੫ ਜੇਠ ਸ਼ਹਿਨਸ਼ਾਹੀ ਸੰਮਤ ੧ ਅਵਤਾਰ ਸਿੰਘ ਦੇ ਗ੍ਰਹਿ ਪਿੰਡ ਕਾਉਂਕੇ ਜ਼ਿਲਾ ਅੰਮ੍ਰਿਤਸਰ
ਹਰਿ ਸੰਮਤ ਕਹੇ ਕੋਟਨ ਕੋਟ ਬੀਤੇ ਦਿਨ ਨਾਲ ਰਾਤ, ਜੁਗ ਚੌਕੜੀ ਆਪਣਾ ਪੰਧ ਮੁਕਾਈਆ। ਕੋਟਨ ਕੋਟ ਅੰਮ੍ਰਿਤ ਵੇਲੇ ਸੁਹਾ ਕੇ ਗਏ ਆਪਣੀ ਪਰਭਾਤ, ਕੋਟਨ ਕੋਟ ਸੰਧਿਆ ਦੀਪ ਗਈ ਜਗਾਈਆ। ਕੋਟਨ ਕੋਟ ਸਾਲ ਬਰਖ਼ ਮਹੀਨੇ ਔਂਦੇ ਰਹੇ ਯਾਦ, ਵਦੀ ਸੁਦੀ ਆਪਣਾ ਖੇਲ ਖਿਲਾਈਆ। ਕੋਟਨ ਕੋਟ ਬ੍ਰਹਿਮੰਡ ਖੰਡ ਹੁੰਦੇ ਰਹੇ ਆਬਾਦ, ਪੁਰੀ ਲੋਆਂ ਮੰਡਪ ਮੰਡਲ ਮੰਡਪ ਸੋਭਾ ਪਾਈਆ। ਕੋਟਨ ਕੋਟ ਵਿਸ਼ਨ ਬ੍ਰਹਮਾ ਸ਼ਿਵ ਲੈਂਦੇ ਰਹੇ ਦਾਤ, ਸਚ ਦਵਾਰੇ ਝੋਲੀ ਆਪਣੀ ਆਪ ਭਰਾਈਆ। ਕੋਟਨ ਕੋਟ ਗੁਰ ਅਵਤਾਰ ਪੈਗ਼ੰਬਰ ਖੇਲ ਖੇਲਦੇ ਰਹੇ ਲੋਕਮਾਤ, ਨਿਰਗੁਣ ਸਰਗੁਣ ਵੇਸ ਵਟਾਈਆ। ਕੋਟਨ ਕੋਟ ਮੰਜ਼ਲ ਪੌੜੀ ਚੜ੍ਹਦੇ ਰਹੇ ਘਾਟ, ਪਾਂਧੀ ਬਣ ਬਣ ਪੰਧ ਮੁਕਾਈਆ। ਜੁਗ ਚੌਕੜੀ ਬਦਲਦੇ ਰਹੇ ਸਮਾਜ, ਦੀਨ ਮਜ਼੍ਹਬ ਆਪਣੀ ਵੰਡ ਵੰਡਾਈਆ। ਕੋਟਨ ਕੋਟ ਪ੍ਰੇਮ ਪ੍ਰੀਤੀ ਅੰਦਰ ਕਰਦੇ ਗਏ ਖ਼ਿਦਮਾਤ, ਖ਼ਾਦਮ ਹੋ ਕੇ ਸੀਸ ਨਿਵਾਈਆ। ਕੋਟਨ ਕੋਟ ਅੰਤਰ ਆਤਮ ਮਾਰਦੇ ਗਏ ਝਾਕ, ਝਾਕੀ ਝਲਕ ਨਜ਼ਰ ਕਿਸੇ ਨਾ ਆਈਆ। ਕੋਟਨ ਕੋਟ ਇਬਾਰਤਾਂ ਵਾਲੀ ਲਿਖ ਕੇ ਗਏ ਬਾਤ, ਕਲਮਾਂ ਨਾਲ ਸਲਾਹੀਆ। ਕੋਟਨ ਕੋਟ ਗਾ ਕੇ ਗਏ ਗਾਥ, ਪੁਰਖ ਅਬਿਨਾਸ਼ੀ ਨਾਉਂ ਦ੍ਰਿੜਾਈਆ। ਕੋਟਨ ਕੋਟ ਮੰਗਾਂ ਮੰਗ ਕੇ ਗਏ ਪ੍ਰਭ ਪਰਗਟ ਹੋਵੇ ਪੁਰਖ ਸਮਰਾਥ, ਅਲਖ ਅਗੋਚਰ ਅਗੰਮ ਅਥਾਹੀਆ। ਪੰਜ ਜੇਠ ਕਹੇ ਸੋ ਵੇਲਾ ਆਇਆ ਆਜ, ਗੁਰੂ ਮਹਾਰਾਜ ਦਇਆ ਕਮਾਈਆ। ਜਿਸ ਦਾ ਨਿਤ ਨਵਿਤ ਬੇੜਾ ਚਲਦਾ ਰਹੇ ਜਹਾਜ਼, ਨਈਆ ਨੌਕਾ ਨਾਮ ਨਾਲ ਮਿਲਾਈਆ। ਜਿਸ ਦੇ ਸੀਸ ਉਤੋਂ ਕਦੇ ਨਾ ਲੱਥਾ ਤਾਜ, ਸਚਖੰਡ ਬੈਠਾ ਸੋਭਾ ਪਾਈਆ । ਜੋ ਸਦਾ ਸੁਹੇਲਾ ਗ਼ਰੀਬ ਨਿਵਾਜ਼, ਦੀਨਨ ਦਏ ਵਡਿਆਈਆ। ਸੋ ਪੁਰਖ ਅਕਾਲਾ ਹਰਿ ਗੋਪਾਲਾ ਸਚ ਦਵਾਰੇ ਗਿਆ ਆਪੇ ਜਾਗ, ਆਲਸ ਨਿੰਦਰਾ ਰਹਿਣ ਕੋਇ ਨਾ ਪਾਈਆ। ਮਾਲਕ ਹੋ ਕੇ ਦੋ ਜਹਾਨਾਂ ਪਕੜੇ ਵਾਗ, ਧੁਰ ਦਾ ਹੁਕਮ ਆਪਣੇ ਹੱਥ ਰਖਾਈਆ। ਜਨ ਭਗਤਾਂ ਦੁਰਮਤ ਮੈਲ ਧੋਵੇ ਦਾਗ਼, ਪਤਿਤ ਪੁਨੀਤ ਦੇਵੇ ਬਣਾਈਆ। ਸਾਚਾ ਮੇਲ ਮਿਲਾਵੇ ਕੰਤ ਸੁਹਾਗ, ਪਰਮਾਤਮ ਆਤਮ ਜੋੜ ਜੁੜਾਈਆ। ਸੁਹੰਜਣੀ ਸੇਜਾ ਕਰੇ ਲਾਡ, ਆਪ ਆਪਣੀ ਗੋਦ ਟਿਕਾਈਆ। ਪ੍ਰੇਮ ਪ੍ਰੀਤੀ ਮਾਰ ਆਵਾਜ਼, ਸੋਈ ਸੁਰਤ ਲਏ ਜਗਾਈਆ। ਅੰਦਰ ਵੜ ਕੇ ਖੋਲ੍ਹੇ ਰਾਜ਼, ਮੰਦਰ ਚੜ੍ਹ ਕੇ ਦੇਵੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਵਡਿਆਈਆ। ਦਿਵਸ ਕਹੇ ਮੈਂ ਜੁਗ ਚੌਕੜੀ ਰਿਹਾ ਚੜ੍ਹਦਾ, ਆਪਣਾ ਆਪ ਬਦਲਾਈਆ। ਤੱਤੀ ਅਗਨੀ ਵਾਂਗਰ ਰਿਹਾ ਤਪਦਾ, ਸਾਂਤਕ ਸਤਿ ਨਾ ਕੋਇ ਕਰਾਈਆ। ਪੁਰਖ ਅਬਿਨਾਸ਼ੀ ਰਿਹਾ ਲਭਦਾ, ਭੱਜਿਆ ਵਾਹੋ ਦਾਹੀਆ। ਵਕ਼ਤ ਮਿਲਿਆ ਨਾ ਕੋਇ ਸਬਬ ਦਾ, ਜੋ ਸਾਹਿਬ ਦੇਵੇ ਮਿਲਾਈਆ। ਝਗੜਾ ਚੁਕਿਆ ਨਾ ਵਿਛੋੜੇ ਵਾਲੀ ਹਦ ਦਾ, ਹਾਜ਼ਰ ਹੋ ਕੇ ਦਰਸ ਨਾ ਕੋਇ ਕਰਾਈਆ। ਰਾਗ ਸੁਣਿਆ ਨਾ ਸਾਚੇ ਨਦ ਦਾ, ਅਗੰਮ ਨਾ ਕੋਇ ਪੜ੍ਹਾਈਆ । ਪਿਆਲਾ ਪੀਤਾ ਨਾ ਸਾਚੀ ਮਧੁ ਦਾ, ਮਧੁਰ ਰਸ ਨਾ ਕੋਇ ਚਖਾਈਆ। ਦੀਪਕ ਵੇਖਿਆ ਨਾ ਜੋਤੀ ਜਗਦਾ, ਦੋ ਜਹਾਨ ਕਰੇ ਰੁਸ਼ਨਾਈਆ। ਰਸ ਵੇਖਿਆ ਨਾ ਸਾਚੇ ਹੱਜ ਦਾ, ਜੋ ਬਿਨ ਕਾਅਬਿਉਂ ਦਏ ਵਡਿਆਈਆ। ਹਿੱਸਾ ਵੇਖਿਆ ਨਹੀਂ ਧੁਰ ਦੇ ਅਧ ਦਾ, ਪਿਤਾ ਪੂਤ ਰੰਗ ਚੜ੍ਹਾਈਆ। ਭੇਵ ਲੱਗਿਆ ਨਾ ਵਿਛੋੜਾ ਕਦ ਦਾ, ਕੋਟਨ ਕੋਟ ਜੁਗ ਆਪਣਾ ਗਏ ਵਕ਼ਤ ਲੰਘਾਈਆ। ਪਤਾ ਨਹੀਂ ਕਿਹੜਾ ਮੈਨੂੰ ਅਗੰਮੀ ਆਵਾਜ਼ ਅੰਦਰ
ਦੱਸਦਾ, ਹੌਲੀ ਹੌਲੀ ਰਿਹਾ ਸੁਣਾਈਆ। ਜਿਸ ਦਾ ਰਾਹ ਰਿਹਾ ਤਕਦਾ, ਭਰਵਾਸਾ ਆਸਾ ਨਾਲ ਤਕਾਈਆ। ਸੋ ਪੁਰਖ ਅਕਾਲ ਦੀਨ ਦਿਆਲ ਖੇਲ ਕਰੇ ਸਮਰਥ ਦਾ, ਅੱਖ ਅੱਖ ਨਾਲ ਬਦਲਾਈਆ। ਨਿਰਗੁਣ ਹੋ ਕੇ ਸਰਗੁਣ ਭੇਖ ਪੰਜ ਤੱਤ ਕਾਇਆ ਚੋਲਾ ਜੱਟ ਦਾ, ਜ਼ੋਰਾਵਰ ਵੱਡੀ ਵਡਿਆਈਆ। ਕਿਸੇ ਦਾ ਨਾਮ ਮੂਲ ਨਹੀਂ ਰਟਦਾ, ਪੂਜਾ ਪਾਠ ਨਾ ਕੋਇ ਵਖਾਈਆ। ਇਕੋ ਲੇਖਾ ਜਾਣੇ ਆਪਣੇ ਆਪ ਦਾ, ਦੂਜੀ ਵੰਡ ਨਾ ਕੋਇ ਵੰਡਾਈਆ। ਜਨ ਭਗਤਾਂ ਨਾਤਾ ਜੋੜ ਕੇ ਪਿਤਾ ਪੁਰਖ ਅਕਾਲ ਬਾਪ ਦਾ, ਬਾਲ ਅੰਞਾਣੇ ਆਪਣੀ ਗੋਦ ਉਠਾਈਆ। ਦਰਸ਼ਨ ਦੇਵੇ ਸਤਿ ਸਰੂਪੀ ਸਾਖ਼ਿਆਤ ਦਾ, ਸਨਮੁਖ ਆਪਣਾ ਪਰਦਾ ਲਾਹੀਆ। ਪ੍ਰੇਮ ਪਿਆਲਾ ਦੇ ਕੇ ਆਬੇਹਯਾਤ ਦਾ, ਹਯਾਤੀ ਦਏ ਬਦਲਾਈਆ। ਗੁਰਮੁਖ ਗੁਲ ਬਣਾ ਕੇ ਅਗੰਮੀ ਗੁਲਾਬ ਦਾ, ਗ਼ੁੰਚਾ ਫੁੱਲ ਦਏ ਖਿਲਾਈਆ। ਮੰਦਰ ਸੁਹਾ ਕੇ ਸਚ ਮਹਿਰਾਬ ਦਾ, ਘਰ ਮਹਿਬੂਬ ਦਏ ਮਿਲਾਈਆ। ਭੇਵ ਖੁਲ੍ਹਾ ਕੇ ਪਰਵਰਦਿਗਾਰ ਦਾ, ਦੁਰਮਤ ਮੈਲ ਦਏ ਗਵਾਈਆ। ਮਾਰਗ ਵਖਾ ਕੇ ਸਾਚੇ ਘਾਟ ਦਾ, ਘਾਟੀ ਅੰਤ ਅਖ਼ੀਰੀ ਦਏ ਚੜ੍ਹਾਈਆ । ਜਿਥੇ ਨਾ ਕੋਈ ਸੁੱਤਾ ਨਾ ਕੋਈ ਜਾਗਦਾ, ਆਲਸ ਨਿੰਦਰਾ ਨਜ਼ਰ ਕੋਇ ਨਾ ਆਈਆ। ਜਿਥੇ ਨਾ ਕੋਈ ਰੂਪ ਹੰਸ ਨਾ ਕੋਈ ਦਿਸੇ ਕਾਗ ਦਾ, ਜੋਤੀ ਵੰਡ ਨਾ ਕੋਇ ਵੰਡਾਈਆ। ਇਕੋ ਨੂਰ ਨੁਰਾਨਾ ਸਚ ਦਵਾਰੇ ਭਾਸਦਾ, ਭਾਂਬੜ ਅਗਨ ਨਾ ਕੋਇ ਲਗਾਈਆ। ਜਿਥੇ ਜਲਵਾ ਸਚ ਜੋਤ ਪਰਕਾਸ਼ ਦਾ, ਅੰਧ ਅੰਧੇਰਾ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਦਿਵਸ ਕਹੇ ਮੇਰੇ ਕੋਟਨ ਕੋਟ ਬੀਤੇ ਪਲ ਘੜੀ, ਵਕ਼ਤ ਸੁਹੰਜਣੇ ਗਏ ਵਿਹਾਈਆ। ਜੁਗ ਚੌਕੜੀ ਕਿਰਪਾ ਸਚ ਕਿਸੇ ਨਾ ਕਰੀ, ਕਰਮ ਕਾਂਡ ਨਾ ਦਿਤਾ ਗਵਾਈਆ। ਕਲਜੁਗ ਅੰਤ ਮਿਹਰਵਾਨ ਹੋ ਕੇ ਆਪ ਹਰੀ, ਹਿਰਦੇ ਵਸ ਕੇ ਦਿਤੀ ਵਡਿਆਈਆ। ਪੰਜਾਂ ਨਾਲੋਂ ਕਰ ਕੇ ਬਰੀ, ਪੰਜਾਂ ਦਾ ਮੇਲਾ ਲਿਆ ਮਿਲਾਈਆ। ਪੰਜਾਂ ਦੀ ਵਸਤ ਕਰ ਕੇ ਖਰੀ, ਪੰਜਾਂ ਦਾ ਖੋਟ ਰਿਹਾ ਚੁਕਾਈਆ। ਪੰਜਾਂ ਦੀ ਪੱਟੀ ਇਕੋ ਪੜ੍ਹੀ, ਪੰਚਮ ਕਰੇ ਸਚ ਪੜ੍ਹਾਈਆ। ਪੰਜਾਂ ਬੰਧ ਕੇ ਇਕੋ ਲੜੀ, ਪੱਲੂ ਆਪਣੀ ਗੰਢ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਪੰਜ ਜੇਠ ਕਹੇ ਮੇਰਾ ਨਵਾਂ ਨਿਰਾਲਾ ਜਨਮ, ਦੋ ਜਹਾਨ ਮੈਨੂੰ ਦੇਣ ਵਧਾਈਆ। ਵਖਰਾ ਨਿਰਾਲਾ ਮੇਰਾ ਕਰਮ, ਕਰਨੀ ਜਿਸ ਦੇ ਵਿਚ ਸਮਾਈਆ। ਸੋਹਣਾ ਸੁਚੱਜਾ ਮੇਰਾ ਧਰਮ, ਮਿਲਾਵਟ ਵਿਚ ਨਾ ਕੋਇ ਰਲਾਈਆ। ਭਾਗਾਂ ਵਾਲਾ ਵਰਨ, ਜਿਸ ਦੀ ਵੰਡ ਨਾ ਕੋਇ ਵੰਡਾਈਆ। ਦਰਸ਼ਨ ਵਾਲਾ ਚਰਨ, ਸ੍ਰੀ ਭਗਵਾਨ ਦਿਤੀ ਸਰਨਾਈਆ। ਬਿਨ ਅੱਖਾਂ ਖੁਲ੍ਹਿਆ ਹਰਨ ਫਰਨ, ਨਿਜ ਲੋਚਣ ਦਮਕ ਦਮਕਾਈਆ। ਬਿਨ ਮਕਤਬੋਂ ਆਇਆ ਪੜ੍ਹਨ, ਬਿਨ ਪਾਠਸ਼ਾਲਾ ਢੋਲੇ ਗਾਈਆ। ਬਿਨ ਪੌੜ੍ਹੀਉਂ ਆਇਆ ਚੜ੍ਹਨ, ਮੰਜ਼ਲ ਮੰਜ਼ਲ ਪੰਧ ਮੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਾਤਾ ਦਾਨੀ ਦਇਆ ਕਮਾਈਆ। ਪੰਜ ਜੇਠ ਕਹੇ ਮੈਂ ਆਪਣਾ ਖੋਲ੍ਹ ਕੇ ਦੱਸਣਾ ਭੇਤ, ਕਲਜੁਗ ਮਿਲੀ ਮੈਨੂੰ ਵਡਿਆਈਆ। ਕਿਸ ਕਾਰਨ ਲਿਖੇ ਗਏ ਚਾਰੇ ਵੇਦ, ਕਿਹੜੀ ਕ਼ਲਮ ਤੇ ਕਿਹੜੀ ਸ਼ਾਹੀਆ। ਕਿਸ ਬਿਧ ਹੁਕਮ ਦਿਤਾ ਭੇਜ, ਬ੍ਰਹਮੇ ਕਰੀ ਪੜ੍ਹਾਈਆ। ਕਿਸ ਬਿਧ ਲਿਖੇ ਅਨੋਖੇ ਲੇਖ, ਵੰਡਾਂ ਵਿਚ ਵੰਡਾਈਆ। ਕਿਸ ਬਿਧ ਕਾਲੀ ਚਿੱਟੇ ਉਤੇ ਪਈ ਰੇਖ, ਆਪਣਾ ਰੂਪ ਬਦਲਾਈਆ। ਕਿਸ ਬਿਧ ਬੁੱਧੀ ਹੋਈ ਵਸੇਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ
ਇਕ ਉਠਾਈਆ। ਪੰਜ ਜੇਠ ਮੈਂ ਦੱਸਣਾ ਭਾਉ, ਭਾਂਡਾ ਭਰਮ ਭੌ ਭੰਨਾਈਆ। ਕਿਸ ਬਿਧ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪ੍ਰਭ ਨੇ ਦੱਸਿਆ ਆਪਣਾ ਨਾਉਂ, ਨਰ ਨਿਰੰਕਾਰ ਦਿਤਾ ਦ੍ਰਿੜਾਈਆ। ਕਿਸ ਬਿਧ ਪੰਜ ਤੱਤ ਕਾਇਆ ਖੇੜਾ ਵਸਾਇਆ ਗਾਉਂ, ਘਰ ਵਿਚ ਘਰ ਮੰਦਰ ਦਿਤਾ ਬਣਾਈਆ। ਕਿਸ ਬਿਧ ਲੱਖ ਚੁਰਾਸੀ ਜੀਵ ਜੰਤ ਚਲਾਇਆ ਰਾਹੋ, ਰਹਿਬਰ ਹੋ ਕੇ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਪੰਜ ਜੇਠ ਕਹੇ ਮੈਂ ਪਰਦਾ ਦੇਣਾ ਖੋਲ੍ਹ, ਭੇਵ ਅਭੇਦਾ ਦੇਣਾ ਖੁਲ੍ਹਾਈਆ। ਕਿਸ ਬਿਧ ਲੱਖ ਚੁਰਾਸੀ ਅੰਦਰ ਵੜ ਕੇ ਆਪਣਾ ਦੱਸਿਆ ਬੋਲ, ਕਿਸ ਬਿਧ ਜਿਹਵਾ ਦਿਤੀ ਹਿਲਾਈਆ। ਕਿਸ ਕਾਰਨ ਨਿਰਗੁਣ ਹੋ ਕੇ ਵਸਿਆ ਕੋਲ, ਸਰਗੁਣ ਮੇਲਾ ਸਹਿਜ ਸੁਭਾਈਆ। ਕਿਸ ਬਿਧ ਪੰਜਾਂ ਤੱਤਾਂ ਵਾਲਾ ਬਣਾਇਆ ਚੋਲ, ਰਕਤ ਬੂੰਦ ਬਦਲੀ ਦਿਤੀ ਕਰਵਾਈਆ। ਕਿਸ ਬਿਧ ਸਚ ਦਵਾਰਾ ਦਿਤਾ ਖੋਲ੍ਹ, ਨਾਮ ਭੰਡਾਰਾ ਇਕ ਵਰਤਾਈਆ। ਕਿਸ ਬਿਧ ਹਰ ਘਟ ਵਸੇ ਬੈਠਾ ਰਹੇ ਅਡੋਲ, ਸਚ ਸਿੰਘਾਸਣ ਸੋਭਾ ਪਾਈਆ। ਕਿਸ ਬਿਧ ਲੱਖ ਚੁਰਾਸੀ ਜੀਵ ਜੰਤ ਗੁਰ ਅਵਤਾਰ ਪੈਗ਼ੰਬਰ ਤੋਲੇ ਤੋਲ, ਸਚ ਤਰਾਜ਼ੂ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਪੰਜ ਜੇਠ ਕਹੇ ਮੈਂ ਦੱਸਣਾ ਖੇਲ ਅਨੋਖਾ, ਜਿਸ ਦਾ ਲੇਖਾ ਸਕਿਆ ਨਾ ਕੋਇ ਲਿਖਾਈਆ । ਕਿਸ ਬਿਧ ਪ੍ਰਭੂ ਲੋਕਮਾਤ ਵੇਖਣ ਆਇਆ ਮੌਕਾ, ਨਿਰਗੁਣ ਆਪਣੀ ਦਇਆ ਕਮਾਈਆ। ਕਿਸ ਬਿਧ ਲੱਖ ਚੁਰਾਸੀ ਨਾਲ ਕਰੇ ਧੋਖਾ, ਪੜਦਾ ਉਹਲਾ ਆਪਣਾ ਪਾਈਆ। ਕਿਸ ਬਿਧ ਆਸਣ ਲਾਏ ਸਾਢੇ ਤਿੰਨ ਹੱਥ ਕਾਇਆ ਕੋਠਾ, ਕੁਟੀਆ ਅੰਦਰ ਬਹਿ ਕੇ ਆਪਣੀ ਖ਼ੁਸ਼ੀ ਮਨਾਈਆ। ਕਿਸ ਬਿਧ ਜਗਤ ਸ਼ੈਤਾਨ ਬਣੇ ਚੋਟਾ, ਚੋਟੀ ਚੜ੍ਹ ਕੇ ਆਪਣਾ ਆਪ ਛੁਪਾਈਆ। ਕਿਸ ਬਿਧ ਘਰ ਘਰ ਅੰਦਰ ਪਰਕਾਸ਼ ਕਰੇ ਨਿਰਗੁਣ ਜੋਤਾ, ਜੋਤੀ ਜੋਤ ਜੋਤ ਜਗਾਈਆ। ਕਿਸ ਬਿਧ ਭਗਤਾਂ ਦੀ ਸੇਜਾ ਉਪਰ ਸੋਤਾ, ਸਚ ਸਿੰਘਾਸਣ ਸੋਭਾ ਪਾਈਆ। ਕਿਸ ਬਿਧ ਸ਼ਬਦੀ ਧਾਰ ਗੁਰ ਅਵਤਾਰ ਪੀਰ ਪੈਗ਼ੰਬਰ ਦੇਵੇ ਹੋਕਾ, ਹੁਕਮ ਨਾਲ ਲਏ ਜਗਾਈਆ। ਕਿਸ ਬਿਧ ਰਚ ਕੇ ਚੌਦਾਂ ਲੋਕਾਂ, ਚੌਦਾਂ ਤਬਕਾਂ ਵੰਡ ਵੰਡਾਈਆ। ਕਿਸ ਬਿਧ ਖ਼ੁਸ਼ੀਆਂ ਅੰਦਰ ਮਾਣੇ ਮੌਜਾਂ, ਮਜਲਸ ਆਪਣੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਆਪਣੀ ਦਏ ਦ੍ਰਿੜਾਈਆ। ਪੰਜ ਜੇਠ ਕਹੇ ਮੈਂ ਦੱਸਣਾ ਸਭ ਨੂੰ ਕਿਸ ਬਿਧ ਮੈਨੂੰ ਕਹਿੰਦੇ ਜੇਠ, ਕਿਉਂ ਮਿਲੀ ਮਾਣ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਿਉਂ ਰਹਿੰਦੇ ਸਾਇਆ ਹੇਠ, ਕਵਣ ਸੀਸ ਜਗਦੀਸ ਹੱਥ ਟਿਕਾਈਆ। ਕਿਸ ਬਿਧ ਨਿਰਗੁਣ ਸਰਗੁਣ ਅੰਦਰ ਔਂਦਾ ਮਾਤ ਗਰਭ ਦੇ ਪੇਟ, ਰੂਪ ਅਨੂਪ ਆਪ ਵਟਾਈਆ। ਕਿਸ ਬਿਧ ਅੰਦਰ ਬਾਹਰ ਗੁਪਤ ਜ਼ਾਹਰ ਬਿਨ ਅੱਖਾਂ ਲੈਂਦਾ ਵੇਖ, ਬਿਨ ਨੇਤਰ ਮੇਲ ਮਿਲਾਈਆ। ਕਿਸ ਬਿਧ ਰੋਮ ਰੋਮ ਤਨ ਉਤੇ ਮੁਛ ਦਾੜ੍ਹੀ ਉਪਜਦੀ ਕੇਸ, ਕਿਸ ਬਿਧ ਨਾਰੀ ਪੁਰਖ ਲਏ ਬਣਾਈਆ। ਇਹ ਚਿਨ੍ਹਾਂ ਵਾਲਾ ਖੋਲ੍ਹ ਕੇ ਦੱਸੇ ਭੇਤ, ਪਰਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਜੇਠ ਕਹੇ ਮੈਂ ਦੱਸਣੀ ਲੱਖ ਚੁਰਾਸੀ ਜੜਤ, ਭਾਂਡਾ ਭਰਮ ਦੇਣਾ ਭੰਨਾਈਆ। ਕਿਸ ਬਿਧ ਪ੍ਰਭ ਦੀ ਆਪਣੇ ਨਾਲ ਆਪੇ ਹੋਈ ਲਿਖਤ ਪੜ੍ਹਤ, ਸਾਚੀ ਸਨਦ ਲਈ ਬਣਾਈਆ। ਕਿਸ ਬਿਧ ਨਿਰਗੁਣ ਸਰਗੁਣ ਹੋ ਕੇ ਆਵੇ ਪਰਤ, ਕਿਸ ਬਿਧ ਸਰਗੁਣ ਨਿਰਗੁਣ ਵਿਚ ਸਮਾਈਆ । ਕਿਸ ਬਿਧ ਹੁਕਮ ਸੰਦੇਸ਼ਾ ਦੇਵੇ ਉਪਰ ਧਰਤ,
ਧੁਰ ਫ਼ਰਮਾਨਾ ਆਪ ਜਣਾਈਆ। ਕਿਸ ਬਿਧ ਖੇਲ ਖੇਲੇ ਉਤੇ ਅਰਸ਼, ਕਿਸ ਬਿਧ ਫ਼ਰਸ਼ ਵੇਖ ਆਪਣੀ ਵੰਡ ਵੰਡਾਈਆ। ਕਿਸ ਬਿਧ ਜਨ ਭਗਤਾਂ ਉਤੇ ਕਰੇ ਤਰਸ, ਕਿਸ ਬਿਧ ਹੰਕਾਰੀਆਂ ਦਏ ਮਿਟਾਈਆ। ਕਿਸ ਬਿਧ ਗੁਰਮੁਖ ਮਨਮੁਖ ਅੰਦਰ ਰੱਖੇ ਫ਼ਰਕ, ਫ਼ੈਸਲਾ ਦਏ ਸਮਝਾਈਆ। ਕਿਸ ਬਿਧ ਲੱਖ ਚੁਰਾਸੀ ਜੀਵ ਜੰਤ ਕਰ ਕੇ ਤਰਕ, ਤੁਰਤ ਆਪਣਾ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਵਡਿਆਈਆ। ਪੰਜ ਜੇਠ ਕਹੇ ਮੈਂ ਦੱਸਣਾ ਕਿਉਂ ਔਂਦੇ ਗੁਰ, ਪੈਗ਼ੰਬਰ ਫੇਰਾ ਪਾਈਆ। ਕਿਸ ਤਰਾ ਉਪਜਦੇ ਬਣਦੇ ਦੇਵਤ ਸੁਰ, ਕਵਣ ਪਿਤਾ ਤੇ ਕਵਣ ਮਾਈਆ। ਕਿਸ ਬਿਧ ਮੇਲੇ ਮਿਲਦੇ ਸਚ ਦਰਗਾਹੇ ਧੁਰ, ਆਤਮ ਪਰਮਾਤਮ ਜੋੜ ਜੁੜਾਈਆ। ਕਿਸ ਬਿਧ ਜਗਤ ਬੇੜੇ ਜਾਂਦੇ ਰੁੜ੍ਹ, ਅਗੇ ਹੋ ਨਾ ਕੋਇ ਬਚਾਈਆ। ਕਿਸ ਬਿਧ ਪ੍ਰਭ ਦੇ ਫੁਰਨੇ ਜਾਂਦੇ ਫੁਰ, ਮੰਤਰ ਸਚ ਦਏ ਸਮਝਾਈਆ। ਕਿਸ ਬਿਧ ਪਾਰਬ੍ਰਹਮ ਪਤਿਪਰਮੇਸ਼ਵਰ ਪੰਚਮ ਜੇਠ ਲੋਕਮਾਤ ਆਇਆ ਤੁਰ, ਤੁਰਤ ਆਪਣਾ ਖੇਲ ਕਰਾਈਆ। ਜੋ ਆ ਕੇ ਫੇਰ ਗਿਆ ਮੁੜ, ਜੋਤੀ ਜਾਤਾ ਵੇਸ ਵਟਾਈਆ। ਵੇਸ ਵਟਾ ਕੇ ਚੜ੍ਹ ਅਗੰਮੀ ਘੁੜ, ਸ਼ਬਦੀ ਭੱਜਾ ਵਾਹੋ ਦਾਹੀਆ । ਭਗਤਾਂ ਦੀ ਸਮਝ ਕੇ ਲੋੜ, ਰੂਪ ਅਨੂਪ ਦਰਸਾਈਆ। ਪਹਿਲਾਂ ਹੋਰ ਹੁਣ ਹੋਰ ਅਗੇ ਨਵਾਂ ਨਕੋਰ, ਘੋਰ ਕਲਜੁਗ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਵਾਮੀ ਅਨਾਮੀ ਧੁਰ ਧਾਮੀ ਪੈਗ਼ਾਮੀ ਆਪਣਾ ਹੁਕਮ ਮਨਾਈਆ।
੫ ਜੇਠ ਸ਼ਹਿਨਸ਼ਾਹੀ ਸੰਮਤ ੧ ਬੂਟਾ ਸਿੰਘ ਦੇ ਗ੍ਰਹਿ ਪਿੰਡ ਕਾਉਂਕੇ ਜ਼ਿਲਾ ਅੰਮ੍ਰਿਤਸਰ
ਪੰਜ ਜੇਠ ਕਹੇ ਜਿਸ ਵੇਲੇ ਵਕ਼ਤ ਹੋਇਆ ਜ਼ੀਰੋ ਜ਼ੀਰੋ ਜ਼ੀਰੋ ਇਕ, ਏਕੰਕਾਰ ਦਿਤੀ ਵਡਿਆਈਆ। ਠੋਕਰ ਮਾਰ ਕੇ ਮੇਰੀ ਹਿੱਕ, ਸੁੱਤਾ ਦਿਤਾ ਉਠਾਈਆ। ਪ੍ਰੇਮ ਪਿਆਰ ਦੀ ਲਾ ਕੇ ਖਿਚ, ਸਚ ਪ੍ਰੀਤੀ ਇਕ ਸਮਝਾਈਆ । ਬਿਨ ਅੱਖਰਾਂ ਮੇਰਾ ਲੇਖਾ ਦਿਤਾ ਲਿਖ, ਅਗੰਮੀ ਕ਼ਲਮ ਚਲਾਈਆ। ਦਿਤੀ ਵਡਿਆਈ ਲੋਕਮਾਤ ਵਿਚ, ਵਿਚਲਾ ਪੜਦਾ ਦਿਤਾ ਉਠਾਈਆ। ਫੇਰ ਮੈਨੂੰ ਉਪਜਿਆ ਹਿਤ, ਆਪਣੀ ਆਸਾ ਲਈ ਬਦਲਾਈਆ। ਬਿਨਾ ਪੁਰਖ ਅਕਾਲ ਕੋਈ ਸਚਾ ਨਹੀਂ ਮਿਤ, ਲਗੀ ਤੋੜ ਨਾ ਕੋਇ ਨਿਭਾਈਆ। ਬੇਸ਼ਕ ਗੁਰ ਅਵਤਾਰ ਪੈਗ਼ੰਬਰ ਆਵਣ ਨਿਤ, ਲੋਕਮਾਤ ਆਪਣਾ ਵੇਸ ਵਟਾਈਆ। ਤਨ ਹੰਡਾਵਣ ਹਡ ਮਾਸ ਨਾੜੀ ਬੂੰਦ ਰਿਤ, ਵਜੂਦ ਸਬੂਤ ਬਣਾਈਆ। ਅੰਤਮ ਕੋਈ ਨਾ ਰਿਹਾ ਦਿਸ, ਜਾਵਣ ਵਾਹੋ ਦਾਹੀਆ। ਓਨ੍ਹਾਂ ਕਿਹਾ ਜੇ ਮੰਨਣਾ ਤੇ ਮੰਨ ਇਸ, ਜੋ ਇਸਤਰੀ ਪੁਰਸ਼ ਦੋਵੇਂ ਰੂਪ ਵਟਾਈਆ। ਜਿਸ ਦਾ ਸਭ ਤੋਂ ਵਖਰਾ ਨਿਰਾਲਾ ਦ੍ਰਿਸ਼, ਦਿਸ਼ਾ ਵੱਖਰੀ ਸੋਭਾ ਪਾਈਆ। ਬੁਝਾਵਣਹਾਰਾ ਤ੍ਰਿਖਾ ਤ੍ਰਿਸ਼, ਤ੍ਰਿਸ਼ਨਾ ਦਏ ਮਿਟਾਈਆ। ਗਵਾਵਣਹਾਰਾ ਹਰਖ਼ ਹਿਰਸ, ਹਵਸ ਕਰੇ ਸਫ਼ਾਈਆ । ਖੇਲੇ ਖੇਲ ਅਰਸ਼ ਫ਼ਰਸ਼, ਫ਼ਰਿਸ਼ਤਿਆਂ ਹੁਕਮ ਮਨਾਈਆ। ਜਿਸ ਦਾ ਸ਼ਹਿਨਸ਼ਾਹੀ ਸੰਮਤ ਦਾ ਪਹਿਲਾ ਚੜ੍ਹਿਆ ਬਰਸ, ਬਿਸਤਰੇ ਸਭ ਦੇ ਗੋਲ ਦੇਵੇ ਕਰਾਈਆ। ਰਤੀ ਵਿਚੋਂ ਰਤੀ ਰਹਿਣ ਨਾ ਦੇਵੇ ਫ਼ਰਕ, ਪੱਤੀ ਵਾਲੀ ਹਿੱਸੇਦਾਰੀ ਦਏ ਮੁਕਾਈਆ। ਜਿਸ ਨੂੰ ਵੇਖ ਕੇ ਸਾਧ ਸੰਤ ਭੱਜੇ ਜਾਂਦੇ ਸਾਰੇ ਰਹੇ ਘਰਕ, ਸੌਖਾ ਸਾਹ ਲੈਣ ਕੋਇ ਨਾ ਪਾਈਆ। ਅੰਦਰੋਂ ਦੁਖਾਂ ਦੀ ਉਠੇ ਕਰਕ, ਕੂੜੀ ਦਰਦ ਦਏ ਲਗਾਈਆ।
ਅਗੇ ਜੂਨੀ ਖ਼ਰ ਨਾਲੇ ਖਰਕ, ਖ਼ਾਲਸ ਰੂਪ ਨਾ ਕੋਇ ਜਣਾਈਆ । ਦਸ ਦਸ ਹਜ਼ਾਰ ਜਾਮੇ ਨਾ ਹੋਵੇ ਦਰਸ, ਕੂੜੀ ਭਟਕਨਾ ਨਾ ਕੋਇ ਮਿਟਾਈਆ। ਜਾਮਾ ਬਦਲਦੇ ਰਹਿਣ ਇਕ ਵਾਰੀ ਨਾਰ ਤੇ ਇਕ ਵਾਰੀ ਪੁਰਸ਼, ਪੁਸ਼ਤ ਦਰ ਪੁਸ਼ਤ ਖੇਲ ਦਏ ਵਖਾਈਆ। ਜਿਹੜੇ ਨੇ ਬੇਗਿਣਤ ਹੋਏ ਦਰਜਣਾਂ ਨਾਲੋਂ ਵਧ ਕੇ ਗੁਰਸ, ਕੁਰਸ ਓਨ੍ਹਾਂ ਦੇ ਦੇਵੇ ਢਾਹੀਆ। ਜੇ ਕੋਈ ਥੋੜ੍ਹੀ ਬਹੁਤੀ ਨਾਮ ਦੀ ਲਟਕ ਅੱਜ ਉਹਵੀ ਅੰਦਰੋਂ ਦੇਵੇ ਖੁਰਚ, ਨਾਮ ਖੁਰਚੇ ਨਾਲ ਸਾਫ਼ ਕਰਾਈਆ। ਰਾਤ ਦੇ ਸਾਢੇ ਨੌ ਵਜੇ ਸਾਰਿਆਂ ਦੇ ਅੰਦਰੋਂ ਧਨ ਦੌਲਤ ਮਾਲ ਕਰ ਲਏ ਕੁਰਕ, ਬਿਨਾ ਵਰੰਟਾਂ ਆਪਣਾ ਹੁਕਮ ਸੁਣਾਈਆ। ਕੂੜੀ ਕਿਰਿਆ ਦੀ ਸਭ ਨੂੰ ਪੈ ਜਾਏ ਖੁਰਕ, ਖ਼ਾਰਸ਼ ਨਾਲ ਅਗੇ ਪਿਛੇ ਹੱਥ ਮਾਰਨ ਥਾਉਂ ਥਾਈਂਆ। ਤਿੰਨ ਤਿੰਨ ਜਾਮੇ ਭੋਗਣੇ ਪੈਣ ਘਰ ਤੁਰਕ, ਤੁਰਤ ਆਪਣਾ ਹੁਕਮ ਸੁਣਾਈਆ। ਇਕ ਦੂਜੇ ਦੀ ਜਨਮਾਂ ਵਿਚ ਭੌਣ ਵਾਲੀ ਲੱਗੀ ਰਹੇ ਬੁਰਦ, ਜੰਮਣ ਮਰਨ ਚਾਈਂ ਚਾਈਂਆ। ਸਾਰਿਆਂ ਦਾ ਰਾਸਤਾ ਬਰਾਸਤਾ ਡਾਕਖ਼ਾਨਾ ਪੋਸਟ ਆਫ਼ਿਸ ਕਰੇ ਖ਼ੁਰਦ, ਏਧਰੋਂ ਕੱਢੇ ਤੇ ਓਧਰੋਂ ਜੂਨੀਆਂ ਵਿਚ ਭੁਆਈਆ। ਨਾ ਜੀਂਦੇ ਤੇ ਨਾ ਉਹ ਮੁਰਦ, ਬਿਨ ਲੱਤਾਂ ਬਾਹਵਾਂ ਵਾਲੇ ਸਰਪ ਦਏ ਵਖਾਈਆ। ਕਿਸੇ ਨੂੰ ਖਾਣ ਨੂੰ ਲੱਭੇ ਨਾ ਦਾਲ ਉੜਦ, ਚੋਗਾ ਚੁੰਜਾਂ ਨਾਲ ਚੁਗਾਈਆ। ਮੈਂਡਕ ਰੂਪ ਹੋ ਕੇ ਮਾਰਨ ਛਾਲ ਭੁੜਕ, ਸਿਰ ਮਿੱਟੀ ਗਾਰੇ ਵਿਚ ਦਬਾਈਆ। ਮੱਝ ਗਾਂ ਬਣ ਕੇ ਚੋਣ ਵੇਲੇ ਜਾਣ ਉੜਕ, ਸਾਈਂ ਕੋਲੋਂ ਡੰਡਿਆਂ ਨਾਲ ਸਿਰ ਭਨਾਈਆ। ਜਿਹੜੀ ਝੂਠੀ ਜਗਤ ਨੂੰ ਦੱਸਦੇ ਜੁਗਤ, ਉਹ ਜੁਗਨੂੰ ਵਾਂਗ ਇਨ੍ਹਾਂ ਨੂੰ ਅੰਧੇਰੀ ਰਾਤ ਵਿਚ ਚਮਕਾਈਆ। ਆਪਣੀ ਕਰਨੀ ਦੀ ਕੀਤੀ ਲੈਣੀ ਸਭ ਨੇ ਭੁਗਤ, ਪ੍ਰਭ ਨੇ ਕੋਈ ਵਾਧੂ ਨਾ ਦਿਤੀ ਸਜ਼ਾਈਆ। ਜਨ ਭਗਤੋ ਧੁਰ ਦਾ ਹੁਕਮ ਮੰਨਣਾ ਤੁਰਤ, ਸਤਿ ਸਚ ਕਰ ਸਰਬ ਸਮਝਾਈਆ। ਘਰ ਬੈਠਿਆਂ ਦਰਸ਼ਨ ਪੌਣਾ ਅਕਾਲ ਮੂਰਤ, ਮਲ ਮੂਤਰ ਵਾਲੀ ਦੇਹ ਦੇਣੀ ਤਜਾਈਆ। ਬਾਹਰੋਂ ਵੇਖ ਕੇ ਭੁਲ ਨਾ ਜਾਇਓ ਪੂਰਨ ਸਿੰਘ ਦੀ ਸੂਰਤ, ਅੰਤਰ ਪੂਰਨ ਪਰਮੇਸ਼ਵਰ ਆਪਣਾ ਆਪ ਟਿਕਾਈਆ। ਜਿਹੜਾ ਆਪਣੀ ਆਪ ਕਰਨ ਆਇਆ ਮਹੂਰਤ, ਥਿਤ ਵਾਰ ਸੋਹਣੀ ਵੰਡ ਵੰਡਾਈਆ। ਨਾਤਾ ਤੋੜ ਕੇ ਕੂੜੋ ਕੂੜਤ, ਸਾਚੇ ਧੰਦੇ ਰਿਹਾ ਲਗਾਈਆ। ਜਾਣ ਬੁਝ ਕੇ ਬਣੇ ਰਿਹੋ ਨਾ ਮੂਰਖ ਮੂੜਤ, ਮੁਗਧ ਅੰਞਾਣ ਨਾ ਜਗਤ ਅਖਵਾਈਆ। ਬਖ਼ਸ਼ਿਸ਼ ਕਰੇ ਸਰਬ ਕਲਾ ਭਰਪੂਰਤ, ਖ਼ਾਲੀ ਭੰਡਾਰੇ ਦਏ ਭਰਾਈਆ। ਜੋਤੀ ਜਲਵਾ ਦੇ ਕੇ ਨੂਰਤ, ਨੂਰ ਜ਼ਹੂਰ ਕਰੇ ਰੁਸ਼ਨਾਈਆ। ਸਭ ਦੀ ਬਦਲ ਦੇਵੇ ਜਮਹੂਰਤ, ਜ਼ਾਮਨ ਹੋ ਨਾ ਕੋਇ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੁਕਮ ਦਾ ਪਹਿਲਾ ਅੰਕ, ਲਾਗੂ ਕਰੇ ਰਾਓ ਰੰਕ, ਤਿਆਗ ਵੇਖੇ ਜਗਤ ਲੋਕਾਈਆ।
੫ ਜੇਠ ਸ਼ਹਿਨਸ਼ਾਹੀ ੧ ਮਹਿੰਦਰ ਸਿੰਘ ਦੇ ਗ੍ਰਹਿ ਪਿੰਡ ਕਾਉਂਕੇ ਜ਼ਿਲਾ ਅੰਮ੍ਰਿਤਸਰ
ਇਕ ਕਹੇ ਇਕ ਆਇਆ ਤਾਰਨ, ਇਕ ਇਕ ਨਾਲ ਮਿਲਾਈਆ। ਇਕ ਕਹੇ ਇਕ ਆਇਆ ਪਾਲਣ, ਇਕ ਇਕ ਵੇਖ ਵਖਾਈਆ। ਇਕ ਕਹੇ ਇਕ ਆਇਆ ਉਠਾਲਣ, ਇਕ ਇਕ ਨਾਲ ਜਗਾਈਆ। ਇਕ ਕਹੇ ਇਕ ਆਇਆ ਭਾਲਣ, ਇਕ ਇਕ ਖੋਜੇ ਥਾਉਂ ਥਾਈਂਆ।
ਇਕ ਕਹੇ ਇਕ ਆਇਆ ਬਣ ਕੇ ਮਾਲਣ, ਇਕ ਇਕ ਦਾ ਮਾਲਕ ਬੇਪਰਵਾਹੀਆ। ਇਕ ਕਹੇ ਇਕ ਆਇਆ ਬਣ ਕੇ ਜ਼ਾਮਨ, ਇਕ ਇਕ ਦਾ ਦਾਮਨ ਨਾਲ ਬੰਧਾਈਆ । ਇਕ ਕਹੇ ਭਗਤ ਸੁਹੇਲਾ ਬਣਿਆ ਧੁਰ ਦਾ ਰਾਮਨ, ਰੌਣਕ ਭਗਤਾਂ ਨਾਲ ਲਗਾਈਆ। ਕੂੜੇ ਸੰਤਾਂ ਨੂੰ ਆਇਆ ਪਛਾਨਣ, ਪਰਦੇ ਰਿਹਾ ਖੁਲ੍ਹਾਈਆ। ਮਨਸਾ ਪੂਰੀ ਆਪਣੀ ਕਰੇ ਕਾਮਨ, ਆਸ਼ਾ ਸਭ ਦੀ ਦਏ ਜਣਾਈਆ। ਪੁਰਖ ਅਕਾਲ ਕੂੜ ਕੁੜਿਆਰਾਂ ਦਾ ਬਣੌਣਾ ਇਕ ਫ਼ਾਰਮ, ਕੰਦਰੀ ਹਦ ਸੋਹਣੀ ਵੇਖ ਵਖਾਈਆ। ਜਿਥੇ ਹੋਵੇ ਸੈਂਡ ਸਟਾਰਮ, ਪਾਣੀ ਚੁਲੂ ਨਜ਼ਰ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਇਕ ਕਹੇ ਮੈਂ ਵੇਖਿਆ ਆਕ਼ਾ, ਆਕ਼ਲਾਂ ਬੇਅਕਲ ਰਿਹਾ ਬਣਾਈਆ । ਜਿਸ ਦਾ ਕਿਸੇ ਕੋਲੋਂ ਖੁਲ੍ਹਿਆ ਨਹੀਂ ਤਾਕਾ, ਤਾਕ਼ਤਵਰ ਕੋਈ ਤਾਕ਼ਤ ਨਾ ਸਕੇ ਅਜ਼ਮਾਈਆ। ਜਿਸ ਦਾ ਨਕ਼ਸ਼ਾ ਖਿੱਚਿਆ ਨਾ ਗਿਆ ਖ਼ਾਕਾ, ਮੁਸਵਰ ਤਸੱਵਰ ਕਰ ਕੇ ਨਾ ਕੋਇ ਸਮਝਾਈਆ। ਸੋ ਵੇਖਣ ਆਇਆ ਖੇਲ ਤਮਾਸ਼ਾ, ਵੇਸ ਅਵੇਸਾ ਰੂਪ ਵਟਾਈਆ। ਭਗਤਾਂ ਦਾ ਭਰਵਾਸਾ, ਸੰਤਾਂ ਦਾ ਸਾਥਾ, ਗੁਰਮੁਖਾਂ ਦਾ ਮਾਪਾ, ਗੁਰਸਿੱਖਾਂ ਦਾ ਪਾਪਾ ਹੋ ਕੇ ਗੋਦ ਉਠਾਈਆ। ਮਨਮੁਖਾਂ ਦਾ ਖੁਲ੍ਹਾ ਵੇਖੇ ਝਾਟਾ, ਪੱਲੇ ਰੋਟੀ ਅੰਨ ਨਾ ਆਟਾ, ਮਾਣਸ ਜਨਮ ਪਾਏ ਘਾਟਾ, ਖਾਟਾ ਸੇਜ ਨਾ ਕੋਇ ਸੁਹਾਈਆ। ਅੰਮ੍ਰਿਤ ਪੀਏ ਨਾ ਕੋਇ ਬਾਟਾ, ਸੁਖ ਮਿਲੇ ਨਾ ਪਿਤਾ ਮਾਤਾ, ਸੰਗ ਸੱਜਣ ਨਾ ਭੈਣ ਭਰਾਤਾ, ਜਗਤ ਨਾਤਾ ਕੂੜ ਦਏ ਕੁਰਲਾਈਆ। ਸੋਹਣਾ ਬਣਾਏ ਆਪ ਹਾਤਾ, ਜਿਥੇ ਨੌ ਨੌ ਦਿਨ ਰਹੇ ਫ਼ਾਕਾ, ਫ਼ਿਕਰ ਵਾਲਾ ਫ਼ਿਕਰ ਨਾ ਕੋਇ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਮਨਾਈਆ। ਜੇਠ ਕਹੇ ਮੇਰਾ ਖੇਲ ਵੇਖੇ ਜਠੌਰ, ਜਠਲ ਆਪਣਾ ਹੁਕਮ ਵਰਤਾਈਆ। ਜਿਸ ਦਾ ਸੁਤ ਦੁਲਾਰਾ ਸ਼ਬਦੀ ਕੌਰ, ਕਵਰ ਦਏ ਵਡਿਆਈਆ। ਸੋ ਤਕੇ ਵੇਖੇ ਕਰ ਕੇ ਗ਼ੌਰ, ਗਹਿਰ ਗੰਭੀਰ ਬੇਪਰਵਾਹੀਆ। ਜਿਨ੍ਹਾਂ ਕੂੜ ਕੁੜਿਆਰਿਆਂ ਦੇ ਸਿਰ ਉਤੇ ਝੁਲਦੇ ਚੌਰ, ਓਨ੍ਹਾਂ ਨੂੰ ਚੌਰਸਤਿਆਂ ਦੇ ਕੂਕਰ ਦਏ ਬਣਾਈਆ। ਬਾਗ਼ਾਂ ਵਿਚ ਕਾਲੇ ਰੰਗ ਦੇ ਭੌਰ, ਸੁਗੰਧੀ ਤੋਂ ਦੂਰ ਦੂਰ ਉਡਾਈਆ। ਭਾਰ ਚੁੱਕ ਕੇ ਫਿਰਨ ਉਤੇ ਮੌਰ, ਭੇਖ ਵਾਲੀ ਗਠੜੀ ਦਏ ਬੰਧਾਈਆ। ਆਵਣ ਜਾਵਣ ਦਾ ਬਣਿਆ ਰਹੇ ਦੌਰ, ਦੌਰਿਆਂ ਵਾਲਾ ਨਸ਼ਾ ਦਏ ਗਵਾਈਆ। ਕੋਈ ਓਨ੍ਹਾਂ ਦੇ ਨਾਲ ਪ੍ਰਭ ਨੇ ਨਹੀਂ ਕੀਤਾ ਖੋਰ, ਖ਼ੁਦੀ ਦੀ ਸਜ਼ਾ ਦੇਣੀ ਭੁਗਤਾਈਆ। ਉਸ ਅਗੇ ਕਾਹਦਾ ਜ਼ੋਰ, ਜਿਸ ਨੂੰ ਜ਼ੇਰ ਜ਼ਬਰ ਸਮਝ ਸਕੇ ਨਾ ਰਾਈਆ। ਜਿਸ ਨੂੰ ਲੱਖ ਚੁਰਾਸੀ ਤਾਅਨੇ ਦੇ ਕੇ ਮੇਹਣੇ ਮਾਰਨ ਨਾਲ ਸ਼ੋਰ, ਸੋ ਸੁਹਾਗਣਾਂ ਦੇ ਸ਼ੌਹਰ ਖੋਹ ਕੇ ਰੰਡੀਆਂ ਦਏ ਕਰਾਈਆ। ਆਪਣਾ ਹੁਕਮ ਦੇਵੇ ਤੌਰ, ਬਤੌਰ ਤਰਤੀਬ ਤਰਕੀਬ ਨਾਲ ਜਣਾਈਆ। ਪ੍ਰਭ ਦੇ ਅਗੇ ਧੋਖਾ ਦਗ਼ਾ ਫ਼ਰੇਬ ਚਲ ਨਾ ਸਕਦਾ ਫੌੜ, ਝੂਠਾ ਕਹਿ ਕੇ ਸਕੇ ਨਾ ਕੋਇ ਭੁਲਾਈਆ। ਕਰਨੀ ਦੀ ਸਜ਼ਾ ਦੇਣ ਵਾਸਤੇ ਆਪੇ ਜਾਏ ਬੌਹੜ, ਧੁਰ ਦਾ ਮਾਲਕ ਆਪਣਾ ਪੰਧ ਮੁਕਾਈਆ । ਸਾਰਿਆਂ ਨੂੰ ਸਮਝ ਲਾ ਦੇਵੇ ਕਿਹੜਾ ਬ੍ਰਾਹਮਣ ਗੌੜ, ਅਮਾਮਾਂ ਦਾ ਅਮਾਮ ਰੂਪ ਵਟਾਈਆ। ਕਹਿਰ ਵਖਾ ਦੇਵੇ ਸਵਾ ਪਹਿਰ ਲਾਹੌਰ, ਪਸ਼ੌਰ ਮਜੌਰ ਨਾ ਕੋਇ ਵਡਿਆਈਆ। ਯਾਦ ਆਏ ਰਣਜੀਤ ਦੀ ਵਿਚ ਜਮਰੌਦ, ਔਧ ਸਭ ਦੀ ਵੇਖ ਵਖਾਈਆ। ਧਰਤ ਮਾਤ ਦੀ ਫੋਲ ਕੇ ਗੋਦ, ਗੋਦਾਵਰੀ ਵਾਲਾ ਗੱਦੀਆਂ ਦਏ ਹਿਲਾਈਆ। ਲਸ਼ਕਰ ਸ਼ਾਹੀ ਵੇਖੇ ਫ਼ੌਜ, ਫ਼ਾਜ਼ਲਕਾ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਵਰਤਾਈਆ। ਜਿਹੜੇ ਕਹਿੰਦੇ
ਸਾਨੂੰ ਮਿਲਿਆ ਨੇਤਰ ਗਿਆਨ, ਬਿਨ ਗਿਆਨ ਤੋਂ ਗਿਆਨ ਬਣਾਈਆ। ਧੋਖਾ ਕਰਦੇ ਨਾਲ ਸ੍ਰੀ ਭਗਵਾਨ, ਜੀਵਾਂ ਜੰਤਾਂ ਰਹੇ ਭੁਲਾਈਆ। ਓਨ੍ਹਾਂ ਦਾ ਲੇਖਾ ਚੁਕਣਾ ਆਣ, ਆਨਨ ਫ਼ਾਨਨ ਕਰੇ ਸਫ਼ਾਈਆ। ਸ਼ੂਕਰ ਜੂਨ ਓਨ੍ਹਾਂ ਨੂੰ ਕਰਨੀ ਪਏ ਪਰਵਾਨ, ਸਿਰ ਸਕੇ ਨਾ ਕੋਇ ਉਠਾਈਆ । ਇਹ ਵੀ ਖੇਲ ਮਿਹਰਵਾਨ, ਜੋ ਮਿਹਰ ਕਰ ਕੇ ਭਗਤਾਂ ਦੀ ਝੋਲੀ ਪਾਈਆ। ਗੁਰਮੁਖੋ ਪ੍ਰਭ ਨਾਲ ਬਣਿਓ ਨਾ ਕੋਈ ਬੇਈਮਾਨ, ਅੰਦਰੋਂ ਕੂੜੇ ਤੇ ਬਾਹਰੋਂ ਦਿਉਂ ਸਫ਼ਾਈਆ। ਇਸ ਤੋਂ ਅਗੇ ਝੂਠੀ ਚਲਣ ਨਹੀ ਦੇਣੀ ਕੋਈ ਦੁਕਾਨ, ਤਾਲੇ ਘਰ ਘਰ ਦੇਣੇ ਲਗਾਈਆ। ਭੁੱਲ ਨਾ ਜਾਣਾ ਸੁਣ ਕੇ ਫ਼ਰਮਾਨ, ਜਿਹੜਾ ਭੁੱਲੇ ਓਸੇ ਨੂੰ ਮਿਲੇ ਸਜ਼ਾਈਆ। ਮਨ ਵਾਸਨਾ ਕਰਿਓ ਨਾ ਕਦੇ ਅਭਿਮਾਨ, ਕਾਮਨਾ ਜਗਤ ਨਾਲ ਰਲਾਈਆ। ਜੇ ਮਿਲਣ ਦਾ ਰਸਤਾ ਦਿਤਾ ਆਸਾਨ, ਅੰਤਰ ਭੁਲ ਨਾ ਜਾਇਓ ‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ’ ਜ਼ਬਾਨ ਕਲਾਮ ਇਕੋ ਗਾਈਆ। ਤੁਸੀਂ ਮੇਰੇ ਤੇ ਮੈਂ ਤੁਹਾਡਾ ਈਮਾਨ, ਜਿਥੇ ਲੋੜ ਰਹੇ ਨਾ ਵੇਦ ਪੁਰਾਨ, ਲੇਖਾ ਮੁਕ ਜਾਏ ਅੰਜੀਲ ਕ਼ੁਰਾਨ, ਨਾਮ ਨਿਧਾਨ ਆਪਣਾ ਝੋਲੀ ਪਾਈਆ। ਝੂਠ ਬੋਲਣਾ ਨਹੀਂ ਕਦੀ ਪ੍ਰਭ ਕੋਲ ਨਾਲ ਜ਼ਬਾਨ, ਜੇ ਕੋਈ ਕੁਕਰਮ ਹੋ ਜਾਏ ਪਰਦੇ ਵਿਚ ਦੱਸੋ ਆਣ, ਮਿਹਰਵਾਨ ਹੋ ਕੇ ਰਹਿਮਤ ਦਏ ਕਮਾਈਆ। ਜਨ ਭਗਤੋ ਤੁਸੀਂ ਸਾਰੇ ਨਿੱਕੇ ਨਿੱਕੇ ਬੱਚੇ ਬਾਲੇ ਨੱਢੇ ਨਿਧਾਨ, ਤੁਹਾਡਾ ਮਾਲਕ ਸ੍ਰੀ ਭਗਵਾਨ, ਜਿਧਰ ਵੇਖੋ ਨਿਗਾਹਬਾਨ, ਧਿਆਨ ਅੱਖ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਮਅ ਦੀਪ ਕਰੇ ਰੁਸ਼ਨਾਈਆ।
੫ ਜੇਠ ਸ਼ਹਿਨਸ਼ਾਹੀ ੧ ਹਰਿ ਭਗਤ ਦਵਾਰ ਜੇਠੂਵਾਲ
ਜਿਸ ਵੇਲੇ ਕਿਰਪਾ ਕਰੀ ਪ੍ਰਭ ਆਪ, ਨਿਰਗੁਣ ਆਪਣੀ ਦਇਆ ਕਮਾਈਆ। ਪਰਬਤ ਚੋਟੀ ਵਿਚੋਂ ਕੱਢਕੇ ਪੰਜ ਆਬ, ਪੰਜਾਬ ਦਿਤੀ ਵਡਿਆਈਆ। ਓਸ ਵੇਲੇ ਸ਼ਬਦੀ ਸੁਤ ਪੁੱਛਿਆ ਸਚ ਦੱਸ ਮੇਰੇ ਬਾਪ, ਕੀ ਆਪਣੀ ਖੇਲ ਵਰਤਾਈਆ। ਓਧਰੋਂ ਹਸ ਕੇ ਧਰਤੀ ਬੋਲੀ ਮੇਰਾ ਵਧੌਣ ਲੱਗਾ ਪਰਤਾਪ, ਬਖ਼ਸ਼ੇ ਮਾਣ ਵਡਿਆਈਆ। ਖ਼ੁਸ਼ੀਆਂ ਨਾਲ ਟਪ ਪਈ ਖ਼ਾਕ, ਉਡ ਉਡ ਭੱਜੇ ਵਾਹੋ ਦਾਹੀਆ। ਉਤੋਂ ਹੱਸਣ ਲਗਿਆ ਆਕਾਸ਼, ਰਵ ਸਸ ਤਾਰਾ ਮੰਡਲ ਖ਼ੁਸ਼ੀ ਮਨਾਈਆ। ਨੂਰੀ ਚਮਕਣ ਲੱਗਾ ਜੋਤ ਪਰਕਾਸ਼, ਅੰਧ ਅੰਧੇਰ ਰਿਹਾ ਮਿਟਾਈਆ। ਅਗੰਮੀ ਹੋਣ ਲੱਗਾ ਸਵਾਲ ਜਵਾਬ, ਤੱਤਾਂ ਵਾਲਾ ਤਤ ਨਾ ਕੋਇ ਵਖਾਈਆ। ਸਾਚਾ ਵਜਣ ਲੱਗਾ ਰਬਾਬ, ਤੂ ਹੀ ਤੂ ਰਾਗ ਅਲਾਈਆ । ਖੇੜਾ ਹੋਣ ਲੱਗਾ ਪਾਕ, ਪਵਿੱਤ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਪੰਜ ਆਬ ਜਿਸ ਵੇਲੇ ਬਖ਼ਸ਼ਿਆ ਪਾਣੀ, ਪਵਣ ਪਾਣੀ ਦਇਆ ਕਮਾਈਆ। ਓਧਰੋਂ ਆਈ ਅਗੰਮੀ ਬਾਣੀ, ਧੁਰ ਸੰਦੇਸ਼ਾ ਰਹੀ ਦ੍ਰਿੜਾਈਆ। ਲੇਖਾ ਵੇਖ ਕੇ ਚਾਰੇ ਖਾਣੀ, ਚਾਰੋਂ ਕੁੰਟ ਖ਼ੁਸ਼ੀ ਮਨਾਈਆ । ਧਰਨੀ ਬਣਨਾ ਸਾਚੀ ਰਾਣੀ, ਰੌਣਕ ਤੇਰੀ ਬੇਪਰਵਾਹੀਆ। ਵੇਖਣਾ ਖੇਲ ਸ੍ਰੀ ਭਗਵਾਨੀ, ਸ਼ਾਹ ਪਾਤਸ਼ਾਹ ਆਪਣਾ ਰੰਗ ਰੰਗਾਈਆ। ਜਿਸ ਦਾ ਪਦ ਇਕ ਨਿਰਬਾਣੀ, ਨਿਰਵੈਰ ਪੁਰਖ ਨਾਉਂ ਪਰਗਟਾਈਆ। ਓਸ ਦੀ ਚਲਣੀ ਅਗੰਮੀ
ਅਕਥ ਕਥਾ ਕਹਾਣੀ, ਜਿਸ ਨੂੰ ਲਿਖ ਸਕੇ ਕੋਈ ਨਾ ਰਾਈਆ। ਓਸ ਦੀ ਕਲਜੁਗ ਵਿਚ ਨਾਨਕ ਨਿਰਗੁਣ ਔਣਾ ਸਚ ਨਿਸ਼ਾਨੀ, ਸਰਗੁਣ ਰੂਪ ਅਨੂਪ ਵਟਾਈਆ। ਗੋਬਿੰਦ ਕਰਨਾ ਖੇਲ ਸਚ ਮਹਾਨੀ, ਸ਼ਬਦੀ ਡੰਕਾ ਇਕ ਵਜਾਈਆ। ਪੁਰਖ ਅਕਾਲ ਧੁਰ ਦਾ ਦਾਤਾ ਹੋ ਕੇ ਕਰੇ ਵਡ ਮਿਹਰਵਾਨੀ, ਮਿਹਰਵਾਨ ਆਪਣੀ ਨਜ਼ਰ ਉਠਾਈਆ । ਧਰਨੀ ਕਹੇ ਮੈਂ ਰਖਣਾ ਚਰਨ ਧਿਆਨੀ, ਧਰਤ ਆਪਣਾ ਨਾਉਂ ਧਰਾਈਆ। ਮੰਗਣੀ ਸਤਿ ਸਚ ਕ਼ੁਰਬਾਨੀ, ਭੇਟਾ ਧੁਰ ਦੀ ਮੋਹੇ ਭਾਈਆ। ਜਿਸ ਨੂੰ ਸਮਝੇ ਨਾ ਕੋਇ ਵਿਦਵਾਨੀ, ਧਿਆਨੀ ਧਿਆਨ ਨਾ ਕੋਇ ਰਖਾਈਆ। ਜਿਸ ਦਾ ਲੇਖਾ ਲਿਖੇ ਨਾ ਕੋਇ ਕ਼ਲਮ ਕਾਨੀ, ਕਾਤਬ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੰਜ ਆਬ ਕਹਿਣ ਜਿਸ ਵੇਲੇ ਵਗਿਆ ਵਹਿਣ, ਲਹਿੰਦੀ ਧਾਰ ਜਣਾਈਆ। ਦੇਵਤ ਸੁਰ ਸਾਰੇ ਲਗੇ ਕਹਿਣ, ਵਿਸ਼ਨ ਬ੍ਰਹਮਾ ਸ਼ਿਵ ਅੱਖ ਖੁਲ੍ਹਾਈਆ। ਪਿਤਾ ਪੂਤ ਮੰਗੇ ਲਹਿਣ ਦੇਣ, ਸ਼ਬਦੀ ਸ਼ਬਦ ਝੋਲੀ ਡਾਹੀਆ। ਬਿਨ ਨੇਤਰ ਲੋਚਣ ਖੋਲ ਕੇ ਨੈਣ, ਰਸਤਾ ਇਕ ਦ੍ਰਿੜਾਈਆ। ਸੱਜਣ ਬਣ ਕੇ ਸਚਾ ਸੈਣ, ਸੈਨਤ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੰਜ ਆਬ ਕਹੇ ਜਿਸ ਵੇਲੇ ਪ੍ਰਭ ਨੇ ਦਿਤੀ ਦਾਤ, ਮਿਹਰਵਾਨ ਆਪਣੀ ਦਇਆ ਕਮਾਈਆ। ਕੋਈ ਸੰਮਤ ਸੰਮਤੀ ਵਾਲੀ ਜਗਤ ਨਹੀਂ ਸੀ ਰਾਤ, ਪਰਭਾਤ ਵੰਡ ਨਾ ਕੋਇ ਵੰਡਾਈਆ। ਪੁਰਖ ਅਕਾਲ ਬਹਿ ਕੇ ਇਕ ਇਕਾਂਤ, ਅਕਲ ਕਲਧਾਰੀ ਆਪਣੀ ਕਲ ਦਿਤੀ ਵਰਤਾਈਆ। ਬਖ਼ਸ਼ਿਸ਼ ਕਰ ਕੇ ਬੂੰਦ ਸਵਾਂਤ, ਧੁਰ ਦਾ ਅੰਮ੍ਰਿਤ ਦਿਤਾ ਝਿਰਾਈਆ। ਧਰਨੀ ਧਰਤ ਹੋ ਗਈ ਸ਼ਾਂਤ, ਸਤਿ ਸਤਿ ਵਿਚ ਸਮਾਈਆ। ਲੈ ਅੰਗੜਾਈ ਪੁਛੀ ਬਾਤ, ਆਪਣਾ ਅਹਿਵਾਲ ਰਹੀ ਜਣਾਈਆ। ਕਿਸ ਬਿਧ ਖ਼ਾਕ ਆਬ ਬਣਿਆ ਸਾਕ, ਨਾਤਾ ਲਿਆ ਜੁੜਾਈਆ। ਸ਼ਬਦ ਅਗੰਮੀ ਮਾਰ ਇਕ ਆਵਾਜ਼, ਧੁਰ ਸੰਦੇਸ਼ਾ ਰਿਹਾ ਸੁਣਾਈਆ। ਸਚ ਦਵਾਰੇ ਦਾ ਖੋਲ੍ਹ ਕੇ ਤਾਕ, ਪਰਦਾ ਦਿਤਾ ਉਠਾਈਆ। ਮੇਰੀ ਸੁਣੋ ਕਹਾਣੀ ਭਵਿਖਤਾਂ ਵਾਲਾ ਵਾਕ, ਬੇਹਿਸਾਬ ਦਿਆਂ ਦ੍ਰਿੜਾਈਆ। ਇਹ ਧੁਰ ਦੀ ਮਿਲੀ ਸੁਗ਼ਾਤ, ਅਗੰਮ ਅਗੰਮੜਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਪੰਜ ਆਬ ਕਹਿਣ ਜਿਸ ਵੇਲੇ ਮਿਲਿਆ ਮਾਣ, ਪ੍ਰਭੂ ਮਿਹਰ ਨਜ਼ਰ ਉਠਾਈਆ। ਸਾਖ਼ਿਆਤ ਨਜ਼ਰੀ ਆਇਆ ਸ੍ਰੀ ਭਗਵਾਨ, ਜੋਤੀ ਜਾਤਾ ਜੋਤ ਰੁਸ਼ਨਾਈਆ। ਦਰਵੇਸ਼ਾਂ ਪਾ ਕੇ ਧੁਰ ਦਾ ਦਾਨ, ਸਾਚੀ ਝੋਲੀ ਦਿਤੀ ਭਰਾਈਆ। ਇਕ ਸੁਣਾ ਕੇ ਅਗੰਮ ਫ਼ਰਮਾਨ, ਹੁਕਮ ਦਿਤਾ ਵਰਤਾਈਆ। ਲੋਕਮਾਤ ਕੋਟਨ ਕੋਟ ਫੇਰੇ ਪਾ ਕੇ ਜਾਣ ਕਾਹਨ, ਰਾਮ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਪੰਜ ਆਬ ਕਹਿਣ ਪ੍ਰਭ ਬਖ਼ਸ਼ ਕੇ ਸਚੀ ਧਾਰ, ਧੁਰ ਦਾ ਵਹਿਣ ਦਿਤਾ ਵਹਾਈਆ । ਸਾਡੇ ਨਾਲ ਕੀਤਾ ਇਕਰਾਰ, ਇਕਰਾਰਨਾਮਾ ਲਿਆ ਲਿਖਾਈਆ। ਜੁਗ ਚੌਕੜੀ ਵੇਖਾਂ ਸੰਸਾਰ, ਨਿਰਗੁਣ ਸਰਗੁਣ ਰੂਪ ਧਰਾਈਆ। ਸਤਿਜੁਗ ਤ੍ਰੇਤਾ ਦੁਆਪਰ ਕਰਾਂ ਪਾਰ, ਕਲਜੁਗ ਵੇਖਾਂ ਚਾਈਂ ਚਾਈਂਆ। ਸ਼ਬਦੀ ਲਾਵਾਂ ਅੰਤ ਅਖਾੜ, ਨਾਨਕ ਗੋਬਿੰਦ ਡੰਕ ਵਜਾਈਆ। ਉਹਨਾਂ ਦੇ ਅੰਦਰ ਵੜ ਕੇ ਮੰਗਾਂ ਬਣ ਭਿਖਾਰ, ਝੋਲੀ ਸਾਚੀ ਅਗੇ ਡਾਹੀਆ। ਕਿਰਪਾ ਕਰ ਆਪ ਨਿਰੰਕਾਰ, ਨਿਰਗੁਣ ਤੇਰੀ ਓਟ ਰਖਾਈਆ। ਪੁਰਖ ਅਕਾਲ ਦੀਨ ਦਿਆਲ ਲਏ ਅਵਤਾਰ, ਜੋਤੀ ਜੋਤ ਹੋਵੇ ਰੁਸ਼ਨਾਈਆ। ਸ੍ਰਿਸ਼ਟ
ਸਬਾਈ ਪੌਣੀ ਤੇਰੀ ਸਾਰ, ਲੱਖ ਚੁਰਾਸੀ ਤੇਰੀ ਝੋਲੀ ਪਾਈਆ। ਸਤਿ ਧਰਮ ਦਾ ਬੋਲਨਾ ਇਕ ਜੈਕਾਰ, ਨਾਅਰਾ ਧੁਰ ਦਾ ਦੇਣਾ ਸੁਣਾਈਆ । ਜੁਗ ਚੌਕੜੀ ਦੇ ਫੜ ਕੇ ਗੁਰੂ ਅਵਤਾਰ, ਪੈਗ਼ੰਬਰ ਚਰਨਾਂ ਵਿਚ ਟਿਕਾਈਆ । ਸਚ ਦਵਾਰਾ ਖੋਲ੍ਹ ਸਚੀ ਧਰਮਸਾਲ, ਧੁਰ ਦਰਬਾਰਾ ਇਕ ਵਖਾਈਆ। ਲੇਖਾ ਚੁਕੌਣਾ ਸ਼ਾਹ ਕੰਗਾਲ, ਪ੍ਰਿਥਮੀ ਆਕਾਸ਼ ਵੱਜੇ ਤਾਲ, ਧਵਲ ਧਰਨੀ ਧਰਤ ਨਾਚ ਨਚਾਈਆ। ਪੰਜਾਂ ਪੂਰਾ ਕਰ ਕੇ ਹਲ ਸਵਾਲ, ਜੋ ਮਨਸਾ ਨਾਲ ਮਿਲਾਈਆ। ਜਿਸ ਦਾ ਸ਼ਾਸਤਰ ਸਿਮਰਤ ਵੇਦ ਪੁਰਾਨ ਦੇਵੇ ਨਾ ਕੋਈ ਅਹਿਵਾਲ, ਇਤਿਹਾਸ ਭੇਵ ਨਾ ਕੋਇ ਖੁਲ੍ਹਾਈਆ। ਜਿਸ ਦਾ ਖੇਲ ਅਗੰਮੜਾ ਅਨੋਖੀ ਵਖਰੀ ਚਾਲ, ਚਲਤ ਆਪਣੀ ਰਿਹਾ ਜਣਾਈਆ । ਨਵ ਨੌ ਚਾਰ ਕਰ ਕੇ ਪਾਰ, ਆਪਣਾ ਖੇੜਾ ਲੈਣਾ ਵਸਾਈਆ । ਪੰਜਾਂ ਦਾ ਬਣ ਕੇ ਮੀਤ ਮੁਰਾਰ, ਪੰਚਮ ਮੇਲਾ ਮੇਲਣਾ ਸਹਿਜ ਸੁਭਾਈਆ। ਪੰਜਾਂ ਦਾ ਲਹਿਣਾ ਚੁਕਾ ਸੰਸਾਰ, ਸਤਿ ਸਤਿ ਧਰਮ ਦੇਣਾ ਦ੍ਰਿੜਾਈਆ। ਕੂੜੀ ਕਿਰਿਆ ਜਗਤ ਨਵਾਰ, ਸਚ ਸਚ ਕਰਨੀ ਰੁਸ਼ਨਾਈਆ। ਭੇਖ ਪਖੰਡ ਸੁਟਣਾ ਡੂੰਘੀ ਗਾਰ, ਜੂਠਾ ਝੂਠਾ ਸਾਧ ਰਹਿਣ ਕੋਇ ਨਾ ਪਾਈਆ। ਜਿਨ੍ਹਾਂ ਭੁੱਲਿਆ ਅੰਦਰੋਂ ਹਰਿ ਨਿਰੰਕਾਰ, ਬਾਹਰੋਂ ਕੂੜੀ ਦੇਣ ਸਫ਼ਾਈਆ। ਮੰਦਰ ਵੇਖੇ ਨਾ ਹਰਿ ਕਾ ਦਵਾਰ, ਸਚਖੰਡ ਵੱਜੀ ਨਾ ਕੋਇ ਵਧਾਈਆ। ਕੁੰਡਾ ਖੁਲ੍ਹਿਆ ਨਾ ਬਜਰ ਕਪਾਟ, ਕਾਇਆ ਕੱਪੜ ਮੈਲ ਨਾ ਕੋਇ ਧੁਆਈਆ। ਸਚਾ ਮਿਲਿਆ ਨਾ ਕੋਇ ਸਿਕਦਾਰ, ਸ਼ਹਿਨਸ਼ਾਹੀ ਹਕ ਨਾ ਕੋਇ ਸਮਝਾਈਆ। ਗੁਲਸ਼ਨ ਵੇਖੀ ਨਾ ਕੋਇ ਗੁਲਜ਼ਾਰ, ਨਾਮ ਸੁਗੰਧ ਨਾ ਕੋਇ ਮਹਿਕਾਈਆ । ਹਉਮੇ ਹੰਗਤਾ ਗੜ੍ਹ ਬਣਾ ਹੰਕਾਰ, ਮਾਣ ਅਭਿਮਾਨ ਨਾਲ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪ੍ਰਭੂ ਕਰਦਾ ਰਹੇ ਅਧਾਰ, ਕਲਜੁਗ ਅੰਤਮ ਲੇਖਾ ਦੇਣਾ ਮੁਕਾਈਆ। ਤੇਰੇ ਨਾਲ ਸਾਡਾ ਕੌਲ ਇਕ਼ਰਾਰ, ਸ਼ਰਤੀਆ ਲੇਖਾ ਦੇਣਾ ਮੁਕਾਈਆ। ਪੰਜਾਂ ਦਾ ਮੀਤਾ ਬਣ ਸਰਦਾਰ, ਸਿਰ ਸਿਰ ਆਪਣਾ ਹੁਕਮ ਮਨਾਈਆ। ਓਸ ਵੇਲੇ ਪੰਜ ਜੇਠ ਸੀ ਦਿਵਸ ਦਿਹਾੜ, ਵਦੀ ਸੁਦੀ ਥਿਤ ਨਾਲ ਨਾ ਕੋਇ ਮਿਲਾਈਆ। ਸ਼ਬਦੀ ਸੁਤ ਢਹਿ ਕੇ ਚਰਨ ਦਵਾਰ, ਧੁਰ ਦੀ ਮੰਗ ਲਈ ਮੰਗਾਈਆ। ਦੱਸ ਮੇਰੇ ਕਰਤਾਰ, ਕਿਸ ਵੇਲੇ ਕ਼ੁਦਰਤ ਵੇਖੇਂ ਚਾਈਂ ਚਾਈਂਆ। ਪੁਰਖ ਅਕਾਲ ਕਿਹਾ ਮੈਂ ਆਵਾਂ ਆਪਣੀ ਵਾਰ, ਵੇਰਵਾ ਆਪਣਾ ਦਏ ਜਣਾਈਆ। ਲੇਖਾ ਮੁਕਾ ਕੇ ਗੁਰੂ ਅਵਤਾਰ, ਪੈਗ਼ੰਬਰਾਂ ਦੇਣ ਦੇ ਦੇ ਖ਼ੁਸ਼ੀ ਮਨਾਈਆ। ਕਲਜੁਗ ਅੰਤਮ ਹੋ ਕੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਦਿਆਂ ਸੁਣਾਈਆ। ਕਲ ਕਲਕੀ ਲਏ ਅਵਤਾਰ, ਨਿਹਕਰਮੀ ਹੋ ਕੇ ਆਪਣਾ ਕਰਮ ਕਮਾਈਆ। ਸ਼ਾਹੋ ਭੂਪ ਬਣ ਸਿਕਦਾਰ, ਹਕ ਮਹਿਬੂਬ ਵੇਸ ਵਟਾਈਆ। ਲੱਖ ਚੁਰਾਸੀ ਵੇਖਾਂ ਗੁਨਾਹਗਾਰ, ਗ੍ਰਹਿ ਮੰਦਰ ਖੋਜ ਖੋਜਾਈਆ। ਭਗਤ ਵਛਲ ਬਣ ਗਿਰਧਾਰ, ਗ੍ਰਹਿ ਆਪਣੇ ਲਵਾਂ ਮਿਲਾਈਆ। ਜੂਠੇ ਝੂਠਿਆਂ ਕਰਾਂ ਖ਼ੁਆਰ, ਮਾਇਆ ਮਮਤਾ ਡੇਰਾ ਢਾਹੀਆ । ਸੋਹਣਾ ਵਕ਼ਤ ਸੁਹੰਜਣਾ ਵੇਖਾਂ ਆਣ, ਲੋਕਮਾਤ ਫੇਰਾ ਪਾਈਆ। ਪੰਚਮ ਜੇਠ ਹੋਵੇ ਪਰਧਾਨ, ਤੱਤ ਜੋਤ ਹੋਵੇ ਰੁਸ਼ਨਾਈਆ। ਨਾਮ ਜਗਤ ਜਣਾ ਨਿਸ਼ਾਨ, ਅੰਤਮ ਡੇਰਾ ਢਾਹੀਆ। ਜੋਤੀ ਜਾਤਾ ਹੋ ਕੇ ਖੇਲ ਕਰਾਂ ਮਹਾਨ, ਲੇਖਾ ਲਿਖਤ ਨਾ ਕੋਇ ਵਖਾਈਆ। ਪਰਗਟ ਹੋ ਕੇ ਵਿਸ਼ਨੂੰ ਭਗਵਾਨ, ਤੂੰ ਮੇਰਾ ਮੈਂ ਤੇਰਾ ਪਿਤਾ ਪੂਤ ਸ਼ਬਦੀ ਢੋਲਾ ਦਿਆਂ ਸੁਣਾਈਆ। ਚਾਰ ਕੁੰਟ ਦਹਿ ਦਿਸ਼ਾ ਵੇਖਾਂ ਮਾਰ ਧਿਆਨ, ਬਿਨ ਅੱਖਾਂ ਅੱਖ ਪਰਗਟਾਈਆ । ਸਾਚਾ ਖੰਡਾ ਤੀਰ ਕਮਾਨ, ਸ਼ਬਦੀ ਚਿੱਲਾ ਇਕ ਉਠਾਈਆ। ਕੂੜ ਕੁੜਿਆਰੇ ਮੇਟਾਂ ਸ਼ੈਤਾਨ, ਜਿਹੜੇ ਮੇਰੇ ਨਾਉਂ ਨੂੰ ਵਟਾ ਰਹੇ ਲਗਾਈਆ। ਮਾਲਕ ਹੋ ਕੇ ਹਕ ਮੁਕਾਮ, ਘਰ
ਘਰ ਕਰਾਂ ਸਫ਼ਾਈਆ। ਸਭ ਦਾ ਬਦਲ ਦੇਣਾ ਨਿਜ਼ਾਮ, ਨੌਬਤ ਆਪਣਾ ਨਾਮ ਵਜਾਈਆ। ਉਲਟ ਪੁਲਟ ਕਰਨਾ ਇਹ ਮੇਰਾ ਖੇਲ ਆਸਾਨ, ਸ੍ਰਿਸ਼ਟ ਸਬਾਈ ਦਿਆਂ ਭੁਆਈਆ। ਸੂਰਬੀਰ ਬਣ ਕੇ ਚੁਸਤ ਜਵਾਨ, ਜੋਬਨ ਵੇਖਾਂ ਚਾਈਂ ਚਾਈਂਆ। ਨਾਮ ਸੰਦੇਸ਼ਾ ਦੇ ਕੇ ਧੁਰ ਫ਼ਰਮਾਨ, ਸੁਨੇਹੜੇ ਸਭ ਨੂੰ ਦਿਆਂ ਘਲਾਈਆ। ਸੋਇਆ ਰਹੇ ਨਾ ਕੋਇ ਅੰਞਾਣ, ਬੁੱਧੀ ਬਿਬੇਕ ਦਿਆਂ ਬਣਾਈਆ। ਜਿਨ੍ਹਾਂ ਪੱਥਰਾਂ ਇੱਟਾਂ ਕਾਗ਼ਜਾਂ ਨੂੰ ਮੰਨਿਆ ਭਗਵਾਨ, ਤਿਨ੍ਹਾਂ ਨੂੰ ਬਿਨਾ ਸ਼ਹਾਦਤਾਂ ਦਿਆਂ ਸਜ਼ਾਈਆ। ਜਿਸ ਵੇਲੇ ਮੇਰਾ ਪਹਿਲਾ ਸੰਮਤ ਚੜ੍ਹਿਆ ਆਣ, ਪੰਚਮ ਜੇਠ ਖ਼ੁਸ਼ੀ ਮਨਾਈਆ। ਜਗਤ ਕੂੜ ਕੁੜਿਆਰੇ ਸਾਧਾਂ ਸੰਤਾਂ ਦੇ ਵੇਖਾਂ ਮਕਾਨ, ਕਾਇਆ ਖੇੜੇ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਮਨਾਈਆ। ਪੰਜ ਆਬ ਕਿਹਾ ਮੇਰੇ ਸੁਲਤਾਨਾ, ਤੇਰੀ ਬੇਪਰਵਾਹੀਆ। ਜਿਸ ਵੇਲੇ ਪਹਿਰਿਆ ਆਪਣਾ ਬਾਣਾ, ਨਿਰਗੁਣ ਰੂਪ ਵਟਾਈਆ। ਕੂੜਾ ਜੀਵ ਨਾ ਰਹੇ ਸ਼ੈਤਾਨਾ, ਸ਼ਰਅ ਦੇਣੀ ਬਦਲਾਈਆ। ਤੇਰੇ ਨਾਮ ਦਾ ਵੱਜੇ ਇਕ ਤਰਾਨਾ, ਇਕੋ ਰਾਗ ਸੁਣਾਈਆ। ਇਕੋ ਮੰਦਰ ਸੋਹੇ ਮਕਾਨਾ, ਜਿਸ ਘਰ ਆਪਣਾ ਡੇਰਾ ਲਾਈਆ। ਦੂਜਾ ਝੁੱਲੇ ਨਾ ਕੋਇ ਨਿਸ਼ਾਨਾ, ਸਤਿ ਸਤਿਵਾਦੀ ਆਪ ਝੁਲਾਈਆ । ਜਿਹੜੇ ਤੇਰੇ ਨਾਮ ਦਾ ਮੰਦਰ ਮਸਜਿਦ ਸ਼ਿਵਦਵਾਲਿਆਂ ਅੰਦਰ ਲੈਂਦੇ ਰਹਿਣ ਬਿਆਨਾ, ਤਿਨ੍ਹਾਂ ਦਾ ਬੀਜ ਦੇਣਾ ਮਿਟਾਈਆ । ਪ੍ਰਭੂ ਤੇਰੇ ਕੋਲ ਸਾਚੇ ਨਾਮ ਦਾ ਮਾਪਣ ਵਾਲਾ ਪੈਮਾਨਾ, ਪੈਮਾਇਸ਼ ਆਪਣੀ ਹੱਥੀਂ ਲੈਣੀ ਕਰਾਈਆ। ਖੇਲਣਾ ਖੇਲ ਦੋ ਜਹਾਨਾਂ, ਖ਼ਾਲਕ ਖ਼ਲਕ ਆਪਣਾ ਫੇਰਾ ਪਾਈਆ । ਜੂਠ ਝੂਠ ਦੀ ਰਹੇ ਨਾ ਕੋਇ ਦੁਕਾਨਾ, ਦੁਰਾਚਾਰ ਦਏ ਮਿਟਾਈਆ। ਇਕੋ ਪੂਜਾ ਪਾਠ ਰਹੇ ਸ੍ਰੀ ਭਗਵਾਨਾ, ਪੁਰਖ ਅਕਾਲਾ ਇਸ਼ਟ ਮਨਾਈਆ । ਜਿਨ੍ਹਾਂ ਨੇ ਤੇਰੇ ਨਾਮ ਦਾ ਸਦਕਾ ਬਣਾਇਆ ਪੀਣਾ ਖਾਣਾ, ਤਿਨ੍ਹਾਂ ਦਾ ਖਾਨਾ ਦੇਣਾ ਗਵਾਈਆ। ਪੰਚਮ ਜੇਠ ਕਹੇ ਫਿਰ ਮੇਰਾ ਵੇਲਾ ਵਕ਼ਤ ਇਹੋ ਹੋਏ ਸੁਹਾਨਾ, ਸੋਹਣਾ ਰੂਪ ਬਦਲਾਈਆ। ਜਿਨ੍ਹਾਂ ਨੇ ਕੂੜੀ ਕਿਰਿਆ ਦਾ ਖੋਲ੍ਹਿਆ ਮਹਿਵਖ਼ਾਨਾ, ਤਿਨ੍ਹਾਂ ਨੂੰ ਖ਼ਾਕ ਦੇਣਾ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੰਜ ਆਬ ਕਹਿਣ ਪ੍ਰਭ ਵੇਖ ਕਲਜੁਗ ਹੋ ਗਈ ਹਦ, ਕੂੜੀ ਕਿਰਿਆ ਰਹੀ ਡਰਾਈਆ। ਪੰਚਮ ਜੇਠ ਪਰਤ ਕੇ ਆ ਗਿਆ ਜਗ, ਤੇਰਾ ਸੰਮਤ ਦਏ ਗਵਾਹੀਆ। ਕੂੜੀ ਕਿਰਿਆ ਵਾਲੇ ਲੋਕਮਾਤ ਵਿਚੋਂ ਕਢ, ਧਰਨੀ ਧਰਤ ਉਪਰ ਰਹਿਣ ਕੋਇ ਨਾ ਪਾਈਆ। ਸਤਿ ਧਰਮ ਨਿਸ਼ਾਨਾ ਆਪਣਾ ਗੱਡ, ਦੋ ਜਹਾਨਾਂ ਦੇ ਝੁਲਾਈਆ। ਭਗਤਾਂ ਨੂੰ ਰਹਿਣ ਨਹੀਂ ਦੇਣਾ ਅੱਡ, ਜਗਤ ਵਿਛੜੇ ਮੇਲ ਮਿਲਾਈਆ। ਬਿਨਾ ਮੱਕੇ ਕਾਅਬਿਉਂ ਕਰੌਣਾ ਹੱਜ, ਹਜ਼ਰਤ ਹੋ ਕੇ ਦਰਸ ਵਖਾਈਆ। ਸਾਚੇ ਮੰਦਰ ਚੜ੍ਹਨਾ ਭੱਜ, ਮਹਲ ਅਟਲ ਹੋਵੇ ਰੁਸ਼ਨਾਈਆ। ਤ੍ਰੈਗੁਣ ਅਗਨੀ ਬੁਝੌਣੀ ਅੱਗ, ਤੱਤਵ ਤੱਤ ਨਾ ਕੋਇ ਤਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣੀ ਸਾਚੀ ਸਚ ਸਰਨਾਈਆ। ਪੰਜ ਆਬ ਕਹਿਣ ਚਾਰ ਜੁਗ ਦਾ ਲੇਖਾ ਮੁਕਾ ਦੇ ਹਿਸਾਬ, ਹੁਕਮ ਧੁਰ ਦਾ ਇਕ ਵਰਤਾਈਆ । ਜਿਹੜੇ ਰਸਨਾ ਜਿਹਵਾ ਤੇਰੇ ਸਿਫ਼ਤ ਦੀ ਪੜ੍ਹ ਕੇ ਕਿਤਾਬ, ਆਪਣਾ ਨਾਮ ਰਹੇ ਵਡਿਆਈਆ। ਸ੍ਰਿਸ਼ਟੀ ਨੂੰ ਚੜ੍ਹੌਂਦੇ ਜਾਣ ਚਪੂ ਜਹਾਜ਼, ਚਪੂ ਆਪਣਾ ਨਾਮ ਲਗਾਈਆ। ਅੰਤ ਅਖ਼ੀਰੀ ਉਹਨਾਂ ਦਾ ਖੋਲ੍ਹ ਦੇ ਪਾਜ, ਪੜਦਾ ਰਹਿਣ ਕੋਇ ਨਾ ਪਾਈਆ। ਬਿਨ ਹਰਿਨਾਮੇ ਖ਼ਾਲੀ ਕਰਦੇ ਲਾਸ਼, ਸਾਢੇ ਨੌ ਵਕ਼ਤ ਸੁਹਾਈਆ। ਮਾਇਆ ਮਮਤਾ ਵਾਲੀ ਵੇਖ ਕੇ ਖ਼ਾਹਿਸ਼, ਕੂੜੀ ਕਿਰਿਆ ਨਾਲ ਮਿਲਾਈਆ। ਦਸ ਦਸ
ਹਜ਼ਾਰ ਜਨਮ ਤੈਨੂੰ ਕਰ ਨਾ ਸਕਣ ਤਲਾਸ਼, ਲੱਭਿਆਂ ਹੱਥ ਕਿਸੇ ਨਾ ਆਈਆ। ਦਰਿੰਦਿਆਂ ਕੋਲੋਂ ਕਟੌਣਾ ਮਾਸ, ਪਰਿੰਦਿਆਂ ਵਾਲਾ ਰੂਪ ਬਣਾਈਆ। ਜਮ ਦੀ ਪੌਣੀ ਗਲ ਵਿਚ ਫਾਸ, ਰਾਏ ਧਰਮ ਹੱਥ ਫੜਾਈਆ। ਸਭ ਨੂੰ ਭੁੱਲ ਜਾਏ ਸੁਰਾਹੀ ਪੈਮਾਨਾ ਗਿਲਾਸ, ਗ਼ਿਲਾਫ਼ ਤਨ ਦਾ ਦੇਣਾ ਬਦਲਾਈਆ। ਵੇਖੀਂ ਪ੍ਰਭੂ ਕਿਤੇ ਮਿਹਰ ਵਿਚ ਆ ਕੇ ਨਾ ਕਰੀਂ ਮੁਆਫ਼, ਗੁਸਤਾਖਾਂ ਨੂੰ ਸਜ਼ਾ ਦੇਣੀ ਭੁਗਤਾਈਆ। ਜਿਹੜਾ ਅੰਦਰੋਂ ਬਾਹਰੋਂ ਕਰ ਨਾ ਸਕਿਆ ਅਦਾਬ, ਸਿਰ ਆਪਣੇ ਛਤਰ ਝੁਲਾਈਆ। ਭੁੰਨ ਕੇ ਖਾਂਦੇ ਰਹੇ ਕਬਾਬ, ਸਲਾਖਾਂ ਉਤੇ ਚੜ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੰਜ ਆਬ ਕਹੇ ਪ੍ਰਭੂ ਝੂਠਿਆਂ ਸਾਧਾਂ ਦੀ ਵੇਖ ਲਿਸਟ, ਬਾਵਨ ਲੱਖ ਨਜ਼ਰੀ ਆਈਆ। ਜਿਨ੍ਹਾਂ ਨੇ ਭੁੱਲਿਆ ਅੰਤਰ ਤੇਰਾ ਇਸ਼ਟ, ਬਾਹਰੋਂ ਆਪਣਾ ਆਪ ਰਹੇ ਵਡਿਆਈਆ। ਤਿਆਗੀ ਹੋ ਕੇ ਭੋਗਣ ਗ੍ਰਹਿਸਤ, ਕੂੜ ਕੁੜਿਆਰਾ ਹੋ ਕੇ ਬੰਧਨ ਪਾਈਆ। ਕਾਮ ਕਰੋਧ ਦਾ ਪਾ ਕੇ ਇਸ਼ਕ, ਤੇਰੇ ਨਾਮ ਦੀ ਕਰਨ ਪੜ੍ਹਾਈਆ। ਅੰਤਰ ਵੇਖਿਆ ਨਾ ਕਿਸੇ ਦ੍ਰਿਸ਼ਟ, ਪੁਸ਼ਤ ਪਨਾਹ ਦੋ ਜਹਾਨ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਦੇ ਮੁਕਾਈਆ। ਪੁਰਖ ਅਕਾਲ ਕਿਹਾ ਮੈਂ ਤਕਦਾ ਰਿਹਾ ਰਾਹ, ਜੁਗ ਚੌਕੜੀ ਵੇਖ ਵਖਾਈਆ। ਜੋ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨੂੰ ਰਹੇ ਧਿਆ, ਓਟ ਤੱਤਾਂ ਵਾਲੀ ਤਕਾਈਆ। ਉਹ ਸਾਰੇ ਛਡ ਕੇ ਹੋਏ ਜੁਦਾ, ਮੇਰੇ ਚਰਨਾਂ ਵਿਚ ਸਮਾਈਆ। ਗਲ ਵਿਚ ਪਲੂ ਪਾ ਕੇ ਮੰਗਣ ਇਕ ਰਜ਼ਾ, ਨਿਉਂ ਨਿਉਂ ਸੀਸ ਝੁਕਾਈਆ। ਕਿਰਪਾ ਕਰ ਵਾਹਿਗੁਰੂ ਆਪ ਖ਼ੁਦਾ, ਖ਼ੁਦੀ ਸਭ ਦੀ ਦੇ ਮਿਟਾਈਆ। ਅਗੇ ਭੇਵ ਰਹੇ ਨਾ ਲੁਕਾ, ਪੜਦਾ ਉਹਲਾ ਦਿਆਂ ਚੁਕਾਈਆ। ਧੋਖਾ ਕਰਨ ਵਾਲਾ ਰਹੇ ਨਾ ਕੋਈ ਸੁੱਕਾ, ਸੁਕਣੇ ਸਭ ਨੂੰ ਦੇਵਾਂ ਪਾਈਆ। ਤੀਰ ਨਿਸ਼ਾਨਾ ਮੇਰਾ ਕਦੇ ਨਾ ਰੁਕਾ, ਨਾ ਕੋਈ ਮੇਟੇ ਮੇਟ ਮਿਟਾਈਆ। ਜਨਮ ਜਨਮ ਨਿਤ ਨਿਤ ਭਵਾਵਾਂ ਕੁੱਖਾ, ਜੇਰਜ ਅੰਡਜ ਰੂਪ ਬਣਾਈਆ। ਉਹਨਾਂ ਨਾਲ ਮੇਰਾ ਨਹੀਂ ਕੋਈ ਗ਼ੁੱਸਾ, ਕਰਨੀ ਦੀ ਕਰਨੀ ਓਹਨਾਂ ਦੇਣੀ ਭੁਗਤਾਈਆ। ਜੁੱਸੇ ਵਿਚੋਂ ਬਦਲਾ ਕੇ ਜੁੱਸਾ, ਮਾਤ ਗਰਭ ਗਰਭ ਦਿਆਂ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ । ਜੂਠ ਝੂਠ ਜੋ ਅਪਰਾਧੀ ਬਣਿਆ ਸਾਧ, ਠੱਗੀ ਪ੍ਰਭ ਦੇ ਨਾਲ ਕਮਾਈਆ। ਉਹ ਜਨਮ ਭੁਆਵਾਂ ਗੀਦ ਗਾਦ, ਘੋਗੜ ਰੂਪ ਵਟਾਈਆ। ਜਿਸ ਦਾ ਲੇਖਾ ਫਿਰ ਪੁਛ ਨਾ ਸਕੇ ਕੋਇ ਹਿਸਾਬ, ਛੁੜਾਵਣ ਵਾਲਾ ਨੇੜੇ ਕੋਇ ਨਾ ਆਈਆ। ਜਿਨ੍ਹਾਂ ਨੇ ਕੂੜ ਕੁੜਿਆਰ ਦੇ ਬਾਗ਼ੀਚੇ ਲਾਏ ਬਾਗ਼, ਤਿਨ੍ਹਾਂ ਦੀ ਜੜ੍ਹ ਦਿਆਂ ਉਖੜਾਈਆ। ਜਿਹੜੇ ਹਰਿ ਦੇ ਨਾਮ ਨੂੰ ਲੌਂਦੇ ਰਹੇ ਦਾਗ਼, ਨੇਤਰ ਲੋਚਨ ਨੈਣਾਂ ਧੀਆਂ ਭੈਣਾਂ ਤਕਾਈਆ। ਤਿਨ੍ਹਾਂ ਨੂੰ ਜੂਨ ਭੁਆਵਾਂ ਕਾਗ, ਵਿਸ਼ਟਾ ਮੁਖ ਵਿਚ ਟਿਕਾਈਆ। ਕੂੜੀ ਕਿਰਿਆ ਦਾ ਦੇ ਕੇ ਸਵਾਦ, ਚਾਰ ਕੁੰਟ ਦਹਿ ਦਿਸ਼ਾ ਦਿਆਂ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਚੁਕਾਵੇ ਖਾਧਾ ਮਾਸ, ਨਾੜੀ ਨਾੜੀ ਦਏ ਤੁੜਾਈਆ। ਪੰਜ ਜੇਠ ਕਹੇ ਮੈਨੂੰ ਲਾਹ ਲੈਣ ਦਿਉ ਚਾਅ, ਪ੍ਰਭ ਮੇਰਾ ਦਇਆ ਰਿਹਾ ਕਮਾਈਆ। ਜਿਨ੍ਹਾਂ ਨੇ ਖਾਧਾ ਸੂਰ ਜਿਨ੍ਹਾਂ ਨੇ ਖਾਧੀ ਗਾਂ, ਗਾਹਕ ਉਨ੍ਹਾਂ ਦੇ ਲਵਾਂ ਬਣਾਈਆ। ਉਨ੍ਹਾਂ ਦੀ ਕੂਕਰ ਸੂਕਰ ਮਾਤਾ ਦਿਆਂ ਬਣਾ, ਜੋ ਜਨਮ ਜਨਮ ਵਿਚ ਭਵਾਈਆ। ਹਰਖ਼ ਸੋਗ ਕੋਈ ਮਿਟਾ ਨਾ ਸਕੇ ਗ਼ਮਾ, ਗ਼ਮੀ ਖ਼ੁਸ਼ੀ ਵਿਚ ਬਦਲਾਈਆ। ਧੰਨ ਭਾਗ ਬਦਲ ਕੇ ਪ੍ਰਭ ਦਾ ਆ ਗਿਆ ਸਮਾਂ, ਸਮਝ ਸਭ ਨੂੰ ਦੇਵੇ ਪਾਈਆ ।
ਅਜੇ ਸਾਲ ਹੋਇਆ ਰਵਾਂ, ਰਵਾਨਾ ਹੋ ਕੇ ਸਭ ਨੂੰ ਦਏ ਸਮਝਾਈਆ। ਇਹ ਜੁਗ ਸਭ ਤੋਂ ਨਿਰਾਲਾ ਚੜ੍ਹਨਾ ਨਵਾਂ, ਨਵ ਨੌ ਚਾਰ ਆਪਣਾ ਪੰਧ ਮੁਕਾਈਆ। ਕੂੜ ਕੁੜਿਆਰੇ ਸਾਧਾਂ ਨੂੰ ਫੜਨਾ ਜਮਾਂ, ਫ਼ਾਸੀ ਧੁਰ ਦੀ ਗਲ ਵਿਚ ਪਾਈਆ। ਫੇਰ ਸਭ ਨੇ ਪਛਤੌਣਾ ਕੀਤਾ ਕੀ ਮਨਾ, ਮਨ ਵਾਸਨਾ ਕਿਉਂ ਹੋਈ ਹਲਕਾਈਆ। ਨੇਤਰ ਹੁੰਦਿਆਂ ਹੋ ਗਿਆ ਅੰਨ੍ਹਾਂ, ਲੋਚਨ ਦਰਸ ਹਰਿ ਨਾ ਪਾਈਆ। ਦੂਰ ਦੁਰਾਡਾ ਸੁਣਦਾ ਰਿਹਾ ਨਾਲ ਕੰਨਾਂ, ਪੁਰਖ ਅਕਾਲ ਦੀਨ ਦਿਆਲ ਨਿਹਕਲੰਕ ਆਪਣੀ ਜੋਤ ਪਰਗਟਾਈਆ। ਜਿਸ ਨੇ ਸਭ ਦਾ ਹੱਦਾਂ ਵਾਲਾ ਤੋੜਨਾ ਬੰਨਾ, ਜਗਤ ਵੰਡ ਰਹਿਣ ਕੋਇ ਨਾ ਪਾਈਆ। ਕੂੜੀ ਕਿਰਿਆ ਜਗਤ ਪਸਾਰਾ ਮੇਟਣਾ ਧਨਾ, ਦੌਲਤ ਝੋਲੀ ਨਾ ਕੋਇ ਭਰਾਈਆ । ਸਾਚਾ ਸੀਰ ਅੰਮ੍ਰਿਤ ਰਸ ਕਿਸੇ ਮਾਂ ਨਾ ਦੇਣਾ ਮੰਮਾ, ਵਾਂਗ ਤੁੰਮਾ ਕੜਵਾ ਰੰਗ ਦਏ ਵਖਾਈਆ। ਤੀਜੇ ਸਾਲ ਤਕ ਜਿਸ ਦੇ ਨਾਮ ਦੀਆਂ ਪੈ ਜਾਣੀਆਂ ਧੁਮਾਂ, ਧਮਾਕੇ ਨਾਲ ਸਭ ਨੂੰ ਦਏ ਹਿਲਾਈਆ। ਪੰਜ ਜੇਠ ਪਹਿਲੀ ਵਾਰ ਉਨ੍ਹਾਂ ਦੀਆਂ ਚੋਟੀਆਂ ਮੁੰਨਾਂ, ਜੋ ਚੋਟੇ ਹੋ ਕੇ ਪ੍ਰਭ ਨੂੰ ਰਹੇ ਭੁਲਾਈਆ। ਜੂਠ ਝੂਠ ਕਹਿਣ ਅਸੀਂ ਅੰਦਰੋਂ ਸੁਣੀਏ ਧੁਨਾ, ਰਾਗ ਨਾਦ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਪੰਚਮ ਜੇਠ ਕਹੇ ਮੇਰਾ ਦੁਹਰਾ ਰੰਗ, ਰੰਗਣ ਆਇਆ ਵਿਚ ਸੰਸਾਰ। ਆਸਾ ਦੀ ਪੂਰੀ ਕਰਾਂ ਮੰਗ, ਮਨਸਾ ਦੀ ਸੁਣਾਂ ਪੁਕਾਰ। ਪ੍ਰੇਮ ਦਾ ਭਜਾ ਕੇ ਤਰੰਗ, ਪਿਆਰ ਦਾ ਕਰਾਂ ਸ਼ਿੰਗਾਰ। ਨਾਮ ਵਜਾ ਕੇ ਮਰਦੰਗ, ਧੁਨ ਦਾ ਕਰਾਂ ਜੈਕਾਰ। ਭਗਤਾਂ ਦਾ ਬਣ ਕੇ ਸੰਗ, ਦੁਸ਼ਟਾਂ ਨੂੰ ਦੇਵਾਂ ਸੰਘਾਰ। ਸੰਤਾਂ ਦਾ ਬਣ ਕੇ ਅਨੰਦ, ਝੂਠਿਆਂ ਨੂੰ ਕਰਾਂ ਖ਼ੁਆਰ, ਗੁਰਮੁਖਾਂ ਨੂੰ ਲਾ ਕੇ ਅੰਗ, ਮਨਮੁਖਾਂ ਨੂੰ ਮਾਰਾਂ ਮਾਰ। ਗੁਰਸਿੱਖਾਂ ਦਾ ਚਾੜ੍ਹ ਕੇ ਚੰਦ, ਸਾਚਾ ਨੂਰ ਕਰਾਂ ਪਰਕਾਸ਼। ਜਿਨ੍ਹਾਂ ਪ੍ਰਭ ਦੇ ਨਾਮ ਉਤੇ ਕੂੜਾ ਧਨ ਖਾਧਾ ਵੰਡ ਵੰਡ, ਜਾਮ ਪਿਆਲੇ ਪੀਤੇ ਭਰ ਗਲਾਸ। ਉਨ੍ਹਾਂ ਦੇ ਅੰਦਰੋਂ ਸਤਿ ਸੁਚ ਦੀ ਲਾਹ ਕੇ ਸਾਰੀ ਡੰਡ, ਦੰਡ ਅਗਲਾ ਦਿਆਂ ਵਖਾਲ। ਸਦਾ ਦਾ ਵਿਛੋੜਾ ਹੋ ਜਾਣ ਰੰਡ, ਧੁਰ ਦਾ ਮਿਲੇ ਨਾ ਮਾਲਕ ਸ੍ਰੀ ਭਗਵਾਨ। ਤਰਖਾਣ ਹੋ ਕੇ ਇਕੋ ਵਾਰ ਜਨ ਭਗਤਾਂ ਦਾ ਅੰਦਰ ਦੇਣਾ ਰੰਦ, ਸਾਫ਼ ਕਰਨਾ ਹੋ ਕੇ ਮਿਹਰਵਾਨ। ਕੂੜ ਕੁੜਿਆਰਿਆਂ ਸਾਧਾਂ ਦੀ ਝੋਲੀ ਪਾ ਕੇ ਮਾਇਆ ਮਮਤਾ ਦਾ ਗੰਦ, ਚਾਰੋਂ ਕੁੰਟ ਕਰਾਂ ਖ਼ੁਆਰ। ਮੇਰੇ ਕੋਲ ਜੁਗ ਚੌਕੜੀ ਬਦਲਣ ਦਾ ਸੋਹਣਾ ਢੰਗ, ਲੋੜ ਰਹੇ ਨਾ ਕੋਈ ਖੰਡਾ ਖੜਗ ਤੀਰ ਤਲਵਾਰ। ਗੁਰਮੁਖ ਪਿਆਰੇ ਬਣਾ ਕੇ ਸਚੇ ਭੁਯੰਗ, ਭੁਯੰਗੀ ਕਰਾਂ ਖ਼ਬਰਦਾਰ । ਜੂਠੇ ਝੂਠੇ ਰਾਏ ਧਰਮ ਦੇ ਕੋਲ ਕਰ ਕੇ ਬੰਦ, ਅਗੇ ਬੰਦੀਖ਼ਾਨੇ ਦੇਵਾਂ ਡਾਲ। ਸਭ ਦੀ ਮੁਰੰਮਤ ਸੋਹਣੀ ਹੋਵੇ ਝੰਡ, ਜਿਸ ਵੇਲੇ ਝੰਡਾ ਵਖਾਇਆ ਦੀਨ ਦਿਆਲ। ਜਨ ਭਗਤੋ ਆਪਣੇ ਅੰਦਰ ਪੁਰਖ ਅਕਾਲ ਦੀ ਦੇ ਲਉ ਗੰਢ, ਜੋ ਆਦਿ ਜੁਗਾਦੀ ਸਭ ਦਾ ਸਚਾ ਪ੍ਰਿਤਪਾਲ। ਦਰਸ਼ਨ ਕਰਕੇ ਸੀਤਲਧਾਰਾ ਪਏ ਠੰਡ, ਅਗਨੀ ਅੱਗ ਦਿਉ ਨਿਕਾਲ। ਤੁਹਾਨੂੰ ਕਿਹੜੀ ਲੋੜ ਅਗੇ ਰਹੇ ਗੋਦਾਵਰੀ ਗੰਗ, ਜਮਨਾ ਸੁਰਸਤੀ ਭਗਤਾਂ ਦੇ ਚਰਨਾਂ ਦੇ ਹੇਠ ਦੀ ਵਗੇ ਖਾਲ। ਦੀਨ ਮਜ਼੍ਹਬ ਦੀ ਕਿਹੜੀ ਰਹਿ ਜਾਏ ਕੰਧ, ਜ਼ਾਤ ਪਾਤ ਦੀ ਖੜ੍ਹੀ ਦਿਸੇ ਨਾ ਕੋਇ ਡਾਲ। ਤੁਸੀਂ ਮੇਰੇ ਮੈਂ ਤੁਹਾਡਾ ਦੋਹਾਂ ਦਾ ਇਕੋ ਬਣ ਗਿਆ ਛੰਦ, ‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ’ ਸਚ ਜੈਕਾਰ। ਕੂੜ ਕੁੜਿਆਰਾਂ ਨੂੰ ਪੈ ਗਿਆ ਫੰਦ, ਫਾਂਦਕੀ ਬਣਿਆ ਆਪ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਰੇ ਕਮਾਲ। ਪ੍ਰਭ ਦੀ ਕਰਨੀ ਕਹੇ ਪ੍ਰਭੂ ਆਪਣਾ ਭੇਜ ਦੇ ਦੂਤ, ਦੁਤੀਆ
ਭਾਉ ਰਹਿਣ ਨਾ ਪਾਈਆ। ਜਾ ਕੇ ਉਹਨਾਂ ਸਾਧਾਂ ਦੇ ਵੇਖ ਕਲਬੂਤ, ਜੋ ਕਲਮੇ ਪੜ੍ਹ ਪੜ੍ਹ ਅੰਦਰੋਂ ਤੈਨੂੰ ਗਏ ਭੁਲਾਈਆ । ਆਪਣਾ ਮੰਦਰ ਬਣਾ ਕੇ ਬੈਠੇ ਮਜ਼ਬੂਤ, ਜਿਸ ਨੂੰ ਕਹਿਣ ਸਕੇ ਕੋਇ ਨਾ ਢਾਹੀਆ। ਓਸ ਦਾ ਸਾਚਾ ਦੇ ਸਬੂਤ, ਸਨਮੁਖ ਹੋ ਕੇ ਆਪ ਸਮਝਾਈਆ। ਕਾਇਆ ਦੇ ਕੂੜੇ ਵੇਖ ਕਲਬੂਤ, ਜੋ ਮਾਟੀ ਖ਼ਾਕੀ ਰੂਪ ਵਟਾਈਆ। ਸਚ ਦਵਾਰੇ ਦੀ ਬਾਹਰ ਕਰਾ ਦੇ ਹਦੂਦ, ਅੰਦਰ ਰਹਿਣ ਕੋਇ ਨਾ ਪਾਈਆ। ਜੂਨਾਂ ਵਿਚ ਫਿਰੇ ਵਜੂਦ, ਵਜਹ ਸਭ ਦੀ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਖੇਲ ਇਕ ਵਰਤਾਈਆ। ਧੁਰ ਦੀ ਖੇਲ ਕਹੇ ਪ੍ਰਭ ਦੇ ਦੇ ਸਚ ਸੰਦੇਸ਼ਾ, ਸੱਦਿਆਂ ਵਾਲਾ ਸੁਣਾਈਆ। ਸਮਾਂ ਕਹੇ ਮੈਂ ਬਦਲ ਕੇ ਆਇਆ ਆਪਣਾ ਵੇਸਾ, ਸੋਹਣਾ ਰੂਪ ਪਰਗਟਾਈਆ। ਸਭ ਦਾ ਲਹਿਣਾ ਚੁਕਾਵਾਂ ਲੇਖਾ, ਪਿਛਲੀ ਲਿਖਤ ਦਿਆਂ ਭੁਗਤਾਈਆ। ਅਗੇ ਨੂੰ ਸਭ ਦਾ ਮੁਕਾ ਕੇ ਠੇਕਾ, ਧੁਰ ਦਾ ਆਪਣਾ ਹੁਕਮ ਮਨਾਈਆ। ਬੇਸ਼ਕ ਭਾਵੇਂ ਕੋਈ ਆਇਆ ਅਗੇਤਾ ਭਾਵੇਂ ਪਛੇਤਾ, ਪਿਛੜਿਆਂ ਨੂੰ ਅਗਲਿਆਂ ਨਾਲ ਮਿਲਾਈਆ। ਤੇਰਾ ਖੇਲ ਜਿਹੜਾ ਅਜੇ ਤਕ ਕਿਸੇ ਨਹੀਂ ਵੇਖਾ, ਉਹ ਗੁਰਮੁਖ ਵੇਖਣ ਨੂੰ ਬੈਠੇ ਰਾਹ ਤਕਾਈਆ। ਹੁਕਮੇਂ ਅੰਦਰ ਬਦਲ ਦੇ ਰੇਖਾ, ਰਿਖੀਆਂ ਮੁਨੀਆਂ ਫੜ ਫੜ ਦੇ ਹਿਲਾਈਆ। ਪਰਦਾ ਲਾਹ ਦੇ ਮੁੱਲਾ ਸ਼ੇਖ਼ਾ, ਸ਼ੇਖ਼ੀ ਸਭ ਦੀ ਦੇ ਗਵਾਈਆ। ਤੇਰੇ ਨਾਉਂ ਦਾ ਇਕੋ ਏਕਾ, ਇਕ ਏਕੰਕਾਰ ਤੇਰੀ ਵਡ ਵਡਿਆਈਆ। ਤੇਰਾ ਹੁਕਮ ਦੇਸ਼ ਪਰਦੇਸ਼ਾ, ਸ਼ਬਦ ਸ਼ਬਦੀ ਨਾਲ ਜਣਾਈਆ। ਜਿਨ੍ਹਾਂ ਤੇਰੇ ਨਾਮ ਵੇਚਣ ਦਾ ਫੜਿਆ ਪੇਸ਼ਾ, ਤਿਨ੍ਹਾਂ ਨੂੰ ਪੇਸ਼ੇ ਵਾਲੀ ਵੇਸਵਾ ਫੇਰ ਬਣਾਈਆ । ਮਸਤਕ ਲਿਖਦੇ ਵਿਕਾਰ ਹਮੇਸ਼ਾ, ਛੇਤੀ ਦਰਸ ਕਰਨ ਕੋਇ ਨਾ ਆਈਆ। ਮਰਨ ਤੋਂ ਪਹਿਲੋਂ ਸਾਢੇ ਤਿੰਨ ਸਾਲ ਹੱਡਾਂ ਵਿਚ ਪੈ ਗਿਆ ਰੇਸ਼ਾ, ਤੜਫ ਤੜਫ ਕੇ ਆਪਣਾ ਆਪ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਦੇਣਾ ਵਰਤਾਈਆ। ਪੰਜ ਜੇਠ ਕਹੇ ਮੈਂ ਬੈਠਾ ਰਿਹਾ ਕਰ ਕੇ ਸਬਰ, ਸਬੂਤ ਆਪਣਾ ਦਿਆਂ ਜਣਾਈਆ। ਜਿਸ ਵੇਲੇ ਪਰਗਟ ਹੋ ਕੇ ਆਇਆ ਸੀ ਸ਼ੇਰ ਬੱਬਰ, ਲੋਕਮਾਤ ਫੇਰਾ ਪਾਈਆ। ਓਸ ਵੇਲੇ ਇਕ ਨਿੱਕਾ ਜਿਹਾ ਸੀ ਟੱਬਰ, ਗਿਣਤੀ ਵਿਚ ਦੋ ਚਾਰ ਅਖਵਾਈਆ। ਜਿਨ੍ਹਾਂ ਵਿਚ ਮੇਰੀ ਪੂਰੀ ਹੋਈ ਸਧਰ, ਕੋਈ ਕਹੇ ਤਾਇਆ ਕੋਈ ਕਹੇ ਚਾਚਾ ਕੋਈ ਭਾਈ ਕਹਿ ਕੇ ਰਿਹਾ ਸੁਣਾਈਆ। ਮੈਂ ਫੇਰ ਪਰਤ ਕੇ ਚੜ੍ਹ ਗਿਆ ਉਤੇ ਅੰਬਰ, ਜੋਤੀ ਜੋਤ ਵਿਚ ਮਿਲਾਈਆ। ਗੋਬਿੰਦ ਨਾਲ ਕਰ ਕੇ ਆਪਣਾ ਸਵੰਬਰ, ਸੋਹਣੀ ਜੋੜੀ ਲਈ ਜੁੜਾਈਆ। ਹੁਣ ਕਿਸੇ ਤੋਂ ਜਾਣਾ ਨਹੀਂ ਕੁਛ ਮੰਗਣ, ਜੋ ਕਰਨਾ ਸੋ ਆਪੇ ਕਰ ਵਖਾਈਆ। ਕੂੜ ਕੁੜਿਆਰਿਆਂ ਸਾਧਾਂ ਨੂੰ ਕਸਾਈਆਂ ਦੀਆਂ ਖੱਲਾਂ ਵਾਂਗ ਆਇਆ ਟੰਗਣ, ਜਿਵੇਂ ਰੱਸਿਆਂ ਉਤੇ ਲਟਕਾਈਆ। ਅਪਰਾਧੀਆਂ ਨੂੰ ਆਇਆ ਦੰਡਣ, ਜਿਨ੍ਹਾਂ ਭੁਲਿਆ ਬੇਪਰਵਾਹੀਆ। ਜਨ ਭਗਤੋ ਤੁਹਾਨੂੰ ਮੁਫ਼ਤ ਨਾਮ ਆਇਆ ਵੰਡਣ, ਆਪਣੀ ਕ਼ੀਮਤ ਨਾ ਕੋਇ ਰਖਾਈਆ। ਧੂੜੀ ਦਾ ਟਿੱਕਾ ਲਾਵਣ ਆਇਆ ਚੰਦਨ, ਨੂਰੀ ਜੋਤ ਕਰਾਂ ਰੁਸ਼ਨਾਈਆ। ਆਪਣੇ ਰੱਖਣ ਆਇਆ ਅੰਗਣ, ਫੜ ਬਾਹੋਂ ਗੋਦ ਬਹਾਈਆ। ਕਿਹੜੀ ਲੋੜ ਰਹਿ ਗਈ ਤੁਹਾਨੂੰ ਲੱਭਣਾ ਤ੍ਰੈਲੋਕੀ ਨੰਦਨ, ਅਨੰਦਾਂ ਦਾ ਅਨੰਦ ਤੁਹਾਡੇ ਅੰਦਰੋਂ ਦਿਆਂ ਪਰਗਟਾਈਆ। ਪਹਿਲੀ ਵਾਰ ਤੁਹਾਡੇ ਨਾਲ ਮਿਲ ਕੇ ਆਤਮ ਪਰਮਾਤਮ ਨੂੰ ਲਾਇਆ ਸਗਨ, ਸਗਲਾ ਲੇਖਾ ਦਿਤਾ ਚੁਕਾਈਆ। ਤੁਹਾਡੇ ਅੰਦਰ ਵੜ ਕੇ ਜੋਤ ਸਰੂਪ ਹੋ ਕੇ ਲੱਗਾ ਦਗਣ, ਦਿਨੋਂ ਦਿਨ ਜੋਤੀ ਜੋਤ ਕਰਾਂ ਰੁਸ਼ਨਾਈਆ। ਵੇਖਿਓ ਸਾਰਿਆਂ ਰਾਜਿਆਂ ਰਾਣਿਆਂ ਸਾਧਾਂ ਸੰਤਾਂ
ਦਾ ਬਲ ਲੱਗਾ ਘਟਣ, ਘਾਟੇ ਵਿਚ ਰੱਖਾਂ ਸਰਬ ਲੋਕਾਈਆ। ਅੰਦਰ ਵੜ ਕੇ ਸਾਰਿਆਂ ਨੂੰ ਲੱਗਾ ਵੱਢਣ, ਛੁਰੀ ਕਟਾਰ ਹੱਥ ਨਾ ਕੋਇ ਉਠਾਈਆ। ਗੁਰਮੁਖੋ ਤੁਹਾਡਾ ਬਣਨ ਲੱਗਾ ਸੱਜਣ, ਸਾਜਣ ਹੋ ਕੇ ਲੱਗੀ ਤੋੜ ਨਿਭਾਈਆ। ਟੁੱਟੀ ਲੱਗਾ ਗੰਢਣ, ਜੋਬਨ ਜਵਾਨੀ ਨਾਲ ਲੱਗਾ ਹੰਢਣ, ਬੁਢੇਪਾ ਰੂਪ ਨਾ ਕੋਇ ਵਖਾਈਆ। ਤੁਹਾਨੂੰ ਕਟਣੀ ਪਏ ਕੋਈ ਨਾ ਮੰਜ਼ਲ, ਮਜ਼ਲ ਵਿਚ ਥਕਾਵਟ ਨਾ ਕੋਇ ਰਖਾਈਆ। ਨਾਮ ਆਪਣੇ ਦੀ ਸੁਣਾ ਕੇ ਗ਼ਜ਼ਲ, ਗ਼ਰਜ਼ ਸਭ ਦੀ ਪੂਰੀ ਦਏ ਕਰਾਈਆ। ਉਹਨਾਂ ਲੋੜ ਰਹਿਣ ਨਾ ਦੇਵੇ ਕਰਨ ਦੀ ਕੋਈ ਅਰਜ਼, ਬਿਨਾ ਮੰਗਿਆਂ ਦਾਤ ਤੁਹਾਡੀ ਝੋਲੀ ਪਾਈਆ। ਭਗਤ ਉਧਾਰਨਾ ਮੇਰਾ ਫ਼ਰਜ਼, ਫ਼ੈਸਲਾ ਧੁਰ ਦਾ ਦਿਆਂ ਸੁਣਾਈਆ। ਇਹੋ ਖੇਲ ਕਰਨਾ ਅਸਚਰਜ, ਜਿਸ ਨੂੰ ਵੇਖ ਸਕੇ ਨਾ ਕੋਇ ਲੋਕਾਈਆ। ਗ਼ਰੀਬ ਨਿਮਾਣਿਆਂ ਦਾ ਕਰਨਾ ਦਰਦ, ਰਾਜ ਰਾਜਾਨਾਂ ਖ਼ਾਕ ਵਿਚ ਸਮਾਈਆ। ਉਚੀ ਨਾਅਰਾ ਬੋਲ ਲਗੌਣਾ ਗਰਜ, ਭੈ ਵਿਚ ਕਰਨੀ ਸਰਬ ਲੋਕਾਈਆ। ਜੋਧਾ ਸੂਰਬੀਰ ਬਣ ਕੇ ਮਰਦਾਨਾ ਮਰਦ, ਮਰਦ ਦਾ ਚੇਲਾ ਦੇਣਾ ਉਠਾਈਆ। ਪ੍ਰਭ ਦੇ ਨਾਮ ਦਾ ਅਗੇ ਲਏ ਨਾ ਕੋਈ ਧੜਤ, ਮੁਲਾ ਸ਼ੇਖ਼ ਮੁਸਾਇਕ ਪੰਡਤ ਪਾਂਧੇ ਗ੍ਰੰਥੀ ਪੰਥੀ ਸਾਰੇ ਦੇਣੇ ਭੁਆਈਆ। ਸਾਚੇ ਨਾਮ ਦਾ ਚਮਕਾ ਕੇ ਇਕੋ ਖੰਡਾ ਖੜਗ, ਨਿਧੜਕ ਆਪਣਾ ਹੁਕਮ ਵਰਤਾਈਆ। ਪ੍ਰਭ ਨੂੰ ਮਿਲਣ ਦੀ ਸਿੱਧੀ ਕਰ ਕੇ ਸੜਕ, ਦੀਨਾਂ ਮਜ਼੍ਹਬਾਂ ਦੇ ਝਗੜੇ ਦੇਣੇ ਚੁਕਾਈਆ। ਸੋਲਾਂ ਸਾਲ ਅੰਦਰ ਅੰਦਰ ਰਹਿਣ ਨਹੀਂ ਦੇਣੀ ਰੜਕ, ਰੋੜਿਆਂ ਦੀ ਜੜ੍ਹ ਦੇਣੀ ਉਖੜਾਈਆ। ਜੋ ਅੜਿਆ ਸੋ ਕਰ ਦੇਣਾ ਗ਼ਰਕ਼, ਸ਼ੌਹ ਦਰਿਆ ਦੇ ਵਿਚ ਰੁੜ੍ਹਾਈਆ। ਕਿਉਂ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇ ਨਾਲ ਮੇਰੀ ਪੂਰੀ ਹੋ ਗਈ ਸ਼ਰਤ, ਅਗੇ ਸ਼ਰਅ ਦੇਣੀ ਬਦਲਾਈਆ। ਸਭ ਦੇ ਅਗੇ ਰੱਖਕੇ ਜੁਗ ਚੌਕੜੀ ਦੀ ਪਿਛਲੀ ਫ਼ਰਦ, ਫ਼ੈਸਲਾ ਅਗਲਾ ਦੇਣਾ ਸੁਣਾਈਆ। ਪ੍ਰਭ ਦੀ ਕਦੇ ਨਾ ਪੁਠੀ ਪਈ ਨਰਦ, ਨਟੀ ਵਾਲਾ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਜੇਠ ਕਹੇ ਕਿਉਂ ਮਿਲੀ ਵਡਿਆਈ ਮੈਨੂੰ ਦਿਵਸ ਪੰਜ, ਦਿਨ ਪੰਜਵੇਂ ਵੱਜੀ ਵਧਾਈਆ। ਗ਼ਮੀ ਸੋਗ ਨਾ ਰਿਹਾ ਰੰਝ, ਖ਼ੁਸ਼ੀ ਆਪਣੀ ਲਏ ਅੰਗੜਾਈਆ। ਸਚ ਪੁੱਛੋ ਭਗਤਾਂ ਦੀ ਬਦਲ ਕੇ ਆ ਗਈ ਰੈਣ ਅੰਧੇਰੀ ਰੂਪ ਪਰਭਾਤੀ ਵਾਲਾ ਕਰ ਕੇ ਸੰਝ, ਸੋਹਣਾ ਵੇਸ ਵਟਾਈਆ। ਜਿਸ ਆਤਮ ਪਰਮਾਤਮ ਦਾ ਗਾਇਆ ਛੰਦ, ਸੋਹੰ ਢੋਲਾ ਦਿਤਾ ਸੁਣਾਈਆ । ਨਾਲ ਹੁਕਮ ਕੀਤਾ ਕਲਜੁਗ ਸੰਤਾਂ ਦਾ ਲੇਖਾ ਅੰਦਰੋਂ ਕੀਤਾ ਬੰਦ, ਬੰਦਗੀ ਸਚ ਨਾ ਕੋਇ ਸਮਝਾਈਆ। ਬਾਹਰੋਂ ਦੰਦਾਂ ਵਾਲੀ ਰਹਿ ਜਾਏ ਡੰਡ, ਰੌਲਾ ਪਾ ਪਾ ਜਗਤ ਦੇਣ ਸੁਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਪਿਆਰਿਆਂ ਨੂੰ ਦੇ ਕੇ ਸਚਾ ਅਨੰਦ, ਅਨੰਦ ਵਿਚੋਂ ਅਨੰਦ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਾਕਾਰ ਚਾੜ੍ਹ ਕੇ ਆਪਣਾ ਰੰਗ, ਰੰਗਤ ਕੂੜੀ ਦਏ ਉਡਾਈਆ।