ਪਹਿਲੀ ਹਾੜ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ
ਹਾੜ ਕਹੇ ਨਮਸਤੇ ਮੇਰੀ ਨਿਮਸਕਾਰ, ਨਿਰਵੈਰ ਤੇਰੀ ਸਰਨਾਈਆ। ਜੁਗ ਚੌਕੜੀ ਭਰਮਦਾ ਰਿਹਾ ਵਿਚ ਸੰਸਾਰ, ਕੋਟਨ ਕੋਟ ਵੇਸ ਵਟਾਈਆ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੀਤ ਗਏ ਜੁਗ ਚਾਰ, ਚਾਰ ਕੁੰਟ ਦਹਿ ਦਿਸ਼ਾ ਆਪਣਾ ਡੰਕ ਵਜਾਈਆ। ਵਿਸ਼ਨ ਬ੍ਰਹਮਾ ਸ਼ਿਵ ਹੁੰਦੇ ਰਹੇ ਖ਼ਬਰਦਾਰ, ਸਾਵਧਾਨ ਰੂਪ ਵਟਾਈਆ। ਨਿਤ ਨਵਿਤ ਔਂਦੇ ਵੇਖਦਾ ਰਿਹਾ ਗੁਰੂ ਅਵਤਾਰ, ਪੈਗ਼ੰਬਰ ਧਿਆਨ ਲਗਾਈਆ। ਨਾਮ ਨਿਧਾਨਾ ਸੁਣਦਾ ਰਿਹਾ ਜੈਕਾਰ, ਕਲਮਾ ਹਕ ਵਡਿਆਈਆ। ਨਿਰਗੁਣ ਸਰਗੁਣ ਤਕਦਾ ਰਿਹਾ ਧਾਰ, ਧਰਨੀ ਧਰਤ ਖ਼ੁਸ਼ੀ ਮਨਾਈਆ। ਜੰਗਲ ਜੂਹ ਵੇਖਦਾ ਰਿਹਾ ਪਹਾੜ, ਟਿੱਲੇ ਪਰਬਤ ਖੋਜ ਖੁਜਾਈਆ। ਜ਼ਿਮੀਂ ਅਸਮਾਨਾਂ ਖੁਲ੍ਹਦੇ ਵੇਂਹਦਾ ਰਿਹਾ ਕਿਵਾੜ, ਅਕਾਸ਼ ਪਰਕਾਸ਼ ਰਾਹ ਤਕਾਈਆ। ਕ਼ਲਮ ਸ਼ਾਹੀ ਦੇ ਕਾਤਬ ਤਕਦਾ ਰਿਹਾ ਲਿਖਾਰ, ਨਿਰਅੱਖਰ ਅੱਖਰ ਧਾਰ ਰੂਪ ਪਰਗਟਾਈਆ। ਹੁਕਮ ਸੰਦੇਸ਼ਾ ਸੁਣਦਾ ਰਿਹਾ ਵਾਰੋ ਵਾਰ, ਵਾਰਤਾ ਧੁਰ ਦੀ ਬੇਪਰਵਾਹੀਆ। ਭਗਤ ਭਗਵਾਨ ਤਕਦਾ ਰਿਹਾ ਹੁੰਦਾ ਦੀਦਾਰ, ਅੱਖ ਅੱਖ ਨਾਲ ਰਲਾਈਆ। ਭਗਤ ਸ਼ਬਦ ਸੁਣਦਾ ਰਿਹਾ ਗੁਫ਼ਤਾਰ, ਬਿਨ ਰਸਨਾ ਜਿਹਵਾ ਬੱਤੀ ਦੰਦ ਪੜ੍ਹਾਈਆ। ਰਵ ਸਸ ਵੇਂਹਦਾ ਰਿਹਾ ਉਜਿਆਰ, ਦਿਵਸ ਰੈਣ ਵੰਡ ਵੰਡਾਈਆ। ਵਾਕ ਭਵਿਖਤ ਸੁਣਦਾ ਰਿਹਾ ਅਗੰਮ ਅਪਾਰ, ਅਪਰੰਪਰ ਤੇਰੀ ਬੇਪਰਵਾਹੀਆ। ਦ੍ਰਿਸ਼ਟੀ ਵੇਖਦਾ ਰਿਹਾ ਹਾਹਾਕਾਰ, ਚਾਰ ਕੁੰਟ ਕੂਕ ਕੁਰਲਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਮੈਂ ਰੋਂਦਾ ਰਿਹਾ ਧਾਹਾਂ ਮਾਰ, ਨੇਤਰ ਨੈਣਾਂ ਨੀਰ ਵਹਾਈਆ। ਲੋਕਮਾਤ ਕਰਿਆ ਨਾ ਕਿਸੇ ਸਾਚਾ ਪਿਆਰ, ਮੁਹੱਬਤ ਹਕ ਨਾ ਕੋਇ ਵਖਾਈਆ । ਸਾਰੇ ਕਹਿੰਦੇ ਰਹੇ ਸਾਨੂੰ ਹਾੜ ਨੇ ਦਿਤਾ ਸਾੜ, ਅਗਨੀ ਤੱਤ ਤਪਾਈਆ। ਪੰਛੀ ਡਿਗਦੇ ਰਹੇ ਵਿਚ ਉਜਾੜ, ਪੰਖੇਰੂ ਘੋਂਸਲੇ ਗਏ ਤਜਾਈਆ। ਮੇਰੇ ਦਰਦ ਦੁਖ ਦੀ ਸੁਣੀ ਕਿਸੇ ਨਾ ਵਾਰ, ਵਾਰਤਾ ਆਪਣੀ ਗਏ ਸੁਣਾਈਆ। ਮੈਂ ਮੰਗਦਾ ਰਿਹਾ ਭਿਖ ਬਣ ਭਿਖਾਰ, ਧੁਰ ਦਾ ਦਰਵੇਸ਼ਾ ਅਲਖ ਜਗਾਈਆ। ਕਿਰਪਾ ਕਰ ਮੇਰੇ ਸਿਰਜਣਹਾਰ, ਸਾਹਿਬ ਸਵਾਮੀ ਤੇਰੀ ਓਟ ਤਕਾਈਆ। ਦੂਜਾ ਮਿਤਰ ਨਾ ਕੋਇ ਯਾਰ, ਸੱਜਣ ਸੈਣ ਨਾ ਕੋਇ ਅਖਵਾਈਆ। ਆਦਿ ਪੁਰਖ ਅਪਰੰਪਰ ਸਵਾਮੀ ਕਿਰਪਾ ਦਿਤੀ ਧਾਰ, ਧੁਰ ਦੇ ਮਾਲਕ ਸਚ ਸੰਦੇਸ਼ਾ ਦਿਤਾ ਸੁਣਾਈਆ। ਤੇਰਾ ਵੇਲਾ ਵਕ਼ਤ ਸੁਹਾਵਾ ਆਣ, ਨਿਰਗੁਣ ਨਿਰਵੈਰ ਫੇਰਾ ਪਾਈਆ। ਤੇਰੀ ਬੇਨੰਤੀ ਕਰਾਂ ਪਰਵਾਨ, ਪਰਵਾਨਾ ਧੁਰ ਦਾ ਇਕ ਜਣਾਈਆ। ਸਚਖੰਡ ਨਿਵਾਸੀ ਹੋ ਕੇ ਸਾਵਧਾਨ, ਦੋ ਜਹਾਨਾਂ ਨਿੰਦਰਾ ਅੱਖ ਦਿਆਂ ਖੁਲ੍ਹਾਈਆ। ਲੱਖ ਚੁਰਾਸੀ ਦਾ ਬਣ ਕੇ ਕਾਹਨ, ਸਾਚੀ ਬੰਸਰੀ ਨਾਮ ਦਿਆਂ ਸੁਣਾਈਆ। ਆਤਮ ਪਰਮਾਤਮ ਸੀਤਾ ਦਾ ਬਣ ਕੇ ਰਾਮ, ਸੁਰਤੀ ਸੁਰਤ ਕਰਾਂ ਕੁੜਮਾਈਆ। ਮੰਤਰ ਜਣਾ ਕੇ ਧੁਰ ਦਾ ਨਾਮ, ਸਤਿ ਸਤਿ ਦਿਆਂ ਸਮਝਾਈਆ।
ਕਲਮਾ ਹਕ ਜਗਤ ਦੇ ਪੈਗ਼ਾਮ, ਪੈਗ਼ੰਬਰਾਂ ਅੱਖ ਦੇ ਖੁਲ੍ਹਾਈਆ। ਸਜਦਾ ਧੁਰ ਦਾ ਦੱਸ ਸਲਾਮ, ਸੀਸ ਜਗਦੀਸ ਝੁਕਾਈਆ। ਜੋਧਾ ਬਣ ਕੇ ਵਡਾ ਅਮਾਮ, ਆਲਮ ਵੇਖਾਂ ਸਰਬ ਲੋਕਾਈਆ। ਲਹਿਣੇ ਦੇਣੇ ਚਾਰ ਜੁਗ ਦੇ ਮੇਟੇ ਸਰਬ ਤਮਾਮ, ਤਮਅ ਸਭ ਦੀ ਦਿਆਂ ਗਵਾਈਆ। ਦੋ ਜਹਾਨਾਂ ਬਦਲ ਨਿਜ਼ਾਮ, ਨੌਬਤ ਆਪਣਾ ਨਾਮ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਜੋ ਸੰਦੇਸ਼ੇ ਦੇ ਕੇ ਗਏ ਜਹਾਨ, ਢੋਲੇ ਸੋਹਲੇ ਰਾਗ ਸੁਣਾਈਆ। ਸਭ ਦੇ ਲੇਖੇ ਕਰ ਪਰਵਾਨ, ਧੁਰ ਦਾ ਹੁਕਮ ਇਕ ਵਰਤਾਈਆ। ਤੇਰਾ ਮੇਲ ਮਿਲਾਵਾਂ ਹੋ ਕੇ ਮਿਹਰਵਾਨ, ਮੁਹੱਬਤ ਵਿਚ ਆਪਣਾ ਰੰਗ ਰੰਗਾਈਆ। ਦਾਤਾ ਹੋ ਕੇ ਦੇਵਾਂ ਦਾਨ, ਦੌਲਤਮੰਦ ਦਿਆਂ ਬਣਾਈਆ। ਤੇਰੀ ਬੰਦਨਾ ਕਰਾਂ ਪਰਵਾਨ, ਪਰਨਾਮ ਤੈਨੂੰ ਦਿਆਂ ਸਮਝਾਈਆ। ਆਪਣਾ ਖੇਲ ਦੱਸਾਂ ਮਹਾਨ, ਮਹਿੰਮਾ ਅਕਥ ਅਕਥ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸ੍ਰੀ ਭਗਵਾਨ ਕਹੇ ਸੁਣ ਮੇਰੇ ਸੰਮਤ ਦੇ ਪਹਿਲੇ ਹਾੜ, ਹਾੜਾ ਤੇਰਾ ਵੇਖ ਵਖਾਈਆ । ਹੁਕਮ ਨਾਲ ਤੈਨੂੰ ਦੇਵਾਂ ਤਾੜ, ਭੈ ਲੇਖੇ ਵਿਚ ਸਮਝਾਈਆ। ਕੂੜਾ ਰਹਿਣ ਨਾ ਦੇਣਾ ਜਗਤ ਅਖਾੜ, ਝੂਠੀ ਰਾਸ ਨਾ ਕੋਇ ਵਖਾਈਆ। ਮਾਇਆ ਮਮਤਾ ਵੱਜਣ ਨਾ ਦੇਣਾ ਤਾਲ, ਹਉਮੇ ਹੰਗਤਾ ਗੜ੍ਹ ਨਾ ਕੋਇ ਬਣਾਈਆ। ਮਾਇਆ ਮੋਹ ਦੀ ਰਹੇ ਨਾ ਕੋਈ ਧਰਮਸਾਲ, ਸਚ ਦਵਾਰਾ ਦੇਣਾ ਪਰਗਟਾਈਆ। ਆਸਾ ਤ੍ਰਿਸ਼ਨਾ ਰਹੇ ਨਾ ਕਿਸੇ ਨਾਲ, ਕੂੜਾ ਲਾਲਚ ਦੇਣਾ ਗਵਾਈਆ। ਜਿਹੜੇ ਮੇਰੇ ਭਗਤ ਜੁਗ ਚੌਕੜੀ ਘਾਲਦੇ ਰਹੇ ਘਾਲ, ਉਨ੍ਹਾਂ ਸੁੱਤਿਆਂ ਦੇਣਾ ਉਠਾਈਆ। ਲੋਕਮਾਤ ਮੇਰੇ ਵੇਖਣੇ ਲਾਲ, ਅਨਮੁਲੜੇ ਖੋਜ ਖੁਜਾਈਆ। ਜਿਨ੍ਹਾਂ ਦੇ ਅੰਦਰ ਦੀਪਕ ਜਗੇ ਬੇਮਿਸਾਲ, ਮਿਸਲ ਜਗਤ ਨਾ ਕੋਇ ਸਮਝਾਈਆ। ਉਨ੍ਹਾਂ ਦਾ ਦੱਸਣਾ ਸਚ ਅਹਿਵਾਲ, ਹਾਲਤ ਦੇਣੀ ਦ੍ਰਿੜਾਈਆ । ਜਿਨ੍ਹਾਂ ਦੇ ਸਿਰ ਤੋਂ ਨਹੀਂ ਚੁਕਿਆ ਕਾਲ, ਮਹਾਕਾਲ ਦਏ ਗਵਾਹੀਆ। ਹੁਕਮੇਂ ਅੰਦਰ ਸਾਰੇ ਲੈਣੇ ਭਾਲ, ਖੋਜਣੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਹਾੜ ਕਹੇ ਪ੍ਰਭ ਤੇਰਾ ਹੁਕਮ ਮੈਨੂੰ ਮਨਜ਼ੂਰ, ਚਰਨ ਕਵਲ ਤੇਰੀ ਸਰਨਾਈਆ। ਆਪਣਾ ਬਖ਼ਸ਼ ਦੇ ਸਾਚਾ ਨੂਰ, ਨੇਤਰ ਅੱਖ ਖੁਲ੍ਹਾਈਆ। ਮਾਣ ਤੋੜ ਗ਼ਰੂਰ, ਗ਼ੁਰਬਤ ਰਹੇ ਨਾ ਰਾਈਆ। ਆਪਣੇ ਦਰ ਦਾ ਬਣਾ ਸਾਚਾ ਮਜ਼ਦੂਰ, ਸੇਵਾ ਸਚ ਦਿਆਂ ਕਮਾਈਆ। ਪੰਧ ਮੁਕਾਵਾਂ ਨੇੜੇ ਦੂਰ, ਭੱਜਾਂ ਵਾਹੋ ਦਾਹੀਆ। ਤੇਰੇ ਭਗਤ ਪਕੜ ਉਠਾਵਾਂ ਜ਼ਰੂਰ, ਜ਼ਰੂਰਤ ਤੇਰੇ ਨਾਲ ਮਿਲਾਈਆ। ਜਿਹੜੇ ਮੈਨੂੰ ਕਹਿੰਦੇ ਹਾੜ ਤਪਦਾ ਵਾਂਗ ਤੰਦੂਰ, ਤਿਨ੍ਹਾਂ ਨੂੰ ਅਗਨੀ ਦਿਆਂ ਲਗਾਈਆ। ਤੇਰੇ ਭਗਤਾਂ ਦਾ ਨਾਮ ਕਰ ਮਸ਼ਹੂਰ, ਮਸ਼ਵਰਾ ਤੇਰੇ ਨਾਲ ਰਖਾਈਆ। ਤੂੰ ਸਾਹਿਬ ਉਨ੍ਹਾਂ ਦੇ ਜਨਮ ਜਨਮ ਦੇ ਬਖ਼ਸ਼ ਦੇਣੇ ਕ਼ਸੂਰ, ਦੁਰਮਤ ਮੈਲ ਦੇਣੀ ਧਵਾਈਆ। ਨਾਤਾ ਤੋੜ ਕੇ ਕੂੜੋ ਕੂੜ , ਆਤਮ ਪਰਮਾਤਮ ਜੋੜਾ ਲੈਣਾ ਬਣਾਈਆ। ਮੈਂ ਮੰਗਾਂ ਇਕੋ ਚਰਨ ਧੂੜ, ਟਿੱਕਾ ਸਾਚਾ ਖ਼ਾਕ ਰਮਾਈਆ। ਤੇਰੇ ਦਰ ਤੇ ਹੋਵਾਂ ਮਸ਼ਕੂਰ, ਨਿਉਂ ਨਿਉਂ ਸੀਸ ਝੁਕਾਈਆ। ਮੇਰੀ ਸੇਵਾ ਕਰੀਂ ਕ਼ਬੂਲ, ਕਾਅਬੇ ਵਾਲਿਆਂ ਦੀ ਲੋੜ ਰਹੀ ਨਾ ਰਾਈਆ। ਤੂੰ ਮਾਲਕ ਇਕ ਮਹਿਬੂਬ, ਮੁਹੱਬਤ ਵਿਚ ਸਮਾਈਆ। ਜੋ ਆ ਜਾਏ ਤੇਰੇ ਹਦੂਦ, ਹਜ਼ਰਤ ਦੂਜੇ ਦੀ ਲੋੜ ਰਹੇ ਨਾ ਰਾਈਆ। ਤੂੰ ਹਰ ਘਟ ਸਦਾ ਮੌਜੂਦ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਬੇਸ਼ਕ ਤੇਰਾ ਤੱਤਾਂ ਵਾਲਾ ਨਹੀਂ ਵਜੂਦ, ਵਜਾਹਤ ਨਾਲ ਸਭ ਨੂੰ ਦਈਂ ਸਮਝਾਈਆ। ਮੈਂ ਉਠ ਕੇ ਵੇਖਿਆ ਤੂੰ ਚਾਰ ਜੁਗ ਦਾ ਲਹਿਣਾ ਦੇਣਾ ਕੀਤਾ ਮੌਕੂਫ਼, ਮੁਕੰਮਲ ਆਪਣਾ ਹੁਕਮ ਮਨਾਈਆ।
ਤੇਰਾ ਭਗਤ ਰਹੇ ਨਾ ਕੋਈ ਬੇਵਕੂਫ਼, ਬੁੱਧ ਬਿਬੇਕੀ ਦੇਣੀ ਬਣਾਈਆ। ਅਸਲ ਨਾਲ ਚਾਰ ਜੁਗ ਦਾ ਦੇਣਾ ਸੂਦ, ਕੁਲਜ਼ਰ ਆਪਣਾ ਰੰਗ ਰੰਗਾਈਆ। ਕੋਈ ਲੋੜ ਨਾ ਰਹੇ ਪੜ੍ਹਨ ਦੀ ਹਜ਼ਾਰਾ ਦਰੂਦ, ਇਸਮ ਏ ਆਜ਼ਮ ਆਪਣਾ ਦੇਣਾ ਦਰਸਾਈਆ। ਕੂੜੀ ਕਿਰਿਆ ਕਰਕੇ ਨੇਸਤੋ ਨਾਬੂਦ, ਨਾਮ ਨਿਧਾਨਾ ਦੇਣਾ ਸਮਝਾਈਆ। ਜੋ ਤੇਰੇ ਉਤੋਂ ਤੇਰੀ ਕਿਰਪਾ ਨਾਲ ਗਏ ਝੂਜ, ਆਪਣਾ ਆਪ ਮਿਟਾਈਆ। ਸੋ ਮਿਹਰਵਾਨ ਤੇਰੀ ਮਿਹਰ ਨਾਲ ਲੈਣ ਤੈਨੂੰ ਬੂਝ, ਜਗਤ ਵਿਚੋਲਾ ਰਹਿਣ ਕੋਇ ਨਾ ਪਾਈਆ । ਭੇਵ ਖਲੌਣਾ ਅੰਦਰ ਵੜ ਕੇ ਬੋਧ ਅਗਾਧੇ ਗੂਝ, ਪਰਦਾ ਦੂਈ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਹਾੜ ਕਹੇ ਮੈਂ ਸੇਵਾਦਾਰ, ਸੇਵਾ ਸਚ ਕਮਾਈਆ। ਨਵ ਨੌਂ ਚਾਰ ਕਰ ਕੇ ਲੇਖਾ ਪਾਰ, ਪਾਰਬ੍ਰਹਮ ਤੇਰੀ ਆਸ ਰਖਾਈਆ। ਮੈਂ ਵੇਖ ਸਚਾ ਦਰਬਾਰ, ਘਰ ਸਾਚੇ ਖ਼ੁਸ਼ੀ ਮਨਾਈਆ। ਤੇਰਾ ਰੂਪ ਨਰ ਨਿਰੰਕਾਰ, ਨਰਾਇਣ ਨਰ ਤੇਰੀ ਵਡ ਵਡਿਆਈਆ। ਸਚ ਸਵਾਮੀ ਸਾਂਝੇ ਯਾਰ, ਪਰਵਰਦਿਗਾਰ ਨੂਰ ਖ਼ੁਦਾਈਆ । ਆਲਮੀਨ ਵੱਡੇ ਸਿਕਦਾਰ, ਸ਼ਾਹ ਪਾਤਸ਼ਾਹ ਤੇਰੀ ਓਟ ਜਣਾਈਆ। ਤੇਰਾ ਸੰਦੇਸ਼ਾ ਵਿਚ ਸੰਸਾਰ, ਸ਼ਬਦੀ ਡੰਕੇ ਨਾਲ ਵਜਾਈਆ। ਭਗਤ ਸੁਹੇਲੇ ਕਰਾਂ ਖ਼ਬਰਦਾਰ, ਆਲਸ ਨਿੰਦਰਾ ਦਿਆਂ ਮਿਟਾਈਆ। ਪਕੜ ਉਠਾਵਾਂ ਕਾਇਆ ਡੂੰਘੀ ਗਾਰ, ਬਜਰ ਕਪਾਟੀ ਟਿੱਲੇ ਪਰਬਤ ਡੇਰਾ ਢਾਹੀਆ । ਸਮੁੰਦ ਸਾਗਰ ਪਾਰ ਕਰਾ ਕੇ ਕਵਲੀ ਧਾਰ, ਝਿਰਨਾ ਧੁਰ ਦਾ ਦਿਆਂ ਝਿਰਾਈਆ। ਤੇਰਾ ਵਿਛੋੜਾ ਨਾ ਹੋਵੇ ਸਾਂਝੇ ਯਾਰ, ਯਰਾਨੇ ਕੂੜੇ ਦਿਆਂ ਮਿਟਾਈਆ। ਤਪਦੇ ਹਿਰਦੇ ਦੇਵਾਂ ਠਾਰ, ਅਗਨੀ ਤੱਤ ਬੁਝਾਈਆ। ਜਿਸ ਨੂੰ ਲਭਦੇ ਰਹੇ ਜੁਗ ਚਾਰ, ਗੁਰ ਅਵਤਾਰ ਧਿਆਨ ਲਗਾਈਆ। ਜਿਸ ਦੀਆਂ ਸਿਫ਼ਤਾਂ ਲਿਖਦੇ ਰਹੇ ਵੇਦ ਪੁਰਾਨ, ਸ਼ਾਸਤਰ ਸਿਮਰਤ ਦੇਣ ਗਵਾਹੀਆ। ਜਿਸ ਦਾ ਡੰਕਾ ਵਜਦਾ ਰਿਹਾ ਦੋ ਜਹਾਨ, ਆਦਿ ਜੁਗਾਦਿ ਨਾ ਕੋਇ ਮੇਟ ਮਿਟਾਈਆ । ਸੋ ਹੁਕਮ ਸੰਦੇਸ਼ਾ ਦੇਵੇ ਧੁਰ ਫ਼ਰਮਾਨ, ਮਿਹਰਵਾਨ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, । ਹਾੜ ਕਹੇ ਪ੍ਰਭ ਮੇਰੀ ਇਕ ਅਰਦਾਸ, ਬੇਨੰਤੀ ਇਕ ਜਣਾਈਆ। ਮਨਜ਼ੂਰ ਕਰੇਂ ਤੂੰ ਖ਼ਾਸ, ਖ਼ਾਲਸ ਹੋ ਕੇ ਰਿਹਾ ਜਣਾਈਆ। ਸਾਚਾ ਦੇਵੇਂ ਸਾਥ, ਸਗਲਾ ਸੰਗ ਨਿਭਾਈਆ। ਬਣ ਕੇ ਕਮਲਾਪਾਤ, ਪਤਿਪਰਮੇਸ਼ਵਰ ਵੇਖ ਵਖਾਈਆ। ਚਰਨ ਪ੍ਰੀਤੀ ਜੋੜ ਕੇ ਨਾਤ, ਲੱਗੀ ਤੋੜ ਨਿਭਾਈਆ। ਤੇਰਾ ਸੁਨੇਹੜਾ ਸਭ ਨੂੰ ਦੇਵਾਂ ਆਖ, ਆਖ਼ਰ ਹੁਕਮ ਦੇਵਾਂ ਸੁਣਾਈਆ। ਰਾਤੀਂ ਸੁੱਤਿਆਂ ਸਭ ਦੇ ਖੋਲ੍ਹ ਕੇ ਤਾਕ, ਪਰਦਾ ਦਿਆਂ ਚੁਕਾਈਆ। ਤੇਰੇ ਮਿਲਣ ਦੀ ਦੱਸ ਦੇ ਜਾਚ, ਘੜੀਆ ਪਲਾਂ ਵਿਚ ਪੈਂਡਾ ਦਿਆਂ ਮੁਕਾਈਆ। ਕਿਸੇ ਭਗਤ ਨੂੰ ਲਭਣਾ ਪਏ ਨਾ ਤ੍ਰੈਲੋਕੀ ਨਾਥ, ਰਾਮ ਵਾਲੀ ਗਾਥ ਨਾ ਕੋਇ ਗਾਈਆ। ਕਰਨਾ ਪਏ ਨਾ ਪੂਜਾ ਪਾਠ, ਜੋਗ ਅਭਿਆਸ ਦੀ ਲੋੜ ਰਹੇ ਨਾ ਰਾਈਆ। ਨਹੌਣਾ ਪਏ ਨਾ ਤੀਰਥ ਤਾਟ, ਅਠਸਠ ਪੰਧ ਨਾ ਕੋਇ ਮੁਕਾਈਆ । ਤੇਰੇ ਨਾਮ ਦੀ ਸੱਚੀ ਦੱਸ ਕੇ ਔਣੀ ਬਾਤ, ਬਾਤਨ ਪੜਦਾ ਦਿਆਂ ਖੁਲ੍ਹਾਈਆ। ਜਨ ਭਗਤੋ ਇਕੋ ਕਰ ਲਉ ਯਾਦ, ਜਿਸ ਦੀ ਯਾਦ ਵਿਚ ਲੋਕਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਸੁਣਨਹਾਰ ਫ਼ਰਿਆਦ, ਫ਼ੈਸਲੇ ਧੁਰ ਦੇ ਹਕ ਸੁਣਾਈਆ। ਜਿਸ ਦੇ ਮਿਲਿਆ ਕਾਇਆ ਖੇੜਾ ਹੋਵੇ ਆਬਾਦ, ਘਰ ਘਰ ਵੱਜੇ ਵਧਾਈਆ। ਆਪਣੇ ਮਿਲਣ ਦਾ ਦੱਸੇ ਰਾਜ਼, ਪਰਦਾ ਓਹਲਾ ਦੂਰ ਕਰਾਈਆ। ਝਗੜਾ ਚੁਕ ਜਾਏ ਰੋਜ਼ਾ ਨਿਮਾਜ਼, ਸਜਦਿਆਂ ਵਿਚ ਸੀਸ ਨਾ ਕੋਇ ਨਿਵਾਈਆ। ਮਾਨਸ ਜਨਮ ਦੀ ਪੂਰੀ ਹੋ ਜਾਏ ਖ਼ਾਹਿਸ਼, ਖ਼ਾਲਸ ਆਪਣੇ
ਵਿਚ ਸਮਾਈਆ। ਹਾੜ ਕਹੇ ਮੈਂ ਉਨ੍ਹਾਂ ਦੀ ਕਰਨੀ ਅੱਜ ਤਲਾਸ਼, ਜਿਹੜੇ ਬੈਠੇ ਧਿਆਨ ਲਗਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਤੋਂ ਬਾਦ ਉਤਮ ਆਇਆ ਮਾਸ, ਮਹੀਨਾ ਆਪਣਾ ਰੂਪ ਵਟਾਈਆ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਰਖਦੇ ਝਾਕ, ਝਾਤੀਆਂ ਉਪਰ ਦੀ ਨੀਚੇ ਰਹੇ ਲਗਾਈਆ। ਜਿਸ ਨੇ ਪੂਰਾ ਕਰਨਾ ਭਵਿਖਤ ਵਾਕ, ਵਾਕਿਆ ਆਪਣਾ ਹੁਕਮ ਮਨਾਈਆ। ਭਗਤਾਂ ਨੂੰ ਦੇਵਣ ਆਇਆ ਧੁਰ ਦੀ ਦਾਤ, ਅਗੰਮੜੀ ਝੋਲੀ ਪਾਈਆ। ਸੱਜਣਾ ਦੀ ਬਣਾ ਕੇ ਜਮਾਤ, ਧੁਰ ਦਾ ਅੱਖਰ ਇਕ ਪੜ੍ਹਾਈਆ। ਗੁਰਮੁਖੋ ਬੈਠਣਾ ਪਏ ਨਾ ਕਿਤੇ ਇਕਾਂਤ, ਅੰਦਰ ਵੜ ਕੇ ਆਪਣਾ ਧਿਆਨ ਆਪ ਲਗਾਈਆ। ਤੁਹਾਡਾ ਮਾਲਕ ਬਣ ਜਾਏ ਕਮਲਾਪਾਤ, ਪਤਿਪਰਮੇਸ਼ਵਰ ਬੇਪਰਵਾਹੀਆ। ਹਾੜ ਕਹੇ ਮੈਂ ਸੁਗੰਦ ਖਾ ਕੇ ਆਖਾਂ ਇਹ ਵੇਲਾ ਹੱਥ ਨਹੀਂ ਔਣਾ ਸਤਾਰਾਂ ਹਾੜ ਦੀ ਰਾਤ, ਕ਼ਲਮ ਦਵਾਤ ਲਿਖੇ ਕੋਇ ਨਾ ਸ਼ਾਹੀਆ। ਕਿਸੇ ਭਗਤ ਦਾ ਤੱਤਾਂ ਨਾਲ ਰਹਿਣ ਨਹੀਂ ਦੇਣਾ ਦਾਗ਼, ਦਿਮਾਗ਼ ਦਾ ਰੋਗ ਦੇਣਾ ਕਢਾਈਆ। ਸਾਚੇ ਪ੍ਰੇਮ ਦੀ ਲਾ ਕੇ ਜਾਗ, ਲਾਜੁਵਾਬ ਕਰ ਦੇਣੀ ਲੋਕਾਈਆ। ਚਰਨੋਦਕ ਦਾ ਪਿਆ ਕੇ ਆਬ, ਪਰਦਾ ਨਕ਼ਾਬ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਹਾੜ ਕਹੇ ਪ੍ਰਭੂ ਕਿਉਂ ਮੈਨੂੰ ਸਾਰੇ ਕਹਿਣ ਸੜਦਾ, ਅਗਨੀ ਰੂਪ ਵਟਾਈਆ। ਜੀਵ ਜਹਾਨ ਮੈਥੋਂ ਡਰਦਾ, ਪ੍ਰੇਮੀ ਪ੍ਰੇਮ ਨਾ ਕੋਇ ਕਮਾਈਆ। ਦਰਸ ਕਰਨ ਤੋਂ ਅੰਦਰ ਵੜਦਾ, ਨੇਤਰ ਨੈਣ ਸ਼ਰਮਾਈਆ। ਜਿਸ ਵੇਲੇ ਮੇਰਾ ਪਹਿਲਾ ਦਿਵਸ ਚੜ੍ਹਦਾ, ਚਾਰੋਂ ਕੁੰਟ ਜਗਤ ਕੁਰਲਾਈਆ। ਮੈਂ ਸ਼ਰਮ ਨਾਲ ਮਰਦਾ, ਅੱਖ ਨਾ ਉਪਰ ਉਠਾਈਆ। ਮੇਰਾ ਚਾਰ ਜੁਗ ਸਾਫ਼ ਹੋਇਆ ਨਾ ਹਿਰਦਾ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਹੱਥ ਰਖਿਆ ਨਹੀਂ ਕਿਸੇ ਮਿਹਰ ਦਾ, ਮਾਣ ਤਾਣ ਨਾ ਦਿਤੀ ਵਡਿਆਈਆ। ਮੈਂ ਰਾਹ ਤਕਦਾ ਰਿਹਾ ਦੇਰ ਦਾ, ਜੁਗ ਚੌਕੜੀ ਅੱਖ ਖੁਲ੍ਹਾਈਆ। ਕਵਣ ਵੇਲਾ ਆਵੇ ਸ਼ਬਦ ਅਗੰਮੀ ਸ਼ੇਰ ਦਾ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਜੋ ਲਹਿਣੇ ਦੇਣੇ ਸਭ ਨਿਬੇੜਦਾ, ਮੇਰਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ । ਸ੍ਰੀ ਭਗਵਾਨ ਕਹੇ ਹਾੜ ਤੂੰ ਬੇਸ਼ਕ ਤਪਦਾ, ਅਗਨੀ ਅੱਗ ਬਰਸਾਈਆ। ਤੈਨੂੰ ਭੇਤ ਨਹੀਂ ਆਇਆ ਓਸ ਅਗੰਮੀ ਰੱਬ ਦਾ, ਜੋ ਰੱਬੀ ਖੇਲ ਆਪ ਖਿਲਾਈਆ। ਜਿਹੜਾ ਖੋਜਿਆਂ ਕਿਸੇ ਨਹੀਂ ਲਭਦਾ, ਬਾਹੋਂ ਫੜ ਨਾ ਕੋਇ ਮਨਾਈਆ। ਜਿਸ ਦਾ ਹਿੱਸੇਦਾਰ ਨਹੀਂ ਕੋਈ ਅਧ ਦਾ, ਨਿਉਂ ਨਿਉਂ ਸਾਰੇ ਸੀਸ ਝੁਕਾਈਆ। ਜਿਸ ਦਾ ਡੰਕਾ ਦੋ ਜਹਾਨਾਂ ਵਜਦਾ, ਡੌਰੂ ਰਿਹਾ ਸੁਣਾਈਆ। ਸੋ ਪੁਰਖ ਅਕਾਲ ਖੇਲ ਵੇਖ ਆਪਣੇ ਕਿਨਾਰੇ ਹਦ ਦਾ, ਹਦੂਦ ਸਭ ਦੀ ਵੇਖ ਵਖਾਈਆ। ਝਗੜਾ ਵੇਖ ਕੂੜ ਕੁੜਿਆਰੇ ਜਗ ਦਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਭਗਤ ਸੁਹੇਲੇ ਗੁਰਮੁਖ ਸੱਜਣ ਸਦਦਾ, ਨਾਤਾ ਜਗਤ ਨਾਲੋਂ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਹਾੜ ਕਹੇ ਪ੍ਰਭ ਮੈਂ ਨਹੀਂ ਸਮਝੀ ਬਾਤ, ਸਮਝ ਕਿਛ ਨਾ ਆਈਆ। ਖੋਲ੍ਹ ਕੇ ਦੱਸ ਰਾਜ਼, ਪਰਦਾ ਦੇ ਉਠਾਈਆ। ਪ੍ਰੇਮ ਦੀ ਮਾਰ ਕੇ ਆਵਾਜ਼, ਸਚ ਦੇ ਸਮਝਾਈਆ। ਮੈਂ ਤੇਰਾ ਹੁਕਮ ਲਵਾਂ ਵਾਚ, ਅੰਤਰ ਅੰਤਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਹਿਜ ਸੁਭਾਓ ਦੇ ਦ੍ਰਿੜਾਈਆ। ਹਾੜ ਕਹੇ ਮੈਨੂੰ ਦੱਸ ਰਾਹ ਸੁਖਲਾ, ਭੇਵ ਅਭੇਦ ਜਣਾਈਆ। ਮੈਂ ਵੇਖਿਆ ਜਲਾਂ ਥਲਾਂ, ਟਿੱਲੇ ਪਰਬਤ ਪੰਧ ਮੁਕਾਈਆ । ਡੂੰਘੀ ਕੰਦਰ ਕੀਤਾ ਹੱਲਾ, ਭੱਜਾਂ ਵਾਹੋ
ਦਾਹੀਆ। ਮੇਰਾ ਕਿਸੇ ਨਹੀਂ ਫੜਿਆ ਪੱਲਾ, ਧੁਰ ਦੀ ਗੰਢ ਨਾ ਕੋਇ ਬੰਧਾਈਆ। ਬਹੁੜੀ ਦਰੋਹੀ ਮੈਂ ਇਕ ਇਕੱਲਾ, ਕਾਇਨਾਤ ਵਿਚ ਕੁਰਲਾਈਆ। ਸਾਚਾ ਦੱਸ ਕੋਈ ਮਹੱਲਾ, ਜਿਥੇ ਬਹਿ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਹਿਜ ਸੁਭਾਓ ਦੇ ਦ੍ਰਿੜਾਈਆ। ਸ੍ਰੀ ਭਗਵਾਨ ਕਹੇ ਸੁਣ ਹਾੜ ਅੰਞਾਣੇ ਮੂਰਖ, ਮੁਗਧ ਦਿਆਂ ਜਣਾਈਆ। ਤੂੰ ਲਭ ਨਾ ਸਕੇਂ ਮੇਰੀ ਸੂਰਤ, ਰੂਪ ਰੰਗ ਰੇਖ ਨਾ ਕੋਇ ਵਡਿਆਈਆ। ਤੂੰ ਜਾਣ ਨਾ ਸਕੇਂ ਮੇਰੀ ਤੂਰਤ, ਨਾਦ ਅਨਾਦ ਸ਼ਨਵਾਈਆ। ਤੇਰਾ ਕਲਜੁਗ ਨਾਤਾ ਜੁੜਿਆ ਕੂੜ ਕੂੜਤ, ਮਾਇਆ ਮਮਤਾ ਮੋਹ ਹਲਕਾਈਆ। ਸਾਚਾ ਨਜ਼ਰ ਨਾ ਆਇਆ ਨੁਰਾਨੀ ਨੂਰਤ, ਨੂਰ ਜ਼ਹੂਰ ਨਾ ਕੋਇ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਦਏ ਜਣਾਈਆ। ਸ੍ਰੀ ਭਗਵਾਨ ਕਹੇ ਸੁਣ ਹਾੜ ਨਿੱਕੇ ਨੱਢੇ, ਤੈਨੂੰ ਦਿਆਂ ਜਣਾਈਆ । ਜਿਹੜੇ ਭਗਤ ਮੈਂ ਆਪਣੀ ਧਾਰੋਂ ਕੱਢੇ, ਜੋਤੀ ਜੋਤ ਜੋਤ ਰੁਸ਼ਨਾਈਆ। ਲੱਖ ਚੁਰਾਸੀ ਵਿਚੋਂ ਕਰ ਕੇ ਵੱਡੇ, ਧੁਰ ਦੀ ਦਿਤੀ ਮਾਣ ਵਡਿਆਈਆ। ਜੋ ਹੁਕਮੇਂ ਅੰਦਰ ਆਏ ਹੁਕਮੇ ਅੰਦਰ ਜਾਣ ਸੱਦੇ, ਸਦਾ ਆਪਣਾ ਨਾਮ ਸੁਣਾਈਆ । ਪ੍ਰੇਮ ਪ੍ਰੀਤੀ ਅੰਦਰ ਬੱਧੇ, ਬੰਦਨਾ ਇਕੋ ਦਿਤੀ ਸਮਝਾਈਆ। ਸਾਚੇ ਨੂਰ ਨਾਲ ਜਗੇ, ਜਾਗਰਤ ਜੋਤ ਡਗਮਗਾਈਆ । ਸਚ ਦੁਵਾਰੇ ਬਹਿ ਕੇ ਸਜੇ, ਸਾਜਣ ਮਿਲਿਆ ਬੇਪਰਵਾਹੀਆ। ਅੰਦਰੋਂ ਉਹਨਾਂ ਹੱਥ ਬੱਧੇ, ਮਨ ਦੀ ਦੇਣ ਸਫ਼ਾਈਆ । ਪ੍ਰਭ ਦੇ ਨਾਲ ਨਾ ਕੋਈ ਦਗ਼ੇ, ਝੂਠ ਅਪਰਾਧ ਨਾ ਕੋਇ ਕਮਾਈਆ। ਓਸੇ ਪ੍ਰੀਤੀ ਅੰਦਰ ਬੱਝੇ, ਜਿਸ ਦੀ ਡੋਰ ਨਾ ਕੋਇ ਤੁੜਾਈਆ। ਕਰ ਕੇ ਇਕੋ ਧੁਰ ਦਾ ਹੱਜੇ, ਹਾਜਤ ਪੂਰ ਖ਼ੁਸ਼ੀ ਮਨਾਈਆ। ਜੇ ਤੂੰ ਉਹਨਾਂ ਵਿਚ ਬਹਿ ਕੇ ਸਜੇਂ, ਸਜਣਾਂ ਨਾਲ ਆਪਣਾ ਅੰਗ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇਂ ਮਾਣ ਵਡਿਆਈਆ। ਹਾੜ ਕਹੇ ਮੈਂ ਫਿਰ ਫਿਰ ਥੱਕਾ, ਜੁਗ ਜੁਗ ਪੰਧ ਮੁਕਾਈਆ। ਸੱਜਣ ਮਿਲਿਆ ਨਾ ਕਿਸੇ ਸਕਾ, ਨਾਤੇ ਕੂੜੇ ਗਏ ਤੁੜਾਈਆ। ਮੈਂ ਵਸੇਰਾ ਕਰ ਕੇ ਵੇਖਿਆ ਕੁੱਲੀ ਕੱਖਾਂ, ਮਹਲ ਅਟਲਾਂ ਵਿਚ ਡੇਰਾ ਲਾਈਆ। ਤੇਰਾ ਸਾਚਾ ਮਿਲਿਆ ਨਹੀਂ ਕੋਈ ਪਤਾ, ਪਤਿਪਰਮੇਸ਼ਵਰ ਮੇਲ ਨਾ ਕੋਇ ਮਿਲਾਈਆ । ਮੈਂ ਚਾਰ ਜੁਗ ਟੇਕ ਟੇਕ ਆਪਣਾ ਮੱਥਾ, ਮਸਤਕ ਲਿਆ ਘਸਾਈਆ। ਚਾਰ ਕੁੰਟ ਉਠ ਉਠ ਨੱਠਾ, ਭੱਜਿਆ ਵਾਹੋ ਦਾਹੀਆ। ਜੀਵਾਂ ਜੰਤਾਂ ਤੋਂ ਕਰਾਇਆ ਠੱਠਾ, ਲਾਅਨਤ ਜਾਮੇ ਗਲ ਵਿਚ ਪਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦਾ ਬਣ ਕੇ ਪੱਠਾ, ਸੇਵਾ ਜਗਤ ਵਿਚ ਕਮਾਈਆ । ਅੰਤਮ ਉਹ ਵੀ ਰਲ ਗਏ ਮਿੱਟੀ ਘੱਟਾ, ਤੱਤ ਵਜੂਦ ਰਹਿਣ ਕੋਇ ਨਾ ਪਾਈਆ। ਮੇਰੇ ਪ੍ਰਭੂ ਮੈਂ ਖਾਂਦਾ ਰਿਹਾ ਜੁਗ ਜੁਗ ਤੇਰੇ ਵਿਛੋੜੇ ਦੀਆਂ ਸੱਟਾਂ, ਮੇਰਾ ਦਰਦ ਨਾ ਕੋਇ ਸੁਣਾਈਆ। ਮੈਂ ਮੰਨਦਾ ਰਿਹਾ ਪੱਥਰ ਇੱਟਾਂ, ਮੰਦਰ ਮਸਜਿਦ ਫੇਰਾ ਪਾਈਆ। ਮੈਂ ਵੇਂਹਦਾ ਰਿਹਾ ਕਾਗ਼ਜ਼ ਚਿੱਟਾ, ਉਤੇ ਸ਼ਾਹੀ ਦਏ ਗਵਾਹੀਆ। ਹੇ ਅਕਾਲ ਪੁਰਖ ਨੌ ਸੌ ਚੁਰਾਨਵੇ ਚੌਕੜੀ ਜੁਗ ਮੈਥੋਂ ਨਿਕਲਿਆ ਨਹੀਂ ਕੋਈ ਸਿੱਟਾ, ਸਿੱਟਾਬਾਜ਼ੀ ਲਾ ਕੇ ਸਾਰੇ ਰਹੇ ਛੁਡਾਈਆ। ਕਿਸੇ ਦਾ ਫੜਿਆ ਪੈਰ ਕਿਸੇ ਦਾ ਫੜਿਆ ਗਿੱਟਾ, ਕਿਸੇ ਦਾ ਘੁਟਨਾ ਦਿਤਾ ਦਬਾਈਆ। ਕਿਸੇ ਦਾ ਹੱਥ ਪਾ ਕੇ ਖਿਟਾ, ਕਿਸੇ ਛਾਤੀ ਨਾਲ ਰਗੜਾਈਆ। ਜਾਂ ਆਪਣਾ ਲੇਖਾ ਵੇਖਿਆ ਸੱਜਣ ਕੋਈ ਨਾ ਮਿਲਿਆ ਹਿੱਤਾ, ਅੱਧ ਵਿਚ ਯਾਰੀ ਸਾਰੇ ਗਏ ਤੁੜਾਈਆ। ਜਗਤ ਕਹਾਣੀ ਵੇਖ ਕੇ ਕ਼ਿੱਸਾ, ਕ਼ਸਮ ਖਾ ਕੇ ਤੇਰੀ ਓਟ ਲਈ ਤਕਾਈਆ। ਜਗਤ ਜਹਾਨ ਤੋਂ ਪੈ ਕੇ ਛਿਥਾ, ਤੇਰੇ ਅਗੇ ਦਿਤੀ ਦੁਹਾਈਆ। ਜੇ ਪੁਰਖ ਅਕਾਲ ਤੂੰ ਵੀ ਨਹੀਂ ਮਿਥਾ, ਮਿਥਿਆ
ਤੇਰੀ ਲੋਕਾਈਆ। ਫੇਰ ਤੇਰੇ ਨਾਮ ਦਾ ਪੜ੍ਹਨਾ ਕੀ ਚਿੱਠਾ, ਦੂਰ ਦੁਰਾਡਾ ਆਪਣਾ ਮੁਖ ਛੁਪਾਈਆ। ਮੈਂ ਅੰਤ ਅਖ਼ੀਰੀ ਮੰਗਾਂ ਮੰਗ ਜੇ ਤੂੰ ਦੇ ਦਿਤੀ ਪਿੱਠਾ, ਮਿਲਣ ਨਾਲੋਂ ਚੰਗੀ ਤੇਰੀ ਜੁਦਾਈਆ। ਬੇਸ਼ਕ ਤੇਰਾ ਨਾਮ ਸਾਰੇ ਕਹਿੰਦੇ ਮਿੱਠਾ, ਪਰ ਮੈਨੂੰ ਤੇਰੇ ਮਿਲੇ ਬਿਨਾ ਚੈਨ ਕੋਇ ਨਾ ਆਈਆ। ਦੁਹੱਥੜਾਂ ਮਾਰ ਕੇ ਪਿੱਟਾਂ, ਉਚੀ ਕੂਕ ਸੁਣਾਈਆ। ਮੈਂ ਨਹੀਂ ਪਤੀਜਾ, ਜਿਹੜੇ ਗੁਰ ਅਵਤਾਰ ਪੈਗ਼ੰਬਰ ਤੇਰੇ ਸਿਫ਼ਤੀ ਨਾਮ ਦੀਆਂ ਦੇ ਕੇ ਗਏ ਚਿਟਾਂ, ਨਿੱਕੇ ਨਿੱਕੇ ਇਸ਼ਾਰੇ ਗਏ ਸਮਝਾਈਆ। ਮੈਂ ਇਕੋ ਗੱਲ ਤੇਰੇ ਕੋਲੋਂ ਸਿੱਖਾਂ, ਸਾਚੀ ਸਿਖਿਆ ਦੇਣੀ ਦ੍ਰਿੜਾਈਆ। ਕੀ ਤੇਰੇ ਸੰਮਤ ਵਿਚ ਮੇਰਾ ਤੇਰੇ ਭਗਤਾਂ ਨਾਲ ਹਿੱਸਾ, ਸਾਹਿਬ ਧੁਰ ਦੇਣਾ ਦ੍ਰਿੜਾਈਆ। ਜੇ ਪ੍ਰਭੂ ਤੂੰ ਆਪਣਿਆਂ ਭਗਤਾਂ ਦੇਵੇਂ ਪਿੱਛਾ, ਫਿਰ ਤੂੰ ਪਰਮਾਤਮਾ ਨਹੀਂ ਕੋਈ ਰੂਪ ਕਸਾਈਆ। ਹਾੜ ਕਹੇ ਮੈਂ ਤੇਰੇ ਕੋਲੋਂ ਸਭ ਦੀ ਪੂਰੀ ਕਰਾਉਂਣੀ ਇੱਛਾ, ਖ਼ਾਲੀ ਰਹਿਣ ਕੋਇ ਨਾ ਪਾਈਆ। ਚਾਰ ਕੁੰਟ ਵੇਖ ਕੇ ਦਿਸ਼ਾ, ਤੇਰੇ ਭਗਤ ਲੈਣੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਝੋਲੀ ਦੇਣਾ ਪਾਈਆ। ਸ੍ਰੀ ਭਗਵਾਨ ਕਹੇ ਨਾ ਮਾਰ ਮਿਹਣਾ, ਤਾਅਨੇ ਵਾਲੇ ਤੀਰ ਮੂਲ ਲਗਾਈਂ ਨਾ। ਪਹਿਲੋਂ ਦਰਸ ਕਰ ਆਪਣੇ ਨੈਣਾ, ਕਿਸੇ ਦੂਜੇ ਤਾਈਂ ਜਣਾਈਂ ਨਾ। ਫਿਰ ਮੰਨ ਅਗੰਮੀ ਕਹਿਣਾ, ਸ੍ਰਿਸ਼ਟੀ ਨੂੰ ਸੁਣਾਈਂ ਨਾ। ਚਰਨਾਂ ਵਿਚ ਸਿਖ ਬਹਿਣਾ, ਦੂਜੇ ਨੂੰ ਸੀਸ ਨਿਵਾਈਂ ਨਾ। ਮੇਰੇ ਭਗਤਾਂ ਸੱਜਣਾਂ ਸੱਜਣ ਸਾਕ ਸੈਣਾ, ਭੈਣ ਭਾਈ ਹੋਰ ਵਡਿਆਈਂ ਨਾ। ਮੇਰੇ ਕੋਲੋਂ ਲਵੀਂ ਲਹਿਣਾ ਦੇਣਾ, ਦੂਜੇ ਅਗੇ ਝੋਲੀ ਡਾਹੀਂ ਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਾਚਾ ਵਰ, ਦੂਸਰ ਅਗੇ ਸੀਸ ਨਿਵਾਈਂ ਨਾ। ਹਾੜ ਕਹੇ ਇਹ ਕੀ ਮਾਰਿਆ ਤੀਰ, ਪ੍ਰਭੂ ਮੈਨੂੰ ਦੇ ਜਣਾਈਆ। ਮੈਂ ਅੱਕ ਕੇ ਥੱਕ ਕੇ ਤੇਰੇ ਚਰਨਾਂ ਡਿੱਗਾ ਅਖ਼ੀਰ, ਪਿਛਲੇ ਪੰਧ ਸਰਬ ਮੁਕਾਈਆ। ਸ਼ਰਅ ਦੇ ਤੋੜ ਕੇ ਜ਼ੰਜੀਰ, ਦੀਨ ਮਜ਼੍ਹਬ ਲੇਖੇ ਦਿਤੇ ਮੁਕਾਈਆ। ਝਗੜੇ ਛੱਡ ਪੈਗ਼ੰਬਰ ਪੀਰ, ਪਰਾ ਪਸੰਤੀ ਮਧਮ ਬੈਖਰੀ ਬਾਣੀ ਕੋਇ ਨਾ ਗਾਈਆ। ਤੇਰੇ ਮਿਲਣ ਦੀ ਇਕੋ ਮਿਲ ਗਈ ਤਦਬੀਰ, ਜੋ ਅੰਦਰੇ ਅੰਦਰ ਤੂੰ ਆਪੇ ਦਿਤੀ ਸਮਝਾਈਆ। ਮੈਂ ਇਕ ਮੰਗ ਮੰਗਾਂ ਤੂੰ ਸਾਹਿਬ ਪਾਤਸ਼ਾਹ ਆਪਣਾ ਬਣਾ ਲੈ ਵਜ਼ੀਰ, ਦੂਜੀ ਵਜ਼ਾਰਤ ਦੀ ਲੋੜ ਰਹੇ ਨਾ ਰਾਈਆ। ਉਥੇ ਕੀ ਕਰੇ ਤਕ਼ਦੀਰ, ਤਕ਼ਦੀਰ ਦਾ ਮਾਲਕ ਆਪੇ ਹੋਏ ਸਹਾਈਆ। ਤੇਰੇ ਭਗਤਾਂ ਨੂੰ ਕੀ ਲੋੜ ਰਹੇ ਬਣਨ ਦੀ ਫ਼ਕੀਰ, ਫ਼ਿਕਰਾ ਆਪਣਾ ਇਕੋ ਦੇਣਾ ਸਮਝਾਈਆ। ਕਿਹੜੀ ਦੇਰ ਲਗਦੀ ਬਦਲ ਦੇ ਜ਼ਮੀਰ, ਮਨ ਤਾਸੀਰ ਆਪਣੇ ਨਾਲ ਰਲਾਈਆ। ਤੇਰੇ ਹੱਥ ਸ਼ਬਦ ਅਗੰਮੀ ਸ਼ਮਸ਼ੀਰ, ਸ਼ੈਤਾਨਾਂ ਦੀ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਨਾਲ ਰਲਾਈਆ। ਸ੍ਰੀ ਭਗਵਾਨ ਕਹੇ ਬਚੂ ਉਠ ਆ ਜਾ ਨੇੜੇ, ਤੈਨੂੰ ਦਿਆਂ ਸਮਝਾਈਆ। ਉਠ ਵੇਖ ਭਗਤ ਕਿਹੜੇ ਕਿਹੜੇ, ਤੇਰੀ ਅੰਦਰੋਂ ਅੱਖ ਖੁਲ੍ਹਾਈਆ। ਜਾ ਵੜ ਉਹਨਾਂ ਦੇ ਕਾਇਆ ਵਿਹੜੇ, ਗੁਆਂਢੀਆਂ ਖ਼ਬਰ ਲਗੇ ਨਾ ਰਾਈਆ। ਸੰਦੇਸ਼ਾ ਦੇ ਦੇ ਸਿੰਘ ਸ਼ੇਰੇ, ਭਬਕ ਇਕੋ ਨਾਮ ਸੁਣਾਈਆ। ਸਭ ਨੂੰ ਆਖਦੇ ਚੜ੍ਹ ਜਾਓ ਪ੍ਰਭੂ ਦੇ ਬੇੜੇ, ਨਈਆ ਦੀ ਲੋੜ ਰਹੇ ਨਾ ਰਾਈਆ। ਅਗੇ ਪਿਛੇ ਦੇ ਮੁਕ ਜਾਣ ਝੇੜੇ, ਝਗੜਾ ਚੁਕੇ ਜਗਤ ਲੋਕਾਈਆ। ਜਾਣਾ ਪਵੇ ਨਾ ਸਾਧਾਂ ਦੇ ਡੇਰੇ, ਸਾਧਾਂ ਦੇ ਸਾਧ ਤੁਹਾਨੂੰ ਦਏ ਬਣਾਈਆ। ਦੂਰ ਦੁਰਾਡਾ ਵੇਖ ਨੇੜੇ, ਨਿਜ ਨੇਤਰ ਦਰਸ ਆਪਣਾ ਦਏ ਕਰਾਈਆ। ਇਹੋ ਬਖ਼ਸ਼ਸ਼ ਇਹੋ ਮਿਹਰੇ, ਮਹਿਬੂਬ ਮੁਹੱਬਤ ਵਿਚ ਜਣਾਈਆ । ਜਨ ਭਗਤੋ ਇਹ ਨਾ ਸਮਝਿਓ ਅਸੀਂ ਐਵੇਂ ਮਾਰਦੇ ਫੇਰੇ, ਆਪਣਾ ਪੰਧ ਗਵਾਈਆ।
ਕੋਟਨ ਕੋਟ ਜੁਗ ਚੌਕੜੀ ਲਭਦੇ ਗਏ ਵਿਚ ਅੰਧੇਰੇ, ਸਾਚਾ ਨੂਰ ਜੋਤ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਧੁਰ ਦਾ ਵੇਖ ਵਖਾਈਆ। ਹਾੜ ਕਹੇ ਪ੍ਰਭੂ ਮੈਨੂੰ ਅੰਦਰੋਂ ਮਿਲਿਆ ਇਸ਼ਾਰਾ, ਸੈਨਤ ਨਾਲ ਸਮਝਾਈਆ । ਮੈਨੂੰ ਨਜ਼ਰ ਆ ਗਿਆ ਲੇਖਾ ਜੁਗ ਚਾਰਾ, ਚਾਰੋਂ ਕੁੰਟ ਆਪਣਾ ਰੂਪ ਵਟਾਈਆ। ਗੁਰ ਅਵਤਾਰ ਪੈਗ਼ੰਬਰ ਦਿਸੇ ਤੇਰੇ ਦਰਬਾਰਾ, ਦੋਏ ਜੋੜ ਸੀਸ ਝੁਕਾਈਆ। ਸਾਰੇ ਕਹਿਣ ਪਰਵਰਦਿਗਾਰਾ, ਲਾਸ਼ਰੀਕ ਤੇਰੀ ਵਡਿਆਈਆ। ਮੁਕਾਮੇ ਹਕ ਤੇਰਾ ਵਣਜਾਰਾ, ਸਚਖੰਡ ਤੇਰੀ ਰੁਸ਼ਨਾਈਆ। ਤੂੰ ਸ਼ਾਹੋ ਭੂਪ ਵਡ ਸਿਕਦਾਰਾ, ਸਚ ਸਿੰਘਾਸਣ ਸੋਭਾ ਪਾਈਆ। ਧੰਨ ਭਾਗ ਤੂੰ ਲੋਕਮਾਤ ਆਇਉਂ ਮੇਰੇ ਵਿਚ ਦਿਹਾੜਾ, ਪਹਿਲਾ ਮਾਣ ਦਿਤੀ ਵਡਿਆਈਆ। ਤੇਰੇ ਸੰਮਤ ਦਾ ਸਮੇਂ ਵਾਲਾ ਸਹਾਰਾ, ਸਹਿਜ ਸਹਿਜ ਆਪਣੇ ਨਾਲ ਲੈਣਾ ਝੁਲਾਈਆ। ਸ੍ਰਿਸ਼ਟੀ ਨਾਲੋਂ ਕੀਤਾ ਕਿਨਾਰਾ, ਪਲੂ ਕੂੜਾ ਲਿਆ ਛੁਡਾਈਆ। ਤੇਰੇ ਭਗਤਾਂ ਦਾ ਬਣ ਵਣਜਾਰਾ, ਸਾਚਾ ਵਣਜ ਇਕੋ ਆਪਣੀ ਝੋਲੀ ਪਾਈਆ। ਕਰਨਾ ਉਹਨਾਂ ਦਾ ਉਹ ਦੀਦਾਰਾ, ਜਿਸ ਦੀਦਾਰ ਨਾਲ ਤੇਰੇ ਅੰਦਰ ਰਹੇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਪਹਿਲੀ ਹਾੜ ਕਹੇ ਕਿਉਂ ਮੇਰਾ ਮਾਣ ਹੋਇਆ ਹਾੜ ਸਤਾਰਾਂ, ਸਤਹ ਜ਼ਮੀਨ ਉਤੇ ਵਡਿਆਈਆ। ਪੁਰਖ ਅਕਾਲ ਕਿਹਾ ਇਹ ਵਿਸ਼ਨ ਬ੍ਰਹਮਾ ਸ਼ਿਵ ਨਾਲ ਮੇਰਾ ਉਧਾਰਾ, ਆਦਿ ਆਦਿ ਦਿਤਾ ਸਮਝਾਈਆ। ਜਿਸ ਵੇਲੇ ਇਕ ਸੱਤ ਦਾ ਮੇਲ ਹੋਵੇ ਸੰਸਾਰਾ, ਸ੍ਰਿਸ਼ਟ ਦੀ ਅਗਨੀ ਦਏ ਬੁਝਾਈਆ। ਸੋ ਵੇਲਾ ਵਕ਼ਤ ਸਭ ਤੋਂ ਨਿਆਰਾ, ਤੱਤਵ ਤੱਤਾਂ ਵਿਚ ਸਮਾਈਆ। ਭਗਤਾਂ ਦਾ ਜਨਮ ਦੁਆ ਕੇ ਬਣਿਆ ਆਪ ਰਖਵਾਰਾ, ਸੇਵਕ ਹੋ ਕੇ ਸੇਵ ਕਮਾਈਆ। ਨੀਂਹ ਰਖਾ ਕੇ ਵਿਚ ਸੰਸਾਰਾ, ਜੜ੍ਹ ਆਪਣੀ ਆਪ ਟਿਕਾਈਆ। ਨੌ ਸਾਲ ਬੈਠਾ ਰਿਹਾ ਕਰ ਕੇ ਕਿਨਾਰਾ, ਪੜਦਾ ਓਹਲਾ ਆਪਣੇ ਵਿਚ ਟਿਕਾਈਆ। ਵੀਹ ਸੌ ਇੱਕੀ ਦਾ ਲੇਖਾ ਦੇ ਕੇ ਗੁਰ ਅਵਤਾਰਾ, ਪੀਰ ਪੈਗ਼ੰਬਰਾਂ ਲਹਿਣਾ ਝੋਲੀ ਪਾਈਆ । ਧੁਰ ਦਾ ਸੰਮਤ ਕਰ ਉਜਿਆਰਾ, ਸਮਾਂ ਸਾਰਾ ਦਏ ਬਦਲਾਈਆ। ਸਭ ਤੋਂ ਵਖਰਾ ਭਗਤਾਂ ਦਾ ਵਿਵਹਾਰਾ, ਵਿਵਹਾਰੀ ਹੋ ਕੇ ਆਪ ਕਰਾਈਆ । ਕਿਸੇ ਨੂੰ ਭੇਤ ਨਹੀਂ ਕੀ ਖੇਲ ਕਰੇ ਨਿਰੰਕਾਰਾ, ਸ਼ਾਸਤਰ ਸਿਮਰਤ ਵੇਦ ਪੁਰਾਨ ਸਕੇ ਨਾ ਕੋਇ ਸਮਝਾਈਆ। ਕਿਉਂ ਭਗਤਾਂ ਦੀ ਬਾਹਰੋਂ ਰੱਖੇਂ ਸਫ਼ੈਦ ਧਾਰਾ, ਚਿੱਟੇ ਬਸਤਰਾਂ ਨਾਲ ਕਰਾਈਆ। ਇਹ ਮੰਗੀ ਮੰਗ ਨਾਨਕ ਨਿਰਗੁਣ ਸਰਗੁਣ ਸਚ ਦਵਾਰਾ, ਬੇਨੰਤੀ ਦੋਏ ਜੋੜ ਅਰਜ਼ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਰਿਹਾ ਪਰਗਟਾਈਆ। ਹਾੜ ਕਹੇ ਕੀ ਨਾਨਕ ਮੰਗੀ ਮੰਗ, ਪ੍ਰਭ ਮੈਨੂੰ ਦੇ ਸਮਝਾਈਆ। ਮੈਂ ਅੰਦਰੋਂ ਹੋਇਆ ਦੰਗ, ਹੈਰਾਨੀ ਅੰਦਰੋਂ ਸੁਣ ਕੇ ਮੈਨੂੰ ਰਹੀ ਜਣਾਈਆ। ਕਿਉਂ ਕਲਜੁਗ ਰਿਹਾ ਲੰਘ, ਆਪਣਾ ਪੰਧ ਮੁਕਾਈਆ । ਕਿਉਂ ਪਰਗਟ ਹੋਇਆ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀਆ। ਕਿਉਂ ਭਗਤਾਂ ਦੇਵਣ ਆਇਆ ਅਨੰਦ, ਅਨੰਦ ਆਪਣੇ ਵਿਚੋਂ ਪਰਗਟਾਈਆ। ਕਿਉਂ ਗੁਰਮੁਖ ਚਾੜ੍ਹਨ ਆਇਆ ਚੰਦ, ਸਚ ਕਰੇ ਰੁਸ਼ਨਾਈਆ। ਕਿਉਂ ਮੇਟਣ ਆਇਆ ਭੇਖ ਪਖੰਡ, ਕੂੜੀ ਕਿਰਿਆ ਡੇਰਾ ਢਾਹੀਆ। ਕਿਉਂ ਡੋਰੀ ਨਾਲ ਬੰਧਾਵਣ ਆਇਆ ਤੰਦ, ਲੜੀ ਲੜੀ ਨਾਲ ਬੰਧਾਈਆ। ਕਿਉਂ ਭੇਵ ਖੁਲ੍ਹਾਵਣ ਆਇਆ ਹੰ ਬ੍ਰਹਮ, ਹੰ ਬ੍ਰਹਮ ਆਪ ਸਮਝਾਈਆ। ਪੁਰਖ ਅਕਾਲ ਨਹੀਂ ਪਿਆ ਜੰਮ, ਜੋਤੀ ਧਾਰ ਕਰੇ ਰੁਸ਼ਨਾਈਆ। ਕਿਉਂ ਪਿਆ ਇਹੋ ਜਿਹਾ ਕੰਮ, ਕਰਨੀ ਕਰਤਾ ਆਪਣੀ ਕਾਰ ਕਮਾਈਆ। ਨਾ ਕੋਈ ਹਰਖ਼ ਨਾ ਕੋਇ
ਗ਼ਮ, ਚਿੰਤਾ ਸੋਗ ਨਾ ਕੋਇ ਜਣਾਈਆ। ਕਿਉਂ ਭਾਗ ਲਗਾਵਣ ਲੱਗਾ ਕਾਇਆ ਮਾਟੀ ਤਨ, ਤੱਤਾਂ ਵਿਚ ਖ਼ੁਸ਼ੀ ਮਨਾਈਆ। ਨਾਨਕ ਨਿਰਗੁਣ ਕਿਹਾ ਮੈਂ ਕਰਾਂ ਧੰਨ ਧੰਨ, ਸਰਗੁਣ ਨਾਨਕ ਮਿਲ ਕੇ ਖ਼ੁਸ਼ੀ ਮਨਾਈਆ। ਮਿਹਰਵਾਨ ਹੋ ਕੇ ਪ੍ਰਭੂ ਜਨ ਭਗਤਾਂ ਬੇੜਾ ਰਿਹਾ ਬੰਨ੍ਹ, ਬੰਨ੍ਹ ਕੇ ਆਪਣੇ ਕੰਧ ਉਠਾਈਆ। ਸਤਿ ਧਰਮ ਦੇ ਸਚ ਚੜ੍ਹਾ ਕੇ ਚੰਨ, ਸੂਤਰਧਾਰੀ ਸੋਬਤ ਨਾਲ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਹਾੜ ਕਹੇ ਕਿਉਂ ਪਹਿਨੇ ਬਸਤਰ, ਚਿੱਟੀ ਧਾਰ ਉਪਜਾਈਆ। ਪੁਰਖ ਅਕਾਲ ਕਿਹਾ ਜਿਸ ਵੇਲੇ ਗੋਬਿੰਦ ਤਨ ਸੁਹਾਇਆ ਸ਼ਸਤਰ, ਪੁਰਖ ਅਕਾਲ ਧਿਆਨ ਲਗਾਈਆ। ਉਸ ਦੇ ਅੰਦਰੋਂ ਫੁਰਿਆ ਇਕੋ ਮੰਤਰ, ਸੋਹੰ ਢੋਲਾ ਗਾਈਆ। ਸ਼ਬਦੀ ਆਵਾਜ਼ ਆਈ ਨਿਰੰਤਰ, ਧੁਰ ਸੰਦੇਸ਼ ਸੁਣਾਈਆ। ਭਗਤ ਬਨਾਉਂਣੀ ਬਣਤਰ, ਲੋਕਮਾਤ ਵੱਜੇ ਵਧਾਈਆ। ਜਿਸ ਨੂੰ ਗੁਰਮੁਖ ਹੰਸ ਕਹਿੰਦੇ ਸੰਤਨ, ਸੋ ਸਾਹਿਬ ਸਵਾਮੀ ਵੇਖ ਵਖਾਈਆ। ਜਿਸ ਨੇ ਲੇਖਾ ਮੁਕਾਉਂਣਾ ਨਵ ਨੌ ਤਨ, ਪੰਚਮ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਜਿਸ ਵੇਲੇ ਗੋਬਿੰਦ ਸ਼ਸਤਰ ਕੀਤਾ ਪਿਆਰ, ਕਮਰਕਸਾ ਤਨ ਕਸਾਈਆ। ਚਿੱਟੇ ਬਸਤਰ ਰਖ ਕੇ ਧਾਰ, ਪੁਰਖ ਅਕਾਲ ਸੀਸ ਨਿਵਾਈਆ। ਮੈਂ ਸੇਵਾ ਕਰਾਂ ਬਣ ਕੇ ਸੇਵਾਦਾਰ, ਵਸਤ ਅਮੋਲਕ ਮੰਗ ਮੰਗਾਈਆ। ਮੀਤ ਮੁਰਾਰਾ ਤੇਰਾ ਬਣਾਂ ਯਾਰ, ਦੂਜੀ ਸੇਜ ਨਾ ਕੋਇ ਹੰਢਾਈਆ। ਪੁਰਖ ਅਕਾਲ ਕਰ ਪਿਆਰ, ਧੁਰ ਫ਼ਰਮਾਨ ਦਿਤਾ ਜਣਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇਕ ਵਿਹਾਰ, ਦੂਜਾ ਸਮਝ ਸਕੇ ਨਾ ਰਾਈਆ। ਗੋਬਿੰਦ ਸੁਣ ਨਾਲ ਪਿਆਰ, ਧੁਰ ਫ਼ਰਮਾਨ ਇਕ ਦ੍ਰਿੜਾਈਆ। ਜਿਸ ਵੇਲੇ ਆਵਾਂ ਹੋ ਕੇ ਮਿਹਰਵਾਨ, ਲੋਕਮਾਤ ਫੇਰਾ ਪਾਈਆ। ਜਨ ਭਗਤਾਂ ਦੇਵਾਂ ਦਾਨ, ਦਾਤਾ ਹੋ ਕੇ ਆਪ ਵਰਤਾਈਆ। ਜਿਹੜੀ ਪ੍ਰੇਮ ਦੀ ਬਖ਼ਸ਼ੀ ਤੈਨੂੰ ਕਿਰਪਾਨ, ਕਿਰਪਾ ਨਿਧਾਨ ਦਿਤੀ ਵਡਿਆਈਆ। ਇਸ ਦਾ ਅਗਲਾ ਖੇਲ ਮਹਾਨ, ਭੇਵ ਅਭੇਵ ਵਿਚ ਸਮਝਾਈਆ। ਮੇਰੇ ਭਗਤਾਂ ਨੂੰ ਲੋੜ ਰਹੇ ਨਾ ਜਗਤ ਕੋਇ ਨਿਸ਼ਾਨ, ਨਿਸ਼ਾਨਾ ਇਕੋ ਦਿਆਂ ਲਗਾਈਆ। ਤੇਰੇ ਬਸਤਰ ਚਿੱਟੇ ਉਹਨਾਂ ਨੂੰ ਕਰਾਂ ਪਰਵਾਨ, ਪਰਵਾਨੇ ਧੁਰ ਦੇ ਦਿਆਂ ਜਣਾਈਆ। ਇਕ ਦਵਾਰੇ ਤੇ ਇਕੋ ਰੰਗ ਨਜ਼ਰ ਆਏ ਭਗਤ ਭਗਵਾਨ, ਦੂਜਾ ਰੰਗ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖੇ ਧੁਰ ਦੇ ਵੇਖ ਵਖਾਈਆ। ਗੋਬਿੰਦ ਕਿਹਾ ਕੀ ਪ੍ਰਭੂ ਇਹ ਸਚ, ਸਚ ਦੇ ਦ੍ਰਿੜਾਈਆ। ਪੁਰਖ ਅਕਾਲ ਪਿਆ ਹਸ, ਗੋਬਿੰਦ ਇਹ ਵੀ ਤੇਰੇ ਹੱਥ ਵਡਿਆਈਆ। ਤੂੰ ਮੇਰਾ ਮਾਨਣਾ ਰਸ, ਰਸਤਾ ਇਕੋ ਨੂਰ ਖ਼ੁਦਾਈਆ। ਮੇਰੇ ਭਗਤਾਂ ਦਾ ਤੇਰਾ ਸਾਥ, ਦੋਹਾਂ ਦੀ ਹੋਏ ਨਾ ਕੋਇ ਜੁਦਾਈਆ। ਮੈਂ ਤੱਕਣਾ ਤੇਰੀ ਅੱਖ, ਆਪਣੀ ਅੱਖ ਨਾ ਕੋਇ ਵਡਿਆਈਆ । ਤੇਰੇ ਗੁਰਮੁਖਾਂ ਨੂੰ ਕਰ ਕੇ ਸਭ ਤੋਂ ਵਖ, ਵਾਸਤਾ ਆਪਣੇ ਨਾਲ ਜਣਾਈਆ। ਧੁਰ ਦਾ ਮਾਰਗ ਇਕੋ ਦੱਸ, ਦਹਿ ਦਿਸ਼ਾ ਗਿਆ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ । ਗੋਬਿੰਦ ਕਿਹਾ ਕੀ ਪ੍ਰਭੂ ਉਹ ਕਪੜੇ ਹੋਣ ਚਿੱਟੇ, ਤਾਣੇ ਪੇਟੇ ਵਾਲੇ ਨਜ਼ਰੀ ਆਈਆ। ਪੁਰਖ ਅਕਾਲ ਕਿਹਾ ਨਹੀਂ ਇਹ ਨਿਸ਼ਾਨੀ ਜੋ ਮੇਰੇ ਹੱਟ ਵਿਕੇ, ਦੂਜੇ ਸੀਸ ਨਾ ਕੋਇ ਨਿਵਾਈਆ। ਦੂਰ ਦੁਰਾਡੇ ਸਭ ਨੂੰ ਦਿੱਸਣ ਵੱਡੇ ਨਿੱਕੇ, ਜਿਨ੍ਹਾਂ ਦਾ ਮਾਲਕ ਬੇਪਰਵਾਹੀਆ। ਜਿਨ੍ਹਾਂ ਨੂੰ ਅੰਦਰੋਂ ਬਾਹਰੋਂ ਇਕੋ ਪੁਰਖ ਅਕਾਲ ਦਿਸੇ, ਦੂਜਾ ਇਸ਼ਟ ਨਾ ਕੋਇ ਮਨਾਈਆ। ਸਦਾ ਇਹਨਾਂ
ਦੇ ਅਗੇ ਪਿਛੇ, ਰਾਤੀਂ ਸੁੱਤਿਆਂ ਦੀ ਸੇਵ ਕਮਾਈਆ। ਇਹ ਉਸ ਦੀ ਗੋਦੀ ਕੁੱਖੇ, ਜਿਸ ਵਿਚੋਂ ਬਾਹਰ ਨਾ ਕੋਇ ਕਢਾਈਆ। ਦੁਨੀਆ ਦੇ ਰਸ ਛਡ ਕੇ ਫ਼ਿਕੇ, ਅੰਮ੍ਰਿਤ ਜਾਮ ਪੀ ਕੇ ਜਮਨਾ ਸੁਰਸਤੀ ਗੰਗਾ ਗੋਦਾਵਰੀ ਜਲ ਗਏ ਤਜਾਈਆ। ਜਿਨ੍ਹਾਂ ਦੇ ਸੋਹਣੇ ਲਗਦੇ ਜੁੱਸੇ, ਜਿਸਮ ਨਾਲ ਚਤੁਰਾਈਆ। ਉਹ ਸਮਝ ਲਵੋ ਆਪਣੇ ਮਾਰਗ ਤੋਂ ਨਹੀਂ ਘੁੱਥੇ, ਭਗਤ ਭਗਵਾਨ ਮਿਲਣ ਚਾਈਂ ਚਾਈਂਆ। ਜਿਨ੍ਹਾਂ ਨੂੰ ਬਾਹਰੋਂ ਬਣਾਇਆ ਸੁੱਚੇ, ਉਹਨਾਂ ਦੀ ਅੰਦਰੋਂ ਬਾਹਰੋਂ ਕਰੇ ਸਫ਼ਾਈਆ। ਅਗੇ ਭਗਤਾਂ ਵਿਚ ਰਹਿਣ ਨਾ ਦੇਣੇ ਗ਼ੁੱਸੇ, ਗੁਰਮੁਖ ਨਾਲ ਗੁਰਮੁਖ ਕਰੇ ਨਾ ਕੋਇ ਲੜਾਈਆ। ਦੂਈ ਦਵੈਤੀ ਅੰਦਰੋਂ ਫੜ ਕੇ ਕੁੱਟੇ, ਟੋਟੇ ਦਏ ਕਰਾਈਆ। ਪ੍ਰੇਮੀ ਪਿਆਰਿਆਂ ਆਪਣੀ ਗੋਦੀ ਚੁੱਕੇ, ਬਿਨਾ ਭੁਜਾਂ ਆਪਣੀ ਗੋਦੀ ਲਏ ਉਠਾਈਆ। ਸਵਰਗ ਬਹਿਸ਼ਤ ਵਿਚ ਕਦੇ ਨਾ ਸੁੱਤੇ, ਸਚਖੰਡ ਦਵਾਰੇ ਸਹਿਜੇ ਦਏ ਟਿਕਾਈਆ। ਜਿਨ੍ਹਾਂ ਨੇ ਬਸਤਰ ਪਾਏ ਚਿੱਟੇ, ਏਥੇ ਓਥੇ ਜਾਣ ਨਾ ਲੁੱਟੇ, ਜਗਤ ਲੁਟੇਰਾ ਨਜ਼ਰ ਕੋਇ ਨਾ ਆਈਆ। ਉਹ ਪ੍ਰਭ ਦੀ ਧਾਰੋਂ ਫੁੱਟੇ, ਅੰਤ ਪ੍ਰਭ ਧਾਰਾ ਵਿਚ ਸਮਾਈਆ। ਉਹਨਾਂ ਦੀ ਡੋਰ ਕਦੇ ਨਾ ਟੁੱਟੇ, ਜਿਨ ਪ੍ਰੀਤੀ ਇਕੋ ਨਾਲ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਦਏ ਵਡਿਆਈਆ। ਚਿੱਟਾ ਬਸਤਰ ਕਹੇ ਮੇਰਾ ਵੇਖਿਓ ਨਾ ਕੋਇ ਰੰਗ, ਮੈਂ ਸਭ ਨੂੰ ਦਿਆਂ ਸਮਝਾਈਆ। ਚਿੱਟਾ ਕਰਨ ਦਾ ਇਕੋ ਕੋਲ ਢੰਗ, ਜੋ ਜੁਗ ਚੌਕੜੀ ਤਰੀਕੇ ਸਭ ਨੂੰ ਰਿਹਾ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਦੇ ਮੰਗ, ਵਿਸ਼ਨ ਬ੍ਰਹਮਾ ਸ਼ਿਵ ਝੋਲੀਆਂ ਰਹੇ ਡਾਹੀਆ । ਉਹ ਦਾਤਾ ਦਾਨੀ ਸੂਰਾ ਸਰਬੰਗ, ਦੇਵਣਹਾਰ ਇਕ ਅਖਵਾਈਆ। ਜਿਨ੍ਹਾਂ ਭਗਤਾਂ ਨਾਲ ਹੋ ਗਿਆ ਇਕ ਸੰਗ, ਉਹਨਾਂ ਦੇਵੇ ਮਾਣ ਵਡਿਆਈਆ । ਜਨਮ ਜਨਮ ਦਾ ਮੇਟ ਕੇ ਪੰਧ, ਵਿਛੋੜਾ ਅਗਲਾ ਦਏ ਮੁਕਾਈਆ । ਤੰਦ ਨਾਲ ਜੋੜ ਕੇ ਤੰਦ, ਸੋਹਣੀ ਤਾਰ ਦਏ ਵਖਾਈਆ। ਸਚ ਪ੍ਰੇਮ ਦਾ ਦੇ ਕੇ ਅਨੰਦ, ਪਰਮਾਨੰਦ ਵਿਚ ਸਮਾਈਆ। ਧੁਰ ਦੀ ਪਾ ਕੇ ਗੰਢ, ਨਾਤਾ ਆਪਣੇ ਨਾਲ ਰਖਾਈਆ। ਹਾੜ ਕਹੇ ਮੇਰੀ ਇਹੋ ਸੱਚੀ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਪ੍ਰਭੂ ਭਗਤਾਂ ਦੀ ਮਾਣ ਸੇਜ ਪਲੰਘ, ਆਤਮ ਅੰਤਰ ਸੋਭਾ ਪਾਈਆ। ਝਗੜਾ ਚੁਕਾ ਦੇ ਭੇਖ ਪਖੰਡ, ਕੂੜੀ ਕਿਰਿਆ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਰ ਇਕ ਸਮਝਾਈਆ। ਸੱਚਾ ਦਰ ਦੱਸ ਦੇ ਦਰਦੀ, ਦਿਲਦਾਰ ਤੇਰੀ ਸਰਨਾਈਆ। ਕਲਜੁਗ ਵੇਖ ਅੰਧੇਰ ਗਰਦੀ, ਕੂੜੀ ਕਿਰਿਆ ਦੇ ਖਪਾਈਆ। ਤੇਰੀ ਪ੍ਰੇਮਣ ਵੈਰਾਗਾਂ ਵਿਚ ਮਰਦੀ, ਪ੍ਰੇਮ ਪਿਆਸੀ ਗੁਰਮੁਖ ਦਾਸੀ ਦਏ ਦੁਹਾਈਆ। ਸਦਾ ਸਦਾ ਤੇਰੇ ਭੈ ਵਿਚ ਡਰਦੀ, ਆਪਣਾ ਆਪ ਨਾ ਸਕੇ ਉਠਾਈਆ। ਤੂੰਹੀ ਤੂੰਹੀ ਤੂੰਹੀ ਕਰਦੀ, ਕ਼ਦਮ ਕ਼ਦਮ ਨਾਲ ਧਿਆਈਆ। ਪਹਿਲੀ ਹਾੜ ਕਹੇ ਮੇਰੀ ਅਰਜ਼ੀ, ਤੇਰੇ ਅਗੇ ਦਿਤੀ ਟਿਕਾਈਆ। ਵੇਖੀਂ ਕਰੀਂ ਨਾ ਆਪਣੀ ਮਰਜ਼ੀ, ਮੰਜ਼ਲ ਭਗਤਾਂ ਦੇਣੀ ਚੁਕਾਈਆ। ਹਾੜ ਵਿਚ ਰਹੇ ਨਾ ਕੋਈ ਗਰਮੀ, ਜਗਤ ਤਪਸ਼ ਦੇਣੀ ਬੁਝਾਈਆ। ਪੋਹ ਵਿਚ ਨਾ ਕੋਇ ਸਰਦੀ, ਇਕੋ ਰੰਗ ਦੇਣਾ ਚਮਕਾਈਆ। ਇਹੋ ਖੇਲ ਤੇਰੀ ਹਰਿ ਦੀ, ਹਰੀਦਵਾਰ ਦੇਣਾ ਸਮਝਾਈਆ। ਤਾਕੀ ਖੋਲ੍ਹਣੀ ਗੁਰਮੁਖ ਘਰ ਦੀ, ਪਰਦਾ ਆਪ ਉਠਾਈਆ । ਜੋਤ ਨਜ਼ਰੀ ਆਏ ਨਰਾਇਣ ਨਰ ਦੀ, ਨੂਰੋ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣੀ ਸਚ ਸਰਨਾਈਆ । ਸਚ ਸਰਨਾਈ ਬਖ਼ਸ਼ਣੀ ਏਕ, ਇਕੋ ਮੰਗ ਮੰਗਾਈਆ। ਹਾੜ ਕਹੇ ਪ੍ਰਭ ਤੇਰੀ ਟੇਕ, ਟਿੱਕਾ ਮਸਤਕ ਦੇਣਾ ਲਗਾਈਆ। ਭਗਤਾਂ ਕਰ ਕੇ ਬੁਧਿ ਬਿਬੇਕ, ਆਪਣਾ
ਆਪ ਦੇਣਾ ਸਮਝਾਈਆ। ਕੋਝੇ ਕਮਲੇ ਬਣ ਜਾਣ ਨੇਕ, ਮੂਰਖ ਮੂੜ ਮਿਲੇ ਵਡਿਆਈਆ। ਤ੍ਰੈਗੁਣ ਮਾਇਆ ਨਾ ਲਗੇ ਸੇਕ, ਅਗਨੀ ਤੱਤ ਨਾ ਕੋਇ ਜਲਾਈਆ। ਸੀਸ ਨਿਵੇਂ ਨਾ ਕਿਸੇ ਭੇਖ, ਇਸ਼ਟ ਅਵਰਾ ਨਾ ਕੋਇ ਸਮਝਾਈਆ। ਸਚ ਅਗੰਮਾ ਵਖਾਉਣਾ ਅਗੰਮੀ ਦੇਸ਼, ਜਿਸ ਘਰ ਬੈਠਾ ਸੋਭਾ ਪਾਈਆ। ਮਾਲਕ ਹੋ ਕੇ ਨਰ ਨਰੇਸ਼, ਧੁਰ ਦਾ ਹੁਕਮ ਦੇਣਾ ਸਮਝਾਈਆ। ਆਪਣਾ ਦੱਸ ਕੇ ਅਵੱਲੜਾ ਵੇਸ, ਭੇਵ ਅਭੇਦਾ ਦੇਣਾ ਸਮਝਾਈਆ। ਪਹਿਲੀ ਹਾੜ ਕਹੇ ਮੈਂ ਭਗਤਾਂ ਦੇਣਾ ਸੰਦੇਸ਼, ਘਰ ਘਰ ਫੇਰਾ ਪਾਈਆ। ਸਤਾਰਾਂ ਹਾੜ ਫੇਰ ਹੋਵਾਂ ਆ ਕੇ ਪੇਸ਼, ਸਭ ਦੀ ਪੇਸ਼ੀ ਦਿਆਂ ਸੁਣਾਈਆ। ਪ੍ਰਭੂ ਕਿਹੜਾ ਤੇਰੇ ਨਾਲ ਕਰੇ ਹੇਤ, ਕਿਹੜਾ ਮਤਲਬੀ ਰਿਹਾ ਧਿਆਈਆ। ਕਿਹੜਾ ਤੇਰਾ ਲੈਣ ਆਉਂਦਾ ਭੇਤ, ਐਵੇ ਨਿਉਂ ਨਿਉਂ ਮੱਥੇ ਗਿਆ ਟਿਕਾਈਆ। ਕਿਹੜਾ ਵੇਖਣ ਆਉਂਦਾ ਖੇਲ, ਕੀ ਭੇਖ ਪਖੰਡ ਰਚਨਾ ਰਿਹਾ ਰਚਾਈਆ। ਕਿਹੜਾ ਅੰਤਰ ਆਤਮ ਰਖਕੇ ਬੈਠਾ ਸਾਚੀ ਟੇਕ, ਟਿਕਟਿਕੀ ਇਕੋ ਨਾਲ ਲਗਾਈਆ। ਕਿਹੜਾ ਚੇਤਨ ਹੋ ਕੇ ਰਿਹਾ ਚੇਤ, ਮਨ ਵਾਸਨਾ ਨਾ ਕੋਇ ਹਲਕਾਈਆ। ਸਾਰਿਆਂ ਦੇ ਅੰਦਰਲਾ ਸੋਲਾਂ ਦਿਨਾਂ ਵਿਚ ਲੈ ਕੇ ਭੇਦ, ਨੌ ਖੰਡ ਪ੍ਰਿਥਮੀ ਸਤ ਦੀਪ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਲੈਣਾ ਲੇਖੇ ਲਾਈਆ। ਹਾੜ ਸਤਾਰਾਂ ਕਹੇ ਪਹਿਲੀ ਹਾੜ ਨਾ ਕਰੀਂ ਚਲਾਕੀ, ਤੈਨੂੰ ਰਿਹਾ ਸਮਝਾਈਆ । ਬੁਤਖ਼ਾਨੇ ਵੇਖੀਂ ਖ਼ਾਕੀ, ਘਰ ਘਰ ਫੇਰਾ ਪਾਈਆ। ਕਿਹੜਾ ਪ੍ਰਭ ਦਾ ਸੱਚਾ ਸਾਥੀ, ਸੱਜਣ ਰੂਪ ਵਟਾਈਆ। ਕਿਹੜਾ ਖੋਲ੍ਹ ਕੇ ਬੈਠਾ ਤਾਕੀ, ਅੰਦਰੇ ਅੰਦਰ ਧਿਆਨ ਰਖਾਈਆ। ਕਿਹੜਾ ਮਨ ਨੂੰ ਕਰਕੇ ਆਕੀ, ਬਾਹਰੋਂ ਦਏ ਸੁਹਾਈਆ। ਕਿਹੜਾ ਆਤਮ ਸੇਜਾ ਸੁੱਤਾ ਖਾਟੀ, ਸਚ ਸਿੰਘਾਸਣ ਡੇਰਾ ਲਾਈਆ। ਕਿਹੜਾ ਦਰਸ਼ਨ ਕਰੇ ਰਾਤੀਂ, ਪਰਭਾਤੀ ਰੂਪ ਵਟਾਈਆ। ਕਿਹੜਾ ਖੇਲ ਕਰੇ ਗੱਲੀ ਬਾਤੀਂ, ਜਗਤ ਨਾਤੇ ਖ਼ੁਸ਼ੀ ਮਨਾਈਆ । ਕਿਹੜਾ ਸੰਗੀ ਬਣੇ ਸਾਥੀ, ਵਿਦਿਆ ਨਾਲ ਲੜਾਈਆ। ਕਿਹੜਾ ਚੜ੍ਹੇ ਮੰਜ਼ਲ ਘਾਟੀ, ਬੈਠਾ ਪੰਧ ਮੁਕਾਈਆ। ਕਿਹੜਾ ਰਾਹ ਤੱਕੇ ਕਮਲਾਪਾਤੀ, ਨਿਜ ਨੇਤਰ ਨੈਣ ਖੁਲ੍ਹਾਈਆ। ਕਿਹੜਾ ਗੁਰਮੁਖ ਲੱਗਾ ਸੀਨੇ ਛਾਤੀ, ਆਪ ਆਪਣਾ ਗਿਆ ਮਿਟਾਈਆ। ਕਿਹੜਾ ਹੋਇਆ ਪਾਕ ਪਾਕੀ, ਪਵਿੱਤ ਦੇਣਾ ਸਮਝਾਈਆ। ਕਿਹੜਾ ਬਦਲ ਬੈਠਾ ਹਯਾਤੀ, ਸ਼ਰਮ ਹਯਾ ਲੋਕਮਾਤ ਵਾਲਾ ਤਜਾਈਆ। ਕਿਹੜਾ ਗੁਰਮੁਖ ਕਟ ਕੇ ਜਮ ਕੀ ਫ਼ਾਸੀ, ਫ਼ੈਸਲਾ ਇਕੋ ਹਕ ਸੁਣਾਈਆ । ਕਿਹੜਾ ਸੇਵਕ ਬਣਿਆ ਦਾਸੀ, ਧੁਰ ਦੀ ਸੇਵਾ ਸਚ ਕਮਾਈਆ। ਸਭ ਦਾ ਲੇਖਾ ਵੇਖ ਕੇ ਦੱਸਣਾ ਬਾਕੀ, ਬਚਿਆ ਰਹਿਣ ਕੋਇ ਨਾ ਪਾਈਆ। ਸਤਾਰਾਂ ਹਾੜ ਸੰਦੇਸ਼ਾ ਦੇਣਾ ਆ ਕੇ ਪਾਤੀ, ਅਭੁਲ ਭੁਲ ਕਦੇ ਨਾ ਜਾਈਆ। ਵੇਖੀਂ ਲਿਹਾਜ ਨਾ ਕਰੀ ਕਿਸੇ ਦਾ ਫੁਫੀ ਮਾਸੀ, ਭੈਣ ਭਾਈ ਸਾਕ ਸੈਣ ਨਾਰ ਪੁਰਖ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਪਹਿਲੀ ਹਾੜ ਕਹੇ ਮੈਨੂੰ ਇਉਂ ਦਿਸਦਾ ਜਿਵੇਂ ਸਾਬਤ ਦਿਸਦੇ ਅੱਧੇ, ਅੱਧੇ ਡਾਵਾਂ ਡੋਲ ਨਜ਼ਰੀ ਆਈਆ। ਕੁਝ ਖਾਂਦੇ ਫਿਰਦੇ ਧੱਕੇ, ਸੰਭਲ ਆਪਣਾ ਨਾ ਕ਼ਦਮ ਟਿਕਾਈਆ। ਕੁਛ ਦਿੱਸਦੇ ਹੱਕੇ ਬੱਕੇ, ਹੈਰਾਨੀ ਅੰਦਰੋਂ ਰਹੀ ਸਤਾਈਆ। ਕੁਝ ਜਗਤ ਵਿਹਾਰਾਂ ਕਾਰਨ ਫਿਰਦੇ ਨੱਠੇ, ਪੁਤਰ ਧੀਆਂ ਨੈਣ ਉਠਾਈਆ। ਕੁਝ ਧਨ ਦੌਲਤ ਪਿਛੇ ਕ਼ਦਮਾਂ ਉਤੇ ਢੱਠੇ, ਜਗਤ ਸੀਸ ਰਹੇ ਨਿਵਾਈਆ। ਕੋਈ ਦੁੱਖਾਂ ਕਾਰਨ ਧੂੜੀ ਰਹੇ ਚੱਟੇ, ਰਸ ਜ਼ਬਾਨ ਨਾਲ ਲਗਾਈਆ। ਪ੍ਰਭੂ ਦੇ ਪ੍ਰੇਮ ਪਿਆਰ ਵਾਲੇ ਕਿਹੜੇ ਸਕੇ, ਸਾਰੇ ਵੇਖਣੇ ਥਾਉਂ ਥਾਈਂਆ। ਮੇਰੇ ਕੋਲ
ਸਭ ਦੇ ਵਖਰੇ ਵਖਰੇ ਖ਼ਾਤੇ, ਖ਼ਤਾ ਵਿਚ ਕਦੇ ਨਾ ਆਈਆ। ਜਿਹੜੇ ਮਤਲਬ ਲਈ ਗਾਂਦੇ ਢੋਲੇ, ਉਚੀ ਉਚੀ ਸੁਣਾਈਆ। ਜਿਹੜੇ ਲੋਕ ਲਜਿਆ ਵੇਖ ਸ਼ਰਮਾਦੇ, ਸੀਸ ਨਿਵਾਉਣੋਂ ਮੁਖ ਭੁਆਈਆ। ਜਿਹੜੇ ਗੁਰਮੁਖ ਪ੍ਰੇਮ ਪ੍ਰੀਤੀ ਅੰਦਰ ਆਪਣਾ ਆਪ ਮਟਾਂਦੇ, ਤਨ ਮਾਟੀ ਖ਼ਾਕੀ ਭੇਟ ਚੜ੍ਹਾਈਆ। ਉਹਨਾਂ ਦੇ ਵਿਸ਼ਨ ਬ੍ਰਹਮਾ ਸ਼ਿਵ ਦਰਸ਼ਨ ਪਾਂਦੇ, ਨੇਤਰ ਨੈਣ ਅੱਖ ਖੁਲ੍ਹਾਈਆ। ਹਾੜ ਕਹੇ ਮੈਂ ਵੇਖਣੇ ਥੱਕੇ ਮਾਂਦੇ, ਦਰ ਦਰ ਘਰ ਘਰ ਖੋਜ ਖੁਜਾਈਆ। ਉਹ ਵੀ ਤਕਣੇ ਜਿਹੜੇ ਮੰਗਦੇ ਪਸ਼ੂ ਢਾਂਡੇ, ਪ੍ਰੀਤ ਢੋਰਾਂ ਨਾਲ ਲਗਾਈਆ। ਉਹ ਵੀ ਵੇਖਣੇ ਜਿਹੜੇ ਕਹਿੰਦੇ ਸਾਡੇ ਮਰ ਜਾਣ ਗੁਆਂਢੇ, ਦੌਲਤ ਕਾਰਨ ਦੇਣ ਦੁਹਾਈਆ। ਉਹ ਵੀ ਵੇਖਣੇ ਜਿਹੜੇ ਆਏ ਦੂਲ੍ਹਿਆਂ ਦੇ ਬਾਂਦੇ, ਓਪਰਾ ਓਪਰਾ ਸੀਸ ਨਿਵਾਈਆ। ਹੁਣ ਬਿਨਾ ਕੰਤ ਸੁਹਾਗ ਤੋਂ ਕਿਸੇ ਦੀ ਗੁਤ ਨਾਲ ਰਹਿਣ ਨਹੀਂ ਦੇਣੇ ਲਾਲ ਪਰਾਂਦੇ, ਰੰਡੇਪਾ ਘਰ ਘਰ ਦੇਣਾ ਵਖਾਈਆ। ਗੁਰਮੁਖੋ ਸਮਝਿਓ ਕੋਇ ਨਾ ਪਾਂਧੇ, ਜੋ ਪਤਰੀ ਵਾਚ ਕੇ ਰਿਹਾ ਸੁਣਾਈਆ। ਕੋਈ ਖੇਲ ਨਹੀਂ ਮੁੱਲਾ ਵਾਲਾ ਬਾਂਗੇ, ਜੋ ਕੂਕ ਕੂਕ ਦਏ ਦੁਹਾਈਆ। ਕੋਈ ਖੇਲ ਨਹੀਂ ਜੋ ਸਮਝ ਲਏ ਸੁਆਂਗੇ, ਭੇਖੀ ਆਪਣਾ ਭੇਖ ਬਦਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਪਹਿਲੀ ਹਾੜ ਕਹੇ ਮੈਂ ਉਹ ਵੀ ਤਕਣੇ, ਘਰ ਘਰ ਫੇਰਾ ਪਾਈਆ। ਜਿਹੜੇ ਅੰਦਰੋਂ ਪ੍ਰੇਮ ਪ੍ਰੀਤੀ ਸਖਣੇ, ਬਾਹਰੋਂ ਦੇਣ ਸਫਾਈਆ। ਹੁਣ ਪੜਦੇ ਕਿਸੇ ਦੇ ਨਹੀਂ ਢਕਣੇ, ਫੈਸਲੇ ਸਚ ਦੇਣੇ ਸੁਣਾਈਆ। ਪ੍ਰਭੂ ਨੇ ਕਿਹੜੇ ਮੱਖਣਾਂ ਦੇ ਸਵਾਦ ਚਖਣੇ, ਗੋਪੀਆਂ ਨਾਲ ਰਾਸ ਰਚਾਈਆ। ਜਿਹੜਾ ਛਡ ਕੇ ਸਾਥੀ ਵਾਲੇ ਪਟਨੇ, ਪੁਰੀ ਅਨੰਦ ਗਿਆ ਤਜਾਈਆ। ਜਿਸ ਗੋਦਾਵਰੀ ਦੇ ਸਾਥੀ ਰਖਣੇ, ਬਾਕੀਆਂ ਨਾਲ ਕਰੇ ਲੜਾਈਆ। ਪਹਿਲੀ ਹਾੜ ਕਹੇ ਬਹੁਤਿਆਂ ਵਿਚੋਂ ਥੋੜੇ ਬਚਣੇ, ਜਿਨ੍ਹਾਂ ਨੂੰ ਬੱਚਿਆਂ ਵਾਂਗ ਗੋਦ ਉਠਾਈਆ। ਹਾੜ ਸਤਾਰਾਂ ਕਹੇ ਮੈਂ ਪਹਿਲੀ ਵਾਰ ਪਹਿਲੇ ਸੰਮਤ ਵਿਚ ਪਰਖਣੇ, ਖੋਟੇ ਖਰੇ ਅੱਡੋ ਅੱਡ ਕਰਾਈਆ। ਪੁਰਖ ਅਕਾਲ ਕੋਲ ਬੇਗਿਣਤ ਅਨਗਿਣਤ ਰਖਨੇ, ਜਿਸ ਦਾ ਭੇਦ ਕੋਇ ਸਮਝ ਸਕੇ ਨਾ ਰਾਈਆ। ਭਗਤ ਦਵਾਰੇ ਭਗਤ ਭਗਵਾਨ ਦੇ ਉਹ ਵਸਣੇ, ਜਿਹੜੇ ਵਾਸਤਾ ਇਕੋ ਨਾਲ ਜੁੜਾਈਆ। ਇਕੋ ਦੇ ਇਕੋ ਵਾਰ ਢੋਲੇ ਜਪਣੇ, ਦੂਜੀ ਵਾਰ ਹੋਏ ਨਾ ਕੋਇ ਪੜ੍ਹਾਈਆ। ਇਕੋ ਦੇ ਦਵਾਰੇ ਇਕੋ ਦੇ ਘਰ ਬਾਹਰ ਸਾਰੇ ਵਸਣੇ, ਦੂਜੇ ਦੇ ਘਰ ਨਾ ਡੇਰਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਹਾੜ ਕਹੇ ਮੈਂ ਭਗਤਾਂ ਅਗੇ ਕਢਣਾ ਹਾੜਾ, ਬਹੁੜੀ ਕਰ ਕੇ ਦੇਣਾ ਸੁਣਾਈਆ। ਜਨ ਭਗਤੋ ਵਕ਼ਤ ਸੰਭਾਲੋ ਸਤਾਰਾਂ ਹਾੜਾ, ਵੇਲਾ ਗਿਆ ਹੱਥ ਨਾ ਆਈਆ। ਇਕ ਦਿਨ ਪਿਛੇ ਅਗੇ ਰੁਲਣਾ ਨਾ ਪਏ ਉਜਾੜਾ, ਜਨਮ ਜਨਮ ਨਾ ਕੋਇ ਭੁਆਈਆ। ਮੇਲ ਮਿਲ ਜਾਏ ਧੁਰ ਦੇ ਲਾੜਾ, ਸਾਚਾ ਨਾਤਾ ਲਏ ਜੁੜਾਈਆ। ਮੰਜ਼ਲ ਪਾਰ ਹੋਏ ਦੁਸ਼ਵਾਰਾ, ਦੁਸ਼ਮਨ ਦੂਤੀ ਡੇਰਾ ਢਾਹੀਆ। ਮੇਲ ਮਿਲੇ ਇਕ ਨਿਰੰਕਾਰਾ, ਨਿਰਗੁਣ ਨਿਰਗੁਣ ਵਿਚ ਸਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤਾਂ ਦਾ ਬਣ ਪਿਆਰਾ, ਭਗਵਾਨ ਹੋ ਕੇ ਭਾਗ ਉਹਨਾਂ ਦੀ ਝੋਲੀ ਪਾਈਆ। ਰਾਵੀ ਕਹੇ ਇਹ ਗੁਰਮੁਖਾਂ ਦਾ ਰਵਾ, ਰਵਾਦਾਰ ਨਜ਼ਰ ਕੋਇ ਨਾ ਆਇੰਦਾ। ਜਿਨ੍ਹਾਂ ਨੂੰ ਗੋਬਿੰਦ ਵਡਿਆਈ ਦਿਤੀ ਮੇਰਾ ਇਕ ਲੱਖ ਸਵਾ, ਸਾਹਿਬ ਸਤਿਗੁਰ ਵੇਖ ਵਖਾਇੰਦਾ। ਰਾਵੀ ਕਹੇ ਮੈਂ ਉਹਨਾਂ ਦੇ ਗੁਣ ਗਾਵਾਂ, ਜਿਨ੍ਹਾਂ ਉਤੇ ਗਹਿਰ ਗੰਭੀਰ ਦਇਆ ਕਮਾਇੰਦਾ। ਉਹਨਾਂ ਦੇ ਚਰਨ ਕਮਲ ਦਬਾਵਾਂ, ਜਿਨ੍ਹਾਂ ਦਾ ਸਾਹਿਬ
ਸਵਾਮੀ ਸੰਗ ਨਿਭਾਇੰਦਾ। ਉਹਨਾਂ ਦੇ ਵੈਰਾਗ ਅੰਦਰ ਰੋਵਾਂ, ਜਿਨ੍ਹਾਂ ਦੇ ਪੂਰਬ ਵਿਛੜੇ ਮੇਲ ਮਿਲਾਇੰਦਾ। ਉਹਨਾਂ ਦੇ ਪਿਆਰ ਅੰਦਰ ਸੌਵਾਂ, ਜਿਨ੍ਹਾਂ ਨੂੰ ਆਪਣੀ ਗੋਦ ਉਠਾਇੰਦਾ। ਰਾਵੀ ਕਹੇ ਮੈਂ ਉਹਨਾਂ ਵਰਗੀ ਹੋਵਾਂ, ਜਿਨ੍ਹਾਂ ਦਾ ਹੌਕਾ ਆਪਣੇ ਲੇਖੇ ਪਾਇੰਦਾ। ਮੈਂ ਆਪਣਾ ਆਪ ਵੈਰਾਗਣ ਹੋ ਕੇ ਖੋਵਾਂ, ਜਗਤ ਮਾਣ ਨਜ਼ਰ ਕੋਇ ਨਾ ਆਇੰਦਾ। ਮੈਂ ਹੋਕਾ ਦੇਵਾਂ ਪੁਰੀਆਂ ਲੋਆਂ, ਬ੍ਰਹਿਮੰਡਾਂ ਖੰਡਾਂ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਇੰਦਾ। ਰਾਵੀ ਕਹੇ ਮੈਂ ਵੇਖੀ ਗੁਰਮੁਖਾਂ ਦੀ ਸਿਕ, ਸਿਖਿਆ ਮੈਨੂੰ ਸਮਝਾਈਆ। ਜਿਨ੍ਹਾਂ ਦਾ ਪ੍ਰਭ ਨੇ ਲੇਖਾ ਦਿਤਾ ਲਿਖ, ਤ੍ਰੇਤਾ ਦੁਆਪਰ ਮੂਲ ਚੁਕਾਈਆ । ਭਗਤਾਂ ਨੂੰ ਚੁਕ ਕੇ ਆਪਣੀ ਪਿੱਠ, ਪਾਰ ਮੇਰੇ ਵਿਚੋਂ ਲੰਘਾਈਆ। ਜਨਮ ਜਨਮ ਦਾ ਲਹਿਣਾ ਦੇਣਾ ਨਜਿੱਠ, ਨਿਜ ਆਤਮ ਖ਼ੁਸ਼ੀ ਵਖਾਈਆ। ਪ੍ਰੇਮ ਪਿਆਰ ਵਾਲਾ ਕਰ ਕੇ ਹਿਤ, ਸੋਹਣੀ ਸਿਖਿਆ ਦੇਣੀ ਸਮਝਾਈਆ । ਮੈਂ ਉਡੀਕਦੀ ਮੈਨੂੰ ਉਹ ਸਮਾਂ ਆਵੇ ਨਿਤ, ਚਾਰੋਂ ਕੁੰਟ ਵੇਖ ਵਖਾਈਆ। ਧੰਨ ਭਾਗ ਉਹ ਪੰਦਰਾਂ ਪੋਹ ਦੀ ਥਿਤ, ਮੈਨੂੰ ਗਈ ਸਮਝਾਈਆ। ਇਹ ਮਾਲਕ ਸਭ ਦਾ ਪਿਤ, ਪਾਰਬ੍ਰਹਮ ਪਤਿਪਰਮੇਸ਼ਵਰ ਅਖਵਾਈਆ। ਜਿਹੜਾ ਭਗਤਾਂ ਨੂੰ ਰਿਹਾ ਦਿਸ, ਬਾਕੀ ਅੱਖ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਰਾਵੀ ਕਹੇ ਮੈਂ ਵੇਖੇ ਆਪਣੇ ਕੰਢੇ, ਕੰਢਿਆਂ ਵਿਚੋਂ ਧਿਆਨ ਲਗਾਈਆ। ਗੁਰਮੁਖ ਥੋੜ੍ਹੇ ਚੜ੍ਹੇ ਆਪਣੇ ਡੰਡੇ, ਜਿਨ੍ਹਾਂ ਨੂੰ ਪ੍ਰਭੂ ਨੇ ਡੰਡੌਤ ਦਿਤੀ ਸਮਝਾਈਆ। ਭਾਵੇਂ ਉਹ ਬਾਹਰੋਂ ਬੰਦਿਆਂ ਵਰਗੇ ਬੰਦੇ, ਅੰਦਰੋਂ ਬੰਦਗੀ ਮਿਲੀ ਬੇਪਰਵਾਹੀਆ। ਜੇ ਉਨ੍ਹਾਂ ਦੇ ਬਾਹਰੋਂ ਚੀਥੜ ਗੰਦੇ, ਅੰਦਰ ਜੋਤ ਨੂਰ ਰੁਸ਼ਨਾਈਆ। ਉਹ ਉਨ੍ਹਾਂ ਨਾਲੋਂ ਚੰਗੇ, ਜਿਹੜੇ ਜਗਤ ਦੇ ਰਾਜ ਰਾਜਾਨ ਹੋ ਕੇ ਆਪਣਾ ਹੁਕਮ ਸੁਣਾਈਆ। ਆਪਣਾ ਖੇਲ ਕਰ ਸੂਰੇ ਸਰਬੰਗੇ, ਸੋਹਣੀ ਸਿਖਿਆ ਦਿਤੀ ਸਮਝਾਈਆ। ਜਗਤ ਵਿਹਾਰ ਤੁੜਾਵੇ ਤੰਦੇ, ਕੂੜੀ ਦੱਸੀ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਵਖਾਈਆ। ਰਾਵੀ ਕਹੇ ਕਿਉਂ ਕੀਤਾ ਇਹ ਵਿਹਾਰ, ਵਿਵਹਾਰੀ ਆਪਣਾ ਹੁਕਮ ਵਰਤਾਈਆ। ਜਿਸ ਵੇਲੇ ਮੇਰੇ ਲੰਘਿਆ ਸੀ ਆਰ ਪਾਰ, ਸ਼ਬਦ ਇਸ਼ਾਰੇ ਨਾਲ ਸਮਝਾਈਆ । ਭਗਤਾਂ ਦੀ ਬੰਨ੍ਹਣੀ ਧਾਰ, ਧਰਨੀ ਧਰਤ ਧਵਲ ਸੋਭਾ ਪਾਈਆ। ਸਾਚਾ ਦੱਸਣਾ ਪਿਆਰ, ਪ੍ਰੀਤਮ ਪ੍ਰੇਮ ਦਏ ਦ੍ਰਿੜਾਈਆ। ਸਤਿਗੁਰ ਦੇ ਘਰ ਵਿਚ ਨਾਤਾ ਜੁੜਨਾ ਪੁਰਖ ਨਾਰ, ਨਾਰੀ ਪੁਰਖ ਮੇਲ ਮਿਲਾਈਆ। ਪੁਰਾਣੀ ਰੀਤੀ ਇਕੋ ਵਾਰ ਕਰਨੀ ਖ਼ੁਆਰ, ਕੱਚੀ ਪਿੰਨੀ ਦਏ ਦੁਹਾਈਆ । ਸੌਹਰੇ ਪੇਕੇ ਦੋਵੇਂ ਹੋਣ ਸ਼ਰਮਸਾਰ, ਪ੍ਰਭ ਨੇ ਧੱਕਾ ਦਿਤਾ ਲਗਾਈਆ। ਬਿਨਾ ਸਤਿਗੁਰ ਸ਼ਬਦ ਹੋਰ ਨਹੀਂ ਕੋਈ ਸ਼ਿੰਗਾਰ, ਸੋਹਣਾ ਰੂਪ ਨਾ ਕੋਇ ਚੜ੍ਹਾਈਆ। ਉਹ ਗੁਰਮੁਖ ਸੁਹੰਜਣੀ ਮੁਟਿਆਰ, ਜੋ ਪ੍ਰਭ ਨੂੰ ਇਥੇ ਉਥੇ ਭਾਈਆ। ਇਹ ਪ੍ਰੇਮੀਆਂ ਦਾ ਪਰਸ਼ਾਦ, ਭਗਤਾਂ ਦੀ ਦਾਦ, ਸੰਤਾਂ ਦਾ ਰਿਵਾਜ, ਗੁਰਮੁਖਾਂ ਦਾ ਕਾਜ, ਕਰਤਾ ਰਿਹਾ ਕਰਾਈਆ। ਸਾਚੇ ਬੇੜੇ ਚਾੜ੍ਹ ਕੇ ਜਹਾਜ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਰਾਵੀ ਕਹੇ ਮੈਂ ਵੇਖੇ ਚਾਵਲ ਭੁਜਦੇ, ਭਠਿਆਲੇ ਨਾਲ ਆਪਣੀ ਅੱਖ ਮਿਲਾਈਆ। ਗੁਰਮੁਖ ਵੇਖੇ ਪ੍ਰੇਮ ਪ੍ਰੀਤੀ ਵਿਚ ਰੁਝਦੇ, ਰੁਚੀ ਇਕੋ ਨਾਲ ਮਿਲਾਈਆ। ਇਥੇ ਕੰਮ ਨਹੀਂ ਕੋਈ ਬੁਧਿ ਦੇ, ਮੂਰਖ ਮੂੜ੍ਹੇ ਚਤੁਰ ਸੁਘੜ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਰਾਵੀ ਕਹੇ ਮੈਂ ਵੇਖੇ ਅੰਦਰ ਫੁਰਨੇ ਫੁਰਦੇ, ਸ਼ੇਕ ਜੋੜ
ਜੁੜਾਈਆ। ਗੁਰਮੁਖ ਸਵਾਧਾਨ ਹੋ ਗਏ ਮੁਰਦੇ, ਖ਼ੁਸ਼ੀ ਅੰਦਰੋਂ ਇਕ ਪਰਗਟਾਈਆ। ਜਿਸ ਵੇਲੇ ਰਾਹ ਜਾਂਦੇ ਵੇਖੇ ਧੁਰ ਦੇ, ਨੰਗੀ ਪੈਰੀਂ ਭੱਜਣ ਵਾਹੋ ਦਾਹੀਆ। ਮੈਨੂੰ ਪਿਆਰ ਲੱਭੇ ਉਥੋਂ ਸਤਿਗੁਰ ਦੇ, ਰਾਵੀ ਰੋ ਕੇ ਦਏ ਦੁਹਾਈਆ। ਮੈਂ ਸੰਦੇਸ਼ਾ ਦੇਵਾਂ ਗੁਰਮੁਖ ਸੋਏ ਸਦਾ ਜੁੜਦੇ, ਜੁਗ ਚੌਕੜੀ ਬੈਠੇ ਰਾਹ ਤਕਾਈਆ। ਭਗਤ ਦੁਵਾਰੇ ਆ ਕੇ ਭਗਤ ਭਗਵਾਨ ਕੋਲੋਂ ਖ਼ਾਲੀ ਕਦੇ ਨਹੀਂ ਮੁੜਦੇ, ਸਭ ਦੀਆਂ ਝੋਲੀਆਂ ਦਏ ਭਰਾਈਆ । ਮੂਰਖ ਮੁਗਧ ਅੰਞਾਣ ਜਗਤ ਜਗਿਆਸੂ ਐਵੇਂ ਝੁਰਦੇ, ਪੂਰਬ ਲਹਿਣੇ ਲੇਖੇ ਵਿਚ ਲਗਾਈਆ। ਉਨ੍ਹਾਂ ਦੇ ਬੇੜੇ ਕਦੇ ਨਹੀਂ ਰੁੜ੍ਹਦੇ, ਰਾਵੀ ਕਹੇ ਜਿਨ੍ਹਾਂ ਨੂੰ ਮੇਰੇ ਅੰਦਰ ਬੇੜੇ ਲਿਆ ਚੜ੍ਹਾਈਆ। ਉਹ ਦੋ ਜਹਾਨ ਅਕਾਸ਼ਾਂ ਉਪਰ ਉਡਦੇ, ਪਰਕਾਸ਼ਾਂ ਵਿਚ ਸਮਾਈਆ। ਉਨ੍ਹਾਂ ਦੇ ਕਾਰਜ ਕਦੇ ਨਹੀਂ ਥੁੜ੍ਹਦੇ, ਜਗਤ ਗ਼ਰੀਬੀ ਧੁਰ ਦੀ ਅਮੀਰੀ ਦਏ ਵਖਾਈਆ। ਇਥੇ ਖੇਲ ਨਹੀਂ ਕੋਈ ਜ਼ੋਰ ਦੇ, ਬਾਹੂ ਬਲ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਇਕ ਸਮਝਾਈਆ। ਰਾਵੀ ਕਹੇ ਮੈਂ ਹੌਲੀ ਜਿਹੀ ਖੋਲ੍ਹ ਕੇ ਵੇਖੀ ਆਪਣੀ ਅੱਖ, ਕੰਢਿਆਂ ਉਤੇ ਧਿਆਨ ਲਗਾਈਆ। ਜਿਨ੍ਹਾਂ ਦੇ ਅੰਦਰ ਸਾਹਿਬ ਸਵਾਮੀ ਰਿਹਾ ਵਸ, ਉਹ ਅੰਦਰੇ ਅੰਦਰ ਵਾਸਤੇ ਰਹੇ ਪਾਈਆ। ਪ੍ਰੇਮ ਪਿਆਰ ਦੇ ਅੰਦਰ ਰਹੇ ਨੱਸ, ਭੱਜਣ ਵਾਹੋ ਦਾਹੀਆ। ਸਾਚੇ ਨਾਮ ਦਾ ਗਾਉਂਦੇ ਜਸ, ਸਿਫ਼ਤਾਂ ਨਾਲ ਸਲਾਹੀਆ। ਜਿਸ ਦੀ ਵਸਤ ਉਸੇ ਦੇ ਅਗੇ ਦਈਏ ਰੱਖ, ਚਰਨ ਕਵਲਾਂ ਵਿਚ ਟਿਕਾਈਆ । ਮਨਜ਼ੂਰ ਕਰਨਾ ਉਸੇ ਦਾ ਹੱਕ਼, ਜੋ ਹਜ਼ੂਰ ਰਿਹਾ ਸਮਝਾਈਆ। ਰਾਵੀ ਕਹੇ ਮੈਂ ਵੇਖਿਆ ਮਾਲਕ ਪੁਰਖ ਸਮਰਥ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਰਾਵੀ ਕਹੇ ਮੈਂ ਹੁਣ ਤਕਿਆ ਪ੍ਰੇਮ ਪਿਆਰ ਦੀ ਪਰਸ਼ਾਦ ਹੋ ਗਏ ਭੇਟਾ, ਆਪਣਾ ਪੰਧ ਮੁਕਾਈਆ। ਅਗੰਮੀ ਵੇਖੀ ਖੇਡਾ, ਸਮਝ ਸਕੀ ਨਾ ਰਾਈਆ। ਭਗਤ ਭਗਵਾਨ ਨਾਤਾ ਵੇਖਿਆ ਬਾਪ ਬੇਟਾ, ਪਿਤਾ ਪੂਤ ਖ਼ੁਸ਼ੀ ਮਨਾਈਆ। ਹਾਏ ਹਾਏ ਕਰਦਿਆਂ ਲੰਘ ਗਿਆ ਮਹੀਨਾ ਜੇਠਾ, ਹਾੜ ਆਪਣੀ ਲਏ ਅੰਗੜਾਈਆ। ਜਨ ਭਗਤਾਂ ਅਗੇ ਖਾਣਾ ਪਏ ਨਾ ਠੇਡਾ, ਮੂੰਹ ਦੇ ਭਾਰ ਨਾ ਕੋਇ ਸੁਟਾਈਆ। ਮੈਂ ਲੈ ਕੇ ਆਈ ਨੇਂਦਾ, ਭਾਜੀ ਧੁਰ ਦੀ ਝੋਲੀ ਪਾਈਆ। ਜਗਤ ਜਹਾਨ ਰਹਿ ਜਾਏ ਵੇਂਹਦਾ, ਗੁਰਮੁਖਾਂ ਗੁਰੂ ਸਤਿਗੁਰ ਸਗਨ ਦਏ ਲਗਾਈਆ। ਦੇਵਣ ਵਾਲਾ ਸਦਾ ਦੇਂਦਾ, ਜਨ ਭਗਤਾਂ ਝੋਲੀ ਰਿਹਾ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਸਭ ਦਾ ਪੂਰ ਕਰਾਈਆ। ਰਾਵੀ ਕਹੇ ਮੇਰੇ ਲਈ ਇਹ ਲੈ ਕੇ ਆਏ ਚੂੰਢੀ, ਚੁਟਕੀ ਪਰਸ਼ਾਦ ਮੇਰੀ ਝੋਲੀ ਪਾਈਆ। ਮੈਨੂੰ ਨਜ਼ਰ ਆਇਆ ਜਿਸ ਦੇ ਹੱਥ ਵਿਚ ਸੀ ਖੂੰਡੀ, ਖੁਲ੍ਹੇ ਗੱਫ਼ੇ ਰਿਹਾ ਵਰਤਾਈਆ। ਮੈਂ ਉਸ ਵੇਲੇ ਡਰਦੀ ਨਹੀਂ ਸਾਂ ਕੂੰਦੀ, ਮੇਰੀ ਅੱਖ ਜਗਤ ਸ਼ਰਮਾਈਆ। ਹੁਣ ਮੈਂ ਆਪਣੀ ਹੰਝੂਆਂ ਧਾਰ ਪੂੰਝੀ, ਆਸਾ ਲਈ ਬਦਲਾਈਆ। ਭਗਤਾਂ ਅੰਦਰੋਂ ਆਵਾਜ਼ ਸੁਣੀ ਤੂੰ ਹੀ ਤੂੰ ਦੀ, ਮੈਂ ਮੇਰਾ ਰਿਹਾ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਪੂਰਾ ਦਏ ਕਰਾਈਆ। ਰਾਵੀ ਆਹ ਲੈ ਭੇਟਾ ਆਪਣੀ ਚੁਟਕੀ, ਤੇਰੀ ਆਸਾ ਪੂਰ ਕਰਾਈਆ। ਤੂੰ ਸੇਵਾ ਕੀਤੀ ਅਰਜਨ ਗੁਰ ਦੀ, ਤੱਤਾ ਠੰਡਾ ਰੂਪ ਵਟਾਈਆ। ਕਰੇ ਆਸਾ ਮਨਸਾ ਪੂਰ ਦੀ, ਭਿਛਿਆ ਭਿਛਿਆ ਦਿਤੀ ਵਰਤਾਈਆ। ਜਿਸ ਖ਼ਾਹਿਸ਼ ਨੂੰ ਰਹੀ ਲੋੜਦੀ, ਸੋ ਲੇਖਾ ਦਿਤਾ ਮੁਕਾਈਆ। ਕਲਜੁਗ ਵੇਖ ਖੇਲ ਅੰਧ ਘੋਰ ਦੀ,
ਤੇਰੀ ਅੱਖ ਦਿਤੀ ਖੁਲ੍ਹਾਈਆ। ਅਗੇ ਪ੍ਰਭ ਨੂੰ ਲੋੜਦੀ, ਜਨ ਭਗਤਾਂ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਆਪਣੇ ਹੱਥ ਰਖਾਈਆ।