ਪੁਸਤਕਾਲਾਭਾਗ ੧੮

੨੮ ਹਾੜ ਸ਼ਹਿਨਸ਼ਾਹੀ ਸੰਮਤ ੧ ਊਧਮ ਸਿੰਘ ਦੇ ਗ੍ਰਹਿ ਜਲਾਲਾਬਾਦ

ਚਿਰੀ ਵਿਛੁੰਨੀ ਕਹੇ ਗਹਿਰ ਗੰਭੀਰ ਗਵਰ, ਗੋਦਾਵਰੀ ਨਿਜ ਨੇਤਰ ਧਿਆਨ ਲਗਾਈਆ। ਮੈਂ ਤਕਦੀ ਰਹੀ ਜ਼ਿਮੀਂ ਅਸਮਾਨ ਰਵ ਸਸ ਮੰਡਲ ਮੰਡਪ ਸਤਾਰੇ ਅੰਬਰ, ਲੋਕ ਪਰਲੋਕ ਵੇਖ ਵਖਾਈਆ। ਆਸਾ ਭਰਵਾਸਾ ਕਰ ਕੇ ਬੈਠੀ ਰਹੀ ਵਿਚ ਸਬਰ, ਸਿਦਕ ਆਤਮ ਅੰਤਰ ਇਕ ਬਣਾਈਆ। ਕਵਣ ਵੇਲਾ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਜੋਤੀ ਧਾਰ ਸ਼ਬਦੀ ਆਏ ਬਬਰ, ਬੇਪਰਵਾਹ ਆਪਣੀ ਦਇਆ ਕਮਾਈਆ। ਨਿਰਗੁਣ

ਨਿਰਵੈਰ ਨਿਰਾਕਾਰ ਨਿਰੰਕਾਰ ਸਤਿ ਸਤਿਵਾਦੀ ਕਰੇ ਅਦਲ, ਹੁਕਮ ਫ਼ਰਮਾਨ ਇਕੋ ਇਕ ਜਣਾਈਆ। ਜਗਤ ਜੁਗ ਚੌਕੜੀ ਭਗਤ ਭਗਵਾਨ ਰੀਤੀ ਨੀਤੀ ਦੇਵੇ ਬਦਲ, ਸੰਤ ਸੂਫ਼ੀ ਆਪਣੇ ਰੰਗ ਰੰਗਾਈਆ। ਮਨ ਵਾਸਨਾ ਕੂੜੀ ਕਿਰਿਆ ਹਉਮੇ ਹੰਗਤਾ ਕਰ ਕ਼ਤਲ, ਕ਼ੁਦਰਤ ਦਾ ਕ਼ਾਦਰ ਕਰਨੀ ਦਾ ਕਰਤਾ ਵੇਖ ਵਖਾਈਆ। ਮੈਂ ਵੇਖਦੀ ਰਹੀ ਕੋਟਨ ਕੋਟ ਗੁਰ ਅਵਤਾਰ ਪੀਰ ਪੈਗ਼ੰਬਰ ਕਰਦੇ ਗਏ ਯਤਨ, ਯਥਾ ਯੋਗ ਯਥਾਰਥ ਆਪਣੀ ਸੇਵ ਕਮਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਅੰਤਰਜਾਮੀ ਕਵਣ ਵੇਲਾ ਵੇਖੇ ਆਪਣਾ ਵਤਨ, ਬੇਵਤਨਾਂ ਭੇਵ ਅਭੇਦਾ ਦਏ ਖੁਲ੍ਹਾਈਆ। ਗੁਰ ਚੇਲਾ ਸ਼ਬਦੀ ਧਾਰ ਆਏ ਰੱਖਣ, ਰੱਖਕ ਹੋ ਕੇ ਹੋਏ ਸਹਾਈਆ। ਮੈਂ ਨਿਜ ਨੇਤਰ ਲੋਚਨ ਨੈਣ ਦਰਸ ਕਰਾਂ ਅੱਖਣ, ਸਮਰਥ ਪਰਤਖ ਅਲੱਖ ਰੂਪ ਗੁਸਾਈਂਆ। ਮੇਰੀ ਆਸਾ ਮਨਸਾ ਖ਼ਾਹਿਸ਼ ਪੂਰੀ ਕਰੇ ਪੁਰਖ ਸਮਰਥਣ, ਮਹਿੰਮਾ ਅਕਥ ਬੋਧ ਅਗਾਧ ਦਏ ਦ੍ਰਿੜਾਈਆ। ਮੈਂ ਧੂੜੀ ਟਿੱਕਾ ਚਰਨ ਕਵਲ ਮਸਤਕ ਲਾਵਾਂ ਚੰਨਣ, ਨਮੋ ਨਮੋ ਨਮਸਤੇ ਡੰਡਾਵਤ ਕਹਿ ਕੇ ਸੀਸ ਨਿਵਾਈਆ। ਭਗਤ ਸੁਹੇਲਾ ਇਕ ਅਕੇਲਾ ਜੋਤੀ ਜਾਤਾ ਪੁਰਖ ਬਿਧਾਤਾ ਨਿਰਗੁਣ ਸਰਗੁਣ ਸਾਥ ਆਏ ਵਸਣ, ਹਕ ਵਸੇਰਾ ਨੇਰਨ ਨੇਰਾ ਅੰਤਰ ਬ੍ਰਹਮ ਨਿਰੰਤਰ ਮੇਲ ਮਿਲਾਈਆ। ਵਕ਼ਤ ਸੁਹੇਲਾ ਸੁਹੰਜਣਾ ਸੁਹਾਵਣੀ ਰੁਤ ਆਏ ਹੱਸਣ, ਖ਼ੁਸ਼ੀਆਂ ਗੀਤ ਤ੍ਰੈਗੁਣ ਅਤੀਤ ਤ੍ਰੈਭਵਨ ਧਨੀ ਢੋਲਾ ਇਕੋ ਗਾਈਆ। ਗੋਬਿੰਦ ਦਾ ਪੂਰਾ ਕਰੇ ਬਚਨ, ਅੰਚਨ ਕੰਚਨ ਨਿਰੰਚਨ ਨਿਰਾਕਾਰ ਵਡੀ ਵਡਿਆਈਆ। ਬਿਰਹੋਂ ਵੈਰਾਗੀ ਪ੍ਰੇਮ ਪਿਆਰ ਅੰਦਰ ਜੋ ਤੜਫਣ, ਭਟਕਣ ਅਟਕਣ ਸਭ ਦੀ ਦਏ ਗੁਆਈਆ। ਸੁਰਤ ਸਵਾਣੀ ਸ਼ਬਦ ਹਾਣੀ ਕਰਕੇ ਮਰਦਨ, ਆਤਮ ਪਰਮਾਤਮ ਪਰਮ ਪੁਰਖ ਆਪਣੇ ਰੰਗ ਰੰਗਾਈਆ। ਨੇਤਰ ਰੋਵੇ ਨੀਰ ਵਹਾਵੇ ਗੋਦਾਵਰੀ ਕਹੇ ਗੁਵਰਧਨ, ਜਮਨਾ ਕੂਕ ਕੂਕ ਸੁਣਾਈਆ। ਕ੍ਰਿਸ਼ਨ ਕੁਰਲਾਹਟ ਸੁਣਿਆ ਅਰਜਨ, ਥਰ ਥਰਾਹਟ ਸਰਬ ਲੋਕਾਈਆ। ਕਾਇਆ ਮਾਟੀ ਸਾਢੇ ਤਿੰਨ ਹੱਥ ਸਾਫ਼ ਕਰੇ ਬਰਤਨ, ਸਾਹਿਬ ਸੁਵਾਮੀ ਅੰਤਰਜਾਮੀ ਦੁਰਮਤ ਮੈਲ ਧੁਆਈਆ। ਜੁਗ ਚੌਕੜੀ ਨਿਤ ਨਵਿਤ ਭਗਤ ਸੁਹੇਲਾ ਗੁਰਮੁਖਾਂ ਆਵੇ ਪਰਖਣ, ਪ੍ਰੀਖਿਆ ਦੀਖਿਆ ਆਪਣੇ ਹੱਥ ਰਖਾਈਆ। ਜੁਗ ਜਨਮ ਦੀ ਮੇਟਣਹਾਰਾ ਹਰਸਨ, ਹਵਸ ਹਰਸ ਅਰਸ਼ ਫ਼ਰਸ਼ ਦਏ ਚੁਕਾਈਆ। ਗੋਦਾਵਰੀ ਕਹੇ ਮੈਂ ਖ਼ੁਸ਼ੀਆਂ ਨਾਲ ਦਰਸ਼ਨ ਆਵਾਂ ਪਰਸਨ, ਦੀਦ ਈਦ ਚੰਦ ਨੂਰ ਨੂਰ ਨੂਰ ਰੁਸ਼ਨਾਈਆ। ਦੀਨ ਦੁਖੀ ਦਰਦੀਆਂ ਦਾ ਵੇਖੇ ਦਰਦਨ, ਦੀਨਾਂ ਨਾਥ ਅਨਾਥਾਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਗੋਦਾਵਰੀ ਕਹੇ ਬੇਪਰਵਾਹ ਬੇਨਜ਼ੀਰ, ਜਗਤ ਨਜ਼ਰ ਕਿਸੇ ਨਾ ਆਈਆ। ਸਚ ਮਹਿਬੂਬ ਲਾਤਸਵੀਰ, ਸੂਰਤ ਹਕ ਨਾ ਕੋਇ ਦ੍ਰਿੜਾਈਆ। ਜਗਤ ਕਿਰਿਆ ਕੂੜੀ ਕਟ ਸ਼ਰਅ ਜ਼ੰਜੀਰ, ਤਦਬੀਰ ਆਪਣੀ ਦੇ ਸਮਝਾਈਆ। ਤੂੰ ਪਾਤਸ਼ਾਹ ਸ਼ਹਿਨਸ਼ਾਹ ਪੈਗ਼ੰਬਰ ਗੁਰ ਤੇਰੇ ਵਜ਼ੀਰ, ਵਜਹ ਨਾਲ ਦੇ ਸਮਝਾਈਆ। ਮੇਰਾ ਵੇਲਾ ਵਕ਼ਤ ਪੁਜਿਆ ਅਖੀਰ, ਆਖ਼ਰ ਫ਼ਿਕਰੇ ਰਹੀ ਸੁਣਾਈਆ। ਗੰਗਾ ਗੋਦਾਵਰੀ ਗੰਗਾ ਧਾਰ ਵਿਚੋਂ ਰੋ ਕੇ ਕਿਹਾ ਕਬੀਰ, ਕਾਇਆ ਕਬਰ ਸ਼ੋਰ ਮਚਾਈਆ। ਦਸਤਗੀਰ ਨਾ ਕਰ ਦਿਲਗੀਰ, ਜ਼ਮੀਰ ਅੰਦਰੋਂ ਦੇ ਬਦਲਾਈਆ। ਤੂੰ ਪਾਤਸ਼ਾਹ ਮੈਂ ਹਕੀਰ ਫ਼ਕੀਰ, ਤੇਰੀ ਦਰ ਦਹਲੀਜ਼ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇ ਮੁਕਾਈਆ। ਗੋਦਾਵਰੀ ਕਹੇ ਮੇਰੇ ਸਾਹਿਬ ਸਚ ਗੁਸਾਈਂ, ਸਾਵਲ ਸੁੰਦਰ ਤੇਰੀ ਬੇਪਰਵਾਹੀਆ। ਮੈਂ ਬਣ ਕੇ ਪਾਂਧੀ ਰਾਹੀ, ਦਿਵਸ ਰੈਣ ਭੱਜਾਂ ਚਾਈਂ ਚਾਈਂਆ । ਗੁਰ ਅਵਤਾਰਾਂ

ਪੀਰ ਪੈਗ਼ੰਬਰਾਂ ਫੜ ਫੜ ਥੱਕੀ ਬਾਂਹੀ, ਸਗਲਾ ਸੰਗ ਨਾ ਕੋਇ ਨਿਭਾਈਆ। ਜਲ ਥਲ ਮਹੀਅਲ ਦੇਣ ਗਵਾਹੀ, ਧੁਰ ਦੀ ਧਾਰ ਸ਼ਹਾਦਤ ਰਹੀ ਭੁਗਤਾਈਆ। ਇਕੋ ਯਾਦ ਗੋਬਿੰਦ ਲੇਖਾ ਲਿਖਿਆ ਬਿਨ ਕ਼ਲਮ ਸ਼ਾਹੀ, ਬਿਨ ਅੱਖਰਾਂ ਗਿਆ ਸਮਝਾਈਆ। ਸਚ ਤੌਫੀਕ਼ ਨੂਰ ਖ਼ੁਦਾਈ, ਖ਼ੁਦ ਮਾਲਕ ਖ਼ਾਲਕ ਦਏ ਵਡਿਆਈਆ। ਜੁਗ ਚੌਕੜੀ ਵੇਖਣਹਾਰਾ ਹਰ ਘਟ ਥਾਈਂ, ਥਾਨ ਥਨੰਤਰ ਖੋਜ ਖੁਜਾਈਆ। ਤੇਰਾ ਲਹਿਣਾ ਦੇਣਾ ਚੁਕਾਏ ਨੇਤਰ ਲੋਚਨ ਅੱਖ ਖੁਲ੍ਹਾਈ, ਆਲਸ ਨਿੰਦਰਾ ਦਏ ਮਿਟਾਈਆ। ਜਿਸ ਵੇਲੇ ਸੰਮਤ ਆਵੇ ਸ਼ਹਿਨਸ਼ਾਹੀ, ਧੁਰ ਫ਼ਰਮਾਨਾ ਧੁਰ ਦੀ ਧਾਰੋਂ ਦਏ ਪਰਗਟਾਈਆ। ਮਾਲਕ ਮਹਿਬੂਬ ਹੋ ਕੇ ਹਕ਼ੀਕ਼ਤ ਦਾ ਬਣ ਕੇ ਮਾਹੀ, ਰਵਾਦਾਰੀ ਸਭ ਦੀ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਦਾਵਰੀ ਕਹੇ ਹਾਏ ਮੇਰੇ ਭਗਵਾਨ, ਹੌਕੇ ਲੈ ਲੈ ਰਹੀ ਜਣਾਈਆ। ਕੋਟਨ ਕੋਟ ਮੇਰੇ ਵਿਚ ਕਰ ਕਰ ਗਏ ਦਾਨ, ਦਾਤੇ ਹੋ ਕੇ ਸੇਵ ਕਮਾਈਆ। ਹੀਰੇ ਲਾਲ ਜਵਾਹਰ ਮੋਤੀਆਂ ਦੀ ਬਣਾ ਕੇ ਖਾਣ, ਖ਼ਾਨਾ ਆਪਣਾ ਗਏ ਮਿਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖਦੀ ਰਹੀ ਜਹਾਨ, ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਸਖ਼ੀਆਂ ਵਾਲਾ ਤਕਦੀ ਰਹੀ ਕਾਹਨ, ਬੰਸਰੀ ਵਾਲੀ ਨਾਮ ਧੁਨ ਸ਼ਨਵਾਈਆ। ਸੀਤਾ ਵਾਲਾ ਤਕਦੀ ਰਹੀ ਰਾਮ, ਪੰਚਬਟੀ ਆਪਣਾ ਫੇਰਾ ਪਾਈਆ। ਨਿਤ ਨਵਿਤ ਬਣੀ ਰਹੀ ਗ਼ੁਲਾਮ, ਸੇਵਕ ਹੋ ਕੇ ਸੇਵ ਕਮਾਈਆ। ਕਲਮੇ ਇਸ਼ਾਰੇ ਸੁਣਦੀ ਰਹੀ ਪੈਗ਼ਾਮ, ਪੈਗ਼ੰਬਰਾਂ ਵਾਲੀ ਪੜ੍ਹਾਈਆ। ਮਖ਼ਲੂਕ ਦਾ ਮਾਲਕ ਔਣਾ ਅਮਾਮ, ਜਲਵਾ ਨੂਰ ਨੂਰ ਰੁਸ਼ਨਾਈਆ। ਭਗਤਾਂ ਦਾ ਪਕੜੇ ਦਾਮ, ਦਾਮਨਗੀਰ ਵੇਸ ਵਟਾਈਆ। ਹਕ਼ੀਕ਼ਤ ਦਾ ਪਿਆਏ ਜਾਮ, ਰਸ ਇਕੋ ਇਕ ਵਖਾਈਆ। ਦੋ ਜਹਾਨਾਂ ਬਦਲ ਕੇ ਨਜ਼ਾਮ, ਨੌਬਤ ਆਪਣਾ ਨਾਮ ਵਜਾਈਆ। ਗੋਦਾਵਰੀ ਉਤੇ ਹੋਵੇ ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਚਰਨ ਧੂੜੀ ਦੇ ਕੇ ਮਾਣ, ਅਭਿਮਾਨ ਦਏ ਗਵਾਈਆ। ਭਗਤਾਂ ਦਾ ਭਗਤੀ ਵਖਾ ਕੇ ਨਿਸ਼ਾਨ, ਨਿਸ਼ਾਨੇ ਸਾਰੇ ਦਏ ਬਦਲਾਈਆ । ਲਹਿਣਾ ਦੇਣਾ ਮੁਕਾ ਕੇ ਅੰਜੀਲ ਕ਼ੁਰਾਨ, ਸ਼ਾਸਤਰ ਸਿਮਰਤ ਵੇਦ ਪੁਰਾਨ ਲੇਖਾ ਲੇਖੇ ਵਿਚ ਟਿਕਾਈਆ । ਨਾਮ ਸੰਦੇਸ਼ਾ ਦੇ ਕੇ ਧੁਰ ਫ਼ਰਮਾਨ, ਫੁਰਨੇ ਸਭ ਦੇ ਬੰਦ ਕਰਾਈਆ। ਹੈਵਾਨ ਵੇਖੇ ਇਨਸਾਨ, ਅਗਿਆਨ ਅੰਧ ਖੋਜ ਖੁਜਾਈਆ। ਸਚ ਦਵਾਰੇ ਪਹੁੰਚੇ ਆਣ, ਅਨਕ ਕਲਧਾਰੀ ਆਪਣਾ ਵੇਸ ਵਟਾਈਆ। ਬਿਨ ਅੱਖਾਂ ਵੇਖੇ ਮਾਰ ਧਿਆਨ, ਅੰਦਰ ਬਾਹਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਗੋਦਾਵਰੀ ਕਹੇ ਮੈਂ ਹੋਵਾਂ ਗਦ ਗਦ, ਹੋਕਾ ਦੇ ਕੇ ਦਿਆਂ ਸੁਣਾਈਆ। ਜਿਸ ਵੇਲੇ ਸਾਹਿਬ ਸਵਾਮੀ ਭਗਤ ਸੁਹੇਲੇ ਸਜਣ ਸੱਦ, ਦਰ ਦਵਾਰੇ ਤਟ ਕਿਨਾਰੇ ਡੇਰਾ ਲਾਈਆ। ਮੇਰੀ ਖ਼ੁਸ਼ੀ ਦੀ ਰਹੇ ਕੋਈ ਨਾ ਹਦ, ਹਦੂਦ ਸਾਰੀ ਦੇ ਗਵਾਈਆ। ਮੈਂ ਸੁਣ ਕੇ ਨਾਮ ਅਗੰਮਾ ਨਦ, ਨਦੀਆਂ ਦੀ ਧਾਰ ਵਿਚੋਂ ਆਪਣਾ ਰੂਪ ਲਵਾਂ ਪਰਗਟਾਈਆ। ਮੇਰਾ ਕਿਸੇ ਨਜ਼ਰ ਨਹੀਂ ਔਣਾ ਕ਼ਦ, ਕ਼ਦਮਾਂ ਉਤੇ ਢਹਿ ਕੇ ਸੀਸ ਨਿਵਾਈਆ। ਭਗਤਾਂ ਦੀ ਵੇਖ ਕੇ ਸੋਹਣੀ ਯਦ, ਯਦੀ ਆਪਣੀ ਝੋਲੀ ਖ਼ਾਲੀ ਦਿਆਂ ਵਖਾਈਆ। ਕੂੜੀ ਕਿਰਿਆ ਜਗਤ ਵਾਸਨਾ ਮੇਟ ਦੇ ਅੱਗ, ਮਾਇਆ ਮਮਤਾ ਤ੍ਰਿਸ਼ਨਾ ਦੇ ਮਿਟਾਈਆ। ਤੇਰੀ ਚਰਨ ਸਰਨ ਗਈ ਲਗ, ਅਗਲਾ ਪਿਛਲਾ ਲੇਖਾ ਦੇ ਮੁਕਾਈਆ। ਅੰਮ੍ਰਿਤ ਜਲ ਪਿਆ ਮਧ, ਮਧੁਰ ਧੁਨ ਸੁੰਨ ਮੁੰਨ ਦੇ ਖੁਲ੍ਹਾਈਆ। ਤੇਰਾ ਨਾਮ ਨਗਾਰਾ ਜਾਏ ਵੱਜ, ਦੋ ਜਹਾਨ ਕਰੇ ਸ਼ਨਵਾਈਆ। ਗੋਬਿੰਦ ਬਚਨ ਬਚਨ ਕਰ ਸਚ, ਸਚ ਸਤਿ

ਦੇ ਦ੍ਰਿੜਾਈਆ। ਮੇਰਾ ਪਰਦਾ ਲਏ ਕਜ, ਓਢਣ ਇਕੋ ਸੀਸ ਟਿਕਾਈਆ। ਜਿਵੇਂ ਰਖ਼ਸ਼ਾ ਕੀਤੀ ਗਜ, ਮਿਹਰ ਨਜ਼ਰ ਇਕ ਉਠਾਈਆ। ਸਭ ਕੁਛ ਬੈਠੀ ਤਜ, ਤਤਕਰਾ ਆਪਣਾ ਦੇ ਦ੍ਰਿੜਾਈਆ। ਤੇਰੇ ਭਗਤਾਂ ਦੇ ਚਰਨੀ ਜਾਵਾਂ ਢਠ, ਅਠਸਠ ਮਾਣ ਮਿਟਾਈਆ। ਜੁਗ ਚੌਕੜੀ ਬੈਠੀ ਰਹੀ ਕਰ ਕੇ ਹਠ, ਬੇਸਬਰੀ ਸਬਰ ਵਿਚ ਸਮਾਈਆ। ਧੰਨ ਭਾਗ ਤੂੰ ਆਇਉਂ ਮੇਰੇ ਤਟ, ਕਿਨਾਰੇ ਵਜੀ ਵਧਾਈਆ। ਸਚ ਦਵਾਰਾ ਖੋਲ੍ਹ ਕੇ ਹੱਟ, ਵਣਜਾਰਾ ਹੋ ਕੇ ਰਿਹਾ ਵਰਤਾਈਆ। ਪ੍ਰੇਮ ਪਿਆਰ ਵਸਤੂ ਮੇਰੀ ਝੋਲੀ ਘਤ, ਗਹਿਰ ਗੰਭੀਰ ਤੇਰੀ ਸਰਨਾਈਆ। ਗੋਬਿੰਦ ਇਸ਼ਾਰਾ ਕਰ ਕੇ ਗਿਆ ਨਾਲ ਅੱਖ, ਨਿਜ ਨੇਤਰ ਕਰ ਰੁਸ਼ਨਾਈਆ। ਸੋ ਸਾਹਿਬ ਸਵਾਮੀ ਹੋ ਪਰਤਖ, ਅੰਤਰਜਾਮੀ ਲੇਖਾ ਦੇ ਮੁਕਾਈਆ। ਮੇਰੀ ਝੋਲੀ ਪੌਣਾ ਮੇਰਾ ਹਕ, ਪੂਰਬ ਲਹਿਣਾ ਲੇਖੇ ਦੇਣਾ ਲਗਾਈਆ। ਮੈਂ ਜਲਧਾਰ ਪੱਥਰਾਂ ਦੀ ਠੋਕਰ ਨਾਲ ਰਹੀ ਟੱਪ, ਭੱਜਾਂ ਵਾਹੋ ਦਾਹੀਆ । ਕੋਟਨ ਕੋਟ ਜੀਵ ਮੇਰੇ ਵਿਚ ਆਪਣੇ ਲਾਹੌਣ ਔਂਦੇ ਪਾਪ, ਮੈਂ ਕਿਸੇ ਦੀ ਦੁਰਮਤ ਮੈਲ ਨਾ ਸਕੀ ਧਵਾਈਆ। ਤੇਰੇ ਭਗਤਾਂ ਤੋਂ ਸੁਣ ਕੇ ਸੋਹੰ ਜਾਪ, ਮੈਂ ਆਪਣਾ ਜਨਮ ਮਰਨ ਬੈਠੀ ਭੁਲਾਈਆ। ਧੰਨ ਵਡਿਆਈ ਜੇ ਪਰਗਟ ਹੋਇਉਂ ਆਪ, ਆਪਣੀ ਦਇਆ ਕਮਾਈਆ। ਤੇਰੀ ਚਰਨ ਛੋਹ ਨਾਲ ਹੋਵਾਂ ਪਾਕ, ਪਤਿਤ ਪੁਨੀਤ ਰੂਪ ਵਟਾਈਆ। ਤੇਰਾ ਗੋਬਿੰਦ ਦਾ ਬਣਿਆ ਧੁਰ ਦਾ ਸਾਕ, ਸੱਜਣ ਇਕੋ ਰੂਪ ਵਟਾਈਆ। ਮੇਰੀ ਪੂਰੀ ਕਰਦੇ ਆਸ, ਆਸਾ ਮਨਸਾ ਆਪਣੇ ਨਾਲ ਮਿਲਾਈਆ। ਮੈਨੂੰ ਤੇਰੇ ਉਤੇ ਵਿਸ਼ਵਾਸ਼, ਵਿਸ਼ਵ ਆਪਣਾ ਰੰਗ ਚੜ੍ਹਾਈਆ। ਤੂੰ ਦਾਤਾ ਸਰਬ ਗੁਣਤਾਸ, ਸਰਬ ਸਵਾਮੀ ਨਜ਼ਰੀ ਆਈਆ। ਪੁਰਖ ਅਕਾਲ ਕਿਹਾ ਸੁਣ ਅਗੰਮੀ ਬਾਤ, ਬਾਤਨ ਦਿਆਂ ਜਣਾਈਆ। ਤੇਈ ਅਵਤਾਰਾਂ ਈਸਾ ਮੂਸਾ ਮੁਹੰਮਦ ਗੁਰੂ ਦਸ ਤਿੰਨ ਚਾਰ ਅੱਸੂ ਦੀ ਮੰਗਦੇ ਗਏ ਰਾਤ, ਬਿਨ ਕਲਮ ਦਵਾਤ ਅੱਖਰ ਇਸ਼ਾਰਿਆਂ ਨਾਲ ਰਿਹਾ ਦ੍ਰਿੜਾਈਆ। ਜੁਗ ਚੌਕੜੀ ਦਾ ਲਹਿਣਾ ਦੇਣਾ ਹਿਸਾਬ ਪੂਰਾ ਕਰੇ ਪਰਮ ਪੁਰਖ ਪ੍ਰਭ ਆਪ, ਜਿਸ ਦਾ ਵਡ ਵੱਡਾ ਪਰਤਾਪ, ਨਾਉਂ ਨਿਰੰਕਾਰਾ ਧੁਰ ਦਾ ਜਾਪ, ਜੀਵਣ ਜੁਗਤ ਜਗਤ ਦਏ ਜਣਾਈਆ। ਗੋਦਾਵਰੀ ਕਿਉਂ ਰੋ ਰੋ ਰਹੀ ਮੰਗ, ਨੇਤਰ ਨੈਣਾਂ ਨੀਰ ਵਹਾਈਆ। ਜਿਹੜਾ ਬਣਾ ਕੇ ਗਿਆ ਤੇਰਾ ਸੰਗ, ਸਗਲਾ ਲੇਖਾ ਦਏ ਚੁਕਾਈਆ। ਬ੍ਰਹਿਮੰਡ ਖੰਡ ਆਵੇ ਲੰਘ, ਪੁਰੀ ਲੋਅ ਪੰਧ ਚੁਕਾਈਆ। ਸੋ ਸਾਹਿਬ ਦੀਨ ਦਿਆਲ ਸਦਾ ਬਖ਼ਸ਼ੰਦ, ਰਹਿਮਤ ਰਹੀਮ ਦਏ ਕਮਾਈਆ । ਜੋ ਨਾਤਾ ਤੋੜ ਕੇ ਪੁਰੀ ਅਨੰਦ, ਅਨੰਦ ਆਪਣਾ ਗਿਆ ਬਣਾਈਆ। ਜਿਸ ਦੇ ਨੂਰੀ ਚਮਕਦੇ ਚੰਦ, ਗੁਰਮੁਖ ਜੋਤ ਰੁਸ਼ਨਾਈਆ। ਉਹ ਸੋਹਣਾ ਬਣਾ ਕੇ ਸੰਗ, ਤੇਰਾ ਤਟ ਕਿਨਾਰਾ ਦਏ ਸੁਹਾਈਆ। ਬੇਸਬਰੀ ਵਿਚ ਪਾ ਨਾ ਡੰਡ, ਉਚੀ ਕੂਕ ਨਾ ਕੋਇ ਸੁਣਾਈਆ। ਉਹ ਕਸਣਹਾਰਾ ਅਸਵ ਆਪਣਾ ਅਗੰਮੀ ਤੰਗ, ਸ਼ਾਹ ਸਵਾਰਾ ਦਇਆ ਕਮਾਈਆ। ਨਾਮ ਨਗਾਰਾ ਵਜਾ ਕੇ ਮਰਦੰਗ, ਮਰਦ ਮਰਦਾਨਾ ਦਏ ਉਠਾਈਆ। ਜੁਗ ਚੌਕੜੀ ਭਗਤ ਉਧਾਰਨ ਦਾ ਓਸ ਕੋਲ ਸਭ ਤੋਂ ਵਖਰਾ ਢੰਗ, ਕਰਨੀ ਆਪਣੀ ਨਾਲ ਬਣਾਈਆ। ਜਿਹੜਾ ਸ਼ਸਤਰ ਬਸਤਰ ਸੂਰਬੀਰਤਾ ਨਾਲ ਕਰਦਾ ਰਿਹਾ ਜੰਗ, ਖੰਡਾ ਖੜਗ ਖੜਗ ਨਾਲ ਖੜਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਗੋਦਾਵਰੀ ਨਾ ਪਾ ਰੌਲਾ, ਰੋਇਆਂ ਹੱਥ ਕਿਛ ਨਾ ਆਈਆ। ਜਿਸ ਨੇ ਤੇਰੇ ਨਾਲ ਕੀਤਾ ਕੌਲਾ, ਇਕ਼ਰਾਰ ਪੂਰਾ ਦੇ ਕਰਾਈਆ । ਜੋ ਆਇਆ ਉਪਰ ਧੌਲਾ, ਧਰਨੀ ਧਰਤ ਵੇਖ ਵਖਾਈਆ। ਕੂੜੀ ਕਿਰਿਆ ਦਾ ਭਾਰ ਕਰੇ ਹੌਲਾ, ਹੌਲੀ ਹੌਲੀ ਆਪਣਾ ਹੁਕਮ ਸੁਣਾਈਆ।

ਨੂਰ ਖ਼ੁਦਾਈ ਹੋ ਕੇ ਮੌਲਾ, ਘਟ ਘਟ ਬੈਠਾ ਡੇਰਾ ਲਾਈਆ। ਪਰਦਾ ਚੁਕਾ ਕੇ ਦਵੈਤੀ ਉਹਲਾ, ਭਰਮਾਂ ਡੇਰਾ ਦੇਣਾ ਢਾਹੀਆ । ਨਾਮ ਸ਼ਬਦ ਦੇ ਕੇ ਸੋਹਲਾ, ਸੋ ਸਵਾਮੀ ਹੋਏ ਸਹਾਈਆ। ਜਿਸ ਦਾ ਇਕੋ ਨਾਦ ਇਕੋ ਸ਼ਬਦ ਇਕੋ ਰਾਗ ਇਕੋ ਬੋਲਾ, ਅਨਬੋਲਤ ਆਪਣਾ ਨਾਮ ਜਣਾਈਆ। ਸੋ ਸਤਿਗੁਰ ਸਾਚਾ ਤੇਰਾ ਪੂਰਬਲਾ ਨਿਹਕਰਮੀ ਬਣਿਆ ਵਿਚੋਲਾ, ਵਿਚਲਾ ਲੇਖਾ ਦੇ ਗਵਾਈਆ। ਜਿਸ ਨੇ ਸਚ ਦਵਾਰਾ ਖੋਲ੍ਹਾ, ਭਗਤਾਂ ਦਏ ਵਡਿਆਈਆ। ਉਹ ਅੰਤ ਕੰਤ ਭਗਵੰਤ ਤੇਰਾ ਲੇਖਾ ਚੁਕਾਏ ਤੈਨੂੰ ਪਾਵੇ ਓਸ ਡੋਲਾ, ਜਿਸ ਦਾ ਕਹਾਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਗੋਦਾਵਰੀ ਕਹੇ ਪ੍ਰਭੂ ਕੀ ਕੁਛ ਦੱਸਿਆ, ਦਹਿ ਦਿਸ਼ਾ ਵੇਖ ਵਖਾਈਆ । ਮੇਰਾ ਅੰਤਰ ਅੰਤਰ ਹੱਸਿਆ, ਹਸਤੀ ਦਿਤੀ ਬਦਲਾਈਆ। ਕੀ ਸਚ ਉਹ ਗੋਬਿੰਦ ਸ਼ਬਦੀ ਧਾਰ ਆਵੇ ਨੱਸਿਆ, ਨਿਰਗੁਣ ਆਪਣਾ ਪੰਧ ਮੁਕਾਈਆ । ਭਗਤਾਂ ਕਰੇ ਇਕੱਠਿਆਂ, ਜੁਗ ਵਿਛੜੇ ਮੇਲ ਮਿਲਾਈਆ। ਪ੍ਰੇਮ ਅੰਦਰ ਰਤਿਆ, ਰਤੀ ਰਤ ਰੰਗ ਦਏ ਚੜ੍ਹਾਈਆ। ਜਨਮ ਕਰਮ ਦੇ ਗੁਰਮੁਖ ਸੱਜਣ ਸੱਚਿਆ, ਸਚ ਸਮਗਰੀ ਝੋਲੀ ਦੇਵੇ ਪਾਈਆ। ਮਾਣ ਵਡਿਆਈ ਦੇ ਕੇ ਵਾਂਗ ਬੱਚਿਆ, ਆਪਣੀ ਗੋਦ ਲਏ ਉਠਾਈਆ। ਲੂੰ ਲੂੰ ਅੰਦਰ ਦਿਸੇ ਰਚਿਆ, ਸਾਢੇ ਤਿੰਨ ਕਰੋੜ ਵੱਜੇ ਵਧਾਈਆ। ਗੁਰਮੁਖਾਂ ਭਾਂਡਾ ਰਹਿਣ ਨਾ ਦੇਵੇ ਕੋਈ ਕੱਚਿਆ, ਕੂੜੇ ਠੀਕਰ ਭੰਨ ਵਖਾਈਆ। ਮਾਇਆ ਮਮਤਾ ਮੇਟ ਕੇ ਮਨ ਮਤਿਆ, ਗੁਰਮਤ ਇਕੋ ਦਏ ਸਮਝਾਈਆ। ਕੂੜੀ ਕਿਰਿਆ ਦੀ ਅੰਦਰੋਂ ਕਰ ਕੇ ਹਤਿਆ, ਸਤਿ ਸਚ ਦਏ ਪਰਗਟਾਈਆ। ਜਿਸ ਨੇ ਤੀਰ ਨਿਰਾਲਾ ਅਣਿਆਲਾ ਬਿਨ ਚਿੱਲੇ ਕਮਾਨ ਕਸਿਆ, ਆਰ ਪਾਰ ਦਏ ਲੰਘਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਅਕਲ ਕਲਧਾਰੀ ਮਾਲਕ ਸਮਰਥਿਆ, ਘਟ ਅੰਤਰ ਵੇਖ ਵਖਾਈਆ। ਜਿਸ ਦੇ ਹੁਕਮੇਂ ਅੰਦਰ ਬ੍ਰਹਿਮੰਡ ਖੰਡ ਦੋ ਜਹਾਨ ਬੱਝਿਆ, ਸਿਰ ਸਕੇ ਨਾ ਕੋਇ ਉਠਾਈਆ। ਜਿਸ ਨੇ ਪਟਨਾ ਪੌਂਟਾ ਪੁਰੀ ਅਨੰਦ ਤਜਿਆ, ਪੁਸ਼ਕਰ ਚਰਨਾਂ ਹੇਠ ਦਬਾਈਆ। ਸੋ ਤੇਰੀ ਰੱਖਣ ਆਵੇ ਲੱਜਿਆ, ਲਾਜਾਵੰਤ ਸੱਚਾ ਸ਼ਹਿਨਸ਼ਾਹੀਆ। ਬਿਨ ਪੁਰਖ ਅਕਾਲ ਪਰਦਾ ਕਿਸੇ ਨਾ ਕਜਿਆ, ਓਢਣ ਸੀਸ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਾਰ ਕਰ ਕੇ ਬੇਪਰਵਾਹੀ ਹਦਿਆ, ਹਦ ਤੇਰੀ ਦਏ ਸੁਹਾਈਆ।

੨੯ ਹਾੜ ਸ਼ਹਿਨਸ਼ਾਹੀ ਸੰਮਤ ੧ ਚੇਲਾ ਸਿੰਘ ਦੇ ਗ੍ਰਹਿ ਜੰਮੂ

ਗੋਦਾਵਰੀ ਕਹੇ ਮੈਂ ਰਾਹ ਤੱਕਾਂ ਸਚ ਪਰਭਾਤੀ, ਪ੍ਰਭੂ ਜਿਸ ਨੂੰ ਦੇਵੇ ਮਾਣ ਵਡਿਆਈਆ। ਜਿਸ ਪੁਰਖ ਅਕਾਲ ਦੀਨ ਦਿਆਲ ਗੋਬਿੰਦ ਮੰਨ ਕੇ ਆਖੀ, ਆਖ਼ਰ ਆਪਣਾ ਹੁਕਮ ਵਰਤਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਬਣ ਕੇ ਸਾਥੀ, ਧੁਰ ਦਾ ਬੇਲੀ ਸਗਲਾ ਸੰਗ ਨਿਭਾਈਆ। ਜਿਸ ਦੀ ਅਗੰਮ ਅਥਾਹ ਬਿਨ ਅੱਖਰਾਂ ਵਾਲੀ ਪਾਤੀ, ਬਿਨ ਸਤਰਾਂ ਰਹੀ ਸਮਝਾਈਆ। ਉਹ ਵਾਰਤਾ ਕਥਾ ਦੱਸੇ ਸਾਚੀ, ਸਤਿ ਸਤਿ ਦ੍ਰਿੜਾਈਆ। ਮੈਨੂੰ ਯਾਦ ਆਈ ਪਿਛਲੀ ਬਾਤੀ, ਬਾਤਨ ਪੜਦਾ ਦਿਆਂ ਉਠਾਈਆ। ਤੇਰਾ ਖੇਲ ਪੁਰਖ ਅਬਿਨਾਸ਼ੀ, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ। ਤੇਰਾ ਹੁਕਮ ਭਵਿਖਤ ਵਾਕੀ, ਵੇਲਾ ਵਕ਼ਤ ਦਏ ਸੁਹਾਈਆ। ਦਇਆਵਾਨ ਮਿਹਰਵਾਨ ਨਜ਼ਰੇ ਕਰਮ ਕਰੀਂ ਨਾਥ ਅਨਾਥੀ,

ਦੀਨਾਂ ਗੋਦ ਉਠਾਈਆ। ਸਚ ਸੁਹੰਜਣੀ ਸੁਹੌਣੀ ਮੇਰੀ ਰਾਤੀ, ਰੁਤੜੀ ਆਪਣੇ ਨਾਲ ਮਹਿਕਾਈਆ। ਜਨ ਭਗਤਾਂ ਦੀ ਪਹਿਲੋਂ ਮੁਆਫ਼ ਕਰਕੇ ਜਨਮ ਜਨਮ ਦੀ ਗੁਸਤਾਖੀ, ਗ਼ੁੱਸਾ ਗਿਲਾ ਦੇਣਾ ਗਵਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਲਿਖਿਆ ਹੋਵੇ ਉਪਰ ਛਾਤੀ, ਧੁਰ ਦੀ ਧਾਰਾ ਨਾਲ ਬਣਾਈਆ। ਪ੍ਰੇਮ ਪਿਆਰ ਨਾਲ ਤਕੇ ਕਮਲਾਪਾਤੀ, ਪਤਿਪਰਮੇਸ਼ਵਰ ਨੂਰ ਖ਼ੁਦਾਈਆ। ਜਨਮ ਜਨਮ ਦੀ ਬਦਲ ਦੇ ਹਯਾਤੀ, ਹਾਜ਼ਰ ਹੋ ਕੇ ਹੋ ਸਹਾਈਆ। ਹੁਣ ਕਿਹੜੀ ਕਥਾ ਤੇਰੀ ਕਾਗ਼ਜ਼ਾਤੀ, ਸਾਖ਼ਿਆਤ ਤੇਰੀ ਬੇਪਰਵਾਹੀਆ। ਕਿਹੜਾ ਮੇਲ ਹੋਇਆ ਇਤਫ਼ਾਕੀ, ਹੁਕਮੇਂ ਅੰਦਰ ਆਪਣਾ ਹੁਕਮ ਵਰਤਾਈਆ। ਪ੍ਰਭੂ ਤੇਰੇ ਭਗਤ ਸਦਾ ਤੇਰੇ ਜਮਾਤੀ, ਦੂਜੀ ਪਾਠਸ਼ਾਲਾ ਵਿਚ ਕਰਨ ਨਾ ਕੋਈ ਪੜ੍ਹਾਈਆ । ਤੇਰਾ ਇਲਮ ਆਲਮਾਂ ਤੋਂ ਬਾਹਰ ਸਫ਼ਾਤੀ, ਬਿਨ ਸਮਝ ਦੇਣਾ ਸਮਝਾਈਆ। ਲੇਖਾ ਲਿਖਿਆ ਨਾ ਜਾਏ ਕ਼ਲਮ ਦਵਾਤੀ, ਦਾਨਸ਼ਮੰਦੀ ਨਾ ਕੋਇ ਚਤੁਰਾਈਆ। ਲੇਖਾ ਚੁਕ ਜਾਏ ਇਸ਼ਕ ਹਕ਼ੀਕ਼ੀ ਮਜਾਜ਼ੀ, ਲਾਜੁਵਾਬੀ ਆਪਣਾ ਹੁਕਮ ਵਰਤਾਈਆ। ਮਨ ਵਾਸਨਾ ਕੂੜੀ ਕਿਰਿਆ ਤੇਰੇ ਭਗਤਾਂ ਅੰਦਰ ਨਾ ਕਰੇ ਖ਼ਰਾਬੀ, ਖੋਟੇ ਖਰੇ ਦੇਣੇ ਬਣਾਈਆ। ਆਪਣੇ ਪ੍ਰੇਮ ਪਿਆਲੇ ਮਤਵਾਲੇ ਦੇ ਕਰ ਕੇ ਸ਼ਰਾਬੀ, ਨਸ਼ਾ ਇਕੋ ਦੇਣਾ ਚੜ੍ਹਾਈਆ। ਤੇਰੇ ਰਸ ਦਾ ਖਾਵਣ ਸਚ ਕਬਾਬੀ, ਕਾਇਆ ਕਾਅਬਾ ਦੇਣਾ ਖੁਲ੍ਹਾਈਆ। ਸਚ ਮੰਦਰ ਸੁਹਾ ਮਹਿਰਾਬੀ, ਮਹਿਬੂਬ ਆਪਣਾ ਰੰਗ ਰੰਗਾਈਆ। ਭਗਤ ਉਧਾਰਨਾ ਤੇਰੀ ਧੁਰ ਦੀ ਵਾਦੀ, ਵਾਅਦਾ ਗੋਬਿੰਦ ਪੂਰ ਕਰਾਈਆ। ਮਮਤਾ ਪੂਰੀ ਹੋਵੇ ਓਸ ਦਾਦੀ, ਜੋ ਦਾਅਵੇ ਨਾਲ ਗਈ ਦ੍ਰਿੜਾਈਆ । ਧੁਰ ਦੀ ਬਾਣ ਤੇਰੀ ਆਦੀ, ਅਦਲ ਇਕੋ ਲੈਣਾ ਕਮਾਈਆ। ਗੁਰਮੁਖ ਹੰਸ ਬਣੌਣੇ ਕਾਗੀ, ਕਲਮਾ ਨਾਮ ਸਚ ਜਣਾਈਆ। ਗੀਤ ਸੁਣੌਣਾ ਧੁਰ ਦਾ ਰਾਗੀ, ਅਨਰਾਗੀ ਆਪ ਦ੍ਰਿੜਾਈਆ। ਸਾਚੇ ਭਗਤਾਂ ਬਖ਼ਸ਼ ਕੇ ਇਕ ਆਜ਼ਾਦੀ, ਅਜ਼ਲ ਤੋਂ ਲੈਣਾ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਲੇਖੇ ਲਾਈਆ। ਗੋਦਾਵਰੀ ਕਹੇ ਪ੍ਰਭ ਮੇਰੀ ਪੂਰਬ ਵੰਡੀ, ਹਿੱਸਿਆਂ ਵਾਲੀ ਨਜ਼ਰੀ ਆਈਆ । ਕੰਢੇ ਵਾਲੇ ਜਿਸ ਵੇਲੇ ਜਾਵੇ ਕੰਢੀ, ਵੇਸ ਅਨੇਕਾ ਰੂਪ ਵਟਾਈਆ। ਜਨ ਭਗਤ ਬਣਾ ਕੇ ਸੰਗੀ, ਧੁਰ ਦਾ ਸੰਗ ਰਖਾਈਆ। ਕੂੜੀ ਕਿਰਿਆ ਤੋੜ ਪਾਬੰਦੀ, ਮੁਸ਼ਕਲ ਓਹਨਾਂ ਹਲ ਬਣਾਈਆ। ਸਿੱਧਾ ਮਾਰਗ ਦੱਸ ਕੇ ਡੰਡੀ, ਡੰਡੌਤ ਇਕੋ ਦੇਣੀ ਸਮਝਾਈਆ। ਆਤਮ ਰਹੇ ਕੋਈ ਨਾ ਰੰਡੀ, ਦੋਹਾਗਣ ਰੂਪ ਨਾ ਕੋਇ ਵਟਾਈਆ। ਮਨ ਵਾਸਨਾ ਕਢ ਕੇ ਗੰਦੀ, ਅੰਮ੍ਰਿਤ ਜਾਮ ਦੇਣਾ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਵੇਖ ਵਖਾਈਆ। ਗੋਦਾਵਰੀ ਕਹੇ ਪ੍ਰਭੂ ਮੇਰੀ ਇਕ ਹੋਰ ਲਗਨ, ਲੱਗੀ ਦਿਆਂ ਜਣਾਈਆ। ਤੇਰੇ ਭਗਤਾਂ ਨੂੰ ਮੈਂ ਖ਼ੁਸ਼ੀਆਂ ਨਾਲ ਪੌਣਾ ਸਗਣ, ਸੋਹਣਾ ਵੇਸ ਵਟਾਈਆ। ਨਾਮ ਖ਼ੁਮਾਰੀ ਪ੍ਰੇਮ ਪ੍ਰੀਤੀ ਚਾੜ੍ਹਨੀ ਰੰਗਣ, ਕਸੁੰਭੜਾ ਰੂਪ ਨਾ ਕੋਇ ਵਟਾਈਆ । ਸੱਜਣ ਸੁਹੇਲੇ ਲਾ ਕੇ ਅੰਗਣ, ਅੰਗੀਕਾਰ ਲੈਣੇ ਬਣਾਈਆ। ਜੋਤੀ ਧਾਰ ਦੇ ਨਿਰੰਜਣ, ਅੰਜਣ ਇਕੋ ਦੇਣਾ ਵਖਾਈਆ। ਧੁਰ ਦੀ ਧਾਰ ਸਾਚਾ ਮਜਨ, ਅੰਮ੍ਰਿਤ ਜਲ ਮੁਖ ਚਵਾਈਆ। ਆਤਮ ਪਰਮਾਤਮ ਕਰ ਕੇ ਮਗਨ, ਮਗਰਲਾ ਲੇਖਾ ਦੇਣਾ ਮੁਕਾਈਆ। ਪਿਛੋਂ ਭੇਵ ਖੁਲ੍ਹਾ ਕੇ ਉਪਰ ਗਗਨ, ਗਹਿਰ ਗੰਭੀਰ ਦੇਣਾ ਮਿਲਾਈਆ। ਜਿਨ੍ਹਾਂ ਦੀ ਵੇਲ ਲਗੀ ਵਧਣ, ਬੰਸ ਉਨ੍ਹਾਂ ਦੇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਦੇਣੀ ਦ੍ਰਿੜਾਈਆ। ਗੋਦਾਵਰੀ ਕਹੇ ਮੈਂ ਤਕਦੀ ਰਹੀ ਜੁਗ ਚਾਰ, ਬਿਨ ਅੱਖਾਂ ਧਿਆਨ ਲਗਾਈਆ। ਜਗਤ

ਮੈਲ ਧੋਂਦੀ ਰਹੀ ਸੰਸਾਰ, ਸੇਵਾ ਸੇਵ ਕਮਾਈਆ। ਵੇਂਹਦੀ ਰਹੀ ਵਿਭਚਾਰ, ਕੂੜ ਕੁੜਿਆਰ ਰਾਹ ਤਕਾਈਆ। ਸ੍ਰਿਸ਼ਟੀ ਰੋਂਦੀ ਰਹੀ ਜ਼ਾਰੋ ਜ਼ਾਰ, ਦ੍ਰਿਸ਼ਟੀ ਦ੍ਰਿਸ਼ਟ ਨਾ ਕਿਸੇ ਖੁਲ੍ਹਾਈਆ। ਗ੍ਰਹਿਸਤੀ ਔਂਦੇ ਰਹੇ ਵਾਰੋ ਵਾਰ, ਬਣ ਬਣ ਪਾਂਧੀ ਰਾਹੀਆ। ਸਾਧ ਸੰਤ ਰਸਨਾ ਜਿਹਵਾ ਬੋਲਦੇ ਰਹੇ ਨਾਲ ਜ਼ਬਾਨ, ਰਾਮ ਨਾਮ ਢੋਲਾ ਗਾਈਆ। ਹੇ ਪ੍ਰਭੂ ਬਿਨਾ ਤੇਰੀ ਕਿਰਪਾ ਸਾਬਤ ਵੇਖਿਆ ਨਹੀਂ ਕਿਸੇ ਦਾ ਈਮਾਨ, ਅਮਲਾਂ ਵਿਚ ਨਾ ਕੋਇ ਲੋਕਾਈਆ । ਸ਼ਾਹ ਸੁਲਤਾਨ ਵੇਖੇ ਬੇਈਮਾਨ, ਬੇਵਾ ਹੋ ਕੇ ਦੇਣ ਦੁਹਾਈਆ। ਮੇਰੇ ਧੰਨ ਭਾਗ ਜੇ ਭਗਵੰਤ ਤੇਰਾ ਭਗਤਾਂ ਦਾ ਵੇਖਾਂ ਖ਼ਾਨਦਾਨ, ਹਾਨੀ ਮੇਰੀ ਪੂਰ ਮੈਂ ਖ਼ੁਸ਼ੀ ਹੋਵਾਂ ਜਹਾਨ, ਆਪਣਾ ਰੰਗ ਬਦਲਾਈਆ । ਜਿਸ ਵੇਲੇ ਤੇਰੇ ਭਗਤਾਂ ਦਾ ਸੋਹਣਾ ਲਗੇ ਦੀਵਾਨ, ਅੰਤਰ ਆਤਮ ਇਕ ਲਿਵ ਲਾਈਆ । ਮੈਂ ਸੁਣਨਾ ਸਚ ਫ਼ਰਮਾਨ, ਜੋ ਫ਼ੁਰਨਿਉਂ ਬਾਹਰ ਦਏ ਦ੍ਰਿੜਾਈਆ। ਜਿਸ ਨੂੰ ਜਾਣੇ ਨਾ ਕੋਇ ਅਵਾਮ, ਕਲਮਾਂ ਨਾਲ ਨਾ ਵੰਡ ਵੰਡਾਈਆ। ਤੂੰ ਦਰਦੀ ਬਣ ਸੁਲਤਾਨ, ਹੋਣਾ ਸਚ ਸਹਾਈਆ। ਮੈਂ ਬਰਦੀ ਬਣ ਗ਼ੁਲਾਮ, ਦਰ ਤੇਰੇ ਸੀਸ ਨਿਵਾਈਆ। ਕਰ ਬੇਨੰਤੀ ਮੰਗਾਂ ਦਾਨ, ਨੇਤਰ ਨੈਣਾਂ ਨੀਰ ਵਹਾਈਆ। ਹੇ ਪ੍ਰਭੂ ਤੇਰੇ ਭਗਤ ਬਾਲੇ ਨੱਢੇ ਬੱਚੇ ਅਜੇ ਅੰਞਾਣ, ਹੌਲੀ ਹੌਲੀ ਉਪਰ ਲੈਣਾ ਉਠਾਈਆ। ਇਨ੍ਹਾਂ ਦੇ ਅੰਦਰ ਬਖ਼ਸ਼ ਇਕ ਗਿਆਨ, ਬਿਨ ਤੇਰੇ ਦੂਸਰ ਸੀਸ ਨਾ ਕਿਸੇ ਨਿਵਾਈਆ। ਤੂੰ ਇਨ੍ਹਾਂ ਦਾ ਬਣ ਉਹ ਕਾਹਨਾਂ ਦਾ ਕਾਹਨ, ਜਿਸ ਕਾਹਨ ਨੇ ਕਾਹਨ ਦਿਤੇ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਗੋਦਾਵਰੀ ਕਹੇ ਸਗਣ ਵਾਲੀਆਂ ਵਸਤੂ ਦਸ, ਗੁਰਮੁਖਾਂ ਹੱਥ ਵਡਿਆਈਆ। ਲਾਲ ਦਸਤਾਰ ਸੱਜੇ ਹੱਥ, ਹਾੜ ਸਤਾਰਾਂ ਦਏ ਗਵਾਹੀਆ। ਅੱਖ ਵਿਚੋਂ ਅੱਖ ਕਰ ਕੇ ਵਖ, ਹੁਕਮ ਦੇਣਾ ਸਮਝਾਈਆ। ਸਚ ਰੂਪ ਕਰ ਪਰਤਖ, ਭਰਮ ਦੇਣਾ ਮਿਟਾਈਆ। ਜੋ ਗੁਰਮੁਖ ਲਏ ਸੱਦ, ਸ਼ਬਦੀ ਹੁਕਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਆਪਣੇ ਹੱਥ ਰਖਾਈਆ। ਗੋਦਾਵਰੀ ਕਹੇ ਸਗਣ ਉਹ ਸਗਲਾ, ਭਗਤ ਮਿਲੇ ਵਡਿਆਈਆ। ਜਿਸ ਨਾਲ ਮਾਰਗ ਮਿਲੇ ਅਗਲਾ, ਪਿਛਲਾ ਪੰਧ ਚੁਕਾਈਆ। ਹਰਿਜਨ ਰਹੇ ਕੋਈ ਨਾ ਕੰਗਲਾ, ਨਾਮ ਭੰਡਾਰਾ ਦਏ ਭਰਾਈਆ। ਫਿਰਨਾ ਪਏ ਨਾ ਵਿਚ ਜੰਗਲਾ, ਜੂਹਾਂ ਵਿਚ ਨਾ ਕੋਇ ਭਟਕਾਈਆ। ਦਵਾਰਾ ਕੋਈ ਨਾ ਪਏ ਮੰਗਣਾ, ਭੇਖੀ ਰੂਪ ਨਾ ਕੋਇ ਵਖਾਈਆ। ਘਰ ਬਾਰ ਨਾ ਪਏ ਤਜਣਾ, ਨਾਤਾ ਗ੍ਰਹਿਸਤ ਨਾ ਕੋਇ ਤੁੜਾਈਆ। ਦਇਆਵਾਨ ਹੋ ਕੇ ਘਰ ਸਵਾਮੀ ਮਿਲਣਾ ਸੱਜਣਾ, ਸਹਿਜ ਸੁਭਾਓ ਆਪਣੇ ਅੰਗ ਲਗਾਈਆ । ਜੁਗ ਚੌਕੜੀ ਤੇਰਿਆਂ ਭਗਤਾਂ ਬਹੁ ਕੀਤੀ ਤੇਰੀ ਬੰਦਨਾ, ਨਿਉਂ ਨਿਉਂ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲਹਿਣਾ ਦੇ ਚੁਕਾਈਆ। ਗੋਦਾਵਰੀ ਕਹੇ ਮੈਂ ਵੇਖਣੀ ਭਗਤਾਂ ਦੀ ਉਹ ਛਾਤੀ, ਜਿਹੜੀ ਹਨੁਵੰਤ ਗਿਆ ਵਖਾਈਆ। ਗੁਰਮੁਖਾਂ ਦੀ ਵੇਖਣੀ ਉਹ ਰਾਤੀਂ, ਜੋ ਨਾਨਕ ਗਿਆ ਦ੍ਰਿੜਾਈਆ। ਗੁਰਸਿਖਾਂ ਦੀ ਵੇਖਣੀ ਉਹ ਜਮਾਤੀ, ਗੋਬਿੰਦ ਕਰ ਕੇ ਗਿਆ ਪੜ੍ਹਾਈਆ। ਭਗਤਾਂ ਦੀ ਵੇਖਣੀ ਉਹ ਸਾਖੀ, ਜੋ ਸਾਖ਼ਿਆਤ ਭਗਵਾਨ ਦਰਸ਼ਨ ਪਾਈਆ। ਸਭ ਨੇ ਮਿਲ ਕੇ ਇਕ ਦੀ ਮੰਨਣੀ ਆਖੀ, ਵਿਚੋਂ ਦੂਜਾ ਲੈਣਾ ਸਮਝਾਈਆ। ਗੋਦਾਵਰੀ ਕਹੇ ਪ੍ਰਭੂ ਤੇਰੇ ਦਰ ਤੇ ਆ ਕੇ ਕੋਈ ਨਾ ਰਹੇ ਪਾਪੀ, ਪਤਿਤ ਪੁਨੀਤ ਦੇਣੇ ਬਣਾਈਆ। ਚਾਰ ਜੁਗ ਦੇ ਲੇਖ ਖੋਲ੍ਹ ਕੇ ਵੇਖ ਆਪਣੀ ਕਾਪੀ, ਜਿਸ ਦਾ ਰਾਈਟ ਰਾਈਟਰ ਤੁਧ ਬਿਨ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ

ਸੰਗ ਦੇਣਾ ਵਖਾਈਆ। ਗੋਦਾਵਰੀ ਕਹੇ ਮੈਂ ਗੁਰਮੁਖਾਂ ਦਾ ਵੇਖਿਆ ਹਿਰਦਾ, ਅੰਦਰ ਵੜ ਕੇ ਧਿਆਨ ਲਗਾਈਆ। ਜਿਨ੍ਹਾਂ ਦਾ ਵਿਛੋੜਾ ਚਿਰ ਦਾ, ਚਿਰੀ ਵਿਛੁੰਨੇ ਲਏ ਮਿਲਾਈਆ। ਜਿਨ੍ਹਾਂ ਦੇ ਅੰਤਰ ਗੋਬਿੰਦ ਫਿਰਦਾ, ਭੱਜੇ ਵਾਹੋ ਦਾਹੀਆ। ਜਿਸ ਦੇ ਪ੍ਰੇਮ ਪਿਆਰ ਅੰਦਰ ਹੰਝੂ ਗਿਰਦਾ, ਨੇਤਰ ਨੈਣ ਛਹਿਬਰ ਲਾਈਆ। ਉਹਨਾਂ ਉਤੇ ਤੇਰਾ ਹੱਥ ਵੇਖਣਾ ਫਿਰਦਾ, ਕਿਸ ਬਿਧ ਲਏ ਟਿਕਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਵੇਲਾ ਆਇਆ ਓਸ ਅਗੰਮੀ ਪਿਰ ਦਾ, ਜਿਸ ਦੀ ਸ਼ਾਹੀ ਸਕੇ ਨਾ ਕੋਇ ਬਦਲਾਈਆ। ਹਕ ਹਕ ਹਕ਼ੀਕ਼ਤ ਨਿਬੜਦਾ, ਝਗੜਾ ਚੁਕਾਵੇ ਕੂੜ ਲੋਕਾਈਆ। ਮੈਂ ਰਾਹ ਤੱਕਾਂ ਓਸ ਦਲੇਰ ਦਿਲਦਾਰ ਦਿਲਬਰ ਦਾ, ਜੋ ਦਿਲ ਦੀ ਹਾਲਤ ਦਏ ਬਦਲਾਈਆ। ਜੋ ਮੇਰੇ ਕੰਢੇ ਉਤੇ ਆ ਕੇ ਕੰਢੀ ਵਾਲੇ ਵਿਛੜੇ ਮੇਲਦਾ, ਮਿਲਾਪੀ ਹੋ ਕੇ ਹੋਏ ਸਹਾਈਆ। ਨਾਤਾ ਕਟ ਕੇ ਰਾਏ ਧਰਮ ਦੀ ਜੇਲ ਦਾ, ਜੇਲਖ਼ਾਨਾ ਕੂੜਾ ਦਏ ਗਵਾਈਆ। ਝਗੜਾ ਮੁਕਾ ਕੇ ਪਾਸ ਫ਼ੇਲ ਦਾ, ਇਕੋ ਡਿਗਰੀ ਹੱਥ ਫੜਾਈਆ। ਓਥੇ ਮਿਟ ਜਾਏ ਝਗੜਾ ਭੰਡਾਰਾ ਖੀਰ ਦਾ, ਆਸਾ ਤ੍ਰਿਸ਼ਨਾ ਦਏ ਗਵਾਈਆ । ਗੋਦਾਵਰੀ ਕਹੇ ਮੈਂ ਖੇਲ ਵੇਖਾਂ ਓਸੇ ਦੀ ਖੇਲ ਦਾ, ਜੋ ਖ਼ੁਲਾਸੇ ਨਾਲ ਭਰਵਾਸਾ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਲਕ ਹੋ ਕੇ ਦਇਆ ਕਮਾਈਆ। ਗੋਦਾਵਰੀ ਕਹੇ ਸਚ ਭੇਵ ਹੁਣ ਰਹਿਣ ਨਹੀਂ ਦੇਣਾ ਗੁਪਤ, ਮੈਂ ਸਚ ਦਿਆਂ ਦ੍ਰਿੜਾਈਆ । ਭਗਤਾਂ ਉਤੇ ਪ੍ਰਭ ਮਿਹਰ ਕਰਨੀ ਮੁਫ਼ਤ, ਬੰਦਗੀ ਦੀ ਲੋੜ ਰਹੇ ਨਾ ਰਾਈਆ। ਜੁਗ ਚੌਕੜੀ ਤੇਰੀ ਕਰਦੇ ਰਹੇ ਸਿਫ਼ਤ, ਰਾਗਾਂ ਨਾਦਾਂ ਵਿਚ ਸਲਾਹੀਆ । ਸ਼ਰਅ ਵਿਚ ਹੁੰਦੇ ਰਹੇ ਗਰਿਫ਼ਤ, ਬੰਦੀਖ਼ਾਨਾ ਨਾ ਕੋਇ ਤੜਾਈਆ। ਦੀਨ ਮਜ਼੍ਹਬ ਹਿੱਸੇ ਵੰਡਦੇ ਰਹੇ ਨਿਸਫ਼, ਸਚ ਰੰਗ ਨਾ ਕੋਇ ਰੰਗਾਈਆ। ਹੇ ਪ੍ਰਭੂ ਤੂੰ ਸਭ ਦਾ ਮਾਲਕ ਲੱਖ ਚੁਰਾਸੀ ਨੂਰ ਉਪਜਿਆ ਵਿਚੋਂ ਤੇਰੇ ਗ੍ਰਹਿਸਤ, ਆਤਮ ਪਰਮਾਤਮ ਵੰਡ ਵੰਡਾਈਆ। ਤੇਰਿਆਂ ਭਗਤਾਂ ਨੂੰ ਤੇਰੇ ਮਿਲਣ ਦਾ ਇਸ਼ਕ, ਦੂਜੀ ਆਸ ਨਾ ਕੋਇ ਵਖਾਈਆ। ਗੋਦਾਵਰੀ ਕਹੇ ਅਗੇ ਗੋਬਿੰਦ ਮੈਨੂੰ ਲਾਰਾ ਲਾ ਕੇ ਗਿਆ ਖ਼ਿਸਕ, ਹੁਣ ਹੋਣ ਨਾ ਦੇਣੀ ਜੁਦਾਈਆ। ਸਨਮੁਖ ਹੋ ਕੇ ਤੇਰੇ ਕੋਲੋਂ ਲੁਆਣਾ ਤਿਲਕ, ਸਵਾ ਰਤੀ ਕੇਸਰ ਪਟਨੇ ਵਾਲਾ ਦਏ ਗਵਾਹੀਆ । ਮੈਂ ਪੱਕਾ ਕਰ ਲਿਆ ਨਿਸਚ, ਸਚ ਨਿਸਚੇ ਨਾਲ ਰਹੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੈਨੂੰ ਯਾਦ ਛੱਬੀ ਪੋਹ ਵਾਲੇ ਦਿਤੇ ਟਿਕਟ, ਬਿਨ ਟਕਿਆਂ ਦਿਤੇ ਵਰਤਾਈਆ। ਤੇਰੇ ਭਗਤ ਪ੍ਰੇਮੀ ਵੇਖਾਂ ਤੇਰੇ ਨਿਕਟ, ਨਿਕਟਵਰਤੀ ਹੋ ਕੇ ਹੋ ਸਹਾਈਆ। ਵਿਛੋੜੇ ਵਾਲੀ ਕਟ ਦਿੱਕ਼ਤ, ਦੁਖੀਆਂ ਦਰਦ ਲਏ ਵੰਡਾਈਆ । ਸਚ ਭਰੋਸਾ ਦੇ ਸਿਦਕ, ਚਰਨ ਪ੍ਰੀਤੀ ਇਕ ਸਰਨਾਈਆ। ਦਰ ਤੇ ਰਹੇ ਕੋਈ ਨਾ ਨਿੰਦਕ, ਕੂੜੀ ਕਿਰਿਆ ਦੇਣੀ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਪੂਰਾ ਦੇਣਾ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਧੂੜੀ ਦੇਣਾ ਦਾਨ, ਇਸ਼ਨਾਨ ਮਜਨ ਇਕੋ ਵਾਰ ਦੇਣਾ ਕਰਾਈਆ।

੩੦ ਹਾੜ ਸ਼ਹਿਨਸ਼ਾਹੀ ਸੰਮਤ ੧ ਸਤਿਸੰਗ ਭਵਨ ਰਾਣੀ ਤਾਲਾਬ ਜੰਮੂ ਸ਼ਹਿਰ

ਸਾਹਿਬ ਸਤਿਗੁਰ ਸੱਚਾ ਗਿਆ ਆ, ਆਦਿ ਜੁਗਾਦਿ ਸ਼ਬਦ ਅਨਾਦੀ ਬੇਪਰਵਾਹੀਆ। ਜੋ ਏਥੇ ਓਥੇ ਦੋ ਜਹਾਨਾਂ ਬਣੇ ਮਲਾਹ, ਖੇਵਟ

ਖੇਟਾ ਬੇੜਾ ਆਪਣੇ ਕੰਧ ਉਠਾਈਆ। ਵਾਰ ਥਿਤ ਸੋਹਣੀ ਪੂਰਨਮਾ ਰਿਹਾ ਸੁਹਾ, ਵੇਲਾ ਵਕ਼ਤ ਦਏ ਵਡਿਆਈਆ। ਜੰਮੂ ਨਿਵਾਸੀਓ ਜ਼ਰਾ ਮਾਰ ਕੇ ਵੇਖੋ ਧਿਆਂ, ਬੰਦ ਕਿਵਾੜੀ ਪਰਦਾ ਲਾਹੀਆ। ਘਰ ਘਰ ਬੈਠਾ ਜੋਤ ਜਗਾ, ਨੂਰੋ ਨੂਰ ਨੂਰ ਰੁਸ਼ਨਾਈਆ। ਸ਼ਬਦ ਅਗੰਮੀ ਨਾਦ ਰਿਹਾ ਵਜਾ, ਦਿਵਸ ਰੈਣ ਅੱਠੇ ਪਹਿਰ ਕਰੇ ਸ਼ਨਵਾਈਆ। ਮਨ ਵਾਸਨਾ ਨਾਲ ਹੋ ਕੇ ਜੁਦਾ, ਆਤਮ ਪਰਮਾਤਮ ਪਲੂ ਗਏ ਛੁੜਾਈਆ। ਧੁਰ ਦਾ ਮਾਲਕ ਨਰ ਹਰਿ ਖ਼ਾਲਕ ਸਚ ਸੰਦੇਸ਼ਾ ਇਕੋ ਰਿਹਾ ਸੁਣਾ, ਜਗ ਜੀਵਨ ਦਾਤਾ ਜਾਗਰਤ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰ ਘਟ ਅੰਦਰ ਬੈਠਾ ਵੜ, ਦੂਰ ਦੁਰਾਡਾ ਪੰਧ ਨਾ ਕੋਇ ਰਖਾਈਆ। ਸਤਿਗੁਰ ਸਾਚਾ ਤੁਹਾਡੇ ਕਾਇਆ ਮੰਦਰ ਅੰਦਰ, ਨਿਜ ਘਰ ਬੈਠਾ ਡੇਰਾ ਲਾਈਆ। ਸਾਢੇ ਤਿੰਨ ਹੱਥ ਵੇਖੇ ਸੋਹਣਾ ਮੰਦਰ, ਨੌ ਦਵਾਰੇ ਪੰਧ ਚੁਕਾਈਆ। ਬਜਰ ਕਪਾਟੀ ਖੋਲ੍ਹ ਕੇ ਵੇਖੇ ਜਿੰਦਰ, ਨੂਰੋ ਨੂਰ ਨੂਰ ਰੁਸ਼ਨਾਈਆ। ਮਨ ਵਾਸਨਾ ਦਹਿ ਦਿਸ਼ਾ ਨਾ ਦੌੜੇ ਭੱਜੇ ਬੰਦਰ, ਕੂੜੀ ਕਿਰਿਆ ਬਾਹਰ ਕਢਾਈਆ। ਸਾਚਾ ਰਸ ਦੇਵੇ ਨਿਜ ਨੰਦਨ, ਸਾਚਾ ਰਸ ਇਕ ਵਖਾਈਆ। ਜਨਮ ਕਰਮ ਲੱਖ ਚੁਰਾਸੀ ਤੋੜੇ ਬੰਧਨ, ਬੰਦਗੀ ਇਕੋ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰ ਘਟ ਅੰਦਰ ਬੈਠਾ ਵੜ, ਸਤਿਗੁਰ ਸੱਚਾ ਬੇਪਰਵਾਹੀਆ। ਸਤਿਗੁਰ ਸੱਚਾ ਪਾਰਬ੍ਰਹਮ, ਪਤਿਪਰਮੇਸ਼ਵਰ ਬੇਪਰਵਾਹੀਆ। ਆਦਿ ਜੁਗਾਦਿ ਜੁਗ ਚੌਕੜੀ ਨਾ ਜਨਮੇ ਨਾ ਜਾਏ ਮਰ, ਨੂਰੋ ਨੂਰ ਨੂਰ ਰੁਸ਼ਨਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਨਿਹਕਰਮੀ ਵੇਖੇ ਸਰਬ ਕਰਮ, ਕਰਮ ਕਾਂਡਾਂ ਡੇਰਾ ਦਏ ਢਾਹੀਆ। ਮਾਇਆ ਮਮਤਾ ਹਉਮੇ ਹੰਗਤਾ ਕੂੜੀ ਕਿਰਿਆ ਮਨ ਵਾਸਨਾ ਤੋੜੇ ਭਰਮ, ਭਾਂਡਾ ਭੈ ਭੌ ਭੰਨਾਈਆ। ਪੰਜ ਤੱਤ ਕਾਇਆ ਮਾਟੀ ਵੇਖਣਾ ਹੱਡ ਮਾਸ ਨਾੜੀ ਚਰਮ, ਗ੍ਰਹਿ ਗ੍ਰਹਿ ਆਪੇ ਫੋਲ ਫੁਲਾਈਆ। ਸਚ ਸੰਦੇਸ਼ਾ ਨਰ ਨਰੇਸ਼ਾ ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਇਕੋ ਸਮਝਾ ਦਏ ਜ਼ਾਤ ਪਾਤ ਬਰਨ, ਵਰਨ ਗੋਤ ਵੰਡ ਨਾ ਕੋਇ ਵੰਡਾਈਆ। ਸਾਹਿਬ ਸੁਵਾਮੀ ਅੰਤਰਜਾਮੀ ਸਾਚੀ ਬਖ਼ਸ਼ੇ ਇਕ ਸਰਨ, ਚਰਨ ਕਵਲ ਧਿਆਨ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰ ਘਟ ਬੈਠਾ ਅੰਦਰ ਵੜ, ਗ੍ਰਹਿ ਗ੍ਰਹਿ ਆਪਣਾ ਆਸਣ ਲਾਈਆ। ਸਤਿਗੁਰ ਪੂਰਾ ਹਰ ਘਟ ਵਸੇਰਾ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਜਿਸ ਦੇ ਕੋਲ ਹਕ ਨਬੇੜਾ, ਜੁਗ ਚੌਕੜੀ ਵੇਖ ਵਖਾਈਆ । ਭਾਗ ਲਗਾਏ ਕਾਇਆ ਮਾਟੀ ਖੇੜਾ, ਅੰਦਰ ਮੰਦਰ ਸੋਭਾ ਪਾਈਆ। ਪਤਿਤ ਪਾਪੀ ਉਤੇ ਕਰੇ ਮਿਹਰਾ, ਮਿਹਰ ਨਜ਼ਰ ਆਪ ਟਿਕਾਈਆ। ਬਿਨ ਕਰਨੀਓ ਕਰਤਾ ਪਾਰ ਕਰ ਜਾਏ ਬੇੜਾ, ਸਤਿਗੁਰ ਸ਼ਬਦ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਤਿਗੁਰ ਸ਼ਬਦ ਅਨੰਦ ਸਾਗਰ, ਗਹਿਰ ਗੰਭੀਰ ਨਜ਼ਰੀ ਆਈਆ। ਭਾਗ ਲਗਾਵੇ ਕਾਇਆ ਗਾਗਰ, ਮਾਨਸ਼ ਮਾਨੁਖ ਵੰਡ ਵੰਡਾਈਆ। ਆਤਮ ਪਰਮਾਤਮ ਦੇਵੇ ਆਦਰ, ਮਨ ਵਾਸਨਾ ਦੂਰ ਕਰਾਈਆ। ਕਿਰਪਾ ਕਰੇ ਕਰੀਮ ਕ਼ਾਦਰ, ਕ਼ੁਦਰਤ ਦਾ ਮਾਲਕ ਖ਼ਾਲਕ ਸ਼ਹਿਨਸ਼ਾਹੀਆ। ਨਿਰਮਲ ਕਰਮ ਕਰੇ ਉਜਾਗਰ, ਦੁਰਮਤ ਮੈਲ ਧੁਆਈਆ। ਸਾਚਾ ਵਣਜ ਕਰਾਏ ਬਣ ਸੌਦਾਗਰ, ਸਾਚਾ ਸੌਦਾ ਇਕੋ ਨਾਮ ਵਖਾਈਆ। ਸੋ ਸੂਰਬੀਰ ਜੋਧਾ ਬਹਾਦਰ, ਜੋ ਸਤਿਗੁਰ ਪੂਰੇ ਲਗੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰ ਘਟ ਅੰਦਰ ਬੈਠਾ ਵੜ, ਨਿਰਗੁਣ ਨੂਰ ਨੂਰ ਡਗਮਗਾਈਆ। ਸਤਿਗੁਰ ਪੂਰਾ ਕਹੇ ਜਿਨ੍ਹਾਂ ਮੇਰੇ ਮਿਲਣ ਦੀ ਰੱਖੀ ਆਸ, ਅੰਤਰ

ਆਤਮ ਧਿਆਨ ਲਗਾਈਆ। ਮੈਂ ਸਦਾ ਵਸਾਂ ਪਾਸ, ਜਗਤ ਵਿਛੋੜਾ ਪੰਧ ਮੁਕਾਈਆ। ਦੀਆ ਬਾਤੀ ਕਮਲਾਪਾਤੀ ਕਰਾਂ ਇਕ ਪਰਕਾਸ਼, ਅੰਧ ਅੰਧੇਰਾ ਦਿਆਂ ਗਵਾਈਆ। ਲੇਖੇ ਲਾਵਾਂ ਪਵਣ ਸਵਾਸ, ਸਾਹ ਸਾਹ ਸਮਾਈਆ। ਝਗੜਾ ਮੁਕਾ ਕੇ ਪ੍ਰਿਥਮੀ ਆਕਾਸ਼, ਗਗਨ ਮੰਡਲ ਡੇਰਾ ਢਾਹੀਆ। ਦਰਸ ਵਖਾਵਾਂ ਸਾਖ਼ਿਆਤ, ਸਵੱਛ ਸਰੂਪੀ ਆਪਣਾ ਰੂਪ ਵਟਾਈਆ। ਜ਼ਾਹਰ ਬਾਤਨ ਕਰਾਂ ਬਾਤ, ਭੇਵ ਅਭੇਦਾ ਕਰਾਂ ਰੁਸ਼ਨਾਈਆ । ਪੂਰਨਮਾਸ਼ੀ ਕਹੇ ਮੇਰੀ ਪੂਰਨਮਾ ਵਾਲੀ ਰਾਤ, ਰਾਤੀ ਸੁੱਤਿਆਂ ਸ਼ਬਦ ਹੋ ਕੇ ਦਿਆਂ ਵਖਾਈਆ। ਜਿਸ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਗੌਂਦੇ ਗਾਥ, ਗੀਤਾ ਗਿਆਨ ਕਰੇ ਵਡਿਆਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਘਟ ਵਸੇਰਾ ਸਭ ਦੇ ਵਸੇ ਪਾਸ, ਸਗਲਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰ ਘਟ ਹੋ ਕੇ ਅੰਦਰ ਬੈਠਾ ਵੜ, ਸਤਿਗੁਰ ਪੂਰਾ ਡੇਰਾ ਲਾਈਆ। ਸਤਿਗੁਰ ਕਹੇ ਮੈਂ ਸਚ ਸਵਾਮੀ ਮਾਲਕ ਇਕੋ ਨਜ਼ਰੀ ਆਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਅੱਖਰਾਂ ਬੋਲਾਂ ਬਾਣੀ, ਨਿਰਅੱਖਰ ਧਾਰ ਸਮਝਾਈਆ। ਅੰਮ੍ਰਿਤ ਆਤਮ ਰਸ ਦੇਵਾਂ ਠੰਡਾ ਪਾਣੀ, ਕਵਲ ਨਾਭੀ ਆਪ ਉਲਟਾਈਆ। ਲੇਖਾ ਚੁਕਾਵਾਂ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਲੋੜ ਰਹੇ ਨਾ ਰਾਈਆ। ਸੁਰਤੀ ਸ਼ਬਦ ਮਿਲਾਵਾਂ ਹਾਣੀ, ਸੀਤਾ ਰਾਮ ਹੋਵੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰ ਘਟ ਅੰਦਰ ਬੈਠਾ ਵੜ, ਸਚ ਸਿੰਘਾਸਣ ਪੁਰਖ ਅਬਿਨਾਸ਼ਣ ਨਿਜ ਆਤਮ ਪਰਮਾਤਮ ਡੇਰਾ ਲਾਈਆ। ਸਤਿਗੁਰ ਸ਼ਬਦ ਕਹੇ ਜਿਸ ਨੂੰ ਮੇਰੀ ਲੋੜ, ਅੰਦਰ ਵੜ ਕੇ ਖੋਜ ਖੁਜਾਈਆ । ਮੇਰਾ ਰੂਪ ਰੰਗ ਭਾਗ ਕਰੇ ਮਥੋਰ, ਗ਼ਰੀਬ ਨਿਮਾਣਿਆਂ ਗੋਦ ਉਠਾਈਆ। ਨਾਤਾ ਤੋੜੇ ਪੰਜ ਚੋਰ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਏ ਹਲਕਾਈਆ। ਚਿਰੀ ਵਿਛੁੰਨੀ ਆਤਮ ਪਰਮਾਤਮ ਦਏ ਜੋੜ, ਨਾਤਾ ਧੁਰ ਦਾ ਦਏ ਬਣਾਈਆ। ਇਕੋ ਤੰਦ ਬੱਝੇ ਡੋਰ, ਦੂਜੀ ਲੋੜ ਰਹੇ ਨਾ ਰਾਈਆ। ਅੰਧੇਰਾ ਚੁਕੇ ਅੰਧ ਘੋਰ, ਸਤਿ ਦੀਪ ਹੋਏ ਰੁਸ਼ਨਾਈਆ। ਮੰਤਰ ਫੁਰੇ ਫੁਰਨਾ ਫੋਰ, ਮਨ ਮਨਸਾ ਦਏ ਗਵਾਈਆ। ਜੂਠ ਝੂਠ ਕੂੜੀ ਕਿਰਿਆ ਦੇਵੇ ਹੋੜ, ਹੋਕਾ ਇਕੋ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਸੱਚਾ ਵਸੇ ਸਾਚੇ ਘਰ, ਗ੍ਰਹਿ ਮੰਦਰ ਅੰਦਰ ਬੈਠਾ ਡੇਰਾ ਲਾਈਆ। ਸਤਿਗੁਰ ਸ਼ਬਦ ਦੀਨ ਦਿਆਲ, ਦਇਆਨਿਧ ਆਪਣੀ ਦਇਆ ਕਮਾਈਆ। ਨਾਤਾ ਤੋੜ ਕਾਲ ਮਹਾਕਾਲ, ਮੁਹੱਬਤ ਧੁਰ ਦੀ ਇਕ ਬੰਧਾਈਆ। ਸਾਚੀ ਸਖ਼ੀਆਂ ਮਿਲੇ ਸਾਚਾ ਕਾਹਨ, ਗ੍ਰਹਿ ਮੰਦਰ ਵੱਜੇ ਵਧਾਈਆ। ਪ੍ਰੇਮ ਪ੍ਰੀਤੀ ਬਖ਼ਸ਼ੇ ਦਾਨ, ਧੁਰ ਦੀ ਵਸਤ ਇਕ ਵਰਤਾਈਆ। ਸਚ ਸਿੰਘਾਸਣ ਦੇਵੇ ਆਰਾਮ, ਮਨ ਵਾਸਨਾ ਨਾ ਕੋਇ ਹਲਕਾਈਆ। ਆਵਣ ਜਾਵਣ ਝਗੜੇ ਮੁਕਾਵੇ ਤਮਾਮ, ਲੱਖ ਚੁਰਾਸੀ ਦਏ ਮਿਟਾਈਆ। ਸਚ ਵਸਤੂ ਦੇ ਕੇ ਧੁਰ ਦਾ ਇਨਾਮ, ਨਾਮ ਨਿਧਾਨਾ ਝੋਲੀ ਪਾਈਆ। ਇਕੋ ਮੇਲਾ ਹੋਵੇ ਸੱਚੇ ਰਾਮ, ਜੋ ਰਿਸ਼ਤਾ ਧੁਰ ਦਾ ਦਏ ਜਣਾਈਆ। ਬਿਨ ਸਤਿਗੁਰ ਪੂਰੇ ਹੋਏ ਨਾ ਕਿਸੇ ਕਲਿਆਣ, ਸਚਖੰਡ ਦੁਵਾਰੇ ਨਾ ਕੋਇ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਨੂੰ ਮਾਰਗ ਰਸਤਾ ਦੱਸੇ ਆਸਾਨ, ਮਿਹਰਵਾਨ ਹੋ ਕੇ ਮਿਹਰ ਨਜ਼ਰ ਨਾਲ ਤਰਾਈਆ। ਆਪ ਭਾਵੇਂ ਕੁਛ ਨਾ ਕਹਿਣਾ, ਕਹਿਣ ਦੀ ਲੋੜ ਰਹੇ ਨਾ ਰਾਈਆ। ਜ਼ਰੂਰ ਪ੍ਰਭ ਦਾ ਦਰਸ਼ਨ ਕਰਨਾ ਓਸ ਨੈਣਾਂ, ਜਿਹੜੀ ਅੱਖ ਨਾ ਕਿਸੇ ਖੁਲ੍ਹਾਈਆ । ਸੱਜਣ ਬਣੌਣਾ ਇਕੋ ਸੈਣਾ, ਜੋ ਸਾਖ਼ਿਆਤ ਹੋਏ ਸਹਾਈਆ। ਜਿਸ ਦੇ ਨਾਲ ਸਦਾ ਸਦਾ ਸਦ ਮਿਲ ਕੇ ਬਹਿਣਾ,

ਘਰ ਇਕੋ ਡੇਰਾ ਲਾਈਆ। ਜੋ ਚੁਕਾਵੇ ਜਨਮ ਜਨਮ ਦਾ ਲਹਿਣਾ ਦੇਣਾ, ਦੇ ਦੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਕਹਿਣ ਸੁਣਨ ਤੋਂ ਸਭ ਕੁਛ ਦਏ ਸਮਝਾਈਆ। ਬੇਸ਼ਕ ਕਹਿਣ ਸੁਣਨ ਦੀ ਨਹੀਂ ਗੱਲ, ਭੇਵ ਅਭੇਦ ਨਾ ਕੋਇ ਜਣਾਈਆ। ਜੇ ਸਹਿਜੇ ਮੁਸ਼ਕਲ ਹੋ ਜਾਏ ਹਲ, ਬਿਨ ਹਲਵੇ ਪੂੜੀ ਖਵਾਇਆਂ ਮਿਲੇ ਹਰਿ ਰਘੁਰਾਈਆ। ਵਿਛੋੜਾ ਰਹੇ ਨਾ ਘੜੀ ਪਲ, ਆਤਮ ਪਰਮਾਤਮ ਨਾ ਹੋਏ ਜੁਦਾਈਆ। ਦੀਪਕ ਜੋਤੀ ਜਾਏ ਬਲ, ਅੰਦਰੇ ਅੰਦਰ ਹੋਏ ਰੁਸ਼ਨਾਈਆ। ਦੂਈ ਦਵੈਤੀ ਮਿਟ ਜਾਏ ਸਲ, ਸਾਹਿਬ ਇਕੋ ਨਜ਼ਰੀ ਆਈਆ। ਪੂਰਬ ਜਨਮ ਦਾ ਝੋਲੀ ਪੈ ਜਾਏ ਫਲ, ਇਸ ਜਨਮ ਦਾ ਲੇਖਾ ਦਏ ਮੁਕਾਈਆ। ਨਿਹਚਲ ਧਾਮ ਵਖਾਏ ਅਟਲ, ਸਚ ਦਰ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਕਹਿਣ ਸੁਣਨ ਤੋਂ ਕਾਇਆ ਕੱਪੜ ਵੇਖ ਵਖਾਈਆ। ਕਹਿਣ ਸੁਣਨ ਨਾਲੋਂ ਅੰਦਰ ਧਿਆਨ ਚੰਗਾ, ਬਿਨ ਰਸਨਾ ਜਿਹਵਾ ਮਿਲੇ ਵਡਿਆਈਆ। ਸਾਹਿਬ ਸਤਿਗੁਰ ਸਦਾ ਬਖ਼ਸ਼ੰਦਾ, ਸ਼ਬਦੀ ਰੂਪ ਬੇਪਰਵਾਹੀਆ। ਜਗਤ ਨੇਤਰ ਜਹਾਨ ਅੰਧਾ, ਭਗਤ ਭਗਵਾਨ ਅੰਦਰ ਅੱਖ ਖੁਲ੍ਹਾਈਆ। ਤੁਹਾਡੇ ਜੀਵਣ ਦਾ ਅੰਤਮ ਕੰਢਾ, ਵੇਲਾ ਨੇੜੇ ਦਏ ਵਖਾਈਆ। ਬਿਨਾ ਪੂਰੇ ਸਤਿਗੁਰ ਮੰਜ਼ਲ ਪੌੜੀ ਚੜ੍ਹਿਆ ਕੋਇ ਨਾ ਡੰਡਾ, ਡੰਡਾਵਤ ਸਚ ਨਾ ਕੋਇ ਕਰਾਈਆ । ਆਤਮ ਪਰਮਾਤਮ ਬਣ ਜਾਏ ਧੁਰ ਦਾ ਸੰਗਾ, ਸਗਲਾ ਸੰਗ ਨਿਭਾਈਆ। ਕਾਇਆ ਮੰਦਰ ਅੰਦਰ ਸਾਚਾ ਤੀਰਥ ਹੋ ਜਾਏ ਗੰਗਾ, ਗੋਦਾਵਰੀ ਜਮਨਾ ਸੁਰਸਤੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਕਹਿਣ ਤੋਂ ਕਰਨੀ ਵੇਖ ਵਖਾਈਆ। ਕਹਿਣ ਸੁਣਨ ਦੀ ਏਥੇ ਕਿਹੜੀ ਲੋੜ, ਬੁਧੀ ਵਾਲੀ ਨਾ ਕੋਇ ਚਤੁਰਾਈਆ। ਜਿਹੜਾ ਵਿਛੜਿਆਂ ਰਿਹਾ ਜੋੜ, ਆਤਮ ਪਰਮਾਤਮ ਮੇਲ ਮਿਲਾਈਆ। ਜਿਸਦੀ ਲਗੀ ਨਿਭੇ ਤੋੜ, ਅਧਵਿਚਕਾਰ ਨਾ ਕੋਇ ਅਟਕਾਈਆ। ਸਾਹਿਬ ਸਵਾਮੀ ਹੋਵੇ ਬੰਦੀ ਛੋੜ, ਫਾਂਸੀ ਜਮ ਦੀ ਦਏ ਕਟਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀ ਰਖਦੇ ਗਏ ਲੋੜ, ਸੋ ਆਸਾ ਪੂਰ ਪ੍ਰਭ ਪੂਰਨ ਬੇਪਰਵਾਹੀਆ। ਸੁਰਤੀ ਸ਼ਬਦ ਬੰਧਾਵੇ ਡੋਰ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭੇਵ ਅਭੇਦਾ ਦਏ ਖੁਲ੍ਹਾਈਆ । ਰਸਨਾ ਕਹਿਣ ਦੀ ਕਿਹੜੀ ਬਾਤ, ਕਹਿ ਕਹਿ ਥੱਕੀ ਸਰਬ ਲੋਕਾਈਆ। ਬਿਨ ਸਤਿਗੁਰ ਪੂਰੇ ਅੰਦਰੋਂ ਖੋਲ੍ਹਿਆ ਕਿਸੇ ਨਾ ਤਾਕ, ਪਰਦਾ ਪਰੇ ਨਾ ਕੋਇ ਹਟਾਈਆ। ਧੁਰ ਦਾ ਜੁੜਿਆ ਨਾ ਕੋਈ ਸਾਥ, ਸੱਜਣ ਸਾਹਿਬ ਨਾ ਅੰਗ ਲਗਾਈਆ। ਅੱਜ ਮਿਲਣ ਦਾ ਹੋ ਗਿਆ ਇਤਫ਼ਾਕ, ਇਤਫ਼ਾਕੀਆ ਗਿਆ ਆਈਆ। ਵਸਤ ਅਮੋਲਕ ਦੇਵੇ ਦਾਤ, ਦਾਤਾ ਦਾਨੀ ਦਇਆ ਕਮਾਈਆ। ਸ਼ਬਦ ਘੋੜੇ ਚੜ੍ਹਾਵੇ ਰਾਕ, ਅਸਵ ਇਕੋ ਦਏ ਵਖਾਈਆ। ਜੇ ਜਗਤ ਗਵਰਨਰੀ ਦਾ ਕੀਤਾ ਰਾਜ, ਹੁਕਮ ਹਾਸਲ ਨਾਲ ਵਡਿਆਈਆ। ਅੰਦਰ ਆਤਮਾ ਪਰਮਾਤਮਾ ਦੀ ਰਹੀ ਆਵਾਜ਼, ਲੋੜੀਂਦਾ ਸਾਜਣ ਨਾ ਕੋਇ ਮਿਲਾਈਆ। ਫਿਰਦਾ ਰਿਹਾ ਵਿਚ ਸਮਾਜ, ਭੱਜਿਆ ਵਾਹੋ ਦਾਹੀਆ। ਤਕਦਾ ਰਿਹਾ ਸੰਤ ਸਾਧ, ਸਾਧਨਾ ਸਚ ਨਾ ਕੋਇ ਜਣਾਈਆ। ਜੋ ਸੁਵਾਮੀ ਹਰ ਘਟ ਅੰਦਰ ਹੋਇਆ ਵਿਸਮਾਦ, ਬਿਸਮਲ ਆਪਣਾ ਆਪ ਕਰਾਈਆ। ਜਿਸ ਨੂੰ ਸਮਝ ਨਾ ਸਕੇ ਕੋਈ ਦਿਮਾਗ਼, ਬੁਧੀ ਚਲੇ ਨਾ ਕੋਇ ਚਤੁਰਾਈਆ। ਭਗਤ ਉਧਾਰਨ ਜਿਸ ਦਾ ਜੁਗ ਚੌਕੜੀ ਰਿਵਾਜ, ਰਿਆਇਤ ਨਾਲ ਪਾਰ ਦੇਵੇ ਕਰਾਈਆ। ਓਥੇ ਕਹਿਣ ਸੁਣਨ ਦੀ ਕਿਹੜੀ ਗਾਥ, ਜੋ ਅੰਦਰ ਵੜਿਆ ਮੰਦਰ ਚੜ੍ਹਿਆ ਸਭ ਕੁਛ ਜਾਣੇ ਚਾਈਂ ਚਾਈਂਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਓਹਲਾ ਦਏ ਉਠਾਈਆ। ਕਹਿ ਸੁਣ ਰਸਨਾ ਥੱਕੀ, ਸ਼ਾਸਤਰ ਸਿਮਰਤ ਵੇਦ ਪੁਰਾਨ ਦੇਣ ਗਵਾਹੀਆ। ਲਭ ਲਭ ਸ੍ਰਿਸ਼ਟੀ ਅੱਕੀ, ਭੱਜੇ ਵਾਹੋ ਦਾਹੀਆ। ਬਿਨ ਹਰਿ ਕਿਰਪਾ ਤੱਕੇ ਨਾ ਕਮਲਾਪਤੀ, ਪਤਿਪਰਮੇਸ਼ਵਰ ਸਿਰ ਹੱਥ ਨਾ ਕੋਇ ਟਿਕਾਈਆ। ਜਿਨ੍ਹਾਂ ਨਾਮ ਦੇਵੇ ਨਿਰਗੁਣ ਨਿਰਵੈਰ ਇਕ ਰਤੀ, ਰਤਨ ਅਮੋਲਕ ਹੀਰੇ ਦਏ ਬਣਾਈਆ। ਸਨਮੁਖ ਸਾਖ਼ਿਆਤ ਦਰਸ ਕਰਾਵੇ ਅੱਖੀ, ਅੱਖ ਅੱਖ ਨਾਲ ਮਿਲਾਈਆ। ਭਗਤ ਭਗਵਾਨ ਦੀ ਬਣ ਜਾਏ ਉਹ ਸਖ਼ੀ, ਜਿਸ ਦੀ ਰਾਸ ਆਦਿ ਜੁਗਾਦਿ ਨਜ਼ਰੀ ਆਈਆ। ਭਾਵੇਂ ਜਗਤ ਮਾਇਆ ਵਿਚ ਹੋਵੇ ਲੱਖ ਲੱਖੀ, ਕਰੋੜ ਕਰੋੜੀ ਰੂਪ ਵਟਾਈਆ। ਪ੍ਰਭ ਦੁਵਾਰੇ ਕ਼ੀਮਤ ਕੋਇ ਨਾ ਕੱਖੀ, ਕੌਡੀ ਹੱਟ ਨਾ ਕੋਇ ਵਿਕਾਈਆ। ਜੇ ਸਤਿਗੁਰ ਪੂਰੇ ਗੁਰਮੁਖ ਕਹੇ ਮੈਂ ਕੋਈ ਗੱਲ ਦੱਸੀ, ਦੱਸ ਕੇ ਦਿਤਾ ਸਮਝਾਈਆ। ਇਹ ਗੱਲ ਨਹੀਂ ਅੱਛੀ, ਭਗਤ ਭਗਵਾਨ ਸਦਾ ਵਜਦੀ ਰਹੇ ਵਧਾਈਆ। ਸ੍ਰਿਸ਼ਟੀ ਕਹੇ ਵਿਛੋੜਾ ਜਲਮੀਨ ਮੱਛੀ, ਗੁਰਮੁਖ ਕਹੇ ਵਿਛੋੜੇ ਵਿਚੋਂ ਜੋੜਾ ਜੋੜੇ ਵਿਚੋਂ ਇਕੋ ਨਜ਼ਰੀ ਆਈਆ। ਕਹਿਣ ਸੁਣਨ ਦੀ ਪੜ੍ਹਨ ਲਿਖਣ ਦੀ ਏਥੇ ਨਹੀਂ ਕੋਈ ਪੱਟੀ, ਪਟੇਦਾਰੀ ਸਾਰੀ ਦਿਤੀ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਇਕੋ ਸੱਚੀ, ਸਚ ਸਾਜਣ ਲਏ ਮਿਲਾਈਆ। ਠੀਕ ਹੋਵੇ ਜੇ ਮਿਲੇ ਠਾਕਰ, ਅੰਦਰ ਠੋਕਰ ਦਏ ਲਗਾਈਆ। ਭੇਵ ਖੁਲ੍ਹਾ ਕੇ ਕਾਇਆ ਗਾਗਰ, ਅੰਮ੍ਰਿਤ ਰਸ ਦਏ ਚਵਾਈਆ । ਸ਼ਬਦ ਗੁਰੂ ਪਰਗਟ ਹੋਏ ਬਹਾਦਰ, ਸੂਰਬੀਰ ਇਕੋ ਨਜ਼ਰੀ ਆਈਆ। ਦਰ ਆਇਆਂ ਘਰ ਆਇਆਂ ਗ੍ਰਹਿ ਮੰਦਰ ਦੇਵੇ ਆਦਰ, ਆਦਰਸ਼ ਆਪਣਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਠੀਕ ਠਾਕ ਸਭ ਨੂੰ ਵੇਖ ਵਖਾਈਆ। ਠੀਕ ਠਾਕ ਸਾਰੇ ਕਹਿੰਦੇ ਫ਼ੱਕਰ, ਫ਼ਿਕਰਿਆਂ ਵਿਚ ਗਾਈਆ। ਚੋਟੀ ਚੜ੍ਹਿਆ ਵੇਖਿਆ ਕੋਇ ਨਾ ਸਿਖ਼ਰ, ਮੰਜ਼ਲ ਹਕ ਨਾ ਕੋਇ ਜਣਾਈਆ। ਜਗਤ ਵਿਦਿਆ ਪੜ੍ਹ ਕੇ ਅੱਖਰ, ਦੀਨ ਦੁਨੀ ਰਹੇ ਸੁਣਾਈਆ। ਆਪ ਆਪਣਾ ਕਰ ਕੇ ਵੱਖਰ, ਰਹਿਬਰ ਮਿਲਿਆ ਨਾ ਬੇਪਰਵਾਹੀਆ। ਜਿਸ ਵੇਲੇ ਭਗਤ ਭਗਵਾਨ ਦੇ ਆ ਜਾਏ ਪਤਣ, ਪਿਛਲਾ ਪੰਧ ਮੁਕਾਈਆ। ਓਸ ਵੇਲੇ ਸਾਹਿਬ ਆਪ ਆਵੇ ਪਤ ਰੱਖਣ, ਨਿਰਗੁਣ ਸਰਗੁਣ ਵੇਸ ਵਟਾਈਆ। ਫੇਰ ਲੋੜ ਨਾ ਰਹੇ ਕਰਨ ਦੀ ਕੋਈ ਯਤਨ, ਯਥਾ ਯੋਗ ਯਥਾਰਥ ਯਦਪ ਆਪਣਾ ਰੰਗ ਦਏ ਰੰਗਾਈਆ। ਮੁੜ ਕੇ ਲੈ ਜਾਏ ਓਸ ਵਤਨ, ਜਿਸ ਵਤਨ ਵਿਚੋਂ ਬੇਵਤਨ ਕਰ ਕੇ ਲੋਕਮਾਤ ਦਿਤਾ ਘਲਾਈਆ। ਪੂਰਨਮਾਸ਼ੀ ਕਹੇ ਫੇਰ ਅੰਧੇਰੀ ਰੈਣ ਨਾ ਹੋਵੇ ਮਸਣ, ਨੂਰੀ ਚੰਦ ਹੋਵੇ ਰੁਸ਼ਨਾਈਆ । ਪੂਰਨਮਾ ਕਹੇ ਮੈਂ ਅੱਜ ਆਈ ਸਭ ਨੂੰ ਦੱਸਣ, ਹੋਕਾ ਦੇ ਕੇ ਰਹੀ ਸੁਣਾਈਆ। ਬਾਹਰ ਕੋਈ ਨਾ ਜਾਇਓ ਲੱਭਣ, ਘਰ ਬੈਠਾ ਬੇਪਰਵਾਹੀਆ। ਜਿਸ ਨੂੰ ਕਹਿੰਦੇ ਗੋਪਾਲ ਮੂਰਤ ਮਦਨ, ਮੁਕੰਦ ਮਨੋਹਰ ਲਖਮੀ ਨਰਾਇਣ ਗਾ ਗਾ ਖ਼ੁਸ਼ੀ ਮਨਾਈਆ। ਜਿਸ ਦੇ ਚਰਨ ਕਵਲਾਂ ਵਿਚੋਂ ਲੱਭੋ ਪਦਮ, ਨਿਸ਼ਾਨੀ ਤੱਤਾਂ ਵਾਲੀ ਵਡਿਆਈਆ। ਉਸ ਦਾ ਭਗਤਾਂ ਦੇ ਕਾਇਆ ਮੰਦਰ ਅੰਦਰ ਪਹਿਲਾ ਕ਼ਦਮ, ਲੰਘ ਦਹਲੀਜ਼ੋਂ ਅਗੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਕਹਿਆਂ ਸੁਣਿਆਂ ਸਭ ਕੁਛ ਆਵੇ ਸਮਝਣ, ਲੇਖਾ ਸਭ ਦਾ ਵੇਖ ਵਖਾਈਆ। ਗਵਰਨਰ ਜੀ ਕਦੀ ਵੇਖਿਆ ਜੇ ਨਰ, ਜਿਸ ਨੂੰ ਨਰਾਇਣ ਸਤਿ ਕਹਿ ਕੇ ਸਾਰੇ ਰਹੇ ਗਾਈਆ। ਜਿਸ ਦਾ ਇਕੋ ਸਚਖੰਡ ਦਵਾਰ ਸੱਚਾ ਘਰ, ਸਚ ਸਿੰਘਾਸਣ ਡੇਰਾ ਲਾਈਆ। ਜੋ ਸੰਤ ਸੁਹੇਲੇ ਰਿਹਾ ਫੜ, ਅੰਦਰੇ ਅੰਦਰ ਜੋੜ ਜੁੜਾਈਆ। ਜੋ ਕਾਇਆ

ਮੰਦਰ ਅੰਦਰ ਜਾਏ ਚੜ੍ਹ, ਨੌ ਦਵਾਰੇ ਪੰਧ ਮੁਕਾਈਆ। ਜਿਸ ਤੋਂ ਵਿਕਾਰ ਹੰਕਾਰ ਰਹੇ ਡਰ, ਪ੍ਰਕਿਰਤੀ ਸੀਸ ਨਾ ਕੋਇ ਉਠਾਈਆ। ਜਿਸ ਦੇ ਹੁਕਮੇਂ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਖੇਲ ਰਹੇ ਕਰ, ਜੁਗ ਚੌਕੜੀ ਆਪਣਾ ਵੇਸ ਵਟਾਈਆ। ਸੋ ਸਾਹਿਬ ਸਮਰਥ ਜਿਸ ਦੀ ਮਹਿੰਮਾ ਅਕਥ ਜੁਗ ਚੌਕੜੀ ਚਲਾਵੇ ਰਥ, ਸਮਰਥ ਸਹਿਜ ਸੁਖਦਾਈਆ। ਜੇ ਓਸ ਦਾ ਦਰਸ਼ਨ ਕਰ ਲਓ ਨਾਲ ਅੱਖ, ਫੇਰ ਹੋ ਜਾਓ ਸ੍ਰਿਸ਼ਟੀ ਨਾਲੋਂ ਵਖ, ਨਜ਼ਰੀ ਆਏ ਉਹ ਪਰਤਖ, ਜਿਸ ਨੂੰ ਰਸਨਾ ਜਿਹਵਾ ਨਾ ਸਕੇ ਦੱਸ, ਬਿਨ ਕਹਿਣ ਤੋਂ ਹੋ ਜਾਓ ਓਸ ਦੇ ਵਸ, ਉਹ ਅੰਤਰ ਆਤਮ ਦੇਵੇ ਰਸ, ਮੇਟ ਰੈਣ ਅੰਧੇਰੀ ਮਸ, ਸ਼ਬਦੀ ਤੀਰ ਨਿਰਾਲਾ ਮਾਰੇ ਕਸ, ਅਣਿਆਲਾ ਇਕੋ ਇਕ ਚਲਾਈਆ।