੫ ਭਾਦਰੋਂ ਸ਼ਹਿਨਸ਼ਾਹੀ ਸੰਮਤ ੧ ਕੇਸਰ ਸਿੰਘ ਦੇ ਗ੍ਰਹਿ ਮੈਸ਼ਮ ਪੁਰਾ ਖ਼ੁਰਦ
ਗੁਰਮੁਖ ਕੁੱਲੀ ਕਹੇ ਮੇਰੇ ਜਾਗੇ ਭਾਗ, ਹਰਿ ਭਗਤ ਮਿਲੇ ਵਡਿਆਈਆ। ਘਰ ਠਾਕਰ ਪਾਇਆ ਸਵਾਮੀ ਕੰਤ ਸੁਹਾਗ, ਪਤਿਪਰਮੇਸ਼ਵਰ ਬੇਪਰਵਾਹੀਆ। ਦੁਰਮਤ ਮੈਲ ਧੋ ਕੇ ਦਾਗ਼, ਅੰਮ੍ਰਿਤ ਆਤਮ ਜਾਮ ਪਿਆਈਆ। ਉਪਜਾ ਕੇ ਜਾਵੇ ਇਕ ਵੈਰਾਗ, ਗੁਰਚਰਨ ਪ੍ਰੀਤੀ ਸਚ ਇਕ ਦ੍ਰਿੜਾਈਆ। ਬੁਝਾ ਕੇ ਜਾਵੇ ਕੂੜੀ ਤ੍ਰਿਸ਼ਨਾ ਆਗ, ਮਾਇਆ ਮਮਤਾ ਮੋਹ ਗਵਾਈਆ। ਨਾਮ ਨਿਧਾਨ ਜਣਾ ਕੇ ਜਾਏ ਨਾਦ, ਧੁਨ ਆਤਮਕ ਰਾਗ ਅਲਾਈਆ। ਸੋਈ ਸੁਰਤ ਉਠਾਏ ਮਾਰ ਆਵਾਜ਼, ਕੂੜੀ ਕਿਰਿਆ ਪਰਦਾ ਲਾਹੀਆ। ਭੇਵ ਖੋਲ੍ਹ ਕੇ ਦੱਸੇ ਰਾਜ਼, ਵਰਨ ਬਰਨ ਡੇਰਾ ਢਾਹੀਆ । ਮਾਣਸ ਜਨਮ ਰੱਖੇ ਲਾਜ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸੁਹੰਜਣੇ ਦਏ ਵਡਿਆਈਆ । ਭਗਤ ਕੁੱਲੀ ਕਹੇ ਮੈਂ ਗਾਵਾਂ ਖ਼ੁਸ਼ੀਆਂ ਢੋਲਾ, ਪ੍ਰਭ ਦਾ ਨਾਮ ਧਿਆਈਆ। ਗੁਰ ਸ਼ਬਦੀ ਬਣਿਆ ਇਕ ਵਿਚੋਲਾ, ਜੋ ਵਿਛੜਿਆਂ ਲਏ ਮਿਲਾਈਆ । ਸਾਚਾ ਨਾਮ ਸੁਣਾਏ ਸੋਹਲਾ, ਗੁਫ਼ਤ ਸ਼ਨੀਦ ਭੇਵ ਖੁਲ੍ਹਾਈਆ। ਮਨ ਮਨੂਆ ਨਾ ਪਾਵੇ ਰੌਲਾ, ਚੰਚਲ ਮਤਿ ਦਏ ਗਵਾਈਆ। ਭੇਵ ਚੁਕਾ ਕੇ ਪਰਦਾ ਓਹਲਾ, ਸਾਖ਼ਿਆਤ ਆਪਣਾ ਦਰਸ ਦਏ ਵਖਾਈਆ। ਉਲਟਾ ਕਰ ਕੇ ਨਾਭ ਕਵਲਾ, ਅੰਮ੍ਰਿਤ ਝਿਰਨਾ ਦਏ ਝਿਰਾਈਆ। ਮਿਹਰਵਾਨ ਹੋ ਕੇ ਪਾਰ ਕਰਾਏ ਬਿਨ ਅਮਲਾਂ, ਨਿਹਕਰਮੀ ਹੋ ਕੇ ਕਰਮਾਂ ਦਾ ਡੇਰਾ ਢਾਹੀਆ। ਸਚ ਦਵਾਰੇ ਦੱਸੇ ਮਰਨਾ, ਮਰ ਜੀਵਤ ਰੂਪ ਵਟਾਈਆ। ਸਾਚੀ ਤਰਨੀ ਦੱਸੇ ਤਰਨਾ, ਭਵਜਲ ਪਾਰ ਲੰਘਾਈਆ। ਨਿਜ ਨੇਤਰ ਖੋਲ੍ਹ ਕੇ ਹਰਨਾ ਫਰਨਾ, ਜੋਤੀ ਦਰਸ ਨੂਰ ਇਲਾਹੀਆ। ਸਾਚੀ ਮੰਜ਼ਲ ਦੱਸੇ ਚੜ੍ਹਨਾ, ਜਗਤ ਵਾਸਨਾ ਪੰਧ ਮੁਕਾਈਆ। ਇਕੋ ਨਾਮ ਦੱਸੇ ਪੜ੍ਹਨਾ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸੋਹੰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਦਏ ਵਡਿਆਈਆ। ਕੁੱਲੀ ਕਹੇ ਮੈਂ ਵੇਖ ਕੇ ਹੋਈ ਨਿਹਾਲ, ਖ਼ੁਸ਼ੀਆਂ ਵਿਚ ਸਮਾਈਆ । ਜਿਸ ਨੂੰ ਕਹਿੰਦੇ ਦੀਨ ਦਿਆਲ, ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਗਲੇ ਲਗਾਈਆ। ਕੁੱਲੀ ਕੱਖ ਬਣਾ ਕੇ ਧੁਰ ਦੀ ਧਰਮਸਾਲ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਬੈਠਾ ਸੋਭਾ ਪਾਈਆ। ਦੀਨਾਂ ਨਾਥਾਂ ਪੁਛਣਹਾਰਾ ਹਾਲ, ਮਿਹਰ ਨਜ਼ਰ ਬੇਨਜ਼ੀਰ ਇਕ ਉਠਾਈਆ। ਲੇਖੇ ਲਾਏ ਜਨਮ ਜਨਮ ਦੀ ਕੀਤੀ ਘਾਲ, ਪੂਰਬ ਲਹਿਣਾ ਝੋਲੀ ਪਾਈਆ। ਸਚ ਪ੍ਰੀਤੀ ਜੋੜੇ ਨਾਲ, ਨਾਲਿਸ਼ ਕੂੜੀ ਦਏ ਗਵਾਈਆ । ਨਾਤਾ ਤੋੜ ਕੇ ਅੰਤਮ ਕਾਲ, ਕਲਮਾ ਇਕੋ ਦਏ ਸਮਝਾਈਆ। ਨਾਮ ਭੰਡਾਰਾ ਦੇ ਸੱਚਾ ਧਨਮਾਲ, ਧੁਰ ਦੇ ਧਨੀ ਦਏ ਬਣਾਈਆ। ਗੁਰਮੁਖ ਕੋਈ ਕਦੇ ਨਾ ਹੋਵੇ ਕੰਗਾਲ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਦੇਵਣਹਾਰ ਵਡਿਆਈਆ। ਕੁੱਲੀ ਕਹੇ ਮੈਂ ਪਿਛਲਾ ਕੀ ਦੇਵਾਂ ਅਹਿਵਾਲ, ਨੇਤਰ ਪੇਖ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਕੁੱਲੀ ਕਹੇ ਮੇਰਾ ਜਾਗਿਆ ਕਰਮ, ਨਿਹਕਰਮੀ ਦਇਆ ਕਮਾਈਆ। ਮੇਰਾ ਮਿਟਾਇਆ ਭਰਮ, ਭਾਂਡਾ ਕੂੜ ਤੁੜਾਈਆ। ਲਹਿਣਾ ਚੁਕਾਇਆ ਵਰਨ ਬਰਨ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਰੰਗ ਰੰਗਾਈਆ। ਆਤਮ ਪਰਮਾਤਮ ਦੇ ਕੇ ਸਰਨ, ਸਰਨਗਤ ਦਿਤੀ ਸਮਝਾਈਆ। ਸੰਤ ਸੁਹੇਲੇ ਆਇਆ ਫੜਨ, ਲੱਖ ਚੁਰਾਸੀ ਵਿਚੋਂ ਵੇਖ ਵਖਾਈਆ । ਧੁਰ ਦੀ ਕਰਨੀ ਆਇਆ ਕਰਨ, ਕਰਤਾ ਪੁਰਖ ਵੇਸ ਵਟਾਈਆ। ਜਿਸ ਦਵਾਰੇ ਛੁਹਾਏ ਚਰਨ, ਚਰਨੋਧਕ ਅੰਮ੍ਰਿਤ ਜਾਮ ਪਿਆਈਆ। ਉਹ
ਗੁਰਮੁਖ ਜੀਵਣ ਤੋਂ ਪਹਿਲਾਂ ਮਰਨ, ਮਰਨ ਤੋਂ ਬਾਦ ਜੀਵਨ ਲੈਣ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚੇ ਦਏ ਵਡਿਆਈਆ। ਕੱਖਾਂ ਕੁੱਲੀ ਕਹੇ ਮੇਰੀ ਨਿਮਸਕਾਰ, ਨਮਸਤੇ ਕਹਿ ਕੇ ਸੀਸ ਨਿਵਾਈਆ। ਧੁਰ ਦਾ ਮਾਲਕ ਪਰਵਰਦਿਗਾਰ, ਬੇਪਰਵਾਹ ਤੇਰੀ ਵਡਿਆਈਆ। ਆਦਿ ਜੁਗਾਦਿ ਤੂੰ ਭਗਤਾਂ ਦਾ ਖ਼ਿਦਮਤਗਾਰ, ਗੁਰਮੁਖਾਂ ਦੀ ਸੇਵ ਕਮਾਈਆ। ਜਗਤ ਵਕਾਰਾਂ ਵਸਿਆ ਬਾਹਰ, ਪ੍ਰੇਮ ਪਿਆਰ ਅੰਦਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਵੇਖ ਵਖਾਈਆ। ਗੁਰਮੁਖ ਕੁੱਲੀ ਕਹੇ ਮੇਰਾ ਆਪਾ ਗਿਆ ਝੁਕ, ਹੰਗਤਾ ਰਹਿਣ ਕੋਇ ਨਾ ਪਾਈਆ। ਮੇਰਾ ਪੈਂਡਾ ਗਿਆ ਮੁਕ, ਮੰਜ਼ਲ ਮਿਲੀ ਬੇਪਰਵਾਹੀਆ। ਜੋ ਭਗਤ ਉਧਾਰੇ ਆਪਣੇ ਸੁਤ, ਸਤਿ ਸਤਿਵਾਦੀ ਜੋੜ ਜੁੜਾਈਆ। ਸੋ ਮੇਰੀ ਮੌਲੇ ਆਣ ਕੇ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਮੈਂ ਵੇਖ ਕੇ ਹੋਈ ਖ਼ੁਸ਼, ਗ਼ਮੀ ਦਿਤੀ ਤਜਾਈਆ। ਜੋ ਬਖ਼ਸ਼ਣਹਾਰਾ ਸਚ ਸੁਚ, ਸਤਿ ਸਤਿਵਾਦ ਇਕੋ ਰਿਹਾ ਦਰਸਾਈਆ। ਮੇਰੇ ਗ੍ਰਹਿ ਗਿਆ ਪੁਜ, ਆਪਣਾ ਪੰਧ ਮੁਕਾਈਆ। ਨਿਰਮਲ ਕਰ ਕੇ ਜਾਏ ਵਿਚੋਂ ਬੁਧਿ, ਮਨਸਾ ਮਨ ਮਮਤਾ ਮੋਹ ਮਿਟਾਈਆ। ਦੇ ਕੇ ਜਾਵੇ ਸਾਚੀ ਸੁਧ, ਸਿੱਧਾ ਮਾਰਗ ਇਕ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਗੁਰਮੁਖ ਕੁੱਲੀ ਕਹੇ ਮੇਰਾ ਪੂਰਾ ਹੋਇਆ ਲੇਖਾ, ਲੇਖਣੀ ਲਿਖ ਨਾ ਸਕੇ ਰਾਈਆ। ਅੰਦਰ ਰਿਹਾ ਨਾ ਕੋਇ ਭੁਲੇਖਾ, ਭਾਂਡਾ ਭਰਮ ਭੰਨਾਈਆ। ਜੁਗ ਚੌਕੜੀ ਸ੍ਰੀ ਭਗਵਾਨ ਭਗਤਾਂ ਨਾਲ ਖੇਲੇ ਖੇਡਾਂ, ਸਤਿਜੁਗ ਤ੍ਰੇਤਾ ਦੁਆਪਰ ਦਏ ਗਵਾਹੀਆ। ਜਿਹੜਾ ਕਿਸੇ ਹੱਥ ਨਾ ਆਵੇ ਵਿਚੋਂ ਵੇਦਾਂ, ਮੰਦਰਾਂ ਵਿਚ ਮੇਲ ਨਾ ਕੋਇ ਮਿਲਾਈਆ। ਉਹ ਸਵਾਮੀ ਅਛਲ ਅਛੇਦਾ, ਘਰ ਘਰ ਬੈਠਾ ਡੇਰਾ ਲਾਈਆ। ਕਰ ਪ੍ਰੇਮ ਪਿਆਰ ਜਿਨ੍ਹਾਂ ਬਖ਼ਸ਼ੇ ਆਪਣੇ ਭੇਤਾ, ਅਭੇਵ ਦਏ ਖੁਲ੍ਹਾਈਆ। ਘਰ ਜਣਾ ਕੇ ਸਾਚਾ ਦੇਸਾ, ਪਰਦਾ ਓਹਲਾ ਦਏ ਉਠਾਈਆ। ਦਇਆਵਾਨ ਹੋ ਕੇ ਗ੍ਰਹਿ ਮੇਰਾ ਆਪ ਪੇਖਾ, ਸਚ ਮੰਦਰ ਵੱਜੀ ਵਧਾਈਆ। ਪ੍ਰੇਮ ਪਿਆਰ ਦੀ ਦੇਵੇ ਭੇਟਾ, ਭਜਨ ਬੰਦਗੀ ਨਾਮ ਨਿਧਾਨਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਵੇਲਾ ਵਕ਼ਤ ਸੁਹਾਈਆ । ਕੁੱਲੀ ਕਹੇ ਮੇਰੀ ਪੂਰੀ ਹੋਈ ਕਾਮਨਾ, ਤ੍ਰਿਸ਼ਨਾ ਰਹੀ ਨਾ ਰਾਈਆ। ਧੁਰ ਦਾ ਠਾਕਰ ਬਣਿਆ ਜ਼ਾਮਨਾ, ਜਮਾਂ ਤੋਂ ਲਏ ਛੁਡਾਈਆ। ਮੇਲ ਮਿਲਾਵੇ ਸਾਚੇ ਰਾਮਨਾ, ਰਾਮ ਰਹੀਮ ਜੋੜ ਜੁੜਾਈਆ। ਭਾਗ ਲਗਾ ਕੇ ਸਾਚੇ ਖੇੜੇ ਗਰਾਮਨਾ, ਗ੍ਰਹਿ ਮੰਦਰ ਵੇਖ ਵਖਾਈਆ। ਕੂੜੀ ਮੇਟ ਕੇ ਤ੍ਰਿਸ਼ਨਾ ਤਾਮਨਾ, ਪ੍ਰੇਮ ਪ੍ਰੀਤੀ ਇਕ ਜਣਾਈਆ। ਗੁਰਮੁਖਾਂ ਦੀ ਪੂਰੀ ਕਰੇ ਭਾਵਨਾ, ਭਾਵ ਆਪਣਾ ਲਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੁੱਲੀ ਕੱਖ ਕਹੇ ਮੈਂ ਢੋਲਾ ਸੱਚਾ ਗਾਵਣਾ, ਜਿਸ ਗਾਵਿਆਂ ਮਿਲੇ ਬੇਪਰਵਾਹੀਆ।
੫ ਭਾਦਰੋਂ ਸ਼ਹਿਨਸ਼ਾਹੀ ਸੰਮਤ ੧ ਭਗਵਾਨ ਸਿੰਘ ਦੇ ਗ੍ਰਹਿ ਸੈਦ ਪੁਰ
ਜਗਤ ਜਗਿਆਸੂਆਂ ਵਾਸਤੇ ਅੱਖਰਾਂ ਵਾਲੀ ਚਿੱਠੀ, ਕਾਗ਼ਜ਼ ਕ਼ਲਮ ਸ਼ਾਹੀ ਨਾਲ ਵਡਿਆਈਆ। ਪੁਰਖ ਅਗੰਮ ਆਪਣੀ ਧਾਰ ਹਰਫ਼ਾਂ ਵਿਚ ਕਦੀ ਨਾ ਲਿਖੀ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਜਿਸ ਦੇ ਹੁਕਮ ਅੰਦਰ ਦੋ ਜਹਾਨਾਂ ਵਿਚ ਬਦਲਣ ਵਾਲੀ ਮਿਤੀ, ਨਿਰਗੁਣ ਸਰਗੁਣ
ਦੋਵੇਂ ਰੂਪ ਜਣਾਈਆ। ਜਿਸ ਦੇ ਹੁਕਮੇ ਅੰਦਰ ਸੰਮਤ ਸੰਮਤੀ ਲੰਘਦੇ ਗਏ ਬੀਸ ਇੱਕੀ, ਸਰਗੁਣ ਨਿਰਗੁਣ ਭੇਵ ਕੋਇ ਨਾ ਪਾਈਆ। ਜਿਸ ਦੀ ਧਾਰ ਨਿਰਗੁਣ ਨਿਰਵੈਰ ਨਿਰਾਕਾਰ ਨਿੱਕੀ, ਜਗਤ ਨੇਤਰ ਨੂਰ ਨਜ਼ਰ ਕਿਸੇ ਨਾ ਆਈਆ। ਜਿਸ ਨੂੰ ਸਮਝ ਸਕੇ ਨਾ ਕੋਈ ਮੁਨੀ ਰਿਖੀ, ਮਨ ਮਤਿ ਬੁਧਿ ਭੇਵ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਇਕ ਵਰਤਾਈਆ। ਜਗਤ ਜਗਿਆਸੂ ਚਿੱਠੀ ਵੇਖੇ ਅੱਖਰ, ਅੱਖਾਂ ਨਾਲ ਵਡਿਆਈਆ। ਪੁਰਖ ਅਕਾਲ ਆਪਣੀ ਧਾਰ ਰੱਖੇ ਨਿਰਅੱਖਰ, ਬੇਪਰਵਾਹ ਆਪਣੇ ਵਿਚ ਸਮਾਈਆ। ਜਿਸ ਨੇ ਹੁਕਮੇ ਅੰਦਰ ਦੋ ਜਹਾਨਾਂ ਕਰਨਾ ਪੱਧਰ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਇਕੋ ਹੁਕਮ ਸੁਣਾਈਆ। ਜਿਸ ਨੇ ਮਨ ਵਾਸਨਾ ਕੂੜੀ ਕਿਰਿਆ ਹਉਮੇ ਹੰਗਤਾ ਮਾਇਆ ਮਮਤਾ ਮੇਟਣਾ ਗ਼ਦਰ, ਤ੍ਰੈਗੁਣ ਰਹਿਣ ਨਾ ਦੇਵੇ ਕੋਇ ਲੜਾਈਆ । ਸਾਚੇ ਤਖ਼ਤ ਬੈਠ ਕੇ ਆਤਮ ਪਰਮਾਤਮ ਕਰਨਾ ਅਦਲ, ਇਨਸਾਫ਼ ਇਕੋ ਇਕ ਜਣਾਈਆ। ਚਾਰ ਵਰਨਾਂ ਅਠਾਰਾਂ ਬਰਨਾਂ ਧੁਰ ਦੀ ਦੱਸਣੀ ਸਾਚੀ ਮਜ਼ਲ, ਮੰਜ਼ਲ ਪਿਛਲਾ ਪੰਧ ਮੁਕਾਈਆ। ਕੂੜੀ ਕਿਰਿਆ ਕਰ ਕੇ ਕ਼ਤਲ, ਸਚ ਸੁਚ ਦੇਣਾ ਸਮਝਾਈਆ। ਭਗਤ ਸੁਹੇਲੇ ਖੜਨੇ ਆਪਣੇ ਵਤਨ, ਬੇਵਤਨਾਂ ਪਾਰ ਲੰਘਾਈਆ। ਸਚ ਕਿਨਾਰਾ ਵਸਣਾ ਪਤਣ, ਬੇੜੇ ਇਕ ਚੜ੍ਹਾਈਆ। ਉਹ ਧੁਰ ਦੀ ਚਿੱਠੀ ਜਗਤ ਵਿਦਿਆ ਵਾਲਿਆਂ ਆਈ ਦੱਸਣ, ਨਾਮ ਸੁਨੇਹੜਾ ਇਕ ਸੁਣਾਈਆ। ਕਿਸੇ ਲੌਣ ਨਹੀਂ ਦੇਣਾ ਅੱਜਨ ਪੱਜਨ, ਭਾਂਡੇ ਭਰਮ ਦਏ ਭੰਨਾਈਆ। ਪੁਰਖ ਅਕਾਲਾ ਸਭ ਦਾ ਇਕੋ ਧੁਰ ਦਾ ਸੱਜਣ, ਕੂੜੇ ਨਾਤੇ ਦਏ ਤੁੜਾਈਆ। ਅਠਸਠ ਨਾਲੋਂ ਗੁਰ ਸਰਨਾਈ ਸਾਚਾ ਮਜਨ, ਦੂਜਾ ਤਟ ਨਾ ਕੋਇ ਮਨਾਈਆ। ਜਗਤ ਵਿਕਾਰਾ ਮੇਟੇ ਅਗਨ, ਅੰਮ੍ਰਿਤ ਮੇਘ ਬਰਸਾਈਆ। ਜਿਥੇ ਨਾਦ ਅਗੰਮੀ ਵੱਜਣ, ਢੋਲਕ ਛੈਣਾ ਨਾ ਕੋਇ ਖੜਕਾਈਆ। ਜਿਥੇ ਜਗਤ ਦਵਾਰ ਰਹੇ ਕੋਈ ਨਾ ਹੱਦਣ, ਦਸਮ ਦਵਾਰੀ ਅਧ ਵਿਚ ਬੈਠੀ ਸੋਭਾ ਪਾਈਆ। ਜਿਸ ਘਰ ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕੰਬਣ, ਸਿਰ ਸਕੇ ਨਾ ਕੋਇ ਉਠਾਈਆ । ਜਿਥੇ ਪੰਜ ਤਤ ਕਾਇਆ ਚੋਲੇ ਵਾਲੇ ਗੁਰੂ ਕਦੇ ਨਾ ਜੰਮਣ, ਸ਼ਬਦੀ ਜੋਤ ਵੱਜੇ ਵਧਾਈਆ। ਜਿਥੇ ਦ੍ਰਿਸ਼ਟੀ ਸ੍ਰਿਸ਼ਟੀ ਇਸ਼ਟੀ ਰਹੇ ਕੋਈ ਨਾ ਬੰਧਨ, ਰਸਨਾ ਜਿਹਵਾ ਬੱਤੀ ਦੰਦ ਢੋਲਾ ਕੋਇ ਨਾ ਗਾਈਆ। ਕਰੇ ਖੇਲ ਸੂਰਾ ਸਰਬੰਗਣ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਚਿੱਠੀ ਦਾ ਸਮਝ ਸਕੇ ਨਾ ਕੋਈ ਸਿਰਲੇਖ, ਸਮੁੰਦ ਸਾਗਰ ਨੇਤਰ ਨੈਣਾਂ ਨੀਰ ਵਹਾਈਆ। ਜਗਤ ਲੋਚਣ ਕੋਈ ਨਾ ਸਕੇ ਵੇਖ, ਇਹ ਹੁਕਮੇ ਦਿਤਾ ਦ੍ਰਿੜਾਈਆ। ਜੇ ਪ੍ਰਭ ਨਾਲ ਮਿਲ ਕੇ ਹੋ ਜਾਏ ਅਭੇਦ, ਫੇਰ ਪੜ੍ਹਨ ਲਿਖਣ ਦੀ ਲੋੜ ਰਹੇ ਨਾ ਰਾਈਆ। ਬਿਨਾ ਅੱਖਰਾਂ ਤੋਂ ਸਮਝ ਲਏ ਓਸ ਦੀ ਰੇਖ, ਜਿਸ ਦੀ ਰੇਖ ਰੰਗ ਰੂਪ ਨਾ ਕੋਇ ਦ੍ਰਿੜਾਈਆ। ਜਿਸ ਦਾ ਆਦਿ ਜੁਗਾਦੀ ਇਕੋ ਅੰਕ ਏਕ, ਏਕੰਕਾਰਾ ਬੇਪਰਵਾਹੀਆ। ਸਭ ਨੂੰ ਓਸ ਦੀ ਰਖਣੀ ਪਏ ਟੇਕ, ਸੁਨੇਹੜੇ ਘਰ ਘਰ ਰਿਹਾ ਪੁਚਾਈਆ। ਝੂਠਾ ਰਹਿਣ ਨਹੀਂ ਦੇਣਾ ਭੇਖ, ਕੂੜੀ ਕਿਰਿਆ ਦੇਣੀ ਮਿਟਾਈਆ। ਜਿਨ੍ਹਾਂ ਵਖੌਣਾ ਆਪਣਾ ਦੇਸ, ਸਾਚੇ ਘਰ ਲੈਣਾ ਬਹਾਈਆ । ਓਥੇ ਇਕੋ ਨਾਮ ਵਿਸ਼ੇਸ਼, ਦੂਜੀ ਅਵਰ ਨਾ ਕੋਇ ਪੜ੍ਹਾਈਆ। ਪੁਰਖ ਅਕਾਲਾ ਦੀਨ ਦਿਆਲਾ ਸਦਾ ਰਹੇ ਹਮੇਸ਼, ਤਖ਼ਤ ਨਿਵਾਸੀ ਸਾਚੇ ਤਖ਼ਤ ਸੋਭਾ ਪਾਈਆ। ਇਹ ਚਿੱਠੀ ਨਹੀਂ ਭੁਲਿਆਂ ਭਟਕਿਆਂ ਨੂੰ ਦੇਵਣ ਆਇਆ ਸੰਦੇਸ਼, ਸੋਈ ਸੁਰਤੀ ਰਿਹਾ ਉਠਾਈਆ।
ਜਿਨ੍ਹਾਂ ਨੇ ਅਜੇ ਤਕ ਨੌ ਦਵਾਰੇ ਪਾਰ ਨਹੀਂ ਕੀਤਾ ਗੇਟ, ਗੈਟਆਉਟ ਕਰਕੇ ਸਭ ਨੂੰ ਬਾਹਰ ਦਏ ਕਢਾਈਆ। ਅਗੇ ਹੁਣ ਨਹੀਂ ਕਰਨਾ ਕਿਸੇ ਦਾ ਵੇਟ, ਧੁਰ ਦਾ ਹੁਕਮ ਆਪ ਸਮਝਾਈਆ । ਜੋ ਸ਼ਹਿਨਸ਼ਾਹੀ ਸੰਮਤ ਵਿਚ ਹੋ ਗਏ ਲੇਟ, ਲੈਟਰ ਉਨ੍ਹਾਂ ਨੂੰ ਰਿਹਾ ਪੁਚਾਈਆ। ਏਥੇ ਕੋਈ ਨਾਮ ਭਗਤੀ ਵਾਲਾ ਲੱਗਾ ਨਹੀਂ ਰੇਟ, ਫੱਟੇ ਦਵਾਰਿਆਂ ਉਤੇ ਨਾ ਕੋਇ ਲਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਈਆ। ਚਿੱਠੀ ਕਹੇ ਸੁਣੋ ਹੁਕਮ ਅਗੰਮ, ਸਭ ਨੂੰ ਦਿਆਂ ਜਣਾਈਆ। ਆਪਣਾ ਆਪਣਾ ਬਿਸਤਰਾ ਲਓ ਬੰਨ੍ਹ, ਡੰਕਾ ਵੱਜੇ ਬੇਪਰਵਾਹੀਆ। ਇਕੋ ਖੇਲ ਹੋਣਾ ਸ੍ਰੀ ਭਗਵਨ, ਦੂਜਾ ਰਹਿਣ ਕੋਇ ਨਾ ਪਾਈਆ। ਜਿਨ੍ਹਾਂ ਦੇ ਸਰੋਤੇ ਸੁਣਦੇ ਨਹੀਂ ਸਰਵਣ, ਬੁੱਧੀ ਵਿਚਾਰ ਨਾ ਕੋਇ ਵਖਾਈਆ। ਉਨ੍ਹਾਂ ਨੂੰ ਦੇਣਾ ਜ਼ਰੂਰ ਡੰਨ, ਮਨ ਹੰਗਤਾ ਦੇਣੀ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਚਿੱਠੀ ਕਹੇ ਮੇਰਾ ਵਖਰਾ ਸਭ ਤੋਂ ਮਜ਼ਮੂਨ, ਮਜਮੂਹਾ ਰਿਹਾ ਸਮਝਾਈਆ। ਪੁਰਖ ਅਕਾਲ ਦਾ ਚਲਣਾ ਇਕ ਕ਼ਾਨੂੰਨ, ਬੇਕ਼ਾਇਦਗੀ ਸਾਰੀ ਦਏ ਮਿਟਾਈਆ। ਓਸੇ ਦੇ ਬਰਦੇ ਹੋ ਜਾਓ ਮਮਨੂਨ, ਜੋ ਮਾਇਆ ਮਮਤਾ ਮੋਹ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਰਿਹਾ ਸਮਝਾਈਆ। ਚਿੱਠੀ ਕਹੇ ਮੇਰਾ ਸਮਝ ਨਾ ਸਕਿਆ ਕੋਈ ਨੁਕ਼ਤਾ, ਜ਼ੇਰ ਜ਼ਬਰ ਨਜ਼ਰ ਕਿਸੇ ਨਾ ਆਈਆ। ਮੈਂ ਰਾਹ ਤਕਦੀ ਰਹੀ ਨੌ ਸੌ ਚੁਰਾਨਵੇ ਚੌਕੜੀ ਜੁਗ ਮੁਦਤਾ, ਦੋ ਜਹਾਨਾਂ ਧਿਆਨ ਲਗਾਈਆ। ਕਵਣ ਵੇਲਾ ਹੋਵੇ ਕਲਜੁਗ ਪੈਂਡਾ ਜਾਏ ਮੁੱਕਦਾ, ਲੇਖਾ ਲੇਖੇ ਦਏ ਲਗਾਈਆ। ਮੈਂ ਮੰਗਾਂ ਇਕੋ ਨਾਮ ਸੋਹਲਾ ਢੋਲਾ ਪੁਰਖ ਅਕਾਲ ਦੀ ਅਗੰਮੀ ਤੁਕ ਦਾ, ਜੋ ਤੁਖ਼ਮ ਤਾਸੀਰਾਂ ਦਏ ਬਦਲਾਈਆ। ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਸਜਦਿਆਂ ਵਿਚ ਝੁਕਦਾ, ਨਿਉਂ ਨਿਉਂ ਲਾਗੇ ਪਾਈਆ। ਜਿਸ ਦਾ ਤੀਰ ਨਿਸ਼ਾਨਾ ਕਦੇ ਨਾ ਉਕਦਾ, ਦੋ ਜਹਾਨਾਂ ਡੇਰੇ ਦੇਵੇ ਢਾਹੀਆ। ਉਹ ਕਾਗ਼ਜ਼ਾਂ ਵਾਲਿਆਂ ਅੱਖਰਾਂ ਕਦੇ ਨਾ ਪੁਛਦਾ, ਜੋ ਸਿਫ਼ਤ ਦੀ ਕਰਨ ਪੜ੍ਹਾਈਆ। ਉਹ ਖੇਲ ਜਾਣੇ ਲੱਖ ਚੁਰਾਸੀ ਰੂਹ ਬੁਤ ਦਾ, ਨਿਰਗੁਣ ਸਰਗੁਣ ਮੇਲ ਮਿਲਾਈਆ। ਉਹ ਅੰਮ੍ਰਿਤ ਮੇਘ ਬਰਸੇ ਆਪਣੇ ਘੁਟ ਦਾ, ਛਹਿਬਰ ਇਕ ਜਣਾਈਆ। ਜੇ ਕਿਤੇ ਮੇਲ ਹੁੰਦਾ ਤੁਹਾਡਾ ਵਾਂਗ ਭਗਤ ਪੁਤ ਦਾ, ਭਗਵਨ ਥੋੜ੍ਹੇ ਅੱਖਰਾਂ ਵਿਚੋਂ ਇਕੋ ਅੱਖਰ ਜਾਂਦਾ ਸਮਝਾਈਆ। ਇਹੋ ਖੇਲ ਸਚ ਤੇ ਸੁਚ ਦਾ, ਸਾਹਮਣੇ ਹੋ ਕੇ ਪਰਦਾ ਗਿਆ ਪਾਈਆ। ਹੁਣ ਅਗੇ ਲੇਖਾ ਰਹਿਣ ਨਹੀਂ ਦੇਣਾ ਲੁਕ ਦਾ, ਨੌ ਖੰਡ ਪ੍ਰਿਥਮੀ ਸਤ ਦੀਪ ਸਾਧਾਂ ਸੰਤਾਂ ਸਾਰਿਆਂ ਸ਼ਬਦ ਇਸ਼ਾਰੇ ਨਾਲ ਦੇਣਾ ਹਿਲਾਈਆ। ਕੋਈ ਓਹਲਾ ਰਹਿਣ ਨਹੀਂ ਦੇਣਾ ਗੁਝ ਦਾ, ਫੜ ਕੇ ਮੰਜ਼ਲ ਵੇਖਣੀ ਥਾਉਂ ਥਾਈਂਆ। ਜੇ ਕੋਈ ਬਣੇ ਮਾਲਕ ਓਸ ਰੁਤ ਦਾ, ਜੋ ਰੁਤੜੀ ਸਭ ਦੀ ਰਿਹਾ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਧੁਰ ਦੀ ਖੇਲ ਵਖਾਈਆ। ਚਿੱਠੀਆਂ ਕਹਿਣ ਅਸੀਂ ਆਈਆਂ ਦੋ, ਦੋਵੇਂ ਹੁਕਮ ਸੁਣਾਈਆ। ਗੁਰਮੁਖਾਂ ਨੂੰ ਮਿਲ ਗਈ ਓਸ ਦੀ ਸੋ, ਜੋ ਹੰ ਬ੍ਰਹਮ ਰਿਹਾ ਸਮਾਈਆ। ਪ੍ਰਭ ਤੋਂ ਵਿਛੜੇ ਰਹੇ ਰੋ, ਰਾਤੀ ਸੁਤਿਆਂ ਮਾਰਨ ਧਾਈਂਆ। ਜਿਨ੍ਹਾਂ ਦੀ ਆਤਮਾ ਨਾਲ ਪਰਮਾਤਮ ਗਿਆ ਛੋਹ, ਉਹ ਸ਼ਹਿਨਸ਼ਾਹ ਨਾਲ ਮਿਲ ਕੇ ਆਪਣਾ ਰੰਗ ਬਦਲਾਈਆ। ਉਨ੍ਹਾਂ ਨੂੰ ਬਿਨਾ ਅੱਖਾਂ ਤੋਂ ਅੰਦਰ ਆ ਗਈ ਲੋ, ਸਤਿਗੁਰ ਦਾ ਸ਼ਬਦ ਪੜ੍ਹਨ ਚਾਈਂ ਚਾਈਂਆ। ਵੇਖੋ ਤੁਹਾਡੇ ਨਾਲ ਕੋਈ ਕਰਨਾ ਨਹੀਂ ਜੇ ਧਰੋ, ਪਹਿਲੋਂ ਵਖਾ ਕੇ ਫੇਰ ਕਰ ਦੇਣੀ ਸਫ਼ਾਈਆ।
ਭਾਵੇਂ ਤੁਸੀਂ ਕੋਟਨ ਕੋਟ ਵੇਂਹਦੇ ਸਾਧਾਂ ਦੇ ਗਰੋਹ, ਜੋ ਆਇਆ ਬਣ ਕੇ ਮਾਲਕ ਛੱਬੀ ਪੋਹ, ਉਹ ਸਭ ਦੀ ਅੰਤਰ ਆਤਮਾ ਖੋਜ ਖੁਜਾਈਆ । ਸ਼ਬਦ ਇਸ਼ਾਰੇ ਨਾਲ ਨਾਮ ਜੈਕਾਰੇ ਨਾਲ ਸਭ ਨੂੰ ਸੁਣਾਵੇ ਸੱਚੀ ਸੋ, ਲੁਕਿਆ ਕੋਇ ਰਹਿਣ ਨਾ ਪਾਈਆ। ਹੁਣ ਕੋਈ ਵੜਿਆ ਰਹਿਣ ਨਹੀਂ ਦੇਣਾ ਖੁੱਡਾਂ ਵਿਚ ਵਾਂਗ ਗੋਹ, ਪਿਛੋਂ ਫੜ ਕੇ ਬਾਹਰ ਦੇਣ ਕਢਾਈਆ। ਜਿਨ੍ਹਾਂ ਨੂੰ ਮਿਲ ਗਿਆ ਪਰਮ ਪੁਰਖ ਪਰਮਾਤਮ ਉਹ, ਉਹ ਕਿਉਂ ਬੈਠਣ ਮੁਖ ਲੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸੁਖਨ ਰਿਹਾ ਸੁਣਾਈਆ। ਚਿੱਠੀਆਂ ਕਹਿਣ ਅਸੀਂ ਆਈਆਂ ਇਕੱਠੀਆਂ, ਧੁਰ ਦੇ ਮਾਲਕ ਦਿਤਾ ਪੁਚਾਈਆ। ਅਸੀਂ ਵੇਖਣੀਆਂ ਉਹ ਸਖ਼ੀਆਂ, ਜੋ ਹਰਿ ਕੰਤ ਰਹੀਆਂ ਹੰਢਾਈਆ। ਅਸੀਂ ਵੇਖਣੀਆਂ ਉਹ ਮੱਛੀਆਂ, ਜੋ ਬਿਨਾ ਜਲ ਆਪਣਾ ਆਪ ਮਿਟਾਈਆ। ਅਸੀਂ ਵੇਖਣੀਆਂ ਉਹ ਸੱਸੀਆਂ, ਜੋ ਥਲਾਂ ਦੇਣ ਦੁਹਾਈਆ। ਅਸੀਂ ਵੇਖਣੀਆਂ ਉਹ ਜੋ ਦੀਨਾਂ ਮਜ਼੍ਹਬਾਂ ਵਿਚ ਫਸੀਆਂ, ਮਨ ਦੀ ਕਰਨ ਲੜਾਈਆ। ਜੋ ਫਿਰਦੇ ਕਲਜੁਗ ਹੱਟੀਆਂ, ਸਾਚਾ ਨਾਮ ਝੋਲੀ ਕੋਇ ਨਾ ਪਾਈਆ। ਜਿਨ੍ਹਾਂ ਨੇ ਅੱਖੀਆਂ ਉਤੇ ਬੱਧੀਆਂ ਮਾਇਆ ਦੀਆਂ ਪੱਟੀਆਂ, ਹਾਜ਼ਰ ਹਜ਼ੂਰਾ ਨਜ਼ਰ ਕੋਇ ਨਾ ਆਈਆ। ਜਿਨ੍ਹਾਂ ਮਣਕੇ ਮਣਕੇ ਵਾਲੀਆਂ ਮਾਲਾਂ ਰਟੀਆਂ, ਰੱਟਾ ਅੰਦਰੋਂ ਨਾ ਕੋਇ ਮੁਕਾਈਆ। ਅਸੀਂ ਵੇਖਣੀਆਂ ਉਹ ਜਿਹੜੀਆਂ ਸਤਿਗੁਰ ਸ਼ਬਦ ਨਾਲ ਗਈਆਂ ਫੱਟੀਆਂ , ਘਾਓ ਡੂੰਘੇ ਰਿਹਾ ਲਗਾਈਆ। ਅਸੀਂ ਵੇਖਣੀਆਂ ਉਹ ਜੋ ਫਿਰਨ ਬਾਜ਼ੀਗਰ ਵਾਂਗ ਨਟੀਆਂ, ਘਰ ਘਰ ਨਾਚ ਨਚਾਈਆ। ਅਸੀਂ ਵੇਖਣੀਆਂ ਉਹ ਜੋ ਕੰਤ ਸੁਹਾਗ ਪ੍ਰੀਤਮ ਨਾਲ ਵਸੀਆਂ, ਆਤਮ ਪਰਮਾਤਮ ਸੇਜਾ ਰਹੀਆਂ ਹੰਢਾਈਆ। ਅਸੀਂ ਵੇਖਣੀਆਂ ਉਹ ਜੋ ਸਤਿਗੁਰ ਨੂੰ ਵੇਖ ਕੇ ਪਿੱਛਾ ਦੇ ਕੇ ਨੱਸੀਆਂ, ਸ਼ਬਦ ਗੁਰੂ ਸਾਰ ਕੋਇ ਨਾ ਆਈਆ। ਅਸੀਂ ਵੇਖਣੀਆਂ ਉਹ ਜੋ ਸਾਢੇ ਤਿੰਨ ਹੱਥ ਕਾਇਆ ਅੰਦਰ ਵਸੀਆਂ, ਵਾਸਤਾ ਇਕੋ ਨਾਲ ਜੁੜਾਈਆ। ਅਸੀਂ ਵੇਖਣੀਆਂ ਉਹ ਜਿਹੜੀਆਂ ਊੜੇ ਐੜੇ ਵਾਲੀਆਂ ਪੜ੍ਹਦੀਆਂ ਪੱਟੀਆਂ, ਅਲਿਫ਼ ਯੇ ਕਲਮਾਂ ਨਾਲ ਬਣਾਈਆ। ਅਸੀਂ ਵੇਖਣੀਆਂ ਉਹ ਜਿਹੜੀਆਂ ਓਸ ਦੇ ਪ੍ਰੇਮ ਵਿਚ ਰਤੀਆਂ, ਰਤੀ ਰਤ ਰਹਿਣ ਨਾ ਪਾਈਆ। ਅਸੀਂ ਵੇਖਣੀਆਂ ਓਹ ਮੋਮਬੱਤੀਆਂ, ਜਿਹੜੀਆਂ ਜੋਤ ਨਿਰੰਜਣ ਨਾਲ ਕਰਨ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਪਰਗਟਾਈਆ। ਚਿੱਠੀਆਂ ਕਹਿਣ ਸਾਨੂੰ ਕੌਣ ਪੜ੍ਹਦਾ, ਕਿਸ ਨੂੰ ਦਈਏ ਸਮਝਾਈਆ। ਜੋ ਸਾਹਿਬ ਸਤਿਗੁਰ ਦੇ ਚਰਨ ਦਵਾਰੇ ਦੀ ਮੰਜ਼ਲ ਚੜ੍ਹਦਾ, ਉਨ੍ਹਾਂ ਨੂੰ ਅੱਖਰ ਅੱਖਰ ਨਜ਼ਰੀ ਆਈਆ। ਜੋ ਮਾਲਕ ਦਾ ਹੋਇਆ ਬਰਦਾ, ਬੰਦੀਖ਼ਾਨੇ ਗਿਆ ਤੁੜਾਈਆ। ਉਨ੍ਹਾਂ ਦਾ ਆਪੇ ਸਾਫ਼ ਸੁਥਰਾ ਹੋ ਜਾਏ ਵਰਕਾ, ਜਲ ਪਾਣੀ ਅੱਖਰ ਨਾ ਕੋਇ ਮਿਟਾਈਆ। ਇਹੋ ਤੁਹਾਡੇ ਵਿਚ ਅਜੇ ਫਰਕਾ, ਜੋ ਫ਼ੈਸਲੇ ਵਾਲਾ ਫ਼ੈਸਲਾ ਹਕ ਰਿਹਾ ਸੁਣਾਈਆ। ਜੇ ਸਾਹਿਬ ਸਤਿਗੁਰ ਦਾ ਸਚ ਦਵਾਰੇ ਨਿਰਗੁਣ ਨੂਰ ਵਿਚ ਕੀਤਾ ਹੁੰਦਾ ਦਰਸਾ, ਅੱਖਰ ਭੁਲ ਕਦੇ ਨਾ ਜਾਈਆ। ਇਹ ਅਜੇ ਬਿਨਾ ਮਿਹਰ ਤੋਂ ਭਾਣਾ ਵਰਤਾ, ਜੋ ਆਪ ਰਿਹਾ ਜਣਾਈਆ। ਇਸ ਤੋਂ ਅਗਲਾ ਬਹੁਤਾ ਪਰਦਾ, ਬਿਨਾ ਭਗਤਾਂ ਨਾ ਕਿਸੇ ਖੁਲ੍ਹਾਈਆ। ਜੋ ਮੰਜ਼ਲ ਅਗੰਮੀ ਚੜ੍ਹਦਾ, ਆਵਣ ਜਾਵਣ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਚਿੱਠੀ ਆਪ ਪੁਚਾਈਆ। ਚਿੱਠੀ ਕਹੇ ਕਿਸੇ ਨਹੀਂ ਵੇਖਿਆ ਚਿੱਠੀ ਰਸੈਣ, ਜੋ ਜਗਤ ਮੇਜ਼ ਉਤੇ ਗਿਆ ਟਿਕਾਈਆ। ਇਹ ਰਸਨਾ ਸਦਾ ਸਭ ਨੂੰ ਆਈ ਕਹਿਣ, ਕਹਿ ਕਹਿ ਰਹੀ ਜਣਾਈਆ। ਜੇ ਤੁਹਾਡਾ ਖੁਲ੍ਹਿਆ ਹੁੰਦਾ ਨਿਜ ਨੇਤਰ ਤੀਜਾ ਨੈਣ, ਫਿਰ ਆਪੇ
ਹੋ ਜਾਂਦੀ ਪੜ੍ਹਾਈਆ। ਸਤਿਗੁਰ ਸ਼ਬਦੀ ਨਿਰਗੁਣ ਸਰਗੁਣ ਧਾਰ ਹੁਣ ਸਾਧਾਂ ਦਾ ਆਇਆ ਟੈਸਟ ਲੈਣ, ਈਸਟ ਵੈਸਟ ਸਾਰੇ ਖੋਜ ਖੁਜਾਈਆ। ਜੋ ਚੰਗੇ ਹੋ ਕੇ ਬੈਸਟ ਤਗਮਾ ਲੈਣ, ਤਿਨ੍ਹਾਂ ਨੂੰ ਦੇਵੇ ਮਾਣ ਵਡਿਆਈਆ। ਨਹੀਂ ਤੇ ਕਰਕੇ ਅਰੈਸਟ ਵਹਾ ਦੇਵੇ ਅਗਲੇ ਵਹਿਣ, ਜਿਥੇ ਰਾਏ ਧਰਮ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਵਿਚ ਸ਼ਬਦੀ ਹੁਕਮ ਵਰਤਾਈਆ। ਚਿੱਠੀਆਂ ਕਹਿਣ ਸਾਡਾ ਲਿਖਣ ਵਾਲਾ ਨਿਰਾਲਾ, ਨਿਰਾਕਾਰ ਬੇਪਰਵਾਹੀਆ। ਜਿਸ ਦਾ ਮਜ਼ਮੂਨ ਬੇਮਿਸਾਲਾ, ਮਿਸਾਲ ਵਿਚ ਨਾ ਕੋਇ ਸਮਝਾਈਆ। ਜਿਸ ਦਾ ਪੜ੍ਹਨਾ ਨਹੀਂ ਸੁਖਾਲਾ, ਜਗਤ ਨੇਤਰ ਦੇਣ ਦੁਹਾਈਆ। ਜਿਹੜਾ ਹੱਥ ਨਾ ਆਏ ਲਭਿਆਂ ਭਾਲਾ, ਚਾਰੋਂ ਕੁੰਟ ਖੋਜ ਖੁਜਾਈਆ। ਜਿਹੜਾ ਮੰਜ਼ਲ ਚੋਟੀ ਚੜ੍ਹ ਕੇ ਬੈਠਾ ਅਖ਼ੀਰ ਸਾਢੇ ਤਿੰਨ ਹੱਥ ਸੱਚੀ ਧਰਮਸਾਲਾ, ਧਰਮ ਦਵਾਰੇ ਡੇਰਾ ਲਾਈਆ। ਜੋ ਲਹਿਣਾ ਦੇਣਾ ਦੇਵਣਹਾਰ ਸ਼ਾਹ ਕੰਗਾਲਾ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਆਪਣੇ ਅੰਦਰੋਂ ਪਰਦਾ ਚੁਕ ਲਓ ਰੁਮਾਲਾ, ਜੋ ਰੋਮ ਰੋਮ ਅੰਦਰ ਡੰਕਾ ਰਿਹਾ ਲਗਾਈਆ। ਫੇਰ ਅੱਖਰ ਨਜ਼ਰ ਨਾ ਆਵੇ ਕੋਈ ਕਾਲਾ, ਚਿੱਟੀ ਧਾਰ ਦਏ ਪਰਗਟਾਈਆ। ਜਿਸ ਵਿਚ ਪਹਿਲਾ ਜੁਵਾਬ ਤੇ ਦੂਜਾ ਸੁਵਾਲਾ, ਸੁਵਾਲ ਜਵਾਬ ਆਪਣਾ ਦਏ ਸਮਝਾਈਆ। ਕਲਜੁਗ ਜਗਤ ਅੰਧੇਰ ਦਿਸੇ ਤਰਕਾਲਾ, ਅੰਧ ਅੰਧੇਰਾ ਚਾਰੋਂ ਕੁੰਟ ਛਾਈਆ। ਜਿਸ ਨੇ ਸੁੱਤਿਆਂ ਆਪ ਉਠਾਲਾ, ਹੁਲਾਰਾ ਦਿਤਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਚਿੱਠੀ ਉਤੇ ਇਸ ਕਰ ਕੇ ਕੀਤੇ ਨਹੀਂ ਦਸਖਤ, ਅਗੰਮੀ ਹਰੂਫ਼ ਨਾ ਕੋਇ ਜਣਾਈਆ। ਅਛਲ ਛਲ ਕਰ ਕੇ ਕਮਲਾਪਤ, ਪਤਿਪਰਮੇਸ਼ਵਰ ਖੇਲ ਕਰਾਈਆ । ਕਿਸੇ ਨਾ ਸਮਝਾਵੇ ਬਿਨਾ ਧੁਰ ਦੇ ਭਗਤ, ਨਿਰਅੱਖਰ ਨਾ ਕਰੇ ਪੜ੍ਹਾਈਆ। ਜਿਸ ਦਾ ਖੇਲ ਨਹੀਂ ਹੋਣਾ ਬਸ, ਬਸਤੇ ਸਭ ਦੇ ਰਿਹਾ ਬੰਧਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਲੱਖ ਚੁਰਾਸੀ ਅੰਦਰ ਬਾਹਰ ਗੁਪਤ ਜ਼ਾਹਰ ਰਿਹਾ ਨੱਸ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਤੁਸਾਂ ਜਗਤ ਕਾਗ਼ਜ਼ਾਂ ਵਾਲੇ ਬਸਤੇ ਮਾਰੇ ਕੱਛ, ਕਲਜੁਗ ਕੂੜੇ ਕੋਠੇ ਅੰਦਰ ਗਏ ਆਈਆ। ਉਹ ਦੋਵੇਂ ਚਿੱਠੀਆਂ ਤੁਹਾਡੇ ਹੱਥਾਂ ਵਿਚੋਂ ਗਈਆਂ ਬਚ, ਬਿਨਾ ਗੁਰਮੁਖਾਂ ਉਨ੍ਹਾਂ ਨੂੰ ਆਪਣੀ ਛਾਤੀ ਨਾ ਕੋਇ ਲਗਾਈਆ। ਇਹੋ ਖੇਲ ਓਸ ਰੱਬ ਸਚ, ਜੋ ਸਚ ਕਰ ਕੇ ਰਿਹਾ ਵਖਾਈਆ । ਲੌਣ ਨਹੀਂ ਦੇਣਾ ਕੋਈ ਮਨ ਮਤਿ ਬੁਧਿ ਵਾਲਾ ਅੱਜ ਪੱਜ, ਪੰਜਾਂ ਵਾਲੀ ਕਰਨੀ ਨਾ ਕੋਇ ਲੜਾਈਆ। ਜਿਹੜੇ ਗੁਰਮੁਖ ਸਤਿਗੁਰੂ ਦੇ ਚਰਨਾਂ ਵਿਚ ਬੈਠੇ ਸਜ, ਉਨ੍ਹਾਂ ਨੂੰ ਸਾਜਣ ਹੋ ਕੇ ਨਜ਼ਰੀ ਆਈਆ। ਧੁਰ ਦਾ ਹੁਕਮ ਆਦਿ ਜੁਗਾਦਿ ਜੁਗ ਚੌਕੜੀ ਕੋਈ ਕਰ ਨਾ ਸਕੇ ਰਦ, ਰਦੇਅਮਲ ਵਿਚ ਵੇਖੇ ਸਰਬ ਲੋਕਾਈਆ। ਬਿਨਾ ਸਤਿਗੁਰ ਕਿਰਪਾ ਸਕੇ ਨਾ ਕੋਈ ਸਮਝ, ਭੇਵ ਅਭੇਦ ਨਾ ਕੋਇ ਦ੍ਰਿੜਾਈਆ। ਸਿਆਣਿਆਂ ਨੂੰ ਇਸ਼ਾਰੇ ਵਾਲੀ ਰਮਜ਼, ਨੁਕ਼ਤਾ ਇਕੋ ਦਏ ਜਣਾਈਆ। ਧੁਰ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਪਰਵਰਦਿਗਾਰ ਸਾਂਝਾ ਯਾਰ ਏਕੰਕਾਰ ਇਕ ਇਕੱਲਾ ਬਣ ਕੇ ਲੱਖ ਚੁਰਾਸੀ ਖ਼ਸਮ, ਖ਼ਾਲਸ ਆਪਣਾ ਹੁਕਮ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਜ ਤਤ ਕਾਇਆ ਮਾਟੀ ਖੇਲ ਨਹੀਂ ਵਜੂਦ ਜਿਸਮ, ਮਹਿਬੂਬ ਮਿਹਰਵਾਨ ਨੂਰ ਨੁਰਾਨਾ ਨੂਰ ਖ਼ੁਦਾਈਆ।
੫ ਭਾਦਰੋਂ ਸ਼ਹਿਨਸ਼ਾਹੀ ਸੰਮਤ ੧ ਡੇਰ੍ਹੀ ਵਾਲਾ ਤਾਰਾ ਸਿੰਘ ਦੇ ਨਵਿਤ ਜ਼ਿਲਾ ਅੰਮ੍ਰਿਤਸਰ
(ਧਰਮਸਾਲਾ ਵਿਚ ਸੰਤ ਲਛਮਣ ਸਿੰਘ ਅੰਦਰੋਂ ਬਾਹਰ ਨਹੀਂ ਨਿਕਲਿਆ)
ਗੁਰਮੁਖ ਕਿਹਾ ਮੇਰੇ ਚਿੰਤਾ ਮਨ, ਸੰਸਾ ਰੋਗ ਨਾ ਕੋਇ ਮਿਟਾਈਆ। ਪੰਚ ਵਿਕਾਰਾ ਲਗੀ ਅੱਗ ਤਨ, ਦਿਵਸ ਰੈਣ ਰਹੀ ਜਲਾਈਆ । ਕੂੜੀ ਕਿਰਿਆ ਖ਼ਾਹਿਸ਼ ਵਾਸਨਾ ਕੋਈ ਨਾ ਸਕੇ ਬੰਨ੍ਹ, ਸ਼ਬਦੀ ਡੋਰੀ ਤੰਦ ਨਾ ਕੋਇ ਬੰਧਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਸੁਣ ਸੁਣ ਥੱਕੇ ਕੰਨ, ਆਤਮ ਪਰਮਾਤਮ ਪਰਦਾ ਕੋਇ ਨਾ ਲਾਹੀਆ । ਸਾਚਾ ਨੂਰੀ ਜੋਤ ਚੜ੍ਹਿਆ ਮੂਲ ਨਾ ਚੰਨ, ਅੰਧ ਅੰਧੇਰ ਨਾ ਕੋਇ ਮਿਟਾਈਆ। ਕਰਾਂ ਬੇਨੰਤੀ ਦੋਏ ਜੋੜ ਬੰਨ੍ਹ, ਬੰਦਗੀ ਵਾਸਤਾ ਡੰਡੌਤ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਦ ਦਏ ਖੁਲ੍ਹਾਈਆ। ਮਨ ਮਨੂਆ ਦਹਿ ਦਿਸ਼ਾ ਰਿਹਾ ਭਜ, ਅੱਠੇ ਪਹਿਰ ਆਪਣਾ ਪੰਧ ਮੁਕਾਈਆ। ਕੂੜੀ ਵਾਸਨਾ ਅੰਦਰ ਰਿਹਾ ਰਚ, ਰਚਨਾ ਵੇਖੇ ਚਾਈਂ ਚਾਈਂਆ। ਜਿੰਨਾਂ ਚਿਰ ਸਤਿਗੁਰ ਸ਼ਬਦ ਨਾ ਮਿਲੇ ਸੱਚ, ਡੋਰੀ ਪ੍ਰੇਮ ਨਾ ਕੋਇ ਬੰਧਾਈਆ। ਓਨਾਂ ਚਿਰ ਭਾਗ ਲਗਣਾ ਨਹੀਂ ਕਾਇਆ ਮਾਟੀ ਕਚ, ਘਰ ਸਾਚੇ ਨਾ ਵੱਜੇ ਵਧਾਈਆ । ਮਿਹਰਵਾਨ ਹੋ ਕੇ ਸਤਿਗੁਰ ਅੰਦਰੋਂ ਖੋਲ੍ਹ ਦੇਵੇ ਅੱਖ, ਪਰਦਾ ਦੇਵੇ ਲਾਹੀਆ। ਫੇਰ ਮਨ ਵਾਸਨਾ ਆਪੇ ਹੋ ਜਾਏ ਸਥਰ ਨਹੀਂ ਸਟ, ਸਿਰ ਅਵਰ ਨਾ ਕੋਇ ਉਠਾਈਆ। ਦਇਆਵਾਨ ਦਇਆ ਕਰੇ ਪੁਰਖ ਸਮਰਥ, ਸਾਹਿਬ ਸੁਲਤਾਨ ਆਪਣੇ ਹੱਥ ਰੱਖੇ ਵਡਿਆਈਆ। ਜਾਂਦਿਆਂ ਜਾਂਦਿਆਂ ਤੁਹਾਡਾ ਮਨ ਤੁਹਾਡੇ ਕਰ ਜਾਏ ਵਸ, ਵਾਸਤਾ ਤੁਹਾਡੇ ਨਾਲ ਰਖਾਈਆ। ਕਰੇ ਨਬੇੜਾ ਹਕ਼ੀਕ਼ਤ ਹਕ, ਫ਼ੈਸਲਾ ਇਕੋ ਇਕ ਸਮਝਾਈਆ। ਘਰ ਸਵਾਮੀ ਮਿਲੇ ਠਾਕਰ ਹਸ ਹਸ, ਹਸਤੀ ਵਿਚੋਂ ਹਸਤੀ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨ ਮਨੂਆ ਵੇਖ ਵਖਾਈਆ। ਮਨ ਮਨੂਆ ਜਾਏ ਝੁਕ, ਸਿਰ ਸਕੇ ਨਾ ਕੋਇ ਉਠਾਈਆ। ਜਿਸ ਵੇਲੇ ਸਾਹਿਬ ਸਤਿਗੁਰ ਦੀ ਪੜ੍ਹ ਲਏ ਬਿਨ ਰਸਨਾ ਜਿਹਵਾ ਅੰਦਰ ਤੁਕ, ਤੁਖ਼ਮ ਤਾਸੀਰ ਦਏ ਬਦਲਾਈਆ। ਜਗਤ ਖ਼ਾਹਿਸ਼ਾਂ ਦਾ ਪੈਂਡਾ ਜਾਏ ਮੁਕ, ਨੌ ਦਵਾਰੇ ਡੇਰਾ ਦੇਵੇ ਢਾਹੀਆ। ਸਾਢੇ ਤਿੰਨ ਹੱਥ ਅੰਦਰ ਸੋਹਣਾ ਮਿਲੇ ਸੁਖ, ਸੁਖ ਸਾਗਰ ਦਏ ਜਣਾਈਆ। ਲੇਖੇ ਲਗੇ ਮਾਣਸ ਜਨਮ ਮਨੁਖ, ਮਨ ਦੀ ਮਮਤਾ ਦਏ ਮਿਟਾਈਆ। ਜਨਮ ਜਨਮ ਦਾ ਗੇੜਾ ਮਿਟੇ ਦੁਖ, ਲੱਖ ਚੁਰਾਸੀ ਗੇੜਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਰਤੀ ਸ਼ਬਦੀ ਜੋੜ ਜੁੜਾਈਆ। ਮਨ ਕਹੇ ਮੇਰਾ ਨਹੀਂ ਕੋਈ ਮਾਣ ਤਾਣ, ਮੈਂ ਭਗਤਾਂ ਦਿਆਂ ਜਣਾਈਆ। ਜਿਨ੍ਹਾਂ ਨੂੰ ਸਤਿਗੁਰ ਆਪ ਲਏ ਪਹਿਚਾਨ, ਪਹਿਚਾਨ ਆਪਣੀ ਦਏ ਸਮਝਾਈਆ। ਅੰਦਰ ਦੇ ਕੇ ਸਚ ਫ਼ਰਮਾਨ, ਸਚ ਸੰਦੇਸ਼ਾ ਇਕ ਅਲਾਈਆ। ਕੂੜੀ ਕਿਰਿਆ ਮੇਟੇ ਵਿਚ ਜਹਾਨ, ਜਹਾਲਤ ਦਵੈਤੀ ਵਾਲੀ ਦਏ ਗਵਾਈਆ। ਮਨ ਕਹੇ ਮੈਂ ਸਦਾ ਸ਼ੈਤਾਨ, ਇਨਸਾਨਾਂ ਬਣਾਵਾਂ ਹੈਵਾਨ, ਖੁਡਿਆਂ ਦੇ ਅੰਦਰ ਦੇਵਾਂ ਪਾਈਆ। ਜਿਨ੍ਹਾਂ ਦੇ ਘਰ ਗੁਰਮੁਖ ਹੋਣ ਮਹਿਮਾਨ, ਜਿਨ੍ਹਾਂ ਦੇ ਅੰਦਰ ਜੋਤੀ ਜਲਵਾ ਨੂਰ ਮਹਾਨ, ਸ਼ਬਦ ਨਾਦ ਵੱਜੇ ਧੁਨਕਾਨ, ਢੋਲਾ ਧੁਰ ਦਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨ ਚੰਚਲ ਦਏ ਬਣਾਈਆ। ਮਨ ਚੰਚਲ ਕਹੇ ਮੈਂ ਬੜਾ ਠਗ, ਕਲਜੁਗ ਸੰਤਾਂ ਰਿਹਾ ਠਗਾਈਆ। ਅੰਦਰ ਲਾ ਕੇ ਪੰਜ ਤਤ ਕਾਇਆ ਅੱਗ, ਕਾਇਆ ਕੁਲੀ ਦਿਤੀ ਜਲਾਈਆ। ਇੱਟਾਂ
ਪੱਥਰਾਂ ਅੰਦਰ ਵੜ੍ਹਿਆ ਭੱਜ, ਆਪਣਾ ਮੁਖ ਛੁਪਾਈਆ। ਜਿਨ੍ਹਾਂ ਦੇ ਸ਼ਬਦ ਅਗੰਮੀ ਨਾਦ ਰਿਹਾ ਵਜ, ਉਹ ਗੁਰਮੁਖਾਂ ਨੂੰ ਮਿਲਣ ਚਾਈਂ ਚਾਈਂਆ। ਹਰਿ ਸੰਗਤ ਮਿਲਿਆਂ ਬਿਨਾ ਮੱਕੇ ਕਾਅਬਿਉਂ ਹੋ ਜਾਏ ਹੱਜ, ਹਜ਼ਰਤ ਸਾਖ਼ਿਆਤ ਦਰਸ ਦੇਵੇ ਦਿਖਾਈਆ। ਗੁਰਮੁਖਾ ਤੇਰੇ ਅੰਦਰੋਂ ਮਨ ਦੀ ਮਮਤਾ ਦਏ ਕਢ, ਸ਼ਬਦ ਖੰਡਾ ਇਕੋ ਵਾਰ ਫਿਰਾਈਆ। ਰਾਤੀ ਸੁੱਤਿਆਂ ਦਿਨੇ ਜਾਗਦਿਆਂ ਦਰਸ਼ਨ ਦੇਵੇ ਰਜ ਰਜ, ਰਜੋ ਤਮੋ ਸਤੋ ਲੇਖਾ ਦਏ ਚੁਕਾਈਆ। ਕੋਈ ਸੰਸਾਰੀਆਂ ਵਾਲਾ ਲੌਣਾ ਨਹੀਂ ਅੱਜ ਪੱਜ, ਭੰਡਾਰੀਆਂ ਵਾਲਾ ਭੰਡਾਰ ਦੇਣਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਪ੍ਰੀਤੀ ਅੰਤਮ ਮੇਲ ਮਿਲਾਈਆ। ਮਨ ਕਹੇ ਮੇਰੀ ਕਵਣ ਜਾਣੇ ਮਨਸਾ, ਮਾਇਆ ਮਮਤਾ ਮੋਹ ਵਿਚ ਲੋਕਾਈਆ। ਮੈਂ ਕਾਗ ਬਣਾਵਾਂ ਹੰਸਾ, ਵੇਖਾਂ ਥਾਉਂ ਥਾਈਂਆ। ਜਿਸ ਨੇ ਭਰਮ ਵਿਚ ਪਾਈ ਜੰਤਾ, ਬਿਨਾ ਮੰਜ਼ਲ ਤੋਂ ਕਰੇ ਪੜ੍ਹਾਈਆ। ਜਿਸ ਦੇ ਅੰਦਰ ਹਉਮੇ ਹੰਗਤਾ, ਕੂੜੇ ਅੰਦਰ ਬੈਠਾ ਮੁਖ ਛੁਪਾਈਆ। ਜੇ ਸਤਿਗੁਰੂ ਦੇ ਨਾਮ ਦੀ ਕੋਲ ਹੁੰਦੀ ਸੱਨਦਾ, ਸਾਹਮਣੇ ਹੋ ਕੇ ਦਿੰਦਾ ਵਖਾਈਆ। ਇਹ ਖੇਲ ਘਰ ਘਰ ਮਨ ਦਾ, ਕਰੇ ਜਗਤ ਲੜਾਈਆ। ਗੁਰਸਿਖ ਤੂੰ ਰੂਪ ਓਸ ਪਰਮਾਤਮਾ ਦੇ ਅਗੰਮੀ ਚੰਦ ਦਾ, ਜਿਸ ਦਾ ਚਾਂਦਨਾ ਨੌ ਖੰਡ ਪ੍ਰਿਥਮੀ ਕਰੇ ਰੁਸ਼ਨਾਈਆ। ਪੁਰਖ ਅਕਾਲ ਦੀਨ ਦਿਆਲ ਸਤਿਗੁਰ ਪੂਰਾ ਆਦਿ ਜੁਗਾਦਿ ਗੁਰਮੁਖਾਂ ਪ੍ਰੇਮੀ ਪਿਆਰਿਆਂ ਅੰਦਰ ਹੋ ਕੇ ਬੇੜਾ ਬੰਨ੍ਹਦਾ, ਮਨ ਵਿਕਾਰੀ ਹੰਕਾਰੀ ਡੰਨਦਾ, ਅੰਤਰ ਆਤਮ ਪਰਮਾਤਮ ਦਏ ਵਖਾਈਆ।
੫ ਭਾਦਰੋਂ ਸ਼ਹਿਨਸ਼ਾਹੀ ਸੰਮਤ ੧ ਡੇਰ੍ਹੀ ਵਾਲਾ ਬੋਹੜ ਦੇ ਥੱਲੇ ਜ਼ਿਲਾ ਅੰਮ੍ਰਿਤਸਰ
ਇਹ ਜਗਹ ਕਹੇ ਮੈਨੂੰ ਦਰਖ਼ਤ ਨਾ ਸਮਝਿਓ ਬੋਹੜ, ਬਹੁੜੀ ਬਹੁੜੀ ਬਹੁੜੀ ਕਰ ਕੇ ਦਿਆਂ ਜਣਾਈਆ। ਗੁਰਮੁਖੋ ਆਪਣੀ ਆਤਮਾ ਓਸ ਪਰਮਾਤਮਾ ਨਾਲ ਲਓ ਜੋੜ, ਜੋ ਗੁਰੂ ਗੋਬਿੰਦ ਦਾ ਬਣਿਆ ਪਿਤਾ ਮਾਈਆ। ਫਿਰ ਤੁਹਾਨੂੰ ਕਿਸੇ ਗੁਰੂ ਦੀ ਰਹਿਣੀ ਨਹੀਂ ਲੋੜ, ਪਿੰਡਾਂ ਨਗਰਾਂ ਵਿਚ ਭੱਜਣਾ ਪਏ ਨਾ ਵਾਹੋ ਦਾਹੀਆ। ਤੁਹਾਡਾ ਅੰਮ੍ਰਿਤ ਰਸ ਮਿੱਠਾ ਹੋ ਜਾਵੇ ਰੀਠਾ ਰਹੇ ਨਾ ਕੌੜ, ਕੂੜੀ ਕਿਰਿਆ ਬਾਹਰ ਦਿਤੀ ਕਢਾਈਆ । ਘਰ ਆਪਣੇ ਤਕ ਕੇ ਵੇਖੋ ਗ਼ੌਰ, ਗਹਿਰ ਗੰਭੀਰ ਬੈਠਾ ਡੇਰਾ ਲਾਈਆ। ਗੁਰਮੁਖਾਂ ਨੂੰ ਮਿਲ ਕੇ ਸਭ ਦਾ ਮਾਨਸ ਜਨਮ ਜਾਵੇ ਸੌਰ, ਨਾਨਕ ਗੋਬਿੰਦ ਸਭ ਨੂੰ ਕਰ ਕੇ ਗਏ ਪੜ੍ਹਾਈਆ। ਜੇ ਕੋਈ ਭੁਲ ਕੇ ਆ ਜਾਵੇ ਠਗ ਚੋਰ, ਉਸ ਨੂੰ ਫੜ ਕੇ ਗਲੇ ਲਓ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਦਏ ਜਣਾਈਆ। ਜਗਹ ਕਹੇ ਮੇਰੇ ਥੱਲੇ ਬੋਹੜ ਦੀ ਜੜ੍ਹ, ਡੂੰਘੀ ਨਜ਼ਰੀ ਆਈਆ। ਗੁਰਸਿਖੋ ਮਾਨਸ ਦੇਹੀ ਆਪਣੇ ਗਗਨ ਵੇਖੋ ਚੜ੍ਹ, ਜਿਥੇ ਮੰਜ਼ਲ ਬੇਪਰਵਾਹੀਆ। ਜਿਸ ਘਰ ਸਤਿਗੁਰ ਪੂਰਾ ਜਾਂਦਿਆਂ ਬਾਹੋਂ ਲਏ ਫੜ, ਨਾ ਕਿ ਜਿੰਦਰੇ ਮਾਰ ਕੇ ਅੰਦਰ ਮੁਖ ਛੁਪਾਈਆ। ਸਤਿਗੁਰ ਸ਼ਬਦ ਸਭ ਦੇ ਉਤੇ ਸਦਾ ਕਿਰਪਾ ਰਿਹਾ ਕਰ, ਦੀਨ ਮਜ਼੍ਹਬ ਜ਼ਾਤ ਪਾਤ ਊਚ ਨੀਚ ਵੰਡ ਨਾ ਕੋਇ ਵੰਡਾਈਆ। ਉਹ ਸਭ ਦਾ ਮਾਲਕ ਤੇ ਸਭ ਦੇ ਵਸਿਆ ਘਰ, ਘਟ ਖ਼ਾਲੀ ਨਜ਼ਰ ਕੋਇ ਨਾ ਆਈਆ। ਜਿਨ੍ਹਾਂ ਨੇ ਨਾਨਕ ਸਤਿਗੁਰ ਦੀ ਵਿਦਿਆ ਲਈ ਪੜ੍ਹ, ਉਹ ਸੱਜਣਾਂ ਨੂੰ ਸੱਜਣ ਮਿਲਣ ਚਾਈਂ ਚਾਈਂਆ। ਮੁਖ ਛਪੌਣ ਨਾਲੋਂ ਚੰਗਾ ਜਾਣਾ ਮਰ, ਬਿਨ ਪਿਆਰ ਮੁਹੱਬਤ ਮਾਨਸ
ਜਨਮ ਕੰਮ ਕਿਸੇ ਨਾ ਆਈਆ । ਰੋ ਕੇ ਪੁਕਾਰੇ ਧੌਲ ਧਰਨੀ ਧਰ, ਧਵਲ ਦਏ ਦੁਹਾਈਆ। ਧੰਨ ਭਾਗ ਜੇ ਗੁਰਮੁਖ ਸੱਚੇ ਮੇਰੇ ਉਤੇ ਰਹੇ ਖੜ੍ਹ, ਬਹਿ ਬਹਿ ਕੇ ਆਸਣ ਲਾਈਆ। ਇਹ ਵੀ ਪਿਛਲਾ ਤ੍ਰੇਤੇ ਜੁਗ ਦਾ ਵਰ, ਸੀਤਾ ਰਾਮ ਦੇ ਕੇ ਗਏ ਗਵਾਹੀਆ । ਜਿਥੇ ਕਦੀ ਵਾਸਨਾ ਆਈ ਸੀ ਦੂਖਨ ਤੇ ਖਰ, ਆਪ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਵਖਾਈਆ। ਬੋਹੜ ਕਹੇ ਮੇਰਾ ਆਇਆ ਬੁਢਾਪਾ, ਓਹ ਬੁੱਢਿਓ ਨੱਢਿਓ ਬੱਚਿਓ ਸਭ ਨੂੰ ਦਿਆਂ ਜਣਾਈਆ। ਪੁਰਖ ਅਕਾਲ ਸਭ ਦਾ ਮਾਪਾ, ਇਕੋ ਇਕ ਅਖਵਾਈਆ । ਜੋ ਰੂਹ ਬੁਤ ਦੋਵੇਂ ਕਰੇ ਪਾਕਾ, ਅੰਦਰ ਬਾਹਰ ਕਰੇ ਸਫ਼ਾਈਆ। ਜੋ ਅੰਦਰ ਵੜ ਕੇ ਖੋਲ੍ਹੇ ਤਾਕਾ, ਬਜਰ ਕਪਾਟੀ ਕੁੰਡਾ ਦਏ ਖੁਲ੍ਹਾਈਆ। ਪ੍ਰੇਮੀਆਂ ਦਾ ਪ੍ਰੇਮੀਆਂ ਨਾਲ ਬਣਾਵੇ ਸਾਥਾ, ਇਹੋ ਗੋਬਿੰਦ ਅੰਮ੍ਰਿਤ ਜਾਮ ਪਿਆ ਕੇ ਗਿਆ ਸਮਝਾਈਆ । ਕਿਸੇ ਕੰਮ ਨਾ ਆਵੇ ਰਗੜਿਆ ਮਾਥਾ, ਜਿੰਨਾਂ ਚਿਰ ਮਸਤਕ ਵਿਚ ਖ਼ੁਸ਼ੀ ਨੂਰ ਨਜ਼ਰ ਨਾ ਆਈਆ। ਮਾਨਸ ਜਨਮ ਏਹੋ ਘਾਟਾ, ਜੋ ਗੁਰਮੁਖਾਂ ਕੋਲੋਂ ਗੁਰਸਿਖ ਬੈਠੇ ਮੁਖ ਭਵਾਈਆ। ਇਸ ਤੋਂ ਬਾਦ ਸਭ ਨੂੰ ਪੈਣੀ ਚੁਰਾਸੀ ਦੀ ਵਾਟਾ, ਬਿਨ ਗੋਬਿੰਦ ਪਾਰ ਨਾ ਕੋਇ ਲੰਘਾਈਆ। ਇਹ ਕੋਈ ਚੱਕੀਆਂ ਖਰਾਸਾਂ ਤੇ ਪੀਸਣ ਵਾਲਾ ਨਹੀਂ ਆਟਾ, ਪੁੜ ਨਾਲ ਪੁੜ ਦਿਤੇ ਰਗੜਾਈਆ। ਇਹ ਪਰਮ ਪੁਰਖ ਦਾ ਪਰਮ ਤਮਾਸ਼ਾ, ਬਿਨ ਪੂਰੇ ਸੰਤਾਂ ਸਮਝ ਕੋਇ ਨਾ ਪਾਈਆ। ਗੁਰਮੁਖੋ ਤੁਹਾਡੇ ਪ੍ਰੇਮ ਦਾ ਸਾਨੂੰ ਬੜਾ ਭਰਵਾਸਾ, ਜਿਨ੍ਹਾਂ ਰਾਹ ਵਿਚੋਂ ਰੋਕ ਕੇ ਏਥੇ ਬਹਾਈਆ। ਮੈਂ ਸਭ ਨੂੰ ਦੱਸਾਂ ਇਕ ਅਕਾਲ ਦੇ ਨਾਲ ਜੋੜ ਦਿਉ ਨਾਤਾ, ਨਾਤੇ ਦੂਜੇ ਦੀ ਲੋੜ ਰਹੀ ਨਾ ਰਾਈਆ। ਫਿਰ ਤੁਹਾਡੇ ਅੰਦਰ ਕਦੀ ਵੀ ਪੰਜ ਚੋਰ ਨਾ ਮਾਰਨ ਡਾਕਾ, ਮਨ ਮਤਿ ਬੁਧਿ ਕਰੇ ਨਾ ਕੋਇ ਲੜਾਈਆ। ਲੇਖੇ ਲਗ ਜਾਏ ਤਨ ਮਾਟੀ ਖ਼ਾਕਾ, ਖ਼ਾਲਸ ਖ਼ਾਲਸਾ ਸੋਈ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਰਿਹਾ ਸੁਣਾਈਆ। ਬੋਹੜ ਕਹੇ ਮੈਨੂੰ ਜਾਣੇ ਕੋਈ ਬੜਈਆ, ਮੇਰੀ ਸਮਝ ਕਿਸੇ ਨਾ ਆਈਆ। ਮੇਰਾ ਮਾਲਕ ਉਹ ਜੋ ਸਭ ਦੀ ਤਾਰੇ ਨਈਆ, ਨੌਕਾ ਨਾਮ ਉਤੇ ਚੜ੍ਹਾਈਆ। ਭਗਤਾਂ ਦਾ ਪ੍ਰੇਮੀ ਬਣ ਕੇ ਪਕੜੇ ਬਹੀਆ, ਕਿਉਂ ਗੋਬਿੰਦ ਆਪਣੇ ਸੰਗ ਰਖਾਈਆ। ਜਿਸ ਨੂੰ ਸੀਨੇ ਰਿਹਾ ਲਗਾ, ਗੋਬਿੰਦ ਜਿਹੜਾ ਡਿਗਿਆਂ ਢਠਿਆਂ ਗਲੇ ਲਗਾਈਆ। ਜਿਸ ਦਾ ਪਿਆਰ ਸਚ ਸੱਚਾ, ਪੁਖਤਾ ਆਪਣੇ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸਤਿਗੁਰ ਹੋਏ ਸਹਾਈਆ। ਇਹ ਜਗਹ ਕਹੇ ਮੈਨੂੰ ਮਿੱਟੀ ਨਾ ਸਮਝਿਓ ਧੂੜ, ਘਾਸ ਫੂਸ ਵਾਲੀ ਨਜ਼ਰੀ ਆਈਆ। ਗੁਰਮੁਖੋ ਅਕੱਠੇ ਹੋ ਕੇ ਗਾਓ ਪ੍ਰਭ ਦੇ ਗੀਤ ਤੁਸੀਂ ਚਤੁਰ ਸੁਘੜ ਸੁਚੱਜੇ ਮੂੜ੍ਹ, ਇਕੋ ਰੂਪ ਨਜ਼ਰੀ ਆਈਆ। ਜੂਠਾ ਝੂਠਾ ਨਾਤਾ ਛਡ ਦਿਉ ਕੂੜ, ਇਤਮੀਨਾਨ ਨਾਲ ਪ੍ਰੇਮੀ ਮਿਲ ਕੇ ਪ੍ਰੇਮ ਸਤਿਗੁਰ ਲਓ ਬਣਾਈਆ। ਇਹ ਧੁਰ ਦਾ ਹੁਕਮ ਸਤਿਗੁਰ ਸ਼ਬਦ ਦਾ ਦਸਤੂਰ, ਦਸਤ ਬਦਸਤ ਸਭ ਨੂੰ ਲਏ ਉਠਾਈਆ। ਧੰਨ ਭਾਗ ਤੁਹਾਡੀ ਵਡਿਆਈ ਅਸੀਂ ਸਾਰੇ ਮਸ਼ਕੂਰ, ਸ਼ੁਕਰੀਏ ਵਿਚ ਖ਼ੁਸ਼ੀ ਰਹੇ ਮਨਾਈਆ। ਹੁਣ ਅਗੇ ਜਾਣਾ ਇਸ ਵਾਸਤੇ ਮਜਬੂਰ, ਛੁੱਟੀ ਦੇਣੀ ਚਾਈਂ ਚਾਈਂਆ। ਧੰਨ ਭਾਗ ਜੇ ਆਇਆਂ ਕੋਲੋਂ ਹੋ ਗਿਆ ਹੋਵੇ ਕ਼ਸੂਰ, ਉਹ ਵੀ ਅਗੇ ਝੋਲੀ ਡਾਹੀਆ। ਕਿਉਂ ਮੈਂ ਤੁਹਾਡਾ ਸਾਰਿਆਂ ਦਾ ਮਜ਼ਦੂਰ, ਅੰਦਰੋਂ ਬਾਹਰੋਂ ਤੁਹਾਡੇ ਅੰਦਰ ਮਾਲਕ ਹਜ਼ੂਰ, ਇਸੇ ਕਰ ਕੇ ਵਜਦੀ ਰਹੇ ਵਧਾਈਆ। ਤੁਹਾਡੀ ਯਾਦ ਰਹੇ ਜ਼ਰੂਰ, ਦਰਖ਼ਤ ਬੋਹੜ ਦਏ ਗਵਾਹੀਆ। ਤੁਹਾਡੇ ਅੰਦਰ ਪ੍ਰਭ ਦਾ ਨਜ਼ਰੀ ਔਂਦਾ
ਰਹੇ ਨੂਰ, ਸ਼ਬਦੀ ਵਜਦੀ ਰਹੇ ਵਧਾਈਆ। ਤੁਸੀਂ ਸਾਰੇ ਵੱਡਿਆਂ ਗੁਣਾਂ ਦੇ ਭਰਪੂਰ, ਜਿਨ੍ਹਾਂ ਦੇ ਅੰਦਰ ਗੁਰੂ ਗੋਬਿੰਦ ਸਾਚੀ ਵਸਤ ਆਪਣਾ ਨਾਮ ਦਿਤਾ ਟਿਕਾਈਆ। ਤਿੰਨ ਸੌ ਸੱਠ ਸਾਲ ਪਿਛੋਂ ਇਹ ਥਾਂ ਜ਼ਰੂਰ ਹੋਵੇ ਮਸ਼ਹੂਰ, ਨਿਸ਼ਾਨਾ ਸੱਤ ਰੰਗ ਨਜ਼ਰੀ ਆਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਭ ਨੂੰ ਕਰਨਾ ਪਏ ਕ਼ਬੂਲ, ਕਾਮਲ ਮੁਰਸ਼ਦ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਰਿਹਾ ਵਖਾਈਆ। ਬੋਹੜ ਕਹੇ ਮੇਰਾ ਪੁਕਾਰੇ ਟਾਹਣ ਡਾਲ੍ਹੀ ਪੱਤ, ਸ਼ਾਖ਼ਾ ਦੇਣ ਦੁਹਾਈਆ। ਗੁਰਸਿਖੋ ਇਕੋ ਮਿਲਿਓ ਕਮਲਾਪਤ, ਜੋ ਪਤਿਪਰਮੇਸ਼ਵਰ ਹਰ ਘਟ ਬੈਠਾ ਡੇਰਾ ਲਾਈਆ। ਓਸੇ ਦੇ ਚਰਨਾਂ ਜਾਓ ਢਠ, ਜੋ ਧੁਰ ਦਾ ਮਾਲਕ ਨਜ਼ਰੀ ਆਈਆ। ਬੋਹੜ ਕਹੇ ਜਿਹਨੂੰ ਖ਼ੁਸ਼ੀ ਹੋਈ ਵੇਖ ਕੇ ਗੁਰਮੁਖਾਂ ਦਾ ਇਕੱਠ, ਜੋ ਇਕੱਠੇ ਹੋ ਕੇ ਇਕੋ ਰੰਗ ਸਮਾਈਆ। ਜੇ ਸਚ ਪੁਛੋ ਤੇ ਬਾਹਰੋਂ ਤੱਤਾਂ ਵਾਲਾ ਜੱਟ, ਅੰਦਰ ਪ੍ਰਭ ਨੇ ਨਾਮ ਭੰਡਾਰਾ ਧੁਰ ਦਾ ਹੱਟ ਦਿਤਾ ਖੁਲ੍ਹਾਈਆ। ਭਾਵੇਂ ਤੁਹਾਨੂੰ ਏਥੇ ਬੈਠਿਆਂ ਨੂੰ ਲਗਦਾ ਹੋਵੇ ਵੱਟ, ਭਾਦਰੋਂ ਦਾ ਹੁਸੜ ਰਿਹਾ ਸਤਾਈਆ। ਫਿਰ ਵੀ ਸਾਰਿਆਂ ਨੇ ਇਕੋ ਜਿਹਾ ਲਾਹ ਜਾਣਾ ਖਟ, ਜਿਨ੍ਹਾਂ ਦਾ ਖਟਕਾ ਰਹੇ ਨਾ ਰਾਈਆ। ਅੰਦਰੋਂ ਦੂਈ ਦਵੈਤੀ ਦੀ ਕੱਢ ਦਿਓ ਵਟ, ਭਾਂਡਾ ਭਰਮ ਦੇਣਾ ਭੰਨਾਈਆ । ਤੁਹਾਡੇ ਅੰਦਰ ਜੋਤ ਜਗੇ ਲਟ ਲਟ, ਇਕੋ ਨੂਰ ਹੋਵੇ ਰੁਸ਼ਨਾਈਆ। ਸ਼ਬਦ ਅਗੰਮੀ ਲਾ ਕੇ ਸੱਟ, ਸੋਈ ਸੁਰਤੀ ਰਿਹਾ ਉਠਾਈਆ। ਪ੍ਰੇਮ ਪਿਆਰ ਅੰਦਰ ਮਿਲ ਕੇ ਇਕ ਦੂਜੇ ਨਾਲ ਬੋਲੋ ਸਚ, ਕੂੜੀ ਕਿਰਿਆ ਦੇਣੀ ਤਜਾਈਆ । ਬੋਹੜ ਕਹੇ ਹੁਣ ਸਾਰਿਆਂ ਦੀ ਆਸ਼ਾ ਅੰਦਰੋਂ ਕਹੇ ਹੁਣ ਕਰ ਜਾ ਬਸ, ਵੇਲਾ ਸੋਹਣਾ ਦਿਤਾ ਸੁਹਾਈਆ। ਮੈਨੂੰ ਵੀ ਇਹੋ ਆਸ, ਤੁਸੀਂ ਮੇਰੇ ਨਾਲ ਮਿਲ ਕੇ ਮੇਰਾ ਸਾਥ ਦੇਣਾ ਬਣਾਈਆ। ਨਾਲੇ ਪਾਣੀ ਦਾ ਪਿਆ ਕੇ ਠੰਡਾ ਗਲਾਸ, ਬੂੰਦ ਸਵਾਂਤੀ ਦਿਤੀ ਵਰਤਾਈਆ। ਇਸੇ ਕਰ ਕੇ ਬੋਹੜ ਕਹੇ ਸਾਰਿਆਂ ਨੂੰ ਇਕੋ ਜਹੀ ਸ਼ਾਬਾਸ਼, ਮਿੱਟੀ ਕਹੇ ਮੈਂ ਉਡ ਉਡ ਲਾਗਾਂ ਪਾਈਆ। ਅਗੇ ਹੁਣ ਔਣ ਵਾਲੀ ਰਾਤ, ਵੇਲਾ ਵਕ਼ਤ ਦਏ ਗਵਾਹੀਆ। ਸਾਚੇ ਪ੍ਰੇਮ ਦੀ ਸਾਰੇ ਲੈ ਕੇ ਜਾਇਓ ਸੌਗ਼ਾਤ, ਆਂਢੀਆਂ ਗਵਾਢੀਆਂ ਦੇਣੀ ਵਰਤਾਈਆ। ਵੇਖਿਓ ਭੁਲ ਕੇ ਗੁਰਮੁਖ ਨਾਲ ਗੁਰਸਿਖੋ ਹੋਇਓ ਨਾ ਕਦੇ ਨਾਰਾਜ਼, ਨਾਰਾਜ਼ਿਆਂ ਦਾ ਗੋਬਿੰਦ ਸਾਥ ਨਾ ਕਦੇ ਨਿਭਾਈਆ। ਜਿਹੜਾ ਖੇਲ ਹੋਇਆ ਆਜ, ਇਹਨੂੰ ਸਮਝੇ ਨਾ ਕੋਈ ਸਮਾਜ, ਧੁਰ ਦਾ ਖੇਲ ਬੇਪਰਵਾਹੀਆ । ਬੰਦ ਕੁੰਡੇ ਕੀਤਿਆਂ ਕਦੀ ਬੰਦ ਨਹੀਂ ਹੁੰਦਾ ਜਵਾਬ, ਜਵਾਬ ਤਲਬੀ ਸਭ ਤੋਂ ਲਏ ਕਰਾਈਆ। ਇਹ ਸਿਫ਼ਤਾਂ ਵਾਲਾ ਨਹੀਂ ਖਵਾਬ, ਧੁਰ ਸੰਦੇਸ਼ਾ ਧੁਰ ਦਾ ਰਿਹਾ ਜਣਾਈਆ। ਜਿਸ ਸੁਰੰਗੀ ਦੀ ਤਾਰ ਵਜਦੀ ਨਹੀਂ ਮਿਲ ਕੇ ਨਾਲ ਰਬਾਬ, ਕਿੱਲੀ ਅੰਦਰੋਂ ਦਏ ਭੁਵਾਈਆ। ਇਹ ਕੋਈ ਪੜ੍ਹਨ ਵਾਲੀ ਨਹੀਂ ਕਿਤਾਬ, ਧੁਰ ਦਾ ਫ਼ਰਮਾਨਾ ਗੁਰਮੁਖਾਂ ਪ੍ਰੇਮ ਵਧਾਈਆ। ਸਾਰੇ ਮਿਲ ਕੇ ਬਣ ਜਾਓ ਅਹਿਬਾਬ, ਮਹਿਬੂਬ ਮੁਹੱਬਤ ਵਿਚੋਂ ਨਜ਼ਰੀ ਆਈਆ। ਇਹ ਥਾਂ ਸੁਹੰਜਣਾ ਹੋਇਆ ਬੋਹੜ ਬਣਿਆ ਪਾਕ, ਕਿਉਂ ਗੁਰਮੁਖ ਬੈਠੇ ਡੇਰਾ ਲਾਈਆ। ਸਚ ਪੁਛੋ ਗੋਬਿੰਦ ਚਾਰ ਵਰਨਾਂ ਬਣਾ ਕੇ ਗਿਆ ਇਕੋ ਸਾਕ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਸਾਰੇ ਮਿਲ ਕੇ ਕਰ ਲਓ ਇਤਫ਼ਾਕ, ਆਇਆਂ ਮਹਿਮਾਨਾਂ ਨਾਲ ਦਗ਼ਾ ਨਾ ਕੋਇ ਕਮਾਈਆ। ਕਿਸੇ ਕੰਮ ਨਹੀਂ ਔਣੀ ਇਹ ਖਟੀਆ ਖਾਟ, ਆਸਣ ਸਿੰਘਾਸਣ ਨਾ ਮਿਲੇ ਕੋਈ ਵਡਿਆਈਆ। ਸਭ ਤੋਂ ਉਤਮ ਸ੍ਰੇਸ਼ਟ ਪ੍ਰੇਮੀਆਂ ਨਾਲ ਮਿਲ ਕੇ ਕਰਨੀ ਬਾਤ, ਜੋ ਬਾਤਨ ਜ਼ਾਹਰ ਭੇਵ ਖੁਲ੍ਹਾਈਆ। ਸਭ ਦੀ ਪੰਜਾਂ ਤੱਤਾਂ ਵਾਲੀ ਹੋਣੀ ਅੰਤ ਵਫ਼ਾਤ, ਤਨ ਮਾਟੀ ਦੇਣੀ ਤਜਾਈਆ। ਬੋਹੜ ਕਹੇ
ਮੇਰੇ ਥੱਲਿਉਂ ਸਾਰੇ ਇਕੱਠੇ ਰਹਿਣ ਦੀ ਸਿਖ ਕੇ ਜਾਇਓ ਜਾਚ, ਇਕ ਦੂਜੇ ਦੀ ਸੇਵ ਕਮਾਈਆ। ਤੁਹਾਡੇ ਪ੍ਰੇਮ ਪਿਆਰ ਦਾ ਸੁਖਨ ਸੁਣ ਕੇ ਵਾਕ, ਜੋ ਸਰੀ ਸੋ ਤੁਹਾਡੀ ਸੇਵਾ ਦਿਤੀ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਮਾਲਕ ਇਕੋ ਨਜ਼ਰੀ ਆਈਆ।
੧੭ ਭਾਦਰੋਂ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ
ਪੰਜ ਤਤ ਕਾਇਆ ਮਾਟੀ ਕਹੇ ਮੇਰੇ ਨਿਰੰਕਾਰ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਬੇਪਰਵਾਹੀਆ। ਆਦਿ ਜੁਗਾਦੀ ਨਿਰਗੁਣ ਸਰਗੁਣ ਤੇਰੀ ਧਾਰ, ਸ਼ਬਦ ਅਨਾਦੀ ਰੂਪ ਵਟਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇ ਆਧਾਰ, ਤ੍ਰੈਗੁਣ ਮਾਇਆ ਪੰਜ ਤਤ ਕਰੀ ਕੁੜਮਾਈਆ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੇਲ ਅਪਾਰ, ਹੱਡ ਮਾਸ ਨਾੜੀ ਬੂੰਦ ਰਕਤ ਮਨ ਮਤਿ ਬੁਧਿ ਮੇਲਾ ਦਿਤਾ ਮਿਲਾਈਆ। ਜਨਮ ਕਰਮ ਅੰਤਰ ਆਤਮ ਪਰਮਾਤਮ ਖੇਲ ਨਿਆਰ, ਨਿਰਗੁਣ ਨਿਰਾਕਾਰ ਆਪਣੀ ਕਾਰ ਕਮਾਈਆ। ਧਰਤ ਧਵਲ ਆਕਾਸ਼ ਪਰਕਾਸ਼ ਪੁਰੀ ਲੋਅ ਬ੍ਰਹਿਮੰਡ ਖੰਡ ਵਰਭੰਡ ਕਰ ਤਿਆਰ, ਤ੍ਰੈਗੁਣ ਅਤੀਤੇ ਠਾਂਡੇ ਸੀਤੇ ਆਪਣੀ ਰਚਨ ਦਿਤੀ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗੰਮ ਅਥਾਹ ਬੇਪਰਵਾਹ ਅਲਖ ਅਗੋਚਰ ਆਪਣੀ ਕਾਰ ਕਮਾਈਆ। ਪੰਜ ਤਤ ਕਾਇਆ ਮਾਟੀ ਖ਼ਾਕ ਰਚਨਾ ਰਚ, ਲੱਖ ਚੁਰਾਸੀ ਜੀਵ ਜੰਤ ਦਿਤੀ ਵਡਿਆਈਆ। ਆਤਮ ਪਰਮਾਤਮ ਆਪਣਾ ਨੂਰ ਦੇ ਸਚ, ਸਤਿ ਜੋਤ ਕਰੀ ਰੁਸ਼ਨਾਈਆ। ਅੰਗ ਲਿੰਗ ਨੱਕ ਮੂੰਹ ਨੇਤਰ ਨੈਣ ਅੱਖ ਹੱਥ, ਸਮਰਥ ਪਗ ਜੋੜ ਦਿਤਾ ਜੁੜਾਈਆ । ਤੇਰਾ ਖੇਲ ਮਹਾਨ ਅਕੱਥ, ਸਿਫ਼ਤਾਂ ਵਿਚ ਨਾ ਕੋਇ ਸਮਝਾਈਆ। ਕਾਇਆ ਗੜ੍ਹ ਅੰਦਰ ਆਪ ਵਸ, ਬੰਕ ਦਵਾਰਾ ਦਿਤਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਤਨ ਵਜੂਦ ਪੰਜ ਤਤ ਕਰ ਤਿਆਰ, ਲੋਕਮਾਤ ਲਿਆ ਪਰਗਟਾਈਆ। ਮਿਹਰਵਾਨ ਕਿਰਪਾ ਧਾਰ, ਸਾਹਿਬ ਸੁਲਤਾਨ ਦਇਆ ਕਮਾਈਆ। ਅੰਤਰ ਜੋਤ ਉਜਿਆਰ, ਬਾਹਰ ਬਸਤਰ ਸ਼ਿੰਗਾਰ, ਆਪਣਾ ਭੇਦ ਦਿਤਾ ਖੁਲ੍ਹਾਈਆ। ਸੁਹੰਜਣੀ ਨੀਤੀ ਨਾਲ ਕਰ ਤਿਆਰ, ਤਨ ਬਸਤਰ ਦਿਤਾ ਪਹਿਨਾਈਆ। ਜਿਸ ਦਾ ਇਕ ਇਕ ਤਤ ਕਰੇ ਪੁਕਾਰ, ਬੰਦ ਬੰਦ ਤੂੰ ਹੀ ਤੂੰ ਹੀ ਰਾਗ ਅਲਾਈਆ। ਇਕੋ ਤਾਣਾ ਉਪਜੇ ਸੂਤਰ ਵਜ਼ਨਾਂ ਵਿਚ ਭਾਰ, ਇਕੋ ਤਾਰ ਤਾਰ ਨਾਲ ਜੁੜਾਈਆ। ਇਕੋ ਕਾਰੀਗਰ ਕਰੇ ਤਿਆਰ, ਤਰਾ ਤਰਾ ਨਾਲ ਬਣਾਈਆ। ਤੰਦ ਕਹੇ ਜਿਸ ਵੇਲੇ ਮੇਰਾ ਰੂਪ ਹੋਵੇ ਤਿਆਰ, ਸੋਹਣਾ ਰੰਗ ਰੰਗਾਈਆ। ਮੈਂ ਆਵਾਂ ਵਿਚ ਸੰਸਾਰ, ਆਪਣਾ ਵੇਸ ਵਟਾਈਆ। ਜਗਤ ਚਲੇ ਵਪਾਰ, ਵਣਜ ਕਰੇ ਲੋਕਾਈਆ। ਬੁਧੀ ਦਾ ਵਿਸਥਾਰ, ਮਨ ਚੰਚਲਤਾਈਆ। ਠਗ ਚੋਰ ਯਾਰ ਸਾਧ ਸੰਤ ਗੁਰੂ ਅਵਤਾਰ ਪੈਗ਼ੰਬਰ ਮੇਰੇ ਖ਼ਰੀਦਾਰ, ਖ਼ਰੀਦਣ ਚਾਈਂ ਚਾਈਂਆ। ਕੋਈ ਮੈਨੂੰ ਪਹਿਨ ਕੇ ਪ੍ਰਭੂ ਤੇਰੇ ਚਰਨਾਂ ਦਾ ਕਰੇ ਪਿਆਰ, ਅੱਠੇ ਪਹਿਰ ਅੰਤਰ ਆਤਮ ਲਿਵ ਲਾਈਆ। ਕੋਈ ਮੈਨੂੰ ਓੜ ਕੇ ਠੱਗਾਂ ਚੋਰਾਂ ਦੀ ਕਰੇ ਕਾਰ, ਵਿਕਾਰਾਂ ਅੰਦਰ ਆਪਣਾ ਆਪ ਗਵਾਈਆ। ਮੈਂ ਸ੍ਰਿਸ਼ਟੀ ਦਾ ਵੇਖ ਕੇ ਹਾਲ, ਬੇਨੰਤੀ ਕਰਾਂ ਅਗੇ ਦਿਆਲ, ਜੋ ਅਕਾਲ ਮਾਲਕ ਸਭ ਦਾ ਨਜ਼ਰੀ ਆਈਆ। ਜੁਗ ਚੌਕੜੀ ਬੀਤੇ ਨਵ ਨੌ ਚਾਰ, ਮੇਰੀ ਕਿਸੇ ਨਾ ਪਾਈ ਸਾਰ, ਦਰਦਾਂ ਨਾਲ ਨਾ ਸੁਣੀ ਪੁਕਾਰ, ਦੁਖੀਆਂ ਦੁਖ ਨਾ ਕੋਇ ਗਵਾਈਆ। ਮੈਂ ਰੋ ਰੋ ਗਿਆ
ਹਾਰ, ਸਾਚੀ ਚਰਨ ਧੂੜੀ ਨਾ ਮਿਲੀ ਛਾਰ, ਖ਼ੁਸ਼ੀ ਵਾਲੀ ਨਾ ਖਿੜੀ ਗੁਲਜ਼ਾਰ, ਪਤ ਟਹਿਣੀ ਨਾ ਕੋਈ ਮਹਿਕਾਈਆ। ਨਾਨਕ ਨਿਰਗੁਣ ਸਰਗੁਣ ਜਨੇਊ ਪੌਣ ਲਗੇ ਅਰਜ਼ ਕੀਤੀ ਅਗੇ ਦਾਤਾਰ, ਤੰਦ ਤੰਦ ਦੀ ਪਾਵੇਂ ਸਾਰ, ਤੇਰਾ ਖੇਲ ਅਗੰਮ ਅਪਾਰ, ਆਦਿ ਅੰਤ ਤੇਰੀ ਵਡਿਆਈਆ। ਗੁਰਮੁਖਾਂ ਦਾ ਆਧਾਰ, ਭਗਤਾਂ ਦਾ ਸ਼ਿੰਗਾਰ, ਸੂਫ਼ੀਆਂ ਦਾ ਪਿਆਰ, ਸੰਤਾਂ ਦਾ ਸਤਿਕਾਰ, ਹਰਿਜਨ ਆਪਣੇ ਰੰਗ ਰੰਗਾਈਆ। ਧੁਰਦਰਗਾਹੀ ਆਈ ਆਵਾਜ਼, ਸ਼ਬਦੀ ਧਾਰ ਖੋਲ੍ਹਿਆ ਰਾਜ਼, ਇਹ ਖੇਲ ਜਗਤ ਤਮਾਸ਼, ਜੁਗ ਚੌਕੜੀ ਵੇਖ ਵਖਾਈਆ। ਜਿਸ ਵੇਲੇ ਕਲਜੁਗ ਹੋਈ ਅੰਧੇਰੀ ਰਾਤ, ਸਾਚੀ ਦਿਸੇ ਨਾ ਕੋਈ ਪਰਭਾਤ, ਆਤਮ ਸੇਜਾ ਸੋਏ ਨਾ ਕੋਈ ਖਾਟ, ਅੰਤਰ ਆਤਮ ਪਰਦਾ ਨਾ ਕੋਈ ਉਠਾਈਆ। ਓਸ ਵੇਲੇ ਦੇਵਾਂ ਸਾਥ, ਹੋਵਾਂ ਸਹਾਈ ਅਨਾਥਾਂ ਅਨਾਥ, ਦੀਨਨ ਆਪਣੇ ਗਲੇ ਲਗਾਈਆ। ਦੁਰਮਤ ਮੈਲ ਦੇਵਾਂ ਕਾਟ, ਜਨਮ ਜਨਮ ਦੀ ਮੇਟਾਂ ਵਾਟ, ਘਾਟ ਇਕੋ ਦਿਆਂ ਵਖਾਈਆ। ਤੰਦ ਤੰਦ ਦੀ ਜਣਾਵਾਂ ਬਾਤ, ਜੋ ਆਪਣੀ ਰਸਨਾ ਜਿਹਵਾ ਰਹੇ ਆਖ, ਸਾਖ਼ਿਆਤ ਹੋ ਕੇ ਦਇਆ ਕਮਾਈਆ। ਇਹਨਾਂ ਦੀ ਪੂਰੀ ਕਰਾਂ ਆਸ, ਕੂੜ ਵਿਛੋੜਾ ਕਰਾਂ ਨਾਸ, ਸਾਚੀ ਧਾਰ ਇਕ ਸਮਝਾਈਆ। ਭਗਤਾਂ ਨਾਲ ਬਣਾਵਾਂ ਸਾਥ, ਇਕੇ ਦਵਾਰ ਕਰਾਵਾਂ ਦਾਸ, ਪ੍ਰੇਮੀਆਂ ਦੇ ਲਗਣ ਹਾਥ, ਧੁਰ ਦਾ ਜੋੜ ਜੁੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਵੇਖ ਵਖਾਈਆ। ਤੰਦ ਕਹੇ ਮੈਨੂੰ ਕੋਈ ਨਾ ਸਮਝਿਓ ਨਿੱਕਾ ਜਿਹਾ ਧਾਗਾ, ਪ੍ਰੇਮ ਸਭ ਨੂੰ ਦਿਆਂ ਜਣਾਈਆ। ਮਾਇਆ ਨਾਲ ਲਗ ਕੇ ਮਾਇਆ ਦਾ ਮੂਲ ਤਿਆਗਾ, ਮਾਇਆ ਵਿਚ ਮਿਲ ਕੇ ਆਪਣੀ ਕੀਤੀ ਸਫ਼ਾਈਆ । ਮੇਰੇ ਅੰਦਰ ਵੱਜਿਆ ਪ੍ਰੇਮ ਦਾ ਇਕ ਵਾਜਾ, ਧੁਨ ਅਗੰਮੀ ਦਿਤੀ ਸੁਣਾਈਆ। ਤੂੰ ਉਨ੍ਹਾਂ ਦੀ ਰੱਖੀਂ ਲਾਜਾ, ਜੋ ਬਸਤਰ ਬਣਾ ਕੇ ਆਪਣੇ ਤਨ ਛੁਹਾਈਆ। ਤੇਰਾ ਮਾਲਕ ਖ਼ਾਲਕ ਪ੍ਰਿਤਪਾਲਕ ਸਾਲਸ ਪੁਰਖ ਅਬਿਨਾਸ਼ਾ, ਸ੍ਰੀ ਭਗਵਾਨ ਆਦਿ ਪੁਰਖ ਬਖ਼ਸ਼ਣਹਾਰ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਦੇ ਦ੍ਰਿੜਾਈਆ। ਧਾਗਾ ਕਹੇ ਮੇਰਾ ਬਣਨਾ ਸੋਹਣਾ ਪਰਦਾ, ਕੱਪੜ ਕਹੇ ਲੋਕਾਈਆ । ਮੈਂ ਵੀ ਓਸੇ ਦਰ ਦਾ ਬਰਦਾ, ਜਿਸ ਲੱਖ ਚੁਰਾਸੀ ਦਿਤੀ ਉਪਜਾਈਆ। ਮੇਰਾ ਬੀਜ ਓਸੇ ਘਰ ਦਾ, ਜਿਸ ਦਾ ਘਰਾਨਾ ਸ਼ਹਿਨਸ਼ਾਹੀਆ। ਜਿਸ ਦੀ ਵਿਸ਼ਨ ਬ੍ਰਹਮਾ ਸ਼ਿਵ ਸੇਵਾ ਕਰਦਾ, ਗੁਰ ਅਵਤਾਰ ਪੈਗ਼ੰਬਰ ਲਾਗਣ ਪਾਈਆ। ਮੈਂ ਓਸੇ ਦਾ ਹੁਕਮ ਮੰਨਦਾ, ਜੁਗ ਜੁਗ ਸੇਵ ਕਮਾਈਆ। ਅੱਜ ਸੁਭਾਗ ਦਿਹਾੜਾ ਧੰਨ ਧੰਨ ਦਾ, ਸਿਰ ਝੁਕਾ ਕੇ ਤੰਦ ਰਿਹਾ ਜਣਾਈਆ। ਮੈਂ ਲੇਖਾ ਚੁਕਾਵਾਂ ਉਨ੍ਹਾਂ ਦੇ ਮਾਟੀ ਤਨ ਦਾ, ਜੋ ਬਸਤਰ ਮੇਰਾ ਤਨ ਸੁਹਾਈਆ। ਕਿਸੇ ਕਾਰਨ ਇਹ ਖੇਲ ਬਣਿਆ ਸ੍ਰੀ ਭਗਵਨ ਦਾ, ਭਾਗ ਭਰਿਆਂ ਮਿਲੇ ਵਡਿਆਈਆ। ਇਹ ਕੋਈ ਰੋਜ਼ਗਾਰ ਨਹੀਂ ਬਣਾਇਆ ਪੀਣ ਖਾਣ ਦਾ, ਭਗਤਾਂ ਦਿਤੀ ਵਡਿਆਈਆ। ਅਮਰੀਕ ਸਿੰਘ ਦਾ ਲੇਖਾ ਓਸ ਜਜਮਾਨ ਦਾ, ਜਿਸ ਗ੍ਰਹਿ ਤੋਂ ਕੱਚਾ ਤੰਦ ਮੰਗ ਮੰਗਾਈਆ। ਪੂਰਬ ਲਹਿਣੇ ਨਿਹਕਰਮੀ ਹੋ ਕੇ ਕਰਮਾਂ ਆਪ ਪਹਿਚਾਨਦਾ, ਅਭੁਲ ਭੁਲ ਰਹੇ ਨਾ ਰਾਈਆ। ਤੰਦ ਕਹੇ ਮੈਂ ਭੁੱਖਾ ਓਸ ਦਾਨ ਦਾ, ਜੋ ਮੇਰਾ ਪਰਦਾ ਲਏ ਬਣਾਈਆ। ਤੰਦ ਕਹੇ ਮੈਂ ਪਿਆਸਾ ਓਸ ਨਿਸ਼ਾਨ ਦਾ, ਜੋ ਨਿਸ਼ਾਨਾਂ ਸਚ ਦਏ ਝੁਲਾਈਆ। ਇਹ ਖੇਲ ਉਨ੍ਹਾਂ ਨੂੰ ਪਾਰ ਲੰਘਾਣ ਦਾ, ਜਿਹੜੇ ਦਰ ਆ ਦਰਸ਼ਨ ਪਾਈਆ। ਇਹ ਲੇਖਾ ਨਹੀਂ ਗੱਲਾਂ ਵਾਲੀ ਮੀਜਾਨ ਦਾ, ਹਿਸਾਬ ਮੀਟਰ ਨਾ ਕੋਇ ਜਣਾਈਆ। ਇਹ ਲਹਿਣਾ ਇਨਸਾਨ ਭਗਵਾਨ ਦਾ, ਵਿਦਵਾਨ ਸਮਝ ਕੋਈ ਨਾ ਪਾਈਆ। ਪਹਿਲਾ ਹਿੱਸਾ ਰੰਗਣਾ ਓਸ
ਸਤ ਰੰਗ ਨਿਸ਼ਾਨ ਦਾ, ਜੋ ਸ੍ਰਿਸ਼ਟੀ ਉਤੇ ਗ਼ਰੀਬਾਂ ਨੂੰ ਗਲੇ ਲਗਾਈਆ। ਫਿਰ ਖੇਲ ਵਰਤੇ ਭਗਤਾਂ ਤਨ ਪਹਿਨਾਣ ਦਾ, ਧਾਰਾ ਇਕ ਸਮਝਾਈਆ । ਇਕੋ ਲੇਖਾ ਬਿਰਧ ਬਾਲ ਨੌਜਵਾਨ ਦਾ, ਊਚ ਨੀਚ ਰਾਓ ਰੰਕ ਧੁਰ ਦਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਦੋ ਜਹਾਨ ਦਾ, ਦੂਜਾ ਸਮਝ ਕੋਇ ਨਾ ਪਾਈਆ।
੧੮ ਭਾਦਰੋਂ ਸ਼ਹਿਨਸ਼ਾਹੀ ਸੰਮਤ ੧ ਵੇਦਾਂਤ ਸਮੇਲਨ ਕਪੂਰਥਲਾ
ਵੇਦਾਂਤ ਸਮੇਲਨ ਕਹੇ ਕਪੂਰਥਲੇ ਵਾਲਿਓ ਹੋ ਜਾਣਾ ਵਾਂਗ ਕਪੂਰ, ਕਾਇਆ ਕੁੱਪੀ ਆਪਣੀ ਸਾਫ਼ ਕਰਾਈਆ। ਜਿਸ ਆਤਮ ਪਰਮਾਤਮ ਨੂੰ ਮੰਨਦੇ ਇਕ ਨੂਰ, ਉਹ ਇਕੋ ਨੂਰ ਨਜ਼ਰੀ ਆਈਆ। ਹਰ ਘਟ ਅੰਦਰ ਆਦਿ ਜੁਗਾਦਿ ਜੁਗ ਚੌਕੜੀ ਲੱਖ ਚੁਰਾਸੀ ਵਿਚ ਭਰਪੂਰ, ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਡੇਰਾ ਲਾਈਆ। ਅੰਤਰ ਬਾਹਰ ਭੀਤਰ ਸਦਾ ਹਾਜ਼ਰ ਹਜ਼ੂਰ, ਬਾਹਰ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਤਮ ਬ੍ਰਹਮ ਇਕੋ ਇਕ ਦਰਸਾਈਆ। ਕਪੂਰਥਲੇ ਵਾਲਿਓ ਆਪਣਾ ਆਪ ਲੈਣਾ ਖੋਜ, ਕਾਇਆ ਮਾਟੀ ਫੋਲ ਫੁਲਾਈਆ। ਤੁਹਾਡੇ ਅੰਤਰ ਸਤਿ ਆਤਮਾ ਦੀ ਨਿਰਮਲ ਜੋਤ, ਜੋ ਸਤਿ ਸਚ ਕਰੇ ਰੁਸ਼ਨਾਈਆ। ਜਿਸ ਦੀ ਨਾ ਕੋਈ ਵਰਨ ਨਾ ਕੋਈ ਗੋਤ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਜਿਸ ਦੀ ਬੁੱਧੀ ਸੋਚ ਨਾ ਸਕੇ ਸੋਚ, ਮਨ ਵਾਸਨਾ ਭਰਮ ਨਾ ਕੋਇ ਭੁਲਾਈਆ। ਅੰਤਰ ਅੰਤਰ ਆਪਣੀ ਠਿਕਾਣੇ ਕਰ ਲਓ ਹੋਸ਼, ਹਵਾਸ ਲਓ ਸਮਝਾਈਆ। ਜਿਹੜੀ ਤੁਹਾਡੇ ਅੰਦਰ ਰਹਿ ਕੇ ਬੈਠੀ ਰਹੇ ਖ਼ਾਮੋਸ਼, ਸਨਮੁਖ ਹੋ ਕੇ ਸਚ ਸੰਦੇਸ਼ ਦਏ ਸੁਣਾਈਆ । ਜਿਸ ਦੇ ਅੰਦਰ ਲੋਕ ਪਰਲੋਕ, ਦੋ ਜਹਾਨਾਂ ਓਸੇ ਦਾ ਰੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨੂਰ ਆਤਮ ਬ੍ਰਹਮ ਦਏ ਦਰਸਾਈਆ। ਕਪੂਰਥਲੇ ਵਾਲਿਓ ਵੇਲਾ ਵਕ਼ਤ ਲੈਣਾ ਸੰਭਾਲ, ਕੂੜੀ ਕਿਰਿਆ ਚਾਰੋਂ ਕੁੰਟ ਦਏ ਦੁਹਾਈਆ। ਤੁਹਾਡੇ ਅੰਤਰ ਬ੍ਰਹਮ ਗਿਆਨ ਦਾ ਭੰਡਾਰ ਬੇਮਿਸਾਲ, ਅਤੋਟ ਅਤੁਟ ਰਿਹਾ ਛੁਪਾਈਆ। ਬੇਸਮਝੀ ਕਰ ਕੇ ਰਿਹੋ ਨਾ ਕੋਇ ਕੰਗਾਲ, ਆਪਣਾ ਪਰਦਾ ਓਹਲਾ ਲੈਣਾ ਉਠਾਈਆ। ਆਪਣੇ ਆਪ ਨੂੰ ਸਤਿ ਸਚ ਕਰ ਕੇ ਬ੍ਰਹਮ ਤਤ ਕਰ ਕੇ ਲੈਣਾ ਮਾਨ, ਜਿਸ ਦਾ ਏਥੇ ਓਥੇ ਆਦਿ ਜੁਗਾਦਿ ਜੁਗ ਚੌਕੜੀ ਇਕੋ ਨੂਰ ਇਕੋ ਜ਼ਹੂਰ ਇਕੋ ਕਰੇ ਰੁਸ਼ਨਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ ਜਿਸ ਦੀ ਸਿਫ਼ਤ ਗਾਏ ਵਿਚ ਸੰਸਾਰ, ਉਹ ਆਤਮ ਪਰਮਾਤਮ ਸਾਖ਼ਿਆਤ ਆਪਣਾ ਨੂਰ ਰਿਹਾ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਤਮ ਪਰਦਾ ਪਰਦੇ ਅੰਦਰ ਦਏ ਚੁਕਾਈਆ । ਕਪੂਰਥਲੇ ਵਾਲਿਓ ਜਾਣਾ ਜਾਗ, ਸੰਤ ਮਹਾਤਮਾ ਰਹੇ ਜਣਾਈਆ। ਜਿਸ ਦਾ ਤੁਸੀਂ ਕਰਨ ਆਏ ਤਿਆਗ, ਤਿਆਗੀ ਹੋ ਕੇ ਦਿਓ ਜਣਾਈਆ। ਤੁਹਾਡੇ ਅੰਦਰੋਂ ਅਜੇ ਬੁਝਿਆ ਨਹੀਂ ਚਿਰਾਗ਼, ਜੋ ਬਿਨ ਤੇਲ ਬਾਤੀ ਰਿਹਾ ਡਗਮਗਾਈਆ। ਤੁਸੀਂ ਓਸ ਦਾ ਆਗ਼ਾਜ਼, ਜੋ ਸਦਾ ਦੇਵੇ ਸਾਥ, ਦੂਜਾ ਰੰਗ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗ੍ਰਹਿ ਮੰਦਰ ਕਾਇਆ ਅੰਦਰ ਸ਼ਾਹ ਪਾਤਸ਼ਾਹ ਦਇਆ ਕਮਾਈਆ।