੩, ੪ ਅੱਸੂ ਦੀ ਰਾਤ ਸਾਢੇ ਬਾਰਾਂ ਵਜੇ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ
ਗੋਦਾਵਰੀ ਕਹੇ ਤਿੰਨ ਚਾਰ ਅੱਸੂ ਦੀ ਰਾਤ ਆ ਗਈ ਸਚ, ਸਮੁੰਦ ਸਾਗਰ ਧਾਰ ਖ਼ੁਸ਼ੀ ਮਨਾਈਆ। ਮੈਂ ਪਲਟ ਕੇ ਵੇਖਾਂ ਆਪਣੀ ਅੱਖ, ਭਗਤ ਸੁਹੇਲੇ ਪਰਤੱਖ ਨਜ਼ਰੀ ਆਈਆ। ਝੋਲੀ ਡਾਹ ਕੇ ਮੰਗਾਂ ਆਪਣਾ ਹਕ, ਬੇਨੰਤੀ ਸਚ ਸੁਣਾਈਆ। ਆਪਣੀ ਚਰਨ ਧੂੜੀ ਮੇਰੇ ਅੰਦਰ ਦਿਉ ਰਖ, ਜਲਧਾਰਾ ਵਿਚ ਸਮਾਈਆ। ਮੈਂ ਆਪਣਾ ਰੂਪ ਕਰ ਕੇ ਵਖ, ਭੱਜਾਂ ਵਾਹੋ ਦਾਹੀਆ। ਦਰਸ਼ਨ ਕਰਾਂ ਪੁਰਖ ਸਮਰਥ, ਜਿਸ ਦਾ ਖੇਲ ਬੇਪਰਵਾਹੀਆ। ਜੋ ਗੋਬਿੰਦ ਗਿਆ ਦੱਸ, ਸੋ ਵੇਲਾ ਗਿਆ ਆਈਆ। ਅਗੇ ਨਾਤਾ ਹੋਵੇ ਪਕ, ਕੂੜ ਕੁੜਿਆਰ ਨਾ ਕੋਇ ਵਖਾਈਆ। ਚਰਨ ਦਵਾਰੇ ਜਾਵਾਂ ਵਸ, ਘਰ ਸਾਚੇ ਖ਼ੁਸ਼ੀ ਮਨਾਈਆ। ਪ੍ਰੇਮੀਆਂ ਨਾਲ ਮਿਲ ਕੇ ਲਵਾਂ ਹਸ, ਜੋ ਸਚ ਪਿਆਰ ਅੰਦਰ ਆਪਣੀ ਹਸਤੀ ਗਏ ਮਿਟਾਈਆ। ਸਾਚਾ ਮਾਣਾ ਅਗੰਮੀ ਰਸ, ਜੋ ਰਸਤਾ ਧੁਰ ਦਾ ਦਏ ਵਖਾਈਆ। ਵੇਲਾ ਫੇਰ ਨਹੀਂ ਮਿਲਣਾ ਵਤ, ਵਤਨ ਆਪਣਾ ਵੇਖ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਗੋਦਾਵਰੀ ਕਹੇ ਜਨ ਭਗਤੋ ਤੁਹਾਡੀ ਲੈ ਕੇ ਚਰਨ ਧੂੜ, ਧੂੜ ਜਗਤ ਦਿਆਂ ਵਡਿਆਈਆ। ਦ੍ਰਿਸ਼ਟੀ ਸਭ ਦੀ ਹੋਵੇ ਮੂੜ੍ਹ, ਇਸ਼ਟੀ ਇਸ਼ਟ ਦਿਆਂ ਦ੍ਰਿੜਾਈਆ। ਇਕੋ ਮਾਲਕ ਦੱਸ ਕੇ ਹਾਜ਼ਰ ਹਜ਼ੂਰ, ਸੁਨੇਹੜੇ ਧੁਰ ਦੇ ਦਿਆਂ ਸੁਣਾਈਆ। ਤੁਹਾਡੇ ਨਾਲ ਰਹਿਣਾ ਮੈਨੂੰ ਸਦਾ ਮਨਜ਼ੂਰ, ਪਿਛਲਾ ਵਿਛੋੜਾ ਦਿਤਾ ਮੁਕਾਈਆ। ਜਗਤ ਵਾਸਨਾ ਕਰਨਾ ਨਹੀਂ ਕੋਈ ਕ਼ਸੂਰ, ਕ਼ਸਮ ਖਾ ਕੇ ਸੀਸ ਨਿਵਾਈਆ। ਪੁਰਖ ਅਕਾਲ ਮੰਨਣਾ ਸਚ ਦਸਤੂਰ, ਦੂਸਰ ਅਵਰ ਨਾ ਕੋਇ ਵਡਿਆਈਆ। ਜਿਸ ਦਾ ਨਾਮ ਆਪਣੇ ਹੁਕਮ ਅੰਦਰ ਹੋਣਾ ਮਸ਼ਹੂਰ, ਮਸ਼ਵਰਾ ਜਗਤ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਆਪਣਾ ਰਿਹਾ ਵਖਾਈਆ। ਗੋਦਾਵਰੀ ਸਚ ਦੱਸ ਤੇਰੇ ਸੱਦੇ ਗਏ ਆ, ਆਪਣਾ ਪੰਧ ਮੁਕਾਈਆ। ਉਠ ਸਵਾਣੀ ਇਸ਼ਾਰੇ ਨਾਲ ਵਖਾ, ਵਖ ਵਖ ਗਣਾਈਆ। ਜਿਸ ਵਿਚ ਭੁਲ ਰਹੇ ਨਾ ਰਾ, ਅਭੁਲ ਦਏ ਵਡਿਆਈਆ। ਗੋਦਾਵਰੀ ਬੈਠੀ ਸੀਸ ਝੁਕਾ, ਨੇਤਰ ਨੈਣਾਂ ਨੀਰ ਵਹਾਈਆ। ਆਪਣੀ ਆਰਜ਼ੂ ਰਹੀ ਸੁਣਾ, ਖ਼ਾਹਿਸ਼ ਰਹੀ ਵਖਾਈਆ। ਗੋਬਿੰਦ ਮੇਰੇ ਉਤੇ ਤਲੀ ਚਰਨ ਉਹ ਛੁਹਾ, ਜਿਸ ਦੀ ਸ਼ਹਿਨਸ਼ਾਹ ਸ਼ਹਾਦਤ ਆਪ ਭੁਗਤਾਈਆ। ਇਹ ਸਭ ਕੁਛ ਦਿਆਂ ਸੁਣਾ, ਬਿਨ ਰਸਨਾ ਜਿਹਵਾ ਗਾਈਆ। ਮੈਨੂੰ ਖ਼ੁਸ਼ੀ ਹੋਈ ਵੇਖ ਕੇ ਰੱਬੀ ਨੂਰ ਖ਼ੁਦਾ, ਮੈਂ ਖ਼ਾਦਮ ਅਜ਼ੀਜ਼ ਇਕ ਅਖਵਾਈਆ। ਤੇਰੇ ਸ਼ਬਦ ਸੁਨੇਹੜੇ ਜਿਨ੍ਹਾਂ ਦਿੱਤੇ ਪਹੁੰਚਾ, ਸੋ ਬੈਠੇ ਡੇਰੇ ਲਾਈਆ। ਵਿਸ਼ਨੂੰ ਆਇਆ ਲਛਮੀ ਨੂੰ ਉਂਗਲੀ ਲਾ, ਲੱਛਣ ਆਪਣੇ ਰਿਹਾ ਜਣਾਈਆ। ਬ੍ਰਹਮਾ ਸੁਰਸਤੀ ਦੀ ਫੜ ਕੇ ਬਾਂਹ, ਨੈਣਾਂ ਨੀਰ ਵਹਾਈਆ । ਸ਼ੰਕਰ ਪਾਰਬਤੀ ਧੂੜੀ ਟਿੱਕੇ ਮਸਤਕ ਰਹੇ ਲਗਾ, ਤਨ ਭਬੂਤ ਖ਼ਾਕ ਰਮਾਈਆ। ਤੇਈ ਅਵਤਾਰ ਤੂੰ ਹੀ ਤੂੰ ਹੀ ਰਹੇ ਗਾ, ਦੂਜਾ ਰਾਗ ਨਾ ਕੋਇ ਅਲਾਈਆ। ਈਸਾ ਮੂਸਾ ਮੁਹੰਮਦ ਮੰਨ ਤੇਰੀ ਰਜ਼ਾ, ਦਰੇ ਦਰਬਾਰ ਬੈਠੇ ਸੀਸ ਝੁਕਾਈਆ। ਗੁਰ ਦਸ ਤੇਰਾ ਢੋਲਾ ਰਹੇ ਗਾ, ਪੁਰਖ ਅਕਾਲ ਤੇਰੀ ਬੇਪਰਵਾਹੀਆ। ਭਗਤ ਸੁਹੇਲੇ ਮਜਲਸ ਰਹੇ ਵਖਾ, ਮੌਜੂਦਾ ਹੋ ਕੇ ਸੋਭਾ ਪਾਈਆ। ਮੇਰੀ ਜਲ ਧਾਰ ਆਪਣਾ ਰੂਪ ਬੈਠੀ ਬਦਲਾ, ਸੁਘੜ ਸਵਾਣੀ ਸੁਚੱਜੀ ਨਜ਼ਰੀ ਆਈਆ । ਦਰਸ਼ਨ ਤੱਕਾਂ ਆਸਾ ਭਰਿਆ ਚਾ, ਨਿਰਾਸਾ ਰੂਪ ਨਜ਼ਰ ਕੋਇ ਨਾ ਆਈਆ। ਦੋਏ ਜੋੜ ਕਰ ਬੇਨੰਤੀ ਮੰਗਾਂ ਇਕ ਦੁਆ, ਦੋ
ਜਹਾਨਾਂ ਵਾਲੀ ਤੇਰੇ ਅਗੇ ਝੋਲੀ ਡਾਹੀਆ। ਪੌਣ ਠੰਡੀ ਆਵੇ ਹਵਾ, ਦੋ ਦੋ ਧਾਰ ਨਜ਼ਰੀ ਆਈਆ। ਜੁਗ ਚੌਕੜੀ ਦੇ ਜਗਤ ਜੁਗਤ ਗਵਾਹ, ਸ਼ਾਹ ਪਾਤਸ਼ਾਹ ਤੇਰੀ ਬੇਪਰਵਾਹੀਆ। ਮੈਨੂੰ ਕੁਛ ਗੋਬਿੰਦ ਗਿਆ ਸਮਝਾ, ਰਮਜ਼ ਅਗੰਮੀ ਇਕ ਲਗਾ, ਸ਼ਬਦੀ ਸ਼ਬਦ ਭੇਵ ਖੁਲ੍ਹਾਈਆ। ਸਾਚੀ ਥਿਤ ਗਿਆ ਦਰਸਾ, ਤਿੰਨ ਚਾਰ ਅੱਸੂ ਦੀ ਰਾਤ ਲੈਣਾ ਲਾਹ, ਲਾਭ ਇਕੋ ਗਿਆ ਸਮਝਾਈਆ। ਸੋ ਵੇਲਾ ਵਕ਼ਤ ਸੁਹੰਜਣਾ ਸਵਾਮੀ ਗਿਆ ਆ, ਆਬਰੂ ਮੇਰੀ ਦੇ ਬਣਾਈਆ। ਤੇਰਾ ਸ਼ਹਿਨਸ਼ਾਹੀ ਸੰਮਤ ਹੋਇਆ ਰਵਾਂ, ਰਵਾਂ ਕਰ ਸਰਬ ਲੋਕਾਈਆ। ਮੈਂ ਇਕੋ ਵਾਰ ਸਭ ਨੂੰ ਕਹਾਂ, ਕਹਿ ਕੇ ਦਿਆਂ ਸੁਣਾਈਆ। ਬਿਨਾ ਪੁਰਖ ਅਕਾਲ ਦੂਜਾ ਲੈਣਾ ਨਹੀਂ ਕਿਸੇ ਦਮਾ, ਬਿਨਾ ਦਮਾਂ ਤੋਂ ਦਾਮਨ ਹੱਥ ਨਾ ਕੋਇ ਫੜਾਈਆ। ਕੂੜੀ ਕਿਰਿਆ ਸਭ ਨੇ ਤਜਣੀ ਤਮਅ, ਤਾਮਸ ਦੇਣੀ ਮਿਟਾਈਆ। ਬਿਨਾ ਸ੍ਰੀ ਭਗਵਾਨ ਦੂਜਾ ਇਸ਼ਟ ਮੰਨਣਾ ਹੋ ਜਾਏ ਮਨ੍ਹਾ, ਮਾਣਸ ਮਨੁਖ ਦਿਆਂ ਸਮਝਾਈਆ । ਜਿਸ ਦਾ ਪਰਕਾਸ਼ ਕੋਟਨ ਕੋਟ ਤਨਾਂ, ਘਰ ਘਰ ਰਿਹਾ ਸਮਾਈਆ। ਸੋ ਮਾਲਕ ਖ਼ਾਲਕ ਇਕੋ ਸਭ ਦਾ ਬਣਾ, ਬਨ ਖੰਡ ਹੋਏ ਆਪ ਸਹਾਈਆ । ਜਿਸ ਨੇ ਲੱਖ ਚੁਰਾਸੀ ਜੀਵ ਜੰਤ ਜਣਾਂ, ਆਦਿ ਜੁਗਾਦਿ ਬਣੇ ਜਣੇਂਦੀ ਮਾਈਆ। ਉਸ ਰਹਿਣ ਨਹੀਂ ਦੇਣਾ ਕੋਈ ਹਮਾ ਤੁਮਾ, ਹਿੱਸਿਆਂ ਵਿਚ ਨਾ ਕੋਇ ਵੰਡਾਈਆ। ਜਿਸ ਨੇ ਗਗਨ ਰਹਾਇਆ ਬਿਨ ਥਮ੍ਹਾਂ, ਜ਼ਿਮੀਂ ਅਸਮਾਨ ਹੋਏ ਸਹਾਈਆ। ਸੋ ਖੇਲ ਕਰਨ ਆਇਆ ਨਵਾਂ, ਨਵਾਂ ਰੰਗ ਦਏ ਵਖਾਈਆ। ਜਿਸ ਦਾ ਵੇਲਾ ਵਕਤ ਨਹੀਂ ਲੰਮਾਂ, ਨਵ ਨੌ ਚਾਰ ਬੈਠਾ ਪੰਧ ਮੁਕਾਈਆ। ਉਹ ਬਦਲਣਹਾਰਾ ਸਮਾਂ, ਸਮਝ ਵਿਚੋਂ ਸਮਝ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਹੁਕਮ ਸੰਦੇਸ਼ਾ ਇਕ ਸੁਣਾਈਆ। ਗੋਦਾਵਰੀ ਕੀ ਤੇਰੇ ਆ ਗਏ ਪਿਛਲੇ ਸਾਥੀ, ਵੇਖ ਕੇ ਦੇ ਸੁਣਾਈਆ। ਗੋਦਾਵਰੀ ਕਹੇ ਤੂੰ ਪ੍ਰਭ ਪੁਰਖ ਅਬਿਨਾਸ਼ੀ, ਬੇਪਰਵਾਹ ਆਦਿ ਜੁਗਾਦਿ ਨਜ਼ਰੀ ਆਈਆ। ਸਾਰੇ ਮੰਨ ਕੇ ਸ਼ਬਦ ਅਗੰਮੀ ਆਖੀ, ਆਖ਼ਰ ਬੈਠੇ ਡੇਰੇ ਲਾਈਆ। ਸੇਵਕ ਸੇਵਕ ਬਣਕੇ ਦਾਸੀ, ਸੀਸ ਜਗਦੀਸ ਰਹੇ ਝੁਕਾਈਆ। ਤੇਰੇ ਉਤੇ ਸਾਰੇ ਬਣ ਵਿਸ਼ਵਾਸੀ, ਵਿਸ਼ਵ ਤੇਰਾ ਰੂਪ ਵੇਖ ਵਖਾਈਆ। ਪੂਰਬ ਪਿਛਲੀ ਦੱਸ ਸਾਖੀ, ਸਾਖ਼ਿਆਤ ਦੇ ਸਮਝਾਈਆ। ਤੂੰ ਗਹਿਰ ਗੰਭੀਰ ਦਾਤਾ ਦੇਵਣਹਾਰਾ ਦਾਤੀ, ਦਇਆਵਾਨ ਵੱਡੀ ਵਡਿਆਈਆ। ਤੇਰਾ ਖੇਲ ਬਹੁ ਬਿਧ ਭਾਂਤੀ, ਗੋਬਿੰਦ ਤੇਰਾ ਹੁਕਮ ਰਿਹਾ ਸਮਝਾਈਆ। ਗੌਤਮ ਬੈਠਾ ਅੰਤਰ ਅੰਤਰ ਮਾਰੇ ਝਾਕੀ, ਸਿਰ ਉਪਰ ਨਾ ਸਕੇ ਉਠਾਈਆ। ਮਾਧੋ ਬੈਰਾਗੀ ਜੋ ਬੰਦਾ ਖ਼ਾਕੀ, ਬੰਦਗੀ ਵਾਲਾ ਦਿਤਾ ਭੁਲਾਈਆ। ਨੀਲਾ ਤੇਰਾ ਸੁਹੰਜਣਾ ਰਾਕੀ, ਰਾਕਬ ਹੋ ਕੇ ਫੇਰਾ ਪਾਈਆ। ਦਿਲਬਾਗ਼ ਲੌਹਣ ਆਇਆ ਆਪਣੀ ਉਦਾਸੀ, ਚੌਥਾ ਸੁੰਬ ਰਿਹਾ ਹਿਲਾਈਆ। ਬਾਜ਼ ਮਾਰ ਕੇ ਆਪਣੀ ਬਾਜ਼ੀ, ਬਾਜ਼ਾਂ ਵਾਲਿਆ ਤੇਰਾ ਦਰਸ਼ਨ ਪਾਈਆ। ਗੋਦਾਵਰੀ ਕਹੇ ਮੈਂ ਸਭ ਨੂੰ ਤੇਰੇ ਹੁਕਮ ਦੀ ਭੇਜੀ ਭਾਜੀ, ਧੁਰ ਸੰਦੇਸ਼ਾ ਪਿਛਲਾ ਦਿਤਾ ਸੁਣਾਈਆ। ਸਾਰੇ ਦਵਾਰੇ ਆ ਗਏ ਖ਼ੁਸ਼ੀਆਂ ਨਾਲ ਰਾਜ਼ੀ, ਰਜ਼ਾ ਤੇਰੀ ਵਿਚ ਬੈਠੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਦੇ ਮੁਕਾਈਆ। ਗੋਦਾਵਰੀ ਕਹੇ ਜਨ ਭਗਤ ਆ ਗਏ ਇੱਕੀ, ਜਿਨ੍ਹਾਂ ਦਾ ਲੇਖਾ ਅਕਲ ਕਲ ਨਜ਼ਰੀ ਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੇ ਵਿਛੜੇ ਸਾਥੀ, ਸਹਿਜੇ ਲਏ ਮਿਲਾਈਆ। ਜਿਨ੍ਹਾਂ ਗੋਬਿੰਦ ਦੀ ਮੰਨੀ ਨਹੀਂ ਸੀ ਆਖੀ, ਉਹ ਵੀ ਰਿਹਾ ਤਰਾਈਆ। ਤਿੰਨ ਚਾਰ ਅੱਸੂ ਦੀ ਸੁਹਾ ਕੇ ਰਾਤੀ, ਰਤਨ ਅਮੋਲਕ ਹੀਰੇ ਗੁਰਮੁਖ ਰਿਹਾ ਬਣਾਈਆ। ਜੁਗ ਚੌਕੜੀ ਮੈਂ ਤੇਰੇ
ਸੁਨੇਹੜੇ ਸੁਣਦੀ ਰਹੀ ਪਾਤੀ, ਗੁਰ ਅਵਤਾਰ ਪੀਰ ਪੈਗ਼ੰਬਰ ਪਤਰਕਾ ਤੇਰੀ ਜਗਤ ਗਏ ਸੁਣਾਈਆ। ਪ੍ਰਭੂ ਤੇਰਾ ਦਰਸ ਸਨਮੁਖ ਨਾ ਪਾਇਆ ਕਮਲਾਪਾਤੀ, ਕਵਲ ਨੈਣ ਵੇਖ ਨਾ ਖ਼ੁਸ਼ੀ ਮਨਾਈਆ। ਮੈਂ ਸਭ ਦੇ ਸਾਹਮਣੇ ਦੱਸਾਂ ਤੇਰੀ ਸਾਖੀ, ਜੋ ਗੋਬਿੰਦ ਤੇਰੇ ਨਾਲ ਮਿਲ ਕੇ ਮੈਨੂੰ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਦਾਵਰੀ ਤੇਰੇ ਨਾਲ ਪਬ ਰਿਹਾ ਛੋਹ, ਪਬਲਕ ਦੇ ਜਣਾਈਆ। ਕੂੜਾ ਜਗਤ ਨਹੀਂ ਰਹਿਣਾ ਮੋਹ, ਮੁਹੱਬਤ ਇਕੋ ਬੇਪਰਵਾਹੀਆ। ਪੁਰਖ ਅਕਾਲ ਸਭ ਦੇ ਕੋਲੋਂ ਸਭ ਕੁਛ ਲੈਣਾ ਖੋਹ, ਖੋਹਾ ਖੋਹ ਹੋਵੇ ਲੋਕਾਈਆ। ਜਗਤ ਸਾਧਾਂ ਦਾ ਰਹਿਣ ਨਹੀਂ ਦੇਣਾ ਗਰੋਹ, ਗ਼ਰਕ਼ ਦੇਣੇ ਕਰਾਈਆ। ਪ੍ਰੇਮੀਆਂ ਨਾਲ ਕਰਨਾ ਨਹੀਂ ਧਰੋਹ, ਧੁਰ ਦੇ ਵਿਛੜੇ ਲੈਣੇ ਮਿਲਾਈਆ। ਮੈਂ ਸਚ ਦੱਸਾਂ ਜਨ ਭਗਤੋ ਪ੍ਰਭ ਦੇ ਚਰਨ ਦਵਾਰ ਮੈਂ ਆ ਗਈ ਛੱਬੀ ਪੋਹ, ਵਦੀ ਸੁਦੀ ਹੋਰ ਨਾ ਕੋਇ ਰਖਾਈਆ। ਸਤਾਈ ਨੂੰ ਤੁਹਾਡੇ ਜੋਗੀ ਗਈ ਹੋ, ਹੋਕਾ ਦੇ ਕੇ ਰਹੀ ਗਾਈਆ। ਮੈਨੂੰ ਬਾਹਰ ਲਭਿਓ ਨਾ ਕੋ, ਜੰਗਲਾਂ ਬੇਲੇ ਇੱਟਾਂ ਪੱਥਰਾਂ ਵਿਚੋਂ ਹੱਥ ਕਿਸੇ ਨਾ ਆਈਆ। ਜਿਸ ਨੇ ਦੋ ਜਹਾਨ ਚਰਨ ਠੋਕਰ ਨਾਲ ਲਏ ਜੋਹ, ਜੁਗਤੀ ਆਪਣੇ ਹੱਥ ਰਖਾਈਆ। ਜਿਸ ਦੇ ਵਿਛੋੜੇ ਅੰਦਰ ਬ੍ਰਹਿਮੰਡ ਖੰਡ ਸਾਰੇ ਰਹੇ ਰੋ, ਰੋਂਦੀ ਵੇਖੋ ਲੋਕਾਈਆ। ਜਿਸ ਨੇ ਆਪਣੇ ਬੱਚੇ ਗੁਰਮੁਖ ਨਹੀਂ ਸਕਣੇ ਲੁਕੋ, ਲੁਕਮਾ ਕਰੇ ਖ਼ੁਦਾਈਆ। ਸਾਚਾ ਹੁਕਮ ਗੁਰ ਅਵਤਾਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਸਰਬ ਸੁਣੋ, ਸੁਨੇਹੜੇ ਵਿਚ ਜਣਾਈਆ। ਸਭ ਦਾ ਮਾਲਕ ਆਪਣਿਆਂ ਨੈਣਾਂ ਨਾਲ ਇਕ ਚੁਣੋ, ਜੋ ਨੈਣਾਂ ਤੋਂ ਪਿਛੇ ਬੈਠਾ ਡੇਰਾ ਲਾਈਆ। ਉਂਗਲੀਆਂ ਪੋਟਿਆਂ ਉਤੇ ਆਪਣੇ ਜੁਗ ਗਿਣੋ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਭ ਦੇ ਹਿਸਾਬ ਦਿਆਂ ਵਖਾਈਆ। ਗਿਣਤੀ ਵਿਚ ਕਦੇ ਨਾ ਭੁੱਲੋ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੜਾ ਇਕ ਸਮਝਾਈਆ । ਗੋਦਾਵਰੀ ਕਹੇ ਇਹ ਆ ਗਿਆ ਵਾਲਾ ਗੋਦੀ, ਗੁਰੂਆਂ ਦਾ ਸਤਿਗੁਰ ਨਜ਼ਰੀ ਆਈਆ। ਜਿਸ ਨੇ ਕੋਈ ਰਹਿਣ ਨਹੀਂ ਦੇਣੀ ਸੁੰਨਤ ਬੋਦੀ, ਟਿੱਕੇ ਪਿਛਲੇ ਦੇਣੇ ਮਿਟਾਈਆ। ਮਾਲਕ ਬਣ ਕੇ ਧੁਰ ਦਾ ਚੋਜੀ, ਚੋਜ ਆਪਣੇ ਦਏ ਵਖਾਈਆ। ਜਿਸ ਦਾ ਇਕੋ ਖ਼ਾਨਾ ਖ਼ਾਲਸ ਮੋਦੀ, ਮੁੱਦਤਾਂ ਤੋਂ ਰਿਹਾ ਚਲਾਈਆ। ਓਸ ਨੇ ਸ੍ਰਿਸ਼ਟੀ ਦੀ ਕ਼ੀਮਤ ਨਹੀਂ ਪੌਣੀ ਇਕ ਕੌਡੀ, ਖ਼ਾਕੀ ਖ਼ਾਕ ਦਏ ਮਿਲਾਈਆ । ਜਿਸ ਦੇ ਹੁਕਮ ਨਾਲ ਮੈਂ ਬ੍ਰਹਿਮੰਡਾਂ ਖੰਡਾਂ ਵਿਚ ਪਿਟ ਦੇਣੀ ਡੌਂਡੀ, ਧੁਰ ਦਾ ਹੁਕਮ ਇਕ ਸੁਣਾਈਆ। ਦਿਨੋ ਦਿਨ ਸ੍ਰਿਸ਼ਟੀ ਵੇਖਣੀ ਰੋਂਦੀ, ਰੁੱਸਿਆਂ ਨਾ ਕੋਇ ਮਨਾਈਆ । ਗੁਰਮੁਖਾਂ ਦੀ ਆਤਮ ਇਕੋ ਢੋਲਾ ਗੌਂਦੀ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਧਿਆਈਆ। ਗੁਰਮੁਖ ਸਿੰਘ ਪੰਜ ਨਾਮ ਦੇ ਦੇ ਜਿਹੜੇ ਤੇਰੀ ਕ਼ਲਮ ਲਿਖ ਕੇ ਖ਼ੁਸ਼ੀ ਮਨੌਂਦੀ, ਪੰਜਾਂ ਦੇ ਉਤੇ ਪੰਜਾ ਦੇਵਾਂ ਲਾਈਆ। ਜਨ ਭਗਤੋ ਖ਼ੁਸ਼ੀ ਵੇਖਿਓ ਮਨ ਭੌਂਦੀ, ਭਵਜਲ ਵਿਚੋਂ ਪਾਰ ਦਿਆਂ ਕਰਾਈਆ। ਕ਼ੀਮਤ ਪੈ ਜਾਏ ਉਸ ਥਾਉਂ ਦੀ, ਜਿਸ ਤੇ ਬੈਠੇ ਸੋਭਾ ਪਾਈਆ। ਵਡਿਆਈ ਮਿਲ ਜਾਏ ਮੇਰੇ ਨਾਉਂ ਦੀ, ਜਿਸ ਨੂੰ ਆਦਿ ਜੁਗਾਦਿ ਜੁਗ ਚੌਕੜੀ ਅਵਤਾਰ ਪੈਗ਼ੰਬਰ ਗਏ ਗਾਈਆ। ਮਿਹਰ ਹੋ ਜਾਏ ਸਚੀ ਛਾਉਂ ਦੀ, ਅਗਨੀ ਅੱਗ ਨਾ ਕੋਇ ਜਲਾਈਆ। ਗੋਦਾਵਰੀ ਕਹੇ ਮੈਂ ਇਸੇ ਨੂੰ ਧਿਔਂਦੀ, ਧਿਆਨ ਧਿਆਨ ਵਿਚ ਰਖਾਈਆ। ਇਸੇ ਦੇ ਢੋਲੇ ਗੌਂਦੀ, ਗਾ ਗਾ ਖ਼ੁਸ਼ੀ ਮਨਾਈਆ । ਜਨ ਭਗਤੋ ਵੇਖੋ ਸ੍ਰਿਸ਼ਟੀ ਸਰਬ ਸਵੌਂਦੀ, ਤੁਹਾਨੂੰ ਰਹੀ ਉਠਾਈਆ। ਤੁਹਾਨੂੰ ਇਹਦੇ ਅੰਮ੍ਰਿਤ ਧਾਰ ਨਾਲ ਨੁਹੌਂਦੀ, ਸਤਿ ਸਤਿ ਵਰਤਾਈਆ। ਦੁਨੀਆ ਕਾਇਨਾਤ
ਬੁਧੀ ਹੋਈ ਕਾਉਂ ਦੀ, ਹੰਸ ਰੂਪ ਨਾ ਕੋਇ ਵਟਾਈਆ। ਤੁਹਾਨੂੰ ਲੋੜ ਰਹੇ ਨਾ ਕਿਸੇ ਪਿਤਾ ਮਾਉਂ ਦੀ, ਪੁਰਖ ਅਕਾਲ ਮਿਲਿਆ ਬੇਪਰਵਾਹੀਆ। ਇਹ ਵੀ ਕੋਈ ਗ਼ਰਜ਼ ਸ੍ਰੀ ਭਗਵਾਨ ਨੂੰ ਆਪਣੇ ਗਉਂ ਦੀ, ਜੋ ਗਾਉਂ ਗਾਉਂ ਵਿਚੋਂ ਇਕੱਠੇ ਰਿਹਾ ਕਰਾਈਆ। ਫੇਰ ਵੀ ਸੋ ਕਰੇ ਜੋ ਆਪਣੇ ਆਪ ਭਾਉਂਦੀ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਇਹਦੀ ਖੇਲ ਕ਼ੁਦਰਤ ਵਾਲੇ ਨਿਆਉਂ ਦੀ, ਨਿਆਂਕਾਰੀ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਮਨਾਈਆ। ਪੰਜ ਨਾਮ ਕਹਿਣ ਸਾਡੇ ਉਤੇ ਲਗ ਗਿਆ ਪੰਜਾ, ਪੰਚ ਪਰਵਾਨ ਲਏ ਕਰਾਈਆ। ਜਿਸ ਦੇ ਹੁਕਮ ਦਾ ਸ਼ਬਦੀ ਧਾਰ ਇਕ ਡੰਡਾ, ਡੰਡੌਤ ਸਭ ਨੂੰ ਦਏ ਸਮਝਾਈਆ। ਗੁਰਮੁਖੋ ਸਾਢੇ ਤਿੰਨ ਹੱਥ ਉਤਰ ਆਓ ਥੱਲੇ ਕੰਢਾ, ਨੇਤਰ ਨੈਣਾਂ ਪੰਧ ਮੁਕਾਈਆ। ਹੁਕਮ ਵਰਤਣ ਲਗਾ ਵਿਚ ਬ੍ਰਹਿਮੰਡਾਂ, ਠੋਕਰ ਨਾਲ ਸੁਣਾਈਆ। ਤੁਸਾਂ ਅਜੇ ਤਕ ਨਹੀਂ ਵੇਖਿਆ ਪੁਰਖ ਅਕਾਲ ਦਾ ਦੰਗਾ, ਜੋ ਦਗ਼ੇ ਬਾਜ਼ੀ ਸਭ ਦੀ ਦਏ ਖਪਾਈਆ। ਹੁਕਮੇ ਅੰਦਰ ਰਹਿਣ ਨਾ ਦੇਵੇ ਕੋਈ ਗੰਦਾ, ਗੰਦਗੀ ਕੂੜੀ ਦਏ ਮਿਟਾਈਆ। ਨੇਤਰ ਰੋਣ ਲਗੀ ਗੰਗਾ, ਸੁਰਸਤੀ ਜਮਨਾ ਦਏ ਦੁਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਭ ਦਾ ਹਾਲ ਹੋਣਾ ਮੰਦਾ, ਮੰਦ ਪਵੇ ਲੋਕਾਈਆ। ਖ਼ੁਸ਼ੀਆਂ ਵਿਚ ਹਸੇ ਸਤ ਰੰਗ ਵਾਲਾ ਸਤਰੰਗਾ, ਜਿਸ ਸਤਿ ਧਰਮ ਲੈਣਾ ਬਚਾਈਆ। ਜਿਸ ਨੇ ਜਨ ਭਗਤੋ ਤੁਹਾਡੇ ਜਮਾਂ ਨੂੰ ਦੇਣਾ ਡੰਡਾ, ਭੈ ਇਕੋ ਵਾਰ ਵਖਾਈਆ। ਇਹ ਵੀ ਖੇਲ ਗੁਰੂ ਗੋਬਿੰਦਾ, ਜੋ ਗੁਣੀ ਗਹਿੰਦਾ ਰਿਹਾ ਜਣਾਈਆ। ਸਤਾਂ ਰੰਗਾਂ ਵਿਚੋਂ ਜਿਹੜਾ ਰੁਮਾਲ ਸੀ ਇਕ ਛਿੰਦਾ, ਚਿੱਟੀ ਧਾਰ ਸੋਭਾ ਪਾਈਆ। ਉਹ ਹੌਲੀ ਜਿਹੀ ਗੋਬਿੰਦ ਨੂੰ ਮਿਲ ਕੇ ਕਹਿੰਦਾ, ਸਹਿਜ ਸਹਿਜ ਸੁਣਾਈਆ। ਤੂੰ ਕਿਉਂ ਨਹੀਂ ਸਾਚੇ ਤਖ਼ਤ ਉਤੇ ਬਹਿੰਦਾ, ਕਿਉਂ ਖੰਡਿਆਂ ਕਰੇਂ ਲੜਾਈਆ । ਗੋਬਿੰਦ ਕਿਹਾ ਅਜੇ ਮੈਂ ਭਾਣਾ ਓਸ ਦਾ ਸਹਿੰਦਾ, ਜੋ ਹੁਕਮ ਰਿਹਾ ਮਨਾਈਆ। ਜਿਸ ਵੇਲੇ ਪੁਰਖ ਅਕਾਲ ਸਚ ਸਿੰਘਾਸਣ ਉਤੇ ਢਹਿੰਦਾ, ਸਤਿ ਆਸਣ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਈਆ। ਸੱਤ ਰੰਗ ਸੋਟੀ ਮੱਟੀ ਨਾ ਲਕੜੀ ਜਾਣੋਂ ਬੇਰੀ, ਜਨ ਭਗਤੋ ਬਿਰਹੋਂ ਚੋਟ ਲਗਾਈਆ। ਜਿਸ ਪਿਛੇ ਪੁਰਖ ਅਕਾਲ ਨੇ ਮਾਰੀ ਫੇਰੀ, ਫਿਰਤ ਫਿਰਤ ਲਏ ਮਿਲਾਈਆ। ਅਗੇ ਦੇਰ ਲਗਣੀ ਕਿਹੜੀ, ਗੇੜਾ ਆਪਣਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਡੰਡਾ ਕਹੇ ਮੈਂ ਬੜਾ ਚਟਕ, ਚਟੂਰੇ ਸਭ ਦੇ ਭੰਨ ਵਖਾਈਆ । ਚਾਰੋਂ ਕੁੰਟ ਚੜ੍ਹੌਣਾ ਕਟਕ, ਕਾਇਆ ਕੁਟੀਆ ਵਿਚੋਂ ਸਾਰੇ ਲੈਣੇ ਹਿਲਾਈਆ। ਦਹਿ ਦਿਸ਼ਾ ਪਏ ਭਟਕ, ਅਗਨੀ ਤਤ ਨਾ ਕੋਇ ਬੁਝਾਈਆ। ਮੈਂ ਪ੍ਰਭ ਦੇ ਕੋਲ ਬਹਿਣਾ ਬੇਖਟਕ, ਖਟਕੇ ਵਿਚ ਲੋਕਾਈਆ। ਬਿਨਾ ਡੰਡੇ ਤੋਂ ਹੁਕਮ ਕਦੇ ਨਹੀਂ ਹੁੰਦਾ ਸਖ਼ਤ, ਬਹੁਤੇ ਭਜਨ ਬੰਦਗੀ ਦੀ ਲੋੜ ਰਹੀ ਨਾ ਰਾਈਆ। ਇਕ ਦਾ ਆ ਗਿਆ ਵਕ਼ਤ, ਬਹੁਤਿਆਂ ਦੀ ਹੋਣੀ ਸਫ਼ਾਈਆ । ਗੋਦਾਵਰੀ ਤੇਰੀ ਗੋਬਿੰਦ ਵਾਲੀ ਸ਼ਰਤ, ਨੇਤਰ ਵੇਖ ਪੂਰ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਕੁਛ ਰਿਹਾ ਬਖ਼ਸ਼, ਰਹਿਮਤ ਇਕ ਦਰਸਾਈਆ।
ਡੰਡਾ ਕਹੇ ਮੈਨੂੰ ਗੋਬਿੰਦ ਕਿਹਾ ਤੂੰ ਚੰਗਾ, ਸੋਹਣਾ ਨਜ਼ਰੀ ਆਈਆ। ਅਗੋਂ ਰੋ ਪਿਆ ਕੰਘਾ, ਨੇਤਰ ਨੈਣਾਂ ਨੀਰ ਵਹਾਈਆ। ਮੇਰਾ
ਪ੍ਰਭੂ ਵੇਖ ਇਕ ਇਕ ਦੰਦਾ, ਜੋ ਆਪਣਾ ਆਪ ਘਸਾ ਕੇ ਤੇਰੇ ਸੀਸ ਦੀ ਕਰੇ ਸਫ਼ਾਈਆ । ਮੈਂ ਤੇਰੇ ਉਪਰ ਖ਼ੁਸ਼ੀਆਂ ਨਾਲ ਬਹਿੰਦਾ, ਦਿਵਸ ਰੈਣ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇ ਜਣਾਈਆ। ਗੋਬਿੰਦ ਕਿਹਾ ਸੁਣ ਕੰਘੇ, ਤੈਨੂੰ ਦਿਆਂ ਜਣਾਈਆ । ਮੈਨੂੰ ਕਈ ਕਈ ਦਿਨ ਰਹਿਣਾ ਪੈਂਦਾ ਵਿਚ ਜੰਗੇ, ਕਮਰ ਕਸਾ ਨਾ ਕੋਇ ਖੁਲ੍ਹਾਈਆ। ਕੰਘੇ ਕਿਹਾ ਸਚ ਪੁਛੇਂ ਪ੍ਰਭੂ ਮੈਨੂੰ ਸਾਰੇ ਵਰਤਦੇ ਬੰਦੇ, ਕ਼ੀਮਤ ਟਕਿਆਂ ਵਾਲੀ ਪਾਈਆ। ਮੈਂ ਚਾਹੁੰਦਾ ਤੂੰ ਮੈਨੂੰ ਓਸ ਥਾਂ ਟੰਗੇ, ਜਿਥੇ ਨਜ਼ਰ ਕੋਇ ਨਾ ਪਾਈਆ। ਗੋਬਿੰਦ ਕਿਹਾ ਤੈਨੂੰ ਗੁਰਮੁਖਾਂ ਦਾ ਦੇਵਾਂ ਸੰਗੇ, ਸਗਲਾ ਸੰਗ ਨਿਭਾਈਆ। ਗੋਦਾਵਰੀ ਨੇ ਓਸੇ ਵੇਲੇ ਮੰਗ ਲਈ ਮੰਗੇ, ਆਪਣੀ ਝੋਲੀ ਅਗੇ ਡਾਹੀਆ। ਜਿਸ ਵੇਲੇ ਗੋਬਿੰਦ ਮੁੜ ਕੇ ਮਾਰ ਕੇ ਆਵੇਂ ਪੰਧੇ, ਆਪਣਾ ਪੰਧ ਮੁਕਾਈਆ। ਮੈਨੂੰ ਦਿਸਦਾ ਤੇਰੇ ਭਗਤ ਪ੍ਰਭ ਨਾਲ ਮਿਲ ਕੇ ਸਭ ਤੋਂ ਦਿਸਣੇ ਚੰਗੇ, ਕੂੜਾ ਨਜ਼ਰ ਕੋਇ ਨਾ ਆਈਆ। ਮੈਂ ਚਾਹੁੰਦੀ ਤੇਰਾ ਇਹ ਕੰਘਾ ਉਨ੍ਹਾਂ ਦੇ ਕਰਮ ਕਾਂਡ ਦੇ ਰੋਗ ਕੱਢੇ, ਤਨ ਮਾਟੀ ਹੱਡਾਂ ਕਰੇ ਸਫ਼ਾਈਆ । ਨਿਕਿਆਂ ਨੂੰ ਕਰ ਦਏ ਵਡੇ, ਵੱਡਿਆਂ ਦੇ ਵੱਡੇ ਤੇਰੇ ਵਿਚ ਮਿਲਾਈਆ। ਕੰਘਾ ਕਹੇ ਮੇਰਾ ਦਰਸ਼ਨ ਕਰ ਕੇ ਸਭ ਨੂੰ ਆਇਆ ਕਰਨਗੇ ਉਹ ਮਜੇ, ਜੋ ਰਸਾਂ ਵਾਲੀ ਰਸਨਾ ਰਸ ਨਾ ਕੋਇ ਜਣਾਈਆ। ਜਿਸ ਵੇਲੇ ਤਿੰਨ ਚਾਰ ਅੱਸੂ ਦੀ ਰਾਤ ਸਾਢੇ ਬਾਰਾਂ ਵੱਜੇ, ਮੈਂ ਆਪਣੀ ਵਜਹ ਦੇਣੀ ਸਮਝਾਈਆ। ਗੁਰਮੁਖੋ ਮੇਰੇ ਵਰਗੇ ਬਣ ਜਾਓ ਬੱਗੇ, ਬਗ ਬਪੜਾ ਰੂਪ ਨਾ ਕੋਇ ਵਖਾਈਆ। ਤੁਸੀਂ ਓਸ ਦੀ ਚਰਨੀ ਲੱਗੇ, ਜਿਹੜਾ ਲੱਗਿਆਂ ਦੀ ਤੋੜ ਨਿਭਾਈਆ । ਸਮਝ ਜਾਓ ਵੇਲਾ ਅੱਜੇ, ਅੱਜ ਦੀ ਰਾਤ ਫੇਰ ਕਦੇ ਨਾ ਆਈਆ। ਜੋ ਆਇਆ ਸੋ ਕਰ ਕੇ ਗਿਆ ਦਗੇ, ਦੌਲਤਾਂ ਵਿਚ ਗਿਆ ਫਸਾਈਆ। ਤੁਸਾਂ ਅਗੇ ਮੇਰੇ ਹੱਥ ਬੱਧੇ, ਬਿਨਾ ਹੱਥਾਂ ਤੋਂ ਸੀਸ ਨਿਵਾਈਆ। ਤੁਹਾਨੂੰ ਮਿਲਣਾ ਉਹ ਪਦੇ, ਜੋ ਪਤਿਪਰਮੇਸ਼ਵਰ ਆਪਣੇ ਚਰਨਾਂ ਵਿਚ ਰਖਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਭ ਦਾ ਲਹਿਣਾ ਦੇਣਾ ਦੇਵੇ ਹਕੇ, ਹਕ ਧੁਰ ਦਾ ਦਏ ਜਣਾਈਆ। ਕੰਘਾ ਕਹੇ ਗੋਬਿੰਦ ਦਾ ਉਹ ਅਗੰਮੀ ਖੰਡਾ, ਜੋ ਖੰਡ ਖੰਡ ਕਰੇ ਲੋਕਾਈਆ। ਜਿਸ ਦੇ ਉਤੇ ‘‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ’ ਲਿਖਿਆ ਛੰਦਾ, ਮਸ਼ੰਦਗੀ ਸਭ ਦੀ ਦਏ ਗਵਾਈਆ। ਲੇਖਾ ਮੁਕਾ ਕੇ ਉਤਭੁਜ ਸੇਤਜ ਜੇਰਜ ਅੰਡਾ, ਅੰਗ ਆਪਣੇ ਲਏ ਲਗਾਈਆ। ਜਿਸ ਗੋਦਾਵਰੀ ਨੂੰ ਗੋਦਾਵਰੀ ਵਿਚੋਂ ਮਾਰਿਆ ਡੰਡਾ, ਟੇਢੀ ਮੁਖੀ ਤਿੱਖੀ ਦਿਤੀ ਛੁਹਾਈਆ। ਉਹ ਵੇਖਣ ਆਇਆ ਖੇਲ ਬਹੁਰੰਗਾ, ਵੇਸ ਅਵੇਸਾ ਰੂਪ ਵਟਾਈਆ। ਜਨ ਭਗਤਾਂ ਲੇਖੇ ਲਾ ਕੇ ਨਾੜੀ ਚਮਾਂ, ਦਮ ਦਮਾਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਖੰਡਾ ਕਹੇ ਮੇਰਾ ਵੇਖਿਓ ਖੜਕਾ, ਖੜਗਾਂ ਦਿਆਂ ਹਿਲਾਈਆ। ਜਿਉਂ ਜਿਉਂ ਹੁੰਦਾ ਜਾਣਾ ਤੜਕਾ, ਤੜ ਤੜ ਕਰੇ ਲੋਕਾਈਆ। ਜਨ ਭਗਤੋ ਤੁਹਾਨੂੰ ਕੋਈ ਨਾ ਰਹੇ ਧੜਕਾ, ਸਤਿਗੁਰ ਸ਼ਬਦ ਹੋਏ ਸਹਾਈਆ। ਉਹ ਮਾਲਕ ਤੁਹਾਡੇ ਘਰ ਦਾ, ਗ੍ਰਹਿ ਗ੍ਰਹਿ ਵੇਖ ਵਖਾਈਆ। ਉਹ ਰੂਪ ਅਵਤਾਰ ਨਰ ਦਾ, ਨਰ ਨਰਾਇਣ ਸਚਾ ਸ਼ਹਿਨਸ਼ਾਹੀਆ। ਜਿਸ ਦੇ ਖੰਡੇ ਕੋਲੋਂ ਦੋ ਜਹਾਨ ਡਰਦਾ, ਭੈ ਵਿਚ ਲੋਕਾਈਆ। ਮੈਂ ਓਸ ਦਵਾਰੇ ਦਾ ਬਰਦਾ, ਸਵਾ ਇੰਚ ਆਪਣਾ ਰੂਪ ਵਟਾਈਆ । ਗੋਬਿੰਦ ਮੈਨੂੰ ਸਾਲ ਪਿਛੋਂ ਇਕ ਦਿਨ ਸੀ ਬਾਹਰ ਕਢਦਾ, ਫੇਰ ਲੈਂਦਾ ਬੰਦ ਕਰਾਈਆ। ਅੰਤ ਗੋਦਾਵਰੀ ਦੇ ਵਿਚ ਰਖਦਾ, ਅਮਾਨਤ ਦਿਤੀ ਟਿਕਾਈਆ। ਜਿਹੜਾ ਲਭਿਆਂ ਕਿਸੇ ਨਹੀਂ ਲੱਭ ਦਾ, ਸ਼ਬਦੀ ਰੂਪ ਸਮਾਈਆ। ਉਹ
ਖੇਲ ਕਰ ਅਲਖ ਦਾ, ਪ੍ਰਤੱਖ ਹੋਇਆ ਸਹਾਈਆ। ਖੰਡਾ ਕਹੇ ਮੈਂ ਵੇਖ ਸ੍ਰਿਸ਼ਟੀ ਨੂੰ ਹਸਦਾ, ਹਸਤੀਆਂ ਰਿਹਾ ਮਿਟਾਈਆ। ਜ਼ਰਾ ਮਜ਼ਾ ਤਕੋ ਗੋਬਿੰਦ ਦੇ ਭਠ ਦਾ, ਜੋ ਭਠਿਆਲਾ ਬਣ ਕੇ ਚਨੇ ਰਿਹਾ ਭੁੰਨਾਈਆ। ਢਾਈ ਗਜ਼ ਦੁਪੱਟੇ ਵਿਚ ਰਖਦਾ, ਢਈਆ ਆਪਣਾ ਆਪ ਵਖਾਈਆ। ਜਗਤ ਰੂਪ ਧਰ ਕੇ ਇਕ ਜੱਟ ਦਾ, ਜਟਾ ਜੂਟ ਸਾਰੇ ਦਏ ਖਪਾਈਆ। ਭੰਡਾਰਾ ਖੋਲ੍ਹ ਕੇ ਆਪਣੇ ਹੱਟ ਦਾ, ਹਕ ਸਭ ਦੀ ਝੋਲੀ ਪਾਈਆ। ਜਨ ਭਗਤੋ ਜਿਹੜਾ ਤੁਹਾਡੇ ਅੰਦਰ ਵਸਦਾ, ਉਹ ਮੇਰੇ ਉਤੇ ਆਪਣਾ ਨਾਮ ਰਿਹਾ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੰਡਾ ਕਹੇ ਮੈਂ ਓਸੇ ਕੰਘੇ ਦੇ ਨਾਲ ਫਬਦਾ, ਜਿਸ ਨਾਲ ਮਿਲ ਕੇ ਵਜੇ ਵਧਾਈਆ। ਚਣਾ ਕਹੇ ਆਪਣੇ ਜਨਮ ਦਿਨ ਉਤੇ ਸਦਾ ਸੀ ਸਵਾ ਸੇਰ ਵੰਡਦਾ, ਸਾਢੇ ਬਾਰਾਂ ਵਜੇ ਰਾਤ ਆਪਣੇ ਪ੍ਰੇਮੀਆਂ ਦੀ ਝੋਲੀ ਪਾਈਆ। ਬਿਨਾ ਸੱਤਰਾਂ ਤੋਂ ਦੂਜੇ ਹੱਥ ਨਹੀਂ ਸੀ ਕਦੇ ਰਖਦਾ, ਪੰਜਾਂ ਮਿਲ ਕੇ ਖੇਲ ਖਿਲਾਈਆ। ਅਗਲਾ ਹੁਕਮ ਪੁਰਖ ਸਮਰਥ ਦਾ, ਸਭ ਨੂੰ ਗਿਆ ਦ੍ਰਿੜਾਈਆ। ਓਨ੍ਹਾਂ ਵਿਚੋਂ ਇਕ ਚਣਾ ਜੋ ਬਾਕੀ ਸੀ ਬਚਦਾ, ਉਹ ਆਪਣਿਆਂ ਦੰਦਾਂ ਹੇਠ ਦਬਾਈਆ । ਜਿਸ ਵੇਲੇ ਕਿਨਾਰਾ ਆਇਆ ਗੋਦਾਵਰੀ ਤਟ ਦਾ, ਵਕ਼ਤ ਵੇਲਾ ਦਏ ਵਡਿਆਈਆ । ਓਸ ਵੇਲੇ ਗੋਦਾਵਰੀ ਦੀ ਗੋਦ ਵਿਚ ਇਕ ਚਣਾ ਸਟਦਾ, ਸੁਟ ਕੇ ਖ਼ੁਸ਼ੀ ਮਨਾਈਆ। ਗੋਦਾਵਰੀ ਕਿਹਾ ਇਹ ਖੇਲ ਦੱਸ ਸਚ ਦਾ, ਤੇਰੇ ਚਰਨਾਂ ਸੀਸ ਝੁਕਾਈਆ। ਗੋਬਿੰਦ ਕਿਹਾ ਜਿਹੜਾ ਭਗਤਾਂ ਕੋਲੋਂ ਸੀ ਬਚਦਾ, ਉਹ ਮੈਂ ਖਾ ਕੇ ਸ਼ੁਕਰ ਮਨਾਈਆ। ਅਗੇ ਵਾਸਤੇ ਤੇਰੇ ਵਿਚ ਢਕਦਾ, ਪਰਦਾ ਦਿਤਾ ਪਾਈਆ। ਜਿਸ ਵੇਲੇ ਮੇਲ ਹੋਵੇ ਮੇਰਾ ਤੇ ਮੇਰੇ ਪੁਰਖ ਸਮਰਥ ਦਾ, ਗੁਰਮੁਖਾਂ ਭੁਖਿਆਂ ਨੂੰ ਇਕੋ ਵਾਰ ਦਿਆਂ ਰਜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਨਾ ਭਗਤਾਂ ਕਿਸੇ ਕੋਲੋਂ ਨਾ ਰਜਦਾ, ਸਾਂਤਕ ਸਤਿ ਨਾ ਕੋਇ ਵਖਾਈਆ। ਜਿਸ ਦਾ ਖੇਲ ਬਾਹਰ ਹਦ ਦਾ, ਹਦੂਦ ਸਾਰੀ ਰਿਹਾ ਗਵਾਈਆ। ਜਿਸ ਦਾ ਪ੍ਰੇਮ ਅਗੰਮੀ ਰਸ ਮਧ ਦਾ, ਅੰਮ੍ਰਿਤ ਇਕ ਜਣਾਈਆ। ਜੋ ਨਾਮੇ ਦੇ ਦਵਾਰੇ ਠਾਕਰ ਫਬਦਾ, ਪਾਹਨ ਪਾਥਰ ਖ਼ੁਸ਼ੀ ਮਨਾਈਆ। ਜਿਸ ਦੇ ਸਿਦਕ ਭਰੋਸੇ ਉਤੇ ਢਠਦਾ, ਬੈਠਾ ਸੀਸ ਨਿਵਾਈਆ। ਉਹ ਧਰ ਕੇ ਰੂਪ ਸਮਰਥ ਦਾ, ਸਨਮੁਖ ਸੋਹਣਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਕਹੇ ਨਾਮੇ ਖੇਲ ਤੋਰੀ, ਤੁਰੰਤ ਦਿਆਂ ਜਣਾਈਆ। ਭਰ ਦੁਧ ਕਟੋਰੀ, ਕੁਟਲਤਾ ਦਿਤੀ ਮਿਟਾਈਆ। ਤੇਰੇ ਬਾਪ ਤੋਂ ਦੀ ਮੈਂ ਚੋਰੀ, ਪ੍ਰੀਤੀ ਤੇਰੇ ਨਾਲ ਨਿਭਾਈਆ। ਬੰਨ੍ਹੀ ਅਗੰਮ ਦੀ ਉਹ ਡੋਰੀ, ਜੋ ਸਕੇ ਨਾ ਕੋਇ ਤੁੜਾਈਆ। ਅੰਤ ਬਹੱਤਰਾਂ ਦੀ ਬਣਨੀ ਜੋੜੀ, ਸਤ ਦੋ ਵਜਣੀ ਵਧਾਈਆ। ਭਗਤ ਦਵਾਰ ਦਾ ਇਕੋ ਡੰਡਾ ਤੇ ਇਕੋ ਪੌੜੀ, ਇਕੋ ਮੰਦਰ ਦੇਣਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਵਖਾਈਆ। ਨਾਮੇ ਕਿਹਾ ਮੇਰਾ ਛੰਨਾ ਸਵਾ ਸੇਰ, ਬੇਸਿਦਕਿਆਂ ਸਿਦਕ ਦਵਾਈਆ। ਗੋਬਿੰਦ ਕਿਹਾ ਇਹ ਵੀ ਮੇਰੀ ਮਿਹਰ, ਬੀਠਲੋ ਹੋ ਕੇ ਹੋਵਾਂ ਸਹਾਈਆ। ਛੰਨੇ ਕਿਹਾ ਕਿਉਂ ਮੈਨੂੰ ਇਕ ਵਾਰ ਦਿਤਾ ਲਬੇੜ, ਦੂਜੀ ਵਾਰ ਰਸਨ ਨਾ ਕੋਇ ਲਗਾਈਆ। ਪੁਰਖ ਅਕਾਲ ਕਿਹਾ ਜਿਸ ਵੇਲੇ ਕਲਜੁਗ ਅੰਤ ਹੋਇਆ ਅੰਧੇਰ, ਸਾਚਾ ਚੰਦ ਨਾ ਕੋਇ ਰੁਸ਼ਨਾਈਆ। ਮੈਂ ਨਿਰਗੁਣ ਹੋ ਕੇ ਔਣਾ ਫੇਰ, ਫੇਰਾ ਆਪਣਾ ਲੈਣਾ ਪਾਈਆ। ਤੇਰਾ ਲਹਿਣਾ ਦੇਣਾ ਨਬੇੜ, ਲੇਖਾ ਮੂਲ ਚੁਕਾਈਆ। ਸ੍ਰਿਸ਼ਟੀ ਦਾ ਵਜ਼ਨ ਕਰ ਕੇ ਸਾਰਾ ਸਵਾ ਸੇਰ, ਲਹੂ ਮਿਝ ਪੀ ਕੇ ਆਪ ਆਪਣੇ ਵਿਚ ਖ਼ੁਸ਼ੀ ਮਨਾਈਆ। ਮੇਰਾ ਨਾਉਂ ਸ਼ਬਦੀ ਹੋਣਾ ਸ਼ੇਰ, ਸਿੰਘ
ਭਬਕ ਇਕ ਦ੍ਰਿੜਾਈਆ। ਬਲਧਾਰੀ ਬਣਨਾ ਕੇਹਰ, ਦੋ ਜਹਾਨ ਵੇਖ ਵਖਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਛੇੜ ਕੇ ਛੇੜ, ਇਸ਼ਟੀ ਦੇਣੇ ਭੁਲਾਈਆ। ਤੇਰਾ ਲਹਿਣਾ ਅੰਤਮ ਗੋਬਿੰਦ ਨਾਲ ਨਦੇੜ, ਗੋਦਾਵਰੀ ਵਿਚੋਂ ਸਵਾ ਸੇਰ ਜਲ ਬਾਹਰ ਕਢਾਈਆ। ਵਿਚ ਰਖ ਕੇ ਆਪਣੀ ਸ਼ਮਸ਼ੇਰ, ਖੰਡਾ ਦੇਵੇ ਭਵਾਈਆ। ਜਿਸ ਨੇ ਸਾਰੇ ਕਰਨੇ ਜ਼ੇਰ, ਸਿਰ ਸਕੇ ਨਾ ਕੋਇ ਉਠਾਈਆ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਭ ਦਾ ਲੇਖਾ ਦਏ ਨਬੇੜ, ਲਹਿਣਾ ਰਹਿਣ ਕੋਇ ਨਾ ਪਾਈਆ।
ਛੰਨਾ ਕਹੇ ਮੈਂ ਵੇਖਿਆ ਰੰਗ ਲਾਲ, ਜੋ ਨਾਮੇ ਠਾਕਰ ਦਿਤਾ ਚੜ੍ਹਾਈਆ। ਸੰਧੂਰ ਨਾਲੋਂ ਵਧ ਕਮਾਲ, ਸੋਭਾ ਰਿਹਾ ਪਾਈਆ। ਉਸ ਕੀਤਾ ਇਕ ਸਵਾਲ, ਬੇਨੰਤੀ ਦਿਤੀ ਜਣਾਈਆ। ਪ੍ਰਭੂ ਤੇਰੀ ਕੀ ਪਹਿਚਾਣ, ਪਰਦਾ ਦੇ ਉਠਾਈਆ। ਅਬਿਨਾਸ਼ੀ ਕਰਤੇ ਕਿਹਾ ਕਲਜੁਗ ਅੰਤਮ ਹੋਵਾਂ ਮਿਹਰਵਾਨ, ਰੂਪ ਅਨੂਪਾ ਰੂਪ ਵਟਾਈਆ। ਸ਼ਬਦ ਸਰੂਪੀ ਦੇਵਾਂ ਇਕ ਗਿਆਨ, ਜਨ ਭਗਤਾਂ ਕਰਾਂ ਪੜ੍ਹਾਈਆ। ਲਾਲ ਰੰਗ ਬਣੇ ਨਿਧਾਨ, ਸਿਰ ਸਕੇ ਨਾ ਕੋਇ ਉਠਾਈਆ। ਨਿਰਗੁਣ ਰੂਪ ਹੋ ਕੇ ਸ੍ਰੀ ਭਗਵਾਨ, ਭਾਗਾਂ ਵਾਲੇ ਗੁਰਮੁਖ ਲਵਾਂ ਬਣਾਈਆ। ਤੇਰਾ ਬਣਾ ਕੇ ਇਕ ਨਿਸ਼ਾਨ, ਨਿਸ਼ਾਨਾ ਤੈਨੂੰ ਦਿਆਂ ਵਖਾਈਆ। ਸਭ ਤੋਂ ਉਪਰ ਤੈਨੂੰ ਦੇ ਕੇ ਮਾਣ, ਮਮਤਾ ਦਿਆਂ ਚੁਕਾਈਆ। ਸਚ ਜਾਣ ਬਿਨਾ ਰੰਗਾਂ ਤੋਂ ਆਦਿ ਜੁਗਾਦਿ ਸ੍ਰੀ ਭਗਵਾਨ, ਜੋਤੀ ਜਾਤਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
ਲਾਲ ਰੰਗ ਕਹੇ ਰਾਜ ਨਰੈਣ ਓਸ ਵੇਲੇ ਸੀ ਇਕ ਬ੍ਰਾਹਮਣ ਦਾ ਪੁਤ, ਨੌ ਸਾਲ ਅਵਸਥਾ ਨਜ਼ਰੀ ਆਈਆ। ਇਕ ਦਿਨ ਹੋ ਕੇ ਉਸ ਖ਼ੁਸ਼, ਠਾਕਰ ਲਾਲ ਰੰਗ ਚਿੱਟਾ ਬਣਾਈਆ। ਅਗੋਂ ਬੋਲਿਆ ਮੂਲ ਨਾ ਬੁੱਤ, ਪੱਥਰ ਰੰਗ ਨਾ ਕੋਇ ਲਗਾਈਆ। ਬਾਲ ਅਵਸਥਾ ਹੋਇਆ ਚੁਪ, ਅੰਦਰੇ ਅੰਦਰ ਖੋਜ ਖੁਜਾਈਆ। ਸਚ ਪ੍ਰੇਮ ਦੀ ਸੁਖਣਾ ਲਈ ਸੁਖ, ਨੀਤੀ ਲਈ ਬਦਲਾਈਆ। ਜੇ ਤੂੰ ਸਵਾਮੀ ਅਬਿਨਾਸ਼ੀ ਅਚੁਤ, ਕਿਉਂ ਬੈਠਾ ਮੁਖ ਭਵਾਈਆ। ਹੁਕਮ ਹੋਇਆ ਜਿਸ ਵੇਲੇ ਆਪਣੀ ਧਾਰੋਂ ਆਵਾਂ ਉਠ, ਨਿਰਗੁਣ ਨੂਰ ਕਰਾਂ ਰੁਸ਼ਨਾਈਆ। ਗੋਬਿੰਦ ਮੇਲਾ ਸਾਚੇ ਸੁਤ, ਸੁਤ ਦੁਲਾਰੇ ਮਿਲ ਕੇ ਖ਼ੁਸ਼ੀ ਮਨਾਈਆ। ਓਸ ਵੇਲੇ ਲਵਾਂ ਪੁੱਛ, ਪੂਰਬ ਲਹਿਣਾ ਵੇਖ ਵਖਾਈਆ। ਪ੍ਰੇਮ ਪਿਆਰ ਲਾਲ ਰੰਗ ਦੀ ਮੌਲੇ ਰੁਤ, ਕੂੜੇ ਰੰਗ ਦੀ ਲੋੜ ਰਹੇ ਨਾ ਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਨੂੰ ਆਪਣੀ ਗੋਦੀ ਲਿਆ ਚੁਕ, ਉਹ ਚਾਰ ਕੁੰਟਾਂ ਖ਼ੁਸ਼ੀਆਂ ਰਹੇ ਮਨਾਈਆ।
ਕੇਸਰ ਕਹੇ ਮੈਂ ਸਵਾ ਰਤੀ, ਟਿੱਕਾ ਭਗਤਾਂ ਦੇਣਾ ਲਗਾਈਆ। ਜਿਨ੍ਹਾਂ ਦਾ ਮਾਲਕ ਇਕੋ ਦੱਸਣਾ ਕਮਲਾਪਤੀ, ਪਤਿਪਰਮੇਸ਼ਵਰ ਹਰਿ ਗੁਸਾਈਂਆ। ਜਿਨ੍ਹਾਂ ਦੇ ਅੰਦਰ ਪ੍ਰੇਮ ਪਿਆਰ ਦੀ ਰਖ ਦੇਣੀ ਉਹ ਰਤੀ, ਜਿਸ ਤੋਂ ਰਤਨ ਅਮੋਲਕ ਆਪਣਾ ਆਪ ਬੈਠੇ ਛੁਪਾਈਆ। ਜਿਹੜੀ ਰੀਤ ਗੋਬਿੰਦ ਸ਼ਬਦੀ
ਧਾਰ ਨਹੀਂ ਦੱਸੀ, ਹਿੱਸਿਆਂ ਵਿਚ ਵੰਡ ਨਾ ਕੋਇ ਵੰਡਾਈਆ। ਉਹ ਭਗਤਾਂ ਨੂੰ ਵਖੌਣੀ ਉਨ੍ਹਾਂ ਦੀ ਅੱਖੀਂ, ਜੋ ਅੱਖਾਂ ਵਾਲਿਆਂ ਆਪਣੀ ਗੋਦ ਬਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਵਸਤ ਗੁਰਮੁਖਾਂ ਅੰਦਰੋਂ ਲੱਭੀ, ਡੱਬੀ ਆਪਣੀ ਬੰਦ ਕਰਾਈਆ।
ਗੌਤਮ ਕਹੇ ਗੋਦਾਵਰੀ ਦਾ ਕਿਨਾਰਾ, ਮੈਨੂੰ ਨਜ਼ਰੀ ਆਈਆ। ਗੋਦਾਵਰੀ ਕਹੇ ਤੇਰਾ ਉਧਾਰਾ, ਮੈਂ ਬੈਠੀ ਰਾਹ ਤਕਾਈਆ। ਗੌਤਮ ਕਹੇ ਮੇਰਾ ਤੇਲ ਬੱਤੀ ਦਾ ਉਜਿਆਰਾ, ਸਵਾ ਪਾਓ ਸਵਾ ਸਾਲ ਝਟ ਲੰਘਾਈਆ। ਗੋਦਾਵਰੀ ਕਹੇ ਹੁਣ ਛਡ ਇਹ ਵਿਵਹਾਰਾ, ਵਿਵਹਾਰ ਤੈਨੂੰ ਦਿਆਂ ਦ੍ਰਿੜਾਈਆ। ਜੇ ਇਕ ਵਾਰ ਪਰਮ ਪੁਰਖ ਨੂੰ ਕਰ ਲਏਂ ਨਿਮਸਕਾਰਾ, ਦੀਵੇ ਬੱਤੀ ਦੀ ਲੋੜ ਰਹੀ ਨਾ ਰਾਈਆ। ਜਿਸ ਦਾ ਰਾਤੀਂ ਤਕਿਆ ਨਜ਼ਾਰਾ, ਨਜ਼ਰ ਦਿਤੀ ਬਦਲਾਈਆ। ਉਹ ਆਇਆ ਵਿਚ ਸੰਸਾਰਾ, ਵਡ ਸੰਸਾਰੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਈਆ। ਸਵਾ ਪਾਓ ਕਹੇ ਮੈਂ ਕੀ ਕੀ ਕਰਨਾ ਤੇਲ, ਕਿਰਤੀ ਨਜ਼ਰ ਕੋਇ ਨਾ ਆਈਆ। ਜਨ ਭਗਤ ਸੁਹੇਲੇ ਪ੍ਰਭ ਨੇ ਆਪਣੇ ਨਾਲ ਲਏ ਮੇਲ, ਡੂੰਘੀ ਕੰਦਰ ਨਾ ਕੋਇ ਭਵਾਈਆ। ਮੈਂ ਅੰਤ ਅਖ਼ੀਰੀ ਆ ਕੇ ਹੋ ਗਿਆ ਫ਼ੇਲ, ਮੇਰੀ ਚਲੀ ਨਾ ਕੋਇ ਚਤੁਰਾਈਆ। ਨਿਸ਼ਾਨੇ ਚੜ੍ਹਿਆ ਨਾ ਕਿਸੇ ਗੁਲੇਲ, ਤੀਰ ਕਮਾਨ ਨਾ ਕੋਇ ਖਿਚਾਈਆ। ਪੁਰਖ ਅਕਾਲਾ ਮਿਲਿਆ ਜਨ ਭਗਤਾਂ ਆਪ ਨਵੇਲ, ਨਿਰਾਕਾਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਹਿਜੇ ਲੇਖਾ ਦਿਤਾ ਮੁਕਾਈਆ । ਤੇਲ ਕਹੇ ਗੁਰਮੁਖੋ ਕੋਈ ਲੋੜ ਤੇਲ ਨਾ ਬੱਤੀ, ਦੀਵਾ ਜਗ ਨਾ ਕੋਇ ਜਗਾਈਆ। ਜਿਨ੍ਹਾਂ ਮਿਲ ਗਿਆ ਕਮਲਾਪਤੀ, ਪੱਤ ਡਾਲ੍ਹੀ ਰਿਹਾ ਮਹਿਕਾਈਆ। ਸਨਮੁਖ ਦਰਸ ਕਰੋ ਅਖੀਂ, ਨੇਤਰ ਲੋਚਨ ਖ਼ੁਸ਼ੀ ਮਨਾਈਆ । ਸਿੱਖੀ ਧਾਰ ਬਣੋ ਸਚੀ, ਕੂੜੀ ਕਿਰਿਆ ਬਾਹਰ ਕਢਾਈਆ। ਨਾਮ ਨਿਧਾਨਾ ਮਿਲਿਆ ਉਹ ਰਤੀ, ਜਿਸ ਦੀ ਰਤਨ ਸਮਝ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਮੁਕਾਈਆ। ਗੋਦਾਵਰੀ ਕਹੇ ਗੋਬਿੰਦੇ ਪਰਨਾਮ, ਪਰਮ ਪੁਰਖ ਸਰਨਾਈਆ। ਮੇਰੇ ਸਹਿਸੇ ਮੁਕੇ ਤਮਾਮ, ਰੋਗਾਂ ਦਿਤਾ ਚੁਕਾਈਆ। ਕਿਰਪਾ ਕਰ ਸ੍ਰੀ ਭਗਵਾਨ, ਮਿਹਰ ਨਜ਼ਰ ਇਕ ਉਠਾਈਆ। ਵਸਤ ਅਮੋਲਕ ਦੇ ਕੇ ਦਾਨ, ਸੰਤ ਸੁਹੇਲੇ ਰਿਹਾ ਤਰਾਈਆ । ਸ੍ਰਿਸ਼ਟੀ ਹੋਈ ਹੈਰਾਨ, ਧੀਰਜ ਧੀਰ ਨਾ ਕੋਇ ਰਖਾਈਆ। ਕੁੰਟ ਦਿਸ਼ਾ ਦਿਸੇ ਵੈਰਾਨ, ਪੱਤ ਡਾਲ੍ਹੀ ਨਾ ਕੋਇ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਗੋਦਾਵਰੀ ਕਹੇ ਮੇਰਾ ਦਇਆ ਸਿੰਘ ਨਾਲ ਵਿਹਾਰ, ਪਿਛਲਾ ਲਹਿਣਾ ਨਜ਼ਰੀ ਆਈਆ। ਜਿਸ ਨਾਲ ਗੋਬਿੰਦ ਕੀਤਾ ਪਿਆਰ, ਪ੍ਰੇਮੀ ਮੈਨੂੰ ਗਿਆ ਵਖਾਈਆ। ਉਸਦਾ ਨਾਤਾ ਟੁਟਣਾ ਸੀ ਵਿਚੋਂ ਸੰਸਾਰ, ਸੰਮਤ ਪਹਿਲਾ ਦਏ ਗਵਾਹੀਆ। ਮੈਂ ਰੋ ਕੇ ਕੀਤੀ ਪੁਕਾਰ, ਪ੍ਰਭ ਸਾਚੇ ਦਿਤਾ ਸੁਣਾਈਆ। ਮੈਨੂੰ ਓਸ ਦਾ ਮੁਖ ਵਖਾਲ, ਜੋ ਮੁਖੀਆਂ ਵਿਚੋਂ ਨਜ਼ਰੀ ਆਈਆ। ਉਸ ਦਾ ਲੇਖਾ ਦੇ ਟਾਲ, ਤੂੰ ਦਾਤਾ ਦਾਨੀ ਨਜ਼ਰੀ ਆਈਆ। ਪੁਰਖ ਅਬਿਨਾਸ਼ੀ ਹੋ ਕਿਰਪਾਲ, ਮਿਹਰਵਾਨ ਦਇਆ ਕਮਾਈਆ। ਬਸਤਰ ਵਿਛੌਣਾ ਲਏ ਵਿਛਾਲ, ਧੁਰ ਦਾ ਹੁਕਮ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਗੋਦਾਵਰੀ, ਗੁਰਮੁਖ
ਮੇਰਾ ਧੁਰ ਦਾ ਪੁਤ, ਆਦਿ ਜੁਗਾਦਿ ਦਿਆਂ ਵਡਿਆਈਆ। ਜਿਸ ਦੇ ਪਿਛੇ ਆਹ ਸਾਢੇ ਤਿੰਨ ਹੱਥ ਦਾ ਝੋਲੀ ਪਾਵਾਂ ਬੁਤ, ਪਿਛਲਾ ਲੇਖਾ ਝੋਲੀ ਪਾਈਆ। ਅਗੇ ਹੋ ਕੇ ਖ਼ੁਸ਼, ਗੁਰਮੁਖ ਲਿਆ ਬਚਾਈਆ। ਜਿੰਨਾਂ ਚਿਰ ਚਾਹਾਂ ਗੋਦੀ ਰਖਾਂ ਚੁਕ, ਛੇਤੀ ਤਤ ਨਾ ਕੋਇ ਤਜਾਈਆ। ਬਿਨ ਮੇਰੀ ਕਿਰਪਾ ਪੈਂਡਾ ਕਿਸੇ ਨਾ ਜਾਏ ਮੁਕ, ਗੁਰਮੁਖਾਂ ਸਚ ਦਿਆਂ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਮੈਂਥੋਂ ਰਹੇ ਪੁਛ, ਰਾਏ ਧਰਮ ਚਿਤਰ ਗੁਪਤ ਬੈਠੇ ਸੀਸ ਨਿਵਾਈਆ। ਅਗੇ ਰਹਾਂ ਸਦਾ ਤੁਹਾਡੇ ਉਤੇ ਖ਼ੁਸ਼, ਖ਼ੁਸ਼ੀਆਂ ਰੰਗ ਚੜ੍ਹਾਈਆ। ਗੋਦਾਵਰੀ ਨਾਲ ਮੇਟ ਕੇ ਤੁਹਾਡਾ ਦੁਖ, ਦੁਖੀਆਂ ਦਾ ਦਰਦ ਵੰਡਾਈਆ। ਲੱਖ ਚੁਰਾਸੀ ਵਿਚੋਂ ਥੋੜ੍ਹੇ ਪ੍ਰੇਮੀ ਮੁਖੀਏ ਮੁਠ, ਜੋ ਪੰਜਾਂ ਉਂਗਲਾਂ ਵਿਚ ਦਬਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਹਾਏ ਆਪਣੀ ਰੁਤ, ਰੁਖ਼ ਵੇਖੇ ਜਗਤ ਲੋਕਾਈਆ।
ਗੋਦਾਵਰੀ ਕਹੇ ਨੀ ਮੈਂ ਤਜਿਆ ਨੀਰ, ਵਹਿਣਾਂ ਵਿਚੋਂ ਪੱਲੂ ਲਿਆ ਛੁਡਾਈਆ। ਮੈਂ ਵੇਖਿਆ ਉਹ ਪੀਰ, ਜੋ ਪੈਗ਼ੰਬਰਾਂ ਕਰੇ ਪੜ੍ਹਾਈਆ। ਜਿਸ ਦੀ ਅਸਲ ਸਚ ਤਸਵੀਰ, ਨੂਰ ਨੂਰ ਰੁਸ਼ਨਾਈਆ। ਸ਼ਰਅ ਦੇ ਕਟ ਕੇ ਜ਼ੰਜੀਰ, ਸ਼ਰੀਅਤ ਰਿਹਾ ਬਦਲਾਈਆ। ਲੇਖਾ ਚੁਕਾ ਕੇ ਅਮੀਰ ਗ਼ਰੀਬ, ਅਮਰਾਪਦ ਰਿਹਾ ਬਹਾਈਆ। ਲਹਿਣਾ ਵੇਖ ਕੇ ਸ਼ਾਹ ਹਕੀਰ, ਧੁਰ ਦਾ ਹੁਕਮ ਦਏ ਦ੍ਰਿੜਾਈਆ। ਖੇਲ ਕਰ ਕੇ ਬੇਨਜ਼ੀਰ, ਨਜ਼ਰ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਹੁਕਮ ਚਲਾਈਆ। ਗੋਦਾਵਰੀ ਤੇਰੇ ਸੱਦੇ ਆਏ ਜੋ ਏਥੇ, ਪਿਛਲਾ ਪੰਧ ਮੁਕਾਈਆ। ਉਹ ਸਾਰੇ ਲਗੇ ਲੇਖੇ, ਲੱਖੀ ਸ਼ਾਹ ਦਏ ਬਣਾਈਆ। ਇਕ ਬਚਨ ਰਖੀਂ ਚੇਤੇ, ਤੈਨੂੰ ਦਿਆਂ ਦ੍ਰਿੜਾਈਆ। ਦੀਨਾਂ ਮਜ਼੍ਹਬਾਂ ਦੇ ਚੁਕਣੇ ਠੇਕੇ, ਝਗੜਾ ਮਿਟੇ ਲੋਕਾਈਆ। ਹੌਲੀ ਹੌਲੀ ਰਾਏ ਧਰਮ ਦੀ ਚਾੜ੍ਹ ਦੇਣੇ ਭੇਟੇ, ਬਚਿਆ ਰਹਿਣ ਕੋਇ ਨਾ ਪਾਈਆ । ਥੋੜ੍ਹੇ ਪੌਣੇ ਆਪਣੇ ਪੇਟੇ, ਚੁਰਾਸੀ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਦਾ ਕਰਤਾ ਇਕ ਅਖਵਾਈਆ । ਗੋਦਾਵਰੀ ਇਕ ਚੜ੍ਹਨ ਲਗਾ ਤੁਫ਼ਾਨ, ਧੁਰ ਦਾ ਹੁਕਮ ਇਕ ਸੁਣਾਈਆ। ਸ਼ਬਦ ਡੰਡਾ ਹੋਣ ਲਗਾ ਪਰਧਾਨ, ਪਰਧਾਨਗੀ ਇਕ ਵਖਾਈਆ। ਕੰਘਾ ਵੇਖਣ ਲੱਗਾ ਘਮਸਾਨ, ਘੁੰਮਣ ਘੇਰ ਇਕ ਲਗਾਈਆ। ਖੰਡਾ ਮਨੌਣ ਲੱਗਾ ਇਕ ਆਣ, ਆਨਣ ਫਾਨਣ ਦੀ ਸਫ਼ਾ ਦਏ ਉਠਾਈਆ । ਢਾਈ ਗਜ਼ ਦੁਪੱਟਾ ਕਰਨ ਲਗਾ ਹੈਰਾਨ, ਓਢਣ ਸੀਸ ਨਾ ਕੋਇ ਟਿਕਾਈਆ। ਚਣਾ ਭੁੱਜਾ ਕਹੇ ਕਿਸੇ ਨੂੰ ਹੱਥ ਨਹੀਂ ਔਣਾ ਮੇਰਾ ਨਿਸ਼ਾਨ, ਭੁੱਖੀ ਮਰੇ ਲੋਕਾਈਆ । ਛੰਨਾ ਕਹੇ ਕਿਸੇ ਪ੍ਰੇਮ ਨਾਲ ਜਲ ਨਹੀਂ ਕਰੌਂਣਾ ਪਾਨ, ਤ੍ਰਿਸ਼ਨਾ ਸਚ ਨਾ ਕੋਇ ਮਿਟਾਈਆ। ਲਾਲ ਰੰਗ ਕਹੇ ਸਾਚਾ ਰੰਗ ਵੇਖਣਾ ਨਹੀਂ ਵਿਚ ਜਹਾਨ, ਕੂੜੀ ਕਿਰਿਆ ਕੂੜ ਲੋਕਾਈਆ। ਕੇਸਰ ਕਹੇ ਮੈਂ ਸਵਾ ਰਤੀ ਭਗਤਾਂ ਹੋਇਆ ਪਰਵਾਨ, ਪਰਮ ਪੁਰਖ ਦਿਤੀ ਵਡਿਆਈਆ। ਸਵਾ ਪਾਓ ਕਹੇ ਮੈਂ ਬਲਿਆ ਨਹੀਂ ਵਿਚ ਕਿਸੇ ਸ਼ਮਾਦਾਨ, ਗੁਰਮੁਖਾਂ ਗ੍ਰਹਿ ਗ੍ਰਹਿ ਜੋਤ ਹੋਵੇ ਰੁਸ਼ਨਾਈਆ। ਗੋਦਾਵਰੀ ਕਹੇ ਧੰਨ ਵਡਿਆਈ ਤੇਰੀ ਸ੍ਰੀ ਭਗਵਾਨ, ਜੋ ਸਭ ਦੀ ਆਸਾ ਪੂਰ ਕਰਾਈਆ। ਮੈਂ ਵੇਖਣਾ ਤੇਰਾ ਇਕੋ ਮੈਦਾਨ, ਜਿਸ ਵਿਚ ਮਦਦਗੀਰ ਦੂਜਾ ਨਜ਼ਰ ਕੋਇ ਨਾ ਆਈਆ। ਚਾਰ ਕੁੰਟ ਜੀਵ ਜੰਤ ਕੁਰਲਾਣ, ਕੋਟਨ ਕਰਬਲੇ ਦੇਣ ਦੁਹਾਈਆ। ਰੇੜਕਾ ਚੁਕੇ ਜ਼ਿਮੀਂ ਅਸਮਾਨ, ਸੁਲੇਮਾਨ
ਪੈਗ਼ੰਬਰ ਸੀਸ ਨਿਵਾਈਆ। ਹਿਰਦਾ ਹਿਲੇ ਹਰ ਇਕ ਅਫ਼ਗ਼ਾਨ, ਮਸਾਣ ਭੂਮੀ ਖ਼ੁਸ਼ੀ ਮਨਾਈਆ। ਗੋਦਾਵਰੀ ਕਹੇ ਭਗਤਾਂ ਨੂੰ ਮਿਲੇ ਉਹ ਦਾਨ, ਜਿਸ ਨੂੰ ਗੋਬਿੰਦ ਕਰੇ ਪਰਵਾਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਨੀ ਆਪਣੀ ਇਕ ਰਖਾਈਆ।
ਲਾਲ ਰੰਗ ਕਹੇ ਮੇਰਾ ਗੁਰਮੁਖ ਵਾਲਾ ਪਿਆਰ, ਪਟਨੇ ਧਾਰ ਵਿਚੋਂ ਨਜ਼ਰੀ ਆਈਆ। ਜਿਸ ਵੇਲੇ ਸ੍ਰਿਸ਼ਟੀ ਹੋਵੇ ਦੋ ਚਾਰ, ਸਮਝਾਂ ਸਮਝ ਦਏ ਭੁਲਾਈਆ। ਫੇਰ ਖੇਲ ਕਰੇ ਕਰਤਾਰ, ਕਰਤਾ ਪੁਰਖ ਸਚਾ ਸ਼ਹਿਨਸ਼ਾਹੀਆ। ਪਟਨੇ ਸ਼ਹਿਰ ਜਾ ਕੇ ਵਿਚ ਬਾਜ਼ਾਰ, ਬਾਜ਼ੀ ਆਪਣੀ ਦਏ ਉਲਟਾਈਆ। ਪਿਛਲਾ ਲਹਿਣਾ ਕਰਾਵੇ ਯਾਦ, ਯਾਦ ਅਗਲੀ ਦਏ ਸਮਝਾਈਆ। ਉਜੜਿਆ ਖੇੜਾ ਕਰੇ ਆਬਾਦ, ਗੁਲਸ਼ਨ ਸਾਚਾ ਇਕ ਮਹਿਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗਲਾ ਆਪਣੇ ਹੱਥ ਰਖੇ ਰਾਜ਼, ਪਰਦੇ ਧੁਰ ਦੇ ਵਿਚ ਟਿਕਾਈਆ।
ਪੀਲਾ ਰੰਗ ਕਹੇ ਮੈਂ ਸਵਾ ਗਜ਼, ਗ਼ਜ਼ਨੀ ਵਿਚੋਂ ਆਈਆ। ਮੁਗ਼ਲਾਂ ਨੂੰ ਦੱਸਿਆ ਹਜ, ਹਾਜਤ ਦਿਤੀ ਸਮਝਾਈਆ। ਨੌਂ ਨੌ ਦਾ ਲਾ ਕੇ ਪਜ, ਰੋਕੜ ਦਿਤੀ ਵਖਾਈਆ। ਗਿਰੀ ਖੋਪਰੇ ਹੋ ਕੇ ਬੰਦ, ਅੰਮ੍ਰਿਤ ਜਲ ਛੁਪਾਈਆ। ਮਾਰ ਕੇ ਔਣਾ ਆਪਣਾ ਪੰਧ, ਪਾਂਧੀ ਹੋ ਕੇ ਆਪਣਾ ਫੇਰਾ ਪਾਈਆ। ਜ਼ਰੂਰ ਮਿਲੇ ਸਾਹਿਬ ਬਖ਼ਸ਼ੰਦ, ਜੋ ਸਭ ਦਾ ਸਾਹਿਬ ਗੁਸਾਈਂਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਵਾਂ ਚਾੜ੍ਹਨ ਵਾਲਾ ਚੰਦ, ਬਿਨਾ ਚੰਦ ਕਰੇ ਰੁਸ਼ਨਾਈਆ।
ਗੋਦਾਵਰੀ ਕਹੇ ਮੈਂ ਭਗਤੋ ਤੁਹਾਡੇ ਆ ਗਈ ਵਿਚ, ਵਿਚੇ ਵਿਚ ਖ਼ੁਸ਼ੀ ਮਨਾਈਆ। ਨੌ ਆਪਣੇ ਕੰਨ ਲਓ ਖਿਚ, ਦੋਵੇਂ ਹੱਥ ਉਪਰ ਰਖਾਈਆ। ਵੇਲਾ ਵਕ਼ਤ ਲਉ ਨਜਿਠ, ਸੋਹਣਾ ਰਿਹਾ ਸਮਝਾਈਆ। ਹੁਕਮ ਨਾਲ ਅਗੇ ਦੇਣ ਨਹੀਂ ਦੇਣੀ ਪਿਠ, ਪਿਛਾ ਸਕੇ ਨਾ ਕੋਇ ਭੁਆਈਆ। ਤੁਹਾਡੇ ਪਿਛੇ ਹਰਿਸੰਗਤ ਲੈਣੀ ਖਿਚ, ਚਰਨਾਂ ਵਿਚ ਟਿਕਾਈਆ। ਤੁਸੀਂ ਸਾਰੇ ਅੰਦਰੋਂ ਹੋ ਜਾਓ ਇਕ, ਦੂਜਾ ਰੂਪ ਨਾ ਕੋਇ ਵਖਾਈਆ । ਬਿਨਾ ਵਾਸਨਾ ਜਾਓ ਟਿਕ, ਟਿਕ ਟਿਕੀ ਇਕੋ ਇਕ ਲਗਾਈਆ। ਕਿਸੇ ਪੂਜਣਾ ਨਹੀਂ ਪੱਥਰ ਇੱਟ, ਬੁੱਤਾਂ ਸੀਸ ਨਾ ਕੋਇ ਝੁਕਾਈਆ। ਇਕ ਇਕ ਬੂੰਦ ਅੰਮ੍ਰਿਤ ਪਾਓ ਛਿੱਟ, ਨੌਵੇਂ ਨੌ ਨੌ ਵਾਰ ਚਰਨਾਂ ਉਤੇ ਸੁਟਾਈਆ। ਗੋਦਾਵਰੀ ਪਿਛਲੀ ਕਢ ਕੇ ਵਖਾਏ ਆਪਣੀ ਚਿਟ, ਗੋਬਿੰਦ ਲੇਖਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲਹਿਣਾ ਰਿਹਾ ਚੁਕਾਈਆ। ਨੌਂ ਨੌ ਵਾਰ ਗੰਗਾ ਜਲ ਦੇਣਾ ਪਾ, ਗੋਦਾਵਰੀ ਖ਼ੁਸ਼ੀ ਮਨਾਈਆ। ਗੋਦਾਵਰੀ ਕਹੇ ਸਾਰੀ ਸੰਗਤ ਲੈ ਤਰਾ, ਤਾਰਨਹਾਰ ਹੋਏ ਸਹਾਈਆ। ਇਕੋ ਇਕ ਲਓ ਧਿਆ, ਧਿਆਨ ਆਪਣੇ ਵਿਚ ਸਮਾਈਆ। ਜਨਮ ਦਾ ਰੋਗ ਲਓ ਮਿਟਾ, ਚਿੰਤਾ ਚਿਖਾ ਦਏ ਜਲਾਈਆ। ਮਾਨਸ ਜਨਮ ਲੇਖੇ ਲਓ ਲਗਾ, ਲਗਨ ਇਕੋ ਇਕ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਲਓ ਮਨਾ, ਮਨਸਾ ਦੂਜੀ ਬਾਹਰ ਕਢਾਈਆ ।
ਨੌ ਨੌ ਵਾਰ ਪੌਣਾ ਜਲ, ਗੋਦਾਵਰੀ ਵੇਖ ਖ਼ੁਸ਼ੀ ਮਨਾਈਆ। ਤੁਹਾਨੂੰ ਘੜੀ ਨਾ ਵਿਛੜੇ ਪਲ, ਕਦੇ ਨਾ ਹੋਵੇ ਜੁਦਾਈਆ। ਨੌਆਂ ਪਿਛੇ ਸੰਗਤ ਹਰਿ ਦਵਾਰਾ ਲਏ ਮਲ, ਸਚਖੰਡ ਸਾਚੇ ਵਜੇ ਵਧਾਈਆ। ਇਕ ਦੂਜੇ ਅੰਦਰ ਜਾਓ ਰਲ, ਦੂਈ ਦਵੈਤੀ ਲੇਖਾ ਢਾਹੀਆ। ਗੁਰਮੁਖਾਂ ਪਿਛੇ ਗੁਰਮੁਖ ਫਲ, ਇਹ ਪ੍ਰਭ ਦੀ ਬੇਪਰਵਾਹੀਆ। ਤਿੰਨ ਚਾਰ ਅੱਸੂ ਦੀ ਰਾਤ ਕਹੇ ਸਾਚਾ ਲੈ ਲਓ ਫਲ, ਅੰਮ੍ਰਿਤ ਰਸ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਜਾਣੇ ਥਾਉਂ ਥਾਈਂਆ। ਜਲ ਕਹੇ ਮੈਂ ਗੋਦਾਵਰੀ ਧਾਰ, ਅੰਦਰੇ ਅੰਦਰ ਖ਼ੁਸ਼ੀ ਮਨਾਈਆ। ਗੁਰਮੁਖਾਂ ਦਾ ਪ੍ਰੇਮ ਪਿਆਰ, ਭਗਵਨ ਭਗਤਾਂ ਨਾਲ ਜੁੜਾਈਆ। ਨੇਤਰ ਅੱਖਾਂ ਦਾ ਦੀਦਾਰ, ਲੋਚਨ ਵੇਖ ਵਜੇ ਵਧਾਈਆ। ਸੰਗਤਾਂ ਦਾ ਵਿਹਾਰ, ਕੂੜੀ ਜਨਤਾ ਦਾ ਸ਼ਿੰਗਾਰ, ਹੰਕਾਰ ਸ੍ਰਿਸ਼ਟੀ ਦਏ ਖਪਾਈਆ। ਭਗਤਾਂ ਕਰ ਇਤਬਾਰ, ਖਿੱਚ ਲਿਆਏ ਦਵਾਰ, ਗੋਬਿੰਦ ਦਾ ਅਧਾਰ, ਕਰਜ਼ਾ ਮੂਲ ਝੋਲੀ ਪਾਈਆ। ਅਗੇ ਨਾ ਹੋਏ ਵਿਗਾੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸੁਲਤਾਨ ਨਜ਼ਰੀ ਆਈਆ। ਪਾਣੀ ਕਹੇ ਮੈਂ ਠੰਡਾ ਠਾਰ, ਠੰਡਿਆਂ ਦਿਆਂ ਕਰਾਈਆ। ਜਨ ਭਗਤੋ ਪ੍ਰਭ ਦੇ ਚਰਨ ਸਚਾ ਗੁਰੂਦਵਾਰ, ਗ੍ਰਹਿ ਮੰਦਰ ਇਕੋ ਸੋਭਾ ਪਾਈਆ। ਇਕੋ ਜੋਤ ਨੂਰ ਚਮਤਕਾਰ, ਜਿਸ ਨੂੰ ਸਕੇ ਨਾ ਕੋਇ ਬੁਝਾਈਆ । ਇਕੋ ਸ਼ਬਦ ਧੁਨਕਾਰ, ਜਿਸ ਦੀ ਵੰਡ ਨਾ ਕੋਇ ਵੰਡਾਈਆ। ਇਕੋ ਖੇਲ ਕਰੇ ਕਰਤਾਰ, ਕ਼ੁਦਰਤ ਕਾਦਰ ਫੇਰਾ ਪਾਈਆ। ਨਵ ਨੌ ਦਾ ਵਿਵਹਾਰ, ਨੌ ਦਰ ਲੇਖਾ ਦੇਵੇ ਢਾਹੀਆ। ਜਿਨ੍ਹਾਂ ਭਗਤਾਂ ਦਾ ਆਪਣੀ ਗਿਣਤੀ ਵਿਚ ਕਰ ਲਿਆ ਸ਼ਮਾਰ, ਸ਼ੁਬਾ ਉਨ੍ਹਾਂ ਦਾ ਦਿਤਾ ਚੁਕਾਈਆ। ਜਿਸ ਲੇਖੇ ਨੂੰ ਲਿਖ ਸਕਦਾ ਨਹੀਂ ਕੋਈ ਅਖ਼ਬਾਰ, ਅੱਖਰਾਂ ਵਿਚ ਨਾ ਕੋਇ ਸਲਾਹੀਆ। ਉਸ ਦਾ ਹੋਣਾ ਇਕ ਵਿਹਾਰ, ਵਿਵਹਾਰ ਬੇਪਰਵਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਬਣ ਰਖਵਾਲ, ਪੱਖ ਪਾਲ ਨਜ਼ਰੀ ਆਈਆ।
ਮੁਖ ਨਕ਼ਾਬ ਸਾਰੇ ਕਰ ਲਓ ਪਰਦਾ, ਅੰਤਰ ਅੰਤਰ ਧਿਆਨ ਲਗਾਈਆ। ਅੰਦਰ ਵੇਖੋ ਮਾਲਕ ਆਪਣੇ ਘਰ ਦਾ, ਜੋ ਘਰ ਘਰ ਡੇਰਾ ਲਾਈਆ। ਜੋ ਆਦਿ ਜੁਗਾਦੀ ਖੇਲ ਕਰਦਾ, ਨਿਤ ਨਵਿਤ ਵੇਖ ਵਖਾਈਆ। ਜੋ ਸ਼ਬਦ ਅਗੰਮੀ ਉਚਰਦਾ, ਨਾਦੀ ਧੁਨ ਜਣਾਈਆ। ਜੋ ਕਰ ਕੇ ਕੌਲ ਕਦੀ ਨਹੀਂ ਮੁੱਕਰਦਾ, ਵੇਖੇ ਥਾਉਂ ਥਾਈਂਆ। ਨਾਤਾ ਜੋੜ ਕੇ ਪਿਤਾ ਪੁੱਤਰ ਦਾ, ਗੁਰਮੁਖ ਸਹਿਜ ਲਏ ਮਿਲਾਈਆ। ਜੋ ਨਿਰਗੁਣ ਧਾਰੋਂ ਨਿਰਵੈਰ ਹੋ ਕੇ ਉਤਰਦਾ, ਨਿਹਕਲੰਕ ਵੇਸ ਵਟਾਈਆ। ਹੁਣ ਵੇਲਾ ਓਸ ਦੇ ਸ਼ੁਕਰ ਦਾ, ਬਾਕੀ ਸੰਸੇ ਦਿਓ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸੰਗ ਇਕ ਰਖਾਈਆ। ਮੁਖ ਨਕ਼ਾਬ ਕਹੇ ਮੈਂ ਜਲਵਾ ਵੇਖਾਂ ਨੂਰੀ, ਹਰਿ ਨੁਰਾਨਾ ਨਜ਼ਰੀ ਆਈਆ। ਜੋ ਭਗਤਾਂ ਕਟੇ ਮਜ਼ਬੂਰੀ, ਮੁਸ਼ਕਲ ਹੱਲ ਵਖਾਈਆ। ਚਰਨ ਕਵਲ ਦਏ ਹਜ਼ੂਰੀ, ਹਾਜ਼ਰ ਹੋ ਕੇ ਲਏ ਸਮਝਾਈਆ। ਜਨ ਭਗਤੋ ਟਿੱਕੇ ਮਸਤਕ ਲਾਇਓ ਧੂੜੀ, ਧੁਰ ਦੀ ਮਿਲੇ ਮਾਣ ਵਡਿਆਈਆ। ਕੂੜੀ ਕਿਰਿਆ ਨਾ ਰਹੇ ਮਗ਼ਰੂਰੀ, ਹੰਕਾਰ ਦੇਣਾ ਮਿਟਾਈਆ। ਤੁਹਾਡੇ ਅੰਤਰ ਨਾਮ ਉਹ ਕਸਤੂਰੀ, ਜਿਸ ਦੀ ਸੁਗੰਧੀ ਅੰਤਰ ਨਜ਼ਰ ਕਿਸੇ ਨਾ ਆਈਆ। ਪੁਰਖ ਅਕਾਲ ਸਰਬ ਕਲਾ ਭਰਪੂਰੀ, ਖ਼ਾਲੀ ਭਾਂਡੇ
ਦਏ ਭਰਾਈਆ। ਸਚ ਦਵਾਰਿਉਂ ਲੈ ਕੇ ਜਾਇਓ ਮਜ਼ਦੂਰੀ, ਜੋ ਜੁਗ ਜੁਗ ਸੇਵ ਕਮਾਈਆ। ਤੁਹਾਡਾ ਲਹਿਣਾ ਦੇਣਾ ਜ਼ਰੂਰੀ, ਜ਼ਰੂਰਤ ਪਿਛਲੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾ ਨਿਧਾਨ ਦਇਆ ਕਮਾਈਆ। ਨਕ਼ਾਬ ਕਹੇ ਮੈਂ ਕੂੜੀ ਕਿਰਿਆ ਕੋਲੋਂ ਕੀਤਾ ਪਰਦਾ, ਅੰਤਰ ਅੰਤਰ ਵੇਖ ਵਖਾਈਆ । ਜਗਤ ਜਹਾਨ ਅਗਨੀ ਸੜਦਾ, ਮਾਇਆ ਮਮਤਾ ਰਹੀ ਤਪਾਈਆ। ਧੰਨ ਵਡਿਆਈ ਜੋ ‘‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ’’ ਢੋਲਾ ਪੜ੍ਹਦਾ, ਧੁਰ ਦਾ ਨਾਮ ਧਿਆਈਆ। ਕਲਜੁਗ ਅੰਤ ਅਖੀਰੀ ਭਾਣਾ ਜਰਦਾ, ਨਾਤਾ ਕੂੜਾ ਜਗਤ ਤੁੜਾਈਆ। ਉਸ ਦਾ ਸਾਫ਼ ਕਰਨਾ ਹਿਰਦਾ, ਹਰਿ ਹਿਰਦੇ ਦੇਣਾ ਵਸਾਈਆ। ਭੇਵ ਖੁਲ੍ਹਾ ਕੇ ਨਿਰਵੈਰ ਨਿਰ ਦਾ, ਨਿਰੰਕਾਰ ਦੇਣਾ ਮਿਲਾਈਆ। ਜਿਹੜਾ ਗੋਦਾਵਰੀ ਵੇਲਾ ਤਕਿਆ ਚਿਰ ਦਾ, ਚਿਰੀ ਵਿਛੁੰਨੇ ਜੋੜ ਜੁੜਾਈਆ। ਜਿਸ ਕਾਰਨ ਗੋਬਿੰਦ ਸ਼ਬਦੀ ਧਾਰ ਰਿਹਾ ਫਿਰਦਾ, ਦਰ ਦਰ ਘਰ ਘਰ ਵੇਖ ਵਖਾਈਆ। ਉਹ ਲਹਿਣਾ ਦੇਣਾ ਜਨ ਭਗਤੋ ਅੱਜ ਨਿਬੜਦਾ, ਲੇਖਾ ਲੇਖੇ ਵਿਚੋਂ ਝੋਲੀ ਪਾਈਆ। ਕਲਜੁਗ ਕਾਜ ਦਿਨੋਂ ਦਿਨ ਵੇਖਿਓ ਵਿਗੜਦਾ, ਸਾਚਾ ਰਾਹ ਨਾ ਕੋਇ ਸਮਝਾਈਆ। ਜਨ ਭਗਤਾਂ ਰਸ ਮਿਲਣਾ ਅੰਤਰ ਨਿਜਰ ਦਾ, ਅੰਮ੍ਰਿਤ ਝਿਰਨਾ ਦਏ ਝਿਰਾਈਆ। ਗੋਬਿੰਦ ਨਾਲ ਮਿਲਿਆ ਕੋਈ ਨਾ ਵਿਛੜਦਾ, ਵਿਛੜਿਆਂ ਰਿਹਾ ਮਿਲਾਈਆ। ਭਰਮ ਲਾਹ ਦਿਓ ਅਗਲੇ ਫ਼ਿਕਰ ਦਾ, ਫ਼ਿਕਰਾ ਇਕੋ ਦਿਤਾ ਸੁਣਾਈਆ। ਢੋਲਾ ਸਿਖ ਲਓ ਇਕੋ ਪ੍ਰਭੂ ਦੇ ਜਿਕਰ ਦਾ, ਜਿਸ ਨੇ ਕੋਟਾਂ ਜ਼ਕਰੀਏ ਦਿਤੇ ਚੁਰਾਈਆ। ਸੰਤ ਸੁਹੇਲਾ ਵਿਰਲਾ ਨਿਤਰਦਾ, ਆਪ ਆਪਣਾ ਕਰ ਰੁਸ਼ਨਾਈਆ। ਮਜਾ ਲੈ ਲਉ ਪ੍ਰੇਮੀ ਪਿਆਰੇ ਮਿਤਰ ਦਾ, ਜੋ ਮਿਥਿਆ ਦੱਸੇ ਲੋਕਾਈਆ। ਗ੍ਰਹਿ ਵੇਖ ਲਓ ਚੋਟੀ ਮੁਨਾਰੇ ਸਿਖਰ ਦਾ, ਦਰਗਾਹ ਸਾਚੀ ਦਏ ਵਖਾਈਆ। ਝਗੜਾ ਮੁਕ ਜਾਏ ਜਗਤ ਵਾਲੇ ਇਸ਼ਕ ਦਾ, ਮਹੀਅਲ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚਾ ਦਏ ਖੁਲ੍ਹਾਈਆ। ਨਕ਼ਾਬ ਕਹੇ ਵੇਖਿਓ ਇਕੋ ਨੁਕਤਾ, ਜੇਰ ਜਵਰ ਦੀ ਲੋੜ ਰਹੇ ਨਾ ਰਾਈਆ। ਜਿਥੇ ਅਗਲਾ ਪਿਛਲਾ ਪੈਂਡਾ ਮੁਕਦਾ, ਮੁਕੰਮਲ ਮਿਲੇ ਵਡਿਆਈਆ। ਸ੍ਰੀ ਭਗਵਾਨ ਭਗਤਾਂ ਪੁਛਦਾ, ਫੜ ਬਾਹੋਂ ਗਲੇ ਲਗਾਈਆ । ਜਿਸ ਦਾ ਪੱਲੂ ਕਦੇ ਨਾ ਛੁਟਦਾ, ਛੁੱਟੇ ਸਰਬ ਲੋਕਾਈਆ। ਰੰਗ ਮਾਣੋਂ ਓਸ ਦੀ ਰੁਤ ਦਾ, ਜੋ ਰੁਤੜੀ ਰਿਹਾ ਮਹਿਕਾਈਆ। ਵੇਲਾ ਵੇਖੋ ਓਸ ਦੇ ਪੁਤ ਦਾ, ਜੋ ਗੋਬਿੰਦ ਸ਼ਬਦੀ ਖੇਲ ਖਿਲਾਈਆ। ਜਿਹੜਾ ਆਪਣੇ ਮਾਰਗ ਉਤੋਂ ਕਦੀ ਨਹੀਂ ਘੁਸਦਾ, ਜੁਗ ਚੌਕੜੀ ਵੇਖ ਵਖਾਈਆ । ਹੁਣ ਪਰਦਾ ਓਹਲਾ ਨਾ ਰਿਹਾ ਲੁਕ ਦਾ, ਸਨਮੁਖ ਹੋ ਕੇ ਰਿਹਾ ਸਮਝਾਈਆ। ਜੇ ਕੋਈ ਗਿਲਾ ਹੋਵੇ ਕਿਸੇ ਦੁਖ ਦਾ, ਉਹ ਵੀ ਦੇਣਾ ਸਮਝਾਈਆ । ਪੁਰਖ ਅਬਿਨਾਸ਼ੀ ਸ਼ੇਰ ਅਗੰਮੀ ਹੋ ਕੇ ਬੁਕਦਾ, ਨਾਮ ਭਬਕ ਇਕ ਸੁਣਾਈਆ। ਸਾਰੇ ਮਤਲਬ ਸਮਝ ਲਉ ਇਕ ਤੁਕ ਦਾ, ਭਾਂਡੇ ਭਰਮ ਦਏ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ੇ ਨਾਲ ਸਮਝਾਈਆ। ਨਕ਼ਾਬ ਕਹੇ ਹੁਣ ਧੂੜੀ ਵੇਖੀ ਲਗਦੀ, ਚੁਟਕੀ ਚਟਕ ਨਾਲ ਲਗਾਈਆ। ਇਹ ਰੀਤੀ ਵਖਰੀ ਜਗ ਦੀ, ਜਗ ਜੀਵਣ ਦਾਤੇ ਦਿਤੀ ਸਮਝਾਈਆ । ਘੜੀ ਸੁਲਖਣੀ ਹੋਈ ਅੱਜ ਦੀ, ਭਗਤਾਂ ਮਿਲੀ ਵਡਿਆਈਆ। ਗੋਦਾਵਰੀ ਖ਼ੁਸ਼ੀਆਂ ਵਿਚ ਭਜਦੀ, ਗੋਬਿੰਦ ਗੋਬਿੰਦ ਰਹੀ ਸੁਣਾਈਆ। ਨੇਤਰ ਲੋਚਨ ਨੈਣ ਦਰਸ਼ਨ ਕਰ ਕਰ ਰਜਦੀ, ਰਜ਼ਾ ਵਿਚ ਖ਼ੁਸ਼ੀ ਮਨਾਈਆ। ਭਗਤ ਸੁਹੇਲੇ ਰਹੀ ਲਭਦੀ, ਜੁਗ ਚੌਕੜੀ ਖੋਜ ਖੁਜਾਈਆ। ਤਿੰਨ ਚਾਰ ਅੱਸੂ ਦੀ ਰਾਤ ਉਨ੍ਹਾਂ ਵਿਚ
ਬੈਠੀ ਫਬਦੀ, ਜਿਨ੍ਹਾਂ ਆਪਣਾ ਫ਼ੈਸਲਾ ਲਿਆ ਮੁਕਾਈਆ। ਮੰਜ਼ਲ ਲੰਘ ਗਈ ਆਪਣੀ ਹਦ ਦੀ, ਘਰ ਸਾਚੇ ਸੋਭਾ ਪਾਈਆ। ਖ਼ੁਸ਼ੀ ਨਾਲ ਨਚਦੀ, ਟੱਪੇ ਕੁੱਦੇ ਚਾਈਂ ਚਾਈਂਆ। ਸਭ ਨੂੰ ਫਿਰੇ ਦਸਦੀ, ਸੁਨੇਹੜੇ ਹਕ ਸੁਣਾਈਆ। ਮੈਂ ਭਗਤ ਦਵਾਰੇ ਵਸਦੀ, ਭਗਤਾਂ ਨਾਲ ਵਡਿਆਈਆ। ਸ੍ਰਿਸ਼ਟੀ ਵੇਖਣੀ ਚਾਰ ਕੁੰਟ ਮਚਦੀ, ਮਚਲਾ ਹੋ ਕੇ ਮਚਲ ਦੇਵੇ ਲੋਕਾਈਆ। ਇਹ ਖੇਲ ਪੁਰਖ ਸਮਰਥ ਦੀ, ਸਮਝ ਕਿਸੇ ਨਾ ਆਇਆਂ। ਦਰ ਆਇਆਂ ਗੁਰ ਅਵਤਾਰਾਂ ਪੈਗ਼ੰਬਰਾਂ ਵਿਸ਼ਨ ਬ੍ਰਹਮਾ ਸ਼ਿਵ ਭਗਤਾਂ ਦਸਦੀ, ਦਹਿ ਦਿਸ਼ਾ ਸੁਣਾਈਆ। ਅਗਲੀ ਖੇਲ ਕਿਸੇ ਨਹੀਂ ਵਸ ਦੀ, ਬਿਸਤਰੇ ਸਭ ਦੇ ਗੋਲ ਕਰਾਈਆ। ਕਥਾ ਰਹਿਣੀ ਨਹੀਂ ਕਿਸੇ ਭਟ ਦੀ, ਰਸਨਾ ਸਿਫ਼ਤ ਨਾ ਕੋਇ ਵਡਿਆਈਆ। ਧਾੜ ਪੈਣੀ ਅਗੰਮੀ ਜੱਟ ਦੀ, ਜੋ ਜਗਤ ਦਏ ਹਿਲਾਈਆ। ਜਿਸ ਦੀ ਅੜਚਨ ਸਦਾ ਇਕ ਵੱਟ ਦੀ, ਵਟ ਵਿਚੋਂ ਦਏ ਕਢਾਈਆ। ਜਿਸ ਦੀ ਥਾਪੀ ਸਦਾ ਸੱਜੇ ਹੱਥ ਪਟ ਦੀ, ਪੱਟੀ ਸਭ ਨੂੰ ਦਏ ਪੜ੍ਹਾਈਆ। ਜੋ ਸੁਣਿਆ ਸੋ ਗੋਦਾਵਰੀ ਕਹੇ ਮੈਂ ਦਸਦੀ, ਹਸ ਹਸ ਰਹੀ ਜਣਾਈਆ। ਜੇ ਖ਼ੁਮਾਰੀ ਵੇਖੋ ਇਕ ਅੱਖ ਦੀ, ਪਰਤੱਖ ਨਜ਼ਰੀ ਆਈਆ। ਗੁਰਮੁਖ ਪ੍ਰੇਮਿਕਾ ਮੂਲ ਕਦੇ ਨਾ ਬਚਦੀ, ਪ੍ਰੀਤੀ ਸਾਚੀ ਸਚ ਲਗਾਈਆ। ਓਥੇ ਮਨ ਦੀ ਆਸਾ ਮੂਲ ਨਾ ਨਚਦੀ, ਜਿਥੇ ਭਰਵਾਸਾ ਦਿਤਾ ਬਣਾਈਆ। ਆਤਮ ਪਰਮਾਤਮ ਪਿਆਰ ਅੰਦਰ ਫਸਦੀ, ਦਾਸੀ ਹੋ ਕੇ ਸੇਵ ਕਮਾਈਆ। ਜਨ ਭਗਤੋ ਹੁਣ ਖੇਲ ਥੋੜ੍ਹੇ ਜਿਹੇ ਹਠ ਦੀ, ਹੇਠਲੇ ਉਤਲੇ ਦੋਵੇਂ ਦਏ ਮਿਟਾਈਆ। ਗੋਦਾਵਰੀ ਕਹੇ ਇਹ ਖੇਲ ਕਿਸੇ ਕਾਰਨ ਇਕੱਠ ਦੀ, ਇਕੱਠਿਆਂ ਦਏ ਜਣਾਈਆ। ਜਿਹੜੀ ਜਗਤ ਦਵਾਰ ਕਿਸੇ ਕੋਲੋਂ ਨਹੀਂ ਸੀ ਢੱਠਦੀ, ਸਹਿਜੇ ਦਏ ਉਖੜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਖੇਲ ਵੇਖੋ ਪੁਰਖ ਸਮਰਥ ਦੀ, ਜੋ ਸਮਾਂ ਦਏ ਬਦਲਾਈਆ।