੫ ਕੱਤਕ ਸ਼ਹਿਨਸ਼ਾਹੀ ਸੰਮਤ ੧ ਧੀਰਪੁਰ ਦਿੱਲੀ ਦਰਬਾਰ ਦੀ ਨੀਂਹ ਰਖਣ ਸਮੇਂ
ਪੰਜ ਕੱਤਕ ਕਹੇ ਮੇਰਾ ਮਾਲਕ ਨਿਰੰਕਾਰ, ਦੋ ਜਹਾਨਾਂ ਮਲਕੀਅਤ ਆਪਣੇ ਹੱਥ ਰਖਾਈਆ। ਆਦਿ ਜੁਗਾਦਿ ਸਚੀ ਸਰਕਾਰ, ਧੁਰ ਦੀ ਧਾਰ ਹੁਕਮ ਪਰਗਟਾਈਆ। ਜੁਗ ਚੌਕੜੀ ਵਿਚ ਸੰਸਾਰ, ਨਿਤ ਨਵਿਤ ਵੇਖ ਵਖਾਈਆ । ਨਵ ਨੌ ਚਾਰ ਕਰ ਕੇ ਪਾਰ, ਪਰਮ ਪੁਰਖ ਪ੍ਰਭ ਆਪਣੀ ਦਇਆ ਕਮਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਵੇਖ ਅਖਾੜ, ਦਹਿ ਦਿਸ਼ਾ ਖੋਜ ਖੁਜਾਈਆ। ਪੈਗ਼ੰਬਰ ਗੁਰੂ ਵੇਖ ਅਵਤਾਰ, ਭਗਤ ਸੁਹੇਲੇ ਭੇਵ ਚੁਕਾਈਆ। ਇਸ਼ਟ ਦ੍ਰਿਸ਼ਟ ਵੇਖ ਵਿਵਹਾਰ, ਬਹੁਭਾਂਤੀ ਵੰਡ ਵੰਡਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ, ਪਰਦੇ ਰਿਹਾ ਉਠਾਈਆ। ਹਰ ਘਟ ਅੰਦਰ ਵੇਖੇ ਮਾਰ ਧਿਆਨ, ਬਿਨ ਅੱਖਾਂ ਵੇਖ ਵਖਾਈਆ। ਸੰਮਤ ਸ਼ਹਿਨਸ਼ਾਹੀ ਕਰ ਪਰਧਾਨ, ਲੋਕਮਾਤ ਦਿੱਤੀ ਵਡਿਆਈਆ। ਹੁਕਮ ਧੁਰ ਦਾ ਇਕ ਫ਼ਰਮਾਨ, ਫ਼ਰਮਾਬਰਦਾਰ ਦਿਤਾ ਸਮਝਾਈਆ। ਨੌ ਸਤ ਹੋਏ ਹੈਰਾਨ, ਹੈਰਾਨੀ ਘਰ ਘਰ ਨਜ਼ਰੀ ਆਈਆ। ਸੱਚਿਆਂ ਭਗਤਾਂ ਬਖ਼ਸ਼ ਇਕ ਗਿਆਨ, ਅਗਿਆਨੀ ਕਰੇ ਹਲਕਾਈਆ। ਧਰਮ ਦਵਾਰੇ ਦੇ ਕੇ ਮਾਣ, ਮਮਤਾ ਦਿਤੀ ਮਿਟਾਈਆ। ਸਤਿ ਸਚ ਵਖਾ ਨਿਸ਼ਾਨ, ਨਿਸ਼ਾਨਾ ਇਕੋ ਦਿਤਾ ਜਣਾਈਆ। ਢੋਲਾ ਦੱਸ ਕੇ ‘‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ’’ ਭਾਗ ਸਭ ਦਾ ਦਿਤਾ ਬਦਲਾਈਆ। ਖੇਲੇ ਖੇਲ ਨੌਜਵਾਨ, ਨੌਬਤ ਆਪਣਾ ਨਾਮ ਵਜਾਈਆ। ਸਚ ਦਵਾਰਾ ਕਰ ਪਰਵਾਨ, ਪਰਮ ਪੁਰਖ ਹੋਏ ਸਹਾਈਆ । ਦਿੱਲੀ ਦਰਬਾਰ ਖੋਲ੍ਹਿਆ ਆਣ, ਆਨਣ ਫਾਨਣ ਵੇਖੇ ਸਰਬ ਲੋਕਾਈਆ। ਸ਼ਬਦੀ ਜੋਧਾ ਹੋ ਬਲਵਾਨ, ਬਲਧਾਰੀ ਵੇਖ ਵਖਾਈਆ। ਨਾਮ ਖੰਡਾ ਖਿੱਚ ਅਗੰਮ ਕਮਾਨ, ਚਿਲਾ ਤੀਰ ਅਣਿਆਲਾ ਆਪਣੇ ਹੱਥ ਰਖਾਈਆ। ਬ੍ਰਹਿਮੰਡ ਖੰਡ ਵੇਖੇ ਇਕ ਮੈਦਾਨ, ਮਦਦਗੀਰ ਨਾ ਕੋਇ
ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਕੱਤਕ ਕਹੇ ਮੈਂ ਹੋਇਆ ਖ਼ੁਸ਼ਹਾਲ, ਪੰਚ ਪਰਵਿਸ਼ਟੇ ਮਿਲੀ ਵਡਿਆਈਆ। ਸਾਹਿਬ ਸਤਿਗੁਰ ਦੀਨ ਦਿਆਲ, ਦਇਆ ਦਿਤੀ ਕਮਾਈਆ। ਭਗਤ ਸੁਹੇਲੇ ਗੁਰਮੁਖ ਸੋਹਣੇ ਲਾਲ, ਲਾਲ ਰਿਹਾ ਵਡਿਆਈਆ । ਸਚ ਦਵਾਰਾ ਵਖਾ ਕੇ ਧਰਮਸਾਲ, ਭਗਤ ਭਗਵਾਨ ਹੋਏ ਸਹਾਈਆ। ਪੂਰਬਲਾ ਪੂਰਬ ਵੇਖ ਮੈਦਾਨ, ਧਰਤੀ ਧਰਤ ਰਿਹਾ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੰਜ ਕੱਤਕ ਕਹੇ ਮੈਨੂੰ ਯਾਦ ਆਉਂਦਾ ਚੇਤਾ, ਚੇਤਾਵਨੀ ਨਾਲ ਜਣਾਈਆ। ਇਥੇ ਇੱਕੀ ਦਿਨ ਕ੍ਰਿਸ਼ਨ ਸੌਂਦਾ ਰਿਹਾ ਉਪਰ ਰੇਤਾ, ਦੂਜਾ ਸੰਗ ਨਾ ਕੋਇ ਵਖਾਈਆ। ਦੂਜਾ ਤਕਦਾ ਰਿਹਾ ਪੁਰਖ ਅਕਾਲ ਦਾ ਸ਼ਬਦੀ ਬੇਟਾ, ਜੋ ਹੁਕਮੀ ਹੁਕਮ ਸੁਣਾਈਆ। ਜਿਸ ਦਾ ਕੋਇ ਨਾ ਜਾਣੇ ਲੇਖਾ, ਕਾਗ਼ਜ਼ ਕ਼ਲਮ ਨਾ ਲਿਖੇ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੰਜ ਕੱਤਕ ਕਹੇ ਮੈਨੂੰ ਯਾਦ ਆਈ ਉਹ ਧਾਰ, ਜੋ ਧਰਨੀ ਦਏ ਗਵਾਹੀਆ । ਤਿੰਨ ਦਿਨ ਕ੍ਰਿਸ਼ਨ ਸੁੱਤਾ ਸੀ ਮੂੰਹ ਦੇ ਭਾਰ, ਦੱਖਣ ਦਿਸ਼ਾ ਕੋਨਾ ਵੰਡ ਵੰਡਾਈਆ। ਮਸਤਕ ਰਗੜ ਕਰੇ ਨਿਮਸਕਾਰ, ਸੀਸ ਗਰਦਨ ਉਤੇ ਟਿਕਾਈਆ। ਤੇਰਾ ਖੇਲ ਅਗੰਮ ਅਪਾਰ, ਤ੍ਰਿਲੋਕੀ ਨਾਥ ਦਏ ਗਵਾਹੀਆ । ਅਗੰਮੀ ਦਿਸਦਾ ਚਮਤਕਾਰ, ਜਲਵਾ ਸ਼ਹਿਨਸ਼ਾਹੀਆ। ਨਿਰਗੁਣ ਰੂਪ ਤੇਰਾ ਨਿਰੰਕਾਰ, ਮਾਲਕ ਇਕ ਅਖਵਾਈਆ । ਸਾਚਾ ਬਖ਼ਸ਼ ਉਹ ਪਿਆਰ, ਜਿਸ ਨੂੰ ਵੇਖੇ ਨਾ ਕੋਇ ਲੋਕਾਈਆ। ਤੇਤੀਵੇਂ ਸਾਲ ਦਾ ਇਹ ਵਿਹਾਰ, ਉਮਰ ਅਵਸਥਾ ਆਯੂ ਅੰਕੜਿਆਂ ਵਿਚ ਵੰਡ ਵੰਡਾਈਆ। ਪੁਰਖ ਅਕਾਲ ਹੋ ਦਿਆਲ, ਬਾਹੋਂ ਪਕੜ ਗਲੇ ਲਗਾਈਆ। ਉਹ ਵੇਖ ਖੇਲ ਕਮਾਲ, ਕਮਲਾਪਤ ਦਏ ਜਣਾਈਆ। ਦੀਨਾਂ ਬੰਧਪ ਦੀਨ ਦਿਆਲ, ਦਇਆਵਾਨ ਹੋਏ ਸਹਾਈਆ। ਕਲਜੁਗ ਅੰਤਮ ਸਤਿ ਸਚ ਬਣਾਵਾਂ ਉਚ ਦਵਾਰ, ਜਿਥੇ ਦਵਾਰਕਾ ਵਾਸੀ ਸੀਸ ਝੁਕਾਈਆ। ਜਮਨਾ ਤਟ ਸੁਣ ਪੁਕਾਰ, ਦੇਵੇ ਮਾਣ ਵਡਿਆਈਆ। ਧੁਰ ਦੇ ਸਜਨ ਮੀਤ ਮੁਰਾਰ, ਵਿਛੜੇ ਗੁਰਮੁਖ ਜੋੜ ਜੁੜਾਈਆ। ਸ੍ਰਿਸ਼ਟੀ ਦ੍ਰਿਸ਼ਟੀ ਖੋਲ੍ਹ ਕਿਵਾੜ, ਜਗਤ ਕਿਵਾੜ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਪੰਜ ਕੱਤਕ ਕਹੇ ਕ੍ਰਿਸ਼ਨ ਕਹਾਏ ਤ੍ਰਿਲੋਕੀ ਨਾਥ, ਲੋਕ ਤਿੰਨ ਵਡਿਆਈਆ। ਬਰਦਾ ਤੇਰਾ ਚਾਕ, ਸੇਵਕ ਸੇਵ ਕਮਾਈਆ। ਗੋਪੀਆਂ ਵਾਲੀ ਰਾਸ, ਸਖੀਆਂ ਨਾਲ ਵਡਿਆਈਆ। ਗੁਵਾਲਿਆਂ ਰਖਾਂ ਪਾਸ, ਭੱਜਾਂ ਵਾਹੋ ਦਾਹੀਆ। ਤੇਰੀ ਇਕੋ ਯਾਦ, ਅੰਤਰ ਅੰਤਰ ਸਮਾਈਆ। ਧੂੜੀ ਟਿੱਕਾ ਖ਼ਾਕ, ਮਸਤਕ ਸੋਭਾ ਪਾਈਆ। ਜੋੜ ਕੇ ਦੋਵੇਂ ਹਾਥ, ਸੀਸ ਦਿਤਾ ਝੁਕਾਈਆ। ਤੂੰ ਮੇਰਾ ਰਘੁਨਾਥ, ਰਹਿਬਰ ਬੇਪਰਵਾਹੀਆ। ਧੁਰ ਦਾ ਦੇਣਾ ਸਾਥ, ਆਦਿ ਜੁਗਾਦੀ ਸੰਗ ਨਿਭਾਈਆ। ਕਲਜੁਗ ਹੋਵੇ ਅੰਧੇਰੀ ਰਾਤ, ਕੁੰਟ ਚਾਰ ਅੰਧੇਰਾ ਛਾਈਆ। ਸਾਚੀ ਦਿਸੇ ਨਾ ਕੋਈ ਪਰਭਾਤ, ਨੂਰੋ ਨੂਰ ਨਾ ਕੋਇ ਰੁਸ਼ਨਾਈਆ। ਪੁਰਖ ਅਕਾਲ ਕਿਹਾ ਮੈਂ ਪਰਗਟ ਹੋਵਾਂ ਸਾਖ਼ਿਆਤ, ਜੋਤੀ ਜੋਤ ਡਗਮਗਾਈਆ। ਜਿਨ੍ਹਾਂ ਜੁਗ ਚੌਕੜੀ ਰਿਹਾ ਆਖ, ਭਗਤਾਂ ਦਿਆਂ ਵਡਿਆਈਆ। ਮਾਨਸ ਜਨਮ ਵਿਚ ਦੇਵਾਂ ਸ਼ਾਬਾਸ, ਸਿਰ ਆਪਣਾ ਹੱਥ ਟਿਕਾਈਆ। ਮੇਰਾ ਤੱਤਾਂ ਵਾਲਾ ਨਹੀਂ ਹੋਣਾਂ ਲਬਾਸ, ਨੂਰੋ ਨੂਰ ਜਲਵਾ ਬੇਪਰਵਾਹੀਆ। ਗੋਬਿੰਦ ਹੋਣਾ ਘਾਟ, ਪਤਣ ਇਕੋ ਦਿਆਂ ਸਮਝਾਈਆ । ਨਵ ਨੌ ਚਾਰ ਦੀ ਮੇਟਾਂ ਵਾਟ, ਵਾਟਾਂ ਦੂਰ ਕਰਾਈਆ। ਧਰਮ ਦਵਾਰਾ ਖੋਲ੍ਹ ਕੇ ਹਾਟ,
ਜਗਤ ਹਟਵਾਣੇ ਦਿਆਂ ਖਪਾਈਆ। ਕ੍ਰਿਸ਼ਨ ਤੇਰੀ ਜ਼ਰੂਰ ਪੂਰੀ ਕਰਾਂ ਬਾਤ, ਬੇਵਤਨਾਂ ਦਾ ਵਤਨ ਦਿਆਂ ਵਸਾਈਆ। ਸਚ ਦਵਾਰਾ ਕਰ ਕੇ ਆਬਾਦ, ਆਬਾਦੀ ਸ੍ਰਿਸ਼ਟੀ ਦੀ ਦੇਵਾਂ ਘਟਾਈਆ। ਮੇਰੇ ਕੋਲ ਸਭ ਤੋਂ ਵਖਰੀ ਅਨੋਖੀ ਜਾਚ, ਜਾਚਕ ਆਪਣੇ ਲਵਾਂ ਤਰਾਈਆ। ਲੱਗਣ ਨਾ ਦੇਵਾਂ ਕੋਇ ਆਂਚ, ਅਗਨੀ ਅੱਗ ਨਾ ਕੋਇ ਤਪਾਈਆ । ਉਸ ਵੇਲੇ ਸੰਮਤ ਸ਼ਹਿਨਸ਼ਾਹੀ ਕੱਤਕ ਮਹੀਨਾ ਉਪਰ ਦਿਵਸ ਹੋਵੇ ਪਾਂਚ, ਪੰਚਮ ਮੇਲਾ ਸਹਿਜ ਸੁਭਾਈਆ। ਜਿਸ ਦੁਆਰਿਉਂ ਸਾਰੀ ਸ੍ਰਿਸ਼ਟੀ ਬਣਨੀ ਇਕ ਨਿੱਕੀ ਜਿਹੀ ਬਰਾਂਚ, ਹੁਕਮਨਾਮੇ ਚਾਰੋਂ ਕੁੰਟ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੰਜ ਕੱਤਕ ਕਹੇ ਕ੍ਰਿਸ਼ਨ ਗਦ ਗਦ, ਗੱਦੀ ਆਪਣੀ ਦਿਤੀ ਤਜਾਈਆ। ਮੈਂਨੂੰ ਭੁਲ ਗਈ ਯਾਦਾਂ ਵਾਲੀ ਉਹ ਯਦ, ਯਦਪ ਤੇਰਾ ਖੇਲ ਵੇਖ ਵਖਾਈਆ। ਓਸ ਵੇਲੇ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਅਸਾਂ ਸਭ ਕੁਛ ਦੇਣਾ ਛਡ, ਛਡਣੀ ਜਗਤ ਲੋਕਾਈਆ। ਇਕੋ ਲੰਘ ਕੇ ਪਾਰ ਹਦ, ਦਵਾਰੇ ਧੁਰ ਦੇ ਸੋਭਾ ਪਾਈਆ । ਕੋਟਨ ਕੋਟ ਵਾਰ ਤਤ ਸਰੀਰ ਗਏ ਲਦ, ਚੋਲੀ ਜਗਤ ਮਾਤ ਹੰਡਾਈਆ। ਤੇਰਾ ਖੇਲ ਪੁਰਖ ਸਮਰਥ, ਬੇਅੰਤ ਬੇਪਰਵਾਹੀਆ। ਨਿਰਗੁਣ ਧਾਰ ਵਖਾਉਣਾ ਓਸ ਅਗੰਮੀ ਅੱਖ, ਜਿਸ ਦਾ ਰੂਪ ਰੰਗ ਰੇਖ ਨਾ ਕੋਇ ਵਖਾਈਆ। ਅਬਿਨਾਸ਼ੀ ਕਰਤਾ ਵੇਖ · ਸਹਿਜੇ ਦਿਤਾ ਜਣਾਈਆ। ਜੁਗ ਚੌਕੜੀ ਸਭ ਕੁਝ ਮੇਰੇ
ਵਸ, ਵਾਸਤਾ ਆਪਣੇ ਨਾਲ ਰਖਾਈਆ। ਸਭ ਦਾ ਲਹਿਣਾ ਦੇਣਾ ਕਰ ਕੇ ਬਸ, ਬਸਤੇ ਬਿਸਤਰਿਆਂ ਵਿਚ ਬੰਧਾਈਆ। ਹਰਿਭਗਤ ਗੁਰਮੁਖ ਸੁਹੇਲੇ ਕਰ ਇਕੱਠ, ਇਕੱਠਿਆਂ ਦਿਆਂ ਵਡਿਆਈਆ । ਸਚ ਦਰਬਾਰ ਦੀ ਨੀਂਹ ਰਖ, ਪਿਆਰ ਦੀ ਜੜ੍ਹ ਦਿਆਂ ਪਰਗਟਾਈਆ। ਆਦਿ ਜੁਗਾਦਿ ਜੁਗ ਚੌਕੜੀ ਮੇਰਾ ਭਗਤਾਂ ਵਾਲਾ ਪੱਖ, ਭੁੱਲਿਆਂ ਦੇਵਾਂ ਸਜ਼ਾਈਆ। ਗੁਰਮੁਖਾਂ ਦੀ ਸੇਵਾ ਦਾ ਇਹ ਪਿਛਲਾ ਰਸ, ਰਸਤਾ ਸ੍ਰਿਸ਼ਟੀ ਦਏ ਵਖਾਈਆ। ਜਿਸ ਦੇ ਨਿਸ਼ਾਨੇ ਉਤੇ ਸਦੀ ਪਿਛੋਂ ਖਰਚ ਹੋਣਾ ਸਵਾ ਲੱਖ, ਨਿਸ਼ਾਨਾ ਧਰਮ ਇਕ ਝੁਲਾਈਆ। ਕਿਸੇ ਦਾ ਰਹਿਣ ਨਹੀਂ ਦੇਣਾ ਕੋਈ ਵਸ, ਵਸੀਕਾਰ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਬ ਲਹਿਣਾ ਵੇਖ ਵਖਾਈਆ । ਪੰਜ ਕੱਤਕ ਕਹੇ ਮੇਰਾ ਕਰੋ ਕ਼ਦਰ, ਕ਼ੁਦਰਤ ਦਾ ਕ਼ਾਦਰ ਰਿਹਾ ਮਿਲਾਈਆ । ਜੋ ਪੂਰੀ ਸਭ ਦੀ ਕਰੇ ਸਧਰ, ਸਦਮਾ ਰਿਹਾ ਚੁਕਾਈਆ। ਜਿਸ ਨੇ ਸਭ ਦਾ ਲੇਖਾ ਦੇਣਾ ਬਦਲ, ਬਦਲੀ ਕਰੇ ਲੋਕਾਈਆ। ਓਸ ਦਾ ਧਾਮ ਅਵਲੜਾ ਇਨਸਾਫ਼ ਵਾਲਾ ਅਦਲ, ਅਦਾਲਤ ਇਕ ਲਗਾਈਆ। ਕੂੜੀ ਕਿਰਿਆ ਕਰ ਕੇ ਕ਼ਤਲ, ਮਕ਼ਤੂਲ ਕਲਜੁਗ ਲਏ ਬਣਾਈਆ। ਗੁਰਮੁਖ ਹੀਰੇ ਬਣਾ ਕੇ ਰਤਨ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਕਿਸੇ ਦਾ ਕੋਈ ਚਲਣ ਨਹੀਂ ਦੇਣਾ ਯਤਨ, ਯਥਾਰਥ ਆਪਣਾ ਹੁਕਮ ਵਰਤਾਈਆ । ਤਿੰਨ ਸਾਲ ਸੁਖ ਨਾਲ ਕਿਸੇ ਨੂੰ ਦੇਣਾ ਨਹੀਂ ਵਸਣ, ਵਸੀਅ ਕਰ ਕੇ ਹੁਕਮ ਮਨਾਈਆ। ਜਨ ਭਗਤਾਂ ਭਗਵਾਨ ਦਵਾਰੇ ਨੀਂਹ ਆਇਆ ਰੱਖਣ, ਜਗਤ ਵਾਲੀ ਨਾ ਕੋਇ ਵਡਿਆਈਆ। ਮਾਨਸ ਜਨਮ ਦਾ ਅਖ਼ੀਰੀ ਵਖਾ ਕੇ ਪਤਣ, ਪਤਰਿਆਂ ਵਿਚੋਂ ਬਾਹਰ ਕਢਾਈਆ। ਅੰਤਮ ਲੈ ਕੇ ਜਾਏ ਓਸ ਵਤਨ, ਜਿਸ ਦੇ ਵਿਚੋਂ ਹੋਈ ਜੁਦਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੀ ਭਗਤੀ ਵਾਲੀ ਆਇਆ ਨੀਂਹ ਰਖਣ, ਜਿਸ ਦੀ ਜੜ੍ਹ ਨਾ ਕੋਇ ਉਖੜਾਈਆ।
ਪੰਜ ਕੱਤਕ ਕਹੇ ਮੈਨੂੰ ਸੋਹਣਾ ਲਗੇ ਵਿਹਾਰ, ਖ਼ੁਸ਼ੀਆਂ ਵਾਲੀ ਘੜੀ ਸੁਹਾਈਆ। ਦਿਸ਼ਾ ਦੱਖਣ ਸ਼ੁਰੂ ਹੋਵੇ ਉਸਾਰ, ਇੱਟ ਬਾਹਰਲੀ ਸੀਸ
ਝੁਕਾਈਆ। ਨੌ ਇੰਚ ਦਾ ਜਿਸ ਪਿਆਰ, ਨਿਉਂ ਨਿਉਂ ਸੀਸ ਝੁਕਾਈਆ। ਅੰਦਰ ਲਹਿਣਾ ਵਾਰੋ ਵਾਰ, ਮਿਲੇ ਮਾਣ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਖੇ ਨਾਲ ਪਿਆਰ, ਪਿਆਰ ਦੇ ਬੰਧਨ ਪੰਜਾਂ ਲੇਖਾਂ ਵਿਚ ਬੰਦ ਕਰਾਈਆ।
ਪੰਜ ਸ਼ਬਦ ਲਿਖਣੇ ਨਾਲ ਪਿਆਰ, ਪਿਆਰ ਧੁਰ ਦਾ ਦਏ ਬਣਾਈਆ। ਜਿਨ੍ਹਾਂ ਉਤੇ ਹੋਵੇ ‘‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ’’ ਜੈਕਾਰ, ਜੈ ਜੈਕਾਰ ਸੁਣਾਈਆ। ਸਤ ਸਤ ਦੀ ਸਾਚੀ ਕਾਰ, ਕਰਨੀ ਦਾ ਕਰਤਾ ਆਪ ਕਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਮ ਦਵਾਰੇ ਦੀ ਨੀਂਹ ਦਾ ਇਕ ਸ਼ਿੰਗਾਰ, ਵਗਾਰ ਦੂਜੇ ਦੀ ਦਏ ਮਿਟਾਈਆ।
ਇੱਟ ਕਹੇ ਮੇਰੀ ਨਿਮਸਕਾਰ, ਪੰਜ ਕੱਤਕ ਮਿਲੀ ਵਡਿਆਈਆ। ਆਈ ਚਲ ਸਚੇ ਦਵਾਰ, ਨਿਉਂ ਨਿਉਂ ਸੀਸ ਝੁਕਾਈਆ। ਸੰਮਤ ਸ਼ਹਿਨਸ਼ਾਹੀ ਅਪਰ ਅਪਾਰ, ਹੁਕਮ ਰਿਹਾ ਜਣਾਈਆ। ਤੂੰ ਲਗਣਾ ਭਗਤਾਂ ਦੇ ਓਸ ਦਰਬਾਰ, ਜਿਨ੍ਹਾਂ ਦਾ ਦਵਾਰਾ ਬੰਦ ਨਾ ਕੋਇ ਕਰਾਈਆ। ਜੁਗ ਚੌਕੜੀ ਵਸਦਾ ਰਹਿਣਾ ਘਰ ਬਾਰ, ਘਰਾਨਾ ਇਕੋ ਦੇਣਾ ਵਖਾਈਆ। ਜਿਨ੍ਹਾਂ ਦਾ ਯਾਰਾਨਾ ਨਾਲ ਨਿਰੰਕਾਰ, ਕੂੜੇ ਨਾਤੇ ਗਏ ਤੁੜਾਈਆ । ਓਨ੍ਹਾਂ ਦਾ ਪਿਆਰ ਪ੍ਰੇਮ ਮੁਨਾਰਾ ਦੇਣਾ ਉਸਾਰ, ਜੋ ਅਸਲ ਵਿਚੋਂ ਅਸਲ ਦਏ ਸਮਝਾਈਆ। ਜਿਸ ਦਾ ਸਦੀ ਪਿਛੋਂ ਸਧਰਾਂ ਵਾਲਾ ਹੋਣਾ ਵਿਹਾਰ, ਸਦ ਸਦ ਸਦ ਕਰਮ ਸਦ ਚਾਰੋਂ ਕੁੰਟ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਸੇਵਾ ਲੇਖੇ ਲਾਈਆ।
ਇੱਟ ਕਹੇ ਮੇਰੀ ਇਕ ਬੇਨੰਤੀ, ਬਿਨੋ ਕਰ ਸੁਣਾਈਆ। ਜਨ ਭਗਤਾਂ ਦੀ ਸੋਹੇ ਪੰਗਤੀ, ਸੰਗਤ ਬੇਪਰਵਾਹੀਆ । ਮੈਂ ਦਰ ਤੇ ਆਈ ਮੰਗਤੀ, ਭਿਖਾਰਨ ਵੇਸ ਵਟਾਈਆ। ਮੈਨੂੰ ਲੋੜ ਨਹੀਂ ਕਿਸੇ ਅੰਨ ਦੀ, ਤ੍ਰਿਖਾ ਨਾ ਕੋਇ ਤਰਸਾਈਆ। ਮੈਨੂੰ ਆਸਾ ਇਕੋ ਚੰਨ ਦੀ, ਜੋ ਆਦਿ ਜੁਗਾਦਿ ਕਰੇ ਰੁਸ਼ਨਾਈਆ। ਮੈਂ ਓਸੇ ਦਾ ਹੁਕਮ ਮੰਨਦੀ, ਮਿੰਨਤਾ ਕਰ ਕਰ ਸੇਵ ਕਮਾਈਆ। ਜਨ ਭਗਤਾਂ ਦਾ ਬੇੜਾ ਬੰਨ੍ਹਦੀ, ਬੰਨ੍ਹ ਕੇ ਬੰਨੇ ਦੇਵਾਂ ਲਗਾਈਆ। ਮੈਨੂੰ ਲੋੜ ਨਹੀਂ ਛੱਪਰ ਛੰਨ ਦੀ, ਸ਼ਹਿਨਸ਼ਾਹ ਅਗੇ ਸੀਸ ਝੁਕਾਈਆ। ਮੈਨੂੰ ਖਿਚ ਇਕੋ ਗੱਲ ਦੀ, ਗਲ ਪਲੂ ਪਾ ਕੇ ਦਿਆਂ ਦ੍ਰਿੜਾਈਆ। ਜਨ ਭਗਤੋ ਧੰਨ ਉਹ ਆਤਮ ਜੋ ਪਰਮਾਤਮ ਦਾ ਦਰ ਮਲਦੀ, ਮਾਲਕ ਇਕੋ ਰਹੀ ਮਨਾਈਆ। ਅਗੇ ਤਾਕ਼ਤ ਰਹੀ ਨਹੀਂ ਕਿਸੇ ਦੇ ਬਲ ਦੀ, ਵਲੀਏ ਛਲੀਏ ਦੇਣੇ ਮਿਟਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗੇ ਮੈਂ ਵਾਸਤਾ ਪਾਉਂਦੀ ਕਦ ਦੀ, ਰੈਣ ਸਬਾਈ ਸੀਸ ਝੁਕਾਈਆ। ਪ੍ਰਭੂ ਤੈਨੂੰ ਲੋੜ ਕਿਹੜੀ ਕਿਸੇ ਦਲ ਦੀ, ਸ਼ਬਦੀ ਹੁਕਮ ਨਾਲ ਸਭ ਦੀ ਜੜ੍ਹ ਦੇ ਉਖੜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਖੇਲ ਅਗੰਮੀ ਪਲ ਦੀ, ਪਲਕ ਅੰਦਰ ਖ਼ਲਕ ਦੇ ਬਦਲਾਈਆ।
ਇੱਟ ਕਹੇ ਮੈਂ ਆਈ ਵੈਰਾਗਣ, ਬਿਰਹੋਂ ਅੰਦਰ ਨੀਰ ਵਹਾਈਆ। ਹੋਈ ਵਡ ਵਡਭਾਗਣ, ਮਿਲਿਆ ਬੇਪਰਵਾਹੀਆ। ਭਗਤਾਂ ਆਈ ਆਖਣ, ਸੁੱਤਿਆਂ ਰਹੀ ਜਗਾਈਆ। ਜਨ ਭਗਤੋ ਮੈਂ ਤੁਹਾਡੀ ਸੇਵਾ ਕਰਨ ਵਾਲੀ ਉਹ ਸਾਥਣ, ਧੁਰ ਦਾ ਸੰਗ ਬਣਾਈਆ। ਤੁਹਾਡੇ ਅੰਦਰ ਜਲਵਾ ਨੂਰੀ ਵੇਖ ਕੇ ਬਾਤਨ, ਮੇਰੇ ਬਾਹਰ ਵਜੀ ਵਧਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰੇ ਜਨ ਭਗਤਾਂ ਬਖ਼ਸ਼ੇ ਸਚ ਨਿਵਾਸਣ, ਨਮਸਤੇ ਕਹਿ ਕੇ ਇਕੋ ਮੰਗ ਮੰਗਾਈਆ।
ਇੱਟ ਕਹੇ ਗੁਰਮੁਖੋ ਮੇਰੇ ਉਤੇ ਸਾਰੇ ਲਾਓ ਪੰਜਾ, ਪੰਜ ਆਬ ਦੀ ਬਦਲੀ ਦਿਤੀ ਕਰਾਈਆ। ਨਾਲੇ ਲੇਖਾ ਮੁਕੇ ਧਾਰ ਬਵੰਜਾ, ਬਾਵਨ ਦਏ ਗਵਾਹੀਆ। ਸੀਸ ਝੁਕ ਜਾਏ ਨਾਲ ਅਕਵੰਜਾ, ਇਕਾਵਨ ਧੂੜੀ ਖ਼ਾਕ ਰਮਾਈਆ । ਸਚ ਪ੍ਰੇਮ ਦਾ ਅੰਤਰ ਆਤਮ ਪਏ ਉਹ ਸੁਪੰਜਾ, ਜਿਸ ਨੂੰ ਸਕੇ ਨਾ ਕੋਇ ਤੁੜਾਈਆ। ਗੁਰਮੁਖ ਧਾਰ ਰਹੇ ਨਾ ਕੋਇ ਦੋਰੰਗਾ, ਇਕੋ ਰੰਗ ਦਏ ਰੰਗਾਈਆ। ਮਿਲੇ ਮੇਲ ਸੂਰਾ ਸਰਬੰਗਾ, ਸੂਰਬੀਰ ਜੋੜ ਜੁੜਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਲੇਖਾ ਦਏ ਚੁਕਾਈਆ।
ਇੱਟ ਕਹੇ ਗੁਰਮੁਖੋ ਪੰਜੇ ਵਾਲੇ ਮੈਨੂੰ ਲਾਇਉ ਪੰਜੇ ਪੋਟੇ, ਖ਼ੁਸ਼ੀਆਂ ਨਾਲ ਛੁਹਾਈਆ। ਮੈਂ ਇਕੋ ਰੰਗ ਵੇਖਾਂ ਵੱਡੇ ਛੋਟੇ, ਨੌਜਵਾਨਾਂ ਵਿਚ ਵਜੇ ਵਧਾਈਆ । ਅੰਤਰ ਮਨ ਰਹੇ ਮੂਲ ਨਾ ਖੋਟੇ, ਸਤਿ ਸਚ ਮਿਲੇ ਵਡਿਆਈਆ। ਕੂੜੀ ਕਿਰਿਆ ਦੇ ਹੋਣੇ ਟੋਟੇ, ਟੁਕੜਿਆਂ ਵਿਚ ਵੰਡ ਵੰਡਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਬਣਾ ਕੇ ਆਪਣੇ ਪੋਤੇ, ਗੋਬਿੰਦ ਪੁਤਰ ਦੀ ਗੋਦ ਬਹਾਈਆ।
੧੦ ਕੱਤਕ ਸ਼ਹਿਨਸ਼ਾਹੀ ਸੰਮਤ ੧ ਧੀਰ ਪੁਰ ਦਿੱਲੀ
ਭਗਤ ਦੀਵਾਲੀ ਦੀਪਕ ਬਿਲੋਏ, ਬਾਲ ਬਾਲ ਰੁਸ਼ਨਾਈਆ। ਸਚ ਸਮਗਰੀ ਇਕੋ ਹੋਏ, ਸਤਿ ਸਤਿ ਇਕੋ ਵਡਿਆਈਆ। ਸਚ ਪਰਕਾਸ਼ ਸਦਾ ਤ੍ਰੈਲੋਏ, ਲੋਕ ਅਲੋਕ ਸਹਾਈਆ। ਪ੍ਰੇਮ ਪ੍ਰੀਤੀ ਅੰਤਰ ਮੋਹੇ, ਮੁਹੱਬਤ ਬੇਪਰਵਾਹੀਆ। ਦੋਏ ਏਕ ਰੂਪ ਤਨ ਅੰਤਰ ਹੋਏ, ਦੂਜਾ ਨਜ਼ਰ ਕੋਇ ਨਾ ਆਈਆ। ਜਨ ਭਗਤ ਦੀਵਾਲੀ ਜਾਣੇ ਕੋਇ, ਜੁਗ ਚੌਕੜੀ ਸਾਰ ਕੋਇ ਨਾ ਆਈਆ। ਰਾਮ ਰਾਮ ਨੂੰ ਦੇਵੇ ਢੋਏ, ਪਰਨਾਮ ਵਿਚ ਸੀਸ ਨਿਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੀਵਾਲੀ ਇਕ ਵਖਾਈਆ। ਭਗਤ ਦੀਵਾਲੀ ਕਹੇ ਮੇਰਾ ਜਗਦਾ ਦੀਪ, ਦੀਪਕ ਕਰੇ ਰੁਸ਼ਨਾਈਆ। ਮੇਰੀ ਓਸ ਦੇ ਨਾਲ ਪ੍ਰੀਤ, ਜੋ ਪ੍ਰੀਤਮ ਪਤਿਪਰਮੇਸ਼ਵਰ ਰਿਹਾ ਵਖਾਈਆ। ਮੈਂ ਵੇਖਿਆ ਲੰਘ ਕੇ ਸਚ ਦਹਿਲੀਜ, ਮੰਜ਼ਲ ਪੰਧ ਮੁਕਾਈਆ। ਜਿਸ ਦੀ ਜੁਗ ਚੌਕੜੀ ਰਖੀ ਰੀਝ, ਬਿਨ ਨੇਤਰ ਨੈਣ ਅੱਖ ਉਠਾਈਆ। ਸੋ ਮਿਲਿਆ ਸਾਹਿਬ ਹਬੀਬ, ਤਬੀਬ ਨੂਰ ਖ਼ੁਦਾਈਆ। ਜਲਵਾ ਤੱਕ ਅਜੀਬ, ਹੈਰਾਨੀ ਵਿਚ ਤਕਾਈਆ। ਜਿਸ ਦਾ ਲੇਖਾ ਸ਼ਾਹ ਗ਼ਰੀਬ, ਗ਼ੈਰਾਂ ਕਰੇ ਜੁਦਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੀਵਾਲੀ ਇਕ ਵਖਾਈਆ। ਦੀਵਾਲੀ ਕਹੇ ਮੈਂ ਭਗਤਾਂ ਜੋਗੀ, ਜੁਗ ਜੁਗ ਰਾਹ ਤਕਾਈਆ। ਜਿਨ੍ਹਾਂ ਨੂੰ ਸਾਹਿਬ ਸਚੇ ਦੀ ਆ ਗਈ ਸੋਝੀ, ਗ੍ਰਹਿ ਮੰਦਰ ਹੋਈ ਰੁਸ਼ਨਾਈਆ। ਉਨ੍ਹਾਂ ਦੀ ਪੂਜਾ ਕਰਨ ਲੋਕੀ, ਪਰਲੋਕ ਵਜੀ ਵਧਾਈਆ। ਖੇਲ ਵੇਖ ਕੇ ਠਾਕਰ ਮੌਜੀ, ਮਜਲਸ ਇਕੋ ਘਰ ਸੁਹਾਈਆ। ਜਿਸ ਦੀਵਾਲੀ ਨੂੰ ਵੇਖ ਕੇ ਗਏ ਵੇਦੀ ਸੋਢੀ, ਨਾਨਕ ਗੋਬਿੰਦ ਅੱਖ ਖੁਲ੍ਹਾਈਆ। ਸੋ ਦੀਪਕ ਲੋ ਪਰਕਾਸ਼ ਦੇਵੇ ਓਹਦੀ, ਜਿਸ ਦੀ ਜੋਤ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੀਵਾਲੀ ਦਏ ਦ੍ਰਿੜਾਈਆ। ਭਗਤ ਦੀਵਾਲੀ ਕਹੇ ਮੈਂ ਸਦਾ ਰਹਾਂ ਦਿਨ ਰਾਤ, ਦਿਵਸਾਂ ਵਾਲੀ ਨਾ ਵੰਡ ਵੰਡਾਈਆ। ਅੱਠੇ ਪਹਿਰ ਰਖਾਂ ਪਰਕਾਸ਼, ਪ੍ਰੇਮ ਨੂਰ ਰੁਸ਼ਨਾਈਆ। ਦੀਪਕ ਵਿਚੋਂ ਦੀਪਕ ਦੀ ਦੇਵਾਂ ਲਾਟ, ਲਲਾਟ ਕਰਾਂ ਰੁਸ਼ਨਾਈਆ । ਜਨ ਭਗਤਾਂ ਦੀ ਮੇਟਾਂ ਵਾਟ, ਅਧਵਾਟਾ ਪੰਧ ਮੁਕਾਈਆ। ਮੰਜ਼ਲ ਵਖਾ ਕੇ ਘਾਟ, ਘਾਟੇ ਪੂਰ ਕਰਾਈਆ। ਆਤਮ ਦੀ ਦੱਸ ਕੇ ਜ਼ਾਤ, ਪਰਮਾਤਮ ਦਿਆਂ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਦੀਵਾਲੀ ਕਹੇ ਮੈਂ ਆਈ ਵਿਚ ਸੰਸਾਰ, ਦੀਵੇ ਬੱਤੀ ਸਭ ਦੇ ਗੁਲ ਕਰਾਈਆ। ਮੇਰੇ ਸ਼ਹਿਨਸ਼ਾਹ ਦਾ ਸ਼ਹਿਨਸ਼ਾਹੀ ਵਿਵਹਾਰ, ਸਾਚੀ ਸ਼ਮਅ ਨਾ ਕੋਇ ਜਗਾਈਆ। ਖੇੜੇ ਉਜੜੇ ਵਿਚ ਸੰਸਾਰ, ਬੇੜੇ ਕੂੜੇ ਦਿਆਂ ਡੁਬਾਈਆ। ਭਗਤਾਂ ਕਰਾਂ ਪਿਆਰ, ਪ੍ਰੇਮੀਆਂ ਲਿਆਂ ਉਠਾਈਆ। ਜਿਨ੍ਹਾਂ ‘‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ’ ਬੋਲਿਆ ਜੈਕਾਰ, ਉਨ੍ਹਾਂ ਦੇਵਾਂ ਮਾਣ ਵਡਿਆਈਆ। ਦੀਆ ਬਾਤੀ ਕਮਲਾਪਾਤੀ ਬਾਲ ਕੇ ਅਗੰਮ ਅਪਾਰ, ਤੇਲ ਬੱਤੀ ਬਿਨਾ ਦਿਤਾ ਟਿਕਾਈਆ। ਸੋ ਜਗਦਾ ਰਹੇ ਸਦ ਭਗਤਾਂ ਵਾਲੀ ਪਰਭਾਤ, ਨੂਰ ਇਕੋ ਇਕ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਚ ਕਰੇ ਰੁਸ਼ਨਾਈਆ। ਭਗਤ ਦੀਵਾਲੀ ਕਹੇ ਮੈਨੂੰ ਲੋੜ ਨਹੀਂ ਦੀਆ ਬੱਤੀ, ਤੇਲ ਵਾਲੀ ਨਾ ਆਸ ਰਖਾਈਆ। ਮੈਂ ਭਗਤਾਂ ਨੂੰ ਮਿਲਾਉਣਾ ਧੁਰ ਦਾ ਕਮਲਾਪਤੀ, ਜਿਸ ਨੂੰ ਮਿਲਿਆਂ ਜੋਤ ਨਾ ਕੋਇ ਬੁਝਾਈਆ। ਇਹੋ ਖੇਲ ਲਗੇ ਹੱਛੀ, ਅੱਛੀ ਤਰਾ ਦ੍ਰਿੜਾਈਆ। ਜਨ ਭਗਤਾਂ ਕਰਾਂ ਪੱਕੀ, ਹੁਕਮ ਦੱਸਾਂ ਬੇਪਰਵਾਹੀਆ। ਜਨ ਭਗਤੋ ਸਚ ਦੀਵਾਲੀ ਵੇਖੋ ਆਪਣੀ ਉਸ ਅੱਖੀਂ, ਜੋ ਅੱਖੀਆਂ ਦੇ ਪਿਛੇ ਅੱਖੀ ਦਿਤੀ ਲਗਾਈਆ। ਜਿਥੇ ਅੰਧੇਰ ਰਹੇ ਨਾ ਰਤੀ, ਦਿਵਸ ਰੈਣ ਹੋਏ ਰੁਸ਼ਨਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਦੇ ਕੇ ਇਕ ਮਤੀ, ਮਤਲਬ ਗੁਰਮੁਖਾਂ ਹਲ ਕਰਾਈਆ।
ਦੀਵਾਲੀ ਜਗਤ ਕਹੇ ਮੈਂ ਚੁੱਕ ਕੇ ਵੇਖਿਆ ਪਰਦਾ, ਨੈਣ ਅੱਖ ਨਾਲ ਬਦਲਾਈਆ। ਲੇਖਾ ਜਾਣਿਆਂ ਘਰ ਘਰ ਦਾ, ਵੇਖੀ ਸਰਬ ਲੋਕਾਈਆ । ਦੀਪਕ ਤੇਲ ਬਾਤੀ ਨਾਲ ਤਕਿਆ ਬਲਦਾ, ਥੋੜ੍ਹੇ ਸਮੇਂ ਲਈ ਰੁਸ਼ਨਾਈਆ। ਜਗਤ ਜਹਾਨ ਦੀਪਕ ਜਲਦਾ, ਰੈਣ ਸਬਾਈ ਤੱਕੀ ਹਾਲ ਦੁਹਾਈਆ । ਜਿਨ੍ਹਾਂ ਉਤੇ ਭਾਣਾ ਵਰਤਨਾ ਕਲਜੁਗ ਕਲ ਦਾ, ਕਾਲਖ ਟਿੱਕੇ ਨਾ ਕੋਇ ਮਿਟਾਈਆ। ਲੇਖਾ ਮਿਲਣਾ ਕੂੜੇ ਫਲ ਦਾ, ਕਰਮਾਂ ਦੀ ਹੋਏ ਸਜ਼ਾਈਆ । ਸ਼ੇਰ ਬੁਕਣਾ ਦੋ ਜਹਾਨ ਵਡੀ ਝੱਲ ਦਾ, ਝਲਕ ਆਪਣੀ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਦੀਵਾਲੀ
ਦਏ ਬੁਝਾਈਆ। ਜਗਤ ਦੀਵਾਲੀ ਕਹੇ ਬਹੁਤੇ ਦੀਵੇ ਹੋਏ ਗੁਲ, ਰੋਸ਼ਨ ਨਾ ਕੋਇ ਕਰਾਈਆ। ਮਾਟੀ ਦਾ ਪਿਆ ਨਾ ਕੋਇ ਮੁੱਲ, ਕ਼ੀਮਤ ਨਾ ਕੋਇ ਚੁਕਾਈਆ। ਸਚ ਨਾ ਤੁਲਿਆ ਤੁਲ, ਲਹਿਣਾ ਹੱਥ ਨਾ ਕੋਇ ਫੜਾਈਆ। ਮਨ ਵਾਸਨਾ ਗਏ ਭੁਲ, ਭਰਮ ਭਰੀ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਦੀਵਾਲੀ ਘਰ ਘਰ ਦਏ ਦੁਹਾਈਆ। ਜਗਤ ਦੀਵਾਲੀ ਕਹੇ ਸਾਚਾ ਵੇਖੋ ਜਗਦਾ ਇਕੋ ਦੀਆ, ਜੋ ਦੀਵਾਨਖ਼ਾਨਿਆਂ ਕਰੇ ਰੁਸ਼ਨਾਈਆ। ਉਸ ਦੇ ਵੇਖਣ ਦਾ ਕਰ ਲਓ ਹੀਆ, ਹਿੰਮਤ ਨਾਲ ਆਪਣਾ ਆਪ ਉਠਾਈਆ। ਸਾਚੀ ਦੀਪਕ ਜਗਾਉਣ ਵਾਲੀ ਬਣ ਜਾਓ ਤ੍ਰੀਆ, ਤ੍ਰੀਮਤ ਆਪਣਾ ਰੂਪ ਬਦਲਾਈਆ। ਮਿਲ ਕੇ ਪ੍ਰੇਮੀ ਸਚੇ ਪ੍ਰੀਆ, ਦੀਪਕ ਜੋਤ ਕਰੇ ਰੁਸ਼ਨਾਈਆ। ਲੱਖ ਚੁਰਾਸੀ ਵਿਚੋਂ ਅੰਤਮ ਹੀਆ, ਹਰਿ ਜੂ ਹਰਿ ਹਰਿ ਦਏ ਸਮਝਾਈਆ। ਅਗੇ ਭੋਗਣਾ ਸਭ ਨੇ ਆਪਣਾ ਕੀਆ, ਕ਼ੀਮਤ ਸਕੇ ਨਾ ਕੋਇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਦੀਵਾਲੀ ਰਿਹਾ ਸਮਝਾਈਆ। ਜਗਤ ਦੀਵਾਲੀ ਕਹੇ ਮੈਨੂੰ ਆਉਂਦਾ ਰਿਹਾ ਡਰ, ਡਰ ਡਰ ਰਿਹਾ ਸੁਣਾਈਆ। ਖ਼ੁਸ਼ੀ ਹੋਈ ਨਹੀਂ ਘਰ ਘਰ, ਥੋੜ੍ਹਿਆਂ ਵਿਚੋਂ ਬਹੁਤੇ ਰਹੇ ਪਛਤਾਈਆ। ਮੰਜ਼ਲ ਵੇਖਿਆ ਨਾ ਕਿਸੇ ਚੜ੍ਹ, ਸਤਿ ਦੀਪਕ ਨਾ ਕੋਇ ਚਮਕਾਈਆ। ਖ਼ਾਲੀ ਵੇਖ ਕੇ ਕਿਲੇ ਗੜ੍ਹ, ਮੈਂ ਅੰਦਰੋਂ ਕਰਾਂ ਦੁਹਾਈਆ। ਇਉਂ ਭਾਸਦਾ ਜਿਵੇਂ ਸਭ ਦੀ ਉਖੜਨ ਵਾਲੀ ਜੜ੍ਹ, ਸਿਰ ਸਕੇ ਨਾ ਕੋਇ ਉਠਾਈਆ। ਦੀਆ ਦੀਪਕ ਰਿਹਾ ਕੋਈ ਨਾ ਬਲ, ਬਲਦੀ ਅੱਗ ਨਾ ਕੋਇ ਬੁਝਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਨ ਭਗਤਾਂ ਸਾਚਾ ਦਿਤਾ ਕਿਸੇ ਨਾ ਫਲ, ਕੂੜ ਕੁੜਿਆਰਾਂ ਦੀਵੇ ਗੁਲ ਰਿਹਾ ਕਰਾਈਆ।
੧੧ ਕੱਤਕ ਸ਼ਹਿਨਸ਼ਾਹੀ ਸੰਮਤ ੧ ਸਪਤ ਰਿਸ਼ੀ ਆਸ਼ਰਮ, ਹਰਿਦਵਾਰ ਯੂ੦ ਪੀ੦
ਵਿਸ਼ਨੂੰ ਕਿਰਪਾ ਕਰੀ ਆਪਾਰ, ਅਪਰੰਪਰ ਧਾਰ ਚਲਾਈਆ। ਗੰਗਾ ਗੰਗੋਤਰੀ ਗੰਗਵਰਤੀ ਦੇ ਆਧਾਰ, ਦ੍ਰਿਸ਼ਟ ਦਇਆ ਕਮਾਈਆ। ਹੁਕਮ ਅਗੰਮ ਅਥਾਹ ਸੰਦੇਸ਼ਾ ਸਚ ਵਿਵਹਾਰ, ਸ਼ਬਦ ਅਨਾਦੀ ਨਾਦ ਵਜਾਈਆ। ਆਸਾ ਤ੍ਰਿਸ਼ਨਾ ਮਨਸ਼ਾ ਵੇਖ ਸੰਸਾਰ, ਧਰਨੀ ਧਰਤ ਧਵਲ ਖੋਜ ਖੁਜਾਈਆ। ਬ੍ਰਹਮਾ ਬ੍ਰਹਮ ਤਤਵ ਤਤ ਜਗਤ ਪਸਾਰ, ਸ੍ਰਿਸ਼ਟੀ ਰੰਗ ਰੰਗਾਈਆ। ਰਾਜ ਜੋਗ ਜਗਤ ਭਗਤ ਭੋਗ ਵੇਖ ਸਿਕਦਾਰ, ਭੇਵ ਅਭੇਦਾ ਅਛਲ ਅਛੇਦਾ ਬੋਧ ਅਗਾਧ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਵਿਸ਼ਵ ਵਿਸ਼ੇਸ਼ ਆਪਣਾ ਹੁਕਮ ਵਰਤਾਈਆ। ਵਿਸ਼ਨੂੰ ਗੰਗਾ ਦਏ ਗਿਆਨ, ਅਗਲਾ ਮਾਰਗ ਦ੍ਰਿੜਾਈਆ। ਜਿਸ ਦਾ ਅੱਖਰਾਂ ਤੋਂ ਬਾਹਰ ਵਖਿਆਨ, ਨਿਰਅੱਖਰ ਦਏ ਗਵਾਹੀਆ । ਸਤਿ ਸਰੂਪ ਖੇਲ ਵਿਸ਼ਨੂੰ ਭਗਵਾਨ, ਮਿਹਰਵਾਨ ਦਇਆ ਕਮਾਈਆ। ਜਟਾ ਜੂਟ ਮਹਾਂ ਬਲਵਾਨ, ਸ਼ੰਕਰ ਸ਼ਾਹ ਸਰਨਾਈਆ। ਧੁਰ ਫ਼ਰਮਾਣਾ ਹੁਕਮ ਧੁਰ ਨੌਜਵਾਨ, ਨਾਮ ਡੰਕਾ ਇਕ ਵਜਾਈਆ। ਜਿਸ ਦਾ ਸ਼ਾਸਤਰ ਸਾਖ਼ਿਆਤ ਉਹ ਕਰਨ ਬਿਆਨ, ਵਿਦਿਆ ਬਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੰਗਾ ਗਹਿਰ ਗੰਭੀਰ ਬੇਨਜ਼ੀਰ ਲਾਤਸਵੀਰ ਆਪਣੀ ਧਾਰ ਉਪਜਾਈਆ। ਵਿਸ਼ਨੂੰ ਧਾਰ ਗੰਗਾ ਜਲ, ਪਾਣੀ ਅੰਮ੍ਰਿਤ ਰੂਪ ਪਰਗਟਾਈਆ। ਜਿਸਦੀ ਸਾਰ ਕੋਈ ਨਾ ਪਾਵੇ ਜੰਗਲ ਜੂਹ ਉਜਾੜ ਪਹਾੜ ਟਿੱਲਾ ਪਰਬਤ ਥਲ, ਸਮੁੰਦ ਸਾਗਰ ਪਰਦਾ
ਨਾ ਕੋਇ ਉਠਾਈਆ। ਕ਼ਲਮੇ ਅੰਦਰ ਹੁਕਮੀ ਰਹੀ ਚਲ, ਚਿਲੰਤ ਚਲਤ ਪਰਚਲਤ ਰੰਗ ਰੰਗਾਈਆ। ਜਿਸ ਦਾ ਹੁਕਮ ਓਸੇ ਦਾ ਮੇਲ, ਭਾਵ ਭੇਦ ਭੇਵ ਆਪਣੇ ਵਿਚ ਛੁਪਾਈਆ। ਖੇਲ ਅੰਦਰ ਘਲ, ਭਾਗੀਰਥ ਨਾਲ ਕੁੜਮਾਈਆ। ਸਪਤ ਰਿਖ ਅੰਤਰ ਆਤਮ ਪਰਮਾਤਮ ਧਾਰ ਰਲ, ਬੇਮਿਸਾਲ ਮਿਸਲ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਦਿਤੀ ਸਰਨਾਈਆ। ਵਿਸ਼ਨੂੰ ਧਾਰ ਵਿਸ਼ਵ ਕਲਿਆਣ, ਜਲ ਧਾਰਾ ਅੰਮ੍ਰਿਤ ਰੂਪ ਪਰਗਟਾਈਆ। ਜੁਗ ਚੌਕੜੀ ਖੇਲ ਮਹਾਨ, ਮਹਾਬਲੀ ਸਰਨਾਈਆ। ਭੂਮਿਕਾ ਸਚ ਅਸਥਾਨ, ਚਰਨ ਕਵਲ ਸਰਨਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਦੇਣ ਬਿਆਨ, ਸਿਫ਼ਤਾਂ ਨਾਲ ਸਲਾਹੀਆ। ਵਾਕ ਭਵਿਖਤ ਬਿਨਾ ਲਿਖਤ ਵਿਚ ਸ੍ਰਿਸ਼ਟ ਅਨਦ੍ਰਿਸ਼ਟ ਆਪਣੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰ ਇਕ ਦ੍ਰਿੜਾਈਆ। ਗੰਗਾ ਕਹੇ ਮੈਂ ਸਚੀ ਧਾਰ ਉਹ ਗੰਗ, ਜਿਸ ਨੂੰ ਗਹਿਰ ਗੰਭੀਰ ਦਏ ਵਡਿਆਈਆ। ਜਿਸ ਦਾ ਰੂਪ ਨਾ ਕੋਈ ਰੇਖ ਰੰਗ, ਰੰਗ ਰੰਗੀਲਾ ਸਭ ਨੂੰ ਵੇਖ ਵਖਾਈਆ। ਜਿਸ ਦਵਾਰਿਉਂ ਲਈ ਮੰਗ, ਮਾਂਗਤ ਹੋਏ ਝੋਲੀ ਡਾਹੀਆ। ਮੇਰੇ ਅੰਤਰ ਅੰਤਰ ਭਰ ਕੇ ਪ੍ਰੇਮ ਅਨੰਦ, ਅਨੰਦ ਆਪਣਾ ਦਿਤਾ ਜਣਾਈਆ। ਮੈਂ ਢੋਲਾ ਗਾ ਕੇ ਛੰਦ, ਤੂੰ ਮੇਰਾ ਮੈਂ ਤੇਰਾ ਇਕ ਆਵਾਜ਼ ਅਨਾਦੀ ਨਾਦ ਅਲਾਈਆ। ਸਚ ਪਰਕਾਸ਼ ਚਾੜ੍ਹ ਕੇ ਚੰਦ, ਨੂਰੀ ਜੋਤ ਜਲਵਾ ਕਰ ਰੁਸ਼ਨਾਈਆ। ਚਲੀ ਓਸ ਦੇ ਸੰਗ, ਜੋ ਸਗਲਾ ਸੁਬੰਸ ਬੰਸ ਤਰਾਈਆ। ਸਤਿ ਦਵਾਰੇ ਆਈ ਉਹ ਕੰਧ, ਜਿਹੜੀ ਭਾਰਦਵਾਜ ਆਪਣੇ ਅੰਦਰ ਲਈ ਟਿਕਾਈਆ। ਵਿਸ਼ਵਾਮਿਤ੍ਰ ਲਈ ਮੰਨ, ਮਨਸਾ ਵਿਚ ਸਮਝਾਈਆ। ਸਪਤ ਸੁਣਨ ਬਿਨਾ ਕੰਨ, ਅਗੰਮੀ ਹੋਈ ਸ਼ਨਵਾਈਆ। ਸਾਰੇ ਕਹਿਣ ਧੰਨ ਧੰਨ, ਸ਼ੰਕਰ ਵਡ ਵਡਿਆਈਆ। ਵਿਸ਼ਨੂੰ ਆਇਆ ਸਨ੍ਹ, ਸਨਮੁਖ ਸੋਭਾ ਪਾਈਆ । ਨਿਹਕਰਮੀ ਜਣਾਏ ਉਹ ਕਰਮ, ਕਾਂਡਾਂ ਵਿਚੋਂ ਬਾਹਰ ਕਢਾਈਆ। ਜਿਸ ਦੇ ਵਹਿਣ ਵਿਚ ਨਹੀਂ ਕੋਈ ਭਰਮ, ਭਾਓ ਭੇਵ ਇਕੋ ਨਜ਼ਰੀ ਆਈਆ। ਜਿਸਦਾ ਜ਼ਾਤ ਪਾਤ ਗੋਤ ਨਹੀਂ ਕੋਈ ਵਰਨ, ਬਰਨ ਨਾ ਵੰਡ ਵੰਡਾਈਆ। ਸਚੀ ਸਤਿ ਸਚ ਇਕੋ ਸਰਨ, ਮਾਰਗ ਇਕ ਵਖਾਈਆ। ਸਾਚੀ ਧਰਨੀ ਉਤੇ ਧਰਨ ਵਾਲਾ ਧਰਮ, ਦਇਆਵਾਨ ਬੇਪਰਵਾਹੀਆ। ਪਰਮ ਪੁਰਖ ਦਾ ਲੇਖਾ ਕਿਸੇ ਲਿਖਤ ਵਿਚ ਆਵੇ ਨਾ ਪੜ੍ਹਨ, ਵਿਦਿਆ ਵਿਚ ਨਾ ਕੋਇ ਸਮਝਾਈਆ । ਜੋ ਰਿਖੀ ਰਿਸ਼ੀ ਬਿਨ ਰਿਸ਼ਵ ਤੋਂ ਸਚ ਦਵਾਰੇ ਮੰਜ਼ਲ ਚੜ੍ਹਨ, ਨਿਜ ਨੇਤਰ ਗਿਆਨ ਲੋਚਨ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਵਡਿਆਈਆ। ਗੰਗਾ ਕਹੇ ਮੇਰਾ ਮਾਣ ਨਾਲ ਭਾਗੀਰਥ, ਭਗਤਾਂ ਦਿਆਂ ਵਡਿਆਈਆ। ਕਲਜੁਗ ਅੰਤ ਤਕ ਰਹਿਣਾ ਮੇਰਾ ਤੀਰਥ, ਤੱਟਾਂ ਵਿਚ ਸੋਭਾ ਪਾਈਆ। ਪਵਿੱਤਰ ਪੁਨੀਤ ਹੋਣਾ ਨੀਰਤ, ਨਿਰਮਲ ਨਿਰਾਧਾਰ ਰੂਪ ਪਰਗਟਾਈਆ। ਸਤਿ ਧਰਮ ਭਰਨਾ ਬੀਰ ਰਸ, ਰਸਨਾ ਅੰਦਰੇ ਅੰਦਰ ਦਿਆਂ ਜਣਾਈਆ। ਮਨ ਵਾਸਨਾ ਕੂੜੀ ਕਿਰਿਆ ਕਰਨੀ ਵਸ, ਦੁਰਮਤ ਮੈਲ ਅੰਦਰੋਂ ਬਾਹਰ ਕਢਾਈਆ। ਜਿਨ੍ਹਾਂ ਸਪਤ ਸਰਿੰਗ ਦਰਸ਼ਨ ਪਾਇਆ ਬਿਨਾ ਅੱਖ, ਆਖ਼ਰ ਮੰਜ਼ਲ ਵੇਖ ਵਖਾਈਆ। ਉਹਨਾਂ ਦੀ ਆਦਿ ਜੁਗਾਦੀ ਇਕੋ ਪੱਖ, ਸਗਲਾ ਸੰਗ ਬਣਾਈਆ । ਜੋ ਕੁਛ ਮਹਾਤਮਾ ਦਿਤਾ ਦੱਸ, ਬਿਆਨ ਗ੍ਰੰਥਾਂ ਵਾਲਾ ਸੁਣਾਈਆ। ਇਸ ਤੋਂ ਅਗੇ ਬਹੁਤਾ ਹੋਰ ਗੰਗਾ ਦਾ ਹਿਸ, ਹਸੀਅਤ ਵਿਸ਼ਨੂੰ ਨਾਲ ਰਖਾਈਆ । ਸ਼ੰਕਰ ਸੰਗ ਨਾ ਹੋਵੇ ਬੱਸ, ਬਹਿਸ ਮੁਬਹਿਸ ਨਾ ਕੋਇ ਵਡਿਆਈਆ। ਜਿਸ ਤਟ ਉਤੇ ਵਿਸ਼ਨੂੰ ਭਗਵਾਨ ਆਪ ਹੋਵੇ ਪਰਗਟ, ਨਿਰਗੁਣ ਨੂਰ ਜੋਤ
ਰੁਸ਼ਨਾਈਆ। ਸਪਤ ਰਿਸ਼ੀਆਂ ਦੇਵੇ ਉਹ ਅਗੰਮੀ ਮਤਿ, ਮਨ ਮਤਿ ਬੁਧਿ ਤੋਂ ਬਾਹਰ ਬੋਧ ਅਗਾਧ ਜਣਾਈਆ। ਧੁਰ ਦਾ ਖੇਲ ਜਗਤ ਤਮਾਸ਼, ਤਮਅ ਦਏ ਰੁੜ੍ਹਾਈਆ। ਸਚ ਦਵਾਰ ਸਚ ਪਰਕਾਸ਼ ਹਰੀ ਹਰਿ ਆਪ, ਪਰਤਾਪ ਆਪਣੇ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦੀ ਗਾਥ ਅੰਤ ਸਾਥ ਵੇਖੇ ਬੇਪਰਵਾਹੀਆ। ਸਚ ਭੂਮਿਕਾ ਸਚ ਅਸਥਾਨ, ਧਰਨੀ ਧਰਤ ਧਵਲ ਖ਼ੁਸ਼ੀ ਮਨਾਈਆ । ਜਿਸ ਗ੍ਰਹਿ ਵਸੇ ਸ੍ਰੀ ਭਗਵਾਨ, ਕਾਇਆ ਮੰਦਰ ਅੰਦਰ ਡੇਰਾ ਲਾਈਆ। ਸਤਿ ਧਰਮ ਝੁਲਾਏ ਨਿਸ਼ਾਨ, ਦੋ ਜਹਾਨ ਦਏ ਵਖਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਮੰਨਣ ਆਨ, ਵਿਸ਼ਨ ਬ੍ਰਹਮਾ ਸ਼ਿਵ ਢੋਲੇ ਗੀਤ ਅਲਾਈਆ। ਨਾਮ ਧਨ ਸਤਿ ਦਾਨ ਜਿਥੇ ਮਿਲੇ ਮਾਣ, ਅਭਿਮਾਣ ਰਹੇ ਨਾ ਰਾਈਆ। ਜਿਥੇ ਆਤਮਾ ਦਾ ਮਾਲਕ ਪਰਮਾਤਮਾ ਮਿਲੇ ਸਾਚਾ ਕਾਹਨ, ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀਆ। ਓਥੇ ਕਿਉਂ ਨਾ ਮਿਲੇ ਸੁਖ ਆਰਾਮ, ਸ਼ਾਂਤੀ ਆਪਣਾ ਵਾਤਾਵਰਨ ਲਏ ਬਦਲਾਈਆ। ਇਕੋ ਧੁਰ ਸੰਦੇਸ਼ਾ ਸਚ ਦੇਵੇ ਪੈਗ਼ਾਮ, ਹੁਕਮ ਹਕ ਸੁਣਾਈਆ। ਭੂਮਿਕਾ ਕਹੇ ਮੈਂ ਤੱਕਿਆ ਓਹ ਰਾਮ, ਜੋ ਰਾਮ ਰਾਮ ਵਿਚ ਸਮਾਈਆ। ਜਿਸ ਦਾ ਮੁਹੱਬਤ ਵਾਲਾ ਜਾਮ, ਅੰਮ੍ਰਿਤ ਰਸ ਚਖਾਈਆ। ਚਾਰ ਕੁੰਟ ਦਹਿ ਦਿਸ਼ਾ ਏਥੇ ਓਥੇ ਨਿਗਾਹਬਾਨ, ਹਰ ਘਟ ਅੰਤਰ ਲੱਖ ਚੁਰਾਸੀ ਜੀਵ ਜੰਤ ਅੰਡਜ ਜੇਰਜ ਉਤਭੁਜ ਸੇਤਜ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਰਤੀ ਸਦਾ ਓਹ ਕਰੇ ਪਰਵਾਨ, ਜਿਥੇ ਰਿਸ਼ੀ ਮਹਾਰਿਸ਼ੀ ਮੁਨੀ ਮੁਨੀਸ਼ਰ ਬੈਠੇ ਆਸਣ ਲਾਈਆ। ਧਰਤੀ ਕਹੇ ਮੈਂ ਸੋਹਣੀ ਧਰਤ, ਭਾਗਾਂ ਵਾਲੀ ਆਪਣਾ ਭਾਗ ਰਹੀ ਵੰਡਾਈਆ। ਜਿਸ ਦਵਾਰੇ ਦਵਾਰਕਾ ਵਾਸੀ ਆਇਆ ਪਰਤ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਦਇਆ ਕਮਾਈਆ। ਜਨਮ ਜਨਮ ਦੀ ਕਰਮ ਕਰਮ ਦੀ ਮੇਟੀ ਹਰਸ, ਹਿਰਸ ਦਿਤੀ ਮਿਟਾਈਆ। ਸਚ ਪ੍ਰੇਮ ਪਿਆਰ ਅੰਦਰ ਕੀਤਾ ਤਰਸ, ਰਹਿਮਤ ਸਚ ਕਮਾਈਆ। ਏਥੇ ਖੇਲ ਹੋਣਾ ਬਾਦ ਇਕ ਬਰਖ਼, ਵਾਰ ਥਿਤ ਇਹੋ ਮਿਲੇ ਵਡਿਆਈਆ। ਸਚੇ ਸਾਧੂਆਂ ਹੋਣੀ ਪਰਖ, ਵਿਸ਼ਨੂੰ ਭਗਵਾਨ ਆਪਣਾ ਰੂਪ ਲਏ ਬਦਲਾਈਆ। ਗੰਗਾ ਨੇ ਬੋਲ ਕੇ ਕਿਹਾ ਨਿਧੜਕ, ਸ਼ਬਦ ਅਗੰਮੀ ਆਵਾਜ਼ ਸੁਣਾਈਆ। ਚਾਰ ਵਰਨ ਅਠਾਰਾਂ ਬਰਨ ਆਤਮ ਪਰਮਾਤਮ ਪ੍ਰਭ ਮਿਲਣ ਦੀ ਸਿੱਧੀ ਸੜਕ, ਮਾਰਗ ਇਕੋ ਨਜ਼ਰੀ ਆਈਆ। ਸ੍ਰਿਸ਼ਟੀ ਦਾ ਵੇਖਣਾ ਕਟਕ, ਪ੍ਰੇਮੀਆਂ ਦਾ ਪਰਗਟ ਹੋਣਾ ਇਸ਼ਟ, ਦ੍ਰਿਸ਼ਟ ਸਭ ਦੀ ਸੋਭਾ ਪਾਈਆ। ਲਹਿਣਾ ਚੁਕਣਾ ਰਾਮ ਵਸ਼ਿਸ਼ਟ, ਵਾਸਨਾ ਸੁਗੰਧੀ ਰਾਮ ਨਾਮ ਆਪਣੀ ਮਹਿਕ ਲਏ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਰਨੀ ਆਦਿ ਜੁਗਾਦੀ ਵੇਖ ਵਖਾਈਆ। ਧਰਨੀ ਕਹੇ ਮੇਰੇ ਉਪਰ ਧਰਮ ਦਵਾਰ, ਸੁਹਾਵਨਾ ਸੁਹੰਜਣਾ ਨਜ਼ਰੀ ਆਈਆ। ਜਿਥੇ ਮੇਲ ਕਰੇ ਕਰਤਾਰ, ਕ਼ੁਦਰਤ ਦਾ ਕ਼ਾਦਰ ਵੇਖ ਵਖਾਈਆ। ਪ੍ਰੇਮੀਆਂ ਦਾ ਪਿਆਰ, ਪਿਆਰਿਆਂ ਦਾ ਉਧਾਰ, ਸਤੀਆਂ ਦਾ ਸਤਿਕਾਰ, ਯਤੀਆਂ ਦਾ ਜੈਕਾਰ, ਸ਼ੰਕਰ ਤ੍ਰਿਸੂਲ ਦਾ ਵਣਜਾਰ, ਵਿਸ਼ਨੂੰ ਵਿਸ਼ਵ ਦਾ ਅਧਾਰ, ਗੰਗਾ ਅੰਮ੍ਰਿਤ ਰਸ ਧਾਰ, ਪਾਰਬ੍ਰਹਮ ਪਤਿਪਰਮੇਸ਼ਵਰ ਵੇਖੇ ਖੇਲ ਬੇਪਰਵਾਹੀਆ। ਟਿੱਲੇ ਪਰਬਤ ਨੇਤਰ ਨੈਣ ਰਹੇ ਉਠਾਲ, ਜੰਗਲ ਜੂਹ ਬੇਲੇ ਕਰਨ ਖ਼ਿਆਲ, ਸਾਚੀ ਭੂਮਿਕਾ ਬਣੇ ਸਾਚੀ ਧਰਮਸਾਲ, ਧਰਮ ਦਵਾਰਾ ਸਤਿਜੁਗ ਸਾਚਾ ਆਪਣਾ ਰੂਪ ਵਟਾਈਆ। ਜਿਥੇ ਪੋਹ ਨਾ ਸਕੇ ਕਾਲ, ਦੀਨਾਂ ਬੰਧਪ ਦੀਨਾ ਨਾਥਾ ਹੋਏ ਦਿਆਲ, ਚਿਤਰ ਗੁਪਤ ਲੇਖ ਸਕੇ ਨਾ ਕੋਈ ਵਖਾਈਆ। ਰਾਏ ਧਰਮ ਕੋਲੋਂ ਕਰੇ ਬਹਾਲ, ਸਿਰ ਆਪਣਾ ਹੱਥ
ਟਿਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਰਨੀ ਸੋਹਣੀ ਵੇਖ ਵਖਾਈਆ। ਧਰਨੀ ਕਹੇ ਮੈਨੂੰ ਕੋਈ ਨਾ ਜਾਣਿਓ ਮਿੱਟੀ ਖ਼ਾਕ, ਗੰਗਾ ਧਾਰ ਦਿਆਂ ਵਡਿਆਈਆ। ਜਨ ਭਗਤੋ ਖੋਲ੍ਹ ਕੇ ਵੇਖੋ ਆਪਣਾ ਤਾਕ, ਬਜਰ ਕਪਾਟੀ ਪਰਦਾ ਉਠਾਈਆ। ਨਿਰਗੁਣ ਨੂਰ ਸਚ ਤਕੋ ਪਰਕਾਸ਼, ਜੋਤੀ ਜੋਤ ਜੋਤ ਰੁਸ਼ਨਾਈਆ। ਅੰਮ੍ਰਿਤ ਆਤਮ ਵੇਖੋ ਆਬੇ ਹਯਾਤ, ਜੋ ਹਯਾਤੀ ਦਏ ਬਦਲਾਈਆ। ਸਚਾ ਮੇਲ ਜਾਣੋ ਉਹ ਸਾਥ, ਜੋ ਸਗਲਾ ਸੰਗ ਨਿਭਾਈਆ। ਜਿਸ ਨੂੰ ਨਮਸਤੇ ਕਰਕੇ ਮੰਨਦੇ ਰਹੇ ਰਘੁਪਤ ਰਘੁਨਾਥ, ਰਘੁਨਾਥ ਰਗ ਰਗ ਵਿਚ ਸਮਾਈਆ। ਓਸ ਦੇ ਨੂਰ ਦਾ ਹੋਣਾ ਪਰਕਾਸ਼, ਆਪਣਿਆਂ ਭਗਤਾਂ ਦੀ ਵੇਖਣੀ ਇਕ ਜਮਾਤ, ਦਵੈਤ ਦੂਈ ਵੰਡ ਨਾ ਕੋਇ ਵੰਡਾਈਆ। ਸਾਚੀ ਧਰਨੀ ਹੋਏ ਰਿਆਇਤ, ਵਿਸ਼ਨੂੰ ਭਗਵਾਨ ਕਰੇ ਅਨਾਇਤ, ਪ੍ਰੇਮੀ ਪਿਆਰਿਆਂ ਦੀ ਵੇਖੇ ਰਿਹਾਇਸ਼, ਬਿਨਾ ਪੈਮਾਨਿਉਂ ਕਰੇ ਪੈਮਾਇਸ਼, ਅੰਤਰ ਆਤਮ ਵੇਖ ਵਖਾਈਆ। ਖ਼ੁਸ਼ੀ ਹੋਵੇ ਨਹਾਇਤ, ਕੂੜੀ ਕਿਰਿਆ ਦੀ ਹੋਵੇ ਕਫ਼ਾਇਤ, ਸਮਾਇਤ ਆਪਣਾ ਹੁਕਮ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਧਰਤੀ ਧਰਮ ਅਸਥਾਨ ਦਏ ਵਡਿਆਈਆ। ਧਰਨੀ ਕਹੇ ਮੇਰਾ ਵੱਡਾ ਭਾਗ, ਸ੍ਰੀ ਭਗਵਾਨ ਦਿਤਾ ਬਣਾਈਆ । ਜਿਸ ਦਾ ਬੁਝਣਾ ਨਹੀਂ ਕਦੇ ਚਰਾਗ਼, ਪ੍ਰੇਮ ਦਾ ਦੀਪਕ ਕਰੇ ਰੁਸ਼ਨਾਈਆ। ਦੁਰਮਤ ਦਾ ਲਗਣਾ ਨਹੀਂ ਕੋਈ ਦਾਗ਼, ਭਰਮਾਂ ਵਾਲਾ ਭਰਮ ਨਾ ਕੋਇ ਵਖਾਈਆ। ਕੁਛ ਲੇਖਾ ਭਸੁੰਡ ਕਾਗ, ਸਤਿਜੁਗ ਤ੍ਰੇਤਾ ਦੁਆਪਰ ਦਏ ਗਵਾਹੀਆ। ਜਿਥੇ ਗੰਗਾ ਦੀ ਰਚਨਾ ਰਚੀ ਆਦਿ, ਅੰਤ ਆਪੇ ਵੇਖ ਵਖਾਈਆ। ਜਿਸ ਦਾ ਖੇਲ ਵਿਚ ਬ੍ਰਹਿਮਾਦ, ਬ੍ਰਹਮਾ ਸਪੁੱਤਰਾਂ ਦਏ ਵਡਿਆਈਆ। ਚਾਰੇ ਆਪਣੇ ਵਿਚ ਕਰ ਵਿਸਮਾਦ, ਸਤਿ ਸਤਿਵਾਦ ਵਿਚ ਲਗਾਈਆ। ਓਸੇ ਦੀ ਪਿਛਲੀ ਦਾਦ, ਵਸਤ ਅਮੋਲਕ ਦਏ ਵਖਾਈਆ। ਜਿਹੜੀ ਕਲਜੁਗ ਕੂੜੀ ਕਿਰਿਆ ਕਾਰਨ ਗਈ ਗਵਾਚ, ਪਰਦਿਆਂ ਵਿਚੋਂ ਬਾਹਰ ਦਏ ਕਢਾਈਆ। ਮਨ ਵਾਸਨਾ ਦੀ ਮੇਟ ਕੇ ਆਂਚ, ਅਗਨੀ ਤਤ ਦਏ ਬੁਝਾਈਆ। ਕਾਇਆ ਮਾਟੀ ਵੇਖ ਕੇ ਕਾਂਚ, ਸਾਢੇ ਤਿੰਨ ਹੱਥ ਫੋਲ ਫੁਲਾਈਆ। ਕੁਛ ਲਹਿਣਾ ਦੇਣਾ ਇਹਨਾਂ ਰਿਖੀਆਂ ਨਾਲ ਅੱਜ ਦੀ ਰਾਤ, ਰਾਤੀ ਰੁਤੜੀ ਰੰਗ ਰੁਤੜੀ ਦਏ ਗਵਾਹੀਆ। ਸਾਰੀ ਰੈਣ ਰਹੇ ਪਰਭਾਤ, ਆਪ ਆਪਣਾ ਰੂਪ ਬਦਲਾਈਆ। ਜਿਸ ਦਾ ਲੇਖਾ ਵਿਚ ਨਹੀਂ ਕਿਸੇ ਕਿਤਾਬ, ਕੁਤਬਖ਼ਾਨਿਆਂ ਵਿਚੋਂ ਹੱਥ ਨਾ ਕੋਇ ਫੜਾਈਆ। ਜਿਸ ਪਰਮ ਪੁਰਖ ਦੀ ਬਿਨਾ ਅੱਖਰਾਂ ਵਾਲੀ ਲੁਗਾਤ, ਆਦਿ ਜੁਗਾਦਿ ਆਪਣੇ ਵਿਚ ਛੁਪਾਈਆ। ਸੋ ਵੇਖਣਹਾਰਾ ਸੋਹਣਾ ਸਮਾਜ, ਸਮਝ ਵਿਚੋਂ ਸਮਝ ਦਏ ਬਦਲਾਈਆ । ਧਰਨੀ ਕਹੇ ਮੈਂ ਮੰਗਾਂ ਮੰਗਦੀ ਰਹੀ ਜੁਗ ਚੌਕੜੀ ਆਦਿ, ਅਦਨੀ ਹੋ ਕੇ ਸੀਸ ਨਿਵਾਈਆ। ਜਨ ਭਗਤਾਂ ਮਿਲੇ ਸਚਾ ਸਾਥ, ਸੰਗੀ ਸਾਚੇ ਵੇਖ ਵਖਾਈਆ। ਓਸ ਦੀ ਪੂਰੀ ਹੋਣੀ ਆਸ, ਆਹਿਸਤਾ ਆਹਿਸਤਾ ਮਿਲੇ ਮਾਣ ਵਡਿਆਈਆ। ਬਤਰਾ ਇਹ ਵੀ ਕੋਈ ਕਾਰਨ ਖ਼ਾਸ, ਰੂਪ ਲਾਲ ਲਾਲ ਰੂਪ ਦਾ ਰੰਗ ਦਿਤਾ ਚੜ੍ਹਾਈਆ। ਇਕ ਨਾਲ ਇਕ ਮੇਲ ਕੇ ਆਪਣਾ ਆਪ, ਆਪੇ ਵਿਚੋਂ ਆਪਾ ਲੈਣਾ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਧਰਤੀ ਸੋਹਣੀ ਧਵਲ ਸਚ ਫੁਲਵਾੜੀ ਜਾਵੇ ਮਵਲ, ਕਵਲ ਗੁਰਮੁਖ ਲਏ ਉਪਜਾਈਆ। ਧਰਨੀ ਕਹੇ ਮੈਂ ਵੇਖਿਆ ਤਕਿਆ ਨਾਲ ਅੱਖ, ਬਿਨ ਨੈਣਾਂ ਨੈਣ ਖੁਲ੍ਹਾਈਆ। ਪ੍ਰਭੂ ਕਿਸੇ ਤੋਂ ਨਹੀਂ ਵਖ, ਘਟ ਘਟ ਬੈਠਾ ਸੋਭਾ ਪਾਈਆ। ਗੰਗਾ ਸਭ ਨੂੰ ਰਹੀ ਦੱਸ, ਹਉਕਿਆਂ ਨਾਲ ਜਣਾਈਆ। ਭਗਤਾਂ ਦਾ ਕਦੀ ਨਹੀਂ ਰਿਹਾ ਹਕ, ਸ੍ਰੀ ਭਗਵਾਨ
ਸਭ ਦੇ ਲਹਿਣੇ ਦਏ ਮੁਕਾਈਆ। ਜਿਥੇ ਸਪਤਸ ਰਿਖੀ ਬੈਠੇ ਰਹੇ ਹਸ, ਹਸਤੀ ਹਸਤੀ ਵਿਚ ਮਿਲਾਈਆ। ਸੋ ਹੁਣ ਓਹ ਧਾਮ ਜਾਣਾ ਦੱਸ, ਸੋਹਣਾ ਆਪਣਾ ਰੂਪ ਬਦਲਾਈਆ। ਜਿਸ ਵੇਲੇ ਸਰਬ ਮਹਾਤਮਾ ਸੰਤਾਂ ਸੰਗੀਆਂ ਦਾ ਹੋਇਆ ਇਕੱਠ, ਅਗਲਾ ਲੇਖਾ ਹੋਰ ਦਿਆਂ ਦ੍ਰਿੜਾਈਆ। ਭਾਗ ਵੇਖੀ ਅਠ ਸਠ, ਵੈਰਾਗ ਸਭ ਦਾ ਖੋਜ ਖੁਜਾਈਆ। ਸੁਹਾਵਣਾ ਇਕ ਤਟ, ਕਿਨਾਰਾ ਵਿਸ਼ਨੂੰ ਨਜ਼ਰੀ ਆਈਆ। ਸ਼ੰਕਰ ਖੋਲ੍ਹ ਕੇ ਆਪਣੀ ਜਟ, ਜਟਾ ਜੂਟ ਲੈਣੇ ਉਠਾਈਆ । ਸਭ ਦੀ ਇਕੋ ਹੋਣੀ ਮਤ, ਮਤ ਮਤੰਤਰ ਦਏ ਗਵਾਹੀਆ। ਧਰਨੀ ਕਹੇ ਏਥੇ ਮਿਲਦਾ ਓਹ ਭਗਤ, ਜੋ ਆਤਮ ਪਰਮਾਤਮ ਨਜ਼ਰੀ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਭੂਮਕਾ ਆਪਣੇ ਰੰਗ ਰੰਗਾਈਆ।
੧੫ ਕੱਤਕ ਸ਼ਹਿਨਸ਼ਾਹੀ ਸੰਮਤ ੧ ਦਿੱਲੀ ਹਰਿ ਭਗਤ ਦਵਾਰ ਬਣੌਣ ਦੇ ਸਮੇਂ, ਪਿੰਡ ਧੀਰਪੁਰ ਦਿੱਲੀ
ਪੰਦਰਾਂ ਕੱਤਕ ਕਹੇ ਮੇਰਾ ਆ ਗਿਆ ਸਮਾਂ, ਸੰਮਤ ਸ਼ਹਿਨਸ਼ਾਹੀ ਵਜੇ ਵਧਾਈਆ। ਦੋ ਜਹਾਨਾਂ ਤੋੜ ਕੇ ਤਮਅ, ਮਮਤਾ ਛੱਡੀ ਸਰਬ ਲੋਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਪੌਣੀ ਵਿਚ ਗ਼ਮਾਂ, ਗਹਿਰ ਗੰਭੀਰ ਹੁਕਮ ਵਰਤਾਈਆ। ਸਚਾ ਮਾਰਗ ਦੱਸਣਾ ਨਵਾਂ, ਨਵ ਨੌ ਚਾਰ ਹੁਕਮ ਸੁਣਾਈਆ। ਸੁਗੰਧ ਖਾ ਕੇ ਸਚ ਕਹਵਾਂ, ਕ਼ਸਮ ਨਾਲ ਦ੍ਰਿੜਾਈਆ। ਆਪਣੀ ਕਰਨੀ ਤੋਂ ਕਦੇ ਨਾ ਭਵਾਂ, ਭਾਵਨੀ ਵੇਖਾਂ ਥਾਉਂ ਥਾਈਂਆ। ਕੂੜ ਕੁੜਿਆਰੇ ਕਰਕੇ ਜਮਾ, ਜਮਾਂ ਦੇ ਹੱਥ ਦਿਆਂ ਫੜਾਈਆ। ਜੂਠ ਝੂਠ ਦੀ ਮੇਟ ਕੇ ਸ਼ਮਅ, ਸਚ ਦੀਪਕ ਕਰਾਂ ਰੁਸ਼ਨਾਈਆ। ਜੁਗ ਜਨਮ ਦਾ ਲੇਖ ਸਭ ਤੋਂ ਲਵਾਂ, ਲਹਿਣੇਦਾਰ ਹੋ ਕੇ ਫੇਰਾ ਪਾਈਆ। ਪ੍ਰੇਮ ਪਿਆਰ ਦਾ ਲੇਖਾ ਦਵਾਂ, ਸਾਜਣ ਸਾਚੇ ਮੇਲ ਮਿਲਾਈਆ । ਅਗੰਮੀ ਹੁਕਮ ਕਰਾਂ ਰਵਾਂ, ਰਵਾਨਗੀ ਪਰਵਾਨਗੀ ਨਾਲ ਮਿਲਾਈਆ। ਖ਼ੁਸ਼ੀਆਂ ਵਿਚ ਸੁਹੰਜਣੀ ਨੀਂਦ ਸਵਾਂ, ਦੁੱਖਾਂ ਵਿਚ ਵੇਖਾਂ ਸਰਬ ਲੋਕਾਈਆ। ਇਕੋ ਸਾਹਿਬ ਦੇ ਚਰਨੀ ਬਹਵਾਂ, ਬਾਕੀ ਕਰਾਂ ਅੰਤ ਸਫ਼ਾਈਆ। ਇਕੋ ਪੁਰਖ ਦੀ ਚਰਨੀ ਢਵਾਂ, ਢਾਹ ਢੇਰੀ ਦੀਨ ਦੁਨੀ ਦਿਆਂ ਮਿਟਾਈਆ। ਸੂਰਬੀਰ ਮਰਦ ਮਰਦਾਨ ਜੋਧਾ ਹੋ ਕੇ ਡਹਵਾਂ, ਅਖਾੜਾ ਵੇਖਾਂ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਵੇਲਾ ਰਿਹਾ ਸੁਹਾਈਆ । ਪੰਦਰਾਂ ਕੱਤਕ ਕਹੇ ਮੈਨੂੰ ਚਾਓ ਘਨੇਰਾ, ਬਿਨ ਰਾਗਾਂ ਨਾਦਾਂ ਵਜੀ ਵਧਾਈਆ। ਮੇਰਾ ਸਵਾਮੀ ਠਾਕਰ ਮਿਲਿਆ ਨੇਰਨ ਨੇਰਾ, ਬਿਨ ਪੈਰਾਂ ਪੰਧ ਮੁਕਾਈਆ। ਜਿਸ ਨੇ ਦੋ ਜਹਾਨ ਦਾ ਵਖਾਇਆ ਅਗੰਮੀ ਗੇੜਾ, ਪਰਦਾ ਦਿਤਾ ਚੁਕਾਈਆ। ਬ੍ਰਹਿਮੰਡ ਖੰਡ ਹੁਕਮੇ ਅੰਦਰ ਹੁਕਮੀ ਝੇੜਾ, ਧੁਰ ਫ਼ਰਮਾਣਾ ਇਕ ਸਮਝਾਈਆ। ਜਗਤ ਵਸਿਆ ਨਾ ਦਿਸੇ ਖੇੜਾ, ਉਖੇੜਾ ਦਿਸੇ ਦੀਨ ਦੁਨੀ ਲੋਕਾਈਆ। ਜਿਸ ਪਰਮੇਸ਼ਵਰ ਨੂੰ ਕਰਦੇ ਰਹੇ ਬਖੇੜਾ, ਉਹ ਬਖਤਾਵਰਾਂ ਦੀ ਕਰੇ ਸਫ਼ਾਈਆ। ਜਿਸ ਦਾ ਸ਼ਬਦ ਅਗੰਮੀ ਬਿਨਾ ਪੰਜਾਂ ਉਗਲਾਂ ਤੋਂ ਵਜੇ ਲਫੇੜਾ, ਚੋਟ ਅਗੰਮੀ ਇਕ ਲਗਾਈਆ । ਨਵ ਸੱਤ ਕਰੇ ਅੰਧੇਰਾ, ਨਿਰਗੁਣ ਨੂਰ ਨਾ ਕੋਇ ਰੁਸ਼ਨਾਈਆ। ਸ਼ਬਦੀ ਸ਼ਬਦ ਪਾਏ ਘੇਰਾ, ਹੁਕਮੀ ਹੁਕਮ ਭੈ ਵਖਾਈਆ। ਕੂੜੀ ਕਿਰਿਆ ਨੂੰ ਸਾਂਭਣ ਵਾਲਾ ਇਕੋ ਬਥੇਰਾ, ਬਾਕੀ ਸਭ ਦੀ ਕਰੇ ਸਫ਼ਾਈਆ । ਸਚ ਦਵਾਰ ਦਾ ਖੁਲ੍ਹਾ ਵੇਹੜਾ, ਭਗਤਾਂ ਦਏ ਵਡਿਆਈਆ। ਸਚ ਝੂਠ ਦਾ ਕਰ ਨਖੇੜਾ, ਵਖ ਵਖ ਦਏ ਬਠਾਈਆ । ਜਿਸ ਦਾ ਨਾਮ ਸਿੰਘ ਸ਼ੇਰਾ, ਸ਼ੇਰ ਹੋ ਕੇ ਭਬਕ ਦਏ ਸੁਣਾਈਆ।
ਕਲਜੁਗ ਸਾਧ ਸੰਤ ਫ਼ਸਲਾਂ ਵਾਲਾ ਵੇਖ ਬਟੇਰਾ, ਜਾਲ ਆਪਣਾ ਲਏ ਫੈਲਾਈਆ। ਇਕੋ ਹੁਕਮ ਦਾ ਲਾ ਉਖੇੜਾ, ਸਫ਼ਾ ਦਏ ਉਲਟਾਈਆ। ਹਕ਼ੀਕ਼ਤ ਵਿਚੋਂ ਕਰਨਹਾਰਾ ਹਕ ਨਬੇੜਾ, ਸਚ ਤੌਫ਼ੀਕ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਰਿਹਾ ਬਣਾਈਆ। ਪੰਦਰਾਂ ਕੱਤਕ ਕਹੇ ਮੈਨੂੰ ਬਹੁਤੇ ਕਹਿੰਦੇ ਕਾਰਤਕ, ਕਿਰਤ ਕਰਮਾਂ ਵਾਲੀ ਗਾਈਆ। ਮੇਰਾ ਲੇਖਾ ਕੋਈ ਨਾ ਸਮਝੇ ਆਰਥਕ, ਅਰਥ ਭਾਵ ਨਾ ਕੋਇ ਲਗਾਈਆ। ਸਮਝ ਪਾਏ ਨਾ ਕੋਈ ਸ਼ਾਸਤਰ, ਸ਼ਾਸਤਰ ਪਰਦਾ ਨਾ ਕੋਇ ਚੁਕਾਈਆ। ਰਮਜ਼ ਜਾਣੇ ਨਾ ਕੋਈ ਆਸਤਕ, ਇਸ਼ਾਰਿਆਂ ਵਿਚ ਨਾ ਕੋਇ ਵਡਿਆਈਆ। ਲੇਖਾ ਬੁੱਝੇ ਨਾ ਕੋਈ ਨਾਸਤਕ, ਨਸ਼ਿਆਂ ਵਿਚ ਖ਼ੁਸ਼ੀ ਨਾ ਕੋਇ ਮਨਾਈਆ। ਪੰਦਰਾਂ ਕੱਤਕ ਕਹੇ ਮੈਂ ਪਰਮ ਪੁਰਖ ਦਾ ਯਾਚਕ, ਆਦਿ ਜੁਗਾਦਿ ਜੁਗ ਚੌਕੜੀ ਅਗੰਮੀ ਸੇਵ ਕਮਾਈਆ। ਬਿਨਾ ਗੋਬਿੰਦ ਦੇ ਮੇਰਾ ਬਣਿਆ ਕੋਈ ਨਾ ਵਾਚਕ, ਚਾਰ ਜੁਗ ਸਮਝ ਕਿਸੇ ਨਾ ਆਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੀ ਮੇਰੇ ਬਿਵਹਾਰ ਉਤੇ ਪੇਸ਼ ਹੁੰਦੀ ਰਹੀ ਦਰਖ਼ਾਸ਼ਤ, ਜੁਗ ਚੌਕੜੀ ਲਿਖਤ ਵਾਰ ਸਮਝਾਈਆ। ਅਗੰਮਾ ਖੇਲ ਮੇਰਾ ਵਾਸਤਕ, ਵਾਸਤਾ ਸਭ ਦੇ ਨਾਲ ਰਖਾਈਆ। ਲੱਖ ਚੁਰਾਸੀ ਵਿਚੋਂ ਭਗਤ ਸੁਹੇਲੇ ਵੇਖਾਂ ਪਾਰਸ, ਸਚ ਸਰੂਪੀ ਖੋਜ ਖੁਜਾਈਆ । ਇਲਮਾਂ ਵਿਚ ਬਣ ਕੇ ਆਇਆ ਆਰਫ਼, ਕ਼ਲਮਾਂ ਵਿਚੋਂ ਵੰਡ ਨਾ ਕੋਇ ਵੰਡਾਈਆ। ਤੇਈ ਅਵਤਾਰ ਸਮਝ ਨਾ ਸਕੇ ਵਿਚ ਭਾਰਤ, ਇਬਾਰਤ ਸਹੀ ਨਾ ਕੋਇ ਲਿਖਾਈਆ। ਜੋ ਆਇਆ ਸੋ ਕਰਦਾ ਗਿਆ ਸਫ਼ਾਰਸ਼, ਸਿਫ਼ਤਾਂ ਨਾਲ ਵਡਿਆਈਆ। ਨੈਣ ਖੁਲ੍ਹਿਆ ਨਾ ਕਿਸੇ ਮਹਾਂਪਾਰਖ, ਤੀਜਾ ਨੇਤਰ ਨਾ ਕੋਇ ਜਣਾਈਆ। ਸਮਝ ਨਾ ਆਈ ਕਿਸੇ ਸਵਾਸਥ, ਸਵਾਸ ਸਵਾਸ ਬੈਠੇ ਸਾਹ ਸੁਕਾਈਆ। ਮੇਰਾ ਖੇਲ ਚਲਦਾ ਰਿਹਾ ਬਰਾਸਤ, ਰਾਸਤਾ ਆਪਣੇ ਵਿਚ ਲੁਕਾਈਆ। ਥੋੜ੍ਹਾ ਜਿਹਾ ਲਹਿਣਾ ਦੇਣਾ ਨਾਲ ਸ਼ੇਸ਼ ਬਾਸ਼ਕ, ਵਿਸ਼ਨੂੰ ਸਾਂਗੋ ਪਾਂਗ ਸੁਹਾਈਆ। ਜਿਹੜਾ ਇਕ ਇਕ ਦਾ ਉਪਾਸ਼ਕ, ਦੂਜੀ ਓਟ ਨਾ ਕੋਇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਵੇਲਾ ਰਿਹਾ ਸੁਹਾਈਆ। ਪੰਦਰਾਂ ਕੱਤਕ ਕਹੇ ਮੇਰਾ ਸਾਰੇ ਤੱਕਣ ਰਾਹ, ਰਹਿਬਰ ਇਕੋ ਵੇਖ ਵਖਾਈਆ । ਪੀਰ ਪੈਗ਼ੰਬਰ ਗੁਰ ਅਵਤਾਰ ਮੰਗਦੇ ਗਏ ਦੁਆ, ਬਿਨ ਹੱਥਾਂ ਝੋਲੀਆਂ ਅਗੇ ਡਾਹੀਆ। ਅੰਮ੍ਰਿਤ ਵੇਲਾ ਸੁਹੌਂਦੇ ਗਏ ਸੁਬਹ, ਸੋਹਣੀ ਰੁਤ ਵਡਿਆਈਆ। ਆਪਣੀ ਬਦਲਦੇ ਗਏ ਤਬਅ, ਨੇਤਰ ਨੈਣਾਂ ਨੀਰ ਵਹਾਈਆ। ਦਰੋਹੀ ਦਰੋਹੀ ਕਰਦੇ ਗਏ ਰੱਬਾ, ਖ਼ੁਦ ਖ਼ੁਦਾ ਤੇਰੀ ਸ਼ਰਨਾਈਆ। ਬੇਸ਼ਕ ਲੋਕਮਾਤ ਵਿਚ ਪੰਜਾਂ ਤੱਤਾਂ ਵਾਲਾ ਮਿਲਿਆ ਔਹਦਾ, ਸਿਫ਼ਤਾਂ ਨਾਲ ਸਾਲਾਹੀਆ। ਸਾਡਾ ਲੇਖਾ ਚਾਰ ਜੁਗ ਇਕ ਗਰੋਹ ਦਾ, ਅੰਤਮ ਮੇਲਾ ਸਹਿਜ ਸੁਭਾਈਆ । ਕਲਜੁਗ ਲੇਖਾ ਵੇਖ ਕੂੜ ਧਰੋਹ ਦਾ, ਸਾਰੇ ਤੇਰੇ ਅਗੇ ਸੀਸ ਝੁਕਾਈਆ। ਪ੍ਰਭੂ ਇਕ ਕਤਰਾ ਬਖ਼ਸ਼ ਆਪਣੀ ਲੋ ਦਾ, ਜੋ ਚੌਦਾਂ ਲੋਕ ਪਰਲੋਕ ਕਰੇ ਰੁਸ਼ਨਾਈਆ। ਸਾਚਾ ਨਾਤਾ ਬਖ਼ਸ਼ ਆਪਣੇ ਮੋਹ ਦਾ, ਕੂੜੀ ਮਮਤਾ ਦੇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ । ਪੰਦਰਾਂ ਕੱਤਕ ਕਹੇ ਮੈਂ ਵੀ ਤੱਕਾਂ ਉਹ ਕਦ ਦਾ, ਕ਼ਦੀਮ ਤੋਂ ਧਿਆਨ ਲਗਾਈਆ। ਲੇਖਾ ਵੇਖਿਆ ਪਿਛਲੀ ਹਦ ਦਾ, ਹਦੂਦ ਦਿੱਤੀ ਮੁਕਾਈਆ । ਢੋਲਾ ਸੁਣ ਕੇ ਇਕੋ ਛੰਦ ਦਾ, ਮੇਰੀ ਵਜੀ ਸਚ ਵਧਾਈਆ। ਪੈਂਡਾ ਮੁਕਿਆ ਕੂੜੇ ਪੰਧ ਦਾ, ਕ਼ਦਮ ਕ਼ਦਮ ਦਾ ਲੇਖਾ ਦਿਤਾ ਮਿਟਾਈਆ। ਲਹਿਣਾ ਲੈਣਾ ਇਕ ਅਨੰਦ ਦਾ, ਜੋ ਅਨੰਦ ਅਨੰਦਪੁਰੀ ਵਾਲਾ ਗਿਆ ਸਮਝਾਈਆ। ਪਰਕਾਸ਼ ਵੇਖਣਾ ਓਸ ਚੰਦ ਦਾ,
ਜਿਸ ਨੂੰ ਤਾਰੇ ਚੰਦ ਸੀਸ ਝੁਕਾਈਆ। ਨਜ਼ਾਰਾ ਤਕਣਾ ਓਸ ਬ੍ਰਹਿਮੰਡ ਦਾ, ਜਿਸ ਨੂੰ ਵਿਸ਼ਨ ਬ੍ਰਹਮਾ ਸ਼ਿਵ ਵੇਖ ਆਪਣੀ ਖ਼ੁਸ਼ੀ ਜਣਾਈਆ। ਹੁਕਮ ਤਕਣਾ ਸੂਰੇ ਸਰਬੰਗ ਦਾ, ਸਭ ਦੇ ਲਹਿਣੇ ਦੇਣੇ ਆਪਣੇ ਚਰਨਾਂ ਵਿਚ ਟਿਕਾਈਆ। ਜਿਸ ਦਾ ਲੇਖਾ ਕਦੇ ਨਹੀਂ ਅਗੇ ਬੰਦ ਦਾ, ਜੁਗ ਜੁਗ ਬੰਦਨਾ ਬੰਦਗੀ ਆਪਣੀ ਆਪ ਲਏ ਪਰਗਟਾਈਆ। ਜਿਹੜਾ ਕਿਸੇ ਕੋਲੋਂ ਨਹੀਂ ਮੰਗਦਾ, ਦੇਵਣਹਾਰਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ । ਪੰਦਰਾਂ ਕੱਤਕ ਕਹੇ ਮੈਂ ਸ਼ਹਿਨਸ਼ਾਹੀ ਸੰਮਤ ਦਾ ਸਮੇਂ ਵਾਲਾ ਮਹੀਨਾ, ਮਹਾਬਲੀ ਮੈਨੂੰ ਦੇਵੇ ਵਡਿਆਈਆ। ਮੈਂ ਫਿਰਨਾ ਵਿਚ ਲੋਕ ਤੀਨਾਂ, ਤ੍ਰੈਗੁਣ ਮਾਇਆ ਦੇਣੀ ਉਠਾਈਆ। ਮੈਂ ਸ਼ਾਹ ਸੁਲਤਾਨਾਂ ਕਾਇਆ ਦੇਣਾ ਪਸੀਨਾ, ਪੇਸ਼ਾਨੀਆਂ ਉਤੇ ਹੱਥ ਫਿਰਾਈਆ। ਸਭ ਨੂੰ ਮੁਸ਼ਕਲ ਹੋਵੇ ਜੀਣਾ, ਜੀਵਣ ਵਿਚ ਮੌਤ ਸਾਹਮਣੇ ਨਜ਼ਰੀ ਆਈਆ। ਸੁਖ ਦਾ ਦਿਸੇ ਨਾ ਖਾਣਾ ਪੀਣਾ, ਦੁੱਖਾਂ ਦਰਦਾਂ ਵਿਚ ਲੋਕਾਈਆ। ਮੈਂ ਪਰਮ ਪੁਰਖ ਦਾ ਪਿਆਰਾ ਕੋਈ ਨਹੀਂ ਕਮੀਨਾ, ਕਮੀਨਿਆਂ ਦੇ ਕਮੀਨੇ ਸਾਰੇ ਦੇਣੇ ਖਪਾਈਆ। ਇਕੋ ਗੋਬਿੰਦ ਸੂਰਾ ਪਾਖਰ ਅਸਵ ਉਤੇ ਪਾਉਣਹਾਰਾ ਜ਼ੀਨਾ, ਜਿਸ ਸੀਨੇ ਦੇਣੇ ਹਿਲਾਈਆ। ਦੀਨ ਦਿਆਲ ਸਾਹਿਬ ਕਿਰਪਾਲ ਸਭ ਕੁਛ ਆਪੇ ਕੀਨਾ, ਕੀਮੀਆ ਕੀਮੀਆ ਵੇਖੇ ਲੋਕਾਈਆ। ਭਗਤਾਂ ਬਣਾ ਕੇ ਆਪਣਾ ਸਚ ਦਾ ਧੁਰ ਨਗ਼ੀਨਾ, ਕ਼ੀਮਤ ਆਪਣੇ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਪੰਦਰਾਂ ਕੱਤਕ ਕਹੇ ਮੈਨੂੰ ਯਾਦ ਆਈ ਨਵ ਨੌ ਚਾਰ, ਜੁਗ ਚੌਕੜੀ ਦਏ ਗਵਾਹੀਆ । ਸੰਦੇਸ਼ੇ ਦੇਣ ਗੁਰ ਅਵਤਾਰ, ਪੈਗ਼ੰਬਰ ਗਏ ਸਮਝਾਈਆ। ਜਿਸ ਵੇਲੇ ਆਵੇ ਕਲਕੀ ਅਵਤਾਰ, ਮਹਿੰਦੀ ਆਪਣਾ ਰੂਪ ਵਟਾਈਆ। ਭਵਿਖਤਾਂ ਦਾ ਸਰਦਾਰ ਸ਼ਾਹਾਂ ਦਾ ਨਿਰੰਕਾਰ, ਜੋਤੀ ਜਾਤਾ ਨੂਰ ਖ਼ੁਦਾਈਆ। ਜਿਸ ਦਾ ਇਕੋ ਇਕ ਦਰਬਾਰ, ਦੂਜਾ ਦਰ ਨਾ ਕੋਇ ਖੁਲ੍ਹਾਈਆ। ਕੂੜੀ ਕਿਰਿਆ ਕਰ ਕੇ ਖ਼ਬਰਦਾਰ, ਬੇਖ਼ਬਰਾਂ ਦਏ ਉਠਾਈਆ। ਇਕੋ ਨਾਮ ਖੰਡਾ ਖੜਗ ਲੈ ਕੇ ਤਲਵਾਰ, ਤਾਲੀਮ ਸਭ ਦੀ ਦਏ ਬਦਲਾਈਆ। ਊਚ ਨੀਚ ਜ਼ਾਤ ਪਾਤ ਕੂੜੀ ਕਿਰਿਆ ਪੱਧਰ ਕਰ ਕੇ ਹਮਵਾਰ, ਹਮਸਾਜਣ ਆਪਣੇ ਵੇਖ ਵਖਾਈਆ। ਸੁੱਤਿਆਂ ਨੂੰ ਕਰ ਕੇ ਬੇਦਾਰ, ਗ਼ਾਫ਼ਲਾਂ ਦੀ ਗ਼ਫ਼ਲਤ ਵਿਚੋਂ ਅੱਖ ਦਏ ਬਦਲਾਈਆ। ਥੋੜ੍ਹਾ ਰਿਹਾ ਲੇਖਾ ਪੰਦਰਾਂ ਕੱਤਕ ਕਰੇ ਓਸ ਦਿੱਲੀ ਦਰਬਾਰ, ਜਿਸ ਦਾ ਕ੍ਰਿਸ਼ਨ ਇੱਕੀ ਦਿਨ ਆਪਣਾ ਧਿਆਨ ਲਗਾਈਆ। ਜਿਸ ਦਾ ਮੰਜ਼ਲ ਵਾਲਾ ਮਨਾਰ ਇਕ ਤੋਂ ਦੋ ਦੋ ਤੋਂ ਹੋ ਜਾਏ ਚਾਰ, ਚਾਰ ਦਾ ਵਿਹਾਰ ਆਪਣੇ ਹੱਥ ਰਖਾਈਆ। ਸਾਰੀ ਸ੍ਰਿਸ਼ਟੀ ਨੂੰ ਕਰ ਕੇ ਖ਼ਬਰਦਾਰ, ਹੋਕਾ ਦੇਵੇ ਥਾਉਂ ਥਾਈਂਆ। ਹੁਣ ਲੁਕਿਆ ਰਹਿਣਾ ਨਹੀਂ ਵਿਚ ਸੰਸਾਰ, ਪਰਦਾ ਆਪਣਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਮੇਰੀ ਵੰਡ ਵੰਡਾਈਆ। ਪੰਦਰਾਂ ਕੱਤਕ ਕਹੇ ਮੈਨੂੰ ਸਾਰੇ ਕਹੋ ਸ਼ਾਬਾਸ਼, ਮੈਂ ਜੁਗ ਚੌਕੜੀ ਦਾ ਸੁਨੇਹੜਾ ਦਿਤਾ ਸੁਣਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੀ ਆਸਾ ਰਖ ਕੇ ਆਪਣੇ ਪਾਸ, ਅੰਤਮ ਦਿਤੀ ਪਰਗਟਾਈਆ। ਅਗਲਾ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਹੁਕਮ ਨਾਲ ਮਨਾਈਆ। ਮੇਰੀ ਖ਼ੁਸ਼ੀ ਭਗਤਾਂ ਸਾਥ, ਸਾਥੀ ਸੋਹਣੇ ਦਿਤੇ ਬਣਾਈਆ। ਪ੍ਰੇਮ ਪ੍ਰੀਤੀ ਦਾ ਜੋੜ ਕੇ ਨਾਤ, ਕੂੜੇ ਰਿਸ਼ਤੇ ਦਿਤੇ ਛੁਡਾਈਆ। ਗੁਰਮੁਖੋ ਅੱਜ ਸੋਹਣੀ ਆਈ ਪਰਭਾਤ, ਆਪਣਾ ਰੰਗ ਬਦਲਾਈਆ। ਬੇਸ਼ਕ ਤੁਸੀਂ ਸੁੱਤੇ ਰਹੇ ਰਾਤ, ਪੁਰਖ ਅਕਾਲ ਬ੍ਰਹਿਮੰਡਾਂ ਖੰਡਾਂ ਵਿਚੋਂ ਤੁਹਾਡਾ ਪ੍ਰੇਮ ਪੂਰਬਲਾ ਖਿੱਚ ਕੇ ਆਪਣੇ ਨਾਲ ਲਿਆਈਆ।
ਜੇ ਇਕੱਠਾ ਕੀਤਾ ਤੇ ਮੈਨੂੰ ਬਖ਼ਸ਼ ਇਹ ਸੁਗ਼ਾਤ, ਸੁਗੰਧੀ ਚਾਰ ਕੁੰਟ ਮਹਿਕਾਈਆ। ਮੇਰਾ ਸੋਹਣਾ ਹੋ ਗਿਆ ਮਜ਼ਾਜ, ਖ਼ੁਸ਼ੀ ਅੰਦਰੋਂ ਖ਼ੁਸ਼ੀ ਰਹੀ ਵਖਾਈਆ। ਜਿਥੇ ਸਤਿ ਧਰਮ ਦਾ ਚਲਣਾ ਇਕ ਰਿਵਾਜ, ਦੂਜੀ ਰਵਾਦਾਰੀ ਨਾ ਕੋਇ ਬਣਾਈਆ। ਜਿਸ ਨੂੰ ਵਿਦਿਆ ਵਾਲਾ ਸਮਝ ਨਾ ਸਕੇ ਕੋਇ ਦਿਮਾਗ਼, ਕੁਤਬਖ਼ਾਨਿਆਂ ਵਾਲੀ ਲੁਗਾਤ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣਾ ਵਕ਼ਤ ਰਿਹਾ ਸੁਹਾਈਆ। ਪੰਦਰਾਂ ਕੱਤਕ ਕਹੇ ਜਨ ਭਗਤੋ ਖੁਸ਼ੀਆਂ ਨਾਲ ਮੇਰਾ ਕਰਿਓ ਵਿਹਾਰ, ਮੈਂ ਦੋ ਜਹਾਨਾਂ ਦੇਵਾਂ ਸੁਣਾਈਆ। ਇਹ ਦਰ ਨਹੀਂ ਇਹ ਘਰ ਨਹੀਂ ਇਹ ਦਿੱਲੀ ਨਹੀਂ ਇਹ ਦਿਲਾਂ ਦਾ ਦਰਬਾਰ, ਜੋ ਦਿਲਬਰੀ ਯਾਰ ਰਿਹਾ ਮਿਲਾਈਆ। ਭਗਤਾਂ ਦਾ ਬਾਜ਼ਾਰ, ਬਾਜ਼ੀ ਸਭ ਦੀ ਦਏ ਉਲਟਾਈਆ। ਜਿਸ ਨੇ ਬਣਾਇਆ ਆਪਣੇ ਕੁਮਾਰ, ਕਾਮਨਾ ਪੂਰਬਲਾ ਪੂਰਬ ਵੇਖ ਵਖਾਈਆ। ਜਿਨ੍ਹਾਂ ਦਾ ਕੋਟਾਂ ਵਿਚੋਂ ਥੋੜ੍ਹਾ ਸ਼ੁਮਾਰ, ਅਨਗਿਣਤੀ ਵਿਚੋਂ ਗਿਣਤੀ ਲਈ ਪਰਗਟਾਈਆ। ਇਹ ਕੋਈ ਟਕਿਆਂ ਵਾਲਾ ਨਹੀਂ ਵਪਾਰ, ਸੌਦਾ ਪ੍ਰੇਮ ਹੱਟ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਰਿਹਾ ਵਖਾਈਆ । ਪੰਦਰਾਂ ਕੱਤਕ ਕਹੇ ਅੱਜ ਸੋਹਣਾ ਲਗੇ ਦਿਹਾੜਾ, ਤਿਉਹਾਰਾਂ ਵਿਚੋਂ ਤਿਉਹਾਰ ਵਿਵਹਾਰੀ ਨਜ਼ਰੀ ਆਈਆ। ਮੇਰਾ ਜੁਗ ਜੁਗ ਦਾ ਪੂਰਾ ਹੋਇਆ ਲਾਰਾ, ਲਾਵਾਰਸ ਨੂੰ ਵਾਰਸ ਦਿਤਾ ਬਣਾਈਆ। ਮੇਰੇ ਪ੍ਰੇਮ ਦਾ ਮਿਲਿਆ ਮੈਨੂੰ ਪਿਆਰਾ, ਪ੍ਰੇਮੀ ਹੋ ਕੇ ਪ੍ਰੇਮ ਦਿਤਾ ਵਰਤਾਈਆ। ਪ੍ਰਭੂ ਦਿਆਂ ਭਗਤਾਂ ਦਾ ਬਣਨ ਲਗਾ ਦਰਬਾਰਾ, ਦਰਬਾਰੀ ਜਿਥੇ ਇਕੋ ਸੋਭਾ ਪਾਈਆ। ਜਿਸ ਦਾ ਸਭ ਨੂੰ ਤਕਣਾ ਪਏ ਨਜ਼ਾਰਾ, ਨਜ਼ਾਮਾਂ ਦੇ ਮਾਲਕ ਨਜ਼ਾਮ ਛਡ ਕੇ ਸੀਸ ਝੁਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਨੇ ਬੋਲ ਕੇ ਧੁਰ ਜੈਕਾਰਾ, ਇੱਟ ਇੱਟ ਦੇਣੀ ਲਗਾਈਆ।
ਇੱਟ ਕਹੇ ਮੇਰੀ ਸੁਣਿਓ ਅਰਜ਼, ਅਰਜਨ ਗੁਰੂ ਮੇਰੀ ਦਏ ਗਵਾਹੀਆ। ਰਾਮਦਾਸ ਸਰੋਵਰ ਉਤੇ ਮੇਰੀ ਓਸ ਨੂੰ ਪਈ ਗ਼ਰਜ਼, ਓਸ ਦੀ ਗ਼ਰਜ਼ ਅੱਜ ਮੇਰਾ ਸੰਗ ਨਿਭਾਈਆ। ਓਸ ਦੀ ਮੰਗ ਦੁਖੀਆਂ ਦਾ ਇਕੋ ਵੰਡਣ ਵਾਲਾ ਦਰਦ, ਪੁਰਖ ਅਕਾਲ ਸਚਾ ਸ਼ਹਿਨਸ਼ਾਹੀਆ। ਜਿਸ ਦੇ ਕੋਲ ਆਦਿ ਜੁਗਾਦਿ ਜੁਗ ਚੌਕੜੀ ਲੱਖ ਚੁਰਾਸੀ ਫ਼ਰਦ, ਫ਼ੈਸਲੇ ਹਕ ਹਕ ਸੁਣਾਈਆ। ਜੋਧਾ ਸੂਰਬੀਰ ਮਰਦਾਨਾ ਮਰਦ, ਨਿਤ ਨਵਿਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਰਿਹਾ ਮੁਕਾਈਆ। ਇੱਟ ਕਹੇ ਮੇਰੀ ਮੰਨਿਓ ਇਕ ਅਰਦਾਸ, ਜਨ ਭਗਤਾਂ ਦਿਆਂ ਜਣਾਈਆ। ਤੁਸੀਂ ਮੇਰਾ ਦੇਣਾ ਸਾਥ, ਧੁਰ ਦਾ ਸੰਗ ਬਣਾਈਆ। ਗੁਰੂ ਅਰਜਨ ਪੂਰੀ ਹੋਵੇ ਆਸ, ਆਸ਼ਾ ਨਾਲ ਮਿਲਾਈਆ । ਕਿਰਪਾ ਕਰੇ ਪੁਰਖ ਸਮਰਾਥ, ਸਮਰਥ ਦਏ ਸਰਨਾਈਆ। ਮੇਰੇ ਉਤੇ ਜ਼ਰੂਰ ਲਿਖਿਓ ‘‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ’’ ਦੀ ਸਚੀ ਗਾਥ, ਸਤਿਜੁਗ ਦੀ ਸਾਚੀ ਸਚ ਪੜ੍ਹਾਈਆ। ਮੇਰੀ ਪੂਰੀ ਹੋ ਜਾਏ ਆਸ, ਅਗੇ ਆਸਾ ਹੋਰ ਬਣਾਈਆ। ਫੇਰ ਸਦਾ ਬਣਿਆ ਰਹੇ ਸਤਿ ਦਾ ਵਿਸ਼ਵਾਸ, ਵਿਸ਼ਿਆਂ ਵਾਲੀ ਨਾ ਕੋਇ ਲੜਾਈਆ। ਇਹੋ ਮੰਗ ਗੁਰੂ ਅਰਜਨ ਮੰਗੀ ਖ਼ਾਸ, ਖ਼ਾਹਿਸ਼ ਪਿਛਲੀ ਯਾਦ ਆਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਸੇ ਹੋਣ ਨਾ ਦੇਵੇ ਨਿਰਾਸ, ਨਿਵਾਸ ਸਭ ਦਾ ਆਪਣੇ ਨਾਲ ਰਖਾਈਆ।
ਇੱਟ ਕਹੇ ਮੈਨੂੰ ਪਹਿਲੋਂ ਰਖਿਓ ਦਿਸ਼ਾ ਦੱਖਣ, ਦੱਛਣਾ ਸਭ ਦੀ ਝੋਲੀ ਪਾਈਆ। ਕਿਉਂ ਤੁਸੀਂ ਪ੍ਰਭ ਦੇ ਭਗਤ ਬਣ ਕੇ ਮੇਰੇ ਅੰਦਰ ਆਏ ਵਸਣ, ਵਾਸਤਾ ਇਕੋ ਨਾਲ ਜੁੜਾਈਆ। ਪ੍ਰੇਮ ਪ੍ਰੀਤੀ ਵਿਚ ਆਏ ਹਸਣ, ਕੂੜੀ ਕਿਰਿਆ ਗ਼ਮੀ ਮਿਟਾਈਆ। ਮੈਂ ਤੁਹਾਨੂੰ ਲਗੀ ਦੱਸਣ, ਸਚ ਸਚ ਸਮਝਾਈਆ। ਮਾਤਲੋਕ ਦਾ ਤੁਹਾਡਾ ਬਣਾਵਾਂ ਉਹ ਵਤਨ, ਜਿਥੇ ਬੇਵਤਨਾਂ ਦਾ ਹੋਏ ਸਹਾਈਆ। ਧੁਰ ਦਾ ਵਖਾਵਾਂ ਪਤਣ, ਨਈਆ ਨੌਕਾ ਨਾਮ ਚੜ੍ਹਾਈਆ। ਤੁਹਾਡੀ ਪਤ ਪਤਿਪਰਮੇਸ਼ਵਰ ਆਪੇ ਆਏ ਰੱਖਣ, ਮੈਂ ਸ਼ਹਾਦਤਾਂ ਨਾਲ ਦੇਵਾਂ ਗਵਾਹੀਆ। ਲੇਖਾ ਮੁਕ ਜਾਏ ਉੱਤਰ ਪੂਰਬ ਪੱਛਮ, ਪਸ਼ਚਾਤਾਪ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਇੱਟ ਕਹੇ ਮੈਂ ਸਭ ਨੂੰ ਦਿਆਂ ਅਸੀਸ, ਅਸਲ ਅਸਲ ਨਾਲ ਮਿਲਾਈਆ। ਤੁਹਾਡਾ ਮਾਲਕ ਇਕ ਜਗਦੀਸ਼, ਜਗ ਜੀਵਣ ਦਾਤਾ ਸ਼ਹਿਨਸ਼ਾਹੀਆ। ਸਾਚੇ ਪ੍ਰੇਮ ਦੀ ਕਰੇ ਬਖ਼ਸ਼ੀਸ਼, ਰਹਿਮਤ ਪਿਆਰ ਝੋਲੀ ਪਾਈਆ। ਅੰਤਰ ਅੰਤਰ ਕਰ ਅਤੀਤ, ਤ੍ਰੈਗੁਣ ਡੇਰਾ ਦੇਵੇ ਢਾਹੀਆ। ਕਾਇਆ ਮਾਟੀ ਕਰ ਕੇ ਠਾਂਡੀ ਸੀਤ, ਅਗਨੀ ਤਤ ਦੇਵੇ ਬੁਝਾਈਆ। ਜਨ ਭਗਤਾਂ ਚਲਾ ਕੇ ਧਰਮ ਦੀ ਰੀਤ, ਧਰਮ ਦਾ ਧਰਮ ਦਏ ਵਖਾਈਆ। ਪਤਿਤ ਪਾਪੀ ਕਰ ਪੁਨੀਤ, ਪਵਿੱਤਰ ਲਏ ਬਣਾਈਆ। ਝਗੜਾ ਚੁਕਾ ਕੇ ਊਚ ਨੀਚ, ਰਾਓ ਰੰਕ ਇਕੋ ਦਰ ਸੁਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਨਾਮ ਦਾ ਚਾੜ੍ਹ ਕੇ ਰੰਗ ਮਜੀਠ, ਚਿੱਟੀ ਧਾਰ ਸਭ ਦੀ ਵੇਖ ਵਖਾਈਆ।
ਇੱਟ ਕਹੇ ਮੇਰੀ ਅੰਤ ਅਖ਼ੀਰੀ ਇਕ ਇਤਲਾਹ, ਸਹਿਜ ਨਾਲ ਸੁਣਾਈਆ। ਸਭ ਦਾ ਮਾਲਕ ਇਕੋ ਇਕ ਮਲਾਹ, ਬੇੜਾ ਧੁਰ ਦਾ ਨਾਮ ਚਲਾਈਆ। ਆਤਮ ਪਰਮਾਤਮ ਦੱਸੇ ਰਾਹ, ਰਹਿਬਰ ਨੂਰ ਖ਼ੁਦਾਈਆ। ਜੋ ਜੁਗ ਜਨਮ ਦੇ ਵਿਛੜੇ ਹੋਏ ਜੁਦਾ, ਅੰਤਮ ਆਪਣੇ ਵਿਚ ਮਿਲਾਈਆ। ਕਿਰਪਾ ਕਰ ਸਾਹਿਬ ਮਿਹਰਵਾਂ, ਮਿਹਰ ਨਜ਼ਰ ਉਠਾਈਆ। ਦੋ ਜਹਾਨਾਂ ਵਾਲੀ ਸ਼ਹਿਨਸ਼ਾਹ, ਸਤਿ ਸਤਿਵਾਦੀ ਵੇਖ ਵਖਾਈਆ। ਸਚ ਪ੍ਰੇਮ ਨਾਲ ਜਿਨ੍ਹਾਂ ਸੇਵਾ ਲਈ ਕਮਾ, ਕਾਮਨਾ ਸਭ ਦੀ ਪੂਰ ਕਰਾਈਆ। ਅਗੇ ਜਮਾਂ ਤੋਂ ਲਏ ਛੁਡਾ, ਜ਼ਾਮਨੀ ਆਪਣੀ ਵਿਚ ਰਖਾਈਆ। ਸਿੱਧਾ ਸਚਖੰਡ ਦਵਾਰੇ ਲੈ ਕੇ ਜਾਵੇ ਸਾਚੇ ਥਾਂ, ਅਧਵਿਚਕਾਰ ਨਾ ਕੋਇ ਅਟਕਾਈਆ। ਜੋਤੀ ਜੋਤ ਜੋਤ ਲਏ ਮਿਲਾ, ਮਿਲਾਵਟ ਹੋਰ ਨਾ ਕੋਇ ਬਣਾਈਆ। ਸਚ ਦਵਾਰ ਸਚ ਗੋਦ ਗੋਬਿੰਦ ਨਾਲ ਲਏ ਸਵਾ, ਜਿਥੇ ਸੁੱਤਿਆਂ ਨਾ ਕੋਇ ਉਠਾਈਆ। ਓਥੇ ਨਾ ਕੋਈ ਪਿਤਾ ਤੇ ਨਾ ਕੋਈ ਮਾਂ, ਇਕੋ ਪੁਰਖ ਅਕਾਲ ਨਜ਼ਰੀ ਆਈਆ। ਇੱਟ ਕਹੇ ਮੈਂ ਸਚ ਕਹਵਾਂ, ਕਿਉਂ ਮੈਂ ਜੁਗ ਚੌਕੜੀ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਪਣੇ ਅੰਦਰ ਰਹੀ ਲੁਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਪਿਛੇ ਦਿਤਾ ਸਮਾਂ, ਸਮਾਪਤ ਕੀਤੀ ਸਰਬ ਲੋਕਾਈਆ।
ਇੱਟ ਕਹੇ ਮੈਨੂੰ ਹੱਥ ਲਾਵੇ ਪਹਿਲੋਂ ਸਭ ਤੋਂ ਛੋਟਾ ਬੱਚਾ, ਮੈਂ ਛੋਟਿਆਂ ਤੋਂ ਵੱਡੇ ਦੇਣੇ ਬਣਾਈਆ। ਇਸ ਦਵਾਰੇ ਤੇ ਆ ਕੇ ਕੋਈ ਨਾ ਰਹਿ ਜਾਏ ਕੱਚਾ, ਕੱਚਿਆਂ ਦੇ ਪੱਕੇ ਦੇਣੇ ਵਖਾਈਆ। ਜਿਸ ਨੂੰ ਪਰਮ ਪੁਰਖ ਪਰਮਾਤਮਾ ਦਾ ਨਹੀਂ ਪਤਾ, ਪਤਿਪਰਮੇਸ਼ਵਰ ਉਹਨੂੰ ਦੇਣਾ ਮਿਲਾਈਆ।
ਜਿਥੇ ਲੇਖਾ ਸਭ ਦਾ ਇਕੋ ਜਿਹਾ ਰਖਾ, ਜ਼ਾਤ ਪਾਤ ਵੰਡ ਨਾ ਕੋਇ ਵੰਡਾਈਆ। ਮਿਹਰਵਾਨ ਪ੍ਰੇਮੀਆਂ ਪਿਆਰਿਆਂ ਨੂੰ ਵੇਖੇ ਆਪਣੀ ਓਸ ਅੱਖਾ, ਜਿਹੜੀ ਅੱਖ ਜਗਤ ਨਜ਼ਰ ਨਾ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛੋਟਾ ਬਾਲਾ ਨਿੱਕਾ ਜਾਣ ਕੇ ਸਚਾ, ਸਚ ਸੰਗਤ ਦੀ ਸੇਵਾ ਦਏ ਲਗਾਈਆ।