੧੯ ਹਾੜ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ
ਖ਼ੁਸ਼ੀਆਂ ਨਾਲ ਕਹੇ ਪਰਮ ਪੁਰਖ ਦੀ ਸਤਾਰਾਂ ਹਾੜੀ, ਹਿਰਦੇ ਸਾਰੇ ਰਹੇ ਹਿਲਾਈਆ। ਜਿਸ ਦਾ ਖੇਲ ਓਹੋ ਬਣਿਆ ਖਿਲਾੜੀ, ਖ਼ਾਲਕ ਖ਼ਲਕ ਬੇਪਰਵਾਹੀਆ। ਨੌ ਸੌ ਚੁਰਾਨਵੇ ਚੌਕੜੀ ਜੁਗ ਜਿਹੜਾ ਬਣਿਆ ਰਿਹਾ ਇਸ਼ਤਿਹਾਰੀ, ਫੜਿਆਂ ਹੱਥ ਕਿਸੇ ਨਾ ਆਈਆ। ਜਿਸ ਨੂੰ ਲਭਦੇ ਗਏ ਵਾਰੋ ਵਾਰੀ, ਵਾਰਤਾ ਕਥਨੀ ਕਥ ਦ੍ਰਿੜਾਈਆ। ਜਿਸ ਦਾ ਖੇਲ ਅਗੰਮ ਅਪਾਰੀ, ਭੇਵ ਅਭੇਦਾ ਵੇਖ ਵਖਾਈਆ। ਸ਼ਾਹ ਪਾਤਸ਼ਾਹ ਸੱਚਾ ਨਿਰੰਕਾਰੀ, ਨਿਰਗੁਣ ਨਿਰਵੈਰ ਨਜ਼ਰੀ ਆਈਆ। ਜੋ ਪੂਰਬ ਲਹਿਣਾ ਦੇਣਾ ਕ਼ਰਜ਼ਾ ਰਿਹਾ ਉਤਾਰੀ, ਝੋਲੀ ਸਭ ਦੀ ਰਿਹਾ ਭਰਾਈਆ। ਸਮਾਂ ਬਦਲ ਕੇ ਆ ਗਿਆ ਆਪਣੀ ਧਾਰੀ, ਜੋਤੀ ਜੋਤ ਜੋਤ ਰੁਸ਼ਨਾਈਆ। ਸਭ ਦੀ ਪੈਜ ਰਿਹਾ ਸਵਾਰੀ, ਸਾਹਿਬ ਸੁਲਤਾਨ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਸਤਾਰਾਂ ਹਾੜੀ ਕਹੇ ਮੈਂ ਕੱਢਾਂ ਭਗਤਾਂ ਹਾੜਾ, ਇਕੋ ਵਾਰ ਜਣਾਈਆ। ਇਹ ਉਸੇ ਦਾ ਖ਼ੁਸ਼ੀਆਂ ਵਾਲਾ ਦਿਹਾੜਾ, ਜੋ ਗੋਬਿੰਦ ਪੁਰਖ ਅਕਾਲ ਵਿਚ ਸਮਾਈਆ। ਇਹ ਉਸੇ ਦਾ ਦੂਹਲਾ ਸੋਹਣਾ ਲਾੜਾ, ਜਿਹੜਾ ਬਿਨ ਪਾਣੀਉਂ ਦਿਤਾ ਪਰਤਾਈਆ। ਜਿਸ ਨੇ ਖੰਡੇ ਫੜ ਗੁਆਇਆ ਧਾੜਾ, ਸੀਸ ਤਨ ਭੇਟ ਚੜ੍ਹਾਈਆ। ਜਿਸ ਨੇ ਪੁਰਖ ਅਕਾਲ ਦਾ ਲਾਇਆ ਨਾਅਰਾ, ਅੰਤਮ ਲੇਖਾ ਉਸ ਦੀ ਝੋਲੀ ਪਾਈਆ। ਇਹ ਉਹੋ ਰੂਪ ਜੁਝਾਰਾ, ਜੋ ਝੁਰ ਝੁਰ ਵਖਾਈਆ। ਜਿਸ ਨੇ ਪਰਨਾਈ ਨਾ ਕੋਇ ਨਾਰਾ, ਸੁਹਾਗੀ ਰੂਪ ਨਾ ਕੋਇ ਵਖਾਈਆ। ਸ਼ਬਦ ਸ਼ਹਾਦਤ ਵਿਚ ਗਿਆ ਕੁਆਰਾ, ਕਉਰ ਹੋ ਕੇ ਆਪਣਾ ਰੰਗ ਬਦਲਾਈਆ। ਭਾਗਵੰਤੀ ਉਸ ਵੇਲੇ ਕੰਨਿਆ ਸੀ ਇਕ ਮੁਟਿਆਰਾ, ਸੁਨਿਆਰ ਬੇਟੀ ਨਜ਼ਰੀ ਆਈਆ। ਜਿਸ ਦਾ ਖੇਲ ਅਗੰਮ ਅਪਾਰਾ, ਪਾਰਬ੍ਰਹਮ ਰਿਹਾ ਸਮਝਾਈਆ। ਉਸ ਦੇ ਅੰਦਰ ਇਕੋ ਇਕ ਵਿਚਾਰਾ, ਆਤਮ ਆਤਮ ਖੋਜ ਖੁਜਾਈਆ। ਸਾਢੇ ਤਿੰਨ ਸਾਲ ਰਸਨਾ ਜਿਹਵਾ ਬੋਲ ਨਾ ਸਕੀ ਕੋਈ ਨਾਅਰਾ, ਉਚੀ ਆਵਾਜ਼ ਨਾ ਕੋਇ ਸੁਣਾਈਆ। ਦੋਏ ਜੋੜ ਕਰਦੀ ਰਹੀ ਨਿਮਸਕਾਰਾ, ਨਿਉਂ ਨਿਉਂ ਸੀਸ ਝੁਕਾਈਆ। ਗੋਬਿੰਦ ਗੋਬਿੰਦ ਕਹਿ ਕੇ ਮੰਨਦੀ ਰਹੀ ਪਿਤਾ ਪੁਰਖ ਅਕਾਲ ਹਮਾਰਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਨੇ ਕੀਤਾ ਸਰਬ ਪਸਾਰਾ, ਵਡ ਪਸਾਰੀ ਬੇਪਰਵਾਹੀਆ। ਜੋ ਬਖ਼ਸ਼ੇ ਸਚ ਪਿਆਰਾ, ਪ੍ਰੀਤੀ ਇਕੋ ਇਕ ਵਖਾਈਆ। ਮੇਰੇ ਅੰਤਰ ਆਤਮ ਦਏ ਉਧਾਰਾ, ਸਿਰ ਆਪਣਾ ਹੱਥ ਟਿਕਾਈਆ। ਸਚ ਸਤਿ ਦਾ ਦਏ ਹੁਲਾਰਾ, ਹਲੂਣਾ ਆਪਣਾ ਨਾਮ ਵਖਾਈਆ। ਮੇਰਾ ਵਰ ਬਣਾਏ ਕੰਤ ਭਤਾਰਾ, ਸੁਤ ਦੁਲਾਰਾ ਆਪਣੀ ਝੋਲੀ ਪਾਈਆ। ਮੇਰਾ ਆਸ਼ਾ ਭਰਿਆ ਨਜ਼ਾਰਾ, ਨਜ਼ਰ ਸਕੇ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਤਾਰਾਂ ਹਾੜ ਕਹੇ ਮੈਂ ਬਣਿਆ ਪਾਂਧੀ ਰਾਹੀ, ਗਹਿਰ ਗੰਭੀਰ ਲਿਆ ਬਣਾਈਆ। ਜਿਸ ਗੋਬਿੰਦ ਨੇ ਬਦਲ ਦਿਤੀ ਸੀ ਸ਼ਾਹੀ, ਸ਼ਹਿਨਸ਼ਾਹ ਦਿਤੇ ਹਿਲਾਈਆ। ਜਿਸ ਨੇ ਬੱਚਿਆਂ ਦੀ ਭੇਟ ਚੜ੍ਹਾਈ, ਆਪ ਆਪਾ ਨਾਲ ਮਿਲਾਈਆ। ਅੱਜ ਉਸੇ ਬੇਟੇ ਦੀ ਸੀ ਕੁੜਮਾਈ, ਜਿਸ ਦੀ ਸਾਰ ਕਿਸੇ ਨਾ ਪਾਈਆ। ਝਗੜਾ ਕੀਤਾ ਜਿਸ ਲੋਕਾਈ, ਧੁਰ ਦਾ ਹੁਕਮ ਨਾ ਕੋਇ ਮਨਾਈਆ। ਗੁਰਮੁਖੋ ਬੇਸ਼ਕ ਜੇ ਤੁਹਾਡੀ ਮਾਤਾ ਦੀ ਕੁੱਖੋਂ ਨਹੀਂ ਸੀ ਜਨਮਿਆ ਤੁਹਾਡਾ ਭਾਈ, ਗੋਬਿੰਦ ਦਾ ਬੇਟਾ ਤੁਹਾਡਾ ਹੇਤਾ ਨਜ਼ਰੀ ਆਈਆ। ਜਿਹੜਾ ਪਿਛਲੇ ਜਨਮ ਕਿਸੇ ਦਾ ਬਣਿਆ ਨਹੀਂ ਸੀ ਜੁਆਈ, ਕੰਨਿਆ ਕੁਆਰ
ਨਾ ਕੋਇ ਪਰਨਾਈਆ। ਅੱਜ ਉਸੇ ਭਾਗਾਵੰਤੀ ਦੀ ਸੀ ਸਗਾਈ, ਜਿਸ ਦਾ ਪਿਤਾ ਸੁਖਰਾਮ ਨਜ਼ਰੀ ਆਈਆ। ਊਦਮ ਸਿੰਘ ਹੋ ਕੇ ਆਪਣਾ ਵੇਸ ਵਟਾਈ, ਕੰਨਿਆ ਦੀ ਇੱਛਿਆ ਆਪਣੇ ਨਾਲ ਮਿਲਾਈਆ। ਜਗਤ ਨੇਤਰਾਂ ਨਾਲ ਕਿਸੇ ਨਾ ਦਿਸਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਹਾੜ ਸਤਾਰਾਂ ਕਹੇ ਭਗਤੋ ਮੈਂ ਵੇਖਣ ਆਇਆ ਨਜ਼ਾਰਾ, ਆਪ ਆਪਣਾ ਪੰਧ ਮੁਕਾਈਆ। ਇਹ ਉਸੇ ਦਾ ਦਰਬਾਰਾ, ਜੋ ਸ਼ਾਹ ਸੁਲਤਾਨ ਧੁਰਦਰਗਾਹੀਆ। ਇਹ ਉਸੇ ਦਾ ਦੁਲਾਰਾ, ਜਿਸ ਦਾ ਸਾਨੀ ਰੂਪ ਨਾ ਕੋਇ ਵਟਾਈਆ। ਇਹ ਉਸੇ ਦਾ ਵਿਵਹਾਰਾ, ਜਿਸ ਦੀ ਬਿਧੀ ਆਪਣੇ ਹੱਥ ਰਖਾਈਆ। ਇਹ ਉਸੇ ਦਾ ਛੁਹਾਰਾ, ਜਿਸ ਨੂੰ ਸ਼ਾਮ ਘਨਈਆ ਸੀਸ ਨਿਵਾਈਆ। ਇਹ ਉਸੇ ਦਾ ਉਧਾਰਾ, ਪੂਰਬ ਲਹਿਣਾ ਝੋਲੀ ਪਾਈਆ। ਇਹ ਉਸੇ ਦਾ ਅਖਾੜਾ, ਜੋ ਹਿਰਦਿਆਂ ਖ਼ੁਸ਼ੀ ਬਣਾਈਆ। ਇਹ ਉਸੇ ਦਾ ਧਾੜਾ, ਜੋ ਹੰਕਾਰੀਆਂ ਡੇਰਾ ਢਾਹੀਆ। ਇਹ ਉਸੇ ਦਾ ਵਾੜਾ, ਜੋ ਗੁਰਮੁਖ ਮੰਗਣ ਆਏ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਤਾਰਾਂ ਹਾੜ ਕਹੇ ਜਿਸ ਦਾ ਮਨੁੱਖਾਂ ਵਾਲਾ ਨਹੀਂ ਸੀ ਸਗਨ, ਵਸਤ ਅਮੋਲਕ ਪ੍ਰਭ ਨੇ ਆਪ ਮੰਗਾਈਆ। ਜਿਸ ਦੀ ਪਿਛਲੀ ਸੀ ਲਗਨ, ਉਸ ਦਾ ਮੇਲਾ ਰਿਹਾ ਮਿਲਾਈਆ। ਭਗਤ ਸੁਹੇਲੇ ਕਰ ਕੇ ਇਕੱਠੇ ਸੱਜਣ, ਸੋਹਣਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਸਤਾਰਾਂ ਹਾੜ ਕਹੇ ਮੈਂ ਕਰਨਾ ਖੇਲ ਅਪਾਰ, ਅਪਰੰਪਰ ਦਏ ਵਡਿਆਈਆ। ਧੁਰ ਦਾ ਹੁਕਮ ਸੱਚੀ ਸਰਕਾਰ, ਮੰਨਣਾ ਚਾਈਂ ਚਾਈਂਆ। ਜਿਸ ਨੇ ਮੁਸ਼ਕਿਲ ਕਟੀ ਦੁਸ਼ਵਾਰ, ਸੌਖਾ ਰਾਹ ਦਿਤਾ ਬਣਾਈਆ । ਸੋ ਮਿਹਰਵਾਨ ਹੋਵੇ ਨਿਰੰਕਾਰ, ਨਿਰਗੁਣ ਆਪਣੀ ਅੱਖ ਖੁਲ੍ਹਾਈਆ। ਮੇਰਾ ਲੇਖਾ ਦਏ ਨਿਵਾਰ, ਲਹਿਣਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਜਣਾਈਆ। ਹਾੜ ਸਤਾਰਾਂ ਕਹੇ ਮੈਂ ਸਗਨ ਲਗਦਾ ਵੇਖਣਾ ਮੁਖ, ਬਿਨ ਵੇਖਿਆਂ ਚੈਨ ਨਾ ਆਈਆ। ਭਾਵੇਂ ਸਾਰੀ ਸ੍ਰਿਸ਼ਟੀ ਕਰੇ ਦੁਖ, ਪੁਰਖ ਅਕਾਲ ਆਪਣੀ ਕਾਰ ਲਏ ਭੁਗਤਾਈਆ। ਜਿਸ ਦੇ ਕੋਲ ਆਦਿ ਜੁਗਾਦਿ ਦਾ ਸੁਖ, ਦੋ ਜਹਾਨਾਂ ਦਏ ਵਡਿਆਈਆ। ਉਸ ਦੀ ਸੁਫਲ ਹੋਣੀ ਕੁੱਖ, ਜੋ ਛੋਟੇ ਬਾਲਿਆਂ ਭੇਟ ਚੜ੍ਹਾਈਆ। ਜਿਸ ਦੇ ਦਰਬਾਰ ਅੰਦਰ ਰਹੇ ਝੁਕ, ਉਹ ਦਰਬਾਰੀ ਵੇਖ ਵਖਾਈਆ। ਉਸ ਦਾ ਬੂਟਾ ਨਾ ਗਿਆ ਸੁੱਕ, ਹਰਿਆ ਹਰਿਆਵਲ ਚਾਰੋਂ ਤਰਫ਼ ਰਿਹਾ ਮਹਿਕਾਈਆ। ਜਿਸ ਦੇ ਵਿਹਾਰ ਅੰਦਰ ਹੋਈ ਰੋਕ ਟੋਕ, ਸੋਗ ਰੂਪ ਬੈਠਾ ਬਦਲਾਈਆ। ਉਸ ਦੀ ਪੁਰਖ ਅਕਾਲ ਆਪਣੀ ਮਿਹਰ ਦੀ ਦੇਵੇ ਮਹੂਰਤ, ਮੋਹਤ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ । ਸਤਾਰਾਂ ਹਾੜ ਕਹੇ ਮੈਂ ਸਤਾਰਾਂ ਤੋਂ ਹੋ ਗਿਆ ਉਨੀਂ, ਆਪਣਾ ਅੰਕ ਲਿਆ ਬਦਲਾਈਆ। ਕਿਰਪਾ ਕਰੇ ਗਹਿਰ ਗੰਭੀਰ ਪ੍ਰਭ ਗੁਣੀ, ਗੁਣਵੰਤ ਵੱਡੀ ਵਡਿਆਈਆ। ਜਿਸ ਨੇ ਪੁਕਾਰ ਮੇਰੀ ਸੁਣੀ, ਸੁੱਤਿਆਂ ਲਿਆ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਈਆ। ਹਾੜ ਸਤਾਰਾਂ ਕਹੇ ਕਿਉਂ ਲਛਮਣ ਦੁਆਬਿਉਂ ਲੈ ਕੇ ਆਇਆ ਵਸਤ, ਹੁਕਮ ਕੌਣ ਕੌਣ ਦ੍ਰਿੜਾਈਆ। ਕਿਸ ਨੇ ਹੱਥ ਲਗਾਇਆ ਦਸਤ, ਆਪਣੀਆਂ ਉਂਗਲਾਂ ਨਾਲ ਛੁਹਾਈਆ। ਕਿਸ ਬਿਧ ਦੁਆਬੇ ਵਾਲਿਆਂ ਦਾ ਬਣਿਆ ਵਫ਼ਦ, ਕੱਠੇ ਲਏ ਕਰਾਈਆ। ਕਿਸ ਬਿਧ ਗੋਬਿੰਦ ਸੂਰਾ ਕਰੇ ਮਜਜ,
ਅੰਦਰੇ ਅੰਦਰ ਰਿਹਾ ਹਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਲਛਮਣ ਸਿੰਘ ਭਾਗਵੰਤੀ ਦਾ ਪਿਛਲਾ ਨਜ਼ਰ ਆਏ ਤਾਇਆ, ਜਿਸ ਦੀ ਅੰਸ ਰੂਪ ਨਾ ਕੋਇ ਵਟਾਈਆ। ਉਸ ਨੇ ਇਸ ਨੰਨ੍ਹੀ ਬੱਚੀ ਨੂੰ ਝੋਲੀ ਪਾਇਆ, ਭਰਾ ਛੋਟੇ ਕੋਲੋਂ ਮੰਗ ਮੰਗਾਈਆ। ਇਸ ਦਾ ਲਹਿਣਾ ਦੇਣਾ ਮੈਂ ਆਪਣੀ ਝੋਲੀ ਪਾਇਆ, ਸੁਖਨ ਸਚ ਦਿਤਾ ਸੁਣਾਈਆ। ਉਸ ਦੇ ਮੰਗਣ ਵਿਆਹੁਣ ਦਾ ਲੇਖਾ ਆਪਣੇ ਨਾਲ ਰਖਾਇਆ, ਲਭਦਾ ਫਿਰਿਆ ਚੰਗਾ ਜੁਆਈਆ। ਜਿਸ ਵੇਲੇ ਸਿੰਘ ਜੁਝਾਰ ਨੇ ਆਪਣਾ ਸੀਸ ਕਟਾਇਆ, ਉਸੇ ਵੇਲੇ ਕੰਨਿਆ ਦੇਹ ਗਈ ਤਜਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਜਾਂਦੀ ਵਾਰੀ ਸ਼ਬਦ ਸੁਣਾਇਆ, ਢੋਲਾ ਇਕੋ ਇਕ ਬੇਪਰਵਾਹੀਆ। ਤੇਰਾ ਲਹਿਣਾ ਦੇਣਾ ਆਪਣੀ ਝੋਲੀ ਪਾਇਆ, ਬਣ ਵਿਚੋਲਾ ਹੋਣਾ ਸਹਾਈਆ। ਉਸੇ ਦਾ ਅੱਜ ਵੇਲਾ ਆਇਆ, ਵਕ਼ਤ ਦਏ ਗਵਾਹੀਆ। ਜਿਸ ਦਾ ਪ੍ਰਭ ਨੇ ਜੋੜ ਜੁੜਾਇਆ, ਦੂਜਾ ਸਕੇ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਸਤਾਰਾਂ ਹਾੜ ਕਹੇ ਮੈਂ ਫਿਰ ਫਿਰ ਆਇਆ ਮੁੜ, ਆਪਣਾ ਪੰਧ ਮੁਕਾਈਆ । ਮੈਂ ਲੱਭਦਾ ਥੱਕਿਆ ਅਵਤਾਰ ਗੁਰ, ਖੋਜਿਆ ਚਾਈਂ ਚਾਈਂਆ। ਮੈਨੂੰ ਮਾਲਕ ਮਿਲ ਗਿਆ ਧੁਰ, ਜੋ ਧੁਰ ਮਸਤਕ ਵੇਖ ਵਖਾਈਆ। ਮੇਰੀ ਆਸਾ ਮਨਸਾ ਪੂਰੀ ਕਰੇ ਲੋੜ, ਮਿਹਰ ਨਜ਼ਰ ਇਕ ਉਠਾਈਆ। ਉਹਨਾਂ ਵਿਛੜਿਆਂ ਦਏ ਜੋੜ, ਜਿਨ੍ਹਾਂ ਦੀ ਅੰਤਰ ਖ਼ਾਹਿਸ਼ ਬਣਾਈਆ। ਸ਼ਬਦੀ ਪ੍ਰੇਮ ਪਾਵੇ ਡੋਰ, ਸੋਹਣਾ ਤੰਦ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਸਗਨ ਕਹੇ ਕਿਉਂ ਲਛਮਣ ਲਏ ਖ਼ਰੀਦ, ਹੁਕਮ ਕੌਣ ਜਣਾਈਆ। ਸਨਮੁਖ ਹੋ ਕੇ ਪ੍ਰਭ ਨੇ ਦਰਸ਼ਨ ਦਿਤਾ ਦੀਦ, ਸੁਨੇਹੜਾ ਧੁਰ ਦਾ ਇਕ ਜਣਾਈਆ । ਨਾਲੇ ਪੈਸਿਆਂ ਵਾਲੀ ਦੱਸੀ ਰਸੀਦ, ਲੇਖਾ ਧੁਰਦਰਗਾਹੀਆ। ਜਿਸ ਦਾ ਸਗਨ ਲਗਣਾ ਇਕ ਅਜ਼ੀਜ਼, ਪ੍ਰੇਮੀ ਪਿਆਰੇ ਮਾਣ ਵਖਾਈਆ। ਜਿਸ ਦੀ ਸਾਰੇ ਕਰਨ ਉਡੀਕ, ਉਹ ਲੇਖਾ ਰਿਹਾ ਵਖਾਈਆ। ਜਿਸ ਲਾਲ ਸਿੰਘ ਨੇ ਕੋਰੀ ਕ਼ਮੀਜ਼, ਚਿਉਂਟੀ ਹੋ ਕੇ ਗੋਬਿੰਦ ਸੇਵ ਕਮਾਈਆ। ਗੋਬਿੰਦ ਅੰਤ ਅਖੀਰੀ ਦੇ ਕੇ ਗਿਆ ਟੇਕ, ਟਿੱਕਾ ਮਸਤਕ ਇਕ ਛੁਹਾਈਆ । ਜਿਸ ਵੇਲੇ ਮੈਂ ਮਾਲਕ ਬਣ ਕੇ ਆਵਾਂ ਏਕੇ ਦਾ ਏਕ, ਇਕ ਇਕ ਵਿਚ ਸਮਾਈਆ। ਰਵਿਦਾਸ ਚਮਾਰਾ ਲਿਖੇ ਮੇਰੇ ਲੇਖ, ਭਾਈ ਗੁਰਦਾਸ ਮਿਲੇ ਵਡਿਆਈਆ। ਉਸ ਵੇਲੇ ਨਾ ਕੋਇ ਮੁੱਲਾ ਰਹਿਣਾ ਸ਼ੇਖ਼, ਨਾ ਕੋਇ ਪੰਡਤ ਨਜ਼ਰੀ ਆਈਆ। ਨਾ ਕੋਇ ਗ੍ਰੰਥੀ ਬਦਲੇ ਭੇਖ, ਛੀਂਬਾ ਨਾਈ ਮਿਲੇ ਇਕ ਨਾ ਕੋਇ ਵਡਿਆਈਆ । ਇਕ ਇਕੱਲਾ ਇਕੰਕਾਰਾ ਆਪੇ ਲਏ ਵੇਖ, ਪਾਰਬ੍ਰਹਮ ਬੇਪਰਵਾਹੀਆ। ਜਿਸ ਦਾ ਅਗੰਮ ਅਥਾਹ ਅਵਲੜਾ ਭੇਤ, ਸਮਝ ਸਕੇ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਵਰਤਾਈਆ। ਹਾੜ ਸਤਾਰਾਂ ਕਹੇ ਮੈਂ ਆਇਆ ਫਿਰਦਾ ਤੁਰਦਾ, ਤੁਰਤ ਆਪਣਾ ਹੁਕਮ ਮਨਾਈਆ। ਵੇਖੋ ਖੇਲ ਸੱਚੇ ਸਤਿਗੁਰ ਦਾ, ਗੁਰਦੇਵ ਆਪਣੀ ਧਾਰ ਚਲਾਈਆ। ਆਪਣੀ ਕਰਨੀ ਕਦੇ ਨਾ ਮੁੜਦਾ, ਕ਼ੁਦਰਤ ਦਾ ਕ਼ਾਦਰ ਬੇਪਰਵਾਹੀਆ। ਲੇਖਾ ਜਾਣੇ ਸੰਜੋਗ ਧੁਰ ਦਾ, ਜਿਸ ਕੰਨਿਆ ਦਾ ਫੁਰਨਾ ਅੰਦਰੇ ਅੰਦਰ ਰਿਹਾ ਫੁਰਦਾ, ਫ਼ੌਰਨ ਉਸੇ ਦਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਹਾੜ ਸਤਾਰਾਂ ਕਹੇ ਮੈਂ ਹੁਣ ਦੱਸਾਂ ਇਕੋ ਗੱਲ, ਗਲਵਕੜੀ ਸਭ ਨੂੰ ਪਾਈਆ। ਜਨ ਭਗਤੋ ਤੁਹਾਡੇ ਦਵਾਰੇ ਆਇਆ ਚਲ, ਚਲਿਤ੍ਰ
ਆਪਣਾ ਦਿਤਾ ਵਖਾਈਆ। ਜਿਹੜੀ ਦਿਨੇ ਵਖਾਈ ਖ਼ੁਸ਼ੀ ਕਲ੍ਹ, ਰੈਨ ਓਸੇ ਦਿਤਾ ਰਵਾਈਆ। ਜਿਸ ਦਾ ਹੁਕਮ ਸਦਾ ਅਟਲ, ਧੁਰ ਦੀ ਧਾਰ ਰਿਹਾ ਜਣਾਈਆ । ਇਹ ਵੀ ਉਸੇ ਦਾ ਛਲ, ਦੁਆਬੇ ਵਾਲਿਆਂ ਲਿਆ ਹਿਲਾਈਆ। ਜੋਤ ਸਰੂਪੀ ਅੰਦਰ ਰਲ, ਸੁੱਤਿਆਂ ਲਿਆ ਉਠਾਈਆ। ਜਿਹੜਾ ਸਗਨ ਲਛਮਣ ਨੇ ਦਿਤਾ ਸੀ ਘਲ, ਉਸ ਦੀ ਘਾਲ ਲੇਖੇ ਲਏ ਲਗਾਈਆ। ਸੋਹਣਾ ਪ੍ਰੇਮ ਦਾ ਦੇਕੇ ਬਲ, ਬਲਧਾਰੀ ਲਏ ਬਣਾਈਆ। ਕਰਨੀ ਦਾ ਪੂਰਨ ਫਲ, ਝੋਲੀ ਵਿਚ ਟਿਕਾਈਆ। ਪਾਲ ਸਿੰਘ ਗਲਾਸ ਲਿਆਉਂਣਾ ਇਕ ਜਲ, ਜਲਵਾਗਰ ਦੇ ਵਡਿਆਈਆ। ਜਿਸ ਦੇ ਅੰਤਰ ਕੇਸਰ ਜਾਣਾ ਰਲ, ਕ਼ਿਸਮਤ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਦੇਵਣਹਾਰ ਵਡਿਆਈਆ। ਹਾੜ ਸਤਾਰਾਂ ਕਹੇ ਹਾਜ਼ਰ ਕਰ ਲਵੋ ਬੱਚਾ ਬੱਚੀ, ਪਿਛਲੀ ਆਦਿ ਨਜ਼ਰੀ ਆਈਆ। ਅਗੇ ਗੰਢ ਰਹੇ ਨਾ ਕੱਚੀ, ਕੰਚਨ ਰੂਪ ਦਿਆਂ ਬਦਲਾਈਆ। ਇਕੋ ਸਮਝਾ ਕੇ ਧੁਰ ਦੀ ਪਟੀ, ਗੁਰਮਤ ਸੱਚੀ ਦਿਆਂ ਦ੍ਰਿੜਾਈਆ। ਹਰਿਸੰਗਤ ਸਤਿਗੁਰ ਸਾਹਮਣੇ ਕਦੇ ਨਾ ਹੋਵੇ ਅੰਦਰੋਂ ਤੱਤੀ, ਤਪਦਿਆਂ ਹਿਰਦਿਆਂ ਸ਼ਾਂਤ ਕਰਾਈਆ। ਇਹ ਕੋਈ ਚੰਦੂ ਵਾਲੀ ਨਹੀਂ ਭੱਠੀ, ਭਗਤ ਦਵਾਰਾ ਨਜ਼ਰੀ ਆਈਆ। ਜਿਸ ਨੇ ਜਨਮ ਜਨਮ ਦੀ ਵਿਛੜੀ ਸੰਗਤ ਕੀਤੀ ਇਕੱਠੀ, ਇਕੱਠਿਆਂ ਦਏ ਵਡਿਆਈਆ। ਜਨ ਭਗਤੋ ਬੱਚਿਆਂ ਨਾਲ ਬਰਾਬਰ ਤੁਹਾਨੂੰ ਹੱਥ ਤੇ ਬੰਨ੍ਹਣੀ ਮੌਲੀ ਅੱਟੀ, ਤੰਦ ਸਾਂਝਾ ਦੇਣਾ ਪਾਈਆ । ਗਿਰੀ ਬਾਦਾਮ ਛੁਹਾਰੇ ਜਿਹੜੀ ਸਾਂਭ ਕੇ ਵਸਤ ਰੱਖੀ, ਰਖਨੇ ਤੁਹਾਡੇ ਵਿਚ ਦੇਣੀ ਟਿਕਾਈਆ। ਸਾਚੀ ਮਹਿੰਦੀ ਨੂੰ ਤਕਣਾ ਅੱਖੀਂ, ਜੋ ਅੱਖੀਆਂ ਵਾਲਿਆਂ ਦਏ ਸਮਝਾਈਆ। ਜਿਸ ਨੂੰ ਮੇਰੇ ਵਰਗਾ ਰੰਗ ਚੜ੍ਹ ਗਿਆ ਕਮਲਾਪਤੀ, ਉਹਨਾਂ ਨੂੰ ਦੂਜੇ ਰੰਗ ਦੀ ਲੋੜ ਨਾ ਰਹੇ ਰਾਈਆ। ਉਹ ਇਕੋ ਦੀ ਬਣ ਗਏ ਸਾਂਝੀ ਸਖ਼ੀ, ਦੂਜੀ ਆਸ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਤਾਰਾਂ ਹਾੜ ਕਹੇ ਜਿਹੜਾ ਝੂਜਿਆ ਨਾਲ ਖੰਡੇ, ਖੜਗ ਖੜਕ ਨਾਲ ਖੜਗ ਚਮਕਾਈਆ। ਹੁਣ ਭਗਤਾਂ ਦੀ ਆਇਆ ਵੰਡੇ, ਜਿਸ ਪਾਸੇ ਚਾਹੋ ਦੇਵੋ ਲਗਾਈਆ। ਜੇ ਕਹੋ ਤੇ ਚਾੜ੍ਹ ਦੇਵਾਂ ਉਸ ਡੰਡੇ, ਜਿਥੇ ਮੰਜ਼ਲ ਬੇਪਰਵਾਹੀਆ। ਜੇ ਕਹੋ ਤੇ ਇਸ ਦਾ ਕਤਰਾ ਕਤਰਾ ਖ਼ੂਨ ਤੁਹਾਨੂੰ ਵੰਡੇ, ਮਸਤਕ ਟਿੱਕੇ ਦੇਵੇ ਲਗਾਈਆ। ਇਹਨਾਂ ਬੱਚਿਆਂ ਦੀ ਖ਼ਾਤਰ ਵੇਖਿਓ ਭਗਤੋ ਹੋਇਓ ਕਦੇ ਨਾ ਗੰਦੇ, ਅੰਦਰੋਂ ਗੰਦਗੀ ਦੇਣੀ ਕਢਾਈਆ। ਮੈਂ ਇਹਨਾਂ ਨੂੰ ਓਸ ਸਾਣ ਨਾਲ ਚੰਡੇ, ਜਿਥੇ ਚੰਡੀ ਬੈਠੀ ਸੀਸ ਨਿਵਾਈਆ। ਮੈਂ ਦੋਹਰੀ ਵੇਰ ਤੁਹਾਡੇ ਨਾਤੇ ਇਹਨਾਂ ਨਾਲ ਗੰਢੇ, ਜਿਥੋਂ ਸਕੇ ਨਾ ਕੋਇ ਤੁੜਾਈਆ। ਕਿਉਂ ਦੁਆਬੇ ਵਾਲਿਆਂ ਰਾਤੀਂ ਖੁਆਏ ਮੰਡੇ, ਭਾਰ ਸਿਰ ਤੇ ਚੁਕ ਕੇ ਲਿਆਈਆ। ਕਿਉਂ ਰੋ ਰੋ ਗਾਏ ਛੰਦੇ, ਢੋਲਾ ਸਹਿਜ ਸੁਭਾਈਆ। ਕਿਉਂ ਲਾਲ ਸਿੰਘ ਵਰਗੇ ਹੋ ਗਏ ਨੰਗੇ, ਆਪਣਾ ਪੜਦਾ ਦਿਤਾ ਮਿਟਾਈਆ। ਰੋ ਕੇ ਕਹਿਣ ਆ ਜਾਓ ਭਗਤੋ ਬਣ ਜਾਈਏ ਓਸ ਪ੍ਰਭੂ ਦੇ ਬੰਦੇ, ਜੋ ਬਿਨਾ ਬੰਦਗੀਉਂ ਪਾਰ ਲੰਘਾਈਆ। ਜਿਹੜਾ ਤੁਹਾਡੀ ਆਤਮ ਸੇਜਾ ਦੇ ਸੌਵੇਂ ਮੰਜੇ, ਮਜਲਸ ਤੁਹਾਡੇ ਵਿਚ ਰਖਾਈਆ। ਜੇ ਲੇਖੇ ਲਾਏ ਰਵਿਦਾਸ ਦੇ ਛਿਤਰ ਗੰਢੇ, ਸੁੱਕੇ ਟੁਕੜਿਆਂ ਖਾ ਕੇ ਖ਼ੁਸ਼ੀ ਮਨਾਈਆ। ਨੇਤਰ ਵੇਖ ਕੇ ਹੋ ਨਾ ਜਾਇਓ ਅੰਧੇ, ਭਾਂਡਾ ਭਰਮ ਦੇਣਾ ਭੰਨਾਈਆ। ਤੁਹਾਡਾ ਓਸ ਨਾਲ ਬਣੇ ਸੰਗੇ, ਜੋ ਧੁਰ ਦਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਹਾੜ ਸਤਾਰਾਂ ਕਹੇ ਮੈਂ ਸਭ ਕੁਛ ਆਇਆ ਦੱਸਣ, ਪੜਦਾ ਦਿਆਂ ਉਠਾਈਆ।
ਗੁਰਮੁਖੋ ਤੁਹਾਡੇ ਹਿਰਦੇ ਆਇਆ ਵਸਣ, ਵਾਸਤਾ ਇਕ ਜੁੜਾਈਆ। ਕੀ ਹੋਇਆ ਜੇ ਤੇਗ਼ ਬਹਾਦਰ ਪਰਗਟ ਕੀਤਾ ਮੱਖਣ, ਲੁਬਾਣੇ ਦਿਤੀ ਦੁਹਾਈਆ। ਮੈਂ ਜਾਂਦੇ ਭਗਤਾਂ ਨੂੰ ਅੱਜ ਆਇਆ ਡੱਕਣ, ਹੋਕਾ ਦੇ ਕੇ ਲਵਾਂ ਅਟਕਾਈਆ। ਮੈਂ ਗੁਰਮੁਖਾਂ ਵਿਚ ਰਹਿਣ ਨਹੀਂ ਦੇਣਾ ਕੂੜਾ ਛੱਟਣ, ਕਰ ਦੇਣੀ ਸਚ ਸਫ਼ਾਈਆ। ਪਟਨੇ ਵਾਲਾ ਨਾਲ ਮਿਲਾ ਕੇ ਕੂੜੀ ਜੜ੍ਹ ਆਇਆ ਪੱਟਣ, ਦੁਰਮਤ ਮੈਲ ਦੇਣੀ ਧੁਆਈਆ। ਸਚ ਪੁਛੋ ਤੁਹਾਡੇ ਵਿਚ ਆਇਆ ਵਸਣ, ਵਸਲ ਇਕੋ ਦੇਣਾ ਵਖਾਈਆ। ਆਪਣਾ ਤਨ ਵਜੂਦ ਕਰ ਕੇ ਭਸਮ, ਜੋਤੀ ਜੋਤ ਕਰੀ ਰੁਸ਼ਨਾਈਆ। ਤੁਹਾਨੂੰ ਭਜਦਿਆਂ ਨਹੀਂ ਦੇਣਾ ਭੱਜਣ, ਅਗੇ ਹੋ ਕੇ ਲੈਣਾ ਅਟਕਾਈਆ। ਤੁਹਾਨੂੰ ਕਿਸੇ ਜੋਗਾ ਨਹੀਂ ਰਹਿਣ ਦੇਣਾ ਭਟਕਣ, ਇਕੋ ਓਟ ਦੇਣੀ ਦ੍ਰਿੜਾਈਆ। ਤੁਸੀਂ ਮੇਰੇ ਤੀਰ ਨਾਲ ਹੋਣਾ ਫਟੜ, ਸਹਿਜ ਸੁਭਾਉ ਦਿਤਾ ਚਲਾਈਆ। ਤੁਹਾਡੇ ਅੰਦਰੋਂ ਦੂਈ ਦਵੈਤੀ ਕਢਣੀ ਵੱਟਣ, ਵਟਣਾ ਆਪਣਾ ਦੇਣਾ ਲਗਾਈਆ । ਤੁਸੀਂ ਗੋਬਿੰਦ ਦੇ ਆ ਗਏ ਵਤਨ, ਬੱਚਿਓ ਤੁਹਾਡੀ ਕਿਹੜਾ ਕਰੇ ਜੁਦਾਈਆ। ਤੁਹਾਡਾ ਪੁਰਖ ਅਕਾਲ ਸੱਜਣ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ । ਰਲ ਮਿਲ ਕੇ ਸਿਖੋ ਵਸਣ, ਪਿਤਾ ਦੇ ਪੁੱਤ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ, ਕਰ, ਧੁਰ ਦਾ ਖੇਲ ਰਿਹਾ ਵਖਾਈਆ। ਹਾੜ ਸਤਾਰਾਂ ਕਹੇ ਮੈਂ ਭਗਤ ਹੌਲੀ ਹੌਲੀ ਵੇਖੇ ਤੁਰਦੇ, ਅਗੇ ਪਿਛੇ ਧਿਆਨ ਲਗਾਈਆ। ਨੌ ਸੌ ਸੱਠਾਂ ਨੇ ਵਿਚੋਂ ਕਿਹਾ ਕਿਸ ਕੰਮ ਲਈ ਜੁੜਦੇ, ਸਮਝ ਕੋਇ ਨਾ ਆਈਆ। ਤਿੰਨ ਸੌ ਬਹੱਤਰਾਂ ਕਿਹਾ ਖ਼ਾਲੀ ਐਵੇਂ ਮੁੜਦੇ, ਲਾਰੇ ਲੱਪੇ ਰਿਹਾ ਲਗਾਈਆ। ਅਠਾਰਾਂ ਸੌ ਬਿਆਸੀ ਕਹਿਣ ਅਸੀਂ ਹੋ ਗਏ ਓਸੇ ਗੁਰ ਦੇ, ਜੋ ਗੋਰਖ ਧੰਦੇ ਰਿਹਾ ਮੁਕਾਈਆ। ਪੰਜ ਸੌ ਪੈਂਸਠ ਕਹਿਣ ਅਸੀਂ ਨਾ ਜੀਉਂਦੇ ਨਾ ਮੁਰਦੇ, ਅਗਲਾ ਪਿਛਲਾ ਭੇਵ ਨਾ ਕੋਇ ਖੁਲ੍ਹਾਈਆ। ਸਤਾਰਾਂ ਹਾੜ ਕਿਹਾ ਮੈਂ ਸਭ ਦੇ ਫੁਰਨੇ ਵੇਖੇ ਫੁਰਦੇ, ਫੁਰਤੀ ਨਾਲ ਖੋਜ ਖੁਜਾਈਆ। ਸਹਿਜ ਨਾਲ ਆ ਕੇ ਕਿਹਾ ਪ੍ਰਭੂ ਬਿਨ ਤੇਰੀ ਕਿਰਪਾ ਬਹੁਤੇ ਜਾਂਦੇ ਰੁੜ੍ਹਦੇ, ਕਿਉਂ ਬੈਠਾ ਮੁਖ ਛੁਪਾਈਆ। ਕਿਉਂ ਖੇਲ ਕਰੇਂ ਅਗੰਮੀ ਚੋਰ ਦੇ, ਠੱਗਾਂ ਵਾਲਾ ਰੂਪ ਵਟਾਈਆ। ਪੁਰਖ ਅਕਾਲ ਕਿਹਾ ਜਿਹੜੇ ਮੈਨੂੰ ਸੱਚੇ ਲੋੜਦੇ, ਉਹਨਾਂ ਨੂੰ ਲੋੜੀਂਦਾ ਸੱਜਣ ਦਿਆਂ ਮਿਲਾਈਆ। ਸਤਾਰਾਂ ਹਾੜ ਕਿਹਾ ਜਿਹੜੇ ਇਕ ਵਾਰਾਂ ਤੇਰੇ ਅਗੇ ਹੱਥ ਜੋੜ ਗਏ, ਉਹਨਾਂ ਨੂੰ ਇਹਨਾਂ ਨਾਲ ਮਿਲਾਈਆ। ਭਾਵੇਂ ਅੰਦਰੋਂ ਬੋਲ ਕਬੋਲ ਗਏ, ਤਾਅਨਿਆਂ ਨਾਲ ਜਣਾਈਆ । ਪ੍ਰਭੂ ਇਕ ਵਾਰੀ ਤੇ ਤੇਰੇ ਕੰਡੇ ਦਾ ਤੋਲ ਤੋਲ ਗਏ, ਕਿਉਂ ਦੂਜਿਆਂ ਛਾਬਿਆਂ ਵਿਚ ਰਖਾਈਆ। ਪੁਰਖ ਅਕਾਲ ਕਿਹਾ ਉਹ ਸਚ ਦਵਾਰੇ ਖੋਲ੍ਹ ਗਏ, ਸਚ ਦਵਾਰੇ ਦਰਸ਼ਨ ਪਾਈਆ। ਜੇ ਉਹ ਭੁੱਲ ਕੇ ਆਪਣੇ ਆਪ ਨੂੰ ਰੋਲ ਗਏ, ਮੈਂ ਜਾਂਦਿਆਂ ਰਾਹੀਆਂ ਪਾਰ ਲੰਘਾਈਆ। ਜਿਨ੍ਹਾਂ ਦੇ ਅੰਦਰ ਮੇਰੇ ਨਾਮ ਦੇ ਵਜ ਢੋਲ ਗਏ, ਮੈਂ ਢੋਲਾ ਉਹਨਾਂ ਦਾ ਗਿਆ ਗਾਈਆ। ਜਨ ਭਗਤੋ ਹੁਣ ਲੇਖੇ ਪਿਛਲੇ ਵਾਲੇ ਮਖ਼ੌਲ ਗਏ, ਹੁਣ ਮੁਖੀਏ ਗੁਰਮੁਖ ਲੈਣੇ ਬਣਾਈਆ। ਲੱਖ ਚੁਰਾਸੀ ਵਿਚੋਂ ਵਰੋਲ ਲਏ, ਰੁਲਦਿਆਂ ਨੂੰ ਗੋਦ ਉਠਾਈਆ। ਇਹ ਕ਼ੀਮਤ ਵਿਚ ਅਣਮੋਲ ਲਏ, ਜਗਤ ਖ਼ਜ਼ਾਨੇ ਕ਼ੀਮਤ ਕੋਇ ਨਾ ਪਾਈਆ। ਤੁਸੀਂ ਭਾਵੇਂ ਅਨਸੁਰਤੀ ਵਿਚ ਡੋਲ ਗਏ, ਮੈਂ ਡੁਲਿਆਂ ਲਵਾਂ ਤਰਾਈਆ। ਭਾਵੇਂ ਮੇਰੇ ਬੱਚੇ ਨੀਹਾਂ ਦੇ ਹੇਠਾਂ ਉਪਰ ਧੌਲ ਪਏ, ਮੈਂ ਧਰਮ ਦੀ ਲਾਜ ਰਖਾਈਆ। ਮੇਰੇ ਕੀਤੇ ਕੌਲ ਇਕ਼ਰਾਰ ਨਹੀਂ ਝੂਠ ਦੇ, ਮੈਂ ਝੂਠਿਆਂ ਡੇਰੇ ਢਾਹੀਆ। ਜਿਹੜੇ ਗੁਰਮੁਖ ਮੈਥੋਂ ਰੂਠ ਗਏ, ਮੈਂ ਉਹਨਾਂ ਲਵਾਂ ਮਨਾਈਆ। ਜਿਹੜੇ ਖ਼ਾਲੀ ਲੈ ਕੇ ਠੂਠ ਗਏ, ਘਰ ਜਾਣ ਤੋਂ ਪਹਿਲੋਂ
ਦਿਆਂ ਭਰਾਈਆ। ਉਹ ਮੇਰੇ ਬਣਕੇ ਪੂਤ ਗਏ, ਮੈਂ ਸਪੂਤ ਬਣਾਕੇ ਦਿਆਂ ਵਖਾਈਆ। ਚਾਰ ਦਿਸ਼ਾ ਆਪਣੀ ਕੂਟ ਗਏ, ਮੈਂ ਕੁਟਲਤਾ ਦਿਆਂ ਗਵਾਈਆ। ਉਹ ਮੇਰੇ ਤਾਣੇ ਪੇਟੇ ਦੇ ਸੂਤ ਗਏ, ਮੈਂ ਸੁਤਿਆਂ ਲਵਾਂ ਉਠਾਈਆ। ਉਹ ਮੇਰੇ ਮਹਲ ਮੁਨਾਰੇ ਊਚੋ ਤੋਂ ਊਚ ਪਏ, ਜਿਨ੍ਹਾਂ ਦੇ ਅੰਦਰ ਵੜਕੇ ਆਪਣਾ ਡੇਰਾ ਲਾਈਆ । ਬੇਸ਼ਕ ਮੇਰੇ ਜੁਝਾਰ ਝੂਜ ਗਏ, ਝੂਜਿਆਂ ਨੂੰ ਆਪਣੇ ਨਾਲ ਮਿਲਾਈਆ। ਗੋਬਿੰਦ ਦੇ ਦੂਧ ਕਦੇ ਨਹੀਂ ਫੂਟ ਗਏ, ਫੁਟਿਆਂ ਦਾ ਜੋੜ ਜੁੜਾਈਆ । ਗੁਰਮੁਖੋ ਤੁਸੀਂ ਮੇਰੇ ਫੁੱਲ ਨਹੀਂ ਤੂਟ ਗਏ, ਮੈਂ ਗੁਲਸ਼ਨ ਦਿਤੀ ਲਗਾਈਆ। ਮੇਰੇ ਸ਼ਬਦ ਸਰੂਪੀ ਬ੍ਰਹਿਮੰਡਾਂ ਖੰਡਾਂ ਵਿਚ ਦੂਤ ਗਏ, ਦਿਵਸ ਰੈਣ ਦਿਤੇ ਭਜਾਈਆ । ਤੁਹਾਨੂੰ ਨਹੀਂ ਪਤਾ ਤੁਹਾਡੇ ਆਪ ਸਬੂਤ ਲਏ, ਸਿਦਕ ਸਬੂਰੀ ਆਪਣੀ ਤੁਹਾਡੀ ਝੋਲੀ ਪਾਈਆ। ਤੁਹਾਡੇ ਪੰਜਾਂ ਤੱਤਾਂ ਵਾਲੇ ਵੇਖ ਕਲਬੂਤ ਲਏ, ਆਪ ਆਪਣਾ ਭੇਟ ਕਰਾਈਆ। ਤੁਹਾਡੇ ਅਸਲ ਨਾਲ ਸੂਦ ਦਏ, ਲਹਿਣੇ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਹਾੜ ਸਤਾਰਾਂ ਕਹੇ ਮੈਨੂੰ ਆਵੇ ਹੌਕਾ, ਹੋਕਾ ਦੇ ਕੇ ਦਿਆਂ ਜਣਾਈਆ। ਜਨ ਭਗਤੋ ਤੁਹਾਨੂੰ ਮੁਫ਼ਤ ਮਿਲ ਗਿਆ ਮੌਕਾ, ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਧਿਆਨ ਲਗਾਈਆ। ਜਿਸ ਦੀ ਰਖਦੇ ਗਏ ਓਟਾ, ਓੜਕ ਓਹੋ ਗਿਆ ਆਈਆ। ਜਿਹੜਾ ਅੰਦਰ ਵੜ ਕੇ ਮਾਰੇ ਚੋਟਾਂ, ਚੋਟੀ ਤੇ ਚੜ੍ਹਿਆਂ ਲਏ ਉਠਾਈਆ। ਕਿਹੜੀ ਲੋੜ ਗਿਆਨ ਦੇਣਾ ਵਾਂਗ ਗਨਕਾ ਤੋਤਾ, ਤੁਰਤ ਆਪਣੇ ਨਾਲ ਮਿਲਾਈਆ। ਗੁਰਮੁਖੋ ਗੁਰਸਿਖ ਬਣ ਕੇ ਹੋਇਓ ਕੋਇ ਨਾ ਹੋਛਾ, ਸਿਦਕ ਸਬੂਰੀ ਤੁਹਾਡੇ ਅੰਦਰ ਦੇਣੀ ਟਿਕਾਈਆ । ਭਾਵੇਂ ਮੇਰੇ ਬੱਚਿਆਂ ਦਾ ਪਾ ਦਿਉ ਮੋਛਾ, ਮੁਸ਼ਕਲ ਤੁਹਾਡੀ ਹਲ ਵਖਾਈਆ। ਮੈਂ ਆਇਆ ਤੁਹਾਡੇ ਗੋਸ਼ਾ, ਕੋਨਾ ਕੋਨਾ ਦੇਣਾ ਫੁਲਾਈਆ। ਮੈਂ ਖਾ ਕੇ ਤੁਹਾਡਾ ਤੋਸਾ, ਤੁਖ਼ਮ ਦੀ ਤਾਸੀਰ ਦੇਣੀ ਬਦਲਾਈਆ। ਮੈਂ ਕਦੇ ਨਹੀਂ ਕਰਨਾ ਧੋਖਾ, ਧੋਖੇ ਵਾਲਿਆਂ ਨੂੰ ਧੁਖਦੇ ਧੂੰਏਂ ਵਿਚੋਂ ਬਾਹਰ ਕਰਾਈਆ। ਇਹ ਕੋਈ ਜਗਤ ਵਾਲਾ ਨਹੀਂ ਕੋਠਾ, ਭਗਤ ਦਵਾਰ ਸੋਭਾ ਪਾਈਆ। ਜਿਸ ਦਾ ਰਾਹ ਤਕਦੇ ਚੌਦਾਂ ਲੋਕਾ, ਚੌਦਾਂ ਤਬਕ ਅੱਖ ਉਠਾਈਆ। ਜਿਥੇ ਗੁਰ ਅਵਤਾਰ ਪੀਰ ਪੈਗ਼ੰਬਰਾਂ ਆਪਣਾ ਆਪ ਆ ਕੇ ਝੋਕਾ, ਝੁਕ ਝੁਕ ਸੀਸ ਨਿਵਾਈਆ। ਜਿਥੇ ਚਾਰ ਜੁਗ ਦਾ ਰਿਹਾ ਨਾ ਕੋਈ ਰੋਸਾ, ਦੀਨਾਂ ਮਜ਼੍ਹਬਾਂ ਵਾਲੇ ਇਕ ਦੂਜੇ ਨਾਲ ਕਰ ਕੇ ਗਏ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਰਤਾਈਆ। ਹਾੜ ਕਹੇ ਨੌ ਵਸਤੂ ਦਸਵੀਂ ਨਾਲ ਮਿਲ ਕੇ ਰਹੀਆਂ ਗੌਂ, ਸੋਹਣਾ ਗੀਤ ਅਲਾਈਆ। ਅਸੀਂ ਨਵ ਨੌ ਚਾਰ ਵੇਖਿਆ ਭੌਂ, ਭੰਬਲ ਭੂਸੇ ਵਿਚ ਲੋਕਾਈਆ। ਸਭ ਦੇ ਨਾਲ ਲਗਦਾ ਰਿਹਾ ਦਾਓ, ਦਰਦੀ ਹੋ ਕੇ ਦਰਦ ਨਾ ਕੋਇ ਵੰਡਾਈਆ। ਜੋ ਪੰਜਾਂ ਤੱਤਾਂ ਦਾ ਗੁਰੂ ਆਇਆ ਉਤੇ ਧਰਤੀ ਗਿਆ ਸੌਂ, ਸੁੱਤਿਆਂ ਫੇਰ ਨਾ ਕੋਇ ਜਗਾਈਆ। ਇਹ ਪੁਰਖ ਅਕਾਲ ਦਾ ਪਤਾ ਨਹੀਂ ਕਿਉਂ ਜੋਤ ਸਰੂਪੀ ਚਲਿਆ ਰੌਂ, ਰੌਣਕ ਭਗਤਾਂ ਨਾਲ ਲਗਾਈਆ । ਮਮਤਾ ਚੁਕਾ ਕੇ ਮੈਂ ਤੇ ਹਉਂ, ਹਮ ਸਾਜਣ ਲਿਆ ਮਿਲਾਈਆ। ਫੜ ਕੇ ਹੰਸ ਬਣਾ ਕਾਉਂ, ਕਾਗੋਂ ਹੰਸ ਉਡਾਈਆ । ਜਿਨ੍ਹਾਂ ਨੂੰ ਕਿਤੇ ਨਾ ਮਿਲਿਆ ਥਾਉਂ, ਉਹਨਾਂ ਨੂੰ ਆਪਣੀ ਗੋਦ ਉਠਾਈਆ। ਧੁਰ ਦਾ ਬਣ ਕੇ ਪਿਤਾ ਮਾਉਂ, ਬਾਲ ਅੰਞਾਣਿਆਂ ਹੋਏ ਸਹਾਈਆ। ਨਗਰ ਖੇੜਾ ਵਸਾਏ ਗਰਾਉਂ, ਗਹਿਰ ਗੰਭੀਰ ਬੇਪਰਵਾਹੀਆ। ਫੜ ਫੜ ਸਿੱਧਾ ਮਾਰਗ ਵਖਾਏ ਰਾਹੋ, ਰਹਿਬਰ ਹੋਏ ਨੂਰ ਖ਼ੁਦਾਈਆ। ਅੱਜ ਓਸੇ ਗੋਬਿੰਦ ਨੂੰ ਚੜ੍ਹਿਆ ਚਾਓ, ਸ਼ਹੀਦੀ ਵਾਲੇ ਦੀਦ ਰਿਹਾ ਕਰਾਈਆ। ਜੇ ਇਸਨੂੰ ਚੰਗਾ
ਸਮਝੋ ਨਿਆਂਉਂ, ਫਿਰ ਸਗਣ ਦਿਉ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਕਰਨੀ ਕਾਰ ਕਮਾਈਆ। ਸਗਣ ਕਹੇ ਮੈਂ ਕਦੀ ਨਹੀਂ ਕਿਸੇ ਦਾ ਸਕਾ, ਸਚ ਸੱਚੀ ਦਿਆਂ ਜਣਾਈਆ। ਜਿਨ੍ਹਾਂ ਮੇਰਾ ਜੁਗ ਜੁਗ ਮਾਰਿਆ ਫੱਕਾ, ਖ਼ੁਸ਼ੀਆਂ ਨਾਲ ਖਾਈਆ। ਅੰਤਮ ਮਾਰ ਕੇ ਧੱਕਾ, ਲਾੜੀ ਮੌਤ ਦੇ ਅਗੇ ਦਿਤਾ ਲਾਈਆ। ਭਾਵੇਂ ਕਿਸੇ ਨੇ ਮੰਦਰ ਮਸਜਿਦ ਸ਼ਿਵਦਵਾਲੇ ਮਠ ਸੀਸ ਨਿਵਾਇਆ ਮਦੀਨਾ ਮੱਕਾ, ਮਕ਼ਬਰਿਆਂ ਵਿਚ ਦਿਤੇ ਸਵਾਈਆ। ਮੈਂ ਜੁਗ ਚੌਕੜੀ ਕਦੇ ਨਾ ਉਕਾ, ਅਕਲ ਸਭ ਦੀ ਦਿਤੀ ਭਵਾਈਆ। ਇਕੋ ਗੋਬਿੰਦ ਵੇਖਿਆ ਨਾਲ ਅੱਖਾਂ ਜਿਸ ਦੀ ਅੱਖਰਾਂ ਵਾਲੀ ਨਾ ਕੋਇ ਪੜ੍ਹਾਈਆ। ਜਨ ਭਗਤਾਂ ਗੁਰਮੁਖਾਂ ਪਿੱਛੇ ਆਪਣਾ ਸਭ ਕੁਛ ਦਿੱਤਾ, ਅੰਤਮ ਖ਼ਾਲੀ ਹੱਥ ਦਿਆਂ ਵਖਾਈਆ। ਓਹ ਵੀ ਨਾਤਾ ਤੋੜ ਕੇ ਤੱਤਾਂ ਅੱਠਾਂ, ਜੋਤੀ ਜੋਤ ਸਮਾਈਆ। ਹੁਣ ਪੁਰਖ ਅਕਾਲ ਨਾਲ ਮਿਲ ਕੇ ਹੋ ਗਿਆ ਅਕੱਠਾ, ਇਕੋ ਰੂਪ ਬਦਲਾਈਆ । ਭਾਵੇਂ ਸਚ ਸਮਝੋ ਤੇ ਭਾਵੇਂ ਸਮਝੋ ਠੱਠਾ, ਠਾਕਰ ਹੋ ਕੇ ਠੋਕਰ ਰਿਹਾ ਲਗਾਈਆ। ਭਾਵੇਂ ਕਿੰਨਾ ਆਪਣੀ ਮਤਿ ਦਾ ਪਕਾਓ ਮਤਾ, ਮਤਲਬ ਹਲ ਨਾ ਕੋਇ ਕਰਾਈਆ। ਨਾ ਕੋਈ ਚੂੰਕਿ ਨਾ ਕੋਈ ਚਨਾਚੇ ਨਾ ਕੋਈ ਅਲਬਤਾ, ਇਲਮ ਇਕੋ ਦਏ ਪੜ੍ਹਾਈਆ। ਨਾ ਠੰਡਾ ਨਾ ਤੱਤਾਂ, ਨਾ ਫੜਿਆ ਜਾਏ ਨਾਲ ਹੱਥਾਂ, ਨਾ ਦੇਖਿਆ ਜਾਏ ਜਗਤ ਅੱਖਾਂ, ਨਾ ਵਿਰੋਲਿਆ ਜਾਏ ਵਿਚ ਕੱਖਾਂ, ਗਹਿਰ ਗੰਭੀਰ ਆਪਣੇ ਵਿਚ ਛੁਪਾਈਆ। ਜਿਸ ਦੇ ਭੇਤ ਦਾ ਨਹੀਂ ਕੋਈ ਪਤਾ, ਉਸ ਦਾ ਲੇਖਾ ਕਿਸੇ ਨਾ ਲਿਖਾ ਨਾ ਕੋਈ ਜਾਣੇ ਪਿਛਾ, ਨਾ ਕੋਈ ਜਾਣੇ ਅਗਾ, ਭੇਦ ਅਭੇਦ ਨਾ ਕੋਇ ਖੁਲ੍ਹਾਈਆ । ਸਚ ਪੁਛੋ ਸਾਹਿਬ ਸਤਿਗੁਰ ਗੁਰਸਿਖਾਂ ਨਾਲ ਨਾ ਕਦੇ ਕਮਾਏ ਦਗ਼ਾ, ਦਗ਼ੇਬਾਜੀ ਅੰਦਰੋਂ ਦਏ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਹਾਡਾ ਵਧਾਵਣ ਆਇਆ ਅਗਾ, ਪਿਛਲਾ ਪੰਧ ਚੁਕਾਈਆ। ਹਾੜ ਸਤਾਰਾਂ ਕਹੇ ਮੇਰਾ ਸਾਹਿਬ ਅਗੰਮੀ ਕਰਦਾ ਚੋਰੀ, ਯਰਾਨੇ ਭਗਤਾਂ ਨਾਲ ਲਗਾਈਆ। ਫੜ ਕੇ ਸ਼ਬਦ ਅਗੰਮੀ ਡੋਰੀ, ਹੌਲੀ ਹੌਲੀ ਰਿਹਾ ਜੁੜਾਈਆ। ਪ੍ਰੇਮ ਪ੍ਰੀਤੀ ਨਾਲ ਜਾਏ ਤੋਰੀ, ਤੁਰਤ ਆਪਣਾ ਹੁਕਮ ਮਨਾਈਆ। ਸਾਚੇ ਸ਼ਬਦ ਚਾੜ੍ਹੇ ਘੋੜੀ, ਸ਼ਾਹ ਸਵਾਰਾ ਬੇਪਰਵਾਹੀਆ। ਜਿਸ ਦੀ ਖੇਲ ਵੇਖੀ ਦੋਹਰੀ, ਨਿਰਗੁਣ ਸਰਗੁਣ ਰੂਪ ਵਟਾਈਆ। ਜਿਸ ਮਨਜੀਤੇ ਦੀ ਮਾਤਾ ਵੰਡੀ ਨਹੀਂ ਸੀ ਅਜੇ ਲੋਹੜੀ, ਉਹ ਲਾੜਾ ਬਣ ਕੇ ਖ਼ੁਸ਼ੀ ਮਨਾਈਆ। ਜਿਸ ਜਗਦੀਸ਼ੇ ਦੀ ਜਗਤ ਨਾਲ ਤੋਰ ਕੋਇ ਨਾ ਤੋਰੀ, ਤੁਰਤ ਆਪਣਾ ਹੁਕਮ ਵਰਤਾਈਆ । ਦੋਹਾਂ ਦੇ ਪਿਛੇ ਭਗਤਾਂ ਦੀ ਖੇਲ ਬਣਾ ਕੇ ਨਵੀਂ ਨਕੋਰੀ, ਭਗਤ ਦਵਾਰਾ ਦਿਤਾ ਵਡਿਆਈਆ । ਹੁਣ ਬਾਕੀ ਰਹਿ ਗਈ ਜੋੜੀ, ਜਿਸ ਦਾ ਪਿਛੇ ਲੇਖਾ ਆਇਆ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਧੁਰ ਦਾ ਹੁਕਮ ਕਹੇ ਮੈਂ ਵੇਖਣੇ ਜੋੜ ਜੁੜਦੇ, ਦੋ ਜਹਾਨਾਂ ਅੱਖ ਉਠਾਈਆ । ਦੁਆਰਿਉਂ ਖ਼ਾਲੀ ਕੋਈ ਨਹੀਂ ਮੁੜਦੇ, ਮੁਰਦੇ ਜ਼ਿੰਦਾ ਦਏ ਕਰਾਈਆ। ਲੇਖੇ ਜਾਣ ਅਗੰਮੀ ਧੁਰ ਦੇ, ਧੁਰ ਮਸਤਕ ਖੋਜ ਖੁਜਾਈਆ। ਸੱਜਣ ਮਿਲਾਏ ਆਪਣੇ ਲੋੜ ਦੇ, ਨਾਤੇ ਕੂੜੇ ਦਏ ਤੁੜਾਈਆ । ਇਹ ਭੇਵ ਅਭੇਦ ਗਹਿਰ ਗੰਭੀਰ ਗਵਰ ਦੇ, ਗਵਰ ਦਏ ਸਮਝਾਈਆ। ਇਹ ਨਾਤੇ ਨਹੀਂ ਕਿਸੇ ਔਰ ਦੇ, ਔਰਤ ਮਰਦ ਆਪਣਾ ਰੂਪ ਵਖਾਈਆ। ਇਹ ਹੁਕਮ ਨਹੀਂ ਕਿਸੇ ਪੰਡਤ ਪਾਂਧੇ ਮਜੌਰ ਦੇ, ਗ੍ਰੰਥੀਆਂ ਵਾਲੀ ਨਾ ਕੋਇ ਪੜ੍ਹਾਈਆ। ਇਹ ਕੋਈ ਭਾਂਡੇ ਨਹੀਂ ਕੱਚ ਬਲੋਰ ਦੇ, ਠੋਕਰ ਲਾਇਆਂ ਆਪਣਾ ਆਪ ਦੇਣ ਤਜਾਈਆ। ਇਹ ਬੇਟੇ ਓਸ ਹਰਿ ਹੋਰ ਦੇ, ਜੋ ਹਰ ਹਿਰਦੇ
ਵਿਚ ਸਮਾਈਆ। ਜਿਹੜੇ ਸੋਹੰ ਢੋਲਾ ਬੋਲਦੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਸਤਾਰਾਂ ਹਾੜ ਕਹੇ ਸਗਨ ਦਾ ਸਗਲਾ ਵਿਹਾਰ, ਸਚ ਦਿਆਂ ਜਣਾਈਆ। ਭਗਤਾਂ ਨੂੰ ਅਖਤਿਆਰ, ਮੁਖਤਾਰਨਾਮਾ ਇਨ੍ਹਾਂ ਹੱਥ ਫੜਾਈਆ। ਸਦਾ ਪਰਗਟ ਨਹੀਂ ਰਿਹਾ ਦਾਤਾਰ, ਸਨਮੁਖ ਦਰਸ ਕੋਇ ਨਾ ਪਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਦੇਵੇ ਇਸ ਤਰਾ ਦੀਦਾਰ, ਜੋਤੀ ਜੋਤ ਰੂਪ ਬਦਲਾਈਆ। ਭਗਤਾਂ ਨਾਲ ਕਰੇ ਸੱਚੀ ਗੁਫ਼ਤਾਰ, ਖ਼ੁਸ਼ੀਆਂ ਢੋਲੇ ਗਾਈਆ। ਗੁਰਮੁਖੋ ਤੁਹਾਨੂੰ ਕਟਣੀ ਨਾ ਪਏ ਵਗਾਰ, ਵੰਗਾਰਕੇ ਆਪਣੇ ਨਾਲ ਮਿਲਾਈਆ। ਇਹ ਮੌਲੀ ਮਹਿੰਦੀ ਕਰਨ ਆਈ ਤੁਹਾਡਾ ਸ਼ਿੰਗਾਰ, ਬਣ ਕੇ ਬਰਦੀ ਸੇਵ ਕਮਾਈਆ। ਮੈਨੂੰ ਤੁਹਾਡੇ ਤੇ ਇਤਬਾਰ, ਜੇ ਤੁਹਾਨੂੰ ਮੇਰੇ ਉਤੇ ਇਤਬਾਰ ਨਹੀਂ ਮੈਂ ਮੁਆਫ਼ੀ ਮੰਗ ਕੇ ਖ਼ੁਸ਼ੀ ਮਨਾਈਆ। ਮੈਂ ਰੁੱਸਿਆਂ ਦਾ ਸਦਾ ਯਾਰ, ਵਿਛੜਿਆਂ ਲਵਾਂ ਜੁੜਾਈਆ । ਮੈਂ ਡੁਬਦਿਆਂ ਨੂੰ ਤਾਰਨਹਾਰ, ਰੁੜ੍ਹਦਿਆਂ ਨੂੰ ਗੋਦ ਬਹਾਈਆ। ਜਿਹੜੀ ਸੋਹਣੀ ਪਿਛੇ ਮਰਿਆ ਸੀ ਮਹੀਵਾਲ, ਓਸ ਦੇ ਯਰਾਨੇ ਦੀ ਆਸਾ ਪੂਰ ਕਰਾਈਆ। ਅੱਜ ਓਸੇ ਦਾ ਵਿਵਹਾਰ, ਜੋ ਵਿਵਹਾਰੀ ਹੋ ਕੇ ਆਪਣਾ ਹੁਕਮ ਵਰਤਾਈਆ। ਜੇ ਤੁਸੀਂ ਚਾਹੁੰਦੇ ਜੇ ਇਸਨੂੰ ਪੂਰਾ ਕਰ ਲਓ ਸੰਸਾਰ, ਮੈਨੂੰ ਲੋੜ ਰਹੀ ਨਾ ਰਾਈਆ। ਸਚ ਪੁੱਛੋ ਤੇ ਸਾਰੇ ਬੇਟੇ ਬੇਟੀਆਂ ਤੁਹਾਡੇ ਉਤੋਂ ਦਿਤੇ ਵਾਰ, ਆਪਣੇ ਕੁਟੰਭ ਦਾ ਨਾਤਾ ਨਜ਼ਰ ਕੋਇ ਨਾ ਆਈਆ। ਮੇਰਾ ਤੁਹਾਡੇ ਨਾਲ ਪਿਆਰ, ਤੁਸੀਂ ਮੇਰਾ ਕਰੋ ਦੀਦਾਰ, ਮੈਂ ਸਭ ਦਾ ਸਾਂਝਾ ਯਾਰ, ਠੱਗਾਂ ਦਾ ਰੂਪ ਨਾ ਕੋਇ ਵਟਾਈਆ । ਭਾਵੇਂ ਕ਼ਤਲ ਕਰੋ ਨਾਲ ਤਲਵਾਰ, ਭਾਵੇਂ ਸੀਸ ਦਿਉ ਉਤਾਰ, ਭਾਵੇਂ ਇਹ ਸਚ ਦੀ ਸਮਝੋ ਧਾਰ, ਤੁਹਾਡਾ ਵਸਦਾ ਰਹੇ ਭਗਤ ਦਵਾਰ, ਮੈਨੂੰ ਪੁਤਰਾਂ ਦੀ ਲੋੜ ਰਹੀ ਨਾ ਰਾਈਆ। ਜਿਨ੍ਹਾਂ ਪਿਛੇ ਮੇਰਾ ਡੰਕਾ ਵਜਣਾ ਜੁਗ ਚਾਰ, ਬ੍ਰਹਿਮੰਡ ਖੰਡ ਹੋਣੇ ਖ਼ਬਰਦਾਰ, ਵਿਸ਼ਨ ਬ੍ਰਹਮਾ ਸ਼ਿਵ ਕਰਦੇ ਨਿਮਸਕਾਰ, ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਮਾਰ ਧਿਆਨ, ਆਪ ਆਪਣੀ ਅੱਖ ਖੁਲ੍ਹਾਈਆ। ਇਹ ਕੋਈ ਸਗਣ ਦਾ ਨਹੀਂ ਵਿਹਾਰ, ਇਹ ਗੜ੍ਹੀ ਚਮਕੌਰ ਨੂੰ ਆਇਆ ਕਰਨ ਖ਼ਬਰਦਾਰ, ਸੜਦਿਆਂ ਮਰਦਿਆਂ ਨੂੰ ਰਿਹਾ ਠਾਰ, ਅੰਮ੍ਰਿਤ ਮੇਘ ਇਕ ਬਰਸਾਈਆ। ਲੱਖ ਚੁਰਾਸੀ ਜੋੜੇ ਬਣਦੇ ਗਏ ਪੁਰਖ ਨਾਰ, ਚਾਰ ਕੁੰਟ ਦਹਿ ਦਿਸ਼ਾ ਆਪਣਾ ਖੇਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਇਹ ਜੋੜੀ ਕੋਈ ਨਹੀਂ ਜੁੜੀ, ਤੁਹਾਨੂੰ ਦਿਆਂ ਸਮਝਾਈਆ। ਅਜੇ ਇਕ ਮੁੰਡਾ ਤੇ ਇਕ ਕੁੜੀ, ਕੁੜਮ ਕੁੜਮੇਟੇ ਦਾ ਰੂਪ ਨਾ ਕੋਇ ਬਦਲਾਈਆ। ਗੁਰਮੁਖੋ ਮੇਰੀ ਲਾਈਨ ਤੁਰੀ, ਤੁਰਤ ਦਿਆਂ ਸਮਝਾਈਆ। ਜਿਹੜੀ ਆਤਮ ਹੋਵੇ ਨਿਗੁਰੀ, ਮੇਰੇ ਸਾਹਮਣੇ ਕਦੀ ਨਾ ਆਈਆ। ਮੈਂ ਛਡ ਕੇ ਅਨੰਦ ਪੁਰੀ, ਅਨੰਦ ਤੁਹਾਡੇ ਵਿਚ ਰਖਾਈਆ। ਜਿਹੜੀ ਵਸਤ ਮੈਥੋਂ ਥੁੜੀ, ਮੈਂ ਝੋਲੀ ਡਾਹ ਕੇ ਮੰਗ ਮੰਗਾਈਆ। ਜੇ ਤੁਹਾਨੂੰ ਲਗੇ ਬੁਰੀ, ਮੈਂ ਨਿਉਂ ਕੇ ਸੀਸ ਨਿਵਾਈਆ। ਭਾਵੇਂ ਆਰ ਪਾਰ ਫੇਰ ਦਿਉ ਛੁਰੀ, ਆਪਣੀ ਸ਼ਰਅ ਨਾ ਸਕਾਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਜਿਸ ਕੰਨਿਆ ਦੀਆਂ ਪਿਛਲੀਆਂ ਸਧਰਾਂ, ਸਾਧੂ ਸਮਝ ਕੋਇ ਨਾ ਪਾਈਆ। ਜਿਸ ਦੀਆਂ ਮੰਨਦਾ ਰਿਹਾ ਅੰਦਰੇ ਅੰਦਰ ਬੰਦਨਾ, ਬੰਦਗੀ ਵਾਲਾ ਬੇਪਰਵਾਹੀਆ। ਜਿਸ ਬਚਨ ਕੀਤਾ ਨਾ ਦੰਦ ਨਾ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਅੱਜ ਓਸੇ ਪ੍ਰੇਮ ਪਿਆਰੀ ਬੱਚੀ ਦਾ ਹੋਵੇ ਮੰਗਣਾ,
ਤੁਹਾਡੇ ਕੋਲੋਂ ਮੰਗ ਕੇ ਦਾਨ ਇਨ੍ਹਾਂ ਦੀ ਝੋਲੀ ਪਾਈਆ। ਗੁਰਮੁਖੋ ਕੋਈ ਹੋਇਓ ਅੰਦਰੋਂ ਤੰਗ ਨਾ, ਤੰਗੀ ਦੇਣੀ ਕਢਾਈਆ। ਮੈਂ ਵਿਹਾਰ ਕਰਦਾ ਸਦਾ ਢੰਗਨਾ, ਬਹੁ ਭੇਖੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜੇ ਬੱਚਾ ਵੇਖੋ ਤੇ ਉਹ ਲੜਕਾ, ਜਿਹੜਾ ਆਪਣਾ ਆਪ ਗਿਆ ਲਟਕਾਈਆ । ਜਿਸ ਨੂੰ ਮੌਤ ਦਾ ਨਹੀਂ ਖਟਕਾ, ਭੈ ਅਵਰ ਨਾ ਕੋਇ ਜਣਾਈਆ। ਉਹ ਬਣਿਆਂ ਓਸ ਰਤ ਦਾ, ਜਿਸ ਦੀ ਰਤੀ ਰਤ ਸਭ ਨੂੰ ਦਏ ਰੰਗਾਈਆ। ਇਹ ਪੁਤਲਾ ਓਸੇ ਦੇ ਸਚ ਦਾ, ਜੋ ਸਾਚੀ ਸੇਵ ਕਮਾਈਆ। ਮਾਰਨਾ ਜਿਵਾਲਨਾ ਮੇਰਾ ਖੇਲ ਮਾਮੂਲੀ ਹੱਥ ਦਾ, ਜੇ ਚਾਹੋ ਤੇ ਹੱਥਾਂ ਨਾਲ ਤੁਹਾਡੀ ਭੇਟ ਦਿਆਂ ਕਰਾਈਆ। ਮੈਂ ਕੋਈ ਬੰਦਾ ਨਹੀਂ ਜਿਹੜਾ ਪੁਤਰਾਂ ਬਿਨਾ ਮਰਦਾ, ਭਗਤਾਂ ਨਾਲ ਮੇਰੀ ਵਡਿਆਈਆ। ਮੇਰਾ ਬੇੜਾ ਨਹੀਂ ਭਰਿਆ ਕੋਈ ਪਾਪ ਦਾ, ਪਤਿਤ ਪੁਨੀਤ ਰਿਹਾ ਬਣਾਈਆ। ਮੈਂ ਕੁਛ ਨਹੀਂ ਸਮਝਿਆ ਆਪ ਦਾ, ਸਭ ਕੁਛ ਤੁਹਾਡੀ ਭੇਟ ਚੜ੍ਹਾਈਆ। ਜੇ ਤੁਸੀਂ ਸਮਝ ਲਓ ਮਤਲਬ ਸੋਹੰ ਜਾਪ ਦਾ, ਫੇਰ ਤੁਹਾਡਾ ਮੇਰਾ ਫ਼ਰਕ ਰਹੇ ਨਾ ਰਾਈਆ। ਸਚ ਪੁਛੋ ਸਤਾਰਾਂ ਹਾੜ ਇਹੋ ਆਖਦਾ, ਆਖ਼ਰ ਰਿਹਾ ਸੁਣਾਈਆ। ਲੇਖਾ ਹੋਇਆ ਗੋਬਿੰਦ ਭਵਿਖਤ ਵਾਕ ਦਾ, ਵਾਕਫ਼ਕਾਰ ਤੁਹਾਨੂੰ ਦਏ ਮਿਲਾਈਆ। ਇਹ ਪ੍ਰੇਮੀ ਨਾਤਾ ਜੁੜਿਆ ਸਚ ਦਾ, ਸਚ ਮਿਲੇ ਵਡਿਆਈਆ। ਇਹ ਖੇਲ ਪੁਰਖ ਸਮਰਥ ਦਾ, ਸਮਰਥ ਹੋਏ ਸਹਾਈਆ। ਜੋ ਹਰ ਹਿਰਦੇ ਵਿਚ ਵਸਦਾ, ਵਾਸਤਾ ਆਪਣੇ ਨਾਲ ਜੁੜਾਈਆ। ਜਿਹੜਾ ਰੋਂਦਿਆਂ ਨਾਲ ਹਸਦਾ, ਖ਼ੁਸ਼ੀਆਂ ਗੀਤ ਅਲਾਈਆ। ਜ਼ਰਾ ਭਗਤੋ ਰਸ ਲੈ ਲਓ ਓਸ ਪ੍ਰੇਮੀ ਰਸ ਦਾ, ਜੋ ਰਸਤੇ ਰਿਹਾ ਵਖਾਈਆ। ਇਹ ਮੈਨੂੰ ਵੀ ਪਤਾ ਜਿਹੜਾ ਮੇਰੀ ਪ੍ਰੀਤੀ ਅੰਦਰ ਫਸਦਾ, ਉਹਦੀ ਹੋਵੇ ਨਾ ਕਦੇ ਜੁਦਾਈਆ। ਮੈਂ ਇਕੋ ਵਸਤ ਤੁਹਾਡੇ ਕੋਲੋਂ ਮੰਗਦਾ, ਆਪਣੇ ਸੀਸ ਦਾ ਤਾਜ ਤੁਹਾਡੀ ਭੇਟ ਕਰਾਈਆ। ਜੇ ਕੋਈ ਤੁਹਾਨੂੰ ਤਾਹਨਾ ਦਏ ਜਗਤ ਦਾ, ਉਹ ਵੀ ਮੇਰੀ ਗੋਦੀ ਦੇਣਾ ਟਿਕਾਈਆ। ਜੇ ਮੈਂ ਤੁਹਾਡੀ ਕੀਤੀ ਹੋਵਾਂ ਰਦਦਾ, ਮੈਨੂੰ ਰੱਦੀਖ਼ਾਨਾ ਦਿਉ ਬਣਾਈਆ। ਸਚ ਪੁਛੋ ਮੈਂ ਤੁਹਾਡੇ ਪ੍ਰੇਮ ਅੰਦਰ ਦਗਦਾ, ਨੂਰੋ ਨੂਰ ਕਰਾਂ ਰੁਸ਼ਨਾਈਆ। ਇਹ ਸੁਭਾਗ ਦਿਹਾੜਾ ਤੁਹਾਡਾ ਹੋਇਆ ਅੱਜ ਦਾ, ਇੱਜ਼ਤ ਤੁਹਾਡੀ ਰਿਹਾ ਬਣਾਈਆ। ਝਗੜਾ ਮੁਕ ਗਿਆ ਅਜ ਪਜ ਦਾ, ਸਿੱਧਾ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਿਰ ਕਹੇ ਅਸੀਂ ਆਪਣੇ ਸਿਰ ਦਾ ਦਿਤਾ ਸਲਵਾਰਨਾ, ਸਵਾ ਲੱਖ ਦੀ ਰੀਤੀ ਪੂਰ ਕਰਾਈਆ। ਗੋਬਿੰਦ ਸਤਿ ਕਦੇ ਨਾ ਹਾਰਨਾ, ਲੋਕਮਾਤ ਹੁਕਮੇ ਅੰਦਰ ਸੇਵ ਕਮਾਈਆ । ਜਿਸ ਨੇ ਇਕੇ ਨੂੰ ਨਿਮਸਕਾਰਨਾ, ਦੂਜੀ ਓਟ ਨਾ ਕੋਇ ਜਣਾਈਆ। ਅੱਜ ਓਸੇ ਉਤੋਂ ਕਿਸੇ ਮਾਈ ਭੈਣ ਭਾਈ ਨਹੀਂ ਕਰਨਾ ਵਾਰਨਾ, ਗੁਰਮੁਖੋ ਇਹ ਵੀ ਰੀਤ ਤੁਹਾਡੇ ਹੱਥ ਫੜਾਈਆ। ਪਾਲ ਸਿੰਘ ਤੇਰਾ ਪਹਿਲਾ ਇਕ ਪਿਆਰਨਾ, ਪੰਜਾਂ ਦੀ ਪੰਜੇ ਵਾਰੀ ਮੋਹਰ ਦੇਣੀ ਲਗਾਈਆ। ਫੇਰ ਗੁਰਮੁਖਾਂ ਦੇ ਵੇਖਣਾ ਪਿਆਰਨਾ, ਪ੍ਰਭ ਕਿਹੜੀ ਸੇਵ ਕਮਾਈਆ। ਗੁਰਮੁਖੋ ਏਥੇ ਕਰਨੀ ਕੋਈ ਖਾਰ ਨਾ, ਇਕੋ ਰੰਗ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਵਾਰਨੇ ਦੇ ਨਾਂ ਸੁਣ ਕੇ ਬੋਲ ਪਈ ਬੁੱਢੀ ਦਾਦੀ, ਦਾਅਵੇ ਨਾਲ ਸੁਣਾਈਆ। ਗੋਬਿੰਦ ਪਿਛੇ ਤੇਰੇ ਹੱਥ ਫੜਾਈ ਬਾਜ਼ੀ, ਬਾਜ਼ਾਂ ਵਾਲਿਆ ਬੇਪਰਵਾਹੀਆ। ਤੇਰੇ ਥੱਲੇ ਦਿਸੇ ਨਾ ਤਾਜੀ, ਤਖ਼ਤਾਂ ਵਾਲੇ ਦਿਤੀ ਛੁਪਾਈਆ। ਸ਼ਰਅ ਦੇ ਲਾਵਣ ਵਾਲਾ ਰਿਹਾ ਨਾ ਕੋਇ ਕ਼ਾਜ਼ੀ, ਕ਼ਾਜ਼ੀਆਂ ਦੇ ਬਦਲੇ ਭਗਤ ਬੈਠੇ
ਸੋਭਾ ਪਾਈਆ । ਜਿਨ੍ਹਾਂ ਨੂੰ ਵੇਖ ਕੇ ਮੈਂ ਹੋਈ ਰਾਜ਼ੀ, ਆਪਣੀ ਰਮਜ਼ ਜਣਾਈਆ। ਮੈਂ ਬਣ ਕੇ ਸਭ ਦੀ ਮਾਂਗੀ, ਮਾਂਗਤਾ ਸਭ ਦੇ ਨਾਲ ਰਖਾਈਆ। ਜੇ ਗੁਰਮੁਖੋ ਕਹਿ ਦਿਉ ਹਾਂ ਜੀ, ਮੇਰੀ ਪਿਛਲੀ ਕੀਤੀ ਤੁਹਾਡੀ ਝੋਲੀ ਵਿਚੋਂ ਨਜ਼ਰੀ ਆਈਆ । ਮੈਂ ਉਹ ਦਿਨ ਵੇਖਣਾ ਜਿਸ ਵੇਲੇ ਮੇਰੇ ਪੋਤੇ ਦੇ ਭਗਤ ਸੁਹੇਲੇ ਬਣਨੇ ਜਾਂਞੀ, ਖ਼ੁਸ਼ੀਆਂ ਨਾਲ ਭਗਤ ਦਵਾਰੇ ਆਈਆ। ਮੈਂ ਇਨ੍ਹਾਂ ਨੂੰ ਪ੍ਰੇਮ ਪਿਆਰ ਦੀ ਵੰਡਣੀ ਭਾਜੀ, ਜਿਹੜੀ ਭਜਨ ਬੰਦਗੀ ਵਿਚੋਂ ਲਈ ਪਰਗਟਾਈਆ। ਮੇਰੇ ਦੁੱਧ ਨੂੰ ਜਾਗ ਲਗੀ ਨਹੀਂ ਕਾਂਜੀ, ਸੋਹਣਾ ਸਾਫ਼ ਸੁਥਰਾ ਰੂਪ ਜਣਾਈਆ। ਜੇ ਭਗਤੋ ਤੁਸੀਂ ਰਾਜ਼ੀ, ਤੇ ਮੈਂ ਖ਼ੁਸ਼ੀਆਂ ਵਿਚ ਸਮਾਈਆ। ਮੈਂ ਆਪਣੇ ਬੰਸ ਦੀ ਲਾ ਕੇ ਬਾਜ਼ੀ, ਮੁੜ ਕੇ ਤੁਹਾਡੀ ਨੀਂਹ ਧਰਾਈਆ। ਤੁਸੀਂ ਮੇਰੀ ਮੰਨ ਲਓ ਆਖੀ, ਮੈਂ ਆਖ਼ਰ ਰਹੀ ਜਣਾਈਆ। ਜਿਸ ਗੋਬਿੰਦ ਨੇ ਸਿੱਖੀ ਬਣਾਈ ਉਤੇ ਵਸਾਖੀ, ਉਹ ਵਸਾਹ ਕੇ ਸਤਾਰਾਂ ਹਾੜ ਗਿਆ ਆਈਆ। ਵੇਖਿਓ ਬੱਚਿਓ ਭੁਲ ਕੇ ਕਰਿਓ ਨਾ ਕੋਇ ਗੁਸਤਾਖ਼ੀ, ਗ਼ੁੱਸੇ ਦੇਣੇ ਗਵਾਈਆ । ਮੇਰਾ ਬੱਚਾ ਕਰਨ ਆਇਆ ਤੁਹਾਡੀ ਰਾਖੀ, ਰਖਿਆ ਕਰੇ ਥਾਉਂ ਥਾਈਂਆ। ਮੈਨੂੰ ਐਂ ਜਾਪਦਾ ਇਹ ਪੰਜੇ ਪਿਆਰੇ ਪਿਛਲੇ ਇਹਦੇ ਜਮਾਤੀ, ਜਿਹੜੇ ਇਕੱਠੇ ਬਹਿ ਕੇ ਮਤਾ ਪਕਾਈਆ। ਹੋਰ ਦਿਸਿਆ ਜਿਹੜੇ ਸਰਸੇ ਵਿਚ ਰੁੜ੍ਹ ਗਏ ਰਾਤੀ, ਰੁਤ ਆਪਣੀ ਦਏ ਸੁਹਾਈਆ। ਮੈਂ ਕੀ ਲੱਭਿਆ ਜਿਨ੍ਹਾਂ ਦੀ ਗੜ੍ਹੀ ਚਮਕੌਰ ਹੋਈ ਘਾਤੀ, ਉਹ ਘਾਓ ਖਾ ਕੇ ਦਾਓ ਲਾ ਕੇ ਏਥੇ ਗਏ ਆਈਆ । ਮੈਨੂੰ ਵੀ ਸੰਗਰਾਣੇ ਦੀ ਢਾਬ ਮਾਰੇ ਅਵਾਜ਼ੀ, ਹੌਲੀ ਹੌਲੀ ਸੁਣਾਈਆ। ਮਹਾਂ ਸਿੰਘ ਦੀ ਕ਼ਲਮ ਦਵਾਤੀ, ਮੈਨੂੰ ਅੱਖਰ ਰਹੀ ਦ੍ਰਿੜਾਈਆ। ਜਿਸ ਦੀ ਯਾਦ ਆ ਗਈ ਯਾਦੀ, ਯਦੀ ਰਹੀ ਸੁਣਾਈਆ। ਜੋ ਰੂਪ ਬਦਲ ਕੇ ਸੇਵਾ ਸਿੰਘ ਆ ਗਿਆ ਪਾਂਧੀ, ਆਪਣਾ ਫੇਰਾ ਪਾਈਆ। ਬੁੱਢੀ ਦਾਦੀ ਕਹੇ ਭਗਤੋ ਅੱਜ ਦੀ ਰਾਤ ਮੈਂ ਚਾਹੁੰਦੀ ਤੁਸੀਂ ਸਾਰੇ ਬਣਾਓ ਸਾਂਝੀ ਇਕ ਹਾਂਡੀ, ਖ਼ੁਸ਼ੀਆਂ ਨਾਲ ਮਿਲ ਕੇ ਹਿੱਸਾ ਪਾਈਆ। ਦੂਰ ਦੁਰਾਡੀਆਂ ਸੰਗਤਾਂ ਬਣ ਜਾਓ ਆਂਡੀ ਗਵਾਂਡੀ, ਦੂਰ ਨੇੜਾ ਪੰਧ ਮੁਕਾਈਆ। ਇਨ੍ਹਾਂ ਬੱਚਿਆਂ ਦੀ ਮਾਂ ਆ ਜਾਏ ਗਾਂਦੀ, ਜਿਸ ਨੇ ਪਹਿਲੇ ਬੇਟੇ ਭੇਟਾ ਦਿਤੇ ਚੜ੍ਹਾਈਆ। ਉਹ ਆਖੇ ਮੈਂ ਭਗਤਾਂ ਦੀ ਬਾਂਦੀ, ਗੁਰਮੁਖੋ ਤੁਹਾਡੀ ਸੇਵ ਕਮਾਈਆ। ਕਿਉਂਕੇ ਤੁਸੀਂ ਮੇਰੇ ਬੱਚੇ ਦੇ ਬਣਨਾ ਜਾਂਞੀ, ਸੋਹਣੀ ਜੰਞ ਦੇਣੀ ਸੁਹਾਈਆ। ਤੁਸੀਂ ਸੁਵਰਨ ਤੇ ਮੈਂ ਚਾਂਦੀ, ਤੁਹਾਡੇ ਨਾਲ ਮਿਲ ਕੇ ਆਪਣਾ ਰੂਪ ਲਵਾਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਤਾਰਾਂ ਹਾੜ ਕਹੇ ਮੈਨੂੰ ਕੁਛ ਪਿਛਾ ਯਾਦ ਰਿਹਾ ਕਰਾ, ਟੁੰਬ ਟੁੰਬ ਕੇ ਰਿਹਾ ਉਠਾਈਆ । ਬਿਸ਼ਨ ਸਿੰਘ ਦਾ ਪਿਛਲਾ ਭਗਤ ਸਿੰਘ ਤੀਜੇ ਥਾਂ ਵੱਡਾ ਦਿਸੇ ਭਰਾ, ਜੋ ਇਟਾਰਸੀ ਵਿਚੋਂ ਚਲ ਕੇ ਏਥੇ ਫੇਰਾ ਪਾਈਆ। ਉਹ ਵੀ ਦਿਸਿਆ ਰਣਜੀਤ ਕੌਰ ਇਨ੍ਹਾਂ ਦੀ ਨਿਕੀ ਭੈਣ ਗਲਵਕੜੀ ਲੈਂਦੀ ਸੀ ਪਾ, ਖ਼ੁਸ਼ੀਆਂ ਨਾਲ ਮਿਲ ਕੇ ਝਟ ਲੰਘਾਈਆ। ਤੁਹਾਡੇ ਪਿਛਲੇ ਭਣੇਵੇਂ ਦਾ ਅਜ ਅਨੰਦ ਕਾਰਜ ਦਿਤਾ ਰਚਾ, ਰੁਝੇਵੇਂ ਸਾਰੇ ਦਿਤੇ ਮੁਕਾਈਆ। ਵਿਚ ਗੋਬਿੰਦ ਬਣ ਮਲਾਹ, ਸ਼ਹਾਦਤ ਗਹਿਰੀ ਦਿਤੀ ਪਾਈਆ। ਅੰਦਰ ਵੜੇ ਨੂੰ ਭਾਵੇਂ ਬੇਵਕੂਫ਼ ਸਮਝੋ ਤੇ ਭਾਵੇਂ ਸਮਝੋ ਖ਼ੁਦਾ, ਖ਼ੁਦ ਮਾਲਕ ਆਪਣਾ ਹੁਕਮ ਵਰਤਾਈਆ। ਤੁਹਾਡੇ ਨਾਲੋਂ ਜਿਸ ਨੇ ਨਹੀਂ ਹੋਣਾ ਜੁਦਾ, ਵਿਛੜਿਆਂ ਮੇਲ ਮਿਲਾਈਆ। ਓ ਗੁਰਮੁਖੋ ਖ਼ੁਸ਼ੀਆਂ ਨਾਲ ਸਗਨ ਲਓ ਪਾ, ਜਿਹੜਾ ਸਗਨ ਪੌਣ ਤੋਂ ਪਹਿਲੋਂ ਆਪਣਾ ਆਪ ਭੇਟ ਗਿਆ ਚੜ੍ਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਵਾਰਨਾ ਕਰੇ ਨਾਲ ਚਾ, ਦੋਹਾਂ ਦੀ ਝੋਲੀ ਦਏ ਟਿਕਾਈਆ। ਗੁਰਮੁਖ ਸਿੰਘ ਦੋਵਾਂ ਦੇ ਸਿਰ
ਤੇ ਹੱਥ ਦੇ ਰਖਾ, ਮੁਖੋਂ ਕਹਿ ਦੇ ਤੇਰੀ ਬੇਪਰਵਾਹੀਆ। ਕਿਉਂ ਪਰਦਾ ਰੱਖਿਆ ਛੁਪਾ, ਹੱਸਦਿਆਂ ਨੂੰ ਲਿਆ ਰੁਆ, ਮੀਂਹ ਵਿਚ ਲਿਆ ਠਰਾ, ਰੌਲਾ ਦਿਤਾ ਪੁਆ, ਆਪ ਹੋ ਕੇ ਬੇਪਰਵਾਹ, ਖ਼ੁਸ਼ੀਆਂ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤੋ ਤੁਹਾਡੇ ਪ੍ਰੇਮ ਦਾ ਵੇਖੇ ਚਾਅ, ਆਪਣਾ ਚਾਓ ਤੁਹਾਡੇ ਨਾਲ ਮਿਲਾਈਆ।
ਗੁਰਮੁਖੋ ਮੈਂ ਤੁਹਾਨੂੰ ਲਾਵਾਂ ਟਿੱਕਾ, ਟਿੱਕਾ ਆਪਣਾ ਨੂਰ ਬਣਾਈਆ। ਤੁਹਾਡਾ ਬਣ ਕੇ ਪਿਤਾ, ਸਾਚੀ ਗੋਦ ਬਿਠਾਈਆ। ਸਾਚੇ ਨਾਮ ਦਾ ਦੇ ਕੇ ਸਿੱਕਾ, ਸੋਹਣੀ ਟਕਸਾਲ ਦਿਤੀ ਵਖਾਈਆ। ਕੂੜਾ ਰਸ ਕੱਢਕੇ ਫਿਕਾ, ਅੰਮ੍ਰਿਤ ਰਸ ਦਿਤਾ ਭਰਾਈਆ। ਜਨਮ ਕਰਮ ਦੀ ਮੇਟ ਕੇ ਤ੍ਰਿਖਾ, ਤ੍ਰਿਸ਼ਨਾ ਦਿਤੀ ਗਵਾਈਆ। ਸਾਰੇ ਸੰਗਤ ਦੇ ਦਵਾਰੇ ਤੇ ਵਿਕਾ, ਅੰਮ੍ਰਿਤ ਛਿੱਟੇ ਰਿਹਾ ਬਰਸਾਈਆ। ਪੰਜੇ ਮਿਲ ਕੇ ਆਪਣੇ ਛੋਟੇ ਨੂੰ ਲਾ ਦਿਓ ਟਿੱਕਾ, ਪ੍ਰੇਮ ਪ੍ਰੇਮ ਰੰਗ ਚੜ੍ਹਾਈਆ। ਬਿਸ਼ਨ ਸਿੰਘਾ ਤੂੰ ਦੋਹਾਂ ਦੀ ਹੱਥ ਲੌਣਾ ਪਿੱਠਾ, ਪਿਆਰ ਨਾਲ ਟਿਕਾਈਆ। ਪਾਲ ਸਿੰਘ ਵੰਡਣਾ ਸੱਚਾ ਹਿੱਸਾ, ਹਿੱਸੇਦਾਰ ਦਿਤਾ ਬਣਾਈਆ। ਇੰਦਰ ਸਿੰਘ ਵੇਖ ਖੇਲ ਅਨਡਿੱਠਾ, ਧੁਰ ਦਾ ਦਿਆਂ ਵਖਾਈਆ। ਪ੍ਰੀਤਮ ਸਿੰਘ ਇਕ ਰੁਪਈਆ ਕਢ ਚਿੱਟਾ, ਸਲਵਾਰਨਾ ਦੋਹਾਂ ਉਤੋਂ ਕਰਾਈਆ। ਭਗਤ ਸਿੰਘ ਆਵੇ ਪਿੱਛਾ, ਪਿਛਲਾ ਲਹਿਣਾ ਦੇ ਚੁਕਾਈਆ। ਬਾਕੀ ਹਰਿ ਸੰਗਤ ਸਾਚੇ ਭਗਤਾਂ ਦੀ ਪ੍ਰੇਮ ਪਿਆਰ ਦੀ ਇੱਛਾ, ਜੋ ਚਾਹਵੇ ਸੋ ਵਾਰ ਕੇ ਖ਼ੁਸ਼ੀ ਮਨਾਈਆ। ਨਾਲ ਜੈਕਾਰੇ ਬੋਲਣੇ ਅਮਰਜੀਤ ਸੁਰਜੀਤ ਜੋ ਤੁਹਾਡਾ ਪਿਤਾ ਸੋ ਸਾਡਾ ਪਿਤਾ, ਭਾਈ ਭੈਣ ਬਣ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਗ ਸਭ ਦੀ ਝੋਲੀ ਪਾਈਆ।
ਸਲਵਾਰਨਾ ਕਹੇ ਮੈਂ ਅੱਜ ਸਭ ਨੂੰ ਕਹਾਂ, ਕਹਿ ਕੇ ਦਿਆਂ ਜਣਾਈਆ। ਮੈਨੂੰ ਕੋਈ ਨਾ ਵਾਰਿਓ ਉਤੋਂ ਸਵਾ, ਇਹ ਸਾਹਿਬ ਦੀ ਬੇਪਰਵਾਹੀਆ । ਮੈਂ ਪੂਰਬ ਲਹਿਣੇ ਦਾ ਲਹਿਣਾ ਲਵਾਂ, ਦੇਣਾ ਅਗੇ ਦਿਆਂ ਵਖਾਈਆ। ਭਗਤਾਂ ਦੀ ਚਰਨੀ ਢਹਵਾਂ, ਮਾਇਆ ਮਮਤਾ ਮੋਹ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਹਾੜ ਕਹੇ ਮੈਂ ਸਤਾਰਾਂ ਵਜਾਵਣ ਆਇਆ ਸਤਾਰ, ਸਚ ਸੁਰੰਗੀ ਨਾਲ ਲਿਆਈਆ। ਪੁਰਖ ਅਕਾਲ ਗੋਬਿੰਦ ਦੀ ਗੁਫ਼ਤਾਰ, ਖ਼ੁਫ਼ੀਆ ਹੋ ਕੇ ਸਭ ਨੂੰ ਦਿਆਂ ਸੁਣਾਈਆ। ਦੁਤੀਆ ਭਾਓ ਨਾ ਰਹੇ ਕੂੜ ਪਿਆਰ, ਇਕੋ ਰੰਗ ਦਿਆਂ ਰੰਗਾਈਆ। ਜਨ ਭਗਤੋ ਤੁਸੀਂ ਨਿਕਲੇ ਪ੍ਰਭ ਦੀ ਵਿਚੋਂ ਧਾਰ, ਧਾਰਨਾ ਇਕੋ ਦਿਤੀ ਵਖਾਈਆ। ਰਲ ਮਿਲ ਕੇ ਸਾਰੇ ਇਸ ਵਕ਼ਤ ਨੂੰ ਲਓ ਸਵਾਰ, ਸੋਹਣਾ ਰੰਗ ਚੜ੍ਹਾਈਆ। ਬੁੱਢੀ ਦਾਦੀ ਕਹੇ ਮੈਨੂੰ ਖ਼ੁਸ਼ੀ ਨਾਲ ਵਾਰ ਲੈਣ ਦਿਓ ਦੋ ਚਾਰ, ਮੈਂ ਚਾਰੇ ਤੁਹਾਡੀ ਝੋਲੀ ਪਾਈਆ। ਜਿਨ ਟੱਬਰਾਂ ਦੇ ਟੱਬਰ ਦਿਤੇ ਤਾਰ, ਕਾਇਆ ਕ਼ਬਰ ਵਿਚੋਂ ਬਾਹਰ ਕਢਾਈਆ। ਜਿਨ ਅੰਬਰਾਂ ਦੇ ਉਤੇ ਦਿਤੇ ਚਾੜ੍ਹ, ਭਗਤਾਂ ਦੀ ਦਏ ਵਡਿਆਈਆ। ਉਹ ਸਵੰਬਰਾਂ ਦਾ ਸਰਦਾਰ, ਕੂੜੇ ਅਡੰਬਰ ਰਿਹਾ ਉਡਾਈਆ। ਉਹ ਕਾਇਆ ਮੰਦਰਾਂ ਦਾ ਹਕਦਾਰ, ਘਟ
ਘਟ ਅੰਦਰ ਵੇਖ ਵਖਾਈਆ। ਇਹ ਰੀਤੀ ਵਖਰੀ ਜਗਤ ਸੰਸਾਰ, ਮਾਰਗ ਧੁਰ ਦਾ ਰਹੀ ਦ੍ਰਿੜਾਈਆ। ਨੌ ਦਸ ਦਾ ਇਕ ਵਿਹਾਰ, ਵਿਵਹਾਰੀ ਹੋ ਕੇ ਰਿਹਾ ਜਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤੋ ਤੁਹਾਡਾ ਬੇੜਾ ਕਰ ਕੇ ਪਾਰ, ਸਚ ਕਿਨਾਰੇ ਦਏ ਲਗਾਈਆ।
ਨਾ ਪਟਨੇ ਦਾ ਰਾਜ ਨਾ ਦਿਸੇ ਰਈਅਤ, ਨਵਾਂ ਸਾਲ ਰਿਹਾ ਜਣਾਈਆ। ਪਾਤਸ਼ਾਹ ਹੋ ਕੇ ਜਿਸ ਗੋਬਿੰਦ ਦੀ ਸਮਝੀ ਸੀ ਹੈਸੀਅਤ, ਰਾਣੀ ਚਣਿਆਂ ਭੋਗ ਲਗਾਈਆ। ਜਿਸ ਨਾਲ ਖ਼ੁਸ਼ ਹੋਈ ਸੀ ਤਬੀਅਤ, ਸੁਖਨ ਕੀਤਾ ਸਹਿਜ ਸੁਭਾਈਆ। ਮਾਤਾ ਮੈਂ ਕਰ ਕੇ ਜਾਵਾਂ ਇਕ ਵਸੀਅਤ, ਕਿੱਥੋਂ ਗ਼ਰੀਬਾਂ ਦਾ ਚੋਗਾ ਮੇਰੇ ਅਗੇ ਦਿਤਾ ਟਿਕਾਈਆ। ਉਸ ਨੇ ਹਸ ਕੇ ਕਿਹਾ ਅਸਲੀਅਤ, ਬੱਚਿਆ ਮੈਨੂੰ ਬੱਚਾ ਪਾਲਣ ਦੀ ਜਾਚ ਜ਼ਰਾ ਨਾ ਰਾਈਆ। ਮੇਰੀ ਬਣੀ ਨਹੀਂ ਕਿਸੇ ਬੱਚੇ ਵਾਲੀ ਵਲਦੀਅਤ, ਗੋਦੀ ਕੁੱਖ ਨਾ ਕੋਇ ਵਡਿਆਈਆ। ਗੋਬਿੰਦ ਕਿਹਾ ਮੇਰੀ ਅਹਮੀਅਤ, ਤੈਨੂੰ ਦਿਆਂ ਸਮਝਾਈਆ। ਜਿਸ ਵੇਲੇ ਖੇਲ ਖੇਲਾਂ ਵਿਚ ਅਸਲੀਅਤ, ਅਸਲ ਆਪਣਾ ਰੂਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੋਬਿੰਦ ਕਿਹਾ ਪਟਨੇ ਰਾਣੀ, ਮਾਤਾ ਤੈਨੂੰ ਦਿਆਂ ਜਣਾਈਆ। ਤੇਰੇ ਚਣਿਆਂ ਨਾਲ ਠੰਡਾ ਪਾਣੀ, ਪੀ ਪੀ ਖ਼ੁਸ਼ੀ ਮਨਾਈਆ। ਤੇਰਾ ਲੇਖਾ ਦੇਵਾਂ ਵਿਚ ਜਹਾਨੀ, ਦੋਹਰਾ ਵੇਸ ਵਟਾਈਆ। ਆਪਣੇ ਪ੍ਰੇਮ ਦੀ ਇਕ ਨਿਸ਼ਾਨੀ, ਭੁਖ ਦੁਖ ਤੇਰੇ ਹੱਥ ਫੜਾਈਆ। ਜਿਸ ਵੇਲੇ ਆਵਾਂ ਨਾਲ ਮਿਲ ਕੇ ਸ਼ਾਹ ਸੁਲਤਾਨੀ, ਰੂਪ ਅਨੂਪਾ ਵੇਸ ਵਟਾਈਆ। ਤੇਰੇ ਖ਼ਜ਼ਾਨੇ ਦੀ ਤੇਰੇ ਕੋਲ ਨਹੀਂ ਰਹਿਣੀ ਦੁਆਨੀ, ਦਵਾਨੀ ਦਾ ਦਾਅਵਾ ਦਾਇਰ ਕਰ ਰਿਹਾ ਚਲਾਈਆ। ਓਸ ਵੇਲੇ ਤੁਸਾਂ ਮੇਰੀ ਖਾਣ ਔਣਾ ਮਹਿਮਾਨੀ, ਪਰਾਹੁਣੇ ਬਣ ਕੇ ਫੇਰਾ ਪਾਈਆ। ਤੁਸਾਂ ਖੁਆਏ ਛੋਲੇ ਮੈਂ ਸੁਣੌਣੀ ਬਾਣੀ, ਬਾਣ ਨਿਰਾਲਾ ਤੀਰ ਲਗਾਈਆ। ਤੁਸਾਂ ਮੈਨੂੰ ਬੱਚਾ ਸਮਝਿਆ ਮੈਂ ਆਪਣਾ ਬਣੌਣਾ ਹਾਣੀ, ਆਪਣਾ ਮੇਲਾ ਲੈਣਾ ਮਿਲਾਈਆ। ਫੇਰ ਦੇ ਕੇ ਪਦ ਨਿਰਬਾਨੀ, ਨਿਰਬਾਣ ਪਦ ਦੇਣਾ ਵਖਾਈਆ। ਅੱਜ ਓਸੇ ਦੀ ਕਹਾਣੀ, ਜਿਸ ਦੀ ਕਹਾਵਤ ਜਗਤ ਦਏ ਗਵਾਹੀਆ। ਪੁਰਖ ਅਕਾਲ ਦੀਨ ਦਿਆਲ ਸਭ ਦਾ ਜਾਣ ਜਾਣੀ, ਹਰ ਹਿਰਦੇ ਖੋਜ ਖੁਜਾਈਆ। ਰਾਜੇ ਤੇਰੀ ਆਸ਼ਾ ਨਾ ਹੋਏ ਨਿਮਾਣੀ, ਅੰਦਰੇ ਅੰਦਰ ਵੇਖ ਵਖਾਈਆ। ਤੂੰ ਬਣ ਗਈ ਸੁਘੜ ਸੁਚੱਜੀ ਸੁਵਾਣੀ, ਮਾਲਕ ਤੇਰਾ ਬੇਪਰਵਾਹੀਆ। ਅੱਜ ਤੋਂ ਭੰਡਾਰ ਤੇਰੇ ਹੱਥ ਅੰਨ ਦਾਣੀ, ਨਾਨਕ ਨਾਲੋਂ ਚੰਗਾ ਤੇਰਾ ਮੋਦੀਖ਼ਾਨਾ ਬਣਾਈਆ। ਮੈਨੂੰ ਯਾਦ ਤੇਰੀ ਕ਼ੁਰਬਾਨੀ, ਪਟਨਾ ਛੱਡ ਕੇ ਭੱਜਿਆ ਵਾਹੋ ਦਾਹੀਆ । ਤੇਰੇ ਵਿਚ ਨਜ਼ਰ ਨਾ ਆਈ ਕੋਈ ਬੇਈਮਾਨੀ, ਸਤਾਰਾਂ ਹਾੜ ਤਕ ਅੰਦਰ ਵੜ ਵੜ ਵੇਖ ਵਖਾਈਆ। ਅਗੇ ਦੇਣੀ ਹੱਥੋਂ ਨਹੀਂ ਕੋਈ ਦਵਾਨੀ, ਦੀਵਾਨਖ਼ਾਨਾ ਤੇਰੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਕੋਲੋਂ ਮੰਗ ਕੇ ਆਪਣਾ ਝਟ ਲੰਘਾਈਆ। ਤੇਰੇ ਹੱਥ ਦੇਵਾਂ ਭੰਡਾਰਾ, ਭੰਡਾਰੀ ਦਿਆਂ ਬਣਾਈਆ। ਤੇਰੇ ਨਾਲ ਬਣਾਂ ਵਰਤਾਰਾ, ਭਗਤਾਂ ਦੀ ਸੇਵ ਕਮਾਈਆ। ਜਿਸ ਤੇਰੇ ਪ੍ਰੇਮੀ ਵੀਰ ਦਾ ਪਏ ਛੁਹਾਰਾ, ਸੋਹਣੀ ਰੁਤ ਸੁਹਾਈਆ। ਜਿਸ ਤੇਰੀ ਭੈਣ ਦਾ ਪਿਛਲਾ ਚੁਕਿਆ ਉਧਾਰਾ, ਲੇਖਾ ਦਿਤਾ ਮੁਕਾਈਆ। ਅਗੇ ਨੂੰ ਤੇਰਾ ਅੰਦਰ ਕਰ ਕੇ ਭਾਰਾ, ਨਾਮ ਖ਼ਜ਼ਾਨਾ ਤੇਰੀ ਝੋਲੀ ਪਾਈਆ। ਇਹ ਕੋਈ ਭੁੱਖਿਆਂ ਦਾ ਨਹੀਂ ਦਵਾਰਾ, ਭਗਤਾਂ ਦਾ ਘਰ ਬਾਰਾ, ਜਿਥੇ ਤੋਟ ਕਦੇ ਨਾ ਆਈਆ। ਜੇ
ਇਕ ਰੁਪਈਆ ਦੇ ਦਿੰਦੋਂ ਫੇਰ ਇਟਾਰਸੀ ਵਾਲੇ ਵੇਖਦੇ ਕਿਸ ਤਰਾ ਇਹ ਤੇਰਾ ਮੇਰਾ ਨਜ਼ਾਰਾ, ਇਸ਼ਾਰਾ ਇਹੋ ਸਭ ਨੂੰ ਰਿਹਾ ਲਗਾਈਆ। ਭਗਤੋ ਜੇ ਕਰਨਾ ਤੇ ਕਰੋ ਸਚ ਪਿਆਰਾ, ਪਿਆਰ ਵਿਚੋਂ ਪ੍ਰੀਤਮ ਨਜ਼ਰੀ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਓਸ ਕੀੜੀ ਦਾ ਲੈ ਕੇ ਸਹਾਰਾ, ਬਾਹਰੋਂ ਆਇਆ ਭਗਤਾਂ ਦੇ ਦਰਬਾਰਾ, ਨਿਰੰਕਾਰ ਹੋ ਕੇ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਪਾਰਾ, ਅਗੰਮ ਅਥਾਹ ਬੇਪਰਵਾਹ ਸ਼ਹਿਨਸ਼ਾਹ ਲਾਲ ਸਿੰਘ ਰਿਹਾ ਸਮਝਾ, ਸਮਾਂ ਥੋੜ੍ਹਾ ਥੋੜ੍ਹੇ ਤੋਂ ਥੋੜ੍ਹਾ ਫੇਰ ਇਕੱਠਿਆਂ ਲਏ ਕਰਾਈਆ।