤ ਨਾ ਕੋਇ ਰਖਾਈਆ। ਧੁਰ ਦਾ ਹੁਕਮ ਧੁਰ ਦਾ ਰੂਲ, ਸਚ ਸੰਦੇਸ਼ਾ ਇਕ ਸਮਝਾਈਆ। ਜੋ ਭਗਤ ਦਵਾਰੇ ਆਇਆ ਚਲ ਕੇ ਭੂਲ, ਭੁਲਿਆਂ ਗਲੇ ਲਗਾਈਆ। ਸਭ ਦਾ ਪਿਛਲਾ ਲਹਿਣਾ ਹੋਵੇ ਵਸੂਲ, ਵਸੂਲੀ ਬਿਨ ਵਰੰਟਾਂ ਦੇਵੇ ਕਰਾਈਆ। ਲੇਖਾ ਚੁਕਾ ਕੇ ਕ਼ਾਤਲ ਮਕ਼ਤੂਲ, ਮਕਤਬ ਇਕੋ ਕਰੇ ਪੜ੍ਹਾਈਆ। ਚਰਨ ਪ੍ਰੀਤੀ ਬਖ਼ਸ਼ ਕੇ ਧੂਲ, ਧੁਰ ਦਾ ਟਿੱਕਾ ਦੇਵੇ ਲਗਾਈਆ । ਰੰਗ ਚਾੜ੍ਹ ਕੇ ਨਾਮ ਚਲੂਲ, ਚੋਲੀ ਦਏ ਰੰਗਾਈਆ। ਦਰ ਆਇਆਂ ਜਨ ਭਗਤਾਂ ਕਰੇ ਕ਼ਬੂਲ, ਬਚਿਆ ਕੋਇ ਰਹਿਣ ਨਾ ਪਾਈਆ। ਭਗਤੋ ਤੁਹਾਡੀ ਭਗਤੀ ਸਦਾ ਸਦ ਮਨਜ਼ੂਰ, ਮਨਜ਼ੂਰੀ ਆਪਣੀ ਨਾਲ ਰਲਾਈਆ। ਤੁਹਾਡਾ ਵਕ਼ਤ ਜਾਵੇ ਨਾ ਐਵੇਂ ਫ਼ਜ਼ੂਲ, ਜੋ ਦਰ ਤੇ ਦਰਸ਼ਨ ਪਾਈਆ। ਤੁਸੀਂ ਮੇਰੇ

ਤੇ ਮੈਂ ਤੁਹਾਡਾ ਹਜ਼ੂਰ, ਹਜ਼ਰਤਾਂ ਦਾ ਹਜ਼ਰਤ ਨਜ਼ਰੀ ਆਈਆ। ਜਨਮ ਜਨਮ ਦੀ ਕਰਨੀ ਦੇ ਬਖ਼ਸ਼ ਕੇ ਕ਼ਸੂਰ, ਤੁਹਾਡੀ ਕ਼ਿਸਮਤ ਨਾਲ ਦਿਆਂ ਉਡਾਈਆ। ਮਨ ਮਮਤਾ ਤੋੜ ਗ਼ਰੂਰ, ਸਚ ਨਿਮਰਤਾ ਇਕ ਸਮਝਾਈਆ। ਤੁਹਾਡੇ ਨਾਲ ਮਿਲ ਕੇ ਹੋਵਾਂ ਮਸ਼ਹੂਰ, ਮਸ਼ਵਰਾ ਤੁਹਾਡੇ ਨਾਲ ਰਖਾਈਆ। ਇਕ ਇਕ ਦਾ ਲਹਿਣਾ ਦੇਵਾਂ ਜ਼ਰੂਰ, ਜ਼ਰੂਰਤ ਸਭ ਦੀ ਝੋਲੀ ਪਾਈਆ। ਜਗਤ ਨਾਤਾ ਤੋੜ ਕੇ ਕੂੜ, ਕੂੜੀ ਕਿਰਿਆ ਦਿਆਂ ਮਿਟਾਈਆ। ਚਤੁਰ ਸੁਘੜ ਬਣਾ ਕੇ ਮੂਰਖ ਮੂੜ੍ਹ, ਮੂਹਰੇ ਆਪਣੇ ਲਵਾਂ ਲਗਾਈਆ। ਸੰਤ ਸੁਹੇਲੇ ਮੇਰਾ ਨੂਰ, ਜੋਤੀ ਜੋਤ ਜੋਤ ਜਗਾਈਆ। ਜਿਹੜਾ ਲੱਭਾ ਨਹੀਂ ਕਿਸੇ ਕੋਹਤੂਰ, ਉਹ ਕ਼ੁਦਰਤ ਦਾ ਮਾਲਕ ਕ਼ੁਦਰਤੀ ਗਿਆ ਆਈਆ। ਨਾ ਤੱਤ ਨਾ ਵਜੂਦ, ਅਚਰਜ ਖੇਲ ਰਿਹਾ ਵਖਾਈਆ। ਬਿਨਾਂ ਸਦਿਆਂ ਪੁਛਿਆਂ ਸਦਾ ਤੁਹਾਡੇ ਵਿਚ ਮੌਜੂਦ, ਮਜਲਸ ਅੰਦਰ ਬਾਹਰ ਵਖਾਈਆ। ਭਾਵੇਂ ਲੜ ਫੜ ਕੇ ਮੇਰੇ ਨਾਲ ਕਰਦੇ ਰਹੋ ਖਰੂਦ, ਫਿਰ ਵੀ ਖ਼ੁਸ਼ੀਆਂ ਨਾਲ ਗਲੇ ਲਗਾਈਆ। ਤੁਹਾਡੇ ਨੂਰ ਦਾ ਆਫ਼ਤਾਬ ਨਹੀਂ ਹੋਣਾ ਗ਼ਰੂਬ, ਸੂਰਜ ਮੁਖ ਨਾ ਕੋਇ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚੀ ਵਡਿਆਈਆ। ਵਡਿਆਈ ਕਹੇ ਮੈਂ ਕਿਹੜੀ ਗੱਲੋਂ ਵੱਡੀ, ਧੁਰ ਦੀ ਧਾਰ ਦੇ ਜਣਾਈਆ। ਮੈਂ ਜੁਗ ਚੌਕੜੀ ਵੇਖੀ ਬੀਤਦੀ ਸਦੀ, ਸਦਾ ਸਦਾ ਸਦ ਆਪਣਾ ਰੂਪ ਵਟਾਈਆ। ਤੇਰੇ ਹੁਕਮ ਸੰਦੇਸ਼ੇ ਅੰਦਰ ਬੱਧੀ, ਜੁਗ ਚੌਕੜੀ ਸੇਵ ਕਮਾਈਆ। ਕੋਟਨ ਕੋਟ ਗੁਰੂ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਹੰਡੌਂਦੇ ਵੇਖੇ ਗੱਦੀ, ਕੋਟਨ ਕੋਟ ਗਦਾਗਰ ਹੋ ਕੇ ਦਰ ਦਰ ਅਲਖ ਜਗਾਈਆ। ਹੇ ਪ੍ਰਭੂ ਤੇਰੇ ਨਾਮ ਦੀ ਸਦਾ ਬਿਨ ਭਗਤਾਂ ਅੰਦਰ ਕਿਸੇ ਨਾ ਵੱਜੀ, ਵਾਜਬ ਹੁਕਮ ਨਾ ਕਿਸੇ ਮਨਾਈਆ। ਮੈਂ ਇਸੇ ਖ਼ੁਸ਼ੀ ਅੰਦਰ ਫਿਰਾਂ ਭੱਜੀ, ਨੱਠਾਂ ਵਾਹੋ ਦਾਹੀਆ । ਜਨ ਭਗਤਾਂ ਸੰਦੇਸ਼ਾ ਦੇਵਾਂ ਗੁਰਮੁਖੋ ਇਹ ਵੇਲਾ ਮਿਲਦਾ ਕਦੀ ਕਦੀ, ਕ਼ਾਦਰ ਕ਼ਦਮਾਂ ਜੋੜ ਜੁੜਾਈਆ। ਜਿਸ ਦੀ ਵਧਾਈ ਵਧਾਈਆਂ ਵਿਚੋਂ ਵੱਜੀ, ਵਜਾਵੇ ਬੇਪਰਵਾਹੀਆ। ਵਡਿਆਈ ਕਹੇ ਮੈਂ ਵੇਖ ਕੇ ਖ਼ੁਸ਼ ਹੋਈ ਇਹ ਸੰਗਤ ਓਸੇ ਦੀ ਸੱਦੀ, ਜੋ ਸਦਾ ਸਦਾ ਸਦ ਆਪਣਾ ਰੰਗ ਰੰਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਲੇਖਾ ਚੁਕਾਵੇ ਅੱਜੀਂ ਪੱਜੀਂ, ਅੰਞਾਣ ਬਾਲ ਆਪਣਾ ਹੁਕਮ ਮਨਾਈਆ।

ਸੰਮਤ ਕਹੇ ਮੇਰਾ ਮਾਲਕ ਸ਼ਹਿਨਸ਼ਾਹ, ਤਖ਼ਤ ਨਿਵਾਸੀ ਨੂਰ ਖ਼ੁਦਾਈਆ। ਮਾਲਕ ਖ਼ਾਲਕ ਪ੍ਰਿਤਪਾਲਕ ਬੇਪਰਵਾਹ, ਜੋਤੀ ਜਾਤਾ ਪੁਰਖ ਬਿਧਾਤਾ ਨੂਰ ਖ਼ੁਦਾਈਆ। ਸਚਖੰਡ ਨਿਵਾਸੀ ਵਸਣਹਾਰਾ ਸਾਚੇ ਥਾਂ, ਮੁਕਾਮੇ ਹਕ ਗਹਿਰ ਗੰਭੀਰ ਬੇਨਜ਼ੀਰ ਸੋਭਾ ਪਾਈਆ। ਆਦਿ ਜੁਗਾਦਿ ਜੁਗ ਚੌਕੜੀ ਜਿਸ ਦਾ ਖੇਲ ਦੋ ਜਹਾਂ, ਬ੍ਰਹਿਮੰਡ ਖੰਡ ਆਪਣਾ ਹੁਕਮ ਵਰਤਾਈਆ। ਨਿਰਗੁਣ ਸਰਗੁਣ ਆਤਮ ਪਰਮਾਤਮ ਜੋ ਰਿਹਾ ਖੇਲ ਖਿਲਾ, ਪਾਰਬ੍ਰਹਮ ਬ੍ਰਹਮ ਆਪਣਾ ਭੇਵ ਖੁਲ੍ਹਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਜੋ ਰਿਹਾ ਵਸਾ, ਧਰਨੀ ਧਰਤ ਧਵਲ ਜ਼ਿਮੀਂ ਅਸਮਾਨਾਂ ਸੋਭਾ ਪਾਈਆ। ਸ਼ਬਦ ਅਨਾਦ ਬ੍ਰਹਮ ਬ੍ਰਹਿਮਾਦ ਸਾਚਾ ਤਾਲ ਰਿਹਾ ਵਜਾ, ਅਨੁਰਾਗੀ ਆਪਣਾ ਨਾਮ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਪੀਰ ਪੈਗ਼ੰਬਰ ਜੋ ਰਿਹਾ ਪਰਗਟਾ, ਪਾਰਬ੍ਰਹਮ ਪਤਿਪਰਮੇਸ਼ਵਰ ਅਲਖ ਅਗੋਚਰ ਅਗੰਮ ਅਥਾਹੀਆ। ਜੁਗ ਚੌਕੜੀ ਨਿਤ ਨਵਿਤ ਜੋ ਆਵੇ ਵੇਸ ਵਟਾ, ਕਾਇਆ

ਮਾਟੀ ਪੰਜ ਤੱਤ ਖ਼ਾਕੀ ਸੋਭਾ ਪਾਈਆ। ਦੀਨ ਦੁਨੀ ਜੋ ਵੇਖਣਹਾਰਾ ਆਪ ਖ਼ੁਦਾ, ਖ਼ਾਲਕ ਖ਼ਲਕ ਮਖ਼ਲੂਕ ਆਪਣਾ ਰੰਗ ਰੰਗਾਈਆ । ਮੰਤਰ ਅੰਤਰ ਜੋ ਨਾਮ ਨਿਧਾਨ ਰਿਹਾ ਸਮਝਾ, ਬੋਧ ਅਗਾਧ ਕਰੇ ਪੜ੍ਹਾਈਆ। ਵੇਦ ਪੁਰਾਨ ਸ਼ਾਸਤਰ ਸਿਮਰਤ ਗੀਤਾ ਗਿਆਨ ਅੰਜੀਲ ਕ਼ੁਰਾਨ ਜੋ ਰਿਹਾ ਜਣਾ, ਗ੍ਰੰਥ ਪੰਥ ਦੇਵਣਹਾਰ ਵਡਿਆਈਆ। ਦੀਨ ਮਜ਼੍ਹਬ ਜ਼ਾਤ ਪਾਤ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਜੋ ਵੰਡ ਰਿਹਾ ਵੰਡਾ, ਅਲਿਫ਼ ਯੇ ਅੱਖਰਾਂ ਕਰੇ ਪੜ੍ਹਾਈਆ। ਨਵ ਨੌ ਚਾਰ ਜੋ ਖੇਲ ਰਿਹਾ ਖਿਲਾ, ਧੁਰ ਫ਼ਰਮਾਨਾ ਹੁਕਮ ਮਨਾਈਆ। ਜਗਤ ਰੀਤੀ ਸਮਾਜ ਰਿਵਾਜ ਰਿਹਾ ਚਲਾ, ਅਧਿਆਪਕ ਹੋ ਕੇ ਕਰੇ ਪੜ੍ਹਾਈਆ। ਵਾਚਕ ਹੋ ਕੇ ਗਿਆਨ ਰਿਹਾ ਸੁਣਾ, ਧੁਰ ਦਾ ਢੋਲਾ ਧੁਰ ਦੀ ਧਾਰ ਬੰਧਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਗ੍ਰਹਿ ਪਰਦੇ ਰਿਹਾ ਖੁਲ੍ਹਾ, ਦ੍ਰਿਸ਼ਟ ਅਨਦ੍ਰਿਸ਼ਟ ਆਪਣੀ ਕਾਰ ਜਣਾਈਆ। ਜਗਤ ਵਿਦਿਆ ਅੱਖਰਾਂ ਜੋ ਜੋੜ ਰਿਹਾ ਜੁੜਾ, ਲੋਕਮਾਤ ਸੋਭਾ ਪਾਈਆ। ਜੋ ਮਾਟੀ ਖ਼ਾਕੀ ਪੱਥਰ ਪਾਹਨ ਰਿਹਾ ਤਰਾ, ਚਰਨ ਕਵਲ ਉਪਰ ਧਵਲ ਬਖ਼ਸ਼ਣਹਾਰ ਸਰਨਾਈਆ। ਆਦਿ ਜੁਗਾਦਿ ਨਿਤ ਨਵਿਤ ਕੋਟਨ ਕੋਟ ਨਾਮ ਰਿਹਾ ਸਮਝਾ, ਮਨ ਮਤਿ ਬੁਧਿ ਭੇਵ ਅਭੇਦ ਖੁਲ੍ਹਾਈਆ। ਕਾਗ਼ਜ਼ ਕ਼ਲਮ ਸ਼ਾਹੀ ਲੇਖਾ ਰਿਹਾ ਲਿਖਾ, ਤਕ਼ਰੀਰ ਤਹਿਰੀਰ ਵਿਚ ਜਣਾਈਆ। ਚਾਰ ਕੁੰਟ ਦਹਿ ਦਿਸ਼ਾ ਨਿਰਗੁਣ ਸਰਗੁਣ ਮੁਸਾਫ਼ਰ ਰਿਹਾ ਫਰਾ, ਹੁਕਮੇ ਅੰਦਰ ਹੁਕਮ ਭਵਾਈਆ। ਭਾਵ ਭਵਿਖਤ ਦ੍ਰਿਸ਼ਟ ਅਨਦ੍ਰਿਸ਼ਟ ਰਿਹਾ ਸੁਣਾ, ਅਨਜਾਣਤ ਆਪਣੀ ਸਮਝ ਸਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਸੁਲਤਾਨ ਇਕ ਅਖਵਾਈਆ। ਸੰਮਤ ਕਹੇ ਸ਼ਾਹ ਸੁਲਤਾਨ ਮੇਰੇ ਨਾਲ ਸਹਿਮਤ, ਸਤਿਗੁਰ ਦਾਤਾ ਦਇਆ ਕਮਾਈਆ। ਮਿਹਰਵਾਨ ਕਰੇ ਰਹਿਮਤ, ਮਹਿਬੂਬ ਨੂਰ ਖ਼ੁਦਾਈਆ। ਮੂਰਖ ਮੁਗਧ ਕੋਈ ਰਹਿਣ ਨਾ ਦੇਵੇ ਅਹਿਮਕ, ਕੂੜੀ ਕਿਰਿਆ ਖੋਜ ਖੁਜਾਈਆ। ਸ਼ਬਦ ਅਗੰਮੀ ਨਾਮ ਨਿਧਾਨ ਮਾਰੇ ਸੈਨਤ, ਰਾਗ ਨਗ਼ਮਿਆਂ ਵਿਚ ਜਣਾਈਆ। ਲੇਖਾ ਚੁਕਾ ਕੇ ਧੋਤੀ ਟਿੱਕਾ ਬੋਦੀ ਤਹਿਮਤ, ਸਾਚਾ ਬਸਤਰ ਅਸਤਰ ਸ਼ਸਤਰ ਇਕ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਸੰਮਤ ਕਹੇ ਮੇਰਾ ਵਡ ਵਡਭਾਗ, ਪੁਰਖ ਅਕਾਲ ਦੀਨ ਦਿਆਲ ਦਏ ਵਡਿਆਈਆ। ਜਿਸ ਕਲਜੁਗ ਅੰਦਰ ਸਤਿਜੁਗ ਬਦਲ ਕੇ ਰਵਾਜ, ਰਵਾਦਾਰੀ ਕੂੜੀ ਦੇਣੀ ਗਵਾਈਆ। ਲੇਖਾ ਚੁਕਾ ਕੇ ਪੂਜਾ ਪਾਠ ਰੋਜ਼ਾ ਨਿਮਾਜ਼, ਮੰਤਰ ਸਾਚਾ ਦੇਣਾ ਪੜ੍ਹਾਈਆ। ਅੰਤਰ ਆਤਮ ਪਰਦਾ ਖੋਲ੍ਹ ਕੇ ਆਗ਼ਾਜ਼, ਭੇਵ ਅਭੇਦਾ ਦੇਣਾ ਜਣਾਈਆ। ਬਿਨ ਮੱਕੇ ਕਾਅਬਿਉਂ ਹਾਜ਼ੀਆਂ ਕਰਾ ਕੇ ਸਚਾ ਹਾਜ, ਹਜ਼ਰਤ ਹੋ ਕੇ ਹੋਏ ਸਹਾਈਆ। ਸਚ ਇਸ਼ਨਾਨ ਕਰਾਏ ਬਿਨ ਸਰੋਵਰ ਤੀਰਥ ਤਾਟ, ਗੰਗਾ ਗੋਦਾਵਰੀ ਜਮਨਾ ਸੁਰਸਤੀ ਲੋੜ ਰਹੇ ਨਾ ਰਾਈਆ। ਚਰਨ ਧੂੜ ਮਜਨ ਕਰਾ ਕੇ ਮਾਘ, ਮਗਰਲੇ ਲੇਖੇ ਦਏ ਮੁਕਾਈਆ। ਅੰਮ੍ਰਿਤ ਰਸ ਪਿਆ ਕੇ ਹੰਸ ਬਣਾਏ ਕਾਗ, ਦੁਰਗੰਧੀ ਸੁਗੰਧੀ ਵਿਚ ਪਰਗਟਾਈਆ । ਆਤਮ ਪਰਮਾਤਮ ਰਚ ਕੇ ਕਾਜ, ਘਰ ਮੰਦਰ ਕਰੇ ਕੁੜਮਾਈਆ। ਸਤਿ ਧਰਮ ਦਾ ਦਸ ਕੇ ਇਕ ਰਵਾਜ, ਸੋਹਣੀ ਸਿਖਿਆ ਦੇਵੇ ਸਮਝਾਈਆ। ਧੁਰ ਦਾ ਢੋਲਾ ਸੁਣਾ ਕੇ ਅਗੰਮੀ ਬਾਤ, ਬਾਤਨ ਪਰਦੇ ਦਏ ਖੁਲ੍ਹਾਈਆ। ਪਤਿਪਰਮੇਸ਼ਵਰ ਕਮਲਾਪਾਤ, ਕਾਮਲ ਮੁਰਸ਼ਦ ਹੋਏ ਸਹਾਈਆ। ਸਾਚਾ ਸਜਦਾ ਦੱਸੇ ਅਦਾਬ, ਨਮੋ ਨਮਸਤੇ ਇਕੋ ਇਕ ਦ੍ਰਿੜਾਈਆ। ਵਸਤ ਅਮੋਲਕ ਦੇਵੇ ਹਾਥ, ਦਸਤ ਬਦਸਤ ਆਪ ਫੜਾਈਆ। ਇਕੋ ਸਿਮਰਨ ਇਕੋ ਪੂਜਾ ਇਕੋ ਪਾਠ, ਪਾਠਸ਼ਾਲਾ ਕਾਇਆ ਮੰਦਰ ਅੰਦਰ ਇਕ ਵਖਾਈਆ। ਇਕੋ ਪਟੀ ਤੁਲਬਾ ਪੜ੍ਹੇ

ਜਮਾਤ, ਵਿਦਿਆਲਾ ਇਕੋ ਦਏ ਵਖਾਈਆ। ਇਕੋ ਰਾਗ ਧੁਨ ਇਕੋ ਆਏ ਆਵਾਜ਼, ਰਸ ਇਕੋ ਇਕ ਵਖਾਈਆ। ਇਕੋ ਪ੍ਰੀਤਮ ਮੋਹਣ ਮਾਧਵ ਮਾਧ, ਮਧੁਰ ਧੁਨ ਇਕ ਜਣਾਈਆ। ਇਕੋ ਪਤਣ ਬੇੜਾ ਚਲਾਏ ਜਹਾਜ਼, ਖੇਵਟ ਖੇਟਾ ਇਕ ਅਖਵਾਈਆ । ਇਕੋ ਸਹਾਈ ਹੋਵੇ ਅਨਾਥਾਂ ਦਾ ਨਾਥ, ਦਾਤਾ ਦਾਨੀ ਬੇਪਰਵਾਹੀਆ। ਇਕੋ ਮੰਦਰ ਜਣਾਏ ਘਾਟ, ਰਹਿਬਰ ਇਕੋ ਨੂਰ ਖ਼ੁਦਾਈਆ। ਇਕੋ ਸੁਆਲ ਇਕੋ ਜਵਾਬ, ਇਕੋ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਮਤ ਦੇਵੇ ਵਡਿਆਈਆ। ਸੰਮਤ ਕਹੇ ਮੇਰਾ ਖੇਲ ਸੁਹਾਨਾ, ਸ਼ਾਹ ਪਾਤਸ਼ਾਹ ਦਏ ਵਡਿਆਈਆ। ਜਨ ਭਗਤੋ ਮੇਰਾ ਪਹਿਲੀ ਵਾਰ ਨਿੱਕਾ ਜਿਹਾ ਬਿਆਨਾ, ਇਕ਼ਰਾਰਨਾਮਾ ਤੁਹਾਡੇ ਨਾਲ ਰਖਾਈਆ। ਧੁਰ ਦੇ ਹੁਕਮ ਨਾਲ ਬਦਲ ਦੇਣਾ ਜ਼ਮਾਨਾ, ਜ਼ਾਮਨੀ ਸਭ ਦੀ ਦੇਣੀ ਤੁੜਾਈਆ। ਕੂੜਾ ਰਹਿਣ ਨਹੀਂ ਦੇਣਾ ਨਿਸ਼ਾਨਾ, ਸੱਤ ਰੰਗ ਦਏ ਗਵਾਹੀਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਜੋਤੀ ਜਾਤਾ ਪਹਿਰਿਆ ਬਾਣਾ, ਬਾਨੀ ਹੋ ਕੇ ਹੋਏ ਸਹਾਈਆ। ਦੀਨ ਮਜ਼੍ਹਬ ਜ਼ਾਤ ਪਾਤ ਟਿੰਡ ਵਿਚ ਰਹਿਣ ਨਹੀਂ ਦੇਣਾ ਕਾਨਾ, ਕਲਮਿਆਂ ਵਾਲਿਆਂ ਕਰੇ ਸਫ਼ਾਈਆ। ਧੁਰ ਸੰਦੇਸ਼ਾ ਦੇਣਾ ਇਕ ਫ਼ਰਮਾਨਾ, ਸ਼ਬਦ ਅਗੰਮਾ ਸਚ ਦ੍ਰਿੜਾਈਆ । ਨੌਜਵਾਨ ਮਰਦ ਮਰਦਾਨ ਖੇਲੇ ਖੇਲ ਦੋ ਜਹਾਨਾਂ, ਬ੍ਰਹਿਮੰਡ ਖੰਡ ਆਪਣਾ ਹੁਕਮ ਵਰਤਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਹੁਕਮੀ ਹੁਕਮ ਵਰਤਾਏ ਨਿਰਗੁਣ ਸਰਗੁਣ ਹੋ ਪਰਧਾਨਾ, ਪਰਧਾਨਗੀ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਵਡਿਆਈਆ। ਸੰਮਤ ਕਹੇ ਮੇਰੇ ਪ੍ਰਭ ਨੇ ਲੈਣੀ ਨਹੀਂ ਕਿਸੇ ਤੋਂ ਸਲਾਹ, ਸਲਾਹਗੀਰ ਨਾ ਕੋਇ ਬਣਾਈਆ। ਕਿਸੇ ਤੋਂ ਪੁਛਣਾ ਨਹੀਂ ਰਾਹ, ਰਹਿਬਰ ਇਕ ਅਖਵਾਈਆ। ਕਿਸੇ ਦੀ ਪਕੜਨੀ ਨਹੀਂ ਬਾਂਹ, ਸਹਾਰਾ ਨਾ ਕੋਇ ਤਕਾਈਆ। ਜੋ ਕਰਨੀ ਸੋ ਲੈਣੀ ਕਰਾ, ਕਰਾਮਾਤ ਨਾ ਕੋਇ ਵਡਿਆਈਆ। ਜਿਸ ਨੇ ਉਪਜਾਏ ਓਸੇ ਨੇ ਆਪਣੇ ਹੁਕਮੇ ਅੰਦਰ ਲੈਣੇ ਸਮਾਂ, ਸਮਝ ਵਿਚ ਸਮਝੇ ਨਾ ਕੋਇ ਲੋਕਾਈਆ। ਜਿਸ ਦੀ ਖੇਲ ਓਸੇ ਨੇ ਲਈ ਖਿਲਾ, ਵੇਖਣਹਾਰ ਆਪ ਹੋ ਜਾਈਆ। ਜਿਸ ਦੀ ਸਤਾਰ ਓਸੇ ਨੇ ਲੈਣੀ ਵਜਾ, ਰਬਾਬ ਕਾਇਆ ਕੰਧ ਉਠਾਈਆ। ਜਿਸਦਾ ਹਿਸਾਬ ਓਸੇ ਨੇ ਲੈਣਾ ਚੁਕਾ, ਜ਼ੇਰ ਜ਼ਬਰ ਨਾ ਕੋਇ ਵਡਿਆਈਆ। ਜਿਸ ਨੂੰ ਸਾਰੇ ਕਹਿੰਦੇ ਗਏ ਖ਼ੁਦਾ, ਖ਼ੁਦੀ ਸਭ ਦੀ ਦਏ ਮਿਟਾਈਆ। ਭਗਤਾਂ ਨਾਲੋਂ ਹੋਵੇ ਨਾ ਕਦੇ ਜੁਦਾ, ਜੁਜ਼ ਵੰਡ ਨਾ ਕੋਇ ਵੰਡਾਈਆ। ਜਿਨ੍ਹਾਂ ਪਿਛੇ ਸੰਮਤ ਕਹੇ ਮੈਨੂੰ ਦਿਤਾ ਚੜ੍ਹਾ, ਚੜ੍ਹਦਾ ਲਹਿੰਦਾ ਦੋਵੇਂ ਦਏ ਉਠਾਈਆ । ਡਾਢੇ ਨਾਲ ਕੀ ਕੋਈ ਮੱਥਾ ਸਕੇ ਲਾ, ਜੋ ਸਥਰ ਰਿਹਾ ਵਿਛਾਈਆ। ਮਾਛੂਵਾੜਾ ਹੋਇਆ ਗਵਾਹ, ਦਿਨ ਦਿਹਾੜਾ ਸ਼ਹਾਦਤ ਦਏ ਭੁਗਤਾਈਆ । ਜਿਸ ਨੂੰ ਸੂਲਾਂ ਦੀ ਸੇਜ ਦਿਤਾ ਸਵਾ, ਸੋ ਸ਼ਬਦੀ ਜੋਧਾ ਰੂਪ ਵਟਾਈਆ। ਜਿਸ ਦਾ ਕਾਇਦਾ ਕ਼ਾਨੂੰਨ ਕ਼ਲਮ ਲਿਖ ਨਾ ਸਕੇ ਸ਼ਾਹ, ਧਾਰ ਜਗਤ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸੰਮਤ ਕਹੇ ਮੈਂ ਹੋਇਆ ਖ਼ੁਸ਼ਹਾਲ, ਖ਼ੁਸ਼ੀ ਖ਼ਾਹਿਸ਼ ਵਿਚੋਂ ਪਰਗਟਾਈਆ। ਪਰਮ ਪੁਰਖ ਪਰਮਾਤਮ ਵੇਖਿਆ ਦਿਆਲ, ਦੀਨ ਦੁਨੀ ਦਾ ਮਾਲਕ ਆਪਣਾ ਰੰਗ ਰੰਗਾਈਆ। ਖ਼ਾਲਕ ਖ਼ਲਕ ਵਿਚ ਖੇਲ ਕਰੇ ਕਮਾਲ, ਜੀਵ ਜੰਤ ਸਮਝ ਕਿਸੇ ਨਾ ਆਈਆ। ਕਾਇਆ ਕਾਅਬਾ ਸਾਚਾ ਮੰਦਰ ਦੱਸ ਕੇ ਸਚੀ ਧਰਮਸਾਲ, ਸਾਢੇ ਤਿੰਨ ਹੱਥ ਦਏ ਵਡਿਆਈਆ। ਜਗਤ ਅਨੋਖੀ ਵਖਰੀ ਚਲ ਕੇ ਚਾਲ, ਚਲਿਤ੍ਰ ਸਭ ਦੇ ਖੋਜ ਖੁਜਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਪੰਜ ਤੱਤ ਕੂੜਾ ਡੇਰਾ ਦੇਵੇ ਢਾਹੀਆ। ਜਨ

ਭਗਤਾਂ ਸੁਰਤ ਸੰਭਾਲ, ਸੁੱਤਿਆਂ ਲਏ ਉਠਾਈਆ। ਝਗੜਾ ਮੁਕਾ ਕੇ ਸ਼ਾਹ ਕੰਗਾਲ, ਆਤਮ ਪਰਮਾਤਮ ਇਕੋ ਰੰਗ ਰੰਗਾਈਆ। ਪ੍ਰੇਮ ਪ੍ਰੀਤੀ ਧੁਰ ਦੀ ਸਿਖਿਆ ਇਕ ਸਿਖਾਲ, ਸਤਿ ਸਚ ਕਰੇ ਪੜ੍ਹਾਈਆ। ਨਾਮ ਪਦਾਰਥ ਦੇ ਕੇ ਧਨ ਮਾਲ, ਤਨ ਖ਼ਜ਼ੀਨਾ ਦਏ ਭਰਾਈਆ। ਪਿਛੇ ਤੋਂ ਅਗੇ ਦਾ ਦੱਸ ਅਹਿਵਾਲ, ਹਾਲਤ ਦਏ ਬਦਲਾਈਆ। ਗੁਰਮੁਖ ਬਣਾ ਕੇ ਅਨਮੁਲੜੇ ਲਾਲ, ਹੀਰੇ ਮਾਣਕ ਮੋਤੀ ਦਏ ਪਰਗਟਾਈਆ। ਆਪਣੇ ਕੋਲ ਰਖੇ ਸੰਭਾਲ, ਦੂਸਰ ਹੱਥ ਨਾ ਕਿਸੇ ਫੜਾਈਆ। ਜਨ ਭਗਤਾਂ ਦੀ ਬਣ ਕੇ ਤਲਵਾਰ ਢਾਲ, ਅਗੇ ਪਿਛੇ ਹੋਏ ਸਹਾਈਆ। ਨੇੜੇ ਪੋਹ ਨਾ ਸਕੇ ਕਾਲ, ਮਹਾਂਕਾਲ ਨੈਣ ਸ਼ਰਮਾਈਆ। ਦੂਤੀ ਦੁਸ਼ਮਣ ਦੀ ਕੀ ਮਜਾਲ, ਸਿਰ ਸਕੇ ਨਾ ਕੋਇ ਉਠਾਈਆ। ਜਹਾਂ ਤਹਾਂ ਕਰੇ ਪ੍ਰਿਤਪਾਲ, ਹੋਵੇ ਆਪ ਸਹਾਈਆ। ਜਿਸ ਨੇ ਜੁਗ ਜਨਮ ਦੇ ਵਿਛੜੇ ਲਏ ਭਾਲ, ਚੁਰਾਸੀ ਵਿਚੋਂ ਲਏ ਉਠਾਈਆ। ਉਹ ਅੰਦਰ ਬਾਹਰ ਸਦਾ ਨਾਲ, ਵਿਛੋੜਾ ਜਗਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚੀ ਸਰਨਾਈਆ । ਸੰਮਤ ਕਹੇ ਮੈਂ ਆਇਆ ਪਹਿਲੀ ਵਾਰ, ਲੋਕਮਾਤ ਨਾਉਂ ਪਰਗਟਾਈਆ। ਸਮਾਂ ਬੀਤਿਆ ਨੌ ਨਵ ਚਾਰ, ਜੁਗ ਚੌਕੜੀ ਪੰਧ ਮੁਕਾਈਆ। ਰਾਹ ਤਕਦੇ ਗਏ ਗੁਰੂ ਅਵਤਾਰ, ਪੀਰ ਪੈਗ਼ੰਬਰ ਅੱਖ ਖੁਲ੍ਹਾਈਆ। ਮੰਗਾਂ ਮੰਗਦੇ ਗਏ ਬਣ ਭਿਖਾਰ, ਝੋਲੀ ਆਪਣੀ ਪਲੂ ਡਾਹੀਆ। ਕਵਣ ਵੇਲਾ ਸਖ਼ਾਵਤ ਕਰੇ ਪਰਵਰਦਿਗਾਰ, ਹਕ਼ੀਕ਼ਤ ਹਕ ਦਏ ਵਰਤਾਈਆ। ਇਹ ਖੇਲ ਸਭ ਦੀ ਤਾਕ਼ਤ ਤੋਂ ਬਾਹਰ, ਜ਼ੋਰਾਵਰ ਨਾ ਕੋਇ ਸਮਝਾਈਆ । ਸ਼ਬਦ ਅਗੰਮੀ ਨਾਲ ਕਰਦਾ ਰਿਹਾ ਗੁਫ਼ਤਾਰ, ਗੁਫ਼ਤ ਸ਼ਨੀਦ ਕਰੇ ਸ਼ਨਵਾਈਆ। ਕਿਸੇ ਨੂੰ ਦੱਸਿਆ ਸਾਂਝਾ ਯਾਰ, ਕਿਸੇ ਨੂੰ ਘਟ ਘਟ ਦਿਤਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪਣੇ ਹੱਥ ਰਖਾਈਆ। ਸੰਮਤ ਕਹੇ ਮੈਨੂੰ ਚਾਓ ਘਨੇਰਾ, ਚਾਰ ਕੁੰਟ ਵੱਜੇ ਵਧਾਈਆ। ਪੁਰਖ ਅਕਾਲ ਸਚ ਵਸਾਇਆ ਖੇੜਾ, ਕਾਇਆ ਮੰਦਰ ਸੋਭਾ ਪਾਈਆ। ਭਗਤਾਂ ਦੇ ਅੰਦਰ ਲਾਇਆ ਡੇਰਾ, ਸਚ ਸਿੰਘਾਸਣ ਵੱਜੀ ਵਧਾਈਆ। ਨਾਤਾ ਜੋੜ ਕੇ ਤੇਰਾ ਮੇਰਾ, ਆਤਮ ਪਰਮਾਤਮ ਗੰਢ ਪਵਾਈਆ। ਅੰਦਰੋਂ ਚੁੱਕਕੇ ਕੂੜ ਅੰਧੇਰਾ, ਸਤਿ ਨੂਰ ਕਰੇ ਰੁਸ਼ਨਾਈਆ। ਇਸ ਖੇਲ ਨੂੰ ਸਮਝੇ ਕਿਹੜਾ, ਨੌ ਸੌ ਚੁਰਾਨਵੇ ਚੌਕੜੀ ਜੁਗ ਅਗੇ ਹੋਰ ਨਾ ਕਿਸੇ ਵਰਤਾਈਆ। ਇਸੇ ਕਰ ਕੇ ਮਨ ਮਤਿ ਪਿਆ ਝੇੜਾ, ਬੁੱਧੀ ਨਾ ਕੋਇ ਵਡਿਆਈਆ। ਦੀਨ ਮਜ਼੍ਹਬ ਕਰ ਸਕੇ ਨਾ ਕੋਇ ਨਬੇੜਾ, ਪੰਡਤ ਪਾਂਧਾ ਮੁੱਲਾ ਸ਼ੇਖ਼ ਮੁਸਾਇਕ ਕ਼ਾਜ਼ੀ ਗ੍ਰੰਥੀ ਪੰਥੀ ਸਮਝ ਨਾ ਕੋਇ ਪਾਈਆ। ਜਿਨ੍ਹਾਂ ਦੇ ਉਪਰ ਸਾਹਿਬ ਸਵਾਮੀ ਅੰਤਰਜਾਮੀ ਹਰਿ ਠਾਕਰ ਕਰੇ ਮਿਹਰਾ, ਮਿਹਰ ਨਜ਼ਰ ਉਠਾਈਆ। ਉਹ ਬਿਨ ਕਲਮਿਉਂ ਬਿਨ ਪੂਜਾ ਪਾਠ ਚੁਕਾ ਲੈਣ ਅੰਦਰੋਂ ਝੇੜਾ, ਝਗੜਾ ਦਵੈਤ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਦਇਆ ਕਮਾਈਆ। ਸੰਮਤ ਕਹੇ ਮੈਨੂੰ ਮਿਲ ਗਈ ਟੇਕ, ਜਨ ਭਗਤਾਂ ਦਿਆਂ ਜਣਾਈਆ । ਜੇਠ ਤਪਿਆ ਸਭ ਜਗ ਕਹੇ ਤੁਸੀਂ ਬੁੱਧੀ ਕਰੋ ਬਿਬੇਕ, ਹਉਮੇ ਹੰਗਤਾ ਦੂਰ ਕਰਾਈਆ। ਤਨ ਮਾਟੀ ਕੂੜੀ ਕਿਰਿਆ ਲੱਗੇ ਨਾ ਸੇਕ, ਅਗਨੀ ਅੱਗ ਨਾ ਕੋਇ ਜਲਾਈਆ। ਜੇ ਕਿਸੇ ਨੂੰ ਅੰਦਰੋਂ ਲੱਭਿਆ ਨਹੀਂ ਪਿਛੇ ਭੇਤ, ਅਗੇ ਸਹਿਜੇ ਦਿਆਂ ਸਮਝਾਈਆ। ਖ਼ੁਸ਼ੀਆਂ ਨਾਲ ਵੇਖੋ ਓਸ ਪ੍ਰਭੂ ਦੀ ਖੇਡ, ਜੋ ਖੰਡੇ ਖੜਗ ਰਿਹਾ ਚਮਕਾਈਆ। ਜਿਸ ਨੇ ਗੁਰ ਅਵਤਾਰ ਪੀਰ ਪੈਗ਼ੰਬਰ ਦਿਤੇ ਭੇਜ, ਭਜਨ ਬੰਦਗੀ ਇਕ ਸਮਝਾਈਆ। ਉਹ ਤੁਹਾਡੀ ਆਤਮ ਦੀ ਮਾਣੇ ਸੇਜ, ਸੱਜਣ ਹੋ ਕੇ ਅੰਗ ਲਗਾਈਆ। ਬਿਨ

ਅੱਖਾਂ ਤੋਂ ਰਿਹਾ ਵੇਖ, ਬਿਨ ਲੋਚਨ ਰਿਹਾ ਮਿਲਾਈਆ। ਜਿਸ ਨੂੰ ਸਮਝ ਨਾ ਸਕੇ ਚਾਰੇ ਵੇਦ, ਬ੍ਰਹਮੇ ਨਾ ਕੋਇ ਵਡਿਆਈਆ। ਜਿਸ ਦਾ ਲਿਖ ਨਾ ਸਕਿਆ ਕੋਈ ਲੇਖ, ਗੁਰ ਅਵਤਾਰ ਬੇਅੰਤ ਬੇਅੰਤ ਕਹਿ ਕੇ ਪਲੂ ਗਏ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਦਾ ਕਰਤਾ ਕਰ ਵਖਾਈਆ। ਸੰਮਤ ਕਹੇ ਮੇਰਾ ਸੰਦੇਸ਼ਾ ਸੁਣ ਲਉ ਯਾਰ, ਯਰਾਨਾ ਕੱਚਾ ਨਾ ਕੋਇ ਲਗਾਈਆ। ਜੇ ਕਰਨਾ ਤੇ ਸਚਾ ਪਿਆਰ, ਪ੍ਰੀਤੀ ਪ੍ਰੇਮ ਨਾਲ ਰਖਾਈਆ। ਮਤਲਬ ਵਿਚ ਨਾ ਬਣਿਉਂ ਖ਼ਿਦਮਤਗਾਰ, ਕੂੜੀ ਆਸ ਨਾ ਕੋਇ ਰਖਾਈਆ। ਇਹ ਜਗਤ ਵਣਜਾਰਿਆਂ ਵਾਲਾ ਨਹੀਂ ਹੁਦਾਰ, ਸੌਦਾ ਹੱਟ ਨਾ ਕੋਇ ਚੁਕਾਈਆ । ਇਹ ਲਹਿਣਾ ਦੇਣਾ ਮੀਤ ਮੁਰਾਰ, ਹਰਿ ਕਰਤਾ ਰਿਹਾ ਜਣਾਈਆ। ਜਿਸ ਨੇ ਜੀਉਂਦਿਆਂ ਕੂੜਾ ਛਡਣਾ ਸੰਸਾਰ, ਸੋ ਮੇਰੇ ਅੰਗਣ ਬਹਿ ਕੇ ਖ਼ੁਸ਼ੀ ਮਨਾਈਆ। ਲੋਕ ਲਜਿਆ ਦਿਤੀ ਮਾਰ, ਅਭਿਮਾਨ ਰੂਪ ਨਾ ਕੋਇ ਵਟਾਈਆ। ਸੰਸਾਰੀਆਂ ਦਾ ਰਹਿਣਾ ਨਹੀਂ ਠੇਕੇਦਾਰ, ਠੋਕਰ ਠਾਕਰ ਰਿਹਾ ਲਗਾਈਆ। ਸਮਝੌਣ ਵਾਸਤੇ ਕੰਧਾਂ ਉਤੇ ਲੌਣੇ ਨਹੀਂ ਕੋਈ ਇਸ਼ਤਿਹਾਰ, ਤੁਹਾਡੇ ਅੰਦਰ ਕਰਨੀ ਪੜ੍ਹਾਈਆ। ਸਾਚੀ ਮੰਜ਼ਲ ਦੱਸ ਕੇ ਉਚ ਮਨਾਰ, ਨਾਮ ਪੌੜੇ ਦੇਣਾ ਚੜ੍ਹਾਈਆ। ਜਿਸ ਨੂੰ ਚੰਗਾ ਨਾ ਲਗੇ ਇਹ ਵਿਹਾਰ, ਉਹ ਬੇਸ਼ਕ ਉਠ ਕੇ ਦੇਵੇ ਸੁਣਾਈਆ। ਜਿਨ੍ਹਾਂ ਹੁਕਮ ਨੂੰ ਕਹਿਣਾ ਉਹ ਖ਼ੁਸ਼ੀ ਨਾਲ ਨਿਕਲ ਜਾਏ ਬਾਹਰ, ਬਾਹਰ ਗਏ ਨੂੰ ਫੇਰ ਨਾ ਕੋਇ ਪਰਤਾਈਆ। ਇਹ ਪਰਖਣ ਵਾਲਾ ਨਹੀਂ ਕੋਈ ਸੁਨਿਆਰ, ਜੋ ਕਸਵਟੀ ਉਤੇ ਰਗੜ ਦੇਵੇ ਲਗਾਈਆ। ਇਸ ਦੇ ਕੋਲ ਉਹ ਅਗੰਮੀ ਹਥਿਆਰ, ਜਿਸ ਦੇ ਉਤੇ ਮੋਹਰ ਕਿਸੇ ਨਾ ਲਾਈਆ। ਜਿਹੜਾ ਅੰਦਰੇ ਅੰਦਰ ਮਾਰੇ ਮਾਰ, ਤਿੱਖੀ ਦੋਹਰੀ ਧਾਰ ਜਣਾਈਆ । ਸਚ ਪੁਛੋ ਤੇ ਅਗੇ ਸੱਜਣ ਰਹਿ ਜਾਣੇ ਸਚੇ ਯਾਰ, ਕੂੜਿਆਂ ਨਾਲੋਂ ਯਰਾਨੇ ਲੈਣੇ ਤੁੜਾਈਆ। ਇਹ ਵੀ ਸਤਾਰਾਂ ਹਾੜ ਤਕ ਉਧਾਰ, ਅਗੇ ਕ਼ਸਮ ਖਾ ਕੇ ਕਰਾਂ ਜੁਦਾਈਆ। ਭਾਵੇਂ ਨੌ ਖੰਡ ਪ੍ਰਿਥਮੀ ਵਿਚੋਂ ਗੁਰਮੁਖ ਰਹਿ ਜਾਣ ਦੋ ਚਾਰ, ਬਹੁਤਿਆਂ ਦੀ ਲੋੜ ਰਹੇ ਨਾ ਰਾਈਆ। ਉਹ ਮੇਰਾ ਨੈਣ ਸ਼ਿੰਗਾਰ, ਮੈਂ ਸ਼ਮਅ ਦਿਆਂ ਜਗਾਈਆ। ਵੇਖਿਉਂ ਭੁਲ ਕੇ ਕੂੜਾ ਨਾ ਕਰਿਉ ਇਤਬਾਰ, ਯਕੀਨ ਨਾਲ ਦਿਆਂ ਦ੍ਰਿੜਾਈਆ। ਕੋਈ ਲੋੜ ਨਹੀਂ ਕਾਗਾਂ ਦੀ ਰਹੇ ਡਾਰ, ਗੁਰਮੁਖ ਹੰਸ ਲੈਣੇ ਪਰਗਟਾਈਆ। ਜਿਹੜਾ ਗੁਰਸਿੱਖ ਗੁਰਸਿੱਖ ਨਾਲ ਕਰੇ ਖਾਰ, ਗ਼ੁੱਸੇ ਵਿਚ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਦਏ ਮੁਕਾਈਆ। ਸੰਮਤ ਕਹੇ ਮੈਂ ਕਿਉਂ ਆਇਆ ਜਗ, ਜਾਗਰਤ ਰੂਪ ਦਿਆਂ ਵਖਾਈਆ। ਸਚ ਦਵਾਰੇ ਪਰਗਟ ਹੋ ਕੇ ਗਿਆ ਸਜ, ਸੱਜਣ ਇਕੋ ਲਿਆ ਬਣਾਈਆ। ਵੇਖੋ ਜਿਸ ਤਰਾ ਮੈਂ ਪਿਛਲੇ ਦਿਤੇ ਛੱਡ, ਅਗੇ ਇਕੋ ਪੁਰਖ ਅਕਾਲ ਮਨਾਈਆ । ਜਗਤ ਜਹਾਨ ਨਾਲੋਂ ਹੋ ਕੇ ਅੱਡ, ਵਖਰੀ ਧਾਰ ਬਣਾਈਆ। ਸਮਾਂ ਸਮਾਂ ਮੇਰੇ ਵੇਂਹਦਿਆਂ ਵੇਂਹਦਿਆਂ ਗਿਆ ਲੰਘ, ਅੰਤਮ ਮੇਰੀ ਵਾਰੀ ਆਈਆ। ਮੈਂ ਕੋਟਨ ਕੋਟ ਵੇਖੇ ਬਗਲੇ ਬਪ, ਹੰਸ ਮਾਣਕ ਮੋਤੀ ਚੋਗ ਵਿਰਲਾ ਮੁਖ ਰਖਾਈਆ । ਸ਼ਹਿਨਸ਼ਾਹੀ ਸੰਮਤ ਕਹੇ ਮੈਂ ਕਿਸੇ ਲੌਣ ਨਹੀਂ ਦੇਣਾ ਅਜ ਪਜ, ਝੂਠਾ ਮਕਰ ਫ਼ਰੇਬ ਨਾ ਕੋਇ ਬਣਾਈਆ। ਕੂੜ ਕੁੜਿਆਰੇ ਸਾਰੇ ਦੇਣੇ ਛਡ, ਛੁਟਕਾਰਾ ਲੈਣਾ ਪਾਈਆ। ਜਿਹੜੇ ਮੇਰੇ ਪ੍ਰਭੂ ਤੋਂ ਹੋਏ ਅੱਡ, ਮੈਂ ਵਖਰੇ ਡੇਰੇ ਦੇਣੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੁਕਮ ਨਾਲ ਦ੍ਰਿੜਾਈਆ। ਸੰਮਤ ਕਹੇ ਸਮਝ ਲਉ ਵੇਲਾ, ਵਲੀਆਂ ਦਾ ਵਲੀ ਰਿਹਾ ਜਣਾਈਆ। ਲੇਖਾ ਚੁਕ ਜਾਏ ਗੁਰੂ ਚੇਲਾ, ਚੇਲਾ ਗੁਰੂ ਸਮਝ ਨਾ ਰਾਈਆ। ਪੁਰਖ ਅਬਿਨਾਸ਼ੀ

ਕਰੇ ਕਰਾਏ ਖੇਲ ਨਵੇਲਾ, ਨਿਰਗੁਣ ਨਿਰੰਕਾਰ ਬੇਪਰਵਾਹੀਆ। ਅੰਮ੍ਰਿਤ ਰਸ ਅੰਮ੍ਰਿਤ ਫਲ ਇਕੋ ਵਾਰ ਰਸ ਖਾਣਾ ਕੇਲਾ, ਕ਼ਿੱਲਤ ਅਗਲੀ ਰਹੇ ਨਾ ਰਾਈਆ। ਕੋਟਨ ਕੋਟ ਜਨਮ ਭਰਮਦਿਆਂ ਪ੍ਰਭ ਨਾਲ ਹੋਇਆ ਮੇਲਾ, ਮਿਲਣੀ ਦੀ ਲੋੜ ਰਹੀ ਨਾ ਰਾਈਆ। ਠਾਕਰ ਮਿਲਿਆ ਸੱਜਣ ਸੁਹੇਲਾ, ਜਿਸ ਨੂੰ ਸਾਰੇ ਰਹੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸੰਮਤ ਕਹੇ ਜਨ ਭਗਤੋ ਬਣ ਜਾਓ ਹੰਸ, ਝੂਠੀ ਹਸਤੀ ਦਿਉ ਮਿਟਾਈਆ। ਤੁਸੀਂ ਓਸ ਪ੍ਰਭੂ ਦਾ ਬਣ ਜਾਓ ਬੰਸ, ਜਿਸ ਬੰਸਰੀ ਵਾਲੇ ਕਾਹਨ ਸੇਵਾ ਲਾਈਆ। ਜਿਸ ਨੂੰ ਸੀਸ ਨਿਵੌਂਦੇ ਫਨਿੰਦਰ ਮੁਖ ਸਹੰਸ, ਦੋ ਸਹੰਸਰ ਜਿਹਵਾ ਢੋਲਾ ਗਾਈਆ। ਤੁਸੀਂ ਓਸ ਦੀ ਸਾਚੀ ਅੰਸ, ਜੋ ਅਸਲ ਰੂਪ ਆਤਮਾ ਹੋ ਕੇ ਤੁਹਾਡੇ ਅੰਦਰ ਡੇਰਾ ਲਾਈਆ। ਜਿਸ ਨੇ ਆਦਿ ਬਣਾਈ ਬਣਤ, ਅੰਤਮ ਦੇਵੇ ਵਡਿਆਈਆ। ਸੋ ਸਵਾਮੀ ਸਚਾ ਕੰਤ, ਗਹਿਰ ਗੰਭੀਰ ਅਖਵਾਈਆ। ਜਿਸ ਦਾ ਸੋਹੰ ਢੋਲਾ ਮੰਤ, ਤੂੰ ਮੇਰਾ ਮੈਂ ਤੇਰਾ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਵਖਾਈਆ। ਸੰਮਤ ਕਹੇ ਮੇਰਾ ਹੁਕਮ ਅਖ਼ੀਰੀ, ਆਖ਼ਰ ਦਿਆਂ ਜਣਾਈਆ। ਜਿਸ ਪੈਗ਼ੰਬਰਾਂ ਦੀ ਰਹਿਣ ਨਹੀਂ ਦਿਤੀ ਪੀਰੀ, ਮੀਰੀ ਦਿਤੀ ਬਦਲਾਈਆ। ਜਿਸ ਸ਼ਰਅ ਦੀ ਰਹਿਣ ਨਹੀਂ ਦਿਤੀ ਜ਼ੰਜੀਰੀ, ਸੰਗਲ ਦਿਤੇ ਤੁੜਾਈਆ । ਜਿਸ ਦਾ ਖੇਲ ਬੇਨਜ਼ੀਰੀ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਕੋਈ ਨਾ ਸਮਝਿਉ ਇਹ ਖੇਲ ਹੋਇਆ ਤਕ਼ਦੀਰੀ, ਕ਼ੁਦਰਤ ਦਾ ਮਾਲਕ ਹੋ ਕੇ ਆਪਣਾ ਹੁਕਮ ਵਰਤਾਈਆ। ਅਗੇ ਔਝੜ ਰਾਹ ਗਲੀ ਦਿਸੇ ਭੀੜੀ, ਪਾਰ ਕਿਨਾਰਾ ਨਾ ਕੋਇ ਕਰਾਈਆ। ਕਿਸੇ ਕੰਮ ਨਾ ਔਣੀ ਸ਼ਹਿਨਸ਼ਾਹੀ ਅਮੀਰੀ, ਮਾਇਆ ਮਮਤਾ ਸੰਗ ਨਾ ਕੋਇ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਹਿਜ ਸਹਿਜ ਰਿਹਾ ਸਮਝਾਈਆ। ਸੰਮਤ ਕਹੇ ਮੈਨੂੰ ਮਿਲਿਆ ਇਕ ਫ਼ਰਮਾਨ, ਜਨ ਭਗਤੋ ਦਿਆਂ ਦ੍ਰਿੜਾਈਆ। ਸੰਦੇਸ਼ਾ ਦੇਵੇ ਸ੍ਰੀ ਭਗਵਾਨ, ਭਾਗਾਂ ਵਾਲਿਆਂ ਹੁਕਮ ਸੁਣਾਈਆ। ਗੁਰਮੁਖ ਰਹੇ ਨਾ ਕੋਈ ਅੰਞਾਣ, ਬਾਲੀ ਬੁਧ ਸੁਧ ਦਿਆਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਖ਼ਤ ਨਿਵਾਸੀ ਤਖ਼ਤਾ ਦੁਨੀਆ ਵੇਖ ਵਖਾਈਆ। ਸੰਮਤ ਕਹੇ ਪ੍ਰਭ ਦਾ ਹੁਕਮ ਵੇਖਿਓ ਸਖ਼ਤਾ, ਸਖ਼ੀਆਂ ਵਾਲੀ ਰਾਸ ਰਹਿਣ ਨਾ ਪਾਈਆ। ਕੂੜੀ ਕਿਰਿਆ ਬੰਨ੍ਹਣਾ ਬਸਤਾ, ਅਗੇ ਸਕੇ ਨਾ ਕੋਇ ਖੁਲ੍ਹਾਈਆ। ਸ੍ਰਿਸ਼ਟੀ ਹਾਲ ਹੋਣਾ ਖ਼ਸਤਾ, ਖ਼ੁਸਰਿਆਂ ਵਾਂਗ ਸਰਬ ਨਚਾਈਆ। ਮਾਰਗ ਮਿਲੇ ਨਾ ਕਿਸੇ ਰਸਤਾ, ਰੁੱਠੇ ਬੇਪਰਵਾਹੀਆ। ਸਾਚਾ ਨਾਮ ਜਿਨ੍ਹਾਂ ਕੀਤਾ ਸਸਤਾ, ਲੁੱਟੇ ਜਾਣ ਥਾਉਂ ਥਾਈਂਆ। ਸਾਚੀ ਕਿਸੇ ਕੋਲ ਰਹੇ ਨਾ ਵਸਤਾ, ਸ਼ਾਹ ਕੰਗਾਲ ਰੂਪ ਬਦਲਾਈਆ । ਸ਼ਾਹੀ ਫ਼ੌਜ ਨਾ ਕੋਈ ਦਸਤਾ, ਚਾਰੋਂ ਕੁੰਟ ਰਹੀ ਕੁਰਲਾਈਆ। ਖੇੜਾ ਰਹੇ ਨਾ ਕੋਈ ਵਸਦਾ, ਵਸਤੀ ਸੋਭਾ ਨਾ ਕੋਇ ਸੁਹਾਈਆ। ਮਨਮੁਖ ਰਹੇ ਕੋਈ ਨਾ ਹਸਦਾ, ਨੇਤਰ ਰੋਵਣ ਮਾਰਨ ਧਾਈਆ। ਜੋ ਢੋਲਾ ਗਾਵੇ ਪ੍ਰਭੂ ਦੇ ਜਸ ਦਾ, ਜਸ ਵੇਦ ਪੁਰਾਨ ਤਜਾਈਆ। ਉਹ ਨਜ਼ਾਰਾ ਵੇਖੇ ਓਸ ਅਲਖ ਦਾ, ਜੋ ਸਭ ਦੇ ਲੇਖੇ ਰਿਹਾ ਮਿਟਾਈਆ । ਇਸ਼ਾਰਾ ਤਕੇ ਓਸ ਪ੍ਰੇਮੀ ਦੀ ਅੱਖ ਦਾ, ਜੋ ਅੰਦਰੇ ਅੰਦਰ ਰਿਹਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਅੰਦਰ ਵਸਦਾ, ਵਸੇਰਾ ਆਪਣੇ ਨਾਲ ਮਿਲਾਈਆ। ਸੰਮਤ ਕਹੇ ਮੇਰੀ ਉਠਦੀ ਵੇਖੋ ਨਵੀਂ ਜਵਾਨੀ, ਨੌਜਵਾਨਾਂ ਦਿਆਂ ਦ੍ਰਿੜਾਈਆ। ਮੇਰੇ ਪ੍ਰਭੂ ਦੀ ਵੇਖੋ ਨਿਸ਼ਾਨੀ, ਜੋ ਨਿਸ਼ਾਨੇ ਘਰ ਘਰ ਰਿਹਾ ਲਗਾਈਆ। ਵਿਦਿਆ ਵਾਲਿਆਂ ਦੀ

ਕੋਈ ਨਾ ਰਹੇ ਵਿਦਵਾਨੀ, ਵਾਧਲ ਹੋ ਕੇ ਕਰਨ ਲੜਾਈਆ। ਬੁੱਧੀਵਾਨਾਂ ਦੀ ਬੁੱਧੀ ਹੋਵੇ ਪਰੇਸ਼ਾਨੀ, ਸਾਂਤਕ ਸਤਿ ਨਾ ਕੋਇ ਵਖਾਈਆ। ਸ਼ਾਹ ਸੁਲਤਾਨਾਂ ਅੰਦਰ ਵੜ ਕੇ ਬੇਈਮਾਨੀ, ਮੂਰਖ ਮੁਗਧ ਦਏ ਬਣਾਈਆ। ਕੂੜੀ ਖ਼ਾਹਿਸ਼ ਨਾਲ ਦੇਵਣ ਕ਼ੁਰਬਾਨੀ, ਨਾਮ ਸ਼ਹੀਦੀ ਨਜ਼ਰ ਕਿਸੇ ਨਾ ਆਈਆ। ਰਾਏ ਧਰਮ ਦੇ ਘਰ ਸਾਰੇ ਖਾਣ ਮਹਿਮਾਨੀ, ਸ਼ੈਤਾਨੀ ਭਾਜੀ ਦਏ ਵਰਤਾਈਆ। ਹੁਣ ਅਗੇ ਦਾਅਵਾ ਮੂਲ ਨਹੀਂ ਰਹਿਣਾ ਦੀਵਾਨੀ, ਝਗੜਾ ਛੇਤੀ ਦਏ ਚੁਕਾਈਆ। ਆਪਣੇ ਨਾਮ ਦੀ ਹੋਣ ਨਾ ਦਏ ਬਦਨਾਮੀ, ਬੁੱਧੀਮਾਨੀ ਦੇ ਅੱਡੇ ਦਏ ਖਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਦ੍ਰਿੜਾਈਆ। ਸੰਮਤ ਕਹੇ ਮੇਰੇ ਨਾਲ ਪਿਛਲੇ ਕਰਨ ਆਏ ਸਮਝੌਤਾ, ਹੌਲੀ ਹੌਲੀ ਰਹੇ ਜਣਾਈਆ। ਸਾਡਾ ਸਮਾਂ ਨਹੀਂ ਬੀਤਿਆ ਬਹੁਤਾ, ਸਦੀ ਵੀਹਵੀਂ ਦਏ ਗਵਾਹੀਆ। ਸਾਨੂੰ ਅੰਦਰੋਂ ਆਵੇ ਹੌਕਾ, ਸੰਸੇ ਨਾਲ ਰਹੇ ਜਣਾਈਆ। ਅਸਾਂ ਘਰ ਘਰ ਝਗੜਾ ਪਾਇਆ ਪ੍ਰਭ ਕੇ ਨਾਉਂ ਦਾ, ਦੀਨਾਂ ਮਜ਼੍ਹਬਾਂ ਵੰਡ ਵੰਡਾਈਆ। ਖੇੜਾ ਬਣਾਇਆ ਹਉਮੇ ਹੰਗਤਾ ਹਉਂ ਕਾ, ਹੰ ਬ੍ਰਹਮ ਨਾ ਕੋਇ ਸਮਝਾਈਆ। ਬ੍ਰਾਹਮਣਾਂ ਦਾ ਸਾਫ਼ ਹੋਣ ਨਾ ਦਿਤਾ ਚੌਂਕਾ, ਗਾਏ ਗੋਬਰ ਪੋਚ ਪੁਚਾਈਆ। ਕਲਮੇ ਵਾਲਾ ਅਗੇ ਕੋਈ ਨਾ ਪਹੁੰਚਾ, ਮਿੱਟੀ ਖ਼ਾਕੀ ਸਜਦਿਆਂ ਵਿਚ ਸੀਸ ਨਿਵਾਈਆ। ਪਾਠਾਂ ਮੰਤਰਾਂ ਵਾਲਾ ਵੇਖਿਆ ਔਂਤਾ, ਆਪਣਾ ਘਰ ਨਾ ਸਕਿਆ ਵਸਾਈਆ । ਸਾਚਾ ਖ਼ਸਮ ਕਿਸੇ ਨੂੰ ਮਿਲਣ ਨਾ ਦਿਤਾ ਖੌਂਤਾ, ਨਾਰ ਦੁਹਾਗਣ ਸ੍ਰਿਸ਼ਟੀ ਨਜ਼ਰੀ ਆਈਆ। ਕਿਥੇ ਗੋਬਿੰਦ ਦਾ ਛੇਤੀ ਨਾਲ ਮੁਕ ਗਿਆ ਢਈਏ ਵਾਲਾ ਢੌਂਕਾ, ਜਿਸ ਆਪਣੀ ਆਪ ਲਈ ਅੰਗੜਾਈਆ। ਜੋ ਛਡ ਕੇ ਗਿਆ ਪਟਨਾ ਪੌਂਟਾ, ਲੇਖਾ ਗੋਦਾਵਰੀ ਨਾਲ ਮੁਕਾਈਆ। ਸੋ ਲੈ ਕੇ ਆ ਗਿਆ ਨਈਆ ਨਾਮ ਨੌਕਾ, ਖੇਵਟ ਖੇਟਾ ਬੇਪਰਵਾਹੀਆ। ਜਿਸ ਨੇ ਭਗਤਾਂ ਗੁਰਮੁਖਾਂ ਦਾ ਫੜਿਆ ਆ ਕੇ ਪੌਂਚਾ, ਹੱਥ ਗੁਟ ਨਾਲ ਬੰਧਾਈਆ । ਝਗੜਾ ਚੁਕਾਇਆ ਮਨ ਵਾਸਨਾ ਖੋਟੀ ਕਾਉਂ ਕਾ, ਸਾਚੀ ਕਰਨੀ ਦਿਤੀ ਜਣਾਈਆ। ਭੇਵ ਚੁਕਾ ਕੇ ਹਉਮੇ ਹਉਂ ਕਾ, ਹਮ ਸਾਜਣ ਲਿਆ ਮਿਲਾਈਆ। ਮਤਲਬ ਜਾਣ ਕੇ ਆਪਣੇ ਗਉਂ ਕਾ, ਗੁਰਮੁਖ ਆਪਣੀ ਗੋਦ ਬਹਾਈਆ। ਲਹਿਣਾ ਚੁਕਾਵਣ ਆਇਆ ਸਾਚੀ ਮਾਉਂ ਕਾ, ਮਾਇਆ ਮਮਤਾ ਕੂੜ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਦਇਆ ਕਮਾਈਆ। ਸੰਮਤ ਕਹੇ ਮੇਰਾ ਲੇਖਾ ਹੋਇਆ ਸ਼ੁਰੂ, ਸ਼ਰਅ ਦੇਵਾਂ ਬਦਲਾਈਆ। ਝੂਠਾ ਰਹਿਣ ਨਹੀਂ ਦੇਣਾ ਕੋਈ ਗੁਰੂ, ਗ਼ਰੀਬ ਨਿਵਾਜ਼ ਦਿਆਂ ਮਿਲਾਈਆ। ਜਗਤ ਮਿਸਾਲ ਮੱਛੀ ਪੱਥਰ ਚਟਕੇ ਮੁੜੂ, ਆਪਣਾ ਸੀਸ ਠੋਕਰ ਨਾਲ ਭੰਨਾਈਆ । ਸੰਮਤ ਕਹੇ ਮੇਰਾ ਸਾਹਿਬ ਸਵਾਮੀ ਪੁਰਖ ਅਕਾਲ ਦੀਨ ਦਿਆਲ ਮੇਰੇ ਨਾਲ ਮੇਰਾ ਮਾਲਕ ਹੋ ਕੇ ਤੁਰੂ, ਧਰਮੀ ਸੰਗ ਨਿਭਾਈਆ। ਮੰਜ਼ਲ ਚੋਟੀ ਜਨ ਭਗਤਾਂ ਅੰਦਰ ਮੈਂ ਆਪਣੀ ਮੰਜ਼ਲ ਚੜੂੰ, ਪਾਂਧੀ ਹੋ ਕੇ ਪੰਧ ਮੁਕਾਈਆ । ਸੁਰਤ ਸਵਾਣੀ ਸਾਚੀ ਫੜੂੰ, ਆਪਣਾ ਬਲ ਧਰਾਈਆ। ਦਰ ਦਰਵਾਜ਼ੇ ਅਗੇ ਖੜੂੰ, ਅਲਖ ਨਾਅਰਾ ਇਕ ਲਗਾਈਆ । ਓਸੇ ਨੂੰ ਜ਼ਰੂਰ ਵਰੂੰ, ਜਿਸ ਦਾ ਵਰ ਇਕੋ ਇਕ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਬਣਤ ਰਿਹਾ ਬਣਾਈਆ। ਸੰਮਤ ਕਹੇ ਮੈਂ ਭਗਤਾਂ ਦੀ ਕਰਾਂ ਰੀਝਾ, ਸਾਚਾ ਸਾਹਿਬ ਦਿਆਂ ਮਿਲਾਈਆ । ਕੋਈ ਰਹਿਣ ਨਾ ਦੇਵਾਂ ਚਾਚਾ ਭਤੀਜਾ, ਪਿਤਾ ਪੂਤ ਦਿਆਂ ਬਣਾਈਆ। ਬਿਨਾ ਪੁਰਖ ਅਕਾਲ ਦੇ ਰਹੇ ਕੋਈ ਨਾ ਤੀਜਾ, ਜੋ ਕਹੇ ਤੀਜੇ ਨੈਣ ਕਰਾਂ ਰੁਸ਼ਨਾਈਆ। ਇਕੋ ਬਾਬਲ ਤੇ ਇਕੋ ਪਿਆਰਾ ਸਭ ਦਾ ਗੀਗਾ, ਦੂਜੀ

ਵੰਡ ਨਾ ਕੋਇ ਵੰਡਾਈਆ। ਗੁਰਮੁਖ ਵੇਖਾਂ ਸਚ ਅਜ਼ੀਜ਼ਾ, ਆਜਜ਼ਾਂ ਆਪਣੀ ਗੋਦ ਉਠਾਈਆ। ਅੰਦਰੋਂ ਬਖ਼ਸ਼ ਕੇ ਸਚ ਤਮੀਜ਼ਾ , ਤਮਅ ਦਿਆਂ ਬਦਲਾਈਆ। ਸਭ ਦੀ ਝੋਲੀ ਪਾਵਾਂ ਸਭ ਦਾ ਕੀਤਾ, ਵੇਖਾਂ ਥਾਉਂ ਥਾਈਂਆ। ਜਿਸ ਦਾ ਚੰਦਨ ਨਾਲ ਤਪਿਆ ਅੰਗੀਠਾ, ਅਗਨੀ ਅੱਗ ਅਗਲਾ ਰੂਪ ਬਦਲਾਈਆ। ਸੋ ਬਖ਼ਸ਼ਣਹਾਰਾ ਸਚ ਪ੍ਰੀਤਾ, ਪਤਿਪਰਮੇਸ਼ਵਰ ਰਿਹਾ ਮਿਲਾਈਆ। ਗੁਰਮੁਖੋ ਤੁਹਾਡਾ ਲੇਖਾ ਚੁਕਾ ਦਏ ਪਿਛਲਾ ਬੀਤਾ, ਅਗੇ ਠਾਂਡਾ ਸੀਤਾ ਆਪ ਕਰਾਈਆ। ਕੋਈ ਲੋੜ ਰਹੇ ਨਾ ਪੜ੍ਹਨ ਦੀ ਗੀਤਾ, ਪੂਜਾ ਪਾਠ ਇਕੋ ਦਏ ਦ੍ਰਿੜਾਈਆ। ਜਨ ਭਗਤੋ ਤੁਹਾਡਾ ਸ੍ਰੀ ਭਗਵਾਨ ਬਣਿਆ ਆਪ ਵਸੀਕਾ, ਵਸੀਅਤ ਤੁਹਾਡੇ ਨਾਮ ਦੀ ਦਏ ਲਿਖਾਈਆ। ਤੁਹਾਨੂੰ ਕਿਸੇ ਦੇ ਕੋਲੋਂ ਮੰਗਣੀ ਪਏ ਨਾ ਭੀਖਾ, ਭਿਛਿਆ ਵਾਸਤੇ ਝੋਲੀ ਨਾ ਅਗੇ ਡਾਹੀਆ। ਤੁਹਾਡੇ ਅੰਦਰ ਆਪਣੀ ਕਿਰਪਾ ਦਾ ਰਖ ਦੇਵਾਂ ਸਭ ਕੁਛ ਕੀਤਾ, ਕਰਨੀ ਦੀ ਕਰਨੀ ਦਿਆਂ ਮੁਕਾਈਆ। ਜੇ ਪ੍ਰਭ ਨੂੰ ਮਿਲਿਆਂ ਫੇਰ ਵੀ ਪੂਰੀ ਹੋਏ ਨਾ ਰੀਝਾ, ਮਨ ਮਨਸਾ ਨਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਨ ਵੇਖੇ ਥਾਉਂ ਥਾਈਂਆ। ਸੰਮਤ ਕਹੇ ਸਾਰੇ ਲਿਓ ਸੋਚ, ਸਚ ਸਚ ਦਿਆਂ ਸਮਝਾਈਆ। ਆਲ੍ਹਣਿਉਂ ਡਿੱਗੇ ਕੋਈ ਨਾ ਚੁੱਕੇ ਬੋਟ, ਸਚ ਦਵਾਰੇ ਨਾ ਕੋਇ ਫੇਰ ਪਹੁੰਚਾਈਆ। ਲੱਖ ਚੁਰਾਸੀ ਜਨਮ ਭੋਗਣੇ ਪੈਂਦੇ ਕੋਟਨ ਕੋਟ, ਅੰਡਜ ਜੇਰਜ ਉਤਭੁਜ ਸੇਤਜ ਰੂਪ ਵਟਾਈਆ। ਬਿਨਾ ਸਤਿਗੁਰੂ ਦੇ ਚਰਨਾਂ ਮਿਲਦੀ ਕਿਤੇ ਨਾ ਮੌਜ, ਸ਼ਾਹ ਪਾਤਸ਼ਾਹ ਰੋਂਦੇ ਮਾਰਨ ਸਾਰੇ ਧਾਈਆ। ਸਾਰੇ ਆਪਣੀ ਟਿਕਾਣੇ ਕਰ ਲਓ ਹੋਸ਼, ਹੋਛੀ ਮਤਿ ਦਿਓ ਗਵਾਈਆ। ਬਿਨਾ ਪ੍ਰੇਮ ਤੋਂ ਕਿਸੇ ਕੰਮ ਨਹੀਂ ਔਂਦਾ ਜੋਸ਼, ਕਰੋਧ ਕੂੜ ਕਿਰਿਆ ਹਲਕਾਈਆ। ਜਿਹੜਾ ਇੱਕੀ ਸਾਲ ਨਿਰਗੁਣ ਹੋ ਕੇ ਬੈਠਾ ਰਿਹਾ ਖ਼ਾਮੋਸ਼, ਅਗੇ ਖ਼ਾਹ ਮਖ਼ਾਹ ਸਭ ਨੂੰ ਦਏ ਸਮਝਾਈਆ। ਇਸ ਦਾ ਮਿੱਟੀ ਵਾਲਾ ਤਨ ਨਾ ਸਮਝਿਓ ਪੋਸ਼, ਪੋਸ਼ੀਦਾ ਹੋ ਕੇ ਆਪਣਾ ਹੁਕਮ ਵਰਤਾਈਆ। ਫੇਰ ਕਿਸੇ ਨੂੰ ਦਿਓ ਨਾ ਕੋਈ ਦੋਸ਼, ਤੁਹਾਡੇ ਸਾਮਣੇ ਸਭ ਦੀ ਕੀਤੀ ਸਭ ਨੂੰ ਦਏ ਭੁਗਤਾਈਆ। ਜਨ ਭਗਤਾਂ ਨਾਮ ਖ਼ੁਮਾਰੀ ਦੇ ਕਰੇ ਮਦਹੋਸ਼, ਮਧੁਰ ਆਪਣੀ ਧੁਨ ਸੁਣਾਈਆ। ਇਹ ਕੋਈ ਯਾਰੀ ਨਹੀਂ ਆਸ਼ਕ ਮਾਸ਼ੂਕ ਸੱਸੀ ਪੁਨੂੰ ਵਾਲੀ ਬਲੋਚ, ਜੋ ਰੇਗਸਤਾਨਾਂ ਵਿਚ ਕੁਰਲਾਈਆ । ਜਿਥੇ ਕੋਈ ਨਹੀਂ ਸਕਦਾ ਪਹੁੰਚ, ਓਥੇ ਪੁਜ ਕੇ ਤੁਹਾਨੂੰ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮਾਲਕ ਹੋਏ ਸਹਾਈਆ। ਸੰਮਤ ਕਹੇ ਮੈਂ ਪ੍ਰਭ ਨੂੰ ਕਹਿਣਾ ਜਗਾ ਦੇ ਸ਼ਮਅ, ਦੀਪਕ ਸਚ ਕਰ ਰੁਸ਼ਨਾਈਆ। ਖ਼ੁਸ਼ੀ ਵਿਚ ਬਦਲਾ ਦੇ ਗ਼ਮਾ, ਗ਼ਮੀ ਦੇ ਮਿਟਾਈਆ। ਆਪਣੇ ਪ੍ਰੇਮ ਦੀ ਦੇ ਤਮਅ, ਲਾਲਚ ਮੁਹੱਬਤ ਵਾਲਾ ਜਣਾਈਆ। ਚਰਨ ਪ੍ਰੀਤੀ ਲਾ ਲੈ ਤਮਾ, ਸਚ ਸੇਵ ਕਮਾਈਆ। ਮਾਤ ਪਿਤ ਬਣ ਜਾ ਸਾਚੀ ਅੰਮਾਂ, ਗੋਦੜੀ ਗੋਦ ਉਠਾਈਆ। ਜੇ ਪ੍ਰਭੂ ਮੈਨੂੰ ਕੀਤਾ ਲੋਕਮਾਤ ਰਵਾਂ, ਰਹਿਬਰ ਹੋ ਕੇ ਹੋ ਸਹਾਈਆ । ਮੈਂ ਤੇਰਾ ਭਾਣਾ ਸਹਵਾਂ, ਸਿਰ ਆਪਣਾ ਹੱਥ ਟਿਕਾਈਆ। ਤੇਰੀ ਚਰਨੀ ਬਹਵਾਂ, ਦੂਜਾ ਨਜ਼ਰ ਨਾ ਕੋਇ ਉਠਾਈਆ। ਜਨ ਭਗਤਾਂ ਨੂੰ ਸਚ ਸਚ ਕਹਵਾਂ, ਧੁਰ ਸੰਦੇਸ਼ਾ ਇਕ ਸੁਣਾਈਆ। ਪ੍ਰਭ ਦੇ ਦਵਾਰੇ ਕਦੇ ਲੋੜ ਨਹੀਂ ਹੁੰਦੀ ਬਹੁਤੇ ਹੋਣ ਜਮਾਂ, ਥੋੜ੍ਹਿਆਂ ਨੂੰ ਬਹੁਤਿਆਂ ਵਿਚ ਦੇਵੇ ਵਡਿਆਈਆ । ਇਹ ਸੰਮਤ ਸਭ ਤੋਂ ਵਖਰਾ ਤੇ ਸਭ ਤੋਂ ਨਵਾਂ, ਨਵੇਂ ਨਰੋਏ ਗੁਰਮੁਖਾਂ ਦਏ ਬਣਾਈਆ। ਜਿਸ ਨੂੰ ਸਮਝ ਨਾ ਸਕੇ ਕੋਈ ਹਮਾਂ ਤੁਮਾਂ, ਹਮ ਸਾਜਣ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਦੀ ਹੋ ਕੇ ਦਰਦ ਰਿਹਾ

ਵੰਡਾਈਆ। ਸੰਮਤ ਕਹੇ ਮੈਂ ਬੜਾ ਚਾਲਾਕ, ਆਪਣੀ ਚਾਲ ਨਾ ਕਿਸੇ ਦ੍ਰਿੜਾਈਆ। ਪਹਿਲੋਂ ਚਲਾਕਾਂ ਨੂੰ ਕਰ ਕੇ ਖ਼ਾਕ, ਖ਼ਾਕ ਦਿਆਂ ਮਿਲਾਈਆ। ਭਗਤਾਂ ਦਾ ਖੋਲ੍ਹ ਕੇ ਤਾਕ, ਤਾਕਤਵਰ ਦਿਆਂ ਵਖਾਈਆ। ਮਨਮੁਖਾਂ ਨਾਲੋਂ ਤੋੜ ਕੇ ਸਾਕ, ਸੱਜਣ ਇਕੋ ਲਵਾਂ ਬਣਾਈਆ। ਭਗਤਾਂ ਨੂੰ ਦੇਵਾਂ ਆਖ, ਆਖ਼ਰ ਕਰਾਂ ਪੜ੍ਹਾਈਆ । ਸਚ ਪੁਛੋ ਤੇ ਅਜੇ ਇਕੋ ਮਹੀਨਾ ਲੰਘਿਆ ਵਿਸਾਖ, ਵਸਦੇ ਸਾਰੇ ਦੇਣ ਦੁਹਾਈਆ। ਜਿਸ ਵੇਲੇ ਇਕ ਦੇ ਦਿਤੀ ਥਾਪ, ਸ਼ੰਕਰ ਦਿਤਾ ਸਮਝਾਈਆ । ਫੇਰ ਕੋਈ ਰਹਿਣ ਨਹੀਂ ਦੇਣਾ ਗੁਸਤਾਖ, ਗ਼ੁੱਸਿਆਂ ਵਾਲੇ ਦੇਣੇ ਮਿਟਾਈਆ। ਉਹਨਾਂ ਨੂੰ ਕਰਨਾ ਮੁਆਫ਼, ਜੋ ਮੌਕੇ ਸਿਰ ਆਪਣਾ ਵੇਲਾ ਲੈਣ ਬਚਾਈਆ। ਸੰਮਤ ਕਹੇ ਮੈਨੂੰ ਐਂ ਰਹੀ ਭਾਖ, ਭਾਖੜਾ ਦਏ ਦੁਹਾਈਆ । ਲਹਿਰ ਦੀ ਵਜਣੀ ਠਾਠ, ਤਟ ਦੇਣੇ ਵਹਾਈਆ। ਇਹ ਵੀ ਖੇਲ ਹੋਣਾ ਪਹਿਰ ਆਠ, ਅੱਠਾ ਤੱਤਾਂ ਹੋਏ ਜੁਦਾਈਆ । ਕਿਸੇ ਨੂੰ ਲੱਭੇ ਨਾ ਲਕੜੀ ਕਾਠ, ਅਗਨੀ ਭੇਟ ਨਾ ਕੋਇ ਕਰਾਈਆ। ਫੇਰ ਭੁਲੇ ਪਿਛਲਾ ਪਾਠ, ਪੂਜਾ ਦੇਣ ਤਜਾਈਆ। ਇਕੋ ਪੁਰਖ ਅਕਾਲ ਆਵੇ ਯਾਦ, ਜੋ ਡੁਬਦਿਆਂ ਲਏ ਤਰਾਈਆ। ਜਿੰਨਾਂ ਚਿਰ ਵਸਦੇ ਨਾ ਹੋਏ ਬਰਬਾਦ, ਓਨਾਂ ਚਿਰ ਆਵਾਜ਼ ਇਕ ਨਾ ਕੋਇ ਸੁਣਾਈਆ। ਸੰਮਤ ਕਹੇ ਮੈਨੂੰ ਚਾ ਮੇਰਾ ਛੇਤੀ ਚਲੇ ਰਾਜ, ਰਸਤਾ ਇਕੋ ਦਏ ਵਖਾਈਆ। ਧਰਮੀਆਂ ਦਾ ਧਰਮ ਨਾਲ ਹੋਵੇ ਕਾਜ, ਕੁਕਰਮੀਆਂ ਨੂੰ ਕਰਮਾਂ ਦੀ ਧਾਰ ਅੰਦਰ ਦਏ ਰੁੜ੍ਹਾਈਆ। ਇਕੋ ਨਾਹਰਾ ਸੁਣਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਸੀਸ ਸੁਹੰਜਣਾ ਵੇਖਾਂ ਤਾਜ, ਤਖ਼ਤ ਨਿਵਾਸੀ ਦਇਆ ਕਮਾਈਆ। ਸੰਮਤ ਕਹੇ ਥੋੜ੍ਹਾ ਜਿਹਾ ਝਗੜਾ ਛਿੜਨ ਵਾਲਾ ਵਿਚ ਬਗ਼ਦਾਦ, ਬਗ਼ਲਗੀਰ ਹੋ ਕੇ ਸੰਗ ਨਿਭਾਈਆ। ਅਗੇ ਕੁਛ ਪਰਦੇ ਵਾਲਾ ਰਾਜ਼, ਡਰਦਿਆਂ ਹੋਰ ਨਾ ਕੋਇ ਡਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੇ ਭਗਤਾਂ ਦਾ ਬੇੜਾ ਚਲਾ ਨਾ ਸਕਿਆ ਜਹਾਜ਼, ਫੇਰ ਗੁਰੂ ਮਹਾਰਾਜ ਨਹੀਂ ਬਦਮਾਸ਼ਾਂ ਦਾ ਬਦਮਾਸ਼ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਾਚੀ ਸਾਜਣ ਰਿਹਾ ਸਾਜ, ਸਾਜਣ ਹੋ ਕੇ ਸਹਿਜ ਸੁਭਾਈਆ।