੨੧ ਅੱਸੂ ਸ਼ਹਿਨਸ਼ਾਹੀ ਸੰਮਤ ੧ ਚੇਲਾ ਸਿੰਘ ਦੇ ਗ੍ਰਹਿ ਵਜ਼ਾਰਤ ਰੋਡ ਜੰਮੂ
ਸੰਮਤ ਕਹੇ ਕਿਰਪਾ ਕਰੀ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤੇ ਦਇਆ ਕਮਾਈਆ। ਨਿਰਗੁਣ ਨੂਰ ਜੋਤ ਕਰ ਪਰਕਾਸ਼, ਸਰਗੁਣ ਮੇਲਾ ਸਹਿਜ ਸੁਭਾਈਆ। ਸ਼ਬਦੀ ਧਾਰ ਖੇਲ ਤਮਾਸ਼, ਦੋ ਜਹਾਨਾਂ ਹੁਕਮ ਵਰਤਾਈਆ। ਨਾਉਂ ਸੰਦੇਸ਼ਾ ਦੇ ਕੇ ਪਾਤ, ਪਤਨ ਵਾਲੇ ਲਏ ਉਠਾਈਆ । ਜੁਗ ਚੌਕੜੀ ਦੀ ਪੂਰੀ ਕਰ ਕੇ ਆਸ, ਧਰਵਾਸ ਆਪਣਾ ਇਕ ਜਣਾਈਆ। ਕੰਢੀ ਵਾਲੇ ਹੋਣ ਨਾ ਦੇਵੇ ਬੇਆਸ, ਆਸਾ ਸਭ ਦੀ ਖ਼ੁਸ਼ੀ ਮਨਾਈਆ । ਜੁਗ ਚੌਕੜੀ ਦਾ ਸਭ ਤੋਂ ਪਹਿਲਾ ਲਿਖਿਆ ਜਾਏ ਇਤਹਾਸ, ਜੰਮੂ ਸੰਗਤ ਮਿਲੇ ਵਡਿਆਈਆ। ਜਿਨ੍ਹਾਂ ਨਾਲ ਚਲਣਾ ਰਿਵਾਜ, ਰਾਹ ਮਾਰਗ ਇਕ ਪਰਗਟਾਈਆ। ਸ੍ਰਿਸ਼ਟ ਸਬਾਈ ਹੋਣਾ ਖ਼ਾਕ, ਖ਼ਾਲਸ ਗੁਰਮੁਖ ਲਏ ਉਠਾਈਆ। ਇਹ ਪੂਰਬ ਲਹਿਣਾ ਰਾਮ ਕ੍ਰਿਸ਼ਨ ਦਾ ਵਾਕ, ਵਾਕਿਆ ਕਸ਼ਮੀਰ ਵਿਚੋਂ ਭੁਗਤਾਈਆ। ਜਿਸ ਦੀ ਜੁਗ ਚੌਕੜੀ ਸੁਣੀ ਨਹੀਂ ਕਿਸੇ ਆਵਾਜ਼, ਸੋ ਸ਼ਬਦੀ ਹੁਕਮ ਇਕ ਪਰਗਟਾਈਆ। ਜਨ ਭਗਤੋ ਤੁਸੀਂ ਉਜੜੇ ਨਹੀਂ ਸਦਾ ਲਈ ਹੋਏ ਆਬਾਦ, ਆਬਾਦੀ ਤੁਹਾਡੀ ਨਵੀਂ ਦਿਤੀ ਬਣਾਈਆ। ਜਿਨ੍ਹਾਂ ਦੇ ਪਿਛੇ ਪਰਮ ਪੁਰਖ ਦਾ ਖੁਲ੍ਹਣਾ ਰਾਜ਼, ਪਰਦਾ ਓਹਲਾ ਦੇਣਾ ਉਠਾਈਆ। ਤੁਹਾਡੇ ਸੰਗ ਮਿਲ ਕੇ ਜਿਥੇ ਕੀਤਾ ਨਿਵਾਸ, ਅਸਥਾਨ ਭੂਮਿਕਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਮਨਾਈਆ। ਧੁਰ ਦਾ ਹੁਕਮ ਕਹੇ ਮੈਂ ਬੜਾ ਅਜੀਬ, ਅਜਬ ਨਿਰਾਲਾ ਨਜ਼ਰੀ ਆਈਆ। ਜੁਗ ਚੌਕੜੀ ਬਦਲਦਾ ਆਇਆ ਨਸੀਬ, ਕ਼ੀਮਤ ਸਭ ਦੀ ਵੇਖ ਵਖਾਈਆ। ਸ਼ਾਹਾਂ ਕਰ ਗ਼ਰੀਬ, ਗ਼ਰੀਬਾਂ ਦਿਆਂ ਵਡਿਆਈਆ। ਨਿਤ ਨਵਿਤ ਦੇ ਤਰਤੀਬ, ਤਰਾ ਤਰਾ ਦਿਆਂ ਸਮਝਾਈਆ। ਜਿਸ ਦੀ ਜੁਗ ਚੌਕੜੀ ਗੁਰ ਅਵਤਾਰ ਪੈਗ਼ੰਬਰ ਕਰਦੇ ਗਏ ਉਮੀਦ, ਉਹ ਆਮਦ ਆਪਣੀ ਰਿਹਾ ਵਖਾਈਆ। ਅਜੇ ਪਹਿਲਾ ਸੰਮਤ ਰਿਹਾ ਬੀਤ, ਸਮਾਂ ਸਭ ਨੂੰ ਦਏ ਉਠਾਈਆ। ਸਾਢੇ ਤਿੰਨ ਸਾਲ ਪਿਛੋਂ ਜਿਸ ਦੇ ਸਭ ਨੇ ਗੌਣੇ ਗੀਤ, ਸੋ ਗਹਿਰ ਗੰਭੀਰ ਆਪਣਾ ਖੇਲ ਕਰਾਈਆ। ਤੁਹਾਡੇ ਨਾਲ ਚਲਾਈ ਸੋਹਣੀ ਰੀਤ, ਰੀਤੀਵਾਨ ਹੋਇਆ ਸਹਾਈਆ। ਤੁਸੀਂ ਪ੍ਰਭ ਤੇ ਕਰਿਓ ਪ੍ਰਤੀਤ, ਉਹ ਪਰਮਾਤਮਾ ਹੋ ਕੇ ਤੁਹਾਡੀ ਆਤਮਾ ਲਏ ਰੰਗਾਈਆ। ਸਤਿ ਵਸਤ ਅਮੋਲਕ ਕਰ ਬਖ਼ਸ਼ੀਸ਼, ਬਖ਼ਸ਼ਿਸ਼ ਇਕੋ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਭ ਦੇ ਹੱਥ ਟਿਕਾਈਆ। ਹੱਥ ਕਹੇ ਮੈਂ ਸਭ ਦਾ ਰਖਵਾਲਾ ਜੁਗ ਜਨਮ ਦੀ
ਵੇਖਾਂ ਆਸਾ, ਤ੍ਰਿਸ਼ਨਾ ਪਰਦਾ ਉਠਾਈਆ। ਜੋ ਖੇਲੇ ਖੇਲ ਪੁਰਖ ਅਬਿਨਾਸ਼ਾ, ਬ੍ਰਹਿਮੰਡਾਂ ਖੰਡਾਂ ਫਿਰੇ ਦੁਹਾਈਆ। ਭਗਤਾਂ ਦਾ ਹੋਵੇ ਸਾਥਾ, ਸੰਗਤਾਂ ਮਿਲੀ ਵਡਿਆਈਆ। ਪ੍ਰੇਮ ਦਾ ਹੋਵੇ ਅਹਾਤਾ, ਗੁਰਮੁਖ ਢੋਲੇ ਗਾਈਆ। ਕਲਜੁਗ ਅੰਧੇਰੀ ਰਾਤਾ, ਸ੍ਰਿਸ਼ਟੀ ਮਿਲੇ ਸਜ਼ਾਈਆ। ਪਰਗਟ ਹੋ ਕੇ ਜੋਤੀ ਜਾਤਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਗੁਰਮੁਖਾਂ ਅੰਦਰ ਕਰ ਕੇ ਵਾਸਾ, ਧੀਰਜ ਧੀਰ ਰਿਹਾ ਬੰਧਾਈਆ। ਤੁਹਾਡੇ ਪਿਛੇ ਅਗਲਿਆਂ ਪਿਛਲਿਆਂ ਦਾ ਬਦਲ ਦੇਵਾਂ ਪਾਸਾ, ਸਾਰ ਪਾਸ਼ਾ ਦਿਆਂ ਉਲਟਾਈਆ। ਫੇਰ ਖ਼ੁਸ਼ੀਆਂ ਨਾਲ ਕਰ ਲਿਉ ਹਾਸਾ, ਘਰ ਘਰ ਨਾਮ ਸਲਾਹੀਆ । ਸੱਜਣਾਂ ਨਾਲ ਸੱਜਣ ਮਿਲ ਕੇ ਕਰਿਓ ਬਾਤਾਂ, ਅਚਰਜ ਖੇਲ ਬੇਪਰਵਾਹੀਆ। ਨਜ਼ਰ ਆਵੇ ਇਕੋ ਪਿਤਾ ਮਾਤਾ, ਪੁਰਖ ਅਕਾਲ ਧੁਰਦਰਗਾਹੀਆ । ਤੁਹਾਡਾ ਥੋੜ੍ਹਿਆਂ ਦਿਨਾਂ ਦਾ ਫ਼ਾਕਾ, ਅਗੇ ਫ਼ਿਕਰ ਸਾਰੇ ਦਏ ਗਵਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਥੋੜ੍ਹਾ ਜਿਹਾ ਰਖ ਕੇ ਰਾਜ਼ਾ, ਰਾਜ਼ੀ ਖ਼ੁਸ਼ੀ ਸਭ ਨੂੰ ਦਏ ਵਸਾਈਆ।
ਖ਼ੁਦਾ ਕੇ ਮੁਤੱਲਿਕ ਨਾ ਕਰੇ ਕੋਈ ਮੁਤਾਅਲਿਆ, ਮੁਤਲਾ ਮਤਲਬ ਨਾ ਕੋਇ ਜਣਾਈਆ। ਉਹ ਨੂਰੇ ਜ਼ਹੂਰ ਸੁਲਤਾਨੇ ਸ਼ਾਹ ਆਲੀਆ, ਆਲਮੇ ਇਲਮ ਅਲੂਮ ਅਮਲ ਨਾ ਕੋਇ ਸਮਝਾਈਆ। ਉਹ ਦੋ ਜਹਾਨੇ ਵਾਲੀਆ, ਵਲੀ ਅਹਿਦ ਪੈਗ਼ੰਬਰ ਪੀਰ ਉਪਜਾਈਆ। ਜਿਸ ਦਾ ਕ਼ਲਮ ਸ਼ਾਹੀ ਅਲਿਫ਼ ਯੇ ਕਰੇ ਨਾ ਕੋਇ ਬਿਆਨਿਆਂ, ਅਬਾਰਤ ਸਫ਼ਾਰਸ਼ ਨਾ ਕੋਇ ਵਡਿਆਈਆ। ਸੋ ਵਾਹਿਦ ਲਾਸ਼ਰੀਕ ਬੇਨਜ਼ੀਰ ਅਖਵਾਨਿਆ, ਫ਼ਿਕਰਾਏ ਫ਼ੱਕਰ ਨਾ ਕੋਈ ਸਮਝਾਈਆ। ਜੋ ਸੂਫ਼ੀਆਂ ਮਸਤੀ ਦੇਵੇ ਹਸਤੀ ਵਿਚ ਦੀਵਾਨਿਆਂ, ਨਗ਼ਮਾ ਨਾਦ ਇਕ ਸੁਣਾਈਆ। ਕ਼ਲਮਾ ਹਕ ਦੱਸੇ ਈਮਾਨਿਆਂ, ਰਸੂਲ ਸਚ ਪੜ੍ਹਾਈਆ। ਜਲਵਾ ਜਲਾਲ ਸ਼ਰਅ ਰੁਸ਼ਨਾਨਿਆਂ, ਮਹਿਫ਼ਲ ਮਹਿਬੂਬ ਬੇਪਰਵਾਹੀਆ। ਦਰਗਾਹ ਸਾਚੀ ਵਖਾਵੇ ਸਚ ਨਿਸ਼ਾਨਿਆ, ਚੌਦਾਂ ਤਬਕ ਸੀਸ ਨਿਵਾਈਆ। ਜਿਸ ਦਾ ਖੇਲ ਸਮਝ ਨਾ ਆਵੇ ਇਨਸਾਨ ਹੈਵਾਨਿਆਂ, ਤੁਲਬਾ ਤਾਲੀਮ ਨਾ ਕੋਇ ਦ੍ਰਿੜਾਈਆ । ਜੋ ਸਚ ਖ਼ੁਦਾਏ ਖੇਲ ਕਰੇ ਕਮਾਲਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਜ਼ਰੇ ਕਰਮ ਮਿਹਰ ਉਠਾਈਆ।
ਦਜ਼ਾਲ ਦੀ ਕੌਮ ਰੱਬੀ ਨੂਰ, ਅਲਾਹੀ ਜਲਵਾ ਨਜ਼ਰੀ ਆਈਆ। ਜਿਸ ਦਾ ਲੇਖਾ ਨਾ ਮਾਲੂਮ, ਮਹਿਰਮ ਬਣ ਕੇ ਸਕੇ ਨਾ ਕੋਇ ਸਮਝਾਈਆ । ਜਿਸ ਦਾ ਸ਼ਬਦੀ ਰੂਪ ਮਾਸੂਮ, ਨੰਨ੍ਹਾ ਆਪੇ ਲਏ ਪਰਗਟਾਈਆ। ਜਿਸ ਦਾ ਹੁਕਮ ਇਕ ਮਾਕੂਲ, ਕ਼ਿਬਲੇ ਅਜ਼ ਕਰੇ ਪੜ੍ਹਾਈਆ। ਜਿਸ ਨੇ ਪੜ੍ਹਨਾ ਨਹੀਂ ਕਿਸੇ ਮਕਤਬ ਵਿਚ ਸਕੂਲ, ਸਾਕਨ ਗਾਉਂ ਸਕੇ ਨਾ ਕੋਇ ਜਣਾਈਆ। ਉਸ ਦਾ ਧੁਰ ਦਰਗਾਹੀ ਅਸੂਲ, ਅਸਲੀਅਤ ਆਪਣੀ ਦਏ ਸਮਝਾਈਆ। ਕਾਇਨਾਤ ਦੱਸੇ ਹੁਕਮ ਇਕ ਮਾਕੂਲ, ਮੁਕੰਮਲ ਆਪਣਾ ਆਪ ਜਣਾਈਆ। ਨਬੀਆਂ ਦਾ ਨਬੀ ਬਣ ਕੇ ਪਾਕ ਰਸੂਲ, ਸਾਹਿਬ ਸੁਲਤਾਨ ਦਏ ਸਮਝਾਈਆ। ਸਭ ਦੀ ਕਰਨੀ ਕਰ ਵਸੂਲ, ਵਸਲ ਆਪਣਾ ਹਕ ਵਖਾਈਆ। ਦੀਨ ਦੁਨੀ ਕਰ ਮਹਿਰੂਮ, ਖ਼ਾਲੀ ਕਾਸੇ ਦਏ ਫੜਾਈਆ। ਸਚ ਖ਼ੁਦਾਏ ਦੱਸ ਕ਼ਾਨੂੰਨ, ਕ਼ਲਮਾ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਚ
ਕਰੇ ਰੁਸ਼ਨਾਈਆ। ਜਿਸ ਦਾ ਜਨਮ ਹੋਵੇ ਗ੍ਰਹਿ ਜ਼ਦੀਦ, ਕੁਨਬਾ ਬੇਪਰਵਾਹੀਆ। ਜਿਥੇ ਇਕੋ ਵਾਰ ਪੜ੍ਹੀ ਗਈ ਈਦ, ਰੋਜ਼ਾ ਹਕ ਦਿਤਾ ਰਖਾਈਆ। ਜਿਸ ਦੀ ਸਿਫ਼ਤ ਕਰੇ ਮਜੀਦ, ਕ਼ੁਰਾਨ ਕੁਰ੍ਹਾ ਰਿਹਾ ਫੁਲਾਈਆ। ਉਸ ਦੀ ਸ਼ਹਾਦਤ ਇਕ ਤਸਦੀਕ਼, ਤਸੱਵਰ ਇਕੋ ਦਏ ਜਣਾਈਆ । ਤਿਸ ਦਾ ਵਕ਼ਤ ਆਇਆ ਕ਼ਰੀਬ, ਮੱਕੇ ਕਾਅਬੇ ਵੱਜੇ ਵਧਾਈਆ। ਸਭ ਦੀ ਗ਼ਫ਼ਲਤ ਖੁਲ੍ਹੇ ਨੀਂਦ, ਆਲਸ ਦੇਵੇ ਮਿਟਾਈਆ। ਜਿਸ ਦੀ ਰਸੂਲ ਪੈਗ਼ੰਬਰ ਕਰਨ ਤਾਈਦ, ਤਾਰੀਖ ਵਿਚ ਸ਼ਨਵਾਈਆ। ਸਦੀ ਚੌਧਵੀਂ ਜਿਸ ਦੀ ਕਰੇ ਉਡੀਕ, ਕਾਮਲ ਮੁਰਸ਼ਦ ਫੇਰਾ ਪਾਈਆ। ਜਿਸ ਦੀ ਅਲਿਫ਼ ਯੇ ਕਰੇ ਤਮਹੀਦ, ਅੱਖਰਾਂ ਵਿਚ ਪੜ੍ਹਾਈਆ। ਸੋ ਖੇਲ ਕਰੇ ਅਜੀਬ, ਧਾਮ ਨਿਰਾਲਾ ਦਏ ਸੁਹਾਈਆ। ਜਿਸ ਦਾ ਹਮਸਾਇਆ ਵਸੇ ਇਕੋ ਕ਼ਰੀਬ, ਅਮੀਰ ਗ਼ਰੀਬ ਦੋਵੇਂ ਦਏ ਤਜਾਈਆ। ਜਿਸ ਦਾ ਇਕੋ ਕ਼ਲਮਾ ਇਕੋ ਹਦੀਸ, ਹਜ਼ਰਤ ਇਕੋ ਨੂਰ ਖ਼ੁਦਾਈਆ। ਦੂਜੀ ਅਵਰ ਨਾ ਕੋਇ ਤਮੀਜ਼, ਤਮਅ ਕੂੜ ਨਾ ਕੋਇ ਜਣਾਈਆ। ਉਹ ਗ੍ਰਹਿ ਬੜਾ ਬਾਰੀਕ, ਜਗਤ ਨੇਤਰ ਨਜ਼ਰ ਕੋਇ ਨਾ ਆਈਆ। ਵਨ ਆਈ ਦਿਸੇ ਠੀਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਧਾਮ ਇਕ ਖੁਲ੍ਹਾਈਆ। ਦਜ਼ਾਲ ਕਹੇ ਮੈਂ ਔਣਾ ਜਲਦੀ, ਚਾਰ ਕੁੰਟ ਕਰਾਂ ਜਣਾਈਆ। ਕਾਇਨਾਤ ਅਗਨੀ ਹੋਵੇ ਬਲਦੀ, ਦੀਨ ਮਜ਼੍ਹਬ ਵੰਡ ਵੰਡਾਈਆ। ਕੂੜੀ ਖੇਲ ਹੋਵੇ ਕਲ ਦੀ, ਕ਼ੁਦਰਤ ਕ਼ਾਦਰ ਵੇਖ ਵਖਾਈਆ। ਮੈਨੂੰ ਸਵਾਣੀ ਤੱਤਾਂ ਵਾਲੀ ਕੋਈ ਨਾ ਜਣਦੀ, ਗੋਦੀ ਗੋਦ ਨਾ ਕੋਇ ਬਿਠਾਈਆ। ਮੇਰੀ ਢਾਲ ਓਸ ਅਗੰਮੀ ਚੰਦ ਦੀ, ਜਿਸ ਨੂੰ ਤਾਰਾ ਚੰਨ ਸੀਸ ਨਿਵਾਈਆ । ਇਹ ਕੋਈ ਸੁਣਨ ਵਾਲੀ ਨਹੀਂ ਕਹਾਣੀ ਕੰਨ ਦੀ, ਧੁਰ ਫ਼ਰਮਾਣ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਨਗਰੀ ਇਕ ਉਪਜਾਈਆ। ਦਜ਼ਾਲ ਕਹੇ ਮੈਂ ਜ਼ਰੂਰ ਜੰਮਾਂ, ਖ਼ਾਕੀ ਬੁਤ ਨਜ਼ਰ ਕੋਇ ਨਾ ਆਈਆ। ਨਾ ਕੋਈ ਅੱਬਾ ਸਮਝੇ ਮੇਰੀ ਨਾ ਕੋਈ ਜਾਣੇ ਅੰਮਾ, ਮੰਮੀ ਮੂਲ ਨਾ ਕੋਇ ਦ੍ਰਿੜਾਈਆ। ਨਾ ਕੋਈ ਸੀਰ ਰਸ ਦੂਜੀ ਧਾਰ ਦੇਵੇ ਮੰਮਾ, ਗਲੇ ਫੜ ਨਾ ਕੋਇ ਲਗਾਈਆ। ਨਾ ਕੋਈ ਕਾਇਨਾਤ ਸ੍ਰਿਸ਼ਟੀ ਵਾਲੀ ਹੋਵੇ ਤਮਅ, ਜੋਰੂ ਜ਼ਰ ਨਾ ਵੇਖ ਵਖਾਈਆ। ਧੁਰ ਦਾ ਖੇਲ ਕਰਾਂ ਅਗੰਮਾ, ਬੇਅੰਤ ਬੇਪਰਵਾਹ ਦਿਆਂ ਸਮਝਾਈਆ। ਹੁਕਮੇਂ ਅੰਦਰ ਆਵਾਂ ਭੰਨਾ, ਦੋ ਜਹਾਨਾਂ ਪੰਧ ਮੁਕਾਈਆ। ਜਿਸ ਨੂੰ ਵਾਹਿਦ ਨੂਰ ਇਕੋ ਕਹਿੰਦੇ ਅੱਲਾ, ਆਲਮ ਰਹੇ ਸੁਣਾਈਆ। ਉਹ ਮਾਲਕ ਖ਼ਾਲਕ ਇਕ ਇਕੱਲਾ, ਕ਼ਲਮੇ ਰਿਹਾ ਪੜ੍ਹਾਈਆ। ਮੈਂ ਓਸ ਦੀ ਧਾਰੋਂ ਨੂਰੀ ਨੂਰ ਹੋ ਕੇ ਬਣਾ, ਜੋਤੀ ਜੋਤ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਖੇਲ ਆਪ ਵਰਤਾਈਆ। ਦਜ਼ਾਲ ਕਹੇ ਮੇਰੀ ਸਭ ਤੋਂ ਵਖਰੀ ਯਦ, ਬਿਨ ਤਤ ਪੋਸ਼ਾਕ ਚਲੀ ਆਈਆ। ਜਿਸ ਦੀ ਚੌਦਾਂ ਤਬਕਾਂ ਤੋਂ ਬਾਹਰ ਹਦ, ਆਰ ਪਾਰ ਨਾ ਕੋਇ ਸਮਝਾਈਆ। ਜਿਸ ਦਾ ਲੰਮਾ ਉਚਾ ਕੋਈ ਨਾ ਸਮਝੇ ਕ਼ਦ, ਕ਼ੁਦਰਤ ਦਾ ਕ਼ਾਦਰ ਖੇਲ ਵਖਾਈਆ। ਜਿਸ ਨੂੰ ਚਾਰ ਕੁੰਟ ਦਹਿ ਦਿਸ਼ਾ ਕੋਈ ਨਾ ਸਕੇ ਲਭ, ਖੋਜਿਆਂ ਖੋਜ ਨਾ ਕੋਇ ਖੁਜਾਈਆ। ਜਿਸ ਦਾ ਮਾਲਕ ਇਕੋ ਨੂਰ ਨੁਰਾਨਾ ਰੱਬ, ਰਬੀਉਲ ਰਹਿਮਾਨ ਬੇਪਰਵਾਹੀਆ। ਉਹ ਹੁਕਮੇ ਅੰਦਰ ਲਏ ਸੱਦ, ਧਵਲ ਖ਼ਾਕ ਪਾਕ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਹਿਬੂਬ ਵੇਖ ਵਖਾਈਆ।
ਖ਼ਾਕੀ ਬੁਤ ਚੜ੍ਹਿਆ ਸੂਲੀ, ਰੂਹ ਰੁਹਾਨੀ ਸੁਲਹਕੁਲ ਵਿਚ ਸਮਾਈਆ। ਜਿਸ ਦਾ ਜਲਵਾ ਨੂਰ ਚੌਥਾ ਪਦ ਚੌਥਾ ਅਸਮਾਨੀ, ਇਸਮ ਆਅਜ਼ਮ ਇਕੋ ਵੇਖ ਵਖਾਈਆ। ਹਕ ਮੁਹੱਬਤ ਵਿਚ ਹਕ਼ੀਕ਼ਤ ਦੀ ਦਿਤੀ ਕ਼ੁਰਬਾਨੀ, ਕੂੜਾ ਸੰਗ ਨਾ ਕੋਇ ਬਣਾਈਆ। ਗ੍ਰਹਿ ਘਰ ਦਰ ਮਿਲਿਆ ਉਹ ਲਾਸਾਨੀ, ਜਿਸ ਦੀ ਮਿਸਲ ਮਿਸਾਲ ਨਾ ਕੋਇ ਬਣਾਈਆ। ਉਹ ਨੂਰੋ ਨੂਰ ਨੁਰਾਨੀ, ਹਕ ਦਵਾਰੇ ਸੋਭਾ ਪਾਈਆ। ਜਿਸ ਦੀ ਧੁਰ ਦੀ ਆਵਾਜ਼ ਨਿਸ਼ਾਨੀ, ਮੁਰੀਦਾਂ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਥਾਉਂ ਥਾਈਂਆ। ਸੂਲੀ ਚੜ੍ਹ ਗਿਆ ਖ਼ਾਕੀ ਬੁਤ, ਜੋ ਖ਼ਾਕੀ ਖ਼ਾਕ ਸਮਾਈਆ। ਜਿਸ ਖੁਦਾ ਦਾ ਬਣਿਆ ਖ਼ੁਦ ਪੁਤ, ਉਹ ਪਿਤਾ ਪੂਤ ਇਕੋ ਨਜ਼ਰੀ ਆਈਆ। ਦੁਨੀਆ ਭਾਵੇਂ ਕਹੇ ਕੁਛ, ਅਕਲਾਂ ਵਾਲੇ ਢੋਲੇ ਗਾਈਆ। ਸਚ ਓਸੇ ਦੀ ਧਾਰ ਵਿਚ ਗਿਆ ਲੁਕ, ਜਿਸ ਨੇ ਉਸ ਦਾ ਨੂਰ ਦਿਤਾ ਉਪਜਾਈਆ। ਜਿਥੇ ਨਾ ਕੋਈ ਰੂਹ ਤੇ ਨਾ ਕੋਈ ਬੁੱਤ, ਨਾ ਕੋਈ ਪਿਤਾ ਨਾ ਕੋਈ ਪੁਤ, ਤਨ ਵਜੂਦ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਵਖਾਈਆ। ਸਜਦਾ ਸਚ ਸਦ ਓਸ ਰਸੂਲ, ਜੋ ਰਸਮ ਵਾਲਾ ਨਜ਼ਰੀ ਆਈਆ । ਜਿਸ ਨੂੰ ਖ਼ੁਦਾਵੰਦ ਖ਼ੁਦ ਕਰੇ ਕ਼ਬੂਲ, ਕਾਮਲ ਮੁਰਸ਼ਦ ਲਏ ਪਰਗਟਾਈਆ। ਓਸ ਦਾ ਸਚ ਹੋਵੇ ਅਸੂਲ, ਅਸਲੀਅਤ ਦਏ ਵਖਾਈਆ। ਜਿਸ ਨੂੰ ਸਜਦਾ ਕੀਤਿਆਂ ਸਰ ਨਾ ਜਾਏ ਫ਼ਜ਼ੂਲ, ਫ਼ਜ਼ਲ ਰਹਿਮਤ ਨਾਲ ਪਾਰ ਲੰਘਾਈਆ। ਉਸ ਦਾ ਇਕੋ ਹੋਵੇ ਕ਼ਾਨੂੰਨ, ਹਿੰਦੂ ਮੁਸਲਮ ਸਿੱਖ ਈਸਾਈ ਵੰਡ ਨਾ ਕੋਇ ਵੰਡਾਈਆ। ਉਹ ਨੁਕਤਾ ਦੱਸੇ ਉਹ ਨੂਨ, ਜੋ ਗੁਨਿਆਂ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਜਦਾ ਸਦਾ ਸਦਾ ਦਰਸਾਈਆ। ਸਜਦਾ ਕਹੇ ਮੇਰਾ ਓਸ ਨੂੰ ਸਲਾਮ, ਜੋ ਸਲਾਮਾਲੇਕਮ ਦਏ ਸਮਝਾਈਆ। ਧੁਰ ਦਾ ਕ਼ਲਮਾ ਦੱਸੇ ਕਲਾਮ, ਕਾਇਨਾਤ ਕਰੇ ਪੜ੍ਹਾਈਆ। ਨੂਰ ਨੁਰਾਨਾ ਨਜ਼ਰੀ ਆਏ ਅਮਾਮ, ਅਮਨ ਆਪਣਾ ਦਏ ਸਮਝਾਈਆ । ਮਿਹਰ ਨਾਲ ਨਜ਼ਰ ਬਦਲ ਦੇਵੇ ਤਮਾਮ, ਤਮਅ ਦੇਵੇ ਮਿਟਾਈਆ। ਰਸੂਲ ਪਾਕ ਹੋ ਕੇ ਬਣਾ ਲਏ ਆਪਣੇ ਗੁਲਾਮ, ਕੂੜੀ ਗ਼ੁਰਬਤ ਦਏ ਮਿਟਾਈਆ। ਓਸ ਦੇ ਦਰੇ ਦਰਬਾਰ ਕ਼ਦਮੇ ਕਿਦਾਰ ਸਜਦਾ ਪਰਵਾਨ, ਜੋ ਪਰਵਾਨਾ ਧੁਰ ਦਰਗਾਹ ਦਾ ਦਏ ਫੜਾਈਆ। ਖ਼ੁਦਾ ਪਰਸਤੋਂ ਕਾ ਹੋਗਾ ਸਚ ਅੰਜਾਮ, ਖ਼ੁਦ ਖ਼ੁਦਾ ਦਇਆ ਕਮਾਈਆ। ਰੂਹੇ ਰੁਹਾਨੀ ਮਿਲੇ ਆਬ ਅਮਾਮ, ਅਮਲ ਪਾਕ ਦਏ ਵਡਿਆਈਆ। ਸਚ ਧਰਮ ਵਖਾਏ ਇਕ ਇਸਲਾਮ, ਇਸਮ ਆਅਜ਼ਮ ਦਏ ਜਣਾਈਆ। ਪਾਪ ਅਪਰਾਧ ਮੇਟ ਕੇ ਤਮਾਮ, ਰੂਹ ਬੁਤ ਦੋਵੇਂ ਸਾਫ਼ ਕਰਾਈਆ। ਸ਼ੈਤਾਨ ਦਾ ਬਦਲ ਕੇ ਨਿਜ਼ਾਮ, ਆਬੇ ਹਯਾਤ ਜਾਮ ਦਏ ਪਿਆਈਆ। ਇਸ ਜਨਮ ਦਾ ਹੋਣ ਨਾ ਦੇਵੇ ਨੁਕ਼ਸਾਨ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਦਰ ਬਾਹਰ ਵੇਖ ਵਖਾਈਆ।
੨੨ ਅੱਸੂ ਸ਼ਹਿਨਸ਼ਾਹੀ ਸੰਮਤ ੧ ਮੁਣਸ਼ਾ ਸਿੰਘ ਦੇ ਗ੍ਰਹਿ ਪਿੰਡ ਓਗਰਾ
ਦਜ਼ਾਲ ਕਹੇ ਮੇਰਾ ਨੂਰ ਨੁਰਾਨਾ, ਪੁਸ਼ਤ ਦਰ ਪੁਸ਼ਤ ਮਾਲਕ ਇਕੋ ਨਜ਼ਰੀ ਆਈਆ। ਮੇਰਾ ਵਸੇਰਾ ਜ਼ਿਮੀਂ ਅਸਮਾਨਾਂ, ਚਾਰ ਕੁੰਟ ਰੁਸ਼ਨਾਈਆ ।
ਸਾਚਾ ਖੇਲ ਮਸਤ ਦੀਵਾਨਾ, ਮਸੱਰਤ ਵਿਚ ਵਡਿਆਈਆ। ਹੁਕਮੇ ਅੰਦਰ ਹੋ ਪਰਧਾਨਾ, ਫ਼ਰਮਾਨਾ ਇਕ ਜਣਾਈਆ। ਮੁਰਸ਼ਦ ਮੁਰੀਦ ਵੇਖ ਮਾਰ ਧਿਆਨਾ, ਪਰਦਾ ਦਿਆਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਇਕ ਵਖਾਈਆ। ਦਜ਼ਾਲ ਕਹੇ ਮੇਰਾ ਧੁਰ ਦਾ ਅਹਿਦ, ਅਹਿਦਨਾਮਾ ਇਕ ਵਖਾਈਆ। ਮੈਂ ਜ਼ਿਮੀਂ ਅਸਮਾਨਾਂ ਕਰਨੀ ਜਦੋ ਜਹਿਦ, ਜ਼ਾਹਰ ਬਾਤਨ ਹੁਕਮ ਮਨਾਈਆ। ਮੇਰਾ ਖੇਲ ਜਾਣੇ ਕੋਈ ਸ਼ਾਇਦ, ਸ਼ਰਅ ਵਿਚ ਨਾ ਕੋਇ ਸਮਝਾਈਆ। ਮੇਰਾ ਮੇਲਾ ਨਾਲ ਵਾਹਿਦ, ਜੋ ਵਾਹਵਾ ਆਪਣੀ ਕਾਰ ਕਮਾਈਆ। ਜਿਸ ਦੇ ਗੁਰ ਅਵਤਾਰ ਪੈਗ਼ੰਬਰ ਮੁਸ਼ਾਹਿਦ, ਮਸ਼ਵਰਿਆਂ ਨਾਲ ਚਲਾਈਆ । ਓਸੇ ਦੀ ਇਕ ਹਮਾਇਤ, ਜੋ ਹਮ ਗ੍ਰਹਿ ਬੈਠਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕ਼ੁਦਰਤ ਕ਼ੁਦਰਤਨ ਵੇਖ ਵਖਾਈਆ। ਦਜ਼ਾਲ ਕਹੇ ਮੇਰਾ ਸਮਝੇ ਨਾ ਕੋਇ ਵਜੂਦ, ਵਜਹ ਹਕ ਨਾ ਕੋਇ ਜਣਾਈਆ। ਮੇਰਾ ਰੂਪ ਮੇਰਾ ਮਹਿਬੂਬ, ਮਹਿਰਾਬ ਇਕੋ ਰਿਹਾ ਵਡਿਆਈਆ। ਜਿਸ ਦਾ ਹਰਫ਼ਾਂ ਵਾਲਾ ਨਹੀਂ ਸਬੂਤ, ਬੇਹਰਫ਼ ਰਿਹਾ ਰੁਸ਼ਨਾਈਆ। ਜਿਸ ਦੀ ਮੰਜ਼ਲ ਸਚ ਮਕ਼ਸੂਦ, ਮਕ਼ਸਦ ਆਪਣੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਇਕ ਬਣਾਈਆ। ਦਜ਼ਾਲ ਕਹੇ ਮੈਂ ਦੱਸਾਂ ਸਚ ਦਰੁਸਤ, ਦਰੋਹੀ ਸਚ ਖ਼ੁਦਾਈਆ। ਤੇਰਾ ਮਾਲਕ ਯੱਦੀ ਪੁਸ਼ਤ, ਪੁਸ਼ਤ ਦਰ ਪੁਸ਼ਤ ਨਜ਼ਰੀ ਆਈਆ। ਜੋ ਕਦੇ ਨਾ ਹੋਇਆ ਸੁਸਤ, ਗ਼ਫ਼ਲਤ ਵਿਚ ਨਾ ਰੂਪ ਬਦਲਾਈਆ। ਸੋ ਮਿਹਰਵਾਨ ਮਿਹਰ ਕਰੇ ਮੁਫ਼ਤ, ਬਿਨ ਦਮਾਂ ਦਮ ਲੇਖੇ ਲਾਈਆ। ਕਾਇਆ ਕਾਅਬਾ ਵੇਖ ਕੇ ਉਰਸ਼, ਅਰਸ਼ ਦਏ ਵਡਿਆਈਆ। ਕੂੜੀ ਕਿਰਿਆ ਰਹਿਣ ਨਾ ਦੇਵੇ ਤੁਰਸ਼, ਤੁਰਕ ਡੇਰਾ ਦੇਵੇ ਢਾਹੀਆ। ਇਕੋ ਰੰਗ ਲਾਲ ਗੁਲਾਲਾ ਚਾੜ੍ਹੇ ਸੁਰਖ, ਰੂਪ ਅਨੂਪਾ ਰੰਗ ਰੰਗਾਈਆ । ਜਿਸ ਦੀ ਸਮਝ ਨਾ ਪਾਏ ਕੋਈ ਵਿਚ ਦਾਨ ਅਕਲ ਮੂੜ੍ਹ ਮੂਰਖ, ਵਿਦਿਆ ਵਿਚ ਨਾ ਕੋਇ ਸਮਝਾਈਆ। ਸੋ ਨੂਰ ਨੁਰਾਨਾ ਇਕੋ ਨੂਰਤ, ਨਵੀਨ ਆਪਣੀ ਕਾਰ ਕਮਾਈਆ। ਜਿਸ ਦੀ ਜੁਗਾਂ ਪਿੱਛੋਂ ਹੋਣ ਲਗੀ ਮਹੂਰਤ, ਮੋਹਰੇ ਸਾਰੇ ਦਏ ਬਦਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਰਖਦੇ ਗਏ ਜ਼ਰੂਰਤ, ਜ਼ਾਹਰ ਜ਼ਹੂਰ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਹੁਕਮ ਵਰਤਾਈਆ। ਦਜ਼ਾਲ ਕਹੇ ਮੈਂ ਆਇਆ ਕੁਛ ਕਹਿਣ, ਕਹਿ ਕਹਿ ਸਮਝਾਈਆ। ਜਿਸ ਨੇ ਨਕ਼ਸ਼ਾ ਤਕਿਆ ਐਨ, ਅਨਾਰਥਾ ਰੂਪ ਬਦਲਾਈਆ। ਕਲਜੁਗ ਕੂੜੀ ਕਿਰਿਆ ਮਿਟ ਜਾਏ ਰੈਣ, ਰੇਣ ਧੂੜੀ ਮਸਤਕ ਟਿੱਕਾ ਲਾਈਆ। ਝਗੜਾ ਮੁਕ ਜਾਏ ਸਾਕ ਸੈਣ, ਸੱਜਣ ਇਕੋ ਹਕ ਮਨਾਈਆ। ਦੂਜਾ ਦਿਸੇ ਨਾ ਕੋਈ ਤਰਫ਼ੈਨ, ਤਰਫ਼ ਹਰਫ਼ ਨਾ ਵੰਡ ਵੰਡਾਈਆ। ਸਚਾ ਮਾਲਕ ਇਕ ਸੁਖੈਣ, ਸੁਖ ਸਾਗਰ ਵਿਚ ਸਮਾਈਆ। ਬਾਲਮੀਕ ਨੇ ਲੇਖਾ ਲਿਖਿਆ ਭੁਲੇਖੇ ਵਾਲਾ ਵਿਚ ਰਮਾਇਣ, ਬਿਨਾ ਧੁਰ ਦੇ ਰਾਮ ਤੋਂ ਰਾਮ ਜਪਣ ਵਾਲਿਆਂ ਸਮਝ ਕਿਸੇ ਨਾ ਆਈਆ। ਮੁਹੰਮਦ ਕਿਹਾ ਵਿਚ ਕ਼ੁਰਾਇਨ, ਕਰੂਰਤਾ ਜਗਤ ਲੋਕਾਈਆ। ਈਸਾ ਕਿਹਾ ਸ਼ਾਹਅਲਾਇਨ, ਇਲਮਾਂ ਬਾਹਰ ਪੜ੍ਹਾਈਆ। ਮੂਸਾ ਕਿਹਾ ਮੁਸਾਇਨ, ਮਸਲਿਆਂ ਵਿਚ ਨਾ ਕੋਇ ਸਮਝਾਈਆ। ਨਾਨਕ ਕਿਹਾ ਨਰਾਇਣ, ਨਰ ਅਵਤਾਰ ਵਡੀ ਵਡਿਆਈਆ। ਗੋਬਿੰਦ ਕਿਹਾ ਖੇਲ ਮਹਾਇਨ, ਮਹਿੰਮਾ ਅਕਥ ਕਥ ਨਾ ਕੋਇ ਸਮਝਾਈਆ। ਸਚ ਖ਼ੁਦਾ ਇਕ ਮਬਾਇਣ, ਮਬੀਉਲ ਰਹਿਮਾਨ ਇਕ ਨਜ਼ਰੀ ਆਈਆ। ਗਰੜ ਲੇਖਾ ਲਿਖਿਆ ਵਿਚ ਪਰਾਇਨ, ਪਰ ਪੰਖ ਨਾ ਕੋਇ ਜਣਾਈਆ। ਅਲੀ ਲੇਖਾ ਲਿਖਿਆ
ਵਿਚ ਵਲੀਆਇਨ, ਜ਼ਮਾਨੇ ਜ਼ਮਾਂ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਧਾਰ ਇਕ ਬੰਧਾਈਆ। ਦਜ਼ਾਲ ਕਹੇ ਮੈਂ ਨਾ ਜੁਜ਼ ਨਾ ਕੋਈ ਜੁਜ਼ੂ, ਰੂਪ ਰੰਗ ਨਾ ਕੋਇ ਵਖਾਈਆ। ਕ਼ਲਮਾ ਨਿਮਾਜ਼ ਨਾ ਕੋਇ ਵਜੂਹ, ਸਜਦਾ ਸੀਸ ਨਾ ਕੋਇ ਝੁਕਾਈਆ। ਲੋਟਾ ਧਾਰ ਨਾ ਕੋਈ ਰੁਜੂ, ਉਂਗਲਾਂ ਅਰਕਾ ਤਾਂਈ ਪਾਣੀ ਨਾ ਕੋਇ ਫਰਾਈਆ। ਮੇਰੀ ਰਮਜ਼ ਨਾ ਕੋਈ ਬੁਝੂ, ਬੁੱਧੀਵਾਨ ਨਾ ਕੋਇ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮਾਲਕ ਖੇਲ ਵਖਾਈਆ। ਦਜ਼ਾਲ ਕਹੇ ਮੈਂ ਹੋਵਾਂ ਜਜ਼ਬ, ਜਜ਼ਬਾ ਆਪਣੇ ਵਿਚ ਛੁਪਾਈਆ। ਖ਼ੁਦਾ ਖ਼ੁਦਾਈ ਹੋਵੇ ਗ਼ਜ਼ਬ, ਗ਼ਰਜ਼ ਕੂੜੀ ਨਾ ਕੋਇ ਬਣਾਈਆ। ਗੁਰ ਅਵਤਾਰ ਪੈਗ਼ੰਬਰ ਹੋਣ ਤਅਜਬ, ਤਵੱਜਾ ਵਿਚ ਵੇਖੇ ਲੋਕਾਈਆ । ਮੇਰੀ ਜ਼ਾਤ ਦੀਨ ਨਾ ਕੋਇ ਮਜ਼੍ਹਬ, ਊਚ ਨੀਚ ਨਾ ਕੋਇ ਬਣਾਈਆ। ਸਚ ਇਸ਼ਾਰੇ ਵਾਲੀ ਮਰਜ਼, ਰਹਿਮਾਨ ਫ਼ਰਮਾਨ ਅਲਾਹੀਆ । ਉਨ੍ਹਾਂ ਆਵੇ ਸਮਝ, ਜੋ ਸਮੇਂ ਵਿਚ ਵਾਹਿਦ ਵਿਚ ਸਮਾਈਆ। ਮੈਂ ਖਾ ਕੇ ਕਹਾਂ ਕ਼ਸਮ, ਕ਼ਿਸਮਤ ਸਭ ਦੀ ਦਏ ਬਦਲਾਈਆ। ਮੜ੍ਹੀ ਗੋਰ ਕਰ ਕੇ ਦੋਵੇਂ ਭਸਮ, ਖ਼ਾਕ ਦੇਣੀ ਉਡਾਈਆ। ਸਾਬਤ ਰਹੇ ਨਾ ਕੋਈ ਜਿਸਮ, ਜਿੱਤ ਹਾਰ ਨਾ ਕੋਇ ਵਖਾਈਆ। ਐਨ ਸਭ ਤੋਂ ਵਖਰੀ ਨਿਰਾਲੀ ਨੂਰੀ ਦਸ ਕੇ ਕ਼ਿਸਮ, ਜ਼ਹੂਰ ਇਕੋ ਦੇਣਾ ਵਖਾਈਆ । ਜਿਸ ਦਾ ਲੇਖਾ ਕਦੇ ਨਾ ਆਇਆ ਵਿਚ ਲਿਖਣ, ਕਾਤਬਾਂ ਕ਼ਲਮ ਨਾ ਕੋਇ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਹਰਿ ਰੂਪ ਸਮਾਈਆ।
੨੨ ਅੱਸੂ ਸ਼ਹਿਨਸ਼ਾਹੀ ਸੰਮਤ ੧ ਪਿੰਡ ਬਾਬੂਪੁਰ ਹਰਿਸੰਗਤ
ਹਰਿ ਜੋਤ ਸ਼ਬਦ ਨਾਦ, ਅਗੰਮ ਅਗੰਮ ਜਣਾਈਆ। ਜਿਸ ਗ੍ਰਹਿ ਵਿਸ਼ਨ ਬ੍ਰਹਮਾ ਸ਼ਿਵ ਹੋਵਣ ਵਿਸਮਾਦ, ਸੀਸ ਸਕੇ ਨਾ ਕੋਇ ਉਠਾਈਆ । ਨਿਰਗੁਣ ਨਿਰਵੈਰ ਨਿਰਾਕਾਰ ਆਪਣੀ ਅਗੰਮੀ ਆਸ, ਰਾਜ਼ ਦਏ ਖੁਲ੍ਹਾਈਆ। ਬਿਨ ਰਸਨਾ ਜਿਹਵਾ ਚਲੇ ਉਹ ਆਵਾਜ਼, ਜੋ ਸਤਿ ਸਤਿਵਾਦ ਕਰੇ ਸ਼ਨਵਾਈਆ। ਪਤਿਪਰਮੇਸ਼ਵਰ ਦੀ ਸ਼ਬਦੀ ਸੁਤ ਸਚੀ ਔਲਾਦ, ਅਵਲ ਇਕੋ ਇਕ ਉਪਜਾਈਆ। ਜਿਥੇ ਨਾ ਕੋਈ ਸਵਾਲ ਨਾ ਜਵਾਬ, ਹਰਫ਼ਾਂ ਵਾਲੀ ਨਾ ਕੋਇ ਪੜ੍ਹਾਈਆ। ਨਾ ਕੋਈ ਜੁਮਲਾ ਨਾ ਕਿਤਾਬ, ਨਾ ਕੋਈ ਕਾਤਬ ਕ਼ਲਮ ਸ਼ਾਹੀਆ। ਨਾ ਕੋਈ ਗੁਰ ਅਵਤਾਰ ਪੈਗ਼ੰਬਰ ਉਸਤਾਦ, ਨਾ ਕਰੇ ਕੋਇ ਪੜ੍ਹਾਈਆ। ਨਾ ਕੋਈ ਪੰਜ ਤੱਤ ਤ੍ਰੈਗੁਣ ਖ਼ਾਕੀ ਬੁਤ ਬਣੀ ਬੁਨਿਆਦ, ਤੱਤਾਂ ਵਾਲੀ ਨਾ ਕੋਇ ਵਡਿਆਈਆ। ਪਤਿਪਰਮੇਸ਼ਵਰ ਦੀ ਆਪਣੀ ਜ਼ਾਤ, ਜ਼ਾਤ ਸਫ਼ਾਤੀ ਹੁਕਮ ਖ਼ੁਦਾਈਆ। ਜਿਸ ਨਾਲ ਖੇੜਾ ਵਸਾਇਆ ਕੀਤਾ ਆਬਾਦ, ਸਚਖੰਡ ਸਾਚਾ ਦਏ ਸੁਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧੁਰ ਸੰਦੇਸ਼ਾ ਆਪ ਪਰਗਟਾਈਆ। ਸਚ ਸ਼ਬਦ ਧੁਰ ਦਾ ਸੁਤ, ਸਤਿ ਸਤਿਵਾਦੀ ਨਜ਼ਰੀ ਆਈਆ। ਆਦਿ ਜੁਗਾਦੀ ਅਬਿਨਾਸ਼ੀ ਅਚੁਤ, ਚੇਤਨ ਸਤਾ ਲਈ ਪਰਗਟਾਈਆ। ਖੇਲ ਕਰ ਕੇ ਬਿਨ ਮਾਟੀ ਬੁਤ, ਧੁਰ ਦੀ ਧਾਰ ਸਚ ਉਪਜਾਈਆ। ਜਿਸ ਨੂੰ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ ਬੁਧ ਕੋਈ ਨਾ ਸਕੇ ਬੁਝ, ਸਮਝ ਵਿਚ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸ਼ਬਦ ਦਏ ਸਮਝਾਈਆ। ਸਚ ਸ਼ਬਦ ਅਨਾਦ ਅਨਾਦੀ ਢੋਲ, ਬਿਨ ਢਮੱਕੇ ਡੰਕ
ਵਜਾਈਆ। ਜੋਤੀ ਧਾਰ ਵਿਚੋਂ ਰਿਹਾ ਬੋਲ, ਰੂਪ ਰੰਗ ਨਾ ਕੋਇ ਵਖਾਈਆ। ਜਿਧਰ ਵੇਖੋ ਉਧਰ ਪਏ ਬੋਲ, ਘਰ ਘਰ ਸੋਭਾ ਪਾਈਆ। ਬ੍ਰਹਿਮੰਡਾਂ ਖੰਡਾਂ ਜ਼ਿਮੀਂ ਅਸਮਾਨਾਂ ਜੀਵ ਜਹਾਨਾਂ ਰਿਹਾ ਮੌਲ, ਮਵਲ ਆਪਣੀ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧੁਰ ਸ਼ਬਦ ਆਵਾਜ਼ ਆਪ ਪਰਗਟਾਈਆ। ਹਰਿ ਸ਼ਬਦ ਕਹੇ ਮੈਂ ਧੁਰ ਦੀ ਧਾਰ, ਨਿਰਗੁਣ ਨਿਰਵੈਰ ਨਿਰਾਕਾਰ ਨਜ਼ਰੀ ਆਈਆ। ਮੇਰਾ ਤੱਤਾਂ ਵਾਲਾ ਨਹੀਂ ਕੋਈ ਆਕਾਰ, ਏਕੰਕਾਰ ਦਿਤੀ ਵਡਿਆਈਆ। ਮੇਰਾ ਸਚ ਸਚ ਜੈਕਾਰ, ਘਰ ਸਾਚੇ ਵਜੇ ਵਧਾਈਆ । ਮੇਰੀ ਆਵਾਜ਼ ਜੁਗ ਚੌਕੜੀ ਸੁਣਨ ਗੁਰੂ ਅਵਤਾਰ, ਪੈਗ਼ੰਬਰਾਂ ਰਮਜ਼ ਵਿਚ ਰਮਜ਼ ਜਣਾਈਆ। ਮੇਰੀ ਬੇਹਰਫਾਂ ਵਾਲੀ ਗੁਫ਼ਤਾਰ, ਨਿਰਅੱਖਰ ਕਰੇ ਪੜ੍ਹਾਈਆ। ਮੇਰਾ ਵਜ਼ਨ ਵਜੂਦ ਨਹੀਂ ਕੋਈ ਮਿਕ਼ਦਾਰ, ਮਕ਼ਸਦ ਆਪਣਾ ਇਕ ਸਮਝਾਈਆ। ਜਿਸ ਗ੍ਰਹਿ ਮੰਦਰ ਸਚਖੰਡ ਦਵਾਰੇ ਇਕੋ ਜੋਤ ਨੂਰ ਉਜਿਆਰ, ਪਰਵਰਦਿਗਾਰ ਨੂਰ ਖ਼ੁਦਾਈਆ। ਓਸੇ ਵਿਚੋਂ ਆਵਾਂ ਬਾਹਰ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਜਿਸ ਸ਼ਬਦ ਨੇ ਬ੍ਰਹਿਮੰਡ ਖੰਡ ਮਹਲ ਅਟਲ ਦਿਤੇ ਉਸਾਰ, ਵਿਸ਼ਨ ਬ੍ਰਹਮਾ ਸ਼ਿਵ ਦਿਤੇ ਉਪਜਾਈਆ। ਕਰੋੜ ਤੇਤੀਸਾ ਕਰ ਪਿਆਰ, ਸੁਰਪਤ ਇੰਦ ਲਿਆ ਹਿਲਾਈਆ। ਉਹ ਆਵਾਜ਼ ਸਭ ਨੂੰ ਕਰੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਜਿੰਨਾਂ ਚਿਰ ਮੰਜ਼ਲ ਚੜ੍ਹ ਕੇ ਮੁਕ਼ਾਮੇ ਹਕ ਨਾ ਵੇਖੇ ਉਹ ਯਾਰ, ਜੋ ਦਿਲਦਾਰ ਸਭ ਦਾ ਸਚ ਗੁਸਾਈਂਆ। ਓਨਾਂ ਚਿਰ ਸ਼ਬਦ ਦੀ ਇਕ ਤੁਕ ਦਾ ਕਿਸੇ ਕੋਲੋਂ ਬੁੱਝਿਆ ਨਾ ਜਾਏ ਰਾਜ਼, ਨਿਮਾਜ਼ਾਂ ਵਿਚ ਨਮੋਦਾਰ ਸੀਸ ਨਿਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਸ਼ਬਦ ਲਿਆ ਪਰਗਟਾਈਆ। ਸ਼ਬਦ ਕਹੇ ਮੈਂ ਬੋਲਾਂ ਉਹ ਨਾਅਰਾ, ਜੋ ਨਰ ਨਰਾਇਣ ਆਪਣੇ ਵਿਚੋਂ ਪਰਗਟਾਈਆ। ਮੇਰਾ ਵਖਰਾ ਧਾਮ ਨਿਆਰਾ, ਜਗਤ ਨੇਤਰ ਵੇਖਣ ਕੋਇ ਨਾ ਪਾਈਆ। ਮੇਰਾ ਖੇਲ ਅਗੰਮ ਅਥਾਹ ਬੇਪਰਵਾਹ ਵਿਚ ਸੰਸਾਰਾ, ਸਗਲ ਸ੍ਰਿਸ਼ਟੀ ਰਿਹਾ ਸਮਝਾਈਆ। ਮੇਰਾ ਲੇਖਾ ਕਾਗ਼ਜ ਕ਼ਲਮ ਨਾ ਲਿਖਣਹਾਰਾ, ਬੇਰੰਗ ਬੇਅੰਤ ਕਹਿ ਕੇ ਸਾਰੇ ਸੀਸ ਨਿਵਾਈਆ। ਸਭ ਨੂੰ ਇਸ਼ਾਰਿਆਂ ਨਾਲ ਦੱਸਦਾ ਰਿਹਾ ਧੁਰ ਦਾ ਇਕ ਨਜ਼ਾਰਾ, ਨਗਾਰਾ ਆਪਣਾ ਨਾਮ ਵਜਾਈਆ। ਸਾਚੀ ਜੋਤ ਵਿਚੋਂ ਹੋਇਆ ਉਜਿਆਰਾ, ਆਪ ਆਪਣਾ ਰੂਪ ਬਦਲਾਈਆ। ਘਰ ਘਰ ਬਹਿ ਕੇ ਢੋਲਾ ਗਾਵਾਂ ਇਕ ਨਿਰੰਕਾਰਾ, ਘਰ ਥਾਰਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਬਣਤ ਦਿਤੀ ਬਣਾਈਆ। ਸ਼ਬਦ ਕਹੇ ਮੇਰੀ ਬਣ ਗਈ ਬਣਤ, ਬੋਲ ਆਪਣਾ ਆਪ ਦਿਤਾ ਜਣਾਈਆ। ਮੇਰਾ ਮਾਲਕ ਖ਼ਾਲਕ ਪ੍ਰਿਤਪਾਲਕ ਪੁਰਖ ਅਗੰਮ ਅਥਾਹ ਸ੍ਰੀ ਭਗਵਾਨ ਸਾਚਾ ਕੰਤ, ਪਰਵਰਦਿਗਾਰ ਸਚ ਗੁਸਾਈਂਆ। ਜਿਸ ਨੂੰ ਸੀਸ ਝੁਕੌਂਦੇ ਪੈਗ਼ੰਬਰ ਗੁਰੂ ਅਵਤਾਰ ਸੰਤ, ਨਮਸਤੇ ਨਮੋ ਕਹਿ ਕੇ ਸਜਦਿਆਂ ਵਿਚ ਖ਼ੁਸ਼ੀ ਮਨਾਈਆ। ਸਚਖੰਡ ਦਵਾਰੇ ਧਾਮ ਨਿਆਰੇ ਜੋਤ ਉਜਿਆਰੇ ਹਰਿ ਨਿਰੰਕਾਰੇ ਮੇਰੀ ਬਣਾਈ ਬਣਤ, ਤੱਤਾਂ ਵਾਲੀ ਵੰਡ ਨਾ ਕੋਇ ਵੰਡਾਈਆ। ਸਚ ਜੈਕਾਰੇ ਨਾਮ ਅਧਾਰੇ ਵਜਦੇ ਆਦਿ ਅੰਤ, ਸਲੋਕ ਅਲੋਕ ਅਲੌਕਿਕ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘਰ ਦਿਤਾ ਵਰ, ਸ਼ਬਦੀ ਬੋਲ ਅਨਬੋਲਤ ਲਿਆ ਉਪਜਾਈਆ। ਸ਼ਬਦ ਬੋਲ ਕਹੇ ਮੇਰਾ ਧੁਰ ਦਾ ਹੂੰਗਾ, ਹਉਮੇ ਨਜ਼ਰ ਕੋਇ ਨਾ ਆਈਆ। ਜਿਥੇ ਇਕੋ ਰਾਗ ਤੂੰ ਹੀ ਤੂੰ ਹੀ ਦਾ, ਓਸ ਧਾਰ ਵਿਚੋਂ ਪਰਗਟ ਹੋ ਕੇ ਬ੍ਰਹਿਮੰਡ ਖੰਡ ਦਿਤਾ ਬਣਾਈਆ। ਜਿਥੇ ਝਗੜਾ ਨਹੀਂ ਕੋਈ ਦੂਈ ਦਾ, ਇਕੋ ਇਕ ਨਜ਼ਰੀ ਆਈਆ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੋਲ੍ਹ ਕੇ ਰਾਜ਼, ਜੋਤ ਧਾਰ ਵਿਚੋਂ ਉਪਜਾਈਆ। ਸ਼ਬਦ ਕਹੇ ਮੈਂ ਨਿਰਗੁਣ ਧਾਰ ਹੋਇਆ ਪਰਗਟ, ਬਣੀ ਜਗਤ ਨਾ ਜਣੇਂਦੀ ਕੋਈ ਮਾਈਆ। ਕਦੀ ਗਿਆ ਨਾ ਕਿਸੇ ਮਰਘਟ, ਮੜ੍ਹੀ ਗੋਰ ਨਾ ਕੋਇ ਦਬਾਈਆ। ਸਚ ਦਵਾਰੇ ਖੋਲ੍ਹ ਕੇ ਹੱਟ, ਹੱਟ ਹਟਵਾਣਾ ਹੋ ਕੇ ਖ਼ੁਸ਼ੀ ਮਨਾਈਆ। ਮੇਰੇ ਅੰਤਰ ਅੰਤਰ ਸਚ ਵਸਤ ਅਮੋਲਕ ਦਿਤੀ ਰਖ, ਪਰਮੁਖ ਦਿਤਾ ਸਮਝਾਈਆ। ਚਰਨ ਦਵਾਰੇ ਧੁਰ ਦਾ ਦੇ ਕੇ ਹਕ, ਪੁਰਖ ਅਕਾਲ ਦਿਤਾ ਸਮਝਾਈਆ। ਓਸ ਦੇ ਪ੍ਰੇਮ ਪਿਆਰ ਦੀ ਸਚੀ ਖ਼ਾਹਿਸ਼ ਜਿਸ ਵਿਚ ਸ੍ਰੀ ਭਗਵਾਨ ਪਿਆ ਹਸ, ਓਸ ਹਸੀ ਵਿਚ ਮੇਰੀ ਹਸਤੀ ਦਿੱਤੀ ਪਰਗਟਾਈਆ। ਜਿਥੇ ਲਿਖਣ ਪੜ੍ਹਨ ਵਾਲੇ ਵਿਦਿਆ ਵਿਦਿਆਰਥੀ ਹੋ ਜਾਣ ਵਸ, ਬੁਧੀ ਸਮਝ ਨਾ ਕੋਇ ਲਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਆਵਾਜ਼ ਵਾਜ਼ਿਆ ਕਰ ਕੇ ਵਜ਼ਾਹਤ ਨਾਲ ਸਮਝਾਈਆ । ਤੁਸੀਂ ਜੇ ਸਾਡੇ ਕੋਲੋਂ ਆਏ ਕੁਛ ਲੈਣ, ਲਹਿਣਾ ਪਿਛਲਾ ਵੇਖ ਵਖਾਈਆ। ਭਾਵੇਂ ਤੁਹਾਡਾ ਕ੍ਰਿਸ਼ਨ ਸਚਾ ਸੈਣ, ਦੁਆਪਰ ਦਏ ਗਵਾਹੀਆ। ਓਸ ਵੇਲੇ ਭਾਵੇਂ ਤੁਹਾਡੇ ਕੋਲ ਸੰਜੇ ਵਾਲਾ ਨਹੀਂ ਸੀ ਨੈਣ, ਜੋ ਦੂਰੋਂ ਵੇਖ ਖ਼ੁਸ਼ੀ ਮਨਾਈਆ। ਤੁਸਾਂ ਦੋ ਨੇਤਰ ਵਹਾ ਕੇ ਨੀਰ ਪਾਇਆ ਵੈਣ, ਵੈਰਾਗ ਵਿਚ ਸੁਣਾਈਆ। ਕੁਛ ਅੰਦਰੋਂ ਲਗਾ ਕਹਿਣ, ਰਸਨਾ ਜਿਹਵਾ ਨਾਲ ਮਿਲਾਈਆ। ਇਕ ਸਨਿਆਸੀ ਤੁਹਾਨੂੰ ਭਰਮ ਵਿਚ ਪਾ ਕੇ ਸੋਨਾ ਬਣੌਣ ਵਾਲੀ ਵਖਾਈ ਰਸੈਣ, ਖੰਡੇ ਉਤੇ ਰਗੜ ਦਿੱਤੀ ਲਗਾਈਆ। ਲਾਲਚ ਦਿਤਾ ਜਾ ਕੇ ਇਸ ਦੀ ਲੈ ਲੈ ਕਾਮਧੇਨ, ਜਿਹੜੀ ਅੱਠੇ ਪਹਿਰ ਦੁੱਧ ਨਾਲ ਰਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਦੇਣ, ਜਨਮ ਜਨਮ ਕਰਮ ਕਰਮ ਪੂਰਬ ਪੂਰਬ ਲੇਖਾ ਵੇਖ ਵਖਾਈਆ। ਸਤਿਗੁਰ ਕਿਰਪਾ ਸੁਰਤ ਸ਼ਬਦ ਜਾਗੇ, ਸ਼ਬਦ ਸਤਿਗੁਰ ਰੂਪ ਬਦਲਾਈਆ। ਫੜ ਕੇ ਹੰਸ ਬਣਾਏ ਕਾਗੇ, ਕਾਗ ਹੰਸ ਦਏ ਵਖਾਈਆ। ਜੋ ਕਿਰਪਾ ਕਰ ਕੇ ਮਨ ਵਾਸਨਾ ਅੰਦਰੋਂ ਤਿਆਗੇ, ਬਾਹਰ ਦਏ ਕਢਾਈਆ। ਸਤਿਗੁਰ ਕਿਰਪਾ ਜਿਵੇਂ ਸੋਨਾ ਉਤੇ ਸੁਹਾਗੇ, ਸੋਹਣਾ ਰੰਗ ਬਦਲਾਈਆ । ਇਹ ਕੋਈ ਕੱਚੇ ਤੰਦ ਨਹੀਂ ਟੁਟਣ ਵਾਲੇ ਧਾਗੇ, ਪ੍ਰੀਤੀ ਧੁਰ ਦੀ ਨਜ਼ਰੀ ਆਈਆ। ਜੋ ਜਗਤ ਵਿਹਾਰ ਛਡ ਦੇਵੇ ਸਮਾਜੇ, ਨਾਤਾ ਕੂੜ ਤੁੜਾਈਆ। ਉਹ ਅੰਤਰ ਆਤਮ ਧੁਨ ਸ਼ਬਦ ਸੁਣੇ ਉਹ ਰਾਗੇ, ਅਨਹਦ ਨਾਦ ਕਰੇ ਸ਼ਨਵਾਈਆ। ਅੰਮ੍ਰਿਤ ਆਤਮ ਰਸ ਪੀਏ ਜਲ ਠਾਂਡੇ, ਨਿਝਰ ਝਿਰਨਾ ਦਏ ਵਹਾਈਆ। ਨਿਰਮਲ ਜੋਤ ਜੋਤ ਕਰੇ ਪਰਕਾਸ਼ੇ, ਨਿਰੰਜਣ ਜੋਤ ਡਗਮਗਾਈਆ। ਧੀਰਜ ਧੀਰ ਧਰਵਾਏ ਧਰਵਾਸੇ, ਭਰਵਾਸਾ ਆਪਣੇ ਨਾਲ ਬੰਧਾਈਆ । ਸੁਰਤ ਸ਼ਬਦ ਮਿਲੌਣ ਦੀ ਜਿਨ੍ਹਾਂ ਨੂੰ ਖ਼ਾਹਸ਼ੇ, ਖ਼ਾਹਿਸ਼ ਉਨ੍ਹਾਂ ਦੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲ ਮਿਲਾਏ ਸਹਿਜ ਸੁਭਾਈਆ।
੨੩ ਅੱਸੂ ਸ਼ਹਿਨਸ਼ਾਹੀ ਸੰਮਤ ੧ ਪਿਆਰਾ ਸਿੰਘ ਦੇ ਘਰ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ
ਦਜ਼ਾਲ ਕਹੇ ਮੇਰੇ ਨੂਰੀ ਰੱਬਾ, ਜੋ ਬੀਵੀ ਖਾਵੰਦ ਇਕੋ ਨਜ਼ਰੀ ਆਈਆ। ਜਿਸ ਦੇ ਹੁਕਮੇ ਅੰਦਰ ਬੱਝਾ, ਬੰਦਗੀ ਬੰਦਨਾ ਬੰਦੋਬਸਤ ਲੋਕਾਈਆ। ਓਸ ਦਾ ਮਿਲਣ ਵਾਲਾ ਸੱਦਾ, ਜੋ ਸਦਾ ਘਰ ਘਰ ਦਏ ਸੁਣਾਈਆ। ਜਿਸ ਦਾ ਧੁਰ ਦਰਬਾਰ ਇਕੋ ਪਦਾ, ਹਕ਼ੀਕ਼ਤ ਹਕ ਖ਼ੁਦਾਈਆ। ਜਿਸ
ਦਾ ਪੈਣ ਵਾਲਾ ਦਬਾ, ਦਾਅਵੇ ਸਭ ਦੇ ਦਏ ਮਿਟਾਈਆ। ਜੋ ਕੂੜੀ ਸਫਾ ਉਠਾਵੇ ਸਭਾ, ਸੁਬਅ ਸ਼ਾਮ ਖੋਜ ਖੁਜਾਈਆ। ਵਿਚਾਲੇ ਰਹਿਣ ਨਾ ਦੇਵੇ ਕੋਈ ਗੱਬਾ, ਗ਼ਬਨ ਖ਼ਜ਼ਾਨੇ ਸਾਰੇ ਬਾਹਰ ਕਢਾਈਆ। ਜਿਸ ਦਾ ਬਾਜ਼ੂ ਅੰਗ ਨਹੀਂ ਕੋਈ ਸੱਜਾ ਖੱਬਾ, ਖ਼ਬਰ ਕਰੇ ਬੇਖ਼ਬਰ ਲੋਕਾਈਆ। ਕਲਜੁਗ ਕੂੜੀ ਕਿਰਿਆ ਮੇਟੇ ਧੱਬਾ, ਧੁਰ ਦਾ ਧੋਬੀ ਬਣ ਕੇ ਕਰੇ ਸਫ਼ਾਈਆ। ਸੂਫ਼ੀਆਂ ਸੰਤ ਫ਼ਕੀਰਾਂ ਨਾਲ ਕਰੇ ਨਾ ਦਗ਼ਾ, ਦਗ਼ੇਬਾਜੀ ਵੇਖੇ ਖ਼ਲਕ ਖ਼ੁਦਾਈਆ। ਸਭ ਦਾ ਲੇਖਾ ਜਾਣੇ ਉਪਰ ਸ਼ਾਹ ਰਗਾ, ਰਗ ਰਗ ਖੋਜ ਖੁਜਾਈਆ। ਧੁਰ ਦਾ ਨਿਹੋਂ ਮੁਹੱਬਤ ਵਿਚ ਵੇਖੇ ਲਗਾ, ਲਾਗਤ ਦੇਵੇ ਚਾਈਂ ਚਾਈਂਆ। ਨਾਤਾ ਤੋੜ ਕੂੜ ਸ੍ਰਿਸ਼ਟੀ ਜੱਗਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਜਿਸ ਦਾ ਰੂਪ ਹੋਣਾ ਸੋਹਣਾ ਬੱਗਾ, ਬਗ ਬੱਪੜੇ ਦਏ ਮਿਟਾਈਆ। ਜਿਸ ਦਾ ਚਰਨ ਕਵਲ ਅਗੰਮੀ ਪਗਾ, ਪਤਿਪਰਮੇਸ਼ਵਰ ਨੂਰ ਖ਼ੁਦਾਈਆ। ਜਿਸ ਦਾ ਨਾਮ ਨਿਧਾਨ ਅੰਮ੍ਰਿਤ ਰਸ ਮਜ਼ਾ, ਮਜ਼ਲਸ ਧੁਰ ਦੀ ਦਏ ਵਖਾਈਆ। ਜੋ ਕੂੜ ਕੁਟੰਬ ਦੇਵੇ ਸੱਦਾ, ਧੁਰ ਫ਼ਰਮਾਣਾ ਇਕ ਸੁਣਾਈਆ। ਜਿਸ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਸਮਝ ਨਾ ਸਕੀ ਵਜ੍ਹਾ, ਵਜਨ ਕਰ ਕੇ ਤੋਲ ਨਾ ਕੋਇ ਤੁਲਾਈਆ। ਜਿਸ ਦੇ ਹੁਕਮ ਅੰਦਰ ਬਦਲ ਜਾਣੀ ਸਭ ਦੀ ਤਬਅ, ਤਬੀਅਤ ਦਏ ਬਦਲਾਈਆ । ਸੀਸ ਝਕੌਣਾ ਆਬੇ ਹਵਾ, ਹੈਵਾਨ ਇਨਸਾਨ ਲੇਖਾ ਦਏ ਮੁਕਾਈਆ। ਸਚ ਦਵਾਰੇ ਦੱਸਣੀ ਇਕ ਦੁਆ, ਆਰਫ਼ ਸਫ਼ਾਰਸ਼ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ । ਦਜ਼ਾਲ ਕਹੇ ਕੋਈ ਰਹਿਣ ਨਹੀਂ ਦੇਣਾ ਦੀਗਰ, ਯਕਾ ਯਕ ਖੇਲ ਵਰਤਾਈਆ। ਹੁਕਮ ਮਿਲਣਾ ਇਕ ਸ਼ੀਘਰ, ਸੰਸੇ ਦਏ ਮਿਟਾਈਆ। ਖੇਲ ਹੋਣਾ ਤੀਬਰ, ਤ੍ਰਿਸ਼ਨਾ ਦਏ ਬੁਝਾਈਆ। ਸਚ ਸਵਾਮੀ ਮਿਲਣਾ ਮੀਤਰ, ਮਿਤਰ ਪਿਆਰੇ ਲਏ ਉਠਾਈਆ। ਜਿਸ ਦੀ ਧਾਰ ਵਿਚ ਜੁਗ ਚੌਕੜੀ ਬੀਤਣ, ਸੋ ਸਾਹਿਬ ਵੇਸ ਵਟਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਉਡੀਕਣ, ਬੈਠੇ ਰਾਹ ਤਕਾਈਆ। ਤਿਸ ਦਾ ਵੇਲਾ ਵਕ਼ਤ ਸੁਹੰਜਣਾ ਆਇਆ ਤਰੀਕਣ, ਤੁਰਤ ਆਪਣਾ ਫੇਰਾ ਪਾਈਆ। ਜੋ ਸਚਖੰਡ ਨਿਵਾਸੀ ਦਰਗਾਹ ਸਾਚੀ ਸਚ ਦਵਾਰੇ ਵਸਨੀਕਣ, ਧਾਮ ਅਵਲੱੜਾ ਸੋਭਾ ਪਾਈਆ। ਉਸ ਦੀ ਕਰੇ ਕਿਆ ਕੋਈ ਪਰੀਖਣ, ਪਰੀਖਿਆ ਵਿਚ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਹੁਕਮ ਹਰ ਹਿਰਦੇ ਦਏ ਸੁਣਾਈਆ। ਦਜ਼ਾਲ ਕਹੇ ਮੈਂ ਬਦਲਣ ਲੱਗਾ ਦਾਇਰਾ, ਕਾਇਮ ਮੁਕ਼ਾਮ ਦਿਆਂ ਸਮਝਾਈਆ। ਖੇਲ ਵਰਤਣਾ ਇਕ ਕਾਹਿਰਾ, ਕੁਰਮ ਫੋਲ ਫੁਲਾਈਆ। ਰੂਪ ਹੋਣਾ ਜ਼ਾਹਰਾ, ਜ਼ਹੂਰ ਕਰੇ ਰੁਸ਼ਨਾਈਆ। ਨਾਦ ਹੋਣਾ ਬਹਿਰਾ, ਧੁਨ ਨਾ ਕੋਇ ਸਮਝਾਈਆ। ਸਦੀ ਚੌਧਵੀਂ ਇਕੋ ਵਾਰ ਵੇਖਣਾ ਕਾਇਨਾਤ ਮੁਸ਼ਾਇਰਾ, ਮੁਸ਼ਕਲ ਵਿਚੋਂ ਬਾਹਰ ਨਾ ਕੋਇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲਾ ਵਕ਼ਤ ਜਗਤ ਦਏ ਵਖਾਈਆ। ਦਜ਼ਾਲ ਕਹੇ ਮੇਰਾ ਕੋਈ ਨਾ ਮਜ਼੍ਹਬ ਦੀਨ, ਦਾਅਵਾਦਾਰ ਨਾ ਕੋਇ ਅਖਵਾਈਆ। ਮੇਰਾ ਮਾਲਕ ਇਕ ਅਮੀਨ, ਅਮਾਮ ਨੂਰ ਖ਼ੁਦਾਈਆ। ਮੈਂ ਬਰਦਾ ਦਰੇ ਦਵਾਰ ਦਰਬਾਰੇ ਮਸਕੀਨ, ਸਰ ਆਪਣਾ ਰਿਹਾ ਝੁਕਾਈਆ। ਇਕੋ ਕ਼ਲਮਾ ਕਰ ਤਸਕੀਨ, ਤਬਸਰੇ ਸਾਰੇ ਦਿਆਂ ਮਿਟਾਈਆ। ਸ਼ਾਨੇ ਵਖਾ ਕੇ ਇਕ ਅਜ਼ੀਮ, ਆਜਜ਼ ਵੇਖਾਂ ਥਾਉਂ ਥਾਈਂਆ। ਰੰਗ ਚੜ੍ਹਾ ਕੇ ਅਗੰਮ ਨਵੀਨ, ਨਵ ਫੋਲ ਫੁਲਾਈਆ। ਮੇਰਾ ਮਾਲਕ ਨਾ ਨਰ ਤੇ ਨਾ ਮਦੀਨ ਨਾ ਖ਼ਾਵੰਦ ਤੇ ਨਾ ਖ਼ੁਵਾਤੀਨ, ਮਹੀਨ ਸਭ ਤੋਂ ਨਜ਼ਰੀ ਆਈਆ। ਨਾ ਅਸਮਾਨ ਤੇ ਨਾ ਜ਼ਮੀਨ, ਨਾ
ਖ਼ਾਲਕ ਵਿਚ ਖ਼ਲਕ ਹੋ ਕੇ ਜਾਣੇ ਆਪਣੀ ਤੌਹੀਨ, ਮਾਲਕ ਬਣ ਕੇ ਇਕ ਕਰੀਮ, ਜਰਾਇਮ ਸਭ ਦੇ ਵੇਖ ਵਖਾਈਆ। ਬਿਨਾ ਹਰੂਫ਼ਾਂ ਦੱਸ ਤਾਅਲੀਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਧਾਰ ਇਕ ਪਰਗਟਾਈਆ।
੨੩ ਅੱਸੂ ਸ਼ਹਿਨਸ਼ਾਹੀ ਸੰਮਤ ੧ ਬਲਵੰਤ ਕੌਰ ਦੇ ਗ੍ਰਹਿ ਪਿੰਡ ਬਾਊਪੁਰਾ
ਦਜ਼ਾਲ ਕਹੇ ਮੈਂ ਵੇਖਿਆ ਧੁਰ ਦਰਬਾਰੇ ਇਕ ਦਰਾ, ਰਾਸਤਾ ਬਰਾਸਤਾ ਇਕੋ ਨਜ਼ਰੀ ਆਈਆ। ਜਿਥੇ ਕੋਈ ਨਾ ਦਿਸੇ ਸ਼ਰਅ, ਸ਼ਰੀਅਤ ਵੰਡ ਨਾ ਕੋਇ ਵੰਡਾਈਆ। ਮਾਲਕ ਇਕੋ ਅਗੰਮੀ ਖੜ੍ਹਾ, ਖ਼ਾਲਸ ਆਪਣਾ ਨੂਰ ਕਰ ਰੁਸ਼ਨਾਈਆ। ਜਿਸ ਦਾ ਮਜ਼ਮੂਨ ਕਿਸੇ ਨਾ ਪੜ੍ਹਾ, ਜੋ ਲਿਖਤ ਪੜ੍ਹਤ ਰਿਹਾ ਸਮਝਾਈਆ। ਘਰਾਨਿਆਂ ਵਿਚੋਂ ਸਭ ਤੋਂ ਬੜਾ, ਵਡ ਵੱਡਾ ਸ਼ਹਿਨਸ਼ਾਹੀਆ। ਜਿਸ ਦੀ ਸਮਝ ਨਾ ਸਕੇ ਕੋਈ ਚੋਟੀ ਜੜ੍ਹਾ, ਮਧ ਭੇਵ ਕੋਇ ਨਾ ਆਈਆ। ਸੋ ਹੁਕਮ ਫ਼ਰਮਾਣ ਸੁਣਾਵੇ ਇਕ ਖਰਾ, ਨਿਰਅੱਖਰ ਵੇਖੇ ਸਰਬ ਲੋਕਾਈਆ। ਜੋ ਆਦਿ ਜੁਗਾਦਿ ਕਦੇ ਨਾ ਮਰਾ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਸੋ ਸਵਾਮੀ ਹਰਿਆਵਲੀ ਵਿਚ ਹੋਵੇ ਹਰਾ, ਹਰ ਘਟ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਆਪਣਾ ਇਕ ਵਰਤਾਈਆ। ਦਜ਼ਾਲ ਕਹੇ ਅੰਜੀਲ ਕ਼ੁਰਾਨ ਨਿੱਕੀ ਜਿਹੀ ਦਲੀਲ, ਦਿਲਾਸਿਆਂ ਵਾਲੀ ਨਜ਼ਰੀ ਆਈਆ। ਜਿਸ ਵਿਚ ਪੈਗ਼ੰਬਰ ਨਬੀ ਰਸੂਲ ਕਰਦੇ ਗਏ ਅਪੀਲ, ਦਰਖ਼ਾਸਤ ਸਾਰੇ ਗਏ ਸੁਣਾਈਆ। ਮਾਲਕ ਖ਼ਲਕ ਖ਼ਾਲਕ ਖ਼ਲੀਲ, ਖ਼ੁਦਾਏ ਖ਼ੁਦ ਤੇਰੀ ਸਰਨਾਈਆ। ਹੁਕਮੇ ਅੰਦਰ ਕਰਦੇ ਗਏ ਤਾਅਮੀਲ, ਸਜਦਿਆਂ ਵਿਚ ਸੀਸ ਝੁਕਾਈਆ। ਅਸਲ ਦੀ ਅਸਲੀਅਤ ਦੱਸਦੇ ਗਏ ਅਸੀਲ, ਵਸਲ ਹਕ ਯਾਰ ਸਮਝਾਈਆ। ਖੋਲ੍ਹ ਕੇ ਬੋਲ ਕੇ ਤੋਲ ਕੇ ਦੱਸ ਨਾ ਸਕਿਆ ਕੋਇ ਤਫ਼ਸੀਲ, ਪਰਦਾ ਫ਼ਾਸ਼ ਨਾ ਕੋਇ ਕਰਾਈਆ। ਹੁਕਮੇ ਅੰਦਰ ਹੁਕਮ ਜਣੌਂਦੇ ਗਏ ਯਕੀਨ, ਜ਼ਾਤ ਆਪਣੀ ਜ਼ਾਤ ਵਿਚ ਮਿਲਾਈਆ। ਖ਼ਲਕ ਖ਼ੁਦਾਈ ਓਨ੍ਹਾਂ ਕਹੇ ਅਫ਼ਰੀਨ, ਜੋ ਆਫ਼ਤ ਕੋਲੋਂ ਆਪਣਾ ਆਪ ਨਾ ਸਕੇ ਬਚਾਈਆ। ਗੁਰ ਅਵਤਾਰ ਪੈਗ਼ੰਬਰ ਸਦਾ ਪਰ ਅਧੀਨ, ਪਰਮ ਪੁਰਖ ਹੁਕਮੇਂ ਅੰਦਰ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦੇ ਉਹਲੇ ਵਿਚ ਛੁਪਾਈਆ। ਦਜ਼ਾਲ ਕਹੇ ਮੈਂ ਵੇਖਿਆ ਮੁਕ਼ਾਮ ਕਾਇਮ, ਜੋ ਕਿਆਮਤ ਤੋਂ ਲਏ ਬਚਾਈਆ। ਰਹਿਮਾਨ ਰਹਿਮਤ ਕਰੇ ਰਹਿਮ, ਰਿਹਾਇਸ਼ਗਾਹ ਇਕ ਵਖਾਈਆ। ਜਿਥੇ ਕ਼ਜ਼ਾ ਦਾ ਨਹੀਂ ਸਹਿਮ, ਭੈ ਭੌ ਨਾ ਕੋਇ ਪਰਗਟਾਈਆ। ਕੂੜੀ ਕਿਰਿਆ ਦਾ ਮਿਟੇ ਵਹਿਮ, ਭਾਂਡਾ ਭਰਮ ਭੰਨਾਈਆ। ਨੁਕ਼ਤਾ ਨਜ਼ਰ ਨਾ ਆਵੇ ਗ਼ੈਨ, ਗ਼ਫ਼ਲਤ ਗੋਰ ਨਾ ਕੋਇ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੂਰ ਨੂਰ ਇਕ ਪਰਗਟਾਈਆ। ਦਜ਼ਾਲ ਕਹੇ ਮੈਂ ਵੇਖਣੀ ਉਹ ਦੀਦ, ਜੋ ਦੀਵੇ ਬੱਤੀ ਗਈ ਬੁਝਾਈਆ। ਤਕਣੀ ਉਹ ਈਦ, ਜੋ ਅਦਮ ਤਸ਼ੱਦਦ ਦਏ ਮਿਟਾਈਆ। ਵੇਖਣੇ ਉਹ ਅਜ਼ੀਜ਼, ਜੋ ਇਸਮ ਇਕੋ ਰਹੇ ਮਨਾਈਆ। ਓਨ੍ਹਾਂ ਦੱਸਣੀ ਉਹ ਤਮੀਜ਼, ਕਰਨੀ ਸਚ ਪੜ੍ਹਾਈਆ। ਮੁਹੱਬਤ ਵਿਚ ਬਖ਼ਸ਼ੀਸ਼, ਰਹਿਮਤ ਵਿਚ ਸਫ਼ਾਈਆ। ਦੇ ਕੇ ਸਤਿ ਰਸੀਦ, ਰਸੀਦਾ ਰੁਸਵਾ ਵੇਖ ਵਖਾਈਆ। ਜਿਸ ਦੀ ਕਰਦੇ ਗਏ ਤਾਈਦ, ਤਾ ਤਾਕ਼ਤਵਰ ਦੇਣਾ ਮਿਲਾਈਆ। ਜਿਸ ਦਾ ਨਾਮ ਸਿਫ਼ਤ ਹਮਦੋ ਹਮੀਦ, ਹਾਫ਼ਿਜ਼ ਸਾਰੇ ਰਹੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਇਕ ਅਖਵਾਈਆ।
੨੩ ਅੱਸੂ ਸ਼ਹਿਨਸ਼ਾਹੀ ਸੰਮਤ ੧ ਦੀਦਾਰ ਸਿੰਘ ਦੇ ਗ੍ਰਹਿ ਬਾਬੂਪੁਰਾ
ਨਾਮ ਸੰਦੇਸ਼ਾ ਮਿਲੇ ਧੁਰ ਦਾ ਰੁੱਕਾ, ਸੰਦੇਸ਼ਾ ਸ਼ਹਿਨਸ਼ਾਹੀਆ। ਰਹਿਬਰਾਂ ਵਾਲਾ ਪੰਧ ਮੁੱਕਾ, ਮੁਕੰਮਲ ਹੁਕਮ ਸੁਣਾਈਆ। ਸੋ ਸਾਹਿਬ ਸਵਾਮੀ ਉੱਠਾ, ਨਿਰਵੈਰ ਨੂਰ ਰੁਸ਼ਨਾਈਆ। ਕੂੜ ਵਿਕਾਰ ਹੰਕਾਰ ਮੇਟੇ ਗ਼ੁੱਸਾ, ਨਿੰਦਕ ਨਿੰਦਿਆ ਨਾਲ ਮਿਟਾਈਆ। ਭਗਤਾਂ ਪਵਿੱਤਰ ਪਾਕ ਕਰ ਕੇ ਜੁੱਸਾ, ਜਿਸਮ ਜ਼ਮੀਰ ਦਏ ਬਦਲਾਈਆ। ਬਚਨ ਕਰੇ ਕੋਈ ਨਾ ਰੁੱਖਾ, ਸਤਿ ਤਾਅਸੀਰ ਦਏ ਬਦਲਾਈਆ। ਪਰਧਾਨ ਹੋ ਕੇ ਆਪ ਪਰਮੁੱਖਾ, ਮੁਖੀਏ ਸਾਰੇ ਸਰਨ ਲਗਾਈਆ। ਦੋ ਜਹਾਨ ਰਹੇ ਮੂਲ ਨਾ ਲੁਕਾ, ਪਰਦਿਆਂ ਵਿਚੋਂ ਪਰਦੇ ਦਏ ਉਠਾਈਆ। ਸਾਚੀ ਸਮਝ ਜਣਾ ਕੇ ਇਕ ਤੁੱਕਾ, ਤੁੱਕੇ ਨਿਸ਼ਾਨੇ ਸਾਰੇ ਦਏ ਮਿਟਾਈਆ। ਸੁਹਾਵਣੀ ਸੁਹੰਜਣੀ ਕਰੇ ਰੁੱਤਾ, ਰੁਤੜੀ ਰਤਨਾਂ ਵਾਲੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਬ ਸਵਾਮੀ ਹੋਏ ਸਹਾਈਆ। ਸਵਾਮੀ ਅੰਤਰਜਾਮੀ ਅੰਤਸ਼ਕਰਨ ਦੱਸਣਹਾਰ ਸੰਦੇਸ਼, ਸਦਾ ਸਦਾ ਸਦ ਆਪਣੀ ਆਪ ਸੁਣਾਈਆ। ਧੁਰ ਫ਼ਰਮਾਣਾ ਇਕ ਨਰੇਸ਼, ਨਰ ਨਿਰੰਕਾਰ ਵੱਡੀ ਵਡਿਆਈਆ। ਵਸਣਹਾਰਾ ਸਚਖੰਡ ਸਾਚੇ ਦੇਸ, ਬੈਕੁੰਠਾਂ ਤੋਂ ਪਰੇ ਡੇਰਾ ਲਾਈਆ। ਮਾਤਲੋਕ ਪ੍ਰਭ ਦਾ ਨਹੀਂ ਪਰਦੇਸ, ਭਗਤਾਂ ਆਤਮ ਨਾਲ ਪਰਵੇਸ਼, ਪਰਵਰਸ਼ ਕਰੇ ਥਾਉਂ ਥਾਈਂਆ। ਆਪਣਾ ਖੇਲ ਕਰੇ ਵਿਸ਼ੇਸ਼, ਜਿਸ ਨੂੰ ਸਮਝੇ ਨਾ ਕੋਈ ਗਣੇਸ਼, ਬ੍ਰਹਮਾ ਸ਼ੰਕਰ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਆਪਣਾ ਆਪ ਵਰਤਾਈਆ। ਦਜ਼ਾਲ ਕਹੇ ਮੈਂ ਸਭ ਕੁਛ ਲਿਆ ਦੇਖ, ਦੀਦ ਦੀਦ ਨਾਲ ਮਿਲਾਈਆ। ਨਜ਼ਰੀ ਆਇਆ ਵਾਹਦ ਏਕ, ਏਕੰਕਾਰ ਨੂਰ ਖ਼ੁਦਾਈਆ । ਜਿਸ ਦਾ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਬਾਹਰ ਅਵੱਲੜਾ ਭੇਖ, ਰੂਪ ਅਨੂਪਾ ਵੇਸ ਵਟਾਈਆ। ਸਮਝ ਨਾਲ ਸਮਝਾਏ ਨਾ ਕੋਈ ਰੇਖ, ਰੰਗ ਵਿਚੋਂ ਰੰਗਤ ਨਾ ਕੋਇ ਜਣਾਈਆ। ਜਿਸ ਨੂੰ ਸਾਰੇ ਕਰਦੇ ਆਦੇਸ, ਅਦਲ ਇਨਸਾਫ਼ ਦਾ ਰਾਹ ਤਕਾਈਆ। ਸੋ ਜੁਗ ਚੌਕੜੀ ਮੇਟਣਹਾਰ ਕਲੇਸ਼, ਕ਼ਸਮ ਸੁਗੰਦ ਆਪਣੀ ਦੇਵੇ ਪਾਈਆ। ਜਿਸ ਦਾ ਲੇਖਾ ਬਿਨਾ ਅੱਖਰਾਂ ਤੋਂ ਲਿਖਿਆ ਦਸਮੇਸ਼, ਨਾਮ ਦਸ਼ਮਲੋ ਇਕ ਲਗਾਈਆ । ਜਿਸ ਦਾ ਪੰਨਾ ਸਫ਼ਾ ਜੋੜਿਆ ਨਹੀਂ ਜਾਂਦਾ ਕਿਸੇ ਨਾਲ ਸਰੇਸ਼, ਚਿਕਨਾ ਰੂਪ ਨਾ ਕੋਇ ਬਦਲਾਈਆ। ਜਿਸ ਦੇ ਹੁਕਮੇ ਅੰਦਰ ਪੈਗ਼ੰਬਰ ਹੋਏ ਦਰਵੇਸ਼, ਦਰ ਦਵਾਰੇ ਅਲਖ ਜਗਾਈਆ। ਜਿਸ ਨੇ ਜਗਤ ਹੁਕਮੇ ਅੰਦਰ ਕੀਤਾ ਮਲੇਛ, ਮਸ਼ਵਰੇ ਵਾਲੀ ਸਲਾਹ ਨਾ ਕੋਇ ਬਣਾਈਆ। ਓਸ ਨੂੰ ਕਹਿੰਦੇ ਪੂਰਨ ਵਿਚ ਪਰਵੇਸ਼, ਪਰਵੇਸ਼ ਨਹੀਂ ਪੂਰਨ ਪਰਮੇਸ਼ਵਰ ਰੂਪ ਨਜ਼ਰੀ ਆਈਆ। ਜਿਸ ਨੇ ਲੇਖਾ ਵੇਖਣਾ ਮੁੱਲਾ ਸ਼ੇਖ਼, ਸ਼ਰਅ ਸ਼ਰਾਇਤ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦੇ ਉਹਲੇ ਦਏ ਉਠਾਈਆ। ਦਜ਼ਾਲ ਕਹੇ ਮੈਂ ਓਸੇ ਵਿਚ ਜਜਬ, ਜਿਸ ਦਾ ਜਜ਼ਬਾ ਨਾ ਕੋਇ ਸਮਝਾਈਆ। ਜਿਸ ਨੂੰ ਸ੍ਰਿਸ਼ਟੀ ਹਾਏ ਉਫ਼ ਕਹੇ ਗ਼ਜ਼ਬ, ਭੇਵ ਅਭੇਦ ਨਾ ਕੋਇ ਪਾਈਆ। ਜਿਸ ਦਾ ਦੀਨ ਨਹੀਂ ਕੋਈ ਮਜ਼੍ਹਬ, ਜ਼ਾਤ ਪਾਤ ਨਾ ਵੰਡ ਵੰਡਾਈਆ। ਫਿਰਕਿਆਂ ਵਾਲਾ ਨਹੀਂ ਮੁਤੱਸਬ, ਮੁਤਲਾ ਕਰ ਕੇ ਦਏ ਸਮਝਾਈਆ। ਪ੍ਰੇਮ ਪਿਆਰ ਅੰਦਰ ਨਹੀਂ ਹਸਦ, ਹਸਤੀਆਂ ਦਏ ਬਦਲਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦਾ ਵਫ਼ਦ, ਲੋਕਮਾਤ ਰਿਹਾ ਫਿਰਾਈਆ। ਤਿਸ ਸਾਹਿਬ ਦਾ ਆਦਿ ਜੁਗਾਦਿ ਜੁਗ ਚੌਕੜੀ ਇਕੋ ਜਿਹਾ ਅਦਬ, ਆਅਲਾ ਅਦਨਾ ਸੀਸ ਨਿਵਾਈਆ। ਸੋ ਪਰਵਰਦਿਗਾਰ ਸਾਂਝਾ ਯਾਰ ਚੁੱਕਣ
ਵਾਲਾ ਕ਼ਦਮ, ਕ਼ਦੀਮ ਦੇ ਕਾਇਦੇ ਕ਼ਾਨੂੰਨ ਦਏ ਬਦਲਾਈਆ। ਜਿਸ ਦਾ ਨਜ਼ਰ ਨਾ ਆਵੇ ਬਦਨ, ਬਦਨਿਯਤ ਸਾਰੇ ਦਏ ਖਪਾਈਆ। ਉਹ ਲੋਕ ਪਰਲੋਕ ਬ੍ਰਹਿਮੰਡ ਖੰਡ ਕਰ ਕੇ ਵਜ਼ਨ, ਤੋਲਾ ਹੋ ਕੇ ਤੋਲ ਤੁਲਾਈਆ। ਲੱਖ ਚੁਰਾਸੀ ਵਿਚੋਂ ਥੋੜ੍ਹੇ ਲਭ ਕੇ ਸੱਜਣ, ਗੁਰਮੁਖ ਲਏ ਮਿਲਾਈਆ। ਸਚ ਪ੍ਰੀਤੀ ਨਾਮ ਖ਼ੁਮਾਰੀ ਵਿਚ ਕਰ ਕੇ ਮਗਨ, ਮਗਰਲਾ ਲੇਖਾ ਦਏ ਮੁਕਾਈਆ। ਕਲਜੁਗ ਪੋਹ ਨਾ ਸਕੇ ਅਗਨੀ ਅਗਨ, ਅਗਲੀ ਮੰਜ਼ਲ ਦਏ ਵਖਾਈਆ। ਚਰਨ ਦਵਾਰ ਵਖਾ ਕੇ ਉਪਰ ਗਗਨ, ਦਰਗਾਹ ਸਾਚੀ ਦਏ ਵਡਿਆਈਆ। ਸਚ ਦਵਾਰੇ ਦੇ ਕੇ ਸਗਨ, ਸਗਲਾ ਸੰਗ ਬਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਸੰਦੇਸ਼ੇ ਆਇਆ ਸੱਦਣ, ਸੱਦਾ ਇਕੋ ਇਕ ਸਮਝਾਈਆ।
੨੩ ਅੱਸੂ ਸ਼ਹਿਨਸ਼ਾਹ ਸੰਮਤ ੧ ਮੁਨਸ਼ਾ ਸਿੰਘ, ਮੇਲਾ ਸਿੰਘ ਦੇ ਗ੍ਰਹਿ ਪਿੰਡ ਬਾਊਪੁਰ
ਦਜ਼ਾਲ ਕਹੇ ਮਾਲਕ ਇਕ ਮਦੀਨਾ, ਮੁਗਲਗ ਵੇਖੇ ਸਰਬ ਲੋਕਾਈਆ। ਜਿਸ ਦਾ ਕ਼ਦਮ ਹਕ ਮਦੀਨਾ, ਬਰੇ ਹਕ ਦਏ ਸਮਝਾਈਆ। ਜਿਸ ਦਾ ਨੂਰ ਅਗੰਮੀ ਹੁਸੀਨਾ, ਹੁਸਨ ਨੂਰ ਇਕ ਰੁਸ਼ਨਾਈਆ। ਜਿਸ ਦਾ ਆਪਣਾ ਆਪ ਸਚ ਪਸ਼ਮੀਨਾ, ਪੋਸ਼ਾਕ ਧੁਰ ਦੀ ਇਕ ਹੰਢਾਈਆ । ਜਿਸਦਾ ਵਿਚਾਰ ਅਜੇ ਨਹੀਂ ਹੋਇਆ ਕਮੀਨਾ, ਦੂਈ ਦਵੈਤ ਨਾ ਕੋਇ ਵਖਾਈਆ। ਓਸ ਦਾ ਸ਼ਹਿਨਸ਼ਾਹੀ ਸੰਮਤ ਵਿਚੋਂ ਬਦਲਣ ਵਾਲਾ ਮਹੀਨਾ, ਕੱਤਕ ਕਰਮਾਂ ਵੇਖੇ ਥਾਉਂ ਥਾਈਂਆ। ਸ਼ਾਹ ਸੁਲਤਾਨਾਂ ਔਣ ਵਾਲਾ ਪਸੀਨਾ, ਪਸਲੀ ਪਸਲੀ ਦਏ ਦੁਹਾਈਆ। ਸਭ ਨੂੰ ਯਾਦ ਆਏ ਉਹ ਕਰੀਮਾ, ਜੋ ਕ਼ਲਮਾਂ ਇਕ ਪੜ੍ਹਾਈਆ। ਰਾਹ ਤੱਕੇ ਨਰ ਮਦੀਨਾ, ਨੇਤਰ ਅੱਖ ਉਠਾਈਆ। ਧੜਕਣ ਲੱਗੇ ਵਿਚ ਸੀਨਾ, ਅਗਨੀ ਅੱਗ ਜਲਾਈਆ। ਝਗੜਾ ਵੇਖਣਾ ਵਿਚ ਦੀਨਾਂ, ਮਜ਼੍ਹਬਾਂ ਵਿਚ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗੰਮੀ ਖੇਲ ਇਕ ਵਖਾਈਆ । ਦਜ਼ਾਲ ਕਹੇ ਮੈਂ ਵੇਖਣਾ ਜਦੋਜਹਿਦ, ਜਗ ਵਿਚ ਖ਼ੁਸ਼ੀ ਮਨਾਈਆ। ਗੁਰ ਅਵਤਾਰਾਂ ਪੈਗ਼ੰਬਰਾਂ ਦਾ ਪੂਰਾ ਹੋ ਗਿਆ ਅਹਿਦ, ਅਹਿਦਨਾਮੇ ਆਪਣੇ ਪੂਰੇ ਲਏ ਕਰਾਈਆ। ਅਗੇ ਪਤਾ ਨਹੀਂ ਕਿਹੜਾ ਰਹਵੇ ਸ਼ਾਇਦ, ਸ਼ਮਅ ਕਵਣ ਹੋਏ ਰੁਸ਼ਨਾਈਆ। ਕਿਸ ਨੂੰ ਮਿਲੇ ਹਮਾਇਤ, ਹਮ ਸਾਜਣ ਮਿਲੇ ਵਡਿਆਈਆ। ਕਵਣ ਕਰੇ ਅਨਾਇਤ, ਬਖ਼ਸ਼ਿਸ਼ ਝੋਲੀ ਪਾਈਆ। ਜਿਸ ਨੇ ਪਰਲੋਕ ਕਰਨੀ ਪੈਮਾਇਸ਼, ਨਾਮ ਪੈਮਾਨਾ ਇਕ ਉਠਾਈਆ । ਸਚ ਦਵਾਰਾ ਦੱਸਣੀ ਰਿਹਾਇਸ਼, ਆਰਾਮਗਾਹ ਇਕ ਵਖਾਈਆ। ਜਿਸ ਦੀ ਸ਼ਬਦੀ ਧਾਰ ਅਗੰਮੀ ਸੁਤ ਇਕ ਪੈਦਾਇਸ਼, ਅਗੇ ਪੈਦਾ ਕਰ ਕੇ ਵੇਖੇ ਲੋਕਾਈਆ। ਉਹ ਸਭ ਦੀ ਕਰਨ ਆਇਆ ਅਜਮਾਇਸ਼, ਅਜਬ ਨਿਰਾਲਾ ਵੇਸ ਵਟਾਈਆ। ਵੇਖਣਹਾਰਾ ਜਗਤ ਜਮਾਇਤ, ਜਮਾ ਤਫ਼ਰੀਕ ਹਿਸਾਬ ਰਿਹਾ ਲਗਾਈਆ। ਕੋਟਾਂ ਵਿਚੋਂ ਥੋੜ੍ਹਿਆਂ ਨਾਲ ਕਰੇ ਰਵਾਇਤ, ਰਿਆਇਤ ਨਾਲ ਲਏ ਮਿਲਾਈਆ । ਮਾਣ ਵਡਿਆਈ ਦੇਵੇ ਸਦਾਇਤ, ਸ਼ਜਰਾ ਨਸਬ ਜੁਗ ਚੌਕੜੀ ਫੋਲ ਫੁਲਾਈਆ। ਬਾਕੀ ਸਭ ਨੂੰ ਲਾਏ ਜ਼ਰਬਾਇਤ, ਜ਼ਰਬ ਇਕੋ ਨਾਮ ਸਮਝਾਈਆ। ਲੇਖਾ ਲਿਖੇ ਨਾ ਕੋਇ ਕ਼ਲਮ ਦਵਾਇਤ, ਦਾਅਵੇ ਸਭ ਦੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਫ਼ਰਮਾਣਾ ਇਕ ਸੁਣਾਈਆ। ਦਜ਼ਾਲ ਕਹੇ ਮੈਂ ਹੋ ਕੇ ਵੇਖਣਾ ਨੀਵਾਂ, ਉਪਰੋਂ ਹੇਠਾਂ ਧਿਆਨ ਲਗਾਈਆ। ਕਿਸੇ ਘਰ ਨਾ ਜਗਣਾ ਦੀਵਾ, ਸ਼ਮਅ ਨੂਰ ਨਾ ਕੋਇ ਰੁਸ਼ਨਾਈਆ। ਮਾਲਕ
ਲਭਣਾ ਨਹੀਂ ਕੋਈ ਜੀਵਾਂ, ਜਗਤ ਜੀਵ ਦੇਣ ਦੁਹਾਈਆ। ਮੈਂ ਬਲਿਹਾਰੀ ਓਸ ਤੋਂ ਥੀਵਾਂ, ਜੋ ਠੋਕਰ ਰਿਹਾ ਲਗਾਈਆ। ਜਿਸਨੇ ਵੰਡ ਵੰਡੌਣੀ ਸਾਢੇ ਤਿੰਨ ਹੱਥ ਸੀਵਾਂ, ਸੁੱਤੇ ਦੇਣੇ ਸਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਤਾ ਆਪਣੇ ਹੱਥ ਰਖੇ ਵਡਿਆਈਆ । ਦਜ਼ਾਲ ਕਹੇ ਮੈਂ ਵੇਖਣੀ ਦਗ਼ਾਬਾਜ਼ੀ, ਉਲਟੀ ਸਿੱਧੀ ਨਜ਼ਰੀ ਆਈਆ। ਤਕਣੇ ਸੂਰਬੀਰ ਗ਼ਾਜ਼ੀ, ਜੋਧੇ ਜਗਤ ਵਡਿਆਈਆ। ਵੇਖਣੇ ਮੂਰਖ ਮੁਗਧ ਪਾਜੀ, ਜੋ ਬੈਠੇ ਮੁਖ ਭਵਾਈਆ। ਨੌ ਖੰਡ ਪ੍ਰਿਥਮੀ ਸਤ ਦੀਪ ਤਕਣੀ ਅਰਬਾਂ ਵਾਲੀ ਆਬਾਦੀ, ਇਬਾਦਤਖ਼ਾਨੇ ਖੋਜ ਖੁਜਾਈਆ। ਦੀਨਾਂ ਮਜ਼੍ਹਬਾਂ ਵੇਖਣੀ ਸ਼ਾਦੀ, ਜੋ ਮਨ ਵਾਸਨਾ ਕਰਨ ਕੁੜਮਾਈਆ। ਪੈਗ਼ੰਬਰ ਪੀਰ ਵੇਖਣੇ ਹਾਜੀ, ਜੋ ਹੁਜਰਿਆਂ ਵਿਚ ਸੀਸ ਨਿਵਾਈਆ। ਸ਼ਰਅ ਵਿਚ ਵੇਖਣੇ ਨਿਮਾਜ਼ੀ, ਜੋ ਰੋਜ਼ੇ ਰਖ ਕੇ ਬਣੇ ਕਸਾਈਆ। ਪੰਡਤ ਪਾਂਧਿਆਂ ਵੇਖਣੀ ਵਾਦੀ, ਜੋ ਵਾਇਦਾ ਕਰ ਕੇ ਗਏ ਭੁਲਾਈਆ। ਗ੍ਰੰਥੀਆਂ ਪੰਥੀਆਂ ਵੇਖਣੀ ਸਾਖ਼ੀ, ਜੋ ਸਾਖ਼ਿਆਤ ਨਾ ਦਰਸ਼ਨ ਪਾਈਆ। ਅੰਤ ਕਿਸੇ ਦੀ ਕਿਸੇ ਕੋਲੋਂ ਨਹੀਂ ਹੋਣੀ ਬੰਦ ਖ਼ਲਾਸੀ, ਬੰਧਨ ਸਕੇ ਨਾ ਕੋਇ ਤੁੜਾਈਆ । ਜਿਸ ਨੇ ਪੀਰ ਪੈਗ਼ੰਬਰ ਚਾੜ੍ਹੇ ਫ਼ਾਸੀ, ਫੱਟਿਆਂ ਉਤੇ ਲਟਕਾਈਆ। ਜਿਸ ਨੇ ਗੁਰ ਅਵਤਾਰਾਂ ਨਾਮ ਦੀ ਦਿਤੀ ਸੀ ਅਰਾਜੀ, ਬੀਜ ਬੀਜਣ ਥਾਉਂ ਥਾਈਂਆ। ਹੁਣ ਪਿਛਲਾ ਲੇਖਾ ਰਹਿਣ ਨਹੀਂ ਦੇਣਾ ਮਾਜ਼ੀ, ਮਜ਼ਿਆਂ ਵਾਲੀ ਜਾਏ ਲੋਕਾਈਆ। ਸ੍ਰੀ ਭਗਵਾਨ ਦੀ ਕਿਸੇ ਨਾਲ ਨਹੀਂ ਨਰਾਜ਼ੀ, ਕਰਮਾਂ ਦੀ ਦਏ ਸਜ਼ਾਈਆ। ਲੇਖਾ ਜਾਣੇ ਹਕ਼ੀਕ਼ੀ ਮਿਜਾਜ਼ੀ, ਇਸ਼ਕ ਆਸ਼ਕ ਮਾਸ਼ੂਕ ਦੋਵੇਂ ਵੇਖ ਵਖਾਈਆ। ਲਹਿਣਾ ਜਾਣੇ ਨਾਨਕ ਵਾਲਾ ਬਗ਼ਦਾਦੀ, ਬਗ਼ਲਗੀਰ ਹਮ ਖ਼ੁਦਾਈਆ। ਤਾਰ ਸਤਾਰ ਜਾਣੇ ਰਬਾਬੀ, ਜੋ ਮਰਦਾਨੇ ਦਿਤੀ ਵਜਾਈਆ। ਗੋਬਿੰਦ ਖੇਲ ਵੇਖੇ ਪੰਜਾਬੀ, ਪੰਚਮ ਪਰਦਾ ਦਏ ਉਠਾਈਆ। ਬ੍ਰਹਿਮੰਡਾਂ ਖੰਡਾਂ ਅੰਦਰ ਰਹਿਣ ਨਹੀਂ ਦੇਣਾ ਕੋਈ ਬਾਗ਼ੀ, ਬਗ਼ਲਾ ਬਪ ਬਪੜਾ ਰੂਪ ਨਾ ਕੋਇ ਵਖਾਈਆ। ਸ੍ਰੀ ਭਗਵਾਨ ਕਿਸੇ ਦੀ ਮੰਗੇ ਨਾ ਕੋਇ ਇਮਦਾਦੀ, ਲੋੜਵੰਦ ਨਾ ਕੋਇ ਜਣਾਈਆ। ਆਪਣਾ ਖੇਲ ਕਰੇ ਸ਼ਿਤਾਬੀ, ਸ਼ਾਮਤ ਸਭ ਦੀ ਸਿਰ ਤੇ ਆਈਆ। ਨਿਰਗੁਣ ਜੋਤ ਕੋਈ ਮੋਮਬੱਤੀ ਨਹੀਂ ਮਤਾਬੀ, ਜੋ ਕਾਇਆ ਅੰਦਰ ਕਰੇ ਰੁਸ਼ਨਾਈਆ। ਇਸ ਦਾ ਖੇਲ ਵਡ ਹਿਸਾਬੀ, ਹਸਬੇਜ਼ੈਲ ਵੇਖ ਵਖਾਈਆ। ਲੇਖਾ ਜਾਣ ਅਯੁਧਿਆ ਪਰਾਗੀ, ਪੁਰਾਣੇ ਪੂਰਨੇ ਦਏ ਖਪਾਈਆ। ਲੇਖਾ ਮੁਕਾਵੇ ਕੂੜ ਤਿਆਗੀ, ਦਗ਼ੇਬਾਜ਼ੀ ਖੋਜ ਖੁਜਾਈਆ। ਪਰਦਾ ਲਾਹਵੇ ਜਗਤ ਨਿਮਾਜ਼ੀ, ਮਾਸ਼ਾ ਅੱਲਾ ਵੇਖ ਵਖਾਈਆ। ਜਗਤ ਖ਼ੁਆਰੀ ਜੁਗਤ ਬਰਬਾਦੀ, ਜਗਹ ਜਗਹ ਦੁਹਾਈਆ। ਅੰਤ ਦੇ ਵਾਰਸਾ ਦਾ ਬਣਨਾ ਇਕੋ ਵਾਗੀ, ਐਰਾ ਵਗੈਰਾ ਰਹਿਣ ਕੋਇ ਨਾ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਲਾਵੇ ਕਲਾਬਾਜ਼ੀ, ਕੁਲ ਆਲਮ ਵੇਖ ਵਖਾਈਆ।
੨੩ ਅੱਸੂ ਸ਼ਹਿਨਸ਼ਾਹੀ ਸੰਮਤ ੧ ਦਲੀਪ ਸਿੰਘ ਦੇ ਗ੍ਰਹਿ ਪਿੰਡ ਬਾਊਪੁਰ
ਇੱਟ ਕਹੇ ਮੈਂ ਆਪਣੇ ਨਾਲ ਰਲਾਵਾਂ ਪੱਥਰ, ਪਰਬਤ ਚੋਟੀ ਦੇਣੀ ਹਿਲਾਈਆ। ਕੂੜੀ ਕਿਰਿਆ ਜਗਤ ਵੇਖਣੀ ਸੱਥਰ, ਸੱਥਰ ਵਾਲਾ ਸੱਥਰ ਦਏ ਵਿਛਾਈਆ। ਜਿਸ ਦਾ ਨਾਮ ਨਿਧਾਨਾ ਇਕੋ ਅੱਖਰ, ਅੱਖਾਂ ਵਾਲਿਆਂ ਅੱਖੀਂ ਦਿਆਂ ਵਖਾਈਆ। ਉਹ ਫ਼ਿਕਰਿਆਂ ਤੋਂ ਬਾਹਰ ਵਸਣਵਾਲਾ
ਫ਼ੱਕਰ, ਫ਼ਕਤ ਆਪਣੀ ਖੇਲ ਕਰਾਈਆ। ਜਿਸ ਦੀ ਧਾਰ ਸੱਤਰ ਬਹੱਤਰ, ਜੁਗ ਚੌਕੜੀ ਦਏ ਗਵਾਹੀਆ। ਜੋ ਆਪਣੇ ਵਕ਼ਤ ਤੋਂ ਕਦੇ ਨਾ ਜਾਏ ਪਛੜ, ਵੇਲੇ ਵਕ਼ਤ ਦਏ ਵਡਿਆਈਆ। ਸੋ ਹੁਕਮ ਅਗੰਮਾ ਆਇਆ ਦੱਸਣ, ਦਹਿ ਦਿਸ਼ਾ ਕਰੇ ਪੜ੍ਹਾਈਆ। ਜਗਤ ਕਿਰਿਆ ਵੇਖ ਕੇ ਆਇਆ ਹਸਣ, ਹਸਤੀ ਬਸਤੀ ਵਿਚ ਛੁਪਾਈਆ। ਜਗਤ ਵਿਕਾਰ ਆਇਆ ਮਸਣ, ਚਰਨਾਂ ਹੇਠ ਦਬਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲਹਿਣਾ ਰਿਹਾ ਚੁਕਾਈਆ। ਇੱਟ ਕਹੇ ਮੇਰਾ ਪੱਥਰ ਨਾਲ ਹੋਣਾ ਮਿਲਾਪ, ਮੇਲਾ ਧੁਰ ਦਾ ਲਏ ਬਣਾਈਆ। ਜਗਤ ਵਿਕਾਰਾ ਮੇਟਣਾ ਪਾਪ, ਪਤਿਤ ਰਹਿਣ ਕੋਇ ਨਾ ਪਾਈਆ। ਰੂਹੇ ਰੂਹਾਂ ਕਰਨਾ ਪਾਕ, ਦੁਰਮਤ ਮੈਲ ਧੁਆਈਆ। ਸਚ ਅਦਾਲਤ ਵੇਖਣਾ ਇਕ ਇਨਸਾਫ਼, ਅਦਲ ਆਦਲ ਦਏ ਜਣਾਈਆ। ਬਿਨ ਹਰਿ · ਗੁਨਾਹ ਕਰੇ ਨਾ ਕੋਇ ਮੁਆਫ਼, ਮੁਫ਼ਤ ਮਿਹਰ ਨਾ ਕੋਇ ਜਣਾਈਆ ।
ਹਕ਼ੀਕ਼ੀ ਸੁਣੇ ਨਾ ਕੋਇ ਫ਼ਰਿਆਦ, ਫ਼ਿਕਰਾ ਫ਼ਿਕਰਾ ਨਾ ਵੰਡ ਵੰਡਾਈਆ। ਖੋਜ ਖੋਜੇ ਨਾ ਕੋਈ ਦਿਮਾਗ਼, ਦੀਵਾਨਾ ਜਗਤ ਰੂਪ ਵਟਾਈਆ। ਦਜ਼ਾਲ ਕਹੇ ਮੈਂ ਓਸੇ ਦਾ ਪੁਤ ਤੇ ਓਸੇ ਦਾ ਦਾਮਾਦ, ਦਾਮਨ ਵਿਚ ਜ਼ਾਮਨ ਕਾਮਲ ਇਕੋ ਨਜ਼ਰੀ ਆਈਆ। ਸੁਣ ਕੇ ਉਹ ਆਵਾਜ਼, ਖੋਲ੍ਹ ਕੇ ਅੰਦਰੋਂ ਰਾਜ਼, ਪ੍ਰੇਮ ਦਿਤੀ ਸ਼ਾਬਾਸ਼, ਨੇਮ ਦੀ ਪੂਰੀ ਆਸ, ਹੇਮ ਦਾ ਖੇਲ ਤਮਾਸ਼, ਕੁੰਟ ਦਾ ਕਰ ਪਰਕਾਸ਼, ਬੈਕੁੰਠ ਚੋਂ ਕਰ ਉਦਾਸ, ਸਚਖੰਡ ਦਾ ਦੱਸ ਹਾਲਾਤ, ਅਹਿਵਾਲ ਆਪਣਾ ਦਿਤਾ ਦ੍ਰਿੜਾਈਆ। ਬੰਦੀ ਬੰਦ ਦਾ ਖੋਲ੍ਹ ਕੇ ਤਾਕ, ਲੇਖਾ ਲਹਿਣਾ ਕਰ ਬੇਬਾਕ, ਨਾਮ ਨਿਧਾਨ ਮਾਰ ਆਵਾਜ਼, ਮੁਮਤਾਜ ਆਪਣਾ ਲਿਆ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਹੁਕਮ ਰਿਹਾ ਸਮਝਾਈਆ। ਇੱਟ ਕਹੇ ਮੇਰਾ ਪੱਥਰ ਜੋੜਾ, ਜੋੜੀ ਜੋੜੀ ਰਹਿਣ ਕੋਇ ਨਾ ਪਾਈਆ। ਓਸ ਪ੍ਰਭੂ ਦਾ ਵਕ਼ਤ ਥੋੜ੍ਹਾ, ਜੋ ਥੁੜੇ ਥਿੜਕੇ ਆਪਣੀ ਗੋਦ ਬਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪੂਣੀ ਕੱਤ ਕੇ ਗਏ ਨਹੀਂ ਵਿਚੋਂ ਗੋੜ੍ਹਾ, ਕ਼ਲਮਾ ਅੱਖਰਾਂ ਨਾਲ ਲਿਖ ਕੇ ਗਏ ਸਮਝਾਈਆ। ਸਭ ਦਾ ਮਾਲਕ ਪ੍ਰਿਤਪਾਲਕ ਖ਼ਾਲਕ ਦੱਸ ਕੇ ਜਰ ਜੋਰਾ, ਜ਼ਾਹਰ ਜ਼ਹੂਰ ਗਏ ਸਮਝਾਈਆ। ਜਿਸ ਦਾ ਬਾਲਾ ਨੱਢਾ ਨਿਰਗੁਣ ਧਾਰ ਦਜ਼ਾਲ ਹੋਣਾ ਛੋਹਰਾ, ਸ਼ੋਹਰਤ ਸਭ ਦੀ ਵੇਖ ਵਖਾਈਆ। ਜਿਸ ਦਾ ਬਦਲਣ ਵਾਲਾ ਫੀਲਾ ਘੋੜਾ ਨਹੀਂ ਕੋਈ ਮੋਹਰਾ, ਸ਼ਾਹ ਵਜ਼ੀਰ ਹਾਰ ਜਿੱਤ ਨਾ ਕੋਇ ਬਣਾਈਆ। ਓਸ ਦਾ ਮੰਤਰ ਫੁਰਨਾ ਫੋਰਾ, ਫ਼ੁਰਨੇ ਸਭ ਦੇ ਦਏ ਗਵਾਈਆ । ਓਹਦਾ ਮੰਦਰ ਸ਼ਿਵਦਵਾਲਾ ਮਠ ਮਸੀਤਾਂ ਨਾਲੋਂ ਵਖਰਾ ਦੋਹਰਾ, ਰਾਹ ਦੋ ਰਹਿਣ ਕੋਇ ਨਾ ਪਾਈਆ । ਜਿਥੇ ਹੋਵੇ ਨਾ ਕਦੇ ਵਿਛੋੜਾ, ਵਿਛੜਿਆਂ ਲਏ ਜੁੜਾਈਆ। ਜਿਹੜਾ ਪੁਰਖ ਅਕਾਲ ਦੀਨ ਦਿਆਲ ਤੱਤਾਂ ਵਾਲਾ ਸਰੀਰ ਛਡ ਕੇ ਕਦੇ ਨਾ ਬਣੇ ਭਗੌੜਾ, ਭਗੌੜਾ ਹੋ ਕੇ ਤੁਹਾਡੇ ਵਿਚ ਸਮਾਈਆ। ਅਗੇ ਤਰਖਾਣ ਬਣ ਕੇ ਫੜਿਆ ਤੇਸਾ ਹੁਣ ਸ਼ਬਦੀ ਲੁਹਾਰ ਹੋ ਕੇ ਚੁੱਕਣ ਵਾਲਾ ਹਥੌੜਾ, ਹੱਥੋ ਹੱਥ ਵੇਖੇ ਲੋਕਾਈਆ। ਗੁਰਸਿਖੋ ਇਹ ਬਚਨ ਕੋਈ ਨਾ ਮੰਨਿਓ ਕੌੜਾ, ਕੂੜ ਕੂੜੇ ਦਏ ਮਿਟਾਈਆ। ਪ੍ਰਭ ਦਾ ਖੇਲ ਬੜਾ ਵਸੀਹ ਲੰਮਾ ਚੌੜਾ, ਮਸੀਹ ਵਰਗੇ ਬੈਠੇ ਸੀਸ ਝੁਕਾਈਆ। ਜਿਸ ਦਾ ਇਕੋ ਸ਼ਬਦੀ ਸੁਤ ਬਾਕਾਂ ਛੋਹਰਾ, ਸ਼ੋਰ ਸਾਰੇ ਦਏ ਮਚਾਈਆ। ਜਿਸ ਨੇ ਨੀਹਾਂ ਹੇਠ ਦਬਾਇਆ ਸਿੰਘ ਫਤਹਿ ਨਾਲ ਜੋਰਾ, ਜ਼ੇਰ ਜ਼ਬਰ ਨਾਲ ਕਰੇ ਸਫਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਖੋਲ੍ਹੇ ਥੋੜ੍ਹਾ ਥੋੜ੍ਹਾ, ਪਰਦਾ ਹੌਲੀ ਹੌਲੀ ਉਠਾਈਆ।