੧੮ ਹਾੜ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ
ਮਿਹਰ ਨਜ਼ਰ ਸੱਚੀ ਅਸ਼ੀਰਵਾਦ, ਸ਼ੀਰਖਵਾਰ ਬੱਚਿਆਂ ਦਏ ਵਡਿਆਈਆ। ਜਿਨ੍ਹਾਂ ਦੇ ਅੰਦਰ ਪ੍ਰੇਮ ਦੀ ਬਖ਼ਸ਼ੀ ਦਾਦ, ਪ੍ਰੀਤੀ ਸਚ ਦ੍ਰਿੜਾਈਆ। ਨਾਮ ਜਣਾਇਆ ਨਾਦ, ਸ਼ਬਦ ਰਾਗ ਅਲਾਈਆ। ਇਹਨਾਂ ਦਾ ਕਾਇਆ ਖੇੜਾ ਹੋਣ ਨਾ ਦੇਵੇ ਬਰਬਾਦ, ਸਾਢੇ ਤਿੰਨ ਹੱਥ ਲੇਖੇ ਲਾਈਆ। ਕਿਸੇ ਦੇ ਹੋਣ ਨਾ ਦੇਵੇ ਮੁਹਤਾਜ, ਸਿਰ ਆਪਣਾ ਹੱਥ ਟਿਕਾਈਆ। ਜਿਨ੍ਹਾਂ ਖ਼ੁਸ਼ੀਆਂ ਨਾਲ ਕੀਤਾ ਨਾਚ, ਢੋਲ ਢਮੱਕਾ ਲਿਆ ਵਜਾਈਆ। ਉਨ੍ਹਾਂ ਦੇ ਅੰਦਰ ਖੋਲ੍ਹੇ ਰਾਜ਼, ਰਹਿਮਤ ਆਪ ਕਮਾਈਆ। ਬੱਚਿਆਂ ਨਾਲ ਪਾਰ ਕਰਾਏ ਉਨ੍ਹਾਂ ਦੇ ਉਸਤਾਦ, ਜੋ ਖ਼ੁਸ਼ੀਆਂ ਵਿਚ ਆਏ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਅਸ਼ੀਰਵਾਦ ਕਹੇ ਪ੍ਰਭ ਦੇਵਣਹਾਰਾ ਮਾਣ, ਮਿਹਰ ਨਜ਼ਰ ਇਕ ਉਠਾਈਆ। ਜਿਨ੍ਹਾਂ ਸੱਦਾਂ ਨਾਲ ਗਾਇਆ ਗਾਨ, ਵਿਸ਼ਨੂੰ ਭਗਵਾਨ ਢੋਲਾ ਦਿਤਾ ਸੁਣਾਈਆ। ਉਨ੍ਹਾਂ ਦਾ ਆਇਆ ਹੋਇਆ ਪਰਵਾਨ, ਪਰਵਾਨੇ ਧੁਰ ਦੇ ਆਪਣੇ ਦਿਤੇ ਫੜਾਈਆ। ਅੰਤ ਮੇਟ ਕੇ ਜਮ ਕੀ ਕਾਣ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਸਾਰਿਆਂ ਨੂੰ ਹੌਲੀ ਹੌਲੀ ਰਾਤੀਂ ਸੁੱਤਿਆਂ ਦਰਸ਼ਨ ਦੇਵੇ ਆਣ, ਬਚਿਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਅਸ਼ੀਰਵਾਦ ਕਹੇ ਮੈਂ ਵੇਖਿਆ ਢੋਲੀ, ਜੋ ਡੱਗਾ ਖ਼ੂਬ ਵਜਾਈਆ। ਜਿਸ ਦੇ ਅੰਦਰੋਂ ਨਿਕਲੇ ਪ੍ਰੇਮ ਦੀ ਬੋਲੀ, ਰਾਗ ਖ਼ੁਸ਼ੀਆਂ ਵਿਚ ਸੁਣਾਈਆ। ਇਨ੍ਹਾਂ ਦਾ ਤੋਲ ਰਿਹਾ ਤੋਲੀ, ਨਾਮ ਕੰਡਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੋਹਣਾ ਰੰਗ ਦਏ ਚੜ੍ਹਾਈਆ। ਢੋਲ ਕਹੇ ਮੈਂ ਬੱਚੇ ਵੇਖੇ ਨਚਦੇ, ਕ਼ਦਮ ਕਦਮ ਨਾਲ ਵਡਿਆਈਆ। ਅੰਦਰੋਂ ਬਾਹਰੋਂ ਵੇਖੇ ਹਸਦੇ, ਭੰਗੜਾ ਰਹੇ ਵਖਾਈਆ। ਪ੍ਰੇਮ ਪਿਆਰ ਦੀ ਪ੍ਰੀਤੀ ਦਸਦੇ, ਸੋਹਣੇ ਗੀਤ ਜਣਾਈਆ। ਕਮਰ ਕੱਸੇ ਸੋਹਣੇ ਕਸਦੇ, ਰੂਪ ਅਨੂਪ ਵੇਸ ਵਟਾਈਆ। ਜਿਹੜੇ ਹਰੀਪੁਰ ਵਿਚ ਵਸਦੇ, ਉਹ ਹਰਿ ਦਵਾਰੇ ਆ ਕੇ ਆਪਣਾ ਰੰਗ ਬਦਲਾਈਆ। ਉਹਨਾਂ ਦੇ ਆਵਣ ਜਾਵਣ ਲੇਖੇ ਮੁਕ ਗਏ ਜਗ ਦੇ, ਜਮ ਕੀ ਫ਼ਾਸੀ ਦਿਤੀ ਤੁੜਾਈਆ। ਥੋੜੇ ਸਮੇਂ ਬਦਲੇ ਅਗੇ ਭਗਤਾਂ ਨਾਲ ਵਸਦੇ, ਚਰਨ ਕਵਲ ਦੇਵੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦੇਵੇ ਸਾਚਾ ਵਰ, ਇਹੋ ਖੇਲ ਪੁਰਖ ਸਮਰਥ ਦੇ, ਘਰ ਆਇਆਂ ਦਰਦੀ ਹੋ ਕੇ ਪਾਰ ਲੰਘਾਈਆ। ਸਤਿਜੁਗ ਕਹੇ ਸੰਮਤ ਚੜ੍ਹਿਆ ਸ਼ਹਿਨਸ਼ਾਹ, ਜੋ ਸ਼ਾਹੀ ਰਿਹਾ ਬਦਲਾਈਆ। ਦੋ ਜਹਾਨਾਂ ਵੇਖ ਵਖਾ, ਬ੍ਰਹਿਮੰਡ ਖੰਡ ਖੋਜ ਖੁਜਾਈਆ । ਹਾੜ ਸਤਾਰਾਂ ਰੁਤ ਸੁਹਾ, ਭਗਤ ਦਵਾਰ ਦਏ ਵਡਿਆਈਆ। ਅਠਾਰਾਂ ਦਿਵਸ ਵੇਖ ਵਖਾ, ਗੁਰ ਅਵਤਾਰ ਪੈਗ਼ੰਬਰ ਲਏ ਬੁਲਾਈਆ। ਧੁਰ ਸੰਦੇਸ਼ਾ ਦਏ ਸੁਣਾ, ਹੁਕਮ ਇਕ ਇਲਾਹੀਆ । ਸਾਰੇ ਮਿਲ ਕੇ ਸੀਸ ਲਓ ਝੁਕਾ, ਸਿਰ ਸਕੇ ਨਾ ਕੋਇ ਉਠਾਈਆ। ਪੈਗ਼ੰਬਰੋ ਮੰਗੋ ਹਕ ਦੁਆ, ਨੇਤਰ ਨੈਣ ਉਠਾਈਆ। ਕਿਰਪਾ ਕਰੇ ਬੇਪਰਵਾਹ, ਪਾਰਬ੍ਰਹਮ ਹਰਿ ਰਘੁਰਾਈਆ। ਸਾਰੇ ਰਲ ਕੇ ਕਹੋ ਪ੍ਰਭੂ ਮਿਹਰਬਾਨ, ਮਿਹਰਵਾਨ ਤੇਰੀ ਸਰਨਾਈਆ। ਜਿਸ ਦਾ ਸਚਖੰਡ ਮਕਾਨ, ਦਰਗਾਹ ਸਾਚੀ ਸੋਭਾ ਪਾਈਆ। ਜਿਸ ਦਾ ਝੁਲਦਾ ਇਕ ਨਿਸ਼ਾਨ, ਸਤਿ ਸਤਿਵਾਦੀ ਨਜ਼ਰੀ ਆਈਆ। ਉਹ ਖੇਲੇ ਖੇਲ ਵਿਚ ਜਹਾਨ, ਨਿਰਗੁਣ ਦਾਤਾ ਨੂਰ ਰੁਸ਼ਨਾਈਆ । ਜਿਸ ਨੇ ਸਭ ਦਾ ਬਦਲ ਦਿਤਾ ਵਿਧਾਨ, ਵਾਧਾ ਆਪਣਾ ਦਏ ਵਖਾਈਆ।
ਪਹਿਲੋਂ ਗੁਰਮੁਖਾਂ ਨੂੰ ਦੇ ਕੇ ਸਚ ਗਿਆਨ, ਗੁਰ ਮੰਤਰ ਨਾਮ ਦ੍ਰਿੜਾਈਆ। ਚਰਨ ਕਵਲ ਕਰਾ ਪਰਨਾਮ, ਮਸਤਕ ਧੂੜੀ ਟਿੱਕੇ ਲਾਈਆ। ਸ਼ਰਅ ਵਿਚੋਂ ਕੱਢਕੇ ਗ਼ੁਲਾਮ, ਬਰਦੇ ਆਪਣੇ ਲਏ ਬਣਾਈਆ। ਪਿਛਲੇ ਮੇਟ ਕੇ ਸਮਾਜ ਰਿਵਾਜ ਤਮਾਮ, ਧੁਰ ਦਾ ਮਾਰਗ ਇਕ ਵਖਾਈਆ। ਗੁਰਮੁਖੋ ਰਿਹੋ ਨਾ ਕੋਈ ਅਣਜਾਣ, ਸੁਧ ਬੁਧਿ ਇਕੋ ਇਕ ਵਖਾਈਆ। ਇਹ ਹੁਕਮ ਸ੍ਰੀ ਭਗਵਾਨ, ਨਾ ਕੋਇ ਮੇਟੇ ਮੇਟ ਮਿਟਾਈਆ । ਮੰਨਣਾ ਪਏ ਜ਼ਿਮੀਂ ਆਸਮਾਨ, ਬ੍ਰਹਿਮੰਡ ਖੰਡ ਸੀਸ ਝੁਕਾਈਆ। ਇਹ ਸੋਹਣਾ ਬਣਨ ਲੱਗਾ ਵਿਧਾਨ, ਵਾਹਵਾ ਵਜਣੀ ਜਗਤ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਮਰਥ ਪੁਰਖ ਹਰਿ ਕਰਤਾਰ, ਆਪਣੀ ਦਇਆ ਕਮਾਈਆ । ਸਤਿਜੁਗ ਕਹੇ ਮੇਰੀ ਬੰਨ੍ਹਣ ਲੱਗਾ ਧਾਰ, ਨੀਂਹ ਲੋਕਮਾਤ ਰਖਾਈਆ। ਭਗਤਾਂ ਪੈਜ ਰਿਹਾ ਸਵਾਰ, ਮਿਹਰ ਨਜ਼ਰ ਉਠਾਈਆ। ਅੰਦਰ ਵੜਕੇ ਕਰੇ ਸਚ ਗੁਫ਼ਤਾਰ, ਨਾਮ ਨਿਧਾਨਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਤਿਜੁਗ ਕਹੇ ਕਿਰਪਾ ਕਰਨ ਲੱਗਾ ਬੇਪਰਵਾਹ, ਦੀਨ ਦਿਆਲ ਦਇਆ ਕਮਾਈਆ। ਭਗਤ ਸੁਹੇਲਾ ਅਬਿਨਾਸ਼ੀ ਕਰਤਾ ਨੂਰ ਖ਼ੁਦਾ, ਖ਼ੁਦੀ ਸਭ ਦੀ ਰਿਹਾ ਗੁਆਈਆ । ਜਿਹੜੇ ਜੁਗ ਜਨਮ ਕਰਮਾਂ ਨਾਲ ਹੋਏ ਜੁਦਾ, ਉਹਨਾਂ ਦੇ ਲੇਖੇ ਵੇਖ ਵਖਾਈਆ। ਆਤਮ ਪਰਮਾਤਮ ਹੋ ਕੇ ਰਿਹਾ ਮਿਲਾ, ਤੱਤਾਂ ਵਾਲਾ ਜੋੜ ਜੁੜਾਈਆ। ਸਚ ਸੁਹੇਲੇ ਇਕ ਅਕੇਲੇ ਸਾਚਾ ਸ਼ਾਹ ਰਿਹਾ ਸਮਝਾ, ਸਿੱਧਾ ਮਾਰਗ ਦਏ ਵਖਾਈਆ। ਜਿਨ੍ਹਾਂ ਦਾ ਹਰਿ ਭਗਤ ਦੁਵਾਰ ਹੋਣਾ ਵਿਵਾਹ, ਵਾਹਿਗੁਰੁੂ ਉਹਨਾਂ ਵਿਚ ਸਮਾਈਆ। ਜੇ ਨਾਨਕ ਲਾਂਵ ਪਹਿਲੀ ਚੌਥੀ ਗਿਆ ਗਾ, ਪ੍ਰਭ ਅਬਿਨਾਸ਼ੀ ਕੰਤ ਹੋਏ ਸੁਹਾਗੀ ਰੂਪ ਲਏ ਵਟਾਈਆ। ਦੋਹਾਂ ਦਾ ਮੇਲਾ ਸਹਿਜ ਸੁਭਾ, ਜੋੜੀ ਧੁਰ ਦੀ ਦਏ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਬਣਨ ਗਵਾਹ, ਸ਼ਹਾਦਤ ਧੁਰ ਦੀ ਇਕ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਤਿਜੁਗ ਕਹੇ ਮੇਰਾ ਚਲਿਆ ਸਚ ਰਿਵਾਜ, ਹਰਿ ਕਰਤਾ ਆਪ ਚਲਾਈਆ। ਜੀਹਦੇ ਸੀਸ ਸੋਹਵੇ ਤਾਜ, ਤਖ਼ਤ ਨਿਵਾਸੀ ਬੇਪਰਵਾਹੀਆ। ਉਹ ਗ਼ਰੀਬਾਂ ਨੂੰ ਰਿਹਾ ਨਿਵਾਜ, ਨਿਮਾਣਿਆਂ ਗੋਦ ਉਠਾਈਆ। ਭਗਤਾਂ ਨੂੰ ਭਗਤੀ ਦਾ ਦੇ ਕੇ ਦਾਜ, ਦੌਲਤਮੰਦ ਦਏ ਬਣਾਈਆ। ਸਦਾ ਸੁਹੇਲਾ ਆਪ ਵਸੇ ਸਾਥ, ਵਿਛੋੜਾ ਰਹਿਣ ਕੋਇ ਨਾ ਪਾਈਆ। ਸਭ ਦੀ ਪੂਰੀ ਕਰੇ ਆਸ, ਨਿਰਾਸ਼ਾ ਨਜ਼ਰ ਕੋਇ ਨਾ ਆਈਆ। ਇਹ ਹਰਿ ਕਾ ਵਿਹਾਰ ਖ਼ਾਸ, ਜੋ ਖ਼ਾਲਸ ਗੁਰਮੁਖ ਲਏ ਪਰਗਟਾਈਆ। ਜਿਹੜੇ ਜਨਮ ਕਰਮ ਦੀ ਭਗਤੀ ਵਿਚੋਂ ਹੋਏ ਪਾਸ, ਉਹਨਾਂ ਦਾ ਅਨੰਦ ਕਾਰਜ ਦਏ ਵਖਾਈਆ । ਨੌ ਖੰਡਾਂ ਵਿਚੋਂ ਨੌ ਜੋੜੇ ਪਹਿਲੀ ਵੇਰ ਲੱਭੇ ਆਜ, ਨੌ ਦਵਾਰ ਦੇ ਲੇਖੇ ਦਏ ਮੁਕਾਈਆ। ਆਤਮ ਦੇ ਬਣਾ ਕੇ ਸੱਚੇ ਸਾਧ, ਪਰਮਾਤਮਾ ਆਪਣਾ ਰੰਗ ਚੜ੍ਹਾਈਆ। ਸਦਾ ਖੇੜੇ ਵਸਦੇ ਰਹਿਣ ਆਬਾਦ, ਖ਼ਿਜ਼ਾਂ ਰੂਪ ਨਾ ਕੋਇ ਵਖਾਈਆ। ਪ੍ਰਭ ਨੇ ਸਾਚੀ ਸਾਜਣਾ ਅਗੰਮੀ ਸਾਜ, ਸਾਜਣ ਹੋ ਕੇ ਹੋਏ ਸਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਤਿਜੁਗ ਕਹੇ ਚਾਰ ਵਰਨ ਦੀ ਦੱਸੀ ਰੀਤੀ, ਰਾਹ ਧੁਰ ਦਾ ਦਿਤਾ ਜਣਾਈਆ। ਨਾ ਮੰਦਰ ਨਾ ਮਸੀਤੀ, ਗੀਤਾ ਗਿਆਨ ਅੰਜੀਲ ਕ਼ੁਰਾਨ ਨਾ ਕੋਇ ਪੜ੍ਹਾਈਆ। ਪ੍ਰੇਮ ਪਿਆਰ ਦੀ ਸਾਚੀ ਦੱਸ ਕੇ ਨੀਤੀ, ਨੀਤੀਵਾਨ ਰਿਹਾ ਵਖਾਈਆ। ਇਕੋ ਰੰਗ ਰੰਗ ਕੇ ਹਸਤ ਕੀਟੀ, ਚਿੱਟੇ ਬਸਤਰ ਦਏ ਛੁਹਾਈਆ। ਪਰਮ
ਪੁਰਖ ਪਰਮਾਤਮ ਆਤਮ ਸਾਚੀ ਦੱਸੇ ਪ੍ਰੀਤੀ, ਪ੍ਰੀਤਮ ਆਪਣਾ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ । ਸਤਿਜੁਗ ਕਹੇ ਹਰਿ ਭਗਤ ਦਵਾਰ ਜੋੜੇ ਜੁੜਨੇ, ਸ੍ਰੀ ਭਗਵਾਨ ਦਇਆ ਕਮਾਈਆ। ਜਿਹੜੇ ਏਥੋਂ ਜਾ ਕੇ ਦਰਗਾਹ ਦੇ ਵਿਚੋਂ ਕਦੇ ਨਾ ਮੁੜਨੇ, ਸਚਖੰਡ ਬਹਿ ਬਹਿ ਖ਼ੁਸ਼ੀ ਮਨਾਈਆ। ਉਹਨਾਂ ਦੇ ਅੰਦਰ ਇਕੋ ਫੁਰਨੇ ਫੁਰਨੇ, ਸੋਹੰ ਢੋਲੇ ਲੈਣੇ ਗਾਈਆ। ਹੁਣ ਚਾਰ ਚੁਫੇਰੇ ਪੈਂਡੇ ਨਹੀਂ ਪੈਣੇ ਤੁਰਨੇ, ਸਨਮੁਖ ਹੋ ਕੇ ਦਰਸ਼ਨ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਸਤਿਜੁਗ ਕਹੇ ਮੈਨੂੰ ਖ਼ੁਸ਼ੀ ਹੋਈ ਪ੍ਰਭ ਸਾਚਾ ਕਰੇ ਨਿਕਾਹ, ਨਕ਼ਾਬ ਮੁਖ ਤੋਂ ਦਿਤਾ ਉਠਾਈਆ। ਸੋਹਣਾ ਸੁਹੰਜਣਾ ਦਿਸੇ ਵਿਵਾਹ, ਵਾਹਵਾ ਵੱਜੇ ਵਧਾਈਆ। ਸਾਚਾ ਮਾਰਗ ਇਕ ਸਮਝਾ, ਚਾਰ ਵਰਨ ਦਿਤਾ ਦ੍ਰਿੜਾਈਆ। ਜੋ ਪੰਜ ਜੈਕਾਰੇ ਦਿਤੇ ਲਗਾ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਧਿਆਈਆ। ਓਥੇ ਮੁੱਲਾ ਕ਼ਾਜ਼ੀ ਪੰਡਤ ਗ੍ਰੰਥੀ ਦੀ ਲੋੜ ਰਹੇ ਨਾ ਰਾ, ਧੁਰ ਦਾ ਹੁਕਮ ਇਕੋ ਨਜ਼ਰੀ ਆਈਆ। ਹਰਿ ਕਾ ਸ਼ਬਦ ਅਨੰਦ ਕਾਰਜ ਦਏ ਕਰਾ, ਪੰਜਾਂ ਤੱਤਾਂ ਡੇਰਾ ਢਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਤਿਜੁਗ ਕਹੇ ਪੰਜ ਜੈਕਾਰੇ ਗੁਰਮੁਖ ਸਚ ਲਗੌਣਗੇ। ਮੇਰੀ ਪ੍ਰੀਤੀ ਨੀਤੀ, ਲੋਕਮਾਤ ਇਕ ਬਣੌਣਗੇ। ਜਿਹੜੇ ਚੜ੍ਹ ਗਏ ਸਿਖ਼ਰ ਉਪਰ ਟੀਸੀ, ਮੰਜ਼ਲ ਆਪਣੀ ਪੰਧ ਮੁਕੌਣਗੇ। ਉਹ ਖਹਿੜਾ ਛੱਡਣ ਪਿਛਲੀ ਕਹਾਣੀ ਬੀਤੀ, ਅਗਲਾ ਇਕੋ ਰਾਹ ਵੇਖ ਖ਼ੁਸ਼ੀ ਮਨੌਣਗੇ। ਭਗਤ ਭਗਵਾਨ ਦੀ ਸਾਚੀ ਰੀਤੀ, ਨੀਤੀਵਾਨ ਹੋ ਕੇ ਜਗਤ ਚਲੌਣਗੇ। ਜਗਤ ਸਮਾਜ ਦੀ ਸਚ ਪ੍ਰੀਤੀ, ਪ੍ਰੇਮੀ ਹੋ ਕੇ ਆਪ ਬਣੌਣਗੇ। ਜਿਹੜੀ ਖੇਲ ਕਿਸੇ ਨਹੀਂ ਡੀਠੀ, ਉਹ ਲੋਕਮਾਤ ਦਰਸੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਖ਼ੁਸ਼ੀ ਮਨੌਂਣਗੇ। ਸਤਿਜੁਗ ਕਹੇ ਮੈਂ ਖਾ ਕੇ ਕਹਾਂ ਕ਼ਸਮ, ਸੋਹੰ ਇਕ ਜਣਾਈਆ। ਪੁਰਖ ਅਕਾਲ ਸਭ ਦਾ ਇਸਮ, ਆਹਲਾ ਆਜ਼ਮ ਨਜ਼ਰੀ ਆਈਆ। ਜਿਸ ਦਾ ਤੱਤਾਂ ਵਾਲਾ ਨਹੀਂ ਜਿਸਮ, ਜਗਤ ਵਜੂਦ ਨਾ ਕੋਇ ਵਖਾਈਆ। ਜਿਹਦੀ ਮੜ੍ਹੀ ਗੋਰ ਨਾ ਹੋਵੇ ਭਸਮ, ਖ਼ਾਕੀ ਖ਼ਾਕ ਨਾ ਕੋਇ ਰਲਾਈਆ। ਸੋਹਣਾ ਮਾਰਗ ਆਇਆ ਦੱਸਣ, ਜਨ ਭਗਤਾਂ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਦਰਸਾਈਆ। ਸਤਿਜੁਗ ਕਹੇ ਮੇਰਾ ਪ੍ਰਭੂ ਚਲਾ ਵਿਹਾਰ, ਹੱਥ ਤੇਰੇ ਵਡਿਆਈਆ। ਭਗਤਾਂ ਦੱਸ ਸਚ ਜੈਕਾਰ, ਮੇਰਾ ਕਾਰਜ ਪੂਰ ਕਰਾਈਆ । ਚਾਰ ਵਰਨ ਇਕੋ ਧਾਰ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦਏ ਸਮਝਾਈਆ। ਗੁਰਮੁਖ ਗੁਰਸਿਖ ਕਰ ਤਿਆਰ, ਬੰਧਨ ਧੁਰ ਦਾ ਦੇ ਬੰਧਾਈਆ। ਜਿਹੜਾ ਜੋੜਾ ਜੁੜੇ ਵਿਚ ਸੰਸਾਰ, ਬਿਨ ਤੇਰੇ ਨਾਮ ਵਿਚੋਲਾ ਨਜ਼ਰ ਕੋਇ ਨਾ ਆਈਆ। ਸਚ ਸੁਹਾ ਕੇ ਇਕ ਦਵਾਰ, ਭਗਤ ਭਗਵਾਨ ਖ਼ੁਸ਼ੀ ਮਨਾਈਆ। ਜਿਸ ਨੂੰ ਤੇਰੇ ਉਤੇ ਨਹੀਂ ਇਤਬਾਰ, ਉਸ ਦਾ ਮੇਲ ਨਾ ਕੋਇ ਮਿਲਾਈਆ। ਮੈਂ ਸਚ ਕਰਾਂ ਪੁਕਾਰ, ਕੂਕ ਕੂਕ ਸੁਣਾਈਆ। ਪੁਰਖ ਅਕਾਲ ਦੀਨ ਦਿਆਲ, ਦਇਆਨਿਧ ਵਡਿਆਈਆ। ਸਤਿਜੁਗ ਸਾਚੇ ਸਾਚਾ ਮਾਰਗ ਕਰ ਬਹਾਲ, ਧੁਰ ਦੀ ਧਾਰ ਦਿਆਂ ਬੰਧਾਈਆ। ਜਿਨ੍ਹਾਂ ਭਗਤਾਂ ਨੂੰ ਖਾਣਾ ਨਹੀਂ ਕਾਲ, ਆਵਣ ਜਾਵਣ ਰਹੇ ਨਾ ਰਾਈਆ। ਬੈਠਣ ਸਚ ਸੱਚੀ ਧਰਮਸਾਲ, ਪੁਰਖ ਅਬਿਨਾਸ਼ੀ ਚਰਨਾਂ ਡੇਰਾ ਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚੋਂ ਪਰਗਟਾਈਆ। ਸਤਿਜੁਗ ਕਹੇ ਮੈਨੂੰ ਆਇਆ ਇਕ ਅਨੰਦ, ਮੇਰੀ
ਰੀਤ ਦਿਤੀ ਬਦਲਾਈਆ। ਗੁਰਮੁਖ ਵੇਖੇ ਚੰਦ, ਹੋਈ ਸਚ ਰੁਸ਼ਨਾਈਆ। ਜਿਨ੍ਹਾਂ ਦਾ ਖ਼ੁਸ਼ੀ ਬੰਦ ਬੰਦ, ਬੰਦਗੀ ਵਿਚ ਸਮਾਈਆ। ਦੋਹਾਂ ਢਾਹ ਕੇ ਭਰਮਾਂ ਕੰਧ, ਦੂਈ ਰਹੇ ਮਿਟਾਈਆ। ਸੋਹੰ ਗਾ ਕੇ ਢੋਲਾ ਛੰਦ, ਇਕ ਦੂਜੇ ਨਾਲ ਕਰੀ ਕੁੜਮਾਈਆ। ਸੋਹਣਾ ਬਣਿਆ ਲੋਕਮਾਤੀ ਸੰਗ, ਸਗਲਾ ਸੰਗ ਗਏ ਤਜਾਈਆ। ਇਹਨਾਂ ਨੂੰ ਅਗੇ ਹੋਣ ਨਾ ਦੇਵਾਂ ਨੰਗ, ਮਿਹਰ ਨਜ਼ਰ ਨਾਲ ਤਰਾਈਆ। ਸਾਚਾ ਚਾੜ੍ਹ ਕੇ ਨਾਮ ਰੰਗ, ਰੰਗਤ ਆਪਣੀ ਦਏ ਵਖਾਈਆ। ਮਿਹਰਵਾਨ ਸੂਰੇ ਸਰਬੰਗ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਜਗਤ ਵਿਆਹ ਦਾ ਸੋਹਣਾ ਦੱਸਿਆ ਢੰਗ, ਧੁਰ ਦਾ ਨਾਅਰਾ ਦਿਤਾ ਜਣਾਈਆ । ਇਹ ਆਦਿ ਜੁਗਾਦੀ ਗੁਰ ਪੀਰਾਂ ਦੀ ਮੰਗ, ਮਨਸਾ ਸਭ ਦੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਸਤਾ ਦਿਤਾ ਜਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਗੇ ਦੇ ਕੇ ਆਪਣਾ ਅਨੰਦ, ਅੰਧ ਵਿਸ਼ਵਾਸ਼ ਦਏ ਮਿਟਾਈਆ। ਹਾਰ ਕਹੇ ਮੋਹੇ ਚਾਓ ਘਨੇਰਾ, ਚਾਰੋਂ ਕੁੰਟ ਖ਼ੁਸ਼ੀ ਮਨਾਈਆ। ਬਦਲੀ ਹੋ ਕੇ ਰਿਸ਼ਤਾ ਜੁੜਿਆ ਤੇਰਾ ਮੇਰਾ, ਮੈਂ ਮਮਤਾ ਦਿਤੀ ਚੁਕਾਈਆ। ਧੰਨ ਭਾਗ ਲੱਖ ਚੁਰਾਸੀ ਚੁਕਿਆ ਗੇੜਾ, ਘਰ ਸਾਚੇ ਮਿਲੀ ਵਡਿਆਈਆ। ਸਾਢੇ ਤਿੰਨ ਹੱਥ ਵਸਿਆ ਖੇੜਾ, ਸੋਹਣਾ ਬੰਕ ਸੋਭਾ ਪਾਈਆ। ਨਾਰੀ ਪੁਰਖ ਜ਼ਿੰਦਗੀ ਵਾਲਾ ਬੇੜਾ, ਸਤਿਗੁਰ ਤੇਰੇ ਹੱਥ ਫੜਾਈਆ। ਸਾਡਾ ਤੱਤਾਂ ਵਾਲਾ ਨਾ ਰਹੇ ਝੇੜਾ, ਝਗੜਾ ਘਰ ਨਾ ਕੋਇ ਬਣਾਈਆ। ਇਕ ਦੂਜੇ ਨੂੰ ਸਮਝੀਏ ਤੂੰ ਮੇਰਾ ਮੈਂ ਤੇਰਾ, ਵਿਚੋਲਾ ਸਭ ਦਾ ਬੇਪਰਵਾਹੀਆ। ਸਾਡਾ ਹੋਏ ਨਾ ਕੋਈ ਬਖੇੜਾ, ਬਿਖੜਾ ਰਾਹ ਨਾ ਕੋਇ ਬਣਾਈਆ। ਅੰਤ ਤੇਰੇ ਕੋਲ ਸਚ ਨਬੇੜਾ, ਹਕ਼ੀਕ਼ਤ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰਦਰਗਾਹੀ ਅਗੰਮੀ ਸ਼ੇਰਾ, ਸ਼ਹਿਨਸ਼ਾਹ ਹੋ ਕੇ ਆਪਣਾ ਮੇਲ ਲੈਣਾ ਮਿਲਾਈਆ।
੧੮ ਹਾੜ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ
ਪੁਰਖ ਅਕਾਲ ਕਹੇ ਮੈਂ ਸ਼ਬਦੀ ਭੇਜਿਆ ਦੂਤ, ਧੁਰ ਦਾ ਹੁਕਮ ਸੁਣਾਈਆ। ਭਗਤ ਦਵਾਰੇ ਅੰਦਰ ਜਨ ਭਗਤ ਵੇਖ ਪੰਜ ਤੱਤ ਕਾਇਆ ਕਲਬੂਤ, ਮਨ ਮਤਿ ਬੁਧਿ ਖੋਜ ਖੁਜਾਈਆ। ਇਹਨਾਂ ਦੀ ਸਾਬਤੀ ਦਾ ਦੇ ਸਬੂਤ, ਸਚ ਸਚ ਜਣਾਈਆ। ਓਸੇ ਵੇਲੇ ਹੋ ਕੇ ਮਸਰੂਫ਼, ਭੱਜਿਆ ਵਾਹੋ ਦਾਹੀਆ। ਸੌ ਵਿਚੋਂ ਬਾਰਾਂ ਦੇ ਹਿਰਦੇ ਵੇਖੇ ਮਜ਼ਬੂਤ, ਅਠਾਸੀ ਹੈਰਾਨੀ ਵਿਚ ਨਜ਼ਰੀ ਆਈਆ। ਹੌਲੀ ਜਿਹੀ ਉਸ ਆਣ ਕੇ ਕਿਹਾ ਖ਼ੂਬ, ਖ਼ਬਰ ਦਿਤੀ ਪੁਚਾਈਆ। ਸੁਣ ਸਾਹਿਬ ਮੇਰੇ ਮਹਿਬੂਬ, ਮਿਹਰਵਾਨ ਦਿਆਂ ਦ੍ਰਿੜਾਈਆ। ਤੂੰ ਸਵਾਮੀ ਹਾਜ਼ਰ ਮੌਜੂਦ, ਸਾਖ਼ਿਆਤ ਨਜ਼ਰੀ ਆਈਆ। ਤੇਰੇ ਹੁਕਮ ਅੰਦਰ ਮੈਂ ਫਿਰ ਕੇ ਆਇਆ ਦੂਤ, ਭੱਜਿਆ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸ਼ਬਦ ਦੂਤ ਕਹੇ ਮੈਂ ਹਰ ਘਟ ਗਿਆ ਫਿਰਦਾ, ਭੱਜਿਆ ਵਾਹੋ ਦਾਹੀਆ। ਸਭ ਦਾ ਵੇਖਿਆ ਹਿਰਦਾ, ਪਰਦਾ ਦਿਤਾ ਚੁਕਾਈਆ। ਘਿਰਨਾ ਵਿਚ ਬਹੁਤਿਆਂ ਦਾ ਮਨ ਘਿਰਦਾ, ਸਲਾਹ ਨਾਲ ਸਲਾਹ ਰਹੇ ਪਕਾਈਆ। ਕੀ ਹੁਕਮ ਹੋਇਆ ਪ੍ਰਭ ਪਿਰ ਦਾ, ਫ਼ਰਮਾਨਾ ਦਿਤਾ ਜਣਾਈਆ। ਕਿਸ ਬਿਧ ਅਗਲਾ ਗੇੜਾ ਗਿੜਦਾ, ਧੁਰ ਦਾ ਗੇੜ ਦਏ ਵਖਾਈਆ। ਅਜੇ ਮਾਰਗ ਇਸ ਦਾ ਛਿੜਦਾ, ਜੋ ਸਾਨੂੰ ਰਿਹਾ
ਘਬਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸ਼ਬਦ ਦੂਤ ਕਹੇ ਅਠਾਸੀਆਂ ਦੀ ਪੁਕਾਰ, ਅੱਠਾਂ ਤੱਤਾਂ ਵਾਲੇ ਅੰਦਰੇ ਅੰਦਰ ਧਿਆਨ ਲਗਾਈਆ। ਅੱਜ ਵੇਲਾ ਆਇਆ ਬਦਲ ਦੇ ਵਿਹਾਰ, ਰੀਤੀ ਨੀਤੀ ਨਾਲ ਮਿਲਾਈਆ। ਤੇਰੇ ਸੰਮਤ ਦਾ ਪਹਿਲਾ ਦਰਬਾਰ, ਧੁਰ ਦਰਬਾਰੀ ਨਜ਼ਰੀ ਆਈਆ। ਸਾਡੀ ਮੰਨ ਸੱਚੀ ਨਿਮਸਕਾਰ, ਨਮੋ ਨਮੋ ਸੀਸ ਝੁਕਾਈਆ । ਜਿਹੜੀ ਤੂੰ ਇਕੋ ਬਖ਼ਸ਼ੀ ਦਸਤਾਰ, ਓਢਣ ਰੂਪ ਵਖਾਈਆ। ਬਾਕੀ ਨਾ ਹੁੰਦੇ ਵੇਖ ਖ਼ੁਆਰ, ਬਹੁਤਿਆਂ ਦੀ ਅੰਦਰੋਂ ਨਿਕਲੀ ਧਾਈਂਆ। ਕਿਰਪਾ ਕਰ ਸੱਚੀ ਸਰਕਾਰ, ਦਰ ਤੇਰੇ ਅਰਜ਼ ਸੁਣਾਈਆ। ਅੰਦਰ ਪ੍ਰੇਮ ਦਾ ਦੇ ਸ਼ਿੰਗਾਰ, ਬਾਹਰੋਂ ਸਗਨਾਂ ਨਾਲ ਖ਼ੁਸ਼ੀ ਵਖਾਈਆ। ਨੌ ਦਵਾਰੇ ਦਾ ਰਸ ਨੌ ਦੇਣ ਮਾਰ, ਕੂੜੀ ਕਿਰਿਆ ਬਾਹਰ ਕਢਾਈਆ। ਸਾਚੇ ਭਗਤਾਂ ਕਰ ਪਿਆਰ, ਰੀਤੀ ਇਕੋ ਦੇ ਜਣਾਈਆ। ਲਾਲ ਕਪੜਾ ਰੋਇਆ ਧਾਹਾਂ ਮਾਰ, ਕੂਕ ਕੂਕ ਸੁਣਾਈਆ। ਖ਼ਾਲੀ ਕੋਈ ਨਾ ਮੁੜਿਆ ਜਿਹੜਾ ਆਇਆ ਤੇਰੇ ਦਰਬਾਰ, ਧੁਰ ਦੇ ਯਾਰ ਦੇ ਵਡਿਆਈਆ। ਮੈਨੂੰ ਆਪਣੇ ਭਗਤਾਂ ਦੇ ਚਰਨਾਂ ਹੇਠ ਲੈਣਾ ਵਿਛਾਲ, ਗੁਰਮੁਖ ਉਪਰ ਲੈਣੇ ਬਹਾਈਆ। ਮੌਲੀ ਕਹੇ ਗਾਨੀ ਬੰਨ੍ਹੀਂ ਸਾਂਝੇ ਯਾਰ, ਤਨ ਖ਼ਾਕੀ ਦੇਣੀ ਵਡਿਆਈਆ। ਮੇਰੇ ਨਾਲ ਮਿਲਾ ਕੇ ਬਾਦਾਮ, ਗਿਰੀ ਛੁਹਾਰੇ ਸੋਹਣਾ ਮੇਲਾ ਲਈਂ ਮਿਲਾਈਆ। ਮਖਾਣਿਆਂ ਵਾਲਾ ਰਸ ਅਪਾਰ, ਵਿਚ ਮਿੱਠਾ ਦੇਣਾ ਟਿਕਾਈਆ। ਮਹਿੰਦੀ ਵਾਲਾ ਰੰਗ ਚਾੜ੍ਹ, ਆਪਣਾ ਰੰਗ ਦੇਣਾ ਪਰਗਟਾਈਆ। ਇਕ ਰੁਪਈਆ ਜੋ ਭਗਤ ਦਵਾਰੇ ਨੀਹਾਂ ਹੇਠ ਰੱਖਕੇ ਦਿਤਾ ਉਸਾਰ, ਉਹ ਗੁਰਮੁਖਾਂ ਹੱਥ ਦੇਣਾ ਟਿਕਾਈਆ। ਸਾਚੇ ਪ੍ਰੇਮ ਦਾ ਟਿੱਕਾ ਲੌਣਾ ਮਸਤਕ ਖ਼ੁਸ਼ੀਆਂ ਨਾਲ, ਸਵਾ ਰਤੀ (ਕੇਸਰ) ਸੀਸ ਨਿਵਾਈਆ । ਇਕੋ ਰੰਗ ਚਾੜ੍ਹਨਾ ਸ਼ਾਹ ਕੰਗਾਲ, ਨਾਥ ਅਨਾਥਾਂ ਹੋਣਾ ਸਹਾਈਆ। ਜਿਨ੍ਹਾਂ ਦਾ ਵਜ਼ਨ ਅਪਰ ਅਪਾਰ, ਵਜਹ ਨਾਲ ਸਮਝਾਈਆ। ਬੀਸ ਤੋਲੇ ਮਿੱਠੀ ਧਾਰ, ਪੰਜ ਮਹਿੰਦੀ ਰੰਗ ਰੰਗਾਈਆ। ਪੰਜਾਂ ਦੀ ਕਿਸ਼ਮਸ਼ ਨਾਲ ਲੈਣੀ ਉਠਾਲ, ਸੋਹਣੀ ਬਣਤ ਬਣਾਈਆ। ਸੱਤਾਂ ਦਾ ਸਤਿ ਬਣੌਣਾ ਯਾਰ, ਬਾਦਾਮ ਛੁਹਾਰਾ ਝੋਲੀ ਡਾਹੀਆ। ਗਿਰੀ ਕਹੇ ਮੇਰਾ ਬੰਦ ਖੋਲ੍ਹ ਦੇਣਾ ਕਿਵਾੜ, ਪਰਦਾ ਵਿਚੋਂ ਦੇਣਾ ਚੁਕਾਈਆ। ਮੌਲੀ ਕਹੇ ਮੇਰਾ ਇਕ ਅੱਟੀ ਦਾ ਵਿਹਾਰ, ਖੱਟੀ ਭਗਤਾਂ ਨਾਲ ਰਲਾਈਆ। ਲਾਲ ਰੰਗ ਕਹੇ ਸਵਾ ਗਜ਼ ਮੇਰਾ ਕਪੜਾ ਲੈਣਾ ਪਾੜ, ਜਨ ਭਗਤਾਂ ਸੇਜ ਸੁਹਾਈਆ। ਇਹ ਨੌ ਵਸਤੂ ਭਗਤਾਂ ਦੇ ਸਗਨ ਦਾ ਵਿਹਾਰ, ਚਾਰ ਵਰਨਾਂ ਇਕੋ ਇਕ ਜਣਾਈਆ। ਧੁਰ ਦੀ ਦਾਤ ਸੱਚੀ ਦਸਤਾਰ, ਸੀਸ ਓਢਣ ਦਏ ਬਣਾਈਆ । ਸ਼ਬਦ ਦੂਤ ਕਹੇ ਮੈਂ ਛੇਤੀ ਛੇਤੀ ਸੁਣ ਕੇ ਸਰਬ ਪੁਕਾਰ, ਪੁਰਖ ਅਬਿਨਾਸ਼ੀ ਦਿਤੀ ਜਣਾਈਆ। ਮਰਦਾਂ ਵਿਚੋਂ ਮਰਦ ਸੌ ਵਿਚੋਂ ਦਸ ਜਿਨ੍ਹਾਂ ਦਾ ਅੰਦਰ ਰਿਹਾ ਉਧਾਰ, ਨੱਬੇ ਆਪਣਾ ਆਪ ਡੁਲਾਈਆ। ਇਸਤਰੀਆਂ ਦਾ ਸੌ ਵਿਚੋਂ ਦੋ ਦਾ ਵੇਖਿਆ ਪਿਆਰ, ਜਿਹੜੀ ਸੁਣ ਕੇ ਖ਼ੁਸ਼ੀ ਮਨਾਈਆ । ਇਸੇ ਕਾਰਨ ਸ਼ਬਦ ਸੁੱਤ ਕਹੇ ਮੈਂ ਹੋਇਆ ਮਦਦਗਾਰ, ਗ਼ਰੀਬਾਂ ਨਾਲ ਮਿਲ ਕੇ ਵੇਸ ਵਟਾਈਆ। ਜਿਨ੍ਹਾਂ ਨੂੰ ਦਰ ਦਵਾਰਿਉਂ ਦਿਤਾ ਦੁਰਕਾਰ, ਉਨ੍ਹਾਂ ਨੂੰ ਆਪਣੇ ਲੇਖੇ ਲਏ ਲਗਾਈਆ। ਸਭਨਾਂ ਨਾਲ ਮਿਲ ਕੇ ਤੇਰੇ ਦਰ ਤੇ ਚਲਦਾ ਰਿਹਾ ਵਿਹਾਰ, ਵਿਵਹਾਰੀ ਤੇਰੀ ਸੇਵ ਕਮਾਈਆ। ਖ਼ਾਲੀ ਦਰ ਤੋਂ ਨਾ ਦੁਰਕਾਰ, ਕੂਕ ਕੂਕ ਰਹੇ ਕੁਰਲਾਈਆ। ਸਾਡਾ ਵਜ਼ਨ ਮਣਾਂ ਵਿਚ ਨਹੀਂ ਸ਼ੁਮਾਰ, ਗਿਣਤੀ ਤੋਲਿਆਂ ਵਿਚ ਰਖਾਈਆ। ਮੰਗਦੇ ਮੰਗ ਅਠਾਰਾਂ ਹਾੜ, ਹਾੜਾ ਕੱਢ ਕੇ ਦੇਣ ਦੁਹਾਈਆ। ਸਾਹਿਬ ਸਤਿਗੁਰ ਜਿਨ੍ਹਾਂ ਵਸਿਆ ਤੂੰ ਨਾਲ, ਓਥੇ ਚਲੇ ਨਾ ਕੋਇ ਚਤੁਰਾਈਆ। ਅਸੀਂ
ਸਾਰੇ ਹੋ ਕੰਗਾਲ, ਦਰ ਠਾਂਡੇ ਮੰਗ ਮੰਗਾਈਆ। ਸਾਡੀ ਸੇਵਾ ਕਰ ਬਹਾਲ, ਗੁਰਮੁਖਾਂ ਲਈਏ ਕਮਾਈਆ। ਜਿਸ ਤਰਾ ਤੈਨੂੰ ਪਿਆਰੇ ਲਗੇ ਤੇਰੇ ਲਾਲ, ਸੋਹਣੇ ਸੁਨੱਖੇ ਬੈਠੇ ਸੋਭਾ ਪਾਈਆ। ਅਸੀਂ ਵੀ ਉਹਨਾਂ ਤੋਂ ਹੋਈਏ ਕ਼ੁਰਬਾਨ, ਆਪ ਆਪਣਾ ਭੇਟ ਚੜ੍ਹਾਈਆ। ਮੰਗਤੇ ਖੜੇ ਦਰ ਦਰਬਾਨ, ਦਰ ਠਾਂਡੇ ਸੀਸ ਨਿਵਾਈਆ। ਕਰਨੀ ਦੇ ਕਰਤੇ ਕਰ ਪਰਵਾਨ, ਕ਼ੁਦਰਤ ਦੇ ਮਾਲਕ ਤੇਰੀ ਇਕ ਸਰਨਾਈਆ। ਇਕੱਲਿਆਂ ਇਕੱਲਿਆਂ ਦਾ ਲੈ ਬਿਆਨ, ਬੇਨੰਤੀ ਸਚ ਦਈਏ ਜਣਾਈਆ। ਜਿਸ ਘਰ ਤੂੰ ਵਸੇ ਭਗਵਾਨ, ਓਥੇ ਕਿਉਂ ਨਾ ਖ਼ੁਸ਼ੀ ਮਨਾਈਆ। ਸੁਣ ਕੇ ਹੈਰਾਨ ਹੋਏ ਤੇਰਾ ਫ਼ਰਮਾਨ, ਬਹੁੜੀ ਕਿਉਂ ਸਾਨੂੰ ਦਿਤੀ ਜੁਦਾਈਆ। ਅਗੇ ਵਾਸਤੇ ਅਸੀਂ ਹੋਈਏ ਨਾ ਬੇਈਮਾਨ, ਨਿਸ਼ਾਨ ਗੁਰਮੁਖਾਂ ਦਈਏ ਪਰਗਟਾਈਆ। ਤੂੰ ਸਭ ਦਾ ਇਕ ਅਮਾਮ, ਮੌਲੀ ਮਹਿੰਦੀ ਰਹੀ ਕੁਰਲਾਈਆ। ਤੂੰ ਭਗਤਾਂ ਦਾ ਸਾਚਾ ਸ਼ਾਮ, ਗਿਰੀ ਬਾਦਾਮ ਛੁਹਾਰੇ ਸੀਸ ਝੁਕਾਈਆ। ਤੂੰ ਸਭ ਤੋਂ ਮਿੱਠਾ ਰਾਮ, ਮਖਾਣੇ ਨਿਉਂ ਨਿਉਂ ਲਾਗਣ ਪਾਈਆ। ਕਿਸ਼ਮਿਸ਼ ਕਹੇ ਤੂੰ ਗੋਬਿੰਦ ਨੌਜਵਾਨ, ਜਿਹੜਾ ਨਿਤ ਨਵਿਤ ਮੈਨੂੰ ਭੋਗ ਲਗਾਈਆ। ਇਕ ਰੁਪਈਆ ਕਹੇ ਮੇਰਾ ਸੌਦਾ ਹੋਇਆ ਤੇਰੇ ਨਾਲ ਵਿਚ ਜਹਾਨ, ਭਗਤ ਦਵਾਰੇ ਦਿਤਾ ਦਬਾਈਆ। ਤੇਰਾ ਖੇਲ ਵੇਖੀਏ ਸ਼ਾਹ ਸੁਲਤਾਨ, ਸ਼ਹਿਨਸ਼ਾਹ ਇਕੋ ਓਟ ਰਖਾਈਆ। ਦਰ ਦੇ ਬਰਦੇ ਬਣੀਏ ਗ਼ੁਲਾਮ, ਨਿਮਰਤਾ ਵਿਚ ਸੀਸ ਨਿਵਾਈਆ। ਬਿਨ ਤੇਰੇ ਚਰਨਾਂ ਕਿਤੇ ਨਾ ਮਿਲੇ ਆਰਾਮ, ਸਾਂਤਕ ਸਤਿ ਨਾ ਕੋਇ ਕਰਾਈਆ। ਅਸੀਂ ਛਡ ਕੇ ਜਗਤ ਜਹਾਨ, ਸਰਨੀ ਤੇਰੀ ਡਿੱਗੇ ਆਈਆ। ਕਿਰਪਾ ਕਰ ਸ੍ਰੀ ਭਗਵਾਨ, ਸਾਹਿਬ ਤੇਰੀ ਸਰਨਾਈਆ। ਤੇਰੇ ਦਰ ਤੋਂ ਖ਼ਾਲੀ ਕੋਈ ਨਾ ਜਾਣ, ਜੋ ਹਾੜ ਸਤਾਰਾਂ ਦਰਸ਼ਨ ਪਾਈਆ। ਪਹਿਲੇ ਸੰਮਤ ਦਾ ਪਹਿਲਾ ਦੇ ਦੇ ਫ਼ਰਮਾਨ, ਫ਼ਰਮਾਬਰਦਾਰ ਹੋ ਕੇ ਸੇਵ ਕਮਾਈਆ। ਤੇਰੇ ਭਗਤਾਂ ਦੀ ਚਰਨ ਧੂੜੀ ਮੰਗਦੇ ਦਾਨ, ਖ਼ਾਲੀ ਝੋਲੀ ਅਗੇ ਡਾਹੀਆ । ਤੂੰ ਗ਼ਰੀਬ ਨਿਮਾਣਿਆਂ ਅਨਾਥਾਂ ਦਾ ਕਾਹਨ, ਦੀਨਾਂ ਦਏਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਦਰ ਤੇਰੀ ਆਸ ਰਖਾਈਆ। ਨੌ ਵਸਤ ਕਹਿਣ ਦਸਵੀਂ ਦੇ ਮੀਤੇ, ਮਿਤਰ ਪਿਆਰੇ ਤੇਰੀ ਆਸ ਰਖਾਈਆ। ਅਸੀਂ ਸਭ ਨੇ ਮਤੇ ਪੱਕੇ ਕੀਤੇ, ਇਕ ਸਲਾਹ ਲਈ ਬਣਾਈਆ। ਜਿਹੜੀ ਵਸਤੂ ਗੋਬਿੰਦ ਕੋਲ ਰਖੀ ਸੀ ਵਿਚ ਬਹਿਣ ਲੱਗੇ ਅੰਗੀਠੇ, ਨਦੇੜ ਉਦੇੜ ਕੇ ਦਏ ਗਵਾਹੀਆ। ਭਾਵੇਂ ਉਸ ਨੂੰ ਥੋੜ੍ਹੇ ਸੰਮਤ ਬੀਤੇ, ਸਦੀਆਂ ਦੇਣ ਗਵਾਹੀਆ। ਅੱਜ ਉਸੇ ਦੀ ਬਨਾਵਣ ਆਏ ਰੀਤੇ, ਰੀਤੀਵਾਨ ਹੋ ਕੇ ਸੇਵ ਕਮਾਈਆ। ਜਿਸ ਨੇ ਗੁਰਸਿਖ ਆਪਣੇ ਜਿਹੇ ਕੀਤੇ, ਕਰਨੀ ਧੁਰ ਦੀ ਆਪਣੀ ਝੋਲੀ ਪਾਈਆ। ਝਗੜਾ ਚੁਕਾਇਆ ਬੀਸ ਇਕੀਸੇ, ਸੰਮਤ ਸ਼ਹਿਨਸ਼ਾਹੀ ਵਡਿਆਈਆ। ਉਸ ਦੇ ਛਤਰ ਵੇਖਿਆ ਸੀਸੇ, ਸ਼ਹਿਨਸ਼ਾਹ ਬੇਪਰਵਾਹੀਆ। ਅਸੀਂ ਬਾਲੇ ਨੱਢੇ ਬਣ ਕੇ ਨੀਕੇ, ਨਿਉਂ ਨਿਉਂ ਸੀਸ ਦਿਤਾ ਝੁਕਾਈਆ। ਹੇ ਪ੍ਰਭੂ ਤੇਰੇ ਦਰ ਤੇ ਅਸੀਂ ਕੋਈ ਭੁਗਤਣ ਆਏ ਨਹੀਂ ਜਗਤ ਤਰੀਕੇ, ਤੱਤਾਂ ਵਾਲੀ ਨਾ ਕੋਇ ਲੜਾਈਆ। ਪੂਰੇ ਕੌਲ ਇਕ਼ਰਾਰ ਕਰ ਦੇ ਪਿਛਲੇ ਕੀਤੇ, ਕਰਤਬ ਨਾਲ ਦੇ ਸਮਝਾਈਆ। ਜੇ ਤੇਰਾ ਹੁਕਮ ਸੁਣ ਕੇ ਗੁਰਮੁਖ ਰਹਿੰਦੇ ਚੁਪ ਚਪੀਤੇ, ਫੇਰ ਲੇਖਾ ਬਦਲਣ ਦੀ ਲੋੜ ਰਹਿੰਦੀ ਨਾ ਰਾਈਆ। ਹੁਣ ਆਪਣੇ ਹੁਕਮ ਦੀ ਆਪੇ ਕਰ ਦੇ ਤਸਦੀਕ਼ੇ, ਧੁਰ ਫ਼ਰਮਾਨਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਦਸ ਵਸਤੂ ਕਹਿਣ ਅਸੀਂ ਚਰਨੀਂ ਗਈਆਂ ਲਗ, ਚਰਨ ਛੋਹ ਮਿਲੀ ਵਡਿਆਈਆ। ਖ਼ਾਲੀ ਦਰ ਤੋਂ ਨਹੀਂ ਜਾਣਾ ਭੱਜ, ਆਪਣਾ ਮੁਖ ਭੁਆਈਆ। ਅਸੀਂ ਆ
ਗਏ ਉਸ ਦੀ ਹਦ, ਜਿਹੜਾ ਹਦਾਂ ਰਿਹਾ ਮਿਟਾਈਆ। ਜੇ ਸਾਡੀ ਲਜਿਆ ਨਾ ਸਕਿਆ ਰਖ, ਪਰਤਖ ਰੂਪ ਗੁਸਾਈਂਆ। ਫੇਰ ਕਿਸ ਦਾ ਦਰਸ਼ਨ ਕਰੀਏ ਨਾਲ ਅੱਖ, ਦੋ ਜਹਾਨਾਂ ਵੇਖ ਵਖਾਈਆ। ਅਸੀਂ ਖ਼ਾਲੀ ਨਹੀਂ ਜਾਣਾ ਮੁੜ ਕੇ ਸਖ, ਸੁਖ਼ਨ ਦਿਤਾ ਸੁਣਾਈਆ। ਸਾਰੇ ਕਹਿਣ ਰਲ ਕੇ ਚਰਨਾਂ ਉਤੇ ਗਏ ਢਠ, ਮਿਲ ਕੇ ਆਪਣਾ ਆਪ ਭੇਟ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਨੂੰ ਦੇਵੇ ਮਾਣ ਵਡਿਆਈਆ। ਦਸ ਵਸਤੂ ਕਹੇ ਅਸਾਂ ਲੱਭਿਆ ਦਸਤਗੀਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਨੇ ਸ਼ਰਅ ਦੀ ਤੋੜ ਜ਼ੰਜੀਰ, ਭਗਤ ਸੁਹੇਲੇ ਲਏ ਪਰਗਟਾਈਆ। ਉਨ੍ਹਾਂ ਦੀ ਅੰਦਰੋਂ ਬਦਲ ਜ਼ਮੀਰ, ਦਾਮਨੀ ਆਪਣੀ ਵੇਖ ਵਖਾਈਆ। ਭਾਵੇਂ ਕੋਈ ਸ਼ਾਹ ਹੋਵੇ ਭਾਵੇ ਕੰਗਾਲ ਤੇ ਭਾਵੇ ਅਮੀਰ, ਸਭ ਦੀ ਵਸਤੂ ਇਕੋ ਜਿਹੀ ਨਜ਼ਰੀ ਆਈਆ। ਪਿਛਲੇ ਬੋਲੇ ਉਤੇ ਫੇਰ ਦਿਤੀ ਲਕੀਰ, ਤਕਰੀਰ ਨੂੰ ਤਹਿਰੀਰ ਵਿਚ ਦਿਤਾ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਦਸ ਵਸਤੂ ਕਹਿਣ ਅਸੀਂ ਆ ਗਏ ਉਸ ਦੇ ਦਸਤ, ਜੋ ਸਭ ਦੇ ਸਿਰ ਤੇ ਹੱਥ ਟਿਕਾਈਆ। ਜਿਸ ਨੇ ਛਿਨ ਵਿਚ ਸਭ ਦੇ ਅੰਦਰ ਕਰ ਕੇ ਗਸ਼ਤ, ਰੁਚੀ ਸਭ ਦੀ ਵੇਖ ਵਖਾਈਆ। ਸੌ ਵਿਚ ਬਾਰਾਂ ਲੱਭੇ ਮਸਤ, ਦੋ ਦਸ ਦੀ ਵੰਡ ਵੰਡਾਈਆ। ਬਾਕੀਆਂ ਨੂੰ ਥੋੜ੍ਹੀ ਥੋੜ੍ਹੀ ਅੰਦਰ ਆ ਗਈ ਹਸਦ, ਕੀ ਵਖਰਾ ਹੁਕਮ ਦਿਤਾ ਸੁਣਾਈਆ। ਦੀਨ ਦਿਆਲ ਹਰ ਘਟ ਨਿਵਾਸੀ ਉਸੇ ਵੇਲੇ ਗਿਆ ਸਮਝ, ਅਭੁਲ ਭੁਲ ਰਹੀ ਨਾ ਰਾਈਆ। ਪਹਿਲਾਂ ਇਸੇ ਕਾਰਨ ਕਰ ਕੇ ਰਸਨਾ ਨਾਲ ਮਾਰੀ ਸੀ ਰਮਜ਼, ਕ਼ਲਮ ਸ਼ਾਹੀ ਨਾ ਕੋਇ ਰਖਾਈਆ। ਬਿਨਾ ਲਿਖਤ ਤੋਂ ਕੋਈ ਨਾ ਪੁੱਟਿਆ ਜਾਂਦਾ ਕ਼ਦਮ, ਜ਼ਬਾਨੀ ਕਲਾਮੀ ਨਾ ਕੋਇ ਵਡਿਆਈਆ। ਜਨ ਭਗਤੋ ਇਨ੍ਹਾਂ ਦਸਾਂ ਨਾਲ ਸਭ ਨੂੰ ਲਗਣਾ ਸਗਨ, ਸੰਗੀ ਇਕੱਠੇ ਦਿਤੇ ਕਰਾਈਆ। ਧੁਰ ਦਰਗਾਹੀ ਕਰਨਹਾਰਾ ਅਦਲ, ਦਰ ਆਇਆਂ ਲੇਖਾ ਲੇਖੇ ਵਿਚ ਜਣਾਈਆ। ਪੱਕੀ ਰੀਤੀ ਨਾਲ ਪਿਛਲੀ ਰੀਤੀ ਬਦਲ, ਦਸਾਂ ਨੂੰ ਦਸਵੇਂ ਘਰ ਪਹੁੰਚਾਈਆ। ਜਿਥੇ ਮਿਲ ਕੇ ਇਕੋ ਢੋਲਾ ਇਕੋ ਗ਼ਜ਼ਲ, ਸੋਹੰ ਗੀਤ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਮੋਹਰ ਦਿਤੀ ਲਗਾਈਆ। ਮੋਹਰ ਲਗੀ ਤੇ ਨਾ ਕੋਇ ਸੁਵਾਲ ਤੇ ਨਾ ਕੋਇ ਜਵਾਬ, ਝਗੜਾ ਨਾ ਕੋਇ ਪਰਗਟਾਈਆ। ਇਕੋ ਦੇ ਕੇ ਸਚ ਖ਼ਿਤਾਬ, ਖ਼ਤਾ ਸਭ ਦੀ ਦਿਤੀ ਗੁਆਈਆ। ਸਭ ਦਾ ਪੂਰਾ ਕਰ ਕੇ ਹਿਸਾਬ, ਲਹਿਣਾ ਝੋਲੀ ਦਿਤਾ ਟਿਕਾਈਆ। ਪ੍ਰਭ ਦੇ ਹੁਕਮ ਨੂੰ ਕਿਹੜਾ ਸਮਝੇ ਨਵਾਬ, ਗੱਲਾਂ ਬਾਤਾਂ ਵਾਲੀ ਨਾ ਕੋਇ ਪੜ੍ਹਾਈਆ। ਜਿਸ ਦੇ ਹੱਥ ਬ੍ਰਹਿਮੰਡ ਖੰਡ ਦੋ ਜਹਾਨ ਦਾ ਰਾਜ, ਉਸ ਨੂੰ ਬੁਧੀ ਅੰਦਰ ਬੰਦ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਹੁਤਿਆਂ ਨੂੰ ਹੋਣ ਨਹੀਂ ਦਿਤਾ ਉਦਾਸ, ਥੋੜ੍ਹਿਆਂ ਨੇ ਕੀਤੇ ਸੁਵਾਲ ਜਵਾਬ, ਦੋਹਾਂ ਦਾ ਵਿਚੋਲਾ ਬਣ ਕੇ ਆਪ, ਆਪਣਾ ਹੁਕਮ ਦਿਤਾ ਵਰਤਾਈਆ।