੧੭ ਜੇਠ ਸ਼ਹਿਨਸ਼ਾਹੀ ਸੰਮਤ ੧ ਸੰਪੂਰਨ ਸਿੰਘ ਦੇ ਗ੍ਰਹਿ ਫ਼ਿਰੋਜ਼ਸ਼ਾਹ, ਜ਼ਿਲਾ ਫ਼ਿਰੋਜ਼ਪੁਰ (ਮਾਲਵਾ ਸੰਗਤ)
ਸੋ ਪੁਰਖ ਨਿਰੰਜਣ ਆਦਿ ਜੁਗਾਦਿ, ਜੁਗ ਚੌਕੜੀ ਆਪਣਾ ਖੇਲ ਖਿਲਾਇੰਦਾ। ਵੇਖਣਹਾਰ ਬ੍ਰਹਮ ਬ੍ਰਹਿਮਾਦ, ਪਾਰਬ੍ਰਹਮ ਪਤਿਪਰਮੇਸ਼ਵਰ ਦੋ ਜਹਾਨਾਂ ਖੋਜ ਖੁਜਾਇੰਦਾ। ਜੁਗ ਚੌਕੜੀ ਨਿਰਗੁਣ ਸਰਗੁਣ ਪੂਰਬ ਲਹਿਣਾ ਰਖੇ ਯਾਦ, ਭੇਵ ਅਭੇਦਾ ਅਛਲ ਅਛੇਦਾ ਪਰਦਾ ਉਹਲਾ ਆਪ ਉਠਾਇੰਦਾ। ਭਗਤ ਸੁਹੇਲਾ ਇਕ ਅਕੇਲਾ ਵਸਤ ਅਮੋਲਕ ਦੇਵਣਹਾਰਾ ਦਾਦ, ਨਾਮ ਨਿਧਾਨਾ ਸ੍ਰੀ ਭਗਵਾਨਾ ਨੌਜਵਾਨਾ ਮਰਦ ਮਰਦਾਨਾ ਝੋਲੀ ਪਾਇੰਦਾ। ਲੇਖਾ ਜਾਣੇ ਬ੍ਰਹਮ ਬ੍ਰਹਿਮਾਦ, ਖੇਲ ਤਮਾਸ਼ ਖ਼ਾਲਕ ਖ਼ਲਕ ਖ਼ਲਕ ਅਰਸ਼ ਪਰਦਾ ਓਹਲਾ ਆਪ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਆਪਣੀ ਕਾਰ ਕਮਾਇੰਦਾ। ਸੋ ਪੁਰਖ ਨਿਰੰਜਣ ਖੇਲ ਅਪਾਰਾ, ਹਰਿ ਕਰਤਾ ਵਡ ਵਡਿਆਈਆ। ਸਚਖੰਡ ਨਿਵਾਸੀ ਖੇਲੇ ਖੇਲ ਅਪਾਰਾ, ਦੂਜਾ ਸੰਗ ਨਾ ਕੋਇ ਰਖਾਈਆ। ਨਿਰਗੁਣ ਸਰਗੁਣ ਲਏ ਉਤਾਰਾ, ਜੋਤੀ ਜਾਤਾ ਪੁਰਖ ਬਿਧਾਤਾ ਆਪਣਾ ਵੇਸ ਵਟਾਈਆ। ਭੇਵ ਅਭੇਦਾ ਅਛਲ ਅਛੇਦਾ ਆਤਮ ਪਰਮਾਤਮ ਖੇਲਣਹਾਰਾ, ਪਾਰਬ੍ਰਹਮ ਬ੍ਰਹਮ ਪਰਦਾ ਦਏ ਉਠਾਈਆ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲੇਖਾ ਜਾਣੇ ਸਰਬ ਸੰਸਾਰਾ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿ ਦਾਤਾ ਬੇਪਰਵਾਹੀਆ। ਸੋ ਪੁਰਖ ਨਿਰੰਜਣ ਸਾਹਿਬ ਸਵਾਮੀ, ਹਰਿ ਦਾਤਾ ਬੇਪਰਵਾਹੀਆ । ਆਦਿ ਜੁਗਾਦੀ ਅੰਤਰਜਾਮੀ, ਘਟ ਭੀਤਰ ਵੇਖ ਵਖਾਈਆ। ਨਿਰਗੁਣ ਨਿਰਵੈਰ ਨਿਰਾਕਾਰ ਸਦਾ ਨਿਹਕਾਮੀ, ਨਿਹਚਲ ਸਚ ਸਿੰਘਾਸਣ ਪੁਰਖ ਅਬਿਨਾਸ਼ਨ ਬੈਠਾ ਸੋਭਾ ਪਾਈਆ। ਬੋਧ ਅਗਾਧ ਸ਼ਬਦ ਅਨਾਦ ਨਿਰਅੱਖਰ ਬੋਲਣਹਾਰਾ ਬਾਣੀ, ਚਾਰੇ ਖਾਣੀ ਧੁਰ ਫ਼ਰਮਾਨਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਕਰਨੀ ਸਚ ਕਮਾਈਆ। ਸੋ ਪੁਰਖ ਨਿਰੰਜਣ ਵਜਾਵਣ ਆਇਆ ਸ਼ਬਦੀ ਨਾਦ, ਦੋ ਜਹਾਨ ਅਗੰਮ ਅਥਾਹ ਆਪਣੀ ਧਾਰ ਸੁਣਾਈਆ। ਸੰਤ ਸੁਹੇਲੇ ਗੁਰਮੁਖ ਗੁਰ ਗੁਰ ਸੱਜਣ ਲਾਦ, ਮੇਲ ਮਿਲਾਏ ਸਹਿਜ ਸੁਭਾਈਆ। ਪੂਰਬ ਲਹਿਣਾ ਦੇਣਾ ਲੇਖਾ ਯਾਦ, ਪਰਦਾ ਓਹਲਾ ਆਪ ਚੁਕਾਈਆ। ਵੇਖਣਹਾਰਾ ਘਰ ਹਰਨਾਕਸ਼ ਦੈਂਤ ਭਗਤ ਪ੍ਰਹਿਲਾਦ, ਬੇਨਜ਼ੀਰ ਆਪਣੀ ਖੇਲ ਵਖਾਈਆ। ਤੇਜਭਾਨ ਜਿਸ ਦਾ ਸੀ ਉਸਤਾਦ, ਪੰਡਤ ਪਾਂਧਾ ਰੂਪ ਵਟਾਈਆ। ਸਾਚੀ ਸਿਖਿਆ ਦੇਵੇ ਬੁਧੀ ਕਰੇ ਅਗਾਧ, ਬੋਧ ਦਏ ਜਣਾਈਆ। ਜਲੇ ਥਲੇ ਹਰਨਾਕਸ਼ਾ ਰਾਧ, ਰਾਮ ਰਾਮ ਨਾ ਕੋਇ ਵਡਿਆਈਆ। ਦੀਨ ਦੁਨੀ ਦਾ ਬਦਲ ਰਿਹਾ ਸਮਾਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਵਾਮੀ ਬੇਪਰਵਾਹੀਆ। ਪ੍ਰਹਿਲਾਦ ਕਿਹਾ ਮੇਰੀ ਨਿਮਸਕਾਰ, ਨਮੋ ਨਮੋ ਕਰ ਸੁਣਾਈਆ । ਧੁਰ ਦਾ ਹੁਕਮ ਦੇਵੇ ਨਿਰੰਕਾਰ, ਅੰਤਰ ਆਤਮ ਕਰੇ ਸਚ ਪੜ੍ਹਾਈਆ। ਬਿਨ ਅੱਖਰਾਂ ਵਿਦਿਆ ਰਿਹਾ ਵਖਾਲ, ਨਿਰਅੱਖਰ ਭੇਵ ਰਿਹਾ ਖੁਲ੍ਹਾਈਆ। ਦੱਸੇ ਬੋਲ ਬਿਨ ਰਸਨਾ ਜ਼ਬਾਨ, ਬੱਤੀ ਦੰਦ ਨਾ ਕੋਇ ਹਿਲਾਈਆ। ਸ਼ਬਦ ਅਗੰਮੀ ਦਏ ਫ਼ਰਮਾਨ, ਧੁਰ ਸੰਦੇਸ਼ਾ ਇਕ ਸਮਝਾਈਆ। ਮਿਹਰਵਾਨ ਮੁਹੱਬਤ ਵਿਚ ਮਹਿਬੂਬ ਕਿਰਪਾ ਕਰੇ ਆਣ, ਦੀਨ ਦਿਆਲ ਦਇਆ ਕਮਾਈਆ। ਸਤਿ ਪ੍ਰੀਤੀ ਚਰਨ ਬਖ਼ਸ਼ੇ ਧਿਆਨ, ਨਜ਼ਰ ਨੈਣ ਨਾ ਕੋਇ ਫਿਰਾਈਆ। ਇਕੋ ਪੱਟੀ ਦੱਸੀ ਵਿਚ ਜਹਾਨ, ਜਿਸ ਦੀ ਅਬਾਰਤ ਸਕੇ ਨਾ ਕੋਇ ਬਦਲਾਈਆ। ਕ਼ਾਇਦਾ
ਕ਼ਾਨੂੰਨ ਦੱਸਿਆ ਇਕ ਨਿਸ਼ਾਨ, ਨਿਸ਼ਾਨਾ ਧੁਰ ਦਾ ਦਿਤਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਬ੍ਰਾਹਮਣ ਕਿਹਾ ਤੂੰ ਆ ਜਾ ਪਾਠਸ਼ਾਲਾ, ਵਿਦਿਆਲਾ ਆਪਣਾ ਦਿਆਂ ਜਣਾਈਆ। ਇਸ ਵਕ਼ਤ ਵਿਚ ਪੜ੍ਹਨਾ ਸਭ ਤੋਂ ਸੁਖਾਲਾ, ਸਿਖਿਆ ਇਕੋ ਇਕ ਸਮਝਾਈਆ। ਕਿਹੜੇ ਰਾਮ ਦੀ ਫੇਰਦਾ ਮਾਲਾ, ਮਨਸਾ ਮਨ ਨਾਲ ਭੁਆਈਆ। ਕੂੜੀ ਕਿਰਿਆ ਛਡ ਜੰਜਾਲਾ, ਬੁੱਧੀ ਆਪਣੀ ਲੈ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਈਆ। ਪ੍ਰਿਹਲਾਦ ਕਿਹਾ ਮੈਂ ਕਰਾਂ ਡੰਡੌਤ, ਨਮੋ ਨਮੋ ਸੀਸ ਝੁਕਾਈਆ। ਮੈਨੂੰ ਪੜ੍ਹਨ ਦਾ ਬੜਾ ਸ਼ੌਕ, ਅੰਦਰੇ ਅੰਦਰ ਵੇਖ ਵਖਾਈਆ। ਇਕੋ ਮੰਜ਼ਲ ਦਿਸਦੀ ਔਖ, ਜਿਹੜੀ ਘਾਟੀ ਸਕੇ ਨਾ ਕੋਇ ਚੜ੍ਹਾਈਆ। ਜੇ ਮੇਰੇ ਸਾਹਿਬ ਕੋਲ ਜਾਵੇਂ ਪਹੁੰਚ, ਪਹਿਲੋਂ ਉਹਨੂੰ ਆਖ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਪ੍ਰਹਿਲਾਦ ਕਿਹਾ ਪਹਿਲਾਂ ਦੱਸ ਮੇਰਾ ਭਗਵਾਨ, ਜੋ ਦਇਆ ਮੇਰੇ ਉਤੇ ਰਿਹਾ ਕਮਾਈਆ। ਜਿਸ ਦਾ ਆਦਿ ਜੁਗਾਦਿ ਸਚਾ ਵਿਧਾਨ, ਸ਼ਰਅ ਸਕੇ ਨਾ ਕੋਇ ਬਦਲਾਈਆ। ਜਿਸ ਦੀ ਸਿਫ਼ਤ ਕਰਨ ਦੋ ਜਹਾਨ, ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਢੋਲੇ ਗਾਈਆ। ਜਿਸ ਨੂੰ ਸਮਝ ਨਾ ਸਕੇ ਕੋਇ ਜ਼ਬਾਨ, ਚੌਦਾਂ ਵਿਦਿਆ ਪੜਦਾ ਨਾ ਸਕੇ ਕੋਇ ਖੁਲ੍ਹਾਈਆ। ਜਿਸ ਦਾ ਮਜ਼ਮੂਨ ਸਭ ਤੋਂ ਵਖਰਾ ਵਿਚ ਜਹਾਨ, ਹੈਰਾਨ ਕਰੇ ਲੋਕਾਈਆ। ਜਿਸ ਦਾ ਕਾਤਬ ਲਿਖ ਕੇ ਕਰੇ ਨਾ ਕੋਇ ਬਿਆਨ, ਤਹਿਰੀਰ ਤਕ਼ਰੀਰ ਰੂਪ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਰਿਹਾ ਵਖਾਈਆ । ਬ੍ਰਾਹਮਣ ਕਿਹਾ ਸੁਣ ਨੱਢੇ ਬਾਲ, ਬਚਪਨ ਵਿਚ ਤੈਨੂੰ ਦਿਆਂ ਜਣਾਈਆ। ਪੜ੍ਹਨਾ ਲਿਖਣਾ ਬੁਧੀਵਾਨ ਬਣਨਾ ਕਮਾਲ, ਨੌਜਵਾਨ ਆਪਣਾ ਰੰਗ ਰੰਗਾਈਆ । ਤੇਰਾ ਪਿਤਾ ਹੋਵੇ ਮਿਹਰਵਾਨ, ਨਜ਼ਰ ਮਿਹਰ ਇਕ ਉਠਾਈਆ। ਸਾਨੂੰ ਦੇਵੇ ਸਾਚੇ ਨਾਮ, ਝਗੜੇ ਮੁਕ ਜਾਣ ਜਗਤ ਜਹਾਨ, ਭੁਖ ਨੰਗ ਰਹੇ ਨਾ ਰਾਈਆ। ਪ੍ਰਹਿਲਾਦ ਕਹੇ ਜੇ ਲੈਣਾ ਸਚ ਨਿਸ਼ਾਨ, ਇਕੋ ਮੰਨ ਸ੍ਰੀ ਭਗਵਾਨ, ਜੋ ਆਸਾ ਮਨਸਾ ਪੂਰੀ ਦਏ ਕਰਾਈਆ। ਤੇਰੀ ਪੱਟੀ ਦੀ ਪੱਟੀ ਕਰੇ ਪਰਵਾਨ, ਬਿਨ ਅੱਖਰਾਂ ਅੱਖਰ ਵੇਖ ਵਖਾਈਆ। ਤੇਰੇ ਉਪਦੇਸ਼ ਦਾ ਬਾਲਾਂ ਵਾਲਾ ਸੰਦੇਸ਼ਾ ਕਰੇ ਪਰਵਾਨ, ਧਿਆਨ ਆਪਣੇ ਨਾਲ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਚੁਕਾਈਆ । ਪੰਡਤ ਕਿਹਾ ਲੈ ਬਾਲ ਉਪਦੇਸ਼, ਸਿਖਿਆ ਸਚ ਦ੍ਰਿੜਾਈਆ। ਸਾਚੇ ਗ੍ਰਹਿ ਦਾ ਵੇਖ ਸਾਚਾ ਭੇਤ, ਭੇਵ ਦਿਆਂ ਖੁਲ੍ਹਾਈਆ। ਪਿਤਾ ਪੂਤ ਕਰ ਸਾਚਾ ਹੇਤ, ਸ਼ਾਹੀ ਦਰ ਮਿਲੇ ਵਡਿਆਈਆ। ਬੁੱਧੀਵਾਨ ਬਣ ਨੇਕ, ਸਿਖਿਆ ਸੋਹਣੀ ਝੋਲੀ ਪਾਈਆ। ਪ੍ਰਹਿਲਾਦ ਕਿਹਾ ਮੈਂ ਹੁਕਮ ਮੰਨਣਾ ਏਕ, ਦੂਸਰ ਸੀਸ ਨਾ ਕੋਇ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੇਵਣਹਾਰ ਵਡਿਆਈਆ। ਪੰਡਤ ਕਿਹਾ ਦੱਸ ਕਿਹੜਾ ਤੇਰਾ ਭਗਵੰਤ, ਜਿਸ ਦਾ ਧਿਆਨ ਰਿਹਾ ਲਗਾਈਆ। ਕਵਣ ਓਸ ਦਾ ਅਗੰਮੀ ਮੰਤ, ਜੋ ਬਿਨ ਅੱਖਰਾਂ ਕਰੇ ਪੜ੍ਹਾਈਆ। ਪ੍ਰਹਿਲਾਦ, ਕਿਹਾ ਉਹ ਬੋਧ ਅਗਾਧਾ ਪੰਡਤ, ਜਿਸ ਬ੍ਰਹਮ ਵੇਤੇ ਦਿਤੇ ਸਮਝਾਈਆ। ਗੜ੍ਹ ਸਭ ਦੇ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਦਏ ਜਣਾਈਆ। ਜਿਸ ਦਾ ਲਹਿਣਾ ਆਦਿ ਜੁਗਾਦਿ ਜੁਗ ਚੌਕੜੀ ਅੰਤ, ਨਾ ਕੋਇ ਮੇਟੇ ਮੇਟ ਮਿਟਾਈਆ। ਜਿਸ ਨੂੰ ਖੋਜਦੇ ਗੁਰ ਅਵਤਾਰ ਪੈਗ਼ੰਬਰ ਸੰਤ, ਭਗਤ ਉਸ
ਦਾ ਧਿਆਨ ਲਗਾਈਆ। ਮੇਰੀ ਉਸੇ ਅਗੇ ਮਿੰਨਤ ਜੋ ਸਭ ਦਾ ਪਿਤਾ ਮਾਈਆ। ਜਿਸ ਦੇ ਬਲ ਅੰਦਰ ਜੋਧੇ ਬੀਰ ਸੁਲਤਾਨ ਰਾਜ ਰਾਜਾਨ ਕਰਨ ਹਿੰਮਤ, ਹੌਸਲੇ ਜਗਤ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੰਡਤ ਕਿਹਾ ਪ੍ਰਹਿਲਾਦ ਤੇਰਾ ਭਗਵਾਨ ਸਦਾ ਅਨਪੜ੍ਹ, ਵਿਦਿਆ ਪੜ੍ਹਨ ਕੋਇ ਨਾ ਆਈਆ। ਪਤਾ ਨਹੀਂ ਕਿਸ ਮੁਕਾਮ ਤੇ ਬੈਠਾ ਚੜ੍ਹ, ਜਗਤ ਨੇਤਰ ਨਜ਼ਰ ਨਾ ਕੋਇ ਪਾਈਆ। ਚਾਰ ਕੁੰਟ ਦਹਿ ਦਿਸ਼ਾ ਹੱਥਾਂ ਨਾਲ ਸਕੇ ਕੋਇ ਨਾ ਫੜ, ਅੱਖਾਂ ਨਾਲ ਨਾ ਕੋਇ ਮਿਲਾਈਆ। ਜਿਸ ਦਾ ਨਾ ਕੋਇ ਸੀਸ ਨਾ ਧੜ, ਵਜੂਦ ਸਬੂਤ ਨਾ ਕੋਇ ਬਣਾਈਆ। ਜਿਸ ਦਾ ਨਾ ਕੋਇ ਮੰਦਰ ਨਾ ਦਵਾਰਾ ਨਜ਼ਰ ਨਾ ਆਵੇ ਘਰ, ਬੰਕ ਸਚ ਨਾ ਕੋਇ ਸਮਝਾਈਆ। ਜਿਸ ਦੇ ਪਿਛੇ ਕੋਟਨ ਕੋਟ ਤੜਪ ਕੇ ਗਏ ਮਰ, ਬੇਰਹਿਮ ਆਪਣਾ ਤਰਸ ਨਾ ਕੋਇ ਕਮਾਈਆ। ਛੋਟੇ ਬੱਚੇ ਤੂੰ ਕਿਉਂ ਬੈਠਾ ਅੜ, ਮਨ ਆਪਣਾ ਲੈ ਬਦਲਾਈਆ। ਸੋਟੀ ਨਾਲ ਦੇਵਣ ਲੱਗਾ ਡਰ, ਭੈ ਆਪਣਾ ਆਪ ਸਮਝਾਈਆ। ਉਸ ਵੇਲੇ ਪ੍ਰਹਲਾਦ ਅੰਤਰ ਆਤਮ ਧਿਆਨ ਕਰ, ਨਿਰਗੁਣ ਨਿਰਵੈਰ ਲਿਆ ਧਿਆਈਆ। ਆਪਣੀ ਵਿਦਿਆ ਆਪੇ ਪੜ੍ਹ, ਮੈਥੋਂ ਹੋਵੇ ਨਾ ਹੋਰ ਪੜ੍ਹਾਈਆ। ਪੁਰਖ ਅਕਾਲ ਕਿਹਾ ਜੇ ਕਹੇਂ ਤੇ ਤੇਰਾ ਰੂਪ ਲਵਾਂ ਧਰ, ਮਕਤਬ ਬਹਿ ਕੇ ਖ਼ੁਸ਼ੀ ਮਨਾਈਆ। ਪ੍ਰਹਿਲਾਦ ਕਿਹਾ ਤੂੰ ਨਰਾਇਣ ਨਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਮਿਹਰਵਾਨ ਹੋ ਕੇ ਇਸ ਦੇ ਉਤੇ ਕਿਰਪਾ ਕਰ, ਪਤਿਤ ਪਾਪੀ ਪਾਰ ਲੰਘਾਈਆ। ਭਗਤ ਹੋ ਕੇ ਮੈਂ ਮੰਗਾਂ ਤੇਰੇ ਦਰ ਤੇ ਵਰ, ਦੁਤੀਆ ਭਉ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਉਠਾਈਆ। ਸ੍ਰੀ ਭਗਵਾਨ ਪਿਆ ਹਸ, ਭਗਤ ਪ੍ਰਹਿਲਾਦ ਦਏ ਵਡਿਆਈਆ । ਉਠ ਵੇਖ ਆਪਣੀ ਅੱਖ, ਪਰਤਖ ਰੂਪ ਗੁਸਾਂਈਆ। ਤੇਰੇ ਲਹਿਣੇ ਦਾ ਦੇਣਾ ਹਕ, ਧੁਰ ਦਾ ਲੇਖਾ ਆਪਣਾ ਝੋਲੀ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲੋਕਮਾਤ ਹੋ ਪਰਗਟ, ਨਿਰਗੁਣ ਨਿਰਾਕਾਰ ਆਪਣੀ ਕਾਰ ਕਮਾਈਆ। ਮਿਹਰਵਾਨ ਹੋ ਕੇ ਸਚ ਦਵਾਰੇ ਲਵਾਂ ਸੱਦ, ਸਿਰ ਆਪਣਾ ਹੱਥ ਟਿਕਾਈਆ। ਦੁਆਪਰ ਜੁਗ ਇਕ ਵੇਰ ਮਾਨਸ ਜਨਮ ਦੇ ਕੇ ਸਚ, ਸੂਰਬੀਰ ਰੂਪ ਵਖਾਈਆ। ਅਸਸਥਾਮਾ ਨਾਉਂ ਰਖ, ਲੇਖਾ ਧੁਰ ਦਾ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਸਰ ਅਵਰ ਨਾ ਕੋਇ ਜਣਾਈਆ । ਪ੍ਰਹਿਲਾਦ ਕਿਹਾ ਇਹ ਤੇਰਾ ਖੇਲ ਮਹਾਨ, ਬੇਪਰਵਾਹ ਤੇਰੀ ਵਡ ਵਡਿਆਈਆ। ਅਬਿਨਾਸ਼ੀ ਕਰਤੇ ਕਿਹਾ ਜਿਸ ਵੇਲੇ ਲੋਕਮਾਤ ਹੋਵਾਂ ਪਰਧਾਨ, ਜੋਤੀ ਜਾਤਾ ਵੇਸ ਵਟਾਈਆ। ਕਲਜੁਗ ਅੰਤ ਖੇਲਾਂ ਖੇਲ ਮਹਾਨ, ਦੂਸਰ ਸਮਝ ਸਕੇ ਨਾ ਕੋਇ ਰਾਈਆ। ਲਹਿਣਾ ਦੇਣਾ ਲੇਖਾ ਚੁਕਾਵਾਂ ਆਣ, ਧੁਰ ਫ਼ਰਮਾਨਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਪ੍ਰਹਿਲਾਦ ਨਮੋ ਕਹਿ ਕੇ ਸੀਸ ਨਿਵਾਉਂਦਾ ਏ। ਦੋਏ ਜੋੜ ਵਾਸਤਾ ਪਾਉਂਦਾ ਏ। ਧੂੜੀ ਖ਼ਾਕ ਆਪ ਰਮਾਉਂਦਾ ਏ। ਪੁਰਖ ਅਬਿਨਾਸ਼ੀ ਤੇਰਾ ਭਵਿਖਤ ਵਾਕ, ਨਾ ਕੋਇ ਮੇਟੇ ਮੇਟ ਮਿਟਾਉਂਦਾ ਏ। ਕਲਜੁਗ ਅੰਤਮ ਨੇੜੇ ਦਿਸੇ ਵਾਟ, ਤ੍ਰੇਤਾ ਦੁਆਪਰ ਆਪਣਾ ਪੰਧ ਮੁਕਾਉਂਦਾ ਏ। ਤੇਰਾ ਖੇਲ ਹੋਵੇ ਪੁਰਖ ਅਬਿਨਾਸ਼, ਨਾ ਕੋਇ ਮੇਟੇ ਮੇਟ ਮਿਟਾਉਂਦਾ ਏ। ਸਚ ਪ੍ਰੀਤੀ ਬੰਨ੍ਹੇ ਨਾਤ, ਨਾਤਾ ਧੁਰ ਦਾ ਆਪ ਜੁੜਾਉਂਦਾ ਏ। ਪੰਡਤ ਪਾਂਧੇ ਪੁਛਣ ਵਾਤ, ਪੂਰਬ ਲਹਿਣ ਖੋਜ ਖੁਜਾਉਂਦਾ ਏ। ਸ਼ਬਦ ਅਗੰਮੀ ਦੱਸੇ ਬਾਤ, ਪਰਦਾ ਉਹਲਾ ਆਪ ਚੁਕਾਉਂਦਾ ਏ। ਸਾਚੀ ਫੱਟੀ
ਬਿਨ ਸ਼ਾਹੀ ਕ਼ਲਮ ਦਵਾਤ, ਕਲਮਿਆਂ ਦਾ ਮਾਲਕ ਆਪ ਮਨਾਉਂਦਾ ਏ। ਪੂਰਬ ਲਹਿਣਾ ਰਖ ਯਾਦ, ਯਾਦਾਸ਼ਤ ਨਾ ਕੋਇ ਭੁਲਾਉਂਦਾ ਏ। ਜਿਸ ਦਾ ਅੰਤ ਨਾ ਪਾਰਾਵਾਰ ਨਾ ਕੋਇ ਹਿਸਾਬ, ਨਿਸਬਤ ਵਿਚ ਵੰਡ ਨਾ ਕੋਇ ਵੰਡਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਉਂਦਾ ਏ। ਫੱਟੀ ਕਹੇ ਮੈਂ ਬਣ ਕੇ ਤਖ਼ਤੀ, ਤਖ਼ਤ ਨਿਵਾਸੀ ਤੇਰੇ ਕੋਲ ਆਈਆ। ਮੇਰੀ ਸਚ ਬੇਨੰਤੀ ਧੁਰਦਰਗਾਹੀ ਅਰਜ਼ੀ, ਸਚ ਸਚ ਦਿਆਂ ਦ੍ਰਿੜਾਈਆ। ਆਪਣਿਆਂ ਭਗਤਾਂ ਨਾਲ ਪ੍ਰੇਮ ਪਿਆਰ ਦੀ ਵਰਤੀਂ ਮਰਜ਼ੀ, ਮਰਜ਼ ਜਨਮ ਕਰਮ ਦੀ ਦੇਣੀ ਗੁਆਈਆ। ਤੂੰ ਨਿਰਗੁਣ ਰੂਪ ਸਭ ਦਾ ਬਣਨਾ ਦਰਦੀ, ਸਰਗੁਣ ਦੂਜੀ ਫੱਟੀ ਨਾਲ ਮਿਲਾਈਆ। ਇਹ ਖੇਲ ਤੇਰੇ ਆਪਣੇ ਘਰ ਦੀ, ਦੂਜੇ ਸਮਝ ਕਿਸੇ ਨਾ ਆਈਆ। ਧਾਰ ਵੇਖ ਅੰਤਮ ਕਲ ਦੀ, ਕਲ ਕਲਕੀ ਹੋਣਾ ਸਹਾਈਆ। ਲੋੜ ਰਹੇ ਨਾ ਕ਼ਲਮ ਸ਼ਾਹੀ ਜਲ ਦੀ, ਬਿਨ ਅੱਖਰਾਂ ਲੇਖਾ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਤਖ਼ਤੀ ਕਹੇ ਮੇਰੇ ਉਤੇ ਲਿਖੇ ਨਾ ਕੋਇ ਮਜ਼ਮੂਨ, ਕਲਮਾਂ ਨਾਲ ਕਲਮਾ ਨਾ ਕੋਇ ਜਣਾਈਆ। ਮੇਰੇ ਪ੍ਰਭ ਦਾ ਵਖਰਾ ਸਭ ਤੋਂ ਕ਼ਾਨੂੰਨ, ਜਿਸ ਦੀ ਧਾਰਾ ਵੰਡ ਨਾ ਕੋਇ ਵੰਡਾਈਆ। ਬ੍ਰਹਿਮੰਡਾਂ ਖੰਡਾਂ ਅੰਦਰ ਜਿਸ ਦਾ ਚਲੇ ਇਕ ਅਸੂਲ, ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਚੌਕੜੀ ਬੈਠੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਫੱਟੀ ਕਹੇ ਜਨ ਭਗਤਾਂ ਮੁਕਾ ਦੇ ਹਿਸਾਬ, ਲੇਖਾ ਆਪਣਾ ਦੇ ਜਣਾਈਆ। ਜੇ ਪ੍ਰਭੂ ਤੈਨੂੰ ਲਿਖਣ ਪੜ੍ਹਨ ਦੀ ਨਹੀਂ ਜਾਚ, ਗੁਰਮੁਖਾਂ ਕੋਲੋਂ ਸਿਖਣਾ ਚਾਈਂ ਚਾਈਂਆ। ਤੈਨੂੰ ਆਪਣੇ ਪ੍ਰੇਮ ਦਾ ਖੋਲ੍ਹ ਕੇ ਦੱਸਣ ਰਾਜ਼, ਪਹਿਲਾ ਕੈਦਾ ਦਏ ਗਵਾਹੀਆ। ਦੂਜਾ ਮਾਰ ਕੇ ਦੱਸੇ ਆਵਾਜ਼, ਆਲਸ ਨਿੰਦਰਾ ਦਏ ਮਿਟਾਈਆ। ਤੀਜਾ ਕਹੇ ਭਗਤਾਂ ਕੋਲ ਆ ਜਾ ਆਪ, ਨਿਰਗੁਣ ਆਪਣਾ ਫੇਰਾ ਪਾਈਆ। ਤੈਨੂੰ ਲਿਖਣ ਪੜ੍ਹਨ ਦਾ ਦੱਸੀਏ ਖੇਲ ਤਮਾਸ਼, ਖ਼ਲਕ ਦੇ ਮਾਲਕ ਦਈਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਤੀਜਾ ਕੈਦਾ ਕਹੇ ਮੈਂ ਮੇਟਣੀ ਤ੍ਰੈਗੁਣ ਮਾਇਆ, ਮਮਤਾ ਰਹਿਣ ਕੋਇ ਨਾ ਪਾਈਆ। ਦੂਜਾ ਕੈਦਾ ਕਹੇ ਪੰਚ ਵਿਕਾਰ ਨਾ ਹੋਏ ਹਲਕਾਇਆ, ਕਾਮ ਕਰੋਧ ਲੋਭ ਮੋਹ ਦੇਣਾ ਮਿਟਾਈਆ। ਪਹਿਲਾ ਕੈਦਾ ਕਹੇ ਮੈਂ ਅਲਿਫ਼ ਯੇ ਨਾ ਕੋਇ ਪੜ੍ਹਾਇਆ, ਊੜਾ ਐੜਾ ਨਾ ਜੋੜ ਜੁੜਾਈਆ। ਕਾਇਆ ਅੰਧ ਘੋਰ ਪਰਕਾਸ਼ ਕਰਾਇਆ, ਜੋਤੀ ਜੋਤ ਨਾਲ ਮਿਲਾਈਆ। ਤਖ਼ਤੀ ਕਹੇ ਮੈਂ ਪੁਰਖ ਅਕਾਲ ਦਾ ਸਾਚਾ ਹੁਕਮ ਸੁਣਾਇਆ, ਤਖ਼ਤਾਂ ਵਾਲੇ ਤਖ਼ਤੋਂ ਦੇਣੇ ਉਠਾਈਆ। ਸਖ਼ਤੀ ਵਾਲਾ ਸਾਹਿਬ ਆਇਆ, ਅਰਸ਼ੀ ਫ਼ਰਸ਼ੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋ ਜਹਾਨਾਂ ਲਏ ਉਠਾਈਆ। ਪਹਿਲਾ ਕੈਦਾ ਕਹੇ ਗੁਰ ਅਵਤਾਰ ਪੀਰ ਪੈਗ਼ੰਬਰ ਕਰੋ ਧਿਆਨ, ਬਿਨ ਅੱਖਰਾਂ ਹਰਿ ਪੜ੍ਹਾਈਆ। ਸੰਤੋ ਭਗਤੋ ਲਵੋ ਗਿਆਨ, ਨਾਮ ਨਿਧਾਨ ਝੋਲੀ ਪਾਈਆ। ਗੁਰਮੁਖ ਗੁਰਸਿਖ ਹੋ ਜਾਵੋ ਸਾਵਧਾਨ, ਤੀਜਾ ਕੈਦਾ ਰਿਹਾ ਸਮਝਾਈਆ । ਪੱਟੀ ਕਹੇ ਮੈਂ ਕ਼ਲਮ ਸ਼ਾਹੀ ਦਾ ਲੇਖਾ ਲਿਖਣਾ ਨਹੀਂ ਕੋਈ ਜਹਾਨ, ਜਹਾਲਤ ਹਰਿਜਨ ਤੁਹਾਡੀ ਦੇਣੀ ਕਢਾਈਆ। ਦੂਜੀ ਪੱਟੀ ਕਹੇ ਮੈਂ ਦੱਸਣਾ ਇਕ ਕਲਾਮ, ਜੋ ਕਲਮਿਆਂ ਤੋਂ ਬਾਹਰ ਕਰੇ ਹੱਕ਼ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ । ਤਖ਼ਤੀ ਕਹੇ ਮੈਂ ਇਕ ਦੂਜੇ ਨਾਲ ਗਈ ਜੁੜ, ਜੋੜੀ ਲਈ ਬਣਾਈਆ। ਜਨ ਭਗਤੋ ਜੇ ਤੁਹਾਡੇ ਅੰਦਰ
ਵਿਦਿਆ ਦੀ ਰਹੀ ਥੁੜ, ਪੁਰਖ ਅਕਾਲ ਡਿਗਰੀ ਧੁਰ ਦੀ ਝੋਲੀ ਪਾਈਆ। ਜਨਮ ਕਰਮ ਦਾ ਲੇਖਾ ਲੱਖ ਚੁਰਾਸੀ ਗੇੜਾ ਨਾ ਆਵੇ ਮੁੜ, ਮਾਤ ਗਰਭ ਨਾ ਕੋਇ ਤਪਾਈਆ। ਰਹਿਣਾ ਪਏ ਨਾ ਅੰਧੇਰ ਘੋਰ, ਤੱਤਵ ਤੱਤ ਨਾ ਕੋਇ ਲੜਾਈਆ। ਝਗੜਾ ਰਹੇ ਨਾ ਕੋਇ ਚੋਰ, ਠੱਗੀ ਠਗ ਨਾ ਕੋਇ ਕਮਾਈਆ । ਪੁਰਖ ਅਕਾਲ ਤੁਹਾਡੀ ਰੱਖੀ ਲੋੜ, ਪੁਰੀਆਂ ਲੋਆਂ ਦਿਤੇ ਤਜਾਈਆ। ਨਿਰਗੁਣ ਹੋ ਕੇ ਗਿਆ ਬਹੁੜ, ਬਹੁੜੀ ਬਹੁੜੀ ਕਰਦੀ ਵੇਖੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਉਹਲਾ ਦਏ ਚੁਕਾਈਆ। ਜਨ ਭਗਤ ਕਹਿਣ ਸਾਡੇ ਕੋਲ ਵਿਦਿਆ ਬੇਅੰਤ, ਪੜ੍ਹ ਪੜ੍ਹ ਜਗਤ ਮਿਲੀ ਵਡਿਆਈਆ। ਤੇਰਾ ਲੇਖਾ ਵੇਖਿਆ ਅੰਤ, ਅੰਤਸ਼ਕਰਨ ਤੇਰੀ ਝੋਲੀ ਪਾਈਆ। ਤੇਰੇ ਨਾਮ ਦਾ ਸੋਹਣਾ ਮੰਤ, ਮੰਤਰ ਗਾ ਕੇ ਖ਼ੁਸ਼ੀ ਰਖਾਈਆ। ਧੁਰਦਰਗਾਹੀ ਮੰਨ ਕੇ ਕੰਤ, ਕੰਤੂਹਲ ਤੇਰੀ ਸੇਵ ਕਮਾਈਆ। ਨਾਤਾ ਛਡ ਕੇ ਜੀਵ ਜੰਤ, ਇਕ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲੈਣਾ ਮਿਲਾਈਆ। ਭਗਤਾਂ ਵਿਚੋਂ ਭਗਤ ਰਹੇ ਕੁਛ ਆਖ, ਆਪਣਾ ਆਪਣਾ ਧਿਆਨ ਲਗਾਈਆ। ਪਤਾ ਨਹੀਂ ਪ੍ਰਭੂ ਕਿਸ ਦੇ ਅੰਦਰ ਰਖਦਾ ਵਾਸ, ਕਵਣ ਦਵਾਰੇ ਸੋਭਾ ਪਾਈਆ। ਕਿਸ ਦੇ ਰਵਿਆ ਪਵਣ ਸਵਾਸ, ਸਾਹ ਸਾਹ ਆਪਣਾ ਖੇਲ ਖਿਲਾਈਆ । ਕਿਸ ਦੇ ਮੰਦਰ ਕਰ ਪਰਕਾਸ਼, ਜੋਤੀ ਨੂਰ ਦਿਤਾ ਚਮਕਾਈਆ। ਕਿਸ ਨੂੰ ਸ਼ਬਦ ਸੁਣਾ ਕੇ ਨਾਦ, ਧੁਨ ਆਤਮਕ ਰਾਗ ਦਿਤੀ ਸੁਣਾਈਆ। ਕਿਸ ਦੇ ਅੰਦਰ ਹੋ ਕੇ ਵਿਸਮਾਦ, ਬਿਸਮਲ ਹੋ ਕੇ ਆਪਣਾ ਖੇਲ ਖਿਲਾਈਆ। ਕਿਸ ਦਾ ਪਰਦਿਆਂ ਵਿਚੋਂ ਖੋਲ੍ਹ ਕੇ ਰਾਜ਼, ਰਹਿਮਤ ਸਚ ਕਮਾਈਆ। ਕਿਸ ਨੂੰ ਦਰਸ ਦਿਤਾ ਆਜ, ਸਨਮੁਖ ਹੋ ਕੇ ਨਜ਼ਰੀ ਆਈਆ। ਗੁਰਸਿਖ ਕਹਿਣ ਅਸੀਂ ਪ੍ਰਭ ਨੂੰ ਕਦੀ ਪੜ੍ਹਦਾ ਨਹੀਂ ਵੇਖਿਆ ਕਿਤਾਬ, ਸਾਰੇ ਰਲ ਮਿਲ ਕੇ ਇਹਨੂੰ ਸਿਖਿਆ ਦਿਉ ਸਮਝਾਈਆ। ਨਾਲੇ ਦੱਸੋ ਸਵਾਲ ਨਾਲੇ ਦੱਸੋ ਜਵਾਬ, ਜਵਾਬ ਤਲਬੀ ਸਾਰੇ ਲਵੋ ਕਰਾਈਆ । ਨਾਲੇ ਲਿਖਣਾ ਦੱਸੋ ਖ਼ਤ ਨਾਲੇ ਦਿਉ ਖ਼ਿਤਾਬ, ਖ਼ਤਾ ਆਪਣੀ ਇਸ ਦੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਗੁਰਮੁਖ ਕਹਿਣ ਚਲੋ ਪੜ੍ਹਾਈਏ ਉਸ ਰੱਬ, ਜਿਸ ਦਾ ਰੱਬੀ ਨੂਰ ਜਗਤ ਖ਼ੁਦਾਈਆ । ਉਸ ਨੂੰ ਲੇਖਾ ਹਿਸਾਬ ਦੱਸੀਏ ਸਭ, ਅੱਛੀ ਤਰਾ ਸਮਝਾਈਆ। ਕੋਟਨ ਕੋਟ ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਗਏ ਲਦ, ਲੋਕਮਾਤ ਆਪਣਾ ਫੇਰਾ ਪਾਈਆ। ਤੇਰਾ ਬਿਨ ਅੱਖਰਾਂ ਵਾਲਾ ਰਾਗ ਕੋਈ ਨਾ ਸਕਿਆ ਲਭ, ਪਰਦਾ ਸਕਿਆ ਨਾ ਕੋਇ ਉਠਾਈਆ। ਇਸੇ ਕਾਰਨ ਕਲਜੁਗ ਅੰਤ ਜਨ ਭਗਤਾਂ ਤੈਨੂੰ ਆਪਣੇ ਦੁਵਾਰੇ ਲਿਆ ਸਦ, ਸੱਦਾ ਪ੍ਰੇਮ ਪਿਆਰ ਦਾ ਇਕ ਘਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਵੇਖਣਾ ਨਾਤਾ ਬੇਪਰਵਾਹੀਆ। ਸ੍ਰੀ ਭਗਵਾਨ ਕਹੇ ਜਨ ਭਗਤੋ ਮੈਂ ਆਇਆ ਜ਼ਰੂਰ ਪੜ੍ਹਨ, ਆਪਣੀ ਪੱਟੀ ਜਣਾਈਆ। ਤੁਹਾਡੇ ਅੰਦਰ ਆਇਆ ਵੜਨ, ਨਿਰਗੁਣ ਹੋ ਕੇ ਵੇਸ ਵਟਾਈਆ। ਤੁਹਾਡੇ ਮੰਦਰ ਆਇਆ ਚੜ੍ਹਨ, ਬਿਨ ਪੌੜੀਉਂ ਕ਼ਦਮ ਉਠਾਈਆ। ਜੋਤੀ ਨੂਰ ਹੋ ਕੇ ਆਇਆ ਮਗਨ, ਨੂਰ ਜ਼ਹੂਰ ਕਰਾਂ ਰੁਸ਼ਨਾਈਆ। ਸਤਿ ਪਰਕਾਸ਼ ਵਿਚ ਆਇਆ ਜਗਣ, ਜਾਗਰਤ ਜੋਤ ਡਗਮਗਾਈਆ। ਸਚ ਦੁਵਾਰਾ ਸੁਹਾਵਣ ਆਇਆ ਬਣ ਕੇ ਸੱਜਣ, ਮੀਤ ਮੁਰਾਰਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਜਨ ਭਗਤ ਕਹਿਣ ਧੰਨ ਭਾਗ ਜੇ ਆਇਆ ਘਰ ਠਾਕਰ,
ਠਾਕਰ ਮਿਲੇ ਵਡਿਆਈਆ। ਪ੍ਰੇਮ ਪਿਆਰ ਨਾਲ ਦਈਏ ਆਦਰ, ਕ਼ਾਦਰ ਤੇਰੀ ਸੇਵ ਕਮਾਈਆ। ਸਚ ਦਵਾਰੇ ਸੱਚਾ ਵੇਖਣਾ ਤੇਰਾ ਆਦਲ, ਅਦਾਲਤ ਇਕੋ ਇਕ ਪਰਗਟਾਈਆ। ਅੱਖਰ ਕਹਿਣ ਜੋ ਲਿਖੇ ਉਤੇ ਕਾਗ਼ਜ਼, ਰੋ ਰੋ ਰਹੇ ਜਣਾਈਆ । ਪੜ੍ਹਨ ਲਿਖਣ ਦੀ ਜਗਤ ਵਿਦਿਆ ਬਣ ਗਈ ਸਾਜਸ਼, ਮਨ ਮਤਿ ਬੁਧਿ ਕਰੇ ਲੜਾਈਆ। ਕੈਦੇ ਕਹਿਣ ਸਾਨੂੰ ਪੜ੍ਹਨ ਵਾਲਾ ਤੇਰੀ ਕਰੇ ਨਾ ਕੋਈ ਅਬਾਦਤ, ਤਿੰਨਾਂ ਲੋਕਾਂ ਵਿਚ ਨਜ਼ਰ ਕੋਇ ਨਾ ਆਈਆ। ਜਿਤਨੀ ਵਿਦਿਆ ਉਤਨੀ ਸ਼ਰਾਰਤ, ਕਾਇਆ ਇਮਾਰਤ ਦੀ ਸਫ਼ਾਈ ਨਾ ਕੋਇ ਕਰਾਈਆ। ਮਨ ਵਾਸਨਾ ਸਭ ਦੇ ਅੰਦਰ ਕਰੇ ਬਗ਼ਾਵਤ, ਪ੍ਰੇਮ ਪ੍ਰੀਤੀ ਨਾ ਕੋਇ ਜਣਾਈਆ। ਪ੍ਰਭੂ ਤੇਰੇ ਨਾਲ ਸਾਰੇ ਕਰਨ ਅਦਾਵਤ, ਝਗੜੇ ਵਿਚ ਲੋਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਿਸੇ ਦੀ ਕਰੇ ਨਾ ਕੋਇ ਸਫ਼ਾਰਸ਼, ਤੇਰੇ ਦਰ ਤੇ ਬੈਠੇ ਸੀਸ ਨਿਵਾਈਆ। ਦੱਸ ਕਿਹੜੇ ਕੰਮ ਆਈ ਇਹਨਾਂ ਫੱਟੀਆਂ ਉਤੇ ਲਿਖੀ ਅੱਖਰਾਂ ਵਾਲੀ ਅਬਾਰਤ, ਅਮਲਾਂ ਵਿਚ ਨਾ ਦਿਸੀ ਲੋਕਾਈਆ। ਤੇਰੇ ਨਾਮ ਦੀ ਜਗਤ ਦੁਕਾਨ ਚਲੇ ਆੜਤ, ਪੰਡਤ ਪਾਂਧੇ ਮੁਲਾਂ ਸ਼ੇਖ਼ ਗ੍ਰੰਥੀ ਪੰਥੀ ਹੱਟ ਰਹੇ ਚਲਾਈਆ। ਕੂੜੀ ਵਿਦਿਆ ਜਗਤ ਵਿਕਾਰ ਨੌ ਖੰਡ ਪ੍ਰਿਥਮੀ ਸੱਤ ਦੀਪ ਪੈਂਦੀ ਲਾਹਨਤ, ਤਮਅ ਨਾਲ ਤਮਅ ਬੈਠੀ ਅੱਖ ਵਖਾਈਆ । ਤੇਰੇ ਮਿਲਣ ਦੀ ਕਿਸੇ ਨਾ ਦਿਸੀ ਆਦਤ, ਦੂਰ ਦੁਰਾਡੇ ਬੈਠੇ ਮੁਖ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਹਰਿਜਨ ਸਾਚੇ ਲਏ ਤਰਾਈਆ। ਕੈਦੇ ਕਹਿਣ ਅਸੀਂ ਆਏ ਤਿੰਨ, ਤਿੰਨਾਂ ਜਨਮਾਂ ਵੇਖ ਵਖਾਈਆ। ਤਿੰਨੇ ਰੂਪ ਭਿੰਨ ਭਿੰਨ, ਪਰਦਾ ਰਹੇ ਉਠਾਈਆ। ਤਿੰਨਾ ਲੋਕਾਂ ਵਿਚੋਂ ਮਿਲਿਆ ਨਾ ਤੇਰਾ ਚਿੰਨ੍ਹ, ਸਾਚਾ ਨੂਰ ਨਾ ਕੋਇ ਰੁਸ਼ਨਾਈਆ। ਤ੍ਰੈਗੁਣ ਮਾਇਆ ਦਾ ਖੇਲ ਵੇਖਿਆ ਭਿੰਨ ਭਿੰਨ, ਲੱਖ ਚੁਰਾਸੀ ਕੂੜੇ ਧੰਦੇ ਲੱਗੀ ਲੋਕਾਈਆ । ਸਤਿਜੁਗ ਤ੍ਰੇਤਾ ਦੁਆਪਰ ਲੰਘਾਇਆ ਗਿਣ ਗਿਣ, ਕਲਜੁਗ ਅੰਤਮ ਰਾਹ ਤਕਾਈਆ। ਜਗਤ ਪੈਮਾਨਾ ਵੇਖਿਆ ਮਿਣ ਮਿਣ, ਮਹਿਵਖਾਨੇ ਸੁਰਾਹੀ ਆਪਣੇ ਹੱਥ ਉਠਾਈਆ। ਤੇਰਾ ਲੇਖਾ ਕੋਈ ਸਮਝ ਨਾ ਸਕੇ ਛਿੰਨ, ਸ਼ਾਹ ਪਾਤਸ਼ਾਹ ਤੇਰੀ ਸਮਝ ਕੋਇ ਨਾ ਪਾਈਆ। ਕੈਦੇ ਕਹਿਣ ਤੇਰੇ ਚਰਨਾਂ ਦੀ ਧੂੜ ਹੋ ਕੇ ਰੇਣ, ਮਾਣ ਅਭਿਮਾਨ ਮਿਟਾਈਆ। ਕਿਰਪਾ ਕਰ ਕੇ ਆਪਣਿਆਂ ਭਗਤਾਂ ਦਰਸ ਕਰਾ ਦੇ ਆਪਣੇ ਨੈਣ, ਲੋਚਣ ਲੋਚਾ ਪੂਰ ਕਰਾਈਆ। ਉਹ ਤੇਰਾ ਨਾਮ ਇਕੋ ਲੈਣ, ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਚੁਕਾ ਕੇ ਲੈਣ ਦੇਣ, ਕਾਇਆ ਪੱਟੀ ਅੰਦਰੋਂ ਸਾਫ਼ ਕਰਾਈਆ । ਪੱਟੀ ਕਹੇ ਮੈਂ ਆਈ ਕੋਲ ਕਮਲਾਪਤੀ, ਪਤਣ ਧੁਰ ਦਾ ਵੇਖ ਵਖਾਈਆ। ਨੇਤਰ ਲੋਚਨ ਨੈਣ ਵੇਖਣ ਅੱਖੀਂ, ਆਖ਼ਰ ਮੰਜ਼ਲ ਚੜ੍ਹ ਕੇ ਖ਼ੁਸ਼ੀ ਮਨਾਈਆ। ਪੁਰਖ ਅਕਾਲ ਦੀਨ ਦਿਆਲ ਸਾਹਿਬ ਸੁਲਤਾਨ ਵੇਖਿਆ ਸਮਰਥੀ, ਸ਼ਾਹੋ ਭੂਪ ਵੱਡੀ ਵਡਿਆਈਆ। ਚਰਨ ਕਵਲ ਉਪਰ ਢੱਠੀ, ਸੀਸ ਜਗਦੀਸ ਦਿਤਾ ਝੁਕਾਈਆ। ਹੇ ਪ੍ਰਭੂ ਆਪਣੇ ਭਗਤਾਂ ਨੂੰ ਵਿਦਿਆ ਦੱਸੀਂ ਹਕੀ, ਹਕ਼ੀਕ਼ਤ ਵਿਚੋਂ ਪਰਦਾ ਦੇਣਾ ਉਠਾਈਆ। ਤੇਰਾ ਗੁਰਮੁਖ ਰਹਿ ਨਾ ਜਾਵੇ ਕੋਈ ਸ਼ੱਕੀ, ਸ਼ਿਕਵੇ ਸਾਰੇ ਦੇਣੇ ਗਵਾਈਆ। ਵੇਖੀ ਕੰਜੂਸ ਵਾਗੂੰ ਨਾ ਦੇਵੀਂ ਇਕ ਰਤੀ, ਰਤੀ ਨਹੀਂ ਰਤਨ ਅਮੋਲਕ ਹੀਰੇ ਲੈਣੇ ਬਣਾਈਆ। ਲੱਖ ਚੁਰਾਸੀ ਆਵਣ ਜਾਵਣ ਵਿਚ ਕੋਈ ਆਤਮ ਨਾ ਰਹੇ ਫਸੀ, ਫ਼ੈਸਲਾ ਹਕ ਦੇਣਾ ਸੁਣਾਈਆ। ਜਿਹੜੀ ਸੰਗਤ ਭਗਤ ਰੂਪ ਹੋ ਕੇ ਆਈ ਨੱਠੀ, ਮੰਜ਼ਲ ਮੰਜ਼ਲ ਹੋ ਕੇ ਪੰਧ ਮੁਕਾਈਆ। ਸਤਾਰਾਂ ਜੇਠ ਹੋਈ ਇਕੱਠੀ, ਇਕੱਠੇ ਹੋ ਕੇ ਇਕੋ ਢੋਲਾ ਗਾਈਆ। ਓਹਨਾਂ ਨੂੰ ਜਗਤ ਵਿਦਿਆ
ਪੜ੍ਹਨ ਦੀ ਲੋੜ ਕੋਇ ਨਾ ਰੱਖੀ, ਪੱਟੀਆਂ ਵਾਲੀ ਨਾ ਕੋਇ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਥੇ ਉਥੇ ਲੇਖਾ ਦੇਣਾ ਚੁਕਾਈਆ। ਪਟੀ ਕੈਦਾ ਕਹੇ ਅਸੀਂ ਕਰਨ ਆਏ ਨਿਮਸਕਾਰ, ਨਮਸਤੇ ਦਿਤੀ ਸੁਣਾਈਆ। ਖ਼ਲਕ ਖ਼ੁਦਾਈ ਸਾਂਝੇ ਯਾਰ, ਪਰਵਰਦਿਗਾਰ ਤੇਰੀ ਬੇਪਰਵਾਹੀਆ। ਸੂਫ਼ੀ ਸੰਤ ਫ਼ਕੀਰ ਜਨ ਭਗਤ ਉਠਾਲ, ਗੁਰਮੁਖ ਗੁਰਸਿਖ ਆਪਣੇ ਰੰਗ ਰੰਗਾਈਆ। ਧੁਰ ਦੀ ਵਿਦਿਆ ਸਾਚੀ ਦੇ ਸਖਾਲ, ਦੂਜੀ ਲੋੜ ਰਹੇ ਨਾ ਰਾਈਆ। ਇਕੋ ਦਰਜਾ ਦੇ ਦੇ ਸ਼ਾਹ ਕੰਗਾਲ, ਊਚ ਨੀਚ ਇਕੋ ਮਾਣ ਵਡਿਆਈਆ। ਇਕੋ ਮੰਦਰ ਮਨਾਰ ਲਏ ਬਹਾਲ, ਜਿਸ ਗ੍ਰਹਿ ਤੇਰਾ ਦੀਪਕ ਰੂਪ ਜੋਤ ਰੁਸ਼ਨਾਈਆ । ਦਰ ਆਇਆਂ ਦਾ ਕਰਦੇ ਹਲ ਸੁਵਾਲ, ਘਟਾਉ ਵਧਾਉ ਦੀ ਲੋੜ ਰਹੇ ਨਾ ਰਾਈਆ। ਗੁਰਮੁਖ ਤੇਰੇ ਬੱਚੇ ਨੱਢੇ ਨੰਨੇ ਨਿੱਕੇ ਬਾਲ, ਲੋਕਮਾਤ ਕਰ ਆਪ ਸੰਭਾਲ, ਪ੍ਰਿਤਪਾਲਕ ਹੋ ਕੇ ਵੇਖ ਵਖਾਈਆ। ਜਨਮ ਜਨਮ ਦੀ ਲੇਖੇ ਲਾਉਂਣੀ ਘਾਲ, ਸਚਖੰਡ ਦਵਾਰਾ ਬਖ਼ਸ਼ ਕੇ ਸੱਚੀ ਧਰਮਸਾਲ, ਦੂਰ ਨੇੜੇ ਪੰਧ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾ ਨਿਧਾਨ ਠਾਕਰ ਸਵਾਮੀ ਦਰਗਾਹ ਸਾਚੀ ਦੇਣੀ ਵਡਿਆਈਆ। ਪੁਰਖ ਅਕਾਲ ਕਹੇ ਜੋ ‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ’ ਪੜ੍ਹਦਾ, ਪੱਟੀ ਕੈਦੇ ਦੇ ਕ਼ਾਨੂੰਨ ਦਏ ਬਦਲਾਈਆ । ਮੰਜ਼ਲ ਉਸ ਅਗੰਮੀ ਚੜ੍ਹਦਾ, ਜਿਸ ਦੀ ਕਬੀਰ ਜੁਲਾਹਾ ਦਏ ਸਫ਼ਾਈਆ। ਅਧਵਿਚਕਾਰ ਕੋਇ ਨਾ ਅੜਦਾ, ਰਾਹ ਵਿਚ ਨਾ ਕੋਇ ਅਟਕਾਈਆ । ਸਚ ਮਹਲ ਅੰਦਰ ਵੜਦਾ, ਜਿਥੇ ਵਸੇ ਬੇਪਰਵਾਹੀਆ। ਜੋਤੀ ਦੀਪਕ ਧੁਰ ਦਾ ਜਗਦਾ, ਤੇਲ ਬਾਤੀ ਵਿਚ ਨਾ ਕੋਇ ਟਿਕਾਈਆ। ਮੇਲਾ ਹੋ ਜਾਏ ਪੁਰਖ ਸਮਰਥ ਦਾ, ਜਗਤ ਵਿਛੋੜਾ ਰਹਿਣ ਕੋਇ ਨਾ ਪਾਈਆ। ਲਹਿਣਾ ਦੇਣਾ ਪੂਰਾ ਕਰੇ ਗਾਏ ਜਸ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰ ਬਖ਼ਸ਼ੇ ਸਚ ਸਰਨਾਈਆ।
੧੮ ਜੇਠ ਸ਼ਹਿਨਸ਼ਾਹੀ ਸੰਮਤ ੧ ਸੁੰਦਰ ਸਿੰਘ ਦੇ ਗ੍ਰਹਿ ਫ਼ਿਰੋਜ਼ਸ਼ਾਹ (ਮਾਲਵਾ ਸੰਗਤ) ਜ਼ਿਲਾ ਫ਼ਿਰੋਜਪੁਰ
ਅਠਾਰਾਂ ਜੇਠ ਕਹੇ ਜਨ ਭਗਤੋ ਕਰੋ ਮਿਲਾਪ, ਮੇਲਾ ਜਗਤ ਵਾਲਾ ਰੂਪ ਨਾ ਕੋਇ ਵਖਾਈਆ। ਇਕੋ ਸਿਮਰਨ ਦੂਜਾ ਕਰ ਲਵੋ ਸੱਚਾ ਪਾਠ, ਪਾਠਸ਼ਾਲਾ ਦੀ ਲੋੜ ਨਾ ਹੋਰ ਵਖਾਈਆ। ਜਨਮ ਕਰਮ ਦੇ ਪੂਰਬ ਧੋ ਲਵੋ ਪਾਪ, ਸਚ ਸਰੋਵਰ ਰਿਹਾ ਨੁਹਾਈਆ। ਪਰਦਾ ਖੋਲ੍ਹ ਲਵੋ ਆਪਣਾ ਆਪ, ਉਹਲਾ ਮੌਲਾ ਦਏ ਚੁਕਾਈਆ। ਸਚ ਪ੍ਰੀਤੀ ਜੋੜੋ ਨਾਤ, ਗ੍ਰਹਿ ਮੰਦਰ ਵੱਜੇ ਵਧਾਈਆ। ਜਗਤ ਵਿਵਹਾਰਾ ਕੂੜਾ ਸਾਕ, ਸਗਲਾ ਸੰਗ ਨਾ ਕੋਇ ਨਿਭਾਈਆ। ਜਿਸ ਪ੍ਰਭੂ ਦੀ ਸਾਰੇ ਰਖਦੇ ਆਸ, ਆਸਾਵਾਦੀ ਹੋ ਕੇ ਸਾਰੇ ਧਿਆਨ ਲਗਾਈਆ। ਤਿਨ੍ਹਾਂ ਦੀ ਪੂਰੀ ਕਰਨ ਆਇਆ ਖ਼ਾਹਿਸ਼, ਖ਼ਾਲਸ ਆਪਣਾ ਰੂਪ ਵਟਾਈਆ। ਜਨ ਭਗਤੋ ਮਨ ਵਾਸਨਾ ਰਹੇ ਨਾ ਕੋਇ ਬਦਮਾਸ਼, ਬਦੀ ਦਾ ਬਦਲਾ ਦਏ ਚੁਕਾਈਆ। ਮੰਜ਼ਲ ਵੇਖੋ ਚੜ੍ਹ ਕੇ ਘਾਟ, ਘਾਟੇ ਪੂਰੇ ਦਏ ਕਰਾਈਆ। ਗ਼ਫ਼ਲਤ ਵਿਚ ਕਟ ਕੇ ਨਾ ਜਾਇਓ ਕੋਈ ਰਾਤ, ਮੁਸਾਫ਼ਰਾਂ ਵਾਲਾ ਰੂਪ ਵਟਾਈਆ। ਇਹ ਕਾਰਨ ਕਰਤੇ ਦਾ ਕੋਈ ਖ਼ਾਸ, ਖ਼ਾਲਸ ਆਪਣਾ ਹੁਕਮ ਵਰਤਾਈਆ। ਪ੍ਰੇਮ ਪ੍ਰੀਤੀ ਮੁਹੱਬਤ ਵਿਚ ਲੈ ਕੇ ਜਾਇਓ ਸ਼ਾਬਾਸ਼, ਅਗੇ ਪਿਛੇ ਮਿਲੇ ਮਾਣ ਵਡਿਆਈਆ। ਮਨਮੁਖ ਹੋ ਕੇ ਖ਼ਾਲੀ ਮੁੜ ਨਹੀਂ ਜਾਣਾ ਹਾਥ, ਪਿਠ ਸਵਾ ਗਿਠ ਨਾਲੋਂ ਬਦਲਾਈਆ। ਜਿਹੜੇ ਘਰ ਦੇ ਲਾਲਚ ਵਿਚ
ਚਲੇ ਗਏ ਆਜ, ਨੌ ਨੌ ਦਿਨ ਸਜ਼ਾ ਰਹੇ ਭੁਗਤਾਈਆ। ਜਿਸ ਨੂੰ ਕੋਈ ਕਰ ਨਾ ਸਕੇ ਮੁਆਫ਼, ਅਗੇ ਹੋ ਨਾ ਕੋਇ ਬਚਾਈਆ। ਇਕ ਅੱਠ ਕਹੇ ਮੇਰੀ ਸਮਝੀ ਕਿਸੇ ਨਾ ਜ਼ਾਤ, ਪਰਦਾ ਸਕਿਆ ਨਾ ਕੋਇ ਉਠਾਈਆ। ਇਹ ਠੱਗਾਂ ਦੀ ਨਹੀਂ ਜਮਾਤ, ਚੋਰਾਂ ਦੀ ਨਹੀਂ ਚਤੁਰਾਈਆ। ਤੁਹਾਨੂੰ ਬੇੜੇ ਚੜ੍ਹਾਉਣ ਆਇਆ ਉਸ ਜਹਾਜ਼, ਜਿਸ ਦਾ ਮਾਲਕ ਆਪ ਅਖਵਾਈਆ। ਕਿਸੇ ਕੰਮ ਨਹੀਂ ਆਉਣਾ ਤਨ ਮਾਟੀ ਖ਼ਾਕ, ਸਾਕ ਸੱਜਣ ਸਾਰੇ ਜਾਣੇ ਤਜਾਈਆ। ਵੇਖੋ ਸਭ ਦਾ ਲੇਖਾ ਮੁੱਕਣ ਲੱਗਾ ਹਿਸਾਬ, ਦੋ ਜਹਾਨਾਂ ਲਹਿਣਾ ਰਿਹਾ ਤਕਾਈਆ। ਜਨ ਭਗਤੋ ਤੁਹਾਡੇ ਵਾਸਤੇ ਵਖਰੀ ਰੱਖੀ ਕਿਤਾਬ, ਜਿਸ ਦਾ ਹਰਫ਼ ਨਜ਼ਰ ਕਿਸੇ ਨਾ ਆਈਆ। ਜਿਸ ਦੀ ਤਰਮੀਮ ਸਮਝ ਨਾ ਸਕੇ ਕੋਈ ਬਾਬ, ਹਿੱਸਿਆਂ ਵਾਲੀ ਵੰਡ ਨਾ ਕੋਈ ਵੰਡਾਈਆ। ਮੁਸ਼ਕਲ ਅਲਫ਼ਾਜ਼ ਦੱਸੇ ਨਾ ਕੋਈ ਲੁਗਾਤ, ਭੇਵ ਅਭੇਦਾ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਅਠਾਰਾਂ ਜੇਠ ਕਹੇ ਮੈਂ ਕੁਛ ਜਾਣਾ ਦੱਸ, ਫ਼ਰਮਾਨਾ ਫ਼ਰਮਾਬਰਦਾਰ ਹੋ ਕੇ ਦਿਆਂ ਸੁਣਾਈਆ। ਪੁਰਖ ਅਬਿਨਾਸ਼ੀ ਕਿਸੇ ਨਾ ਹੋਇਆ ਵਸ, ਵਾਸਤਾ ਭਗਤਾਂ ਨਾਲ ਰਖਾਈਆ। ਜਿਨ੍ਹਾਂ ਨੂੰ ਸੱਦੇ ਦੇ ਕੇ ਲਿਆ ਸੱਦ, ਸਧਨੇ ਨਾਲੋਂ ਚੰਗੀ ਦਏ ਵਡਿਆਈਆ । ਪਿੱਛਾ ਛੁੜਾ ਕੇ ਜਿਹੜੇ ਗਏ ਭਜ, ਵੇਲਾ ਵਕ਼ਤ ਹੱਥੋਂ ਮੂਲ ਚੁਕਾਈਆ। ਦੋ ਜਹਾਨ ਬ੍ਰਹਿਮੰਡ ਖੰਡ ਸਮਾਂ ਫੇਰ ਨਾ ਸਕੇ ਲੱਭ, ਸੁਹਾਵਣੀ ਰੁਤ ਨਾ ਕੋਇ ਵਖਾਈਆ। ਨੌ ਨੌ ਦਿਨ ਇਹਨਾਂ ਤੋਂ ਦੁਖ ਨਾਲ ਤਪਾ ਕੇ ਹੱਡ, ਘਰ ਦੇ ਕੰਮ ਦੇਣੇ ਛੁਡਾਈਆ। ਜੋ ਕਿਹਾ ਸੋ ਪੂਰਾ ਕਰਨਾ ਇਸ ਵਿਚ ਨਹੀਂ ਕੋਈ ਸ਼ਕ, ਸ਼ਕਾਇਤ ਸੁਣਨ ਦੀ ਗੁੰਜਾਇਸ਼ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਸਤਿਗੁਰ ਨਾਲੋਂ ਕੰਮ ਚੰਗਾ ! ਪੁਰਖ ਅਕਾਲ ਨਾਲੋਂ ਧੰਦੇ ਰਹੇ ਵਡਿਆਈਆ। ਸਚ ਪ੍ਰੇਮ ਨਾਲੋਂ ਜਗਤ ਵਿਹਾਰ ਵਿਚ ਅਨੰਦਾ ! ਅਨੰਦ ਧੁਰ ਦਾ ਰਹੇ ਗਵਾਈਆ । ਗੁਰਮੁਖੋ ਤੁਸੀਂ ਨਹੀਂ ਸਮਝਦੇ ਇਹ ਵੇਲਾ ਅੰਤਮ ਕੰਢਾ, ਕੰਡਿਆਂ ਵਿਚੋਂ ਤੁਹਾਨੂੰ ਬਾਹਰ ਕਢਾਈਆ । ਜਿਹੜਾ ਇਸ ਦਰ ਤੇ ਆ ਕੇ ਹੋਇਆ ਨਹੀਂ ਠੰਢਾ, ਮਨ ਵਾਸਨਾ ਪਿਛੇ ਫਿਰੇ ਹਲਕਾਈਆ। ਵੇਖੋ ਘਰ ਘਰ ਵਿਚ ਵੱਜਣ ਵਾਲਾ ਜਿੰਦਾ, ਮਮਤਾ ਮੋਹ ਸਭ ਨੇ ਦੇਣਾ ਤਜਾਈਆ। ਗ੍ਰਹਿ ਗ੍ਰਹਿ ਹੋਣ ਵਾਲਾ ਦੰਗਾ, ਦਗ਼ੇ ਨਾਲ ਲੁੱਟੇ ਸਰਬ ਲੋਕਾਈਆ। ਗੁਰਮੁਖ ਅੱਖੀਂ ਵੇਖ ਫਿਰੇ ਕਿਉਂ ਅੰਧਾ, ਨੇਤਰ ਨੈਣ ਬੰਦ ਕਰਾਈਆ। ਸਦਾ ਜੋਤੀ ਨੂਰ ਚਮਕੇ ਨਾ ਧੁਰ ਦਾ ਚੰਦਾ, ਪੁਰਖ ਅਕਾਲ ਬੰਦਾ ਬਣ ਕੇ ਵੇਸ ਨਾ ਕਦੇ ਵਟਾਈਆ। ਅਗੇ ਸ਼ਬਦੀ ਖੜਕਨ ਵਾਲਾ ਡੰਡਾ, ਹੋਸ਼ ਟਿਕਾਣੇ ਸਭ ਦੀ ਦਿਆਂ ਕਰਾਈਆ। ਗੁਰਮੁਖ ਰਹੇ ਜੋ ਗੁਰਸਿਖ ਨੀਤੀ ਵਿਚ ਚੰਗਾ, ਸਤਿ ਸਰੂਪ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਲੇਖੇ ਵਿਚ ਰਖਾਈਆ। ਅਠਾਰਾਂ ਜੇਠ ਕਹੇ ਮੈਨੂੰ ਤਕਦੇ ਗਏ ਜੁਗ ਚੌਕੜੀ ਚਾਰ, ਚਾਰ ਚਾਰ ਨਾਲ ਵਡਿਆਈਆ। ਗੋਦਾਵਰੀ ਕੰਢੇ ਗੋਬਿੰਦ ਲਾ ਕੇ ਅੰਤ ਆਪਣਾ ਦਰਬਾਰ, ਧੁਰ ਦਰਬਾਰੀ ਅਗੇ ਸੀਸ ਦਿਤਾ ਨਿਵਾਈਆ। ਕੁਛ ਭੇਦ ਦੱਸ ਮੇਰੇ ਯਾਰ, ਪੜਦਾ ਉਹਲਾ ਦੇ ਉਠਾਈਆ। ਤੂੰ ਮਿਤਰ ਪਿਆਰਾ ਬਣ ਕੇ ਪੁਰਖ ਅਕਾਲ, ਕਲ ਆਪਣੀ ਦੇ ਸਮਝਾਈਆ। ਜਿਸ ਵੇਲੇ ਆਵੇ ਵਿਚ ਸੰਸਾਰ, ਲੋਕਮਾਤ ਵੇਸ ਵਟਾਈਆ। ਨਿਰਗੁਣ ਨੂਰ ਜੋਤ ਕਰੇ ਉਜਿਆਰ, ਰੂਪ ਰੰਗ ਰੇਖ ਸਮਝ ਕੋਇ ਨਾ ਪਾਈਆ। ਕਵਣ ਬਿਧ ਕਰੇ ਸਚ ਪਿਆਰ, ਪ੍ਰੀਤਮ ਮੈਨੂੰ ਦੇ ਸਮਝਾਈਆ। ਸ੍ਰੀ ਭਗਵਾਨ ਤੇਰੀ ਸ਼ਬਦੀ ਧਾਰ, ਗੋਬਿੰਦ ਮੇਰੇ ਵਿਚ
ਸਮਾਈਆ। ਤੇਰੇ ਭਗਤਾਂ ਕਰਾਂ ਪਿਆਰ, ਗੁਰਮੁਖਾਂ ਲਵਾਂ ਜਗਾਈਆ। ਸ਼ਹਿਨਸ਼ਾਹੀ ਸੰਮਤ ਵਿਚ ਚਲਾਂ ਅਵੱਲੜੀ ਚਾਲ, ਚਾਲ ਨਿਰਾਲੀ ਇਕ ਵਖਾਈਆ। ਮਾਝੇ ਤੋਂ ਹੋ ਕੇ ਬਾਹਰ, ਦੁਆਬੇ ਮੇਲਾ ਲਵਾਂ ਮਿਲਾਈਆ। ਦੁਆਬੇ ਤੋਂ ਅਗੇ ਲੁਧਪੁਰ ਕਰ ਕੇ ਖ਼ਬਰਦਾਰ, ਧੁਰ ਸੰਦੇਸ਼ਾ ਦਿਆਂ ਸਮਝਾਈਆ। ਅਗਲਾ ਲੇਖਾ ਗੁਰਮੁਖਾਂ ਦਾ ਪਤਣ ਵੇਖ ਕਿਨਾਰਾ ਪਾਰ, ਰੱਖਿਆ ਕਰਾਂ ਥਾਉਂ ਥਾਈਂਆ। ਜੰਗਲ ਜੂਹ ਵੇਖ ਕੇ ਟਿੱਲੇ ਧਾਰ, ਨੇਤਰ ਨੈਣ ਅੱਖ ਖੁਲ੍ਹਾਈਆ। ਛੇਕੜ ਏਕੜ ਆਵਾਂ ਮਾਲਵੇ ਵਿਚਕਾਰ, ਵਿਚਲੇ ਲਵਾਂ ਜਗਾਈਆ। ਹੱਦ ਤੋਂ ਆਰ ਪਾਰ, ਸਰਹੱਦ ਦਾ ਕੰਢਾ ਢਾਹੀਆ। ਮੁਸ਼ਕਲ ਵੇਖ ਦੁਸ਼ਵਾਰ, ਦੁਸ਼ਮਣ ਦਿਆਂ ਮਿਟਾਈਆ। ਚਰਨ ਪ੍ਰੀਤੀ ਬਖ਼ਸ਼ ਪਿਆਰ, ਪਿਆਰਿਆਂ ਦੇ ਪਿਆਰੇ ਆਪਣੀ ਗੋਦ ਉਠਾਈਆ। ਗੋਬਿੰਦ ਤੇਰੇ ਨਾਲ ਉਧਾਰ, ਅੰਤਮ ਲੇਖਾ ਦਿਆਂ ਵਖਾਈਆ। ਤਿਸ ਦਾ ਲਹਿਣਾ ਦੇਣਾ ਨਬੇੜਨ ਆਇਆ ਆਪ ਨਿੰਰਕਾਰ, ਨਿਰਗੁਣ ਹੋ ਕੇ ਆਪਣਾ ਹੁਕਮ ਵਰਤਾਈਆ। ਜਨ ਭਗਤੋ ਤੁਹਾਡੇ ਜਨਮ ਜਨਮ ਦੀ ਪੈਜ ਸੁਆਰ, ਪੈਦਲਾਂ ਦਾ ਪੰਧ ਮੁਕਾਈਆ। ਅਗੇ ਬਣ ਕੇ ਜਾਣਾ ਸ਼ਾਹ ਸਵਾਰ, ਸ਼ਬਦ ਬਬਾਣੇ ਉਠਣਾ ਵਾਹੋ ਦਾਹੀਆ। ਸੋਹਣਾ ਵਕ਼ਤ ਸੁਹੇਲਾ ਰਿਹਾ ਸੰਭਾਲ, ਮੇਲਾ ਮਿਲਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਬਾਣ ਰਿਹਾ ਲਗਾਈਆ । ਅਠਾਰਾਂ ਜੇਠ ਕਹੇ ਮੈਂ ਹੈਰਾਨ ਕਿਉਂਕਿ ਇਕ ਅੱਠ ਗਿਆ ਜੁੜ, ਅੰਕ ਨਾਲ ਅੰਕ ਮਿਲੀ ਵਡਿਆਈਆ। ਭੇਵ ਖੁਲ੍ਹਿਆ ਕਿਰਪਾ ਕੀਤੀ ਪੁਰਖ ਅਕਾਲ ਮਾਲਕ ਧੁਰ, ਧੁਰ ਦੀ ਧਾਰ ਦਿਤੀ ਜਣਾਈਆ। ਜੋ ਨਿਰਗੁਣ ਨਿਰਵੈਰ ਨਿਰੰਕਾਰ ਹੋ ਕੇ ਆਇਆ ਮੁੜ, ਸ਼ਾਹ ਪਾਤਸ਼ਾਹ ਆਪਣਾ ਫੇਰਾ ਪਾਈਆ। ਭਗਤਾਂ ਦੀ ਆਸਾ ਮਨਸਾ ਪੂਰੀ ਕਰਨ ਆਇਆ ਲੋੜ, ਤ੍ਰਿਸ਼ਨਾ ਕੂੜੀ ਜਗਤ ਗੁਆਈਆ। ਸਚਖੰਡ ਨਿਵਾਸੀ ਧੁਰ ਦਰਗਾਹੀ ਪੰਧ ਮੁਕਾਇਆ ਦੌੜ, ਮਜ਼ਲ ਮੰਜ਼ਲ ਵਿਚ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਵਖਾਈਆ। ਅਠਾਰਾਂ ਜੇਠ ਕਹੇ ਮੈਂ ਹੋਇਆ ਹੈਰਾਨ, ਹੈਰਾਨੀ ਮੇਰੇ ਅੰਦਰ ਆਈਆ। ਉਹਨਾਂ ਅੰਦਰ ਕੀ ਆਈ ਪਹਿਚਾਨ ! ਜੋ ਬਣ ਕੇ ਗਏ ਪਾਂਧੀ ਰਾਹੀਆ। ਕੀ ਉਹ ਇਥੇ ਕੋਈ ਬਣ ਆਏ ਸੀ ਮਹਿਮਾਨ, ਖਾ ਪੀ ਖ਼ੁਸ਼ੀ ਮਨਾਈਆ। ਅਠਾਰਾਂ ਜੇਠ ਕਹੇ ਇਹ ਖੇਲ ਸ੍ਰੀ ਭਗਵਾਨ, ਜਗਤ ਜਹਾਨ ਸਮਝ ਕਿਸੇ ਨਾ ਆਈਆ। ਜਨਮ ਵਿਚੋਂ ਜਨਮ ਆਇਆ ਬਦਲਾਣ, ਕਰਮਾਂ ਵਿਚੋਂ ਕਰਮ ਬਾਹਰ ਕਢਾਈਆ। ਬਤਾਲੀ ਲਖ ਜਨਮ ਜੇ ਕਰਦੇ ਰਹੋ ਪੁੰਨ ਦਾਨ, ਭਗਤੀ ਵਿਚ ਆਪਣਾ ਧਿਆਨ ਲਗਾਈਆ। ਅੱਜ ਦੇ ਦਿਨ ਵਰਗਾ ਫੇਰ ਵੀ ਨਹੀਂ ਮਿਲਣਾ ਮਾਣ, ਕੋਟਨ ਕੋਟ ਮਾਨਸ ਜਨਮ ਲਏ ਬਦਲਾਈਆ। ਪ੍ਰੇਮ ਨਾਲ ਪਿਆਰ ਵਿਚ ਭਗਤਾਂ ਦੀ ਕਰਨ ਆਇਆ ਕਲਿਆਣ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਤਾ ਧੁਰ ਦਾ ਰਿਹਾ ਜੁੜਾਈਆ। ਅਠਾਰਾਂ ਜੇਠ ਕਹੇ ਮੇਰੇ ਨੇਤਰਾਂ ਵਿਚੋਂ ਵਗ ਪਿਆ ਨੀਰ, ਛਹਿਬਰ ਅੰਦਰੇ ਅੰਦਰ ਲਾਈਆ। ਕੀ ਕਰੇ ਖੇਲ ਗੁਣੀ ਗਹੀਰ, ਗਹਿਰ ਗਵਰ ਬੇਪਰਵਾਹੀਆ । ਨਜ਼ਰ ਨਾ ਆਏ ਬੇਨਜ਼ੀਰ, ਅੱਖਾਂ ਤੋਂ ਓਝਲ ਡੇਰਾ ਲਾਈਆ। ਬਦਲ ਰਿਹਾ ਜ਼ਮੀਰ, ਸ਼ਮਸ਼ੀਰ ਇਕ ਚਮਕਾਈਆ। ਬਣਾ ਰਿਹਾ ਤਦਬੀਰ, ਤਕ਼ਦੀਰ ਨਾਲ ਟਕਰਾਈਆ। ਐਸ ਸਮੇਂ ਨੂੰ ਅੱਜ ਦੇ ਦਿਨ ਨੂੰ ਨੌ ਵਾਰ ਯਾਦ ਕੀਤਾ ਕਬੀਰ, ਕਮੇਰ ਬੈਠਾ ਅੱਖ ਖੁਲ੍ਹਾਈਆ। ਬ੍ਰਹਿਮੰਡ ਖੰਡ ਸਾਰੇ ਹੋਏ ਦਿਲਗੀਰ, ਦਿਲਦਾਰ ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪੀਰ, ਪਰਾ ਬੰਨ੍ਹ ਕੇ ਰਹੇ ਸੁਣਾਈਆ।
ਪੁਰਖ ਅਕਾਲ ਭਗਤਾਂ ਦਾ ਲਹਿਣੇ ਦੇਣ ਦਾ ਦਿਵਸ ਰਖ ਕੇ ਅਖ਼ੀਰ, ਆਖ਼ਰ ਲੇਖਾ ਰਿਹਾ ਮੁਕਾਈਆ। ਅਗੇ ਦੂਰ ਦੁਰਾਡਿਆਂ ਦੀ ਕਟੇ ਭੀੜ, ਨੇਰਨ ਨੇਰਾ ਹੋ ਕੇ ਦਰਸ ਦਿਖਾਈਆ। ਇਕ ਕਹੇ ਮੈਂ ਪਾਤਸ਼ਾਹ ਅੱਠ ਤੱਤ ਕਹਿਣ ਅਸੀਂ ਵਜ਼ੀਰ, ਅਠਾਰਾਂ ਬਣ ਕੇ ਝਟ ਲੰਘਾਈਆ। ਜਗਤ ਵਾਸਨਾ ਭਗਤ ਕਿਉਂ ਹੋਏ ਦਿਲਗੀਰ, ਧੀਰਜ ਧੀਰ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਦਾ ਕਰਤਾ ਆਪਣੀ ਖੇਲ ਵਖਾਈਆ। ਅਠਾਰਾਂ ਜੇਠ ਕਹੇ ਮੇਰੀ ਰੱਖੀ ਸਭ ਨੇ ਆਸ, ਆਸ਼ਕ ਹੋ ਕੇ ਧਿਆਨ ਲਗਾਈਆ। ਜਿਸ ਵੇਲੇ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਵਾਲੀ ਪ੍ਰਭ ਚਲਾਈ ਸ਼ਾਖ਼, ਨਿਰਗੁਣ ਸਰਗੁਣ ਵੇਸ ਵਟਾਈਆ। ਓਸ ਵੇਲੇ ਦਾ ਕਿਸੇ ਨੂੰ ਚੇਤਾ ਨਹੀਂ ਹਿਸਾਬ, ਥਿਤ ਵਾਰ ਨਾ ਕੋਇ ਦ੍ਰਿੜਾਈਆ । ਪੁਰਖ ਅਕਾਲ ਨੇ ਬਿਨ ਅੱਖਰਾਂ ਵਾਲੀ ਖੋਲ੍ਹ ਕੇ ਆਪਣੀ ਕਿਤਾਬ, ਮੇਰਾ ਲੇਖਾ ਲਿਆ ਜਣਾਈਆ। ਅਠਾਰਾਂ ਜੇਠ ਕਹੇ ਸੋ ਸੁਭਾਗਾ ਹੋਇਆ ਮੈਂ ਆਜ, ਆਜਿਜ਼ ਹੋ ਕੇ ਸੀਸ ਨਿਵਾਈਆ। ਜਿਸ ਦੀ ਕਰਨੀ ਓਸੇ ਦਾ ਕਾਜ, ਉਹ ਕਰਤਾ ਰਿਹਾ ਭੁਗਤਾਈਆ। ਜਨ ਭਗਤਾਂ ਦਾ ਬਣਾ ਕੇ ਸਾਮਜ, ਸਮਗਰੀ ਧੁਰ ਦੀ ਝੋਲੀ ਪਾਈਆ। ਸਤਿ ਧਰਮ ਦਾ ਚਲਾ ਕੇ ਰਿਵਾਜ, ਰਵਾਦਾਰੀ ਸਾਰੀ ਦਏ ਮਿਟਾਈਆ। ਇਕ ਜੈਕਾਰਾ ਸੁਣਾ ਕੇ ਗਾਥ, ਧੁਰ ਫ਼ਰਮਾਨਾ ਦਏ ਅਲਾਈਆ। ਜਿਨ੍ਹਾਂ ਨੂੰ ਪੂਰਾ ਵਿਸ਼ਵਾਸ਼, ਉਹ ਬੈਠੇ ਚਾਈਂ ਚਾਈਂਆ। ਸਤਿਗੁਰ ਨੂੰ ਛਡ ਕੇ ਜਾਣਾ ਕਿਹੜੀ ਚੰਗੀ ਬਾਤ, ਸੁਮਤ ਰੂਪ ਨਾ ਕੋਇ ਵਖਾਈਆ। ਜਗਤ ਜਹਾਨ ਸ੍ਰਿਸ਼ਟੀ ਦਾ ਆਦਿ ਜੁਗਾਦਿ ਜੁਗ ਚੌਕੜੀ ਡੁਬਦਾ ਰਿਹਾ ਜਹਾਜ਼, ਵੰਞ ਮੁਹਾਣਿਆਂ ਵਾਲੇ ਪਾਰ ਨਾ ਕੋਇ ਕਰਾਈਆ। ਜੀਂਵਦਿਆਂ ਦੇ ਕਦੇ ਨਹੀਂ ਮੁਕੇ ਕਾਜ, ਮਰਦਿਆਂ ਸੰਗ ਨਾ ਕੋਇ ਲੈ ਜਾਈਆ। ਅਗੇ ਤੋਂ ਸੋਹਣਾ ਚਲੌਣਾ ਰਵਾਜ, ਧੁਰ ਦਾ ਹੁਕਮ ਇਕ ਮਨਾਈਆ। ਜਦੋਂ ਆਈਏ ਮਾਲਵੇ ਵਾਲੇ ਸਾਰੇ ਰਹਿਣ ਤਿੰਨ ਦਿਨ ਸਾਥ, ਨਹੀਂ ਤੇ ਦਰਸ ਕੋਇ ਨਾ ਪਾਈਆ। ਖੋਟੇ ਬਣੋ ਖਰੇ ਜਾਂ ਦਿਓ ਜਵਾਬ, ਸਚ ਸੰਦੇਸ਼ਾ ਦਿਤਾ ਸੁਣਾਈਆ। ਮੈਂ ਤੁਹਾਡੀ ਕਰਨ ਆਇਆ ਅਮਦਾਦ, ਆਪਣੀ ਲੋੜ ਨਾ ਕੋਇ ਰਖਾਈਆ। ਤੁਹਾਡੇ ਜਨਮ ਜਨਮ ਦੇ ਝਗੜੇ ਮੇਟਣ ਆਇਆ ਫ਼ਸਾਦ, ਕਰਮਾਂ ਦਾ ਰੋਗ ਮਿਟਾਈਆ। ਦੁਰਮਤ ਮੈਲ ਧੋਵਣ ਆਇਆ ਦਾਗ਼, ਅੰਦਰੋਂ ਬਾਹਰੋਂ ਕਰਾਂ ਸਫ਼ਾਈਆ। ਗੁਰ ਅਵਤਾਰ ਪੈਗ਼ੰਬਰਾਂ ਦੇ ਪੂਰੇ ਕਰਨ ਆਇਆ ਖ਼ੁਆਬ, ਜੋ ਤੁਹਾਡੀ ਦੇ ਕੇ ਗਏ ਗਵਾਹੀਆ। ਬਿਨਾ ਭਗਤੀ ਬਿਨਾ ਪੂਜਾ ਬਿਨਾ ਪਾਠ ਬਿਨਾ ਸਿਮਰਨ ਤੁਹਾਨੂੰ ਬਨੌਣ ਆਇਆ ਉਹ ਸਾਧ, ਜਿਸ ਦੀ ਸਾਧਨਾ ਨਾ ਕਿਸੇ ਸਮਝਾਈਆ। ਤੁਹਾਨੂੰ ਦੇਵਣ ਆਇਆ ਉਹ ਖ਼ਤਾਬ, ਜਿਸ ਨੂੰ ਮੰਗਦੇ ਮੰਗਦੇ ਕੋਟਨ ਕੋਟ ਗਏ ਆਪਣਾ ਆਪ ਮਿਟਾਈਆ। ਤੁਹਾਡਾ ਮੰਦਰ ਸੁਹਾਵਣ ਆਇਆ ਉਚ ਮਿਨਾਰ ਮਹਿਰਾਬ, ਮਹਿਬੂਬ ਹੋ ਕੇ ਫੇਰਾ ਪਾਈਆ। ਤੁਹਾਡੇ ਪ੍ਰੇਮ ਨੂੰ ਕਰਨ ਆਇਆ ਆਦਾਬ, ਸਜਦਿਆਂ ਵਿਚੋਂ ਸਜਦਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਅਠਾਰਾਂ ਜੇਠ ਕਹੇ ਮੇਰੀ ਸਭ ਨੂੰ ਤਾਂਘ, ਤੰਘੀ ਤੁਰਸੀ ਵਾਲੇ ਰਹੇ ਕੁਰਲਾਈਆ। ਜਿਸ ਨੇ ਪ੍ਰੇਮ ਦੀ ਚੜ੍ਹੌਣੀ ਕਾਂਗ, ਲਹਿਰ ਨਾਲ ਲਹਿਰ ਦੇਣੀ ਟਕਰਾਈਆ। ਸਵਾਂਗੀ ਦਾ ਸੋਹਣਾ ਸਵਾਂਗ, ਭੇਖ ਅਵੱਲੜਾ ਰੂਪ ਵਟਾਈਆ। ਸਚ ਪ੍ਰੇਮ ਦੀ ਕਰਦਾ ਮਾਂਗ, ਦੂਜੀ ਆਸ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਜਨ ਭਗਤਾਂ ਜਾਣ ਦਾ ਹੈ ਨਹੀਂ ਕੋਈ ਦੁਖ, ਦੁਖ ਵਿਚੋਂ ਦੁਖ ਰਿਹਾ ਜਣਾਈਆ। ਗੁਰਮੁਖਾਂ ਦੇ ਜਾਣ
ਵਿਚ ਪੂਰਨ ਸਿੰਘ ਨੂੰ ਲਗੀ ਨਹੀਂ ਭੁਖ, ਧਿਆਨ ਵਿਚ ਆਪਣਾ ਧਿਆਨ ਰਖਾਈਆ। ਜਿਹੜੇ ਬੱਚੇ ਰੱਖੇ ਆਪਣੀ ਕੁੱਖ, ਕਿਉਂ ਕਰਨ ਲਗੇ ਜੁਦਾਈਆ। ਜਿਹੜੇ ਆਜ ਮੋੜ ਗਏ ਮੁਖ, ਫੇਰ ਕਵਣ ਲਏ ਬਚਾਈਆ। ਇਹੋ ਪ੍ਰੇਮ ਪਿਆਰ ਵਸਤ ਅਮੋਲ ਕੁਛ, ਜਿਹੜਾ ਆਪਣੇ ਵਿਚ ਛੁਪਾਈਆ। ਓਸ ਨੂੰ ਲਓ ਪੁਛ, ਜਿਹੜਾ ਬਿਨਾ ਪੁਛਿਆਂ ਤੁਹਾਨੂੰ ਰਿਹਾ ਮਿਲਾਈਆ। ਤੁਹਾਡੇ ਪਿਛੇ ਨੀਹਾਂ ਹੇਠ ਦਬਾ ਕੇ ਪੁਤ, ਪਤਣ ਤੁਹਾਡੇ ਰਿਹਾ ਬਣਾਈਆ। ਜੇ ਤੁਸੀਂ ਵੀ ਜਾਓ ਲੁਕ, ਆਪਣਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਅਠਾਰਾਂ ਜੇਠ ਕਹੇ ਗੁਰਮੁਖੋ ਲੈ ਕੇ ਜਾਇਓ ਸਿਖਿਆ, ਇਕੋ ਵਾਰ ਦੇਣੀ ਸਮਝਾਈਆ। ਝੋਲੀ ਪੁਵਾ ਕੇ ਜਾਇਓ ਭਿਛਿਆ, ਖ਼ਾਲੀ ਹੱਥ ਨਾ ਕੋਇ ਭਵਾਈਆ। ਇਸੇ ਨੇ ਕਰਨੀ ਰੱਛਿਆ, ਰੱਛਕ ਹੋ ਕੇ ਹੋਏ ਸਹਾਈਆ। ਜਗਤ ਜਹਾਨ ਨਹੀਂ ਦਿਸਿਆ, ਹੌਲੀ ਹੌਲੀ ਆਪਣਾ ਨੂਰ ਕਰੇ ਰੁਸ਼ਨਾਈਆ। ਜਿਸ ਦਾ ਭਾਣਾ ਸਭ ਨੇ ਮੰਨਿਆ ਕਰ ਕੇ ਮਿਠਿਆ, ਗੁਰ ਅਵਤਾਰ ਸਕਿਆ ਨਾ ਕੋਇ ਉਲਟਾਈਆ। ਓਸ ਨੇ ਤੁਹਾਨੂੰ ਅਕੱਠਾ ਕੀਤਾ ਪਾ ਕੇ ਚਿਠੀਆਂ, ਹੁਕਮ ਸੁਨੇਹੜਾ ਇਕ ਸੁਣਾਈਆ। ਤੁਹਾਡੀ ਅਗਲੀ ਕਹਾਣੀ ਦੱਸਣੀ ਵਿਥਿਆ, ਪਰਦਾ ਦੇਣਾ ਖੁਲ੍ਹਾਈਆ। ਇਹ ਸ੍ਰਿਸ਼ਟੀ ਜਾਣੋ ਮਿਥਿਆ, ਥਿਰ ਰਹਿਣ ਕੋਇ ਨਾ ਪਾਈਆ। ਮਾਣ ਦਵੌਣਾ ਵਡਿਆਂ ਨਿਕਿਆਂ, ਜੋ ਚਲ ਆਇਆ ਸਰਨਾਈਆ। ਜੋ ਸਚੇ ਪ੍ਰੇਮ ਨਾਲ ਚਰਨਾਂ ਵਿਚ ਟਿਕਿਆ, ਟਿੱਕੇ ਧੁਰ ਦੇ ਦੇਣੇ ਲਾਈਆ। ਮੇਰਾ ਲਿਖਿਆ ਲੇਖ ਕਦੇ ਨਾ ਮਿਟਿਆ, ਨਾ ਕੋਇ ਮੇਟੇ ਮੇਟ ਮਿਟਾਈਆ। ਮੇਰਾ ਭਗਤ ਕਦੇ ਨਾ ਜਾਏ ਭਿਟਿਆ, ਊਚ ਨੀਚ ਦਾ ਡੇਰਾ ਦੇਣਾ ਢਾਹੀਆ। ਸਤਾਰਾਂ ਹਾੜ ਨੂੰ ਚਿੱਟੇ ਕਰ ਕੇ ਚਿੱਟਿਆ, ਚਿੱਟੀ ਧਾਰ ਦੇਣਾ ਮਿਲਾਈਆ। ਗੋਬਿੰਦ ਦਾ ਦੁੱਧ ਅਜੇ ਨਹੀਂ ਫਿਟਿਆ, ਫਟਕਾਰ ਲਾਹਨਤ ਦੇਵੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਰਿਹਾ ਵਰਤਾਈਆ । ਅਠਾਰਾਂ ਜੇਠ ਕਹੇ ਮੈਨੂੰ ਨਹੀਂ ਕੋਈ ਤਕੱਬਰ, ਮਾਣ ਨਾ ਕੋਇ ਵਡਿਆਈਆ। ਮੈਂ ਜੁਗ ਚੌਕੜੀ ਬੈਠਾ ਰਿਹਾ ਕਰ ਕੇ ਸਬਰ, ਸਬੂਰੀ ਆਪਣੇ ਨਾਲ ਹੰਡਾਈਆ। ਪੀਰ ਪੈਗ਼ੰਬਰਾਂ ਨੂੰ ਵੇਂਹਦਾ ਰਿਹਾ ਵਿਚੋਂ ਕ਼ਬਰ, ਮਕ਼ਬਰੇ ਦਿਤੇ ਫੁਲਾਈਆ। ਰਾਹ ਤਕਦਾ ਰਿਹਾ ਸ਼ੇਰ ਬੱਬਰ, ਦੋ ਜਹਾਨਾਂ ਅੱਖ ਖੁਲ੍ਹਾਈਆ। ਜਿਸ ਨੇ ਅੱਜ ਮੇਰੀ ਪੂਰੀ ਕਰਨੀ ਸਧਰ, ਸਦਕੇ ਵਾਰੀ ਘੋਲ ਘੁਮਾਈਆ। ਜਿਸ ਦੇ ਗੁਰ ਅਵਤਾਰ ਪੀਰ ਪੈਗ਼ੰਬਰ ਲੱਗੇ ਰਹੇ ਮਗਰ, ਪਿਛੇ ਭੱਜਣ ਵਾਹੋ ਦਾਹੀਆ। ਓਸ ਨੇ ਮਿਹਰ ਦੀ ਕਰ ਨਜ਼ਰ, ਨਜ਼ਰ ਨਾਲ ਨਜ਼ਰ ਦੇਣੀ ਬਦਲਾਈਆ। ਦਰ ਆਏ ਤਾਰ ਕੇ ਟੱਬਰਾਂ ਦੇ ਟੱਬਰ, ਇਕੋ ਟਾਇਮ ਸਾਰੇ ਪਾਰ ਦੇਣੇ ਲੰਘਾਈਆ। ਹੁਕਮ ਦੇ ਕੇ ਜ਼ਾਬਰ ਨੇ ਜਬਰ, ਜ਼ੁਲਮ ਦਾ ਡੇਰਾ ਦੇਣਾ ਢਾਹੀਆ । ਇਸੇ ਕਾਰਨ ਗੁਰਮੁਖੋ ਤੁਹਾਨੂੰ ਘਰ ਘਰ ਦਿਤੀ ਸੀ ਖ਼ਬਰ, ਸੁੱਤਿਆਂ ਨੂੰ ਲਿਆ ਉਠਾਈਆ। ਤੁਹਾਡੇ ਜਨਮ ਕਰਮ ਦਾ ਲੇਖਾ ਕਰਨਾ ਸੀ ਪੱਧਰ, ਅਗੇ ਦੀ ਹੋਣੀ ਸਫ਼ਾਈਆ । ਸਾਚੇ ਪ੍ਰੇਮ ਕਰਨਾ ਮਗਨ, ਕੂੜੀ ਰੀਤੀ ਦੇਣੀ ਛੁਡਾਈਆ। ਤੁਹਾਨੂੰ ਅਗੇ ਹੋਣ ਨਹੀਂ ਦੇਣਾ ਨਗਨ, ਸਾਚਾ ਓਡਣ ਸੀਸ ਆਪਣਾ ਨਾਮ ਜਣਾਈਆ । ਕਿਸੇ ਦੇ ਦਵਾਰਿਉਂ ਕੁਛ ਨਹੀਂ ਦੇਣਾ ਮੰਗਣ, ਅਨਮੁੱਲੀ ਦੌਲਤ ਧੁਰ ਦੀ ਝੋਲੀ ਪਾਈਆ। ਸਾਚੇ ਪ੍ਰੇਮ ਦਾ ਸਗਨਾਂ ਵਾਲਾ ਸਗਨ, ਲਗਨ ਅਗਲੀ ਦੇਣੀ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਅਠਾਰਾਂ ਜੇਠ ਕਹੇ ਕਿਸੇ ਨੂੰ ਨਹੀਂ ਕੁਛ ਪਤਾ, ਬੇਖ਼ਬਰ ਸੁੱਤੀ ਲੋਕਾਈਆ। ਸਾਰੇ ਇਕੋ ਜਾਣਦੇ ਜੇਠ
ਤੱਤਾਂ, ਅਗਨੀ ਨਾਲ ਤਪਾਈਆ। ਲੋ ਨਾਲ ਝੁਲਸਿਆ ਜਾਏ ਪੱਤਾ, ਪਤ ਟਹਿਣੀ ਰਹੀ ਕੁਰਲਾਈਆ। ਬਿਨਾ ਆਬ ਤੋਂ ਜੀਵਾਂ ਦੀ ਹੋਏ ਹੱਤਾ, ਪੰਖੇਰੂ ਡਿੱਗਣ ਥਾਉਂ ਥਾਈਂਆ। ਅਠਾਰਾਂ ਜੇਠ ਕਹੇ ਮੈਂ ਵੇਖਿਆ ਪੁਰਖ ਅਬਿਨਾਸ਼ੀ ਭਗਤਾਂ ਦਾ ਬਣ ਕੇ ਸਕਾ, ਸੱਜਣ ਸੁਹੇਲੇ ਰਿਹਾ ਮਿਲਾਈਆ। ਦਰ ਦਰ ਘਰ ਘਰ ਜਾਂਦਿਆਂ ਕਦੇ ਨਾ ਥੱਕਾ, ਦਿਵਸ ਰੈਣ ਆਪਣਾ ਪੰਧ ਮੁਕਾਈਆ। ਪ੍ਰੇਮੀਆਂ ਨੂੰ ਮਿਲਦਿਆਂ ਕਦੇ ਨਾ ਅੱਕਾ, ਬੇਅਕਲਾਂ ਨੂੰ ਅਕਲ ਵਾਲੇ ਰਿਹਾ ਬਣਾਈਆ। ਛਡ ਕੇ ਬ੍ਰਹਿਮੰਡ ਖੰਡ ਜਗਤ ਜਹਾਨ ਮਦੀਨਾ ਮੱਕਾ, ਮਹਿਰਾਬ ਭਗਤਾਂ ਰਿਹਾ ਸੁਹਾਈਆ । ਸਿਰ ਰਖ ਆਪਣਾ ਹੱਥਾ, ਹਥੇਲੀ ਉਤੇ ਲਏ ਟਿਕਾਈਆ। ਨੇਤਰ ਤਕ ਆਪਣੀਆਂ ਅੱਖਾਂ, ਅੱਖੀਆਂ ਵਾਲਿਆਂ ਅੱਖਾਂ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਕਰਨ ਆਇਆ ਰੱਛਾ, ਰੱਛਕ ਹੋ ਕੇ ਹੋਏ ਸਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਲੇਖਾ ਦੇਵੇ ਸਭ ਦਾ ਹੱਕ਼ਾ, ਹਾਕਮਾਂ ਦਾ ਹੁਕਮ ਨਾ ਚਲੇ ਰਾਈਆ।
੧੯ ਜੇਠ ਸ਼ਹਿਨਸ਼ਾਹੀ ਸੰਮਤ ੧ ਸੁੰਦਰ ਸਿੰਘ ਦੇ ਗ੍ਰਹਿ ਫ਼ਿਰੋਜਸ਼ਾਹ, ਜ਼ਿਲਾ ਫ਼ਿਰੋਜਪੁਰ
ਇਕ ਨੌ ਦਾ ਮਿਟ ਜਾਏ ਝਗੜਾ, ਉਂਨੀ ਉਂਨੀਸਾ ਲੇਖ ਚੁਕਾਈਆ। ਸਿੱਧਾ ਮਾਰਗ ਦੱਸ ਦਏ ਅਗਲਾ, ਪਿਛਲੀ ਆਦਤ ਲੈਣੀ ਬਦਲਾਈਆ । ਗੁਰਮੁਖ ਬਾਹਰੋਂ ਨਜ਼ਰ ਨਾ ਆਏ ਬਗਲਾ, ਅੰਤਰ ਆਤਮ ਕਰਨੀ ਸਚ ਸਫ਼ਾਈਆ। ਹਰਿਜਨ ਮਨ ਵਾਸਨਾ ਰਹੇ ਨਾ ਪਗ਼ਲਾ, ਕੂੜੀ ਕਿਰਿਆ ਨਾ ਕੋਇ ਹਲਕਾਈਆ। ਭਟਕਣਾ ਪਏ ਨਾ ਕਿਸੇ ਵਿਚ ਜੰਗਲਾਂ, ਚੋਟੀ ਪਹਾੜ ਨਾ ਕੋਇ ਤਕਾਈਆ। ਕਿਰਪਾ ਕਰ ਕੇ ਆਪਣੇ ਅੰਗ ਲਾ, ਅੰਗੀਕਾਰ ਇਕ ਅਖਵਾਈਆ । ਪਰਦਾ ਲਾਹ ਦੇ ਹੰ ਬ੍ਰਹਮ ਦਾ, ਪਾਰਬ੍ਰਹਮ ਬੇਪਰਵਾਹੀਆ। ਖੇਲ ਕਰ ਦੇ ਆਪਣੇ ਕਰਮ ਦਾ, ਨਿਹਕਰਮੀ ਹੋ ਕੇ ਹੋ ਸਹਾਈਆ। ਸਭ ਦਾ ਲੇਖਾ ਮੁਕਾ ਦੇ ਇਸ ਜਨਮ ਦਾ, ਜੋ ਚਲ ਆਇਆ ਸਰਨਾਈਆ। ਭਾਂਡਾ ਤੋੜ ਦੇ ਕੂੜੇ ਭਰਮ ਦਾ, ਭੈ ਅਵਰ ਨਾ ਕੋਇ ਰਖਾਈਆ। ਮਾਰਗ ਦੱਸ ਦੇ ਸੱਚੇ ਤਰਨ ਦਾ, ਨਈਆ ਨੌਕਾ ਨਾਮ ਜਣਾਈਆ। ਨੇਤਰ ਖੋਲ੍ਹ ਦੇ ਹਰਨ ਫਰਨ ਦਾ, ਗੁਰਮੁਖ ਅੱਠੇ ਪਹਿਰ ਤੇਰਾ ਦਰਸ਼ਨ ਪਾਈਆ। ਰਸਤਾ ਦੱਸ ਦੇ ਆਪਣੇ ਮੰਦਰ ਚੜ੍ਹਨ ਦਾ, ਅਧਵਿਚਕਾਰ ਨਾ ਕੋਇ ਅਟਕਾਈਆ। ਤਰੀਕਾ ਦੱਸ ਦੇ ਪੱਲੂ ਫੜਨ ਦਾ, ਲੜੀ ਲੜੀ ਨਾਲ ਗੰਢਾਈਆ ਰਾਹ ਦੱਸ ਦੇ ਜੀਉਂਦਿਆਂ ਮਰਨ ਦਾ, ਮਰ ਜੀਵਤ ਨਜ਼ਰੀ ਆਈਆ। ਖੇਲ ਦੱਸ ਦੇ ਆਤਮ ਪਰਮਾਤਮ ਕੰਤ ਸੁਹਾਗੀ ਵਰਨ ਦਾ, ਘਰ ਸਾਜਣ ਵੇਖ ਵਖਾਈਆ। ਝਗੜਾ ਚੁਕਾ ਦੇ ਕੂੜ ਕੁੜਿਆਰੀ ਜ਼ਾਤ ਪਾਤ ਵਰਨ ਬਰਨ ਦਾ, ਬ੍ਰਹਮਾ ਵਿਸ਼ਨ ਸ਼ਿਵ ਇਕੋ ਰੰਗ ਵਖਾਈਆ। ਸਹਾਰਾ ਬਖ਼ਸ਼ ਦੇ ਓਸ ਸਰਨ ਦਾ, ਜਿਸ ਦਾ ਮਾਲਕ ਇਕੋ ਤੂੰ ਹੀ ਨਜ਼ਰੀ ਆਈਆ। ਨਾਮ ਦੱਸ ਦੇ ਸੱਚਾ ਪੜ੍ਹਨ ਦਾ, ਮਿਲੇ ਦੋ ਜਹਾਨ ਵਡਿਆਈਆ । ਝਗੜਾ ਚੁਕਾ ਦੇ ਗ੍ਰਹਿ ਮੰਦਰ ਅੰਦਰ ਲੜਨ ਦਾ, ਪੰਚ ਵਿਕਾਰ ਨਾ ਕੋਇ ਲੜਾਈਆ। ਮਾਰਗ ਦੱਸ ਦੇ ਸਚ ਦਰਬਾਰੇ ਖੜਨ ਦਾ, ਸਨਮੁਖ ਹੋਏ ਦਰਸ਼ਨ ਪਾਈਆ। ਪੈਂਡਾ ਦੱਸ ਦੇ ਅਗੇ ਵਧਣ ਦਾ, ਭੱਜੀਏ ਚਾਈਂ ਚਾਈਂਆ। ਦਰਸ ਕਰਾ ਦੇ ਮੁਕੰਦ ਮਨੋਹਰ ਮੂਰਤ ਮਦਨ ਦਾ, ਨਿਰਗੁਣ ਨਿਰਵੈਰ ਨਜ਼ਰੀ ਆਈਆ। ਥੋੜ੍ਹਾ ਜਿਹਾ ਲੇਖਾ ਸਮਝਾ ਦੇ ਜੋ ਝਗੜਾ ਛਿੜਨਾ ਅਦਨ ਦਾ, ਅਦਾਲਤ
ਆਪਣੀ ਵਿਚੋਂ ਪਰਗਟਾਈਆ। ਭੇਵ ਖੁਲ੍ਹਾ ਦੇ ਜਗਤ ਆਤਸ਼ ਅਗਨ ਦਾ, ਸਾਜਸ਼ ਵਿਚ ਲੋਕਾਈਆ। ਪੜਦਾ ਲਾਹ ਦੇ ਕੂੜ ਕੁੜਿਆਰ ਫਿਰਨ ਨਗਨ ਦਾ, ਓਢਣ ਸੀਸ ਨਾ ਕੋਇ ਟਿਕਾਈਆ। ਮੰਦਰ ਸੁਹਾ ਦੇ ਗੁਰਮੁਖਾਂ ਦੇ ਦੀਪਕ ਜਗਣ ਦਾ, ਜਾਗਰਤ ਜੋਤ ਹੋਏ ਰੁਸ਼ਨਾਈਆ। ਪਿਆਰ ਦੱਸ ਦੇ ਆਪਣੇ ਨਾਲ ਮਿਲ ਕੇ ਵਸਣ ਦਾ, ਦਿਵਸ ਰੈਣ ਨਾ ਹੋਏ ਜੁਦਾਈਆ। ਮੁਖ ਦੇ ਦੇ ਸੁਹੰਜਣਾ ਹੱਸਣ ਦਾ, ਗ਼ਮੀ ਗ਼ਮਖ਼ਾਰ ਦੇਣੀ ਮਿਟਾਈਆ। ਅੰਮ੍ਰਿਤ ਪਿਆਲਾ ਦੇ ਦੇ ਧੁਰ ਦੇ ਝੱਟਣ ਦਾ, ਸੰਸੇ ਰੋਗ ਦੇਣੇ ਮਿਟਾਈਆ। ਮੇਲਾ ਮਿਲਾ ਦੇ ਆਪਣੀ ਅੱਖਣ ਦਾ, ਆਖ਼ਰ ਆਪਣਾ ਰੰਗ ਵਖਾਈਆ। ਝਗੜਾ ਮੁਕਾ ਦੇ ਝੋਲੀ ਸੱਖਣ ਦਾ, ਸਖਣੇ ਦੇ ਭਰਾਈਆ। ਹੁਣ ਵੇਲਾ ਨਹੀਂ ਪੁਤਰਾਂ ਤੋਂ ਖ਼ਾਲੀ ਰੱਖਣ ਦਾ, ਘਰ ਘਰ ਮਾਤਾ ਗੋਦ ਵੱਜੇ ਵਧਾਈਆ। ਸਮਾਂ ਨਹੀਂ ਛਡ ਕੇ ਭੱਜਣ ਦਾ, ਆਪਣਾ ਮੁਖ ਬਦਲਾਈਆ। ਇਹ ਲਹਿਣਾ ਧੁਰ ਦੇ ਸੱਜਣ ਦਾ, ਸਾਹਿਬ ਸੁਵਾਮੀ ਜੋ ਅਖਵਾਈਆ। ਰਸ ਦੇ ਦੇ ਧੂੜੀ ਮਜਨ ਦਾ, ਮਜਲਸ ਆਪਣੀ ਇਕ ਸੁਹਾਈਆ। ਤਾਲ ਦੱਸ ਦੇ ਅਗੰਮੀ ਨਾਦ ਵੱਜਣ ਦਾ, ਅੱਠੇ ਪਹਿਰ ਕਰੇ ਸ਼ਨਵਾਈਆ। ਦਰਵਾਜ਼ਾ ਖੋਲ੍ਹ ਦੇ ਆਪਣੇ ਦਰ ਲੰਘਣ ਦਾ, ਪੰਧ ਮੁਕੇ ਚਾਈਂ ਚਾਈਂਆ। ਬਿਸਤਰ ਸੁਹਾ ਦੇ ਆਪਣੇ ਪਲੰਘਣ ਦਾ, ਦੁਸ਼ਾਲਾ ਇਕੋ ਨਾਮ ਟਿਕਾਈਆ। ਰੰਗ ਚੜ੍ਹਾ ਦੇ ਆਪਣੇ ਰੰਗਣ ਦਾ, ਰੰਗ ਰਤੜੇ ਹੋ ਸਹਾਈਆ। ਝਗੜਾ ਮੁਕਾ ਦੇ ਮਰਨ ਜੰਮਣ ਦਾ, ਲੱਖ ਚੁਰਾਸੀ ਪੰਧ ਮੁਕਾਈਆ। ਹੁਣ ਭਗਤਾਂ ਦਾ ਵੇਲਾ ਨਹੀਂ ਕੰਬਣ ਦਾ, ਹਿੰਮਤ ਹੌਸਲੇ ਦੇ ਵਧਾਈਆ। ਹੁਣ ਲੇਖਾ ਨਹੀਂ ਹਿੰਮ ਕੁੰਡ ਵਾਲੇ ਦੁਸ਼ਟਦਮਨ ਦਾ, ਗੋਬਿੰਦ ਸ਼ਬਦੀ ਧਾਰ ਚਲਾਈਆ। ਵਕ਼ਤ ਸੁਹਾ ਦੇ ਸੋਹਣੇ ਚਮਨ ਦਾ, ਗੁਲ ਗੁਰਮੁਖ ਦੇ ਖਿਲਾਈਆ। ਰੰਗ ਰੰਗਾ ਦੇ ਸੁਖ ਅਮਨ ਦਾ, ਕੂੜੀ ਕਿਰਿਆ ਨਾ ਕੋਇ ਲੜਾਈਆ। ਜਨ ਭਗਤਾਂ ਨੂੰ ਸਿਦਕ ਭਰੋਸਾ ਦੇ ਦੇ ਆਪਣਾ ਭਾਣਾ ਮੰਨਣ ਦਾ, ਮਨਸਾ ਮਨ ਹੀ ਵਿਚ ਮਿਟਾਈਆ । ਸੰਤ ਸੁਹੇਲੇ ਰੂਪ ਬਣਾ ਲੈ ਆਪਣੇ ਚੰਨਣ ਦਾ, ਨਿੰਮ ਵਾਸ ਨਜ਼ਰ ਕੋਇ ਨਾ ਆਈਆ। ਡੇਰਾ ਢਾਹ ਦੇ ਕੂੜੀ ਕੰਧਣ ਦਾ, ਅੰਦਰੋਂ ਕਰ ਸਫ਼ਾਈਆ । ਝਗੜਾ ਮੁਕਾ ਦੇ ਕੂੜੇ ਕੁਟੰਬ ਵਾਲੇ ਬੰਧਨ ਦਾ, ਬੰਦਗੀ ਇਕ ਸਮਝਾਈਆ। ਨੂਰ ਚਮਕਾ ਦੇ ਅਗੰਮੀ ਰੱਬ ਦਾ, ਇਲਾਹੀ ਆਪ ਖ਼ੁਦਾਈਆ। ਭਰਮ ਰਹੇ ਨਾ ਇਹ ਵੇਲਾ ਸਬਬ ਦਾ, ਭਗਵਨ ਆਪਣਾ ਆਪ ਦਏ ਜਣਾਈਆ। ਜਿਸ ਨੂੰ ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਰਿਹਾ ਲੱਭਦਾ, ਨੇਤਰ ਨੈਣ ਨੈਣ ਅੱਖ ਉਠਾਈਆ। ਸੋ ਪਾਰ ਕਿਨਾਰਾ ਕਰ ਕੇ ਅਗਲੀ ਪਿਛਲੀ ਹੱਦ ਦਾ, ਮਾਲਵੇ ਬੈਠਾ ਸੋਭਾ ਪਾਈਆ। ਜਿਸ ਦਾ ਗੁਰਮੁਖ ਦਰਸ਼ਨ ਕਰ ਕੇ ਰਜਦਾ, ਭੁਖਿਆਂ ਭੁਖ ਮਿਟਾਈਆ। ਸੂਫ਼ੀਆਂ ਨੂੰ ਮੌਕਾ ਮਿਲ ਗਿਆ ਹੱਜ ਦਾ, ਹਜ਼ਰਤ ਹੋ ਕੇ ਸਜਦਾ ਸੀਸ ਝੁਕਾਈਆ । ਇਕ ਨੌ ਕਹੇ ਮੈਂ ਓਸੇ ਦੇ ਹੁਕਮੇ ਅੰਦਰ ਭੱਜਦਾ, ਚਲਾਂ ਵਾਹੋ ਦਾਹੀਆ। ਜਿਹੜਾ ਗੁਰਮੁਖਾਂ ਦੇ ਸਨਮੁਖ ਸਜਦਾ, ਸੋਹਣਾ ਢੋਲ ਮਾਹੀਆ। ਜਿਸ ਦਾ ਖੇਲ ਜੁਗ ਚੌਕੜੀ ਨਾਲੋਂ ਚੰਗਾ ਅੱਜ ਦਾ, ਆਜਜ਼ਾਂ ਆਪਣੇ ਗਲੇ ਲਗਾਈਆ। ਭੇਵ ਖੁਲ੍ਹਾ ਕੇ ਕੂੜੇ ਜਗ ਦਾ, ਜਾਗਰਤ ਜੋਤ ਕਰੇ ਰੁਸ਼ਨਾਈਆ । ਨਾਮ ਨਗਾਰਾ ਜਿਸ ਦਾ ਵਜਦਾ, ਅਬਾਦਤ ਧੁਰ ਦੀ ਰਿਹਾ ਦ੍ਰਿੜਾਈਆ। ਗੁਰਮੁਖਾਂ ਦਾ ਰਾਹ ਤਕਦਾ ਰਿਹਾ ਕਦ ਦਾ, ਕ਼ਦਮ ਕ਼ਦਮ ਵੇਖ ਵਖਾਈਆ। ਅਗੇ ਲੇਖਾ ਚੁਕਾਵੇ ਰਹਿਣਾ ਅਲਗ ਦਾ, ਵਖਰੀ ਧਾਰ ਨਾ ਕੋਇ ਸਮਝਾਈਆ। ਪੰਧ ਮੁਕਾਵੇ ਸ਼ਾਹ ਰਗ ਦਾ, ਸ਼ਹਿਨਸ਼ਾਹ ਕ਼ਲਮ ਸ਼ਾਹੀ ਨਾਲ ਵਡਿਆਈਆ। ਰੂਪ ਜਣਾ ਦੇ ਸੂਰੇ ਸਰਬਗ ਦਾ, ਸੂਰਬੀਰ ਤੇਰੀ ਓਟ ਤਕਾਈਆ। ਤਾਲ ਸੁਣਾ ਦੇ ਓਸ ਰਬਾਬ ਦਾ, ਜੋ ਬਿਨ ਰਬਾਬ ਰਿਹਾ
ਵਜਾਈਆ। ਜਾਮ ਪਿਆਲਾ ਪਿਆ ਦੇ ਓਸ ਆਬ ਦਾ, ਜੋ ਇਜ਼ਤ ਆਬਰੂ ਦਏ ਬਣਾਈਆ। ਲਹਿਣਾ ਪੂਰਾ ਕਰਦੇ ਪਿਛਲੇ ਖਵਾਬ ਦਾ, ਬੇਖ਼ਬਰਾਂ ਖ਼ਬਰ ਸੁਣਾਈਆ। ਅੰਮ੍ਰਿਤ ਰਸ ਚੁਆ ਦੇ ਓਸ ਨਾਭ ਦਾ, ਕਮਲ ਕਵਲ ਵਿਚੋਂ ਉਲਟਾਈਆ। ਪੰਧ ਮੁਕਾ ਦੇ ਦੂਈ ਦਵੈਤੀ ਦਰਾਜ ਦਾ, ਏਕਾ ਏਕ ਰੰਗ ਚੜ੍ਹਾਈਆ। ਗੁਰਮੁਖਾਂ ਨੂੰ ਰੂਪ ਬਣਾ ਲੈ ਆਪਣੇ ਸੀਸ ਤਾਜ ਦਾ, ਦੋ ਜਹਾਨਾਂ ਖ਼ੁਸ਼ੀਆਂ ਨਾਲ ਉਠਾਈਆ। ਝਗੜਾ ਚੁਕਾ ਦੇ ਸਵਾਲ ਜਵਾਬ ਦਾ, ਪੁਛਣ ਦੀ ਲੋੜ ਰਹੇ ਨਾ ਰਾਈਆ। ਜੇ ਤੂੰ ਮਾਲਕ ਸਜਦਾ ਦੱਸ ਦੇ ਆਪਣੇ ਆਦਾਬ ਦਾ, ਦੂਸਰ ਸੀਸ ਨਾ ਕੋਇ ਝੁਕਾਈਆ। ਅੱਖਰ ਪੜ੍ਹਾ ਦੇ ਓਸ ਲੁਗਾਤ ਦਾ, ਜਿਸ ਦਾ ਹਰਫ਼ ਯਕਤਰਫ਼ ਫ਼ੈਸਲਾ ਦਏ ਸੁਣਾਈਆ। ਨੂਰ ਕਰਦੇ ਆਪਣੇ ਮਹਿਤਾਬ ਦਾ, ਜ਼ਹੂਰ ਵਿਚੋਂ ਰੁਸ਼ਨਾਈਆ। ਪਰਦਾ ਲਾਹ ਦੇ ਮਹਿਰਾਬ ਦਾ, ਮਹਿਬੂਬ ਆਪਣਾ ਮੁਖ ਵਖਾਈਆ। ਪਰਕਾਸ਼ ਕਰ ਦੇ ਸੱਚੇ ਚਿਰਾਗ਼ ਦਾ, ਜੋ ਚਰਾਗਾਹਾਂ ਵਿਚ ਕਰੇ ਰੁਸ਼ਨਾਈਆ। ਕਿਸੇ ਨੂੰ ਦੁਖ ਨਾ ਰਹੇ ਔਲਾਦ ਦਾ, ਦੁਖ ਸੁਖ ਵਿਚ ਬਦਲਾਈਆ। ਆਸਰਾ ਰਹੇ ਨਾ ਗੁਰਮੁਖਾਂ ਨੂੰ ਕਿਸੇ ਦੀ ਅਮਦਾਦ ਦਾ, ਸਿਰ ਸਭ ਦੇ ਹੱਥ ਟਿਕਾਈਆ। ਝਗੜਾ ਚੁਕ ਜਾਏ ਇਸ਼ਕ ਹਕ਼ੀਕ਼ੀ ਤੇ ਮਜਾਜ਼ ਦਾ, ਤਰੀਕਾ ਆਪਣਾ ਨਾਮ ਦੇ ਸਮਝਾਈਆ। ਨਿਸ਼ਾਨ ਰਹੇ ਨਾ ਕੂੜੀ ਕਿਰਿਆ ਦਾਗ਼ ਦਾ, ਦੁਰਮਤ ਮੈਲ ਧੁਆਈਆ। ਨਾਤਾ ਬਣਾ ਲੈ ਅਗੰਮੀ ਬਾਪ ਦਾ, ਪਿਤਾ ਪੂਤ ਗੋਦ ਉਠਾਈਆ। ਲੇਖਾ ਲਾ ਲੈ ਆਪਣੇ ਜਾਪ ਦਾ, ਤੇਰਾ ਢੋਲਾ ਰਹੇ ਗਾਈਆ। ਸਾਨੂੰ ਭੇਵ ਖੁਲ੍ਹਾ ਦੇ ਆਪਣੇ ਆਪ ਦਾ, ਗੁਰਮੁਖ ਦੇਣ ਦੁਹਾਈਆ । ਵਕ਼ਤ ਸੁਹਾ ਦੇ ਗੋਬਿੰਦ ਭਵਿਖਤ ਵਾਕ ਦਾ, ਵਾਕਿਆ ਵਾਕਫ਼ ਹੋ ਕੇ ਦੇ ਜਣਾਈਆ। ਰਾਹ ਦੱਸ ਦੇ ਗੁਰਮੁਖਾਂ ਨੂੰ ਸੱਚੇ ਇਤਫ਼ਾਕ ਦਾ, ਜਗਤ ਵਿਕਾਰਾ ਕਰੇ ਨਾ ਕੋਇ ਲੜਾਈਆ। ਝਗੜਾ ਮੁਕ ਜਾਏ ਕੂੜੇ ਨਿਫ਼ਾਕ ਦਾ, ਨਫ਼ਰਤ ਦੇਣੀ ਗਵਾਈਆ। ਲੇਖਾ ਮੁਕਾ ਦੇ ਸੰਸਾ ਰਹੇ ਨਾ ਰਸੂਲ ਪਾਕ ਦਾ, ਵਾਹਿਦ ਆਪਣਾ ਆਪ ਦ੍ਰਿੜਾਈਆ। ਕੰਚਨ ਬਣਾ ਦੇ ਪੁਤਲਾ ਖ਼ਾਕ ਦਾ, ਮਿਹਰ ਨਜ਼ਰ ਇਕ ਉਠਾਈਆ। ਪੰਧ ਮੁਕਾ ਦੇ ਜਗਤ ਸ਼ੈਤਾਨ ਚਲਾਕ ਦਾ, ਸ਼ਰਅ ਵਿਚ ਨਾ ਕੋਇ ਲੜਾਈਆ। ਮੰਦਰ ਵਖਾ ਦੇ ਗੋਪੀਆਂ ਵਾਲੀ ਰਾਸ ਦਾ, ਕਾਹਨ ਇਕੋ ਨਜ਼ਰੀ ਆਈਆ । ਘਰ ਵਖਾ ਦੇ ਸਚ ਨਿਵਾਸ ਦਾ, ਜਿਥੇ ਬਹਿ ਕੇ ਸੋਭਾ ਪਾਈਆ। ਨੂਰ ਪਰਗਟਾ ਦੇ ਆਪਣੇ ਪਰਕਾਸ਼ ਦਾ, ਅੰਧ ਅੰਧੇਰ ਚੁਕਾਈਆ। ਲਹਿਣਾ ਦੇਣਾ ਚੁਕਾ ਦੇ ਸਾਸ ਗਰਾਸ ਦਾ, ਜਨ ਭਗਤ ਗ੍ਰਹਿਸਤੀ ਗ੍ਰਹਿ ਆਪਣੇ ਲੈਣੇ ਮਿਲਾਈਆ। ਧੀਰਜ ਸੰਤੋਖ ਦੇ ਦੇ ਆਪਣੇ ਵਿਸ਼ਵਾਸ ਦਾ, ਵਿਸ਼ਵ ਆਪਣਾ ਆਪ ਸਮਝਾਈਆ। ਪਰਦਾ ਉਠਾ ਦੇ ਆਤਮਾ ਸਾਫ਼ ਦਾ, ਸਤਿ ਸਤਿ ਨੂਰ ਨਜ਼ਰੀ ਆਈਆ। ਗ਼ੁੱਸਾ ਮਿਟਾ ਦੇ ਗੁਰਮੁਖ ਬੱਚੇ ਗੁਸਤਾਖ ਦਾ, ਅੰਦਰ ਆਤਮ ਆਪਣਾ ਰੰਗ ਚੜ੍ਹਾਈਆ। ਲਹਿਣਾ ਚੁਕਾ ਦੇ ਨਾਰ ਕਮਜ਼ਾਤ ਦਾ, ਕੋਝੀ ਕੁਲੱਖਣੀ ਦੁਹਾਗਣ ਰਹਿਣ ਕੋਈ ਨਾ ਪਾਈਆ। ਜਨ ਭਗਤਾਂ ਲੇਖਾ ਲਾ ਦੇ ਲੋਕਮਾਤ ਦਾ, ਬ੍ਰਹਿਮੰਡ ਖੰਡ ਲਹਿਣਾ ਦੇ ਮੁਕਾਈਆ। ਝਗੜਾ ਮੁਕ ਜਾਏ ਪ੍ਰਿਥਮੀ ਆਕਾਸ਼ ਦਾ, ਗਗਨ ਗਗਨੰਤਰ ਵੇਖ ਵਖਾਈਆ। ਵੇਲਾ ਆ ਗਿਆ ਪ੍ਰਭੂ ਤੇਰੇ ਪਰਤਾਪ ਦਾ, ਵਡ ਪਰਤਾਪੀ ਹਰਿ ਭਗਤ ਲੈ ਬਣਾਈਆ। ਤੇਰੇ ਦਵਾਰੇ ਲੇਖਾ ਰਹੇ ਨਾ ਕੋਈ ਪਾਪ ਦਾ, ਪਤਿਤ ਪੁਨੀਤ ਦੇ ਬਣਾਈਆ। ਝਗੜਾ ਮੁਕਾ ਦੇਣਾ ਜਮ ਕੇ ਫ਼ਾਸ ਦਾ, ਫ਼ਾਸੀ ਗਲ ਨਾ ਕੋਇ ਲਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਹੁਕਮੇ ਅੰਦਰ ਸਭ ਕੁਛ ਜਾਪਦਾ, ਸਿਰ ਸਕੇ ਨਾ ਕੋਇ ਉਠਾਈਆ।