੨ ਜੇਠ ਸ਼ਹਿਨਸ਼ਾਹੀ ਸੰਮਤ ੧ ਹਜ਼ਾਰਾ ਸਿੰਘ ਦੇ ਗ੍ਰਹਿ ਪਿੰਡ ਛੀਨੇ ਜਸਤਰਵਾਲ ਜ਼ਿਲਾ ਅੰਮ੍ਰਿਤਸਰ
ਸ਼ਹਿਨਸ਼ਾਹੀ ਸੰਮਤ ਕਹੇ ਮੇਰਾ ਵਕ਼ਤ ਸੁਹੇਲਾ ਚੰਗਾ, ਕ਼ੁਦਰਤ ਦੇ ਕ਼ਾਦਰ ਪੁਰਖ ਅਕਾਲ ਦਿਤੀ ਵਡਿਆਈਆ। ਸਚ ਸੰਦੇਸ਼ਾ ਨਾਮ ਨਿਧਾਨ ਦਿਤਾ ਖੰਡਾਂ ਬ੍ਰਹਿਮੰਡਾਂ, ਪੁਰੀ ਲੋਅ ਆਕਾਸ਼ ਪਾਤਾਲ ਦਿਤਾ ਦ੍ਰਿੜਾਈਆ। ਗੁਣ ਨਿਧਾਨ ਗਹਿਰ ਗੰਭੀਰ ਬੇਨਜ਼ੀਰ ਸਤਿ ਸਚ ਵਜਾ ਮਰਦੰਗਾ, ਦੋ ਜਹਾਨ ਨੌਜਵਾਨ ਦਿਤਾ ਉਠਾਈਆ। ਕ਼ੁਦਰਤ ਦੇ ਮਾਲਕ ਕਰਨੀ ਦੇ ਕਰਤੇ ਕਲਜੁਗ ਵੇਖ ਕੇ ਅੰਤਮ ਕੰਢਾ, ਕੂੜੀ ਕਿਰਿਆ ਮਾਇਆ ਮਮਤਾ ਹਉਮੇ ਹੰਗਤਾ ਖੋਜ ਖੁਜਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਨਾਮ ਨਿਧਾਨ ਸ੍ਰੀ ਭਗਵਾਨ ਸੁਣਾ ਕੇ ਧੁਰ ਦਾ ਛੰਦਾ, ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਦਿਤਾ ਪਰਗਟਾਈਆ। ਕਾਇਆ ਮਾਟੀ ਅੰਦਰ ਘਰ ਵਿਚ ਘਰ ਬਜਰ ਕਪਾਟੀ ਤੋੜ ਕੇ ਜੰਦਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਦੀਨ ਦਿਆਲ ਠਾਕਰ ਸਵਾਮੀ ਬਣ ਕੇ ਬਖ਼ਸ਼ੰਦਾ, ਧੁਰ ਦੀ ਰਹਿਮਤ ਰਾਮ ਰਹੀਮ ਆਪ ਕਮਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਬਣਾ ਕੇ ਬੰਦਾ, ਬੰਦੀਖ਼ਾਨਿਉਂ ਲਏ ਛੁਡਾਈਆ। ਆਤਮ ਪਰਮਾਤਮ ਨੂਰੀ ਜੋਤ ਚਾੜ੍ਹ ਕੇ ਚੰਦਾ, ਨਿਜ ਘਰ ਵਾਸੀ ਪੁਰਖ ਅਬਿਨਾਸ਼ੀ ਅੰਧ ਅੰਧੇਰਾ ਦਏ
ਮਿਟਾਈਆ । ਕਾਮ ਕਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸ਼ਨਾ ਕੱਢਕੇ ਗੰਦਾ, ਸਤਿ ਸਚ ਦਏ ਪਰਗਟਾਈਆ। ਦੀਨ ਮਜ਼੍ਹਬ ਜ਼ਾਤ ਪਾਤ ਊਚ ਨੀਚ ਰਾਓ ਰੰਕ ਰਹੇ ਨਾ ਵੰਡਾ, ਪਾਰਬ੍ਰਹਮ ਬ੍ਰਹਮ ਮੇਲਾ ਸਹਿਜ ਸੁਭਾਈਆ। ਅੰਤਰ ਆਤਮ ਸਚ ਸਰੋਵਰ ਨਿਜ ਘਰ ਦੇਵੇ ਸਚ ਅਨੰਦਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਲੇਖਾ ਰਿਹਾ ਮੁਕਾਈਆ। ਭਗਤ ਸੁਹੇਲਾ ਇਕ ਅਕੇਲਾ ਏਕੰਕਾਰਾ ਹਰਿ ਨਿਰੰਕਾਰਾ ਸਾਚੀ ਮੰਜ਼ਲ ਪੌੜੀ ਚੜ੍ਹਾ ਕੇ ਡੰਡਾ, ਥਿਰ ਘਰ ਵਾਸੀ ਮੁਕਾਮੇ ਹਕ ਦਏ ਬਹਾਈਆ। ਕਲਜੁਗ ਕੂੜ ਕੁੜਿਆਰ ਜਨ ਭਗਤਾਂ ਨਾਲ ਕਰੇ ਕੋਈ ਨਾ ਦੰਗਾ, ਠਗ ਚੋਰ ਯਾਰ ਨੇੜ ਕੋਇ ਨਾ ਆਈਆ। ਪੁਰਖ ਅਕਾਲ ਸਾਹਿਬ ਸੁਲਤਾਨ ਸਤਿ ਸਚ ਪਰਗਟਾ ਕੇ ਖੰਡਾ, ਤਿੱਖੀ ਧਾਰ ਦਏ ਵਖਾਈਆ। ਸੰਤ ਸੁਹੇਲਾ ਗੁਰੂ ਗੁਰ ਚੇਲਾ ਨਿਰਗੁਣ ਸਰਗੁਣ ਲਾਵਣਹਾਰਾ ਅੰਗਾ, ਅੰਗੀਕਾਰ ਇਕ ਹੋ ਜਾਈਆ। ਭੇਵ ਅਭੇਦ ਅਛਲ ਅਛੇਦ ਪਰਦਾ ਲਾਹ ਕੇ ਹੰ ਬ੍ਰਹਮਾ, ਨਿਜ ਨੇਤਰ ਲੋਚਨ ਨੈਣ ਕਰੇ ਰੁਸ਼ਨਾਈਆ। ਆਤਮ ਦਰਸੀ ਜੋਤੀ ਜਾਤਾ ਪੁਰਖ ਬਿਧਾਤਾ ਨੂਰ ਨੁਰਾਨਾ ਸਾਚਾ ਚਾੜ੍ਹ ਕੇ ਚੰਦਾ, ਰਵ ਸਸ ਨੈਣ ਰਹੇ ਸ਼ਰਮਾਈਆ । ਨਾੜ ਬਹੱਤਰ ਤਨ ਰਬਾਬ ਵਜਾ ਮਰਦੰਗਾ, ਸਚ ਸੁਰੰਗਾ ਇਕ ਜਣਾਈਆ। ਜੋਧਾ ਸੂਰਬੀਰ ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਬਣ ਸੂਰਾ ਸਰਬੰਗਾ, ਬਲਧਾਰੀ ਆਪਣਾ ਹੁਕਮ ਵਰਤਾਈਆ। ਦੀਨ ਦਿਆਲ ਸਰਬ ਕਿਰਪਾਲ ਆਦਿ ਜੁਗਾਦਿ ਬਣ ਬਖ਼ਸ਼ੰਦਾ, ਵਸਤ ਅਮੋਲਕ ਕਾਇਆ ਗੋਲਕ ਨਾਮ ਨਿਰਬਾਨ ਝੋਲੀ ਪਾਈਆ। ਕੂੜ ਕੁੜਿਆਰ ਮੇਟ ਸੰਸਾਰ ਲਹਿਣਾ ਦੇਣਾ ਚੁਕਾ ਕੇ ਭੇਖ ਪਖੰਡਾ, ਮਾਇਆ ਮਮਤਾ ਰਿਹਾ ਮਿਟਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਬ੍ਰਹਿਮੰਡ ਖੰਡ ਸੁਣਾਵੇ ਏਕੋ ਛੰਦਾ, ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਆਪ ਕਮਾਈਆ। ਹਰਿ ਕਾ ਸੰਮਤ ਕਹੇ ਮੇਰਾ ਵੱਜੇ ਸਚ ਨਗਾਰਾ, ਨੌਬਤ ਨਾਮ ਦਿਆਂ ਜਣਾਈਆ । ਸ਼ਬਦੀ ਸੁਤ ਹੋਇਆ ਖ਼ਬਰਦਾਰਾ, ਥਿਰ ਘਰ ਵਾਸੀ ਲਈ ਅੰਗੜਾਈਆ। ਵਿਸ਼ਨ ਬ੍ਰਹਮਾ ਸ਼ਿਵ ਦਏ ਹੁਲਾਰਾ, ਕਰੋੜ ਤੇਤੀਸਾ ਸੁਰਪਤ ਇੰਦ ਨੇਤਰ ਨੈਣ ਅੱਖ ਖੁਲ੍ਹਾਈਆ। ਗਣ ਗੰਧਰਬ ਉਚੀ ਕੂਕਣ ਕਰਨ ਪੁਕਾਰਾ, ਦੂਰ ਦੁਰਾਡੇ ਤੂੰ ਹੀ ਤੂੰ ਹੀ ਰਾਗ ਅਲਾਈਆ। ਤ੍ਰੈਗੁਣ ਮਾਇਆ ਪੰਜ ਤਤ ਨਿਰਗੁਣ ਸਰਗੁਣ ਲੱਗਾ ਵੇਖੇ ਅਖਾੜਾ, ਲੱਖ ਚੁਰਾਸੀ ਅੰਡਜ ਜੇਰਜ ਉਤਭੁਜ ਸੇਤਜ ਨਾਚ ਵਖਾਈਆ। ਭੇਵ ਅਭੇਦਾ ਅਛਲ ਅਛੇਦਾ ਖੋਲ੍ਹਣਹਾਰਾ, ਪੀਰ ਪੈਗ਼ੰਬਰ ਗੁਰ ਅਵਤਾਰ ਭਗਤ ਭਗਵਾਨ ਪਰਦਾ ਰਿਹਾ ਉਠਾਈਆ। ਸੰਤ ਸਾਜਣ ਦੱਸਣਹਾਰਾ ਅੰਤਰ ਆਤਮ ਇਕ ਨਜ਼ਾਰਾ, ਬੇਨਜ਼ੀਰ ਨਜ਼ਰ ਆਪਣੀ ਇਕ ਉਠਾਈਆ। ਗੁਰਮੁਖਾਂ ਗੁਰ ਗੁਰ ਰੂਪ ਖੋਲ੍ਹਣਹਾਰਾ ਬੰਦ ਕਿਵਾੜਾ, ਗ੍ਰਹਿ ਮੰਦਰ ਪਰਦਾ ਦਏ ਉਠਾਈਆ। ਗੁਰਸਿੱਖਾਂ ਚਰਨ ਪ੍ਰੀਤੀ ਦੇਵਣਹਾਰ ਸਹਾਰਾ, ਸਾਹਿਬ ਸਮਰਥ ਸਿਰ ਆਪਣਾ ਹੱਥ ਟਿਕਾਈਆ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰਨਹਾਰਾ ਪਾਰ ਕਿਨਾਰਾ, ਪੂਰਬ ਲਹਿਣਾ ਲੇਖਾ ਸਭ ਦੀ ਝੋਲੀ ਪਾਈਆ। ਸ਼ਬਦ ਅਗੰਮੀ ਬਿਨ ਰਸਨਾ ਜਿਹਵਾ ਬੱਤੀ ਦੰਦ ਬੋਲਣਹਾਰ ਜੈਕਾਰਾ, ਧੁਨ ਅਨਾਦੀ ਆਪ ਪਰਗਟਾਈਆ। ਕ਼ਾਗਜ਼ ਕ਼ਲਮ ਸ਼ਾਹੀ ਕਾਤਬ ਬਣ ਕੇ ਨਿਤ ਨਵਿਤ ਲੇਖਾ ਲਿਖਣਹਾਰਾ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ ਦਏ ਗਵਾਹੀਆ । ਏਥੇ ਓਥੇ ਦੋ ਜਹਾਨ ਝੁਲਾਵਣਹਾਰਾ ਸਚ ਨਿਸ਼ਾਨਾ, ਮਰਦ ਮਰਦਾਨਾ ਆਪਣਾ ਹੁਕਮ ਵਰਤਾਈਆ । ਕਲਜੁਗ ਅੰਤ ਸ੍ਰੀ ਭਗਵੰਤ ਪਾਰਬ੍ਰਹਮ ਪਤਿਪਰਮੇਸ਼ਵਰ ਜੋਤ ਸਰੂਪੀ ਪਹਿਰ ਕੇ ਬਾਣਾ, ਬਾਣੀ ਬਾਣ ਨਿਰਾਲਾ ਅਣਿਆਲਾ ਤੀਰ ਚਲਾਈਆ। ਲੱਖ
ਚੁਰਾਸੀ ਜੀਵ ਜੰਤ ਸਾਧ ਸੰਤ ਭਗਤ ਭਗਵੰਤ ਗੁਰੂ ਅਵਤਾਰ ਪੀਰ ਪੈਗ਼ੰਬਰ ਮੰਨਣਾ ਪਏ ਭਾਣਾ, ਜੋਧਾ ਸੂਰਬੀਰ ਰਾਜ ਰਾਜਾਨ, ਸੀਸ ਨਾ ਕੋਈ ਉਠਾਈਆ। ਰਾਓ ਰੰਕ ਸਾਨੀ ਦਿਸੇ ਨਾ ਕੋਇ ਰਜਵਾੜਾ, ਨੇਤਰ ਲੋਚਣ ਨੈਣ ਅੱਖ ਪਰਤਖ ਨਾ ਕੋਇ ਕਰਾਈਆ। ਹੁਕਮੇ ਅੰਦਰ ਹੁਕਮ ਵਰਤੇ ਸਚ ਨਿਰੰਕਾਰਾ, ਸਰਗੁਣ ਮੇਟ ਨਾ ਸਕੇ ਰਾਈਆ। ਤਖ਼ਤ ਨਿਵਾਸੀ ਸ਼ਾਹੋ ਸ਼ਾਬਾਸ਼ੀ ਭੂਪਤ ਭੂਪ ਹੋਏ ਉਜਿਆਰਾ, ਪਰਵਰਦਿਗਾਰ ਸਾਂਝਾ ਯਾਰ ਜਲਵਾ ਨੂਰ ਨੁਰਾਨਾ ਇਕ ਖ਼ੁਦਾਈਆ। ਚਾਰ ਕੁੰਟ ਦਹਿ ਦਿਸ਼ਾ ਵਜਾਵਣਹਾਰਾ ਇਕ ਨਗਾਰਾ, ਢੋਲ ਮਰਦੰਗ ਧੁਰ ਦਾ ਨਾਦ ਜਣਾਈਆ। ਗੀਤ ਗੋਬਿੰਦ ਗਹਿਰ ਗੰਭੀਰ ਪ੍ਰੇਮ ਪ੍ਰੀਤੀ ਅੰਦਰ ਗਾਵਣਹਾਰਾ, ਸਾਚਾ ਸੋਹਲਾ ਧੁਰ ਦਾ ਢੋਲਾ ਨਾਮ ਅਮੋਲਾ ਸੋਹੰ ਸਤਿ ਜਣਾਈਆ। ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦੱਸਣਹਾਰਾ ਇਕ ਕਿਨਾਰਾ, ਨਈਆ ਨੌਕਾ ਨਾਮ ਖੇਵਟ ਖੇਟਾ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਆਪਣਾ ਹੁਕਮ ਵਰਤਾਈਆ। ਸੰਮਤ ਕਹੇ ਮੇਰੀ ਚਲੇ ਅਵੱਲੜੀ ਚਾਲ, ਅਚਲ ਆਪਣਾ ਖੇਲ ਖਿਲਾਈਆ। ਸ੍ਰਿਸ਼ਟ ਸਬਾਈ ਦ੍ਰਿਸ਼ਟੀ ਇਸ਼ਟੀ ਵੇਖਾਂ ਹਾਲ, ਹਾਲਤ ਸਭ ਦੀ ਖੋਜ ਖੁਜਾਈਆ। ਪੰਜ ਤੱਤ ਕਾਇਆ ਮਾਟੀ ਖ਼ਾਕੀ ਸਭ ਦੇ ਸਿਰ ਤੇ ਕੂਕੇ ਕਾਲ, ਸਚ ਨਗਾਰਾ ਰਿਹਾ ਵਜਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਭਵਿਖਤਾਂ ਵਿਚ ਜਿਸ ਦਾ ਦੱਸ ਕੇ ਗਏ ਅਹਿਵਾਲ, ਚਾਰੇ ਖਾਣੀ ਚਾਰੇ ਬਾਣੀ ਦਏ ਗਵਾਹੀਆ। ਸੋ ਸਾਹਿਬ ਸਵਾਮੀ ਅੰਤਰਜਾਮੀ ਵੇਖਣਹਾਰਾ ਦੋ ਜਹਾਨ, ਨਿਰਗੁਣ ਸਰਗੁਣ ਘਟ ਭੀਤਰ ਖੋਜ ਖੁਜਾਈਆ। ਖੇਲ ਅਗੰਮਾ ਕਰੇ ਬੇਮਿਸਾਲ, ਜਿਸ ਦੀ ਮਿਸਲ ਅਸਲ ਨਾ ਕੋਇ ਸਮਝਾਈਆ। ਜਿਸ ਦਾ ਕਿਸੇ ਕੋਲੋਂ ਹਲ ਨਾ ਹੋਇਆ ਸਵਾਲ, ਜਵਾਬ ਦੇ ਨਾ ਸਕੇ ਕੋਇ ਲੋਕਾਈਆ। ਸੋ ਪੁਰਖ ਬਿਧਾਤਾ ਕਲਜੁਗ ਵੇਖ ਅੰਧੇਰੀ ਰਾਤਾ ਭਗਤ ਭਗਵਾਨ ਲਏ ਭਾਲ, ਲੱਖ ਚੁਰਾਸੀ ਵਿਚੋਂ ਖੋਜ ਖੁਜਾਈਆ। ਸੰਤ ਸੁਹੇਲਾ ਗੁਰਮੁਖ ਉਪਜਾ ਕੇ ਅਨਮੁਲੜਾ ਲਾਲ, ਕਰਨੀ ਦਾ ਕਰਤਾ ਕ਼ੀਮਤ ਆਪੇ ਪਾਈਆ। ਕਾਇਆ ਮੰਦਰ ਸਾਚਾ ਕਾਅਬਾ ਵਖਾ ਕੇ ਸਾਢੇ ਤਿੰਨ ਹੱਥ ਧਰਮਸਾਲ, ਉਚ ਮਨਾਰਾ ਹਰਿ ਨਿਰੰਕਾਰਾ ਘਰ ਘਰ ਅੰਦਰ ਦਏ ਵਡਿਆਈਆ। ਦੀਆ ਬਾਤੀ ਕਮਲਾਪਾਤੀ ਜੋਤੀ ਜੋਤ ਦੇਵੇ ਬਾਲ, ਅੰਧ ਅੰਧੇਰ ਦੇਵੇ ਮਿਟਾਈਆ। ਅਨਹਦ ਨਾਦੀ ਵਜਾ ਕੇ ਅਗੰਮੀ ਤਾਲ, ਢੋਲਕ ਛੈਣਾ ਨਾ ਕੋਇ ਖੜਕਾਈਆ। ਅੰਮ੍ਰਿਤ ਆਤਮ ਸੁਹਾ ਕੇ ਸਾਚਾ ਤਾਲ, ਨਿਝਰ ਝਿਰਨਾ ਦਏ ਝਿਰਾਈਆ। ਭਾਗ ਲਗਾ ਕੇ ਕਾਇਆ ਮਾਟੀ ਖਾਲ, ਗੁਰਮੁਖਾਂ ਵੇਖ ਵਖਾਈਆ। ਨਾਮ ਪਦਾਰਥ ਦੇ ਕੇ ਮਾਲ, ਧਨ ਦੌਲਤ ਇਕ ਸਮਝਾਈਆ। ਸੁਰਤ ਸਵਾਣੀ ਸ਼ਬਦੀ ਹਾਣੀ ਲੈ ਕੇ ਨਾਲ, ਅੰਮ੍ਰਿਤ ਜਲ ਪਾਣੀ ਠੰਡਾ ਦਏ ਪਿਆਈਆ । ਮਾਰਗ ਧੁਰ ਦਾ ਦੱਸ ਸੁਖਾਲ, ਪੌੜੀ ਪੌੜੀ ਮੰਜ਼ਲ ਮੰਜ਼ਲ ਦੇਵੇ ਪੰਧ ਮੁਕਾਈਆ। ਸਤਿ ਸਰੂਪੀ ਬਿਨ ਰੰਗ ਰੂਪੀ ਜੋਤੀ ਜਲਵਾ ਦਰਸ ਦਏ ਵਖਾਲ, ਦ੍ਰਿਸ਼ਟ ਅਨਦ੍ਰਿਸ਼ਟ ਆਪਣੀ ਧਾਰ ਜਣਾਈਆ। ਲੱਖ ਚੁਰਾਸੀ ਵਿਚੋਂ ਕਰ ਬਹਾਲ, ਜਮ ਦੀ ਫ਼ਾਂਸੀ ਦਏ ਤੁੜਾਈਆ। ਗੁਰਮੁਖ ਬਾਲੇ ਨੱਢੇ ਨੰਨ੍ਹੇ ਬੱਚੇ ਗੋਦ ਲਏ ਉਠਾਲ, ਕੂੜੀ ਕਿਰਿਆ ਦੁਰਮਤ ਮੈਲ ਦਏ ਧਵਾਈਆ। ਜੀਵਦਿਆਂ ਜਗ ਮਾਰ ਮਰਿਆਂ ਲਏ ਜਵਾਲ, ਮਰ ਜੀਵਤ ਆਪਣਾ ਰੰਗ ਰੰਗਾਈਆ। ਮਾਣ ਵਡਿਆਈ ਦੇ ਵਿਸ਼ਾਲ, ਵਿਸ਼ਵ ਇਕੋ ਘਰ ਸਮਝਾਈਆ। ਗ੍ਰਹਿ ਮੰਦਰ ਪੇਖ ਹੋਏ ਖ਼ੁਸ਼ਹਾਲ, ਸ਼ਮਅ ਦੀਪਕ ਦਏ ਬਾਲ, ਬਾਲੀ ਬੁਧਿ ਵੱਜੇ ਵਧਾਈਆ। ਜੋਤੀ ਜਲਵਾ ਨੂਰੀ ਦੇ ਜਮਾਲ, ਰਹਿਮਤ ਕਰ ਆਪ ਰਹਿਮਾਨ, ਸ੍ਰੀ ਭਗਵਾਨ ਹੋਏ ਸਹਾਈਆ। ਹਰਿ
ਸੰਮਤ ਕਹੇ ਮੈਂ ਚੜ੍ਹਿਆ ਵਿਚ ਜਹਾਨ, ਪਹਿਲੀ ਚੇਤ ਮਿਲਿਆ ਦਾਨ, ਦੋ ਜਹਾਨ ਮੇਰਾ ਜਸ ਗਾਨ, ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਵਖਿਆਨ, ਸਚਖੰਡ ਦਵਾਰੇ ਮਿਲਿਆ ਮਾਨ, ਲੋਕਮਾਤ ਝੁਲਿਆ ਸਤਿ ਨਿਸ਼ਾਨ, ਹੈਰਾਨ ਹੋਏ ਜ਼ਿਮੀਂ ਆਸਮਾਨ, ਬੇਈਮਾਨ ਬੈਠਣ ਮੁਖ ਸ਼ਰਮਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਪ੍ਰਭ ਦੇਵਣਹਾਰ ਵਡਿਆਈਆ। ਸਾਚਾ ਸੰਮਤ ਕਹੇ ਮੈਂ ਢੋਲਾ ਸੁਣੌਣਾ ਇਕ ਸਲੋਕ, ਏਕੰਕਾਰ ਦਿਤੀ ਵਡਿਆਈਆ। ਸੋ ਪੁਰਖ ਨਿਰੰਜਣ ਮਾਣੋ ਸਾਰੇ ਮੌਜ, ਹਰਿ ਪੁਰਖ ਨਿਰੰਜਣ ਮੇਲਾ ਸਹਿਜ ਸਭਾਈਆ। ਆਦਿ ਨਿਰੰਜਣ ਘਰ ਘਰ ਜਗਾਓ ਜੋਤ, ਨਿਰਗੁਣ ਨੂਰ ਹੋਵੇ ਰੁਸ਼ਨਾਈਆ। ਅਬਿਨਾਸ਼ੀ ਕਰਤੇ ਕਰੋ ਖੋਜ, ਕਾਇਆ ਮੰਦਰ ਅੰਦਰ ਪਰਦਾ ਲਓ ਉਠਾਈਆ। ਸ੍ਰੀ ਭਗਵਾਨ ਦਰਸ਼ਨ ਕਰੋ ਨੇਤਰ ਲੋਚਣ ਲੋਚ, ਲੋਚਾ ਪੂਰੀ ਮਾਤ ਕਰਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਘਰ ਸੱਜਣ ਸਵਾਮੀ ਠਾਕਰ ਲਓ ਸੋਚ, ਮਨ ਮਤਿ ਬੁਧਿ ਚਲੇ ਨਾ ਕੋਈ ਚਤੁਰਾਈਆ। ਝਗੜਾ ਮੁਕ ਜਾਏ ਲੋਕ ਪਰਲੋਕ, ਆਵਣ ਜਾਵਣ ਰਹਿਣ ਨਾ ਪਾਈਆ। ਮੰਜ਼ਲ ਚੜ੍ਹ ਕੇ ਵੇਖੋ ਸਾਚੇ ਕਿਲ੍ਹੇ ਕੋਟ, ਮਹਲ ਅਟਲ ਬਹਿ ਕੇ ਖ਼ੁਸ਼ੀ ਮਨਾਈਆ। ਜਨ ਭਗਤੋ ਕੂੜੀ ਕਿਰਿਆ ਮਨ ਵਾਸਨਾ ਤੁਹਾਨੂੰ ਕੋਈ ਨਾ ਸਕੇ ਰੋਕ, ਕਾਮ ਕਰੋਧ ਲੋਭ ਮੋਹ ਹੰਕਾਰ ਸਿਰ ਸਕੇ ਨਾ ਕੋਈ ਉਠਾਈਆ। ਸਾਹਿਬ ਸਤਿਗੁਰ ਪੁਰਖ ਬਿਧਾਤਾ ਨਾਮ ਨਗਾਰਾ ਸਚ ਲਗਾਏ ਚੋਟ, ਚੋਟੀ ਦਾ ਮਾਲਕ ਦਏ ਵਡਿਆਈਆ। ਮਿਹਰ ਨਜ਼ਰ ਨਾਲ ਅੰਦਰੋਂ ਕੱਢਕੇ ਖੋਟ, ਕੂੜੀ ਕਿਰਿਆ ਦਏ ਗਵਾਈਆ। ਹਉਮੇ ਹੰਗਤਾ ਰਹੇ ਨਾ ਰੋਗ, ਦੁਤੀਆ ਭਾਓ ਨਾ ਕੋਇ ਜਣਾਈਆ। ਆਤਮ ਪਰਮਾਤਮ ਮੇਲ ਮਿਲਾ ਕੇ ਧੁਰ ਸੰਜੋਗ, ਜਗਤ ਵਿਛੋੜਾ ਦਏ ਕਟਾਈਆ। ਮਾਣਕ ਮੋਤੀ ਨਾਮ ਅਨਮੋਲ ਚੁਗਾਏ ਚੋਗ, ਵਿਸ਼ਟਾ ਕਾਗ ਨਾ ਕੋਇ ਫੁਲਾਈਆ। ਜਨਮ ਕਰਮ ਤੋਂ ਰਹਿਤ ਕਰ ਨਿਰਦੋਸ਼, ਦੁਸ਼ਾਲਾ ਨਾਮ ਓਢਣ ਸੀਸ ਟਿਕਾਈਆ। ਪ੍ਰੇਮ ਖ਼ੁਮਾਰੀ ਅੰਦਰ ਕਰ ਮਦਹੋਸ਼, ਅੰਮ੍ਰਿਤ ਜਾਮ ਪਿਆਲਾ ਦਏ ਪਿਆਈਆ। ਮਨ ਵਾਸਨਾ ਕਰ ਖ਼ਾਮੋਸ਼, ਅੰਤਰ ਆਤਮ ਢੋਲਾ ਦਏ ਸੁਣਾਈਆ। ਜਨ ਭਗਤਾਂ ਕਦੀ ਪੋਹ ਨਾ ਸਕੇ ਲਾੜੀ ਮੌਤ, ਸ਼ਬਦ ਸ਼ਹੀਦੀ ਸਤਿਗੁਰ ਸਦ ਗੁਰਮੁਖ ਰੂਪ ਵਟਾਈਆ। ਸੰਤ ਸੱਜਣ ਕਦੇ ਨਾ ਜਾਵੇ ਔਂਤ, ਨਾਮ ਪ੍ਰੀਤੀ ਵਜਦੀ ਰਹੇ ਵਧਾਈਆ। ਸ਼ਹਿਨਸ਼ਾਹੀ ਸੰਮਤ ਕਹੇ ਮੈਂ ਚਾਰ ਵਰਨ ਚੁਕੌਣੀ ਰੌਂਸ, ਰਾਂਵਾ ਹੋ ਕੇ ਰਹਿਬਰ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਕਰ ਕਰ ਹਿਤ ਆਪਣੀ ਕਾਰ ਕਮਾਈਆ। ਪ੍ਰਭ ਸੰਮਤ ਕਹੇ ਮੈਂ ਸਭ ਦਾ ਲੋੜਾਂ ਭਲਾ, ਹਰਿਜਨ ਭਾਲਾਂ ਥਾਉਂ ਥਾਈਂਆ। ਅਬਿਨਾਸ਼ੀ ਕਰਤਾ ਮਿਲਾਵਾਂ ਸੁਲਹਕੁਲਾ, ਕੁਲ ਮਾਲਕ ਬੇਪਰਵਾਹੀਆ। ਜੋ ਆਦਿ ਜੁਗਾਦਿ ਲਹਿਣਾ ਦੇਣਾ ਸਭ ਦਾ ਕਦੇ ਨਾ ਭੁੱਲਾ, ਅਭੁਲ ਇਕੋ ਇਕ ਅਖਵਾਈਆ। ਜੋ ਭਾਗ ਲਗਾਵਣਹਾਰਾ ਸਾਢੇ ਤਿੰਨ ਹੱਥ ਮਾਟੀ ਕੁੱਲਾ, ਕਾਇਆ ਗੜ੍ਹ ਬੰਕ ਦਏ ਵਡਿਆਈਆ। ਨਾਮ ਭੰਡਾਰਾ ਵਰਤਾਵਣਹਾਰਾ ਸਦਾ ਅਨਮੁੱਲਾ, ਜੁਗ ਚੌਕੜੀ ਗੁਰਮੁਖਾਂ ਝੋਲੀ ਪਾਈਆ। ਜਿਸ ਦਾ ਫਲ ਦੋ ਜਹਾਨ ਕਦੇ ਨਾ ਹੁੱਲਾ, ਅੰਮ੍ਰਿਤ ਰਸ ਰਿਹਾ ਚਖਾਈਆ। ਸਚ ਦਵਾਰਾ ਲੋਕਮਾਤ ਜਿਸ ਦਾ ਖੁਲ੍ਹਾ, ਖ਼ਾਲਸ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਦਰ ਮੰਦਰ ਇਕ ਦ੍ਰਿੜਾਈਆ। ਹਰਿ ਸੰਮਤ ਕਹੇ ਮੈਂ ਖੋਲ੍ਹਣਾ ਪੜਦਾ, ਦੂਈ ਦਵੈਤ ਦੇਣੀ ਮਿਟਾਈਆ। ਭੇਵ ਖੁਲ੍ਹੌਣਾ ਸਾਚੇ ਹਰਿ ਦਾ, ਜੋ ਹਰ ਘਟ ਰਿਹਾ ਸਮਾਈਆ। ਜਨ ਭਗਤਾਂ ਮੇਲ ਮਿਲੌਣਾ ਨਰਾਇਣ ਨਰ ਦਾ, ਜੋ ਨਾਰੀ ਪੁਰਖ ਦੋਵੇਂ ਲਏ
ਪਰਨਾਈਆ। ਮਿਹਰਵਾਨ ਦ੍ਰਿੜੌਣਾ ਕਰਨੀ ਕਰਦਾ, ਕਿਰਪਾ ਨਿਧਾਨ ਹੋਏ ਸਹਾਈਆ। ਦਰਵਾਜ਼ਾ ਖੁਲ੍ਹੌਣਾ ਘਰ ਥਿਰ ਦਾ, ਜਿਥੇ ਸ਼ਬਦੀ ਵਜਦੀ ਰਹੇ ਵਧਾਈਆ। ਗੁਲਸ਼ਨ ਅੰਦਰ ਗੁੰਚਾ ਵਖੌਣਾ ਖਿਲਦਾ, ਪੱਤ ਟਹਿਣੀ ਵੇਖ ਮਹਿਕਾਈਆ। ਜਿਨ੍ਹਾਂ ਦਾ ਲਹਿਣਾ ਦੇਣਾ ਪੂਰਬ ਜਨਮ ਦੇਰ ਦਾ, ਤਿਨ੍ਹਾਂ ਝੋਲੀ ਦਏ ਭਰਾਈਆ। ਲੇਖਾ ਮੁਕਾਵੇ ਕਲਜੁਗ ਕੂੜੀ ਕਿਰਿਆ ਉਲਟੇ ਗੇੜ ਦਾ, ਗੇੜਾ ਹੁਕਮੇਂ ਵਿਚ ਭਵਾਈਆ। ਲਹਿਣਾ ਦੇਣਾ ਹਕ ਹਕ਼ੀਕ਼ਤ ਵਿਚੋਂ ਨਿਬੇੜਦਾ, ਦੂਜੀ ਵੰਡ ਨਾ ਕੋਇ ਵੰਡਾਈਆ। ਜਿਸ ਵੇਲੇ ਪ੍ਰਭੂ ਭੰਡਾਰਾ ਖੋਲ੍ਹੇ ਮੁਹੱਬਤ ਮਿਹਰ ਦਾ, ਭਗਤ ਸੁਹੇਲੇ ਸੂਫ਼ੀ ਫ਼ਕੀਰ ਲਏ ਪਰਗਟਾਈਆ। ਹੁਕਮ ਵਰਤੇ ਪੁਰਖ ਅਕਾਲ ਇਕੋ ਅਗੰਮੀ ਸ਼ੇਰ ਦਾ, ਜੋ ਸ਼ਰਅ ਵਿਚੋਂ ਸ਼ਰਅ ਦਏ ਬਦਲਾਈਆ। ਜੋ ਦੀਨ ਮਜ਼੍ਹਬ ਜਾਤ ਪਾਤ ਊਚ ਨੀਚ ਲੇਖਾ ਨਬੇੜਦਾ, ਆਤਮ ਪਰਮਾਤਮ ਮਾਨੁਖ ਮਾਨਵ ਮਾਣਸ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਾ ਹੁਕਮ ਇਕ ਵਰਤਾਈਆ। ਹਰਿ ਸੰਮਤ ਕਹੇ ਮੈਂ ਸਚ ਖੁਲ੍ਹੌਣੀ ਅੱਖ, ਆਖ਼ਰ ਦਿਆਂ ਜਣਾਈਆ। ਨਿਰਗੁਣ ਰੂਪ ਪਰਗਟੌਣਾ ਪ੍ਰਭੂ ਸਚ ਪਰਤਖ, ਪਤਿਪਰਮੇਸ਼ਵਰ ਬੇਪਰਵਾਹੀਆ। ਭਗਤ ਜਨ ਭਗਵਾਨ ਕਰਨੇ ਵਖ, ਧੁਰ ਦੀ ਧਾਰ ਸਮਝਾਈਆ। ਦੋਹਾਂ ਮਿਲ ਕੇ ਇਕ ਦੂਜੇ ਦਾ ਗੌਣਾ ਜਸ, ਤੂੰ ਮੇਰਾ ਮੈਂ ਤੇਰਾ ਢੋਲਾ ਸੋਹੰ ਇਕ ਦ੍ਰਿੜਾਈਆ। ਗੁਰ ਗੋਬਿੰਦ ਅੰਤਮ ਵਾਰ ਗਿਆ ਦੱਸ, ਸਾਚਾ ਭੱਥਾ ਤੀਰ ਕਮਾਨ ਧਰਮ ਨਿਸ਼ਾਨ ਇਕ ਵਖਾਈਆ। ਚਾਰ ਕੁੰਟ ਦਹਿ ਦਿਸ਼ਾ ਭਾਂਡੇ ਕੂੜੇ ਹੋਣੇ ਸਖ, ਵਸਤ ਹੱਥ ਨਜ਼ਰ ਕੋਇ ਨਾ ਆਈਆ । ਜੂਠ ਝੂਠ ਖੇੜਾ ਹੋਣਾ ਭਠ, ਸਚ ਭਠਿਆਲਾ ਭਠ ਰਿਹਾ ਤਪਾਈਆ। ਪਤਿਪਰਮੇਸ਼ਵਰ ਪਾਰਬ੍ਰਹਮ ਪਰਵਰਦਿਗਾਰ ਨਿਰਗੁਣ ਧਾਰ ਹੋਣਾ ਪਰਗਟ, ਪਰਗਟ ਹੋ ਕੇ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਸਰਨ ਸਰਨਾਈ ਰਹੇ ਢਠ, ਮਸਤਕ ਟਿੱਕਾ ਧੂੜੀ ਖ਼ਾਕ ਰਮਾਈਆ। ਮਣਕਾ ਮਣਕਾ ਮਾਲਾ ਮਾਲਾ ਜਿਸ ਦਾ ਨਾਮ ਰਹੇ ਰਟ, ਪੂਜਾ ਪਾਠ ਸਿਮਰਨ ਜੋਗ ਅਭਿਆਸ ਰਹੇ ਜਣਾਈਆ। ਜਿਸ ਦੀ ਖੋਜ ਅੰਦਰ ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਰਹੇ ਨਠ, ਸਮੁੰਦ ਸਾਗਰ ਤੀਰਥ ਤਟ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਕਰਨੀ ਵੇਖ ਵਖਾਈਆ। ਸਾਚਾ ਸੰਮਤ ਕਹੇ ਮੈਂ ਦੇਣੀ ਇਕ ਸਿੰਮਤ, ਮਨਮਤ ਦੇਣੀ ਗਵਾਈਆ। ਸਭ ਦਾ ਚੋਲਾ ਕਾਇਆ ਪੰਜ ਤਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਜੋੜ ਜੁੜਾਈਆ। ਸਭ ਦੇ ਅੰਤਰ ਇਕੋ ਨੂਰ ਜੋਤ ਪਰਕਾਸ਼, ਆਤਮ ਪਰਮਾਤਮ ਦਿਤਾ ਟਿਕਾਈਆ। ਸਭ ਦੇ ਅੰਦਰ ਇਕੋ ਰੂਪ ਪਵਣ ਸਵਾਸ, ਦਿਵਸ ਰੈਣ ਚਲੇ ਵਾਹੋ ਦਾਹੀਆ। ਸਭ ਦਾ ਇਕੋ ਜਿਹਾ ਲਹੂ ਮਿਝ ਹੱਡ ਨਾੜੀ ਮਾਸ, ਰੰਗ ਰੰਗਾਂ ਨਾਲ ਮੇਲ ਮਿਲਾਈਆ। ਸਭ ਦੇ ਅੰਦਰ ਇਕੋ ਕਾਹਨ ਸਾਚੀ ਗੋਪੀ ਨਾਲ ਮਿਲ ਕੇ ਪਾਵੇ ਰਾਸ, ਬੰਸਰੀ ਧੁਰ ਦੀ ਇਕ ਸੁਣਾਈਆ। ਸਭ ਦੇ ਅੰਤਰ ਇਕੋ ਰਾਮ ਸੁਹੇਲਾ ਵਸੇ ਪਾਸ, ਸੀਤਾ ਸੁਰਤੀ ਲਏ ਪਰਨਾਈਆ। ਸਭ ਦੇ ਅੰਤਰ ਇਕੋ ਪਰਗਟਾਵਣਹਾਰਾ ਖ਼ਾਹਿਸ਼, ਆਸ਼ਾ ਧੁਰ ਦੀ ਨਾਲ ਮਿਲਾਈਆ। ਸਭ ਦੇ ਅੰਦਰ ਇਕੋ ਵਜਾਵਣਹਾਰ ਰਬਾਬ, ਬਿਨ ਤੰਦੀ ਤੰਦ ਸਤਾਰ ਰਿਹਾ ਹਿਲਾਈਆ। ਸਭ ਦੇ ਅੰਦਰ ਮਾਲਕ ਇਕ ਅਹਿਬਾਬ, ਜੋ ਮੁਹੱਬਤ ਵਿਚ ਸਮਾਈਆ। ਸਭ ਦੇ ਅੰਦਰ ਇਕੋ ਮੱਕਾ ਕਾਇਆ ਕਾਅਬ, ਕਾਅਬਾ ਧੁਰ ਦਾ ਰਿਹਾ ਉਪਜਾਈਆ। ਸਭ ਦੇ ਅੰਦਰ ਸਚ ਸੁਹੰਜਣੀ ਇਕ ਮਹਿਰਾਬ, ਜਿਸ ਦੇ ਉਹਲੇ ਮਹਿਬੂਬ ਬੈਠਾ ਸੋਭਾ ਪਾਈਆ। ਸਭ ਦੇ ਅੰਦਰ ਇਕੋ ਧੁਨ ਆਤਮਕ ਆਵਾਜ਼,
ਜੋ ਦਿਵਸ ਰੈਣ ਨਗ਼ਮਾ ਨਾਮ ਰਹੀ ਸੁਣਾਈਆ। ਸਭ ਦੇ ਅੰਦਰ ਇਕੋ ਓਸ ਦਾ ਡੂੰਘਾ ਰਾਜ਼, ਜਿਸ ਦੇ ਪਿਛੇ ਪੂਜਾ ਪਾਠ ਨਿਮਾਜ਼ ਦਿਤੀ ਪੜ੍ਹਾਈਆ। ਸਭ ਦੇ ਅੰਦਰ ਇਕੋ ਪਰਮਾਤਮਾ ਆਤਮਾ ਰੂਪ ਹੋ ਕੇ ਵਸੇ ਆਪ, ਦੂਜਾ ਨਜ਼ਰ ਕੋਇ ਨਾ ਆਈਆ । ਸਭ ਦੇ ਅੰਦਰ ਇਕੋ ਸਿਮਰਨ ਪੂਜਾ ਪਾਠ, ਇਕੋ ਢੋਲਾ ਸੋਹਲਾ ਬਣ ਵਿਚੋਲਾ ਦਏ ਜਣਾਈਆ। ਸਭ ਦੇ ਅੰਦਰ ਇਕੋ ਮੰਜ਼ਲ ਇਕੋ ਘਾਟ, ਇਕੋ ਪਤਣ ਬੈਠਾ ਬੇਪਰਵਾਹੀਆ। ਸਭ ਦੇ ਅੰਦਰ ਇਕੋ ਆਤਮ ਸੇਜਾ ਸੁਹੰਜਣੀ ਖਾਟ, ਜਿਥੇ ਵਸੇ ਪੁਰਖ ਅਬਿਨਾਸ਼, ਜੋਤੀ ਜਾਤਾ ਕਰ ਪਰਕਾਸ਼, ਨੂਰੋ ਨੂਰ ਨੂਰ ਸਮਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਜਨ ਭਗਤਾਂ ਅੰਦਰ ਚਾੜ੍ਹੇ ਸਚੀ ਪਰਭਾਤ, ਸੰਧਿਆ ਰੂਪ ਨਾ ਕੋਇ ਵਟਾਈਆ। ਗੁਰ ਅਵਤਾਰ ਪੈਗ਼ੰਬਰ ਜੋ ਗਏ ਆਖ, ਧੁਰ ਫ਼ਰਮਾਨ ਸਮਝਾਈਆ। ਸੋ ਪੂਰਬ ਪੂਰਾ ਕਰਾਏ ਸਾਖ਼ਿਆਤ, ਜਗਤ ਲੁਗਾਤ ਸਕੇ ਨਾ ਕੋਇ ਦ੍ਰਿੜਾਈਆ । ਭੇਵ ਅਭੇਦਾ ਖੋਲ੍ਹੇ ਨਾਲ ਵਜ਼ਾਹਤ, ਵਾਂਝੇ ਕਰ ਕੇ ਦਏ ਸਮਝਾਈਆ। ਅਗੇ ਸਭ ਦੀ ਸਚ ਧਰਮ ਦੀ ਬਣੌਣੀ ਇਕ ਜਮਾਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਰੰਗ ਰੰਗਾਈਆ। ਪ੍ਰਭ ਦਾ ਢੋਲਾ ਸ੍ਰਿਸ਼ਟੀ ਨੇ ਮਿਲ ਕੇ ਲੈਣਾ ਆਖ, ਇਸ਼ਟ ਦ੍ਰਿਸ਼ਟ ਇਕ ਸਮਝਾਈਆ। ਨਾਮ ਨਿਧਾਨ ਲੈਣਾ ਵਾਚ, ਧੁਰ ਦਾ ਮੰਤਵ ਇਕ ਸਮਝਾਈਆ। ਜਿਸ ਭਾਗ ਲਗੌਣਾ ਕਾਇਆ ਮਾਟੀ ਕਾਚ, ਕੱਚ ਕੰਚਨ ਦਏ ਬਣਾਈਆ। ਸੋ ਕਲਜੁਗ ਅੰਤਮ ਲਹਿਣਾ ਦੇਣ ਮੁਕਾਏ ਹਿਸਾਬ, ਲੇਖਾ ਧੁਰ ਦਾ ਖੋਜ ਖੁਜਾਈਆ। ਅਗੇ ਸਤਿਜੁਗ ਬਖ਼ਸ਼ ਕੇ ਧਰਮ ਦਾ ਰਾਜ, ਧਰਮ ਦਵਾਰੇ ਦਏ ਵਡਿਆਈਆ । ਸਚ ਮੁਹੱਬਤ ਦੇ ਕਰ ਸਰਬ ਮੁਹਤਾਜ, ਲੋੜਵੰਦ ਪ੍ਰਭ ਆਪ ਅਖਵਾਈਆ। ਗ੍ਰਹਿ ਮੰਦਰ ਅੰਦਰ ਘਰ ਸਵਾਮੀ ਮਿਲੇ ਆਪ, ਵਡ ਪਰਤਾਪ ਦਏ ਵਖਾਈਆ। ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਸੱਤ ਦੀਪ ਬ੍ਰਹਿਮੰਡਾਂ ਖੰਡਾਂ ਸਤਿਜੁਗ ਤੇਰੇ ਅੰਦਰ ਸੋਹੰ ਸਭ ਨੇ ਕਰਨਾ ਜਾਪ, ਇਕੋ ਢੋਲਾ ਲੈਣਾ ਗਾਈਆ। ਪੁਰਖ ਅਕਾਲ ਮੰਨਣਾ ਬਾਪ, ਇਕੋ ਨਜ਼ਰੀ ਆਏ ਪਿਤਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਨੂਰ ਜੋਤ ਪਰਕਾਸ਼, ਪੰਜ ਤਤ ਵਜੂਦ ਜਗਤ ਨਾ ਕੋਇ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੇ ਪੂਰੇ ਕਰੇ ਖ਼ੁਆਬ, ਸਜਦਿਆਂ ਵਿਚ ਦੱਸੇ ਅਦਾਬ, ਕਲਮਿਆਂ ਵਿਚ ਮਿਲੇ ਜਨਾਬ, ਦੋ ਦੋਆਬ ਆਬਰੂ ਦਏ ਜਣਾਈਆ।
੩ ਜੇਠ ਸ਼ਹਿਨਸ਼ਾਹੀ ਸੰਮਤ ੧ ਛੀਨੋ ਤੋਂ ਮਾਨਾਂਵਾਲੇ ਔਂਦੇ ਸਮੇਂ ਭਾਗ ਸਿੰਘ ਦੇ ਨਵਿਤ ਜ਼ਿਲਾ ਅੰਮ੍ਰਿਤਸਰ
ਸੀਤਾ ਤਕਿਆ ਭਿਖਾਰੀ ਗ਼ਰੀਬ, ਦਰਵੇਸ਼ ਦਰਦ ਖ਼ੁਦਾਈਆ। ਮਿੰਨਤ ਕਰ ਕੇ ਕਿਹਾ ਬਾਲਮੀਕ, ਰਿਸ਼ੀ ਵੇਖ ਪ੍ਰਭ ਦੀ ਬੇਪਰਵਾਹੀਆ। ਜਿਹੜੇ ਉਹਨੂੰ ਰਹੇ ਉਡੀਕ, ਉਹਨਾਂ ਤੋਂ ਬੈਠਾ ਮੁਖ ਛੁਪਾਈਆ। ਜਿਹੜੇ ਮੰਗਦੇ ਸਚ ਪ੍ਰੀਤ, ਪ੍ਰੀਤਮ ਪਰਦੇ ਅੰਦਰ ਪਰਦਾ ਲਾਈਆ। ਮੈਨੂੰ ਅੰਦਰੋਂ ਇਸ ਦੀ ਸਾਫ਼ ਦਿਸੇ ਨੀਤ, ਜੋ ਭੁੱਖਾ ਨੰਗਾ ਮਿਲਿਆ ਚਾਈਂ ਚਾਈਂਆ। ਓਸ ਓਸੇ ਵੇਲੇ ਸੀਤਾ ਰਾਮ ਦਾ ਗਾ ਕੇ ਗੀਤ, ਸਾਚਾ ਨਾਅਰਾ ਦਿਤਾ ਲਗਾਈਆ। ਬਾਲਮੀਕ ਪੁਛਿਆ ਕਿਹਨੂੰ ਰਿਹਾ ਉਡੀਕ, ਕਿਸ ਦਾ ਧਿਆਨ ਲਗਾਈਆ। ਓਸ ਕਿਹਾ ਇਸ ਦੀ ਕੌਣ ਕਰੇ ਤਸਦੀਕ਼, ਸ਼ਹਾਦਤ ਦੇਵੇ ਭੁਗਤਾਈਆ। ਸੀਤਾ ਕਿਹਾ ਜਿਹੜਾ ਸਭ ਦਾ ਪਿਆਰਾ ਮੀਤ, ਮਿਤਰ ਇਕ ਅਖਵਾਈਆ । ਓਸ ਮਾਰ ਕੇ ਆਪਣੀ ਉਂਗਲੀ
ਨਾਲ ਲੀਕ, ਲਾਇਨ ਦਿਤੀ ਲਗਾਈਆ। ਤੁਸੀਂ ਦੋਵੇਂ ਮਿਲ ਕੇ ਮੇਰੀ ਇਹ ਨਾਮ ਦੀ ਕਰੋ ਵਸੀਹਤ, ਦੋ ਲਾਈਨਾਂ ਨਾਲ ਮਿਲਾਈਆ। ਭੇਦ ਖੋਲ੍ਹੋ ਸਚ ਅਸਲੀਅਤ, ਅਸਲ ਦੇਣਾ ਦ੍ਰਿੜਾਈਆ। ਬਾਲਮੀਕ ਕਿਹਾ ਓਸੇ ਦੀ ਇਕ ਅਹਨੀਅਤ, ਅਹਿਮਕ ਲੇਖੇ ਪਾਈਆ। ਦੋ ਜਹਾਨ ਜਿਸ ਦੀ ਮਲਕੀਅਤ, ਮਾਲਕ ਬੇਪਰਵਾਹੀਆ। ਸਭ ਦੀ ਜਾਨਣਹਾਰਾ ਤਬੀਅਤ, ਤਬਅ ਵੇਖ ਵਖਾਈਆ। ਬਾਲਮੀਕ ਸੀਤਾ ਕਹੇ ਅਸੀਂ ਦਈਏ ਸਚ ਨਸੀਅਤ, ਧੁਰ ਦੀ ਧਾਰ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਗ਼ਰੀਬ ਨਿਮਾਣਾ ਵੇਖ ਕੇ ਤਿੰਨ ਲਕੀਰ, ਤਿੰਨੇ ਨੇਤਰ ਨੈਣ ਉਠਾਈਆ। ਭਗਤ ਨਾਲ ਭਗਵਾਨ ਦੀ ਵੇਖੀ ਤਸਵੀਰ, ਸ਼ਾਹ ਨਾਲ ਵਜ਼ੀਰ ਸੀਤਾ ਨਜ਼ਰੀ ਆਈਆ। ਓਧਰੋਂ ਘਤ ਕੇ ਹੋਰ ਵਹੀਰ, ਤਿੰਨ ਸਾਥੀ ਪੰਧ ਮੁਕਾਈਆ। ਜਿਨ੍ਹਾਂ ਵਿਚੋਂ ਦੋ ਅਮੀਰ, ਇਕ ਫ਼ਕੀਰਾਂ ਦਾ ਫ਼ਕੀਰ, ਫ਼ਾਕਿਆਂ ਵਿਚ ਝਟ ਲੰਘਾਈਆ । ਓਹਨਾਂ ਦੀ ਓਥੇ ਆ ਕੇ ਬਦਲ ਗਈ ਤਾਅਸੀਰ, ਬਾਲਮੀਕ ਵੇਖ ਖ਼ੁਸ਼ੀ ਮਨਾਈਆ। ਸੀਤਾ ਕਿਹਾ ਲਾਡਲੇ ਮੇਰੇ ਵੀਰ, ਪ੍ਰੇਮੀ ਪਿਆਰੇ ਰੰਗ ਰੰਗਾਈਆ। ਸਾਰੇ ਅੰਦਰੋਂ ਆਪਣੀ ਵੇਖੋ ਜ਼ਮੀਰ, ਨਿਜ ਧਿਆਨ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਬੇਪਰਵਾਹੀਆ। ਫ਼ੱਕਰ ਗ਼ਰੀਬ ਕਿਹਾ ਮੈਂ ਵੇਖਿਆ ਮਾਰ ਧਿਆਨ, ਅੰਦਰ ਅੰਦਰ ਖੋਜ ਖੁਜਾਈਆ। ਮੈਨੂੰ ਤੱਤਾਂ ਵਾਲਾ ਨਜ਼ਰੀ ਆਇਆ ਰਾਮ, ਜੋ ਦਸਰਥ ਬੇਟਾ ਜਗਤ ਵਡਿਆਈਆ। ਓਸ ਪਿਆਰ ਨਾਲ ਸੰਦੇਸ਼ਾ ਦਿਤਾ ਪੈਗ਼ਾਮ, ਹੁਕਮ ਸਚ ਜਣਾਈਆ। ਅਗਲਾ ਅਗੰਮ ਦੇਵਾਂ ਗਿਆਨ, ਬਿਨ ਅੱਖਰਾਂ ਕਰ ਪੜ੍ਹਾਈਆ। ਰਾਮ ਕਿਹਾ ਜਿਸ ਵੇਲੇ ਮੇਰਾ ਰਾਮ ਆਵੇ ਸ੍ਰੀ ਭਗਵਾਨ, ਨਿਰਗੁਣ ਰੂਪ ਸਤਿ ਸਰੂਪ ਸਹਿਜ ਸੁਖਦਾਈਆ। ਤੇਰਾ ਲਹਿਣਾ ਲੇਖਾ ਚੁਕਾਏ ਆਣ, ਕਲਜੁਗ ਅੰਤਮ ਵੱਜੇ ਵਧਾਈਆ। ਹਸ ਕੇ ਬਾਲਮੀਕ ਕਿਹਾ ਕੌਣ ਭੂਮਿਕਾ ਕੌਣ ਅਸਥਾਨ, ਸ਼ਬਦੀ ਰਾਮ ਦੇ ਦ੍ਰਿੜਾਈਆ। ਸੀਤਾ ਕਿਹਾ ਤਿੰਨਾਂ ਲੀਕਾਂ ਦਾ ਨਿਸ਼ਾਨ, ਪ੍ਰਭ ਤਰੀਕਾ ਦਿਤਾ ਸਮਝਾਈਆ। ਤਿੰਨੇ ਦੂਜੇ ਸਾਥੀ ਹੋਰ ਮਹਿਮਾਨ, ਜਿਹੜੇ ਚਲਦੇ ਰਾਹੀ ਪੰਧ ਮੁਕਾਈਆ। ਓਧਰੋਂ ਆਇਆ ਅਗੰਮੀ ਫ਼ਰਮਾਨ, ਸਚ ਸੰਦੇਸ਼ਾ ਦਿਤਾ ਸਮਝਾਈਆ। ਦੇਵਣਹਾਰਾ ਦਾਤਾ ਦਇਆਵਾਨ, ਜੁਗ ਚੌਕੜੀ ਵੇਖ ਵਖਾਈਆ। ਬਾਲਮੀਕ ਕਿਹਾ ਕਰ ਪਰਨਾਮ, ਨਮੋ ਨਮੋ ਸੀਸ ਝੁਕਾਈਆ। ਸੀਤਾ ਕਹੇ ਹੋਣਾ ਨਾ ਪਏ ਹੈਰਾਨ, ਇਨਸਾਨ ਸਮਝ ਸਕੇ ਕੋਇ ਨਾ ਰਾਈਆ। ਪੁਰਖ ਅਕਾਲ ਕਿਹਾ ਮੈਂ ਸਭ ਦਾ ਜਾਣੀਜਾਣ, ਜੁਗ ਚੌਕੜੀ ਲੇਖਾ ਦਿਆਂ ਮੁਕਾਈਆ। ਇਸੇ ਭੁੱਖੇ ਨੰਗੇ ਗ਼ਰੀਬ ਨੂੰ ਮਾਣਸ ਜਨਮ ਦੇ ਕੇ ਵਿਚ ਜਹਾਨ, ਕਰਮ ਆਪਣੇ ਨਾਲ ਬੰਧਾਈਆ। ਜਿਸ ਵੇਲੇ ਸਮਾਂ ਪਹੁੰਚਿਆ ਆਣ, ਦਇਆਵਾਨ ਦਇਆ ਕਮਾਈਆ। ਇਹੋ ਭੂਮਿਕਾ ਇਹੋ ਧਰਤੀ ਇਹੋ ਹੋਵੇ ਅਸਥਾਨ, ਇਸੇ ਦਾ ਇਸੇ ਧਾਮ ਮੇਲਾ ਲਏ ਮਿਲਾਈਆ। ਫ਼ੱਕਰ ਕਿਹਾ ਤੇਰੀ ਕਿਵੇਂ ਹੋਵੇ ਪਹਿਚਾਨ, ਰੂਪ ਰੰਗ ਦੇ ਸਮਝਾਈਆ। ਹੁਕਮੇਂ ਅੰਦਰ ਦੱਸਿਆ ਤੂੰ ਭਗਤ ਤੇ ਮੈਂ ਭਗਵਾਨ, ਤੇਰਾ ਮੇਰਾ ਸਚ ਨਿਸ਼ਾਨ ਵੇਖ ਵਖਾਣਾ ਚਾਈਂ ਚਾਈਂਆ। ਪਾਰਬ੍ਰਹਮ ਬਾਲਾ ਨਹੀਂ ਕੋਈ ਅੰਞਾਣ, ਜਾਨਣਹਾਰਾ ਦੋ ਜਹਾਨ, ਜੁਗ ਚੌਕੜੀ ਲੇਖਾ ਵੇਖ ਵਖਾਈਆ। ਪੂਰਬ ਲਹਿਣਾ ਲਿਆ ਪਹਿਚਾਣ, ਸਾਚਾ ਮੇਲ ਮਿਲਾਇਆ ਆਣ, ਮਿਹਰ ਨਜ਼ਰ ਨਜ਼ਰ ਉਠਾਈਆ । ਭਾਗ ਸਿੰਘ ਤੇਰੇ ਪਿਛਲੇ ਭਾਗ ਦਾ ਹਿੱਸਾ ਝੋਲੀ ਪਾਇਆ ਆਣ, ਅਗੇ ਚਰਨ ਪ੍ਰੀਤੀ ਦੇਵੇ ਮਾਣ, ਕਿਰਪਾ ਕਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਨ ਆਪਣਾ ਰੰਗ ਰੰਗਾਈਆ।
੩ ਜੇਠ ਸ਼ਹਿਨਸ਼ਾਹੀ ਸੰਮਤ ੧ ਨਾਜਰ ਸਿੰਘ ਦੇ ਗ੍ਰਹਿ ਮਾਨਾਂਵਾਲਾ ਜ਼ਿਲਾ ਅੰਮ੍ਰਿਤਸਰ
ਸਾਚਾ ਸੰਮਤ ਕਹੇ ਮੈਂ ਮੰਗੀ ਧੁਰ ਦੀ ਮੰਗ, ਸਚਖੰਡ ਦਵਾਰੇ ਆਪਣੀ ਝੋਲੀ ਡਾਹੀਆ। ਪੁਰਖ ਅਕਾਲ ਦੀਨ ਦਿਆਲ ਸਦਾ ਬਖ਼ਸ਼ੰਦ, ਮਿਹਰਵਾਨ ਮਹਿਬੂਬ ਪਰਵਰਦਿਗਾਰ ਮੁਹੱਬਤ ਝੋਲੀ ਦੇਣੀ ਪਾਈਆ। ਸਤਿ ਸਚ ਪ੍ਰੀਤ ਦੇਣਾ ਇਕ ਅਨੰਦ, ਸਤਿ ਸਤਿਵਾਦੀ ਤੇਰੀ ਓਟ ਤਕਾਈਆ । ਲੋਕਮਾਤ ਜਨ ਭਗਤ ਬਣੌਣਾ ਸਾਚਾ ਸੰਗ, ਸੰਤ ਸੁਹੇਲੇ ਜੋੜ ਜੁੜਾਈਆ। ਗੁਰਮੁਖਾਂ ਦੇ ਅੰਦਰ ਨਾਮ ਖ਼ੁਮਾਰੀ ਚਾੜ੍ਹਾ ਰੰਗ, ਗੁਰਸਿਖਾਂ ਵੱਜੇ ਸਚ ਵਧਾਈਆ। ਆਤਮ ਸੇਜਾ ਸੋਹਣੀ ਵੇਖਾਂ ਸੇਜ ਪਲੰਘ, ਜਿਸ ਦਾ ਪਾਵਾ ਚੂਲ ਨਜ਼ਰ ਕੋਇ ਨਾ ਆਈਆ। ਬ੍ਰਹਮ ਬ੍ਰਹਿਮਾਦੀ ਪਿਆਰਿਆਂ ਅੰਦਰ ਤੇਰਾ ਵਜਦਾ ਵੇਖਾਂ ਮਰਦੰਗ, ਅਨਹਦ ਨਾਦੀ ਨਾਦ ਜਣਾਈਆ। ਜਨਮ ਕਰਮ ਦੀ ਵਿਛੜੀ ਆਤਮ ਪਰਮਾਤਮ ਪੌਣੀ ਗੰਢ, ਅੰਦਰ ਬਾਹਰ ਰਹੇ ਨਾ ਕੋਇ ਜੁਦਾਈਆ। ਅੰਮ੍ਰਿਤ ਮੇਘ ਬਰਸ ਕੇ ਪੌਣੀ ਠੰਡ, ਕੂੜੀ ਕਿਰਿਆ ਕਲਜੁਗ ਅਗਨੀ ਦੇਣੀ ਬੁਝਾਈਆ। ਦੂਈ ਦਵੈਤੀ ਸ਼ਰਅ ਸ਼ਰਾਇਤੀ ਪਰਦਾ ਲਾਹ ਕੇ ਭੇਵ ਖੁਲ੍ਹੌਣਾ ਹੰ ਬ੍ਰਹਮ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਸਚ ਸਰਨਾਈਆ। ਨਿਹਕਰਮੀ ਹੋ ਕੇ ਨਿਰਗੁਣ ਸਰਗੁਣ ਵੇਖਣਾ ਕਰਮ, ਕੂੜੀ ਕਿਰਿਆ ਡੇਰਾ ਢਾਹੀਆ। ਗੁਰਮੁਖਾਂ ਲੇਖੇ ਲੌਣਾ ਮਾਨਸ ਜਨਮ, ਜ਼ਾਤੀ ਪਾਤੀ ਪੰਧ ਮੁਕਾਈਆ। ਸਚਾ ਬਖ਼ਸ਼ਣਾ ਧੁਰ ਦਾ ਚਰਨ, ਧੂੜੀ ਟਿੱਕਾ ਮਸਤਕ ਖ਼ਾਕ ਰਮਾਈਆ। ਨੇਤਰ ਖੋਲ੍ਹਣਾ ਹਰਨ ਫਰਨ, ਗਿਆਨ ਨੇਤਰ ਚਮਕ ਚਮਕਾਈਆ। ਭਗਤ ਸੁਹੇਲੇ ਤੇਰੀ ਮੰਜ਼ਲ ਚੜ੍ਹਨ, ਜਗਤ ਮਜ਼ਲ ਰਹੇ ਨਾ ਰਾਈਆ। ਸੱਜਣ ਮੀਤ ਮੁਰਾਰ ਤੇਰਾ ਢੋਲਾ ਪੜ੍ਹਨ, ਤੂੰ ਮੇਰਾ ਮੈਂ ਤੇਰਾ ਸੋਹੰ ਰੂਪ ਸਰਬ ਸਮਾਈਆ। ਸਚ ਦਰਬਾਰੇ ਹਰਿ ਨਿਰੰਕਾਰੇ ਤੇਰੇ ਖੜਨ, ਅਧਵਿਚਕਾਰ ਨਾ ਕੋਇ ਅਟਕਾਈਆ। ਨਿਤ ਨਵਿਤ ਬਿਨ ਅੱਖਾਂ ਦਰਸ਼ਨ ਤੇਰਾ ਕਰਨ, ਸਵੱਛ ਸਰੂਪੀ ਰੂਪ ਲੈਣਾ ਪਰਗਟਾਈਆ। ਮਰਨ ਤੋਂ ਪਹਿਲਾਂ ਦੇਣਾ ਸਚਾ ਮਰਨ, ਜੀਵਣ ਵਿਚੋਂ ਜੀਵਣ ਦੇਣਾ ਬਦਲਾਈਆ। ਸਾਹਿਬ ਸਮਰਥ ਸਵਾਮੀ ਹਰਿਜਨ ਸਾਚੇ ਸਾਚੀ ਤਰਨੀ ਤਰਨ, ਜਗਤ ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਇਕੋ ਪਾਰਬ੍ਰਹਮ ਪਤਿਪਰਮੇਸ਼ਵਰ ਤੇਰਾ ਪੱਲੂ ਫੜਨ, ਦੂਜਾ ਸੀਸ ਨਾ ਕੋਇ ਨਿਵਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਲੜਨ, ਮਨ ਵਾਸਨਾ ਬਾਹਰ ਦੇਣ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਸਾਚੀ ਦਾਤ ਦੇਣੀ ਵਰਤਾਈਆ। ਸਾਚਾ ਸੰਮਤ ਕਹੇ ਮੈਂ ਧੁਰਦਰਬਾਰੀ ਮੰਗਤਾ, ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਫੇਰਾ ਪਾਈਆ। ਜਨ ਭਗਤਾਂ ਦੀ ਕਾਇਆ ਚੋਲੀ ਰੰਗਦਾ, ਲਾਲ ਗੁਲਾਲਾ ਰੂਪ ਵਟਾਈਆ। ਭੇਵ ਖੁਲ੍ਹਾ ਕੇ ਆਤਮ ਬ੍ਰਹਮ ਦਾ, ਪਾਰਬ੍ਰਹਮ ਦਿਆਂ ਮਿਲਾਈਆ। ਰਸ ਦੁਆਵਾਂ ਨਿਜਾਨੰਦ ਦਾ, ਪਰਮਾਨੰਦ ਵਿਚ ਸਮਾਈਆ। ਪਰਦਾ ਲਾਹ ਕੇ ਕੂੜ ਅੰਧੇਰੀ ਕੰਧ ਦਾ, ਬਜਰ ਕਪਾਟੀ ਦਿਆਂ ਤੁੜਾਈਆ। ਕਰ ਪਰਕਾਸ਼ ਸਾਚੇ ਨੂਰੀ ਚੰਦ ਦਾ, ਜੋਤੀ ਜੋਤ ਕਰਾਂ ਰੁਸ਼ਨਾਈਆ। ਭੇਵ ਖੁਲ੍ਹਾ ਕੇ ਜੀਓ ਪਿੰਡ ਬ੍ਰਹਿਮੰਡ ਦਾ, ਧੁਰ ਦੀ ਵੰਡ ਇਕ ਦ੍ਰਿੜਾਈਆ। ਨਾਤਾ ਤੋੜ ਦੁਹਾਗਣ ਰੰਡ ਦਾ, ਕੰਤ ਸੁਹਾਗੀ ਦਿਆਂ ਮਿਲਾਈਆ। ਸਚ ਜੈਕਾਰਾ ਜਣਾਵਾਂ ਸਾਚੇ ਛੰਦ ਦਾ, ਸੋਹੰ ਢੋਲਾ ਇਕੋ ਗਾਈਆ। ਪੈਂਡਾ ਮੁਕੇ ਅਗਲੇ ਪੰਧ ਦਾ, ਦਰਗਾਹ ਸਾਚੀ ਵੱਜੇ ਵਧਾਈਆ। ਲੇਖਾ ਮੁਕੇ ਨੁਹੌਣਾ ਤੀਰਥ ਤਟ ਗੰਗ ਦਾ, ਅੰਮ੍ਰਿਤ ਆਤਮ ਸਰੋਵਰ ਦਿਆਂ ਵਖਾਈਆ। ਝਗੜਾ ਮੁਕ ਜਾਏ ਵਿਕਾਰੇ ਪੰਜ ਦਾ, ਪੰਚਮ ਸ਼ਬਦ ਹੋਏ ਸ਼ਨਵਾਈਆ। ਲੇਖਾ ਮੁਕ ਜਾਏ ਕੂੜੇ ਰੰਜ ਦਾ, ਗ਼ਮੀ ਖ਼ੁਸ਼ੀ ਵਿਚ ਬਦਲਾਈਆ।
ਮੇਲਾ ਹੋ ਜਾਏ ਗੁਜਰੀ ਚੰਦ ਦਾ, ਜੋ ਸ਼ਬਦੀ ਜੋਤੀ ਜੋਤ ਡਗਮਗਾਈਆ। ਪੈਂਡਾ ਮੁਕ ਜਾਏ ਜੇਰਜ ਅੰਡ ਦਾ, ਉਤਭੁਜ ਸੇਤਜ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਆਸਾ ਮਨਸਾ ਪੂਰ ਕਰਾਈਆ। ਸਾਚਾ ਸੰਮਤ ਕਹੇ ਮੈਂ ਕਲਜੁਗ ਅੰਦਰ ਬਦਲ ਦੇਣੀ ਰੀਤ, ਸਤਿਜੁਗ ਸਚ ਸਚ ਉਪਜਾਈਆ। ਝਗੜਾ ਚੁਕਾ ਕੇ ਮੰਦਰ ਮਸੀਤ, ਕਾਇਆ ਕਾਅਬਾ ਦੇਣਾ ਵਖਾਈਆ। ਲੇਖਾ ਮੁਕਾ ਕੇ ਊਚ ਨੀਚ, ਰਾਓ ਰੰਕ ਇਕੋ ਰੰਗ ਰੰਗਾਈਆ। ਪੁਰਖ ਅਕਾਲ ਦੱਸਣੀ ਸਚ ਪ੍ਰੀਤ, ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਗਏ ਧਿਆਈਆ। ਜਿਸ ਦੀ ਆਦਿ ਜੁਗਾਦਿ ਜੁਗ ਚੌਕੜੀ ਸਾਚੀ ਰੀਤ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਦੇਣ ਗਵਾਹੀਆ। ਜਿਸ ਦਾ ਵਸੇਰਾ ਹਸਤ ਕੀਟ, ਨੀਕਣ ਨੀਕਾ ਸ਼ਹਿਨਸ਼ਾਹੀਆ। ਤਿਸ ਦਾ ਢੋਲਾ ਇਕੋ ਦੱਸਣਾ ਗੀਤ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਜੋ ਨਿਤ ਨਵਿਤ ਭਗਤ ਭਗਵੰਤ ਕਰਨਹਾਰ ਬਖ਼ਸ਼ੀਸ਼, ਬਖ਼ਸ਼ਿਸ਼ ਰਹਿਮਤ ਆਪਣੀ ਝੋਲੀ ਪਾਈਆ। ਜਿਸ ਦਾ ਇਕੋ ਕਲਮਾ ਸਾਚਾ ਨਗ਼ਮਾ ਸਚ ਹਦੀਸ, ਹਜ਼ਰਤਾਂ ਕਰੇ ਪੜ੍ਹਾਈਆ । ਜਿਸ ਦੇ ਵਿਚ ਅਗੰਮੀ ਇਲਾਹੀ ਤੌਫ਼ੀਕ਼, ਤੋਹਫ਼ੇ ਘਰ ਘਰ ਰਿਹਾ ਪੁਚਾਈਆ। ਜਿਸ ਦੀ ਜੁਗ ਚੌਕੜੀ ਕਰਨ ਤਸਦੀਕ਼, ਪੈਗ਼ੰਬਰ ਸ਼ਹਾਦਤਾਂ ਵਿਚ ਭੁਗਤਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਮਰਥ ਪੁਰਖ ਤੇਰੀ ਸਰਨਾਈਆ। ਸਾਚਾ ਸੰਮਤ ਕਹੇ ਮੈਂ ਸਭ ਕੁਛ ਰਿਹਾ ਸੋਚ, ਸੋਚ ਸਮਝ ਪ੍ਰਭ ਦੀ ਝੋਲੀ ਪਾਈਆ। ਇਕੋ ਆਸਾ ਮਨਸਾ ਰਖੀ ਲੋਚ, ਬਿਨ ਲੋਚਨ ਨੈਣ ਅੱਖ ਖੁਲ੍ਹਾਈਆ । ਅਬਿਨਾਸ਼ੀ ਕਰਤੇ ਨਿਰਮਲ ਨੂਰ ਨੁਰਾਨੀ ਦੇ ਜੋਤ, ਜੋਤੀ ਦੀਪਕ ਸਚ ਜਲਾਈਆ। ਜਨ ਭਗਤਾਂ ਅੰਦਰੋਂ ਕਢ ਦੇ ਕੂੜਾ ਖੋਟ, ਕਰਮ ਕਾਂਡ ਰਹਿਣ ਨਾ ਪਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵਖਾ ਦੇ ਇਕੋ ਗੋਤ, ਆਤਮ ਬ੍ਰਹਮ ਦੇ ਸਮਝਾਈਆ। ਆਪਣੇ ਮਿਲਣ ਦੀ ਦੱਸ ਦੇ ਸਾਚੀ ਖੋਜ, ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਲੱਭਣ ਕੋਇ ਨਾ ਜਾਈਆ। ਕੂੜੀ ਹਉਮੇ ਹੰਗਤਾ ਕਢ ਦੇ ਰੋਗ, ਜੂਠ ਝੂਠ ਡੇਰਾ ਢਾਹੀਆ। ਸੁਰਤੀ ਸ਼ਬਦੀ ਕਰ ਦੇ ਸਰਬ ਸੰਜੋਗ, ਘਰ ਮੇਲਾ ਸਹਿਜ ਸੁਭਾਈਆ। ਤੇਰਾ ਵਿਛੋੜਾ ਨਾ ਹੋਵੇ ਵਿਜੋਗ, ਜੁਗ ਵਿਛੜਿਆਂ ਜੋੜ ਜੁੜਾਈਆ। ਗੁਰ ਅਵਤਾਰ ਪੈਗ਼ੰਬਰ ਤੇਰੀ ਰਖ ਕੇ ਗਏ ਓਟ, ਨਿਤ ਨਿਤ ਤੇਰਾ ਧਿਆਨ ਲਗਾਈਆ। ਸ਼ਬਦ ਨਗਾਰੇ ਲਾ ਕੇ ਗਏ ਚੋਟ, ਉਚੀ ਕੂਕ ਕੂਕ ਸੁਣਾਈਆ। ਬਿਨ ਪੁਰਖ ਅਕਾਲ ਦੀਨ ਦਿਆਲ ਸਾਚੀ ਮਿਲੇ ਨਾ ਕਿਤੇ ਮੌਜ, ਮਜਲਸ ਹਕ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਦੇਣਾ ਸੁਹਾਈਆ। ਸਾਚਾ ਸੰਮਤ ਕਹੇ ਮੈਂ ਲੋਕਮਾਤ ਬਦਲ ਦੇਣਾ ਸੁਭਾਵਕ, ਸੋਭਾ ਪ੍ਰਭ ਨੂੰ ਦੇਣੀ ਦ੍ਰਿੜਾਈਆ । ਚਾਰ ਵਰਨ ਅਠਾਰਾਂ ਬਰਨ ਲਗੌਣਾ ਇਕ ਅਬਾਦਤ, ਭਜਨ ਬੰਦਗੀ ਨਾਮ ਇਕੋ ਇਕ ਸਮਝਾਈਆ। ਸਚ ਪ੍ਰੀਤੀ ਬਖ਼ਸ਼ਣੀ ਧੁਰ ਸਖ਼ਾਵਤ, ਵਸਤ ਅਮੋਲਕ ਕਾਇਆ ਗੋਲਕ ਆਪ ਟਿਕਾਈਆ। ਮਨ ਵਾਸਨਾ ਰਹੇ ਨਾ ਕੋਇ ਅਦਾਵਤ, ਕੂੜਾ ਝਗੜਾ ਦੇਣਾ ਚੁਕਾਈਆ। ਹਉਮੇ ਹੰਗਤਾ ਨਾ ਰਹੇ ਅਲਾਮਤ, ਆਮਿਲਾਂ ਨਾਲ ਕਾਮਲ ਮੁਰਸ਼ਦ ਦੇਣਾ ਮਿਲਾਈਆ। ਸਚ ਦਵਾਰ ਵਖੌਣਾ ਸਹੀ ਸਲਾਮਤ, ਜਿਸ ਘਰ ਵਸੇ ਬੇਪਰਵਾਹੀਆ। ਆਤਮ ਪਰਮਾਤਮ ਦੀ ਝੋਲੀ ਪੌਣੀ ਅਮਾਨਤ, ਖਿਆਨਤ ਵਿਚ ਨਾ ਕੋਇ ਰਖਾਈਆ। ਜਨ ਭਗਤਾਂ ਦੀ ਅੰਦਰ ਵਾੜ ਕੇ ਦੇਣੀ ਜ਼ਮਾਨਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਦ੍ਰਿੜਾਈਆ।
ਸਾਚਾ ਸੰਮਤ ਕਹੇ ਮੈਂ ਸਾਚਾ ਮਾਰਗ ਚਲੌਣਾ ਪੰਥ, ਵਰਨ ਬਰਨ ਇਕ ਸਰਨਾਈਆ। ਅੰਦਰ ਵੜ ਕੇ ਸੰਦੇਸ਼ਾ ਦੇਣਾ ਜੀਵ ਜੰਤ, ਸੰਖ ਅਸੰਖ ਕੋਟਨ ਕੋਟ ਹੁਕਮ ਸੁਣਾਈਆ। ਕਾਇਆ ਮੰਦਰ ਅੰਦਰ ਨਾਮ ਭਰਪੂਰ ਵਖਾਉਣਾ ਗ੍ਰੰਥ, ਜੋ ਨਿਰਅੱਖਰ ਅੱਖਰਾਂ ਵਿਚ ਆਪਣਾ ਰੂਪ ਬਦਲਾਈਆ। ਸਾਚਾ ਚਿੱਲਾ ਤੀਰ ਕਮਾਨ ਵਖਾਉਣਾ ਧਨੁਸ਼, ਧਨੁਖ ਇਕੋ ਰੂਪ ਵੰਡਾਈਆ। ਸਭ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਵਖਾਉਣਾ ਕੰਤ, ਜੋ ਸੱਜਣ ਸੰਤ ਰਿਹਾ ਬਦਲਾਈਆ। ਸੋਹਣੀ ਰੁਤ ਵਖਾਉਣੀ ਸੁਹੰਜਣੀ ਬਸੰਤ, ਖ਼ਿਜ਼ਾ ਰੂਪ ਨਾ ਕੋਇ ਵਖਾਈਆ। ਸਤਿਜੁਗ ਸਚ ਬਣਾ ਕੇ ਬਣਤ, ਕੂੜੀ ਕਿਰਿਆ ਦੇਣੀ ਉਠਾਈਆ। ਜਿਸ ਦਾ ਖੇਲ ਆਦਿ ਓਸੇ ਦਾ ਖੇਲ ਅੰਤ, ਅੰਤਸ਼ਕਰਨ ਸਭ ਦਾ ਫੋਲ ਫੁਲਾਈਆ। ਪੁਰਖ ਅਕਾਲ ਦੀਨ ਦਿਆਲ ਬੋਧ ਅਗਾਧਾ ਬਣਾਉਂਣਾ ਪੰਡਤ, ਲੱਖ ਚੁਰਾਸੀ ਕਰੇ ਸਚ ਪੜ੍ਹਾਈਆ। ਦੂਜੇ ਦਰ ਕਦੇ ਨਾ ਜਾਵੇ ਮੰਗਤ, ਦੇਵਣਹਾਰ ਸਰਬ ਅਖਵਾਈਆ। ਸਤਿ ਧਰਮ ਬਣਾ ਕੇ ਸੰਗਤ, ਵਿਛੜੇ ਸਹਿਜੇ ਲਏ ਮਿਲਾਈਆ । ਲੇਖ ਮੁਕਾ ਕੇ ਜੇਰਜ ਅੰਡਜ, ਉਤਭੁਜ ਸੇਤਜ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗਹਿਰ ਗੰਭੀਰ ਹੋਵੇ ਸਹਾਈਆ। ਸ਼ਹਿਨਸ਼ਾਹੀ ਸੰਮਤ ਕਹੇ ਮੇਰਾ ਹੋਣਾ ਵਕ਼ਤ ਚੰਗੇਰਾ, ਚਾਰ ਕੁੰਟ ਵੱਜੇ ਵਧਾਈਆ । ਧਰਨੀ ਧਰਤ ਧਵਲ ਸੁਹਾਉਣਾ ਖੇੜਾ, ਬੰਕ ਦੁਵਾਰਾ ਸੋਭਾ ਪਾਈਆ। ਜਨ ਭਗਤਾਂ ਬੰਨ੍ਹਣਾ ਬੇੜਾ, ਨਈਆ ਨੌਕਾ ਨਾਮ ਵਖਾਈਆ। ਕੂੜੀ ਕਿਰਿਆ ਮੁਕਾਉਣਾ ਝੇੜਾ, ਝਗੜਾ ਜਗਤ ਚੁਕਾਈਆ। ਗੁਰਮੁਖਾਂ ਨਜ਼ਰੀ ਆਉਣਾ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਇਕੋ ਰੰਗ ਵਖਾਉਣਾ ਸੰਝ ਸਵੇਰਾ, ਸ਼ਮਅ ਜੋਤ ਰੂਪ ਰੁਸ਼ਨਾਈਆ। ਸਾਢੇ ਤਿੰਨ ਹੱਥ ਅੰਦਰ ਸਰਬ ਵਸੇਰਾ, ਆਤਮ ਪਰਮਾਤਮ ਰਹੇ ਦ੍ਰਿੜਾਈਆ। ਗੁਰਸਿੱਖਾਂ ਅੰਦਰ ਹੋਵੇ ਚਾਉ ਘਨੇਰਾ, ਸਤਿ ਧਰਮ ਦੀ ਵੱਜੇ ਇਕ ਵਧਾਈਆ। ਹਰਿਜਨ ਸਾਚੇ ਇਕ ਦੂਜੇ ਨੂੰ ਕਹਿਣ ਤੂੰ ਮੇਰਾ ਮੈਂ ਤੇਰਾ, ਦੋਹਾਂ ਦੇ ਅੰਦਰ ਵਸਿਆ ਬੇਪਰਵਾਹੀਆ। ਨਵ ਨੌ ਚਾਰ ਪਿਛੋਂ ਜਿਸ ਨੇ ਪਾਇਆ ਫੇਰਾ, ਨਿਰਗੁਣ ਹੋ ਕੇ ਵੇਸ ਵਟਾਈਆ। ਕੂੜੀ ਕਿਰਿਆ ਚੁਕਾਏ ਅੰਧੇਰਾ, ਅੰਧ ਅੰਧਿਆਰ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦੀ ਰਾਹ ਵਖਾਈਆ। ਸ਼ਹਿਨਸ਼ਾਹੀ ਸੰਮਤ ਕਹੇ ਮੈਂ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਵੀਹ ਸੌ ਇੱਕੀ ਪੂਰੀ ਕਰਨੀ ਆਸ, ਅਗੇ ਧੁਰ ਦਾ ਹੁਕਮ ਹੋਣਾ ਖ਼ਾਸ, ਜੋ ਸ੍ਰੀ ਭਗਵਾਨ ਦਏ ਦ੍ਰਿੜਾਈਆ । ਜਿਸ ਦਾ ਸਿਮਰਨ ਪੜ੍ਹਦੇ ਰਹੇ ਪੂਜਾ ਪਾਠ, ਸਜਦਿਆਂ ਵਿਚ ਸੀਸ ਝੁਕਾਈਆ। ਜਿਸ ਨੂੰ ਖੋਜਦੇ ਰਹੇ ਮੰਦਰ ਮਸਜਿਦ ਸ਼ਿਵਦਵਾਲੇ ਮਾਠ, ਤੀਰਥ ਤੱਟਾਂ ਫੇਰਾ ਪਾਈਆ। ਜਿਸ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨਾਂ ਅੰਦਰ ਗਾਉਂਦੇ ਰਹੇ ਗਾਥ, ਅੱਖਰਾਂ ਨਾਲ ਕਰ ਪੜ੍ਹਾਈਆ । ਜਿਸ ਦੀ ਸਿਫ਼ਤ ਸਾਲਾਹ ਕਾਤਬ ਲਿਖਦੇ ਰਹੇ ਨਾਲ ਕ਼ਲਮ ਦਵਾਤ, ਕਾਗ਼ਜ਼ਾਂ ਉਤੇ ਵੰਡ ਵੰਡਾਈਆ। ਜਿਸ ਨੂੰ ਜੰਗਲ ਜੂਹ ਉਜਾੜ ਪਹਾੜ ਲੱਭਦੇ ਰਹੇ ਮਾਰ ਝਾਤ, ਚਾਰੋਂ ਕੁੰਟ ਵੇਖ ਵਖਾਈਆ। ਜਿਸ ਨੂੰ ਸਭ ਨੇ ਸੱਜਣ ਮੰਨਿਆ ਧੁਰ ਦਾ ਸਾਕ, ਸਚਾ ਸਾਕ ਇਕ ਅਖਵਾਈਆ । ਸੋ ਪੁਰਖ ਅਕਾਲਾ ਦੀਨ ਦਿਆਲਾ ਜੋਤ ਸਰੂਪ ਅਬਿਨਾਸ਼, ਅਬਿਨਾਸ਼ੀ ਆਪਣੀ ਧਾਰ ਚਲਾਈਆ । ਨਿਰਗੁਣ ਨੂਰ ਜ਼ਹੂਰ ਜੋਤੀ ਜਾਤਾ ਜੋਤ ਕਰ ਪਰਕਾਸ਼, ਲੋਕਮਤ ਕਰੇ ਰੁਸ਼ਨਾਈਆ। ਜੋ ਬ੍ਰਹਿਮੰਡ ਖੰਡ ਪੁਰੀ ਲੋਅ ਵਸਿਆ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਰਿਹਾ ਸਮਾਈਆ। ਜਿਸ ਦੇ ਅਗੇ ਗੁਰ ਅਵਤਾਰ ਪੀਰ ਪੈਗ਼ੰਬਰ ਕਰਦੇ ਗਏ ਅਰਦਾਸ, ਨਮਸਤੇ ਕਹਿ ਕੇ ਸੀਸ ਝੁਕਾਈਆ। ਜਿਸ ਦੇ ਕੋਲੋਂ ਨਾਮ ਨਿਧਾਨ ਸੁਣਦੇ
ਰਹੇ ਆਵਾਜ਼, ਅਗੰਮੀ ਨਾਦ ਧੁਨ ਸ਼ਨਵਾਈਆ। ਜਿਸ ਦਾ ਭਵਿਖਤਾਂ ਵਿਚ ਲੈਂਦੇ ਰਹੇ ਖ਼ੁਆਬ, ਲਿਖਤਾਂ ਵਿਚ ਗਏ ਦ੍ਰਿੜਾਈਆ । ਸੋ ਸਮਰਥ ਸਵਾਮੀ ਖੇਲ ਕਰੇ ਖ਼ਾਲਕ ਆਪ, ਕਲਜੁਗ ਕਲਪਨਾ ਵੇਖ ਵਖਾਈਆ। ਚਾਰ ਕੁੰਟ ਦਹਿ ਦਿਸ਼ਾ ਵੇਖਣਹਾਰਾ ਪਾਪ, ਪਤਿਤ ਪਾਪੀ ਖੋਜ ਖੁਜਾਈਆ। ਵੀਹ ਸੌ ਇੱਕੀ ਬਿਕ੍ਰਮੀ ਕਹੇ ਅੰਤ ਅਖ਼ੀਰੀ ਦਿਤਾ ਸਰਬ ਜੁਆਬ, ਧੁਰ ਫ਼ਰਮਾਨਾ ਸਰਬ ਸੁਣਾਈਆ। ਸ਼ਬਦ ਸੰਦੇਸ਼ੇ ਵਿਚ ਦਿਤਾ ਆਖ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਗ੍ਰਹਿ ਮੰਦਰ ਅੰਦਰ ਪਰਦਾ ਰਿਹਾ ਉਠਾਈਆ। ਵੀਹ ਸੌ ਇੱਕੀ ਬਿਕ੍ਰਮੀ ਕਹੇ ਮੈਂ ਹੋਈ ਅੰਤ ਹੈਰਾਨ, ਹੈਰਾਨੀ ਮੇਰੇ ਉਤੇ ਆਈਆ। ਕਰਿਆ ਖੇਲ ਕੀ ਭਗਵਾਨ, ਸ੍ਰੀ ਭਗਵਾਨ ਬੇਪਰਵਾਹੀਆ। ਦੋ ਜਹਾਨਾਂ ਬਣ ਕੇ ਹੁਕਮਰਾਨ, ਸਚ ਸੰਦੇਸ਼ਾ ਦਿਤਾ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਚਖੰਡ ਦਵਾਰੇ ਚਰਨੀ ਡਿੱਗੇ ਆਣ, ਭਗਤਾਂ ਮਿਲ ਕੇ ਵੱਜੀ ਵਧਾਈਆ। ਤੂੰ ਮੇਰਾ ਮੈਂ ਤੇਰਾ ਸਾਰੇ ਢੋਲੇ ਲਗੇ ਗਾਣ, ਦੂਜਾ ਨਾਦ ਨਾ ਕੋਇ ਸ਼ਨਵਾਈਆ । ਧੁਰ ਸੰਦੇਸ਼ਾ ਸੁਣਨ ਸਚ ਫ਼ਰਮਾਨ, ਜੋ ਫੁਰਨੇ ਸਭ ਦੇ ਬੰਦ ਕਰਾਈਆ। ਲੋਕਮਾਤ ਜਿਸ ਨੇ ਬਦਲ ਦੇਣਾ ਵਿਧਾਨ, ਦੀਨ ਦਿਆਲ ਦਇਆ ਕਮਾਈਆ। ਜਿਸ ਦੇ ਹੁਕਮੇ ਅੰਦਰ ਰਵ ਸਸ ਚਲਣ ਜ਼ਿਮੀਂ ਅਸਮਾਨ, ਮੰਡਲ ਮੰਡਪ ਭੱਜਣ ਵਾਹੋ ਦਾਹੀਆ। ਸੋ ਸਾਹਿਬ ਸਵਾਮੀ ਕਰੇ ਖੇਲ ਮਹਾਨ, ਮਹਿਮਾ ਅਕਥ ਕਥ ਜਣਾਈਆ। ਕਲਜੁਗ ਅੰਤ ਹੋ ਪਰਧਾਨ, ਜੋਤੀ ਸ਼ਬਦੀ ਰੂਪ ਪਰਗਟਾਈਆ। ਜਨ ਭਗਤਾਂ ਕਰਨ ਆਇਆ ਕਲਿਆਨ, ਬਿਨ ਕਲਮਿਆਂ ਪਾਰ ਲੰਘਾਈਆ। ਸਚ ਪ੍ਰੀਤੀ ਦੇ ਕੇ ਇਕ ਧਿਆਨ, ਅੰਤਰ ਅੱਖ ਦਿਤੀ ਖੁਲ੍ਹਾਈਆ। ਬਿਨ ਪੁੱਛਿਆਂ ਦਿਤਾ ਸਚ ਗਿਆਨ, ਬਿਨ ਅੱਖਰਾਂ ਦਿਤਾ ਸਮਝਾਈਆ। ਕੋਝਿਆਂ ਕਮਲਿਆਂ ਗ਼ਰੀਬ ਨਿਮਾਣਿਆਂ ਦੇ ਪਹਿਚਾਨ, ਰਾਜੇ ਰਾਣਿਆਂ ਖ਼ਾਕ ਵਿਚ ਮਿਲਾਈਆ। ਸ਼ਬਦੀ ਸ਼ਬਦ ਖੰਡਾ ਖਿੱਚ ਮਿਆਨ, ਦੋ ਜਹਾਨਾਂ ਰਿਹਾ ਡਰਾਈਆ। ਸੂਰਬੀਰ ਸੁਲਤਾਨ ਨੌਜਵਾਨ ਮਰਦ ਮਰਦਾਨ ਹੁਕਮੀ ਖੇਲ ਕਰੇ ਵਿਚ ਮੈਦਾਨ, ਤੁਖ਼ਮ ਤਾਸੀਰ ਸਭ ਦੀ ਦਏ ਬਦਲਾਈਆ। ਜਨ ਭਗਤ ਆਤਮਾ ਨੌ ਦਰ ਨਾ ਰਹੇ ਗ਼ੁਲਾਮ, ਪੰਜਾਂ ਤੋਂ ਛੁਟਕਾਰਾ ਦਏ ਕਰਾਈਆ। ਆਪਣਾ ਮਿਲਣਾ ਦੱਸੇ ਆਸਾਨ, ਅੰਦਰ ਵੜ ਕੇ ਸ੍ਰੀ ਭਗਵਾਨ, ਪੜਦਾ ਉਹਲਾ ਦਏ ਚੁਕਾਈਆ। ਨਾਦੀ ਧੁਨ ਸੁਨਾਏ ਧੁਨਕਾਨ, ਅੰਮ੍ਰਿਤ ਆਤਮ ਦੇਵੇ ਪੀਣ ਖਾਣ, ਜੋਤੀ ਜੋਤ ਜਗੇ ਮਹਾਨ, ਲੇਖਾ ਚੁਕ ਜਾਏ ਅੰਜੀਲ ਕ਼ੁਰਾਨ, ਵੇਦ ਪੁਰਾਨ ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਕਾਇਆ ਮੰਦਰ ਅੰਦਰ ਸਚ ਸਵਾਮੀ ਅੰਤਰਜਾਮੀ ਜੋਤੀ ਜਾਤਾ ਪੁਰਖ ਵਿਧਾਤਾ ਸਿੱਧਾ ਮਿਲੇ ਆਣ, ਨਿਰਗੁਣ ਨਿਰਗੁਣ ਆਪਣਾ ਜੋੜ ਜੁੜਾਈਆ। ਅੰਤਰ ਆਤਮ ਸਚ ਸਰੋਵਰ ਕਰਾਏ ਇਸ਼ਨਾਨ, ਅੰਮ੍ਰਿਤ ਵੇਲਾ ਇਕੋ ਇਕ ਵਖਾਈਆ। ਸਾਚਾ ਸੰਮਤ ਕਹੇ ਮੈਂ ਭਗਤਾਂ ਦੀ ਕਰਾਉਂਣੀ ਕਲਿਆਨ, ਲੇਖਾ ਮੁਕਾਉਣਾ ਦੋ ਜਹਾਨ, ਆਵਣ ਜਾਵਣ ਲੱਖ ਚੁਰਾਸੀ ਨਾ ਰਹੇ ਜਹਾਨ, ਜਮ ਕੀ ਫ਼ਾਸੀ ਦੇਣੀ ਤੁੜਾਈਆ। ਸਚਖੰਡ ਦਵਾਰੇ ਸ੍ਰੀ ਭਗਵਾਨ ਦੇ ਬਣ ਕੇ ਜਾਣ ਮਹਿਮਾਨ, ਦਰਗਾਹ ਸਾਚੀ ਮਿਲੇ ਸਚ ਅਸਥਾਨ, ਜਿਥੇ ਨਾ ਕੋਈ ਜ਼ਿਮੀਂ ਨਾ ਅਸਮਾਨ, ਨਾ ਕੋਈ ਸ਼ਬਦ ਨਾਦ ਧੁਨ ਨਾ ਕੋਇ ਗੀਤ ਜ਼ਬਾਨ, ਨਾ ਕੋਈ ਪੌਣ ਪਾਣੀ ਬਸੰਤਰ ਨਾ ਕੋਈ ਖਾਣ, ਭਗਵਾਨ ਇਸ਼ਟ ਦੇਵ ਧਿਆਨ ਨਾ ਕੋਇ ਲਗਾਈਆ। ਨਾ ਕੋਈ ਚਾਰ ਦੀਵਾਰੀ ਨਾ ਕੋਈ ਮੰਦਰ ਮਸਜਿਦ ਸ਼ਿਵਦਵਾਲਾ ਮੱਠ ਨਿਸ਼ਾਨ, ਨਾ ਕੋਇ ਘੰਟੇ ਘੜਿਆਲ ਰਿਹਾ ਖੜਕਾਈਆ। ਨਾ ਕੋਇ ਦੀਨ ਮਜ਼੍ਹਬ ਜ਼ਾਤ ਪਾਤ ਉਚ ਨੀਚ ਕਰੇ ਪਹਿਚਾਨ, ਰਾਓ
ਰੰਕ ਨਾ ਕੋਇ ਵਖਾਈਆ। ਜਿਧਰ ਤੱਕਣ ਓਧਰ ਇਕੋ ਜੋਤ ਸਰੂਪ ਭਗਵਾਨ, ਜੋਤੀ ਜੋਤ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਭਗਤ ਸੁਹੇਲਾ ਇਕ ਅਕੇਲਾ ਗੁਰ ਚੇਲਾ ਵੇਖੇ ਆਣ, ਧੁਰ ਦਾ ਮੇਲਾ ਸਹਿਜ ਸੁਭਾਈਆ।
੩ ਜੇਠ ਸ਼ਹਿਨਸ਼ਾਹੀ ਸੰਮਤ ੧ ਚਰਨ ਸਿੰਘ ਦੇ ਘਰ ਪਿੰਡ ਮਾਨਾਵਾਲਾ ਜ਼ਿਲਾ ਅੰਮ੍ਰਿਤਸਰ
ਸੰਮਤ ਕਹੇ ਮੈਂ ਪ੍ਰਭ ਦੀ ਵੇਖੀ ਖੇਡ, ਜੋ ਖ਼ੁਦਾਵੰਦ ਹੋ ਕੇ ਰਿਹਾ ਖਿਡਾਈਆ। ਜਿਸ ਨੇ ਆਪਣੇ ਬਰਦੇ ਦਿਤੇ ਭੇਜ, ਫ਼ਕ਼ਤ ਆਪਣਾ ਹੁਕਮ ਸੁਣਾਈਆ। ਭਗਤਾਂ ਰੱਖੇ ਸਾਇਆ ਹੇਠ, ਸੂਫ਼ੀਆਂ ਸੰਗ ਨਿਭਾਈਆ। ਜੁਗ ਚੌਕੜੀ ਲਿਖੇ ਲੇਖ, ਭੋਗੀ ਰਿਹਾ ਭੁਗਤਾਈਆ। ਸਚ ਦਵਾਰੇ ਰਿਹਾ ਵੇਖ, ਸਚਖੰਡ ਸਾਚੇ ਸੋਭਾ ਪਾਈਆ। ਹੁਕਮ ਸੁਨੇਹੜਾ ਦੇਂਦਾ ਰਿਹਾ ਸੰਦੇਸ਼, ਪੈਗ਼ੰਬਰ ਗੁਰ ਪੜ੍ਹਾਈਆ। ਮਾਲਕ ਬਣਦਾ ਰਿਹਾ ਨਰੇਸ਼, ਨਰ ਨਰਾਇਣ ਵੱਡੀ ਵਡਿਆਈਆ। ਮਹਿੰਮਾ ਜਣਾਉਂਦਾ ਰਿਹਾ ਸਹੰਸਰ ਮੁਖ ਸ਼ੇਸ਼, ਬ੍ਰਹਮਾ ਵਿਸ਼ਨ ਮਹੇਸ਼ ਦੇਵਣਹਾਰ ਸਰਨਾਈਆ। ਨਿਰਗੁਣ ਸਰਗੁਣ ਨਾਨਕ ਹੱਥ ਖੂੰਡੀ ਮੋਢੇ ਧਰਾਉਂਦਾ ਰਿਹਾ ਖੇਸ, ਚਾਰ ਕੁੰਟ ਵਜਾਉਂਦਾ ਰਿਹਾ ਵਧਾਈਆ। ਗੋਬਿੰਦ ਧਾਰ ਦੱਸਦਾ ਰਿਹਾ ਭੇਦ, ਧੁਰ ਸੰਦੇਸ਼ਾ ਸ਼ਬਦ ਸੁਣਾਈਆ। ਸੀਸ ਪੁਆਉਂਦਾ ਰਿਹਾ ਰੇਤ, ਅਗਨੀ ਤੱਤ ਤਪਾਈਆ । ਗੁਰਮੁਖਾਂ ਕਰਦਾ ਰਿਹਾ ਹੇਤ, ਬੰਸ ਸਰਬੰਸ ਭੇਟ ਚੜ੍ਹਾਈਆ। ਤੀਰ ਅਣਿਆਲਾ ਮਾਰ ਕੇ ਕਰਦਾ ਰਿਹਾ ਛੇਕ, ਗੜ੍ਹ ਹੰਕਾਰੀ ਡੇਰਾ ਢਾਹੀਆ। ਊਚੀ ਕੂਕ ਦੱਸਦਾ ਰਿਹਾ ਏਕ, ਏਕੰਕਾਰ ਹਰਿ ਰਘੁਰਾਈਆ। ਜਿਸ ਦੀ ਸਭ ਨੇ ਰਖੀ ਟੇਕ, ਧੂੜੀ ਟਿੱਕੇ ਮਸਤਕ ਲਾਏ ਸ਼ਾਹੀਆ। ਜਿਸ ਬੁਧੀ ਕਰਨੀ ਵਿਵੇਕ, ਮਨ ਵਾਸਨਾ ਦਏ ਗੁਆਈਆ । ਕੂੜੀ ਕਿਰਿਆ ਕਰਨੀ ਖੇਤ, ਖੰਡਾ ਖੜਗ ਇਕ ਚਮਕਾਈਆ। ਆਦਿ ਜੁਗਾਦਿ ਜੁਗ ਚੌਕੜੀ ਰਹੇ ਹਮੇਸ਼, ਜਨਮ ਮਰਨ ਵਿਚ ਨਾ ਆਈਆ। ਜਿਸ ਦੀ ਪੂਜਾ ਕਰਦੇ ਦੇਵਤ ਸੁਰ ਗਣੇਸ਼, ਦਿਵਸ ਰੈਣ ਧਿਆਨ ਲਗਾਈਆ। ਸੋ ਸਾਹਿਬ ਸਵਾਮੀ ਆਵੇ ਨਿਰੰਤਰ ਨੇਤ, ਬਸੰਤਰ ਅਗਨੀ ਦਏ ਬੁਝਾਈਆ। ਜਿਸ ਨੇ ਆਪਣਾ ਸੰਮਤ ਬਦਲ ਕੇ ਪਹਿਲੀ ਚੇਤ, ਚੇਤਨ ਸਭ ਨੂੰ ਦਿਤਾ ਕਰਾਈਆ। ਧੁਰ ਦਾ ਬਣ ਕੇ ਖੇਵਟ ਖੇਟ, ਬੇੜਾ ਆਪਣੇ ਕੰਧ ਉਠਾਈਆ । ਭਗਤ ਸੁਹੇਲਾ ਮੇਲ ਕੇ ਬੇਟੀ ਬੇਟ, ਪਤਣ ਆਪਣੇ ਲਿਆ ਬਹਾਈਆ। ਇਸ ਦਾ ਖੇਲ ਅਗੰਮੀ ਅੰਤ ਅਖ਼ੀਰੀ ਪੰਚਮ ਜੇਠ, ਸੇਠ ਦੇਣ ਦੁਹਾਈਆ । ਸੰਤ ਸੁਹੇਲੇ ਲਏ ਲਪੇਟ, ਨਾਮ ਦੁਸ਼ਾਲਾ ਇਕ ਵਖਾਈਆ। ਕੂੜਾ ਰਹਿਣ ਨਾ ਦੇਵੇ ਭੇਖ, ਪਾਖੰਡ ਦਏ ਮੁਕਾਈਆ। ਸਚ ਸੁਹੰਜਣਾ ਇਕੋ ਵਸੇ ਦੇਸ਼, ਸਚ ਦਵਾਰੇ ਵੱਜੇ ਵਧਾਈਆ। ਜਿਸ ਨੂੰ ਪਿਛੇ ਕਹਿੰਦੇ ਰਹੇ ਇੱਕੀ ਸਾਲ ਜੋਤ ਹੁੰਦੀ ਰਹੀ ਪਰਵੇਸ਼, ਸੋ ਹਮੇਸ਼ ਆਪਣਾ ਡੇਰਾ ਲਾਈਆ। ਜਿਸ ਵੇਲੇ ਕੋਈ ਚਾਹੇ ਉਸੇ ਵੇਲੇ ਸੋਈ ਲਏ ਵੇਖ, ਵਖਿਆਨ ਕਰਨ ਦੀ ਲੋੜ ਰਹੇ ਨਾ ਰਾਈਆ। ਪੁਰਖ ਅਕਾਲ ਦੀਨ ਦਿਆਲ ਜਨ ਭਗਤਾਂ ਅਗੇ ਕਰ ਕੇ ਆਪਣਾ ਆਪ ਪੇਸ਼, ਪੇਸ਼ਤਰ ਹੁਕਮ ਸੁਣਾਈਆ। ਧੁਰਦਰਗਾਹੀ ਬਣ ਕੇ ਦਰ ਦਰਵੇਸ਼, ਦਰਦੀਆਂ ਦਾ ਦਰਦੀ ਆਪਣੀ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਸੰਮਤ ਕਹੇ ਮੈਂ ਵੇਖਣਾ ਧੁਰ ਦਾ ਅਦਲ, ਆਦਲ ਕਵਣ ਰੂਪ ਵਟਾਈਆ। ਜੋ ਜਗਤ ਕਿਰਿਆ ਦੇਵੇ ਬਦਲ, ਬਦਲਾ ਦੇਵੇ ਚੁਕਾਈਆ। ਵਿਕਾਰਾਂ ਕਰ ਕੇ ਕ਼ਤਲ, ਕੂੜੀ ਕਰੇ ਸਫ਼ਾਈਆ ।
ਧੁਰ ਦਾ ਦੱਸ ਕੇ ਪਤਣ, ਭਗਤਾਂ ਲਏ ਉਠਾਈਆ। ਸੰਤਾਂ ਆਇਆ ਰੱਖਣ, ਗੁਰਮੁਖਾਂ ਲਏ ਜਗਾਈਆ। ਗੁਰਸਿੱਖਾਂ ਆਇਆ ਦੱਸਣ, ਪਰਦਾ ਰਹੇ ਨਾ ਰਾਈਆ। ਸਚ ਦਵਾਰੇ ਆਇਆ ਵਸਣ, ਆਤਮ ਸੇਜਾ ਡੇਰਾ ਲਾਈਆ। ਮੋਹ ਵਿਕਾਰਾ ਆਇਆ ਮਥਨ, ਨਾਮ ਮਧਾਨਾ ਰਿਹਾ ਪਾਈਆ । ਸਚ ਪੜ੍ਹਾਵਨ ਆਇਆ ਗਾਥਨ, ਧੁਰ ਦਾ ਰਾਗ ਸੁਣਾਈਆ। ਸਚਾ ਸੁਹਾਵਣ ਆਇਆ ਆਸਣ, ਆਸਰਾ ਇਕੋ ਇਕ ਵਖਾਈਆ। ਜਿਸ ਦਾ ਪਹਿਲਾ ਗੁਜ਼ਰਿਆ ਮਾਸਨ, ਮਸਲਿਆਂ ਵਿਚ ਪਈ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਸੰਮਤ ਕਹੇ ਮੈਂ ਵੇਖਣਾ ਸਤਿਵਾਦੀ, ਜੋ ਸਤਿਵਾਦੀ ਰੰਗ ਝੁਲਾਈਆ। ਜਗਤ ਬਦਲਣ ਦੀ ਜਿਸ ਨੂੰ ਧੁਰ ਦੀ ਵਾਦੀ, ਵਾਅਦੇ ਨਾਲ ਲੇਖੇ ਲੇਖੇ ਵਿਚ ਲਗਾਈਆ। ਲੱਖ ਚੁਰਾਸੀ ਜਿਸ ਦੀ ਬਾਂਦੀ, ਹੁਕਮੇ ਅੰਦਰ ਜਿਸ ਦੀ ਸੇਵ ਕਮਾਈਆ। ਲੋਕਮਾਤ ਆਉਂਦੀ ਜਾਂਦੀ, ਜਨਮ ਮਰਨ ਸੇਵ ਕਮਾਈਆ। ਪੰਜ ਤੱਤ ਚੋਲਾ ਹੰਢਾਉਂਦੀ, ਪਰਮਾਤਮ ਆਤਮ ਸੋਭਾ ਪਾਈਆ। ਆਸਾ ਤ੍ਰਿਸ਼ਨਾ ਰਸਨਾ ਜਿਹਵਾ ਬੱਤੀ ਦੰਦ ਖ਼ਾਹਸ਼ਾਂ ਨਾਲ ਪੀਂਦੀ ਖਾਂਦੀ, ਸੁਆਸਾਂ ਨਾਲ ਜੀਵਨ ਜੁਗਤ ਵਡਿਆਈਆ। ਮੰਜ਼ਲਾਂ ਵਿਚ ਥੱਕੀ ਮਾਂਦੀ, ਥਕਾਵਟ ਵਿਚ ਆਪਣਾ ਡੇਰਾ ਲਾਈਆ। ਦੂਰ ਦੁਰਾਡੇ ਲੋਚਨ ਨੈਣਾਂ ਰਾਹ ਤਕਾਂਦੀ, ਚਾਰੋਂ ਕੁੰਟ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਸੰਮਤ ਕਹੇ ਸ੍ਰੀ ਭਗਵਾਨ ਦਾ ਵੇਖਿਆ ਝੰਡਾ, ਝਾੜ ਸਭ ਨੂੰ ਰਿਹਾ ਪਾਈਆ। ਸਾਢੇ ਤਿੰਨ ਹੱਥ ਦਾ ਵੇਖਿਆ ਡੰਡਾ, ਡੰਡਾਵਤ ਸਭ ਨੂੰ ਰਿਹਾ ਸਮਝਾਈਆ। ਸੋਹੰ ਦਾ ਸੁਣਿਆ ਛੰਦਾ, ਸੰਸੇ ਰਿਹਾ ਗਵਾਈਆ। ਪ੍ਰੇਮ ਪਿਆਰ ਦਾ ਵੇਖਿਆ ਬੰਦਾ, ਜੋ ਬੰਦਨਾ ਕਰ ਸੀਸ ਰਿਹਾ ਝੁਕਾਈਆ। ਕਲਜੁਗ ਕੂੜ ਕਿਰਿਆ ਦਾ ਵੇਖਿਆ ਕੰਢਾ, ਚਾਰੋਂ ਕੁੰਟ ਅੱਖ ਖੁਲ੍ਹਾਈਆ। ਜਗਤ ਜੀਵ ਜਹਾਨ, ਵੇਖਿਆ ਰੰਡਾ, ਕੰਤ ਮਿਲਿਆ ਨਾ ਬੇਪਰਵਾਹੀਆ। ਮਾਨਸ ਜਨਮ ਹੁੰਦਾ ਵੇਖਿਆ ਭੰਗਾ, ਭਾਂਡਾ ਭਰਮ ਨਾ ਕੋਇ ਭੰਨਾਈਆ। ਮਨ ਹੰਕਾਰੀ ਕਰਦਾ ਵੇਖਿਆ ਦੰਗਾ, ਗ੍ਰਹਿ ਗ੍ਰਹਿ ਕਰੇ ਲੜਾਈਆ। ਅੰਦਰੋਂ ਖੋਲ੍ਹਿਆ ਕਿਸੇ ਨਾ ਜਿੰਦਾ, ਕੁੰਜੀ ਸਕਿਆ ਨਾ ਕੋਇ ਲਗਾਈਆ। ਪੁਰਖ ਅਕਾਲ ਦੀ ਕੂੜ ਕੁੜਿਆਰੇ ਕਰਦੇ ਨਿੰਦਾ, ਗੁਰ ਦਾ ਸ਼ਬਦ ਗਏ ਭੁਲਾਈਆ। ਸ੍ਰੀ ਭਗਵਾਨ ਸਭ ਨੂੰ ਵੇਂਹਦਾ, ਵੇਖਣਹਾਰਾ ਆਪਣਾ ਆਪ ਛੁਪਾਈਆ। ਜਨ ਭਗਤਾਂ ਦਾ ਲਹਿਣਾ ਦੇਂਦਾ, ਸਚ ਦਵਾਰੇ ਝੋਲੀ ਪਾਈਆ। ਖੇਲ ਵਖਾ ਕੇ ਸਾਚੇ ਨੇਹੁੰ ਦਾ, ਪ੍ਰੀਤੀ ਆਪਣੀ ਇਕ ਬਣਾਈਆ। ਭੰਡਾਰਾ ਦੇਵੇ ਅੰਮ੍ਰਿਤ ਅੰਮਿਉਂ ਦਾ, ਮੇਘਲਾ ਇਕ ਬਰਸਾਈਆ। ਝਗੜਾ ਚੁਕਾ ਦੇਵੇ ਝੂਠੀ ਕਿਰਿਆ ਕਿਉਂ ਦਾ, ਨੂਰ ਜ਼ਹੂਰ ਖ਼ਾਹਮਖ਼ਾਹ ਕਰੇ ਨਾ ਕੋਇ ਲੜਾਈਆ। ਪਰਦਾ ਉਠਾ ਕੇ ਆਤਮ ਦੇਉ ਦਾ, ਦੇਵ ਆਤਮਾ ਦਏ ਸਮਝਾਈਆ। ਲੇਖਾ ਚੁਕ ਜਾਏ ਅਲਖ ਅਭੇਉ ਦਾ, ਭੇਵ ਅਭੇਦਾ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਠਾਂਡਾ ਇਕ ਦਰਸਾਈਆ। ਸੰਮਤ ਕਹੇ ਪ੍ਰਭ ਨੇ ਕੀਤਾ ਸਭ ਨਾਲ ਧ੍ਰੋਹ, ਆਪਣਾ ਹੁਕਮ ਵਰਤਾਈਆ । ਸਾਧਾਂ ਵਾਲੀ ਕੁੰਜੀ ਲਈ ਖੋਹ, ਅਗੇ ਜਿੰਦਾ ਸਕੇ ਨਾ ਕੋਇ ਖੁਲ੍ਹਾਈਆ। ਜਿੰਨਾਂ ਚਿਰ ਪ੍ਰਭ ਨਾਲ ਕਰੇ ਨਾ ਕੋਇ ਮੋਹ, ਮੂਹਰੇ ਰਾਹ ਨਾ ਕੋਇ ਦ੍ਰਿੜਾਈਆ। ਚਰਨ ਕਮਲ ਨਾ ਜਾਏ ਛੋਹ, ਛੋਹਰਾ ਬਾਂਕਾ ਨਾ ਰੂਪ ਵਟਾਈਆ। ਘਰ ਮੰਦਰ ਨਾ ਹੋਵੇ ਲੋ, ਅੰਧ ਅੰਧੇਰ ਨਾ ਕੋਇ ਗੁਆਈਆ । ਸਾਚਾ ਸ਼ਬਦ ਨਾ ਸੁਣੇ ਕੋ, ਹੰ ਬ੍ਰਹਮ ਨਾ ਕੋਇ ਵਡਿਆਈਆ। ਅੰਮ੍ਰਿਤ ਮੇਘ ਨਾ ਦੇਵੇ ਕੋਈ ਚੋ, ਨਿਝਰ ਰਸ ਨਾ
ਕੋਇ ਚੁਆਈਆ । ਕਾਵਾਂ ਵਾਂਗ ਕਾਗ ਉਡਾ ਕੇ ਕਰਨ ਕੋ, ਹੋਕਰਾਂ ਨਾਲ ਸੁਣਾਈਆ। ਧੱਕੇ ਖਾਂਦੇ ਫਿਰਦੇ ਸਾਂਧਾ ਦੇ ਗ੍ਰੋਹ, ਜਿਨ੍ਹਾਂ ਸਾਧਨਾ ਅੰਦਰੋਂ ਹੱਥ ਨਾ ਆਈਆ। ਇਹ ਲੇਖਾ ਕਰੇ ਉਹ, ਜਿਸ ਨੂੰ ਵੋਹ ਕਹਿ ਕੇ ਸਕੇ ਨਾ ਕੋਇ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਰਿਹਾ ਕਮਾਈਆ। ਸੰਮਤ ਕਹੇ ਮੈਂ ਹੁਕਮ ਸੁਨਾਉਣਾ ਰੱਬੀ, ਰਾਬਤਾ ਸਭ ਨੂੰ ਦਿਆਂ ਸੁਣਾਈਆ। ਸਾਚਾ ਤਬੀਬ ਰਹਿਣਾ ਨਹੀਂ ਕੋਈ ਤਬੀ, ਤਬੀਅਤ ਸਭ ਦੀ ਦੇਣੀ ਬਦਲਾਈਆ। ਜਿਹੜੀ ਵਸਤ ਕਿਸੇ ਨਹੀਂ ਲੱਭੀ, ਉਹ ਗੁਰਮੁਖਾਂ ਦੇਣੀ ਝੋਲੀ ਪਾਈਆ। ਕਿਉਂ, ਗੁਰ ਅਵਤਾਰ ਪੀਰ ਪੈਗ਼ੰਬਰ ਛਡ ਗਏ ਗੱਦੀ, ਵੀਹਵੀਂ ਸਦੀ ਆਪਣਾ ਪੰਧ ਮੁਕਾਈਆ। ਹੁਕਮੇ ਅੰਦਰ ਸ੍ਰਿਸ਼ਟੀ ਦ੍ਰਿਸ਼ਟੀ ਇਸ਼ਟੀ ਬੱਧੀ, ਦੋ ਜਹਾਨ ਭੱਜਣ ਵਾਹੋ ਦਾਹੀਆ। ਕੋਟਾਂ ਵਿਚੋਂ ਗੁਰਮੁਖ ਵਿਰਲੇ ਨਾਲ ਪ੍ਰੀਤੀ ਲੱਗੀ, ਲਗੀ ਪ੍ਰੀਤ ਤੋੜ ਨਿਭਾਈਆ। ਹੁਣ ਕਿਹੜੀ ਚਰਾਉਣੀ ਪੈਣੀ ਗਾਂ ਮੱਝੀ, ਮਜਲਸ ਭਗਤਾਂ ਵਿਚ ਰਖਾਈਆ। ਜੁਗਾਂ ਦੀ ਬਦਲ ਕੇ ਸਦੀ, ਸਾਫ਼ ਸੁਥਰਾ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚੀ ਸਰਨਾਈਆ। ਸੰਮਤ ਕਹੇ ਮੈਨੂੰ ਨਜ਼ਰੀ ਆਏ ਚਾਰੋਂ ਕੁੰਟ, ਹਰਖ਼ ਸੋਗ ਚਿੰਤਾ ਵਿਚ ਲੋਕਾਈਆ। ਮੈਂ ਇਸੇ ਵੇਲੇ ਸਭ ਨੂੰ ਅੰਦਰ ਵੜ ਕੇ ਲੈਣਾ ਘੋਖ, ਪੜਦਿਆਂ ਵਿਚੋਂ ਪਰਦੇ ਲੈਣੇ ਫੁਲਾਈਆ । ਕੂੜੀ ਕਿਰਿਆ ਦਾ ਦੇ ਕੇ ਜੋਸ਼, ਕੂੜ ਕਪਟ ਦੇਣੇ ਉਪਜਾਈਆ। ਜਨ ਭਗਤਾਂ ਨੂੰ ਕਰਕੇ ਖ਼ਾਮੋਸ਼, ਪ੍ਰੀਤੀ ਪ੍ਰਭੂ ਨਾਲ ਵਖਾਈਆ। ਸੰਮਤ ਕਹੇ ਮੈਨੂੰ ਬੜੀ ਹੁਣ ਲੱਗੀ ਸੋਚ, ਕਿਉਂ ਜ਼ਿਮੇਵਾਰੀ ਪ੍ਰਭ ਨੇ ਮੇਰੇ ਸਿਰ ਦਿਤੀ ਟਿਕਾਈਆ। ਰਾਜ ਰਜਾਨ ਸ਼ਾਹ ਸੁਲਤਾਨ ਜੰਗਲਾਂ ਵਿਚ ਫਿਰਨ ਵਾਂਗ ਖ਼ਰਗੋਸ਼, ਕੂੜੀ ਕਿਰਿਆ ਸੁਆਨ ਪਿਛੇ ਦੇਣੇ ਲਗਾਈਆ। ਸਭ ਦੀ ਟਿਕਾਣੇ ਕਰਕੇ ਹੋਸ਼, ਹੁਸ਼ ਹੁਸ਼ ਕਰਕੇ ਕੈਮਲ ਦੇਣੇ ਬਹਾਈਆ। ਵਿਦਿਆ ਦੀ ਰਹਿਣ ਦੇਣੀ ਨਾ ਸੋਚ, ਚਿੰਤਾ ਦੀ ਚਿਖਾ ਦੇਣੀ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਸੰਮਤ ਕਹੇ ਮੈਂ ਕੂਕ ਸੁਣਾਵਾਂ ਉਚੀ, ਉਚੇ ਮੁਨਾਰੇ ਦਿਆਂ ਹਿਲਾਈਆ । ਮੈਂ ਕੋਈ ਕੱਟਣ ਨਹੀਂ ਆਇਆ ਬੁੱਤੀ, ਬੁਤਖ਼ਾਨੇ ਸਾਰੇ ਦੇਣੇ ਢਾਹੀਆ। ਜਗਤ ਸ੍ਰਿਸ਼ਟੀ ਜਾਣੀ ਲੁਟੀ, ਲੁਟੇਰਾ ਇਕੋ ਬੇਪਰਵਾਹੀਆ। ਤਨ ਮਾਟੀ ਖ਼ਾਕ ਜਾਣੀ ਕੁੱਠੀ, ਕਾਇਆ ਕੁਟੀਆ ਸ਼ਾਂਤ ਨਾ ਕੋਇ ਕਰਾਈਆ। ਪਰਾਂਦੀ ਰਹਿਣੀ ਨਹੀਂ ਕਿਸੇ ਗੁੱਤੀਂ, ਸੁਹਾਗ ਕੰਤ ਨਾ ਕੋਇ ਹੰਢਾਈਆ। ਗੋਦ ਸੁਹਾਏ ਨਾ ਕੋਇ ਪੁੱਤੀਂ, ਨਾਰੀ ਕੰਤ ਸੇਜ ਨਾ ਕੋਇ ਸੁਹਾਈਆ। ਪੈਰੀਂ ਰਹੇ ਕਿਸੇ ਨਾ ਜੁੱਤੀ, ਜੋੜੀ ਜੋੜਾ ਦਏ ਦੁਹਾਈਆ। ਲੁਕਿਆ ਰਹੇ ਕੋਇ ਨਾ ਗੁਠੀਂ, ਚਾਰੋਂ ਕੁੰਟ ਦਏ ਫੁਲਾਈਆ। ਧਨ ਦੌਲਤ ਰਹੇ ਕੋਇ ਨਾ ਮੁਠੀ, ਮਾਹਬਦੌਲਤ ਆਪਣਾ ਹੁਕਮ ਵਰਤਾਈਆ। ਸਭ ਦੀ ਅਕਲ ਸੁਰਤ ਬੁਧੀ ਕਰ ਕੇ ਪੁੱਠੀ, ਗੇੜਾ ਜਗਤ ਵਿਚ ਗਿੜਾਈਆ। ਜਿਹੜੀ ਤਾਕ਼ਤ ਬਿਨ ਲਿਆਕ਼ਤ ਰੱਖੀ ਘੁਟੀ, ਆਪਣੇ ਵਿਚ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ । ਸੰਮਤ ਕਹੇ ਕਿਉਂ ਆਇਆ ਲੋਕਮਾਤ ਜੇਠ ਪੰਜ, ਪੰਜਾਂ ਦੇ ਪੰਜੇ ਵਿਚ ਗਿਆ ਲਗਾਈਆ। ਜਿਸ ਨੂੰ ਜਾਣ ਲੱਗਿਆਂ ਕੋਈ ਨਾ ਹੋਇਆ ਰੰਜ, ਗ਼ਮਾਂ ਵਿਚ ਨਾ ਗ਼ਮ ਬਦਲਾਈਆ। ਨੇਤਰ ਨੀਰ ਨਾ ਡੋਲ੍ਹਿਆ ਹੰਝ, ਹੰਝੂਆਂ ਧਾਰ ਨਾ ਕੋਇ ਵਹਾਈਆ। ਸੋ ਕਲਜੁਗ ਅੰਤਮ ਖ਼ਾਲੀ ਕਰੇ ਕੂੜੇ ਗੰਜ, ਹੁਕਮ ਹਾਕਮ ਇਕ ਵਰਤਾਈਆ। ਧਰਤ ਸੁਹਾਵੀ ਕਰ ਕੇ ਦੇਸ ਮੰਝ, ਮੰਜ਼ਲ ਪੰਧ ਚੁਕਾਈਆ। ਜਨ ਭਗਤਾਂ ਹਰਖ਼
ਸੋਗ ਮੇਟ ਕੇ ਰੰਜ, ਰੰਜਸ਼ ਦਏ ਗੁਆਈਆ। ਸਤਿਗੁਰ ਪੂਰਾ ਹੋ ਬਖ਼ਸ਼ੰਦ, ਰਹਿਮਤ ਰਾਮ ਕਮਾਈਆ। ਜੋ ਛਡ ਕੇ ਪੁਰੀ ਗਿਆ ਅਨੰਦ, ਸੋ ਅਨੰਦ ਦਾ ਮਾਲਕ ਆਪਣਾ ਫੇਰਾ ਪਾਈਆ। ਆਉਂਦਿਆਂ ਜਾਂਦਿਆਂ ਮਿਲਦਿਆਂ ਭਗਤਾਂ ਕੋਲੋਂ ਨਹੀਂ ਕੋਈ ਸੰਗ, ਸੰਗ੍ਰਹਿ ਹੋ ਕੇ ਆਪਣਾ ਸੰਗੀਤ ਸੁਣਾਈਆ । ਪਰ ਸਭ ਤੋਂ ਵਖਰਾ ਨਿਰਾਲਾ ਇਹ ਪ੍ਰਭੂ ਨੇ ਵਰਤਿਆ ਢੰਗ, ਜਿਸ ਨੂੰ ਸਮਝੇ ਨਾ ਕੋਈ ਲੋਕਾਈਆ। ਕੋਟਾਂ ਵਿਚੋਂ ਥੋੜ੍ਹਿਆਂ ਦੀ ਖੋਲ੍ਹੀ ਗੰਢ, ਪੜਦਾ ਦਿਤਾ ਉਠਾਈਆ। ਪਿਆਰ ਦਾ ਸੁਣਾ ਕੇ ਛੰਦ, ਅੰਮ੍ਰਿਤ ਧਾਰ ਦਿਤੀ ਵਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਸੂਰੇ ਸਰਬੰਗ, ਕੂੜੀ ਕਿਰਿਆ ਭੰਨ ਕੇ ਕਾਚੀ ਵੰਗ, ਨਾਮ ਕੰਗਣ ਜਨ ਭਗਤ ਭਗਤਾਂ ਸੋਹਣਾ ਦਿਤਾ ਪਹਿਨਾਈਆ।