੩ ਭਾਦਰੋਂ ਸ਼ਹਿਨਸ਼ਾਹੀ ਸੰਮਤ ੧ ਬਖ਼ਸ਼ੀਸ਼ ਸਿੰਘ ਦੇ ਗ੍ਰਹਿ ਪਿੰਡ ਕਾਦਰਾਬਾਦ ਜ਼ਿਲਾ ਅੰਮ੍ਰਿਤਸਰ
ਨਿਰਗੁਣ ਧਾਰ ਪੁਰਖ ਅਕਾਲ ਪਿਆ ਉਠ, ਜੋਤੀ ਜਾਤਾ ਨੂਰ ਇਲਾਹੀਆ। ਸਚਖੰਡ ਦਵਾਰਾ ਹੋਇਆ ਖ਼ੁਸ਼, ਥਿਰ ਘਰ ਵੱਜੀ ਇਕ ਵਧਾਈਆ। ਵਿਸ਼ਨ ਬ੍ਰਹਮਾ ਸ਼ਿਵ ਗਏ ਝੁਕ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਸੀਸ ਨਿਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਧੁਰ ਦੀ ਰੁਤ, ਬਿਨ ਲੋਚਨ ਨੈਣ ਅੱਖ ਖੁਲ੍ਹਾਈਆ। ਭਗਤ ਸੁਹੇਲੇ ਇਕ ਦੂਜੇ ਨੂੰ ਰਹੇ ਪੁਛ, ਸਚ ਦਵਾਰੇ ਖ਼ੁਸ਼ੀ ਮਨਾਈਆ। ਸੰਤ ਸਾਜਣ ਬਦਲ ਕੇ ਆਪਣਾ ਰੁਖ਼, ਆਤਮ ਪਰਮਾਤਮ ਧਿਆਨ ਲਗਾਈਆ। ਗੁਰਮੁਖ ਕਰ ਕੇ ਉਜਲ ਮੁਖ, ਨਿਜ ਨੈਣ ਰਹੇ ਖੁਲ੍ਹਾਈਆ। ਗੁਰਸਿਖ ਸਾਚਾ ਢੋਲਾ ਗੌਣ ਅਗੰਮੀ ਤੁਕ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਜੁਗ ਚੌਕੜੀ ਕਹਿਣ ਸਾਡਾ ਪੈਂਡਾ ਰਿਹਾ ਮੁਕ, ਉਚੀ ਕੂਕ ਕੂਕ ਸੁਣਾਈਆ। ਜਿਸ ਨੇ ਪੰਜ ਤੱਤ ਕਾਇਆ ਮਾਟੀ ਵੇਖਣਾ ਬੁਤ, ਤਤਵ ਤਤ ਖੋਜ ਖੁਜਾਈਆ। ਜਿਸ ਦਾ ਓਹਲਾ ਭੇਵ ਰਹੇ ਨਾ ਲੁਕ, ਪਰਦਾ ਅਵਰ ਨਾ ਕੋਇ ਜਣਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਕਰ ਪਰਕਾਸ਼ ਨਿਰਗੁਣ ਜੋਤ, ਦੋ ਜਹਾਨਾਂ ਵੇਖ ਵਖਾਈਆ। ਜਿਸ ਦਾ ਨਾਮ ਨਗਾਰਾ ਇਕੋ ਵੱਜੇ ਚੋਟ, ਦੂਜਾ ਤਾਲ ਨਾ ਕੋਇ ਵਖਾਈਆ। ਜਿਸ ਨੂੰ ਝੁਕਦੇ ਚੌਦਾਂ ਲੋਕ, ਚੌਦਾਂ ਤਬਕ ਪੈਰਾਂ ਹੇਠ ਆਪਣਾ ਆਪ ਮਿਟਾਈਆ । ਚੌਦਾਂ ਵਿਦਿਆ ਸਮਝ ਨਾ ਸਕੇ ਇਕ ਸਲੋਕ, ਲੇਖਾ ਲਿਖਤ ਨਾ ਕੋਇ ਵਡਿਆਈਆ। ਜਿਸ ਦਾ ਭਾਣਾ ਸਕੇ ਨਾ ਕੋਈ ਰੋਕ, ਸ਼ਾਹ ਸੁਲਤਾਨਾਂ ਰਿਹਾ ਮਿਟਾਈਆ। ਜਿਸ ਦੀ ਸਚ ਦਵਾਰੇ ਨਿਰਗੁਣ ਧਾਰ ਅਗੰਮੀ ਮੌਜ, ਸਰਗੁਣ ਨਜ਼ਰ ਕੋਇ ਨਾ ਆਈਆ। ਜੋ ਘਟ ਘਟ ਅੰਤਰ ਸਭ ਨੂੰ ਰਿਹਾ ਖੋਜ, ਹਿਰਦੇ
ਅੰਤਰ ਵੇਖ ਵਖਾਈਆ। ਜੋ ਨਾਮ ਖ਼ੁਮਾਰੀ ਦੇਵੇ ਕਰੇ ਮਦਹੋਸ਼, ਮਧੁਰ ਧੁਨ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਪੁਰਖ ਅਕਾਲ ਨਿਰਗੁਣ ਨਿਰਵੈਰ, ਨਿਰਾਕਾਰ ਖੇਲ ਖਿਲਾਈਆ। ਬ੍ਰਹਿਮੰਡਾਂ ਖੰਡਾਂ ਅੰਦਰ ਕਰਨਹਾਰਾ ਸੈਰ, ਲੱਖ ਚੁਰਾਸੀ ਵੇਖ ਵਖਾਈਆ। ਜਿਸ ਨੂੰ ਗੁਰੂ ਅਵਤਾਰ ਪੀਰ ਪੈਗ਼ੰਬਰ ਕਹਿੰਦੇ ਗਏ ਗੰਭੀਰ ਗਹਿਰ, ਬੇਅੰਤ ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦੇ ਚਰਨਾਂ ਕੋਲ ਵਰਤੇ ਕਦੀ ਨਾ ਕਹਿਰ, ਅਗਨੀ ਤੱਤ ਨਾ ਕੋਇ ਜਲਾਈਆ। ਜਿਸ ਨੂੰ ਮਿਲਦਿਆਂ ਲਗੇ ਕਦੀ ਨਾ ਦੇਰ, ਅੰਤਰ ਅੰਤਰ ਮੇਲਾ ਸਹਿਜ ਸੁਭਾਈਆ। ਜਿਸ ਦਾ ਨਾਮ ਨਿਧਾਨਾ ਸ਼ਬਦ ਅਗੰਮੀ ਸ਼ੇਰ, ਭਬਕ ਦੋ ਜਹਾਨ ਸੁਣਾਈਆ। ਜੋ ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਉਤੇ ਕਰੇ ਮਿਹਰ, ਨਿਓਟਿਆਂ ਨਿਆਸਰਿਆਂ ਆਪਣੀ ਗੋਦ ਉਠਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਸਭ ਦਾ ਲਹਿਣਾ ਦੇਣਾ ਦਏ ਨਬੇੜ, ਹਕ ਹਕ਼ੀਕ਼ਤ ਦਏ ਵਖਾਈਆ। ਜੋ ਕੂੜੀ ਕਿਰਿਆ ਜਗਤ ਵਾਸਨਾ ਮਨ ਤਨ ਰਿਹਾ ਛੇੜ, ਨਵ ਨੌ ਚਾਰ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਪੁਰਖ ਅਕਾਲ ਕਹੇ ਮੇਰਾ ਨੂਰ ਅਗੰਮਾ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਮੇਰਾ ਨਾਮ ਨਿਧਾਨਾ ਸ਼ਬਦ ਮਾਤ ਕੁੱਖ ਕਿਸੇ ਨਾ ਜੰਮਾ, ਪਿਤਾ ਪੂਤ ਨਾ ਕੋਇ ਬਣਾਈਆ । ਮੇਰਾ ਪਿਆਰ ਹੱਥ ਨਾ ਆਇਆ ਕਿਸੇ ਮਾਟੀ ਚੰਮਾ, ਤੱਤਾਂ ਰੰਗ ਨਾ ਕੋਇ ਵਖਾਈਆ। ਮੇਰੇ ਦਵਾਰੇ ਹਰਖ਼ ਸੋਗ ਰਹੇ ਨਾ ਗ਼ਮਾ, ਚਿੰਤਾ ਰੋਗ ਨਾ ਕੋਇ ਜਣਾਈਆ। ਆਦਿ ਜੁਗਾਦਿ ਜੁਗ ਚੌਕੜੀ ਆਪਣੀ ਧਾਰ ਵਿਚੋਂ ਇਕੋ ਭਗਤ ਸੁਹੇਲੇ ਜੰਮਾਂ, ਬਣ ਧੁਰ ਜਣੇਦੀ ਮਾਈਆ। ਇਕੋ ਰਾਗ ਸੁਣਾ ਕੇ ਬਿਨਾ ਕੰਨਾਂ, ਅੰਤਰ ਆਤਮ ਕਰਾਂ ਪੜ੍ਹਾਈਆ। ਸਚ ਖ਼ਜ਼ੀਨਾ ਦੇ ਕੇ ਧਨਾ, ਧੁਰ ਦਾ ਧਨ ਦਿਆਂ ਦ੍ਰਿੜਾਈਆ। ਨੂਰੀ ਜੋਤ ਚਾੜ੍ਹ ਕੇ ਚੰਨਾਂ, ਕਾਇਆ ਮੰਦਰ ਅੰਦਰ ਕਰਾਂ ਰੁਸ਼ਨਾਈਆ। ਦੂਈ ਦਵੈਤੀ ਕੂੜੀ ਕਿਰਿਆ ਮਾਇਆ ਮਮਤਾ ਦੀਨ ਮਜ਼੍ਹਬ ਜ਼ਾਤ ਪਾਤ ਮਿਟਾ ਕੇ ਬੰਨਾ, ਇਕੋ ਆਤਮ ਪਰਮਾਤਮ ਦਿਆਂ ਸਮਝਾਈਆ। ਸਚ ਸੰਦੇਸ਼ਾ ਬਣ ਨਰੇਸ਼ਾ ਨਰ ਨਿਰੰਕਾਰ ਹੋ ਕੇ ਘੱਲਾਂ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਬੇਪਰਵਾਹ ਖੇਲ ਅਪਾਰਾ, ਹਰਿ ਕਰਤਾ ਆਪ ਕਰਾਈਆ। ਵੱਜੀ ਵਧਾਈ ਸਚ ਦਵਾਰਾ, ਥਿਰ ਘਰ ਢੋਲਾ ਇਕੋ ਗਾਈਆ। ਸਜਦਾ ਕਰੇ ਗੁਰੂ ਅਵਤਾਰਾ, ਪੈਗ਼ੰਬਰ ਨਾਲ ਮਿਲਾਈਆ। ਦੇਵਤ ਸੁਰ ਕਰਨ ਨਿਮਸਕਾਰਾ, ਗਣ ਗੰਧਰਵ ਰਹੇ ਜਸ ਗਾਈਆ। ਜੁਗ ਚੌਕੜੀ ਭੱਜਣ ਵਾਰੋ ਵਾਰਾ, ਰਵ ਸਸ ਆਪਣਾ ਪੰਧ ਮੁਕਾਈਆ। ਕਰੇ ਖੇਲ ਭਗਤ ਵਛਲ ਸੱਚਾ ਗਿਰਧਾਰਾ, ਗਹਿਰ ਗੰਭੀਰ ਵਡੀ ਵਡਿਆਈਆ। ਜਿਸ ਦਾ ਲੇਖਾ ਆਦਿ ਅੰਤ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਖਾਣੀ ਬਾਣੀ ਨਾ ਕੋਇ ਵਿਚਾਰਾ, ਬੁਧੀ ਚਲੀ ਨਾ ਕੋਇ ਚਤੁਰਾਈਆ। ਕਾਤਬ ਬਣਿਆ ਨਾ ਕੋਇ ਲਿਖਾਰਾ, ਹਰਫ਼ ਹਰੂਫ਼ ਨਾ ਕੋਇ ਦ੍ਰਿੜਾਈਆ। ਜਿਸ ਨੂੰ ਜਲਵਾ ਨੂਰ ਮੰਨਿਆ ਪਰਵਰਦਿਗਾਰਾ, ਵਾਹਿਦ ਲਾਸ਼ਰੀਕ ਅਖਵਾਈਆ। ਜਿਹੜਾ ਨਾਮ ਸੰਦੇਸ਼ਾ ਦੇਂਦਾ ਰਿਹਾ ਵਾਰੋ ਵਾਰਾ, ਜ਼ਿਮੀਂ ਅਸਮਾਨਾਂ ਦੋ ਜਹਾਨਾਂ ਕਰ ਪੜ੍ਹਾਈਆ। ਜਿਸ ਦਾ ਧੁਰ ਦਰਬਾਰ ਠਾਂਡਾ ਇਕ ਦਰਬਾਰਾ, ਦੂਜਾ ਗ੍ਰਹਿ ਨਾ ਕੋਇ ਵਖਾਈਆ। ਜਿਸ ਦਾ ਇਕੋ ਮੰਦਰ ਸ਼ਿਵਦਵਾਲਾ ਮਸਜਿਦ ਗੁਰੂਦਵਾਰਾ, ਮਠ ਵੰਡ ਨਾ ਕੋਇ ਵੰਡਾਈਆ। ਜਿਸ ਗ੍ਰਹਿ ਇਕੋ ਦੀਪ ਹੋਏ ਉਜਿਆਰਾ, ਜੋਤੀ ਜੋਤ ਜੋਤ ਰੁਸ਼ਨਾਈਆ। ਜਿਥੇ ਇਕੋ ਨਾਮ ਜੈਕਾਰਾ, ਬਿਨ ਰਸਨਾ
ਜਿਹਵਾ ਢੋਲਾ ਰਿਹਾ ਸੁਣਾਈਆ। ਜਿਥੇ ਇਕੋ ਹੁਕਮ ਵਰਤਾਰਾ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਕਹਿੰਦੇ ਪੁਰਖ ਅਕਾਲ ਹਮਾਰਾ, ਹਮ ਸਾਜਣ ਕਰ ਕੇ ਗਿਆ ਜਣਾਈਆ। ਜਿਸ ਦਾ ਭਵਿਖਤਾਂ ਵਿਚ ਵਿਚਾਰਾ, ਸ਼ਾਸਤਰ ਸਿਮਰਤ ਦੇਣ ਗਵਾਹੀਆ। ਜਿਸ ਨੂੰ ਕਹਿੰਦੇ ਕਲ ਕਲਕੀ ਅਵਤਾਰਾ, ਨਿਰਗੁਣ ਨਿਰਵੈਰ ਨਿਰਾਕਾਰ ਭੇਵ ਖੁਲ੍ਹਾਈਆ। ਜਿਸਦਾ ਅੰਤ ਨਾ ਪਾਰਾਵਾਰਾ, ਬੇਅੰਤ ਕਹੇ ਲੋਕਾਈਆ। ਸੋ ਖੇਲ ਕਰੇ ਅਗੰਮ ਅਪਾਰਾ, ਅਲਖ ਅਗੋਚਰ ਆਪਣੀ ਧਾਰ ਚਲਾਈਆ । ਜੋਤੀ ਜਾਤਾ ਪੁਰਖ ਬਿਧਾਤਾ ਪਤਿਪਰਮੇਸ਼ਵਰ ਹੋ ਉਜਿਆਰਾ, ਨੂਰ ਨੁਰਾਨਾ ਸ਼ਾਹ ਸੁਲਤਾਨਾ ਨੌਜਵਾਨਾ ਮਰਦ ਮਰਦਾਨਾ ਆਪਣਾ ਵੇਸ ਵਟਾਈਆ। ਜਿਸ ਨੇ ਚਾਰ ਕੁੰਟ ਦਹਿ ਦਿਸ਼ਾ ਨਵ ਨੌ ਚਾਰ ਕਰਨਾ ਖੇਲ ਨਿਆਰਾ, ਬੋਧ ਅਗਾਧਾ ਸ਼ਬਦ ਅਨਾਦਾ ਬ੍ਰਹਮ ਬ੍ਰਹਿਮਾਦਾ ਦੇਣਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਹੁਕਮ ਇਕ ਵਰਤਾਈਆ। ਧੁਰ ਦਾ ਹੁਕਮ ਇਕ ਵਰਤੌਂਦਾ ਏ। ਪੁਰਖ ਅਕਾਲ ਦਇਆ ਕਮੌਂਦਾ ਏ। ਥਿਰ ਘਰ ਦਵਾਰਿਉਂ ਆਪਣਾ ਸੁਤ ਉਠੌਂਦਾ ਏ। ਸ਼ਬਦੀ ਪੁਤ ਆਪ ਉਠੌਂਦਾ ਏ। ਕਰ ਖੇਲ ਅਬਿਨਾਸ਼ੀ ਅਚੁਤ, ਚੇਤਨ ਸਭ ਨੂੰ ਆਪ ਕਰੌਂਦਾ ਏ। ਨਵ ਨੌ ਚਾਰ ਪਿਛੋਂ ਸੁਹਾਵੇ ਸੁਹੰਜਣੀ ਆਪਣੀ ਰੁਤ, ਰੁਤੜੀ ਆਪਣੇ ਨਾਲ ਮਹਿਕੌਂਦਾ ਏ। ਚਾਰ ਕੁੰਟ ਦਹਿ ਦਿਸ਼ਾ ਸਚ ਸਵਾਮੀ ਹੋ ਕੇ ਜਾਏ ਤੁਠ, ਭੰਡਾਰਾ ਨਾਮ ਅਤੁਟ ਆਪ ਵਰਤੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਸੋਭਾ ਪੌਂਦਾ ਏ। ਸਚ ਦਵਾਰਾ ਕਹੇ ਮੈਂ ਤਕਿਆ ਇਕ ਨਿਰੰਕਾਰ, ਜੋਤੀ ਜਾਤਾ ਨਜ਼ਰੀ ਆਈਆ। ਜਿਸ ਦਾ ਖੇਲ ਸਦਾ ਜੁਗ ਚਾਰ, ਚੌਕੜੀ ਵੇਸ ਵਟਾਈਆ। ਜਿਸ ਦਾ ਰੂਪ ਅਗੰਮ ਅਪਾਰ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜੋ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਂਦਾ ਰਿਹਾ ਅਧਾਰ, ਅੰਤਰ ਅੰਤਰ ਧਿਆਨ ਲਗਾਈਆ । ਜਿਸ ਦੀ ਗੁਫ਼ਤ ਸ਼ਨੀਦ ਗੁਫ਼ਤਾਰ, ਧੁਰ ਦਾ ਕਲਮਾ ਕਰੇ ਪੜ੍ਹਾਈਆ। ਜੋ ਮਾਲਕ ਖ਼ਾਲਕ ਪ੍ਰਿਤਪਾਲਕ ਵਡ ਸਿਕਦਾਰ, ਸ਼ਹਿਨਸ਼ਾਹ ਅਖਵਾਈਆ। ਜਿਸ ਦਾ ਭਾਣਾ ਮੇਟੇ ਕੋਈ ਨਾ ਜੋਧਾ ਸੂਰਬੀਰ ਬਲਕਾਰ, ਬਲਧਾਰੀ ਨਜ਼ਰ ਕੋਇ ਨਾ ਆਈਆ। ਜਿਸ ਦਾ ਰਾਹ ਤਕਦੇ ਗਏ ਪੈਗ਼ੰਬਰ ਗੁਰ ਅਵਤਾਰ, ਬਿਨ ਅੱਖਾਂ ਅੱਖ ਖੁਲ੍ਹਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਪੁਰਖ ਅਕਾਲਾ ਦੀਨ ਦਿਆਲ ਪਰਵਰਦਿਗਾਰ ਸਾਂਝਾ ਯਾਰ ਆਇਆ ਆਪਣੀ ਵਾਰ, ਵਾਰਸ ਹੋ ਕੇ ਵੇਖ ਵਖਾਈਆ। ਸਭ ਦਾ ਲਹਿਣਾ ਦੇਣਾ ਪੂਰਬ ਲੇਖਾ ਜਨਮ ਜਨਮ ਦਾ ਦਏ ਉਤਾਰ, ਕ਼ਰਜ਼ ਮਕ਼ਰੂਜ਼ ਨਾ ਕੋਇ ਰਖਾਈਆ। ਕੂੜੀ ਕਿਰਿਆ ਮਾਇਆ ਮਮਤਾ ਹਉਮੇ ਹੰਗਤਾ ਦੇਵੇ ਮਾਰ, ਜੂਠਾ ਝੂਠਾ ਲੇਖਾ ਦਏ ਚੁਕਾਈਆ । ਜ਼ਾਤ ਪਾਤ ਦੀਨ ਮਜ਼੍ਹਬ ਊਚ ਨੀਚ ਰਾਓ ਰੰਕ ਕਰ ਖ਼ੁਆਰ, ਸਚ ਦਵਾਰਾ ਇਕੋ ਦਏ ਦ੍ਰਿੜਾਈਆ। ਸਾਢੇ ਤਿੰਨ ਹੱਥ ਤਾਕੀ ਖੋਲ੍ਹ ਕਿਵਾੜ, ਬਜਰ ਕਪਾਟੀ ਪਰਦਾ ਦਏ ਉਠਾਈਆ। ਤ੍ਰੈਗੁਣ ਮਾਇਆ ਮੇਟੇ ਅਗਨੀ ਹਾੜ, ਅੰਮ੍ਰਿਤ ਮੇਘ ਦਏ ਬਰਸਾਈਆ। ਸੁਰਤੀ ਸ਼ਬਦ ਮਿਲਾ ਕੇ ਧਾਰ, ਧੁਰ ਦਾ ਮੇਲਾ ਸਹਿਜ ਸੁਭਾਈਆ। ਸਾਚਾ ਮੰਦਰ ਵਖਾਏ ਜਿਥੇ ਜੋਤ ਜਗੇ ਅਗੰਮ ਅਪਾਰ, ਦੀਆ ਬਾਤੀ ਲੋੜ ਰਹੇ ਨਾ ਰਾਈਆ। ਸ੍ਰਿਸ਼ਟ ਸਬਾਈ ਦੱਸੇ ਇਕ ਜੈਕਾਰ, ਆਤਮ ਪਰਮਾਤਮ ਢੋਲਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸਚਖੰਡ ਦਵਾਰਾ ਕਹੇ ਮੈਂ ਵੇਖਿਆ ਕਰਤਾ, ਕ਼ੁਦਰਤ ਦਾ ਮਾਲਕ ਨਜ਼ਰੀ ਆਈਆ। ਜਿਸ ਤੋਂ ਆਦਿ ਜੁਗਾਦਿ ਜੁਗ ਚੌਕੜੀ ਦੋ ਜਹਾਨ ਡਰਦਾ, ਸਿਰ ਸਕੇ ਨਾ ਕੋਇ
ਉਠਾਈਆ। ਜੋ ਨਿਤ ਨਵਿਤ ਆਪਣਾ ਖੇਲ ਕਰਦਾ, ਨਿਰਗੁਣ ਸਰਗੁਣ ਫੇਰਾ ਪਾਈਆ। ਜੋ ਨਿਤ ਨਵਿਤ ਜੁਗ ਚੌਕੜੀ ਕਦੇ ਨਾ ਮਰਦਾ, ਮਾਤ ਗਰਭ ਨਾ ਫੇਰਾ ਪਾਈਆ। ਸੋ ਕਰੇ ਖੇਲ ਆਪਣੀ ਧਾਰ ਦਾ, ਧਰਨੀ ਧਰਤ ਧਵਲ ਧੌਲ ਵੇਖ ਵਖਾਈਆ । ਲਹਿਣਾ ਦੇਣਾ ਲੇਖਾ ਪੂਰਾ ਕਰੇ ਗੁਰ ਅਵਤਾਰ ਦਾ, ਜੋ ਭਵਿਖਤਾਂ ਵਿਚ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਦ੍ਰਿੜਾਈਆ। ਸਚਖੰਡ ਕਹੇ ਮੈਂ ਵੇਖਿਆ ਉਹ ਭਗਵਾਨ, ਜਿਸ ਦਾ ਭੇਵ ਕੋਇ ਨਾ ਪਾਈਆ। ਜਿਸ ਦਾ ਝੁਲਦਾ ਇਕ ਨਿਸ਼ਾਨ, ਨਿਸ਼ਾਨਾ ਅਵਰ ਨਾ ਕੋਇ ਬਣਾਈਆ। ਜਿਸ ਦਾ ਇਕੋ ਨਾਮ ਨਿਧਾਨ, ਦੂਜੀ ਸਿਖਿਆ ਨਾ ਕੋਈ ਸਮਝਾਈਆ। ਜਿਸ ਦਾ ਧੁਰ ਇਕ ਮੁਕਾਮ, ਮੁਕਾਮੇ ਹਕ ਡੇਰਾ ਲਾਈਆ। ਜਿਸ ਦਾ ਖੇਲ ਦੋ ਜਹਾਨ, ਨਿਰਗੁਣ ਸਰਗੁਣ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਈਆ। ਸਚਖੰਡ ਦਵਾਰਾ ਕਹੇ ਮੈਂ ਜੁਗ ਜੁਗ ਵੇਖੀ ਰੀਤ, ਅਬਿਨਾਸ਼ੀ ਕਰਤੇ ਦਿਤੀ ਦ੍ਰਿੜਾਈਆ। ਖੇਲ ਵੇਖਦਾ ਰਿਹਾ ਠੀਕ, ਠਾਕਰ ਹੋ ਕੇ ਰਿਹਾ ਸਮਝਾਈਆ। ਮੈਂ ਬਹਿ ਕੇ ਸਦਾ ਅਤੀਤ, ਲੇਖਾ ਤ੍ਰੈਗੁਣ ਵੇਖਿਆ ਚਾਈਂ ਚਾਈਂਆ। ਲੱਖ ਚੁਰਾਸੀ ਤਕਦਾ ਰਿਹਾ ਨੀਤ, ਦੂਰ ਦੁਰਾਡਾ ਖੋਜ ਖੁਜਾਈਆ। ਵੇਂਹਦਿਆਂ ਵੇਂਹਦਿਆਂ ਨੌ ਸੌ ਚੁਰਾਨਵੇ ਚੌਕੜੀ ਜੁਗ ਗਏ ਬੀਤ, ਬਣ ਬਣ ਪਾਂਧੀ ਰਾਹੀਆ । ਗੁਰ ਅਵਤਾਰ ਪੈਗ਼ੰਬਰ ਰਸਨਾ ਜਿਹਵਾ ਬੱਤੀ ਦੰਦ ਗਾ ਕੇ ਗਏ ਗੀਤ, ਧੁਰ ਸੰਦੇਸ਼ੇ ਜਗਤ ਸੁਣਾਈਆ। ਸ਼ਿਵਦਵਾਲੇ ਮਠ ਬਣਾ ਕੇ ਮੰਦਰ ਮਸੀਤ, ਗੁਰੂਦਵਾਰ ਕਰ ਕੁੜਮਾਈਆ। ਆਤਮ ਪਰਮਾਤਮ ਸਾਚੀ ਮਿਲੇ ਨਾ ਕਿਸੇ ਪ੍ਰੀਤ, ਪ੍ਰੀਤਮ ਮੇਲ ਨਾ ਕੋਇ ਮਿਲਾਈਆ। ਬਿਨ ਪੁਰਖ ਅਕਾਲ ਦੀਨ ਦਿਆਲ ਝਗੜਾ ਚੁਕੇ ਨਾ ਹਸਤ ਕੀਟ, ਦੂਈ ਦਵੈਤ ਨਾ ਕੋਇ ਗਵਾਈਆ। ਸਾਚਾ ਕਲਮਾ ਪੜ੍ਹੇ ਨਾ ਕੋਇ ਹਦੀਸ, ਧੁਰ ਦਾ ਨਾਮ ਨਾ ਕੋਇ ਜਣਾਈਆ। ਜਗਤ ਨਿਸ਼ਾਨਾ ਵਿਚ ਜਹਾਨਾਂ ਅੱਖਰਾਂ ਵਾਲੀ ਵੇਖੀ ਵਸੀਅਤ, ਵਸੀਕ਼ਾ ਗੁਰ ਅਵਤਾਰ ਪੈਗ਼ੰਬਰ ਨਜ਼ਰੀ ਆਈਆ। ਬਿਨ ਸਚਖੰਡ ਦਵਾਰੇ ਮਿਲੇ ਨਾ ਕੋਇ ਅਸਲੀਅਤ, ਅਸਲ ਵਸਲ ਸਾਂਝੇ ਯਾਰ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਰਿਹਾ ਜਣਾਈਆ। ਸਚਖੰਡ ਕਹੇ ਮੈਂ ਦੱਸਾਂ ਜਗ, ਨਵ ਨੌ ਚਾਰ ਪਿਛੋਂ ਦਿਆਂ ਵਖਾਈਆ। ਵੇਖੇ ਖੇਲ ਸੂਰੇ ਸਰਬਗ, ਜੋ ਸ਼ਾਹ ਪਾਤਸ਼ਾਹ ਰਿਹਾ ਵਰਤਾਈਆ। ਕਲਜੁਗ ਕੂੜੀ ਕਿਰਿਆ ਸ੍ਰਿਸ਼ਟ ਸਬਾਈ ਕੀਤੀ ਕੱਗ, ਹੰਸ ਨਜ਼ਰ ਕੋਇ ਨਾ ਆਈਆ। ਮਾਇਆ ਮਮਤਾ ਹਉਮੇ ਹੰਗਤਾ ਲਗੀ ਅੱਗ, ਨਿਝਰ ਝਿਰਨਾ ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਸਚ ਸੁਵਾਮੀ ਅੰਤਰਜਾਮੀ ਦਰਸ ਕਰੇ ਨਾ ਕੋਈ ਉਪਰ ਚੜ੍ਹ ਸ਼ਾਹ ਰਗ, ਸਾਚਾ ਜੋੜ ਨਾ ਕੋਇ ਜੁੜਾਈਆ। ਬਿਨ ਮੱਕੇ ਕਾਅਬਿਉਂ ਪੂਰਾ ਹੋਇਆ ਕਿਸੇ ਨਾ ਹੱਜ, ਹਜ਼ਰਤ ਸਚ ਮਹਿਰਾਬੇ ਦਰਸ ਕੋਇ ਨਾ ਪਾਈਆ। ਸਤਿਗੁਰ ਸ਼ਬਦ ਸਾਢੇ ਤਿੰਨ ਹੱਥ ਅੰਦਰ ਕਿਸੇ ਲਿਆ ਨਾ ਲੱਭ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਧੁਨ ਆਤਮਕ ਸੁਣੇ ਕੋਈ ਨਾ ਨਦ, ਢੋਲਕ ਛੈਣੇ ਰਹੇ ਖੜਕਾਈਆ। ਕਲਜੁਗ ਕਹੇ ਇਹ ਖੇਲ ਪੁਰਖ ਸਮਰਥ, ਜੋ ਧੁਰ ਦਾ ਹੁਕਮ ਰਿਹਾ ਵਰਤਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਨੂੰ ਜੋੜਦੇ ਹੱਥ, ਚਰਨਾਂ ਉਤੇ ਢਹਿ ਕੇ ਡੰਡਾਵਤ ਕਰ ਕੇ ਧੂੜੀ ਟਿੱਕਾ ਮਸਤਕ ਰਹੇ ਲਗਾਈਆ। ਉਹ ਸਾਹਿਬ ਸੁਲਤਾਨਾ ਨੌਜਵਾਨਾ ਮਰਦ ਮਰਦਾਨਾ ਸਭ ਦਾ ਦੇਵਣਹਾਰਾ ਹਕ, ਹਾਕਮ ਹੋ ਕੇ ਵੇਖ ਵਖਾਈਆ। ਸਦੀ ਚੌਧਵੀਂ ਰਾਹ ਸਾਰੇ ਰਹੇ ਤਕ, ਤਕਵਾ ਇਕ
ਰਖਾਈਆ। ਬੀਸ ਇਕੀਸ ਕਹੇ ਮੇਰਾ ਵੇਲਾ ਗਿਆ ਲੰਘ, ਪੈਂਡਾ ਲਿਆ ਮੁਕਾਈਆ। ਸ੍ਰੀ ਭਗਵਾਨ ਨੌਜਵਾਨ ਸਾਚੇ ਤਖ਼ਤ ਬੈਠ ਪਲੰਘ, ਜਿਸ ਦੀ ਪਾਵਾ ਚੂਲ ਨਜ਼ਰ ਕਿਸੇ ਨਾ ਆਈਆ । ਸਤਿ ਧਰਮ ਦਾ ਵਜਾ ਇਕ ਮਰਦੰਗ, ਕੂੜੀ ਕਿਰਿਆ ਦੇ ਖਪਾਈਆ। ਹੁਲਾਰਾ ਦੇ ਦੇ ਵਿਚ ਵਰਭੰਡ, ਬ੍ਰਹਿਮੰਡ ਦੇ ਉਠਾਈਆ। ਗੁਰਮੁਖ ਆਤਮ ਰਹੇ ਕੋਈ ਨਾ ਰੰਡ, ਭਗਤ ਸੁਹੇਲੇ ਗੁਰ ਚੇਲੇ ਲਏ ਮਿਲਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਅੰਤਰ ਆਤਮ ਦੇ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਜੁਗ ਜਨਮ ਦੇ ਵਿਛੜਿਆਂ ਸ਼ਬਦੀ ਸੁਰਤੀ ਡੋਰੀ ਗੰਢ, ਤੇਰੇ ਨਾਲੋਂ ਨਾ ਹੋਏ ਜੁਦਾਈਆ। ਬੂੰਦ ਸਵਾਂਤੀ ਦੇ ਕੇ ਪਾ ਠੰਡ, ਅਗਨੀ ਤਤ ਦੇ ਬੁਝਾਈਆ। ਕੋਝੇ ਕਮਲੇ ਗ਼ਰੀਬ ਨਿਮਾਣਿਆਂ ਲਾ ਅੰਗ, ਜੋ ਸਾਹਿਬ ਆਏ ਤੇਰੀ ਸਰਨਾਈਆ। ਲੇਖਾ ਮੁਕਾ ਦੇ ਜੇਰਜ ਅੰਡ, ਉਤਭੁਜ ਸੇਤਜ ਫੇਰ ਨਾ ਕੋਇ ਫਿਰਾਈਆ। ਤੈਨੂੰ ਮਿਲ ਕੇ ਪੜ੍ਹਨਾ ਪਏ ਕੋਇ ਨਾ ਛੰਦ, ਗ੍ਰੰਥਾਂ ਵਾਲੀ ਨਾ ਕੋਈ ਸ਼ਨਵਾਈਆ। ਝਗੜਾ ਮੁਕਾ ਦੇ ਬ੍ਰਹਮ ਹੰ, ਹੰ ਬ੍ਰਹਮ ਪਾਰਬ੍ਰਹਮ ਆਪਣਾ ਰੰਗ ਰੰਗਾਈਆ। ਕੂੜੀ ਦਿਸੇ ਕਾਇਆ ਮਾਟੀ ਤਨ, ਪੰਚਮ ਪੰਚਮ ਲੇਖਾ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਮੇਲਾ ਲੈ ਮਿਲਾਈਆ। ਸਚਖੰਡ ਕਹੇ ਮੈਂ ਜੁਗ ਜੁਗ ਪੈਂਡਾ ਵੇਖਿਆ ਮੁਕਦਾ, ਸਤਿਜੁਗ ਤ੍ਰੇਤਾ ਦੁਆਪਰ ਗਿਆ ਫੇਰਾ ਪਾਈਆ। ਪੁਰਖ ਅਕਾਲ ਪਾਰਬ੍ਰਹਮ ਪਤਿਪਰਮੇਸ਼ਵਰ ਜੁਗ ਜੁਗ ਭਗਤਾਂ ਪੁਛਦਾ, ਸੰਤ ਸੁਹੇਲੇ ਗਲੇ ਲਗਾਈਆ। ਸੂਫ਼ੀ ਫ਼ਕੀਰ ਗੋਦੀ ਚੁਕਦਾ, ਅਲਫ਼ੀ ਸੋਹਣਾ ਰੰਗ ਚੜ੍ਹਾਈਆ। ਨਾਤਾ ਜੋੜ ਕੇ ਪਿਤਾ ਪੁਤ ਦਾ, ਗੁਰਮੁਖ ਆਪਣੇ ਰੰਗ ਰੰਗਾਈਆ। ਜਗਤ ਵਿਕਾਰ ਓਨ੍ਹਾਂ ਦਾ ਲੁਟਦਾ, ਜਿਸ ਸਿਰ ਆਪਣਾ ਹੱਥ ਰਖਾਈਆ। ਪਿਆਲਾ ਦੇ ਕੇ ਅਗੰਮੀ ਘੁਟ ਦਾ, ਅੰਮ੍ਰਿਤ ਇਕੋ ਦਏ ਪਿਆਈਆ। ਜਿਸ ਨਾਲ ਆਵਣ ਜਾਵਣ ਲੱਖ ਚੁਰਾਸੀ ਛੁਟਦਾ, ਜੋਤੀ ਜੋਤ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਆਪਣੇ ਹੱਥ ਵਖਾਈਆ। ਸਚਖੰਡ ਕਹੇ ਮੇਰੇ ਧੁਰ ਦੇ ਪਰਵਰਦਿਗਾਰ, ਲਾਸ਼ਰੀਕ ਤੇਰੀ ਵਡਿਆਈਆ । ਕਿਰਪਾ ਕਰ ਸਾਂਝੇ ਯਾਰ, ਸਾਹਿਬ ਸਵਾਮੀ ਦਇਆ ਕਮਾਈਆ। ਕੂੜੀ ਕਿਰਿਆ ਹੋਵੇ ਪਾਰ ਕਿਨਾਰ, ਲੋਕਮਾਤ ਰਹਿਣ ਨਾ ਪਾਈਆ। ਕਲਜੁਗ ਮੰਜ਼ਲ ਰਹੇ ਨਾ ਕੋਈ ਦੁਸ਼ਵਾਰ, ਔਖੀ ਘਾਟੀ ਦੇਣੀ ਢਾਹੀਆ। ਭਗਤ ਸੁਹੇਲੇ ਸੱਜਣ ਕਰ ਤਿਆਰ, ਗੁਰਮੁਖ ਮਾਤ ਉਠਾਈਆ। ਅੰਦਰ ਵੜ ਕੇ ਦੇ ਦੀਦਾਰ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਸ਼ਬਦੀ ਨਾਦ ਸੁਣਾ ਸੱਚੀ ਧੁਨਕਾਰ, ਅਨਰਾਗੀ ਰਾਗ ਜਣਾਈਆ। ਜਾਮ ਪਿਆਲਾ ਦੇ ਅਪਰ ਅਪਾਰ, ਜੋ ਤੀਰਥ ਤੱਟਾਂ ਵਿਚੋਂ ਹੱਥ ਕਿਸੇ ਨਾ ਆਈਆ। ਘਰ ਵਿਚ ਘਰ ਦੀਪਕ ਦੇ ਬਾਲ, ਬਿਨ ਤੇਲ ਬਾਤੀ ਜੋਤ ਹੋਵੇ ਰੁਸ਼ਨਾਈਆ। ਇਕੋ ਰੰਗ ਰੰਗਾ ਦੇ ਸ਼ਾਹ ਕੰਗਾਲ, ਆਤਮ ਬ੍ਰਹਮ ਭੇਵ ਖੁਲ੍ਹਾਈਆ। ਸਤਿਜੁਗ ਸਾਚੇ ਬਣ ਦਲਾਲ, ਵਿਚੋਲਾ ਹੋ ਕੇ ਮੇਲ ਮਿਲਾਈਆ। ਧੁਰ ਦਾ ਜਲਵਾ ਦੱਸ ਜਲਾਲ, ਜ਼ਾਹਰ ਜ਼ਹੂਰ ਕਰ ਰੁਸ਼ਨਾਈਆ। ਝਗੜਾ ਮੁਕ ਜਾਏ ਕੂੜ ਤਮਾਮ, ਲੇਖਾ ਰਹੇ ਰਾਈਆ। ਸਭ ਨੂੰ ਨਜ਼ਰੀ ਆ ਜਾ ਉਹ ਅਮਾਮ, ਜਿਸ ਨੂੰ ਮੁਹੰਮਦ ਈਸਾ ਮੂਸਾ ਗਏ ਸੀਸ ਨਿਵਾਈਆ। ਪਰਗਟ ਹੋ ਜਾ ਧੁਰ ਦੇ ਰਾਮ, ਜਿਸ ਰਾਮ ਨੂੰ ਰਾਮ ਦਸਰਥ ਬੇਟਾ ਮਿਲ ਕੇ ਖ਼ੁਸ਼ੀ ਮਨਾਈਆ । ਖੇਲ ਕਰਦੇ ਧੁਰ ਦੇ ਕਾਹਨ, ਜਿਸ ਕਾਹਨ ਨੂੰ ਬੰਸਰੀ ਵਾਲੀ ਕਾਹਨ ਧੁਨ ਸੁਣਾਈਆ। ਸਚ ਸੰਦੇਸ਼ਾ ਦੇ ਦੇ ਇਕੋ ਨਾਮ, ਜਿਸ ਨਾਮ ਦੀ ਨਾਨਕ ਨਿਰਗੁਣ ਸਿਫ਼ਤਾਂ ਵਿਚ ਕਰੀ ਲਿਖਾਈਆ। ਸਾਚਾ ਸ਼ਸਤਰ ਦੇ ਦੇ ਜਿਸ ਦੇ ਨਾਲ ਬਦਲ
ਜਾਵੇ ਨਜ਼ਾਮ, ਅੰਦਰੇ ਅੰਦਰ ਕਾਇਆ ਗਾਤਰੇ ਦੇਣਾ ਲਟਕਾਈਆ। ਤੇਰਾ ਖੇਲ ਵੇਖੀਏ ਵਿਚ ਜਹਾਨ, ਕਲਜੁਗ ਬੈਠਾ ਢੇਰੀਆਂ ਢਾਹੀਆ। ਜਗਤ ਸਦੀਆਂ ਹੋਈਆਂ ਹੈਰਾਨ, ਵਦੀ ਸੁਦੀ ਅੱਖ ਸ਼ਰਮਾਈਆ। ਸਾਲ ਮਹੀਨੇ ਦਿਵਸ ਘੜੀ ਪਲ ਸਰਬ ਕੁਰਲਾਣ, ਵਾਰ ਥਿਤ ਧੀਰ ਨਾ ਕੋਇ ਧਰਾਈਆ। ਸਭ ਨੂੰ ਉਡੀਕਾਂ ਲੰਘਦੀਆਂ ਗਈਆਂ ਤਾਰੀਖਾਂ ਕਲਜੁਗ ਅੰਤਮ ਔਣਾ ਸ੍ਰੀ ਭਗਵਾਨ, ਨਿਹਕਲੰਕ ਕਲ ਕਲਕੀ ਫੇਰਾ ਪਾਈਆ। ਕਿਸੇ ਸਮਝ ਨਾ ਆਈ ਸਾਢੇ ਤਿੰਨ ਹੱਥ ਸੰਬਲ ਕਿਹੜਾ ਮਕਾਨ, ਜਿਸ ਮੰਦਰ ਬਹਿ ਕੇ ਹਰਿ ਮੰਦਰ ਦਏ ਸੁਹਾਈਆ। ਬਿਨਾ ਭਗਤੀਉਂ ਬਿਨਾ ਸ਼ਕਤੀਉਂ ਅੰਤਰ ਆਤਮ ਦੇਵੇ ਬ੍ਰਹਮ ਗਿਆਨ, ਬਿਨ ਅੱਖਰਾਂ ਕਰੇ ਪੜ੍ਹਾਈਆ। ਸਾਚੀ ਮੰਜ਼ਲ ਚੜ੍ਹਨਾ ਦੱਸੇ ਆਸਾਨ, ਪੌੜੀ ਡੰਡਾ ਹੱਥ ਨਾ ਕੋਇ ਫੜਾਈਆ। ਘਰ ਸੁਰਤੀ ਗੋਪੀ ਮਿਲ ਜਾਏ ਧੁਰ ਦਾ ਕਾਹਨ, ਸੀਤਾ ਰਾਮ ਬਨਬਾਸ ਨਾ ਕੋਇ ਭਵਾਈਆ। ਬਿਨਾ ਸਜਦਿਆਂ ਕਲਮਿਉਂ ਦੱਸੇ ਪਰਨਾਮ, ਡੰਡਾਵਤ ਇਕੋ ਇਕ ਦ੍ਰਿੜਾਈਆ। ਸਾਚਾ ਮੰਦਰ ਦੱਸ ਉਹ ਮਕ਼ਾਮ, ਜਿਸ ਮਕਾਨ ਵਿਚ ਬਹਿ ਕੇ ਮਕ਼ਬਰਿਆਂ ਦੀ ਲੋੜ ਰਹੇ ਨਾ ਰਾਈਆ। ਓਧਰੋਂ ਬਚਨ ਸੁਣ ਕੇ ਸਚਖੰਡ ਬੋਲਿਆ ਬਿਨਾ ਜ਼ਬਾਨ, ਭਗਤੋ ਤੁਹਾਨੂੰ ਦਿਆਂ ਜਣਾਈਆ। ਬਿਨਾ ਪ੍ਰਭੂ ਦੇ ਚਰਨਾਂ ਮਿਲੇ ਨਾ ਕੋਈ ਆਰਾਮ, ਇਹੋ ਗੁਰ ਅਵਤਾਰ ਪੀਰ ਪੈਗ਼ੰਬਰ ਗਏ ਸਮਝਾਈਆ। ਜਿਸ ਨੂੰ ਮਿਲਣਾ ਬੜਾ ਆਸਾਨ, ਕਾਇਆ ਮੰਦਰ ਅੰਦਰ ਮਿਲ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਰਹਿਮਤ ਆਪਣੀ ਰਿਹਾ ਕਮਾਈਆ। ਸਚਖੰਡ ਕਹੇ ਮੈਂ ਵੇਖਿਆ ਲੋਕਮਾਤ ਅਨੋਖਾ ਸੰਮਤ, ਸ਼ਹਿਨਸ਼ਾਹੀ ਗਿਆ ਆਈਆ। ਜਿਸ ਦੇ ਅਗੇ ਚਾਰ ਜੁਗ ਕਰਦੇ ਮਿੰਨਤ, ਨੇਤਰ ਨੈਣਾਂ ਨੀਰ ਵਹਾਈਆ। ਅਗੇ ਰਹੇ ਨਾ ਕਿਸੇ ਦੀ ਕੋਈ ਹਿੰਮਤ, ਹੌਂਸਲੇ ਸਾਰੇ ਰਹੇ ਢਾਹੀਆ। ਜਿਸ ਦੀ ਦਰੋਹੀ ਫਿਰੀ ਚਾਰੇ ਸਿਮਤ, ਸਮਾਂ ਦਏ ਗਵਾਹੀਆ। ਕਲਜੁਗ ਕੂੜੀ ਕਿਰਿਆ ਰਹਿਣ ਨਹੀਂ ਦੇਣੀ ਇੱਲਤ, ਮਾਇਆ ਮਮਤਾ ਦੇਣੀ ਮਿਟਾਈਆ। ਗੁਰਮੁਖਾਂ ਦੀ ਖ਼ੁਆਰੀ ਕਰੇ ਕੋਈ ਨਾ ਜ਼ਿੱਲਤ, ਸਿਰ ਆਪਣਾ ਹੱਥ ਟਿਕਾਈਆ। ਸਚ ਪ੍ਰੇਮ ਪਿਆਰ ਦਾ ਧੁਰ ਦਾ ਦੱਸੇ ਇਸ਼ਕ, ਜਿਸ ਨੂੰ ਹਕ਼ੀਕ਼ੀ ਮਜਾਜ਼ੀ ਦੋਵੇਂ ਸੀਸ ਨਿਵਾਈਆ। ਅੰਦਰੋਂ ਖੋਲ੍ਹ ਦੇਵੇ ਦ੍ਰਿਸ਼ਟ, ਪਰਦਾ ਦਏ ਚੁਕਾਈਆ। ਇਕੋ ਨਜ਼ਰੀ ਆਏ ਇਸ਼ਟ, ਜੋਤੀ ਜੋਤ ਜੋਤ ਰੁਸ਼ਨਾਈਆ। ਭਗਤਾਂ ਨਾਲ ਮਿਲ ਕੇ ਆਤਮ ਪਰਮਾਤਮ ਸਾਚੀ ਸੇਜਾ ਮਾਣੇ ਇਕੋ ਗ੍ਰਹਿਸਤ, ਗਹਿਰ ਗੰਭੀਰ ਦਇਆ ਕਮਾਈਆ। ਲੇਖਾ ਚੁਕਾ ਦੇ ਰਾਮ ਵਸ਼ਿਸ਼ਟ, ਗੁਰੂ ਗੁਰ ਚੇਲਾ ਆਪਣੇ ਰੰਗ ਰੰਗਾਈਆ। ਹੁਕਮ ਸੁਣਾ ਕੇ ਸਾਰੀ ਸ੍ਰਿਸ਼ਟ, ਕਾਇਨਾਤ ਕਰੇ ਪੜ੍ਹਾਈਆ। ਜਨ ਭਗਤੋ ਕਿਸੇ ਕੰਮ ਨਹੀਂ ਔਂਦਾ ਸਵਰਗ ਬਹਿਸ਼ਤ, ਬਿਨ ਪ੍ਰਭ ਚਰਨ ਸ਼ਾਂਤਕ ਸਤਿ ਨਾ ਕੋਇ ਕਰਾਈਆ। ਕੋਟਾਂ ਵਿਚੋਂ ਪਾਰਬ੍ਰਹਮ ਪ੍ਰਭ ਕੋਲ ਥੋੜ੍ਹਿਆਂ ਦੀ ਲਿਸਟ, ਜੋ ਆਪਣੇ ਲੇਖੇ ਜਾਣ ਮੁਕਾਈਆ। ਜਿਨ੍ਹਾਂ ਦੀ ਕਰਨੀ ਕਦੇ ਨਹੀਂ ਹੋਣੀ ਨਸ਼ਟ, ਨਿਹਕਰਮੀ ਦੇਵਣਹਾਰ ਵਡਿਆਈਆ। ਉਨ੍ਹਾਂ ਗੁਰਮੁਖਾਂ ਵਿਚੋਂ ਗਿਰਧਾਰਾ ਸਿੰਘ ਕਲਾਸ ਫ਼ਸਟ, ਫ਼ੈਸਲਾ ਧੁਰ ਦਾ ਦਿਤਾ ਸਮਝਾਈਆ। ਜਿਹਨੂੰ ਜਮਾਂ ਨੇ ਕਦੀ ਨਹੀਂ ਕਰਨਾ ਅਰੈਸਟ, ਧਰਮ ਰਾਏ ਲੇਖ ਨਾ ਕੋਇ ਵਖਾਈਆ। ਅਗੇ ਕਿਸੇ ਗੁਰ ਅਵਤਾਰ ਪੈਗ਼ੰਬਰ ਕੀਤਾ ਨਹੀਂ ਟੈਸਟ, ਮਜ਼ਮੂਨ ਧੁਰ ਦਾ ਦਿਤਾ ਪੜ੍ਹਾਈਆ। ਸਿਮਤ ਵੇਖਣੀ ਨਹੀਂ ਕੋਈ ਈਸਟ ਵੈਸਟ, ਸ਼ਰਕਣ ਗਰਬਣ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਚਖੰਡ ਕਹੇ ਮੈਂ ਵੇਖਾਂ ਲੋਕਮਾਤ, ਸੰਮਤ ਪਹਿਲੇ ਧਿਆਨ ਲਗਾਈਆ। ਭਗਤ ਵਛਲ ਪਾਰਬ੍ਰਹਮ
ਪਤਿਪਰਮੇਸ਼ਵਰ ਪਰਵਰਦਿਗਾਰ ਸਾਚੇ ਭਗਤਾਂ ਦੇਂਦਾ ਉਹ ਦਾਤ, ਸੂਫ਼ੀ ਫ਼ਕੀਰਾਂ ਰਿਹਾ ਪੜ੍ਹਾਈਆ। ਜਿਨ੍ਹਾਂ ਦੀ ਗ੍ਰਹਿ ਲੇਖੇ ਲਾਏ ਸੁਹੰਜਣੀ ਰਾਤ, ਪਰਭਾਤ ਆਪਣੀ ਦਏ ਵਖਾਈਆ। ਆਤਮ ਪਰਮਾਤਮ ਦੱਸ ਕੇ ਇਕੋ ਜ਼ਾਤ, ਝਗੜਾ ਦੂਈ ਦਏ ਮਿਟਾਈਆ। ਭਗਤਾਂ ਦੇਵਣਹਾਰਾ ਸ਼ਾਬਾਸ਼, ਮਿਹਰ ਨਜ਼ਰ ਇਕ ਉਠਾਈਆ। ਜਨਮ ਜਨਮ ਦੀ ਪੂਰੀ ਕਰੇ ਆਸ, ਪੂਰਬ ਲੇਖਾ ਰਿਹਾ ਮੁਕਾਈਆ। ਅੰਦਰ ਵੜ ਸਰਬ ਗੁਣਤਾਸ, ਸਤਿ ਸਤਿਵਾਦ ਆਪਣਾ ਰਾਹ ਸਮਝਾਈਆ। ਮੈਂ ਤੇਰਾ ਤੂੰ ਮੇਰਾ ਸਦ ਵਸਾਂ ਤੇਰੇ ਪਾਸ, ਜੋਤੀ ਸ਼ਬਦ ਹੋਵੇ ਨਾ ਕਦੇ ਜੁਦਾਈਆ। ਤੈਨੂੰ ਲੱਭਣਾ ਪਏ ਨਾ ਵਿਚੋਂ ਕਿਸੇ ਆਕਾਸ਼, ਜ਼ਿਮੀਂ ਅਸਮਾਨ ਨਾ ਖੋਜ ਖੁਜਾਈਆ । ਤੈਨੂੰ ਕਰਨਾ ਪਏ ਕੋਈ ਨਾ ਪਾਠ, ਮੰਤਰਾਂ ਵਾਲੀ ਨਾ ਕੋਇ ਸ਼ਨਵਾਈਆ। ਨਹੌਣਾ ਪਏ ਨਾ ਕਿਸੇ ਤਾਟ, ਤੀਰਥ ਦੁਰਮਤ ਮੈਲ ਨਾ ਕੋਇ ਧਵਾਈਆ। ਸਹਿਜ ਸਭਾਓ ਜਨ ਭਗਤਾਂ ਲੈ ਜਾਏ ਆਪਣੇ ਘਾਟ, ਸਤਿਗੁਰ ਹੋ ਕੇ ਪੈਂਡਾ ਦਏ ਮੁਕਾਈਆ। ਏਥੇ ਓਥੇ ਦੋ ਜਹਾਨਾਂ ਦੇਵੇ ਨਜਾਤ, ਨਿਜ ਨੇਤਰ ਆਪਣਾ ਦਰਸ ਦਿਖਾਈਆ। ਗੁਰਮੁਖੋ ਤੁਹਾਡੀ ਸਿਫ਼ਤ ਦਾ ਅੱਖਰ ਲੱਭਣਾ ਨਹੀਂ ਵਿਚੋਂ ਕਿਸੇ ਲੁਗਾਤ, ਸਾਚਾ ਭੇਵ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਸਾਚੇ ਮੰਦਰ ਹਰਿਜਨ ਦਏ ਸੁਹਾਈਆ। ਸਚਖੰਡ ਕਹੇ ਮੈਂ ਤੱਕਾਂ ਭਗਤ, ਭਗਵਨ ਮੀਤੇ ਨਜ਼ਰੀ ਆਈਆ। ਜਿਨ੍ਹਾਂ ਨਾਤਾ ਛਡਿਆ ਕੂੜਾ ਜਗਤ, ਜਗ ਜੀਵਣ ਦਾਤਾ ਇਕੋ ਰਹੇ ਮਨਾਈਆ। ਉਨ੍ਹਾਂ ਦਾ ਮੇਰੇ ਨਾਲ ਰਿਹਾ ਨਾ ਕੋਈ ਫ਼ਰਕ, ਜੋਤੀ ਜੋਤ ਜੋਤ ਜੋਤੀ ਇਕੋ ਨਜ਼ਰੀ ਆਈਆ। ਜਿਨ੍ਹਾਂ ਨੇ ਕੂੜੀ ਕਿਰਿਆ ਕੀਤੀ ਤਰਕ, ਤੁਰਤ ਆਤਮ ਪਰਮਾਤਮ ਮੇਲਾ ਗਏ ਮਿਲਾਈਆ। ਨਿਜ ਨੇਤਰ ਕਰਨ ਦਰਸ, ਦੋਏ ਲੋਚਨ ਬਾਹਰ ਵੱਜੇ ਵਧਾਈਆ। ਉਨ੍ਹਾਂ ਦੀ ਜਨਮ ਜਨਮ ਦੀ ਮਿਟੀ ਹਰਸ, ਹਵਸ ਦਿਤੀ ਬੁਝਾਈਆ । ਮਾਣ ਵਡਿਆਈ ਦੇ ਕੇ ਉਤੇ ਫ਼ਰਸ, ਫ਼ੈਸਲਾ ਧੁਰਦਾ ਦਏ ਸੁਣਾਈਆ । ਜਨ ਭਗਤੋ ਸਚਖੰਡ ਦਵਾਰੇ ਸਿੱਧੇ ਜਾਣਾ ਨਿਧੜਕ, ਰਾਹ ਵਿਚ ਸਕੇ ਨਾ ਕੋਇ ਅਟਕਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਢੋਲਾ ਗੌਣਾ ਨਿਧੜਕ, ਜਿਸ ਨੂੰ ਵਿਸ਼ਨ ਬ੍ਰਹਮਾ ਸ਼ਿਵ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜਨ ਭਗਤਾਂ ਉਤੇ ਕਰੇ ਆਪਣਾ ਤਰਸ, ਰਹਿਮਤ ਕਰ ਕੇ ਰਹੀਮ ਆਪਣੇ ਨਾਲ ਮਿਲਾਈਆ।
੪ ਭਾਦਰੋਂ ਸ਼ਹਿਨਸ਼ਾਹੀ ਸੰਮਤ ੧ ਪਿਆਰਾ ਸਿੰਘ ਦੇ ਗ੍ਰਹਿ ਪਿੰਡ ਸੈਦਪੁਰ ਜ਼ਿਲਾ ਅੰਮ੍ਰਿਤਸਰ
ਪੰਜ ਤੱਤ ਕਾਇਆ ਮਾਟੀ ਸੋਹਣਾ ਨਗਰ, ਤ੍ਰੈਗੁਣ ਮੇਲਾ ਬੇਪਰਵਾਹੀਆ। ਸਚ ਵਸਤ ਨਾਮ ਅਮੋਲਕ ਮਿਲਿਆ ਸਗਨ, ਸਤਿ ਦਵਾਰੇ ਦਿਤਾ ਟਿਕਾਈਆ। ਨਿਰਗੁਣ ਨੂਰ ਜੋਤੀ ਦੀਪਕ ਜਗਣ, ਨਿਰਾਕਾਰ ਕਰੇ ਰੁਸ਼ਨਾਈਆ। ਸ਼ਬਦ ਅਗੰਮੀ ਵਾਜੇ ਵੱਜਣ, ਅਨਹਦ ਨਾਦ ਕਰੇ ਸ਼ਨਵਾਈਆ । ਸਚ ਸਰੋਵਰ ਕਰੋ ਮਜਨ, ਅੰਮ੍ਰਿਤ ਇਕੋ ਇਕ ਦਰਸਾਈਆ। ਗੁਰਮੁਖੋ ਮਨ ਵਾਸਨਾ ਦਿਓ ਬਦਲ, ਕੂੜੀ ਕਿਰਿਆ ਬਾਹਰ ਕਢਾਈਆ। ਸਾਹਿਬ ਸਤਿਗੁਰ ਤੁਹਾਡੇ ਖੇੜੇ ਕਰੇ ਅਦਲ, ਇਨਸਾਫ਼ ਆਪਣੇ ਹੱਥ ਰਖਾਈਆ। ਪੰਜ ਵਿਕਾਰਾ ਸ਼ਬਦ ਖੰਡੇ ਨਾਲ ਕਰਦਾ ਕ਼ਤਲ, ਕੂੜੀ ਕਿਰਿਆ ਰਹਿਣ ਕੋਇ ਨਾ ਪਾਈਆ। ਵੇਖੋ ਪਰਤਕੇ ਪਿਛਲਾ ਵਤਨ, ਜਿਸ ਵਿਚੋਂ ਹੋਈ ਜੁਦਾਈਆ। ਲੱਖ ਚੁਰਾਸੀ ਮਾਨਸ ਦੇਹੀ ਅੰਦਰ ਤੁਹਾਨੂੰ ਆਇਆ ਸੱਦਣ,
ਸ਼ਬਦ ਸੁਨੇਹੜਾ ਇਕ ਸੁਣਾਈਆ। ਕੋਟਨ ਕੋਟਾਂ ਵਿਚੋਂ ਗੁਰਮੁਖ ਸੰਤ ਸੁਹੇਲੇ ਪਾਰ ਲੰਘਣ, ਮੰਜ਼ਲ ਪੰਧ ਮੁਕਾਈਆ ਨੌ ਦਵਾਰੇ ਫਿਰਨਾ ਛੱਡੋ ਜਗਤ ਪਰਭਾਸ ਕੂੜੇ ਜੰਗਲ, ਕੰਦਰ ਕੂੜੀ ਪਾਰ ਲੰਘਾਈਆ। ਵਾਸਨਾ ਬੰਨ੍ਹ ਲਓ ਮਨ ਬੰਦਰ, ਡੋਰੀ ਤੰਦ ਇਕ ਬੰਧਾਈਆ। ਬਜਰ ਕਪਾਟੀ ਤੁੜਾ ਲਓ ਜੰਦਰ, ਸਤਿਗੁਰ ਮਿਲੇ ਸਹਿਜ ਸੁਭਾਈਆ। ਘਰ ਭਾਗ ਲਗਾ ਲਓ ਆਪਣੇ ਸਾਢੇ ਤਿੰਨ ਹੱਥ ਮਾਟੀ ਖੰਡਰ, ਸੋਭਾਵੰਤ ਦਏ ਸੁਹਾਈਆ। ਇਕ ਸਾਹਿਬ ਦੇ ਲਗੋ ਅੰਗਣ, ਦੂਜੇ ਦੀ ਲੋੜ ਰਹੇ ਨਾ ਰਾਈਆ। ਨਾਮ ਮਜੀਠੀ ਚਾੜ੍ਹ ਲਓ ਰੰਗਣ, ਤਨ ਮਾਟੀ ਉਤਰ ਕਦੇ ਨਾ ਜਾਈਆ। ਬਿਨਾ ਸਤਿਗੁਰ ਪੂਰੇ ਤੋਂ ਦੂਜਾ ਦਰ ਨਾ ਜਾਇਓ ਮੰਗਣ, ਲੱਖ ਚੁਰਾਸੀ ਫੰਦ ਨਾ ਕੋਇ ਕਟਾਈਆ। ਆਤਮ ਪਰਮਾਤਮ ਢੋਲਾ ਧੁਰ ਦਾ ਛੰਦਣ, ਸਾਚਾ ਗੀਤ ਇਕ ਅਲਾਈਆ। ਨਿਰਗੁਣ ਨਿਰਵੈਰ ਨਿਰਾਕਾਰ ਡੋਰੀ ਬੰਨ੍ਹੇ ਅਗੰਮੀ ਤੰਦਨ, ਸੂਤਰਧਾਰੀ ਸਮਝ ਕੋਇ ਨਾ ਪਾਈਆ । ਮਨ ਵਾਸਨਾ ਕੂੜੇ ਤੋੜ ਦਿਓ ਬੰਧਨ, ਬੰਦਗੀ ਇਕੋ ਇਕ ਸਮਝਾਈਆ। ਮਿਲੇ ਮੇਲ ਸੂਰੇ ਸਰਬੰਗਣ, ਸਾਹਿਬ ਸਵਾਮੀ ਇਕੋ ਇਕ ਨਜ਼ਰੀ ਆਈਆ। ਸਾਚੇ ਪ੍ਰੇਮ ਦਾ ਕਰ ਲਓ ਮਜਨ, ਦੰਦਾਸੇ ਦੀ ਲੋੜ ਰਹੇ ਨਾ ਰਾਈਆ। ਨਾਮ ਨਿਧਾਨਾ ਪਾ ਲਓ ਕੱਜਲ, ਨੇਤਰ ਨੈਣ ਦਏ ਬਦਲਾਈਆ । ਸਤਿਗੁਰ ਨੂੰ ਮਿਲ ਕੇ ਅੰਦਰ ਚੜ੍ਹ ਕੇ ਵੇਖੋ ਆਪਣੀ ਮਜ਼ਲ, ਮੰਜ਼ਲ ਹਕ ਦਏ ਮੁਕਾਈਆ। ਜਿਥੇ ਇਕੋ ਢੋਲਾ ਇਕੋ ਨਾਮ ਨਗ਼ਮਾ ਇਕੋ ਗ਼ਜ਼ਲ, ਗਹਿਰ ਗੰਭੀਰ ਬੇਨਜ਼ੀਰ ਰਿਹਾ ਸੁਣਾਈਆ। ਸਤਿਗੁਰ ਕੰਡੇ ਉਤੇ ਆਪਣਾ ਆਪ ਚਾੜ੍ਹ ਕੇ ਵੇਖੋ ਵਜ਼ਨ, ਮਣ ਸੇਰ ਤੋਲੇ ਮਾਸ਼ੇ ਰਤੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਨਗਰੀ ਦਏ ਸਮਝਾਈਆ। ਸਾਚੀ ਨਗਰੀ ਕਾਇਆ ਖੇੜਾ, ਸਾਢੇ ਤਿੰਨ ਹੱਥ ਮਾਟੀ ਨਜ਼ਰੀ ਆਈਆ। ਜਿਸ ਦੇ ਅੰਦਰ ਪੁਰਖ ਅਕਾਲ ਦੀਨ ਦਿਆਲ ਨਿਰਗੁਣ ਲਾਇਆ ਡੇਰਾ, ਜੋਤ ਸਰੂਪੀ ਬਿਨ ਰੰਗ ਰੂਪੀ ਸ਼ਬਦੀ ਡੇਰਾ ਲਾਈਆ। ਜਿਸ ਗ੍ਰਹਿ ਵਸੇ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਅੰਤਰ ਆਤਮ ਖੋਲ੍ਹੇ ਪਰਦਾ ਭੇਵ ਚੁਕਾਏ ਤੇਰਾ ਮੇਰਾ, ਹੰ ਬ੍ਰਹਮ ਪਾਰਬ੍ਰਹਮ ਇਕੋ ਦਏ ਜਣਾਈਆ। ਇਕੋ ਘਰ ਵਖਾਏ ਗੁਰੂ ਗੁਰ ਚੇਰਾ, ਚੇਲਾ ਗੁਰ ਸ਼ਬਦੀ ਰੂਪ ਵਟਾਈਆ। ਜਨਮ ਜਨਮ ਦਾ ਕਰਮ ਕਰਮ ਦਾ ਆਵਣ ਜਾਵਣ ਕੱਟੇ ਗੇੜਾ, ਕਾਲ ਮਹਾਕਾਲ ਲੇਖਾ ਰਹੇ ਨਾ ਰਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਖੁਲ੍ਹਾ ਕਰੇ ਵਿਹੜਾ, ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝਾ ਯਾਰ ਦਰਗਾਹ ਸਾਚੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਾਹ ਸੁਲਤਾਨਾ ਨੌਜਵਾਨਾ ਮਰਦ ਮਰਦਾਨਾ ਸ੍ਰੀ ਭਗਵਾਨਾ ਸਾਚਾ ਨਗਰ ਇਕ ਵਖਾਈਆ । ਸਾਚਾ ਨਗਰ ਵੇਖੋ ਕਾਇਆ ਕਾਅਬਾ, ਬਿਨ ਮੁਰਸ਼ਦ ਨਜ਼ਰ ਕੋਇ ਨਾ ਆਈਆ। ਮੇਲ ਮਿਲਾਏ ਦੋ ਦੋਆਬਾ, ਆਬੇਹਯਾਤ ਮਸਤ ਪਿਆਲਾ ਸਚ ਸੁਰਾਹੀ ਵਿਚੋਂ ਜਾਮ ਪਿਆਈਆ। ਦਰਸ ਵਖਾਏ ਦੀਨ ਦਿਆਲਾ ਹਰਿ ਗੋਪਾਲਾ, ਹਕ ਮੁਕਾਮੇ ਨੂਰ ਇਲਾਹੀ ਲਾਸ਼ਰੀਕ ਇਕੋ ਨਜ਼ਰੀ ਆਈਆ । ਦੀਨਾਂ ਨਾਥ ਦਰਦ ਦੁਖ ਭੈ ਭੰਜਨ ਦੀਨ ਦਿਆਲਾ, ਸਰਬ ਸਵਾਮੀ ਪਤਿਪਰਮੇਸ਼ਵਰ ਮਿਹਰਵਾਨ ਮਿਹਰ ਨਜ਼ਰ ਉਠਾਈਆ। ਭੇਵ ਚੁਕਾਏ ਦਇਆ ਕਮਾਏ ਪਰਦਾ ਲਾਹੇ ਸ਼ਾਹ ਕੰਗਾਲਾ, ਰਾਓ ਰੰਕ ਰਾਜ ਰਾਜਾਨ ਹਕੀਰ ਫ਼ਕੀਰ ਜ਼ਮੀਰ ਅੰਦਰੋਂ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਗਰ ਇਕ ਜਣਾਈਆ। ਸਾਚਾ ਨਗਰ ਸਾਰੇ ਲਓ ਜਾਣ, ਆਪ ਆਪਣਾ ਵੇਖ ਵਖਾਈਆ। ਤੁਸੀਂ ਪੰਜਾਂ ਤੱਤਾਂ ਵਾਲੇ ਨਹੀਂ ਇਨਸਾਨ, ਹੱਡ ਮਾਸ
ਨਾੜੀ ਵੇਖ ਨਾ ਖ਼ੁਸ਼ੀ ਮਨਾਈਆ। ਨਿਜ ਨੇਤਰ ਆਪਣੇ ਘਰ ਤੱਕੋ ਭਗਵਾਨ, ਸਚ ਸਵਾਮੀ ਅੰਤਰਜਾਮੀ ਬੈਠਾ ਸੋਭਾ ਪਾਈਆ। ਜਿਸ ਦਾ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਗੀਤਾ ਗਿਆਨ ਕਰੇ ਬਿਆਨ, ਖਾਣੀ ਬਾਣੀ ਢੋਲੇ ਗੀਤ ਰਾਗ ਸੰਗੀਤ ਸਿਫ਼ਤਾਂ ਵਿਚ ਸਲਾਹੀਆ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤ ਭਗਤ ਸੁਹੇਲੇ ਗੁਰਮੁਖ ਸੱਜਣ ਸੂਫ਼ੀ ਕਰਨ ਧਿਆਨ, ਇਸ਼ਟ ਦੇਵ ਇਕੋ ਇਕ ਮਨਾਈਆ। ਜਿਸ ਦਾ ਅੱਖਰਾਂ ਤੋਂ ਬਾਹਰ ਨਿਰਅੱਖਰ ਇਕ ਗਿਆਨ, ਬੋਧ ਅਗਾਧ ਸ਼ਬਦ ਅਨਾਦ ਸਚ ਕਰੇ ਪੜ੍ਹਾਈਆ। ਜਿਸ ਦੇ ਹੁਕਮੇ ਅੰਦਰ ਬ੍ਰਹਿਮੰਡ ਖੰਡ ਪੁਰੀ ਲੋਅ ਸੇਵਾ ਕਰਨ ਜ਼ਿਮੀਂ ਅਸਮਾਨ, ਰਵ ਸਸ ਸੂਰਜ ਚੰਦ ਮੰਡਲ ਮੰਡਪ ਰਾਹ ਤਕਾਈਆ। ਜਿਸ ਦਾ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਾਰੇ ਕਰਦੇ ਮਾਣ, ਨਿਉਂ ਨਿਉਂ ਸੀਸ ਨਿਵਾਈਆ। ਲੱਖ ਚੁਰਾਸੀ ਸਖ਼ੀਆਂ ਦਾ ਕਾਹਨ, ਘਨਈਆ ਨਈਆ ਸਈਆ ਇਕੋ ਬੇਪਰਵਾਹੀਆ। ਜਿਸ ਨੂੰ ਬੇਅੰਤ ਬੇਅੰਤ ਕਹਿ ਦੇ ਕੇ ਗਏ ਫ਼ਰਮਾਨ, ਵਸਣਹਾਰਾ ਸਚ ਮਕਾਨ, ਸਚਖੰਡ ਦੁਵਾਰੇ ਹਕ ਮੁਕਾਮੇ ਨਿਰਗੁਣ ਜੋਤ ਨੂਰੀ ਨੂਰ ਬੈਠਾ ਆਸਣ ਲਾਈਆ। ਜੋ ਮਾਲਕ ਖ਼ਾਲਕ ਧੁਰ ਦਾ ਅਮਾਮ, ਜੋ ਦਸਰਥ ਬੇਟਾ ਉਪਜਾਏ ਰਮਈਆ ਰਾਮ, ਬੰਸਰੀਆਂ ਵਾਲੇ ਕਾਹਨ ਰਿਹਾ ਉਪਜਾਈਆ। ਸੋ ਸਾਹਿਬ ਸਮਰਥਾ ਜਿਸ ਦੀ ਮਹਿੰਮਾ ਅਕਥਾ, ਤੁਹਾਡੇ ਅੰਦਰ ਵਸਾ, ਨੇਤਰ ਖੋਲ੍ਹ ਕੇ ਵੇਖੋ ਨੂਰ ਜਲਵਾ ਇਕ ਮਹਾਨ, ਜ਼ਹੂਰ ਕਰੇ ਰੁਸ਼ਨਾਈਆ। ਇਹ ਸੋਹਣਾ ਮੰਦਰ ਮਕਾਨ ਨਗਰ ਖੇੜਾ ਇਕ ਮਹਾਨ, ਲੱਭਿਆ ਕਿਸੇ ਨਾ ਬੀਆਬਾਨ, ਜੰਗਲ ਜੂਹ ਉਜਾੜ ਪਹਾੜਾਂ ਡੂੰਘੀ ਕੰਦਰਾਂ ਵਿਚੋਂ ਹੱਥ ਕਿਸੇ ਨਾ ਆਈਆ। ਸਾਚੀ ਨਗਰੀ ਸਾਢੇ ਤਿੰਨ ਹੱਥ, ਨੌ ਦਰ ਬੈਠੀ ਵੰਡ ਵੰਡਾਈਆ। ਜਗਤ ਵਾਸਨਾ ਵਿਚ ਹੱਥ ਮੂੰਹ ਨਕ ਪੈਰ ਅੱਖ, ਸਰਵਣ ਰਹੇ ਲਲਚਾਈਆ। ਗੁਦਾ ਲਿੰਗ ਖੇਲ ਪਖ, ਖੇਲ ਬੇਪਰਵਾਹੀਆ। ਜਿਸ ਦਾ ਰਸਨਾ ਜਿਹਵਾ ਬੱਤੀ ਦੰਦ ਗੌਂਦੇ ਜਸ, ਅੱਖਰਾਂ ਨਾਲ ਵਡਿਆਈਆ। ਉਹ ਮੀਤ ਮੁਰਾਰਾ ਹਰਿ ਨਿਰੰਕਾਰਾ ਏਕੰਕਾਰਾ ਇਕੇ ਨਗਰ ਰਿਹਾ ਵਸ, ਘਟ ਭੀਤਰ ਸੋਭਾ ਪਾਈਆ । ਕੂੜ ਕੁੜਿਆਰੀ ਪਾਰ ਕਰ ਕੇ ਵੇਖੋ ਆਪਣੀ ਹਦ, ਹਦੂਦ ਸਾਚੀ ਦਏ ਜਣਾਈਆ। ਮਨ ਵਾਸਨਾ ਸਾਰੀ ਕਰ ਦਿਉ ਰਦ, ਅਮਲ ਇਕੋ ਦਏ ਦ੍ਰਿੜਾਈਆ। ਓਸ ਦੇ ਨਾਲ ਵੇਖੋ ਵਸ, ਜੋ ਵਸਲ ਸਾਚਾ ਦਏ ਕਰਾਈਆ । ਉਸ ਨੂੰ ਮਿਲ ਕੇ ਹੋ ਨਹੀਂ ਜਾਂਦੀ ਬਸ, ਅਗੇ ਆਪਣਾ ਭੇਦ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਨਗਰੀ ਦਏ ਵਡਿਆਈਆ। ਸਾਚੀ ਨਗਰੀ ਕਾਇਆ ਤਤ ਸਰੀਰ, ਪਰਕਿਰਤੀਆਂ ਨਾਲ ਜੋੜ ਜੁੜਾਈਆ। ਜਿਸ ਦੇ ਅੰਦਰ ਬੈਠਾ ਡਾਹਢਾ ਪੀਰ, ਪਰਾ ਪਸੰਤੀ ਮਧਮ ਬੈਖਰੀ ਜਿਸ ਦੇ ਢੋਲੇ ਗਾਈਆ। ਜਿਸਦੇ ਕੋਲ ਨਾਮ ਖੰਡਾ ਸਚ ਸ਼ਮਸ਼ੀਰ, ਜੋਧਾ ਸੂਰਬੀਰ ਅਖਵਾਈਆ। ਜਿਸ ਦਾ ਜਲਵਾ ਜੋਤੀ ਜੋਤ ਬੇਨਜ਼ੀਰ, ਜਗ ਨੇਤਰ ਨਜ਼ਰ ਕੋਇ ਨਾ ਪਾਈਆ । ਜਿਹੜਾ ਮੰਜ਼ਲ ਚੋਟੀ ਚੜ੍ਹ ਕੇ ਬੈਠਾ ਅਖ਼ੀਰ, ਆਖ਼ਰ ਆਪਣਾ ਵੇਖ ਵਖਾਈਆ। ਜੇ ਓਸ ਨੂੰ ਮਿਲ ਪਓ ਤੁਹਾਡਾ ਝਗੜਾ ਮੁਕ ਜਾਏ ਤਕ਼ਦੀਰ, ਕਰਮਾਂ ਦੀ ਰੇਖ ਰਹੇ ਨਾ ਰਾਈਆ। ਗੁਰਸਿਖੋ ਉਹ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਤੁਸੀਂ ਓਹਦੇ ਵਜ਼ੀਰ, ਬਿਨਾ ਦੋਹਾਂ ਤੋਂ ਹਕੂਮਤ ਸੱਚੀ ਕੰਮ ਕਿਸੇ ਨਾ ਆਈਆ। ਪੁਰਖ ਅਕਾਲ ਦੀਨ ਦਿਆਲ ਸਦਾ ਆਪਣਿਆਂ ਭਗਤਾਂ ਸਾਚੇ ਸੰਤਾਂ ਦੀ ਕਰਦਾ ਰਹੇ ਤਾਰੀਫ਼, ਢੋਲੇ ਸ਼ਬਦਾਂ ਵਿਚ ਗਾਈਆ । ਜੇ ਤੁਸੀਂ ਆਪਣੀ ਨਗਰੀ ਵਿਚ ਆਪਣੀ ਰਖੋ ਸਚ ਤਸ਼ਰੀਫ਼, ਤਮਅ ਕੂੜੀ ਦਿਓ ਗਵਾਈਆ। ਤੁਹਾਡਾ ਮਾਲਕ ਆਪੇ ਦੱਸ ਦੇ ਆਪਣੀ ਪ੍ਰੀਤ, ਪੜ੍ਹਨ ਲਿਖਣ ਦੀ ਲੋੜ ਰਹੇ ਨਾ ਰਾਈਆ।
ਓਸ ਦਾ ਜੋਗ ਅਭਿਆਸ ਅਜੀਬ, ਬਿਨਾ ਨੈਣ ਮੀਟਿਆਂ ਤੋਂ ਆਪਣਾ ਮੇਲਾ ਲਏ ਮਿਲਾਈਆ। ਕਿਉਂ ਤੁਹਾਡੀ ਆਤਮਾ ਦੇ ਵਸੇ ਕ਼ਰੀਬ, ਨਾਤਾ ਧੁਰ ਦਾ ਲਏ ਜੁੜਾਈਆ। ਸੱਚੇ ਸਤਿਗੁਰ ਵਿਚ ਇਹ ਤੌਫ਼ੀਕ਼, ਮਿਹਰ ਨਜ਼ਰ ਨਾਲ ਪਾਰ ਲੰਘਾਈਆ । ਗੁਰਮੁਖੋ ਤੁਹਾਡੀ ਨਗਰੀ ਦਾ ਰਸਤਾ ਬੜਾ ਬਾਰੀਕ, ਬਿਨ ਸਤਿਗੁਰ ਪੂਰੇ ਰਾਹੇ ਕੋਇ ਨਾ ਪਾਈਆ। ਬੇਸ਼ਕ ਤੁਸੀਂ ਡੰਡੀਆਂ ਵੇਖੀਆਂ ਬਹੁਤ ਵਪਰੀਤ, ਪਗਡੰਡੀਆਂ ਉਤੇ ਭੱਜੇ ਵਾਹੋ ਦਾਹੀਆ। ਜਿਸ ਵੇਲੇ ਸਾਹਿਬ ਸਵਾਮੀ ਤੁਹਾਨੂੰ ਆਪਣੇ ਮਿਲਣ ਦੀ ਨਿੱਕੀ ਜਿਹੀ ਦੱਸ ਦੇਵੇ ਤਰਤੀਬ, ਤਰਾ ਤਰਾ ਨਾਲ ਸਮਝਾਈਆ। ਓਹ ਤੁਹਾਡਾ ਤੁਸੀਂ ਓਸ ਦੇ ਦੋਹਾਂ ਦਾ ਮੇਲਾ ਹੋ ਜਾਏ ਠੀਕ, ਠੀਕਰ ਕੂੜਾ ਭੰਨ ਵਖਾਈਆ। ਸਾਚੀ ਨਗਰੀ ਵਿਚ ਗੁਰਮੁਖੋ ਕੋਈ ਭੁਗਤਣ ਨਹੀਂ ਔਣਾ ਤਰੀਕ, ਸਾਚਾ ਲੇਖਾ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਨਗਰੀ ਦਏ ਵਡਿਆਈਆ। ਨਗਰੀ ਕਹੇ ਮੈਨੂੰ ਜੇ ਤੁਸੀਂ ਸਮਝੋ ਸੱਚੀ ਚਾਰ ਦੀਵਾਰ, ਫ਼ਸੀਲ ਬਣਾਈ ਬੇਪਰਵਾਹੀਆ। ਮੈਂ ਤੁਹਾਨੂੰ ਮਿਲਾ ਦੇਵਾਂ ਅੰਦਰੋਂ ਤੁਹਾਡਾ ਯਾਰ, ਵਿਛੋੜਾ ਰਹਿਣ ਕੋਇ ਨਾ ਪਾਈਆ। ਜਿਹੜਾ ਗੁਫ਼ਤ ਸ਼ਨੀਦ ਕਰੇ ਗੁਫ਼ਤਾਰ, ਰਸਨਾ ਜਿਹਵਾ ਢੋਲੇ ਗਾਈਆਂ। ਸੁਰਤ ਸਵਾਣੀ ਕਰੇ ਖ਼ਬਰਦਾਰ, ਸ਼ਬਦ ਹਾਣੀ ਦਏ ਮਿਲਾਈਆ। ਜਿਹੜਾ ਅੰਮ੍ਰਿਤ ਜਲ ਦੇਵੇ ਠੰਡਾ ਠਾਰ, ਨਿਝਰ ਝਿਰਨਾ ਦਏ ਝਿਰਾਈਆ। ਜਿਹੜਾ ਸੁਖਮਣ ਟੇਢੀ ਬੰਕ ਕਰੇ ਪਾਰ, ਈੜਾ ਪਿੰਗਲ ਪੰਧ ਮੁਕਾਈਆ। ਜਿਹੜਾ ਬਜਰ ਕਪਾਟੀ ਖੋਲ੍ਹ ਕਿਵਾੜ, ਸਹੰਸ ਦਲ ਦਏ ਦ੍ਰਿੜਾਈਆ। ਜਿਹੜਾ ਕਰੇ ਪਰਕਾਸ਼ ਬਹੱਤਰ ਨਾੜ, ਜੋਤੀ ਜੋਤ ਜੋਤ ਰੁਸ਼ਨਾਈਆ। ਜਿਹੜਾ ਲੈ ਜਾਏ ਸਚ ਦਵਾਰ, ਬ੍ਰਹਿਮੰਡ ਖੰਡ ਚਰਨਾਂ ਹੇਠ ਦਬਾਈਆ। ਜਿਹੜਾ ਸੁੰਨ ਅਗੰਮ ਦਾ ਡੇਰਾ ਦਏ ਨਿਵਾਰ, ਝੇੜਾ ਦਹਿ ਦਿਸ਼ਾ ਦਏ ਚੁਕਾਈਆ। ਜਿਹੜਾ ਸਚ ਦਵਾਰੇ ਮੇਲ ਕਰੇ ਕਰਤਾਰ, ਧੁਰ ਧਾਮ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਨਗਰੀ ਸੋਭਾ ਪਾਈਆ। ਸਾਚੀ ਨਗਰੀ ਕਹੇ ਮੇਰੀ ਸੋਹਣੀ ਬਣਤ, ਪੁਰਖ ਅਕਾਲ ਬਣਾਈਆ। ਕੋਟਾਂ ਵਿਚੋਂ ਵਿਰਲਾ ਜਾਣੇ ਸੰਤ, ਜਿਸ ਨੂੰ ਹਰਿ ਸਚ ਦਏ ਸਮਝਾਈਆ। ਜਿਸ ਵਿਚ ਇਕੋ ਨਾਮ ਮਣੀਆ ਮੰਤ, ਇਕੋ ਵਜਦੀ ਰਹੇ ਵਧਾਈਆ। ਜਿਸਦਾ ਨਾਰ ਇਕੋ ਕੰਤ, ਇਕੋ ਸੇਜ ਰਿਹਾ ਹੰਢਾਈਆ। ਇਕੋ ਬੋਧ ਅਗਾਧਾ ਪੰਡਤ, ਇਕੋ ਕਰੇ ਪੜ੍ਹਾਈਆ । ਇਕੋ ਲੇਖ ਚੁਕਾਏ ਸਵਰਗ ਬਹਿਸ਼ਤ ਜੱਨਤ, ਸਾਚਾ ਨਗਰ ਦਏ ਸੁਹਾਈਆ। ਸਾਚਾ ਮੇਲ ਮਿਲਾਏ ਆਦਿ ਅੰਤ, ਅੰਤਸ਼ਕਰਨ ਆਪਣੇ ਰੰਗ ਸਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਨਗਰੀ ਦੇਵੇ ਮਾਣ ਵਡਿਆਈਆ। ਨਗਰੀ ਕਹੇ ਮੇਰਾ ਘਰ ਉਚੇਰਾ, ਉਚੋ ਊਚ ਦਿਆਂ ਜਣਾਈਆ। ਜਿਥੇ ਸਵਾਮੀ ਵਸੇ ਲਾ ਕੇ ਆਪਣਾ ਡੇਰਾ, ਬਿਨ ਪਾਵਾ ਚੂਲ ਸਚ ਸਿੰਘਾਸਣ ਸੋਭਾ ਪਾਈਆ। ਜਿਸ ਦੇ ਚਰਨਾਂ ਦੀ ਕਿਸੇ ਲੱਭੇ ਕਦੇ ਨਾ ਧੂੜ, ਧੂੜੀ ਟਿੱਕਾ ਹੱਥ ਕਿਸੇ ਨਾ ਆਈਆ। ਜਿਸ ਦਵਾਰੇ ਲਏ ਕੋਈ ਨਾ ਚੁੰਗੀ ਨਾ ਮਸੂਲ, ਮਾਇਆ ਮੋਹ ਨਾ ਕੋਇ ਜਣਾਈਆ। ਜੋ ਦਰ ਆਇਆ ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਕਰੇ ਕ਼ਬੂਲ, ਬਿਨਾ ਕਾਅਬਿਉਂ ਹਜ਼ਰਤ ਧੁਰ ਦਾ ਮੇਲ ਮਿਲਾਈਆ। ਵੇਖਿਓ ਕਿਤੇ ਆਪਣੀ ਨਗਰੀ ਵਿਚ ਵੜ ਕੇ ਨਾ ਜਾਇਓ ਭੂਲ, ਭੁੱਲਿਆਂ ਰਾਹ ਸਤਿਗੁਰ ਪੂਰੇ ਫੇਰ ਨਾ ਕੋਇ ਵਖਾਈਆ। ਆਦਿ ਜੁਗਾਦਿ ਜੁਗ ਚੌਕੜੀ ਪੁਰਖ ਅਕਾਲ ਦਾ ਸਾਚਾ ਰੂਲ, ਅਸਲੀਅਤ ਸਭ ਨੂੰ ਦਏ ਦ੍ਰਿੜਾਈਆ। ਜਿਸ ਦਾ ਨਾਮ ਇਸ਼ਾਰਾ ਇਕ ਮਾਕੂਲ, ਮੁਕੰਮਲ
ਦਏ ਸਮਝਾਈਆ। ਜੇ ਕੋਈ ਲਹਿਣਾ ਦੇਣਾ ਪਿਛਲਾ ਬਾਕੀ ਨਗਰੀ ਵਾਲਿਓ ਕਰਿਓ ਵਸੂਲ, ਹਕ ਸਭ ਦੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਨਗਰੀ ਕਹੇ ਮੈਨੂੰ ਕਹਿੰਦੇ ਬਸਤੀ, ਤੱਤਾਂ ਵਾਲੀ ਜਗਤ ਮਿਲੀ ਵਡਿਆਈਆ। ਜਿਸ ਦੇ ਅੰਦਰ ਪਰਮ ਪੁਰਖ ਦੀ ਹਸਤੀ, ਕਲਜੁਗ ਹਸਤ ਕੀਟਾਂ ਵਿਚ ਸਮਾਈਆ। ਜਿਸ ਦੀ ਜੋਤ ਅਗੰਮੀ ਜਗਦੀ, ਜਾਗਰਤ ਨੂਰ ਕਰੇ ਰੁਸ਼ਨਾਈਆ। ਉਹ ਵੇਖੇ ਖੇਲ ਆਪਣੇ ਅਗੰਮੇ ਘਰ ਦੀ, ਚਾਰੋਂ ਕੁੰਟ ਦੁਹਾਈਆ। ਜਿਸ ਨੂੰ ਗੁਰਮੁਖਾਂ ਦੀ ਆਤਮ ਵੈਰਾਗਣ ਹੋ ਕੇ ਲਭਦੀ, ਭੱਜੇ ਥਾਉਂ ਥਾਈਂਆ। ਉਹਨਾਂ ਦੀ ਖੇਲ ਵਖਾਏ ਪਾਰ ਹਦ ਦੀ, ਹਦੂਦ ਆਪਣੀ ਦਏ ਸਮਝਾਈਆ। ਜਿਥੇ ਵਾ ਤੱਤੀ ਨਾ ਲਗਦੀ, ਕਰਮ ਗੇੜ ਰਹੇ ਨਾ ਰਾਈਆ। ਇਕੋ ਨਾਮ ਵਧਾਈ ਵਜਦੀ, ਦੂਜਾ ਗੀਤ ਨਾ ਕੋਇ ਸੁਣਾਈਆ। ਜਨ ਭਗਤੋ ਉਹ ਨਗਰੀ ਸੋਹਣੀ ਲਗਦੀ, ਜਿਥੇ ਗੁਰਮੁਖ ਸੋਹਣੇ ਨਜ਼ਰੀ ਆਈਆ। ਇਹ ਕੋਈ ਕਹਾਣੀ ਨਹੀਂ ਅੱਜ ਦੀ, ਗੁਰ ਅਵਤਾਰ ਪੀਰ ਪੈਗ਼ੰਬਰ ਇਸੇ ਦੇ ਢੋਲੇ ਗਾਈਆ। ਜੇ ਮੌਜ ਵੇਖਣੀ ਤੇ ਵੇਖਿਓ ਉਪਰ ਸ਼ਾਹਰਗ ਦੀ, ਜਿਥੇ ਸ਼ਹਿਨਸ਼ਾਹ ਖੇਲ ਰਿਹਾ ਕਰਾਈਆ। ਨਗਰੀ ਕਹੇ ਮੈਂ ਭਗਤਾਂ ਨਾਲ ਫੁਲਦੀ ਵਧਦੀ, ਵਾਧਾ ਇਹਨਾਂ ਨਾਲ ਜਣਾਈਆ। ਮੈਨੂੰ ਕ਼ਸਮ ਓਸੇ ਰੱਬ ਦੀ, ਜਿਸ ਦੁਨੀਆ ਕਾਇਨਾਤ ਸ੍ਰਿਸ਼ਟੀ ਦਿਤੀ ਰਚਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਰਚਾਈਆ। ਨਗਰੀ ਕਹੇ ਖੇਲ ਆਪਣੇ ਵਿਚ ਵਸਦੇ ਵੇਖਾਂ ਨਾਗਰ, ਨਾਗਰਿਕ ਧੁਰ ਦੇ ਨਜ਼ਰੀ ਆਈਆ। ਜਿਨ੍ਹਾਂ ਨੇ ਪਾਰ ਕਿਨਾਰਾ ਕਰਨਾ ਜਗਤ ਸਾਗਰ, ਡੂੰਘੇ ਵਹਿਣ ਨਾ ਕੋਇ ਵਹਾਈਆ। ਨਿਰਮਲ ਕਰਮ ਹੋਏ ਉਜਾਗਰ, ਦੁਰਮਤ ਮੈਲ ਲੈਣੀ ਧੁਆਈਆ। ਸੂਰਬੀਰ ਬਣਨ ਬਹਾਦਰ, ਸਤਿਗੁਰ ਸਾਚਾ ਜੋੜ ਜੁੜਾਈਆ। ਮੇਲਾ ਹਕ ਕਰੀਮ ਕ਼ਾਦਰ, ਕ਼ੁਦਰਤ ਦਾ ਕਰਤਾ ਵੇਖ ਵਖਾਈਆ। ਸਾਚੀ ਨਗਰੀ ਦੇਵੇ ਆਦਰ, ਆਦਰਸ਼ ਇਕੋ ਦਏ ਵਖਾਈਆ। ਕੂੜੀ ਕਿਰਿਆ ਰਹਿਣ ਨਾ ਦੇਵੇ ਬਾਦਲ, ਜਗਤ ਅੰਧੇਰਾ ਦਏ ਮਿਟਾਈਆ। ਗੁਰਮੁਖ ਰਹੇ ਕੋਇ ਨਾ ਪਾਗ਼ਲ, ਸੁਰਤੀ ਸ਼ਬਦ ਨਾਲ ਮਿਲਾਈਆ । ਭਾਗ ਲਗਾਏ ਕਾਇਆ ਗਾਗਰ, ਅੰਮ੍ਰਿਤ ਜਾਮ ਦਏ ਪਿਆਈਆ। ਜੋ ਬਣ ਕੇ ਵਣਜਾਰੇ ਆਏ ਸੌਦਾਗਰ, ਤਿਨ੍ਹਾਂ ਨੂੰ ਇਸੇ ਨਗਰੀ ਵਿਚੋਂ ਸੌਦਾ ਝੋਲੀ ਦੇਵੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਰਿਹਾ ਕਮਾਈਆ। ਨਗਰੀ ਕਹੇ ਮੈਂ ਦੇਵਾਂ ਹੋਕਾ, ਧੁਰ ਫ਼ਰਮਾਨਾ ਸ਼ਬਦ ਜਣਾਈਆ। ਖ਼ਬਰਦਾਰ ਹੋ ਜਾਓ ਚੌਦਾਂ ਲੋਕਾ, ਚੌਦਾਂ ਤਬਕ ਦਿਆਂ ਹਲਾਈਆ। ਜਿਸ ਪਰਮ ਪੁਰਖ ਪਰਮਾਤਮ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਦੱਸ ਦੇ ਗਏ ਮੌਕਾ, ਓਸੇ ਦਾ ਵੇਲਾ ਗਿਆ ਆਈਆ। ਗੋਬਿੰਦ ਜਾਗਿਆ ਲਾ ਕੇ ਢੌਂਕਾ, ਸ਼ਬਦੀ ਹੁਕਮ ਇਕ ਸੁਣਾਈਆ। ਸਾਚੀ ਨਗਰੀ ਵਿਚ ਰਹਿਣਾ ਨਹੀਂ ਔਖਾ, ਜੇ ਗੋਬਿੰਦ ਸ਼ਬਦੀ ਹੋਏ ਸਹਾਈਆ। ਵੇਖਿਓ ਕਿਸੇ ਨਾਲ ਨਾ ਕਰਿਓ ਧੋਖਾ, ਕੂੜੀ ਕਰਨੀ ਨਾ ਕੋਇ ਕੁੜਮਾਈਆ। ਇਕ ਅਕਾਲ ਦੀ ਰੱਖੋ ਸਾਰੇ ਓਟਾ, ਜੋ ਦਿਆਲ ਹੋ ਕੇ ਦਇਆ ਕਮਾਈਆ। ਜਿਸ ਦਾ ਸਚ ਦਵਾਰਾ ਧੁਰ ਦਾ ਧਾਮ ਇਕੋ ਕੋਠਾ, ਛਪਰ ਛੰਨ ਨਾ ਕੋਇ ਛੁਹਾਈਆ । ਜਿਸ ਦਾ ਨੂਰ ਅਗੰਮੀ ਸਚ ਪਰਕਾਸ਼ ਜੋਤਾ, ਆਦਿ ਨਿਰੰਜਣ ਜੋਤ ਨਿਰੰਜਣ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਨਗਰੀ ਭਾਗ ਲਗਾਈਆ। ਨਗਰੀ ਕਹੇ ਪ੍ਰਭੂ ਲਾ ਦੇ ਭਾਗ, ਇਕ ਮੇਰੀ ਅਰਜ਼ੋਈਆ। ਜਨ ਭਗਤਾਂ ਦੀਪਕ ਜਗੇ ਚਿਰਾਗ਼, ਸੁਰਤ ਸਵਾਣੀ ਉਠਾ ਸੋਈਆ। ਦੁਰਮਤ ਮੈਲ ਧੋ ਦਾਗ਼,
ਅੰਤਰ ਆਤਮ ਅੰਮ੍ਰਿਤ ਧਾਰ ਚਵਾਈਆ। ਫੜ ਕੇ ਹੰਸ ਬਣਾ ਕਾਗ, ਸਚ ਦਵਾਰੇ ਦੇ ਢੋਈਆ । ਆਤਮ ਉਪਜਾ ਇਕ ਵੈਰਾਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਨਗਰੀ ਕਹੇ ਪ੍ਰਭ ਕਰ ਦੇ ਉਜਾਲਾ, ਦੀਪ ਜੋਤ ਰੁਸ਼ਨਾਈਆ। ਸਾਢੇ ਤਿੰਨ ਹੱਥ ਬਣਾ ਦੇ ਸੱਚੀ ਧਰਮਸ਼ਾਲਾ, ਸ਼ਿਵਦਵਾਲਾ ਮਠ ਇਹੋ ਨਜ਼ਰੀ ਆਈਆ। ਜਿਸ ਗ੍ਰਹਿ ਮਿਲੇ ਪਰਮ ਪੁਰਖ ਅਕਾਲਾ, ਅਕਲ ਕਲਧਾਰੀ ਦਇਆ ਕਮਾਈਆ। ਧੁਰ ਦਾ ਮਾਰਗ ਦੱਸ ਸੁਖਾਲਾ, ਸਹਿਜ ਸੁਭਾਓ ਦੇ ਵਡਿਆਈਆ। ਚਵੀ ਹਜ਼ਾਰ ਸਵਾਸਾਂ ਵਾਲਾ ਭਰਿਆ ਨਹੀਂ ਜਾਂਦਾ ਹਾਲਾ, ਦਸਵਾਂ ਹਿੱਸਾ ਦਸਵੰਧ ਨਾ ਕੋਇ ਕਢਾਈਆ। ਜਿਨ੍ਹਾਂ ਤੂੰ ਬਣ ਜਾਏਂ ਆਪ ਰਖਾਵਾਲਾ, ਓਨ੍ਹਾਂ ਭੈ ਦੇ ਮੁਕਾਈਆ। ਸਚ ਪ੍ਰੀਤੀ ਨਿਭ ਜਾਏ ਤੇਰੇ ਨਾਲਾ, ਏਥੇ ਓਥੇ ਦੋ ਜਹਾਨ ਸਕੇ ਨਾ ਕੋਇ ਤੁੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਨਗਰੀ ਦੇ ਵਸਾਈਆ। ਸਾਚੀ ਨਗਰੀ ਸਚ ਵਸਾਵਾਂਗਾ। ਸਾਢੇ ਤਿੰਨ ਹੱਥ ਅੰਦਰ ਵਸ ਵਸ, ਵਾਸਤਾ ਆਪਣੇ ਨਾਲ ਜੁੜਾਵਾਂਗਾ। ਅੰਮ੍ਰਿਤ ਦੇ ਕੇ ਰਸ ਰਸ, ਧੁਰ ਦਾ ਜਾਮ ਪਿਆਵਾਂਗਾ। ਪੰਧ ਮੁਕਾਵਾਂ ਨਠ ਨਠ, ਬ੍ਰਹਿਮੰਡ ਖੰਡ ਚਰਨਾਂ ਹੇਠ ਦਬਾਵਾਂਗਾ । ਲੇਖੇ ਲਾਵਾਂ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤਿ ਬੁਧਿ ਆਪਣੇ ਵਿਚ ਛੁਪਾਵਾਂਗਾ। ਸ਼ਬਦ ਅਗੰਮੀ ਲਾਵਾਂ ਸੱਟ, ਧੁਰ ਦਾ ਤਾਲ ਵਜਾਵਾਂਗਾ। ਮਨ ਕਾ ਮਣਕਾ ਦੇਵਾਂ ਪਲਟ, ਤ੍ਰਿਸ਼ਨਾ ਦੂਰ ਕਰਾਵਾਂਗਾ। ਸਾਚੀ ਨਗਰੀ ਖੋਲ੍ਹ ਕੇ ਹੱਟ, ਸਚ ਵਣਜਾਰਾ ਇਕ ਸਦਾਵਾਂਗਾ। ਵਸਤ ਅਮੋਲਕ ਨਾਮ ਰਖ, ਪ੍ਰੇਮੀ ਪਿਆਰਿਆਂ ਆਪ ਵਰਤਾਵਾਂਗਾ । ਲੱਖ ਚੁਰਾਸੀ ਵਿਚੋਂ ਕਰ ਕੇ ਵਖ, ਪਰਤਖ ਆਪਣਾ ਦਰਸ ਵਖਾਵਾਂਗਾ। ਸਦਾ ਨਿਜ ਨੇਤਰ ਖੁਲ੍ਹੀ ਰਹੇ ਅੱਖ, ਨੇਤਰ ਗਿਆਨ ਆਪ ਦ੍ਰਿੜਾਵਾਂਗਾ। ਨਿਰਗੁਣ ਜੋਤ ਜਗਾ ਕੇ ਲਟ ਲਟ, ਅੱਠੇ ਪਹਿਰ ਆਪ ਰੁਸ਼ਨਾਵਾਂਗਾ । ਦੂਈ ਦਵੈਤੀ ਮੇਟ ਕੇ ਫਟ, ਭਾਂਡਾ ਭਰਮ ਭੌ ਭੰਨਾਵਾਂਗਾ। ਸਭ ਦੀ ਜਾਣ ਕੇ ਮਿਤ ਗਤ, ਗਤ ਮਿਤ ਆਪਣੀ ਆਪ ਸਮਝਾਵਾਂਗਾ। ਨਾਮ ਬੀਜ ਕੇ ਧੁਰ ਦੇ ਵਤ, ਫਲ ਅੰਮ੍ਰਿਤ ਆਪ ਖਵਾਵਾਂਗਾ। ਜਿਹੜੇ ਸਾਚੀ ਨਗਰੀ ਗਏ ਵਸ, ਵਾਸਤਾ ਓਨ੍ਹਾਂ ਇਕੇ ਨਾਲ ਜੁੜਾਵਾਂਗਾ। ਪ੍ਰੇਮ ਡੋਰੀ ਨਾਲ ਬੰਨ੍ਹਾਂ ਕਸ, ਤੰਦ ਇਕੋ ਇਕ ਵਖਾਵਾਂਗਾ। ਮਿਹਰਵਾਨ ਹੋ ਕੇ ਪੁਰਖ ਸਮਰਥ, ਸ਼ਬਦ ਗੁਰ ਡੰਕ ਵਜਾਵਾਂਗਾ। ਨਿਰਾਕਾਰ ਹੋ ਪਰਗਟ, ਸਾਕਾਰ ਵੰਡ ਵੰਡਾਵਾਂਗਾ । ਪ੍ਰੇਮ ਪਿਆਰਿਆਂ ਰਖਾਂ ਪਤ, ਪਤਿਪਰਮੇਸ਼ਵਰ ਜੋੜ ਜੁੜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਾਚਾ ਵਰ, ਨਗਰੀ ਤੇਰੀ ਰੰਗ ਰੰਗਾਵਾਂਗਾ। ਨਗਰੀ ਕਹੇ ਪ੍ਰਭੂ ਮੈਂ ਕਮਲੀ ਕੋਝੀ, ਤੱਤਾਂ ਵਾਲੀ ਨਜ਼ਰੀ ਆਈਆ। ਬਿਨ ਤੇਰੀ ਕਿਰਪਾ ਆਵੇ ਕੋਈ ਨਾ ਸੋਝੀ, ਮਨ ਮਤਿ ਬੁਧਿ ਚਲੇ ਨਾ ਕੋਇ ਚਤੁਰਾਈਆ। ਚਾਰ ਕੁੰਟ ਦਹਿ ਦਿਸ਼ਾ ਮੈਨੂੰ ਤਾਅਨੇ ਦੇਂਦੇ ਲੋਕੀ, ਝਗੜਿਆਂ ਵਿਚ ਲੋਕਾਈਆ। ਮੈਂ ਸਦੀ ਚੌਧਵੀਂ ਕਲਜੁਗ ਅੰਤ ਅਖ਼ੀਰ ਪੈ ਗਈ ਸੋਚੀਂ, ਕਿਹੜਾ ਸਤਿਗੁਰ ਪਾਰ ਲੰਘਾਈਆ। ਬਹੁਤੇ ਗੁਰੂ ਸੁਤੇ ਵੇਖੇ ਵਿਚ ਕੋਠੀ, ਕਾਇਆ ਸਾਫ਼ ਨਾ ਕੋਇ ਕਰਾਈਆ। ਕੋਈ ਪੜ੍ਹ ਪੜ੍ਹ ਦੱਸਣ ਪੋਥੀ, ਸ਼ਬਦ ਸੁਨੇਹੜਾ ਨਾ ਕੋਇ ਸਮਝਾਈਆ। ਧੰਨ ਭਾਗ ਤੂੰ ਸਾਚੀ ਨਗਰੀ ਦਾ ਬਣ ਜਾਏ ਖੋਜੀ, ਨਿਰਗੁਣ ਹੋ ਕੇ ਵੇਖ ਵਖਾਈਆ। ਪੁਰਖ ਅਕਾਲ ਤੇਰੀ ਸਿਫ਼ਤ ਕਰ ਕੇ ਗਏ ਵੇਦੀ ਸੋਢੀ, ਚਾਰੇ ਵੇਦ ਦੇਣ ਗਵਾਹੀਆ। ਮੈਨੂੰ ਮਿਲ ਕੇ ਜਗਤ ਵਾਸਨਾ ਦਾ ਰਹੇ ਕੋਇ ਨਾ ਰੋਗੀ, ਹੰਗਤਾ ਨੇੜ ਕੋਇ ਨਾ ਆਈਆ। ਤੇਰੇ ਚਰਨਾਂ ਨਾਲ ਮਿਲ ਕੇ ਬਣ ਜਾਏ ਧੁਰ ਦਾ ਜੋਗੀ,
ਜਗਤ ਜੋਗ ਦੇਵੇ ਤਜਾਈਆ। ਤੇਰੇ ਦਵਾਰੇ ਤੋਂ ਨਾਮ ਪਦਾਰਥ ਲੈ ਕੇ ਸਾਚੀ ਰੋਜ਼ੀ, ਜਗਤ ਤ੍ਰਿਸ਼ਨਾ ਭੁਖ ਦਏ ਮਿਟਾਈਆ । ਤੂੰ ਮਾਲਕ ਪ੍ਰੀਤਮ ਪਿਆਰਾ ਮਹਿਬੂਬ ਮੁਹੱਬਤ ਵਾਲਾ ਚੋਜੀ, ਨਿਰਾਲੀ ਆਪਣੀ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਨਗਰੀ ਵੇਖ ਵਖਾਈਆ। ਸਾਚੀ ਨਗਰੀ ਦਾ ਬੁੱਢੇ ਕੀਤਾ ਵਖਿਆਨ, ਰਸਨਾ ਨਾਲ ਜਣਾਈਆ। ਨਗਰੀ ਤੋਂ ਪਰੇ ਨਗਰ ਇਕ ਮਹਾਨ, ਜਿਸ ਦਾ ਨਕ਼ਸ਼ਾ ਨਾ ਕੋਇ ਵਖਾਈਆ। ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਦਸਦੇ ਗਏ ਵਿਚ ਜਹਾਨ, ਇਸ਼ਾਰਿਆਂ ਨਾਲ ਦ੍ਰਿੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਨਗਰੀ ਸਦਾ ਵਸਾਈਆ। ਸਾਚੀ ਨਗਰੀ ਆਦਿ ਜੁਗਾਦੀ ਜਗਤ, ਹਰਿ ਕਰਤੇ ਆਪ ਬਣਾਈਆ। ਜਿਸ ਨਗਰੀ ਵਿਚ ਵਸੇ ਗੁਰਮੁਖ ਭਗਤ, ਸੰਤ ਸੱਜਣ ਡੇਰਾ ਲਾਈਆ। ਓਸ ਦਵਾਰੇ ਧੁਰ ਦਾ ਮਾਲਕ ਆਵੇ ਪਰਤ, ਪਤਿਪਰਮੇਸ਼ਵਰ ਫੇਰਾ ਪਾਈਆ। ਸ਼ਬਦ ਜੈਕਾਰਾ ਨਾਅਰਾ ਦੋ ਜਹਾਨਾਂ ਬੋਲ ਨਿਧੜਕ, ਸਚ ਫ਼ਰਮਾਣਾ ਦਏ ਜਣਾਈਆ। ਸਿੱਧਾ ਮਾਰਗ ਦੱਸੇ ਅਗੰਮੀ ਸੜਕ, ਰਹਿਬਰ ਹੋ ਕੇ ਰਾਹ ਵਖਾਈਆ। ਸਾਚੀ ਨਗਰੀ ਜਾਂਦਾ ਗੁਰਮੁਖ ਕੋਇ ਨਾ ਜਾਏ ਅਟਕ, ਰਾਹ ਵਿਚ ਨਾ ਕੋਇ ਅਟਕਾਈਆ । ਇਹ ਮੰਜ਼ਲ ਦੁਸ਼ਵਾਰ ਓਨ੍ਹਾਂ ਵਾਸਤੇ ਸਖ਼ਤ, ਜਿਹੜੇ ਭੁਲੇ ਬੇਪਰਵਾਹੀਆ। ਗੁਰਮੁਖਾਂ ਦਾ ਸੁਹਾਵਣਾ ਸੋਹਣਾ ਸਦਾ ਵਕ਼ਤ, ਵਾਰ ਥਿਤ ਦਏ ਗਵਾਹੀਆ । ਜਿਹੜੀ ਨਗਰੀ ਤੱਕੋ ਉਪਰ ਫ਼ਰਸ਼, ਅਰਸ਼ ਇਹੋ ਰੂਪ ਬਦਲਾਈਆ। ਸਾਚੇ ਨਾਮ ਬਿਨਾ ਕੋਈ ਨਾ ਦੇਵੇ ਇਸ ਦਾ ਖਰਚ, ਸੱਚਾ ਆਸਣ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਨਗਰੀ ਦਏ ਵਧਾਈਆ। ਸਾਚੀ ਨਗਰੀ ਕਹੇ ਮੈਨੂੰ ਆਈ ਖ਼ੁਸ਼ੀ, ਸਚਖੰਡ ਵੱਜੀ ਵਧਾਈਆ। ਥਿਰ ਘਰ ਦਵਾਰੇ ਲੱਗੀ ਰੁਚੀ, ਰਚਨਾ ਧੁਰ ਦੀ ਵੇਖ ਵਖਾਈਆ। ਗੁਰਮੁਖਾਂ ਆਤਮ ਤੱਕੀ ਸੁੱਚੀ, ਸਤਿਗੁਰ ਚਰਨ ਧਿਆਨ ਲਗਾਈਆ। ਮਨ ਵਾਸਨਾ ਗਈ ਕੁੱਠੀ, ਕੂੜੀ ਕਿਰਿਆ ਬਾਹਰ ਕਢਾਈਆ। ਆਤਮ ਮਨਾਈ ਪੂਰਬ ਜਨਮ ਦੀ ਰੁੱਠੀ, ਰੋਸਾ ਦਿਤਾ ਗਵਾਈਆ। ਝਗੜਾ ਮੁਕਾ ਕੇ ਖੇਲ ਸਚ ਤ੍ਰਿਕੁਟੀ, ਕੂਟ ਆਪਣੀ ਦਏ ਵਖਾਈਆ। ਜਿਥੇ ਕਰਨੀ ਪਏ ਨਾ ਕੋਈ ਬੁਤੀ, ਬਿਨਾ ਜਜਮਾਨਾਂ ਤੋਂ ਜਜਮਾਨ ਨਜ਼ਰੀ ਆਈਆ। ਓਥੇ ਖ਼ਾਹਿਸ਼ ਰਹੇ ਨਾ ਪੁਤੀਂ, ਨਾਰ ਕੰਤ ਨਾ ਕੋਇ ਵਡਿਆਈਆ। ਇਕੋ ਰਮਜ਼ ਲਗੇ ਗੁੱਝੀ, ਤੀਰ ਨਿਸ਼ਾਨਾ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਨਗਰੀ ਉਠਾਵੇ ਸੁੱਤੀ, ਸ਼ਬਦ ਹਲੂਣਾ ਇਕ ਲਗਾਈਆ। ਨਗਰੀ ਕਹੇ ਮੇਰੇ ਜੋ ਵਸਦੇ ਵਸਨੀਕ, ਵੱਡੇ ਛੋਟੇ ਬੁੱਢੇ ਨੱਢੇ ਨਜ਼ਰੀ ਆਈਆ। ਸਾਹਿਬ ਸਤਿਗੁਰ ਓਨ੍ਹਾਂ ਦੇ ਅੰਦਰ ਦੇ ਇਕ ਤਮੀਜ਼, ਤਮੰਨਾ ਕੂੜੀ ਦੇਣੀ ਗਵਾਈਆ। ਤੇਰੇ ਮਿਲਣ ਦੀ ਸਾਰੇ ਰੱਖਣ ਉਮੀਦ, ਆਸਾਂ ਵਿਚ ਰਾਹ ਤਕਾਈਆ। ਦਇਆ ਕਰ ਮਿਹਰਵਾਨ ਆਪ ਅਜੀਬ, ਅਜਬ ਤਰਾ ਸਮਝਾਈਆ। ਤੇਰੇ ਵਿਚ ਇਹ ਤੌਫ਼ੀਕ਼, ਕੂੜੀ ਤੋਹਮਤ ਦੇਣੀ ਗਵਾਈਆ। ਤੇਰੇ ਪ੍ਰੇਮ ਪਿਆਰ ਅੰਦਰ ਬੈਠੇ ਅਮੀਰ ਗ਼ਰੀਬ, ਗ਼ੁਰਬਤ ਸਭ ਦੀ ਦੇ ਮਿਟਾਈਆ । ਸਾਚੇ ਨਾਮ ਦੀ ਬਿਨ ਅੱਖਰਾਂ ਵਾਲੀ ਕਟ ਦੇ ਰਸੀਦ, ਜਿਸ ਦੇ ਅੱਖਰ ਨਾ ਕੋਇ ਸਮਝਾਈਆ। ਬਿਨਾ ਕਲਮਿਉਂ ਦੇ ਦੇ ਉਹ ਹਦੀਸ, ਜਿਸ ਨੂੰ ਅਲਿਫ਼ ਯੇ ਸਮਝ ਸਕੇ ਨਾ ਰਾਈਆ। ਜੋ ਕੁਛ ਸਮਝੇਂ ਸਾਡੇ ਵਾਸਤੇ ਮੁਫ਼ੀਦ, ਉਹ ਮੁਫ਼ਤ ਝੋਲੀ ਦੇਣਾ ਪਾਈਆ। ਸਾਚੀ ਨਗਰੀ ਗ਼ਫ਼ਲਤ ਵਿਚ ਰਹੇ ਕਿਸੇ ਨਾ ਨੀਂਦ, ਅੰਤਰ ਆਤਮ ਆਲਸ ਦੇ ਗਵਾਈਆ। ਸਾਹਿਬ ਸਤਿਗੁਰ ਜੇ ਤੇਰਾ ਨਾਮ ਕੋਈ ਪ੍ਰੇਮ ਵਿਚ ਆਣ ਕੇ ਸਕਦਾ ਨਹੀਂ ਖ਼ਰੀਦ,
ਮਿਹਰਵਾਨ ਹੋ ਕੇ ਝੋਲੀ ਦੇ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਸਾਚਾ ਘਰ, ਧੁਰ ਦੀ ਨਗਰੀ ਜੋਤ ਇਕਗਰੀ, ਪਰਮ ਪੁਰਖ ਦੀ ਸਚ ਸਮਗਰੀ, ਵਸਤ ਅਮੋਲਕ ਦੇਦੇ ਕਾਇਆ ਗੋਲਕ ਧੁਰ ਧਾਮੀ ਸ਼ਬਦ ਅਨਾਮੀ ਆਪੇ ਝੋਲੀ ਪਾਈਆ। ਨਗਰੀ ਕਹੇ ਮੈਂ ਭਿਖਾਰ, ਦਰਵੇਸ਼ ਰੂਪ ਵਟਾਈਆ। ਕਿਰਪਾ ਕਰ ਮੇਰੇ ਨਿਰੰਕਾਰ, ਨਿਰਵੈਰ ਤੇਰੀ ਸਰਨਾਈਆ। ਤੂੰ ਸਾਹਿਬ ਸਵਾਮੀ ਬਖ਼ਸ਼ਣਹਾਰ, ਤੇਰੀ ਬਖ਼ਸ਼ਿਸ਼ ਬੇਪਰਵਾਹੀਆ। ਡੁਬਦੇ ਪਾਹਨ ਦੇਵੇਂ ਤਾਰ, ਸਿਰ ਆਪਣਾ ਹੱਥ ਟਿਕਾਈਆ। ਸਾਡੇ ਗੁਣ ਅਵਗੁਣ ਨਾ ਵਿਚਾਰ, ਕਲਜੁਗ ਕੂੜੀ ਕਿਰਿਆ ਰਹੀ ਸਤਾਈਆ। ਅਸੀਂ ਪੜ੍ਹ ਪੜ੍ਹ ਥੱਕੇ ਵੇਦ ਚਾਰ, ਸ਼ਾਸਤਰ ਸਿਮਰਤ ਧਿਆਨ ਲਗਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਵੇਖੇ ਸੰਸਾਰ, ਤੀਰਥ ਤਟ ਗੰਗਾ ਗੋਦਾਵਰੀ ਜਮਨਾ ਸੁਰਸਤੀ ਫੇਰਾ ਪਾਈਆ। ਪ੍ਰਭੂ ਕਿਤੋਂ ਨਾ ਮਿਲਿਆ ਸਾਂਝਾ ਯਾਰ, ਨਿਜ ਨੇਤਰ ਕਿਤੇ ਨਾ ਹੋਇਆ ਦੀਦਾਰ, ਮਨ ਵਾਸਨਾ ਹੋਏ ਖ਼ੁਆਰ, ਆਤਮ ਪਰਮਾਤਮ ਪਰਮਾਤਮ ਆਤਮ ਧੁਰ ਦਾ ਮੇਲ ਨਾ ਕੋਇ ਮਿਲਾਈਆ। ਸਾਚੀ ਨਗਰੀ ਤੇਰਾ ਦਰਬਾਰ, ਜਿਥੇ ਇਕੋ ਜੋਤ ਹੋਵੇ ਉਜਿਆਰ, ਧੁਰ ਦਾ ਸ਼ਬਦ ਸੱਚੀ ਧੁਨਕਾਰ, ਅੰਮ੍ਰਿਤ ਬਰਖੇ ਠੰਡੀ ਠਾਰ, ਸਖ਼ੀਆਂ ਮੇਲਾ ਕੰਤ ਭਤਾਰ, ਗੁਰ ਚੇਲਾ ਇਕ ਦਵਾਰ, ਦੂਜੇ ਕਰਨੀ ਨਾ ਪਏ ਨਿਮਸਕਾਰ, ਡੰਡਾਵਤ ਇਕੋ ਨਜ਼ਰੀ ਆਈਆ। ਧੁਰ ਦਾ ਮੰਦਰ ਦੇ ਵਖਾਲ, ਜਿਥੇ ਵਸੇ ਆਪ ਅਕਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਾਚੀ ਨਗਰੀ ਸੀਸ ਨਿਵਾਈਆ। ਸਾਚੀ ਨਗਰੀ ਕਹੇ ਮੈਂ ਜਾਵਾਂ ਓਸ ਨੂੰ ਝੁਕ, ਜੋ ਧੁਰ ਦਾ ਮਾਲਕ ਇਕ ਅਖਵਾਈਆ। ਜਿਸ ਨੂੰ ਮਿਲਿਆਂ ਪੈਂਡਾ ਜਾਵੇ ਮੁਕ, ਰਸਤਿਆਂ ਵਿਚ ਨਾ ਕੋਇ ਭਵਾਈਆ। ਆਪਣੀ ਗੋਦੀ ਲਏ ਚੁਕ, ਫੜ ਬਾਹੋਂ ਗਲੇ ਲਗਾਈਆ। ਓਸ ਦਵਾਰੇ ਦੇਵੇ ਸੁਟ, ਜਿਥੋਂ ਬਾਹਰ ਨਾ ਕੋਇ ਕਢਾਈਆ। ਜਿਸ ਗ੍ਰਹਿ ਵਸੇ ਭਗਤ ਸੁਹੇਲੇ ਗੁਰਮੁਖ ਸਾਚੇ ਸੁਤ, ਸਤਿ ਸਤਿਵਾਦੀ ਹੋਏ ਸਹਾਈਆ। ਓਸ ਨਗਰੀ ਦੀ ਮੌਲੇ ਅਗੰਮੀ ਰੁਤ, ਪੱਤ ਟਹਿਣੀ ਆਪਣਾ ਰੰਗ ਵਖਾਈਆ। ਗੁਰਮੁਖੋ ਜੇ ਕੋਈ ਇਛਿਆ ਤੇ ਹੋਰ ਲਓ ਪੁਛ, ਸਭ ਨੂੰ ਸਭ ਕੁਛ ਦਿਆਂ ਸਮਝਾਈਆ। ਅੰਤਰ ਬਾਹਰ ਦਾ ਓਹਲਾ ਨਹੀਂ ਕੋਈ ਲੁਕ, ਬ੍ਰਹਿਮੰਡਾਂ ਖੰਡਾਂ ਵਿਚ ਪਰਦਾ ਦਿਆਂ ਉਠਾਈਆ। ਸਤਿਗੁਰ ਸ਼ਬਦ ਆਪਣੇ ਕੋਲ ਰਖੇ ਸਭ ਕੁਛ, ਅਤੋਟ ਅਤੁਟ ਬੇਪਰਵਾਹੀਆ। ਜਿਸ ਦਾ ਭੰਡਾਰਾ ਆਦਿ ਜੁਗਾਦਿ ਜੁਗ ਚੌਕੜੀ ਦੋ ਜਹਾਨਾਂ ਕਦੇ ਨਾ ਜਾਵੇ ਮੁਕ, ਅਗੰਮ ਅਥਾਹ ਬੇਪਰਵਾਹ ਵਰਤਾਈਆ। ਜਿੰਨਾਂ ਚਿਰ ਤੁਸੀਂ ਨਾ ਹੋਵੋ ਖ਼ੁਸ਼, ਅੰਤਰ ਆਤਮ ਨਾ ਵੱਜੇ ਵਧਾਈਆ। ਓਨਾਂ ਚਿਰ ਨਹੀਂ ਹੋਣਾ ਚੁਪ, ਭਾਵੇਂ ਅਨਗਿਣਤ ਸਵਾਲ ਅਗੇ ਦਿਉ ਰਖਾਈਆ। ਭਗਤਾਂ ਦੀ ਮਹਿੰਮਾ ਗੁਰਸਿੱਖਾਂ ਦੀ ਸਿਫ਼ਤ ਕਦੇ ਨਹੀਂ ਜਾਂਦੀ ਮੁਕ, ਸੰਤਾਂ ਦੀ ਸਦ ਵਡਿਆਈਆ। ਜੇ ਇਕ ਨਗਰੀ ਦੇ ਬਦਲੇ ਬੁੱਢੇ ਨੇ ਕਿਹਾ ਉਠ, ਓਸੇ ਨਗਰੀ ਨੂੰ ਦਿਤਾ ਸਮਝਾਈਆ। ਜਿਸ ਨਗਰੀ ਵਿਚ ਸਤਿਗੁਰ ਜਾਏ ਤੁਠ, ਓਥੇ ਤੋਟ ਰਹੇ ਨਾ ਰਾਈਆ। ਬਿਨਾ ਪੈਸਿਆਂ ਧੇਲਿਆਂ ਤੋਂ ਪ੍ਰਭ ਦੇ ਨਾਮ ਦੀ ਪਈ ਲੁਟ, ਬਿਨਾ ਡਾਂਗਾਂ ਸੋਟਿਆਂ ਤੋਂ ਲੁਟ ਕੇ ਆਪਣੀਆਂ ਝੋਲੀਆਂ ਲਉ ਭਰਾਈਆ। ਸਤਿਗੁਰ ਸੂਰਬੀਰ ਨੌਜਵਾਨ ਸ਼ਬਦੀ ਡੰਡੇ ਨਾਲ ਤੁਹਾਡੇ ਅੰਦਰੋਂ ਤੁਹਾਡਾ ਵਕਾਰ ਬਾਹਰ ਕੱਢੇ ਕੁਟ, ਕੁਟੀਆ ਤੁਹਾਡੀ ਸਾਫ਼ ਦਏ ਕਰਾਈਆ। ਤੁਹਾਡੀ ਨਗਰੀ ਦੀ ਸਦਾ ਮੌਲੀ ਰਹੇ ਰੁਤ, ਸਾਚੇ ਨਾਮ ਦੀ ਵਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਾਚੀ ਨਗਰੀ ਵਜਾਏ ਨਾਮ ਨਗਾਰਾ, ਡੰਕੇ ਚੋਟ ਇਕੋ ਇਕ ਲਗਾਈਆ।