੩੦ ਹਾੜ ਸ਼ਹਿਨਸ਼ਾਹੀ ਸੰਮਤ ੧ ਆਰ ਐਲ ਸ਼ਰਮਾ ਦੇ ਗ੍ਰਹਿ ਜੰਮੂ
ਸ਼ਮਅ ਕਹੇ ਕੋਟਨ ਕੋਟ ਪਰਵਾਨਾ ਮੇਰੇ ਉਤੇ ਸੜਦਾ, ਤਨ ਮਾਟੀ ਖ਼ਾਕ ਰੁਲਾਈਆ। ਇਕ ਦੂਜੇ ਨੂੰ ਵੇਖ ਵੇਖ ਮਰਦਾ, ਆਪਣਾ ਆਪ ਮਿਟਾਈਆ। ਬਹੁਤਿਆਂ ਵਿਚੋਂ ਕੋਈ ਵਿਰਲਾ ਦਿਸੇ ਪ੍ਰੇਮੀ ਸੱਚੇ ਪ੍ਰੇਮ ਪਿਆਰ ਦਾ, ਪ੍ਰੀਤੀ ਆਪਣੀ ਦਏ ਦ੍ਰਿੜਾਈਆ। ਜੋ ਰਾਹ ਤੱਕੇ ਮੁਹੱਬਤ ਵਾਲੇ ਮਹਿਬੂਬ ਹਕ਼ੀਕ਼ੀ ਯਾਰ ਦਾ, ਯਰਾਨਾ ਧੁਰ ਦਾ ਇਕ ਲਗਾਈਆ। ਸੋ ਮਰਨ ਤੋਂ ਪਹਿਲੋਂ ਅੰਤਰ ਅੰਤਰ ਇਕੋ ਇਕ ਪੁਕਾਰਦਾ, ਤੂੰ ਹੀ ਤੂੰ ਰਾਗ ਅਲਾਈਆ। ਲੇਖਾ ਛਡ ਕੇ ਜਿਤ ਹਾਰ ਦਾ, ਨਾਤਾ ਤੋੜ ਜਗਤ ਵਡਿਆਈਆ। ਗੁਲਸ਼ਨ ਛਡ ਮੌਜ ਬਹਾਰ ਦਾ, ਬਸੰਤ ਕੋਲੋਂ ਮੁਖ ਭਵਾਈਆ। ਰਾਹ ਤੱਕੇ ਮੰਜ਼ਲ ਓਸ ਅਗੰਮ ਅਪਾਰ ਦਾ, ਜਿਸ ਦਾ ਪੌੜਾ ਨਜ਼ਰ ਕਿਸੇ ਨਾ ਆਈਆ। ਪੁਰਖ ਅਕਾਲ ਪਰਵਰਦਿਗਾਰ ਮੇਲਾ ਮੰਗੇ ਓਸ ਨਿਰੰਕਾਰ ਦਾ, ਜੋ ਨਿਰਾਕਾਰ ਆਪਣਾ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਮਅ ਪਰਵਾਨਾ ਆਪਣਾ ਹੁਕਮ ਇਕ ਵਖਾਈਆ। ਪਰਵਾਨਾ ਕਹੇ ਸੁਣ ਸ਼ਮਅ, ਦੀਪਕ ਤੈਨੂੰ ਦਿਆਂ ਜਣਾਈਆ। ਮੇਰਾ ਪ੍ਰੇਮ ਪਿਆਰ ਦਾ ਸੋਹਣਾ ਸਮਾਂ, ਸੁਹਾਵਣੀ ਰੁਤ ਦਏ ਵਡਿਆਈਆ। ਮੈਂ ਛਡ ਕੇ ਹਰਖ਼ ਸੋਗ ਗ਼ਮਾਂ, ਦਰ ਤੇਰਾ ਵੇਖ ਵਖਾਈਆ। ਕੂੜੀ ਕਿਰਿਆ ਲਾਲਚ ਰਹੀ ਕੋਈ ਨਾ ਤਮਅ, ਮਮਤਾ ਮੋਹ ਦਿਤਾ ਮਿਟਾਈਆ। ਮੇਰਾ ਜੋਬਨ ਨਿਤ ਨਵਾਂ, ਜੋ ਤੇਰੀ ਭੇਟ ਚੜ੍ਹਾਈਆ। ਮੈਂ ਸੰਦੇਸ਼ਾ ਇਕ ਕਹਵਾਂ, ਗੀਤ ਗੋਬਿੰਦ ਅਲਾਈਆ। ਮੈਂ ਓਸੇ ਦੇ ਅੰਦਰ ਰਹਿਵਾਂ, ਜਿਥੋਂ ਹੋਵੇ ਨਾ ਕਦੇ ਜੁਦਾਈਆ। ਓਸੇ ਦੀ ਸੇਜੇ ਸਵਾਂ, ਜਿਥੇ ਸਕੇ ਨਾ ਕੋਇ ਉਠਾਈਆ। ਓਸੇ ਦੀ ਚਰਨੀ ਬਹਵਾਂ, ਜੋ ਮਿਹਰ ਨਜ਼ਰ ਨਾਲ ਤਰਾਈਆ । ਤੇਰੀ ਭੇਟ ਕਰ ਕੇ ਆਪਣਾ ਦਮਾ, ਦੀਵਾਨਾ ਹੋ ਕੇ ਸ਼ਹਾਦਤ ਦਿਆਂ ਵਖਾਈਆ। ਮੇਰਾ ਰਾਸ ਹੋਵੇ ਕੰਮਾ, ਕਰਮ ਕਾਂਡ ਦੇਣਾ ਮਿਟਾਈਆ। ਜਗਤ ਵਾਸਨਾ ਨਾ ਰਹੇ ਮਨਾ, ਮਨ ਕਾ ਮਣਕਾ ਦਿਤਾ ਭਵਾਈਆ। ਦੂਰ ਦੁਰਾਡਾ ਆਇਆ ਭੰਨਾ, ਭੱਜਿਆ ਵਾਹੋ ਦਾਹੀਆ। ਤੇਰੇ ਪਰਕਾਸ਼ ਨੂੰ ਵੇਖ ਕੇ ਹੋਇਆ ਅੰਨ੍ਹਾ, ਬੀਨਾਈ ਮੇਰੇ ਉਤੇ ਛਾਈਆ। ਮੈਂ ਵਾਰ ਕੇ ਆਪਣਾ ਤਨਾ, ਤਕ਼ਦੀਰ ਤਦਬੀਰ ਨਾਲ ਲਵਾਂ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਸ਼ਮਅ ਕਹੇ ਸੁਣ ਪਰਵਾਨੇ ਨਿਧਾਨ, ਮੈਂ ਸਤਿ ਸਚ ਦਿਆਂ ਦ੍ਰਿੜਾਈਆ। ਮੇਰੇ ਉਤੋਂ ਕੋਟਨ ਕੋਟ ਆਪਣਾ ਆਪ ਕਰਕੇ ਦਾਨ, ਤਨ ਮਾਟੀ ਗਏ
ਤਜਾਈਆ। ਮੈਂ ਵੇਖ ਕੇ ਹੋਇਆ ਹੈਰਾਨ, ਅੰਦਰੋਂ ਸਮਝ ਕਿਸੇ ਨਾ ਪਾਈਆ। ਬਹੁਤੇ ਮਰੇ ਵਿਚ ਅਗਿਆਨ, ਭਰਮੀ ਭਰਮ ਭੁਲਾਈਆ। ਇਕ ਦੋ ਚਾਰ ਨੂੰ ਮਿਲਿਆ ਸੱਚਾ ਗਿਆਨ, ਬੋਧ ਅਗਾਧ ਦਿਤਾ ਸਮਝਾਈਆ। ਅਗਨੀ ਸੜਿਆ ਪਰਵਾਨਾ ਹੋਵੇ ਨਾ ਕਦੇ ਪਰਵਾਨ, ਪਰਾਂ ਵਾਲਾ ਲੇਖਾ ਕੰਮ ਕਿਸੇ ਨਾ ਆਈਆ। ਅੰਤਰ ਅੰਦਰ ਕਰੋ ਇਕ ਧਿਆਨ, ਬ੍ਰਹਮ ਵਿਦਿਆ ਸਚ ਪੜ੍ਹਾਈਆ। ਮੇਰੇ ਉਤੋਂ ਸੜਨ ਤੋਂ ਪਹਿਲੋਂ ਤੁਹਾਡੀ ਆਸਾ ਬੇਨੰਤੀ ਪਰਵਾਨ ਕਰੇ ਭਗਵਾਨ, ਮਿਹਰਵਾਨ ਆਪਣੀ ਝੋਲੀ ਪਾਈਆ। ਫੇਰ ਤੁਸੀਂ ਪਰਵਾਨੇ ਚੰਗੇ ਨਾਲੋਂ ਇਨਸਾਨ, ਧੁਰ ਦਾ ਹੁਕਮ ਦਿਆਂ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਪਰਵਾਨਾ ਕਹੇ ਸੁਣ ਦੀਪਕ ਜੋਤ, ਤੇਰਾ ਅਗਨੀ ਤੱਤ ਨਜ਼ਰੀ ਆਈਆ । ਮੇਰੇ ਅੰਦਰ ਤੇਰੇ ਪ੍ਰੇਮ ਪਿਆਰ ਦੀ ਚੋਟ, ਸੁੱਤਿਆਂ ਰਹੀ ਉਠਾਈਆ । ਭਾਵੇਂ ਸੜ ਗਏ ਕੋਟੀ ਕੋਟ, ਆਪਣਾ ਆਪ ਮਿਟਾਈਆ। ਮੈਂ ਆਸਾ ਰੱਖੀ ਜਾਣਾ ਓਸ ਦੀ ਗੋਦ, ਜੋ ਸਿਰ ਆਪਣਾ ਹੱਥ ਰਖਾਈਆ। ਮੈਨੂੰ ਕਿਸੇ ਅੰਦਰੋਂ ਦਿਤਾ ਬੋਧ, ਕੀਤੀ ਸਚ ਪੜ੍ਹਾਈਆ। ਭਾਵੇਂ ਵਿਦਿਆ ਵਾਲੇ ਬਹੁਤੇ ਲੋਗ, ਸ਼ਾਸਤਰਾਂ ਰਹੇ ਸੁਣਾਈਆ। ਮੈਂ ਇਕੋ ਧੁਨ ਆਵਾਜ਼ ਸੁਣੀ ਧੁਰ ਸਲੋਕ, ਢੋਲਾ ਅਗੰਮ ਅਥਾਹੀਆ। ਜਿਸ ਦੇ ਚਰਨ ਚੁੰਮੇ ਮੋਖ, ਮੁਕਤੀ ਨਿਉਂ ਨਿਉਂ ਸੀਸ ਨਿਵਾਈਆ। ਓਥੇ ਕਿਸੇ ਦੀ ਚਲੇ ਨਾ ਕੋਈ ਸੋਚ, ਸਮਝ ਨਾ ਕੋਇ ਵਡਿਆਈਆ। ਜਗਤ ਵਿਚਾਰ ਨਾ ਜਾਣੇ ਖੋਜ, ਪਰਦਾ ਓਹਲਾ ਨਾ ਕੋਇ ਉਠਾਈਆ। ਮਰਨ ਤੋਂ ਪਹਿਲਾਂ ਜਿਹੜੀ ਮੈਨੂੰ ਆਈ ਮੌਜ, ਮੌਜੂਦਾ ਹੋ ਕੇ ਦਿਆਂ ਸੁਣਾਈਆ। ਮੈਂ ਤੇਰੇ ਦਰਸ਼ਨ ਕਰਦਾ ਰੋਜ਼, ਦੂਰ ਦੁਰਾਡਾ ਬੈਠਾ ਆਸਣ ਲਾਈਆ। ਅੱਜ ਮੇਰੀ ਪੁਗ ਗਈ ਔਧ, ਵੇਲਾ ਅੰਤ ਦਏ ਗਵਾਹੀਆ। ਮੇਰਾ ਤੱਤਾਂ ਵਾਲਾ ਸ਼ਰੀਰ ਹੋਣਾ ਮੌਤ, ਅਗਨੀ ਦੇਣਾ ਜਲਾਈਆ। ਮੈਂ ਮਿਲਣਾ ਓਸ ਖ਼ੌਂਤ, ਜੋ ਕੰਤ ਕੰਤੂਹਲ ਸੱਚਾ ਸ਼ਹਿਨਸ਼ਾਹੀਆ। ਜਿਹੜਾ ਕਦੀ ਨਾ ਗਿਆ ਔਂਤ, ਭਗਤ ਭਗਵੰਤ ਲਏ ਪਰਗਟਾਈਆ। ਭਾਵੇਂ ਸ਼ਮਅ ਦੇ ਕੋਲ ਪਰਵਾਨੇ ਬਹੁਤ, ਬਹੁਤਿਆਂ ਵਿਚੋਂ ਇਕ ਦੋ ਚਾਰ ਆਪਣੇ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਨ੍ਹਾਂ ਨੂੰ ਦਿਤੀ ਆਪਣੀ ਹੋਸ਼, ਹਵਸ ਕੂੜੀ ਦਏ ਬੁਝਾਈਆ। ਦੀਪਕ ਕਹੇ ਪਰਵਾਨੇ ਮੈਨੂੰ ਸਾਰੇ ਕਹਿੰਦੇ ਚਿਰਾਗ਼, ਚਰਾਗਾਹਾਂ ਵਿਚ ਕਰਾਂ ਰੁਸ਼ਨਾਈਆ। ਅੰਧੇਰ ਦਾ ਧੋਵਾਂ ਦਾਗ਼, ਨੂਰੋ ਨੂਰ ਡਗਮਗਾਈਆ। ਪ੍ਰੇਮੀਆਂ ਦਾ ਬਣਾ ਸਾਕ, ਸੱਜਣ ਇਕ ਅਖਵਾਈਆ। ਮਿਤਰਾਂ ਦਾ ਖੋਲ੍ਹਾਂ ਤਾਕ, ਪਰਦਾ ਦਿਆਂ ਗਵਾਈਆ। ਤੇਰਾ ਮੇਲਾ ਹੋਇਆ ਨਾਲ ਇਤਫ਼ਾਕ, ਜੋੜਾ ਜੁੜਿਆ ਸਹਿਜ ਸੁਭਾਈਆ। ਲੇਖਾ ਮੁਕੌਣਾ ਦਿਵਸ ਰਾਤ, ਬਿਨਾ ਦੀਪਕ ਦੀਪ ਹੋਏ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲਹਿਣਾ ਦਏ ਚੁਕਾਈਆ। ਪਰਵਾਨਾ ਕਹੇ ਸੁਣ ਬਲਦੀ ਜੋਤ, ਅਗਨੀ ਰੂਪ ਨਜ਼ਰੀ ਆਈਆ। ਮੈਂ ਵੇਖ ਕੇ ਲੋਕ ਪਰਲੋਕ, ਦੋ ਜਹਾਨ ਖੋਜ ਖੁਜਾਈਆ। ਸਾਚੀ ਮਿਲੀ ਨਾ ਕਿਤੇ ਮੌਜ, ਮਜਲਸ ਹਕ ਨਾ ਕੋਇ ਦ੍ਰਿੜਾਈਆ। ਰਸਨਾ ਜਿਹਵਾ ਬੱਤੀ ਦੰਦ ਗੌਣ ਦੇ ਪ੍ਰੇਮੀ ਬਹੁਤ, ਅੰਤਰ ਆਤਮ ਭੇਟ ਨਾ ਕੋਇ ਕਰਾਈਆ। ਬੇਸ਼ਕ ਤੇਰੇ ਉਤੇ ਸੜਨ ਦੀ ਸਾਡੀ ਰੌਂਸ, ਧੁਰ ਦੀ ਵਾਦੀ ਮਾਤਲੋਕ ਵੇਖ ਵਖਾਈਆ। ਬਿਨਾ ਸਚ ਪ੍ਰੀਤ ਸਾਚੀ ਮੰਜ਼ਲ ਸਕਿਆ ਕੋਈ ਨਾ ਪਹੁੰਚ, ਮੁਕਾਮੇ ਹਕ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਦੀਪਕ ਕਹੇ ਪਰਵਾਨਿਆ ਮੈਂ ਚੁੱਕਾਂ ਤੇਰਾ ਪਰਦਾ, ਕੂੜੀ ਕਿਰਿਆ ਦੇਵਾਂ ਜਲਾਈਆ। ਤੇਰਾ ਸਾਫ਼ ਕਰਾਂ ਹਿਰਦਾ,
ਮਾਇਆ ਮਮਤਾ ਮੋਹ ਮਿਟਾਈਆ। ਤੇਰਾ ਮੇਲ ਮਿਲਾਵਾਂ ਜੋ ਵਿਛੜਿਆ ਚਿਰ ਦਾ, ਆਤਮ ਦਾ ਮਾਲਕ ਬੇਪਰਵਾਹੀਆ। ਜੋ ਬ੍ਰਹਿਮੰਡਾਂ ਖੰਡਾਂ ਅੰਦਰ ਫਿਰਦਾ, ਪੁਰੀਆਂ ਲੋਆਂ ਆਕਾਸ਼ ਪਾਤਾਲਾਂ ਵੇਖ ਵਖਾਈਆ। ਜੋ ਮਾਲਕ ਸਚਖੰਡ ਦੁਵਾਰ ਥਿਰ ਘਰ ਦਾ, ਹਕ ਮੁਕਾਮੇ ਡੇਰਾ ਲਾਈਆ । ਜਿਸ ਦਾ ਗੇੜਾ ਆਦਿ ਜੁਗਾਦਿ ਗਿੜਦਾ, ਜੁਗ ਚੌਕੜੀ ਰਿਹਾ ਭਵਾਈਆ। ਜਿਸ ਦੀ ਅਦਾਲਤ ਅੰਦਰ ਸਚ ਨਬੇੜਾ ਨਿਬੜਦਾ, ਝੂਠਾ ਜੁਰਮ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਪਰਵਾਨਾ ਕਹੇ ਬੇਸ਼ਕ ਤੂੰ ਮੇਰਾ ਕਰਮ ਦੇਵੇਂ ਸਾੜ, ਅਗਨੀ ਅੱਗ ਜਲਾਈਆ। ਦੁਹਾਈ ਦਰੋਹੀ ਖ਼ੁਦਾਏ ਦੀ ਕੂਕ ਕੇ ਕਹੇ ਤੀਹ ਹਾੜ, ਹਾੜਾ ਕਢ ਕੇ ਇਕ ਜਣਾਈਆ । ਜਿਨ੍ਹਾਂ ਪਰਵਾਨਿਆਂ ਦੀ ਗਿਣੀ ਨਹੀਂ ਕਿਸੇ ਕੋਲੋਂ ਮਿਕ਼ਦਾਰ, ਤਾਦਾਦ ਸ਼ਮਾਰ ਨਾ ਕੋਇ ਜਣਾਈਆ। ਉਨ੍ਹਾਂ ਵਿਚੋਂ ਇਕ ਦੋ ਚਾਰ ਦਾ ਖੇੜਾ ਹੋਵੇ ਆਬਾਦ, ਬਹੁਤੀ ਆਬਾਦੀ ਦੀ ਲੋੜ ਰਹੇ ਨਾ ਰਾਈਆ । ਜਿਨ੍ਹਾਂ ਸਚ ਪ੍ਰੇਮ ਅੰਦਰ ਆਪਣਾ ਆਪ ਕੀਤਾ ਬਰਬਾਦ, ਬੰਦੀਖਾਨਾ ਗਏ ਤੁੜਾਈਆ । ਉਨ੍ਹਾਂ ਨੂੰ ਸੂਫੀ ਕਹਿਣ ਸ਼ਾਬਾਸ਼, ਸੰਤ ਫ਼ਕੀਰ ਢੋਲੇ ਰਹੇ ਸੁਣਾਈਆ। ਝਗੜਾ ਮੁੱਕਿਆ ਵਿਚੋਂ ਕਾਇਨਾਤ, ਕਲਮਾ ਇਕੋ ਹਕ ਹਕ਼ੀਕ਼ਤ ਰਹੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਵੇਖ ਵਖਾਈਆ। ਪਰਵਾਨਾ ਕਹੇ ਬੇਸ਼ਕ ਅਸੀਂ ਬਹੁਤੇ, ਆਪ ਆਪਣਾ ਗਏ ਮਿਟਾਈਆ। ਦੀਪਕ ਕਹੇ ਮੈਂ ਸਾਰੇ ਵੇਖੇ ਰੋਂਦੇ, ਕੂਕ ਕੂਕ ਦੇਣ ਦੁਹਾਈਆ। ਥੋੜੇ ਵਿਚੋਂ ਓਸ ਦਾ ਢੋਲਾ ਗੌਂਦੇ, ਗਹਿਰ ਗੰਭੀਰ ਇਕੋ ਆਸ ਤਕਾਈਆ। ਉਹ ਸਾਚੀ ਸੇਜਾ ਸੌਂਦੇ, ਜਿਥੇ ਸਕੇ ਨਾ ਕੋਇ ਉਠਾਈਆ। ਜਨਮ ਮਰਨ ਵਿਚ ਨਾ ਔਂਦੇ, ਨਾਤਾ ਚੁਰਾਸੀ ਗਏ ਤੁੜਾਈਆ । ਭਗਤ ਸਦਾ ਭਗਵਾਨ ਦੇ ਅਖਵੌਂਦੇ, ਜੁਗ ਜੁਗ ਆਪਣਾ ਫੇਰਾ ਪਾਈਆ। ਰੂਪ ਧਰਨਾ ਕੂੜ ਕੁੜਿਆਰ ਕਾਂਉਂ ਦੇ, ਹੰਸ ਮਾਣਕ ਮੋਤੀ ਚੋਗ ਚੁਗਾਈਆ। ਝਗੜੇ ਮੁਕਾ ਦੇਣ ਹੂੰ ਤੂੰ ਦੇ, ਕੂੜੀ ਤਮਅ ਦੇਣ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਵੇਖ ਵਖਾਈਆ। ਪਰਵਾਨਿਆਂ ਵਿਚੋਂ ਪਰਵਾਨਾ ਕੋਈ ਮਨਜ਼ੂਰ, ਲੇਖਾ ਵੇਖੇ ਧੁਰ ਦਰਗਾਹੀਆ। ਜਿਵੇਂ ਸੂਲੀ ਚੜ੍ਹਦਿਆਂ ਵਿਚੋਂ ਮਨਜ਼ੂਰ ਹੋਇਆ ਮਨਸੂਰ, ਮਨਸਾ ਆਸਾ ਉਸ ਦੀ ਪੂਰ ਕਰਾਈਆ। ਇਹ ਪ੍ਰਭ ਦਾ ਸੱਚਾ ਦਸਤੂਰ, ਜੁਗ ਚੌਕੜੀ ਵੇਖ ਵਖਾਈਆ। ਜੇ ਜਲਵਾ ਦੇਵੇ ਕੋਹਤੂਰ, ਮੂਸੇ ਨੂੰ ਮੂੰਹ ਦੇ ਭਾਰ ਸੁਟਾਈਆ। ਜੇ ਪਰਵਾਨਿਉਂ ਤੁਹਾਡੇ ਅੰਦਰ ਹੋਇਆ ਗ਼ਰੂਰ, ਮਗ਼ਰੂਰੀ ਕੰਮ ਕਿਸੇ ਨਾ ਆਈਆ। ਸਭ ਨੇ ਨਾਤਾ ਛਡਣਾ ਤਨ ਵਜੂਦ, ਤੱਤਾਂ ਤਤ ਨਾ ਕੋਇ ਹੰਢਾਈਆ। ਮੰਜ਼ਲ ਚੜ੍ਹ ਕੇ ਵੇਖੋ ਅਰਸ਼ ਅਰੂਜ਼, ਮਹਿਰਾਬ ਸ਼ਹਿਨਸ਼ਾਹੀਆ। ਜਿਥੇ ਸੜ ਕੇ ਸਵਾਹ ਬਣ ਕੇ ਲੇਖਾ ਨਾ ਹੋਵੇ ਮੌਕ਼ੂਫ਼, ਹਰੂਫ਼ ਸਕੇ ਨਾ ਕੋਇ ਬਦਲਾਈਆ। ਸ਼ਮਅ ਉਤੇ ਡਿਗਣ ਵਾਲੇ ਪਰਵਾਨੇ ਸਾਰੇ ਦਿਸਣ ਮਸਰੂਫ਼, ਭੱਜਣ ਵਾਹੋ ਦਾਹੀਆ। ਕੋਟਾਂ ਵਿਚੋਂ ਦੋ ਚਾਰ ਜਿਹੜੇ ਮੰਗਦੇ ਮੰਜ਼ਲੇ ਮਕ਼ਸੂਦ, ਮੁਕਾਮੇ ਹਕ ਬੈਠੇ ਡੇਰਾ ਲਾਈਆ। ਉਨ੍ਹਾਂ ਨੂੰ ਕਿਹੜੀ ਲੋੜ ਪੜ੍ਹਨ ਹਜ਼ਾਰਾ ਦਰੂਦ, ਕਲਮਿਆਂ ਨਾਲ ਕਰਨ ਲੜਾਈਆ। ਜਿਧਰ ਵੇਖਾਂ ਉਧਰ ਮੌਜੂਦ, ਮੁਫ਼ਲਿਸਾਂ ਅੰਦਰ ਮੁਫ਼ਲਿਸ, ਚਾਕਰਾਂ ਅੰਦਰ ਚਾਕਰ, ਸ਼ਹਿਨਸ਼ਾਹਾਂ ਅੰਦਰ ਸ਼ਹਿਨਸ਼ਾਹੀਆ। ਭਗਤ ਭਗਵਾਨ ਦੋਵੇਂ ਮਿਲ ਕੇ ਸੱਚੇ ਪਰਵਾਨਿਆਂ ਦਾ ਦੇਣ ਸਬੂਤ, ਜੁਗ ਚੌਕੜੀ ਖੇਲ ਖਿਲਾਈਆ। ਮੈਖ਼ਾਨੇ ਹੋਵਣ ਮਹਿਫੂਜ਼, ਜਿਥੇ ਦੀਵਾਨੇ ਬੈਠੇ ਸੋਭਾ ਪਾਈਆ। ਪੈਮਾਨਾ ਹਕ ਦੇਵਣਹਾਰਾ ਬਾਰਸੂਖ਼, ਜਾਮ ਧੁਰ ਦਾ ਇਕ ਪਿਆਈਆ। ਜਿਸ ਦਾ ਪ੍ਰੇਮ ਕਰੇ ਨਾ ਕੋਈ ਮਨਸੂਖ਼, ਜੁਗ
ਚੌਕੜੀ ਨਾ ਕੋਇ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਵੇਖ ਵਖਾਈਆ । ਪਰਵਾਨਾ ਸ਼ਮਅ ਜਗਤ ਕਹਾਵਤ, ਚੰਦ ਚਕੋਰ ਨਾਲ ਮਿਲਾਈਆ। ਜਿਨ੍ਹਾਂ ਉਤੇ ਪਰਮਾਤਮ ਆਤਮ ਕਰੇ ਸਖ਼ਾਵਤ, ਮਿਹਰ ਨਜ਼ਰ ਇਕ ਉਠਾਈਆ । ਮਨ ਮਨੂਆ ਨਾ ਪਏ ਬਗ਼ਾਵਤ, ਕੂੜੀ ਕਿਰਿਆ ਨਾ ਕੋਇ ਲੜਾਈਆ। ਪੰਜਾਂ ਤੱਤਾਂ ਨਾ ਕੋਇ ਅਦਾਵਤ, ਝਗੜਾ ਕੂੜ ਨਾ ਕੋਇ ਵਖਾਈਆ। ਉਨ੍ਹਾਂ ਪਰਵਾਨਿਆਂ ਦੀ ਸਭ ਤੋਂ ਵਖਰੀ ਬਨਾਵਟ, ਰੂਪ ਅਨੂਪ ਦਏ ਦ੍ਰਿੜਾਈਆ। ਜਿਨ੍ਹਾਂ ਨੂੰ ਜਲਦਿਆਂ ਜਲਦਿਆਂ ਸੜਦਿਆਂ ਸੜਦਿਆਂ ਕੋਈ ਨਾ ਹੋਵੇ ਰੁਕਾਵਟ, ਅਗੇ ਹੋ ਨਾ ਕੋਈ ਪਰਤਾਈਆ। ਉਨ੍ਹਾਂ ਦੀ ਜਨਮ ਜਨਮ ਦੀ ਮੁਕੇ ਥਕਾਵਟ, ਪਾਂਧੀ ਆਪਣਾ ਪੰਧ ਜਾਣ ਗਵਾਈਆ। ਮਾਤ ਗਰਭ ਦੀ ਰਹੇ ਨਾ ਅਲਾਮਤ, ਆਲਮਾਂ ਕੋਲੋਂ ਇਲਮ ਨਾ ਕਰਨ ਪੜ੍ਹਾਈਆ। ਤਿਨ੍ਹਾਂ ਦੀ ਦੇਵੇ ਆਪ ਜ਼ਮਾਨਤ, ਬੰਦੀਖ਼ਾਨੇ ਵਿਚੋਂ ਬਾਹਰ ਕਢਾਈਆ । ਸੋ ਪਰਵਾਨਾ ਜਨਮ ਤੋਂ ਪਹਿਲੋਂ ਮਰਨ ਤੋਂ ਬਾਅਦ ਸਹੀ ਸਲਾਮਤ, ਸਾਹਿਬ ਸਵਾਮੀ ਆਪਣੇ ਰੰਗ ਰੰਗਾਈਆ। ਸੱਚੇ ਦੀਪਕ ਉਤੇ ਸੜਨ ਦੀ ਕਿਸੇ ਨੂੰ ਨਹੀਂ ਮਮਾਨਤ, ਹੋਕਾ ਦੇ ਨਾ ਕੋਇ ਹਟਾਈਆ। ਸ਼ਮਅ ਨਾਲ ਪ੍ਰੇਮ ਸ਼ਖ਼ਸ਼ੀਅਤ ਦੀ ਸੱਚੀ ਅਮਾਨਤ, ਧੁਰ ਦੀ ਵਸਤ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਪਰਵਾਨਾ ਕਹੇ ਸ਼ਮਅ ਮੈਂ ਤੇਰੇ ਉਤੋਂ ਹੋਵਾਂ ਮੁਰਦਾ, ਆਪਣਾ ਆਪ ਮਿਟਾਈਆ। ਦੀਪਕ ਕਹੇ ਪਹਿਲੋਂ ਸੁਣ ਸੰਦੇਸ਼ਾ ਓਸ ਸਤਿਗੁਰ ਦਾ, ਜੋ ਇਕੋ ਇਕ ਸਮਝਾਈਆ। ਜਿਸ ਦਾ ਹੁਕਮ ਫ਼ਰਮਾਣ ਕਦੇ ਨਾ ਮੁੜਦਾ, ਦੋ ਜਹਾਨਾਂ ਰਿਹਾ ਭਵਾਈਆ। ਜੋ ਖੇਲ ਕਰੇ ਆਪਣੀ ਲੋੜ ਦਾ, ਲੋੜੀਦਾ ਆਪਣਾ ਹੁਕਮ ਵਰਤਾਈਆ । ਜੋ ਜੁਗ ਜੁਗ ਵਿਛੜਿਆਂ ਜੋੜਦਾ, ਮੇਲਾ ਮੇਲੇ ਸਹਿਜ ਸੁਭਾਈਆ। ਪ੍ਰੇਮੀ ਪਿਆਰੇ ਪ੍ਰੀਤਮ ਹੋ ਕੇ ਆਪਣੇ ਨਾਲ ਤੋਰਦਾ, ਤੁਰਤ ਆਪਣਾ ਰੰਗ ਰੰਗਾਈਆ। ਸਚ ਦਵਾਰਾ ਇਕੋ ਖੋਲ੍ਹਦਾ, ਧੁਰ ਦੀ ਸਿਖਿਆ ਕਰੇ ਪੜ੍ਹਾਈਆ। ਸਚ ਵਣਜਾਰਾ ਬਣ ਕੇ ਤੋਲਦਾ, ਨਾਮ ਕੰਡਾ ਹੱਥ ਉਠਾਈਆ। ਜਿਥੇ ਲੇਖਾ ਨਹੀਂ ਕੋਈ ਰੋਲ ਦਾ, ਕੂੜੀ ਕਿਰਿਆ ਵੰਡ ਨਾ ਕੋਇ ਵੰਡਾਈਆ। ਬੇਸ਼ਕ ਪਰਵਾਨੇ ਤੂੰ ਆਪਣਾ ਆਪ ਵਾਰੀ ਘੋਲੀ ਘੋਲ ਘੋਲਦਾ, ਤਨ ਮਾਟੀ ਵਿਚ ਸਮਾਈਆ। ਜੇ ਹੁਕਮ ਮੰਨੇਂ ਓਸ ਧੁਰਦਰਗਾਹੀ ਢੋਲ ਦਾ, ਜੋ ਸੋਹੰ ਢੋਲਾ ਰਿਹਾ ਸੁਣਾਈਆ। ਤੈਨੂੰ ਘਰ ਨਜ਼ਰੀ ਆ ਜਾਏ ਕੋਲ ਦਾ, ਦੂਰ ਜਾਣ ਦੀ ਆਸ ਰਹੇ ਨਾ ਰਾਈਆ। ਜੋ ਮਿਹਰਵਾਨ ਹੋ ਕੇ ਪਰਦੇ ਖੋਲ੍ਹਦਾ, ਘਰ ਵਿਚ ਘਰ ਕਰੇ ਰੁਸ਼ਨਾਈਆ। ਜਿਸ ਦਾ ਦੀਪਕ ਪਵਣ ਹਵਾ ਨਾਲ ਕਦੇ ਨਹੀਂ ਡੋਲ ਦਾ, ਸਾਸ ਨਾਲ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਦ ਅਭੇਦਾ ਦਏ ਖੁਲ੍ਹਾਈਆ। ਸ਼ਮਅ ਕਹੇ ਪਰਵਾਨੇ ਵੇਖ ਉਹ ਦੀਪ, ਜੋ ਦੀਪਾਂ ਲੋਆਂ ਕਰੇ ਰੁਸ਼ਨਾਈਆ। ਜਿਸ ਦੇ ਨਾਲ ਲੱਖ ਚੁਰਾਸੀ ਰੋਸ਼ਨ ਹਸਤ ਕੀਟ, ਘਟ ਘਟ ਰਿਹਾ ਡਗਮਗਾਈਆ। ਉਸ ਦੀ ਧਾਰ ਅਗੰਮੀ ਅਨਡੀਠ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਉਹ ਦੀਪਕ ਬਾਲਿਆ ਜਾਏ ਨਾ ਕਦੀ ਕਿਸੇ ਸੀਖ, ਮਾਚਸ ਨਾਲ ਨਾ ਕੋਇ ਵਡਿਆਈਆ। ਉਹ ਸ਼ਮਅ ਸਾਚੇ ਪਰਵਾਨਿਆਂ ਨੂੰ ਰਿਹਾ ਉਡੀਕ, ਜੋ ਭਗਵਾਨ ਭਗਤ ਰਿਹਾ ਉਪਜਾਈਆ। ਜਿਹੜੇ ਸੜ ਮਰਨੇ ਓਸੇ ਦੇ ਘਰ ਦੇ ਬਣਨ ਵਸਨੀਕ, ਵਾਸਤਾ ਇਕੋ ਨਾਲ ਰਖਾਈਆ। ਉਹ ਦੀਪਕ ਤੇਰੇ ਮੰਦਰ ਅੰਦਰ ਨਜ਼ਦੀਕ, ਬਾਹਰ ਲੱਭਣ ਦੀ ਲੋੜ ਰਹੇ ਨਾ ਰਾਈਆ। ਜਿਸ ਦੇ ਨਾਲ ਆਦਿ ਜੁਗਾਦੀ ਸਚ ਪ੍ਰੀਤ, ਪ੍ਰੀਤਮ ਹੋ ਕੇ ਵੇਖ ਵਖਾਈਆ। ਬਹੁਤਿਆਂ ਵਿਚੋਂ ਇਕ ਦੋ
ਚਾਰ ਦਿਸਣ ਠੀਕ, ਜੋ ਪਰਵਾਨੇ ਬਣ ਕੇ ਸਾਚੀ ਸ਼ਮਅ ਉਤੋਂ ਆਪਣਾ ਆਪ ਭੇਟ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੀਪ ਕਰੇ ਰੁਸ਼ਨਾਈਆ। ਸ਼ਮਅ ਸ਼ਮਅ ਦੀਪ ਦੀਪ ਪਰਵਾਨੇ ਪਰਵਾਨੇ ਸਾਰੇ ਗਾਉਂਦੇ, ਗਾ ਗਾ ਰਹੇ ਸੁਣਾਈਆ। ਅੱਖਰਾਂ ਵਾਲੇ ਸ਼ੇਅਰ ਬਣੌਂਦੇ, ਨਜ਼ਮਾਂ ਨਾਲ ਵਡਿਆਈਆ। ਜਗਤ ਅਖਾੜਿਆਂ ਵਿਚ ਜਣੌਂਦੇ, ਰਸਨਾ ਜਿਹਵਾ ਬੱਤੀ ਦੰਦ ਆਪਣਾ ਜ਼ੋਰ ਲਗਾਈਆ। ਅੰਦਰ ਵੜ ਕੇ ਸਚ ਪਰਵਾਨਾ ਆਪਣਾ ਰੂਪ ਨਾ ਕੋਇ ਵਟੌਂਦੇ, ਦੀਵਾਨਾ ਹੋ ਕੇ ਮਸਤੀ ਨਾਮ ਨਾ ਕੋਇ ਚੜ੍ਹਾਈਆ। ਸਾਚਾ ਦੀਪਕ ਬਿਨ ਤੇਲ ਬਾਤੀ ਨਾ ਮੂਲ ਜਗੌਂਦੇ, ਜਿਸ ਦੀ ਦਿਵਸ ਰੈਣ ਹੋਏ ਰੁਸ਼ਨਾਈਆ। ਸੜਨ ਤੋਂ ਪਹਿਲਾਂ ਮਰਨ ਓਸੇ ਦੀ ਝੋਲੀ ਨਹੀਂ ਪੌਂਦੇ, ਜਿਸ ਨੇ ਸ਼ਮਅ ਪਰਵਾਨੇ ਦੋਵੇਂ ਦਿਤੇ ਬਣਾਈਆ। ਜਗਤ ਵਾਲੀ ਰੀਤ ਭਗਤ ਭਗਵਾਨ ਸੁਖੌਂਦੇ, ਨਿਤ ਨਵਿਤ ਵੇਸ ਵਟਾਈਆ। ਕੋਟਾਂ ਵਿਚੋਂ ਦੋ ਚਾਰ ਆਪਣਾ ਲੇਖਾ ਲੇਖੇ ਲੌਂਦੇ, ਜਿਨ੍ਹਾਂ ਦੀ ਲੇਖ ਲਿਖਤ ਸ਼ਹਾਦਤ ਦਏ ਗਵਾਹੀਆ। ਬਾਕੀ ਆਪਣਾ ਪੰਧ ਨਾ ਮੂਲ ਮੁਕੌਂਦੇ, ਪਾਂਧੀ ਹੋ ਕੇ ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਰਵਾਨਾ ਗੁਰਮੁਖ ਇਕ ਵਡਿਆਈਆ। ਸਚ ਪਰਵਾਨਾ ਜਿਸ ਬਣਨ ਦਾ ਚਾਓ, ਦੀਪਕ ਉਤੇ ਆਪਣਾ ਆਪ ਦੇਣਾ ਜਲਾਈਆ। ਸੋ ਮੰਜ਼ਲ ਤਕੇ ਬੇਪਰਵਾਹੋ, ਜਿਸ ਦਾ ਖੇਲ ਬੇਪਰਵਾਹੀਆ। ਜੋ ਫੜ ਬਾਹੋਂ ਲਏ ਉਠਾਓ, ਸੁੱਤਿਆਂ ਲਏ ਜਗਾਈਆ। ਜਿਸ ਦੀ ਨਈਆ ਨੌਕਾ ਚਲੇ ਨਾਓ, ਖੇਵਟ ਖੇਟਾ ਹੋ ਕੇ ਸੇਵ ਕਮਾਈਆ। ਜਿਸ ਦਾ ਦੀਪਕ ਬਲੇ ਥਾਈਂ ਥਾਉਂ, ਘਟ ਘਟ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਰਵਾਨਾ ਸਾਚੀ ਸ਼ਮਅ ਦੋਹਾਂ ਦਾ ਲੇਖਾ ਸਦਾ ਸਦਾ ਸਦ ਵੇਖ ਵਖਾਈਆ। ਸ਼ਮਅ ਕਹੇ ਮੈਂ ਪਰਵਾਨੇ ਵੇਖੇ ਬੇਸ਼ੁਮਾਰ, ਨਿਤ ਨਵਿਤ ਮੇਰੇ ਉਤੇ ਫੇਰਾ ਪਾਈਆ। ਮੈਨੂੰ ਇਕ ਦੋ ਚਾਰ ਉਤੇ ਰਿਹਾ ਇਤਬਾਰ, ਬਾਕੀਆਂ ਨਾਲੋਂ ਨਾਤਾ ਲਿਆ ਤੁੜਾਈਆ। ਭਾਵੇਂ ਮੇਰੇ ਪਰਕਾਸ਼ ਅੰਦਰ ਹੁੰਦੇ ਖ਼ੁਆਰ, ਖ਼ਾਹਮਖ਼ਾਹ ਆਪਣਾ ਆਪ ਮਿਟਾਈਆ। ਮੈਂ ਤਕਦਾ ਥੋੜ੍ਹਿਆਂ ਨੂੰ ਮਿਲਦਾ ਦਲੀਲ ਦਾ ਦਿਲਬਰ ਯਾਰ, ਮਿਹਰਵਾਨ ਦਇਆ ਕਮਾਈਆ। ਬਹੁਤੇ ਹੁੰਦੇ ਵੇਖੇ ਖ਼ੁਆਰ, ਜਨਮ ਮਰਨ ਵਿਚ ਫੇਰੇ ਰਹੇ ਪਾਈਆ। ਜਿਨ੍ਹਾਂ ਦੇ ਅੰਤਰ ਬਖ਼ਸ਼ਿਆ ਹਕ ਪਿਆਰ, ਸਚ ਦਿਤਾ ਦ੍ਰਿੜਾਈਆ। ਸੋ ਬੈਠੇ ਠਾਂਡੇ ਦਰਬਾਰ, ਚਰਨ ਕਵਲ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਤ ਨਵਿਤ ਆਪਣਾ ਹੁਕਮ ਵਰਤਾਈਆ। ਸ਼ਮਅ ਕਹੇ ਮੈਂ ਕਲਜੁਗ ਵੇਖੀ ਸ਼ਰਾਰਤ, ਸ਼ਰਈ ਸਾਰੇ ਨਜ਼ਰੀ ਆਈਆ। ਹਰਫ਼ਾਂ ਦੀ ਪੜ੍ਹਨ ਇਬਾਰਤ, ਅੱਖਰਾਂ ਨਾਲ ਸ਼ਨਵਾਈਆ। ਕੋਟਾਂ ਵਿਚੋਂ ਮੈਂ ਦੋ ਚਾਰ ਦੀ ਕਰਨੀ ਸਫ਼ਰਾਸ਼, ਬਹੁਤਿਆਂ ਦੀ ਲੋੜ ਰਹੇ ਨਾ ਰਾਈਆ। ਜਿਨ੍ਹਾਂ ਨੂੰ ਅੰਤਰ ਦਿਤੀ ਢਾਰਸ, ਕੂੜੀ ਕਿਰਿਆ ਤਮਅ ਮਿਟਾਈਆ। ਦੀਪ ਦੀਆ ਵਖਾ ਕੇ ਇਕ ਖ਼ਾਲਸ, ਖ਼ਸੂਸੀਅਤ ਉਸ ਦੀ ਦੇਣੀ ਸਮਝਾਈਆ। ਜਿਸ ਦੇ ਵਿਚ ਨਹੀਂ ਕੋਈ ਲਾਲਸ, ਲਾਲਚ ਰੂਪ ਨਾ ਕੋਇ ਵਟਾਈਆ। ਜੋ ਭਗਤਾਂ ਦੀ ਨਿੰਦਰਾ ਲਾਹਵੇ ਆਲਸ, ਦਲਿਦਰੀਆਂ ਦਾ ਦਲਿਦਰ ਦਏ ਗਵਾਈਆ। ਟਿੱਕੇ ਮਸਤਕ ਲਾਹ ਕੇ ਕਾਲਖ, ਜੋਤੀ ਨੂਰ ਕਰੇ ਰੁਸ਼ਨਾਈਆ। ਏਥੇ ਓਥੇ ਬਣ ਕੇ ਸਾਲਸ, ਝਗੜਾ ਦਏ ਮਿਟਾਈਆ। ਸਚ ਪਰਵਾਨਿਆਂ ਦਾ ਬਣ ਕੇ ਵਾਰਸ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਰਵਾਨਾ ਸ਼ਮਅ ਦੀਵਾਨਾ ਇਤਮੀਨਾਨ ਨਾਲ ਦੋਹਾਂ ਖੇਲ ਖਿਲਾਈਆ।
੩੦ ਹਾੜ ਸ਼ਹਿਨਸ਼ਾਹੀ ਸੰਮਤ ੧ ਵਿਦਿਆ ਨੰਦ ਸੂਦਨ ਪਦਮਨੀ ਦੇਵੀ ਦੇ ਗ੍ਰਹਿ ਜੰਮੂ
ਦਇਆਵਾਨ ਸਦਾ ਭਗਵਾਨ, ਭਗਤ ਵਛਲ ਅਖਵਾਇੰਦਾ। ਜੁਗ ਚੌਕੜੀ ਨਿਤ ਨਵਿਤ ਵੇਖਣਹਾਰਾ ਮਾਰ ਧਿਆਨ, ਲੱਖ ਚੁਰਾਸੀ ਜੀਵ ਜੰਤ ਖੋਜ ਖੁਜਾਇੰਦਾ। ਸਚ ਪ੍ਰੀਤੀ ਦੇਵਣਹਾਰਾ ਦਾਨ, ਵਸਤ ਅਮੋਲਕ ਝੋਲੀ ਪਾਇੰਦਾ। ਸਰਨ ਸਰਨਾਈ ਜੋ ਡਿੱਗੇ ਆਣ, ਫੜ ਬਾਹੋਂ ਗਲੇ ਲਗਾਇੰਦਾ। ਸ਼ਬਦ ਅਗੰਮੀ ਦੇ ਗਿਆਨ, ਬੋਧ ਅਗਾਧ ਆਪ ਸਮਝਾਇੰਦਾ। ਆਤਮ ਪਰਮਾਤਮ ਵਖਾ ਕੇ ਸਚ ਨਿਸ਼ਾਨ, ਨਿਸ਼ਾਨਾ ਇਕ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਇੰਦਾ। ਸ੍ਰੀ ਭਗਵਾਨ ਸਦਾ ਦਾਤਾਰ, ਦਇਆਵਾਨ ਅਖਵਾਈਆ। ਭਗਤ ਸੁਹੇਲਾ ਵਿਚ ਸੰਸਾਰ, ਲੋਕਮਾਤ ਦਏ ਵਡਿਆਈਆ। ਜਿਸ ਦੀ ਸਿਫ਼ਤ ਗੌਂਦੇ ਜੁਗ ਚੌਕੜੀ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦਏ ਗਵਾਹੀਆ। ਸੰਦੇਸ਼ਾ ਦੇਵਣ ਸ਼ਾਸਤਰ ਸਿਮਰਤ ਵੇਦ ਪੁਰਾਨ, ਭੇਦ ਅਭੇਦਾ ਰਹੇ ਖੁਲ੍ਹਾਈਆ। ਤਿਸ ਦਾ ਮਿਲਣਾ ਬੜਾ ਆਸਾਨ, ਘਰ ਘਰ ਵਿਚ ਮੇਲਾ ਸਹਿਜ ਸੁਭਾਈਆ। ਸਤਿ ਸਰੂਪ ਇਕੋ ਜਾਣ, ਵਡ ਸ਼ਾਹੋ ਭੂਪ ਭਰਮ ਦਏ ਮਿਟਾਈਆ। ਨਿਜ ਨੇਤਰ ਬਖ਼ਸ਼ ਕੇ ਇਕ ਨਿਸ਼ਾਨ, ਨਿਸ਼ਾਨਾ ਧੁਰ ਦਾ ਦਏ ਵਖਾਈਆ। ਸਚ ਦੁਵਾਰੇ ਕਰ ਪਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸ੍ਰੀ ਭਗਵਾਨ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਆਪ ਕਮਾਈਆ। ਦਾਤਾ ਦਾਨੀ ਗਹਿਰ ਗੰਭੀਰ ਗੁਣੀ ਗਹਿੰਦ, ਵਡ ਵੱਡਾ ਵਡ ਵਡਿਆਈਆ। ਜਨਮ ਕਰਮ ਦੀ ਸਗਲੀ ਮੇਟੇ ਚਿੰਦ, ਚਿੰਤਾ ਚਿਖਾ ਦਏ ਗਵਾਈਆ। ਅੰਮ੍ਰਿਤ ਧਾਰ ਵਹਾ ਕੇ ਅੰਦਰ ਸਾਗਰ ਸਿੰਧ, ਕੂੜੀ ਕਿਰਿਆ ਦਏ ਰੁੜ੍ਹਾਈਆ। ਭੇਵ ਚੁਕਾ ਕੇ ਜੀਉ ਇੰਡ ਪਿੰਡ, ਬ੍ਰਹਿਮੰਡ ਦਏ ਵਖਾਈਆ। ਭੇਵ ਖੁਲ੍ਹਾ ਕੇ ਸੁਰਪਤ ਇੰਦ, ਵਿਸ਼ਨ ਬ੍ਰਹਮਾ ਸ਼ਿਵ ਧੁਰ ਦਾ ਨੂਰ ਚਮਕਾਈਆ। ਭਗਤ ਸੁਹੇਲੇ ਬਣਾ ਕੇ ਅਨਾਦੀ ਬਿੰਦ, ਬਿੰਦਰਾਬਨ ਵਾਲਾ ਦਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸਮਰਥ ਦਏ ਵਡਿਆਈਆ। ਸ੍ਰੀ ਭਗਵਾਨ ਸਦਾ ਦਿਆਲ, ਦਇਆਨਿਧ ਅਖਵਾਈਆ। ਭਗਤ ਸੁਹੇਲੇ ਵੇਖੇ ਲਾਲ, ਸੰਤ ਸੱਜਣ ਲਏ ਉਠਾਈਆ। ਫਲ ਲਗਾ ਕੇ ਕਾਇਆ ਡਾਲ੍ਹ, ਬਸੰਤੀ ਰੁਤ ਦਏ ਬਣਾਈਆ। ਨਾਤਾ ਤੋੜ ਕੇ ਕੂੜ ਕੁੜਿਆਰ, ਕਾਲ ਮਹਾਕਾਲ ਭਉ ਮਿਟਾਈਆ। ਸਾਚਾ ਮੰਦਰ ਵਖਾ ਕੇ ਕਾਇਆ ਧਰਮਸਾਲ, ਦਰਵਾਜ਼ਾ ਇਕੋ ਦਏ ਖੁਲ੍ਹਾਈਆ। ਜਿਥੇ ਸ਼ਬਦ ਅਗੰਮੀ ਅਨਹਦ ਵਜੇ ਤਾਲ, ਤਲਵਾੜੇ ਦੀ ਲੋੜ ਰਹੇ ਨਾ ਰਾਈਆ। ਦੀਪਕ ਜੋਤੀ ਜੋਤ ਨਿਰੰਜਣ ਦੇਵੇ ਬਾਲ, ਆਦਿ ਨਿਰੰਜਣ ਹੋਏ ਆਪ ਸਹਾਈਆ। ਜਨਮ ਜਨਮ ਦੀ ਲੇਖੇ ਲਾਏ ਘਾਲ, ਘਾਇਲ ਥਾਂਏ ਲਏ ਪਾਈਆ। ਸ੍ਰੀ ਭਗਵਾਨ ਸਦਾ ਸਦਾ ਭਗਤਾਂ ਦਾ ਸੁਣਨਹਾਰਾ ਸਵਾਲ, ਜੋ ਸਵਾਲੀ ਹੋ ਕੇ ਆਏ ਅੰਤਰ ਆਤਮ ਆਪਣੀ ਝੋਲੀ ਡਾਹੀਆ। ਇਹੋ ਮਿਸਲ ਬੇਮਿਸਾਲ, ਜੋ ਬਿਨਾਂ ਮਸਲਿਆਂ ਲਏ ਪਰਗਟਾਈਆ। ਜਿਸ ਸ੍ਰੀ ਭਗਵਾਨ ਦਾ ਦੇਂਦੇ ਸਰਬ ਅਹਿਵਾਲ, ਉਹ ਹਾਲਤ ਸਭ ਦੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸ੍ਰੀ ਭਗਵਾਨ ਸਰਬ ਗੁਣਵੰਤ, ਗੁਣੀ ਗਹਿੰਦ ਅਖਵਾਇੰਦਾ। ਨਾਮ ਭੰਡਾਰਾ ਦੇ ਕੇ ਮੰਤ, ਮੰਤਵ ਸਭ ਦਾ ਹਲ ਕਰਾਇੰਦਾ। ਭਗਤ ਸੁਹੇਲੇ ਬਣਾ ਸੰਤ, ਸਤਿ ਸਤਿਵਾਦੀ ਆਪਣਾ ਹੁਕਮ ਵਰਤਾਇੰਦਾ। ਆਤਮ ਪਰਮਾਤਮ ਬਣਾ ਕੇ ਨਾਰ ਕੰਤ, ਸੇਜ ਸੁਹੰਜਣੀ ਇਕ ਹੰਢਾਇੰਦਾ।
ਨਾਮ ਚਾੜ੍ਹ ਕੇ ਰੰਗ ਬਸੰਤ, ਕੂੜ ਕੁੜਿਆਰਾ ਰੂਪ ਬਦਲਾਇੰਦਾ। ਗੜ੍ਹ ਤੋੜ ਕੇ ਹਉਮੇਂ ਹੰਗਤ, ਹੰ ਬ੍ਰਹਮ ਇਕ ਸਮਝਾਇੰਦਾ। ਮੇਲ ਮਿਲਾ ਕੇ ਸਾਚੀ ਸੰਗਤ, ਧੁਰ ਦਾ ਸੰਗ ਜਣਾਇੰਦਾ। ਬੋਧ ਅਗਾਧਾ ਬਣ ਕੇ ਪੰਡਤ, ਵਿਦਿਆ ਇਕੋ ਇਕ ਦ੍ਰਿੜਾਇੰਦਾ। ਨਾਤਾ ਤੁੜਾ ਕੇ ਸਵਰਗ ਬਹਿਸ਼ਤ ਜੱਨਤ, ਸਚਖੰਡ ਦਵਾਰਾ ਇਕ ਸੁਹਾਇੰਦਾ। ਜਿਸ ਦਾ ਖੇਲ ਆਦਿ ਜੁਗਾਦਿ ਜੁਗ ਚੌਕੜੀ ਅੰਤ, ਅੰਤਸ਼ਕਰਨ ਸਭ ਦਾ ਵੇਖ ਵਖਾਇੰਦਾ । ਸੋ ਸਾਹਿਬ ਸਵਾਮੀ ਅੰਤਰਜਾਮੀ ਪਾਰਬ੍ਰਹਮ ਪਤਿਪਰਮੇਸ਼ਵਰ ਬੇਅੰਤ, ਬੇਪਰਵਾਹ ਆਪਣਾ ਹੁਕਮ ਵਰਤਾਇੰਦਾ। ਸ੍ਰੀ ਭਗਵਾਨ ਜਨ ਭਗਤਾਂ ਕੋਲੋਂ ਅਗੇ ਕਰਾਏ ਨਾ ਕੋਈ ਮਿੰਨਤ, ਸਿੰਮਤ ਅੰਦਰੋਂ ਆਪ ਬਦਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਵੇਂ ਬਿਦਰ ਅਲੂਣਾ ਸਾਗ ਖਾਧਾ ਬਿਨਾ ਨਿਮਕ, ਅੰਮ੍ਰਿਤ ਰਸ ਵਿਚ ਭਰਾਇੰਦਾ। ਸ੍ਰੀ ਭਗਵਾਨ ਸਭ ਦਾ ਮਿਤਰ, ਮੀਤ ਮੁਰਾਰ ਨਜ਼ਰੀ ਆਈਆ। ਨਿਰਗੁਣ ਧਾਰੋਂ ਆਏ ਨਿਕਲ, ਮਾਤ ਗਰਭ ਨਾ ਫੇਰਾ ਪਾਈਆ। ਜਨ ਭਗਤਾਂ ਤਨ ਮਨ ਠਾਂਡਾ ਕਰੇ ਸੀਤਲ, ਅਗਨੀ ਅੱਗ ਬੁਝਾਈਆ। ਕੂੜੀ ਕਿਰਿਆ ਰਹਿਣ ਨਾ ਦੇਵੇ ਮੁਲੰਮਾ ਕੋਈ ਪੀਤਲ, ਕੰਚਨ ਇਕੋ ਰੰਗ ਰੰਗਾਈਆ। ਭੇਵ ਖੁਲ੍ਹਾ ਕੇ ਅੰਦਰ ਬਾਹਰ ਭੀਤਰ, ਪਰਦਾ ਦਏ ਉਠਾਈਆ। ਸਾਚਾ ਮੇਲ ਕੇ ਧੁਰ ਦਾ ਪ੍ਰੀਤਮ, ਪ੍ਰੀਤੀ ਇਕੋ ਦਏ ਵਖਾਈਆ। ਬੇਸ਼ਕ ਲਭਦਿਆਂ ਲਭਦਿਆਂ ਮਾਨਸ ਜਨਮ ਦੇ ਅਨੇਕ ਸਾਲ ਬੀਤਣ, ਖੋਜਿਆਂ ਹੱਥ ਕਿਸੇ ਨਾ ਆਈਆ। ਜਿਸ ਵੇਲੇ ਧਰਨੀ ਧਰਤ ਧਵਲ ਉਤੇ ਆਪਣੀ ਆਪ ਦੇਵੇ ਪਰੀਖਣ, ਪਰਦਿਆਂ ਅੰਦਰ ਪਰਦਾ ਦਏ ਉਠਾਈਆ। ਨਾਮ ਨਿਧਾਨ ਸੁਣਾਏ ਕੀਰਤਨ, ਬਿਨ ਰਸਨਾ ਜਿਹਵਾ ਬੱਤੀ ਦੰਦ ਹਿਲਾਈਆ। ਫੇਰ ਗੁਰਮੁਖ ਪੀੜ ਰਹੇ ਨਾ ਕਿਸੇ ਤਨ, ਦੁਖ ਦਰਦ ਦਏ ਮਿਟਾਈਆ । ਬੰਨ੍ਹ ਲਵੇ ਵਾਸਨਾ ਮਨ, ਮਮਤਾ ਮੋਹ ਨਾ ਕੋਇ ਹਲਕਾਈਆ। ਸੋਹਣਾ ਪੁੰਨਿਆਂ ਦਾ ਚੜ੍ਹੇ ਚੰਨ, ਅੰਧ ਅੰਧੇਰ ਦਏ ਗਵਾਈਆ। ਰਾਏ ਧਰਮ ਨਾ ਸਕੇ ਡੰਨ, ਚਿਤਰ ਗੁਪਤ ਨਾ ਲੇਖ ਵਖਾਈਆ। ਨੇਤਰਾੀਣ ਰਹੇ ਨਾ ਕੋਈ ਅੰਨ੍ਹ, ਸਤਿ ਪਰਕਾਸ਼ ਦਏ ਪਰਗਟਾਈਆ। ਡੁਬਦਾ ਬੇੜਾ ਦੇਵੇ ਬੰਨ੍ਹ, ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਕਿਰਪਾ ਕਰੇ ਸ੍ਰੀ ਭਗਵਨ, ਭਗਤਾਂ ਹੋਏ ਸਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰਦਾ ਲੇਖਾ ਝੋਲੀ ਪਾਈਆ। ਸ੍ਰੀ ਭਗਵਾਨ ਕਹੇ ਮੈਂ ਸਭ ਦਾ ਮਾਲਕ, ਬੇਪਰਵਾਹ ਰੂਪ ਵਟਾਇੰਦਾ। ਆਦਿ ਜੁਗਾਦੀ ਖ਼ਲਕ ਦਾ ਖ਼ਾਲਕ, ਮਖ਼ਲੂਕ ਵੇਖ ਵਖਾਇੰਦਾ। ਸ਼ਬਦ ਸਰੂਪੀ ਬਣ ਕੇ ਸਾਲਸ, ਧੁਰ ਦਾ ਹੁਕਮ ਇਕ ਜਣਾਇੰਦਾ। ਕੂੜੀ ਨਿੰਦਰਾ ਮੇਟ ਕੇ ਆਲਸ, ਜੂਠ ਝੂਠ ਪੰਧ ਚੁਕਾਇੰਦਾ। ਭਗਤ ਸੁਹੇਲੇ ਕਢ ਕੇ ਖ਼ਾਲਸ, ਜ਼ਾਤ ਪਾਤ ਵਰਨ ਗੋਤ ਡੇਰਾ ਢਾਹਿੰਦਾ। ਦੁਰਮਤ ਮੈਲ ਧੋ ਕੇ ਕਾਲਖ, ਨਾਮ ਟਿੱਕਾ ਇਕ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰੀ ਭਗਵਾਨ ਸਾਹਿਬ ਸਵਾਮੀ ਹਰ ਘਟ ਵੇਖ ਵਖਾਇੰਦਾ। ਸ੍ਰੀ ਭਗਵਾਨ ਕਹੇ ਜੋ ਸਚ ਬੇਨੰਤੀ ਕਰੇ ਅਰਦਾਸ, ਆਸਾ ਮਨ ਹੀ ਮਨ ਉਪਜਾਈਆ। ਸਦਾ ਸਦਾ ਸਦ ਰਵਾਂ ਉਸ ਦੇ ਪਾਸ, ਆਪਣਾ ਸੰਗ ਬਣਾਈਆ। ਢੋਲਾ ਦੱਸ ਕੇ ਧੁਰ ਦੀ ਗਾਥ, ਸੋਹੰ ਸੋ ਕਰਾਂ ਪੜ੍ਹਾਈਆ। ਆਤਮ ਪਰਮਾਤਮ ਬਣਾ ਕੇ ਨਾਤ, ਕੂੜੀ ਕਿਰਿਆ ਦਿਆਂ ਖਪਾਈਆ । ਅੱਠੇ ਪਹਿਰ ਰਖ ਇਕੋ ਪਰਭਾਤ, ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਸਾਚੀ ਪਟੀ ਪੜ੍ਹਾ ਕੇ ਜਮਾਤ, ਧੁਰ ਦੇ ਹਰਫ਼ ਦਿਆਂ ਸਮਝਾਈਆ। ਜਿਸ ਦਾ ਲੇਖਾ ਲਿਖ ਨਾ ਸਕੇ ਕੋਈ ਕਾਇਨਾਤ, ਕ਼ਲਮ ਦਵਾਤ ਨਾ ਕੋਇ ਵਡਿਆਈਆ । ਜਿਸ ਦਾ ਨੂਰ ਗ਼ਰੂਬ ਹੋਇਆ ਨਾ ਕਦੀ ਆਫ਼ਤਾਬ, ਜੋਤ
ਜੋਤ ਜੋਤ ਰੁਸ਼ਨਾਈਆ। ਜੋ ਖ਼ਲਕ ਦਾ ਖ਼ਾਲਕ ਸਭ ਦਾ ਅਹਿਬਾਬ, ਮੁਹੱਬਤ ਵਿਚ ਸਮਾਈਆ। ਤਨ ਵਜੂਦ ਵਜਾਏ ਰਬਾਬ, ਸੁਰੰਗੀ ਧੁਰ ਦੀ ਇਕ ਹਿਲਾਈਆ। ਸੋ ਭਗਤ ਸੁਹੇਲਾ ਭਗਤਾਂ ਬਣਿਆ ਰਹੇ ਗ਼ੁਲਾਮ, ਫ਼ਰਮਾਬਰਦਾਰ ਇਕੋ ਨਜ਼ਰੀ ਆਈਆ। ਜੋ ਵੱਡਾ ਵਡ ਅਮਾਮ, ਨੌਬਤ ਆਪਣਾ ਨਾਮ ਵਜਾਈਆ। ਸੋ ਸਭ ਦੇ ਪੂਰੇ ਕਰਨ ਆਇਆ ਕਾਮ, ਕਾਮਨੀ ਕੂੜੀ ਦਏ ਗਵਾਈਆ। ਜਨ ਭਗਤਾਂ ਦਾ ਨਿਮਕ ਨਾ ਕਰੇ ਹਰਾਮ, ਖਾ ਕੇ ਮੁਸ਼ਕਲ ਹਲ ਸਹਿਜੇ ਦਏ ਕਰਾਈਆ। ਘਰ ਸੁਰਤੀ ਮੇਲਾ ਕਰ ਕੇ ਰਾਮ, ਧੁਰ ਦੀ ਬੰਸਰੀ ਘਨਈਆ ਦਏ ਵਜਾਈਆ। ਜੋਬਨ ਵੰਤਾ ਨੌਜਵਾਨ, ਰੂਪ ਅਨੂਪ ਲਏ ਪਰਗਟਾਈਆ । ਭਾਗ ਲਗਾ ਕੇ ਕਾਇਆ ਖੇੜਾ ਗਰਾਮ, ਸਾਚੇ ਮੰਦਰ ਬੈਠਾ ਸੋਭਾ ਪਾਈਆ। ਮੇਟ ਮਿਟਾ ਕੇ ਅੰਧੇਰੀ ਰੈਣ ਸ਼ਾਮ, ਧੁਰ ਦਾ ਨੂਰ ਕਰੇ ਰੁਸ਼ਨਾਈਆ। ਜਨ ਭਗਤਾਂ ਪਿਆ ਕੇ ਅੰਮ੍ਰਿਤ ਜਾਮ, ਜਮਾਂ ਤੋਂ ਲਏ ਛੁਡਾਈਆ। ਜਿਨ੍ਹਾਂ ਓਟ ਰਖੀ ਇਕ ਭਗਵਾਨ, ਦੂਜੇ ਦਰ ਨਾ ਮੰਗਣ ਜਾਈਆ। ਤੀਰਥ ਤਟ ਨਾ ਕੋਇ ਇਸ਼ਨਾਨ, ਘਰ ਸਵਾਮੀ ਮਿਲੇ ਕਾਹਨ, ਮੁਸ਼ਕਲ ਕਰੇ ਆਸਾਨ, ਦਰਸ ਦਿਖਾਵੇ ਗੁਣ ਨਿਧਾਨ, ਆਵਣ ਜਾਵਣ ਚੁਕੇ ਜਮ ਦੀ ਕਾਣ, ਮਨ ਸ਼ੈਤਾਨ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ੍ਰੀ ਭਗਵਾਨ ਸਾਹਿਬ ਸੁਲਤਾਨ ਵਾਲੀ ਦੋ ਜਹਾਨ, ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਡੂੰਘੀ ਕੰਦਰ ਵੇਖ ਵਖਾਈਆ। ਸ੍ਰੀ ਭਗਵਾਨ ਕਹੇ ਜੋ ਮੇਰਾ ਬਣ ਜਾਏ ਭਗਤ, ਭਾਗ ਧੁਰ ਦਾ ਝੋਲੀ ਪਾਈਆ। ਨਾਤਾ ਤੁਟ ਜਾਏ ਕੂੜੇ ਜਗਤ, ਜਗਿਆਸੂ ਕਰਾਂ ਜਣਾਈਆ। ਅੰਤਰ ਆਤਮ ਦੇ ਕੇ ਸ਼ਕਤ, ਸ਼ਖ਼ਸੀਅਤ ਦਿਆਂ ਬਦਲਾਈਆ। ਸੁਹੰਜਣਾ ਕਰ ਕੇ ਵਕ਼ਤ, ਵੇਲਾ ਵੇਖ ਵਖਾਈਆ। ਪੰਧ ਮੁਕਾ ਕੇ ਅਰਸ਼ ਫ਼ਰਸ਼, ਧਰਨੀ ਧਰਤ ਧਵਲ ਖੋਜ ਖੁਜਾਈਆ। ਜਿਹੜੀ ਆਦਿ ਤੋਂ ਮੰਗੀ ਸ਼ਰਤ, ਸ਼ਰਤੀਆ ਓਹੋ ਭਗਤਾਂ ਨਾਲ ਪੂਰ ਕਰਾਈਆ । ਕੂੜੀ ਕਿਰਿਆ ਦਾ ਪੂਰਨਮਾਸ਼ੀ ਕਹੇ ਮੇਰਾ ਸਭ ਨੇ ਰਖਣਾ ਵਰਤ, ਵਾਰਤਾ ਅਗਲੀ ਦਿਆਂ ਜਣਾਈਆ। ਸੂਰਬੀਰ ਮਰਦਾਨੇ ਬਣਾਵਾਂ ਮਰਦ, ਮਦਦ ਆਪਣੀ ਨਾਲ ਰਖਾਈਆ। ਭਗਤਾਂ ਦਾ ਵੰਡਾਂ ਦਰਦੀਆਂ ਦਾ ਦਰਦ ਝੋਲੀ ਲਵਾਂ ਪਾਈਆ। ਸ੍ਰੀ ਭਗਵਾਨ ਕਹੇ ਮੇਰੇ ਨਾਲ ਮਿਲ ਕੇ ਹੁੰਦਾ ਨਹੀਂ ਕਿਸੇ ਦਾ ਹਰਜ਼, ਹਰਜਾਨੇ ਸਭ ਦੇ ਵੇਖ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਪੂਰਾ ਕਰਨ ਆਇਆ ਫ਼ਰਜ਼, ਫ਼ਰਾਇਜ਼ ਸਭ ਦੇ ਵੇਖ ਵਖਾਈਆ।
੩੦ ਹਾੜ ਸ਼ਹਿਨਸ਼ਾਹੀ ਸੰਮਤ ੧ ਚੇਲਾ ਸਿੰਘ ਦੇ ਗ੍ਰਹਿ ਵਜ਼ਾਰਤ ਰੋਡ ਜੰਮੂ
ਕਰਮ ਕਾਂਡ ਦਾ ਜਗਤ ਗਿਆਨ, ਵਿਦਿਆ ਲੋਕਮਾਤ ਵਡਿਆਈਆ। ਆਤਮ ਬੋਧ ਸ੍ਰੀ ਭਗਵਾਨ, ਪਰਮ ਪੁਰਖ ਅਖਵਾਈਆ। ਜਿਨ੍ਹਾਂ ਉਪਰ ਹੋਵੇ ਮਿਹਰਵਾਨ, ਨਜ਼ਰੇ ਕਰਮ ਮਿਹਰ ਉਠਾਈਆ। ਸਚ ਪ੍ਰੀਤੀ ਬਖ਼ਸ਼ੇ ਚਰਨ ਧਿਆਨ, ਨੀਤੀ ਅੰਦਰੋਂ ਦਏ ਬਦਲਾਈਆ। ਸੋ ਸਰਨੀ ਚਰਨੀ ਡਿਗੇ ਆਣ, ਆਪ ਆਪਣਾ ਮਾਣ ਮਿਟਾਈਆ। ਤਿਸ ਰੱਖਣਹਾਰਾ ਵਾਲੀ ਦੋ ਜਹਾਨ, ਮਾਲਕ ਖ਼ਾਲਕ ਨੂਰ ਖ਼ੁਦਾਈਆ। ਵਸਤ ਅਮੋਲਕ ਨਾਮ ਨਿਧਾਨਾ ਦੇ ਕੇ ਧੁਰ ਦਾ ਦਾਨ, ਖ਼ਾਲੀ ਭੰਡਾਰੇ ਦਏ ਭਰਾਈਆ। ਭੇਵ ਚੁਕਾ ਕੇ ਜ਼ਿਮੀਂ ਅਸਮਾਨ, ਗਗਨ ਮੰਡਲ ਪਰਦਾ ਦਏ ਉਠਾਈਆ ।
ਘਰ ਸਵਾਮੀ ਸੱਜਣ ਮਿਲੇ ਆਣ, ਬਾਹਰ ਲੱਭਣ ਦੀ ਲੋੜ ਰਹੇ ਨਾ ਰਾਈਆ। ਪੰਜ ਤੱਤ ਤ੍ਰੈਗੁਣ ਸਾਚੇ ਦਰ ਕਰ ਪਰਵਾਨ, ਪਰਵਾਨਾ ਆਪਣਾ ਦਏ ਫੜਾਈਆ। ਆਤਮ ਪਰਮਾਤਮ ਦਾ ਮਾਲਕ ਧੁਰ ਦਾ ਕਾਹਨ, ਸਾਚੀ ਸਖ਼ੀਆਂ ਮਿਲ ਕੇ ਰਾਸ ਵਖਾਈਆ। ਠਾਕਰ ਸਵਾਮੀ ਬਣ ਕੇ ਧੁਰ ਦਾ ਰਾਮ, ਸੀਤਾ ਸੁਰਤੀ ਲਏ ਪਰਨਾਈਆ। ਮਹਿਬੂਬ ਮੁਹੱਬਤ ਵਿਚ ਬਣ ਕੇ ਇਕ ਅਮਾਮ, ਅਮਲਾਂ ਦਾ ਲੇਖਾ ਦਏ ਚੁਕਾਈਆ। ਸਾਚਾ ਸਜਦਾ ਦੱਸੇ ਇਕ ਸਲਾਮ, ਨਮੋ ਨਮਸਤੇ ਇਕ ਦ੍ਰਿੜਾਈਆ। ਜੋ ਅੰਤ ਅਖ਼ੀਰੀ ਕਿਹਾ ਕ੍ਰਿਸ਼ਨ ਕਾਹਨ, ਭਗਵਤ ਗੀਤਾ ਦਏ ਗਵਾਹੀਆ। ਅਠਾਰਾਂ ਧਿਆਏ ਜਗ ਕਰਦੇ ਗਏ ਗਿਆਨ, ਹਰਫ਼ ਹਰੂਫ਼ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਆਦਿ ਜੁਗਾਦਿ ਪੁਰਖ ਅਕਾਲ ਦੇਵੇ ਸਾਚੀ ਸਰਨਗਤ, ਗਤ ਮਿਤ ਆਪਣੇ ਹੱਥ ਰਖਾਈਆ। ਬੋਧ ਅਗਾਧ ਆਤਮ ਪਰਮਾਤਮ ਦੇ ਕੇ ਬ੍ਰਹਮ ਮਤਿ, ਅਲਖ ਅਗੋਚਰ ਅਗੰਮ ਅਥਾਹ ਸਾਚੀ ਵਿਦਿਆ ਆਪ ਪੜ੍ਹਾਈਆ। ਨਾੜ ਬਹੱਤਰ ਨਾ ਉਬਲੇ ਰਤ, ਅਗਨੀ ਤੱਤ ਨਾ ਕੋਇ ਜਲਾਈਆ। ਧੀਰਜ ਦੇ ਸੰਤੋਖ ਸਤਿ, ਸਤਿ ਸਤਿਵਾਦੀ ਮੇਲ ਮਿਲਾਈਆ। ਨਿਜ ਨੈਣ ਖੋਲ੍ਹ ਕੇ ਅੱਖ, ਗਿਆਨ ਨੇਤਰ ਇਕ ਪਰਗਟਾਈਆ। ਕਰਮ ਧਰਮ ਤੋਂ ਕਰ ਕੇ ਵਖ, ਮਹਲ ਅਟਲ ਇਕ ਸੁਹਾਈਆ। ਜਿਸ ਗ੍ਰਹਿ ਨਿਰਗੁਣ ਨੂਰ ਜੋਤੀ ਦੀਪਕ ਬਲੇ ਲਟ ਲਟ, ਅੰਧ ਅੰਧੇਰਾ ਨਜ਼ਰ ਕੋਇ ਨਾ ਆਈਆ। ਸ਼ਬਦ ਅਨਾਦੀ ਰਾਗ ਸੁਣੇ ਅਨਹਦ, ਧੁਨ ਆਤਮਕ ਰਾਗ ਆਪ ਦ੍ਰਿੜਾਈਆ। ਸ੍ਰੀ ਭਗਵਾਨ ਜੋ ਚਰਨੀ ਗਿਆ ਢਠ, ਅੱਠ ਤੱਤ ਮਨ ਮਤਿ ਮਾਇਆ ਮੋਹ ਚੁਕਾਈਆ। ਨਾਤਾ ਜੋੜ ਕੇ ਸੱਚੋ ਸਚ, ਸਤਿ ਦਵਾਰਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਰਨ ਪੜੇ ਜੋ ਸਾਹਿਬ ਗ੍ਰਹਿਸਤੀ, ਦਇਆਵਾਨ ਆਪਣੀ ਦਇਆ ਕਮਾਈਆ। ਨਾਮ ਖ਼ੁਮਾਰੀ ਦੇ ਕੇ ਮਸਤੀ, ਮਸਤ ਦੀਵਾਨੇ ਲਏ ਬਣਾਈਆ। ਪ੍ਰੀਤਮ ਹੋ ਕੇ ਮਿਲੇ ਅਰਸ਼ੀ, ਅਰਸ਼ ਫ਼ਰਸ਼ ਦੋਵੇਂ ਪੰਧ ਮੁਕਾਈਆ। ਦੇਵੇ ਵਡਿਆਈ ਉਪਰ ਧਰਤੀ, ਧਰਨੀ ਧੌਲ ਆਪਣੇ ਰੰਗ ਰੰਗਾਈਆ। ਖੇਲ ਵਖਾਏ ਸਾਚੇ ਘਰ ਦੀ, ਜਿਸ ਘਰ ਵੱਜੇ ਇਕੋ ਨਾਮ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਜ਼ਲ ਵਖਾਏ ਉਹ ਚੜ੍ਹਦੀ, ਜਿਸ ਦਾ ਪੌੜਾ ਹੱਥ ਕਿਸੇ ਨਾ ਆਈਆ। ਸਰਨ ਪੜੇ ਜੋ ਸਾਹਿਬ ਸਵਾਮੀ, ਅੰਤਰ ਜਾਨਤ ਵੇਖ ਵਖਾਈਆ। ਪਤਿਪਰਮੇਸ਼ਵਰ ਅੰਤਰਜਾਮੀ, ਭੇਵ ਅਭੇਦਾ ਦਏ ਖੁਲ੍ਹਾਈਆ । ਬਿਨ ਰਸਨਾ ਜਿਹਵਾ ਬੱਤੀ ਦੰਦ ਸੁਣਾਏ ਅਗੰਮੀ ਬਾਣੀ, ਬਾਣ ਨਿਰਾਲਾ ਤੀਰ ਚਲਾਈਆ। ਝਗੜਾ ਮੁਕਾਏ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਡੇਰਾ ਦੇਵੇ ਢਾਹੀਆ। ਅੰਮ੍ਰਿਤ ਆਤਮ ਨਿਜਰ ਦੇਵੇ ਠੰਡਾ ਪਾਣੀ, ਬੂੰਦ ਸਵਾਂਤੀ ਆਪ ਚਵਾਈਆ। ਆਤਮ ਪਰਮਾਤਮ ਸਾਚਾ ਮੇਲਾ ਸੁਰਤੀ ਸ਼ਬਦੀ ਹਾਣੀ, ਘਰ ਮੰਦਰ ਵੱਜੇ ਵਧਾਈਆ। ਸੋ ਗੁਰਮੁਖ ਗੁਰਸਿਖ ਹਰਿਭਗਤ ਹਰਿਜਨ ਸੁਘੜ ਸੁਚੱਜੀ ਬਣੇ ਸਵਾਣੀ, ਗ੍ਰਹਿਸਤੀ ਆਪਣਾ ਰੰਗ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਸ੍ਰੀ ਭਗਵਾਨ ਜਿਸ ਸਰਨ ਲਈ ਤਕ, ਓਟ ਇਕੋ ਇਕ ਰਖਾਈਆ। ਓਸ ਦਾ ਨਬੇੜਾ ਕਰੇ ਹਕ਼ੀਕ਼ਤ ਹਕ, ਲਾਸ਼ਰੀਕ ਨੂਰ ਖ਼ੁਦਾਈਆ। ਨੇਤਰ ਲੋਚਨ ਖੋਲ੍ਹ ਕੇ ਅੱਖ, ਆਖ਼ਰ ਆਪਣੀ ਮੰਜ਼ਲ ਦਏ ਵਖਾਈਆ। ਜਿਸ ਗ੍ਰਹਿ ਬੈਠਾ ਪੁਰਖ ਸਮਰਥ, ਜੋਤੀ ਜਾਤਾ ਡਗਮਗਾਈਆ। ਸਚ ਸੱਚ ਦਵਾਰਾ ਖੋਲ੍ਹ ਕੇ ਹੱਟ, ਵਸਤੂ ਇਕੋ ਇਕ ਦਏ ਵਰਤਾਈਆ। ਮੇਲ ਮਿਲਾ ਕੇ ਕਮਲਾਪਾਤ,
ਪਤਿਪਰਮੇਸ਼ਵਰ ਆਪਣੀ ਗੋਦ ਉਠਾਈਆ। ਜਨਮ ਕਰਮ ਕਰਮ ਜਨਮ ਤੋਂ ਕਰ ਕੇ ਵੱਖ, ਘਰ ਸੁਹਾਵਣਾ ਇਕੋ ਦਏ ਸਮਝਾਈਆ। ਜਿਥੇ ਆਤਮ ਪਰਮਾਤਮ ਤੂੰ ਮੇਰਾ ਮੈਂ ਤੇਰਾ ਹੋਵੇ ਜਸ, ਦੂਜੀ ਸਿਫ਼ਤ ਨਾ ਕੋਇ ਸਲਾਹੀਆ। ਜਿਥੇ ਸੰਤ ਸੁਹੇਲੇ ਭਗਤ ਭਗਵਾਨ ਸੂਫ਼ੀ ਫ਼ਕੀਰ ਕਰਨ ਅਕੱਠ, ਦੂਜਾ ਨਜ਼ਰ ਕੋਇ ਨਾ ਆਈਆ। ਜਿਹੜਾ ਗਿਆਨ ਕ੍ਰਿਸ਼ਨ ਅਰਜਨ ਦਿਤਾ ਦੱਸ, ਦੂਸਰ ਕਿਸੇ ਨਾ ਆਇਆ ਹੱਥ, ਸਾਰੇ ਰੋਂਦੇ ਨੇਤਰ ਅੱਖ, ਹੰਝੂਆਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਰਨ ਇਕ ਵਖਾਈਆ। ਸਚ ਗ੍ਰਹਿਸਤੀ ਪ੍ਰਭ ਦੀ ਸਰਨ, ਸਾਹਿਬ ਸਵਾਮੀ ਦਇਆ ਕਮਾਈਆ। ਨੇਤਰ ਖੋਲ੍ਹ ਕੇ ਹਰਨ ਫਰਨ, ਫੁਰਨੇ ਪੂਰੇ ਬੰਦ ਦਏ ਵਖਾਈਆ। ਲਹਿਣਾ ਦੇਣਾ ਚੁਕਾ ਕੇ ਮਰਨ ਡਰਨ, ਆਵਣ ਜਾਵਣ ਗੇੜ ਕਟਾਈਆ। ਸਾਚੀ ਤਰਨੀ ਦੱਸੇ ਤਰਨ, ਅਣਤਾਰੂ ਪਾਰ ਲੰਘਾਈਆ। ਜੋ ਪੁਰਖ ਅਕਾਲ ਦੀਨ ਦਿਆਲ ਪਤਿਪਰਮੇਸ਼ਵਰ ਚਰਨ ਫੜਨ, ਫੜ ਬਾਹੋਂ ਗਲੇ ਲਗਾਈਆ। ਸਚ ਦਵਾਰੇ ਠਾਂਡੇ ਦਰਬਾਰੇ ਉਹ ਵੜਨ, ਅੱਧ ਵਿਚਕਾਰ ਨਾ ਕੋਇ ਅਟਕਾਈਆ । ਨਾਤਾ ਤੁਟ ਜਾਏ ਵਰਨ ਬਰਨ, ਜਾਤ ਪਾਤ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਅਠਾਰਾਂ ਧਿਆਏ ਬੋਲਕੇ ਕਹੇ ਗੀਤਾ, ਅੱਖਰਾਂ ਅੱਖਰਾਂ ਨਾਲ ਵਡਿਆਈਆ। ਸਭ ਦਾ ਮਾਲਕ ਇਕੋ ਠਾਂਡਾ ਸੀਤਾ, ਸਤਿਗੁਰ ਸਾਚਾ ਬੇਪਰਵਾਹੀਆ। ਜਿਸ ਦੀ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਅਗੰਮੀ ਰੀਤਾ, ਸਮਝ ਸਕੇ ਕੋਇ ਨਾ ਰਾਈਆ। ਜਿਹੜਾ ਤ੍ਰੈਗੁਣ ਸਦਾ ਰਹੇ ਅਤੀਤਾ, ਤ੍ਰੈਭਵਣ ਧਨੀ ਆਪਣੀ ਖੇਲ ਵਖਾਈਆ। ਜਿਸ ਦਾ ਵਸੇਰਾ ਊਚਾਂ ਨੀਚਾਂ, ਘਟ ਘਟ ਰਿਹਾ ਸਮਾਈਆ। ਜਿਸ ਦਾ ਕਲਮਾ ਨਾਮ ਹਦੀਸਾ, ਹਜ਼ਰਤਾਂ ਕਰੇ ਪੜ੍ਹਾਈਆ। ਜਿਸ ਦਾ ਲੇਖਾ ਜੁਗ ਚੌਕੜੀ ਕਦੇ ਨਾ ਬੀਤਾ, ਭੇਵ ਅਭੇਦਾ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਕ੍ਰਿਸ਼ਨ ਕਹੇ ਮੈਂ ਅਰਜਨ ਦਿਤੀ ਸਿਖਿਆ, ਅਠਾਰਾਂ ਧਿਆਏ ਮਿਲੀ ਵਡਿਆਈਆ। ਨਾਮ ਨਿਧਾਨ ਦੀ ਪਾ ਕੇ ਭਿਛਿਆ, ਭੇਵ ਦਿਤਾ ਖੁਲ੍ਹਾਈਆ। ਸਾਚਾ ਨਾਮ ਸ੍ਰੀ ਭਗਵਾਨ ਕਿਸੇ ਕ਼ਲਮ ਸ਼ਾਹੀ ਨਾਲ ਲੋਕਮਾਤ ਨਾ ਲਿਖਿਆ, ਸਾਰੇ ਓਸੇ ਦੀ ਸਿਫ਼ਤ ਸਾਲਾਹੀਆ। ਜੋ ਸਚ ਸਰਨਾਈ ਆਏ ਉਸ ਦੀ ਕੀ ਕਹਾਣੀ ਤੇ ਕੀ ਵਿਥਿਆ, ਕੀ ਕਰੇ ਕੋਇ ਵਡਿਆਈਆ । ਉਹ ਛਡ ਕੇ ਸ੍ਰਿਸ਼ਟੀ ਕੂੜੀ ਦ੍ਰਿਸ਼ਟੀ ਮਿਲੇ ਇਕੋ ਮਿਤਿਆ, ਜੋ ਮਿਤਰ ਪਿਆਰਾ ਆਦਿ ਜੁਗਾਦਿ ਇਕ ਅਖਵਾਈਆ। ਜਿਥੇ ਮਾਣ ਮਿਲਦਾ ਵਡਿਆਂ ਨਿਕਿਆਂ, ਊਚੋਂ ਨੀਚ ਨੀਚੋਂ ਊਚ ਇਕੋ ਰੰਗ ਰੰਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਕ੍ਰਿਸ਼ਨ ਕਿਹਾ ਗੀਤਾ ਸੰਦੇਸ਼ਾ ਦੇਵੇ ਸ੍ਰੀ ਭਗਵਾਨ, ਜੋ ਭਾਗ ਸਭ ਦਾ ਝੋਲੀ ਪਾਈਆ। ਬਾਰਾਂ ਅਖਸ਼ਰਾਂ ਵਾਲਾ ਜਗਤ ਗਿਆਨ, ਵਾਸਦੇਵਾ ਸਰਬ ਸਮਝਾਈਆ। ਜੋ ਪ੍ਰਭ ਦੀ ਚਰਨ ਸਰਨ ਡਿੱਗੇ ਆਣ, ਉਹਨਾਂ ਨੂੰ ਪੜ੍ਹਨ ਲਿਖਣ ਦੀ ਲੋੜ ਰਹੇ ਨਾ ਰਾਈਆ। ਉਹ ਮਿਹਰ ਨਜ਼ਰ ਨਾਲ ਲੈ ਜਾਏ ਓਸ ਅਸਥਾਨ, ਜਿਸ ਦੀ ਭੂਮਿਕਾ ਸਮਝ ਕੋਇ ਨਾ ਪਾਈਆ । ਜਿਥੇ ਕਾਹਨਾਂ ਦਾ ਵਸੇ ਕਾਹਨ, ਨਾ ਜ਼ਿਮੀਂ ਨਾ ਅਸਮਾਨ, ਕੋਟਨ ਕੋਟ ਨਿਮਸਕਾਰ ਕਰਦੇ ਰਾਮ, ਦਸਰਥ ਬੇਟੇ ਬੈਠੇ ਅੱਖ ਝੁਕਾਈਆ। ਉਸ ਦਾ ਇਕੋ ਇਕ ਨਿਸ਼ਾਨ, ਇਕੋ ਨੂਰ ਨੂਰੀ ਮਹਾਨ, ਦੂਜਾ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਓਹਲਾ ਦਏ ਉਠਾਈਆ। ਭਗਵਨ ਕਹੇ ਜੋ ਗ੍ਰਹਿਸਤੀ
ਆਏ ਦਵਾਰ, ਚਰਨ ਕਵਲ ਸਰਨਾਈਆ। ਬਿਨ ਭਗਤੀਉਂ ਦੇਵਾਂ ਤਾਰ, ਏਹੋ ਮੇਰੀ ਵਡਿਆਈਆ। ਪਤਿਤ ਪਾਪੀਆਂ ਕਰਾਂ ਉਧਾਰ, ਦੁਸ਼ਟ ਦੁਰਾਚਾਰਾਂ ਆਪਣੇ ਰੰਗ ਰੰਗਾਈਆ। ਜੋ ਨਾਰ ਹੋਵੇ ਵਿਭਚਾਰ, ਕੰਤ ਦੁਹਾਗਣ ਵੇਸ ਵਟਾਈਆ। ਜਿਸ ਵੇਲੇ ਸਰਨ ਡਿਗੇ ਆਣ, ਮਸਤਕ ਟਿੱਕਾ ਧੂੜੀ ਖ਼ਾਕ ਰਮਾਈਆ। ਓਸ ਵੇਲੇ ਦੇ ਕੇ ਸੱਚਾ ਦਾਨ, ਪੂਰਬ ਲੇਖਾ ਕਰਮਾਂ ਰੋਗ ਮਿਟਾਈਆ। ਅਗੇ ਸਾਖ਼ਿਆਤ ਮੇਲਾ ਧੁਰ ਭਗਵਾਨ, ਭਗਵਨ ਹੋ ਕੇ ਆਪਣੀ ਗੋਦ ਉਠਾਈਆ। ਜੁਗ ਚੌਕੜੀ ਪਿਛੋਂ ਕੋਟਾਂ ਵਿਚੋਂ ਕੋਈ ਹੁੰਦਾ ਪਰਵਾਨ, ਜਿਸ ਉਪਰ ਆਪਣੀ ਦਇਆ ਕਮਾਈਆ। ਪ੍ਰਭ ਸਰਨ ਏਹੋ ਵਡਾ ਗਿਆਨ, ਇਸ ਤੋਂ ਪਰੇ ਨਹੀਂ ਕੋਈ ਧਿਆਨ, ਕਰਮ ਕਾਂਡ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਧੁਰ ਦਾ ਦਏ ਚੁਕਾਈਆ। ਪ੍ਰਭ ਦੀ ਸਰਨ ਸਭ ਤੋਂ ਉਤਮ ਜੁਗਤੀ, ਜਗਤ ਜਗ ਜੀਵਣ ਦਾਤਾ ਦਏ ਵਡਿਆਈਆ। ਓਥੇ ਲੋੜ ਰਹੇ ਨਾ ਮੁਕਤੀ, ਮੁਕਤ ਤੋਂ ਪਰੇ ਸਾਚੇ ਘਰ ਸਚ ਦਵਾਰੇ ਦਏ ਬਹਾਈਆ। ਜਿਥੇ ਮੰਜ਼ਲ ਭਗਤਾਂ ਦੀ ਮੁਕਦੀ, ਅਗਲਾ ਪੰਧ ਨਾ ਕੋਇ ਜਣਾਈਆ। ਓਥੇ ਲੋੜ ਰਹੇ ਨਾ ਕੋਈ ਪੜ੍ਹਨੀ ਤੁਕ ਦੀ, ਢੋਲੇ ਗੀਤ ਨਾ ਕੋਇ ਸੁਣਾਈਆ। ਨੂਰੀ ਧਾਰ ਨੂਰ ਨੂੰ ਝੁਕਦੀ, ਨੂਰ ਨੂਰ ਵਿਚ ਸਮਾਈਆ। ਇਹ ਖੇਲ ਨਹੀਂ ਕੋਈ ਪਰਦੇ ਓਹਲੇ ਲੁਕ ਦੀ, ਸਨਮੁਖ ਹੋ ਕੇ ਰਿਹਾ ਸਮਝਾਈਆ। ਜਿਹੜੀ ਆਤਮ ਪਰਮਾਤਮ ਨਾਲ ਗ੍ਰਹਿਸਤੀ ਹੋ ਕੇ ਦੂਜਿਆਂ ਤਾਈਂ ਪੁਛਦੀ, ਦੁਹਾਗਣ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਦਾ ਕਰਤਾ ਆਪਣੀ ਖੇਲ ਵਖਾਈਆ। ਗ੍ਰਹਿਸਤੀ ਸਰਬ ਧਰਮੋਂ ਸੇ ਵਸੇ ਬਾਹਰੇ ਸਾਥ ਏਕ, ਸਾਹਿਬ ਸਵਾਮੀ ਨਜ਼ਰੀ ਆਈਆ। ਤਿਸਦੀ ਸਾਚੀ ਟੇਕ, ਜੋ ਟਿੱਕੇ ਮਸਤਕ ਰਿਹਾ ਲਗਾਈਆ। ਜਿਸ ਦੇ ਰੂਪ ਜੁਗ ਚੌਕੜੀ ਅਨੇਕ, ਨਿਰਗੁਣ ਸਰਗੁਣ ਆਪਣਾ ਫੇਰਾ ਪਾਈਆ । ਸੋ ਭਗਤ ਸੁਹੇਲਾ ਇਕ ਅਕੇਲਾ ਹਰ ਘਟ ਰਿਹਾ ਪੇਖ, ਨਿਜ ਆਤਮ ਬੈਠ ਡੇਰਾ ਲਾਈਆ। ਓਸ ਦੇ ਕੋਲ ਬ੍ਰਹਿਮੰਡ ਖੰਡ ਦੋ ਜਹਾਨਾਂ ਭੇਤ, ਭੇਵ ਦਏ ਖੁਲ੍ਹਾਈਆ। ਕੀ ਹੋਇਆ ਜੇ ਗੀਤਾ ਅਠਾਰਾਂ ਧਿਆਏ ਲਿਖਿਆ ਲੇਖ, ਤ੍ਰੈਲੋਕੀ ਨਾਥ ਅਨਾਥਾਂ ਦਿਤੀ ਵਡਿਆਈਆ। ਪ੍ਰਭ ਦੀ ਸਰਨ ਸਭ ਤੋਂ ਉਤਮ ਸ੍ਰੇਸ਼ਟ ਵਿਸ਼ੇਸ਼, ਜੋ ਵਿਸ਼ਿਆਂ ਵਿਚੋਂ ਬਾਹਰ ਕਢਾਈਆ। ਜਿਸ ਦੀ ਓਟ ਰਖਦੇ ਵਿਸ਼ਨ ਬ੍ਰਹਮਾ ਮਹੇਸ਼, ਸ਼ੰਕਰ ਇਕੋ ਅੱਖ ਖੁਲ੍ਹਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਸੁਹਾਵਣਹਾਰਾ ਸੱਚੇ ਦੇਸ, ਧਾਮ ਅਵਲੜੇ ਡੇਰਾ ਲਾਈਆ। ਗ੍ਰਹਿਸਤੀਆਂ ਨਾਲ ਗ੍ਰਹਿਸਤੀ ਹੋ ਕੇ ਰਿਹਾ ਖੇਡ, ਖਿਲਾਰੀਆਂ ਨਾਲ ਆਪਣੀ ਖੇਲ ਬਣਾਈਆ। ਜਿਹਨੇ ਅਰਜਨ ਨੂੰ ਦਿਤਾ ਭੇਜ, ਕ੍ਰਿਸ਼ਨ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਵੇਖਣਹਾਰਾ ਥਾਉਂ ਥਾਈਂਆ। ਥਾਨ ਥਨੰਤਰ ਖੋਜਦਾ, ਬ੍ਰਹਿਮੰਡ ਖੰਡ ਦੋ ਜਹਾਨ। ਸਭ ਦੀ ਸੋਚ ਆਪੇ ਸੋਚਦਾ, ਜਾਣੀ ਜਾਣ ਮਿਹਰਵਾਨ। ਭੇਵ ਜਾਣੇ ਲੋਕ ਪਰਲੋਕ ਦਾ, ਵਡ ਦਾਤਾ ਗੁਣੀ ਨਿਧਾਨ। ਲੇਖਾ ਜਾਣੇ ਅਠਾਰਾਂ ਧਿਆਏ ਅੱਖਰਾਂ ਵਾਲੇ ਸਲੋਕ ਦਾ, ਸੋਲਾਂ ਕਲਾ ਨੌਜਵਾਨ। ਅੰਤਮ ਮਾਲਕ ਬਣ ਕੇ ਆਪਣੀ ਮੌਜ ਦਾ, ਦਿਤਾ ਇਕ ਫ਼ਰਮਾਨ। ਜੋ ਮਾਲਕ ਖ਼ਾਲਕ ਪਰਲੋਕ ਦਾ, ਦਾਤਾ ਦਾਨੀ ਮਿਹਰਵਾਨ। ਜੋ ਭਗਤ ਸੁਹੇਲਾ ਬਣ ਜਾਏ ਓਸ ਦਾ, ਚਰਨ ਕਵਲ ਕਰੇ ਧਿਆਨ। ਓਸਦੀ ਮੰਜ਼ਲ ਕੋਇ ਨਾ ਰੋਕਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਲ ਅਟਲ ਸੁਹਾਏ ਇਕ ਮਕਾਨ। ਉਤਮ ਨਿਰਾਲਾ ਸਭ ਤੋਂ ਵਖਰਾ ਗ੍ਰਹਿਸਤ, ਗਹਿਰ ਗੰਭੀਰ ਗਿਆ ਸਮਝਾਈਆ। ਜਿਨ੍ਹਾਂ ਦੇ
ਅੰਦਰ ਪ੍ਰੇਮ ਪਿਆਰ ਦਾ ਇਸ਼ਕ, ਨਾਰੀ ਕੰਤ ਖ਼ੁਸ਼ੀ ਮਨਾਈਆ। ਸਾਖ਼ਿਆਤ ਸਚ ਸਵਾਮੀ ਜਿਨ੍ਹਾਂ ਦਾ ਇਸ਼ਟ, ਦ੍ਰਿਸ਼ਟ ਗਏ ਖੁਲ੍ਹਾਈਆ। ਖੇਲ ਅਵਲੜਾ ਅਨੋਖਾ ਰਾਮਾ ਵਸ਼ਿਸ਼ਟ, ਸ਼ਾਸਤਰ ਸਿਮਰਤ ਦੇਣ ਗਵਾਹੀਆ। ਸਰਨ ਲਗਿਆਂ ਦੀ ਪ੍ਰਭ ਦੇ ਕੋਲ ਲਿਸਟ, ਵਖਰੀ ਵੰਡ ਆਪਣੇ ਹੱਥ ਰਖਾਈਆ। ਉਨ੍ਹਾਂ ਨੂੰ ਕਰਮ ਧਰਮ ਗਿਆਨ ਧਿਆਨ ਦੀ ਦੇਣੀ ਨਾ ਪਏ ਕਿਸ਼ਤ, ਹਿੱਸਿਆਂ ਵਿਚੋਂ ਹਿੱਸਾ ਨਾ ਕੋਇ ਰਖਾਈਆ। ਉਨ੍ਹਾਂ ਨੂੰ ਲੋੜ ਰਹੇ ਨਾ ਸਵਰਗ ਬਹਿਸ਼ਤ, ਉਨ੍ਹਾਂ ਦੇ ਪੈਂਡੇ ਦਏ ਮੁਕਾਈਆ। ਉਨ੍ਹਾਂ ਦੀ ਆਸਾ ਪੂਰੀ ਕਰੇ ਪ੍ਰਭੂ ਆਪ ਨਿਰਇਛਤ, ਇਛਿਆ ਸਭ ਦੀ ਵੇਖ ਵਖਾਈਆ। ਚਰਨੀ ਲਗਣਾ ਬੜਾ ਔਖਾ ਬਹੁਤਿਆਂ ਵਿਚੋਂ ਬਹੁਤੇ ਜਾਂਦੇ ਖ਼ਿਸਕ, ਥੋੜ੍ਹਿਆਂ ਵਿਚੋਂ ਥੋੜ੍ਹੇ ਪ੍ਰੇਮੀ ਨਜ਼ਰੀ ਆਈਆ। ਪਰਮਾਤਮਾ ਆਤਮ ਦਾ ਸਦਾ ਭੋਗੇ ਆਪ ਗ੍ਰਹਿਸਤ, ਅਨਭੋਗੀ ਹੋ ਕੇ ਆਪਣੀ ਖੇਲ ਖਿਲਾਈਆ। ਇਹ ਕੋਈ ਸੌਦਾ ਨਹੀਂ ਟਾਂਕ ਜਿਸਤ, ਹਿੰਦਸਿਆਂ ਵਾਲੀ ਵੰਡ ਵੰਡਾਈਆ। ਸਰਨਗਤ ਜੋ ਆਏ ਜਨਮ ਕਰਮ ਦਾ ਕੂੜ ਕੁੜਿਆਰਾ ਨਿੰਦਕ, ਪ੍ਰਭ ਗਹਿਰ ਗੰਭੀਰ ਬੇਨਜ਼ੀਰ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸ੍ਰੀ ਭਗਵਾਨ ਸਰਨ ਜੋ ਜਾਏ ਢਠ, ਅਭੁਲ ਭੁਲ ਦਏ ਬਖ਼ਸ਼ਾਈਆ। ਜਨਮ ਜਨਮ ਦੀ ਕਰਮ ਕਰਮ ਦੀ ਦੁਰਮਤ ਮੈਲ ਦੇਵੇ ਕਟ, ਪਤਿਤ ਪੁਨੀਤ ਦਏ ਵਖਾਈਆ। ਨਾਮ ਅਗੰਮੀ ਸ਼ਬਦੀ ਲਾ ਕੇ ਸੱਟ, ਸੋਈ ਸੁਰਤੀ ਲਏ ਉਠਾਈਆ। ਦਰਸ ਦਿਖਾ ਕੇ ਨਿਜ ਨੇਤਰ ਆਪਣੀ ਅੱਖ, ਦੋਂਹ ਅੱਖਾਂ ਦਾ ਲੇਖਾ ਦਏ ਮੁਕਾਈਆ। ਮੇਲ ਮਿਲਾ ਕੇ ਸੱਚੋ ਸਚ, ਸਚ ਸਮਗਰੀ ਦਏ ਸਮਝਾਈਆ। ਭਗਤ ਭਗਵਾਨ ਮਿਲ ਕੇ ਪੈਣ ਹਸ, ਹਸਤੀ ਵਿਚੋਂ ਮਸਤੀ ਮਿਲੇ ਨੂਰ ਖ਼ੁਦਾਈਆ। ਇਕੇ ਮੰਦਰ ਅੰਦਰ ਜਾਣ ਵਸ, ਵਸਲ ਇਕੋ ਇਕ ਜਣਾਈਆ। ਸਭ ਤੋਂ ਨਿਆਰੇ ਸਭ ਤੋਂ ਹੋ ਕੇ ਵਖ, ਸਭ ਦੇ ਅੰਦਰ ਇਕੋ ਇਕ ਵੇਖ ਵੇਖ ਖ਼ੁਸ਼ੀ ਮਨਾਈਆ। ਕ੍ਰਿਸ਼ਨ ਕਾਹਨ ਸਚ ਸੁਨੇਹੜਾ ਜੋ ਅਖ਼ੀਰੀ ਗਿਆ ਦੱਸ, ਦਹਿ ਦਿਸ਼ਾ ਜਗਤ ਸੁਣਾਈਆ। ਸ੍ਰੀ ਭਗਵਾਨ ਪੁਰਖ ਸਮਰਥ, ਸਭ ਦੇ ਸੰਸੇ ਰਿਹਾ ਮੁਕਾਈਆ। ਜੋ ਓਸ ਦੀ ਸਰਨ ਗਿਆ ਢਠ, ਲੇਖਾ ਮੁਕ ਜਾਏ ਤਤ ਅੱਠ, ਕੂੜੀ ਕਿਰਿਆ ਮੇਟੇ ਸਾੜੇ ਜਗਤ ਭਠ, ਆਤਮ ਬ੍ਰਹਮ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਮਝਣ ਦੀ ਸੱਚੀ ਰਖੀ ਕਿਆਸ, ਅੰਦਰ ਅੰਦਰ ਕਾਇਆ ਮੰਦਰ ਵੇਖੇ ਮਾਰ ਝਾਤ, ਬੰਦ ਕਿਵਾੜੀ ਤੋਂ ਅਗਲਾ ਖੋਲ੍ਹ ਕੇ ਤਾਕ, ਜਿਥੋਂ ਖ਼ਾਹਿਸ਼ ਉਪਜੇ ਬਾਹਰ ਆਵੇ ਨਾਲ ਸਵਾਸ, ਰਸਨਾ ਜਿਹਵਾ ਮਿਲ ਕੇ ਬਾਣੀ ਬੈਖਰੀ ਵਿਚ ਸ਼ਨਵਾਈਆ।