ਪੁਸਤਕਾਲਾਭਾਗ ੧੮

ਪਹਿਲੀ ਭਾਦਰੋਂ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਪਹਿਲੀ ਭਾਦਰੋਂ ਕਹੇ ਮੈਂ ਗੋਦਾਵਰੀ ਵੇਖੀ ਹਸਦੀ, ਬਿਨ ਦੰਦਾਂ ਖ਼ੁਸ਼ੀ ਬਣਾਈਆ। ਪਲਕ ਸਵਾਰ ਕੇ ਆਪਣੀ ਅੱਖ ਦੀ, ਬਿਨ ਨੇਤਰ ਨੈਣ ਉਠਾਈਆ। ਖੇਲ ਵੇਖ ਪੁਰਖ ਸਮਰਥ ਦੀ, ਭੱਜੇ ਵਾਹੋ ਦਾਹੀਆ। ਇਹ ਕਥਾ ਕਹਾਣੀ ਸਚ ਦੀ, ਗੁਰ ਅਵਤਾਰ ਪੀਰ ਪੈਗ਼ੰਬਰ ਦੇਣ ਗਵਾਹੀਆ। ਜਮਨਾ ਸੁਰਸਤੀ ਗੰਗਾ ਨੂੰ ਬਹਿ ਕੇ ਦੱਸਦੀ, ਦਹਿ ਦਿਸ਼ਾ ਰਹੀ ਜਣਾਈਆ। ਵੇਖੋ ਘੜੀ ਬਣੀ ਪ੍ਰਭੂ ਦੇ ਜਸ ਦੀ, ਵੇਲੇ ਵਕ਼ਤ ਨਾਲ ਵਡਿਆਈਆ। ਅੜੀਓ ਏਥੇ ਲੋੜ ਨਾ ਬੁਧ ਮਤਿ ਦੀ, ਮਨ ਚੰਚਲ ਚਲੇ ਨਾ ਕੋਇ ਚਤੁਰਾਈਆ। ਇਹ ਖੇਲ ਹਕ਼ੀਕ਼ਤ ਹਕ ਦੀ, ਧੁਰ ਦਾ ਮਾਲਕ ਵੇਖ ਵਖਾਈਆ। ਵਸਤ ਅਮੋਲਕ ਤਕੋ ਓਸ ਹੱਟ ਦੀ, ਜਿਥੇ ਵਣਜਾਰਾ ਨਜ਼ਰ ਕੋਇ ਨਾ ਆਈਆ। ਰਮਜ਼ ਸਮਝੋ ਘਟ ਘਟ ਦੀ, ਜੋ ਗ੍ਰਹਿ ਭੀਤਰ ਰਿਹਾ ਦ੍ਰਿੜਾਈਆ। ਜੁਗ ਚੌਕੜੀ ਜਿਸ ਨੂੰ ਰਹੀ ਲਭਦੀ, ਦੀਨਾਂ ਵਿਚ ਭੱਜੀ ਵਾਹੋ ਦਾਹੀਆ। ਜਾਮ ਪਿਆਲੇ ਪਿਆਉਂਦੀ ਰਹੀ ਅੰਮ੍ਰਿਤ ਮਧੁ ਦੀ, ਰਸ ਖ਼ੁਮਾਰੀ ਜਗਤ ਚੜ੍ਹਾਈਆ । ਅੱਖੀਂ ਵਿਛੋੜਾ ਤਕਦੀ ਰਹੀ ਅਲਗ ਦੀ, ਸਗਲਾ ਸੰਗ ਨਾ ਕੋਇ ਬਣਾਈਆ। ਬਿਰਹੋਂ ਅੰਦਰ ਰਹੀ ਦਗ਼ਦੀ, ਅਗਨੀ ਤਤ ਤਪਾਈਆ। ਜਗਤ ਕਿਰਿਆ ਵੇਂਹਦੀ ਰਹੀ ਜਗ ਦੀ, ਸ੍ਰਿਸ਼ਟੀ ਖੋਜ ਖੁਜਾਈਆ। ਮੈਨੂੰ ਇਕੋ ਧੁਰ ਦੀ ਰਮਜ਼ ਚੰਗੀ ਲਗਦੀ, ਜੋ ਬਿਨਾ ਲਗਾਂ ਮਾਤਰਾਂ ਦਿਤੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਇਕ ਵਰਤਾਈਆ। ਗੋਦਾਵਰੀ ਕਹੇ ਮੈਂ ਸੁਤੀ ਗਈ ਉਠ, ਕਿਸੇ ਅਗੰਮੀ ਦਇਆ ਕਮਾਈਆ । ਮੇਰਾ ਮੇਰੇ ਵਿਚੋਂ ਲਿਆ ਲੁਟ, ਆਪ ਆਪਾ ਗਈ ਮਿਟਾਈਆ। ਕਿਸੇ ਹੌਲੀ ਜਿਹੀ ਲਿਆ ਪੁਛ, ਧੁਰ ਸੁਨੇਹੜਾ ਇਕ ਸੁਣਾਈਆ। ਉਠ ਵੇਖ ਹੋ ਖ਼ੁਸ਼, ਕੁਛ ਤੈਨੂੰ ਦਿਆਂ ਜਣਾਈਆ। ਜਿਹੜਾ ਸੁਹਾ ਕੇ ਗਿਆ ਤੇਰੀ ਰੁੱਤ, ਅੰਤਮ ਤੀਰਥ ਤਟ ਗਿਆ ਵਡਿਆਈਆ। ਜਿਹੜਾ ਵਾਰ ਕੇ ਆਪਣੇ ਸੁਤ, ਗੁਰਮੁਖ ਦੁਲਾਰੇ ਰਿਹਾ ਬਣਾਈਆ। ਜਿਸ ਦੇ ਕੋਲ ਸਭ ਕੁਛ, ਖ਼ਾਲੀ ਭੰਡਾਰੇ ਦਏ ਭਰਾਈਆ। ਉਸ ਦੇ ਕੋਲੋਂ ਪਰਦਾ ਕਾਹਦਾ ਲੁਕ, ਭੇਵ ਅਭੇਦਾ ਦਏ ਖੁਲ੍ਹਾਈਆ। ਜਿਸ ਨੇ ਬਦਲਿਆ ਆਪਣਾ ਰੁਖ਼, ਦੋ ਜਹਾਨਾਂ ਪੰਧ ਮੁਕਾਈਆ। ਜਿਸ ਦਾ ਤੀਰ ਨਿਸ਼ਾਨਾ ਕਦੇ ਨਾ ਗਿਆ ਉਕ, ਅਣਿਆਲਾ ਆਪ ਚਲਾਈਆ। ਜਿਸ

ਨੂੰ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਰਹੇ ਝੁਕ, ਸਜਦਿਆਂ ਵਿਚ ਲੋਕਾਈਆ। ਜਿਸ ਦਾ ਅੰਮ੍ਰਿਤ ਜਾਮ ਘੁਟ, ਚਿੜੀਆਂ ਬਾਜ਼ ਤੁੜਾਈਆ। ਜਿਸ ਦੀ ਚੋਗ ਕਦੇ ਨਾ ਜਾਏ ਨਿਖੁਟ, ਲੱਖ ਚੁਰਾਸੀ ਹੋਏ ਸਹਾਈਆ। ਜਿਸ ਦੀ ਗੁਰਮੁਖ ਗੁਰਸਿਖ ਰੱਖਣ ਓਟ, ਓੜਕ ਸ਼ਬਦੀ ਰੂਪ ਵਟਾਈਆ । ਜਿਸ ਦੀ ਨਾਮ ਨਗਾਰੇ ਲੱਗੇ ਚੋਟ, ਵਿਸ਼ਨ ਬ੍ਰਹਮਾ ਸ਼ਿਵ ਬੈਠੇ ਸੀਸ ਝੁਕਾਈਆ। ਜਿਸ ਦਾ ਨੂਰ ਅਗੰਮੀ ਜੋਤ, ਜਲਵਾ ਇਕੋ ਇਕ ਦਰਸਾਈਆ । ਜਿਸ ਦੀ ਨਾ ਕੋਈ ਵਰਨ ਨਾ ਕੋਈ ਗੋਤ, ਦੀਨ ਮਜ਼੍ਹਬ ਨਾ ਵੰਡ ਵੰਡਾਈਆ। ਜਿਸ ਦੀ ਬੁਧੀ ਵਾਲੀ ਨਹੀਂ ਸੋਚ, ਅਗੰਮੀ ਹੁਕਮ ਇਕ ਸੁਣਾਈਆ । ਜਿਸ ਦੇ ਦਰਸ਼ਨ ਨੂੰ ਨੇਤਰ ਲੋਚਣ ਰਹੇ ਲੋਚ, ਸੋ ਲੋਕ ਪਰਲੋਕ ਵੇਖ ਵਖਾਈਆ। ਜਿਸ ਦਾ ਨਾਮ ਨਿਧਾਨਾ ਅਗਾਧ ਬੋਧ, ਜਗਤ ਵਿਦਿਆ ਸਮਝ ਕੋਇ ਨਾ ਪਾਈਆ। ਜਿਸ ਦੇ ਗ੍ਰਹਿ ਇਕੋ ਮੌਜ, ਸਚਖੰਡ ਵਜਦੀ ਰਹੇ ਵਧਾਈਆ। ਜਿਸ ਦੇ ਚਰਨਾਂ ਹੇਠਾਂ ਚੌਦਾਂ ਲੋਕ, ਸੀਸ ਸਕੇ ਨਾ ਕੋਇ ਉਠਾਈਆ। ਜਿਸ ਦਾ ਨਾਮ ਸਚ ਜੈਕਾਰਾ ਇਕ ਸਲੋਕ, ਧੁਰ ਦਾ ਢੋਲਾ ਰਿਹਾ ਦ੍ਰਿੜਾਈਆ। ਜਿਸ ਦਾ ਹੁਕਮ ਸਕੇ ਕੋਈ ਨਾ ਰੋਕ, ਭਾਣੇ ਵਿਚ ਖ਼ਲਕ ਖ਼ੁਦਾਈਆ। ਜਿਸ ਦਾ ਕੋਈ ਨਾ ਜਾਣੇ ਦੋਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਵਰਤਾਈਆ । ਗੋਦਾਵਰੀ ਕਹੇ ਕਿਸੇ ਮੈਨੂੰ ਦਿਤਾ ਹੁਲਾਰਾ, ਹੌਲੀ ਜਿਹੀ ਦਿਤਾ ਉਠਾਈਆ। ਕਮਲੀਏ ਵੇਖ ਨਰ ਨਿਰੰਕਾਰਾ, ਨਿਰਗੁਣ ਦਾਤਾ ਬੇਪਰਵਾਹੀਆ। ਜਿਸ ਦਾ ਗੋਬਿੰਦ ਸੁਤ ਦੁਲਾਰਾ, ਸ਼ਬਦੀ ਨਾਉਂ ਵਡਿਆਈਆ। ਜਿਸ ਦਾ ਮਹਲ ਅਟਲ ਉਚ ਮਨਾਰਾ, ਸਚਖੰਡ ਸਾਚਾ ਸੋਭਾ ਪਾਈਆ। ਜਿਸ ਦਾ ਆਰ ਪਾਰ ਸਮਝੇ ਨਾ ਕੋਇ ਕਿਨਾਰਾ, ਨਦੀਆਂ ਵਹਾ ਨਾ ਕੋਇ ਦ੍ਰਿੜਾਈਆ। ਜਿਸ ਦੇ ਦਰ ਤੇ ਕੋਟਨ ਕੋਟ ਮੰਗਣ ਪੀਰ ਪੈਗ਼ੰਬਰ ਗੁਰ ਅਵਤਾਰਾ, ਦਰ ਦਰਵੇਸ਼ ਰੂਪ ਵਖਾਈਆ। ਜਿਸ ਨੂੰ ਵਿਸ਼ਨ ਬ੍ਰਹਮਾ ਸ਼ਿਵ ਕਰਨ ਨਿਮਸਕਾਰਾ, ਸਿਰ ਸਕੇ ਨਾ ਕੋਇ ਉਠਾਈਆ। ਜਿਸ ਦਾ ਧਾਮ ਅਵਲੜਾ ਸਭ ਤੋਂ ਨਿਆਰਾ, ਨਿਰਗੁਣ ਨਿਰਵੈਰ ਨਿਰਾਕਾਰ ਜੋਤੀ ਜੋਤ ਜੋਤ ਰੁਸ਼ਨਾਈਆ। ਜਿਸ ਦਾ ਆਦਿ ਅੰਤ ਕਿਸੇ ਨਾ ਪਾਇਆ ਪਾਰਾਵਾਰਾ, ਬੇਅੰਤ ਕਹਿ ਕੇ ਸਾਰੇ ਗਏ ਗਾਈਆ। ਸੋ ਖੇਲ ਕਰੇ ਅਗੰਮ ਅਪਾਰਾ, ਅਲਖ ਅਗੋਚਰ ਆਪਣੇ ਹੱਥ ਰਖੇ ਵਡਿਆਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਭਗਤ ਵਛਲ ਗਿਰਧਾਰਾ, ਗਹਿਰ ਗੰਭੀਰ ਬੇਪਰਵਾਹੀਆ। ਧੁਰ ਦਾ ਨਾਮ ਸਾਚਾ ਰਾਮ ਖੋਲ੍ਹ ਕੇ ਇਕ ਦਵਾਰਾ, ਦਰ ਦਰਵਾਜ਼ਾ ਰਿਹਾ ਖੁਲ੍ਹਾਈਆ। ਭਗਤ ਸੁਹੇਲਾ ਇਕ ਇਕੇਲਾ ਭਗਤਨ ਮੀਤਾ ਗੁਰਮੁਖਾਂ ਅੰਮ੍ਰਿਤ ਬਖ਼ਸ਼ੇ ਠੰਡੀ ਧਾਰਾ, ਅਗਨੀ ਤਤ ਰਹਿਣ ਕੋਇ ਨਾ ਪਾਈਆ । ਜਿਸ ਦਾ ਲੇਖ ਕਾਗਦ ਕ਼ਲਮ ਨਾ ਲਿਖਣਹਾਰਾ, ਕਾਤਬ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਵੇਖ ਵਖਾਈਆ। ਗੋਦਾਵਰੀ ਕਹੇ ਮੈਂ ਉਠ ਕੇ ਅੱਖ ਲਈ ਖੋਲ੍ਹ, ਚਾਰੋਂ ਕੁੰਟ ਧਿਆਨ ਲਗਾਈਆ। ਕਵਣ ਦਵਾਰੇ ਠਾਕਰ ਸਵਾਮੀ ਮੇਰਾ ਬਾਬਲ ਰਿਹਾ ਬੋਲ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਦਾ ਗੋਬਿੰਦ ਨਾਲ ਕੌਲ, ਧੁਰ ਸੰਦੇਸ਼ਾ ਆਪਣਾ ਆਪ ਜਣਾਈਆ। ਜਿਸ ਦਾ ਖੇਲ ਸਮਝੇ ਕੋਈ ਨਾ ਪੰਡਤ ਪਾਂਧਾ ਰੌਲ, ਮੁੱਲਾ ਸ਼ੇਖ਼ ਮੁਸਾਇਕ ਭੇਦ ਕੋਇ ਨਾ ਆਈਆ। ਜੋ ਸਚ ਦਵਾਰੇ ਬੈਠਾ ਸਦਾ ਅਡੋਲ, ਅਨਬੋਲਤ ਆਪਣਾ ਰਾਗ ਅਲਾਈਆ। ਸੋ ਪੁਰਖ ਬਿਧਾਤਾ ਕਰੇ ਖੇਲ ਉਪਰ ਧੌਲ, ਧਰਨੀ ਧਵਲ ਧਰਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ । ਭਾਦਰੋਂ ਕਹੇ ਮੈਂ ਗੋਦਾਵਰੀ ਲੈਂਦੀ ਵੇਖੀ ਅੰਗੜਾਈ, ਕਰਵਟ ਆਪਣੀ ਰਹੀ ਬਦਲਾਈਆ। ਜਿਸ

ਦੇ ਅੰਦਰ ਵੱਜੀ ਵਧਾਈ, ਬਾਹਰੋਂ ਸਮਝ ਕੋਇ ਨਾ ਪਾਈਆ। ਸ਼ਬਦ ਸੰਦੇਸ਼ਾ ਸੁਣ ਕੇ ਸ਼ਹਿਨਸ਼ਾਹੀ, ਸ਼ਾਮ ਆਪਣਾ ਗਈ ਭੁਲਾਈਆ । ਖ਼ੁਸ਼ੀਆਂ ਨਾਲ ਵੈਰਾਗਣ ਬਣ ਕੇ ਦਏ ਦੁਹਾਈ, ਉਚੀ ਕੂਕ ਕੂਕ ਸੁਣਾਈਆ। ਮੈਂ ਆਪਣਾ ਵੇਖਾਂ ਗੋਬਿੰਦ ਸੱਚਾ ਮਾਹੀ, ਜਿਸ ਦੀ ਮਹਿੰਮਾ ਕਿਸੇ ਨਾ ਗਾਈਆ। ਜਿਸ ਦਾ ਜਲਵਾ ਜੋਤ ਨੂਰ ਰੁਸ਼ਨਾਈ, ਸ਼ਬਦੀ ਢੋਲੇ ਰਿਹਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਗੋਦਾਵਰੀ ਕਹੇ ਗੰਗਾ ਮੇਰੀ ਉਠ ਸਹੇਲੀ, ਸਖ਼ੀਏ ਤੈਨੂੰ ਦਿਆਂ ਜਣਾਈਆ। ਪਰਮ ਪੁਰਖ ਪਰਮਾਤਮ ਧੁਰ ਦਾ ਬੇਲੀ, ਜੋ ਬੇਲਿਆਂ ਵਿਚ ਮੇਲਾ ਲਏ ਮਿਲਾਈਆ। ਜਿਸ ਨੇ ਗੋਬਿੰਦ ਨਾਲ ਮਿਲ ਕੇ ਖੇਲ ਖੇਲੀ, ਖ਼ਾਲਕ ਖ਼ਲਕ ਸਮਝ ਕਿਸੇ ਨਾ ਆਈਆ। ਉਸ ਨੇ ਧਾਰ ਰਹਿਣ ਨਹੀਂ ਦੇਣੀ ਨਵੇਲੀ, ਨਿਰਾਕਾਰ ਨਿਹਕਰਮੀ ਹੋ ਕੇ ਆਪਣੀ ਕਾਰ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਗੋਦਾਵਰੀ ਕਹੇ ਉਠ ਵੇਖ ਸੁਰਸਤੀ, ਸੁਤੀਏ ਤੈਨੂੰ ਦਿਆਂ ਜਣਾਈਆ। ਮੇਰੇ ਪ੍ਰਭ ਨੂੰ ਵੇਖੀਂ ਚੜ੍ਹਦੀ ਮਸਤੀ, ਮੁਸ਼ਕਲ ਰਹਿਣ ਕੋਇ ਨਾ ਪਾਈਆ। ਜਿਸ ਦੀ ਆਦਿ ਜੁਗਾਦਿ ਜੁਗ ਚੌਕੜੀ ਇਕੋ ਹਸਤੀ, ਹਸਦਿਆਂ ਹਸਦਿਆਂ ਮੇਲਾ ਲਏ ਮਿਲਾਈਆ। ਜਿਸ ਦਿਆਂ ਚਰਨਾਂ ਹੇਠਾਂ ਭਗਤਾਂ ਦੀ ਬਸਤੀ ਵਸਦੀ, ਦੂਜਾ ਨਜ਼ਰ ਕੋਇ ਨਾ ਆਈਆ। ਓਥੇ ਕਥਾ ਜਿਹਵਾ ਕੋਇ ਨਾ ਦੱਸਦੀ, ਅੱਖਰਾਂ ਵਾਲੀ ਨਾ ਕੋਇ ਪੜ੍ਹਾਈਆ। ਲੋੜ ਰਹੇ ਨਾ ਰਸਨਾ ਰਸ ਦੀ, ਪਾਣੀ ਧਾਰ ਨਾ ਕੋਇ ਵਹਾਈਆ। ਮੈਨੂੰ ਕ਼ਸਮ ਓਸੇ ਰੱਬ ਦੀ, ਜੋ ਰਬੀਉਲ ਹੋ ਕੇ ਰਿਹਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਗੋਦਾਵਰੀ ਕਹੇ ਉਠ ਵੇਖ ਭੈਣ ਜਮਨਾ, ਜਾਮਨ ਹੋ ਕੇ ਦਿਆਂ ਵਖਾਈਆ। ਜਿਸ ਦੇ ਮਿਲਣ ਦੀ ਰਖਦੀ ਰਹੀ ਤਮੰਨਾ, ਆਸਾ ਆਸਾ ਨਾਲ ਵਧਾਈਆ। ਜਿਸ ਤੋਂ ਬਿਨਾ ਬਿਰਥਾ ਜਨਮ ਨਿਕੰਮਾ, ਨਿਕੰਮੀਏ ਕੰਮ ਕਿਸੇ ਨਾ ਆਈਆ। ਜਿਸ ਦੀ ਯਾਦ ਅੰਦਰ ਲੇਖੇ ਲਗਣ ਦਮਾਂ, ਸਾਹ ਸਾਹ ਸਮਾਈਆ । ਉਹ ਖੇਲ ਕਰੇ ਅਗੰਮਾ, ਅਗੰਮੜਾ ਵੇਸ ਵਟਾਈਆ। ਜਿਹੜਾ ਹੱਥ ਨਾ ਆਇਆ ਕਾਇਆ ਮਾਟੀ ਸਾਢੇ ਤਿੰਨ ਹੱਥ ਚੰਮਾਂ, ਚੰਮ ਦ੍ਰਿਸ਼ਟੀ ਗਿਆ ਗਵਾਈਆ। ਜੋ ਨਿਤ ਨਵਿਤ ਵੇਸ ਵਟਾਏ ਵੇਖ ਕੇ ਆਪਣਾ ਸਮਾਂ, ਸੰਮਤ ਆਪਣਾ ਰਿਹਾ ਲਗਾਈਆ। ਜਿਸ ਦਾ ਖੇਲ ਸਭ ਤੋਂ ਨਵਾਂ, ਨਵ ਨੌ ਚਾਰ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਰਿਹਾ ਵਰਤਾਈਆ। ਗੰਗਾ ਸੁਰਸਤੀ ਜਮਨਾ ਤਿੰਨੇ ਪਈਆਂ ਉਠ, ਗੋਦਾਵਰੀ ਵਲ ਧਿਆਨ ਲਗਾਈਆ। ਭੈਣੇ ਸਾਨੂੰ ਲਗੀ ਭੁਖ, ਜੁਗ ਚੌਕੜੀ ਤ੍ਰਿਸ਼ਨਾ ਪੂਰ ਨਾ ਕੋਇ ਕਰਾਈਆ। ਸਚ ਪ੍ਰੇਮ ਪਿਆਰ ਦਾ ਅੰਮ੍ਰਿਤ ਦੇ ਘੁਟ, ਤੇਰੇ ਕੋਲ ਨਜ਼ਰੀ ਆਈਆ। ਗੋਦਾਵਰੀ ਅੱਖਾਂ ਮੀਟ ਕੇ ਹੋ ਗਈ ਚੁਪ, ਨੇਤਰ ਨੈਣਾਂ ਨੀਰ ਵਹਾਈਆ। ਮੈਨੂੰ ਓਸ ਤੋਂ ਲੈਣ ਦਿਉ ਪੁਛ, ਜੋ ਪਿਛਲਾ ਲੇਖਾ ਰਿਹਾ ਮੁਕਾਈਆ। ਜਿਹੜਾ ਪੁਰਖ ਅਕਾਲ ਦਾ ਬਣਿਆ ਪੁਤ, ਗੋਬਿੰਦ ਸ਼ਬਦੀ ਰੂਪ ਵਟਾਈਆ । ਜੋ ਸਭ ਦੇ ਅੰਦਰ ਬੈਠਾ ਲੁਕ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜੇ ਉਹ ਮਿਹਰਵਾਨ ਹੋਇਆ ਖ਼ੁਸ਼, ਮੈਂ ਨਿਉਂ ਕੇ ਲਾਗਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਕਮਾਈਆ। ਤਿੰਨੇ ਕਹਿਣ ਸਾਨੂੰ ਲਗੀ ਪਿਆਸ, ਤ੍ਰਿਖਾ ਨਾ ਕੋਇ ਬੁਝਾਈਆ। ਗੋਦਾਵਰੀ ਕਹੇ ਤੁਸੀਂ ਮੇਰਾ ਦੇਵੋ ਸਾਥ, ਸੰਦੇਸ਼ਾ ਦਿਆਂ ਦ੍ਰਿੜਾਈਆ। ਮੈਂ ਓਸ ਨੂੰ ਦਿਆਂ ਆਖ, ਜੋ ਆਖ਼ਰ ਸਭ ਦਾ ਪਿਤਾ

ਮਾਈਆ । ਜਿਸ ਜੁਝਾਰ ਨੂੰ ਦਿਤਾ ਨਹੀਂ ਗਲਾਸ, ਤ੍ਰਿਖਾ ਸਭ ਦੀ ਰਿਹਾ ਬੁਝਾਈਆ। ਉਹ ਚਲ ਕੇ ਔਂਣਾ ਤੁਹਾਡੇ ਪਾਸ, ਪਿਛਲੇ ਲੇਖੇ ਦਏ ਮੁਕਾਈਆ। ਪੂਰੇ ਕਰੇ ਭਵਿਖਤ ਵਾਕ, ਵਾਕਿਆ ਸਚ ਦਏ ਕਰਾਈਆ। ਮੈਂ ਉਡੀਕਾਂ ਉਹ ਰਾਤ, ਜਿਸ ਵਿਚ ਰੁਤੜੀ ਦੇਣੀ ਮਹਿਕਾਈਆ। ਮੇਰੇ ਨਾਲ ਮਿਲ ਕੇ ਕਰਨੀ ਬਾਤ, ਬਾਤਨ ਭੇਵ ਦਿਆਂ ਜਣਾਈਆ। ਭਗਤਾਂ ਨਾਲ ਜੋੜਨਾ ਸਾਕ, ਸਾਫ਼ ਦੇਣਾ ਬਣਾਈਆ। ਸਭ ਦਾ ਬਣ ਕੇ ਮਾਈ ਬਾਪ, ਧੁਰ ਦੀ ਗੋਦ ਲੈਣਾ ਉਠਾਈਆ। ਜਿਥੇ ਕਦੇ ਨਾ ਲਗੇ ਪਿਆਸ, ਤ੍ਰਿਖਾ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਰਿਹਾ ਸਮਝਾਈਆ। ਗੋਦਾਵਰੀ ਕਹੇ ਨੀ ਸੁਣੋ ਕਹਾਣੀ ਅਕਥ, ਕਥਨੀ ਕਥ ਨਾ ਸਕੇ ਰਾਈਆ। ਕਰਨਾ ਖੇਲ ਪੁਰਖ ਸਮਰਥ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਜਿਸ ਦੇ ਕੋਲ ਅਗੰਮੀ ਵਥ, ਦੋ ਜਹਾਨਾਂ ਰਿਹਾ ਵਰਤਾਈਆ। ਸਭ ਦੀ ਝੋਲੀ ਪਾਏ ਹਕ, ਹਾਕਮ ਹੋ ਕੇ ਹੋਏ ਸਹਾਈਆ। ਤੁਸੀਂ ਖੋਲ੍ਹ ਕੇ ਵੇਖਿਓ ਆਪਣੀ ਅੱਖ, ਸਾਖ਼ਿਆਤ ਤੁਹਾਨੂੰ ਦਿਆਂ ਵਖਾਈਆ। ਜਿਸ ਨੇ ਭਗਤਾਂ ਦਾ ਕਰਨਾ ਪਖ, ਗੁਰਮੁਖਾਂ ਰੰਗ ਚੜ੍ਹਾਈਆ। ਸ੍ਰਿਸ਼ਟੀ ਤੋਂ ਕਰ ਕੇ ਵਖ, ਮਹਲ ਅਟਲ ਦੇਣੇ ਬਹਾਈਆ। ਧੁਰ ਦਾ ਢੋਲਾ ਦੱਸ ਕੇ ਸਚ, ਇਕੋ ਕਰਨੀ ਧੁਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਦਾਵਰੀ ਕਹੇ ਮੈਨੂੰ ਖ਼ੁਸ਼ੀ ਆਈ ਇਕ, ਇਕ ਇਕ ਇਕ ਦਿਆਂ ਦ੍ਰਿੜਾਈਆ। ਜਿਸ ਦੀ ਆਸਾਂ ਭਰੀ ਸਿਕ, ਸਿਖ਼ਰ ਚੋਟੀ ਦਏ ਚੜ੍ਹਾਈਆ। ਧੁਰ ਦਾ ਮਾਲਕ ਬਣ ਕੇ ਪਿਤ, ਪਿਤਾ ਪੂਤ ਗੋਦ ਉਠਾਈਆ। ਗੁਰਮੁਖ ਦੁਲਾਰੇ ਲੈ ਕੇ ਸਿੱਖ, ਸਖ਼ੀਓ ਮੇਲਾ ਸਹਿਜ ਸੁਭਾਈਆ। ਸਾਚੇ ਪ੍ਰੇਮ ਦੀ ਮਾਰ ਕੇ ਖਿਚ, ਆਤਮ ਪਰਮਾਤਮ ਜੋੜ ਜੁੜਾਈਆ। ਧੁਰ ਦਾ ਵਿਚੋਲਾ ਬਣ ਕੇ ਵਿਚ, ਸੁਰਤੀ ਸ਼ਬਦੀ ਲਏ ਮਿਲਾਈਆ। ਅਗਲਾ ਲੇਖਾ ਦੇਵੇ ਲਿਖ, ਪੂਰਬ ਕਰਮਾਂ ਡੇਰਾ ਢਾਹੀਆ । ਚਾਰੋਂ ਕੁੰਟ ਪਏ ਦਿਸ, ਗੁਰਮੁਖਾਂ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਇਕ ਵਰਤਾਈਆ। ਗੋਦਾਵਰੀ ਕਹੇ ਮੈਂ ਓਸ ਦੀ ਰੱਖਣੀ ਉਡੀਕ, ਇਕੋ ਧਿਆਨ ਲਗਾਈਆ। ਜਿਸ ਦਾ ਲੇਖਾ ਮਿਲੇ ਨਾ ਵਿਚੋਂ ਕਿਸੇ ਤਵਾਰੀਖ, ਜਗਤ ਵਿਦਿਆ ਨਾ ਦਏ ਗਵਾਹੀਆ। ਜਿਸ ਦੀ ਸਿਧੀ ਆਤਮ ਨਾਲ ਪ੍ਰੀਤ, ਪਰਮਾਤਮ ਬੇਪਰਵਾਹੀਆ। ਜੋ ਬੈਠਾ ਧਾਮ ਅਨਡੀਠ, ਸਚਖੰਡ ਦਵਾਰੇ ਸੋਭਾ ਪਾਈਆ। ਜੋ ਆਦਿ ਜੁਗਾਦਿ ਜਗਤ ਜਗਦੀਸ, ਜਗਦੀਸਰ ਨਾਉਂ ਧਰਾਈਆ। ਜਿਸ ਦੀ ਕੋਈ ਨਾ ਕਰੇ ਰੀਸ, ਗੁਰ ਅਵਤਾਰ ਪੈਗ਼ੰਬਰ ਬੈਠੇ ਸੀਸ ਨਿਵਾਈਆ। ਜਿਸ ਦਾ ਲਹਿਣਾ ਦੇਣਾ ਲੱਖ ਚੁਰਾਸੀ ਹਸਤ ਕੀਟ, ਊਚ ਨੀਚ ਨਾ ਕੋਇ ਵਖਾਈਆ। ਜੋ ਮਾਲਕ ਸ਼ਾਹ ਸੁਲਤਾਨ ਅਮੀਰ ਗ਼ਰੀਬ, ਆਜਜ਼ ਵੇਖੇ ਚਾਈਂ ਚਾਈਂਆ। ਜਿਸ ਦੀ ਸਮਝ ਸਕੇ ਨਾ ਕੋਇ ਤਰਤੀਬ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਸੋ ਮਾਲਕ ਨੂਰ ਨੁਰਾਨਾ ਇਕ ਅਜੀਬ, ਜਲਵਾਗਰ ਬੇਪਰਵਾਹੀਆ। ਜਿਸ ਦੀ ਗੋਬਿੰਦ ਨਾਲ ਬਿਨਾ ਕਲਮਿਉਂ ਹੋਈ ਹਦੀਸ, ਬਿਨਾ ਹਜ਼ਰਤ ਕਰੀ ਪੜ੍ਹਾਈਆ । ਇਕੋ ਹੁਕਮ ਦੀ ਕਰ ਤਾਕੀਦ, ਤਾਕੀਦ ਨਾਲ ਸਮਝਾਈਆ। ਜਿਸ ਦੀ ਲਿਖ ਨਾ ਸਕੇ ਕੋਇ ਤਮਹੀਦ, ਸਿਫ਼ਤਾਂ ਵਿਚ ਨਾ ਕੋਇ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਖੇਲ ਰਿਹਾ ਵਖਾਈਆ। ਭਾਦਰੋਂ ਕਹੇ ਮੈਂ ਹੋਰ ਕੁਛ ਲਿਆ ਵੇਖ, ਅੱਖੀਂ ਡਿੱਠਾ ਹਾਲ ਸੁਣਾਈਆ। ਜਿਸ ਦੀ ਨਜ਼ਰ ਨਾ ਆਏ ਕੋਈ ਰੇਖ, ਰੂਪ ਸਕੇ ਨਾ ਕੋਇ ਜਣਾਈਆ।

ਜਿਸ ਦਾ ਲਹਿਣਾ ਦੇਣਾ ਨਾਲ ਦਸ ਦਸਮੇਸ਼, ਦਹਿ ਦਿਸ਼ਾ ਵੇਖ ਵਖਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਰਹੇ ਹਮੇਸ਼, ਨਾ ਮਰੇ ਨਾ ਜਾਈਆ। ਜਿਸ ਨੂੰ ਸੀਸ ਨਿਵੌਂਦੇ ਵਿਸ਼ਨੂੰ ਬ੍ਰਹਮਾ ਸ਼ਿਵ ਗਣਪਤ ਗਣੇਸ਼, ਇੰਦ ਇੰਦਰਾਸਣ ਨਿਉਂ ਨਿਉਂ ਲਾਗਣ ਪਾਈਆ। ਜਿਸ ਦੇ ਪਿਛੇ ਝੂਜ ਝੂਜ ਸਾਰੇ ਹੋਏ ਖੇਤ, ਰਣਭੂਮੀ ਆਪਣਾ ਆਪ ਟਿਕਾਈਆ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਦੱਸਦੇ ਗਏ ਥੋੜ੍ਹਾ ਭੇਤ, ਸ਼ਬਦ ਇਸ਼ਾਰੇ ਨਾਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਭਾਦਰੋਂ ਕਹੇ ਮੈਂ ਵੇਖਿਆ ਹੋ ਕੇ ਓਹਲੇ, ਸਚ ਦਿਆਂ ਜਣਾਈਆ। ਜੋ ਵਸਿਆ ਕਾਇਆ ਮਾਟੀ ਸਾਢੇ ਤਿੰਨ ਹੱਥ ਚੋਲੇ, ਚੋਲੀ ਆਪਣਾ ਰੰਗ ਰੰਗਾਈਆ। ਸ਼ਬਦ ਅਗੰਮੀ ਢੋਲੇ ਬੋਲੇ, ਜਗਤ ਵਿਦਿਆ ਨਾ ਕੋਇ ਪੜ੍ਹਾਈਆ। ਸਚ ਦਵਾਰ ਇਕੋ ਖੋਲ੍ਹੇ, ਚਾਰ ਕੁੰਟ ਦਹਿ ਦਿਸ਼ਾ ਵੇਖ ਵਖਾਈਆ। ਕੂੜੀ ਕਿਰਿਆ ਮੇਟੇ ਸਾਰੇ ਰੌਲੇ, ਰੌਣਕ ਇਕੋ ਘਰ ਦਏ ਵਖਾਈਆ। ਭਾਗ ਲਗਾ ਕੇ ਧਰਨੀ ਉਪਰ ਧੌਲੇ, ਧਵਲ ਦਏ ਸੁਹਾਈਆ। ਜੋ ਆਦਿ ਜੁਗਾਦਿ ਕਦੀ ਨਾ ਡੋਲੇ, ਡੋਲਦਿਆਂ ਦਏ ਬਚਾਈਆ। ਜੋ ਲੱਖ ਚੁਰਾਸੀ ਵਿਚੋਂ ਭਗਤ ਸੁਹੇਲੇ ਵਰੋਲੇ, ਗੁਰਮੁਖ ਸੱਜਣ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਭਾਦਰੋਂ ਕਹੇ ਗੋਦਾਵਰੀ ਜਾਣਾ ਜਾਗ, ਜਗਹ ਬਜਗਹ ਦਿਆਂ ਜਣਾਈਆ। ਤੇਰੇ ਹੋਣੇ ਵਡ ਵਡ ਭਾਗ, ਭਾਗਾਂ ਭਰੀਏ ਦਿਆਂ ਸਮਝਾਈਆ। ਬਿਨਾ ਤੇਲ ਬੱਤੀ ਤੋਂ ਜਗੌਂਣਾ ਇਕ ਚਿਰਾਗ਼, ਚਰਾਗਾਹਾਂ ਵਿਚ ਹੋਏ ਰੁਸ਼ਨਾਈਆ। ਤੇਰੇ ਦਵਾਰੇ ਔਣਾ ਕੰਤ ਸੁਹਾਗ, ਬੇਪਰਵਾਹ ਫੇਰਾ ਪਾਈਆ। ਆਪਣਾ ਗ੍ਰਹਿ ਰੱਖੀਂ ਕਰ ਕੇ ਸਾਫ਼, ਸਚ ਸੰਦੇਸ਼ਾ ਦਿਆਂ ਜਣਾਈਆ। ਇਕੋ ਅੰਦਰੇ ਅੰਦਰ ਕਰੀਂ ਜਾਪ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਪਿਛਲਾ ਵੇਲਾ ਰੱਖੀਂ ਯਾਦ, ਜੋ ਗੋਬਿੰਦ ਗਿਆ ਜਣਾਈਆ। ਤੇਰੀ ਸੁਣਨ ਆਵੇ ਫ਼ਰਿਆਦ, ਫ਼ੈਸਲਾ ਅਗਲਾ ਪੰਧ ਮੁਕਾਈਆ। ਸਾਚਾ ਗ੍ਰਹਿ ਕਰੇ ਆਬਾਦ, ਖੇੜਾ ਉਜੜ ਕਦੇ ਨਾ ਜਾਈਆ। ਤੇਰੇ ਸਵਾਲ ਦਾ ਦਏ ਜਵਾਬ, ਅਹਿਬਾਬ ਹੋ ਕੇ ਹੋਏ ਸਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਖੇਲ ਵਖਾਈਆ। ਗੋਦਾਵਰੀ ਕਹੇ ਭਾਦਰੋਂ ਮੈਂ ਸੁਣਿਆ ਤੇਰਾ ਸੰਦੇਸ਼ਾ, ਵੱਜੀ ਸਚ ਵਧਾਈਆ। ਗ੍ਰਹਿ ਆਵੇ ਨਰ ਨਰੇਸ਼ਾ, ਬੇਪਰਵਾਹ ਧੁਰ ਦਾ ਮਾਹੀਆ। ਮੈਂ ਓਸ ਦਾ ਦਰਸ਼ਨ ਪੇਖਾਂ, ਜੋ ਕਰ ਕੇ ਗਿਆ ਜੁਦਾਈਆ। ਅਗੇ ਰਹੇ ਨਾ ਮੇਰਾ ਕੋਈ ਲੇਖਾ, ਭਰਮ ਭੁਲੇਖਾ ਦਏ ਮਿਟਾਈਆ। ਸ੍ਰਿਸ਼ਟੀ ਵਿਚੋਂ ਮੇਰਾ ਚੁਕੇ ਠੇਕਾ, ਤੀਰਥ ਤਟ ਨਾ ਕੋਇ ਵਡਿਆਈਆ। ਮੈਂ ਜਮਨਾ ਸੁਰਸਤੀ ਗੰਗਾ ਨਾਲ ਕਰ ਲਿਆ ਲੇਖਾ, ਮਸ਼ਵਰਾ ਇਕੋ ਲਿਆ ਪਕਾਈਆ। ਸਾਰੀਆਂ ਰਲ ਕੇ ਓਸ ਪ੍ਰਭੂ ਦੀ ਅੰਤ ਅਖ਼ੀਰੀ ਲੈ ਲਉ ਟੇਕਾ, ਜੋ ਇਕੋ ਮਸਤਕ ਰਿਹਾ ਲਗਾਈਆ। ਕੂੜਾ ਰਹੇ ਨਾ ਕੋਈ ਭੇਖਾ, ਸਭ ਨੂੰ ਸਚ ਦਿਉ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਮਾਣ ਵਡਿਆਈਆ। ਗੋਦਾਵਰੀ ਗੰਗਾ ਜਮਨਾ ਸੁਰਸਤੀ ਇਕਠੀਆਂ ਹੋ ਕੇ ਪਈਆਂ ਹੱਸਣ, ਚਾਰੇ ਕੁੰਟ ਮੁਖ ਭਵਾਈਆ । ਆਪਣੀਆਂ ਨੇਤਰ ਖੋਲ੍ਹ ਕੇ ਅੱਖਣ, ਪਲਕ ਰਹੀਆਂ ਉਠਾਈਆ। ਓਸ ਪ੍ਰਭੂ ਦਾ ਰਾਹ ਰਹੀਆਂ ਤੱਕਣ, ਜੋ ਇਕੋ ਦਾਤਾ ਬੇਪਰਵਾਹੀਆ। ਵਿਛੋੜੇ ਅੰਦਰ ਲਗੀਆਂ ਮਚਣ, ਬਿਰਹੋਂ ਰਹੀ ਸਤਾਈਆ। ਉਚੀ ਕੂਕ ਕੂਕ ਬੋਲਣ ਲਗੀਆਂ ਬਚਨ, ਸੋਹੰ ਢੋਲਾ ਸੱਚਾ ਗਾਈਆ। ਪ੍ਰਭ ਤੂੰ ਧੁਰ ਦਾ ਸਾਡਾ ਸੱਜਣ, ਵਿਛੜੇ ਲਏ ਮਿਲਾਈਆ। ਜੁਗ ਚੌਕੜੀ ਅਸੀਂ ਕਿਸੇ ਨੂੰ ਵਖਾਇਆ ਨਹੀਂ ਪਾ

ਕੇ ਕਜਲ, ਕਜਲਧਾਰ ਨਾ ਕੋਇ ਬੰਧਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਹੜੇ ਸਾਨੂੰ ਆ ਕੇ ਮਾਤਲੋਕ ਲੱਭਣ, ਸਾਡੀ ਆਸਾ ਪੂਰ ਨਾ ਕੋਇ ਕਰਾਈਆ। ਬਿਨ ਤੇਰੇ ਸਚ ਪ੍ਰੀਤੀ ਅੰਦਰ ਅਸੀਂ ਕਦੀ ਨਾ ਹੋਈਆਂ ਮਗਨ, ਸੱਚੀ ਪ੍ਰੀਤੀ ਨਾ ਕੋਇ ਦ੍ਰਿੜਾਈਆ। ਸਾਨੂੰ ਯਾਦ ਆਇਆ ਵੀਹ ਸੌ ਪੰਦਰਾਂ ਬਿਕ੍ਰਮੀ ਇੱਕੀਆਂ ਸਿੱਖਾਂ ਨਾਲ ਤ੍ਰਵੈਣੀ ਪਾਇਆ ਸਗਣ, ਸਾਡਾ ਨਾਤਾ ਲਿਆ ਜੁੜਾਈਆ । ਗੰਗਾ ਕਹੇ ਮੈਨੂੰ ਯਾਦ ਰਵਿਦਾਸੇ ਵਾਲਾ ਕੰਗਣ, ਭੁਲ ਰਹੇ ਨਾ ਰਾਈਆ। ਜਮਨਾ ਕਹੇ ਮੇਰਾ ਲੇਖਾ ਦੇਣਾ ਓਸ ਕਾਹਨ ਮਦਨ, ਜੋ ਮੁਕੰਦ ਮਨੋਹਰ ਨਜ਼ਰੀ ਆਈਆ। ਓਹੋ ਲੇਖਾ ਆਈਆਂ ਮੰਗਣ, ਖ਼ਾਲੀ ਝੋਲੀ ਦੇਣੀ ਭਰਾਈਆ । ਸਾਡਾ ਕਿਸੇ ਕੰਮ ਨਾ ਆਇਆ ਜੁਗ ਜੁਗ ਕੀਤਾ ਯਤਨ, ਯਥਾ ਯੋਗ ਸਭ ਦੀ ਸੇਵ ਕਮਾਈਆ। ਬਿਨਾ ਪ੍ਰਭੂ ਤੇਰੇ ਸਾਨੂੰ ਕਿਸੇ ਨਾ ਖੜਿਆ ਤੇਰੇ ਵਤਨ, ਸਾਚੇ ਗ੍ਰਹਿ ਨਾ ਕੋਇ ਟਿਕਾਈਆ। ਸਚਖੰਡ ਦਾ ਮਿਲਿਆ ਕੋਈ ਨਾ ਪਤਣ, ਠੇਕੇਦਾਰੀ ਕੂੜੀ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਰਿਹਾ ਮੁਕਾਈਆ। ਪੁਰਖ ਅਕਾਲ ਕਹੇ ਸੁਣੋ ਨੱਢੀ ਬੱਚੀ ਨੰਨ੍ਹੀ, ਤੁਹਾਨੂੰ ਦਿਆਂ ਜਣਾਈਆ । ਮੇਰਾ ਨੂਰ ਅਗੰਮੀ ਚੰਨੀ, ਨਿਰਗੁਣ ਧਾਰ ਕਰੇ ਰੁਸ਼ਨਾਈਆ। ਗੋਬਿੰਦ ਨਾਲ ਬੰਧਾਵਾਂ ਤੁਹਾਡੀ ਕੰਨੀ, ਪੱਲਾ ਸਕੇ ਨਾ ਕੋਇ ਛੁਡਾਈਆ। ਜਗਤ ਸ੍ਰਿਸ਼ਟੀ ਕਰ ਕੇ ਅੰਨ੍ਹੀ, ਗੁਰਮੁਖ ਥੋੜ੍ਹੇ ਨਾਲ ਮਿਲਾਈਆ। ਧੁਰ ਦਾ ਮਾਲਕ ਬਣ ਕੇ ਧਨੀ, ਨਾਮ ਦੌਲਤ ਝੋਲੀ ਦੇਵਾਂ ਪਾਈਆ। ਜਿਸ ਨੇ ਜਣੀ ਓਸੇ ਨੂੰ ਬਣੀ, ਵੇਲਾ ਵਕ਼ਤ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਵੇਖ ਵਖਾਈਆ । ਗੋਦਾਵਰੀ ਕਹੇ ਪ੍ਰਭੂ ਕਿਹੜੀ ਕੰਨੀ ਕਿਹੜਾ ਲੜ, ਪਲੂ ਕਵਣ ਫੜਾਈਆ। ਪੁਰਖ ਅਕਾਲ ਕਿਹਾ ਜਿਸ ਦਾ ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਸ਼ਬਦੀ ਰੂਪ ਲਏ ਪਰਗਟਾਈਆ। ਨਾ ਜਨਮੇ ਨਾ ਜਾਏ ਮਰ, ਮੜ੍ਹੀ ਗੋਰ ਨਾ ਕਦੇ ਸਮਾਈਆ। ਸੋ ਸਵਾਮੀ ਹੋ ਕੇ ਲਏ ਵਰ, ਵਾਰਸ ਇਕੋ ਆਪਣੇ ਦਏ ਬਣਾਈਆ। ਚਲ ਕੇ ਆਏ ਦਵਾਰੇ ਘਰ, ਦਵਾਰਾ ਇਕੋ ਦਿਆਂ ਵਖਾਈਆ। ਰੂਪ ਵਖਾ ਕੇ ਨਰਾਇਣ ਨਰ, ਨਰ ਹਰਿ ਆਪਣੀ ਕਾਰ ਕਮਾਈਆ। ਨਾ ਕੋਈ ਕਿਲ੍ਹਾ ਕੋਟ ਗੜ੍ਹ, ਮਹਲ ਅਟਲ ਨਾ ਕੋਇ ਵਖਾਈਆ। ਗੋਦਾਵਰੀ ਵੇਖ ਕੇ ਧਾਰ ਤੇਰੀ ਜਲ, ਨੀਰ ਰੁੜ੍ਹਦਿਆਂ ਲਏ ਬਚਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗੰਮੜੀ ਕਾਰ ਰਿਹਾ ਕਮਾਈਆ। ਗੋਦਾਵਰੀ ਕਹੇ ਮੈਂ ਵੀ ਤੱਕਾਂ ਰਾਹ, ਰਹਿਬਰ ਵੇਖਾਂ ਨੂਰ ਖ਼ੁਦਾਈਆ। ਜਿਹੜਾ ਪਬ ਮੇਰੇ ਉਤੇ ਗਿਆ ਟਿਕਾ, ਪਦਮਾਂ ਵਿਚੋਂ ਲੇਖਾ ਦਏ ਮੁਕਾਈਆ। ਜਿਸ ਨੂੰ ਰਸਨਾ ਜਿਹਵਾ ਬੱਤੀ ਦੰਦ ਰੱਬੀ ਨੂਰ ਕਹੇ ਖ਼ੁਦਾ, ਜੋਤ ਜੋਤ ਰੁਸ਼ਨਾਈਆ। ਸੋ ਮਾਲਕ ਖ਼ਾਲਕ ਬਣ ਕੇ ਆਏ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਜਿਸ ਦਾ ਇਕੋ ਧੁਰ ਦਾ ਨਾਂ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਗੀਤਾ ਗਿਆਨ ਖਾਣੀ ਬਾਣੀ ਜਿਸ ਦਾ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਆਪਣਾ ਰਿਹਾ ਵਖਾਈਆ। ਗੋਦਾਵਰੀ ਸੁਣ ਉਹ ਵੇਲਾ ਔਂਦਾ ਜਾਂਦਾ ਨੇੜੇ, ਨੌ ਸੌ ਚੁਰਾਨਵੇ ਚੌਕੜੀ ਪੰਧ ਮੁਕਾਈਆ। ਆਪਣੇ ਮਿਤਰ ਪਿਆਰੇ ਸੱਦੇ ਜਿਹੜੇ ਜਿਹੜੇ, ਸਚ ਸੁਨੇਹੜਾ ਰਿਹਾ ਘਲਾਈਆ। ਓਸ ਵੇਲੇ ਆਵਣ ਤੇਰੇ ਵਿਹੜੇ, ਹੀਰਾ ਘਾਟ ਵੱਜੇ ਵਧਾਈਆ। ਸਾਥ ਗੁਰਮੁਖ ਭਗਤ ਹੋਵਣ ਮੇਰੇ, ਰੰਗ ਇਕੋ ਵਿਚ ਸਮਾਈਆ। ਲਹਿਣਾ ਦੇਣਾ ਸਰਬ ਨਬੇੜੇ, ਲੇਖਾ ਰਹਿਣ ਕੋਇ ਨਾ ਪਾਈਆ। ਅਗੇ ਸਾਧਾਂ ਵਾਲੇ ਰਹਿਣੇ ਨਹੀਂ

ਡੇਰੇ, ਬਿਨਾ ਪੁਰਖ ਅਕਾਲ ਇਸ਼ਟ ਨਾ ਕੋਇ ਮਨਾਈਆ। ਕਲਜੁਗ ਗੁਰੂ ਵੇਖੇ ਜਗਤ ਬਥੇਰੇ, ਚਾਰੇ ਕੁੰਟ ਬੈਠੇ ਡੇਰੇ ਲਾਈਆ। ਜਿਨ੍ਹਾਂ ਨੂੰ ਸ਼ਬਦੀ ਪੌਣੇ ਘੇਰੇ, ਘਿਰਨਾ ਦੇਣੀ ਮੁਕਾਈਆ। ਲੇਖ ਲਿਖਣਾ ਇਕ ਨੰਦੇੜੇ, ਜੋ ਗੋਬਿੰਦ ਆਸਾ ਗਿਆ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਦਾ ਕਰਤਾ ਆਪ ਜਣਾਈਆ। ਗੋਦਾਵਰੀ ਕਹੇ ਮੈਂ ਦੇਵਾਂ ਸੱਦਾ, ਨਿਉਂ ਨਿਉਂ ਬੇਨੰਤੀ ਦਿਆਂ ਜਣਾਈਆ। ਬ੍ਰਹਮੇ ਤੂੰ ਵੀ ਔਣਾ ਭੱਜਾ, ਵਿਸ਼ਨੂੰ ਤੂੰ ਵੀ ਤਕਣਾ ਮਜ਼ਾ, ਨੇਤਰ ਨੈਣ ਉਠਾਈਆ। ਸ਼ੰਕਰ ਤੂੰ ਵੀ ਵਿਛੌਣਾ ਮੰਜਾ, ਸਿੰਘਾਸਣ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣਾ ਵਕ਼ਤ ਦਏ ਸੁਹਾਈਆ । ਮੇਰਾ ਸੱਦਾ ਸੁਣੋ ਤੇਈ ਅਵਤਾਰ, ਸਚ ਸਭ ਨੂੰ ਦਿਆਂ ਜਣਾਈਆ। ਪੈਗ਼ੰਬਰ ਸੁਣੋ ਮੀਤ ਮੁਰਾਰ, ਈਸਾ ਮੂਸਾ ਮੁਹੰਮਦ ਇਕ ਦੁਹਾਈਆ। ਨਾਨਕ ਗੋਬਿੰਦ ਵੇਖਣਾ ਖੇਲ ਅਪਾਰ, ਦਹਿ ਦਿਸ਼ਾ ਹੁਕਮ ਵਰਤਾਈਆ। ਭਗਤ ਅਠਾਰਾਂ ਔਣਾ ਪੰਧ ਵਿਚਾਰ, ਭੱਜਣਾ ਵਾਹੋ ਦਾਹੀਆ। ਮੇਰੇ ਦਵਾਰੇ ਔਣਾ ਉਹ ਨਿਰੰਕਾਰ ਜਿਸ ਨੂੰ ਨਾਨਕ ਧਾਰ ਨਿਰਗੁਣ ਨਿਰਗੁਣ ਕਰ ਕੇ ਗਾਈਆ। ਤਿਸ ਦਾ ਸੋਹਣਾ ਲਗਣਾ ਦਰਬਾਰ, ਦਰਗਾਹ ਸਾਚੀ ਰੂਪ ਵਟਾਈਆ। ਜਿਸ ਦਾ ਵਖਰਾ ਹੋਣਾ ਵਿਹਾਰ, ਵਿਵਹਾਰ ਨਾ ਕੋਇ ਲੁਕਾਈਆ। ਪੂਰਬ ਲਹਿਣਾ ਰਿਹਾ ਵਿਚਾਰ, ਲੇਖਾ ਜਨਮ ਚੁਕਾਈਆ । ਕ਼ਰਜ਼ਾ ਦਏ ਉਧਾਰ, ਮਕ਼ਰੂਜ਼ ਫੇਰਾ ਪਾਈਆ। ਸਚ ਦੱਸੇ ਪਿਆਰ, ਮੁਹੱਬਤ ਵਿਚ ਵਡਿਆਈਆ। ਅਗੰਮੀ ਦੱਸ ਗੁਫ਼ਤਾਰ, ਸ਼ਬਦੀ ਕਰੇ ਪੜ੍ਹਾਈਆ । ਇੱਕੀਆਂ ਦਾ ਵਣਜਾਰ, ਹੱਟ ਦਏ ਖੁਲ੍ਹਾਈਆ। ਨਵਾਂ ਦਾ ਸ਼ਿੰਗਾਰ, ਸੋਹਣਾ ਰੂਪ ਚੜ੍ਹਾਈਆ। ਅੰਮ੍ਰਿਤ ਸਾਚੀ ਧਾਰ, ਝਿਰਨਾ ਦਏ ਝਿਰਾਈਆ । ਸਾਢੇ ਤਿੰਨ ਹੱਥ ਦਾ ਵਿਚਾਰ, ਰੰਗ ਸੱਤ ਸੋਭਾ ਪਾਈਆ। ਕੰਘਾ ਸਚ ਸੀਸ ਦਸਤਾਰ, ਲੇਖਾ ਦਏ ਦ੍ਰਿੜਾਈਆ। ਖੰਡਾ ਵੇਖ ਟੇਡੀ ਧਾਰ, ਪਾਸਾ ਦਏ ਉਲਟਾਈਆ। ਭੁੰਨੇ ਚਣਿਆਂ ਦਾ ਅਹਾਰ, ਪ੍ਰੇਮੀ ਭੁਖਿਆਂ ਦਏ ਕਰਾਈਆ। ਢਾਈ ਗਜ਼ ਦਾ ਦੁਪੱਟਾ ਫੜ ਨਿਰੰਕਾਰ, ਢਈਆ ਪਿਛਲਾ ਲੇਖੇ ਲਾਈਆ। ਛੰਨਾ ਓਸ ਦਾ ਪਿਛਲਾ ਯਾਰ, ਜੋ ਸਵਾ ਸੇਰ ਨਾਮਾ ਠਾਕਰ ਦੁੱਧ ਪਿਆਈਆ। ਲਾਲ ਰੰਗ ਸੋਹਣਾ ਦੇਵੇ ਚਾੜ੍ਹ, ਜੋ ਧੰਨਾ ਠਾਕਰ ਰਿਹਾ ਮਨਾਈਆ। ਸਵਾ ਰਤੀ ਕੇਸਰ ਗੋਬਿੰਦ ਇਕ ਪਿਆਰ, ਜੋ ਪੰਚਾਂ ਮਿਲੇ ਮਾਣ ਵਡਿਆਈਆ। ਸਵਾ ਪਾਓ ਤੇਲ ਦਾ ਅਧਾਰ, ਗੋਦਾਵਰੀ ਗੋਤਮ ਤੇਰੀ ਵੰਡ ਵੰਡਾਈਆ। ਨੇਤਰ ਰੋਂਦਾ ਆਵੇ ਬਾਜ਼, ਨੈਣਾਂ ਨੀਰ ਬਰਸਾਈਆ। ਓਸ ਨੀਲੇ ਦੀ ਆਵੇ ਆਵਾਜ਼, ਜੋ ਸ਼ਾਹ ਸਵਾਰਾ ਪਿਠ ਉਠਾਈਆ। ਓਸ ਦਿਲਬਾਗ਼ ਦਾ ਖੜਕੇ ਸਾਜ, ਜੋ ਸੱਜਣ ਹੋ ਕੇ ਰਿਹਾ ਗਾਈਆ। ਮਾਧੋ ਦਾ ਧੋਵੇ ਦਾਗ਼, ਬੰਦੇ ਦੀ ਬੰਦਗੀ ਲੇਖੇ ਪਾਈਆ । ਭਾਗੋ ਦਾ ਮੇਟ ਕੇ ਦਾਗ਼, ਭਗਤਾਂ ਨਾਲ ਮਿਲਾਈਆ। ਗੋਦਾਵਰੀ ਤੇਰਾ ਪੂਰਾ ਕਰ ਕੇ ਵੈਰਾਗ, ਬਿਰਹੋਂ ਵਿਛੋੜਾ ਦਏ ਕਟਾਈਆ। ਚਰਨ ਛੁਹਾ ਕੇ ਪੂਰੀ ਕਰੇ ਆਸ, ਆਸ਼ਾ ਪੂਰ ਵਖਾਈਆ। ਸਿਰ ਧਰ ਅਗੰਮੀ ਤਾਜ, ਪੰਚਮ ਮੇਲਾ ਸਹਿਜ ਸੁਭਾਈਆ। ਸੋਹਣਾ ਬਣਾ ਕੇ ਤਨ ਲਿਬਾਸ, ਸਾਚਾ ਨੂਰ ਕਰੇ ਰੁਸ਼ਨਾਈਆ। ਭਗਤਾਂ ਨੂੰ ਦੇ ਕੇ ਸ਼ਾਬਾਸ਼, ਸ਼ਬੇ ਰੋਜ਼ ਰੰਗ ਰੰਗਾਈਆ। ਰਵਿਦਾਸ ਦਾ ਲੇਖੇ ਲਾ ਕੇ ਇਕ ਗਲਾਸ, ਗਲੀ ਧੁਰ ਦੀ ਲੇਖੇ ਲਾਈਆ। ਆਤਮ ਅੰਤਰ ਵਜਾ ਕੇ ਰਬਾਬ, ਮਧੁਰ ਧੁਨ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਵੇ ਸਹਾਈਆ। ਗੋਦਾਵਰੀ ਕਹੇ ਮੈਨੂੰ ਓਸ ਦੀਆਂ ਨਿਤ ਉਡੀਕਾ, ਜਿਸ ਦਾ ਵੇਲਾ ਨਾ ਕੋਇ ਸਮਝਾਈਆ। ਜਿਸ ਨੇ ਬਦਲ ਦੇਣੀਆਂ ਸਰਬ ਤਵਾਰੀਖਾਂ, ਰੀਤੀ

ਇਕੋ ਦੇਣੀ ਬਣਾਈਆ। ਜਿਸ ਨੇ ਮੇਟਣੀਆਂ ਕੂੜੀਆਂ ਲੀਕਾਂ, ਲਾਇਕ ਗੁਰਮੁਖ ਦੇਣੇ ਵਖਾਈਆ। ਜਿਸ ਦੀਆਂ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕਰਨੀਆਂ ਤਸਦੀਕ਼ਾਂ, ਸ਼ਹਾਦਤ ਦਏ ਭੁਗਤਾਈਆ। ਜਿਸ ਦਾ ਸਭ ਤੋਂ ਵਖਰਾ ਹੋਣਾ ਵਸੀਕਾ, ਜਿਸ ਦੀ ਲਿਖਤ ਨਾ ਕੋਇ ਮਿਟਾਈਆ। ਜਿਸ ਦਾ ਦੋ ਜਹਾਨ ਲੱਖ ਚੁਰਾਸੀ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨਾਲ ਨਹੀਂ ਕੋਈ ਸ਼ਰੀਕਾ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ । ਆਤਮ ਪਰਮਾਤਮ ਸਭ ਨੂੰ ਦੱਸਣੀ ਸਚ ਪ੍ਰੀਤਾ, ਪ੍ਰੀਤਮ ਇਕੋ ਦੇਣਾ ਮਿਲਾਈਆ। ਗੋਦਾਵਰੀ ਕਹੇ ਅਸਾਂ ਵੀ ਓਸ ਤੋਂ ਸਿਖਣਾ ਧੁਰ ਦਾ ਇਕ ਤਰੀਕ਼ਾ, ਜੋ ਤ੍ਰਿਆ ਤਰੀਮਤ ਨਾਰੀ ਆਪਣੇ ਵਿਚ ਸਮਾਈਆ। ਜੋ ਲੇਖਾ ਸੋ ਠੀਕਾ, ਠੀਕਰ ਕੂੜਾ ਦੇਣਾ ਭੰਨਾਈਆ । ਸਭ ਦੀ ਵੇਖਣਹਾਰਾ ਨੀਤਾ, ਇਕੋ ਕਰੇ ਖੋਜ ਖੁਜਾਈਆ। ਭੇਵ ਜਾਣੇ ਜੀਵ ਜੀਕਾ, ਹਰ ਘਟ ਵਸਿਆ ਡੇਰਾ ਲਾਈਆ। ਜਿਸ ਦਾ ਰਸ ਨਾ ਹੋਵੇ ਫੀਕਾ, ਜਾਮ ਇਕੋ ਦਏ ਪਿਆਈਆ। ਜਿਸ ਦਾ ਵੇਲਾ ਵਕ਼ਤ ਅਖ਼ੀਰੀ ਕਦੇ ਨਾ ਬੀਤਾ, ਬਾਤਨ ਸਭ ਕੁਛ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਗੋਦਾਵਰੀ ਕਹੇ ਜਿਸ ਵੇਲੇ ਆਵੇ ਮੇਰੇ ਕੰਢਾ, ਕੰਢੀ ਵਾਲਾ ਫੇਰੀ ਪਾਈਆ। ਮੈਨੂੰ ਦੇਵੇ ਉਹ ਅਨੰਦਾ, ਜੋ ਪੁਰੀ ਅਨੰਦ ਵਿਚ ਗਿਆ ਜਣਾਈਆ। ਮੈਨੂੰ ਦੱਸੇ ਉਹ ਛੰਦਾ, ਜੋ ਸੁੱਤਿਆ ਜਾਵੇ ਸਮਝਾਈਆ। ਮੇਰਾ ਤੋੜ ਕੇ ਜਾਵੇ ਜਿੰਦਾ, ਜ਼ਿੰਦਗੀ ਅੰਦਰੋਂ ਜਾਵੇ ਬਦਲਾਈਆ। ਸਾਚੇ ਪ੍ਰੇਮ ਦਾ ਫੇਰ ਕੇ ਰੰਦਾ, ਕੂੜੀ ਕਿਰਿਆ ਬਾਹਰ ਕਢਾਈਆ। ਸੱਤ ਰੰਗ ਦਾ ਵਖਾ ਕੇ ਡੰਡਾ, ਡੰਡਾਵਤ ਇਕੋ ਦਏ ਸਮਝਾਈਆ। ਜਿਸ ਦਾ ਸਵਾ ਇੰਚ ਦਾ ਖੰਡਾ, ਖੰਡਰ ਕਰੇ ਸਰਬ ਲੋਕਾਈਆ। ਭਗਤ ਸੁਹੇਲਾ ਹੋਣ ਨਾ ਦੇਵੇ ਕੋਈ ਰੰਡਾ, ਧੁਰ ਦਾ ਕੰਤ ਮੇਲਾ ਲਏ ਮਿਲਾਈਆ। ਮਨਮੁਖ ਕੂੜਾ ਰਹਿਣ ਨਾ ਦਏ ਗੰਦਾ, ਸੰਤ ਸੁਹੇਲੇ ਲਏ ਜਗਾਈਆ। ਭੇਵ ਖੁਲ੍ਹਾ ਕੇ ਹੰ ਬ੍ਰਹਮਾ, ਪਾਰਬ੍ਰਹਮ ਪ੍ਰਭ ਪਰਦਾ ਦਏ ਉਠਾਈਆ। ਝਗੜਾ ਮੁਕਾ ਕੇ ਖ਼ੁਸ਼ੀ ਗ਼ਮਾ, ਇਕੋ ਰੰਗ ਦਏ ਰੰਗਾਈਆ। ਗੁਰਮੁਖਾਂ ਅੰਦਰ ਮਾਇਆ ਮਮਤਾ ਰਹਿਣ ਨਾ ਦੇਵੇ ਤਮਅ, ਤ੍ਰਿਸ਼ਨਾ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਨੂਰ ਚਾੜ੍ਹ ਕੇ ਚੰਨਾ, ਸਾਚੇ ਚੰਦ ਕਰੇ ਰੁਸ਼ਨਾਈਆ। ਗੋਦਾਵਰੀ ਕਹੇ ਮੈਂ ਸੋਹਣੀ ਖ਼ੁਸ਼ੀ ਮਨਾਵਾਂਗੀ। ਤਿੰਨ ਚਾਰ ਦੀ ਰਾਤ ਢੋਲੇ ਗਾਵਾਂਗੀ। ਵੇਖ ਕੇ ਮੀਤ ਮੁਰਾਰ, ਸੀਸ ਨਿਵਾਵਾਂਗੀ । ਕਰ ਕੇ ਦਰਸ ਅਪਾਰ, ਅਪਰੰਪਰ ਵਿਚ ਸਮਾਵਾਂਗੀ। ਦੱਸ ਕੇ ਆਪਣੀ ਪੁਕਾਰ, ਹਾਲ ਦ੍ਰਿੜਾਵਾਂਗੀ । ਰੋ ਕੇ ਹੰਝੂਆਂ ਹਾਰ, ਸੋਹਣਾ ਇਕ ਸੁਹਾਵਾਂਗੀ । ਆਪ ਆਪਾ ਦਿਆਂ ਵਾਰ, ਵਾਰਤਾ ਪਿਛਲੀ ਫੋਲ ਫੁਲਾਵਾਂਗੀ । ਮੰਜ਼ਲ ਰਹੇ ਨਾ ਕੋਈ ਦੁਸ਼ਵਾਰ, ਦੁਸ਼ਮਣ ਦੂਤੀ ਪ੍ਰਭ ਦੀ ਝੋਲੀ ਪਾਵਾਂਗੀ। ਮੈਨੂੰ ਜਗਤ ਨਾ ਕਰ ਖ਼ੁਆਰ, ਆਪਣੀ ਬੀਤੀ ਆਪ ਸਮਝਾਵਾਂਗੀ। ਕੂੜੀ ਕਿਰਿਆ ਜਗਤ ਵਿਹਾਰ, ਬਿਨ ਅੱਖਾਂ ਅੱਖ ਸ਼ਰਮਾਵਾਂਗੀ। ਸਤਿ ਰਿਹਾ ਨਾ ਕੋਇ ਪਿਆਰ, ਕਲਜੁਗ ਕੂੜ ਭੇਤ ਖੁਲ੍ਹਾਵਾਂਗੀ। ਨੰਗੇ ਨਹਾਉਂਦੇ ਪੁਰਖ ਨਾਰ, ਪਾ ਵਾਸਤਾ ਚਰਨਾਂ ਸੀਸ ਟਿਕਾਵਾਂਗੀ । ਮੇਰਾ ਲੇਖਾ ਮੁਕਾ ਦੇ ਵਿਚ ਸੰਸਾਰ, ਤੀਰਥ ਤਟ ਤੇਰੇ ਚਰਨਾਂ ਹੇਠ ਦਬਾਵਾਂਗੀ। ਬਿਨ ਤੇਰੇ ਨਜ਼ਰ ਨਾ ਆਵੇ ਕੋਈ ਦਵਾਰ, ਦਰਬਾਰ ਇਕੋ ਇਕ ਜਣਾਵਾਂਗੀ। ਜਨ ਭਗਤਾਂ ਕਰਾਂ ਖ਼ਬਰਦਾਰ, ਖ਼ਬਰ ਆਪਣੀ ਨਾਲ ਮਿਲਾਵਾਂਗੀ। ਰਲ ਮਿਲ ਮਿਲਿਓ ਓਸ ਯਾਰ, ਜਿਸ ਦਾ ਯਰਾਨਾ ਜਗਤ ਬਾਹਰ ਜਣਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਵਾਂਗੀ । ਦਰ ਤੇਰੇ ਅਲਖ ਜਗੇਗੀ।

ਗੋਦਾਵਰੀ ਸਰਨੀ ਲੱਗੇਗੀ। ਖੇਲ ਵੇਖੇ ਤੇਰੀ ਮਜ਼ੇ ਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਮੰਗ ਮੰਗੇਗੀ। ਦਰ ਤੇਰਾ ਇਕੋ ਮੰਗਾਂਗੀ। ਪ੍ਰਭ ਮੂਲ ਮੂਲ ਨਾ ਸੰਗਾਂਗੀ। ਖੇਲ ਛਡ ਕੇ ਕੂੜੀ ਕਿਰਿਆ ਜਗਤ ਅਨੰਦਾ ਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਇਕੋ ਆਸ ਰਖਾਂਗੀ। ਗੋਦਾਵਰੀ ਆਸਾ ਲੈਣੀ ਰਖ, ਧੁਰ ਫ਼ਰਮਾਣ ਜਣਾਈਆ। ਸਭ ਕੁਛ ਪੁਰਖ ਅਕਾਲ ਦੇ ਹੱਥ, ਦੂਸਰ ਚਲੇ ਨਾ ਕੋਇ ਚਤੁਰਾਈਆ। ਹੁਕਮ ਸੰਦੇਸ਼ਾ ਦੇਣਾ ਸਚ, ਸੁਨੇਹੜਾ ਇਕ ਸਮਝਾਈਆ। ਜਿਸ ਵੇਲੇ ਭਗਤ ਸੁਹੇਲੇ ਤੇਰੇ ਕੰਢੇ ਬਹਿਣ ਸਜ, ਸਾਢੇ ਤਿੰਨ ਹੱਥ ਉਪਰ ਡੇਰਾ ਲਾਈਆ। ਤੂੰ ਸਹਿਜ ਸੁਭਾਓ ਕੋਲ ਆਵੀਂ ਭੱਜ, ਪਾਣੀ ਵਿਚੋਂ ਸਵਾਣੀ ਬਣ ਕੇ ਰੂਪ ਵਟਾਈਆ। ਇਕ ਬਚਨ ਅਨੋਖਾ ਤੈਨੂੰ ਦੇਵਾਂ ਦੱਸ, ਧੋਖਾ ਅਗੇ ਰਹੇ ਨਾ ਰਾਈਆ । ਪੜ੍ਹਨਾ ਪਏ ਨਾ ਕੋਈ ਪੋਥਾ ਪਤ, ਵਰਕਾ ਜਗਤ ਨਾ ਕੋਇ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਇਕੋ ਇਕ ਸਮਝਾਈਆ। ਗੋਦਾਵਰੀ ਕਹੇ ਮੈਂ ਆਵਾਂ ਕਿਹੜੀ ਥਾਂ, ਥਨੰਤਰ ਦੇ ਜਣਾਈਆ। ਪੁਰਖ ਅਕਾਲ ਕਿਹਾ ਜਿਥੇ ਲਿਖਿਆ ਹੋਵੇ ਮੇਰਾ ਨਾਂ, ਬਿਨ ਅੱਖਾਂ ਤੈਨੂੰ ਨਜ਼ਰੀ ਆਈਆ। ਓਹਦੇ ਉਤੇ ਰੱਖੀਂ ਆਪਣੀ ਬਾਂਹ, ਸੱਜਾ ਹੱਥ ਹਥੇਲੀ ਉਪਰ ਟਿਕਾਈਆ। ਸਹਿਜ ਨਾਲ ਤੈਨੂੰ ਲਵਾਂ ਹਿਲਾ, ਅੰਤਰ ਅੰਤਰ ਆਪਣਾ ਹੁਕਮ ਮਨਾਈਆ। ਪਾਣੀ ਦੀ ਧਾਰ ਵਿਚੋਂ ਲਵਾਂ ਪਰਗਟਾ, ਪਰਗਟ ਹੋ ਕੇ ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਵੈਰ ਰਿਹਾ ਸਮਝਾਈਆ। ਗੋਦਾਵਰੀ ਕਹੇ ਮੇਰੀ ਬਾਂਹ ਬੜੀ ਨਿੱਕੀ, ਪ੍ਰਭੂ ਕੋਮਲ ਨਜ਼ਰੀ ਆਈਆ । ਪੁਰਖ ਅਕਾਲ ਕਿਹਾ ਓਹ ਵੇਖ ਗੋਬਿੰਦ ਕੋਲ ਚਿਠੀ, ਜੋ ਪਿਛਲੀ ਰਿਹਾ ਵਖਾਈਆ। ਜਿਸ ਦੇ ਉਤੇ ਲੇਖ ਲੇਖਣੀ ਉਹ ਲਿਖੀ, ਜਿਸ ਦਾ ਲੇਖਾ ਬੇਪਰਵਾਹੀਆ। ਸਭ ਤੋਂ ਚੰਗੀ ਦੱਸੀ ਉਹ ਸਿੱਖੀ, ਦੂਸਰ ਅਵਰ ਨਾ ਕੋਇ ਚਤੁਰਾਈਆ। ਜਿਸ ਨੂੰ ਲਭਦੇ ਮੁਨੀ ਰਿਖੀ, ਕੰਢੇ ਤੇਰੇ ਡੇਰੇ ਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸਾਹਿਬ ਰਿਹਾ ਸਮਝਾਈਆ। ਗੋਦਾਵਰੀ ਕਹੇ ਕੀ ਗੁਰਮੁਖ ਮੈਥੋਂ ਚੰਗਾ, ਹੈਰਾਨੀ ਮੇਰੇ ਅੰਦਰ ਆਈਆ। ਗੋਬਿੰਦ ਕਿਹਾ ਉਹ ਵੇਖ ਉਹਨਾਂ ਦੇ ਚਰਨ ਝਸਦੀ ਗੰਗਾ, ਸੁਰਸਤੀ ਧੂੜੀ ਟਿੱਕਾ ਮਸਤਕ ਲਾਈਆ। ਜਮਨਾ ਲਭਦੀ ਫਿਰੇ ਅਨੰਦਾ, ਖ਼ਾਲੀ ਝੋਲੀ ਭੱਜੇ ਵਾਹੋ ਦਾਹੀਆ। ਜਿਨ੍ਹਾਂ ਗੁਰਮੁਖਾਂ ਨੂੰ ਇਕੋ ਸਤਿਗੁਰ ਲਗੇ ਚੰਗਾ, ਸ੍ਰਿਸ਼ਟੀ ਸਾਰੇ ਗਏ ਤਜਾਈਆ । ਉਹਨਾਂ ਦਾ ਮੇਲ ਨਾਲ ਸੂਰਾ ਸਰਬੰਗਾ, ਭੈ ਭਉ ਸਰਬ ਮਿਟਾਈਆ। ਮੰਜ਼ਲ ਚੜ੍ਹ ਕੇ ਓਸ ਡੰਡਾ, ਜਿਥੇ ਡੰਡੌਤ ਦੀ ਲੋੜ ਰਹੇ ਨਾ ਰਾਈਆ। ਇਕੋ ਪੁਰਖ ਅਕਾਲ ਮਿਲਿਆ ਸੰਗਾ, ਸਾਥੀ ਸ਼ਹਿਨਸ਼ਾਹੀਆ। ਪਾਰ ਕਿਨਾਰਾ ਭਗਤ ਸੁਹੇਲਾ ਸਾਚਾ ਲੰਘਾ, ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਗੋਦਾਵਰੀ ਕਹੇ ਕੀ ਸਿਖ ਵਿਚ ਵਡਿਆਈ, ਕੁਛ ਮੈਨੂੰ ਦੇ ਸਮਝਾਈਆ। ਗੋਬਿੰਦ ਕਿਹਾ ਉਹ ਝਲੇ ਨਾ ਮੇਰੀ ਜੁਦਾਈ, ਤੂੰ ਭੱਜੇ ਵਾਹੋ ਦਾਹੀਆ। ਗੁਰਸਿਖ ਆਪਣਾ ਆਪ ਰਹੇ ਮਿਟਾਈ, ਮਾਣ ਅਭਿਮਾਨ ਨਾ ਕੋਇ ਦਰਸਾਈਆ। ਤੂੰ ਤੀਰਥ ਤਟਾਂ ਜਗਤ ਇਸ਼ਨਾਨ ਰਹੀ ਕਰਾਈ, ਦੁਰਮਤ ਮੈਲ ਨਾ ਕੋਇ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕ਼ੁਦਰਤ ਦਾ ਕਰਤਾ ਖੇਲ ਕਰਾਈਆ। ਭਾਦਰੋਂ ਕਹੇ ਮੈਂ ਗੋਦਾਵਰੀ ਵੇਖੀ ਖ਼ੁਸ਼ੀ, ਖ਼ੁਸ਼ੀਆਂ ਦੇ ਗੀਤ ਅਲਾਈਆ। ਆਪਣੇ ਆਪ ਨੂੰ ਕਰ ਕੇ

ਸੁੱਚੀ, ਸੁਚ ਸੰਜਮ ਰਹੀ ਬਣਾਈਆ। ਸਭ ਨੂੰ ਦਸਦੀ ਰੁਖੀ ਰੁਖੀ, ਇਸ਼ਾਰਿਆਂ ਨਾਲ ਦ੍ਰਿੜਾਈਆ। ਭੱਜੀ ਫਿਰੇ ਅੱਡੀ ਉਚੀ, ਚਾਰ ਕੁੰਟ ਪੰਧ ਮੁਕਾਈਆ। ਰਮਜ਼ ਲੌਂਦੀ ਜਾਏ ਗੁੱਝੀ, ਸੁਨੇਹੜਾ ਇਕ ਸੁਣਾਈਆ। ਮਨ ਮਤਿ ਹੰਕਾਰ ਛਡ ਦਿਉ ਬੁਧੀ, ਵਿਦਿਆ ਵਿਚ ਨਾ ਕੋਇ ਚਤੁਰਾਈਆ। ਓਸ ਦੇ ਨਾਲ ਸਾਰੇ ਲਾ ਲਉ ਰੁਚੀ, ਜੋ ਰੁਸਿਆਂ ਰਿਹਾ ਮਨਾਈਆ। ਜਿਸ ਦੀ ਔਧ ਕਦੇ ਨਾ ਮੁੱਕੀ, ਜੁਗ ਚੌਕੜੀ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਮ ਕਾਂਡ ਰਿਹਾ ਮਿਟਾਈਆ। ਭਾਦਰੋਂ ਕਹੇ ਮੈਨੂੰ ਸਾਰੇ ਕਹਿੰਦੇ ਬੁਰਾ ਬੁਰਾ ਇਸ ਦਾ ਹੁਸੜ, ਅੰਦਰੇ ਅੰਦਰ ਅੱਗ ਲਗਾਈਆ। ਮੈਂ ਜੁਗ ਜੁਗ ਭਗਤਾਂ ਨੂੰ ਚੁਕਾਂ ਕੁਛੜ, ਸੋਹਣੀ ਸੇਵ ਕਮਾਈਆ। ਕੁਛ ਲਹਿਣਾ ਪਿਛਲਾ ਲਾਲੋ ਦੇ ਫੁਫੜ, ਜੋ ਨਾਨਕ ਸੇਵ ਕਮਾਈਆ। ਜਿਸ ਲੇਖੇ ਲਾਇਆ ਗ਼ਰੀਬਾਂ ਦਾ ਟੁੱਕਰ, ਰਵਿਦਾਸੇ ਦਏ ਵਡਿਆਈਆ। ਜਿਸ ਦਾ ਸਾਰੇ ਕਰਦੇ ਸ਼ੁਕਰ, ਸ਼ੁਕਰਾਨੇ ਵਿਚ ਲੋਕਾਈਆ। ਜਿਸ ਨੇ ਨੌ ਸੌ ਚੁਰਾਨਵੇ ਚੌਕੜੀ ਜੁਗ ਵਿਚ ਇਕੋ ਗੋਬਿੰਦ ਬਣਾਇਆ ਪੁਤਰ, ਆਪਣੀ ਗੋਦ ਉਠਾਈਆ। ਕੀਤੇ ਕੌਲ ਤੋਂ ਨਾ ਗਿਆ ਮੁਕਰ, ਨਿਰਗੁਣ ਆਪਣਾ ਵੇਸ ਵਟਾਈਆ। ਜਿਸ ਨੂੰ ਨਾਨਕ ਕਿਹਾ ਮਹਾਬਲੀ ਹੋ ਕੇ ਆਵੇ ਉਤਰ, ਉੱਤਰ ਪੂਰਬ ਪੱਛਮ ਦੱਖਣ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਸ ਅਵੇਸਾ ਰੂਪ ਵਟਾਈਆ। ਭਾਦਰੋਂ ਕਹੇ ਮੈਨੂੰ ਸਾਰੇ ਕਹਿੰਦੇ ਲੱਗੇ ਚਮਾਸਾ, ਚੰਮ ਬਾਹਰੋਂ ਦਏ ਜਲਾਈਆ। ਮੈਨੂੰ ਵੇਖ ਵੇਖ ਆਵੇ ਹਾਸਾ, ਲਾਅਨਤ ਕੂੜਿਆਂ ਦੇਵਾਂ ਪਾਈਆ। ਜਿਨ੍ਹਾਂ ਦੇ ਅੰਦਰ ਪ੍ਰਭੂ ਦਾ ਸਚ ਭਰਵਾਸਾ, ਉਨ੍ਹਾਂ ਮੇਰੀ ਧੁਪ ਲਗੇ ਨਾ ਰਾਈਆ। ਜਿਨ੍ਹਾਂ ਨੇ ਪ੍ਰੇਮ ਪਿਆਰ ਦਾ ਰਸ ਖਾਧਾ, ਉਹ ਤ੍ਰਿਸ਼ਨਾ ਗਏ ਮਿਟਾਈਆ। ਜਿਨ੍ਹਾਂ ਦਾ ਗੋਬਿੰਦ ਪਿਤਾ ਪੁਰਖ ਅਕਾਲ ਦਾਦਾ, ਜਗਤ ਰੋਗ ਨਾ ਕੋਇ ਸਤਾਈਆ। ਜੋ ਸਾਚੀ ਨਈਆ ਨੌਕਾ ਚੜ੍ਹ ਗਏ ਓਸ ਜਹਾਜ਼ਾ, ਜਿਸਦਾ ਕਰੂਹ ਬੇਪਰਵਾਹੀਆ। ਜਿਸਦਾ ਖੇੜਾ ਇਕ ਅਬਾਦਾ, ਨਗਰੀ ਇਕ ਸੁਹਾਈਆ। ਜਿਸ ਦਾ ਸ਼ਬਦ ਅਗੰਮੀ ਵਾਜਾ, ਅਨਹਦ ਰਾਗ ਸੁਣਾਈਆ। ਜਿਸ ਨੇ ਵਸਾਇਆ ਜਨ ਭਗਤਾਂ ਅੰਦਰ ਉਹ ਇਲਾਕਾ, ਜਿਸ ਨੂੰ ਅਕਲ ਸਮਝ ਸਕੇ ਨਾ ਰਾਈਆ। ਜਿਥੇ ਆਵੇ ਕਦੇ ਨਾ ਫ਼ਾਕਾ, ਭੁੱਖਿਆਂ ਭੁਖ ਦਏ ਮਿਟਾਈਆ। ਜਿਸ ਦਾ ਖਿੱਚੇ ਕੋਇ ਨਾ ਖ਼ਾਕਾ, ਨਕ਼ਸ਼ਾ ਜਗਤ ਨਾ ਕੋਇ ਵਡਿਆਈਆ। ਭਾਦਰੋਂ ਕਹੇ ਮੈਂ ਉਨ੍ਹਾਂ ਦੀਆਂ ਪੂਰੀਆਂ ਕਰਾਂ ਆਸਾਂ, ਜੋ ਆਸਾਂ ਵਾਲੇ ਚਲ ਕੇ ਆਏ ਪਾਂਧੀ ਰਾਹੀਆ। ਗੁਰਮੁਖੋ ਇਸ ਵਿਚ ਫ਼ਰਕ ਰਤੀ ਨਹੀਂ ਮਾਸਾ, ਕੂੜੀ ਵੰਡ ਨਾ ਕੋਇ ਵੰਡਾਈਆ। ਜੋਤ ਸਰੂਪੀ ਪੁਰਖ ਅਬਿਨਾਸ਼ਾ, ਗੋਬਿੰਦ ਸ਼ਬਦੀ ਧਾਰ ਚਲਾਈਆ। ਜਿਸ ਦੀ ਗੋਪੀ ਕਾਹਨ ਪਾਵੇ ਰਾਸਾ, ਮਧੁਰ ਧੁਨ ਸੁਣਾਈਆ। ਜਿਸ ਦਾ ਸੋਹਣਾ ਅਵੱਲੜਾ ਸਭ ਤੋਂ ਸਾਕਾ, ਜਗਤ ਸਾਖੀਆਂ ਦੇਣ ਗਵਾਹੀਆ। ਮਾਲਕ ਬਣ ਕੇ ਇਕੋ ਆਕਾ, ਆਕ਼ਬਤ ਸਭ ਦੀ ਵੇਖ ਵਖਾਈਆ। ਗੋਦਾਵਰੀ ਉਤੇ ਵੇਖਿਓ ਅਜਬ ਤਮਾਸ਼ਾ, ਸੋਹਣਾ ਦਏ ਵਖਾਈਆ। ਨਾਲੇ ਖ਼ੁਸ਼ੀਆਂ ਨਾਲੇ ਹਾਸਾ, ਹਸਤੀ ਵਿਚੋਂ ਲਏ ਬਦਲਾਈਆ। ਨਾਲੇ ਗੋਬਿੰਦ ਦੀ ਬ੍ਰਿਜ ਸੁਣਿਓ ਭਾਸਾ, ਜਿਸ ਨੂੰ ਨੰਦ ਲਾਲ ਗਿਆ ਸੀਸ ਨਿਵਾਈਆ। ਜਿਸਦਾ ਸ਼ਬਦ ਬਵੰਜਾ ਕਵੀਆਂ ਮੂਲ ਨਾ ਵਾਚਾ, ਵਾਚਕ ਹੋਇਆ ਨਾ ਕੋਇ ਜਗਤ ਲੋਕਾਈਆ। ਉਸ ਨੇ ਤੁਹਾਡੇ ਨਾਲ ਜੋੜਨਾ ਨਾਤਾ, ਸਾਕ ਇਕੋ ਬੇਪਰਵਾਹੀਆ। ਅਗੇ ਸਾਂਝਾ ਕਰ ਕੇ ਖਾਤਾ, ਕੂੜੀ ਕਿਰਿਆ ਖ਼ਤਮ ਕਰਾਈਆ। ਇਕੋ ਦੱਸ ਕੇ ਪੂਜਾ ਪਾਠਾ, ਇਕੋ ਮੇਲਾ ਲਏ ਮਿਲਾਈਆ। ਇਕੋ ਬਣ ਕੇ ਧੁਰ ਦਾ ਬਾਪਾ, ਸਾਚੀ ਗੋਦ ਦਏ ਟਿਕਾਈਆ।

ਝਗੜਾ ਮੁਕਾ ਕੇ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰ ਲੇਖਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਕਰ ਕੇ ਵਾਸਾ, ਨਿਵਾਸ ਅਸਥਾਨ ਇਕੋ ਦਏ ਵਖਾਈਆ। ਭਾਦਰੋਂ ਕਹੇ ਮੈਨੂੰ ਸਾਰੇ ਕਹਿੰਦੇ ਭੈੜਾ, ਜਗਤ ਰਸਨਾ ਦਏ ਦੁਹਾਈਆ। ਸਚ ਪੁਛੋ ਮੈਂ ਭਗਤਾਂ ਦਾ ਕਦੀ ਨਹੀਂ ਛਡਣਾ ਖਹਿੜਾ, ਗੁਰਮੁਖਾਂ ਦੇ ਨਾਲ ਮਿਲ ਕੇ ਖ਼ੁਸ਼ੀ ਮਨਾਈਆ। ਹੁਣ ਵੀ ਦੱਸਣ ਆਇਆ ਨੌ ਸੌ ਚੁਰਾਨਵੇ ਚੌਕੜੀ ਜੁਗ ਦਾ ਮੁਕਿਆ ਗੇੜਾ, ਪਾਂਧੀ ਆਪਣਾ ਪੰਧ ਚੁਕਾਈਆ। ਵੇਖਿਓ ਮਨ ਮਨਸਾ ਨਾਲ ਕਰਿਓ ਨਾ ਝੇੜਾ, ਝਗੜਾ ਦੂਈ ਨਾ ਕੋਇ ਜਣਾਈਆ। ਸਾਢੇ ਤਿੰਨ ਹੱਥ ਵਸੌਣਾ ਪੈਣਾ ਖੇੜਾ, ਖਿੜਕੀ ਅੰਦਰੋਂ ਲੈਣੀ ਖੁਲ੍ਹਾਈਆ। ਕੂੜੀ ਕਿਰਿਆ ਚੁਕੇ ਅੰਧੇਰਾ, ਸਚ ਜੋਤ ਹੋਵੇ ਰੁਸ਼ਨਾਈਆ। ਆਤਮ ਪਰਮਾਤਮ ਢੋਲਾ ਗੌਣਾ ਤੇਰਾ ਮੇਰਾ, ਤੂੰ ਹੀ ਤੂੰ ਰਾਗ ਅਲਾਈਆ। ਸਾਚਾ ਬਣ ਕੇ ਗੁਰੂ ਚੇਲਾ, ਚੇਲਾ ਗੁਰੂ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਭਾਦਰੋਂ ਕਹੇ ਗੁਰਮੁਖੋ ਬਸਤਰ ਪਾਇਓ ਚਿੱਟੇ, ਚਟਕ ਆਪਣਾ ਆਪ ਬਣਾਈਆ। ਗੋਬਿੰਦ ਦੁੱਧ ਕਦੇ ਨਾ ਫਿੱਟੇ, ਅੰਮ੍ਰਿਤ ਰੂਪ ਰਿਹਾ ਬਦਲਾਈਆ। ਜਿਸ ਵੇਲੇ ਜਲ ਆਵੇ ਤੁਹਾਡੇ ਗਿੱਟੇ, ਚਰਨ ਆਪਣੇ ਵਿਚ ਛੁਪਾਈਆ। ਤੁਸੀਂ ਮਨ ਮਾਣ ਗੁਆ ਕੇ ਸਾਰੇ ਬਣਿਓ ਨਿੱਕੇ, ਵੱਡਾ ਵਡ ਨਾ ਕੋਇ ਵਡਿਆਈਆ। ਪਰਦਿਆਂ ਵਿਚੋਂ ਤੁਹਾਨੂੰ ਦਿਸੇ, ਸੋਹਣਾ ਸੁਵਾਮੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਕਰਾਈਆ। ਗਿੱਟਾ ਕਹੇ ਜਿਸ ਵੇਲੇ ਪਾਣੀ ਜਾਏ ਲਗ, ਮੈਂ ਹਾਲ ਦੇਣਾ ਸੁਣਾਈਆ। ਗੁਰਮੁਖੋ ਸੁਗੰਦ ਖਾਓ ਅਸਾਂ ਨਾਤਾ ਤੋੜਿਆ ਜਗ, ਕਿਰਿਆ ਕੂੜ ਤਜਾਈਆ । ਕ਼ਸਮ ਖਾ ਕੇ ਇਕ ਪ੍ਰੀਤੀ ਅੰਦਰ ਗਏ ਬਝ, ਪੁਰਖ ਅਕਾਲ ਇਕ ਮਨਾਈਆ। ਭੈਣ ਭਾਈ ਸਾਕ ਸੱਜਣ ਸਾਰੇ ਦਿਤੇ ਛਡ, ਹੁਕਮੇ ਅੰਦਰ ਸੀਸ ਨਿਵਾਈਆ। ਪਰਮ ਪੁਰਖ ਦੀ ਬਣ ਗਈ ਯਦ, ਯਥਾਰਥ ਇਕੋ ਰਾਹ ਤਕਾਈਆ। ਹੰਸ ਰੂਪ ਨਾ ਬਣੇ ਕਗ, ਵਿਸ਼ਟਾ ਕੂੜ ਨਾ ਕੋਇ ਫੁਲਾਈਆ। ਪ੍ਰਭ ਤੋਂ ਹੋਣਾ ਨਹੀਂ ਕਦੇ ਅਲਗ, ਆਤਮ ਪਰਮਾਤਮ ਲਿਆ ਜੁੜਾਈਆ। ਫੇਰ ਥੋੜ੍ਹਾ ਅਗੇ ਜਾਣਾ ਵਧ, ਵਾਧਾ ਹੋਰ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸਮਝਾਈਆ। ਪਾਣੀ ਕਹੇ ਜਿਸ ਵੇਲੇ ਲੱਗਾਂ ਨਾਲ ਲੱਤਾਂ, ਲਾਅਨਤ ਕੂੜਿਆਂ ਦੇਣੀ ਪਾਈਆ। ਅੰਦਰੋਂ ਬਦਲ ਲਓ ਆਪਣੀਆਂ ਮੱਤਾਂ, ਮਨ ਵਾਸਨਾ ਦੇਣੀ ਕਢਾਈਆ। ਝੂਠਾ ਨਾਤਾ ਸਮਝੋ ਤੱਤਾਂ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਸੰਗ ਨਾ ਕੋਇ ਨਿਭਾਈਆ। ਆਪਣੀਆਂ ਅੰਦਰੋਂ ਖੋਲ੍ਹੋ ਅੱਖਾਂ, ਦਰਸ਼ਨ ਤੱਕੋ ਚਾਈਂ ਚਾਈਂਆ। ਵੇਲਾ ਵਕਤ ਮਿਲਿਆ ਮਸਾਂ ਮਸਾਂ, ਮਸਲੇ ਹਲ ਲਓ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਵੇਖ ਵਖਾਈਆ। ਪਾਣੀ ਕਹੇ ਮੈਨੂੰ ਕਿਸੇ ਨੇ ਵਿਚੋਂ ਕਹਿਣਾ ਜਲ, ਅੰਤਰ ਧਿਆਨ ਲਗਾਈਆ। ਓਸ ਦਾ ਪਾਪ ਜਾਣਾ ਹਲ, ਜੋ ਤੀਹਵੇਂ ਸਾਲ ਵਿਚ ਕਮਾਈਆ। ਓਸ ਦਾ ਕੁਕਰਮਾਂ ਦਾ ਕਟ ਕੇ ਫਲ, ਪ੍ਰਭ ਨੇ ਦਇਆ ਦੇਣੀ ਕਮਾਈਆ। ਇਹ ਖੇਲ ਨਹੀਂ ਹੋਣਾ ਘੜੀ ਕੋਈ ਪਲ, ਫੁਰਨੇ ਵਿਚ ਦਏ ਜਣਾਈਆ। ਓਥੇ ਕਰਨਾ ਨਹੀਂ ਕੋਈ ਛਲ, ਅਛਲ ਛਲ ਨਾ ਕਾਰ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਗੋਦਾਵਰੀ ਕਹੇ ਗੁਰਮੁਖੋ ਆਪਣੇ ਚਰਨਾਂ ਦੀ ਲੈ ਕੇ ਆਇਓ ਧੂੜ, ਵਾਸਤਾ ਰਹੀ ਪਾਈਆ। ਮੇਰੀ ਅਰਜ਼ ਮੰਨਿਓ ਜ਼ਰੂਰ, ਬੇਨੰਤੀ ਰਹੀ ਸੁਣਾਈਆ।

ਤੁਹਾਡੇ ਕੋਲ ਹਾਜ਼ਰ ਹਜ਼ੂਰ, ਹਰਿ ਜੂ ਸ਼ਹਿਨਸ਼ਾਹੀਆ। ਮੈਂ ਆਸਾਂ ਭਰੀ ਮਜਬੂਰ, ਦੂਰ ਦੁਰਾਡੀ ਰਾਹ ਤਕਾਈਆ। ਤੁਸੀਂ ਜਲਵਾ ਤਕੋ ਨੂਰ, ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤੋ ਧੂੜੀ ਖ਼ਾਕ ਭਰਨੀ ਚੁਟਕੀ, ਅੰਕ ਤੀਸ ਤੀਸ ਗਣਾਈਆ। ਮੇਰੀ ਔਧ ਜਾਏ ਮੁਕਦੀ, ਤੁਹਾਡੇ ਅਗੇ ਵਾਸਤਾ ਪਾਈਆ। ਹੁਣ ਖੇਲ ਨਹੀਂ ਰਹਿਣੀ ਲੁਕ ਦੀ, ਪ੍ਰਭ ਪਰਦੇ ਰਿਹਾ ਉਠਾਈਆ। ਧਾਰ ਚਲਣੀ ਗੋਬਿੰਦ ਸੁਤ ਦੀ, ਜਿਸ ਦਾ ਪੁਰਖ ਅਕਾਲ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਦਾਵਰੀ ਕਹੇ ਗੁਰਮੁਖੋ ਧੂੜ ਦੀ ਭਰਿਓ ਚੂੰਢੀ, ਮੈਂ ਗਲ ਵਿਚ ਪਲੂ ਪਾਈਆ। ਜਿਸ ਵੇਲੇ ਸਾਹਿਬ ਸੁਲਤਾਨਾ ਆਪਣੇ ਹੱਥ ਵਿਚ ਫੜੇ ਖੂੰਡੀ, ਉਹਦੇ ਚਰਨਾਂ ਹੇਠੋਂ ਲੈਣੀ ਉਠਾਈਆ। ਮੈਨੂੰ ਜੁਗ ਚੌਕੜੀ ਲੱਭੀ ਨਾ ਢੂੰਡੀ, ਹੱਥ ਨਾ ਕਿਸੇ ਜਣਾਈਆ। ਮੈਂ ਸ਼ਰਮ ਦੀ ਮਾਰੀ ਕਿਸੇ ਨਾਲ ਨਾ ਕੂੰਦੀ, ਤੁਹਾਡੇ ਅਗੇ ਵਾਸਤਾ ਪਾਈਆ। ਤੁਹਾਡੀ ਸ਼ਕਲ ਓਸੇ ਵਰਗੀ ਹੂਬਹੂ ਦੀ, ਰੂਹ ਬੁਤ ਆਪਣਾ ਰੰਗ ਰੰਗਾਈਆ। ਜਿਨ੍ਹਾਂ ਦੇ ਅੰਦਰੋਂ ਅਵਾਜ ਆਏ ਤੂੰਹੀ ਤੂੰ ਦੀ, ਦੂਜਾ ਢੋਲਾ ਨਾ ਕੋਇ ਗਾਈਆ । ਫੇਰ ਖ਼ੁਸ਼ੀ ਵੇਖਿਓ ਮੇਰੇ ਲੂੰ ਲੂੰ ਦੀ, ਤੁਹਾਨੂੰ ਸਾਹਮਣੇ ਦਿਆਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਰੰਗਣ ਦਿਉ ਰੰਗਾਈਆ। ਜਨ ਭਗਤੋ ਧੂੜੀ ਨਾ ਸਮਝਿਓ ਖ਼ਾਕ, ਮਿੱਟੀ ਰੂਪ ਨਾ ਕੋਇ ਵਟਾਈਆ। ਜਿਸ ਦੇ ਨਾਲ ਤੁਸਾਂ ਹੋਣਾ ਸਾਫ਼, ਬਿਬੇਕ ਮੈਨੂੰ ਦੇਣਾ ਕਰਾਈਆ। ਦੋਹਾਂ ਦਾ ਹੋਣਾ ਇਤਫ਼ਾਕ, ਅਗੇ ਨਾ ਹੋਏ ਜੁਦਾਈਆ। ਗੋਬਿੰਦ ਦਾ ਭਵਿਖਤਾਂ ਵਾਲਾ ਵਾਕ, ਪੂਰਾ ਦੇਣਾ ਕਰਾਈਆ। ਪੁਰਖ ਅਕਾਲ ਬਾਪ, ਇਕੋ ਲੈਣਾ ਮਨਾਈਆ। ਸੋਹੰ ਢੋਲਾ ਜਾਪ, ਨਾਨਕ ਰਿਹਾ ਸਮਝਾਈਆ। ਤੂੰ ਮੇਰਾ ਮੈਂ ਤੇਰਾ ਸਾਥ, ਵਜਦੀ ਰਹੇ ਵਧਾਈਆ । ਏਥੇ ਝੁਕਣੇ ਪ੍ਰਿਥਮੀ ਆਕਾਸ਼, ਸਿਰ ਸਕੇ ਨਾ ਕੋਇ ਉਠਾਈਆ। ਗੋਪੀਆਂ ਪੌਣੀ ਰਾਸ, ਆਪਣਾ ਨਾਚ ਵਖਾਈਆ। ਰਾਮ ਨੇ ਕਟਣਾ ਬਨਬਾਸ, ਸ਼ਹਿਨਸ਼ਾਹ ਦਏ ਵਡਿਆਈਆ। ਚਾਰ ਕੁੰਟ ਬਿਨਾ ਭਗਤਾਂ ਅੰਦਰ ਜਗਣਾ ਨਾ ਕੋਇ ਚਿਰਾਗ਼, ਖ਼ਾਲੀ ਦਿਸੇ ਸਰਬ ਲੋਕਾਈਆ। ਓਸ ਬਾਪ ਦੀ ਸੁਣਿਓ ਆਵਾਜ਼, ਜੋ ਈਸਾ ਮੂਸਾ ਕਰ ਕੇ ਗਿਆ ਪੜ੍ਹਾਈਆ। ਵੇਖਿਓ ਭੁਲ ਵਿਚ ਨਾ ਹੋਇਓ ਗੁਸਤਾਖ, ਗ਼ੁੱਸੇ ਵਿਚ ਨਾ ਕੋਇ ਲੜਾਈਆ। ਜੇ ਜਨਮ ਲਿਆ ਤੇ ਦਰਸ ਕੀਆ ਲੈ ਕੇ ਜਾਇਓ ਸ਼ਾਬਾਸ਼, ਵੇਲਾ ਗਿਆ ਹੱਥ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣਾ ਹੁਕਮ ਇਕ ਵਰਤਾਈਆ। ਧੂੜੀ ਕਹੇ ਗੁਰਮੁਖੋ ਮੈਨੂੰ ਫੜਿਓ ਸੱਜੇ ਚਰਨ ਦੇ ਹੇਠ ਅੰਗੂਠੇ, ਉਂਗਲੀਆਂ ਦੀ ਲੋੜ ਰਹੀ ਨਾ ਰਾਈਆ । ਤੁਹਾਡੇ ਖ਼ਾਲੀ ਭਰ ਦਿਆਂ ਠੂਠੇ, ਭੁੱਖਿਆਂ ਭੁਖ ਮਿਟਾਈਆ। ਦਵਾਰਾ ਧੁਰ ਦਾ ਇਕੋ ਸੂਝੇ, ਨਾਤੇ ਕੂੜੇ ਦਿਆਂ ਤੁੜਾਈਆ। ਸੋ ਗੁਰਮੁਖ ਸੱਚਾ ਬੂਝੇ, ਜਿਸ ਦਾ ਪਰਦਾ ਦਿਆਂ ਉਠਾਈਆ। ਭਰਮ ਚੁਕਾ ਕੇ ਏਕਾ ਦੂਜੇ, ਦੂਆ ਏਕੇ ਵਿਚ ਮਿਲਾਈਆ। ਦਰਸ ਕਰਾ ਕੇ ਨੇਤਰ ਤੀਜੇ, ਲੋਚਣ ਸਚ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਰਿਹਾ ਸਮਝਾਈਆ। ਧੂੜ ਕਹੇ ਮੈਂ ਖੇਲ ਵੇਖਣੀ ਧੁਰ ਦੀ, ਧੁਰ ਮਸਤਕ ਲੇਖ ਜਣਾਈਆ। ਧੁਨ ਸੁਣੌਣੀ ਓਸਦੀ ਸੁਰ ਦੀ, ਜੋ ਸੁਤਿਆਂ ਲਏ ਉਠਾਈਆ। ਧਾਰ ਪਰਗਟੌਣੀ ਓਸ ਗੁਰ ਦੀ, ਜੋ ਗੋਦੀ ਲਏ ਟਿਕਾਈਆ। ਜਿਸ ਨੇ ਪਾਰ ਕਰੌਣੀ ਗੋਦਾਵਰੀ ਮੁਰਦੀ, ਮੁਦਤਾਂ ਪਿਛੋਂ ਫੇਰਾ ਪਾਈਆ। ਇਹ ਖੇਲ ਨਹੀਂ ਕਿਸੇ ਦੇਵਤ ਸੁਰ ਦੀ,

ਵਿਸ਼ਨ ਬ੍ਰਹਮਾ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਧੂੜ ਕਹੇ ਮੈਂ ਦੱਸਾਂ ਅੰਤ ਅਖ਼ੀਰੀ, ਆਖ਼ਰ ਦਿਆਂ ਜਣਾਈਆ। ਪ੍ਰਭ ਦੇ ਚਰਨਾਂ ਵਿਚ ਉਹ ਪੀਰੀ, ਜਿਸ ਨੂੰ ਪੀਰ ਪੈਗ਼ੰਬਰ ਸਜਦਿਆਂ ਵਿਚ ਸੀਸ ਨਿਵਾਈਆ। ਜਿਸ ਨੇ ਸ਼ਰਅ ਦੀ ਕਟਣੀ ਜ਼ੰਜੀਰੀ, ਤਾਮੀਰ ਆਪਣੀ ਦਏ ਬਣਾਈਆ। ਜਿਸ ਨੇ ਲੇਖੇ ਲੌਣੀ ਸ਼ਾਹੀ ਹਕੀਰੀ, ਹਕੀਰ ਸ਼ਾਹ ਇਕੋ ਰੰਗ ਰੰਗਾਈਆ । ਜਿਸ ਨੇ ਭਗਤਾਂ ਨੂੰ ਦੱਸਣੀ ਸਚ ਫ਼ਕੀਰੀ, ਫ਼ਿਕਰਾ ਢੋਲਾ ਇਕੋ ਦੇਣਾ ਸੁਣਾਈਆ। ਮੰਜ਼ਲ ਚਾੜ੍ਹ ਕੇ ਭਗਤ ਕਬੀਰੀ, ਕਰਮਾਂ ਦਾ ਲੇਖਾ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਮਨਾਈਆ। ਭਾਦਰੋਂ ਕਹੇ ਜਨ ਭਗਤੋ ਮੇਰੀ ਤੁਹਾਨੂੰ ਨਮਸਤੇ, ਨਮੋ ਕਹਿ ਕੇ ਦਿਆਂ ਜਣਾਈਆ। ਤੁਹਾਡੇ ਖੇੜੇ ਰਹਿਣ ਵਸਦੇ, ਵਸਲ ਇਕੋ ਯਾਰ ਖ਼ੁਦਾਈਆ। ਤੁਹਾਡੇ ਅੰਤਰ ਵੇਖਾਂ ਹਸਦੇ, ਗ਼ਮੀ ਖ਼ੁਸ਼ੀ ਵਿਚ ਬਦਲਾਈਆ। ਪੰਚ ਵਿਕਾਰ ਵੇਖਾਂ ਨਸਦੇ, ਭੱਜਣ ਵਾਹੋ ਦਾਹੀਆ। ਤੁਹਾਡੇ ਢੋਲੇ ਸੁਣਾ ਜਸ ਦੇ, ਜੋ ਇਕੋ ਰਾਗ ਅਲਾਈਆ। ਤੁਹਾਡੇ ਨਿਸ਼ਾਨੇ ਵੇਖਾਂ ਪ੍ਰੇਮੀ ਅੱਖ ਦੇ, ਜੋ ਅਣਿਆਲੇ ਤੀਰ ਚਲਾਈਆ। ਜਿਸ ਨੂੰ ਜੁਗ ਚੌਕੜੀ ਸਾਰੇ ਰਹੇ ਲਭਦੇ, ਸੋ ਤੁਹਾਡਾ ਹੋ ਕੇ ਮਿਲਿਆ ਚਾਈਂ ਚਾਈਂਆ। ਓਸੇ ਦੇ ਦਵਾਰੇ ਫਬਦੇ, ਜੋ ਫ਼ੈਸਲੇ ਹਕ ਸੁਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਕਰੇ ਪੁਰਖ ਸਮਰਥ ਦੇ, ਸਮਰਥ ਹੋ ਕੇ ਤੁਹਾਡੀ ਵਸਤ ਤੁਹਾਡੀ ਝੋਲੀ ਪਾਈਆ।