ਪੁਸਤਕਾਲਾਭਾਗ ੧੮

੨੭ ਭਾਦਰੋਂ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ

ਆਰਜ਼ੂਏ ਮੁਹੰਮਦ ਖ਼ਾਹਿਸ਼ੇ ਗੋਬਿੰਦ ਗੋਸ਼ੇ ਤਰਕਿੰਦ ਤਰਕਸ਼ੇ ਕਮਾਨ ਸ਼ੇਰੇ ਰਹਿਮਾਨ ਰਹਿਬਰ ਬੇਜ਼ਬਾਨ ਆਲਮੇਂ ਮਹਿਬਾਨ ਜ਼ਿਮੀਂਉਲ ਅਸਮਾਨ ਕ਼ਾਇਦੇ ਉਲਮਾਨ ਨਵਾਬੇ ਸੁਲਤਾਨ ਖ਼ਤਾਬੇ ਦੋ ਜਹਾਨ ਨਵਾਬੇ ਅਰਸ਼ਾਨ ਮੁਸ਼ਤਾਕ਼ੇ ਵਲੀਯਾਨ ਗੁਸ਼ਾਖੇ ਨਾਦਾਨ ਪਿਸਰੇ ਅਵਾਮ ਨੋਸ਼ੇ ਕਲਾਮ ਮਦਹੋਸ਼ੇ ਜਾਮ ਖ਼ਾਮੋਸ਼ੇ ਤਮਾਮ ਵਲਦੀਯਤੇ ਪੈਗ਼ੰਬਰਾਨ ਅਸਲੀਯਤੇ ਅਜ਼ਮਾਨ ਨਵੀਯਤੇ ਕ਼ੁਰਬਾਨ ਵਾਹੂਦਤੇ ਈਮਾਨ ਇਬਾਦਤੇ ਸਯਾਨ ਰਫ਼ਾਕ਼ਤੇ ਗਰੇਬਾਨ ਮਹਿਬੂਬ ਬੇਪਰਵਾਹੀਆ। ਗੋਬਿੰਦੇ ਦੀਦਹ ਮੁਹੰਮਦੇ ਈਦਾ ਰਸੂਲੇ ਰਸੀਦੇ ਮਹਿਬੂਬੇ ਪਾਕੀਜ਼ਾ ਅਰੂਜੇ ਅਰੀਸ਼ਾ ਤੌਫ਼ੀਕ਼ੇ ਹਦੀਸਾ ਰਫ਼ੀਕ਼ੇ ਖ਼ੁਦੀਸ਼ਾ ਖ਼ਾਦਮੇਂ ਆਲੀਸ਼ਾਨ ਨਜ਼ਰੀ ਆਈਆ। ਮੁਹੰਮਦੇ ਨਿਮਾਜ਼ ਗੋਬਿੰਦੇ ਆਗ਼ਾਜ਼ ਸ਼ਾਇਰਇੰਦੇ ਮੁਮਤਾਜ ਦਹਿੰਦੇ ਦਹਿਨਾਜ਼ ਰੋਨਮਾਏ ਆਕਾਸ਼ ਅੰਬਰੇ ਪਰਕਾਸ਼ ਸਤੰਬਰੇ ਇਤਹਾਸ ਬੇਨਾਈ ਵਿਕਾਸ ਆਕਾਸ਼ੇ ਫ਼ਰਸ਼ ਆਮੇ ਇਤਲਾਹ ਬੇਪਰਵਾਹੀਆ। ਗੋਬਿੰਦੇ ਗੋਨੀਯਦ ਮੁਹੰਮਦ ਅਨੀਦ ਖ਼ੁਦਾਏ ਤਰਤੀਬ ਫ਼ਿਜ਼ਾਏ ਅਜੀਬ ਸ਼ਮਾਏ ਕ਼ਰੀਬ ਦਰਸਾਏ ਦਹੀਦ ਹਮਦੋ ਹਮੀਦ ਅਹਿਮਦੋ ਨਜ਼ਦੀਕ਼ ਨਾਨਕ ਗ਼ਰੀਬ ਤਾਸ਼ਰੇ ਨਸੀਬ ਮੁਹਾਸ਼ਰੇ ਵਜ਼ੀਦ ਕ਼ੁਰਬਾਨੇ ਕਰਮ ਅਲਾਹੀ ਕੁਦਾਰੇ ਕ਼ੁਦਰਤ ਨਜ਼ਰੀ ਆਈਆ। ਮੁਹੰਮਦੇ ਅਯਾਂ ਗੋਬਿੰਦੇ ਅਮਾਂ ਸੇਹਿੰਦੇ ਤੋਫ਼ਾਂ ਪਾਕੇ ਗੁਰਬਾਂ ਧੌਲੇ ਧੀਯਾਂ ਮੌਲੇ ਖ਼ੁਦਾ ਰਾਬਤਾ ਨਿਹਾਂ ਨਿਗਾਹਬਾਨ ਆਲਮ ਜਹਾਨੇ ਦੋ ਨਜ਼ਰੀ ਆਈਆ। ਕਾਤਬੇ ਕੁਤਬ ਮੁਖ਼ਾਤਬੇ ਮੁਫ਼ਤ ਬਿਆਨਤੇ ਦਰਿਸਤ ਇਮਾਨਤੇ ਉਰਸ਼ ਪੈਗ਼ਾਮਤੇ ਕ਼ੁਰਸ਼ ਸਲਾਮਤੇ ਮੁਰਸ਼ ਹੋਸਲੇ ਹਵਸ ਆਅਜ਼ਮੇਂ ਇਸਮ ਨਿਸ਼ਾਨੇ ਆਲੀ ਸ਼ੌਕੀਨ ਖ਼ਾਵੰਦ ਮਖ਼ਲੂਕ ਆਕਲ ਬੈਤੁਲ ਮੁਕ਼ੱਦਸ ਮੁਕ਼ਾਮੇ ਮੁਕੀਦਾ ਜ਼ਹੂਰੁਲ ਜ਼ਾਹਰ ਇਜ਼ਹਾਰੇ ਖ਼ਲਕ ਖ਼ੁਦਾਈਆ ।

ਜੁਮਲਾਏ ਇਲਫ਼ਾਜ਼ ਮੁਹੰਮਦਾਯ ਇਸ਼ਾਇਤ ਗੋਬਿੰਦੇ ਅਨਾਇਤ ਖ਼ੁਦਾਈ ਕਖ਼ਕ਼ਫ਼ਾਇਤ ਬਾਹੁਕਮੇਂ ਜੁਰਾਇਤ ਕਸਮੇਂ ਕਾਇਨਾਤ ਕਾਸਦੇ ਵਾਹਿਦ ਵਾਜ਼ਿਆ ਵਜ਼ਾਹਤ ਵਜ਼ੀਨਨ ਇਕ ਜਣਾਈਆ। ਆਫਤਾਬੇ ਤਲੂਹ ਮਾਲਕੇ ਖ਼ਾਕੀ ਬੁਤ ਰੂਹ ਖ਼ਾਲਕੇ ਨੂਰ ਹੂਬਹੂ ਗੋਬਿੰਦੇ ਆਗ਼ਾਜ਼ ਸੰਮਤੇ ਸ਼ੁਰੂ ਮੁਬੀਨਾਯੇ ਮਾਰਗ ਮਦੀਨਾ ਖ਼ਾਰਜ ਹਸਨ ਹੁਸੈਨਾ ਕਤਾਰਸ਼ ਕਤੀਉਲ ਕਤਾਰਤ ਨਬੀਉਲ ਸਫ਼ਾਰਸ਼ ਮੁਹੰਮਦੁਲ ਅਬਾਰਤ ਗੋਬਿੰਦੇ ਤੁਆਰਫ਼ ਮਕ਼ਬਰੇ ਵਜ਼ਾਰਤ ਖ਼ਬਰੇ ਜ਼ਿਆਰਤ ਨਫ਼ਰਤੇਅਦਾਰਤ ਕੁਫ਼ਰਤੇ ਹਲਾਕਤ ਗੁਰਮੁਖੇ ਸੁਦਾਕ਼ਤ ਮਹੁਬਤੇ ਨਜ਼ਾਕਤ ਨਬੀਉਲ ਨਿਜ਼ਾਮ ਪੀਰੁਲ ਪੈਗ਼ਾਮ ਸ਼ੁਜਾੲਤੇ ਸ਼ਾਇਰਾਂ ਨਜਾੲਤੇ ਨਵਾਹ ਖ਼ੁਦ ਖ਼ੁਦਾਏ ਗਵਾਹ ਬਿਨਾ ਹਸਤੀਂਓ ਨੂਰੇ ਨਸ਼ੀਰ ਹਾਜ਼ਰੇ ਹਵਾਂ ਤਰਜਮੇਂ ਕ਼ੁਰਾਂ ਮੁਜਰਮੇ ਅਵਾਮ ਕੁਫ਼ਰਤੇ ਕਲਾਮ ਮੁਰਸ਼ਦੇ ਮੁਰਦਾ ਮਾਦੀ ਨਰ ਨਰ ਮਾਦੀ ਦੋਵੇਂ ਖੇਲ ਕਰਾਈਆ। ਮੁਹੰਮਦੇ ਅਜ਼ੀਜ਼ ਗੋਬਿੰਦੇ ਤਮੀਜ਼ ਖ਼ੁਦਾਏ ਹਮੀਦ ਹਮਦੋ ਆਈਦ ਗੋਸ਼ੇ ਗਨੀਦ ਤਰਕਸ਼ੇ ਤਰਤੀਦ ਬਰਅਕਸ ਹਮੀਦ ਨਕਸ਼ੇ ਨਵੀਦ ਨਗਾਰੇ ਦਰੀਦ ਮੁਜ਼ਾਹਰੇ ਜਵੀਬ ਇਸ਼ਾਰੇ ਆਲਮਾਨਾ ਹੁਨਰੇ ਇਲਮ ਆਪ ਜਣਾਈਆ। ਖ਼ੁਦਾਏ ਤਰਜ਼ੀਂ ਹੁਕਮੇ ਅਜ਼ੀਂ ਸ਼ਾਕਰੇ ਨਵੀਂ ਆਖ਼ਰੇ ਤੁਹੀਨ ਖ਼ੁਦਾਏ ਮਬੀਨ ਲੋਕਾਈ ਮਸਕੀਨ ਬੇਵਫ਼ਾਈ ਲਾਮੀਨ ਸਫ਼ਾਏ ਯਾਕੀਨ ਯਾਕੀਨਉਲ ਉਲਤਾ ਮੁਹੰਮਦੇ ਰਜ਼ਾ ਗੋਬਿੰਦੇ ਦੁਆ ਅਕਾਲੇ ਸਹਾ ਦਿਆਲੇ ਦਰਿਯਾਂ ਮੁਸ਼ਤਾਕੇ ਅਜ਼ਾਂ ਗੁਸਤਾਖੇ ਗੁਦਾਂ ਦਰਦੇ ਹਮਾਂ ਬੁਲੰਦੇ ਅਵਾਂ ਖ਼ਾਵੰਦੇ ਖ਼ੁਦਾ ਭਗਤਾਂ ਨਾ ਕਰੇ ਜੁਦਾ, ਮੁੱਦਾ ਸਭ ਦਾ ਆਪਣੇ ਹੱਥ ਰਖਾਈਆ। ਲਾਹਿੰਦੇ ਦਰਿਆ ਸਾਗਰੇ ਉਛਲਾ ਖ਼ਾਕੇ ਮੁਬਤਲਾ ਇਤਫ਼ਾਕੇ ਆਇਆ ਬੇਪਰਵਾਹੀ ਸਾਕੇ ਸਭ ਦੇ ਦਏ ਬਦਲਾਈਆ। ਹਮੇਸ਼ੁਉਲ ਹਮਾਂ ਰੌਸ਼ਨ ਨੁਮਾਂ ਅੋਸ਼ਨ ਸਮਾਂ ਆਬੇ ਹਵਾ ਖਤੀਤ ਖੁਤਵਾ, ਖਾਤੇ ਸਭ ਦੇ ਵੇਖ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਰਿਹਾ ਸਮਾਈਆ। ਮਾਝੇ ਵਾਲਿਆਂ ਦੀ ਮਜਲਸ ਰਿਹਾ ਲਗਾ, ਗੋਬਿੰਦ ਵਾਲੀ ਭੁਲ ਰਿਹਾ ਬਖ਼ਸ਼ਾ, ਅਨਮੋਲ ਅਨਮੁਲ ਰੰਗ ਰਿਹਾ ਚੜ੍ਹਾ, ਕੌਲ ਇਕ਼ਰਾਰ ਪੂਰੇ ਰਿਹਾ ਕਰਾ, ਗੋਬਿੰਦ ਗੋਦੀ ਰਿਹਾ ਸੁਹਾ, ਗੋਦਾਵਰੀ ਰੋਂਦੀ ਰਿਹਾ ਵਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਜ਼ਮੂਦੇ ਅਜ਼ਮਾਇਸ਼ ਗੋਬਿੰਦੇ ਰਿਹਾਇਸ਼ ਕਿਆਮੇ ਅਤਾਇਤ ਮੁਕ਼ਾਮੇ ਨਿਹਾਇਤ ਬੇਨਜ਼ਰ ਨਜ਼ਰੇ ਕਰਮ ਉਠਾਈਆ।

ਗੋਦਾਵਰੀ ਚਸ਼ਮ ਨੀਰੇ ਆਰਜ਼ੂ ਕ਼ਦਮ ਬੋਸੀ ਵਾਹਿਦਤੇ ਹਜ਼ਰਤੇ ਪੀਰਤਨ ਖ਼ਾਮੋਸ਼ੀ ਅੰਤਰ ਲੋਚੀ ਰਵਿਦਾਸੇ ਮੋਚੀ ਪੰਡਤ ਦੋਸ਼ੀ ਗਰੇਬਾਨੇ ਗੋਨੀਰ ਨਜ਼ਰੀ ਆਈਆ। ਇੱਕੀਆਂ ਇਤਹਾਦੇ ਮਸ਼ਰਕੇ ਮੁਲਾਹਜ਼ੇ ਗਰਬਨੇ ਅਸਾਧੇ ਸ਼ਮਾਲੇ ਜੁਮਾਦੇ ਜਮੂਹ ਜਨੂਬਲ ਇਤਮਾਦੇ ਸਬੂਉਲ ਸਦਾਤੇ ਕ਼ਰੀਬਉਲ ਖ਼ੁਦਾਤੇ ਜਾਮੇ ਜ਼ਰਾਰ ਦਏ ਜਣਾਈਆ। ਨਾਮੇ ਮੁਰੱਕਬ ਰੂਹੇ ਮੁਹੱਬਤ ਆਰਜ਼ੂਏ ਸ਼ਫ਼ਕ਼ਤ ਇਨਸਾਨੀ ਉਲਹੇ ਸ਼ਫ਼ਾ ਨਗਮੇਂ ਨਿਹਾਂ, ਤਰਾਨੇ ਦਏ ਜਣਾਈਆ। ਕਾਤਬੇ ਕ਼ੁਰਬਾਂ ਮੁਖਾਤਬੇ ਮਬਾਂ ਹਾਜਤੇ ਗੋਬਿੰਦੇ ਮੁਹੱਬਤ ਮੁਹੰਮਦੇ ਅਸਾਂ, ਅਦਾਲਤੇ ਅਦਲ ਆਦਲ ਇਕੋ ਨਜ਼ਰੀ ਆਈਆ। ਗੋਦਾਵਰੀ ਗੁਜ਼ਸ਼ਤਾ ਮੁਸਤਹਿਕੇ ਫ਼ਰਿਸ਼ਤਾ ਮਜ਼ਾਹਿਮਤੇ ਇਸ਼ਕਾ ਨਿਆਮਤੇ ਦ੍ਰਿਸ਼ਟਾ ਦਾਇਰਾ ਮੁਕ਼ਾਮੇਂ ਨਫ਼ਸੇ ਗ਼ੁਲਾਮੀ ਹਫ਼ਸੇ ਅਮਾਮੀ ਤਪਸ਼ੇ ਨਾਕਾਮੀ ਗੋਸ਼ੇ ਜਵਾਨੀ ਸ਼ਾਹੇ ਸੁਲਤਾਨੀ ਗੋਬਿੰਦੇ ਕ਼ੁਰਬਾਨੀ ਮੁਦਾਖਿਲਤੇ ਨਾਦਾਨੀ ਖ਼ਤਮ ਸਿਲਸਲੇ ਰੁਹਾਨੀ ਹਾਸ਼ਮੇਂ ਰਬਾਨੀ ਤੁਲਬਾਏ ਤਾਲਬ ਤਾਲਬੇ ਤੁਲਬਾ ਤਾਲੀਮ ਬਦਸਤ ਆਲਮ ਨਜ਼ਰੀ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਖ਼ੁਮਾਰੀ ਵਿਚ ਮਸਤ, ਲੇਖਾ ਜਾਣੇ ਕੀਟ ਹਸਤ, ਹਸਦ ਕੂੜੀ ਦਏ ਗਵਾਈਆ।

ਗੋਦਾਵਰੀ ਕਹੇ ਮੇਰੀ ਨਿਮਸਕਾਰਾ, ਨਮੋ ਨਮਸਤੇ ਸਭ ਨੂੰ ਕਹਿ ਕੇ ਦਏ ਜਣਾਈਆ। ਜਨ ਭਗਤੋ ਨਾ ਮੇਰਾ ਤਟ ਰਿਹਾ ਨਾ ਕਿਨਾਰਾ, ਕੰਢਾ ਨਜ਼ਰ ਕੋਇ ਨਾ ਆਈਆ। ਨਾ ਕੋਈ ਅੰਮ੍ਰਿਤ ਜਲ ਵਹਿਣ ਵਾਲੀ ਧਾਰਾ, ਧਵਲ ਖੇਲ ਨਾ ਕੋਇ ਵਖਾਈਆ। ਨਵ ਨੌ ਚਾਰ ਮੈਂ ਲਭਦੀ ਰਹੀ ਸਹਾਰਾ, ਬਿਨ ਨੇਤਰ ਨੈਣਾਂ ਅੱਖ ਉਠਾਈਆ। ਸਚ ਪੁਛੋ ਮੈਨੂੰ ਲਭਿਆ ਨਹੀਂ ਨਿਰੰਕਾਰਾ, ਜੋ ਨਿਰਗੁਣ ਨਿਰਵੈਰ ਨਜ਼ਰੀ ਆਈਆ। ਬਿਨਾ ਗੋਬਿੰਦ ਦਿਤਾ ਨਹੀਂ ਕਿਸੇ ਨੇ ਲਾਰਾ, ਇਸ਼ਾਰੇ ਨਾਲ ਨਾ ਕੋਇ ਸਮਝਾਈਆ। ਜੋ ਮਾਲਕ ਖ਼ਾਲਕ ਪ੍ਰਿਤਪਾਲਕ ਸਭ ਦਾ ਲਾੜਾ, ਦੂਲ੍ਹਾ ਬੇਪਰਵਾਹ ਨਜ਼ਰੀ ਆਈਆ। ਜਿਸ ਦਾ ਭਗਤਾਂ ਨਾਲ ਅਖਾੜਾ, ਦੂਜੀ ਰਾਸ ਨਾ ਕੋਇ ਰਚਾਈਆ। ਮੈਂ ਮੱਲਿਆ ਓਸ ਦਾ ਚਰਨ ਦਵਾਰਾ, ਜਿਥੇ ਦਵਾਰਕਾ ਵਾਲੇ ਬੈਠੇ ਸੀਸ ਨਿਵਾਈਆ। ਇਹੋ ਮੰਦਰ ਘਰ ਗ੍ਰਹਿ ਹਮਾਰਾ, ਹਮ ਸਾਜਣ ਖ਼ੁਸ਼ੀ ਮਨਾਈਆ। ਮੈਂ ਨੇਤਰ ਰੋ ਰੋ ਮਾਰਾਂ ਲਲਕਾਰਾ, ਸਭ ਨੂੰ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਗੋਦਾਵਰੀ ਕਹੇ ਮੈਂ ਇਕੋ ਵਾਰ ਪ੍ਰਭ ਦੀ ਰਮਜ਼ ਸਮਝ ਲਈ ਗੁੱਝੀ, ਸ਼ਬਦ ਇਸ਼ਾਰਾ ਦਿਤਾ ਜਣਾਈਆ। ਭਗਤੋ ਨਿਰਮਲ ਕਰ ਲਓ ਆਪਣੀ ਬੁਧੀ, ਬਦੀ ਅੰਦਰੋਂ ਦਏ ਗਵਾਈਆ । ਜਿਸ ਪ੍ਰੇਮ ਦੀ ਜੜ੍ਹ ਸੰਮਤ ਸ਼ਹਿਨਸ਼ਾਹੀ ਵਿਚ ਲਗੀ, ਬੂਟਾ ਸੋਹਣਾ ਦਏ ਸੁਹਾਈਆ। ਸਤਿਗੁਰ ਹੁਕਮ ਕਦੇ ਨਾ ਜਾਣੋ ਰੱਦੀ, ਵਾਸਤਾ ਪਾ ਕੇ ਰਹੀ ਸੁਣਾਈਆ। ਇਸ ਦਾ ਖੇਲ ਅਜੀਂ ਪਜੀਂ, ਬਹੁੜੀ ਬਹੁੜੀ ਕਰ ਕੇ ਦਿਆਂ ਦੁਹਾਈਆ। ਮੈਂ ਕੋਈ ਵਹਿਣਾਂ ਵਿਚ ਵਹਿਣ ਵਾਲੀ ਨਹੀਂ ਨਦੀ, ਜਿਸ ਵਿਚ ਕਲਜੁਗ ਜੀਵ ਕੂੜਾ ਕਰਕਟ ਵਿਸ਼ਟਾ ਰਹੇ ਸੁਟਾਈਆ। ਮੇਰੀ ਧਾਰ ਪਾਣੀ ਵਿਚੋਂ ਹੋ ਕੇ ਬਾਹਰ ਗੋਬਿੰਦ ਚਰਨਾਂ ਨਾਲ ਲਗੀ, ਲਗਨ ਆਪਣੀ ਦਿਆਂ ਜਣਾਈਆ। ਮੇਰਾ ਤਨ ਵਜੂਦ ਬਦਨ ਵੇਖੀ ਬਿਨਾ ਬਸਤਰਾਂ ਕਦੀ ਨਾ ਹੋਈ ਨੰਗੀ, ਪ੍ਰਭ ਓਢਨ ਪਰਦਾ ਇਕੋ ਰਿਹਾ ਰਖਾਈਆ । ਸਚ ਦੱਸਾਂ ਇਹ ਗੁਰੂਆਂ ਵਰਗੀ ਨਹੀਂ ਜੇ ਗੱਦੀ, ਗਦਾਗਰ ਬਣਿਆ ਧੁਰਦਰਗਾਹੀਆ। ਜਿਸ ਦੀ ਮੌਜ ਵਿਚ ਨਵ ਨੌ ਚਾਰ ਚੌਕੜੀ ਲੰਘੀ, ਭੱਜੀ ਵਾਹੋ ਦਾਹੀਆ। ਓਹ ਦੋ ਜਹਾਨ ਫਿਰਦਾ ਪੈਰੀਂ ਨੰਗੀ, ਹਾਜ਼ਰ ਹਜ਼ਰਤ ਸ਼ਹਿਨਸ਼ਾਹੀਆ। ਜਿਸ ਦੀ ਗੋਬਿੰਦ ਕੋਲ ਸੰਧੀ, ਧੁਰ ਦਾ ਲੇਖਾ ਦਿਤਾ ਦ੍ਰਿੜਾਈਆ। ਓਸ ਦੀ ਅੱਖ ਹੋਈ ਨਹੀਂ ਕਦੀ ਅੰਧੀ, ਅੰਧ ਅੰਧੇਰੇ ਦਏ ਮਿਟਾਈਆ। ਭਗਤ ਦੁਆਰਿਉਂ ਕਿਹੜੀ ਭੂਮਿਕਾ ਚੰਗੀ, ਜਿਸ ਉਤੇ ਭੱਜਾ ਚਾਈਂ ਚਾਈਂਆ। ਜਿਥੇ ਵਸੇ ਜਮਨਾ ਸੁਰਸਤੀ ਮੇਰੀ ਭੈਣ ਗੰਗੀ, ਗੰਗੂ ਵਾਲਾ ਲੇਖ ਨਜ਼ਰ ਕੋਇ ਨਾ ਆਈਆ। ਨਾਲ ਮਿਲਿਆ ਗੋਬਿੰਦ ਸੂਰਾ ਢੰਗੀ, ਜੋ ਭੁਜੰਗੀ ਨੀਹਾਂ ਹੇਠ ਦਬਾਈਆ। ਜਿਹੜੀ ਮੰਗ ਪਿਛੇ ਨਹੀਂ ਸੀ ਮੰਗੀ, ਉਹ ਵੀ ਦਿਆਂ ਸੁਣਾਈਆ। ਮੈਨੂੰ ਜੰਮਣ ਵਾਲੀ ਨਹੀਂ ਕੋਈ ਸੀ ਅੰਮੀ, ਮੰਮੀ ਮੁੰਮਾ ਮੁਖ ਨਾ ਕੋਈ ਛੁਹਾਈਆ। ਮੈਂ ਹੁਕਮ ਰਜ਼ਾ ਅੰਦਰ ਇਸ ਦੀ ਮੰਨੀ, ਮਨਸਾ ਵਿਚ ਸੇਵ ਕਮਾਈਆ। ਮੈਂ ਧੁਰ ਸੰਦੇਸ਼ੇ ਸੁਣਦੀ ਕੰਨੀਂ, ਕੰਨਿਆ ਕੁਆਰੀ ਹੋ ਕੇ ਦਿਆਂ ਗਵਾਹੀਆ। ਮੈਂ ਜੁਗ ਚੌਕੜੀ ਬਣੀ ਨਹੀਂ ਕਿਸੇ ਦੀ ਵੰਨੀ, ਕੰਤ ਸੁਹਾਗ ਨਾ ਸੇਜ ਹੰਢਾਈਆ। ਗੋਬਿੰਦ ਵਰਗਾ ਮਿਲਿਆ ਨਹੀਂ ਕੋਈ ਧਨੀ, ਜੋ ਧਨ ਦੌਲਤ ਕੂੜੀ ਦਏ ਰੁੜ੍ਹਾਈਆ। ਜਿਸ ਦਾ ਵਸੇਰਾ ਬਿਨਾ ਛੱਪਰ ਛੰਨੀ, ਸ਼ਹਿਨਸ਼ਾਹ ਨਾਲ ਮਿਲ ਕੇ ਨਾ ਕੋਈ ਹਰਖ਼ ਸੋਗ਼ ਗ਼ਮੀ, ਚਿੰਤਾ ਰੋਗ ਨਾ ਕੋਇ ਵਖਾਈਆ। ਨਾ ਕੋਇ ਭੇਖ ਪਖੰਡ ਦੰਭੀ, ਕੂੜੀ ਕਿਰਿਆ ਨਾ ਕੋਇ ਵਧਾਈਆ। ਨਾ ਕੋਈ ਬਿਸਤਰ ਸੇਜ ਮੰਜੀ, ਸੂਲਾਂ ਸੱਥਰ ਇਕ ਵਛਾਈਆ। ਨਾ ਕੋਈ ਆਤਮ

ਰੂਪ ਹੰ ਬ੍ਰਹਮੀ, ਪਾਰਬ੍ਰਹਮ ਜੋਤ ਰੁਸ਼ਨਾਈਆ। ਨਾ ਕੋਇ ਗਗਨ ਸਹਾਰਾ ਅੰਬਰਾਂ ਵਾਲਾ ਥੰਮ੍ਹੀ, ਮਾਲਕ ਖ਼ਾਲਕ ਮਿਲ ਕੇ ਖ਼ੁਸ਼ੀ ਮਨਾਈਆ। ਨਾ ਕੋਇ ਪ੍ਰੇਮੀ ਸੱਜਣ ਨਾ ਕੋਇ ਦੋਸਤ ਤਨੀ, ਤਨ ਵਜੂਦ ਨਾਤੇ ਗਿਆ ਤੁੜਾਈਆ। ਇਕੋ ਜੋਤ ਜੋਤ ਅੰਦਰ ਰਮੀ, ਰਾਮ ਦਾ ਰਾਮ ਮਿਲ ਕੇ ਰਾਮ ਰੂਪ ਨਜ਼ਰੀ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਗੋਦਾਵਰੀ ਕਹੇ ਗੁਰਮੁਖ ਸਾਚੇ ਹੀਰੇ, ਚਰਨ ਕਵਲ ਧੁਰ ਦਾ ਘਾਟ, ਗੋਬਿੰਦ ਕੂੜੇ ਹੀਰੇ ਗਿਆ ਸੁਟਾਈਆ। ਜਿਨ੍ਹਾਂ ਪਿਛੇ ਕਟੀ ਵਾਟ, ਵਾਤਾਵਰਨ ਰਿਹਾ ਬਦਲਾਈਆ। ਭੇਵ ਛੁਪਾ ਕੇ ਪ੍ਰਿਥਮੀ ਆਕਾਸ਼, ਖੇਲ ਆਪਣੀ ਰਿਹਾ ਖਿਲਾਈਆ। ਭਗਤ ਦਵਾਰੇ ਕਰ ਕੇ ਨਿਵਾਸ, ਨਵਾਂ ਜੁਗ ਦਿਤਾ ਬਦਲਾਈਆ। ਏਥੇ ਆ ਕੇ ਮੇਰੀ ਪੂਰੀ ਹੁੰਦੀ ਆਸ, ਗੋਦਾਵਰੀ ਰਹੀ ਸੁਣਾਈਆ। ਤੁਸੀਂ ਕਿਥੋਂ ਕਰਨਾ ਤਲਾਸ਼, ਮੈਨੂੰ ਦਿਓ ਜਣਾਈਆ। ਜਿਥੇ ਸ਼ਿਵ ਜੀ ਆਏ ਛਡ ਕੇ ਕੈਲਾਸ਼, ਬ੍ਰਹਮਾ ਲੋਕ ਬ੍ਰਹਮ ਤਜਾਈਆ। ਸ਼ੰਕਰ ਮੰਗੇ ਇਕ ਨਿਵਾਸ, ਵਿਸ਼ਨੂੰ ਸੇਵ ਕਮਾਈਆ। ਗੁਰ ਅਵਤਾਰ ਪੈਗ਼ੰਬਰ ਹੋਵਣ ਦਾਸ, ਦੀਦਾ ਦਾਨਿਸਤਾ ਦਰਸ਼ਨ ਪਾਈਆ । ਭਗਤ ਸੁਹੇਲੇ ਮਿਲ ਅਹਿਬਾਬ, ਮੁਹੱਬਤ ਵਿਚ ਢੋਲੇ ਰਹੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਗੋਦਾਵਰੀ ਕਹੇ ਮੈਨੂੰ ਮਿਲ ਗਈ ਓਹ ਗੋਦੀ, ਜਿਸ ਦੀ ਗੌਤਮ ਰਾਹ ਤਕਾਈਆ। ਜਿਸ ਨੇ ਖੇਲ ਖਿਲਾਇਆ ਵੇਦੀ ਸੋਢੀ, ਧੁਰ ਦਾ ਸ਼ਬਦ ਇਕ ਸਮਝਾਈਆ। ਜਿਸ ਨੂੰ ਮੰਨਿਆ ਸਭ ਨੇ ਪ੍ਰੀਤਮ ਚੋਜੀ, ਚੋਜ ਨਿਰਾਲੇ ਰਿਹਾ ਕਰਾਈਆ। ਜਿਸ ਦਾ ਖੇਲ ਆਦਿ ਜੁਗਾਦਿ ਲੋਕ ਪਰਲੋਕੀ, ਪਰਮ ਪੁਰਖ ਬੇਪਰਵਾਹੀਆ। ਜਿਸ ਦੇ ਨਾਮ ਅੰਦਰ ਪੜ੍ਹਨੀ ਪਏ ਕੋਇ ਨਾ ਪੋਥੀ, ਪੁਸਤਕ ਲੋੜ ਪਏ ਨਾ ਰਾਈਆ। ਓਸ ਦੀ ਸੋਚ ਪ੍ਰੇਮ ਵਿਚ ਕਿਸੇ ਨਾ ਸੋਚੀ, ਮਨ ਵਾਸਨਾ ਭੱਜੇ ਥਾਉਂ ਥਾਈਂਆ। ਮੈਂ ਹੈਰਾਨ ਹੋਈ ਗਹਿਰ ਗੰਭੀਰ ਦੀ ਵੇਖ ਖ਼ਾਮੋਸ਼ੀ, ਜੋ ਖ਼ਾਹਮਖ਼ਾਹ ਸਭ ਨੂੰ ਰਿਹਾ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਸ ਅਵਲੜਾ ਰਿਹਾ ਵਟਾਈਆ। ਗੋਦਾਵਰੀ ਕਹੇ ਮੇਰੇ ਸਧਰਾਂ ਵਾਲੇ ਆ ਰਾਮ, ਅਮਾਨਤ ਇਸ ਦੀ ਨਜ਼ਰੀ ਆਈਆ। ਜਿਸ ਦੇ ਪੈਗ਼ੰਬਰ ਬਣੇ ਗ਼ੁਲਾਮ, ਗੁਰ ਅਵਤਾਰ ਸੀਸ ਝੁਕਾਈਆ। ਜਿਸ ਦਾ ਡੰਕਾ ਦੋ ਜਹਾਨ, ਵਜੇ ਨਾਮ ਖ਼ੁਦਾਈਆ। ਜਿਸ ਦਾ ਮੰਨਣਾ ਨਹੀਂ ਆਸਾਨ, ਅਹਿਸਾਸ ਭਗਤਾਂ ਰਿਹਾ ਜਣਾਈਆ। ਜਿਸ ਦਾ ਖੇਲ ਨਹੀਂ ਆਮ, ਅਵਾਮ ਰਿਹਾ ਜਣਾਈਆ। ਤੁਸੀਂ ਸਮਝੋ ਰਮਜ਼ ਤਮਾਮ, ਤਮਅ ਕੂੜਾ ਦਿਓ ਮਿਟਾਈਆ। ਮੁਸ਼ਕਲ ਰਹੇ ਕੋਈ ਨਾ ਕਾਮ, ਕਲਾਮ ਇਕੋ ਦਿਓ ਸਮਝਾਈਆ। ਸਾਚਾ ਮੰਗੋ ਚਰਨ ਧਿਆਨ, ਦੂਜੀ ਲੋੜ ਰਹੇ ਨਾ ਰਾਈਆ । ਗੋਦਾਵਰੀ ਕਹੇ ਮੈਂ ਸਮਝ ਨਾ ਸਕੀ ਬਾਲ ਅੰਞਾਣ, ਬਾਲੀ ਬੁਧ ਭੇਵ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣਾ ਦਏ ਵਖਾਈਆ। ਗੋਦਾਵਰੀ ਕਹੇ ਸਾਢੇ ਤਿੰਨ ਹੱਥ ਸਭ ਨੇ ਉਤਰਨਾ ਥੱਲੇ, ਇਸ ਦੀ ਸਮਝ ਕਿਸੇ ਨਾ ਆਈਆ। ਜੋ ਵਸਦੇ ਉਚੀ ਚੋਟੀ ਉਪਰ ਆਪਣੇ ਹਕ ਮਹੱਲੇ, ਸ਼ਾਹ ਰਗ ਤੋਂ ਉਪਰ ਡੇਰਾ ਲਾਈਆ। ਇਹੋ ਸੰਦੇਸ਼ਾ ਦੇਣਾ ਪ੍ਰਭ ਨੇ ਡੱਲੇ, ਅਲਗ ਹੋ ਕੇ ਦੇਣਾ ਜਣਾਈਆ। ਜਿਹੜੇ ਹੁਕਮ ਕਦੇ ਨਹੀਂ ਘਲੇ, ਓਹ ਇਕੱਲਿਆਂ ਦੇਣੇ ਸੁਣਾਈਆ। ਗੋਬਿੰਦ ਜਖ਼ਮ ਅਜੇ ਨੇ ਅੱਲੇ, ਅੱਲੇ ਅੱਲਾ ਵਾਲਿਆਂ ਦੇਣੀ ਦੁਹਾਈਆ। ਭਗਤ ਭਗਵਾਨ ਦੋਵੇਂ ਮਿਲ ਕੇ ਕਹਿਣ ਬੱਲੇ, ਸ਼ਾਬਾਸ਼ ਜਗਤ ਲੋਕਾਈਆ। ਸਭ ਦੇ ਸਿਰ ਤੇ ਪੈਣੇ ਖਲੇ, ਖ਼ਾਲੀ ਨਜ਼ਰ ਕੋਇ ਨਾ ਆਈਆ।

ਗੋਦਾਵਰੀ ਉਪਰ ਸੋਹਣੇ ਓਹ ਤਲੇ, ਜੋ ਤਲਬ ਸਭ ਦੀ ਪੂਰ ਕਰਾਈਆ। ਜਿਹੜਾ ਗੋਬਿੰਦ ਸਾਇਆ ਹੇਠ ਪਲੇ, ਉਨ੍ਹਾਂ ਪਲਕ ਨਾ ਹੋਏ ਜੁਦਾਈਆ। ਗੁਰਮੁਖੋ ਕਦੇ ਨਾ ਸਮਝੋ ਅਸੀਂ ਇਕੱਲੇ, ਇਕ ਦਾ ਮਾਲਕ ਏਕੰਕਾਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੋਦਾਵਰੀ ਕਹੇ ਮੈਂ ਖ਼ਜ਼ਾਨਾ ਵੇਖਿਆ ਉਹ ਗੁਦਾਮ, ਅਤੋਟ ਅਤੁਟ ਨਜ਼ਰੀ ਆਈਆ। ਮੇਰਾ ਓਸ ਦੇ ਵਲ ਧਿਆਨ, ਜੋ ਬੀਆਬਾਨ ਹੋਏ ਸਹਾਈਆ। ਮੇਰਾ ਓਸ ਦੇ ਦਰ ਇਸ਼ਨਾਨ, ਜੋ ਦੁਰਮਤ ਮੈਲ ਰਿਹਾ ਧੁਆਈਆ। ਜਿਸ ਦਾ ਨਾਮ ਗੁਣ ਨਿਧਾਨ, ਅਵਗੁਣ ਲੇਖੇ ਰਿਹਾ ਚੁਕਾਈਆ। ਇਸ ਤੋਂ ਵੱਡਾ ਹੋਰ ਨਹੀਂ ਕੋਇ ਅਸਥਾਨ, ਸਭ ਨੂੰ ਦਿਆਂ ਸਮਝਾਈਆ। ਹੁਕਮ ਮੰਨੋ ਹੋਵੇ ਪਰਵਾਨ, ਮਨ ਵਾਸਨਾ ਨਾ ਕੋਇ ਲਲਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਦਾਵਰੀ ਕਹੇ ਮੈਂ ਸਦਾ ਰਹੀ ਜਗ ਗੂੰਗੀ, ਜਗਤ ਬੋਲ ਨਾ ਕੋਇ ਜਣਾਈਆ। ਜਨ ਭਗਤੋ ਤਿੰਨ ਅੱਸੂ ਨੂੰ ਦਾਲ ਖਾਣੀ ਸਭ ਨੇ ਮੂੰਗੀ, ਮੁਗ਼ਲਾਂ ਵਾਲੀ ਸ਼ਾਹੀ ਦੇਣੀ ਬਦਲਾਈਆ। ਤੁਹਾਡੇ ਅੰਦਰ ਲਗਣੀ ਕੁੰਜੀ, ਜਿਹੜੀ ਸੰਤਾਂ ਕੋਲੋਂ ਖੋਹ ਕੇ ਆਪਣੀ ਉਂਗਲੀ ਲਈ ਲਟਕਾਈਆ। ਪੂਰਬ ਜਨਮ ਦੀ ਮਿਲਣੀ ਪੂੰਜੀ, ਪੁਜ ਕੇ ਹੋਣਾ ਸਹਾਈਆ। ਇਹ ਵਸਤ ਹੱਥ ਨਹੀਂ ਔਣੀ ਲਭਿਆਂ ਢੂੰਡੀ, ਜਿਹੜੀ ਮੁਫ਼ਤ ਦੇਣੀ ਵਰਤਾਈਆ। ਰਸਨਾ ਰਸ ਛਡ ਜਾਏ ਮਿਠਾਸ ਵਾਲੀ ਬੂੰਦੀ, ਬੂੰਦ ਅੰਮ੍ਰਿਤ ਸੁਵਾਂਤ ਦੇਣੀ ਚੁਆਈਆ। ਲਹਿਰ ਮਿਟਾ ਕੇ ਹਜ਼ਰਤ ਨੂਹ ਦੀ, ਰੂਹ ਬੁਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਚ ਦਏ ਵਡਿਆਈਆ। ਗੋਦਾਵਰੀ ਕਹੇ ਮੈਂ ਜਮਨਾ ਨਾਲ ਗਿਆਰਾਂ ਸਾਲ ਪਹਿਲਾਂ ਕੀਤੀ ਬਾਤ, ਵੇਲਾ ਭੁਲ ਕਦੇ ਨਾ ਜਾਈਆ। ਭਾਗਾਂ ਵਾਲੀ ਆਉਣੀ ਰਾਤ, ਭਗਵਨ ਦਏ ਵਡਿਆਈਆ। ਤੇਰੀ ਪੂਰੀ ਕਰੇ ਆਸ, ਨਿਰਾਸਾ ਦਏ ਗਵਾਈਆ। ਸਰਬ ਸਵਾਮੀ ਹੋ ਕੇ ਸਾਥ, ਜਗ ਸਾਥਣ ਲਏ ਮਿਲਾਈਆ। ਹੈਰਾਨ ਹੋਏ ਤ੍ਰੈਲੋਕੀ ਨਾਥ, ਜੋ ਤੇਰੇ ਅੰਦਰ ਤਾਰਿਆਂ ਗਿਆ ਵਖਾਈਆ। ਸੇਜ ਸੁਹਾ ਕੇ ਸਾਚੀ ਖਾਟ, ਖ਼ਾਤਰ ਆਪਣੀ ਦਏ ਸਮਝਾਈਆ। ਇਕੋ ਵਾਰ ਦੇ ਕੇ ਧਰਵਾਸ, ਭਰਮ ਭੌ ਦਏ ਚੁਕਾਈਆ। ਮੇਰਾ ਓਸ ਉਤੇ ਵਿਸ਼ਵਾਸ, ਗੋਬਿੰਦ ਗਿਆ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚੀ ਸਰਨਾਈਆ। ਗੋਦਾਵਰੀ ਕਹੇ ਜਿਸ ਵੇਲੇ ਰਵਿਦਾਸ ਨੇ ਭਰਨਾ ਇਕ ਗਲਾਸ, ਅੰਮ੍ਰਿਤ ਧੁਰ ਦਾ ਨਜ਼ਰੀ ਆਈਆ। ਮੇਰੀ ਬੁਝਣੀ ਪਿਆਸ, ਹਰਸ ਦੇਣੀ ਗਵਾਈਆ। ਭਗਤਾਂ ਵੇਖਣਾ ਸਾਥ, ਗੁਰਮੁਖਾਂ ਨਾਲ ਕੁੜਮਾਈਆ। ਇਕੋ ਨਜ਼ਰੀ ਔਣਾ ਘਾਟ, ਜੋ ਘਾਟੇ ਸਭ ਦੇ ਲੇਖੇ ਪਾਈਆ। ਮੇਰੀ ਪਿਛਲੀ ਮੁਕਣੀ ਵਾਟ, ਵੱਟਿਆਂ ਨਾਲ ਨਾ ਕੋਇ ਲੜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਲਹਿਣਾ ਦੇਣਾ ਆਪ, ਬਾਪ ਹੋ ਕੇ ਦਇਆ ਕਮਾਈਆ।

ਮਿਠਾ ਬੋਲ ਸਵਾਮੀ ਬੋਲੇ ਏਕ, ਸ਼ਬਦ ਅਗੰਮੀ ਨਾਮ ਦ੍ਰਿੜਾਈਆ। ਭਗਤਾਂ ਦੇ ਕੇ ਭਾਵਨਾ ਵਾਲੀ ਟੇਕ, ਭੈ ਭੌ ਭਰਮ ਸਰਬ ਮਿਟਾਈਆ । ਜੁਗ ਚੌਕੜੀ ਜਨਮ ਕਰਮ ਦਾ ਬਦਲ ਦੇਵੇ ਲੇਖ, ਲੇਖਾ ਆਪਣੇ ਹੱਥ ਰਖਾਈਆ । ਆਤਮ ਪਰਮਾਤਮ ਖੋਲ੍ਹ ਦੇਵੇ ਭੇਤ, ਪਰਦਾ ਰਹਿਣ ਕੋਇ ਨਾ ਪਾਈਆ। ਰੂਪ ਦਰਸਾਏ ਨੇਤਨ ਨੇਤ, ਨਿਜ ਨੈਣ ਕਰੇ ਰੁਸ਼ਨਾਈਆ। ਕਲਜੁਗ ਅਗਨ ਨਾ ਲਾਵੇ ਸੇਕ, ਤੱਤੀ ਭਾਹ ਨਾ ਕੋਇ ਤਪਾਈਆ।

ਮਾਲਕ ਹੋ ਕੇ ਨਰ ਨਰੇਸ਼, ਨਿਰਗੁਣ ਸਰਗੁਣ ਜੋੜ ਜੁੜਾਈਆ। ਨਿਰਅੱਖਰ ਦੇਵਣਹਾਰ ਉਪਦੇਸ਼, ਉਪਨਿਸ਼ਦ ਲੋੜ ਰਹੇ ਨਾ ਰਾਈਆ । ਝਗੜਾ ਮੁਕ ਜਾਏ ਜਗਤ ਕਤੇਬ, ਕੁਤਬਖ਼ਾਨਾ ਨਾ ਸਿਫ਼ਤ ਸਾਲਾਹੀਆ। ਦਗ਼ਾ ਰਹੇ ਨਾ ਝੂਠ ਫ਼ਰੇਬ, ਫ਼ੈਸਲਾ ਹਕ਼ੀਕ਼ਤ ਹਕ ਦ੍ਰਿੜਾਈਆ। ਸੰਤ ਸੁਹੇਲੇ ਬਣਾ ਕੇ ਨੇਕ, ਬਦੀ ਅੰਦਰੋਂ ਦਏ ਗਵਾਈਆ। ਇਹ ਖ਼ੁਸ਼ੀਆਂ ਵਾਲਾ ਭਗਤਾਂ ਸੋਹਣਾ ਸੁਹਾਵਣਾ ਚੇਤ, ਸ਼ਹਿਨਸ਼ਾਹੀ ਢੋਲੇ ਗਾਈਆ। ਦਵਾਰਾ ਵਸਣਾ ਇਕੋ ਦੇਸ, ਦਿਸ਼ਾ ਦਿਸੰਤਰ ਦਏ ਗਵਾਹੀਆ। ਝਗੜਾ ਚੁਕਣਾ ਮਾਇਆ ਪਰਦੇਸ਼, ਦੂਰ ਦੁਰਾਡਾ ਪੰਧ ਮੁਕਾਈਆ। ਸਭ ਤੋਂ ਵੱਖਰਾ ਕਰ ਕੇ ਵੇਸ, ਰੂਪ ਅਵਲੜਾ ਆਪ ਪਰਗਟਾਈਆ। ਜਿਸ ਨੂੰ ਝੁਕਦੇ ਵਿਸ਼ਨ ਬ੍ਰਹਮਾ ਮਹੇਸ਼, ਸ਼ੰਕਰ ਸ਼ਾਕਰ ਹੋ ਕੇ ਸੀਸ ਨਿਵਾਈਆ । ਹੁਣ ਅਗੇ ਕੋਈ ਨਾ ਕਿਹੋ ਪੂਰਨ ਸਿੰਘ ਵਿਚ ਜੋਤ ਪਰਵੇਸ਼, ਪਰਮੇਸ਼ਵਰ ਆਪਣਾ ਰੂਪ ਲਿਆ ਬਦਲਾਈਆ। ਤਿੰਨ ਅੱਸੂ ਤੋਂ ਵਖਰੀ ਹੋਣੀ ਖੇਡ, ਸੋਵਤ ਜਾਗਤ ਇਕੋ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਠਾ ਬੋਲ ਦਏ ਸਮਝਾਈਆ। ਮਿਠਾ ਬੋਲ ਬੋਲੇ ਸਵਾਮੀ ਤੁਹਾਡਾ, ਧੁਰ ਦੀ ਧਾਰ ਜਣਾਈਆ। ਮਾਲਕ ਦੋ ਜਹਾਨ ਹੋ ਕੇ ਡਾਹਡਾ, ਡੌਰੂ ਡੰਕਾ ਰਿਹਾ ਵਜਾਈਆ। ਜਿਸ ਦੀ ਜੁਗ ਚੌਕੜੀ ਰਹਿਣੀ ਯਾਦਾ, ਯਾਦਾਸ਼ਤ ਆਪਣੀ ਦਏ ਬਣਾਈਆ। ਜਿਸ ਨੂੰ ਵਾਹਿਗੁਰੂ ਰਾਮ ਖ਼ੁਦਾ ਕਹਿੰਦੇ ਗਾਡਾ, ਗਾਰਡੀਅਨ, ਸਭ ਦਾ ਨਜ਼ਰੀ ਆਈਆ। ਜਿਸ ਦਾ ਅਗੰਮ ਅਥਾਹ ਸ਼ਬਦ ਅਨਾਦ ਅਗੰਮੀ ਵਾਜਾ, ਸੁਰ ਤਾਲ ਨਾ ਕੋਇ ਦ੍ਰਿੜਾਈਆ। ਜਿਸ ਦਾ ਖੇਲ ਬਿਨ ਮੱਕੇ ਕਾਅਬਾ, ਬਿਨ ਤੱਤਾਂ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਰ ਵਖਾਈਆ। ਮਿਠਾ ਬੋਲ ਬੋਲੇ ਏਕੰਕਾਰ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਸੱਜਣਾਂ ਦਾ ਮੀਤ ਮੁਰਾਰ, ਪਤਿਪਰਮੇਸ਼ਵਰ ਬੇਪਰਵਾਹੀਆ। ਆਤਮ ਦਾ ਉਧਾਰ, ਬ੍ਰਹਮ ਦਾ ਸ਼ਿੰਗਾਰ, ਨਿਰੰਤਰ ਨੂਰ ਬੇਨਜ਼ੀਰ ਨਜ਼ਰੀ ਆਈਆ। ਪ੍ਰੇਮ ਦਾ ਆਬਸ਼ਾਰ, ਗੁਲਸ਼ਨ ਦੀ ਬਹਾਰ, ਸ਼ਾਹੀ ਸ਼ਬਾਬ ਰੱਬੀ ਅਹਿਬਾਬ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨਬੋਲਤ ਰਾਗ ਜਣਾਈਆ। ਮਿਠਾ ਬੋਲ ਕਹੇ ਮੈਂ ਮਿਠਾ ਵੇਖਿਆ ਰਸ, ਰਸਤਾ ਦੋ ਜਹਾਨ ਦ੍ਰਿੜਾਈਆ। ਅੱਖਰਾਂ ਵਾਲਾ ਗਿਆ ਜਸ, ਸਤਰਾਂ ਵਾਲੀ ਗਈ ਪੜ੍ਹਾਈਆ। ਤਕਣ ਵਾਲੀ ਗਈ ਅੱਖ, ਪਰਖਣ ਵਾਲੀ ਨਾ ਕੋਈ ਚਤੁਰਾਈਆ। ਸਾਚਾ ਖੇਲ ਅਨੋਖਾ ਵੇਖਿਆ ਵਖ, ਜੋ ਬੋਧ ਅਗਾਧ ਕਰੇ ਪੜ੍ਹਾਈਆ। ਜਿਸ ਵਲ ਮਿਹਰ ਨਜ਼ਰ ਕਰ ਕੇ ਲਿਆ ਤਕ, ਦੋ ਜਹਾਨਾਂ ਲਹਿਣਾ ਦਿਤਾ ਮੁਕਾਈਆ । ਸਹੀ ਸਲਾਮਤ ਹਕ਼ੀਕ਼ਤ ਪਾ ਕੇ ਹਕ, ਹਕੂਮਤ ਪਿਛਲੀ ਦਿਤੀ ਬਦਲਾਈਆ। ਸ਼ਬਦੀ ਗੋਦੀ ਨਿਰਗੁਣ ਚੱਕ, ਧਾਮ ਅਵਲੜੇ ਦਏ ਟਿਕਾਈਆ। ਜਿਥੇ ਇਕੋ ਨਾਮ ਸਤਿ, ਦੂਸਰੀ ਰਸਨਾ ਸਕੇ ਕੋਈ ਨਾ ਰਟ, ਝਗੜਾ ਨਜ਼ਰ ਕੋਇ ਨਾ ਆਈਆ। ਮਾਲਕ ਸਾਹਿਬ ਕਮਲਾਪਤ, ਵੇਖਣਹਾਰ ਪੁਰਖ ਸਮਰਥ, ਸਾਚੇ ਦਰ ਦਏ ਵਡਿਆਈਆ। ਮਿਠਾ ਬੋਲ ਬੋਲੇ ਹਸ, ਤੂੰ ਮੇਰਾ ਮੈਂ ਤੇਰਾ ਦੋਹਾਂ ਦੇ ਰਿਹਾ ਕੋਈ ਨਾ ਵਸ, ਵਸਲ ਯਾਰ ਇਕ ਜਣਾਈਆ। ਮੁਹੱਬਤ ਪਿਆਰ ਅੰਦਰ ਫਸ, ਜੀਵਣ ਜੁਗਤ ਜਗਤ ਹੋਵੇ ਬਸ, ਲੇਖਾ ਚੁਕੇ ਜੋੜਨ ਵਾਲੇ ਹੱਥ, ਨਮਸਤੇ ਮੁਕੇ ਰਗੜਨ ਵਾਲੀ ਨਕ, ਤਤ ਆਪਣਾ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਇਕ ਜਣਾਈਆ। ਮਿਠਾ ਬੋਲ ਕਹੇ ਮੈਂ ਧੁਰ ਦਾ ਰਾਗ ਸੰਗੀਤ, ਗੁਰ ਅਵਤਾਰ ਪੈਗ਼ੰਬਰ ਸਮਝ ਕਿਸੇ ਨਾ ਪਾਈਆ। ਆਦਿ ਜੁਗਾਦਿ ਜੁਗ ਚੌਕੜੀ ਮੇਰੀ ਓਸ ਦੇ ਨਾਲ ਪ੍ਰੀਤ,

ਜੋ ਪ੍ਰੀਤਮ ਸਭ ਦਾ ਨਜ਼ਰੀ ਆਈਆ। ਜਿਸ ਦਾ ਢੋਲਾ ਬਦਲ ਨਾ ਸਕੇ ਗੀਤ, ਅੱਖਰਾਂ ਵਾਲੀ ਵੰਡ ਨਾ ਕੋਇ ਵੰਡਾਈਆ। ਜਿਸ ਦੀ ਮਜ਼੍ਹਬਾਂ ਤੋਂ ਪਰੇ ਰੀਤ, ਨਾ ਕੋਈ ਮੰਦਰ ਨਾ ਮਸੀਤ, ਮਸਲੇਕਰ ਨਾ ਕੋਇ ਸਮਝਾਈਆ। ਜਿਸ ਦੀ ਸਮਝੇ ਰੀਤ ਨਾ ਕੋਇ ਕੁਰੀਤ, ਕਾਮਲ ਮੁਰਸ਼ਦ ਭੇਵ ਕੋਇ ਨਾ ਆਈਆ। ਜੋ ਵਸੇ ਗ੍ਰਹਿ ਆਪਣੇ ਬਣ ਵਸਨੀਕ, ਧੁਰ ਦੇ ਧਾਮ ਸੋਭਾ ਪਾਈਆ। ਜਿਸ ਦੀ ਕੋਈ ਨਾ ਜਾਣੇ ਹਾਰ ਜੀਤ, ਅੰਦਾਜ਼ਿਆਂ ਵਿਚ ਕਦੇ ਨਾ ਆਈਆ। ਓਸ ਦੇ ਹੱਥ ਓਹ ਤੌਫ਼ੀਕ਼, ਜੋ ਤੋਬਾ ਤੋਬਾ ਸਭ ਨੂੰ ਦਏ ਕਰਾਈਆ। ਜਿਸ ਦਾ ਕ਼ਲਮਾ ਇਕ ਮੁਫ਼ੀਦ, ਮੁਫ਼ਤ ਦਏ ਲੁਟਾਈਆ। ਝਗੜਾ ਰਹੇ ਨਾ ਕੋਇ ਬਕਰੀਦ, ਸੀਸ ਭੇਟ ਨਾ ਕੋਇ ਵਖਾਈਆ। ਪੜ੍ਹਨੀ ਪਏ ਨਾ ਕੋਇ ਮਜੀਦ, ਕੁਰਾ ਕ਼ੁਰਾਨ ਨਾ ਕੋਇ ਵਡਿਆਈਆ । ਕ਼ਲਮਾਂ ਨਾਲ ਲਿਖਣੀ ਪਏ ਨਾ ਕੋਇ ਤਮਹੀਦ, ਜੁਮਲਿਆਂ ਵਿਚ ਜੋੜ ਨਾ ਕੋਇ ਜੁੜਾਈਆ। ਸਰ ਕਰਨਾ ਪਏ ਨਾ ਕੋਇ ਸ਼ਹੀਦ, ਸ਼ਹਾਦਤ ਤਨ ਨਾ ਕੋਇ ਭੁਗਤਾਈਆ। ਓਸ ਦੇ ਚਰਨ ਕਵਲ ਆਸ਼ਾ ਪੁਰਉਮੀਦ, ਨਿਰਾਸਾ ਰਹਿਣ ਕੋਇ ਨਾ ਪਾਈਆ। ਜਿਸ ਦਾ ਹੁਕਮ ਸਦਾ ਕ਼ਦੀਮ, ਕ਼ੁਦਰਤ ਕ਼ਾਦਰ ਰਿਹਾ ਚਲਾਈਆ। ਜਿਸ ਦਾ ਸ਼ਾਨ ਇਕ ਅਜ਼ੀਮ, ਅਜ਼ਲ ਤੋਂ ਲਏ ਬਚਾਈਆ। ਜਿਸ ਦੀ ਨਾਨਕ ਗੋਬਿੰਦ ਲੈਂਦੇ ਗਏ ਤਾਲੀਮ, ਬਿਨ ਮਕਤਬ ਪੜ੍ਹ ਪੜ੍ਹ ਖ਼ੁਸ਼ੀ ਮਨਾਈਆ। ਜਿਸ ਦੀ ਅਲਿਫ਼ ਨਾ ਕੋਈ ਨੁਕਤਾ ਨਜ਼ਰ ਆਏ ਸੀਨ, ਰਮਜ਼ਾਂ ਰਮਜ ਨਾ ਕੋਇ ਲਗਾਈਆ। ਜਿਸ ਦੀ ਊੜਾ ਐੜਾ ਈੜੀ ਸੱਸਾ ਹਾਹਾ ਧਾਰ ਸਮਝੇ ਨਾ ਕੋਇ ਮਹੀਨ, ਮਹਵ ਭੇਵ ਕੋਇ ਨਾ ਪਾਈਆ। ਜੇ ਕੋਈ ਅੱਖਰਾਂ ਵਾਲਾ ਕਹੇ ਮੈਨੂੰ ਪ੍ਰਭ ਤੇ ਪੱਕਾ ਯਕੀਨ, ਇਹ ਵੀ ਇਸ ਪ੍ਰਭੂ ਦੀ ਤੋਹੀਨ, ਜਿਸ ਨੇ ਆਪਣਾ ਭੇਤ ਆਪਣੇ ਵਿਚ ਲਿਆ ਛੁਪਾਈਆ। ਜੋ ਗੁਰ ਅਵਤਾਰ ਪੈਗ਼ੰਬਰਾਂ ਜੋੜੇ ਜੋੜ ਦੇਵੇ ਨਰ ਮਦੀਨ, ਤੱਤਾਂ ਵਾਲੇ ਲਿੰਗ ਦਏ ਪਰਗਟਾਈਆ। ਉਹ ਇਕੋ ਕਹਿਣ ਆਮੀਨ ਆਮੀਨ, ਅਮਾਮ ਅਮਾਮਾ ਸੀਸ ਝੁਕਾਈਆ। ਉਸ ਦਾ ਮਿਠਾ ਬੋਲ ਸਭ ਨੂੰ ਕਰੇ ਤਲਕੀਨ, ਵਲੀ ਰਹੇ ਨਾ ਕੋਇ ਹੁਸੀਨ, ਅਧੀਨ ਵੇਖੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਠਾ ਬੋਲ ਕਹੇ ਮੈਂ ਵੇਖਿਆ ਲੁਕਦਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰਾਂ ਪੈਗ਼ੰਬਰਾਂ ਵੇਖਿਆ ਪੁਛਦਾ, ਹੁਕਮੀ ਹੁਕਮ ਸੁਣਾਈਆ। ਵਖਾਏ ਖੇਲ ਕੁਛ ਤੇ ਕੁਛ ਦਾ, ਕਛ ਮਛ ਨਾ ਕੋਇ ਚਤੁਰਾਈਆ। ਦੋ ਜਹਾਨ ਲੇਖਾ ਜਿਸ ਦਾ ਤੁਛ ਦਾ, ਤੁਖ਼ਮ ਤਾਸੀਰ ਸਾਰੀ ਦਏ ਬਦਲਾਈਆ। ਮਾਣ ਹੰਕਾਰ ਰਹਿਣਾ ਨਹੀਂ ਕਿਸੇ ਮੁਛ ਦਾ, ਮੁਸ਼ਕਲ ਹਲ ਨਾ ਕੋਇ ਕਰਾਈਆ। ਦੀਪਕ ਜਗਣਾ ਓਸ ਸੁਹੰਜਣੀ ਕੁਖ ਦਾ, ਜਿਸ ਨੂੰ ਗੋਬਿੰਦ ਦਏ ਵਡਿਆਈਆ। ਜਿਸ ਦਾ ਤੀਰ ਨਿਸ਼ਾਨਿਉਂ ਕਦੇ ਨਾ ਉਕਦਾ, ਨਾਮ ਨਿਧਾਨਾ ਇਕ ਚਲਾਈਆ। ਹੁਣ ਲੇਖਾ ਬਣਿਆ ਪਿਤਾ ਪੁਤ ਦਾ, ਤੱਤਾਂ ਵਾਲੀ ਨਾ ਕੋਇ ਜੁਦਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਮਹੀਨਾ ਅੱਸੂ ਚੜ੍ਹੇ ਸੁਖ ਦਾ, ਨਿਉਂ ਨਿਉਂ ਸਾਰੇ ਸੀਸ ਝੁਕਾਈਆ। ਸ਼ਹਿਨਸ਼ਾਹੀ ਸੰਮਤ ਕਹੇ ਮੈਂ ਸ਼ੇਰ ਵਾਂਗੂ ਬੁਕਦਾ, ਭਬਕ ਤੇਰਾ ਨਾਮ ਲਗਾਈਆ। ਰੋਕਿਆਂ ਕਿਸੇ ਕੋਲੋਂ ਨਹੀਂ ਰੁਕਦਾ, ਸਿਰ ਤੇਰੇ ਕ਼ਦਮਾਂ ਦਿਤਾ ਝੁਕਾਈਆ। ਆਪਣੇ ਮਾਰਗ ਪੈਂਡਿਉਂ ਕਦੇ ਨਹੀਂ ਘੁਸਦਾ, ਭੱਜਾਂ ਵਾਹੋ ਦਾਹੀਆ। ਇਹ ਲੇਖਾ ਪ੍ਰਭੂ ਉਸ ਦਾ, ਜਿਸ ਦੀ ਉਸਤਤ ਕਰੇ ਲੋਕਾਈਆ। ਜਿਹੜਾ ਜੁਗ ਚੌਕੜੀ ਬਦਲ ਕਦੇ ਨਹੀਂ ਹੁਸਦਾ, ਥਕਾਵਟ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੜਾ ਇਕ ਸੁਣਾਈਆ। ਮਿਠਾ ਬੋਲ

ਕਹੇ ਮੈਂ ਵੇਖੀ ਉਹ ਮਿਠਾਸ, ਜਿਹੜੀ ਰਸਨਾ ਜਿਹਵਾ ਨਾ ਸਕੇ ਸਮਝਾਈਆ। ਜਿਸ ਦਾ ਬੁਧੀ ਨਾ ਕਰੇ ਕਿਆਸ, ਅਕਲ ਆਕਲ ਨਾ ਕੋਇ ਚਤੁਰਾਈਆ । ਜਿਸ ਦਾ ਖੇਲ ਵੇਖ ਤਮਾਸ਼, ਮੇਰੇ ਅੰਦਰ ਵਜੀ ਵਧਾਈਆ। ਜਿਸ ਗ੍ਰਹਿ ਹੋਵਾਂ ਨਾ ਕਦੀ ਉਦਾਸ, ਚਿੰਤਾ ਦਿਤੀ ਮਿਟਾਈਆ । ਗੁਰ ਅਵਤਾਰ ਪੈਗ਼ੰਬਰ ਜਿਸ ਦੀ ਸ਼ਾਖ਼, ਪੱਤ ਟਹਿਣੀ ਰੂਪ ਵਟਾਈਆ। ਸੋ ਸਾਹਿਬ ਸਵਾਮੀ ਨਿਰਮਲ ਜੋਤ ਕਰੇ ਪਰਕਾਸ਼, ਪਤਿਪਰਮੇਸ਼ਵਰ ਵੇਸ ਵਟਾਈਆ। ਇਸ ਵਜੂਦ ਨੂੰ ਸਾਰਿਆਂ ਕਹਿਣਾ ਸ਼ਾਬਾਸ਼, ਜੋ ਕਲਬੂਤ ਕਲਮਾ ਸਭ ਨੂੰ ਗਏ ਪੜ੍ਹਾਈਆ। ਜਿਸਨੇ ਗੋਪੀ ਕਾਹਨ ਵਾਲੀ ਦੱਸਣੀ ਰਾਸ, ਸੁਰਤੀ ਸ਼ਬਦੀ ਨਾਚ ਨਚਾਈਆ। ਜਿਸਨੇ ਸੀਤਾ ਸੁਰਤੀ ਰਖਣੀ ਪਾਸ, ਰਾਮ ਬਨਬਾਸ ਦੇਣਾ ਤਜਾਈਆ। ਜਿਸਨੇ ਮੁਹੰਮਦ ਕ਼ਲਮਾ ਕਰਕੇ ਪਾਕ, ਪਾਕੀਜ਼ਾ ਰੂਪ ਦੇਣਾ ਬਦਲਾਈਆ। ਜਿਸਨੇ ਈਸਾ ਮੂਸਾ ਰੌਸ਼ਨ ਕਰਕੇ ਆਫ਼ਤਾਬ, ਆਫ਼ਤ ਸਭ ਨੂੰ ਦੇਣੀ ਵਖਾਈਆ। ਪੈਗ਼ੰਬਰ ਗੁਰ ਅਵਤਾਰ ਰਹਿਣ ਦੇਣਾ ਨਹੀਂ ਕੋਈ ਬਰਖ਼ਿਲਾਫ਼, ਖ਼ਲੀਫ਼ੇ ਪਿਛਲੇ ਦੇਣੇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨੂਰ ਕਰੇ ਪਰਕਾਸ਼, ਜੋਤੀ ਜਾਤਾ ਡਗਮਗਾਈਆ। ਮਿਠਾ ਬੋਲ ਕਹੇ ਮੈਂ ਦੱਸਾਂ ਕਿਹੜੀ ਬੋਲੀ, ਸਤਿ ਸਚ ਨਾ ਕੋਇ ਸਮਝਾਈਆ। ਸ੍ਰਿਸ਼ਟੀ ਦ੍ਰਿਸ਼ਟੀ ਇਸ਼ਟੀ ਪੌਂਦੀ ਰੌਲੀ, ਰਵਿਆ ਰਾਮ ਨਜ਼ਰ ਕਿਸੇ ਨਾ ਆਈਆ। ਜਿਸਦਾ ਪਰਦਾ ਖੁਲ੍ਹਣਾ ਹੌਲੀ ਹੌਲੀ, ਆਹਿਸਤਾ ਆਹਿਸਤਾ ਦਾਨਾਈ ਦਏ ਗਵਾਈਆ । ਜਿਸ ਦਾ ਸ਼ਬਦ ਬਣਿਆ ਧੁਰ ਦਾ ਢੋਲੀ, ਡੌਰੂ ਡੰਕਾ ਦਏ ਵਜਾਈਆ। ਜਿਸਨੇ ਪੂਰਨ ਵਾਲੀ ਬਦਲ ਕੇ ਚੋਲੀ, ਪਰਮੇਸ਼ਵਰ ਹੋ ਕੇ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਚੁਕਾਈਆ। ਮਿਠਾ ਬੋਲ ਕਹੇ ਮੈਂ ਸੁਣਿਆ ਨਗ਼ਮਾ, ਨਿਗਾਹਬਾਨ ਆਪ ਜਣਾਈਆ। ਜੋ ਗੁਰ ਅਵਤਾਰ ਪੈਗ਼ੰਬਰਾਂ ਦੇਵੇ ਤਗ਼ਮਾ, ਨਾਮ ਤਮਅ ਵਿਚ ਫਿਰਾਈਆ। ਉਸ ਦਾ ਖੇਲ ਵੇਖਣਾ ਸਗਵਾਂ, ਜੋ ਸਾਹਮਣੇ ਹੋ ਕੇ ਦਏ ਸਮਝਾਈਆ। ਇਹ ਪੁਰਖ ਅਕਾਲ ਦੀਨ ਦਿਆਲ ਲੋਕਮਾਤ ਆਇਆ ਨਹੀਂ ਕੋਈ ਮੰਗਵਾਂ, ਕਰਾਏਦਾਰ ਨਾ ਰੂਪ ਵਟਾਈਆ। ਜਿਸ ਦਾ ਦੀਪਕ ਇਕੋ ਜਗਣਾ, ਦੋ ਜਹਾਨ ਮਨਾਵੇ ਸਗਣਾ, ਸਤਿ ਸਚ ਹੋਵੇ ਰੁਸ਼ਨਾਈਆ। ਜਿਸ ਨੇ ਪਾਰ ਲੰਘੌਣਾ ਆਹਲਾ ਅਦਨਾ, ਰੰਗ ਚੜ੍ਹੌਣਾ ਖ਼ਾਕੀ ਬਦਨਾ, ਬਦਲੀ ਅੰਦਰੋਂ ਦਏ ਕਰਾਈਆ। ਜਿਸ ਦੀ ਧੂੜ ਇਕੋ ਮਜਨਾ, ਧੁਰ ਦਾ ਮੇਲਾ ਸਾਚੇ ਸੱਜਣਾ, ਭਾਂਡਾ ਗੜ੍ਹ ਹੰਕਾਰੀ ਭੱਜਣਾ, ਭਾਵੀ ਨਿਉਂ ਨਿਉਂ ਲਾਗੇ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਮਿਠਾ ਬੋਲ ਕਹੇ ਮੈਂ ਸੁਣ ਕੇ ਹੋਇਆ ਹੱਕਾ ਬੱਕਾ, ਹਕ਼ੀਕ਼ਤ ਹਕ ਰਿਹਾ ਜਣਾਈਆ। ਜਿਸ ਦਾ ਲੇਖਾ ਬਾਹਰ ਮਦੀਨਾ ਮੱਕਾ, ਮਕਾਮੇ ਹਕ ਡੇਰਾ ਲਾਈਆ। ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਬੋਲਣ ਸਭ ਸਾਰੇ ਅੱਛਾ, ਸਜਦੇ ਵਿਚ ਸੀਸ ਝੁਕਾਈਆ। ਉਸ ਦਾ ਖੇਲ ਵੇਖਣਾ ਮਸਾਂ ਮਸਾਂ, ਮਸਤ ਖ਼ੁਮਾਰੀ ਨਾਲ ਮਿਲਾਈਆ। ਜਿਸ ਨੇ ਪੂਰੀਆਂ ਕਰਨੀਆਂ ਇੱਛਾਂ, ਆਸਾਂ ਨਾਲ ਮਿਲਾਈਆ। ਸੰਦੇਸ਼ਾ ਦੇਣਾ ਦਹਿ ਦਿਸ਼ਾ, ਹਿਸਾ ਆਪਣਾ ਆਪੇ ਪਾਈਆ। ਜਿਸ ਨੇ ਭਗਤਾਂ ਦਿਤਾ ਕਦੇ ਨਹੀਂ ਪਿਛਾ, ਪਛੜੇ ਅਗੇ ਦਏ ਲਗਾਈਆ। ਜਿਧਰ ਤਕੇ ਉਧਰ ਕਰੇ ਰਿਛਾ, ਰੱਛਕ ਹੋਵੇ ਥਾਉਂ ਥਾਈਂਆ। ਸ੍ਰਿਸ਼ਟ ਸਬਾਈ ਕੂੜੀ ਮਿਥਾ, ਮਿਥਿਆ ਦਿਸੇ ਲੋਕਾਈਆ। ਜਿਨ੍ਹਾਂ ਦਾ ਲੈ ਕੇ ਆਇਆ ਧੁਰ ਦਾ ਚਿੱਠਾ, ਅਨਡਿੱਠਾ ਆਪੇ ਲਏ ਛੁਡਾਈਆ। ਸੰਮਤ ਸ਼ਹਿਨਸ਼ਾਹੀ ਦਾ ਪਹਿਲੇ ਸੰਮਤ ਦਾ ਵੇਖੋ ਸਿੱਟਾ, ਸਿੱਟੇ ਵਾਲੀ ਬਾਜ਼ੀ ਦਏ ਗਵਾਈਆ। ਦੂਜੇ ਸਾਲ ਖੜਕਣਾ ਰੋੜਾ ਇੱਟਾ,

ਇੱਟ ਇੱਟ ਦਏ ਦੁਹਾਈਆ। ਤੀਜਾ ਸਾਲ ਜ਼ਿਮੀਂ ਅਸਮਾਨ ਦੁਹੱਥੜਾ ਮਾਰ ਕੇ ਪਿੱਟਾ, ਪਟਰਾਣੀ ਰਹਿਣ ਕੋਇ ਨਾ ਪਾਈਆ। ਚੌਥਾ ਕਹੇ ਮੈਨੂੰ ਅੱਧਾ ਮਿਲਿਆ ਹਿਸਾ, ਹਿਸਾਬ ਸਭ ਦਾ ਦੇਣਾ ਮੁਕਾਈਆ। ਅਗੇ ਪ੍ਰਭ ਦਾ ਨੌ ਸੱਤ ਦਾ ਬਦਲ ਜਾਣਾ ਖ਼ਿਤਾ, ਖ਼ਤਰਾ ਰਹਿਣ ਕੋਇ ਨਾ ਪਾਈਆ। ਨਜ਼ਰੀ ਔਣਾ ਸਭ ਨੂੰ ਇਕੋ ਪਿਤਾ, ਪਤਿਪਰਮੇਸ਼ਵਰ ਨੂਰ ਖ਼ੁਦਾਈਆ। ਚਾਲੀਆਂ ਦਿਨਾਂ ਨੂੰ ਘਰ ਘਰ ਬੈਠਿਆਂ ਸਭ ਨੂੰ ਔਣੀਆਂ ਛਿੱਕਾਂ, ਯਾਦ ਕਰ ਕਰ ਦੇਣ ਦੁਹਾਈਆ। ਗੁਰਮੁਖਾਂ ਦੇ ਅੰਦਰ ਪੈਣੀਆਂ ਖਿੱਚਾਂ, ਸ਼ਬਦ ਹੁਲਾਰੇ ਨਾਲ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਠਾ ਬੋਲ ਇਕੋ ਦਏ ਜਣਾਈਆ। ਮਿਠਾ ਬੋਲ ਕਹੇ ਮੈਂ ਬੋਲਾਂ ਬੋਲੀ ਕਿਹੜੀ, ਕਵਣ ਰਾਗ ਅਲਾਈਆ। ਪੁਰਖ ਅਕਾਲ ਕਿਹਾ ਜਿਹੜੀ ਗੋਬਿੰਦ ਛੇੜ ਛੇੜੀ, ਉਹ ਦੇ ਸਮਝਾਈਆ। ਬੋਲ ਕਹੇ ਮੈਂ ਵੇਖਾਂ ਉਹ ਅੰਧੇਰੀ, ਜੋ ਨੇਤਰਾਂ ਵਾਲਿਆਂ ਅੰਧੇ ਰਹੀ ਬਣਾਈਆ। ਜਿਹੜੇ ਕਰਦੇ ਮੇਰੀ ਮੇਰੀ, ਮੈਂ ਮਮਤਾ ਵਿਚ ਭੱਜਣ ਵਾਹੋ ਦਾਹੀਆ। ਉਨ੍ਹਾਂ ਦੀ ਡੁੱਬਣ ਵਾਲੀ ਬੇੜੀ, ਮਲਾਹ ਨਜ਼ਰ ਕੋਇ ਨਾ ਆਈਆ। ਕੋਈ ਨਾ ਸਮਝਿਆ ਕਿਸ ਨੇ ਪਾਈ ਫੇਰੀ, ਕ਼ਿਸਮਤ ਕਵਣ ਰਿਹਾ ਬਦਲਾਈਆ। ਇਸ ਬੋਲੀ ਨਾਲ ਖੇਲ ਇਕ ਹੋਰ ਚੰਗੇਰੀ, ਜੋ ਚੰਗਿਆਂ ਮੰਦੇ ਦਏ ਬਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਹੜਾ ਲੌਣ ਵਾਲਾ ਡੇਰੀ, ਡੇਰੇ ਦੀ ਕਰੇ ਸਰਬ ਸਫ਼ਾਈਆ। ਮਾਝੇ ਵਾਲਿਉ ਤੁਹਾਡਾ ਮਜਮੂਆ, ਮਜਲਸ ਭਗਤਾਂ ਨਜ਼ਰੀ ਆਈਆ। ਤੁਹਾਡੇ ਪ੍ਰੇਮ ਦਾ ਸ੍ਰਿਸ਼ਟੀ ਦਾ ਬਣ ਗਿਆ ਹਊਆ, ਹੌਕਿਆਂ ਵਿਚ ਲੋਕਾਈਆ। ਕਿਸੇ ਮੰਦਰ ਮਸਜਿਦ ਸ਼ਿਵਦਵਾਲੇ ਮਠ ਰਹਿਣ ਨਹੀਂ ਦੇਣਾ ਕਊਆ, ਕਾਗ ਕੂਕ ਕੂਕ ਕੁਰਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਹਾਨੂੰ ਨਾਮ ਪਿਆਲਾ ਓਹ ਪਿਆਵੇ ਪਊਆ, ਜਿਸ ਪਊਏ ਨਾਲ ਇਕ ਦਾ ਹੋ ਕੇ ਸਵਾ ਸਵਾ ਸਵਾ ਲੱਖ ਕਹਿ ਕੇ ਗਿਆ ਸਮਝਾਈਆ।

੨੮ ਭਾਦਰੋਂ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ

ਰੰਗ ਰਾਗ ਰਹੇ ਤੜਪ, ਗਣ ਗੰਧਰਵ ਕਿਨਰ ਯਛਪ ਸੀਸ ਨਿਵਾਈਆ। ਮਧੁਰ ਧੁਨ ਰਹੀ ਅਟਕ, ਤਾਲ ਤਲਵਾੜਾ ਦਏ ਦੁਹਾਈਆ । ਸ੍ਰਿਸ਼ਟੀ ਖ਼ਾਹਿਸ਼ਾਂ ਰਹੀ ਲਟਕ, ਸਹਾਰਾ ਸਚ ਨਾ ਕੋਇ ਜਣਾਈਆ। ਸਦੀ ਚੌਧਵੀਂ ਚਲੇ ਨਾਲ ਮਟਕ, ਕ਼ਦਮ ਕ਼ਦਮ ਨਾਲ ਟਿਕਾਈਆ। ਸ਼ਹਿਨਸ਼ਾਹੀ ਸੰਮਤ ਬਣ ਕੇ ਚਟਕ, ਚਟੂਰੇ ਸਭ ਦੇ ਵੇਖ ਵਖਾਈਆ। ਪੁਰਖ ਅਕਾਲ ਦੇ ਹੁਕਮ ਦੀ ਹੋਣ ਨਹੀਂ ਦੇਣੀ ਹੱਤਕ, ਹੱਤਿਆ ਹੋਏ ਲੋਕਾਈਆ। ਗੋਬਿੰਦ ਕੋਈ ਚੂਚਾ ਨਹੀਂ ਬਤਖ, ਸ਼ਾਹਾਂ ਦਾ ਸ਼ਾਹ ਪਾਤਸ਼ਾਹਾਂ ਦਾ ਪਾਤਸ਼ਾਹ ਨਜ਼ਰੀ ਆਈਆ। ਇਸ ਤੋਂ ਵੱਡਾ ਹੋਰ ਹੁਕਮ ਨਹੀਂ ਕੋਈ ਸਖ਼ਤ, ਸੁਖਨ ਸਚ ਨਾ ਕੋਇ ਜਣਾਈਆ। ਜਿਸ ਨੇ ਵਾਰ ਕੇ ਜਿਗਰੇ ਲਖ਼ਤ, ਲੇਖਾ ਦਿਤਾ ਬਣਾਈਆ। ਜਿਸ ਦਾ ਕਾਗ਼ਜ਼ਾਂ ਵਾਲਾ ਨਹੀਂ ਭਵਿਖਤ, ਸਾਖ਼ਿਆਤ ਰਿਹਾ ਸਮਝਾਈਆ। ਜਿਸ ਦਾ ਪ੍ਰੇਮ ਪਿਆਰ ਅਨੋਖਾ ਇਸ਼ਕ, ਆਸ਼ਕ ਮਾਸ਼ੂਕ ਸਮਝ ਸਕੇ ਨਾ ਰਾਈਆ। ਸੋ ਭਗਤਾਂ ਦੇਵਣਹਾਰਾ ਤਿਲਕ, ਟਿੱਕਾ ਆਪਣਾ ਨਾਮ ਲਗਾਈਆ। ਪੂਰਬ ਜਨਮ ਦੀ ਮੇਟ ਕੇ ਹਿਰਸ, ਕੂੜੀ ਹਵਸ ਰਿਹਾ ਗਵਾਈਆ। ਰਹਿਮਤ ਵਿਚ ਕਰ ਕੇ ਤਰਸ, ਤ੍ਰਿਸ਼ਨਾ ਰਿਹਾ ਬੁਝਾਈਆ। ਜਿਸ ਖਾਤਰ ਆਇਆ ਫ਼ਰਸ਼, ਖ਼ਤਰੇ ਵਿਚ ਪਾਵੇ ਲੋਕਾਈਆ। ਇਹ ਪ੍ਰਭੂ ਦਾ ਸਗਨਾਂ ਵਾਲਾ ਬਰਸ,

ਗੁਰ ਅਵਤਾਰ ਪੈਗ਼ੰਬਰ ਨਿਉਂ ਨਿਉਂ ਸੀਸ ਝੁਕਾਈਆ। ਜਿਸ ਵਿਚ ਔਣ ਨਹੀਂ ਦੇਣਾ ਫ਼ਰਕ, ਹੁਕਮ ਇਕੋ ਇਕ ਵਖਾਈਆ। ਭਾਵੇਂ ਚੌਦਾਂ ਤਬਕ ਚੌਦਾਂ ਲੋਕ ਬ੍ਰਹਿਮੰਡ ਖੰਡ ਸਾਰੇ ਹੋ ਜਾਣ ਗ਼ਰਕ਼, ਹਰਿ ਕਾ ਨਾਮ ਗ਼ੈਬ ਨਾ ਕੋਇ ਕਰਾਈਆ। ਜਿਸ ਦੀ ਬਿਨਾ ਪ੍ਰੀਖਿਆ ਤੋਂ ਸਭ ਨੂੰ ਯਾਦ ਔਣੀ ਪਰਖ, ਪਾਕ ਇਕੋ ਨਜ਼ਰੀ ਆਈਆ । ਉਮੀਦਾਂ ਵਾਲਾ ਬਰਖ, ਆਸਾਂ ਭਰਿਆ ਭੱਜੇ ਚਾਈਂ ਚਾਈਂਆ। ਵੇਖਾਂ ਖੇਲ ਜਗਤ, ਜੁਗਤੀ ਬੇਪਰਵਾਹੀਆ। ਨਾਤਾ ਵੇਖਾਂ ਭਗਤ, ਜੋ ਆਤਮ ਪਰਮਾਤਮ ਮੇਲ ਮਿਲਾਈਆ। ਇਹ ਸੁੱਖਾਂ ਦਾ ਵੇਲਾ ਮੈਨੂੰ ਦਿਸੇ ਵਕ਼ਤ, ਜਿਸ ਵਕ਼ਤ ਸਾਰੇ ਅੰਦਰ ਅੰਦਰ ਪ੍ਰਭ ਦਾ ਧਿਆਨ ਲਗਾਈਆ। ਸ੍ਰਿਸ਼ਟੀ ਦਾ ਚੁੱਕਕੇ ਤਖ਼ਤ, ਤਖ਼ਤੇ ਦਏ ਉਲਟਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦੀ ਧਾਰ ਅੰਦਰ ਕੁਰਖ਼ਤ, ਪ੍ਰੇਮ ਪਿਆਰ ਅੰਦਰ ਕਰੇ ਬਚਤ, ਗੁਰਮੁਖ ਬੱਚਿਆਂ ਵਾਂਗ ਗੋਦ ਉਠਾਈਆ।

ਚਰਨ ਦਾਸੀ ਦਾ ਮਨਜ਼ੂਰ ਤਰਲਾ, ਧੁਰ ਸ਼ਬਦ ਦਏ ਵਡਿਆਈਆ। ਜੋ ਕੁਛ ਕਰਨਾ ਸੋ ਦਰ ਤੇ ਕਰ ਲੈ, ਕਰਮ ਕਾਂਡ ਦਾ ਗੇੜਾ ਰਹੇ ਨਾ ਰਾਈਆ। ਧੁਰ ਸਵਾਮੀ ਆਪਣਾ ਵਰ ਲੈ, ਜੋ ਵਾਹਿਗੁਰੂ ਵਾਹਿਦ ਨੂਰ ਖ਼ੁਦਾਈਆ। ਮੰਜ਼ਲ ਅਗੰਮੀ ਆਪਣੀ ਚੜ੍ਹ ਲੈ, ਬਿਨ ਪੌੜੀ ਡੰਡੇ ਦਏ ਚੜ੍ਹਾਈਆ। ਸਤਿ ਸਤਿਵਾਦੀ ਪਲੂ ਫੜ ਲੈ, ਜਿਸ ਨੂੰ ਸਕੇ ਨਾ ਕੋਇ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚੀ ਸਰਨਾਈਆ । ਚਰਨ ਦਾਸੀ ਪ੍ਰਭੂ ਬਣਾ ਹਰਿਸੰਗਤ, ਸੰਗ ਅਗਲਾ ਲਏ ਨਿਭਾਈਆ। ਨਾਮ ਅਗੰਮੀ ਚਾੜ੍ਹ ਰੰਗਤ, ਜਿਸ ਦਾ ਰੂਪ ਸਕੇ ਨਾ ਕੋਇ ਸਮਝਾਈਆ। ਸ਼ਬਦ ਭਿਖਾਰਨ ਬੈਠੀ ਮੰਗਤ, ਆਸਾ ਝੋਲੀ ਦੇ ਭਰਾਈਆ। ਕੂੜੀ ਕਿਰਿਆ ਅੰਦਰੋਂ ਕੱਢ ਕੇ ਵਿਕਾਰ ਹੰਗਤ, ਹੰ ਬ੍ਰਹਮ ਦੇ ਸਮਝਾਈਆ। ਤੈਨੂੰ ਮਿਲ ਕੇ ਕਿਸੇ ਦੀ ਕਰਨੀ ਪਏ ਨਾ ਮਿੰਨਤ, ਸੀਸ ਝੁਕੇ ਨਾ ਕਿਸੇ ਲੋਕਾਈਆ। ਪੁਰਖ ਅਕਾਲ ਦੀਨ ਦਿਆਲ ਆਪਣੇ ਪ੍ਰੇਮ ਦੀ ਦੇ ਉਹ ਹਿੰਮਤ, ਜਿਸ ਨੂੰ ਹੇਮਕੁੰਡ ਵਾਲਾ ਤੇਰੇ ਚਰਨਾਂ ਉਤੇ ਭੇਟ ਚੜ੍ਹਾਈਆ। ਤੇਰਾ ਰੂਪ ਨਜ਼ਰੀ ਆਏ ਬਿਨਾ ਦਿਸ਼ਾ ਸਿੰਮਤ, ਚਾਰ ਕੁੰਟ ਵੰਡ ਨਾ ਕੋਇ ਵੰਡਾਈਆ। ਕਲਜੁਗ ਕੂੜੀ ਕਿਰਿਆ ਭਗਤਾਂ ਨਾਲ ਕਰੇ ਕੋਈ ਨਾ ਇੱਲਤ, ਇਲਮ ਆਲਮ ਨਾ ਕੋਇ ਚਤੁਰਾਈਆ। ਜਗਤ ਖ਼ੁਆਰੀ ਨਾ ਹੋਵੇ ਜ਼ਿੱਲਤ, ਆਬਰੂ ਧੁਰ ਦੀ ਦੇਣੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਚਰਨ ਦਾਸੀ ਅੰਤਰ ਆਤਮ, ਬ੍ਰਹਮ ਪਾਰਬ੍ਰਹਮ ਦਇਆ ਕਮਾਈਆ। ਜਿਸ ਦਾ ਜੋਤ ਧਾਰ ਵਿਚੋਂ ਹੋਇਆ ਜਨਮ, ਮਰਨ ਤੋਂ ਬਾਦ ਓਸੇ ਵਿਚ ਸਮਾਈਆ। ਲੇਖਾ ਰਹੇ ਕਿਸੇ ਨਾ ਕਰਮ, ਕੁਕਰਮਾਂ ਡੇਰਾ ਦੇਵੇ ਢਾਹੀਆ। ਦਾਸਤਾਨ ਕਹਾਣੀ ਰਹੇ ਨਾ ਕੋਈ ਭਰਮ, ਭਰਾਂਤ ਦਏ ਮੁਕਾਈਆ। ਸਚ ਦਵਾਰੇ ਦੀ ਬਖ਼ਸ਼ ਕੇ ਸਰਨ, ਸਰਨਗਤ ਇਕੋ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਵੇਖ ਵਖਾਈਆ। ਚਰਨ ਦਾਸੀ ਬਣੇ ਕਿਹੜਾ, ਬ੍ਰਹਿਮੰਡ ਖੰਡ ਧਿਆਨ ਲਗਾਈਆ। ਕਲਜੁਗ ਮਾਇਆ ਮਮਤਾ ਛਿੜਿਆ ਝੇੜਾ, ਝਗੜਾ ਕਰੇ ਲੋਕਾਈਆ। ਕੋਟਨ ਕੋਟ ਜਗਤ ਸਾਧੂਆਂ ਲਾਇਆ ਡੇਰਾ, ਬੈਠੇ ਧੂਣੀਆਂ ਤਾਈਆ। ਸਾਰੇ ਕਹਿਣ ਮੇਰਾ ਮੇਰਾ, ਤੇਰਾ ਤੂੰ ਨਾ ਕੋਇ ਜਣਾਈਆ। ਸਤਿ ਅਸਤਿ ਦਾ ਕਰੇ ਨਾ ਕੋਈ ਨਖੇੜਾ, ਭੁਲ ਭੁਲ ਵਿਚ ਲੋਕਾਈਆ। ਸ਼ਾਸਤਰ ਸਿਮਰਤ

ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਸਭ ਨੂੰ ਪਾਇਆ ਸੰਸਾਰ ਵਾਲਾ ਘੇਰਾ, ਘੁੰਮਣ ਘੇਰੀ ਵਿਚੋਂ ਬਾਹਰ ਨਾ ਕੋਇ ਕਢਾਈਆ। ਪੁਰਖ ਅਕਾਲ ਦੀਨ ਦਿਆਲ ਜਿੰਨਾਂ ਚਿਰ ਨਾ ਕਰੇ ਆਪਣੀ ਮਿਹਰਾ, ਨਜ਼ਰ ਮਿਹਰ ਇਕ ਉਠਾਈਆ। ਓਨਾਂ ਚਿਰ ਨਾ ਕੋਈ ਗੁਰੂ ਨਾ ਕੋਈ ਚੇਰਾ, ਚੇਲਾ ਗੁਰੂ ਰੂਪ ਨਾ ਕੋਇ ਬਣਾਈਆ। ਫਿਰਤ ਫਿਰਤ ਸਭ ਮਾਰਦੇ ਫੇਰਾ, ਮਾਤ ਗਰਭ ਵੇਸ ਵਟਾਈਆ। ਬਿਨ ਸਾਹਿਬ ਸਵਾਮੀ ਅੰਤਰਜਾਮੀ ਬੰਨੇ ਲਾਏ ਕੋਈ ਨਾ ਬੇੜਾ, ਲੱਖ ਚੁਰਾਸੀ ਝੇੜਾ ਨਾ ਕੋਇ ਚੁਕਾਈਆ। ਗੁਰਮੁਖ ਗੁਰਸਿਖ ਹਰਿਜਨ ਚਰਨ ਦਾਸੀ ਬਣਨ ਦਾ ਵਕ਼ਤ ਆ ਗਿਆ ਨੇੜਾ, ਅੰਧੇਰਾ ਕੂੜ ਦੇ ਮਿਟਾਈਆ। ਸਚ ਦਵਾਰ ਕਰਾਏ ਵਸੇਰਾ, ਜਿਸ ਗ੍ਰਹਿ ਵਿਛੜ ਕੋਇ ਨਾ ਜਾਈਆ। ਨਾਮ ਪਦਾਰਥ ਇਕੋ ਭੰਡਾਰਾ ਦੇਵੇ ਬਥੇਰਾ, ਅਤੋਟ ਅਤੁੱਟ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਲੇਖੇ ਲਾਈਆ। ਚਰਨ ਦਾਸੀ ਸੁਣ ਲੈ ਧੁਰ ਦੀ ਜੁਗਤੀ, ਜੁਗਾਂ ਪਿਛੋਂ ਦਿਆਂ ਜਣਾਈਆ। ਭੁੱਲ ਕੇ ਕਦੇ ਨਾ ਮੰਗਿਓ ਮੁਕਤੀ, ਮੁਕਤੀ ਕੰਮ ਕਿਸੇ ਨਾ ਆਈਆ। ਤੁਹਾਡੀ ਓਥੇ ਲਾਵਾਂ ਸੁਰਤੀ, ਜਿਥੇ ਸੁੱਤਿਆਂ ਨਾ ਕੋਇ ਉਠਾਈਆ। ਇਕੋ ਨੂਰ ਅਕਾਲ ਮੂਰਤੀ, ਜੋਤੀ ਜੋਤ ਜੋਤ ਰੁਸ਼ਨਾਈਆ। ਨਾਮ ਨਿਧਾਨ ਅਗੰਮੀ ਤੂਰਤੀ, ਤੁਰੀਆ ਸਾਰ ਸੀਸ ਨਿਵਾਈਆ। ਇਹ ਖੇਲ ਹਾਜ਼ਰ ਹਜ਼ੂਰ ਦੀ, ਜੋ ਇਸ਼ਾਰਿਆਂ ਨਾਲ ਲਏ ਤਰਾਈਆ। ਮਿਹਨਤ ਮਿਲੇ ਪੂਰਬ ਜਨਮ ਮਜ਼ਦੂਰ ਦੀ, ਮਜ਼ਦੂਰੀ ਪਿਛਲੀ ਝੋਲੀ ਪਾਈਆ। ਇਹ ਖੇਲ ਨਹੀਂ ਕੋਈ ਜੂਠ ਝੂਠ ਕੂੜ ਦੀ, ਕੂੜੀ ਕਿਰਿਆ ਨਾ ਕੋਇ ਵਖਾਈਆ । ਚਰਨ ਦਾਸੀ ਰੂਪ ਅਗੰਮੀ ਓਸ ਨੂਰ ਦੀ, ਜੋ ਨੂਰ ਨੁਰਾਨਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਦਏ ਮਿਲਾਈਆ । ਚਰਨ ਦਾਸੀ ਕਦੇ ਨਾ ਲਏ ਹਿਚਕੀ, ਹਉਕਿਆਂ ਵਿਚ ਹਾਏ ਨਾ ਕੋਇ ਲਗਾਈਆ। ਪ੍ਰੇਮ ਪਿਆਰ ਦੀ ਬਖ਼ਸ਼ੇ ਸਿਸਕੀ, ਤਾਰ ਸਤਾਰ ਆਪਣੇ ਨਾਲ ਜੁੜਾਈਆ। ਜਿਸ ਦੀ ਧਾਰ ਇਕੋ ਦਿਸਦੀ, ਦੂਜਾ ਰੂਪ ਨਾ ਕੋਇ ਵਖਾਈਆ । ਉਸਦੀ ਰਮਜ਼ ਅਗੰਮੀ ਖਿਚਦੀ, ਸੁੱਤਿਆਂ ਲਏ ਉਠਾਈਆ। ਜਿਸ ਧੜ ਦੇ ਲੰਘ ਜਾਏ ਵਿਚ ਦੀ, ਆਰ ਪਾਰ ਲੇਖਾ ਦਏ ਮੁਕਾਈਆ। ਇਹ ਖੇਲ ਮਾਲਕ ਇਕ ਦੀ, ਦੂਜੀ ਵੰਡ ਨਾ ਕੋਇ ਵੰਡਾਈਆ। ਜਨ ਭਗਤੋ ਤੁਹਾਡੀ ਬਾਜੀ ਅੰਤਮ ਜਿਤਦੀ, ਹਾਰ ਵਾਲਾ ਹਰਿ ਤੁਹਾਡੇ ਕੋਲ ਕਦੇ ਨਾ ਆਈਆ। ਇਹ ਖੇਲ ਓਸ ਪਿਤ ਦੀ, ਜਿਸ ਨੂੰ ਪਿਤਾ ਗੋਬਿੰਦ ਕਹਿ ਸੁਣਾਈਆ। ਇਹ ਵਿਚਾਰ ਪਿਛਲੇ ਹਿਤ ਦੀ, ਪ੍ਰੇਮੀ ਪਿਆਰਿਆਂ ਜੋੜ ਜੁੜਾਈਆ। ਇਹ ਖੇਲ ਓਸ ਅਨਡਿੱਠ ਦੀ, ਜੋ ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਵਾਮੀ ਦਇਆ ਕਮਾਈਆ। ਚਰਨ ਦਾਸੀ ਵੇਖ ਆਪਣਾ ਚੋਲਾ, ਚੋਹਲ ਕਰੇ ਬੇਪਰਵਾਹੀਆ। ਪਰਦਾ ਰਹੇ ਕੋਈ ਨਾ ਓਹਲਾ, ਨਕ਼ਾਬ ਮੁਖ ਨਾ ਕੋਇ ਟਿਕਾਈਆ । ਮਨੂਆ ਮਨ ਨਾ ਪਾਵੇ ਰੌਲਾ, ਝੰਜਟ ਅਵਰ ਨਾ ਕੋਇ ਲੋਕਾਈਆ। ਇਕੋ ਮਾਲਕ ਮਿਲਿਆ ਮੌਲਾ, ਮੌਲੀ ਰੁੱਤ ਦਏ ਵਖਾਈਆ। ਭਗਤਾਂ ਭਾਰ ਕਰ ਕੇ ਹੌਲਾ, ਸ੍ਰਿਸ਼ਟੀ ਦਏ ਦਬਾਈਆ। ਧੁਰ ਦਾ ਸੁਣਾ ਅਗੰਮੀ ਢੋਲਾ, ਢੋਲ ਆਪਣਾ ਰਿਹਾ ਵਜਾਈਆ। ਜੁਗ ਚੌਕੜੀ ਕੀਤਾ ਇਕ਼ਰਾਰ ਕੌਲਾ, ਕਵਲ ਨੈਣ ਪੂਰ ਕਰਾਈਆ। ਪਿਛਲਾ ਵੇਲਾ ਵਕ਼ਤ ਲੰਘ ਗਿਆ ਵਿਚ ਮਖ਼ੌਲਾ, ਮਸਕਰਾ ਬਣ ਕੇ ਝਟ ਲਿਆ ਲੰਘਾਈਆ। ਹੁਣ ਸਭ ਦੇ ਸਿਰ ਮਾਰਨਾ ਉਹ ਪੌਲਾ, ਜੋ ਪਰਮ ਪੁਰਖ ਬੈਠੇ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਦੀ ਕਰਨੀ ਦਏ

ਭੁਗਤਾਈਆ। ਚਰਨ ਦਾਸੀ ਸਾਰੇ ਬਣ ਜਾਓ ਨਾਲ ਚਾਅ, ਚਾਓ ਘਨੇਰਾ ਘਰ ਘਰ ਦਿਆਂ ਵਖਾਈਆ। ਕਲਜੁਗ ਸ੍ਰਿਸ਼ਟੀ ਵਿਚੋਂ ਲਾ ਲਓ ਆਪਣਾ ਦਾਅ, ਸ਼ਬਦੀ ਧਾਰ ਦਿਆਂ ਸਮਝਾਈਆ। ਬਿਨਾ ਪੁਰਖ ਅਕਾਲ ਤੋਂ ਸਚਾ ਹੋਰ ਨਾ ਕੋਈ ਮਲਾਹ, ਖੇਵਟ ਖੇਟਾ ਨਜ਼ਰ ਕੋਇ ਨਾ ਆਈਆ । ਜਿਸ ਦੇ ਚਰਨ ਲਗ ਕੇ ਲੰਘ ਜਾਓ ਜਲ ਥਲ ਅਸਗਾਹ, ਸਮੁੰਦ ਸਾਗਰ ਟਿੱਲਾ ਪਰਬਤ ਨਾ ਕੋਇ ਅਟਕਾਈਆ। ਤੁਹਾਡਾ ਕੀ ਘਟਦਾ ਜੇ ‘‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ’’ ਲਓ ਧਿਆ, ਧਿਆਨ ਇਕੋ ਨਾਲ ਲਗਾਈਆ। ਆਪੇ ਲੱਖ ਚੁਰਾਸੀ ਤੋਂ ਪਲੂ ਦਏ ਛੁਡਾ, ਛੁਟਕਾਰਾ ਜਮਾਂ ਤੋਂ ਦਏ ਕਰਾਈਆ। ਓਸ ਧਾਮ ਅਵਲੜੇ ਦਏ ਬਹਾ, ਜਿਥੇ ਰਾਮ ਬਹਿ ਕੇ ਆਪਣਾ ਰਾਮ ਮਨਾਈਆ। ਵੇਖਿਓ ਕਿਤੇ ਤੱਤਾਂ ਵਾਲਾ ਨਾ ਸਮਝਿਓ ਇਨਸਾਨ, ਅਸਾਨ ਰਸਤਾ ਰਿਹਾ ਵਖਾਈਆ। ਜਿਸ ਨੇ ਇਕ ਵਾਰ ਚਰਨ ਧੂੜੀ ਦਾ ਕਰ ਲਿਆ ਇਸ਼ਨਾਨ, ਜਨਮ ਵਿਚ ਫੇਰ ਨਹਾਵਣ ਦੀ ਲੋੜ ਰਹੇ ਨਾ ਰਾਈਆ। ਓਸ ਦੀ ਆਤਮਾ ਮਿਲੇ ਨਾਲ ਓਸ ਭਗਵਾਨ, ਜੋ ਭਾਗ ਸਭ ਦੇ ਰਿਹਾ ਬਣਾਈਆ। ਸੰਮਤ ਸ਼ਹਿਨਸ਼ਾਹੀ ਦਾ ਵੇਖਿਓ ਅਨੁਮਾਨ, ਫੇਰ ਸਾਰਿਆਂ ਨੂੰ ਔਣਾ ਗਿਆਨ, ਝੁਕਦੇ ਜ਼ਿਮੀਂ ਅਸਮਾਨ, ਪ੍ਰਭੂ ਨੇ ਹੋ ਕੇ ਬੇਪਹਿਚਾਨ, ਨੌ ਅਠਾਰਾਂ ਮੁਖ ਲੈਣਾ ਛੁਪਾਈਆ। ਜਿਸ ਵੇਲੇ ਜਗਤ ਰਿਹਾ ਨਾ ਕੋਈ ਵਿਦਵਾਨ, ਸਚਾ ਮਿਲੇ ਨਾ ਕੋਈ ਅਮਾਮ, ਕਾਰਜ ਬਣੇ ਨਾ ਕੋਈ ਕਾਮ, ਸ਼ਾਹ ਨਵਾਬ ਨਾ ਦਿਸੇ ਗ਼ੁਲਾਮ, ਪਕਵਾਨ ਪੁਖਤਾ ਨਾ ਕੋਇ ਤੁਆਮ, ਦੁਆਏ ਦਰ ਦੀਦੇ ਖ਼ੁਦਾ ਦ੍ਰਿਸ਼ਟੀ ਨੂਰ ਨਾ ਕੋਇ ਰੁਸ਼ਨਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਦਾਸੀ ਹਰਿਸੰਗਤ ਹੋ ਸਹਾ, ਰਹਿਬਰ ਆਪਣਾ ਬਣੇ ਆਪ ਖ਼ੁਦਾ, ਖ਼ੁਦ ਆਪਣੀ ਦਇਆ ਕਮਾਈਆ।

ਹਰਿ ਸ਼ਬਦ ਕਹੇ ਧੁਰ ਹੁਕਮ ਜਨਾਬੇਆਲਾ, ਫ਼ਰਮਾਣ ਫ਼ਰਮਾਬਰਦਾਰ ਸਰਬ ਜਣਾਈਆ। ਇਹ ਖੇਲ ਅਗੰਮ ਖ਼ੁਦਾ ਤੁਆਲਾ, ਮੁਤਲਾ ਸਭ ਨੂੰ ਰਿਹਾ ਕਰਾਈਆ। ਲੇਖਾ ਜਾਣੇ ਮਾਜੀ ਹਾਲਾ, ਹਾਲਾਤ ਜਾਣੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਆਪਣੇ ਵਿਚ ਛੁਪਾਈਆ। ਹਰਿ ਸ਼ਬਦ ਕਹੇ ਇਹ ਖੇਲ ਅਗੰਮੀ ਰਾਮ, ਜੋ ਰਮਤਾ ਰਮਤਾ ਵੇਖ ਵਖਾਈਆ। ਜੋ ਲੇਖਾ ਜਾਣੇ ਤਮਾਮ, ਤਰਾ ਤਰਾ ਸਮਝਾਈਆ। ਜਿਸ ਦਾ ਪੈਗ਼ੰਬਰਾਂ ਦਿਤਾ ਪੈਗ਼ਾਮ, ਅਵਤਾਰ ਕਰਨ ਸ਼ਨਵਾਈਆ। ਸੋ ਦਾਤਾ ਨੌਜਵਾਨ, ਆਦਲ ਹੋ ਕੇ ਵੇਖ ਵਖਾਈਆ । ਹੁਕਮੇ ਅੰਦਰ ਹੁਕਮਰਾਨ, ਹੁਕਮੀ ਹੁਕਮ ਸਰਬ ਮਨਾਈਆ। ਹਕ ਇਸ਼ਾਰਾ ਇਕ ਤੁਫ਼ਾਨ, ਗਿਰਹਬਾਨ ਵੇਖ ਵਖਾਈਆ। ਲੇਖਾ ਜਾਣੇ ਮਸੀਹ ਬਿਆਨ, ਮਸਲਾ ਮਸਲਸਲ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਇਕ ਵਖਾਈਆ। ਮਸੀਹ ਕਹੇ ਸਚ ਖ਼ੁਦਾਏ ਖੇਲ ਵਾਈਡ, ਵਿਡੋ ਵੇਖੇ ਸਰਬ ਲੋਕਾਈਆ। ਜਗਤ ਹੰਕਾਰ ਕਰੇ ਡਾਈਡ, ਡਨ ਡੂ ਨਾ ਕੋਇ ਸਮਝਾਈਆ। ਸ਼ਬਦੀ ਹਾਰਸ ਹੋਵੇ ਰਾਈਡ, ਡੌਂਕੀ ਮੌਂਕੀ ਕਲਜੁਗ ਜੀਵ ਵੇਖ ਵਖਾਈਆ। ਸਲੈਕਟ ਕਰੇ ਆਪਣੀ ਸਾਈਡ, ਡੀਫ਼ੈਕਟ ਕਰ ਕੁਰੈਕਟ ਦਏ ਮਿਟਾਈਆ। ਵੇਖਣਹਾਰ ਸਰਬ ਬੀਹਾਂਈਡ, ਭੇਵ ਅਭੇਦਾ ਖੋਲ੍ਹ ਖੁਲ੍ਹਾਈਆ। ਮਾਈਨਸ ਸਭ ਨੂੰ ਕਰੇ ਮਾਂਈਡ, ਫਿੱਗਰ ਜ਼ੀਰੋ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਮਸੀਹ ਕਹੇ ਹਕ ਖ਼ੁਦਾਏ ਖੇਲ ਕੁਰੈਕਟ, ਕੁਰਾ ਦੋ ਜਹਾਨ ਵੇਖ ਵਖਾਈਆ।

ਬ੍ਰਹਿਮੰਡ ਖੰਡ ਬੰਦ ਕਰੇ ਵਿਚ ਬਰੈਕਟ, ਬਾਹਰ ਰਹਿਣ ਕੋਇ ਨਾ ਪਾਈਆ। ਜਿਸ ਗੁਰ ਅਵਤਾਰ ਪੈਗ਼ੰਬਰ ਕੀਤੇ ਸਲੈਕਟ, ਜੁਗ ਚੌਕੜੀ ਦਏ ਵਡਿਆਈਆ। ਜਿਸ ਦੀ ਜੋਤੀ ਧਾਰ ਐਲਕਟ੍ਰੀਸ਼ਨ ਕੋਈ ਨਾ ਜਾਣੇ ਈਲੈਕਟ, ਸੁਚ ਸਚ ਨਾ ਕੋਇ ਸਮਝਾਈਆ। ਉਹ ਲੇਖਾ ਜਾਣੇ ਈਸਟ ਵੈਸਟ, ਨਾਰਥ ਸਾਊਥ ਖੋਜ ਖੁਜਾਈਆ। ਉਸ ਦਾ ਹੁਕਮ ਇਕੋ ਬੈਸਟ, ਜੋ ਬੱਲੇ ਵਾਂਗ ਭੁਆਏ ਸਰਬ ਲੋਕਾਈਆ। ਜਿਸ ਨੇ ਸੰਤ ਸੁਹੇਲੇ ਜਨ ਭਗਤ ਵੇਖਣੇ ਆਪਣੇ ਗੈਸਟ, ਦਰ ਦਵਾਰੇ ਦੇਵੇ ਵਡਿਆਈਆ। ਲੱਖ ਚੁਰਾਸੀ ਜੀਵ ਜੰਤ ਸਾਰੇ ਕਰਨੇ ਅਰੈਸਟ, ਧੁਰ ਦੀ ਡੀਊਟੀ ਇਕੋ ਲਾਈਆ। ਨਾਮ ਖੰਡੇ ਕਰਨੇ ਕੁਰੈਸ਼ਟ, ਅੰਤਰ ਬਾਹਰ ਸਕੇ ਨਾ ਕੋਇ ਬਚਾਈਆ। ਬਹਿਣਾ ਪਏ ਨਾ ਕਿਸੇ ਉਤੇ ਡੈਸਕ, ਚਿਅਰ ਮਿਅਰ ਨਜ਼ਰ ਕੋਇ ਨਾ ਆਈਆ। ਕਿਸੇ ਨੂੰ ਕਹਿਣਾ ਪਏ ਨਾ ਲਾਈਕ ਜਸਟ, ਸਿਫ਼ਤਾਂ ਵਿਚ ਨਾ ਕੋਇ ਸਲਾਹੀਆ। ਮਾਰਕਸ ਮਿਲਣਾ ਨਹੀਂ ਕਿਸੇ ਫ਼ਸਟ, ਸੈਕਿੰਡ ਥਰਡ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰ ਸਰਬ ਲੋਕਾਈਆ। ਮਸੀਹ ਕਹੇ ਮੇਰਾ ਮਹਿਬੂਬ, ਮੁਹੱਬਤ ਵਿਚ ਸਮਾਈਆ। ਜਿਸ ਦਾ ਬਿਨ ਸ਼ਮਅ ਵਾਲਾ ਅਰੂਜ, ਨਿਰਗੁਣ ਨੂਰ ਰੁਸ਼ਨਾਈਆ। ਜੋ ਸਭ ਨੂੰ ਰਖੇ ਮਹਿਫ਼ੂਜ਼, ਪਰਦੇ ਵਿਚ ਲੋਕਾਈਆ । ਉਸ ਦਾ ਨੂਰ ਕਦੀ ਨਾ ਹੋਇਆ ਗ਼ਰੂਬ, ਗ਼ੁਰਬਤ ਮੇਟੇ ਸਰਬ ਲੋਕਾਈਆ। ਜਿਸ ਦੀ ਸਿਫ਼ਤ ਕਰੇ ਹਜਾਰਾ ਦਰੂਦ, ਹਜ਼ਰਤਾਂ ਰਿਹਾ ਸਮਝਾਈਆ। ਸੋ ਖ਼ੁਦਾਏ ਖ਼ੁਦ ਹੋਇਆ ਮੌਜੂਦ, ਮੁਜਰਮ ਵੇਖੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਸਦ ਮਿਹਰਵਾਨ ਵੇਖਣਹਾਰਾ ਥਾਉਂ ਥਾਈਂਆ।

ਨੌ ਅਠਾਰਾਂ ਵੇਲਾ ਨਹੀਂ ਵਕ਼ਤ ਘੜੀ ਕਲਾਕ, ਵਾਕਆਉਟ ਸਭ ਨੂੰ ਦਏ ਕਰਾਈਆ। ਕਲਜੁਗ ਜੀਵ ਜਲਮੀਨ ਮਛਲੀ ਮੈਂਢਕ ਦਿਸੇ ਫ਼ਰਾਗ, ਕਲਜੁਗ ਕੂੜੀ ਕਿਰਿਆ ਕੀਚੜ ਵਿਚ ਰਹੇ ਕੁਰਲਾਈਆ। ਮਨ ਵਾਸਨਾ ਹੋ ਗਏ ਡਾਗ, ਉਚੀ ਕੂਕਣ ਥਾਉਂ ਥਾਈਂਆ। ਪੁਰਖ ਅਬਿਨਾਸ਼ੀ ਸ਼ਬਦ ਅਗੰਮੀ ਹੱਥ ਵਿਚ ਫੜ ਕੇ ਰਾਡ, ਹੁਕਮੀ ਡੰਡੇ ਦਏ ਡਰਾਈਆ। ਸਭ ਨੂੰ ਯਾਦ ਕਰਾਏ ਵਾਹਦ ਲਾਸ਼ਰੀਕ ਇਕੋ ਗਾਡ, ਪਾਰਬ੍ਰਹਮ ਬੇਪਰਵਾਹੀਆ। ਰਾਏ ਧਰਮ ਘਰ ਡੀਟੇਨ ਕਰ ਦੇਵੇ ਵਿਚ ਇਕੋ ਵਾਰਡ, ਨੰਬਰਾਂ ਵਾਲੇ ਬੈਡ ਦਏ ਸਮਝਾਈਆ। ਸ਼ਬਦੀ ਸ਼ਬਦ ਲਾ ਕੇ ਉਪਰ ਗਾਰਡ, ਗੁਡਮਾਰਨਿੰਗ ਸਭ ਨੂੰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ।