੨੧ ਜੇਠ ਸ਼ਹਿਨਸ਼ਾਹੀ ਸੰਮਤ ੧ ਬੂੜ ਸਿੰਘ ਦੇ ਗ੍ਰਹਿ ਨਾਥੇਵਾਲਾ ਜ਼ਿਲਾ ਫ਼ਿਰੋਜਪੁਰ
ਹਰਿ ਕਿਰਪਾ ਹੋਵੇ ਬਣੇ ਭਗਤ, ਵਡਭਾਗੀ ਭਾਗ ਜਗਤ ਅਖਵਾਈਆ। ਹਰਿ ਕਿਰਪਾ ਹੋਵੇ ਬਣੇ ਸੱਚਾ ਸੰਤ, ਗੁਰ ਸਾਖੀ ਸਚ ਦ੍ਰਿੜਾਈਆ । ਹਰਿ ਕਿਰਪਾ ਹੋਵੇ ਮਿਲੇ ਨਾਮ ਮੰਤ, ਅੰਤਰ ਆਤਮ ਇਕ ਲਿਵ ਲਾਈਆ। ਹਰਿ ਕਿਰਪਾ ਹੋਵੇ ਚੜ੍ਹੇ ਰੰਗ ਬਸੰਤ, ਤਨ ਮਾਟੀ ਖ਼ਾਕੀ ਸੋਭਾ ਪਾਈਆ। ਹਰਿ ਕਿਰਪਾ ਹੋਵੇ ਆਤਮ ਪਰਮਾਤਮ ਮਿਲੇ ਧੁਰ ਦੇ ਕੰਤ, ਸੇਜ ਸੁਹੰਜਣੀ ਵੱਜੇ ਵਧਾਈਆ। ਹਰਿ ਕਿਰਪਾ ਹੋਵੇ ਹਉਮੇ ਰੋਗ ਮਿਟੇ ਚਿੰਤ, ਸੰਸਾ ਸੰਸਾਰ ਰਹਿਣ ਨਾ ਪਾਈਆ। ਹਰਿ ਕਿਰਪਾ ਹੋਵੇ ਮਾਨਸ ਦੇਹੀ ਬਣੇ ਬਣਤ, ਤਤਵ ਤਤ ਬੂਝ ਬੁਝਾਈਆ। ਹਰਿ ਕਿਰਪਾ ਹੋਵੇ
ਲੇਖਾ ਲਗੇ ਅੰਤ, ਅੰਤਰ ਨਾ ਹੋਏ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਵਖਾਈਆ। ਹਰਿ ਕਿਰਪਾ ਹੋਵੇ ਭਗਤ ਜਨ ਉਪਜੇ ਭਾਗ, ਭਾਗਹੀਣ ਰਹਿਣ ਕੋਇ ਨਾ ਪਾਈਆ। ਹਰਿ ਕਿਰਪਾ ਹੋਵੇ ਜੋਤੀ ਨੂਰ ਜਗੇ ਚਿਰਾਗ਼, ਅੰਧ ਅੰਧੇਰ ਦਏ ਮਿਟਾਈਆ। ਹਰਿ ਕਿਰਪਾ ਹੋਵੇ ਗੁਰਮੁਖ ਪੂਰਨ ਬਣੇ ਸਾਧ, ਸਾਧਨਾ ਸਤਿ ਸਚ ਸਮਝਾਈਆ। ਹਰਿ ਕਿਰਪਾ ਹੋਵੇ ਘਰ ਸੱਜਣ ਸੁਣੇ ਨਾਦ, ਅਨਾਦੀ ਧੁਨ ਸ਼ਨਵਾਈਆ। ਹਰਿ ਕਿਰਪਾ ਹੋਵੇ ਬਦਲ ਜਾਏ ਸਮਾਜ, ਰੀਤੀ ਨੀਤੀ ਦਏ ਉਲਟਾਈਆ। ਹਰਿ ਕਿਰਪਾ ਹੋਵੇ ਮਿਟ ਜਾਏ ਵਾਦ ਵਿਵਾਦ, ਵਿਖ ਅੰਮ੍ਰਿਤ ਰੂਪ ਬਣਾਈਆ। ਹਰਿ ਕਿਰਪਾ ਹੋਵੇ ਸੁਰਤੀ ਸ਼ਬਦ ਹੋਵੇ ਵਿਸਮਾਦ, ਆਪਣਾ ਆਪ ਮਿਟਾਈਆ। ਹਰਿ ਕਿਰਪਾ ਹੋਵੇ ਮਿਲੇ ਕੰਤ ਸੁਹਾਗ, ਨਰ ਨਰਾਇਣ ਸਚਾ ਸ਼ਹਿਨਸ਼ਾਹੀਆ। ਹਰਿ ਕਿਰਪਾ ਹੋਵੇ ਪਰਦਿਆਂ ਵਿਚੋਂ ਖੁਲ੍ਹੇ ਰਾਜ਼, ਰਾਜ਼ਾਂ ਵਿਚੋਂ ਰਾਜ਼ਕ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਤ ਨਵਿਤ ਆਪਣਾ ਹੁਕਮ ਵਰਤਾਈਆ। ਹਰਿ ਕਿਰਪਾ ਹੋਵੇ ਭਗਤਾਂ ਖੁਲ੍ਹੇ ਅੱਖ, ਅੱਖੀਆਂ ਨੂਰ ਚਮਕਾਈਆ। ਹਰਿ ਕਿਰਪਾ ਹੋਵੇ ਨਜ਼ਰ ਆਵੇ ਪਰਤਖ, ਪਰਤਖ ਪ੍ਰਭੂ ਗੁਸਾਂਈਆ। ਹਰਿ ਕਿਰਪਾ ਹੋਵੇ ਧਾਮ ਨਿਆਰਾ ਵੇਖੇ ਵਖ, ਮਹਲ ਅਟਲ ਸੋਭਾ ਪਾਈਆ। ਹਰਿ ਕਿਰਪਾ ਹੋਵੇ ਮਿਲੇ ਅਮੋਲਕ ਵਥ, ਵਸਤ ਬੇਪਰਵਾਹੀਆ। ਹਰਿ ਕਿਰਪਾ ਹੋਵੇ ਆਤਮ ਪਰਮਾਤਮ ਸੁਣੇ ਜਸ, ਸੋਹੰ ਢੋਲਾ ਸਹਿਜ ਸੁਖਦਾਈਆ। ਹਰਿ ਕਿਰਪਾ ਹੋਵੇ ਅੰਮ੍ਰਿਤ ਪ੍ਰੇਮ ਲਏ ਰਸ, ਕੂੜੀ ਕਿਰਿਆ ਦਏ ਗਵਾਈਆ। ਹਰਿ ਕਿਰਪਾ ਹੋਵੇ ਅੰਦਰ ਉਪਜੇ ਸਚ, ਜੂਠ ਝੂਠ ਡੇਰਾ ਢਾਹੀਆ। ਹਰਿ ਕਿਰਪਾ ਹੋਵੇ ਧੁਰ ਦੀ ਆਵੇ ਮਤਿ, ਮਨਮਤ ਦਏ ਤਜਾਈਆ। ਹਰਿ ਕਿਰਪਾ ਹੋਵੇ ਉਜੜਿਆ ਖੇੜਾ ਜਾਏ ਵਸ, ਸਾਢੇ ਤਿੰਨ ਹੱਥ ਵੱਜੇ ਨਾਮ ਵਧਾਈਆ। ਹਰਿ ਕਿਰਪਾ ਹੋਵੇ ਮੇਲ ਮਿਲਾਵਾ ਹੋਵੇ ਝਬ, ਦੂਰ ਦੁਰਾਡਾ ਪੰਧ ਮੁਕਾਈਆ । ਹਰਿ ਕਿਰਪਾ ਹੋਵੇ ਗੁਰਮੁਖ ਸਚ ਦਵਾਰੇ ਬਹੇ ਫਬ, ਕੂੜ ਫ਼ਰੇਬ ਰਹਿਣ ਨਾ ਪਾਈਆ। ਹਰਿ ਕਿਰਪਾ ਹੋਵੇ ਨਾਮ ਖ਼ੁਮਾਰੀ ਮਿਲੇ ਮਧੁ, ਮਧੁਰ ਰਸ ਇਕ ਚਖਾਈਆ। ਹਰਿ ਕਿਰਪਾ ਹੋਵੇ ਹਰਿਜਨ ਸਾਚੇ ਲਏ ਸੱਦ, ਚਰਨ ਕਵਲ ਦਏ ਵਡਿਆਈਆ। ਹਰਿ ਕਿਰਪਾ ਹੋਵੇ ਮਿਟੇ ਵਿਛੋੜਾ ਜਗਤ ਅੱਡ, ਸੋਹਣਾ ਸੰਗ ਬਣਾਈਆ। ਹਰਿ ਕਿਰਪਾ ਹੋਵੇ ਲੇਖੇ ਲਗ ਜਾਏ ਕਾਇਆ ਮਾਟੀ ਹੱਡ, ਰਕਤ ਬੂੰਦ ਸੋਭਾ ਪਾਈਆ । ਹਰਿ ਕਿਰਪਾ ਹੋਵੇ ਸਿਫ਼ਤ ਸਾਲਾਹੀ ਢੋਲੇ ਗਾਵਣ ਬੱਤੀ ਦੰਦ, ਰਸਨਾ ਜਿਹਵਾ ਨਾਲ ਮਿਲਾਈਆ। ਹਰਿ ਕਿਰਪਾ ਹੋਵੇ ਨੂਰੀ ਨੂਰ ਚਮਕੇ ਚੰਦ, ਪਰਕਾਸ਼ ਪਰਕਾਸ਼ ਸੋਭਾ ਪਾਈਆ। ਹਰਿ ਕਿਰਪਾ ਹੋਵੇ ਮਿਲੇ ਅਗੰਮ ਅਨੰਦ, ਮਨ ਚਿੰਤ ਦਏ ਗਵਾਈਆ। ਹਰਿ ਕਿਰਪਾ ਹੋਵੇ ਜਨਮ ਜਨਮ ਦਾ ਮਿਟੇ ਪੰਧ, ਮੰਜ਼ਲ ਮਿਲੇ ਸ਼ਹਿਨਸ਼ਾਹੀਆ। ਹਰਿ ਕਿਰਪਾ ਹੋਵੇ ਚੜ੍ਹੇ ਆਤਮ ਪਰਮਾਤਮ ਰੰਗ, ਰੰਗ ਰਤੜਾ ਦਏ ਰੰਗਾਈਆ। ਹਰਿ ਕਿਰਪਾ ਹੋਵੇ ਮਿਲ ਜਾਏ ਸਾਚੇ ਸੇਜ ਸੁੰਹਜਣੀ ਪਲੰਘ, ਕਰਵਟ ਰੂਪ ਨਾ ਕੋਇ ਬਦਲਾਈਆ। ਹਰਿ ਕਿਰਪਾ ਹੋਵੇ ਜਨ ਭਗਤਾਂ ਆਸਾ ਮਨਸਾ ਪੂਰੀ ਹੋਵੇ ਮੰਗ, ਤ੍ਰਿਸ਼ਨਾ ਤ੍ਰਿਖਾ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਨਕ ਬਿਧੀ ਤਰੀਕੇ ਢੰਗ ਆਪਣੇ ਵਿਚ ਛੁਪਾਈਆ।
੨੧ ਜੇਠ ਸ਼ਹਿਨਸ਼ਾਹੀ ਸੰਮਤ ੧ ਨਾਜ਼ਰ ਸਿੰਘ, ਭਾਗ ਸਿੰਘ, ਜਗੀਰ ਸਿੰਘ ਦੇ ਗ੍ਰਹਿ
ਪਿੰਡ ਮਾੜੀ ਜ਼ਿਲਾ ਫ਼ਿਰੋਜਪੁਰ
ਜਨ ਭਗਤਾਂ ਉਤੇ ਸਦਾ ਸੁਲਖਣੀ ਘੜੀ, ਦਿਵਸ ਰੈਣ ਮਾਸ ਬਰਖ ਵਜਦੀ ਰਹੇ ਵਧਾਈਆ। ਸਚ ਪ੍ਰੇਮ ਅਗੰਮੀ ਨਾਮ ਦੀ ਜਿਨ੍ਹਾਂ ਤੁਕ ਪੜ੍ਹੀ, ਸੋਹੰ ਢੋਲਾ ਰਸਨਾ ਜਿਹਵਾ ਗਾਈਆ। ਪ੍ਰੇਮ ਪਿਆਰ ਮਿਹਰ ਮੁਹੱਬਤ ਦੀ ਲਗੀ ਰਹੇ ਝੜੀ, ਛਹਿਬਰ ਧਾਰ ਇਕ ਵਹਾਈਆ। ਆਤਮ ਪਰਮਾਤਮ ਬੱਝੀ ਰਹੇ ਲੜੀ, ਪਲੂ ਨਾਲੋਂ ਪਲੂ ਨਾ ਕੋਇ ਛੁਡਾਈਆ। ਕੂੜ ਕੁੜਿਆਰ ਜਗਤ ਵਿਕਾਰ ਵਿਚੋਂ ਕਰ ਕੇ ਬਰੀ, ਸਚ ਦਵਾਰ ਦਏ ਵਖਾਈਆ। ਜਿਸ ਘਰ ਮੰਦਰ ਅੰਦਰ ਵਸੇ ਨਿਰਗੁਣ ਰੂਪ ਹਰੀ, ਪਰਮ ਪੁਰਖ ਬੇਪਰਵਾਹੀਆ। ਸੋ ਆਤਮ ਜੁਗ ਚੌਕੜੀ ਕਦੇ ਨਾ ਮਰੀ, ਤਨ ਮਾਟੀ ਖ਼ਾਕ ਰੂਪ ਲਏ ਬਦਲਾਈਆ। ਵਸਤ ਅਮੋਲਕ ਹਰਿ ਕਾ ਨਾਮ ਮਿਲੇ ਖਰੀ, ਰਈਅਤ ਨਾਲ ਆਪਣੇ ਘਰ ਦਏ ਦਿਸਾਈਆ। ਸਾਚੀ ਮੰਜ਼ਲ ਅਗੰਮ ਅਥਾਹ ਉਚ ਮਹਲ ਚੜ੍ਹੀ, ਅਧਵਿਚਕਾਰ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸੁਲੱਖਣੀ ਘੜੀ ਕਹੇ ਮੈਂ ਜਾਵਾਂ ਬਲਿਹਾਰ, ਜਨ ਭਗਤੋ ਨਿਉਂ ਨਿਉਂ ਸੀਸ ਨਿਵਾਈਆ। ਜਿਨ੍ਹਾਂ ਅੰਦਰ ਅਗੰਮ ਅਥਾਹ ਪਿਆਰ, ਪ੍ਰੇਮ ਪ੍ਰੀਤੀ ਵਿਚ ਸਮਾਈਆ। ਪਰਮ ਪੁਰਖ ਦੇ ਧੁਰ ਦੇ ਬਣ ਕੇ ਯਾਰ, ਦੋਸਤ ਸੱਜਣ ਰੂਪ ਵਟਾਈਆ। ਅੱਠੇ ਪਹਿਰ ਲਗੀ ਰਹੇ ਬਹਾਰ, ਕਾਇਆ ਗੁਲਸ਼ਨ ਸਚ ਮਹਿਕਾਈਆ। ਸੁਣਦੇ ਰਹਿਣ ਧੁਨ ਆਵਾਜ਼, ਅਨਹਦ ਨਾਦੀ ਵੱਜੇ ਸਚ ਵਧਾਈਆ। ਸਤਿ ਸਚ ਹੋਵੇ ਕਾਜ, ਕਰਮ ਕਾਂਡ ਡੇਰਾ ਦੇਵੇ ਢਾਹੀਆ। ਜਿਹੜਾ ਸਮਾਂ ਸੁਭਾਗਾ ਮਿਲਿਆ ਆਜ, ਅਜ਼ਲ ਤੋਂ ਦੇਵੇ ਬਚਾਈਆ। ਸੁਲੱਖਣੀ ਘੜੀ ਕਹੇ ਮੇਰੇ ਵਡ ਵਡਭਾਗ, ਵਡਭਾਗੀ ਪ੍ਰਭ ਸਤਿਗੁਰ ਦਰਸ਼ਨ ਪਾਈਆ। ਘਰ ਨੂਰੀ ਜੋਤ ਜਗੇ ਚਿਰਾਗ਼, ਕੁਕਰਮਾਂ ਦਾ ਮੇਟੇ ਦਾਗ਼, ਦੁਰਮਤ ਮੈਲ ਧੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸੁਲੱਖਣੀ ਘੜੀ ਕਹੇ ਮੈਂ ਚਾਰੋਂ ਕੁੰਟ ਰਹੀ ਤਕ, ਬਿਨ ਅੱਖਾਂ ਅੱਖ ਹਿਲਾਈਆ। ਖ਼ੁਸ਼ੀਆਂ ਨਾਲ ਪਈ ਹਸ, ਮੁਸਕਰਾਹਟ ਵੇਖੀ ਬੇਪਰਵਾਹੀਆ। ਨੂਰ ਨੂਰਾਨੀ ਚਮਕੀ ਅੱਖ, ਜੋ ਬਿਨ ਅੱਖਰਾਂ ਕਰੇ ਪੜ੍ਹਾਈਆ। ਹਕ਼ੀਕ਼ਤ ਵਿਚੋਂ ਨਜ਼ਰੀ ਆਇਆ ਹਕ, ਪੜਦਾ ਓਹਲਾ ਰਿਹਾ ਉਠਾਈਆ। ਕਿਰਪਾ ਕਰ ਪੁਰਖ ਸਮਰਥ, ਸਮਾਂ ਸੁਹਾਵਣਾ ਰਿਹਾ ਵਖਾਈਆ। ਧੁਰ ਦਾ ਮਾਰਗ ਇਕੋ ਦੱਸ, ਹਰਿਜਨ ਸਾਚੇ ਦਏ ਸਮਝਾਈਆ। ਭਗਤਾਂ ਅੰਤਰ ਜਾਏ ਵਸ, ਵਸਲ ਇਕੋ ਯਾਰ ਕਰਾਈਆ। ਕੂੜੀ ਰੈਣ ਮੇਟ ਕੇ ਮਸ, ਮਸਤ ਨਾਮ ਖ਼ੁਮਾਰੀ ਦਏ ਚੜ੍ਹਾਈਆ। ਸਿਰ ਰੱਖਕੇ ਦੋਵੇਂ ਹੱਥ, ਦੋ ਜਹਾਨਾਂ ਦੇਵੇ ਪੰਧ ਮੁਕਾਈਆ। ਜੋ ਸਾਹਿਬ ਸਰਨਾਈ ਗਏ ਢਠ, ਮਾਣ ਅਭਿਮਾਨ ਜਗਤ ਮਿਟਾਈਆ। ਸੋ ਸਚ ਦਵਾਰੇ ਗਏ ਵਸ, ਨਾਤਾ ਛੁਟਿਆ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚ ਸਰਨਾਈਆ। ਸੁਲੱਖਣੀ ਘੜੀ ਕਹੇ ਮੇਰਾ ਵਕ਼ਤ ਸੁਹੇਲਾ, ਘੜੀ ਪਲ ਵਿਸਰ ਕਦੇ ਨਾ ਜਾਈਆ। ਸਤਿਗੁਰ ਮਿਲਿਆ ਸੱਜਣ ਸੁਹੇਲਾ, ਸਾਹਿਬ ਸੁਵਾਮੀ ਬੇਪਰਵਾਹੀਆ। ਆਤਮ ਪਰਮਾਤਮ ਕਰਾਏ ਮੇਲਾ, ਮਿਲ ਮਿਲ ਆਪਣਾ ਰੰਗ ਚੜ੍ਹਾਈਆ। ਅਚਰਜ ਖੇਲ ਨਿਰਗੁਣ ਹੋ ਕੇ ਖੇਲਾ, ਸਰਗੁਣ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚੀ
ਸਰਨਾਈਆ। ਸੁਲੱਖਣੀ ਘੜੀ ਕਹੇ ਮੈਂ ਆ ਗਈ ਮੁੜ, ਮਾਤਲੋਕ ਫੇਰਾ ਪਾਈਆ। ਪੁਰਖ ਅਕਾਲ ਮਿਲਿਆ ਸਾਚਾ ਧੁਰ, ਤਖ਼ਤ ਨਿਵਾਸੀ ਆਪਣੀ ਦਇਆ ਕਮਾਈਆ । ਜਿਸ ਨੂੰ ਲਭਦੇ ਅਵਤਾਰ ਗੁਰ, ਪੈਗ਼ੰਬਰ ਰਾਹ ਤਕਾਈਆ। ਜਿਸ ਨੂੰ ਖੋਜਦੇ ਦੇਵਤ ਸੁਰ, ਵਿਸ਼ਨ ਬ੍ਰਹਮਾ ਸ਼ਿਵ ਭੱਜਣ ਵਾਹੋ ਦਾਹੀਆ। ਜਿਸ ਦੀ ਲੱਖ ਚੁਰਾਸੀ ਰਖੇ ਸਦਾ ਲੋੜ, ਚਾਰੇ ਖਾਣੀ ਨਿਉਂ ਨਿਉਂ ਸੀਸ ਨਿਵਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਆਇਆ ਦੌੜ, ਦੂਰ ਦੁਰਾਡਾ ਆਪਣਾ ਫੇਰਾ ਪਾਈਆ। ਲੱਖ ਚੁਰਾਸੀ ਜੀਵ ਜੰਤ ਮਿੱਠੇ ਕੌੜ, ਗ੍ਰਹਿ ਮੰਦਰ ਫੋਲ ਫੁਲਾਈਆ। ਘਰ ਵਿਚ ਘਰ ਤਕੇ ਕਰਕੇ ਗ਼ੌਰ, ਅੱਖ ਅੱਖ ਨਾਲ ਮਿਲਾਈਆ । ਜਿਨ੍ਹਾਂ ਸਾਹਿਬ ਸਤਿਗੁਰ ਗੁਸਾਈਂ ਹੋ ਕੇ ਗਿਆ ਬਹੁੜ, ਬਹੁੜੀ ਬਹੁੜੀ ਕਰਨੋਂ ਦਏ ਛੁਡਾਈਆ । ਝਗੜਾ ਚੁਕਾ ਕੇ ਮੋਰ ਤੋਰ, ਤੁਰਤ ਆਪਣਾ ਹੁਕਮ ਮਨਾਈਆ। ਮੰਤਰ ਦੇ ਕੇ ਫੁਰਨਾ ਫੋਰ, ਜਗਤ ਵਾਸਨਾ ਡੇਰਾ ਢਾਹੀਆ। ਆਪਣੇ ਹੱਥ ਪਕੜ ਕੇ ਡੋਰ, ਚਾਰੋਂ ਕੁੰਟ ਦਏ ਭਵਾਈਆ। ਅਗੇ ਕੋਈ ਨਾ ਸਕੇ ਹੋੜ, ਅਧਵਿਚਕਾਰ ਨਾ ਕੋਇ ਅਟਕਾਈਆ। ਸੁਲੱਖਣੀ ਘੜੀ ਕਹੇ ਮੈਂ ਦੋਵੇਂ ਹੱਥ ਜੋੜ, ਸਾਹਿਬ ਸਤਿਗੁਰ ਦਿਆਂ ਸੁਣਾਈਆ। ਮੇਟ ਅੰਧੇਰ ਅੰਧਘੋਰ, ਸਚ ਨੂਰ ਕਰ ਰੁਸ਼ਨਾਈਆ। ਤੇਰੇ ਭਗਤ ਜਨ ਤੈਨੂੰ ਰਹੇ ਟੋਲ, ਖੋਜਣ ਥਾਉਂ ਥਾਈਂਆ। ਜਨ ਭਗਤਾਂ ਨੂੰ ਕਿਹਾ ਬੋਲ, ਉਚੀ ਕੂਕ ਕੂਕ ਸੁਣਾਈਆ। ਸੁਲੱਖਣੀ ਘੜੀ ਕਹੇ ਨਾਜ਼ਰ ਸਿੰਘ ਇਹ ਠਾਕਰ ਸਦਾ ਵਸਦਾ ਕੋਲ, ਦੂਰ ਦੁਰਾਡਾ ਨੇਰਨ ਨੇਰ ਨਿਜ ਘਰ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਰਖੇ ਸਦਾ ਲੋੜ, ਜੋੜ ਆਪਣੇ ਨਾਲ ਜੁੜਾਈਆ।
੨੧ ਜੇਠ ਸ਼ਹਿਨਸ਼ਾਹੀ ਸੰਮਤ ੧ ਸੰਤ ਗੁਰਮੇਲ ਸਿੰਘ ਦੇ ਨਾਲ ਬਚਨ ਅਤੇ ਪੁਛ ਗਿਛ ਬਾਘਾ ਪੁਰਾਣਾ ਜ਼ਿਲਾ ਫ਼ਿਰੋਜਪੁਰ
ਅੰਮ੍ਰਿਤ ਜਲ ਮਿਲੇ ਧੁਰ ਦਾ ਰਸ, ਰਸਤਾ ਅਗੰਮ ਦਏ ਵਖਾਈਆ। ਮਨ ਵਾਸਨਾ ਹੋ ਕੇ ਵਸ, ਕੂੜੀ ਕਿਰਿਆ ਦਏ ਮਿਟਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਜਾਏ ਨੱਸ, ਤਨ ਮਾਟੀ ਖ਼ਾਕੀ ਰਹਿਣ ਕੋਇ ਨਾ ਪਾਈਆ। ਨਿਜ ਨੇਤਰ ਲੋਚਨ ਖੁਲ੍ਹੇ ਅੱਖ, ਅੰਧ ਅੰਧੇਰ ਦਏ ਮਿਟਾਈਆ । ਆਤਮ ਪਰਮਾਤਮ ਨਜ਼ਰੀ ਆਏ ਸਾਖ਼ਿਆਤ ਪਰਤਖ, ਗ੍ਰਹਿ ਮੰਦਰ ਵੱਜੇ ਸਚ ਵਧਾਈਆ। ਨਜ਼ਰੀ ਆਏ ਜਿਸ ਦਾ ਵਸੇਰਾ ਘਟ ਘਟ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਗੌਂਦੀ ਗਾਥ, ਸਾਧ ਸੰਤ ਗੁਰਮੁਖ ਗੁਰਸਿਖ ਹਰਿਜਨ ਬੈਠੇ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਰਸ ਅੰਮ੍ਰਿਤ ਅਮਿਉਂ ਦੇਣਾ ਚੁਆਈਆ। ਜਲ ਪਾਣੀ ਸਭ ਜਗ ਖਾਂਦਾ ਪੀਂਦਾ, ਲੱਖ ਚੁਰਾਸੀ ਪ੍ਰਭੂ ਅਧਾਰ ਬਣਾਈਆ। ਜਿਸ ਕਾਰਨ ਗੁਰਮੁਖ ਸੰਤ ਲੋਕਮਾਤ ਜੀਉਂਦਾ, ਕੂੜੀ ਕਿਰਿਆ ਪਰੇ ਹਟਾਈਆ। ਨਾਤਾ ਦੱਸ ਦਿਓ ਉਸ ਪੁਰਖ ਅਕਾਲ ਦੇ ਸਾਚੇ ਨੇਂਹੁ ਦਾ, ਸਾਚੀ ਲੱਗੀ ਨਾ ਕੋਇ ਤੁੜਾਈਆ। ਰੋਗ ਮਿਟ ਜਾਏ ਜਗਤ ਵਾਸਨਾ ਹਉਮੇ ਹਉ ਦਾ, ਹੰਗਤਾ ਗੜ੍ਹ ਹੰਕਾਰ ਰਹਿਣ ਨਾ ਪਾਈਆ। ਝਗੜਾ ਮੁਕ ਜਾਏ ਤੂੰ ਮੈਂ ਦਾ, ਆਤਮ ਪਰਮਾਤਮ ਇਕੋ ਰੰਗ ਸਮਾਈਆ। ਜਲ ਧਾਰ ਵਗ ਜਾਏ ਅਗੰਮੀ ਨੈਂ ਦਾ, ਸਮੁੰਦ ਸਾਗਰ ਸਾਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ
ਰਸ ਅੰਮ੍ਰਿਤ ਅਮਰ ਦੇਣਾ ਵਖਾਈਆ। ਜਲ ਪੀਣ ਨੂੰ ਆਏ ਜਗ, ਪੰਜ ਤੱਤ ਕਾਇਆ ਮਾਟੀ ਚੋਲਾ ਜਗਤ ਹੰਢਾਈਆ। ਜਿਹੜਾ ਜਲ ਅੰਮ੍ਰਿਤ ਮਿਲੇ ਉਪਰ ਸ਼ਾਹਰਗ, ਸੋ ਝਿਰਨਾ ਦੇਣਾ ਵਖਾਈਆ। ਜਿਸ ਪੀਤਿਆਂ ਸੁਣਿਆ ਜਾਏ ਰਾਗ ਅਨਹਦ, ਧੁਨ ਆਤਮਕ ਵੱਜੇ ਵਧਾਈਆ। ਦੀਪਕ ਜੋਤ ਜਾਏ ਜਗ, ਅੰਧ ਅੰਧੇਰ ਰਹੇ ਨਾ ਰਾਈਆ। ਆਤਮ ਪਰਮਾਤਮ ਮੇਲਾ ਹੋਵੇ ਸਚ, ਘਰ ਵਿਚ ਘਰ ਮਿਲ ਕੇ ਬਹੀਏ ਵਸ, ਵਾਸਤਾ ਇਕੋ ਨਾਲ ਰਖਾਈਆ। ਜਿਸ ਤੋਂ ਪਰੇ ਨਹੀਂ ਕੋਈ ਰਸ, ਨੌ ਰਸ ਫੀਕੇ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਗੇ ਸਚ ਵਰ, ਜਿਸ ਗ੍ਰਹਿ ਜਲ ਪਾਣੀ ਇਕੋ ਨਜ਼ਰੀ ਆਈਆ। ਜਲ ਪਾਣੀ ਪਿਔਣਾ ਜੇ ਬਣ ਕੇ ਸੱਜਣ ਮੀਤ, ਸੰਤ ਜੀ ਸਤਿ ਵਸਤੂ ਝੋਲੀ ਪਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਅੰਦਰੋਂ ਉਪਜੇ ਗੀਤ, ਲਿਖਣ ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਤਨ ਮਾਟੀ ਖ਼ਾਕ ਅੰਦਰ ਬਾਹਰ ਗੁਪਤ ਜ਼ਾਹਰ ਤਤਵ ਤਤ ਹੋਏ ਠਾਂਡਾ ਸੀਤ, ਪਤਿਤ ਪੁਨੀਤ ਦਏ ਕਰਾਈਆ। ਝਗੜਾ ਮੁਕ ਜਾਏ ਰਾਜ ਰਾਜਾਨ ਸ਼ਾਹ ਸੁਲਤਾਨ ਊਚ ਨੀਚ, ਏਕੰਕਾਰਾ ਇਕੋ ਨਜ਼ਰੀ ਆਈਆ। ਸੋ ਪੁਰਖ ਨਿਰੰਜਣ ਵਸੇ ਸਾਹਿਬ ਸਦਾ ਚੀਤ, ਅਬਿਨਾਸ਼ੀ ਕਰਤਾ ਸਵਾਮੀ ਆਪਣੀ ਠੋਕਰ ਦੇਣ ਲਗਾਈਆ। ਝਗੜਾ ਮੁਕ ਜਾਏ ਮੰਦਰ ਮਸੀਤ, ਕਾਇਆ ਕਾਅਬਾ ਹੁਜਰਾ ਹਕ ਮਹਿਬੂਬ ਮੁਹੱਬਤ ਵਿਚ ਦਏ ਵਖਾਈਆ। ਜਿਹੜਾ ਅੰਮ੍ਰਿਤ ਰਸ ਭਗਤਾਂ ਕੋਲ ਠੀਕ, ਉਹ ਪਿਆਲਾ ਮਧੁਰ ਦੇਣਾ ਪਿਆਈਆ। ਜਿਸ ਨੂੰ ਪੀਤਿਆਂ ਹੋ ਜਾਏ ਅਤੀਤ, ਤ੍ਰੈਗੁਣ ਲੇਖਾ ਰਹੇ ਨਾ ਰਾਈਆ । ਓਸੇ ਜਲ ਪੀਣ ਨੂੰ ਰਹੇ ਉਡੀਕ, ਕੋਈ ਸੱਜਣ ਸਾਜਣ ਦਏ ਪਿਲਾਈਆ। ਜੇ ਦਿਉਗੇ ਬਿਨ ਹੱਥਾਂ ਤੋਂ ਪੀਏ ਲਾ ਕੇ ਝੀਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਵਸਤ ਇਕੋ ਇਕ ਵਰਤਾਈਆ। ਸਾਰੇ ਕਹਿੰਦੇ ਸੰਤਾਂ ਕੋਲ ਵਸਤ ਅਨਮੋਲ, ਜਗਤ ਕ਼ੀਮਤ ਕੋਇ ਨਾ ਪਾਈਆ। ਮਹਾਪੁਰਖ ਦਾ ਪੂਰਨ ਬ੍ਰਹਮ ਦਾ ਬੋਲ, ਨਿਰੰਤਰ ਅੰਤਰ ਦਏ ਸਮਝਾਈਆ। ਜਿਹੜੀ ਵਸਤ ਸਭ ਤੋਂ ਉਤਮ ਸ੍ਰੇਸ਼ਟ ਤੁਹਾਡੇ ਕੋਲ, ਉਸ ਦੇ ਵਿਚੋਂ ਥੋੜ੍ਹਾ ਗੱਫ਼ਾ ਦੇਣਾ ਵਰਤਾਈਆ। ਜਿਸ ਨਾਲ ਮਨ ਤਨ ਹੋਵੇ ਅਡੋਲ, ਬੁੱਧੀ ਬਿਬੇਕ ਰੂਪ ਵਟਾਈਆ। ਅੰਦਰੋਂ ਪਰਦਾ ਦੇਣਾ ਖੋਲ੍ਹ, ਬਜਰ ਕਪਾਟੀ ਦੇਣਾ ਤੁੜਾਈਆ। ਸੁਰਤੀ ਸ਼ਬਦੀ ਜਾਏ ਮੌਲ, ਬਿਸਮਿਲ ਹੋ ਕੇ ਆਪਣਾ ਆਪ ਛੁਪਾਈਆ। ਉਹ ਪਿਆਲਾ ਦੇਣਾ ਭਰ ਕੇ ਕੌਲ, ਜੋ ਕਵਲ ਨਾਭੀ ਵਿਚੋਂ ਬਾਹਰ ਝਿਰਨਾ ਰਿਹਾ ਝਿਰਾਈਆ। ਸੰਤ ਬਚਨ ਸਦਾ ਅਨਮੋਲ, ਅਨਮੋਲਕ ਹੀਰੇ ਗੁਰਬਾਣੀ ਗੁਣ ਦ੍ਰਿੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਿਆਲਾ ਮੰਗੇ ਰਸ, ਰਸਾਂ ਵਿਚ ਸਮਝ ਕੋਇ ਨਾ ਆਈਆ। ਸੰਤ ਜੀ ਪਾਣੀ ਜਲ ਪੀਣ ਦਾ ਸਦਾ ਚਾਅ, ਸਚ ਦਈਏ ਜਣਾਈਆ। ਜੇ ਕੋਈ ਮਧੁਰ ਪਿਆਲਾ ਦਏ ਪਿਲਾ, ਰਸ ਵਿਚੋਂ ਰਸ ਨਜ਼ਰੀ ਆਈਆ। ਕਾਗੋਂ ਹੰਸ ਦਏ ਬਣਾ, ਮਾਣਕ ਮੋਤੀ ਚੋਗ ਚੁਗਾਈਆ। ਤਿਸ ਨੂੰ ਮਿਲੀਏ ਸਹਿਜ ਸੁਭਾ, ਅੰਦਰੋ ਅੰਦਰ ਪੰਧ ਦਈਏ ਮੁਕਾਈਆ। ਇਹੋ ਵਸਤ ਸਦਾ ਸਦਾ ਮੰਗਦੇ ਗਏ ਜਿਨ੍ਹਾਂ ਨੂੰ ਪ੍ਰਭ ਦੇ ਮਿਲਣ ਦੀ ਅਦਾ, ਆਦਤ ਸਿਖਿਆ ਨਾ ਕੋਇ ਬਦਲਾਈਆ। ਜਿਸ ਕਾਰਨ ਉਸ ਨਾਲੋਂ ਹੋਏ ਜੁਦਾ, ਉਹ ਝਗੜਾ ਰਹਿਣ ਨਾ ਪਾਈਆ। ਸੰਤ ਸਤਿਗੁਰ ਸਦਾ ਰੂਪ ਪੁਰਖ ਅਕਾਲ ਖ਼ੁਦਾ, ਨੂਰ ਨੂਰ ਵਿਚ ਸਮਾਈਆ । ਪਿਆਸੀਆਂ ਤਿਆਸੀਆਂ ਰੂਹਾਂ ਨੂੰ ਸਦਾ ਜਾਮ ਦੇਣ ਪਿਆ, ਹਰਸ ਹਵਸ ਰਹਿਣ ਨਾ ਪਾਈਆ। ਜੇ ਕੋਈ ਮੁਸਾਫ਼ਰਾਂ ਤੋਂ ਰਖੇ ਲੁਕਾ, ਇਹ ਕੋਈ ਵੱਡੀ ਨਹੀਂ ਚਤੁਰਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਮੰਗਣਹਾਰਾ ਸਾਚਾ ਦਰ, ਜਿਸ ਘਰ ਇਕੋ ਰਸ ਨਜ਼ਰੀ ਆਈਆ। ਕੀ ਸਚ ਜਾਮ ਪਿਆਉਗੇ। ਆਤਮ ਰਾਮ ਮਨਾਉਗੇ। ਕਾਇਆ ਨਗਰ ਖੇੜਾ ਗਰਾਮ ਵਸਾਉਗੇ। ਗੁਫ਼ਾ ਕੁਟੀਆ ਅੰਦਰ ਵਾਜਾ ਹਕ ਵਜਾਉਗੇ। ਜਿਸ ਪਿਆਰ ਦੀ ਖ਼ਾਤਰ ਆਏ, ਸਚ ਓਹੋ ਪਿਆਸ ਬੁਝਾਉਗੇ। ਜਲ ਪੀਣ ਦੀ ਬੜੀ ਲਗੀ ਤ੍ਰਿਸ਼ਨਾ, ਤ੍ਰਿਖਾ ਦਿਵਸ ਰੈਣ ਰਹੀ ਸਤਾਈਆ। ਜਿਹੜੀ ਬੁਝ ਨਾ ਸਕੀ ਬ੍ਰਹਮਾ ਸ਼ਿਵ ਵਿਸ਼ਨਾ, ਕਰੋੜ ਤੇਤੀਸਾ ਭੱਜਣ ਵਾਹੋ ਦਾਹੀਆ। ਜਿਹੜੀ ਹਟ ਨਾ ਸਕੀ ਕੋਲੋਂ ਕ੍ਰਿਸ਼ਨਾ, ਤ੍ਰੈਲੋਕੀ ਨਾਥ ਗੋਪੀਆਂ ਨਾਚ ਨਚਾਈਆ। ਸੋ ਤ੍ਰਿਸ਼ਨਾ ਸਾਚੇ ਸੰਤਾਂ ਕੋਲ ਮੰਗੇ ਭਿਖਣਾ, ਦਰ ਅਗੇ ਆਪਣੀ ਝੋਲੀ ਡਾਹੀਆ। ਜਿਸ ਦਾ ਲੇਖ ਆਦਿ ਜੁਗਾਦਿ ਜੁਗ ਚੌਕੜੀ ਪੁਰਖ ਅਕਾਲ ਦੀਨ ਦਿਆਲ ਲਿਖਣਾ, ਖਾਣੀ ਬਾਣੀ ਨਾਲ ਵਡਿਆਈਆ। ਉਹ ਸੰਤ ਸਾਜਣ ਸੱਚਾ ਦਿਸਣਾ, ਜੋ ਦਹਿ ਦਿਸ਼ਾ ਕਰੇ ਰੁਸ਼ਨਾਈਆ । ਧੁਰ ਦਰਗਾਹੀ ਮਿਲਾਏ ਮਿਤਨਾ, ਮੀਤ ਮੁਰਾਰ ਹਰਿ ਗੁਸਾਂਈਆ। ਜੇ ਅੰਮ੍ਰਿਤ ਦੇ ਦਿਓ ਬਹੁਤਾ ਨਹੀਂ ਤੇ ਇਤਨਾ, ਜਿਸ ਨਾਲ ਨਿੱਕਿਉਂ ਵੱਡਾ ਨਜ਼ਰੀ ਆਈਆ। ਇਹ ਸੰਸਾਰ ਸ੍ਰਿਸ਼ਟ ਲੋਕਾਈ ਖ਼ਲਕ ਦਿਸੇ ਮਿਥਨਾ, ਸਗਲਾ ਸੰਗ ਨਾ ਕੋਇ ਨਿਭਾਈਆ। ਬਿਨ ਪੀਏ ਅੰਮ੍ਰਿਤ ਰਸ ਜੀਓ ਜਗਤ ਜਹਾਨ ਪਿਟਣਾ, ਸਾਂਤਕ ਸਤਿ ਨਾ ਕੋਇ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਗਣਹਾਰਾ ਏਕਾ ਵਰ, ਜਿਸ ਮਿਲਿਆਂ ਤ੍ਰਿਸ਼ਨਾ ਭੁਖ ਰਹੇ ਨਾ ਰਾਈਆ। ਜਲ ਪਾਣੀ ਕਹੇ ਮੈਂ ਓਸ ਦੇ ਅੰਦਰ ਜਾਵਾਂ ਵੜ, ਬਿਰਹੋਂ ਵੈਰਾਗੀ ਜੋ ਨਜ਼ਰੀ ਆਈਆ। ਸਾਚੇ ਮੰਦਰ ਜਾਵਾਂ ਚੜ੍ਹ, ਸੁਖਮਨ ਟੇਢੀ ਬੰਕ ਪਾਰ ਕਰਾਈਆ। ਪੰਚ ਵਿਕਾਰ ਵਿਚ ਨਾ ਜਾਵਾਂ ਅੜ, ਈੜਾ ਪਿੰਗਲ ਕਰਾਂ ਸਫ਼ਾਈਆ। ਓਸ ਦੇ ਪਹੁੰਚਾਂ ਘਰ, ਜੋ ਮਾਲਕ ਨੂਰ ਖ਼ੁਦਾਈਆ। ਜੋਤੀ ਧਾਰ ਜਾਵਾਂ ਰਲ, ਰਲਮਿਲ ਆਪਣਾ ਆਪ ਬਦਲਾਈਆ। ਸਚ ਦੁਵਾਰਾ ਲਵਾਂ ਮਲ, ਜਿਸ ਗ੍ਰਹਿ ਵਿਚੋਂ ਬਾਹਰ ਨਾ ਕੋਇ ਕਢਾਈਆ। ਸਾਚਿਆਂ ਸੰਤਾਂ ਦੇ ਹੋ ਜਾਵਾਂ ਵਲ, ਵਲ ਛਲ ਕਰਾਂ ਸਰਬ ਲੋਕਾਈਆ। ਜੇ ਉਹ ਗੁਰਮੁਖ ਸੰਤ ਭਗਤ ਮੇਰਾ ਪੀ ਕੇ ਜਲ, ਅੰਮ੍ਰਿਤ ਜਲ ਜਾਮ ਦੋ ਜਹਾਨ ਦੇਣ ਪਿਆਈਆ। ਪੀਂਦਿਆਂ ਸਾਰ ਨਜ਼ਰੀ ਆ ਜਾਏ ਨਿਹਚਲ ਧਾਮ ਅਟਲ, ਜਿਸ ਘਰ ਪੁਰਖ ਅਬਿਨਾਸ਼ੀ ਸਚ ਸਿੰਘਾਸਣ ਬੈਠਾ ਸੋਭਾ ਪਾਈਆ। ਇਸੇ ਕਾਰਨ ਚਾਰ ਕੁੰਟ ਦਹਿ ਦਿਸ਼ਾ ਸਾਚੇ ਸੰਤਾਂ ਕੋਲ ਰਹੇ ਚਲ, ਜੇ ਕੋਈ ਸੱਜਣ ਲੱਭੇ, ਅੰਮ੍ਰਿਤ ਜਾਮ ਦੇਵੇ ਹਬੇ, ਪ੍ਰੇਮ ਰਸ ਵਿਚ ਮਧੇ, ਮੰਜ਼ਲ ਆਪਣੀ ਧੁਰ ਦੀ ਸੱਦੇ, ਜਿਥੇ ਅਗੰਮੀ ਨਾਦ ਵੱਜੇ, ਧੁਨ ਅਗੰਮ ਸ਼ਨਵਾਈਆ। ਜਲ ਪਾਣੀ ਪਿਆਓ ਵਿਚੋਂ ਡੂੰਘੇ ਸਾਗਰ, ਸਹਿਜ ਸੁਭਾਓ ਜਲ ਪਾਣੀ ਦਿਓ ਵਖਾਈਆ। ਭਾਗ ਲਗੇ ਕਾਇਆ ਗਾਗਰ, ਸਾਢੇ ਤਿੰਨ ਹੱਥ ਵੱਜੇ ਵਧਾਈਆ । ਪਿਔਣ ਵਾਲੇ ਦਾ ਬਦਲ ਜਾਏ ਕਰਮ ਮਸਤਕ ਹੋਵੇ ਨਿਰਮਲ ਉਜਾਗਰ, ਜੋਤ ਲਿਲਾਟ ਕਰੇ ਰੁਸ਼ਨਾਈਆ। ਸੰਤਾਂ ਦਾ ਸਦਾ ਉਪਕਾਰ ਘਰ ਆਇਆਂ ਨੂੰ ਦੇਣਾ ਆਦਰ, ਆਦਰਸ਼ ਅਨਦ੍ਰਿਸ਼ਟ ਦ੍ਰਿਸ਼ਟੀ ਵਿਚੋਂ ਦੇਣਾ ਵਖਾਈਆ। ਕੂੜੀ ਕਿਰਿਆ ਰਹੇ ਨਾ ਕੋਇ ਅੰਧੇਰਾ ਬਾਦਲ, ਨੂਰੀ ਨੂਰ ਨੂਰ ਹੋਏ ਰੁਸ਼ਨਾਈਆ । ਸਚ ਕਿਨਾਰਾ ਸੱਚਾ ਪਾਤਣ, ਸਚ ਮਲਾਹ ਸਚ ਬੇੜੀ ਖੇਵਟ ਖੇਟਾ ਸੱਚਾ ਰੂਪ ਦਿਖਾਈਆ। ਬਹੁਤਾ ਨਹੀਂ ਤੇ ਤੋਲਾ ਮਾਸਣ, ਆਸਾ ਮਨਸਾ ਪੂਰੀ ਲੇਖੇ ਲਗੇ ਸਵਾਸਨ, ਲੇਖਾ ਮੁਕੇ ਪ੍ਰਿਥਮੀ ਆਕਾਸ਼ਨ, ਗਗਨ ਮੰਡਲ ਪੰਧ ਰਹਿਣ ਨਾ ਪਾਈਆ। ਭੇਵ ਖੁਲ੍ਹ ਜਾਏ ਜ਼ਾਹਰ ਬਾਤਨ, ਸਚ ਪ੍ਰੀਤੀ ਬੱਝੇ ਨਾਤਨ, ਮਹਾਤਮ ਇਕ ਦੇਣਾ ਦ੍ਰਿੜਾਈਆ।
੨੧ ਜੇਠ ਸ਼ਹਿਨਸ਼ਾਹੀ ਸੰਮਤ ੧ ਕਪੂਰ ਸਿੰਘ ਦੇ ਗ੍ਰਹਿ ਮੋਗਾ ਜ਼ਿਲਾ ਫ਼ਿਰੇਜਪੁਰ
ਸਾਹਿਬ ਸਤਿਗੁਰ ਤਾਰਦਾ, ਸੰਤ ਸੁਹੇਲੇ ਸੱਜਣ ਮੀਤ। ਹਉਮੇ ਰੋਗ ਨਿਵਾਰਦਾ, ਮਨ ਤਨ ਕਰ ਕੇ ਠਾਂਡਾ ਸੀਤ। ਕਰਮ ਰੋਗ ਨਿਵਾਰਦਾ, ਸਾਚੀ ਬਖ਼ਸ਼ ਚਰਨ ਪ੍ਰੀਤ। ਸਚ ਘਰ ਸਾਚੇ ਵਾੜਦਾ, ਤ੍ਰੈਗੁਣ ਮਾਇਆ ਕਰ ਅਤੀਤ। ਜੁਗ ਚੌਕੜੀ ਪੈਜ ਸੁਆਰਦਾ, ਨਾਮ ਸੁਣਾ ਕੇ ਢੋਲਾ ਗੀਤ। ਜਨਮ ਜਨਮ ਦਾ ਕ਼ਰਜ਼ ਉਤਾਰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਰੂਪ ਧਰ ਸਿਰਜਣਹਾਰ ਦਾ। ਸਾਹਿਬ ਸਤਿਗੁਰ ਦੁਖ ਕਟਦਾ, ਅਗਨੀ ਤਤ ਜੰਜਾਲ। ਪੜਦਾ ਖੋਲ੍ਹ ਕੇ ਸਾਚੇ ਹੱਟ ਦਾ, ਵਸਤ ਅਮੋਲਕ ਦੇਵੇ ਲਾਲ। ਲੇਖਾ ਚੁਕ ਜਾਏ ਰਹਿਣਾ ਵਖ ਦਾ, ਗੁਰਮੁਖ ਮੇਲੇ ਸਾਚੇ ਲਾਲ। ਮਿਹਰ ਨਜ਼ਰ ਨਾਲ ਤਕਦਾ, ਲੱਖ ਚੁਰਾਸੀ ਵਿਚੋਂ ਕਰੇ ਬਹਾਲ। ਝਗੜਾ ਚੁਕਾ ਕੇ ਮਨਮਤ ਦਾ, ਗੁਰਮਤ ਸਾਚੀ ਦਏ ਸਿਖਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਕਿਰਪਾਲ। ਸਾਹਿਬ ਸਤਿਗੁਰ ਵੇਖਦਾ, ਵੇਖਣਹਾਰਾ ਏਕ। ਲਹਿਣਾ ਜਾਣੇ ਪੂਰਬ ਲੇਖ ਦਾ, ਜਨਮ ਜਨਮ ਦੀ ਦੇਵੇ ਟੇਕ। ਪਿਆਰ ਜਾਣੇ ਧੁਰ ਦੇ ਹੇਤ ਦਾ, ਲੋਚਣ ਨੈਣ ਨਿਜ ਪੇਖ। ਵਸਣਾ ਦੱਸੇ ਸਾਚੇ ਦੇਸ ਦਾ, ਪੜਦਾ ਓਹਲਾ ਖੋਲ੍ਹ ਕੇ ਭੇਤ। ਮਿਲਣਾ ਦੱਸੇ ਹਮੇਸ਼ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਵਾਮੀ ਖੇਵਟ ਖੇਟ। ਸਾਹਿਬ ਸਤਿਗੁਰ ਤਕਦਾ, ਬਿਨ ਨੇਤਰ ਨੈਣ ਉਠਾਲ। ਮਿਲਾਪ ਕਰ ਲਏ ਆਪਣੀ ਅੱਖ ਦਾ, ਜੋਤੀ ਦੀਆ ਇਕੋ ਬਾਲ। ਸੁਨੇਹੜਾ ਦੇ ਕੇ ਧੁਰ ਹਕ ਦਾ, ਜਲਵਾ ਨੂਰੀ ਦਏ ਜਮਾਲ। ਨਾਮ ਨਿਧਾਨਾ ਸੱਚਾ ਦੱਸਦਾ, ਧੁਰ ਦੇ ਕਲਮੇ ਦਏ ਅਹਿਵਾਲ। ਝਗੜਾ ਚੁਕਾਵੇ ਕਾਇਆ ਮਟ ਦਾ, ਸਚ ਵਖਾਏ ਸੱਚੀ ਧਰਮਸਾਲ। ਲਹਿਣਾ ਮੁਕਾਵੇ ਕੂੜੇ ਹੱਟ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾ ਕਰ ਆਪ ਮਿਹਰਵਾਨ। ਸਾਹਿਬ ਸਤਿਗੁਰ ਲੋਚ ਦਾ, ਗੁਰਮੁਖਾਂ ਦੀਦ ਦੀਦਾਰ। ਜੁਗ ਚੌਕੜੀ ਇਹੋ ਸੋਚ ਦਾ, ਕਿਸ ਬਿਧ ਨਿਭਾਂ ਭਗਤਾਂ ਨਾਲ। ਵਕ਼ਤ ਸੁਹੰਜਣਾ ਕਰਾਂ ਮੌਜ ਦਾ, ਗੁਰਮੁਖਾਂ ਗੁਰਸਿਖਾਂ ਹੋ ਦਿਆਲ। ਝਗੜਾ ਮੁਕਾਵਾਂ ਕੂੜੀ ਚੋਗ ਦਾ, ਮਾਣਕ ਮੋਤੀ ਇਕ ਖੁਵਾਲ। ਲਹਿਣਾ ਗਵਾਵਾਂ ਹਉਮੇ ਰੋਗ ਦਾ, ਪ੍ਰੇਮ ਪ੍ਰੀਤੀ ਭਰ ਭੰਡਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਆਧਾਰ । ਸਾਹਿਬ ਸਤਿਗੁਰ ਭਾਖਦਾ, ਅਨਡਿੱਠੜੀ ਕਾਰ ਜਣਾਈਆ। ਧੁਰ ਸੰਦੇਸ਼ਾ ਇਕੋ ਆਖਦਾ, ਪਾਰਬ੍ਰਹਮ ਬੇਪਰਵਾਹੀਆ । ਸਾਚਾ ਰਹਿਣਾ ਪ੍ਰਭ ਚਰਨ ਨਿਵਾਸ ਦਾ, ਕੂੜੀ ਕਿਰਿਆ ਜਗਤ ਵਖਾਈਆ। ਲਹਿਣਾ ਪੂਰਾ ਹੋਵੇ ਆਸ ਦਾ, ਮਿਲ ਸਤਿਗੁਰ ਖ਼ੁਸ਼ੀ ਮਨਾਈਆ। ਨੂਰ ਹੋਵੇ ਸੱਚੇ ਪਰਕਾਸ਼ ਦਾ, ਜੋਤੀ ਜੋਤ ਡਗਮਗਾਈਆ। ਧਾਮ ਮਿਲੇ ਨਿਜ ਘਰ ਨਿਵਾਸ ਦਾ, ਅਸਥਾਨ ਭੂਮਿਕਾ ਸੋਭਾ ਪਾਈਆ। ਗੁਰਮੁਖ ਗੁਰਸਿਖ ਰੂਪ ਬਣ ਜਾਏ ਸੱਚੇ ਦਾਸ ਦਾ, ਸੇਵਕ ਆਪਣਾ ਨਾਉਂ ਪਰਗਟਾਈਆ। ਲਹਿਣਾ ਦੇਣਾ ਮੁਕ ਜਾਏ ਅਗਲੀ ਪਿਛਲੀ ਬਾਤ ਦਾ, ਲੇਖਾ ਕਰਮ ਦਏ ਗਵਾਈਆ। ਮਾਣ ਮਿਲ ਜਾਏ ਭਗਤਾਂ ਦੀ ਜਮਾਤ ਦਾ, ਗੁਰਮੁਖ ਗੁਰਮੁਖਾਂ ਨਾਲ ਮਿਲਾਈਆ। ਅੰਧਿਆਰਾ ਮਿਟ ਜਾਏ ਕੂੜੀ ਰਾਤ ਦਾ, ਸਾਚਾ ਚੰਦ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਾ ਹੁਕਮ ਇਕੋ ਵਾਚਦਾ, ਬਚਨ ਆਪਣਾ ਦਏ ਸੁਣਾਈਆ।
੨੨ ਜੇਠ ਸ਼ਹਿਨਸ਼ਾਹੀ ਸੰਮਤ ੧ ਜਰਨੈਲ ਸਿੰਘ ਦੇ ਗ੍ਰਹਿ ਪਿੰਡ ਸ਼ਾਹ ਵਾਲਾ ਜ਼ਿਲਾ ਫ਼ਿਰੋਜਪੁਰ
ਪਗੜੀ ਕਹੇ ਮੇਰਾ ਹੋਇਆ ਕਾਜ, ਪ੍ਰਭ ਪੂਰਨ ਆਸ ਕਰਾਈਆ। ਰਾਜਨ ਦੇ ਘਰ ਆਇਆ ਰਾਜ, ਨਰੈਣ ਨਰਾਇਣ ਦਇਆ ਕਮਾਈਆ । ਪਿਛਲੀ ਰੀਤੀ ਦਾ ਬਦਲ ਦਿਤਾ ਰਿਵਾਜ, ਆਪਣਾ ਹੁਕਮ ਵਰਤਾਈਆ। ਦੋਹਾਂ ਦੇ ਸਿਰ ਤੇ ਦਿਸਦਾ ਨਹੀਂ ਕੋਈ ਤਾਜ, ਸੇਵਕ ਹੋ ਕੇ ਸੇਵਾ ਸਚ ਕਮਾਈਆ। ਜਿਨ੍ਹਾਂ ਦੀ ਪ੍ਰਭ ਰਖਣੀ ਪਤ ਲਾਜ, ਚਰਨ ਕਵਲ ਦਏ ਸਰਨਾਈਆ। ਉਹਨਾਂ ਦਾ ਮੇਲਾ ਹੋਇਆ ਆਜ, ਅਜਬ ਲੀਲਾ ਹਰਿ ਵਰਤਾਈਆ। ਅਗੇ ਪ੍ਰੇਮੀਆਂ ਵਾਲਾ ਸਮਾਜ, ਭਗਤਾਂ ਰੰਗ ਚੜ੍ਹਾਈਆ। ਦੋਹਾਂ ਦੀ ਵਜਦੀ ਰਹੇ ਰਬਾਬ, ਸੁਰਤੀ ਤਾਲ ਰੂਪ ਬਣਾਈਆ। ਹਰਿ ਸੱਜਣ ਬਣ ਕੇ ਸਾਕ, ਜੋੜੇ ਰਿਹਾ ਜੁੜਾਈਆ। ਮਾਟੀ ਪੁਤਲੇ ਵੇਖ ਕੇ ਖ਼ਾਕ, ਖ਼ਾਲਸ ਰੰਗ ਰਿਹਾ ਰੰਗਾਈਆ। ਦੋਹਾਂ ਦਾ ਇਕੋ ਬਣ ਗਿਆ ਬਾਪ, ਪਤਿਪਰਮੇਸ਼ਵਰ ਆਪਣੀ ਗੋਦ ਉਠਾਈਆ। ਪਗੜੀ ਕਹੇ ਪੱਗ ਜਗ ਨਾ ਰਹਿ ਜਾਏ ਸਾਥ, ਰਘੁਨਾਥ ਸਿਰ ਆਪਣਾ ਹੱਥ ਟਿਕਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛਲੀ ਪੂਰੀ ਕਰ ਕੇ ਵਾਟ, ਦੋਹਾਂ ਦਾ ਪੰਧ ਮੁਕਾਈਆ।
੨੩ ਜੇਠ ਸ਼ਹਿਨਸ਼ਾਹੀ ਸੰਮਤ ੧ ਦਲੀਪ ਸਿੰਘ ਦੇ ਗ੍ਰਹਿ ਬਾਊ ਪੁਰ ਜ਼ਿਲਾ ਗੁਰਦਾਸਪੁਰ
ਜਮਨਾ ਸੁਰਸਤੀ ਗੰਗਾ ਗੋਦਾਵਰੀ ਕਹੇ ਮੈਂ ਗਈ ਲੁੱਟੀ, ਲੁਟੇਰਾ ਆਇਆ ਧੁਰਦਰਗਾਹੀਆ। ਜਿਸ ਨੇ ਕਲਾ ਜਗਾਈ ਸੁੱਤੀ, ਸੁਤਿਆਂ ਦਿਤਾ ਹਿਲਾਈਆ। ਨਿਰਗੁਣ ਹੋ ਕੇ ਬਦਲ ਆਪਣੀ ਰੁਚੀ, ਰਚਨਾ ਵਖਰੀ ਦਿਤੀ ਰਚਾਈਆ। ਜੁਗ ਚੌਕੜੀ ਸਾਡੀ ਧਾਰ ਬਣੀ ਰਹੀ ਸੁੱਚੀ, ਪਵਿਤਰ ਰੂਪ ਵਖਾਈਆ। ਚੂਲੀਆਂ ਨਾਲ ਪੌਂਦੇ ਰਹੇ ਮੁਖੀਂ, ਅੰਮ੍ਰਿਤ ਜਲ ਵਡਿਆਈਆ। ਸਾਥੋਂ ਹੋ ਨਾ ਸਕਿਆ ਕੋਈ ਸੁਖੀ, ਬਿਨਾ ਕਬੀਰ ਰਵਿਦਾਸ ਮਿਲੀ ਨਾ ਕਿਸੇ ਵਡਿਆਈਆ। ਸਾਰੀ ਸ੍ਰਿਸ਼ਟੀ ਰਹੀ ਭੁੱਖੀ, ਤ੍ਰਿਸ਼ਨਾ ਅੱਗ ਨਾ ਕੋਇ ਬੁਝਾਈਆ। ਖੇਲ ਖੇਲਦੀ ਰਹੀ ਜਗਤ ਜੁਗੀ, ਚੌਕੜੀ ਪੰਧ ਮੁਕਾਈਆ। ਅੰਤਰ ਮੇਰੀ ਵਾਟ ਪੁੱਗੀ, ਅਗਲਾ ਪੰਧ ਰਿਹਾ ਨਾ ਰਾਈਆ। ਕਲਜੁਗ ਅੰਤ ਵਿਸ਼ੇਸ਼ ਰਹੀ ਨਾ ਕੋਈ ਬੁਧੀ, ਵਿਦਵਾਨ ਨਾ ਕੋਇ ਚਤੁਰਾਈਆ। ਰਮਜ਼ ਸਮਝੇ ਨਾ ਕੋਈ ਗੁਝੀ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਝਗੜਾ ਪੈ ਗਿਆ ਵਦੀ ਸੁਦੀ, ਪੁੰਨਿਆ ਅਮਾਵਸ ਦਏ ਦੁਹਾਈਆ। ਭਾਗ ਲੱਗਾ ਨਾ ਕਿਸੇ ਦੁੱਧੀ, ਪਿਤਾ ਪੂਤ ਕਰੇ ਲੜਾਈਆ। ਸਚ ਵਾਸਨਾ ਕਿਸੇ ਨਾ ਹੋਈ ਉਘੀ, ਮਹਲ ਅਟਲ ਨਾ ਕੋਇ ਸੁਹਾਈਆ। ਨਾਭੀ ਹੋ ਕੇ ਮੂਧੀ, ਆਪਣਾ ਆਪ ਬਦਲਾਈਆ। ਖੇਲ ਵੇਖੀ ਨਾ ਕਿਸੇ ਬੁਤ ਰੂਹ ਦੀ, ਚਮ ਦ੍ਰਿਸ਼ਟੀ ਜਗਤ ਹਲਕਾਈਆ। ਰਮਜ਼ ਵੇਖੀ ਨਾ ਕਿਸੇ ਸਾਢੇ ਤਿੰਨ ਕਰੋੜ ਲੂੰ ਲੂੰ ਦੀ, ਲਹਿਰ ਲਹਿਰ ਵਿਚੋਂ ਟਕਰਾਈਆ । ਸਿਫ਼ਤ ਸੁਣੀ ਨਾ ਕਿਸੇ ਪੁਰਖ ਅਕਾਲ ਇਕ ਅਗੰਮੀ ਹੂਬਹੂ ਦੀ, ਪੰਜਾਂ ਤੱਤਾਂ ਨਾਲ ਕਰਦੇ ਗਏ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਗੋਦਾਵਰੀ ਕਹੇ ਮੇਰਾ ਲੁਟਿਆ ਗਿਆ ਗੁਦਾਮ, ਗੋਦੀ ਖ਼ਾਲੀ ਨਜ਼ਰੀ ਆਈਆ। ਪੁਰਖ ਅਕਾਲ ਬਣ ਅਮਾਮ, ਅਮਲ ਸ੍ਰਿਸ਼ਟੀ ਵੇਖ ਵਖਾਈਆ। ਦ੍ਰਿਸ਼ਟੀ ਖ਼ਾਲੀ ਦਿਸੇ ਤਮਾਮ, ਇਸ਼ਟੀ ਨਜ਼ਰ ਕੋਇ ਨਾ ਆਈਆ। ਗ੍ਰਹਿਸਤੀ ਕਰਨ ਹਰਾਮ, ਸਾਧ ਮਨ ਵਾਸਨਾ ਹਲਕਾਈਆ । ਹਿਰਦੇ ਨਜ਼ਰ
ਨਾ ਆਵੇ ਰਾਮ, ਨਾਮ ਚੋਟ ਨਾ ਕੋਇ ਲਗਾਈਆ। ਭਾਗ ਲੱਗੇ ਨਾ ਕਿਸੇ ਕਾਇਆ ਗਰਾਮ, ਸਾਢੇ ਤਿੰਨ ਹੱਥ ਵੱਜੇ ਨਾ ਕੋਇ ਵਧਾਈਆ। ਚਾਰ ਕੁੰਟ ਹੋਈ ਅੰਧੇਰੀ ਸ਼ਾਮ, ਸਾਚਾ ਚੰਦ ਨਾ ਕੋਇ ਚਮਕਾਈਆ। ਰਸ ਰਿਹਾ ਨਾ ਸਾਡੇ ਵਿਚ ਜਾਮ, ਮਦਿ ਮਤਵਾਲਾ ਨਾ ਕੋਇ ਕਰਾਈਆ। ਮੈਂ ਹੋ ਗਈ ਹੈਰਾਨ, ਹੈਰਾਨੀ ਵਿਚ ਧਿਆਨ ਰਖਾਈਆ। ਜਿਸ ਦੇ ਸੁਣਦੀ ਰਹੀ ਪੈਗ਼ਾਮ, ਸਚ ਕਰੀ ਸ਼ਨਵਾਈਆ। ਜਿਸ ਦਾ ਦੱਸਦੇ ਗਏ ਨਿਸ਼ਾਨ, ਗੁਰ ਅਵਤਾਰ ਸਿਫ਼ਤ ਸਾਲਾਹੀਆ। ਸੋ ਆ ਗਿਆ ਸ੍ਰੀ ਭਗਵਾਨ, ਕਲ ਕਲਕੀ ਵੇਸ ਵਟਾਈਆ। ਜਿਸ ਦੀ ਲਹਿਰ ਦਾ ਤੁਫ਼ਾਨ, ਸਭ ਨੂੰ ਰਿਹਾ ਰੁੜ੍ਹਾਈਆ। ਜਨ ਭਗਤਾਂ ਕਰ ਪਰਵਾਨ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਮੁਹੱਬਤ ਵਿਚ ਹੋ ਕੇ ਮਿਹਰਵਾਨ, ਮਹਿਬੂਬ ਆਪਣਾ ਮੇਲ ਮਿਲਾਈਆ। ਪਤਾ ਨਹੀਂ ਕਿਧਰੋਂ ਚਲ ਕੇ ਆ ਗਿਆ ਅੱਜ ਦੀ ਸ਼ਾਮ, ਸ਼ਮਅ ਜੋਤ ਕਰ ਰੁਸ਼ਨਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਦੀ ਥਕਾਵਟ ਗੁਰਮੁਖਾਂ ਘਰ ਕਰਨ ਆਇਆ ਆਰਾਮ, ਸਿੰਘਾਸਣ ਸੋਹਣੇ ਉਤੇ ਡੇਰਾ ਲਾਈਆ। ਕਿਰਪਾ ਕਰ ਸ੍ਰੀ ਭਗਵਾਨ, ਭਾਗਾਂ ਭਰੇ ਭਗਤ ਭਗਵੰਤ ਵੇਖ ਖ਼ੁਸ਼ੀ ਮਨਾਈਆ। ਮਿਹਰ ਵਿਚ ਆ ਕੇ ਦਏ ਸੱਚਾ ਇਨਾਮ, ਵਸਤ ਅਮੋਲਕ ਇਕ ਵਰਤਾਈਆ। ਜਨ ਭਗਤੋ ਪ੍ਰੇਮ ਪਿਆਰ ਦਾ ਪੀਓ ਜਾਮ, ਜਮਾਂ ਦਾ ਲੇਖਾ ਦਏ ਮੁਕਾਈਆ । ਮਾਣਸ ਜਨਮ ਦਾ ਪੂਰਾ ਕਰੇ ਕਾਮ, ਕਾਮਨਾ ਹੋਰ ਨਾ ਕੋਇ ਵਧਾਈਆ। ਤੁਹਾਡਾ ਵੇਖ ਕੇ ਨਗਰ ਖੇੜਾ ਗਰਾਮ, ਖਿੜਕੀਆਂ ਦੋ ਜਹਾਨ ਰਹੇ ਖੁਲ੍ਹਾਈਆ। ਨੇਤਰ ਕਰਨ ਧਿਆਨ, ਦੂਰ ਦੁਰਾਡੇ ਤੱਕਣ ਚਾਈਂ ਚਾਈਂਆ। ਜਿਹੋ ਜਿਹਾ ਅੱਜ ਬਿਸਤਰ ਮਿਲਿਆ ਕਰਨ ਵਾਸਤੇ ਬਿਸਰਾਮ, ਵਿਸ਼ਨ ਬ੍ਰਹਮਾ ਸ਼ਿਵ ਕਹੇ ਵੇਖਣ ਕਦੇ ਨਾ ਪਾਈਆ। ਇਹਦੀ ਸਿਫ਼ਤ ਦੀ ਕੀ ਕੋਈ ਕਰੇ ਕਮਾਲ, ਕਲਮਿਆਂ ਤੋਂ ਬਾਹਰ ਨਜ਼ਰੀ ਆਈਆ। ਭਗਵਨ ਨਾਲੋਂ ਵੱਧ ਭਗਤਾਂ ਦਾ ਅਹਿਸਾਨ, ਜੋ ਸੋਹਣਾ ਆਸ਼ਰਮ ਰਹੇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਦਾਵਰੀ ਕਹੇ ਮੇਰੀ ਨਮਸਤੇ, ਨਮੋ ਨਮੋ ਸੀਸ ਝੁਕਾਈਆ। ਮੈਂ ਵੇਖੇ ਭਗਤਾਂ ਦੇ ਖੇੜੇ ਵਸਦੇ, ਸੋਹਣੇ ਰੂਪ ਵਟਾਈਆ। ਪ੍ਰੇਮੀ ਪ੍ਰੀਤਮ ਪ੍ਰੇਮ ਨਾਲ ਹਸਦੇ, ਖ਼ੁਸ਼ੀਆਂ ਗੀਤ ਗਾਈਆ। ਲੇਖੇ ਪੂਰੇ ਹੋਏ ਪੂਰਬ ਜਨਮ ਆਸ ਦੇ, ਨਿਰਾਸਾ ਰਹੇ ਕੋਈ ਨਾ ਰਾਈਆ। ਝਗੜੇ ਮੁਕ ਗਏ ਗੁਰਮੁਖਾਂ ਦੀ ਪਿਆਸ ਦੇ, ਅੰਮ੍ਰਿਤ ਜਾਮ ਦਿਤਾ ਪਿਆਈਆ। ਇਹ ਖੇਲ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਕਰੇ ਆਪ ਦੇ, ਦੂਜਾ ਸੰਗ ਨਾ ਕੋਇ ਰਖਾਈਆ। ਤਨ ਪਵਿੱਤਰ ਕੀਤੇ ਭਰੇ ਦੁਰਮਤ ਪਾਪ ਦੇ, ਨਾਮ ਰਸ ਇਕ ਚਖਾਈਆ। ਖ਼ੁਸ਼ੀ ਹੋਵੇ ਕੰਢੇ ਓਸ ਗਲਾਸ ਦੇ, ਜਿਸ ਦੇ ਨਾਲ ਦਿਤਾ ਵਰਤਾਈਆ। ਭਾਗ ਚੰਗੇ ਦਿਸੇ ਅੱਜ ਵਾਲੀ ਰਾਤ ਦੇ, ਖ਼ੁਸ਼ੀਆਂ ਵਿਚ ਰਹੀ ਮੁਸਕਰਾਈਆ। ਧੰਨ ਭਾਗ ਦਰਸ਼ਨ ਹੋਏ ਓਸ ਬਾਪ ਦੇ, ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਗਏ ਧਿਆਈਆ। ਝਗੜੇ ਚੁਕ ਗਏ ਪੂਜਾ ਪਾਠ ਦੇ, ਮਠਾਂ ਦੀ ਲੋੜ ਰਹੀ ਨਾ ਰਾਈਆ। ਮੇਲੇ ਮਿਲ ਗਏ ਧੁਰ ਦੇ ਸਾਧ ਦੇ, ਅਧਵਿਚਕਾਰ ਨਾ ਕੋਇ ਅਟਕਾਈਆ। ਪੌੜੇ ਚੜ੍ਹ ਗਏ ਅਗੰਮੀ ਘਾਟ ਦੇ, ਜਿਸ ਦੀ ਮੰਜ਼ਲ ਬੇਪਰਵਾਹੀਆ। ਮੁਕਾਮ ਮਿਲ ਗਏ ਹਕ ਨਿਵਾਸ ਦੇ, ਧੁਰ ਦੇ ਮਾਲਕ ਦਇਆ ਕਮਾਈਆ । ਖੇਲ ਵੇਖ ਸ੍ਰੀ ਭਗਵਾਨ ਦੇ, ਦੋ ਜਹਾਨ ਵੇਖਣ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਮ੍ਰਿਤ ਧਾਰ ਅੰਮ੍ਰਿਤ ਰਸ ਰਸ ਧੁਰ ਦਾ ਰਿਹਾ ਚੁਆਈਆ।
੨੪ ਜੇਠ ਸ਼ਹਿਨਸ਼ਾਹੀ ਸੰਮਤ ੧ ਬਲਾਕਾ ਸਿੰਘ, ਪਿਆਰਾ ਸਿੰਘ ਦੇ ਗ੍ਰਹਿ
ਬਾਊ ਪੁਰ ਜ਼ਿਲਾ ਗੁਰਦਾਸਪੁਰ
ਸੰਦੇਸ਼ਾ ਦੇਵੇ ਪੌਣ ਪਾਣੀ, ਹੁਲਾਰਿਆਂ ਵਿਚੋਂ ਜਣਾਈਆ। ਵੇਖ ਕੇ ਚਾਰ ਖਾਣੀ, ਚਾਰ ਕੁੰਟ ਖੋਜ ਖੁਜਾਈਆ। ਸੁਣ ਕੇ ਅਗੰਮੀ ਬਾਣੀ, ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਕਰੇ ਖੇਲ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਵੱਡੀ ਵਡਿਆਈਆ । ਜਨ ਭਗਤਾਂ ਮੇਲ ਮਿਲਾਏ ਬਣਕੇ ਧੁਰ ਦਾ ਹਾਣੀ, ਅੰਦਰ ਬਾਹਰ ਹੋਏ ਸਹਾਈਆ। ਮੰਜ਼ਲ ਦੇ ਕੇ ਪਦ ਨਿਰਬਾਣੀ, ਨਿਰਗੁਣ ਸਰਗੁਣ ਰਿਹਾ ਸਮਝਾਈਆ। ਬੋਧ ਅਗਾਧ ਦੱਸ ਕਹਾਣੀ, ਸ਼ਬਦੀ ਕਰੇ ਪੜ੍ਹਾਈਆ। ਆਤਮ ਰਹੇ ਨਾ ਕੋਇ ਨਿਮਾਣੀ, ਸਿਰ ਆਪਣਾ ਹੱਥ ਟਿਕਾਈਆ। ਗੁਰਮੁਖ ਸੁਘੜ ਸੁਚੱਜੀ ਬਣੇ ਸਵਾਣੀ, ਸੋਹਣਾ ਰੂਪ ਚੜ੍ਹਾਈਆ । ਲੇਖਾ ਮੁਕਾਵੇ ਆਵਣ ਜਾਣੀ, ਗੇੜ ਚੁਰਾਸੀ ਦਏ ਕਟਾਈਆ। ਮਸਤ ਖ਼ੁਮਾਰੀ ਵਿਚ ਕਰੇ ਦੀਵਾਨੀ, ਕੂੜੀ ਦਾਅਵੇਦਾਰੀ ਦਏ ਗਵਾਈਆ । ਸਾਚੀ ਬਖ਼ਸ਼ੇ ਸਤਿ ਕਲਾਮੀ, ਕਲਮਾ ਇਕ ਪੜ੍ਹਾਈਆ । ਮੇਲ ਮਿਲਾ ਕੇ ਗੁਣ ਨਿਧਾਨੀ, ਗੁਣਵੰਤ ਦਏ ਸਮਝਾਈਆ। ਪੌਣ ਕਹੇ ਪ੍ਰਭ ਕਰ ਕੇ ਮਿਹਰਵਾਨੀ, ਮਿਹਰ ਨਜ਼ਰ ਇਕ ਉਠਾਈਆ। ਪਾਣੀ ਕਹੇ ਕੀ ਦੇਵਣ ਆਇਆ ਸਚ ਨਿਸ਼ਾਨੀ, ਨਿਸ਼ਾਨਾ ਤੀਰ ਇਕੋ ਇਕ ਚਲਾਈਆ। ਝਗੜਾ ਮੁਕ ਜਾਏ ਚਾਰੇ ਖਾਣੀ, ਚੌਥੀ ਮੰਜ਼ਲ ਦਏ ਵਡਿਆਈਆ। ਜਿਥੇ ਰੂਹ ਇਕ ਖੇਲ ਰੁਹਾਨੀ, ਰਹਿਮਤ ਵਿਚ ਸਮਾਈਆ । ਜਗਤ ਵਿਕਾਰ ਨਾ ਕੋਇ ਤੁਗ਼ਿਆਨੀ, ਹੜ੍ਹ ਸ਼ੌਹ ਨਾ ਕੋਇ ਰੁੜਾਈਆ। ਭੇਵ ਪਾਏ ਨਾ ਕੋਇ ਵਿਦਵਾਨੀ, ਬੁੱਧੀਵਾਨ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਪਵਣ ਪਾਣੀ ਕਹੇ ਵੇਖਿਆ ਧੁਰ ਦਾ ਮੰਤਰ, ਇਕੋ ਇਕ ਜਣਾਈਆ। ਬੁਝਾਵਣ ਆਇਆ ਬਸੰਤਰ, ਅਗਨੀ ਤਤ ਗਵਾਈਆ। ਜੋਤ ਜਗਾਵਣ ਆਇਆ ਨਿਰੰਤਰ, ਨੂਰ ਕਰੇ ਰੁਸ਼ਨਾਈਆ। ਮਿਲਾਵਣ ਆਇਆ ਸਾਚੇ ਸੰਤਨ, ਸਤਿ ਸਤਿਵਾਦੀ ਜੋੜ ਜੁੜਾਈਆ। ਭੇਵ ਚੁਕਾਵਣ ਆਇਆ ਮਨ ਤਨ, ਤਤਵ ਤਤ ਖੋਜ ਖੁਜਾਈਆ। ਰਾਗ ਸੁਣਾਵਣ ਆਇਆ ਸਚ ਕੰਨ, ਕਲਮਾ ਹਕੀਕਤ ਹਕ ਪੜ੍ਹਾਈਆ। ਜਨ ਭਗਤਾਂ ਬੇੜਾ ਦੇਂਦਾ ਰਿਹਾ ਬੰਨ੍ਹ, ਬੰਦਗੀ ਇਕੋ ਇਕ ਸੁਣਾਈਆ। ਨੇਤਰ ਰਹੇ ਕੋਈ ਨਾ ਅੰਨ੍ਹ, ਅੰਧਿਆਂ ਕਰੇ ਰੁਸ਼ਨਾਈਆ। ਗੁਰਮੁਖ ਚਾੜ੍ਹ ਕੇ ਸਾਚੇ ਚੰਨ, ਚਾਂਦਨੀ ਸਚ ਦਏ ਪਰਗਟਾਈਆ । ਕੂੜ ਕੁੜਿਆਰਾ ਭਾਂਡਾ ਭੰਨ, ਭਰਮ ਭਉ ਦਏ ਮਿਟਾਈਆ। ਪਵਣ ਪਾਣੀ ਕਹੇ ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਲਿਆ ਮੰਨ, ਤਿਨ੍ਹਾਂ ਦੀ ਮਨਸਾ ਅਮਾਵਸ ਵਾਲੀ ਸਚ ਪਰਕਾਸ਼ ਪਰਕਾਸ਼ ਵਿਚ ਮਿਲਾਈਆ।
੨੫ ਜੇਠ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ
ਕਿਰਪਾ ਅੰਦਰ ਕਿਰਪਾਲ, ਕਰਨੀ ਕਰਤਾ ਵੇਖ ਵਖਾਈਆ। ਦੀਨਾ ਉਤੇ ਹੋ ਦਿਆਲ, ਦਇਆ ਆਪ ਕਮਾਈਆ । ਪ੍ਰਿਤਪਾਲਕ ਹੋ ਕੇ ਕਰੇ ਪ੍ਰਿਤਪਾਲ, ਪਤਿਪਰਮੇਸ਼ਵਰ ਬੇਪਰਵਾਹੀਆ। ਦਾਤਾ ਹੋ ਕੇ ਦੇਵੇ ਦਾਨ, ਵਸਤ ਅਮੋਲਕ ਸਚ ਵਰਤਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਮਿਹਰ ਅੰਦਰ ਕਰੇ ਮਿਹਰ, ਮਹਿਬੂਬ ਵੇਖ ਵਖਾਇੰਦਾ। ਭਗਤ ਸੁਹੇਲਾ ਨਾ ਲਾਏ ਦੇਰ, ਪਰਦਾ ਓਹਲਾ ਆਪ ਉਠਾਇੰਦਾ । ਜੁਗ ਜਨਮ ਦਾ ਲਹਿਣਾ ਦਏ ਨਬੇੜ, ਲੇਖਾ ਅਗੇ ਨਾ ਕੋਇ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਇੰਦਾ। ਜਿਨ੍ਹਾਂ ਉਤੇ ਹੋ ਦਿਆਲ, ਦਇਆਨਿਧ ਦਏ ਵਡਿਆਈਆ। ਭਗਤ ਸੁਹੇਲੇ ਵੇਖ ਕੇ ਲਾਲ, ਲਾਲ ਗੁਲਾਲਾ ਰੰਗ ਚੜ੍ਹਾਈਆ। ਮਾਇਆ ਮਮਤਾ ਤੋੜ ਜੰਜਾਲ, ਜੀਵਣ ਜੁਗਤ ਇਕ ਸਮਝਾਈਆ। ਜਨਮ ਜਨਮ ਦੀ ਪੂਰੀ ਘਾਲ, ਕੀਤੀ ਘਾਲ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਉਠਾਏ ਆਪ, ਆਪਣੀ ਦਇਆ ਕਮਾਇੰਦਾ । ਜਨ ਭਗਤਾਂ ਕਰ ਵਡ ਪਰਤਾਪ, ਸਿਰ ਆਪਣਾ ਹੱਥ ਰਖਾਇੰਦਾ। ਜਨਮ ਜਨਮ ਦੇ ਮੇਟ ਪਾਪ, ਦੁਰਮਤ ਮੈਲ ਧਵਾਇੰਦਾ । ਅੰਦਰ ਬਾਹਰ ਕਰ ਕੇ ਸਾਫ਼, ਪਤਿਤ ਪੁਨੀਤ ਰੂਪ ਵਟਾਇੰਦਾ। ਕਰਨੀ ਕਿਰਿਆ ਕਰ ਮੁਆਫ਼, ਮੁਸ਼ਕਲ ਹਲ ਕਰਾਇੰਦਾ । ਸਚ ਪ੍ਰੀਤੀ ਜੋੜ ਕੇ ਨਾਤ, ਧੁਰ ਦਾ ਮੇਲਾ ਆਪ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਆਪ ਦ੍ਰਿੜਾਇੰਦਾ। ਧੁਰ ਫ਼ਰਮਾਣਾ ਕਹੇ ਮੈਂ ਧੁਰ ਦੀ ਧਾਰ, ਧਰਨੀ ਧਰਤ ਧਵਲ ਦਿਆਂ ਜਣਾਈਆ। ਜਿਸ ਦਾ ਹੁਕਮ ਓਸੇ ਦਾ ਸੰਸਾਰ, ਸੰਸਾਰੀ ਹੋ ਕੇ ਵੇਖ ਵਖਾਈਆ। ਜਿਸ ਦਾ ਨਾਮ ਓਸੇ ਦਾ ਜੈਕਾਰ, ਜੈ ਜੈਕਾਰ ਕਰੇ ਲੋਕਾਈਆ। ਜਿਸ ਦਾ ਨੂਰ ਓਸੇ ਦਾ ਉਜਿਆਰ, ਜੋਤ ਜੋਤ ਜੋਤ ਰੁਸ਼ਨਾਈਆ । ਜਿਸ ਦਾ ਸ਼ਬਦ ਓਸੇ ਦੀ ਧੁਨਕਾਰ, ਅਨਹਦ ਨਾਦੀ ਨਾਦ ਵਜਾਈਆ। ਜਿਸ ਦਾ ਹੁਕਮ ਓਹੋ ਕਰੇ ਖ਼ਬਰਦਾਰ, ਸੁੱਤਿਆਂ ਰਿਹਾ ਉਠਾਈਆ। ਜਿਸ ਦਾ ਪ੍ਰੇਮ ਓਸੇ ਦਾ ਪਿਆਰ, ਸਚ ਪ੍ਰੀਤੀ ਰਿਹਾ ਦ੍ਰਿੜਾਈਆ। ਜਿਸ ਦਾ ਖੇਲ ਜੁਗ ਚੌਕੜੀ ਬਾਹਰ, ਪਰਦਾ ਓਹਲਾ ਰਿਹਾ ਉਠਾਈਆ। ਸੋ ਕਿਰਪਾ ਕਰੇ ਹਰਿ ਕਰਤਾਰ, ਕਰਨੀ ਕ਼ੁਦਰਤ ਵੇਖ ਵਖਾਈਆ। ਮਿਹਰ ਨਜ਼ਰ ਨਾਲ ਜਾਏ ਤਾਰ, ਗੁਰਮੁਖਾਂ ਰੰਗ ਰੰਗਾਈਆ । ਜਨਮ ਜਨਮ ਦਾ ਗੇੜ ਨਵਾਰ, ਲੱਖ ਚੁਰਾਸੀ ਡੇਰਾ ਢਾਹੀਆ। ਔਖੀ ਮੰਜ਼ਲ ਪਾਰ ਕਰ ਦੁਸ਼ਵਾਰ, ਮਾਰਗ ਇਕੋ ਇਕ ਵਖਾਈਆ। ਜਿਸ ਨੂੰ ਭੁਲ ਜਾਏ ਕੋਈ ਗਵਾਰ, ਗੁਰਮੁਖ ਗੁਰ ਗੁਰ ਦਏ ਸਮਝਾਈਆ। ਬੰਦਾ ਬੰਦੀਖ਼ਾਨੇ ਵਿਚੋਂ ਪਾਏ ਛੁਟਕਾਰ, ਬੰਦਨਾ ਇਕੋ ਸੀਸ ਨਿਵਾਈਆ। ਦੁਖੀਆਂ ਦਾ ਦੁਖ ਦੇਵੇ ਨਿਵਾਰ, ਹਰਖ਼ ਸੋਗ ਦਏ ਮਿਟਾਈਆ। ਸਚ ਪ੍ਰੀਤੀ ਬਖ਼ਸ਼ ਪਿਆਰ, ਨਾਤਾ ਚਰਨਾਂ ਨਾਲ ਜੁੜਾਈਆ। ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਨਾਲ ਜਾਏ ਤਾਰ, ਉਧਾਰ ਅਗੇ ਨਾ ਕੋਇ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਸੁਹੇਲਾ ਭਗਤਾਂ ਕਰੇ ਪਿਆਰ, ਭਾਵੀ ਭਉ ਭਰਮ ਭੈ ਸਾਰਾ ਦਏ ਮਿਟਾਈਆ।
੩੧ ਜੇਠ ਸ਼ਹਿਨਸ਼ਾਹੀ ਸੰਮਤ ੧ ਹਰਭਜਨ ਸਿੰਘ, ਗੁਰਦਿਆਲ ਸਿੰਘ ਦੇ ਗ੍ਰਹਿ
ਪਿੰਡ ਮਹਿਣੀਆਂ ਜ਼ਿਲਾ ਅੰਮ੍ਰਿਤਸਰ
ਭਗਤ ਸੁਹੇਲਾ ਨਰ ਹਰਿ ਮੀਤ, ਸਚਖੰਡ ਨਿਵਾਸੀ ਦਇਆ ਕਮਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਜਾਣੇ ਸਾਚੀ ਰੀਤ, ਸਤਿ ਸਤਿਵਾਦੀ
ਬ੍ਰਹਮ ਬ੍ਰਹਿਮਾਦੀ ਸ਼ਬਦੀ ਧਾਰ ਪਰਗਟਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਪਰਖਣਹਾਰਾ ਨੀਤ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਘਟ ਘਟ ਅੰਤਰ ਖੋਜ ਖੁਜਾਇੰਦਾ। ਗੁਰਮੁਖ ਗੁਰਸਿਖ ਹਰਿਜਨ ਜਾਣੇ ਸਚ ਪ੍ਰੀਤ, ਅੰਤਰ ਆਤਮ ਪਰਮਾਤਮ ਵੇਖ ਵਖਾਇੰਦਾ। ਸੋਹਲਾ ਢੋਲਾ ਧੁਰ ਦਾ ਕਲਮਾ ਦੱਸੇ ਸਾਚਾ ਗੀਤ, ਨਾਮ ਨਿਧਾਨਾ ਸ੍ਰੀ ਭਗਵਾਨਾ ਅਗੰਮ ਅਥਾਹ ਇਕ ਪੜ੍ਹਾਇੰਦਾ। ਲੇਖਾ ਜਾਣੇ ਰਾਓ ਰੰਕ ਊਚ ਨੀਚ ਹਸਤ ਕੀਟ, ਸ਼ਾਹ ਪਾਤਸ਼ਾਹ ਭੇਵ ਅਭੇਦਾ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਸਾਚੇ ਵੇਖਣਹਾਰਾ, ਹਰਿ ਕਰਤਾ ਕਰਤਾ ਪੁਰਖ ਵੱਡੀ ਵਡਿਆਈਆ। ਨਿਰਗੁਣ ਸਰਗੁਣ ਪਾਵੇ ਸਾਰਾ, ਪੰਜ ਤਤ ਕਾਇਆ ਮਾਟੀ ਫੋਲ ਫੁਲਾਈਆ । ਆਤਮ ਪਰਮਾਤਮ ਵੇਖਣਹਾਰਾ, ਨੂਰੋ ਨੂਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਬ੍ਰਹਿਮਾਦ, ਬ੍ਰਹਿਮੰਡ ਖੰਡ ਵੇਖ ਵਖਾਇੰਦਾ। ਨਿਤ ਨਵਿਤ ਵੇਖਣਹਾਰ ਜਗਤ ਸਮਾਜ, ਚਾਰ ਕੁੰਟ ਦਹਿ ਦਿਸ਼ਾ ਫੋਲ ਫੁਲਾਇੰਦਾ । ਏਥੇ ਓਥੇ ਦੋ ਜਹਾਨਾਂ ਖੇਲਣਹਾਰਾ ਖੇਲ ਤਮਾਸ਼, ਲੱਖ ਚੁਰਾਸੀ ਨਟੂਆ ਨਾਚ ਨਚਾਇੰਦਾ। ਜਨ ਭਗਤਾਂ ਪੂਰੀ ਕਰਨਹਾਰਾ ਆਸ, ਜਗਤ ਤ੍ਰਿਸ਼ਨਾ ਪਿਆਸ ਬੁਝਾਇੰਦਾ। ਕਾਇਆ ਮਾਟੀ ਕਰ ਪਰਕਾਸ਼, ਜਗਤ ਅੰਧੇਰਾ ਅੰਧ ਗੁਆਇੰਦਾ। ਸਦਾ ਸੁਹੇਲਾ ਬਣ ਕੇ ਵਸੇ ਪਾਸ, ਆਵਣ ਜਾਵਣ ਜਗਤ ਵਿਛੋੜਾ ਪੰਧ ਮੁਕਾਇੰਦਾ। ਮੰਜ਼ਲ ਪੌੜੀ ਚੜ੍ਹਾਏ ਘਾਟ, ਮਹਲ ਅਟਲ ਇਕ ਵਖਾਇੰਦਾ। ਅੰਤਮ ਤੋੜ ਕੇ ਜਮ ਦਾ ਫਾਸ, ਸਚ ਦਵਾਰਾ ਇਕ ਸੁਹਾਇੰਦਾ । ਜਨਮ ਜਨਮ ਦੀ ਕਰਮ ਕਰਮ ਦੀ ਪੂਰੀ ਕਰ ਕੇ ਆਸ, ਪਵਣ ਸਵਾਸ ਲੇਖੇ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਰੰਗ ਰੰਗਾਇੰਦਾ। ਹਰਿਜਨ ਮੇਲਾ ਨਰ ਹਰਿ ਠਾਕਰ, ਹਰਿ ਕਰਤਾ ਦੇਵੇ ਵਡਿਆਈਆ। ਪਾਰ ਕਰੇ ਜਗਤ ਸਾਗਰ, ਗਹਿਰ ਗੰਭੀਰ ਦਇਆ ਕਮਾਈਆ। ਭਾਗ ਲਗਾ ਕੇ ਕਾਇਆ ਗਾਗਰ, ਸਾਢੇ ਤਿੰਨ ਹੱਥ ਕਰੇ ਰੁਸ਼ਨਾਈਆ। ਵਣਜ ਕਰਾ ਕੇ ਨਾਮ ਸੌਦਾਗਰ, ਵਸਤ ਅਮੋਲਕ ਝੋਲੀ ਪਾਈਆ। ਦਰਗਾਹ ਸਾਚੀ ਦੇਵੇ ਆਦਰ, ਅੰਤਮ ਆਪਣਾ ਰੰਗ ਵਖਾਈਆ। ਕ਼ੁਦਰਤ ਦਾ ਮਾਲਕ ਧੁਰ ਦਾ ਕ਼ਾਦਰ, ਕਰਤਾ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵਣਹਾਰ ਵਡਿਆਈਆ। ਹਰਿਜਨ ਮੇਲਾ ਸ੍ਰੀ ਭਗਵੰਤ, ਭਗਵਨ ਆਪਣੇ ਰੰਗ ਰੰਗਾਇੰਦਾ। ਨਾਤਾ ਤੋੜ ਲੱਖ ਚੁਰਾਸੀ ਜੀਵ ਜੰਤ, ਜਾਗਰਤ ਜੋਤ ਇਕ ਦਰਸਾਇੰਦਾ। ਨਾਮ ਨਿਧਾਨਾ ਮਣੀਆ ਮੰਤ, ਆਤਮ ਪਰਮਾਤਮ ਆਪ ਸਮਝਾਇੰਦਾ। ਬੋਧ ਆਗਾਧਾ ਬਣ ਕੇ ਪੰਡਤ, ਸਾਚੀ ਸਿਖਿਆ ਸਤਿ ਪੜ੍ਹਾਇੰਦਾ। ਮਾਤ ਪਿਤ ਭਾਈ ਭੈਣ ਸਾਕ ਸੈਣ ਬਣ ਕੇ ਬੰਧਪ, ਸਾਚਾ ਨਾਤਾ ਵੇਖ ਵਖਾਇੰਦਾ। ਗੜ੍ਹ ਤੋੜ ਕੇ ਹੰਕਾਰ ਹਉਮੇ ਹੰਗਤ, ਹੰ ਬ੍ਰਹਮ ਆਪ ਸਮਝਾਇੰਦਾ। ਜਨ ਭਗਤ ਮਿਲਾਵਾ ਭਗਵਨ ਸੰਗਤ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੇ ਘਰ ਵਸਾਇੰਦਾ। ਚਰਨਾਂ ਹੇਠ ਦਬਾ ਕੇ ਸਵਰਗ ਬਹਿਸ਼ਤ ਜੱਨਤ, ਮੰਜ਼ਲ ਆਪਣੀ ਸਚ ਚੜ੍ਹਾਇੰਦਾ। ਗੁਰਮੁਖਾਂ ਲੇਖਾ ਲੇਖੇ ਲਾ ਕੇ ਅੰਤ, ਆਤਮ ਪਰਮਾਤਮ ਆਪਣੀ ਗੰਢ ਪਵਾਇੰਦਾ। ਸੋ ਗੁਰਮੁਖ ਹਰਿਜਨ ਹਰਿਭਗਤ ਸਚ ਦਵਾਰੇ ਪਰਵਾਨ ਹੋਏ ਸੰਤ, ਜਿਸ ਸਤਿ ਪੁਰਖ ਨਿਰੰਜਣ ਆਪਣੇ ਵਿਚ ਸਮਾਇੰਦਾ। ਜਨਮ ਮਰਨ ਆਵਣ ਜਾਵਣ ਲੱਖ ਚੁਰਾਸੀ ਹਰਖ਼ ਸੋਗ ਰਹੇ ਨਾ ਚਿੰਤ, ਮਾਤ ਗਰਭ ਜੂਨੀ ਜੂਨ ਨਾ ਕੋਇ ਭੁਆਇੰਦਾ। ਧੁਰ ਦਾ ਮੇਲਾ ਵਕ਼ਤ ਸੁਹਾਵਾ ਨਾਤਾ ਬਣੇ ਨਾਰ ਕੰਤ, ਬ੍ਰਹਮ ਪਾਰਬ੍ਰਹਮ ਆਪਣੇ
ਵਿਚ ਮਿਲਾਇੰਦਾ। ਹਰਿ ਭਗਤ ਦੂਜੇ ਦਰ ਨਾ ਜਾਏ ਮੰਗਤ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਧੁਰ ਦੀ ਵਸਤ ਇਕੋ ਨਾਮ ਝੋਲੀ ਪਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਦਰ ਸੁਹਾਇੰਦਾ । ਹਰਿਜਨ ਸਾਚਾ ਗਹਿਰ ਗੰਭੀਰ, ਪਰਮ ਪੁਰਖ ਪ੍ਰਭ ਦੇਵਣਹਾਰ ਵਡਿਆਈਆ । ਅੰਮ੍ਰਿਤ ਆਤਮ ਸਚ ਚਰਨੋਦਕ ਦੇਵੇ ਸੀਰ, ਠਾਂਡੀ ਧਾਰ ਨਿਝਰ ਦਏ ਝਿਰਾਈਆ। ਜਨਮ ਕਰਮ ਲੇਖਾ ਬਦਲ ਦੇਵੇ ਤਕ਼ਦੀਰ, ਤਦਬੀਰ ਆਪਣੀ ਇਕ ਦ੍ਰਿੜਾਈਆ। ਮੰਜ਼ਲ ਚੋਟੀ ਚਾੜ੍ਹੇ ਫੜ ਅਖ਼ੀਰ, ਰਾਏ ਧਰਮ ਚਿਤਰ ਗੁਪਤ ਅਧਵਿਚਕਾਰ ਲੇਖ ਨਾ ਕੋਇ ਵਖਾਈਆ। ਚਰਨ ਕਵਲ ਸਚ ਦਵਾਰ ਬਖ਼ਸ਼ ਅਗੰਮੀ ਧੀਰ, ਜਗ ਨੇਤਰ ਜਗਿਆਸੂ ਜੀਵ ਨਜ਼ਰ ਕੋਇ ਨਾ ਪਾਈਆ। ਜਿਸ ਮੰਜ਼ਲ ਦਾ ਰਾਹ ਤਕਦੇ ਪੀਰ ਫ਼ਕੀਰ, ਪੈਗ਼ੰਬਰ ਨਿਗਾਹ ਰਹੇ ਉਠਾਈਆ । ਦਸਤਗੀਰ ਹੋ ਦਿਲਗੀਰ, ਦਿਲਦਾਰ ਰਾਹ ਤਕਾਈਆ। ਸੋ ਮੰਜ਼ਲ ਜਨ ਭਗਤਾਂ ਮਿਲੇ ਲੇਖਾ ਟੁੱਟੇ ਸ਼ਾਹ ਹਕੀਰ, ਰਾਓ ਰੰਕ ਇਕੋ ਦਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ । ਪਗੜੀ ਕਹੇ ਮੈਨੂੰ ਸਿਰ ਤੇ ਲੈਣਾ ਰਖ, ਮਿਲੇ ਮਾਣ ਵਡਿਆਈਆ। ਪ੍ਰਭ ਮਿਲਣ ਦੀ ਖੁਲ੍ਹੀ ਰਹੇ ਅੱਖ, ਨਿਜ ਨੇਤਰ ਹੋਵੇ ਰੁਸ਼ਨਾਈਆ । ਨਾਤਾ ਕੂੜਾ ਸਮਝਣਾ ਜਗ, ਸ੍ਰਿਸ਼ਟੀ ਦੇਣੀ ਤਜਾਈਆ। ਮਨ ਆਤਮਾ ਸਤਿਗੁਰ ਵਸ, ਪਰਮਾਤਮ ਜੋੜ ਜੁੜਾਈਆ। ਸਦਾ ਮੇਲਾ ਉਪਰ ਸ਼ਾਹਰਗ, ਸ਼ਹਿਨਸ਼ਾਹ ਹੋਏ ਸਹਾਈਆ। ਕੂੜੀ ਕਿਰਿਆ ਬੁਝੇ ਅੱਗ, ਮਮਤਾ ਤ੍ਰਿਸ਼ਨਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ । ਪਗੜੀ ਕਹੇ ਮੈਂ ਚੜ੍ਹ ਕੇ ਵੇਖਿਆ ਸੀਸ, ਆਪਣਾ ਬਲ ਧਰਾਈਆ। ਕਿਰਪਾ ਕਰੇ ਜਗਤ ਜਗਦੀਸ, ਜਗਦੀਸ਼ਰ ਦਏ ਵਡਿਆਈਆ। ਸਾਚਾ ਨਾਮ ਹਕ ਹਦੀਸ, ਇਕੋ ਰਿਹਾ ਸਮਝਾਈਆ। ਗੁਰਮੁਖ ਗੁਰਸਿਖ ਬਣਾ ਕੇ ਬਦਲ ਦੇਵੇ ਨੀਤ, ਨੀਤੀਵਾਨ ਬੇਪਰਵਾਹੀਆ । ਨਾਤਾ ਤੋੜ ਕੇ ਮੰਦਰ ਮਸੀਤ, ਕਾਇਆ ਕਾਅਬਾ ਦਏ ਵਖਾਈਆ। ਜਿਸ ਘਰ ਬੈਠਾ ਆਪ ਅਤੀਤ, ਤ੍ਰੈਗੁਣ ਡੇਰਾ ਢਾਹੀਆ। ਅੱਠੇ ਪਹਿਰ ਦਿਵਸ ਰੈਣ ਗਾਵੇ ਗੀਤ, ਬਿਨ ਰਸਨਾ ਜਿਹਵਾ ਬੱਤੀ ਦੰਦ ਰਿਹਾ ਸੁਣਾਈਆ। ਆਤਮ ਪਰਮਾਤਮ ਉਪਜੀ ਰਹੇ ਪ੍ਰੀਤ, ਸਦ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਪਗੜੀ ਕਹੇ ਮੈਨੂੰ ਸਾਰੇ ਕਹਿੰਦੇ ਦਸਤਾਰ, ਦਸਤ ਕਵਲਾਂ ਵਿਚ ਆਪਣੀ ਸੇਵ ਕਮਾਈਆ। ਪਰ ਮੈਨੂੰ ਕਿਸੇ ਨਹੀਂ ਮਿਲਾਇਆ ਸਾਂਝਾ ਯਾਰ, ਪੁਰਖ ਅਕਾਲ ਨਾ ਜੋੜ ਜੁੜਾਈਆ। ਮੈਂ ਵਿਹਾਰਾਂ ਤੇ ਭੱਜ ਭੱਜ ਗਈ ਹਾਰ, ਹਰਿ ਕਾ ਮੰਦਰ ਨਾ ਕੋਇ ਸੁਹਾਈਆ। ਜਵਾਰੀ ਵੇਖਿਆ ਜਗਤ ਸੰਸਾਰ, ਮਾਇਆ ਮਮਤਾ ਕਾਰਨ ਦਏ ਦੁਹਾਈਆ। ਅੰਦਰ ਵੜ ਕੇ ਖੋਲ੍ਹਿਆ ਨਾ ਕਿਸੇ ਕਿਵਾੜ, ਪਰਦਾ ਦੂਈ ਨਾ ਕੋਇ ਚੁਕਾਈਆ। ਸਚ ਵਖਾਇਆ ਨਾ ਕੋਈ ਅਖਾੜ, ਕੋਟਨ ਕੋਟ ਅਖਾੜੇ ਗਏ ਲਗਾਈਆ । ਕਿਸੇ ਸਾਕ ਸੱਜਣ ਭੈਣ ਭਾਈ ਮੇਟੀ ਨਹੀਂ ਅੰਦਰੋਂ ਵਿਕਾਰਾਂ ਵਾਲੀ ਧਾੜ, ਹਉਮੇ ਗੜ੍ਹ ਨਾ ਕੋਇ ਤੁੜਾਈਆ। ਖਾ ਖਾ ਮਾਰਨ ਸਰਬ ਡਕਾਰ, ਸਾਂਤਕ ਸਤਿ ਨਾ ਕੋਇ ਜਣਾਈਆ। ਪਗੜੀ ਕਹੇ ਮੈਂ ਰੋਵਾਂ ਧਾਹਾਂ ਮਾਰ, ਹਾਲ ਵੇਖ ਜਗਤ ਲੋਕਾਈਆ। ਜਿੰਨਾਂ ਚਿਰ ਹਰਿਜਨ ਹਰਿਭਗਤ ਮਿਲੇ ਮੇਲ ਨਾ ਦੀਨ ਦਿਆਲ, ਠਾਕਰ ਵਿਚ ਨਾ ਜਾਏ ਸਮਾਈਆ। ਓਨਾਂ ਚਿਰ ਸਿਰ ਤੋਂ ਕਿਸੇ ਦਾ ਨਹੀਂ ਟਲਿਆ ਕਾਲ, ਕੋਟਨ ਕੋਟ ਖ਼ਾਕ ਦਿਤੇ ਮਿਲਾਈਆ। ਜਿਸ ਉਤੇ ਕਿਰਪਾ ਕਰੇ ਆਪ ਮਹਾਰਾਜ, ਮਿਹਰ ਨਜ਼ਰ ਉਠਾਈਆ।
ਪਗੜੀ ਕਹੇ ਮੈਂ ਓਸੇ ਦੇ ਸੀਸ ਦਾ ਬਣ ਜਾਵਾਂ ਤਾਜ, ਤਖ਼ਤ ਨਿਵਾਸੀ ਸ਼ਾਹੋ ਸ਼ਬਾਸੀ ਆਪਣੇ ਰੰਗ ਰੰਗਾਈਆ। ਹਰਭਜਨ ਸਿੰਘ ਇਹ ਕੋਈ ਲੇਖਾ ਨਹੀਂ ਸਮਾਜ, ਦਾਤ ਧੁਰ ਦੀ ਝੋਲੀ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਥੇ ਓਥੇ ਦੋ ਜਹਾਨ ਸ੍ਰੀ ਭਗਵਾਨ ਰੱਖੇ ਲਾਜ, ਦਸਤ ਦਸਤ ਰਖਾਈਆ।