ਪੁਸਤਕਾਲਾਭਾਗ ੧੮

੧੯ ਜੇਠ ਸ਼ਹਿਨਸ਼ਾਹੀ ਸੰਮਤ ੧ ਜਗਤਾਰ ਸਿੰਘ ਦੇ ਗ੍ਰਹਿ ਫ਼ਿਰੋਜਸ਼ਾਹ ਜ਼ਿਲਾ ਫ਼ਿਰੋਜਪੁਰ

ਸਾਹਿਬ ਸਤਿਗੁਰ ਰੰਗ ਚੋਲੀ, ਕਾਇਆ ਚੋਲੀ ਰੰਗ ਚੜ੍ਹਾਈਆ। ਸਾਹਿਬ ਸਤਿਗੁਰ ਦੱਸ ਬੋਲੀ, ਆਤਮ ਪਰਮਾਤਮ ਸਚ ਪੜ੍ਹਾਈਆ। ਸਾਹਿਬ ਸਤਿਗੁਰ ਬਣਾ ਗੋਲੀ, ਗੁਰਮੁਖ ਯਾਚਕ ਸੇਵਕ ਮੰਗ ਮੰਗਾਈਆ। ਸਾਹਿਬ ਸਤਿਗੁਰ ਉਠਾ ਡੋਲੀ, ਨਿਰਗੁਣ ਸਰਗੁਣ ਆਪਣਾ ਭਾਰ ਉਠਾਈਆ। ਸਾਹਿਬ ਸਤਿਗੁਰ ਖਿਲਾ ਸਚ ਪ੍ਰੇਮ ਹੋਲੀ, ਰੰਗ ਗੁਲਾਲਾ ਇਕ ਚੜ੍ਹਾਈਆ। ਸਾਹਿਬ ਸਤਿਗੁਰ ਸਾਚੇ ਕੰਡੇ ਏਕਾ ਤੋਲੀ, ਜਗਤ ਤਰਾਜ਼ੂ ਹੱਥ ਨਾ ਕੋਇ ਲਗਾਈਆ । ਸਾਹਿਬ ਸਤਿਗੁਰ ਮਨ ਵਾਸਨਾ ਮੇਟ ਕੇ ਰੌਲੀ, ਰੌਣਕ ਧੁਰ ਦਰਬਾਰ ਦੀ ਦੇ ਵਖਾਈਆ। ਸਾਹਿਬ ਸਤਿਗੁਰ ਬੰਦ ਕਿਵਾੜੀ ਤਾਕ ਦੇ ਖੋਲ੍ਹੀ, ਖ਼ਾਲਕ ਮਾਲਕ ਕਰ ਰੁਸ਼ਨਾਈਆ। ਸਾਹਿਬ ਸਤਿਗੁਰ ਮਾਣ ਵਡਿਆਈ ਦੇ ਉਪਰ ਧੌਲੀ, ਤੇਰੇ ਨਾਮ ਦੀ ਵੱਜੇ ਸਚ ਵਧਾਈਆ। ਸਾਹਿਬ ਸਤਿਗੁਰ ਮੇਲ ਮਿਲਾ ਕੇ ਹੌਲੀ ਹੌਲੀ, ਹਲਤ ਪਲਤ ਲੇਖਾ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਾਹਿਬ ਸਤਿਗੁਰ ਰੰਗਦੇ ਤਨ, ਤਤਵ ਤਤ ਦੇ ਬਦਲਾਈਆ। ਕੂੜ ਕਲਪਣਾ ਮੇਟ ਦੇ ਮਨ, ਮਨ ਮਣਕਾ ਦੇ ਭਵਾਈਆ । ਸਾਚਾ ਰਾਗ ਸੁਣਾ ਕੇ ਕੰਨ, ਆਵਾਜ਼ ਧੁਰ ਦੀ ਦੇ ਪਰਗਟਾਈਆ। ਭਰਮ ਭੁਲੇਖਾ ਕਢ ਦੇ ਜ਼ਨ, ਮਿਹਰ ਨਜ਼ਰ ਇਕ ਉਠਾਈਆ। ਨਾਮ ਪਦਾਰਥ ਦੇ ਧਨ, ਅਣਮੰਗੀ ਦੌਲਤ ਝੋਲੀ ਪਾਈਆ। ਸਾਚਾ ਨੂਰ ਚਾੜ੍ਹ ਦੇ ਚੰਨ, ਨਿਰਗੁਣ ਜੋਤ ਹੋਵੇ ਰੁਸ਼ਨਾਈਆ। ਮਿਟੇ ਅੰਧੇਰ ਅੰਨ੍ਹ, ਜੂਠ ਝੂਠ ਲੇਖਾ ਦੇ ਗਵਾਈਆ। ਮੇਲ ਮਿਲਾ ਸ੍ਰੀ ਭਗਵਾਨ, ਭਾਗ ਪੂਰਬ ਝੋਲੀ ਪਾਈਆ। ਝਗੜਾ ਚੁਕਾ ਦੇ ਜ਼ਿਮੀਂ ਅਸਮਾਨ, ਸਿਰ ਆਪਣਾ ਹੱਥ ਟਿਕਾਈਆ। ਪੁਰਖ ਅਕਾਲ ਹੋ ਕੇ ਫੜ ਦਾਮਨ, ਦਾਮਨਗੀਰ ਨਜ਼ਰੀ ਆਈਆ। ਸੰਤ ਸੁਹੇਲਾ ਬਣ ਜ਼ਾਮਨ, ਜਮਾਂ ਤੋਂ ਲੈਣਾ ਛੁੜਾਈਆ। ਸਚ ਦੱਸ ਆਪਣਾ ਨਾਮਨ, ਨਾਉਂ ਨਿਰੰਕਾਰਾ ਇਕੋ ਢੋਲਾ ਗਾਈਆ। ਤੇਰੀ ਮੇਰੀ ਹੋਈ ਪਹਿਚਾਨਣ, ਸੋਹੰ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਸਾਹਿਬ ਸਤਿਗੁਰ ਹੋ ਕਿਰਪਾਲ, ਦੀਨ ਦਿਆਲ ਦਇਆ ਕਮਾਈਆ। ਭਗਤ ਸੁਹੇਲੇ ਵੇਖ ਲਾਲ, ਗੁਰਮੁਖ ਗੋਦ ਉਠਾਈਆ । ਨਾਮ ਅਗੰਮੀ ਵਜਾ ਤਾਲ, ਅਨਹਦ ਨਾਦੀ ਨਾਦ ਸੁਣਾਈਆ। ਫੜ ਕੇ ਸ਼ਾਹ ਬਣਾ ਕੰਗਾਲ, ਨਾਮ ਨਿਧਾਨਾ ਇਕ ਵਰਤਾਈਆ। ਕੂੜੀ ਕਿਰਿਆ ਤੁਟੇ ਜੰਜਾਲ, ਜੀਵਣ ਜੁਗਤ ਦੇ ਸਮਝਾਈਆ। ਤੇਰਾ ਖੇਲ ਸਦਾ ਕਮਾਲ, ਬੇਪਰਵਾਹ ਬੇਪਰਵਾਹੀ ਆਪਣੀ ਦੇਣੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ । ਸਾਹਿਬ ਸਤਿਗੁਰ ਕਿਰਪਾ ਨਿਧਾਨ, ਤੇਰੀ ਵਡ ਵਡਿਆਈਆ। ਭਗਤਨ ਮੀਤਾ ਦੇ ਦਾਨ, ਮਨਸਾ ਆਸਾ ਪੂਰ ਕਰਾਈਆ। ਨੀਕਣ ਨੀਕਾ ਨਜ਼ਰੀ ਆਏ ਨੌਜਵਾਨ, ਮਰਦ ਮਰਦਾਨਾ ਫੇਰਾ ਪਾਈਆ। ਤਨ ਮਾਟੀ ਖ਼ਾਕੀ ਹੋਣ ਨਾ ਦੇਵੇ ਵੈਰਾਨ, ਅੰਤਮ ਆਪਣਾ ਲੇਖਾ ਆਪਣੇ ਵਿਚ ਰਖਾਈਆ । ਸਚ ਦਵਾਰੇ ਸੰਤ ਸੁਹੇਲੇ ਮੰਗਣ ਦਾਨ, ਗੁਰਮੁਖ ਝੋਲੀ ਰਹੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਮ ਪਦਾਰਥ ਦੇਵੇ ਦਾਨ, ਸਵਾਰਥ ਜਗਤ ਲੇਖੇ ਵਿਚ ਰਖਾਈਆ।

੧੯ ਜੇਠ ਸ਼ਹਿਨਸ਼ਾਹੀ ਸੰਮਤ ੧ ਰਾਮ ਸਿੰਘ ਦੇ ਗ੍ਰਹਿ ਜ਼ਿਲਾ ਫ਼ਿਰੋਜਪੁਰ

ਦਿਵਸ ਕਹੇ ਮੈਨੂੰ ਸਾਰੇ ਕਹਿੰਦੇ ਉਨੀਂ ਜੇਠ, ਇਕ ਨੌ ਮਿਲ ਕੇ ਅੰਕ ਬਣਾਈਆ। ਇਕ ਕਹੇ ਮੈਂ ਭਗਤ ਸੁਹੇਲਾ ਸਾਚੇ ਸੰਤਾਂ ਰੱਖਾਂ ਸਾਇਆ ਹੇਠ, ਨੌ ਕਹੇ ਮੈਂ ਨੌ ਖੰਡ ਨੌ ਦਰ ਡੇਰਾ ਦਿਆਂ ਚੁਕਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਆਤਮ ਪਰਮਾਤਮ ਦੱਸਾਂ ਭੇਤ, ਪਰਦਾ ਓਹਲਾ ਦੂਈ ਦਵੈਤ ਮਿਟਾਈਆ। ਪਾਰਬ੍ਰਹਮ ਬ੍ਰਹਮ ਸੱਚਾ ਦੱਸਾਂ ਕਰਨਾ ਹੇਤ, ਨਿਜ ਘਰ ਸੁਵਾਮੀ ਸਹਿਜੇ ਦਿਆਂ ਮਿਲਾਈਆ। ਨਿਜ ਨੇਤਰ ਗਿਆਨ ਅੱਖ ਲਵਾਂ ਪੇਖ, ਪਰਤਖ ਰੂਪ ਸਚ ਗੁਸਾਂਈ ਦਿਆਂ ਸਮਝਾਈਆ। ਸਚ ਸਵਾਮੀ ਅੰਤਰਜਾਮੀ ਮਿਲਾਵਾਂ ਸਾਚੇ ਦੇਸ, ਮੰਦਰ ਅੰਦਰ ਘਰ ਵਿਚ ਘਰ ਮੇਲਾ ਸਹਿਜ ਸੁਭਾਈਆ। ਜੇ ਬੇਵਤਨ ਹੋਇਆ ਛਡ ਕੇ ਆਪਣਾ ਦੇਸ, ਸਾਚੀ ਮੰਜ਼ਲ ਦਿਆਂ ਚੜ੍ਹਾਈਆ। ਜਿਸ ਗ੍ਰਹਿ ਇਕੋ ਸਵਾਮੀ ਵਸੇ ਹਰਿ ਨਰੇਸ਼, ਨਿਰੰਕਾਰਾ ਡੇਰਾ ਲਾਈਆ। ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਰਿਹਾ ਵੇਖ, ਬਿਨ ਅੱਖਾਂ ਅੱਖ ਖੁਲ੍ਹਾਈਆ। ਸੋ ਪੁਰਖ ਬਿਧਾਤਾ ਵੇਖਣਹਾਰਾ ਜਗਤ ਤਮਾਸ਼ਾ ਨਿਰਗੁਣ ਜੋਤੀ ਜਾਮਾ ਬਦਲ ਕੇ ਭੇਸ, ਅਵੱਲੜਾ ਰੂਪ ਇਕ ਇਕੱਲੜਾ ਰਿਹਾ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਸਮਝਾਈਆ। ਇਕ ਕਹੇ ਮੈਨੂੰ ਆਦਿ ਜੁਗਾਦੀ ਕਹਿੰਦੇ ਇਕ ਏਕੰਕਾਰ, ਅਕਲ ਕਲਧਾਰੀ ਬੇਪਰਵਾਹੀਆ। ਜੁਗ ਚੌਕੜੀ ਖੇਲ ਖੇਲਾਂ ਨੌ ਖੰਡ ਪ੍ਰਿਥਮੀ ਨੌ ਦਵਾਰ, ਨੌ ਰਸ ਖੋਜਾਂ ਚਾਈਂ ਚਾਈਂਆ। ਹੁਕਮੇ ਅੰਦਰ ਦਿਵਸ ਰੈਣ ਮਾਸ ਬਰਖ ਚਲਾਂ ਵਿਚ ਸੰਸਾਰ, ਘੜੀ ਪਲ ਭੱਜਾਂ ਵਾਹੋ ਦਾਹੀਆ। ਕੋਟਨ ਕੋਟ ਜੁਗ ਕਾਲ ਬੀਤ ਗਏ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵਿਚ ਸੰਸਾਰ, ਨਿਤ ਨਵਿਤ ਆਪਣਾ ਵੇਸ ਵਟਾਈਆ। ਹੁਕਮੇ ਅੰਦਰ ਸੇਵਾ ਕਰ ਕੇ ਗਏ ਗੁਰੂ ਅਵਤਾਰ, ਪੀਰ ਪੈਗ਼ੰਬਰ ਕਲਮਾ ਕਾਇਨਾਤ ਸੁਣਾਈਆ। ਧੁਰ ਸੰਦੇਸ਼ਾ ਦੇਂਦੇ ਗਏ ਭਗਤ ਸੁਹੇਲੇ ਬਣ ਕੇ ਯਾਰ, ਧੁਰ ਦਾ ਰਾਗ ਨਾਦ ਕਰ ਸ਼ਨਵਾਈਆ। ਕਾਗ਼ਜ਼ ਕ਼ਲਮ ਸ਼ਾਹੀ ਨਾਲ ਲੇਖਾ ਲਿਖਦੇ ਗਏ ਬੇਸ਼ੁਮਾਰ, ਸ਼ਰਅ ਸ਼ਰੀਅਤ ਬੰਧਨ ਨਾਲ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਉਨੀਂ ਜੇਠ ਕਹੇ ਮੈਂ ਆਇਆ ਲੋਕਮਾਤ ਜਗ, ਸ਼ਹਿਨਸ਼ਾਹ ਦਿਤੀ ਮਾਣ ਵਡਿਆਈਆ। ਨਿਰਗੁਣ ਧਾਰ ਵਖਾਵਾਂ ਪੁਰਖ ਸਮਰਥ, ਜੋਤੀ ਜਾਤਾ ਪੁਰਖ ਬਿਧਾਤਾ ਨਿਰਗੁਣ ਨਿਰਵੈਰ ਨਿਰਾਕਾਰ ਵੇਸ ਵਟਾਈਆ। ਭੇਵ ਅਭੇਦਾ ਖੋਲ੍ਹ ਆਤਮ ਪਰਮਾਤਮ ਦੱਸਾਂ ਦਾਸ, ਤੂੰ ਮੇਰਾ ਮੈਂ ਤੇਰਾ ਦੂਜਾ ਰਹਿਣ ਕੋਇ ਨਾ ਪਾਈਆ। ਸਚ ਸਵਾਮੀ ਅੰਤਰਜਾਮੀ ਧੁਰ ਦੀ ਬਾਣੀ ਸ਼ਬਦ ਨਾਦ ਬੋਧ ਅਗਾਧ ਸੁਣਾਵਾਂ ਗਾਥ, ਚਾਰੇ ਖਾਣੀ ਚਾਰੇ ਬਾਣੀ ਭੇਵ ਅਭੇਦ ਦਿਆਂ ਖੁਲ੍ਹਾਈਆ। ਅੰਦਰ ਬਾਹਰ ਗੁਪਤ ਜ਼ਾਹਰ ਨਿਰਗੁਣ ਆਕਾਰ ਸਦਾ ਸਾਥ, ਏਥੇ ਓਥੇ ਦੋ ਜਹਾਨਾਂ ਇਕੋ ਰੰਗ ਵਖਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਜਨ ਭਗਤਾਂ ਦੱਸਾਂ ਸਿਮਰਨ ਪੂਜਾ ਪਾਠ, ਜੋਗ ਅਭਿਆਸ ਕਾਇਆ ਮੰਦਰ ਅੰਦਰ ਸਾਢੇ ਤਿੰਨ ਹੱਥ ਸਚ ਸਿੰਘਾਸਣ ਪੁਰਖ ਅਬਿਨਾਸ਼ਣ ਦਿਆਂ ਮਿਲਾਈਆ। ਵਸਤ ਅਮੋਲਕ ਕਾਇਆ ਗੋਲਕ ਸਚ ਖ਼ਜ਼ੀਨੇ ਦੇਵਾਂ ਦਾਤ, ਦਾਤਾ ਹੋ ਕੇ ਦਇਆਵਾਨ ਮਿਹਰ ਨਜ਼ਰ ਬੇਨਜ਼ੀਰ ਇਕ ਉਠਾਈਆ। ਸੰਤ ਸੁਹੇਲਾ ਇਕ ਅਕੇਲਾ ਪੂਰੀ ਕਰਨਹਾਰਾ ਆਸ, ਆਸਾ ਤ੍ਰਿਸ਼ਨਾ ਮਾਇਆ ਮਮਤਾ ਹਉਮੇ ਹੰਗਤਾ ਕੂੜੀ ਕਿਰਿਆ ਦਏ ਮਿਟਾਈਆ। ਗੁਰਮੁਖਾਂ ਅੰਦਰ ਨਿਰਗੁਣ ਜੋਤ ਜੋਤੀ ਨੂਰ ਕਰੇ ਪਰਕਾਸ਼, ਅੰਧ ਅੰਧਿਆਰ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਧੁਰ ਦਾ ਹੁਕਮ ਇਕ ਵਰਤਾਈਆ। ਉਨੀਂ ਜੇਠ ਕਹੇ ਮੈਂ ਲੋਕਮਾਤ ਪਾਇਆ ਫੇਰਾ, ਸੰਮਤ ਸ਼ਹਿਨਸ਼ਾਹੀ ਦਏ ਗਵਾਹੀਆ । ਵੀਹ ਸੌ ਇੱਕੀ ਬਿਕ੍ਰਮੀ ਪੂਰਬ ਕਰ ਕੇ ਨਬੇੜਾ, ਝਗੜਾ ਪਹਿਲਾ ਦਿਤਾ ਮਿਟਾਈਆ। ਮਾਲਕ ਖ਼ਾਲਕ ਪ੍ਰਿਤਪਾਲਕ ਇਕੋ ਪੁਰਖ ਅਕਾਲ ਬਥੇਰਾ, ਬਹੁ ਗਿਣਤੀ ਲੋੜ ਰਹੇ ਨਾ ਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੇ ਦਰ ਤੇ ਮੰਗਦੇ ਰਹੇ ਮਿਹਰਾ, ਨਿਉਂ ਨਿਉਂ ਚਰਨਾਂ ਸੀਸ ਕ਼ਦਮਾਂ ਵਿਚ ਝੁਕਾਈਆ। ਜਿਸ ਦੇ ਹੁਕਮੇ ਅੰਦਰ ਨਿਰਗੁਣ ਸਰਗੁਣ ਹੋ ਕੇ ਮਾਰ ਕੇ ਗਏ ਫੇਰਾ, ਚਾਰ ਕੁੰਟ ਦਹਿ ਦਿਸ਼ਾ ਸੋਹਲਾ ਢੋਲਾ ਨਾਮ ਦ੍ਰਿੜਾਈਆ । ਸੋ ਪੁਰਖ ਅਕਾਲਾ ਦੀਨ ਦਿਆਲਾ ਸ਼ਬਦੀ ਧਾਰ ਜੋਧਾ ਸੂਰਬੀਰ ਸ਼ੇਰਾ, ਭਬਕ ਆਪਣਾ ਨਾਮ ਲਗਾਈਆ। ਦੂਰ ਦੁਰਾਡਾ ਵਸਣਹਾਰਾ ਨੇਰਨ ਨੇਰਾ, ਨਿਜ ਘਰ ਆਤਮ ਪਰਮਾਤਮ ਜ਼ਾਹਰ ਬਾਤਨ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਸਚ ਸਵਾਮੀ ਬੇਪਰਵਾਹੀਆ। ਉਨੀਂ ਜੇਠ ਕਹੇ ਮੈਨੂੰ ਕਹਿੰਦੇ ਇਕ ਉਨੀਸਾ, ਸਾਚੀ ਧਾਰ ਦਿਆਂ ਜਣਾਈਆ। ਮੈਂ ਦੇਵਾਂ ਸਚ ਹਦੀਸਾ, ਹਜ਼ਰਤਾਂ ਨਾਲੋਂ ਕਰਾਂ ਸਚ ਪੜ੍ਹਾਈਆ। ਭੇਵ ਚੁਕਾ ਕੇ ਊਚਾਂ ਨੀਚਾਂ, ਰਾਓ ਰੰਕਾਂ ਇਕੋ ਗ੍ਰਹਿ ਵਖਾਈਆ। ਪੁਰਖ ਅਬਿਨਾਸ਼ੀ ਸਚ ਸਵਾਮੀ ਸਭ ਦਾ ਮੀਤਾ ਠਾਕਰ, ਕਾਇਆ ਸਾਗਰ ਭਵ ਬੇੜਾ ਪਾਰ ਕਰਾਈਆ। ਨਿਰਮਲ ਕਰਮ ਕਰ ਉਜਾਗਰ, ਸਚ ਬਣਜਾਰੇ ਬਣਾਵਾਂ ਸੁਦਾਗਰ, ਵਸਤ ਅਮੋਲਕ ਇਕੋ ਨਾਮ ਹਟ ਜਣਾਈਆ। ਭੇਵ ਚੁਕਾ ਕੇ ਕਰੀਮ ਕਰਤਾ ਕ਼ਾਦਰ, ਸਚਖੰਡ ਦਰਗਾਹ ਸਾਚੀ ਦੇਵਾਂ ਆਦਰ, ਅਦਲ ਧੁਰ ਦਾ ਇਕ ਸੁਣਾਈਆ। ਜਨ ਭਗਤਾਂ ਵਾਸਨਾ ਕੂੜੀ ਕਿਰਿਆ ਅੰਦਰ ਰਹਿਣ ਨਾ ਦੇਵਾਂ ਸਾਜਸ਼, ਸਿਫ਼ਤ ਸਾਲਾਹੀ ਬੇਪਰਵਾਹੀ ਨੂਰ ਇਲਾਹੀ, ਜਲਵਾਗਰ ਇਕੋ ਦਿਆਂ ਜਣਾਈਆ। ਘਟ ਭੀਤਰ ਅੰਦਰ ਕਰਾਂ ਸਫ਼ਾਈ, ਦੁਰਮਤ ਮੈਲ ਰਹੇ ਨਾ ਰਾਈਆ। ਪਤਿਤ ਪੁਨੀਤ ਠਾਂਡੇ ਸੀਤ ਦਿਆਂ ਕਰਾਈ, ਪੁਰਖ ਅਕਾਲਾ ਦੀਨ ਦਿਆਲਾ ਮਿਲਾ ਕੇ ਸਚਾ ਸ਼ਹਿਨਸ਼ਾਹੀਆ। ਤ੍ਰੈਗੁਣ ਡੇਰਾ ਢਾਹ ਕੇ ਕਰਾਂ ਅਤੀਤ, ਤ੍ਰੈਭਵਣ ਧਨੀ ਗਹਿਰ ਗੰਭੀਰ ਗੁਣ ਗੁਣੀ ਗੁਣਵੰਤਾ ਦਿਆਂ ਮਿਲਾਈਆ। ਚਾਰ ਕੁੰਟ ਦਹਿ ਦਿਸ਼ਾ ਜਗਤ ਵਿਦਿਆ ਹੋਣੀ ਅੰਨ੍ਹੀ, ਚੌਦਾਂ ਲੋਕ ਚੌਦਾਂ ਤਬਕ ਉਚੀ ਕੂਕਣ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਉਨੀਂ ਜੇਠ ਕਹੇ ਮੈਂ ਇਕ ਨੌ ਗਿਆ ਜੁੜ, ਭੇਵ ਅਭੇਦਾ ਆਪਣਾ ਦਿਆਂ ਖੁਲ੍ਹਾਈਆ। ਭਗਤ ਸੁਹੇਲਾ ਮਾਲਕ ਖ਼ਾਲਕ ਪ੍ਰਿਤਪਾਲਕ ਮੇਲਾ ਧੁਰ, ਧਰਨੀ ਧਰਤ ਧਵਲ ਲੇਖਾ ਦਿਆਂ ਚੁਕਾਈਆ। ਲਹਿਣਾ ਦੇਣਾ ਮੁਕੇ ਕਾਮ ਕਰੋਧ ਲੋਭ ਮੋਹ ਹੰਕਾਰ ਪੰਜ ਚੋਰ, ਆਸਾ ਮਨਸਾ ਮਾਇਆ ਮਮਤਾ ਹਉਮੇ ਹੰਗਤਾ ਕੂੜੀ ਕਿਰਿਆ ਦਿਆਂ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਵੇਖ ਵਖਾਈਆ। ਹਰਿਜਨ ਸਾਚੇ ਵੇਖਣਹਾਰ ਸ੍ਰੀ ਭਗਵਾਨ, ਆਪਣੇ ਹੱਥ ਰਖੇ ਵਡਿਆਈਆ। ਜੁਗ ਚੌਕੜੀ ਦੇਵਣਹਾਰਾ ਦਾਨ, ਵਸਤ ਅਮੋਲਕ ਨਾਮ ਝੋਲੀ ਪਾਈਆ। ਸਚ ਮਹਲ ਅਟਲ ਵਖਾ ਕੇ ਇਕ ਮਕਾਨ, ਸਤਿ ਦਵਾਰੇ ਵੱਜੇ ਸਤਿ ਵਧਾਈਆ। ਆਤਮ ਪਰਮਾਤਮ ਜੋੜਾ ਜੁੜ ਜਾਏ ਗੋਪੀ ਕਾਹਨ, ਸੁਰਤੀ ਸ਼ਬਦੀ ਇਕੋ ਰੰਗ ਵਖਾਈਆ। ਇਕ ਦੂਜੇ ਦੀ ਬਿਨ ਵਿਦਿਆ ਦਏ ਪਹਿਚਾਣ, ਪਰਦਾ ਓਹਲਾ ਦਏ ਉਠਾਈਆ। ਬਿਨ ਹਰਿ ਕਿਰਪਾ ਪੂਰਨ ਆਇਆ ਨਾ ਕਿਸੇ ਗਿਆਨ, ਅੰਧ ਅੰਧੇਰ ਨਾ ਕੋਇ ਮਿਟਾਈਆ। ਅੰਤਰ ਬਖ਼ਸ਼ੇ ਸ਼ਬਦ ਨਾਦ ਧੁਨਕਾਨ, ਅਗੰਮੀ

ਰਾਗ ਜਣਾਈਆ। ਅੰਤਰ ਆਤਮ ਨਿਜ ਰਸ ਦੇਵੇ ਪੀਣ ਖਾਣ, ਕੂੜੀ ਕਿਰਿਆ ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਜੋਤੀ ਜਾਤਾ ਨਿਰਗੁਣ ਨੂਰ ਕਰੇ ਮਹਾਨ, ਸਤਿ ਸਤਿਵਾਦੀ ਆਪਣਾ ਪੜਦਾ ਦਏ ਉਠਾਈਆ। ਲੇਖਾ ਮੁਕ ਜਾਏ ਰਵ ਸਸ ਸੂਰੀਆ ਭਾਨ, ਮੰਡਲ ਮੰਡਪ ਲੋੜ ਰਹੇ ਨਾ ਰਾਈਆ । ਝਗੜਾ ਮੁਕ ਜਾਏ ਜ਼ਿਮੀਂ ਅਸਮਾਨ, ਗਗਨ ਮੰਡਲ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਦ੍ਰਿੜਾਈਆ। ਧੁਰ ਦਾ ਲੇਖਾ ਕਹੇ ਮੇਰਾ ਕਿਸੇ ਨਾ ਜਾਣਿਆ ਭੇਤ, ਪੜਦਾ ਸਕਿਆ ਨਾ ਕੋਇ ਉਠਾਈਆ। ਜੁਗ ਚੌਕੜੀ ਮੈਂ ਰਿਹਾ ਵੇਖ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮਾਤ ਹੰਢਾਈਆ। ਸਚ ਪ੍ਰੇਮ ਕਿਸੇ ਨਾ ਹੇਤ, ਪ੍ਰੀਤੀਵਾਨ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਦੀਨ ਦਿਆਲ ਖੇਲਦਾ ਰਿਹਾ ਖੇਡ, ਨਿਰਗੁਣ ਸਰਗੁਣ ਆਪਣੀ ਕਲ ਧਰਾਈਆ। ਗੁਰ ਅਵਤਾਰ ਪੈਗ਼ੰਬਰ ਜੁਗ ਜੁਗ ਰਿਹਾ ਭੇਜ, ਜੋਤੀ ਸ਼ਬਦੀ ਧਾਰ ਸਮਝਾਈਆ । ਆਤਮ ਬ੍ਰਹਮ ਮਾਣਦਾ ਰਿਹਾ ਸੇਜ, ਨਿਰੰਤਰ ਆਪਣਾ ਆਸਣ ਲਾਈਆ। ਦੋ ਜਹਾਨ ਬ੍ਰਹਿਮੰਡ ਖੰਡ ਰਿਹਾ ਵੇਖ, ਪੁਰੀ ਲੋਅ ਪਰਦਾ ਆਪ ਚੁਕਾਈਆ। ਮਾਲਕ ਬਣਦਾ ਰਿਹਾ ਸ਼ਾਹੋ ਭੂਪ ਨਰੇਸ਼, ਨਰ ਨਰਾਇਣ ਵੱਡੀ ਵਡਿਆਈਆ। ਭਗਤ ਸੁਹੇਲਾ ਗੁਰ ਚੇਲਾ ਕਰਦਾ ਰਿਹਾ ਹੇਤ, ਨਾਤਾ ਬਿਧਾਤਾ ਆਪ ਜੁੜਾਈਆ। ਸਿਫ਼ਤ ਸਾਲਾਹੀ ਕ਼ਲਮ ਸ਼ਾਹੀ ਕਾਤਬ ਬਣਕੇ ਲਿਖਦਾ ਰਿਹਾ ਲੇਖ, ਚਾਰੇ ਖਾਣੀ ਚਾਰੇ ਬਾਣੀ ਚਾਰੇ ਵਰਨ ਕਰਨ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਵਰਤਾਈਆ। ਧੁਰ ਦਾ ਹੁਕਮ ਕਹੇ ਮੈਂ ਸੁਹਾਵਾਂ ਵਕ਼ਤ, ਵਾਰ ਥਿਤ ਸਮਝ ਕੋਇ ਨਾ ਆਈਆ। ਪੁਰਖ ਅਬਿਨਾਸ਼ੀ ਮਾਣ ਦੇਵੇ ਵਡਿਆਈ ਵਿਚ ਜਗਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਨਾਲ ਮਿਲਾਏ ਸੰਤ ਸੁਹੇਲੇ ਗੁਰਮੁਖ ਭਗਤ, ਭਗਵਨ ਆਪਣੀ ਦਇਆ ਕਮਾਈਆ। ਸਚ ਪ੍ਰੀਤੀ ਆਤਮ ਪਰਮਾਤਮ ਦੇਵੇ ਸ਼ਕਤ, ਸ਼ਖ਼ਸੀਅਤ ਸਾਚੀ ਦਏ ਸਮਝਾਈਆ। ਪਰਦਾ ਉਹਲਾ ਭੇਵ ਚੁਕੌਣਾ ਅਰਸ਼ ਫ਼ਰਸ਼, ਦੋ ਜਹਾਨਾਂ ਇਕੋ ਰੰਗ ਵਖਾਈਆ। ਮਿਹਰਵਾਨ ਮੁਹੱਬਤ ਵਿਚ ਮਹਿਬੂਬ ਅੰਮ੍ਰਿਤ ਮੇਘ ਦੇਵੇ ਬਰਸ, ਬੂੰਦ ਸਵਾਂਤੀ ਮੁਖ ਚਵਾਈਆ। ਚਿੰਤਾ ਸੋਗ ਮਿਟਾ ਦੇ ਹਰਖ਼, ਦੁਖ ਦਰਦ ਨੇੜ ਕੋਇ ਨਾ ਆਈਆ। ਸਾਚੀ ਮੰਜ਼ਲ ਸਚ ਮਨਾਰ ਹਕ ਦਵਾਰ ਦੇਵੇ ਦਰਸ, ਆਦਰਸ਼ ਆਪਣਾ ਇਕ ਜਣਾਈਆ। ਗੁਰਮੁਖਾਂ ਉਤੇ ਰਹਿਮਤ ਨਾਲ ਕਰੇ ਤਰਸ, ਰਹੀਮ ਰਹਿਮਾਨ ਸੱਚਾ ਸ਼ਹਿਨਸ਼ਾਹੀਆ। ਜਨਮ ਕਰਮ ਦੀ ਮੇਟ ਦੇਵੇ ਹਰਸ, ਲੱਖ ਚੁਰਾਸੀ ਰੋਗ ਰਹਿਣ ਨਾ ਪਾਈਆ। ਧੁਰ ਦਾ ਨਾਮ ਸਾਚਾ ਢੋਲਾ ਸੁਣਾਵੇ ਤਰਜ਼, ਤਾਲ ਤਲਵਾੜਾ ਨਾ ਕੋਇ ਵਜਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਚਾਰ ਜੁਗ ਦੀ ਬੇਨੰਤੀ ਮਨਜ਼ੂਰ ਕਰੇ ਅਰਜ਼, ਵਾਕ ਭਵਿਖਤਾਂ ਖੋਜ ਖੁਜਾਈਆ। ਸਮਰਥ ਸਵਾਮੀ ਆਪਣਾ ਖੇਲ ਕਰੇ ਅਸਚਰਜ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਭੇਵ ਨਾ ਕੋਇ ਖੁਲ੍ਹਾਈਆ । ਹੁਕਮ ਦੇਵੇ ਜੋਧਾ ਸੂਰਬੀਰ ਮਰਦਾਨਾ ਮਰਦ, ਸ਼ਬਦੀ ਸ਼ਬਦ ਆਪਣੀ ਕਾਰ ਕਮਾਈਆ। ਕਲਜੁਗ ਕੂੜੀ ਕਿਰਿਆ ਮੇਟੇ ਅੰਧੇਰ ਗਰਦ, ਨਵ ਨੌ ਚਾਰ ਪਰਦਾ ਰਿਹਾ ਉਠਾਈਆ। ਜਗਤ ਕਸਾਈ ਛੁਰੀ ਰਹਿਣ ਨਾ ਦੇਵੇ ਕਰਦ, ਕ਼ਤਲਗਾਹ ਲਹਿਣਾ ਦਏ ਮੁਕਾਈਆ। ਮਨ ਵਾਸਨਾ ਕੂੜੀ ਕਿਰਿਆ ਅੰਦਰ ਵੜ ਕੇ ਦੇਵੇ ਵਰਜ, ਧੁਰ ਫ਼ਰਮਾਨਾ ਸੱਚਾ ਰਾਣਾ ਸ੍ਰੀ ਭਗਵਾਨਾ ਆਪਣਾ ਆਪ ਸਮਝਾਈਆ । ਜਨ ਭਗਤਾਂ ਬੇੜਾ ਸ਼ੌਹ ਦਰਿਆਏ ਹੋਣ ਨਾ ਦੇਵੇ ਗ਼ਰਕ਼, ਖੇਵਟ ਖੇਟਾ ਬਿਨ ਵੰਞ ਮੁਹਾਣਿਉਂ ਪਾਰ ਲੰਘਾਈਆ। ਕਲਜੁਗ ਅੰਤ ਵੰਡਣਹਾਰਾ ਸੰਤ ਸੁਹੇਲੇ ਦਰਦ,

ਦੁਖੀਆਂ ਦਾ ਦੁਖ ਆਪਣੀ ਝੋਲੀ ਪਾਈਆ। ਗੁਰਮੁਖਾਂ ਹੋਣ ਨਾ ਦੇਵੇ ਕੋਈ ਹਰਜ, ਮਾਣਸ ਜਨਮ ਮਨ ਵਾਸਨਾ ਦਏ ਮਿਟਾਈਆ। ਨਾਮ ਨਿਧਾਨਾ ਸਚ ਵਖਾਵੇ ਧੁਰ ਦੀ ਖੜਗ, ਖੰਡਾ ਇਕੋ ਇਕ ਚਮਕਾਈਆ। ਗੁਰਮੁਖ ਗੁਰਸਿਖ ਚਾਰ ਕੁੰਟ ਦਹਿ ਦਿਸ਼ਾ ਫਿਰੇ ਸਦਾ ਨਿਧੜਕ, ਵੈਰੀ ਮੀਤ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰਿਹਾ ਵਖਾਈਆ। ਹਰਿਜਨ ਸੱਜਣ ਜਾਏ ਉਠ, ਕਲਜੁਗ ਨੀਂਦਰ ਗ਼ਫ਼ਲਤ ਰਹਿਣ ਨਾ ਪਾਈਆ। ਸ੍ਰੀ ਭਗਵਾਨ ਮਿਹਰਵਾਨ ਹੋ ਕੇ ਜਾਏ ਤੁਠ, ਸਿਰ ਆਪਣਾ ਹੱਥ ਰਖਾਈਆ। ਸਾਚਾ ਅੰਮ੍ਰਿਤ ਜਾਮ ਪਿਆਏ ਘੁਟ, ਅੰਦਰ ਬਾਹਰ ਦੁਰਮਤ ਮੈਲ ਕਰੇ ਸਫ਼ਾਈਆ। ਸਾਚੇ ਮੰਦਰ ਅੰਦਰ ਨਿਰਗੁਣ ਨੂਰ ਹੋਵੇ ਪਰਕਾਸ਼, ਜੋਤੀ ਜੋਤ ਡਗਮਗਾਈਆ । ਇਕੋ ਢੋਲਾ ਪਵਣ ਪਵਣੀ ਚਲੇ ਸਵਾਸ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਨਿਜ ਘਰ ਨਿਜ ਵਾਸੀ ਕਰੇ ਨਿਵਾਸ, ਧੁਰ ਦੇ ਮੰਦਰ ਅੰਦਰ ਸੋਭਾ ਪਾਈਆ। ਪ੍ਰੇਮ ਪਿਆਲਾ ਨਾਮ ਖ਼ੁਮਾਰੀ ਦੇਵੇ ਆਬੇ ਹਯਾਤ, ਮਧੁਰ ਰਸ ਮਧੁਰ ਧੁਨ ਆਤਮਕ ਦਏ ਜਣਾਈਆ। ਸਚ ਦਵਾਰੇ ਸਤਿ ਪੁਰਖ ਨਿਰੰਜਣ ਕਰੇ ਆਪ ਨਿਵਾਸ, ਸਿੰਘਾਸਣ ਆਸਣ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਇਕੋ ਦੱਸੇ ਸਚ ਪਰਭਾਤ, ਸੰਧਿਆ ਲੇਖਾ ਦਏ ਮਿਟਾਈਆ। ਵਕ਼ਤ ਕਹੇ ਮੇਰੀ ਸਚ ਪਰਭਾਤੀ, ਪ੍ਰਭ ਦਿਤੀ ਮਾਣ ਵਡਿਆਈਆ। ਦਿਵਸ ਬੀਤ ਕੇ ਆਈ ਰਾਤੀ, ਭਿੰਨੜੀ ਰੈਣ ਖ਼ੁਸ਼ੀ ਮਨਾਈਆ। ਅਰਸ਼ਾਂ ਤੋਂ ਮਾਰੇ ਫ਼ਰਸ਼ ਉਤੇ ਝਾਤੀ, ਬਿਨ ਅੱਖਾਂ ਅੱਖ ਖੁਲ੍ਹਾਈਆ। ਕੀ ਕਰੇ ਖੇਲ ਕਮਲਾਪਾਤੀ, ਪਤਿਪਰਮੇਸ਼ਵਰ ਦਾਤਾ ਬੇਪਰਵਾਹੀਆ। ਜਿਸ ਦਾ ਨਾਮ ਕਹਾਣੀ ਜੁਗ ਜੁਗ ਚਲਦੀ ਰਹੇ ਸਾਖੀ, ਸੋ ਸਾਖ਼ਿਆਤ ਆਪਣੀ ਕਾਰ ਕਮਾਈਆ। ਜਨ ਭਗਤਾਂ ਦੀ ਬਦਲ ਦੇਵੇ ਹਯਾਤੀ, ਜਨਮ ਵਿਚੋਂ ਜਨਮ ਦਏ ਵਖਾਈਆ। ਰੂਹ ਬੁਤ ਦੋਵੇਂ ਕਰ ਕੇ ਪਾਕੀ, ਮਾਟੀ ਖ਼ਾਕੀ ਆਪਣਾ ਰੰਗ ਰੰਗਾਈਆ। ਤੂੰ ਮੇਰਾ ਮੈਂ ਤੇਰਾ ਦੋ ਜਹਾਨਾਂ ਬਣ ਕੇ ਸਾਥੀ, ਪੁਰਖ ਅਬਿਨਾਸ਼ੀ ਸਾਚੀ ਘਾਟੀ ਮੰਜ਼ਲ ਦਏ ਚੜ੍ਹਾਈਆ। ਜਿਥੇ ਜ਼ਾਤ ਪਾਤ ਦੀਨ ਮਜ਼੍ਹਬ ਕੋਈ ਨਾ ਕਰੇ ਬਾਤੀ, ਸ਼ਰਅ ਸ਼ਰੀਅਤ ਵਿਚ ਨਾ ਕੋਇ ਲੜਾਈਆ। ਮਨ ਵਾਸਨਾ ਕੂੜੀ ਕਿਰਿਆ ਨਾ ਦਿਸੇ ਕੋਇ ਫ਼ਸਾਦੀ, ਝਗੜਾ ਜੀਵ ਨਾ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਹੇਲਾ ਇਕ ਅਕੇਲਾ ਆਪਣਾ ਰੰਗ ਵਖਾਈਆ । ਵਕ਼ਤ ਕਹੇ ਮੈਂ ਆਇਆ ਲੋਕਮਾਤ, ਦੀਨ ਦਿਆਲ ਦਿਤੀ ਮਾਣ ਵਡਿਆਈਆ। ਜਨ ਭਗਤਾਂ ਜੋੜ ਕੇ ਸਾਚਾ ਨਾਤ, ਅਗਲਾ ਸੰਗ ਲਿਆ ਬਣਾਈਆ। ਨਾਮ ਨਿਧਾਨਾ ਸੁਣ ਕੇ ਗਾਥ, ਸੋਹੰ ਢੋਲਾ ਲਿਆ ਗਾਈਆ। ਸਚ ਪ੍ਰੇਮ ਦੀ ਵੇਖ ਜਮਾਤ, ਨਿਉਂ ਨਿਉਂ ਬੈਠਾ ਸੀਸ ਨਿਵਾਈਆ। ਸੇਵਕ ਬਣ ਕੇ ਦਾਸੀ ਦਾਸ, ਖ਼ਾਦਮ ਹੋ ਕੇ ਫੇਰਾ ਪਾਈਆ। ਰੰਗ ਰੰਗਾਏ ਪ੍ਰਿਥਮੀ ਆਕਾਸ਼, ਗਗਨ ਮੰਡਲ ਖੋਜ ਖੁਜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਏਕੰਕਾਰਾ ਬੇਪਰਵਾਹੀਆ। ਇਕ ਨੌ ਕਹੇ ਸਾਡਾ ਹੋਇਆ ਇਕੱਠ, ਇਕ ਆਪਣਾ ਰੂਪ ਰਿਹਾ ਬਦਲਾਈਆ। ਹੁਕਮ ਸੁਣ ਪੁਰਖ ਸਮਰਥ, ਨਿਉਂ ਨਿਉਂ ਬੈਠੇ ਸੀਸ ਝੁਕਾਈਆ। ਨੇਤਰ ਖੋਲ੍ਹ ਨਾ ਸਕੇ ਕੋਈ ਅੱਖ, ਲੋਚਨ ਨੈਣ ਰਹੇ ਸ਼ਰਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪ੍ਰਭ ਚਰਨੀ ਰਹੇ ਢਠ, ਸਿਰ ਸਕੇ ਨਾ ਕੋਇ ਉਠਾਈਆ। ਕਲਜੁਗ ਅੰਤ ਅਖ਼ੀਰ ਬੇਨਜ਼ੀਰ, ਸਾਡਾ ਲਹਿਣਾ ਦੇਣਾ ਹੋਇਆ ਬਸ, ਬਸਤੇ ਸਭ ਨੇ ਲਏ ਬੰਧਾਈਆ। ਨਿਰਗੁਣ ਨਿਰਵੈਰ ਨਿਰੰਕਾਰ ਤੇਰੀ ਆਸਾ

ਆਏ ਰਖ, ਰੱਖਕ ਬਣਨਾ ਥਾਉਂ ਥਾਈਂਆ। ਅਦਲ ਇਨਸਾਫ਼ ਕਰਨਾ ਹਕ਼ੀਕ਼ਤ ਹਕ, ਲਾਸ਼ਰੀਕ ਸਚ ਤੌਫ਼ੀਕ਼ ਤੋਹੇ ਨੂਰ ਖ਼ੁਦਾਈਆ । ਸਚਾ ਮਾਰਗ ਚਾਰ ਵਰਨ ਅਠਾਰਾਂ ਬਰਨ ਨੌ ਖੰਡ ਪ੍ਰਿਥਮੀ ਦੇਣਾ ਦੱਸ, ਕਰਨੀ ਸਤਿ ਸਚ ਪੜ੍ਹਾਈਆ। ਹਉਮੇ ਹੰਗਤਾ ਗੜ੍ਹ ਹੰਕਾਰੀ ਬੁਰਜ ਕੂੜੀ ਕਿਰਿਆ ਖੇੜਾ ਕਰਨਾ ਭਠ, ਤਤ ਅੱਠ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਖਾਉਣਾ ਧੁਰ ਦਾ ਘਰ, ਜਿਸ ਗ੍ਰਹਿ ਧੁਰ ਦੀ ਧਾਰ ਸੋਭਾ ਪਾਈਆ। ਉਨੀਂ ਜੇਠ ਕਹੇ ਮੈਂ ਵੇਖਣ ਆਇਆ ਜਗਤ ਤਅਲੀਮ, ਤੁਲਬਿਆਂ ਵਾਲੀ ਪੜ੍ਹਾਈਆ। ਪ੍ਰਭ ਦੇ ਉਤੇ ਕਿਸੇ ਨਾ ਰਿਹਾ ਯਕੀਨ, ਯਕੇ ਬਾਅਦ ਦੀਗਰੇ ਸਾਰੇ ਗਏ ਭੁਲਾਈਆ। ਆਤਮ ਪਰਮਾਤਮ ਕੋਈ ਕਰ ਨਾ ਸਕਿਆ ਤਸਲੀਮ, ਤਮਅ ਵੇਖੀ ਜਗਤ ਲੋਕਾਈਆ। ਮਹਲ ਅਟਲ ਚੜ੍ਹ ਨਾ ਵੇਖਿਆ ਕਿਸੇ ਅਜ਼ੀਮ, ਇਸਮ ਆਜ਼ਮ ਨਾ ਕੋਇ ਸਮਝਾਈਆ। ਜਗਤ ਨੇਤਰ ਹੋਏ ਨਾਬੀਨ, ਲੋਚਣ ਅੱਖ ਨਾ ਸਕੇ ਖੁਲ੍ਹਾਈਆ। ਮਨ ਵਾਸਨਾ ਦੇਂਦੇ ਰਹੇ ਦਲੀਲ, ਕੂੜੀ ਕਿਰਿਆ ਨਾਲ ਰਲਾਈਆ। ਪੁਰਖ ਅਬਿਨਾਸ਼ੀ ਸਾਚਾ ਠਾਕਰ ਕਿਸੇ ਨਾ ਮਿਲਿਆ ਛੈਲ ਛਬੀਲ, ਸ਼ਹਿਨਸ਼ਾਹ ਆਪਣਾ ਨੂਰ ਨਾ ਕੋਇ ਚਮਕਾਈਆ। ਕਲਜੁਗ ਅੰਤ ਅੰਤ ਹੋਇਆ ਅਖ਼ੀਰ, ਤਕ਼ਦੀਰ ਸਭ ਦੀ ਦਿਆਂ ਬਦਲਾਈਆ । ਸ਼ਰਅ ਦੇ ਕਟ ਜ਼ੰਜੀਰ, ਝਗੜਾ ਚੁਕਾਏ ਕਬੀਰ, ਗਹਿਰ ਗੰਭੀਰ ਇਕੋ ਦਏ ਸਮਝਾਈਆ। ਜਿਸ ਦੀ ਖਿੱਚ ਨਾ ਸਕਿਆ ਕੋਇ ਤਸਵੀਰ, ਜੁਗ ਚੌਕੜੀ ਘਤਦਾ ਰਿਹਾ ਵਹੀਰ, ਇਕ ਇਕੱਲਾ ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਦਵਾਰ ਏਕੰਕਾਰ ਆਪਣਾ ਹੁਕਮ ਵਰਤਾਈਆ। ਹੁਕਮ ਕਹੇ ਮੈਂ ਚਲਾਂ ਜੁਗ ਚਾਰ, ਚੌਕੜੀ ਸੀਸ ਨਾ ਕੋਇ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਨਿਮਸਕਾਰ, ਨਮਸਤੇ ਕਹਿ ਕੇ ਸੀਸ ਨਿਵਾਈਆ। ਖੇਲ ਖੇਲਦੇ ਰਹੇ ਗੁਰੂ ਅਵਤਾਰ, ਪੈਗ਼ੰਬਰ ਵੇਸ ਵਟਾਈਆ। ਸੁਹਾਉਂਦੇ ਰਹੇ ਦਰੇ ਦਰਬਾਰ, ਦੀਵਾਨ ਧੁਰ ਦਾ ਨਾਮ ਲਗਾਈਆ। ਬਣਦੇ ਰਹੇ ਮੁਹੱਬਤ ਵਿਚ ਪ੍ਰੇਮੀ ਹਮ ਯਾਰ, ਯਰਾਨੇ ਗ਼ਮਖ਼ਾਰ ਨਜ਼ਰੀ ਆਈਆ। ਗੁਲਸ਼ਨ ਵਿਚ ਲੈਂਦੇ ਰਹੇ ਬਹਾਰ, ਪੱਤ ਟਹਿਣੀ ਫੂਲ ਨਾਲ ਮਹਿਕਾਈਆ। ਰਾਹ ਤਕਦੇ ਗਏ ਨਿਰੰਕਾਰ, ਚਾਰ ਕੁੰਟ ਵੇਖਣ ਥਾਉਂ ਥਾਈਂਆ। ਕਵਣ ਵਕ਼ਤ ਸੁਹੇਲਾ ਕਿਰਪਾ ਨਿਧਾਨ ਹੋਵੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਦਏ ਜਣਾਈਆ। ਵਲੀਆਂ ਦਾ ਵਲੀ ਅਲੀਆਂ ਦਾ ਅਲੀ ਪੈਗ਼ੰਬਰਾਂ ਦਾ ਪੈਗ਼ੰਬਰ ਸ਼ਹਿਨਸ਼ਾਹ ਸਿਕਦਾਰ, ਹਕ਼ਦਾਰ ਸਾਰੇ ਵੇਖ ਵਖਾਈਆ। ਜਿਸਨੂੰ ਚਾਰ ਕੁੰਟ ਦਹਿ ਦਿਸ਼ਾ ਮੰਦਰ ਮਸਜਿਦ ਸ਼ਿਵਦਵਾਲੇ ਮਠਾਂ ਵਿਚ ਲਭਦਾ ਸੰਸਾਰ, ਤੀਰਥ ਤੱਟਾਂ ਉਤੇ ਫਿਰ ਫਿਰ ਦੇਣ ਦੁਹਾਈਆ। ਪੜ੍ਹ ਪੜ੍ਹ ਵਿਦਿਆ ਵਿਦਵਾਨ ਗਏ ਹਾਰ, ਨੇਤਰ ਲੋਚਨ ਦਰਸ ਕੋਇ ਨਾ ਪਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਬਣ ਰਖਵਾਲਾ ਜਨ ਭਗਤਾਂ ਮੇਲ ਮਿਲਾਏ ਵਿਚ ਸੰਸਾਰ, ਸੰਸਾ ਰੋਗ ਹਉਮੇ ਦਏ ਮਿਟਾਈਆ। ਉਨੀਂ ਜੇਠ ਕਹੇ ਮੈਂ ਤਕਿਆ ਉਹ ਨਿਰੰਕਾਰ, ਜਿਸ ਦੀ ਮੰਜ਼ਲ ਵਿਚ ਮਨਾਰ, ਦੀਵਾ ਬਾਤੀ ਜਗੇ ਅਗੰਮ ਅਪਾਰ, ਸਚ ਸਿੰਘਾਸਣ ਸੋਹੇ ਸੱਚੀ ਸਰਕਾਰ, ਤਖ਼ਤ ਨਿਵਾਸੀ ਪੁਰਖ ਅਬਿਨਾਸ਼ੀ ਇਕੋ ਨਜ਼ਰੀ ਆਈਆ। ਭਗਤਾਂ ਕਰੇ ਉੱਧਾਰ, ਸੰਤਾਂ ਕਰੇ ਪਿਆਰ, ਗੁਰਮੁਖਾਂ ਲਾਏ ਪਾਰ, ਗੁਰਸਿੱਖਾਂ ਲਏ ਉਠਾਈਆ। ਸਚ ਬਣਾ ਕੇ ਧੁਰ ਦੇ ਲਾਲ, ਲਾਲ ਗੁਲਾਲਾ ਆਪਣਾ ਰੰਗ ਦਏ ਚੜ੍ਹਾਈਆ। ਭਗਤ ਵਛਲ ਦੀਨ ਦਿਆਲ, ਗ਼ਰੀਬ ਨਿਮਾਣਿਆਂ ਕਰੇ ਪ੍ਰਿਤਪਾਲ, ਗੁਰਮੁਖ ਵੇਖ ਨੱਢੇ ਬਾਲ, ਬਾਲੀ ਬੁਧਿ ਦਏ ਸਮਝਾਈਆ। ਤ੍ਰੈਗੁਣ ਮਾਇਆ ਤੋੜ

ਜੰਜਾਲ, ਭਾਗ ਲਗਾ ਕੇ ਕਾਇਆ ਮਾਟੀ ਖਾਲ, ਕਾਇਆ ਮੰਦਰ ਅੰਦਰ ਵਖਾ ਕੇ ਸੱਚੀ ਧਰਮਸਾਲ, ਦੀਆ ਬਾਤੀ ਕਮਲਾਪਾਤੀ ਇਕੋ ਦੇਵੇ ਬਾਲ, ਜੋਤੀ ਜੋਤ ਇਕੋ ਕਰੇ ਰੁਸ਼ਨਾਈਆ। ਜੋ ਜਨਮ ਕਰਮ ਪੂਰਬ ਸੇਵਾ ਗਏ ਘਾਲ, ਤਿਨ੍ਹਾਂ ਹੋਏ ਨਾ ਅੰਤ ਜ਼ਵਾਲ, ਭੁਜਾਂ ਲਏ ਉਠਾਲ, ਫੜ ਬਾਹੋਂ ਗਲੇ ਲਗਾਈਆ। ਲੱਖ ਚੁਰਾਸੀ ਵਿਚੋਂ ਕਰੇ ਭਾਲ, ਭਗਤ ਸੁਹੇਲੇ ਮੇਲੇ ਨਾਲ, ਗੁਰ ਚੇਲੇ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਭਗਤ ਸੁਹੇਲੇ ਕਰ ਪਰਵਾਨ, ਮਹਿਮਾਨ ਧੁਰ ਦੇ ਦਏ ਬਣਾਈਆ।

੨੦ ਜੇਠ ਸ਼ਹਿਨਸ਼ਾਹੀ ਸੰਮਤ ੧ ਸੁਰਜਨ ਸਿੰਘ ਦੇ ਗ੍ਰਹਿ ਫ਼ਿਰੋਜਪੁਰ

ਪੁਰਖ ਅਕਾਲ ਚੁਕਣਹਾਰਾ ਪਰਦਾ, ਜੁਗ ਚੌਕੜੀ ਜਨ ਭਗਤਾਂ ਦਏ ਵਡਿਆਈਆ। ਨਿਰਭੌ ਭੈ ਚੁਕਾਏ ਕੂੜੇ ਡਰ ਦਾ, ਆਸਾ ਤ੍ਰਿਸ਼ਨਾ ਮਾਇਆ ਮਮਤਾ ਮੋਹ ਦਏ ਗੁਆਈਆ। ਭੇਵ ਅਭੇਦਾ ਖੁਲ੍ਹਾਏ ਘਰ ਵਿਚ ਘਰ ਦਾ, ਕਾਇਆ ਮੰਦਰ ਅੰਦਰ ਵੱਜੇ ਵਧਾਈਆ। ਅੰਮ੍ਰਿਤ ਪਿਆਏ ਨਿਝਰ ਰਸ ਸਾਚੇ ਸਰ ਦਾ, ਬੂੰਦ ਸੁਵਾਂਤੀ ਠਾਂਢੀ ਆਪਣੀ ਆਪ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸੰਤ ਸੁਹੇਲੇ ਵੇਖ ਵਖਾਈਆ। ਪੁਰਖ ਅਬਿਨਾਸ਼ੀ ਕਿਰਪਾ ਕਰਨਹਾਰਾ ਦਿਆਲ, ਦਇਆਨਿਧ ਵੱਡੀ ਵਡਿਆਈਆ। ਲੱਖ ਚੁਰਾਸੀ ਜੀਵ ਜੰਤ ਚਾਰੇ ਖਾਣੀ ਕਰੇ ਭਾਲ, ਲੱਖ ਚੁਰਾਸੀ ਖੋਜ ਖੁਜਾਈਆ। ਸੰਤ ਸੁਹੇਲੇ ਗੁਰਮੁਖ ਲੱਭੇ ਸਾਚੇ ਲਾਲ, ਅਨਮੁਲੜੇ ਹੀਰੇ ਪ੍ਰਭ ਲਏ ਪਰਗਟਾਈਆ। ਸਾਚੀ ਸਿਖਿਆ ਧੁਰ ਦੀ ਦੇਵੇ ਇਕ ਸਖਾਲ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਕਰੇ ਪੜ੍ਹਾਈਆ। ਤ੍ਰੈਗੁਣ ਮਾਇਆ ਤੋੜ ਜਗਤ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ । ਅੰਮ੍ਰਿਤ ਆਤਮ ਸੁਹਾਏ ਸਾਚਾ ਤਾਲ, ਤੀਰਥ ਤਟ ਲੋੜ ਰਹੇ ਨਾ ਰਾਈਆ। ਦੀਆ ਬਾਤੀ ਕਮਲਾਪਾਤੀ ਧੁਰ ਦਾ ਦੇਵੇ ਬਾਲ, ਦਿਵਸ ਰੈਣ ਕਰੇ ਰੁਸ਼ਨਾਈਆ। ਕਾਇਆ ਕਾਅਬਾ ਵਖਾਏ ਸੱਚੀ ਧਰਮਸਾਲ, ਸ਼ਿਵਦਵਾਲਾ ਮਠ ਇਕੋ ਨਜ਼ਰੀ ਆਈਆ। ਸੰਤ ਸੁਹੇਲੇ ਗੁਰਮੁਖ ਚੇਲੇ ਸਤਿਗੁਰ ਸੱਚਾ ਸਚ ਦੁਵਾਰੇ ਦਏ ਬਹਾਲ, ਕੂੜ ਕੁੜਿਆਰਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਜਣ ਮੀਤਾ ਬੇਪਰਵਾਹੀਆ। ਸਾਜਨ ਮੀਤਾ ਹਰਿ ਭਗਵੰਤ, ਕਰਨੀ ਕਰਤਾ ਇਕ ਅਖਵਾਇੰਦਾ। ਭਗਤ ਸੁਹੇਲਾ ਪ੍ਰਭ ਸਭ ਦਾ ਕੰਤ, ਸਵੱਛ ਸਰੂਪੀ ਰੂਪ ਵਟਾਇੰਦਾ। ਬੋਧ ਅਗਾਧ ਬਣਾ ਕੇ ਪੰਡਤ, ਧੁਰ ਦੀ ਵਿਦਿਆ ਇਕ ਪੜ੍ਹਾਇੰਦਾ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਆਪ ਸਮਝਾਇੰਦਾ। ਦੇ ਵਡਿਆਈ ਵਿਚ ਜੀਵ ਜੰਤ, ਜੀਵਨ ਜੀਵਨ ਵਿਚੋਂ ਬਦਲਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣੀ ਦਇਆ ਕਮਾਇੰਦਾ। ਮਿਹਰਵਾਨ ਦਇਆ ਕਰ, ਹਰਿਜਨ ਸਾਚੇ ਵੇਖ ਵਖਾਈਆ। ਧੁਰ ਦਵਾਰਾ ਖੋਲ੍ਹ ਕੇ ਦਰ, ਪੜਦਾ ਓਹਲਾ ਦਏ ਉਠਾਈਆ। ਸਚ ਸਰੋਵਰ ਨੁਹਾ ਕੇ ਸਰ, ਦੁਰਮਤ ਮੈਲ ਦਏ ਧੁਆਈਆ । ਸਾਚੀ ਵਿਦਿਆ ਇਕੋ ਪੜ੍ਹ, ਧੁਰ ਦਾ ਨਾਮ ਦਏ ਸਮਝਾਈਆ। ਸਾਚੀ ਮੰਜ਼ਲ ਇਕੋ ਚੜ੍ਹ, ਧੁਰ ਧਾਮ ਦਏ ਵਖਾਈਆ। ਲੇਖਾ ਮੁਕਾ ਕੇ ਸੀਸ

ਧੜ੍ਹ, ਆਤਮ ਪਰਮਾਤਮ ਮੇਲਾ ਸਹਿਜ ਸੁਭਾਈਆ। ਕੂੜੀ ਕਿਰਿਆ ਉਖੇੜੇ ਜੜ੍ਹ, ਤਨ ਮਾਟੀ ਖ਼ਾਕ ਰਹਿਣ ਨਾ ਪਾਈਆ। ਆਸਾ ਤ੍ਰਿਸ਼ਨਾ ਜਾਏ ਸੜ, ਜੋਤੀ ਅਗਨੀ ਲੰਬੂ ਲਾਈਆ। ਸੰਤ ਸਾਜਣ ਬਾਹੋਂ ਫੜ, ਗ੍ਰਹਿ ਮੰਦਰ ਲਏ ਬਹਾਈਆ। ਭੇਵ ਚੁਕਾਏ ਨਾਰੀ ਨਰ, ਇਕੋ ਰੰਗ ਵਖਾਈਆ । ਸਦਾ ਸੁਹੇਲਾ ਇਕ ਅਕੇਲਾ ਭਗਤ ਭਗਵਾਨ ਲਏ ਵਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਦਇਆ ਕਮਾਈਆ । ਦੀਨ ਦਿਆਲ ਪੁਰਖ ਅਬਿਨਾਸ਼ਾ, ਪੁਰਖ ਅਕਾਲ ਦਇਆ ਕਮਾਈਆ। ਭਗਤ ਜਨਾਂ ਹਰਿ ਦਾਸੀ ਦਾਸਾ, ਜੁਗ ਜੁਗ ਵੇਖ ਵਖਾਈਆ। ਜਨਮ ਕਰਮ ਦੀ ਕਰੇ ਪੂਰੀ ਆਸਾ, ਪੂਰਬ ਲਹਿਣਾ ਝੋਲੀ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਥੇ ਉਥੇ ਦੋ ਜਹਾਨ ਦੇਵੇ ਸਾਥਾ, ਬ੍ਰਹਿਮੰਡ ਖੰਡ ਪੁਰੀ ਲੋਅ ਪਾਰ ਲੰਘਾਈਆ। ਆਦਿ ਜੁਗਾਦਿ ਨਿਤ ਨਵਿਤ ਸੋਹੰ ਸ਼ਬਦ ਪੜ੍ਹਾ ਕੇ ਸਾਚੀ ਗਾਥਾ, ਗਹਿਰ ਗੰਭੀਰ ਬੇਨਜ਼ੀਰ ਨਜ਼ਰ ਇਕ ਉਠਾਈਆ । ਜਨਮ ਕਰਮ ਦੀ ਪੂਰੀ ਕਰੇ ਆਸਾ, ਚਰਨ ਕਵਲ ਦੇਵੇ ਭਰਵਾਸਾ, ਲੇਖੇ ਲਾਵੇ ਪਵਨ ਸਵਾਸਾ, ਨਿਰਗੁਣ ਜੋਤ ਕਰੇ ਪਰਕਾਸ਼ਾ, ਅੰਧ ਅੰਧੇਰ ਦਏ ਮਿਟਾਈਆ। ਪੁਰਖ ਅਕਾਲ ਸਰਬ ਗੁਣਤਾਸਾ, ਹਰ ਘਟ ਅੰਦਰ ਰੱਖੇ ਵਾਸਾ, ਭਗਤ ਸੁਹੇਲਾ ਬਣੇ ਰਾਖਾ, ਜੁਗ ਚੌਕੜੀ ਚਾਰ ਕੁੰਟ ਦਹਿ ਦਿਸ਼ਾ ਹੋਵੇ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦੇ ਵਿਛੜੇ ਲਏ ਮਿਲਾਈਆ। ਭਗਤ ਸੁਹੇਲਾ ਹਰਿ ਬੇਪਰਵਾਹ, ਪਾਰਬ੍ਰਹਮ ਵਡੀ ਵਡਿਆਈਆ। ਆਦਿ ਜੁਗਾਦੀ ਬਣ ਮਲਾਹ, ਜੁਗ ਜੁਗ ਬੇੜਾ ਆਪਣੇ ਕੰਧ ਉਠਾਈਆ। ਕਲਜੁਗ ਅੰਤਮ ਹੋਏ ਸਹਾ, ਸਾਹਿਬ ਸੁਲਤਾਨ ਸੱਚਾ ਸ਼ਹਿਨਸ਼ਾਹੀਆ। ਜੋਤੀ ਜਾਤਾ ਵੇਸ ਵਟਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲਹਿਣਾ ਝੋਲੀ ਪਾਈਆ। ਭਗਤ ਜਨਾਂ ਪ੍ਰਭ ਸਦਾ ਸੰਗ, ਮਿਤਰ ਪਿਆਰਾ ਮੀਤ ਨਜ਼ਰੀ ਆਇੰਦਾ। ਨਾਮ ਨਿਧਾਨ ਵਜਾਏ ਮਰਦੰਗ, ਅਨਰਾਗੀ ਆਪਣਾ ਰਾਗ ਸੁਣਾਇੰਦਾ। ਸਚ ਸਚ ਦੇਵਣਹਾਰ ਸਚ ਅਨੰਦ, ਨਿਜਾਨੰਦ ਪਰਮਾਨੰਦ ਵਿਚ ਮਿਲਾਇੰਦਾ। ਦੂਈ ਦਵੈਤੀ ਸ਼ਰਅ ਸ਼ਰਾਇਤੀ ਢਾਵਣਹਾਰਾ ਕੰਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਧਾਰ ਆਪਣੇ ਹੱਥ ਰਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰ ਘਟ ਪਾਏ ਸਾਰ ਜੁਗ ਚੌਕੜੀ ਸਮਾਂ ਵਿਚਾਰ, ਪਰਦਾ ਓਹਲਾ ਰਹਿਣ ਕੋਇ ਨਾ ਪਾਇੰਦਾ।

੨੦ ਜੇਠ ਸ਼ਹਿਨਸ਼ਾਹੀ ਸੰਮਤ ੧ ਗੁਰਚਰਨ ਕੌਰ ਦੇ ਘਰ, ਹੀਰਾ ਮੰਡੀ ਗੇਟ ਫ਼ਿਰੋਜਪੁਰ

ਪ੍ਰੇਮ ਕਹੇ ਮੇਰਾ ਖੇਲ ਨਿਤ ਨਵਾਂ ਰੋਜ਼, ਜਗਹ ਬਜਗਹ ਵੇਖ ਵਖਾਈਆ। ਚਾਰੇ ਖਾਣੀ ਕਰਦਾ ਰਹਵਾਂ ਖੋਜ, ਬਾਹਰ ਅੰਦਰ ਫੋਲ ਫੁਲਾਈਆ। ਚਾਰ ਕੁੰਟ ਦਹਿ ਦਿਸ਼ਾ ਕਰਦਾ ਰਹਵਾਂ ਸੋਚ, ਸਮਝ ਆਪਣੀ ਨਾਲ ਮਿਲਾਈਆ । ਲਭਦਾ ਰਵਾਂ ਰੋਜ਼, ਚੌਦਾਂ ਤਬਕ ਸਬਕ ਕੌਣ ਪੜ੍ਹਾਈਆ। ਸੁਣਦਾ ਰਹਾਂ ਸਦਾ ਸਲੋਕ, ਰਾਗਾਂ ਨਾਦਾਂ ਵਿਚ ਸ਼ਨਵਾਈਆ। ਪਰਕਾਸ਼ ਤਕਦਾ ਰਹਾਂ ਜੋਤ, ਨਿਰਗੁਣ ਨਿਰਵੈਰ ਬੇਪਰਵਾਹੀਆ। ਨਗਾਰਿਆਂ ਉਤੇ ਸੁਣਦਾ ਰਹਾਂ ਚੋਟ, ਵੱਜੇ ਵਾਹੋ ਦਾਹੀਆ। ਮਹਲ ਅਟਲ ਵੇਂਹਦਾ ਰਹਾਂ ਕੋਟੀ ਕੋਟ, ਸ਼ਿਵਦਵਾਲੇ ਮਠ ਪਰਦਾ ਲਾਹੀਆ। ਬਿਨਾ ਸਤਿਗੁਰ

ਪੂਰੇ ਸਾਚੀ ਦੇਵੇ ਨਾ ਕੋਇ ਮੌਜ, ਮਜਲਸ ਸਚ ਨਾ ਕੋਇ ਲਗਾਈਆ। ਭਰਮ ਭਰਮ ਕੇ ਜੁਗ ਵੇਖੇ ਬਹੁਤ, ਬਹੁ ਗਿਣਤੀ ਵਿਚ ਜਣਾਈਆ। ਮੇਰੀ ਅਜੇ ਨਾ ਮੁੱਕੀ ਔਧ, ਆਯੂ ਨਾ ਕੋਇ ਵਿਹਾਈਆ। ਸਾਚਾ ਮਿਲਿਆ ਨਾ ਕੋਇ ਬੋਧ, ਧੁਰ ਗਿਆਨ ਨਾ ਕੋਇ ਦ੍ਰਿੜਾਈਆ । ਕੂੜੀ ਕਿਰਿਆ ਵੇਂਹਦਾ ਰਿਹਾ ਢੌਂਗ, ਭ੍ਰਿਸ਼ਟਾਚਾਰ ਲੋਕਾਈਆ। ਭਗਤਾਂ ਮਿਲਣ ਦਾ ਮੈਨੂੰ ਸ਼ੌਕ, ਆਪਣਾ ਹਾਲ ਸਮਝਾਈਆ। ਜਿਥੇ ਕੋਈ ਨਾ ਸਕੇ ਰੋਕ, ਅਗੇ ਹੋ ਨਾ ਕੋਇ ਅਟਕਾਈਆ। ਮੈਂ ਉਥੇ ਜਾਵਾਂ ਖ਼ਾਮੋਸ਼, ਚੁਪ ਚੁਪੀਤਾ ਪੰਧ ਮੁਕਾਈਆ। ਸਚ ਪ੍ਰੀਤੀ ਅੰਦਰ ਹੋਵਾਂ ਮਧਹੋਸ਼, ਮਦਿ ਇਕੋ ਰਸ ਵਖਾਈਆ। ਮੇਰਾ ਲੇਖੇ ਲਗ ਜਾਏ ਮਾਟੀ ਪੋਸ਼, ਪੁਸ਼ਤ ਪਨਾਹ ਮਿਲੇ ਵਡਿਆਈਆ। ਜਿਹੜਾ ਹੋਇਆ ਰਿਹਾ ਰੂਹਪੋਸ਼, ਸਨਮੁਖ ਹੋ ਕੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਨਾਤਾ ਦਏ ਜੁੜਾਈਆ। ਪ੍ਰੇਮ ਕਹੇ ਮੈਂ ਪ੍ਰੇਮੀ ਰਿਹਾ ਲਭਦਾ, ਪ੍ਰੇਮਿਕਾ ਰੂਪ ਵਟਾਈਆ। ਆਦਿ ਜੁਗਾਦਿ ਰਿਹਾ ਭੱਜਦਾ, ਜੁਗ ਚੌਕੜੀ ਬੈਠਾ ਪੰਧ ਮੁਕਾਈਆ। ਦਿਵਸ ਰੈਣ ਰਿਹਾ ਨਸਦਾ, ਨੱਠਾਂ ਵਾਹੋ ਦਾਹੀਆ। ਖ਼ੁਸ਼ੀਆਂ ਵਿਚ ਰਿਹਾ ਹਸਦਾ, ਹੰਸੀ ਮੁਖ ਵਖਾਈਆ। ਸਚ ਦਵਾਰੇ ਰਿਹਾ ਵਸਦਾ, ਵਸਲ ਇਕੋ ਯਾਰ ਖ਼ੁਦਾਈਆ। ਦਰਸ਼ਨ ਕਰਦਾ ਰਿਹਾ ਅਗੰਮੀ ਅੱਖ ਦਾ, ਬਿਨ ਅੱਖਾਂ ਅੱਖ ਜਣਾਈਆ। ਸਾਚੀ ਮੰਜ਼ਲ ਰਿਹਾ ਵਧਦਾ, ਕ਼ਦਮ ਕ਼ਦਮ ਨਾਲ ਬਦਲਾਈਆ। ਮੈਂ ਸਾਰੀ ਸ੍ਰਿਸ਼ਟੀ ਨਾਲੋਂ ਭਗਤਾਂ ਦਾ ਹਿੱਸੇਦਾਰ ਬਣਿਆ ਅਧ ਦਾ, ਧੁਰ ਦਾ ਲਹਿਣਾ ਝੋਲੀ ਪਾਈਆ। ਮੈਂ ਰਾਹ ਤਕਦਾ ਪੁਰਾਣਾ ਕਦ ਦਾ, ਕ਼ਦੀਮ ਦਿਆਂ ਸਮਝਾਈਆ। ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਰਿਹਾ ਸਦਦਾ, ਹੋਕੇ ਦੇ ਦੇ ਜਗਤ ਅਲਾਈਆ। ਲੇਖਾ ਮੁਕਦਾ ਰਿਹਾ ਹਕ ਦਾ, ਹਕੋ ਹਕ ਦਏ ਬਦਲਾਈਆ। ਪਿਆਰ ਦਏ ਆਪਣੇ ਹੱਥ ਦਾ, ਸਿਰ ਸਾਹਿਬ ਸਵਾਮੀ ਆਪ ਟਿਕਾਈਆ। ਪ੍ਰੇਮ ਕਹੇ ਮੈਂ ਉਸ ਦਵਾਰੇ ਫਬਦਾ, ਜੋ ਫ਼ੈਸਲੇ ਧੁਰ ਦੇ ਦਏ ਸੁਣਾਈਆ। ਮੈਂ ਨੂਰ ਰੱਬੀ ਵੇਖਿਆ ਰੱਬ ਦਾ, ਸਬਬ ਨਾਲ ਗਿਆ ਆਈਆ। ਝਗੜਾ ਚੁਕਾਵਾਂ ਕੂੜੇ ਪੱਜ ਦਾ, ਪੰਚਮ ਡੇਰਾ ਢਾਹੀਆ। ਨਜ਼ਾਰਾ ਵਖਾ ਦੇ ਆਪਣੇ ਹੱਜ ਦਾ, ਹਾਜਤ ਪੂਰ ਕਰਾਈਆ। ਨਾਮ ਸੁਣਾ ਦੇ ਜੈਕਾਰਾ ਆਪਣੇ ਡੰਕ ਦਾ, ਢੋਲਾ ਇਕੋ ਗਾਈਆ । ਝਗੜਾ ਮੁਕਾ ਦੇ ਲੱਖ ਚੁਰਾਸੀ ਪੰਧ ਦਾ, ਪਾਂਧੀ ਪੰਧ ਨਾ ਕੋਇ ਭੁਆਈਆ। ਕਿਲ੍ਹਾ ਤੋੜ ਦੇ ਵਕਾਰੀ ਕੰਧ ਦਾ, ਜੂਠਾ ਝੂਠਾ ਡੇਰਾ ਦੇਣਾ ਢਾਹੀਆ । ਰਸ ਦੇ ਦੇ ਆਪਣੇ ਅਨੰਦ ਦਾ, ਪ੍ਰੇਮ ਕਹੇ ਪ੍ਰੇਮ ਆਪਣੇ ਵਿਚੋਂ ਪਰਗਟਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤਾਂ ਦੇ ਅੰਦਰ ਵਸਦਾ, ਝਗੜਾ ਚੁਕਾਇਆ ਰਹਿਣਾ ਵਖ ਦਾ, ਪਰਦਾ ਉਹਲਾ ਨਾ ਰਿਹਾ ਪਲਕ ਅੱਖ ਦਾ, ਸਭ ਦਾ ਮਾਲਕ ਹੋ ਕੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲਾ ਤਿੰਨਾਂ ਦੇ ਪੜਦੇ ਢਕਦਾ, ਪ੍ਰੇਮ ਪਿਆਰ ਅੰਦਰ ਲਭਦਾ, ਦੂਸਰ ਡੋਰੀ ਤੰਦ ਨਾ ਕੋਇ ਵਖਾਈਆ।

੨੦ ਜੇਠ ਸ਼ਹਿਨਸ਼ਾਹੀ ਸੰਮਤ ੧ ਸਲੱਖਣ ਸਿੰਘ ਦੇ ਗ੍ਰਹਿ ਪਿੰਡ ਮੂੰਗਲਾ ਜ਼ਿਲਾ ਫ਼ਿਰੋਜਪੁਰ

ਗੁਰਮੁਖ ਨਿਮਾਣਾ ਕਦੇ ਨਾ ਹੋਇਆ, ਸਦਾ ਸਦਾ ਸਦ ਸਤਿਗੁਰ ਆਪਣੀ ਗੋਦ ਉਠਾਇੰਦਾ। ਗੁਰਮੁਖ ਸੱਜਣ ਕਦੇ ਨਾ ਮੋਇਆ, ਮਰ ਜੀਵਤ ਜੀਵਨ ਜਗਤ ਵਿਚ ਵਡਿਆਇੰਦਾ। ਗੁਰਮੁਖ ਆਪਣਾ ਆਪ ਕਦੇ ਨਾ ਖੋਇਆ, ਜੋ ਤਨ ਮਨ ਸਤਿਗੁਰ ਭੇਟ ਚੜ੍ਹਾਇੰਦਾ। ਗੁਰਸਿਖ

ਦੁਖ ਦਰਦ ਵਿਚ ਕਦੇ ਨਾ ਰੋਇਆ, ਜੋ ਆਤਮ ਪਰਮਾਤਮ ਜੋੜ ਜੁੜਾਇੰਦਾ। ਗੁਰਮੁਖ ਪਾਪਾਂ ਮੈਲ ਦੁਰਮਤ ਸਦਾ ਧੋਇਆ, ਉਜਲ ਆਪਣਾ ਆਪ ਕਰਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਗੁਰਮੁਖ ਗੁਰ ਗੁਰ ਸਤਿਗੁਰ ਇਕੋ ਹੋਇਆ, ਦੂਜਾ ਰੂਪ ਨਾ ਕੋਇ ਪਰਗਟਾਇੰਦਾ। ਗੁਰਸਿਖ ਕਦੇ ਨਾ ਹੋਏ ਕੰਗਾਲ, ਜਗਤ ਗ਼ਰੀਬੀ ਨਾ ਕੋਇ ਹੰਢਾਇੰਦਾ। ਜਿਨ੍ਹਾਂ ਨੂੰ ਦੇਵੇ ਅਨਮੁੱਲੜਾ ਲਾਲ, ਨਾਮ ਖ਼ਜ਼ਾਨਾ ਆਪ ਭਰਾਇੰਦਾ। ਵਿਚੋਲਾ ਬਣ ਦਲਾਲ, ਦੁਨੀਆ ਤੋਂ ਲਏ ਛੁੜਾਈਆ। ਪੁਛ ਮੁਰੀਦਾਂ ਹਾਲ, ਮੁਰਦੇ ਲਏ ਜਵਾਈਆ। ਜਮਾਂ ਤੋਂ ਕਰ ਬਹਾਲ, ਫ਼ਾਸੀ ਤੋਂ ਲਏ ਛੁਡਾਈਆ । ਨਾਤਾ ਤੋੜ ਕੇ ਕਾਲ, ਦੀਨ ਦਿਆਲ ਆਪਣਾ ਰੰਗ ਰੰਗਾਈਆ। ਮਾਰਗ ਦੱਸ ਸੁਖਾਲ, ਔਝੜ ਰਾਹ ਕਟਾਈਆ। ਬਿਹੰਗਮ ਦੱਸ ਕੇ ਚਾਲ, ਅੰਤਮ ਲੈ ਕੇ ਜਾਵੇ ਨਾਲ, ਵਿਛੋੜਾ ਰਹਿਣ ਕੋਇ ਨਾ ਪਾਈਆ। ਗੋਦ ਸੁਹੰਜਣੀ ਸੋਹੇ ਬਾਲ, ਲੋਰੀ ਸ਼ਬਦ ਨਾਲ ਪਰਚਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਫਲ ਦੇਵੇ ਖੁਵਾਲ, ਤ੍ਰਿਸ਼ਨਾ ਭੁਖ ਸਰਬ ਮਿਟਾਈਆ । ਗੁਰਮੁਖ ਕਦੇ ਨਾ ਹੋਵੇ ਨਿਕੰਮਾ, ਨਿਹਕਰਮੀ ਰੂਪ ਨਾ ਕਦੇ ਵਟਾਈਆ। ਗੁਰਮੁਖ ਸਦਾ ਸਤਿਗੁਰ ਘਰ ਜੰਮਾ, ਨਾਤਾ ਮਾਤ ਪਿਤ ਤੁੜਾਈਆ। ਇਕੋ ਪੁਰਖ ਅਕਾਲ ਜੋਤ ਅਕਾਲਣ ਧੁਰ ਦੀ ਅੰਮਾ, ਅਮਾਨਤ ਆਪਣੀ ਝੋਲੀ ਪਾਈਆ। ਨਾਤਾ ਸ੍ਰਿਸ਼ਟੀ ਨਾਲ ਤੱਤ ਮਾਟੀ ਖ਼ਾਕੀ ਤਨਾ, ਆਤਮ ਪਰਮਾਤਮ ਆਪਣਾ ਰੰਗ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਗੁਰਮੁਖ ਕਦੇ ਨਾ ਹੋਵੇ ਭੁੱਖਾ, ਪ੍ਰਭ ਭੁੱਖਿਆਂ ਭੁਖ ਮਿਟਾਈਆ। ਜਨਮ ਕਰਮ ਦਾ ਮੇਟ ਕੇ ਦੁਖਾ, ਦੁਖ ਦਰਦ ਦਏ ਗਵਾਈਆ। ਸਚ ਪ੍ਰੇਮ ਦਾ ਦੇ ਕੇ ਸੁਖਾ, ਸੁਖ ਸਾਗਰ ਵਿਚ ਸਮਾਈਆ। ਬੁੱਢਿਆਂ ਨੱਢਿਆਂ ਬਿਨ ਸਤਿਗੁਰ ਪੂਰੇ ਕੋਇ ਨਾ ਕਹੇ ਆ ਮੇਰਿਆ ਪੁਤਾ, ਫੜ ਬਾਹੋਂ ਗਲੇ ਲਗਾਈਆ। ਪ੍ਰਭ ਦੀ ਯਾਦ ਵਿਚ ਜਿਨ੍ਹਾਂ ਨੇ ਟੁੱਕੜ ਖਾਧਾ ਰੁੱਖਾ ਸੁੱਖਾ, ਸੁਖ ਸਾਗਰ ਵਿਚ ਸਮਾਈਆ। · ਮਨ ਮਨਸਾ ਗਏ ਮਿਟਾਈਆ। ਜਿਨ੍ਹਾਂ ਦੇ ਅੰਤਰ ਪ੍ਰੇਮ ਪਿਆਰ ਸੱਚਾ

ਉੱਠਾ, ਲਹਿਰ ਲਹਿਰ ਵਿਚੋਂ ਬਦਲਾਈਆ। ਪੁਰਖ ਅਕਾਲ ਸਦਾ ਉਨ੍ਹਾਂ ਤੇ ਤੁਠਾ, ਪਿਆਰ ਮੁਹੱਬਤ ਝੋਲੀ ਪਾਈਆ। ਮੀਤ ਮੁਰਾਰ ਰਹਿਣ ਦੇਵੇ ਕੋਈ ਨਾ ਰੁੱਠਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਰੰਗਾਈਆ। ਗੁਰਮੁਖ ਕਦੇ ਨਾ ਕਹੇ ਮੈਂ ਗ਼ਰੀਬ, ਗ਼ਰੀਬੀ ਮੇਰੇ ਉਤੇ ਆਈਆ। ਕਦੀ ਨਾ ਕਹੇ ਮੈਂ ਬਦਨਸੀਬ, ਧੱਕੇ ਦੇਵੇ ਲੋਕਾਈਆ। ਜਿਨ੍ਹਾਂ ਦੇ ਸਾਹਿਬ ਸਵਾਮੀ ਵਸਿਆ ਕ਼ਰੀਬ, ਘਰ ਸੱਜਣ ਬੈਠਾ ਸੋਭਾ ਪਾਈਆ। ਜਿਨ੍ਹਾਂ ਦੇ ਕੋਲ ਪ੍ਰਭ ਮਿਲਣ ਦੀ ਤੌਫ਼ੀਕ਼, ਉਹ ਤੋਫ਼ੇ ਜਗਤ ਦੇ ਦੇਣ ਗੁਆਈਆ। ਧੁਰ ਦਾ ਸੱਜਣ ਲੱਭ ਰਫ਼ੀਕ਼ ਵਾਂਗ ਫ਼ਰੀਦ, ਅਜੀਬ ਮੰਜ਼ਲ ਇਕੋ ਪਾਈਆ। ਨਜ਼ਰੀ ਆਏ ਸਚ ਤਬੀਬ, ਜੋ ਤਬਾ ਦਏ ਬਦਲਾਈਆ। ਜਿਨ੍ਹਾਂ ਨੂੰ ਜੁਗਾਂ ਜੁਗਾਂ ਦੀ ਉਮੀਦ, ਆਸਾ ਵਿਚ ਬਹਿ ਬਹਿ ਖ਼ੁਸ਼ੀ ਮਨਾਈਆ। ਕਰਦੇ ਰਹੇ ਉਡੀਕ, ਨੇਤਰ ਲੋਚਣ ਅੱਖ ਖੁਲ੍ਹਾਈਆ। ਬਿਨਾ ਵੇਖਿਆਂ ਡਿਠਿਆਂ ਕਰਦੇ ਰਹੇ ਤਾਰੀਫ਼, ਮਨਸਾ ਮਨਸਾ ਨਾਲ ਮਿਲਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਜਿਨ੍ਹਾਂ ਨੂੰ ਸਨਮੁਖ ਹੋਇਆ ਪ੍ਰਤੀਤ, ਸਤਿ ਸਤਿਵਾਦੀ ਨਜ਼ਰੀ ਆਈਆ। ਨਾਲ ਮਿਲ ਕੇ ਢੋਲਾ ਗਾਵਣ ਸੋਹੰ ਗੀਤ, ਗੋਬਿੰਦ ਰੰਗ ਚੜ੍ਹਾਈਆ। ਉਹ ਗੁਰਮੁਖ ਕਦੇ ਨਾ ਹੋਵੇ ਨੀਚ, ਨੀਚੋਂ ਊਚ ਦਏ ਬਣਾਈਆ । ਜਿਨ੍ਹਾਂ ਦੇ ਅੰਦਰ ਲੰਘ ਜਾਏ ਦਹਲੀਜ਼, ਦਹਿ ਦਿਸ਼ਾ ਪੰਧ ਮੁਕਾਈਆ। ਉਹਨਾਂ ਨੂੰ ਆਪਣੇ ਪ੍ਰੇਮ ਦੀ ਦੱਸ ਦੇਵੇ ਤਮੀਜ, ਸਹਿਜ ਨਾਲ ਸਮਝਾਈਆ ।

ਜਨ ਭਗਤ ਬਣਾ ਕੇ ਅਜ਼ੀਜ਼, ਖ਼ਿਦਮਤਗਾਰ ਸੇਵਾ ਸਚ ਬਣਾਈਆ। ਜਿਹੜੇ ਗੋਬਿੰਦ ਧਾਰ ਹੋਏ ਸ਼ਹੀਦ, ਉਹਨਾਂ ਦਾ ਮੇਲਾ ਸਹਿਜ ਸੁਭਾਈਆ। ਸ਼ਬਦੀ ਗੁਰ ਕਰੇ ਤਸਦੀਕ਼, ਸ਼ਹਾਦਤ ਆਪਣੀ ਰਿਹਾ ਭੁਗਤਾਈਆ। ਪੁਰਖ ਅਕਾਲ ਬਣ ਕੇ ਮੀਤ, ਮਿਤਰਾਂ ਵਾਲਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਓਹਲਾ ਦਏ ਉਠਾਈਆ। ਗੁਰਮੁਖ ਕਦੇ ਨਾ ਕਹੇ ਮੈਂ ਕੰਗਲਾ, ਧਨ ਦੌਲਤ ਮਾਇਆ ਨਜ਼ਰ ਕੋਇ ਨਾ ਆਈਆ। ਜਿਸ ਦੇ ਕੋਲ ਅਨਮੁੱਲਾ ਸਾਢੇ ਤਿੰਨ ਹੱਥ ਕਾਇਆ ਬੰਗਲਾ, ਨਿਰਗੁਣ ਸਰਗੁਣ ਵੰਡ ਵੰਡਾਈਆ। ਜਿਸ ਗ੍ਰਹਿ ਮੰਦਰ ਅੰਦਰ ਬੈਠਾ ਪ੍ਰੀਤਮ ਰੰਗਲਾ, ਰੰਗ ਰਤੜਾ ਆਸਣ ਲਾਈਆ। ਜੋ ਚਾਹੇ ਸੋ ਘਰ ਵਿਚ ਮੰਗ ਲਾ, ਮੰਗਲਾਚਾਰ ਆਪਣਾ ਦਏ ਜਣਾਈਆ । ਬਿਨ ਰਸਨਾ ਤੋਂ ਸਾਚਾ ਅਨੰਦ ਲਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਜਨਮ ਜਨਮ ਦੀ ਟੁੱਟੀ ਗੰਢ ਲਾ, ਗੰਢਣਹਾਰ ਗੋਪਾਲ ਗੁਸਾਈਂਆ । ਜਿਸ ਗੁਰਸਿਖ ਚਰਨ ਕਵਲ ਪ੍ਰੇਮ ਨਾਲ ਕੀਤੀ ਬੰਦਨਾ, ਸੋ ਬੰਦੀਖਾਨੇ ਦਏ ਤੁੜਾਈਆ। ਰਾਏ ਧਰਮ ਮੂਲ ਨਾ ਦੰਡਣਾ, ਕਰਮ ਕਾਂਡ ਰਹਿਣ ਨਾ ਕੋਇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਲੰਘਾਈਆ। ਹਰਿਜਨ ਕੋਈ ਨਾ ਕਹੇ ਮੈਂ ਮੰਗਤ, ਭਿਖਾਰੀ ਦਰਵੇਸ਼ ਨਜ਼ਰੀ ਆਈਆ। ਜਿਨ੍ਹਾਂ ਨੂੰ ਪੁਰਖ ਅਕਾਲ ਮੇਲ ਮਿਲਾਇਆ ਨਾਲ ਹਰਿਸੰਗਤ, ਸੋ ਹਰਿ ਕਾ ਰੂਪ ਗਏ ਬਣਾਈਆ। ਉਹਨਾ ਦਾ ਲੇਖਾ ਰਿਹਾ ਨਾ ਅੰਤ, ਅੰਤਸ਼ਕਰਨ ਵੱਜੀ ਵਧਾਈਆ। ਢੋਲਾ ਸੁਣ ਕੇ ਪ੍ਰਭ ਦਾ ਮੰਤ, ਮੰਤਵ ਆਪਣਾ ਹਲ ਕਰਾਈਆ। ਮੇਲਾ ਨਾਲ ਸ੍ਰੀ ਭਗਵੰਤ, ਨਾਰ ਕੰਤ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸੱਚੀ ਸਰਨਾਈਆ। ਗੁਰਮੁਖ ਕਦੇ ਨਾ ਕਹੇ ਔਖਾ, ਘੜੀ ਔਖੀ ਰਹਿਣ ਕੋਇ ਨਾ ਪਾਈਆ। ਸਤਿਗੁਰ ਮਿਲ ਕੇ ਸਤਿ ਵਿਚ ਸੌਖਾ, ਮਨ ਮਮਤਾ ਦਏ ਮਿਟਾਈਆ। ਪੁਰਖ ਅਕਾਲ ਕਿਸੇ ਨਾਲ ਕਦੇ ਕਰੇ ਨਾ ਧੋਖਾ, ਧੁਖਦਿਆਂ ਦੀ ਅਗਨੀ ਦਏ ਬੁਝਾਈਆ। ਆਪਣਾ ਮਾਰਗ ਦੱਸ ਕੇ ਸੌਖਾ, ਮੰਜ਼ਲ ਦਏ ਚੜ੍ਹਾਈਆ। ਚੁਰਾਸੀ ਵਿਚੋਂ ਮੌਕਾ, ਮੁਫ਼ਤ ਆਪਣਾ ਜੋੜ ਜੁੜਾਈਆ। ਝਗੜਾ ਚੁਕਾ ਕੇ ਲੋਕਾ, ਲੋਕਾਈ ਕੋਲੋਂ ਪਲੂ ਦਏ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚੀ ਸਰਨ ਸਰਨ ਇਕੋ ਇਕ ਵਖਾਈਆ।

੨੦ ਜੇਠ ਸ਼ਹਿਨਸ਼ਾਹੀ ਸੰਮਤ ੧ ਕਿਰਪਾਲ ਸਿੰਘ ਦੇ ਗ੍ਰਹਿ ਪਿੰਡ ਗੋਲੇਵਾਲਾ

ਜਿਸ ਉਪਰ ਸਾਹਿਬ ਸਤਿਗੁਰ ਕਿਰਪਾ ਕਰਦਾ, ਕਰਨੀ ਦਾ ਕਰਤਾ ਦਇਆ ਕਮਾਈਆ। ਤਨ ਮਾਟੀ ਖ਼ਾਕੀ ਠਾਂਡਾ ਕਰੇ ਹਿਰਦਾ, ਸੀਤਲ ਸੀਤ ਰੂਪ ਵਟਾਈਆ। ਭੇਵ ਅਭੇਦਾ ਅਛਲ ਅਛੇਦਾ ਲੇਖ ਜਾਣੇ ਦਿਲ ਦਾ, ਸਰਗੁਣ ਨਿਰਗੁਣ ਨਿਰਗੁਣ ਸਰਗੁਣ ਵੇਖ ਵਖਾਈਆ। ਹਰਿ ਸੰਤ ਸਵਾਮੀ ਪੁਰਖ ਅਕਾਲ ਹੋ ਕੇ ਮਿਲਦਾ, ਦੀਨਨ ਦਇਆਵਾਨ ਆਪਣੇ ਰੰਗ ਰੰਗਾਈਆ। ਸਚ ਨਿਸ਼ਾਨ ਵਖਾਏ ਅਗੰਮੀ ਤਿਲ ਦਾ, ਨਿਜ ਨੈਣ ਹੋਵੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵਣਹਾਰ ਸੱਚੀ ਵਡਿਆਈਆ। ਜਨ ਭਗਤਾਂ ਉਤੇ ਪਰਮ ਪੁਰਖ ਹੋਏ ਦਿਆਲ, ਪਾਰਬ੍ਰਹਮ ਬੇਪਰਵਾਹੀਆ। ਕਾਇਆ ਮੰਦਰ ਵਖਾਵੇ ਸਚ ਸੱਚੀ ਧਰਮਸਾਲ, ਮਹਲ ਅਟਲ ਸੋਭਾ ਪਾਈਆ। ਗ੍ਰਹਿ

ਮੰਦਰ ਅੰਦਰ ਦੀਪਕ ਜੋਤੀ ਦਏ ਬਾਲ, ਨਿਰਗੁਣ ਨੂਰ ਜ਼ਹੂਰ ਕਰੇ ਰੁਸ਼ਨਾਈਆ। ਭਾਗ ਲਗਾਵੇ ਕਾਇਆ ਮਾਟੀ ਖਾਲ, ਖ਼ਾਲਕ ਖ਼ਲਕ ਹੋਏ ਸਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲਾ ਬੇਪਰਵਾਹੀਆ। ਜਨ ਭਗਤਾਂ ਪ੍ਰਭ ਦੇਵੇ ਚਰਨ ਸਾਚੀ ਧੂੜ, ਮਿੱਟੀ ਖ਼ਾਕ ਪਾਕ ਲਏ ਬਣਾਈਆ। ਜਨਮ ਜਨਮ ਬਖ਼ਸ਼ ਦੇਵੇ ਕ਼ਸੂਰ, ਕ਼ਿਸਮਤ ਵਿਚੋਂ ਕ਼ਿਸਮਤ ਦਏ ਬਦਲਾਈਆ। ਨਾਮ ਭੰਡਾਰਾ ਭਰ ਭਰਪੂਰ, ਅਤੋਟ ਅਤੁਟ ਦਏ ਵਖਾਈਆ। ਪਾਰਬ੍ਰਹਮ ਬ੍ਰਹਮ ਦੇ ਕੇ ਨੂਰ, ਸਚ ਜ਼ਹੂਰ ਕਰੀ ਰੁਸ਼ਨਾਈਆ। ਨਾਦ ਧੁਨ ਵਜਾ ਕੇ ਤੂਰ, ਤੁਰਤ ਆਪਣਾ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਸਰਬ ਮਿਟਾਈਆ। ਜਨ ਭਗਤਾਂ ਦੇਵੇ ਅਨਮੁਲੜਾ ਯੋਗ, ਯੁਗਤੀ ਆਪਣੇ ਹੱਥ ਰਖਾਇੰਦਾ। ਨਿਰਗੁਣ ਸਰਗੁਣ ਕਰ ਕੇ ਧੁਰ ਸੰਜੋਗ, ਘਰ ਸਾਚੇ ਸੱਚਾ ਮੇਲ ਮਿਲਾਇੰਦਾ। ਪੁਰਖ ਅਕਾਲ ਦੀਨ ਦਿਆਲ ਦੱਸ ਕੇ ਇਕੋ ਓਟ, ਜਗਤ ਆਸਰੇ ਸਰਬ ਗਵਾਇੰਦਾ। ਮੋਹ ਮਾਇਆ ਮਮਤਾ ਕੂੜੀ ਕਿਰਿਆ ਕੱਢੇ ਖੋਟ, ਹਉਮੇ ਹੰਗਤਾ ਗੜ੍ਹ ਤੁੜਾਇੰਦਾ। ਚਾਰ ਕੁੰਟ ਦਹਿ ਦਿਸ਼ਾ ਜਾਏ ਪਹੁੰਚ, ਦੂਰ ਦੁਰਾਡਾ ਨੇਰਨ ਨੇਰਾ ਆਪਣਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਇੰਦਾ। ਜਨ ਭਗਤਾਂ ਪ੍ਰਭ ਦੇਵਣਹਾਰਾ ਦਾਤ, ਵਸਤ ਆਪਣੀ ਹੱਥ ਰਖਾਈਆ। ਸਤਿ ਸਚ ਬਖ਼ਸ਼ੇ ਸਚ ਸੁਗ਼ਾਤ, ਸੁਗੰਦ ਖਾ ਕੇ ਝੋਲੀ ਪਾਈਆ। ਨਾਮ ਨਿਧਾਨ ਸੁਣਾਏ ਧੁਰ ਦੀ ਬਾਤ, ਬਾਤਨ ਪਰਦਾ ਆਪ ਉਠਾਈਆ। ਕਲਜੁਗ ਕੂੜੀ ਕਿਰਿਆ ਮੇਟੇ ਰਾਖ, ਪਵਿਤ ਪਾਕ ਦਏ ਬਣਾਈਆ। ਹਿਰਦੇ ਹਰਿਜਨ ਹਰਿ ਹਰਿ ਲੈਣਾ ਭਾਖ, ਪਾਰਬ੍ਰਹਮ ਪ੍ਰਭ ਪਰਦਾ ਦਏ ਉਠਾਈਆ । ਜਨਮ ਜਨਮ ਦੀ ਕਰਮ ਕਰਮ ਦੀ ਪ੍ਰਭ ਪੂਰੀ ਕਰਨਹਾਰਾ ਆਸ, ਆਸਾ ਤ੍ਰਿਸ਼ਨਾ ਦਏ ਗਵਾਈਆ। ਜਗਤ ਵਾਸਨਾ ਰਹਿਣ ਨਾ ਦੇਵੇ ਉਦਾਸ, ਧੀਰਜ ਧੀਰ ਇਕ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਭਗਤਾਂ ਵਸਿਆ ਸਾਥ, ਤਿਨ੍ਹਾਂ ਆਤਮ ਅੰਤਰ ਨਾ ਹੋਏ ਘਾਟ, ਕਲਜੁਗ ਮੇਟੇ ਅੰਧੇਰੀ ਰਾਤ, ਅੰਤ ਲੈ ਕੇ ਜਾਏ ਸਾਥ, ਘਰ ਘਰ ਗ੍ਰਹਿ ਗ੍ਰਹਿ ਦਰ ਦਰ ਆਪੇ ਵੇਖ ਵਖਾਈਆ।

੨੦ ਜੇਠ ਸ਼ਹਿਨਸ਼ਾਹੀ ਸੰਮਤ ੧ ਸੁਦਾਗਰ ਸਿੰਘ ਪੂਰਨ ਸਿੰਘ ਦੇ ਗ੍ਰਹਿ ਪਿੰਡ ਨਾਥੇਵਾਲਾ ਜ਼ਿਲਾ ਫ਼ਿਰੋਜਪੁਰ

ਸਚਖੰਡ ਕਹੇ ਮੈਂ ਸੁਣਿਆ ਸਚ ਜੈਕਾਰਾ, ਲੋਕਮਾਤ ਧਿਆਨ ਲਗਾਈਆ। ਥਿਰ ਘਰ ਕਹੇ ਮੈਂ ਸੁਣਿਆ ਧੁਰ ਦਾ ਨਾਅਰਾ, ਧਰਨੀ ਧਰਤ ਧਵਲ ਵੱਜੀ ਵਧਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਸਾਨੂੰ ਲੱਗਾ ਪਿਆਰਾ, ਸੀਤਲ ਧਾਰਾ ਰਿਹਾ ਵਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸੋਹਣਾ ਵੇਖਿਆ ਅਖਾੜਾ, ਜ਼ਿਮੀਂ ਅਸਮਾਨਾਂ ਵੱਜੀ ਵਧਾਈਆ। ਭਗਤਾਂ ਕਿਹਾ ਸ੍ਰੀ ਭਗਵਾਨ ਸਾਚਾ ਕਰੇ ਪਿਆਰਾ, ਪ੍ਰੇਮੀ ਪ੍ਰੀਤਮ ਧੁਰ ਦੀ ਲੱਗੀ ਸਾਚੀ ਤੋੜ ਨਿਭਾਈਆ। ਕੂੜੀ ਕਿਰਿਆ ਵੇਖਿਆ ਕਿਨਾਰਾ, ਕਲਜੁਗ ਅੰਤਮ ਅੱਖ ਖੁਲ੍ਹਾਈਆ। ਸਤਿਜੁਗ ਸਾਚਾ ਵੇਖਿਆ ਦਵਾਰਾ, ਧੁਰ ਦਰਬਾਰੀ ਪਰਦਾ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਸਚਖੰਡ ਕਹੇ

ਜਿਸ ਵੇਲੇ ਸੁਣਿਆ ਜੈਕਾਰਾ ਬੋਲ, ਜਾਗਦੀ ਜੋਤ ਨਜ਼ਰੀ ਆਈਆ । ਥਿਰ ਘਰ ਕਹੇ ਮੈਂ ਨੇਤਰ ਵੇਖਿਆ ਖੋਲ੍ਹ, ਨਿਰਗੁਣ ਨੂਰ ਹੋਈ ਰੁਸ਼ਨਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਸ਼ਬਦੀ ਵੱਜਦਾ ਵੇਖਿਆ ਢੋਲ, ਅਨਹਦ ਨਾਦੀ ਨਾਦ ਰਿਹਾ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਸ੍ਰੀ ਭਗਵਾਨ ਕਰਦਾ ਵੇਖਿਆ ਚੋਹਲ, ਗੁਰਮੁਖ ਗੁਰ ਗੁਰ ਆਪਣੇ ਰੰਗ ਰੰਗਾਈਆ। ਭਗਤ ਭਗਵਾਨ ਕਹਿਣ ਪੂਰਾ ਤੁਲਦਾ ਵੇਖਿਆ ਤੋਲ, ਕਰਤਾ ਕ਼ੀਮਤ ਆਪੇ ਰਿਹਾ ਪਾਈਆ। ਦੇਵੇ ਵਡਿਆਈ ਉਪਰ ਧੌਲ, ਧਰਨੀ ਖ਼ੁਸ਼ੀ ਮਨਾਈਆ। ਮੇਰਾ ਪੂਰਾ ਹੋਣ ਲੱਗਾ ਕੌਲ, ਇਕ਼ਰਾਰਨਾਮੇ ਦੀ ਮੁਦਤ ਗਈ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਸਚਖੰਡ ਕਹੇ ਮੈਂ ਸੁਣਿਆ ਸੰਗੀਤ, ਪ੍ਰੇਮ ਪਿਆਰ ਵਿਚੋਂ ਪਰਗਟਾਈਆ। ਥਿਰ ਘਰ ਕਹੇ ਮੈਂ ਵੇਖਿਆ ਬੈਠ ਅਤੀਤ, ਤ੍ਰੈਗੁਣ ਅਤੀਤਾ ਆਪਣਾ ਹੁਕਮ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਅਸੀਂ ਗਾਇਆ ਸੱਚਾ ਗੀਤ, ਗਹਿਰ ਗੰਭੀਰ ਦਿਤਾ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਚ ਮੰਦਰ ਠਾਕਰ ਦੁਵਾਰ ਵੇਖਿਆ ਮਸੀਤ, ਗੁਰੂ ਗੁਰ ਗੁਰਦਵਾਰਾ ਇਕੋ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਚਖੰਡ ਕਹੇ ਮੈਂ ਵੇਖਿਆ ਰੱਬੀ ਨੂਰ, ਨੂਰ ਨੁਰਾਨਾ ਨਜ਼ਰੀ ਆਈਆ। ਥਿਰ ਘਰ ਕਹੇ ਸਰਬ ਕਲਾ ਭਰਪੂਰ, ਦੂਜੇ ਦਰ ਨਾ ਮੰਗਣ ਜਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਆਦਿ ਜੁਗਾਦਿ ਹਾਜ਼ਰ ਹਜ਼ੂਰ, ਚਾਰੋਂ ਕੁੰਟ ਸੋਭਾ ਪਾਈਆ। ਜਨ ਭਗਤ ਕਹਿਣ ਪ੍ਰਭੂ ਸਾਡਾ ਮਜ਼ਦੂਰ, ਜੁਗ ਚੌਕੜੀ ਸੇਵ ਕਮਾਈਆ। ਕਟ ਕੇ ਜਾਏ ਜਨਮ ਜਨਮ ਦੇ ਕ਼ਸੂਰ, ਕ਼ਸਮ ਖਾ ਕੇ ਆਪਣੀ ਦਇਆ ਕਮਾਈਆ। ਜਿਧਰ ਵੇਖਣ ਓਧਰ ਹਜ਼ੂਰ, ਹਜ਼ਰਤਾਂ ਦਾ ਹਜ਼ਰਤ ਨਜ਼ਰੀ ਆਈਆ। ਅਗਲਾ ਸਤਿ ਸਚ ਦਾ ਦੱਸਦਾ ਜਾਏ ਦਸਤੂਰ, ਦਸਤਾਵੇਜ਼ ਕਾਗ਼ਜ਼ਾਤ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਇਕ ਸੁਣਾਈਆ। ਸਚਖੰਡ ਕਹੇ ਮੈਂ ਸਾਚੀ ਵੇਖੀ ਜੋਤ, ਜੋਤੀ ਜੋਤ ਕਰੇ ਰੁਸ਼ਨਾਈਆ । ਥਿਰ ਘਰ ਕਹੇ ਨਾ ਵਰਨ ਨਾ ਗੋਤ, ਜ਼ਾਤ ਪਾਤ ਵੰਡ ਨਾ ਕੋਇ ਵੰਡਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਸਤਿ ਧਰਮ ਦੀ ਲੱਗੀ ਵੇਖੀ ਮੌਜ, ਮਜਲਸ ਭਗਤਾਂ ਵਿਚ ਲਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਜਿਸ ਨੂੰ ਚਾਰ ਜੁਗ ਚੌਕੜੀ ਰਹੇ ਖੋਜ, ਚਾਰ ਕੁੰਟ ਦਹਿ ਦਿਸ਼ਾ ਆਪਣਾ ਧਿਆਨ ਲਗਾਈਆ। ਸੋ ਸਾਹਿਬ ਸੁਹੇਲਾ ਇਕ ਅਕੇਲਾ ਨਿਤ ਨਵਿਤ ਭਗਤਾਂ ਦਰਸ਼ਨ ਦੇਵੇ ਰੋਜ਼, ਰਾਜ਼ਕ ਰਹੀਮ ਕਰੀਮ ਰਹਿਮ ਆਪਣਾ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੇ ਲੇਖੇ ਰਿਹਾ ਮੁਕਾਈਆ। ਸਚਖੰਡ ਕਹੇ ਮੈਂ ਵੇਖਿਆ ਹਰਿ ਕਰਤਾ ਠਾਕਰ, ਜੋ ਠੋਕਰਾਂ ਨਾਲ ਭਗਤ ਸੁਹੇਲੇ ਰਿਹਾ ਉਠਾਈਆ। ਥਿਰ ਘਰ ਕਹੇ ਮੈਂ ਵੇਖਿਆ ਗਹਿਰ ਗੰਭੀਰ ਡੂੰਘਾ ਸਾਗਰ, ਜੋ ਅਛਲ ਛਲ ਅਸਗਾਹ ਭੇਵ ਕੋਇ ਨਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਭਾਗ ਲਗੌਂਦਾ ਵੇਖਿਆ ਕਾਇਆ ਗਾਗਰ, ਸਾਢੇ ਤਿੰਨ ਹੱਥ ਮਾਟੀ ਦੇਵੇ ਮਾਣ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਜੋਧਾ ਸੂਰਬੀਰ ਵਡ ਬਹਾਦਰ, ਨਾਮ ਖੰਡਾ ਬ੍ਰਹਿਮੰਡਾਂ ਵਿਚ ਰਿਹਾ ਚਮਕਾਈਆ। ਪੁਰਖ ਅਕਾਲ ਦੀਨ ਦਿਆਲ ਦੇਵਣਹਾਰਾ ਸਚ ਅਨੰਦਾ , ਰਸਨਾ ਰਸ ਸਾਚਾ ਦਏ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਹੁਕਮ ਵਰਤਾਈਆ। ਸਚਖੰਡ ਕਹੇ ਮੈਂ ਵੇਖਿਆ ਸਲੋਕ, ਗੁਣ ਨਿਧਾਨਾ ਰਿਹਾ ਜਣਾਈਆ। ਜਨ

ਭਗਤਾਂ ਕਰ ਨਿਰਦੋਸ਼, ਦੋਸ਼ੀ ਕਰੇ ਸਰਬ ਲੋਕਾਈਆ। ਸ਼ਰਅ ਜ਼ੰਜੀਰ ਜਿਨ੍ਹਾਂ ਗਲੋਂ ਲਾਹ ਕੇ ਤੋਸ਼, ਤਬਾ ਤਬੀਅਤ ਸਭ ਦੀ ਦਏ ਬਦਲਾਈਆ। ਪ੍ਰਭ ਮਿਲਣ ਦਾ ਜਿਨ੍ਹਾਂ ਸ਼ੌਕ, ਸ਼ਹਾਨਾ ਸਮਾਂ ਤਿਨ੍ਹਾਂ ਦਏ ਵਖਾਈਆ। ਬਿਨ ਹਰਿ ਨਾਮੇ ਸ੍ਰਿਸ਼ਟ ਸਬਾਈ ਗਈ ਔਂਤ, ਪਿਤਾ ਪੂਤ ਭਾਈ ਭੈਣ ਸਾਕ ਸੱਜਣ ਸੈਣ ਸੰਗ ਨਾ ਕੋਇ ਵਖਾਈਆ । ਮਿਹਰਵਾਨ ਹੋ ਕੇ ਜਿਨ੍ਹਾਂ ਦੀ ਖੋਜੀ ਖੋਜ, ਗੁਰਮੁਖ ਗੁਰਸਿਖ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਮੰਤਰ ਰਾਗ ਪੜ੍ਹਾਈਆ। ਸਚਖੰਡ ਕਹੇ ਮੈਂ ਦੇਵਣਹਾਰਾ ਸਬੂਤ, ਸੁਗੰਦ ਖਾ ਕੇ ਦਿਆਂ ਜਣਾਈਆ। ਥਿਰ ਘਰ ਕਹੇ ਮੈਨੂੰ ਨਜ਼ਰ ਆਏ ਇਕ ਮਹਿਬੂਬ, ਜੋ ਮੁਹੱਬਤ ਵਿਚ ਸਮਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਜਿਧਰ ਵੇਖੀਏ ਉਧਰ ਮੌਜੂਦ, ਚਾਰੋਂ ਕੁੰਟ ਆਪਣਾ ਰੰਗ ਵਰਤਾਈਆ। ਭਗਤਾਂ ਮੀਤਾ ਸੰਤਾਂ ਦੀ ਵੇਖ ਹਦੂਦ, ਗੁਰਮੁਖਾਂ ਦੇ ਪਰਦੇ ਦਏ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਵਾਮੀ ਅੰਤਰਜਾਮੀ ਵਡ ਦਾਤਾ ਬੇਪਰਵਾਹੀਆ। ਸਚਖੰਡ ਕਹੇ ਮੈਂ ਦੇਣਾ ਸੰਦੇਸ਼ਾ, ਅੰਤ ਅਖੀਰ ਆਖਰ ਦਿਆਂ ਸਮਝਾਈਆ। ਸ਼ਾਹ ਪਾਤਸ਼ਾਹ ਸ੍ਰੀ ਭਗਵਾਨ ਧੁਰ ਨਰੇਸ਼ਾ, ਨਰ ਨਰਾਇਣ ਅਖਵਾਈਆ। ਜਿਸ ਨੇ ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਭੇਜਾ, ਭਜਨ ਬੰਦਗੀ ਵਿਚ ਲਗਾਈਆ। ਕਲਜੁਗ ਅੰਤ ਜਨ ਭਗਤਾਂ ਦੀ ਆਤਮ ਮਾਣੇ ਸੇਜਾ, ਸਿੰਘਾਸਣ ਸੋਹਣਾ ਇਕ ਸੁਹਾਈਆ। ਸਚ ਦਵਾਰਿਉਂ ਨਜ਼ਰੀ ਆਏ ਜਿਸ ਗ੍ਰਹਿ ਕਿਸੇ ਨਾ ਪੇਖਾ, ਸੋ ਮੰਦਰ ਵੱਜੇ ਵਧਾਈਆ। ਸ੍ਰਿਸ਼ਟੀ ਸੰਸਾਰ ਦੀ ਬਦਲ ਦੇਵੇ ਰੇਖਾ, ਧੁਰ ਫ਼ਰਮਾਣਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਲਏ ਤਰਾਈਆ। ਸਚਖੰਡ ਕਹੇ ਮੈਂ ਮਾਰਨੀ ਇਕ ਆਵਾਜ਼, ਸੁੱਤਿਆਂ ਦੇਣਾ ਜਗਾਈਆ। ਥਿਰ ਘਰ ਕਹੇ ਮੈਂ ਕਹਿਣਾ ਪੜਦਾ ਖੋਲ੍ਹ ਕੇ ਵੇਖੋ ਰਾਜ਼, ਅੰਦਰ ਲੁਕਿਆ ਬੇਪਰਵਾਹੀਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਅਸੀਂ ਗੁਰ ਅਵਤਾਰ ਪੈਗ਼ੰਬਰ ਨਾਲ ਮਿਲੌਣਾ ਜਿਸ ਨੇ ਰਸਨਾ ਰਚੀ ਆਦਿ, ਅੰਤ ਓਸੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਦਾ ਕਰਤਾ ਕ਼ੁਦਰਤ ਦਾ ਮਾਲਕ, ਭਗਤਾਂ ਦਾ ਸਾਲਸ, ਜੋਤੀ ਨੂਰ ਖ਼ਾਲਸ, ਆਲਸ ਨਿੰਦਰਾ ਸਭ ਦੀ ਦਏ ਗਵਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਨਿਰਵੈਰ ਨਿਰੰਕਾਰ ਆਪਣੀ ਬਦਲ ਦੇਵੇ ਆਦਤ, ਅਦਾਲਤ ਵੱਖਰੀ ਦੋ ਜਹਾਨਾਂ ਲਏ ਲਗਾਈਆ।