ਪੁਸਤਕਾਲਾਭਾਗ ੧੮

੧੯ ਹਾੜ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ

ਪੁਰਖ ਅਕਾਲ ਕਹੇ ਮੇਰੇ ਹਾੜ ਬੱਚੇ, ਇਕ ਸੱਤ ਸਤਾਰਾਂ ਦਿਆਂ ਵਡਿਆਈਆ। ਅਗੋਂ ਹਾੜ ਸਤਾਰਾਂ ਖ਼ੁਸ਼ੀਆਂ ਨਾਲ ਹੱਸੇ, ਹਸਤੀ ਵੇਖ ਬੇਪਰਵਾਹੀਆ। ਦੋਹਾਂ ਮਿਲ ਕੇ ਰਾਹ ਓਸ ਗੋਬਿੰਦ ਦੇ ਤੱਕੇ, ਜਿਹੜਾ ਆਪਾ ਆਪ ਗਿਆ ਮਿਟਾਈਆ। ਜੋ ਜੋਤੀ ਧਾਰ ਸਚਖੰਡ ਦਵਾਰੇ ਵਸੇ, ਸਿੰਘਾਸਣ ਆਸਣ ਸੋਭਾ ਪਾਈਆ। ਜਿਸ ਦੀਆਂ ਆਸਾਂ ਸਾਰੇ ਬੈਠੇ ਰੱਖੇ, ਦੋ ਜਹਾਨ ਅੱਖ ਖੁਲ੍ਹਾਈਆ। ਜਿਸ ਦੇ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਦੇ ਨਾ ਸਕੀ ਪਤੇ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਦੇ ਗੁਰ ਅਵਤਾਰ ਪੀਰ ਪੈਗ਼ੰਬਰ ਨਾਮ ਅਨਮੁਲੜੇ ਰਤੇ, ਧੁਰ ਦੇ ਰਤਨ ਦਏ ਬਣਾਈਆ। ਜਿਸ ਦਾ ਖੇੜਾ ਆਦਿ ਜੁਗਾਦਿ ਨਿਤ ਨਵਿਤ ਸਦਾ ਵਸੇ, ਢਾਹ ਬਰਬਾਦ ਨਾ ਕੋਇ ਕਰਾਈਆ । ਜੋ ਯਾਰ ਯਰਾਨੇ ਵਾਲਾ ਸੱਥਰ ਘੱਤੇ, ਸਾਥੀ ਸੰਗ ਨਾ ਕੋਇ ਵਖਾਈਆ। ਹਾੜ ਸਤਾਰਾਂ ਕਹੇ ਮੈਂ ਓਸੇ ਦੇ ਦਰਸ਼ਨ ਤੱਕੇ, ਜੋ ਤਾਕ਼ਤ ਵਾਲਾ ਨਜ਼ਰੀ ਆਈਆ। ਪੁਰਖ ਅਕਾਲ ਕਹੇ ਅਸੀਂ ਤਿੰਨੇ ਹੋ ਗਏ ਇਕੱਠੇ, ਸਭ ਨੂੰ ਦਿਆਂ ਮਾਣ ਵਡਿਆਈਆ। ਗੋਬਿੰਦ ਅੰਦਰੋ ਅੰਦਰੀ ਚਰਨੀ ਢੱਠੇ, ਢਹਿ ਪਿਆ ਸਰਨਾਈਆ। ਪ੍ਰਭੂ ਪਿਛਲੀ ਹਿੱਸੇਦਾਰੀ ਦੇ ਪਾੜ ਦੇ ਪਟੇ, ਪਟਨੇ ਵਾਲਾ ਦਏ ਜਣਾਈਆ। ਦੀਨ ਮਜ਼੍ਹਬ ਦੇ ਰਹਿਣ ਨਹੀਂ ਦੇਣੇ ਰੱਟੇ, ਰਟਣ ਇਕੋ ਦਏ ਸਮਝਾਈਆ। ਜਿਹੜੇ ਜ਼ਾਤ ਪਾਤ ਅੰਦਰ ਫਸੇ, ਫ਼ੈਸਲਾ ਇਕੋ ਦੇ ਸੁਣਾਈਆ। ਹਾੜ ਸਤਾਰਾਂ ਕਹੇ ਮੈਨੂੰ ਉਹ ਸਭ ਤੋਂ ਲਗਦੇ ਅੱਛੇ, ਜੋ ਜੋਬਨਵੰਤ ਨਜ਼ਰੀ ਆਈਆ। ਗੋਬਿੰਦ ਕਿਹਾ ਕਿਹੜੇ, ਹਾੜ ਕਿਹਾ ਜਿਹੜੇ ਪ੍ਰਭ ਦੀ ਚਰਨੀ ਵਸੇ, ਨਾਤੇ ਦੂਸਰ ਗਏ ਤੁੜਾਈਆ। ਪੁਰਖ ਅਕਾਲ ਕਿਹਾ ਮੈਂ ਉਨ੍ਹਾਂ ਵਲ ਰਿਹਾ ਤੱਕੇ, ਬਿਨ ਅੱਖਾਂ ਅੱਖ ਮਿਲਾਈਆ। ਹਾੜ ਸਤਾਰਾਂ ਕਹੇ ਮੈਂ ਖ਼ਾਲੀ ਵੇਖੇ ਮਦੀਨੇ ਮੱਕੇ, ਕਾਅਬੇ ਕਮਲਾਪਤ ਨਜ਼ਰ ਕੋਇ ਨਾ ਆਈਆ। ਗੋਬਿੰਦ ਕਹੇ ਮੈਂ ਮੰਦਰ ਸ਼ਿਵਦਵਾਲੇ ਮਠ ਸਾਰੇ ਛੱਡੇ, ਖਹਿੜਾ ਲਿਆ ਛੁਡਾਈਆ। ਪੁਰਖ ਅਕਾਲ ਕਹੇ ਮੈਂ ਸਭ ਦੀ ਪਾਰ ਕੀਤੀ ਹੱਦੇ, ਲੇਖਾ ਦਿਤਾ ਚੁਕਾਈਆ। ਹਾੜ ਸਤਾਰਾਂ ਖ਼ੁਸ਼ੀਆਂ ਨਾਲ ਨੱਚੇ ਟੱਪੇ, ਕੁੱਦੇ ਵਾਹੋ ਦਾਹੀਆ। ਉਚੀ ਕੂਕ ਕੂਕ ਦੱਸੇ, ਸੋਹਣੇ ਢੋਲੇ ਰਾਗ ਸੁਣਾਈਆ। ਗੋਬਿੰਦ ਹੌਲੀ ਹੌਲੀ ਉਹਦੇ ਸਿਰ ਤੇ ਮਾਰੇ ਧੱਫੇ, ਥਪਕੀ ਰਿਹਾ ਲਗਾਈਆ। ਪੁਰਖ ਅਕਾਲ ਨਿਰਗੁਣ ਹੋ ਕੇ ਅੰਦਰ ਵਸੇ, ਜੋਤੀ ਜਾਤਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਹਾੜ

ਸਤਾਰਾਂ ਕਹੇ ਪ੍ਰਭ ਮੇਰੇ ਪੁਰਖ ਅਕਾਲਾ, ਅਕਲ ਕਲਧਾਰੀ ਤੇਰੀ ਵਡ ਵਡਿਆਈਆ। ਗੋਬਿੰਦ ਕਹੇ ਮੇਰੇ ਦੀਨ ਦਿਆਲਾ, ਦਇਆ ਨਿਧ ਤੇਰੀ ਸ਼ਰਨਾਈਆ। ਪੁਰਖ ਅਕਾਲ ਕਹੇ ਤੂੰ ਗੋਬਿੰਦ ਮੇਰਾ ਇਕੋ ਬਾਲਾ, ਦੂਜਾ ਨਜ਼ਰ ਕੋਇ ਨਾ ਆਈਆ। ਹਾੜ ਸਤਾਰਾਂ ਕਹੇ ਮੈਂ ਤੇਰੀ ਵੇਖ ਕੇ ਅਗੰਮੀ ਚਾਲਾ, ਹੈਰਾਨੀ ਅੰਦਰ ਧਿਆਨ ਲਗਾਈਆ । ਸ੍ਰੀ ਭਗਵਾਨ ਕਹੇ ਮੈਂ ਦੱਸਣ ਆਇਆ ਮਾਰਗ ਸੁਖਾਲਾ, ਓਝੜ ਰਾਹ ਨਾ ਕੋਇ ਭਵਾਈਆ। ਗੋਬਿੰਦ ਕਹੇ ਮੈਂ ਭਗਤਾਂ ਗੁਰਮੁਖਾਂ ਦੀ ਬਣ ਕੇ ਤਲਵਾਰ ਢਾਲਾ, ਦੋਵੇਂ ਧੜੇ ਦਿਤੇ ਬਦਲਾਈਆ। ਹਾੜ ਸਤਾਰਾਂ ਕਹੇ ਮੈਂ ਵੇਖਿਆ ਤੈਨੂੰ ਰਖਵਾਲਾ, ਜੋਧਾ ਸੂਰਬੀਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ । ਹਾੜ ਸਤਾਰਾਂ ਕਹੇ ਸ਼ਾਹ ਪਾਤਸ਼ਾਹ ਮੇਰੇ ਸੁਲਤਾਨ, ਨਰ ਨਿਰੰਕਾਰ ਤੇਰੀ ਵਡਿਆਈਆ। ਦਾਤਾ ਦਾਨੀ ਮਿਹਰਵਾਨ, ਮੇਰੀ ਝੋਲੀ ਦਿਤੀ ਭਰਾਈਆ। ਤੇਰਾ ਸੂਰਾ ਨੌਜਵਾਨ ਗੋਬਿੰਦ ਸੁਤ ਸ਼ਬਦੀ ਮਿਲਿਆ ਆਣ, ਫੜ ਬਾਹੋਂ ਗਲੇ ਲਗਾਈਆ। ਮੇਰਾ ਵਧ ਗਿਆ ਏਥੇ ਓਥੇ ਮਾਣ, ਅਭਿਮਾਨ ਦਿਤਾ ਮਿਟਾਈਆ । ਹੁਣ ਓਹਨ ਹੌਲੀ ਜਿਹੀ ਮੈਨੂੰ ਕੁਛ ਦੱਸਿਆ ਆਣ, ਸੁਨੇਹੜਾ ਦਿਤਾ ਸੁਣਾਈਆ। ਮੇਰੀ ਮੇਰੇ ਸਾਹਿਬ ਨਾਲ ਕਰ ਪਹਿਚਾਨ, ਦੂਜੇ ਦਰ ਨਾ ਵੇਖਣ ਜਾਈਆ। ਜਿਨ੍ਹਾਂ ਬਣਾਇਆ ਸਤਿ ਨਿਸ਼ਾਨ, ਬ੍ਰਹਿਮੰਡਾਂ ਰਿਹਾ ਹਿਲਾਈਆ। ਉਹ ਵੇਖਣਹਾਰਾ ਮਾਰ ਧਿਆਨ, ਧਰਨੀ ਧਰਤ ਧਵਲ ਖੋਜ ਖੁਜਾਈਆ। ਹਾੜ ਸਤਾਰਾਂ ਕਹੇ ਪ੍ਰਭ ਤੇਰਾ ਚੰਗਾ ਲੱਗਾ ਗਿਆਨ, ਜੋ ਅਗਿਆਨੀਆਂ ਦਏ ਜਣਾਈਆ। ਗੋਬਿੰਦ ਕਹੇ ਤੇਰਾ ਹੁਕਮ ਮੈਨੂੰ ਪਰਵਾਨ, ਪਰਵਾਨਾ ਧੁਰ ਦਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਹਾੜ ਸਤਾਰਾਂ ਕਹੇ ਮੈਂ ਪ੍ਰਭੂ ਵੇਖਿਆ ਤੇਰਾ ਜਗਤ, ਦੀਨ ਦੁਨੀ ਖੋਜ ਖੁਜਾਈਆ। ਗੋਬਿੰਦ ਕਹੇ ਮੈਂ ਤੇਰਾ ਢਾਹ ਕੇ ਅਰਸ਼ ਫ਼ਰਸ਼, ਮੰਦਰ ਇਕੋ ਇਕ ਸੁਹਾਈਆ। ਪੁਰਖ ਅਕਾਲ ਕਹੇ ਜੋ ਮੇਰੇ ਦਰਸ ਨੂੰ ਰਹੇ ਤਰਸ, ਤਿਨ੍ਹਾਂ ਦੀ ਤ੍ਰਿਖਾ ਰਿਹਾ ਬੁਝਾਈਆ। ਹਾੜ ਸਤਾਰਾਂ ਕਹੇ ਜੋ ਰਹੇ ਤੜਪ, ਵੈਰਾਗੀ ਰੂਪ ਵਟਾਈਆ। ਉਨ੍ਹਾਂ ਦਾ ਮਾਰਗ ਸਿੱਧੀ ਕਰ ਕੇ ਸੜਕ, ਸਿੱਧੇ ਰਸਤੇ ਦਿਤੇ ਪਾਈਆ। ਸਚਖੰਡ ਦਵਾਰੇ ਜਾਂਦਿਆਂ ਕੋਈ ਨਾ ਜਾਵੇ ਅਟਕ, ਵਿਸ਼ਨ ਬ੍ਰਹਮਾ ਸ਼ਿਵ ਸਾਰੇ ਬਹਿ ਬਹਿ ਸੀਸ ਨਿਵਾਈਆ। ਪੁਰਖ ਅਕਾਲ ਕਹੇ ਮੈਂ ਭਗਤਾਂ ਦੇ ਪੱਲੇ ਬੰਨ੍ਹਾਂ ਖਰਚ, ਜਿਸ ਦੀ ਤੋਟ ਰਹੇ ਨਾ ਰਾਈਆ। ਕਿਸੇ ਨੂੰ ਮੰਦਰ ਜਾਣਾ ਪਏ ਨਾ ਮਸਜਿਦ ਚਰਚ, ਚਰਚਾ ਆਪਣੀ ਅੰਦਰੇ ਅੰਦਰ ਦਿਆਂ ਜਣਾਈਆ। ਕਿਸੇ ਦੇ ਕੋਲੋਂ ਨਾਮ ਦਾ ਲੈਣਾ ਪਏ ਨਾ ਕ਼ਰਜ਼, ਸ਼ਬਦ ਖ਼ਜ਼ਾਨੇ ਦਿਆਂ ਭਰਾਈਆ। ਜੋ ਗੁਰ ਅਵਤਾਰ ਪੈਗ਼ੰਬਰ ਕਰਦੇ ਗਏ ਗ਼ਰਜ਼, ਉਨ੍ਹਾਂ ਦਾ ਲੇਖਾ ਝੋਲੀ ਪਾਈਆ। ਭਗਤ ਉਧਾਰਨਾ ਪ੍ਰਭ ਦਾ ਫ਼ਰਜ਼, ਵਾਧੂ ਸੇਵ ਨਾ ਕੋਇ ਕਮਾਈਆ। ਕਲਜੁਗ ਕੂੜੀ ਕਿਰਿਆ ਮੇਟੇ ਅੰਧੇਰ ਗਰਦ, ਸਤਿਜੁਗ ਸਚ ਚੰਦ ਕਰੇ ਰੁਸ਼ਨਾਈਆ। ਇਕੋ ਰੰਗ ਚਾੜ੍ਹ ਕੇ ਨਾਰ ਮਰਦ, ਚਿੱਟੀ ਧਾਰ ਦਿਤੀ ਵਖਾਈਆ। ਵਹਿਣਾਂ ਵਿਚ ਹੋਣ ਨਾ ਦਿਤੇ ਗ਼ਰਕ਼, ਡੁਬਦੇ ਲਏ ਤਰਾਈਆ। ਗੋਬਿੰਦ ਪੁਰਖ ਅਕਾਲ ਨਾਲ ਜੋ ਲਾਈ ਸ਼ਰਤ, ਮਾਛੂਵਾੜਾ ਦਏ ਗਵਾਹੀਆ। ਉਨ੍ਹਾਂ ਦੇ ਕਾਰਨ ਆਇਆ ਪਰਤ, ਜੋ ਪਤਿਪਰਮੇਸ਼ਵਰ ਰਹੇ ਧਿਆਈਆ। ਜਨਮ ਜਨਮ ਦਾ ਹੋਣ ਨਾ ਦਿਤਾ ਹਰਜ, ਸਿਰ ਆਪਣਾ ਹੱਥ ਰਖਾਈਆ। ਹਾੜ ਸਤਾਰਾਂ ਕਹੇ ਮੇਰੀ ਥਿਤ ਵਿਚ ਵੰਡਿਆ ਦਰਦ, ਦੁਖੀਆਂ ਦਾ ਦੁਖ ਆਪਣੀ ਝੋਲੀ ਪਾਈਆ। ਇਨ੍ਹਾਂ ਦੇ ਅੰਦਰੋਂ ਬਾਹਰ ਕੱਢ ਦਿਤੀ ਮਜ਼੍ਹਬਾਂ ਵਾਲੀ ਛੁਰੀ ਕਰਦ, ਕਸਾਈ ਨਜ਼ਰ ਕੋਇ ਨਾ ਆਈਆ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਹਾੜ ਸਤਾਰਾਂ ਕਹੇ ਮੈਨੂੰ ਯਾਦ ਆਇਆ ਵੇਲਾ, ਵਿਹਲਾ ਹੋ ਕੇ ਦਿਆਂ ਸੁਣਾਈਆ। ਜਿਸ ਵੇਲੇ ਗੋਬਿੰਦ ਪੁਰਖ ਅਕਾਲ ਦਾ ਬਣਿਆ ਚੇਲਾ, ਨਿਵ ਨਿਵ ਲਾਗਾ ਪਾਈਆ। ਸਤਾਰਾਂ ਹਾੜ ਕਹੇ ਉਹ ਦਿਨ ਥਿਤ ਸੀ ਮੇਰਾ ਵੇਲਾ, ਦੂਜਾ ਦਿਵਸ ਨਾ ਕੋਇ ਜਣਾਈਆ। ਦੱਭ ਕਾਹੀ ਜੰਗਲ ਬੇਲਾ, ਬਿਸਤਰਾ ਸੋਹਣਾ ਲਿਆ ਵਿਛਾਈਆ। ਥੱਲੇ ਮਿੱਟੀ ਦਾ ਰਖ ਕੇ ਢੇਲਾ, ਭੀਲਣੀ ਦਾ ਰਾਮ ਖੋਜ ਖੁਜਾਈਆ। ਕ਼ੁਦਰਤ ਦਾ ਕ਼ਾਦਰ ਬਣ ਕੇ ਸੱਜਣ ਸੁਹੇਲਾ, ਆਪਣਾ ਰੰਗ ਚੜ੍ਹਾਈਆ। ਧਾਮ ਵੇਖ ਕੇ ਇਕ ਨਵੇਲਾ, ਨੌਬਤ ਧੁਰ ਦੀ ਦਿਤੀ ਵਜਾਈਆ। ਜੋਬਨ ਮਤਾ ਜਗ ਅਲਬੇਲਾ, ਸੋਹਣਾ ਰੂਪ ਲਿਆ ਪਰਗਟਾਈਆ। ਅਚਰਜ ਖੇਲ ਅਗੰਮੀ ਖੇਲਾ, ਜਿਸ ਦੀ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਹਾੜ ਸਤਾਰਾਂ ਕਹੇ ਮੇਰੇ ਪੁਰਖ ਅਕਾਲ, ਵਡ ਦਾਤੇ ਬੇਪਰਵਾਹੀਆ। ਮੈਂ ਦਰਸ ਕਰ ਕੇ ਤੇਰੇ ਗੋਬਿੰਦ ਲਾਲ, ਲਾਲਾਂ ਵਾਲੇ ਦਿਤੇ ਤਜਾਈਆ। ਜਲਵਾ ਨੂਰ ਤਕ ਜਲਾਲ, ਜੋਬਨ ਵੇਖ ਖ਼ੁਸ਼ੀ ਮਨਾਈਆ। ਨਜ਼ਰੀ ਆਈ ਹਕ਼ੀਕ਼ਤ ਹਲਾਲ, ਕ਼ਾਤਲ ਹੋ ਕੇ ਦਏ ਵਖਾਈਆ। ਨਾਤਾ ਤੋੜ ਕਾਲ ਮਹਾਕਾਲ, ਮਹਿਬੂਬ ਰਿਹਾ ਮਿਲਾਈਆ। ਪਿਛਲਾ ਕਰ ਕੇ ਹਲ ਸਵਾਲ, ਸੋਹਣਾ ਮਾਰਗ ਰਿਹਾ ਵਖਾਈਆ। ਭਗਤ ਸੁਹੇਲਾ ਹੋ ਕੇ ਕਰੇ ਪ੍ਰਿਤਪਾਲ, ਮਿਹਰ ਨਜ਼ਰ ਇਕ ਉਠਾਈਆ । ਜੋਬਨਵੰਤਾ ਨੌਜਵਾਨ, ਨੂਰ ਨੁਰਾਨਾ ਨੂਰ ਪਰਗਟਾਈਆ । ਸੂਰਬੀਰ ਮਰਦ ਮਰਦਾਨ, ਬਲਧਾਰੀ ਆਪ ਹੋ ਜਾਈਆ । ਲੱਖ ਚੁਰਾਸੀ ਸਖ਼ੀਆਂ ਦਾ ਕਾਹਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋ ਪਰਗਟ ਹੋ ਕੇ ਆਇਆ ਬ੍ਰਹਿਮੰਡ ਖੰਡ ਦੋ ਜਹਾਨਾਂ ਵਿਚ ਮੈਦਾਨ, ਮਰਦ ਕਾ ਚੇਲਾ ਆਪਣੀ ਧਾਰ ਜਣਾਈਆ। ਜਿਸ ਨੂੰ ਸਮਝ ਨਾ ਸਕੇ ਕੋਈ ਇਨਸਾਨ, ਬੁਧੀ ਚਲੇ ਨਾ ਕੋਇ ਚਤੁਰਾਈਆ। ਜਿਸ ਦਾ ਖੰਡਾ ਕਦੇ ਬੰਦ ਨਾ ਹੋਇਆ ਵਿਚ ਮਿਆਨ, ਤਿੱਖੀ ਧਾਰ ਨਾ ਕੋਇ ਬਦਲਾਈਆ। ਉਹ ਭਗਤਾਂ ਦੀ ਕਰਨ ਆਇਆ ਕਲਿਆਣ, ਬਿਨ ਕਲਮਿਆਂ ਪਾਰ ਲੰਘਾਈਆ। ਉਨ੍ਹਾਂ ਦੀ ਹਿਲਦੀ ਨਾ ਵੇਖੇ ਕੋਈ ਜ਼ਬਾਨ, ਬਿਨ ਜਿਹਵਾ ਜਸ ਸੁਣਾਈਆ । ਅੰਦਰੋਂ ਸਾਬਤ ਕਰ ਈਮਾਨ, ਧਰਮ ਇਕੋ ਦਿਤਾ ਵਖਾਈਆ। ਤੁਹਾਡਾ ਇਸ਼ਟ ਸ੍ਰੀ ਭਗਵਾਨ, ਪਾਰਬ੍ਰਹਮ ਬੇਪਰਵਾਹੀਆ। ਜਨ ਭਗਤੋ ਸੌਦਾ ਲੈਣ ਨਹੀਂ ਜਾਣਾ ਕਿਸੇ ਦੁਕਾਨ, ਦਰ ਦਵਾਰਾ ਇਕੋ ਦਿਤਾ ਖੁਲ੍ਹਾਈਆ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਚੌਕੜੀ ਮੰਨਦੇ ਆਣ, ਉਹ ਤੁਹਾਡਾ ਮਹਿਮਾਨ ਹੋ ਕੇ ਘਰ ਘਰ ਫੇਰੇ ਪਾਈਆ। ਜਿਸ ਦਾ ਇਕੋ ਨਾਮ ਦਾ ਸਜਿਆ ਦੀਵਾਨ, ਦੀਵਾਨਖ਼ਾਨੇ ਸਾਰੇ ਦਏ ਮਿਟਾਈਆ। ਜੋ ਰਹਿਮਤ ਵਿਚ ਰਹਿਮਾਨ, ਮਹਿਬੂਬ ਨੂਰ ਖ਼ੁਦਾਈਆ। ਜਿਸ ਦਾ ਸਿਦਕ ਸਬੂਰੀ ਵਾਲਾ ਇਸਲਾਮ, ਇਸਮ ਆਅਜ਼ਮ ਦਏ ਵਖਾਈਆ। ਜੋ ਕਾਇਨਾਤ ਦੇਵੇ ਪੈਗ਼ਾਮ, ਪੈਗ਼ੰਬਰਾਂ ਕਰੇ ਪੜ੍ਹਾਈਆ। ਜਿਸ ਨੂੰ ਮੁਹੰਮਦ ਮੰਨਿਆ ਅਮਾਮ, ਸੋ ਅਮਾਮ ਵੇਸ ਵਟਾਈਆ। ਜਿਸ ਨੂੰ ਸਜਦਾ ਕਰੇ ਤਮਾਮ, ਤਰਾ ਤਰਾ ਸਮਝਾਈਆ। ਜਿਸ ਦੇ ਬਰਦੇ ਹੋਏ ਗ਼ੁਲਾਮ, ਚਾਕਰ ਰੂਪ ਬਣਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਸ਼ਾਹ ਪਾਤਸ਼ਾਹ ਸੱਚਾ ਭਗਵਾਨ, ਪਤਿਪਰਮੇਸ਼ਵਰ ਆਪਣਾ ਵੇਸ ਵਟਾਈਆ। ਸਤਾਰਾਂ ਹਾੜ ਕਹੇ ਮੈਂ ਨਿਉਂ ਨਿਉਂ ਕਰਾਂ ਸਲਾਮ, ਸਜਦਿਆਂ ਵਿਚ ਵੇਖਾਂ ਸਰਬ ਲੋਕਾਈਆ। ਮੈਂ ਹੈਰਾਨ ਹੋ ਗਿਆ ਬਾਹਰੋਂ ਇਨਸਾਨਾਂ ਵਰਗਾ ਇਨਸਾਨ, ਅੰਦਰ ਜੋਤ ਨੂਰ ਰੁਸ਼ਨਾਈਆ। ਜੋ ਭਗਤਾਂ ਦੇਵਣ ਆਇਆ ਦਾਨ, ਦਾਤਾ ਹੋ ਕੇ ਝੋਲੀ ਪਾਈਆ। ਨਿਹਕਰਮੀ

ਹੋ ਕੇ ਕਰੇ ਕਾਮ, ਕਰਮ ਕਾਂਡ ਦਏ ਖਪਾਈਆ। ਸੀਤਾ ਸੁਰਤੀ ਮੇਲੇ ਰਾਮ, ਰਮਈਆ ਆਪਣੇ ਅੰਗ ਲਗਾਈਆ। ਭੇਵ ਚੁਕਾ ਘਨਈਆ ਕਾਹਨ, ਬੰਸਰੀ ਨਾਮ ਦਏ ਸੁਣਾਈਆ। ਨਾਨਕ ਨਿਰਗੁਣ ਸਰਗੁਣ ਦੱਸੇ ਨਿਸ਼ਾਨ, ਨਿਸ਼ਾਨਾ ਧੁਰ ਦਾ ਇਕ ਦ੍ਰਿੜਾਈਆ। ਗੋਬਿੰਦ ਸੂਰਾ ਹਾਜ਼ਰ ਹਜ਼ੂਰਾ ਬਿਨ ਤੱਤਾਂ ਮਿਲੇ ਆਣ, ਆਤਮ ਪਰਮਾਤਮ ਆਪਣਾ ਜੋੜ ਜੁੜਾਈਆ। ਜਿਸ ਦੀ ਚਾਰੇ ਖਾਣੀ ਚਾਰੇ ਬਾਣੀ ਪਰਾ ਪਸੰਤੀ ਮਧਮ ਬੈਖਰੀ ਗੌਂਦੀ ਗਾਣ, ਸ਼ਬਦ ਇਸ਼ਾਰਿਆਂ ਨਾਲ ਅਲਾਈਆ। ਜਿਸ ਦੀ ਨਾਦ ਅਨਾਦ ਧੁਨਕਾਨ, ਰਾਗ ਰਾਗਨੀ ਖ਼ੁਸ਼ੀ ਮਨਾਈਆ। ਓਸ ਦੀ ਕਰੇ ਨਾ ਕੋਈ ਪਹਿਚਾਨ, ਜੋਤੀ ਜਾਤਾ ਨੌਜਵਾਨ, ਖੇਲੇ ਖੇਲ ਦੋ ਜਹਾਨ, ਦਾਤਾ ਦਾਨੀ ਬੇਪਰਵਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਤਾਰਾਂ ਹਾੜ ਕਹੇ ਮੈਂ ਮਾਰਾਂ ਲਲਕਾਰਾ, ਲੋਕ ਪਰਲੋਕ ਦਿਆਂ ਸੁਣਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਆ ਗਿਆ ਵਿਚ ਸੰਸਾਰਾ, ਨਿਰਗੁਣ ਹੋ ਕੇ ਵੇਸ ਵਟਾਈਆ। ਜਿਨ੍ਹਾਂ ਨੂੰ ਗੋਬਿੰਦ ਦੇ ਕੇ ਗਿਆ ਲਾਰਾ, ਗੁਰਮੁਖ ਉਹੋ ਲਏ ਮਿਲਾਈਆ। ਜਿਨ੍ਹ ਤਿੰਨ ਅੱਸੂ ਨੂੰ ਜਾਣਾ ਗੋਦਾਵਰੀ ਕਿਨਾਰਾ, ਨਦੇੜ ਦਾ ਲੇਖਾ ਔਣਾ ਚੁਕਾਈਆ। ਇੱਕੀਆਂ ਦਾ ਵਿਹਾਰਾ, ਨੌਆਂ ਦੀ ਜੋਤ ਕਰੇ ਰੁਸ਼ਨਾਈਆ। ਜਿਨ੍ਹਾਂ ਵਿਚੋਂ ਸਰੂਪ ਸਿੰਘ ਲੱਗਾ ਪਿਆਰਾ, ਰੇਸ਼ਮ ਸਿੰਘ ਓਸ ਦਾ ਜੋੜ ਜੁੜਾਈਆ। ਕੁੰਦਨ ਸਿੰਘ ਦਾ ਦੇਣਾ ਉਧਾਰਾ, ਆਪ ਆਪਣਾ ਲੇਖਾ ਝੋਲੀ ਦਏ ਭਰਾਈਆ। ਊਧਮ ਸਿੰਘ ਦਾ ਵਖੌਣਾ ਅਖਾੜਾ, ਸਾਚੀ ਸਖ਼ੀਆਂ ਨਾਚ ਨਚਾਈਆ। ਨਾਲ ਹੋਣਾ ਕਪੂਰ ਸਿੰਘ ਬਰਾੜਾ, ਅੰਦਰੋਂ ਬਾਹਰੋਂ ਪੜਦਾ ਦਏ ਚੁਕਾਈਆ। ਸੋਹਣੀ ਵੇਖਣ ਜਾਣਾ ਗੁਲਜ਼ਾਰਾ, ਅਜੀਤ ਸਿੰਘ ਦਏ ਗਵਾਹੀਆ। ਨਾਲ ਹੋਣਾ ਸਿੰਘ ਦਰਬਾਰਾ, ਜੋ ਮਲੂਆਲ ਡੇਰਾ ਲਾਈਆ। ਸੱਤ ਪੁਰਖ ਤੇ ਦੋ ਨਾਰਾ, ਪ੍ਰਭ ਦਾ ਲੇਖਾ ਸਹਿਜ ਸੁਭਾਈਆ। ਇਕ ਦਲਜੀਤ ਤੇ ਇਕ ਕੁਲਦੀਪ, ਕੁਲ ਦਾ ਲੇਖਾ ਦਏ ਮੁਕਾਈਆ। ਪ੍ਰਭ ਦੇ ਸਿਰ ਤੇ ਛਤਰ ਝੁਲਣਾ ਉਤੇ ਸੀਸ, ਜਗਦੀਸ਼ ਨਜ਼ਰੀ ਆਈਆ। ਸਾਜਣ ਤੇਰੀ ਸੱਚੀ ਚਲਾਵਣ ਜਾਣਾ ਰੀਤ, ਰੀਤੀ ਤੇਰੇ ਨਾਲ ਰਖਾਈਆ। ਸਭ ਦਾ ਲੇਖਾ ਪਿਛਲਾ ਗਿਆ ਬੀਤ, ਬਾਕੀ ਰਹਿਣ ਕੋਇ ਨਾ ਪਾਈਆ। ਜਿਸ ਦੀ ਕਰਦੇ ਗਏ ਉਡੀਕ, ਸੋ ਉਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਜਿਸ ਦੀ ਸਿਫ਼ਤਾਂ ਕਰਦੇ ਗਏ ਤਮਹੀਦ, ਵਾਹਿਦ ਨੂਰ ਕਰੇ ਰੁਸ਼ਨਾਈਆ। ਭਗਤ ਸੁਹੇਲੇ ਸੂਫ਼ੀ ਸੰਤ ਵੇਖੇ ਅਜ਼ੀਜ਼, ਆਜਿਜ਼ ਆਪਣੀ ਉਂਗਲੀ ਲਾਈਆ। ਤੁਹਾਡੇ ਅੰਦਰ ਵੜ ਕੇ ਆਪਣੇ ਮਿਲਣ ਦੀ ਦੱਸ ਦੇਵੇ ਤਮੀਜ਼, ਤਰਾ ਤਰਾ ਸਮਝਾਈਆ। ਜੇ ਤੁਹਾਨੂੰ ਭਗਵਾਨ ਮਿਲਣ ਦੀ ਰੀਝ, ਜੋਤੀ ਜੋਤੀ ਜੋਤ ਨਾਲ ਜੁੜਾਈਆ। ਤੁਸੀਂ ਓਸੇ ਦਾ ਗੌਂਦੇ ਗੀਤ, ਸੋਹੰ ਢੋਲਾ ਰਾਗ ਸੁਣਾਈਆ। ਤੁਹਾਡਾ ਕਾਇਆ ਕਾਅਬਾ ਇਹੋ ਮੰਦਰ ਮਸੀਤ, ਗੁਰੂਦਵਾਰਾ ਇਕੋ ਦਿਤਾ ਜਣਾਈਆ। ਜਿਹਨੂੰ ਪ੍ਰਭ ਮਿਲਣ ਦੀ ਉਮੀਦ, ਆਸਾ ਮਨਸਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਰਘੁਰਾਈਆ। ਸਤਾਰਾਂ ਹਾੜ ਕਹੇ ਮੈਂ ਭਗਤਾਂ ਆਤਮ ਵੇਖੀ ਬਾਵਰੀ, ਬੌਰੀ ਹੋ ਕੇ ਭੱਜੇ ਵਾਹੋ ਦਾਹੀਆ। ਰਾਹ ਲੱਭੇ ਕਵਣ ਧਾਮ ਬੈਠਾ ਪੁਰਖ ਅਕਾਲ ਆਦਲੀ, ਸਚ ਅਦਾਲਤ ਇਕ ਲਗਾਈਆ। ਜਿਸ ਨੇ ਦੋ ਜਹਾਨਾਂ ਕਰਨੀ ਤਬਾਦਲੀ, ਬਦਲਾ ਸਭ ਦਾ ਦਏ ਚੁਕਾਈਆ। ਜਿਸ ਨੇ ਹਰਿ ਸੰਗਤ ਬਣੌਣੀ ਸਾਦਗੀ, ਚਿੱਟੇ ਬਸਤਰ ਤਨ ਪਹਿਨਾਈਆ। ਉਹਨਾਂ ਨੂੰ ਲੋੜ ਰਹਿਣੀ ਨਾ ਕਿਸੇ ਰਾਜ ਦੀ, ਰਾਜਿਆਂ ਦਾ ਰਾਜਾ ਇਕੋ ਨਜ਼ਰੀ ਆਈਆ। ਆਸਾ ਮੁਕ ਜਾਣੀ ਜਗਤ ਸਮਾਜ ਦੀ, ਦੀਨ ਮਜ਼੍ਹਬ

ਨਾ ਕੋਇ ਵਡਿਆਈਆ। ਉਹ ਪ੍ਰੀਤੀ ਉਪਜਣੀ ਇਕੋ ਵੈਰਾਗ ਦੀ, ਜੋ ਪੁਰਖ ਅਕਾਲ ਸ਼ਬਦੀ ਨਾਦ ਸੁਣਾਈਆ। ਉਹਨਾਂ ਦੀ ਸੁਰਤੀ ਖੇਲ ਕਰਨੀ ਵਿਸਮਾਦ ਦੀ, ਬਿਸਮਲ ਹੋ ਕੇ ਆਪਣਾ ਆਪ ਮਿਟਾਈਆ। ਸਤਾਰਾਂ ਹਾੜ ਕਹੇ ਮੇਰੀ ਕਹਾਣੀ ਆਜ ਦੀ, ਪਿਛਲੀ ਦਿਤੀ ਨਾ ਕੋਇ ਦ੍ਰਿੜਾਈਆ। ਥਿਤ ਸੁਹੰਜਣੀ ਭਗਤਾਂ ਨੂੰ ਮਿਲੀ ਦਾਤ ਦੀ, ਦਾਤਾ ਦਾਨੀ ਦਇਆ ਕਮਾਈਆ। ਖ਼ੁਸ਼ੀਆਂ ਨਾਲ ਨੱਚੇ ਟੱਪੇ ਅਠਾਰਾਂ ਹਾੜ ਪਿਛੋਂ ਘੜੀ ਉਨੀਂ ਰਾਤ ਦੀ, ਇਕ ਨੌ ਖ਼ੁਸ਼ੀ ਮਨਾਈਆ। ਜਿਹੜੀ ਖੇਲ ਪ੍ਰਭੂ ਮੇਰੇ ਭਾਸਦੀ, ਓਸੇ ਦੀ ਵੱਜੀ ਵਧਾਈਆ। ਇਹ ਸ੍ਰਿਸ਼ਟੀ ਦ੍ਰਿਸ਼ਟੀ ਜਿਸ ਨੂੰ ਨਹੀਂ ਜਾਚਦੀ, ਉਹ ਜਾਚਕ ਹੋ ਕੇ ਸੇਵ ਕਮਾਈਆ। ਵੇਖੋ ਖੇਲ ਓਸ ਬਾਪ ਦੀ, ਜੋ ਪਿਤਾ ਹੋ ਕੇ ਪੂਤ ਗੋਦੀ ਰਿਹਾ ਟਿਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਦ੍ਰਿੜਾਈਆ। ਹਾੜ ਕਹੇ ਓਹ ਮੇਰੇ ਗੋਬਿੰਦ, ਗਹਿਰ ਗੰਭੀਰ ਗੁਸਾਈਂਆ। ਮੇਰੀ ਆ ਕੇ ਲਾਹ ਦੇ ਚਿੰਦ, ਚਿੰਤਾ ਚਿਖਾ ਦੇ ਮਿਟਾਈਆ। ਆਪਣੇ ਭਗਤ ਬਣਾ ਲੈ ਆਪਣੀ ਬਿੰਦ, ਬਿੰਦਰਾਬਨ ਦੀ ਲੋੜ ਰਹੇ ਨਾ ਰਾਈਆ। ਝਗੜਾ ਮੁਕਾ ਕੇ ਵਿਸ਼ਨ ਬ੍ਰਹਮਾ ਸ਼ਿਵ ਇੰਦ, ਸਿੰਘਾਸਣ ਸੋਹਣਾ ਦੇ ਸੁਹਾਈਆ। ਤੂੰ ਦਾਤਾ ਗੁਣੀ ਗਹਿੰਦ, ਬੇਅੰਤ ਨੂਰ ਖ਼ੁਦਾਈਆ। ਜੇ ਜੁਗ ਚੌਕੜੀ ਤੇਰੇ ਨਾਲੋਂ ਵਿਛੜ ਕੇ ਗਏ ਖਿੰਡ, ਅੰਤਮ ਆਪਣਾ ਮੇਲ ਮਿਲਾਈਆ। ਹਰਿ ਭਗਤ ਦਵਾਰਾ ਜੇਠੂਵਾਲ ਨਹੀਂ ਪਿੰਡ, ਪਿੰਡਾਂ ਤੋਂ ਪਰੇ ਛਡ ਕੇ ਨੌ ਦਰੇ, ਲੱਖ ਚੁਰਾਸੀ ਵਿਚੋਂ ਲੱਭ ਕੇ ਖਰੇ, ਖ਼ੈਰਖ਼ਾਹ ਹੋ ਕੇ ਆਪਣੇ ਨਾਲ ਮਿਲਾਈਆ। ਜੋ ਚਰਨ ਆਏ ਸੋ ਤਰੇ, ਮੰਦਰ ਅਗੰਮੀ ਚੜ੍ਹੇ, ਜਿਥੇ ਧਰਮ ਰਾਏ ਨਾ ਫੜੇ, ਚਿਤਰ ਗੁਪਤ ਨਾ ਲੇਖ ਜਣਾਈਆ। ਕੰਤ ਸੁਹਾਗੀ ਇਕੋ ਵਰੇ, ਧੁਰ ਦਾ ਢੋਲਾ ਸਾਚਾ ਪੜ੍ਹੇ, ਸਚ ਦਵਾਰੇ ਜਾ ਕੇ ਚੜ੍ਹੇ, ਜਿਥੇ ਖਟਕਾ ਰਹੇ ਨਾ ਰਾਈਆ। ਸਤਾਰਾਂ ਹਾੜ ਕਹੇ ਮੇਰੇ ਕੋਲ ਜਿੰਨੇ ਆਏ ਓਨੇ ਹੀ ਬੜੇ, ਬਹੁਤਿਆਂ ਨਾਲੋਂ ਥੋੜ੍ਹੇ ਜੋ ਪ੍ਰਭ ਨੇ ਆਪਣੇ ਨਾਲ ਜੋੜੇ, ਅਗੇ ਜੋੜੇ ਜੋੜੇ ਦਿਤੇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਇਕ ਪਰਗਟਾਈਆ। ਹਾੜ ਸਤਾਰਾਂ ਕਹੇ ਗੁਰਮੁਖੋ ਅੰਦਰ ਮਾਰੋ ਝਾਤ, ਤੁਹਾਨੂੰ ਦਿਆਂ ਸੁਣਾਈਆ। ਗੋਬਿੰਦ ਕਹੇ ਨਹੀਂ ਇਹ ਮੇਰਾ ਭਵਿਖਤ ਵਾਕ, ਸ਼ਹਾਦਤ ਦਏ ਗਵਾਹੀਆ। ਪੁਰਖ ਅਕਾਲ ਕਹੇ ਨਹੀਂ ਇਹਨਾਂ ਨਾਲ ਮੇਰਾ ਪੁਰਾਣਾ ਸਾਕ, ਸੱਜਣ ਲਏ ਮਿਲਾਈਆ। ਗੁਰਮੁਖ ਕਹਿਣ ਨਹੀਂ ਸਾਨੂੰ ਲੱਭਾ ਇਕੋ ਬਾਪ, ਚਾਚੇ ਸਾਰੇ ਦਿਤੇ ਤਜਾਈਆ। ਅੰਦਰੋਂ ਸਭ ਦਿਉਂ ਪਰਗਟ ਹੋ ਗਈ ਇਕ ਆਵਾਜ਼, ਤੂੰ ਹੀ ਤੂੰ ਹੀ ਰਾਗ ਅਲਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਸਾਂਝਾ ਜਾਪ, ਆਤਮ ਪਰਮਾਤਮ ਝਗੜਾ ਰਿਹਾ ਨਾ ਰਾਈਆ। ਰੂਹ ਬੁਤ ਦੋਵੇਂ ਹੋ ਗਏ ਪਾਕ, ਨਾਨਕ ਨਿਰਗੁਣ ਸਰਗੁਣ ਦਏ ਗਵਾਹੀਆ। ਜੋ ਗੋਬਿੰਦ ਸੂਰਾ ਗਿਆ ਆਖ, ਆਖ਼ਰ ਓਹੋ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਹਾੜ ਕਹੇ ਜਨ ਭਗਤੋ ਅੰਦਰ ਆਪਣਾ ਪੜਦਾ ਲਵੋ ਖੋਲ੍ਹ, ਮੈਂ ਖ਼ਾਹ ਮਖ਼ਾਹ ਤੁਹਾਨੂੰ ਰਿਹਾ ਜਣਾਈਆ। ਓਸ ਗੋਬਿੰਦ ਦਾ ਸੁਣੋ ਬੋਲ, ਜੋ ਸ਼ਬਦੀ ਰੂਪ ਵਟਾਈਆ। ਓਸ ਪ੍ਰਭੂ ਦੇ ਵਸੋ ਕੋਲ, ਜੋ ਦੂਰ ਦੁਰਾਡੇ ਮੇਲ ਮਿਲਾਈਆ । ਵੇਖਿਓ ਕਿਤੇ ਮਾਇਆ ਕਾਰਨ ਨਾ ਰਿਹੋ ਅਨਭੋਲ, ਭੁਲ ਵਿਚ ਨਾ ਵਕ਼ਤ ਗਵਾਈਆ । ਇਹ ਤੋਲਣ ਆਇਆ ਤੋਲ, ਧੁਰ ਦਾ ਦਾਤਾ ਸ਼ਹਿਨਸ਼ਾਹੀਆ । ਜਨਮ ਨਾ ਗਵਾਇਓ ਵਿਚ ਮਖ਼ੌਲ, ਮਸਕਰਿਆਂ ਵਾਲਾ ਰੂਪ ਜਣਾਈਆ। ਹਰਿ ਕਾ ਰੂਪ ਨਾ ਕੋਈ ਪੰਡਤ ਜਾਣੇ ਪਾਂਧਾ ਨਾ ਕੋਈ ਜਾਣੇ ਰੌਲ, ਮੁਲਾਂ ਸ਼ੇਖ਼ ਗ੍ਰੰਥੀ ਪੰਥੀ ਸਮਝ

ਕਿਸੇ ਨਾ ਆਈਆ। ਸਤਾਰਾਂ ਹਾੜ ਕਹੇ ਮੇਰੇ ਵਡ ਵਡਭਾਗ ਉਹ ਭਾਗਾਂ ਭਰਿਆ ਆ ਗਿਆ ਉਪਰ ਧੌਲ, ਜੋ ਹਰ ਘਟ ਰਿਹਾ ਮੌਲ, ਗੋਬਿੰਦ ਦਾ ਪੂਰਾ ਕਰੇ ਕੌਲ, ਇਕ਼ਰਾਰ ਆਪਣੇ ਨਾਲ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਆਤਮ ਪ੍ਰੇਮ ਰਸ ਦੀ ਦੇ ਕੇ ਸਾਚੀ ਪਾਹੁਲ, ਨਾਮ ਨਿਧਾਨ ਸ੍ਰੀ ਭਗਵਾਨ ਜਾਮ ਇਕੋ ਦਏ ਪਿਆਈਆ। ਸਤਾਰਾਂ ਹਾੜ ਕਹੇ ਮੈਂ ਗੋਬਿੰਦ ਤਕਿਆ ਸਾਥ, ਸਾਥੀ ਧੁਰ ਦਾ ਨਜ਼ਰੀ ਆਈਆ। ਜਿਸ ਨੇ ਜੁਝਾਰ ਨੂੰ ਮੋੜਿਆ ਬਿਨ ਪਾਣੀ ਇਕ ਗਲਾਸ, ਆਸਾ ਆਪਣੀ ਨਾਲ ਤਕਾਈਆ । ਬੱਚਾ ਬੱਚਿਆਂ ਵਾਲੀ ਨਾ ਰਖੀਂ ਆਸ ਬੇਆਸ, ਪੁਰਖ ਅਕਾਲ ਹੁਕਮ ਸਰਬ ਗੁਣਤਾਸ, ਧੁਰ ਫ਼ਰਮਾਨਾ ਰਿਹਾ ਜਣਾਈਆ । ਤੂੰ ਮੰਨ ਲੈ ਮੇਰਾ ਵਾਕ, ਮੈਂ ਖੋਲ੍ਹ ਦੇਵਾਂ ਤੇਰਾ ਤਾਕ, ਫਿਰ ਮੇਲਾ ਕਰਾਂ ਨਾਲ ਇਤਫ਼ਾਕ, ਸਾਕ ਇਹੋ ਲਵਾਂ ਬਣਾਈਆ। ਮੈਨੂੰ ਜੁਗ ਚੌਕੜੀ ਖੇਲ ਕਰਨ ਦੀ ਜਾਚ, ਮੈਨੂੰ ਸਾਰੇ ਮੰਨਦੇ ਬਾਪ, ਗੁਰਮੁਖ ਬੱਚੇ ਗੋਦੀ ਲਵਾਂ ਉਠਾਈਆ। ਮੇਰਾ ਇਕੋ ਸਿਮਰਨ ਇਕੋ ਪਾਠ, ਇਕੋ ਤੀਰਥ ਇਕੋ ਤਾਟ, ਇਕੋ ਵਣਜਾਰਾ ਇਕੋ ਹਾਟ, ਇਕੋ ਮੇਰੀ ਜ਼ਾਤ, ਦੂਜੀ ਵੰਡ ਨਾ ਕੋਇ ਵੰਡਾਈਆ। ਮੇਰੀ ਇਕੋ ਆਸਾ ਮੇਰੀ ਇਕੋ ਖ਼ਾਹਿਸ਼, ਜੁਗ ਚੌਕੜੀ ਕਰਾਂ ਵੇਖਾਂ ਖੇਲ ਤਮਾਸ਼, ਸਖ਼ੀਆਂ ਨਾਲ ਮਿਲ ਕੇ ਪਾਵਾਂ ਰਾਸ, ਸੀਤਾ ਨਾਲ ਕੱਟਾਂ ਬਨਬਾਸ ਨਾਨਕ ਨਿਰਗੁਣ ਹੋ ਕੇ ਹੋਵਾਂ ਉਦਾਸ, ਗੋਬਿੰਦ ਹੋ ਕੇ ਸੱਥਰ ਸੇਜ ਸੂਲਾਂ ਲਵਾਂ ਵਿਛਾਈਆ। ਮੇਰਾ ਭਵਿਖਤਾਂ ਵਾਲਾ ਵਾਕ, ਮੇਰੀ ਭਗਤਾਂ ਵਾਲੀ ਪਰਭਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸੁਲਤਾਨਾ ਮਸਤ ਮਸਤਾਨਾ ਵਾਲੀ ਦੋ ਜਹਾਨਾ, ਦੋਹਰਾ ਆਪਣਾ ਵੇਸ ਵਟਾਈਆ। ਹਾੜ ਕਹੇ ਗੁਰਮੁਖੋ ਅੰਦਰੋਂ ਚੁਕ ਦਿਓ ਪਰਦੇ, ਓਹਲਾ ਰਹਿਣ ਕੋਇ ਨਾ ਪਾਈਆ। ਤੁਸੀਂ ਬਣ ਗਏ ਓਸ ਦੇ ਬਰਦੇ, ਜੋ ਬਿਨ ਬੰਦਗੀਉਂ ਪਾਰ ਲੰਘਾਈਆ। ਜਿਸ ਨੂੰ ਭਗਤੋ ਤੁਸੀਂ ਗੋਬਿੰਦ ਕਹਿੰਦੇ, ਸੋ ਦਇਆ ਰਿਹਾ ਕਮਾਈਆ। ਤੁਸੀਂ ਓਸ ਦੀ ਗੋਦੀ ਚੜ੍ਹਦੇ, ਜਿਹੜਾ ਬੱਚੇ ਨੀਹਾਂ ਹੇਠਾਂ ਗਿਆ ਦਬਾਈਆ। ਤੁਸੀਂ ਜੀਉਂਦੇ ਕਦੀ ਨਾ ਮਰਦੇ, ਮੁਰਦਿਆਂ ਵਿਚੋਂ ਬਾਹਰ ਲਏ ਰਖਾਈਆ। ਤੁਸੀਂ ਮਾਲਕ ਓਸ ਘਰ ਦੇ, ਜਿਹੜਾ ਘਰਾਨਾ ਗੋਬਿੰਦ ਗਿਆ ਬਣਾਈਆ। ਤੁਹਾਡੇ ਬਿਨਾ ਪ੍ਰਭੂ ਦੇ ਕਾਜ ਮੂਲ ਨਹੀਂ ਸਰਦੇ, ਬਿਨ ਭਗਤਾਂ ਹਰਿਜੂ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਮਨਾਈਆ। ਜਨ ਭਗਤ ਕਹਿਣ ਹਾੜ ਸਤਾਰਾਂ ਸਾਨੂੰ ਨਾ ਵਡਿਆ, ਵੱਡੀ ਨਾ ਦੇ ਵਡਿਆਈਆ। ਜੇ ਸਚ ਪੁਛੇਂ ਅਸੀਂ ਸਮਝ ਨਾ ਸਕੇ ਰਾਅ, ਮਨ ਮਤਿ ਬੁਧਿ ਚਲੇ ਨਾ ਕੋਇ ਚਤੁਰਾਈਆ। ਸਾਨੂੰ ਇਕੋ ਅੰਦਰ ਕਿਸੇ ਨੇ ਦਿਤਾ ਚਾਅ, ਚਾਓ ਘਨੇਰਾ ਦਿਤਾ ਵਖਾਈਆ। ਬਿਨ ਅੱਖਰਾਂ ਤੋਂ ਦਿਤਾ ਪੜ੍ਹਾ, ਵਿਦਿਆ ਇਕ ਸਮਝਾਈਆ। ਚੋਟ ਨਗਾਰੇ ਦਿਤੀ ਲਾ, ਸੋਈ ਸੁਰਤ ਉਠਾਈਆ । ਅੰਮ੍ਰਿਤ ਆਤਮ ਜਾਮ ਦਿਤਾ ਪਿਲਾ, ਨਿਝਰ ਝਿਰਨਾ ਦਿਤਾ ਝਿਰਾਈਆ। ਅਨਹਦ ਨਾਦੀ ਨਾਦ ਦਿਤਾ ਸੁਣਾ, ਧੁਨ ਆਤਮਕ ਰਾਗ ਅਲਾਈਆ । ਬਜਰ ਕਪਾਟੀ ਪੜਦਾ ਦਿਤਾ ਤੁੜਾ, ਦੂਈ ਦਵੈਤੀ ਮੇਟ ਮਿਟਾਈਆ। ਆਤਮ ਪਰਮਾਤਮ ਹੋ ਕੇ ਆਪਣਾ ਹੁਕਮ ਦਿਤਾ ਸੁਣਾ, ਸਹਿਜ ਸੁਭਾਓ ਆਪ ਦ੍ਰਿੜਾਈਆ। ਜਨ ਭਗਤੋ ਚਿੱਟੇ ਬਸਤਰ ਪਾ, ਭਗਤ ਦਵਾਰੇ ਜਾਣਾ ਆਈਆ। ਅਗੇ ਲੇਖਾ ਬੇਪਰਵਾਹ, ਜਿਸ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਦੇਣ ਗਵਾਹੀਆ। ਫੜ ਫੜ ਸਭ ਦੀ ਦੁਰਮਤ ਮੈਲ ਦਏ ਧੁਆ, ਤੁਹਾਨੂੰ ਧੋਣ ਦੀ ਲੋੜ ਰਹੇ ਨਾ ਰਾਈਆ। ਪੰਜ ਤੱਤ ਕਾਇਆ ਮਾਟੀ ਤੁਹਾਡੀ ਅੰਦਰੋਂ ਕਰੇ ਸਫ਼ਾ,

ਦੁਰਮਤ ਦੂਰ ਕਰਾਈਆ। ਸੋਹਣੀ ਰੰਗਣ ਲਏ ਰੰਗਾ, ਰੰਗ ਰੰਗੀਲਾ ਸ਼ਹਿਨਸ਼ਾਹੀਆ। ਮੰਦਰ ਧੁਰ ਦਾ ਦਏ ਸੁਹਾ, ਵੱਜੇ ਨਾਮ ਵਧਾਈਆ। ਤੁਸਾਂ ਰਲ ਮਿਲ ਕੇ ਸਭ ਨੇ ਸੋਹੰ ਢੋਲਾ ਲੈਣਾ ਗਾ, ਅਵਣ ਗਵਣ ਦਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਡ ਦਾਤਾ ਬੇਪਰਵਾਹੀਆ। ਪੁਰਖ ਅਕਾਲ ਕਹੇ ਮੈਂ ਸਭ ਕੁਛ ਲਿਆ ਸੁਣ, ਜੋ ਸਤਾਰਾਂ ਹਾੜ ਆਪਣਾ ਦਿਤਾ ਜਣਾਈਆ। ਮੈਂ ਜਾਣਾ ਗੁਣ ਅਵਗੁਣ, ਲੱਖ ਚੁਰਾਸੀ ਫੋਲ ਫੁਲਾਈਆ। ਜਿਨ੍ਹਾਂ ਦੇ ਅੰਦਰ ਬਖ਼ਸ਼ੀ ਆਪਣੀ ਧੁਨ, ਧੁਰ ਦੀ ਧਾਰ ਸਮਝਾਈਆ । ਉਹ ਗੁਰਮੁਖ ਸੱਜਣ ਸੁਹੇਲੇ ਸੰਤ ਪਿਆਰੇ ਭਗਤਨ ਮੀਤੇ ਲਏ ਚੁਣ, ਚਾਰੋਂ ਕੁੰਟ ਵੇਖ ਵਖਾਈਆ। ਜਿਸ ਮੰਜ਼ਲ ਨੂੰ ਤੜਫਦੇ ਰਿਖ ਮੁਨ, ਬੈਠੇ ਧਿਆਨ ਲਗਾਈਆ। ਕੋਟਨ ਕੋਟ ਫਸ ਗਏ ਵਿਚ ਸੁਨ, ਸਮਾਧੀਆਂ ਵਿਚ ਵੜ ਪਾਰ ਨਾ ਕੋਇ ਲੰਘਾਈਆ। ਕੋਟਨ ਕੋਟ ਆਪਣਾ ਤਨ ਰਹੇ ਭੁੰਨ, ਅਗਨੀ ਅਗ ਤਪਾਈਆ। ਕੋਟਨ ਕੋਟ ਜਲਧਾਰਾ ਅੰਦਰ ਰਹੇ ਰੁਲ, ਤਨ ਪਾਣੀ ਨਾਲ ਠਰਾਈਆ। ਹਾੜ ਸਤਾਰਾਂ ਕਹੇ ਮੈਂ ਸਭ ਤੋਂ ਉਤਮ ਸਰਬ ਸ੍ਰੇਸ਼ਟੀ ਆਣ ਵੇਖੀ ਭਗਤਾਂ ਵਾਲੀ ਕੁਲ, ਜਿਸ ਦਾ ਮਾਲਕ ਇਕੋ ਨਜ਼ਰੀ ਆਈਆ। ਜਨ ਭਗਤੋ ਬਿਨ ਕ਼ੀਮਤੋਂ ਬਿਨ ਪੈਸੇ ਧੇਲੇ ਬਿਨ ਸੋਨਾ ਚਾਂਦੀ ਬਿਨ ਜਵਾਹਰ ਲਾਲ ਮੋਤੀ ਪੰਨੇ, ਕ਼ੀਮਤ ਦਿਤੀ ਪਾਈਆ। ਲੱਖ ਚੁਰਾਸੀ ਜੁਗ ਜੁਗ ਜੀਵ ਜੰਤ ਜਗਤ ਜਹਾਨ ਨਿਜ ਨੇਤਰ ਹੋਏ ਅੰਨ੍ਹੇ, ਦੋ ਲੋਚਨ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਤਾਰਾਂ ਹਾੜ ਕਹੇ ਮੈਂ ਪ੍ਰਭੂ ਵੇਖ ਕੇ ਤੇਰੀ ਖੇਲ, ਖ਼ਾਲਕ ਦਿਆਂ ਜਣਾਈਆ। ਜਿਨ੍ਹਾਂ ਨੇ ਧਰਮ ਰਾਜ ਦੀ ਛਡੌਣੀ ਜੇਲ੍ਹ, ਇਕੋ ਸਰਨ ਲਗੋ ਸਰਨਾਈਆ । ਜਿਨ੍ਹਾਂ ਆਤਮ ਪਰਮਾਤਮ ਚੜ੍ਹੌਣਾ ਤੇਲ, ਧੁਰ ਦਾ ਸਗਣ ਮਨਾਈਆ। ਉਹ ਠਾਕਰ ਵੇਖੋ ਸਭ ਦਾ ਸੱਜਣ ਸੁਹੇਲ, ਸਭ ਦਾ ਸਵਾਮੀ ਬੇਪਰਵਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਹਾੜ ਸਤਾਰਾਂ ਕਹੇ ਭਗਤਾਂ ਮਿਲਦਾ ਵੇਖਿਆ ਮਾਣ, ਸੋਹਣੀ ਮਿਲੀ ਵਡਿਆਈਆ। ਦਰ ਦਵਾਰੇ ਗੋਦਾਵਰੀ ਆਈ ਜੋਬਨ ਰਤੀ ਨਾਲ ਰਕਾਨ, ਆਪਣਾ ਸੀਸ ਨਿਵਾਈਆ। ਮੇਰੇ ਕੋਲ ਗੋਬਿੰਦ ਦਾ ਪੈਗ਼ਾਮ, ਜੋ ਅੰਤ ਅਖ਼ੀਰੀ ਗਿਆ ਸੁਣਾਈਆ। ਜਿਸ ਦਾ ਕਿਸੇ ਨੂੰ ਲਭਿਆ ਨਾ ਕੋਇ ਨਿਸ਼ਾਨ, ਉਹ ਨਿਸ਼ਾਨੇ ਗਿਆ ਲਗਾਈਆ। ਮੈਂ ਦੂਰ ਦੁਰਾਡੀ ਤਕਿਆ ਭਗਤਾਂ ਨੂੰ ਮਿਲੇ ਦਾਨ, ਸ਼ਹਿਨਸ਼ਾਹ ਰਿਹਾ ਵਰਤਾਈਆ। ਮੈਂ ਉਠ ਭੱਜੀ ਵਿਚ ਮੈਦਾਨ, ਜੰਗਲ ਜੂਹ ਉਜਾੜ ਪਹਾੜ ਪਾਰ ਕਰਾਈਆ। ਅਖ਼ੀਰੀ ਭਗਤ ਦੁਵਾਰੇ ਪਹੁੰਚੀ ਆਣ, ਨਿਉਂ ਨਿਉਂ ਸੀਸ ਨਿਵਾਈਆ। ਮੈਂ ਵੇਖ ਹੋਈ ਹੈਰਾਨ, ਸਿਦਕ ਈਮਾਨ ਗਈ ਡੋਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਉਂ ਨਿਉਂ ਲਾਗੇ ਪਾਈਆ। ਗੋਬਿੰਦ ਕਹੇ ਮੇਰਾ ਸ਼ਬਦੀ ਰੂਪ, ਪੰਜ ਤੱਤ ਨਾ ਕੋਇ ਵਡਿਆਈਆ। ਮੇਰਾ ਖੇਲ ਚਾਰੇ ਕੂਟ, ਦਹਿ ਦਿਸ਼ਾ ਵੱਜੇ ਸ਼ਨਵਾਈਆ। ਲੇਖਾ ਮੇਟਣਾ ਜੂਠ ਝੂਠ, ਸਤਿ ਸਚ ਲੈਣਾ ਪਰਗਟਾਈਆ। ਗੁਰਮੁਖ ਬਣੌਣਾ ਧੁਰ ਦਾ ਪੂਤ, ਪਿਤਾ ਪੂਤ ਜੋੜ ਜੁੜਾਈਆ। ਭਾਗ ਲਗੌਣਾ ਕਾਇਆ ਕਲਬੂਤ, ਕਲਮਾ ਇਕੋ ਦੇਣਾ ਸਿਖਾਈਆ। ਧਾਮ ਵਖੌਣਾ ਉਚ ਮੁਨਾਰਾ ਅਰਸ਼ ਅਰੂਜ, ਮਹਿਫ਼ੂਜ਼ ਦੇਣਾ ਸਮਝਾਈਆ। ਜਿਸ ਦੀ ਮੰਜ਼ਲ ਇਕ ਮਕ਼ਸੂਦ, ਮਜ਼ਲ ਸਭ ਦੀ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਦਾ ਕਰਤਾ ਬੇਪਰਵਾਹੀਆ। ਗੋਦਾਵਰੀ ਕਹੇ ਮੇਰੀ ਭਗਤ ਦੁਵਾਰੇ ਲੱਥੀ ਚਿੰਦ, ਚਿੰਤਾ ਦਿਤੀ ਗਵਾਈਆ।

ਵੇਖਿਆ ਸਾਹਿਬ ਬਖ਼ਸ਼ਿੰਦ, ਦਾਤਾ ਬੇਪਰਵਾਹੀਆ। ਧਾਰ ਵੇਖੀ ਗਹਿਰ ਗੰਭੀਰ ਦਾਤੇ ਦਾਨੀ ਗੋਬਿੰਦ, ਸ਼ਬਦੀ ਡੰਕਾ ਨਾਦ ਵਜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਵੇਖ ਵਖਾਈਆ। ਗੋਦਾਵਰੀ ਕਹੇ ਮੈਂ ਵੇਖਿਆ ਗੋਦੀ ਵਾਲਾ, ਗੋਦ ਭਗਤਾਂ ਰਿਹਾ ਉਠਾਈਆ। ਮਸਤੀ ਵਿਚ ਮਤਵਾਲਾ, ਹਸਤੀ ਵਿਚ ਨਿਰਾਲਾ, ਜੋਤੀ ਜੋਤ ਅਕਾਲਾ, ਦੀਨਾਂ ਦਾ ਦੀਨ ਦਿਆਲਾ, ਗੁਰਮੁਖਾਂ ਦਾ ਰਖਵਾਲਾ, ਸਚ ਵਖਾਏ ਸੱਚੀ ਧਰਮਸਾਲਾ, ਜਿਥੇ ਪੋਹ ਨਾ ਸਕੇ ਕਾਲਾ, ਨਾ ਸਰਦੀ ਨਾ ਗਰਮੀ ਨਾ ਕੋਈ ਮਣਕਾ ਨਾ ਕੋਈ ਮਾਲਾ, ਨਾ ਕੋਈ ਮੰਦਰ ਨਾ ਧਰਮਸਾਲਾ, ਨਾ ਕੋਈ ਸ਼ਾਹ ਨਾ ਕੰਗਾਲਾ, ਨਾ ਕੋਈ ਦੀਆ ਬੱਤੀ ਬਾਲਾ, ਇਕੋ ਜੋਤ ਜਗੇ ਅਕਾਲਾ, ਨੂਰੋ ਨੂਰ ਨੂਰ ਰੁਸ਼ਨਾਈਆ। ਨਾ ਕੋਈ ਮੰਗੇ ਕਿਸੇ ਤੋਂ ਹਾਲਾ, ਨਾ ਕੋਈ ਸਵਾਲ ਨਾ ਕੋਈ ਜਵਾਬ ਨਾ ਕੋਈ ਵੱਜੇ ਤਾਲਾ, ਨਾ ਕੋਈ ਸਜਦਾ, ਨਾ ਆਦਾਬ ਨਾ ਕੋਈ ਕਰੇ ਸਲਾਮਾ, ਨਾ ਕੋਈ ਅਟਾਰੀ ਮਹਲ ਨਾ ਕੋਈ ਦਿਸੇ ਮਹਿਰਾਬ ਨਾ ਅਗਨੀ ਜੋਤ ਜਗੇ ਜਵਾਲਾ, ਨਾ ਕੋਈ ਸ਼ਕਤ ਨਾ ਕੋਈ ਸ਼ਰਅ ਨਾ ਕਿਤਾਬ, ਕਾਗ਼ਜ਼ ਕ਼ਲਮ ਸ਼ਾਹੀ ਨਜ਼ਰ ਕੋਇ ਨਾ ਆਈਆ। ਨਾ ਕੋਈ ਹਿੱਸਾ ਵੰਡ ਬਾਬ, ਨਾ ਕੋਈ ਮਿਤਰ ਪਿਆਰਾ ਅਹਿਬਾਬ, ਨਾ ਕੋਈ ਸੁਰੰਗੀ ਵਜਾਏ ਨਾ ਦਿਸੇ ਕੋਈ ਰਬਾਬ, ਨਾ ਕੋਈ ਦਿਵਸ ਨਾ ਕੋਈ ਰਾਤ, ਨਾ ਕੋਈ ਗਾਵੇ ਢੋਲਾ ਗਾਥ, ਨਾ ਕੋਈ ਮਸਤਕ ਨਿਵੇਂ ਮਾਥ, ਨਾ ਕੋਈ ਧੂੜੀ ਲਾਵੇ ਖ਼ਾਕ, ਨਾ ਕੋਈ ਬੰਦ ਕਿਵਾੜੀ ਖੋਲ੍ਹੇ ਤਾਕ, ਨਾ ਕੋਈ ਮਜ਼੍ਹਬ ਨਾ ਕੋਈ ਜ਼ਾਤ, ਨਾ ਕੋਈ ਪੂਜਾ ਨਾ ਕੋਈ ਪਾਠ, ਨਾ ਕੋਈ ਤਤ ਨਾ ਕੋਈ ਨਾਦ, ਨਾ ਕੋਈ ਸ਼ਬਦ ਨਾ ਕੋਈ ਧੁਨ, ਇਕੋ ਗਹਿਰ ਗੰਭੀਰ ਬੇਨਜ਼ੀਰ ਲਾਤਸਵੀਰ ਨਜ਼ਰੀ ਆਈਆ। ਨਾ ਕੋਈ ਖਾਣੀ ਨਾ ਕੋਈ ਬਾਣੀ, ਨਾ ਕੋਈ ਰਾਜਾ ਨਾ ਕੋਈ ਰਾਣੀ, ਨਾ ਕੋਈ ਜਲ ਨਾ ਕੋਈ ਪਾਣੀ, ਨਾ ਕੋਈ ਦੁੱਧ ਨਾ ਕੋਈ ਮਧਾਣੀ, ਨਾ ਕੋਈ ਰਿੜਕਣ ਵਾਲੀ ਸਵਾਣੀ, ਨਾ ਕੋਈ ਰੱਖਣ ਵਾਲੀ ਚਾਰ ਖਾਣੀ, ਜਿਧਰ ਵੇਖਾਂ ਜਿਧਰ ਤੱਕਾਂ ਇਕੋ ਨਜ਼ਰੀ ਆਏ ਦਾਤਾ ਦਾਨੀ ਬੇਪਰਵਾਹੀਆ। ਨਾ ਕੋਈ ਮਰਦ ਨਾ ਜਨਾਨੀ, ਨਾ ਕੋਈ ਔਰਤ ਨਾ ਕੋਈ ਖ਼ਾਵੰਦ, ਨਾ ਕੋਈ ਚਿੰਨ੍ਹ ਦਿਸੇ ਨਿਸ਼ਾਨੀ, ਨਾ ਕੋਈ ਬਾਲ ਬਿਰਧ ਨਾ ਕੋਈ ਜੋਬਨ ਜਵਾਨੀ, ਨਾ ਕੋਈ ਮਣਕਾ ਨਾ ਕੋਈ ਗਾਨੀ, ਨਾ ਕੋਈ ਮਸਤਕ ਨਾ ਕੋਈ ਪੇਸ਼ਾਨੀ, ਨਾ ਕੋਈ ਪੈਸਾ ਧੇਲਾ ਦਿਸੇ ਦਵਾਨੀ, ਨਾ ਕੋਈ ਗੋਪੀ ਨਾ ਕੋਈ ਕਾਹਨੀ, ਨਾ ਕੋਈ ਸੀਤਾ ਨਾ ਕੋਈ ਰਾਮੀ, ਨਾ ਕੋਈ ਕਥਾ ਨਾ ਕਹਾਣੀ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਜੋਤੀ ਜਾਤਾ ਇਕ ਇਕਾਂਤਾ ਕਰਨੀ ਦਾ ਕਰਤਾ ਇਕੋ ਨਜ਼ਰੀ ਆਈਆ। ਨਾ ਕੋਈ ਟਿੱਕਾ ਨਾ ਕੋਈ ਬੋਦੀ, ਨਾ ਕੋਈ ਵੇਦੀ ਨਾ ਕੋਈ ਸੋਢੀ, ਨਾ ਕੋਈ ਫੁੱਲ ਨਾ ਕੋਈ ਡੋਡੀ, ਨਾ ਕੋਈ ਦੁਖ ਨਾ ਕੋਈ ਵਸਤ ਨਾ ਕੋਈ ਚੋਗੀ, ਨਾ ਕੋਈ ਨਾਰ ਭਤਾਰ ਕਰੇ ਭੋਗੀ, ਜਿਧਰ ਵੇਖਾਂ ਜਿਧਰ ਤੱਕਾਂ ਇਕੋ ਪੁਰਖ ਅਕਾਲ ਜਿਸਦਾ ਮੇਲਾ ਧੁਰ ਸੰਜੋਗੀ, ਦਰ ਆਇਆ ਭਗਤਾਂ ਆਪਣੇ ਨਾਲ ਮਿਲਾਈਆ। ਨਾ ਕੋਈ ਪੁਸਤਕ ਨਾ ਕੋਈ ਪੋਥੀ, ਨਾ ਕੋਈ ਮੰਦਰ ਨਾ ਕੋਈ ਕੋਠੀ, ਨਾ ਕੋਈ ਮੁਖ ਕੰਨ ਨਕ ਨਾ ਕੋਈ ਦਿਸੇ ਠੋਡੀ, ਨਾ ਕੋਈ ਲੋਕ ਨਾ ਪਰਲੋਕੀ, ਨਾ ਕੋਈ ਬੰਦਨਾ ਨਾ ਸਲੋਕੀ, ਨਾ ਕੋਈ ਮੰਜ਼ਲ ਘਾਟੀ ਦਿਸੇ ਔਖੀ, ਜਿਧਰ ਵੇਖਾਂ ਜਿਧਰ ਤੱਕਾਂ ਇਕੋ ਦਾਤਾ ਪੁਰਖ ਬਿਧਾਤਾ ਦੇਵਣਹਾਰਾ ਭਗਤਾਂ ਸਾਥਾ, ਏਥੇ ਓਥੇ ਭਗਤਾਂ ਸਗਲਾ ਸੰਗ ਨਿਭਾਈਆ। ਹਾੜ ਸਤਾਰਾਂ ਕਹੇ ਮੈਂ ਭਗਤੋ ਤੁਹਾਨੂੰ ਪੁਛਾਂ ਵਾਤਾਂ, ਕੀ ਘਰੋਂ ਛਡ ਕੇ ਆਏ ਪਿਤਾ ਮਾਤਾ, ਕੀ ਆਪਣੇ ਵੇਖ ਕੇ ਆਏ ਪੂਰਬਲੇ ਜਨਮਾਂ ਦਾ ਖਾਤਾ, ਕੀ ਆਪਣਾ ਪਰਦਾ ਲਾਹ ਕੇ ਆਏ ਜੋ

ਅੰਧੇਰੀ ਰਾਤਾ, ਕੀ ਆਪਣੀ ਆਤਮਾ ਪਰਮਾਤਮਾ ਵਾਲਾ ਜੋੜਨ ਆਏ ਨਾਤਾ, ਕੀ ਸਾਚੀ ਸੱਚੀ ਸੌਣ ਆਏ ਜੇ ਖਾਟਾ, ਕੀ ਅੰਮ੍ਰਿਤ ਪੀਣ ਆਏ ਜੇ ਬਾਟਾ, ਕੀ ਮੇਟਣ ਆਏ ਜੇ ਵਾਟਾ, ਕੀ ਮੇਟਣ ਆਏ ਜੇ ਜ਼ਾਤਾ ਪਾਤਾ, ਕੀ ਏਥੋਂ ਲੈਣ ਆਏ ਜੇ ਚੰਗੀ ਸੁਗ਼ਾਤਾ, ਜੇ ਤੁਹਾਡੀ ਇਹ ਆਸਾ, ਦੇ ਕੇ ਧਰਵਾਸਾ ਝੋਲੀ ਦਿਆਂ ਭਰਾਈਆ। ਗੁਰਮੁਖ ਕਹਿਣ ਅਸੀਂ ਪ੍ਰਭੂ ਕੋਝੇ ਕਮਲੇ, ਸਾਡੀ ਬੁਧੀ ਨਾ ਕੋਇ ਚਤੁਰਾਈਆ। ਪੰਚ ਵਿਕਾਰ ਦਿਨੇ ਰਾਤੀਂ ਸਾਡੇ ਅੰਦਰ ਕਰਦੇ ਹਮਲੇ, ਜ਼ੋਰ ਆਪਣਾ ਰਹੇ ਵਧਾਈਆ। ਅਸੀਂ ਮਤਿਹੀਣ ਹੋਏ ਬਗਲੇ, ਚਲੇ ਨਾ ਕੋਇ ਚਤੁਰਾਈਆ। ਸਾਡੇ ਭੇਦ ਖੋਲ੍ਹੇ ਨਹੀਂ ਕਿਸੇ ਅੰਦਰ ਵਾਲੇ ਗਭਲੇ, ਵਿਚਲਾ ਲੇਖਾ ਨਾ ਕੋਇ ਚੁਕਾਈਆ। ਅਸਾਂ ਮੰਦਰ ਮਸਜਿਦਾਂ ਸ਼ਿਵਦਵਾਲਿਆਂ ਮਠਾਂ ਵਿਚ ਵਜਦੇ ਸੁਣੇ ਤਬਲੇ, ਅਨਹਦ ਰਾਗ ਨਾ ਕੋਇ ਸੁਣਾਈਆ। ਕੂੜੀ ਕਿਰਿਆ ਕਲਜੁਗ ਝੂਠੇ ਧੰਦੇ ਕੰਮ ਲਾਏ, ਰਾਮ ਨਾਮ ਨਾ ਕੋਇ ਧਿਆਈਆ। ਬੇਸ਼ਕ ਕੋਟਨ ਕੋਟਾਂ ਜਨਣੀਆਂ ਪੁਤਰ ਜੰਮ ਲਏ, ਬਿਨ ਭਗਤਾਂ ਜਨਣੀ ਕੰਮ ਕਿਸੇ ਨਾ ਆਈਆ। ਉਹਨਾਂ ਪੰਜ ਤੱਤ ਕਾਇਆ ਪੋਸ਼ ਵਾਲੇ ਚੰਮ ਲਏ, ਚੰਮ ਦ੍ਰਿਸ਼ਟੀ ਹੋਈ ਕੁੜਮਾਈਆ । ਜਿਨ੍ਹਾਂ ਦੇ ਬੇੜੇ ਗੋਬਿੰਦ ਸੂਰੇ ਬੰਨ੍ਹ ਲਏ, ਬੰਨ੍ਹ ਕੇ ਆਪਣੇ ਕੰਧ ਉਠਾਈਆ। ਉਹ ਅੰਦਰੋਂ ਚਿੱਟੇ ਬਾਹਰੋਂ ਬਸਤਰਾਂ ਵਾਲੇ ਹੁਕਮ ਮੰਨ ਲਏ, ਝੂਠੀ ਮਨਸਾ ਦਿਤੀ ਮਿਟਾਈਆ। ਉਹਨਾਂ ਭਗਤ ਦਵਾਰੇ ਆ ਕੇ ਦਮ ਲਏ, ਭੱਜੇ ਵਾਹੋ ਦਾਹੀਆ। ਸਚ ਪੁਛੋ ਭਗਤੋ ਤੁਹਾਡੇ ਜਨਮ ਮਰਨ ਦੇ ਗ਼ਮ ਗਏ, ਜਿਨ੍ਹਾਂ ਜਮਾਂ ਤੋਂ ਲਿਆ ਛੁਡਾਈਆ। ਤੁਸਾਂ ਪ੍ਰਭ ਦੇ ਖ਼ਜ਼ਾਨੇ ਵਿਚੋਂ ਉਹ ਧਨ ਲਏ, ਜਿਨ੍ਹਾਂ ਨੂੰ ਠਗ ਚੋਰ ਯਾਰ ਨਾ ਕੋਇ ਚੁਰਾਈਆ । ਬ੍ਰਹਿਮੰਡ ਖੰਡ ਤੁਹਾਡੇ ਪ੍ਰੇਮ ਨੂੰ ਵੇਖ ਕੰਬ ਗਏ, ਹਿਲਣ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੇ ਲਹਿਣੇ ਝੋਲੀ ਪਾਈਆ। ਜਨ ਭਗਤ ਕਹਿਣ ਪ੍ਰਭੂ ਸਾਨੂੰ ਤੇਰੀ ਨਹੀਂ ਪਰਵਾਹ, ਪਰਦਾ ਲਾਹ ਕੇ ਦਈਏ ਜਣਾਈਆ। ਜੇ ਤੈਨੂੰ ਸਾਡੀ ਲੋੜ ਸਾਨੂੰ ਅੰਦਰ ਵੜ ਕੇ ਸਮਝਾ, ਵੇਖੀਂ ਕਿਤੇ ਭੁਲ ਕੇ ਬਾਹਰੋਂ ਨਾ ਕਰੀਂ ਪੜ੍ਹਾਈਆ । ਆਪਣਾ ਰਸਤਾ ਸਿਧਾ ਸਸਤਾ ਦੇਣਾ ਵਖਾ, ਮਸਤ ਅਲਮਸਤ ਆਪਣੀ ਧਾਰ ਜਣਾਈਆ। ਵਿਦਿਆ ਦਾ ਨਾਮ ਵਾਲਾ ਬਸਤਾ ਸਾਡੇ ਅੰਦਰ ਦੇਣਾ ਖੁਲ੍ਹਾ, ਸਾਨੂੰ ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਜੇ ਪ੍ਰਭ ਤੈਨੂੰ ਸਾਡੇ ਮਿਲਣ ਦਾ ਚਾਅ, ਅੰਦਰ ਵੜ ਕੇ ਗਲਵਕੜੀ ਲੈਣੀ ਪਾਈਆ। ਤੂੰ ਜਲਵਾ ਨੂਰ ਖ਼ੁਦਾ, ਸਾਡੀ ਖ਼ੁਦੀ ਦੇਣੀ ਗਵਾਈਆ। ਸਾਡੇ ਅੰਤਰ ਆਪਣੀ ਭਰ ਕੇ ਆਬੋ ਹਵਾ, ਸਭ ਦਾ ਰੂਪ ਦੇਣਾ ਬਦਲਾਈਆ। ਸਾਡਾ ਹੋ ਕੇ ਸਾਥੋਂ ਰੱਖੀਂ ਨਾ ਕੋਈ ਛੁਪਾ, ਪੜਦਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਮ ਕਾਂਡ ਦੇਣਾ ਗਵਾਈਆ । ਪੁਰਖ ਅਕਾਲ ਕਹੇ ਸਤਾਰਾਂ ਹਾੜ ਪਹਿਲੇ, ਬਚੂ ਮੈਨੂੰ ਦੇ ਸੁਣਾਈਆ। ਕਵਣ ਮੇਰੇ ਦਵਾਰੇ ਟਹਿਲੇ, ਖ਼ੁਸ਼ੀਆਂ ਵਿਚ ਢੋਲੇ ਗਾਈਆ। ਕਵਣ ਸਹਿਜ ਸੁਭਾਓ ਮਿਲਿਆ ਸੁਹੇਲੇ, ਆਪਣਾ ਪੰਧ ਮੁਕਾਈਆ। ਕਵਣ ਸਾਚੀ ਗਾੜੀ ਚੜ੍ਹਿਆ ਬੈਲੇ, ਸੋਹਣਾ ਰੂਪ ਬਦਲਾਈਆ। ਕਵਣ ਆਪਣੀ ਕਾਇਆ ਖ਼ਜ਼ਾਨੇ ਹੱਥ ਮਾਰੇ ਥੈਲੇ, ਵਸਤ ਅਮੋਲਕ ਖੋਜ ਖੁਜਾਈਆ। ਕਵਣ ਆਪਣੀ ਸੁਰਤੀ ਵਿਚ ਹੋਏ ਅਨਗਹਿਲੇ, ਗਹਿਰ ਗੰਭੀਰ ਸਾਰ ਨਾ ਆਈਆ। ਜੋ ਕੁਛ ਕਹਿਣਾ ਸੋ ਇਕੋ ਵਾਰ ਕਹਿ ਲੈ, ਮੁੜਕੇ ਕਹਿਣ ਦੀ ਲੋੜ ਰਹੇ ਨਾ ਰਾਈਆ। ਜੋ ਕੁਛ ਲੈਣਾ ਭਗਤਾਂ ਜੋਗਾ ਇਕੋ ਵਾਰ ਲੈ ਲੈ, ਦੇਵਣਹਾਰ ਦਇਆ ਕਮਾਈਆ। ਹਾੜ ਸਤਾਰਾਂ ਕਹੇ ਮੈਂ ਕੁਛ ਨਹੀਂ ਮੰਗਦਾ ਇਕੋ ਮੈਨੂੰ ਚਾਅ ਤੂੰ ਭਗਤਾਂ ਵਿਚ ਬਹਿ ਲੈ, ਬਹਿਕੇ ਆਪਣੀ ਖ਼ੁਸ਼ੀ ਮਨਾਈਆ।

ਤੂੰ ਪਰੇਮ ਪ੍ਰੀਤੀ ਅੰਦਰ ਢਹਿ ਲੈ, ਢਹਿ ਕੇ ਇਨ੍ਹਾਂ ਦੇ ਅੰਦਰੋਂ ਕੂੜੇ ਡੇਰੇ ਦੇਣੇ ਢਾਹੀਆ। ਤੂੰ ਇਹਨਾਂ ਦੀ ਆਤਮਾ ਨਾਲ ਪਰਮਾਤਮਾ ਹੋ ਕੇ ਖਹਿ ਲੈ, ਸ਼ਬਦੀ ਰਗੜ ਦੇਣੀ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਪੁਰਖ ਅਕਾਲ ਕਹੇ ਮੈਂ ਸਾਚੀ ਦਇਆ ਕਮਾਵਾਂਗਾ। ਜਿਨ੍ਹਾਂ ਨੂੰ ਮੇਰੇ ਮਿਲਣ ਦੀ ਲੈ, ਲਹਿਣੇ ਦੇਣੇ ਉਨ੍ਹਾਂ ਦੀ ਝੋਲੀ ਪਾਵਾਂਗਾ। ਜਿਨ੍ਹਾਂ ਨੇ ਮੇਰੇ ਭਾਣੇ ਸਹੇ, ਉਹਨਾਂ ਨੂੰ ਆਪਣੀ ਗੋਦ ਉਠਾਵਾਂਗਾ। ਜਿਹੜੇ ਡੁੱਬ ਕੇ ਸਰਸੇ ਨੈਂ, ਨੌਕਾ ਇਕੋ ਨਾਮ ਚੜ੍ਹਾਵਾਂਗਾ। ਜਿਹੜੇ ਕੱਢਕੇ ਆ ਗਏ ਅੰਦਰੋਂ ਮੈਂ, ਮਨਸਾ ਉਨ੍ਹਾਂ ਦੀ ਪੂਰ ਵਖਾਵਾਂਗਾ। ਜਿਹੜੇ ਹੱਥ ਜੋੜਕੇ ਕਹਿਣ ਸਾਡੇ ਕੋਲ ਨਹੀਂ ਕੋਈ ਸ਼ੈ, ਸ਼ਹਿਨਸ਼ਾਹ ਧੁਰ ਦੇ ਉਨ੍ਹਾਂ ਬਣਾਵਾਂਗਾ। ਜਿਨ੍ਹਾਂ ਦਾ ਮੰਦਰ ਕਦੇ ਨਾ ਢਹੇ, ਛੱਪਰ ਛੰਨ ਨਾ ਕੋਇ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਜਣਾਵਾਂਗਾ। ਹਾੜ ਕਹੇ ਪ੍ਰਭੂ ਮੈਨੂੰ ਐਂ ਲਗਦਾ ਜਿਵੇਂ ਭਗਤ ਤੇਰੇ ਚੰਗੇ, ਧਿਆਨ ਨਾਲ ਵੇਖ ਵਖਾਈਆ। ਪੁਰਖ ਅਕਾਲ ਕਿਹਾ ਏਹੋ ਮੇਰੀ ਆਏ ਵੰਡੇ, ਨਵ ਨੌ ਚਾਰ ਖੋਜ ਖੁਜਾਈਆ। ਗੋਬਿੰਦ ਕਿਹਾ ਮੈਂ ਚਾੜ੍ਹ ਦਿਤੇ ਓਸ ਡੰਡੇ, ਜਿਥੇ ਡੰਡੌਤ ਕਰਨ ਦੀ ਲੋੜ ਰਹੇ ਨਾ ਰਾਈਆ। ਪੇਟ ਵਾਸਤੇ ਖਾਣ ਪੀਣ ਨਾ ਮੰਡੇ, ਪਾਣੀ ਵਾਸਤੇ ਵਾਂਗ ਜੁਝਾਰ ਗਲਾਸ ਨਾ ਕਿਸੇ ਫੜਾਈਆ। ਇਹਨਾਂ ਨੂੰ ਆਪਣੀ ਰੰਗਣ ਰੰਗੇ, ਕੂੜਾ ਰੰਗ ਨਾ ਕੋਇ ਵਖਾਈਆ। ਜਨ ਭਗਤੋ ਭਗਤਾਂ ਵਿਚ ਮਨ ਵਾਸਨਾ ਰਹਿਣ ਨਹੀਂ ਦੇਣੇ ਗੰਦੇ, ਨੂਰ ਨੁਰਾਨੇ ਗੁਰਮੁਖ ਚੰਦ ਲੈਣੇ ਪਰਗਟਾਈਆ। ਵੇਖਿਓ ਨੇਤਰਾੀਣ ਨਾ ਬਣਿਓ ਅੰਧੇ, ਅੱਖਾਂ ਵਾਲਿਓ ਤੁਹਾਨੂੰ ਅੱਖਾਂ ਨਾਲ ਵਖਾਈਆ। ਇਹ ਖੇਲ ਸੂਰੇ ਸਰਬੰਗੇ, ਸੂਰਜ ਚੰਦ ਨਿਉਂ ਨਿਉਂ ਸੀਸ ਨਿਵਾਈਆ। ਜਿਸ ਦਾ ਹੁਕਮ ਵਰਤੇ ਬ੍ਰਹਿਮੰਡ ਖੰਡੇ ਜੇਰਜ ਅੰਡੇ, ਉਤਭੁਜ ਸੇਤਜ ਸਿਰ ਸਕੇ ਨਾ ਕੋਇ ਉਠਾਈਆ। ਜਿਨ੍ਹਾਂ ਉਤੇ ਮਿਹਰਵਾਨ ਹੋਇਆ ਭਾਵੇਂ ਉਹ ਮਾੜੇ ਭਾਵੇਂ ਉਹ ਚੰਗੇ, ਇਕੋ ਰੰਗ ਰੰਗਾਈਆ। ਗੋਦਾਵਰੀ ਕਹੇ ਮੈਂ ਸੇਵਾ ਕਰਨੀ ਜਿਸ ਵੇਲੇ ਭਗਤਾਂ ਨੇ ਔਣਾ ਮੇਰੇ ਕੰਢੇ, ਕੰਢੀ ਵਾਲਾ ਆਪਣੇ ਨਾਲ ਮਿਲਾਈਆ। ਮੈਂ ਕਿਸੇ ਦੇ ਤਨ ਵਜੂਦ ਵੇਖਣੇ ਨਹੀਂ ਨੰਗੇ, ਸਿਰ ਤੋਂ ਪੈਰਾਂ ਤਕ ਓਢਣ ਇਕ ਪਹਿਨਾਈਆ। ਮੁਖ ਨਕ਼ਾਬ ਰੱਖਣ ਆਪਣੇ ਸੰਗੇ, ਢਾਈ ਗਿਠਾਂ ਲੰਬੀ ਦਿਤੀ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਰਿਹਾ ਭੁਗਤਾਈਆ। ਹਾੜ ਕਹੇ ਗੁਰਮੁਖੋ ਵੇਖਿਓ ਨਾ ਜਾਇਓ ਹਰ, ਹਾਰਦੀ ਦਿਸੇ ਲੋਕਾਈਆ। ਤੁਸੀਂ ਓਸ ਪ੍ਰਭ ਦੀ ਜੜ੍ਹ, ਜੋ ਜੁਗ ਜੁਗ ਬੂਟੇ ਰਿਹਾ ਲਗਾਈਆ। ਜਿਸ ਨੇ ਬਾਹੋਂ ਆਂਦੇ ਫੜ, ਦਰੇ ਦਰਬਾਰ ਦਿਤੀ ਵਡਿਆਈਆ। ਤੁਸੀਂ ਕਦੇ ਨਹੀਂ ਜਾਣਾ ਮਰ, ਮਰ ਜੀਵਤ ਰੂਪ ਵਟਾਈਆ। ਤੁਹਾਡਾ ਮੇਲਾ ਨਾਲ ਨਰਾਇਣ ਨਰ, ਨਰਕਾਂ ਤੋਂ ਬਾਹਰ ਕਢਾਈਆ। ਤੁਸਾਂ ਵਸਣਾ ਆਪਣੇ ਘਰ, ਸਚਖੰਡ ਦਵਾਰੇ ਜਿਥੇ ਬੈਠਾ ਸ਼ਹਿਨਸ਼ਾਹੀਆ। ਸਭ ਨੇ ਢੋਲਾ ਇਕੋ ਲਿਆ ਪੜ੍ਹ, ਇਕੋ ਦਾ ਮਾਲਕ ਵੇਖੇ ਚਾਈਂ ਚਾਈਂਆ। ਗੋਦਾਵਰੀ ਆਪਣੀ ਕੰਨੀ ਦਾ ਖੋਲ੍ਹਣ ਲੱਗੀ ਲੜ, ਕੰਨੀ ਕੰਨੀ ਨਾਲੋਂ ਰਹੀ ਕਤਰਾਈਆ । ਮੇਰਾ ਪੂਰਾ ਹੋਵਣ ਲਗਾ ਵਰ, ਸਦੀਆਂ ਦੇ ਵਰੇ ਦਿਤੇ ਮੁਕਾਈਆ। ਮੇਰਾ ਪੂਰਾ ਕਰੇ ਸਫ਼ਰ, ਆਪਣਾ ਸਫ਼ਾ ਦਏ ਉਲਟਾਈਆ। ਮੈਨੂੰ ਖ਼ੁਸ਼ੀ ਹੋਈ ਜਿਸ ਗੋਬਿੰਦ ਦੇ ਲੱਗੀ ਮਗਰ, ਓਸੇ ਨੇ ਲਿਆ ਬੁਲਾਈਆ। ਧੰਨ ਭਾਗ ਜੇ ਮੇਰੀ ਪੂਰੀ ਕਰ ਦਏ ਸਧਰ, ਸਦਕੇ ਵਾਰੀ ਘੋਲੀ ਘੋਲ ਘੁਮਾਈਆ। ਮੈਂ ਭਗਤੋ ਤੁਹਾਡਾ ਜ਼ਰੂਰ ਕਰਾਂ ਕ਼ਦਰ, ਗੋਦਾਵਰੀ ਹੱਥ ਜੋੜ ਕੇ ਵਾਸਤਾ ਪਾਈਆ। ਕਿਉਂ ਮੇਰੇ ਉਤੇ ਤੁਹਾਡੇ ਮਾਲਕ ਦੀ

ਨਜ਼ਰ, ਜੋ ਬੇਨਜ਼ੀਰ ਨਜ਼ਰੀ ਆਈਆ। ਜਿਹੜਾ ਕਦੀ ਨਹੀਂ ਸੜਿਆ ਗੋਰ ਵਿਚ ਨਾ ਪਿਆ ਕ਼ਬਰ, ਜਗਤ ਮਨਾਰ ਨਾ ਕੋਇ ਵਖਾਈਆ। ਓਸੇ ਨੇ ਮੈਨੂੰ ਦਿਤਾ ਸਬਰ, ਸਿਖਿਆ ਸਚ ਸਮਝਾਈਆ। ਜਿਸ ਦਾ ਸ਼ਬਦੀ ਰੂਪ ਸ਼ੇਰ ਬਬਰ, ਜਨ ਭਗਤਾਂ ਟੱਬਰ ਆਪਣਾ ਰਿਹਾ ਬਣਾਈਆ। ਜਿਸਦਾ ਵਾਸਾ ਉਤੇ ਅੰਬਰ, ਸਵੰਬਰ ਗੁਰਮੁਖਾਂ ਨਾਲ ਰਖਾਈਆ। ਸਰਬ ਕਲਾ ਪੀਤੰਬਰ, ਭੂਤ ਭਵਿਖਤ ਕਾਲ ਦਏ ਗਵਾਹੀਆ। ਜਿਸ ਨੇ ਕੂੜਾ ਮੇਟਣਾ ਜਗਤ ਅਡੰਬਰ, ਅੱਡੇ ਬਦੀ ਦੇ ਦੇਣੇ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਧੁਰ ਦਾ ਇਕ ਵਰਤਾਈਆ। ਗੋਦਾਵਰੀ ਕਹੇ ਗੁਰਮੁਖੋ ਕੀ ਮੇਰੇ ਦਵਾਰੇ ਆਉਗੇ। ਪਰਮ ਪੁਰਖ ਦੇ ਸਾਚੇ ਸਿੱਖੋ, ਕੀ ਮੇਰੀ ਸੁਖਣਾ ਪੂਰ ਕਰਾਉਗੇ। ਗੋਬਿੰਦ ਦੇ ਉਜਲ ਮੁਖੋ, ਕੀ ਮੇਰਾ ਮੁਖ ਅਪਣੇ ਰੰਗ ਚਮਕਾਉਗੇ। ਖ਼ੁਸ਼ੀਆਂ ਨਾਲ ਕਿਸ ਬਿਧ ਉਠੋ, ਬਣ ਕੇ ਪਾਂਧੀ ਆਪਣਾ ਪੰਧ ਤਜਾਉਗੇ। ਮਿਹਰਵਾਨ ਹੋ ਕੇ ਤੁੱਠੋ, ਪ੍ਰੇਮ ਪ੍ਰੀਤੀ ਮੇਰੀ ਝੋਲੀ ਪਾਉਗੇ। ਗੋਦਾਵਰੀ ਕਹੇ ਵੇਖਿਓ ਮੇਰੇ ਨਾਲ ਮੂਲ ਨਾ ਰੁਸੋ, ਮੈਂ ਰੋ ਰੋ ਦਿਆਂ ਦੁਹਾਈਆ। ਜੇ ਮੈਨੂੰ ਸਚ ਪੁੱਛੋ, ਤੁਹਾਡੀ ਖ਼ਾਤਰ ਮੈਨੂੰ ਮਿਲਣਾ ਸੱਚਾ ਮਾਹੀਆ। ਜਿਸ ਦੀ ਤੁਸੀਂ ਉਪਜੇ ਕੁੱਖੋਂ, ਨਾਦੀ ਸੁਤ ਲਏ ਪਰਗਟਾਈਆ। ਮੈਂ ਤੁਹਾਨੂੰ ਖ਼ੁਸ਼ੀਆਂ ਨਾਲ ਫੜਿਆ ਗੁਟੋਂ, ਪੰਜਾਂ ਉਂਗਲੀਆਂ ਨਾਲ ਦਬਾਈਆ। ਆਓ ਗੋਬਿੰਦ ਦੇ ਸਾਚਿਓ ਪੁੱਤੋ, ਮੇਰਾ ਪਤਿਪਰਮੇਸ਼ਵਰ ਦਿਓ ਮਿਲਾਈਆ। ਆਪਣੇ ਚਰਨ ਮੇਰੇ ਵਿਚ ਸੁੱਟੋ, ਮੈਨੂੰ ਰੁੜ੍ਹਦੀ ਜਾਂਦੀ ਨੂੰ ਲਓ ਤਰਾਈਆ। ਫੜ ਕੇ ਬਾਹੋਂ ਮੈਨੂੰ ਬਾਹਰ ਖਿੱਚੋ, ਮੇਰਾ ਰੂਪ ਦਿਓ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਖੇਲ ਦਏ ਵਖਾਈਆ। ਗੋਦਾਵਰੀ ਕਹੇ ਉਡੀਕਦੀ ਮੈਨੂੰ ਸਮਾਂ ਗਿਆ ਲੰਘ, ਮੈਂ ਬੈਠੀ ਰਾਹ ਤਕਾਈਆ। ਮੈਨੂੰ ਅੱਜ ਆਉਣ ਲੱਗਾ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਜਿਹੜਾ ਪੁਰਖ ਅਕਾਲ ਦਾ ਚੰਦ, ਚੰਦ ਗੁਰਮੁਖ ਕਰੇ ਰੁਸ਼ਨਾਈਆ। ਖ਼ੁਸ਼ੀ ਕਰ ਕੇ ਬੰਦ ਬੰਦ, ਬੰਦਗੀ ਇਕੋ ਦਿਤੀ ਦ੍ਰਿੜਾਈਆ। ਭੇਵ ਖੁਲ੍ਹਾ ਕੇ ਹੰ ਬ੍ਰਹਮ, ਹਮ ਸਾਜਣ ਲਿਆ ਮਿਲਾਈਆ। ਆਪਣੇ ਲਾ ਕੇ ਅੰਗ, ਅੰਗੀਕਾਰ ਇਕ ਹੋ ਜਾਈਆ। ਗੋਦਾਵਰੀ ਕਹੇ ਮੈਂ ਵੇਖ ਕੇ ਹੋਈ ਦੰਗ, ਹੈਰਾਨੀ ਮੇਰੇ ਉਤੇ ਛਾਈਆ। ਇਸ ਦੇ ਕੋਲ ਕਿਹੜਾ ਢੰਗ, ਜਿਹੜਾ ਸੁੱਤਿਆਂ ਰਿਹਾ ਉਠਾਈਆ। ਵਕਤਾ ਹੋ ਕੇ ਨਾ ਪਾਵੇ ਡੰਡ, ਕਿਹੜੀ ਰਮਜ਼ ਬਿਨ ਸਮਝ ਰਿਹਾ ਲਗਾਈਆ। ਪੁਰਖ ਅਕਾਲ ਕਿਹਾ ਓਹ ਕਮਲੀਏ ਮੇਰਾ ਗੋਬਿੰਦ ਭਗਤਾਂ ਦੁਵਾਰੇ ਸਦਾ ਮਾਰਦਾ ਰਹਿੰਦਾ ਪੰਧ, ਦਿਵਸ ਰੈਣ ਫਿਰ ਫਿਰ ਸੇਵ ਕਮਾਈਆ। ਕੁਛ ਓਸ ਦੇ ਕੋਲੋਂ ਮੰਗ, ਤੇਰੀ ਝੋਲੀ ਦਿਆਂ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੋਦਾਵਰੀ ਕਹੇ ਮੈਂ ਇਕ ਦਵਾਰੇ ਬਣੀ ਮੰਗਤ, ਭਿਖਾਰੀ ਨਜ਼ਰੀ ਆਈਆ। ਗੋਬਿੰਦ ਪਹਿਲੋਂ ਤਾਰਦੇ ਆਪਣੀ ਸੰਗਤ, ਸ੍ਰੀ ਭਗਵਾਨ ਨਾਲ ਜੋੜ ਜੁੜਾਈਆ। ਕੋਈ ਰਹਿਣ ਨਾ ਪਾਵੇ ਪਾਂਧਾ ਪੰਡਤ, ਬੋਧ ਅਗਾਧ ਦਏ ਸਮਝਾਈਆ। ਕਲਜੁਗ ਅੰਤ ਅਖ਼ੀਰੀ ਅਨਤ, ਅੰਤਸ਼ਕਰਨ ਸਭ ਦਾ ਵੇਖ ਵਖਾਈਆ। ਆਪਣਾ ਨਾਮ ਜਣਾ ਦੇ ਧੁਰ ਦਾ ਮੰਤ, ਮੰਤਵ ਸਭ ਦਾ ਹਲ ਕਰਾਈਆ। ਭਾਵੇਂ ਕਲਜੁਗ ਵਿਚ ਪਭੂ ਨੂੰ ਮਿਲਿਆ ਨਹੀਂ ਕੋਈ ਸੰਤ, ਕੋਝਿਆਂ ਕਮਲਿਆਂ ਨੂੰ ਸੰਤਾਂ ਦੇ ਸੰਤ ਦੇ ਬਣਾਈਆ। ਕਿਉਂ ਇਨ੍ਹਾਂ ਦਾ ਮਾਲਕ ਤੂੰ ਮਿਲ ਗਿਉਂ ਸਾਚਾ ਕੰਤ, ਆਤਮ ਸੇਜਾ ਰਿਹਾ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰਭੂ ਤੇਰਾ ਖ਼ੁਸ਼ੀਆਂ ਵਾਲਾ ਸੰਮਤ, ਸਮਾਂ ਆਪਣਾ ਰੰਗ ਬਦਲਾਈਆ। ਸੰਮਤ ਕਹੇ ਨੀ ਗੋਦਾਵਰੀ

ਤੈਨੂੰ ਮੇਰਾ ਆ ਗਿਆ ਚੇਤਾ, ਜੋ ਗੋਬਿੰਦ ਗਿਆ ਦ੍ਰਿੜਾਈਆ। ਓਸ ਨੇ ਰੋ ਕੇ ਕਿਹਾ ਮੈਨੂੰ ਤੇਰਾ ਉਪਜਿਆ ਹੇਤਾ, ਪ੍ਰੇਮ ਅੰਦਰੋਂ ਦਿਤਾ ਹਿਲਾਈਆ। ਕਿਉਂ ਤੂੰ ਸਭ ਦਾ ਸਾਂਝਾ ਨੇਤਾ, ਨੀਤੀਵਾਨ ਅਖਵਾਈਆ। ਗੁਰਮੁਖ ਪਾਰ ਕਰੌਣਾ ਤੇਰੇ ਕੋਲ ਠੇਕਾ, ਬਾਕੀ ਦੀ ਠੇਕੇਦਾਰੀ ਦਿਤੀ ਗਵਾਈਆ। ਤੇਰੇ ਰਾਹ ਜਾਂਦਿਆਂ ਕਿਸੇ ਗੁਰਮੁਖ ਨੂੰ ਵਿਕਾਰਾਂ ਵਾਲਾ ਲੱਗੇ ਨਾ ਠੇਡਾ, ਕੂੜੇ ਰੋੜੇ ਦੇਣੇ ਹਟਾਈਆ। ਤੇਰਾ ਗੁਰਸਿਖ ਤੂੰ ਆਪੇ ਕਿਹਾ ਤੇਰੇ ਜੇਡਾ, ਇਕੋ ਰੰਗ ਦੇਣਾ ਰੰਗਾਈਆ। ਇਹ ਹਰਿ ਕੇ ਭਗਤ ਕੋਈ ਵਾੜਾ ਨਹੀਂ ਭੇਡਾਂ, ਜੋ ਸਾਲ ਛੇਂਈ ਮਹੀਨੇ ਮੁੰਨ ਕੇ ਉਨ ਹੱਟੀਆਂ ਵਿਚ ਵਿਕਾਈਆ। ਸਾਰਿਆਂ ਵਸਣਾ ਇਕੋ ਦੇਸਾ, ਜਿਸ ਦੇਸ ਦਾ ਮਾਲਕ ਬੇਪਰਵਾਹੀਆ। ਸਾਚਿਆਂ ਭਗਤਾਂ ਨੇ ਸਦਾ ਰਹਿਣਾ ਹਮੇਸ਼ਾ, ਲੱਖ ਚੁਰਾਸੀ ਮਰੇ ਜੰਮੇ ਜੰਮੇ ਮਰੇ ਭੱਜੇ ਵਾਹੋ ਦਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤੋ ਤੁਹਾਡਾ ਲਹਿਣੇ ਵਿਚ ਲਹਿਣਾ ਪਾ ਕੇ ਪੂਰਾ ਕਰੇ ਲੇਖਾ, ਲਿਖਤ ਭਵਿਖਤ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਤਾਰਾਂ ਹਾੜ ਦਾ ਝੋਲੀ ਪਾ ਕੇ ਹਿੱਸਾ, ਹਿਸਾਬ ਪੂਰਾ ਦਏ ਕਰਾਈਆ।

੨੦ ਹਾੜ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ

ਤੁਹਾਡੇ ਘਰ ਭਾਗ ਲਗੌਣਾ ਪੁੱਤੀਂ, ਖ਼ਾਲੀ ਕੁੱਖ ਰਹਿਣ ਕੋਇ ਨਾ ਪਾਈਆ। ਸਭ ਦੇ ਕੋਲ ਚਲ ਕੇ ਆਵਾਂ ਪੈਰੀਂ ਨੰਗੀਂ ਥੱਲੇ ਨਾ ਹੋਵੇ ਜੁਤੀ, ਯਥਾਰਥ ਆਪਣੀ ਸੇਵ ਕਮਾਈਆ। ਸਭ ਦੀ ਆਪਣੇ ਨਾਲ ਬੰਨ੍ਹ ਕੇ ਰੁਚੀ, ਆਪਣੀ ਰੁਚੀ ਦਿਆਂ ਵਖਾਈਆ। ਜਿਹੜੀ ਗੋਦਾਵਰੀ ਸਭ ਤੋਂ ਬਣੀ ਰਹੀ ਸੁੱਚੀ, ਉਹ ਤੁਹਾਡਿਆਂ ਪੈਰਾਂ ਹੇਠਾਂ ਦਿਤੀ ਦਬਾਈਆ। ਅਗੇ ਭਗਤਾਂ ਦੀ ਧਾਰ ਕਰ ਕੇ ਉਘੀ, ਉਦੇ ਆਥਣ ਦਿਤੀ ਵਡਿਆਈਆ । ਤੁਹਾਡੀ ਉਤਮ ਸ੍ਰੇਸ਼ਟ ਬਿਬੇਕ ਕਰ ਕੇ ਬੁੱਧੀ, ਵਿਸ਼ੇਸ਼ਤਾ ਇਕੋ ਦਿਤੀ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਭ ਦੇ ਹੱਥ ਟਿਕਾਈਆ। ਹਰਿ ਸੰਗਤ ਨਾ ਮੰਗੋ ਛੁੱਟੀ, ਛੁੱਟੀ ਨੂੰ ਖ਼ੁਸ਼ੀ ਵਿਚ ਲਓ ਬਦਲਾਈਆ। ਬੜਿਆਂ ਚਿਰਾਂ ਪਿਛੋਂ ਤੁਹਾਡੀ ਗੰਢੀ ਟੁੱਟੀ, ਨਾਤਾ ਧੁਰ ਦਾ ਲਿਆ ਬਣਾਈਆ। ਤੁਹਾਡੇ ਪ੍ਰੇਮ ਪਿਆਰ ਵਿਚ ਤੁਹਾਡੀ ਖਾ ਕੇ ਰੋਟੀ ਸੁੱਕੀ, ਸੁਕਿਆਂ ਹਰੇ ਰਿਹਾ ਕਰਾਈਆ। ਤੁਹਾਡੀ ਧਾਰ ਦਾਤਾਰ ਵਿਚੋਂ ਫੁੱਟੀ, ਪਿਆਰ ਵਿਚੋਂ ਪਿਆਰ ਰਹੀ ਜਣਾਈਆ। ਤੁਹਾਡੀ ਮਨ ਵਾਸਨਾ ਹੋਵੇ ਸੁੱਚੀ, ਕੂੜੀ ਕਿਰਿਆ ਰਹੇ ਨਾ ਰਾਈਆ। ਸਤਿਗੁਰ ਨੂੰ ਮਿਲ ਕੇ ਅੰਦਰੋਂ ਰਹੇ ਕੋਈ ਨਾ ਦੁਖੀ, ਦੁਖੀਆਂ ਦਾ ਦਰਦ ਦੇਣਾ ਗਵਾਈਆ। ਤੁਸੀਂ ਤਾਅ ਦੇਂਦੇ ਜਾਓ ਮੁੱਛੀਂ, ਪ੍ਰਭ ਮਿਲਿਆ ਬੇਪਰਵਾਹੀਆ । ਦਰ ਆਈ ਬਿਰਧ ਬਾਲ ਜਵਾਨ ਭਗਤਾਂ ਵਾਲੀ ਸੰਗਤ ਤਾਰੀ ਸਮੁੱਚੀ, ਸਮਝ ਨਾਲ ਸਮਝ ਦਿਤੀ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਭ ਦੇ ਹੱਥ ਟਿਕਾਈਆ। ਛੁੱਟੀ ਕਹੇ ਮੈਂ ਖ਼ੁਸ਼ੀ ਵਿਚ ਹੋਈ ਤਬਦੀਲ, ਤਬਾਦਲਾ ਦਿਤਾ ਕਰਾਈਆ। ਦਰਗਾਹ ਦਾ ਮਿਲ ਗਿਆ ਇਕ ਵਕੀਲ, ਬਿਨਾ ਵਕਾਲਤ ਤੋਂ ਲੇਖੇ ਰਿਹਾ ਚੁਕਾਈਆ। ਜਿਸ ਦੀ ਬਦਲੇ ਨਾ ਕਦੇ ਦਲੀਲ, ਦਲੀਲ ਆਪਣੀ ਨਾਲ ਮਿਲਾਈਆ। ਜਿਨ੍ਹਾਂ ਦਾ ਇਕੋ ਟਿਕਾਣਾ ਇਕੋ ਦਰ ਫਸੀਲ, ਰਾਜਧਾਨੀ ਨਾ ਕੋਇ ਪਰਗਟਾਈਆ। ਪ੍ਰੇਮ ਪਿਆਰ ਬਖ਼ਸ਼ ਕੇ ਸਚ ਤਮੀਜ਼, ਕੂੜੀ ਤਮਅ ਦਏ

ਮੁਕਾਈਆ। ਜਨ ਭਗਤੋ ਤੁਸੀਂ ਬਾਲੇ ਨੱਢੇ ਨੰਨ੍ਹੇ ਬੱਚੇ ਮੇਰੇ ਅਜ਼ੀਜ਼, ਆਜਿਜ਼ ਬਣ ਸੀਸ ਨਿਵਾਈਆ। ਬਿਨ ਕ਼ੀਮਤੋਂ ਤੁਸਾਂ ਉਸ ਨੂੰ ਲਿਆ ਖ਼ਰੀਦ, ਜਿਸ ਦੀ ਕ਼ੀਮਤ ਨਾ ਕੋਇ ਚੁਕਾਈਆ। ਮੈਂ ਖ਼ੁਸ਼ੀ ਹੋਵਾਂ ਕਰ ਕੇ ਤੁਹਾਡੀ ਦੀਦ, ਦੀਦਾ ਦਾਨਿਸਤਾ ਦਰਸ਼ਨ ਪਾ ਕੇ ਭਗਤਾਂ ਆਪਣੇ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਰੰਗ ਚੜ੍ਹਾਈਆ। ਖ਼ੁਸ਼ੀ ਕਹੇ ਮੈਂ ਦੇਵਾਂ ਖ਼ੁਸ਼ਖਬਰੀ, ਬੇਖ਼ਬਰਾਂ ਖ਼ਬਰ ਜਣਾਈਆ। ਜਨ ਭਗਤੋ ਅੰਦਰੋਂ ਕਢ ਦਿਉ ਬੇਸਬਰੀ, ਸਿਦਕ ਸਬੂਰੀ ਲੈਣੀ ਹੰਢਾਈਆ। ਬਿਨਾ ਭਗਤ ਭਗਵਾਨ ਅਗੇ ਸਭ ਦੀ ਹੁੰਦੀ ਬੇਕਦਰੀ, ਰਾਜੇ ਰਾਣਿਆਂ ਤਖ਼ਤ ਨਿਵਾਸੀਆਂ ਧੱਕੇ ਮਿਲਣ ਥਾਉਂ ਥਾਈਂਆ। ਜਿਨ੍ਹਾਂ ਨੂੰ ਪੁਰਖ ਅਕਾਲ ਮਿਲ ਜਾਏ ਧੁਰ ਦਾ ਅਦਲੀ, ਅਦਾਲਤ ਆਪਣੀ ਦਏ ਜਣਾਈਆ। ਉਹਨਾਂ ਦੀ ਰਾਏ ਧਰਮ ਜੂਨੀਆਂ ਵਿਚ ਕਰ ਨਾ ਸਕੇ ਬਦਲੀ, ਲੱਖ ਚੁਰਾਸੀ ਨਾ ਕੋਇ ਭਵਾਈਆ। ਬੇਸ਼ਕ ਤੁਹਾਡੀ ਮੇਰੇ ਨਾਲ ਪ੍ਰੀਤ ਤੁਹਾਨੂੰ ਦਿਸੇ ਸਜਰੀ, ਇਹ ਪਿਛਲੀ ਚਲੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਕਾਰਨ ਸੰਗਤ ਹਰਿ ਸੱਦ ਲਈ, ਸਦਕੇ ਉਹਨਾਂ ਜੋ ਚਲ ਕੇ ਆਏ ਪਾਂਧੀ ਰਾਹੀਆ। ਤੁਹਾਡੀ ਔਂਦਿਆਂ ਜਾਦਿਆਂ ਦੀ ਵੇਲ ਵਧ ਗਈ, ਵਾਧਾ ਤੁਹਾਡੇ ਹੱਥ ਫੜਾਈਆ। ਪੁਰਖ ਅਕਾਲ ਦੀ ਸੱਚੀ ਬਣ ਯਦ ਗਈ, ਯਦੀ ਆਪਣਾ ਰੰਗ ਚੜ੍ਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿਰਫ਼ ਆਇਆ ਤੁਹਾਡੇ ਸੰਗ ਲਈ, ਅੰਗ ਆਪਣੇ ਲਏ ਲਗਾਈਆ। ਭਗਤ ਸਿੰਘ ਉਠ ਵੇਖ ਆਪਣੇ ਮਹਿਮਾਨ, ਸਹਿਜੇ ਦਿਆਂ ਵਖਾਈਆ। ਇਹਨਾਂ ਕੋਲ ਤੇਰੀ ਜਗਤ ਰਿਸ਼ਤੇਦਾਰੀ ਦਾ ਨਹੀਂ ਨਿਸ਼ਾਨ, ਦੁਨੀਆ ਵਾਲੇ ਸੱਜਣ ਨਜ਼ਰ ਨਾ ਆਈਆ। ਇਹ ਉਹ ਮੇਲ ਜਿਹੜਾ ਮੇਲਿਆ ਸ੍ਰੀ ਭਗਵਾਨ, ਮੇਲੀ ਬਣਾ ਕੇ ਖ਼ੁਸ਼ੀ ਮਨਾਈਆ। ਜਿਨ੍ਹਾਂ ਦੇ ਅੰਤਰ ਪ੍ਰੇਮ ਗਿਆਨ, ਸ਼ਬਦੀ ਢੋਲੇ ਗਾਈਆ। ਤੂੰ ਭੁਲ ਗਿਉਂ ਪਿਛਲਾ ਇਹਨਾਂ ਦਾ ਅਨਵਾਨ, ਰੂਪ ਰੰਗ ਰੇਖ ਸਮਝ ਕੋਇ ਨਾ ਆਈਆ। ਇਕ ਦਿਨ ਗੋਬਿੰਦ ਦਾ ਭਰਿਆ ਸੀ ਦੀਵਾਨ, ਮਜਲਸ ਗੁਰਮੁਖਾਂ ਵਿਚ ਟਿਕਾਈਆ। ਦਇਆ ਸਿੰਘ ਦੇ ਨਾਲ ਤੂੰ ਆਇਉਂ ਬਣ ਕੇ ਚਤੁਰ ਸੁਜਾਨ, ਹਿਰਦਿਉਂ ਸੀਸ ਦਿਤਾ ਨਿਵਾਈਆ। ਇਕ ਛੋਟਾ ਬੱਚਾ ਜਿਸ ਅਸੁੱਤੇ ਤੇਰਾ ਪਲੂ ਫੜਿਆ ਆਣ, ਤੂੰ ਖ਼ੁਸ਼ੀ ਨਾਲ ਗੋਦ ਉਠਾਈਆ। ਓਸ ਵੇਲੇ ਤੇਰੇ ਘਰ ਕੋਈ ਨਹੀਂ ਸੀ ਸੰਤਾਨ, ਬਾਲੇ ਮਿਲ ਕੇ ਗੋਬਿੰਦ ਸੀਸ ਦਿਤਾ ਨਿਵਾਈਆ। ਗੋਬਿੰਦ ਪੁਛਿਆ ਇਹ ਕਾਕਾ ਸੋਹਣਾ ਚਤੁਰ ਸੁਜਾਨ, ਅੰਦਰੋਂ ਬਾਹਰੋਂ ਨਜ਼ਰੀ ਆਈਆ। ਤੂੰ ਹੌਲੀ ਜਿਹੀ ਕਿਹਾ ਜੇ ਇਹ ਦੇ ਦੇਂ ਦਾਨ, ਤੇਰੀ ਬੇਪਰਵਾਹੀਆ। ਗੋਬਿੰਦ ਅੰਦਰ ਸ਼ਬਦ ਇਸ਼ਾਰਾ ਦਿਤਾ ਆਣ, ਅਗੰਮੀ ਹੁਕਮ ਵਰਤਾਈਆ। ਤੈਨੂੰ ਇਕ ਵੇਰਾਂ ਛਡਣਾ ਪਏ ਜਹਾਨ, ਨਾਤਾ ਲੋਕਮਾਤ ਤੁੜਾਈਆ। ਓਸ ਵੇਲੇ ਇਹ ਸਾਰੇ ਗੁਰਮੁਖ ਬੈਠੇ ਸੀ ਸਨਮੁਖ ਵਿਚ ਮੈਦਾਨ, ਖ਼ੁਸ਼ੀਆਂ ਨਾਲ ਦਰਸ਼ਨ ਸਤਿਗੁਰ ਪਾਈਆ। ਗੋਬਿੰਦ ਸਹਿਜ ਸੁਭਾਓ ਬੋਲਿਆ ਨਾਲ ਜ਼ਬਾਨ, ਧੁਰ ਦੀ ਧਾਰ ਦਏ ਜਣਾਈਆ। ਜਿਸ ਵੇਲੇ ਮੈਂ ਮੁੜ ਕੇ ਆਵਾਂ ਜੋਧਾ ਸੂਰ ਸ਼ਬਦੀ ਬਣ ਬਲਵਾਨ, ਵੇਸ ਅਵਲੜਾ ਆਪ ਵਟਾਈਆ। ਤੇਰਾ ਖ਼ਾਲੀ ਭੰਡਾਰਾ ਭਰਾਂ ਦੇ ਕੇ ਦਾਨ, ਗੋਦੀ ਗੋਦ ਦਿਆਂ ਸੁਹਾਈਆ। ਇਸੇ ਬੱਚੇ ਨੂੰ ਰੱਖਾਂ ਤੇਰੇ ਨਾਲ, ਸਿਰ ਆਪਣਾ ਹੱਥ ਰਖਾਈਆ। ਦਇਆ ਕਰਾਂ ਹੋ ਕੇ ਦੀਨ ਦਿਆਲ, ਦਇਆਨਿਧ ਆਪਣਾ ਫੇਰਾ ਪਾਈਆ। ਕਰਨਾ ਖੇਲ ਇਕ ਮਹਾਨ, ਮਹਿੰਮਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਮਸਤਕ ਵੇਖ ਵਖਾਈਆ। ਭਗਤ ਸਿੰਘ ਆਹ ਵੇਖ ਆਪਣੇ ਸੱਜਣ, ਸਹਿਜੇ ਦਿਆਂ ਵਖਾਈਆ। ਜਿਹੜੇ ਪ੍ਰੇਮ ਪ੍ਰੀਤੀ ਅੰਦਰ ਮਗਨ, ਮਗਰਲੇ

ਲੇਖੇ ਨਾਲ ਵਡਿਆਈਆ। ਇਹਨਾਂ ਦੇ ਬਾਹਰੋਂ ਤੱਤਾਂ ਵਾਲੇ ਬਦਲ ਗਏ ਬਦਨ, ਅੰਦਰ ਓਹੋ ਨੂਰ ਰੁਸ਼ਨਾਈਆ। ਸਾਚੇ ਦੀਪਕ ਵਾਂਗੂ ਜਗਣ, ਜੋਤੀ ਨੂਰ ਨੂਰ ਰੁਸ਼ਨਾਈਆ। ਭਾਵੇਂ ਓਸੇ ਕਰ ਕੇ ਜੋਗਿੰਦਰ ਦੀ ਸ਼ਾਦੀ ਵਾਸਤੇ ਤੂੰ ਨਹੀਂ ਗਿਆ ਸੱਦਣ, ਗੋਬਿੰਦ ਆਪੇ ਲਏ ਮੰਗਾਈਆ। ਜਿਸ ਦੇ ਹੱਥ ਇਨਸਾਫ਼ ਅਦਲ, ਅਦਲ ਅਦਾਲਤ ਇਕ ਕਮਾਈਆ। ਓਸ ਵੇਲੇ ਗੋਬਿੰਦ ਦੁਵਾਰੇ ਇਕ ਮਲੰਗ ਆਇਆ ਨੱਚਣ, ਸੋਹਣਾ ਵੇਸ ਵਟਾਈਆ। ਖ਼ੁਸ਼ੀਆਂ ਨਾਲ ਲੱਗਾ ਹੱਸਣ, ਹੱਥ ਦੋਵੇਂ ਅਗੇ ਫੈਲਾਈਆ। ਪ੍ਰਭੂ ਨਾ ਮੇਰੀ ਬੰਦਗੀ ਤੇ ਨਾ ਮੇਰਾ ਭਜਨ, ਤਨ ਖ਼ਾਕੀ ਮਾਟੀ ਫਿਰਾਂ ਨਗਨ, ਪ੍ਰੇਮ ਪਿਆਰ ਦਾ ਲਾ ਕੇ ਸਗਨ, ਇਹਨਾਂ ਭੈਣਾਂ ਭਾਈਆਂ ਨਾਲ ਲਏਂ ਮਿਲਾਈਆ। ਗੋਬਿੰਦ ਕਿਹਾ ਸਤਿ ਮੇਰਾ ਤੇਰੇ ਨਾਲ ਬਚਨ, ਤੇਰਾ ਬਣਾਵਾਂ ਸੋਹਣਾ ਸਰੀਰ ਕੰਚਨ, ਰੂਪ ਆਪਣਾ ਦਿਆਂ ਚੜ੍ਹਾਈਆ। ਭਗਤਾਂ ਨਾਲ ਬਣਾ ਕੇ ਸੋਹਣਾ ਸੱਜਣ ਸਗਲਾ ਸੰਗ ਨਿਭਾਈਆ। ਓਸੇ ਦਾ ਰੂਪ ਜਸਵੰਤ ਸਿੰਘ ਉਹਨਾਂ ਭੈਣਾਂ ਭਾਈਆਂ ਵਿਚ ਆਇਆ ਵਸਣ, ਵਾਸਤਾ ਡਾਹਢੇ ਦਿਤਾ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਆਪ ਕਮਾਈਆ । ਭਗਤ ਸਿੰਘ ਭਾਵੇਂ ਭੈਣ ਭਾਈ ਨਹੀਂ ਇਹ ਤੇਰੇ ਰਿਸ਼ਤੇਦਾਰ, ਜਗਤ ਕੁਟੰਭ ਰੂਪ ਨਾ ਕੋਇ ਵਖਾਈਆ। ਇਹ ਹਕ਼ੀਕ਼ਤ ਵਿਚੋਂ ਹਕ਼ੀਕ਼ੀ ਤੇਰੇ ਯਾਰ, ਸ਼ਰੀਕੇ ਵਾਲੀ ਗਲ ਨਾ ਕੋਇ ਬਣਾਈਆ। ਨਾ ਕੋਈ ਰੋਸਾ ਨਾ ਕੋਈ ਗ਼ੁੱਸਾ ਨਾ ਕੋਈ ਖਾਣ ਪੀਣ ਦਾ ਵਿਹਾਰ, ਦੀਦ ਨਾਲ ਕਰਕੇ ਦੀਦਾਰ ਅੰਦਰੋਂ ਬਾਹਰੋਂ ਖ਼ੁਸ਼ੀ ਬਣਾਈਆ। ਸਭ ਤੋਂ ਪਿਆਰਾ ਪਰਮ ਪੁਰਖ ਦਾ ਵਿਹਾਰ, ਜਿਸ ਦੀ ਧਾਰ ਧੁਰ ਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਰਿਹਾ ਵਖਾਈਆ। ਭਗਤ ਸਿੰਘ ਅੱਜ ਭਗਤੀ ਦੀ ਉਹ ਧਾਰ, ਜੋ ਭਗਵਨ ਰਿਹਾ ਪਰਗਟਾਈਆ । ਬੇਸ਼ਕ ਤੇਰੇ ਨਾਲ ਨਹੀਂ ਜੁੰਡੀ ਦੇ ਯਾਰ, ਜੁਗ ਦੇ ਵਿਛੜੇ ਮੇਲ ਮਿਲਾਈਆ । ਬੇਸ਼ਕ ਇਹ ਖਾ ਪੀ ਕੇ ਨਹੀਂ ਮਾਰਦੇ ਲਲਕਾਰ, ਅੰਦਰੇ ਅੰਦਰ ਢੋਲੇ ਗਾਈਆ। ਤੇਰੇ ਪਿਛਲੇ ਲਹਿਣੇ ਪਿਛੇ ਇਨ੍ਹਾਂ ਤੇਰਾ ਕੀਤਾ ਸਤਿਕਾਰ, ਕਿਉਂ ਅੱਜ ਤੇਰਾ ਪੁੱਤ ਲਾੜਾ ਬਣ ਕੇ ਸੌਹਰਿਆਂ ਘਰ ਜਾਈਆ। ਇਸੇ ਕਰ ਕੇ ਪਹਿਲੋਂ ਦਿਤਾ ਨਹੀਂ ਕੋਈ ਹੁਲਾਰ, ਅੰਦਰ ਵੜ ਕੇ ਰਮਜ਼ ਨਾ ਕੋਇ ਲਗਾਈਆ। ਗੁਰਮੁਖੋ ਅੱਖੀਂ ਵੇਖੋ ਇਹ ਭੈਣਾਂ ਭਰਾਵਾਂ ਦਾ ਪਿਆਰ, ਜੋ ਸਦੀਆਂ ਵਿਚ ਸਕੇ ਨਾ ਕੋਇ ਬਣਾਈਆ। ਤੁਸੀਂ ਭਾਵੇਂ ਇਕ ਦੂਜੇ ਦੇ ਨਾਂ ਦੇ ਨਹੀਂ ਜਾਣਕਾਰ, ਪਰ ਦਰਸ਼ਨ ਕਰ ਕੇ ਗੁਰਮੁਖ ਗੁਰਮੁਖ ਮਿਲੇ ਚਾਈਂ ਚਾਈਂਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਸਦ ਵੱਡਿਆਂ ਛੋਟਿਆਂ ਦਾ ਕਰਦਾ ਰਹੇ ਪਿਆਰ, ਘਰ ਬਾਰ ਇਕੋ ਸਰਬ ਵਖਾਈਆ।