੧੨ ਜੇਠ ਸ਼ਹਿਨਸ਼ਾਹੀ ਸੰਮਤ ੧ ਗੁਰਨਾਮ ਕੌਰ ਦੇ ਗ੍ਰਹਿ ਦੁਰਾਹਾ ਮੰਡੀ ਜ਼ਿਲਾ ਲੁਧਿਆਣਾ
ਭਗਤ ਸੀਸ ਕਹੇ ਮੈਂ ਇਕ ਦੀ ਹੋਇਆ ਭੇਟਾ, ਸਰਨ ਇਕੋ ਇਕ ਤਕਾਈਆ। ਪੁਰਖ ਅਕਾਲ ਦਾ ਬਣ ਕੇ ਬੇਟਾ, ਸਾਚੀ ਗੋਦ ਸੋਭਾ ਪਾਈਆ। ਸਚ ਸਿੰਘਾਸਣ ਉਪਰ ਲੇਟਾ, ਨਾਤਾ ਤੁਟਿਆ ਜਗਤ ਖਟਾਈਆ। ਪਿਛੇ ਜ਼ਰੂਰ ਭੁਲ ਗਿਆ ਚੇਤਾ, ਮਾਨਸ ਜਨਮ ਲਹਿਣਾ ਲਿਆ ਮੁਕਾਈਆ। ਸਚ ਦਵਾਰੇ ਖ਼ੁਸ਼ੀਆਂ ਨਾਲ ਖੇਡਾਂ, ਗ਼ਮੀ ਗ਼ਮਖ਼ਾਰ ਦਿਤੀ ਮਿਟਾਈਆ। ਸਚ ਸਵਾਮੀ ਸਾਚਾ ਵੇਖਾਂ, ਦ੍ਰਿਸ਼ਟੀ ਦਰਸ਼ਨ ਪਾ ਪਾ ਅਗਨੀ ਤ੍ਰਿਖਾ ਬੁਝਾਈਆ। ਜਨਮ ਕਰਮ ਦਾ ਮੁਕ ਗਿਆ ਲੇਖਾ, ਆਵਣ ਜਾਵਣ ਰਿਹਾ ਨਾ ਰਾਈਆ। ਸਾਚਾ ਮਿਲਿਆ ਇਕੋ ਹੇਤਾ, ਹਿਤਕਾਰੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਲੇਖੇ ਲਿਆ ਲਗਾਈਆ। ਭਗਤ ਸੀਸ ਕਹੇ ਮੈਂ ਸਚ ਦਵਾਰੇ ਗਿਆ ਚੜ੍ਹ, ਆਪਣਾ ਆਪ ਦਿਤਾ ਗਵਾਈਆ। ਓਸ ਸਵਾਮੀ ਲਿਆ ਫੜ, ਜਿਸ ਦਾ ਸਮਾਂ ਆਪਣਾ ਰੰਗ ਬਦਲਾਈਆ। ਸਚ ਦਵਾਰਾ ਵਖਾ ਕੇ ਕਿਲ੍ਹਾ ਗੜ੍ਹ, ਮਹਲ ਅਟਲ ਦਿਤਾ ਟਿਕਾਈਆ । ਸੋਹਣਾ ਸੁਹੰਜਣਾ ਮਿਲਿਆ ਦਰ, ਦਰਦੀ ਹੋ ਕੇ ਦਰਦ ਵੰਡਾਈਆ। ਆਪਣੇ ਜਿਹਾ ਆਪੇ ਕਰ, ਮੇਰੀ ਕਰਨੀ ਆਪਣੇ ਲੇਖੇ ਲਾਈਆ। ਜੀਂਵਦਿਆਂ ਜਗ ਗਿਆ ਮਰ, ਮਰ ਜੀਵਤ ਰੂਪ ਵਟਾਈਆ। ਦਰਸ਼ਨ ਕਰ ਕੇ ਹਰੀ ਹਰਿ, ਹਰਿ ਮੰਦਰ ਬਹਿ ਬਹਿ ਖ਼ੁਸ਼ੀ ਵਖਾਈਆ। ਮੇਰਾ ਪਿਛਲਾ ਚੁਕਿਆ ਡਰ, ਭੈ ਭਉ ਦਿਤਾ ਗਵਾਈਆ। ਸਚ ਦਵਾਰੇ ਗਿਆ ਖੜ੍ਹ, ਖਟਕਾ ਅਗੇ ਰਿਹਾ ਨਾ ਰਾਈਆ। ਮਿਲਿਆ ਮੇਲ ਨਰਾਇਣ ਨਰ, ਨਾਅਰਾ ਇਕੋ ਹਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਦਿਤਾ ਮੁਕਾਈਆ। ਜਨ ਭਗਤ ਸੀਸ ਕਹੇ ਮੈਂ ਆਇਆ ਪ੍ਰਭ ਦੇ ਅਗੇ, ਅਗਲਾ ਲੇਖਾ ਰਿਹਾ ਨਾ ਰਾਈਆ। ਜੋ ਹੰਸ ਬਣਾਏ ਬਗ ਬਪੜੇ ਬੱਗੇ, ਸਾਚੀ ਮਾਣਕ ਮੋਤੀ ਚੋਗ ਚੁਗਾਈਆ। ਜਿਸ ਦਾ ਦੀਪਕ ਦੋ ਜਹਾਨ ਜਗੇ, ਬ੍ਰਹਿਮੰਡ ਖੰਡ ਕਰੇ ਰੁਸ਼ਨਾਈਆ ।
ਜਿਸ ਦੇ ਰੂਪ ਅਨੂਪ ਸਜੇ, ਸਿਫ਼ਤਾਂ ਵਿਚ ਲੋਕਾਈਆ। ਜਿਸ ਦੇ ਭਗਤਾਂ ਨਾਲ ਧੁਰ ਦੇ ਮਤੇ, ਮਨਮਤ ਰਿਹਾ ਗਵਾਈਆ। ਓਸ ਦਾ ਦਰਸ਼ਨ ਪਾ ਕੇ ਆਪਣੀ ਅੱਖੇ, ਆਖ਼ਰ ਮੰਜ਼ਲ ਚੜ੍ਹਿਆ ਚਾਈਂ ਚਾਈਂਆ। ਜਿਥੇ ਸਾਹਿਬ ਸਵਾਮੀ ਵਸੇ, ਸਚ ਸਿੰਘਾਸਣ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਵਰ, ਬਖ਼ਸ਼ਣਹਾਰ ਸਚੀ ਵਡਿਆਈਆ। ਤੁਹਾਡਾ ਸੀਸ ਕਹੇ ਮੈਂ ਆਪਾ ਦਿਤਾ ਵਾਰ, ਵਰ ਦਾਤਾ ਦੇਵੇ ਵਡਿਆਈਆ। ਮੇਲਾ ਮਿਲਾ ਕੇ ਨਾਲ ਨਿੰਰਕਾਰ, ਨਾਰੀ ਪੁਰਖ ਦੋਵੇਂ ਰੂਪ ਜਣਾਈਆ। ਮਹਲ ਅਟਲ ਵੇਖ ਮੀਨਾਰ, ਸਚ ਦੀਦਾਰ ਦਰਸ਼ਨ ਪਾਈਆ। ਸਜਦਾ ਕਰ ਕੇ ਨਿਮਸਕਾਰ, ਧੂੜੀ ਟਿੱਕਾ ਖ਼ਾਕ ਰਮਾਈਆ। ਸਾਚਾ ਬੋਲ ਕੇ ਹਕ ਜੈਕਾਰ, ਢੋਲਾ ਤੇਰਾ ਮੇਰਾ ਅਲਾਈਆ। ਨਾਤਾ ਤੋੜ ਕੂੜ ਸੰਸਾਰ, ਸ੍ਰਿਸ਼ਟੀ ਸਗਲੀ ਦਿਤੀ ਤਜਾਈਆ। ਇਕੋ ਵੇਖ ਕੇ ਮਦਦਗਾਰ, ਕ਼ਦਮ ਬੋਸੀ ਕਰ ਕੇ ਖ਼ੁਸ਼ੀ ਮਨਾਈਆ। ਕਾਗ਼ਜ਼ ਕ਼ਲਮ ਨਾ ਲਿਖਣਹਾਰ, ਸਿਫ਼ਤਾਂ ਵਿਚ ਨਾ ਕੋਇ ਵਡਿਆਈਆ। ਬੁੱਧੀ ਵਾਲੀ ਨਹੀਂ ਵਿਚਾਰ, ਸੋਚ ਸਮਝ ਰਹੇ ਨਾ ਰਾਈਆ। ਜਿਸ ਨਰ ਹਰਿ ਕਿਰਪਾ ਕਰੀ ਆਪ ਨਿਰੰਕਾਰ, ਸਭ ਦਾ ਲੇਖਾ ਆਪਣੀ ਝੋਲੀ ਪਾਈਆ। ਚਾਰ ਕੁੰਟ ਦਹਿ ਦਿਸ਼ਾ ਵੇਖਣਹਾਰ, ਕੂੜ ਕੁਟੰਬ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਾਤਾ ਦਾਨੀ ਦਇਆਵਾਨ ਇਕ ਅਖਵਾਈਆ। ਜਨ ਭਗਤ ਸੀਸ ਕਹੇ ਮੇਰੀ ਕ਼ੀਮਤ ਪਿਆ ਮੁਲ, ਕਾਮਲ ਮੁਰਸ਼ਦ ਮਿਲੀ ਵਡਿਆਈਆ। ਮੇਰਾ ਦੀਪਕ ਨਾ ਹੋਇਆ ਗੁਲ, ਜੋਤੀ ਨੂਰ ਦਿਤਾ ਚਮਕਾਈਆ। ਸਾਚੇ ਤੋਲ ਗਿਆ ਤੁਲ, ਤੋਲਾ ਮਿਲਿਆ ਬੇਪਰਵਾਹੀਆ। ਮੇਰਾ ਲੇਖਾ ਗਿਆ ਨਹੀਂ ਭੁਲ, ਪੂਰਬ ਲਹਿਣਾ ਝੋਲੀ ਪਾਈਆ। ਮੇਰਾ ਅੰਤਰ ਨਾ ਗਿਆ ਡੁੱਲ, ਅਨਡੋਲਤ ਸਿਰ ਆਪਣਾ ਹੱਥ ਟਿਕਾਈਆ। ਮੇਰੀ ਦਾਗ਼ ਲਗਾ ਨਾ ਕੁਲ, ਕੁਲਵੰਤਾ ਲਿਆ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਲਿਆ ਟਿਕਾਈਆ। ਭਗਤ ਸੀਸ ਕਹੇ ਮੈਂ ਛੱਡ ਕੇ ਝਗੜਾ ਝੇੜਾ, ਝੰਜਟ ਕੂੜਾ ਦਿਤਾ ਮਿਟਾਈਆ। ਪ੍ਰਭ ਅਬਿਨਾਸ਼ੀ ਚਰਨਾਂ ਲਾ ਕੇ ਡੇਰਾ, ਡੇਰੇ ਸਾਰੇ ਦਿਤੇ ਛੁਡਾਈਆ। ਰੂਪ ਬਣਾ ਕੇ ਤੇਰਾ ਮੇਰਾ, ਮੈਂ ਮਮਤਾ ਦਿਤੀ ਮਿਟਾਈਆ। ਸਚ ਸਵਾਮੀ ਸਮਝ ਕੇ ਨੇਰਨ ਨੇਰਾ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਸਚ ਵਸਦਾ ਵੇਖਿਆ ਖੇੜਾ, ਸ਼ਾਹ ਪਾਤਸ਼ਾਹ ਬੈਠਾ ਸੋਭਾ ਪਾਈਆ। ਅਗਲਾ ਪਿਛਲਾ ਚੁਕਿਆ ਅੰਧੇਰਾ, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਰਿਹਾ ਸੁਹਾਈਆ । ਜਨ ਭਗਤ ਕਹੇ ਮੇਰੀ ਇਹ ਸੁਗ਼ਾਤ, ਪ੍ਰਭ ਵੇਖ ਕੇ ਖ਼ੁਸ਼ੀ ਮਨਾਈਆ। ਲੋਕਮਾਤ ਵਿਚੋਂ ਸੋਹਣੀ ਮਿਲੀ ਦਾਤ, ਅਨਮੁਲੜੀ ਦਰ ਤੇ ਗਈ ਆਈਆ । ਜਿਸ ਦਾ ਕਰੇ ਨਾ ਕੋਇ ਹਿਸਾਬ, ਲੇਖਾ ਸਕੇ ਨਾ ਕੋਇ ਜਣਾਈਆ। ਆਪਣੇ ਹੁਕਮ ਦੀ ਕਢ ਕਿਤਾਬ, ਵਰਕਾ ਵਰਕਾ ਲਿਆ ਉਲਟਾਈਆ । ਜਿਸ ਵਿਚ ਲੇਖਾ ਲਿਖਿਆ ਤੂੰ ਮੇਰਾ ਮੈਂ ਤੇਰਾ ਸਾਚਾ ਜਾਪ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰ ਸਰਨਾਈਆ। ਓਥੇ ਰੂਹ ਬੁਤ ਦੋਵੇਂ ਹੋ ਜਾਣ ਪਾਕ, ਪਤਿਤ ਪੁਨੀਤ ਰੂਪ ਵਟਾਈਆ। ਜਨਮ ਜਨਮ ਦੀ ਮੁੱਕ ਜਾਏ ਆਸ, ਆਸਾ ਆਸਾ ਵਿਚ ਰਖਾਈਆ। ਇਹੋ ਭਗਤੀ ਧੁਰ ਦੀ ਸਚੀ ਦੱਸੀ ਖ਼ਾਸ, ਜੋ ਖ਼ਾਲਸ ਪ੍ਰਭ ਨੇ ਦਿਤੀ ਦ੍ਰਿੜਾਈਆ। ਇਕ ਅਕਾਲ ਤੇ ਰਖਣਾ ਵਿਸ਼ਵਾਸ਼, ਵਿਸ਼ਵ ਦੇਵਣਹਾਰ ਵਡਿਆਈਆ। ਜਿਸ ਦੇ ਹੱਥ ਵਿਚ ਲੱਖ ਚੁਰਾਸੀ ਜੀਵਣ ਜਗਤ ਸਵਾਸ, ਸਾਹ ਸਾਹ ਰਿਹਾ ਸਮਾਈਆ। ਜਨ ਭਗਤਾਂ ਸਦਾ ਵਸੇ
ਪਾਸ, ਵਿਛੋੜੇ ਵਿਚ ਕਦੇ ਨਾ ਆਈਆ। ਸਮਝਾ ਕੇ ਗਿਆ ਚਮਿਆਰ ਰਵਿਦਾਸ, ਰਵੀ ਕਵੀਆਂ ਤਾਈਂ ਜਣਾਈਆ। ਜਿਸ ਨੂੰ ਲਭਦੇ ਪ੍ਰਿਥਮੀ ਆਕਾਸ਼, ਗਗਨ ਮੰਡਲ ਖੋਜ ਖੁਜਾਈਆ। ਸੋ ਭਗਤਾਂ ਦਾ ਦਾਸ ਸੇਵਕ ਚਾਕਰ ਨਜ਼ਰੀ ਆਈਆ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਖਾਣੀ ਬਾਣੀ ਵਿਚ ਕਰਦੇ ਗਏ ਬਾਤ, ਅੱਖਰਾਂ ਨਾਲ ਕਰ ਪੜ੍ਹਾਈਆ। ਸੋ ਸਵਾਮੀ ਅੰਤਰਜਾਮੀ ਜਨ ਭਗਤਾਂ ਦੀ ਪੁੱਛਣ ਆਇਆ ਵਾਤ, ਦਾਤਾ ਦਾਨੀ ਵਾਤਾਵਰਨ ਪਿਛਲਾ ਦਏ ਬਦਲਾਈਆ। ਸੀਸ ਜਗਦੀਸ ਲੇਖੇ ਲਾ ਕੇ ਲੇਖਾ ਚੁਕਾਵੇ ਆਪ, ਦੂਸਰ ਹੱਥ ਨਾ ਕਿਸੇ ਫੜਾਈਆ । ਸਚ ਦਵਾਰੇ ਬਣ ਕੇ ਮਾਈ ਬਾਪ, ਪਿਤਾ ਪੂਤ ਗੁਰਮੁਖ ਆਪਣੀ ਗੋਦ ਉਠਾਈਆ। ਸੀਸ ਕਹੇ ਮੇਰੇ ਜਗਦੀਸ ਦਾ ਇਕੋ ਜਾਪ, ਹਦੀਸ ਕਲਮਾ ਸਚ ਪੜ੍ਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਰੂਪ ਸਾਖ਼ਿਆਤ, ਸਖ਼ੀਆਂ ਦਾ ਸੁਲਤਾਨ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਝੋਲੀ ਪਾ ਕੇ ਜਾਵੇ ਅੱਜ ਦੀ ਰਾਤ, ਨਿਜਾਤ ਸਭ ਦੀ ਦਏ ਕਰਾਈਆ।
੧੨ ਜੇਠ ਸ਼ਹਿਨਸ਼ਾਹੀ ਸੰਮਤ ੧ ਨਛੱਤਰ ਸਿੰਘ ਦੇ ਗ੍ਰਹਿ ਦੁਰਾਹਾ ਮੰਡੀ ਜ਼ਿਲਾ ਲੁਧਿਆਣਾ
ਬਾਰਾਂ ਜੇਠ ਦੀ ਭਿੰਨੜੀ ਰੈਣ ਰਾਤ, ਆਪਣੀ ਖ਼ਾਹਿਸ਼ ਰਹੀ ਦ੍ਰਿੜਾਈਆ। ਸਚ ਦੁਵਾਰਿਉਂ ਮੰਗਾਂ ਦਾਤ, ਪਤਿਪਰਮੇਸ਼ਵਰ ਅਗੇ ਝੋਲੀ ਡਾਹੀਆ। ਕਿਰਪਾ ਕਰ ਪੁਰਖ ਅਬਿਨਾਸ਼, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ। ਜੁਗ ਚੌਕੜੀ ਪਿਛੋਂ ਸਮਾਂ ਮਿਲਿਆ ਆਜ, ਕੋਟਨ ਕੋਟ ਕਾਲ ਲਏ ਲੰਘਾਈਆ। ਜਨ ਭਗਤਾਂ ਬਿਨ ਭਗਤੀ ਕਰ ਨਜਾਤ, ਨਿਜ ਘਰ ਆਪਣੇ ਜੋੜ ਜੁੜਾਈਆ। ਸਚ ਵਾਸਨਾ ਪੂਰੇ ਕਰ ਖ਼ੁਆਬ, ਖ਼ਾਲਸ ਰੂਪ ਦੇ ਬਦਲਾਈਆ। ਸਚ ਦੁਵਾਰੇ ਸਜਦਿਆਂ ਵਿਚ ਕਰਾਂ ਅਦਾਬ, ਨਮਸਤੇ ਕਹਿ ਕੇ ਸੀਸ ਨਿਵਾਈਆ। ਦੋ ਜਹਾਨਾਂ ਤਕ ਕੇ ਤੇਰਾ ਰਾਜ, ਅੰਤਰ ਅੰਤਰ ਵੱਜੀ ਵਧਾਈਆ। ਸਚ ਦਵਾਰੇ ਬਖ਼ਸ਼ ਇਕ ਖ਼ਤਾਬ, ਖ਼ਤਾ ਪਿਛਲੀ ਦੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਭਿੰਨੜੀ ਰੈਣ ਕਹੇ ਮੇਰਾ ਵਕ਼ਤ ਸੁਹੇਲਾ, ਲੋਕਮਾਤ ਮਿਲੀ ਵਡਿਆਈਆ। ਮੈਂ ਤੱਕਣ ਆਈ ਭਗਤ ਭਗਵਾਨ ਦਾ ਲੱਗਾ ਮੇਲਾ, ਦੂਰ ਦੁਰਾਡੀ ਆਪਣਾ ਪੰਧ ਮੁਕਾਈਆ। ਇਕੋ ਰੂਪ ਵੇਖਿਆ ਗੁਰੂ ਗੁਰ ਚੇਲਾ, ਜੋਤੀ ਸ਼ਬਦੀ ਧਾਰ ਸਮਾਈਆ । ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲਾ, ਨਿਰਗੁਣ ਨਿਰਵੈਰ ਨਿਰਾਕਾਰ ਆਪਣਾ ਫੇਰਾ ਪਾਈਆ। ਜਨ ਭਗਤਾਂ ਵਕਤ ਹੋਣ ਨਾ ਦਏ ਦੁਹੇਲਾ, ਦੁਖੀਆਂ ਆਪਣਾ ਦਰਦ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਬਖ਼ਸ਼ ਸਚ ਸਰਨਾਈਆ। ਭਿੰਨੜੀ ਰੈਣ ਕਹੇ ਮੇਰੀ ਇਕੋ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਕਿਰਪਾ ਕਰ ਸੂਰੇ ਸਰਬੰਗ, ਸਤਿ ਸਤਿਵਾਦੀ ਤੇਰੀ ਓਟ ਤਕਾਈਆ। ਕਲਜੁਗ ਕੂੜ ਕੁੜਿਆਰਾ ਰਿਹਾ ਲੰਘ, ਭੱਜਾ ਜਾਏ ਵਾਹੋ ਦਾਹੀਆ। ਸਤਿਜੁਗ ਸਚ ਵਜਾਏ ਮਰਦੰਗ, ਨਾਮ ਨਗਾਰਾ ਇਕ ਸੁਣਾਈਆ। ਮੈਂ ਵੇਖਣ ਆਈ ਤੇਰੇ ਚੰਦ, ਜੋ ਨੂਰੀ ਨੂਰ ਨੂਰ ਚਮਕਾਈਆ। ਜਿਨ੍ਹਾਂ ਦਾ ਢੋਲਾ ਇਕੋ ਛੰਦ, ਸੰਸੇ ਰਿਹਾ ਮਿਟਾਈਆ। ਉਨ੍ਹਾਂ ਦੀ ਆਪਣੇ ਨਾਲ ਗੰਢ, ਗੰਢਣਹਾਰ ਗੋਪਾਲ ਵਡ ਗੁਸਾਂਈਆ। ਆਤਮ ਹੋਵੇ ਕਦੇ ਨਾ ਰੰਡ, ਕੰਤ ਸੁਹਾਗੀ ਜੋੜ ਜੁੜਾਈਆ। ਨਿਹਕਰਮੀ ਹੋ ਕੇ ਪਾ ਦੇ ਠੰਡ, ਅਗਨੀ ਤੱਤ ਦੇ ਬੁਝਾਈਆ। ਪ੍ਰੇਮ ਪਿਆਰ
ਦਾ ਦੇ ਅਨੰਦ, ਖ਼ੁਸ਼ੀ ਅਨੰਦ ਵਿਚੋਂ ਪਰਗਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਭਿੰਨੜੀ ਰੈਣ ਕਹੇ ਮੈਂ ਸਚ ਸੰਦੇਸ਼ਾ ਆਈ ਕਹਿਣ, ਗੁਰਮੁਖਾਂ ਦਿਆਂ ਜਣਾਈਆ। ਪੁਰਖ ਅਬਿਨਾਸ਼ੀ ਨੇਤਰ ਤੱਕੋ ਨੈਣ, ਧੁਰ ਦੀ ਆਪਣੀ ਅੱਖ ਖੁਲ੍ਹਾਈਆ। ਸਚ ਸਵਾਮੀ ਜਾਣੋ ਸੈਣ, ਸੱਜਣ ਬੇਪਰਵਾਹੀਆ। ਆਦਿ ਜੁਗਾਦਿ ਚੁਕਾਵਣਹਾਰਾ ਲੈਣ ਦੇਣ, ਖ਼ਾਲੀ ਝੋਲੀ ਸਰਬ ਭਰਾਈਆ। ਵੇਖਿਓ ਮਾਇਆ ਮਮਤਾ ਕੋਈ ਨਾ ਰੁੜ੍ਹਿਓ ਡੂੰਘੇ ਵਹਿਣ, ਕੂੜੀ ਕਿਰਿਆ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਭਿੰਨੜੀ ਰੈਣ ਕਹੇ ਮੈਂ ਕਰਾਂ ਸਚ ਅਰਦਾਸ, ਬੇਨੰਤੀ ਇਕ ਜਣਾਈਆ। ਪ੍ਰਭੂ ਦੇਣਾ ਭਗਤਾਂ ਸਾਥ, ਕਦੇ ਨਾ ਹੋਵੇ ਜੁਦਾਈਆ । ਚਿਰੀ ਵਿਛੁਨਿਆਂ ਪੂਰੀ ਕਰਨੀ ਆਸ, ਤ੍ਰਿਸ਼ਨਾ ਦੇਣੀ ਬੁਝਾਈਆ। ਚਰਨ ਪ੍ਰੀਤੀ ਦੇ ਕੇ ਨਾਤ, ਧੁਰ ਦਾ ਨਾਤਾ ਲੈਣਾ ਜੁੜਾਈਆ। ਸਾਚੀ ਦਸ ਕੇ ਗਾਥ, ਆਤਮ ਬ੍ਰਹਮ ਕਰੀ ਪੜ੍ਹਾਈਆ। ਤੂੰ ਆਦਿ ਜੁਗਾਦੀ ਅਨਾਥਾਂ ਨਾਥ, ਦੀਨਾਂ ਦਇਆ ਕਮਾਈਆ। ਦਵਾਰ ਵਖਾ ਦੇ ਧੁਰ ਦਾ ਘਾਟ, ਲੇਖਾ ਆਨ ਬਾਟ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਆਪ ਚੁਕਾਈਆ। ਭਿੰਨੜੀ ਰੈਣ ਕਹੇ ਮੈਂ ਕਰਾਂ ਇਕ ਸਵਾਲ, ਆਸ਼ਾ ਆਪਣੀ ਨਾਲ ਪਰਗਟਾਈਆ। ਪੁਰਖ ਅਬਿਨਾਸ਼ੀ ਦੀਨ ਦਿਆਲ, ਦਇਆਵਾਨ ਦੇ ਸਮਝਾਈਆ। ਕਵਣ ਤੇਰੀ ਅਵਲੜੀ ਚਾਲ, ਕਵਣ ਰਾਹ ਰਿਹਾ ਵਖਾਈਆ। ਕਵਣ ਸ੍ਰਿਸ਼ਟੀ ਕਰੇ ਭਾਲ, ਕਵਣ ਇਸ਼ਟੀ ਲਏ ਪਰਗਟਾਈਆ । ਕਵਣ ਦ੍ਰਿਸ਼ਟੀ ਦਏ ਵਖਾਲ, ਸਨਮੁਖ ਹੋ ਕੇ ਨਜ਼ਰੀ ਆਈਆ। ਕਵਣ ਰੂਪ ਬਣੇ ਸਚ ਦਲਾਲ, ਦੋ ਜਹਾਨਾਂ ਜੋੜ ਜੁੜਾਈਆ। ਕਵਣ ਦਵਾਰੇ ਕਰੇ ਸੰਭਾਲ, ਸੰਬਲ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪਰਦਾ ਦੇ ਉਠਾਈਆ। ਭਿੰਨੜੀ ਰੈਣ ਕਹੇ ਮੈਂ ਦੇਵਣ ਆਈ ਹੋਕਾ, ਹੁਕਮ ਧੁਰ ਦਾ ਇਕ ਸੁਣਾਈਆ। ਜਨ ਭਗਤੋ ਹੱਥੋਂ ਜਾਣ ਦਿਉ ਨਾ ਮੌਕਾ, ਮੁਕੰਮਲ ਮਿਲਿਆ ਬੇਪਰਵਾਹੀਆ । ਜਿਸ ਦੇ ਵਿਚ ਨਹੀਂ ਕੋਈ ਧੋਖਾ, ਕੂੜੀ ਕਿਰਿਆ ਨਾ ਕੋਇ ਜਣਾਈਆ। ਜਿਸ ਦਾ ਸਚਖੰਡ ਦੁਵਾਰਾ ਨਿਰਗੁਣ ਧਾਰਾ ਇਕੋ ਕੋਠਾ, ਗੁਰ ਅਵਤਾਰ ਪੀਰ ਪੈਗ਼ੰਬਰ ਰਿਹਾ ਵਸਾਈਆ। ਸਚ ਪਰਕਾਸ਼ ਕਰਾਵਣਹਾਰਾ ਧੁਰ ਦੀ ਜੋਤਾ, ਧੁਰ ਦੀ ਜੋਤ ਕਰੇ ਰੁਸ਼ਨਾਈਆ। ਸਚ ਸ਼ਬਦ ਨਗਾਰੇ ਲਾਵੇ ਚੋਟਾ, ਸੁੱਤਿਆਂ ਰਿਹਾ ਉਠਾਈਆ। ਮਨਮੁਖ ਮੂਰਖ ਮੁਗਧ ਅਗਿਆਨ ਰਹਿਣ ਨਾ ਦੇਵੇ ਕੋਈ ਖੋਟਾ, ਖੋਟਿਆਂ ਖਰੇ ਲਏ ਬਣਾਈਆ। ਜਿਸ ਦਾ ਭਾਣਾ ਆਦਿ ਜੁਗਾਦਿ ਕਦੇ ਨਾ ਰੋਕਾ, ਜੁਗ ਚੌਕੜੀ ਬੈਠੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਭਿੰਨੜੀ ਰੈਣ ਕਹੇ ਮੈਂ ਮਾਰਨ ਆਈ ਝਾਤੀ, ਪਰਦਿਆਂ ਵਿਚੋਂ ਆਪਣਾ ਪੜਦਾ ਲਾਹੀਆ। ਜਨ ਭਗਤੋ ਆਪਣੀ ਅੰਦਰੋਂ ਖੋਲ੍ਹ ਕੇ ਵੇਖੋ ਤਾਕੀ, ਤਕਵਾ ਇਕੇ ਉਤੇ ਰਖਾਈਆ। ਜਿਸ ਦੇ ਦਵਾਰੇ ਕੋਟਨ ਕੋਟ ਜਨਮ ਦੇ ਉਧਰਦੇ ਪਾਪੀ, ਪਤਿਤਾਂ ਪੁਨੀਤ ਲਏ ਕਰਾਈਆ। ਨਿਤ ਨਵਿਤ ਜੁਗਾਂ ਪਰਵਾਨ ਚਲਦੀ ਸਾਖੀ, ਸੋ ਸਾਖਿਆਤ ਵੇਸ ਵਟਾਈਆ। ਜਿਸ ਦੀ ਵਿਸ਼ਨ ਬ੍ਰਹਮਾ ਸ਼ਿਵ ਹੁਕਮੇ ਅੰਦਰ ਮੰਨੇ ਆਖੀ, ਅੱਖ ਸਕੇ ਨਾ ਕੋਇ ਬਦਲਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਕਮਲਾਪਾਤੀ, ਪਤਿਪਰਮੇਸ਼ਵਰ ਆਇਆ ਵੇਸ ਵਟਾਈਆ। ਤੁਹਾਡਾ ਲਹਿਣਾ ਦੇਣਾ ਚੁਕਾ ਕੇ ਜਾਵੇ ਬਾਕੀ, ਲੇਖਾ ਅਗੇ ਮੰਗੇ ਕੋਇ ਨਾ ਰਾਈਆ। ਮੰਜ਼ਲ ਪੰਧ ਮੁਕਾਏ ਵਾਟੀ, ਸਾਚੇ ਪੌੜੇ ਦਏ ਚੜ੍ਹਾਈਆ। ਬਾਰਾਂ ਜੇਠ ਕਹੇ
ਸੁਹੰਜਣੀ ਆਈ ਮੇਰੇ ਦਿਨ ਵਾਲੀ ਰਾਤੀ, ਰੁਤੜੀ ਆਪਣੀ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਭਗਤਾਂ ਨੂੰ ਮਨਾਵੇ ਆਪਣੀ ਆਖੀ, ਆਖ਼ਰ ਅਖ਼ੀਰ ਆਪਣੇ ਵਿਚ ਮਿਲਾਈਆ।
੧੪ ਜੇਠ ਸ਼ਹਿਨਸ਼ਾਹੀ ਸੰਮਤ ੧ ਹਰਬੰਸ ਸਿੰਘ ਦੇ ਗ੍ਰਹਿ ਠੀਕਰੀ ਛੰਨਾ ਕਰਨਾਲ ਸੰਗਤ
ਜੇਠ ਕਹੇ ਮੈਂ ਆਪਣਾ ਬਦਲ ਕੇ ਅਗਨੀ ਤੱਤ, ਤੱਤ ਭਗਤਾਂ ਦੇਣਾ ਬਦਲਾਈਆ। ਹੁਕਮ ਮੰਨ ਕੇ ਪੁਰਖ ਸਮਰਥ, ਧੁਰ ਸੰਦੇਸ਼ਾ ਦੇਣਾ ਸੁਣਾਈਆ। ਕੂੜ ਵਿਕਾਰਾ ਹੰਕਾਰਾ ਬਾਹਰ ਕਢ, ਸਚ ਸੰਤੋਖ ਦੇਣਾ ਟਿਕਾਈਆ। ਵਸਤ ਅਮੋਲਕ ਦੇ ਕੇ ਵਥ, ਖ਼ਾਲੀ ਭੰਡਾਰਾ ਦੇਣਾ ਭਰਾਈਆ। ਨਿਰਗੁਣ ਨਿਰਵੈਰ ਨਿਰੰਕਾਰ ਮਿਲਣ ਦੀ ਅੱਖ, ਨਿਜ ਨੇਤਰ ਦੇਣਾ ਖੁਲ੍ਹਾਈਆ। ਦਵਾਰਾ ਸਮਝਾ ਕੇ ਇਕੋ ਹਰਿ ਸਤਿ, ਸਤਿਵਾਦ ਦੇਣਾ ਮਿਲਾਈਆ। ਕੂੜੀ ਕਿਰਿਆ ਖੇੜਾ ਕਰਨਾ ਭਠ, ਭਾਂਡਾ ਭਰਮ ਭਉ ਭੰਨਾਈਆ। ਸਤਿ ਧਰਮ ਕਰ ਕੇ ਪਰਗਟ, ਸਚਾ ਮਾਰਗ ਦੇਣਾ ਲਗਾਈਆ। ਨਾਮ ਨਿਧਾਨਾ ਖੋਲ੍ਹ ਕੇ ਹੱਟ, ਵਸਤ ਅਮੋਲਕ ਦੇਣੀ ਵਰਤਾਈਆ। ਆਤਮ ਪਰਮਾਤਮ ਦੱਸ ਕੇ ਗਾਥ, ਧੁਰ ਦੀ ਕਰਨੀ ਸਚ ਪੜ੍ਹਾਈਆ। ਮਨਮਤਿ ਰਹਿਣ ਨਹੀਂ ਦੇਣੀ ਨਾਰ ਕਮਜ਼ਾਤ, ਬੁੱਧ ਬਿਬੇਕ ਦੇਣੀ ਬਣਾਈਆ। ਕਰਨਾ ਖੇਲ ਸਾਖ਼ਿਆਤ, ਪਰਦਾ ਓਹਲਾ ਰਹੇ ਨਾ ਰਾਈਆ। ਸਾਚਾ ਹੁਕਮ ਪੁਰਖ ਅਬਿਨਾਸ਼, ਨਾ ਕੋਇ ਮੇਟੇ ਮੇਟ ਮਿਟਾਈਆ। ਨਵੇਂ ਜੁਗ ਦੀ ਨਵੀਂ ਸ਼ਾਖ਼, ਲੋਕਮਾਤ ਦੇਣੀ ਲਹਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਸਰਨਾਈਆ। ਜੇਠ ਕਹੇ ਮੈਂ ਆਪਣਾ ਬਦਲ ਕੇ ਰੂਪ, ਕਾਇਆ ਸਭ ਦੀ ਦੇਣੀ ਬਦਲਾਈਆ। ਪੁਰਖ ਅਕਾਲਾ ਦੀਨ ਦਿਆਲਾ ਮੇਲ ਮਿਲਾਉਣਾ ਸਾਚਾ ਭੂਪ, ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀਆ। ਜਿਸ ਦਾ ਡੰਕਾ ਹੁਕਮ ਨਾਮ ਨਗਾਰਾ ਵੱਜੇ ਚਾਰ ਕੂਟ, ਦਹਿ ਦਿਸ਼ਾ ਬ੍ਰਹਿਮੰਡ ਖੰਡ ਦੋ ਜਹਾਨ ਆਪਣਾ ਹੁਕਮ ਮਨਾਈਆ। ਜਿਸ ਦਾ ਸੁਤ ਦੁਲਾਰਾ ਸ਼ਬਦ ਅਨਾਦੀ ਇਕੋ ਪੂਤ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਅਪਾਣੀ ਕਾਰ ਕਮਾਈਆ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਦਿੰਦੇ ਗਏ ਸਬੂਤ, ਸੋ ਸਾਬਤ ਸੂਰਤ ਪੁਰਖ ਅਬਿਨਾਸ਼ੀ ਆਪਣੀ ਰਿਹਾ ਵਖਾਈਆ। ਲੇਖਾ ਲਹਿਣਾ ਦੇਣਾ ਜਾਣੇ ਪੰਜ ਤੱਤ ਕਾਇਆ ਕਲਬੂਤ, ਆਤਮ ਪਰਮਾਤਮ ਖੋਜ ਖੁਜਾਈਆ। ਮਿਹਰ ਮੁਹੱਬਤ ਵਾਲਾ ਗੁਸਾਂਈ ਸਚ ਮਹਿਬੂਬ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚੀ ਸਰਨਾਈਆ । ਜੇਠ ਕਹੇ ਚਾਰ ਜੁਗ ਮੈਨੂੰ ਕਹਿੰਦੇ ਰਹੇ ਤਪੰਦਾ, ਖਾਣੀ ਬਾਣੀ ਢੋਲਿਆਂ ਵਿਚ ਗਾਈਆ। ਮੈਂ ਆਪਣਾ ਵੇਸ ਬਦਲ ਕੇ ਬੰਦਗੀ ਵਿਚੋਂ ਬਣਿਆ ਬੰਦਾ, ਬੰਦਨਾ ਧੁਰ ਦੀ ਦੇਣੀ ਸਮਝਾਈਆ। ਜਨ ਭਗਤਾਂ ਸਚ ਪ੍ਰੇਮ ਦਾ ਦੇਣਾ ਇਕ ਅਨੰਦਾ, ਅਨੰਦ ਆਤਮ ਵਿਚੋਂ ਪਰਗਟਾਈਆ। ਕੂੜੀ ਕਿਰਿਆ ਕਾਇਆ ਮੰਦਰ ਅੰਦਰ ਰਹਿਣ ਨਹੀਂ ਦੇਣਾ ਗੰਦਾ, ਦੁਰਮਤ ਮੈਲ ਦਿਆਂ ਧੁਆਈਆ। ਨਾਉਂ ਨਿਰੰਕਾਰ ਤਿੱਖਾ ਵਖਾਵਾਂ ਖੰਡਾ, ਦੋ ਧਾਰ ਆਪਣਾ ਰੂਪ ਲਏ ਬਦਲਾਈਆ। ਮਾਟੀ ਹਾਟੀ ਕਾਇਆ ਖੋਲ੍ਹ ਕੇ ਬਜਰ ਕਪਾਟੀ ਜਿੰਦਾ, ਜ਼ਿੰਦਗੀ ਵਿਚੋਂ ਜ਼ਿੰਦਗੀ ਦਿਆਂ ਬਦਲਾਈਆ। ਮੇਲ ਮਿਲਾ ਕੇ ਗੁਣੀ ਗਹਿੰਦਾ ਸਾਹਿਬ ਬਖ਼ਸ਼ੰਦਾ, ਧੁਰ ਦਾ ਨਾਤਾ ਦਿਆਂ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ।
ਜੇਠ ਕਹੇ ਮੈਨੂੰ ਸਾਰੇ ਕਹਿਣ ਤਪਦਾ, ਅਗਨੀ ਅੱਗ ਲਗਾਈਆ। ਸਚ ਪੁਛੋ ਮੈਂ ਜੁਗ ਚੌਕੜੀ ਪੁਰਖ ਅਕਾਲ ਰਿਹਾ ਲਭਦਾ, ਲੋਕਮਾਤ ਆਪਣਾ ਪੰਧ ਮੁਕਾਈਆ। ਦਿਵਸ ਰੈਣ ਚਾਰ ਕੁੰਟ ਦਹਿ ਦਿਸ਼ਾ ਰਿਹਾ ਭੱਜਦਾ, ਪਾਂਧੀ ਹੋ ਕੇ ਵੇਖਾਂ ਥਾਉਂ ਥਾਈਂਆ। ਸਚ ਦਵਾਰਾ ਮਿਲਿਆ ਕੋਈ ਨਾ ਸਜਦਾ, ਜਿਥੇ ਸਜਦਾ ਕਰ ਕੇ ਆਪਣਾ ਸੀਸ ਨਿਵਾਈਆ। ਕਿਨਾਰਾ ਮਿਲਿਆ ਨਾ ਸਚ ਦੀ ਹੱਦ ਦਾ, ਹਦੂਦ ਹਕ ਨਾ ਕੋਇ ਦ੍ਰਿੜਾਈਆ। ਨਗਾਰਾ ਸੁਣਿਆ ਨਾ ਧੁਰ ਦੇ ਨਦ ਦਾ, ਅਗੰਮੀ ਕਰੇ ਨਾ ਕੋਇ ਪੜ੍ਹਾਈਆ। ਪਿਆਲਾ ਪੀਤਾ ਨਾ ਅੰਮ੍ਰਿਤ ਮਧ ਦਾ, ਨਾਮ ਖ਼ੁਮਾਰੀ ਨਾ ਕੋਇ ਚੜ੍ਹਾਈਆ। ਮੈਂ ਹਾਲ ਵੇਖਦਾ ਰਿਹਾ ਜੁਗ ਚੌਕੜੀ ਸ੍ਰਿਸ਼ਟੀ ਜਗ ਦਾ, ਜਗ ਜੀਵਨ ਦਾਤਾ ਸੰਗ ਨਾ ਕਿਸੇ ਨਿਭਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪ੍ਰਭ ਦੇ ਦਵਾਰੇ ਰਿਹਾ ਮੰਗਦਾ, ਖ਼ਾਲੀ ਝੋਲੀ ਅਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਆਪ ਕਰਾਈਆ। ਜੇਠ ਕਹੇ ਮੈਨੂੰ ਸਾਰੇ ਕਹਿੰਦੇ ਇਸ ਦੀ ਅਗਨੀ ਭਾਹ, ਚਾਰ ਕੁੰਟ ਰਹੀ ਜਲਾਈਆ। ਮੈਂ ਪੁਰਖ ਅਬਿਨਾਸ਼ੀ ਅਗੇ ਵਾਸਤਾ ਦਿਤਾ ਪਾ, ਦੋਏ ਜੋੜ ਸੀਸ ਨਿਵਾਈਆ। ਤੁਧ ਬਿਨ ਦਿਸੇ ਨਾ ਕੋਈ ਸਹਾ, ਮਿਹਰ ਨਜ਼ਰ ਨਜ਼ਰ ਉਠਾਈਆ । ਜੁਗ ਚੌਕੜੀ ਮੈਨੂੰ ਤਾਅਨੇ ਦੇਂਦੇ ਸਭ ਨੂੰ ਰਿਹਾ ਤਪਾ, ਸਾਂਤਕ ਸਤਿ ਨਾ ਕੋਇ ਵਰਤਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਨਿਰਗੁਣ ਨਿਰਵੈਰ ਨਿਰੰਕਾਰ ਹੋ ਸਹਾ, ਸਿਰ ਆਪਣਾ ਹੱਥ ਟਿਕਾਈਆ। ਦੀਨ ਦਿਆਲ ਠਾਕਰ ਸਵਾਮੀ ਦਇਆ ਦਿਤੀ ਕਮਾ, ਮਿਹਰ ਨਜ਼ਰ ਟਿਕਾਈਆ। ਸ਼ਬਦ ਸੁਨੇਹੜੇ ਅੰਦਰ ਦਿਤਾ ਸੁਣਾ, ਧੁਰ ਦੀ ਆਵਾਜ਼ ਇਕ ਲਗਾਈਆ। ਮੈਂ ਨਿਰਗੁਣ ਸਰਗੁਣ ਵੇਸ ਲਵਾਂ ਵਟਾ, ਤੇਰੇ ਵਿਚ ਵੱਜੇ ਵਧਾਈਆ। ਮਾਤਲੋਕ ਮੇਰਾ ਸ੍ਰਿਸ਼ਟੀ ਵਾਲਾ ਸਾਹ, ਪੰਚਮ ਜੇਠ ਥਿਤ ਗਿਣਾਈਆ। ਚੋਲਾ ਜਗਤ ਤਨ ਹੰਡਾ, ਅੰਤ ਕਰਾਂ ਜੁਦਾਈਆ। ਜੋਤੀ ਜੋਤ ਜੋਤ ਸਮਾ, ਸਚਖੰਡ ਸਾਚੇ ਸੋਭਾ ਪਾਈਆ। ਨਿਰਗੁਣ ਨੂਰ ਨੂਰ ਵਟਾ, ਕਲ ਕਲਕੀ ਨਾਉਂ ਧਰਾਈਆ। ਸੰਮਤ ਸੰਮਤੀ ਪੰਧ ਮੁਕਾ, ਪਿਛਲਾ ਲੇਖਾ ਦਿਆਂ ਗਵਾਈਆ । ਆਪਣਾ ਹੁਕਮ ਆਪ ਵਰਤਾ, ਧੁਰ ਫ਼ਰਮਾਨਾ ਦਿਆਂ ਸੁਣਾਈਆ। ਸੰਮਤ ਸ਼ਹਿਨਸ਼ਾਹੀ ਚੜ੍ਹਾ, ਦੋ ਜਹਾਨਾਂ ਵੇਖ ਵਖਾਈਆ। ਕਿਰਪਾ ਕਰਾਂ ਹੋ ਕੇ ਬੇਪਰਵਾਹ, ਬੇਪਰਵਾਹੀ ਆਪਣੀ ਖੇਲ ਵਖਾਈਆ। ਜਗਤ ਜਲੰਦੇ ਜੇਠ ਤੇਰੇ ਅੰਤਰ ਆਪਣਾ ਅੰਮ੍ਰਿਤ ਦਿਆਂ ਵਰਸਾ, ਗੁਰਮੁਖਾਂ ਰੰਗ ਚੜ੍ਹਾਈਆ। ਜੁਗ ਜਨਮ ਦੇ ਵਿਛੜੇ ਲਵਾਂ ਮਿਲਾ, ਪਿਛਲਾ ਪੰਧ ਮੁਕਾਈਆ। ਸਚ ਦਵਾਰੇ ਲਵਾਂ ਬਹਾ, ਚਰਨ ਕਵਲ ਸਰਨਾਈਆ। ਨੇਤਰ ਲੋਚਣ ਦਰਸ ਦਿਆਂ ਕਰਾ, ਰਹਿਮਤ ਤਰਸ ਕਮਾਈਆ। ਅਗਨੀ ਤਤ ਦਿਆਂ ਮਿਟਾ, ਕੂੜੀ ਕਿਰਿਆ ਬਾਹਰ ਕਢਾਈਆ। ਧੁਰ ਦਾ ਜਾਮ ਦਿਆਂ ਪਿਲਾ, ਮਧੁਰ ਪਿਆਲਾ ਹੱਥ ਫੜਾਈਆ । ਸਾਚੀ ਸਿਖਿਆ ਦਿਆਂ ਸਮਝਾ, ਕਰਾਂ ਹਕ ਪੜ੍ਹਾਈਆ। ਨਾਅਰਾ ਇਕੋ ਦਿਆਂ ਲਗਾ, ਢੋਲਾ ਧੁਰ ਦਾ ਸਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜੇਠ ਕਹੇ ਮੈਂ ਤਪਦਾ ਹੋਇਆ ਠੰਡਾ, ਮਿਲੀ ਮਾਣ ਵਡਿਆਈਆ। ਜਿਹੜਾ ਛਡ ਕੇ ਗਿਆ ਪੁਰੀ ਅਨੰਦਾ, ਉਹ ਅਨੰਦ ਮੇਰੀ ਝੋਲੀ ਰਿਹਾ ਪਾਈਆ। ਜਿਸ ਦਾ ਆਦਿ ਜੁਗਾਦਿ ਦੋ ਜਹਾਨਾਂ ਬ੍ਰਹਿਮੰਡਾਂ ਖੰਡਾਂ ਇਕੋ ਛੰਦਾ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕਰੇ ਪੜ੍ਹਾਈਆ। ਉਹ ਬਾਹਰੋਂ ਤੱਤਾਂ ਵਾਲਾ ਨਜ਼ਰੀ ਆਵੇ ਬੰਦਾ, ਅੰਦਰੋਂ ਬੰਦੀਖਾਨੇ ਸਭ ਦੇ ਰਿਹਾ ਤੁੜਾਈਆ। ਜਿਸ ਦਾ ਨੂਰ ਜ਼ਹੂਰ ਜੋਤੀ ਜੋਤ ਸਾਚਾ ਚੰਦਾ, ਰਵ ਸਸ ਨੈਣ ਸ਼ਰਮਾਈਆ। ਜਿਸ
ਦਾ ਸ਼ਬਦ ਅਨਾਦੀ ਧੁਰ ਦਾ ਖੰਡਾ, ਬ੍ਰਹਿਮੰਡਾਂ ਖੰਡਾਂ ਰਿਹਾ ਡਰਾਈਆ। ਜੋ ਭਗਤ ਸੁਹੇਲਾ ਬਣ ਕੇ ਨਿਭਾਏ ਧੁਰ ਦਾ ਸੰਗਾ, ਸਗਲਾ ਸੰਗ ਆਪ ਹੋ ਜਾਈਆ। ਜੋ ਨੇਤਰ ਨੈਣ ਕਦੇ ਨਾ ਹੋਵੇ ਅੰਧਾ, ਵੇਖਣਹਾਰਾ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰਾ ਵਡਿਆਈਆ। ਜੇਠ ਕਹੇ ਮੈਂ ਤਪਦਾ ਹੋਇਆ ਸੀਤ, ਸੀਤਲ ਸਭ ਨੂੰ ਦਿਆਂ ਕਰਾਈਆ। ਜੋ ਮੇਰੇ ਪ੍ਰਭ ਦਾ ਗਾਵੇ ਗੀਤ, ਤਿਸ ਦਾ ਮੇਲਾ ਸਹਿਜ ਸੁਭਾਈਆ। ਕਲਜੁਗ ਕੂੜੀ ਕਿਰਿਆ ਬਦਲ ਕੇ ਰੀਤ, ਸਚਾ ਮਾਰਗ ਦਿਆਂ ਸਮਝਾਈਆ। ਸਭ ਦੀ ਅੰਦਰੋਂ ਵੇਖ ਕੇ ਨੀਤ, ਪਰਦਾ ਉਹਲਾ ਦਿਆਂ ਉਠਾਈਆ। ਝਗੜਾ ਮੁਕਾ ਕੇ ਹਸਤ ਕੀਟ, ਇਕੋ ਰੰਗ ਦਿਆਂ ਰੰਗਾਈਆ। ਧਾਮ ਵਸਾਂ ਸਾਹਿਬ ਅਣਡੀਠ, ਜਿਸ ਗ੍ਰਹਿ ਬੈਠਾ ਡੇਰਾ ਲਾਈਆ। ਕਿਸੇ ਹੱਥ ਨਾ ਆਏ ਮੰਦਰ ਮਸੀਤ, ਸ਼ਿਵਦਵਾਲੇ ਰਹੇ ਕੁਰਲਾਈਆ । ਜਨ ਭਗਤਾਂ ਸਚਾ ਕਲਮਾ ਦੱਸ ਹਦੀਸ, ਹਜ਼ਰਤਾਂ ਦਾ ਹਜ਼ਰਤ ਕਰੇ ਪੜ੍ਹਾਈਆ। ਅੰਦਰ ਠਾਕਰ ਸਵਾਮੀ ਬਣ ਕੇ ਮਿਲੇ ਮੀਤ, ਮਿਤਰਤਾ ਆਪਣੀ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੜਾ ਇਕ ਸਮਝਾਈਆ। ਜੇਠ ਕਹੇ ਮੇਰੇ ਵਿਚ ਰਹੀ ਨਾ ਅਗਨੀ ਅੱਗ, ਅਗਲਾ ਲੇਖਾ ਪ੍ਰਭ ਨੇ ਦਿਤਾ ਸਮਝਾਈਆ। ਮੈਂ ਸ੍ਰਿਸ਼ਟ ਸਬਾਈ ਦੱਸਣ ਲੱਗਾ ਜਗ, ਚਾਰੋਂ ਕੁੰਟ ਕਰਾਂ ਸ਼ਨਵਾਈਆ। ਜਿਸ ਨੇ ਕਰਨਾ ਧੁਰ ਦਾ ਹੱਜ, ਹਜ਼ਰਤ ਵੇਖੋ ਬੇਪਰਵਾਹੀਆ। ਜਿਸ ਨੂੰ ਜੰਗਲ ਪਹਾੜ ਰਹੇ ਲਭ, ਸੋ ਸਚ ਦਵਾਰੇ ਬਹਿ ਬਹਿ ਖ਼ੁਸ਼ੀ ਮਨਾਈਆ। ਅੰਗੀਕਾਰ ਕਰੋ ਅੰਗ, ਅੰਤਸ਼ਕਰਨ ਵੇਖੇ ਥਾਉਂ ਥਾਈਂਆ। ਧੁਰ ਦਾ ਨਾਮ ਸੁਣੋ ਮਰਦੰਗ, ਘਰ ਘਰ ਢੋਲੇ ਦਏ ਜਣਾਈਆ। ਲੇਖਾ ਚੁਕੇ ਬ੍ਰਹਮ ਹੰ, ਆਤਮ ਪਰਮਾਤਮ ਵੇਖ ਵਖਾਈਆ। ਜਿਧਰ ਵੇਖੋ ਉਧਰ ਸੰਗ, ਧੁਰ ਦਾ ਸਾਥੀ ਬੇਪਰਵਾਹੀਆ। ਸਾਚਾ ਢੋਲਾ ਗਹਿਰ ਗੰਭੀਰ ਗੀਤ ਗੋਬਿੰਦ ਗਾਓ ਛੰਦ, ਸੰਸਾ ਰੋਗ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਜੇਠ ਕਹੇ ਮੇਰੀ ਬਦਲ ਗਈ ਰੁਤ, ਰੁਤੜੀ ਭਗਤਾਂ ਦਿਤੀ ਬਦਲਾਈਆ। ਕਿਰਪਾ ਕੀਤੀ ਅਬਿਨਾਸ਼ੀ ਅਚੁਤ, ਸ੍ਰੀ ਭਗਵਾਨ ਹੋਇਆ ਸਹਾਈਆ। ਗੁਰਮੁਖਾਂ ਉਜਲ ਕਰੇ ਮੁਖ, ਦੁਰਮਤ ਮੈਲ ਧਵਾਈਆ। ਗੁਰਸਿਖਾਂ ਦੇਣਾ ਸੁਖ, ਜੋ ਹਿਰਦੇ ਹਰਿ ਹਰਿ ਰਹੇ ਵਸਾਈਆ। ਧੁਰ ਦੀ ਗੋਦੀ ਲੈਣਾ ਚੁਕ ਬ੍ਰਹਿਮੰਡ ਖੰਡ ਪੈਂਡਾ ਦੇਣਾ ਚੁਕਾਈਆ। ਸਚ ਦਵਾਰੇ ਲੇਖਾ ਪੁਛ, ਪੂਰਬ ਲੇਖਾ ਖੋਜ ਖੁਜਾਈਆ। ਆਵਣ ਜਾਵਣ ਜਨਮ ਮਰਨ ਲੱਖ ਚੁਰਾਸੀ ਰਹੇ ਨਾ ਕਿਸੇ ਦੁਖ, ਗੇੜਾ ਗੇੜਿਆਂ ਵਿਚੋਂ ਕਟਾਈਆ । ਸੁਫ਼ਲ ਕਰਾਏ ਜਨਨੀ ਕੁੱਖ, ਜਣੇਦੀ ਲੇਖੇ ਲੈਣੀ ਲਗਾਈਆ। ਮਨਮੁਖਾਂ ਨੂੰ ਮੇਰੀ ਲਗਣੀ ਅਗਨੀ ਧੁੱਪ, ਗੁਰਮੁਖ ਸਾਤਕ ਸਤਿ ਸਰੂਪ ਸਮਾਈਆ । ਆਪਣੀ ਧਾਰ ਬਦਲ ਕੇ ਮੈਂ ਗਿਆ ਉਠ, ਪਰਦਿਆਂ ਵਿਚੋਂ ਪੜਦਾ ਦੇਣਾ ਬਦਲਾਈਆ। ਜਿਨ੍ਹਾਂ ਉਪਰ ਪੁਰਖ ਅਕਾਲ ਦੀਨ ਦਿਅਲ ਗਿਆ ਤੁਠ, ਮਿਹਰਵਾਨ ਹੋਇਆ ਸੁਹਾਈਆ। ਉਨ੍ਹਾਂ ਨੂੰ ਘਰ ਘਰ ਦੇਣਾ ਸੁਖ, ਕੂੜੇ ਦੁਖੜੇ ਦੇਣੇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਸਾਚਾ ਸੰਗ ਨਿਭਾਈਆ। ਜੇਠ ਕਹੇ ਮੈਂ ਉਠਿਆ ਜਾਗ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਗੁਰਮੁਖ ਰਹਿਣ ਨਹੀਂ ਦੇਣਾ ਕੋਈ ਬੁੱਧੀ ਕਾਗ, ਮਨਮਤ ਨਾ ਕੋਇ ਵਡਿਆਈਆ । ਘਰ ਘਰ ਦੀਪ ਜੋਤ ਜਗਾਉਂਣਾ ਚਿਰਾਗ਼, ਚਾਰ ਕੁੰਟ ਕਰਨੀ ਰੁਸ਼ਨਾਈਆ। ਮੇਰੀ ਮਿਸਲ ਮਸ਼ਹੂਰ ਅਗਨੀ ਤਪਦੀ ਆਗ, ਅਗਲਾ ਲੇਖਾ ਨਾ ਕੋਇ ਦ੍ਰਿੜਾਈਆ। ਉਸ ਦਾ ਮੈਂ ਦੇਣ ਆਇਆ ਜਵਾਬ, ਧੁਰ ਸੰਦੇਸ਼ਾ ਦਿਆਂ
ਸੁਣਾਈਆ । ਜਗਤ ਸ੍ਰਿਸ਼ਟੀ ਬਦਲ ਦੇਣਾ ਰਿਵਾਜ, ਕਾਜ ਪ੍ਰਭ ਨੇ ਦਿਤਾ ਸਮਝਾਈਆ। ਝਗੜਾ ਮੁਕਾਉਣਾ ਕੂੜ ਕੁੜਿਆਰੇ ਸੰਤ ਸਾਧ, ਸਾਧਨਾ ਸਭ ਦੀ ਵੇਖ ਵਖਾਈਆ। ਨਾਮ ਢੋਲਾ ਸੁਣ ਕੇ ਬੋਧ ਅਗਾਧ, ਕਰਨ ਅਗੰਮ ਪੜ੍ਹਾਈਆ। ਜਿਹੜੇ ਪਰਮ ਪੁਰਖ ਨੂੰ ਕਰਦੇ ਯਾਦ, ਉਹਨਾਂ ਸੁੱਤਿਆਂ ਲੈਣਾ ਉਠਾਈਆ। ਸਚ ਨਿਸ਼ਾਨੀ ਦੱਸਣੀ ਸੀਸ ਜਗਦੀਸ ਸੋਹਵੇ ਤਾਜ, ਤਾਜਾਂ ਵਾਲਿਆਂ ਖ਼ਾਕ ਰਿਹਾ ਮਿਲਾਈਆ। ਓਸ ਦੀ ਸਭ ਤੋਂ ਨਿਰਾਲੀ ਵਖਰੀ ਅਗੰਮੀ ਆਵਾਜ਼, ਸੋਹੰ ਢੋਲਾ ਰਿਹਾ ਗਾਈਆ। ਅੰਦਰ ਵੜ ਕੇ ਖੋਲ੍ਹਦਾ ਰਾਜ਼, ਪਰਦਿਆਂ ਵਿਚੋਂ ਪਰਦੇ ਰਿਹਾ ਫੁਲਾਈਆ। ਸਜਦਿਆਂ ਵਿਚ ਕਰਨੀ ਨਾ ਪਏ ਨਿਮਾਜ਼, ਰੋਜ਼ਿਆਂ ਵਿਚ ਅੰਨ ਨਾ ਕੋਇ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮੇਰਾ ਲੇਖਾ ਰਿਹਾ ਚੁਕਾਈਆ। ਜੇਠ ਕਹੇ ਮੇਰਾ ਵਕ਼ਤ ਹੋਣਾ ਸੁਹੰਜਣਾ, ਸਤਿ ਸਤਿ ਦਏ ਵਡਿਆਈਆ। ਪੁਰਖ ਅਕਾਲ ਦੀਨ ਦਿਆਲ ਦਰਦ ਦੁਖ ਭੈ ਭੰਜਨਾ, ਸਿਰ ਮੇਰੇ ਹੱਥ ਟਿਕਾਈਆ। ਜਨ ਭਗਤਾਂ ਨੇਤਰ ਨਾਮ ਨਿਧਾਨ ਪਾਏ ਅੰਜਨਾ, ਅਗਿਆਨ ਅੰਧੇਰ ਦਏ ਚੁਕਾਈਆ। ਘਰ ਠਾਕਰ ਸੁਵਾਮੀ ਮਿਲੇ ਸਜਣਾ, ਸਤਿ ਸਤਿਵਾਦੀ ਬੇਪਰਵਾਹੀਆ। ਜਿਸ ਨੇ ਮਾਰਗ ਇਕੋ ਦੱਸਣਾ, ਦਹਿ ਦਿਸ਼ਾ ਦਏ ਸਮਝਾਈਆ। ਖ਼ੁਸ਼ੀਆਂ ਦੇ ਨਾਲ ਹੱਸਣਾ, ਹਉਮੇਂ ਦਾ ਰੋਗ ਮਿਟਾਈਆ। ਨਿਜ ਆਤਮ ਅੰਦਰ ਵਸਣਾ, ਪਰਮਾਤਮ ਹੋ ਕੇ ਸੋਭਾ ਪਾਈਆ। ਸਚ ਪ੍ਰੀਤੀ ਕਰਨ ਤੋਂ ਕਦੇ ਪਿਛੇ ਨਾ ਹਟਣਾ, ਅਗਲਾ ਲੇਖਾ ਧੁਰ ਦਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਡ ਦਾਤਾ ਬੇਪਰਵਾਹੀਆ। ਜੇਠ ਕਹੇ ਮੈਂ ਸਭ ਕੁਛ ਦੇਣਾ ਤਜ, ਅਗਨੀ ਅੱਗ ਦੇਣੀ ਗਵਾਈਆ। ਭਗਤਾਂ ਦੀ ਸੇਜ ਚੜ੍ਹਨਾ ਭੱਜ, ਆਪਣਾ ਪੰਧ ਮੁਕਾਈਆ। ਮਿਲਣਾ ਹਸ ਹਸ, ਖ਼ੁਸ਼ੀ ਖ਼ੁਸ਼ੀ ਵਿਚੋਂ ਜਣਾਈਆ। ਪ੍ਰੇਮ ਪਿਆਰ ਦਾ ਮਾਨਣਾ ਰਸ, ਵਿਖ ਕੂੜੀ ਬਾਹਰ ਕਢਾਈਆ। ਪੁਰਖ ਅਕਾਲ ਦਾ ਗਾਉਂਣਾ ਜਸ, ਤੂੰ ਮੇਰਾ ਮੈਂ ਤੇਰਾ ਇਕੋ ਢੋਲਾ ਦੇਣਾ ਸੁਣਾਈਆ। ਭਗਤਾਂ ਦੇ ਹੋ ਕੇ ਵਸ, ਵਾਸਤਾ ਪ੍ਰਭੂ ਦੇ ਨਾਲ ਰਖਾਈਆ। ਸਚ ਸੁਨੇਹੜਾ ਦੇਣਾ ਦੱਸ, ਸ਼ਬਦੀ ਰਾਗ ਅਲਾਈਆ। ਹਰਿ ਭਗਤ ਮੇਰੇ ਅੰਦਰ ਕੋਇ ਨਾ ਜਾਵੇ ਤਪ, ਤਪਦਿਆਂ ਠੰਡੇ ਦੇਣਾ ਕਰਾਈਆ। ਜਿਨ੍ਹਾਂ ‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ’ ਜਪਿਆ ਜਪ, ਤਿਨ੍ਹਾਂ ਦਾ ਲਹਿਣਾ ਝੋਲੀ ਦੇਣਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਜੇਠ ਕਹੇ ਮੇਰੀ ਅਗਨੀ ਅੱਗ ਨਾ ਸਕੇ ਸਾੜ, ਜਨ ਭਗਤ ਨਾ ਕੋਇ ਤਪਾਈਆ। ਉਸ ਦਵਾਰੇ ਦੇਵਾਂ ਵਾੜ, ਜਿਸ ਗ੍ਰਹਿ ਬੈਠਾ ਬੇਪਰਵਾਹੀਆ। ਨਿਤ ਨਵਿਤ ਹੋਵੇ ਦੀਦਾਰ, ਦਰਸੀ ਆਪਣਾ ਦਰਸ ਕਰਾਈਆ। ਜਿਨ੍ਹਾਂ ਬਖ਼ਸ਼ਿਆ ਸਚ ਪਿਆਰ, ਪ੍ਰੇਮੀ ਪ੍ਰੀਤਮ ਦੇਣਾ ਮਿਲਾਈਆ। ਜੁਗ ਚੌਕੜੀ ਪਿਛੋਂ ਬਦਲ ਕੇ ਪ੍ਰਭ ਦਾ ਸੰਮਤ ਆਇਆ ਵਿਚ ਸੰਸਾਰ, ਜਿਸ ਨੂੰ ਸਿਮਤ ਆਪਣੀ ਦੇਣੀ ਵਖਾਈਆ। ਜੋਧਾ ਸੂਰਬੀਰ ਬਣ ਕੇ ਹੋ ਤਿਆਰ, ਹੋਕਾ ਦੇ ਦੇ ਦਏ ਦ੍ਰਿੜਾਈਆ। ਜਨ ਭਗਤੋ ਗੁਰਮੁਖੋ ਉਠੋ ਵੇਖੋ ਪ੍ਰਭ ਦਾ ਸਚ ਦਰਬਾਰ, ਧੁਰ ਦਰਬਾਰੀ ਆਪ ਜਗਾਈਆ। ਬੇਖ਼ਬਰ ਹੋਵੋ ਖ਼ਬਰਦਾਰ, ਭਗਤਾਂ ਲਏ ਉਠਾਈਆ। ਜਿਸ ਦੀ ਆਸਾ ਮਨਸਾ ਰਖਦੇ ਗਏ ਗੁਰ ਅਵਤਾਰ, ਪੀਰ ਪੈਗ਼ੰਬਰ ਧਿਆਨ ਲਗਾਈਆ। ਸੋ ਸਰਬ ਸਵਾਮੀ ਅੰਤਰਜਾਮੀ ਆ ਗਿਆ ਸਾਂਝਾ ਯਾਰ, ਯਾਰੀ ਧੁਰ ਦੀ ਰਿਹਾ ਵਖਾਈਆ। ਚਰਨ ਪ੍ਰੀਤੀ ਸਾਚੀ ਰੀਤੀ ਦੱਸ ਕੇ ਵਿਚ ਸੰਸਾਰ, ਸੰਸਾਰੀਆਂ ਦੇ ਕੋਲੋਂ ਪਲੂ ਦਏ ਛੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ
ਵਡੀ ਵਡਿਆਈਆ। ਜੇਠ ਕਹੇ ਮੇਰਾ ਵਕ਼ਤ ਸੁਹੰਜਣਾ ਹੋਣਾ ਚੰਗਾ, ਚੰਗੀ ਤਰਾ ਦਿਆਂ ਜਣਾਈਆ। ਜਨ ਭਗਤੋ ਤੁਹਾਨੂੰ ਲੋੜ ਰਹੇ ਨਾ ਨਹਾਵਣ ਦੀ ਗੰਗਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਤੁਹਾਡੇ ਚਰਨ ਧੋ ਧੋ ਖ਼ੁਸ਼ੀ ਮਨਾਈਆ । ਤੁਹਾਡੇ ਅੰਦਰ ਸਚ ਪ੍ਰੇਮ ਦਾ ਵਜਦਾ ਰਹੇ ਮਰਦੰਗਾ, ਹਰਿ ਕਾ ਨਾਮ ਆਪਣੀ ਧੁਨ ਸਚ ਸਨਵਾਈਆ । ਮਨ ਵਿਕਾਰੀ ਹੰਕਾਰੀ ਪੰਜਾਂ ਨਾਲ ਮਿਲ ਕੇ ਕਰੇ ਕੋਇ ਨਾ ਦੰਗਾ, ਹਉਮੇਂ ਹੰਗਤਾ ਗੜ੍ਹ ਨਾ ਕੋਇ ਬਣਾਈਆ। ਪੁਰਖ ਬਿਧਾਤਾ ਗਹਿਰ ਗੰਭੀਰ ਹੋਵੇ ਸਦਾ ਸੰਗਾ, ਬੇਨਜ਼ੀਰ ਆਪਣੀ ਨਜ਼ਰ ਉਠਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਦਿ ਜੁਗਾਦਿ ਜੁਗ ਚੌਕੜੀ ਕਦੇ ਨਾ ਹੋਏ ਅੰਧਾ, ਲੱਖ ਚੁਰਾਸੀ ਵਿਚੋਂ ਸੰਤ ਸੁਹੇਲੇ ਲਏ ਉਠਾਈਆ । ਗੁਰਮੁਖੋ ਗੁਰਮੁਖਾਂ ਵਾਲਾ ਕਰੋ ਧੰਦਾ, ਕੂੜੀ ਕਿਰਿਆ ਨਾਤਾ ਦੇਣਾ ਤੁੜਾਈਆ। ਜੇਠ ਕਹੇ ਮੈਂ ਆਪਣੀ ਰੁੱਤ ਬਦਲ ਕੇ ਹੋ ਗਿਆ ਠੰਢਾ, ਠੰਢਕ ਗੁਰਮੁਖਾਂ ਅੰਦਰ ਦੇਣੀ ਪਾਈਆ। ਸਚ ਪ੍ਰੇਮ ਦਾ ਬਖ਼ਸ਼ ਕੇ ਅਨੰਦਾ, ਅਨੰਦ ਆਤਮ ਦੇਣਾ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਸੁਹੇਲਾ ਸਦਾ ਬਖ਼ਸ਼ੰਦਾ, ਬਖ਼ਸ਼ਿਸ਼ ਰਹਿਮਤ ਆਪਣੀ ਸਦਾ ਭਗਤਾਂ ਦੀ ਝੋਲੀ ਪਾਈਆ।