ਪੁਸਤਕਾਲਾਭਾਗ ੧੮

੨ ਹਾੜ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ

ਬਾਲਟਾ ਕਹੇ ਮੈਂ ਮੰਗਾਂ ਦਾਤ, ਝੋਲੀ ਸਭ ਦੇ ਅਗੇ ਡਾਹੀਆ। ਕਿਉਂ ਤੁਹਾਡਾ ਬਣਿਆ ਸਾਥ, ਸੇਵਾ ਰਹੇ ਕਮਾਈਆ। ਮੈਨੂੰ ਯਾਦ ਆਇਆ ਰੁੜਕੇ ਵਾਲਾ ਪਾਣੀ ਦਾ ਇਕ ਗਿਲਾਸ, ਜਿਹੜਾ ਗੋਬਿੰਦ ਚਰਨ ਸੇਵ ਕਮਾਈਆ । ਇਹ ਉਸ ਤੋਂ ਪਹਿਲਾਂ ਦੀ ਆਸ, ਜੋ ਨਾਨਕ ਗਿਆ ਸਮਝਾਈਆ। ਜਿਸ ਸੁਣ ਅਗੰਮੀ ਆਵਾਜ਼, ਸੰਦੇਸ਼ਾ ਦਿਤਾ ਦ੍ਰਿੜਾਈਆ। ਜਿਸ ਵੇਲੇ ਆਵੇ ਪੁਰਖ ਅਬਿਨਾਸ਼, ਜੋਤੀ ਜਾਤਾ ਵੇਸ ਵਟਾਈਆ। ਭਗਤਾਂ ਦਾ ਦੇਵੇ ਸਾਥ, ਸੋਹਣਾ ਸੰਗ ਬਣਾਈਆ। ਅੰਦਰੋਂ ਬਾਹਰੋਂ ਕਰੇ ਸਾਫ਼, ਪਤਿਤ ਪੁਨੀਤ ਦਏ ਜਣਾਈਆ। ਜਨਮ ਜਨਮ ਦੇ ਕੁਕਰਮ ਕਰੇ ਮੁਆਫ਼, ਸਿਰ ਆਪਣਾ ਹੱਥ ਟਿਕਾਈਆ। ਮੈਂ ਦੋ ਹਾੜ ਰਿਹਾ ਝਾਕ, ਬਾਲਟਾ ਕਹਿ ਕੇ ਢੋਲੇ ਗਾਈਆ। ਗੁਰਮੁਖਾਂ ਦੀ ਨਠਦਿਆਂ ਭਜਦਿਆਂ ਮੁਕਦੀ ਵੇਂਹਦਾ ਵਾਟ, ਜੋ ਚਲੇ ਵਾਹੋ ਦਾਹੀਆ। ਉਨ੍ਹਾਂ ਦੇ ਅੰਦਰੋਂ ਮੈਨੂੰ ਪ੍ਰਭ ਦੀ ਨਜ਼ਰੀ ਆਈ ਜ਼ਾਤ, ਸੋ ਜ਼ਾਹਰ ਜ਼ਹੂਰ ਰਿਹਾ ਸਮਾਈਆ। ਮੈਂ ਕਰਦਾ ਰਿਹਾ ਤਲਾਸ਼, ਰੈਣ ਸਬਾਈ ਖੋਜ ਖੁਜਾਈਆ। ਬਹੁਤਿਆਂ ਵਿਚੋਂ ਥੋੜ੍ਹਿਆਂ ਦੀ ਮਿਟੀ ਵੇਖੀ ਪਿਆਸ, ਜਿਹੜੇ ਤ੍ਰਿਸ਼ਨਾ ਜਗਤ ਮੁਕਾਈਆ । ਮੈਂ ਨਾਲ ਤਕਿਆ ਸੇਵਾ ਕਰਦਾ ਤ੍ਰਿਲੋਕੀ ਨਾਥ, ਰਾਮ ਵਸ਼ਿਸ਼ਟ ਆਪਣਾ ਫੇਰਾ ਪਾਈਆ। ਹੌਲੀ ਹੌਲੀ ਅੰਦਰੇ ਅੰਦਰ ਸਭ ਦੀ ਸੁਣਦਾ ਰਿਹਾ ਬਾਤ, ਜੋ ਖ਼ੁਸ਼ੀਆਂ ਢੋਲੇ ਗਾਈਆ। ਇਸੇ ਕਾਰਨ ਮੈਂ ਖ਼ਾਲੀ ਹੋ ਕੇ ਮੰਗਾਂ ਦਾਤ, ਝੋਲੀ ਭਗਤਾਂ ਅਗੇ ਡਾਹੀਆ । ਗੁਰਮੁਖੋ ਤੁਹਾਨੂੰ ਰਹਿਣਾ ਪੈਣਾਂ ਅੱਜ ਦੀ ਰਾਤ, ਰੈਣ ਆਪਣਾ ਧਿਆਨ ਲਗਾਈਆ। ਮੈਂ ਚਾਹੁੰਦਾ ਤੁਹਾਡਾ ਲੇਖਾ ਲਿਖਿਆ ਜਾਵੇ ਨਾਲ ਕ਼ਲਮ ਦਵਾਤ, ਜਿਸ ਨੂੰ ਅਗੇ ਨਾ ਕੋਇ ਮਿਟਾਈਆ। ਧੁਰ ਦਾ ਜੁੜਦਾ ਵੇਖਾਂ ਨਾਤ, ਸਗਲਾ ਸੰਗ ਬੇਪਰਵਾਹੀਆ। ਮਰਨ ਤੋਂ ਪਹਿਲਾਂ ਤੁਹਾਡੀ ਕਟਦੀ ਵੇਖਾਂ ਜਮ ਦੀ ਫ਼ਾਸ, ਫ਼ੈਸਲਾ ਹਕ ਸੁਣਾਂ ਚਾਈਂ ਚਾਈਂਆ। ਵੇਖਿਉ ਮੇਰੀ ਨਾਮਨਜ਼ੂਰ ਨਾ ਕਰਿਉ ਦਰਖ਼ਾਸ, ਦਰਖ਼ਾਸਤ ਆਸਤਕ ਰੂਪ ਜਣਾਈਆ। ਮੈਨੂੰ ਤੁਹਾਡੇ ਉਤੇ ਵਿਸ਼ਵਾਸ਼, ਵਿਸ਼ਾ ਆਪਣਾ ਦਿਤਾ ਸਮਝਾਈਆ। ਜਿਸ ਤਰਾ ਮੈਂ ਤੁਹਾਡੇ ਨਾਲ ਮਿਲਾਇਆ ਹਾਥ, ਦਸਤ ਦਸਤ ਨਾਲ ਜੁੜਾਈਆ। ਮੇਰਾ ਮੂੰਹ ਉਪਰ ਖੇਲ ਤਕਦਾ ਰਿਹਾ ਆਕਾਸ਼, ਧਰਨੀ ਉਤੇ ਤੁਹਾਡੇ ਚਰਨ ਸੋਭਾ ਪਾਈਆ। ਮੈਨੂੰ ਆਵਾਜ਼ ਆਈ ਇਹ ਮੇਰੇ ਰੂਪ ਦੀ ਸੋਹਣੀ ਸ਼ਾਖ, ਸ਼ਨਾਖ਼ਤ ਆਪਣੇ ਹੱਥ ਰਖਾਈਆ। ਮੈਨੂੰ ਸਭ ਕੁਛ ਗਿਆ ਭਾਖ, ਭਾਖਿਆ ਦਿਤੀ ਬੇਪਰਵਾਹੀਆ। ਬਾਟਾ ਕਹੇ ਮੈਂ ਇਕ ਗੱਲੋਂ ਗੁਸਤਾਖ, ਤੁਹਾਡੇ ਸੀਸ ਉਤੇ ਚੜ੍ਹ ਕੇ ਆਪਣਾ ਭਾਰ ਟਿਕਾਈਆ। ਪਰ ਤੁਹਾਡਾ ਦਰਦੀ ਵੇਖਿਆ ਇਕੋ ਤੁਹਾਡਾ ਬਾਪ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਨੇ ਮਿਹਰ ਨਜ਼ਰ ਨਾਲ ਮੇਰਾ ਖੋਲ੍ਹ ਕੇ ਤਾਕ, ਸਭ ਕੁਛ ਦਿਤਾ ਸਮਝਾਈਆ। ਉਹ ਤੁਹਾਡਾ ਤਕਿਆ ਦਾਸ, ਸੇਵਕਾਂ ਦਾ ਸੇਵਕ ਸੱਜਣ ਸ਼ਹਿਨਸ਼ਾਹੀਆ। ਆਉ ਸਾਰੇ ਰਲ ਮਿਲ ਕੇ ਕਰ ਲਈਏ ਇਤਫ਼ਾਕ, ਮੁਫ਼ਾਦ ਰਹਿਣ ਕੋਇ ਨਾ ਪਾਈਆ। ਜੇ ਕੋਈ ਕੁਕਰਮ ਤੁਹਾਡੇ ਕੋਲ ਹੈਗਾ ਪਾਪ, ਉਹ ਵੀ ਮੇਰੇ ਵਿਚ ਦਿਉ ਟਿਕਾਈਆ।

ਮੈਂ ਚਰਨ ਚੁੰਮ ਕੇ ਕਹਾਂ ਇਹਦਾ ਦਰਸ਼ਨ ਕਰੋ ਸਾਖ਼ਿਆਤ, ਜੋ ਸਨਮੁਖ ਸਾਹਿਬ ਨਜ਼ਰੀ ਆਈਆ। ਇਸ ਦੇ ਪ੍ਰੇਮ ਦਾ ਪੀਉ ਆਬੇ ਹਯਾਤ, ਅੰਮ੍ਰਿਤ ਰਸ ਰਿਹਾ ਚਖਾਈਆ। ਤੁਹਾਡਾ ਲੇਖਾ ਸਭ ਦਾ ਮੁਕ ਜਾਏ ਕਾਗ਼ਜ਼ਾਤ, ਹਿਸਾਬ ਕਿਤਾਬ ਅਗੇ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਹਾਨੂੰ ਪ੍ਰੇਮ ਨਾਲ ਕਰੇ ਆਦਾਬ, ਆਦਾਬ ਏ ਅਰਜ਼ ਕਹਿ ਕੇ ਸ਼ੁਕਰ ਮਨਾਈਆ।

ਰੈਣ ਕਹੇ ਮੈਂ ਬਣ ਗਈ ਰਾਤ, ਰੁਤੜੀ ਆਪਣੀ ਲਈ ਬਦਲਾਈਆ। ਜਨ ਭਗਤਾਂ ਮੰਨੀ ਧੁਰ ਦੀ ਬਾਤ, ਬਾਤਨ ਹੁਕਮ ਦਿਤਾ ਸੁਣਾਈਆ । ਪੁਰਖ ਅਕਾਲ ਦਾ ਵੇਖਿਆ ਤਕਿਆ ਸਾਥ, ਸਾਥੀ ਬੇਪਰਵਾਹੀਆ। ਲਹਿਣਾ ਦੇਣਾ ਲੇਖਾ ਦੇਵੇ ਕ਼ਲਮ ਦਵਾਤ, ਤਅਦਾਦ ਆਪਣੀ ਨਾਲ ਮਿਲਾਈਆ । ਸੰਤ ਸੁਹੇਲੇ ਵੇਖ ਜਮਾਤ, ਮੇਰੀ ਖ਼ੁਸ਼ੀ ਦੂਣ ਸਵਾਈਆ। ਪ੍ਰੇਮ ਪਿਆਰ ਵਜਾ ਕੇ ਰਬਾਬ, ਸੋਹਣੀ ਤਾਰ ਸਤਾਰ ਹਿਲਾਈਆ। ਮਨਸਾ ਪੂਰੀ ਹੋਈ ਖ਼ਾਹਿਸ਼, ਸਵਾਸ ਸਵਾਸ ਮਿਲੀ ਵਡਿਆਈਆ। ਤਨ ਮਾਟੀ ਖ਼ਾਕੀ ਲੇਖੇ ਲਗੀ ਲਾਸ਼, ਤਲਾਸ਼ ਕਰੇ ਨੂਰ ਖ਼ੁਦਾਈਆ। ਭਿੰਨੜੀ ਰੈਣ ਕਹੇ ਜਨ ਭਗਤਾਂ ਸ਼ਾਬਾਸ਼, ਸ਼ਾਹ ਨਵਾਜ਼ ਦਏ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆਵਾਨ ਦਇਆ ਕਮਾਈਆ। ਰਾਤ ਕਹੇ ਮੋਹੇ ਚਾਉ ਘਨੇਰਾ, ਘੜੀ ਪਲ ਮਿਲੀ ਵਡਿਆਈਆ। ਘਰ ਠਾਕਰ ਸਵਾਮੀ ਮਿਲਿਆ ਪਤਿਪਰਮੇਸ਼ਵਰ ਮੇਰਾ, ਮਿਹਰਵਾਨ ਦਇਆ ਕਮਾਈਆ। ਸਚ ਦਵਾਰੇ ਸੋਹਣਾ ਲਗਾਇਆ ਡੇਰਾ, ਡੰਡੌਤ ਇਕੋ ਰਿਹਾ ਦ੍ਰਿੜਾਈਆ। ਭਗਤ ਸੁਹੇਲਾ ਬੰਨ੍ਹ ਕੇ ਬੇੜਾ, ਖੇੜਾ ਧੁਰ ਦਾ ਰਿਹਾ ਵਸਾਈਆ। ਜਗਤ ਵਿਕਾਰ ਮੇਟ ਕੇ ਝੇੜਾ, ਝਗੜਾ ਮੁਕਾਇਆ ਜਗਤ ਲੋਕਾਈਆ। ਨਜ਼ਰੀ ਆਇਆ ਨੇੜੂੰ ਨੇੜਾ, ਦੂਰ ਦੁਰਾਡਾ ਪੰਧ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਾਤਾ ਦਾਤਾਰ ਹੋਏ ਸਹਾਈਆ। ਰੈਣ ਕਹੇ ਮੇਰੀ ਰੁੱਤ ਆਇਆ ਸੁਹਾਵਣ, ਧੁਰਦਰਗਾਹੀ ਦਇਆ ਕਮਾਈਆ। ਵੇਸ ਵਟਾ ਕੇ ਪਤਿਤ ਪਾਵਨ, ਪਤਿਤ ਪੁਨੀਤ ਰਿਹਾ ਬਣਾਈਆ। ਭਗਤ ਸੁਹੇਲਾ ਫੜ ਕੇ ਦਾਮਨ, ਦਾਮਨਗੀਰ ਇਕ ਅਖਵਾਈਆ। ਧੁਰਦਰਗਾਹੀ ਬਣ ਕੇ ਜ਼ਾਮਨ, ਜਮਾਂ ਤੋਂ ਰਿਹਾ ਛੁਡਾਈਆ। ਅੰਮ੍ਰਿਤ ਮੇਘ ਬਰਸਾ ਕੇ ਸਾਵਨ, ਬੂੰਦ ਸਵਾਂਤੀ ਮੁਖ ਚੁਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰਥ ਪੁਰਖ ਦਏ ਵਡਿਆਈਆ। ਰਾਤ ਕਹੇ ਮੈਨੂੰ ਕਹੋ ਭਿੰਨੜੀ ਰੈਣ, ਰਹਿਮਤ ਪ੍ਰਭੂ ਰਿਹਾ ਕਮਾਈਆ। ਭਗਤਾਂ ਦਾ ਆਇਆ ਲਹਿਣਾ ਦੇਣਾ ਦੇਣ, ਦੇਵਣਹਾਰ ਬੇਪਰਵਾਹੀਆ। ਮੈਂ ਦਰਸ਼ਨ ਤਕਿਆ ਨੈਣ, ਅੱਖ ਪਰਤਖ ਗੁਸਾਂਈਆ। ਸੱਜਣ ਵੇਖ ਕੇ ਸੈਣ, ਮੇਰੇ ਅੰਤਰ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਾਤਾ ਦਾਨੀ ਇਕ ਅਖਵਾਈਆ। ਰਾਤ ਕਹੇ ਮੈਂ ਸੁਣਿਆ ਰਾਗ, ਢੋਲੇ ਅਗੰਮ ਜਣਾਈਆ। ਮੈਂ ਸਭ ਕੁਛ ਗਈ ਤਿਆਗ, ਆਪਣਾ ਆਪ ਮਿਟਾਈਆ। ਮੈਂ ਸੋਈ ਗਈ ਜਾਗ, ਬਿਨ ਅੱਖਾਂ ਅੱਖ ਖੁਲ੍ਹਾਈਆ। ਸੁਣੀ ਅਗੰਮੀ ਆਵਾਜ਼, ਸੰਦੇਸ਼ਾ ਰਹੀ ਸਮਝਾਈਆ। ਜਨ ਭਗਤਾਂ ਖੇੜਾ ਵੇਖ ਆਬਾਦ, ਪੱਤ ਟਹਿਣੀ ਸਰਬ ਮੁਕਾਈਆ। ਵਸਤ ਅਮੋਲਕ ਮਿਲੀ ਦਾਦ, ਧੁਰਦਰਗਾਹੀ ਆਪ ਵਰਤਾਈਆ। ਜਿਸ ਦਾ ਅਨੋਖਾ ਵਖਰਾ ਸਭ ਤੋਂ ਸਵਾਦ, ਰਸਾਂ ਵਿਚ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੀਤ ਗੋਬਿੰਦ ਇਕ ਦ੍ਰਿੜਾਈਆ। ਰਾਤ ਕਹੇ

ਮੈਂ ਦੱਸਾਂ ਆਪਣੀ ਅੰਕ ਸੁਹੇਲੀ, ਸਖ਼ੀ ਸਚ ਦਿਆਂ ਦ੍ਰਿੜਾਈਆ। ਪੁਰਖ ਅਕਾਲ ਦੀਨ ਦਿਆਲ ਅਲਖ ਅਗੋਚਰ ਇਕੋ ਬੇਲੀ, ਬਲਧਾਰੀ ਨਜ਼ਰੀ ਆਈਆ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਬਣ ਕੇ ਬੈਠੇ ਚੇਲੀ, ਸੇਵਕ ਆਪਣੀ ਸੇਵ ਕਮਾਈਆ। ਉਸ ਦੀ ਖੇਲ ਆਦਿ ਜੁਗਾਦਿ ਜਗਤ ਨਵੇਲੀ, ਨਵ ਨੌ ਚਾਰ ਰਿਹਾ ਸਮਝਾਈਆ । ਭਗਤ ਸੁਹੇਲੇ ਸੱਜਣ ਗੁਰਮੁਖ ਰਿਹਾ ਮੇਲੀ, ਮਿਲਾਪ ਆਪਣੇ ਨਾਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਵੇਖ ਵਖਾਈਆ। ਰਾਤ ਕਹੇ ਮੈਨੂੰ ਦਿਉ ਵਧਾਈ, ਵਾਧਾ ਪ੍ਰਭ ਦਾ ਦਿਆਂ ਜਣਾਈਆ। ਜਿਸ ਦੇ ਨਾਲ ਜਨ ਭਗਤ ਕਰਨ ਕੁੜਮਾਈ ਨਾਤਾ ਧੁਰ ਦਾ ਰਹੇ ਬਣਾਈਆ। ਅਗੇ ਹੋਏ ਨਾ ਕੋਇ ਜੁਦਾਈ, ਜੁਦਾ ਰੂਪ ਨਾ ਕੋਇ ਵਖਾਈਆ। ਜਿਸ ਦੀ ਸਾਚੀ ਸੇਵ ਕਮਾਈ, ਭੱਜੇ ਵਾਹੋ ਦਾਹੀਆ। ਉਹ ਦੇਵਣਹਾਰ ਵਡਿਆਈ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਹਿਬਰ ਹੋ ਕੇ ਵੇਖ ਵਖਾਈਆ। ਰਾਤ ਕਹੇ ਮੇਰਾ ਸਾਰੇ ਗਾਓ ਗੀਤ, ਗੁਣਵੰਤ ਦਿਆਂ ਜਣਾਈਆ। ਜਿਸ ਦੀ ਅਚਰਜ ਵੇਖੀ ਰੀਤ, ਰਹਿਬਰ ਨੂਰ ਖ਼ੁਦਾਈਆ। ਭਗਤਾਂ ਨਾਲ ਤੱਕੀ ਪ੍ਰੀਤ, ਪ੍ਰੀਤਮ ਹੋ ਕੇ ਜੋੜ ਜੁੜਾਈਆ। ਅੰਦਰ ਦੇ ਕੇ ਸਚ ਅਸਲੀਅਤ, ਅਸਲ ਆਪਣਾ ਆਪ ਦਿਤਾ ਸਮਝਾਈਆ। ਪਰਖ ਕੇ ਸਭ ਦੀ ਨੀਯਤ, ਨੀਤੀਵਾਨ ਰਿਹਾ ਬਣਾਈਆ। ਸਚ ਪ੍ਰੇਮ ਦੀ ਤਕ ਤਬੀਅਤ, ਤੌਫ਼ੀਕ਼ ਇਕੋ ਝੋਲੀ ਪਾਈਆ । ਆਪਣਾ ਪ੍ਰੇਮ ਬਣਾ ਕੇ ਹਕ ਮਲਕੀਅਤ, ਮਾਲਕ ਧੁਰ ਦੇ ਦਏ ਵਖਾਈਆ। ਨਾਮ ਨਿਧਾਨ ਦੇ ਨਸੀਹਤ, ਹੁਕਮ ਹਕ ਹਕ ਜਣਾਈਆ। ਸਭ ਦੀ ਤੱਕੀ ਇਕੋ ਵਲਦੀਅਤ, ਵਾਲਦ ਪਰਮ ਪੁਰਖ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਰਾਤ ਕਹੇ ਮੈਂ ਕੀ ਕੀ ਦੱਸਾਂ, ਕਹਾਣੀ ਬੇਪਰਵਾਹੀਆ। ਜਨ ਭਗਤਾਂ ਨਾਲ ਮਿਲਾ ਕੇ ਅੱਖਾਂ, ਆਖ਼ਰ ਆਪਣਾ ਆਪ ਮਿਟਾਈਆ । ਉਹਨਾਂ ਦੀ ਚਰਨੀ ਢੱਠਾਂ, ਜਿਨ੍ਹਾਂ ਸਾਚੀ ਸੇਵ ਕਮਾਈਆ। ਚਰਨਾਂ ਹੇਠਾਂ ਹੱਥ ਰੱਖਾਂ, ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਰਾਤ ਕਹੇ ਮੇਰੇ ਕੋਲ ਆ ਗਿਆ ਬਾਟਾ, ਆਪਣਾ ਪੰਧ ਮੁਕਾਈਆ। ਜਿਸ ਦਾ ਪੁਰਖ ਅਕਾਲ ਨਾਲ ਨਾਤਾ, ਧੁਰ ਦਾ ਜੋੜ ਜੁੜਾਈਆ। ਸੋਹਣੀ ਵੇਖੀ ਉਸ ਦੀ ਆਸਾ, ਮਨਸਾ ਵੱਜੇ ਵਧਾਈਆ। ਪ੍ਰਭ ਮਿਲਣ ਦੀ ਵੇਖੀ ਖ਼ਾਹਿਸ਼ਾ, ਖ਼ੁਸ਼ੀਆਂ ਵੱਜੇ ਵਧਾਈਆ। ਪ੍ਰੇਮ ਪਿਆਰ ਦੀਆਂ ਕਰੇ ਬਾਤਾਂ, ਧੁਰ ਦੀ ਗੱਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਰੰਗ ਰੰਗਾਈਆ । ਬਾਟਾ ਕਹੇ ਮੈਂ ਵੇਖੇ ਗੁਰਮੁਖ, ਭਿੰਨੜੀ ਰੈਣ ਤੈਨੂੰ ਦਿਆਂ ਜਣਾਈਆ। ਜਿਨ੍ਹਾਂ ਦੇ ਅੰਦਰ ਪ੍ਰੇਮ ਪਿਆਰ ਦਾ ਸਾਚਾ ਸੁਖ, ਸਤਿ ਸਤਿ ਦਾ ਢੋਲਾ ਗਾਈਆ। ਜਿਸ ਵੇਲੇ ਮੈਨੂੰ ਸੀਸ ਲੈਂਦੇ ਚੁਕ, ਭੱਜਣ ਵਾਹੋ ਦਾਹੀਆ। ਮੈਂ ਹੁੰਦਾ ਰਿਹਾ ਖ਼ੁਸ਼, ਖ਼ੁਸ਼ੀਆਂ ਵਿਚ ਸਮਾਈਆ। ਅੰਤ ਉਹਨਾਂ ਮੈਨੂੰ ਲਿਆ ਪੁਛ, ਪ੍ਰੇਮ ਪ੍ਰੀਤੀ ਹੋਰ ਵਧਾਈਆ। ਕਿਰਪਾ ਕਰ ਅਬਿਨਾਸ਼ੀ ਅਚੁਤ, ਚੇਤਾ ਪਿਛਲਾ ਦਿਤਾ ਕਰਾਈਆ । ਭਗਤ ਸੁਹੇਲੇ ਮੇਲ ਕੇ ਸੁਤ, ਸੱਜਣ ਸੱਚੇ ਦਿਤੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਰਾਤ ਕਹੇ ਕੀ ਇਹ ਭਗਤ ਸੱਜਣ, ਮੈਨੂੰ ਦੇ ਸਮਝਾਈਆ। ਬਾਟਾ ਕਹੇ ਇਹ ਪੂਰੀ ਕਰਨ ਆਏ ਮਜ਼ਲ, ਮੰਜ਼ਲ ਪੰਧ ਮੁਕਾਈਆ । ਇਹ ਸਾਹਿਬ ਪਿਆਰੇ ਹਰਦਿਲ, ਅਜ਼ੀਜ਼ ਰੂਪ ਵਟਾਈਆ। ਜਿਨ੍ਹਾਂ ਵਾਰਿਆ ਆਪਣਾ

ਮਨ ਤਨ, ਧਨ ਦੀ ਲੋੜ ਰਹੀ ਨਾ ਰਾਈਆ। ਗੁਰਮੁਖ ਸੋਹਣੇ ਲਗੇ ਪਿਆਰੇ ਚੰਨ, ਸੂਰਜ ਚੰਨ ਨੈਣ ਸ਼ਰਮਾਈਆ। ਧੰਨ ਵਡਿਆਈ ਜਿਸ ਜਨਨੀ ਲਏ ਜਨ, ਗੋਦੀ ਕੁੱਖ ਸੁਹਾਈਆ। ਜਿਨ੍ਹਾਂ ਦੀ ਖ਼ਤਮ ਹੋਈ ਵਾਸਨਾ ਮਨ, ਮਮਤਾ ਗਏ ਮਿਟਾਈਆ। ਘਰ ਦੇ ਵਿਹਾਰ ਛਡ ਕੇ ਕੰਮ, ਕਾਮਨਾ ਕੂੜੀ ਦਿਤੀ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਵੇਖ ਵਖਾਈਆ। ਰੈਣ ਕਹੇ ਮੈਂ ਸਭ ਕੁਛ ਤਕਿਆ, ਸੋਹਣੀ ਅੱਖ ਖੁਲ੍ਹਾਈਆ । ਖੇਲ ਵੇਖ ਪੁਰਖ ਸਮਰਥਿਆ, ਮੇਰੇ ਅੰਤਰ ਵੱਜੀ ਵਧਾਈਆ। ਜਿਹੜਾ ਭਗਤਾਂ ਅੰਦਰ ਵਸਿਆ, ਸਚ ਦਵਾਰੇ ਡੇਰਾ ਲਾਈਆ। ਹਕ ਮੁਹੱਬਤ ਵਿਚ ਹੱਸਿਆ, ਖ਼ੁਸ਼ੀਆਂ ਰਾਗ ਅਲਾਈਆ। ਜਿਸ ਦੀ ਸੇਵਾ ਕਰ ਕਰ ਗੁਰਮੁਖ ਕਦੇ ਨਾ ਥੱਕਿਆ, ਗ਼ਫ਼ਲਤ ਨੀਂਦ ਨਾ ਕੋਇ ਜਣਾਈਆ। ਉਹਨਾਂ ਲੋੜ ਰਹੀ ਨਾ ਮਦੀਨਾ ਮੱਕਿਆ, ਧੁਰ ਦਾ ਹੱਜ ਦਿਤਾ ਕਰਾਈਆ। ਨਾਤਾ ਜੋੜ ਕੇ ਪਿਤਾ ਪੂਤ ਸਕਿਆ, ਸਗਲਾ ਦੁਖ ਦਿਤਾ ਗਵਾਈਆ। ਬਾਟਾ ਕਹੇ ਮੈਂ ਸਿਰ ਉਤੇ ਮੂਲ ਨਾ ਅੱਕਿਆ, ਕੂੜੀ ਦਿਤੀ ਨਾ ਕੋਇ ਦੁਹਾਈਆ। ਰਾਜ ਨਰੈਣ ਵਰਗੇ ਸਿਰ ਉਤੇ ਰਖਿਆ, ਚਲਿਆ ਵਾਹੋ ਦਾਹੀਆ। ਮੈਂ ਉਸ ਵੇਲੇ ਭਗਤਾਂ ਦਾ ਪਿਆਰ ਪ੍ਰਭ ਦੇ ਚਰਨਾਂ ਵਿਚ ਜਾ ਕੇ ਦੱਸਿਆ, ਸਹਿਜ ਨਾਲ ਸੁਣਾਈਆ। ਉਹ ਅੰਦਰੋਂ ਬਾਹਰ ਆਇਆ ਨੱਠਿਆ, ਪ੍ਰੇਮ ਦਾ ਪਿਆਰ ਕਦੇ ਕਰੇ ਨਾ ਬੇਵਫ਼ਾਈਆ। ਜਿਸ ਦੇ ਪਿਆਰ ਅੰਦਰ ਫੱਟਿਆ, ਉਸੇ ਨੇ ਲਿਆ ਉਠਾਈਆ। ਆਪਣੇ ਸੀਸ ਚੱਕਿਆ, ਸੋਹਣੀ ਖ਼ੁਸ਼ੀ ਮਨਾਈਆ। ਫੇਰ ਭਗਤਾਂ ਅਗੇ ਰੱਖਿਆ, ਪ੍ਰੇਮ ਪਿਆਰ ਦੀ ਮੰਗ ਮੰਗਾਈਆ। ਅਗੇ ਵਾਸਤਾ ਸੱਚਾ ਘੱਤਿਆ, ਬੇਨਤੀ ਦਿਤੀ ਸੁਣਾਈਆ । ਗੁਰਮੁਖ ਅੱਜ ਕੋਈ ਨਾ ਜਾਵੇ ਨੱਸਿਆ, ਆਪਣਾ ਮੁਖ ਭੁਆਈਆ। ਭਿੰਨੜੀ ਰੈਣ ਵਿਚ ਹੋਣਾ ਸਭ ਨੇ ਇਕੱਠਿਆ, ਇਕੋ ਘਰ ਵੱਜੇ ਵਧਾਈਆ । ਅਗੇ ਜਨਮ ਜਨਮ ਦੇ ਮਿਟਣੇ ਰੱਟਿਆ, ਝੂਠਾ ਗੇੜ ਦਏ ਮਿਟਾਈਆ। ਤੋਲ ਤੋਲੇ ਆਪਣੇ ਸਾਚੇ ਵੱਟਿਆ, ਵਟਣਾ ਧੁਰ ਦਾ ਦਏ ਲਗਾਈਆ। ਇਥੇ ਉਥੇ ਦੋ ਜਹਾਨ ਕਰੇ ਰਖਿਆ, ਰਖ਼ਸ਼ਿਕ ਹੋ ਕੇ ਸਿਰ ਆਪਣਾ ਹੱਥ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਦੇ ਅੰਤਰ ਆਤਮ ਵਸਿਆ, ਉਹ ਵਸਦੇ ਖੇੜੇ ਨਜ਼ਰੀ ਆਈਆ।

੩ ਹਾੜ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ

ਗੁੜ ਕਹੇ ਮੈਂ ਬੜਾ ਮਿੱਠਾ, ਮਿਠਾਸ ਆਪਣੀ ਦਿਆਂ ਵਖਾਈਆ। ਬੱਚੇ ਕਹਿਣ ਮਾਤਾ ਨੇ ਦਿੱਤਾ, ਰਾਜ ਮਾਤਾ ਨਾਲ ਮਿਲਾਈਆ। ਮੈਂ ਸਚ ਸੁਣਾਵਾਂ ਕਹਾਣੀ ਕ਼ਿੱਸਾ, ਆਪਣਾ ਹਾਲ ਦ੍ਰਿੜਾਈਆ। ਪਿਛਲਾ ਆਇਆ ਚੇਤਾ, ਸਭ ਕੁਝ ਦਿਆਂ ਸਮਝਾਈਆ। ਮੈਂ ਗੋਬਿੰਦ ਦਾ ਉਹ ਖੇਲ ਵੇਖਾਂ, ਜਿਸ ਪੁਰੀ ਅਨੰਦ ਦਿਤੀ ਜੁਦਾਈਆ। ਇਹ ਲਹਿਣੇ ਦਾ ਵੱਡਾ ਲੇਖਾ, ਗਹਿਰ ਗੰਭੀਰ ਰਿਹਾ ਮੁਕਾਈਆ। ਉਸ ਵੇਲੇ ਦਾ ਸਚ ਸੰਦੇਸ਼ਾ, ਹਰਿ ਸੰਗਤ ਦਿਤਾ ਸਮਝਾਈਆ। ਜਿਸ ਵੇਲੇ ਆਵੇ ਨਰ ਨਰੇਸ਼ਾ, ਸ਼ਾਹ ਪਾਤਸ਼ਾਹ ਬੇਪਰਵਾਹੀਆ। ਜਨ ਭਗਤਾਂ ਚੁੱਕੇ ਠੇਕਾ, ਠਾਕਰ ਹੋ ਕੇ ਗੋਦ ਬਹਾਈਆ। ਮਾਤਾ ਦੀ ਕੁੱਖ ਭਾਗ ਲੱਗੇ ਪੇਟਾ, ਵੱਜੇ ਸਚ ਵਧਾਈਆ। ਪੁਰਖ ਅਕਾਲ ਭਗਤ ਬਣਾ ਕੇ ਆਪਣਾ ਬੇਟਾ, ਬੇਟੀ ਇਕੋ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਸਰਨਾਈਆ। ਗੁੜ ਕਹੇ ਮੇਰੇ ਵਿਚ ਸੋਹਣੀ

ਮਿਠਾਸ, ਮਿੱਠਿਆਂ ਦਿਆਂ ਜਣਾਈਆ। ਪੂਰਬ ਜਨਮ ਦੀ ਜਿਨ੍ਹਾਂ ਆਸ, ਆਸਾ ਤੋੜ ਨਿਭਾਈਆ। ਸੋਹਣਾ ਦਿਆਂ ਸਾਥ, ਸਗਲਾ ਸੰਗ ਬਣਾਈਆ । ਧਰਮ ਜਣਾਵਾਂ ਗਾਥ, ਬ੍ਰਹਮ ਕਰਾਂ ਪੜ੍ਹਾਈਆ। ਬੱਚਿਆਂ ਨਾਲ ਮਿਲ ਗਈ ਉਹਨਾਂ ਦੀ ਮਾਤ, ਪ੍ਰੇਮ ਪ੍ਰੀਤੀ ਵਿਚ ਸਮਾਈਆ। ਸਾਂਝਾ ਹੋ ਗਿਆ ਨਾਤ, ਮਿਟੀ ਜਗਤ ਜੁਦਾਈਆ। ਊਣਾ ਭਰ ਗਿਆ ਖਾਤ, ਭੰਡਾਰਾ ਭਰਪੂਰ ਦਏ ਕਰਾਈਆ। ਅਗੇ ਦੋਵੇਂ ਪੁਛਣ ਤੁਹਾਡੀ ਵਾਤ, ਆਉਂਦਿਆਂ ਜਾਂਦਿਆਂ ਵੇਖ ਖ਼ੁਸ਼ੀ ਮਨਾਈਆ। ਗੁੜ ਕਹੇ ਆਪਣੀ ਮਾਤਾ ਪਿਛੇ ਅਜ ਦੀ ਰਹਿ ਜਾਣਾ ਰਾਤ, ਖ਼ੁਸ਼ੀਆਂ ਨਾਲ ਸੰਗ ਨਿਭਾਈਆ। ਇਕੱਠਿਆਂ ਹੋ ਕੇ ਸਾਢੇ ਪੰਜ ਵਜੇ ਮੈਨੂੰ ਪਾਉਂਣਾ ਵਿਚ ਪਰਾਤ, ਪਾਣੀ ਨਾਲ ਮਿਲਾਈਆ। ਪ੍ਰੇਮ ਦੇ ਆਟੇ ਦੀ ਰੱਖਕੇ ਵਿਚ ਸੁਗ਼ਾਤ, ਸਾਚਾ ਜੋੜ ਲੈਣਾ ਜੁੜਾਈਆ । ਫੇਰ ਗੁੰਨਣਾ ਨਾਲ ਹਾਥ, ਪੰਜ ਮਿਲ ਮਿਲ ਸੇਵ ਕਮਾਈਆ। ਫੇਰ ਲਿਆਉਂਣਾ ਲੋਹ ਦੇ ਘਾਟ, ਪਤਣ ਉਤੇ ਟਿਕਾਈਆ। ਪਰਸ਼ਾਦੇ ਬਨਾਣੇ ਸਾਫ਼, ਅਗਨੀ ਨਾਲ ਸੜ ਕੋਇ ਨਾ ਜਾਈਆ। ਇਕੱਠੇ ਕਰ ਕੇ ਸਾਰਿਆਂ ਬਣਨਾ ਦਾਸ, ਸੇਵਕ ਰੂਪ ਵਟਾਈਆ। ਫੇਰ ਚੁਕ ਕੇ ਲਿਆਉਂਣਾ ਪ੍ਰਭ ਦੇ ਪਾਸ, ਦੋਵੇਂ ਮਾਤਾ ਨਾਲ ਮਿਲਾਈਆ। ਫੇਰ ਭੋਗ ਲੱਗੇ ਛਕੇ ਪਰਸ਼ਾਦ, ਸਵਾਦ ਤੁਹਾਡਾ ਵਿਚ ਟਿਕਾਈਆ। ਨਵਾਂ ਖੇੜਾ ਹੋ ਜਾਏ ਆਬਾਦ, ਉਜੜਿਆਂ ਲਏ ਵਸਾਈਆ। ਸੋਹਣੀ ਦੇਵੇ ਦਾਤ, ਹਰਿਸੰਗਤ ਮਾਣ ਵਡਿਆਈਆ। ਚਰਨ ਪ੍ਰੀਤੀ ਬਖ਼ਸ਼ੇ ਨਾਤ, ਨਾਤਾ ਧੁਰ ਜਣਾਈਆ । ਬੱਚਿਆਂ ਦੀ ਮਾਂ ਨੂੰ ਆ ਗਈ ਜਾਗ, ਪ੍ਰੇਮ ਪ੍ਰੀਤੀ ਇਕ ਵਖਾਈਆ। ਅਗੇ ਸਦਾ ਸੁਣੇ ਫ਼ਰਿਆਦ, ਪੂਰਬ ਲੇਖਾ ਝੋਲੀ ਪਾਈਆ। ਦੋ ਜਹਾਨਾਂ ਬਣਾ ਲਏ ਸਾਕ, ਆਪਣੀ ਗੰਢ ਜੁੜਾਈਆ। ਲੇਖਾ ਲਿਖ ਦੇ ਕ਼ਲਮ ਦਵਾਤ, ਮੇਟ ਸਕੇ ਕੋਇ ਨਾ ਰਾਈਆ। ਕਾਇਆ ਮਾਟੀ ਪੋਚ ਪਾਚ ਕੇ ਕਰੇ ਸਾਫ਼, ਅੰਦਰੋਂ ਸੁਥਰੇ ਦਏ ਬਣਾਈਆ। ਪੂਰਬ ਕੁਕਰਮ ਕਰ ਕੇ ਮੁਆਫ਼, ਸਿਰ ਆਪਣਾ ਹੱਥ ਟਿਕਾਈਆ। ਸਚ ਸੁਵਰਨ ਗੁਰਮੁਖ ਪਰਖੇ ਬਣ ਸਰਾਫ਼, ਕਸਵੱਟੀ ਆਪਣੇ ਹੱਥ ਉਠਾਈਆ। ਜਿਸ ਕਾਰਨ ਤੁਹਾਡੀ ਭੇਟਾ ਚੜ੍ਹਿਆ ਪਰਸ਼ਾਦ, ਉਸ ਦਾ ਲੇਖਾ ਦਏ ਜਣਾਈਆ। ਅਗੇ ਬਣੀ ਰਹੇ ਜਮਾਤ, ਇਕ ਇਕ ਨਾਲ ਮਿਲਾਈਆ। ਖੇਲ ਵਖਾਵੇ ਬੱਚਿਆਂ ਨਾਲ ਮਾਤ, ਭੈਣ ਭਰਾਵਾਂ ਇਕੋ ਰੂਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਣਨਹਾਰਾ ਆਪਣੀ ਆਵਾਜ਼, ਜੁਆਬ ਵਿਚ ਮਾਰਗ ਦਏ ਬਣਾਈਆ।

ਗੁੜ ਕਹੇ ਬੱਚਿਆਂ ਜੰਮਦਿਆਂ ਦੀ ਮੇਰੀ ਮਿਲਦੀ ਗੁੜਤੀ, ਮਾਤਾ ਖ਼ੁਸ਼ੀ ਨਾਲ ਮੁਖ ਲਗਾਈਆ। ਇਹ ਵਸਤ ਮਿਲੀ ਧੁਰ ਦੀ, ਧੁਰ ਮਸਤਕ ਲੇਖਾ ਦਏ ਚੁਕਾਈਆ। ਇਹ ਰੀਤੀ ਸਾਚੇ ਗੁਰ ਦੀ, ਹਰਿ ਸੰਗਤ ਮੇਲ ਮਿਲਾਈਆ। ਆਪਣੇ ਨਾਲ ਮਿਲਾ ਕੇ ਸੁਰਤੀ, ਮਨ ਵਾਸ਼ਨਾ ਦਏ ਖਪਾਈਆ। ਸਵਾਧਾਨ ਹੋਏ ਮੁਰਦੀ, ਮੁਰਦਿਆਂ ਲਏ ਉਠਾਈਆ। ਇਹ ਖੇਲ ਆਪਣੀ ਲੋੜ ਦੀ, ਲੋੜੀਂਦਾ ਕਾਰਜ ਰਿਹਾ ਕਰਾਈਆ। ਗੁੜ ਕਹੇ ਇਹ ਖੇਲ ਨਹੀਂ ਕਿਸੇ ਹੋਰ ਦੀ, ਹਰਿਜੂ ਆਪਣਾ ਰੰਗ ਰੰਗਾਈਆ। ਤੁਹਾਡੀ ਕਾਲਖ ਮੇਟੇ ਪੰਜ ਚੋਰ ਦੀ, ਝਗੜਾ ਦਏ ਮੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚ ਸਰਨਾਈਆ। ਗੁੜ ਕਹੇ ਮਾਤਾ ਬੱਚਿਆਂ ਨਾਲ ਕੀਤਾ ਪਿਆਰ, ਸੋਹਣੀ ਰੀਤ ਬਣਾਈਆ। ਵਸਤ ਅਮੋਲਕ ਦੇ ਕੇ ਧਾਰ, ਧਰਮ ਜੜ੍ਹ ਦਿਤੀ ਲਗਾਈਆ। ਇਕ ਘਰ ਦਾ ਇਕ ਵਿਹਾਰ, ਇਕ ਦਰ ਵੱਜੇ ਵਧਾਈਆ ।

ਆਪਣੇ ਬੱਚਿਆਂ ਵਰਗਾ ਤੁਹਾਡੇ ਨਾਲ ਕਰੇ ਪਿਆਰ, ਸੱਚਿਆਂ ਦੇ ਸਚੇ ਵੇਖ ਵਖਾਈਆ। ਅਗੇ ਵਾਸਤੇ ਸਭ ਨੂੰ ਕਰਨੀ ਪਏ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਜਿਸ ਨੇ ਨੀਹਾਂ ਹੇਠਾਂ ਬੱਚੇ ਦਿਤੇ ਸਵਾਲ, ਗੋਦੀ ਵਾਲੀ ਤੁਹਾਡੀ ਭੇਟ ਕਰਾਈਆ। ਮਨਜੀਤ ਜਗਦੀਸ਼ਾ ਦਿਤੇ ਵਾਰ, ਵਾਰਸ ਤੁਹਾਨੂੰ ਦਿਤਾ ਬਣਾਈਆ। ਸੋਹਣੇ ਮੰਦਰ ਦਿਤੇ ਉਸਾਰ, ਨੌ ਦਵਾਰ ਵੱਜੇ ਵਧਾਈਆ । ਚਾਰੋਂ ਕੁੰਟ ਹੋਏ ਉਜਿਆਰ, ਜੈ ਜੈਕਾਰ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਰਿਹਾ ਮਿਲਾਈਆ। ਗੁੜ ਕਹੇ ਮੈਂ ਆਇਆ ਵਿਹਾਰ ਕਾਰਨ, ਕਰਤਾ ਦੇਵੇ ਵਡਿਆਈਆ। ਦੂਈ ਦਵੈਤੀ ਵਿਚੋਂ ਆਇਆ ਮਾਰਨ, ਮਰਿਆਂ ਨੂੰ ਦਿਆਂ ਉਠਾਈਆ। ਡੁਬਦਿਆਂ ਨੂੰ ਆਇਆ ਤਾਰਨ, ਬੇੜੇ ਵਿਚ ਚੜ੍ਹਾਈਆ। ਸੋਹਣਾ ਪ੍ਰੇਮ ਆਇਆ ਸਿਖਾਲਣ, ਸਿਖਿਆ ਸਚ ਸਮਝਾਈਆ। ਪ੍ਰੇਮ ਨਾਲ ਆਇਆ ਪਾਲਣ, ਦਿਵਸ ਰੈਣ ਵੇਖ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦਿਤਾ ਬਣਾਈਆ । ਗੁੜ ਕਹੇ ਮੈਨੂੰ ਚੰਗੇ ਲੱਗੇ ਇਕੱਠੇ ਮਾਂ ਪੁਤ, ਪਿਤਾ ਕੋਲ ਖ਼ੁਸ਼ੀਆਂ ਨਾਲ ਆਈਆ। ਇਸ ਤੋਂ ਵੱਡੀ ਸੋਹਣੀ ਕਿਹੜੀ ਰੁਤ, ਹਿਰਦੇ ਸੜਦੇ ਸ਼ਾਂਤ ਕਰਾਈਆ। ਇਕ ਦੂਜੇ ਨੂੰ ਵੇਖ ਸਾਰੇ ਹੋਏ ਖ਼ੁਸ਼, ਖ਼ੁਸ਼ੀ ਆਪਣੀ ਰਹੇ ਜਣਾਈਆ। ਅਗੇ ਪਰਦਾ ਉਹਲਾ ਰਹੇ ਨਾ ਲੁਕ, ਗੁਰਦੇਵ ਮਾਤਾ ਸਾਚੀ ਦਿਤੀ ਸਮਝਾਈਆ। ਉਹ ਸਮਾਂ ਆਇਆ ਢੁਕ, ਜਿਸ ਦਾ ਵੇਲਾ ਸਾਰੇ ਰਹੇ ਤਕਾਈਆ। ਹੁਣ ਬੱਝਣ ਲਗਾ ਮੁਢ, ਧੁਰ ਦੀ ਨੀਂਹ ਰਿਹਾ ਬਣਾਈਆ। ਭੇਵ ਰਹਿਣ ਨਹੀਂ ਦੇਣਾ ਗੁਝ, ਪਰਦਾ ਦੇਣਾ ਉਠਾਈਆ। ਮਾਤਾ ਆਪਣਿਆਂ ਬੱਚਿਆਂ ਲਏ ਪੁਛ, ਬੱਚਿਆਂ ਨਾਲ ਬੱਚਿਆਂ ਲਏ ਮਿਲਾਈਆ। ਸਭ ਦੀ ਸਾਂਝੀ ਹੋ ਜਾਏ ਤੁਕ, ਇਕੋ ਨਾਮ ਵਡਿਆਈਆ। ਇਕੋ ਮੰਜ਼ਲ ਤੇ ਪੈਂਡਾ ਜਾਏ ਮੁਕ, ਅਗੇ ਪਿਛੇ ਨਾ ਕੋਇ ਵਖਾਈਆ। ਜਿਸ ਨੇ ਵਿਛੋੜਾ ਝਲ ਕੇ ਆਪਣੇ ਪੁਤ, ਗੁਰਮੁਖ ਬੱਚੇ ਗੋਦ ਬਠਾਈਆ । ਧਰਤ ਧਵਲ ਤੋਂ ਆਪਣੇ ਬੂਟੇ ਪੁਟ, ਉਪਰ ਆਕਾਸ਼ਾਂ ਦਿਤੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਗੁੜ ਕਹੇ ਮੈਨੂੰ ਚੰਗਾ ਲੱਗਾ ਨਾਤਾ, ਬੰਧਨ ਸੋਹਣਾ ਨਜ਼ਰੀ ਆਈਆ। ਜਨ ਭਗਤਾਂ ਮੇਲ ਮਿਲਿਆ ਧੁਰ ਦੀ ਮਾਤਾ, ਵਡ ਮਾਤਾ ਖ਼ੁਸ਼ੀ ਰਖਾਈਆ। ਜਿਸ ਦਾ ਗੋਬਿੰਦ ਗੁਰ ਸਾਚਾ, ਸ਼ਬਦ ਪੂਤ ਵਡਿਆਈਆ। ਦੋ ਜਹਾਨਾਂ ਰਾਜਾ, ਸ਼ਹਿਨਸ਼ਾਹ ਅਖਵਾਈਆ। ਸੀਸ ਰਖ ਕੇ ਤਾਜਾ, ਤਖ਼ਤ ਤਾਜ ਉਲਟਾਈਆ। ਸੋਹਣਾ ਰਚ ਕੇ ਕਾਜਾ, ਬੱਚਿਆਂ ਨਾਲ ਮਿਲਾਈਆ। ਬੁੱਢੜੀ ਮਾਈ ਸਭ ਦਾ ਖ਼ੂਨ ਕਰ ਕੇ ਸਾਂਝਾ, ਧਾਰ ਆਪਣੀ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ । ਗੁੜ ਕਹੇ ਮੈਂ ਸੁਣਿਆ ਸੋਹਣਾ ਢੋਲਾ, ਮਾਂ ਪੁਤਰ ਰਹੇ ਗਾਈਆ। ਵਿਚ ਰਲਿਆ ਹੋਰ ਵਿਚੋਲਾ, ਰਾਜ ਨਰੈਣ ਖ਼ੁਸ਼ੀ ਮਨਾਈਆ। ਜਿਸ ਦੇ ਅੰਦਰ ਰੰਗ ਗੁਲਾਲਾ ਚੜ੍ਹਿਆ ਹੋਲਾ, ਸੋਹਣਾ ਰੂਪ ਵਟਾਈਆ। ਇਕ ਨਜ਼ਰੀ ਆਇਆ ਤੋਲਾ, ਅਮੀਰ ਚੰਦ ਧੜਵਾਈਆ। ਸਭ ਦਾ ਕਰਨਾ ਭਾਰ ਹੌਲਾ, ਲੇਖੇ ਲਹਿਣੇ ਵਿਚ ਰਖਾਈਆ । ਭਾਵੇਂ ਮੇਰਾ ਤਨਾਂ ਵਾਲਾ ਨਹੀਂ ਚੋਲਾ, ਕਾਇਆ ਸਾੜ ਕੇ ਮੈਨੂੰ ਮਿਲੀ ਵਡਿਆਈਆ। ਮੈਂ ਉਚੀ ਕੂਕ ਪਾਵਾਂ ਰੌਲਾ, ਭਗਤਾਂ ਦੇਣਾ ਸੁਣਾਈਆ। ਫਿਰ ਲਭਣਾ ਨਹੀਂ ਮੌਲਾ, ਮਾਲਕ ਬੇਪਰਵਾਹੀਆ। ਜਿਸ ਦਾ ਗੋਬਿੰਦ ਨਾਲ ਕੌਲਾ, ਇਕ਼ਰਾਰ ਲਿਆ ਲਿਖਾਈਆ । ਸੋ ਆਇਆ ਉਪਰ ਧੌਲਾ, ਧੁਰਦਰਗਾਹੀ ਵੇਖ ਵਖਾਈਆ। ਤੁਹਾਡਾ ਭਾਰ

ਕਰ ਕੇ ਹੌਲਾ, ਦੁਖ ਦਰਦ ਦਏ ਗਵਾਈਆ। ਲਹਿਣਾ ਚੁਕਾਏ ਪ੍ਰੇਮ ਪਿਆਰ ਦਾ ਰੋਣਾ, ਸੋਹਣਾ ਆਪਣੇ ਵਿਚ ਸਮਾਈਆ। ਸਦਾ ਬੱਚਿਆਂ ਦਾ ਮੁਖੜਾ ਮਾਤਾ ਨੇ ਧੋਣਾ, ਇਹ ਸੇਵਾ ਧੁਰ ਦੀ ਬਣੀ ਆਈਆ। ਗੀਤ ਢੋਲਾ ਸੋਹਲਾ ਰਲ ਕੇ ਗੌਣਾ, ਗਹਿਰ ਗੰਭੀਰ ਵੱਜੀ ਵਧਾਈਆ। ਗੁੜ ਕਹੇ ਸਾਢੇ ਪੰਜ ਵਜੇ ਮੇਰੇ ਉਤੇ ਨਵਾਂ ਪਾਉਣਾ ਪੋਣਾ, ਕੋਰਾ ਸਵਾ ਗਜ਼ ਵਖਾਈਆ। ਕੋਲ ਜਲ ਦਾ ਭਰਿਆ ਹੋਵੇ ਡੋਹਣਾ, ਸਵਾ ਸੇਰ ਦੁੱਧ ਨਾਲ ਵਡਿਆਈਆ । ਪੰਜ ਵਾਰੀ ਬਾਹਰੋਂ ਧੋਣਾ, ਪ੍ਰੇਮ ਪ੍ਰੀਤੀ ਸੇਵ ਕਮਾਈਆ । ਪੰਜਾਂ ਨੇ ਇਕ ਦੂਜੇ ਤੋਂ ਹੌਲੀ ਹੌਲੀ ਖੋਹਣਾ, ਵੰਡ ਵੇਰਵੇ ਵਾਰ ਸਮਝਾਈਆ। ਇਹ ਵਰ ਮੰਗਿਆ ਸੀ ਅਚਾਰਜ ਦਰੋਣਾ, ਕ੍ਰਿਸ਼ਨ ਅਗੇ ਸੀਸ ਨਿਵਾਈਆ। ਇਹ ਵਰ ਮੰਗਿਆ ਸੀ ਕਰਨ ਦਾਨ ਕਰਨ ਲਗਿਆਂ ਸੋਨਾ, ਸਵਾ ਮਣ ਭੇਟ ਚੜ੍ਹਾਈਆ। ਜਨ ਭਗਤਾਂ ਸਭ ਕੁਛ ਲੇਖੇ ਪੌਣਾ, ਕਿਸੇ ਨੂੰ ਦੇਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁੜ ਕਹੇ ਉਹ ਖੋਣ ਵਾਲੇ ਕੱਪੜੇ ਪੰਜ, ਸਚ ਦਿਆਂ ਸਮਝਾਈਆ। ਇਹ ਖੇਲ ਬਾਜੀ ਸ਼ਤਰੰਜ, ਸਾਰ ਪਾਸ਼ਾ ਨਜ਼ਰੀ ਆਈਆ। ਜਿਸ ਕਾਰੂ ਦੇ ਭਰੇ ਗੰਜ, ਅੰਤ ਖ਼ਾਲੀ ਹੱਥ ਵਖਾਈਆ। ਜਿਸ ਰਾਜੇ ਰਾਣੇ ਕੀਤੇ ਤੰਗ, ਸ਼ਹਿਨਸ਼ਾਹ ਖ਼ਾਕ ਮਿਲਾਈਆ। ਜਿਸ ਦੇ ਨਾਮ ਦਾ ਇਕ ਮਰਦੰਗ, ਢੋਲੇ ਰਿਹਾ ਸੁਣਾਈਆ। ਜਿਸ ਸੋਹਣੀ ਦਾਤ ਦੇਣੀ ਵੰਡ, ਵੰਡ ਵੇਰਵੇ ਵਾਰ ਪਾਈਆ। ਸਾਚਾ ਖੇਲ ਕਰੇ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਵਿਚ ਸਮਾਈਆ। ਦੋਵੇਂ ਗੋਬਿੰਦ ਦੇ ਹੋਵਣ ਚੰਦ, ਆਪਣਾ ਸੰਗ ਰਖਾਈਆ। ਕਿਸ਼ਨ ਸਿੰਘ ਆਇਆ ਵਿਚ ਵੰਡ, ਰਾਜ ਨਰੈਣ ਜੋੜ ਜੁੜਾਈਆ। ਰਣਜੀਤ ਕੌਰ ਹੋਵੇ ਸੰਗ, ਪੰਜਾਂ ਮਿਲ ਕੇ ਜੋੜ ਜੁੜਾਈਆ। ਵੱਡੀ ਮਾਤਾ ਵੇਖੇ ਇਹ ਅਨੰਦ, ਬੱਚਿਆਂ ਨਾਲ ਖ਼ੁਸ਼ੀ ਪਰਗਟਾਈਆ। ਸੋਹਣਾ ਬਣੇ ਸੰਗ, ਚਿੰਤਾ ਸਗਲ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਗੁੜ ਕਹੇ ਮੇਰੇ ਅੰਦਰ ਕਿਹੜਾ ਰਸ, ਅੱਖਾਂ ਨਾਲ ਨਜ਼ਰ ਕਿਸੇ ਨਾ ਆਈਆ। ਜਿਹੜਾ ਰਸਨਾ ਨਾਲ ਲਵੇ ਚਖ, ਓਸੇ ਦਿਆਂ ਸਮਝਾਈਆ। ਅਗੇ ਤੋਂ ਮਾਂ ਪੁਤ ਰਹਿਣ ਨਹੀਂ ਦੇਣੇ ਵਖ, ਇਕੋ ਘਰ ਦੇਣੇ ਵਸਾਈਆ। ਤੁਹਾਡਾ ਸਾਰਿਆਂ ਦਾ ਸਾਂਝਾ ਕੀਤਾ ਹਕ, ਦੂਈ ਦੀ ਹਕੂਮਤ ਦਿਤੀ ਬਦਲਾਈਆ। ਧੁਰ ਦਾ ਨਾਤਾ ਹੋਇਆ ਪਕ, ਪੱਕੀ ਗੰਢ ਪਵਾਈਆ। ਇਸ ਵਿਚ ਰਹੇ ਕੋਈ ਨਾ ਸ਼ਕ, ਭੁਲੇਖੇ ਦਏ ਕਢਾਈਆ। ਭਗਤ ਦਵਾਰੇ ਸਭ ਨੇ ਮਿਲ ਕੇ ਜਾਣਾ ਵਸ, ਵਾਸਤਾ ਇਕੋ ਨਾਲ ਰਖਾਈਆ। ਮਾਂ ਪੁੱਤਾਂ ਦੀ ਬਦਲ ਨਾ ਜਾਏ ਕਦੀ ਅੱਖ, ਪਿਠ ਸਕੇ ਨਾ ਕੋਇ ਬਦਲਾਈਆ। ਗੁਰਮੁਖ ਗ਼ਰੀਬ ਨਿਮਾਣੇ ਹਾੜ ਕਹੇ ਗੋਬਿੰਦ ਦੇ ਸਵਾ ਲੱਖ, ਧੁਰ ਦੀ ਆਵਾਜ਼ ਦਿਤੀ ਸਮਝਾਈਆ । ਜਿਨ੍ਹਾਂ ਦੇ ਅੰਤਰ ਪ੍ਰਭ ਸਾਚਾ ਰਿਹਾ ਵਸ, ਹਰਦਮ ਆਪਣਾ ਡੇਰਾ ਲਾਈਆ। ਇਹ ਨਾਤਾ ਬਣ ਗਿਆ ਸਚ, ਸਚ ਵੱਜੀ ਵਧਾਈਆ। ਸਭ ਦੀ ਪੂਰੀ ਹੋਵੇ ਆਸ, ਆਸਾ ਰੰਗ ਚੜ੍ਹਾਈਆ। ਗੁੜ ਕਹੇ ਮੈਨੂੰ ਦਿਓ ਸ਼ਾਬਾਸ਼, ਮੈਂ ਵਿਛੜਿਆਂ ਰਿਹਾ ਮਿਲਾਈਆ। ਖਿੱਚਕੇ ਲਿਆਇਆ ਸਤਿਗੁਰ ਪਾਸ, ਅੰਦਰੇ ਅੰਦਰ ਦਿਤੇ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਿਰ ਆਪਣਾ ਹੱਥ ਰਖਾਈਆ। ਗੁੜ ਕਹੇ ਮੇਰਾ ਲੇਖਾ ਨਾਲ ਅਗੰਮੀ ਬਾਣੀ, ਪੁਰਖ ਅਕਾਲ ਦਏ ਵਡਿਆਈਆ। ਗੋਬਿੰਦ ਮਿਲਿਆ ਸੱਚਾ ਹਾਣੀ, ਗੁਰ ਸਤਿਗੁਰ ਦਇਆ ਕਮਾਈਆ। ਮਿਹਰਵਾਨ ਹੋ ਕੇ ਕਰੇ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਦਇਆਵਾਨ ਹੋ ਕੇ

ਬਣੇ ਦਾਨੀ, ਦੌਲਤ ਆਪਣੀ ਇਕ ਵਰਤਾਈਆ। ਸਚ ਪਿਆਰ ਦੀ ਦੇਵੇ ਨਿਸ਼ਾਨੀ, ਦੋ ਜਹਾਨਾਂ ਨਜ਼ਰੀ ਆਈਆ। ਪੂਰਬ ਲਹਿਣਾ ਚੁਕਾਏ ਗੁਣ ਨਿਧਾਨੀ, ਗੁਣਵੰਤਾ ਸਹਿਜ ਸੁਖਦਾਈਆ। ਪੂਰਬ ਲੇਖਾ ਚੁਕਾਏ ਦੋ ਜਹਾਨੀ, ਲੋਕਮਾਤ ਵੱਜੇ ਵਧਾਈਆ। ਮੇਰੇ ਵਿਚ ਮਿਲਾਏ ਠੰਡਾ ਪਾਣੀ, ਜੋੜ ਧੁਰ ਦਾ ਦਏ ਜੁੜਾਈਆ। ਸਾਚੇ ਸੀਰ ਦੀ ਦੇਵੇ ਪਦ ਨਿਰਬਾਨੀ, ਰਸ ਧੁਰ ਦਾ ਵਿਚ ਰਖਾਈਆ। ਸਾਡੀ ਚੜ੍ਹਦੀ ਹੋਵੇ ਜਵਾਨੀ, ਜੋਬਨ ਰੂਪ ਪਰਗਟਾਈਆ। ਸੇਵਾ ਕਰ ਲੈ ਸਚ ਮਹਾਨੀ, ਆਪਣਾ ਆਪ ਭੇਟ ਚੜ੍ਹਾਈਆ। ਲੇਖਾ ਵੇਖ ਕੇ ਚਾਰੇ ਖਾਣੀ, ਗੁਰਮੁਖਾਂ ਰਾਹ ਤਕਾਈਆ। ਭਗਤ ਸੁਹੇਲਾ ਸ੍ਰੀ ਭਗਵਾਨੀ, ਭਾਗ ਸਾਡਾ ਦਏ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਈਆ। ਗੁੜ ਕਹੇ ਪਾਣੀ ਦੁੱਧ ਹੋਇਆ ਮਿਲਾਪ, ਤ੍ਰੈ ਮੇਲਾ ਸਹਿਜ ਸੁਭਾਈਆ। ਇਕੋ ਆਈ ਆਵਾਜ਼, ਸੰਦੇਸ਼ਾ ਧੁਰ ਸਮਝਾਈਆ। ਪੁਰਖ ਅਕਾਲ ਧੁਰ ਦਾ ਬਾਪ, ਅਨਬੋਲਤ ਰਾਗ ਅਲਾਈਆ। ਸਚ ਸੁਵਾਮੀ ਕਰਨ ਆਇਆ ਇਨਸਾਫ਼, ਅਦਲ ਅਦਾਲਤ ਇਕ ਵਖਾਈਆ। ਤ੍ਰੈਗੁਣ ਮਾਇਆ ਉਤਾਰ ਕੇ ਪਾਪ, ਗੁਰਮੁਖ ਪਤਿਤ ਪੁਨੀਤ ਰੂਪ ਬਣਾਈਆ। ਅਗਲਾ ਖੇਲ ਸਚ ਤਮਾਸ਼, ਬਿਨ ਤਮਅ ਲੋਭ ਦਏ ਦ੍ਰਿੜਾਈਆ। ਜੋ ਗੋਬਿੰਦ ਗਿਆ ਆਖ, ਸੁਨੇਹੜਾ ਸਚ ਸਮਝਾਈਆ। ਸੋ ਵਕ਼ਤ ਸੁਹੰਜਣਾ ਵੇਖੇ ਆਪ, ਪਤਿਪਰਮੇਸ਼ਵਰ ਬੇਪਰਵਾਹੀਆ। ਕੂੜੀ ਕਿਰਿਆ ਮੇਟ ਕੇ ਤਾਪ, ਤ੍ਰੈਗੁਣ ਡੇਰਾ ਰਿਹਾ ਢਾਹੀਆ। ਸਾਡਾ ਸੱਜਣ ਬਣ ਕੇ ਸਾਕ, ਸਗਲਾ ਸੰਗ ਨਿਭਾਈਆ । ਆਟਾ ਪਾ ਕੇ ਵਿਚ ਪਰਾਤ, ਪਰਤਾਪ ਭਗਤਾਂ ਰਿਹਾ ਵਧਾਈਆ। ਪੰਜਾਂ ਨੂੰ ਦੱਸੇ ਸੋਹਣੀ ਜਾਚ, ਪੰਚਮ ਮੀਤਾ ਬੇਪਰਵਾਹੀਆ । ਮਿਲ ਕੇ ਦੇਣਾ ਧੁਰ ਦਾ ਸਾਥ, ਸੋਹਣਾ ਸੰਗ ਬਣਾਈਆ। ਅੰਦਰ ਗੌਣੀ ਆਤਮ ਪਰਮਾਤਮ ਗਾਥ, ਸੋਹੰ ਢੋਲਾ ਰਾਗ ਅਲਾਈਆ। ਮੇਰੀ ਪਿਛਲੀ ਪੂਰੀ ਹੋਵੇ ਖ਼ਾਹਿਸ਼, ਆਸਾ ਨਾਲ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਰਿਹਾ ਮੁਕਾਈਆ। ਗੁੜ ਕਹੇ ਮੈਨੂੰ ਪਾਣੀ ਵਿਚ ਦਿਤਾ ਘੋਲ, ਪਾਣੀ ਦੁੱਧ ਨਾਲ ਮਿਲਾਈਆ। ਪੰਜ ਜੈਕਾਰੇ ਦਿਓ ਬੋਲ, ਵੱਜੇ ਨਾਮ ਵਧਾਈਆ। ਬਿਨ ਵਜ਼ਨ ਤੋਂ ਤੋਲ ਵਡ ਤੋਲ, ਅਨਤੁਲ ਵਸਤ ਉਲਟਾਈਆ। ਮੈਂ ਆਟੇ ਵਿਚ ਜਾਵਾਂ ਮੌਲ, ਮਿਲ ਕੇ ਖ਼ੁਸ਼ੀ ਮਨਾਈਆ। ਪੰਜਾਂ ਹੱਥਾਂ ਨਾਲ ਫੇਰ ਦੇਣਾ ਫਰੋਲ, ਹਿੱਸਾ ਧੁਰ ਦਾ ਸੇਵ ਕਮਾਈਆ। ਮੈਂ ਵੇਖਾਂ ਖੇਲ ਅਡੋਲ, ਸਤਿ ਸਚ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। ਗੁੜ ਕਹੇ ਮੇਰੀ ਪੁਕਾਰ ਲਈ ਸੁਣ, ਪ੍ਰਭ ਆਪਣੀ ਦਇਆ ਕਮਾਈਆ। ਸੋਹਣਾ ਵਕ਼ਤ ਸੁਹੇਲਾ ਲਿਆ ਚੁਣ, ਚਾਰੋਂ ਕੁੰਟ ਖੋਜ ਖੁਜਾਈਆ। ਪ੍ਰੇਮ ਪਿਆਰ ਉਪਜਾ ਕੇ ਧੁਨ, ਗੁਰਮੁਖਾਂ ਲਿਆ ਉਠਾਈਆ। ਹੌਲੀ ਹੌਲੀ ਮੈਨੂੰ ਹੁਣ ਗੁੰਨ, ਭਾਰ ਥੋੜ੍ਹਾ ਥੋੜ੍ਹਾ ਪਾਈਆ । ਸੋਹੰ ਜਾਪ ਦੇ ਹਿਲਦੇ ਰਹਿਣ ਬੁੱਲ, ਤੂੰਹੀ ਤੂੰਹੀ ਰਾਗ ਅਲਾਈਆ। ਮੈਂ ਆ ਗਿਆ ਭਗਤਾਂ ਦੀ ਵਿਚ ਕੁਲ, ਕੁਲਵੰਤਾ ਮੇਲ ਮਿਲਾਈਆ। ਸਚ ਫੁਲਵਾੜੀ ਗਈ ਫੁੱਲ, ਪੱਤ ਟਹਿਣੀ ਰੰਗ ਮਹਿਕਾਈਆ। ਗੁਰਮੁਖ ਕੋਈ ਨਾ ਜਾਵੇ ਭੁਲ, ਭੁੱਲਿਆਂ ਰਸਤੇ ਦੇਣਾ ਲਗਾਈਆ। ਸਚ ਦਵਾਰਾ ਗਿਆ ਖੁਲ੍ਹ, ਭੁੱਖਿਆਂ ਦਏ ਰਜਾਈਆ। ਖਾਣ ਪੀਣ ਦਾ ਲਗੇ ਕੋਈ ਨਾ ਮੁੱਲ, ਕ਼ੀਮਤ ਕਰਤਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਧੁਰ ਦਾ ਸੰਗ ਨਿਭਾਈਆ। ਗੁੜ ਕਹੇ ਰਲ ਮਿਲ ਕੇ ਹੋਏ ਇਕੱਠੇ, ਇਕੋ ਰੰਗ ਸਮਾਈਆ। ਸ਼ਬਦ ਸੰਦੇਸ਼ੇ ਸੁਣੇ ਧੁਰ ਦੇ ਪਤੇ, ਪਤਿਪਰਮੇਸ਼ਵਰ

ਦਏ ਵਡਿਆਈਆ। ਅਸੀਂ ਸੱਚੇ ਪਕਾ ਲਈਏ ਮਤੇ, ਮਤਿ ਆਪਣੀ ਦਿਤੀ ਗਵਾਈਆ। ਭਾਈ ਭਾਈ ਬਣ ਗਏ ਸੱਕੇ, ਦੁੱਧ ਪਾਣੀ ਆਟਾ ਗੁੜ ਨਾ ਕੋਈ ਜੁਦਾਈਆ। ਇਕੋ ਬਰਤਨ ਵਿਚ ਸਭ ਨੂੰ ਰੱਖੇ, ਸੋਹਣਾ ਥਾਂ ਸੁਹਾਈਆ। ਸਾਡੇ ਭਾਗ ਹੋ ਗਏ ਅੱਛੇ, ਕੁਕਰਮਾਂ ਡੇਰਾ ਢਾਹੀਆ। ਭਗਤ ਸੁਹੇਲੇ ਵੇਖੇ ਸੱਚੇ, ਸਤਿ ਸਚ ਧਿਆਨ ਰਹੇ ਲਗਾਈਆ। ਅਸੀਂ ਖ਼ੁਸ਼ੀਆਂ ਅੰਦਰ ਹੱਸੇ, ਗੀਤ ਗੋਬਿੰਦ ਅਲਾਈਆ। ਇਕ ਦੂਜੇ ਨੂੰ ਪਤੇ ਦੱਸੇ, ਭੇਵ ਅਭੇਦ ਖੁਲ੍ਹਾਈਆ। ਅਸੀਂ ਹੁਣ ਠੰਡਿਆਂ ਤੋਂ ਹੋਣਾ ਤੱਤੇ, ਅਗਨੀ ਲੋਹ ਉਤੇ ਤਪਾਈਆ । ਸਾਨੂੰ ਸੱਟਾਂ ਵਜਣੀਆਂ ਉਤੇ ਫੱਟੇ, ਸੁਵਾਣੀਆਂ ਹੱਥਾਂ ਨਾਲ ਘੜ੍ਹਾਈਆ। ਫੇਰ ਅਸਾਂ ਪ੍ਰਭ ਦੇ ਦਰ ਤੇ ਹੋਣਾ ਅੱਛੇ, ਆਪਣਾ ਆਪ ਦੇਣਾ ਜਲਾਈਆ । ਜਿਹੜਾ ਸਾਨੂੰ ਗੁਰਮੁਖ ਛਕੇ, ਸ਼ਕ ਓਸਦੇ ਦੇਣੇ ਗਵਾਈਆ। ਇਹ ਮਾਲਕ ਧੁਰ ਦਾ ਹੱਕੇ, ਹਕ਼ੀਕ਼ਤ ਸਭ ਦੀ ਵੇਖ ਵਖਾਈਆ। ਮਸਤਕ ਲੇਖ ਮਿਟਾ ਕੇ ਲਿਖੇ, ਲੇਖਾ ਆਪਣਾ ਦਏ ਪਰਗਟਾਈਆ। ਜਗ ਨੇਤਰ ਕਿਸੇ ਨਾ ਦਿਸੇ, ਕੂੜ ਕੁੜਿਆਰੇ ਰਹੇ ਕੁਰਲਾਈਆ। ਜਨ ਭਗਤਾਂ ਆਇਆ ਹਿੱਸੇ, ਸੋਹਣੀ ਵੰਡ ਵੰਡਾਈਆ। ਗੁਰਮੁਖੋ ਤੁਸਾਂ ਖ਼ੁਸ਼ੀਆਂ ਨਾਲ ਛਕਣੇ ਪਰਸ਼ਾਦੇ ਮਿੱਠੇ, ਮਿਠਾਸ ਤੁਹਾਡੇ ਅੰਦਰ ਦਿਆਂ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਗੁੜ ਕਹੇ ਅਸੀਂ ਰਲ ਮਿਲ ਕਰਨੀ ਸੇਵਾ, ਰਲ ਮਿਲ ਆਪਣਾ ਆਪ ਭੇਟ ਚੜ੍ਹਾਈਆ। ਪੁਰਖ ਅਕਾਲ ਮੰਨਣਾ ਦੇਵੀ ਦੇਵਾ, ਦੇਵਤ ਸੁਰ ਨਾਲ ਮਿਲਾਈਆ। ਉਸਤਤ ਕਰਨ ਬਿਨ ਰਸਨਾ ਜਿਹਵਾ, ਅਨਬੋਲਤ ਰਾਗ ਸੁਣਾਈਆ। ਪਤਿਪਰਮੇਸ਼ਵਰ ਪੌਣਾ ਅਲਖ ਅਭੇਵਾ, ਅਗੰਮ ਅਥਾਹ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਗੁੜ ਆਟਾ ਪਾਣੀ ਦੁੱਧ ਕਹੇ ਜਿਸ ਵੇਲੇ ਸਾਨੂੰ ਵਜਦੀ ਮੁੱਕੀ, ਪੰਜਾਂ ਉਂਗਲਾਂ ਦੀ ਪਿੱਠ ਰਹੀ ਦਬਾਈਆ। ਸਾਡੀ ਸੁਰਤ ਉਠਦੀ ਸੁੱਤੀ, ਖ਼ਬਰਦਾਰ ਰਹੀ ਕਰਾਈਆ। ਪ੍ਰੇਮ ਪਿਆਰ ਨਿਸ਼ਾਨਿਉਂ ਕਦੇ ਨਾ ਰੁਕੀਂ, ਇਕੋ ਗੱਲ ਰਹੀ ਜਣਾਈਆ। ਪੂਰਬ ਪੂਰਬ ਜਨਮ ਦੀ ਜੋ ਗੁਰਮੁਖਾਂ ਦੀ ਮਨਸਾ ਦੀ ਭੁੱਖੀ, ਪ੍ਰੇਮ ਨਾਲ ਦੇਣੀ ਰਜਾਈਆ। ਜਨ ਭਗਤ ਸੁਹੇਲੇ ਸਾਰੇ ਬਣੌਣੇ ਪੰਜ ਮੁਖੀ, ਮੁਖ ਅੰਤਰ ਵੇਖ ਵਖਾਈਆ। ਪ੍ਰਭ ਦੇ ਵਿਛੋੜੇ ਵਿਚ ਰਹੇ ਕੋਈ ਨਾ ਦੁਖੀ, ਦੁਖੀਆਂ ਦਰਦ ਦੇਣਾ ਗਵਾਈਆ। ਚਾਰੋਂ ਕੁੰਟ ਨਜ਼ਰ ਆਵਣ ਸੁਖੀ, ਸੁਖ ਸਾਗਰ ਵਿਚ ਸਮਾਈਆ। ਭਾਗ ਲਗੌਣਾ ਮਾਵਾਂ ਕੁੱਖੀਂ, ਜਣੇਂਦੀ ਦੇਣੀ ਵਡਿਆਈਆ। ਪ੍ਰੇਮ ਪ੍ਰੀਤੀ ਦੇਣੀ ਸੁਚੀ, ਕੂੜੀ ਗੰਢ ਨਾ ਕੋਇ ਬੰਧਾਈਆ। ਜਨ ਭਗਤਾਂ ਦੀ ਸੰਗਤ ਕਰਨੀ ਉਚੀ, ਉਚ ਅਗੰਮ ਅਥਾਹ ਨਾਲ ਮਿਲਾਈਆ। ਸਾਰਿਆਂ ਦੀ ਮਿਲ ਕੇ ਸਾਡੇ ਵਰਗੀ ਹੋਣੀ ਰੁਚੀ, ਇਕੋ ਰੰਗ ਸਮਾਈਆ। ਪਿਛਲੀ ਜਨਮ ਕਰਮ ਦੀ ਜੋ ਲੜੀ ਪਿਛਲੀ ਟੁੱਟੀ, ਉਹ ਵੀ ਗੰਢ ਵਖਾਈਆ। ਗੁੜ ਕਹੇ ਸਾਡਾ ਪ੍ਰੇਮ ਪਿਆਰ ਰਸ ਖਾ ਕੇ ਸਭ ਨੂੰ ਮਿਲੇ ਛੁੱਟੀ, ਛੁਟਕਾਰਾ ਜਮਾਂ ਤੋਂ ਦਿਤਾ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਦਿਨੋਂ ਦਿਨ ਵਧੌਂਦਾ ਜਾਏ ਖ਼ੁਸ਼ੀ, ਖ਼ੁਸ਼ਹਾਲੀ ਭਗਤਾਂ ਵਿਚ ਟਿਕਾਈਆ।

੧੪ ਹਾੜ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ

ਦੱਖਣ ਦਿਸ਼ਾ ਕਹੇ ਪ੍ਰਭ ਕਿਰਪਾ ਕੀਤੀ ਆਪ, ਦਛਨਾ ਆਪਣੀ ਰਿਹਾ ਵਰਤਾਈਆ। ਸਾਚੀ ਕੂਟ ਕੀਤਾ ਪਰਤਾਪ, ਪ੍ਰਤੀਨਿਧ ਆਪਣਾ ਹੁਕਮ

ਸਮਝਾਈਆ। ਧੁਰ ਦਾ ਨਾਮ ਦੱਸ ਕੇ ਜਾਪ, ਸੰਦੇਸ਼ਾ ਇਕੋ ਦਿਤਾ ਸੁਣਾਈਆ। ਪੂਰਬ ਪੂਰਾ ਕਰ ਕੇ ਭਵਿਖਤ ਵਾਕ, ਵਾਕਿਆ ਵੇਖਾ ਥਾਉਂ ਥਾਈਂਆ। ਦੱਖਣ ਦਿਸ਼ਾ ਕਹੇ ਆਦਿ ਤੋਂ ਆਦੀ ਉਪਜਿਆ ਮੇਰਾ ਜਾਪ, ਵੱਜੀ ਅਗੰਮ ਵਧਾਈਆ। ਪੁਰਖ ਅਕਾਲ ਦੇ ਕੇ ਸਾਥ, ਜੁਗ ਚੌਕੜੀ ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਕਰਤਾ ਵੇਖ ਵਖਾਈਆ। ਦੱਖਣ ਦਿਸ਼ਾ ਕਹੇ ਮੈਂ ਵੇਖਿਆ ਦੀਨ ਦਿਆਲ, ਦਇਆਨਿਧ ਇਕੋ ਨਜ਼ਰੀ ਆਈਆ। ਭਗਤ ਵਛਲ ਸਦਾ ਕਿਰਪਾਲ, ਮਿਹਰਵਾਨ ਨੂਰ ਖ਼ੁਦਾਈਆ। ਮਾਲਕ ਖ਼ਾਲਕ ਦੋ ਜਹਾਨ, ਸਾਲਸ ਹੋਵੇ ਥਾਉਂ ਥਾਈਂਆ। ਜਗਤ ਸੁਹੇਲੇ ਗੁਰ ਚੇਲੇ ਲਏ ਭਾਲ, ਜੁਗ ਚੌਕੜੀ ਵੇਸ ਵਟਾਈਆ। ਨਾਮ ਸੰਦੇਸ਼ਾ ਦੇ ਫ਼ਰਮਾਣ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਨਿਤ ਨਵਿਤ ਕਰੇ ਖੇਲ ਮਹਾਨ, ਮਹਾਬਲੀ ਆਪਣੀ ਕਲ ਧਰਾਈਆ। ਜੋਧਾ ਸੂਰਬੀਰ ਬਣ ਨੌਜਵਾਨ, ਨੌਬਤ ਆਪਣਾ ਨਾਮ ਕਰੇ ਸ਼ਨਵਾਈਆ। ਸਖ਼ੀਆਂ ਦਾ ਬਣ ਕੇ ਧੁਰ ਦਾ ਕਾਹਨ, ਦੋ ਜਹਾਨ ਇਕੋ ਇਕ ਵਖਾਈਆ। ਆਤਮ ਦਾ ਅੰਤਰ ਬਣ ਕੇ ਰਾਮ, ਰਮਤਾ ਰਮਤਾ ਪੰਧ ਮੁਕਾਈਆ। ਸਚ ਦਵਾਰੇ ਸੁਹਾ ਕੇ ਅਗੰਮ ਮਕਾਨ, ਥੰਮ੍ਹ ਰਿਹਾ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਹਿਬ ਗੁਸਾਂਈਆ। ਦੱਖਣ ਦਿਸ਼ਾ ਕਹੇ ਪ੍ਰਭ ਸਭ ਦੀ ਮੰਨੇ ਆਖੀ, ਆਖ਼ਰ ਆਪਣਾ ਖੇਲ ਕਰਾਈਆ। ਗੁਰ ਅਵਤਾਰਾਂ ਪੈਗ਼ੰਬਰਾਂ ਦੀ ਭਵਿਖਤ ਆਖੀ, ਵਾਕਫ਼ਕਾਰ ਆਪੇ ਦਏ ਸਮਝਾਈਆ। ਆਦਿ ਜੁਗਾਦੀ ਧੁਰ ਦਾ ਸਾਥੀ, ਸਗਲਾ ਸੰਗ ਦਏ ਦ੍ਰਿੜਾਈਆ। ਦੱਖਣ ਦਿਸ਼ਾ ਕਹੇ ਐਰਾਪਤ ਉਤੇ ਜ਼ੀਨ ਪਾਖਰ ਸੋਹੇ ਕਾਠੀ, ਹਮਾਰੀ ਹਮ ਸਾਜਣ ਵੇਖ ਵਖਾਈਆ। ਜਿਸ ਦੇ ਕੋਲ ਨਾਮ ਅਗੰਮੀ ਸ਼ਬਦ ਸਰੂਪੀ ਲਾਠੀ, ਬ੍ਰਹਿਮੰਡਾਂ ਖੰਡਾਂ ਰਿਹਾ ਡਰਾਈਆ। ਸੋ ਮੰਜ਼ਲ ਪੂਰੀ ਕਰ ਕੇ ਵਾਟੀ, ਅਗਲਾ ਪਿਛਲਾ ਪੰਧ ਰਿਹਾ ਚੁਕਾਈਆ। ਸਚ ਦਵਾਰਾ ਧਰਮ ਖੋਲ੍ਹ ਕੇ ਹਾਟੀ, ਵਣਜਾਰਾ ਹੋ ਕੇ ਵਣਜ ਕਰਾਈਆ। ਤਿਸ ਦਾ ਲੇਖਾ ਲਹਿਣਾ ਦੇਣਾ ਜਗਤ ਵਾਸਨਾ ਮੁਕੇ ਨਾ ਗੱਲੀਂ ਬਾਤੀ, ਸ਼ਬਦੀ ਸ਼ਬਦ ਧੁਰ ਦੀ ਕਾਰ ਕਮਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਪੁਰਖ ਅਕਾਲਾ ਦੀਨ ਦਿਆਲਾ ਦੇਵਣ ਆਇਆ ਬਿਨ ਅੱਖਰਾਂ ਵਾਲੀ ਪਾਤੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਇਕ ਵਰਤਾਈਆ। ਦੱਖਣ ਦਿਸ਼ਾ ਕਹੇ ਮੈਂ ਪ੍ਰਭ ਦਾ ਵੇਖਦੀ ਰਹੀ ਰੁਖ਼, ਅਸਾੜ ਮਹੀਨਾ ਮੇਰੀ ਦਏ ਗਵਾਹੀਆ। ਜਿਸ ਨੇ ਭਗਤਾਂ ਦਾ ਮੇਟਣਾ ਦੁਖ, ਦਰਦੀਆਂ ਦਰਦ ਦੇਣਾ ਮਿਟਾਈਆ। ਪ੍ਰੇਮੀਆਂ ਤੋਂ ਪ੍ਰੇਮ ਪਿਆਲਾ ਨਾ ਜਾਣਾ ਛੁਟ, ਅਭਿਮਾਨੀਆਂ ਦਾ ਮਾਣ ਦੇਣਾ ਗਵਾਈਆ। ਨਵ ਨੌਂ ਚਾਰ ਪਿਛੋਂ ਮੈਂ ਹੋਈ ਅੱਜ ਖ਼ੁਸ਼, ਖ਼ੁਸ਼ੀ ਨਾਲ ਦੇਵਾਂ ਸੁਣਾਈਆ। ਜਿਹੜਾ ਪੁਰਖ ਅਕਾਲ ਦੀਨ ਦਿਆਲ ਬੈਠਾ ਰਿਹਾ ਚੁਪ, ਸੁਨੇਹੜਾ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਹੱਥ ਘਲਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਬਣ ਰਖਵਾਲਾ ਜਗ ਗੋਦੀ ਰਿਹਾ ਚੁੱਕ, ਨਿਰਗੁਣ ਆਪਣਾ ਵੇਸ ਵਟਾਈਆ। ਦੱਖਣ ਦਿਸ਼ਾ ਕਹੇ ਸਭ ਤੋਂ ਵਖਰੀ ਨਿਰਾਲੀ ਜਿਸ ਦੀ ਹੋਣੀ ਰੁਤ, ਜਗਤ ਰੁਤੜੀ ਦਏ ਬਦਲਾਈਆ। ਤੁਹਾਡੇ ਅੰਦਰ ਬਖ਼ਸ਼ ਕੇ ਸਚ ਸੁੱਚ, ਸਾਚੀ ਵਿਦਿਆ ਦਿਤੀ ਪੜ੍ਹਾਈਆ। ਉਜਲ ਕਰ ਕੇ ਮਾਤ ਮੁਖ, ਭਗਤ ਦੇਣੀ ਜਗਤ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਹਾਡੇ ਮੰਦਰੋਂ ਅੰਦਰੋਂ ਜਾਣਾ ਉਠ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ।