ਪੁਸਤਕਾਲਾਭਾਗ ੧੮

੧੬ ਜੇਠ ਸ਼ਹਿਨਸ਼ਾਹੀ ਸੰਮਤ ੧ ਤ੍ਰਿਲੋਕ ਸਿੰਘ ਦੇ ਗ੍ਰਹਿ ਪਿੰਡ ਸਨਾਮ

ਕੀੜੀ ਗਜ ਜੋ ਦੇਖੀ ਧਾਰ, ਮਹਲ ਅਟਲ ਕੱਖਾਂ ਕੁੱਲੀ ਆਪਣਾ ਰੰਗ ਰੰਗਾਈਆ। ਆਦਿ ਜੁਗਾਦਿ ਜੁਗ ਚੌਕੜੀ ਖੇਲੇ ਖੇਲ ਪ੍ਰਭੂ ਅਗੰਮ ਅਪਾਰ, ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਬੇਪਰਵਾਹੀ ਵਿਚ ਸਮਾਈਆ। ਸਚਖੰਡ ਦਵਾਰੇ ਸਚ ਸਿੰਘਾਸਣ ਸੋਭਣਹਾਰਾ ਜੋਤੀ ਜਾਤਾ ਨਿਰਗੁਣ ਰੂਪ ਨਿਰਾਕਾਰ, ਤਖ਼ਤ ਨਿਵਾਸੀ ਪੁਰਖ ਅਬਿਨਾਸ਼ੀ ਲੋਕਮਾਤ ਡੇਰਾ ਲਾਈਆ। ਪ੍ਰੇਮ ਪ੍ਰੀਤੀ ਸਾਚੀ ਨੀਤੀ ਅੰਦਰ ਕਰੇ ਕਰਾਏ ਕਰਨੇਹਾਰ, ਕਰਤਾ ਪੁਰਖ ਕਰਨੀ ਦਾ ਮਾਲਕ ਧੁਰ ਦਾ ਖ਼ਾਲਕ ਮਿਹਰਵਾਨ ਮਹਿਬੂਬ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਵਡਿਆਈਆ। ਗਜ ਕਹੇ ਜਿਸ ਵੇਲੇ ਪ੍ਰਭ ਚਰਨ ਰਖਿਆ ਸੀਸ, ਸਿੱਧਾ ਆਪਣਾ ਧਿਆਨ ਲਗਾਈਆ। ਪੁਰਖ ਅਕਾਲ ਕੀਤੀ ਬਖ਼ਸ਼ੀਸ਼, ਮਿਹਰ ਨਜ਼ਰ ਇਕ ਉਠਾਈਆ। ਮੈਨੂੰ ਪ੍ਰੇਮ ਪਿਆਰ ਦੀ ਪਿਛਲੀ ਆ ਗਈ ਯਾਦ ਰੀਤ, ਜੋ ਪਟਨੇ ਨਿਵਾਸੀ ਪਟਨੇ ਵਿਚ ਆਪਣਾ ਧਿਆਨ ਲਗਾਈਆ। ਗਜ ਕਿਹਾ ਗੋਬਿੰਦ ਦੇ ਜਨਮ ਤੋਂ ਪਹਿਲਾਂ ਮੇਰਾ ਜਨਮ ਪਹਿਲਾ ਤਿੰਨ ਸਾਲ ਸੀ ਠੀਕ, ਰਾਜ ਦਰਬਾਰ ਮਿਲੀ ਵਡਿਆਈਆ । ਬਾਲ ਅਵਸਥਾ ਜਿਸ ਵੇਲੇ ਗੋਬਿੰਦ ਗਿਆ ਮੇਰੇ ਨਜ਼ਦੀਕ, ਮਹਲ ਅਟਲ ਫੇਰਾ ਪਾਈਆ। ਮੈਂ ਓਸ ਵੇਲੇ ਮੰਗੀ ਮੰਗ ਠੀਕ, ਅੰਤਰ ਅੰਤਰ ਧਿਆਨ ਲਗਾਈਆ। ਗੋਬਿੰਦ ਕਰ ਕੇ ਗਿਆ ਤਸਦੀਕ਼, ਧੁਰ ਫ਼ਰਮਾਨਾ ਹੁਕਮ ਸੁਣਾਈਆ। ਤੇਰੀ ਸਾਹਿਬ ਸੁਲਤਾਨ ਸ੍ਰੀ ਭਗਵਾਨ ਨਾਲ ਮਿਲ ਕੇ ਕਰੌਣੀ ਸਚ ਪ੍ਰੀਤ, ਪ੍ਰੀਤਮ ਆਪਣੇ ਨਾਲ ਮਿਲਾਈਆ। ਕਲਜੁਗ ਅੰਤਮ ਸਦੀ ਵੀਹਵੀਂ ਜਾਣਾ ਬੀਤ, ਹਰਿ ਜਗਦੀਸ ਆਪਣਾ ਰੰਗ ਰੰਗਾਈਆ। ਕਰੇ ਖੇਲ ਤ੍ਰੈਗੁਣ ਅਤੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗਜ ਕਹੇ ਜਿਸ ਵੇਲੇ ਮੇਰੇ ਉਤੇ ਕੀਤੀ ਰਹਿਮਤ, ਜਨਮ ਜਨਮ ਦੀ ਮਿਲੀ ਮਾਣ ਵਡਿਆਈਆ। ਦੂਸਰ ਕੋਈ ਸਮਝ ਨਾ ਸਕਿਆ ਅਹਿਮਕ਼, ਮੂਰਖ ਮੁਗਧ ਸਾਰ ਕੋਇ ਨਾ ਪਾਈਆ। ਮੇਰੀ ਆਤਮਾ ਪਰਮਾਤਮਾ ਨਾਲ ਹੋ ਗਈ ਸਹਿਮਤ, ਏਕਾ ਦੂਆ ਭਉ ਚੁਕਾਈਆ। ਨਾਮ ਨਿਧਾਨਾ ਇਸ਼ਾਰਾ ਵਜੀ ਸੈਨਤ, ਸੋਈ ਸੁਰਤੀ ਦਿਤੀ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗਜ ਕਹੇ ਜਿਸ ਵੇਲੇ ਮੇਰੇ ਉਪਰ ਪਹਿਲੇ ਦਿਨ ਚੜ੍ਹਿਆ ਰਾਜਾ ਰਾਜ ਨਰੈਣ, ਅੰਦਰ ਬਾਹਰ ਵੱਜੀ ਵਧਾਈਆ। ਮੈਂ ਕੁਛ ਨਾ ਸਕਿਆ ਕਹਿਣ, ਮੇਰੀ ਜਿਹਵਾ ਨਾ ਸਕੀ ਸਮਝਾਈਆ। ਮੈਂ ਨੇਤਰ ਰੋ ਕੇ ਨੈਣ, ਪ੍ਰਭ ਨੂੰ ਦਿਤਾ ਵਖਾਈਆ। ਮੇਰਾ ਪੂਰਬ ਸੱਜਣ ਸੈਣ, ਸਨਬੰਧੀ ਦਿਤਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮੇਰਾ ਪੜਦਾ ਖੁਲ੍ਹਿਆ ਮਹਾਨ, ਅਨਡਿਠ ਆਪਣੀ ਕਾਰ ਜਣਾਈਆ। ਮੈਨੂੰ ਨਜ਼ਰ ਆਇਆ ਜਿਹੜਾ ਮਹਾਵਤ ਮੇਰਾ ਕਰਦਾ ਮਾਣ, ਸਦਾ ਮੇਰਾ ਸੰਗ ਨਿਭਾਈਆ। ਰਾਜੇ ਦਾ ਦਰਬਾਨ, ਸੇਵਕ ਸੇਵਾ ਕਰ ਕਰ ਖ਼ੁਸ਼ੀ ਬਣਾਈਆ। ਗੋਬਿੰਦ ਦਰਸ ਕਰ ਕੇ ਖ਼ੁਸ਼ੀ ਹੋਈ ਮਿਲਿਆ ਚਰਨ ਧਿਆਨ, ਧਿਆਨ ਆਪਣਾ ਲਿਆ ਬਦਲਾਈਆ। ਅਜ ਓਸ ਦੀ ਪਿਛਲੀ ਹੋਈ ਪਹਿਚਾਣ, ਕਰਮਾਂ ਵਿਚੋਂ ਕਰਮ ਦਏ ਬਦਲਾਈਆ। ਪਤਿਪਰਮੇਸ਼ਵਰ ਸਾਹਿਬ ਸਵਾਮੀ ਵੇਖੇ ਆਣ, ਦੂਰ ਦੁਰਾਡਾ ਪੰਧ ਮੁਕਾਈਆ। ਗਜ ਕਿਹਾ ਪਟਨੇ ਵਾਲੇ ਰਾਜੇ ਦਾ ਲੇਖਾ ਮੁਕਣਾ ਵਿਚ ਸਨਾਮ, ਮਿਹਰਵਾਨ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚੀ ਸਰਨਾਈਆ।

ਗਜ ਕਹੇ ਇਕ ਦਿਨ ਮਹਾਵਤ, ਮੈਨੂੰ ਦਿਤਾ ਸ਼ਿੰਗਾਰ, ਸੋਹਣਾ ਆਸਣ ਦਿਤਾ ਬਣਾਈਆ। ਮੈਂ ਆਇਆ ਚਲ ਸਚੇ ਦਰਬਾਰ, ਨਿਉਂ ਨਿਉਂ ਸੀਸ ਝੁਕਾਈਆ। ਖ਼ੁਸ਼ੀ ਵਿਚ ਹੋ ਕੇ ਸੱਚੀ ਸਰਕਾਰ, ਦਿਤੀ ਮਾਣ ਵਡਿਆਈਆ। ਆਪਣੇ ਤਨ ਤੋਂ ਬਸਤਰ ਦਿਤੇ ਉਤਾਰ, ਪੋਸ਼ਾਕ ਮਹਾਵਤ ਦਿਤੀ ਪਹਿਨਾਈਆ। ਓਸ ਹੱਸ ਕਿਹਾ ਮਿਹਰਵਾਨ, ਤੇਰੀ ਬੇਪਰਵਾਹੀਆ । ਦਿਤਾ ਸਚਾ ਦਾਨ, ਵਸਤ ਅਮੋਲਕ ਝੋਲੀ ਪਾਈਆ। ਮੇਰੇ ਦਰ ਹੋਏ ਪਰਵਾਨ, ਸੀਸ ਤਨ ਰੰਗ ਹੰਢਾਈਆ। ਜੇ ਕਿਰਪਾ ਕਰੇ ਮਿਹਰਵਾਨ, ਇਸੇ ਤਰਾ ਮੈਂ ਵੀ ਤੇਰੀ ਸੇਵ ਕਮਾਈਆ । ਗਜ ਨੇ ਅੰਦਰੋਂ ਹੱਸ ਕੇ ਕਿਹਾ ਪੁਰਖ ਅਬਿਨਾਸ਼ੀ ਜੇ ਬੇਨੰਤੀ ਕਰ ਲਵੇ ਪਰਵਾਨ, ਦਰਬਾਨ ਦੇਵੇ ਵਡਿਆਈਆ। ਓਧਰੋਂ ਆਇਆ ਅਗੰਮੀ ਫ਼ਰਮਾਨ, ਸ਼ਬਦ ਸੰਦੇਸ਼ਾ ਦਿਤਾ ਸੁਣਾਈਆ। ਦੋਹਾਂ ਦਾ ਲੇਖਾ ਮੁਕਾਵਾਂ ਆਣ, ਇਹ ਮੇਰੀ ਬੇਪਰਵਾਹੀਆ। ਜੁਗ ਚੌਕੜੀ ਬੀਤੇ ਵਿਚ ਜਹਾਨ, ਕਲਜੁਗ ਅੰਤਮ ਵੇਲਾ ਦਿਆਂ ਸਮਝਾਈਆ। ਜਿਸ ਵੇਲੇ ਸੰਮਤ ਸ਼ਹਿਨਸ਼ਾਹੀ ਲੋਕਮਾਤ ਹੋਵੇ ਪਰਧਾਨ, ਦੋ ਜਹਾਨ ਨੌ ਖੰਡ ਸੱਤ ਦੀਪ ਕਰੇ ਰੁਸ਼ਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਸਜਦੇ ਕਰਨ ਪਰਨਾਮ, ਨਿਉਂ ਨਿਉਂ ਸੀਸ ਨਿਵਾਈਆ। ਸ਼ਾਹ ਸੁਲਤਾਨ ਰਾਜ ਰਾਜਾਨ ਭੂਪਤ ਭੂਪ ਸਕੇ ਨਾ ਕੋਇ ਪਹਿਚਾਨ, ਭਰਮੇ ਭੁਲੇ ਸਰਬ ਲੋਕਾਈਆ। ਕੂੜੀ ਕਿਰਿਆ ਕਾਮ ਕਰੋਧ ਲੋਭ ਮੋਹ ਹੰਕਾਰ ਘਰ ਘਰ ਨੱਚੇ ਸਵਾਨ, ਦੀਨ ਮਜ਼੍ਹਬ ਜਾਤ ਪਾਤ ਸ਼ਰਅ ਸ਼ਰੀਅਤ ਕਰੇ ਲੜਾਈਆ। ਅੰਦਰ ਬਾਹਰ ਗੁਪਤ ਜ਼ਾਹਰ ਸਾਬਤ ਰਹੇ ਨਾ ਕਿਸੇ ਈਮਾਨ, ਧੀਰਜ ਜਤ ਰਹੇ ਕੋਇ ਨਾ ਰਾਈਆ। ਗੁਰ ਚੇਲਾ ਰਹੇ ਨਾ ਕੋਈ ਮਾਣ, ਅਭਿਮਾਨ ਵਿਚ ਦਿਸੇ ਲੋਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਸਰਬ ਕੁਰਲਾਣ, ਖਾਣੀ ਬਾਣੀ ਉਚੀ ਕੂਕੇ ਦਏ ਦੁਹਾਈਆ। ਚਾਰ ਕੁੰਟ ਦਹਿ ਦਿਸ਼ਾ ਸਾਚਾ ਝੁੱਲੇ ਨਾ ਕੋਇ ਨਿਸ਼ਾਨ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਪਾਰਬ੍ਰਹਮ ਪਤਿਪਰਮੇਸ਼ਵਰ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀਆ। ਗਜ ਕਹੇ ਜਿਸ ਵੇਲੇ ਕਿਰਪਾ ਕਰੀ ਪ੍ਰਭ ਆਪ, ਆਪਣੀ ਦਇਆ ਕਮਾਈਆ। ਮਿਹਰ ਨਿਗਾਹ ਨਾਲ ਕਰੇ ਧੁਰ ਦਾ ਮਿਲਾਪ, ਵਿਛੋੜਾ ਜਗਤ ਦਏ ਕਟਾਈਆ। ਪ੍ਰੇਮ ਪਿਆਰ ਵਿਚ ਮੁਹੱਬਤ ਦਾ ਬਣ ਕੇ ਸੱਜਣ ਸਾਕ, ਮਹਿਬੂਬ ਆਪਣਾ ਰੰਗ ਰੰਗਾਈਆ। ਗੋਬਿੰਦ ਦਾ ਮੀਤਾ ਠਾਂਡਾ ਸੀਤਾ ਪਟਨੇ ਦਾ ਰਾਜਾ ਲੈ ਕੇ ਸਾਥ, ਰਾਜ ਨਰੈਣ ਨੈਣ ਅੱਖ ਦਏ ਖੁਲ੍ਹਾਈਆ। ਪਿਛਲਾ ਲੇਖਾ ਪੂਰਬ ਦੀ ਜਾਣੇ ਗਾਥ, ਬੋਧ ਅਗਾਧ ਅਗੇ ਕਰੇ ਪੜ੍ਹਾਈਆ। ਸਚ ਪ੍ਰੀਤ ਜੋੜ ਕੇ ਨਾਤ, ਨਾਤਾ ਬਿਧਾਤਾ ਆਪਣੇ ਨਾਲ ਰਖਾਈਆ। ਵਸਤ ਅਮੋਲਕ ਕਾਇਆ ਗੋਲਕ ਨਾਮ ਨਿਧਾਨ ਦੇ ਕੇ ਦਾਤ, ਦੌਲਤਮੰਦ ਦਏ ਬਣਾਈਆ। ਅੱਠੇ ਪਹਿਰ ਇਕੋ ਰਖੇ ਪਰਭਾਤ, ਰੈਣ ਅੰਧੇਰੀ ਰੂਪ ਨਾ ਕੋਇ ਵਟਾਈਆ। ਅੰਮ੍ਰਿਤ ਬੂੰਦ ਪਿਆਏ ਸਵਾਂਤ, ਨਿਝਰ ਝਿਰਨਾ ਇਕ ਝਿਰਾਈਆ। ਨਿਰਗੁਣ ਜੋਤ ਕਰੇ ਪਰਕਾਸ਼, ਅੰਧ ਅੰਧੇਰ ਦਏ ਗਵਾਈਆ। ਗਜ ਮਹਾਵਤ ਦੀ ਪੂਰੀ ਕਰੇ ਆਸ, ਤ੍ਰਿਸ਼ਨਾ ਰਹਿਣ ਕੋਇ ਨਾ ਪਾਈਆ। ਇਸੇ ਕਰ ਕੇ ਤੈਨੂੰ ਲਿਆਂਦਾ ਖ਼ਾਸ, ਖ਼ਾਹਿਸ਼ ਪਿਛਲੀ ਪੂਰੀ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਰਾਜ ਨਰੈਣ ਕਿਉਂ ਮੇਲਾ ਹੋਇਆ ਨਾਲ ਸਿੰਘ ਤ੍ਰਿਲੋਕ, ਤਰਾ ਤਰਾ ਦਿਆਂ ਜਣਾਈਆ। ਤੇਰੇ ਰਾਜ ਦਰਬਾਰ ਵਿਚ ਮਾਣੀ ਜਿਸ ਮੌਜ, ਅਗੇ ਮਜਲਸ ਭਗਤਾਂ ਵਿਚ ਰਖਾਈਆ। ਅਗੇ ਨਾ ਲਸ਼ਕਰ ਨਾ ਸ਼ਾਹੀ ਫ਼ੌਜ, ਤਖ਼ਤ ਤਾਜ ਨਾ ਕੋਇ ਵਡਿਆਈਆ।

ਨਾ ਹੋਦੀ ਨਾ ਕੋਇ ਹੋਦ, ਸਿੰਘਾਸਣ ਸਚ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਪੂਰਾ ਰਿਹਾ ਕਰਾਈਆ। ਪੂਰਬ ਲੇਖਾ ਪੂਰਾ ਕਰੇ ਕਰਨ ਯੋਗ, ਭਗਤੀ ਆਪਣੇ ਹੱਥ ਰਖਾਈਆ। ਸ਼ਬਦ ਮਿਲਾਵਾ ਧੁਰ ਸੰਜੋਗ, ਤਨ ਮਾਟੀ ਖ਼ਾਕੀ ਨਾ ਕੋਇ ਵਡਿਆਈਆ। ਜਿਸ ਨੂੰ ਸਮਝ ਨਾ ਸਕੇ ਕੋਈ ਜੀਵ ਜੰਤ ਲੋਕ, ਲੱਖ ਚੁਰਾਸੀ ਭੇਵ ਨਾ ਰਾਈਆ। ਪੁਰਖ ਅਕਾਲ ਕਰ ਕੇ ਖੋਜ, ਧੁਰ ਦਾ ਮੇਲਾ ਲਿਆ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚੀ ਸਰਨਾਈਆ। ਪਟਨੇ ਨਿਵਾਸੀ ਖੋਲ੍ਹ ਆਪਣੀ ਸੁਰਤ, ਸੁੱਤਿਆਂ ਦਿਆਂ ਜਗਾਈਆ। ਜਿਸ ਦਾ ਮੇਲਾ ਹੋਇਆ ਤੁਰਤ, ਘਰ ਸਾਜਣ ਮੇਲ ਮਿਲਾਈਆ। ਏਥੇ ਓਥੇ ਦੋ ਜਹਾਨ ਆਸਾ ਮਨਸਾ ਪੂਰਤ, ਹਾਜ਼ਰ ਹਜ਼ੂਰ ਨਜ਼ਰੀ ਆਈਆ। ਲੇਖਾ ਚੁਕਾ ਕੇ ਨੇੜ ਦੂਰਤ, ਇਕੋ ਰੰਗ ਦਏ ਵਖਾਈਆ। ਲੇਖਾ ਚੁਕਿਆ ਮੂਰਖ ਮੂੜ੍ਹਤ, ਸੁਘੜ ਸੁਚੱਜਾ ਰੂਪ ਦਏ ਬਦਲਾਈਆ। ਨਾਮ ਨਿਧਾਨ ਸੁਣਾਏ ਆਪਣੀ ਤੂਰਤ, ਨਾਦ ਅਨਾਦੀ ਨਾਦ ਵਜਾਈਆ। ਜੋਤੀ ਨੂਰ ਬਖ਼ਸ਼ੇ ਨੂਰਤ, ਨੂਰੋ ਨੂਰ ਹੋਵੇ ਰੁਸ਼ਨਾਈਆ। ਚਿੱਟੇ ਬਸਤਰ ਜਿਨ੍ਹਾਂ ਨੇ ਬਾਹਰੋਂ ਕੀਤੀ ਮਹੂਰਤ, ਮਹਿੰਮਾ ਅੰਦਰੋਂ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਚਿੱਟਾ ਬਸਤਰ ਕਹੇ ਤਨ ਲੱਗਾ ਮਾਟੀ ਖ਼ਾਕ, ਖ਼ਾਲਸ ਰੂਪ ਦਿਆਂ ਬਦਲਾਈਆ। ਰੂਹ ਬੁਤ ਦੋਵੇਂ ਕਰ ਕੇ ਪਾਕ, ਪਤਿਤ ਪੁਨੀਤ ਦਿਆਂ ਜਣਾਈਆ। ਬੰਦ ਕਿਵਾੜੀ ਖੋਲ੍ਹ ਕੇ ਤਾਕ, ਅੰਤਰ ਆਤਮ ਪਰਦਾ ਓਹਲਾ ਦਿਆਂ ਉਠਾਈਆ। ਨਿਝਰ ਝਿਰਨਾ ਝਿਰਾ ਕੇ ਬੂੰਦ ਸਵਾਤ, ਰਸ ਅਗੰਮੀ ਦਿਆਂ ਚਖਾਈਆ। ਸ਼ਬਦ ਅਨਾਦੀ ਸੁਣਾ ਕੇ ਗਾਥ, ਅਨਹਦ ਰਾਗੀ ਆਪਣਾ ਰਾਗ ਸਮਝਾਈਆ। ਨਿਰਗੁਣ ਨੂਰੀ ਜੋਤ ਹੋਵੇ ਪਰਕਾਸ਼, ਅੰਧ ਅੰਧੇਰਾ ਦਏ ਮਿਟਾਈਆ। ਲੇਖੇ ਲੱਗੇ ਪਵਣ ਸਵਾਸ, ਰਸਨਾ ਜਿਹਵਾ ਬੱਤੀ ਦੰਦ ਵੱਜੇ ਵਧਾਈਆ। ਨੇਤਰ ਲੋਚਨ ਨੈਣ ਇਕੋ ਸੱਜਣ ਜਾਏ ਭਾਖ, ਦੂਜਾ ਸੱਜਣ ਨਜ਼ਰ ਕੋਇ ਨਾ ਆਈਆ । ਸਤਿ ਸਰੂਪ ਨਜ਼ਰੀ ਆਏ ਸਾਖਿਆਤ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਦੀ ਮਹਿੰਮਾ ਕੋਈ ਲਿਖ ਨਾ ਸਕੇ ਕ਼ਲਮ ਦਵਾਤ, ਸ਼ਾਹੀ ਚਲੇ ਨਾ ਕੋਇ ਚਤੁਰਾਈਆ। ਸੋ ਠਾਕਰ ਸਵਾਮੀ ਹੋ ਕੇ ਮਿਲੇ ਆਪ, ਪਤਿਪਰਮੇਸ਼ਵਰ ਦਇਆ ਕਮਾਈਆ। ਤੂੰ ਮੇਰਾ ਮੈਂ ਤੇਰਾ ਕਾਇਆ ਮੰਦਰ ਅੰਦਰ ਚੜ੍ਹ ਕੇ ਦੱਸ ਜਾਏ ਸਾਚਾ ਜਾਪ, ਸੋਹੰ ਢੋਲਾ ਸਤਿ ਪੜ੍ਹਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨਿਰਗੁਣ ਸਰਗੁਣ ਪੂਰਾ ਕਰੇ ਭਵਿਖਤ ਵਾਕ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਨ ਮਾਟੀ ਇਕੋ ਰੰਗ ਰੰਗਾਈਆ । ਚਿੱਟਾ ਬਸਤਰ ਕਹੇ ਮੈਂ ਤਨ ਮਾਟੀ ਗਿਆ ਲਗ, ਪੰਜ ਤੱਤ ਵੇਖ ਵਖਾਈਆ। ਜਗਤ ਤ੍ਰਿਸ਼ਨਾ ਬੁਝੌਣੀ ਅੱਗ, ਹਉਮੇ ਰੋਗ ਨਾ ਕੋਇ ਸਤਾਈਆ । ਬਿਨਾ ਮੱਕੇ ਕਾਅਬਿਉਂ ਵਖੌਣਾ ਹੱਜ, ਸਚ ਮਹਿਰਾਬ ਇਕ ਸੁਹਾਈਆ। ਬਿਨਾ ਰਸਨਾ ਜਿਹਵਾ ਸੁਣੌਣਾ ਛੰਦ, ਅਗੰਮੀ ਰਾਗ ਅਲਾਈਆ। ਖ਼ੁਸ਼ੀ ਕਰੌਣਾ ਬੰਦ ਬੰਦ, ਡੰਡਾਵਤ ਬੰਦਗੀ ਧੁਰ ਦੀ ਇਕ ਦ੍ਰਿੜਾਈਆ। ਜੋਤੀ ਨੂਰ ਚਾੜ੍ਹਨਾ ਚੰਦ, ਰਵ ਸਸ ਲੋੜ ਰਹੇ ਨਾ ਰਾਈਆ। ਆਤਮ ਪਰਮਾਤਮ ਦੇਣਾ ਸਚ ਅਨੰਦ, ਪਰਮਾਨੰਦ ਵਿਚ ਸਮਾਈਆ। ਜਨਮ ਜਨਮ ਦੀ ਟੁੱਟੀ ਦੇਣੀ ਗੰਢ, ਨਾਤਾ ਧੁਰ ਦਾ ਆਪ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਚਿੱਟਾ ਬਸਤਰ ਕਹੇ ਮੈਂ ਤਨ ਮਾਟੀ ਨਾਲ ਗਿਆ ਛੋਹ, ਅੰਗ ਨਾਲ ਆਪਣਾ ਅੰਗ ਲਗਾਈਆ। ਅੰਦਰ

ਵੜ ਕੇ ਦੇਣੀ ਸਾਚੀ ਸੋ, ਸੋ ਪੁਰਖ ਨਿਰੰਜਣ ਧੁਰ ਦਾ ਢੋਲਾ ਦੇਣਾ ਸੁਣਾਈਆ। ਹੰ ਬ੍ਰਹਮ ਨਿਰਗੁਣ ਰੂਪ ਦੱਸਣਾ ਉਹ, ਜਿਸਦਾ ਲੇਖਾ ਦੂਸਰ ਹੱਥ ਨਾ ਕਿਸੇ ਫੜਾਈਆ। ਸਾਢੇ ਤਿੰਨ ਹੱਥ ਕਾਇਆ ਮਨਾਰ ਕਰਨੀ ਲੋ, ਘਰ ਵਿਚ ਘਰ ਕਰਾਂ ਰੁਸ਼ਨਾਈਆ। ਅੰਦਰ ਬਾਹਰ ਗੁਪਤ ਜ਼ਾਹਰ ਦੁਰਮਤ ਮੈਲ ਦੇਣੀ ਧੋ, ਜੂਠ ਝੂਠ ਰਹਿਣ ਕੋਇ ਨਾ ਪਾਈਆ। ਸਚ ਮੁਹੱਬਤ ਪੁਰਖ ਅਕਾਲ ਦੱਸਣਾ ਮੋਹ, ਮੇਲਾ ਇਕੋ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦਏ ਚੁਕਾਈਆ। ਚਿੱਟਾ ਬਸਤਰ ਕਹੇ ਮੇਰਾ ਰੰਗ ਜਗਤ ਜਾਣੋ ਸਫ਼ੇਦ, ਸਫਾ ਅੰਦਰੋਂ ਦਿਆਂ ਬਦਲਾਈਆ। ਮੇਰਾ ਨਿਤ ਨਵਿਤ ਸਤਿਜੁਗ ਨਾਲ ਅਹਿਦ, ਇਕ਼ਰਾਰਨਾਮਾ ਲਿਆ ਲਿਖਾਈਆ । ਮੇਰਾ ਸਤਿ ਧਰਮ ਕ਼ਾਨੂੰਨ ਕ਼ਵਾਇਦ, ਕਾਇਦਾ ਆਪਣਾ ਦਿਆਂ ਬਤਲਾਈਆ। ਧੁਰ ਦਾ ਹੁਕਮ ਕਰਨਾ ਰਾਇਜ, ਨਾ ਕੋਈ ਮੇਟੇ ਮੇਟ ਮਿਟਾਈਆ । ਜਿਸ ਦਾ ਸਤਿ ਸਚ ਨਿਕਲਣਾ ਨਤਾਇਜ, ਨਤੀਜੇ ਵਿਚ ਵੇਖੇ ਸਰਬ ਲੋਕਾਈਆ। ਜਨ ਭਗਤਾਂ ਪ੍ਰਭ ਚਰਨ ਸਰਨ ਦੱਸਣੀ ਰਿਹਾਇਸ਼, ਆਰਾਮਗਾਹ ਇਕ ਸਮਝਾਈਆ। ਜਗਤ ਵਿਛੋੜੇ ਦੀ ਰਹਿਣ ਨਾ ਦੇਣੀ ਗੁੰਜਾਇਸ਼, ਦੂਈ ਦਵੈਤੀ ਬੰਧਨ ਦੇਣਾ ਕਟਾਈਆ। ਚਿੱਟਾ ਬਸਤਰ ਕਹੇ ਮੇਰੀ ਕਿਆ ਕੋਈ ਕਰੇ ਅਜ਼ਮਾਇਸ਼, ਪੈਮਾਨਿਆਂ ਵਿਚ ਮਾਪ ਨਾ ਕੋਇ ਜਣਾਈਆ। ਮੈਂ ਗੁਰਮੁਖਾਂ ਕਰਨ ਆਇਆ ਹਦਾਇਤ, ਧੁਰ ਫ਼ਰਮਾਨਾ ਇਕ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਚਿੱਟਾ ਬਸਤਰ ਕਹੇ ਮੈਂ ਕਿਉਂ ਹੋਇਆ ਭੇਟ, ਗੁਰਮੁਖ ਗੁਰਮੁਖ ਮਿਲੀ ਵਡਿਆਈਆ। ਪੁਰਖ ਅਕਾਲ ਦੀਨ ਦਿਆਲ ਨਿਰਗੁਣ ਨਿਰਵੈਰ ਵਟਾਇਆ ਅਵਲੜਾ ਵੇਸ, ਦਰਵੇਸ਼ ਆਪਣੀ ਅਲਖ ਜਗਾਈਆ। ਪਟਨੇ ਦਾ ਰਾਜਾ ਫੜ ਨਰੇਸ਼, ਨਰ ਨਰਾਇਣ ਆਪਣਾ ਹੁਕਮ ਵਰਤਾਈਆ। ਪੂਰਬ ਜਨਮ ਦਾ ਲਹਿਣਾ ਵੇਖ, ਧੁਰ ਦਾ ਲੇਖਾ ਝੋਲੀ ਪਾਈਆ। ਜਿਹੜਾ ਸਜਦਿਆਂ ਵਿਚ ਕਰਦਾ ਸੀ ਆਦੇਸ, ਨਮਸਤੇ ਕਹਿ ਕਹਿ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਚਿੱਟਾ ਬਸਤਰ ਕਹੇ ਮੈਂ ਆਪਣਾ ਰੂਪ ਆਇਆ ਬਦਲ, ਮਹਾਵਤ ਸਖ਼ਾਵਤ ਦੇਣੀ ਕਰਾਈਆ। ਪੁਰਖ ਅਕਾਲ ਕੀਤਾ ਸਚ ਅਦਲ, ਅਦਾਲਤ ਆਪਣੀ ਹਕ ਜਣਾਈਆ। ਸਭ ਦੀ ਪੂਰੀ ਕਰ ਕੇ ਮਜ਼ਲ, ਮੰਜ਼ਲ ਆਪਣੀ ਦਿਤਾ ਚੜ੍ਹਾਈਆ। ਨਾਮ ਨਿਧਾਨ ਸੁਣਾ ਕੇ ਗ਼ਜ਼ਲ, ਪਰਦਾ ਓਹਲਾ ਦਿਤਾ ਉਠਾਈਆ। ਪ੍ਰੇਮ ਪਿਆਰਾ ਮੇਲ ਕੇ ਸੱਜਣ, ਗੁਰਮੁਖ ਜੋੜ ਜੁੜਾਈਆ। ਨੇਤਰ ਪਾ ਕੇ ਨਾਮ ਅੰਜਣ, ਅੰਤਰ ਅੱਖ ਦਿਤੀ ਖੁਲ੍ਹਾਈਆ। ਕਾਇਆ ਮਾਟੀ ਭਾਗ ਲਗਾ ਕੇ ਰੂਪ ਬਣਾਇਆ ਕੰਚਨ, ਮਿਹਰ ਨਜ਼ਰ ਇਕ ਉਠਾਈਆ। ਪੂਰਬ ਜਨਮ ਦਾ ਪੂਰਾ ਪਾਲਿਆ ਬਚਨ, ਬੱਚਿਆਂ ਵਾਂਗ ਆਪਣੀ ਗੋਦ ਉਠਾਈਆ। ਨਿਰਗੁਣ ਹੋ ਕੇ ਸਰਗੁਣ ਲੱਜਿਆ ਆਇਆ ਰੱਖਣ, ਵੇਖਣਹਾਰਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜਨਮ ਦਾ ਲਹਿਣਾ ਰਿਹਾ ਮੁਕਾਈਆ। ਰਾਜ ਨਰੈਣ ਕਿਉਂ ਆਇਆ ਸਨਾਮ, ਪਟਨਾ ਨਿਵਾਸੀ ਫੇਰਾ ਪਾਈਆ। ਕੀ ਵਡਿਆਈ ਮਿਲੀ ਗਰਾਮ, ਖੇੜਾ ਵੱਜੇ ਵਧਾਈਆ। ਕਿਹੜਾ ਮਿਲਿਆ ਇਨਾਮ, ਖ਼ਾਲੀ ਝੋਲੀ ਧੁਰ ਦੀ ਵਸਤ ਟਿਕਾਈਆ। ਪ੍ਰਭ ਮੁਸ਼ਕਲ ਕਰ ਆਸਾਨ, ਸਹਿਜੇ ਦਿਤਾ ਸਮਝਾਈਆ। ਜਿਹੜਾ ਤੇਰੇ ਦਰ ਦਾ ਬਣਿਆ ਰਿਹਾ ਦਰਬਾਨ, ਗਜ ਮਹਾਵਤ ਸੇਵ ਕਮਾਈਆ। ਅੱਜ ਓਸੇ ਦਾ ਪਿਛਲਾ ਅਹਿਸਾਨ, ਤੇਰਾ ਤੇਰੀ ਝੋਲੀ ਪਾਈਆ। ਅਗੇ ਦੋਹਾਂ ਦਾ ਇਕੋ ਜਿਹਾ ਮਾਣ, ਰਾਓ ਰੰਕ ਨਜ਼ਰ ਕੋਇ

ਨਾ ਆਈਆ। ਭਗਤਾਂ ਨਾਲ ਭਗਤ ਸੰਤਾਂ ਨਾਲ ਸੰਤ ਗੁਰਮੁਖਾਂ ਨਾਲ ਗੁਰਮੁਖ ਗੁਰਸਿਖਾਂ ਨਾਲ ਗੁਰਸਿਖ ਕਰਨ ਇਕ ਪਹਿਚਾਣ, ਦੂਜੀ ਅੱਖ ਨਾ ਕੋਇ ਬਦਲਾਈਆ। ਚਿੱਟੇ ਬਸਤਰ ਪਹਿਨ ਹੋ ਨਾ ਜਾਣਾ ਹੈਰਾਨ, ਹੈਰਾਨੀ ਵਾਲੀ ਗੱਲ ਨਾ ਕੋਇ ਸਮਝਾਈਆ । ਪਿਛਲਾ ਲਹਿਣਾ ਦੇਣਾ ਚੁਕਾਇਆ ਆਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਵਾਮੀ ਅੰਤਰਜਾਮੀ ਪਤਿਪਰਮੇਸ਼ਵਰ ਬੇਪਰਵਾਹੀਆ। ਚਿੱਟਾ ਬਸਤਰ ਕਹੇ ਮੈਂ ਕਰਾਂ ਪਤਿਤ ਪੁਨੀਤ, ਦੁਰਮਤ ਮੈਲ ਧਵਾਈਆ। ਕਾਇਆ ਮਾਟੀ ਕਰਾਂ ਠਾਂਡੀ ਸੀਤ, ਅਗਨੀ ਤਤ ਬੁਝਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਸੁਣਾਵਾਂ ਧੁਰ ਦਾ ਗੀਤ, ਆਤਮ ਪਰਮਾਤਮ ਵੱਜੇ ਵਧਾਈਆ । ਲੱਖ ਚੁਰਾਸੀ ਵਿਚੋਂ ਭਗਤਾਂ ਪਰਖ ਕੇ ਸਾਚੀ ਨੀਤ, ਨੀਤੀਵਾਨ ਦਿਆਂ ਬਣਾਈਆ। ਚਰਨ ਕਵਲ ਉਪਰ ਧਵਲ ਪਰਮ ਪੁਰਖ ਸਾਚੀ ਦੱਸ ਪ੍ਰੀਤ, ਪ੍ਰੀਤਮ ਧੁਰ ਦਾ ਦਿਆਂ ਮਿਲਾਈਆ। ਜਨ ਭਗਤੋ ਲੇਖਾ ਚੁਕ ਜਾਏ ਮੰਦਰ ਮਸੀਤ, ਸ਼ਿਵਦਵਾਲਾ ਮਠ ਲੋੜ ਰਹੇ ਨਾ ਰਾਈਆ। ਘਰ ਸਵਾਮੀ ਠਾਕਰ ਤ੍ਰੈਗੁਣ ਅਤੀਤਾ ਮਿਲੇ ਠੀਕ, ਕੂੜੀ ਕਿਰਿਆ ਕਾਇਆ ਠੀਕਰ ਭੰਨ ਵਖਾਈਆ। ਸਾਚਾ ਕਲਮਾ ਧੁਰ ਦਾ ਨਾਮ ਇਕੋ ਦੇ ਹਦੀਸ, ਹਜ਼ਰਤ ਹੋ ਕੇ ਕਰੇ ਪੜ੍ਹਾਈਆ । ਲੇਖਾ ਜਾਣੇ ਰਾਓ ਰੰਕ ਊਚ ਨੀਚ ਹਸਤ ਕੀਟ, ਸ਼ਾਹ ਹਕੀਰ ਫ਼ਕੀਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅੰਤਰ ਆਤਮ ਸਭ ਦੀ ਖੋਜ ਖੁਜਾਈਆ । ਚਿੱਟਾ ਬਸਤਰ ਕਹੇ ਮੈਂ ਭਗਤਾਂ ਅੰਦਰ ਦੇਣਾ ਰੰਗ, ਨਾਮ ਖ਼ੁਮਾਰੀ ਇਕ ਚੜ੍ਹਾਈਆ। ਸ਼ਬਦ ਨਾਦ ਵਜੌਣਾ ਮਰਦੰਗ, ਧੁਨ ਆਤਮਕ ਰਾਗ ਸੁਣਾਈਆ। ਦੂਈ ਦਵੈਤੀ ਢੌਣੀ ਕੰਧ, ਭਾਂਡਾ ਭਰਮ ਭਉ ਭੰਨਾਈਆ। ਸਚ ਪ੍ਰੀਤੀ ਦੇਣਾ ਅਨੰਦ, ਨਿਜਾਨੰਦ ਵਿਚ ਰਸਾਈਆ। ਆਵਣ ਜਾਵਣ ਲੱਖ ਚੁਰਾਸੀ ਜਨਮ ਮਰਨ ਮੇਟਣਾ ਪੰਧ, ਰਾਏ ਧਰਮ ਨਾ ਦਏ ਸਜ਼ਾਈਆ। ਸਚ ਸਰੋਵਰ ਤੀਰਥ ਇਸ਼ਨਾਨ ਕਰੌਣਾ ਧੁਰ ਦੀ ਗੰਗ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨੇਤਰ ਨੈਣ ਅੱਖ ਨਾ ਕੋਇ ਖੁਲ੍ਹਾਈਆ। ਸਚ ਦਵਾਰ ਹਰਿ ਕਰਤਾਰ ਗੁਰਮੁਖਾਂ ਪੌਣੀ ਸਾਚੀ ਠੰਡ, ਅਗਨੀ ਤਤ ਰਹਿਣ ਕੋਇ ਨਾ ਪਾਈਆ। ਪੰਚ ਵਿਕਾਰ ਗੜ੍ਹ ਹੰਕਾਰ ਕਰੇ ਕੋਈ ਨਾ ਜੰਗ, ਆਸਾ ਤ੍ਰਿਸ਼ਨਾ ਮਾਇਆ ਮਮਤਾ ਹੋਏ ਨਾ ਕੋਇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਘਰ ਸਾਜਣ ਦੇਣਾ ਮਿਲਾਈਆ। ਚਿੱਟਾ ਬਸਤਰ ਕਹੇ ਮੈਂ ਅੰਤਰ ਵੇਖਿਆ ਮਾਰ ਕੇ ਧਿਆਨ, ਗੁਰਮੁਖਾਂ ਪੜਦਾ ਖੋਜ ਖੁਜਾਈਆ। ਸੀਤਾ ਸੁਰਤੀ ਮਿਲੌਣਾ ਰਾਮ, ਧੁਰ ਦਾ ਕਾਹਨ ਸਾਚੀ ਬੰਸਰੀ ਨਾਮ ਸੁਣਾਈਆ। ਸਾਚਾ ਹਜ਼ਰਤ ਦਏ ਪੈਗ਼ਾਮ, ਬਿਨ ਅਲਿਫ਼ ਯੇ ਕਰੇ ਪੜ੍ਹਾਈਆ। ਪਰਗਟ ਕਰੌਣਾ ਸਚਾ ਨਾਮ, ਸਤਿਨਾਮ ਸਤਿ ਸਤਿ ਜਣਾਈਆ । ਫ਼ਤਿਹ ਡੰਕਾ ਵਜੌਣਾ ਸੁਣੌਣਾ ਬਿਨਾ ਕਾਨ, ਅਨਹਦ ਨਾਦੀ ਆਪਣਾ ਭੇਵ ਖੁਲ੍ਹਾਈਆ। ਭਾਗ ਲਗੌਣਾ ਸਾਢੇ ਤਿੰਨ ਹੱਥ ਕਾਇਆ ਮਕਾਨ, ਮੁਕਾਮੇ ਹਕ ਦੇਣਾ ਦਰਸਾਈਆ। ਪਿਛੇ ਇਸੇ ਦਾ ਦੇਣਾ ਇਸੇ ਕਰ ਕੇ ਔਣਾ ਪਿਆ ਸਨਾਮ, ਅਵਰ ਕਾਮ ਨਾ ਕੋਇ ਜਣਾਈਆ। ਤ੍ਰਿਲੋਕ ਸਿੰਘ ਦਾ ਤੇਰਾ ਪਿਛਲਾ ਮਾਣ, ਧੁਰ ਫ਼ਰਮਾਨ ਤੁਸੀਂ ਦੋਵੇਂ ਜਾਣ ਨਾ ਸਕੇ ਅਨਜਾਣ, ਬਾਲੀ ਬਿੁਧ ਨਾ ਕੋਇ ਵਡਿਆਈਆ । ਕਰਨੀ ਦਾ ਕਰਤਾ ਕਰੇ ਕਰਾਏ ਸ੍ਰੀ ਭਗਵਾਨ, ਵੇਖਣਹਾਰਾ ਦੋ ਜਹਾਨ, ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਵੇਖ ਵਖਾਈਆ। ਸੁਣ ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਰਵਰਦਿਗਾਰ ਸਾਂਝੇ ਯਾਰ ਵਿਚ ਸੰਸਾਰ ਮੇਲ ਕਰਾਇਆ ਆਣ, ਸਾਚੇ ਦਰ ਕਰ ਪਰਵਾਨ,

ਚਿੱਟੇ ਬਸਤਰ ਦੇ ਨਿਸ਼ਾਨ, ਮੇਲ ਮਿਲਾਏ ਧੁਰ ਦੇ ਕਾਹਨ ਬੰਸਰੀ ਸੁਣਾ ਕੇ ਸੱਚਾ ਨਾਮ, ਸੋਈ ਸੁਰਤੀ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਦਾਨ, ਦਾਤਾ ਦਾਨੀ ਵਾਲੀ ਦੋ ਜਹਾਨੀ ਦੀਨ ਦੁਨੀ ਲੇਖਾ ਰਿਹਾ ਮੁਕਾਈਆ। ਤਨ ਕਪੜਾ ਕਹੇ ਮੈਨੂੰ ਕਹਿੰਦੇ ਕੁੜਤਾ, ਕ਼ਮੀਜ਼ ਕਹਿ ਕੇ ਜਗਤ ਬੁਲਾਈਆ। ਮੇਰੀ ਸਿਫ਼ਤ ਮੈਂ ਜੀਂਦਾ ਕਰਾਂ ਮੁਰਦਾ, ਮੁਰਦਿਆਂ ਮੁਰਸ਼ਦ ਦਿਆਂ ਮਿਲਾਈਆ। ਭੇਵ ਖੁਲਾਵਾਂ ਸਾਚੇ ਗੁਰ ਦਾ, ਜੋ ਸਤਿਗੁਰ ਸਾਹਿਬ ਸਵਾਮੀ ਨਜ਼ਰੀ ਆਈਆ। ਜਿਸ ਦਾ ਹੁਕਮ ਫ਼ਰਮਾਣ ਦੋ ਜਹਾਨ ਕਦੇ ਨਾ ਮੁੜਦਾ, ਗੁਰ ਅਵਤਾਰ ਪੀਰ ਪੈਗ਼ੰਬਰ ਸਕੇ ਨਾ ਕੋਇ ਉਲਟਾਈਆ। ਅੱਜ ਓਸੇ ਦਾ ਮੇਲਾ ਮਿਲਦਾ, ਮਿਲ ਮਿਲ ਖ਼ੁਸ਼ੀ ਮਨਾਈਆ। ਜੇ ਕੋਈ ਹਾਲ ਪੁਛੇ ਦਿਲਬਰ ਦਿਲਦਾਰ ਦਿਲ ਦਾ, ਦਿਲ ਦੀ ਦਲੀਲ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ । ਕੁੜਤਾ ਕਹੇ ਮੈਨੂੰ ਬੇਸ਼ਕ ਕਹਿੰਦੇ ਕ਼ਮੀਜ਼, ਤਨ ਖ਼ਾਕੀ ਦਿਆਂ ਵਡਿਆਈਆ। ਭਗਤਾਂ ਦੀ ਪੂਰੀ ਕਰਾਂ ਰੀਝ, ਸੋਹਣਾ ਰੰਗ ਚੜ੍ਹਾਈਆ। ਅੰਦਰ ਬਖ਼ਸ਼ਾਂ ਉਹ ਤਮੀਜ, ਜਿਸ ਦੇ ਨਾਲ ਮਿਲੇ ਸੱਚਾ ਸ਼ਹਿਨਸ਼ਾਹੀਆ। ਝਗੜਾ ਮੁਕ ਜਾਏ ਊਚ ਨੀਚ, ਰਾਓ ਰੰਕ ਰਹਿਣ ਨਾ ਪਾਈਆ। ਪੁਰਖ ਅਕਾਲ ਮਿਲਾਵਾਂ ਮੀਤ, ਮਿਤਰ ਪਿਆਰਾ ਧੁਰਦਰਗਾਹੀਆ। ਜਿਸ ਨੂੰ ਮਿਲਿਆਂ ਮਨ ਆਤਮਾ ਦੋਵੇਂ ਹੋਣ ਸੀਤ, ਅਗਨੀ ਤੱਤ ਨਾ ਲਗੇ ਰਾਈਆ। ਢੋਲਾ ਧੁਰ ਦਾ ਸੁਣਾਵਾਂ ਗੀਤ, ਸ਼ਬਦੀ ਸ਼ਬਦ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਮਰਥ ਸਿਰ ਆਪਣਾ ਹੱਥ ਟਿਕਾਈਆ।

ਸਤਿਗੁਰ ਪੂਰਾ ਤਰਸ ਸਦਾ ਸਦ ਕਰਦਾ, ਮਿਹਰਵਾਨ ਆਪਣੀ ਦਇਆ ਕਮਾਇੰਦਾ। ਜਨ ਭਗਤ ਬਣਾ ਕੇ ਮਾਲਕ ਆਪਣੇ ਘਰ ਦਾ, ਚਰਨ ਦਵਾਰਾ ਇਕ ਵਖਾਇੰਦਾ। ਜਿਸ ਮੰਜ਼ਲ ਪੌੜੀ ਕੋਈ ਨਹੀਂ ਚੜ੍ਹਦਾ, ਸਚ ਮਨਾਰੇ ਆਪ ਬਹਾਇੰਦਾ। ਜਿਸ ਦਵਾਰੇ ਦਰਸ ਨਹੀਂ ਕੋਈ ਕਰਦਾ, ਤਿਸ ਗ੍ਰਹਿ ਸਵੱਛ ਸਰੂਪੀ ਨਜ਼ਰੀ ਆਇੰਦਾ । ਜਿਸ ਦਾ ਲੋਕਮਾਤ ਸੱਜਣ ਸੈਣ ਸਾਕ ਨਹੀਂ ਕੋਈ ਬਣਦਾ, ਗੁਰਮੁਖ ਆਪਣੀ ਗੋਦ ਉਠਾਇੰਦਾ। ਤਨ ਮਾਟੀ ਖ਼ਾਕੀ ਲੇਖਾ ਜਾਣੇ ਤਨ ਦਾ, ਆਤਮ ਪਰਮਾਤਮ ਭੇਵ ਚੁਕਾਇੰਦਾ। ਕਰ ਪਰਕਾਸ਼ ਸਾਚੇ ਨੂਰੀ ਚੰਨ ਦਾ, ਜਗਤ ਅੰਧੇਰ ਗਵਾਇੰਦਾ। ਜੋ ਕਰਮ ਕੁਕਰਮ ਸਚ ਦਵਾਰੇ ਮੰਨਦਾ, ਤਿਸ ਦੇ ਮਨ ਦਾ ਮਣਕਾ ਆਪ ਭਵਾਇੰਦਾ। ਹਿਰਦੇ ਅੰਦਰ ਅਗੇ ਵਸਦਾ, ਵਾਸਤਾ ਆਪਣੇ ਨਾਲ ਜੁੜਾਇੰਦਾ। ਪਰਦਾ ਲਾਹ ਕੇ ਸਾਚੀ ਅੱਖ ਦਾ, ਨੇਤਰ ਨੈਣਾਂ ਵਿਚ ਰਖਾਇੰਦਾ। ਪੂਰਬ ਲਹਿਣਾ ਦੇਵੇ ਹਕ ਦਾ, ਹਕ਼ੀਕ਼ਤ ਵਿਚੋਂ ਖੋਜ ਖੁਜਾਇੰਦਾ। ਮੀਤ ਪਿਆਰੇ ਪਿਛੇ ਮੂਲ ਨਾ ਛਡਦਾ, ਫੜ ਬਾਹੋਂ ਅਗੇ ਲਾਇੰਦਾ। ਵਿਕਾਰ ਮਿਟਾ ਕੇ ਕਾਇਆ ਮਾਟੀ ਚੰਮ ਹੱਡ ਦਾ, ਰੰਗ ਆਪਣਾ ਆਪ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਸਤਿਗੁਰ ਪੂਰਾ ਜਨ ਭਗਤਾਂ ਉਤੇ ਕਰੇ ਪੂਰਾ ਤਰਸ, ਜੁਗ ਜੁਗ ਰਹਿਮਤ ਆਪ ਕਮਾਈਆ। ਚਿੰਤਾ ਸੋਗ ਗ਼ਮ ਮਿਟਾ ਕੇ ਹਰਖ਼, ਦੁਖ ਦਰਦ ਦਏ ਗਵਾਈਆ । ਅੰਮ੍ਰਿਤ ਮੇਘ ਆਪਣਾ ਬਰਖ਼, ਕੂੜੀ ਤ੍ਰਿਸ਼ਨਾ ਦਏ ਬੁਝਾਈਆ। ਬਿਨ ਕਸਵਟੀਉਂ ਸਦਾ ਸਦਾ ਸਦ ਲਏ ਪਰਖ, ਬੇਪਰਵਾਹ ਬੇਪਰਵਾਹੀ ਵਿਚ ਸਮਾਈਆ। ਲਹਿਣਾ

ਦੇਣਾ ਜਾਨਣਹਾਰਾ ਅਰਸ਼ ਫ਼ਰਸ਼, ਦੋ ਜਹਾਨਾਂ ਖੋਜ ਖੁਜਾਈਆ। ਸਰਨ ਆਇਆਂ ਸਦਾ ਕਰੇ ਤਰਸ, ਸਿਰ ਆਪਣਾ ਹੱਥ ਟਿਕਾਈਆ । ਓਸ ਦਾ ਮਾਨਸ ਜਨਮ ਬੇੜਾ ਨਾ ਹੋਵੇ ਗ਼ਰਕ਼, ਡੁਬਦੀ ਨਈਆ ਲਏ ਤਰਾਈਆ। ਗੁਰਮੁਖ ਪਿਛਲਾ ਲੇਖਾ ਕਰੇ ਤਰਕ, ਅਗੇ ਚਲੇ ਸਚ ਰਜ਼ਾਈਆ। ਦੋਹਾਂ ਦੀ ਸਾਂਝੀ ਹੋ ਜਾਏ ਗ਼ਰਜ਼, ਗੁਰ ਚੇਲਾ ਇਕੋ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਾਹਿਬ ਸਤਿਗੁਰ ਸਦਾ ਸਦਾ ਸਦ ਤਰਸ ਕਰਦਾ, ਕਰਨੀ ਸਭ ਦੀ ਵੇਖ ਵਖਾਈਆ। ਗੁਰਮੁਖ ਬਣਾ ਕੇ ਆਪਣਾ ਬਰਦਾ, ਬੰਦੀਖ਼ਾਨੇ ਵਿਚੋਂ ਬਾਹਰ ਕਢਾਈਆ। ਭੇਵ ਚੁਕਾ ਕੇ ਨਰਾਇਣ ਨਰ ਦਾ, ਨਰ ਹਰਿ ਆਪਣਾ ਪਰਦਾ ਦਏ ਉਠਾਈਆ। ਸਾਚਾ ਸੋਹਲਾ ਪਰਮਾਤਮ ਆਤਮ ਨਾਲ ਮਿਲ ਕੇ ਪੜ੍ਹਦਾ, ਸੋਹੰ ਸੋ ਸਚ ਪੜ੍ਹਾਈਆ। ਸੋ ਜੀਵਤ ਰੂਪ ਕਦੇ ਨਾ ਮਰਦਾ, ਮਰ ਜੀਵਤ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਰੰਗ ਰੰਗਾਈਆ। ਤਰਸ ਕਹੇ ਮੈਂ ਭਗਤਾਂ ਦੀ ਆਇਆ ਵੰਡ, ਵੰਡੀ ਧੁਰ ਦੀ ਦਿਤੀ ਪਾਈਆ। ਮੇਰਾ ਸਾਚਾ ਬਣਿਆ ਸੰਗ, ਪੁਰਖ ਅਕਾਲ ਦਿਤਾ ਸਮਝਾਈਆ। ਜਿਨ੍ਹਾਂ ਤੂੰ ਮੇਰਾ ਮੈਂ ਤੇਰਾ ਗਾਇਆ ਛੰਦ, ਸੰਸੇ ਸਰਬ ਮਿਟਾਈਆ। ਉਹਨਾਂ ਨੂੰ ਦੇਵਾਂ ਅਨੰਦ, ਅੰਮ੍ਰਿਤ ਰਸ ਚਖਾਈਆ। ਭਰਮਾਂ ਦੀ ਢਾਹ ਕੇ ਕੰਧ, ਭਾਂਡਾ ਕੂੜਾ ਦਿਆਂ ਭੰਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਦਏ ਘਲਾਈਆ। ਤਰਸ ਕਹੇ ਮੈਂ ਸਾਚੇ ਘਰ ਦਾ ਗੋਲਾ ਗ਼ੁਲਾਮ ਬਰਦਾ, ਨਫ਼ਰ ਨਜ਼ਰੀ ਆਈਆ। ਭਗਤ ਪ੍ਰੇਮ ਪਿਛੇ ਫਿਰਾਂ ਮਰਦਾ, ਆਪਣਾ ਆਪ ਮਿਟਾਈਆ । ਜਿਨ੍ਹਾਂ ਦੀ ਸਾਹਿਬ ਸੁਲਤਾਨ ਮੰਨੇ ਅਰਜ਼ਾ, ਆਰਜ਼ੂ ਉਹਨਾਂ ਦੀ ਵੇਖ ਵਖਾਈਆ। ਜਿਨ੍ਹਾਂ ਦਾ ਅੰਦਰੋਂ ਚੁਕਿਆ ਜਾਏ ਪੜਦਾ, ਬਾਹਰੋਂ ਕਰਾਂ ਸਫ਼ਾਈਆ। ਜਿਹੜਾ ਮੇਰੇ ਸਾਹਿਬ ਕੋਲੋਂ ਨਹੀਂ ਡਰਦਾ, ਉਸ ਨੂੰ ਦਿਆਂ ਸਜ਼ਾਈਆ। ਇਹ ਖੇਲ ਅਛਲ ਛਲ ਦਾ, ਵਲਛਲ ਸਮਝੇ ਨਾ ਕੋਇ ਲੋਕਾਈਆ। ਜੋ ਪੁਰਖ ਅਕਾਲ ਚਰਨ ਕਵਲ ਮਰਦਾ, ਧੂੜੀ ਟਿੱਕਾ ਖ਼ਾਕ ਰਮਾਈਆ। ਉਸ ਦਾ ਲਹਿਣਾ ਲੇਖੇ ਲਾਵਾਂ ਘੜੀ ਪਲ ਦਾ, ਪਲਕ ਵਿਚੋਂ ਪਲਕ ਵੰਡ ਵੰਡਾਈਆ । ਲੇਖਾ ਦੇਵਾਂ ਚੰਗਾ ਅਸਮੇਧ ਯਗ ਨਾਲੋਂ ਬਲ ਦਾ, ਬਾਵਨ ਮੇਲਾ ਸਹਿਜ ਸੁਭਾਈਆ। ਜੋ ਗੁਰ ਅਵਤਾਰ ਪੀਰ ਪੈਗ਼ੰਬਰ ਘਲਦਾ, ਤਰਸ ਕਰਕੇ ਹੋਏ ਸਹਾਈਆ। ਓਸੇ ਦਾ ਹੁਕਮ ਜੁਗ ਚੌਕੜੀ ਨਿਤ ਨਵਿਤ ਚਲਦਾ, ਨਾ ਕੋਈ ਮੇਟੇ ਮੇਟ ਮਿਟਾਈਆ। ਲੱਖ ਚੁਰਾਸੀ ਕਿਸੇ ਨੂੰ ਪਤਾ ਨਹੀਂ ਕਲ੍ਹ ਦਾ, ਕੀ ਕਰਤਾ ਖੇਲ ਦਏ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਅਬਿਨਾਸ਼ੀ ਕਰਤਾ ਕਹੇ ਮੈਂ ਜੁਗ ਜੁਗ ਤਰਸ ਕੀਤਾ, ਕੋਝਿਆਂ ਕਮਲਿਆਂ ਦਿਤੀ ਮਾਣ ਵਡਿਆਈਆ। ਜਨ ਭਗਤ ਬਣਾ ਕੇ ਆਪਣਾ ਮੀਤਾ, ਮਿਤਰ ਪਿਆਰਾ ਹੋ ਕੇ ਵੇਖ ਵਖਾਈਆ। ਅੰਤਰ ਬਾਹਰ ਕੀਤਾ ਠੰਡਾ ਸੀਤਾ, ਅਗਨੀ ਤੱਤ ਬੁਝਾਈਆ। ਜਗਤ ਨਾਲੋਂ ਵਖਰੀ ਦਸ ਕੇ ਰੀਤਾ, ਧੁਰ ਦਾ ਮਾਰਗ ਦਿਤਾ ਸਮਝਾਈਆ। ਰੋਗ ਵਖਾ ਕੇ ਤ੍ਰੈਗੁਣ ਅਤੀਤਾ, ਕੂੜੀ ਕਿਰਿਆ ਡੇਰਾ ਢਾਹੀਆ। ਸਾਚਾ ਕਲਮਾ ਦੱਸ ਹਦੀਸਾ, ਧੁਰ ਦਾ ਨਾਮ ਕਰੀ ਪੜ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਤਰਸ ਕਮਾਈਆ। ਜੁਗ ਜੁਗ ਤਰਸ ਕੀਤਾ ਭਗਵਾਨ, ਭਗਤਾਂ ਦਿਤੀ ਵਡਿਆਈਆ। ਚਰਨ ਪ੍ਰੀਤੀ ਧੂੜ ਇਸ਼ਨਾਨ, ਦੁਰਮਤ ਮੈਲ ਧਵਾਈਆ। ਨਾਮ ਅਮੋਲਕ ਸਚਾ ਦਾਨ, ਕਾਇਆ ਝੋਲੀ ਵਿਚ ਟਿਕਾਈਆ। ਆਤਮ ਪਰਮਾਤਮ ਸਚ

ਗਿਆਨ, ਸਿਖਿਆ ਸਚ ਸਮਝਾਈਆ। ਸਾਚਾ ਰਸਤਾ ਦੱਸ ਕੇ ਵਿਚ ਜਹਾਨ, ਅਗਲਾ ਪੰਧ ਕਟਾਈਆ। ਜੋ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਚਰਨੀ ਡਿਗੇ ਆਣ, ਸਚ ਚਰਨੋਦਕ ਜਾਮ ਪਿਆਈਆ। ਗੁਰਮੁਖ ਸਦਾ ਸਦਾ ਸਦਾ ਸਦ ਬਾਲ ਅੰਞਾਣ, ਅਭੁਲ ਇਕੋ ਦਾਤਾ ਬੇਪਰਵਾਹੀਆ । ਕਰ ਕਿਰਪਾ ਮਿਹਰ ਨਾਲ ਜਿਨ੍ਹਾਂ ਆਪਣੇ ਦਰ ਕਰੇ ਪਰਵਾਨ, ਤਰਸ ਰਹਿਮਤ ਰਹਿਮ ਆਪਣਾ ਆਪ ਕਮਾਈਆ । ਸੋ ਗੁਰਮੁਖ ਗੁਰਸਿਖ ਚਤੁਰ ਸੁਘੜ ਸੁਜਾਨ, ਮੂਰਖ ਮੂੜ੍ਹ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿਰ ਆਪਣਾ ਹੱਥ ਰਖਾਈਆ।

੧੭ ਜੇਠ ਸ਼ਹਿਨਸ਼ਾਹੀ ਸੰਮਤ ੧ ਫ਼ਿਰੋਜ਼ਸ਼ਾਹ, ਸੜਕ ਉਤੇ, ਜ਼ਿਲਾ ਫ਼ਿਰੋਜ਼ਪੁਰ

ਹਾਰ ਕਹਿਣ ਅਸੀਂ ਦੱਸਣ ਆਏ ਗੁਰਮੁਖਾਂ ਦਾ ਹਿਰਦਾ, ਹੱਦ ਪਿਆਰ ਵਾਲੀ ਪਾਰ ਕਰਾਈਆ। ਦਿਲਦਾਰ ਵੇਖਣ ਆਏ ਪ੍ਰਭ ਠਾਕਰ ਦਿਲ ਦਾ, ਜੋ ਦਿਲਗੀਰੀ ਜਗਤ ਰਿਹਾ ਗਵਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਭਗਤਾਂ ਭਗਵੰਤ ਹੋ ਕੇ ਮਿਲਦਾ, ਮੇਲ ਮਿਲਾਵਾ ਆਤਮ ਪਰਮਾਤਮ ਡਿਠੇ ਸਹਿਜ ਸੁਖਦਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਭਗਤਾਂ ਦੇ ਅੰਦਰ ਆ ਗਿਆ ਫਿਰਦਾ ਫਿਰਦਾ, ਦੂਰ ਨੇੜਾ ਪੰਧ ਮੁਕਾਈਆ। ਲਹਿਣਾ ਦੇਣਾ ਪੂਰਬ ਚੁਕਾਏ ਜਨਮ ਜਨਮ ਦਾ ਚਿਰ ਦਾ, ਚੇਤਨ ਹੋ ਕੇ ਵੇਖ ਵਖਾਈਆ। ਅੰਮ੍ਰਿਤ ਮੇਘ ਬਰਸੇ ਆਪਣੀ ਮਿਹਰ ਦਾ, ਮਹਿਬੂਬ ਹੋ ਕੇ ਮੁਹੱਬਤ ਵਿਚ ਸਮਾਈਆ। ਬੇਸ਼ਕ ਗੁਰਮੁਖ ਤਕਦਾ ਰਿਹਾ ਸਵੇਰ ਦਾ, ਨੇਤਰ ਲੋਚਨ ਨੈਣ ਅੱਖ ਉਠਾਈਆ । ਸਮੇਂ ਨਾਲ ਪਰਸਿਧ ਹੋਣਾ ਸਤਿਗੁਰ ਅਗੰਮੀ ਸ਼ੇਰ ਦਾ, ਸ਼ਾਹ ਪਾਤਸ਼ਾਹ ਆਪਣਾ ਰੂਪ ਵਟਾਈਆ। ਬਿਨਾ ਭਗਤੀ ਜੁਗਤੀ ਤੋਂ ਜਨਮ ਮਰਨ ਦਾ ਲੇਖਾ ਨਬੇੜ ਦਾ, ਆਸਾ ਵਿਚ ਭਰਵਾਸਾ ਦਏ ਬੰਧਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ । ਹਾਰ ਕਹਿਣ ਅਸੀਂ ਵੇਖਣ ਆਏ ਹਰਿ, ਜੋ ਹਰ ਘਟ ਰਿਹਾ ਸਮਾਈਆ। ਸੰਤ ਸੁਹੇਲੇ ਰਿਹਾ ਵਰ, ਗੁਰਮੁਖਾਂ ਗੋਦ ਬਹਾਈਆ। ਭਗਤਾਂ ਦਾ ਖੋਲ੍ਹ ਕੇ ਦਰ, ਘਰ ਸਾਜਣ ਜੋੜ ਜੁੜਾਈਆ। ਪ੍ਰੇਮ ਪਿਆਰ ਮੁਹੱਬਤ ਦੇ ਬੰਨ੍ਹ ਕੇ ਲੜ, ਪਲੂ ਆਪਣੇ ਨਾਲ ਰਖਾਈਆ। ਕਾਇਆ ਮੰਦਰ ਅੰਦਰ ਜਾਏ ਵੜ, ਨਿਰਗੁਣ ਹੋ ਕੇ ਆਸਣ ਲਾਈਆ। ਸਚ ਵਖਾਵੇ ਧੁਰ ਦਾ ਘਰ, ਗ੍ਰਹਿ ਮੰਦਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਹਾਰ ਕਹਿਣ ਅਸੀਂ ਹੱਥਾਂ ਵਿਚ ਰਹੇ ਫਿਰਦੇ, ਸਾਰਾ ਦਿਨ ਆਪਣੀ ਖ਼ੁਸ਼ੀ ਮਨਾਈਆ। ਜਿਹੜੇ ਗੁਰਮੁਖ ਰਾਹ ਤਕਦੇ ਰਹੇ ਚਿਰ ਦੇ, ਚੇਤਨ ਹੋ ਕੇ ਅੱਖ ਖੁਲ੍ਹਾਈਆ। ਓਹਨਾਂ ਮਾਣ ਮਿਲਣੇ ਘਰ ਥਿਰ ਦੇ, ਸਚਖੰਡ ਵਜਣੀ ਸਚ ਵਧਾਈਆ । ਮੇਲੇ ਹੋਣੇ ਪ੍ਰੀਤਮ ਪਿਆਰੇ ਪਿਰ ਦੇ, ਜੋ ਪਤਿਪਰਮੇਸ਼ਵਰ ਬੇਪਰਵਾਹ ਅਖਵਾਈਆ । ਆਸਾ ਵਿਚ ਤੁਹਾਡੇ ਜਨਮਾਂ ਜਨਮਾਂ ਦੇ ਲੇਖੇ ਨਿਬੜਦੇ, ਕਰਮਾਂ ਕਰਮਾਂ ਦੇ ਡੇਰੇ ਢਾਹੀਆ। ਪੈਂਡੇ ਮੁਕਾ ਕੇ ਚੋਟੀ ਸਿਖ਼ਰ ਦੇ, ਮੰਜ਼ਲ ਧੁਰ ਦੀ ਦਏ ਵਖਾਈਆ। ਇਹ ਵੇਲੇ ਨੌ ਸੌ ਚੁਰਾਨਵੇ ਜੁਗ ਪਿਛੋਂ ਅਖ਼ੀਰ ਦੇ, ਆਖ਼ਰ ਆਪਣੇ ਰੰਗ ਸਮਾਈਆ। ਖ਼ੂਨ ਬਦਲ ਦੇਵੇ ਭਗਤਾਂ ਵਾਲੀ ਤਾਅਸੀਰ ਦੇ, ਜ਼ਮੀਰ ਅੰਦਰੋਂ ਦਏ ਬਦਲਾਈਆ। ਲਹਿਣੇ ਮੁਕਾ

ਦੇਵੇ ਜਗਤ ਵਾਲੀ ਤਕ਼ਦੀਰ ਦੇ, ਤਦਬੀਰ ਆਪਣੀ ਇਕ ਦ੍ਰਿੜਾਈਆ। ਝਗੜੇ ਮੁਕਾ ਦੇਣੇ ਸ਼ਰਅ ਜ਼ੰਜੀਰ ਦੇ, ਬੰਧਨ ਦੂਈ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਚੁਕਾਈਆ। ਹਾਰ ਕਹਿਣ ਗੁਰਮੁਖੋ ਜੇ ਸਾਰਾ ਦਿਨ ਤਕਦੇ ਤਕਦੇ ਗਏ ਥਕ, ਪੰਜ ਤੱਤ ਕਾਇਆ ਦਏ ਦੁਹਾਈਆ। ਇਕ ਇਕ ਦਾ ਤੁਹਾਡਾ ਲਹਿਣਾ ਦੇਣਾ ਝੋਲੀ ਪਾਵੇ ਹਕ, ਹਕ਼ੀਕ਼ਤ ਸਭ ਦੀ ਵੇਖ ਵਖਾਈਆ। ਜੁਗ ਚੌਕੜੀ ਸਨਮੁਖ ਹੋ ਕੇ ਇਹੋ ਜਿਹਾ ਦਰਸ ਨਹੀਂ ਪਾਇਆ ਨਾਲ ਕਿਸੇ ਅੱਖ, ਸਨਮੁਖ ਹੋ ਖ਼ੁਸ਼ੀ ਮਨਾਈਆ। ਨਿਰਗੁਣ ਰੂਪ ਪ੍ਰਤੱਖ, ਧੁਰ ਦਾ ਦਾਤਾ ਬੇਪਰਵਾਹੀਆ। ਗਹਿਰ ਗੰਭੀਰ ਬੇਨਜ਼ੀਰ ਪ੍ਰੇਮ ਪਿਆਰ ਅੰਦਰ ਆਇਆ ਨਠ, ਬਣ ਪਾਂਧੀ ਪੰਧ ਮੁਕਾਈਆ। ਹਾਰ ਕਹਿਣ ਜਿਸ ਤਰਾ ਸਾਡਾ ਕਲੀ ਕਲੀ ਦਾ ਹੋਇਆ ਇਕੱਠ, ਗੁਰਮੁਖ ਇਕੋ ਰੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਰ ਆਤਮ ਵੇਖ ਵਖਾਈਆ। ਹਾਰ ਕਹਿਣ ਜੇ ਤਕਦਿਆਂ ਹੋ ਗਿਆ ਬਹੁਤਾ ਵਕ਼ਤ, ਦਿਵਸ ਘੜੀਆਂ ਪਲਾਂ ਵਿਚ ਲੰਘਾਈਆ। ਇਸੇ ਉਡੀਕ ਵਿਚ ਤੁਹਾਡਾ ਲੇਖਾ ਮੁਕਾ ਦਏ ਵਿਚੋਂ ਜਗਤ, ਜੀਵਨ ਆਪਣੀ ਝੋਲੀ ਪਾਈਆ। ਸਚ ਪ੍ਰੇਮ ਦੀ ਦੇ ਕੇ ਸ਼ਕਤ, ਸ਼ਖ਼ਸੀਅਤ ਸਾਚੀ ਦਏ ਸਮਝਾਈਆ। ਆਤਮ ਪਰਮਾਤਮ ਮਿਲਣ ਵਿਚ ਰਹਿਣ ਨਾ ਦੇਵੇ ਕੋਈ ਫ਼ਰਕ, ਪੜਦਾ ਵਿਚੋਂ ਦਏ ਉਠਾਈਆ। ਜਿਸ ਨੂੰ ਸਾਰੇ ਲਭਦੇ ਤਕਦੇ ਵੇਖਦੇ ਕਿਥੇ ਰਹਿੰਦਾ ਉਹ ਪਿਆ ਰਿਸ, ਅਰਸ਼ਾਂ ਦਾ ਮਾਲਕ ਉਤੇ ਫ਼ਰਸ਼ ਫ਼ਰਜ਼ ਆਪਣਾ ਪੂਰ ਕਰਾਈਆ। ਤੁਹਾਡੇ ਥਕੇਵੇਂ ਦੇ ਵੰਡੇ ਦਰਦ, ਥਕਾਵਟ ਆਪਣੇ ਨਾਲ ਮਿਲਾਈਆ। ਜੇ ਤੁਹਾਡਾ ਹੋ ਗਿਆ ਬਹੁਤਾ ਹਰਜ, ਹਰਜਾਨਾ ਧੁਰ ਦਾ ਨਾਮ ਵਟਾਂਦਰੇ ਵਿਚ ਰਖਾਈਆ। ਤੁਹਾਡੇ ਨਾਲੋਂ ਮੈਨੂੰ ਬਹੁਤੀ ਗ਼ਰਜ਼, ਜਿਸ ਦੀ ਖ਼ਾਤਰ ਭੱਜਾਂ ਵਾਹੋ ਦਾਹੀਆ। ਦੇਰ ਦੀ ਖ਼ਾਤਰ ਤੁਹਾਡੇ ਅਗੇ ਕਰ ਕੇ ਅਰਜ਼, ਤੁਹਾਡਾ ਗ਼ੁੱਸਾ ਦਿਆਂ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਥਾਉਂ ਥਾਈਂਆ। ਹਾਰ ਕਹਿਣ ਸਾਨੂੰ ਕੋਈ ਨਾ ਰਿਹਾ ਦੁਖ, ਸਾਚੇ ਦਰ ਮਿਲੀ ਵਡਿਆਈਆ। ਜਨ ਭਗਤੋ ਸਾਨੂੰ ਲਵੋ ਪੁਛ, ਸਚ ਕਹਾਣੀ ਦਈਏ ਸਮਝਾਈਆ। ਸ੍ਰੀ ਭਗਵਾਨ ਤੁਹਾਡੇ ਉਤੇ ਖ਼ੁਸ਼, ਮਿਹਰਵਾਨ ਬੇਪਰਵਾਹੀਆ। ਤੁਹਾਡੇ ਅੰਦਰ ਬੈਠਾ ਲੁਕ, ਬਾਹਰ ਆਪਣਾ ਰੰਗ ਰੰਗਾਈਆ। ਦਰਦ ਵੰਡਾਏ ਜੀਵਣ ਦੁਖ, ਪਿਤਾ ਪੁਤ ਪੂਤ ਸਪੂਤ ਆਪਣੀ ਗੋਦ ਉਠਾਈਆ। ਜੇ ਰਾਹ ਤਕਦਿਆਂ ਦਾ ਪਿਆਸ ਨਾਲ ਤੁਹਾਡਾ ਸੁਕ ਗਿਆ ਮੁਖ, ਅੰਮ੍ਰਿਤ ਮੇਘ ਬੂੰਦ ਸੁਆਂਤੀ ਦਏ ਚੁਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਲੇਖੇ ਵਿਚ ਪਾਈਆ। ਜਨ ਭਗਤੋ ਜੋ ਕ਼ਦਮ ਕ਼ਦਮ ਆਏ ਪਾ ਰਾਹ, ਰਹਿਬਰ ਹਕ ਤਕਾਈਆ। ਤੁਹਾਡਾ ਜਨਮ ਜਨਮ ਦਾ ਲੇਖਾ ਦਏ ਮੁਕਾ, ਮੁਕੰਮਲ ਆਪਣੇ ਵਿਚ ਮੁਕਾਈਆ। ਜਲਵਾ ਦੇ ਕੇ ਨੂਰੀ ਖ਼ੁਦਾ, ਖ਼ੁਦਗ਼ਰਜ਼ੀ ਦਏ ਗੁਆਈਆ। ਸਦਾ ਚਲੇ ਭਗਤ ਭਗਵਾਨ ਇਕ ਰਜ਼ਾ, ਦੂਜੀ ਵੰਡ ਨਾ ਕੋਇ ਵਖਾਈਆ। ਤੁਹਾਡੇ ਪਿਛੇ ਆਇਆ ਵੇਸ ਵਟਾ, ਅਵਲੜਾ ਭੇਸ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤੁਹਾਡੀ ਗ਼ਮੀ ਖ਼ੁਸ਼ੀ ਵਿਚ ਦਏ ਬਦਲਾ, ਖ਼ੁਸ਼ਹਾਲੀ ਆਪਣੇ ਨਾਲ ਰਖਾਈਆ।