ਪੁਸਤਕਾਲਾਭਾਗ ੧੮

੨੦ ਭਾਦਰੋਂ ਸ਼ਹਿਨਸ਼ਾਹੀ ਸੰਮਤ ੧ ਜਾਗੀਰ ਸਿੰਘ ਦੇ ਗ੍ਰਹਿ ਟਿਬਾ ਬਸਤੀ ਸ਼ਿਕਾਰਪੁਰ ਜ਼ਿਲਾ ਕਪੂਰਥਲਾ

ਸਚਖੰਡ ਦਵਾਰੇ ਖੇਲ ਪੁਰਖ ਸਮਰਥ, ਮਹਿੰਮਾ ਅਕਥ ਨਾ ਕੋਇ ਕਥਾਇੰਦਾ। ਗੁਰ ਅਵਤਾਰ ਪੈਗ਼ੰਬਰ ਜੋੜ ਕੇ ਹੱਥ, ਬਿਨ ਹੱਥਾਂ ਸੀਸ ਸਰਬ ਝੁਕਾਇੰਦਾ। ਪੁਰਖ ਅਕਾਲ ਦੀਨ ਦਿਆਲ ਸਭ ਕੁਛ ਤੇਰੇ ਹੱਥ, ਤੇਰਾ ਭਾਣਾ ਨਾ ਕੋਇ ਉਲਟਾਈਆ। ਕੋਟਨ ਕੋਟ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਤੇਰੇ ਚਰਨਾਂ ਹੇਠਾਂ ਰਹੇ ਵਸ, ਪ੍ਰਿਥਮੀ ਆਕਾਸ਼ ਗਗਨ ਗਗਨੰਤਰ ਮੰਡਲ ਮੰਡਪ ਅੰਤ ਕੋਇ ਨਾ ਆਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸ਼ਬਦੀ ਧਾਰ ਸਾਰੇ ਰਹੇ ਨੱਸ, ਰਵ ਸਸ ਸੇਵ ਕਮਾਇੰਦਾ। ਮਾਇਆ ਤਤ ਤੇਰਾ ਖੇਲ ਅਗੰਮੀ ਵਥ, ਲੱਖ ਚੁਰਾਸੀ ਵੰਡ ਵੰਡਾਇੰਦਾ । ਚਾਰੇ ਖਾਣੀ ਦੇ ਕੇ ਹਕ, ਚਾਰੇ ਬਾਣੀ ਰਾਗ ਅਲਾਇੰਦਾ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪਾਂਧੀ ਬਣ ਕੇ ਗਏ ਥਕ, ਤੇਰਾ ਅੰਤ ਕੋਇ ਨਾ ਆਇੰਦਾ। ਚਾਰ ਕੁੰਟ ਦਹਿ ਦਿਸ਼ਾ ਸਭ ਦਾ ਦੇਵਣਹਾਰਾ ਹਕ, ਹਕ਼ੀਕ਼ਤ ਆਪਣੀ ਇਕ ਜਣਾਇੰਦਾ। ਤੂੰ ਸਾਹਿਬ ਸਵਾਮੀ ਅੰਤਰਜਾਮੀ ਘਟ ਘਟ ਅੰਤਰ ਭੀਤਰ ਰਿਹਾ ਵਸ, ਜੋਤ ਪਰਕਾਸ਼ਾ ਪੁਰਖ ਅਬਿਨਾਸ਼ਾ ਦੀਆ ਬਾਤੀ ਕਮਲਾਪਾਤੀ ਨੂਰ ਨਿਰੰਜਣ ਡਗਮਗਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਤੇਰਾ ਸਿਫ਼ਤਾਂ ਵਾਲਾ ਦੱਸ ਨਾ ਸਕੇ ਖੁਲਾਸਾ, ਭੇਵ ਅਭੇਦਾ ਪਰਦਾ ਨਾ ਕੋਇ ਉਠਾਇੰਦਾ। ਦੋ ਜਹਾਨ ਸ੍ਰੀ ਭਗਵਾਨ ਪਤਿਪਰਮੇਸ਼ਵਰ ਤੇਰੀ ਰਖ ਕੇ ਬੈਠੇ ਆਸਾ, ਭਰਵਾਸਾ ਇਕੋ ਇਕ ਨਜ਼ਰੀ ਆਇੰਦਾ। ਸਦੀ ਵੀਹਵੀਂ ਪਰਮ ਪੁਰਖ ਪਰਮਾਤਮ ਆਤਮ ਪਾਰਬ੍ਰਹਮ ਬ੍ਰਹਮ ਵੇਖ ਤਮਾਸ਼ਾ, ਤਤ ਵਿਕਾਰਾ ਜਗਤ ਹੰਕਾਰਾ ਮਨ ਮਤ ਬੁਧਿ ਸਰਬ ਕੁਰਲਾਇੰਦਾ । ਰਾਹ ਤਕੇ ਸਰ ਸਰੋਵਰ ਅਠਸਠ ਜਲ ਥਲ ਮਈਅਲ ਤਟ ਕਿਨਾਰਾ, ਸਮੁੰਦ ਸਾਗਰ ਟਿੱਲਾ ਪਰਬਤ ਨੈਣ ਉਠਾਇੰਦਾ । ਬੇਪਰਵਾਹ ਅਗੰਮ ਅਥਾਹ ਅਲਖ ਅਗੋਚਰ ਤੇਰਾ ਖੇਲ ਨਿਆਰਾ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਤੇਰਾ ਸਾਨੀ ਨਜ਼ਰ ਕੋਇ ਨਾ ਆਇੰਦਾ। ਕਾਗ਼ਜ਼ ਕ਼ਲਮ ਸ਼ਾਹੀ ਨਾ ਲਿਖਣਹਾਰਾ, ਕਾਤਬ ਸਿਫ਼ਤ ਨਾ ਕੋਇ ਸਲਾਹਿੰਦਾ । ਸਜਦਾ ਕਰ ਕਰ ਥੱਕਾ ਸਰਬ ਸੰਸਾਰਾ, ਡੰਡੌਤ ਬੰਦਨਾ ਪੰਧ ਨਾ ਕੋਇ ਮੁਕਾਇੰਦਾ। ਭਵਿਖਤਾਂ ਵਿਚ ਚਰਚਾ ਕਰ ਕੇ ਆਏ ਤੇਰਾ ਪਰਵਰਦਿਗਾਰਾ, ਸਾਂਝੇ ਯਾਰ ਢੋਲਾ ਨਗ਼ਮਾ ਨਾਮ ਨਿਧਾਨ ਇਕ ਜਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸ੍ਰਿਸ਼ਟੀ ਦ੍ਰਿਸ਼ਟੀ ਹੋਇਆ ਅੰਧਕਾਰਾ, ਕੂੜੀ ਕਿਰਿਆ ਗ੍ਰਹਿ ਗ੍ਰਹਿ ਘਰ ਘਰ ਸਾਢੇ ਤਿੰਨ ਹੱਥ ਮੰਦਰ ਅੰਦਰ ਬੈਠੀ ਡੇਰਾ ਲਾਈਆ। ਸਤਿਗੁਰ ਸ਼ਬਦ ਨਾ ਕਿਸੇ ਵੀਚਾਰਾ, ਭਰਮੇ ਭੁੱਲਾ ਸਰਬ ਸੰਸਾਰਾ, ਮਾਇਆ ਮਮਤਾ ਮੋਹ ਹੋਈ ਹਲਕਾਈਆ। ਕ਼ੁਦਰਤ ਕ਼ਾਦਰ ਕਰਤੇ ਤੇਰਾ ਕਰੇ ਨਾ ਕੋਇ ਪਿਆਰਾ, ਇਸ਼ਟ ਦੇਵ ਮੰਨੇ ਨਾ ਕੋਇ ਨਿਰਗੁਣ ਨਿਰੰਕਾਰਾ, ਸਤਿ ਸਰੂਪ ਨਜ਼ਰ ਕਿਸੇ ਨਾ ਆਈਆ। ਦੇਵਤ ਸੁਰ ਨੇਤਰ ਰੋਵਣ ਜ਼ਾਰੋ ਜ਼ਾਰਾ, ਗਣ ਗੰਧਰਬ ਸਾਚਾ ਗੀਤ ਨਾ ਕੋਇ ਸੁਣਾਈਆ। ਦੀਪਕ ਸਤਿ ਹੋਏ ਨਾ ਕੋਇ ਉਜਿਆਰਾ, ਮੰਦਰ ਮਸਜਿਦ ਸ਼ਿਵਦਵਾਲੇ ਮਠ ਸਾਚਾ ਚੰਦ ਨਾ ਕੋਇ ਚਮਕਾਈਆ। ਨਈਆ ਨੌਕਾ ਲਗੇ ਨਾ ਕਿਸੇ ਕਿਨਾਰਾ, ਸਾਚਾ ਤਟ ਸੋਭਾ ਕੋਇ ਨਾ ਪਾਈਆ। ਤੇਰੇ ਦਰ ਝੁਕਦੇ ਪ੍ਰਭੂ ਤੇਈ ਅਵਤਾਰਾ, ਈਸਾ ਮੂਸਾ ਮੁਹੰਮਦ ਮਾਰਨ ਨਾਅਰਾ, ਨਾਨਕ ਗੋਬਿੰਦ ਬੋਲ ਜੈਕਾਰਾ, ਸ਼ਬਦੀ ਢੋਲਾ ਰਹੇ ਗਾਈਆ। ਕਿਰਪਾ ਕਰ ਸਿਰਜਣਹਾਰਾ, ਚਾਰੋਂ ਕੁੰਟ ਧੂੰਆਂਧਾਰਾ, ਸਾਚਾ ਰਿਹਾ ਨਾ ਕੋਈ ਮਿਤਰ ਪਿਆਰਾ, ਅੰਤਰ ਆਤਮ ਪਰਮਾਤਮ ਤੇਰਾ ਰੰਗ ਨਾ ਕੋਇ ਰੰਗਾਈਆ। ਜਲਵਾ ਨੂਰ ਨਾ ਕੋਇ ਉਜਿਆਰਾ, ਹਾਜ਼ਰ ਹਜ਼ੂਰ ਨਾ ਕੋਇ ਦੀਦਾਰਾ, ਅੰਮ੍ਰਿਤ ਆਤਮ ਜਲ ਮਿਲੇ

ਨਾ ਠੰਡਾ ਠਾਰਾ, ਸ਼ਬਦ ਅਨਾਦੀ ਸੁਣੇ ਨਾ ਕੋਈ ਅਨਹਦ ਅਗੰਮੀ ਧੁਨਕਾਰਾ, ਨਿਰਗੁਣ ਜੋਤ ਚਮਕੇ ਨਾ ਕੋਈ ਚਮਤਕਾਰਾ, ਮਹਲ ਅਟਲ ਨਾ ਖੋਲ੍ਹੇ ਕੋਈ ਬੰਦ ਕਿਵਾੜਾ, ਸਚ ਦਵਾਰੇ ਘਰ ਵਿਚ ਘਰ ਤੇਰਾ ਦਰਸ ਕੋਇ ਨਾ ਪਾਈਆ। ਨਾਰੀ ਮਿਲਿਆ ਨਾ ਕੰਤ ਭਤਾਰਾ, ਆਤਮ ਸੇਜਾ ਸੁੱਤੀ ਨਾ ਪੈਰ ਪਸਾਰਾ, ਨਜ਼ਰ ਆਇਆ ਨਾ ਉਹ ਨਜ਼ਾਰਾ, ਜੋ ਬੇਨਜ਼ੀਰ ਲਾਤਸਵੀਰ ਤੇਰੇ ਨਾਲ ਮਿਲਾਈਆ। ਸ੍ਰਿਸ਼ਟ ਸਬਾਈ ਕੂੜੀ ਕਿਰਿਆ ਲੱਗਾ ਅਖਾੜਾ, ਤ੍ਰੈਗੁਣ ਅਗਨੀ ਤੱਤੀ ਹਾੜਾ, ਬਹੱਤਰ ਨਾੜ ਨਾ ਵਜੇ ਤਾੜਾ, ਭਾਂਡਾ ਭਰਮ ਨਾ ਕੋਇ ਭੰਨਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸ੍ਰੀ ਭਗਵਾਨ ਤੇਰੇ ਅਗੇ ਸਾਡਾ ਹਾੜਾ, ਸਦੀ ਚੌਧਵੀਂ ਔਂਦਾ ਜਾਏ ਅੰਤ ਕਿਨਾਰਾ, ਗੋਬਿੰਦ ਬੋਲਦਾ ਜਾਏ ਜੈਕਾਰਾ, ਨਾਮ ਨਿਧਾਨਾ ਪੁਰਖ ਅਕਾਲਾ ਦੀਨ ਦਿਆਲਾ ਇਕੋ ਗਾਈਆ। ਤੁਧ ਬਿਨ ਕੋਈ ਨਾ ਪਾਏ ਸਾਰਾ, ਜਗਤ ਜਹਾਨ ਜੀਵ ਵਿਚਾਰਾ, ਆਰ ਪਾਰ ਨਾ ਜਾਣੇ ਕਿਨਾਰਾ, ਸਾਚੇ ਬੇੜੇ ਨਾ ਕੋਈ ਚੜ੍ਹਾਈਆ। ਮਨ ਹੰਗਤਾ ਦੁਖੀਆਂ ਦੁਖ ਲਗੇ ਭਾਰਾ, ਕਾਮ ਕਰੋਧ ਲੋਭ ਮੋਹ ਹੰਕਾਰ ਬਿਰਧ ਬਾਲ ਜਵਾਨਾਂ ਅੰਦਰ ਮਾਰੇ ਲਲਕਾਰਾ, ਕੂੜੀ ਤ੍ਰਿਸ਼ਨਾ ਬ੍ਰਹਮਾ ਵਿਸ਼ਨਾ ਸ਼ੰਕਰ ਸ਼ਿਵ ਨਾ ਕੋਇ ਹਟਾਈਆ। ਤੂੰ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਸਾਂਝਾ ਯਾਰਾ, ਨੂਰ ਖ਼ੁਦਾਈ ਪਰਵਰਦਿਗਾਰਾ ਏਕੰਕਾਰ ਅਕਲ ਕਲਧਾਰਾ, ਧਰਨੀ ਧਰਤ ਧਵਲ ਤੇਰਾ ਰਾਹ ਤਕਾਈਆ। ਤੇਰਾ ਗ੍ਰਹਿ ਮੰਦਰ ਠਾਂਡਾ ਦਰਬਾਰਾ, ਸਚਖੰਡ ਸੋਹੇ ਸਾਚਾ ਘਰ ਬਾਰਾ, ਜਿਸ ਗ੍ਰਹਿ ਬੈਠਾ ਆਪਣਾ ਆਸਣ ਲਾਈਆ। ਤੇਰੇ ਚਰਨ ਕਵਲ ਨਿਮਸਕਾਰਾ, ਪੂਰਬ ਕ਼ਰਜ਼ਾ ਦੇ ਹੁਦਾਰਾ, ਦਰ ਮੰਗਣ ਗੁਰ ਅਵਤਾਰਾ, ਪੈਗ਼ੰਬਰ ਝੋਲੀ ਡਾਹੀਆ। ਪੁਰਖ ਅਬਿਨਾਸ਼ੀ ਵੇਖਣਹਾਰਾ, ਘਟ ਘਟ ਵਾਸੀ ਕਰੇ ਕਾਰਾ, ਕਰਨੀ ਦਾ ਕਰਤਾ ਕ਼ੁਦਰਤ ਦਾ ਮਾਲਕ ਗਹਿਰ ਗੰਭੀਰ ਆਪਣੀ ਦਇਆ ਕਮਾਈਆ। ਸ਼ਬਦੀ ਦੇਵੇ ਇਕ ਇਸ਼ਾਰਾ, ਵੇਖੋ ਮਾਤਲੋਕ ਨਜ਼ਾਰਾ, ਮਨ ਮਮਤਾ ਜਗਤ ਜੀਵ ਹੋਇਆ ਗਵਾਰਾ, ਸਾਚੇ ਨਾਮ ਦਾ ਗਾਹਕ ਨਜ਼ਰ ਕੋਇ ਨਾ ਆਈਆ। ਕਿਸੇ ਘਰ ਮਿਲੇ ਨਾ ਮੀਤ ਮੁਰਾਰਾ, ਨਾਨਕ ਨਿਰਗੁਣ ਸਰਗੁਣ ਨਜ਼ਰ ਨਾ ਕੋਈ ਵਿਚ ਸੰਸਾਰਾ, ਧੁਰ ਦਾ ਇਸ਼ਟ ਦ੍ਰਿਸ਼ਟੀ ਅੰਦਰ ਸ੍ਰਿਸ਼ਟੀ ਗਈ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਗੁਰ ਅਵਤਾਰ ਪੀਰ ਪੈਗ਼ੰਬਰਾਂ ਰਿਹਾ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਸਜਦਾ, ਮੁਕਾਮੇ ਹਕ ਸੀਸ ਨਿਵਾਈਆ। ਤੇਰਾ ਖੇਲ ਅਗੰਮ ਘਰ ਦਾ, ਸ਼ਾਹ ਪਾਤਸ਼ਾਹ ਤੇਰੀ ਬੇਪਰਵਾਹੀਆ। ਬ੍ਰਹਿਮੰਡ ਖੰਡ ਤੈਥੋਂ ਡਰਦਾ, ਸਿਰ ਸਕੇ ਨਾ ਕੋਈ ਉਠਾਈਆ। ਹਉਂ ਸੇਵਕ ਤੇਰਾ ਬਰਦਾ, ਖ਼ਾਦਮ ਰੂਪ ਵਟਾਈਆ। ਸਿਰ ਤੇਰੇ ਕ਼ਦਮਾਂ ਧਰਦਾ, ਟਿੱਕਾ ਮਸਤਕ ਧੂੜੀ ਲਾਈਆ। ਤੂੰ ਆਦਿ ਜੁਗਾਦਿ ਜੁਗ ਚੌਕੜੀ ਨਿਰਧਨਾ ਉਪਰ ਕਿਰਪਾ ਕਰਦਾ, ਗ਼ਰੀਬ ਨਿਮਾਣੇ ਗਲੇ ਲਗਾਈਆ। ਤੇਰਾ ਰੂਪ ਓਸ ਹਰਿ ਦਾ, ਜੋ ਹਰ ਘਟ ਰਿਹਾ ਸਮਾਈਆ। ਤੂੰ ਆਤਮ ਪਰਮਾਤਮ ਸਭ ਦੇ ਪਲੂ ਫੜਦਾ, ਨਾਮ ਡੋਰੀ ਨਾਲ ਬੰਧਾਈਆ। ਤੂੰ ਘਰ ਘਰ ਅੰਦਰ ਵੜਦਾ, ਦਸਮ ਦਵਾਰੀ ਬਹਿ ਕੇ ਖ਼ੁਸ਼ੀ ਮਨਾਈਆ। ਨਾ ਜੀਉਂਦਾ ਨਾ ਮਰਦਾ, ਮੜੀ ਗੋਰ ਨਾ ਕੋਈ ਦਬਾਈਆ। ਜੁਗ ਜੁਗ ਵੇਸ ਅਨੇਕ ਕਰਦਾ, ਨਿਰਗੁਣ ਸਰਗੁਣ ਫੇਰਾ ਪਾਈਆ। ਆਪਣਾ ਨਾਮ ਅਨੋਖਾ ਵੱਖਰਾ ਕਲਮਾ ਪੜ੍ਹਦਾ, ਜਿਸ ਦਾ ਹਰਫ਼ ਅਲਫ ਯੇ ਨਾ ਕੋਈ ਸਮਝਾਈਆ। ਤੇਰੇ ਦਵਾਰਿਉਂ ਖ਼ਾਲੀ ਕੋਈ ਨਾ ਮੁੜਦਾ, ਖ਼ਾਲੀ ਭੰਡਾਰੇ ਦੇਵੇਂ ਭਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।

ਪੁਰਖ ਅਕਾਲ ਕਹੇ ਸੁਣੋ ਪੈਗ਼ੰਬਰ ਗੁਰ ਅਵਤਾਰ, ਨਿਰਗੁਣ ਧਾਰ ਦਿਆਂ ਜਣਾਈਆ। ਜੁਗ ਚੌਕੜੀ ਮੇਰਾ ਖੇਲ ਅਪਾਰ, ਵਿਸ਼ਨ ਬ੍ਰਹਮਾ ਸ਼ਿਵ ਸਮਝ ਕਿਸੇ ਨਾ ਆਈਆ। ਬੇਅੰਤ ਬੇਅੰਤ ਸਾਰੇ ਕਹਿ ਕੇ ਗਏ ਪੁਕਾਰ, ਨਿਉਂ ਨਿਉਂ ਸੀਸ ਨਿਵਾਈਆ। ਹੁਕਮੇਂ ਅੰਦਰ ਕਰਾਂ ਕਾਰ, ਹੁਕਮੀ ਹੁਕਮ ਮਨਾਈਆ। ਤੁਸੀਂ ਬਾਲੇ ਨੰਨ੍ਹੇ ਨੱਢੇ ਮੇਰੇ ਬੱਚੇ ਬਰਖ਼ੁਰਦਾਰ, ਅਜ਼ੀਜ਼ ਨਜ਼ਰੀ ਆਈਆ। ਗੱਲਾਂ ਵਾਲਾ ਨਹੀਂ ਤਕਰਾਰ, ਸ਼ਬਦੀ ਹੁਕਮ ਸੁਣਾਈਆ। ਗੋਬਿੰਦ ਨਾਲ ਮੇਰਾ ਇਕ਼ਰਾਰ, ਮਾਛੂਵਾੜਾ ਦਿਆਂ ਸਮਝਾਈਆ। ਜਿਸ ਵੇਲੇ ਬੀਸ ਇਕੀਸਾ ਹੋਵੇ ਪਾਰ, ਲਹਿਣਾ ਦੇਣਾ ਸਭ ਦਾ ਦਿਆਂ ਚੁਕਾਈਆ। ਸ਼ਬਦ ਅਗੰਮੀ ਡੰਕਾ ਵਜਾਕੇ ਦੋ ਜਹਾਨ, ਬ੍ਰਹਿਮੰਡ ਖੰਡ ਦਿਆਂ ਉਠਾਈਆ। ਸਤਿ ਸਚ ਦਾ ਦੇ ਗਿਆਨ, ਧੁਰ ਦੀ ਕਰਾਂ ਪੜ੍ਹਾਈਆ। ਪਰਮ ਪੁਰਖ ਦਾ ਪ੍ਰੀਤੀ ਵਾਲਾ ਨਿਸ਼ਾਨ, ਲੋਕ ਪਰਲੋਕ ਦਿਆਂ ਝੁਲਾਈਆ। ਸਭ ਦੀ ਰਖ਼ਸ਼ਾ ਕਰਾਂ ਆਣ, ਜੋ ਅੰਤਰ ਆਤਮ ਮੇਰਾ ਧਿਆਨ ਲਗਾਈਆ। ਗੋਬਿੰਦ ਸੂਰਾ ਨੌਜਵਾਨ, ਮਰਦ ਮਰਦਾਨਾ ਸ਼ਬਦੀ ਸ਼ਬਦ ਵੇਸ ਵਟਾਈਆ। ਜਿਸ ਦਾ ਹੁਕਮ ਚਲੇ ਜ਼ਿਮੀਂ ਅਸਮਾਨ, ਆਦਿ ਜੁਗਾਦਿ ਨਾ ਕੋਇ ਉਲਟਾਈਆ। ਜਿਹੜਾ ਲੱਖ ਚੁਰਾਸੀ ਦਾ ਬਿਨਾ ਸਖ਼ੀਆਂ ਵਾਲਾ ਕਾਹਨ, ਨਾਮ ਬੰਸਰੀ ਦਏ ਵਜਾਈਆ । ਜਿਸ ਨੂੰ ਮੁਹੰਮਦ ਮੰਨਿਆ ਅਮਾਮ, ਹਜ਼ਰਤਾਂ ਦਾ ਹਜ਼ਰਤ ਬੇਪਰਵਾਹੀਆ। ਜਿਸ ਨੂੰ ਨਾਨਕ ਨਿਰਗੁਣ ਕਿਹਾ ਸ੍ਰੀ ਭਗਵਾਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸੋ ਸਾਹਿਬ ਸੁਹੇਲਾ ਇਕ ਅਕੇਲਾ ਨਿਰਗੁਣ ਨਿਰਾਕਾਰ ਨਿਰਵੈਰ ਆਪਣੀ ਸ੍ਰਿਸ਼ਟੀ ਵੇਖੇ ਆਣ, ਭੇਖੀ ਦਰਵੇਸ਼ ਆਪਣਾ ਰੂਪ ਵਟਾਈਆ। ਜਿਸ ਨੂੰ ਸਮਝ ਸਕੇ ਨਾ ਕੋਇ ਇਨਸਾਨ, ਬੁਧੀ ਹੋਏ ਨਾ ਕੋਇ ਬਲਵਾਨ, ਅਕਲ ਆਕਲ ਨਾ ਕੋਇ ਵਡਿਆਈਆ। ਭੇਵ ਅਭੇਦਾ ਖੋਲ੍ਹੇ ਕਿਰਪਾ ਕਰ ਮਹਾਨ, ਗੁਰਮੁਖਾਂ ਪ੍ਰੇਮੀਆਂ ਪਿਆਰਿਆਂ ਭਗਤਾਂ ਸੰਤਾਂ ਸੂਫ਼ੀਆਂ ਅੰਦਰ ਬੋਲੇ ਸ਼ਬਦੀ ਨੌਜਵਾਨ, ਲੱਖ ਚੁਰਾਸੀ ਕੰਡੇ ਤੋਲਣਹਾਰ ਦਇਆਵਾਨ, ਦੀਨਣ ਚਾਰੋਂ ਕੁੰਟ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਵਾਮੀ ਅੰਤਰਜਾਮੀ ਅੰਤਰ ਆਤਮ ਖੋਜ ਖੁਜਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਤੇਰਾ ਸੁਹੰਜਣਾ ਹੋਵੇ ਵਕ਼ਤ, ਵਾਹਿਦ ਤੇਰੀ ਵਡ ਵਡਿਆਈਆ। ਉਠ ਵੇਖ ਆਪਣਾ ਜਗਤ, ਸ੍ਰਿਸ਼ਟੀ ਲੋਕ ਲੋਕਾਈਆ। ਲੱਖ ਚੁਰਾਸੀ ਵਿਚੋਂ ਪਰਖ ਆਪਣੇ ਭਗਤ, ਭਗਵਨ ਆਪਣਾ ਪਰਦਾ ਲਾਹੀਆ। ਤੇਰਾ ਰਾਹ ਤਕੇ ਧਵਲ ਧਰਤ, ਨੇਤਰ ਨੈਣ ਨੀਰ ਵਹਾਈਆ। ਤੇਰੀ ਗੋਬਿੰਦ ਨਾਲ ਸ਼ਰਤ, ਧੁਰ ਦੀ ਗੰਢ ਪਵਾਈਆ। ਨਿਰਗੁਣ ਹੋ ਕੇ ਆਵਾਂ ਪਰਤ, ਸਚ ਸੰਦੇਸ਼ਾ ਦਿਆਂ ਸੁਣਾਈਆ। ਚਾਰ ਵਰਨ ਅਠਾਰਾਂ ਬਰਨ ਸਭ ਤੇ ਕਰਾਂ ਤਰਸ, ਪਾਹਨ ਪਾਥਰ ਪਾਰ ਕਰਾਈਆ। ਗੁਰਮੁਖਾਂ ਮੇਟਾਂ ਹਰਸ, ਅੰਤਰ ਆਤਮ ਰੰਗ ਰੰਗਾਈਆ। ਧੁਰ ਦਾ ਮੇਘ ਦੇਵਾਂ ਬਰਸ, ਜਗਤ ਤ੍ਰਿਸ਼ਨਾ ਦਿਆਂ ਬੁਝਾਈਆ। ਕੂੜੀ ਕਿਰਿਆ ਮੇਟ ਕੇ ਕਟਕ, ਸਚ ਸਚ ਦਿਆਂ ਸਮਝਾਈਆ। ਜੋ ਪ੍ਰਭ ਮਿਲਣ ਨੂੰ ਰਹੇ ਤੜਪ, ਸਹਿਜ ਸੁਭਾਓ ਦਿਆਂ ਮਿਲਾਈਆ। ਜੋ ਮੰਜ਼ਲ ਅੰਦਰ ਰਹੇ ਲਟਕ, ਰਸਤਾ ਇਕੋ ਦਿਆਂ ਵਖਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਰਹਿਣ ਨਾ ਦੇਵਾਂ ਫ਼ਰਕ, ਫ਼ੈਸਲਾ ਇਕੋ ਵਾਰ ਸੁਣਾਈਆ। ਦੀਨ ਮਜ਼੍ਹਬ ਜ਼ਾਤ ਪਾਤ ਦਾ ਝਗੜਾ ਕਰ ਕੇ ਤਰਕ, ਤੁਰਤ ਆਪਣਾ ਹੁਕਮ ਸਮਝਾਈਆ। ਖੇਲ ਕਰ ਕੇ ਅਰਸ਼ ਫ਼ਰਸ਼, ਦੀਨ ਦੁਨੀ ਖੋਜ ਖੁਜਾਈਆ। ਕਲਜੁਗ ਕੂੜੀ ਮੇਟ ਕੇ ਹਵਸ, ਹਰਸ ਦੇਣੀ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਵੇਖ ਅੰਧੇਰਾ

ਤਾਰੀਕ, ਤੇਰਾ ਨਾਉਂ ਸਾਚਾ ਚੰਦ ਨਜ਼ਰ ਕੋਇ ਨਾ ਆਈਆ। ਤੇਰੇ ਵਿਚ ਉਹ ਤੌਫ਼ੀਕ਼, ਜਿਸ ਦਾ ਭੇਵ ਕੋਇ ਨਾ ਪਾਈਆ। ਬ੍ਰਹਿਮੰਡ ਖੰਡ ਤੇਰੀ ਕਰਨ ਉਡੀਕ, ਚੌਦਾਂ ਲੋਕ ਚੌਦਾਂ ਤਬਕ ਧਿਆਨ ਲਗਾਈਆ। ਸਾਚਾ ਕਲਮਾ ਨਾਮ ਦੱਸ ਇਕ ਹਦੀਸ, ਲੱਖ ਚੁਰਾਸੀ ਤੇਰੀ ਕਰੇ ਪੜ੍ਹਾਈਆ। ਸਦੀ ਵੀਹਵੀਂ ਤੇਰੀ ਇਕ ਉਮੀਦ, ਆਮਦ ਆਪਣੀ ਦਏ ਜਣਾਈਆ। ਤੇਰੀ ਸਿਫ਼ਤ ਕਰੇ ਕਿਆ ਕੋਈ ਤਮਹੀਦ, ਕਾਇਆ ਲੇਖ ਨਾ ਕੋਇ ਲਿਖਾਈਆ। ਤੂੰ ਮਿਹਰਵਾਨ ਦਾਤਾਰ ਸਵਾਮੀ ਆਪਣੀ ਕਰ ਬਖ਼ਸ਼ੀਸ਼, ਸਤਿਗੁਰ ਰਹਿਮਤ ਆਪਣੀ ਝੋਲੀ ਪਾਈਆ। ਮੂਰਖ ਮੁਗਧਾਂ ਮੂੜ੍ਹ ਮੂੜ੍ਹਾਂ ਆਪਣੇ ਪ੍ਰੇਮ ਦੀ ਦੇ ਦੇ ਸਚ ਤਮੀਜ਼, ਕੂੜੀ ਤਮਅ ਦੇ ਗਵਾਈਆ। ਤੂੰ ਹਰ ਘਟ ਵਸਿਆ ਦੂਰ ਦੁਰਾਡੇ ਨਜ਼ਰੀ ਆ ਨਜ਼ਦੀਕ, ਅਗਲਾ ਪਿਛਲਾ ਪੰਧ ਮੁਕਾਈਆ। ਤੇਰੇ ਨਾਮ ਦਾ ਢੋਲਾ ਸਾਰੇ ਗਾਵਣ ਇਕੋ ਗੀਤ, ਗੋਬਿੰਦ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲਾ ਵਕ਼ਤ ਦਏ ਵਡਿਆਈਆ। ਪੁਰਖ ਅਕਾਲ ਕਹੇ ਸੁਣੋ ਅਵਤਾਰ ਗੁਰ ਪੈਗ਼ੰਬਰ, ਪੈਗ਼ਾਮ ਆਪਣਾ ਦਿਆਂ ਸੁਣਾਈਆ। ਸਰਬ ਕਲਾ ਭਰਤੰਭਰ, ਭਰਪੂਰ ਬੇਪਰਵਾਹੀਆ। ਮੇਰਾ ਜਗਤ ਅਨੋਖਾ ਸਵੰਬਰ, ਆਤਮ ਪਰਮਾਤਮ ਕਰਾਂ ਕੁੜਮਾਈਆ। ਕਲਜੁਗ ਕੂੜੀ ਕਿਰਿਆ ਮੇਟ ਅਡੰਬਰ, ਜੂਠ ਝੂਠ ਡੇਰਾ ਢਾਹੀਆ। ਵੇਖੋ ਖੇਲ ਮਹੀਨਾ ਸਤੰਬਰ, ਗੋਦਾਵਰੀ ਬੈਠੀ ਅੱਖ ਉਠਾਈਆ। ਜਿਸ ਦਾ ਨਾਮ ਨਿਧਾਨ ਇਕੋ ਸੁਣਨਾ ਮੰਤਰ, ਮੰਤਵ ਸਾਰੇ ਹਲ ਕਰਾਈਆ। ਜੋ ਸਰਬ ਜੀਆਂ ਬਿਧ ਜਾਣੇ ਅੰਤਰ, ਅੰਤਸ਼ਕਰਨ ਵੇਖ ਵਖਾਈਆ। ਲੇਖਾ ਜਾਣੇ ਗਗਨ ਗਗਨੰਤਰ, ਬ੍ਰਹਿਮੰਡ ਪਰਦੇ ਦਏ ਉਠਾਈਆ। ਜਿਸ ਦਾ ਰੂਪ ਇਕ ਨਿਰੰਤਰ, ਨਿਰਵੈਰ ਨੂਰ ਖ਼ੁਦਾਈਆ। ਜੋ ਸਰਬ ਸਵਾਮੀ ਧੁਰ ਦਾ ਕੰਤਨ, ਪਾਰਬ੍ਰਹਮ ਸਹਿਜ ਸੁਖਦਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੇ ਹੱਥ ਰਖੇ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਝੁਕਿਆ ਸੀਸ, ਚਰਨ ਕਵਲ ਸਰਨਾਈਆ। ਤੂੰ ਠਾਕਰ ਸਵਾਮੀ ਹਰਿ ਜਗਦੀਸ਼, ਸਚਖੰਡ ਨਿਵਾਸੀ ਤੇਰੀ ਵਡੀ ਵਡਿਆਈਆ। ਤੇਰੇ ਹੁਕਮ ਦੀ ਸਾਰੇ ਕਰਨ ਉਡੀਕ, ਬੈਠੇ ਰਾਹ ਤਕਾਈਆ। ਤੇਰਾ ਭੇਵ ਨਾ ਜਾਣੇ ਕੋਈ ਤਵਾਰੀਖ, ਅੱਖਰਾਂ ਵਿਚ ਵੰਡ ਨਾ ਕੋਇ ਵੰਡਾਈਆ। ਕਿਉਂ ਤੇਰੀ ਕਰੇ ਨਾ ਕੋਇ ਤਸਦੀਕ਼, ਸ਼ਹਾਦਤ ਸਕੇ ਨਾ ਕੋਇ ਭੁਗਤਾਈਆ। ਤੇਰਾ ਖੇਲ ਅਜਬ ਅਜੀਬ, ਨਿਰਾਲਮ ਆਲਮ ਸਮਝ ਨਾ ਕੋਇ ਜਣਾਈਆ। ਤੇਰੇ ਹੱਥ ਜੁਗਾਂ ਦੀ ਤਰਤੀਬ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪੇ ਰਿਹਾ ਬਦਲਾਈਆ। ਤੂੰ ਲੇਖਾ ਜਾਣੇ ਅਮੀਰ ਗ਼ਰੀਬ, ਆਹਲਾ ਅਦਨਾ ਵੇਖ ਵਖਾਈਆ। ਲੱਖ ਚੁਰਾਸੀ ਕਰਮਾਂ ਵਾਲਾ ਲੇਖਾ ਅਜੀਬ, ਲਿਖਤ ਭਵਿਖਤ ਆਪਣੇ ਨਾਲ ਕਢਾਈਆ। ਤੇਰਾ ਸਭ ਤੋਂ ਵਖਰਾ ਨਿਰਾਲਾ ਗੀਤ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਸੁਣਾਈਆ। ਤੇਰਾ ਧਾਮ ਮੁਕਾਮ ਬਿਨ ਮੰਦਰ ਮਸਜਿਦ ਸ਼ਿਵਦਵਾਲੇ ਮਸੀਤ, ਮਠ ਰੂਪ ਨਾ ਕੋਇ ਵਟਾਈਆ। ਤੂੰ ਬੈਠਾ ਸਦਾ ਅਤੀਤ, ਤ੍ਰੈਗੁਣ ਤੇਰੀ ਖੇਲ ਨਜ਼ਰੀ ਆਈਆ। ਅੰਤਮ ਸਦੀ ਚੌਧਵੀਂ ਰਹੀ ਬੀਤ, ਚੌਦਾਂ ਵਿਦਿਆ ਦਏ ਦੁਹਾਈਆ । ਬੁਧੀ ਹੋਈ ਪਲੀਤ, ਪਾਕ ਪਵਿਤ ਨਾ ਕੋਇ ਬਣਾਈਆ। ਸਾਚੀ ਨਜ਼ਰ ਨਾ ਆਵੇ ਨੀਤ, ਨੇਤਰ ਨੈਣ ਨਾ ਕੋਇ ਰੁਸ਼ਨਾਈਆ। ਕਾਇਆ ਕੋਈ ਦਿਸੇ ਨਾ ਠਾਂਡਾ ਸੀਤ, ਅਗਨੀ ਤਤ ਰਹੀ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਈਆ । ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਵੇਖ ਆਪਣਾ ਖਾਤਾ, ਸਭ ਦਾ ਲੇਖਾ ਦੇ ਜਣਾਈਆ। ਕੀ ਲਹਿਣਾ ਦੇਣਾ ਬਾਕਾ, ਸਦੀ ਸਦੀਵੀ ਦੇ ਸਮਝਾਈਆ।

ਕੀ ਖੇਲ ਤੇਰਾ ਤਮਾਸ਼ਾ, ਵਰਭੰਡ ਰਿਹਾ ਵਖਾਈਆ। ਕੀ ਦੇਵਣਹਾਰਾ ਦਾਤਾਂ, ਦਾਤਾਰ ਹੋ ਵਰਤਾਈਆ। ਕੀ ਪੂਰੀਆਂ ਕਰੇ ਖ਼ਾਹਿਸ਼ਾਂ, ਖ਼ਸੂਸੀਅਤ ਦੇ ਸਮਝਾਈਆ। ਮੰਡਲ ਪਾਵੇ ਰਾਸਾਂ, ਗੋਪੀ ਕਾਹਨ ਨਾਚ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਦਏ ਖੁਲ੍ਹਾਈਆ। ਪੁਰਖ ਅਕਾਲ ਹਕ ਦ੍ਰਿੜ੍ਹੌਂਦਾ ਏ। ਸਚਖੰਡ ਦਵਾਰ ਹੁਕਮ ਸੁਣੌਂਦਾ ਏ। ਗੁਰ ਅਵਤਾਰ ਪੈਗ਼ੰਬਰ ਆਪ ਜਣੌਂਦਾ ਏ। ਸ਼ਬਦ ਅਗੰਮੀ ਧੁਰ ਦੀ ਧਾਰ, ਹਰਿ ਕਰਤਾ ਆਪ ਪਰਗਟੌਂਦਾ ਏ। ਜਿਸ ਨੇ ਲੱਖ ਚੁਰਾਸੀ ਕੀਤਾ ਪਸਾਰ, ਸੋ ਸਾਹਿਬ ਸਵਾਮੀ ਵੇਖ ਵਖੌਂਦਾ ਏ। ਜਿਸ ਦਾ ਹੁਕਮ ਚਲੇ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢੌਂਦਾ ਏ। ਜੋ ਨਿਰਗੁਣ ਸਰਗੁਣ ਲਏ ਅਵਤਾਰ, ਕਾਇਆ ਮਾਟੀ ਤਨ ਹੰਢੌਂਦਾ ਏ। ਸੋ ਖੇਲ ਕਰੇ ਅਗੰਮ ਅਪਾਰ, ਕਲਜੁਗ ਅੰਤਮ ਵੇਸ ਵਟੌਂਦਾ ਏ। ਜੋਤੀ ਜਾਤਾ ਪੁਰਖ ਬਿਧਾਤਾ ਹੋ ਉਜਿਆਰ, ਨੂਰ ਨੁਰਾਨਾ ਡਗਮਗੌਂਦਾ ਏ। ਸੰਬਲ ਵਸੇ ਧਾਮ ਨਿਆਰ, ਸਾਢੇ ਤਿੰਨ ਹੱਥ ਬੰਕ ਵਡਿਔਂਦਾ ਏ। ਸ਼ਬਦ ਅਨਾਦੀ ਬੋਲ ਜੈਕਾਰ, ਬ੍ਰਹਮ ਬ੍ਰਹਿਮਾਦੀ ਆਪ ਉਠੌਂਦਾ ਏ। ਵਾਕ ਭਵਿਖਤਾਂ ਪਾਵੇ ਸਾਰ, ਪੂਰਬ ਲੇਖਾ ਆਪਣੇ ਹੱਥ ਰਖੌਂਦਾ ਏ। ਕੂੜੀ ਕਿਰਿਆ ਰੋਗ ਨਵਾਰ, ਸਤਿ ਸਚ ਇਕ ਸਮਝੌਂਦਾ ਏ। ਸੰਮਤ ਸ਼ਹਿਨਸ਼ਾਹੀ ਕਰ ਤਿਆਰ, ਸੰਮਤ ਸਭ ਦਾ ਆਪ ਬਦਲੌਂਦਾ ਏ। ਰਹਿਮ ਕਰ ਪਰਵਰਦਿਗਾਰ, ਰਹਿਮਤ ਵਿਚ ਖੇਲ ਕਰੌਂਦਾ ਏ। ਨੌਬਤ ਵੱਜੇ ਦੋ ਜਹਾਨ, ਡੰਕਾ ਇਕੋ ਨਾਮ ਸੁਣੌਂਦਾ ਏ। ਰਾਓ ਰੰਕਾਂ ਕਰੇ ਖ਼ਬਰਦਾਰ, ਆਲਸ ਨਿੰਦਰਾ ਸਭ ਦੀ ਮੇਟ ਮਿਟੌਂਦਾ ਏ। ਚਾਰ ਕੁੰਟ ਦਹਿ ਦਿਸ਼ਾ ਹੋਏ ਖ਼ੁਆਰ, ਸ਼ਾਹ ਸੁਲਤਾਨਾਂ ਖ਼ਾਕ ਮਿਲੌਂਦਾ ਏ। ਸਿਰ ਸਕੇ ਨਾ ਕੋਇ ਉਠਾਲ, ਹੁਕਮ ਧੁਰ ਦਾ ਇਕ ਮਨੌਂਦਾ ਏ। ਅੰਤਮ ਕਰੇ ਆਪ ਸੰਭਾਲ, ਸਭ ਦਾ ਮਾਲਕ ਇਕ ਅਖਵੌਂਦਾ ਏ। ਗੁਰ ਅਵਤਾਰ ਪੈਗ਼ੰਬਰ ਤੁਸੀਂ ਬਣਿਓ ਨਾ ਕਿਸੇ ਦੇ ਦਲਾਲ, ਜਗਤ ਦਲਾਲੀ ਮੇਟ ਮਿਟੌਂਦਾ ਏ। ਤੁਹਾਡਾ ਬੇਨੰਤੀ ਵਾਲਾ ਸਵਾਲ, ਆਪਣੇ ਵਿਚ ਛੁਪੌਂਦਾ ਏ। ਕਲਜੁਗ ਕੂੜਾ ਮੇਟ ਕੇ ਕਾਲ, ਨਿਹਕਲੰਕ ਕਲ ਵਰਤੌਂਦਾ ਏ। ਮੁਰੀਦਾਂ ਪੁਛਣਹਾਰਾ ਹਾਲ, ਮੁਰਸ਼ਦ ਹੋ ਕੇ ਵੇਖ ਵਖੌਂਦਾ ਏ। ਲੇਖਾ ਜਾਣੇ ਸ਼ਾਹ ਕੰਗਾਲ, ਬਚਿਆ ਨਜ਼ਰ ਕੋਇ ਨਾ ਔਂਦਾ ਏ। ਸਦੀ ਚੌਧਵੀਂ ਝਲੇ ਕੋਇ ਕਿਸੇ ਨਾ ਝਾਲ, ਕੂੜੀ ਮਜਲਸ ਡੇਰਾ ਢੌਂਦਾ ਏ। ਮਾਇਆ ਮਮਤਾ ਆਏ ਜ਼ਵਾਲ, ਜ਼ਿਬਹ ਕਰ ਸਰਬ ਵਖੌਂਦਾ ਏ। ਈਸਾ ਮੂਸਾ ਮੁਹੰਮਦ ਜਿਸ ਦਾ ਦੇਣ ਅਹਿਵਾਲ, ਸੋ ਅਵਲ ਅੱਲਾ ਨੂਰ ਅਲਾਹੀ ਖੇਲ ਖਿਲੌਂਦਾ ਏ। ਜਿਸ ਦਾ ਜਲਵਾ ਨੂਰ ਜਲਾਲ, ਜਾਗਰਤ ਜੋਤ ਡਗਮਗੌਂਦਾ ਏ। ਸੋ ਖੇਲ ਕਰੇ ਸ੍ਰੀ ਭਗਵਾਨ, ਭਗਵਨ ਆਪਣਾ ਫੇਰਾ ਪੌਂਦਾ ਏ। ਕੂੜ ਕੁੜਿਆਰਾ ਮੇਟੇ ਨਿਸ਼ਾਨ, ਨਿਸ਼ਾਨੇ ਗੋਬਿੰਦ ਤੀਰ ਚਲੌਂਦਾ ਏ। ਜਿਸ ਦਾ ਸਿਫ਼ਤਾਂ ਵਿਚ ਬਿਆਨ, ਸੋ ਭਵਿਖਤਾਂ ਪੂਰ ਕਰੌਂਦਾ ਏ। ਜਿਸ ਦਾ ਸਭ ਤੋਂ ਵਖਰਾ ਬਿਨਾ ਪਰਚਿਆਂ ਵਾਲਾ ਇਮਤਿਹਾਨ, ਸੋ ਲੱਖ ਚੁਰਾਸੀ ਅਮਲਾਂ ਵੇਖ ਵਖੌਂਦਾ ਏ। ਸਾਰੇ ਸੁਣ ਲਓ ਲਾ ਕਰ ਕਾਨ, ਨਿਹਕਰਮੀ ਆਪਣਾ ਕਰਮ ਕਮੌਂਦਾ ਏ। ਜਿਸ ਦੇ ਬਰਦੇ ਬਣੇ ਗ਼ੁਲਾਮ, ਗ਼ੁਲਾਮੀ ਜ਼ੰਜੀਰ ਸਰਬ ਕਟੌਂਦਾ ਏ। ਉਹ ਮਾਲਕ ਖ਼ਾਲਕ ਪ੍ਰਿਤਪਾਲਕ ਇਕ ਅਮਾਮ, ਆਹਲਾ ਆਪਣਾ ਇਕ ਜਣੌਂਦਾ ਏ। ਜਿਸ ਨੇ ਕਰਨਾ ਖੇਲ ਤਮਾਮ, ਤਾਮਸ ਸਭ ਦੀ ਮੇਟ ਮਿਟੌਂਦਾ ਏ। ਜਗਤ ਰਹਿਣ ਨਹੀਂ ਦੇਣਾ ਹੈਰਾਨ, ਹਿਰਦਾ ਸਭ ਦਾ ਫੋਲ ਫੁਲੌਂਦਾ ਏ। ਜਿਸ ਨੇ ਦਸਰਥ ਬੇਟਾ ਘਲਿਆ ਰਾਮ, ਸੋ ਰਾਮ ਹੁਕਮ ਮਨੌਂਦਾ ਏ। ਜਿਸ ਨੇ ਬੰਸਰੀ ਵਾਲਾ ਘਲਿਆ ਕਾਹਨ, ਸੋ ਕਾਹਨ ਆਪਣੀ ਧੁਨ ਸੁਣੌਂਦਾ ਏ। ਜਿਸ ਨੇ ਨਾਨਕ ਗੋਬਿੰਦ

ਝੁਲਾਇਆ ਨਿਸ਼ਾਨ, ਸੋ ਨਿਸ਼ਾਨਾ ਧੁਰ ਦਾ ਇਕ ਦ੍ਰਿੜੌਂਦਾ ਏ। ਸੋ ਕਲਜੁਗ ਅੰਤ ਸ੍ਰੀ ਭਗਵੰਤ ਪਤਿਪਰਮੇਸ਼ਵਰ ਕਰੇ ਖੇਲ ਮਹਾਨ, ਮਹਿਮਾ ਆਪਣੀ ਆਪਣੇ ਵਿਚ ਛੁਪੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਕਰਾਉਂਦਾ ਏ। ਧੁਰ ਦਾ ਖੇਲ ਕਰੇ ਨਿਰੰਕਾਰ, ਬੇਪਰਵਾਹ ਵਡੀ ਵਡਿਆਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਲਏ ਅਵਤਾਰ, ਨਿਰਵੈਰ ਹੋ ਕੇ ਫੇਰਾ ਪਾਈਆ। ਸਭ ਦਾ ਲਹਿਣਾ ਦਏ ਅਧਾਰ, ਕ਼ਰਜ਼ਾ ਮਕ਼ਰੂਜ਼ ਦਏ ਚੁਕਾਈਆ। ਅਗਲਾ ਲੇਖਾ ਵਣਜ ਵਪਾਰ, ਬਿਨ ਸੌਦਿਓ ਹੱਟ ਚਲਾਈਆ । ਏਕੋ ਨਾਮ ਭਰ ਭੰਡਾਰ, ਅਤੋਟ ਅਤੁਟ ਦਏ ਵਖਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਕਰੋ ਵਿਚਾਰ, ਧੁਰ ਦਾ ਹੁਕਮ ਇਕ ਸਮਝਾਈਆ। ਕਿਸੇ ਦਾ ਰਹਿਣਾ ਨਾ ਕੋਈ ਅਖਤਿਆਰ, ਮੁਖਤਿਆਰਨਾਮੇ ਸਭ ਦੇ ਮਨਸੂਖ਼ ਦਏ ਕਰਾਈਆ। ਅਗੇ ਹੁਕਮ ਇਕ ਨਿਰੰਕਾਰ, ਦੋ ਜਹਾਨਾਂ ਲਏ ਮਨਾਈਆ। ਜਿਸ ਦੀ ਕੋਈ ਨਾ ਪਾਏ ਸਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਸੀਸ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਵੇਖ ਕਲਜੁਗ ਅੰਧੇਰਾ ਅੰਧ, ਚਾਰੋਂ ਕੁੰਟ ਛਾਈਆ। ਸਾਚੀ ਮੰਜਲ ਮੁਕੇ ਨਾ ਕੋਈ ਪੰਧ, ਧੁਰ ਧਾਮ ਨਾ ਕੋਈ ਜਣਾਈਆ। ਕੂੜੀ ਕਿਰਿਆ ਜਗਤ ਵਿਕਾਰਾ ਤਨ ਮਾਟੀ ਖ਼ਾਕੀ ਅੰਦਰ ਭਰਿਆ ਗੰਦ, ਤੇਰਾ ਨਾਮ ਅਨੰਦ ਨਜ਼ਰ ਕਿਸੇ ਨਾ ਆਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਗਾਵੇ ਕੋਈ ਨਾ ਛੰਦ, ਰਸਨਾ ਕਲਜੁਗ ਗਿਣਤੀਆਂ ਨਾਲ ਹਲਕਾਈਆ। ਮਿਲੇ ਮੇਲ ਨਾ ਸੂਰੇ ਸਰਬੰਗ, ਅਲਪਗ ਦੇਣ ਦੁਹਾਈਆ। ਕਾਇਆ ਚੋਲੀ ਕੋਈ ਨਾ ਸਕੇ ਰੰਗ, ਮਜੀਠੀ ਰੂਪ ਵਟਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਸਾਰੇ ਹੋਏ ਦੰਗ, ਹੈਰਾਨੀ ਸਾਡੇ ਅੰਦਰ ਆਈਆ। ਜੋ ਪ੍ਰਭ ਮਿਲਣ ਦਾ ਤਰੀਕਾ ਦੱਸ ਕੇ ਆਏ ਢੰਗ, ਕਲਜੁਗ ਜੀਵ ਸਾਰੇ ਗਏ ਭੁਲਾਈਆ। ਹਉਮੇ ਹੰਗਤਾ ਹੋਈ ਹੰ, ਬ੍ਰਹਮ ਮੇਲ ਨਾ ਕੋਇ ਮਿਲਾਈਆ। ਖ਼ੁਸ਼ੀ ਬਦਲ ਕੇ ਵਿਚ ਗ਼ਮ, ਚਿੰਤਾ ਚਿਖਾ ਰਹੀ ਜਲਾਈਆ । ਮਾਇਆ ਕਾਰਨ ਰੋਵਣ ਛਮ ਛਮ, ਨੈਣਾਂ ਨੀਰ ਰਹੇ ਵਹਾਈਆ। ਆਪਣਾ ਬੇੜਾ ਸਕੇ ਨਾ ਕੋਈ ਬੰਨ੍ਹ, ਭਾਂਡਾ ਭਰਮ ਨਾ ਕੋਇ ਭੰਨਾਈਆ। ਵਿਕਾਰਾਂ ਭਰਿਆ ਸਾਢੇ ਤਿੰਨ ਹੱਥ ਤਨ, ਸਤਿਗੁਰ ਸ਼ਬਦ ਸਚ ਨਾ ਕੋਇ ਕਮਾਈਆ। ਕੋਈ ਬੰਨ੍ਹ ਨਾ ਸਕਿਆ ਵਾਸਨਾ ਮਨ, ਮਮਤਾ ਮੋਹ ਨਾ ਕੋਇ ਚੁਕਾਈਆ। ਤੇਰਾ ਬਣਿਆ ਕੋਈ ਨਾ ਜਨ, ਜਣੇਂਦੀ ਮਾਈ ਮਿਲੀ ਕਿਸੇ ਨਾ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਕਾਤੀ ਵੇਖ ਵਖਾਈਆ। ਪੁਰਖ ਅਕਾਲ ਕਹੇ ਮੈਂ ਹਰ ਘਟ ਵਾਸੀ, ਗ੍ਰਹਿ ਗ੍ਰਹਿ ਖੋਜ ਖੁਜਾਈਆ। ਗੁਰ ਅਵਤਾਰ ਪੈਗ਼ੰਬਰੋ ਜੋ ਮੇਰਾ ਨਾਮ ਸੁਨੇਹੜਾ ਦੇ ਕੇ ਆਏ ਪਾਤੀ, ਸ਼ਬਦੀ ਨਾਦ ਸੁਣਾਈਆ। ਮੈਂ ਸਭ ਦਾ ਲੇਖਾ ਮੰਗਣਹਾਰਾ ਬਾਕੀ, ਵੇਲਾ ਵਕ਼ਤ ਗਿਆ ਆਈਆ। ਲੱਖ ਚੁਰਾਸੀ ਪਰਦਾ ਫੋਲਣਾ ਤਨ ਖ਼ਾਕੀ, ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਫੋਲ ਫੁਲਾਈਆ। ਅਗੇ ਰਹਿਣ ਨਾ ਦਿਆਂ ਆਕੀ, ਅਕਲ ਸਭ ਦੀ ਦਿਆਂ ਭੁਲਾਈਆ। ਗੁਰਮੁਖ ਸੰਤ ਸੁਹੇਲੇ ਵੇਖਾਂ ਬਜਰ ਕਪਾਟੀ ਖੋਲ੍ਹ ਕੇ ਤਾਕੀ, ਮਾਇਆ ਮਮਤਾ ਮੋਹ ਚੁਕਾਈਆ। ਉਨ੍ਹਾਂ ਜਾਮ ਪਿਆਲਾ ਦਿਆਂ ਬਣ ਕੇ ਸਾਕੀ, ਸਾਖਿਆਤ ਹੋਵਾਂ ਸਹਾਈਆ। ਦਰਸ ਦਿਆਂ ਸੁੱਤਿਆਂ ਰਾਤੀ, ਜਾਗਦਿਆਂ ਨਿਰਗੁਣ ਨੂਰ ਨਜ਼ਰੀ ਆਈਆ। ਜੋ ਮੇਰੇ ਮਿਲਣ ਦਾ ਬਣਿਆ ਰਿਹਾ ਅਭਿਲਾਸ਼ੀ, ਆਸਾ ਸਭ ਦੀ ਪੂਰ ਕਰਾਈਆ। ਜੋ ਚਰਨ ਧਿਆਨ ਲਗਾਵੇ

ਅੰਤਮ ਪਾਕੀ, ਪਤਿਤ ਪਵਿਤ ਕਰ ਵਖਾਈਆ। ਸਤਿ ਦਵਾਰਾ ਖੋਲ੍ਹ ਕੇ ਹਾਟੀ, ਘਰ ਇਕੋ ਦਿਆਂ ਜਣਾਈਆ। ਮੰਜ਼ਲ ਚਾੜ੍ਹ ਅਗੰਮੀ ਘਾਟੀ, ਸਚਖੰਡ ਦਵਾਰ ਦਿਆਂ ਵਖਾਈਆ। ਜਿਥੇ ਜੋਤ ਜਗੇ ਬਿਨ ਦੀਵੇ ਬਾਤੀ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਪੁਰਖ ਅਕਾਲ ਬੈਠਾ ਆਪ ਅਬਿਨਾਸ਼ੀ, ਸਚ ਸਿੰਘਾਸਣ ਸੋਭਾ ਪਾਈਆ । ਗੁਰ ਅਵਤਾਰ ਪੈਗ਼ੰਬਰ ਸਾਰੇ ਵੇਖਿਓ ਆਪਣੇ ਸਾਥੀ, ਸਹਿਜ ਸੁਭਾਓ ਦਿਆਂ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਖੇਲ ਰਿਹਾ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਅਕਾਲ ਸਾਚੇ ਪਿਤਾ, ਪਤਿਪਰਮੇਸ਼ਵਰ ਤੇਰੀ ਇਕ ਸਰਨਾਈਆ। ਤੇਰਾ ਜੁਗ ਚੌਕੜੀ ਕੋਈ ਨਾ ਜਾਣੇ ਕ਼ਿੱਸਾ, ਕ਼ਿਸਮ ਸਕੇ ਨਾ ਕੋਈ ਸਮਝਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਾਡੀ ਝੋਲੀ ਪਾ ਕੇ ਆਪਣੇ ਨਾਮ ਦਾ ਹਿਸਾ, ਹਿਸੇਦਾਰੀ ਜਗਤ ਵਿਚ ਬਣਾਈਆ। ਸਾਨੂੰ ਤੇਰੇ ਉਤੇ ਭਰੋਸਾ ਤੂੰ ਦਿਤਾ ਧੁਰ ਦਾ ਨਿਸਚਾ, ਨਿਸਚਿੰਤ ਹੋ ਕੇ ਸਾਰੇ ਰਹੇ ਜਣਾਈਆ। ਲਹਿਣਾ ਦੇਣਾ ਚੁਕਾਵੇ ਜਿਸ ਜਿਸ ਦਾ, ਬਚਿਆ ਰਹਿਣ ਕੋਈ ਨਾ ਪਾਈਆ। ਤੂੰ ਲੇਖੇ ਸਭ ਦੇ ਲਿਖਦਾ, ਬਿਨ ਹਰਫ਼ ਹਰੂਫ਼ ਕ਼ਲਮ ਸ਼ਾਹੀਆ। ਇਹ ਵੇਲਾ ਹਾਰ ਜਿੱਤ ਦਾ, ਜਿੱਤ ਹਾਰ ਤੇਰੀ ਵਡ ਵਡਿਆਈਆ । ਤੁਧ ਬਿਨ ਲੇਖਾ ਅੰਤ ਨਾ ਕੋਈ ਨਜਿੱਠਦਾ, ਲਹਿਣਾ ਸਕੇ ਨਾ ਕੋਇ ਮੁਕਾਈਆ। ਹੁਣ ਵੇਲਾ ਨਹੀਂ ਤੇਰੀ ਪਿਠ ਦਾ, ਆਪਣੀ ਕਰਵਟ ਲੈ ਬਦਲਾਈਆ। ਰਾਹ ਤਕ ਓਸ ਗੁਰਮੁਖ ਗੁਰਸਿਖ ਦਾ, ਜੋ ਸਿੱਧਾ ਤੇਰੇ ਵਿਚ ਸਮਾਈਆ । ਤੂੰ ਮਾਲਕ ਓਸ ਹਿਤਕਾਰੀ ਹਿਤ ਦਾ, ਆਤਮ ਪਰਮਾਤਮ ਲੈ ਜੁੜਾਈਆ । ਝਗੜਾ ਮੁਕਾ ਦੇ ਸਦਾ ਨਿਤ ਦਾ, ਨਿਜ ਨੇਤਰ ਕਰ ਰੁਸ਼ਨਾਈਆ। ਪ੍ਰੇਮ ਪਿਆਲਾ ਦੇ ਆਪਣੀ ਸਿਕ ਦਾ, ਸਿਖ਼ਰ ਚੋਟੀ ਲੈ ਚੜ੍ਹਾਈਆ। ਦੀਨ ਦਿਆਲ ਜਗਤ ਨੇਤਰ ਭਾਵੇਂ ਤੂੰ ਕਿਸੇ ਨਹੀਂ ਦਿਸਦਾ, ਜਨ ਭਗਤਾਂ ਸਨਮੁਖ ਨਜ਼ਰੀ ਆਈਆ। ਜੋ ਤੇਰੇ ਚਰਨ ਦਵਾਰੇ ਵਿਕਦਾ, ਓਸ ਦੀ ਕ਼ੀਮਤ ਦੇਣੀ ਪਾਈਆ। ਦੋ ਜਹਾਨ ਵੇਖ ਕਲਜੁਗ ਅੰਤ ਅਖ਼ੀਰੀ ਪਿਟਦਾ, ਸਾਂਤਕ ਸਤਿ ਨਾ ਕੋਇ ਕਰਾਈਆ। ਤੇਰਾ ਭਾਣਾ ਪ੍ਰਭੂ ਕਦੇ ਨਾ ਮਿਟਦਾ, ਗੁਰ ਅਵਤਾਰ ਪੈਗ਼ੰਬਰ ਸੀਸ ਝੁਕਾਈਆ। ਤੂੰ ਖੇਲ ਜਾਣੇ ਪੱਥਰ ਰੋੜੇ ਇੱਟ ਦਾ, ਤੇਰੇ ਹੱਥ ਵਡੀ ਵਡਿਆਈਆ। ਕਿਸੇ ਹਰਫ਼ ਨਾ ਪੜ੍ਹਿਆ ਗੋਬਿੰਦ ਵਾਲੀ ਓਸ ਚਿਟ ਦਾ, ਜੋ ਚਿੱਟੀ ਧਾਰ ਵਿਚੋਂ ਬਿਨ ਹਰਫ਼ਾਂ ਦਿਤੀ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਸ਼ਹਿਨਸ਼ਾਹੀਆ। ਕਰਤਾ ਕਹੇ ਮੈਂ ਕ਼ੁਦਰਤ ਦਾ ਕਰਤਾਰ, ਨਿਹਕਰਮੀ ਨਜ਼ਰੀ ਆਈਆ। ਸਭ ਦਾ ਪੂਰਾ ਕਰਾਂ ਉਧਾਰ, ਕਲਜੁਗ ਔਧ ਰਹੀ ਵਿਹਾਈਆ। ਤਿੰਨ ਅੱਸੂ ਰਾਹ ਤਕੇ ਸਾਂਝੇ ਯਾਰ, ਯਰਾਨਾ ਪਿਛਲਾ ਤੋੜ ਨਿਭਾਈਆ। ਅਗਲਾ ਖੇਲ ਅਪਰ ਅਪਾਰ, ਅਪਰੰਪਰ ਹੋ ਕੇ ਦਿਆਂ ਜਣਾਈਆ। ਜਿਸ ਦਾ ਲਿਖਣ ਵਾਲਾ ਨਹੀਂ ਵਿਸਥਾਰ, ਵਿਥਿਆ ਵਿਚ ਨਾ ਕੋਇ ਦ੍ਰਿੜਾਈਆ। ਓਹ ਖ਼ੁਫ਼ੀਆ ਖ਼ਸਮ ਦਾ ਖੇਲ ਨਿਆਰ, ਭਸਮ ਨਾਲ ਦੇਵੇ ਸਮਝਾਈਆ। ਜਿਸ ਚਰਨ ਕਵਲ ਦੀ ਅਗੰਮੀ ਛਾਰ, ਸਾਰ ਸ਼ਬਦ ਨਾਲ ਮਿਲਾਈਆ । ਜਨ ਭਗਤਾਂ ਦਾ ਬੇੜਾ ਕਰ ਕੇ ਪਾਰ, ਜਗਤ ਦੀ ਕੂੜੀ ਨਈਆ ਦਏ ਡੁਬਾਈਆ। ਇਸ ਤੋਂ ਅਗਲਾ ਉਹ ਵਿਹਾਰ, ਜਿਸ ਨੂੰ ਸਮਝੇ ਨਾ ਕੋਈ ਸੰਸਾਰ, ਸੁਆਰਥੀ ਪਰਮਾਰਥੀ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਕਰਨੇਹਾਰ, ਕਰਨੀ ਦਾ ਕਰਤਾ ਆਪਣਾ ਹੁਕਮ ਵਰਤਾਈਆ।

੨੧ ਭਾਦਰੋਂ ਸ਼ਹਿਨਸ਼ਾਹੀ ਸੰਮਤ ੧ ਸਰੂਪ ਸਿੰਘ ਦੇ ਘਰ ਮੰਗੂਪੁਰ ਜ਼ਿਲਾ ਕਪੂਰਥਲਾ

ਪੁਰਖ ਅਕਾਲ ਕਹੇ ਮੈਂ ਮਾਲਕ ਉਲਮਾ ਆਕਲ, ਬੇਅਕਲ ਕਰਾਂ ਲੋਕਾਈਆ। ਮੇਰਾ ਖੇਲ ਬੇਮਿਸਾਲ ਸਾਕਲ, ਸਕੂਲ ਮਾਕੂਲ ਨਾ ਕਿਸੇ ਸਮਝਾਈਆ। ਨੁਆਬੇ ਸ਼ਾਹ ਆਤਲ, ਤਲਬ ਬੇਤਲਬ ਦਿਆਂ ਵਖਾਈਆ। ਨੂਰੇ ਜ਼ਹੂਰ ਜ਼ਹਿਨ ਨਸ਼ੀਂ ਉਲਬਾਤਲ, ਸ਼ਮਅ ਗ਼ੁਲ ਚਰਾਗ਼ ਦਿਆਂ ਸਮਝਾਈਆ। ਵਸੀਹਉਲ ਆਸਮਾਨੇ ਬਾਤਲ, ਮੁਕ਼ੱਦਮੇ ਨੂਰ ਖ਼ੁਦਾਈਆ। ਰਹਿਮਤੇ ਰਹੀਮ ਜ਼ਮਾਤੁਲ, ਜ਼ਮੀਦੁਲ ਜ਼ਮਾਨੇ ਜ਼ਮਾ ਅਖਵਾਈਆ। ਗੁਜ਼ਾਰਸ਼ੇ ਨਵਾਤਲ ਤਲਖੇ ਮੁਹਾਤਲ, ਮੁਤਮਹੀਅਨ ਬੇਪਰਵਾਹੀਆ। ਕ਼ਜ਼ਾਏ ਕ਼ਾਤਲ ਬੇਵਫ਼ਾਏ ਆਤਸ਼, ਨੋਸ਼ੇ ਨਬੀ ਬੇਨਸ਼ਾਂ ਅਖਵਾਈਆ। ਕ਼ਲਮਾਏ ਇਬਾਦਤ ਮੁਹੱਬਤੇ ਸਦਾਕ਼ਤ ਅਮੀਨੇ ਰਫ਼ਾਕ਼ਤ, ਸ਼ਾਅਰੇ ਸ਼ਬ੍ਹਾ ਸ਼ਖ਼ਸੀਅਤ ਬੇਪਰਵਾਹੀਆ। ਰੋਨਮਾਏ ਰਬ੍ਹਾ ਜ਼ਹੀਰੁਲ ਉਦਾ ਵਰਸ਼ਨ ਗ਼ਰੂਬਤੇ ਆਫ਼ਤਾਬੇ ਨੂਰ ਅਲਾਹੀਆ। ਮੁਤਲਕੇ ਮਹਿਵ ਮੁਬਾਰਕੇ ਇਨਤਹਾ ਸਾਹਿਬੇ ਸਿਲ੍ਹਾ ਅਸਗਰ ਜ਼ਮੀਰੁਲ ਜ਼ਮਾਂ ਅਖਵਾਈਆ। ਮਹਿਬੂਬੇ ਰੁਸ਼ਨਾ ਪੈਗ਼ੰਬਰੇ ਸਦਾ ਮੁਹੰਮਦੇ ਅਦਾ ਵਾਹਦੇ ਖ਼ੁਦਾ ਤਕੱਬਰੀ ਜੁਦਾ ਮੁਸੱਬਰੀ ਫ਼ਿਦਾ ਅੰਬਰੀ ਮਾਲਕ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਦੋ ਜਹਾਂ, ਰਹਿਮਤ ਕਰੇ ਰਮਜ਼ੇ ਇਨਸਾਂ, ਸ਼ਾਹਨੇ ਵਹਾਂ ਜਹਾਂ ਨਜ਼ਰ ਕੋਇ ਨਾ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਹਬਾਨੇ ਮਹਾਂ ਤੁਆਜਬ ਹੈਰਾਨੇ ਹਰ ਜਗਹ ਜ਼ਬਤ ਸਕੇ ਨਾ ਕੋਇ ਕਰਾਈਆ।

੨੬ ਭਾਦਰੋਂ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ

ਵਲੀ ਅੱਲਾ ਵਾਹਿਦ ਵਲਲ ਰੁਬਾ ਵਲਨੀਅਨ ਨੇਸਤੋ ਰਮਾਂ ਮਸੀਹੇ ਬੇਪਰਵਾਹੀਆ। ਹਮਦੋ ਖ਼ੁਦਾ ਤੇਰੀ ਦੁਆ ਜ਼ਬੀਉਲਜ਼ਬਾ ਜ਼ਕਾਤੇਫ਼ਨਾਹ ਬਸ਼ੀਰੇ ਨੂਰ ਖ਼ੁਦਾਈਆ। ਰਵੀਓ ਰਹਿਨਮਾ ਕਵੀਓ ਨਗ਼ਮਾ ਦੋ ਜਹਾਨ ਮੇਹਬਾਂ ਮਹਿਬੂਬ ਮਹਿਵ ਇਕ ਅਖਵਾਈਆ। ਦਸਤੇ ਦਰਾਜ ਨਮਸਤੇ ਨਮਾਸ ਗਮਸਤੇ ਆਗ਼ਾਜ਼ ਫ਼ਰਿਸ਼ਤੇ ਅਦਾ ਮੁਹੰਮਦੇ ਬੇਨਕ਼ਾਬ ਬੇਨੁਕ਼ਤੇ ਨੁਈਨ ਇਲਾਹੀ ਮਬੀਨ ਇਲਮੇਂ ਖ਼ੁਦਾ ਖ਼ੁਦਾਏ ਆਲਮ ਜੁਸਤਜੂ ਜੁਦਾ ਜਾਮੇ ਸਦਾ ਅਖਵਾਈਆ। ਸਿਹਰੇ ਸਬ੍ਹਾ ਅਲੀ ਉਲਮਮਾਂ ਹੁਸੀਨੁਲ ਪਿਸਰਾਂ ਸਲਲ੍ਹ ਰਹਿਬਰਾਂ ਸਲਾਉਲ ਸਲਾਮਤ ਸਹੀ ਇਕ ਅਖਵਾਈਆ। ਸਜਦੇ ਬਹਿਰਾ ਦੁਖ਼ਤਰੇ ਪਹਿਰਾ ਬੇਸਬਰੇ ਆਬੇ ਹਯਾ ਮਕ਼ਬਰੇ ਸਦਾ ਬਾਗ਼ੇ ਬਹਾਰ ਜ਼ੱਰਾ ਜ਼ੱਰਾ ਸਮਾਈਆ। ਵਕ਼ਤੇ ਵਹਾਂ ਬੇਵਕ਼ਤੇ ਨਹਾਂ ਸਕਤੇ ਕਲਾਂ ਮਰਦੇ ਮਰਦਾਂ ਗੋਬਿੰਦੇ ਨਹਾਂ ਦਹਿੰਦੇ ਦਰਾਂ ਨਾਨਕੇ ਸਰਾਂ ਆਦਮੇਂ ਹਵਾ ਖ਼ਾਦਮੇ ਤਬਾ ਤਾਮੀਰੇ ਤਾਮਲ ਖ਼ੁਦਾਏ ਕਾਮਲ ਬਸ਼ੀਰੇ ਆਮਲ ਸ਼ਾਇਰੇ ਸ਼ੁਜਾ ਰੁਤਬਾ ਅਲੀਸ਼ਾਨ ਨਜ਼ਰੀ ਆਈਆ। ਆਜਿਜ਼ੇ ਕ਼ਦਮਾਂ ਬੋਸੇ ਦਰਬਦਾਂ ਸਤਾਰੇ ਚੰਦੇ ਰੁਸ਼ਨਾ ਕ਼ਲਮਬੰਦੇ ਗੁਮਨਾ ਨਾ ਤੁਅਰਫ਼ੇ ਤਮੰਨਾ ਨਾ ਆਰਫ਼ੇ ਮੁਤਬੰਨਾ ਸਦਾਕ਼ਤ ਸਦਾਏ ਲਿਆਕ਼ਤ ਨਿਆਏਂ ਵਜ਼ਾਹਤ ਚਸ਼ਮਾਏ ਖ਼ਿਦਮਾਤੇ ਮਖ਼ਲੂਲ ਆਫ਼ਤਾਬੇ ਅਰੂਜ ਸ਼ਮਾਂਏ ਮੰਜ਼ਲੇ ਮਕ਼ਸੂਦ ਸਿਫ਼ਤੇ ਬਾਹਰ ਜ਼ਾਹਰ ਨਾਮੇਂ ਮਹਿਦੂਦ ਵਜ਼ੀਹਤ ਵਜ਼ਾਲੇ ਬੇਮਸਾਲੇ ਨਜ਼ਰੀ ਆਈਆ। ਮੁਹੰਮਦੇ ਗੋਸ਼ ਖ਼ਾਤੀਨੇ ਖ਼ਾਮੋਸ਼ ਯਾਤੀਨੇ ਮਦਹੋਸ਼ ਅਜ਼ੀਮ ਨਰੋਸ਼ ਖ਼ਾਕੀ ਜਿਸਮ ਰੂਹ ਪੋਸ਼ ਰਾਸਤਾ ਇਕੋ ਇਕ ਜਣਾਈਆ। ਕ਼ਲਮੇਂ ਜੁਲਫ਼ਕਾਰ ਇਲਾਹੀਏ ਇਜ਼ਹਾਰ ਮਹਿਬਾਨੇ ਚਮਤਕਾਰ ਆਲਮੇਂ ਜਾਬਦਾਨੀ ਤੇਰੇ ਕ਼ਦਮੇਂ ਕ਼ੁਰਬਾਨ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਇਨਸਾਨੇ ਹੈਵਾਨ, ਪਰਦਾ ਫ਼ਾਸ਼ੇ ਦੋ ਜਹਾਨ, ਕਰਦਮ ਆਸ਼ੇ ਸ਼ਾਹੇ ਸ਼ੁਜ਼ਾਂ ਕਫ਼ਾਇਤ ਅਸ਼ਾਇਤ ਅਸਾਇਤ ਇਤਾਇਤ ਆਤਮ ਪਰਮਾਤਮ ਮਿਹਰਵਾਨ ਅਖਵਾਈਆ। ਚੌਦਾਂ ਤਬਕ ਤੁਲਬਾਨਿਆਂ ਆਕਲ ਉਕਲਾ ਦਲਾਇਲ ਦੁਨੀਂ ਖੇਲ ਆਸਯਨਾ ਸ਼ਰਕਨ ਗਰਬਨ ਸ਼ਾਨੇ ਬੇਪਰਵਾਹੀਆ। ਹਰਫ਼ੇ ਹਰੂਫ਼ ਕਲਾਮਾ ਨਜ਼ਰੇ ਨੂਰ ਅਮਾਮਾ ਸਦਾਏ ਸਦਾ ਪੈਗ਼ਾਮਾ ਆਵਾਜ਼ੇ ਬਾਂਗ ਇਲਾਹੀਆ। ਕ਼ਾਦਰ ਕ਼ੁਦਰਤੇ ਕਾਤਲਾਨਾ ਮੁਹੰਮਦ ਦਸਤ ਬੰਦੂ ਦਰੇ ਆਦਾਬ ਅਰਜ਼ੇ ਆਰਜ਼ੂ ਕ਼ਦਮੇ ਮੁਨਸਫ਼ਾਨਾ ਆਮੇ ਦੀਵਾਨਾ ਦਾਨਿਸਤਾ ਦੀਦ ਨਜ਼ਰੀ ਆਈਆ। ਦੋਜ਼ਖ਼ੇ ਬਹਿਸ਼ਤੇ ਗ਼ੁਲਾਮਾਨਾ ਵਾਹਦੇ ਨੂਰ ਮਿਲੇ ਸ੍ਰੀ ਭਗਵਾਨਾ ਗੁਣ ਨਿਧਾਨਾ ਸਾਹਿਬ ਨਜ਼ਰੀ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਬ ਦਾ ਲਿਖਦਾ ਜਾਏ ਬਿਆਨਾ, ਅਗਲਾ ਖੇਲ ਹੋਰ ਮਹਾਨਾ, ਗੋਬਿੰਦ ਦਾ ਲਬਰੇਜ਼ ਹੁੰਦਾ ਜਾਏ ਪੈਮਾਨਾ, ਸਾਕੀ ਸਾਖੀ ਸਾਥੀ ਸਮਰਾਥੀ ਬੇਪਰਵਾਹ ਰਾਹ ਤਕਾਈਆ। ਜਿਸ ਦਾ ਗੋਦਾਵਰੀ ਦੇ ਉਤੇ ਬਿਆਨਾ, ਤੀਰ ਚਿੱਲੇ ਦਾ ਸੋਹੰ ਨਿਸ਼ਾਨਾ, ਸੁਵਰਨ ਚਾਂਦੀ ਖੰਡੇ ਦਾ ਰੂਪ ਮਹਾਨਾ, ਗੁਰ ਗੁਰਸਿਖ ਇਕੋ ਵਿਚ ਸਮਾਈਆ। ਜਿਸ ਨੇ ਆਪਣਾ ਉਕਣ ਨਹੀਂ ਦੇਣਾ ਨਿਸ਼ਾਨਾ, ਖੇਲਣਾ ਖੇਲ ਵਿਚ ਜਹਾਨਾ, ਨਿਧਾਨਾ ਰੂਪ ਨਾ ਕੋਇ ਵਟਾਈਆ। ਸਤਿ ਦਾ ਬੰਨ੍ਹਣਾ ਗਾਨਾ, ਅਗੰਮ ਦਾ ਪਹਿਨਣਾ ਬਾਨਾ, ਦ੍ਰਿਸ਼ਟੀ ਚਮ ਦਾ ਖੇਲ ਤਜਾਨਾ, ਬ੍ਰਹਿਮੰਡ ਵੇਖੇ ਥਾਉਂ ਥਾਈਂਆ। ਪਿਛਲਾ ਬਦਲ ਗਿਆ ਜ਼ਮਾਨਾ, ਗੁਰ ਅਵਤਾਰ ਪੈਗ਼ੰਬਰ ਹੋਏ ਹੈਰਾਨਾ, ਹੱਥੋਂ ਦੀਨਾਂ ਮਜ਼੍ਹਬਾਂ ਦੀ ਛੁਟ ਗਈ ਕਮਾਨਾ, ਪੁਰਖ ਅਕਾਲ ਬਣੌਣਾ ਇਕੋ ਖ਼ਾਨਦਾਨਾ, ਤਸਾਦਮ ਕਰ ਕੇ ਖ਼ਾਦਮ ਕਰੇ ਸਰਬ ਲੋਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਭਾਵੇਂ ਉਮਰ ਵਿਚ ਅੰਞਾਣਾ, ਅਮਲ ਵਿਚ ਅਮਾਮਾਂ ਦਾ ਅਮਾਮ ਨਜ਼ਰੀ ਆਈਆ।

ਰਾਵੀ ਕਹੇ ਮੇਰੇ ਉਤੇ ਕੋਈ ਨਾ ਕਰਿਓ ਗਿਰਿਆਜ਼ਾਰੀ, ਗ੍ਰਹਿ ਗ੍ਰਹਿ ਦੇਵਾਂ ਜਣਾਈਆ। ਮੈਨੂੰ ਯਾਦ ਪੰਦਰਾਂ ਪੋਹ ਦੀ ਉਹ ਦਿਹਾੜੀ, ਜਿਹੜੀ ਮੇਰੇ ਕੰਢੇ ਵੱਜੀ ਵਧਾਈਆ । ਜੁਗਾਂ ਜੁਗਾਂ ਦੀ ਪਿਛਲੀ ਸਭ ਦੀ ਲੱਥੀ ਉਧਾਰੀ, ਲਹਿਣਾ ਆਇਆ ਮੁਕਾਈਆ। ਮੇਰੀ ਸੁਧ ਬੁਧ ਭੁਲ ਗਈ ਸਾਰੀ, ਮਨ ਚਲੀ ਨਾ ਕੋਇ ਚਤੁਰਾਈਆ। ਸੇਵਾ ਕਰ ਨਾ ਸਕੀ ਔਗਣਹਾਰੀ, ਗੁਨਾਹਗਾਰ ਦਏ ਦੁਹਾਈਆ। ਚਰਨ ਭੇਟ ਕਰ ਨਾ ਸਕੀ ਕਿਛ ਦਵਾਰੀ, ਨਿਉਂ ਨਿਉਂ ਨਾ ਲਾਗੀ ਪਾਈਆ। ਕਿਉਂ ਅਰਜਨ ਗੁਰ ਮੈਨੂੰ ਵਿਚੋਂ ਹੌਲੀ ਜਿਹੀ ਸੈਨਤ ਮਾਰੀ, ਸਹਿਜੇ ਦਿਤਾ ਸਮਝਾਈਆ । ਅਗੇ ਔਣ ਵਾਲੀ ਵਾਰੀ, ਵਾਰਤਾ ਪ੍ਰਭ ਦੀ ਬੇਪਰਵਾਹੀਆ। ਤੂੰ ਹੱਥਾਂ ਪੈਰਾਂ ਵਾਲੀ ਨਹੀਂ ਕੋਈ ਲਾੜੀ, ਨੱਕ ਨੱਥ ਸੁਹਾਗ ਨਾ ਕੋਇ ਵਖਾਈਆ । ਤੂੰ ਚਾਰ ਜੁਗ ਰਹੀ ਕਵਾਰੀ, ਤੇਰਾ ਕੰਤ ਨਜ਼ਰ ਕੋਇ ਨਾ ਆਈਆ। ਉਠ ਵੇਖ ਪਰਮ ਪੁਰਖ ਦੀ ਖੇਲ ਨਿਆਰੀ, ਨਰ ਨਿਰੰਕਾਰ ਆਪਣੀ ਧਾਰ ਚਲਾਈਆ । ਜਿਸ ਨੇ ਤੇਰੇ ਨਾਲੋਂ ਗੁਰਮੁਖਾਂ ਦੀ ਸੰਗਤ ਰਖੀ ਪਿਆਰੀ, ਸੁਖ ਸੁਨੇਹੜੇ ਸ਼ਬਦੀ ਰਿਹਾ ਪੁਚਾਈਆ। ਜਿਨ੍ਹਾਂ ਦੀ ਵਸਦੀ ਰਹਿਣੀ ਵਾੜੀ, ਵਾਰਤਾ ਚਲੇ ਵਿਚ ਲੋਕਾਈਆ। ਜਿਨ੍ਹਾਂ ਦੀ ਲੇਖੇ ਲਗਣੀ ਦਿਹਾੜੀ, ਕ਼ੀਮਤ ਝੋਲੀ ਦੇਵੇ ਪਾਈਆ। ਤੂੰ ਕੰਢੇ ਉਛਲ ਕੇ ਵੇਖੀਂ ਕਿਨਾਰੀ, ਕੰਨਿਆਂ ਵਾਲਾ ਰੂਪ ਬਦਲਾਈਆ। ਤੈਨੂੰ ਵਖਾਵਾਂ ਉਨ੍ਹਾਂ ਦੇ ਸਿਰ ਤੇ ਚੁੱਕੀ ਖਾਰੀ, ਜੋ ਸਮੁੰਦ ਸਾਗਰ ਸਾਰੇ ਪਾਰ ਗਏ ਕਰਾਈਆ। ਅੰਮ੍ਰਿਤ ਫਲ

ਕੇਲਾ ਜਿਸ ਵੇਲੇ ਕ੍ਰਿਸ਼ਨ ਲਾਇਆ ਸੀ ਦੰਦਾਂ ਨਾਲ ਦਾੜ੍ਹੀ, ਸੁਦਾਮੇ ਵਜੀ ਵਧਾਈਆ । ਓਸ ਵੇਲੇ ਉਸ ਦੀ ਪੀੜ ਕੀਤੀ ਸੀ ਚੁਬਾੜੀ, ਕਰਕ ਕੋਠੀ ਦਰਦ ਵਾਹੋ ਦਾਹੀਆ। ਕੇਲੇ ਕਿਹਾ ਤੂੰ ਜੋਤ ਉਹ ਨਿਰੰਕਾਰੀ, ਜੋ ਸਭ ਦਾ ਸਾਂਝਾ ਨਜ਼ਰੀ ਆਈਆ। ਮੇਰੇ ਦੋਵੇਂ ਪਾਸੇ ਇਕੋ ਜਿਹਾ ਰਸ, ਕਿਉਂ ਵੰਡੀ ਦਿੱਤੀ ਪਾਈਆ । ਜੇ ਇਕੇ ਵਾਰ ਅੰਦਰ ਲੈਂਦੋ ਰਖ, ਮੈਨੂੰ ਵਜਦੀ ਰਹਿੰਦੀ ਵਧਾਈਆ। ਕ੍ਰਿਸ਼ਨ ਹੌਲੀ ਜਿਹੀ ਆਪਣੇ ਗਲ ਨੂੰ ਦਬ, ਅੰਦਰ ਦਿਤਾ ਧਕਾਈਆ। ਨਾਲ ਕਿਹਾ ਕਾਹਨਾ ਦੇ ਕਾਹਨ ਦੇ ਹੱਥ ਇਹ ਸਬਬ, ਸਤਿ ਸਚ ਦਿਆਂ ਦ੍ਰਿੜਾਈਆ । ਮੈਂ ਓਸ ਦੀ ਯਦ, ਜੋ ਨਿਰਗੁਣ ਸਰਗੁਣ ਖੇਲ ਖਿਲਾਈਆ। ਜਿਸ ਵੇਲੇ ਆਵੇ ਪੁਰਖ ਸਮਰਥ, ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀਆ। ਉਸ ਤੋਂ ਪਹਿਲੋਂ ਤੁਸਾਂ ਗੁਰ ਅਰਜਨ ਦੇ ਚਰਨਾਂ ਦੀ ਬਣਨਾ ਵਥ, ਨੂੰਹ ਚੰਦੂ ਤੁਹਾਨੂੰ ਭੇਟ ਕਰਾਈਆ । ਅਰਜਨ ਨੇ ਲੌਣਾ ਨਹੀਂ ਹੱਥ, ਅੱਖ ਨਾਲ ਨਾ ਅੱਖ ਮਿਲਾਈਆ। ਕਿਉਂ ਤੁਹਾਡਾ ਲਹਿਣਾ ਦੇਣਾ ਹਕ਼ੀਕ਼ਤ ਵਾਲਾ ਹਕ, ਪਤਿਪਰਮੇਸ਼ਵਰ ਦਏ ਚੁਕਾਈਆ। ਕੇਲੇ ਕਿਹਾ ਸਾਨੂੰ ਉਹ ਵੇਲਾ ਦੱਸ, ਰਮਜ਼ ਇਕ ਸੁਣਾਈਆ। ਕ੍ਰਿਸ਼ਨ ਕਿਹਾ ਜਿਸ ਵੇਲੇ ਗੁਰ ਅਵਤਰ ਪੈਗ਼ੰਬਰ ਪ੍ਰਭ ਦੇ ਚਰਨੀ ਜਾਣ ਢਠ, ਹਠ ਰਹਿਣ ਕੋਇ ਨਾ ਪਾਈਆ। ਤੀਰਥ ਮੁਕ ਜਾਏ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਚਰਨ ਬਹਿ ਬਹਿ ਖ਼ੁਸ਼ੀ ਮਨਾਈਆ। ਲਹਿਣਾ ਦੇਣਾ ਮੁਕ ਜਾਏ ਸਭ, ਸਿਰ ਸਕੇ ਨਾ ਕੋਇ ਉਠਾਈਆ। ਕਲਜੁਗ ਦੀ ਅਖ਼ੀਰੀ ਹਦ, ਲਹਿਣਾ ਦੇਣਾ ਵੇਖ ਵਖਾਈਆ। ਭਗਤ ਪ੍ਰੇਮ ਅੰਤਰ ਰਖ, ਰਖਿਆ ਕਰੇ ਚਾਈਂ ਚਾਈਂਆ। ਪੁਰਖ ਅਕਾਲ ਦੀਨ ਦਿਆਲ ਤੈਨੂੰ ਦੋਹਾਂ ਪਾਸਿਆਂ ਤੋਂ ਇਕੋ ਵਾਰ ਇਕੱਠਾ ਲਏ ਚਖ, ਸ੍ਰਿਸ਼ਟੀ ਤੋਂ ਹੋ ਕੇ ਵਖ, ਭਗਤਾਂ ਨੂੰ ਦੱਸੇ ਸਚ, ਹਿਰਦੇ ਅੰਤਰ ਜਾਏ ਰਚ, ਭਾਗ ਲਗਾਕੇ ਕਾਇਆ ਮਾਟੀ ਕਚ, ਕੰਚਨ ਰੂਪ ਦਏ ਬਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਲੇਖੇ ਲਏ ਘਤ, ਲਹਿਣਾ ਹੋਰ ਨਾ ਲਏ ਵਤ, ਮੂਲ ਚੁਕਾ ਕੇ ਡਾਲ੍ਹੀ ਪਤ, ਪਤ ਪਤਵੰਤਾ ਆਪਣੇ ਰੰਗ ਸਮਾਈਆ।

ਨੀਲੇ ਦੀ ਆਸ਼ਾ ਕਰੇ ਪੁਕਾਰ, ਮੇਰੀ ਪੋਸ਼ਾਕ ਦੇ ਬਦਲਾਈਆ। ਤੇਰੇ ਭਗਤਾਂ ਦਾ ਪਿਆਰ, ਮੇਰੇ ਅੰਦਰ ਪਾਇਲ ਰਿਹਾ ਵਜਾਈਆ। ਤੇਰੀ ਔਣ ਵਾਲੀ ਬਹਾਰ, ਖਿੜਨ ਵਾਲੀ ਗੁਲਜ਼ਾਰ, ਨੁਹਾਰ ਸੋਹਣੀ ਰਹੀ ਸੁਹਾਈਆ। ਤੂੰ ਦੁਖੀਆਂ ਦਾ ਦਿਲਦਾਰ, ਮੁਖੀਆਂ ਦਾ ਸਰਦਾਰ, ਸ਼ਾਹ ਪਾਤਸ਼ਾਹ ਤੇਰੀ ਵਡਿਆਈਆ। ਮੇਰੇ ਸਿਰ ਤੇ ਬੰਨ੍ਹਣੀ ਉਹ ਦਸਤਾਰ, ਜਿਸਦੀ ਲਿਖਤ ਰਹੇ ਜੁਗ ਚਾਰ, ਨੀਲਾ ਕਹੇ ਮੈਂ ਵੀ ਕਹਾਂ ਮੈਨੂੰ ਮਿਲਿਆ ਉਹ ਨਿਰੰਕਾਰ, ਜਿਸ ਗੋਬਿੰਦ ਆਪਣੀ ਗੋਦ ਲਿਆ ਉਠਾਈਆ। ਮਖੇਰਨਾ ਕਹੇ ਮੈਂ ਮੁਕੰਮਲ ਹੋ ਕੇ ਖ਼ਬਰਦਾਰ, ਮੇਰਾ ਨਾਮ ਰਹੇ ਜੁਗ ਚਾਰ, ਕ਼ਲਮਿਆਂ ਵਿਚ ਸਿਫ਼ਤ ਨਾ ਕੋਇ ਸਲਾਹੀਆ। ਮੇਰਾ ਮਾਲਕ ਸ਼ਾਹਸਵਾਰ, ਜਿਸ ਦੀ ਨਜ਼ਰੇ ਦੋ ਦੋ ਚਾਰ, ਮੰਜ਼ਲੇ ਮਕ਼ਸੂਦ ਦੇਵੇ ਚਾੜ੍ਹ, ਗ੍ਰਹਿ ਇਕੋ ਦਏ ਵਖਾਈਆ। ਮੋਤੀ ਜੋਤੀ ਦਾ ਚਮਕਾਰ, ਸ਼ੀਸ਼ੇ ਸਤਿ ਦਾ ਵਿਹਾਰ, ਫੁੰਮਣ ਫਰਮਾਇਸ਼ ਦਾ ਕਰਨ ਇਜ਼ਹਾਰ, ਨੁਮਾਇਸ਼ ਵਿਚ ਨਜ਼ਰ ਕੋਇ ਨਾ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਹਿਜੇ ਦਏ ਸ਼ਾਬਾਸ਼, ਪੂਰੀ ਕਰਾਂ ਆਸ, ਸਦ ਰਖਾਂ ਚਰਨਾਂ ਪਾਸ, ਮੈਨੂੰ ਚੇਤੇ ਜੁਝਾਰ ਦਾ ਉਹ ਗਲਾਸ, ਗ਼ੁਲਾਮੀ ਸਾਰੀ ਦਿਆਂ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ

ਨਰ, ਖੇਲ ਵੇਖਣ ਨੂੰ ਬੇਤਾਬ, ਰੂਪ ਧਰ ਗੁਰੂ ਮਹਾਰਾਜ, ਸਤਿ ਧਰਮ ਦਾ ਬਦਲ ਰਿਵਾਜ, ਰਾਜ ਸਮਾਜ ਕਾਜ ਸਾਰੇ ਦਏ ਬਦਲਾਈਆ । ਸੀਸ ਜਗਦੀਸ਼ ਸੋਹਵੇ ਤਾਜ, ਸਜਦਿਆਂ ਵਿਚ ਹੋਏ ਆਦਾਬ, ਨਮਸਤਿਆਂ ਵਿਚ ਲੱਭੇ ਮਾਥ, ਸਸਤੇ ਤੋਂ ਸਸਤਾ ਬਿਨ ਕ਼ੀਮਤ ਆਪਣਾ ਨਾਮ ਝੋਲੀ ਦੇਵੇ ਪਾਈਆ। ਜਿਸ ਦੀ ਬਿਨਾ ਹਰਫ਼ਾਂ ਤੋਂ ਕਿਤਾਬ, ਦੋ ਜਹਾਨਾਂ ਗੁਲਸ਼ਨ ਵਿਚੋਂ ਗੁਰਮੁਖ ਫੁੱਲ ਗੁਲਾਬ, ਮੁਰੀਦਾਂ ਵਿਚੋਂ ਮੁਰੀਦ ਮੁਰਸ਼ਦਾਂ ਵਿਚੋਂ ਮੁਰਸ਼ਦ ਪ੍ਰੇਮੀਆਂ ਵਿਚੋਂ ਪ੍ਰੇਮ ਗੁਰਸਿਖ ਲਭੇ ਆਪ, ਆਪ ਆਪਣੀ ਦਇਆ ਕਮਾਈਆ। ਨਵ ਨੌ ਚਾਰ ਦਾ ਇਤਫ਼ਾਕ, ਲੇਖਾ ਲਹਿਣਾ ਕਰੇ ਬੇਬਾਕ, ਵੇਖਣਹਾਰਾ ਭਵਿਖਤ ਵਾਕ, ਵਾਕਿਆ ਵਕ਼ਤ ਆਪਣੇ ਹੱਥ ਰਖਾਈਆ। ਗੁਰਮੁਖ ਬਣਨ ਨਾ ਦੇਵੇ ਕੋਈ ਗੁਸਤਾਖ, ਸਿੱਧਾ ਉਲਟਾ ਚਲਾਵਣਹਾਰ ਜਹਾਜ਼, ਮੁਫ਼ਲਿਸਾਂ ਦਾ ਮੁਫ਼ਲਿਸ ਗ਼ਰੀਬਾਂ ਦਾ ਗ਼ਰੀਬ ਆਦਾਬਾਂ ਦਾ ਅਦਾਬ, ਅਦਬ ਆਪਣਾ ਇਕ ਜਣਾਈਆ। ਜਿਸ ਦੇ ਗ੍ਰਹਿ ਨਾ ਕੋਈ ਸਵਾਲ ਨਾ ਕੋਈ ਜਵਾਬ, ਨਾ ਕੋਈ ਮਾਈ ਨਾ ਕੋਈ ਬਾਪ, ਨਾ ਕੋਈ ਤਾਰਾ ਚੰਦ ਨਾ ਕੋਈ ਆਫ਼ਤਾਬ, ਨਾ ਕੋਈ ਰਾਗ ਧੁਨ ਵੱਜੇ ਰਬਾਬ, ਨਾ ਕੋਈ ਸੱਜਣ ਮਿਤਰ ਅਹਿਬਾਬ, ਇਕੋ ਭਗਤਾਂ ਯਾਦ, ਯਾਦ ਯਾਦ ਯਾਦ ਵਿਚ ਰਖਾਈਆ। ਪਿਆਰਿਆਂ ਦੇਵਣ ਆਇਆ ਖ਼ਿਤਾਬ, ਪ੍ਰੇਮੀਆਂ ਦਾ ਬਣਕੇ ਮੁਹਤਾਜ, ਨਵਾਬ ਦਾਤਾ ਧੁਰ ਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਮਲਾਂ ਦਾ ਦੇਵੇ ਆਬ, ਦਾਮਨ ਆਪਣਾ ਦਏ ਫੜਾਈਆ।