੨੩ ਅੱਸੂ ਸ਼ਹਿਨਸ਼ਾਹੀ ਸੰਮਤ ੧ ਬੀਬੀ ਨੰਤੀ ਦੇ ਗ੍ਰਹਿ ਬਾਬੂਪੁਰ
ਹਰਿ ਸ਼ਬਦ ਕਹੇ ਮੈਂ ਕ਼ੁਰਬਾਨ ਵਾਰੀ ਸਦਕਾ, ਜੋ ਸਦਮਾ ਰਿਹਾ ਮਿਟਾਈਆ। ਖੇਲ ਵੇਖ ਪੁਰਖ ਅਕਾਲ ਨੂਰੀ ਰਬ ਦਾ, ਖ਼ੁਸ਼ੀਆਂ ਰਿਹਾ ਮਨਾਈਆ। ਜਿਸ ਨੂੰ ਸਿਫ਼ਤਾਂ ਵਿਚ ਦੱਸਦਾ ਰਿਹਾ ਕਦ ਕਾ, ਕ਼ਦੀਮ ਤੋਂ ਕ਼ਲਮ ਸ਼ਾਹੀ ਵਡਿਆਈਆ। ਜਿਸ ਦਾ ਲੇਖਾ ਬ੍ਰਹਿਮੰਡ ਖੰਡ ਰਹਿਣਾ ਸਚ ਦਾ, ਬ੍ਰਹਿਮਾਂਡ ਆਪਣਾ ਹੁਕਮ ਵਰਤਾਈਆ। ਜਿਸ ਦਾ ਨਾਮ ਨਿਧਾਨ ਰੂਪ ਚੰਡ ਪਰਚੰਡ ਕਾ, ਚੰਡਾਲ ਦਏ ਮਿਟਾਈਆ। ਜੋ ਆਦਿ ਜੁਗਾਦਿ ਆਤਮ ਪਰਮਾਤਮ ਹੋ ਕੇ ਹੰਢਦਾ, ਕੁੰਡੀ ਨਾਮ ਦੀ ਹੱਥ ਫੜਾਈਆ। ਜਗਤ ਜੁਗ ਜਨਮ ਵਿਛੜਿਆਂ ਸਚ ਪ੍ਰੀਤੀ ਗੰਢਦਾ, ਧੁਰ ਦਾ ਮੇਲਾ ਮੇਲੇ ਸਹਿਜ ਸੁਭਾਈਆ। ਪਰਕਾਸ਼ ਦੇਵੇ ਆਪਣੇ ਨੂਰੀ ਚੰਦ ਦਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਭਾਂਡਾ ਫੋੜ ਕੇ ਹੰ ਬ੍ਰਹਮ ਦਾ, ਪਾਰਬ੍ਰਹਮ ਆਪਣਾ ਆਪ ਵਖਾਈਆ। ਝਗੜਾ ਮੁਕਾ ਕੇ ਹਰਖ਼ ਸੋਗ ਗ਼ਮ ਦਾ, ਚਿੰਤਾ ਚਿਖਾ ਮਿਟਾਈਆ। ਦੁਨੀਆ ਦੇਣਾ ਦੇ ਕੇ ਹੱਡ ਮਾਸ ਨਾੜੀ ਚੰਮ ਦਾ, ਚੰਮ ਦ੍ਰਿਸ਼ਟੀ ਦਏ ਬਦਲਾਈਆ। ਦਵਾਰਾ ਦੱਸ ਕੇ ਇਕ ਅਗੰਮ ਦਾ, ਅਗੰਮੜੀ ਕਰੇ ਪੜ੍ਹਾਈਆ। ਜੋ ਸਭ ਤੋਂ ਵਖਰਾ ਭਗਤਾਂ ਦਾ ਭਗਵਾਨ ਜਗਤ ਜਹਾਨ ਮੰਨਦਾ, ਸੋ ਘਟ ਘਟ ਰਿਹਾ ਸਮਾਈਆ। ਹੁਣ ਵੇਲਾ ਨਹੀਂ ਬਹੁਤਾ ਖਾਣਾ ਅੰਨ ਦਾ, ਮਨ ਮਮਤਾ ਲਓ ਭੁਆਈਆ। ਪ੍ਰੇਮ ਕਰੋ ਓਸ ਸ਼ਬਦੀ ਧਾਰ ਨੁਰਾਨੇ ਚੰਨ ਦਾ, ਜਿਸ ਨੂੰ ਚੰਦ ਚਾਂਦਨੀ ਸੀਸ ਨਿਵਾਈਆ। ਜਿਸ ਨੂੰ ਪੁਰਖ ਅਕਾਲ ਇਕੋ ਜਣਦਾ, ਜਣੇਂਦੀ ਬਣੇ ਧੁਰ ਦੀ ਮਾਈਆ। ਉਹ ਸਰੋਤਾ ਨਹੀਂ ਕਿਸੇ ਕੰਨ ਦਾ, ਸਰਵਣ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫ਼ਰਮਾਨ ਫ਼ਰਮਾਨ ਵਿਚੋਂ ਬਦਲਾਈਆ। ਸ਼ਬਦ ਕਹੇ ਪਰਮ ਪੁਰਖ ਉਤੇ ਸਭ ਨੂੰ ਪੈ ਗਿਆ ਸ਼ੁਬਾ, ਸ਼ਬੇ ਰੋਜ਼ ਰਹੀ ਕੁਰਲਾਈਆ। ਹਕ ਸਮਝੇ ਨਾ ਕੋਈ ਮੁੱਦਾ, ਮੁੱਦਤ ਤੋਂ ਗੁਰ ਅਵਤਾਰ ਪੈਗ਼ੰਬਰ ਆਏ ਸਮਝਾਈਆ। ਜਿਸ ਦਾ ਲੇਖਾ ਭੇਵ ਅੰਦਰ ਰਹਿਣਾ ਨਹੀਂ ਗੁੱਝਾ, ਗੁੱਝੀ ਰਮਜ਼ ਨਾਲ ਉਠਾਈਆ। ਜਿਸ ਦਾ ਰਾਹ ਤਕ ਕੇ ਗਿਆ ਮਹਾਤਮਾ ਬੁੱਧਾ, ਬੁਧੀ ਵਾਲੇ ਦੇਣ ਦੁਹਾਈਆ। ਜਿਸ ਨੂੰ ਈਸਾ ਮੂਸਾ ਕਿਹਾ ਆਵੇ ਬਸੁੱਧਾ, ਸੁੱਧ ਕਰੇ ਸਰਬ ਲੋਕਾਈਆ। ਜਿਸ ਦੇ ਹੁਕਮੇ ਅੰਦਰ ਨਾਨਕ ਗੋਬਿੰਦ ਕਿਹਾ ਪੈਂਡਾ ਮੁੱਕਾ, ਮੁਕੰਮਲ ਕਰੇ ਸਫ਼ਾਈਆ। ਓਸਦਾ ਬਿਨ ਅੱਖਰਾਂ ਵਾਲਾ ਰੁੱਕਾ, ਸ਼ਬਦੀ ਸ਼ਬਦ ਸਚ ਸੁਣਾਈਆ। ਜਿਸ ਦਾ ਤੱਤਾਂ ਵਾਲਾ ਨਹੀਂ ਜੁੱਸਾ, ਜੁਗ ਚੌਕੜੀ ਫੇਰਾ ਪਾਈਆ। ਸੀਸ ਧੜ ਨਾ ਚੋਟੀ ਮੁੱਛਾਂ, ਨੂਰੋ ਨੂਰ ਨੂਰ ਰੁਸ਼ਨਾਈਆ। ਅਗੰਮ ਅਥਾਹ ਸਭ ਤੋਂ ਊਚਾ, ਊਚੋ ਊਚ ਬੇਪਰਵਾਹੀਆ। ਸੋ ਭਗਤਾਂ ਦੇ ਵੇਖਣ ਆਇਆ ਕੂਚਾ, ਗਲੀ ਗਲੀ ਫੋਲ ਫੁਲਾਈਆ। ਛੈਲ ਛਬੀਲ ਨੌਜਵਾਨ ਮਲੂਕਾ, ਸਖ਼ਤ ਕੁਰਖਤ ਆਪਣੀ ਧਾਰ ਚਲਾਈਆ। ਲੇਖਾ ਜਾਣੇ ਨਾ ਕੋਈ ਹਵਣ ਆਹੂਤਾ, ਮੁੱਲਾ ਵਾਲੀ ਆਵਾਜ਼ ਨਾ ਕੋਇ ਜਣਾਈਆ । ਖ਼ਾਕੀ ਤਨ ਲੱਭੇ ਨਾ ਕੋਇ ਭਬੂਤਾ, ਪਰਮਹੰਸ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸ਼ਹਿਨਸ਼ਾਹੀਆ। ਸ਼ਬਦ ਕਹੇ ਮੈਂ ਲਿਖਣਾ ਲੇਖ ਸ਼ਬਾਬ, ਸ਼ਹਾਨਾ ਰੂਪ ਵਟਾਈਆ। ਕਲਮਿਉਂ ਬਾਹਰ ਅਦਾਬ, ਅਦਬ ਇਕ ਸਮਝਾਈਆ। ਸਤਾਰ ਬਿਨ ਰਬਾਬ, ਤਨ ਭੀਤਰ ਦੇਣੀ ਵਜਾਈਆ। ਮੁਹੱਬਤ ਵਿਚ ਮੇਲ ਅਹਿਬਾਬ, ਅਗਲਾ ਬਾਬ ਦੇਣਾ ਪੜ੍ਹਾਈਆ। ਲੇਖਾ ਜਾਣ ਕੇ ਤੂਲ ਅਰਜ਼ ਮੁਕਾਬ, ਮੁਸਤਤੀਲ ਵੰਡ ਵੰਡਾਈਆ । ਧੁਰਦਰਗਾਹੀ ਬਣ ਨਵਾਬ, ਨੌਬਤ ਹਕ ਦੇਣੀ ਵਜਾਈਆ। ਕਿਸੇ ਦਾ
ਚਲਣਾ ਨਹੀਂ ਸਵਾਲ ਜਵਾਬ, ਜਵਾਬ ਤਲਬੀ ਹੋਵੇ ਥਾਉਂ ਥਾਈਂਆ। ਭਗਤਾਂ ਨੂੰ ਦੇ ਖ਼ਤਾਬ, ਖ਼ਤਾ ਸਭ ਦੀ ਦੂਰ ਕਰਾਈਆ। ਗੁਲਸ਼ਨ ਵਿਚ ਗੁਲ ਵੇਖ ਕੇ ਗੁਰਮੁਖ ਗੁਲਾਬ, ਗ਼ੁਲਾਮ ਬਰਦੇ ਆਪਣੇ ਲਏ ਬਣਾਈਆ। ਪ੍ਰੇਮ ਪਿਆਰ ਅੰਦਰ ਬਦਲ ਦੇਵੇ ਮਜ਼ਾਜ, ਮਜ਼੍ਹਬ ਦੀ ਸ਼ਰਅ ਦਏ ਕਟਾਈਆ । ਪੜ੍ਹਨੀ ਦੱਸੇ ਇਕ ਕਤਾਬ, ਜੋ ਕੁਤਬਖ਼ਾਨਿਆਂ ਵਿਚੋਂ ਬਾਹਰ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਚ ਚਲਾ ਕੇ ਇਕ ਸਮਾਜ, ਸਮੇਂ ਨਾਲ ਸਮਾਂ ਦਏ ਬਦਲਾਈਆ।
੨੩ ਅੱਸੂ ਸ਼ਹਿਨਸ਼ਾਹੀ ਸੰਮਤ ੧ ਦਲੀਪ ਸਿੰਘ ਦੇ ਗ੍ਰਹਿ ਪਿੰਡ ਬਾਬੂਪੁਰ
ਸ਼ਬਦ ਧਾਰ ਖੇਲ ਅਨੋਖਾ, ਅਕਲ ਕਲਧਾਰੀ ਆਪ ਕਰਾਈਆ। ਜੀਵ ਜਗਤ ਜਹਾਨ ਜੁਗਤ ਵੇਖ ਕੇ ਮੌਕਾ, ਫ਼ਰਮਾਨ ਦਰਬਾਨ ਇਕ ਸੁਣਾਈਆ। ਲੱਖ ਚੁਰਾਸੀ ਵੇਖ ਪਰਖ ਖਰਾ ਖੋਟਾ, ਪਰਦਾ ਪਰਦੇ ਉਤੋਂ ਉਠਾਈਆ। ਕਵਣ ਸ੍ਰੀ ਭਗਵਾਨ ਦੀ ਰਖ ਓਟਾ, ਓੜਕ ਇਕੋ ਰਾਹ ਤਕਾਈਆ। ਕਲਜੁਗ ਅੰਤ ਉਹ ਧਰਮ ਰਾਏ ਕੋਲ ਨਾ ਜਾਏ ਬਦੋਸਾ, ਬਦੋ ਬਦੀ ਦਏ ਨਾ ਕੋਇ ਸਜ਼ਾਈਆ। ਉਸ ਦਾ ਲਹਿਣਾ ਪਾਰ ਚੌਦਾਂ ਲੋਕਾ, ਲੋਕ ਪਰਲੋਕ ਵੱਜੇ ਵਧਾਈਆ। ਜਿਸ ਗਾਇਆ ‘‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ’’ ਸਲੋਕਾ, ਸੋ ਸੁਲਾਹ ਨਾਲ ਆਪਣੇ ਵਿਚ ਸਮਾਈਆ।
੨੪ ਅੱਸੂ ਸ਼ਹਿਨਸ਼ਾਹੀ ਸੰਮਤ ੧ ਕਿਸ਼ਨ ਸਿੰਘ ਦੇ ਗ੍ਰਹਿ ਅਲੱੜਪਿੰਡੀ
ਸਿੰਘਾਸਣ ਕਹੇ ਮੈਂ ਕਦੇ ਨਾ ਵਿਹਲਾ, ਖ਼ਾਲੀ ਸੇਜ ਨਾ ਕੋਇ ਵਖਾਈਆ। ਮੇਰਾ ਓਸ ਦੇ ਨਾਲ ਹੋਇਆ ਮੇਲਾ, ਜੋ ਜੋਤੀ ਸ਼ਬਦੀ ਧਾਰ ਬੇਪਰਵਾਹੀਆ। ਜਿਸ ਦਾ ਗੋਬਿੰਦ ਇਕੋ ਚੇਲਾ, ਬ੍ਰਹਿਮੰਡ ਖੰਡ ਵੇਖ ਵਖਾਈਆ। ਭਗਤਾਂ ਦਾ ਬਣ ਸੁਹੇਲਾ, ਭਗਵਨ ਹੋ ਕੇ ਦਇਆ ਕਮਾਈਆ । ਵਸਣਹਾਰਾ ਧਾਮ ਨਵੇਲਾ, ਨਿਰਾਕਾਰ ਸਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਸੋਭਾ ਪਾਈਆ। ਸਿੰਘਾਸਣ ਕਹੇ ਮੇਰਾ ਓਸ ਦੇ ਨਾਲ ਮਿਲਾਪ, ਜੋ ਮਿਲ ਕੇ ਵਿਛੜ ਕਦੇ ਨਾ ਜਾਈਆ। ਜਿਸ ਦਾ ਦੋ ਜਹਾਨ ਪਰਤਾਪ, ਪਰਤ ਕੇ ਆਪਣਾ ਫੇਰਾ ਪਾਈਆ। ਸਦਾ ਸੁਹੇਲਾ ਵਸੇ ਸਾਥ, ਧੁਰ ਦਾ ਸੰਗ ਬਣਾਈਆ। ਸਦਾ ਨਜ਼ਰੀ ਆਵੇ ਸਾਖ਼ਿਆਤ, ਸਨਮੁਖ ਬੈਠਾ ਹਰਿ ਰਘੁਰਾਈਆ । ਧੁਰ ਦੀ ਦੇਂਦਾ ਰਹੇ ਸੁਗ਼ਾਤ, ਨਾਮ ਭੰਡਾਰਾ ਇਕ ਵਰਤਾਈਆ। ਮੈਂ ਖ਼ਾਲੀ ਹੋਵਾਂ ਨਾ ਕਦੀ ਦਿਵਸ ਰਾਤ, ਘੜੀ ਪਲ ਮੇਰੀ ਵਜਦੀ ਰਹੇ ਵਧਾਈਆ । ਮੇਰਾ ਓਸ ਦੇ ਨਾਲ ਬਣਿਆ ਸਾਕ, ਜੋ ਸੱਜਣ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸੰਗ ਇਕ ਬਣਾਈਆ। ਸਿੰਘਾਸਣ ਕਹੇ ਮੈਂ ਖੇਲ ਦੱਸਾਂ ਸੰਗੀਨ, ਸੰਘੜ ਨਜ਼ਰੀ ਆਈਆ। ਜਿਸ ਦਾ ਲੇਖਾ ਤ੍ਰੈ ਤਿਰ ਤੀਨ, ਤ੍ਰਿਪਤ ਰਿਹਾ ਕਰਾਈਆ। ਵਡਿਆਈ ਦੇ ਕੇ ਉਤੇ ਜ਼ਮੀਨ, ਫ਼ਰਸ਼ ਸੋਭਾ ਪਾਈਆ। ਭਗਤਾਂ ਦੇਵਣਹਾਰਾ ਯਕੀਨ, ਭਰੋਸਾ ਇਕ ਬੰਧਾਈਆ। ਮਿਸਾਲ ਮੇਟ ਜਲ ਮੀਨ, ਮਿੱਲਤ
ਆਪਣੀ ਇਕ ਦ੍ਰਿੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਸਦਾ ਸਦਾ ਸਦ ਬੈਠਾ ਸੋਭਾ ਪਾਈਆਵ। ਸਿੰਘਾਸਣ ਕਹੇ ਮੈਂ ਕਦੇ ਨਾ ਹੋਵਾਂ ਖ਼ਾਲੀ, ਖ਼ਾਲਕ ਖ਼ਲਕ ਦਿਆਂ ਸਮਝਾਈਆ। ਮੇਰਾ ਮਾਲਕ ਇਕੋ ਵਾਲੀ, ਵਲੀਆਂ ਦਾ ਵਲੀ ਬੇਪਰਵਾਹੀਆ । ਜੋ ਸਚ ਦਵਾਰੇ ਸਾਚੀ ਸਚ ਕਰੇ ਪ੍ਰਿਤਪਾਲੀ, ਸਭ ਦਾ ਇਕ ਗੁਸਾਈਂਆ। ਏਥੇ ਓਥੇ ਦੋ ਜਹਾਨਾਂ ਅੰਦਰ ਬਾਹਰ ਗੁਪਤ ਜ਼ਾਹਰ ਜੰਗਲ ਜੂਹ ਉਜਾੜ ਪਹਾੜ ਕਰੇ ਰਖਵਾਲੀ, ਟਿੱਲੇ ਪਰਬਤ ਹੋਏ ਸਹਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖੇ ਜੋਤ ਅਕਾਲੀ, ਅਕਲ ਕਲ ਆਪਣੀ ਖੇਲ ਖਿਲਾਈਆ।
ਪਹਿਲੀ ਕੱਤਕ ਸ਼ਹਿਨਸ਼ਾਹੀ ਸੰਮਤ ੧ (ਬਿਕ੍ਰਮੀ ੨੦੨੨) (ਈਸਵੀ ੧੯੬੫) (ਸੰਨ ਹਿਜਰੀ ੧੩੮੫)
ਪਿੰਡ ਘਵਿੰਡ (ਭਾਵ ਘਨਕਪੁਰੀ) (ਪਾਕਿਸਤਾਨ) ਪਿਛਲੇ ਲੇਖੇ ਦੇ ਲਹਿਣੇ ਵਿਚ ਲਿਖਤ
ਵੀਹ ਸੌ ਬਿਕ੍ਰਮੀ ਕਹੇ ਮੇਰੀ ਸੁਣੀ ਫ਼ਰਿਆਦ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਪੰਜ ਜੇਠ ਦੀ ਮੇਰੀ ਅਗੰਮੀ ਆਵਾਜ਼, ਸੁਣੀ ਧੁਰਦਰਗਾਹੀਆ। ਨਿਰਗੁਣ ਨਿਰਵੈਰ ਨਿਰਾਕਾਰ ਖੋਲ੍ਹ ਕੇ ਰਾਜ਼, ਪਰਦਾ ਦਿਤਾ ਉਠਾਈਆ। ਸ਼ਬਦ ਅਗੰਮੀ ਸਾਜਣ ਸਾਜ, ਸਤਿ ਸਤਿਵਾਦੀ ਧਾਰ ਚਲਾਈਆ। ਹੁਕਮੀ ਹੁਕਮ ਬਦਲਾ ਕੇ ਰਿਵਾਜ਼, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਝਗੜਾ ਮੁਕਾ ਕੇ ਰੋਜ਼ਾ ਨਿਮਾਜ਼, ਜੈਕਾਰਾ ਇਕੋ ਇਕ ਸੁਣਾਈਆ। ਸਜਦਿਆਂ ਵਾਲਾ ਮੁਕਾ ਕੇ ਆਦਾਬ, ਨਮਸਤੇ ਇਕੋ ਦਏ ਦ੍ਰਿੜਾਈਆ। ਧੁਰ ਦਾ ਮਾਲਕ ਹਕ ਜ਼ਨਾਬ, ਹਕ਼ੀਕ਼ਤ ਵੇਖੇ ਥਾਉਂ ਥਾਈਂਆ। ਘਨਕਪੁਰੀ ਸ਼ਹਿਨਸ਼ਾਹੀ ਸੰਮਤ ਸਤਿ ਸਤਿਵਾਦੀ ਫੇਰ ਕਰੇ ਆਬਾਦ, ਨਾਮ ਨਗਾਰਾ ਇਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਵੀਹ ਸੌ ਬਿਕ੍ਰਮੀ ਕਹੇ ਮੇਰੇ ਵਡ ਵਡਭਾਗ, ਪੁਰਖ ਅਕਾਲ ਦਇਆ ਕਮਾਈਆ । ਘਰ ਘਰ ਬੁਝਾ ਕੇ ਚਿਰਾਗ਼, ਦੀਵਾ ਬਾਤੀ ਦਿਤਾ ਮਿਟਾਈਆ। ਕੂੜੀ ਕਿਰਿਆ ਲਾ ਕੇ ਆਗ, ਅਗਨੀ ਅੱਗ ਦਿਤਾ ਤਪਾਈਆ। ਪੂਰਾ ਕਰ ਕੇ ਭਵਿਖਤ ਵਾਕ, ਸੰਮਤ ਸ਼ਹਿਨਸ਼ਾਹੀ ਦਿਤਾ ਬਦਲਾਈਆ। ਨੌ ਖੰਡ ਪ੍ਰਿਥਮੀ ਸਤ ਦੀਪ ਵਜਾਏ ਧੁਰਦਰਗਾਹੀ ਇਕੋ ਨਾਦ, ਨਾਮ ਨਿਧਾਨਾ ਦਏ ਜਣਾਈਆ। ਗੁਰੂ ਅਵਤਾਰ ਪੀਰ ਪੈਗ਼ੰਬਰ ਹੋਣ ਵਿਸਮਾਦ, ਭਗਤ ਸੰਤ ਗੁਰਮੁਖ ਗੁਰਸਿਖ ਫ਼ਕੀਰ ਸੂਫ਼ੀ ਨੇਤਰ ਨੈਣ ਅੱਖ ਖੁਲ੍ਹਾਈਆ। ਦੋ ਜਹਾਨਾਂ ਵੇਖਣਹਾਰ ਹਾਲਾਤ, ਪੁਰੀ ਲੋਅ ਬ੍ਰਹਿਮੰਡ ਖੰਡ ਜ਼ਿਮੀਂ ਅਸਮਾਨਾਂ ਖੋਜ ਖੁਜਾਈਆ। ਘਨਕਪੁਰੀ ਪੂਰੀ ਕਰ ਕੇ ਆਪ ਆਜ਼ਾਦ, ਆਜਿਜ਼ ਆਪਣੇ ਚਰਨ ਟਿਕਾਈਆ । ਮਾਇਆ ਮਮਤਾ ਮੋਹ ਕਰ ਕੇ ਬਰਬਾਦ, ਜ਼ੁਲਮ ਸਿਤਮ ਦਿਤਾ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਭੁਗਤਾਈਆ। ਵੀਹ ਸੌ ਬਿਕ੍ਰਮੀ ਕਹੇ ਮੈਂ ਸੰਮਤ ਵੇਖਿਆ ਸ਼ਹਿਨਸ਼ਾਹੀ, ਜੁਗ ਚੌਕੜੀ ਰਿਹਾ ਬਦਲਾਈਆ। ਜਿਸ ਦੀ ਇੱਕੀ ਸਾਲ ਦੇਣ ਗਵਾਹੀ, ਸ਼ਹਾਦਤ ਆਪਣੀ ਰਿਹਾ ਭੁਗਤਾਈਆ। ਚਾਰੋਂ ਕੁੰਟ ਵਜੀ ਇਕ ਵਧਾਈ, ਡੰਕਾ ਨਾਮ ਸੁਣਾਈਆ। ਦਿੱਲੀ ਦਰਬਾਰ ਨੀਂਹ ਦੇਵੇ ਧਰਾਈ, ਹੁਕਮ ਚਲੇ ਬੇਪਰਵਾਹੀਆ । ਅਗਲਾ ਖੇਲ ਅਗੰਮ ਅਥਾਹੀ, ਪੁਰਖ ਅਬਿਨਾਸ਼ੀ ਆਪਣੇ ਵਿਚ ਛੁਪਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਦਵਾਰਾ ਵੇਖ ਵਖਾਈਆ। ਘਵਿੰਡ ਨਹੀਂ ਇਹ ਸ਼ੇਰ ਘਰਾਨਾ, ਸ਼ੇਰਾਂ ਦਾ ਸ਼ੇਰ ਖੇਲ ਕਰਾਈਆ । ਜਿਸ ਦੇ ਹੁਕਮੇ ਅੰਦਰ ਹੋਇਆ ਵੈਰਾਨਾ, ਵੈਰੀ ਰੂਪ ਨਾ ਕੋਇ ਵਟਾਈਆ। ਕਿਸੇ ਭਰਨਾ ਨਾ ਪਿਆ ਆਬਿਆਨਾ, ਧੁਰ ਦਾ ਧੱਕਾ ਇਕ ਲਗਾਈਆ। ਅਗਲਾ ਖੇਲ ਹੋਣਾ ਮਹਾਨਾ, ਮਹਾਂਬਲੀ ਵੇਖ ਵਖਾਈਆ। ਸਤਿਜੁਗ ਸਤਿ ਧਰਮ ਦਾ ਜਿਥੇ ਝੁਲਣਾ ਸਤਿ ਨਿਸ਼ਾਨਾ, ਨਿਸ਼ਾਨੇ ਕੂੜੇ ਦਿਤੇ ਮਿਟਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਕੱਤਕ ਸੰਮਤ ਸ਼ਹਿਨਸ਼ਾਹੀ ਲਿਖਾ ਕੇ ਚਲਿਆ ਉਹ ਪਰਵਾਨਾ, ਜੋ ਪਰਮ ਪੁਰਖ ਪਰਮਾਤਮ ਸਰਬ ਜੀਵ ਆਤਮ ਹੁਕਮ ਸੁਣਾਈਆ।
ਸਰਬ ਆਤਮ ਪਰਮਾਤਮ ਸੰਦੇਸ਼, ਨਿਰਗੁਣ ਨਿਰਗੁਣ ਹੁਕਮ ਜਣਾਈਆ। ਸੰਮਤ ਸ਼ਹਿਨਸ਼ਾਹੀ ਹੁਕਮ ਏਕ, ਏਕੰਕਾਰ ਦਏ ਵਡਿਆਈਆ । ਨੇਤਰ ਲੋਚਨ ਨੈਣ ਸਭ ਨੇ ਲੈਣਾ ਵੇਖ, ਦਿਸ਼ਾ ਸਭ ਦੀ ਦਏ ਬਦਲਾਈਆ। ਢੇਰੀ ਢਾਹ ਕੇ ਮੁਸਾਇਕ ਮੁੱਲਾ ਸ਼ੇਖ਼, ਸ਼ਨਾਖ਼ਤ ਸਭ ਦੀ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਵਿੰਡ ਪਿੰਡ ਭਗਤਾਂ ਦੇ ਕੇ ਟੇਕ, ਟਿੱਕਾ ਮਸਤਕ ਰਿਹਾ ਲਗਾਈਆ। ਘਵਿੰਡ ਪਿੰਡ ਕਹੇ ਮੈਂ ਗਿਆ ਘਬਰਾ, ਵੀਹ ਸੌ ਬਿਕ੍ਰਮੀ ਯਾਦ ਆਈਆ। ਜਿਸ ਵੇਲੇ ਹੁਕਮ ਦਿਤਾ ਸ਼ਹਿਨਸ਼ਾਹ, ਸਭ ਦੀ ਸਫ਼ਾ ਦੇਣੀ ਉਲਟਾਈਆ। ਘਰ ਘਰ ਖ਼ਾਲੀ ਕਾਗ ਦੇਣੇ ਉਡਾ, ਚੁੰਝੀ ਚੋਗ ਨਾ ਕੋਇ ਭਰਾਈਆ। ਮਹਲ ਅਟਲ ਨਾ ਕੋਇ ਰੁਸ਼ਨਾ, ਮੰਡਲ ਮੰਡਪ ਨਾ ਕੋਇ ਵਡਿਆਈਆ। ਧਾਮ ਸੁਹਲੜਾ ਇਕ ਅਕਲੜਾ ਸਚ ਦਵਾਰਾ ਦੇਣਾ ਵਸਾ, ਵਿਸ਼ਵ ਆਪਣੀ ਕਾਰ ਕਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗਲਾ ਲੇਖਾ ਪਹਿਲੀ ਕੱਤਕ ਹਰਿ ਸੰਗਤ ਰਾਤ ਦਸ ਵਜੇ ਦਏ ਲਿਖਾ, ਲਿਖਤ ਭਵਿਖਤ ਭਾਵ ਆਪਣੇ ਨਾਲ ਸਮਝਾਈਆ।
ਘਵਿੰਡ ਦੇ ਬੁੱਢੇ ਮੁਸਲਮਾਨ ਸੁਲਖਣ ਦੇ ਨਾਲ ਤੇ ਉਹਦੀ ਭੈਣ ਦੇ ਨਵਿਤ
ਅਲੀ ਦੇ ਮਿਤਰ ਪਿਆਰੇ ਸੁਲੱਖਣ, ਵਲੀਆਂ ਵਲੀ ਦਏ ਵਡਿਆਈਆ। ਖ਼ੁਦਾਤਾਲਾ ਤੇਰੀ ਅਜ਼ਮਤ ਆਇਆ ਰੱਖਣ, ਮਿਹਰ ਨਜ਼ਰ ਉਠਾਈਆ। ਤਿੰਨ ਦਫ਼ਾ ਤੇਰੇ ਕੋਲੋਂ ਖਾਧਾ ਸੀ ਮੱਖਣ, ਪਿੰਡ ਘਵਿੰਡ ਦਏ ਗਵਾਹੀਆ। ਇਕ ਵੇਰਾਂ ਲੱਸੀ ਲੱਗਾ ਸੀ ਚੱਖਣ, ਸੁਲਾਹ ਪ੍ਰੇਮ ਨਾਲ ਲਗਾਈਆ। ਫਿਰ ਪੜਦੇ ਨਾਲ ਲੱਗੋਂ ਢਕਣ, ਮਹਾਰਾਜ ਸ਼ੇਰ ਸਿੰਘ ਹਸ ਕੇ ਤੇਰਾ ਹੱਥ ਦਿਤਾ ਉਲਟਾਈਆ। ਓਸ ਦੇ ਕਾਰਨ ਤੇਰੇ ਨਾਲ ਮਿਲ ਕੇ ਆਇਆ ਵਸਣ, ਪ੍ਰੇਮ ਪ੍ਰੀਤੀ ਤੋੜ ਨਿਭਾਈਆ। ਤੇਰਾ ਅਜਾਬ ਆਇਆ ਕੱਟਣ, ਰੂਹ ਬੁਤ ਦੋਵੇਂ ਪਾਕ ਕਰਾਈਆ। ਲੈ ਕੇ ਜਾਏ ਓਸ ਹੁਬੇ ਵਤਨ, ਜਿਸ ਮੁਕ਼ਾਮੇ ਹਕ ਜਲਵਾ ਨੂਰ ਖ਼ੁਦਾਈਆ। ਰਹੀਮ ਰਹਿਮਾਨ ਦਰਸਾਵੇ ਉਹ ਪਤਣ, ਜਿਸ ਦਾ ਕਿਨਾਰਾ ਬੇਪਰਵਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਰਿਹਾ ਚੁਕਾਈਆ । ਸੁਲੱਖਣ ਤੇਰਾ ਜਜ਼ਬਾ ਪ੍ਰੇਮ, ਨੀਤੀ ਨੀਤੀ ਵਿਚੋਂ ਬਦਲਾਈਆ । ਓਸ ਦਾ ਪੂਰਾ ਕਰਨ ਆਇਆ ਨੇਮ, ਜੋ ਰਾਤੀ ਸੁਫ਼ਨਿਆਂ ਵਿਚ ਸਮਝਾਈਆ। ਪਿਛਲੇ ਜਨਮ ਦਾ ਲਹਿਣਾ ਦੇਣ, ਮਕ਼ਰੂਜ਼ ਰਿਹਾ ਚੁਕਾਈਆ। ਤੇਰਾ
ਥੋੜ੍ਹਾ ਨਾਤਾ ਸੀ ਨਾਲ ਹਸਨ ਹੁਸੈਨ, ਕਰਬਲਾ ਰੂਪ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਸੁਲੱਖਣ ਤੇਰੇ ਪਿਛੇ ਲੈ ਕੇ ਆਇਆ ਤਸ਼ਰੀਫ਼, ਮਿਹਰਵਾਨ ਮਿਹਰ ਨਜ਼ਰ ਉਠਾਈਆ । ਤੇਰੇ ਕਰਮ ਦੀ ਕਰ ਕੇ ਜਾਏ ਤਸਦੀਕ਼, ਹੁਕਮੇ ਨੂਰ ਖ਼ੁਦਾਈਆ। ਤੇਰੀ ਬੇਸ਼ਕ ਉਮਰ ਭਾਵੇਂ ਜ਼ਈਫ਼ਲ ਜ਼ਈਫ਼, ਹੱਡੀਆਂ ਵਿਚੋਂ ਬੁਢਾਪਾ ਰੂਪ ਵਟਾਈਆ। ਤੇਰੀ ਕ਼ੀਮਤ ਵਾਲੀ ਤਾਰੀਫ਼, ਪੈਗ਼ੰਬਰਾਂ ਨਾਲ ਵਡਿਆਈਆ। ਤੈਨੂੰ ਵੇਖ ਕੇ ਇਕ ਅਜ਼ੀਜ਼, ਸਿਰ ਆਪਣਾ ਹੱਥ ਟਿਕਾਈਆ। ਤੇਰੀ ਜਾਣ ਕੇ ਪਿਛਲੀ ਤਮੀਜ, ਤਮਅ ਦਿਤੀ ਬਦਲਾਈਆ । ਜਿਹੜਾ ਕਰ ਰਿਹਾ ਸੀ ਉਡੀਕ, ਵੇਲਾ ਵਕ਼ਤ ਦਏ ਗਵਾਹੀਆ। ਉਸ ਦੀ ਦੱਸੇ ਨਾ ਕੋਇ ਤਸਨੀਫ਼, ਮੁਸਨਿਫ਼ ਨਜ਼ਰ ਕੋਇ ਨਾ ਆਈਆ। ਘਵਿੰਡ ਦੀ ਨਿਸ਼ਾਨੀ ਇਕ ਕ਼ੁਰਾਨੇ ਸ਼ਰੀਫ਼, ਕੁਰ੍ਹਾ ਕ਼ਦੀਮ ਦਾ ਦਏ ਬਦਲਾਈਆ। ਸਚ ਦੀ ਸਦਾ ਪ੍ਰੀਤ, ਕੂੜ ਨਾਲੋਂ ਕੂੜ ਨਾਤਾ ਗਿਆ ਤੁੜਾਈਆ। ਤੁਸੀਂ ਪਹਿਲੋਂ ਪਾਕਿਸਤਾਨ ਦੇ ਵਸਨੀਕ, ਹੁਣ ਹਿੰਦ ਦੇ ਸਿਪਾਹੀ ਤੁਹਾਡੀ ਸ਼ਹਾਦਤ ਰਹੇ ਭੁਗਤਾਈਆ। ਤੁਹਾਡੇ ਕੋਲ ਖੜ੍ਹੇ ਕ਼ਰੀਬ, ਦਿਵਸ ਰੈਣ ਸੇਵ ਕਮਾਈਆ । ਖ਼ੁਦਾ ਦੇ ਕਾਰਨ ਹੋਈ ਇਹ ਬਖ਼ਸ਼ੀਸ਼, ਜੋ ਤੇਰੇ ਕੋਲ ਬਹਿ ਕੇ ਸਫ਼ਾ ਸਭ ਦੀ ਰਿਹਾ ਉਲਟਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇ ਕੇ ਜਾਏ ਉਹ ਭੀਖ, ਜਿਹੜੀ ਅੰਤ ਮਕ਼ਬਰਿਆਂ ਵਿਚੋਂ ਬਾਹਰ ਕਢਾਈਆ।
ਪਹਿਲੀ ਕੱਤਕ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ
ਕੱਤਕ ਕਹੇ ਸੰਮਤ ਸ਼ਹਿਨਸ਼ਾਹੀ ਦਾ ਮੁਸ਼ਕਲ ਨਾਲ ਮੁਕਿਆ ਅਧ, ਅਧਵਾਟੇ ਵੇਖੀ ਲੋਕਾਈਆ। ਮੈਂ ਵੇਖ ਕੇ ਹੋਇਆ ਗਦ ਗਦ, ਖ਼ੁਸ਼ੀਆਂ ਵਿਚੋਂ ਖ਼ੁਸ਼ੀ ਬੇਪਰਵਾਹੀਆ। ਛੇ ਮਾਹ ਪਿਛਲੇ ਸੱਦ, ਕੋਲ ਬਹਾ ਕੇ ਪੁਛ ਪੁਛਾਈਆ । ਕੀ ਕੁਛ ਕੀਤਾ ਮੈਨੂੰ ਦਿਓ ਦੱਸ, ਪਰਦਾ ਰਹੇ ਨਾ ਰਾਈਆ । ਛੇਵੇ ਰੋ ਪਏ ਆਪਣੀ ਅੱਖ, ਨੇਤਰ ਨੈਣਾਂ ਨੀਰ ਵਹਾਈਆ। ਅਸੀਂ ਥੋੜ੍ਹਾ ਥੋੜ੍ਹਾ ਪੂਰਾ ਕੀਤਾ ਆਪਣਾ ਹਕ, ਹੁਕਮ ਮੰਨਿਆ ਸ਼ਹਿਨਸ਼ਾਹੀਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦਾ ਪਿਛਲਾ ਮੇਟ ਕੇ ਸ਼ਕ, ਪਰਦਾ ਦਿਤਾ ਉਠਾਈਆ। ਚਾਰ ਕੁੰਟ ਦਹਿ ਦਿਸ਼ਾ ਰਹੇ ਨਠ, ਭੱਜੇ ਵਾਹੋ ਦਾਹੀਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਦਾ ਬਣਾ ਕੇ ਭਠ, ਭਠਿਆਲਾ ਲੱਭੀਏ ਥਾਉਂ ਥਾਈਂਆ। ਕਿਸੇ ਅਗੰਮੀ ਹੁਕਮ ਦਿਤਾ ਝਟ, ਸੰਦੇਸ਼ਾ ਸਚ ਸੁਣਾਈਆ। ਜ਼ਰਾ ਪਰਤ ਕੇ ਵੇਖੋ ਅੱਖ, ਪ੍ਰਤੱਖ ਰੂਪ ਗੁਸਾਈਂਆ। ਜੋ ਤੀਰ ਅਣਿਆਲਾ ਮਾਰੇ ਕਸ, ਕ਼ਸਮ ਖਾ ਕੇ ਪਾਰ ਲੰਘਾਈਆ। ਤੁਸੀਂ ਕਰਿਓ ਮੂਲ ਨਾ ਬੱਸ, ਬਸਤੇ ਸਭ ਦੇ ਫੋਲ ਫੁਲਾਈਆ। ਕਲਜੁਗ ਕੂੜੀ ਕਾਇਆ ਪਈ ਪਸ, ਦਰਦੀ ਦਰਦ ਨਾ ਕੋਇ ਵੰਡਾਈਆ। ਪੁਰਖ ਅਕਾਲ ਦਾ ਭੁੱਲਿਆ ਜਸ, ਚਾਰ ਜੁਗ ਦੇਣ ਗਵਾਹੀਆ। ਖ਼ਾਲੀ ਸਭ ਦੇ ਵੇਖੋ ਹੱਥ, ਨਿਹੱਥੀ ਦਿਸੇ ਲੋਕਾਈਆ। ਹਿਰਦੇ ਹਰਿ ਕੋਈ ਨਾ ਰਿਹਾ ਰਟ, ਰੱਟੇ ਘਰ ਘਰ ਰਿਹਾ ਵਖਾਈਆ। ਸਚ ਕਿਨਾਰਾ ਨਜ਼ਰ ਨਾ ਆਵੇ ਤਟ, ਤੁਟਿਆਂ ਜੋੜ ਨਾ ਕੋਇ ਜੁੜਾਈਆ। ਛੇ ਮਾਸ ਕਹਿਣ ਅਸੀਂ ਥੋੜ੍ਹੀ ਜਿਹੀ ਆਪਣੇ ਹਿਸੇ ਦੀ ਲਾ ਕੇ ਬੈਠੇ ਸੱਟ, ਮਾਤਰ ਇਸ਼ਾਰੇ ਦਿਤਾ ਸਮਝਾਈਆ। ਅਧ ਵਿਚਕਾਰੋਂ ਕੱਤਕ ਤੂੰ ਦੇਣਾ ਆਪਣਾ ਟਕ, ਟਕਿਆਂ ਵਾਲੇ ਦੇਣੇ ਮਿਟਾਈਆ। ਜਗਤ ਰਹਿਣ ਨਹੀਂ ਦੇਣੀ ਕੋਈ ਵਟ, ਵਟਣਿਆਂ ਵਾਲੀ ਨਾ ਕੋਇ ਸਗਾਈਆ। ਕੱਤਕ ਕਹੇ ਮੈਂ ਮਾਰਨਾ ਉਹ ਫੱਟ, ਫੱਟਿਆਂ
ਉਤੇ ਜਨਾਜ਼ੇ ਦੇਣੇ ਟਿਕਾਈਆ। ਜਗਤ ਮਨਾਰਾ ਜਾਏ ਢਠ, ਢੇਰੀ ਖ਼ਾਕ ਵਖਾਈਆ। ਮੇਰੀ ਪਹਿਲੀ ਉਹ ਹੱਦ, ਜਿਥੇ ਵੱਜੀ ਸਚ ਵਧਾਈਆ। ਜਿਸ ਦਾ ਹੁਕਮ ਕੋਈ ਨਾ ਸਕੇ ਦਬ, ਦਬਦਬੇ ਵਿਚ ਨਾ ਕੋਇ ਡਰਾਈਆ। ਜਿਸ ਨੂੰ ਸਾਰੇ ਰਹੇ ਲਭ, ਲਬਾਂ ਉਤੇ ਜ਼ਬਾਨ ਫਿਰਾਈਆ। ਨੂਰੀ ਕਹਿੰਦੇ ਰੱਬ, ਜਲਵਾ ਬੇਪਰਵਾਹੀਆ। ਪਰਗਟ ਹੋਵੇ ਝਬ, ਝਪਟ ਇਕ ਲਗਾਈਆ। ਕੱਤਕ ਕਹੇ ਖੇਲ ਓਸ ਦਾ ਅਬ, ਵੇਸ ਅਨੇਕਾ ਰੂਪ ਵਟਾਈਆ। ਸਚ ਦਵਾਰੇ ਰਿਹਾ ਫਬ, ਫ਼ੈਸਲਾ ਹਕ ਸੁਣਾਈਆ। ਦੋ ਜਹਾਨਾਂ ਬਣ ਕੇ ਜਜ, ਜ਼ਮਾਨਤ ਵਿਚ ਰਖੇ ਲੋਕਾਈਆ। ਕਿਸੇ ਲੌਣ ਨਾ ਦੇਵੇ ਅਜ ਪਜ, ਲੱਖ ਚੁਰਾਸੀ ਸਿਰ ਸਕੇ ਨਾ ਕੋਇ ਉਠਾਈਆ। ਆਪਣੇ ਹੁਕਮੇਂ ਅੰਦਰ ਲਏ ਬਧ, ਬੰਧਨ ਇਕੋ ਪਾਈਆ। ਜਿਸ ਦਾ ਲੇਖਾ ਕੋਈ ਨਾ ਸਕੇ ਰਦ, ਹੁਕਮੀ ਹੁਕਮ ਨਾ ਕੋਇ ਉਲਟਾਈਆ। ਉਹ ਜੁਗ ਚੌਕੜੀ ਦਾ ਪਿਛਲਾ ਲੇਖਾ ਵਹੀ ਖਾਤਾ ਰਿਹਾ ਕੱਢ, ਬਿਨ ਹਰਫ਼ਾਂ ਹਰਫ਼ ਪਰਗਟਾਈਆ । ਦੋ ਜਹਾਨਾਂ ਪਾਰ ਲੰਘ, ਅੰਗਣ ਆਪਣੇ ਸੋਭਾ ਪਾਈਆ। ਕਿਸੇ ਕੋਲੋਂ ਵਸਤ ਨਾ ਲਏ ਕੋਈ ਮੰਗ, ਮਾਂਗਤ ਕਰੇ ਲੋਕਾਈਆ । ਸ੍ਰਿਸ਼ਟੀ ਹੋਵੇ ਦੰਗ, ਹੈਰਾਨੀ ਵਿਚ ਘਬਰਾਈਆ। ਕੱਤਕ ਕਹੇ ਕਿਸ ਬਿਧ ਛੇੜਨ ਵਾਲਾ ਜੰਗ, ਜੰਗਜੂ ਬਹਾਦਰ ਸ਼ਹਿਨਸ਼ਾਹੀਆ। ਜਿਸ ਦਾ ਨਾਮ ਫ਼ਰਮਾਣਾ ਬੈਰੰਗ, ਮੋਹਰ ਸਾਬਤ ਨਾ ਕੋਇ ਕਰਾਈਆ। ਹਲੂਣਾ ਦੇ ਕੇ ਸ਼ਾਹ ਫ਼ਰੰਗ, ਫ਼ਿਕਰਿਆਂ ਵਿਚ ਉਡਾਈਆ। ਸ਼ਬਦੀ ਘੋੜ ਤਰੰਗ, ਤੁਰਤ ਲਏ ਦੌੜਾਈਆ। ਜਿਸ ਕਾਰਨ ਮਾਰ ਕੇ ਆਇਆ ਪੰਧ, ਪੁਰੀ ਘਨਕ ਚਰਨ ਛੁਹਾਈਆ। ਲੱਖ ਚੁਰਾਸੀ ਖੱਟੇ ਕਰ ਦਏ ਦੰਦ, ਜੀਭ ਸਕੇ ਨਾ ਕੋਇ ਹਿਲਾਈਆ। ਸ਼ਾਹ ਸੁਲਤਾਨਾਂ ਫਰਕੇ ਅੰਗ ਅੰਗ, ਮਨ ਵਾਸਨਾ ਲਏ ਅੰਗੜਾਈਆ। ਅੰਧੇਰ ਵੇਖੇ ਵਿਚ ਬ੍ਰਹਿਮੰਡ, ਵਰਭੰਡ ਦਏ ਦੁਹਾਈਆ। ਸਭ ਨੂੰ ਕਰੇ ਖੰਡ ਖੰਡ, ਖੰਡਾ ਇਕ ਉਠਾਈਆ। ਜੋ ਛਡ ਕੇ ਗਿਆ ਪੁਰੀ ਅਨੰਦ, ਉਹ ਅਨੰਦ ਸਭ ਦੇ ਦਏ ਮਿਟਾਈਆ। ਜਿਸ ਨੇ ਬਾਲੇ ਨੀਹਾਂ ਹੇਠਾਂ ਰਖੇ ਕੰਧ, ਉਹ ਕੰਧੇ ਸਭ ਦੇ ਦਏ ਉਖੜਾਈਆ। ਜਗਤ ਦੁਹਾਗਣ ਨਾਰ ਦਿਸੇ ਰੰਡ, ਰੰਡੇਪਾ ਘਰ ਘਰ ਫੇਰੀ ਪਾਈਆ। ਕਲਜੁਗ ਕੂੜ ਕੁੜਿਆਰਾ ਕੱਤਕ ਵਿਚ ਚੜ੍ਹਨ ਵਾਲਾ ਜੰਞ, ਸੱਜਣ ਸਾਥੀ ਨਾਲ ਰਲਾਈਆ। ਥੋੜ੍ਹਾ ਜਿਹਾ ਇਸ਼ਾਰਾ ਦਿਤਾ ਭਾਈ ਮੰਝ, ਭੋਲੇ ਭਾਓ ਗਿਆ ਸਮਝਾਈਆ। ਗੁਰਮੁਖੋ ਓਸ ਵੇਲੇ ਕਰਿਓ ਕੋਈ ਨਾ ਰੰਜ, ਦੁੱਖਾਂ ਵਾਲਾ ਦਰਦ ਨਾ ਕੋਇ ਮਿਟਾਈਆ। ਤੁਹਾਡੀ ਡੋਰੀ ਪ੍ਰਭ ਦਾ ਪਤੰਗ, ਪੁਤਲੀ ਲੱਖ ਚੁਰਾਸੀ ਦਏ ਨਚਾਈਆ। ਜਿਸ ਦਾ ਢੋਲਾ ਸ਼ਬਦ ਸੰਦੇਸ਼ਾ ਇਕੋ ਛੰਦ, ਸ਼ਹਿਨਸ਼ਾਹ ਬੇਪਰਵਾਹੀਆ। ਕੂੜਿਆਂ ਕਰਮਾਂ ਦੀ ਢਠ ਜਾਏ ਕੰਧ, ਕਲਮਿਆਂ ਵਿਚੋਂ ਕ਼ਲਮੇ ਦਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ਼ਹਿਨਸ਼ਾਹੀਆ। ਸ਼ਹਿਨਸ਼ਾਹੀ ਸੰਮਤ ਕਹੇ ਮੇਰੇ ਮਹੀਨੇ ਗੁਜ਼ਰੇ ਛੇ, ਚਾਰੋਂ ਕੁੰਟ ਵੇਖ ਵਖਾਈਆ। ਮੇਰੀ ਕਿਸੇ ਨਾ ਲਈ ਹੇ ਬਹੇ, ਅਲਿਫ਼ ਯੇ ਨਾ ਕੋਇ ਸਮਝਾਈਆ। ਮੇਰੀ ਬੁਝੀ ਪਿਆਸ ਵਾਲੀ ਨਹੀਂ ਤੇਹ, ਤ੍ਰਿਖਾ ਰਹੀ ਸਤਾਈਆ। ਮੈਂ ਚਾਰ ਕੁੰਟ ਕਿਸੇ ਦਾ ਲੱਗਾ ਰਹਿਣ ਨਹੀਂ ਦਿਤਾ ਨੇਂਹ, ਯਾਰੀ ਯਾਰ ਨਾ ਕੋਇ ਹੰਡਾਈਆ। ਅਜੇ ਮਾਝੇ ਦੀ ਥੋੜ੍ਹੀ ਉਡੀ ਖੇਹ, ਖ਼ਬਰ ਸਭ ਨੂੰ ਰਿਹਾ ਸੁਣਾਈਆ। ਜਿੰਨਾਂ ਚਿਰ ਨਾ ਹੋਵੇ ਥੇਹ, ਥੜ੍ਹੇ ਸਾਫ਼ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਛੇ ਮਹੀਨੇ ਕਹਿਣ ਅਸੀਂ ਥੋੜ੍ਹੀ ਜਿਹੀ ਲਾਈ ਆਪਣੀ ਸ਼ਕਤ, ਹੁਕਮ ਮੰਨਿਆ ਬੇਪਰਵਾਹੀਆ। ਸਾਨੂੰ ਮਾਝੇ ਵਿਚੋਂ ਲਜਿਆ ਆ ਗਈ ਵੇਖ ਕੇ ਦਵਾਰਾ
ਭਗਤ, ਨੇਤਰ ਨੈਣ ਲਏ ਬਦਲਾਈਆ। ਗੋਬਿੰਦ ਪਿਛੇ ਆਇਆ ਤਰਸ, ਗੁਰਮੁਖ ਲਏ ਉਠਾਈਆ। ਥੋੜ੍ਹੀ ਬਾਕੀ ਹੋਰ ਹਰਸ, ਉਹ ਵੀ ਰਹੇ ਜਣਾਈਆ । ਪੁਰਖ ਅਕਾਲ ਦਾ ਦੇਣਾ ਕ਼ਰਜ਼, ਮਕ਼ਰੂਜ਼ ਸੀਸ ਝੁਕਾਈਆ। ਅਗਲਾ ਖੇਲ ਵੇਖੋ ਅਸਚਰਜ, ਅਚਰਜ ਰੂਪ ਵਟਾਈਆ। ਸਭ ਦੀ ਪੁੱਠੀ ਕਰਨੀ ਨਰਦ, ਸਾਰਪਾਸ਼ ਸਮਝ ਨਾ ਪਾਈਆ। ਸਭ ਨੂੰ ਲੌਣਾ ਇਕ ਵਰਗ, ਵਖਰੇ ਵਖਰੇ ਲੈਣੇ ਉਠਾਈਆ। ਜਿੰਨਾਂ ਚਿਰ ਵੇਖਾਂ ਨਾ ਬਿਸਤਰੇ ਮਰਗ, ਮਗਰਲੀ ਪੂਰੀ ਨਾ ਹੋਏ ਲਿਖਾਈਆ। ਜਿਸ ਕਾਰਨ ਮੁੜ ਕੇ ਆਇਆ ਪਰਤ, ਜੋਤ ਸਰੂਪੀ ਫੇਰਾ ਪਾਈਆ। ਸਚਖੰਡ ਦਵਾਰਿਉਂ ਲੈ ਕੇ ਫ਼ਰਦ, ਸੰਤ ਸੁਹੇਲੇ ਲਏ ਉਠਾਈਆ। ਛੇਆਂ ਮਹੀਨਿਆਂ ਅੰਦਰ ਉਨ੍ਹਾਂ ਦੀ ਵੰਡ ਕੇ ਦਰਦ, ਹਿਸਾ ਆਪਣੀ ਝੋਲੀ ਲਿਆ ਟਿਕਾਈਆ। ਅਗੇ ਕੱਤਕ ਹੱਥ ਫੜਾ ਕੇ ਛੁਰੀ ਕਰਦ, ਕ਼ਤਲਗਾਹ ਦਿਤੀ ਵਖਾਈਆ। ਘਨਕਪੁਰੀ ਦੇ ਇਰਦ ਗਿਰਦ ਉਡਣੀ ਉਹ ਗਰਦ, ਜੋ ਗਿਰਹਾ ਪਲੂ ਸਭ ਦੇ ਦਏ ਛੁਡਾਈਆ। ਅੰਤ ਲੇਖਾ ਅਖ਼ੀਰੀ ਓਸ ਬਿਰਧ, ਜਿਸ ਦਾ ਬਦਲਾ ਆਇਆ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਾਂ ਆਪਣੇ ਹੱਥ ਵਖਾਈਆ। ਕੱਤਕ ਕਹੇ ਮੈਨੂੰ ਯਾਦ ਸੰਮਤ ਉਹ ਬੀਸ, ਜਿਸ ਵਿਚ ਮਿਲੀ ਵਡਿਆਈਆ। ਜਿਸ ਦੇ ਸਾਲ ਬੀਤੇ ਇਕੀਸ, ਗੁਰ ਅਵਤਾਰਾਂ ਪੈਗ਼ੰਬਰਾਂ ਲਹਿਣਾ ਦਿਤਾ ਮੁਕਾਈਆ। ਸਾਂਝੀ ਦੱਸ ਕੇ ਇਕ ਹਦੀਸ, ਕ਼ਲਮਾ ਹਕ ਪੜ੍ਹਾਈਆ। ਧੁਰ ਦੀ ਅਗੰਮੀ ਜਣਾ ਕੇ ਰੀਤ, ਸਾਚਾ ਗੀਤ ਇਕ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਈਆ। ਕੱਤਕ ਕਹੇ ਛੇ ਮਹੀਨਿਆਂ ਲਾਇਆ ਬਹੁਤ ਜ਼ੋਰ, ਮੈਨੂੰ ਥੋੜ੍ਹਾ ਨਜ਼ਰੀ ਆਈਆ। ਮੈਂ ਨੌ ਖੰਡ ਪ੍ਰਿਥਮੀ ਘਰ ਘਰ ਵਾੜਨਾ ਉਹ ਚੋਰ, ਜੋ ਚੋਰੀ ਚੋਰੀ ਸਭ ਨੂੰ ਲਏ ਉਠਾਈਆ। ਦਹਿ ਦਿਸ਼ਾ ਅੰਧੇਰਾ ਕਰਨਾ ਘੋਰ, ਸਾਚਾ ਚੰਦ ਨਾ ਕੋਇ ਚਮਕਾਈਆ। ਉਤਰ ਪੂਰਬ ਪੱਛਮ ਦੱਖਣ ਮਚੌਣਾ ਸ਼ੋਰ, ਸ਼ੋਰ ਗੁਲ ਸਰਬ ਲੋਕਾਈਆ। ਲੇਖਾ ਥੋੜ੍ਹਾ ਜਿਹਾ ਪਸ਼ੌਰ, ਪੁਸ਼ਤ ਪਨਾਹ ਹੱਥ ਦਿਆਂ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਕੱਤਕ ਕਹੇ ਮੈਂ ਵੇਖਣੇ ਸਭ ਦੇ ਕਰਮ, ਕਾਂਡਾਂ ਵਿਚੋਂ ਫੋਲ ਫੁਲਾਈਆ। ਮੈਂ ਮੇਟਣੇ ਉਹ ਭਰਮ, ਜੋ ਪੜਦਿਆਂ ਵਿਚ ਛੁਪਾਈਆ। ਮੈਂ ਵੇਖਣੇ ਉਹ ਚਰਮ, ਜਿਨ੍ਹਾਂ ਦਾ ਮਾਸ ਕੋਇ ਨਾ ਖਾਈਆ। ਮੈਂ ਵੇਖਣੇ ਉਹ ਬਰਨ, ਜਿਨ੍ਹਾਂ ਦੀ ਸਰਨ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਸਾਹਿਬ ਹੋਏ ਸਹਾਈਆ। ਕੱਤਕ ਕਹੇ ਮੈਂ ਹੁਕਮ ਮੰਨਣਾ ਆਦਲ, ਅਦਲੀ ਇਕ ਜਣਾਈਆ। ਮੈਂ ਧਾਮ ਵੇਖਣਾ ਬਾਤਲ, ਬੈਤਲ ਨਜ਼ਰੀ ਆਈਆ। ਮੈਨੂੰ ਕੋਈ ਨਾ ਕਹੋ ਕ਼ਾਤਲ, ਕਤਰਾ ਕਤਰਾ ਖ਼ੂਨ ਸਭ ਦਾ ਵੇਖ ਖ਼ੁਸ਼ੀ ਮਨਾਈਆ। ਮੈਨੂੰ ਚਾਰ ਜੁਗਾਂ ਪਿਛੋਂ ਕਹਿਣਾ ਵੱਡਾ ਚਾਤਰ, ਜਿਸ ਸ੍ਰਿਸ਼ਟੀ ਦਿਤੀ ਹਿਲਾਈਆ। ਮੇਰਾ ਸੰਦੇਸ਼ਾ ਧੁਰ ਦਾ ਪਾਤਰ, ਪਤਰਿਆਂ ਵਾਲੀ ਨਾ ਕੋਇ ਪੜ੍ਹਾਈਆ। ਚੌਦਾਂ ਲੋਕਾਂ ਰਹਿਣ ਨਹੀਂ ਦੇਣੀ ਆਕੜ, ਅੰਕੜਿਆਂ ਵਿਚ ਨਾ ਕੋਇ ਗਣਾਈਆ। ਜੋ ਮੇਰੇ ਸਾਹਿਬ ਉਤੇ ਹੋਇਆ ਸ਼ਾਕਰ, ਸ਼ੁਕਰੀਆ ਇਕ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਕੱਤਕ ਕਹੇ ਮੇਰਾ ਖੇਲ ਅੱਧ ਤੋਂ ਅਗੇ, ਅਗਲੀ ਕਾਰ ਜਣਾਈਆ। ਕੂੜੇ ਰਹਿਣ ਨਹੀਂ ਦੇਣੇ ਬਗਲੇ ਬੱਪੇ, ਬਪੜੇ ਦੇਣੇ ਮਿਟਾਈਆ । ਹਰਫ਼ਾਂ ਵਾਲੇ ਰਹਿਣ ਨਹੀਂ ਦੇਣੇ ਟੱਪੇ, ਇਕੋ ਕਰਨੀ ਸਚ ਪੜ੍ਹਾਈਆ। ਮਾਤਾ ਦੀ ਗੋਦ ਵਿਚ ਖੇਡਣ ਨਹੀਂ ਦੇਣੇ ਬੱਚੇ, ਇਹੋ ਮੇਰੀ ਚਤੁਰਾਈਆ ।
ਮੈਂ ਪ੍ਰਭ ਦੇ ਵਾਕ ਕਰਨੇ ਸਚੇ, ਸੱਚਿਆਂ ਰਿਹਾ ਸਮਝਾਈਆ। ਗੁਰਮੁਖੋ ਗੁਰ ਸ਼ਬਦ ਧਾਰ ਵਿਚ ਰਿਹੋ ਨਾ ਕੱਚੇ, ਕਾਚੀ ਮਾਟੀ ਕੰਮ ਕਿਸੇ ਨਾ ਆਈਆ। ਵੇਖੋ ਘਨਕਪੁਰੀ ਦੇ ਘਰਾਨੇ ਢੱਠੇ, ਜਿਥੇ ਮਿਲੇ ਨਾ ਕੋਇ ਵਡਿਆਈਆ। ਇਹੋ ਪੈਣੇ ਚਾਰੋਂ ਕੁੰਟ ਰੱਟੇ, ਸਿਰ ਸਿਰ ਹੱਥ ਨਾ ਕੋਇ ਟਿਕਾਈਆ। ਪਹਿਲੀ ਕੱਤਕ ਉਚੀ ਕੂਕ ਕੂਕ ਦੱਸੇ, ਹੁਕਮ ਹੁਕਮ ਬੇਪਰਵਾਹੀਆ। ਜੋ ਲੇਖ ਅਗੰਮੀ ਨਰ ਹਰਿ ਦੱਸੇ, ਦਹਿ ਦਿਸ਼ਾ ਰਿਹਾ ਦ੍ਰਿੜਾਈਆ। ਮਾਇਆ ਮਮਤਾ ਵਿਚ ਰਹਿਣ ਨਾ ਦੇਵੇ ਫਸੇ, ਫ਼ੈਸਲਾ ਇਕੋ ਵਾਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਸੇ ਨੂੰ ਚੜ੍ਹਨ ਨਾ ਦੇਵੇ ਰੇਲ ਗਾੜੀ ਬੱਸੇ, ਬਿਸਤਰੇ ਸੀਸ ਉਤੇ ਟਿਕਾਈਆ। ਕੱਤਕ ਕਹੇ ਮੇਰੀ ਸੁਹੰਜਣੀ ਸੰਗਰਾਂਦ, ਜੋ ਸੰਮਤ ਸ਼ਹਿਨਸ਼ਾਹੀ ਰਹੀ ਵਡਿਆਈਆ। ਸ੍ਰਿਸ਼ਟੀ ਅੰਦਰ ਪੌਣੀ ਬਖਾਂਦ, ਵਖ ਵਖ ਹੁਕਮ ਸੁਣਾਈਆ । ਕਿਸੇ ਨੂੰ ਸੌਣ ਨਹੀਂ ਦੇਣਾ ਸਰ੍ਹਾਂਦ ਪਵਾਂਦ, ਸੁਖਆਸਣ ਨਾ ਕੋਇ ਵਿਛਾਈਆ। ਜੋਤਰਾ ਲੌਣ ਨਹੀਂ ਦੇਣਾ ਕਿਸੇ ਦਾਂਦ, ਹਾਲੀਆਂ ਹਲ ਨਾ ਕੋਇ ਫਿਰਾਈਆ। ਸੁਹਾਗੀ ਗੁੱਤ ਰਹਿਣ ਨਹੀਂ ਦੇਣੀ ਕੋਈ ਪਰਾਂਦ, ਕੱਜਲ ਧਾਰ ਨਾ ਕੋਇ ਜਣਾਈਆ। ਲੇਖਾ ਮੁਕਣਾ ਤਾਰਾ ਚਾਂਦ, ਇਕੋ ਨੂਰ ਹੋਏ ਰੁਸ਼ਨਾਈਆ। ਪੁਰਖ ਅਬਿਨਾਸ਼ੀ ਬਦਲਣ ਵਾਲਾ ਸਵਾਂਗ, ਸਵਾਂਗੀ ਹੋ ਕੇ ਦਏ ਵਡਿਆਈਆ। ਜਿਸ ਦੀ ਸਦੀਆਂ ਤੋਂ ਕਰਦੇ ਗਏ ਤਾਂਘ, ਮਾਸ ਬਰਖ ਗਣਤ ਗਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਜਣਾਈਆ। ਪੁਰੀ ਘਨਕ ਕਹੇ ਮੈਨੂੰ ਯਾਦ ਆਇਆ ਤਿੰਨ ਅੱਸੂ ਦਾ ਵਕ਼ਤ, ਵੀਹ ਸੌ ਤਿੰਨ ਬਿਕ੍ਰਮੀ ਦਏ ਗਵਾਹੀਆ। ਜਿਸ ਨੇ ਖੇਲ ਖੇਲਣਾ ਵਿਚ ਜਗਤ, ਜਾਗਰਤ ਜੋਤ ਕਰ ਰੁਸ਼ਨਾਈਆ। ਉਹ ਖੇਲ ਕਰਨ ਆਇਆ ਫ਼ਕਤ, ਫ਼ਿਕਰੇ ਆਪਣੇ ਰਿਹਾ ਬਣਾਈਆ। ਜਿਸ ਨੇ ਬਿਨ ਅੱਖਰਾਂ ਤੋਂ ਕੀਤੇ ਦਸਤਖਤ, ਹਰੂਫ਼ ਹਰੂਫ਼ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਪੁਰੀ ਘਨਕ ਕਹੇ ਜਿਸ ਮੇਰਾ ਸੁਹਾਇਆ ਦਵਾਰ, ਦੂਜੀ ਵਾਰ ਖੇਲ ਵਖਾਈਆ। ਮੈਨੂੰ ਥੋੜ੍ਹਾ ਜਿਹਾ ਆਇਆ ਇਤਬਾਰ, ਧੀਰਜ ਧੀਰ ਦਿਤੀ ਬੰਧਾਈਆ। ਜਿਸ ਨੇ ਲਿਖਿਆ ਆਰ ਪਾਰ ਕਰਾਂ ਖੁਆਰ, ਸੁਖ ਸਾਂਤ ਨਾ ਕੋਇ ਕਰਾਈਆ । ਉਹ ਮਿਲਿਆ ਮਾਲਕ ਦਿਲਦਾਰ, ਸਾਜਣ ਬੇਪਰਵਾਹੀਆ। ਮੈਨੂੰ ਕਰ ਕੇ ਗਿਆ ਖ਼ਬਰਦਾਰ, ਹੌਲੀ ਜਿਹੀ ਸਮਝਾਈਆ। ਪਹਿਲੋਂ ਤੇਰੇ ਉਤੋਂ ਸ਼ੁਰੂ ਕੀਤਾ ਵਿਹਾਰ, ਵੀਹ ਸੌ ਬਿਕ੍ਰਮੀ ਪੰਜ ਜੇਠ ਦਏ ਗਵਾਹੀਆ। ਜੋਤੀ ਜਾਮਾ ਧਾਰ ਕੇ ਵਿਚ ਸੰਸਾਰ, ਆਪਣਾ ਖੇਲ ਦਿਤਾ ਵਰਤਾਈਆ। ਉਹ ਮਾਰ ਕੇ ਇਕ ਰਮਜ਼ ਵਾਲੀ ਲਸ਼ਕਾਰ, ਚਮਕ ਅਗੰਮੀ ਗਿਆ ਚਮਕਾਈਆ। ਮੈਂ ਮੁਹੱਬਤ ਵਿਚ ਹੋਈ ਬੇਦਾਰ, ਆਪਣੀ ਅੱਖ ਖੁਲ੍ਹਾਈਆ । ਦੋਏ ਜੋੜ ਕਰ ਨਿਮਸਕਾਰ, ਸੀਸ ਜਗਦੀਸ ਲਿਆ ਝੁਕਾਈਆ। ਭੇਤ ਦੱਸ ਸਚ ਨਿਰੰਕਾਰ, ਪਰਦਾ ਦੇ ਉਠਾਈਆ। ਤੇਰੇ ਦਰ ਬਣੀ ਭਿਖਾਰ, ਮਾਂਗਤ ਹੋ ਕੇ ਮੰਗ ਮੰਗਾਈਆ। ਪੁਰਖ ਅਕਾਲ ਦੀਨ ਦਿਆਲ ਹੌਲੀ ਜਿਹੀ ਮੈਨੂੰ ਦਿਤਾ ਸਿਖਾਲ, ਸਿਖਿਆ ਸਚ ਦ੍ਰਿੜਾਈਆ। ਮੈਂ ਦੀਨਾਂ ਬੰਧਪ ਸਦਾ ਦਿਆਲ, ਦੀਨਨ ਹੋਵਾਂ ਸਹਾਈਆ। ਤੂੰ ਮੇਰੇ ਪਿਛੇ ਘਾਲੀ ਘਾਲ, ਘਰ ਬਾਰ ਸਾਰੇ ਖ਼ਾਲੀ ਦਿਤੇ ਕਰਾਈਆ। ਮੈਂ ਆਪਣੇ ਸੰਮਤ ਵਿਚ ਤੇਰਾ ਕਰ ਵਿਹਾਰ, ਤਿਵਹਾਰ ਸੋਹਣਾ ਦਿਆਂ ਸੁਹਾਈਆ। ਅਗਲੀ ਕਰ ਅਗੰਮੀ ਕਾਰ, ਕਰਨੀ ਨਾਲ ਪਰਗਟਾਈਆ। ਘਨਕਪੁਰੀ, ਮੈਨੂੰ ਦਿੱਲੀ ਬਣਾ ਲੈਣ ਦੇ ਨਿੱਕਾ ਜਿਹਾ ਦਰਬਾਰ, ਦਰਬਾਰ ਸਾਰੇ ਦਿਆਂ ਮਿਟਾਈਆ। ਸਾਢੇ ਤਿੰਨ ਸਾਲ ਅੰਤ ਅਖ਼ੀਰੀ ਤੇਰੀ ਵੰਗਾਰ, ਵਗਾਰੀ
ਸਾਰੇ ਦਿਆਂ ਬਣਾਈਆ। ਪੰਜ ਕੱਤਕ ਪੰਜਾ ਲੌਣਾ ਆਪ ਨਿਰੰਕਾਰ, ਜੋ ਪੰਜੇ ਲੇਖ ਤਿੰਨ ਚਾਰ ਅੱਸੂ ਦੀ ਰਾਤ ਦਿਤੇ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗੰਮੀ ਖੇਲ ਰਿਹਾ ਵਰਤਾਈਆ । ਕੱਤਕ ਕਹੇ ਮੈਂ ਵੇਖਣਾ ਆਪਣਾ ਜ਼ੋਰ, ਬਲ ਬਲ ਵਿਚੋਂ ਪਰਗਟਾਈਆ। ਨਾਲ ਤਕਣਾ ਪ੍ਰਭ ਦਾ ਫ਼ੁਰਨਾ ਫੋਰ, ਜੋ ਫ਼ਰਨਿਆਂ ਵਿਚ ਸਭ ਨੂੰ ਰਿਹਾ ਉਠਾਈਆ। ਸ਼ਰਅ ਦਾ ਵੇਖਣਾ ਸ਼ੋਰ, ਸ਼ਰੀਅਤ ਦੀ ਸ਼ਰਮ ਲੜਾਈਆ । ਕਲ ਦਾ ਕਾਲਾ ਵੇਖਣਾ ਅੰਧ ਘੋਰ, ਜੋ ਕਲਮਿਆਂ ਰਿਹਾ ਭੁਲਾਈਆ। ਜਨ ਭਗਤਾਂ ਦਾ ਇਕੋ ਵੇਖਣਾ ਬੋਲ, ਜੋ ਸੋਹੰ ਢੋਲੇ ਰਹੇ ਗਾਈਆ। ਜਿਹੜੇ ਗੁਰਮੁਖ ਪ੍ਰਭ ਦੇ ਕੰਡੇ ਦਾ ਤੁਲ ਗਏ ਤੋਲ, ਕ਼ੀਮਤ ਤੋਲਿਆਂ ਮਾਸ਼ਿਆਂ ਵਿਚੋਂ ਬਾਹਰ ਕਢਾਈਆ। ਉਹ ਸਚਖੰਡ ਦਵਾਰੇ ਦੇ ਰਤਨ ਅਨਮੋਲ, ਕ਼ੀਮਤ ਇਕੋ ਵਾਰ ਦਿਤੀ ਚੁਕਾਈਆ। ਕੱਤਕ ਕਹੇ ਮੈਂ ਕਰਮਾਂ ਦਾ ਵੇਖਣਾ ਘੋਲ, ਕਰਮਾਂ ਦੀ ਦੇਣੀ ਸਜ਼ਾਈਆ। ਸੰਤ ਸੁਹੇਲੇ ਸਚ ਵਰੋਲ, ਵਰੋਲਿਆਂ ਵਿਚੋਂ ਬਾਹਰ ਕਢਾਈਆ। ਗੁਰਮੁਖੋ, ਬਚਨ ਬੱਚਿਆਂ ਵਾਂਗ ਨਾ ਜਾਣਿਓ ਜਗਤ ਮਖ਼ੌਲ, ਮਸਖ਼ਰਾ ਰੂਪ ਨਾ ਕੋਇ ਬਣਾਈਆ। ਤੁਹਾਡੇ ਸਾਮ੍ਹਣੇ ਸਭ ਦੇ ਪਰਦੇ ਦੇਣੇ ਫੋਲ, ਚਾਰ ਕੁੰਟ ਖੋਜ ਖੁਜਾਈਆ। ਲੱਖ ਚੁਰਾਸੀ ਵਿਚੋਂ ਰਖਣੇ ਉਹ ਨਰੋਲ, ਜਿਹੜੇ ਨਿਰੇ ਨਿਰਵੈਰ ਨੂੰ ਸੀਸ ਝੁਕਾਈਆ। ਬਾਕੀ ਧਰਤ ਮਾਤ ਧੌਲ ਦੀ ਸੁਆ ਕੇ ਗੋਦ, ਧੌਲਾਂ ਮਾਰ ਕੇ ਲੈਣੇ ਢਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਓਨ੍ਹਾਂ ਦੇ ਵਸਣਾ ਕੋਲ, ਜਿਨ੍ਹਾਂ ਨੂੰ ਆਪਣੀ ਕੁਲ ਲਿਆ ਬਣਾਈਆ।
ਕੱਤਕ ਕਹੇ ਮੈਂ ਵੇਖਣ ਆਇਆ ਕ਼ੁਦਰਤ, ਕ਼ਦੀਮ ਦਾ ਧਿਆਨ ਲਗਾਈਆ। ਗੁਰ ਅਵਤਾਰ ਪੈਗ਼ੰਬਰਾਂ ਤੋਂ ਮੈਨੂੰ ਮਿਲ ਗਈ ਫ਼ੁਰਸਤ, ਵਿਹਲਾ ਹੋ ਕੇ ਖ਼ੁਸ਼ੀ ਮਨਾਈਆ। ਸਭ ਨੂੰ ਜਗਤ ਜਹਾਨ ਵਿਚੋਂ ਮਿਲ ਗਈ ਰੁਖ਼ਸਤ, ਪੁਰਖ ਅਕਾਲ ਹੁਕਮ ਸੁਣਾਈਆ। ਅਗੇ ਇਕੋ ਸਭ ਦਾ ਹੋਣਾ ਮੁਰਸ਼ਦ, ਮੁਰਦਿਆਂ ਵਾਲੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਰਘੁਰਾਈਆ। ਕੱਤਕ ਕਹੇ ਮੇਰਾ ਕ਼ਦਮ ਵੇਖਿਓ ਪਹਿਲਾ ਪੈਰ, ਪਹਿਰ ਪਹਿਰ ਵੰਡ ਵੰਡਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਵੇ ਕਹਿਰ, ਇਸ਼ਟੀ ਮੁਖ ਭਵਾਈਆ। ਝਗੜਾ ਵੇਖਿਓ ਜਗਤ ਗ਼ੈਰ, ਗਹਿਰਾ ਘਾਓ ਦਿਆਂ ਲਗਾਈਆ। ਵਸਿਆ ਕੋਈ ਨਾ ਰਹੇ ਸ਼ਹਿਰ, ਸ਼ਾਹ ਖ਼ਾਕ ਦਿਆਂ ਬਣਾਈਆ । ਤਰਜ਼ ਸੁਣਾ ਕੇ ਇਕੋ ਬਹਿਰ, ਢੋਲਾ ਬੇਪਰਵਾਹੀਆ। ਅਗਨੀ ਅੱਗ ਲਗਾ ਕੇ ਦੁਪਹਿਰ, ਝੁਲਸ ਦੇਵਾਂ ਲੋਕਾਈਆ। ਸਿਰਫ਼ ਭਗਤਾਂ ਦੀ ਮੰਗਾਂ ਖ਼ੈਰ, ਝੋਲੀ ਡਾਹ ਕੇ ਸੀਸ ਨਿਵਾਈਆ। ਪ੍ਰਭੂ ਕਦੀ ਪੁੱਤਰਾਂ ਨੂੰ ਕਿਸੇ ਨਹੀਂ ਦਿਤਾ ਜ਼ਹਿਰ, ਰੁਸਿਆਂ ਨੂੰ ਮਾਪੇ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਮਾਂ ਤੋਂ ਲੈਣਾ ਬਚਾਈਆ। ਕੱਤਕ ਕਹੇ ਮੈਂ ਨੌ ਸੌ ਚੁਰਾਨਵੇ ਜੁਗ ਦਾ ਆਦੀ, ਆਦਤ ਆਪਣੀ ਦਿਆਂ ਜਣਾਈਆ। ਸਦਾ ਸੰਮਤ ਸ਼ਹਿਨਸ਼ਾਹੀ ਵਿਚ ਕਰਾਂ ਬਰਬਾਦੀ, ਬਦਲੇ ਦੇਵਾਂ ਥਾਉਂ ਥਾਈਂਆ। ਮੈਨੂੰ ਥੋੜ੍ਹੀ ਚੰਗੀ ਲਗੇ ਆਬਾਦੀ, ਜੋ ਅਬਾਦਤ ਵਿਚ ਬੈਠੇ ਸੀਸ ਨਿਵਾਈਆ। ਉਹਨਾਂ ਦੀ ਆਤਮ ਸਭ ਤੋਂ ਚੰਗੀ ਹੈਗੀ, ਜੋ ਚੰਗਿਆੜੇ ਅਗਨ ਦਏ ਬੁਝਾਈਆ। ਮੈਂ ਭਗਤਾਂ ਨੂੰ ਬਣਾ ਕੇ ਸਚੇ ਤਿਆਗੀ, ਪੁਰਖ ਅਕਾਲ ਨਾਲ ਮਿਲਾਈਆ। ਕੋਟਾਂ ਵਿਚੋਂ ਥੋੜ੍ਹੇ ਕਰ ਕੇ ਵਡਭਾਗੀ, ਭਾਗ ਉਹਨਾਂ ਦਾ ਦਿਆਂ ਸਮਝਾਈਆ। ਜਿਹੜੇ ਮੇਰੇ ਸਾਹਿਬ ਤੋਂ
ਹੋਏ ਬਾਗ਼ੀ, ਬਗਲੇ ਬਪ ਦਿਆਂ ਖਪਾਈਆ। ਮੈਂ ਸਦਾ ਚਾਹੁੰਦਾ ਇਕੋ ਪਿਤਾ ਹੋਵੇ ਤੇ ਇਕੋ ਹੋਵੇ ਦਾਦੀ, ਦਾਅਵੇ ਸਭ ਦੇ ਦਏ ਮੁਕਾਈਆ। ਜੋ ਮਾਲਕ ਧੁਰ ਦਾ ਆਦੀ, ਅਦਨਿਆਂ ਗਲੇ ਲਗਾਈਆ। ਓਸ ਦਾ ਬਣਾਵਾਂ ਸਾਥੀ, ਜੋ ਸੱਜਣ ਸ਼ਹਿਨਸ਼ਾਹੀ ਜਣਾਈਆ। ਜਿਨ੍ਹਾਂ ਕੱਤਕ ਕਹੇ ਮੇਰੀ ਨਹੀਂ ਮੰਨੀ ਆਖੀ, ਆਖ਼ਰ ਅੱਖੀਆਂ ਤੋਂ ਉਹਲੇ ਦਿਆਂ ਕਰਾਈਆ। ਜਨ ਭਗਤੋ ਖੋਲ੍ਹ ਕੇ ਵੇਖੋ ਆਪਣੀ ਤਾਕੀ, ਤਾਕ਼ਤਵਰ ਬੈਠਾ ਤੁਹਾਡੇ ਅੰਦਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮਾਲਕ ਵੇਖ ਵਖਾਈਆ। ਕੱਤਕ ਕਹੇ ਮੈਂ ਜੁਗ ਜੁਗ ਲੈਂਦਾ ਬਦਲਾ, ਬਦਾਂ ਨੂੰ ਦਿਆਂ ਖਪਾਈਆ। ਮੈਨੂੰ ਗਿਆਰਾਂ ਸੌ ਸਾਲ ਸਾਰੇ ਕਹਿੰਦੇ ਪਗ਼ਲਾ, ਪਿਛਲੀ ਵਾਰਤਾ ਵਾਰਾਂ ਵਿਚ ਗਾਈਆ। ਕਿਉਂ ਮੈਂ ਰਾਜਿਆਂ ਰਾਣਿਆਂ ਕਰਾਂ ਕੰਗਲਾ, ਸੁਲਤਾਨਾਂ ਖ਼ਾਕ ਮਿਲਾਈਆ । ਸ਼ਾਹਾਂ ਫਿਰਾਵਾਂ ਵਿਚ ਜੰਗਲਾਂ, ਹੈਵਾਨਾਂ ਵਾਂਗ ਭਜਾਈਆ। ਕਿਸੇ ਦੇ ਰਹਿਣ ਜੋਗਾ ਰਹਿਣ ਨਾ ਦੇਵਾਂ ਬੰਗਲਾ, ਬਗ਼ਲ ਬਿਸਤਰੇ ਦਿਆਂ ਬੰਨ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੇਵਾ ਇਕ ਲਗਾਈਆ। ਕੱਤਕ ਕਹੇ ਮੇਰੀ ਜੁਗ ਜੁਗ ਸੇਵਾ ਸਚੀ, ਨਵ ਨੌ ਚਾਰ ਦਏ ਗਵਾਹੀਆ। ਮੈਂ ਧਾਰ ਰਹਿਣ ਨਹੀਂ ਦਿੱਤੀ ਕਦੇ ਕੋਈ ਕੱਚੀ, ਕੱਚੀ ਕੁਚਲ ਕੇ ਕੱਚਿਆਂ ਜਾਵਾਂ ਖਾਈਆ। ਇਕ ਵੇਰਾਂ ਮੰਗ ਮੰਗੀ ਥੋੜੀ ਜਿਹੀ ਸੁਲਤਾਨ ਕੱਖੀ, ਸਖੀ ਸੁੱਤਿਆਂ ਸੁਫਨੇ ਵਿਚ ਝੋਲੀ ਡਾਹੀਆ। ਉਹਨੂੰ ਸ਼ਰਅ ਦੀ ਪੜ੍ਹਾ ਕੇ ਪੱਟੀ, ਪਟਿਆਂ ਤੋਂ ਦਿਤਾ ਹਲਾਈਆ। ਥੋੜ੍ਹੀ ਜਿਹੀ ਜਗਾ ਕੇ ਮੋਮਬੱਤੀ, ਨਿੰਮ੍ਹੀ ਕਰੀ ਰੁਸ਼ਨਾਈਆ। ਇਕ ਨਿੱਕੀ ਜਿਹੀ ਬਾਤ ਦੱਸੀ, ਦਸਤ ਨਾਲ ਦਸਤ ਮਿਲਾਈਆ। ਮੇਰੀ ਖੇਲ ਅੰਤ ਹੋਣੀ ਸਭ ਤੋਂ ਵੱਖੀ, ਵਖਰੀ ਧਾਰ ਪਰਗਟਾਈਆ। ਕੱਤਕ ਵਿਚ ਖੇਲ ਕਰਨੀ ਇਕ ਅੱਛੀ, ਅੱਛੀ ਤਰਾ ਸਮਝਾਈਆ। ਸ੍ਰਿਸ਼ਟੀ ਪੀੜਨੀ ਜਿਉਂ ਵੇਲਣੇ ਵਿਚ ਪੱਛੀ, ਪਛਚਾਤਾਪ ਨਾਲ ਕੁਰਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਰੀਤੀ ਬੰਨ੍ਹ ਕੇ ਸ਼ਬਦ ਨਾਲ ਰੱਸੀ, ਰਸਤਿਆਂ ਵਿਚੋਂ ਬਸਤੇ ਦੇਣੇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਲੇਖਾ ਵੇਖ ਕੇ ਇਕ ਲੱਖ ਹਜ਼ਾਰ ਅੱਸੀ, ਆਸਾ ਸਭ ਦੀ ਪੂਰ ਕਰਾਈਆ।
੨ ਕੱਤਕ ਸ਼ਹਿਨਸਾਹੀ ਸੰਮਤ ੧ ਠਾਕਰ ਸਿੰਘ ਦੇ ਗ੍ਰਹਿ ਜੇਠੂਵਾਲ
ਸ਼ਹਿਨਸ਼ਾਹੀ ਸੰਮਤ ਕਹੇ ਮੇਰਾ ਸਮਿਆਂ ਵਾਲਾ ਮੁਕਿਆ ਪੰਧ, ਪਾਂਧੀ ਬ੍ਰਹਿਮੰਡ ਖੰਡ ਵੇਖ ਵਖਾਈਆ। ਨਵੇਂ ਜੁਗ ਦਾ ਨਵਾਂ ਚੜ੍ਹਿਆ ਚੰਦ, ਨਵ ਨੌ ਚਾਰ ਚਰਨ ਛੁਹਾਈਆ। ਲੇਖਾ ਜਾਣ ਸ਼ਾਹ ਫ਼ਰੰਗ, ਫਾਰਸ ਆਰਫ ਦਿਆਂ ਹਿਲਾਈਆ। ਅਗਨੀ ਅਗੰਮ ਦੁੜਾ ਤਰੰਗ, ਤਰਫ਼ ਦੋਤਰਫ ਵੇਖ ਵਖਾਈਆ। ਸ਼ਬਦੀ ਚਿੱਲਾ ਨਾਮ ਕਮੰਦ, ਕਮਰ ਕਸਾ ਬੇਪਰਵਾਹੀਆ। ਕੂੜੀ ਕਿਰਿਆ ਤੋੜ ਘਮੰਡ, ਮਨ ਮਮਤਾ ਡੇਰਾ ਢਾਹੀਆ। ਝਗੜਾ ਮੁਕਾ ਕੇ ਸਿਲ ਪੂਜਸ ਕਰੀਰ ਜੰਡ, ਇਕੋ ਨੂਰ ਦਿਆਂ ਚਮਕਾਈਆ। ਕੁਛ ਲੇਖਾ ਬਾਕੀ ਰਹਿੰਦਾ ਵਿਚ ਝੰਗ, ਹੁਕਮੇ ਅੰਦਰ ਦਏ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਸੰਮਤ ਕਹੇ ਮੇਰੇ ਕੱਤਕ ਦਾ ਵੇਖੋ ਕਰਮ, ਕਰਮਾਂ ਵਾਲਿਆਂ ਲਏ ਤਰਾਈਆ। ਸ੍ਰਿਸ਼ਟੀ ਨੂੰ ਵੇਖ ਕੇ ਵਿਚ ਭਰਮ, ਭਰਮੀਆਂ ਦਏ ਭੁਲਾਈਆ। ਜਗਤ ਵਿਕਾਰ ਵਾਲਾ ਲਾ ਕੇ ਵਰਨ, ਵਰਨ
ਬਰਨ ਝਗੜਾ ਦਿਆਂ ਮਿਟਾਈਆ। ਜਨ ਭਗਤਾਂ ਦੇ ਕੇ ਧੁਰ ਦੀ ਸਰਨ, ਸ਼ਰਨਗਤ ਇਕ ਸਮਝਾਈਆ। ਕੁਛ ਲਹਿਣਾ ਅਰਜਨ ਵਾਲਾ ਤਾਰਨ ਤਰਨ, ਤਰਨ ਤਾਰਨ ਤੁਰਤ ਵੇਖ ਵਖਾਈਆ। ਜਿਹੜੇ ਹਰਫ਼ ਜਗਤ ਮਕਤਬ ਨਾ ਪੜ੍ਹਨ, ਵਿਦਿਆ ਵਿਚ ਨਾ ਕੋਇ ਸਹਾਈਆ। ਉਹਨਾਂ ਦੇ ਕਾਰਨ ਸ਼ਬਦੀ ਧਾਰ ਆਇਆ ਫੜਨ, ਫੜ ਫੜ ਦਏ ਸਜ਼ਾਈਆ। ਨਾਮ ਕਟਾਰੇ ਆਇਆ ਲੜਨ, ਨੌਜਵਾਨਾ ਮਰਦ ਮਰਦਾਨਾ ਵੇਸ ਵਟਾਈਆ। ਨਵਾਂ ਘਾੜਨ ਆਇਆ ਘੜਨ, ਬਣ ਠਠਿਆਰਾ ਬੇਪਰਵਾਹੀਆ। ਗੁਰ ਅਵਤਾਰ ਪੈਗ਼ੰਬਰਾਂ ਪੂਰਾ ਕਰਨ ਆਇਆ ਪਰਨ, ਪ੍ਰਤੀਨਿਧ ਹੋ ਕੇ ਵੇਖ ਵਖਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸਭ ਦਾ ਵੇਖਿਆ ਚਾਲ ਚਲਣ, ਚਲਿੱਤ੍ਰਾਂ ਵਿਚ ਵੇਖ ਵਖਾਈਆ। ਧੁਰ ਦਾ ਲੇਖਾ ਲਿਖਿਆ ਸ਼ਾਹੀ ਨਾਲ ਕ਼ਲਮ, ਕਲਮਿਆਂ ਤੋਂ ਬਾਹਰ ਦਿਤੇ ਪਰਗਟਾਈਆ। ਜਿਸ ਦਾ ਬੁਧੀ ਵਿਚ ਵਿਕਾਸ ਨਾ ਕੀਤਾ ਇਲਮ, ਆਲਮ ਨਾ ਕੋਇ ਵਡਿਆਈਆ। ਅੰਤ ਅਖ਼ੀਰੀ ਰਹਿਣ ਨਹੀਂ ਦੇਣੀ ਕੋਈ ਚਿਲਮ, ਚੰਮ ਦ੍ਰਿਸ਼ਟੀ ਸਾਰੀ ਦਿਤੀ ਗਵਾਈਆ। ਜਿਹੜਾ ਜਗਤ ਕੂੜੀ ਲੜਾਈ ਦੀ ਵੇਖਦਾ ਰਿਹਾ ਫ਼ਿਲਮ, ਉਹ ਫ਼ੈਸਲਿਆਂ ਵਿਚ ਸਮਝਾਈਆ। ਪਿਆਰ ਨਾਲ ਕਿਸੇ ਨਾ ਦੇਣਾ ਮਿਲਣ, ਵਿਛੜਿਆਂ ਜੋੜ ਨਾ ਕੋਇ ਜੁੜਾਈਆ। ਰਾਤੀਂ ਸੁੱਤਿਆਂ ਨਾ ਦੇਣਾ ਹਿਲਣ, ਸਿਰ ਸਕੇ ਨਾ ਕੋਇ ਉਠਾਈਆ। ਕਲਜੁਗ ਕੂੜ ਕੁੜਿਆਰੇ ਵੱਡੀ ਡੂੰਘੀ ਪਾਉਂਣੀ ਜਿਲ੍ਹਣ, ਬਾਹਰ ਸਕੇ ਨਾ ਕੋਇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਕੱਤਕ ਕਹੇ ਮੈਂ ਮੰਗ ਲਈ ਉਹ ਕਿਤਾਬ, ਪੁਰਖ ਅਕਾਲ ਅਗੇ ਬੇਨੰਤੀ ਦਿਤੀ ਸੁਣਾਈਆ। ਜਿਸ ਵਿਚ ਜੁਗ ਚੌਕੜੀ ਗੁਰ ਅਵਤਾਰ ਪੈਗ਼ੰਬਰਾਂ ਦਾ ਹਿਸਾਬ, ਲੇਖਾ ਲਿਖਿਆ ਬਿਨ ਕ਼ਲਮ ਸ਼ਾਹੀਆ। ਜਿਸ ਦਾ ਪਹਿਲਾ ਵਰਕਾ ਤੇ ਪਹਿਲਾ ਬਾਬ, ਅਹਿਬਾਬ ਦੇ ਸਮਝਾਈਆ। ਜਿਸ ਦਾ ਸਦੀਆਂ ਤੋਂ ਲੈਂਦੇ ਆਏ ਖ਼ਵਾਬ, ਖ਼ਾਲਸ ਆਪਣਾ ਰੂਪ ਦਏ ਪਰਗਟਾਈਆ। ਹੁਕਮੇ ਅੰਦਰ ਸ਼ਾਹ ਨਵਾਬ, ਸ਼ਹਿਨਸ਼ਾਹ ਆਪਣੀ ਕਾਰ ਭੁਗਤਾਈਆ। ਕੱਤਕ ਕਹੇ ਪਤਾ ਨਹੀਂ ਕੀ ਲੇਖਾ ਮੇਰੇ ਪਿਛੋਂ ਹੋਣਾ ਬਾਅਦ, ਬਗ਼ਦਾਦ ਦਾ ਲੇਖਾ ਸਹਿਜ ਸੁਭਾਈਆ। ਮੇਰੀ ਰਮਝਾਂ ਵਾਲੀ ਆਵਾਜ਼, ਸਦਾ ਇਕ ਸੁਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦੀ ਅਨਾਦੀ ਕੱਢ ਕੇ ਇਕ ਲੁਗਾਤ, ਬਿਨ ਸਫਿਆਂ ਸਫੇ ਦਏ ਉਲਟਾਈਆ। ਸੰਮਤ ਕਹੇ ਪਿਛਲਾ ਖੇਲ ਹੋਇਆ ਸਮਾਪਤ, ਪੱਲੂ ਸਾਰੇ ਗਏ ਛੁਡਾਈਆ। ਪੁਰਖ ਅਕਾਲ ਦਾ ਨਾਮ ਹੋਇਆ ਸਥਾਪਤ, ਸੰਥਾ ਦੇਵੇ ਥਾਉਂ ਥਾਈਂਆ। ਇਕੋ ਪੂਜਾ ਦੱਸੇ ਪਾਠਤ, ਪੜ੍ਹਿਆਂ ਦਏ ਪੜ੍ਹਾਈਆ। ਇਕੋ ਕ਼ਲਮੇ ਨਾਮ ਅਬਾਦਤ, ਇਲਮੋਂ ਬਾਹਰ ਆਲਮਾਂ ਦਏ ਸਮਝਾਈਆ। ਇਕੋ ਪਰਮਾਤਮਾ ਆਤਮਾ ਕਰੇ ਸੁਆਗਤ, ਦੂਜਾ ਸੰਗ ਨਾ ਕੋਇ ਹੰਢਾਈਆ। ਭੇਵ ਚੁਕਾ ਕੇ ਹਕ਼ੀਕ਼ੀ ਮਾਰਫ਼ਤ, ਮੁਹੱਬਤ ਤੁਹਾਡੀ ਦਏ ਸਮਝਾਈਆ। ਜਿਥੇ ਚਲੇ ਨਾ ਕੋਇ ਸਫ਼ਾਰਸ਼, ਮਿਹਰ ਨਜ਼ਰ ਨਜ਼ਰ ਉਠਾਈਆ। ਭੇਵ ਜਾਣੇ ਨਾ ਕੋਇ ਆਰਫ਼, ਵਿਦਿਆ ਵਿਚ ਨਾ ਕੋਇ ਵਡਿਆਈਆ। ਧੁਰ ਦੀ ਧਾਰ ਅਗੰਮੀ ਅਬਾਰਤ, ਇਬਰਤ ਨਾਲ ਦਏ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਰਤਾ ਬਣ ਕੇ ਦੇਸ਼ ਭਾਰਤ, ਭਾਵੀ ਆਪ ਹੁਕਮ ਵਰਤਾਈਆ । ਸੰਮਤ ਕਹੇ ਮੇਰਾ ਕਿਸੇ ਨਾ ਸਮਝਿਆ ਸਮਾਚਾਰ, ਪੜ੍ਹ ਪੜ੍ਹ ਥੱਕੀ ਜਗਤ ਲੋਕਾਈਆ। ਅੰਦਰ ਆਈ ਨਾ ਕੋਇ ਵਿਚਾਰ, ਬੁਧੀਵਾਨ ਨਾ ਕੋਇ ਵਡਿਆਈਆ। ਧੁਰ ਦਾ ਮਜ਼ਬੂਨ ਲਾ ਕਾਨੂੰਨ ਕਿਸੇ ਹੱਥ ਨਾ ਆਏ ਕਿਸੇ ਵਿਚ ਅਖ਼ਬਾਰ, ਬੇਖ਼ਬਰਾਂ ਖ਼ਬਰ
ਨਾ ਕੋਇ ਸੁਣਾਈਆ। ਮਨ ਵਾਸਨਾ ਕਲਜੁਗ ਕੂੜੇ ਦਾ ਕਰ ਇਤਬਾਰ, ਆਪਣਾ ਆਪ ਦਏ ਮਿਟਾਈਆ। ਜਨ ਭਗਤਾਂ ਦੱਸਿਆ ਇਕੋ ਸਭ ਦਾ ਸਾਂਝਾ ਯਾਰ, ਜੋ ਯਾਰੜਾ ਸਥਰ ਵੇਖ ਵਖਾਈਆ। ਜਿਸ ਦੀ ਮੰਜ਼ਲ ਸਭ ਤੋਂ ਦੁਸ਼ਵਾਰ, ਔਖੀ ਘਾਟੀ ਨਾ ਕੋਇ ਚੜ੍ਹਾਈਆ। ਕਰ ਕਿਰਪਾ ਜਿਸ ਕਰੇ ਆਪ ਪਿਆਰ, ਪਰਮ ਪੁਰਖ ਹੋ ਕੇ ਆਪ ਦਇਆ ਕਮਾਈਆ। ਫੜ ਬਾਹੋਂ ਲਏ ਉਠਾਲ, ਜੁਗ ਵਿਛੜੇ ਮੇਲ ਮਿਲਾਈਆ। ਲੇਖਾ ਛੁਪਾ ਕੇ ਸ਼ਾਹ ਕੰਗਾਲ, ਸ਼ਹਿਨਸ਼ਾਹ ਆਪਣਾ ਰੰਗ ਰੰਗਾਈਆ। ਸਚਖੰਡ ਦਵਾਰਾ ਵਖਾਵੇ ਉਹ ਸਚ ਦਰਬਾਰ, ਜਿਥੇ ਗੁਰ ਅਵਤਾਰ ਪੈਗ਼ੰਬਰ ਬੈਠੇ ਸੀਸ ਨਿਵਾਈਆ। ਉਥੇ ਕਿਸੇ ਦੀ ਕਰਨੀ ਨਾ ਭਾਲ, ਖੋਜਣ ਦੀ ਲੋੜ ਰਹੇ ਨਾ ਰਾਈਆ। ਜਿਧਰ ਵੇਖੋ ਉਧਰ ਨਾਲ, ਨਲਾਇਕਾਂ ਨੂੰ ਲਾਇਕ ਦਏ ਬਣਾਈਆ। ਇਹੋ ਪਰਮ ਪੁਰਖ ਦਾ ਖੇਲ ਕਮਾਲ, ਜੋ ਕਮਲਿਆਂ ਕੋਝਿਆਂ ਗਲੇ ਲਏ ਲਗਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਕਰ ਕੇ ਹਲਾਲ, ਹਲਵਾ ਮੰਡਾ ਸਭ ਦਾ ਦਏ ਬਣਾਈਆ। ਜਿਹੜਾ ਲਹਿਣਾ ਕ੍ਰਿਸ਼ਨ ਦਾ ਨਾਲ ਗਵਾਲ, ਗਵਾਲਾ ਹੋ ਕੇ ਗਊਆਂ ਸੇਵ ਕਮਾਈਆ । ਉਸ ਦਾ ਅਗੇ ਆਉਣ ਵਾਲਾ ਅਹਿਵਾਲ, ਜੋ ਵਾਤਾਵਰਨ ਦਏ ਬਦਲਾਈਆ। ਸਭ ਦਾ ਲਹਿਣਾ ਦੇਣਾ ਕਰ ਕੇ ਬਹਾਲ, ਲੇਖਾ ਲੇਖੇ ਵਿਚੋਂ ਮਿਟਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਮਤ ਸੰਮਤੀ ਵੇਖੇ ਆਣ, ਮਿਹਰਵਾਨ ਆਪਣਾ ਫੇਰਾ ਪਾਈਆ।