੧੯ ਭਾਦਰੋਂ ਸ਼ਹਿਨਸ਼ਾਹੀ ਸੰਮਤ ੧ ਸਾਧਾਂ ਨਾਲ ਬਚਨ ਕਪੂਰਥਲਾ
ਸਾਹਿਬ ਸਤਿਗੁਰ ਕੋਲ ਸਚ ਤਰੀਕ਼ਾ, ਅੰਤਰ ਆਤਮ ਦਏ ਜਣਾਈਆ। ਭੇਵ ਜਾਣੇ ਜੀਵ ਜੀ ਕਾ, ਪਰਦਾ ਓਹਲਾ ਦਏ ਉਠਾਈਆ। ਸਤਿ ਸਰੂਪ ਵਖਾਏ ਨੀਕਣ ਨੀਕਾ, ਨਿਜ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਜਿਸ ਪ੍ਰਭੂ ਦੀ ਗੁਰਮੁਖ ਕਰੇ ਉਡੀਕਾ, ਆਤਮ ਪਰਮਾਤਮ ਰਾਹ ਤਕਾਈਆ। ਸੋ ਸਵਾਮੀ ਅੰਤਰਜਾਮੀ ਬਖ਼ਸ਼ਣਹਾਰਾ ਸਚ ਪ੍ਰੀਤਾ, ਪ੍ਰੀਤਮ ਹੋ ਕੇ ਦਇਆ ਕਮਾਈਆ। ਮਿਹਰ ਨਜ਼ਰ ਨਾਲ ਬਦਲ ਦੇਵੇ ਨੀਤਾ, ਨੀਤੀਵਾਨ ਲਏ ਬਣਾਈਆ। ਪੰਜ ਤਤ ਕਾਇਆ ਮਾਟੀ ਤ੍ਰੈਗੁਣ ਅਗਨੀ ਕਰੇ ਠਾਂਡਾ ਸੀਤਾ, ਅੰਮ੍ਰਿਤ ਮੇਘ ਬਰਸਾਈਆ। ਧਾਮ ਵਖਾਏ ਇਕ ਅਨਡੀਠਾ, ਗ੍ਰਹਿ ਮੰਦਰ ਦਰ ਦਰਵਾਜ਼ਾ ਇਕ ਖੁਲ੍ਹਾਈਆ। ਝਗੜਾ ਮੁਕਾ ਕੇ ਹਸਤ ਕੀਟਾ, ਰੂਪ ਅਨੂਪ ਦਏ ਦਰਸਾਈਆ। ਨਾਮ ਰਸ ਚਖਾ ਕੇ ਮੀਠਾ, ਕੂੜੀ ਕਿਰਿਆ ਬਾਹਰ ਕਢਾਈਆ। ਫੇਰ ਲੋੜ ਰਹਿਣ ਨਾ ਦੇਵੇ ਸ਼ਾਸਤਰ ਸਿਮਰਤ ਵੇਦ ਪੁਰਾਨ ਪੜ੍ਹਨ ਦੀ ਗੀਤਾ, ਗੁਪਤ ਆਪਣਾ ਰਾਹ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਜੋੜ ਜੁੜਾਈਆ। ਆਦਿ ਜੁਗਾਦੀ ਸੱਚਾ ਰਾਹ, ਪੁਰਖ ਅਕਾਲ ਆਪ ਜਣਾਇੰਦਾ। ਸ਼ਬਦੀ ਸ਼ਬਦ ਬਣ ਮਲਾਹ, ਸੰਤ ਸੁਹੇਲੇ ਪਾਰ ਲੰਘਾਇੰਦਾ। ਮੰਜ਼ਲ ਪੌੜੇ ਦਏ ਚੜ੍ਹਾ, ਅਗੰਮ ਅਥਾਹ ਆਪਣੀ ਦਇਆ ਕਮਾਇੰਦਾ। ਸਾਚਾ ਮੰਦਰ ਦਏ ਵਖਾ, ਜਗਤ ਅੰਧੇਰ ਮੁਕਾਇੰਦਾ। ਸ਼ਬਦ ਅਗੰਮੀ ਨਾਦ ਅਨਾਦੀ ਦਏ ਵਜਾ, ਧੁਨ ਆਤਮਕ ਰਾਗ ਸੁਣਾਇੰਦਾ। ਨਿਰਗੁਣ ਦੀਆ ਬਾਤੀ ਕਮਲਾਪਾਤੀ ਜੋਤੀ ਜੋਤ ਦਏ ਜਗਾ, ਨੂਰ ਨੁਰਾਨਾ ਡਗਮਗਾਇੰਦਾ। ਜਨਮ ਕਰਮ ਦੀ ਅਵਸਥਾ ਦਏ ਬਦਲਾ, ਭਾਂਡਾ ਭਰਮ ਭਉ ਭੰਨਾਇੰਦਾ। ਬਿਨਾ ਪੈਸਿਆਂ ਤੋਂ ਮਾਰਗ ਸਸਤਾ ਦਏ ਵਖਾ, ਮਿਹਰ ਨਜ਼ਰ ਨਾਲ ਪਾਰ ਕਰਾਇੰਦਾ। ਇਸ਼ਾਰੇ ਨਾਲ ਇਸ਼ਾਰਾ ਦਏ ਦ੍ਰਿੜਾ, ਨਜ਼ਾਰੇ ਨਾਲ ਨਜ਼ਾਰਾ ਆਪ ਸਮਝਾਇੰਦਾ। ਮੁਨਾਰੇ ਨਾਲ ਮੁਨਾਰਾ ਕਰੇ ਰੁਸ਼ਨਾ, ਸਤਿ ਸੁਹੰਜਣਾ ਸੋਭਾ ਪਾਇੰਦਾ। ਕੂੜੀ ਕਿਰਿਆ ਜਗਤ ਕਿਨਾਰਾ ਕੋਈ ਨਾ ਲਾਵੇ ਢਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਮੇਲ ਮਿਲਾਇੰਦਾ। ਸਤਿਗੁਰ ਸ਼ਬਦ ਗਹਿਰ ਗੰਭੀਰ, ਆਦਿ ਜੁਗਾਦਿ ਨਜ਼ਰੀ ਆਇੰਦਾ। ਵੇਖਣਹਾਰਾ ਖੇਲ ਪੰਜ ਤਤ ਕਾਇਆ ਸਰੀਰ, ਤਨ ਮਾਟੀ ਖ਼ਾਕੀ ਖੋਜ ਖੁਜਾਇੰਦਾ। ਜਿਸ ਦਾ ਜਲਵਾ ਬੇਨਜ਼ੀਰ, ਜਗਤ ਨੇਤਰ ਦਰਸ ਕੋਇ ਨਾ ਪਾਇੰਦਾ। ਜਿਸ ਦੀ ਮੰਜ਼ਲ ਚੋਟੀ ਅਖ਼ੀਰ, ਆਖ਼ਰ ਇਕੋ ਹੁਕਮ ਵਰਤਾਇੰਦਾ। ਜਿਸ ਨੂੰ ਮਿਲ ਕੇ ਖ਼ੁਸ਼ ਹੋਇਆ ਕਬੀਰ, ਧੁਰ ਦਾ ਢੋਲਾ ਇਕ ਦ੍ਰਿੜਾਇੰਦਾ। ਸੋ ਸਾਹਿਬ ਸਵਾਮੀ ਅੰਤਰਜਾਮੀ ਪੀਰਾਂ ਦਾ ਪੀਰ, ਪਰਵਰਦਿਗਾਰ ਜਲਵਾ ਆਪਣਾ ਇਕ ਵਖਾਇੰਦਾ। ਕੂੜੀ ਕਿਰਿਆ ਮਾਇਆ ਮਮਤਾ ਹਉਮੇ ਹੰਗਤਾ ਸ਼ਰਅ ਸ਼ਰੀਅਤ ਕਟ ਜ਼ੰਜੀਰ, ਜ਼ਿਬਹ ਪੰਜ ਤਤ ਵਿਕਾਰ ਕਰ ਵਖਾਇੰਦਾ। ਜਿਸ ਨੂੰ ਸਾਰੇ ਕਹਿੰਦੇ ਲਾਤਸਵੀਰ, ਮੁਸੱਵਰ ਜਗਤ ਰੂਪ ਨਾ ਕੋਇ ਦਰਸਾਇੰਦਾ। ਉਹ ਤੁਹਾਡਾ ਬਾਦਸ਼ਾਹ ਤੁਸੀਂ ਉਹਦੇ ਵਜ਼ੀਰ, ਜਿਸ ਵੇਲੇ ਚਾਹੇ ਉਸ ਵੇਲੇ ਆਪਣੇ ਨਾਲ ਮਿਲਾਇੰਦਾ। ਉਹ ਦਰਵੇਸ਼ਾਂ ਦਾ ਦਰਵੇਸ਼ ਹਕੀਰਾਂ ਦਾ ਹਕੀਰ ਫ਼ਕੀਰਾਂ ਦਾ ਫ਼ਕੀਰ, ਫ਼ਿਕਰਾ ਇਕੋ ਨਾਮ ਸੁਣਾਇੰਦਾ। ਜਿਸ ਦੇ ਹੱਥ ਸਚ ਆਦਿ ਜੁਗਾਦੀ ਅਗੰਮੀ ਤਦਬੀਰ, ਚੌਦਾਂ ਵਿਦਿਆ ਸਮਝ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਰਾਹ ਇਕੋ ਇਕ ਵਖਾਇੰਦਾ। ਸੱਚਾ ਰਾਹ ਜਿਸ ਜਨ ਦੱਸੇ ਖੋਲ੍ਹ ਕੇ ਰਾਜ਼, ਰਹਿਮਤ ਆਪ ਕਮਾਈਆ। ਫੇਰ ਕਿਹੜੀ ਲੋੜ ਪੜ੍ਹਨ
ਦੀ ਨਿਮਾਜ਼, ਵੁਜ਼ੂਆਂ ਵਾਲਾ ਲੇਖਾ ਦੇਵੇ ਢਾਹੀਆ। ਘਟ ਸਵਾਮੀ ਭੀਤਰ ਪਰਗਟ ਹੋਵੇ ਆਪ, ਵਡ ਪਰਤਾਪ ਆਪਣਾ ਦਏ ਜਣਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇਕੋ ਜਾਪ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਆਤਮ ਪਰਮਾਤਮ ਪਰਮਾਤਮ ਆਤਮ ਵਸੇ ਸਾਥ, ਪਾਰਬ੍ਰਹਮ ਬ੍ਰਹਮ ਮੇਲਾ ਸਹਿਜ ਸੁਭਾਈਆ। ਤ੍ਰੈਗੁਣ ਮਾਇਆ ਕੂੜੀ ਕਿਰਿਆ ਹਉਮੇ ਹੰਗਤਾ ਮੇਟ ਰੋਗ ਜਗਤ ਸੰਤਾਪ, ਸਤਿ ਅਸਤਿ ਪਰਦਾ ਦਏ ਖੁਲ੍ਹਾਈਆ। ਜਨਮ ਜਨਮ ਦੇ ਕਟ ਕੇ ਪਾਪ, ਦੁਰਮਤ ਮੈਲ ਦੇਵੇ ਧਵਾਈਆ। ਮਿਹਰਵਾਨ ਹੋ ਕੇ ਦਰਸ ਦੇਵੇ ਸਾਖਿਆਤ, ਜੋਤੀ ਜਾਤਾ ਹੋ ਕੇ ਨਜ਼ਰੀ ਆਈਆ। ਰੂਹ ਬੁਤ ਦੋਵੇਂ ਕਰ ਕੇ ਪਾਕ, ਪਤਿਤ ਪੁਨੀਤ ਪਵਿਤਰ ਕਰ ਕੇ ਪਾਵਨ ਦਏ ਬਣਾਈਆ। ਜਿਨ੍ਹਾਂ ਨੂੰ ਪ੍ਰਭ ਦੇ ਮਿਲਣ ਦੀ ਨਹੀਂ ਆਈ ਜਾਚ, ਸਤਿਗੁਰ ਪੂਰਾ ਅੰਦਰ ਵੜ ਕੇ ਆਪੇ ਦਏ ਸਮਝਾਈਆ। ਬੰਦ ਕਿਵਾੜੀ ਖੋਲ੍ਹ ਦੇਵੇ ਤਾਕ, ਬਜਰ ਕਪਾਟੀ ਪਰਦਾ ਦਏ ਉਠਾਈਆ। ਜਿਧਰ ਵੇਖੋ ਉਧਰ ਸਾਥ, ਅੰਦਰ ਬਾਹਰ ਇਕੋ ਰੂਪ ਸਮਾਈਆ। ਜਿਸ ਨੂੰ ਝੁਕਦੇ ਪ੍ਰਿਥਮੀ ਆਕਾਸ਼, ਗਗਨ ਮੰਡਲ ਪੁਰੀ ਲੋਅ ਆਕਾਸ਼ ਪਾਤਾਲ ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਪੈਗ਼ੰਬਰ ਬੈਠੇ ਸੀਸ ਨਿਵਾਈਆ। ਸੋ ਮਾਲਕ ਖ਼ਾਲਕ ਸਾਲਸ ਤੁਹਾਡੇ ਸਾਥ, ਗੋਬਿੰਦ ਗੁਰ ਇਕੋ ਬੇਪਰਵਾਹੀਆ। ਰਸਨਾ ਜਿਹਵਾ ਬੱਤੀ ਦੰਦ ਪੜ੍ਹ ਪੜ੍ਹ ਰਹੇ ਵਾਚ, ਵਾਚਕ ਹੋ ਕੇ ਵਿਦਿਆ ਨਾਲ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਹਿਜ ਸੁਭਾਓ ਗੁਰਮੁਖਾਂ ਪਿਆਰਿਆਂ ਮੇਲਾ ਲਏ ਮਿਲਾਈਆ। ਸਤਿਗੁਰ ਪੂਰਾ ਜੇ ਕਰੇ ਕਿਰਪਾ, ਕਿਰਪਨ ਆਪਣੇ ਗਲੇ ਲਗਾਈਆ। ਜਨਮ ਜਨਮ ਦੀ ਰਹੇ ਨਾ ਬਿਪਤਾ, ਲੱਖ ਚੁਰਾਸੀ ਦਏ ਕਟਾਈਆ। ਸਭ ਤੋਂ ਉਚਾ ਉਤਮ ਸ੍ਰੇਸ਼ਟ ਨਾਤਾ ਗੁਰਸਿਖ ਦਾ, ਲੱਖ ਚੁਰਾਸੀ ਕੰਮ ਕਿਸੇ ਨਾ ਆਈਆ। ਬਿਨ ਸਤਿਗੁਰ ਪੂਰੇ ਸਤਿਗੁਰੂ ਕਿਸੇ ਨੂੰ ਨਹੀਂ ਦਿਸਦਾ, ਜਿੰਨਾਂ ਚਿਰ ਨਿਜ ਨੇਤਰ ਲੋਚਨ ਨੈਣ ਨਾ ਕਰੇ ਰੁਸ਼ਨਾਈਆ। ਜੁਗ ਚੌਕੜੀ ਲਹਿਣਾ ਦੇਣਾ ਜਿਸ ਜਿਸ ਦਾ, ਲੋਕਮਾਤ ਦੇਵੇ ਥਾਉਂ ਥਾਈਂਆ। ਨਾਤਾ ਜੋੜ ਕੇ ਪਿਤਾ ਪੂਤ ਪਿਤ ਦਾ, ਪਤਿਪਰਮੇਸ਼ਵਰ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾ ਅੰਦਰ ਕਿਰਪਾਲ ਹੋ ਕੇ ਕਰਮ ਕਾਂਡ ਦੇ ਲੇਖੇ ਦਏ ਮੁਕਾਈਆ। ਕਿਰਪਾ ਕਹੇ ਮੈਨੂੰ ਕੋਈ ਨਹੀਂ ਮੰਗਦਾ, ਜਗਤ ਲਾਲਚ ਵਿਚ ਲੋਕਾਈਆ। ਕਾਇਆ ਚੋਲੀ ਕੋਈ ਨਹੀਂ ਰੰਗਦਾ, ਨਾਮ ਮਜੀਠੀ ਰੰਗ ਚੜ੍ਹਾਈਆ। ਸਤਿਗੁਰੂ ਦਰ ਦਵਾਰਾ ਕੋਈ ਨਹੀਂ ਲੰਘਦਾ, ਜੋ ਨਵਾਂ ਦਵਾਰਿਆਂ ਤੋਂ ਅਗੇ ਨਜ਼ਰੀ ਆਈਆ। ਜਿਥੇ ਇਕੋ ਸ਼ਬਦ ਅਗੰਮੀ ਵਜਦਾ, ਢੋਲਕ ਛੈਣਾ ਨਾ ਕੋਇ ਖੜਕਾਈਆ। ਜਿਥੇ ਅੰਮ੍ਰਿਤ ਝਿਰਨਾ ਮਿਲੇ ਓਸ ਰਸ ਦਾ, ਜਿਹੜਾ ਰਸ ਗੋਬਿੰਦ ਗੁਰਮੁਖਾਂ ਗਿਆ ਪਿਆਈਆ। ਓਥੇ ਪਰਕਾਸ਼ ਨਹੀਂ ਕਿਸੇ ਰਵ ਸਸ ਦਾ, ਨਿਰਗੁਣ ਜੋਤ ਡਗਮਗਾਈਆ। ਓਥੇ ਨਜ਼ਾਰਾ ਨਹੀਂ ਕੋਈ ਜਗਤ ਵਾਲੀ ਅੱਖ ਦਾ, ਨਿਜ ਨੇਤਰ ਹੋਏ ਰੁਸ਼ਨਾਈਆ। ਸਚ ਪੁਛੋ ਤੁਹਾਡਾ ਪਰਮਾਤਮਾ ਤੁਹਾਡੇ ਵਿਚ ਵਸਦਾ, ਆਤਮ ਸੇਜਾ ਰਿਹਾ ਹੰਢਾਈਆ। ਭਾਵੇਂ ਜਗਤ ਜਹਾਨ ਬਹੁਰੰਗਾਂ ਵਿਚ ਦੱਸਦਾ, ਵਿਦਿਆ ਵਾਲੀ ਕਰਨ ਪੜ੍ਹਾਈਆ। ਪਰ ਸਾਖ਼ਿਆਤ ਕਿਸੇ ਦਰਸ ਕਰਾਇਆ ਨਹੀਂ ਓਸ ਕਮਲਾਪਤ ਦਾ, ਜੋ ਪਤਿਪਰਮੇਸ਼ਵਰ ਹੋ ਕੇ ਆਪਣੇ ਗਲੇ ਲਗਾਈਆ। ਇਹ ਖੇਲ ਨਹੀਂ ਕਿਸੇ ਦੇ ਵਸ ਦਾ, ਪੁਰਖ ਅਕਾਲ ਦੀਨ ਦਿਆਲ ਆਪਣੀ ਵਸਤ ਆਪਣੇ ਵਿਚ ਛੁਪਾਈਆ। ਜਿਸ ਵੇਲੇ ਲਹਿਣਾ ਦੇਣਾ ਦੇਣਾ ਹੋਵੇ ਹਕ ਦਾ, ਹਕ਼ੀਕ਼ਤ ਵਿਚੋਂ ਸਚ ਦਏ ਵਖਾਈਆ। ਏਥੇ ਵਿਚਾਰ ਨਹੀਂ ਮਨਮਤ ਦਾ, ਬੁਧੀ ਵਾਲੀ ਨਾ ਕੋਇ ਵਡਿਆਈਆ। ਜੋ ਸਾਹਿਬ
ਸਤਿਗੁਰ ਦੇ ਚਰਨਾਂ ਉਤੇ ਢੱਠਦਾ, ਓਹੋ ਆਪਣਾ ਆਪ ਮਿਲ ਕੇ ਉਸ ਦੇ ਵਿਚ ਛੁਪਾਈਆ । ਫੇਰ ਝਗੜਾ ਕੋਈ ਨਾ ਰਹੇ ਚੁਰਾਸੀ ਲੱਖ ਦਾ, ਮਾਤ ਗਰਭ ਦਸ ਦਸ ਮਾਸ ਨਾ ਕੋਇ ਤਪਾਈਆ। ਜਿਨ੍ਹਾਂ ਨੂੰ ਸਾਹਿਬ ਸਤਿਗੁਰ ਸੱਚਾ ਰਾਹ ਦੱਸਦਾ, ਸੁਰਤੀ ਸ਼ਬਦ ਨਾਲ ਜੁੜਾਈਆ। ਅੰਦਰ ਪਰਦਾ ਰਹੇ ਨਾ ਕੂੜ ਕੁੜਿਆਰੀ ਵੱਟ ਦਾ, ਭਾਂਡਾ ਭਰਮ ਦੇਵੇ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਕਿਰਪਾ ਕਹੇ ਮੈਂ ਬੜੀ ਕਿਰਪਾਲ, ਸਦਾ ਗੁਰਮੁਖਾਂ ਸੇਵ ਕਮਾਈਆ। ਮੇਲਾ ਮਿਲਾਵਾਂ ਨਾਲ ਦੀਨ ਦਿਆਲ, ਜੋ ਦਇਆਨਿਧ ਅਖਵਾਈਆ। ਜਿਸ ਦੇ ਦਵਾਰੇ ਉਤੇ ਕਦੀ ਪੋਹ ਨਾ ਸਕੇ ਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਇਕੋ ਨਜ਼ਰੀ ਆਵੇ ਬੇਮਿਸਾਲ, ਜਿਸ ਦੀ ਮਿਸਲ ਨਾ ਕੋਇ ਬਣਾਈਆ। ਜਿਸ ਤਰਾ ਧਰਤੀ ਉਤੇ ਨਵੇਂ ਜੁਗ ਦਾ ਹੋਣ ਲਗਾ ਇਸਤਮਾਲ, ਇਸੇ ਤਰਾ ਦੁਨੀਆ ਦੀ ਸ੍ਰਿਸ਼ਟੀ ਦੀ ਕਾਇਨਾਤ ਦੀ ਅੰਦਰੋਂ ਰੁਚੀ ਦਏ ਬਦਲਾਈਆ। ਪਹਿਲੋਂ ਆਵੇ ਜ਼ਵਾਲ ਸ਼ਾਹ ਹੋਣ ਕੰਗਾਲ, ਚਾਰ ਕੁੰਟ ਦਹਿ ਦਿਸ਼ਾ ਵਜੇ ਤਾਲ, ਫੇਰ ਭਗਤਾਂ ਲਏ ਉਠਾਲ, ਸੰਤਾਂ ਦਏ ਜਲਾਲ, ਗੁਰਮੁਖਾਂ ਸੁਣੇ ਹਾਲ, ਗੁਰਸਿਖਾਂ ਕਰੇ ਪ੍ਰਿਤਪਾਲ, ਚਾਲ ਅਵਲੜੀ ਇਕ ਚਲਾਈਆ। ਮਾਰਗ ਦੱਸੇ ਇਕ ਸੁਖਾਲ, ਛੁਰੀ ਕਰਦ ਨਾਲ ਹੋਣਾ ਨਾ ਪਏ ਹਲਾਲ, ਮਿਹਰ ਨਜ਼ਰ ਨਾਲ ਤਾਰੀ ਜਾਏ ਬੁੱਢੇ ਬਿਰਧ ਬਾਲ, ਜੋਬਨ ਆਪਣੇ ਰੰਗ ਰੰਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਕ਼ਤ ਸੁਹਾਵਣਾ ਭਗਤਾਂ ਨਾਲ ਰਖਾਈਆ। ਜਿਸ ਵੇਲੇ ਮਨ ਖ਼ਿਆਲ ਹੋਵੇ ਸੰਤੁਸ਼ਟ, ਤਰੁੱਟੀ ਰਹੇ ਨਾ ਰਾਈਆ। ਜਿਨ੍ਹਾਂ ਦੇ ਸਤਿਗੁਰ ਪੂਰਾ ਹੱਥ ਧਰੇ ਉਤੇ ਪੁਸ਼ਤ, ਪਨਾਹ ਚਰਨਾਂ ਦਏ ਵਖਾਈਆ । ਓਨ੍ਹਾਂ ਦਾ ਲੇਖਾ ਮੁਕ ਜਾਏ ਉਹ ਅੰਗੁਸ਼ਤ, ਜੋ ਅੰਗੂਠੇ ਵਰਗਾ ਰਹੇ ਗਾਈਆ। ਸਤਿਗੁਰ ਦਾਤਾ ਦਾਨ ਦੇਵਣਹਾਰਾ ਮੁਫ਼ਤ, ਪੈਸਾ ਧੇਲਾ ਕ਼ੀਮਤ ਨਾ ਕੋਇ ਰਖਾਈਆ। ਲੈਣ ਵਾਲਾ ਜੇ ਹੋ ਨਾ ਜਾਵੇ ਸੁਸਤ, ਸਹਿਜੇ ਝੋਲੀ ਦੇਵੇ ਭਰਾਈਆ। ਸਤਿਗੁਰ ਸ਼ਬਦ ਆਦਿ ਜੁਗਾਦੀ ਦਰੁਸਤ, ਜਿਸ ਨੂੰ ਸਾਰੇ ਸੀਸ ਨਿਵਾਈਆ। ਮਿਹਰ ਕਰ ਕੇ ਛਿਨ ਵਿਚ ਤੁਹਾਡੇ ਅੰਦਰੋਂ ਕੂੜੀ ਕਿਰਿਆ ਕਰ ਲਏ ਕੁਰਕ, ਪੰਜਾਂ ਵਿਕਾਰਾਂ ਬਾਹਰ ਦੇਵੇ ਕਢਾਈਆ । ਤੁਹਾਡਾ ਮਨ ਵਿਕਾਰੀ ਰਹੇ ਨਾ ਤੁਰਕ, ਤੁਰਤ ਆਪਣਾ ਰੰਗ ਚੜ੍ਹਾਈਆ। ਸ਼ਬਦ ਮਿਲਾਵਾ ਕਰ ਕੇ ਸੁਰਤ, ਘਰ ਸੁਹਾਗੀ ਕੰਤ ਦਏ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾ ਵਿਚ ਸਭ ਕੁਛ ਝੋਲੀ ਪਾਈਆ। ਰਸਨਾ ਕਹੇ ਮੈਂ ਜ਼ਰੂਰ ਕਿਹਾ ਧੰਨ, ਜਿਹਵਾ ਵਾਲੀ ਵਡਿਆਈਆ। ਬਚਨ ਸੁਣੇ ਕੰਨ, ਸਰੋਤੇ ਲਏ ਜਗਾਈਆ। ਖ਼ੁਸ਼ੀ ਹੋਈ ਤਨ, ਪੰਜਾਂ ਤੱਤਾਂ ਵਜੀ ਵਧਾਈਆ। ਜਿੰਨਾਂ ਚਿਰ ਸਤਿਗੁਰ ਦੇ ਹੱਥ ਨਾ ਫੜਾਇਆ ਮਨ, ਸਾਂਤਕ ਸਤਿ ਨਾ ਕੋਇ ਕਰਾਈਆ। ਨਿਰਗੁਣ ਜੋਤ ਨਾ ਚੜ੍ਹਿਆ ਚੰਨ, ਅੰਧ ਅੰਧੇਰ ਨਾ ਕੋਇ ਗਵਾਈਆ । ਭਾਵੇਂ ਸਾਰੇ ਸੁਣੌਂਦੇ ਤੁਹਾਡਾ ਰੂਪ ਹੰ ਬ੍ਰਹਮ, ਪਾਰਬ੍ਰਹਮ ਵਿਚ ਨਾ ਕੋਇ ਮਿਲਾਈਆ। ਕਿਉਂ ਕਲਜੁਗ ਅੰਧੇਰੀ ਹੋਈ ਸ਼ਾਮ, ਘਨਈਆ ਸਭ ਤੋਂ ਬੈਠਾ ਮੁਖ ਛੁਪਾਈਆ। ਉਚੀ ਗੌਂਦੇ ਸਾਰੇ ਰਾਮ ਰਾਮ, ਮਿਲ ਕੇ ਰਮਤਾ ਪੰਧ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਅੰਦਰ ਬਾਹਰ ਵੇਖ ਵਖਾਈਆ। ਕਿਰਪਾ ਕਰਨ ਵਾਲਾ ਸਦਾ ਦਾਤਾ, ਦਇਆਵਾਨ ਅਖਵਾਇੰਦਾ। ਆਦਿ ਜੁਗਾਦੀ ਪਿਤਾ ਮਾਤਾ, ਭਗਤ ਸੁਹੇਲੇ ਗੁਰਮੁਖ ਗੋਦ ਉਠਾਇੰਦਾ। ਸਚ ਪ੍ਰੀਤੀ ਜੋੜ ਕੇ ਨਾਤਾ, ਕੂੜੀ ਕਿਰਿਆ ਜਗਤ ਮਿਟਾਇੰਦਾ। ਸਾਚੇ ਨਾਮ ਦੀ ਦੱਸ ਕੇ ਗਾਥਾ, ਅੱਖਰ ਵੱਖਰ
ਇਕ ਪੜ੍ਹਾਇੰਦਾ। ਏਥੇ ਓਥੇ ਦੋ ਜਹਾਨ ਦੇਵੇ ਸਾਥਾ, ਸਗਲਾ ਸੰਗ ਨਿਭਾਇੰਦਾ। ਜਨਮ ਵਿਚ ਦੇਵੇ ਭਰਵਾਸਾ, ਜਨਮ ਤੋਂ ਬਾਦ ਸਚਖੰਡ ਕਰੇ ਨਿਵਾਸਾ, ਆਤਮ ਪਰਮਾਤਮ ਆਪਣੇ ਵਿਚ ਮਿਲਾਇੰਦਾ। ਜਨਮ ਜਨਮ ਦੀ ਕਰਮ ਕਰਮ ਦੀ ਪੂਰੀ ਕਰ ਕੇ ਖ਼ਾਹਿਸ਼ਾ, ਸਵਾਸ ਸਵਾਸ ਸਾਹ ਸਾਹ ਆਪ ਸਮਾਇੰਦਾ। ਸਿੱਧੀ ਸਰਲ ਸਮਝਣ ਵਾਲੀ ਸਮਝਾ ਕੇ ਭਾਸ਼ਾ, ਭਵਿਖਤ ਦਾ ਲੇਖਾ ਆਪਣੇ ਸਾਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਹਾਈ ਅਨਾਥ ਅਨਾਥਾ, ਦੀਨ ਦੀਨਾਂ ਆਪਣੇ ਰੰਗ ਰੰਗਾਇੰਦਾ। ਜਾਣ ਦੀ ਇਜ਼ਾਜਤ ਤਨ ਦੀ ਛੁੱਟੀ, ਮਨ ਆਪਣੇ ਹੱਥ ਰਖਾਈਆ। ਜਿਹੜੀ ਧਾਰ ਪ੍ਰੇਮ ਪਿਆਰ ਅੰਦਰੋਂ ਫੁੱਟੀ, ਪਤ ਟਹਿਣੀ ਉਸ ਦੀ ਦਏ ਮਹਿਕਾਈਆ। ਵਸਤ ਪ੍ਰੇਮ ਦੀ ਕਦੀ ਨਾ ਜਾਏ ਲੁੱਟੀ, ਠਗ ਚੋਰ ਯਾਰ ਨਾ ਕੋਇ ਚੁਰਾਈਆ। ਸਤਿਗੁਰ ਵਸਤ ਨਾ ਕਦੇ ਨਿਖੁੱਟੀ, ਖ਼ਾਲੀ ਭੰਡਾਰੇ ਦਏ ਭਰਾਈਆ । ਅੰਤਰ ਆਤਮਾ ਨਾ ਰਹੇ ਸੁੱਤੀ, ਸ਼ਬਦ ਹਲੂਣੇ ਨਾਲ ਜਗਾਈਆ। ਤੁਸੀਂ ਕੋਈ ਕਰਨ ਨਹੀਂ ਆਏ ਬੁੱਤੀ, ਦਰਸ਼ਨ ਦਾ ਦੀਦਾਰ ਦਏ ਵਖਾਈਆ । ਤੁਹਾਡੀ ਓਸ ਨਾਲ ਜੋੜੇ ਰੁਚੀ, ਜਿਸ ਨੂੰ ਗੋਬਿੰਦ ਕਹਿ ਦੇ ਸਾਰੇ ਰਹੇ ਗਾਈਆ। ਤੁਹਾਡੀ ਬੁਧਿ ਬਿਬੇਕ ਹੋਵੇ ਸੁੱਚੀ, ਦ੍ਰਿਸ਼ਟੀ ਉਚੀ ਆਪ ਬਣਾਈਆ । ਇਹ ਕੋਈ ਰਮਜ਼ ਨਹੀਂ ਗੁੱਝੀ, ਸਾਹਮਣੇ ਹੋ ਕੇ ਰਿਹਾ ਸਮਝਾਈਆ। ਜਿਸ ਨੂੰ ਸਮਝ ਨਾ ਸਕੇ ਬੁਧੀ, ਜਗਤ ਅਕਲ ਨਾ ਕੋਇ ਵਡਿਆਈਆ। ਇਸ਼ਾਰਾ ਮਾਰੇ ਰੁਖੀ ਰੁਖੀ, ਰੁਖ਼ਸਤ ਦੇਣ ਤੋਂ ਪਹਿਲੋਂ ਰੁਖ਼ਸਾਰਾਂ ਉਤੇ ਨੂਰ ਦਏ ਚੜ੍ਹਾਈਆ। ਜੇ ਗੁਰਮੁਖ ਬਣਨਾ ਮੁਖੀ, ਮੁਫ਼ਤ ਪ੍ਰੇਮ ਝੋਲੀ ਲੈਣਾ ਪਾਈਆ। ਜਿਸ ਦੇ ਨਾਲ ਏਥੇ ਓਥੇ ਰਹੋ ਸੁਖੀ, ਜਮਦੂਤ ਨੇੜ ਨਾ ਆਈਆ। ਮੁੜ ਕੇ ਔਣਾ ਪਏ ਨਾ ਮਾਤ ਕੁੱਖੀ, ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਨਾ ਕੋਇ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੁਖਸਤ ਦੇ ਕੇ ਖ਼ੁਸ਼ੀ ਮਨਾਈਆ। ਤੁਹਾਡੇ ਨੇਤਰ ਕਹਿਣ ਸਾਡੇ ਅੰਦਰ ਪਿਆਸ, ਪ੍ਰੇਮੀ ਪ੍ਰੀਤਮ ਦੇ ਸਮਝਾਈਆ। ਜਿਸ ਦੀ ਯਾਦ ਅੰਦਰ ਚਲਣ ਸਵਾਸ, ਕਿਉਂ ਬੈਠਾ ਮੁਖ ਛੁਪਾਈਆ। ਜਿਸ ਦੇ ਨਾਲ ਮਿਲ ਕੇ ਪਏ ਰਾਸ, ਗੋਪੀ ਕਾਹਨ ਦੋਵੇਂ ਰੂਪ ਨਜ਼ਰੀ ਆਈਆ। ਜਿਸ ਦੀ ਮੰਜ਼ਲ ਦੂਰ ਦੁਰਾਡੀ ਵਾਟ, ਪੰਧ ਅਗਲਾ ਦੇ ਕਟਾਈਆ । ਅੰਦਰ ਬਾਹਰ ਗੁਪਤ ਜ਼ਾਹਰ ਨਜ਼ਰੀ ਆਵੇ ਸਾਫ਼, ਸਗਲਾ ਸਾਥੀ ਸਹਿਜ ਸੁਖਦਾਈਆ। ਜਿਸ ਕਾਰਨ ਆ ਗਿਆ ਤੇਰੇ ਪਾਸ, ਭੱਜੇ ਵਾਹੋ ਦਾਹੀਆ । ਸਤਿ ਸਚ ਮਿਲੇ ਧਰਵਾਸ, ਭਰਵਾਸਾ ਇਕੋ ਨਜ਼ਰੀ ਆਈਆ । ਅੰਧੇਰੇ ਵਿਚੋਂ ਲੱਭੇ ਪਰਕਾਸ਼, ਜੋਤੀ ਨੂਰ ਹੋਵੇ ਰੁਸ਼ਨਾਈਆ। ਅੱਖ ਕਹੇ ਮੈਂ ਅੰਤਰ ਦੀ ਗਾਥਾ ਨਾ ਸਕਾਂ ਆਖ, ਬੋਲਣ ਵਾਲੀ ਜਿਹਵਾ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੀਤਰ ਭੀਤਰ ਖੋਜ ਖੁਜਾਈਆ। ਨੇਤਰ ਕਹਿਣ ਨੈਣ ਰੂਪ ਹੋ ਕੇ ਰਹੇ ਤਕ, ਸਿਧਾ ਇਕ ਧਿਆਨ ਲਗਾਈਆ। ਕਿਉਂ ਸਾਥੋਂ ਹੋਇਆ ਵਖ, ਵਿਚ ਰਹਿੰਦਿਆਂ ਮੁਖ ਛੁਪਾਈਆ। ਸਾਡੀ ਝੋਲੀ ਪਾ ਕੇ ਹਕ, ਖ਼ਾਲੀ ਦੇ ਭਰਾਈਆ। ਆਪਣੇ ਕਰ ਲੈ ਵਸ, ਵਾਸਤਾ ਆਪਣੇ ਨਾਲ ਜੁੜਾਈਆ। ਸ੍ਰਿਸ਼ਟੀ ਉਤੇ ਲਭ ਲਭ ਗਏ ਥਕ, ਖੋਜ ਖੋਜ ਆਪਣਾ ਆਪ ਮਿਟਾਈਆ। ਹੁਣ ਸਾਡੀ ਹੋ ਗਈ ਬਸ, ਵਾਸਤਾ ਤੇਰੇ ਅਗੇ ਪਾਈਆ। ਪ੍ਰੇਮੀ ਪਿਆਰਾ ਪ੍ਰੀਤਮ ਹੋ ਕੇ ਬਿਨ ਦੰਦਾਂ ਪਓ ਹਸ, ਹਸਤੀ ਆਪਣੀ ਦੇ ਜਣਾਈਆ। ਤੇਰੇ ਸਚ ਪ੍ਰੇਮ ਦਾ ਸੋਹਣਾ ਵੇਖਾਂ ਰਸ, ਰਸਤਾ ਆਪਣਾ ਦੇ ਖੁਲ੍ਹਾਈਆ। ਜਿਸ ਘਰ ਸੱਜਣ ਸਵਾਮੀ ਰਿਹੋਂ ਵਸ, ਗ੍ਰਹਿ ਮੰਦਰ ਅੰਦਰ ਪਰਦਾ ਦੇ ਉਠਾਈਆ। ਮੈਂ ਤੇਰੇ ਪ੍ਰੇਮ ਪਿਆਰ ਮੁਹੱਬਤ ਅੰਦਰ ਚਰਨਾਂ
ਜਾਵਾਂ ਢਠ, ਨਾਤਾ ਤੋੜ ਕੇ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼, ਮਨ ਮਤਿ ਬੁਧਿ ਲੇਖਾ ਦਿਆਂ ਚੁਕਾਈਆ। ਤੀਰ ਨਿਰਾਲਾ ਮਾਰ ਕਸ, ਅਣਿਆਲਾ ਆਪ ਉਠਾਈਆ। ਤੂੰ ਮੇਰਾ ਮੈਂ ਤੇਰਾ ਚੰਗਾ ਨਹੀਂ ਲਗਦਾ ਰਹਿਣਾ ਵਖ ਵਖ, ਇਕੋ ਘਰ ਬਹਿ ਕੇ ਆਪਣੀ ਖ਼ੁਸ਼ੀ ਦੇ ਵਖਾਈਆ। ਅੱਖ ਕਹੇ ਮੇਰੇ ਅੰਦਰ ਹੋਰ ਅਰਜ਼, ਬੇਨੰਤੀ ਦਿਆਂ ਸੁਣਾਈਆ। ਤੂੰ ਪੂਰਾ ਕਰ ਫਰਜ, ਮਿਹਰਵਾਨ ਹੋ ਸਹਾਈਆ। ਮੈਨੂੰ ਤੇਰੇ ਮਿਲਣ ਦੀ ਗ਼ਰਜ਼, ਦੂਜੀ ਆਸ ਨਾ ਕੋਇ ਰਖਾਈਆ। ਮੇਰੇ ਉਤੇ ਕਰ ਤਰਸ, ਸਹਾਇਕ ਹੋ ਸ਼ਹਿਨਸ਼ਾਹੀਆ । ਮੈਂ ਤੇਰਾ ਮੰਗਾਂ ਦਰਸ, ਦੀਦ ਇਕੋ ਨਜ਼ਰੀ ਆਈਆ । ਜਨਮ ਜਨਮ ਦੀ ਰਹੀ ਭਟਕ, ਜੁਗ ਚੌਕੜੀ ਰਾਹ ਤਕਾਈਆ। ਅਗੇ ਕੋਈ ਨਾ ਪਵੇ ਅਟਕ, ਕੂੜੀ ਕਿਰਿਆ ਬਾਹਰ ਦਏ ਕਢਾਈਆ। ਪੰਜਾਂ ਵਿਕਾਰਾਂ ਦਾ ਰਹੇ ਨਾ ਕਟਕ, ਹੰਗਤਾ ਨਾ ਕੋਇ ਲੜਾਈਆ। ਮਿਲਾਪ ਵਿਚ ਰਹੇ ਨਾ ਕੋਇ ਫ਼ਰਕ, ਫ਼ੈਸਲਾ ਧੁਰ ਦਾ ਦੇ ਸੁਣਾਈਆ । ਮੈਂ ਜਗਤ ਵਾਸਨਾ ਕੀਤੀ ਤਰਕ, ਵਿਸ਼ਿਆਂ ਵਿਚੋਂ ਵਿਸ਼ਾ ਤੇਰਾ ਰੂਪ ਲਿਆ ਤਕਾਈਆ। ਤੂੰ ਮਾਲਕ ਖ਼ਾਲਕ ਉਤੇ ਅਰਸ਼, ਫ਼ਰਸ਼ ਆ ਕੇ ਹੋ ਸਹਾਈਆ। ਤੂੰ ਸੂਰਬੀਰ ਮਰਦਾਨਾ ਜੋਧਾ ਮਰਦ, ਮਦਦਗੀਰ ਇਕੋ ਨਜ਼ਰੀ ਆਈਆ। ਜਗਤ ਵਾਸਨਾ ਮੇਟ ਦੇ ਗਰਦ, ਮਨ ਗ਼ਦਰ ਅੰਦਰ ਨਾ ਕੋਇ ਜਣਾਈਆ । ਅੱਖ ਕਹੇ ਮੈਨੂੰ ਤੇਰੇ ਮਿਲਣ ਦੀ ਦਰਦ, ਦੁਖੀ ਦਾ ਵਿਛੋੜਾ ਦੇ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਰ ਅੰਤਰ ਆਸਾ ਸਹਿਜ ਪੂਰ ਕਰਾਈਆ।
੧੯ ਭਾਦਰੋਂ ਸ਼ਹਿਨਸ਼ਾਹੀ ਸੰਮਤ ੧ ਸਵਾਮੀ ਪਰਮਾਨੰਦ ਕਾਹਨਪੁਰੀ ਨਾਲ ਬਚਨ ਕਪੂਰਥਲਾ
ਨਾ ਸੂਰੀਆ ਹੋ ਨਾ ਸ਼ੀਸ਼ਾ, ਪ੍ਰਤੀਬਿੰਬ ਨਜ਼ਰ ਕੋਇ ਨਾ ਆਈਆ। ਕਿਸ ਬਿਧ ਨਜ਼ਰ ਆਏ ਉਹ ਜਗਦੀਸ਼ਾ, ਜੋ ਮੈਂ ਰੂਪ ਮੈਂ ਰਿਹਾ ਜਣਾਈਆ। ਜਿਸ ਨੇ ਲੱਖ ਚੁਰਾਸੀ ਜੀਵ ਜੰਤ ਪਰਗਟ ਕੀਤਾ, ਵਿਸ਼ਨ ਬ੍ਰਹਮਾ ਸ਼ਿਵ ਲਿਆ ਉਪਜਾਈਆ। ਜਿਸ ਦਾ ਧਾਮ ਅਨਡੀਠਾ, ਹਕ ਮੁਕਾਮੇ ਸੋਭਾ ਪਾਈਆ। ਜਿਸ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਸਿਫ਼ਤ ਕਰੇ ਗੀਤਾ, ਬ੍ਰਹਮ ਦਏ ਵਡਿਆਈਆ। ਜੋ ਨਾ ਮਰਿਆ ਨਾ ਜੀਤਾ, ਜੀਵਣ ਮੁਕਤ ਨਾ ਕੋਇ ਕਰਾਈਆ । ਨਾ ਠੰਡਾ ਨਾ ਤੱਤਾ ਨਾ ਸੀਤਾ, ਅਗਨੀ ਅੱਗ ਨਾ ਕੋਇ ਤਾਈਆ। ਜੋ ਨਾ ਹਸਤ ਨਾ ਕੀਟਾ, ਰੂਪ ਰੰਗ ਨਾ ਕੋਇ ਵਖਾਈਆ। ਓਸ ਦੀ ਕਿੱਥੇ ਲਗੇ ਪ੍ਰੀਤਾ, ਪ੍ਰੀਤਮ ਹੋ ਕੇ ਮਿਲੇ ਚਾਈਂ ਚਾਈਂਆ। ਜਿਸ ਦਾ ਮਿਲਣ ਵਾਲਾ ਹਰਫ਼ਾਂ ਵਾਲਾ ਨਹੀਂ ਵਸੀਕਾ, ਕ਼ਲਮ ਸ਼ਾਹੀ ਵੰਡ ਨਾ ਕੋਇ ਵੰਡਾਈਆ। ਜਿਸ ਦੀ ਬੁਧੀ ਦੱਸਣ ਵਾਲੀ ਨਹੀਂ ਕੋਈ ਤਰਤੀਬਾ, ਵਿਕਾਸ ਸਕੇ ਨਾ ਕੋਇ ਸਮਝਾਈਆ । ਜਿਸ ਦਾ ਖੇਲ ਅਜਬ ਅਜੀਬਾ, ਬੇਅੰਤ ਬੇਅੰਤ ਅਖਵਾਈਆ । ਜਿਸ ਦਾ ਨਾ ਕੋਈ ਨਾਮ ਨਾ ਕਲਮਾ ਨਾ ਹਦੀਸਾ, ਜੋ ਹਜ਼ਰਤਾਂ ਕਰੇ ਪੜ੍ਹਾਈਆ । ਜਿਸ ਦਾ ਕਾਲ ਕਦੇ ਨਾ ਬੀਤਾ, ਜਗ ਸਮਝ ਕਿਸੇ ਨਾ ਆਈਆ। ਜਿਸ ਨੇ ਆਪਣਾ ਆਪ ਤੇ ਸਭ ਕੁਛ ਕੀਤਾ, ਕਰਨੀ ਦਾ ਕਰਤਾ ਇਕ ਹੋ ਜਾਈਆ। ਜੋ ਸਦਾ ਸਦਾ ਰਹੇ ਅਤੀਤਾ, ਤ੍ਰੈਗੁਣ ਬੰਧਨ ਨਾ ਕੋਇ ਪਾਈਆ। ਜੋ ਗੁਪਤ ਜ਼ਾਹਰ ਵਸੇ ਭੀਤਰ ਭੀਤਾ, ਸਮੁੰਦ ਸਾਗਰ ਜ਼ਿਮੀਂ ਅਸਮਾਨ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਅੰਡਜ ਜੇਰਜ ਉਤਭੁਜ ਸੇਤਜ ਖਾਣੀ ਬਾਣੀ ਸਰਬ ਰਿਹਾ ਸਮਾਈਆ। ਜੋ ਸਭ ਦੀ ਪਰਖਣਹਾਰਾ ਨੀਤਾ, ਘਟ
ਘਟ ਅੰਦਰ ਵੇਖ ਵਖਾਈਆ। ਸੋ ਜੋਤ ਸਰੂਪ ਬਿਨ ਰੰਗ ਰੂਪ ਸਚ ਸਵਾਮੀ ਸਤਿ ਭੂਪ ਵਸਣਹਾਰਾ ਦਿਸ਼ਾ ਕੂਟਾ, ਕਿਹੜੀ ਕੁਟੀਆ ਅੰਦਰ ਬਹਿ ਕੇ ਆਸਣ ਲਾਈਆ। ਜਿਥੇ ਸੂਰਜ ਚੰਦ ਸ਼ੀਸ਼ੇ ਦਾ ਹੋਵੇ ਨਾ ਕੋਈ ਵਿਕਾਸ, ਪਾਸਾ ਸਕੇ ਨਾ ਕੋਇ ਬਦਲਾਈਆ । ਨਾ ਕੋਈ ਦਿਵਸ ਤੇ ਨਾ ਕੋਈ ਰਾਤ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਨਾ ਕੋਈ ਸਾਧੂਆਂ ਵਾਲੀ ਜਮਾਤ, ਵਿਗਿਆਨ ਸਕੇ ਨਾ ਕੋਇ ਦ੍ਰਿੜਾਈਆ । ਨਾ ਕੋਈ ਲੇਖਾ ਨਾ ਹਿਸਾਬ, ਨਾ ਕਿਤਾਬ ਕੋਈ ਪੜ੍ਹਾਈਆ। ਜਿਥੇ ਇਕੋ ਇਕ ਪਰਤਾਪ, ਨਾ ਕੋਈ ਰਸਨਾ ਨਾ ਕੋਈ ਜਾਪ, ਨਾ ਕੋਈ ਪੁੰਨ ਨਾ ਕੋਈ ਪਾਪ, ਨਾ ਕੋਈ ਪਿਤਾ ਨਾ ਕੋਈ ਮਾਤ, ਨਾ ਕੋਈ ਸੱਜਣ ਨਾ ਕੋਈ ਸਾਕ, ਨਾ ਕੋਈ ਮੰਦਰ ਨਾ ਕੋਈ ਤਾਕ, ਨਾ ਕੋਈ ਪੰਜ ਤਤ ਮਾਟੀ ਪੁਤਲਾ ਦਿਸੇ ਖ਼ਾਕ, ਨਾ ਕੋਈ ਸਵਾਲ ਨਾ ਜਵਾਬ, ਨਾ ਕੋਈ ਮਿਤਰ ਨਾ ਅਹਿਬਾਬ, ਨਾ ਕੋਈ ਤਾਰ ਸਤਾਰ ਵਜਾਏ ਰਬਾਬ, ਸਚ ਸੰਦੇਸ਼ਾ ਨਰ ਨਰੇਸ਼ਾ ਨਿਰਵੈਰ ਹੋ ਕੇ ਨਿਰਾਕਾਰ ਆਪ ਸੁਣਾਈਆ। ਜਿਸ ਵੇਲੇ ਸ਼ੀਸ਼ਾ ਚੰਦ ਸੂਰਜ ਸੂਰੀਆ ਨਾ ਉਦੇ ਹੋਇਆ ਪਰਕਾਸ਼, ਗਗਨ ਮੰਡਲ ਨਜ਼ਰ ਕੋਇ ਨਾ ਆਈਆ। ਜਿਸ ਦਾ ਨਾ ਕੋਈ ਮਾਈ ਨਾ ਕੋਈ ਬਾਪ, ਜਣੇਂਦੀ ਰੂਪ ਨਾ ਕੋਇ ਵਟਾਈਆ। ਮਹਾਤਮਾ ਜੀ ਅਸੀਂ ਓਸ ਦੀ ਪੁਛਦੇ ਬਾਤ, ਜੋ ਗੱਲਾਂ ਬਾਤਾਂ ਵਿਚੋਂ ਬਾਹਰ ਡੇਰਾ ਲਾਈਆ। ਜਿਸ ਦਾ ਨੂਰ ਇਕੋ ਵਾਹਦ, ਲਾਸ਼ਰੀਕ ਖ਼ਲਕ ਖ਼ੁਦਾਈਆ। ਜਿਸ ਨੇ ਸਰਬ ਆਤਮਾ ਦਾ ਆਪਣੇ ਨਾਲ ਰਖ ਕੇ ਨਿਵਾਸ, ਆਸ ਸਭ ਦੀ ਪੂਰ ਕਰਾਈਆ। ਜੇ ਤੁਹਾਡੇ ਅੰਦਰ ਹੋਇਆ ਪਰਕਾਸ਼, ਸਹਿਜੇ ਸਹਿਜੇ ਸਭ ਨੂੰ ਦੇਣਾ ਸਮਝਾਈਆ । ਜ਼ਰਾ ਓਸ ਸ਼ਬਦ ਦੀ ਦੱਸੋ ਆਵਾਜ਼, ਜੋ ਬਿਨਾ ਤੰਦ ਸਤਾਰ ਰਿਹਾ ਹਿਲਾਈਆ । ਜੋ ਆਤਮਾ ਪਰਮਾਤਮਾ ਰੂਪ ਕਹੇ ਮੈਂ ਹਾਂ ਹੋਵਾਂਗਾ ਆਪ, ਆਪਣਾ ਹੁਕਮ ਵਰਤਾਈਆ। ਓਸ ਮੈਂ ਦੇ ਵਿਚੋਂ ਮੈਂ ਬਣਿਆ ਸਾਕ, ਸੱਜਣ ਜਗਤ ਅਖਵਾਈਆ। ਇਹ ਖੇਲ ਅਵਲੜਾ ਤਮਾਸ਼, ਥੋੜ੍ਹਾ ਜਿਹਾ ਦੇਣਾ ਸਮਝਾਈਆ। ਨਾ ਜਲ ਤੇ ਨਾ ਪਾਣੀ ਹਾਈਟ, ਨਾਈਟ ਦਾ ਨਹੀਂ ਕੋਈ ਇਤਫ਼ਾਕ, ਸਭ ਦਾ ਲੇਖਾ ਹੋਇਆ ਬੇਬਾਕ, ਭੇਵ ਆਪਣਾ ਦੇਣਾ ਖੁਲ੍ਹਾਈਆ । ਜੋਤੀ ਜੋਤ ਸਰੂਪ ਹਰਿ, ਘਟ ਘਟ ਅੰਦਰ ਜੋਤ ਧਰ, ਨਰ ਨਿਰੰਕਾਰ ਨਿਰਾਕਾਰ ਆਤਮ ਬ੍ਰਹਮ ਕਰੇ ਰੁਸ਼ਨਾਈਆ। ਸੂਰੀਆ ਸ਼ੀਸ਼ਾ ਕਿਸ ਬਣਾਇਆ, ਉਹ ਵਿਅਕਤੀ ਦਿਓ ਸਮਝਾਈਆ। ਕਿਸ ਨੇ ਤੱਤਾਂ ਨਾਲ ਆਧਾਰ ਰਖਾਇਆ, ਸਰਗੁਣ ਰੂਪ ਬਦਲਾਈਆ। ਜਿਸ ਨਿਰਗੁਣ ਨਿਰੰਕਾਰ ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੇਲ ਖਿਲਾਇਆ, ਮਨ ਮਤਿ ਬੁਧਿ ਦਿਤੀ ਵਡਿਆਈਆ। ਪਰਕਿਰਤੀਆਂ ਨਾਲ ਜੋੜ ਜੁੜਾਇਆ, ਮਾਇਆ ਮਮਤਾ ਗੰਢ ਜਣਾਈਆ। ਓਸ ਹੈਂ ਦਾ ਹੈਂ ਰੂਪ ਦਿਓ ਸਮਝਾਇਆ, ਜੋ ਹੰ ਬ੍ਰਹਮ ਤੋਂ ਪਾਰਬ੍ਰਹਮ ਨਜ਼ਰੀ ਆਈਆ । ਨਾ ਕੋਈ ਇਹ ਉਂਗਲੀ ਵਾਲਾ ਛਾਇਆ, ਨਾ ਕੋਈ ਤੱਤਾਂ ਵਾਲੀ ਮਾਇਆ, ਇਕੋ ਇਕ ਦੇਣਾ ਦ੍ਰਿੜਾਈਆ। ਇਸੇ ਕਾਰਨ ਤੁਹਾਨੂੰ ਏਥੇ ਸੱਦ ਬਹਾਇਆ, ਜੇ ਤੁਸਾਂ ਆਪਣਾ ਆਪ ਆਤਮਾ ਪਰਮਾਤਮਾ ਬਿਨ ਅੱਖਾਂ ਦਰਸ਼ਨ ਪਾਇਆ, ਬਿਨ ਹੱਥਾਂ ਸੇਵ ਕਮਾਇਆ, ਬਿਨ ਰਸਨਾ ਜਸ ਗਾਇਆ, ਉਸ ਦਾ ਰੂਪ ਦਿਓ ਜਣਾਈਆ। ਜਿਸ ਦੇ ਵਸ ਸਰਬ ਲੋਕਾਇਆ, ਦੋ ਜਹਾਨ ਭੱਜੇ ਵਾਹੋ ਦਾਹਿਆ, ਸਾਰੇ ਜਿਸ ਨੂੰ ਬੈਠੇ ਸੀਸ ਨਿਵਾਇਆ, ਘਟ ਘਟ ਅੰਦਰ ਜਿਸ ਨੇ ਡੇਰਾ ਲਾਇਆ, ਸੋ ਪੁਰਖ ਅਬਿਨਾਸ਼ੀ ਸ਼ਾਹੋ ਸ਼ਾਬਾਸ਼ੀ ਦਿਓ ਸਮਝਾਈਆ। ਭਰਮ ਭਰਾਂਤ ਭੁਲੇਖਾ ਰਹੇ ਨਾ ਰਾਇਆ, ਸਤਿ ਸਰੂਪ ਦਿਓ ਦਰਸਾਇਆ, ਇਕਾਂਤ ਇਕੋ ਨਜ਼ਰੀ ਆਇਆ, ਬਹੁਭਾਂਤੀ ਭੇਵ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪੇ ਵੇਖ
ਵਖਾਈਆ। ਸੂਰਜ ਸ਼ੀਸ਼ਾ ਦੋਵੇਂ ਮਾਰਨ ਧਾਹ, ਬਹੁੜੀ ਬਹੁੜੀ ਕਰ ਕੇ ਰਹੇ ਸੁਣਾਈਆ। ਸਾਨੂੰ ਪਤਾ ਨਹੀਂ ਓਸ ਪਰਮਾਤਮਾ ਦਾ ਕਿਹੜਾ ਨਾਂ, ਕਿਸ ਥਾਂ ਬੈਠਾ ਸੋਭਾ ਪਾਈਆ। ਹੁਕਮੇ ਅੰਦਰ ਸਾਰੇ ਸੇਵਾ ਰਹੇ ਕਮਾ, ਭੱਜੇ ਵਾਹੋ ਦਾਹੀਆ। ਵਿਛੋੜਾ ਜੋੜਾ ਓਹੋ ਰਿਹਾ ਬਣਾ, ਮੇਲ ਮਿਲਾਵਾ ਆਪਣੇ ਹੱਥ ਰਖਾਈਆ। ਜੋ ਸਭ ਦਾ ਰਹਿਬਰ ਬਣ ਕੇ ਦੱਸੇ ਰਾਹ, ਸਬਬ ਨਾਲ ਮੇਲਾ ਲਏ ਮਿਲਾ, ਆਤਮ ਪਰਮਾਤਮ ਪਰਦਾ ਦਏ ਉਠਾ, ਮੈਂ ਤੂੰ ਮੈਂ ਵਿਚੋਂ ਲਏ ਜਗਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਸੁਫ਼ਨ ਅਵਸਥਾ ਦਏ ਗਵਾ, ਸਾਫ਼ ਆਪਣਾ ਰੰਗ ਵਖਾਈਆ। ਜਿਨ੍ਹਾਂ ਭਗਤਾਂ ਨੇ ਮਿਲ ਕੇ ਓਸ ਦਾ ਢੋਲਾ ਲਿਆ ਗਾ, ਉਹ ਤੁਰੀਆ ਪਦ ਗਏ ਸਮਾ, ਬਾਕੀ ਨਾਤਾ ਗਏ ਤੁੜਾਈਆ। ਜਿਹੜੀ ਮੰਜ਼ਲ ਚੜ੍ਹ ਕੇ ਵੇਖੀ ਉਸ ਦਾ ਕਰੋ ਬਿਆਂ, ਜਿਥੇ ਤੂੰ ਮੈਂ ਦਾ ਨਹੀਂ ਕੋਈ ਨਾਂ, ਹੈਂ ਹਮ ਨਜ਼ਰ ਕੋਇ ਨਾ ਆਈਆ। ਖ਼ੁਸ਼ੀਆਂ ਨਾਲ ਦੇਣਾ ਗਾ, ਸਮਝ ਨਾਲ ਦੇਣਾ ਸਮਝਾ, ਬੁਧੀ ਸਰਬ ਵਿਆਪੀ ਨੂੰ ਲੈਣਾ ਉਠਾ, ਆਤਮਾ ਪਰਤਾਪੀ ਨੂੰ ਲੈਣਾ ਜਗਾ, ਜਾਗਰਤ ਜੁਗਤੀ ਦੇਣੀ ਜਣਾਈਆ।
੨੦ ਭਾਦਰੋਂ ਸ਼ਹਿਨਸ਼ਾਹੀ ਸੰਮਤ ੧ ਅਵਤਾਰ ਸਿੰਘ ਦੇ ਗ੍ਰਹਿ ਸ਼ੇਖ਼ਪੁਰਾ ਜ਼ਿਲਾ ਕਪੂਰਥਲਾ
ਸਤਿਗੁਰ ਸ਼ਬਦ ਕਦੇ ਨਾ ਦੇਵੇ ਸਲਾਹ, ਮਾਲਕ ਕੁੱਲ ਦੇਵੇ ਮਿਲਾਈਆ। ਸਾਚੀ ਮੰਜ਼ਲ ਦਏ ਚੜ੍ਹਾ, ਅਗਲਾ ਪਿਛਲਾ ਪੰਧ ਮੁਕਾਈਆ। ਸ਼ਬਦ ਅਗੰਮੀ ਨਾਦ ਧੁਨ ਆਤਮਕ ਰਾਗ ਦਏ ਸੁਣਾ, ਮਨ ਵਾਸਨਾ ਜਗਤ ਤ੍ਰਿਸ਼ਨਾ ਕੂੜੀ ਕਿਰਿਆ ਬਾਹਰ ਕਢਾਈਆ। ਅੰਮ੍ਰਿਤ ਆਤਮ ਪ੍ਰੇਮ ਪਿਆਲਾ ਰਸ ਜਾਮ ਦਏ ਪਿਆ, ਨਿਝਰ ਝਿਰਨਾ ਇਕ ਝਿਰਾਈਆ। ਸੋਈ ਸੁਰਤੀ ਦਏ ਉਠਾ, ਸਤਿ ਹਲੂਣਾ ਇਕ ਲਗਾਈਆ। ਜੋਤੀ ਨੂਰ ਕਰ ਰੁਸ਼ਨਾ, ਅੰਧ ਅੰਧੇਰ ਦਏ ਮਿਟਾਈਆ। ਆਤਮ ਪਰਮਾਤਮ ਗੁਰ ਚੇਲਾ ਦਏ ਮਿਲਾ, ਵਿਛੋੜਾ ਰਹਿਣ ਕੋਇ ਨਾ ਪਾਈਆ। ਇਕੋ ਮੰਦਰ ਇਕੋ ਭੂਮਿਕਾ ਸਾਚਾ ਥਾਂ ਦਏ ਵਖਾ, ਵਖਰੀ ਵੰਡ ਨਾ ਕੋਇ ਵੰਡਾਈਆ। ਬਿਨ ਅੱਖਰਾਂ ਵਾਲਾ ਦੇ ਕੇ ਨਾਂ, ਨਾਉਂ ਨਿਰੰਕਾਰਾ ਦਏ ਸਮਝਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਘਟ ਘਟ ਵਾਸੀ ਮਿਹਰਵਾਨ ਮਹਿਬੂਬ ਮੁਹੱਬਤ ਵਿਚ ਦਇਆ ਦਏ ਕਮਾ, ਦੀਨ ਦਿਆਲ ਦਇਆਨਿਧ ਠਾਕਰ ਸਵਾਮੀ ਅੰਤਰ ਆਤਮ ਪਰਮਾਤਮ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਘਟ ਘਟ, ਘਟ ਭੀਤਰ ਖੋਜ ਖੁਜਾਈਆ। ਸ਼ਬਦ ਗੁਰੂ ਦਾ ਰਸਤਾ ਏਕ, ਏਕੰਕਾਰ ਦਿਤਾ ਦ੍ਰਿੜਾਈਆ। ਸਚ ਪ੍ਰੀਤੀ ਬਖ਼ਸ਼ੇ ਟੇਕ, ਦੂਜੀ ਓਟ ਨਾ ਕੋਇ ਜਣਾਈਆ। ਸਚ ਸੁਹੰਜਣਾ ਵਖਾ ਕੇ ਦੇਸ, ਪਰਦਾ ਓਹਲਾ ਦਏ ਚੁਕਾਈਆ। ਜਿਥੇ ਨਜ਼ਰੀ ਆਏ ਇਕ ਨਰੇਸ਼, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਅਵਲੜਾ ਵੇਸ, ਸਤਿ ਸਰੂਪੀ ਬੇਪਰਵਾਹੀਆ। ਮਿਹਰਵਾਨ ਹੋ ਕੇ ਨੌ ਦਵਾਰੇ ਤੋਂ ਅਗਲਾ ਦੱਸੇ ਭੇਤ, ਅੰਧ ਅੰਧੇਰ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਉਧਾਰੀ ਸਦਾ ਹਮੇਸ਼, ਨਿਤ ਨਵਿਤ ਆਪਣੀ ਕਾਰ ਕਮਾਈਆ । ਸਤਿਗੁਰ ਸ਼ਬਦ ਸਦਾ ਸੰਗ, ਵਿਛੋੜਾ ਨਜ਼ਰ ਕੋਇ ਨਾ ਆਈਆ। ਜੋ ਦੇਵਣਹਾਰਾ ਅਗੰਮ ਅਨੰਦ, ਪਰਮਾਨੰਦ ਵਿਚ ਸਮਾਈਆ। ਜੋਤੀ ਨੂਰ ਚਾੜ੍ਹ ਕੇ ਚੰਦ, ਸੀਤਲ ਧਾਰ ਕਰੇ ਰੁਸ਼ਨਾਈਆ। ਸਚ ਦਵਾਰੇ ਅੰਦਰ ਲੰਘ, ਪਰਦਾ ਓਹਲਾ ਦਏ ਚੁਕਾਈਆ। ਆਤਮ ਸੇਜਾ
ਵੇਖ ਪਲੰਘ, ਸਚ ਸਿੰਘਾਸਣ ਸੋਭਾ ਪਾਈਆ। ਆਪਣੇ ਪ੍ਰੇਮ ਦਾ ਵਜਾਏ ਇਕ ਮਰਦੰਗ, ਮਰਦ ਮਰਦਾਨਾ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਸਤਿਗੁਰ ਸ਼ਬਦ ਦੇਵਣਹਾਰ ਦਾਤਾਰ, ਦਇਆਵਾਨ ਅਖਵਾਈਆ। ਖੇਲੇ ਖੇਲ ਜੁਗ ਚੌਕੜੀ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਖਿਲਾਈਆ। ਧਰਨੀ ਧਰਤ ਧਵਲ ਪਾਵੇ ਸਾਰ, ਪਾਰਬ੍ਰਹਮ ਪਤਿਪਰਮੇਸ਼ਵਰ ਭੇਵ ਅਭੇਦਾ ਆਪ ਖੁਲ੍ਹਾਈਆ। ਸੰਤ ਸੁਹੇਲਾ ਭਗਤ ਵਛਲ ਗਿਰਧਾਰ, ਗੁਰਮੁਖ ਗੁਰ ਗੁਰ ਆਪਣੇ ਰੰਗ ਰੰਗਾਈਆ। ਅੰਦਰ ਬਾਹਰ ਗੁਪਤ ਜ਼ਾਹਰ ਦੇਵਣਹਾਰ ਦੀਦਾਰ, ਸਤਿ ਸਰੂਪੀ ਸ਼ਾਹੋ ਭੂਪੀ ਜੋਤੀ ਜਾਤਾ ਪੁਰਖ ਬਿਧਾਤਾ ਮਿਤਰ ਪਿਆਰਾ ਵੇਖ ਵਖਾਈਆ। ਜੇ ਕੋਈ ਅੰਤਰ ਅੰਤਰ ਬਣੇ ਭਿਖਾਰ, ਵਸਤ ਅਮੋਲਕ ਦੇਵੇ ਅਗੰਮ ਅਪਾਰ, ਖ਼ਾਲੀ ਭੰਡਾਰੇ ਦਏ ਭਰਾਈਆ। ਪਰਮ ਪੁਰਖ ਪਰਮਾਤਮ ਪ੍ਰੇਮੀਆਂ ਦਾ ਪਿਆਰ, ਪ੍ਰੀਤਮ ਹੋ ਕੇ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕੋ ਇਕ ਪਰਗਟਾਈਆ। ਸਾਚਾ ਰਾਹ ਇਕੋ ਰਸਤਾ, ਰਹਿਬਰ ਸਾਰੇ ਗਏ ਸਮਝਾਈਆ। ਸਤਿਗੁਰ ਹੁਕਮੇਂ ਅੰਦਰ ਗੁਰਮੁਖ ਜਾਏ ਹਸਦਾ, ਜਗਤ ਵਿਕਾਰਾ ਅਗੇ ਨਾ ਕੋਇ ਅਟਕਾਈਆ। ਢੋਲਾ ਗਾਵੇ ਓਸੇ ਦੇ ਜਸ ਦਾ, ਜੋ ਸਿਫ਼ਤਾਂ ਦਾ ਮਾਲਕ ਸਿਫ਼ਤ ਸਾਲਾਹੀਆ। ਪਰਦਾ ਲਾਹ ਲਏ ਅਗੰਮੀ ਅੱਖ ਦਾ, ਦੋਏ ਲੋਚਨ ਨਾਤਾ ਲਏ ਤੁੜਾਈਆ। ਸਚਿਆਂ ਪ੍ਰੇਮੀਆਂ ਪਿਆਰਿਆਂ ਸੰਤਾਂ ਨੂੰ ਭਗਵਾਨ ਆਪੇ ਫਿਰੇ ਲਭਦਾ, ਜੁਗ ਜੁਗ ਲੋਕਮਾਤ ਆਪੇ ਫੇਰਾ ਪਾਈਆ। ਇਹ ਮੇਲ ਜਗਤ ਜਹਾਨ ਸਭ ਦਾ, ਮਾਣਸ ਜਨਮ ਵਡੇ ਵਡਿਆਈਆ। ਝਗੜਾ ਚੁਕ ਜਾਏ ਸ੍ਰਿਸ਼ਟੀ ਵਾਲੀ ਹਦ ਦਾ, ਦ੍ਰਿਸ਼ਟੀ ਅੰਦਰ ਦੀ ਦਏ ਖੁਲ੍ਹਾਈਆ। ਉਹ ਸੰਤ ਸੁਹੇਲਾ ਬਿਨ ਕ਼ਦਮਾਂ ਅਗੇ ਵਧਦਾ, ਭੱਜੇ ਵਾਹੋ ਦਾਹੀਆ। ਪ੍ਰੀਤਮ ਨੂੰ ਪਿਆਰਾ ਲਗਦਾ, ਚਾਈਂ ਚਾਈਂ ਜਿਨ੍ਹਾਂ ਦਾ ਲਹਿਣਾ ਉਨ੍ਹਾਂ ਤੋਂ ਬਿਨਾ ਪੁਛਿਆਂ ਝੋਲੀ ਪਾਈਆ। ਆਪਣੇ ਕੋਲ ਆਪੇ ਸਦਦਾ, ਸ਼ਬਦ ਸਦਾ ਇਕ ਸੁਣਾਈਆ। ਸੱਚੇ ਪ੍ਰਭੂ ਨੂੰ ਚੰਗਾ ਲਗਦਾ, ਜਨ ਭਗਤਾਂ ਕਾਇਆ ਆਪਣੇ ਰੰਗ ਰੰਗਦਾ, ਵਿਛੜੇ ਰਿਹਾ ਮਿਲਾਈਆ। ਮਨ ਵਾਸਨਾ ਨਾਤਾ ਤੋੜ ਕੇ ਜਗ ਦਾ, ਦਰਸ ਵਖਾਵੇ ਆਪਣੇ ਸਰੂਪ ਸਤਿ ਸਰਬੱਗ ਦਾ, ਸ਼ਾਹਰਗ ਉਪਰ ਡੇਰਾ ਲਾਈਆ। ਰਾਗ ਸੁਣਾਵੇ ਅਗੰਮੀ ਨਾਦ ਅਨਹਦ ਦਾ, ਬਿਨ ਤਾਲ ਤਲਵਾੜਿਉਂ ਦਏ ਵਜਾਈਆ। ਭਾਵੇਂ ਘਰ ਘਰ ਜੋਤ ਨਿਰੰਜਣ ਦੀਪਕ ਜਗਦਾ, ਬਿਨ ਸਤਿਗੁਰ ਪੂਰੇ ਨਜ਼ਰ ਕੋਇ ਨਾ ਆਈਆ। ਭਾਵੇਂ ਰੋਜ਼ ਪਿਆਲਾ ਪੀਓ ਮਧ ਦਾ, ਅੰਮ੍ਰਿਤ ਜਾਮ ਮੁਖ ਨਾ ਕੋਇ ਲਗਾਈਆ। ਸਤਿਗੁਰ ਦਾ ਰਸਤਾ ਗੁਰਮੁਖਾਂ ਨਾਲ ਫਬਦਾ, ਮਨਮੁਖ ਬਣੇ ਪਾਂਧੀ ਕੋਈ ਨਾ ਰਾਹੀਆ। ਜਿਹੜਾ ਓਸ ਦਾ ਨਾਮ ਸਤਿ ਸਤਿ ਵਿਚੋਂ ਹੋ ਕੇ ਜਪਦਾ, ਲੇਖਾ ਮੁਕੇ ਤੀਨ ਤਪ ਦਾ, ਲਹਿਣਾ ਚੁਕੇ ਆਪਣੇ ਅਪ ਦਾ, ਘਰ ਵੇਖੇ ਓਸ ਬਪ ਦਾ, ਜੋ ਬਾਪ ਗੋਬਿੰਦ ਪੁਰਖ ਅਕਾਲ ਗਿਆ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਸਤਾ ਕਾਇਆ ਮੰਦਰ ਅੰਦਰ ਦਏ ਸਮਝਾਈਆ। ਰਸਤਾ ਕਹੇ ਮੈਂ ਬੜਾ ਸਿਧਾ, ਪੁਰਖ ਅਕਾਲ ਦਿਤੀ ਵਡਿਆਈਆ। ਸਤਿਗੁਰ ਹੱਥ ਫੜਾ ਕੇ ਬਿਧਾ, ਬਿਧ ਆਪਣੀ ਦਿਤੀ ਜਣਾਈਆ। ਸ਼ਬਦੀ ਮੇਲ ਮਿਲਾ ਕੇ ਘਰ ਨਿਜਾ, ਨਿਜ ਨੇਤਰ ਕਰੇ ਰੁਸ਼ਨਾਈਆ। ਸਤਿਗੁਰ ਪੂਰਾ ਗੁਰਸਿਖ ਉਠਾ, ਉਠਾ ਕੇ ਕਹੇ ਉਠ ਮਿਲ ਇਦਾਂ, ਅੰਦਰ ਬਾਹਰ ਗੁਪਤ ਜ਼ਾਹਰ ਇਕੋ ਨਜ਼ਰੀ ਆਈਆ। ਸਹਿਜ ਨਾਲ ਬਜਰ ਕਪਾਟੀ ਦਾ ਖੋਲ੍ਹ ਦੇਵੇ ਜਿੰਦਾ, ਜ਼ਿੰਦਗੀ ਵਿਚੋਂ ਜ਼ਿੰਦਗੀ ਦਏ ਬਦਲਾਈਆ। ਕਿਉਂ ਉਹ ਦਾਤਾ ਗਹਿਰ ਗੰਭੀਰ ਗੁਣੀ ਗਹਿੰਦਾ,
ਕਾਇਆ ਕੰਦਰ ਵਿਚੋਂ ਸਾਚਾ ਮਕ਼ਬਰਾ ਮਹਿਰਾਬ ਵਾਲਾ ਦਏ ਵਖਾਈਆ। ਜਿਸ ਮਹਲ ਅਟਲ ਅੰਦਰ ਰਹਿੰਦਾ ਆਤਮਾ ਦਾ ਪਰਮਾਤਮਾ ਰੂਪ ਗੋਬਿੰਦਾ, ਨਿਰਗੁਣ ਨੂਰ ਜੋਤੀ ਜਾਤਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਸਤੇ ਦਾ ਰਾਹ ਰਾਹ ਦਾ ਮਲਾਹ ਇਕੋ ਇਕ ਦਏ ਸਮਝਾਈਆ। ਅੰਦਰ ਖ਼ੁਸ਼ੀ ਹੱਸੇ ਦੰਦ, ਮੁਸਕਰਾਹਟ ਬੁੱਲਾਂ ਉਤੇ ਆਈਆ। ਪ੍ਰੇਮੀਆਂ ਦਾ ਪ੍ਰੇਮ ਵਾਲਾ ਅਨੰਦ, ਬੰਦ ਬੰਦ ਵਜੇ ਵਧਾਈਆ। ਨਿਰਗੁਣ ਨੂਰੀ ਚਮਕ ਕੇ ਚੰਦ, ਸਤਿ ਸਤਿ ਕਰੇ ਰੁਸ਼ਨਾਈਆ। ਵਿਕਾਰਾ ਹੋਵੇ ਖੰਡ ਖੰਡ, ਖੰਡਾ ਖੜਗ ਨਾਮ ਚਮਕਾਈਆ। ਸੁਰਤ ਸੁਹਾਗਣ ਨਾ ਹੋਵੇ ਰੰਡ, ਧੁਰ ਦਾ ਕੰਤ ਮੇਲੇ ਸੱਚਾ ਮਾਹੀਆ। ਲੇਖਾ ਚੁਕੇ ਵਿਚ ਵਰਭੰਡ, ਬ੍ਰਹਿਮੰਡ ਚਰਨਾਂ ਹੇਠ ਦਬਾਈਆ। ਸੰਤ ਸੁਹੇਲਾ ਉਹ ਮੰਜ਼ਲ ਜਾਏ ਲੰਘ, ਜਿਸ ਦਾ ਪਾਂਧੀ ਪੰਧ ਨਾ ਕੋਇ ਮੁਕਾਈਆ। ਅਗੇ ਸਾਹਿਬ ਸਵਾਮੀ ਅੰਤਰਜਾਮੀ ਮਿਲੇ ਬਖ਼ਸ਼ੰਦ, ਪੁਰਖ ਅਕਾਲਾ ਦੀਨ ਦਿਆਲਾ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਗ੍ਰਹਿ ਸਾਚੇ ਮੰਦਰ ਖ਼ੁਸ਼ੀ ਆਪਣੀ ਦਏ ਵਖਾਈਆ। ਦੰਦ ਕਹਿਣ ਕਿਉਂ ਸਾਨੂੰ ਆਇਆ ਹਾਸਾ, ਕੀ ਅੰਤਰ ਵਜੀ ਵਧਾਈਆ। ਅੰਤਰ ਕਹੇ ਮੈਂ ਵੇਖਿਆ ਉਹ ਤਮਾਸ਼ਾ, ਜੋ ਜਗਤ ਨੇਤਰ ਨਾ ਕੋਇ ਦਰਸਾਈਆ। ਮੈਨੂੰ ਉਹ ਆਇਆ ਭਰਵਾਸਾ, ਜਿਸ ਨੇ ਭਰਮ ਦਾ ਡੇਰਾ ਦਿਤਾ ਢਾਹੀਆ। ਅੰਦਰ ਖੇਲ ਪੁਰਖ ਅਬਿਨਾਸ਼ਾ, ਨਿਰਗੁਣ ਨਿਰਾਕਾਰ ਸੋਭਾ ਪਾਈਆ। ਜੋ ਸਭ ਦੀਆਂ ਪੂਰੀਆਂ ਕਰੇ ਆਸਾਂ, ਨਿਰਾਸਾ ਕੋਇ ਰਹਿਣ ਨਾ ਪਾਈਆ। ਜੋ ਲੱਖ ਚੁਰਾਸੀ ਅੰਦਰ ਬ੍ਰਹਮ ਪਾਰਬ੍ਰਹਮ ਹੋ ਪਰਕਾਸ਼ਾ, ਪਰਕਾਸ਼ਤ ਕਰੇ ਸਰਬ ਲੋਕਾਈਆ। ਜਿਸ ਦਾ ਖੇਲ ਪਵਣ ਸਵਾਸਾ, ਸਾਹ ਸਾਹ ਸਮਾਈਆ। ਜਿਸ ਦਾ ਮੰਦਰ ਓਸੇ ਦੀ ਰਾਸਾ, ਗੋਪੀ ਕਾਹਨ ਸੁਰਤੀ ਸ਼ਬਦੀ ਨਾਚ ਨਚਾਈਆ । ਉਹ ਰਸਤੇ ਚੜ੍ਹਨ ਦੀ ਬਖ਼ਸ਼ੇ ਉਹ ਦਾਤਾ, ਜਿਸ ਦਾਤ ਨਾਲ ਦਾਤਾਰ ਸਹਿਜੇ ਪਰਦਾ ਦਏ ਉਠਾਈਆ। ਆਤਮ ਸੇਜਾ ਸੋਹੇ ਖਾਟਾ, ਸਿੰਘਾਸਣ ਇਕੋ ਵਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਵਿਚ ਘਰ ਖ਼ੁਸ਼ੀ ਦਏ ਪਰਗਟਾਈਆ। ਖ਼ੁਸ਼ੀ ਕਹੇ ਮੈਂ ਬਹੁਤੀ ਖ਼ੁਸ਼ਹਾਲ, ਮੇਰੀ ਸਮਝ ਕਿਸੇ ਨਾ ਆਈਆ। ਮੇਰਾ ਮੇਲ ਓਸ ਨਾਲ ਦੀਨ ਦਿਆਲ, ਜੋ ਦਇਆਨਿਧ ਸਭ ਦੇ ਉਤੇ ਦਇਆ ਕਮਾਈਆ। ਜਿਸ ਦੇ ਦਵਾਰੇ ਉਤੇ ਖਾਏ ਨਾ ਕਿਸੇ ਕੋਈ ਕਾਲ ਮਹਾਕਾਲ, ਜੂਨੀ ਜਨਮ ਨਾ ਕੋਇ ਭਵਾਈਆ। ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਰਨ ਨਿਮਸਕਾਰ, ਨਮੋ ਨਮੋ ਕਹਿ ਕੇ ਸਜਦਿਆਂ ਵਿਚ ਸਰ ਗਏ ਝੁਕਾਈਆ । ਓਸ ਦਾ ਹੁਕਮ ਧੁਰ ਸ਼ਬਦ ਨਾਮ ਸਤਿਗੁਰ ਇਕ ਦਲਾਲ, ਵਣਜ ਵਪਾਰਾ ਇਕੋ ਰਿਹਾ ਜਣਾਈਆ। ਸੰਤ ਸੁਹੇਲੇ ਗੁਰਮੁਖ ਸੱਜਣ ਲੱਖ ਚੁਰਾਸੀ ਵਿਚੋਂ ਲਏ ਭਾਲ, ਚਾਰ ਕੁੰਟ ਦਹਿ ਦਿਸ਼ਾ ਉੱਤਰ ਪੂਰਬ ਪੱਛਮ ਦੱਖਣ ਖੋਜ ਖੁਜਾਈਆ। ਸਚ ਆਤਮਾ ਦਾ ਦੇ ਕੇ ਅਹਿਵਾਲ, ਮਿਸਲ ਦੱਸੇ ਬੇਮਿਸਾਲ, ਮਸਲਾ ਅਗਲਾ ਦਏ ਸਮਝਾਈਆ। ਸਾਚੀ ਪ੍ਰੀਤੀ ਦਾ ਕਰ ਕੇ ਬਿਨਾ ਕ਼ਾਗਜ਼ਾਂ ਤੋਂ ਇੰਤਕਾਲ, ਵਾਰਸ ਧੁਰ ਦੇ ਦਏ ਬਣਾਈਆ। ਕਿਉਂ ਗੁਰਸਿਖ ਗੁਰਮੁਖ ਗੁਰ ਸਤਿਗੁਰ ਦੇ ਉਹ ਸੱਚੇ ਲਾਲ, ਜਿਨ੍ਹਾਂ ਦੀ ਹਟ ਬਾਜ਼ਾਰ ਕੀਮਤ ਕੋਇ ਨਾ ਪਾਈਆ। ਉਹ ਸਚਖੰਡ ਦਵਾਰੇ ਬਹਿਣ ਸੱਚੀ ਧਰਮਸਾਲ, ਜਿਥੇ ਆਦਿ ਜੁਗਾਦਿ ਜੁਗ ਚੌਕੜੀ ਬਿਨ ਤੇਲ ਬਾਤੀ ਇਕੋ ਜੋਤ ਕਰੇ ਰੁਸ਼ਨਾਈਆ।