੧੭ ਹਾੜ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ
ਪੁਰਖ ਅਬਿਨਾਸ਼ੀ ਸੰਦੇਸ਼ਾ ਦਏ ਹਰਿ ਨਿਰੰਕਾਰ, ਸਹਿਜ ਸੁਭਾਉ ਸਰਬ ਸਮਝਾਈਆ। ਨੌ ਸੌ ਚੁਰਾਨਵੇ ਚੌਕੜੀ ਆਸਾ ਭਰਿਆ ਆ ਗਿਆ ਸਤਾਰਾਂ ਹਾੜ, ਫਿਰਤ ਪਿਰਤ ਆਪਣਾ ਰੂਪ ਬਦਲਾਈਆ। ਜਿਸ ਦਾ ਰਾਹ ਤਕਦੇ ਗਏ ਗੁਰੂ ਅਵਤਾਰ, ਪੈਗ਼ੰਬਰ ਅੱਖ ਉਠਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ ਜਿਸ ਦੀ ਕਰੇ ਪੁਕਾਰ, ਦਿਵਸ ਰੈਣ ਢੋਲੇ ਸੋਹਲੇ ਗਾਈਆ। ਨਿਤ ਨਵਿਤ ਜੁਗ ਚੌਕੜੀ ਲੱਭਦੇ ਗਏ ਸੰਸਾਰ, ਨਿਰਗੁਣ ਸਰਗੁਣ ਹੋ ਹੋ ਵੇਖ ਵਖਾਈਆ। ਜਿਸ ਦਾ ਕੋਟਨ ਕੋਟ ਨਾਮ ਹੋਇਆ ਉਜਿਆਰ, ਅੱਖਰਾਂ ਨਾਲ ਕਰੇ ਪੜ੍ਹਾਈਆ। ਜਿਸ ਦੇ ਪਿਛੇ ਸ਼ਿਵਦਵਾਲੇ ਮਠ ਸੁਹਾਉਂਦੇ ਗੁਰਦਵਾਰ, ਮੰਦਰ ਮਸਜਿਦ ਰਾਹ ਤਕਾਈਆ । ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਕਿਸੇ ਹੱਥ ਨਾ ਆਇਆ ਨਰ ਨਿਰੰਕਾਰ, ਨਿਰਗੁਣ ਬੈਠਾ ਮੁਖ ਛੁਪਾਈਆ। ਜਿਸ ਦੀ ਭਵਿਖਤਾਂ ਵਿਚ ਲਿਖ ਕੇ ਗਏ ਵਿਚਾਰ, ਸੰਦੇਸ਼ਾ ਦੋ ਜਹਾਨ ਜਣਾਈਆ। ਜਿਸ ਨੂੰ ਵਿਸ਼ਨ ਬ੍ਰਹਮਾ ਸ਼ਿਵ ਗਣਪਤ ਕਰੇ ਨਿਮਸਕਾਰ, ਕਰੋੜ ਤੇਤੀਸਾ ਸੁਰਪਤ ਇੰਦ ਬੈਠਾ ਸੀਸ ਨਿਵਾਈਆ । ਜਿਸ ਦਾ ਲੱਖ ਚੁਰਾਸੀ ਖਾਣੀ ਬਾਣੀ ਬ੍ਰਹਿਮੰਡ ਖੰਡ ਸਰਬ ਪਸਾਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਹੁਕਮ ਜਣਾਈਆ। ਸੋ ਸਾਹਿਬ ਸੁਵਾਮੀ ਅੰਤਰਜਾਮੀ ਧੁਰ ਧਾਮ ਅਨਾਮੀ ਇਕ ਸੁਹਾਏ ਭਗਤ ਦਵਾਰ, ਭਗਤ ਸੁਹੇਲਾ ਖੇਲ ਖਿਲਾਈਆ। ਵੇਖਣਹਾਰਾ ਅੰਦਰ ਬਾਹਰ ਗੁਪਤ ਜ਼ਾਹਰ, ਜੀਵ ਜੰਤ ਸਾਧ ਸੰਤ ਪਰਦਾ ਰਿਹਾ ਲਾਹੀਆ। ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਜੋਤੀ ਸ਼ਬਦੀ ਧਾਰ ਸਾਂਝਾ ਯਾਰ, ਨਿਰਵੈਰ ਨਿਰਾਕਾਰ ਨਿਰਗੁਣ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਕਹੇ ਹਾੜ ਸਤਾਰਾਂ ਆਇਆ ਜਗ, ਜਗਦੀ ਜੋਤ ਹੋਏ ਰੁਸ਼ਨਾਈਆ। ਜਿਸ ਨੂੰ ਜੁਗ ਚੌਕੜੀ ਰਹੇ ਲਭ, ਸੋ ਬੇਪਰਵਾਹ ਆਪਣਾ ਨੂਰ ਕਰੇ ਰੁਸ਼ਨਾਈਆ। ਖੇਲ ਕਰੇ ਪੁਰਖ ਸਮਰਥ, ਮਹਿੰਮਾ ਅਕਥ ਅਕਥ ਦ੍ਰਿੜਾਈਆ। ਭਗਤ ਸੁਹੇਲੇ ਕਰ ਕੇ ਵਖ, ਵਖਰੀ ਧਾਰ ਇਕ ਜਣਾਈਆ। ਨਿਜ ਨੇਤਰ ਖੋਲ੍ਹ ਕੇ ਅੱਖ, ਪਰਤਖ ਰੂਪ ਦਏ ਪਰਗਟਾਈਆ। ਵਸਤ ਅਮੋਲਕ ਦੇ ਕੇ ਸਚ, ਸਾਚੀ ਸਿਖਿਆ ਇਕ ਸਮਝਾਈਆ। ਪ੍ਰੇਮ ਪ੍ਰੀਤੀ ਅੰਦਰ ਪਏ ਹਸ, ਕੂੜੀ ਕਿਰਿਆ ਬਾਹਰ ਕਢਾਈਆ । ਜੋ ਗੁਰ ਅਵਤਾਰ ਪੈਗ਼ੰਬਰ ਪੀਰ ਗਏ ਦੱਸ, ਦਸ ਦਸਮੇਸ਼ ਦਏ ਗਵਾਹੀਆ। ਉਸ ਦਾ ਲਹਿਣਾ
ਦੇਣਾ ਅੱਜ, ਆਜਿਜ਼ ਵੇਖੇ ਚਾਈਂ ਚਾਈਂਆ। ਸੰਤ ਸੁਹੇਲੇ ਸੱਜਣ ਸੱਦ, ਸਦਕੇ ਵਾਰੀ ਘੋਲ ਘੁਮਾਈਆ। ਉਧਰੋਂ ਪਹਿਲੀ ਹਾੜ ਪਿਆ ਹਸ, ਖ਼ੁਸ਼ੀਆਂ ਨਾਲ ਸੀਸ ਨਿਵਾਈਆ। ਮੈਂ ਪ੍ਰਭੂ ਤੇਰੇ ਭਗਤ ਦਵਾਰੇ ਬਾਹਰ ਗਿਆ ਢਠ, ਆਪਣਾ ਸੀਸ ਝੁਕਾਈਆ। ਮੇਰੇ ਵੇਖ ਖ਼ਾਲੀ ਹੱਥ, ਕੂਕ ਕੂਕ ਦਿਆਂ ਦੁਹਾਈਆ। ਨਵ ਨੌ ਚਾਰ ਤੇਰਾ ਜਗਤ ਖੇੜਾ ਹੁੰਦਾ ਵੇਖਿਆ ਭਠ, ਥਿਰ ਰਹਿਣ ਕੋਇ ਨਾ ਪਾਈਆ। ਤੇਰੀ ਬਿਰਹੋਂ ਲਗਦੀ ਵੇਖੀ ਸੱਟ, ਨਗਾਰਾ ਵੱਜੇ ਨਾਮ ਖ਼ੁਦਾਈਆ। ਮੈਂ ਨੌ ਸੱਤ ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਰਿਹਾ ਟੱਪ, ਬਣ ਬਣ ਪਾਂਧੀ ਰਾਹੀਆ । ਮੈਂ ਲੱਖ ਚੁਰਾਸੀ ਅੰਦਰ ਆਇਆ ਵਸ, ਗ੍ਰਹਿ ਗ੍ਰਹਿ ਆਪਣਾ ਫੇਰਾ ਪਾਈਆ। ਮੈਂ ਖੋਜਦਾ ਆਇਆ ਹਕ਼ੀਕ਼ਤ ਹਕ, ਨਿਰਗੁਣ ਸਰਗੁਣ ਵੇਖ ਵਖਾਈਆ। ਮੈਂ ਵੇਂਹਦਾ ਰਿਹਾ ਮੰਦਰ ਮਸਜਿਦ ਮਠ, ਸ਼ਿਵਦਵਾਲੇ ਪਰਦਾ ਆਪ ਉਠਾਈਆ। ਪੰਧ ਮੁਕਾ ਕੇ ਆਇਆ ਤੀਰਥ ਤਟ, ਗੰਗਾ ਗੋਦਾਵਰੀ ਸੁਰਸਤੀ ਦਏ ਦੁਹਾਈਆ। ਚਾਰ ਕੁੰਟ ਦਾ ਖ਼ਾਲੀ ਵੇਖਿਆ ਹੱਟ, ਵਸਤ ਅਮੋਲ ਵਿਚ ਨਾ ਕੋਇ ਟਿਕਾਈਆ। ਸਾਧਾਂ ਸੰਤਾਂ ਖੇਲ ਵੇਖਿਆ ਬਾਜ਼ੀਗਰ ਨਟ, ਸਚ ਸਵਾਂਗ ਨਾ ਕੋਇ ਜਣਾਈਆ। ਜੋਤ ਪਰਕਾਸ਼ ਨਾ ਲਟ ਲਟ, ਨੂਰੋ ਨੂਰ ਨਾ ਕੋਇ ਰੁਸ਼ਨਾਈਆ। ਹਿਰਦੇ ਹਰਿ ਨਾ ਰਿਹਾ ਵਸ, ਖ਼ਾਲੀ ਦਿਸੀ ਸਰਬ ਲੋਕਾਈਆ। ਮਾਇਆ ਮਮਤਾ ਅੰਦਰ ਗਏ ਫਸ, ਜਮ ਦੀ ਫਾਸੀ ਨਾ ਕੋਇ ਤੁੜਾਈਆ। ਨਜ਼ਰੀ ਆਇਆ ਨਾ ਵਸਿਆ ਘਟ ਘਟ, ਅੰਤਰ ਖੋਜ ਨਾ ਕੋਇ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਵੇਖ ਵਖਾਈਆ। ਪਹਿਲੀ ਹਾੜ ਕਹੇ ਮੈਂ ਆਇਆ ਦੂਰ ਦੁਰਾਡਾ, ਪ੍ਰਭ ਬਣ ਕੇ ਪਾਂਧੀ ਰਾਹੀਆ। ਕੋਈ ਮਿਲਿਆ ਨਾ ਯਾਰ ਸਾਂਝਾ, ਸਗਲਾ ਸੰਗ ਨਿਭਾਈਆ। ਮੈਂ ਜੰਗਲ ਬੇਲੇ ਮਾਰੀਆਂ ਆਵਾਜ਼ਾਂ, ਕੂਕਾਂ ਦਿਆਂ ਦੁਹਾਈਆ। ਪ੍ਰੇਮ ਜੁੜਿਆ ਨਾ ਕੋਇ ਨਾਤਾ, ਮੁਹੱਬਤ ਸਚ ਨਾ ਕੋਇ ਕਮਾਈਆ। ਦਹਿ ਦਿਸ਼ਾ ਦਾ ਖ਼ਾਲੀ ਵੇਖਿਆ ਖਾਤਾ, ਨਵ ਨੌ ਚਾਰ ਰਹੀ ਕੁਰਲਾਈਆ। ਝਗੜੇ ਵਾਲੀਆਂ ਕਰਦੇ ਬਾਤਾਂ, ਹਕ਼ੀਕ਼ਤ ਹਕ ਨਾ ਕੋਇ ਸਮਝਾਈਆ। ਖ਼ਾਲੀ ਦਿਸਿਆ ਤੱਤ ਆਠਾ, ਨੌ ਦਵਾਰੇ ਪਈ ਦੁਹਾਈਆ । ਅੰਦਰੋਂ ਪਰਦਾ ਕਿਸੇ ਨਾ ਪਾਟਾ, ਐਵੇਂ ਝੂਠ ਰਹੇ ਸਮਝਾਈਆ। ਮੈਂ ਸਭ ਦੀਆਂ ਕਰ ਕੇ ਆਇਆ ਛਾਂਟਾ, ਲੱਖ ਚੁਰਾਸੀ ਖੋਜ ਖੁਜਾਈਆ। ਬਿਨ ਪ੍ਰਭੂ ਤੋਂ ਪੂਰੀਆਂ ਹੋਈਆਂ ਕਿਸੇ ਨਾ ਵਾਟਾਂ, ਅਧਵਾਟੇ ਬੈਠੀ ਸਰਬ ਲੋਕਾਈਆ। ਖ਼ਾਲੀ ਦਿਸੀਆਂ ਸੇਜਾਂ ਖਾਟਾਂ, ਆਤਮ ਸੇਜ ਨਾ ਕੋਇ ਸੁਹਾਈਆ। ਮੇਰੀਆਂ ਫਿਰਦਿਆਂ ਫਿਰਦਿਆਂ ਸੋਲਾਂ ਗੁਜ਼ਰ ਗਈਆਂ ਰਾਤਾਂ, ਰਤੀ ਰਤ ਨਾ ਕੋਇ ਸਹਾਈਆ । ਜਿਧਰ ਤਕਿਆ ਨਾਰ ਕਮਜ਼ਾਤਾਂ, ਸੁਹਾਗੀ ਕੰਤ ਨਾ ਕੋਇ ਹੰਢਾਈਆ। ਕੂੜੀ ਕਿਰਿਆ ਪੈਂਦੀਆਂ ਹਾਕਾਂ, ਹੁਕਮ ਹਕ ਨਾ ਕੋਇ ਸੁਣਾਈਆ। ਸਾਚਾ ਬਣਿਆ ਨਾ ਕੋਇ ਕਾਕਾ, ਪਿਤਾ ਪੁਰਖ ਅਕਾਲ ਨਾ ਕੋਇ ਜਣਾਈਆ। ਸਾਚੇ ਪ੍ਰੇਮ ਦਾ ਨਜ਼ਰੀ ਆਇਆ ਫ਼ਾਕਾ, ਝੋਲੀ ਧੁਰ ਨਾ ਕੋਇ ਭਰਾਈਆ । ਕਿਸੇ ਕੰਮ ਨਾ ਲਗਿਆ ਕੀਤਾ ਪੂਜਾ ਪਾਠਾ, ਮਨ ਹੰਕਾਰੀ ਦਏ ਦੁਹਾਈਆ। ਤੇਰੇ ਦਵਾਰੇ ਆ ਕੇ ਢਾਠਾ, ਪ੍ਰਭੂ ਮੰਗਾਂ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਵੇਖ ਵਖਾਈਆ। ਪਹਿਲੀ ਹਾੜ ਕਹੇ ਵੇਖ ਮੇਰਾ ਰੰਗ, ਰੰਗ ਰਤੜੇ ਦਿਆਂ ਜਣਾਈਆ । ਜਨਮ ਜਨਮ ਦੀ ਆਸਾ ਮੰਗ, ਪ੍ਰਭ ਪੂਰੀ ਕਰ ਵਖਾਈਆ। ਨਵ ਨੌ ਚਾਰ ਮੈਂ ਵੇਖਦਾ ਰਿਹਾ ਜੋ ਲੋਕਮਾਤ ਗਿਆ ਲੰਘ, ਚੌਕੜੀ ਆਪਣਾ ਪੰਧ ਮੁਕਾਈਆ। ਸਚ ਮਿਲਿਆ ਨਾ ਕਿਸੇ ਅਨੰਦ, ਪਰਮਾਨੰਦ ਨਾ ਕੋਇ ਸਮਾਈਆ। ਬਿਨ
ਤੇਰੇ ਕੋਇ ਨਾ ਪਾਵੇ ਠੰਢ, ਅਗਨੀ ਤੱਤ ਨਾ ਕੋਇ ਬੁਝਾਈਆ। ਮੈਂ ਤੇਰਿਆਂ ਭਗਤਾਂ ਦੇ ਦਵਾਰੇ ਫਿਰ ਕੇ ਆਇਆ ਦੇ ਦੇ ਗੰਢ, ਸੁਨੇਹੜੇ ਸਚ ਸਚ ਜਣਾਈਆ। ਗੁਰਮੁਖੋ ਰਿਹੋ ਨਾ ਆਤਮ ਰੰਡ, ਕੰਤ ਸੁਹਾਗੀ ਲੈਣਾ ਮਨਾਈਆ। ਜਿਸ ਦਾ ਇਕੋ ਸੋਹਣਾ ਛੰਦ, ਸੋਹੰ ਢੋਲਾ ਰਿਹਾ ਦ੍ਰਿੜਾਈਆ। ਮੇਰਾ ਐਵੇਂ ਨਾ ਜਾਵੇ ਮਾਰਿਆ ਪੰਧ, ਮੇਰੀ ਸੇਵਾ ਧੁਰ ਦੇ ਮਾਲਕ ਆਪ ਲਗਾਈਆ। ਤੁਹਾਡੇ ਅੰਦਰ ਰਹਿਣ ਨਹੀਂ ਦੇਣਾ ਗੰਦ, ਕੂੜੀ ਕਿਰਿਆ ਦੇਣੀ ਕਢਾਈਆ। ਤੁਹਾਨੂੰ ਬਣਾਉਣਾ ਉਸ ਦੇ ਚੰਦ, ਜੋ ਆਪਣੇ ਚੰਦ ਸਤਾਰੇ ਨੀਹਾਂ ਹੇਠ ਦਬਾਈਆ। ਅਗੇ ਕੋਇ ਰਹਿਣ ਨਹੀਂ ਦੇਣੀ ਵੰਡ, ਵਖਰਾ ਖੇਲ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਆਪਣੇ ਲੇਖਾ ਲੈਣਾ ਲਗਾਈਆ। ਪਹਿਲੀ ਹਾੜ ਕਹੇ ਮੇਰਾ ਝੁਕਿਆ ਮੱਥਾ, ਮਸਤਕ ਸੀਸ ਨਿਵਾਈਆ। ਚਾਰ ਕੁੰਟ ਮੈਂ ਫਿਰ ਕੇ ਦੇਵਾਂ ਸਭ ਨੂੰ ਮੱਤਾ, ਅੱਛੀ ਤਰਾ ਜਣਾਈਆ। ਮੈਂ ਜਲ ਥਲ ਮਈਅਲ ਵੇਖਿਆ ਮੱਛ ਕਛਾ, ਟਿੱਲੇ ਪਰਬਤ ਖੋਜ ਖੁਜਾਈਆ। ਮੈਂ ਜਲਧਾਰ ਅੰਦਰ ਨੱਸਾ, ਪੌਣਾ ਵਿਚ ਪੰਧ ਮੁਕਾਈਆ। ਮੈਂ ਗੁਰਮੁਖ ਪ੍ਰੇਮੀ ਲਭਦਾ ਰਿਹਾ ਸੱਚਾ, ਸਤਿ ਸਤਿਵਾਦੀ ਖੋਜ ਖੁਜਾਈਆ। ਮੈਂ ਸਾਢੇ ਤਿੰਨ ਹੱਥ ਕਾਇਆ ਭਾਂਡਾ ਵੇਖਿਆ ਕੱਚਾ, ਬਚਿਆ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਵੇਖ ਵਖਾਈਆ। ਪਹਿਲੀ ਹਾੜ ਕਹੇ ਮੈਂ ਵੇਖਿਆ ਆਦਿ ਰਿਵਾਜੇ, ਪ੍ਰਭ ਬੰਦਨਾ ਸੀਸ ਨਿਵਾਈਆ। ਆਦਿ ਜੁਗਾਦਿ ਜੋ ਸਾਹਿਬ ਸਵਾਮੀ ਤੂੰ ਸਾਜਣ ਸਾਜੇ, ਸੱਜਨ ਹੋ ਕੇ ਵੇਖ ਵਖਾਈਆ। ਅੰਦਰ ਬਾਹਰ ਦੇ ਸਭ ਦੇ ਵੇਖੇ ਕਾਜੇ, ਕ਼ਤਰਾ ਕ਼ਤਰਾ ਫੋਲ ਫੁਲਾਈਆ। ਜਨ ਭਗਤਾਂ ਸੁਨੇਹੜਾ ਦਿਤਾ ਮਾਰ ਆਵਾਜ਼ੇ, ਧੁਰ ਫ਼ਰਮਾਨ ਸਮਝਾਈਆ। ਜਨ ਭਗਤੋ ਸ੍ਰੀ ਭਗਵਾਨ ਵਸਿਆ ਓਸ ਮਾਝੇ, ਜਿਹੜਾ ਮਾਝਾ ਆਤਮ ਪਰਮਾਤਮ ਨਾਲ ਜੁੜਾਈਆ। ਜਿਸ ਦੇ ਹੱਥ ਵਿਚ ਅਗਲੇ ਅਗੇ ਵਾਧੇ, ਪਿਛਲੇ ਲੇਖੇ ਰਿਹਾ ਚੁਕਾਈਆ। ਜਿਸ ਨੂੰ ਮਿਲ ਕੇ ਮਾਂ ਪਿਉ ਭੁਲ ਜਾਣ ਦਾਦੀ ਦਾਦੇ, ਨਾਨਕਿਆਂ ਸੰਗ ਨਾ ਕੋਇ ਬਣਾਈਆ। ਲੇਖਾ ਮੁਕ ਜਾਏ ਭੋਜਨ ਸਵਾਦੇ, ਰਸਨਾ ਜਿਹਵਾ ਨਾ ਕੋਇ ਹਲਕਾਈਆ । ਦੇਣੀ ਪਵੇ ਨਾ ਮਸਜਿਦਾਂ ਵਿਚ ਬਾਂਗੇ, ਉਂਗਲਾਂ ਕੰਨਾਂ ਵਿਚ ਨਾ ਕੋਇ ਪਾਈਆ। ਪੜ੍ਹਨੀ ਪਏ ਨਾ ਕੋਇ ਨਿਮਾਜ਼ੇ, ਸਜਦਾ ਸੀਸ ਨਾ ਕੋਇ ਝੁਕਾਈਆ। ਕਰਨਾ ਪਏ ਨਾ ਪੂਜਾ ਪਾਠੇ, ਪਤਰਾ ਪਤਰਾ ਨਾ ਕੋਇ ਉਲਟਾਈਆ। ਵਿਕਣਾ ਪਏ ਕਿਸੇ ਨਾ ਹਾਟੇ, ਹੱਟੋ ਹੱਟ ਨਾ ਕੋਇ ਭੁਆਈਆ । ਇਕੋ ਨਜ਼ਰੀ ਆਏ ਪੁਰਖ ਸਮਰਾਥੇ, ਜਿਸ ਦੇ ਹੱਥ ਵੱਡੀ ਵਡਿਆਈਆ। ਜਿਸ ਦੇ ਗੁਰ ਅਵਤਾਰ ਪੀਰ ਪੈਗ਼ੰਬਰ ਗਾਉਂਦੇ ਗਏ ਸਾਕੇ, ਖਾਣੀ ਬਾਣੀ ਦਏ ਗਵਾਹੀਆ। ਸੋ ਖੇਲ ਕਰੇ ਪ੍ਰਭ ਆਪੇ, ਕਲ ਆਪਣਾ ਵੇਸ ਵਟਾਈਆ। ਪਹਿਲੀ ਹਾੜ ਕਹੇ ਮੈਨੂੰ ਭੁਲ ਗਏ ਮੇਰੇ ਮਾਪੇ, ਜਨਨੀ ਨਜ਼ਰ ਕੋਇ ਨਾ ਆਈਆ। ਇਕੋ ਇਕ ਨਜ਼ਰੀ ਆਏ ਪੁਰਖ ਅਬਿਨਾਸ਼ੇ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਪਹਿਲੀ ਹਾੜ ਕਹੇ ਮੈਂ ਆਇਆ ਫਿਰ ਕੇ, ਫ਼ਿਰਕੇਦਾਰੀ ਵੇਖ ਵਖਾਈਆ। ਸਭ ਦੇ ਖੋਜ ਕੇ ਆਇਆ ਹਿਰਦੇ, ਪਰਦਿਆਂ ਅੰਦਰ ਡੇਰਾ ਲਾਈਆ। ਓਹ ਵੇਖ ਕੇ ਆਇਆ ਜਿਹੜੇ ਤਪਦੇ ਚਿਰਦੇ, ਜੁਗ ਚੌਕੜੀ ਅੱਖ ਖੁਲ੍ਹਾਈਆ। ਓਹ ਵੇਖ ਕੇ ਆਇਆ ਜਿਹੜੇ ਅੰਦਰੇ ਅੰਦਰ ਮਿਲਦੇ, ਮਿਲਣੀ ਜਗਦੀਸ਼ ਨਾਲ ਕਰਾਈਆ। ਓਹ ਵੇਖ ਕੇ ਆਇਆ ਜਿਹੜੇ ਆਸ਼ਕ ਇਕੋ ਧਿਰ ਦੇ, ਅਗੇ ਦੀ ਸਾਰ ਕੋਇ ਨਾ ਪਾਈਆ। ਓਹ ਵੇਖੇ ਜਿਹੜੇ ਮਾਇਆ
ਮਮਤਾ ਅੰਦਰ ਹਿਲਦੇ, ਧੀਰਜ ਧੀਰ ਨਾ ਕੋਇ ਬੰਧਾਈਆ। ਓਹ ਵੇਖ ਕੇ ਆਇਆ ਜਿਹੜੇ ਝੂਠੇ ਲਾਰੇ ਲਾਉਣ ਦਿਲ ਦੇ, ਮਨ ਵਾਸਨਾ ਹੋਏ ਹਲਕਾਈਆ। ਮੈਂ ਵੇਖ ਕੇ ਆਇਆ ਜਿਹੜੇ ਜਗਤ ਖ਼ਾਹਿਸ਼ਾਂ ਨਾਲ ਖਿੜਦੇ, ਖ਼ੁਸ਼ੀਆਂ ਢੋਲੇ ਗਾਈਆ। ਮੈਂ ਵੇਖ ਕੇ ਆਇਆ ਜਿਹੜੇ ਪ੍ਰੇਮੀ ਪਿਆਰੇ ਸਾਚੇ ਪਿਰ ਦੇ, ਪੀਆ ਪ੍ਰੀਤਮ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਦੇ ਜਣਾਈਆ। ਹਾੜ ਕਹੇ ਪ੍ਰਭੂ ਮੈਨੂੰ ਲੈ ਚਲ ਅਗੇ, ਅਗਲਾ ਹਾਲ ਦਿਆਂ ਜਣਾਈਆ । ਜਿਥੇ ਤੇਰਾ ਨੂਰ ਨੁਰਾਨਾ ਦੀਪਕ ਜਗੇ, ਇਕੋ ਜੋਤ ਹੋਏ ਰੁਸ਼ਨਾਈਆ। ਨਾਮ ਪਿਆਲੇ ਮਿਲਦੇ ਮੱਗੇ, ਅੰਮ੍ਰਿਤ ਰਸ ਚੁਆਈਆ। ਭਗਤ ਸੁਹੇਲੇ ਸੱਜਣ ਲੱਭੇ, ਦੂਜਾ ਨਜ਼ਰ ਕੋਇ ਨਾ ਪਾਈਆ। ਜਿਨ੍ਹਾਂ ਦੇ ਅੰਤਰ ਆਤਮ ਪ੍ਰੇਮ ਬੱਧੇ, ਬਾਹਰੋਂ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਦਰ ਦਏ ਵਡਿਆਈਆ। ਪੁਰਖ ਅਕਾਲ ਕਹੇ ਮੈਂ ਦਿਆਂ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਤੇਰਾ ਮੇਲਾ ਸਤਾਰਾਂ ਹਾੜਾ, ਸੋ ਵਕ਼ਤ ਗਿਆ ਆਈਆ। ਦੋਹਾਂ ਸਾਂਝਾ ਕਰਾਂ ਪਿਆਰਾ, ਇਕੋ ਰੰਗ ਰੰਗਾਈਆ। ਆਪ ਵਖਾਵਾਂ ਭਗਤ ਦਵਾਰਾ, ਆਪਣੀ ਉਂਗਲੀ ਲਵਾਂ ਲਗਾਈਆ। ਨੇਤਰ ਨੈਣ ਖੋਲ੍ਹ ਕਿਵਾੜਾ, ਪੜਦਾ ਦਿਆਂ ਉਠਾਈਆ। ਅਗਨੀ ਤਪਦਾ ਕਰ ਕੇ ਠੰਡਾ ਠਾਰਾ, ਸੀਤਲ ਧਾਰ ਦਿਆਂ ਵਹਾਈਆ। ਸਚ ਪ੍ਰੇਮ ਦਾ ਦੱਸ ਨਜ਼ਾਰਾ, ਨਜ਼ਰੀਆ ਤੇਰਾ ਦਿਆਂ ਬਦਲਾਈਆ। ਸੋਹਣਾ ਵਖਾਣਾ ਇਕ ਅਖਾੜਾ, ਮਜਲਸ ਬੇਪਰਵਾਹੀਆ। ਧੁਰ ਦਰਗਾਹੀ ਮਿਲਾਵਾਂ ਲਾੜਾ, ਨਰ ਨਿਰੰਕਾਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਲੂ ਰਿਹਾ ਉਠਾਈਆ। ਪਹਿਲੀ ਹਾੜ ਕਹੇ ਮੈਂ ਆਵਾਂ ਪਿਛੇ, ਪਿਛਲਾ ਲੇਖਾ ਨਾਲ ਲਿਆਈਆ। ਮੇਰੇ ਕੋਲ ਸਭ ਦੇ ਹਿੱਸੇ, ਹਿੱਸੇਦਾਰੀ ਆਪਣੀ ਵਿਚ ਛੁਪਾਈਆ। ਜਗਤ ਨੇਤਰ ਕਿਸੇ ਨਾ ਦਿੱਸੇ, ਲੱਖ ਚੁਰਾਸੀ ਰਹੀ ਕੁਰਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਉਂਗਲੀ ਲਿਆ ਲਗਾਈਆ। ਪਹਿਲੀ ਹਾੜ ਕਹੇ ਮੈਂ ਲੈ ਕੇ ਆਇਆ ਰਿਪੋਟ, ਫਿਰਿਆ ਵਾਹੋ ਦਾਹੀਆ। ਸਭ ਦੇ ਕਰ ਕੇ ਆਇਆ ਚੋਟ, ਅਭੁਲ ਭੁਲ ਨਾ ਕੋਇ ਰਖਾਈਆ। ਘਰ ਘਰ ਸਾਚੀ ਵੇਖ ਕੇ ਆਇਆ ਜੋਤ, ਜੋ ਜ਼ਾਹਰ ਬਾਤਨ ਕਰੇ ਰੁਸ਼ਨਾਈਆ। ਪੜਦਾ ਚੁਕ ਕੇ ਆਇਆ ਵਰਨ ਗੋਤ, ਜਾਤ ਪਾਤ ਭੇਵ ਖੁਲ੍ਹਾਈਆ। ਜਨ ਭਗਤਾਂ ਦੇ ਕੇ ਆਇਆ ਹੋਸ਼, ਹੁਸ਼ਿਆਰੀ ਨਾਲ ਸਮਝਾਈਆ। ਸਭ ਦੇ ਅੰਦਰ ਵੜਦਾ ਰਿਹਾ ਖ਼ਾਮੋਸ਼, ਉਚੀ ਕੂਕ ਨਾ ਕੋਇ ਸੁਣਾਈਆ। ਸਾਰੇ ਤੱਕਕੇ ਆਇਆ ਦੋਸ਼, ਨਿਰਦੋਸ਼ ਲੇਖਾ ਆਪਣੇ ਹੱਥ ਬਣਾਈਆ। ਮੈਨੂੰ ਸਮਝ ਨਾ ਸਕਿਆ ਕੋਈ ਚੌਦਾਂ ਲੋਕ, ਚੌਦਾਂ ਤਬਕ ਅੱਖ ਨਾ ਕਿਸੇ ਖੁਲ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਕਿਆ ਨਾ ਕੋਇ ਸੋਚ, ਸੋਚ ਸਮਝ ਨਾ ਕੋਇ ਵਡਿਆਈਆ । ਮੈਂ ਭਗਤਾਂ ਖੋਲ੍ਹ ਕੇ ਆਇਆ ਨੇਤਰ ਲੋਚ, ਅੱਖ ਪਰਤਖ ਗੁਸਾਈਂਆ। ਮੈਂ ਕਰ ਕੇ ਆਇਆ ਡੂੰਘੀ ਖੋਜ, ਬ੍ਰਹਿਮੰਡਾਂ ਖੰਡਾਂ ਖੋਜ ਖੁਜਾਈਆ। ਭਗਤ ਭਗਵਾਨ ਦੀ ਲਗੀ ਵੇਖ ਕੇ ਆਇਆ ਮੌਜ, ਮੌਜੂਦਾ ਹੋ ਕੇ ਦਿਆਂ ਸੁਣਾਈਆ। ਪ੍ਰਭੂ ਅਗੇ ਦਾ ਝਗੜਾ ਰਹਿਣ ਨਹੀਂ ਦੇਣਾ ਰੋਜ਼ ਰੋਜ਼, ਲੇਖਾ ਇਕੋ ਵਾਰ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਮੇਰੀ ਝੋਲੀ ਦੇਣਾ ਪਾਈਆ। ਹਾੜ ਕਹੇ ਮੈਂ ਹੋ ਗਿਆ ਦਲੀਆ, ਦਲ ਆਪਣਾ ਇਕ ਦੁੜਾਈਆ। ਨਵ ਖੰਡ ਦਾ ਬਣ ਕੇ ਛਲੀਆ, ਫੇਰਾ ਆਇਆ ਪਾਈਆ। ਲੱਖ ਚੁਰਾਸੀ ਵੇਖ ਕੇ ਆਇਆ ਗਲੀਆਂ, ਭੱਜਿਆ ਵਾਹੋ
ਦਾਹੀਆ। ਪੁਰਖ ਅਕਾਲ ਦੀਨ ਦਿਆਲ ਜਿਨ੍ਹਾਂ ਨੂੰ ਪ੍ਰੇਮ ਦੀਆਂ ਪਾਤੀਆਂ ਘੱਲੀਆਂ, ਸ਼ਬਦ ਸੁਨੇਹੜੇ ਨਾਲ ਜਣਾਈਆ। ਉਹ ਸਖ਼ੀਆਂ ਕਿਸੇ ਨਾਲ ਨਾ ਵੇਖੀਆਂ ਰਲੀਆਂ, ਵਲੀਆਂ ਨਾਲੋਂ ਵਖਰੇ ਡੇਰੇ ਲਾਈਆ। ਉਹਨਾਂ ਨੂੰ ਕੋਇ ਨਾ ਜਾਣੋ ਕੱਲੀਆਂ, ਜਿਨ੍ਹਾਂ ਦਾ ਮਾਲਕ ਸਾਹਿਬ ਗੁਸਾਈਂਆ। ਉਹ ਹਿਰਦੇ ਪ੍ਰੇਮ ਨਾਲ ਫਲੀਆਂ, ਜਿਸ ਦਾ ਪਤ ਡਾਲ੍ਹੀ ਵੇਖਣ ਕੋਇ ਨਾ ਪਾਈਆ। ਮੈਂ ਬਿਰਹੋਂ ਵੈਰਾਗਣ ਵੇਖਾਂ ਝੱਲੀਆਂ, ਜੋ ਬਿਰਹੋਂ ਵਿਛੋੜੇ ਵਿਚ ਰਹੇ ਕੁਰਲਾਈਆ। ਮੈਂ ਤੀਰ ਨਿਰਾਲੇ ਨਾਲ ਵੇਖੀਆਂ ਛਣੀਆਂ, ਜੋ ਸ਼ਬਦ ਬਬਾਣਾ ਰਿਹਾ ਲਗਾਈਆ। ਮੈਂ ਮਾਟੀ ਖ਼ਾਕ ਵਿਚ ਵੇਖੀਆਂ ਰਲੀਆਂ, ਚਰਨ ਧੂੜੀ ਟਿੱਕੇ ਮਸਤਕ ਰਹੀਆਂ ਲਗਾਈਆ। ਮੈਂ ਵੇਂਹਦਾ ਦੇਂਦੀਆਂ ਬਲੀਆਂ, ਆਪਣਾ ਆਪ ਭੇਟ ਦਿਤਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੇਵਾ ਆਪਣੇ ਵਿਚ ਰਖਾਈਆ। ਪਹਿਲੀ ਹਾੜ ਕਹੇ ਮੈਂ ਤਕ ਕੇ ਆਇਆ ਨਜ਼ਾਰਾ, ਦੀਨ ਦੁਨੀ ਵੇਖ ਵਖਾਈਆ। ਜਿਹੜਾ ਗੁਰ ਅਵਤਾਰ ਪੀਰ ਪੈਗ਼ੰਬਰ ਲੱਭਿਆ ਨਾ ਕੋਇ ਕਿਨਾਰਾ, ਪ੍ਰਭ ਨੇ ਸਹਿਜੇ ਦਿਤਾ ਵਖਾਈਆ। ਜਿਥੇ ਵਸਿਆ ਪਰਵਰਦਿਗਾਰਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਥੇ ਇਕੋ ਹੁਕਮ ਇਕੋ ਸ਼ਾਹ ਸਵਾਰਾ, ਸਿਕਦਾਰਾ ਇਕੋ ਨਜ਼ਰੀ ਆਈਆ। ਜਿਥੇ ਇਕੋ ਨਾਮ ਇਕ ਜੈਕਾਰਾ, ਇਕੋ ਢੋਲਾ ਰਿਹਾ ਗਾਈਆ । ਇਕੋ ਵਣਜ ਇਕੋ ਵਪਾਰਾ, ਇਕੋ ਹੱਟ ਰਿਹਾ ਖੁਲ੍ਹਾਈਆ। ਇਕੋ ਸਾਜਣ ਮੀਤ ਮੁਰਾਰਾ, ਇਕੋ ਸਗਲਾ ਸੰਗ ਬਣਾਈਆ। ਇਕੋ ਲੇਖਾ ਲਿਖਣਹਾਰਾ, ਇਕੋ ਲੇਖੇ ਰਿਹਾ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਸਮਝਾਈਆ। ਹਾੜ ਕਹੇ ਮੈਂ ਪਿੱਛਾ ਵੇਖਿਆ ਚਾਰ ਜੁਗ ਦਾ ਦੱਸਿਆ ਹਾਲ, ਨਵ ਨੌ ਚਾਰ ਖੋਜ ਖੁਜਾਈਆ। ਜੋ ਉਪਜਿਆ ਤਿਸ ਨੂੰ ਖਾਧਾ ਕਾਲ, ਕਲਮੇ ਵਾਲਾ ਰਹਿਣ ਕੋਇ ਨਾ ਪਾਈਆ। ਜਿਹੜਾ ਢੋਲੇ ਗਾਉਂਦਾ ਰਿਹਾ ਨਾਲ ਜ਼ਬਾਨ, ਅੰਤਮ ਨਿਸ਼ਾਨ ਗਿਆ ਗੁਆਈਆ। ਜਿਹੜਾ ਵਸਦਾ ਰਿਹਾ ਸਾਢੇ ਤਿੰਨ ਹੱਥ ਕਾਇਆ ਮਕਾਨ, ਉਸ ਦਾ ਮੁਕਾਮ ਲੋਕਮਾਤ ਨਜ਼ਰ ਕੋਇ ਨਾ ਆਈਆ। ਜਿਹੜਾ ਪ੍ਰਭ ਦਾ ਦੱਸਦਾ ਗਿਆ ਨਿਸ਼ਾਨ, ਇਸ਼ਾਰਿਆਂ ਨਾਲ ਦ੍ਰਿੜਾਈਆ। ਜਿਹੜਾ ਬਣਦਾ ਗਿਆ ਕਾਹਨ, ਰਾਸ ਸਖ਼ੀਆਂ ਵਾਲੀ ਪਾਈਆ। ਜਿਹੜਾ ਸਮਝਾਉਂਦਾ ਗਿਆ ਰਾਮ, ਰਾਮ ਰਾਮ ਵਿਚ ਸਮਾਈਆ। ਪਹਿਲੀ ਹਾੜ ਕਹੇ ਮੈਂ ਵੇਖ ਕੇ ਆਇਆ ਦੋ ਜਹਾਨ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਫੋਲ ਫੁਲਾਈਆ। ਮੈਂ ਤਕ ਕੇ ਆਇਆ ਪੀਰ ਪੈਗ਼ੰਬਰ ਅਮਾਮ, ਜੋ ਮਸਲੇ ਹਕ ਰਹੇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਆਪਣੀ ਝੋਲੀ ਪਾਈਆ। ਪਹਿਲੀ ਹਾੜ ਕਹੇ ਮੈਂ ਖੋਜਿਆ ਲੋਕਮਾਤ, ਮਤਾ ਪ੍ਰਭ ਦੇ ਨਾਲ ਪਕਾਈਆ। ਚਾਰ ਕੁੰਟ ਦਹਿ ਦਿਸ਼ਾ ਵੇਖ ਕੇ ਸਭ ਦੇ ਖਾਤ, ਖਾਤੇ ਫੋਲ ਫੁਲਾਈਆ। ਜਿਸ ਦਾ ਦੇਣਾ ਦੇਣ ਆਇਆ ਅੱਜ ਦੀ ਰਾਤ, ਹਾੜ ਸਤਾਰਾਂ ਮਿਲੇ ਵਡਿਆਈਆ। ਨਵ ਨੌ ਚਾਰ ਦੀ ਪੂਰੀ ਹੋਵੇ ਖ਼ਾਹਿਸ਼, ਤ੍ਰਿਸ਼ਨਾ ਰਹੇ ਨਾ ਰਾਈਆ। ਲੇਖੇ ਲਗੇ ਪੂਰਬ ਸਵਾਸ, ਸਾਹ ਸਾਹ ਸਮਾਈਆ। ਜਿਸ ਦੀ ਕਰਦੇ ਰਹੇ ਤਲਾਸ਼, ਸੋ ਆਪਣਾ ਵੇਸ ਵਟਾਈਆ। ਜਿਸ ਨੇ ਇਕੇ ਨਜ਼ਰ ਨਾਲ ਲੱਖ ਚੁਰਾਸੀ ਵੇਖ ਲਈ ਬਦਮਾਸ਼, ਬਦੀ ਅੰਦਰ ਬਦੀ ਰਹੇ ਕਮਾਈਆ। ਪੰਜ ਤੱਤ ਕਾਇਆ ਮਾਟੀ ਪੁਤਲੇ ਵੇਖੇ ਖ਼ਾਕ, ਮਨ ਮਤਿ ਬੁਧਿ ਕਰੇ ਲੜਾਈਆ। ਜਗਤ ਨਾਤੇ ਵੇਖੇ ਸੱਜਣ ਸਾਕ, ਬੰਧਨ ਖੋਜ ਖੁਜਾਈਆ। ਰੂਹ ਬੁੱਤ ਹੁੰਦੇ ਵੇਖੇ ਪਾਕ, ਪਾਕੀ ਦਾ ਰੂਪ ਵਟਾਈਆ। ਇਕ ਸੱਤ ਦੇ ਨਾਲ ਹੁੰਦਾ ਵੇਖਿਆ ਇਤਫ਼ਾਕ, ਨਫ਼ਾਕ ਰਿਹਾ ਕਢਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪਣੇ ਵਿਚ ਸਮਾਈਆ। ਪਹਿਲੀ ਹਾੜ ਕਹੇ ਮੈਂ ਵੇਖਿਆ ਸੰਸਾਰ, ਪ੍ਰਭ ਦਾ ਸਮਾਂ ਦਏ ਗਵਾਹੀਆ। ਜਿਸ ਦਾ ਅੰਤ ਨਾ ਕੋਇ ਸ਼ੁਮਾਰ, ਸ਼ਮਅ ਸਭ ਦੀ ਰਿਹਾ ਜਗਾਈਆ। ਜਿਸ ਦਾ ਹੁਕਮ ਸਦਾ ਜੁਗ ਚਾਰ, ਨਾ ਕੋਇ ਮੇਟੇ ਮੇਟ ਮਿਟਾਈਆ। ਜਿਸ ਦਾ ਹੁਕਮ ਗੁਰੂ ਅਵਤਾਰ, ਪੀਰ ਪੈਗ਼ੰਬਰ ਮੰਨਣ ਚਾਈਂ ਚਾਈਂਆ। ਜਿਸ ਦਾ ਭਗਤਾਂ ਨਾਲ ਉਧਾਰ, ਨਿਤ ਨਵਿਤ ਵੇਖ ਵਖਾਈਆ। ਜਿਸ ਦਾ ਭਵਿਖਤਾਂ ਵਿਚ ਜੈਕਾਰ, ਨਾਅਰੇ ਢੋਲੇ ਗਏ ਲਗਾਈਆ। ਜਿਸ ਦੀ ਕਰਦੇ ਰਹੇ ਇੰਤਜ਼ਾਰ, ਸੋ ਮਾਲਕ ਗਿਆ ਆਈਆ। ਜਿਸ ਕਰਕੇ ਖ਼ਬਰਦਾਰ, ਮੇਰੀ ਸੇਵਾ ਸਚ ਲਗਾਈਆ । ਮੈਂ ਫਿਰ ਕੇ ਜੰਗਲ ਪਹਾੜ, ਆਇਆ ਚਾਈਂ ਚਾਈਂਆ। ਲਹਿਣਾ ਮੇਰਾ ਜੁੜ ਜਾਏ ਨਾਲ ਸਤਾਰਾਂ ਹਾੜ, ਵਦੀ ਸੁਦੀ ਦੀ ਲੋੜ ਰਹੇ ਨਾ ਰਾਈਆ । ਸਚ ਪ੍ਰੇਮ ਦੀ ਖੜਕਦੀ ਤਾਰ, ਸਤਾਰ ਇਕੋ ਦਏ ਜਣਾਈਆ। ਗੁਫ਼ਤ ਸ਼ਨੀਦ ਹੋਵੇ ਗੁਫ਼ਤਾਰ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਸਾਚੇ ਨੂਰ ਦਾ ਹੋਏ ਉਜਿਆਰ, ਕੂੜ ਅੰਧੇਰਾ ਦਏ ਮਿਟਾਈਆ। ਜਿਸ ਦਾ ਭਗਤਾਂ ਨਾਲ ਵਿਹਾਰ, ਭਗਵਾਨ ਬੇਪਰਵਾਹੀਆ। ਜਿਸ ਦੇ ਕੋਲ ਸਰਬ ਅਖਤਿਆਰ, ਧੁਰ ਦਾ ਮਾਲਕ ਫੇਰਾ ਪਾਈਆ। ਜਿਹੜਾ ਜੂਨੀਆਂ ਵਿਚੋਂ ਬਾਹਰ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਜਿਹੜਾ ਲੱਖ ਚੁਰਾਸੀ ਸਖ਼ੀਆਂ ਦਾ ਸੱਚਾ ਕਾਹਨ, ਪੁਰਖ ਅਕਾਲ ਵੱਡੀ ਵਡਿਆਈਆ। ਜਿਹੜਾ ਜੁਗ ਚੌਕੜੀ ਦੇਵਣਹਾਰ ਦਾਨ, ਦਾਤਾ ਬੇਪਰਵਾਹੀਆ। ਜਿਸ ਨੂੰ ਸਾਰਿਆਂ ਮੰਨਿਆ ਆਦਿ ਜੁਗਾਦਿ ਇਕ ਪਰਧਾਨ, ਭਾਵੀ ਸਭ ਦੇ ਉਤੇ ਲਗਾਈਆ। ਜਿਸ ਦਾ ਖੇਲ ਸਦਾ ਮਹਾਨ, ਮਹਿੰਮਾ ਕਥ ਨਾ ਕੋਇ ਦ੍ਰਿੜਾਈਆ। ਉਸ ਦਾ ਰੂਪ ਵੇਖ ਲਵੋ ਅੰਦਰੋਂ ਬਾਹਰੋਂ ਕਿਸੇ ਨਜ਼ਰ ਨਾ ਆਏ ਵਿਚ ਜਹਾਨ, ਜਹਾਲਤ ਸਭ ਦੇ ਉਤੇ ਪਾਈਆ। ਇਕੋ ਦੀਪਕ ਜੋਤ ਜਗੇ ਮਹਾਨ, ਜੋਤੀ ਜੋਤ ਹੋਵੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਵੇਖ ਵਖਾਈਆ। ਪਹਿਲੀ ਹਾੜ ਕਹੇ ਮੈਂ ਆਇਆ ਉਸ ਦਵਾਰੇ, ਜਿਥੇ ਦੋ ਜਹਾਨ ਸੀਸ ਨਿਵਾਈਆ। ਜਿਥੇ ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰੇ, ਸਿਰ ਸਕੇ ਨਾ ਕੋਇ ਉਠਾਈਆ। ਜਿਥੇ ਗੁਰ ਅਵਤਾਰ ਪੈਗ਼ੰਬਰ ਮੰਗਣ ਭਿਖਾਰੇ, ਖ਼ਾਲੀ ਝੋਲੀ ਅਗੇ ਡਾਹੀਆ। ਜਿਥੇ ਕਰੋੜ ਤੇਤੀਸ ਬਣ ਵਣਜਾਰੇ, ਸੌਦਾ ਹਟ ਰਹੇ ਚਲਾਈਆ। ਜਿਸ ਦਾ ਨੂਰ ਅਗੰਮ ਅਥਾਹ ਸਦਾ ਉਜਿਆਰੇ, ਤੇਲ ਬਾਤੀ ਦੀ ਲੋੜ ਰਹੇ ਨਾ ਰਾਈਆ। ਜਿਸ ਦੇ ਬੇਪਰਵਾਹੀ ਦੇ ਭੰਡਾਰੇ, ਨਿਤ ਨਵਿਤ ਰਿਹਾ ਵਰਤਾਈਆ। ਜਿਸ ਨੇ ਕੋਟਨ ਕੋਟ ਜੁਗ ਪਾਰ ਉਤਾਰੇ, ਥਿਰ ਨਜ਼ਰ ਕਿਸੇ ਨਾ ਆਈਆ। ਜਿਸ ਦੇ ਲੱਖ ਚੁਰਾਸੀ ਜੀਵ ਜੰਤ ਸਹਾਰੇ, ਆਤਮ ਪਰਮਾਤਮ ਵਜੇ ਵਧਾਈਆ। ਜਿਸ ਦੇ ਪ੍ਰੇਮੀਆਂ ਵਾਲੇ ਅਖਾੜੇ, ਧੁਰ ਦੇ ਢੋਲੇ ਗੀਤ ਸੁਣਾਈਆ। ਜਿਸ ਦੇ ਇਕ ਸੱਤ ਨਾਲ ਮਿਲ ਕੇ ਅਨੇਕ ਸੋ ਗਏ ਸਤਾਰਾਂ ਹਾੜੇ, ਹਾੜੇ ਕਢਦਿਆਂ ਵੇਖ ਵਖਾਈਆ। ਜਿਨ੍ਹਾਂ ਨੇ ਨਵ ਨੌ ਚਾਰ ਜੁਗ ਆਪਣੇ ਕਟੇ ਦਿਹਾੜੇ, ਯਾਦ ਯਾਦ ਵਿਚ ਲੰਘਾਈਆ। ਅੱਜ ਉਹਨਾਂ ਦੇ ਲੈਣੇ ਦੇਣੇ ਲੇਖੇ ਪਿਛਲੇ ਚੁਕਣੇ ਉਧਾਰੇ, ਝੋਲੀ ਸਭ ਦੀ ਦੇਣੀ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਪਹਿਲੀ ਹਾੜ ਕਹੇ ਸੁਣ ਸਤਾਰਾਂ ਹਾੜ ਮਿਤਰ, ਤੈਨੂੰ ਦਿਆਂ ਜਣਾਈਆ। ਮੈਂ ਤੈਨੂੰ ਦੱਸਾਂ ਕਿਹੜੇ ਲੱਖ ਚੁਰਾਸੀ ਵਿਚੋਂ ਗਏ ਨਿਤਰ, ਆਪਣਾ ਵੇਸ ਬਦਲਾਈਆ। ਜਿਨ੍ਹਾਂ ਦੇ ਸਿਰ ਤੋਂ ਗੁਰੂਆਂ ਅਵਤਾਰਾਂ ਪੀਰ ਪੈਗ਼ੰਬਰਾਂ ਦਾ ਚੁਕਿਆ ਫ਼ਿਕਰ, ਫ਼ਿਕਰਾ ਇਕੋ ਢੋਲਾ ਗਾਈਆ। ਜੋ ਪ੍ਰਭ ਦਾ ਕਰਦੇ
ਜ਼ਿਕਰ, ਜ਼ਾਕਿਰ ਇਕੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਇਕ ਵਰਤਾਈਆ। ਪਹਿਲੀ ਹਾੜ ਕਹੇ ਮੈਂ ਭਗਤਾਂ ਘਰ ਵੜਦਾ, ਹੌਲੀ ਹੌਲੀ ਆਪਣਾ ਕ਼ਦਮ ਟਿਕਾਈਆ । ਮੈਂ ਜਿਧਰ ਵੇਖਿਆ ਸੋਹੰ ਢੋਲਾ ਪੜ੍ਹਦਾ, ਦੂਜਾ ਇਸ਼ਟ ਨਾ ਕੋਇ ਮਨਾਈਆ। ਭਾਵੇਂ ਕੋਈ ਭੁੱਖਾ ਤਿਹਾਇਆ ਮਰਦਾ, ਤਨ ਕੱਪੜਾ ਓਡਣ ਨਜ਼ਰ ਨਾ ਆਈਆ। ਭਾਵੇਂ ਕੋਈ ਦੁਖ ਸਹੇ ਚਿਰ ਦਾ, ਕਲਜੁਗ ਅਗਨ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਿਆ ਖੇਲ ਬੇਪਰਵਾਹੀਆ। ਪਹਿਲੀ ਹਾੜ ਕਹੇ ਮੈਂ ਸਭ ਤੋਂ ਗ਼ਰੀਬ ਵੇਖਿਆ ਇਕ ਨੰਦੂ, ਨਿਮਾਣਿਆਂ ਤੋਂ ਨਿਮਾਣਾ ਨਜ਼ਰੀ ਆਈਆ। ਉਹਦੇ ਅੰਦਰ ਵੜ ਕੇ ਵੇਖਿਆ ਉਹਦੀ ਆਤਮ ਸੇਜਾ ਉਤੇ ਸੁੱਤਾ ਦੀਨਾ ਬੰਧੂ, ਬੰਦਨਾ ਇਕੋ ਸੀਸ ਨਿਵਾਈਆ। ਉਸ ਮੈਨੂੰ ਕਿਹਾ ਉਹ ਪਹਿਲੀ ਹਾੜ ਸੱਜਣ ਇਕੇ ਨੂੰ ਮੰਨੂੰ, ਨਾਤੇ ਸਭ ਦੇ ਦਿਤੇ ਤੁੜਾਈਆ । ਮੈਂ ਕੂੜੀ ਕਿਰਿਆ ਸਾਰੀ ਭੰਨੂੰ, ਪੈਰਾਂ ਹੇਠਾਂ ਦਿਤੀ ਦਬਾਈਆ। ਮੈਂ ਉਸੇ ਨੂੰ ਸੁਨੇਹੜਾ ਘਲੂੰ, ਜੋ ਡੁਬਦਿਆਂ ਲਏ ਤਰਾਈਆ। ਮੈਂ ਉਸੇ ਦੇ ਕੋਲ ਚਲੂੰ, ਜੋ ਚਲਦਿਆਂ ਫਿਰਦਿਆਂ ਪਾਰ ਲੰਘਾਈਆ। ਮੈਂ ਉਸੇ ਦਾ ਦਵਾਰਾ ਮਲੂੰ, ਜੋ ਮਲ ਮੂਤਰ ਮੈਲ ਦਏ ਧੁਆਈਆ। ਮੈਂ ਉਸੇ ਦਾ ਬੰਨੂੰ ਪਲੂ, ਜੋ ਬਾਲ ਅੰਞਾਣੇ ਗੋਦ ਖਿਡਾਈਆ। ਮੈਂ ਉਸੇ ਦਾ ਜੋਧਾ ਸੂਰਬੀਰ ਬਣੂੰ ਕਲੂ, ਜਿਨ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਦੇਵਣਹਾਰ ਮੈਨੂੰ ਵਡਿਆਈਆ। ਪਹਿਲੀ ਹਾੜ ਕਹੇ ਮੈਂ ਵੜ ਗਿਆ ਘਰ ਭੁਖਿਆਂ ਨੰਗਿਆਂ, ਜੋ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਰਹੇ ਗਾਈਆ। ਮੈਂ ਜਾ ਕੇ ਹੌਲੀ ਜਿਹੀ ਉਹਨਾਂ ਦੇ ਕੋਲੋਂ ਕੁਛ ਮੰਗਿਆ, ਆਪਣੀ ਆਸ਼ਾ ਦਿਤੀ ਜਣਾਈਆ। ਆਉ ਤੁਹਾਨੂੰ ਇਸ਼ਨਾਨ ਕਰਵਾ ਲਿਆਵਾਂ ਵਿਚ ਮਾਈ ਗੰਗਿਆ, ਦੁਰਮਤ ਮੈਲ ਦਿਆਂ ਧੁਆਈਆ । ਉਹਨਾਂ ਮੈਨੂੰ ਹੱਸਕੇ ਕਿਹਾ ਜਾਹ ਖ਼ਸਮ ਨੂੰ ਖਾਣਿਆਂ ਰੰਡਿਆ, ਤੈਨੂੰ ਦਿਆਂ ਜਣਾਈਆ। ਅਸੀਂ ਚੜ੍ਹ ਗਏ ਓਸ ਡੰਡਿਆ, ਜਿਥੇ ਨਹੌਣ ਧੋਣ ਦੀ ਲੋੜ ਰਹੇ ਨਾ ਰਾਈਆ। ਜਨ ਭਗਤ ਕਹਿਣ ਸਾਡੇ ਚਰਨ ਧੋਵੇ ਤੇਰੀ ਮਾਤਾ ਗੰਗਿਆ, ਗੋਦਾਵਰੀ ਬੈਠੀ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਾਡੇ ਹੱਥ ਟਿਕਾਈਆ। ਪਹਿਲੀ ਹਾੜ ਕਹੇ ਮੈਂ ਰੋਵਾਂ ਮਾਰ ਕੇ ਦੁਹੱਥੜ, ਬਹੁੜੀ ਬਹੁੜੀ ਦਿਆਂ ਸੁਣਾਈਆ। ਉਹ ਮੈਂ ਕੀ ਕਰਾਂ ਇਹ ਸਭ ਪ੍ਰਭ ਦੇ ਕੋਲ ਗਏ ਅੱਪੜ, ਭੱਜੇ ਵਾਹੋ ਦਾਹੀਆ। ਅਠ ਸਠ ਤੀਰਥਾਂ ਨੂੰ ਸਮਝ ਕੇ ਛੱਪੜ, ਬੈਠੇ ਮੁਖ ਭਵਾਈਆ। ਜੇ ਮੈਂ ਕਿਸੇ ਨੂੰ ਕੁਛ ਲਾਲਚ ਦਿਤਾ ਭਗਤਾਂ ਨੇ ਮੇਰੇ ਮੁਖ ਤੇ ਮਾਰਿਆ ਥੱਪੜ, ਪਿਛਲੀ ਪੈਰੀਂ ਦਿਤਾ ਭਵਾਈਆ। ਓ ਕਮਲਿਆ ਤੈਨੂੰ ਪਤਾ ਨਹੀਂ ਅਸੀਂ ਪ੍ਰਭ ਦੀ ਡੋਰੀ ਨਾਲ ਗਏ ਜਕੜ, ਸਾਡਾ ਜ਼ੰਜੀਰ ਨਾ ਕੋਇ ਖੁਲ੍ਹਾਈਆ। ਅਸੀਂ ਤੁਲ ਗਏ ਓਸ ਤੱਕੜ, ਜਿਸ ਦੀ ਧੜੀ ਸੇਰ ਵੰਡ ਨਾ ਕੋਇ ਵੰਡਾਈਆ। ਉਹ ਸਾਨੂੰ ਆਇਆ ਰੱਖਣ, ਰਾਖਾ ਸਾਹਿਬ ਗੁਸਾਈਂਆ। ਲੱਖ ਚੁਰਾਸੀ ਵਿਚੋਂ ਥੋੜ੍ਹੇ ਵਰੋਲੇ ਮੱਖਣ, ਨਾਮ ਮਧਾਣਾ ਆਪਣਾ ਪਾਈਆ। ਸਾਡੇ ਭਾਂਡੇ ਨਹੀਂ ਅੰਦਰੋਂ ਸੱਖਣ, ਸਚ ਸਾਖੀ ਰਹੇ ਸੁਣਾਈਆ। ਅਸਾਂ ਓਸਨੂੰ ਤਕਿਆ ਆਪਣੀ ਅੱਖਣ, ਜੋ ਅੱਖੀਆਂ ਵਾਲਿਆਂ ਨਜ਼ਰ ਨਾ ਆਈਆ। ਜੋ ਸਾਡੇ ਹਿਰਦੇ ਆਇਆ ਵਸਣ, ਵਾਸਤਾ ਆਪਣੇ ਨਾਲ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ । ਹਾੜ ਕਹੇ ਮੈਂ ਇਕ ਦਿਨ ਭਗਤਾਂ ਘਰ ਵੜ ਗਿਆ ਕਰ ਕੇ ਭੇਖ, ਭਿੱਖਕ ਆਪਣਾ ਵੇਸ ਵਟਾਈਆ। ਆਓ ਤੁਹਾਨੂੰ ਲੈ
ਚਲਾਂ ਵਿਸ਼ਨ ਬ੍ਰਹਮਾ ਸ਼ਿਵ ਦੇ ਦੇਸ਼, ਜਿਥੇ ਵਜੇ ਸਚ ਵਧਾਈਆ। ਇਕ ਭਗਤ ਨੇ ਮੈਨੂੰ ਕਿਹਾ ਉਹ ਤੇਰੇ ਨਾਲੋਂ ਮੇਰੇ ਚੰਗੇ ਖੇਤ, ਜਿਥੇ ਮੇਰਾ ਮਾਹੀ ਨਜ਼ਰੀ ਆਈਆ। ਅੰਦਰੇ ਅੰਦਰ ਕਰੇ ਹੇਤ, ਮੈਨੂੰ ਸਭ ਕੁਛ ਦਿਤਾ ਸਮਝਾਈਆ। ਭਾਵੇਂ ਭੁਖ ਨਾਲ ਮੇਰਾ ਖ਼ਾਲੀ ਪੇਟ, ਮੇਰੀ ਅੰਤਰ ਆਤਮਾ ਓਸੇ ਦੇ ਗੁਣ ਗਾਈਆ। ਉਹਨੂੰ ਮੈਂ ਜਾਣਦਾ ਸਾਡਾ ਇਕੋ ਕੋਟ ਜਨਮ ਦਾ ਇਸ ਦੇ ਨਾਲ ਖੇਡ, ਕਲਜੁਗ ਅੰਤਮ ਆਪੇ ਰਿਹਾ ਮਿਲਾਈਆ। ਜਿਸ ਨੇ ਆਪਣੀ ਲੋੜ ਖ਼ਾਤਰ ਸਾਨੂੰ ਲੋਕਮਾਤ ਦਿਤਾ ਭੇਜ, ਫੇਰ ਆਪਣਾ ਆਪ ਵਖਾਈਆ। ਕਿਉਂ ਨਾ ਮਾਣੇ ਸਾਡੀ ਸੇਜ, ਘਰ ਆ ਕੇ ਡੇਰਾ ਲਾਈਆ। ਨੇਤਰ ਖੋਲ੍ਹ ਕੇ ਆਪਣੇ ਵੇਖ, ਵਖਰਾ ਧਾਮ ਦਏ ਜਣਾਈਆ। ਜਿਸ ਨੇ ਆਪਣੇ ਹੁਕਮ ਨਾਲ ਸੰਮਤ ਸ਼ੁਰੂ ਕੀਤਾ ਪਹਿਲੀ ਚੇਤ, ਸ਼ਹਿਨਸ਼ਾਹ ਆਪਣਾ ਅੰਕ ਬਦਲਾਈਆ। ਜਿਸ ਨੂੰ ਲੱਭਦੇ ਮੁਲਾ ਸ਼ੇਖ਼, ਪੰਡਤ ਪਾਂਧੇ ਗਏ ਫੇਰੀਆਂ ਪਾਈਆ। ਜਿਨ੍ਹਾਂ ਨੂੰ ਮਣਕਿਆਂ ਵਾਲੀ ਟੇਕ, ਪੱਥਰਾਂ ਇੱਟਾਂ ਨੂੰ ਸੀਸ ਰਹੇ ਨਿਵਾਈਆ। ਕਾਗ਼ਜ਼ਾਂ ਦੀ ਹੁੰਦੇ ਭੇਟ, ਅੱਖਰਾਂ ਦੀ ਕਰਨ ਪੜ੍ਹਾਈਆ। ਅਸੀਂ ਤੇ ਵਸ ਗਏ ਓਸ ਦੇਸ, ਜਿਥੇ ਵਸੇ ਬੇਪਰਵਾਹੀਆ। ਸਦਾ ਰਹਿਣਾ ਉਹਦੇ ਕੋਲ ਹਮੇਸ਼, ਭਗਤ ਦਾਹਵੇ ਨਾਲ ਕਹਿਣ ਸਾਡੀ ਕਰ ਨਾ ਸਕੇ ਕੋਇ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਪਹਿਲੀ ਹਾੜ ਆ ਕੇ ਬਹੁੜੀ ਬਹੁੜੀ ਕਰ ਕੇ ਪਿਆ ਰੋ, ਅੰਝੂ ਅੱਖਾਂ ਵਿਚੋਂ ਵਹਾਈਆ। ਹਾਏ ਹਾਏ ਇਹ ਕੀ ਗਿਆ ਹੋ, ਹੋਕਾ ਦੇ ਕੇ ਰਿਹਾ ਸੁਣਾਈਆ। ਪ੍ਰਭੂ ਨੇ ਇਹਨਾਂ ਨੂੰ ਕਿਥੋਂ ਦੇ ਦਿਤੀ ਆਪਣੀ ਲੋ, ਜਗਤ ਅੰਧੇਰੇ ਗਏ ਲੁਟਾਈਆ। ਇਹਨਾਂ ਦੀ ਅੰਤਰ ਆਤਮਾ ਗਿਆ ਛੋਹ, ਬਾਂਕੇ ਛੋਹਰੇ ਲਏ ਬਣਾਈਆ। ਜਗਤ ਜਹਾਨ ਨਾਲੋਂ ਕਰ ਕੇ ਨਿਰਮੋਹ, ਮੁਹੱਬਤ ਆਪਣੇ ਨਾਲ ਜੁੜਾਈਆ। ਦੁਰਮਤ ਮੈਲ ਕੂੜੀ ਧੋ, ਪਤਿਤ ਪੁਨੀਤ ਰਿਹਾ ਵਖਾਈਆ । ਮਾਲਕ ਬਣ ਕੇ ਆਪ ਸੋ, ਹੰ ਬ੍ਰਹਮ ਰਿਹਾ ਮਿਲਾਈਆ। ਅੰਮ੍ਰਿਤ ਆਤਮ ਧੁਰ ਦਾ ਚੋ, ਬੂੰਦ ਸਵਾਂਤੀ ਇਕ ਚਖਾਈਆ। ਹਾੜ ਕਹੇ ਮੈਂ ਪਹਿਲੇ ਭਗਤ ਇਕ ਇਕ ਤਕਦਾ ਰਿਹਾ ਹੁਣ ਵੇਖਿਆ ਤੇ ਬਹੁਤਾ ਬਣ ਗਿਆ ਗਰੋਹ, ਮੇਰੀ ਚਲੇ ਨਾ ਕੋਇ ਚਤੁਰਾਈਆ। ਮੈਂ ਪਿੱਛਾ ਤਕ ਕੇ ਵੇਖਿਆ ਮੈਨੂੰ ਯਾਦ ਆ ਗਿਆ ਛੱਬੀ ਸਤਾਈ ਪੋਹ, ਜਿਸ ਵੇਲੇ ਸੰਸੇ ਸਭ ਦੇ ਦਿਤੇ ਮੁਕਾਈਆ। ਪੁਰਖ ਅਕਾਲ ਉਹਨਾਂ ਜੋਗਾ ਹੋ, ਉਹਨਾਂ ਦੇ ਅੰਦਰ ਡੇਰਾ ਲਾਈਆ। ਧੁਰ ਦਾ ਲੈ ਕੇ ਢੋਆ ਢੋ, ਵਸਤ ਅਗੰਮੀ ਦਿਤੀ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਪਹਿਲੀ ਹਾੜ ਕਹੇ ਮੈਂ ਰੋ ਰੋ ਪਾਵਾਂ ਵੈਣ, ਹੰਝੂਆਂ ਨੀਰ ਵਹਾਈਆ। ਮੈਂ ਤੇ ਆਂਹਦਾ ਸਾਂ ਮੈਂ ਬਹੁਤ ਕੁਛ ਔਣਾ ਕਹਿਣ, ਪਰਦੇ ਸਭ ਦੇ ਦੇਣੇ ਫੁਲਾਈਆ। ਜਾਂ ਗੁਰਮੁਖਾਂ ਦੇ ਅੰਦਰ ਵੜ ਕੇ ਵੇਖਿਆ ਤੇਰੇ ਵਿਛੋੜੇ ਦੇ ਪੈਣ ਵੈਣ, ਵੈਰਾਗੀ ਬੈਠੇ ਨਜ਼ਰੀ ਆਈਆ। ਜਾਂ ਏਧਰ ਓਧਰ ਤਕਿਆ ਨਾਤਾ ਜੁੜ ਗਿਆ ਭਾਈ ਭੈਣ, ਜ਼ਾਤ ਪਾਤ ਵੰਡ ਨਾ ਕੋਇ ਵਖਾਈਆ। ਧੁਰ ਦੇ ਬਣ ਗਏ ਸੱਜਣ ਸੈਣ, ਨਾਤਾ ਇਕੇ ਨਾਲ ਮਿਲਾਈਆ। ਇਕੇ ਭਗਤ ਦੁਵਾਰੇ ਬਹਿਣ, ਜਿਥੇ ਕਿਸੇ ਦੀ ਚਲੇ ਨਾ ਕੋਇ ਚਤੁਰਾਈਆ। ਜਿਸ ਦਵਾਰੇ ਉਤੇ ਗੁਰ ਅਵਤਾਰ ਪੀਰ ਪੈਗ਼ੰਬਰ ਢਹਿਣ, ਢਹਿ ਢਹਿ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਵੇਖ ਵਖਾਈਆ। ਪਹਿਲੀ ਹਾੜ ਕਹੇ ਸੁਣ ਹਾੜ ਸਤਾਰਾਂ ਯਾਰ, ਤੇਰੀ ਮਦਦ ਮੰਗ ਮੰਗਾਈਆ। ਮੈਂ ਗਿਆ ਸਾਂ ਮਾਰ ਕੇ ਲਲਕਾਰ, ਆਪਣਾ ਬਲ ਪਰਗਟਾਈਆ। ਮੈਨੂੰ ਇਉਂ ਦਿਸਦਾ ਸੀ ਜਿਵੇਂ ਅੱਧੇ ਗ਼ਫ਼ਲਤ ਵਿਚੋਂ ਨਾ ਹੋਏ ਬੇਦਾਰ, ਸੁੱਤਿਆਂ ਅੱਖ ਨਾ ਕੋਇ ਖੁਲ੍ਹਾਈਆ।
ਕੁਛ ਫਿਰਦੇ ਜਗਤ ਵਿਹਾਰ, ਕੁਛ ਦੁੱਖਾਂ ਲਏ ਉਠਾਈਆ। ਕੁਛ ਮੰਗਣ ਬੱਚਿਆਂ ਪਿਆਰ, ਕੁਛ ਧਨ ਦੌਲਤ ਕਮਾਈਆ। ਕੋਈ ਮੰਗੇ ਨਾਰ ਜੋਬਨ ਮੁਟਿਆਰ, ਕੋਈ ਨਾਰ ਕੰਤ ਝੋਲੀ ਡਾਹੀਆ। ਜਾਂ ਘਰ ਘਰ ਜਾ ਕੇ ਵੇਖਿਆ ਓਥੇ ਖੇਲ ਅਪਾਰ ਉਸ ਦੀ ਧਾਰ, ਜਿਸ ਦੀ ਸਮਝ ਕੋਇ ਨਾ ਪਾਈਆ। ਮੈਨੂੰ ਅੰਦਰ ਵੜਦਿਆਂ ਕਿਸੇ ਨੇ ਕਰ ਦਿਤਾ ਖ਼ਬਰਦਾਰ, ਧੁਰ ਫ਼ਰਮਾਨਾ ਇਕ ਜਣਾਈਆ। ਮੂਰਖਾ ਜਿਸ ਨੇ ਪੰਜ ਵਾਰ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੋਲਿਆ ਜੈਕਾਰ, ਤਿਸ ਦਾ ਲੇਖਾ ਬਾਕੀ ਰਹਿਣ ਕੋਇ ਨਾ ਪਾਈਆ। ਮਿਹਰ ਨਜ਼ਰ ਨਾਲ ਮੈਂ ਰਿਹਾ ਤਾਰ, ਇਹੋ ਵੱਡੀ ਵਡਿਆਈਆ। ਪਿਛਲਾ ਦੇਵਣ ਆਇਆ ਉਧਾਰ, ਕ਼ਰਜ਼ਾ ਮੂਲ ਚੁਕਾਈਆ। ਜੇ ਇਹ ਸਾਚੇ ਦਰ ਨਾ ਸੋਂਹਦੇ ਦਰਬਾਰ, ਦਰਗਾਹ ਸਾਚੀ ਨਾ ਕੋਇ ਜਣਾਈਆ। ਫੇਰ ਕਾਹਨੂੰ ਬਸਤਰ ਚਿੱਟੇ ਕਰ ਕੇ ਤਿਆਰ, ਇਹਨਾਂ ਨੂੰ ਦੇਂਦਾ ਪਹਿਨਾਈਆ। ਜਿਹੜੇ ਗੋਬਿੰਦ ਦੀ ਨਿਕਲੇ ਵਿਚੋਂ ਧਾਰ, ਧਰਤੀ ਉਤੇ ਸੋਭਾ ਪਾਈਆ । ਅੱਜ ਉਹਨਾਂ ਦਾ ਵਿਹਾਰ, ਜੁਗ ਚੌਕੜੀ ਪਿਛੋਂ ਵਾਰੀ ਗਈ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਹਾੜ ਸਤਾਰਾਂ ਕਹੇ ਪਹਿਲੀ ਹਾੜ ਛਡ ਦੇ ਝੇੜਾ, ਝਗੜਾ ਵੇਖ ਜਗਤ ਲੋਕਾਈਆ। ਤੈਨੂੰ ਨਹੀਂ ਪਤਾ ਪ੍ਰਭ ਨੇ ਇਹਨਾਂ ਦਾ ਵੀਹ ਸੌ ਬਾਰਾਂ ਬਿਕ੍ਰਮੀ ਬੰਨ੍ਹਿਆ ਬੇੜਾ, ਥਿਤ ਵਾਰ ਮੇਰੀ ਦਏ ਗਵਾਹੀਆ । ਜਿਸ ਨੂੰ ਚਰਨ ਲਗਾਇਆ ਇਕ ਵਾਰ ਕੇਰਾਂ, ਕਰਮ ਕਾਂਡ ਦਾ ਲੇਖਾ ਦਿਤਾ ਮੁਕਾਈਆ। ਸਚ ਦਵਾਰਾ ਖੁਲ੍ਹਾ ਕਰ ਕੇ ਵਿਹੜਾ, ਵਹਿੰਦੇ ਵਹਿਣ ਵਿਚੋਂ ਪਾਰ ਦਏ ਲੰਘਾਈਆ। ਜਿਨ੍ਹਾਂ ਦੀ ਖ਼ਾਤਰ ਮਾਰਿਆ ਫੇਰਾ, ਫਿਰਦੇ ਤੁਰਦੇ ਆਪਣੀ ਗੋਦ ਬਹਾਈਆ। ਜਿਨ੍ਹਾਂ ਨੇ ਕੂੜ ਕੁੜਿਆਰ ਦਾ ਢੌਣਾ ਡੇਰਾ, ਭਗਤ ਦਵਾਰ ਇਕੋ ਦੇਣਾ ਵਸਾਈਆ। ਜਿਥੇ ਢੋਲਾ ਤੂੰ ਮੇਰਾ ਮੈਂ ਤੇਰਾ, ਦੂਜਾ ਗੀਤ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਚੁਕਾਈਆ । ਹਾੜ ਸਤਾਰਾਂ ਕਿਹਾ ਮੈਂ ਸੁਣ ਲਿਆ ਸਵਾਲ ਜਵਾਬ, ਲੇਖਾ ਨਜ਼ਰ ਕੋਇ ਨਾ ਆਈਆ। ਜਿਹਨਾਂ ਦਾ ਪੁਰਖ ਅਕਾਲ ਬਣ ਗਿਆ ਬਾਪ, ਪਿਤਾ ਪੂਤ ਦਏ ਵਡਿਆਈਆ। ਆਤਮ ਪਰਮਾਤਮ ਦਾ ਦੱਸਿਆ ਜਾਪ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਤਿਨ੍ਹਾਂ ਦਾ ਮਿਟ ਗਿਆ ਰੋਗ ਸੰਤਾਪ, ਮਾਇਆ ਮੋਹ ਦਿਤਾ ਚੁਕਾਈਆ। ਅੰਦਰੋਂ ਖੋਲ੍ਹ ਕੇ ਪਰਦਾ ਤਾਕ, ਸਵੱਛ ਸਰੂਪੀ ਨਜ਼ਰੀ ਆਈਆ। ਲੇਖੇ ਲਾਵੇ ਪੰਜ ਤੱਤ ਮਾਟੀ ਖ਼ਾਕ, ਸਿਰ ਸਿਰ ਦੇਵੇ ਮਾਣ ਵਡਿਆਈਆ। ਜੋ ਸਰਨਾਈ ਚਲ ਕੇ ਆਏ ਆਜ, ਅੰਤਮ ਅਜ਼ਲ ਤੋਂ ਲਏ ਬਚਾਈਆ। ਜਿਸ ਨੂੰ ਬੁਧੀ ਸਮਝ ਨਾ ਸਕੇ ਕੋਇ ਦਿਮਾਗ਼, ਹਰਫ਼ਾਂ ਵਾਲੀ ਨਾ ਕੋਇ ਪੜ੍ਹਾਈਆ। ਜਿਸ ਨੇ ਸਭ ਦਾ ਬਦਲ ਦਿਤਾ ਸਮਾਜ, ਇਕੋ ਮਾਰਗ ਦਿਤਾ ਵਖਾਈਆ। ਸਚ ਪ੍ਰੇਮ ਦਾ ਕਰ ਕੇ ਕਾਜ, ਅਨੰਦ ਆਪਣੇ ਨਾਲ ਬਣਾਈਆ। ਧੁਰ ਦੇ ਬੇੜੇ ਚੜ੍ਹਾ ਕੇ ਜਹਾਜ਼, ਕੂੜੀ ਨਈਆ ਦਿਤੀ ਡੁਬਾਈਆ। ਸ਼ਬਦ ਅਗੰਮੀ ਮਾਰ ਕੇ ਆਵਾਜ਼, ਵਾਹਿਦ ਖ਼ੁਦਾ ਰਿਹਾ ਵਖਾਈਆ। ਬਿਨ ਰਸਨਾ ਜਿਹਵਾ ਦੇ ਕੇ ਸਵਾਦ, ਰਸ ਸਾਚਾ ਦਿਤਾ ਚਖਾਈਆ । ਅੰਦਰ ਵੜ ਕੇ ਖੋਲ੍ਹਿਆ ਰਾਜ਼, ਰਮਜ਼ ਆਪਣੀ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗ ਆਇਆ ਦੇਣ ਵਡਿਆਈਆ। ਹਾੜ ਸਤਾਰਾਂ ਕਹੇ ਮੇਰੀ ਵੇਂਹਦਿਆਂ ਵੇਂਹਦਿਆਂ ਬਦਲ ਗਈ ਰੁਚੀ, ਪ੍ਰਭ ਰਚਨਾ ਦਿਤੀ ਬਦਲਾਈਆ। ਮਿਹਰ ਨਜ਼ਰ ਨਾਲ ਆਪਣੀ ਹਰਿ ਸੰਗਤ ਕਰ ਕੇ ਸੁੱਚੀ, ਕੂੜੇ ਨਾਤੇ ਦਿਤੇ ਤੁੜਾਈਆ। ਭਾਵੇਂ ਲੱਖ ਚੁਰਾਸੀ ਵਿਚੋਂ ਇਕੋ
ਮੁਠੀ, ਗਿਣਤੀ ਦੇ ਆਪਣੇ ਨਾਲ ਜੁੜਾਈਆ। ਇਹਨਾਂ ਦੀ ਰਮਜ਼ ਨਹੀਂ ਰਹੀ ਗੁੱਝੀ, ਚਾਰੋਂ ਕੁੰਟ ਕਰੇ ਸ਼ਨਵਾਈਆ। ਜਿਨ੍ਹਾਂ ਦੇ ਅੰਦਰ ਭਾਵਨਾ ਰਹਿਣੀ ਨਹੀਂ ਦੂਜੀ, ਇਕੋ ਕਰੀ ਹਕ ਪੜ੍ਹਾਈਆ। ਜਿਨ੍ਹਾਂ ਦੀ ਸ੍ਰੇਸ਼ਟ ਹੋਈ ਨਹੀਂ ਬੁੱਧੀ, ਸੋਹੰ ਢੋਲਾ ਲੈਣਾ ਗਾਈਆ। ਜਿਨ੍ਹਾਂ ਦੀ ਇਕੋ ਨਾਲ ਰੁਚੀ, ਧੁਰ ਦਾ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਹਾੜ ਸਤਾਰਾਂ ਕਹੇ ਪ੍ਰਭੂ ਮੇਰੀ ਇਕ ਬੇਨੰਤੀ, ਤੈਨੂੰ ਦਿਆਂ ਜਣਾਈਆ। ਜਨ ਭਗਤਾਂ ਚਾੜ੍ਹ ਦੇ ਰੰਗ ਬਸੰਤੀ, ਅੰਦਰੋਂ ਅੰਦਰ ਦੇਣਾ ਰੰਗਾਈਆ। ਇਹਨਾਂ ਨੂੰ ਸਿਖਾ ਦੇ ਆਪਣੀ ਇਕੋ ਭਗਤੀ, ਜੋ ਪੰਜਾਂ ਤੋਂ ਖਹਿੜਾ ਦਏ ਛੁਡਾਈਆ। ਭਾਵੇਂ ਲੱਖ ਚੁਰਾਸੀ ਤੈਨੂੰ ਮੰਨਦੀ, ਬਿਨ ਭਗਤਾਂ ਸੱਚਾ ਪ੍ਰੇਮ ਨਾ ਕੋਇ ਕਮਾਈਆ। ਮੈਂ ਖੇਲ ਵੇਖੀ ਤੇਰੇ ਗੋਬਿੰਦ ਚੰਨ ਦੀ, ਜੋ ਗੁਰਮੁਖ ਸਾਚੇ ਚੰਦ ਰਿਹਾ ਚਮਕਾਈਆ। ਜਿਨ੍ਹਾਂ ਨੂੰ ਲੋੜ ਨਹੀਂ ਕਿਸੇ ਧਨ ਦੀ, ਧੰਨ ਧੰਨ ਕਹਿ ਕੇ ਤੇਰਾ ਸ਼ੁਕਰ ਮਨਾਈਆ। ਓਹਨਾਂ ਦੀ ਪ੍ਰੀਤੀ ਛੱਪਰ ਛੰਨ ਦੀ, ਮਹਲ ਅਟਲ ਗਏ ਤਜਾਈਆ। ਉਹਨਾਂ ਨੂੰ ਲੋੜ ਨਹੀਂ ਗੱਲ ਸੁਣਨ ਕੰਨ ਦੀ, ਧੁਨ ਆਤਮਕ ਤੇਰਾ ਰਾਗ ਰਹੇ ਜਸ ਗਾਈਆ। ਉਹਨਾਂ ਦੀ ਆਸ਼ਾ ਰਹੀ ਨਾ ਮਨ ਦੀ, ਮਨਸਾ ਗਏ ਮਿਟਾਈਆ। ਉਹਨਾਂ ਨੂੰ ਲੋੜ ਇਕੋ ਗੱਲ ਦੀ, ਸਦਾ ਮੰਗਣ ਤੇਰੀ ਸਰਨਾਈਆ । ਉਹਨਾਂ ਦੀ ਆਸ ਬੂੰਦ ਸਵਾਂਤੀ ਜਲ ਦੀ, ਅੰਮ੍ਰਿਤ ਮੇਘ ਦੇਣਾ ਬਰਸਾਈਆ। ਉਹਨਾਂ ਦੀ ਘੜੀ ਤੇਰੇ ਬਿਨਾ ਨਹੀਂ ਲੰਘਦੀ, ਵਿਛੋੜੇ ਦੀ ਕਟ ਜੁਦਾਈਆ। ਮਾਣ ਸੇਜ ਓਸ ਆਤਮ ਪਲੰਘ ਦੀ, ਜਿਸ ਉਤੇ ਬਹਿ ਕੇ ਸੋਭਾ ਪਾਈਆ। ਅਵਾਜ਼ ਸੁਣਾ ਓਸ ਮਰਦੰਗ ਦੀ, ਜਿਥੇ ਢੋਲਕ ਛੈਣਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੀ ਆਸਾ ਪੂਰ ਕਰਾਈਆ। ਸਤਾਰਾਂ ਹਾੜ ਕਹੇ ਗੁਰਮੁਖੋ ਨਾ ਡਰਿਓ, ਤੁਹਾਡਾ ਲਹਿਣਾ ਪਿਛਲਾ ਨਜ਼ਰੀ ਆਈਆ। ਦੂਜਾ ਅੱਖਰ ਕਦੀ ਨਾ ਪੜ੍ਹਿਓ, ਇਹੋ ਤੁਹਾਡੀ ਵਡਿਆਈਆ। ਇਸ ਦੇ ਮੰਦਰ ਚੜ੍ਹਿਓ, ਜਿਥੇ ਹੋਵੇ ਨਾ ਕਦੇ ਜੁਦਾਈਆ। ਇਸ ਦੇ ਨਾਲ ਅੜ ਕੇ ਲੜਿਓ, ਆਪਣਾ ਹਿੱਸਾ ਆਪਣੀ ਝੋਲੀ ਪਾਈਆ। ਜੇ ਛੁਪੇ ਤੇ ਧੌਣੋ ਫੜਿਓ, ਤੁਹਾਨੂੰ ਤਰੀਕ਼ਾ ਦਿਆਂ ਸਮਝਾਈਆ। ਫੜਨ ਤੋਂ ਪਹਿਲਾਂ ਸਾਰੇ ਇਕੱਠ ਇਕੋ ਕਰਿਓ, ਤੁਹਾਡੇ ਵਿਚ ਦਵੈਤ ਨਜ਼ਰ ਕੋਇ ਨਾ ਆਈਆ । ਇਸੇ ਦੀ ਪ੍ਰੀਤੀ ਵਿਚ ਮਰਿਓ, ਜੋ ਮਰਿਆਂ ਲਏ ਜਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਚੁਕਾਈਆ। ਹਾੜ ਸਤਾਰਾਂ ਕਹੇ ਪ੍ਰਭੂ ਭਗਤਾਂ ਦੇ ਵੜ ਜਾ ਅੰਦਰ, ਹੁਣ ਕੁੰਡਾ ਦੇ ਖੁਲ੍ਹਾਈਆ। ਕੀ ਲੈਣਾ ਇੱਟਾ ਪੱਥਰਾਂ ਵਾਲੇ ਮੰਦਰ, ਸਾਢੇ ਤਿੰਨ ਹੱਥ ਆਪਣਾ ਨੂਰ ਕਰ ਰੁਸ਼ਨਾਈਆ। ਭਾਗ ਲਗਾ ਦੇ ਓਸ ਕੰਦਰ, ਜਿਥੇ ਹੋਵੇ ਸਚ ਰੁਸ਼ਨਾਈਆ। ਆਪਣਾ ਕ਼ੁਫ਼ਲ ਤੋੜ ਦੇ ਜੰਦਰ, ਜਨ ਭਗਤਾਂ ਦੀ ਜ਼ਿੰਦਗੀ ਦੇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਤਾਰਾਂ ਹਾੜ ਕਹੇ ਮੈਂ ਗੋਬਿੰਦ ਚਲਿਆ ਦੱਸਣ, ਤੇਰਾ ਵੇਲਾ ਗਿਆ ਆਈਆ। ਵੇਖ ਖੇਲ ਪੁਰਖ ਸਮਰਥਣ, ਮੇਰੀ ਅੰਤਰ ਦਏ ਦੁਹਾਈਆ। ਜੋ ਮੀਤ ਮੁਰਾਰੇ ਸੱਜਣ, ਸਾਹਿਬ ਸਵਾਮੀ ਲਏ ਉਠਾਈਆ। ਜਿਨ੍ਹਾਂ ਤੇਰੀ ਧੂੜੀ ਕੀਤਾ ਮਜਨ, ਮਜਲਸ ਤੇਰੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਕੇ ਖੇਲ ਰਿਹਾ ਪਰਗਟਾਈਆ। ਸਤਾਰਾਂ ਹਾੜ ਕਹੇ ਗੋਬਿੰਦ ਨਾਲ ਹੋਇਆ ਮਿਲਾਪ, ਸੋਹਣਾ ਵਕ਼ਤ ਸੁਹਾਈਆ । ਓਸ ਕਿਰਪਾ ਕੀਤੀ ਆਪ, ਭੇਵ ਦਿਤਾ ਖੁਲ੍ਹਾਈਆ। ਜਿਹੜਾ ਮੇਰਾ ਬਣਿਆ
ਬਾਪ, ਪੁਰਖ ਅਕਾਲ ਗੁਸਾਈਂਆ। ਓਸੇ ਦਾ ਭਗਤਾਂ ਨਾਲ ਸਾਥ, ਨਾਤਾ ਲਿਆ ਜੁੜਾਈਆ। ਮੈਨੂੰ ਪਰਵਰਦਿਗਾਰ ਗਏ ਆਖ, ਜਲਵਾ ਨੂਰ ਖ਼ੁਦਾਈਆ। ਉਹ ਲਹਿਣਾ ਦੇਣਾ ਦੇਵਣ ਆਇਆ ਹਾਥ, ਦਸਤ ਬਸਤ ਫੜਾਈਆ। ਸਦਾ ਸਦਾ ਸੁਹੇਲਾ ਬਣ ਕੇ ਸਾਥ, ਸਗਲਾ ਸੰਗ ਨਿਭਾਈਆ। ਕੋਟ ਜਨਮ ਦੇ ਮੇਟ ਕੇ ਪਾਪ, ਦੁਰਮਤ ਮੈਲ ਧਵਾਈਆ। ਪਤਿਤ ਪੁਨੀਤ ਕਰ ਕੇ ਸਾਫ਼, ਆਪਣਾ ਰੰਗ ਚੜ੍ਹਾਈਆ। ਪੂਰਾ ਕਰ ਕੇ ਭਵਿਖਤ ਵਾਕ, ਸੰਤ ਸੁਹੇਲੇ ਰਿਹਾ ਤਰਾਈਆ। ਜਿਨ੍ਹਾਂ ਨੇ ਗਾਇਆ ਇਕੋ ਮੁਖਵਾਕ, ਢੋਲਾ ਸ਼ਹਿਨਸ਼ਾਹੀਆ। ਉਨ੍ਹਾਂ ਹੋਣ ਨਾ ਦੇਵਾਂ ਕਿਸੇ ਦੇ ਮੁਹਤਾਜ, ਮਿਹਰ ਨਜ਼ਰ ਨਾਲ ਉਠਾਈਆ। ਵੇਖੋ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਬਦਲ ਗਿਆ ਰਾਜ, ਰਿਵਾਜ ਆਪਣਾ ਰਿਹਾ ਜਣਾਈਆ। ਸਤਿਜੁਗ ਦਾ ਬੇੜਾ ਤਾਰ ਕੇ ਜਹਾਜ਼, ਭਗਤ ਸੁਹੇਲੇ ਲਏ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ । ਹਾੜ ਸਤਾਰਾਂ ਕਹੇ ਮੈਨੂੰ ਸੋਹਣੇ ਚਿੱਟੇ ਲਗੇ ਸਫ਼ੈਦ, ਆਪਣਾ ਰੂਪ ਆਏ ਬਦਲਾਈਆ। ਜਿਸ ਦਾ ਗੋਬਿੰਦ ਨਾਲ ਅਹਿਦ, ਇਕ਼ਰਾਰ ਰਿਹਾ ਭੁਗਤਾਈਆ। ਜਿਸ ਦਾ ਬਦਲੇ ਨਾ ਕੋਇ ਕ਼ਾਨੂੰਨ ਕ਼ਵਾਇਦ, ਕ਼ੁਦਰਤ ਦਾ ਮਾਲਕ ਬੇਪਰਵਾਹੀਆ। ਜਿਸ ਦਾ ਜਲਵਾ ਨੂਰ ਵਾਹਿਦ, ਵਾਹਿਗੁਰੂ ਕਹੇ ਖ਼ੁਦਾਈਆ। ਜਿਸ ਦਾ ਧੁਰ ਫ਼ਰਮਾਨਾ ਹੁੰਦਾ ਆਇਦ, ਦੋ ਜਹਾਨ ਨਾ ਕੋਇ ਮਿਟਾਈਆ। ਜਿਸ ਦੇ ਵਿਚ ਨਾ ਦੂਈ ਦਵੈਤ, ਸ਼ਰਅ ਨਾ ਕੋਇ ਲੜਾਈਆ। ਜੋ ਆਦਿ ਜੁਗਾਦਿ ਰਹੇ ਹਮੇਸ਼, ਹਮ ਸਾਜਣ ਰੂਪ ਵਟਾਈਆ। ਸੋ ਭਗਤਾਂ ਦੇ ਆਇਆ ਦੇਸ, ਭਗਤ ਦਵਾਰੇ ਸੋਭਾ ਪਾਈਆ। ਜਿਸ ਦਾ ਹੁਕਮ ਉਤਮ ਵਿਸ਼ੇਸ਼, ਵਿਸ਼ਵ ਆਪਣੀ ਧਾਰ ਦ੍ਰਿੜਾਈਆ। ਪਹਿਲੀ ਹਾੜ ਹੋਇਆ ਪੇਸ਼, ਪੇਸ਼ੀਨਗੋਈ ਰਿਹਾ ਸਮਝਾਈਆ। ਪੁਰਖ ਅਕਾਲ ਕਿਹਾ ਸ੍ਰਿਸ਼ਟ ਸਬਾਈ ਕੂੜਾ ਭੇਖ, ਦ੍ਰਿਸ਼ਟੀ ਸਚ ਨਾ ਕੋਇ ਜਣਾਈਆ। ਮੇਰਾ ਭਗਤ ਮੇਰੇ ਵਸਿਆ ਦੇਸ, ਦੂਜਾ ਦਰ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਹਾੜ ਸਤਾਰਾਂ ਕਹੇ ਮੈਂ ਭਗਤੋ ਤੁਹਾਡੀ ਦੇਵਾਂ ਗਵਾਹੀ, ਪ੍ਰੇਮ ਪ੍ਰੀਤੀ ਸਚ ਜਣਾਈਆ। ਆਪਣੇ ਅੰਦਰੋਂ ਮੇਟ ਦਿਓ ਝੂਠੀ ਸ਼ਾਹੀ, ਸ਼ਹਿਨਸ਼ਾਹ ਦਇਆ ਰਿਹਾ ਕਮਾਈਆ। ਸਾਚੇ ਬਣਿਓ ਪਾਂਧੀ ਰਾਹੀ, ਮੰਜ਼ਲ ਇਕੋ ਨੂਰ ਖ਼ੁਦਾਈਆ। ਜਿਸ ਗੋਬਿੰਦ ਬੂਟਾ ਪੁਟਿਆ ਕਾਹੀ, ਸੋ ਤੁਹਾਡੀਆਂ ਜੜ੍ਹਾਂ ਰਿਹਾ ਲਗਾਈਆ। ਜਿਸ ਦੇ ਨਾਮ ਦੀ ਪਈ ਦੁਹਾਈ, ਸੋ ਢੋਲਾ ਰਿਹਾ ਸੁਣਾਈਆ। ਜਿਸ ਦਾ ਸੰਮਤ ਚਲਿਆ ਸ਼ਹਿਨਸ਼ਾਹੀ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਜਿਸ ਦਾ ਜਲਵਾ ਨੂਰ ਇਲਾਹੀ, ਨੂਰੋ ਨੂਰ ਡਗਮਗਾਈਆ। ਜਿਸ ਦੇ ਹੁਕਮੇ ਅੰਦਰ ਤਬਾਹੀ, ਤੋਬਾ ਤੋਬਾ ਕਰੇ ਲੋਕਾਈਆ। ਜਿਸ ਨੇ ਭਗਤ ਸੁਹੇਲੇ ਫੜਨੇ ਬਾਂਹੀ, ਗ਼ਰੀਬ ਨਿਮਾਣੇ ਗੋਦ ਉਠਾਈਆ। ਜਿਸ ਨੇ ਜੋੜੇ ਛੀਂਬੇ ਨਾਈ, ਝੀਵਰ ਆਪਣੇ ਅੰਗ ਲਗਾਈਆ । ਜੋ ਤੁਹਾਡੀ ਦੇਣ ਆਇਆ ਸਫ਼ਾਈ, ਸਫ਼ਾ ਸਭ ਦੀ ਦਏ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਰਘੁਰਾਈਆ। ਹਾੜ ਸਤਾਰਾਂ ਕਹੇ ਤੁਹਾਡੇ ਬਸਤਰ ਚਿੱਟੇ ਧੋਤੇ, ਧੋਬੀ ਸਤਿਗੁਰ ਨਜ਼ਰੀ ਆਈਆ। ਇਸ ਦੀ ਸੋਚ ਕੋਈ ਨਾ ਸੋਚੇ, ਸਮਝ ਵਿਚੋਂ ਸਮਝ ਦਏ ਲਗਾਈਆ। ਜਿਸ ਵੇਲੇ ਮੁਹੰਮਦ ਰੱਖੇ ਸੀ ਰੋਜ਼ੇ, ਨਿਮਾਜ਼ਾਂ ਦੀ ਆਇਤ ਦਿਤੀ ਗਾਈਆ। ਓਸ ਵੇਲੇ ਪਰਵਰਦਿਗਾਰ ਉਸ ਨੂੰ ਨਜ਼ਰ ਆਇਆ ਸੀ ਇਕ ਗੋਸ਼ੇ, ਜੋ ਕਲਮਾ ਰਿਹਾ ਦ੍ਰਿੜਾਈਆ। ਜਿਸ ਦੇ ਹੁਕਮ ਅੰਦਰ ਮਾਣੀ ਮੌਜੇ, ਮਜਲਸ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਧੁਰ ਦਾ ਭੇਵ ਦਏ ਦ੍ਰਿੜਾਈਆ। ਜਿਸ ਵੇਲੇ ਮੁਹੰਮਦ ਨੇ ਤਕਿਆ ਦਸਤਗੀਰ, ਸ਼ਾਹ ਸੁਲਤਾਨ ਨਜ਼ਰੀ ਆਈਆ। ਓਸ ਦੀ ਅਲਫ਼ੀ ਲੀਰੋ ਲੀਰ, ਮੁਖ ਨਕ਼ਾਬ ਨਾ ਕੋਇ ਟਿਕਾਈਆ। ਓਸ ਝਟ ਬਦਲ ਲਈ ਆਪਣੀ ਤਸਵੀਰ, ਰੂਪ ਅਨੂਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਿਆ ਖੇਲ ਬੇਪਰਵਾਹੀਆ। ਜਿਸ ਵੇਲੇ ਜਲਵਾ ਨੂਰ ਕੀਤਾ ਬਦਲੀ, ਅਵੱਲੜਾ ਵੇਸ ਵਟਾਈਆ। ਧੁਰ ਦਾ ਮਾਲਕ ਬਣ ਕੇ ਅਦਲੀ, ਹੁਕਮ ਇਕ ਸਮਝਾਈਆ। ਜਿਸ ਵੇਲੇ ਮੁਹੰਮਦ ਤੇਰੀ ਹੋਵੇ ਬਦਲੀ, ਸਦੀ ਚੌਧਵੀਂ ਦਏ ਗਵਾਹੀਆ। ਮੈਂ ਚਲ ਕੇ ਆਵਾਂ ਮਜ਼ਲੋ ਮਜ਼ਲੀ, ਮੰਜ਼ਲ ਆਪਣੀ ਡੇਰਾ ਲਾਈਆ। ਤਾਕ਼ਤ ਰਹੇ ਨਾ ਕਿਸੇ ਬਲ ਦੀ, ਬਲਹੀਣ ਦਿਆਂ ਕਰਾਈਆ। ਸਮਰਥਿਆ ਰਹੇ ਨਾ ਵਲ ਛਲ ਦੀ, ਅਛਲ ਛਲ ਆਪਣਾ ਦਿਆਂ ਦ੍ਰਿੜਾਈਆ। ਸਭ ਦੀ ਜਵਾਨੀ ਅੰਤਮ ਢਲਦੀ, ਬੁਢੇਪਾ ਆਪਣਾ ਰੂਪ ਵਟਾਈਆ। ਮੁਹੰਮਦਾ ਕਿਸੇ ਨੂੰ ਸਮਝ ਨਹੀਂ ਘੜੀ ਪਲ ਦੀ, ਮਾਲਕ ਧੁਰ ਦਾ ਕੀ ਕੀ ਖੇਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਪਰਵਰਦਿਗਾਰ ਆਪਣਾ ਬਦਲ ਕੇ ਰੂਪ, ਅਨੂਪ ਰਿਹਾ ਦ੍ਰਿੜਾਈਆ। ਬਣ ਕੇ ਸੱਚਾ ਭੂਪ, ਸ਼ਹਿਨਸ਼ਾਹ ਸੀਸ ਤਾਜ ਟਿਕਾਈਆ। ਜਲਵਾ ਦੇ ਕੇ ਚਾਰੇ ਕੂਟ, ਦਹਿ ਦਿਸ਼ਾ ਕਰੇ ਰੁਸ਼ਨਾਈਆ। ਆਪਣੇ ਆਪ ਦਾ ਸਚ ਸਬੂਤ, ਆਪੇ ਰਿਹਾ ਸਮਝਾਈਆ। ਵੇਖੋ ਤੱਤਾਂ ਵਾਲਾ ਕਲਬੂਤ, ਜਿਸ ਦੇ ਨਾਲ ਚਿੱਟੇ ਬਸਤਰ ਲਏ ਛੁਹਾਈਆ। ਇਹ ਮੈਂ ਆਪਣੇ ਭਗਤਾਂ ਨੂੰ ਦੇਣਾ ਵਜੂਦ, ਜਿਨ੍ਹਾਂ ਨੂੰ ਵੁਜ਼ੂ ਦੀ ਲੋੜ ਰਹੇ ਨਾ ਰਾਈਆ। ਜਿਧਰ ਵੇਖਣ ਓਧਰ ਮੌਜੂਦ, ਮੁਫ਼ਲਿਸਾਂ ਆਪਣੀ ਗੋਦ ਬਹਾਈਆ। ਮੇਰੇ ਸੰਮਤ ਦਾ ਏਹੋ ਸਬੂਤ, ਗੁਰਮੁਖ ਸਾਚੇ ਭਗਤ ਸੁਹੇਲੇ ਸੂਫ਼ੀ ਸੰਤ ਫ਼ਕੀਰ ਚਿੱਟੀ ਧਾਰ ਲੈਣੇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਹਾੜ ਸਤਾਰਾਂ ਕਹੇ ਮੈਨੂੰ ਚੇਤਾ ਆ ਗਿਆ ਜਿਸ ਵੇਲੇ ਮੂਸਾ ਡਿੱਗਾ ਕੋਹਤੂਰ, ਆਪਣਾ ਆਪ ਮਿਟਾਈਆ। ਜਲਵਾ ਤਕ ਕੇ ਨੂਰ, ਨੂਰ ਵਿਚ ਸਮਾਈਆ। ਓਹਨੂੰ ਨਜ਼ਰੀ ਆਇਆ ਇਕ ਹਜ਼ੂਰ, ਜੋ ਹਜ਼ਰਤ ਬੇਪਰਵਾਹੀਆ। ਜਿਸ ਦਾ ਸੱਚਾ ਸਚ ਦਸਤੂਰ, ਨਾ ਕੋਈ ਮੇਟੇ ਮੇਟ ਮਿਟਾਈਆ। ਮਾਣ ਤਾਣ ਮੇਟੇ ਗ਼ਰੂਰ, ਗ਼ੁਰਬਤ ਦਏ ਗਵਾਈਆ। ਸਾਚੇ ਨਾਮ ਦਾ ਦੇ ਸਰੂਰ, ਖ਼ੁਮਾਰੀ ਦਏ ਵਖਾਈਆ। ਜੋ ਪਤਿਤ ਪਾਪੀਆਂ ਬਖ਼ਸ਼ ਦੇਵੇ ਕ਼ਸੂਰ, ਕਸਰ ਇਸ਼ਾਰੀਏ ਨਾਲ ਉਡਾਈਆ। ਉਸ ਨੇ ਸ਼ਬਦ ਦੀ ਦੇ ਕੇ ਤੂਰ, ਮੂਸਾ ਦਿਤਾ ਸਮਝਾਈਆ। ਮੈਂ ਕਲਜੁਗ ਅੰਤ ਔਣਾ ਜ਼ਰੂਰ, ਆਪਣਾ ਫੇਰਾ ਪਾਈਆ। ਜਿਹੜੇ ਭਗਤ ਮੇਰੇ ਮਜ਼ਦੂਰ, ਮੁਸ਼ੱਕਤ ਓਨ੍ਹਾਂ ਦੀ ਝੋਲੀ ਪਾਈਆ। ਸਾਚੀ ਦਰਗਾਹ ਕਰ ਕ਼ਬੂਲ, ਧੁਰ ਦੇ ਕਾਅਬੇ ਲੈਣਾ ਮਿਲਾਈਆ। ਮਾਲਕ ਬਣ ਕੇ ਹਕ ਮਹਿਬੂਬ, ਮੁਹੱਬਤ ਦੇਣੀ ਸਮਝਾਈਆ। ਅਰਸ਼ ਫ਼ਰਸ਼ ਦੱਸ ਅਰੂਜ਼, ਕਾਅਬਾ ਇਕੋ ਦੇਣਾ ਦ੍ਰਿੜਾਈਆ। ਲੋੜ ਰਹੇ ਨਾ ਹਜ਼ਾਰਾ ਦਰੂਦ, ਬਸਰੀ ਇਸਮ ਨਾ ਕੋਇ ਗਾਈਆ। ਸਭ ਦੇ ਲੇਖੇ ਕਰ ਮੌਕ਼ੂਫ਼, ਆਪਣਾ ਹੁਕਮ ਦੇਣਾ ਵਰਤਾਈਆ। ਸੱਚੇ ਪ੍ਰੇਮ ਵਿਚ ਹੋ ਮਸਰੂਫ਼, ਇਕੋ ਲਗਨ ਦੇਣੀ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲਹਿਣਾ ਦੇਣਾ ਮੁਕਾਈਆ। ਮੂਸੇ ਵੇਖਿਆ ਵਰਤਦਾ ਭਾਣਾ, ਹੈਰਾਨੀ ਅੰਦਰੇ ਅੰਦਰ ਨਜ਼ਰੀ ਆਈਆ। ਅਗੇ ਵੇਖਿਆ ਚਿੱਟਾ ਬਾਣਾ, ਸਤਿ ਸਫ਼ੈਦੀ ਧਾਰ ਸਮਾਈਆ। ਸ਼ਾਹੋ ਭੂਪ ਬਣ ਕੇ ਰਾਣਾ, ਸ਼ਹਿਨਸ਼ਾਹ ਰਿਹਾ ਸਮਝਾਈਆ। ਜਿਸ ਨੇ ਕਲਜੁਗ ਅੰਤ ਮਿਟਾਣਾ, ਸਤਿਜੁਗ ਸਾਚੇ ਦਏ ਵਡਿਆਈਆ। ਜਿਸ ਨੇ ਜੁਗ
ਚੌਕੜੀ ਲੇਖ ਚੁਕਾਣਾ, ਧੁਰ ਦਾ ਲੇਖਾ ਝੋਲੀ ਪਾਈਆ। ਜਿਸ ਨੇ ਵੇਸ ਅਵੇਸ ਵਟਾਣਾ, ਜੋਤੀ ਜੋਤ ਕਰੇ ਰੁਸ਼ਨਾਈਆ। ਜਿਸ ਨੇ ਭਗਤਾਂ ਰੰਗ ਚੜ੍ਹਾਨਾ, ਸਿਰ ਆਪਣਾ ਹੱਥ ਟਿਕਾਈਆ। ਜਿਸ ਨੇ ਦੱਸਣਾ ਸੱਚਾ ਗਾਣਾ, ਸੋਹੰ ਕਰੇ ਪੜ੍ਹਾਈਆ। ਜਿਸ ਨੇ ਵਰਤਣਾ ਆਪਣਾ ਭਾਣਾ, ਨਾ ਕੋਈ ਮੇਟੇ ਮੇਟ ਮਿਟਾਈਆ । ਜਿਸ ਨੇ ਬਣਨਾ ਧੁਰ ਦਾ ਕਾਹਨਾ, ਨਾਮ ਬੰਸਰੀ ਇਕ ਸੁਣਾਈਆ। ਜਿਸ ਨੇ ਬਣਨਾ ਸੱਚਾ ਰਾਮਾ, ਸੀਤਾ ਸੁਰਤੀ ਲਏ ਪਰਨਾਈਆ। ਜਿਸ ਨੇ ਪਹਿਨਣਾ ਆਪਣਾ ਬਾਣਾ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਜਿਸ ਨੇ ਆਪਣੇ ਭਗਤ ਬਣੌਣੇ ਨਿਸ਼ਾਨਾ, ਨਿਸ਼ਾਨਾ ਜਗਤ ਵਿਚ ਉਠਾਈਆ। ਉਨ੍ਹਾਂ ਨੂੰ ਚਿੱਟੇ ਬਸਤਰਾਂ ਦਾ ਦੇਣਾ ਦਾਨਾ, ਮੂਸੇ ਇਹ ਮੇਰੀ ਵਡਿਆਈਆ। ਫੇਰ ਭਰ ਕੇ ਨਾਮ ਖ਼ਜ਼ਾਨਾ, ਕਲਮਾ ਇਕੋ ਦੇਣਾ ਸਮਝਾਈਆ। ਓਨ੍ਹਾਂ ਦੇ ਘਰ ਆਵੇ ਬਣ ਕੇ ਮਹਿਮਾਨਾ, ਨਿਰਗੁਣ ਸਰਗੁਣ ਵੇਸ ਵਟਾਈਆ। ਭਾਵੇਂ ਲੱਖ ਚੁਰਾਸੀ ਮੇਰੇ ਭਗਤਾਂ ਨੂੰ ਮਾਰਨ ਤਾਅਨਾ, ਉਹ ਤਨ ਮਨ ਦਾ ਲੇਖਾ ਦੇਣ ਗਵਾਈਆ। ਓਨ੍ਹਾਂ ਦੇ ਅੰਦਰ ਵੜ ਕੇ ਦੇਵਾਂ ਸਚ ਗਿਆਨਾ, ਜਗਤ ਗਿਆਨਾਂ ਤੋਂ ਪੱਲੇ ਲੈਣ ਛੁਡਾਈਆ । ਇਕੇ ਵਾਰ ਇਕੇ ਦਿਨ ਇਕੇ ਘੜੀ ਇਕੇ ਪਲ ਓਨ੍ਹਾਂ ਦਾ ਅੰਦਰੋ ਅੰਦਰ ਬਦਲ ਦੇਵਾਂ ਜ਼ਮਾਨਾ, ਜ਼ਾਮਨੀ ਆਪਣੀ ਵਿਚ ਰਖਾਈਆ। ਮੇਰੇ ਕੋਲ ਨਾਪਣ ਦਾ ਓਹ ਪੈਮਾਨਾ, ਜਿਸ ਦੀ ਡਿਗਰੀ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਮੁਕਾਈਆ। ਹਾੜ ਸਤਾਰਾਂ ਕਹੇ ਜਨ ਭਗਤੋ ਤੁਸੀਂ ਚਿੱਟੇ ਸੋਹਣੇ, ਬਾਹਰੋਂ ਨਜ਼ਰੀ ਆਈਆ। ਅੰਦਰੋਂ ਛੱਡ ਦਿਓ ਕੂੜੇ ਰੋਣੇ, ਕੂੜੀ ਕਿਰਿਆ ਬਾਹਰ ਕਢਾਈਆ। ਬਿਨਾ ਪੁਰਖ ਅਕਾਲ ਤੁਹਾਡੇ ਪਾਪ ਕਿਸੇ ਨਾ ਧੋਣੇ, ਧੁਰ ਦਾ ਸੰਗ ਨਾ ਕੋਇ ਬਣਾਈਆ। ਸਾਚੇ ਸੁਖ ਬਿਨਾ ਗੁਰ ਕਿਸੇ ਨਾ ਔਣੇ, ਔਂਤਾ ਵੇਖੀ ਜਗਤ ਲੋਕਾਈਆ। ਆਤਮ ਪਰਮਾਤਮ ਢੋਲੇ ਜਿਨ੍ਹਾਂ ਗੌਣੇ, ਗਹਿਰ ਗੰਭੀਰ ਮਿਲੇ ਗੁਸਾਈਂਆ। ਸ਼ਬਦ ਸੰਦੇਸੇ ਤੁਹਾਨੂੰ ਦੇਵੇ ਉਣੰਜਾ ਪਵਣੇ, ਦਿਵਸ ਰੈਣ ਰਹੀ ਸੁਣਾਈਆ। ਜਨ ਭਗਤੋ ਜਿਸ ਨੇ ਕਟੇ ਅਵਣੇ ਗਵਣੇ, ਲੱਖ ਚੁਰਾਸੀ ਫੰਦ ਕਟਾਈਆ। ਇਕ ਵਾਰ ਸਤਾਰਾਂ ਹਾੜ ਕਹੇ ਓਸ ਦੇ ਆ ਜਾਓ ਸਾਹਮਣੇ, ਤੁਹਾਡਾ ਸਮਾਂ ਦਏ ਬਦਲਾਈਆ। ਝੂਠੀ ਰਹੇ ਨਾ ਤ੍ਰਿਸ਼ਨਾ ਕਾਮਨੇ, ਕਾਮ ਕਰੋਧ ਦਏ ਮਿਟਾਈਆ । ਜਿਹੜਾ ਵਰ ਦਿਤਾ ਸੀ ਭੀਲਣੀ ਨੂੰ ਰਾਮ ਨੇ, ਓਸ ਦਾ ਲੇਖਾ ਤੁਹਾਡੀ ਝੋਲੀ ਪਾਈਆ। ਜਿਹੜੀ ਕਹਾਣੀ ਦੱਸੀ ਸੀ ਰਾਧਾ ਨੂੰ ਸ਼ਾਮ ਨੇ, ਉਹ ਸ਼ਮਅ ਤੁਹਾਡੀ ਦਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਮੁਕਾਈਆ। ਹਾੜ ਸਤਾਰਾਂ ਕਹੇ ਪ੍ਰਭ ਮੰਗ ਇਕੋ ਮੰਗੀ, ਮਾਂਗਤ ਹੋ ਕੇ ਦਿਆਂ ਜਣਾਈਆ। ਭਗਤਾਂ ਦੀ ਰਹਿਣ ਨਾ ਦੇਵੀਂ ਤੰਗੀ, ਤੁਰਸ਼ੀ ਦੇਣੀ ਮਿਟਾਈਆ। ਤੂੰ ਮਾਲਕ ਬਹੁ ਢੰਗੀ, ਤਰੀਕ਼ਿਆਂ ਵਿਚ ਤੇਰੀ ਲੋਕਾਈਆ। ਇਹ ਤੇਰੇ ਜੁਗਾਂ ਜੁਗਾਂ ਦੇ ਸਬੰਧੀ, ਵਿਛੜੇ ਮਿਲੇ ਚਾਈਂ ਚਾਈਂਆ। ਵੇਖੀਂ ਅੰਤਮ ਨਾ ਇਨ੍ਹਾਂ ਛੱਡੀਂ, ਦੇਵੀਂ ਨਾ ਜਗਤ ਜੁਦਾਈਆ। ਇਨ੍ਹਾਂ ਨੌ ਸੌ ਚੁਰਾਨਵੇ ਜਨਮ ਤੇਰੀ ਭੇਟ ਚੜ੍ਹਾਈ ਆਪਣੀ ਹੱਡੀ ਹੱਡੀ, ਮਾਣਸ ਵਿਚੋਂ ਮਾਣਸ ਰੂਪ ਬਦਲਾਈਆ। ਪ੍ਰਭੂ ਭਗਤਾਂ ਬਿਨਾ ਮਾਤ ਚਲੇ ਨਾ ਤੇਰੀ ਗੱਡੀ, ਗਦਾਗਰ ਹੋ ਕੇ ਘਰ ਘਰ ਫੇਰੇ ਪਾਈਆ। ਤੇਰੇ ਨਾਮ ਨੂੰ ਸਾਰਿਆਂ ਕਰ ਕੇ ਰੱਦੀ, ਆਪਣੇ ਢੋਲੇ ਦਿਤੇ ਜਣਾਈਆ। ਧੰਨਭਾਗ ਪ੍ਰਭੂ ਤੇਰੀ ਜੋਤ ਜਗੀ, ਮੇਰੇ ਘਰ ਹੋਈ ਰੁਸ਼ਨਾਈਆ। ਜਿਸ ਵੇਲੇ ਨਾਨਕ ਚਾਰਦਾ ਪਿਆ ਸੀ ਮੱਝੀ, ਖੇਤਾਂ ਵਿਚ ਆਪਣਾ ਧਿਆਨ ਲਗਾਈਆ। ਓਸ ਵੇਲੇ ਤੂੰ ਓਸ ਦੀ ਬਾਂਹ ਫੜ ਕੇ ਸੱਜੀ, ਹਲੂਣਾ ਦਿਤਾ ਲਗਾਈਆ। ਨਾਨਕ
ਔਹ ਵੇਖ ਵੀਹਵੀਂ ਸਦੀ, ਅਖ਼ੀਰੀ ਮੇਰਾ ਸੰਮਤ ਮਿਲੇ ਵਡਿਆਈਆ। ਜਿਸ ਵੇਲੇ ਭਗਤਾਂ ਪ੍ਰੇਮ ਪ੍ਰੀਤੀ ਦੇਣੀ ਆਪਣੇ ਵਿਚੋਂ ਅੱਧੀ, ਅਦਨਿਆਂ ਤੋਂ ਆਅਲੇ ਲੈਣੇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਰਘੁਰਾਈਆ। ਹਾੜ ਕਹੇ ਬਸਤਰਾਂ ਵਾਲਿਓ ਜਾਓ ਜਾਗ, ਲਹਿਣੇ ਸਭ ਦੇ ਫੋਲ ਫੁਲਾਈਆ। ਚਿੱਟੇ ਹੰਸ ਨਾ ਬਣਿਓ ਕਾਗ, ਬਗਲਿਆਂ ਵਾਲਾ ਰੂਪ ਵਟਾਈਆ। ਤੁਹਾਡੇ ਪਿਛੇ ਸ੍ਰੀ ਭਗਵਾਨ ਨੂੰ ਨਾ ਲਗੇ ਦਾਗ਼, ਜੋ ਭਾਗਾਂ ਦਾ ਹਿੱਸਾ ਤੁਹਾਡੀ ਝੋਲੀ ਪਾਈਆ। ਤੁਹਾਡੇ ਨਾਲ ਮਿਲ ਕੇ ਸ੍ਰਿਸ਼ਟੀ ਦਾ ਬਦਲ ਦੇਣਾ ਰਿਵਾਜ, ਦੀਨ ਮਜ਼੍ਹਬ ਦਾ ਲੇਖਾ ਦੇਣਾ ਚੁਕਾਈਆ। ਸਾਚੇ ਨਾਮ ਦਾ ਚਲੌਣਾ ਜਹਾਜ਼, ਬੇੜਾ ਇਕੋ ਦੇਣਾ ਵਖਾਈਆ। ਸੱਚੇ ਪ੍ਰੇਮ ਦਾ ਦੱਸ ਕੇ ਕਾਜ, ਕਰਨੀ ਇਕੋ ਦੇਣੀ ਵਖਾਈਆ। ਜੋ ਕੁਛ ਦੇਣਾ ਸੋ ਪਹਿਲੀ ਵਾਰ ਆਜ, ਇੱਕੀ ਸਾਲ ਲਾਰਿਆਂ ਵਿਚ ਝਟ ਲੰਘਾਈਆ। ਤੁਹਾਡੀ ਖ਼ੁਸ਼ੀ ਮੇਰਾ ਟਹਿਕਿਆ ਹੋਇਆ ਬਾਗ਼, ਪੱਤ ਡਾਲ੍ਹੀ ਦੇਣੀ ਮਹਿਕਾਈਆ । ਗੋਬਿੰਦ ਬੂਟਾ ਹੋਣ ਨਹੀਂ ਦੇਣਾ ਬਰਬਾਦ, ਸ਼ਬਦੀ ਨਾਦ ਦੇਣਾ ਸੁਣਾਈਆ। ਜੋ ਸਚ ਦਵਾਰੇ ਆਏ ਭਾਜ, ਭਜਨ ਬੰਦਗੀ ਤੋਂ ਖਹਿੜਾ ਦੇਣਾ ਛੁਡਾਈਆ। ਜਿਸ ਵੇਲੇ ਪੰਜਾਂ ਜੈਕਾਰਿਆਂ ਵਿਚ ਮਾਰੋ ਆਵਾਜ, ਅੰਦਰ ਹੋ ਕੇ ਹੋਵਾਂ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਖੇਲ ਤਮਾਸ਼, ਤਮਅ ਸਭ ਦੀ ਦਏ ਮਿਟਾਈਆ। ਹਾੜ ਸਤਾਰਾਂ ਕਹੇ ਗੁਰਮੁਖੋ ਅੰਦਰ ਬਾਹਰ ਗਾ ਲਓ ਗੀਤ, ਗਾਵਣਹਾਰਾ ਰਿਹਾ ਜਣਾਈਆ। ਕਾਇਆ ਕਾਅਬਾ ਤੁਹਾਡੀ ਮੰਦਰ ਮਸੀਤ, ਸ਼ਿਵਦਵਾਲਾ ਇਕੋ ਦਿਤਾ ਬਣਾਈਆ। ਠਾਕਰ ਸਵਾਮੀ ਮਿਲ ਲਓ ਮੀਤ, ਮਿਤਰ ਪਿਆਰਾ ਨਜ਼ਰੀ ਆਈਆ। ਜੀਂਦਿਆਂ ਜਗ ਲਓ ਜੀਤ, ਮਰਿਆਂ ਪਿਛੋਂ ਮਰਨ ਦੀ ਲੋੜ ਰਹੇ ਨਾ ਰਾਈਆ । ਸਾਚੇ ਧਾਮ ਵਸੋ ਅਤੀਤ, ਤ੍ਰੈਗੁਣ ਡੇਰਾ ਦੇਣਾ ਢਾਹੀਆ। ਲੇਖਾ ਚੁਕ ਜਾਏ ਹਸਤ ਕੀਟ, ਆਪਣੀ ਹਸਤੀ ਲਓ ਬਦਲਾਈਆ। ਬੇਸ਼ਕ ਤੁਸੀਂ ਜਨਮ ਕਰਮ ਦੇ ਗ਼ਰੀਬ, ਤੁਹਾਡੇ ਅੱਜ ਨਸੀਬ ਦਿਤੇ ਬਦਲਾਈਆ। ਚਿੱਟੇ ਬਸਤਰਾਂ ਨਾਲ ਇਕੋ ਦੇ ਕੇ ਸਰਬ ਤਰਤੀਬ, ਤਾਰ ਸਤਾਰ ਦਿਤੀ ਹਿਲਾਈਆ। ਤੁਹਾਡੀ ਮੰਜ਼ਲ ਮੇਰਾ ਅਖ਼ੀਰ, ਆਖ਼ਰ ਤੁਹਾਡੇ ਵਿਚ ਸਮਾਈਆ। ਤੁਸੀਂ ਪਾਤਸ਼ਾਹ ਤੇ ਮੈਂ ਤੁਹਾਡਾ ਵਜ਼ੀਰ, ਆਦਿ ਜੁਗਾਦਿ ਸੇਵ ਕਮਾਈਆ। ਅੱਜ ਖ਼ੁਸ਼ੀ ਹੋਇਆ ਤੁਹਾਨੂੰ ਤਕ ਕੇ ਕਬੀਰ, ਕਾਲੀ ਕੰਬਲੀ ਉਤੋਂ ਦਿਤੀ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖ਼ੁਸ਼ੀਆਂ ਨਾਲ ਦਏ ਵਡਿਆਈਆ। ਸਤਾਰਾਂ ਹਾੜ ਕਹੇ ਗੁਰਮੁਖੋ ਕਰ ਕੇ ਜਾਇਓ ਨਮਸਤੇ, ਨਮੋ ਨਮੋ ਸੀਸ ਨਿਵਾਈਆ। ਤੁਹਾਡੇ ਘਰਾਣੇ ਰਹਿਣ ਵਸਦੇ, ਭਾਵੇਂ ਉਜੜੇ ਸਰਬ ਲੋਕਾਈਆ। ਤੁਹਾਡੇ ਅੰਦਰ ਰਹਿਣ ਹਸਦੇ, ਖ਼ੁਸ਼ੀ ਗ਼ਮੀ ਇਕੋ ਰੰਗ ਸਮਾਈਆ। ਤੁਹਾਡੇ ਭੰਡਾਰੇ ਭਰੇ ਰਹਿਣ ਪ੍ਰਭੂ ਦੇ ਜਸ ਦੇ, ਖ਼ਾਲੀ ਸਕੇ ਨਾ ਕੋਇ ਕਰਾਈਆ। ਭਾਵੇਂ ਜਗਤ ਵਲੋਂ ਕੰਗਲੇ ਗ਼ਰੀਬ ਕੱਖ ਦੇ, ਅਗੇ ਤੁਹਾਨੂੰ ਲਾਲਾਂ ਨਾਲੋਂ ਚੰਗੀ ਦਿਤੀ ਵਡਿਆਈਆ । ਜਿਸ ਵੇਲੇ ਮੇਰੇ ਨਾਮ ਦਾ ਮਜ਼ਾ ਤੁਸੀਂ ਚਖਦੇ, ਸੋਹੰ ਢੋਲਾ ਧੁਰ ਦਾ ਗਾਈਆ। ਓਸ ਵੇਲੇ ਮੇਰੇ ਹੁਕਮ ਸਜ਼ਾ ਦੇਣ ਵਾਲੇ ਟੁਟਦੇ, ਹਾਕਮ ਹੋ ਕੇ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸਵਾਮੀ ਵੇਖ ਵਖਾਈਆ। ਹਾੜ ਸਤਾਰਾਂ ਕਹੇ ਜਨ ਭਗਤੋ ਸੁਣੋ ਯਾਰ, ਸਚ ਕਹਾਣੀ ਦਿਆਂ ਜਣਾਈਆ। ਇਕੋ ਮੰਨੋ ਧੁਰ ਦਾ ਯਾਰ, ਯਰਾਨਾ ਹਕ ਲਓ ਲਗਾਈਆ। ਬੇਖ਼ਬਰ ਹੋ ਜਾਓ ਖ਼ਬਰਦਾਰ, ਸੁੱਤਿਆਂ ਦਿਆਂ ਉਠਾਈਆ । ਜਿਸ ਦਾ ਇਕੋ ਭਗਤ ਦਵਾਰ, ਭਗਵਨ ਬੇਪਰਵਾਹੀਆ। ਜਿਸ ਦਾ ਲੇਖਾ ਸਦਾ ਜੁਗ
ਚਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਦਾ ਕਿਸੇ ਨਹੀਂ ਕਰਿਆ ਕੋਈ ਇਤਬਾਰ, ਅਛਲ ਛਲ ਸਾਰੇ ਰਹੇ ਗਾਈਆ। ਸੋ ਆਇਆ ਚਲ ਕੇ ਵਿਚ ਸੰਸਾਰ, ਰੂਪ ਅਨੂਪਾ ਵੇਸ ਵਟਾਈਆ। ਕਲ ਕਲਕੀ ਲੈ ਅਵਤਾਰ, ਕਲਮਾ ਇਕੋ ਰਿਹਾ ਪੜ੍ਹਾਈਆ। ਜਨ ਭਗਤੋ ਬੇੜਾ ਕਰ ਜਾਏ ਪਾਰ, ਜੋ ਚਲ ਆਏ ਸਰਨਾਈਆ। ਸੌਂਦਿਆਂ ਜਾਗਦਿਆਂ ਪੰਜ ਵਾਰ ਬੋਲਿਆ ਕਰੋ ਮੇਰਾ ਜੈਕਾਰ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਧਿਆਈਆ। ਬੇੜੇ ਸਭ ਦੇ ਕਰ ਜਾਵਾਂ ਪਾਰ, ਸ਼ੌਹ ਦਰਿਆ ਨਾ ਕੋਇ ਡੁਬਾਈਆ। ਆਪਣੇ ਅੰਮ੍ਰਿਤ ਦੀ ਦੇ ਕੇ ਧਾਰ, ਸਾਂਤਕ ਸਤਿ ਦਿਆਂ ਵਰਤਾਈਆ । ਮਾਤ ਗਰਭ ਨਾ ਔਣਾ ਪਵੇ ਡੂੰਘੀ ਗਾਰ, ਅੰਧ ਅੰਧੇਰ ਨਾ ਕੋਇ ਫਿਰਾਈਆ। ਆਪਣੇ ਗਲ ਦੇ ਤੁਹਾਨੂੰ ਬਣਾ ਕੇ ਹਾਰ, ਹਿਰਦੇ ਆਪਣੇ ਵਿਚ ਲਵਾਂ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਹਾੜ ਸਤਾਰਾਂ ਕਹੇ ਕਰੋ ਕੌਲ ਇਕ਼ਰਾਰ, ਦੋਵੇਂ ਹੱਥ ਉਠਾਈਆ। ਜੇ ਮੰਨਣਾ ਤੇ ਮੰਨਣਾ ਇਕ ਨਿਰੰਕਾਰ, ਦੂਜੀ ਓਟ ਨਾ ਕੋਇ ਤਕਾਈਆ। ਜੇ ਵਸਣਾ ਤੇ ਵਸਣਾ ਸਚਖੰਡ ਦਵਾਰ, ਦੂਜੇ ਦਰ ਕੋਇ ਨਾ ਜਾਈਆ। ਜੇ ਢੋਲਾ ਗੌਣਾ ਤੇ ਗਾਓ ਅਗੰਮ ਅਪਾਰ, ਤੱਤਾਂ ਵਾਲੀ ਨਾ ਕੋਇ ਪੜ੍ਹਾਈਆ। ਜੇ ਦੀਪ ਜਗੌਣਾ ਤੇ ਜੋਤ ਨਿਰਾਕਾਰ, ਤੇਲ ਬਾਤੀ ਨਾ ਕੋਇ ਰਖਾਈਆ। ਜੇ ਕਰਨਾ ਤੇ ਸਚ ਪਿਆਰ, ਕੂੜਾ ਯਰਾਨਾ ਨਾ ਕੋਇ ਲਗਾਈਆ। ਜੇ ਪੀਣਾ ਤੇ ਮਧ ਖ਼ੁਮਾਰ, ਨਾਮ ਪਿਆਲਾ ਮੁਖ ਲਗਾਈਆ। ਜੇ ਚੜ੍ਹਨਾ ਤੇ ਮੰਦਰ ਮੁਨਾਰ, ਦਰਗਾਹ ਸਾਚੀ ਸੋਭਾ ਪਾਈਆ। ਜੇ ਵੇਖਣਾ ਤੇ ਜਲਵਾ ਨੂਰ ਉਜਿਆਰ, ਦੂਸਰੀ ਅੱਖ ਨਾ ਕੋਇ ਖੁਲ੍ਹਾਈਆ। ਜੇ ਲਭਣਾ ਤੇ ਮਦਦਗਾਰ, ਜੋ ਦੋ ਜਹਾਨਾਂ ਪੈਂਡਾ ਦਏ ਮੁਕਾਈਆ। ਉਚੀ ਬੋਲ ਕੇ ਕਹੇ ਸਤਾਰਾਂ ਹਾੜ, ਹਰਿ ਦੇ ਹੁਕਮ ਦਿਆਂ ਜਣਾਈਆ। ਕੋਈ ਸੱਜਣ ਨਾ ਜਾਇਓ ਵਿਚ ਉਜਾੜ, ਟਿੱਲਿਆਂ ਵਾਲੀ ਨਾ ਖੋਜ ਖੁਜਾਈਆ। ਜਨ ਭਗਤੋ ਦਰਸ਼ਨ ਕਰਨਾ ਤੇ ਕਰੋ ਭਗਤ ਦਵਾਰ, ਉਹਲਾ ਲੁਕ ਰਿਹਾ ਨਾ ਰਾਈਆ। ਜਿਸ ਨੇ ਚਿੱਟੇ ਬਸਤਰ ਪਹਿਨਾ ਕੇ ਰੰਗ ਦਿਤਾ ਚਾੜ੍ਹ, ਰੰਗੀਲਾ ਹੋ ਕੇ ਵੇਖ ਵਖਾਈਆ । ਸੋ ਵਸੇ ਤੁਹਾਡੀ ਬਹੱਤਰ ਨਾੜ, ਨਾੜੀ ਨਾੜੀ ਨਾਦ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਹਾੜ ਸਤਾਰਾਂ ਸੁਣ ਭਗਤ ਜਨ ਬੋਲੇ, ਸਚ ਦੇਈਏ ਦ੍ਰਿੜਾਈਆ। ਬਿਨ ਇਸ ਦੀ ਕਿਰਪਾ ਸਭ ਦੀ ਨਈਆ ਡੋਲੇ, ਪਾਰ ਕਿਨਾਰੇ ਨਾ ਕੋਇ ਲਗਾਈਆ। ਜਿਸ ਦੀ ਅੰਤਰ ਆਤਮਾ ਆਪ ਪ੍ਰਭੂ ਮੌਲੇ, ਧੀਰਜ ਧੀਰ ਦਏ ਬੰਧਾਈਆ। ਸਚ ਦਵਾਰ ਕੁੰਡਾ ਖੋਲ੍ਹੇ, ਪਰਦੇ ਦਏ ਉਠਾਈਆ। ਗੁਰਮੁਖ ਇਸੇ ਦੇ ਗਾਵੇ ਢੋਲੇ, ਜਿਸ ਨੂੰ ਢੋਲ ਹੋ ਕੇ ਮਿਲੇ ਸੱਚਾ ਮਾਹੀਆ। ਆਤਮ ਪਰਮਾਤਮ ਵਸੇ ਕੋਲੇ, ਅਗੇ ਹੋਵੇ ਨਾ ਕੋਇ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਜਨ ਭਗਤ ਕਹਿਣ ਤੂੰ ਹਾੜ ਸਤਾਰਾਂ ਬੋਲਿਆ ਸਚ, ਸਚ ਤੇਰੀ ਵਡਿਆਈਆ। ਅਸੀਂ ਇਸੇ ਦੇ ਵਿਛੋੜੇ ਅੰਦਰ ਰਹੇ ਮਚ, ਬਿਰਹੋਂ ਅਗਨੀ ਰਹੀ ਜਲਾਈਆ। ਇਹਦੀ ਕਿਰਪਾ ਨਾਲ ਕਲਜੁਗ ਵਿਚੋਂ ਗਏ ਬਚ, ਆਏ ਚਲ ਸਰਨਾਈਆ। ਪਰ ਸਾਡੇ ਸਭ ਦੇ ਖ਼ਾਲੀ ਹੱਥ, ਓਟ ਇਕੋ ਇਕ ਤਕਾਈਆ। ਹਾੜ ਸਤਾਰਾਂ ਪਿਆ ਹਸ, ਖ਼ੁਸ਼ੀਆਂ ਨਾਲ ਜਣਾਈਆ। ਜੇ ਭਗਤੋ ਪ੍ਰਭ ਦੀ ਚਰਨੀ ਜਾਓ ਢਠ, ਫੇਰ ਲੇਖੇ ਦਏ ਮੁਕਾਈਆ। ਇਹ ਕਰਨਹਾਰਾ ਕੱਖੋਂ ਲੱਖ, ਲੱਖੋਂ ਕੱਖ ਦਏ ਬਣਾਈਆ। ਸ੍ਰਿਸ਼ਟੀ ਸਾਰੀ ਹੋ ਗਈ ਇਸ ਤੋਂ ਵਖ, ਥੋੜ੍ਹੇ ਮੈਨੂੰ ਤੁਸੀਂ ਨਜ਼ਰੀ ਆਈਆ। ਜਿਹੜੇ
ਸੋਹੰ ਢੋਲਾ ਗੌਂਦੇ ਜਸ, ਵੇਦ ਪੁਰਾਨ ਗਏ ਤਜਾਈਆ। ਅੰਦਰੋਂ ਨੇਤਰਾਂ ਵਾਲੀ ਖੋਲ੍ਹ ਕੇ ਅੱਖ, ਬੈਠੇ ਧਿਆਨ ਲਗਾਈਆ। ਇਸੇ ਮੁਹੱਬਤ ਵਿਚ ਮਿਲਿਆ ਪਰਤਖ, ਦਰਸ਼ਨ ਕਰੋ ਚਾਈਂ ਚਾਈਂਆ। ਅਗੇ ਤੁਹਾਡੀ ਝੋਲੀ ਪਾ ਦੇਵੇ ਤੁਹਾਡਾ ਹਕ, ਪੂੰਜੀ ਸਕੇ ਨਾ ਕੋਇ ਚੁਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪੁਰਖ ਸਮਰਥ, ਹਰਿ ਸੰਗਤ ਦਰ ਆਈ ਉਤੇ ਰੱਖੇ ਹੱਥ, ਸਿਰ ਤਲੀ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨਮ ਜਨਮ ਦੀ ਕਰਮ ਕਰਮ ਦੀ ਪੂਰੀ ਕਰ ਕੇ ਆਸ, ਆਸਾ ਵਾਲਿਓ ਮਨਸਾ ਸਭ ਦੀ ਪੂਰ ਕਰਾਈਆ।
ਸਤਾਰਾਂ ਹਾੜ ਕਹੇ ਭਗਤਾਂ ਦਾ ਵਿਹਾਰ, ਭਗਵਨ ਦਏ ਦ੍ਰਿੜਾਈਆ। ਗੁਰਮੁਖ ਸਾਚੇ ਲਾਲ, ਸੰਤ ਸੁਹੇਲੇ ਲਏ ਉਠਾਈਆ। ਜਿਨ੍ਹਾਂ ਦੇ ਉਤੇ ਕਫ਼ਨ ਦੇਣ ਲਾਲ, ਦੀਨ ਦਿਆਲ ਦਇਆ ਕਮਾਈਆ। ਅਗੇ ਵਖਰੀ ਚਲ ਕੇ ਚਾਲ, ਹੁਕਮ ਦਏ ਸਮਝਾਈਆ। ਗੁਰਮੁਖ ਰੂਪ ਹੋਏ ਗੁਲਾਲ, ਸੋਹਣਾ ਰੂਪ ਵਟਾਈਆ। ਜਿਨ੍ਹਾਂ ਦਾ ਪ੍ਰਭੂ ਹੋਏ ਦਲਾਲ, ਵਿਚੋਲਾ ਇਕ ਅਖਵਾਈਆ। ਇਨ੍ਹਾਂ ਪੋਹ ਨਾ ਸਕੇ ਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਸਤਾਰਾਂ ਹਾੜ ਕਹੇ ਸਾਚੇ ਭਗਤ ਪ੍ਰਭ ਦੇ ਬਣ ਗਏ ਲਾਲ, ਪਿਤਾ ਇਕੋ ਨਜ਼ਰੀ ਆਈਆ। ਜਾਂਦੀ ਵਾਰ ਓਨ੍ਹਾਂ ਦੇ ਸੀਸ ਉਤੇ ਇਸੇ ਰੰਗ ਦੀ ਹੋਵੇ ਦਸਤਾਰ, ਖ਼ੁਦ ਮੁਖਤਿਆਰ ਦਏ ਬਣਾਈਆ। ਸੱਤ ਰੰਗ ਨਿਸ਼ਾਨਾ ਕਹੇ ਮੈਂ ਲੈ ਕੇ ਜਾਣਾ ਓਸ ਦਰਬਾਰ, ਜਿਥੇ ਵਸੇ ਸ਼ਹਿਨਸ਼ਾਹੀਆ। ਭੁਲ ਕੇ ਗੁਰਮੁਖੋ ਇਹ ਛੱਡਿਓ ਨਾ ਕਦੇ ਵਿਹਾਰ, ਸਾਚੀ ਸਿਖਿਆ ਦਿਤੀ ਸਮਝਾਈਆ। ਇਹ ਗੁਰਮੁਖ ਦੀ ਦਸਤਾਰ, ਇਹ ਗੁਰਸਿਖ ਦਾ ਪਿਆਰ, ਇਹ ਭਗਤ ਦਾ ਉਧਾਰ, ਇਹ ਜੋਤ ਦਾ ਉਜਿਆਰ, ਆਦਿ ਸ਼ਕਤ ਦਾ ਸ਼ਿੰਗਾਰ, ਸੋਹਣਾ ਰੂਪ ਦੇਣਾ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਸ ਪਗੜੀ ਦੀ ਖ਼ਾਤਰ ਖ਼ਤਰੇ ਤੁਹਾਡੇ ਦਿਤੇ ਗਵਾਈਆ।
ਸ਼ਹਿਨਸ਼ਾਹੀ ਸੰਮਤ ਕਹੇ ਮੇਰੇ ਵਿਚ ਭਗਤਾਂ ਦੇ ਹੋਣੇ ਵਿਵਾਹ, ਗੁਰਮੁਖ ਗੁਰਮੁਖ ਨਾਤਾ ਜੋੜ ਜੁੜਾਈਆ। ਇਨ੍ਹਾਂ ਨੇ ਬਣਨਾ ਗਵਾਹ, ਜੋ ਗੰਗਾ ਗੋਦਾਵਰੀ ਜਮਨਾ ਸੁਰਸਤੀ ਫੇਰਾ ਆਏ ਪਾਈਆ। ਅਠਸਠ ਦਾ ਲੇਖਾ ਆਏ ਮੁਕਾ, ਭੱਜੇ ਵਾਹੋ ਦਾਹੀਆ। ਓਨ੍ਹਾਂ ਦੀ ਸ਼ਹਾਦਤ ਦੇਣੀ ਭੁਗਤਾ, ਸੋਹਣਾ ਵਕ਼ਤ ਸੁਹਾਈਆ। ਜਿਨ੍ਹਾਂ ਦੇ ਹੁਕਮ ਨੂੰ ਮੋੜ ਨਾ ਸਕੇ ਖ਼ੁਦਾ, ਖ਼ੁਸ਼ੀ ਵਿਚੋਂ ਖ਼ੁਸ਼ੀ ਲਏ ਪਰਗਟਾਈਆ। ਜੋੜ ਜੁੜਿਆ ਨਾ ਹੋਵੇ ਜੁਦਾ, ਜੁਜ਼ ਵੰਡ ਨਾ ਕੋਇ ਵੰਡਾਈਆ। ਜਨ ਭਗਤਾਂ ਨੂੰ ਭਗਤੀ ਦਾ ਮਾਰਗ ਦੱਸ ਕੇ ਸਿੱਧਾ, ਸਿੱਧੇ ਰਸਤੇ ਦਿਤਾ ਪਾਈਆ। ਪੁਰਖ ਅਬਿਨਾਸ਼ੀ ਬਣ ਕੇ ਮਿਤਾ, ਮੀਤ ਮੁਰਾਰ ਹੋਏ ਸਹਾਈਆ। ਜਿਨ੍ਹਾਂ ਦਾ ਧੁਰ ਦਰਗਾਹੋਂ ਲੇਖਾ ਲਿਖਾ, ਉਨ੍ਹਾਂ ਦੀ ਹੋਏ ਕੁੜਮਾਈਆ। ਜਨਮ ਜਨਮ ਦਾ ਦੇਵੇ ਹਿੱਸਾ, ਹਿੱਸੇਦਾਰੀ ਦਏ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਵਾਰ ਦੇਵੇ ਸਭ ਨੂੰ ਸਾਚੀ ਸਿੱਖਾ, ਸਿਖ ਹੋ ਕੇ ਦੂਜੇ ਦੀ ਓਟ ਨਾ ਕੋਇ ਤਕਾਈਆ।