ਪੁਸਤਕਾਲਾਭਾਗ ੧੮

ਪਹਿਲੀ ਮੱਘਰ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ

ਆ ਗਿਆ ਪ੍ਰਭ ਗ਼ਰੀਬ ਨਿਵਾਜਾ, ਨਿਰਵੈਰ ਨਿਰਾਕਾਰ ਬੇਪਰਵਾਹੀਆ। ਸਚ ਦਵਾਰ ਦਾ ਖੋਲ੍ਹ ਦਰਵਾਜ਼ਾ, ਦਰ ਆਪਣਾ ਇਕ ਵਖਾਈਆ । ਜਿਸ ਨੇ ਪਾਰ ਕਰਨਾ ਲੂਲ੍ਹਾ ਲੰਗੜਾ ਅਪਾਹਜਾ, ਗ਼ਰੀਬ ਨਿਮਾਣਿਆਂ ਗਲੇ ਲਗਾਈਆ। ਜੁਗ ਜਨਮ ਦਾ ਧੋਣਾ ਦਾਗ਼ਾ, ਦੁਰਮਤ ਮੈਲ ਸਾਫ਼ ਕਰਾਈਆ। ਸ਼ਬਦ ਅਗੰਮੀ ਸੁਣੌਣੀ ਆਵਾਜ਼ਾ, ਜਿਸ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਸਿਫ਼ਤ ਸਾਲਾਹੀ ਸਾਰੇ ਰਹੇ ਸੁਣਾਈਆ । ਮੇਲ ਮਿਲੌਣਾ ਸਤਿ ਪੁਰਖ ਅਬਿਨਾਸ਼ਾ, ਅਬਿਨਾਸ਼ੀ ਆਪਣਾ ਆਪਣੇ ਵਿਚ ਸਮਾਈਆ। ਜਨ ਭਗਤਾਂ ਪ੍ਰੇਮ ਕਰਨ ਦੀ ਦੱਸੇ ਜਾਚਾ, ਯਾਚਕ ਅੰਦਰੋਂ ਲਏ ਹਿਲਾਈਆ। ਭਾਗ ਲਗਾ ਕੇ ਸਾਢੇ ਤਿੰਨ ਹੱਥ ਮਾਟੀ ਕਾਚਾ, ਕੰਚਨ ਗੜ੍ਹ ਦਏ ਬਦਲਾਈਆ । ਜਿਸ ਦਾ ਬਣਿਆ ਰਹੇ ਆਦਿ ਜੁਗਾਦਿ ਜੁਗ ਚੌਕੜੀ ਰਾਖਾ, ਸੇਵਕ ਹੋ ਕੇ ਸੇਵ ਕਮਾਈਆ। ਉਨ੍ਹਾਂ ਪੂਰਬਲੇ ਜਨਮ ਦੀਆਂ ਪੂਰੀਆਂ ਕਰੇ ਆਸਾਂ, ਆਸਾ ਆਪਣੇ ਵਿਚ ਛੁਪਾਈਆ। ਚਰਨ ਕਵਲ ਉਪਰ ਧਵਲ ਦੇ ਕੇ ਇਕ ਭਰਵਾਸਾ, ਭਾਂਡਾ ਭਰਮ ਭਉ ਦਿਤਾ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, । ਆ ਗਿਆ ਉਹ ਜਿਸ ਦੀ ਆਤਮ ਕਰੇ ਉਡੀਕਾ, ਮਨ ਮਤਿ ਬੁਧਿ ਸਮਝ ਨਾ ਕੋਇ ਆਈਆ। ਜਿਸ ਦੀ ਸਿਫ਼ਤਾਂ ਤੋਂ ਬਾਹਰ ਪ੍ਰੀਤਾ, ਪ੍ਰੀਤਮ ਬੇਪਰਵਾਹੀਆ। ਭਗਤ ਉਧਾਰਨਾ ਜਿਸ ਦੀ ਰੀਤਾ, ਜੁਗ ਜੁਗ ਲਏ ਮਿਲਾਈਆ। ਲੇਖਾ ਮੁਕਾ ਕੇ ਊਚਾਂ ਨੀਚਾਂ, ਰਾਓ ਰੰਕ ਡੇਰਾ ਢਾਹੀਆ। ਪਰਦਾ ਲਾਹ ਕੇ ਆਪਣਾ ਬੀਚੋ ਬੀਚਾ, ਸਹਿਜ ਸੁਭਾਓ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਆ ਗਿਆ ਅਗੇ ਦਾ ਵਾਲੀ, ਲੇਖੇ ਪਿਛਲੇ ਰਿਹਾ ਚੁਕਾਈਆ। ਹੱਥਾਂ ਤੋਂ ਖ਼ਾਲੀ, ਭਗਤਾਂ ਦੀ ਪ੍ਰੇਮ ਪ੍ਰੀਤੀ ਆਪਣੀ ਝੋਲੀ ਵਿਚ ਰਖਾਈਆ। ਦੋ ਜਹਾਨ ਦਾ ਵਾਲੀ, ਵਾਰਸ ਹੋ ਕੇ ਹੋਏ ਸਹਾਈਆ। ਸਾਚੇ ਪਿਆਰ ਦੀ ਅੰਤਰ ਦੇ ਕੇ ਲਾਲੀ, ਲਾਲ ਗੁਰਮੁਖ ਲਏ ਪਰਗਟਾਈਆ। ਜਿਨ੍ਹਾਂ ਨੂੰ ਨੈਣਾਂ ਨਾਲ ਤੱਕੇ ਆਦਿ ਸ਼ਕਤ ਜੋਤ ਜਵਾਲੀ, ਬਿਨ ਅੱਖਾਂ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਦਾ ਕਰਤਾ ਵੇਖ ਵਖਾਈਆ। ਆ ਗਿਆ ਜਿਹੜਾ ਕੱਟਣਹਾਰ ਵਿਛੋੜਾ, ਵਿਛੜਿਆਂ ਲਏ ਮਿਲਾਈਆ। ਜਿਹੜਾ ਆਤਮਾ ਪਰਮਾਤਮਾ ਦਾ ਸਦਾ ਇਕੱਠਾ ਰਖੇ ਜੋੜਾ, ਜੋੜੀ ਵਿਚੋਂ ਨਾ ਹੋਏ ਜੁਦਾਈਆ। ਜਨ ਭਗਤੋ ਜੁਗਾਂ ਨਾਲੋਂ ਇਹ ਸਮਾਂ ਥੋੜ੍ਹਾ, ਜੋ ਥੋੜ੍ਹੇ ਦਿਨਾਂ ਵਿਚ ਮੁਕਾਈਆ। ਜਿਸ ਨੇ ਸੱਸੇ ਉਪਰ ਲਾਇਆ ਹੋੜਾ, ਨਿਰਗੁਣ ਸਰਗੁਣ ਵੇਖ ਵਖਾਈਆ। ਭਗਤ ਪ੍ਰੇਮ ਔਰ ਕਾ ਔਰਾ, ਭੇਵ ਅਭੇਦਾ ਰਿਹਾ ਛੁਪਾਈਆ। ਲੱਖ ਚੁਰਾਸੀ ਵਿਚੋਂ ਬਣ ਕੇ ਚੋਰਾ, ਚੋਰੀ ਚੋਰੀ ਭਗਤ ਲਏ ਜਗਾਈਆ। ਅੱਜ ਵੇਖਣ ਆਇਆ ਉਹ ਅਜੀਤ ਤੇ ਉਹ ਜੋਰਾ,

ਜੋਰ ਅੰਦਰੇ ਅੰਦਰ ਪਰਗਟਾਈਆ । ਕਲਗੀ ਵਾਲੇ ਦਾ ਓਹੋ ਤੋੜਾ, ਜੋ ਘਮਸਾਨ ਵਿਚ ਆਪਣਾ ਰੰਗ ਬਦਲਾਈਆ। ਇਹ ਖੇਲ ਅਗੰਮੀ ਜੋਤੀ ਸ਼ਬਦੀ ਦੋਹਰਾ, ਤੱਤਾਂ ਵਾਲੀ ਨਾ ਕੋਇ ਕੁੜਮਾਈਆ। ਸਾਰੀ ਸ੍ਰਿਸ਼ਟੀ ਨੂੰ ਦ੍ਰਿਸ਼ਟੀ ਅੰਤ ਜਵਾਬ ਦੇ ਕੇ ਕੋਰਾ, ਸੰਤ ਸੁਹੇਲੇ ਲਏ ਮਿਲਾਈਆ। ਚਾਰ ਕੁੰਟ ਜਨ ਭਗਤਾਂ ਦੇਵੇ ਪ੍ਰੇਮ ਦੀਆਂ ਘਨਘੋਰਾਂ, ਬ੍ਰਹਿਮੰਡ ਖੰਡ ਵੇਖ ਖ਼ੁਸ਼ੀ ਮਨਾਈਆ। ਤੁਹਾਡੇ ਨਾਲੋਂ ਪ੍ਰਭ ਨੂੰ ਤੁਹਾਡੀ ਬਹੁਤੀ ਲੋੜਾ, ਲੁੜੀਂਦੇ ਸਾਜਣ ਲਏ ਜਗਾਈਆ। ਜਿਨ੍ਹਾਂ ਅੰਤਰ ਨਿਰੰਤਰ ਦੇ ਕੇ ਨਾਮ ਇਕੋ ਫੁਰਨਾ ਫੋਰਾ, ਫੁਰਨੇ ਸਾਰੇ ਦਿੱਤੇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਪਰਵਾਹ ਹੋ ਕੇ ਬੇਪਰਵਾਹੀ ਵਿਚ ਸਮਾਈਆ। ਆ ਗਿਆ ਹਿਰਦੇ ਦਾ ਮਾਲਕ, ਮਲਕੀਅਤ ਭਗਤਾਂ ਵੇਖ ਵਖਾਈਆ। ਆ ਗਿਆ ਦੋ ਜਹਾਨਾਂ ਦਾ ਸਾਲਸ, ਨਿਰਗੁਣ ਨਿਰਵੈਰ ਵੇਸ ਵਟਾਈਆ। ਆ ਗਿਆ ਜੋਤ ਸਰੂਪ ਸ਼ਬਦੀ ਧਾਰ ਖ਼ਾਲਸ, ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀਆ। ਆ ਗਿਆ ਜਿਸ ਨੇ ਜੁਗ ਜਨਮ ਦੀ ਨਿੰਦਰਾ ਲਾਹੀ ਆਲਸ, ਅਸਲ ਆਪਣਾ ਰੂਪ ਪਰਗਟਾਈਆ। ਆ ਗਿਆ ਏਥੇ ਓਥੇ ਦੋ ਜਹਾਨਾਂ ਪ੍ਰਿਤਪਾਲਕ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦੇ ਉਹਲੇ ਦਏ ਚੁਕਾਈਆ। ਆ ਗਿਆ ਅਗੰਮ ਅਥਾਹ, ਅਲਖ ਅਗੋਚਰ ਬੇਨਜ਼ੀਰ ਨਜ਼ਰੀ ਆਈਆ। ਜੋ ਜੁਗ ਚੌਕੜੀ ਸਭ ਨੂੰ ਲੌਂਦਾ ਰਿਹਾ ਦਾਅ, ਆਪਣਾ ਭੇਵ ਨਾ ਕਿਸੇ ਸਮਝਾਈਆ। ਥੋੜ੍ਹਾ ਥੋੜ੍ਹਾ ਝੋਲੀ ਪਾ ਕੇ ਸਤਿ ਸਤਿਵਾਦੀ ਨਾਂ, ਨਾਉਂ ਨਿਰੰਕਾਰ ਸੰਦੇਸ਼ ਦਿਤਾ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਸੀਸ ਗਏ ਝੁਕਾ, ਨਮਸਤਿਆਂ ਵਿਚ ਢੋਲੇ ਗਏ ਗਾਈਆ। ਬੇਅੰਤ ਬੇਅੰਤ ਕਹਿ ਕੇ ਗਏ ਖ਼ੁਦਾ, ਤੂੰ ਹੀ ਤੂੰ ਰਾਗ ਅਲਾਈਆ। ਹਕ ਹਕ਼ੀਕ਼ਤ ਗਏ ਸਮਝਾ, ਭਵਿਖਤਾਂ ਵਿਚ ਸ਼ਨਵਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਨਿਰਗੁਣ ਧਾਰ ਬਣ ਮਲਾਹ, ਬੇੜਾ ਧੁਰ ਦਾ ਵੇਖ ਵਖਾਈਆ। ਜਨ ਭਗਤੋ ਤੁਹਾਥੋਂ ਕਦੀ ਨਾ ਜਾਵੇ ਪੱਲੂ ਛੁਡਾ, ਜਨਮ ਜਨਮ ਦੇ ਟੁੱਟਿਆਂ ਰਿਹਾ ਮਿਲਾਈਆ । ਸਚ ਦਵਾਰ ਦੀ ਨੀਂਹ ਆਇਆ ਧਰਾ, ਧਰਨੀ ਧਰਤ ਧਵਲ ਵੇਖ ਵਖਾਈਆ। ਕੋਟਾਂ ਵਿਚੋਂ ਥੋੜ੍ਹੇ ਬਣਾਣੇ ਗਵਾਹ, ਜੋ ਕਲਜੁਗ ਅੰਤਮ ਸ਼ਹਾਦਤ ਦੇਣ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਚਰਨਾਂ ਵਿਚ ਲਏ ਵਸਾ, ਵਾਸਾ ਆਤਮ ਪਰਮਾਤਮ ਨਾਲ ਰਖਾਈਆ।

ਖੱਬਾ ਚਰਨ ਕਹੇ ਬਲਿਹਾਰੀ ਬਲਿਹਾਰੀ, ਬਲਿਹਾਰ ਮਿਲੀ ਵਡਿਆਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਮੇਰੀ ਆਈ ਵਾਰੀ, ਵਾਰਤਾ ਪਿਛਲੀ ਦਿਆਂ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਨਿਮਸਕਾਰੀ, ਅਵਤਾਰ ਪੈਗ਼ੰਬਰ ਗੁਰ ਸੀਸ ਨਿਵਾਈਆ। ਭਗਤ ਸੰਤ ਧੂੜ ਮੰਗਣ ਛਾਰੀ, ਸੂਫ਼ੀ ਖ਼ਾਕੀ ਖ਼ਾਕ ਰਮਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਖੇਲ ਅਪਰ ਅਪਾਰੀ, ਪਤਿਪਰਮੇਸ਼ਵਰ ਆਪ ਕਰਾਈਆ। ਜਿਸ ਦਾ ਲੇਖਾ ਲਿਖਿਆ ਨਾ ਕਿਸੇ ਲਿਖਾਰੀ, ਕ਼ਲਮ ਸ਼ਾਹੀ ਅੱਖਰ ਵੰਡ ਨਾ ਕੋਇ ਵੰਡਾਈਆ। ਤੂੰ ਮਾਲਕ ਖ਼ਾਲਕ ਆਦਿ ਜੁਗਾਦਿ ਵਡ ਸੰਸਾਰੀ, ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀਆ। ਜੋ ਏਥੇ ਓਥੇ ਦੋ ਜਹਾਨਾਂ ਵਡ ਸਿਕਦਾਰੀ, ਭੂਪਤ ਭੂਪ ਭੂਪ ਅਖਵਾਈਆ। ਜਿਸ ਦਾ ਰੂਪ ਅਨੂਪ ਨਾ ਪੁਰਖ

ਤੇ ਨਾ ਨਾਰੀ, ਜੋਤੀ ਜੋਤ ਡਗਮਗਾਈਆ। ਜਿਸ ਦਾ ਸਚ ਦਵਾਰ ਸਚਖੰਡ ਮੁਕ਼ਾਮੇ ਹਕ ਅਟੱਲ ਮਨਾਰੀ, ਛੱਪਰ ਛੰਨ ਨਾ ਕੋਇ ਛੁਹਾਈਆ। ਜਿਥੇ ਦਰ ਦਰਵੇਸ਼ ਨਾ ਕੋਇ ਦਰਬਾਰੀ, ਸੇਵਕ ਸੇਵ ਨਾ ਕੋਇ ਕਮਾਈਆ। ਰਵ ਸਸ ਨਾ ਕੋਇ ਉਜਿਆਰੀ, ਮੰਡਲ ਮੰਡਪ ਨਾ ਕੋਇ ਵਖਾਈਆ । ਉਹ ਖੇਲ ਕਰੇ ਕਰਤਾਰ ਮਿਹਰਵਾਨ ਆਪਣੀ ਧਾਰੀ, ਧਰਨੀ ਧਰਤ ਧਵਲ ਵੇਖ ਵਖਾਈਆ। ਦਾਤਾ ਜੋਧਾ ਸੂਰਬੀਰ ਵਡ ਬਲਕਾਰੀ, ਨਿਰਾਕਾਰ ਭੇਵ ਚੁਕਾਈਆ। ਜਿਸ ਦਾ ਰਾਹ ਤਕਦੇ ਗਏ ਗੁਰ ਅਵਤਾਰ ਪੈਗੰਬਰ ਜ਼ਿੰਦਗੀ ਸਾਰੀ, ਤੱਤਾਂ ਵਾਲਾ ਚੋਲਾ ਤਨ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਖੇਲ ਰਿਹਾ ਵਖਾਈਆ। ਸੱਜਾ ਚਰਨ ਕਹੇ ਮੈਨੂੰ ਕਹੋ ਸ਼ਾਬਾਸ਼, ਮੈਂ ਆਪਣਾ ਆਪ ਲਿਆ ਬਦਲਾਈਆ। ਕਾਅਬੇ ਦੀ ਪੂਰੀ ਕਰ ਕੇ ਆਸ, ਆਸਾ ਵਾਲੇ ਨਾਲ ਮਿਲਾਈਆ। ਜਿਸ ਦਾ ਅਗਲਾ ਖੇਲ ਤਮਾਸ਼, ਸਮਝ ਸਕੇ ਨਾ ਕੋਇ ਜੀਵ ਲੋਕਾਈਆ। ਜਿਸ ਨੇ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਅੰਦਰੋਂ ਵੇਖਣਾ ਬਦਮਾਸ਼, ਪਰਦਿਆਂ ਵਿਚੋਂ ਪਰਦੇ ਫੋਲ ਫੁਲਾਈਆ। ਸੁਰਤੀ ਸ਼ਬਦੀ ਗੋਪੀ ਕਾਹਨ ਕਰ ਕਰ ਵੇਖਣੀ ਰਾਸ, ਕਵਣ ਨਟੂਆ ਮਨੂਆ ਭੇਵ ਚੁਕਾਈਆ। ਜਿਸ ਨੇ ਰੂਹ ਬੁਤ ਖ਼ਾਕ ਵੇਖਣਾ ਪਾਕੀ ਪਾਕ, ਪਤਿਤ ਪਾਵਨ ਪਰਦਾ ਲਾਹੀਆ। ਜਿਸਨੇ ਸਚ ਸਵਾਮੀ ਅੰਤਰਜਾਮੀ ਬਣ ਕੇ ਤਕਣਾ ਸਾਕ, ਸੱਜਣ ਸੁਹੇਲਾ ਕਵਣ ਅਖਵਾਈਆ। ਸੋ ਪ੍ਰੇਮ ਪ੍ਰੀਤੀ ਅੰਦਰ ਚੜ੍ਹ ਕੇ ਉਪਰ ਰਾਕ, ਰਾਕਬ ਹੋ ਕੇ ਖੋਜ ਖੁਜਾਈਆ। ਜਿਸ ਸ੍ਰਿਸ਼ਟੀ ਕਰਨੀ ਬੇਤਾਬ, ਹਰ ਹਿਰਦਾ ਦਏ ਹਿਲਾਈਆ। ਗੋਬਿੰਦ ਦਾ ਇਕੋ ਭਵਿਖਤ ਵਾਕ, ਜੋ ਮਾਛੂਵਾੜੇ ਪੁਰਖ ਅਕਾਲ ਗਿਆ ਜਣਾਈਆ। ਸੱਜੇ ਚਰਨ ਦਾ ਜਗਤ ਵਾਲਾ ਤੋੜ ਕੇ ਨਾਤ, ਅੰਤਰ ਅੰਤਰ ਆਸ ਰਖਾਈਆ । ਖੱਬੇ ਵਿਚ ਤੇਰੇ ਪਿਆਰ ਦਾ ਹੋਵੇ ਵਾਸ, ਵਾਸਤਾ ਸਿੱਧਾ ਭਗਤਾਂ ਨਾਲ ਰਖਾਈਆ । ਸ਼ਬਦੀ ਸ਼ਬਦ ਕਰਕੇ ਬਚਨ ਬਲਾਸ, ਬਿਹਬਲ ਹੋ ਕੇ ਦਿਤਾ ਸੁਣਾਈਆ। ਪੁਰਖ ਅਕਾਲ ਮਾਰ ਕੇ ਥਾਪ, ਗੋਬਿੰਦ ਦਿਤਾ ਹਿਲਾਈਆ। ਜਿਸ ਵੇਲੇ ਨਿਰਗੁਣ ਧਾਰ ਤੇਰਾ ਧੁਰ ਦਾ ਹੋ ਕੇ ਆਵਾਂ ਬਾਪ, ਪਤਿਪਰਮੇਸ਼ਵਰ ਫੇਰਾ ਪਾਈਆ । ਨਵ ਨੌ ਚਾਰ ਵੇਖ ਗੁਸਤਾਖ, ਭੇਵ ਅਭੇਦ ਦਿਆਂ ਖੁਲ੍ਹਾਈਆ। ਆਸਾ ਕਦੇ ਨਾ ਹੋਵੇ ਨਿਰਾਸ, ਪਰਭਾਸ ਲੇਖਾ ਦਿਆਂ ਚੁਕਾਈਆ। ਬਿਨ ਤੇਰੇ ਮੇਰੇ ਗੋਬਿੰਦ ਕੋਈ ਨਾ ਜਾਣੇ ਬਾਤ, ਸ਼ਬਦੀ ਸ਼ਬਦ ਨਾ ਕੋਇ ਸ਼ਨਵਾਈਆ। ਇਹ ਸਭ ਤੋਂ ਵਖਰੀ ਰਾਤ, ਜੋ ਰੁਤ ਕਲਜੁਗ ਵਿਚ ਸਤਿਜੁਗ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਖੱਬਾ ਚਰਨ ਕਹੇ ਮੇਰੀ ਬਦਲ ਗਈ ਹਸਤੀ, ਹਸ ਹਸ ਰਿਹਾ ਜਣਾਈਆ। ਮੇਰੇ ਅੰਦਰ ਪਰਗਟ ਹੋ ਗਈ ਉਹ ਮਸਤੀ, ਜੋ ਮਸਤਾਨਾ ਭਗਤਾਂ ਰਿਹਾ ਬਣਾਈਆ। ਸਚ ਪ੍ਰੀਤੀ ਮਿਲ ਗਈ ਸਸਤੀ, ਭਜਨ ਬੰਦਗੀ ਦੀ ਲੋੜ ਰਹੀ ਨਾ ਰਾਈਆ। ਘਰ ਠਾਕਰ ਮਿਲ ਗਿਆ ਪ੍ਰੀਤਮ ਅਰਸ਼ੀ, ਜੋ ਲੇਖਾ ਦਏ ਮੁਕਾਈਆ। ਜੋ ਭਗਤਾਂ ਦਾ ਸਦਾ ਗ਼ਰਜ਼ੀ, ਗ਼ਰਜਮੰਦ ਹੋ ਕੇ ਵੇਖੇ ਥਾਉਂ ਥਾਈਂਆ। ਗ਼ਰੀਬ ਨਿਮਾਣਿਆਂ ਦੀ ਸੁਣ ਬੇਨੰਤੀ ਅਰਜ਼ੀ, ਆਰਜ਼ੂ ਸਭ ਦੀ ਖੋਜ ਖੁਜਾਈਆ। ਬੇਸ਼ਕ ਬਾਹਰੋਂ ਤੱਤਾਂ ਵਾਲੀ ਵਰਦੀ, ਅੰਦਰ ਜਲਵਾ ਨੂਰ ਖ਼ੁਦਾਈਆ। ਇਹ ਸ਼ਰੀਰ ਖ਼ਾਨਾਬਾਵਰਚੀ, ਤੁਹਾਡਾ ਨਾਮ ਭੰਡਾਰਾ ਤਿਆਰ ਕਰ ਕੇ ਤੁਹਾਨੂੰ ਰਿਹਾ ਵਰਤਾਈਆ। ਲੱਖ ਚੁਰਾਸੀ ਵਿਚੋਂ ਅਕਵੰਜਾ ਸੌ ਕੀਤਾ ਭਰਤੀ, ਦੂਜਿਆਂ ਦਾ ਫੁਲਕਾ ਦਿਤਾ ਮੁਕਾਈਆ। ਗਿਆਰਾਂ ਲੱਖ ਦਾ ਬਣਨਾ ਦਰਦੀ, ਦੁਖੀਆਂ ਵਿਚੋਂ ਦੁਖ ਲਏ ਮਿਟਾਈਆ। ਬਾਕੀ ਖੇਲ ਵੇਖਣੀ ਜਗ ਦੀ, ਮਨ ਵਾਸਨਾ ਵਿਚ ਫਿਰਾਈਆ। ਖੱਬਾ ਚਰਨ

ਕਹੇ ਮੈਂ ਹਰਿ ਸੰਗਤ ਵੇਖਣੀ ਸਜਦੀ, ਜੋ ਸੱਜਣ ਮਿਲ ਕੇ ਖ਼ੁਸ਼ੀ ਮਨਾਈਆ। ਘੜੀ ਸੁਹੰਜਣੀ ਹੋਈ ਅੱਜ ਦੀ, ਪਹਿਲੀ ਮੱਘਰ ਦਏ ਗਵਾਹੀਆ। ਤੁਹਾਡੀ ਪ੍ਰੀਤੀ ਜਾਏ ਵਧਦੀ, ਅੰਦਰ ਵੜ ਨਾ ਕੋਇ ਅਟਕਾਈਆ। ਤੁਹਾਡੀ ਖ਼ੁਸ਼ੀ ਹੋਵੇ ਰਗ ਰਗ ਦੀ, ਰਾਗ ਆਪਣਾ ਗਏ ਸੁਣਾਈਆ । ਜ਼ਿੰਦਗੀ ਲੰਘ ਗਈ ਪਿਛੇ ਵਿਛੋੜੇ ਵਾਲੀ ਹਦ ਦੀ, ਅਗੇ ਕਰੇ ਨਾ ਕੋਇ ਜੁਦਾਈਆ। ਜਿਨ੍ਹਾਂ ਦੀ ਆਤਮ ਪਰਮਾਤਮ ਨਾਲ ਬੱਝ ਗਈ, ਉਹ ਨੱਢੇ ਬੱਚੇ ਬਾਲੇ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਇਕ ਸਰਨਾਈਆ। ਖੱਬਾ ਚਰਨ ਕਹੇ ਮੈਨੂੰ ਯਾਦ ਆਇਆ ਉਹ ਵਕ਼ਤ, ਸੁੰਨੀ ਰੈਣ ਦਏ ਦੁਹਾਈਆ । ਜਿਸ ਵੇਲੇ ਗੋਬਿੰਦ ਅਕੇਲਾ ਸੁੱਤਾ ਫ਼ਕਤ, ਫ਼ਿਕਰਾ ਇਕੋ ਢੋਲਾ ਗਾਈਆ। ਬੇਸ਼ਕ ਤੂੰ ਵਸਿਆ ਉਪਰ ਅਰਸ਼, ਮੈਂ ਫ਼ਰਸ਼ ਡੇਰਾ ਲਾਈਆ। ਮੈਨੂੰ ਆਪਣਿਆਂ ਬੱਚਿਆਂ ਉਤੇ ਆ ਗਿਆ ਤਰਸ, ਜੋ ਗੁਰਮੁਖ ਲਏ ਬਣਾਈਆ। ਆਪਣੇ ਤਨ ਦੇ ਤੇਰੇ ਉਤੋਂ ਵਾਰ ਦਿੱਤੇ ਨਿਧੜਕ, ਖ਼ੁਸ਼ੀ ਗ਼ਮੀ ਨਾ ਕੋਇ ਬਣਾਈਆ। ਅਗੇ ਮਾਰਗ ਦੇ ਦੇ ਇਕੋ ਸਿੱਧੀ ਸੜਕ, ਸਾਂਝੇ ਯਾਰ ਨੂਰ ਖ਼ੁਦਾਈਆ। ਤੇਰੇ ਪ੍ਰੇਮ ਵਿਚ ਨਾ ਹੋਵੇ ਕੋਈ ਅਟਕ, ਅਧਵਿਚਕਾਰ ਨਾ ਕੋਇ ਫਿਰਾਈਆ । ਮੇਰੀ ਤੇਰੇ ਨਾਲ ਸ਼ਰਤ, ਸਹਿਜੇ ਦਿਆਂ ਸਮਝਾਈਆ। ਜੇ ਮੁੜ ਕੇ ਆਵਾਂ ਪਰਤ, ਪਤਿਪਰਮੇਸ਼ਵਰ ਤੈਨੂੰ ਨਾਲ ਮਿਲਾਈਆ। ਉਨ੍ਹਾਂ ਪ੍ਰੇਮੀਆਂ ਪਿਆਰਿਆਂ ਦਾ ਦੇਣਾ ਕ਼ਰਜ਼, ਜੋ ਖੰਡੇ ਦੀ ਧਾਰ ਆਇਆ ਸਵਾਈਆ। ਜੋਧਾ ਸੂਰਬੀਰ ਮਰਦਾਨਾ ਮਰਦ, ਤੁਧ ਬਿਨ ਦੂਜਾ ਅਵਰ ਨਾ ਕੋਇ ਰਖਾਈਆ। ਪੁਰਖ ਅਕਾਲ ਦੀਨ ਦਿਆਲ ਹਸ ਕੇ ਕਿਹਾ ਮੇਰੇ ਕੋਲ ਜੁਗਾਂ ਜੁਗਾਂ ਦੀ ਫ਼ਰਦ, ਜੁਗ ਵਿਛੜੇ ਮੇਲ ਮਿਲਾਈਆ। ਜਿਸ ਵੇਲੇ ਸਾਰੀ ਸ੍ਰਿਸ਼ਟੀ ਹੋਣੀ ਨਪੜਦ, ਸਿਰ ਹੱਥ ਨਾ ਕੋਇ ਰਖਾਈਆ। ਸਤਿ ਧਰਮ ਹੋਣਾ ਗ਼ਰਕ਼, ਸਤਿ ਸਚ ਨਾ ਕੋਇ ਜਣਾਈਆ। ਮਾਣਸ ਰੂਪ ਹੋਣਾ ਖਰ ਖਰਕ, ਕੂੜੀ ਕਿਰਿਆ ਖੇਹ ਉਡਾਈਆ। ਓਸ ਵੇਲੇ ਪ੍ਰੇਮੀ ਪਿਆਰਿਆਂ ਦੇਣਾ ਦਰਸ, ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਜਨਮ ਜਨਮ ਦੀ ਮੇਟਣੀ ਹਰਸ, ਹਵਸ ਦੇਣੀ ਬੁਝਾਈਆ। ਪ੍ਰੇਮੀ ਪਿਆਰਿਆਂ ਉਤੇ ਕਰ ਕੇ ਤਰਸ, ਸਿਰ ਆਪਣਾ ਹੱਥ ਟਿਕਾਈਆ। ਕੋਈ ਦੇਰ ਨਹੀਂ ਲੌਣੀ ਸਾਲ ਮਹੀਨੇ ਬਰਖ, ਘੜੀ ਪਲ ਨਾ ਵੰਡ ਵੰਡਾਈਆ। ਅੰਦਰੇ ਅੰਦਰ ਨਿਜ ਨੇਤਰ ਦੇਣਾ ਫ਼ਰਕ, ਫੁਰਨੇ ਨਾਲ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਰਨਾਈਆ। ਖੱਬਾ ਚਰਨ ਕਹੇ ਮੈਂ ਅਗੇ ਗਿਆ ਵਧ, ਵਾਧਾ ਭਗਤਾਂ ਨਾਲ ਰਖਾਈਆ । ਘਰ ਘਰ ਬੈਠਿਆਂ ਸੁਣੌਣੇ ਉਹ ਸਦ, ਜੋ ਛੰਦਾਂ ਵਿਚੋਂ ਸੋਭਾ ਪਾਈਆ। ਅਗਲੇ ਪੈਂਡੇ ਦੀ ਮੁਕਣੀ ਹਦ, ਕਰਮਾਂ ਦਾ ਕਾਂਡ ਚੁਕਾਈਆ। ਪਰਮਾਤਮਾ ਨਾਲੋਂ ਰਹਿਣ ਨਹੀਂ ਦੇਣੇ ਅਲਗ, ਅੰਤਰ ਆਤਮ ਵੇਖ ਵਖਾਈਆ। ਫੜ ਕੇ ਹੰਸ ਬਣੌਣੇ ਕਗ, ਜੋ ਚਲ ਆਏ ਸਰਨਾਈਆ। ਦਰਸ ਕਰੌਂਣਾ ਉਪਰ ਸ਼ਾਹਰਗ, ਨੌ ਦਵਾਰੇ ਡੇਰਾ ਢਾਹੀਆ। ਨਾਮ ਸੁਣੌਣਾ ਸ਼ਬਦ ਅਨਹਦ, ਹਦ ਕੂੜੀ ਬਾਹਰ ਲੰਘਾਈਆ। ਅੰਮ੍ਰਿਤ ਜਾਮ ਪਿਔਣਾ ਮਧੁ, ਨਿਝਰ ਝਿਰਨਾ ਰਿਹਾ ਝਿਰਾਈਆ। ਦੀਪਕ ਜੋਤ ਜਾਏ ਜਗ, ਘਰ ਘਰ ਹੋਏ ਰੁਸ਼ਨਾਈਆ। ਦੋਹਾਂ ਦਾ ਤਾਲ ਇਕੋ ਜਾਏ ਵਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਖੱਬਾ ਚਰਨ ਕਹੇ ਮੈਂ ਬੜਾ ਸਿੱਧਾ, ਸਿੱਧੇ ਰਸਤੇ ਦਿਆਂ ਪਾਈਆ । ਕਿਸੇ ਕੰਮ ਨਹੀਂ ਔਣੀਆਂ ਨੌ ਨਿਧਾਂ ਅਠਾਰਾਂ ਸਿਧਾਂ, ਭਗਤਾਂ ਚਰਨਾਂ ਹੇਠ ਰਖਾਈਆ। ਆਤਮ ਪਰਮਾਤਮ ਮਿਲਣ ਦੀ ਦੱਸਾਂ ਬਿਧਾ, ਸੋਹੰ ਢੋਲਾ ਇਕ ਪੜ੍ਹਾਈਆ। ਰਸ

ਦੇਵਾਂ ਘਰ ਨਿਜਾ, ਅੰਮ੍ਰਿਤ ਧਾਰ ਵਹਾਈਆ। ਪਰਮ ਪੁਰਖ ਪਰਮਾਤਮ ਮਿਲਾਵਾਂ ਉਹ ਪਿਤਾ, ਜਿਸ ਨੂੰ ਪਤਿਪਰਮੇਸ਼ਵਰ ਕਹਿ ਕੇ ਸਾਰੇ ਰਹੇ ਗਾਈਆ। ਜਿਸ ਗੋਦ ਉਠੌਣਾ ਵੱਡਾ ਨਿੱਕਾ, ਬਾਲ ਜਵਾਨਾਂ ਹੋਏ ਸਹਾਈਆ। ਜਿਸ ਦਾ ਸਤਿਜੁਗ ਚਲਣਾ ਸਾਚਾ ਸਿੱਕਾ, ਬਾਕੀ ਸਭ ਦੀ ਕਰੇ ਸਫ਼ਾਈਆ। ਸਭ ਨੂੰ ਭੁਲ ਜਾਏ ਪਿਛਲਾ ਪਿਛਾ, ਪਸ਼ਚਾਤਾਪ ਵਿਚ ਲੋਕਾਈਆ। ਜਨ ਭਗਤਾਂ ਪ੍ਰਭੂ ਕਰੇ ਆਪ ਰਿਛਾ, ਰੱਛਕ ਹੋ ਕੇ ਵੇਖੇ ਥਾਉਂ ਥਾਈਂਆ। ਜਿਸ ਖੇਲ ਖਿਲਾਈ ਮਛਾਂ ਕਛਾਂ, ਜਲ ਥਲ ਮਹੀਅਲ ਵਸਿਆ ਬੇਪਰਵਾਹੀਆ। ਓਸ ਦੀਆਂ ਭਾਵੇਂ ਜਗਤ ਵਾਲੀਆਂ ਨਹੀਂ ਅੱਖਾਂ, ਲੱਖ ਚੁਰਾਸੀ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਮੁਕਾਈਆ। ਖੱਬਾ ਚਰਨ ਕਹੇ ਮੇਰੀ ਵੇਖਿਓ ਚੜ੍ਹਤ, ਚੜ੍ਹਦੀ ਕਲਾ ਦਿਆਂ ਵਖਾਈਆ। ਲੱਖ ਚੁਰਾਸੀ ਤੋੜ ਕੇ ਕੂੜ ਕੁੜਿਆਰੇ ਧੜਤ, ਧੜੇ ਵਿਚੋਂ ਧੜਾ ਦਿਆਂ ਬਣਾਈਆ। ਪਿਛਲੀ ਸਭ ਦੀ ਪੂਰੀ ਕਰ ਕੇ ਲਿਖਤ ਪੜ੍ਹਤ, ਅੱਗੇ ਪ੍ਰਭ ਦਾ ਹੁਕਮ ਸੁਣਾਈਆ। ਸਭ ਦੀ ਬਾਜ਼ੀ ਅੰਤਮ ਹੋਈ ਜੋ ਲਾਈ ਸ਼ਰਤ, ਸ਼ਰਤੀਆ ਪੂਰ ਕਰਾਈਆ। ਬੀਸ ਇਕੀਸਾ ਖੇਲ ਨਾ ਰਿਹਾ ਫ਼ਰਕ, ਜਗਦੀਸਾ ਵਜੇ ਵਧਾਈਆ। ਜਿਸ ਦਾ ਹੁਕਮ ਸੰਦੇਸ਼ਾ ਫ਼ਰਮਾਣ ਅਰਸ਼ ਫ਼ਰਸ਼, ਸੁਨੇਹੜੇ ਸਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਖੱਬਾ ਚਰਨ ਕਹੇ ਮੇਰਾ ਵਧਦਾ ਜਾਏ ਬਲ, ਬਲੀ ਬਲਵਾਨ ਦਿੱਤੀ ਵਡਿਆਈਆ। ਮੈਂ ਭਗਤ ਦਵਾਰੇ ਅਗੇ ਅਗੇ ਆਇਆ ਚਲ, ਭੱਜਿਆ ਵਾਹੋ ਦਾਹੀਆ। ਸ੍ਰਿਸ਼ਟ ਸਬਾਈ ਨਾਲ ਕਰ ਕੇ ਛਲ, ਅਛਲ ਛਲ ਆਪਣਾ ਫੇਰਾ ਪਾਈਆ। ਪ੍ਰੇਮੀਆਂ ਅੰਤਰ ਅੰਤਰ ਰਲ, ਮਿਲ ਕੇ ਵੇਖੀ ਵਜਦੀ ਸਚੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਪੈਜ ਰਿਹਾ ਰਖਾਈਆ। ਖੱਬਾ ਚਰਨ ਕਹੇ ਮੈਨੂੰ ਸਾਰੇ ਕਹਿੰਦੇ ਖੱਬਾ, ਖ਼ਬਰ ਧੁਰ ਦੀ ਦਿਆਂ ਸੁਣਾਈਆ। ਸ੍ਰਿਸ਼ਟ ਸਬਾਈ ਘਰ ਘਰ ਕਰਨਾ ਰੱਬ ਰੱਬਾ, ਰੱਬੀ ਭੇਵ ਕੋਇ ਨਾ ਪਾਈਆ । ਸ਼ਾਹ ਸੁਲਤਾਨਾਂ ਬਦਲ ਦੇਣੀ ਤਬਅ, ਤਬੀਅਤ ਠੀਕ ਨਾ ਕੋਇ ਕਰਾਈਆ। ਮੈਂ ਜਗਤ ਖੇਲ ਕਰਨ ਨੂੰ ਬੜਾ ਕੱਬਾ, ਨੌ ਖੰਡ ਕਰਾਂ ਲੜਾਈਆ । ਮੈਂ ਵੰਡ ਵੰਡਣੀ ਨਹੀਂ ਕੋਈ ਮੁਸਤਤੀਲ ਮਰੱਬਾ, ਗੋਲ ਮੋਲ ਨਾ ਕਾਰ ਕਮਾਈਆ। ਮੈਂ ਦੁਨੀਆ ਨੂੰ ਕਟਣਾ ਵਿਚੋਂ ਗੱਭਾ, ਦੋ ਫਾੜ ਦੇਣਾ ਕਰਾਈਆ। ਇੱਕੀ ਸਾਲ ਹੁਕਮ ਅੰਦਰ ਰਿਹਾ ਬੱਧਾ, ਪਿਛੇ ਪਿਛੇ ਚਲਿਆ ਥਾਉਂ ਥਾਈਂਆ। ਧੰਨ ਵਡਿਆਈ ਮੇਰੇ ਪ੍ਰਭ ਨੇ ਮੈਨੂੰ ਦਿਤਾ ਸੱਦਾ, ਸਦਕੇ ਵਾਰੀ ਘੋਲ ਘੁਮਾਈਆ। ਮੈਂ ਦਰਸ਼ਨ ਪਾਇਆ ਓਸ ਸ਼ਬਦੀ ਸ਼ੇਰ ਬੱਗਾ, ਜੋ ਦਸਮ ਦਵਾਰੀ ਸਭ ਨੂੰ ਤੁਣਕੀਆਂ ਰਿਹਾ ਲਾਈਆ। ਓਸ ਤੋਂ ਅਗੇ ਕੋਟਾਂ ਵਿਚੋਂ ਕਿਸੇ ਨਾ ਵੇਖਿਆ ਮਜ਼ਾ, ਮਜਲਸ ਬਹਿ ਕੇ ਖ਼ੁਸ਼ੀ ਨਾ ਕੋਇ ਬਣਾਈਆ। ਜੂਠਿਆਂ ਝੂਠਿਆਂ ਸਭ ਨੂੰ ਦੇਣੀ ਸਜ਼ਾ, ਸੱਜਾ ਚਰਨ ਪਿੱਛੇ ਲਿਆ ਬਦਲਾਈਆ। ਕਿਸੇ ਨਾਲ ਕਰਨਾ ਨਹੀਂ ਕੋਈ ਦਗ਼ਾ, ਫ਼ਰੇਬੀਆਂ ਵਾਲਾ ਫਰੇਬ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਖੱਬਾ ਚਰਨ ਕਹੇ ਮੈਂ ਹੁਣ ਨਹੀਂ ਰਹਿਣਾ ਪੈਰ, ਪਰਾ ਪਸੰਤੀ ਮਧਮ ਬੈਖਰੀ ਚਾਰੇ ਦੇਣੀਆਂ ਬਦਲਾਈਆ। ਜਨ ਭਗਤਾਂ ਦੇ ਅੰਦਰ ਕਰਨੀ ਸੈਰ, ਘਰ ਘਰ ਵਿਚ ਫੇਰਾ ਪਾਈਆ। ਸਾਚੇ ਪਿਆਰ ਦੀ ਦੇ ਕੇ ਲਹਿਰ, ਲਹਿਣਾ ਦੇਣਾ ਵਰਤਾਈਆ। ਭੇਵ ਖੁਲ੍ਹਾ ਕੇ ਗੰਭੀਰ ਗਹਿਰ, ਗਵਰ ਦੇਣਾ ਸਮਝਾਈਆ। ਜਿਸ ਦੀ ਮਹਿੰਮਾ ਸਿਫ਼ਤ ਬੋਧ ਅਗਾਧ ਕੋਈ ਗਾ ਨਾ ਸਕੇ ਸ਼ਾਇਰ, ਕਲਮਿਆਂ ਵਿਚ ਨਾ ਕੋਇ ਵਡਿਆਈਆ। ਜਿਸ ਦਾ ਸਭ

ਤੋਂ ਵਖਰਾ ਨਿਰਾਲਾ ਇਕੋ ਸ਼ਹਿਰ, ਚਾਰ ਦੀਵਾਰ ਨਾ ਕੋਇ ਬਣਾਈਆ। ਇਕੋ ਢੋਲਾ ਗਾਏ ਆਪਣੇ ਬਹਿਰ, ਛੱਤੀ ਰਾਗ ਨਾ ਕੋਇ ਸਮਝਾਈਆ। ਜਿਸ ਦਾ ਕਿਸੇ ਦੇ ਨਾਲ ਨਹੀਂ ਕੋਈ ਵੈਰ, ਭਾਣੇ ਵਿਚ ਭਾਣਾ ਦਏ ਵਖਾਈਆ। ਜਨ ਭਗਤਾਂ ਨੂੰ ਪਾ ਕੇ ਆਪਣੀ ਮਿਹਰ ਵਾਲਾ ਖ਼ੈਰ, ਖ਼ੈਰਖਾਹ ਆਪਣੇ ਲਏ ਬਣਾਈਆ। ਪੀਣ ਨਾ ਦੇਵੇ ਕੋਈ ਪਿਆਲਾ ਜ਼ਹਿਰ, ਕੂੜੀ ਕਿਰਿਆ ਅੰਦਰੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਜਗਾਈਆ। ਖੱਬਾ ਚਰਨ ਕਹੇ ਮੈਂ ਚਾਰ ਕੁੰਟ ਔਣਾ ਘੁੰਮ, ਘੁੰਮਣ ਘੇਰੀ ਵੇਖਣੀ ਜਗਤ ਲੋਕਾਈਆ। ਮਾਣਸ ਮਾਨਵ ਮਾਨੁੱਖ ਵੇਖਣੇ ਗੁਣ, ਅਵਗੁਣ ਲੇਖਾ ਨਾਲ ਜਣਾਈਆ । ਸਭ ਦੀ ਪੁਕਾਰ ਔਣੀ ਸੁਣ, ਅੰਦਰ ਅੰਦਰ ਧਿਆਨ ਲਗਾਈਆ। ਭਗਤ ਸੁਹੇਲੇ ਔਣੇ ਚੁਣ, ਜੋ ਸਿੱਧੇ ਪ੍ਰਭ ਨੂੰ ਰਹੇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇ ਮੁਕਾਈਆ। ਖੱਬਾ ਚਰਨ ਕਹੇ ਜਨ ਭਗਤੋ ਯਾਦ ਰਹਿ ਜਾਏ ਪਹਿਲੀ ਮੱਘਰ, ਚਾਰ ਜੁਗ ਵਜੇ ਵਧਾਈਆ। ਜਿਸ ਵਿਚ ਭਗਤਾਂ ਦੀ ਪੂਰੀ ਹੋਵੇ ਸੱਧਰ, ਸੱਦੇ ਦੇ ਕੇ ਲਏ ਉਠਾਈਆ। ਏਥੇ ਓਥੇ ਦੋ ਜਹਾਨਾਂ ਕਰ ਕੇ ਕ਼ਦਰ, ਕ਼ੁਦਰਤ ਦਾ ਮਾਲਕ ਬੇਪਰਵਾਹੀਆ। ਸਾਚੇ ਤਖ਼ਤ ਬਹਿ ਕੇ ਕਰੇ ਅਦਲ, ਇਨਸਾਫ਼ ਇਕੋ ਇਕ ਜਣਾਈਆ। ਬੇਸ਼ਕ ਕਾਇਨਾਤ ਜਾਏ ਬਦਲ, ਸ੍ਰਿਸ਼ਟੀ ਦ੍ਰਿਸ਼ਟੀ ਦਏ ਬਦਲਾਈਆ। ਜਨ ਭਗਤਾਂ ਅੰਦਰੋਂ ਮਨ ਵਾਸਨਾ ਕਰ ਕੇ ਕ਼ਤਲ, ਕੂੜੀ ਕਿਰਿਆ ਬਾਹਰ ਕਢਾਈਆ। ਸਚ ਕਿਨਾਰਾ ਵਖਾ ਕੇ ਇਕ ਪਤਣ, ਪਤਿਪਰਮੇਸ਼ਵਰ ਪਾਰ ਲੰਘਾਈਆ। ਜਿਸ ਦੇ ਮਿਲਣ ਨੂੰ ਕੋਟਨ ਜਨਮ ਕਰਦੇ ਰਹੇ ਯਤਨ, ਉਹ ਯਥਾਰਥ ਗਿਆ ਆਈਆ। ਤੁਹਾਨੂੰ ਆਪਣੇ ਨਾਲ ਲੈ ਜਾਏ ਓਸ ਵਤਨ, ਜਿਥੋਂ ਬੇਵਤਨ ਨਾ ਕੋਇ ਕਰਾਈਆ। ਜਿਥੇ ਆਤਮ ਪਰਮਾਤਮ ਇਕੋ ਰੂਪ ਹੋ ਕੇ ਵਸਣ, ਦੂਜਾ ਰੰਗ ਨਾ ਕੋਇ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਖੱਬਾ ਚਰਨ ਕਹੇ ਮੇਰੀ ਚੜ੍ਹਦੀ ਵੇਖੋ ਕਲਾ, ਕਲ ਆਪਣੀ ਦਿਆਂ ਵਰਤਾਈਆ। ਸ੍ਰਿਸ਼ਟੀ ਨੂੰ ਸ੍ਰਿਸ਼ਟੀ ਦਾ ਦੇ ਕੇ ਪਿਛਲਾ ਫਲਾ, ਪੂਰਬ ਲਹਿਣਾ ਰਿਹਾ ਮੁਕਾਈਆ । ਹੁਕਮੇ ਦਾ ਕਰ ਕੇ ਹੱਲਾ, ਹਾਲਤ ਦਿਆਂ ਬਦਲਾਈਆ। ਕਿਸੇ ਦਾ ਨਾਅਰਾ ਅਲੀ ਅੱਲਾ, ਅਲਾਮਤ ਸਭ ਨੂੰ ਦਿਆਂ ਵਖਾਈਆ। ਚਾਰ ਕੁੰਟ ਕੁੰਟ ਚਾਰ ਚਾਰ ਵਰਨ ਕਰ ਕੇ ਅਛਲ ਅਛੱਲਾ, ਵਲ ਛਲ ਆਪਣੀ ਧਾਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੇਮ ਫੜਾ ਕੇ ਪੱਲਾ, ਪਲਕ ਅੰਦਰ ਭਗਤਾਂ ਦਏ ਉਠਾਈਆ। ਖੱਬਾ ਚਰਨ ਕਹੇ ਜਨ ਭਗਤਾਂ ਬਦਲ ਦੇਣੀ ਪਲਕ, ਪਲ ਪਲ ਵੇਖ ਵਖਾਈਆ। ਨਾਤਾ ਤੋੜ ਕੇ ਕੂੜੀ ਖ਼ਲਕ, ਖ਼ਾਲਕ ਦੇਣਾ ਮਿਲਾਈਆ। ਪੂਰਬ ਚੁਕਾ ਕੇ ਕ਼ਰਜ਼, ਲਹਿਣਾ ਦੇਣਾ ਦਵਾਈਆ। ਅਗਲਾ ਖੇਲ ਅਸਚਰਜ, ਅਚਰਜ ਲੀਲ੍ਹਾ ਦਏ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥੋੜ੍ਹਾ ਲੇਖਾ ਇਸ਼ਾਰਿਆਂ ਨਾਲ ਸਮਝਾਈਆ । ਖੱਬਾ ਚਰਨ ਕਹੇ ਮੈਥੋਂ ਸੁਣ ਲਓ ਖ਼ਬਰ, ਬੇਖ਼ਬਰਾਂ ਦਿਆਂ ਜਣਾਈਆ। ਸ਼ਬਦੀ ਸ਼ੇਰ ਬਣ ਕੇ ਬੱਬਰ, ਬਬਰੀਆਂ ਸਾਰੀਆਂ ਦਏ ਭੰਨਾਈਆ। ਵਾਸਾ ਕਰਾ ਕੇ ਮੜ੍ਹੀ ਕ਼ਬਰ, ਗੋਰਾਂ ਦਏ ਵਡਿਆਈਆ। ਜਨ ਭਗਤ ਬਣਾ ਕੇ ਆਪਣੇ ਟੱਬਰ, ਵਿਛੜੇ ਲਏ ਮਿਲਾਈਆ। ਸਚ ਪ੍ਰੀਤੀ ਦਾ ਦੇ ਕੇ ਸਬਰ, ਪਿਆਲਾ ਇਕੋ ਦਏ ਪਿਆਈਆ। ਦਰਸ ਕਰਾ ਕੇ ਉਪਰ ਅੰਬਰ, ਅਮਰ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਰਘੁਰਾਈਆ। ਖੱਬਾ ਚਰਨ

ਕਹੇ ਮੈਂ ਦਿਆਂ ਸੰਦੇਸ਼ਾ, ਸੁਤਿਆਂ ਸੁਤਿਆਂ ਸੁਤਿਆਂ ਜਗਤ ਉਠਾਈਆ। ਪਤਿਪਰਮੇਸ਼ਵਰ ਇਕ ਨਰੇਸ਼ਾ, ਨਰ ਨਰਾਇਣ ਵਜੀ ਵਧਾਈਆ। ਜਿਸ ਦਾ ਜੋਤ ਸਰੂਪ ਸ਼ਬਦੀ ਲੇਖਾ, ਭੇਖੀ ਭੇਖ ਬਣਾਈਆ। ਮੁੱਛ ਦਾੜ੍ਹੀ ਨਾ ਕੋਈ ਕੇਸਾ, ਨਾ ਕੋਈ ਮੂੰਡ ਮੁੰਡਾਈਆ। ਮਾਂ ਪਿਤ ਨਾ ਬੇਟੀ ਬੇਟਾ, ਅੰਗ ਸਾਕ ਨਾ ਕੋਇ ਦ੍ਰਿੜਾਈਆ। ਨਿਰਗੁਣ ਜੋਤ ਧੁਰ ਦਾ ਨੇਤਾ, ਨਰ ਨਿਰੰਕਾਰ ਸਚਾ ਸ਼ਹਿਨਸ਼ਾਹੀਆ। ਜੋ ਕਲਜੁਗ ਅੰਤਮ ਖੇਲਣ ਆਇਆ ਖੇਡਾ, ਆਪ ਆਪਣੀ ਖੇਲ ਬਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਰ ਘਰ ਘਰ ਫੋਲ ਫੁਲਾਈਆ। ਖੱਬਾ ਚਰਨ ਕਹੇ ਮੈਂ ਭਗਤਾਂ ਅੰਦਰ ਜਾਣਾ ਵੜ, ਰਾਤੀਂ ਸੁੱਤਿਆਂ ਚੋਰੀ ਕਮਾਈਆ। ਓਸ ਮੰਜ਼ਲ ਜਾਣਾ ਚੜ੍ਹ, ਜਿਥੇ ਜਗਤ ਅੱਖ ਨਾ ਕੋਇ ਤਕਾਈਆ। ਸਚ ਪ੍ਰੇਮ ਵਿਚ ਜਾਣਾ ਜੜ, ਰੂਪ ਆਪਣਾ ਲੈਣਾ ਬਦਲਾਈਆ। ਆਤਮ ਪਰਮਾਤਮ ਜੋੜ ਕੇ ਲੜ, ਕੰਨੀ ਇਕੋ ਦੇਣੀ ਵਖਾਈਆ। ਬੰਕ ਸੁਹਾ ਕੇ ਕਾਇਆ ਗੜ੍ਹ, ਸਾਢੇ ਤਿੰਨ ਹੱਥ ਦੇਣੀ ਵਡਿਆਈਆ। ਲੇਖਾ ਚੁਕਾ ਕੇ ਚੇਤਨ ਜੜ੍ਹ, ਸੂਖ਼ਮ ਇਕੋ ਨਜ਼ਰੀ ਆਈਆ। ਜਿਸ ਦਾ ਲਹਿਣਾ ਓਸੇ ਦਾ ਵਰ, ਘਰ ਆਪਣਾ ਦਏ ਸੁਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮਾਲਕ ਹੋਏ ਸਹਾਈਆ। ਖੱਬਾ ਚਰਨ ਕਹੇ ਜਿਨ੍ਹਾਂ ਰੋ ਰੋ ਕੀਤਾ ਵਰਲਾਪ, ਨੇਤਰ ਨੈਣਾਂ ਹੰਝੂ ਵਹਾਈਆ। ਉਹਨਾਂ ਦੇ ਕੋਟਨ ਕੋਟ ਜਨਮ ਦੇ ਕਟੇ ਪਾਪ, ਦੁਰਮਤ ਮੈਲ ਦਿਤੀ ਧੁਆਈਆ। ਰੂਹ ਬੁੱਤ ਦੋਵੇਂ ਕਰ ਕੇ ਪਾਕ, ਪਾਕ ਪਵਿੱਤ ਦਿਤੇ ਕਰਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਜਾਪ, ਜੀਵਣ ਜੁਗਤ ਦਿੱਤੀ ਸਮਝਾਈਆ। ਪਿਤਾ ਪੂਤ ਦਾ ਜੋੜ ਕੇ ਨਾਤ, ਧੁਰ ਦਾ ਸੰਗ ਬਣਾਈਆ। ਦਰਸ ਦਿਖਾ ਕੇ ਸਾਖ਼ਿਆਤ, ਸਗਲਾ ਲੇਖਾ ਦਿਤਾ ਮਿਟਾਈਆ। ਜਨਮ ਜਨਮ ਦਾ ਕਰਮ ਕਰਮ ਦਾ ਲੇਖਾ ਵਾਚ, ਵਾਚਕ ਹੋ ਕੇ ਖੋਜ ਖੁਜਾਈਆ। ਜਨ ਭਗਤਾਂ ਦੀ ਪ੍ਰੇਮ ਪਿਆਰ ਦੀ ਸੋਹਣੀ ਚੜ੍ਹਦੀ ਵੇਖੀ ਬਰਾਤ, ਖ਼ੁਸ਼ੀਆਂ ਨਾਲ ਤਾਅਨੇ ਤਰਾਨਿਆਂ ਵਿਚ ਗਾਈਆ। ਅੰਦਰੋਂ ਮੁਹੱਬਤ ਵਿਚ ਮੁਸ਼ਤਾਕ, ਮੁਸ਼ਕਲ ਗਏ ਭੁਲਾਈਆ। ਗੋਬਿੰਦ ਨੂੰ ਚੇਤਾ ਆਇਆ ਓਸ ਪਰਭਾਸ, ਜਿਥੇ ਆਸਣ ਸਿੰਘਾਸਣ ਸੋਭਾ ਪਾਈਆ। ਪੁਰਖ ਅਕਾਲ ਦਾ ਅਕਲ ਕਲਾ ਵਾਲਾ ਵਾਕ, ਵਾਕਿਆ ਸਚ ਦਏ ਜਣਾਈਆ। ਤਿਨ੍ਹਾਂ ਦਾ ਮੇਲਾ ਹੋਇਆ ਨਾਲ ਇਤਫ਼ਾਕ, ਇਤਆਦਿਕ ਆਪੇ ਲਏ ਮਿਲਾਈਆ। ਜਿਹੜਾ ਲੇਖਾ ਰਹਿ ਗਿਆ ਬਾਕੀ ਪਹਿਲੀ ਵਿਸਾਖ, ਸੋ ਪਹਿਲੀ ਮੱਘਰ ਦਿਤਾ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਈਆ। ਖੱਬਾ ਚਰਨ ਕਹੇ ਮੈਂ ਹਰਿਜਨ ਵੇਖੇ ਮਿਲਦੇ, ਮਿਲਣੀ ਜਗਦੀਸ਼ ਕਰਾਈਆ। ਭਾਓ ਜਾਣਨੇ ਡੂੰਘੇ ਦਿਲ ਦੇ, ਰਾਜ਼ਾਂ ਵਿਚੋਂ ਰਾਜ਼ ਪਰਗਟਾਈਆ। ਨਜ਼ਾਰੇ ਵੇਖਣੇ ਓਸ ਪਿਰ ਦੇ, ਜਿਥੇ ਹੁੰਦੀ ਸਦਾ ਰੁਸ਼ਨਾਈਆ। ਜਿਥੇ ਫੁੱਲ ਅਗੰਮੀ ਖਿਲਦੇ, ਗ਼ੁੰਚਾ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖੇ ਜਾਣੇ ਇਲ ਇਲ ਦੇ, ਇਲਾਹੀ ਆਪਣਾ ਭੇਵ ਖੁਲ੍ਹਾਈਆ। ਖੱਬਾ ਚਰਨ ਕਹੇ ਮੈਂ ਕਰਨੇ ਸਰਬ ਤਲਾਸ਼, ਹੁਕਮ ਧੁਰ ਦਾ ਸੇਵ ਕਮਾਈਆ। ਭਗਤਾਂ ਵਿਚੋਂ ਥੋੜ੍ਹੇ ਲਭਣੇ ਖ਼ਾਸ, ਜੋ ਖ਼ਾਹਿਸ਼ ਅੰਦਰੋਂ ਰਹੇ ਵਧਾਈਆ। ਜਿਨ੍ਹਾਂ ਦਾ ਪ੍ਰਭ ਦੀ ਯਾਦ ਵਿਚ ਸਵਾਸ, ਸੋ ਸਾਹਿਬ ਨਾਲ ਮਿਲਾਈਆ । ਨਾਤਾ ਤੋੜ ਕੇ ਮਾਤ ਗਰਭ ਵਾਸ, ਨੌ ਅਠਾਰਾਂ ਲੇਖ ਮੁਕਾਈਆ। ਵਸਤ ਦੇ ਅਗੰਮੀ ਦਾਤ, ਝੋਲੀ ਅੰਤਮ ਦੇ ਭਰਾਈਆ। ਭਗਤਾਂ ਨਾਲ ਮਿਲਾ ਕੇ ਸਚ ਜਮਾਤ, ਪੱਟੀ ਭਗਵਨ ਵਾਲੀ ਦੇਣੀ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਸਦ ਹੋਵੇ ਆਪ ਸਹਾਈਆ। ਖੱਬਾ ਚਰਨ ਕਹੇ ਭਗਤੋ ਕੋਈ ਨਹੀਂ ਕਰਨੀ ਸੋਚ, ਸੋਚਿਆਂ ਹੱਥ ਕਿਛ ਨਾ ਆਈਆ। ਜਿਸ ਦਾ ਦਰਸ਼ਨ ਰਹੇ ਲੋਚ, ਸੋ ਲੋਚਾ ਪੂਰ ਕਰਾਈਆ। ਤੁਹਾਨੂੰ ਮਿਲਦਾ ਰਹੇ ਰੋਜ਼, ਸੋਵਤ ਜਾਗਤ ਨਜ਼ਰੀ ਆਈਆ। ਪ੍ਰੀਤਮ ਨਾਲ ਮਿਲ ਕੇ ਮਾਣਿਓ ਮੌਜ, ਮਜਲਸ ਆਪਣੀ ਲੈਣੀ ਬਣਾਈਆ। ਤੁਹਾਨੂੰ ਜਿਸ ਨੇ ਲਿਆ ਖੋਜ, ਤੁਹਾਡੀ ਖੋਜ ਦਿੱਤੀ ਗਵਾਈਆ। ਨੇਤਰ ਖੋਲ੍ਹ ਕੇ ਤੱਕੋ ਨਾਲ ਹੋਸ਼, ਹੌਸਲਾ ਦਏ ਵਧਾਈਆ। ਨਾਮ ਪ੍ਰੀਤੀ ਅੰਦਰ ਕਰ ਮਦਹੋਸ਼, ਮਧੁਰ ਧੁਨ ਰਿਹਾ ਸੁਣਾਈਆ। ਖ਼ੁਸ਼ੀਆਂ ਵਿਚ ਆ ਕੇ ਜੋਸ਼, ਟੱਪੇ ਨੱਚੇ ਕ਼ੁੱਦੇ ਵਾਹੋ ਦਾਹੀਆ। ਅਗੇ ਤੁਹਾਡੇ ਪ੍ਰਭੂ ਨਹੀਂ ਰਹਿਣਾ ਖ਼ਾਮੋਸ਼, ਖਾਹ ਮਖਾਹ ਤੁਹਾਨੂੰ ਲਏ ਜਗਾਈਆ। ਉਹਨੂੰ ਆਪਣੇ ਭਗਤਾਂ ਮਿਲਣ ਦਾ ਬੜਾ ਸ਼ੌਕ, ਦੋ ਜਹਾਨਾਂ ਵੇਖੇ ਥਾਉਂ ਥਾਈਂਆ। ਉਹਨੂੰ ਆਤਮ ਪਰਮਾਤਮ ਨਾਤਾ ਬਣੌਣ ਦਾ ਮਜਾ ਉਹ ਖ਼ੌਂਤ, ਜੋ ਖ਼ਤਰੇ ਤੋਂ ਬਾਹਰ ਕਢਾਈਆ। ਜਿਸ ਦੀ ਗੁਰਮੁਖ ਨਾਰੀ ਕਦੇ ਨਾ ਜਾਵੇ ਔਂਤ, ਜੁਗ ਚੌਕੜੀ ਨਿਸ਼ਾਨਾ ਦਏ ਖੁਲ੍ਹਾਈਆ। ਸੋ ਪੁਰਖ ਬਿਧਾਤਾ ਨਿਰਗੁਣ ਹੋ ਕੇ ਗਿਆ ਪਹੁੰਚ, ਨਿਰਾਕਾਰ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਲੇਖਾ ਦਏ ਚੁਕਾਈਆ। ਖੱਬਾ ਚਰਨ ਕਹੇ ਮੈਂ ਸਭ ਨੂੰ ਕਰਾਂ ਪਿਆਰ, ਪ੍ਰੇਮੀਆਂ ਪ੍ਰੇਮ ਜਣਾਈਆ। ਜਿਨ੍ਹਾਂ ਨੂੰ ਮਿਲਿਆ ਸਾਚਾ ਯਾਰ, ਕੂੜੇ ਯਰਾਨੇ ਗਏ ਤੁੜਾਈਆ। ਇਕੋ ਬੋਲ ਕੇ ਹਕ ਜੈਕਾਰ, ਹਕ਼ੀਕ਼ਤ ਪਰਦਾ ਲਾਹੀਆ। ਇਕੋ ਵੇਖ ਕੇ ਸਚ ਦਰਬਾਰ, ਜਗਤ ਦਵਾਰੇ ਡੇਰਾ ਢਾਹੀਆ। ਜਿਹੜੇ ਵਿਛੋੜੇ ਵਾਲੇ ਦਿਨ ਚਾਰ, ਕਟੇ ਸਹਿਜ ਸੁਭਾਈਆ। ਦਿੱਲੀ ਜਾ ਕੇ ਬਣਾਇਆ ਉਹ ਦਰਬਾਰ, ਜਿਸ ਦਰਬਾਰੀ ਖ਼ਾਕ ਦੇਣੇ ਰਲਾਈਆ। ਜਿਸ ਨੇ ਛੱਬੀ ਪੋਹ ਮਾਰਨੀ ਲਲਕਾਰ, ਹੁਕਮੀ ਹੁਕਮ ਮਨਾਈਆ। ਨਿਰਗੁਣ ਨਿਰਵੈਰ ਆ ਗਿਆ ਉਹ ਨਿਰੰਕਾਰ, ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਸਿਫ਼ਤਾਂ ਵਿਚ ਗਏ ਸੁਣਾਈਆ। ਜੇ ਅੱਖਰਾਂ ਉਤੇ ਆਇਆ ਨਹੀਂ ਇਤਬਾਰ, ਜੋਤ ਸਰੂਪੀ ਦਏ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਵੇਖ ਵਖਾਈਆ। ਖੱਬਾ ਚਰਨ ਕਹੇ ਮੈਂ ਹਰਿਸੰਗਤ ਵੇਖਿਆ, ਇਸ਼ਾਰਾ ਅੰਤਰ ਆਤਮ ਖੋਜ ਖੁਜਾਈਆ। ਸਚ ਪ੍ਰੀਤੀ ਅੰਦਰ ਰਹੇ ਗਾ, ਢੋਲਾ ਇਕੋ ਇਕ ਸੁਣਾਈਆ। ਨੀਰ ਨੈਣਾਂ ਰਹੇ ਵਹਾ, ਬਹਿਬਲ ਰੂਪ ਵਟਾਈਆ। ਬਾਹਾਂ ਉਪਰ ਰਹੇ ਉਠਾ, ਵਿਛੋੜੇ ਵਿਚ ਦੇਣ ਦੁਹਾਈਆ। ਪੁਰਖ ਅਬਿਨਾਸ਼ੀ ਦਇਆ ਕਮਾ, ਦਇਆਨਿਧ ਦਏ ਵਡਿਆਈਆ। ਸਚ ਸਵਾਮੀ ਗਿਆ ਆ, ਆਗਿਆ ਵਿਚ ਅਗੇ ਲਏ ਰਖਾਈਆ। ਜਿਸ ਦੀ ਗੁਰ ਅਵਤਾਰ ਮੰਗਦੇ ਗਏ ਦੁਆ, ਤੋਬਾ ਤੋਬਾ ਕਹਿ ਸੁਣਾਈਆ। ਜਿਸ ਨੂੰ ਕਹਿੰਦੇ ਰਹੇ ਸਚਾ ਪਾਤਸ਼ਾਹ, ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਜਗਾਈਆ। ਖੱਬਾ ਚਰਨ ਕਹੇ ਮੈਂ ਵੇਖੀ ਸੰਗਤ ਉਹ, ਜਿਨ੍ਹਾਂ ਦੀ ਉਸਤਤ ਗੁਰ ਅਵਤਾਰ ਰਹੇ ਗਾਈਆ। ਜਿਨ੍ਹਾਂ ਦੇ ਅੰਦਰ ਇਕੋ ਦੀ ਹੋਈ ਲੋ, ਜਗਤ ਅੰਧੇਰੇ ਸਰਬ ਮਿਟਾਈਆ। ਜਿਨ੍ਹਾਂ ਦੀ ਆਤਮ ਪਰਮਾਤਮ ਨਾਲ ਗਈ ਛੋਹ, ਨਾਤਾ ਬਿਧਾਤਾ ਨਾਲ ਰਖਾਈਆ। ਮਾਇਆ ਮਮਤਾ ਹਉਮੇ ਹੰਗਤਾ ਗਏ ਖੋਹ, ਕੂੜੀ ਕਿਰਿਆ ਪਰੇ ਹਟਾਈਆ । ਉਨ੍ਹਾਂ ਨਾਲ ਸਤਿਗੁਰ ਕਦੇ ਨਾ ਕਰੇ ਧਰੋ, ਆਪਣੇ ਨਾਲੋਂ ਹੋਏ ਨਾ ਕਦੇ ਜੁਦਾਈਆ। ਓਸ ਧਾਗੇ ਵਿਚ ਲਏ ਪਰੋ, ਜੋ ਰਵਿਦਾਸ ਚੁਮਾਰੇ ਦਿਤਾ ਫੜਾਈਆ। ਤੁਹਾਡੇ ਅੰਦਰ ਵੜ ਕੇ ਜ਼ਾਮਨ ਗਿਆ ਖਲੋ, ਖ਼ਾਲਸ ਆਪਣਾ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਵਾਮੀ

ਦਇਆ ਕਮਾਈਆ। ਖੱਬਾ ਚਰਨ ਕਹੇ ਮੈਂ ਵੇਖੇ ਸਤਰੰਗ ਨਿਸ਼ਾਨੇ ਨੌ, ਨਵਾਂ ਰੰਗ ਰਹੇ ਵਖਾਈਆ। ਜਿਹੜਾ ਦਿੱਲੀ ਦਵਾਰੇ ਆਇਆ ਭੌਂ, ਭਵਜਲ ਪਾਵੇ ਸਰਬ ਲੋਕਾਈਆ। ਜਨ ਭਗਤਾਂ ਲੇਖਾ ਮੁਕਾ ਕੇ ਹੰਗਤ ਹਉਂ, ਹੰ ਬ੍ਰਹਮ ਦਿਤਾ ਸਮਝਾਈਆ। ਉਨ੍ਹਾਂ ਦੀ ਅੰਤਰ ਆਤਮ ਸੇਜਾ ਜਾਏ ਸੌਂ, ਸੋਹਣਾ ਸੰਗ ਬਣਾਈਆ। ਗੁਰਮੁਖ ਅਗੇ ਕੋਈ ਰਹੇ ਨਾ ਕਾਉਂ, ਕਾਗਾਂ ਡਾਰ ਨਾ ਕੋਇ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਬਣ ਕੇ ਧੁਰ ਦਾ ਪਿਤਾ ਮਾਉਂ, ਬਾਲ ਅੰਞਾਣੇ ਗੋਦ ਉਠਾਈਆ। ਖੱਬਾ ਚਰਨ ਕਹੇ ਮੈਂ ਝੁਲਦੇ ਵੇਖੇ ਨਿਸ਼ਾਨ, ਨਿਸ਼ਾਨਾ ਆਪਣਾ ਰਹੇ ਵਖਾਈਆ। ਜਿਨ੍ਹਾਂ ਦੇ ਅੰਦਰ ਆਇਆ ਗਿਆਨ, ਗੁਣ ਗਹਿਰ ਗੰਭੀਰ ਗਾਈਆ। ਢੋਲੇ ਗਾਉਂਦੇ ਵਿਚ ਮੈਦਾਨ, ਨਾਦਤ ਕਰੇ ਸ਼ਹਿਨਸ਼ਾਹੀਆ। ਉਹ ਚਤੁਰ ਸੁਘੜ ਸਿਆਣ, ਸੰਤ ਸੁਹੇਲੇ ਨਜ਼ਰੀ ਆਈਆ। ਜਿਨ੍ਹਾਂ ਦਾ ਲੇਖਾ ਵਿਚ ਜਹਾਨ, ਜਹਾਲਤ ਦਏ ਮਿਟਾਈਆ। ਤੋੜ ਕੇ ਮਾਣ ਅਭਿਮਾਨ, ਸਚ ਪ੍ਰੀਤੀ ਦਿਤੀ ਸਮਝਾਈਆ। ਖੱਬਾ ਚਰਨ ਕਹੇ ਜਿਸ ਦਰਸ਼ਨ ਕੀਤਾ ਆਣ, ਆਨਨ ਫ਼ਾਨਨ ਜਰਮਾਂ ਦਾ ਲੇਖਾ ਦਏ ਮਿਟਾਈਆ। ਦਰ ਆਏ ਸਾਰੇ ਪਰਵਾਨ, ਪਰਵਾਨਿਆਂ ਵਾਂਗ ਸੜਨ ਦੀ ਲੋੜ ਰਹੇ ਨਾ ਰਾਈਆ। ਤੁਹਾਡੇ ਅੰਦਰ ਜਗ ਜਾਏ ਉਹ ਸ਼ਮਾਂਦਾਨ, ਜਿਸ ਦੀ ਤੇਲ ਬਤੀ ਨਾ ਕੋਇ ਬਦਲਾਈਆ । ਜਨ ਭਗਤੋ ਵਿਛੜਿਆ ਨਹੀਂ ਵਿਛੜਿਆਂ ਦੀ ਕਰਨ ਆਇਆ ਪਹਿਚਾਨ, ਮਿਹਰਵਾਨ ਹੋ ਕੇ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਆਪਣੇ ਵਿਚ ਟਿਕਾਈਆ। ਖੱਬਾ ਚਰਨ ਕਹੇ ਮੈਂ ਵੇਖੀ ਲੰਘਦੀ ਚੌਕੜ, ਚੌਕੜੀਆਂ ਆਪਣਾ ਰੂਪ ਬਦਲਾਈਆ। ਬਿਨਾ ਪ੍ਰਭੂ ਤੋਂ ਭਗਤਾਂ ਦੀ ਕਟੀ ਕਿਸੇ ਨਾ ਔਕੜ, ਓੜਕ ਸਾਰੇ ਪਲੂ ਜਾਣ ਛੁੜਾਈਆ। ਸੋ ਭਗਤ ਸ੍ਰੀ ਭਗਵਾਨ ਦਵਾਰੇ ਪਹੁੰਚਣ, ਬਿਨਾ ਪਹੁੰਚ ਤੋਂ ਭਗਤ ਨਾ ਕੋਇ ਅਖਵਾਈਆ। ਕਲਜੁਗ ਸਾਧ ਕਲਜੁਗ ਦੀ ਬਣ ਕੇ ਸੌਂਕਣ, ਅੱਖਰਾਂ ਦੀ ਕਰਨ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸੁਹੇਲਾ ਇਕੋ ਨਜ਼ਰੀ ਆਈਆ। ਖੱਬਾ ਚਰਨ ਕਹੇ ਭਗਤੋ ਮੈਂ ਚਿਰਾਂ ਪਿਛੋਂ ਦੱਸਣ ਆਇਆ ਤਦਬੀਰ, ਤਰਾ ਤਰਾ ਸਮਝਾਈਆ। ਸਭ ਤੋਂ ਪਹਿਲਾ ਖੱਬੇ ਚਰਨ ਨਾਲ ਲਗਿਆ ਕਬੀਰ, ਕਾਅਬਿਆਂ ਗਿਆ ਭੁਲਾਈਆ। ਤਕ ਕੇ ਜਲਵਾ ਨੂਰਾਨੀ ਉਹ ਤਸਵੀਰ, ਜਿਸ ਦੀ ਮਸੱਵਰ ਨਾ ਕੋਇ ਖਿਚਾਈਆ। ਬਦਲ ਗਈ ਜ਼ਮੀਰ, ਅਮੀਰ ਵਜ਼ੀਰ ਮਿਟੀ ਛਾਹੀਆ। ਜਿਧਰ ਤਕਿਆ ਇਕੋ ਇਕ ਫ਼ਕੀਰ, ਫ਼ਿਕਰਾ ਇਕੋ ਇਕ ਸੁਣਾਈਆ। ਜਿਸ ਨਾਲ ਕਦੇ ਨਾ ਹੋਵੇ ਦਲਗੀਰ, ਤੱਤਾਂ ਵਿਚੋਂ ਤਤ ਨਾ ਕਰੇ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੈਰ ਪੈਰ ਵਿਚੋਂ ਬਦਲਾਈਆ। ਖੱਬਾ ਚਰਨ ਕਹੇ ਫ਼ਰੀਦ ਨੇ ਕੀਤੀ ਮੁਸ਼ੰਦਗੀ, ਮੁਸ਼ਕਲ ਆਪਣੀ ਹੱਲ ਕਰਾਈਆ । ਮੰਗੀ ਦਾਤ ਖੈਰ ਪਾ ਦੇ ਬੰਦਗੀ, ਬੰਦਨਾ ਦੇ ਸਮਝਾਈਆ। ਬਖ਼ਸ਼ਿਸ਼ ਕਰ ਆਪਣੇ ਅਨੰਦ ਦੀ, ਅਨੰਦ ਅਨੰਦ ਦੇ ਪਰਗਟਾਈਆ । ਹਰਸ ਮਿਟ ਗਈ ਕੂੜੀ ਸੰਗ ਦੀ, ਪਰਦਾ ਲੈ ਚੁਕਾਈਆ। ਤ੍ਰਿਸ਼ਨਾ ਮਿਟ ਗਈ ਮਮਤਾ ਮਮ ਦੀ, ਮੋਹ ਦੇ ਗਵਾਈਆ। ਲੋੜ ਰਹੀ ਨਾ ਤਨ ਦੀ, ਹੱਡੀਆਂ ਖੱਲ ਸੁਕਾਈਆ। ਪਿਆਸ ਨਾ ਰਹੀ ਜਲ ਦੀ, ਤ੍ਰਿਖਾ ਨਾ ਕੋਇ ਹਲਕਾਈਆ। ਵਡਿਆਈ ਰਹੀ ਨਾ ਬਲ ਦੀ, ਜੋਬਨ ਨਾ ਰੰਗ ਚੜ੍ਹਾਈਆ। ਖ਼ਬਰ ਨਹੀਂ ਹੈ ਕਲ ਦੀ, ਤੇਰਾ ਕ਼ਲਮਾ ਨਾ ਕੋਇ ਸਮਝਾਈਆ। ਜੇ ਰਮਜ਼ ਮੇਰੀ ਤੇਰੇ ਨਾਲ ਰਲਦੀ, ਰਸਤੇ ਲੈ ਲਗਾਈਆ । ਮੇਰੀ ਜੁਆਨੀ ਜਾਏ ਢਲਦੀ, ਬਿਨ ਤੇਰੇ ਨਾ ਕੋਇ ਹੰਡਾਈਆ।

ਤੇਰੀ ਖੇਲ ਅਛਲ ਅਛੱਲ ਦੀ, ਵਲ ਛਲ ਵੇਖ ਖ਼ੁਸ਼ੀ ਮਨਾਈਆ। ਮੇਰੀ ਆਸਾ ਸੁਨੇਹੜਾ ਘਲਦੀ, ਘਾਲ ਥਾਏਂ ਲੈ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਦਏ ਚੁਕਾਈਆ। ਜਿਸ ਵੇਲੇ ਫ਼ਰੀਦ ਬਿਰਹੋਂ ਵਿਚ ਲੱਗਾ ਮਰਨ, ਮਰ ਜੀਵਤ ਰੂਪ ਵਟਾਈਆ। ਪੁਰਖ ਅਬਿਨਾਸ਼ੀ ਖੱਬਾ ਲਾ ਕੇ ਚਰਨ, ਚਰਨੋਦਕ ਅੰਦਰੇ ਦਿਤਾ ਪਿਆਈਆ। ਖੁਲ੍ਹ ਗਿਆ ਹਰਨ ਫਰਨ, ਨਜ਼ਰੇ ਨੂਰ ਰੁਸ਼ਨਾਈਆ। ਇਕੋ ਢੋਲਾ ਲੱਗਾ ਪੜ੍ਹਨ, ਤੂੰ ਹੀ ਤੂੰ ਸਲਾਹੀਆ। ਮੰਜ਼ਲ ਲੱਗਾ ਚੜ੍ਹਨ, ਡੇਰੇ ਗਿਆ ਢਾਹੀਆ। ਦਵਾਰੇ ਲੱਗਾ ਖੜ੍ਹਨ, ਸੰਗਤ ਸੋਭਾ ਪਾਈਆ। ਦਰਸ਼ਨ ਲੱਗਾ ਕਰਨ, ਕਰ ਕਰ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ । ਖੱਬਾ ਚਰਨ ਕਹੇ ਮੈਂ ਭਗਤਾਂ ਜੋਗਾ, ਜੁਗ ਜੁਗ ਮੇਲ ਮਿਲਾਇੰਦਾ। ਜਿਹੜੇ ਤੱਤਾਂ ਵਾਲੇ ਬਦਲਦੇ ਚੋਗਾ, ਚੋਲਾ ਉਨ੍ਹਾਂ ਖੋਜ ਖੁਜਾਇੰਦਾ। ਮੇਰਾ ਅੰਤਰ ਆਤਮ ਸਚਾ ਹੋਕਾ, ਹੂਬਹੂ ਨਾਅਰਾ ਇਕ ਸੁਣਾਇੰਦਾ। ਪਰਦਾ ਪਾ ਕੇ ਹੋਰ ਲੋਕਾ, ਲੁਕਿਆ ਭੇਵ ਆ ਖੁਲ੍ਹਾਇੰਦਾ। ਜਿਨ੍ਹਾਂ ਦਾ ਜਗਤ ਜਨਮ ਦਾ ਵੇਲਾ ਆ ਜਾਏ ਮੌਕਾ, ਮੁਫ਼ਤ ਉਨ੍ਹਾਂ ਜੋੜ ਜੁੜਾਇੰਦਾ। ਪ੍ਰਭੂ ਨੂੰ ਮਿਲਣਾ ਕਦੇ ਨਾ ਸੌਖਾ, ਸੁਖ · ਵਿਚ ਸੁਖ ਨਾ ਕੋਇ

ਪਰਗਟਾਇੰਦਾ। ਕਲਜੁਗ ਅੰਤ ਪੜ੍ਹਨਾ ਪਏ ਕੋਇ ਨਾ ਪੋਥਾ, ਪਾਣੀ ਵਿਚ ਲਾਉਣਾ ਪਏ ਨਾ ਗੋਤਾ, ਤੀਰਥ ਤਟ ਨਾ ਕੋਇ ਨਹਾਇੰਦਾ। ਛੱਡਣਾ ਪਏ ਕੋਇ ਨਾ ਕੋਠਾ, ਜੰਗਲਾਂ ਵਿਚ ਨਾ ਕੋਇ ਭੁਆਇੰਦਾ। ਘਰ ਦਿਆਂ ਨਾਲ ਕਰਨਾ ਪਏ ਨਾ ਕੋਇ ਰੋਸਾ, ਸਾਚੀ ਸਿਖਿਆ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਆਪਣੀ ਨਜ਼ਰ ਇਕ ਉਠਾਇੰਦਾ। ਖੱਬਾ ਚਰਨ ਕਹੇ ਮੈਂ ਸਦਾ ਹਜ਼ੂਰ, ਹਜ਼ਰਤ ਦਿਆਂ ਮਿਲਾਈਆ। ਜਨ ਭਗਤੋ ਤੁਹਾਡਾ ਬਣ ਮਸ਼ਕੂਰ, ਸ਼ੁਕਰੀਆ ਕਹਿ ਸੁਣਾਈਆ। ਸਤਿ ਸਚ ਦਾ ਮੇਲਾ ਸਤਿ ਦਸਤੂਰ, ਜੂਠ ਝੂਠ ਨਾ ਕੋਇ ਜੁੜਾਈਆ। ਤੁਹਾਡੇ ਅੰਦਰ ਅਗੰਮੀ ਨੂਰ, ਜਲਵਾ ਨੂਰ ਰੁਸ਼ਨਾਈਆ। ਤੁਹਾਡੇ ਅੰਤਰ ਅਗੰਮੀ ਤੂਰ, ਤੁਰੀਆ ਨਾਦ ਕਰੇ ਰੁਸ਼ਨਾਈਆ। ਤੁਹਾਡੇ ਅੰਤਰ ਉਹ ਸਰੂਰ, ਤੁਹਾਡੇ ਅੰਤਰ ਭੰਡਾਰਾ ਸਭ ਭਰਪੂਰ, ਪ੍ਰਭ ਅਬਿਨਾਸ਼ੀ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਦੇਣਾ ਮੁਕਾਈਆ। ਖੱਬਾ ਚਰਨ ਕਹੇ ਮੈਂ ਸਭ ਨੂੰ ਦੇਵਾਂ ਅਸੀਸ, ਆਸਾਂ ਭਰਿਆ ਖ਼ੁਸ਼ੀ ਵਖਾਈਆ। ਸਚ ਪ੍ਰੇਮ ਦੀ ਸਚ ਬਖ਼ਸ਼ੀਸ਼, ਪ੍ਰਭ ਝੋਲੀ ਦੇਵੇ ਪਾਈਆ। ਅਗੇ ਚਲਦੀ ਰਹੇ ਰੀਤ, ਜੁਗ ਚੌਕੜੀ ਵਜੇ ਵਧਾਈਆ। ਸੋਹੰ ਢੋਲਾ ਗਾਣਾ ਗੀਤ, ਆਤਮ ਪਰਮਾਤਮ ਰੰਗ ਰੰਗਾਈਆ। ਝਗੜਾ ਚੁੱਕ ਜਾਏ ਮੰਦਰ ਮਸੀਤ, ਕਾਇਆ ਕਾਅਬਾ ਹੋਏ ਸ਼ਨਵਾਈਆ। ਪੜ੍ਹਨੀ ਪਏ ਨਾ ਕ਼ੁਰਾਨ ਮਜੀਦ, ਵੁਜੂਆਂ ਵਿਚ ਨਾ ਵਕ਼ਤ ਗੁਆਈਆ। ਜਿਸ ਚਰਨ ਨੂੰ ਛੋਹ ਕੇ ਤਰਿਆ ਫ਼ਰੀਦ, ਈਦ ਦਿੱਤੀ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਨੂੰ ਦੇਵਣਹਾਰ ਅਸੀਸ, ਅਸਲ ਦੇ ਅਸਲ ਆਪਣੇ ਨਾਲ ਮਿਲਾਈਆ। ਖੱਬਾ ਚਰਨ ਕਹੇ ਮੈਂ ਅੰਤ ਸੰਦੇਸ਼ਾ ਕਹਿਣਾ, ਰਸਨਾ ਜਿਹਵਾ ਬੱਤੀ ਦੰਦ ਸੁਣਾਈਆ। ਹਰਿ ਭਗਵੰਤ ਨਿਜ ਲੋਚਨ ਵੇਖਣਾ ਨੈਣਾਂ, ਨੈਣਾਂ ਵਾਲਿਓ ਨੈਣ ਬਦਲਾਈਆ। ਚਾਰ ਵਰਨ ਅਠਾਰਾਂ ਬਰਨ ਹਰਿਸੰਗਤ ਰੂਪ ਜਾਨਣਾ ਭਾਈ ਭੈਣਾ, ਪਿਤਾ ਪੁਰਖ ਅਕਾਲ ਇਕੋ ਲੈਣਾ ਮਨਾਈਆ। ਧੁਰ ਦਾ ਸ਼ਬਦ ਸਭ ਦਾ ਸਾਕ ਸੱਜਣ ਸੈਣਾ, ਕੂੜਾ ਨਾਤਾ ਗਿਆ ਤੁੜਾਈਆ। ਹਰਿ ਸਰਨਾਈ ਦਰਗਾਹ ਸਾਚੀ ਸਾਚੇ ਧਾਮ ਸਿਖਣਾ ਬਹਿਣਾ, ਲੱਖ ਚੁਰਾਸੀ ਪਲੂ ਲੈਣਾ ਛੁੜਾਈਆ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੰਤ ਸੁਹੇਲੇ ਸਤਿ ਸਤਿ ਵਿਚ ਮਿਲਾਈਆ। ਖੱਬਾ ਚਰਨ ਕਹੇ ਹੁਕਮ ਸੁਣੋ ਫ਼ਰਮਾਨ, ਫ਼ਰਮਾਬਰਦਾਰੀ ਦਿਆਂ ਜਣਾਈਆ। ਮਨ ਵਾਸਨਾ ਕੂੜੀ ਕਿਰਿਆ ਸਤਿਗੁਰ ਚਰਨ ਕਰੋ ਪਰਨਾਮ, ਸ਼ਬਦ ਖੰਡਾ ਹੱਥ ਉਠਾਈਆ। ਗ਼ਫ਼ਲਤ ਵਿਚ ਨਾ ਰਿਹੋ ਨਾਦਾਨ, ਆਲਸ ਵਿਚ ਨਾ ਵਕ਼ਤ ਗਵਾਈਆ। ਲੱਖ ਚੁਰਾਸੀ ਵਿਚੋਂ ਮਾਨਸ ਜਨਮ ਮਹਾਨ, ਪ੍ਰਭ ਨੂੰ ਮਿਲ ਕੇ ਆਪਣਾ ਲੇਖਾ ਲੈਣਾ ਮੁਕਾਈਆ। ਆਤਮ ਪਰਮਾਤਮ ਦਾ ਇਕ ਗਿਆਨ, ਅਗਿਆਨ ਅੰਧੇਰਾ ਦਏ ਮਿਟਾਈਆ। ਅੰਮ੍ਰਿਤ ਆਤਮ ਪੀਣ ਖਾਣ, ਤ੍ਰਿਸ਼ਨਾ ਭੁਖ ਦਏ ਬੁਝਾਈਆ। ਸਚ ਦਵਾਰੇ ਦੇ ਬਣਨਾ ਸਰਬ ਮਹਿਮਾਨ, ਸਚਖੰਡ ਜਾਣਾ ਚਾਈਂ ਚਾਈਂਆ। ਜਿਥੇ ਮਿਲੇ ਇਕ ਭਗਵਾਨ, ਭਗਤਾਂ ਦਾ ਖ਼ੈਰਖ਼ਾਈਆ। ਜੋਤੀ ਨੂਰ ਨੂਰ ਮਹਾਨ, ਜੋਤੀ ਨੂਰ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਦੇਵੇ ਆਣ, ਜਗਤ ਅੰਨ੍ਹਿਆਂ ਨੇਤਰ ਦਏ ਖੁਲ੍ਹਾਈਆ। ਮੱਘਰ ਕਹੇ ਮੈਂ ਕਰਨੇ ਮਗਨ, ਜਨ ਭਗਤ ਮਿਲੇ ਵਡਿਆਈਆ। ਕਲਜੁਗ ਕੂੜੀ ਕਿਰਿਆ ਬੁਝਾਉਣੀ ਅਗਨ, ਮਾਇਆ ਮਮਤਾ ਮੋਹ ਚੁਕਾਈਆ। ਸਾਚੇ ਨਾਮ ਦਾ ਅੰਤਰ ਆਤਮ ਲਾਉਣਾ ਸਗਨ, ਰਸ ਇਕੋ ਇਕ ਵਖਾਈਆ। ਸੰਤ ਸੁਹੇਲੇ ਜਾਣਾ ਸੱਦਣ, ਲੱਖ ਚੁਰਾਸੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਰਿਹਾ ਸੁਣਾਈਆ। ਮੱਘਰ ਕਹੇ ਮੈਂ ਦੇਵਾਂ ਸਚ ਸੰਦੇਸ਼, ਪੁਰਖ ਅਕਾਲ ਹੁਕਮ ਸੁਣਾਈਆ। ਸ਼ਾਹ ਪਾਤਸ਼ਾਹ ਨਰ ਨਰੇਸ਼, ਨਰ ਨਿਰੰਕਾਰ ਭੇਵ ਖੁਲ੍ਹਾਈਆ। ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਕਰਨ ਅਦੇਸ, ਸਜਦਿਆਂ ਵਿਚ ਸੀਸ ਝੁਕਾਈਆ। ਨਮੋ ਨਮੋ ਵਿਸ਼ਨ ਬ੍ਰਹਮਾ ਸ਼ਿਵ ਕਹੇ ਗਣੇਸ਼, ਕਰੋੜ ਤਤੀਸਾ ਲਾਗੇ ਪਾਈਆ। ਕ਼ਲਮਾ ਪੜ੍ਹਦੇ ਮੁੱਲਾ ਸ਼ੇਖ਼, ਮੁਸਾਇਕ ਦੇਣ ਦੁਹਾਈਆ। ਜਨ ਭਗਤ ਕਹਿਣ ਨੇਤਰ ਨੇਤ, ਨਿਜ ਘਰ ਬੈਠਾ ਬੇਪਰਵਾਹੀਆ। ਸੋ ਸਾਹਿਬ ਸਵਾਮੀ ਖੇਲਣਹਾਰਾ ਖੇਲ, ਜੁਗ ਚੌਕੜੀ ਵੇਸ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਆਪੇ ਭੇਜ, ਭਜਨ ਬੰਦਗੀ ਦਏ ਦ੍ਰਿੜਾਈਆ। ਜੋਤੀ ਜਲਵਾ ਨੂਰੀ ਦੇ ਕੇ ਤੇਜ, ਸ਼ਬਦੀ ਨਾਦ ਧੁਨ ਸ਼ਨਵਾਈਆ। ਆਤਮ ਪਰਮਾਤਮ ਪਰਦਾ ਲਾਹ ਸੁਹਾਉਣੀ ਸੇਜ, ਸਚ ਦਵਾਰਾ ਦਏ ਵਸਾਈਆ। ਕੂੜੀ ਕਿਰਿਆ ਮਾਇਆ ਮਮਤਾ ਹਉਮੇ ਹੰਗਤਾ ਕਰ ਕੇ ਖੇਲ, ਨਾਤਾ ਜਗਤ ਦਏ ਤੁੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਮੱਘਰ ਕਹੇ ਮੈਂ ਦੱਸਾਂ ਭਗਤਾਂ ਮੀਤ, ਮਿਤਰ ਪਿਆਰਾ ਇਕ ਦ੍ਰਿੜਾਈਆ। ਜਿਸ ਨੇ ਕਲਜੁਗ ਅੰਦਰ ਸਤਿਜੁਗ ਬਦਲਨੀ ਰੀਤ, ਸਤਿ ਸਤਿਵਾਦੀ ਦਇਆ ਕਮਾਈਆ। ਲਹਿਣਾ ਦੇਣਾ ਚੁਕਾਉਣਾ ਹਸਤ ਕੀਟ, ਊਚ ਨੀਚ ਵੇਖ ਵਖਾਈਆ । ਆਤਮ ਪਰਮਾਤਮ ਦੱਸਣੀ ਇਕ ਪ੍ਰੀਤ, ਇਸ਼ਟ ਦ੍ਰਿਸ਼ਟ ਇਕੋ ਦਏ ਸਮਝਾਈਆ। ਕਾਇਆ ਮਾਟੀ ਕਰਨੀ ਠਾਂਡੀ ਸੀਤ, ਅਗਨੀ ਅੱਗ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਮ ਦਵਾਰਾ ਇਕ ਵਖਾਈਆ। ਮੱਘਰ ਕਹੇ ਮੈਂ ਦੱਸਾਂ ਭੇਵ ਅਵੱਲਾ, ਬ੍ਰਹਿਮੰਡਾਂ ਖੰਡਾਂ ਦਿਆਂ ਸੁਣਾਈਆ। ਜਿਸ ਨੂੰ ਕਹਿੰਦੇ ਨੂਰੀ ਅੱਲਾ, ਆਲਮੀਨ ਨੂਰ ਖ਼ੁਦਾਈਆ। ਜਿਸ ਦਾ ਦੋ ਜਹਾਨਾਂ ਫੜਨਾ ਪੱਲਾ, ਪਾਰਬ੍ਰਹਮ ਪ੍ਰਭ ਵੇਸ ਵਟਾਈਆ। ਜਿਸ ਦਾ ਖੇਲ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਸੋਭਾ ਪਾਈਆ । ਲੱਖ ਚੁਰਾਸੀ ਅੰਦਰ ਰਲਾ, ਅੰਡਜ ਜੇਰਜ ਉਤਭੁਜ ਸੇਤਜ ਅੰਦਰ ਡੇਰਾ ਲਾਈਆ। ਜਿਸ ਦਾ ਦੀਪਕ ਜੋਤ ਘਰ ਘਰ ਗ੍ਰਹਿ ਗ੍ਰਹਿ ਬਲਾ, ਨੂਰੋ ਨੂਰ ਕਰੇ ਰੁਸ਼ਨਾਈਆ। ਜਿਸ ਦਾ ਸ਼ਬਦ ਅਗੰਮੀ

ਇਕੋ ਹੱਲਾ, ਹਲਤ ਪਲਤ ਇਕੋ ਦੋਵੇਂ ਵੇਖ ਵਖਾਈਆ। ਜਿਸ ਨੇ ਸਚਖੰਡ ਦਵਾਰ ਤਖ਼ਤ ਨਿਵਾਸੀ ਹੋ ਕੇ ਮੱਲਾ, ਥਿਰ ਘਰ ਆਪਣਾ ਚਰਨ ਟਿਕਾਈਆ। ਸੋ ਵੇਸ ਅਨੇਕਾ ਕਰ ਕੇ ਆਵੇ ਵਲ ਛਲਾ, ਅਛਲ ਛਲ ਧਾਰੀ ਆਪਣਾ ਫੇਰਾ ਪਾਈਆ। ਜਿਸ ਨੇ ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਾਮ ਸੰਦੇਸ਼ਾ ਸ਼ਬਦ ਘੱਲਾ, ਕਲਾ ਕਲਮਿਆਂ ਵਿਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਮੱਘਰ ਕਹੇ ਮੈਂ ਸੁਣਾਵਾਂ ਚੌਦਾਂ ਲੋਕ, ਬ੍ਰਹਿਮੰਡ ਖੰਡ ਜਣਾਈਆ। ਜਿਸ ਦਾ ਆਦਿ ਜੁਗਾਦਿ ਇਕ ਸਲੋਕ, ਢੋਲਾ ਗਾਵੇ ਥਾਉਂ ਥਾਈਂਆ। ਜਿਸ ਦੀ ਦੋ ਜਹਾਨ ਮਾਨਣ ਮੌਜ, ਪੁਰੀ ਲੋਅ ਖ਼ੁਸ਼ੀ ਮਨਾਈਆ। ਜਿਸ ਦਾ ਭਾਣਾ ਸਕੇ ਨਾ ਕੋਇ ਰੋਕ, ਜੁਗ ਚੌਕੜੀ ਰਿਹਾ ਭੁਆਈਆ। ਜੋ ਘਟ ਘਟ ਅੰਦਰ ਜਗਾਵਣ ਆਇਆ ਜੋਤ, ਦੀਆ ਬਾਤੀ ਕਮਲਾਪਾਤੀ ਇਕ ਦਰਸਾਈਆ। ਜਿਸ ਦੀ ਸੋਚ ਨਾ ਸਕੇ ਕੋਈ ਸੋਚ, ਮਨ ਮਤਿ ਬੁਧਿ ਨਾ ਕੋਇ ਚਤੁਰਾਈਆ। ਜਿਸ ਨੂੰ ਭਗਤ ਸੁਹੇਲੇ ਰਹੇ ਲੋਚ, ਨਿਜ ਨੇਤਰ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਉਹਲਾ ਦਏ ਉਠਾਈਆ। ਮੱਘਰ ਕਹੇ ਮੈਂ ਭੇਦ ਦੱਸਾਂ ਪੁਰਖ ਅਬਿਨਾਸ਼, ਅਬਿਨਾਸ਼ੀ ਰਿਹਾ ਸਮਝਾਈਆ। ਜਿਸ ਨੇ ਸੰਤ ਸੁਹੇਲੇ ਬਣਾਉਣੇ ਦਾਸ, ਭਗਵਨ ਹੋ ਕੇ ਭਗਤਾਂ ਜੋੜ ਜੁੜਾਈਆ। ਜਿਸ ਦਾ ਲਹਿਣਾ ਦੇਣਾ ਉਪਰ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਸੋਭਾ ਪਾਈਆ। ਜਿਸ ਦੀ ਸ਼ਬਦ ਅਗੰਮੀ ਨਿਰਗੁਣ ਰਾਸ, ਸਰਗੁਣ ਗੋਪੀ ਕਾਹਨ ਨਚਾਈਆ। ਜਿਸ ਦਾ ਖੇਲ ਬ੍ਰਹਿਮੰਡ ਖੰਡ ਪਰਭਾਸ, ਨਿਵਾਸ ਸਥਾਨ ਇਕ ਉਪਜਾਈਆ। ਸੋ ਵੇਖਣਹਾਰਾ ਖੇਲ ਤਮਾਸ਼, ਜੋਤੀ ਜਾਤਾ ਸ਼ਹਿਨਸ਼ਾਹੀਆ । ਲੱਖ ਚੁਰਾਸੀ ਜਾਨਣਹਾਰਾ ਹਾਲਾਤ, ਆਦਤ ਸਭ ਦੀ ਵੇਖ ਵਖਾਈਆ। ਪਰਦਾ ਲਾਹ ਕੇ ਲੋਕਮਾਤ, ਕੂੜੀ ਕਿਰਿਆ ਸਫ਼ਾ ਦਏ ਉਠਾਈਆ। ਝਗੜਾ ਮੇਟ ਕੇ ਜ਼ਾਤ ਪਾਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਰੰਗ ਰੰਗਾਈਆ। ਆਤਮ ਪਰਮਾਤਮ ਨਾਤਾ ਜੋੜ ਕੇ ਇਕੋ ਨਾਤ, ਨਿਜ ਨੇਤਰ ਕਰੇ ਰੁਸ਼ਨਾਈਆ। ਪਵਣ ਸਵਾਸੀ ਵੇਖ ਕੇ ਸਾਸ, ਸਵਾਸਾਂ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਵੇਖ ਵਖਾਈਆ। ਮੱਘਰ ਕਹੇ ਮੈਂ ਦੱਸਾਂ ਭੇਤ ਅਨੇਕ, ਅਨਕ ਕਲ ਧਾਰੀ ਰਿਹਾ ਜਣਾਈਆ। ਜਿਸ ਦੀ ਕਲਜੁਗ ਅੰਤਮ ਰਖਦੇ ਗਏ ਟੇਕ, ਟਿੱਕੇ ਮਸਤਕ ਨਾਲ ਲਗਾਈਆ। ਸੋ ਸਵਾਮੀ ਅੰਤਰਜਾਮੀ ਜੋਤੀ ਜਾਤਾ ਬਦਲ ਕੇ ਭੇਖ, ਸ਼ਬਦੀ ਡੰਕਾ ਰਿਹਾ ਵਜਾਈਆ। ਜਿਸ ਦਾ ਰੂਪ ਰੰਗ ਨਾ ਕੋਈ ਰੇਖ, ਨਿਰਵੈਰ ਪੁਰਖ ਸਦਾ ਅਖਵਾਈਆ । ਸਚਖੰਡ ਵਸਿਆ ਸਾਚੇ ਦੇਸ, ਮੁਕ਼ਾਮੇ ਹਕ ਰਿਹਾ ਜਣਾਈਆ। ਨਾਮ ਨਿਧਾਨਾ ਦੇ ਸੰਦੇਸ਼, ਸੁਨੇਹੜੇ ਘਰ ਘਰ ਰਿਹਾ ਸੁਣਾਈਆ। ਜਿਸ ਦੀ ਸਭ ਨੇ ਰਖਣੀ ਟੇਕ, ਦੂਜਾ ਇਸ਼ਟ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਹੋਏ ਸਹਾਈਆ। ਮੱਘਰ ਕਹੇ ਮੈਂ ਦੇਵਾਂ ਧੁਰ ਫ਼ਰਮਾਣ, ਪਰਵਰਦਿਗਾਰ ਰਿਹਾ ਜਣਾਈਆ। ਚੌਦਾਂ ਤਬਕ ਹੋਣ ਹੈਰਾਨ, ਚੌਦਾਂ ਵਿਦਿਆ ਮਾਰੇ ਧਾਈਂਆ। ਚੌਧਵੀਂ ਸਦੀ ਹੋਵੇ ਖੇਲ ਮਹਾਨ, ਖਾਲਕ ਖਲਕ ਦਏ ਦ੍ਰਿੜਾਈਆ। ਈਸਾ ਮੂਸਾ ਮੁਹੰਮਦ ਚਰਨ ਕਵਲ ਕਰਨ ਧਿਆਨ, ਨਮੋ ਨਮੋ ਤੇਰੀ ਸਰਨਾਈਆ। ਧੁਰ ਦਾ ਕ਼ਲਮਾ ਇਕ ਬਿਆਨ, ਬਿਨ ਅੱਖਰਾਂ ਰਿਹਾ ਦ੍ਰਿੜਾਈਆ। ਅਲਫ਼ ਯੇ ਨਾ ਕੋਇ ਲੁਕਾਨ, ਨੁਕ਼ਤਾ ਨਜ਼ਰ ਨਾ ਕੋਇ ਵਖਾਈਆ। ਮਾਲਕ ਖ਼ਾਲਕ ਪ੍ਰਿਤਪਾਲਕ ਸਭ ਦਾ ਇਕ ਅਮਾਮ, ਅਮਲਾਂ ਦਾ ਆਮਲ ਬੇਪਰਵਾਹੀਆ । ਜਿਸ ਦੇ ਗੁਰ ਅਵਤਾਰ ਪੈਗ਼ੰਬਰ

ਬਣੇ ਰਹੇ ਗ਼ੁਲਾਮ, ਬਰਦੇ ਹੋ ਕੇ ਸੇਵ ਕਮਾਈਆ । ਜਿਸ ਦਾ ਜਗਤ ਨੇਤਰ ਮਿਲੇ ਨਾ ਕੋਇ ਨਿਸ਼ਾਨ, ਮਸੱਵਰ ਤਸੱਵਰ ਕਰ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਜਣਾਈਆ। ਮੱਘਰ ਕਹੇ ਮੈਂ ਸੰਦੇਸ਼ਾ ਦੇਵਾਂ ਅਖ਼ੀਰ, ਆਖ਼ਰ ਦਿਆਂ ਜਣਾਈਆ। ਕਿਰਪਾ ਕਰੇ ਗੁਣੀ ਗਹੀਰ, ਗਹਿਰ ਗਵਰ ਪਰਦਾ ਰਿਹਾ ਉਠਾਈਆ। ਜਿਸ ਦਾ ਖੇਲ ਬੇਨਜ਼ੀਰ, ਨਜ਼ਰ ਸਭ ਦੀ ਰਿਹਾ ਬਦਲਾਈਆ। ਜਿਸ ਨੇ ਕਟਣੇ ਸ਼ਰਅ ਜ਼ੰਜੀਰ, ਦੀਨ ਮਜ਼੍ਹਬ ਦਏ ਮਿਟਾਈਆ। ਜੋ ਆਦਿ ਜੁਗਾਦੀ ਧੁਰ ਦਾ ਪੀਰ, ਪੈਗ਼ੰਬਰਾਂ ਕਰੇ ਪੜ੍ਹਾਈਆ। ਜਿਸ ਦਾ ਲੇਖਾ ਸ਼ਾਹ ਹਕੀਰ, ਔਲਾਦ ਨਾ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਮਾਲਕ ਨੂਰ ਖ਼ੁਦਾਈਆ। ਧੁਰ ਦਾ ਮਾਲਕ ਪਰਵਰਦਿਗਾਰ, ਬੇਐਬ ਦਇਆ ਕਮਾਇੰਦਾ। ਸਚ ਦਵਾਰਾ ਖੋਲ੍ਹ ਕਿਵਾੜ, ਪਰਦਾ ਉਹਲਾ ਆਪ ਚੁਕਾਇੰਦਾ। ਸ਼ਬਦ ਅਗੰਮੀ ਵਜਾ ਰਬਾਬ, ਅਹਿਬਾਬ ਆਪਣਾ ਹੁਕਮ ਵਰਤਾਇੰਦਾ। ਜਿਸ ਦਾ ਕਰੇ ਨਾ ਕੋਇ ਅਸਹਾਬ, ਸਾਹਿਬ ਸੁਲਤਾਨ ਖੇਲ ਵਖਾਇੰਦਾ। ਜੋ ਆਦਿ ਜੁਗਾਦਿ ਇਕ ਮਹਿਰਾਬ, ਮਹਿਬੂਬ ਇਕੋ ਡੇਰਾ ਲਾਇੰਦਾ। ਜਿਸ ਨੂੰ ਈਸਾ ਮੂਸਾ ਮੁਹੰਮਦ ਮੰਨਿਆ ਵਾਹਿਦ, ਵਾਹਵਾ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਆਪਣੀ ਖੇਲ ਵਖਾਇੰਦਾ।

ਨਰ ਹਰਿ ਖੇਲ ਕਰੇ ਕਰਤਾਰ, ਕ਼ੁਦਰਤ ਕਰਤਾ ਵੇਖ ਵਖਾਈਆ। ਜਿਸ ਦਾ ਲੇਖਾ ਸਭ ਤੋਂ ਬਾਹਰ, ਗੁਪਤ ਜ਼ਾਹਰ ਨਾ ਕੋਇ ਸਹਾਈਆ । ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਕਰੇ ਪੁਕਾਰ, ਕੂਕ ਕੂਕ ਰਹੀ ਸੁਣਾਈਆ। ਪੁਰਖ ਅਕਾਲ ਦੀਨ ਦਿਆਲ ਕਰਨੀ ਦਾ ਕਰਤਾ ਆਪ ਦੀਨ ਦਿਆਲ, ਦੂਜਾ ਸੰਗ ਨਾ ਕੋਇ ਬਣਾਈਆ। ਜੁਗ ਚੌਕੜੀ ਜਿਸ ਸੇਵਾ ਲਾਏ ਗੁਰੂ ਅਵਤਾਰ, ਪੈਗ਼ੰਬਰਾਂ ਪੈਗ਼ਾਮ ਇਕ ਜਣਾਈਆ । ਸੋ ਕਲਜੁਗ ਅੰਤਮ ਵੇਖੇ ਵੇਖਣਹਾਰ, ਬੇਐਬ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ । ਮੱਘਰ ਕਹੇ ਮੈਂ ਸਭ ਨੂੰ ਕਹਿਣਾ ਸਚ, ਸੰਦੇਸ਼ਾ ਇਕ ਜਣਾਈਆ। ਕੂੜੀ ਕਿਰਿਆ ਦੇਵੋ ਛਡ, ਮਾਇਆ ਮਮਤਾ ਮੋਹ ਮਿਟਾਈਆ । ਜਿਸ ਦੇ ਨਾਲੋਂ ਹੋਏ ਅਡ, ਉਸ ਦਾ ਪਲੂ ਫੜੋ ਚਾਈਂ ਚਾਈਂਆ। ਬਿਨ ਪਰਮਾਤਮਾ ਆਤਮਾ ਖ਼ਾਲੀ ਹੱਡ, ਕਾਇਆ ਮਾਟੀ ਕੰਮ ਕਿਸੇ ਨਾ ਆਈਆ । ਦਰਸ਼ਨ ਤਕੋ ਉਪਰ ਸ਼ਾਹਰਗ, ਨੌ ਦਵਾਰੇ ਪੰਧ ਮੁਕਾਈਆ। ਘਰ ਅਗੰਮੀ ਸੁਣੋ ਨਦ, ਜੋ ਧੁਨ ਆਤਮਕ ਰਾਗ ਸੁਣਾਈਆ। ਹਉਮੇ ਹੰਗਤਾ ਭਾਂਡਾ ਜਾਏ ਭਜ, ਭਜਨ ਬੰਦਗੀ ਇਕੋ ਦਏ ਦ੍ਰਿੜਾਈਆ। ਮਨ ਵਾਸਨਾ ਜਾਏ ਤਜ, ਬੁਧੀ ਚਲੇ ਨਾ ਕੋਇ ਚਤੁਰਾਈਆ। ਬਿਨ ਮੱਕੇ ਕਾਅਬਿਉਂ ਕਰੋ ਹੱਜ, ਘਰ ਪੈਗ਼ੰਬਰ ਬੇਪਰਵਾਹੀਆ। ਨਿਜ ਨੇਤਰ ਦਰਸ਼ਨ ਕਰੋ ਰੱਜ, ਪੂਜਾ ਪਾਠ ਰਹੇ ਨਾ ਰਾਈਆ। ਅੰਮ੍ਰਿਤ ਜਾਮ ਪਿਆਲਾ ਪੀਵੋ ਮਦਿ, ਨਿਝਰ ਝਿਰਨਾ ਦਏ ਝਿਰਾਈਆ। ਆਤਮ ਸੇਜਾ ਬਹਿਣਾ ਸਜ, ਜਿਥੇ ਸੋਇਆ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਮੱਘਰ ਕਹੇ ਮੈਂ ਭਗਤਾਂ ਦੱਸਣਾ ਇਕ ਪਿਆਰ, ਪ੍ਰੇਮੀਆਂ ਵਾਲਾ ਜਣਾਈਆ । ਗੁਰਮੁਖੋ ਬਾਹਰ

ਨਾ ਹੋਵੋ ਖ਼ੁਆਰ, ਘਰ ਬੈਠਾ ਸਚਾ ਮਾਹੀਆ। ਜੇ ਤਕੋ ਜਲਵਾ ਤੇ ਜਲਵਾ ਨੂਰ ਉਜਿਆਰ, ਅੰਧ ਅੰਧੇਰ ਨਾ ਕੋਇ ਵਖਾਈਆ। ਬਜਰ ਕਪਾਟੀ ਪਰੇ ਹਟਾਏ ਦੀਵਾਰ, ਦਵਾਰਕਾ ਨਿਵਾਸੀ ਵਿਚੋਂ ਨਜ਼ਰੀ ਆਈਆ । ਜਿਸ ਨੂੰ ਮਿਲਿਆਂ ਰਹੇ ਨਾ ਕੋਇ ਵਿਚਾਰ, ਵਿਚਰਨ ਦਾ ਲੇਖਾ ਦਏ ਮੁਕਾਈਆ । ਘਰ ਸਜਣ ਮਿਲੇ ਉਹ ਨਿਰੰਕਾਰ, ਜਿਸ ਨੂੰ ਨਿਰਗੁਣ ਕਹਿ ਕੇ ਸਾਰੇ ਗਾਈਆ। ਵਸਲ ਕਰੋ ਅਗੰਮੇ ਯਾਰ, ਘਰ ਸੁਹੰਜਣੇ ਸੇਜ ਹੰਢਾਈਆ। ਭਗਤ ਸੁਹੇਲਾ ਮੀਤ ਮੁਰਾਰ, ਮਿਤਰ ਪਿਆਰਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਉਹਲਾ ਦਏ ਚੁਕਾਈਆ। ਮੱਘਰ ਕਹੇ ਘਰ ਵੇਖੋ ਸਵਾਮੀ, ਘਟ ਘਟ ਡੇਰਾ ਲਾਈਆ। ਜੋ ਆਦਿ ਜੁਗਾਦਿ ਅੰਤਰਜਾਮੀ, ਅੰਤਰ ਆਤਮ ਵੇਖ ਵਖਾਈਆ । ਉਸ ਦੀ ਸੁਣੋ ਅਗੰਮੀ ਬਾਣੀ, ਜੋ ਬਾਣ ਅਣਿਆਲਾ ਰਹੀ ਚਲਾਈਆ। ਅੰਮ੍ਰਿਤ ਪੀਉ ਠੰਡਾ ਪਾਣੀ, ਸਰ ਸਰੋਵਰ ਦਏ ਨੁਹਾਈਆ। ਲੇਖਾ ਚੁਕੇ ਚਾਰੇ ਖਾਣੀ, ਚਾਰੇ ਬਾਣੀ ਦਏ ਗਵਾਹੀਆ। ਸ਼ਬਦ ਮਿਲਾਵਾ ਹੋਵੇ ਸਾਚਾ ਬਾਨੀ, ਸੁਰਤ ਸਵਾਣੀ ਵਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲਏ ਜੁੜਾਈਆ। ਮੱਘਰ ਕਹੇ ਜਨ ਭਗਤੋ ਨੇਤਰ ਖੋਲ੍ਹ ਲਵੋ ਅੱਖ, ਅੱਖਰਾਂ ਵਾਲੀ ਛਡੋ ਪੜ੍ਹਾਈਆ । ਸਰਬ ਸਵਾਮੀ ਤਕੋ ਪ੍ਰਤੱਖ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਦਾ ਚਾਰ ਜੁਗ ਗਾਉਂਦੇ ਆਏ ਜਸ, ਸ਼ਾਸਤਰ ਸਿਮਰਤ ਸਿਫ਼ਤ ਸਾਲਾਹੀਆ। ਸੋ ਤੁਹਾਡੇ ਅੰਦਰ ਰਿਹਾ ਵਸ, ਵਾਸਤਾ ਆਤਮਾ ਨਾਲ ਰਖਾਈਆ। ਮੰਜ਼ਲ ਚੜ੍ਹ ਕੇ ਵੇਖੋ ਘਰ ਦਾ ਹੱਟ, ਪਰਦਾ ਲਵੋ ਉਠਾਈਆ। ਨਿਰਗੁਣ ਜੋਤ ਜਗੇ ਲਟ ਲਟ, ਨੂਰੋ ਨੂਰ ਨੂਰ ਰੁਸ਼ਨਾਈਆ। ਸ਼ਬਦੀ ਸੁਣੋ ਅਗੰਮੀ ਅਨਹਦ, ਅਨਾਹਤ ਤਾਨ ਵਜਾਈਆ। ਤੁਸੀਂ ਉਸ ਪੁਰਖ ਦੀ ਯਦ, ਜਿਸ ਦੇ ਨਾਲੋਂ ਨਾ ਹੋਇ ਜੁਦਾਈਆ। ਆਤਮ ਪਰਮਾਤਮ ਕਦੇ ਨਾ ਹੋਵੇ ਅਲਗ, ਵਖਰਾ ਰੂਪ ਨਾ ਕੋਇ ਵਟਾਈਆ। ਤੁਹਾਡੀ ਝੋਲੀ ਪੈ ਜਾਏ ਉਹ ਹਕ, ਜਿਸ ਦੀ ਹਕ਼ੀਕ਼ਤ ਦਏ ਗਵਾਹੀਆ। ਸ੍ਰੀ ਭਗਵਾਨ ਉਤੇ ਕਦੇ ਨਾ ਕਰੋ ਸ਼ਕ, ਸਹਿੰਸੇ ਦੇਣੇ ਮੁਕਾਈਆ। ਜਿਨ੍ਹਾਂ ਦੇ ਹਿਰਦੇ ਜਾਏ ਵਸ, ਵਾਸਤਾ ਇਕੋ ਨਾਲ ਰਖਾਈਆ । ਕੂੜੀ ਕਿਰਿਆ ਰੈਣ ਅੰਧੇਰੀ ਮਿਟੇ ਮਸ, ਮਸਤਕ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਦਏ ਮੁਕਾਈਆ। ਮੱਘਰ ਕਹੇ ਮੈਂ ਤਕਦਾ ਉਹ ਨਜ਼ਾਰਾ, ਜੋ ਬੇਨਜ਼ੀਰ ਰਿਹਾ ਵਖਾਈਆ। ਜਿਸ ਦਾ ਸਮਝੇ ਕੋਇ ਨਾ ਦਾਇਰਾ, ਦਾਅਵਾ ਕਰ ਨਾ ਕੋਇ ਦ੍ਰਿੜਾਈਆ। ਜਿਥੇ ਰਸਨਾ ਜਿਹਵਾ ਬੱਤੀ ਦੰਦ ਵਾਲਾ ਨਹੀਂ ਕੋਈ ਨਾਅਰਾ, ਕੋਟਨ ਕੋਟ ਨਾਮ ਨਾ ਕੋਇ ਵਡਿਆਈਆ। ਜਿਥੇ ਲੋਚਣ ਨੈਣ ਅੱਖ ਵਾਲਾ ਨਹੀਂ ਇਸ਼ਾਰਾ, ਸੰਗੀਤ ਨਾਲ ਨਾ ਕੋਇ ਸਮਝਾਈਆ। ਜਿਥੇ ਅੱਖਰਾਂ ਵਾਲਾ ਨਹੀਂ ਕੋਇ ਕਾਤਬ ਲਿਖਾਰਾ, ਨਿਰਅੱਖਰ ਆਪਣੀ ਦਏ ਗਵਾਹੀਆ। ਜਿਥੇ ਨਹੀਂ ਕੋਈ ਗੁਰ ਅਵਤਾਰਾ, ਪੈਗ਼ੰਬਰ ਤਨ ਨਾ ਕੋਇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਦਰ ਦਏ ਸਮਝਾਈਆ। ਮੱਘਰ ਕਹੇ ਜਨ ਭਗਤੋ ਵੇਖੋ ਗ਼ਰੀਬ ਨਿਵਾਜਾ, ਜੋ ਗ਼ਰੀਬ ਨਿਮਾਣਿਆਂ ਜੁਗ ਜੁਗ ਦਏ ਵਡਿਆਈਆ। ਜਿਸ ਦਾ ਸਚ ਦਵਾਰ ਦਾ ਇਕ ਦਰਵਾਜ਼ਾ, ਦਰਗਾਹ ਸਾਚੀ ਧਾਮ ਵਖਾਈਆ। ਜਿਥੇ ਨਾ ਕੋਇ ਦੀਨ ਮਜ਼੍ਹਬ ਨਾ ਕੋਇ ਸਮਾਜਾ, ਸ਼ਰਅ ਸ਼ਰੀਅਤ ਵੰਡ ਨਾ ਕੋਇ ਵੰਡਾਈਆ। ਨਾ ਕੋਇ ਪੂਜਾ ਨਾ ਕੋਇ ਪਾਠਾ, ਨਾ ਕੋਇ ਗੀਤ ਨਾ ਕੋਇ ਗਾਥਾ, ਨਾ ਕੋਇ ਤੀਰਥ ਨਾ ਕੋਇ ਤਾਟਾ, ਸਰ ਸਰੋਵਰ ਨਾ ਕੋਇ ਨਹਾਈਆ। ਨਾ ਕੋਇ ਮੰਜ਼ਲ ਨਾ ਕੋਇ ਵਾਟਾ, ਨਾ ਕੋਇ ਕਥਾ

ਕਹਾਣੀ ਬਾਤਾ, ਨਾ ਕੋਇ ਦਿਵਸ ਨਾ ਕੋਇ ਰਾਤਾ, ਨਾ ਕੋਇ ਪਿਤਾ ਨਾ ਕੋਇ ਮਾਤਾ, ਨਾ ਕੋਇ ਬਾਲਕ ਗੋਦ ਉਠਾਈਆ । ਨਾ ਕੋਇ ਮੰਦਰ ਮਸਜਿਦ ਸ਼ਿਵਦਵਾਲਾ ਮਾਠਾ, ਨਾ ਕੋਇ ਗੋਪੀ ਕਾਹਨ ਪਾਵੇ ਰਾਸਾ, ਨਾ ਕੋਇ ਸੀਤਾ ਰਾਮ ਕਟੇ ਬਨਬਾਸਾ, ਨਾ ਕੋਇ ਦਰ ਦਰ ਅਲਖ ਜਗਾਈਆ। ਨਾ ਕੋਇ ਮੱਕਾ ਕਾਅਬਾ ਹਾਜਾ, ਨਾ ਕੋਇ ਮੇਲ ਦੋ ਦੋਆਬਾ, ਨਾ ਕੋਇ ਪੁੰਨ ਨਾ ਸੁਆਬਾ, ਨਾ ਕੋਇ ਸਰੰਗੀ ਨਾ ਰਬਾਬਾ, ਤਾਰ ਸਤਾਰ ਨਾ ਕੋਇ ਹਿਲਾਈਆ। ਨਾ ਕੋਇ ਸ਼ਾਹ ਨਾ ਸ਼ਹਾਬਾ, ਨਾ ਕੋਈ ਰਸਮ ਨਾ ਕੋਇ ਕਾਜਾ, ਨਾ ਕੋਇ ਰਾਗ ਅਨਹਦ ਵਾਜਾ, ਸੁਰਤੀ ਸੁਰਤ ਤਾਲ ਨਾ ਕੋਇ ਵਜਾਈਆ। ਇਕੋ ਖੇਲ ਪੁਰਖ ਸਮਰਾਥਾ, ਨਿਰਗੁਣ ਨੂਰ ਜੋਤ ਪਰਕਾਸ਼ਾ, ਸਚ ਦਵਾਰੇ ਕਰੇ ਵਾਸਾ, ਭੂਮਿਕਾ ਅਵਰ ਨਾ ਕੋਇ ਬਣਾਈਆ। ਸੋ ਭਗਤਾਂ ਬਣ ਕੇ ਦਾਤਾ, ਦੇਵੇ ਨਾਮ ਸਚ ਸੁਗ਼ਾਤਾ, ਕਲਜੁਗ ਮਿਟੇ ਅੰਧੇਰੀ ਰਾਤਾ, ਸਚ ਸੁਣਾਏ ਇਕੋ ਗਾਥਾ, ਤੂੰ ਮੇਰਾ ਮੈਂ ਤੇਰਾ ਦੂਜੀ ਅਵਰ ਨਾ ਕੋਇ ਪੜ੍ਹਾਈਆ। ਆਤਮ ਪਰਮਾਤਮ ਖੋਲ੍ਹੇ ਖੁਲਾਸਾ, ਨਿਰਗੁਣ ਨੂਰ ਕਰੇ ਪਰਕਾਸ਼ਾ, ਸਚ ਚੰਦ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲਹਿਣਾ ਦੇਵੇ ਚੁਕਾਈਆ। ਮੱਘਰ ਕਹੇ ਜਨ ਭਗਤੋ ਤਕ ਲਵੋ ਉਹ ਮਹਿਬੂਬ, ਜੋ ਮੁਹੱਬਤ ਵਿਚ ਸਮਾਈਆ । ਜਿਸ ਦਾ ਇਕ ਅਰਸ਼ ਤੇ ਉਚ ਅਰੂਜ਼, ਇਸਮੇ ਆਜਮ ਨੂਰ ਖ਼ੁਦਾਈਆ। ਜਿਸ ਦੀ ਮੰਜ਼ਲ ਸਚ ਮਕ਼ਸੂਦ, ਸਚ ਸਿੰਘਾਸਣ ਸੋਭਾ ਪਾਈਆ। ਜਿਸ ਦੀ ਸਿਫ਼ਤ ਕਰੇ ਹਜ਼ਾਰਾ ਦਰੂਦ, ਕ਼ਿਸਮਾਂ ਨਾਲ ਗਾਈਆ। ਜਿਸ ਦਾ ਨਾ ਕੋਇ ਤਨ ਨਾ ਵਜੂਦ, ਨਾ ਕੋਇ ਤੱਤਾਂ ਵਾਲਾ ਸਬੂਤ, ਇਸ਼ਾਰੇ ਨਾਲ ਨਾ ਕੋਇ ਵਖਾਈਆ । ਜੋ ਆਦਿ ਜੁਗਾਦਿ ਆਪਣੀ ਖੇਲ ਵਿਚ ਮਸਰੂਫ਼, ਜਿਸ ਦਾ ਹੁਕਮ ਨਾਮ ਕਰੇ ਨਾ ਕੋਇ ਮੌਕੂਫ਼, ਹਦੀਸ ਹਜ਼ਰਤ ਨਾ ਕੋਇ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਖੇਲ ਖੇਲੇ ਬੇਪਰਵਾਹੀਆ। ਮੱਘਰ ਕਹੇ ਪ੍ਰਭ ਖੇਲਣ ਆਇਆ ਖੇਲ ਵਿਚ ਖ਼ਲਕ, ਦੀਨ ਦੁਨੀ ਵੇਖ ਵਖਾਈਆ। ਪਰਦਾ ਲਾਹ ਕੇ ਉਪਰ ਫ਼ਲਕ, ਫ਼ੈਸਲਾ ਹਕ ਦਏ ਸੁਣਾਈਆ। ਲੇਖਾ ਜਾਣੇ ਹਕ਼ੀਕ਼ੀ ਮਜਾਜ਼ੀ ਇਸ਼ਕ, ਨਿਰਗੁਣ ਸਰਗੁਣ ਪਰਦਾ ਦਏ ਉਠਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਭਗਤ ਭਗਵੰਤ ਸੂਫ਼ੀ ਸੰਤ ਫ਼ਕੀਰ ਵੇਖੇ ਦ੍ਰਿਸ਼ਟ, ਦਿਸ਼ਾ ਸਭ ਦੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਦਾ ਕਰਤਾ ਹੁਕਮ ਮਨਾਈਆ। ਮੱਘਰ ਕਹੇ ਮੈਂ ਵੇਖਿਆ ਇਕ ਭਗਵੰਤ, ਭਗਵਨ ਹਰਿ ਰਘੁਰਾਈਆ। ਲੱਖ ਚੁਰਾਸੀ ਦਾ ਨਜ਼ਰੀ ਆਇਆ ਕੰਤ, ਕੰਤ ਕੰਤੂਲ ਵਡੀ ਵਡਿਆਈਆ। ਜਿਸ ਦੀ ਸਿਫ਼ਤ ਕਰਦੇ ਸੰਤ, ਸੱਜਣ ਢੋਲੇ ਗਾਈਆ। ਜਿਸ ਦਾ ਨਾਮ ਅਗੰਮਾ ਇਕ ਬਸੰਤ, ਰੁਤ ਰੁਤੜੀ ਦਏ ਮਹਿਕਾਈਆ। ਜਿਸ ਦਾ ਕਦੇ ਨਹੀਂ ਹੋਇਆ ਅੰਤ, ਜੁਗ ਚੌਕੜੀ ਵੇਸ ਵਟਾਈਆ। ਜੋ ਗੜ੍ਹ ਤੋੜੇ ਹਉਮੇ ਹੰਗਤ, ਹੰ ਬ੍ਰਹਮ ਦਏ ਸਮਝਾਈਆ। ਜੋ ਬੋਧ ਅਗਾਧਾ ਬਣ ਕੇ ਪੰਡਤ, ਨਿਤ ਨਵਿਤ ਵੇਖ ਵਖਾਈਆ । ਜਿਸ ਨੇ ਕਲਜੁਗ ਅੰਤਮ ਸਤਿਜੁਗ ਧਾਰ ਬਣਾਉਣੀ ਸਾਚੀ ਸੰਗਤ, ਹਰਿਜਨ ਸਾਚੇ ਲਏ ਮਿਲਾਈਆ। ਦੂਜੇ ਦਰ ਨਾ ਹੋਏ ਮੰਗਤ, ਦੇਵਣਹਾਰ ਆਪ ਅਖਵਾਈਆ। ਜਨ ਭਗਤਾਂ ਨਾਤਾ ਤੋੜ ਕੇ ਸਵਰਗ ਬਹਿਸ਼ਤ ਜਨਤ, ਚਰਨ ਕਵਲ ਦਏ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਹਰਿਜਨ ਵੇਖ ਵਖਾਈਆ। ਮੱਘਰ ਕਹੇ ਮੈਂ ਵਾਰੀ ਘੋਲੀ, ਆਪਣਾ ਆਪ ਘੋਲ ਘੁਮਾਈਆ। ਜਿਸ ਸਾਹਿਬ ਨੇ ਦੋ ਜਹਾਨਾਂ ਇਕੋ ਦੱਸੀ ਬੋਲੀ, ਅਣਬੋਲਤ ਰਾਗ ਸੁਣਾਈਆ। ਸਭ ਦੇ ਅੰਤਰ ਆਤਮ ਪਰਮਾਤਮ ਨਿਰਗੁਣ ਜੋਤ

ਜਗਤ ਵਚੋਲੀ, ਦੂਜੇ ਦੀ ਲੋੜ ਰਹੇ ਨਾ ਰਾਈਆ। ਜਿਨ੍ਹਾਂ ਦੀ ਦ੍ਰਿਸ਼ਟੀ ਅੰਦਰੋਂ ਖੋਲੀ, ਪਰਦਾ ਦਿਤਾ ਅੰਦਰੋਂ ਉਠਾਈਆ। ਉਹ ਮਨ ਵਾਸਨਾ ਕਦੇ ਨਹੀਂ ਪੌਂਦੇ ਰੌਲੀ, ਜਿਹਵਾ ਨਾਲ ਨਾ ਕੂਕ ਦੁਹਾਈਆ। ਉਹਨਾਂ ਦੀ ਸੁਰਤੀ ਸ਼ਬਦੀ ਅੰਦਰੇ ਅੰਦਰ ਮੌਲੀ, ਮੌਲਾ ਮਿਲਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਮੱਘਰ ਕਹੇ ਜਨ ਭਗਤੋ ਜਾਣਾ ਜਾਗ, ਸੰਮਤ ਸ਼ਹਿਨਸ਼ਾਹੀ ਦਏ ਗਵਾਹੀਆ। ਪੁਰਖ ਅਕਾਲ ਧੋਵਣਹਾਰਾ ਦੁਰਮਤ ਮੈਲ ਦਾਗ਼, ਕੂੜੀ ਕਿਰਿਆ ਦਏ ਮਿਟਾਈਆ। ਨਾਤਾ ਤੋੜ ਕੇ ਜਗਤ ਸਮਾਜ, ਸਚਾ ਮਾਰਗ ਦਏ ਵਖਾਈਆ । ਆਤਮ ਪਰਮਾਤਮ ਉਪਜੇ ਇਕ ਵੈਰਾਗ, ਦੂਜੀ ਆਸ ਰਹੇ ਨਾ ਰਾਈਆ। ਘਰ ਵਿਚ ਘਰ ਸੁਣਾਏ ਆਪਣੀ ਆਵਾਜ਼, ਧੁਰ ਦਾ ਢੋਲਾ ਆਪ ਅਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਮਤਾ ਮੋਹ ਦਏ ਮਿਟਾਈਆ। ਮੱਘਰ ਕਹੇ ਜਨ ਭਗਤੋ ਮੋਹ ਮਮਤਾ ਦੇਣੀ ਮੇਟ, ਕਾਇਆ ਮਾਟੀ ਸਾਫ਼ ਕਰਾਈਆ। ਮਨ ਵਾਸਨਾ ਸਤਿਗੁਰ ਚਰਨੀ ਕਰ ਕੇ ਭੇਟ, ਭਾਂਡਾ ਭਰਮ ਲੈਣਾ ਗਵਾਈਆ। ਗੁਰ ਦਾਤਾ ਸਤਿਗੁਰ ਖੇਵਟ ਖੇਟ, ਜੁਗ ਜੁਗ ਬੇੜਾ ਰਿਹਾ ਚਲਾਈਆ। ਘਰ ਸਵਾਮੀ ਤਕਣਾ ਨੇਤਨ ਨੇਤ, ਨਿਜ ਘਰ ਬੈਠਾ ਸੋਭਾ ਪਾਈਆ । ਜਿਸ ਦਾ ਤੱਤਾਂ ਵਾਲਾ ਨਹੀਂ ਵੇਸ, ਜੋਤੀ ਜੋਤ ਜੋਤ ਰੁਸ਼ਨਾਈਆ। ਜਿਸ ਨੂੰ ਲੋੜ ਨਹੀਂ ਸਾਂਗੋ ਪਾਂਗ ਹੰਢਾਵਣ ਸ਼ੇਸ਼, ਸੇਜਾ ਜਗਤ ਨਾ ਕੋਇ ਬਣਾਈਆ। ਜੋ ਆਦਿ ਜੁਗਾਦਿ ਰਹੇ ਹਮੇਸ਼, ਹਮ ਸਾਜਨ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲਾ ਮੇਲੇ ਸਹਿਜ ਸੁਭਾਈਆ। ਮੱਘਰ ਕਹੇ ਮੇਰਾ ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਲੇਖੇ ਲੱਗਾ ਮਹੀਨਾ, ਪਹਿਲੇ ਪਰਵਿਸ਼ਟੇ ਮਿਲੇ ਵਡਿਆਈਆ। ਜਨ ਭਗਤਾਂ ਹੋਵੇ ਠਾਂਡਾ ਸੀਨਾ, ਅਗਨੀ ਤਤ ਬੁਝਾਈਆ। ਭਾਗ ਇਕੋ ਜਿਹਾ ਨਰ ਮਦੀਨਾ, ਦੂਜੀ ਵੰਡ ਨਾ ਕੋਇ ਵੰਡਾਈਆ। ਸਭ ਨੇ ਪ੍ਰਭੂ ਦੇ ਹੋਣਾ ਅਧੀਨਾ, ਜੋ ਆਦਿ ਅੰਤ ਹੋਏ ਸਹਾਈਆ। ਪੁਰਖ ਅਕਾਲਾ ਕੋਈ ਦੇਵਣ ਵਾਲਾ ਨਹੀਂ ਕਮੀਨਾ, ਕਮਲਾਪਾਤੀ ਸ਼ਹਿਨਸ਼ਾਹੀਆ। ਜੁਗ ਚੌਕੜੀ ਜਨ ਭਗਤਾਂ ਬਣੇ ਵਸੀਲਾ, ਵਸਲ ਆਪਣਾ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਆਪ ਹੋ ਜਾਈਆ। ਮੱਘਰ ਕਹੇ ਜਨ ਭਗਤੋ ਲੈ ਲਵੋ ਲਹਿਣਾ, ਵੇਲਾ ਵਕ਼ਤ ਦਏ ਗਵਾਹੀਆ। ਜਿਸ ਦਾ ਹੁਕਮ ਇਕੋ ਰਹਿਣਾ, ਦੂਜਾ ਨਜ਼ਰ ਕੋਇ ਨਾ ਆਈਆ। ਸਦੀ ਚੌਧਵੀਂ ਭਾਣਾ ਸਭ ਨੇ ਸਹਿਣਾ, ਨਾ ਕੋਇ ਮੇਟੇ ਮੇਟ ਮਿਟਾਈਆ। ਜਗਤ ਮਹਲ ਅਟਲ ਕੂੜ ਕੁੜਿਆਰ ਬੁਰਜ ਢਹਿਣਾ, ਚਾਰ ਕੁੰਟ ਹੋਏ ਸਫ਼ਾਈਆ। ਦਹਿ ਦਿਸ਼ਾ ਕਰੇ ਨਾਚ ਲਾੜੀ ਮੌਤ ਡੈਣਾ, ਡੌਰੂ ਡੰਕਾ ਆਪਣਾ ਨਾਲ ਵਜਾਈਆ। ਨਾਤਾ ਟੁਟਣਾ ਮਾਤ ਪਿਤ ਭਾਈ ਭੈਣ ਸਾਕ ਸੱਜਣ ਸੈਣਾ, ਨਾਰ ਕੰਤ ਸੇਜ ਨਾ ਕੋਇ ਹੰਢਾਈਆ। ਜਨਮ ਜਨਮ ਦਾ ਸਭ ਨੂੰ ਲੇਖਾ ਪੈਣਾ ਦੇਣਾ, ਅਗੇ ਹੋ ਨਾ ਕੋਇ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਰਿਹਾ ਵਖਾਈਆ। ਮੱਘਰ ਕਹੇ ਮੈਨੂੰ ਨਜ਼ਰੀ ਆਉਂਦਾ ਇਕ ਅਦਲ, ਇਨਸਾਫ਼ ਦੋ ਜਹਾਨਾਂ ਦਏ ਕਰਾਈਆ । ਜਿਸ ਕਲਜੁਗ ਕੂੜੀ ਕਿਰਿਆ ਦੇਣੀ ਬਦਲ, ਸਾਢੇ ਤਿੰਨ ਸਾਲ ਵੰਡ ਵੰਡਾਈਆ। ਜੂਠ ਝੂਠ ਕਰ ਕੇ ਕ਼ਤਲ, ਮਕ਼ਤੂਲ ਵੇਖੇ ਥਾਉਂ ਥਾਈਂਆ। ਦੋ ਜਹਾਨਾਂ ਤਕੇ ਪਤਣ, ਤਟ ਖੋਜੇ ਸ਼ਹਿਨਸ਼ਾਹੀਆ। ਕਵਣ ਗੁਰ ਅਵਤਾਰ ਪੈਗ਼ੰਬਰ ਪਤ ਆਏ ਰਖਣ, ਲੋਕਮਾਤ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਇਕ ਦ੍ਰਿੜਾਈਆ। ਧੁਰ ਫ਼ਰਮਾਣਾ ਇਕ ਦ੍ਰਿੜਾਵੇਗਾ।

ਪੁਰਖ ਅਕਾਲ ਹੁਕਮ ਸੁਣਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਉਠਾਵੇਗਾ। ਤੇਈ ਅਵਤਾਰ ਪਕੜ ਹਿਲਾਵੇਗਾ। ਈਸਾ ਮੂਸਾ ਮੁਹੰਮਦ ਅੱਖ ਖੁਲ੍ਹਾਵੇਗਾ। ਨਾਨਕ ਗੋਬਿੰਦ ਡੰਕ ਵਜਾਵੇਗਾ। ਭਗਤ ਅਠਾਰਾਂ ਪੰਧ ਚੁਕਾਵੇਗਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰ ਕੇ ਖੰਡ ਖੰਡ, ਖੰਡਾ ਖੜਗ ਨਾਮ ਦਰਸਾਵੇਗਾ । ਲੇਖਾ ਵੇਖ ਕੇ ਜੇਰਜ ਅੰਡ, ਉਤਭੁਜ ਸੇਤਜ ਫੋਲ ਫੁਲਾਵੇਗਾ। ਦੋ ਜਹਾਨਾਂ ਮੇਟ ਕੇ ਪੰਧ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠ ਦਬਾਵੇਗਾ। ਧੁਰ ਦਾ ਢੋਲਾ ਇਕੋ ਛੰਦ, ਸ਼ਹਿਨਸ਼ਾਹ ਹੋ ਕੇ ਆਪ ਪਰਗਟਾਵੇਗਾ। ਖ਼ਾਲਕ ਮਾਲਕ ਪ੍ਰਿਤਪਾਲਕ ਸੂਰਾ ਸਰਬੰਗ, ਸਾਹਿਬ ਸੁਲਤਾਨ ਹੁਕਮ ਵਰਤਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨ ਵਾਸਨਾ ਲਾ ਕੇ ਜੰਗ, ਜਗਹ ਜਗਹ ਹੁਕਮ ਵਰਤਾਵੇਗਾ। ਜਗਹ ਜਗਹ ਕਹੇ ਹੋਣਾ ਤਬਦੀਲ, ਤਬਦੀਲੀ ਪ੍ਰਭ ਕਰਾਈਆ। ਜਿਸ ਦਾ ਖੇਲ ਆਕਾਸ਼ ਜ਼ਮੀਨ, ਜ਼ਮੀਮਾ ਦਏ ਸਮਝਾਈਆ । ਜੁਗ ਚੌਕੜੀ ਕਰੇ ਤਰਮੀਮ, ਸਫ਼ਾ ਦਏ ਉਲਟਾਈਆ। ਜਿਸ ਦੇ ਗੁਰ ਅਵਤਾਰ ਪੀਰ ਪੈਗ਼ੰਬਰ ਮਸਕੀਨ, ਅਦਨੀ ਹੋ ਕੇ ਸੇਵ ਕਮਾਈਆ। ਜਿਸ ਦਾ ਲੇਖਾ ਪੁਰੀ ਲੋਕ ਤੀਨ, ਚੌਦਾਂ ਤਬਕਾਂ ਦਏ ਭੁਆਈਆ। ਜਿਸ ਦਾ ਹੁਕਮ ਇਕੋ ਆਲਮੀਨ, ਆਲਮਾਂ ਇਲਮ ਨਾ ਕੋਇ ਵਡਿਆਈਆ । ਜਿਸ ਨੂੰ ਕਹਿੰਦੇ ਕ਼ਾਦਰ ਕਰੀਮ, ਕ਼ੁਦਰਤ ਕਰਤਾ ਸ਼ਹਿਨਸ਼ਾਹੀਆ। ਜਿਸ ਦਾ ਹਕ ਮੁਕਾਮੇ ਇਕ ਅਜ਼ੀਮ, ਆਜ਼ਮ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਸ ਨੂੰ ਸਭ ਨੇ ਕਹਿਣਾ ਆਫ਼ਰੀਨ, ਤੋਬਾ ਤੋਬ ਢੋਲੇ ਗਾਈਆ। ਮੱਘਰ ਕਹੇ ਸਾਰਿਆਂ ਕਰਨੀ ਤੋਬਾ ਤੋਬਾ, ਤੁਲਬਿਆਂ ਵਿਚ ਪੜ੍ਹਾਈਆ। ਸਾਚੀ ਕਰੇ ਨਾ ਕੋਇ ਸੋਭਾ, ਸੋਭਤ ਛੱਡੇ ਜਗਤ ਲੁਕਾਈਆ। ਕੂੜੀ ਕਿਰਿਆ ਹਉਮੇ ਲੱਗਾ ਰੋਗਾ, ਹਕ ਤਦੀਲ ਨਾ ਕੋਇ ਸਮਝਾਈਆ। ਸਭ ਨੂੰ ਭੁਲ ਜਾਏ ਰਖਣ ਵਾਲਾ ਰੋਜ਼ਾ, ਵੁਜ਼ੂ ਨਿਮਾਜ਼ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੀ ਸਤਾ ਦਏ ਉਲਟਾਈਆ। ਮੱਘਰ ਕਹੇ ਮੈਂ ਕਰਨ ਆਇਆ ਤਸਦੀਕ਼, ਸ਼ਹਾਦਤ ਦਿਆਂ ਭੁਗਤਾਈਆ। ਅਗੇ ਵਕ਼ਤ ਥੋੜ੍ਹਾ ਨਜ਼ਦੀਕ, ਚਾਲੀ ਦਿਨ ਦੇਣ ਗਵਾਹੀਆ। ਜਗਤ ਵਾਸਨਾ ਹੋਣੀ ਫ਼ਰੀਕ, ਫਿਰਕਿਆਂ ਵਿਚ ਵੰਡ ਵੰਡਾਈਆ। ਜਿਸ ਦੀ ਧਾਰ ਵੱਡੀ ਬਾਰੀਕ, ਸਮਝੇ ਕੋਇ ਨਾ ਜਗਤ ਚਤੁਰਾਈਆ। ਕਰੇ ਖੇਲ ਲਾਸ਼ਰੀਕ, ਸ਼ਿਰਕਤ ਵਿਚ ਲੋਕਾਈਆ। ਜਿਸ ਦੇ ਹੱਥ ਵੱਡ ਤੌਫ਼ੀਕ਼, ਸੋ ਤੋਅਫ਼ੇ ਰਿਹਾ ਪੁਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਖੇਲ ਦਏ ਵਖਾਈਆ। ਮੱਘਰ ਕਹੇ ਖੇਲ ਵੇਖਣਾ ਸਭ ਨੇ ਅਗਲਾ, ਅਗੋਂ ਦਿਆਂ ਸਮਝਾਈਆ। ਜਗਤ ਜਹਾਨ ਹੋਣਾ ਪਗ਼ਲਾ, ਬੌਲਾ ਰੂਪ ਵਟਾਈਆ। ਨਾਤਾ ਪਰਮਾਤਮ ਟੁਟਣਾ ਸਗਲਾ, ਧੁਰ ਦਾ ਸੰਗ ਨਾ ਕੋਇ ਜਣਾਈਆ। ਸ਼ਾਹ ਸੁਲਤਾਨ ਫਿਰਨਾ ਵਿਚ ਜੰਗਲਾਂ, ਸਿਰ ਤਾਜ ਨਾ ਕੋਇ ਟਿਕਾਈਆ। ਕਿਸੇ ਨੂੰ ਰਹਿਣ ਨੂੰ ਮਿਲਣਾ ਨਹੀਂ ਬੰਗਲਾ, ਬਗਲਿਆਂ ਵਾਂਗ ਕੂੜੀ ਕਿਰਿਆ ਦਏ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਰਿਹਾ ਵਰਤਾਈਆ। ਮੱਘਰ ਕਹੇ ਪ੍ਰਭ ਖੇਲ ਖਿਲਾਉਂਣਾ, ਖੁਲ੍ਹਾ ਦਿਆਂ ਸਮਝਾਈਆ। ਜਗਤ ਜਹਾਨ ਜ਼ਿਮੀਂ ਅਸਮਾਨ ਵਿਚਕਾਰ ਰੁਲਾਉਂਣਾ, ਰੁਲਦਿਆਂ ਨਾ ਕੋਇ ਬਚਾਈਆ। ਮੰਦਰ ਮਸਜ਼ਿਦ ਸ਼ਿਵਦਵਾਲੇ ਮਠ ਢਾਉਂਣਾ, ਗੁਰੂਦਵਾਰ ਨਾ ਕੋਇ ਵਡਿਆਈਆ । ਧੁਰ ਦਾ ਹੁਕਮ ਇਕ ਵਰਤਾਉਂਣਾ, ਨਾ ਕੋਇ ਮੇਟੇ ਮੇਟ ਮਿਟਾਈਆ। ਸਦੀ ਚੌਧਵੀਂ ਸੁਖ ਦੀ ਨੀਂਦ ਕਿਸੇ ਨਾ ਸੌਣਾ, ਦਰੋਹੀ ਮੁਹੰਮਦ ਰਿਹਾ ਸੁਣਾਈਆ। ਬੀਸ ਇਕੀਸਾ ਗੋਬਿੰਦ

ਪਾਰ ਕਰਾਉਂਣਾ, ਨਾਨਕ ਵਜਦੀ ਰਹੀ ਵਧਾਈਆ। ਵੇਦ ਵਿਆਸਾ ਲੇਖਾ ਪੂਰ ਕਰਾਉਂਣਾ, ਭਵਿਖਤਾਂ ਦਏ ਸਮਝਾਈਆ। ਧੁਰ ਦਾ ਮਾਲਕ ਇਕੋ ਨਜ਼ਰੀ ਆਉਂਣਾ, ਚਾਰ ਕੁੰਟ ਹੋਵੇ ਰੁਸ਼ਨਾਈਆ। ਅੰਤਮ ਸਭ ਨੇ ਢੋਲਾ ਧੁਰ ਦਾ ਗਾਉਂਣਾ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਧੁਰ ਦੀ ਕਾਰ ਆਪ ਭੁਗਤਾਈਆ।

ਮੱਘਰ ਕਹੇ ਕੋਈ ਸਮਝਿਆ ਰੂਪ ਨਾ ਨਿਹਕਲੰਕ, ਸੰਬਲ ਨਗਰ ਸਾਰ ਕਿਸੇ ਨਾ ਆਈਆ। ਜਿਥੇ ਪੁਰਖ ਅਕਾਲ ਦਾ ਵਜੇ ਡੰਕ, ਸ਼ਬਦੀ ਚੋਟ ਰਿਹਾ ਸੁਣਾਈਆ। ਹੁਕਮ ਦੇ ਕੇ ਰਾਓ ਰੰਕ, ਦੋ ਜਹਾਨ ਰਿਹਾ ਉਠਾਈਆ । ਅਗੇ ਰਹਵੇ ਨਾ ਕੋਇ ਕਿਸੇ ਸ਼ੰਕ, ਸੰਸੇ ਦਏ ਮਿਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਕਲਕੀ ਵੇਖ ਵਖਾਈਆ। ਕਲ ਕਲਕੀ ਹਰਿ ਅਵਤਾਰਾ, ਅਵਤਰ ਆਪਣਾ ਭੇਖ ਵਟਾਈਆ। ਜਿਸ ਨੂੰ ਦੋ ਜਹਾਨ ਕਰੇ ਨਿਮਸਕਾਰਾ, ਬ੍ਰਹਿਮੰਡ ਖੰਡ ਸੀਸ ਝੁਕਾਈਆ। ਜਿਸ ਦਾ ਗੁਰ ਅਵਤਾਰ ਪੈਗ਼ੰਬਰ ਦੇ ਕੇ ਗਏ ਇਸ਼ਾਰਾ, ਰਾਗਾਂ ਨਾਦਾਂ ਵਿਚ ਸ਼ਨਵਾਈਆ। ਜਿਸ ਦਾ ਆਦਿ ਅੰਤ ਨਾ ਪਾਰਾਵਾਰਾ, ਬੇਅੰਤ ਬੇਪਰਵਾਹੀਆ। ਜਿਸ ਦਾ ਖੇਲ ਸਰਬ ਤੋਂ ਨਿਆਰਾ, ਨਿਰਗੁਣ ਨਿਰਵੈਰ ਆਪ ਭੁਗਤਾਈਆ। ਸੋ ਕਲਜੁਗ ਅੰਤ ਸ੍ਰੀ ਭਗਵੰਤ ਧੁਰ ਦਾ ਕੰਤ ਵੇਖਣ ਆਇਆ ਦੋ ਜਹਾਨ ਅਖਾੜਾ, ਖ਼ਾਲੀ ਆਪਣਾ ਫੇਰਾ ਪਾਈਆ। ਨਾਲ ਰਲਾ ਕੇ ਸ਼ਬਦੀ ਲਾੜਾ, ਲੱਖ ਚੁਰਾਸੀ ਲਏ ਪਰਨਾਈਆ। ਪਾਵੇ ਸਾਰ ਜੰਗਲ ਜੂਹ ਉਜਾੜ ਪਹਾੜਾ, ਸਮੁੰਦ ਸਾਗਰ ਟਿੱਲੇ ਪਰਬਤ ਖੋਜ ਖੁਜਾਈਆ। ਜਨ ਭਗਤਾਂ ਦੱਸ ਕੇ ਇਕ ਦਵਾਰਾ, ਦਰ ਦਰਵਾਜ਼ਾ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਭ ਦਾ ਮਾਲਕ ਨਜ਼ਰੀ ਆਈਆ। ਸਭ ਦਾ ਮਾਲਕ ਸ੍ਰੀ ਭਗਵਾਨ, ਭਗਤਾਂ ਦਏ ਵਡਿਆਈਆ। ਸੰਤ ਸੁਹੇਲੇ ਕਰ ਪਹਿਚਾਣ, ਨਿਰਗੁਣ ਸਰਗੁਣ ਜੋੜ ਜੁੜਾਈਆ। ਆਤਮ ਪਰਮਾਤਮ ਦੇ ਗਿਆਨ, ਪਰਦਾ ਦੂਈ ਦਿਤਾ ਉਠਾਈਆ। ਸਾਚੀ ਸਖ਼ੀ ਨਜ਼ਰੀ ਆਏ ਧੁਰ ਦਾ ਕਾਹਨ, ਨਾਮ ਬੰਸਰੀ ਇਕ ਸੁਣਾਈਆ। ਸੀਤਾ ਸੁਰਤੀ ਕਦੇ ਨਾ ਵਿਛੜੇ ਰਾਮ, ਰਮਈਆ ਸਈਆ ਨਈਆ ਲਏ ਚੜ੍ਹਾਈਆ। ਸਚ ਪੈਗ਼ੰਬਰ ਦੇਵੇ ਇਕ ਪੈਗ਼ਾਮ, ਕ਼ਲਮਾ ਕਾਇਨਾਤ ਸਮਝਾਈਆ। ਨਿਰਗੁਣ ਸਰਗੁਣ ਭੇਵ ਅਭੇਦਾ ਖੋਲ੍ਹ ਕੇ ਅੰਮ੍ਰਿਤ ਪਿਆਏ ਜਾਮ, ਰਸ ਇਕੋ ਇਕ ਵੇਖ ਵਖਾਈਆ। ਜਿਨ੍ਹਾਂ ਘਰ ਸਵਾਮੀ ਮਿਲਿਆ ਆਣ, ਅੰਦਰੇ ਅੰਦਰ ਕਰੇ ਰੁਸ਼ਨਾਈਆ । ਲੇਖਾ ਮੁਕ ਗਿਆ ਜਮ ਕੀ ਕਾਨ, ਰਾਏ ਧਰਮ ਨਾ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਇਕੋ ਰੰਗ ਵਖਾਈਆ। ਭਗਤ ਭਗਵੰਤ ਇਕੋ ਰੰਗ ਰੰਗਾਵਾਂਗਾ। ਗੁਰਮੁਖ ਸਾਚੇ ਸੰਤ, ਧੁਰ ਦੇ ਸੱਜਣ ਜੋੜ ਜੁੜਾਵਾਂਗਾ। ਮੇਲਾ ਕਰ ਕੇ ਨਾਰ ਕੰਤ, ਕੰਤ ਕੰਤੂਲ ਇਕ ਵਖਾਵਾਂਗਾ। ਨਾਮ ਸੁਨੇਹੜਾ ਦੇ ਕੇ ਮੰਤ, ਮੰਤਰ ਇਕੋ ਇਕ ਜਪਾਵਾਂਗਾ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਪਾਰਬ੍ਰਹਮ ਵਿਚ ਸਮਾਵਾਂਗਾ। ਧੁਰ ਦਾ ਮੇਲਾ ਕਰ ਕੇ ਉਸ ਸੰਗਤ, ਚਾਰ ਵਰਨਾਂ ਇਕੋ ਘਰ ਬਹਾਵਾਂਗਾ। ਜਿਥੇ ਦੂਜੇ ਦਰ ਹੋਣਾ ਪਵੇ ਨਾ ਮੰਗਤ, ਖ਼ਾਲੀ ਭੰਡਾਰੇ ਸਰਬ ਭਰਾਵਾਂਗਾ। ਆਣ ਜਾਣ ਲੱਖ ਚੁਰਾਸੀ ਲੇਖਾ ਚੁਕ ਜਾਏ ਜੇਰਜ ਅੰਡਜ, ਉਤਭੁਜ ਸੇਤਜ ਪੰਧ ਮੁਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਘਰ ਘਰ ਵਿਚ ਡੇਰਾ ਲਾਵਾਂਗਾ। ਪ੍ਰਭ ਆਪਣੀ ਦਇਆ ਕਮਾਏਗਾ। ਨਿਰਗੁਣ ਜੋਤੀ ਜੋਤ ਰੁਸ਼ਨਾਏਗਾ। ਕੂੜੀ ਕਿਰਿਆ ਖੋਜ ਖੁਜਾਏਗਾ। ਸ਼ਬਦ ਚੋਟ ਇਕ ਲਗਾਏਗਾ। ਆਲ੍ਹਣਿਉਂ ਡਿੱਗੇ ਬੋਟ ਉਠਾਏਗਾ। ਨਾਤਾ ਤੋੜ ਕੇ ਲਾੜੀ ਮੌਤ, ਆਪਣੀ ਗੋਦ ਸੁਹਾਏਗਾ। ਮਾਲਕ ਬਣ ਕੇ ਧੁਰ ਦਾ ਖ਼ੌਂਤ, ਕੰਤ ਕੰਤੂਲ ਸੇਜ ਸੁਹਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਜੋੜ ਜੁੜਾਵੇਗਾ। ਲਗੀ ਤੋੜ ਨਿਭਾਵਾਂਗਾ। ਕਰ ਪਰਕਾਸ਼ ਅੰਧ ਘੋਰ, ਨਿਰਗੁਣ ਨੂਰ ਨੂਰ ਰੁਸ਼ਨਾਵਾਂਗਾ। ਨਾਤਾ ਤੋੜ ਕੇ ਪੰਜ ਚੋਰ, ਕਾਮ ਕਰੋਧ ਲੋਭ ਮੋਹ ਹੰਕਾਰ ਮੇਟ ਮਿਟਾਵਾਂਗਾ। ਮਨ ਮਨਵਾ ਨਾ ਪਾਵੇ ਸ਼ੋਰ, ਬੁੱਧੀ ਵਿਵੇਕ ਕਰਾਵਾਂਗਾ। ਕੂੜੀ ਕਿਰਿਆ ਭਾਂਡਾ ਫੋੜ, ਸ਼ਬਦੀ ਡੰਕ ਇਕ ਸੁਨਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲੇ ਆਪਣੇ ਘਰ ਵਸਾਵਾਂਗਾ । ਭਗਤ ਸੁਹੇਲੇ ਸੋਭਾ ਪਾਉਣਗੇ। ਗੁਰ ਚੇਲੇ ਰੰਗ ਰੰਗਾਉਣਗੇ। ਢੋਲਾ ਇਕੋ ਇਕ ਗਾਉਣਗੇ। ਸਚਖੰਡ ਦਵਾਰੇ ਬਹਿ ਕੇ ਖ਼ੁਸ਼ੀ ਮਨਾਉਣਗੇ। ਜੋਤੀ ਜੋਤ ਵਿਚ ਸਮਾਉਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਘਰ ਸਾਚਾ ਇਕ ਵਸਾਉਣਗੇ। ਦਰ ਘਰ ਸਾਚਾ ਇਕੋ ਵਸੇਗਾ। ਭਗਤ ਭਗਵੰਤ ਮਿਲ ਕੇ ਹਸੇਗਾ। ਆਤਮ ਪਰਮਾਤਮ ਵਿਛੋੜੇ ਵਿਚ ਕਦੇ ਨਾ ਨਸੇਗਾ। ਸਚਖੰਡ ਦਵਾਰੇ ਬਹਿ ਬਹਿ ਸਜੇਗਾ। ਜੋਤੀ ਜੋਤ ਜੋਤ ਜਗੇਗਾ। ਨਾ ਕੋਇ ਵਰਨ ਨਾ ਕੋਇ ਗੋਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਰੂਪੀ ਆਪਣੀ ਧਾਰ ਵਿਚ ਮਘੇਗਾ। ਆਪਣੀ ਧਾਰ ਪਰਗਟਾਵਾਂਗਾ। ਜੋਤੀ ਜੋਤ ਰੁਸ਼ਨਾਵਾਂਗਾ। ਸ਼ਬਦੀ ਸ਼ਬਦ ਭੇਵ ਖੁਲ੍ਹਾਵਾਂਗਾ। ਜਨ ਭਗਤਾਂ ਕਰ ਕੇ ਧੁਰ ਦਾ ਅਦਬ, ਆਦਾਬ ਇਕ ਸਮਝਾਵਾਂਗਾ। ਨਾਤਾ ਛਡ ਦਿਓ ਨਾਲ ਜਗਤ, ਆਤਮ ਪਰਮਾਤਮ ਰੰਗ ਚੜ੍ਹਾਵਾਂਗਾ। ਸਚ ਦਵਾਰੇ ਆਪਣਾ ਰਖ ਲਵੋ ਕ਼ਦਮ, ਕ਼ਦਮ ਕ਼ਦਮ ਸਭ ਦਾ ਪੰਧ ਮੇਟ ਮਿਟਾਵਾਂਗਾ। ਕਿਸੇ ਕੰਮ ਨਹੀਂ ਆਉਣਾ ਕਾਇਆ ਮਾਟੀ ਤਨ, ਤੱਤਾਂ ਨਾਤਾ ਕੂੜ ਜਣਾਵਾਂਗਾ। ਜਨ ਭਗਤਾਂ ਅੰਤ ਸਮੇਂ ਨਿਰਗੁਣ ਧਾਰ ਹੋ ਕੇ ਆਵਾਂ ਸੱਦਣ, ਸੰਦੇਸ਼ਾ ਇਕ ਸੁਣਾਵਾਂਗਾ। ਦਰਸ ਕਰ ਕੇ ਹੋ ਜਾਓ ਮਗਨ, ਮਗਰਲਾ ਲੇਖਾ ਸਰਬ ਮੁਕਾਵਾਂਗਾ। ਅਗੇ ਪੂਰੀ ਕਰ ਕੇ ਮਜਲ, ਮੰਜ਼ਲ ਉਤੇ ਪੁਚਾਵਾਂਗਾ। ਜਿਥੇ ਕਦੇ ਨਾ ਆਵੇ ਅਜਲ, ਜਮਾਂ ਤੋਂ ਅੰਤ ਛੁਡਾਵਾਂਗਾ। ਉਹ ਸੰਤ ਭਗਤ ਸੂਫ਼ੀ ਸੱਜਣ, ਜਿਨ੍ਹਾਂ ਫ਼ਕੀਰਾਂ ਨੂੰ ਫਿਕਰਾਂ ਇਕ ਪੜ੍ਹਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਚ ਘਰ, ਗ੍ਰਹਿ ਮੰਦਰ ਇਕ ਸੁਹਾਵਾਂਗਾ। ਗ੍ਰਹਿ ਮੰਦਰ ਇਕ ਸੁਹਾਵੇਗਾ। ਅੰਦਰੇ ਅੰਦਰ ਦੀਪ ਜੋਤ ਰੁਸ਼ਨਾਵੇਗਾ। ਭਾਗ ਲਗਾ ਕੇ ਕਾਇਆ ਕੋਟ, ਕੂੜ ਕੁਟੰਬ ਜੋੜ ਜੁੜਾਵੇਗਾ। ਸਚ ਮਿਲਾਵਾ ਕਰ ਕੇ ਉਸ ਅਗੰਮੀ ਜੋਤ, ਜੋਤ ਜੋਤ ਵਿਚ ਸਮਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜਿਸ ਨੂੰ ਸਮਝ ਨਾ ਸਕੇ ਕੋਈ ਜੀਵ ਜੰਤ ਵਿਚ ਮਾਤਲੋਕ, ਲੁਕਵਾਂ ਪਰਦਾ ਆਪ ਉਠਾਵਾਂਗਾ।