ਪੁਸਤਕਾਲਾਭਾਗ ੧੮

ਪਹਿਲੀ ਅੱਸੂ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ

ਸ਼ਬਦ ਅਗੰਮੀ ਜੋ ਹੋਈ ਤਕਰੀਰ, ਦੋ ਜਹਾਨ ਰਹੇ ਜਸ ਗਾਈਆ। ਗੁਰ ਅਵਤਾਰਾਂ ਪੈਗ਼ੰਬਰਾਂ ਕੀਤੀ ਤਹਿਰੀਰ, ਕ਼ਾਗ਼ਜ਼ ਕ਼ਲਮ ਸ਼ਾਹੀ ਵੰਡ ਵੰਡਾਈਆ। ਭਗਤ ਸੁਹੇਲੇ ਤੱਕਣ ਬੇਨਜ਼ੀਰ, ਜਗ ਨੇਤਰ ਬੰਦ ਕਰਾਈਆ। ਗੁਰਮੁਖ ਅੰਤਰ ਖਿਚ ਇਕ ਤਸਵੀਰ, ਰੂਪ ਅਨੂਪ ਹਕ ਦ੍ਰਿੜਾਈਆ। ਜੋ ਦੇਵਣਹਾਰਾ ਬਾਦਅਸੀਰ, ਮਿਹਰ ਨਜ਼ਰ ਇਕ ਟਿਕਾਈਆ। ਸੋ ਬਦਲ ਦੇਵੇ ਤਕ਼ਦੀਰ, ਦੱਸ ਤਦਬੀਰ ਬੇਪਰਵਾਹੀਆ। ਮੇਲ

ਮਿਲਾ ਕੇ ਵੀਰਨ ਵੀਰ, ਗੁਰਮੁਖ ਗੁਰਸਿਖ ਜੋੜ ਜੁੜਾਈਆ। ਝਗੜਾ ਮੁਕਾ ਕੇ ਸ਼ਾਹ ਹਕੀਰ, ਸ਼ਹਿਨਸ਼ਾਹ ਇਕੋ ਰੰਗ ਵਖਾਈਆ। ਅੰਤਰ ਆਤਮ ਨਾ ਹੋਏ ਦਿਲਗੀਰ, ਮਨਸਾ ਮਨ ਨਾ ਕੋਇ ਭਵਾਈਆ। ਸਤਿ ਪ੍ਰੇਮ ਦੀ ਪਾ ਜ਼ੰਜੀਰ, ਕੂੜੀ ਸ਼ਰਅ ਦਏ ਮਿਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਤਸਵੀਰ ਕਹੇ ਮੈਨੂੰ ਕੋਈ ਨਾ ਜਾਣੇ ਸ਼ਖ਼ਸ, ਸਮਝ ਸਕੇ ਕੋਈ ਨਾ ਰਾਈਆ । ਜਿਸ ਗੁਰਮੁਖ ਅੰਦਰ ਸਾਹਿਬ ਦਾ ਹੋਵੇ ਅਕਸ, ਨੂਰ ਜ਼ਹੂਰ ਦਏ ਵਖਾਈਆ। ਉਸ ਦਾ ਮਨ ਨਾ ਰਹੇ ਸਖ਼ਤ, ਦੁਰਮਤ ਮੈਲ ਧਵਾਈਆ। ਸੁਹੰਜਣਾ ਹੋਵੇ ਵਕ਼ਤ, ਮਿਲੇ ਮਾਣ ਵਡਿਆਈਆ। ਸਹਾਈ ਵਿਚ ਜਗਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਪੂਰਾ ਕਾਰਜ ਕਰੇ ਫ਼ਕਤ ਫ਼ਿਕਰੇ ਇਕੇ ਨਾਲ ਸਲਾਹੀਆ। ਮਾਣਸ ਜਨਮ ਨਾ ਪਏ ਵਖ਼ਤ, ਦੁਖ ਦਲਿਦਰ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਤਸਵੀਰ ਕਹੇ ਮੈਂ ਵੇਖ ਨਕ਼ਸ਼ਾ, ਸਤਿ ਸਚ ਦਿਆਂ ਦ੍ਰਿੜਾਈਆ। ਜਿਸ ਵਿਚ ਨਹੀਂ ਕੋਈ ਖ਼ਦਸ਼ਾ, ਭੈ ਭਰਮ ਨਾ ਕੋਇ ਬਣਾਈਆ। ਜਨਮ ਵਿਚ ਨਾ ਆਏ ਹਾਦਸਾ, ਹੈਸੀਅਤ ਸਕੇ ਨਾ ਕੋਇ ਬਦਲਾਈਆ। ਵੇਖਣੀ ਪਏ ਨਾ ਕੋਈ ਨਿਰਾਸਤਾ, ਆਹਿਸਤਾ ਆਹਿਸਤਾ ਦਏ ਵਡਿਆਈਆ। ਮੇਲਾ ਮਿਲਿਆ ਧੁਰ ਦੇ ਸਾਥ ਦਾ, ਸਗਲਾ ਸੰਗ ਬਣਾਈਆ। ਇਹ ਲਹਿਣਾ ਗੋਬਿੰਦ ਦੇ ਵਾਕ ਦਾ, ਜੋ ਭਵਿਖਤਾਂ ਵਿਚ ਦ੍ਰਿੜਾਈਆ। ਤੇਰਾ ਨਾਤਾ ਓਸ ਦੇ ਬਾਪ ਦਾ, ਜੋ ਤੇਗ਼ ਬਹਾਦਰ ਰਿਹਾ ਸਮਝਾਈਆ । ਤੂੰ ਭਤੀਜਾ ਉਸ ਦੇ ਸਾਲੇ ਸਾਕ ਦਾ, ਜਿਸ ਦਾ ਲੇਖ ਨਾ ਕੋਇ ਦ੍ਰਿੜਾਈਆ। ਇਹ ਦਾਓ ਅਗੰਮੀ ਓਸ ਘਾਤ ਦਾ, ਜਿਸ ਦਾ ਗਹਿਰਾ ਜ਼ਖ਼ਮ ਨਾ ਕੋਇ ਸਮਝਾਈਆ। ਇਹ ਵੇਲਾ ਓਸ ਰਾਤ ਦਾ, ਜਿਸ ਵੇਲੇ ਗੋਬਿੰਦ ਮਿਲੀ ਵਡਿਆਈਆ। ਤੂੰ ਤਰੇਠ ਸਾਲਾ ਸੀ ਜਾਗਦਾ, ਰਾਤੀ ਸੁੱਤਿਆਂ ਖ਼ਾਰਸ਼ ਰਹੀ ਸਤਾਈਆ। ਓਧਰੋਂ ਹੁਕਮ ਹੋਇਆ ਅਕਾਲ ਦਾ, ਸ਼ਬਦੀ ਰਾਗ ਅਲਾਈਆ। ਵੇਖ ਨੂਰ ਮੇਰੇ ਲਾਲ ਦਾ, ਜੋਤੀ ਜੋਤ ਕਰੇ ਰੁਸ਼ਨਾਈਆ। ਤੂੰ ਆਪਣਾ ਆਪ ਸੰਭਾਲਦਾ, ਸੋਟਾ ਬੇਰੀ ਲਿਆ ਉਠਾਈਆ। ਚਾਰੋਂ ਕੁੰਟ ਉਠ ਉਠ ਝਾਕਦਾ, ਵੇਖੇਂ ਥਾਉਂ ਥਾਈਂਆ। ਹੁਕਮ ਹੋਇਆ ਅਨੋਖੇ ਵਾਕ ਦਾ, ਵਾਕਿਆ ਦਿਤਾ ਦ੍ਰਿੜਾਈਆ । ਤੇਰਾ ਲਹਿਣਾ ਅਗਲੇ ਵਾਟ ਦਾ, ਵਕ਼ਤ ਦਿਤਾ ਸੁਣਾਈਆ । ਜਿਸ ਵੇਲੇ ਮੇਲਾ ਹੋਣਾ ਸ਼ਬਦੀ ਗੋਬਿੰਦ ਪੁਰਖ ਅਕਾਲ ਬਾਪ ਦਾ, ਪਤਿਪਰਮੇਸ਼ਵਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਤਸਵੀਰ ਕਹੇ ਮੈਂ ਕੀ ਦੱਸਾਂ ਹਾਲ, ਹਾਲਤ ਪਿਛਲੀ ਦਿਆਂ ਗਵਾਈਆ। ਜਿਥੇ ਨਾ ਕੋਈ ਜਵਾਬ ਨਾ ਸਵਾਲ, ਫ਼ਿਕਰਾ ਫ਼ਿਕਰ ਵਾਲਾ ਨਾ ਕੋਇ ਬਣਾਈਆ। ਨਾ ਕੋਈ ਸੰਗੀ ਸਾਥੀ ਨਾਲ, ਸਗਲਾ ਸੰਗ ਨਾ ਕੋਇ ਬਣਾਈਆ। ਉਹ ਖੇਲ ਅਗੰਮੀ ਪੁਰਖ ਅਕਾਲ, ਹਰਿ ਕਰਤਾ ਆਪਣੇ ਹੱਥ ਰਖੇ ਵਡਿਆਈਆ। ਦੀਨਾਂ ਬੰਧਪ ਹੋ ਦਿਆਲ, ਦੀਨਨ ਆਪਣੀ ਦਇਆ ਕਮਾਈਆ। ਸ਼ਬਦ ਅਗੰਮੀ ਸਿਖਿਆ ਇਕ ਸਿਖਾਲ, ਧੁਰ ਦੀ ਕਰੀ ਪੜ੍ਹਾਈਆ। ਤੇਰਾ ਮੇਲਾ ਗੋਬਿੰਦ ਨਾਲ, ਲਾਲਨ ਰੰਗ ਦਿਆਂ ਚੜ੍ਹਾਈਆ। ਸਚ ਦਵਾਰਾ ਧਰਮਸਾਲ, ਧੁਰ ਦਰਵਾਜ਼ਾ ਦਿਆਂ ਖੁਲ੍ਹਾਈਆ। ਜਿਸ ਗ੍ਰਹਿ ਵਸੇ ਦੀਨ ਦਿਆਲ, ਸ਼ਾਹ ਕੰਗਾਲ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਬਿਰਧ ਕਹੇ ਪ੍ਰਭ ਆਇਆ ਬੁੜ੍ਹਾਪਾ, ਮਨ ਮਤਿ ਬੁਧਿ ਚਲੇ ਨਾ ਕੋਇ ਚਤੁਰਾਈਆ । ਜਗਤ ਮਿਟਣ ਵਾਲਾ ਸਾਕਾ, ਨਾਤਾ

ਤੋੜ ਨਾ ਕੋਇ ਨਿਭਾਈਆ। ਪਰਮ ਪੁਰਖ ਪਰਮਾਤਮ ਤੇਰਾ ਰੂਪ ਜ਼ਾਹਰ ਖਿਚਿਆ ਨਾ ਜਾਏ ਖ਼ਾਕਾ, ਸਤਿ ਨਜ਼ਰ ਕੋਇ ਨਾ ਆਈਆ। ਨੇਤਰ ਪੜ੍ਹੀ ਨਾ ਜਾਏ ਕੋਈ ਕਿਤਾਬਾ, ਵਿਦਿਆ ਹਕ ਨਾ ਕੋਇ ਸਮਝਾਈਆ। ਜਲਵਾ ਨੂਰ ਨਾ ਕੋਇ ਮਹਿਤਾਬਾ, ਜੋਤੀ ਜੋਤ ਨਾ ਕੋਇ ਡਗਮਗਾਈਆ। ਮੈਨੂੰ ਤੇਰੇ ਮਿਲਣ ਦੀ ਆਸਾ, ਦੂਜੀ ਓਟ ਨਾ ਕੋਇ ਵਖਾਈਆ। ਦੀਨ ਦਿਆਲ ਦੇ ਭਰਵਾਸਾ, ਸ਼ਬਦੀ ਹੁਕਮ ਸੁਣਾਈਆ। ਪੁਰਖ ਅਕਾਲ ਕਿਹਾ ਸ਼ਾਬਾਸ਼ਾ, ਮਿਹਰ ਨਜ਼ਰ ਨਾਲ ਤਰਾਈਆ। ਤੈਨੂੰ ਵਖਾਵਾਂ ਖੇਲ ਤਮਾਸ਼ਾ, ਖ਼ਾਲਕ ਖ਼ਲਕ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਸਾਚਾ ਖ਼ਾਕਾ ਕਿਹੜਾ ਰੂਪ, ਪੁਰਖ ਅਕਾਲ ਦੇ ਜਣਾਈਆ। ਸ੍ਰੀ ਭਗਵਾਨ ਕਿਹਾ ਉਹ ਕਿਸੇ ਹੱਥ ਨਾ ਆਵੇ ਚਾਰੇ ਕੂਟ, ਦਹਿ ਦਿਸ਼ਾ ਵੇਖ ਨਾ ਕੋਇ ਪਾਈਆ। ਜਿਸ ਵੇਲੇ ਮਾਲਕ ਖ਼ਾਲਕ ਬਣ ਕੇ ਆਵਾਂ ਮਜ਼ਬੂਤ, ਸ਼ਬਦੀ ਸ਼ਬਦੀ ਧਾਰ ਪਰਗਟਾਈਆ। ਫੇਰ ਸੁਹਾਵਾਂ ਸਾਚੀ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਜੋਤੀ ਧਾਰ ਸ਼ਬਦੀ ਸੁਤ ਖੇਲ ਕਰਾ ਕੇ ਪੰਜ ਤਤ ਕਾਇਆ ਬੁਤ, ਤਤਵ ਤਤ ਦਿਆਂ ਵਡਿਆਈਆ । ਤੇਰੇ ਕੋਲੋਂ ਫੋਟੋ ਖਿਚਾ ਕੇ ਹੋਵਾਂ ਖ਼ੁਸ਼, ਖ਼ੁਸ਼ੀ ਤੇਰੀ ਗ਼ਮੀ ਵਿਚੋਂ ਬਦਲਾਈਆ। ਪਹਿਲੋਂ ਮਾਪਿਆਂ ਘਰ ਜਨਮਣਾ ਜਗਤ ਪੁਤ, ਫੇਰ ਸ਼ਬਦੀ ਸੁਤ ਲਵਾਂ ਪਰਗਟਾਈਆ। ਪਰਦਾ ਉਹਲਾ ਰਹੇ ਨਾ ਲੁਕ, ਨਕ਼ਾਬ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਮਾਣ ਵਡਿਆਈ ਦੇਵਾਂ ਏਕ, ਏਕਾ ਧਾਰ ਬੰਧਾਈਆ । ਸਚ ਪ੍ਰੀਤੀ ਰਖਣੀ ਟੇਕ, ਟਿੱਕਾ ਮਸਤਕ ਦਿਆਂ ਛੁਹਾਈਆ। ਧਰਮ ਸੁਤ ਬਣ ਕੇ ਨੇਕ, ਨੀਤੀ ਆਪਣੀ ਲੈਣੀ ਉਪਜਾਈਆ। ਬੁਧੀ ਰਹੇ ਸਦਾ ਬਿਬੇਕ, ਕੂੜੀ ਕਿਰਿਆ ਬਾਹਰ ਕਢਾਈਆ। ਮਾਲਕ ਹੋ ਕੇ ਨਰ ਨਰੇਸ਼, ਦੋ ਜਹਾਨਾਂ ਵੇਖ ਵਖਾਈਆ। ਤੇਰੇ ਪ੍ਰੇਮ ਦਾ ਲਹਿਣਾ ਦੇਣਾ ਦਿਆਂ ਵਿਸ਼ੇਸ਼, ਵਿਸ਼ਵ ਆਪਣਾ ਰੂਪ ਪਰਗਟਾਈਆ। ਪਹਿਲੋਂ ਲਿਖ ਕੇ ਧੁਰ ਦਾ ਲੇਖ, ਲੇਖਾ ਪਿਛਲਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਵਡਿਆਈ ਕਹੇ ਮੈਂ ਵੇਖਣਾ ਉਹ ਪਿਆਰਾ, ਜੋ ਪ੍ਰੇਮੀ ਪ੍ਰੀਤਮ ਨਜ਼ਰੀ ਆਈਆ। ਜਿਸ ਦਾ ਖੇਲ ਅਗੰਮ ਨਿਆਰਾ, ਨਿਰਾਕਾਰ ਰਿਹਾ ਕਰਾਈਆ। ਜਿਸ ਦਾ ਵਖਰਾ ਜਗਤ ਵਿਹਾਰਾ, ਵਿਵਹਾਰੀ ਰਿਹਾ ਸਮਝਾਈਆ। ਜਿਸ ਦਾ ਉਚ ਮਹਲ ਅਟਲ ਮੁਨਾਰਾ, ਸਚਖੰਡ ਬੈਠਾ ਸੋਭਾ ਪਾਈਆ। ਜੋ ਖੇਲੇ ਖੇਲ ਵਿਚ ਸੰਸਾਰਾ, ਸੰਸਾਰੀ ਹੋ ਕੇ ਖ਼ੁਸ਼ੀ ਮਨਾਈਆ। ਸੋ ਲੇਖਾ ਜਾਣੇ ਧੁਰ ਦਰਬਾਰਾ, ਪਤਿਪਰਮੇਸ਼ਵਰ ਬੇਪਰਵਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚੋਂ ਪਰਗਟਾਈਆ। ਲੇਖਾ ਕਹੇ ਮੈਂ ਪਿਛਲੀ ਕਰਨੀ ਤਸਦੀਕ਼, ਸ਼ਹਾਦਤ ਅਗੰਮੀ ਦਿਆਂ ਭੁਗਤਾਈਆ। ਤਿੰਨ ਅੱਸੂ ਦੀ ਔਣ ਵਾਲੀ ਤਰੀਕ, ਤਾਰੀਖ਼ ਸਾਰੀ ਦਿਆਂ ਬਦਲਾਈਆ। ਜਿਸ ਦੀ ਕਰਨ ਸਰਬ ਉਡੀਕ, ਵੇਖੇ ਲੋਕ ਖ਼ੁਦਾਈਆ। ਭਗਤਾਂ ਕਰਨਾ ਅੰਤਰ ਆਤਮ ਠਾਂਡਾ ਸੀਤ, ਸ੍ਰਿਸ਼ਟੀ ਅਗਨੀ ਤਤ ਜਲਾਈਆ। ਢੋਲਾ ਗਾ ਕੇ ਇਕੋ ਗੀਤ, ਗੋਬਿੰਦ ਸਹਿਜੇ ਲੈਣਾ ਮਨਾਈਆ। ਦੂਰ ਦੁਰਾਡਾ ਵਸਣਾ ਨਜ਼ਦੀਕ, ਅੰਦਰ ਬਾਹਰੋਂ ਪੰਧ ਚੁਕਾਈਆ। ਸਾਚੀ ਦੱਸ ਕੇ ਇਕ ਤੌਫ਼ੀਕ, ਤੋਫ਼ੇ ਘਰ ਘਰ ਦੇਣੇ ਪੁਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਚਾ ਸ਼ਹਿਨਸ਼ਾਹੀਆ। ਤਿੰਨ ਅੱਸੂ ਕਹੇ ਮੈਂ ਕਰਨੀ ਇਕ ਅਰਦਾਸ, ਅਰਜ਼ ਦੇਣੀ ਸੁਣਾਈਆ। ਜਿਸ ਦਾ ਜੁਗ ਚੌਕੜੀ ਖੇਲ ਤਮਾਸ਼, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ

ਗਿਆ ਹੰਢਾਈਆ। ਜਿਸ ਨੂੰ ਨਿਰਗੁਣ ਜੋਤ ਕਹਿੰਦੇ ਪਰਕਾਸ਼, ਸਚਖੰਡ ਨਿਵਾਸੀ ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀਆ। ਜੋ ਆਦਿ ਜੁਗਾਦਿ ਨਿਤ ਨਵਿਤ ਗੁਰ ਅਵਤਾਰਾਂ ਪੈਗ਼ੰਬਰਾਂ ਪੂਰੀ ਕਰਦਾ ਆਸ, ਸ਼ਬਦ ਅਨਾਦੀ ਢੋਲੇ ਗੀਤ ਸੁਣਾਈਆ। ਜੋ ਲੱਖ ਚੁਰਾਸੀ ਘਟ ਘਟ ਅੰਦਰ ਸਦਾ ਵਿਸਮਾਦ, ਬਿਸਮਲ ਆਪਣੀ ਧਾਰ ਸਮਝਾਈਆ। ਜੋ ਬਿਨ ਨੇਤਰ ਲੋਚਣ ਨੈਣ ਆਲਸ ਨਿੰਦਰਾ ਰਿਹਾ ਜਾਗ, ਧੁਰ ਸੰਦੇਸ਼ੇ ਸ਼ਬਦ ਮਨਾਈਆ। ਜੋ ਸ੍ਰਿਸ਼ਟੀ ਦ੍ਰਿਸ਼ਟੀ ਇਸ਼ਟੀ ਬਦਲ ਦੇਵੇ ਰਿਵਾਜ, ਰਹਿਬਰ ਬਣ ਕੇ ਵੇਸ ਵਟਾਈਆ। ਜਿਸ ਦਾ ਲੈਂਦੇ ਰਹੇ ਭਵਿਖਤਾਂ ਵਿਚ ਖ਼ਵਾਬ, ਸੋ ਖ਼ਾਲਸ ਹੋ ਕੇ ਫੇਰੀ ਪਾਈਆ। ਜਿਸ ਨੂੰ ਕਰਦੇ ਰਹੇ ਅਦਾਬ, ਸਜਦਿਆਂ ਵਿਚ ਸੀਸ ਝੁਕਾਈਆ। ਉਹ ਸਭ ਨੂੰ ਦੇਣ ਆਇਆ ਸੁਗ਼ਾਤ, ਜੋ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਬੈਠੇ ਧਿਆਨ ਲਗਾਈਆ। ਦੂਸਰ ਹੋਣ ਨਾ ਦੇਵੇ ਕਿਸੇ ਮੁਹਤਾਜ, ਲੋੜੀਂਦਾ ਸਾਜਣ ਦਇਆ ਕਮਾਈਆ। ਵੇਖੇ ਖੇਲ ਆਪ ਤਮਾਸ਼, ਭੇਵ ਅਭੇਦਾ ਪਰਦਾ ਦਏ ਉਠਾਈਆ। ਇੱਕੀਆਂ ਲੈ ਕੇ ਇਕ ਜਮਾਤ, ਜ਼ਾਮਨ ਹੋ ਕੇ ਖ਼ੁਸ਼ੀ ਮਨਾਈਆ। ਨੌ ਦਰ ਖੋਲ੍ਹ ਕੇ ਤਾਕ, ਪਰਦਾ ਦੂਈ ਦਏ ਉਠਾਈਆ । ਤਿੰਨ ਅੱਸੂ ਦੀ ਅਖ਼ੀਰੀ ਕਹੇ ਰਾਤ, ਉਚੀ ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦਏ ਬਣਾਈਆ । ਤਿੰਨ ਅੱਸੂ ਦੀ ਰਾਤ ਕਹੇ ਮੇਰੀ ਬਿਨਾ ਸ਼ਮਅ ਤੋਂ ਖਿਚ ਲਈ ਤਸਵੀਰ, ਸ਼ਮਅ ਆਪਣੀ ਆਪ ਜਣਾਈਆ। ਇਹ ਸਦਾ ਵਾਸਤੇ ਭਗਤਾਂ ਦੀ ਬਣ ਜਾਏ ਜਾਗੀਰ, ਉਜੜੇ ਖੇੜੇ ਦਏ ਵਸਾਈਆ। ਫੇਰ ਲਭਣਾ ਪਏ ਨਾ ਕੋਇ ਪੀਰ, ਘਰ ਬੈਠਿਆਂ ਦੀਆਂ ਆਸਾ ਪੂਰੀਆਂ ਕਰ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਅੰਦਰੋਂ ਬਦਲ ਦੇਵੇ ਜ਼ਮੀਰ, ਜ਼ਾਮਨ ਹੋ ਕੇ ਲਏ ਤਰਾਈਆ।

ਤਿੰਨ ਅੱਸੂ ਕਹੇ ਜਿਸ ਵੇਲੇ ਭਗਤ ਭਗਵੰਤ ਨਿਰਗੁਣ ਸਰਗੁਣ ਫੋਟੋ ਲਈ ਖਿੱਚ, ਖਿੱਚ ਅੰਦਰੇ ਦੇਵਾਂ ਪਾਈਆ । ਉਨ੍ਹਾਂ ਦੇ ਵੜ ਜਾਵਾਂ ਵਿਚ, ਜਿਨ੍ਹਾਂ ਦੇ ਵਿਚ ਬੈਠਾ ਬੇਪਰਵਾਹੀਆ। ਫੇਰ ਲਭਣਾ ਕਿਸੇ ਕਿਸ, ਕ਼ਿਸਮਤ ਗਿਆ ਬਦਲਾਈਆ। ਸਭ ਨੂੰ ਨਜ਼ਰੀ ਆ ਜਾਏ ਏਕੰਕਾਰ ਇਕ, ਝਗੜਾ ਚੁਕੇ ਲੋਕਾਈਆ। ਜੋ ਆਦਿ ਜੁਗਾਦੀ ਪਤਿਪਰਮੇਸ਼ਵਰ ਪਿਤ, ਪਾਰਬ੍ਰਹਮ ਨੂਰ ਖ਼ੁਦਾਈਆ। ਗੋਬਿੰਦ ਧਾਰ ਪਏ ਦਿਸ, ਪਾਸਾ ਸਭ ਦਾ ਦਏ ਉਲਟਾਈਆ । ਜਨ ਭਗਤਾਂ ਜਗਤ ਜਹਾਨ ਸਦਾ ਰਹੇ ਜਿੱਤ, ਜੀਵਣ ਜਨਮ ਆਪਣੇ ਲੇਖੇ ਲਏ ਲਗਾਈਆ। ਸਭ ਦੇ ਘਰ ਵਿਚ ਤਸਵੀਰ ਹੋਵੇ ਇਕ, ਇਕ ਇਕ ਨਾਲ ਇਕ ਮਿਲ ਕੇ ਇਕੋ ਰੂਪ ਸਮਾਈਆ। ਧਾਰ ਨਜ਼ਰੀ ਆਵੇ ਗੁਰੂ ਸਿਖ, ਸਿਖ ਗੁਰੂ ਗੁਰੂ ਗੋਬਿੰਦ ਮੇਲਾ ਮੇਲੇ ਸਹਿਜ ਸੁਭਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋ ਜਹਾਨਾਂ ਆਪੇ ਕਾਰਜ ਲਏ ਨਜਿਠ, ਭਗਤ ਸੁਹੇਲਿਆਂ ਸੂਫ਼ੀ ਸੰਤ ਫ਼ਕੀਰਾਂ ਕਦੀ ਨਾ ਦੇਵੇ ਪਿਠ, ਕਰਵਟ ਆਪਣੀ ਲਏ ਬਦਲਾਈਆ। ਜੋ ਪ੍ਰੇਮ ਪਿਆਰ ਅੰਦਰ ਗਏ ਵਿਕ, ਉਹਨਾਂ ਦੀ ਜਨਮ ਕਰਮ ਦੀ ਕ਼ੀਮਤ ਦਏ ਚੁਕਾਈਆ। ਜੋ ਲੇਖਾ ਬਿਨ ਅੱਖਰਾਂ ਦਿਤਾ ਲਿਖ, ਨਿਰਅੱਖਰ ਹੁਕਮ ਵਰਤਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਪ੍ਰੇਮ ਪਿਆਰ ਅੰਦਰ ਰਹਿਣ ਨਾ ਦੇਵੇ ਕੋਈ ਵਿਥ, ਵਿਤਕਰਾ ਦੂਈ ਨਾ ਕੋਇ ਜਣਾਈਆ।