੩੧ ਹਾੜ ਸ਼ਹਿਨਸ਼ਾਹੀ ਸੰਮਤ ੧ ਗੁਰਮੋਹਣ ਸਿੰਘ ਦੇ ਗ੍ਰਹਿ ਪਠਾਨਕੋਟ ਜ਼ਿਲਾ ਗੁਰਦਾਸਪੁਰ
ਫੁੱਲ ਕਹਿਣ ਅਸੀਂ ਬਣ ਕੇ ਸੋਹਣਾ ਹਾਰ, ਹਾਰਦਿਕ ਦੇਣ ਆਏ ਵਧਾਈਆ। ਭਗਤ ਵਛਲ ਗਿਰਵਰ ਗਿਰਧਾਰ, ਪਾਰਬ੍ਰਹਮ ਪ੍ਰਭ ਤੇਰੀ ਬੇਪਰਵਾਹੀਆ। ਜੁਗ ਚੌਕੜੀ ਵਿਛੜੇ ਮੇਲੇ ਸੱਜਣ ਯਾਰ, ਮੀਤ ਮੁਰਾਰੇ ਆਪਣਾ ਜੋੜ ਰਿਹਾ ਜੁੜਾਈਆ। ਅੰਤਰ ਆਤਮ ਬਖ਼ਸ਼ ਇਕ ਪਿਆਰ, ਸੋਈ ਸੁਰਤੀ ਲਏ ਉਠਾਈਆ। ਨਿਜ ਨੇਤਰ ਦੇ ਦੀਦਾਰ, ਕੂੜੀ ਹਵਸ ਦਏ ਮਿਟਾਈਆ। ਧੁਰ ਦਾ ਮੰਦਰ ਮੈਨੂੰ ਵਖਾਲ, ਗ੍ਰਹਿ ਦੀਆ ਬਾਤੀ
ਇਕੋ ਹੋਏ ਰੁਸ਼ਨਾਈਆ। ਸੰਤ ਸੁਹੇਲੇ ਗੁਰਮੁਖ ਵੇਖ ਕੇ ਆਪਣੇ ਲਾਲ, ਲਾਲ ਗੁਲਾਲਾ ਆਪਣਾ ਰੰਗ ਚੜ੍ਹਾਈਆ। ਤੂੰ ਦਾਤਾ ਦੀਨ ਦਿਆਲ, ਦਇਆਵਾਨ ਅਖਵਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਘਰ ਪੁੱਛੇ ਮੁਰੀਦਾਂ ਹਾਲ, ਮੁਰਸ਼ਦ ਹੋ ਕੇ ਫੇਰਾ ਪਾਈਆ। ਅੰਦਰ ਬਾਹਰ ਗੁਪਤ ਜ਼ਾਹਰ ਚਲੇ ਨਾਲ ਨਾਲ, ਜਗਤ ਵਿਛੋੜਾ ਪੰਧ ਕਟਾਈਆ। ਮਾਨਸ ਜਨਮ ਦੀ ਲੇਖੇ ਲਾਏ ਕੀਤੀ ਘਾਲ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਹਾਰ ਕਹੇ ਮੈਂ ਚਰਨੀ ਗਿਆ ਲਗ, ਆਪ ਆਪਣਾ ਲਿਆ ਮਿਟਾਈਆ। ਮਿਲ ਕੇ ਸਾਹਿਬ ਸੂਰੇ ਸਰਬਗ, ਮੇਰੇ ਅੰਦਰ ਵੱਜੀ ਵਧਾਈਆ। ਮੈਂ ਕੂਕ ਸੁਣਾਵਾਂ ਜਗ, ਦਹਿ ਦਿਸ਼ਾ ਢੋਲਾ ਇਕ ਅਲਾਈਆ। ਸਾਹਿਬ ਸਵਾਮੀ ਅੰਤਰਜਾਮੀ ਭਗਤ ਸੁਹੇਲੇ ਰਿਹਾ ਲਭ, ਨਿਰਗੁਣ ਦਾਤਾ ਪੁਰਖ ਬਿਧਾਤਾ ਭੇਵ ਅਭੇਦਾ ਆਪ ਖੁਲ੍ਹਾਈਆ। ਕੂੜੀ ਕਿਰਿਆ ਜਗਤ ਵਾਸਨਾ ਪਾਰ ਕਰ ਕੇ ਹਦ, ਸਚ ਦਰਬਾਰਾ ਨਰ ਨਿਰੰਕਾਰਾ ਇਕੋ ਵੇਖ ਵਖਾਈਆ। ਜਿਸ ਘਰ ਪ੍ਰੇਮ ਅੰਦਰ ਦੀਪਕ ਜੋਤੀ ਰਿਹਾ ਜਗ, ਨੂਰੋ ਨੂਰ ਕਰੇ ਰੁਸ਼ਨਾਈਆ। ਸ਼ਬਦ ਅਗੰਮੀ ਅਨਹਦ ਨਾਦ ਰਿਹਾ ਵਜ, ਧੁੰਨ ਆਤਮਕ ਰਾਗ ਅਲਾਈਆ । ਬਿਨ ਮੱਕੇ ਕਾਅਬਿਉਂ ਸਾਚੇ ਹੁਜਰੇ ਕਰਾਏ ਹੱਜ, ਮਹਿਬੂਬ ਮੁਹੱਬਤ ਸਚ ਕਮਾਈਆ। ਦਰਸ਼ਨ ਦੇਵੇ ਉਪਰ ਸ਼ਾਹਰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਹਾਰ ਕਹੇ ਜਿਸ ਵੇਲੇ ਮੈਂ ਲੱਗਾ ਚਰਨ, ਧੂੜੀ ਟਿੱਕਾ ਮਸਤਕ ਲਾਈਆ। ਮੇਰਾ ਅੰਦਰੋਂ ਖੁਲ੍ਹ ਗਿਆ ਹਰਨ ਫਰਨ, ਨਿਜ ਲੋਇਣ ਹੋਈ ਰੁਸ਼ਨਾਈਆ। ਮੇਰਾ ਚੁਕਿਆ ਮਰਨ ਡਰਨ, ਲੱਖ ਚੁਰਾਸੀ ਪੈਂਡਾ ਰਿਹਾ ਮੁਕਾਈਆ। ਮੈਂ ਮੰਜ਼ਲ ਓਸ ਲੱਗਾ ਚੜ੍ਹਨ, ਜਿਸਦਾ ਰਾਹ ਖਹਿੜਾ ਨਾ ਕੋਇ ਦਰਸਾਈਆ। ਮੈਂ ਓਸ ਦਾ ਢੋਲਾ ਲੱਗਾ ਪੜ੍ਹਨ, ਜਿਸ ਦਾ ਨਗ਼ਮਾ ਨਾਮ ਤਾਲੀਮ ਵਿਚ ਨਾ ਕੋਇ ਦ੍ਰਿੜਾਈਆ। ਮੈਂ ਦਰਸ਼ਨ ਲੱਗਾ ਕਰਨ, ਹਰਸ ਹਵਸ ਦਿਤੀ ਮਿਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ । ਹਾਰ ਕਹੇ ਮੈਂ ਵੇਖਿਆ ਨਰ ਨਰੇਸ਼, ਨਰ ਨਿਰੰਕਾਰ ਇਕੋ ਨਜ਼ਰੀ ਆਈਆ। ਜੋ ਨਿਵਾਸੀ ਸਚਖੰਡ ਦਵਾਰੇ ਧੁਰ ਦੇ ਦੇਸ, ਮੁਕਾਮੇ ਹਕ ਸੋਭਾ ਪਾਈਆ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਦੇਂਦੇ ਗਏ ਸੰਦੇਸ਼, ਖਾਣੀ ਬਾਣੀ ਢੋਲੇ ਕਲਮਿਆਂ ਵਿਚ ਜਣਾਈਆ। ਜਿਸ ਦਾ ਆਤਮ ਪਰਮਾਤਮ ਇਕੋ ਉਪਦੇਸ਼, ਦੂਜੀ ਅਵਰ ਨਾ ਕੋਇ ਪੜ੍ਹਾਈਆ। ਜੋ ਹਰ ਘਟ ਅੰਦਰ ਰਿਹਾ ਵੇਖ, ਗਹਿਰ ਗੰਭੀਰ ਬੇਨਜ਼ੀਰ ਗੁਸਾਈਂਆ। ਸੋ ਸਾਹਿਬ ਸਵਾਮੀ ਅੰਤਰਜਾਮੀ ਪੁਰਖ ਅਕਾਲਾ ਦੀਨ ਦਿਆਲਾ ਜੋਤੀ ਜਾਤਾ ਧਰ ਕੇ ਵੇਸ, ਅਵਲੜਾ ਰੂਪ ਇਕ ਪਰਗਟਾਈਆ। ਜਨ ਭਗਤਾਂ ਕਰੇ ਸਾਚਾ ਹੇਤ, ਦਰਸ਼ਨ ਦੇਵੇ ਨੇਤਨ ਨੇਤ, ਨਰ ਨਰਾਇਣ ਬੇਪਰਵਾਹੀਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਬਜਰ ਕਪਾਟੀ ਲਾਹ ਕੇ ਦੱਸੇ ਭੇਤ, ਪਰਦਾ ਓਹਲਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਹਾਰ ਕਹੇ ਮੈਂ ਆਪਣੀ ਭੇਟਾ ਦਿਤੀ ਬਲੀ, ਬਲਵਾਨ ਹੋ ਕੇ ਸੀਸ ਨਿਵਾਈਆ। ਪਰਮ ਪੁਰਖ ਪਤਿਪਰਮੇਸ਼ਵਰ ਵੇਖਿਆ ਧਨੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਨਜ਼ਰੀ ਆਈਆ। ਜਿਸ ਦੀ ਭਗਤਾਂ ਨਾਲ ਬਣੀ, ਜੁਗ ਚੌਕੜੀ ਆਪਣੀ ਗੋਦ ਉਠਾਈਆ। ਸਾਚੇ ਸੰਤਾਂ ਦੀ ਵੜ ਜਾਏ ਅੰਦਰ ਗਲੀ, ਬਾਹਰੋਂ ਖੋਜਿਆਂ ਹੱਥ ਕਿਸੇ ਨਾ ਆਈਆ। ਗੁਰਮੁਖਾਂ ਨਾਲ ਆਤਮ ਪਰਮਾਤਮ ਰੂਪ ਰਲੀ, ਰੰਗ ਇਕੋ
ਇਕ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸਵਾਮੀ ਇਕੋ ਬੇਪਰਵਾਹੀਆ। ਹਾਰ ਕਹੇ ਮੈਨੂੰ ਆਵੇ ਹਾਸਾ, ਖ਼ੁਸ਼ੀਆਂ ਨਾਲ ਜਣਾਈਆ। ਪਰਮ ਪੁਰਖ ਖੇਲ ਤਮਾਸ਼ਾ, ਜੁਗ ਚੌਕੜੀ ਵੇਖ ਵਖਾਈਆ। ਦਾਤਾ ਦਾਨੀ ਗਹਿਰ ਗੰਭੀਰ ਸਰਬ ਗੁਣਤਾਸਾ, ਦੀਨ ਦਿਆਲ ਵਡੀ ਵਡਿਆਈਆ। ਮੰਡਲ ਮੰਡਪ ਦੋ ਜਹਾਨ ਸ੍ਰੀ ਭਗਵਾਨ ਬਿਨ ਗੋਪੀ ਕਾਹਨ ਪਾਵਣਹਾਰਾ ਰਾਸਾ, ਨਾਮ ਬੰਸਰੀ ਧੁਰ ਦੀ ਧੁਨ ਅਗੰਮ ਆਵਾਜ਼ ਇਕ ਸੁਣਾਈਆ । ਸੰਤ ਸੁਹੇਲਾ ਇਕ ਅਕੇਲਾ ਜੁਗ ਚੌਕੜੀ ਜਨ ਭਗਤਾਂ ਦੇਵੇ ਭਰਵਾਸਾ, ਭਰਮ ਭੁਲੇਖਾ ਕੂੜਾ ਦਏ ਮਿਟਾਈਆ। ਆਤਮ ਪਰਮਾਤਮ ਖੋਲ੍ਹੇ ਸਦ ਖ਼ਲਾਸਾ, ਪਾਰਬ੍ਰਹਮ ਬ੍ਰਹਮ ਮੇਲਾ ਸਹਿਜ ਸੁਭਾਈਆ। ਦਇਆਵਾਨ ਹੋ ਕੇ ਦੀਨਨ ਦੇਵੇ ਦਾਤਾਂ, ਦਾਤਾਰ ਆਪਣੀ ਦਇਆ ਕਮਾਈਆ। ਸਭ ਦੀਆਂ ਪੂਰੀਆਂ ਕਰੇ ਖ਼ਾਹਿਸ਼ਾਂ, ਖ਼ਾਹਿਸ਼ ਆਪਣੀ ਨਾਲ ਮਿਲਾਈਆ। ਸਾਹਿਬ ਸਵਾਮੀ ਪੁਰਖ ਸਮਰਾਥਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਹਾਰ ਕਹੇ ਮੈਂ ਇਕੋ ਪ੍ਰੇਮ ਪਿਆਰ ਦਾ ਵੇਖਿਆ ਧਾਗਾ, ਜੋ ਕਲੀ ਕਲੀ ਰਿਹਾ ਜਣਾਈਆ। ਦੁਰਮਤ ਮੈਲ ਧੋਵੇ ਦਾਗ਼ਾ, ਪਤਿਤ ਪੁਨੀਤ ਦਏ ਵਖਾਈਆ। ਨਾਮ ਸੁਣਾਏ ਧੁਰ ਦੀ ਗਾਥਾ, ਤੂੰ ਮੇਰਾ ਮੈਂ ਤੇਰਾ ਕਰੇ ਸਚ ਪੜ੍ਹਾਈਆ। ਜਿਸ ਦੀ ਵਾਰ ਗੌਂਦੇ ਰਾਸਾ, ਸਿਫ਼ਤਾਂ ਨਾਲ ਸਲਾਹੀਆ। ਉਹ ਸਵਾਮੀ ਸਾਹਿਬ ਪੁਰਖ ਅਬਿਨਾਸ਼ਾ, ਅਬਿਨਾਸ਼ੀ ਕਰਤਾ ਵੇਸ ਵਟਾਈਆ। ਜਨ ਭਗਤਾਂ ਜਨਮ ਜਨਮ ਦਾ ਪੂਰਾ ਕਰੇ ਘਾਟਾ, ਵਾਧਾ ਚਰਨ ਕਵਲ ਦਏ ਸਰਨਾਈਆ। ਸਚਖੰਡ ਨਿਵਾਸੀ ਸਚ ਦਵਾਰ ਧੁਰ ਦਾ ਸੁਣਾਵੇ ਸਾਕਾ, ਜਗਤ ਵਿਦਿਆ ਨਾ ਕੋਇ ਪੜ੍ਹਾਈਆ। ਗੁਰਮੁਖਾਂ ਅੰਦਰੋਂ ਖੋਲ੍ਹ ਕੇ ਤਾਕਾ, ਪਰਦਾ ਓਹਲਾ ਦਏ ਉਠਾਈਆ। ਨਿਰਗੁਣ ਨੂਰ ਨੂਰ ਜੋਤ ਕਰ ਪਰਕਾਸ਼ਾ, ਸ਼ਬਦੀ ਨਾਦ ਧੁੰਨ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਸਦ ਆਪਣਾ ਰੰਗ ਰੰਗਾਈਆ। ਹਾਰ ਕਹੇ ਮੇਰੇ ਵਿਚ ਫੁੱਲ ਗੁਲਾਬ, ਗੁਲਸ਼ਨ ਸੋਹਣਾ ਰਿਹਾ ਮਹਿਕਾਈਆ। ਮੈਂ ਸਜਦਾ ਓਸ ਨੂੰ ਕਰਾਂ ਅਦਾਬ, ਬਿਸਮਲ ਹੋ ਕੇ ਆਪਣਾ ਆਪ ਭੇਟ ਕਰਾਈਆ। ਜਿਸ ਨੂੰ ਆਦਿ ਜੁਗਾਦਿ ਜੁਗ ਚੌਕੜੀ ਸਾਰੇ ਕਹਿਣ ਗੁਰੂ ਮਹਾਰਾਜ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਹੜਾ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵਣਹਾਰਾ ਦਾਤ, ਨਿਰਗੁਣ ਸਰਗੁਣ ਝੋਲੀ ਦਏ ਭਰਾਈਆ। ਕਲਜੁਗ ਕੂੜੀ ਕਿਰਿਆ ਮੇਟੇ ਅੰਧੇਰੀ ਰਾਤ, ਸਤਿ ਸਤਿਵਾਦੀ ਇਕੋ ਚੰਦ ਕਰੇ ਰੁਸ਼ਨਾਈਆ। ਚਾਰ ਵਰਨ ਬਣਾਵੇ ਇਕ ਜਮਾਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਦੋ ਜਹਾਨ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਸੁਣਾਏ ਇਕੋ ਗਾਥ, ਗੀਤ ਗੋਬਿੰਦ ਅਗੰਮ ਅਥਾਹ ਇਕੋ ਇਕ ਜਣਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਜੁਗ ਜਨਮ ਦਿਆਂ ਵਿਛੜਿਆਂ ਪੁਛੇ ਬਾਤ, ਲੱਖ ਚੁਰਾਸੀ ਵਿਚੋਂ ਖੋਜ ਖੁਜਾਈਆ। ਨਿਜ ਨੇਤਰ ਲੋਚਨ ਨੈਣ ਦਰਸ਼ਨ ਦੇਵੇ ਇਕ ਇਕਾਂਤ, ਸ਼ਾਹੋ ਭੂਪੀ ਸਵੱਛ ਸਰੂਪੀ ਆਪਣਾ ਰੂਪ ਵਖਾਈਆ। ਜਨਮ ਕਰਮ ਲੇਖਾ ਲਾਏ ਲੋਕਮਾਤ, ਲਹਿਣਾ ਦੇਣਾ ਅਗਲਾ ਪਿਛਲਾ ਦਏ ਮਿਟਾਈਆ। ਚਾਰ ਕੁੰਟ ਦਹਿ ਦਿਸ਼ਾ ਨਜ਼ਰੀ ਆਏ ਸਾਖਿਆਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਹਾਰ ਕਹੇ ਮੈਂ ਦੇਣਾ ਹੋਕਾ, ਹੁਕਮ ਧੁਰ ਦਾ ਦੇਣਾ ਜਣਾਈਆ। ਸੰਦੇਸ਼ਾ ਦੇਵਾਂ ਚੌਦਾਂ ਲੋਕਾਂ, ਚੌਦਾਂ ਤਬਕ ਦਿਆਂ ਉਠਾਈਆ। ਪ੍ਰਭ ਮਿਲਣ ਦਾ ਇਕੋ ਮੌਕਾ, ਲੱਖ ਚੁਰਾਸੀ ਵਿਚੋਂ ਮਾਨਸ ਜੂਨੀ ਨਜ਼ਰੀ ਆਈਆ। ਜਿਸ ਵਿਚ ਮਨ ਦੇ ਨਾ ਸਕੇ ਧੋਖਾ, ਬੁੱਧੀ ਚਲੇ ਨਾ ਕੋਇ ਚਤੁਰਾਈਆ।
ਭਾਗ ਲਗੇ ਸਾਢੇ ਤਿੰਨ ਹੱਥ ਕਾਇਆ ਕੋਠਾ, ਮੰਦਰ ਅੰਦਰ ਵਜੇ ਵਧਾਈਆ। ਪੜ੍ਹਨਾ ਪਏ ਕੋਈ ਨਾ ਪੋਥਾ, ਬਿਨ ਪੁਸਤਕ ਸਾਚੀ ਸਿਖਿਆ ਦਏ ਸਮਝਾਈਆ। ਜਗਤ ਸਾਧਨਾ ਵਿਚ ਹੋਣਾ ਨਾ ਪਏ ਔਖਾ, ਜਿਸ ਉਪਰ ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਹਾਰ ਕਹੇ ਮੈਂ ਸਭ ਨੂੰ ਦੱਸਣਾ ਹਾਰ ਜੀਤ, ਘਟ ਘਟ ਦੇਣਾ ਦ੍ਰਿੜਾਈਆ। ਪਤਿਪਰਮੇਸ਼ਵਰ ਸਾਹਿਬ ਸਵਾਮੀ ਸਚ ਪ੍ਰੀਤ, ਸ੍ਰੀ ਭਗਵਾਨ ਇਕ ਸਰਨਾਈਆ। ਦਾਤਾ ਦਾਨੀ ਗਹਿਰ ਗੰਭੀਰ ਬੇਨਜ਼ੀਰ ਤ੍ਰੈਗੁਣ ਮਾਇਆ ਕਰੇ ਅਤੀਤ, ਤ੍ਰੈਭਵਨ ਧਨੀ ਆਪਣਾ ਰੰਗ ਰੰਗਾਈਆ। ਪੰਜ ਤਤ ਕਾਇਆ ਮਾਟੀ ਪ੍ਰੇਮ ਪਿਆਲੇ ਕਰੇ ਠਾਂਡੇ ਸੀਤ, ਨਿਝਰ ਝਿਰਨਾ ਅੰਮ੍ਰਿਤ ਇਕੋ ਇਕ ਝਿਰਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਦੱਸੇ ਧੁਰ ਦਾ ਗੀਤ, ਚੌਦਾਂ ਵਿਦਿਆ ਨਾ ਕੋਇ ਪੜ੍ਹਾਈਆ। ਠਾਕਰ ਸਵਾਮੀ ਘਰ ਸੱਜਣ ਮਿਲੇ ਠੀਕ, ਬਾਹਰ ਲੱਭਣ ਦੀ ਲੋੜ ਰਹੇ ਨਾ ਰਾਈਆ। ਲੇਖਾ ਜਾਣੇ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਹਸਤ ਕੀਟ, ਘਟ ਘਟ ਅੰਦਰ ਵੇਖ ਵਖਾਈਆ। ਸਾਚਾ ਕਲਮਾ ਕਾਇਨਾਤ ਦੱਸੇ ਇਕ ਹਦੀਸ, ਹਜ਼ਰਤ ਹੋ ਕੇ ਕਰੇ ਹਕ ਪੜ੍ਹਾਈਆ। ਜਨਮ ਕਰਮ ਬਦਲ ਦੇਵੇ ਨਸੀਬ, ਮਿਹਰਵਾਨ ਮਿਹਰ ਨਜ਼ਰ ਇਕੋ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਡ ਦਾਤਾ ਬੇਪਰਵਾਹੀਆ। ਹਾਰ ਕਹੇ ਜਿਸ ਮੈਨੂੰ ਕੀਤਾ ਭੇਟਾ, ਪ੍ਰੇਮ ਪ੍ਰੀਤੀ ਇਕ ਜਣਾਈਆ। ਤਿਸ ਦਾ ਮਾਲਕ ਇਕੋ ਬਣੇ ਖੇਵਟ ਖੇਟਾ, ਬੇੜਾ ਆਪਣੇ ਕੰਧ ਉਠਾਈਆ। ਪੂਰਬ ਜਨਮ ਜਿਸ ਪਿਛਲਾ ਰਖਿਆ ਚੇਤਾ, ਅਗੇ ਰਾਏ ਧਰਮ ਨਾ ਦਏ ਸਜ਼ਾਈਆ। ਮਾਨਸ ਜਨਮ ਲੇਖੇ ਲਾਏ ਲੇਖਾ, ਚਿਤਰ ਗੁਪਤ ਹਿਸਾਬ ਨਾ ਕੋਇ ਵਖਾਈਆ। ਅੰਦਰ ਵੜ ਕੇ ਸਾਹਿਬ ਸਤਿਗੁਰ ਖੋਲ੍ਹੇ ਭੇਤਾ, ਪਰਦਾ ਓਹਲਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਹਾਰ ਕਹੇ ਜਿਸ ਮੈਨੂੰ ਲਿਆ ਗੁੰਦ, ਕਲੀ ਕਲੀ ਮੇਲ ਮਿਲਾਈਆ। ਮੈਂ ਸਾਹਿਬ ਸਤਿਗੁਰ ਲਿਆ ਢੂੰਡ, ਜਗਤ ਜਹਾਨ ਖੋਜ ਖੁਜਾਈਆ। ਜਿਸ ਦੇ ਕੋਲ ਅੰਮ੍ਰਿਤ ਸੁਹੰਜਣੀ ਸਵਾਂਤੀ ਬੂੰਦ, ਜਗਤ ਤ੍ਰਿਸ਼ਨਾ ਦਏ ਬੁਝਾਈਆ। ਕੂੜੀ ਕਿਰਿਆ ਆਲਸ ਮੇਟੇ ਨੀਂਦ, ਚੇਤਨ ਸੁਰਤੀ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸਵਾਮੀ ਹੋਏ ਸਹਾਈਆ । ਹਾਰ ਕਹੇ ਮੈਂ ਬਹੁਤਾ ਹੋਇਆ ਖ਼ੁਸ਼, ਖ਼ੁਸ਼ੀਆਂ ਵਿਚ ਜਣਾਈਆ। ਜੇ ਕੋਈ ਮੈਨੂੰ ਲਵੇ ਪੁਛ, ਸਚ ਸੰਦੇਸ਼ਾ ਦਿਆਂ ਦ੍ਰਿੜਾਈਆ। ਜੋ ਸਭ ਤੋਂ ਨਿਰਾਲਾ ਵਖਰਾ ਨਿਰਵੈਰ ਹੋ ਕੇ ਬੈਠਾ ਲੁਕ, ਨਿਰਗੁਣ ਆਪਣਾ ਆਪ ਛੁਪਾਈਆ। ਜਿਸ ਗੋਬਿੰਦ ਸੂਰਾ ਬਣਾਇਆ ਆਪਣਾ ਸੁਤ, ਜੋਤੀ ਸ਼ਬਦੀ ਧਾਰ ਖੇਲ ਖਿਲਾਈਆ। ਸੋ ਖੇਲ ਕਰੇ ਅਬਿਨਾਸ਼ੀ ਅਚੁਤ, ਬੇਪਰਵਾਹ ਆਪਣੇ ਹੱਥ ਰਖੇ ਵਡਿਆਈਆ । ਸੋਹਣੀ ਸੁਹਾਵਣੀ ਮੌਲੇ ਇਕੋ ਰੁਤ, ਬਸੰਤ ਆਪਣਾ ਰੂਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਦਰ, ਜਿਸ ਗ੍ਰਹਿ ਮੰਦਰ ਘਰ ਵੱਜੇ ਨਾਮ ਵਧਾਈਆ। ਹਾਰ ਕਹੇ ਮੈਂ ਦੇਵਾਂ ਸਚ ਸਬੂਤ, ਸਰਬ ਦਿਆਂ ਜਣਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸਭ ਦਾ ਇਕ ਮਹਿਬੂਬ, ਮੁਹੱਬਤ ਵਿਚ ਸਮਾਈਆ। ਜਿਸ ਦਾ ਮਹਲ ਅਟਲ ਮੰਦਰ ਇਕ ਅਰੂਜ, ਅਰਸ਼ ਕ਼ੁਰਸ਼ ਦੋਵੇਂ ਵੇਖ ਵਖਾਈਆ। ਸੂਫ਼ੀ ਸੰਤ ਫ਼ਕੀਰ ਸਦਾ ਰਖੇ ਮਹਿਫ਼ੂਜ, ਸਿਰ ਆਪਣਾ ਹੱਥ ਟਿਕਾਈਆ। ਫੁੱਲ ਕਹਿਣ ਅਸੀਂ ਫੁਲਵਾੜੀ ਵਿਚੋਂ ਨਿਕਲ ਕੇ ਗਏ ਝੂਜ, ਆਪਣਾ ਆਪ ਭੇਟ ਕਰਾਈਆ। ਜਨ ਭਗਤਾਂ ਦੇ ਅੰਦਰੋਂ ਕੱਢਕੇ ਦੂਜ, ਦੁਤੀਆ
ਭਾਉ ਦੇਣਾ ਮਿਟਾਈਆ। ਗੁਰਮੁਖਾਂ ਆਵੇ ਇਕੋ ਸੂਝ, ਬੁੱਧੀ ਬਿਬੇਕ ਰੂਪ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਹਾਰ ਕਹੇ ਮੇਰੀ ਬੇਨੰਤੀ ਅੰਤ ਅਖ਼ੀਰ, ਅਰਦਾਸ ਇਕੋ ਦਿਆਂ ਜਣਾਈਆ। ਮਾਲਕ ਖ਼ਾਲਕ ਪੀਰਾਂ ਦਾ ਪੀਰ, ਪੈਗ਼ੰਬਰਾਂ ਦਾ ਅਮਾਮ ਨੂਰ ਖ਼ੁਦਾਈਆ। ਸ਼ਰਅ ਦੇ ਕਟਣਹਾਰਾ ਜ਼ੰਜੀਰ, ਸ਼ਰੀਅਤ ਅੰਦਰੋਂ ਦਏ ਬਦਲਾਈਆ। ਮਿਟਾਵਣਹਾਰਾ ਜਗਤ ਤਕ਼ਦੀਰ, ਤਦਬੀਰ ਆਪਣੀ ਇਕ ਦ੍ਰਿੜਾਈਆ। ਬਿਨਾ ਅੱਖਾਂ ਤੋਂ ਦਰਸਾਵਣਹਾਰਾ ਸਚ ਤਸਵੀਰ, ਨੂਰ ਨੂਰ ਕਰੇ ਰੁਸ਼ਨਾਈਆ। ਜਿਸ ਦੀ ਮਹਿੰਮਾ ਸਿਫ਼ਤ ਕਰੇ ਕਬੀਰ, ਕਾਅਬਿਆਂ ਵਿਚ ਵੱਜੇ ਵਧਾਈਆ। ਸੋ ਸਭ ਨੂੰ ਦੇਵਣਹਾਰਾ ਧੀਰ, ਧੀਰਜ ਇਕ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਹਾਰ ਕਹੇ ਮੈਂ ਸਤਿਗੁਰ ਆਇਆ ਗ੍ਰਹਿ, ਘਰ ਸਚ ਮਿਲੇ ਵਡਿਆਈਆ। ਸਾਚੇ ਮੰਦਰ ਅੰਦਰ ਨਿਰਗੁਣ ਹੋ ਕੇ ਬਹੇ, ਸਰਗੁਣ ਮੇਲਾ ਸਹਿਜ ਸੁਭਾਈਆ । ਸ਼ਬਦ ਅਗੰਮੀ ਅੰਤਰ ਨਾਮ ਨਿਧਾਨ ਇਕੋ ਕਹੇ, ਰਸਨਾ ਜਿਹਵਾ ਬੱਤੀ ਦੰਦ ਵੱਜੇ ਹੱਕ਼ ਵਧਾਈਆ। ਅੰਮ੍ਰਿਤ ਆਤਮ ਜਾਮ ਪਿਆਏ ਵਹਾਏ ਧੁਰ ਦੀ ਨੈਂ, ਵਹਿਣ ਆਪਣੇ ਨਾਲ ਮਿਲਾਈਆ। ਝਗੜਾ ਚੁਕਾ ਕੇ ਤੂੰ ਮੈਂ, ਮਾਇਆ ਮਮਤਾ ਦਏ ਗਵਾਈਆ। ਸਚ ਪ੍ਰੇਮ ਦੀ ਬਖ਼ਸ਼ ਕੇ ਲੈ, ਕੂੜੀ ਕਿਰਿਆ ਦਏ ਮਿਟਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸ੍ਰੀ ਭਗਵਾਨ ਮਿਲ ਕੇ ਢੋਲਾ ਇਕੋ ਕਹੇ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਸੰਤ ਸੱਜਣ ਚਰਨਾਂ ਉਪਰ ਢਹੇ, ਮਾਟੀ ਖ਼ਾਕੀ ਧੂੜੀ ਮਸਤਕ ਟਿੱਕਾ ਇਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਝੋਲੀ ਪਾਈਆ। ਹਾਰ ਕਹੇ ਮੈਂ ਓਨ੍ਹਾਂ ਦਾ ਕਰਾਂ ਧੰਨਵਾਦ, ਜਿਨ੍ਹਾਂ ਧੁਰ ਦਰਬਾਰਾ ਦਿਤਾ ਵਖਾਈਆ। ਪ੍ਰਭੂ ਦੇ ਅਗੇ ਕਰਾਂ ਫ਼ਰਿਆਦ, ਅੰਤਰ ਆਤਮਾ ਨਾਲ ਜਣਾਈਆ। ਸਾਹਿਬ ਸਵਾਮੀ ਇਨ੍ਹਾਂ ਦੇ ਕੇ ਜਾਵੀਂ ਦਾਦ, ਵਸਤ ਅਮੋਲਕ ਝੋਲੀ ਪਾਈਆ। ਸਚ ਪ੍ਰੇਮ ਦੀ ਬਖ਼ਸ਼ ਕੇ ਯਾਦ, ਯਦ ਆਪਣੀ ਵਿਚ ਲੈਣਾ ਮਿਲਾਈਆ। ਕਾਇਆ ਖੇੜਾ ਸਦਾ ਰਹੇ ਆਬਾਦ, ਘਰ ਮਹਿਬੂਬ ਨਜ਼ਰੀ ਆਈਆ । ਅੰਦਰ ਵੜ ਕੇ ਖੋਲ੍ਹਣਾ ਰਾਜ਼, ਪਰਦਾ ਦੇਣਾ ਉਠਾਈਆ। ਝਗੜਾ ਚੁਕ ਜਾਏ ਜਗਤ ਨਿਮਾਜ਼, ਆਵਾਜ਼ ਇਕੋ ਦੇਣੀ ਲਗਾਈਆ। ਸੁਰਤੀ ਸ਼ਬਦ ਕਰ ਕੇ ਕਾਜ, ਮੇਲਾ ਧੁਰ ਦਾ ਲੈਣਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣੀ ਮਾਣ ਵਡਿਆਈਆ । ਹਾਰ ਕਹੇ ਮੇਰੀ ਇਕੋ ਮੰਗ, ਗਹਿਰ ਗੰਭੀਰ ਦਿਆਂ ਜਣਾਈਆ। ਪ੍ਰੇਮੀ ਪਿਆਰਿਆਂ ਚਾੜ੍ਹ ਉਹ ਰੰਗ, ਨਾਮ ਮਜੀਠੀ ਰੂਪ ਵਟਾਈਆ। ਆਤਮਕ ਧੁਨ ਵਜਾ ਸੱਚਾ ਮਰਦੰਗ, ਅਨਹਦ ਨਾਦੀ ਨਾਦ ਸੁਣਾਈਆ। ਸਚ ਦਵਾਰਾ ਵੇਖ ਲੰਘ, ਨੌ ਦਵਾਰੇ ਡੇਰਾ ਢਾਹੀਆ। ਆਤਮ ਸੇਜਾ ਸੁਹਾ ਪਲੰਘ, ਆਸਣ ਸਿੰਘਾਸਣ ਆਪਣੀ ਖ਼ੁਸ਼ੀ ਜਣਾਈਆ। ਨਿਰਗੁਣ ਨੂਰ ਅਗੰਮੀ ਚੜ੍ਹਾ ਚੰਦ, ਜਿਸ ਦਾ ਕਿਸ਼ਨਾ ਸੁਖਲਾ ਪਖ ਨਜ਼ਰ ਕੋਇ ਨਾ ਆਈਆ । ਪ੍ਰੇਮੀ ਪਿਆਰਿਆਂ ਭਗਤਾਂ ਆਪਣਾ ਦੇ ਉਹ ਅਨੰਦ, ਜਿਸ ਅਨੰਦ ਵਿਚੋਂ ਅਨੰਦਪੁਰੀ ਵਾਲੇ ਗੁਰਮੁਖ ਲਏ ਪਰਗਟਾਈਆ। ਖ਼ੁਸ਼ੀ ਕਰਦੇ ਬੰਦ ਬੰਦ, ਬੰਦਗੀ ਇਕੋ ਇਕ ਦ੍ਰਿੜਾਈਆ। ਜਨਮ ਮਰਨ ਆਵਣ ਜਾਵਣ ਲੱਖ ਚੁਰਾਸੀ ਮੁਕ ਜਾਏ ਪੰਧ, ਰਾਏ ਧਰਮ ਨਾ ਦਏ ਸਜ਼ਾਈਆ। ਆਤਮ ਪਰਮਾਤਮ ਵਿਛੋੜੇ ਵਿਚ ਨਾ ਹੋਵੇ ਰੰਡ, ਕੰਤ ਸੁਹਾਗੀ ਹੋ ਕੇ ਖ਼ੁਸ਼ੀ ਦੇਣੀ ਵਖਾਈਆ। ਆਸਾ ਮਨਸਾ ਪੂਰੀ ਕਰਨੀ ਤੂੰ ਸਾਹਿਬ ਸਦਾ ਬਖ਼ਸ਼ੰਦ, ਬਖ਼ਸ਼ਣਹਾਰ ਤੇਰੀ ਬੇਪਰਵਾਹੀਆ। ਜੇ ਲੇਖਾ ਨਹੀਂ
ਫੇਰ ਵੀ ਗੰਢ, ਸ਼ਬਦੀ ਡੋਰੀ ਤੰਦ ਬੰਧਾਈਆ। ਮਿਹਰਵਾਨ ਹੋ ਕੇ ਲਾ ਅੰਗ, ਅੰਗੀਕਾਰ ਇਕ ਅਖਵਾਈਆ। ਮਨ ਵਾਸਨਾ ਕੂੜੀ ਕਿਰਿਆ ਅੰਤਰ ਰਹੇ ਨਾ ਗੰਦ, ਸੁਗੰਧ ਇਕੋ ਦੇਣੀ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਜਨ ਭਗਤਾਂ ਅੰਦਰ ਤੇਰੇ ਸਚ ਪ੍ਰੇਮ ਦੀ ਸਦਾ ਵਜਦੀ ਰਹੇ ਵਧਾਈਆ।
੩੧ ਹਾੜ ਸ਼ਹਿਨਸ਼ਾਹੀ ਸੰਮਤ ੧ ਸਰਦੂਲ ਸਿੰਘ ਦੇ ਗ੍ਰਹਿ ਪਠਾਨਕੋਟ ਜ਼ਿਲਾ ਗੁਰਦਾਸਪੁਰ
ਫੁੱਲ ਕਹੇ ਗੁਰਮੁਖ ਬਣ ਅਗੰਮੀ ਫੂਲ, ਸਚ ਸੁਗੰਧੀ ਵਿਚ ਭਰਾਈਆ। ਮਨ ਵਾਸਨਾ ਨਾ ਜਾਣਾ ਭੂਲ, ਅਭੁਲ ਦਏ ਵਡਿਆਈਆ। ਆਪਣਾ ਆਦਿ ਦਾ ਵੇਖ ਮੂਲ, ਤੇਰਾ ਨੂਰ ਆਤਮ ਪਰਮਾਤਮ ਨਜ਼ਰੀ ਆਈਆ। ਕਟ ਵਿਛੋੜਾ ਕੰਤ ਕੰਤੂਲ, ਘਰ ਸਾਚੇ ਵੱਜੇ ਵਧਾਈਆ। ਸ੍ਰੀ ਭਗਵਾਨ ਮੰਨ ਅਸੂਲ, ਨੇਮ ਇਕੋ ਰਿਹਾ ਦ੍ਰਿੜਾਈਆ। ਸਚ ਵਸਤ ਕਰ ਵਸੂਲ, ਵਸਲ ਇਕੋ ਯਾਰ ਖ਼ੁਦਾਈਆ। ਧੂੜੀ ਟਿੱਕਾ ਮਸਤਕ ਲਾ ਧੂਲ, ਧੁਰ ਦਾ ਲੇਖਾ ਦਏ ਚੁਕਾਈਆ। ਸਚ ਪੰਘੂੜਾ ਲੈਣਾ ਝੂਲ, ਨਾਮ ਹੁਲਾਰਾ ਦਏ ਵਖਾਈਆ। ਪ੍ਰੇਮ ਪ੍ਰੀਤੀ ਅੰਦਰ ਹੋਣਾ ਮਸ਼ਗ਼ੂਲ, ਮਸ਼ਵਰਾ ਇਕੋ ਇਕ ਦ੍ਰਿੜਾਈਆ। ਮਾਣਸ ਜਨਮ ਨਾ ਜਾਏ ਫ਼ਜ਼ੂਲ, ਫ਼ਜ਼ਲ ਰਹਿਮਤ ਦਏ ਕਮਾਈਆ। ਜਨਮ ਕਰਮ ਦਾ ਮੰਗੇ ਨਾ ਕੋਇ ਮਸੂਲ, ਅਗੇ ਹੋ ਨਾ ਕੋਇ ਅਟਕਾਈਆ। ਤੇਰਾ ਲਹਿਣਾ ਦੇਣਾ ਲੇਖਾ ਮੁਕੇ ਜ਼ਰੂਰ, ਜ਼ਰੂਰਤ ਜਨਮ ਜਨਮ ਦੀ ਖੋਜ ਖੁਜਾਈਆ। ਅਬਿਨਾਸ਼ੀ ਕਰਤਾ ਸਦਾ ਸਦਾ ਸਦ ਹਾਜ਼ਰ ਹਜ਼ੂਰ, ਹਜ਼ਰਤ ਹੋ ਕੇ ਦਇਆ ਕਮਾਈਆ। ਜੂਠ ਝੂਠ ਦਾ ਕਟ ਕ਼ਸੂਰ, ਕ਼ਿਸਮਤ ਦਏ ਬਦਲਾਈਆ। ਮਾਇਆ ਮਮਤਾ ਤੋੜ ਗ਼ਰੂਰ, ਸਚ ਸ਼ਊਰ ਦਏ ਵਖਾਈਆ। ਹਉਮੇ ਹੰਗਤਾ ਨਾ ਰਹੇ ਫ਼ਤੂਰ, ਨਿਵਣ ਸੋ ਅੱਖਰ ਇਕ ਸਮਝਾਈਆ। ਜਲਵਾ ਮਿਲੇ ਜੋਤੀ ਕੋਹਤੂਰ, ਕੁਤਬਖ਼ਾਨਿਆਂ ਦੀ ਲੋੜ ਰਹੇ ਨਾ ਰਾਈਆ। ਸਰਬ ਸਵਾਮੀ ਹੋਏ ਮਜ਼ਦੂਰ, ਚਾਕਰ ਖ਼ਾਦਮ ਸੇਵ ਕਮਾਈਆ। ਅੰਤਰ ਆਤਮ ਕਰੇ ਕ਼ਬੂਲ, ਮਿਹਰ ਨਜ਼ਰ ਨਾਲ ਮਿਲਾਈਆ। ਮੁਹੱਬਤ ਦਾ ਮਾਲਕ ਸਾਹਿਬ ਮਹਿਬੂਬ, ਮਹਿਵਖ਼ਾਨਾ ਇਕ ਦਰਸਾਈਆ। ਲੇਖਾ ਚੁਕ ਜਾਏ ਮਸ਼ਰਕ ਮਗ਼ਰਬ ਸ਼ਮਾਲ ਜਨੂਬ, ਸਿਮਤ ਦੀ ਲੋੜ ਰਹੇ ਨਾ ਰਾਹੀਆ। ਲੇਖਾ ਮੁਕ ਜਾਏ ਕੂੜ ਹਦੂਦ, ਹਦ ਤੋਂ ਪਰੇ ਡੇਰਾ ਦਏ ਵਖਾਈਆ। ਜਿਧਰ ਵੇਖੇ ਉਧਰ ਮੌਜੂਦ, ਗੁਰਮੁਖ ਸਨਮੁਖ ਨਜ਼ਰੀ ਆਈਆ। ਜਗਤ ਲਾਲਚ ਕਰ ਦੇ ਨੇਸਤੋ ਨਾਬੂਦ, ਕੂੜੀ ਕਿਰਿਆ ਜੜ੍ਹ ਉਖੜਾਈਆ। ਲੇਖੇ ਲਾਏ ਤਨ ਵਜੂਦ, ਵਜਹ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਲਏ ਮਿਲਾਈਆ। ਫੁੱਲ ਕਹੇ ਗੁਰਮੁਖ ਆਪਣੇ ਅੰਦਰ ਵੇਖ ਸੁਗੰਧੀ, ਸੁਗੰਦ ਖਾ ਕੇ ਦਿਆਂ ਜਣਾਈਆ। ਜਿਸ ਦੇ ਉਤੇ ਨਹੀਂ ਕੋਈ ਪਾਬੰਦੀ, ਪਾਬੰਦ ਹੋ ਕੇ ਬੈਠਾ ਬੇਪਰਵਾਹੀਆ। ਜੋ ਤੋੜਨਹਾਰਾ ਖ਼ਾਨਾਬੰਦੀ, ਬੰਦਗੀ ਇਕੋ ਇਕ ਸਮਝਾਈਆ। ਵਾਸਨਾ ਰਹਿਣ ਨਾ ਦੇਵੇ ਗੰਦੀ, ਕੂੜੀ ਕਿਰਿਆ ਬਾਹਰ ਕਢਾਈਆ। ਜੋਤੀ ਨੂਰ ਚਮਕਾਵੇ ਚੰਦੀ, ਚੰਦ ਸੂਰਜ ਨੈਣ ਸ਼ਰਮਾਈਆ। ਮਾਰਗ ਸਿੱਧੀ ਦੱਸੇ ਡੰਡੀ, ਡੰਡੌਤ ਇਕੋ ਇਕ ਦ੍ਰਿੜਾਈਆ । ਪੰਚ ਵਿਕਾਰਾ ਭੇਖ ਮੇਟੇ ਪਖੰਡੀ, ਸਤਿਸੰਗੀ ਸਤਿਗੁਰ ਸ਼ਬਦ ਦਏ ਜਣਾਈਆ। ਮੰਜ਼ਲ ਰਾਹ ਹੋਵੇ ਨਾ ਤੰਗੀ, ਟੇਢੀ ਬੰਕ ਨਾ ਕੋਇ ਅਟਕਾਈਆ। ਤਟ ਕਿਨਾਰਾ
ਸੁਹਾਏ ਭੂਮਿਕਾ ਚੰਗੀ, ਚਾਰੋਂ ਕੁੰਟ ਖ਼ੁਸ਼ੀ ਵਖਾਈਆ। ਸਾਹਿਬ ਸਤਿਗੁਰ ਜਿਸ ਦਾ ਦਰਵਾਜ਼ਾ ਗਏ ਲੰਘੀ, ਆਪਣਾ ਪੰਧ ਮੁਕਾਈਆ। ਓਥੇ ਆਤਮ ਰਹੇ ਕੋਇ ਨਾ ਅੰਧੀ, ਸਤਿ ਸਰੂਪ ਇਕੋ ਨਜ਼ਰੀ ਆਈਆ। ਓਥੇ ਸਾਧਾਂ ਦੀ ਨਹੀਂ ਕੋਈ ਮੰਡੀ, ਮਵੇਸ਼ੀਆਂ ਵਾਂਗ ਨਾ ਕੋਇ ਭਵਾਈਆ। ਕੋਟਾਂ ਵਿਚੋਂ ਭਗਤ ਸੁਹੇਲਾ ਮਾਣੇ ਰਸ ਅਨੰਦੀ, ਅਨੰਦ ਆਤਮ ਵਿਚ ਪਰਗਟਾਈਆ। ਜਿਨ੍ਹਾਂ ਦੀ ਪਿਠ ਹੋਵੇ ਨਾ ਨੰਗੀ, ਪੁਸ਼ਤ ਪਨਾਹ ਬੈਠਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸੱਜਣ ਹੋਏ ਸਹਾਈਆ। ਫੁੱਲ ਕਹੇ ਗੁਰਮੁਖ ਤੇਰੇ ਅੰਦਰ ਸੋਹਣਾ ਰੰਗ, ਮੈਨੂੰ ਨਜ਼ਰੀ ਆਈਆ। ਜਿਥੇ ਵੱਜੇ ਨਾਮ ਮਰਦੰਗ, ਅਨਰਾਗੀ ਢੋਲੇ ਗਾਈਆ। ਪਵਣ ਪਵਣਾਂ ਪਾਏ ਠੰਡ, ਅੰਮ੍ਰਿਤ ਝਿਰਨਾ ਰਿਹਾ ਝਿਰਾਈਆ। ਸੇਜ ਸੁਹੰਜਣੀ ਸੁਹਾਏ ਪਲੰਘ, ਬਿਨ ਪਾਵਾ ਚੂਲ ਟਿਕਾਈਆ। ਨੂਰੀ ਨੂਰ ਚੜ੍ਹਾ ਕੇ ਚੰਦ, ਅਗੰਮ ਕਰੇ ਰੁਸ਼ਨਾਈਆ। ਸੱਜਣ ਸੁਹੇਲਾ ਹੋ ਕੇ ਸੰਗ, ਧੁਰ ਦਾ ਮੇਲ ਮਿਲਾਈਆ । ਨਾਤਾ ਤੋੜ ਕੇ ਜੇਰਜ ਅੰਡ, ਉਤਭੁਜ ਸੇਤਜ ਲੇਖਾ ਦਏ ਮੁਕਾਈਆ । ਜਨਮ ਜਨਮ ਦੀ ਟੁੱਟੀ ਗੰਢ, ਗੋਪਾਲ ਦਿਆਲ ਦੀਨਾਂ ਹੋਏ ਸਹਾਈਆ । ਵਸਤ ਅਮੋਲਕ ਰਿਹਾ ਵੰਡ, ਨਾਮ ਨਿਧਾਨਾ ਝੋਲੀ ਪਾਈਆ। ਪੰਜਾਂ ਕਰ ਕੇ ਖੰਡ ਖੰਡ, ਅੰਦਰ ਬਾਹਰ ਕਰੇ ਸਫ਼ਾਈਆ। ਕੂੜ ਕੁੜਿਆਰੀ ਢਾਹ ਕੇ ਕੰਧ, ਭਾਂਡਾ ਭਰਮ ਭਉ ਭੰਨਾਈਆ। ਪਰਦਾ ਲਾਹ ਕੇ ਹੰ ਬ੍ਰਹਮ, ਪਾਰਬ੍ਰਹਮ ਆਪਣਾ ਆਪ ਪਰਗਟਾਈਆ। ਚਰਨ ਕਵਲ ਸਰਨਾਈ ਦੇ ਕੇ ਅਨੰਦ, ਸਰਨਗਤ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਮੰਜ਼ਲ ਵੇਖ ਵਖਾਈਆ। ਫੁੱਲ ਕਹੇ ਮੈਂ ਵੇਖਾਂ ਗੁਰਮੁਖੋ ਤੁਹਾਡੀ ਸੋਹਣੀ ਫੁਲਵਾੜੀ, ਪੱਤ ਟਹਿਣੀ ਖੂਬ ਮਹਿਕਾਈਆ। ਜਿਨ੍ਹਾਂ ਦਾ ਲੇਖਾ ਲੱਗਾ ਸਤਾਰਾਂ ਹਾੜੀ, ਪੂਰਬ ਹਾੜੇ ਕੱਢੇ ਮਿਲੀ ਵਡਿਆਈਆ। ਲਹਿਣਾ ਮੁਕਿਆ ਚਰਨ ਛੁਹਾਈ ਦਾੜੀ, ਸਿਰ ਮਸਤਕ ਹੱਥ ਟਿਕਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਆਈ ਵਾਰੀ, ਵਾਰਤਾ ਪਿਛਲੀ ਦਏ ਗਵਾਹੀਆ। ਅਗੇ ਹੋਏ ਨਾ ਕੋਇ ਖ਼ੁਆਰੀ, ਜਨਮ ਮਰਨ ਨਾ ਕੋਇ ਜਣਾਈਆ। ਭਾਵੇਂ ਪ੍ਰਭ ਨੂੰ ਸਾਰੇ ਕਹਿੰਦੇ ਜਵਾਰੀ, ਧੋਖੇਬਾਜ਼ ਨੂਰ ਖ਼ੁਦਾਈਆ। ਜੁਗ ਚੌਕੜੀ ਹੋਇਆ ਰਿਹਾ ਬੇਇਤਬਾਰੀ, ਅਛਲ ਛਲ ਆਪਣਾ ਨਾਉਂ ਧਰਾਈਆ। ਫੁੱਲ ਕਹੇ ਧੰਨ ਭਾਗ ਜਿਸ ਤੁਹਾਡੇ ਨਾਲ ਲਾਈ ਯਾਰੀ, ਆਪਣੀ ਖ਼ਾਤਰ ਮਿਲ ਕੇ ਖ਼ੁਸ਼ੀ ਮਨਾਈਆ। ਤੁਹਾਡੀ ਆਤਮਾ ਨਾ ਰਹੇ ਕਵਾਰੀ, ਪਰਮਾਤਮ ਹੋ ਕੇ ਆਪ ਪਰਨਾਈਆ। ਸਚ ਪ੍ਰੇਮ ਨਾਲ ਸ਼ਿੰਗਾਰੀ, ਜੋਬਨ ਰੂਪ ਇਕ ਚੜ੍ਹਾਈਆ। ਮੁਹੱਬਤ ਦੀ ਕਰ ਪੁਜਾਰੀ, ਘਰ ਸਾਚੇ ਲਈ ਬੁਲਾਈਆ। ਧੁਰ ਦੀ ਦੇ ਖ਼ੁਮਾਰੀ, ਖ਼ਾਹ ਮਖ਼ਾਹ ਆਪਣਾ ਰੰਗ ਰੰਗਾਈਆ। ਤੁਹਾਡੇ ਨਾਲ ਨਾ ਕਰੇ ਗ਼ਦਾਰੀ, ਗਦਾਗਰ ਹੋ ਕੇ ਸੇਵ ਕਮਾਈਆ। ਭਗਤ ਸੁਹੇਲੇ ਜਾਵੇ ਤਾਰੀ, ਚਾਰੋਂ ਤਰਫ਼ ਵੱਜੇ ਵਧਾਈਆ। ਲਹਿਣਾ ਚੁਕਾ ਕੇ ਪੁਰਖ ਨਾਰੀ, ਨਰ ਨਰਾਇਣ ਮਾਣ ਤਾਣ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਪਾਰ ਲੰਘਾਈਆ। ਫੁੱਲ ਕਹੇ ਜਨ ਭਗਤੋ ਤੁਹਾਡਾ ਸਾਹਿਬ ਰੰਗ ਰੰਗੀਲਾ, ਸਚ ਰੰਗਤ ਵਿਚ ਸਮਾਈਆ । ਜੋ ਬਣ ਕੇ ਸਚ ਵਸੀਲਾ, ਲੋਕਮਾਤ ਵੇਸ ਵਟਾਈਆ। ਪਾਰ ਕਰ ਕੇ ਅੰਬਰ ਨੀਲਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਸਭ ਦੀ ਵੇਖਣਹਾਰ ਦਲੀਲਾ, ਅੰਦਰ ਅੰਦਰ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸਵਾਮੀ ਬੇਪਰਵਾਹੀਆ। ਜਨ ਭਗਤੋ ਵੇਖੋ ਖੇਲ ਸੱਚੇ ਸਤਿਗੁਰ ਦਾ, ਜੋ ਸਾਚੀ ਸੇਵ ਕਮਾਈਆ। ਪੂਰਬ ਲਹਿਣਾ
ਵੇਖ ਧੁਰ ਦਾ, ਵਿਛੜਿਆਂ ਜੋੜ ਜੁੜਾਈਆ। ਆਪਣੀ ਕਰਨੀ ਕਰਨ ਤੋਂ ਕਦੇ ਨਾ ਮੁੜਦਾ, ਗ਼ਰੀਬ ਨਿਮਾਣੇ ਗਲੇ ਲਗਾਈਆ। ਭਾਵੇਂ ਹੱਥਾਂ ਪੈਰਾਂ ਨਾਲ ਨਹੀਂ ਤੁਰਦਾ, ਤੁਰਤ ਆਪਣਾ ਹੁਕਮ ਜਣਾਈਆ। ਸਾਜਣ ਗੁਰਮੁਖ ਮੇਲੇ ਆਪਣੀ ਲੋੜ ਦਾ, ਲੋੜੀਂਦਾ ਆਪਣੇ ਨਾਲ ਜੁੜਾਈਆ । ਲੇਖਾ ਚੁਕਾ ਕੇ ਅੰਧ ਘੋਰ ਦਾ, ਸਚ ਪਰਕਾਸ਼ ਕਰੇ ਰੁਸ਼ਨਾਈਆ। ਨਾਤਾ ਤੁੜਾ ਕੇ ਕੂੜ ਕੁੜਿਆਰ ਚੋਰ ਦਾ, ਜਗਤ ਠੱਗੀ ਤੋਂ ਲਏ ਬਚਾਈਆ। ਮੰਤਰ ਦੱਸ ਕੇ ਆਪਣਾ ਫੁਰਨਾ ਫੋਰ ਦਾ, ਪਰਦਾ ਓਹਲਾ ਦਏ ਉਠਾਈਆ। ਜੋ ਚਰਨ ਪ੍ਰੀਤੀ ਕਰ ਕੇ ਆਪਣਾ ਆਪ ਘੋਲਦਾ, ਸੋ ਘੋਲੀ ਘੋਲ ਘੁਮਾਈ ਵੇਖ ਵਖਾਈਆ। ਸਾਚੇ ਨਾਮ ਕੰਡੇ ਤਰਾਜ਼ੂ ਇਕੋ ਤੋਲਦਾ, ਧੜੀ ਸੇਰ ਵਟਾ ਨਜ਼ਰ ਕੋਇ ਨਾ ਆਈਆ। ਲੱਖ ਚੁਰਾਸੀ ਵਿਚੋਂ ਗੁਰਮੁਖ ਸੁਹੇਲੇ ਭਗਤ ਵਰੋਲਦਾ, ਆਪ ਆਪਾ ਖੋਜ ਖੁਜਾਈਆ। ਫੁੱਲ ਕਹੇ ਮੈਂ ਸਚ ਸਤਿ ਧੁਰ ਹੁਕਮ ਨਾਲ ਬੋਲਦਾ, ਆਪਣੀ ਕਥਾ ਨਾ ਕੋਇ ਸੁਣਾਈਆ। ਜਿਹੜਾ ਸਾਹਿਬ ਸਤਿਜੁਗ ਦਾ ਰਾਹ ਖੋਲਦਾ, ਕੁੰਡੇ ਅੰਦਰੋਂ ਦਏ ਖੁਲ੍ਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਵਖਾਵੇ ਘਰ ਵਿਚ ਕੋਲ ਦਾ, ਕੁਲਵੰਤ ਸ੍ਰੀ ਭਗਵੰਤ ਜਨ ਭਗਤ ਕੁਲ ਆਪਣੀ ਦਏ ਬਣਾਈਆ।
੩੧ ਹਾੜ ਸ਼ਹਿਨਸ਼ਾਹੀ ਸੰਮਤ ੧ ਕਰਮ ਸਿੰਘ ਦੇ ਗ੍ਰਹਿ ਨਯਾਸ਼ਾਲਾ ਜ਼ਿਲਾ ਗੁਰਦਾਸਪੁਰ
ਗੋਬਿੰਦ ਕਹੇ ਮੈਂ ਪੁਛਾਂ ਵਾਤ, ਪੁਰਖ ਅਕਾਲ ਸੇਵ ਕਮਾਈਆ। ਜੁਗ ਜਨਮ ਦਾ ਵੇਖਾਂ ਨਾਤ, ਪੂਰਬ ਪੂਰਬ ਫੋਲ ਫੁਲਾਈਆ। ਜਨਮ ਜਨਮ ਦਾ ਪੂਰਾ ਕਰਾਂ ਘਾਟ, ਘਾਟਾ ਪਿਛਲਾ ਦਿਆਂ ਮੁਕਾਈਆ। ਮੰਜ਼ਲ ਮੰਜ਼ਲ ਅਗਲੀ ਦੱਸਾਂ ਵਾਟ, ਦਰ ਘਰ ਸਾਚਾ ਇਕ ਸਮਝਾਈਆ। ਸ਼ਬਦੀ ਸ਼ਬਦ ਸੁਣਾਵਾਂ ਧੁਰ ਦੀ ਗਾਥ, ਅਲਬੋਲਤ ਬੋਲਤ ਰਾਗ ਅਲਾਈਆ। ਸਚ ਭੰਡਾਰ ਦੇ ਕੇ ਦਾਤ, ਦੌਲਤਮੰਦ ਦਿਆਂ ਬਣਾਈਆ। ਸੁਰਤੀ ਸੁਰਤ ਕਰ ਇਕਾਂਤ, ਲਿਵ ਇਕੋ ਇਕ ਵਖਾਈਆ। ਸੋਹਣੀ ਸੁਹੰਜਣੀ ਭਿੰਨੜੀ ਰੈਣ ਵਖਾ ਕੇ ਰਾਤ, ਰੁਤੜੀ ਆਪਣੇ ਨਾਲ ਮਹਿਕਾਈਆ । ਆਤਮ ਪਰਮਾਤਮ ਕਰ ਕੇ ਯਾਦ, ਮੇਲ ਮਿਲਾਵਾਂ ਸਹਿਜ ਸੁਭਾਈਆ। ਸਾਚਾ ਖੇੜਾ ਕਰ ਆਬਾਦ, ਨਾਮ ਵਜਾਵਾਂ ਇਕ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਬਿੰਦ ਕਹੇ ਮੈਂ ਲੇਖਾ ਲੌਣਾ, ਪਾਰਬ੍ਰਹਮ ਪ੍ਰਭ ਤੇਰੀ ਸੇਵ ਕਮਾਈਆ। ਗੁਰਮੁਖ ਸੱਜਣ ਮੇਲ ਮਿਲੌਣਾ, ਪਤਿਪਰਮੇਸ਼ਵਰ ਤੇਰੀ ਵਡ ਵਡਿਆਈਆ। ਆਤਮ ਅੰਤਰ ਭੇਵ ਖੁਲੌਣਾ, ਦੂਈ ਦਵੈਤੀ ਡੇਰਾ ਢਾਹੀਆ। ਸਚ ਸੰਦੇਸ਼ਾ ਨਾਮ ਸੁਣੌਣਾ, ਕਰਾਂ ਹੱਕ਼ ਪੜ੍ਹਾਈਆ। ਵਿਛੜਿਆਂ ਜਗ ਮੇਲ ਮਿਲੌਣਾ, ਨਾਤਾ ਕੂੜ ਤੁੜਾਈਆ। ਮਹਲ ਅਟਲ ਇਕ ਸੁਹੌਣਾ, ਜੋਤੀ ਨੂਰ ਕਰ ਰੁਸ਼ਨਾਈਆ। ਅੰਮ੍ਰਿਤ ਠਾਂਡਾ ਜਲ ਪਿਔਣਾ, ਰਸ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਗੋਬਿੰਦ ਕਹੇ ਮੈਂ ਕਰਨਾ ਖ਼ਬਰਦਾਰ, ਧੁਰ ਸੰਦੇਸ਼ਾ ਇਕ ਜਣਾਈਆ। ਸੋਈ ਸੁਰਤ ਕਰਨੀ ਬੇਦਾਰ, ਗ਼ਫ਼ਲਤ ਨਿੰਦਰਾ ਰਹਿਣ ਕੋਇ ਨਾ ਪਾਈਆ। ਸੰਦੇਸ਼ਾ ਦੇਣਾ ਧੁਰ ਦੇ ਯਾਰ, ਸੁਨੇਹੜਾ ਇਕ ਸੁਣਾਈਆ। ਭਗਤ ਸੁਹੇਲੇ ਲੈਣੇ ਉਠਾਲ, ਜਾਗਰਤ ਜੋਤ ਕਰ ਰੁਸ਼ਨਾਈਆ । ਨੇਤਰ ਲੋਚਨ ਨੈਣ ਕਰੋ ਇਕ ਦੀਦਾਰ, ਪਾਰਬ੍ਰਹਮ ਪ੍ਰਭ ਸਾਚਾ ਦਰਸ਼ਨ ਪਾਈਆ। ਨਵ ਨੌ ਚਾਰ ਪਿਛੋਂ ਆਈ ਜਿਸ
ਦੀ ਵਾਰ, ਵਾਰਤਾ ਸਭ ਦੀ ਵੇਖ ਵਖਾਈਆ। ਜਿਸ ਦੇ ਪਿਛੇ ਹੁੰਦੇ ਰਹੇ ਖ਼ੁਆਰ, ਲੱਖ ਚੁਰਾਸੀ ਭਜ ਭਜ ਥੱਕੇ ਵਾਹੋ ਦਾਹੀਆ। ਪ੍ਰੀਤਮ ਮਿਲਿਆ ਨਾ ਸਾਂਝਾ ਯਾਰ, ਸਤਿ ਸਤਿਵਾਦੀ ਨਜ਼ਰ ਕੋਇ ਨਾ ਆਈਆ। ਜਿਸ ਦੀ ਸਿਫ਼ਤ ਕਰ ਕਰ ਕਾਗ਼ਜ਼ ਕ਼ਲਮ ਸ਼ਾਹੀ ਗਏ ਹਾਰ, ਆਦਿ ਅੰਤ ਕਹਿਣ ਕੋਇ ਨਾ ਪਾਈਆ। ਜਿਸ ਨੂੰ ਖੋਜਦੇ ਰਹੇ ਸਦਾ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖਣ ਚਾਈਂ ਚਾਈਂਆ। ਜਿਸ ਦੀ ਭਵਿਖਤਾਂ ਵਿਚ ਗੌਂਦੇ ਵਾਰ, ਗੁਰ ਅਵਤਾਰ ਪੈਗ਼ੰਬਰ ਢੋਲੇ ਨਾਦ ਜਣਾਈਆ। ਜਿਸ ਦੇ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਬਣੇ ਰਹੇ ਇਸ਼ਤਿਹਾਰ, ਇਸ਼ਤਿਹਾਰੀ ਬੈਠਾ ਰਿਹਾ ਮੁਖ ਛੁਪਾਈਆ। ਸੋ ਸਾਹਿਬ ਸੁਵਾਮੀ ਅੰਤਰਜਾਮੀ ਪੁਰਖ ਬਿਧਾਤਾ ਹੋ ਕੇ ਜ਼ਾਹਰ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜਿਸਦਾ ਨਾ ਕੋਈ ਖੰਡਾ ਨਾ ਤਲਵਾਰ, ਖੜਗ ਹੱਥ ਨਾ ਕੋਇ ਚਮਕਾਈਆ। ਹੁਕਮੇ ਅੰਦਰ ਕਰੇ ਕਾਰ, ਸ਼ਬਦ ਸੰਦੇਸ਼ਾ ਇਕ ਸੁਣਾਈਆ। ਸੰਤ ਸੁਹੇਲੇ ਗੁਰ ਚੇਲੇ ਮੇਲੇ ਆਣ, ਦੂਰ ਦੁਰਾਡਾ ਪੰਧ ਮੁਕਾਈਆ। ਮਾਇਆ ਮਮਤਾ ਮੋਹ ਤੋੜ ਅਭਿਮਾਨ, ਸਾਚੀ ਸਿਖਿਆ ਇਕ ਸਮਝਾਈਆ। ਆਤਮ ਪਰਮਾਤਮ ਦੇ ਕੇ ਬ੍ਰਹਮ ਗਿਆਨ, ਭਾਂਡਾ ਭਰਮ ਦੇਵੇ ਭੰਨਾਈਆ। ਸਤਿ ਧਰਮ ਵਖਾਏ ਨਿਸ਼ਾਨ, ਸ਼ਰਅ ਵਿਚ ਨਾ ਕੋਇ ਲੜਾਈਆ। ਸਾਬਤ ਦੱਸੇ ਇਕ ਈਮਾਨ, ਸ੍ਰੀ ਭਗਵਾਨ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ । ਗੋਬਿੰਦ ਕਹੇ ਮੈਂ ਦੱਸਣ ਆਇਆ ਖ਼ਲਾਸਾ, ਭੇਵ ਅਭੇਦਾ ਇਕ ਖੁਲ੍ਹਾਈਆ। ਜਿਸ ਦੇ ਉਤੇ ਰਖ ਕੇ ਆਏ ਭਰਵਾਸਾ, ਜੁਗ ਚੌਕੜੀ ਬਿਨ ਵੇਖਿਆਂ ਧਿਆਨ ਲਗਾਈਆ। ਜਿਸ ਨੂੰ ਸਾਰੇ ਮੰਨਦੇ ਆਏ ਬਾਪਾ, ਪੁਰਖ ਅਕਾਲ ਬੇਪਰਵਾਹੀਆ। ਜਿਸ ਦਾ ਪਰਮਾਤਮ ਆਤਮ ਜੁੜਿਆ ਸੱਚਾ ਨਾਤਾ, ਦੋ ਜਹਾਨਾਂ ਨਾ ਕੋਇ ਤੁੜਾਈਆ। ਜਿਸ ਦੀ ਸਤਿ ਸਤਿਵਾਦੀ ਗਾਥਾ, ਵਿਸ਼ਨ ਬ੍ਰਹਮਾ ਸ਼ਿਵ ਢੋਲੇ ਰਹੇ ਗਾਈਆ। ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਟੇਕਣ ਮਾਥਾ, ਸਜਦਿਆਂ ਵਿਚ ਸੀਸ ਝੁਕਾਈਆ। ਜਿਸ ਦੀ ਚਰਨ ਛੋਹ ਮੰਗਣ ਤੀਰਥ ਤਾਟਾ, ਸਰ ਸਰੋਵਰ ਰਾਹ ਤਕਾਈਆ। ਜਿਸ ਦੀ ਸਮਝ ਨਾ ਸਕੇ ਕੋਈ ਜ਼ਾਤ ਪਾਤਾ, ਵਰਨ ਗੋਤ ਨਾ ਵੰਡ ਵੰਡਾਈਆ। ਸੋ ਸਾਹਿਬ ਸਵਾਮੀ ਪੁਰਖ ਅਕਾਲਾ ਵੇਖਣ ਆਇਆ ਜਗਤ ਤਮਾਸ਼ਾ, ਜਗਤ ਨੇਤਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਗੋਬਿੰਦ ਕਹੇ ਮੈਂ ਸਚ ਸੰਦੇਸ਼ਾ ਦੇਣਾ ਬੋਲ, ਢੋਲਾ ਇਕੋ ਇਕ ਜਣਾਈਆ। ਪੁਰਖ ਅਕਾਲਾ ਤੋਲਣ ਆਇਆ ਤੋਲ, ਨਾਮ ਕੰਡਾ ਹੱਥ ਉਠਾਈਆ। ਸਚ ਦੁਵਾਰ ਰਿਹਾ ਖੋਲ੍ਹ, ਚਾਰੇ ਕੁੰਟਾਂ ਪੰਧ ਮੁਕਾਈਆ। ਸੰਤ ਸੁਹੇਲੇ ਰਿਹਾ ਵਰੋਲ, ਲੱਖ ਚੁਰਾਸੀ ਫੋਲ ਫੁਲਾਈਆ। ਪੂਰਾ ਕਰਨ ਆਇਆ ਕੌਲ, ਇਕ਼ਰਾਰ ਆਪਣਾ ਵੇਖ ਵਖਾਈਆ। ਪਰਗਟ ਹੋ ਕੇ ਉਪਰ ਧਰਨੀ ਧੌਲ, ਧਵਲ ਰਿਹਾ ਸਮਝਾਈਆ। ਜਿਸ ਦਾ ਲੇਖਾ ਕੋਈ ਨਾ ਜਾਣੇ ਪੰਡਤ ਪਾਂਧਾ ਰੌਲ, ਮੁਲਾ ਸ਼ੇਖ਼ ਮੁਸਾਇਕ ਸਾਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੁਨੇਹੜਾ ਇਕ ਸੁਣਾਈਆ । ਗੋਬਿੰਦ ਕਹੇ ਮੈਂ ਦੱਸਾਂ ਸੱਚ, ਸਤਿ ਸਤਿ ਦਿਆਂ ਦ੍ਰਿੜਾਈਆ। ਪੁਰਖ ਅਬਿਨਾਸ਼ੀ ਆਇਆ ਵਤ, ਬੇਵਤਨ ਆਪਣਾ ਫੇਰਾ ਪਾਈਆ। ਜਿਸ ਦੀ ਨਾ ਕੋਈ ਜਗਤ ਵਾਲੀ ਅੱਖ, ਬਿਨ ਨੇਤਰ ਲੋਚਨ ਨੈਣ ਸਭ ਨੂੰ ਰਿਹਾ ਤਕਾਈਆ। ਜਿਸ ਦੇ ਕੋਲ ਸੰਸਾਰੀਆਂ ਵਾਲੀ ਨਹੀਂ ਵਥ, ਨਾਮ ਭੰਡਾਰਾ ਇਕ ਵਰਤਾਈਆ। ਜਿਸ ਦੇ ਕੋਲ ਕੂੜੀ ਮਹਿੰਮਾ ਵਾਲਾ ਨਹੀਂ ਜਸ, ਸਚ ਸਤਿ ਇਕੋ
ਇਕ ਦ੍ਰਿੜਾਈਆ। ਜੋ ਭਗਤਾਂ ਅੰਦਰ ਰਿਹਾ ਵਸ, ਬਿਨ ਡੇਰਿਉਂ ਡੇਰਾ ਰਿਹਾ ਲਗਾਈਆ। ਪ੍ਰੇਮ ਪ੍ਰੀਤੀ ਅੰਦਰ ਰਿਹਾ ਹਸ, ਹਸਤੀ ਹਸਤੀ ਵਿਚੋਂ ਬਦਲਾਈਆ। ਕੂੜੀ ਕਿਰਿਆ ਕਰੇ ਭਠ, ਅਗਨੀ ਤੱਤ ਦਏ ਜਲਾਈਆ। ਮਾਇਆ ਮਮਤਾ ਮੋਹ ਹੰਕਾਰ ਵਿਕਾਰ ਵਿਚੋਂ ਲਏ ਰਖ, ਮਿਹਰ ਨਜ਼ਰ ਇਕ ਰਖਾਈਆ। ਦੀਨ ਦੁਨੀ ਨਾਲੋਂ ਕਰ ਕੇ ਵੱਖ, ਵਾਸਤਾ ਆਪਣੇ ਨਾਲ ਜੁੜਾਈਆ । ਧੁਰ ਦੀ ਧਾਰ ਦੇਵੇ ਸਾਚਾ ਹੱਕ਼, ਹਾਕਮ ਹੋ ਕੇ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਬਿੰਦ ਕਹੇ ਮੈਂ ਦੱਸਣਾ ਸਚ ਪਿਆਰ, ਪ੍ਰੇਮੀ ਹੋ ਕੇ ਦਿਆਂ ਜਣਾਈਆ। ਮੇਰਾ ਅੰਤ ਅਖ਼ੀਰੀ ਇਕ ਵਿਹਾਰ, ਵਿਵਹਾਰੀ ਹੋ ਕੇ ਰਿਹਾ ਦ੍ਰਿੜਾਈਆ। ਜਿਹੜਾ ਹੱਥ ਨਾ ਆਇਆ ਕਿਸੇ ਜੁਗ ਚਾਰ, ਚੌਕੜੀ ਫਿਰਦੇ ਮਾਰੇ ਧਾਈਂਆ। ਜਿਸ ਦਾ ਲੇਖਾ ਲਿਖ ਨਾ ਸਕਿਆ ਕੋਈ ਸੰਸਾਰ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਸੋ ਲਹਿਣਾ ਦੇਣਾ ਦੇਵਣਹਾਰ ਆਪ ਨਿਰੰਕਾਰ, ਨਿਰਗੁਣ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਇਕ ਬੰਧਾਈਆ। ਗੋਬਿੰਦ ਕਹੇ ਮੈਂ ਦਿਆਂ ਸਚ ਹਕ਼ੂਕ਼, ਪ੍ਰੇਮੀਆਂ ਝੋਲੀ ਦਿਆਂ ਭਰਾਈਆ। ਨਾਤਾ ਤੁਟ ਜਾਏ ਆਸ਼ਕ ਮਾਸ਼ੂਕ, ਗੁਰਸਿਖ ਗੁਰਮੁਖ ਗੁਰ ਗੁਰ ਇਕੋ ਰੰਗ ਰੰਗਾਈਆ। ਆਰ ਪਾਰ ਦੀ ਮੁਕ ਜਾਏ ਹਦੂਦ, ਆਰ ਪਾਰ ਵੰਡ ਨਾ ਕੋਇ ਵੰਡਾਈਆ। ਸੰਤ ਸੁਹੇਲੇ ਕਰ ਮਹਿਫ਼ੂਜ਼, ਸਿਰ ਆਪਣਾ ਹੱਥ ਟਿਕਾਈਆ। ਮਹਲ ਅਟਲ ਦੱਸ ਅਰਸ਼ ਅਰੂਜ਼, ਇਕੋ ਘਰ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆਵਾਨ ਹੋ ਕੇ ਦੀਨਾਂ ਗਲੇ ਲਗਾਈਆ। ਗੋਬਿੰਦ ਕਹੇ ਮੈਂ ਭਗਤਾਂ ਦੱਸਣਾ ਬਣ ਕੇ ਵਾਰਸ, ਧੁਰ ਦਾ ਹੁਕਮ ਜਣਾਈਆ। ਜੁਗ ਚੌਕੜੀ ਪਿਛੋਂ ਇਕੋ ਵਾਰ ਕਰਾਂ ਸਫ਼ਾਰਸ਼, ਨਿਤ ਨਿਤ ਲੋੜ ਰਹੇ ਨਾ ਰਾਈਆ। ਮੇਰੀ ਅੱਖਰਾਂ ਵਾਲੀ ਨਹੀਂ ਅਬਾਰਤ, ਅਲਿਫ਼ ਯੇ ਨਾ ਕੋਇ ਪੜ੍ਹਾਈਆ। ਮੇਰੀ ਇੱਟਾਂ ਪੱਥਰਾਂ ਵਾਲੀ ਨਹੀਂ ਇਮਾਰਤ, ਝਰੋਖੇ ਜਗਤ ਨਾ ਕੋਇ ਜਣਾਈਆ। ਮੇਰੀ ਵਕੀਲਾਂ ਅਪੀਲਾਂ ਵਾਲੀ ਨਹੀਂ ਅਦਾਲਤ, ਹੁਕਮ ਧੁਰ ਦਾ ਇਕ ਸੁਣਾਈਆ। ਕੂੜੀ ਕਿਰਿਆ ਨਹੀਂ ਅਮਾਨਤ, ਮਾਇਆ ਮਮਤਾ ਮੋਹ ਨਾ ਕੋਇ ਵਡਿਆਈਆ। ਮਚਲਕਾ ਭਰੇ ਨਾ ਕੋਇ ਜ਼ਮਾਨਤ, ਸ਼ਹਾਦਤ ਸਕੇ ਨਾ ਕੋਇ ਭੁਗਤਾਈਆ। ਮਿਹਰਵਾਨ ਹੋ ਕੇ ਜਨ ਭਗਤਾਂ ਰੱਖਾਂ ਸਹੀ ਸਲਾਮਤ, ਏਥੇ ਓਥੇ ਹੋਵਾਂ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦੇ ਚੁਕਾਈਆ। ਗੋਬਿੰਦ ਕਹੇ ਮੈਂ ਬਣਨਾ ਦੱਸ ਕੇ ਸ਼ਬਦ ਗੁਰੂ, ਨਾਤਾ ਤੱਤਾਂ ਵਾਲਾ ਤੁੜਾਈਆ। ਪੁਰਖ ਅਕਾਲ ਦਾ ਮਾਰਗ ਹੋਣਾ ਸ਼ੁਰੂ, ਸ਼ਰਅ ਦਏ ਬਦਲਾਈਆ। ਜਿਸ ਦਾ ਇਕੋ ਮੰਤਰ ਫੁਰੂ, ਚਾਰ ਵਰਨ ਕਰੇ ਪੜ੍ਹਾਈਆ। ਆਤਮ ਪਰਮਾਤਮ ਸਿੱਧੀ ਇਕੇ ਨਾਲ ਜੁੜੂ, ਅਧ ਵਿਚ ਨਾ ਕੋਇ ਅਟਕਾਈਆ। ਸਾਚਾ ਭਗਤ ਮੰਜ਼ਲ ਚੜ੍ਹ ਨਾ ਪਿਛੇ ਮੁੜੂ, ਅਗੇ ਭੱਜੇ ਵਾਹੋ ਦਾਹੀਆ। ਗੋਬਿੰਦ ਕਹੇ ਮੈਂ ਉਨ੍ਹਾਂ ਨਾਲ ਤੁਰੂੰ, ਜੋ ਤੁਰਤ ਮੇਰਾ ਹੁਕਮ ਮੰਨ ਕੇ ਖ਼ੁਸ਼ੀ ਮਨਾਈਆ। ਲੂਣ ਵਾਂਗ ਕਦੇ ਨਾ ਖੁਰੂੰ, ਆਦਿ ਜੁਗਾਦਿ ਇਕੋ ਰੰਗ ਰੰਗਾਈਆ । ਸੂਮਾਂ ਵਾਂਗ ਕਦੇ ਨਾ ਝੁਰੂੰ, ਦਾਤਾ ਹੋ ਕੇ ਦੌਲਤਮੰਦ ਦਿਆਂ ਬਣਾਈਆ। ਜਗਤ ਵਹਿਣ ਕਦੇ ਨਾ ਰੁੜੂੰ, ਕੂੜੀ ਕਿਰਿਆ ਦਿਆਂ ਮਿਟਾਈਆ। ਅਗਨੀ ਅੱਗ ਕਦੇ ਨਾ ਸੜੂੰ, ਤਪਦਿਆਂ ਠੰਡੇ ਦਿਆਂ ਕਰਾਈਆ। ਤੀਰ ਤਲਵਾਰ ਨਾਲ ਕਦੇ ਨਾ ਲੜੂੰ, ਸ਼ਬਦੀ ਹੁਕਮ ਇਕ ਮਨਾਈਆ। ਜੁਗ ਜਨਮ ਦੇ ਵਿਛੜੇ ਗੁਰਮੁਖ ਸੱਜਣ ਫੜੂੰ, ਲੱਖ ਚੁਰਾਸੀ ਫੋਲ ਫੁਲਾਈਆ। ਉਨ੍ਹਾਂ ਦੀ ਅੰਦਰ ਮੰਦਰ ਮੰਜ਼ਲ ਚੜੂੰ,
ਸਚ ਸਿੰਘਾਸਣ ਬਹਿ ਬਹਿ ਡੇਰਾ ਲਾਈਆ। ਜੋ ਇਛਿਆ ਸੋ ਦੋ ਜਹਾਨ ਕਰੂੰ, ਸਲਾਹ ਲੈਣ ਦੀ ਲੋੜ ਰਹੇ ਨਾ ਰਾਈਆ। ਬ੍ਰਹਿਮੰਡ ਖੰਡ ਕਿਸੇ ਕੋਲੋਂ ਨਾ ਹਰੂੰ, ਹਾਰ ਜਿੱਤ ਆਪਣੀ ਆਪਣੇ ਹੱਥ ਰਖਾਈਆ। ਸਰਬ ਦਾ ਮਾਲਕ ਪ੍ਰਿਤਪਾਲਕ ਇਕੋ ਬਣੂ, ਬੇੜਾ ਆਪਣੇ ਕੰਧ ਉਠਾਈਆ। ਜਿਹੜੀ ਜ਼ਾਤ ਪਾਤ ਵੰਡ ਕੇ ਗਿਆ ਮਨੂ, ਮਨ ਵਿਚੋਂ ਵਾਸਨਾ ਦੇਣੀ ਗਵਾਈਆ। ਸਾਚੇ ਭਗਤ ਸੁਹੇਲੇ ਸ਼ਬਦੀ ਧਾਰ ਵਿਚੋਂ ਜਣੂੰ, ਬਣ ਕੇ ਧੁਰ ਦੀ ਜਣੇਂਦੀ ਮਾਈਆ। ਕੂੜੀ ਕਿਰਿਆ ਚਾਰ ਕੁੰਟ ਦਹਿ ਦਿਸ਼ਾ ਡੰਨੂੰ, ਦੇਵਾਂ ਸਖ਼ਤ ਸਜ਼ਾਈਆ। ਨੇਤਰਾੀਣ ਗੁਰਮੁਖ ਰਹਿਣ ਨਹੀਂ ਦੇਣਾ ਅੰਨੂ, ਲੋਚਨ ਆਪਣਾ ਦੇਣਾ ਖੁਲ੍ਹਾਈਆ। ਗੜ੍ਹ ਹੰਕਾਰੀ ਭਾਂਡੇ ਸਭ ਦੇ ਭੰਨੂ, ਤੀਰ ਅਣਿਆਲਾ ਇਕ ਚਲਾਈਆ। ਸ੍ਰਿਸ਼ਟ ਸਬਾਈ ਓਸ ਵੇਲੇ ਗੁਰ ਸ਼ਬਦੀ ਸਚ ਮੰਨੂ, ਜਿਸ ਵੇਲੇ ਘਰ ਬਾਹਰ ਸਾਰੇ ਗਏ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਗੋਬਿੰਦ ਕਹੇ ਮੈਂ ਹੁਕਮ ਦਸਣਾ ਜਗਦੀਸ਼, ਜਗਦੀਸ਼ਰ ਰਿਹਾ ਜਣਾਈਆ। ਦੋ ਜਹਾਨਾਂ ਜਿਸ ਦੇ ਸੀਸ ਤੇ ਹੋਣਾ ਸੀਸ, ਸਿਰ ਵਿਚੋਂ ਸਿਰ ਨਜ਼ਰ ਕਿਸੇ ਨਾ ਆਈਆ। ਕਲਮਾ ਧੁਰ ਦਾ ਦੱਸੇ ਹਦੀਸ, ਹਜ਼ਰਤ ਇਕ ਪੜ੍ਹਾਈਆ। ਲੱਖ ਚੁਰਾਸੀ ਬਦਲ ਕੇ ਰੀਤ, ਨੀਤ ਆਪਣੀ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਵੇਖ ਵਖਾਈਆ। ਗੋਬਿੰਦ ਕਹੇ ਮੇਰਾ ਅਖ਼ੀਰੀ ਕੰਢਾ ਅੰਤਮ ਵਾਟ, ਸਭ ਨੂੰ ਦਿਆਂ ਜਣਾਈਆ। ਜਿਸ ਵੇਲੇ ਵਕ਼ਤ ਸੁਹੌਣਾ ਗੋਦਾਵਰੀ ਕਿਨਾਰਾ ਤਾਟ, ਅਤੁਟ ਦਇਆ ਕਮਾਈਆ। ਇਕ ਸ਼ਬਦ ਸੰਦੇਸ਼ਾ ਦੇਣਾ ਪੁਰਖ ਸਮਰਾਥ, ਅਗੰਮ ਅਥਾਹ ਜਣਾਈਆ। ਧੁਰ ਦਾ ਅੰਮ੍ਰਿਤ ਲੈ ਕੇ ਹਾਥ, ਹਥੇਲੀ ਉਤੇ ਲੈਣਾ ਟਿਕਾਈਆ। ਰਵੀਦਾਸ ਦਾ ਰਵਿਆ ਹੋਇਆ ਗਲਾਸ, ਬੇਆਸ ਆਸ ਪੁਜਾਈਆ। ਲੇਖਾ ਦੇ ਪੁਰਖ ਅਬਿਨਾਸ਼, ਵਿਸ਼ਵਾਸ਼, ਸਭ ਦਾ ਦਏ ਧਰਾਈਆ। ਉਸ ਤੋਂ ਅਗੇ ਗੁਰਮੁਖ ਰਹੇ ਨਾ ਕੋਈ ਉਦਾਸ, ਨਿਰਾਸ਼ਾ ਰੂਪ ਨਾ ਕੋਇ ਵਟਾਈਆ। ਸਵਾਮੀ ਬਣ ਕੇ ਵਸਾਂ ਪਾਸ, ਅੰਤਰਜਾਮੀ ਹੋ ਕੇ ਵੇਖ ਵਖਾਈਆ। ਲੇਖੇ ਲਾ ਕੇ ਲੱਖ ਚੁਰਾਸੀ ਵਿਚੋਂ ਇਕ ਰਾਤ, ਜਮਾਤ ਭਗਤਾਂ ਦਿਆਂ ਬਣਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਬੇੜੇ ਚੜ੍ਹਾ ਕੇ ਰਾਥ ਰਥਵਾਹੀ ਬਣ ਕੇ ਧੁਰ ਦੀ ਸੇਵ ਕਮਾਈਆ।
੩੨ ਹਾੜ ਸ਼ਹਿਨਸ਼ਾਹੀ ਸੰਮਤ ੧ ਮਹਿੰਦਰ ਸਿੰਘ, ਦਰਸ਼ਨ ਸਿੰਘ ਦੇ ਗ੍ਰਹਿ
ਪਿੰਡ ਨਯਾਸ਼ਾਲਾ ਜ਼ਿਲਾ ਗੁਰਦਾਸਪੁਰ
ਸਤਿਗੁਰ ਸ਼ਬਦ ਕਹੇ ਸ਼ਬਦੀ ਧਾਰ ਬਣਾਵਾਂ ਸਿਖ, ਤੱਤਾਂ ਵਿਚੋਂ ਤਤ ਮਿਟਾਈਆ। ਧੁਰ ਦਾ ਲੇਖਾ ਦੇਵਾਂ ਲਿਖ, ਜਿਸ ਸਕੇ ਨਾ ਕੋਇ ਮਿਟਾਈਆ। ਸਭ ਦਾ ਸਤਿਗੁਰ ਨਜ਼ਰੀ ਆਵਾਂ ਇਕ, ਦੂਜਾ ਇਸ਼ਟ ਨਾ ਕੋਇ ਵਖਾਈਆ। ਸਾਚੇ ਪ੍ਰੇਮ ਦੀ ਪ੍ਰੇਮੀਆਂ ਲਾਵਾਂ ਖਿਚ, ਅੰਤਰ ਅੰਤਰ ਦਿਆਂ ਹਿਲਾਈਆ। ਵਸੇਰਾ ਕਰਾਂ ਉਹਨਾਂ ਵਿਚ, ਜੋ ਵਿਚੋਂ ਕੂੜੀ ਕਿਰਿਆ ਗਏ ਕਢਾਈਆ। ਜਨਮ ਕਰਮ ਦੀ ਪੂਰੀ ਕਰਾਂ ਸਿਕ, ਸਿਖ਼ਰ ਚੋਟੀ ਚੜ੍ਹ ਕੇ ਵੇਖ ਵਖਾਈਆ। ਸਚ ਦਵਾਰੇ ਪਵਾਂ ਦਿਸ, ਘਰ ਮੰਦਰ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਆਪਣਾ ਖੇਲ ਦਏ ਬਦਲਾਈਆ। ਸਤਿਗੁਰ ਸ਼ਬਦ ਕਹੇ ਸ਼ਬਦੀ ਸਿਖ ਬਣੌਂਣਾ ਬੱਚਾ, ਰਕਤ ਬੂੰਦ ਨਾ ਕੋਇ ਵਡਿਆਈਆ। ਨਾਮ ਨਿਧਾਨ ਦੇ ਕੇ ਸੱਚਾ, ਸਚ ਸਚ ਨਾਲ ਮਿਲਾਈਆ। ਮੁਹੱਬਤ ਵਿਚ ਰਹਿਣ ਨਹੀਂ ਦੇਣਾ ਕੱਚਾ, ਕੂੜੀ ਗੰਢ ਨਾ ਕੋਇ ਵਖਾਈਆ। ਰੰਗ ਚਾੜ੍ਹ ਕੇ ਆਪਣਾ ਤੱਤਾਂ, ਤਤ ਇਕੋ ਦੇਣਾ ਵਖਾਈਆ। ਦਰਸ ਦਿਖਾ ਕੇ ਬਿਨਾ ਅੱਖਾਂ, ਅੱਖ ਆਪਣੇ ਨਾਲ ਮਿਲਾਈਆ। ਸਾਚੀ ਸਿਖਿਆ ਧੁਰ ਦੀ ਇਕੋ ਦੱਸਾਂ, ਦਰਸ਼ਨ ਜੋਤ ਸ਼ਬਦ ਸਮਾਈਆ। ਹਰਿ ਜੂ ਹੋ ਕੇ ਹਿਰਦੇ ਵਸਾਂ, ਹਾਰਦਿਕ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰ ਦਏ ਦ੍ਰਿੜਾਈਆ। ਸਤਿਗੁਰ ਸ਼ਬਦ ਕਹੇ ਮੈਂ ਗੁਰਸਿਖ ਸ਼ਬਦੀ ਬਣੌਣਾ ਚੇਲਾ, ਨਾਤਾ ਤਤ ਨਾ ਕੋਇ ਰਖਾਈਆ। ਬਿਨ ਮੰਦਰ ਮਸਜਿਦ ਸ਼ਿਵਦਵਾਲੇ ਮਠ ਹੁੰਦਾ ਰਹੇ ਮੇਲਾ, ਘਟ ਭੀਤਰ ਜੋੜ ਜੁੜਾਈਆ। ਸਵਾਮੀ ਬਣ ਕੇ ਸੱਜਣ ਸੁਹੇਲਾ, ਅੰਤਰਜਾਮੀ ਹੋ ਕੇ ਵੇਖ ਵਖਾਈਆ। ਧਾਮ ਆਪਣਾ ਦੱਸ ਨਵੇਲਾ, ਮੰਦਰ ਧੁਰ ਦਾ ਦੇਣਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਸਤਿਗੁਰ ਸ਼ਬਦ ਕਹੇ ਗੁਰਮੁਖ ਸ਼ਬਦੀ ਧਾਰ ਵਿਚੋਂ ਲੈਣਾ ਕਢ, ਇਹੋ ਵਡੀ ਵਡਿਆਈਆ। ਸਚ ਪਿਆਰ ਪ੍ਰੇਮ ਪ੍ਰੀਤੀ ਵਿਚ ਲਡੌਣਾ ਲਡ, ਅੰਗੀਕਾਰ ਇਕ ਅਖਵਾਈਆ। ਧੁਰ ਦਾ ਨਗ਼ਮਾ ਸੁਣੌਣਾ ਛੰਦ, ਕਲਮਾ ਇਕ ਪੜ੍ਹਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਦੇਣਾ ਅਨੰਦ, ਰਸ ਧੁਰ ਦਾ ਦਏ ਵਖਾਈਆ। ਸਚ ਇਸ਼ਨਾਨ ਕਰੌਣਾ ਬਿਨ ਤੀਰਥ ਤਟ ਗੰਗ, ਦੁਰਮਤ ਮੈਲ ਧਵਾਈਆ। ਬਿਨ ਰੂਪ ਰੰਗ ਹੋਣਾ ਸੰਗ, ਅਨੁਭਵ ਆਪਣੀ ਖੇਲ ਵਖਾਈਆ। ਬਿਨ ਸੂਰਜ ਚੰਦ ਚਮਕੌਣਾ ਉਹ ਚੰਦ, ਜਿਸ ਦਾ ਪਖ ਸਕੇ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲਾ ਵੇਖ ਵਖਾਈਆ। ਸਤਿਗੁਰ ਸ਼ਬਦ ਕਹੇ ਮੈਂ ਗੁਰਮੁਖ ਬਣੌਣਾ ਸ਼ਬਦੀ ਮੁਰੀਦ, ਮੁਰਦਾ ਗੋਰ ਨਾ ਕੋਇ ਦਬਾਈਆ। ਡਾਕਟਰ ਬਣ ਕੇ ਧੁਰ ਦਾ ਤਬੀਬ, ਅੰਦਰੋਂ ਤਬੀਅਤ ਦੇਣੀ ਬਦਲਾਈਆ। ਸੱਜਣ ਮੀਤ ਮੁਰਾਰ ਬਣ ਹਬੀਬ, ਤਮੀਜ਼ ਇਕੋ ਦੇਣੀ ਦ੍ਰਿੜਾਈਆ। ਮਿਹਰ ਨਜ਼ਰ ਨਾਲ ਕਰ ਅਜ਼ੀਜ਼, ਸਿਰ ਆਪਣਾ ਹੱਥ ਟਿਕਾਈਆ। ਸਤਿ ਵਸਤ ਤੋਂ ਰਹਿਣ ਨਹੀਂ ਦੇਣਾ ਕੋਈ ਗ਼ਰੀਬ, ਵਸਤ ਅਮੋਲਕ ਝੋਲੀ ਪਾਈਆ। ਜੁਗ ਚੌਕੜੀ ਜੋ ਥੋੜ੍ਹੀ ਥੋੜ੍ਹੀ ਦੇਂਦਾ ਰਿਹਾ ਤਰਤੀਬ, ਹਿੱਸਿਆਂ ਵਿਚ ਵੰਡ ਵੰਡਾਈਆ। ਖਾਣੀ ਬਾਣੀ ਸ਼ਰਅ ਸ਼ਰੀਅਤ ਵੇਦ ਪੁਰਾਨਾਂ ਸੁਣੌਂਦਾ ਰਿਹਾ ਗੀਤ, ਢੋਲਾ ਧੁਰਦਰਗਾਹੀਆ। ਸੋ ਸਤਿਗੁਰ ਸਾਹਿਬ ਖੇਲ ਕਰੇ ਅਜੀਬ, ਅਜਬ ਨਿਰਾਲਾ ਵੇਸ ਵਟਾਈਆ। ਜਿਸ ਦੀ ਮੰਨਣੀ ਨਾ ਪਏ ਕੋਇ ਈਦ, ਬਕਰੀਦ ਰੂਪ ਨਾ ਕੋਇ ਵਟਾਈਆ। ਸਿੱਧੀ ਅੰਦਰੋਂ ਕਰ ਦਏ ਦੀਦ, ਅੱਖ ਅੱਖ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਸਤਿਗੁਰ ਸ਼ਬਦ ਕਹੇ ਮੈਂ ਗੁਰਸਿਖ ਸ਼ਬਦੀ ਬਣੌਣਾ ਸੰਤ, ਜਗਤ ਵਾਲੀ ਨਾ ਕੋਇ ਪੜ੍ਹਾਈਆ। ਭੇਵ ਵਾਲੀ ਨਹੀਂ ਕੋਈ ਬਣਤ, ਬਸਤਰ ਇਕੋ ਤਨ ਛੁਹਾਈਆ। ਧੁਰ ਸੁਹਾਗ ਮਿਲਾ ਕੇ ਕੰਤ, ਦੁਹਾਗਣ ਨਾਤਾ ਦੇਣਾ ਤੁੜਾਈਆ। ਨਾਮ ਇਕੋ ਦੇ ਕੇ ਮੰਤ, ਮੰਤਰ ਸਚ ਸਚ ਸਮਝਾਈਆ। ਜਿਸ ਦੇ ਸਹਾਰੇ ਲੱਖ ਚੁਰਾਸੀ ਜੀਵ ਜੰਤ, ਅੰਤਮ ਓਹੋ ਦੇਣਾ ਮਿਲਾਈਆ। ਜਿਸ ਨੂੰ ਸਰਬ ਕਹਿਣ ਬੇਅੰਤ, ਬੇਪਰਵਾਹ ਅਖਵਾਈਆ। ਜੋ ਆਦਿ ਜੁਗਾਦੀ ਬੋਧ ਅਗਾਧਾ ਪੰਡਤ, ਗੁਰ ਅਵਤਾਰਾਂ ਕਰੇ ਪੜ੍ਹਾਈਆ। ਜਿਸ ਦੀ ਬਦਲੀ ਵਿਚੋਂ ਬਦਲ ਕੇ ਆ ਗਿਆ ਸੰਮਤ, ਸਮਾਂ ਰਿਹਾ ਸਮਝਾਈਆ। ਜਿਸ ਦੇ ਦਰ
ਤੇ ਸਾਰੇ ਕਰਦੇ ਮਿੰਨਤ, ਸਿਰ ਸਕੇ ਨਾ ਕੋਇ ਉਠਾਈਆ। ਸੋ ਗੁਰਮੁਖਾਂ ਮੇਟਣਹਾਰਾ ਚਿੰਤ, ਚਿੰਤਾ ਗ਼ਮ ਨਾ ਕੋਇ ਸਤਾਈਆ। ਮਨ ਵਾਸਨਾ ਰਹਿਣ ਨਾ ਦੇਵੇ ਇੱਲਤ, ਦਹਿ ਦਿਸ਼ਾ ਨਾ ਕੋਇ ਭੁਆਈਆ। ਆਪਣੇ ਮਿਲਣ ਦੀ ਆਪੇ ਦੇਵੇ ਹਿੰਮਤ, ਧੁਰ ਦਾ ਹੌਸਲਾ ਦਏ ਵਧਾਈਆ। ਗੁਰਮੁਖਾਂ ਸਤਿਗੁਰ ਸ਼ਬਦ ਪਾਵੇ ਕ਼ੀਮਤ, ਕਰਨੀ ਆਪ ਚੁਕਾਈਆ। ਇਹ ਖੇਲ ਵਖਰਾ ਗ਼ਨੀਮਤ, ਇਤਿਹਾਸ ਸਕੇ ਨਾ ਕੋਇ ਸਮਝਾਈਆ। ਲੇਖਾ ਸਮਝੇ ਨਾ ਕੋਇ ਤੁਰੀਆ ਤਰੀਮਤ, ਤਾਰ ਸਤਾਰ ਨਾ ਕੋਇ ਦ੍ਰਿੜਾਈਆ। ਭੇਵ ਜਾਣੇ ਨਾ ਕੋਇ ਜ਼ੇਬੋ ਜ਼ੀਨਤ, ਸ਼ਾਹ ਸ਼ਹਾਨ ਨਾ ਕੋਇ ਜਣਾਈਆ। ਆਲਮੀਨ ਲੇਖਾ ਸਮਝਾ ਨਾ ਕੋਇ ਅਮੀਨਤ, ਇਲਮ ਉਲਮਾ ਨਾ ਕੋਇ ਵਡਿਆਈਆ । ਧਾਰ ਜਾਣੇ ਨਾ ਮਜ਼੍ਹਬ ਦੀਨਤ, ਦੀਨ ਦੁਨੀ ਨਾ ਕੋਇ ਵਖਾਈਆ। ਭੇਵ ਰਹੇ ਨਾ ਜਲ ਮੀਨਤ, ਚੰਦ ਚਕੋਰ ਨਾ ਕੋਇ ਸਲਾਹੀਆ। ਇਹ ਖੇਲ ਨਵਾਂ ਨਵੀਨਤ, ਨਵ ਨੌ ਚਾਰ ਰਾਹ ਤਕਾਈਆ। ਸਤਿਗੁਰ ਸ਼ਬਦ ਕਹੇ ਗੁਰਮੁਖ ਦੋ ਜਹਾਨ ਕਦੇ ਨਾ ਆਵੇ ਹੀਨਤ, ਲਾਨਤ ਸਕੇ ਨਾ ਕੋਇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੰਮ ਕਰੇ ਨਾ ਕੋਇ ਕਮੀਨਤ, ਪਾਤਸ਼ਾਹ ਹੋ ਕੇ ਸ਼ਹਿਨਸ਼ਾਹ ਆਪਣਾ ਹੁਕਮ ਮਨਾਈਆ।
੩੨ ਹਾੜ ਸ਼ਹਿਨਸ਼ਾਹੀ ਸੰਮਤ ੧ ਨੁਸ਼ਹਿਰਾ ਮਜਾ ਸਿੰਘ ਸੰਤ ਹਰਨਾਮ ਸਿੰਘ ਦੇ ਡੇਰੇ ਜ਼ਿਲਾ ਗੁਰਦਾਸਪੁਰ
ਸਬਬ ਨਾਲ ਜੋ ਮਿਲਿਆ ਨਾਲ, ਅੰਤਰ ਆਤਮ ਪ੍ਰੇਮ ਵਧਾਈਆ। ਸਾਹਿਬ ਸਤਿਗੁਰ ਨਦਰ ਨਿਹਾਲ, ਨੇਤਰ ਲੋਚਨ ਨੈਣ ਨਿਜ ਦਏ ਖੁਲ੍ਹਾਈਆ। ਨਾਤਾ ਤੋੜ ਕੇ ਕੂੜਾ ਪੰਜ ਤੱਤ ਤ੍ਰੈਗੁਣ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਕਾਇਆ ਮੰਦਰ ਅੰਦਰ ਸੱਚੀ ਧਰਮਸਾਲ, ਹਰਿ ਠਾਕਰ ਸਵਾਮੀ ਦਏ ਮਿਲਾਈਆ। ਅੱਠੇ ਪਹਿਰ ਦਿਵਸ ਰੈਣ ਘੜੀ ਪਲ ਸ਼ਬਦੀ ਧੁਨ ਵੱਜੇ ਤਾਲ, ਅਨਹਦ ਨਾਦੀ ਨਾਦ ਸੁਣਾਈਆ। ਦਾਤਾ ਹੋ ਕੇ ਦੀਨ ਦਿਆਲ, ਦੀਨਾਂ ਅਨਾਥਾਂ ਆਪਣੇ ਗਲੇ ਲਗਾਈਆ। ਅੰਦਰ ਬਾਹਰ ਗੁਪਤ ਜ਼ਾਹਰ ਕਰੇ ਸੰਭਾਲ, ਸਿਰ ਆਪਣਾ ਹੱਥ ਟਿਕਾਈਆ । ਸਵੱਛ ਸਰੂਪੀ ਸੋਵਤ ਜਾਗਤ ਦਰਸ ਦਏ ਦਿਖਾਲ, ਜਾਗਰਤ ਤੁਰੀਆ ਆਪਣਾ ਰੰਗ ਰੰਗਾਈਆ। ਜਿਸ ਸਤਿਗੁਰ ਦੀ ਕਰਦੇ ਭਾਲ, ਸੋ ਪੁਰਖ ਅਕਾਲਾ ਦੀਨ ਦਿਆਲਾ ਜੋਤ ਸਰੂਪੀ ਜੋਤੀ ਜੋਤ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਇਆ ਖੇੜਾ ਵੇਖੇ ਘਰ, ਸਾਢੇ ਤਿੰਨ ਹੱਥ ਖੋਜ ਖੁਜਾਈਆ। ਸਬਬ ਨਾਲ ਹੋਇਆ ਮਿਲਾਪ, ਵੇਲਾ ਵਕ਼ਤ ਦਏ ਗਵਾਹੀਆ। ਅੰਤਰ ਉਪਜੇ ਇਕੋ ਜਾਪ, ਅਜਪਾ ਰੂਪ ਵਟਾਈਆ। ਕੂੜੀ ਕਿਰਿਆ ਮਿਟ ਜਾਏ ਸੰਤਾਪ, ਸੰਸਾ ਰੋਗ ਰਹੇ ਨਾ ਰਾਈਆ। ਪੂਰਬ ਜਨਮ ਦਾ ਰਹੇ ਨਾ ਪਾਪ, ਦੁਰਮਤ ਮੈਲ ਦੇਵੇ ਧਵਾਈਆ। ਆਤਮ ਪਰਮਾਤਮ ਇਕੋ ਰੰਗ ਰੰਗੇ ਆਪ, ਕੁਸੰਬੜਾ ਰੂਪ ਨਾ ਕੋਇ ਵਟਾਈਆ। ਸਤਿਗੁਰ ਗੁਰਸਿਖ ਧੁਰ ਦਾ ਨਾਤਾ ਜਿਉਂ ਪਿਤਾ ਪੂਤ ਬਾਪ, ਸਾਚਾ ਨਾਤਾ ਇਕ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਲੇਖੇ ਵਿਚ ਰਖਾਈਆ। ਸਬਬ ਨਾਲ ਹੋਇਆ ਜੋੜ, ਅੰਦਰ ਵੱਜੇ ਨਾਮ ਵਧਾਈਆ । ਸਤਿਗੁਰ ਪ੍ਰੀਤੀ ਲੱਗੀ ਨਿਭੇ ਤੋੜ, ਜਗਤ ਵਿਚ ਨਾ ਕੋਇ ਤੁੜਾਈਆ। ਪੰਚ ਵਿਕਾਰਾਂ ਦੇਵੇ ਹੋੜ,
ਕਾਮ ਕਰੋਧ ਲੋਭ ਮੋਹ ਹੰਕਾਰ ਡੇਰਾ ਢਾਹੀਆ। ਹਉਮੇ ਹੰਗਤਾ ਕਢੇ ਰੋਗ, ਹੰ ਬ੍ਰਹਮ ਇਕ ਦ੍ਰਿੜਾਈਆ। ਆਤਮ ਪਰਮਾਤਮ ਹੋਵੇ ਧੁਰ ਸੰਜੋਗ, ਸ਼ਬਦੀ ਗੁਰ ਮੇਲਾ ਸਹਿਜ ਸੁਭਾਈਆ। ਜਿਸ ਸਤਿਗੁਰ ਦੀ ਸਾਚੀ ਰਖੀ ਓਟ, ਉਹ ਸਤਿਗੁਰ ਸਮਰਥ ਜਿਸ ਦੀ ਮਹਿੰਮਾ ਅਕਥ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ ਰਾਗਾਂ ਨਾਦਾਂ ਵਿਚ ਢੋਲੇ ਰਹੀ ਗਾਈਆ। ਸੋ ਪੁਰਖ ਅਕਾਲ ਦੀਨ ਦਿਆਲ ਅਬਿਨਾਸ਼ੀ ਕਰਤਾ ਪਾਰਬ੍ਰਹਮ ਪਤਿਪਰਮੇਸ਼ਵਰ ਤੇਰੇ ਹਿਰਦੇ ਜਾਏ ਵਸ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਸ਼ਬਦ ਅਣਿਆਲਾ ਤੀਰ ਨਿਰਾਲਾ ਮਾਰੇ ਕਸ, ਬਜਰ ਕਪਾਟੀ ਚੀਰ ਵਖਾਈਆ। ਅੰਦਰੋਂ ਖੋਲ੍ਹ ਕੇ ਨਿਜ ਨੈਣ ਅੱਖ, ਪਰਤਖ ਨਜ਼ਰੀ ਆਈਆ। ਅਗੇ ਖ਼ਾਲੀ ਰਹਿਣ ਨਾ ਹੱਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਗੁਰ ਏਕ ਆਦਿ ਜੁਗਾਦੀ ਜੁਗ ਚੌਕੜੀ ਸਭ ਨੂੰ ਦੇਵੇ ਟੇਕ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਸਭ ਦਾ ਹੋਏ ਸਹਾਈਆ।
੩੨ ਹਾੜ ਸ਼ਹਿਨਸ਼ਾਹੀ ਸੰਮਤ ੧ ਅਜੀਤ ਸਿੰਘ ਦੇ ਘਰ ਤੋਤੀ ਵਾਲਾ ਖੂਹ ਬਟਾਲਾ
ਗੁਰਸਿਖ ਕਹੇ ਮੇਰਾ ਮੇਲਾ ਸ਼ਬਦ ਗੁਰਦੇਵ, ਜੋ ਗੱਦੀਆਂ ਤੋਂ ਬਾਹਰ ਡੇਰਾ ਲਾਈਆ। ਜਿਸ ਦੀ ਸਦਾ ਸਦਾ ਸਦ ਸੱਚੀ ਕਰਾਂ ਸੇਵ, ਸੇਵਕ ਆਪਣਾ ਰੂਪ ਧਰਾਈਆ। ਜੋ ਵਸੇ ਧਾਮ ਨਿਹਚਲ ਨਿਹਕੇਵ, ਸਚ ਸਿੰਘਾਸਣ ਡੇਰਾ ਲਾਈਆ। ਜਿਸ ਦੇ ਕੋਲ ਅਗੰਮੜਾ ਭੇਵ, ਭੇਦ ਆਪਣੇ ਵਿਚ ਛੁਪਾਈਆ। ਜਿਸ ਦੀ ਮਹਿੰਮਾ ਕਰ ਨਾ ਸਕੇ ਰਸਨਾ ਜਿਹਵ, ਅੱਖਰਾਂ ਵਿਚ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸ਼ਬਦ ਇਕ ਜਣਾਈਆ। ਗੁਰਸਿਖ ਕਹੇ ਮੈਂ ਸਤਿਗੁਰ ਸ਼ਬਦ ਲੱਭਣਾ ਸਵਾਮੀ, ਸਮਾਂ ਸਚ ਰਿਹਾ ਦ੍ਰਿੜਾਈਆ। ਜੋ ਅੰਤਰ ਦਾ ਹੋਵੇ ਅੰਤਰਜਾਮੀ, ਘਟ ਭੀਤਰ ਵੇਖ ਵਖਾਈਆ। ਜੋ ਅਗੰਮੀ ਸੁਣਾਵੇ ਬਾਣੀ, ਨਾਮ ਨਿਧਾਨਾ ਇਕ ਜਣਾਈਆ। ਜੋ ਬਿਨ ਸਰੋਵਰ ਪਿਆਵੇ ਠੰਡਾ ਪਾਣੀ, ਅੰਮ੍ਰਿਤ ਰਸ ਚਖਾਈਆ। ਜੋ ਗੇੜਾ ਚੁਕਾਵੇ ਚਾਰੇ ਖਾਣੀ, ਜੂਨੀਆਂ ਵਿਚੋਂ ਬਾਹਰ ਕਢਾਈਆ। ਜੋ ਮਹਿੰਮਾ ਦ੍ਰਿੜਾਵੇ ਅਕਥ ਕਹਾਣੀ, ਧੁਰ ਦੀ ਧਾਰ ਰਾਗ ਪਰਗਟਾਈਆ। ਜਿਸ ਨੂੰ ਮਿਲ ਕੇ ਆਤਮਾ ਬਣੇ ਸੁਘੜ ਸੁਚੱਜੀ ਰਾਣੀ, ਮਹਲ ਅਟਲ ਮਿਲ ਕੇ ਖ਼ੁਸ਼ੀ ਮਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਦੇਵੇ ਮਾਣ ਵਡਿਆਈਆ। ਗੁਰਸਿਖ ਕਹੇ ਮੈਂ ਸਤਿਗੁਰ ਸ਼ਬਦ ਲੱਭਣਾ ਜਗ, ਜੋ ਜਾਗਰਤ ਜੋਤ ਕਰੇ ਰੁਸ਼ਨਾਈਆ। ਜਿਸ ਦੀ ਆਰ ਪਾਰ ਆਪਣੀ ਇਕੋ ਹਦ, ਦੂਜੀ ਵੰਡ ਨਾ ਕੋਇ ਵੰਡਾਈਆ। ਜੋ ਜੁਗ ਚੌਕੜੀ ਨਿਰਗੁਣ ਸਰਗੁਣ ਹੋ ਕੇ ਪਰਗਟ, ਰੂਪ ਅਨੂਪਾ ਰੂਪ ਵਟਾਈਆ। ਜੋ ਨਿਤ ਨਵਿਤ ਖੋਲ੍ਹੇ ਹੱਟ, ਨਾਮ ਭੰਡਾਰਾ ਸਚ ਵਰਤਾਈਆ । ਜੋ ਨੇਤਰ ਲੋਚਨ ਨੈਣ ਖੋਲ੍ਹੇ ਅੱਖ, ਪਰਤਖ ਨਜ਼ਰੀ ਆਈਆ। ਜੋ ਸਤਿ ਸਤਿਵਾਦ ਦੱਸੇ ਸਚ, ਸਾਚੀ ਸਿਖਿਆ ਇਕ ਪੜ੍ਹਾਈਆ। ਜੋ ਬਿਨ ਰਸਨਾ ਜਿਹਵਾ ਬੱਤੀ ਦੰਦ ਜਾਏ ਹਸ, ਹਸਤੀ ਆਪਣੀ ਵਿਚ ਮਿਲਾਈਆ। ਜੋ ਹਿਰਦੇ ਅੰਦਰ ਆਤਮ ਹੋ ਕੇ ਜਾਏ ਵਸ, ਵਸਲ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਗੁਰ ਮੇਲਾ ਸਹਿਜ ਸੁਭਾਈਆ। ਗੁਰਸਿਖ
ਕਹੇ ਮੈਂ ਸਤਿਗੁਰ ਸ਼ਬਦ ਲੱਭਣਾ ਮਾਤਲੋਕ, ਦਹਿ ਦਿਸ਼ਾ ਖੋਜ ਖੁਜਾਈਆ। ਜੋ ਸੁਣਾਵੇ ਸਚ ਸਲੋਕ, ਇਕੋ ਰਾਗ ਅਲਾਈਆ। ਜੋ ਜਗਾਵੇ ਨਿਰਮਲ ਜੋਤ, ਜੋਤੀ ਜੋਤ ਡਗਮਗਾਈਆ। ਜੋ ਮੰਦਰ ਅੰਦਰ ਕਰੇ ਖੋਜ, ਪੂਰਬ ਲਹਿਣਾ ਵੇਖ ਵਖਾਈਆ। ਜੋ ਨੇਤਰ ਖੋਲ੍ਹੇ ਲੋਚਣ ਲੋਚ, ਪਰਦਾ ਦਏ ਚੁਕਾਈਆ । ਨਾਮ ਖ਼ੁਮਾਰੀ ਦੇ ਕਰੇ ਮਦਹੋਸ਼, ਮਦਿਰਾ ਜਾਮ ਇਕ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਦਏ ਰੰਗਾਈਆ। ਗੁਰਸਿਖ ਕਹੇ ਮੈਂ ਸਤਿਗੁਰ ਸ਼ਬਦ ਨਾਲ ਜੁੜਨਾ, ਜੋੜੀ ਇਕੋ ਨਾਲ ਬਣਾਈਆ। ਸਾਚੇ ਮਾਰਗ ਉਤੇ ਤੁਰਨਾ, ਜੋ ਤੁਰਤ ਦੇਵੇ ਸਮਝਾਈਆ। ਮਨ ਵਾਸਨਾ ਬੰਦ ਕਰਨਾ ਫੁਰਨਾ, ਸ਼ਬਦੀ ਸ਼ਬਦ ਵੱਜੇ ਵਧਾਈਆ। ਆਪਣੀ ਮੰਜ਼ਲ ਕੋਲੋਂ ਨਹੀਂ ਮੁੜਨਾ, ਭੱਜਣਾ ਵਾਹੋ ਦਾਹੀਆ। ਮਾਇਆ ਮਮਤਾ ਵਿਚ ਨਹੀਂ ਰੁਲਣਾ, ਕੂੜੀ ਕਿਰਿਆ ਨਾ ਕੋਇ ਫਸਾਈਆ। ਬਿਨ ਅੰਮ੍ਰਿਤ ਫਲ ਨਹੀਂ ਹੁਲਣਾ, ਸਿੰਮਲ ਰੂਪ ਨਾ ਕੋਇ ਧਰਾਈਆ। ਬਹੁਤਿਆਂ ਅੱਖਰਾਂ ਵਾਲਾ ਨਹੀਂ ਪੜ੍ਹਨਾ ਜੁਮਲਾ, ਇਕੋ ਢੋਲਾ ਲੈਣਾ ਗਾਈਆ। ਭੇਵ ਖੁਲ੍ਹੌਣਾ ਆਦਿ ਮੁਢਲਾ, ਕ਼ਦੀਮ ਦਏ ਜਣਾਈਆ। ਅੰਦਰ ਰਹੇ ਕੋਈ ਨਾ ਗੁੰਝਲਾ, ਗੁਝੀ ਰਮਜ਼ ਦਏ ਲਗਾਈਆ। ਗਿਣਨਾ ਪਏ ਨਾ ਉਤੇ ਉਂਗਲਾਂ, ਸਾਚਾ ਹਿੰਦਸਾ ਦਏ ਸਮਝਾਈਆ। ਰਲਨਾ ਪਏ ਨਾ ਵਿਚ ਚੁਗਲਾਂ, ਚੁਗਲੀ ਨਿੰਦਿਆ ਦੋਵੇਂ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ । ਗੁਰਸਿਖ ਕਹੇ ਮੈਂ ਸਤਿਗੁਰ ਲੱਭਣਾ ਸ਼ਬਦੀ ਮੀਤ, ਜੋ ਸ਼ਰਅ ਦਏ ਬਦਲਾਈਆ। ਜਿਸ ਦੇ ਹੱਥ ਸਾਚੀ ਰੀਤ, ਰੀਤੀਵਾਨ ਵਡੀ ਵਡਿਆਈਆ। ਜੋ ਝਗੜਾ ਮਿਟਾ ਦਏ ਮੰਦਰ ਮਸੀਤ, ਕਾਅਬਿਆਂ ਦਾ ਡੇਰਾ ਢਾਹੀਆ। ਤ੍ਰੈਗੁਣ ਮਾਇਆ ਕਰ ਅਤੀਤ, ਤ੍ਰੈਲੋਕੀ ਲੇਖਾ ਦਏ ਚੁਕਾਈਆ। ਤਨ ਮਾਟੀ ਖ਼ਾਕੀ ਕਰ ਕੇ ਠਾਂਡੀ ਸੀਤ, ਅਗਨੀ ਤਤ ਦਏ ਬੁਝਾਈਆ। ਚਰਨ ਪ੍ਰੀਤੀ ਦੇ ਇਕੋ ਰੰਗ ਵਖਾਏ ਊਚ ਨੀਚ, ਰੰਕ ਰਾਜਾਨ ਨਾ ਕੋਇ ਜਣਾਈਆ। ਆਤਮ ਪਰਮਾਤਮ ਦੱਸੇ ਗੀਤ, ਢੋਲਾ ਗਹਿਰ ਗੰਭੀਰ ਗੁਸਾਈਆ। ਜਿਸ ਦੀ ਬਿਨ ਪੁਰਖ ਅਕਾਲ ਦੂਜਾ ਕਰ ਨਾ ਸਕੇ ਤਸਦੀਕ਼, ਸਮਝ ਇਕ ਨਾ ਕੋਇ ਸਮਝਾਈਆ। ਜੋ ਇਕੋ ਇਕ ਕਰੇ ਤਬਲੀਗ਼, ਤਬਾ ਦਏ ਬਦਲਾਈਆ । ਪਿਛਲੀ ਕਰਨੀ ਉਤੇ ਮਾਰੇ ਲੀਕ, ਅਗੇ ਆਪਣਾ ਰੰਗ ਰੰਗਾਈਆ। ਉਹ ਓਸ ਦੇ ਵਿਚ ਹੋਵੇ ਸਚ ਤੌਫ਼ੀਕ਼, ਜਗਤ ਵਿਕਾਰ ਤੋਬਾ ਤੋਬਾ ਕਰ ਕੇ ਦੇਣ ਦੁਹਾਈਆ। ਉਹ ਸਚਖੰਡ ਦਾ ਹੋਵੇ ਵਸਨੀਕ, ਮੁਕਾਮੇ ਹਕ ਦਾ ਮਾਲਕ ਨਜ਼ਰੀ ਆਈਆ । ਦੂਰ ਦੁਰਾਡਾ ਨਜ਼ਰੀਂ ਆਵੇ ਨਜ਼ਦੀਕ, ਨੇਰਨ ਨੇਰਾ ਡੇਰਾ ਲਾਈਆ। ਗੁਰਸਿਖ ਕਹੇ ਓਸ ਸਤਿਗੁਰ ਸ਼ਬਦ ਨਾਲ ਕਰਨੀ ਪ੍ਰੀਤ, ਜੋ ਪ੍ਰੀਤਮ ਪਰਤਾਪ ਵਿਚ ਪਰਤ ਪਰਤ ਆਪਣਾ ਵੇਸ ਵਟਾਈਆ।