੩ ਜੇਠ ਸ਼ਹਿਨਸ਼ਾਹੀ ਸੰਮਤ ੧ ਸੁਰਿੰਦਰ ਸਿੰਘ ਦੇ ਘਰ ਪਿੰਡ ਭੁਲਰ
ਹਰਿ ਸੰਮਤ ਕਹੇ ਪ੍ਰਭ ਵੇਖੋ ਸੁਆਮੀ ਠਾਕਰ, ਨਾਮ ਠੋਕਰ ਠਾਕਰ ਆਪ ਲਗਾਇੰਦਾ। ਭਵਜਲ ਪਾਰ ਕਿਨਾਰਾ ਕਰੇ ਦੋ ਜਹਾਨ ਸਾਗਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪਣਾ ਮੇਲ ਮਿਲਾਇੰਦਾ। ਨਿਹਕਰਮੀ ਨਿਰਮਲ ਕਰਮ ਕਰੇ ਉਜਾਗਰ, ਦੂਰ ਦੁਰਾਡਾ ਨੇਰਨ ਨੇਰਾ ਦੁਰਮਤ ਮੈਲ ਧੁਆਇੰਦਾ। ਨਾਮ ਵਣਜਾਰਾ ਸਚ ਸੁਦਾਗਰ, ਵਸਤ ਅਮੋਲਕ ਕਾਇਆ ਗੋਲਕ ਆਪ ਟਿਕਾਇੰਦਾ। ਦਰ ਦਰਵੇਸ਼ਾ ਨਰ ਨਰੇਸ਼ਾ ਸਚ ਦੁਆਰੇ ਦੇਵੇ ਆਦਰ, ਅਦਲ ਅਦਾਲਤ ਇਕ ਵਖਾਇੰਦਾ। ਮਿਹਰਵਾਨ ਮਹਿਬਾਨ ਬੀਦੋ ਮਹਿਬੂਬ ਮਿਲਾਏ ਯਾ ਮੁਬੀਨ ਕਰਤਾ ਕ਼ਾਦਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਰੰਗ ਰੰਗਾਇੰਦਾ। ਅੰਦਰ ਬਾਹਰ ਗੁਪਤ ਜ਼ਾਹਰ ਕੂੜੀ ਕਿਰਿਆ ਕਰੇ ਤਬਾਦਲ, ਨਾਮ ਖ਼ੁਮਾਰੀ ਸਚ ਸਤਿ ਚੜ੍ਹਾਇੰਦਾ। ਚਰਨ ਧੂੜੀ ਸਚ ਦੁਆਰਾ ਦੱਸੇ ਇਕੋ ਪਾਤਣ, ਖੇਵਟ ਖੇਟਾ ਨਈਆ ਨੌਕਾ ਆਪਣੇ ਹੱਥ ਰਖਾਇੰਦਾ। ਕਲਜੁਗ ਕੂੜੀ ਕਿਰਿਆ ਮੇਟਨ ਆਇਆ ਅੰਧੇਰੀ ਰਾਤਨ, ਸਤਿਜੁਗ ਸਾਚਾ ਜੋਤੀ ਨੂਰ ਚੰਦ ਚਮਕਾਇੰਦਾ। ਲੇਖ ਅਲੇਖਾ ਭੇਵ ਜਾਣੇ ਜ਼ਾਹਰ ਬਾਤਨ, ਪਰਦਾ ਉਹਲਾ ਕਾਇਆ ਮਾਟੀ ਗ੍ਰਹਿ ਮੰਦਰ ਆਪ ਉਠਾਇੰਦਾ। ਨਿਰਮਲ ਨੂਰ ਜੋਤ ਜਗਾਵਣਹਾਰਾ ਦੀਵਾ ਬਾਤੀ, ਸਤਿ ਸਰੂਪੀ ਸੋਭਾ ਪਾਇੰਦਾ। ਅੰਮ੍ਰਿਤ ਬਖ਼ਸ਼ਣਹਾਰਾ ਬੂੰਦ ਸੁਵਾਂਤੀ, ਨਿਝਰ ਝਿਰਨਾ ਨਿਰਾਕਾਰ ਨਰ ਨਿਰੰਕਾਰ ਆਪ ਝਿਰਾਇੰਦਾ। ਆਤਮ ਸੇਜ ਸੁਹਾਵਣਹਾਰਾ ਸਾਚੀ ਖਾਟੀ, ਸਚ ਸਿੰਘਾਸਣ ਪੁਰਖ ਅਬਿਨਾਸ਼ਨ, ਸੋਭਾ ਪਾਇੰਦਾ। ਜਨਮ ਜਨਮ ਦੀ ਕਰਮ ਕਰਮ ਦੀ ਮੇਟਣਹਾਰ ਵਾਟੀ, ਅਗਲਾ ਪਿਛਲਾ ਲੱਖ ਚੁਰਾਸੀ ਪੰਧ ਮੁਕਾਇੰਦਾ। ਸਾਚੀ ਮੰਜ਼ਲ ਹਕ ਮੁਕਾਮੇ ਚਾੜ੍ਹਨਹਾਰਾ ਘਾਟੀ, ਥਿਰ ਘਰ ਵਾਸੀ ਸਚਖੰਡ ਦਵਾਰਾ ਇਕ ਵਖਾਇੰਦਾ। ਜਿਸ ਗ੍ਰਹਿ ਮੰਦਰ ਅੰਦਰ ਸਾਹਿਬ ਸੁਵਾਮੀ ਵਸੇ ਕਮਲਾਪਾਤੀ, ਪਤਿਪਰਮੇਸ਼ਵਰ ਆਪਣਾ ਡੇਰਾ ਲਾਇੰਦਾ। ਜਿਸ ਦੀ ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਗਾਵੇ ਗਾਥੀ, ਅੰਡਜ ਜੇਰਜ ਉਤਭੁਜ ਸੇਤਜ ਰਿਹਾ ਸਮਾਈਆ। ਜਿਸ ਦਾ ਨਿਰਗੁਣ ਸਰਗੁਣ ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਜੁੜਿਆ ਨਾਤੀ, ਸੋ ਪੁਰਖ ਬਿਧਾਤਾ ਵੇਸ ਵਟਾਈਆ। ਜਿਸ ਦੇ ਕੋਲੋਂ ਗੁਰ ਅਵਤਾਰ ਪੀਰ ਪੈਗ਼ੰਬਰ ਨਿਤ ਨਵਿਤ ਮੰਗਦੇ ਰਹੇ ਦਾਤੀ, ਸਚਖੰਡ ਦੁਵਾਰੇ ਖ਼ਾਲੀ ਝੋਲੀ ਅਗੇ ਡਾਹੀਆ। ਜਿਸ ਦਾ ਰੂਪ ਰੰਗ ਰੇਖ ਨਾ ਕੋਇ ਜ਼ਾਤ ਪਾਤੀ, ਚਕਰ ਚਿਹਨ ਵਰਨ ਬਰਨ
ਜ਼ਾਤ ਪਾਤ ਨਾ ਕੋਇ ਸਮਝਾਈਆ। ਸੋ ਅਰਸ਼ੀ ਪ੍ਰੀਤਮ ਫ਼ਰਸ਼ ਉਤੇ ਸਚ ਜੋਤ ਪਰਕਾਸ਼ੀ, ਨੂਰੋ ਨੂਰ ਨੂਰ ਕਰੇ ਰੁਸ਼ਨਾਈਆ। ਭਗਤ ਸੁਹੇਲਾ ਇਕ ਅਕੇਲਾ ਗੁਰ ਚੇਲਾ ਪੁੱਛੇ ਵਾਤੀ, ਘਟ ਨਿਵਾਸੀ ਖੋਜ ਖੁਜਾਈਆ। ਸ਼ਬਦ ਅਗੰਮੀ ਬਿਨ ਰਸਨਾ ਜਿਹਵਾ ਬੱਤੀ ਦੰਦ ਕਰੇ ਬਾਤੀ, ਧੁਰ ਸੁਨੇਹੜਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਸਰਨਾਈਆ। ਹਰਿ ਕਾ ਸੰਮਤ ਕਹੇ ਠਾਕਰ ਵੇਖੋ ਹਰਿ ਹਰਿ ਸੁਆਮੀ, ਸਾਹਿਬ ਸੁਲਤਾਨ ਬੇਪਰਵਾਹੀਆ। ਜੋ ਆਦਿ ਜੁਗਾਦਿ ਨਿਤ ਨਵਿਤ ਅੰਤਰਜਾਮੀ, ਲੱਖ ਚੁਰਾਸੀ ਵੇਖੇ ਥਾਉਂ ਥਾਈਂਆ। ਜਿਸ ਦੀ ਰਚਨਾ ਅੰਦਰ ਸਿਫ਼ਤ ਕਰੇ ਚਾਰੇ ਬਾਣੀ, ਪਰਾ ਪਸੰਤੀ ਮਧਮ ਬੈਖਰੀ ਢੋਲਾ ਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਮਾਤ ਨਿਸ਼ਾਨੀ, ਨਿਰਗੁਣ ਸਰਗੁਣ ਰਿਹਾ ਸਮਝਾਈਆ। ਸੋ ਤੀਰ ਨਿਰਾਲਾ ਅਣਿਆਲਾ ਮਾਰਨਹਾਰਾ ਕਾਨੀ, ਕਾਇਨਾਤ ਪਰਦਾ ਰਿਹਾ ਖੁਲ੍ਹਾਈਆ। ਜਿਸ ਦਾ ਭੇਦ ਸਮਝ ਨਾ ਸਕੇ ਕੋਇ ਵਿਦਵਾਨੀ, ਚੌਦਾਂ ਵਿਦਿਆ ਚੌਦਾਂ ਲੋਕ ਚੌਦਾਂ ਤਬਕ ਰਹੇ ਕੁਰਲਾਈਆ। ਜਿਸ ਦੀ ਮੁਸ਼ਕਲ ਕੋਈ ਨਾ ਜਾਣੇ ਆਸਾਨੀ, ਅਸਲ ਵਸਲ ਹਕ ਹਕ਼ੀਕ਼ਤ ਰਮਜ਼ ਨਾ ਕੋਇ ਲਗਾਈਆ। ਜੋ ਜੋਧਾ ਸੂਰਬੀਰ ਮਰਦ ਮਰਦਾਨਾ ਨਿਰਵੈਰ ਨਿਰਾਕਾਰ ਨੌਜਵਾਨੀ, ਬਿਰਧ ਬਾਲ ਰੂਪ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਦੋ ਜਹਾਨਾਂ ਵੇਖ ਵਖਾਈਆ। ਹਰਿ ਸੰਮਤ ਕਹੇ ਪ੍ਰਭ ਠਾਕਰ ਮੀਤਾ, ਮਿਤਰ ਪਿਆਰਾ ਇਕੋ ਨਜ਼ਰੀ ਆਇੰਦਾ। ਜੋ ਆਦਿ ਜੁਗਾਦਿ ਠਾਂਢਾ ਸੀਤਾ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਸਚਖੰਡ ਦੁਆਰੇ ਸੋਭਾ ਪਾਇੰਦਾ। ਜੋ ਜੁਗ ਚੌਕੜੀ ਬਦਲਣਹਾਰਾ ਰੀਤਾ, ਰੀਤੀਵਾਨ ਆਪਣਾ ਹੁਕਮ ਵਰਤਾਇੰਦਾ। ਜਿਸ ਦਾ ਸਾਚਾ ਕਲਮਾ ਇਕੋ ਨਾਮ ਧੁਰ ਦੀ ਹਕ ਹਦੀਸਾ, ਹਜ਼ਰਤ ਸ਼ਾਹ ਹਕੀਰਾਂ ਆਪ ਪੜ੍ਹਾਇੰਦਾ। ਜਿਸ ਦਾ ਲੇਖਾ ਰਾਓ ਰੰਕ ਊਚ ਨੀਚਾ, ਚਾਰ ਵਰਨ ਅਠਾਰਾਂ ਬਰਨ ਸੋਭਾ ਪਾਇੰਦਾ। ਜਿਸ ਦਾ ਨਾਮ ਨਿਧਾਨ ਅਮਿਉਂ ਰਸ ਗੁਰਮੁਖ ਪਿਆਰੇ ਪੀਤਾ, ਪਿਤਾ ਪਤਿਪਰਮੇਸ਼ਵਰ ਨਜ਼ਰੀ ਆਇੰਦਾ। ਤ੍ਰੈਗੁਣ ਮਾਇਆ ਅਗਨੀ ਅੱਗ ਨਾ ਤਪੇ ਅੰਗੀਠਾ, ਪੰਚਮ ਨਾਤਾ ਮੋਹ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਵਰਤਾਇੰਦਾ। ਸਾਚਾ ਸੰਮਤ ਕਹੇ ਹਰਿ ਠਾਕਰ ਕਰਤਾ ਮੇਰਾ, ਮਿਹਰਵਾਨ ਦਇਆ ਕਮਾਈਆ। ਨਿਰਗੁਣ ਹੋ ਕੇ ਪਾਇਆ ਫੇਰਾ, ਜੋਤੀ ਜਾਤਾ ਵੇਸ ਵਟਾਈਆ। ਕਲਜੁਗ ਕੂੜੀ ਕਿਰਿਆ ਚੁਕਾਏ ਝੇੜਾ, ਸਚ ਸਤਿ ਲਏ ਪਰਗਟਾਈਆ। ਹਕ਼ੀਕ਼ਤ ਵਿਚੋਂ ਕਰੇ ਹਕ ਨਬੇੜਾ, ਲਾਸ਼ਰੀਕ ਵੇਖੇ ਖ਼ਲਕ ਖ਼ੁਦਾਈਆ। ਜਨ ਭਗਤਾਂ ਬੰਨ੍ਹੇ ਧੁਰ ਦਾ ਬੇੜਾ, ਖੇਵਟ ਖੇਟਾ ਹੋ ਕੇ ਬਣੇ ਸਹਾਈਆ। ਭੇਵ ਖੁਲ੍ਹਾਏ ਗੁਰੂ ਗੁਰ ਚੇਲਾ, ਚੇਲਾ ਗੁਰ ਇਕੋ ਰੂਪ ਨਜ਼ਰੀ ਆਈਆ। ਧਰਨੀ ਧਰਤ ਧਵਲ ਕਰਾਏ ਖੁਲ੍ਹਾ ਵਿਹੜਾ, ਮਿਹਰਵਾਨ ਮਿਹਰ ਨਜ਼ਰ ਅੱਖ ਉਠਾਈਆ। ਹਰਿ ਕਾ ਭੇਵ ਦੇਵੀ ਦੇਵ ਸਮਝੇ ਕਿਹੜਾ, ਵਿਸ਼ਨ ਬ੍ਰਹਮਾ ਸ਼ਿਵ ਦੂਰ ਦੁਰਾਡੇ ਬੈਠੇ ਸੀਸ ਝੁਕਾਈਆ। ਜਿਥੇ ਦੀਨ ਮਜ਼੍ਹਬ ਜ਼ਾਤ ਪਾਤ ਨਾ ਕੋਇ ਝਗੜਾ ਝੇੜਾ, ਝੰਜਟ ਅਵਰ ਨਾ ਕੋਈ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਕਲ ਕਲਕੀ ਵੇਸ ਵਟਾਈਆ। ਸਾਚਾ ਸੰਮਤ ਕਹੇ ਮੈਂ ਠਾਕਰ ਤੇਰਾ ਵੇਖ ਸਚਾ ਦਰਬਾਰ, ਧੁਰ ਦੀ ਧਾਰ ਦਿਆਂ ਪਰਗਟਾਈਆ। ਜਿਥੇ ਇਕੋ ਨੂਰ ਉਜਿਆਰ, ਦੀਵਾ ਬਾਤੀ ਨਜ਼ਰ ਕੋਇ ਨਾ ਆਈਆ। ਸਚ ਸਿੰਘਾਸਣ ਸੋਹੇ ਸਚੀ ਸਰਕਾਰ, ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀਆ। ਨਾ ਕੋਇ ਮੰਦਰ ਦਿਸੇ ਚਾਰ ਦੁਆਰ,
ਸ਼ਿਵਦਵਾਲਾ ਮਠ ਨਾ ਕੋਇ ਬਣਾਈਆ। ਨਾ ਕੋਈ ਮਸਜਿਦ ਗੁਰਦਵਾਰ, ਰਸਨਾ ਜਿਹਵਾ ਰਾਗ ਨਾ ਕੋਇ ਸੁਣਾਈਆ। ਨਾ ਕੋਈ ਸੂਰਜ ਚੰਦ ਉਜਿਆਰ, ਮੰਡਲ ਮੰਡਪ ਨਾ ਕੋਇ ਸੁਹਾਈਆ। ਸਾਚੇ ਗ੍ਰਹਿ ਖੇਲ ਕਰੇ ਕਰਤਾਰ, ਹਰਿ ਕਰਤਾ ਬੇਪਰਵਾਹੀਆ । ਨਿਰਗੁਣ ਨਿਰਗੁਣ ਮੀਤ ਮੁਰਾਰ, ਧੁਰ ਦਾ ਸੱਜਣ ਇਕ ਜਣਾਈਆ। ਜਿਸ ਦੇ ਦਰ ਤੇ ਕੋਟਨ ਕੋਟ ਗੁਰ ਅਵਤਾਰ, ਪੀਰ ਪੈਗ਼ੰਬਰ ਬੈਠੇ ਸੀਸ ਨਿਵਾਈਆ। ਤੂੰ ਹੀ ਤੂੰ ਹੀ ਰਾਗ ਰਹੇ ਉਚਾਰ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਬਿਨਾ ਸਜਦਿਉਂ ਕਰਨ ਨਿਮਸਕਾਰ, ਨਮੋਂ ਨਮੋਂ ਧਿਆਨ ਲਗਾਈਆ। ਕ਼ਾਗਜ਼ ਕ਼ਲਮ ਕੋਇ ਨਾ ਲਿਖਣਹਾਰ, ਕਾਤਬ ਚਲੇ ਨਾ ਕੋਇ ਚਤੁਰਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਜੁਗ ਚੌਕੜੀ ਜਾਣੇ ਆਪਣੀ ਕਾਰ, ਦੂਸਰਾ ਸਮਝ ਕੋਇ ਨਾ ਪਾਈਆ। ਜੋ ਵਾਕ ਭਵਿਖਤ ਲਿਖ ਕੇ ਗਏ ਤੇਈ ਅਵਤਾਰ, ਈਸਾ ਮੂਸਾ ਮੁਹੰਮਦ ਕਲਮਿਆਂ ਵਿਚ ਸੁਣਾਈਆ। ਨਾਨਕ ਨਿਰਗੁਣ ਸਰਗੁਣ ਗੋਬਿੰਦ ਗਿਆ ਉਚਾਰ, ਧੁਰ ਸੰਦੇਸ਼ਾ ਧੁਰਦਰਗਾਹੀਆ। ਜਿਸ ਦਾ ਆਦਿ ਜੁਗਾਦਿ ਅੰਤ ਨਾ ਪਾਰਾਵਾਰ, ਪਤਿਪਰਮੇਸ਼ਵਰ ਬੇਪਰਵਾਹੀਆ। ਜੋ ਸ਼ਾਹ ਸੁਲਤਾਨਾ ਦੋ ਜਹਾਨਾ ਖੇਲ ਕਰੇ ਅਗੰਮ ਅਪਾਰ, ਅਗੰਮੜੀ ਆਪਣੀ ਕਾਰ ਕਮਾਈਆ। ਸੋ ਕਲਜੁਗ ਅੰਤ ਸ੍ਰੀ ਭਗਵੰਤ ਕਲ ਕਲਕੀ ਲਏ ਅਵਤਾਰ, ਜਿਸ ਨੂੰ ਜਨਮੇ ਕੋਈ ਨਾ ਪਿਤਾ ਮਾਈਆ। ਜਿਸ ਦਾ ਗ੍ਰੰਥਾਂ ਵਿਚ ਲਿਖਿਆ ਨਾ ਜਾਏ ਵਿਸਥਾਰ, ਕ਼ਲਮਾਂ ਨਾਲ ਨਾ ਸਿਫ਼ਤ ਸਾਲਾਹੀਆ। ਜਿਸ ਦਾ ਕਿਨਾਰਾ ਨਜ਼ਰ ਨਾ ਆਏ ਆਰ ਪਾਰ, ਬੇਅੰਤ ਕਹਿ ਕੇ ਸਾਰੇ ਸ਼ੁਕਰ ਮਨਾਈਆ। ਜੋ ਸਭ ਦਾ ਸਾਂਝਾ ਯਾਰ, ਸਚ ਦੁਆਰੇ ਬਹਿ ਬਹਿ ਖ਼ੁਸ਼ੀ ਮਨਾਈਆ। ਸੋ ਖੇਲ ਕਰੇ ਕਰਨੇਹਾਰ, ਕ਼ੁਦਰਤ ਦਾ ਮਾਲਕ ਕਰਨੀ ਦਾ ਕਰਤਾ ਆਪਣਾ ਫੇਰਾ ਪਾਈਆ। ਭਗਤ ਵਛਲ ਆਪ ਗਿਰਧਾਰ, ਗ੍ਰਹਿ ਮੰਦਰ ਖੋਜੇ ਚਾਈਂ ਚਾਈਂਆ। ਨਿਜ ਘਰ ਵਾਸੀ ਆਤਮ ਨੂਰ ਨੂਰ ਪਰਕਾਸ਼ੀ ਬ੍ਰਹਮ ਪਰਦਾ ਦਏ ਉਤਾਰ, ਪਾਰਬ੍ਰਹਮ ਏਕਾ ਰੰਗ ਸਮਾਈਆ। ਸੰਤ ਸੁਹੇਲਾ ਸਦਾ ਸਦਾ ਸਦ ਸਿਰਜਣਹਾਰ, ਦੀਆ ਬਾਤੀ ਨਿਰਗੁਣ ਨੂਰ ਕਰੇ ਉਜਿਆਰ, ਘਟ ਭੀਤਰ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਰ ਨਰਾਇਣ ਵੱਡੀ ਵਡਿਆਈਆ । ਹਰਿ ਸੰਮਤ ਕਹੇ ਠਾਕਰ ਠਾਕਰ ਦੀ ਸੁਣੇ ਅਰਦਾਸ, ਬੇਨੰਤੀ ਆਪਣੇ ਵਿਚ ਸਮਾਈਆ। ਸਤਿਗੁਰ ਸੁਆਮੀ ਹੋ ਕੇ ਵਸੇ ਪਾਸ, ਅੰਤਰ ਆਤਮ ਮੇਲ ਮਿਲਾਈਆ। ਸਚ ਦੁਆਰੇ ਸਚ ਨਿਵਾਸ, ਨਿਜ ਘਰ ਮੇਲਾ ਸਹਿਜ ਸੁਭਾਈਆ। ਦੁਰਮਤ ਮੈਲ ਦੇਵੇ ਕਾਟ, ਅੰਮ੍ਰਿਤ ਆਤਮ ਜਾਮ ਪਿਆਈਆ। ਸਾਚੀ ਮੰਜ਼ਲ ਚਾੜ੍ਹੇ ਘਾਟ, ਪਤਣ ਵਾਰ ਇਕ ਦਰਸਾਈਆ। ਨਿਰਗੁਣ ਨੂਰ ਜੋਤ ਜਗੇ ਲਲਾਟ, ਨੂਰੋ ਨੂਰ ਸਚ ਰੁਸ਼ਨਾਈਆ। ਜੋ ਪ੍ਰੇਮ ਨਾਲ ਸਚ ਦੁਵਾਰੇ ਮੰਗੀ ਦਾਤ, ਦਾਨੀ ਹੋ ਕੇ ਝੋਲੀ ਪਾਈਆ। ਇਹ ਕੋਈ ਦਸਣੀ ਨਹੀਂ ਕਰਾਮਾਤ, ਬਖ਼ਸ਼ਿਸ਼ ਕਰਨੀ ਪ੍ਰਭ ਨੂੰ ਭਾਈਆ । ਮਨ ਵਾਸਨਾ ਮੇਟ ਅੰਧੇਰੀ ਰਾਤ, ਸਾਚਾ ਨੂਰ ਦਿਆਂ ਚਮਕਾਈਆ। ਬੁੱਧੀ ਬਿਬੇਕ ਲੇਖਾ ਜਾਣ ਪਵਣ ਸਵਾਸ, ਸਾਹ ਸਾਹ ਆਪਣਾ ਆਪ ਜਣਾਈਆ । ਲੇਖਾ ਚੁਕਾ ਕੇ ਪ੍ਰਿਥਮੀ ਆਕਾਸ਼, ਗਗਨ ਮੰਡਲ ਚਰਨਾਂ ਹੇਠ ਦਬਾਈਆ। ਸਿਰ ਰੱਖੇ ਦੇ ਕਰ ਹਾਥ, ਸਮਰਥ ਪੁਰਖ ਬੇਪਰਵਾਹੀਆ। ਲੇਖੇ ਲਾ ਅਨਾਥਾਂ ਨਾਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਚ ਘਰ, ਜਿਸ ਗ੍ਰਹਿ ਬੈਠਾ ਡੇਰਾ ਲਾਈਆ। ਸੰਮਤ ਕਹੇ ਹਰਿ ਠਾਕਰ ਕਰਤਾ ਪੁਰਖ, ਕ਼ੁਦਰਤ ਦਾ ਕ਼ਾਦਰ ਇਕ ਅਖਵਾਈਆ। ਜਿਸ ਦਾ ਭੇਵ ਸਮਝ ਨਾ ਸਕੇ ਕੋਈ ਪੁਰਸ਼, ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ
ਆਪਣਾ ਹੁਕਮ ਵਰਤਾਈਆ। ਜਿਸ ਦਾ ਮਹਲ ਅਟਲ ਉਚ ਮਨਾਰ ਉਰਸ ਕੁਰਸ਼, ਫ਼ਰਸ਼ ਉਪਰ ਆਪਣੀ ਖੇਲ ਖਿਲਾਈਆ। ਜਿਸ ਦਾ ਹੁਕਮ ਦੋ ਜਹਾਨ ਚਲੇ ਦਰੁਸਤ, ਗੁਰ ਅਵਤਾਰ ਪੀਰ ਪੈਗ਼ੰਬਰ ਨਾ ਕੋਇ ਮਿਟਾਈਆ। ਸੋ ਸਾਹਿਬ ਸੁਲਤਾਨ ਜਨ ਭਗਤਾਂ ਨਾਮ ਭੰਡਾਰਾ ਵੰਡੇ ਮੁਫ਼ਤ, ਕੌਡੀਆਂ ਵਾਲਾ ਦਾਮ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੇਲਾ ਲਏ ਮਿਲਾਈਆ। ਠਾਕਰ ਕਹੇ ਸੁਣੋ ਜਨ ਭਗਤ, ਹਰਿ ਭੇਵ ਦਿਆਂ ਦ੍ਰਿੜਾਈਆ। ਕਲਜੁਗ ਕੂੜੀ ਕਿਰਿਆ ਵੇਖੋ ਜਗਤ, ਚਾਰੋਂ ਕੁੰਟ ਪਈ ਦੁਹਾਈਆ। ਸਾਚੀ ਮਿਲੇ ਨਾਮ ਨਾ ਵਸਤ, ਖ਼ਾਲੀ ਮੰਦਰ ਰਹੇ ਕੁਰਲਾਈਆ। ਨਾਮ ਖ਼ੁਮਾਰੀ ਹੋਇਆ ਕੋਈ ਨਾ ਮਸਤ, ਦੂਈ ਦਵੈਤ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚੀ ਸਰਨਾਈਆ। ਹਰਿ ਸੰਮਤ ਕਹੇ ਪ੍ਰਭ ਭਗਤ ਵਸੀਲਾ, ਜੁਗ ਵਿਛੜੇ ਸਦਾ ਮਿਲਾਈਆ। ਜਿਸ ਨੂੰ ਲਭਦੇ ਉਪਰ ਅੰਬਰ ਨੀਲਾ, ਜਗ ਨੇਤਰ ਲੋਚਨ ਅੱਖ ਖੁਲ੍ਹਾਈਆ। ਜਿਸ ਨੂੰ ਖੋਜਦੇ ਜੰਗਲ ਜੂਹ ਉਜਾੜ ਪਹਾੜ ਪਰਬਤ ਟੀਲਾ, ਡੂੰਘੀ ਕੰਦਰ ਧਿਆਨ ਲਗਾਈਆ। ਜਿਸ ਦਾ ਵੇਸ ਅਨੇਕ ਸੂਹਾ ਪੀਲਾ ਵੇਖਣ ਨੀਲਾ, ਚਿੱਟੀ ਧਾਰ ਸੋਭਾ ਪਾਈਆ। ਸੋ ਸਾਹਿਬ ਸਵਾਮੀ ਨਿਰਗੁਣ ਰੂਪ ਛੈਲ ਛਬੀਲਾ, ਜੋਬਨਵੰਤਾ ਹਰਿ ਰਘੁਰਾਈਆ। ਜਨ ਭਗਤ ਬਨਾਵਣਹਾਰਾ ਆਪਣਾ ਸਚ ਕ਼ਬੀਲਾ, ਪੂਰਬ ਲੇਖਾ ਵੇਖ ਵਖਾਈਆ। ਆਪਣੇ ਮਿਲਣ ਦਾ ਅੰਦਰੇ ਅੰਦਰ ਦੱਸ ਕੇ ਸਚ ਹੀਲਾ, ਹਾਲਤ ਸਭ ਦੀ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਚਾਈਂ ਚਾਈਂਆ। ਹਰਿਜਨ ਵੇਖੇ ਆਪ ਪ੍ਰਭ, ਹਰਿ ਕਰਤਾ ਬੇਪਰਵਾਹ। ਸੰਤ ਸੁਹੇਲੇ ਲਏ ਲਭ, ਲੱਖ ਚੁਰਾਸੀ ਵਿਚੋਂ ਆਪ ਉਠਾ। ਕੂੜੀ ਕਿਰਿਆ ਕਰ ਕੇ ਪਾਰ ਹਦ, ਗ੍ਰਹਿ ਮੰਦਰ ਪੜਦਾ ਦੇਵੇ ਲਾਹ। ਨਾਮ ਨਿਧਾਨ ਸੁਣਾਏ ਨਦ, ਅਨਹਦ ਨਾਦੀ ਨਾਦ ਵਜਾ। ਪੰਜ ਵਿਕਾਰੇ ਵਿਚੋਂ ਕਢ, ਸਾਚੀ ਮੰਜ਼ਲ ਦਏ ਪੁਜਾ। ਜਿਥੇ ਇਕੋ ਦੀਪਕ ਰਿਹਾ ਜਗ, ਦਿਵਸ ਰੈਣ ਕਰੇ ਰੁਸ਼ਨਾ। ਹੰਸ ਰੂਪ ਬਣਾਏ ਕਗ, ਸੋਹੰ ਮਾਣਕ ਮੋਤੀ ਚੋਗ ਚੁਗਾ । ਸੁਰਤੀ ਸ਼ਬਦੀ ਕਰਾਏ ਸਚ ਹੱਜ, ਕਾਇਆ ਕਾਅਬਾ ਦਏ ਵਡਿਆ। ਸਚ ਦਵਾਰੇ ਬਹਾਏ ਸਜ, ਆਤਮ ਦਰਸੀ ਰੰਗ ਰੰਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਜਾਏ ਤਰਾ। ਮਿਹਰ ਨਜ਼ਰ ਪ੍ਰਭ ਤਾਰਨਹਾਰਾ, ਦੀਨ ਦਿਆਲਾ ਦਇਆ ਕਮਾਈਆ। ਜਨ ਭਗਤਾਂ ਨੂੰ ਸ਼ਬਦੀ ਕਰੇ ਇਕ ਇਸ਼ਾਰਾ, ਸੁਰਤੀ ਸ਼ਬਦੀ ਨਾਲ ਮਿਲਾਈਆ। ਠਰਨਾਂ ਪਏ ਨਾ ਪਾਣੀ ਠੰਡੇ ਵਿਚ ਸੰਸਾਰਾ, ਅਗਨੀ ਤਤ ਨਾ ਕੋਇ ਤਪਾਈਆ। ਫਿਰਨਾ ਪਏ ਨਾ ਵਿਚ ਉਜਾੜਾਂ, ਜੰਗਲ ਬੇਲੇ ਨਾ ਕੋਇ ਭਵਾਈਆ। ਵੇਖਣਾ ਪਏ ਨਾ ਕੋਈ ਠਾਕਰ ਮੰਦਰ ਮਸਜਿਦ ਵਿਚ ਗੁਰੂਦਵਾਰਾ, ਕਾਇਆ ਮੰਦਰ ਹਰਿ ਮੰਦਰ ਇਕ ਸੁਹਾਈਆ। ਜਿਥੇ ਦੀਵਾ ਬਾਤੀ ਕਮਲਾਪਾਤੀ ਆਪ ਕਰੇ ਉਜਿਆਰਾ, ਬਿਨ ਤੇਲ ਬਾਤੀ ਡਗਮਗਾਈਆ। ਅੱਠੇ ਪਹਿਰ ਵਜਦੀ ਰਹੇ ਸਚੀ ਧੁਨਕਾਰਾ, ਧੁਨ ਆਤਮਕ ਰਾਗ ਅਲਾਈਆ। ਘਰ ਸੱਜਣ ਠਾਕਰ ਸੱਜਣ ਸਵਾਮੀ ਮਿਲਦਾ ਰਹੇ ਮੀਤ ਮੁਰਾਰਾ, ਸਵੱਛ ਸਰੂਪੀ ਨਜ਼ਰੀ ਆਈਆ। ਜਿਸ ਦਾ ਲਗਿਆ ਰਹੇ ਸਚ ਅਖਾੜਾ, ਗੋਪੀ ਕਾਹਨ ਸਾਚੀ ਬੰਸਰੀ ਨਾਮ ਸੁਣਾਈਆ । ਸੀਤਾ ਸੁਰਤੀ ਕਰਦਾ ਰਹੇ ਪਿਆਰਾ, ਰਾਮ ਰਮਈਆ ਰਘੁਪਤ ਰਘੁਬੰਸ ਰਘੁਰਾਈਆ। ਈਸਾ ਮੂਸਾ ਮੁਹੰਮਦ ਕਲਮਿਆਂ ਵਾਲਾ ਬੋਲਦਾ ਰਹੇ ਨਾਅਰਾ, ਹਕ ਹਕ ਸੁਣਾਈਆ। ਨਾਨਕ ਨਿਰਗੁਣ ਸਰਗੁਣ ਬੋਲੇ ਸਚ ਜੈਕਾਰਾ, ਡੰਕਾ ਫ਼ਤਹਿ ਵਾਲਾ ਵਜਾਈਆ।
ਸਭ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ, ਸਾਂਝਾ ਯਾਰ ਨਿਹਕਲੰਕ ਨਰਾਇਣ ਨਰ ਅਵਤਾਰਾ, ਕਲ ਕਲਕੀ ਨੂਰ ਇਲਾਹੀਆ। ਜਿਸ ਦਾ ਮਹਲ ਅਟਲ ਊਚ ਅਗੰਮ ਅਥਾਹ ਸਭ ਤੋਂ ਵੱਖਰਾ ਜਗਤ ਤੋਂ ਨਿਆਰਾ, ਇਸ਼ਾਰੇ ਨਾਲ ਨਾ ਕੋਇ ਦ੍ਰਿੜਾਈਆ। ਸੋ ਵੇਖਣ ਆਇਆ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਤ੍ਰੈਗੁਣ ਮਾਇਆ, ਘਟ ਘਟ ਵਾਸੀ ਫੇਰਾ ਪਾਈਆ। ਭਗਤ ਸੁਹੇਲੇ ਸੰਤ ਸਾਜਣ ਗੁਰਮੁਖ ਗੁਰਸਿੱਖ ਸੂਫ਼ੀ ਸੰਤ ਫ਼ਕੀਰ ਰਿਹਾ ਉਠਾਇਆ, ਮੁਲਾ ਸ਼ੇਖ਼ ਮੁਸਾਇਕ ਨਾਇਕ ਪੀਰ ਪੈਗ਼ੰਬਰ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, · ……
ਸੰਮਤ ਕਹੇ ਠਾਕਰ ਦਾ ਸੁਣਨਾ ਸਚਾ ਢੋਲਾ, ਜੋ ਅਨਬੋਲਤ ਰਾਗ ਅਲਾਈਆ। ਜੋ ਜੁਗ ਚੌਕੜੀ ਕਾਇਆ ਬਦਲਦਾ ਆਇਆ ਚੋਲਾ, ਪੰਜ ਤੱਤ ਮਾਟੀ ਵੇਸ ਵਟਾਈਆ। ਕਲਜੁਗ ਅੰਤਮ ਰੱਖਕੇ ਪੜਦਾ ਓਹਲਾ, ਨਿਰਗੁਣ ਸ਼ਬਦੀ ਡੰਕ ਵਜਾਈਆ। ਤੂੰ ਮੇਰਾ ਮੈਂ ਤੇਰਾ ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਸੁਰਪਤ ਇੰਦ ਕਰੋੜ ਤੇਤੀਸਾ ਗਣ ਗੰਧਰਵ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਭਗਤ ਭਗਵੰਤ ਗੁਰਮੁਖ ਗੁਰਸਿਖ ਸੁਣਾਇਆ ਆਪਣਾ ਬੋਲਾ, ਸੋਇਆ ਰਹਿਣ ਕੋਇ ਨਾ ਪਾਈਆ। ਪ੍ਰੇਮ ਪਿਆਰ ਅੰਦਰ ਸਚ ਦਵਾਰ ਹਰਿ ਨਿਰੰਕਾਰ ਲਾਲ ਗੁਲਾਲ ਖਿਲਾਇਆ ਹੋਲਾ, ਰੰਗ ਮਜੀਠੀ ਅਨਡਿੱਠੀ ਧਾਰ ਇਕ ਰੰਗਾਈਆ। ਏਥੇ ਓਥੇ ਦੋ ਜਹਾਨਾਂ ਬ੍ਰਹਿਮੰਡਾਂ ਖੰਡਾਂ ਪੁਰੀ ਲੋਅ ਆਕਾਸ਼ ਪਾਤਾਲ ਸਚ ਦਵਾਰਾ ਧੁਰ ਦਾ ਖੋਲ੍ਹਾ, ਖ਼ਾਲਕ ਖ਼ਲਕ ਦਿਤਾ ਦ੍ਰਿੜਾਈਆ। ਜਿਸ ਗ੍ਰਹਿ ਮੰਦਰ ਅੰਦਰ ਨਾਮ ਵਸਤ ਭੰਡਾਰ ਰਹੇ ਅਨਮੋਲਾ, ਅਨਤੋਲਾ ਹੋ ਕੇ ਆਪ ਤੁਲਾਈਆ । ਸਚ ਖ਼ੁਮਾਰੀ ਧੁਰ ਦੀ ਯਾਰੀ ਜੋਤ ਨਿਰੰਕਾਰੀ ਦੇਵੇ ਇਕ ਝਕੋਲਾ, ਪਵਣ ਉਨੰਜਾ ਸਮਝ ਕੋਇ ਨਾ ਆਈਆ। ਕਲਜੁਗ ਕੂੜ ਕੁੜਿਆਰ ਹੋਵੇ ਬੇਜ਼ਾਰ ਸਤਿਜੁਗ ਸਾਚਾ ਅੰਗੜਾਈ ਲੈ ਕੇ ਕਰਵਟ ਬਦਲ ਕੇ ਆਪਣਾ ਪਾਵੇ ਰੌਲਾ, ਰੌਣਕ ਭਗਤਾਂ ਨਾਲ ਲਗਾਈਆ। ਉਚੀ ਕੂਕ ਸੁਣਾਵੇ ਸਭ ਦਾ ਠਾਕਰ ਸਭ ਦਾ ਮਾਲਕ ਸਭ ਦਾ ਪ੍ਰੀਤਮ ਇਕੋ ਮੌਲਾ, ਰਾਮ ਵਾਹਿਗੁਰੂ ਖ਼ੁਦਾ ਗਾਡ ਵਾਹਿਦ ਨੂਰ ਰੁਸ਼ਨਾਈਆ। ਜਿਸ ਨੇ ਪੈਗ਼ੰਬਰਾਂ ਅਵਤਾਰਾਂ ਗੁਰੂਆਂ ਨਾਲ ਕੀਤਾ ਕੌਲਾ, ਸ਼ਬਦੀ ਇਕ਼ਰਾਰਨਾਮੇ ਗਿਆ ਲਿਖਾਈਆ। ਸੋ ਪਰਗਟ ਹੋ ਕੇ ਆਇਆ ਨਿਰਵੈਰ ਉਪਰ ਧੌਲਾ, ਧਰਨੀ ਧਰਤ ਲੇਖਾ ਦਏ ਮੁਕਾਈਆ। ਜਿਸ ਨੂੰ ਮੰਨਿਆ ਨੂਰ ਖ਼ੁਦਾਈ ਅਵਲਾ ਸੁੰਦਰ ਸਾਵਲ ਸਵਲਾ, ਮੁਕੰਦ ਮਨੋਹਰ ਮਨੋਹਰ ਲਖਮੀ ਨਰਾਇਣ ਬੇਪਰਵਾਹੀਆ । ਸੋ ਦੋ ਜਹਾਨਾਂ ਪੰਧ ਮੁਕਾ ਕੇ ਮਜ਼ਲਾ, ਮੰਜ਼ਲ ਆਪਣੀ ਰਿਹਾ ਵਖਾਈਆ। ਜਨ ਭਗਤ ਰਹਿਣ ਨਾ ਦੇਵੇ ਕੋਈ ਕੰਗਲਾ, ਨਾਮ ਭੰਡਾਰਾ ਦਏ ਵਰਤਾਈਆ। ਜਨ ਭਗਤੋ ਤੁਹਾਨੂੰ ਕਰਨੀ ਪਏ ਨਾ ਹੋਰ ਕਿਸੇ ਦੀ ਬੰਦਨਾ, ਬੰਦੀਖ਼ਾਨੇ ਸਾਰੇ ਦਏ ਤੁੜਾਈਆ। ਰਸ ਦੇਵੇ ਆਪਣੇ ਅਨੰਦ ਦਾ, ਨਿਜਾਨੰਦ ਪਰਮਾਨੰਦ ਵਿਚ ਸਮਾਈਆ। ਮਾਲਕ ਹੋ ਕੇ ਟੁੱਟੀਆਂ ਗੰਢਦਾ, ਵਿਛੜਿਆਂ ਰਿਹਾ ਜੁੜਾਈਆ। ਜੁਗ ਜੁਗ ਜਨ ਭਗਤਾਂ ਨਾਲ ਯਾਰੀ ਲਾ ਕੇ ਹੰਢਦਾ, ਅਧਵਿਚਕਾਰ ਨਾ ਕੋਇ ਛੁਡਾਈਆ। ਤੁਹਾਡਾ ਲੇਖਾ ਮੁਕਿਆ ਨਾਰ ਦੋਹਾਗਣ ਰੰਡ ਦਾ, ਆਤਮ ਪਰਮਾਤਮ ਕੰਤ ਸੁਹਾਗੀ ਲਿਆ ਪਰਨਾਈਆ। ਝਗੜਾ ਮੁਕ ਗਿਆ ਰਸਨਾ ਜਿਹਵਾ ਬੱਤੀ ਦੰਦ ਦਾ, ਪੂਜਾ ਪਾਠ ਸੁਰਤੀ ਜੋਗ ਅਭਿਆਸ ਇਕੋ ਢੋਲੇ ਵਿਚ ਕਰਾਈਆ। ਧਰਮ
ਰਾਏ ਚਿਤਰ ਗੁਪਤ ਤੁਹਾਥੋਂ ਅਗੇ ਲੇਖਾ ਕੋਈ ਨਾ ਮੰਗਦਾ, ਕੁੰਭੀ ਨਰਕ ਨਾ ਕੋਇ ਭਵਾਈਆ। ਇਸ਼ਨਾਨ ਕਰਨਾ ਪਏ ਨਾ ਗੋਦਾਵਰੀ ਗੰਗ ਦਾ, ਜਮਨਾ ਸੁਰਸਤੀ ਨਾਲੋਂ ਆਪਣੀ ਕਿਰਪਾ ਸਸਤੀ ਕਰ ਕੇ ਤੁਹਾਡੀ ਝੋਲੀ ਪਾਈਆ। ਭੇਵ ਚੁਕਾ ਕੇ ਹੰ ਬ੍ਰਹਮ ਦਾ, ਲੇਖਾ ਮੁਕ ਜਾਏ ਕਾਇਆ ਮਾਟੀ ਚਮ ਦਾ, ਤੱਤਾਂ ਵਾਲਾ ਸਰੀਰ ਫੇਰ ਨਾ ਕੋਇ ਹੰਢਾਈਆ। ਝਗੜਾ ਮੁਕ ਜਾਏ ਕੂੜੀ ਕਿਰਿਆ ਗ਼ਮ ਦਾ, ਲੇਖਾ ਲਗ ਜਾਏ ਪਵਣ ਸਵਾਮੀ ਦਮ ਦਾ, ਲਹਿਣਾ ਮਿਲ ਜਾਏ ਪੁਰਖ ਅਕਾਲ ਦੇ ਸਾਚੇ ਨਾਮ ਦਾ, ਜਾਮ ਧੁਰ ਦਾ ਦਏ ਪਿਆਈਆ। ਮੇਲਾ ਹੋ ਜਾਏ ਓਸ ਰਾਮ ਦਾ, ਜਿਹੜਾ ਤ੍ਰੈਲੋਕੀ ਨਾਥ ਕ੍ਰਿਸ਼ਨ ਕਾਹਨ ਨੂੰ ਜਾਣਦਾ, ਜਿਹੜਾ ਪੀਰ ਪੈਗ਼ੰਬਰ ਰੂਪ ਧਰੇ ਇਨਸਾਨ ਦਾ, ਜਿਹੜਾ ਗੁਰ ਗੁਰ ਸ਼ਬਦ ਸੰਦੇਸ਼ਾ ਦੇਵੇ ਸ੍ਰੀ ਭਗਵਾਨ ਦਾ, ਸੋ ਭਗਵਾਨ ਦਇਆਵਾਨ ਸਾਚੇ ਭਗਤਾਂ ਸੰਤਾਂ ਗੁਰਮੁਖਾਂ ਗੁਰਸਿਖਾਂ ਆਪ ਆਪਣੇ ਵਿਚ ਸਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਝਗੜਾ ਮੁਕਾ ਦਏ ਰੋਗ ਸੋਗ ਸੰਤਾਪ ਦਾ, ਜਾਪ ਧੁਰ ਦਾ ਇਕ ਦ੍ਰਿੜਾਈਆ।
੪ ਜੇਠ ਸ਼ਹਿਨਸ਼ਾਹੀ ੧ ਅਰਜਨ ਸਿੰਘ ਦੇ ਗ੍ਰਹਿ ਪਿੰਡ ਭੁਲਰ ਜ਼ਿਲਾ ਅੰਮ੍ਰਿਤਸਰ
ਹਰਿ ਸੰਮਤ ਕਹੇ ਮੈਂ ਸਚਖੰਡ ਵੇਖਿਆ ਖੇਲ ਤਮਾਸ਼, ਦਰਗਾਹ ਸਾਚੀ ਪ੍ਰਭ ਨੇ ਦਇਆ ਕਮਾਈਆ। ਜਿਥੇ ਤਖ਼ਤ ਨਿਵਾਸੀ ਸ਼ਾਹੋ ਸ਼ਾਬਾਸ਼ਾ ਸ਼ਹਿਨਸ਼ਾਹ ਇਕੋ ਕਰਦਾ ਰਾਜ, ਦੂਜਾ ਨਜ਼ਰ ਕੋਇ ਨਾ ਆਈਆ। ਸੀਸ ਜਗਦੀਸ਼ ਸਤਿ ਸਰੂਪੀ ਆਪਣਾ ਪਹਿਨੇ ਅਗੰਮੀ ਤਾਜ, ਜਗਤ ਨੇਤਰ ਨੈਣ ਨਜ਼ਰ ਕੋਇ ਨਾ ਪਾਈਆ। ਭੂਪਤ ਭੂਪ ਹੋ ਕੇ ਆਪ ਗ਼ਰੀਬ ਨਿਵਾਜ਼, ਹੁਕਮਰਾਨ ਹੋ ਕੇ ਆਪਣਾ ਹੁਕਮ ਜਣਾਈਆ। ਘਰ ਵਿਚ ਘਰ ਥਿਰ ਘਰ ਲਏ ਸਾਜ, ਸਾਜਣਹਾਰਾ ਆਪਣੀ ਬਣਤ ਬਣਾਈਆ। ਬਿਨ ਦੀਆ ਬਾਤੀ ਕਮਲਾਪਾਤੀ ਨਿਰਗੁਣ ਜੋਤ ਕਰੇ ਪਰਕਾਸ਼, ਸਾਚਾ ਨੂਰ ਕਰੇ ਰੁਸ਼ਨਾਈਆ। ਇਕ ਅਕੇਲਾ ਏਕੰਕਾਰ ਸਚ ਪਸਾਰਾ ਕਰ ਕੇ ਵੇਖੇ ਆਪ, ਆਪ ਆਪਣਾ ਖੇਲ ਪਰਗਟਾਈਆ। ਦੂਸਰ ਅਵਰ ਨਾ ਕੋਈ ਸਾਥ, ਪੁਰਖ ਅਬਿਨਾਸ਼ੀ ਆਪਣੀ ਕਾਰ ਕਮਾਈਆ। ਬਿਨ ਗੋਪੀ ਕਾਹਨ ਸਖ਼ੀਆਂ ਪਾਵੇ ਰਾਸ, ਵਕ਼ਤ ਸੁਹੇਲਾ ਸੁਹੰਜਣਾ ਲਏ ਪਰਗਟਾਈਆ। ਬਿਨ ਨਾਰੀ ਕੰਤ ਕਰੇ ਭੋਗ ਬਿਲਾਸ, ਸਾਚੀ ਸੇਜਾ ਸਚ ਸਵਾਮੀ ਆਪਣੀ ਆਪ ਹੰਢਾਈਆ। ਜੋਤੀ ਧਾਰਾ ਸ਼ਬਦੀ ਸੁਤ ਜਣ ਜਣੇਂਦੀ ਬਣ ਕੇ ਮਾਈ ਬਾਪ, ਪੂਤ ਸਪੂਤਾ ਆਪਣੇ ਵਿਚੋਂ ਪਰਗਟਾਈਆ। ਹੁਕਮੇਂ ਅੰਦਰ ਥਾਪਣਾ ਥਾਪ, ਤੂੰ ਮੇਰਾ ਮੈਂ ਤੇਰਾ ਦੱਸ ਕੇ ਜਾਪ, ਸਾਚੀ ਸਿਖਿਆ ਦਏ ਸਮਝਾਈਆ। ਸਚਖੰਡ ਅੰਦਰ ਥਿਰ ਘਰ ਖੋਲ੍ਹ ਕੇ ਦੂਆ ਤਾਕ, ਮਹਲ ਅਟਲ ਦਏ ਵਖਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਅਗੰਮੀ ਸ਼ਬਦ ਇਸ਼ਾਰੇ ਨਾਲ ਦਏ ਆਖ, ਸੰਦੇਸ਼ਾ ਸਚ ਸਮਝਾਈਆ। ਥਿਰ ਘਰ ਤੇਰਾ ਵੱਡਾ ਹੋਵੇ ਪਰਤਾਪ, ਮਿਹਰ ਨਜ਼ਰ ਉਠਾਈਆ। ਸ਼ਬਦ ਦੁਲਾਰੇ ਜੋੜੇ ਹਾਥ, ਬੇਨੰਤੀ ਦਿਤੀ ਸੁਣਾਈਆ। ਮੇਰੇ ਸਾਹਿਬ ਸੁਵਾਮੀ ਅੰਤਰਜਾਮੀ ਅਨਾਥਾਂ ਦੇ ਨਾਥ, ਦੀਨ ਦਿਆਲ ਤੇਰੀ ਸਰਨਾਈਆ। ਕਵਣ ਵੇਲਾ ਕਵਣ ਵਕ਼ਤ ਆਪਣੀ ਖੇਲ ਕਰੇ ਮੇਰੇ ਸਾਥ, ਜੋੜੀ ਧੁਰ ਦੀ ਜੋੜ ਜੁੜਾਈਆ। ਪੁਰਖ ਅਕਾਲ ਕਿਹਾ ਨਵ ਨੌ ਚਾਰ ਵੇਖ ਕੇ ਖੇਲ ਤਮਾਸ਼, ਜੁਗ ਚੌਕੜੀ ਪੰਧ ਮੁਕਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਬਣਾਕੇ ਲੋਕਮਾਤ ਸਾਕ, ਸੱਜਣ ਹੋ ਕੇ ਵੇਖ ਵਖਾਈਆ। ਲੱਖ ਚੁਰਾਸੀ ਜੀਵ ਜੰਤ ਨਾਮ ਸਿਮਰਨ
ਪੂਜਾ ਪਾਠ ਦੱਸ ਕੇ ਜੋਗ ਅਭਿਆਸ, ਕਲਮਿਆਂ ਨਾਲ ਕਲਾਮਾਂ ਦਿਆਂ ਦ੍ਰਿੜਾਈਆ। ਅੰਤਮ ਸਭ ਦਾ ਲਹਿਣਾ ਦੇਣਾ ਪੂਰਾ ਕਰ ਕੇ ਹਿਸਾਬ, ਖਾਤੇ ਆਪਣੇ ਵਿਚ ਟਿਕਾਈਆ। ਪਰਗਟ ਹੋ ਕੇ ਫੇਰ ਹਕ ਜਨਾਬ, ਜਾਨਬ ਤੇਰੀ ਵੇਖ ਵਖਾਈਆ। ਨਿਰਗੁਣ ਨੂਰ ਜੋਤ ਕਰ ਪਰਕਾਸ਼, ਬ੍ਰਹਿਮੰਡ ਖੰਡ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸੰਮਤ ਕਹੇ ਮੈਂ ਨਿਰਅੱਖਰ ਧਾਰ ਪੜ੍ਹੀ, ਅੱਖਰਾਂ ਵਾਲੀ ਲੜੀ ਨਜ਼ਰ ਕੋਇ ਨਾ ਆਈਆ । ਚਾਰ ਦੀਵਾਰੀ ਦਿਸੀ ਕੋਈ ਨਾ ਗੜ੍ਹੀ, ਕਿਲ੍ਹਾ ਕੋਟ ਨਾ ਕੋਇ ਬਣਾਈਆ। ਬੱਦਲਾਂ ਵਾਲੀ ਨਾ ਕੋਇ ਝੜੀ, ਮੇਘ ਧਾਰ ਨਾ ਕੋਇ ਬਰਸਾਈਆ। ਪੁਰਖ ਅਬਿਨਾਸ਼ੀ ਆਪਣੀ ਕਿਰਪਾ ਆਪੇ ਕਰੀ, ਕਰਤਾ ਪੁਰਖ ਰਿਹਾ ਸਮਝਾਈਆ। ਨਿਰਗੁਣ ਰੂਪ ਨਿਰੰਕਾਰ ਸਚਾ ਹਰੀ, ਨਰ ਹਰਿ ਦਾਤਾ ਬੇਪਰਵਾਹੀਆ। ਜਿਸ ਦੀ ਸਰਨੀ ਲੱਖ ਚੁਰਾਸੀ ਪਰੀ, ਸਿਰ ਸਕੇ ਨਾ ਕੋਇ ਉਠਾਈਆ। ਜੋ ਆਦਿ ਜੁਗਾਦਿ ਲੱਖ ਚੁਰਾਸੀ ਕਰਦਾ ਬਰੀ, ਬਿਨਾ ਜ਼ਮਾਨਤ ਦਏ ਛੁਡਾਈਆ। ਸੋ ਸਾਹਿਬ ਸੁਹੇਲਾ ਇਕ ਅਕੇਲਾ ਜਨ ਭਗਤਾਂ ਰਿਹਾ ਵਰੀ, ਮਾਲਕ ਹੋ ਕੇ ਆਪਣੇ ਨਾਲ ਮਿਲਾਈਆ । ਧੁਰ ਦੀ ਵਸਤ ਅਮੋਲਕ ਨਾਮ ਦਾਤ ਦੇਵੇ ਖਰੀ, ਕੂੜ ਮੁਲੰਮਾ ਨਾਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਨ ਮਾਟੀ ਖ਼ਾਕੀ ਰੂਪ ਬਣਾ ਕੇ ਜ਼ਰੀ, ਜ਼ੱਰੇ ਜ਼ੱਰੇ ਕ਼ਤਰੇ ਕ਼ਤਰੇ ਵਿਚੋਂ ਆਪਣਾ ਰੂਪ ਪਰਗਟਾਈਆ। ਸੰਮਤ ਕਹੇ ਮੈਂ ਸਚਖੰਡ ਤਕਿਆ ਨਜ਼ਾਰਾ, ਬੇਨਜ਼ੀਰ ਦਿਤਾ ਵਖਾਈਆ। ਜਿਥੇ ਚਰਨਾਂ ਉਤੇ ਝੁਕ ਕੇ ਬੈਠੇ ਗੁਰੂ ਅਵਤਾਰਾ, ਪੈਗ਼ੰਬਰ ਸਜਦਿਆਂ ਨਾਲ ਸੀਸ ਝੁਕਾਈਆ। ਤੂੰ ਮੇਰਾ ਮੈਂ ਤੇਰਾ ਸਾਰੇ ਲੌਂਦੇ ਨਾਅਰਾ, ਦੂਜਾ ਅੱਖਰ ਨਾ ਕੋਇ ਪੜ੍ਹਾਈਆ । ਤੂੰ ਕਰਨੀ ਦਾ ਕਰਤਾ ਕ਼ੁਦਰਤ ਦਾ ਪਿਆਰਾ, ਮੁਹੱਬਤ ਦਾ ਮਹਿਬੂਬ ਸਚਾ ਸ਼ਹਿਨਸ਼ਾਹੀਆ। ਭਗਤਾਂ ਦਾ ਅਖਾੜਾ, ਸੰਤਾਂ ਦਾ ਦਿਹਾੜਾ, ਗੁਰਮੁਖਾਂ ਦਾ ਲਾੜਾ, ਜੋਬਨਵੰਤਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਥਾਉਂ ਥਾਈਂਆ। ਸਚ ਸੰਮਤ ਕਹੇ ਸਚਖੰਡ ਬਿਨ ਅੱਖਾਂ ਲਿਆ ਤਾਕ, ਬਿਨ ਨੈਣਾਂ ਦਰਸਨ ਪਾਈਆ। ਜਿਥੇ ਵਸੇ ਪੁਰਖ ਸਮਰਾਥ, ਮਹਿੰਮਾ ਅਕਥ ਅਕਥ ਸੁਣਾਈਆ। ਇਕੋ ਨੂਰ ਜੋਤ ਪਰਕਾਸ਼, ਆਦਿ ਜੁਗਾਦਿ ਡਗਮਗਾਈਆ। ਜਿਸ ਦਾ ਹੁਕਮ ਫ਼ਰਮਾਨਾ ਇਕ ਖ਼ਾਸ, ਖ਼ਾਲਸ ਹੋ ਕੇ ਰਿਹਾ ਜਣਾਈਆ। ਭਗਤਾਂ ਦਾ ਬਣ ਕੇ ਦਾਸੀ ਦਾਸ, ਦਾਸ ਦਾਸੀ ਆਪਣਾ ਰੂਪ ਵਟਾਈਆ। ਪੂਰਬ ਜਨਮ ਦੀ ਪੂਰੀ ਕਰ ਕੇ ਆਸ, ਆਸਾ ਤ੍ਰਿਸ਼ਨਾ ਦਏ ਮਿਟਾਈਆ। ਨਿਜ ਆਤਮ ਕਰ ਕੇ ਵਾਸ, ਘਰ ਮੰਦਰ ਦਏ ਸੁਹਾਈਆ। ਸਾਚੀ ਸੇਜ ਸੁਹਾ ਖਾਟ, ਖੱਟੀ ਧੁਰ ਦੀ ਝੋਲੀ ਪਾਈਆ। ਮੰਜ਼ਲ ਮੰਜ਼ਲ ਮੁਕਾ ਕੇ ਵਾਟ, ਅਗਲਾ ਲੇਖਾ ਦਏ ਮੁਕਾਈਆ। ਜਿਨ੍ਹਾਂ ਦਾ ਲਹਿਣਾ ਤਿਨ੍ਹਾਂ ਨੂੰ ਮਿਲਦਾ ਆਪ, ਸੁੱਤਿਆਂ ਲਏ ਜਗਾਈਆ। ਜਨਮ ਕਰਮ ਦਾ ਮੇਟ ਕੇ ਰੋਗ ਸੰਤਾਪ, ਦੁਖੀਆਂ ਦਾ ਦੁਖ ਦਰਦੀਆਂ ਦਾ ਦਰਦ ਦਰਦਵੰਦ ਹੋ ਕੇ ਆਪਣੀ ਝੋਲੀ ਪਾਈਆ। ਜਮ ਦੀ ਫ਼ਾਸੀ ਕਟ ਕੇ ਫ਼ਾਸ, ਫ਼ੈਸਲਾ ਧੁਰ ਦਾ ਹਕ ਸੁਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਦਾ ਬਣਿਆ ਸਚਾ ਸਾਕ, ਤਿਨ੍ਹਾਂ ਦਾ ਬੰਦ ਤਾਕ ਦਏ ਖੁਲ੍ਹਾਈਆ।
੪ ਜੇਠ ਸ਼ਹਿਨਸ਼ਾਹੀ ਸੰਮਤ ੧ ਮੰਗਲ ਸਿੰਘ ਦੇ ਘਰ ਪਿੰਡ ਸਾਰੰਗੜਾ ਜ਼ਿਲਾ ਅੰਮ੍ਰਿਤਸਰ
ਹਰਿ ਸੰਮਤ ਕਹੇ ਪ੍ਰਭ ਤੇਰਾ ਸੰਦੇਸ਼, ਨਿਰਗੁਣ ਸਰਗੁਣ ਧਾਰ ਸਮਝ ਸਮਝਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਨੌ ਸਤ ਦਿਆਂ ਸਰਬ ਨਰੇਸ਼, ਨਰ ਨਿਰੰਕਾਰ ਸੋਇਆ ਰਹਿਣ ਕੋਇ ਨਾ ਪਾਈਆ। ਖ਼ਬਰਦਾਰ ਕਰਾਂ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ ਗਣੇਸ਼, ਦੇਵਤ ਸੁਰ ਦਿਆਂ ਉਠਾਈਆ । ਨਾਮ ਸੁਨੇਹੜਾ ਭੇਜਾਂ ਦੇਸ ਪਰਦੇਸ਼, ਧਰਨੀ ਧਰਤ ਧਵਲ ਵੰਡ ਵੰਡਾਈਆ। ਦੂਰ ਦੁਰਾਡੇ ਤੇਰਾ ਖੇਲ ਵਖਾਵਾਂ ਨੇਰਨ ਨੇਰ ਨੇਤ ਨੇਤ, ਸ਼ਾਹ ਪਾਤਸ਼ਾਹ ਤੇਰੀ ਸੇਵ ਕਮਾਈਆ। ਜਨ ਭਗਤਾਂ ਸਚ ਪ੍ਰੀਤੀ ਆਤਮ ਪਰਮਾਤਮ ਦੱਸਾਂ ਹੇਤ, ਪਾਰਬ੍ਰਹਮ ਬ੍ਰਹਮ ਮੇਲਾ ਸਹਿਜ ਸੁਭਾਈਆ । ਨਿਜ ਨੈਣ ਲੋਚਨ ਨੇਤਰ ਸੰਤ ਸੁਹੇਲੇ ਲਵਾਂ ਪੇਖ, ਲੱਖ ਚੁਰਾਸੀ ਖੋਜ ਖੁਜਾਈਆ। ਗੁਰਮੁਖਾਂ ਅੰਦਰ ਵੜ ਕੇ ਮੰਦਰ ਚੜ੍ਹ ਕੇ ਕਾਇਆ ਮਾਟੀ ਹਾਟੀ ਖੋਲ੍ਹਾਂ ਭੇਤ, ਦੁਵੈਤੀ ਭਾਂਡਾ ਭਉ ਭੰਨਾਈਆ। ਧੁਰ ਫ਼ਰਮਾਨਾ ਸ਼ਬਦ ਅਨਾਦੀ ਲਿਖਾਂ ਲੇਖ, ਅਗੰਮ ਅਥਾਹ ਬੇਪਰਵਾਹ ਕਰਾਂ ਪੜ੍ਹਾਈਆ। ਨਵ ਨੌ ਚਾਰ ਪਿਛੋਂ ਭਾਗ ਲਗਾ ਪਹਿਲੀ ਚੇਤ, ਪੁਰਖ ਅਕਾਲ ਦੀਨ ਦਿਆਲ ਦਿਤੀ ਵਡਿਆਈਆ। ਖੇਲ ਕਰ ਕਰ ਵੇਖਣਾ ਮਹੀਨਾ ਜੇਠ, ਖ਼ਾਲਕ ਖ਼ਲਕ ਖੋਜ ਖੁਜਾਈਆ। ਸ਼ਾਹ ਸੁਲਤਾਨ ਫੋਲਣੇ ਸੇਠ, ਚਾਰੋਂ ਕੁੰਟ ਫੇਰਾ ਪਾਈਆ। ਕੂੜੀ ਕਿਰਿਆ ਮਾਇਆ ਮਮਤਾ ਭੰਨਣੇ ਰੇਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਸਰਨਾਈਆ। ਹਰਿ ਸੰਮਤ ਕਹੇ ਮੈਂ ਵੇਖਣਾ ਜਗ, ਚਾਰ ਕੁੰਟ ਦਹਿ ਦਿਸ਼ਾ ਖੋਜ ਖੁਜਾਈਆ। ਤੇਰਾ ਹੁਕਮ ਸੂਰੇ ਸਰਬਗ, ਸ੍ਰੀ ਭਗਵਾਨ ਦੇਣਾ ਜਣਾਈਆ। ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਭਵਿਖਤਾਂ ਵਿਚ ਗਏ ਸਦ, ਢੋਲੇ ਧੁਰ ਦੇ ਨਾਦ ਅਲਾਈਆ। ਸੋ ਸਾਹਿਬ ਸੁਵਾਮੀ ਅੰਤਰਜਾਮੀ ਜੋਤੀ ਜਾਤਾ ਹੋ ਪਰਗਟ, ਅਲਖ ਨਿਰੰਜਣ ਦਾਤਾ ਆਪਣੀ ਅਲਖ ਜਗਾਈਆ। ਹਰ ਘਟ ਰਮਿਆ ਵਸਣਹਾਰਾ ਘਟ ਘਟ, ਬ੍ਰਹਿਮੰਡ ਖੰਡ ਖੋਜ ਖੁਜਾਈਆ। ਨਾਮ ਨਿਧਾਨ ਸ੍ਰੀ ਭਗਵਾਨ ਸ਼ਬਦ ਅਗੰਮੀ ਵਜਾਏ ਨਦ, ਦੋ ਜਹਾਨ ਕਰੇ ਸ਼ਨਵਾਈਆ। ਸ੍ਰਿਸ਼ਟੀ ਦ੍ਰਿਸ਼ਟੀ ਇਸ਼ਟੀ ਲੱਗੀ ਵੇਖੇ ਅੱਗ, ਤੱਤਵ ਤੱਤਾਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਓਹਲਾ ਦਏ ਉਠਾਈਆ। ਹਰਿ ਸੰਮਤ ਕਹੇ ਪ੍ਰਭੂ ਤੇਰਾ ਹੁਕਮ ਫ਼ਰਮਾਨ, ਫੁਰਨੇ ਅੰਦਰ ਦਿਆਂ ਜਣਾਈਆ। ਧੁਰ ਸੰਦੇਸ਼ਾ ਇਕ ਜਹਾਨ, ਜਹਾਲਤ ਵਾਲਿਆਂ ਦਿਆਂ ਸਮਝਾਈਆ। ਮਾਨਸ ਮਾਨੁਖ ਮਾਨਵ ਕਰੋ ਧਿਆਨ, ਮਨ ਵਾਸਨਾ ਦੂਰ ਕਰਾਈਆ। ਕਾਇਆ ਮੰਦਰ ਅੰਦਰ ਖੋਜ ਸ੍ਰੀ ਭਗਵਾਨ, ਗ੍ਰਹਿ ਇਕੋ ਬੈਠਾ ਸੋਭਾ ਪਾਈਆ। ਜਿਸ ਦਾ ਨਿਰਗੁਣ ਰੂਪ ਜੋਤ ਮਹਾਨ, ਨੂਰੋ ਨੂਰ ਨੂਰ ਰੁਸ਼ਨਾਈਆ। ਜਿਸ ਦਾ ਨਾਦ ਸ਼ਬਦ ਧੁਨਕਾਨ, ਅਗੰਮੀ ਰਾਗ ਸੁਣਾਈਆ। ਜਿਸ ਦਾ ਅੰਮ੍ਰਿਤ ਪੀਣ ਖਾਣ, ਤ੍ਰਿਸ਼ਨਾ ਭੁਖ ਦਏ ਮਿਟਾਈਆ । ਜਿਸ ਦਾ ਸਤਿ ਸਤਿਵਾਦੀ ਝੁਲੇ ਇਕ ਨਿਸ਼ਾਨ, ਦੋ ਜਹਾਨਾਂ ਹੁਕਮ ਮਨਾਈਆ। ਜੋ ਲੱਖ ਚੁਰਾਸੀ ਸਖ਼ੀਆਂ ਦਾ ਧੁਰ ਦਾ ਕਾਹਨ, ਸਚਖੰਡ ਦੁਵਾਰੇ ਬਹਿ ਬਹਿ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਦਾ ਕਰਤਾ ਦਇਆ ਕਮਾਈਆ। ਹਰਿ ਸੰਮਤ ਕਹੇ ਦੀਨ ਦਿਆਲ ਚੁਕੌਣਾ ਸਭ ਦਾ ਮੂਲ, ਬਾਕੀ ਰਹਿਣ ਕੋਇ ਨਾ ਪਾਈਆ। ਹਰਿ ਹਰਿ ਨਾਉਂ ਜੋ ਮਨ ਵਾਸਨਾ ਗਏ ਭੂਲ, ਮਾਇਆ ਮਮਤਾ ਮੋਹ ਹਲਕਾਈਆ। ਤਿਨ੍ਹਾਂ ਮੇਲ ਮਿਲੌਣਾ ਹਰਿ ਕੰਤ ਸੁਹਾਗੀ ਸਚ ਕੰਤੂਲ, ਆਤਮ ਪਰਮਾਤਮ ਜੋੜ ਜੁੜਾਈਆ। ਧੂੜੀ ਟਿੱਕਾ ਮਸਤਕ ਛੁਹਾਣੀ ਸਾਚੀ ਧੂਲ, ਦੁਰਮਤ ਮੈਲ ਧੁਆਈਆ। ਸਤਿ
ਧਰਮ ਦਾ ਦਸਣਾ ਇਕ ਅਸੂਲ, ਚਾਰ ਵਰਨ ਅਠਾਰਾਂ ਬਰਨ ਕਰਨ ਇਕ ਪੜ੍ਹਾਈਆ। ਪਤਿਪਰਮੇਸ਼ਵਰ ਪਾਰਬ੍ਰਹਮ ਦਾ ਆਦਿ ਜੁਗਾਦੀ ਇਕ ਮਜ਼ਮੂਨ, ਨਾਮ ਨਿਧਾਨਾ ਦਏ ਪੜ੍ਹਾਈਆ। ਜਿਸ ਦਾ ਬਦਲ ਨਾ ਸਕੇ ਕੋਇ ਕ਼ਾਨੂੰਨ, ਕਾਇਨਾਤ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਕਲਜੁਗ ਕੂੜੀ ਕਿਰਿਆ ਕੋਲੋਂ ਕਰ ਮਹਿਰੂਮ, ਮਾਸੂਮ ਗੁਰਮੁਖ ਬੱਚੇ ਲਏ ਬਚਾਈਆ। ਹਰਿ ਸੰਮਤ ਕਹੇ ਲੇਖਾ ਮੁਕਣਾ ਜ਼ਾਤ ਪਾਤ, ਕੂੜੀ ਕਿਰਿਆ ਰਹਿਣ ਨਾ ਪਾਈਆ। ਅਬਿਨਾਸ਼ੀ ਕਰਤੇ ਸਾਚੀ ਬਖ਼ਸ਼ਣੀ ਇਕੋ ਦਾਤ, ਦਾਤਾ ਹੋ ਕੇ ਦਏ ਵਰਤਾਈਆ । ਚਾਰ ਵਰਨ ਜੋੜਨਾ ਨਾਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਭੇਵ ਖੁਲ੍ਹਾਈਆ। ਕੂੜੀ ਕਿਰਿਆ ਮੇਟਣੀ ਰਾਤ, ਸਤਿ ਸਤਿ ਸਾਚਾ ਚੰਦ ਚਮਕਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸਣੀ ਸਾਚੀ ਗਾਥ, ਧੁਰ ਦਾ ਮੰਤਰ ਇਕ ਪੜ੍ਹਾਈਆ। ਮੇਲ ਮਿਲੌਣਾ ਪੁਰਖ ਸਮਰਥ, ਭਗਤ ਭਗਵੰਤ ਇਕੋ ਰੰਗ ਚੜ੍ਹਾਈਆ। ਨਿਜ ਨੇਤਰ ਖੋਲ੍ਹ ਕੇ ਸਾਚੀ ਅੱਖ, ਗਿਆਨ ਨੇਤਰ ਦੇਣਾ ਸਮਝਾਈਆ। ਦਰਸ ਵਖੌਣਾ ਹੋ ਪ੍ਰਤੱਖ, ਸਵਛ ਸਰੂਪੀ ਰੂਪ ਵਟਾਈਆ। ਪੰਚ ਵਿਕਾਰਾ ਦੇਣਾ ਮਥ, ਨਾਮ ਮਧਾਣਾ ਇਕ ਚਲਾਈਆ। ਸਤਿ ਦਵਾਰਾ ਖੋਲ੍ਹ ਕੇ ਹੱਟ, ਵਸਤ ਅਮੋਲਕ ਦੇਣੀ ਵਰਤਾਈਆ । ਦੂਈ ਦਵੈਤ ਮੇਟਕੇ ਫਟ, ਪੱਟੀ ਸਾਚਾ ਨਾਮ ਧੁਰ ਦੀ ਦੇਣੀ ਬੰਧਾਈਆ। ਦੁਰਮਤ ਮੈਲ ਅੰਦਰੋਂ ਬਾਹਰੋਂ ਕਟ, ਗੁਰਮੁਖਾਂ ਮਨ ਤਨ ਕਰਨੀ ਸਫ਼ਾਈਆ । ਬਿਨ ਰਸਨਾ ਜਿਹਵਾ ਬੱਤੀ ਦੰਦ ਹਰਿ ਦਾ ਨਾਉਂ ਲੈਣ ਰਟ, ਮਨ ਕਾ ਮਣਕਾ ਦੇਣਾ ਭੁਵਾਈਆ। ਘਰ ਪਰਮੇਸ਼ਵਰ ਸਵਾਮੀ ਮਿਲੇ ਕਮਲਾਪਤ, ਜੰਗਲ ਜੂਹ ਉਜਾੜ ਪਹਾੜ ਖੋਜਣ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ । ਸਾਚਾ ਸੰਮਤ ਕਹੇ ਪ੍ਰਭ ਸਾਚੇ ਹੱਥ ਤੌਫ਼ੀਕ਼, ਪਰਵਰਦਿਗਾਰ ਵੱਡੀ ਵਡਿਆਈਆ। ਆਦਿ ਜੁਗਾਦੀ ਲਾਸ਼ਰੀਕ, ਸ਼ਿਰਕਤ ਵਿਚ ਨਾ ਕੋਇ ਲੜਾਈਆ । ਸਾਚਾ ਕਲਮਾ ਦੱਸੇ ਹਦੀਸ, ਹਜ਼ਰਤਾਂ ਕਰੇ ਪੜ੍ਹਾਈਆ। ਦੂਰ ਦੁਰਾਡਾ ਨਜ਼ਰ ਆਏ ਨਜ਼ਦੀਕ, ਨਿਰਗੁਣ ਆਪਣਾ ਪੰਧ ਮੁਕਾਈਆ। ਸਚ ਪ੍ਰੀਤੀ ਅੰਤਰ ਆਤਮ ਦੱਸੇ ਇਕ ਪ੍ਰੀਤ, ਪ੍ਰੀਤਮ ਆਪਣਾ ਜੋੜ ਜੁੜਾਈਆ । ਘਰ ਮੰਦਰ ਸੁਹਾਏ ਠੀਕ, ਠਾਕਰ ਹੋ ਕੇ ਸੋਭਾ ਪਾਈਆ। ਕਲਜੁਗ ਕੂੜ ਅੰਧੇਰਾ ਮਿਟਾਏ ਤਾਰੀਕ, ਅੰਧ ਅੰਧੇਰ ਦਏ ਚੁਕਾਈਆ। ਤੂੰ ਮੇਰਾ ਮੈਂ ਤੇਰਾ ਸੁਣਾਏ ਸਾਚਾ ਗੀਤ, ਗਹਿਰ ਗੰਭੀਰ ਬੇਨਜ਼ੀਰ ਢੋਲਾ ਇਕੋ ਗਾਈਆ। ਘਰ ਸੱਜਣ ਮਿਲੇ ਮੀਤ, ਮਿਤਰ ਪਿਆਰਾ ਦਰਸ ਦਿਖਾਈਆ। ਤ੍ਰੈਗੁਣ ਮਾਇਆ ਕੋਲੋਂ ਕਰਕੇ ਅਤੀਤ, ਸਾਂਤਕ ਸਤਿ ਦਏ ਵਰਤਾਈਆ। ਨਾਮ ਭੰਡਾਰਾ ਕਰ ਬਖ਼ਸ਼ੀਸ਼, ਬਖ਼ਸ਼ਿਸ਼ ਧੁਰ ਦੀ ਝੋਲੀ ਪਾਈਆ। ਝਗੜਾ ਮੁਕਾ ਕੇ ਊਚ ਨੀਚ, ਰਾਓ ਰੰਕ ਇਕੋ ਘਰ ਵਸਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਸਰਨਾਈਆ। ਹਰਿ ਸੰਮਤ ਕਹੇ ਮੈਂ ਆਇਆ ਲੋਕਮਾਤ, ਕਲਜੁਗ ਅੰਤ ਲੈ ਅੰਗੜਾਈਆ। ਮੇਰਾ ਲੇਖਾ ਲਿਖ ਨਾ ਸਕਿਆ ਕੋਈ ਨਾਲ ਕ਼ਲਮ ਸ਼ਾਹੀ ਦਵਾਤ, ਚਾਰ ਜੁਗ ਚਾਰ ਵੇਦ ਚਾਰੇ ਖਾਣੀ ਚਾਰੇ ਬਾਣੀ ਸਮਝ ਨਾ ਕੋਇ ਸਮਝਾਈਆ। ਪੁਰਖ ਅਕਾਲਾ ਦੀਨ ਦਿਆਲਾ ਮੇਰਾ ਵੇਖਣਹਾਰਾ ਖੇਲ ਤਮਾਸ਼, ਘਟ ਘਟ ਵਾਸੀ ਅੰਤਰਜਾਮੀ ਸਚ ਦਵਾਰੇ ਸੋਭਾ ਪਾਈਆ । ਜੁਗ ਚੌਕੜੀ ਨਿਤ ਨਵਿਤ ਭਗਤਾਂ ਪੂਰੀ ਕਰਨਹਾਰਾ ਆਸ, ਸੰਤ ਸਾਜਨ ਦੇਵਣਹਾਰ ਵਡਿਆਈਆ। ਸੋ ਗਹਿਰ ਗੰਭੀਰ ਬੇਨਜ਼ੀਰ ਨਿਰਗੁਣ ਨੂਰ ਜੋਤ ਕਰ ਪਰਕਾਸ਼, ਲੋਕਮਾਤ ਬਿਨ ਤੱਤਾਂ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ
ਥਾਈਂਆ। ਹਰਿ ਸੰਮਤ ਕਹੇ ਮੈਂ ਪ੍ਰਭ ਦਾ ਵੇਖਿਆ ਅਜਬ ਪਸਾਰਾ, ਜਿਸ ਨੂੰ ਬੇਅੰਤ ਬੇਅੰਤ ਕਹਿਕੇ ਸਾਰੇ ਸੀਸ ਨਿਵਾਈਆ। ਸੋ ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਦਿ ਜੁਗਾਦੀ ਏਕੰਕਾਰਾ, ਅਕਲ ਕਲ ਆਪਣੀ ਆਪ ਵਰਤਾਈਆ। ਸ਼ਬਦੀ ਸ਼ਬਦ ਉਠਾ ਕੇ ਸੁਤ ਦੁਲਾਰਾ, ਥਿਰ ਘਰ ਕੁੰਡਾ ਦਿਤਾ ਖੁਲ੍ਹਾਈਆ। ਹੁਕਮੇ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਉਠਾਲਾ, ਸੋਇਆ ਰਹਿਣ ਨਾ ਕੋਇ ਪਾਈਆ। ਵੇਖਣਹਾਰ ਤ੍ਰੈਗੁਣ ਮਾਇਆ ਜਗਤ ਜੰਜਾਲਾ, ਪੰਚਮ ਪੰਚਮ ਭੇਵ ਚੁਕਾਈਆ। ਲੇਖਾ ਜਾਨਣਹਾਰ ਸ਼ਾਹ ਕੰਗਾਲਾ, ਰਾਜ ਰਾਜਾਨਾਂ ਵੇਖੇ ਥਾਉਂ ਥਾਈਂਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਕਲਜੁਗ ਅੰਤਮ ਕਰੇ ਖੇਲ ਨਿਰਾਲਾ, ਖ਼ਾਲਕ ਖ਼ਾਲਕ ਮਖ਼ਲੂਕ ਆਪਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਵਾਮੀ ਅੰਤਰਜਾਮੀ ਅੰਤਰ ਅੰਤਰ ਆਪਣਾ ਪਰਦਾ ਲਾਹੀਆ। ਹਰਿ ਸੰਮਤ ਕਹੇ ਪ੍ਰਭ ਦਾ ਵੇਖਣਾ ਖੇਲ ਅਜੀਬ, ਜਿਸ ਨੂੰ ਸ਼ਾਸਤਰ ਸਿਮਰਤ ਵੇਦ ਪੁਰਾਨ ਕਥ ਸਕੇ ਨਾ ਰਾਈਆ। ਜਿਸ ਦੀ ਜੁਗ ਚੌਕੜੀ ਸਮਝ ਨਾ ਸਕੇ ਕੋਇ ਤਰਤੀਬ, ਕਾਇਦਾ ਕ਼ਾਨੂੰਨ ਧੁਰ ਦਾ ਹਕ ਨਾ ਕੋਇ ਦ੍ਰਿੜਾਈਆ। ਜਿਸ ਦੀ ਸਿਫ਼ਤ ਕਰੇ ਕ਼ੁਰਾਨ ਮਜੀਦ, ਸਿਫ਼ਤਾਂ ਨਾਲ ਜਗਤ ਸਮਝਾਈਆ । ਜਿਸ ਦੀ ਕਲਮਿਆਂ ਵਿਚੋਂ ਕਲਾਮਾਂ ਵਾਲੀ ਹਦੀਸ, ਧੁਰ ਦਾ ਰਾਗ ਅਲਾਈਆ। ਜਿਸ ਦੀ ਈਸਾ ਮੂਸਾ ਮੁਹੰਮਦ ਨਾਨਕ ਗੋਬਿੰਦ ਰਖ ਕੇ ਗਏ ਉਡੀਕ, ਵੇਦ ਵਿਆਸਾ ਆਪਣੀ ਅੱਖ ਖੁਲ੍ਹਾਈਆ। ਜਿਸ ਦੀ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਨਾਲ ਸਚ ਪ੍ਰੀਤ, ਦੋ ਜਹਾਨਾਂ ਰਿਹਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਕਾਤੀ ਵੇਖ ਵਖਾਈਆ। ਹਰਿ ਸੰਮਤ ਕਹੇ ਮੈਂ ਪ੍ਰਭ ਦਾ ਦਰਸ਼ਨ ਕਰਿਆ ਹਜ਼ੂਰ, ਹਾਜ਼ਰ ਹੋ ਕੇ ਸੀਸ ਨਿਵਾਈਆ। ਮੇਰੇ ਕੋਟ ਜਨਮ ਦੇ ਬਖ਼ਸ਼ੇ ਗਏ ਕ਼ਸੂਰ, ਮਿਹਰ ਨਜ਼ਰ ਇਕ ਉਠਾਈਆ। ਕੋਝੇ ਕਮਲੇ ਕਰ ਮਨਜ਼ੂਰ, ਸਿਰ ਆਪਣਾ ਹੱਥ ਦਿਤਾ ਟਿਕਾਈਆ। ਮੇਰਾ ਮਾਣ ਟੁੱਟਾ ਗ਼ਰੂਰ, ਹਉਮੇਂ ਰੋਗ ਰਿਹਾ ਨਾ ਰਾਈਆ । ਕੋਟਨ ਕੋਟ ਸੂਲੀ ਚੜ੍ਹਦੇ ਵੇਖੇ ਮਨਸੂਰ, ਸ਼ਮਸ਼ ਵਰਗੇ ਖੱਲ ਲੁਹਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇ ਲੰਘਦੇ ਗਏ ਪੂਰ, ਆਵਣ ਜਾਵਣ ਆਪਣੀ ਬਣਤ ਬਣਾਈਆ । ਵਿਸ਼ਨ ਬ੍ਰਹਮਾ ਸ਼ਿਵ ਵੇਖੇ ਮਜ਼ਦੂਰ, ਦਿਵਸ ਰੈਣ ਸੇਵ ਕਮਾਈਆ। ਲੱਖ ਚੁਰਾਸੀ ਸ੍ਰਿਸ਼ਟੀ ਵੇਖੀ ਕੂੜ, ਸ਼ਾਹ ਸੁਲਤਾਨ ਥਿਰ ਨਜ਼ਰ ਕੋਇ ਨਾ ਆਈਆ। ਚੌਦਾਂ ਵਿਦਿਆ ਪੜ੍ਹਦੇ ਵੇਖੇ ਮੂਰਖ ਮੂੜ੍ਹ, ਚੌਦਾਂ ਤਬਕ ਚੌਦਾਂ ਲੋਕ ਨੇਤਰ ਨੈਣਾਂ ਨੀਰ ਵਹਾਈਆ। ਕੋਟਨ ਕੋਟਾਂ ਵਿਚੋਂ ਜਿਨ੍ਹਾਂ ਗੁਰਮੁਖਾਂ ਪ੍ਰਭ ਬਖ਼ਸ਼ੀ ਚਰਨ ਧੂੜ, ਮਸਤਕ ਟਿੱਕੇ ਦਿਤੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਹਰਿ ਸੰਮਤ ਕਹੇ ਮੈਂ ਵੇਖਿਆ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਸਚ ਦਵਾਰੇ ਸੋਭਾ ਰਿਹਾ ਪਾ, ਰੂਪ ਰੰਗ ਵੇਖ ਸਕੇ ਨਾ ਕੋਇ ਜਣਾਈਆ । ਆਦਿ ਜੁਗਾਦੀ ਰਿਹਾ ਵੇਸ ਵਟਾ, ਗੁਰ ਅਵਤਾਰ ਪੀਰ ਪੈਗ਼ੰਬਰ ਨਾਉਂ ਵਡਿਆਈਆ। ਸਿਫ਼ਤੀ ਢੋਲੇ ਰਿਹਾ ਗਾ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਅੱਖਰਾਂ ਨਾਲ ਪੜ੍ਹਾਈਆ। ਪਰਦਾ ਓਹਲਾ ਰਿਹਾ ਰਖਾ, ਅੰਦਰ ਵੜ ਕੇ ਮੰਦਰ ਚੜ੍ਹ ਕੇ ਦਰਸ ਕੋਇ ਨਾ ਪਾਈਆ। ਜੁਗ ਚੌਕੜੀ ਸਭ ਦੇ ਡੇਰੇ ਰਿਹਾ ਢਾਹ, ਜੋ ਘੜਿਆ ਸੋ ਆਪੇ ਭੰਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਗ੍ਰਹਿ ਮੰਦਰ ਖੋਜ ਖੁਜਾਈਆ। ਗ੍ਰਹਿ ਮੰਦਰ ਪ੍ਰਭ ਖੋਜਣਹਾਰਾ, ਖੋਜੇ ਸਰਬ ਲੋਕਾਈਆ। ਘਟ ਦੀਪਕ ਕਰੇ ਸਰਬ ਉਜਿਆਰਾ,
ਨੂਰੋ ਨੂਰ ਨੂਰ ਰੁਸ਼ਨਾਈਆ। ਭਗਤ ਵਛਲ ਗਿਰਵਰ ਗਿਰਧਾਰਾ, ਸੰਤ ਸੁਹੇਲਾ ਧੁਰ ਦਾ ਮਾਹੀਆ। ਗੁਰਮੁਖਾਂ ਗੁਰ ਸ਼ਬਦੀ ਦੇਵੇ ਧਾਰਾ, ਨਾਮ ਨਗਾਰਾ ਇਕ ਵਜਾਈਆ। ਗੁਰਸਿੱਖਾਂ ਖੋਲ੍ਹ ਕੇ ਬੰਦ ਕਿਵਾੜਾ, ਬਜਰ ਕਪਾਟੀ ਦਏ ਤੁੜਾਈਆ। ਘਰ ਵਿਚ ਘਰ ਵਖਾਏ ਮਹਲ ਮੁਨਾਰਾ, ਅਟਲ ਸੋਭਾ ਰਿਹਾ ਪਾਈਆ। ਅੱਠੇ ਪਹਿਰ ਦਿਵਸ ਰੈਣ ਸਚਾ ਧੁਨਕਾਰਾ, ਅਨਹਦ ਨਾਦੀ ਨਾਦ ਸੁਣਾਈਆ। ਅੰਮ੍ਰਿਤ ਆਤਮ ਠੰਡਾ ਠਾਰਾ, ਨਿਝਰ ਝਿਰਨਾ ਦਏ ਝਿਰਾਈਆ। ਜੋਤ ਨਿਰੰਜਣ ਕਰ ਉਜਿਆਰਾ, ਆਦਿ ਨਿਰੰਜਣ ਵੇਖ ਵਖਾਈਆ। ਸੁਰਤੀ ਸ਼ਬਦੀ ਮੇਲਾ ਅਪਰ ਅਪਾਰਾ, ਅਪਰੰਪਰ ਆਪਣੇ ਵਿਚ ਸਮਾਈਆ। ਸੇਜ ਸੁਹੰਜਣੀ ਸੁਹਾਵੇ ਧੁਰ ਦਾ ਲਾੜਾ, ਅੰਤਰ ਆਤਮ ਬਹਿ ਬਹਿ ਖ਼ੁਸ਼ੀ ਮਨਾਈਆ। ਬਿਨ ਸਖ਼ੀਆਂ ਗਾਏ ਮੰਗਲਾਚਾਰਾ, ਗੀਤ ਗੋਬਿੰਦ ਰਾਗ ਅਲਾਈਆ। ਕੂੜੀ ਕਿਰਿਆ ਕਲਜੁਗ ਕਰ ਕੇ ਪਾਰ ਕਿਨਾਰਾ, ਹਉਮੇ ਹੰਗਤਾ ਦਏ ਗੁਆਈਆ । ਸਤਿਜੁਗ ਸਾਚੇ ਕਰ ਪਸਾਰਾ, ਸ੍ਰਿਸ਼ਟੀ ਦ੍ਰਿਸ਼ਟੀ ਇਸ਼ਟੀ ਦਏ ਬਦਲਾਈਆ। ਚਾਰ ਵਰਨਾਂ ਅਠਾਰਾਂ ਬਰਨਾਂ ਇਕੋ ਨਾਉਂ ਇਕੋ ਸਚ ਜੈਕਾਰਾ, ਇਕੋ ਇਸ਼ਟ ਦੇਵ ਦਏ ਸਮਝਾਈਆ। ਇਕੋ ਮੰਦਰ ਮਸਜਿਦ ਸ਼ਿਵਦਵਾਲਾ ਮਠ ਗੁਰੂਦਵਾਰਾ, ਇਕੋ ਹਟ ਇਕੋ ਵਣਜ ਵਣਜਾਰਾ ਨਜ਼ਰੀ ਆਈਆ। ਇਕੋ ਸੱਜਣ ਹੋਵੇ ਮੀਤ ਮੁਰਾਰਾ, ਸਾਹਿਬ ਸਵਾਮੀ ਇਕੋ ਰੂਪ ਵਟਾਈਆ। ਇਕੋ ਨੌਬਤ ਵੱਜੇ ਧੁਰ ਨਗਾਰਾ, ਇਕੋ ਸੋਈ ਸੁਰਤੀ ਦਏ ਉਠਾਈਆ । ਇਕੋ ਕਾਤਬ ਬਣ ਲਿਖਾਰਾ, ਧੁਰ ਦਾ ਲੇਖਾ ਦਏ ਜਣਾਈਆ । ਇਕੋ ਆਤਮ ਇਕੋ ਪਰਮਾਤਮ, ਲੱਖ ਚੁਰਾਸੀ ਅੰਦਰ ਸੋਭਾ ਪਾਈਆ। ਇਕੋ ਤੱਟ ਕਿਨਾਰਾ ਪਾਤਣ, ਇਕੋ ਨਈਆ ਨੌਕਾ ਨਾਮ ਚੜ੍ਹਾਈਆ। ਇਕੋ ਸਾਹਿਬ ਸੁਹੇਲਾ ਆਵੇ ਰਾਖਣ, ਅਬਿਨਾਸ਼ੀ ਕਰਤਾ ਫੇਰਾ ਪਾਈਆ। ਇਕੋ ਜੁਗ ਜੁਗ ਜਗਤ ਮਾਰਗ ਆਵੇ ਦੱਸਣ, ਭਗਤ ਭਗਵਾਨ ਲਏ ਉਠਾਈਆ। ਇਕੋ ਨਿਰਵੈਰ ਹੋ ਕੇ ਆਵੇ ਅੰਦਰ ਵਸਣ, ਸਚ ਸਿੰਘਾਸਣ ਸੋਭਾ ਪਾਈਆ। ਇਕੋ ਨੌ ਖੰਡ ਸੱਤ ਦੀਪ ਕਰੌਚ ਪੁਸ਼ਕਰ ਵੇਖੇ ਲੱਖਣ, ਜੰਬੂ ਆਪਣਾ ਰੂਪ ਦ੍ਰਿੜਾਈਆ। ਇਕੋ ਗੁਰ ਸ਼ਬਦੀ ਸਚ ਸੁਣਾ ਕੇ ਬਚਨ, ਬੱਚਿਆਂ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕੂੜੀ ਕਿਰਿਆ ਦਏ ਗੁਆਈਆ। ਕੂੜੀ ਕਿਰਿਆ ਨਾਤਾ ਦੇਣਾ ਤੋੜ, ਲੋਕਮਾਤ ਰਹਿਣ ਨਾ ਪਾਈਆ। ਚਾਰ ਵਰਨ ਦੇਵੇ ਜੋੜ, ਦੂਈ ਦਵੈਤੀ ਬਾਹਰ ਕਢਾਈਆ। ਮੰਤਰ ਦੱਸ ਕੇ ਫੁਰਨਾ ਫੋਰ, ਮਨ ਵਾਸਨਾ ਦੇਣੀ ਮਿਟਾਈਆ। ਝਗੜਾ ਮੁਕਾ ਕੇ ਪੰਜ ਚੋਰ, ਕਾਮ ਕਰੋਧ ਲੋਭ ਮੋਹ ਹੰਕਾਰ ਦੇਣਾ ਗੁਆਈਆ। ਸਤਿਗੁਰ ਸਵਾਮੀ ਹੋ ਕੇ ਵਸਣਾ ਕੋਲ, ਅੰਤਰ ਆਤਮ ਮੇਲ ਮਿਲਾਈਆ। ਅਨਹਦ ਨਾਦ ਵਜਾਉਂਣਾ ਢੋਲ, ਕੂੜ ਕੁਟੰਬ ਦੇਣਾ ਤਜਾਈਆ। ਸ੍ਰਿਸ਼ਟ ਸਬਾਈ ਦੱਸਣਾ ਇਕ ਜੈਕਾਰਾ ਧੁਰ ਦਾ ਨਾਮ ਸਚਾ ਬੋਲ, ਦੀਨ ਮਜ਼੍ਹਬ ਜ਼ਾਤ ਪਾਤ ਇਕੋ ਵੱਜੇ ਸ਼ਨਵਾਈਆ। ਨਾਮ ਕੰਡੇ ਸਭ ਨੂੰ ਦੇਣਾ ਤੋਲ, ਤੋਲਾ ਹੋਵੇ ਬੇਪਰਵਾਹੀਆ। ਲੱਖ ਚੁਰਾਸੀ ਵਿਚ ਭਗਤ ਸੰਤ ਗੁਰਮੁਖ ਗੁਰਸਿਖ ਸੂਫ਼ੀ ਫ਼ਕੀਰ ਲੈਣੇ ਵਰੋਲ, ਅਨਮੋਲ ਵਸਤ ਆਪ ਵਰਤਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤੇਰਾ ਸਤਿ ਦਵਾਰਾ ਧਰਨੀ ਧਰਤ ਧਵਲ ਉਤੇ ਦੇਵੇ ਖੋਲ੍ਹ, ਖ਼ਾਲਸ ਖ਼ਾਲਸ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸੁਲਤਾਨ ਸਦਾ ਮਿਹਰਵਾਨ, ਮਹਿਬਾਨ ਬੀਦੋ ਬੀ ਖੈਰਯਾ ਅਲਾਹੀ ਨੂਰ, ਕੁਲ ਆਲਮ ਉਲਮਾ ਕਰੇ ਪੜ੍ਹਾਈਆ।
੪ ਜੇਠ ਸ਼ਹਿਨਸ਼ਾਹੀ ਸੰਮਤ ੧ ਹਜਾਰਾ ਸਿੰਘ ਦੇ ਗ੍ਰਹਿ ਪਿੰਡ ਕਾਉਂਕੇ ਜ਼ਿਲਾ ਅੰਮ੍ਰਿਤਸਰ
ਹਰਿਸੰਮਤ ਕਹੇ ਪੁਰਖ ਕਰਤਾਰ, ਕਰਨੀ ਦੇ ਕਰਤੇ ਤੇਰੇ ਹੱਥ ਵਡਿਆਈਆ। ਆਦਿ ਜੁਗਾਦਿ ਜੁਗ ਚੌਕੜੀ ਆਪਣਾ ਕ਼ਰਜਾ ਸਿਰੋਂ ਉਤਾਰ, ਲਹਿਣਾ ਦੇਣਾ ਸਭ ਦੀ ਝੋਲੀ ਪਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸਿਰਜਣਹਾਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਇਕ ਸਰਨਾਈਆ । ਆਸਾ ਮਨਸਾ ਪੂਰੀ ਕਰ ਦੇ ਪੈਗ਼ੰਬਰ ਗੁਰ ਅਵਤਾਰ, ਜੋ ਜੁਗ ਜੁਗ ਗਏ ਧਿਆਨ ਲਗਾਈਆ। ਦੋ ਜਹਾਨਾਂ ਸ੍ਰੀ ਭਗਵਾਨਾ ਨਿਰਗੁਣ ਸਰਗੁਣ ਪਾ ਸਾਰ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਤਾਲ ਖੋਜ ਖੁਜਾਈਆ। ਸ਼ਬਦ ਦੁਲਾਰਾ ਜੋਧਾ ਸੂਰਬੀਰ ਬਲਕਾਰਾ ਕਰ ਤਿਆਰ, ਥਿਰ ਘਰ ਨਿਵਾਸੀ ਆਪਣਾ ਪਰਦਾ ਲਾਹੀਆ। ਖੜਗ ਖੰਡਾ ਨਾਮ ਸਚ ਵਖਾ ਤਿੱਖੀ ਧਾਰ, ਲੱਖ ਚੁਰਾਸੀ ਵੇਖੇ ਥਾਉਂ ਥਾਈਂਆ। ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਸੁਰਪਤ ਇੰਦ ਜੀਵ ਜੰਤ ਸਾਧ ਸੰਤ ਕਰ ਖ਼ਬਰਦਾਰ, ਆਲਸ ਨਿੰਦਰਾ ਕੂੜੀ ਨੀਂਦ ਸੋਇਆ ਰਹਿਣ ਕੋਇ ਨਾ ਪਾਈਆ। ਨਾਮ ਡੰਕਾ ਰਾਉ ਰੰਕਾਂ ਸ਼ਾਹ ਸੁਲਤਾਨਾਂ ਸੁਣਾ ਵਿਚ ਸੰਸਾਰ, ਚਾਰ ਕੁੰਟ ਦਹਿ ਦਿਸ਼ਾ ਧੁਰ ਦਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸਾਚਾ ਸੰਮਤ ਕਹੇ ਮੈਂ ਵੇਖਿਆ ਅੰਤ ਅਖ਼ੀਰ, ਬੀਸ ਇਕੀਸਾ ਬੈਠਾ ਪੰਧ ਮੁਕਾਈਆ। ਪੁਰਖ ਅਬਿਨਾਸ਼ੀ ਤੇਰਾ ਖੇਲ ਬੇਨਜ਼ੀਰ, ਜਗਤ ਨੇਤਰ ਨਜ਼ਰ ਕੋਇ ਨਾ ਪਾਈਆ। ਜਿਸ ਦੀ ਆਸਾ ਭਰਵਾਸਾ ਰਖ ਕੇ ਗਏ ਤਕਦੇ ਗਏ ਪੀਰ ਫ਼ਕੀਰ, ਪੈਗ਼ੰਬਰ ਧਿਆਨ ਲਗਾਈਆ। ਜਿਸ ਦੇ ਹੱਥ ਆਦਿ ਜੁਗਾਦਿ ਜੁਗ ਚੌਕੜੀ ਸਚ ਤਦਬੀਰ, ਤਕ਼ਦੀਰ ਸਭ ਦੀ ਰਿਹਾ ਬਦਲਾਈਆ। ਲੇਖਾ ਜਾਨਣਹਾਰਾ ਸ਼ਾਹ ਹਕੀਰ, ਜੀਵਾਂ ਜੰਤਾਂ ਖੋਜ ਖੁਜਾਈਆ। ਕੂੜੀ ਕਿਰਿਆ ਸ਼ਰਅ ਸ਼ਰਾਇਤ ਤੋੜ ਜ਼ੰਜੀਰ, ਜ਼ਾਲਮ ਜ਼ੁਲਮ ਦਏ ਮਿਟਾਈਆ। ਆਪਣਾ ਭੇਵ ਖੁਲ੍ਹਾ ਗਹਿਰ ਗੰਭੀਰ, ਪਰਦਾ ਉਹਲਾ ਦਏ ਚੁਕਾਈਆ। ਚੋਟੀ ਮੰਜ਼ਲ ਚੜ੍ਹ ਕੇ ਵੇਖ ਅਖੀਰ, ਹਕ ਮੁਕਾਮੇ ਅੱਖ ਖੁਲ੍ਹਾਈਆ। ਤੇਰੀ ਨਜ਼ਰ ਨਾ ਆਏ ਸ਼ਬਦ ਸਰੂਪੀ ਸਤਿ ਸਚੀ ਸ਼ਮਸ਼ੀਰ, ਜ਼ਮੀਰ ਸਭ ਦੀ ਖੋਜ ਖੁਜਾਈਆ। ਪਤਿਪਰਮੇਸ਼ਵਰ ਪਰਗਟ ਹੋ ਕੇ ਜ਼ਾਹਰਾ ਪੀਰ, ਜ਼ੱਰੇ ਜ਼ੱਰੇ ਦਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਉਹਲਾ ਦਏ ਉਠਾਈਆ। ਹਰਿਸੰਮਤ ਕਹੇ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੱਸ ਅਖ਼ੀਰੀ ਬਾਤ, ਅਗੇ ਲੇਖਾ ਰਹਿਣ ਕੋਇ ਨਾ ਪਾਈਆ। ਕਲਜੁਗ ਕੂੜੀ ਮੇਟ ਅੰਧੇਰੀ ਰਾਤ, ਸਤਿ ਸਤਿਵਾਦੀ ਸਚਾ ਚੰਦ ਚਮਕਾਈਆ। ਚਾਰ ਜੁਗ ਪਿਛਲੀ ਲੇਖੇ ਲਾ ਲੈ ਆਪਣੀ ਗਾਥ, ਪੂਜਾ ਪਾਠ ਸਿਮਰਨ ਜੋਗ ਅਭਿਆਸ ਆਪਣੀ ਝੋਲੀ ਪਾਈਆ। ਲਹਿਣਾ ਚੁਕਾ ਦੇ ਅਠਸਠ ਤੀਰਥ ਤਾਟ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨੇਤਰ ਰੋਵੇ ਦਏ ਦੁਹਾਈਆ। ਸਚ ਸਵਾਮੀ ਅੰਤਰਜਾਮੀ ਪੁਰਖ ਅਕਾਲਾ ਦੀਨ ਦਿਆਲਾ ਸਚ ਦਵਾਰਾ ਦੱਸ ਦੇ ਆਪਣਾ ਘਾਟ, ਦੂਜਾ ਰਹਿਣ ਕੋਇ ਨਾ ਪਾਈਆ। ਆਤਮ ਪਰਮਾਤਮ ਪਰਮਾਤਮ ਆਤਮ ਪਾਰਬ੍ਰਹਮ ਬ੍ਰਹਮ ਤੇਰਾ ਧੁਰ ਦਾ ਸਾਥ, ਜਗਤ ਕੁਟੰਬੀ ਕੂੜ ਕੁੜਿਆਰ ਨਾਤੇ ਦੇ ਤੁੜਾਈਆ। ਲੇਖਾ ਚੁਕਾ ਪ੍ਰਿਥਮੀ ਆਕਾਸ਼, ਅੰਤਰ ਅੰਤਰ ਕਰ ਨਿਵਾਸ, ਨਿਰਗੁਣ ਜੋਤ ਕਰ ਪਰਕਾਸ਼, ਸ਼ਬਦੀ ਨਾਦ ਧੁਨ ਕਰ ਸ਼ਨਵਾਈਆ। ਸਾਚੇ ਮੰਡਲ ਵੇਖਾਂ ਤੇਰੀ ਰਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਣਾ ਧੁਰ ਦਾ ਘਰ, ਦਰਗਾਹ ਸਾਚੀ ਵੱਜੇ ਵਧਾਈਆ। ਹਰਿਸੰਮਤ ਕਹੇ ਪ੍ਰਭ ਪੀਰ ਪੈਗ਼ੰਬਰਾਂ ਦੱਸਦੇ ਆਪਣਾ ਸਜਦਾ, ਕਲਮਾ ਧੁਰ ਦਾ ਦੇ
ਜਣਾਈਆ । ਦਰ ਦਰਵੇਸ਼ ਦਰ ਹੋਵੇ ਬਰਦਾ, ਬੰਦੀਖ਼ਾਨੇ ਦਏ ਤੁੜਾਈਆ। ਤੂੰ ਕਰਨੀ ਦਾ ਕਰਤਾ ਖੇਲ ਆਪਣਾ ਕਰਦਾ, ਖ਼ਾਲਕ ਖ਼ਲਕ ਦੇ ਸਮਝਾਈਆ। ਤੇਰੀ ਮੰਜ਼ਲ ਕੋਇ ਨਾ ਚੜ੍ਹਦਾ, ਚੌਦਾਂ ਤਬਕ ਰਹੇ ਕੁਰਲਾਈਆ। ਤੇਰੀ ਹਕ ਹਕ਼ੀਕ਼ਤ ਵਾਲਾ ਨਾਮ ਕੋਇ ਨਾ ਪੜ੍ਹਦਾ, ਅਲਿਫ਼ ਯੇ ਕਰਨੀ ਸਰਬ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦੇ ਸਮਝਾਈਆ। ਧੁਰ ਦਾ ਲੇਖਾ ਦੱਸ ਭਗਵੰਤ, ਤੇਰੇ ਹੱਥ ਵਡਿਆਈਆ। ਕਲਜੁਗ ਕੂੜੀ ਕਿਰਿਆ ਵੇਲਾ ਵੇਖ ਅੰਤ, ਅੰਤਸ਼ਕਰਨ ਸਭ ਦਾ ਖੋਜ ਖੁਜਾਈਆ। ਕਾਮੀ ਕਰੋਧੀ ਲੋਭੀ ਹੰਕਾਰੀ ਹੋਏ ਕਲਜੁਗ ਸੰਤ, ਸਚ ਸਾਧਨਾ ਸਮਝ ਕੋਇ ਨਾ ਪਾਈਆ। ਮਾਇਆ ਮਮਤਾ ਹਉਮੇ ਹੰਗਤਾ ਦਰ ਦਰਵੇਸ਼ ਬਣਿਆ ਮੰਗਤ, ਧੀਰਜ ਧੀਰ ਨਾ ਕੋਇ ਰਖਾਈਆ । ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਧੁਰ ਦਾ ਮਾਲਕ ਮਿਲਿਆ ਕੋਇ ਨਾ ਕੰਤ, ਸੇਜ ਸੁਹੰਜਣੀ ਸੋਭਾ ਕੋਇ ਨਾ ਪਾਈਆ। ਜਗਤ ਵਾਸਨਾ ਨੌ ਦਵਾਰੇ ਦ੍ਰਿਸ਼ਟੀ ਇਸ਼ਟੀ ਬੋਧ ਅਗਾਧਾ ਮਿਲਿਆ ਕੋਇ ਨਾ ਪੰਡਤ, ਬੁਧਿ ਬਬੇਕ ਨਾ ਕੋਇ ਬਣਾਈਆ। ਸਾਚੇ ਘਰ ਦੀ ਕਿਸੇ ਦੁਆਰਿਉਂ ਮਿਲੇ ਕੋਇ ਨਾ ਸਨਦ, ਲੇਖਾ ਸਕੇ ਨਾ ਕੋਇ ਮੁਕਾਈਆ। ਨਾਤਾ ਤੋੜ ਦੇ ਦੋਜ਼ਖ਼ ਬਹਿਸ਼ਤ ਜੱਨਤ, ਸਵਰਗਾਂ ਦਾ ਲੇਖ ਰਹੇ ਨਾ ਰਾਈਆ। ਜਨ ਭਗਤਾਂ ਆਪਣੇ ਮਿਲਣ ਦੀ ਦੇ ਹਿੰਮਤ, ਹੌਸਲੇ ਅੰਦਰੇ ਅੰਦਰ ਵਧਾਈਆ। ਮਨ ਵਾਸਨਾ ਕਰੇ ਨਾ ਕੋਇ ਇੱਲਤ, ਪੰਜ ਵਿਕਾਰ ਨਾ ਕੋਇ ਲੜਾਈਆ। ਤੇਰੇ ਭਗਤ ਨੂੰ ਦੂਜੇ ਦੀ ਕਰਨੀ ਪਏ ਕੋਈ ਨਾ ਮਿੰਨਤ, ਦਰ ਦਰ ਸੀਸ ਨਾ ਕੋਇ ਝੁਕਾਈਆ। ਨਾਮ ਪੋਸ਼ਾਕਾ ਦੇ ਦੇ ਧੁਰ ਦਾ ਖ਼ਿਲਤ, ਸ਼ਾਹ ਸੁਲਤਾਨਾ ਸਿਰ ਆਪਣਾ ਹੱਥ ਟਿਕਾਈਆ। ਠਾਕਰ ਹੋ ਕੇ ਉਹਦੀ ਝੋਲੀ ਪਾ ਦੇ ਮਿਹਨਤ, ਜਗਤ ਮਜ਼ਦੂਰੀ ਦੀ ਲੋੜ ਰਹੇ ਨਾ ਰਾਈਆ। ਤੇਰੇ ਪ੍ਰੇਮ ਪਿਆਰ ਦੀ ਬਿਨ ਅੱਖਾਂ ਨਿਜ ਨੇਤਰ ਵੱਜੇ ਸੈਨਤ, ਸਮਝ ਨਾਲ ਸਮਝ ਦੇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਸਾਚਾ ਸੰਮਤ ਕਹੇ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇ ਦੇ ਇਕ ਹੁਲਾਰਾ, ਅੰਤਮ ਇਕੋ ਇਕ ਜਣਾਈਆ। ਆਪਣਾ ਵੇਖਣਾ ਅੰਤ ਕਿਨਾਰਾ, ਤੇਰਾ ਪਹਿਲਾ ਇਕ ਨਜ਼ਾਰਾ, ਮੁਜ਼ਾਹਰਾ ਤੇਰਾ ਨਾਮ ਲਗਾਈਆ। ਦੋ ਜਹਾਨਾਂ ਵੱਜੇ ਇਕ ਨਗਾਰਾ, ਤੂੰ ਮੇਰਾ ਮੈਂ ਤੇਰਾ ਗਾਵਣ ਸਰਬ ਜੈਕਾਰਾ, ਆਤਮ ਪਰਮਾਤਮ ਇਕੋ ਢੋਲਾ ਗਾਈਆ। ਲੱਖ ਚੁਰਾਸੀ ਜੀਵ ਜੰਤ ਚਾਰ ਵਰਨ ਅਠਾਰਾਂ ਬਰਨ ਦੇ ਦੇ ਇਕ ਸਹਾਰਾ, ਚਰਨ ਕਵਲ ਉਪਰ ਧਵਲ ਸਿਰ ਆਪਣਾ ਹੱਥ ਟਿਕਾਈਆ। ਤੂੰ ਆਦਿ ਜੁਗਾਦੀ ਵਸਣਹਾਰਾ ਅੰਦਰ ਬਾਹਰ ਗੁਪਤ ਜ਼ਾਹਰਾ, ਜੋਤੀ ਜਾਤਾ ਸ਼ਬਦੀ ਨਾਦ ਧੁਨੀ ਧੁਨ ਦੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਹੁਕਮ ਵਰਤਾਈਆ । ਹਰਿ ਸੰਮਤ ਕਹੇ ਗੁਰ ਅਵਤਾਰੋ ਪੀਰ ਪੈਗ਼ੰਬਰੋ ਪਹਿਲੀ ਇਕੋ ਵਾਰ, ਵਾਰਤਾ ਪ੍ਰਭ ਦੀ ਦਿਆਂ ਜਣਾਈਆ। ਜਿਸ ਦਾ ਹੁਕਮ ਉਸੇ ਦਾ ਸੰਸਾਰ, ਦੂਜਾ ਰਹਿਣ ਕੋਇ ਨਾ ਪਾਈਆ। ਜਿਸ ਦਾ ਮੰਗਦੇ ਰਹੇ ਦਰਸ ਦੀਦਾਰ, ਸੋ ਦੀਦਾ ਦਾਨਿਸਤਾ ਗਿਆ ਆਈਆ। ਜਿਸ ਦਾ ਸਿਫ਼ਤਾਂ ਵਿਚ ਕਰਦੇ ਗਏ ਇਜ਼ਹਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨਾਂ ਢੋਲਾ ਗਾਈਆ। ਜਿਸ ਦਾ ਨੂਰੀ ਤਕਦੇ ਗਏ ਚਮਤਕਾਰ, ਜੋਤੀ ਜਾਤਾ ਕਰੇ ਰੁਸ਼ਨਾਈਆ। ਜਿਸ ਦੀ ਸ਼ਬਦਾਂ ਅੰਦਰ ਗਾਉਂਦੇ ਗਏ ਵਾਰਤਾ ਵਾਰ, ਖਾਣੀ ਬਾਣੀ ਵੰਡ ਵੰਡਾਈਆ। ਜਿਸ ਨੂੰ ਮੰਨਦੇ ਗਏ ਪਰਵਰਦਿਗਾਰ ਸਾਂਝਾ ਯਾਰ, ਹਕ ਨੂਰ ਖ਼ੁਦਾਈਆ। ਜਿਸ ਨੂੰ ਵਾਹਿਗੁਰੂ ਕਰ ਕੇ ਕਰਦੇ ਗਏ ਨਿਮਸਕਾਰ, ਨਿਉਂ ਨਿਉਂ ਸੀਸ
ਝੁਕਾਈਆ। ਜਿਸ ਦੇ ਦਰ ਤੇ ਦਰਵੇਸ਼ ਹੋ ਕੇ ਬਣੇ ਰਹੇ ਭਿਖਾਰ, ਖ਼ਾਲੀ ਝੋਲੀ ਅਗੇ ਡਾਹੀਆ। ਜਿਸ ਦਾ ਸੰਦੇਸ਼ਾ ਦੇ ਕੇ ਗਏ ਵਾਰੋ ਵਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲੋਕਮਾਤ ਹੰਢਾਈਆ। ਜਿਸ ਦੀ ਆਸਾ ਭਰਵਾਸਾ ਰਖਦੇ ਗਏ ਨਾਲ ਕਲਕੀ ਲਏ ਅਵਤਾਰ, ਨਿਹਕਲੰਕਾ ਆਪਣਾ ਫੇਰਾ ਪਾਈਆ। ਸੋ ਪੁਰਖ ਅਬਿਨਾਸ਼ੀ ਘਟ ਘਟ ਵਾਸੀ ਕਰੇ ਖੇਲ ਅਗੰਮ ਅਪਾਰ, ਅਲਖ ਅਗੋਚਰ ਆਪਣਾ ਹੁਕਮ ਵਰਤਾਈਆ। ਜੋ ਲਹਿਣਾ ਦੇਣਾ ਜਗਤ ਜਹਾਨ ਸ੍ਰੀ ਭਗਵਾਨ ਪਿਛਲਾ ਕ਼ਰਜ਼ਾ ਦਏ ਉਤਾਰ, ਮਕ਼ਰੂਜ਼ ਰੂਪ ਨਾ ਕੋਇ ਵਟਾਈਆ। ਇਕੱਠੇ ਕਰ ਕੇ ਗੁਰੂ ਅਵਤਾਰ ਪੀਰ ਪੈਗ਼ੰਬਰ ਜਿਸ ਚਰਨਾਂ ਲਏ ਬਹਾਲ, ਸਚਖੰਡ ਦਵਾਰਾ ਏਕੰਕਾਰਾ ਦੱਸ ਕੇ ਸਚੀ ਧਰਮਸਾਲ, ਨਿਸ਼ਾਨਾ ਇਕੋ ਦਿਤਾ ਜਣਾਈਆ। ਅਗੇ ਦਾ ਮਾਲਕ ਹਰਿ ਭਗਵਾਨ, ਜਿਸ ਨੇ ਰਚਿਆ ਆਪ ਜਹਾਨ, ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਣ, ਧੁਰ ਦਾ ਹੁਕਮ ਆਪ ਮਨਾਈਆ। ਉਸੇ ਦਾ ਹੁਕਮ ਉਸੇ ਦਾ ਫ਼ਰਮਾਨ, ਉਸੇ ਦਾ ਤਖ਼ਤ ਉਸੇ ਦਾ ਨਿਸ਼ਾਨ, ਉਸੇ ਦਾ ਨੂਰ ਕਰੇ ਰੁਸ਼ਨਾਈਆ। ਝੁਕ ਝੁਕ ਸਾਰੇ ਮੰਨੋ ਇਕੋ ਆਨ, ਨਾਤਾ ਛੱਡੋ ਦੀਨ ਮਜ਼੍ਹਬ ਜ਼ਾਤ ਪਾਤ ਊਚ ਨੀਚ ਵਿਚ ਜਹਾਨ, ਅੰਜੀਲ ਕ਼ੁਰਾਨ ਵੇਦ ਪੁਰਾਨ ਇਕੋ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਮਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹਰਿ ਸੰਮਤ ਕਹੇ ਸਭ ਨੂੰ ਬੋਲਣਾ ਪੈਣਾ ਇਕ ਜੈਕਾਰਾ, ਜਗਹ ਜਗਹ ਇਸ਼ਟ ਦੇਵ ਨਾ ਕੋਇ ਮਨਾਈਆ। ਕਲਜੁਗ ਕੂੜਾ ਮੇਟਣਾ ਅੰਤ ਸਹਾਰਾ, ਸਤਿਜੁਗ ਸਾਚਾ ਲਏ ਅੰਗੜਾਈਆ। ਨਵ ਨੌ ਚਾਰ ਲਗਣਾ ਕੂੜ ਅਖਾੜਾ, ਮੂਰਖ ਮੂੜ੍ਹੇ ਦਏ ਨਚਾਈਆ। ਸ਼ਾਹ ਸੁਲਤਾਨਾਂ ਕਰੇ ਖ਼ੁਆਰਾ, ਰਾਜ ਰਾਜਾਨਾਂ ਖ਼ਾਕ ਮਿਲਾਈਆ। ਜਨ ਭਗਤਾਂ ਦੇਵੇ ਨਾਮ ਪਿਆਰਾ, ਅੰਤਰ ਆਤਮ ਨਾਦ ਸੁਣਾਈਆ। ਧੁਰ ਦਾ ਹੁਕਮ ਵਰਤੇ ਵਰਤਣਹਾਰਾ, ਨਾ ਕੋਇ ਮੇਟੇ ਮੇਟ ਮਿਟਾਈਆ। ਚਾਰੋਂ ਕੁੰਟ ਹਾਹਾਕਾਰਾ, ਧੀਰਜ ਧੀਰ ਨਾ ਕੋਇ ਧਰਾਈਆ। ਪੱਲੂ ਛੁਡਾ ਗਏ ਗੁਰੂ ਅਵਤਾਰਾ, ਅਗੇ ਗੰਢ ਨਾ ਕੋਇ ਪੁਵਾਈਆ। ਨਮੋਂ ਨਮੋਂ ਨਿਉਂ ਨਿਉਂ ਸਜਦਿਆਂ ਅੰਦਰ ਕਰਨ ਨਿਮਸਕਾਰਾ, ਚਰਨ ਕਵਲ ਅੱਖ ਨਾ ਕੋਇ ਉਠਾਈਆ । ਤੂੰ ਠਾਕਰ ਸਵਾਮੀ ਪਰਵਰਦਿਗਾਰਾ, ਪੁਰਖ ਅਕਾਲ ਤੇਰੀ ਵਡਿਆਈਆ। ਤੇਰਾ ਦੇਸ ਤੇਰਾ ਸੰਦੇਸ ਤੇਰਾ ਹੁਕਮ ਤੇਰਾ ਜੈਕਾਰਾ, ਤੇਰਾ ਨਾਅਰਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਕਰਨਹਾਰਾ ਇਸ਼ਾਰਾ, ਇਸ਼ਾਰੀਏ ਵਿਚ ਵੇਖੇ ਸਰਬ ਲੋਕਾਈਆ। ਹਰਿ ਸੰਮਤ ਕਹੇ ਲੱਖ ਚੁਰਾਸੀ ਤੇਰਾ ਲੁਕ਼ਮਾ, ਹਰਿ ਕਰਤਾ ਧੁਰ ਦਾ ਰਿਹਾ ਬਣਾਈਆ। ਕੂੜ ਕੁੜਿਆਰਿਆਂ ਪੈਂਡਾ ਮੁਕਣਾ, ਪਾਂਧੀ ਪੰਧ ਨਾ ਕੋਇ ਰਖਾਈਆ। ਪੁਰਖ ਅਕਾਲ ਸ਼ਬਦ ਅਗੰਮੀ ਸ਼ੇਰ ਇਕੋ ਬੁਕਣਾ, ਭਬਕ ਧੁਰ ਦਾ ਨਾਮ ਲਗਾਈਆ। ਜੋਧਾ ਸੂਰਬੀਰ ਮਰਦ ਮਰਦਾਨਾ ਉਠਣਾ, ਗੁਰ ਚੇਲਾ ਵੱਜੇ ਵਧਾਈਆ। ਜਿਸ ਦਾ ਨਿਸ਼ਾਨਾ ਅਣਿਆਲਾ ਕਦੇ ਨਾ ਰੁਕਣਾ, ਲੱਖ ਚੁਰਾਸੀ ਪਾਰ ਕਰਾਈਆ। ਜਿਸ ਨੂੰ ਕਰਨੀ ਕਰਦਿਆਂ ਕਿਸੇ ਨਾ ਪੁਛਣਾ, ਧੁਰ ਦਾ ਮਾਲਕ ਆਪਣਾ ਹੁਕਮ ਵਰਤਾਈਆ। ਜਿਸ ਦਾ ਭਾਣਾ ਕਦੇ ਨਾ ਰੁਕਣਾ, ਨਾ ਕੋਇ ਮੇਟੇ ਮੇਟ ਮਿਟਾਈਆ। ਸੋ ਵੇਲਾ ਵਕ਼ਤ ਸੁਹੰਜਣਾ ਹਰਿ ਸੰਮਤ ਅੰਦਰ ਢੁਕਣਾ, ਦੂਰ ਦੁਰਾਡਾ ਗਿਆ ਆਈਆ। ਜਗਤ ਵਿਕਾਰਾ ਫੜ ਫੜ ਕੁਠਣਾ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮੰਦਰ ਇਕ ਸਮਝਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸੁਹਾਵੇ ਸਾਚੀ ਰੁਤਣਾ, ਰੁਤ ਰੁਤੜੀ ਆਪਣੇ ਰੰਗ ਮਹਿਕਾਈਆ।