੭ ਮੱਘਰ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਧੀਰ ਪੁਰ ਦਿੱਲੀ-੯
ਮੱਘਰ ਕਹੇ ਪ੍ਰਭ ਦਾ ਵੇਖਦਾ ਰਿਹਾ ਅਦਲ, ਸਚਖੰਡ ਨਿਵਾਸੀ ਜੁਗ ਜੁਗ ਹੁਕਮ ਵਰਤਾਈਆ। ਨਿਤ ਨਵਿਤ ਖੇਲ ਕਰਦਾ ਰਿਹਾ ਬਦਲ, ਬਦਲਾ ਚੁਕਾਵੇ ਥਾਉਂ ਥਾਈਂਆ। ਗੁਰ ਅਵਤਾਰ ਪੈਗ਼ੰਬਰ ਕਟ ਕੇ ਗਏ ਮੰਜ਼ਲ, ਮੰਜ਼ਲ ਚੜ੍ਹ ਕੇ ਪੰਧ ਮੁਕਾਈਆ। ਭਗਤ ਭਗਵਾਨ ਇਕ ਦੂਜੇ ਦੀ ਕਰਦੇ ਵੇਖੇ ਕਦਰ, ਕ਼ਾਦਰ ਕ਼ੁਦਰਤ ਰੰਗ ਵਖਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਕੋਟਾਂ ਵਿਚੋਂ ਥੋੜਿਆਂ ਦੀ ਪੂਰੀ ਹੋਈ ਸਧਰ, ਸਦਮੇ ਵਿਚ ਸਰਬ ਲੋਕਾਈਆ। ਮਨ ਵਿਕਾਰਾ ਪੰਚ ਪਰਪੰਚ ਪਿਆ ਗ਼ਦਰ, ਸਾਂਤਕ ਸਤਿ ਨਾ ਕੋਇ ਵਰਤਾਈਆ। ਪੁਰਖ ਅਕਾਲ ਦੀਨ ਦਿਆਲ ਕੋਈ ਨਾ ਲੱਗਾ ਪਰਮੇਸ਼ਵਰ ਮਗਰ, ਦ੍ਰਿਸ਼ਟ ਇਸ਼ਟ ਇਕ ਨਾ ਕੋਇ ਮਨਾਈਆ। ਕੂੜ ਕੁੜਿਆਰਾ ਜਾਮ ਪਿਆਲਾ ਪੀ ਕੇ ਬੇਸਬਰ, ਸਤਿ ਸੰਤੋਖ ਨਾ ਕੋਇ ਰਖਾਈਆ। ਲੱਖ ਚੁਰਾਸੀ ਵੇਖੀ ਮੜ੍ਹੀ ਗੋਰ ਕ਼ਬਰ, ਕਾਅਬਿਆਂ ਵਿਚ ਦੁਹਾਈਆ। ਦੋ ਜਹਾਨ ਮਿਹਰ ਕਰੇ ਨਾ ਕੋਇ ਨਜ਼ਰ, ਨਜ਼ਰੀਆ ਸਕੇ ਨਾ ਕੋਇ ਬਦਲਾਈਆ। ਸੰਮਤ ਸ਼ਹਿਨਸ਼ਾਹੀ ਬਦਲ ਕੇ ਮੇਰੀ ਆਈ ਫਜ਼ਲ, ਫਾਜ਼ਲ ਆਪਣਾ ਭੇਵ ਚੁਕਾਈਆ। ਜਿਸ ਨੇ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਸ਼ਬਦੀ ਕੰਡੇ ਕੀਤਾ ਵਜ਼ਨ, ਵਜ੍ਹਾ ਸਕੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਇਕ ਵਰਤਾਈਆ। ਮੱਘਰ ਕਹੇ ਮੈਂ ਸਚਖੰਡ ਦਵਾਰੇ ਹੋ ਕੇ ਮੌਜੂਦ, ਖੇਲ ਤੱਕਿਆ ਬੇਪਰਵਾਹੀਆ। ਜਿਸ ਦੀ ਮੰਜ਼ਲ ਇਕ ਮਕ਼ਸੂਦ, ਮਹਿਬੂਬ ਬੇਪਰਵਾਹੀਆ। ਚੌਦਾਂ ਲੋਕ ਚੌਦਾਂ ਤਬਕ ਸਮਝ ਨਾ ਸਕੇ ਹਦੂਦ, ਹਕ ਹਕ਼ੀਕ਼ਤ ਨਾ ਕੋਇ ਦ੍ਰਿੜਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤਾਂ ਰਖੇ ਮਹਿਫ਼ੂਜ਼, ਸਿਰ ਆਪਣਾ ਹੱਥ ਟਿਕਾਈਆ। ਅਰਸ਼ ਕੁਰਸ਼ ਤੋਂ ਉਪਰ ਜਿਸ ਦਾ ਅਰੂਜ, ਜਲਵਾ ਨੂਰ ਨੂਰ ਰੁਸ਼ਨਾਈਆ। ਜਿਸ ਦਾ ਨਾ ਕੋਈ ਤਤ ਨਾ ਕਲਬੂਤ, ਕਲਮਾ ਕਲਮਿਆਂ ਵਾਲੀ ਨਾ ਕੋਇ ਪੜ੍ਹਾਈਆ। ਨਾ ਕੋਈ ਤਹਿਰੀਰ ਨਾ ਲਿਖਤ ਹਰੂਫ਼, ਅੱਖਰਾਂ ਵੰਡ ਨਾ ਕੋਇ ਵੰਡਾਈਆ। ਨਿਤ ਨਵਿਤ ਜਨ ਭਗਤਾਂ ਅੰਤਰ ਆਤਮ ਪਰਮਾਤਮ ਹੋ ਮਸਰੂਫ਼, ਮੁਸਲਸਲ ਆਪਣੀ ਕਾਰ ਕਮਾਈਆ। ਜਿਸ ਦਾ ਹੁਕਮ ਫ਼ਰਮਾਨ ਸੰਦੇਸ਼ ਕਰੇ ਨਾ ਕੋਇ ਮੌਕੂਫ਼, ਫ਼ਿਕਰਿਆਂ ਵਿਚ ਨਾ ਕੋਇ ਉਡਾਈਆ। ਮੱਘਰ ਕਹੇ ਉਸ ਨੇ ਸ੍ਰਿਸ਼ਟੀ ਦੀ ਦ੍ਰਿਸ਼ਟੀ ਕੀਤੀ ਬੇਵਕੂਫ਼, ਬੇਵਾ ਰੂਪ ਦਿਸੇ ਲੋਕਾਈਆ। ਜਿਸਦਾ ਗੁਰ ਅਵਤਾਰ ਪੈਗ਼ੰਬਰ ਸ਼ਬਦੀ ਧਾਰ ਦੇਣ ਸਬੂਤ, ਵਾਕ ਭਵਿਖਤਾਂ ਵਿਚ ਦ੍ਰਿੜਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਮੱਘਰ ਕਹੇ ਮੈਂ ਵੇਖਿਆ ਲੋਕ ਪਰਲੋਕ, ਬ੍ਰਹਿਮੰਡ ਖੰਡ ਖੋਜ ਖੁਜਾਈਆ। ਆਤਮ ਪਰਮਾਤਮ ਗਾਵੇ ਨਾ ਕੋਈ ਸਲੋਕ, ਅੱਖਰਾਂ ਵਾਲੀ ਸਿਫ਼ਤੀ ਜਗਤ ਪੜ੍ਹਾਈਆ। ਨਿਰਮਲ ਨਿਰਵੈਰ ਨੂਰ ਤੱਕੇ ਨਾ ਕੋਈ ਜੋਤ, ਸਚ ਸਚ ਨਾ ਕੋਇ ਸਮਾਈਆ। ਮਨ ਵਾਸਨਾ ਕੂੜੀ ਕਿਰਿਆ ਕੱਢੇ ਕੋਈ ਨਾ ਖੋਟ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਕਰ ਕਰ ਥੱਕੇ ਪੜ੍ਹਾਈਆ। ਹਰਿ ਕਾ ਭਾਣਾ ਸਕੇ ਨਾ ਕੋਈ ਰੋਕ, ਅਗੇ ਹੋ ਨਾ ਕੋਇ ਅਟਕਾਈਆ। ਜੁਗ ਚੌਕੜੀ ਨਾਮ ਸੰਦੇਸ਼ੇ ਦੇ ਕੇ ਗਏ ਕੋਟਨ ਕੋਟ, ਕੋਟੀ ਕੋਟ ਢੋਲੇ ਗਾਈਆ। ਕੋਈ ਮਿਟਾ ਨਾ ਸਕਿਆ ਹਰਖ਼ ਸੋਗ, ਚਿੰਤਾ ਗ਼ਮ ਨਾ ਕੋਇ ਚੁਕਾਈਆ। ਸਤਿ ਧਰਮ ਦਾ ਮਿਲਿਆ ਨਾ ਕਿਸੇ ਜੋਗ, ਜੁਗੀਸ਼ਰ ਜੁਗਤ ਨਾ ਕੋਇ ਧਰਾਈਆ। ਹਉਮੇ ਹੰਗਤਾ ਮਾਇਆ ਮਮਤਾ ਨਾ ਮਿਟਿਆ ਰੋਗ, ਮਨ ਕਾ ਮਣਕਾ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਇਕ ਵਖਾਈਆ। ਮੱਘਰ ਕਹੇ ਮੈਂ ਵੇਖਿਆ ਆਦਿ ਜੁਗਾਦਿ ਜੁਗ ਚੌਕੜੀ ਖੇਲ, ਨਿਰਗੁਣ ਸਰਗੁਣ ਰੰਗ ਵਖਾਈਆ। ਬਿਨ ਭਗਤਾਂ ਸਾਚਾ ਹੋਇਆ ਕਿਸੇ ਨਾ ਮੇਲ, ਮਿਲਣੀ ਜਗਦੀਸ਼ ਨਾ ਕੋਇ ਕਰਾਈਆ। ਬਿਨ ਤੇਲ ਬਾਤੀ ਸਤਿ ਪਰਕਾਸ਼ ਨਾ ਹੋਇਆ ਰੰਗ ਨਵੇਲ, ਗ੍ਰਹਿ ਮੰਦਰ ਅੰਦਰ ਨਾ ਕੋਇ ਰੁਸ਼ਨਾਈਆ। ਇਕੋ ਰੰਗ ਨਾ ਵੇਖਿਆ ਗੁਰੂ ਚੇਲ, ਚੇਲਾ ਗੁਰ ਰੰਗ ਨਾ ਕੋਇ ਵਟਾਈਆ। ਅੰਤ ਅਖ਼ੀਰੀ ਸ੍ਰਿਸ਼ਟੀ ਹੋਈ ਫ਼ੇਲ, ਮਜ਼ਮੂਨ ਹੱਕ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪਣੇ ਹੱਥ ਵਖਾਈਆ। ਮੱਘਰ ਕਹੇ ਮੈਂ ਵੇਖਿਆ ਲੇਖਾ ਜਗਤ ਜਹਾਂ, ਜੁਗ ਚੌਕੜੀ ਖੋਜ ਖੁਜਾਈਆ। ਗੁਰ ਅਵਤਾਰ ਪੈਗ਼ੰਬਰ ਦੇ ਕੇ ਗਏ ਬਿਆਂ, ਬਿਆਨਾ ਆਪਣਾ ਨਾਮ ਧਰਾਈਆ। ਧੁਰ ਦਾ ਢੋਲਾ ਰਾਗਾਂ ਨਾਦਾਂ ਵਿਚ ਗਏ ਸੁਣਾ, ਅਨਬੋਲਤ ਅੱਖਰਾਂ ਵਿਚ ਵਡਿਆਈਆ। ਸ਼ਬਦ ਇਸ਼ਾਰਿਆਂ ਵਿਚ ਕਰ ਕੇ ਗਏ ਹਾਂ, ਹਉਮੇ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਰਿਹਾ ਚੁਕਾਈਆ। ਮੱਘਰ ਕਹੇ ਮੈਂ ਵੇਂਹਦਾ ਰਿਹਾ ਪੜਦਿਆਂ ਅੰਦਰ ਲੁਕ, ਨਿਤ ਨਿਤ ਆਪਣਾ ਵੇਸ ਵਟਾਈਆ। ਸਾਲ ਬਸਾਲੇ ਪੈਂਡੇ ਗਏ ਮੁਕ, ਜੁਗ ਚੌਕੜੀ ਗਈ ਵਿਹਾਈਆ। ਸਤਿਜੁਗ ਸਤਿ ਸਤਿਵਾਦੀ ਪਿਆ ਉਠ, ਸਚ ਦਵਾਰੇ ਲਈ ਅੰਗੜਾਈਆ। ਪੁਰਖ ਅਕਾਲ ਧੁਰ ਦਾ ਮਾਲਕ ਗਿਆ ਤੁਠ, ਮਿਹਰ ਨਜ਼ਰ ਇਕ ਉਠਾਈਆ। ਹੁਕਮ ਸੰਦੇਸ਼ਾ ਦੇ ਕੇ ਸਚ ਸੁਚ, ਸਤਿ ਦਿਤਾ ਦ੍ਰਿੜਾਈਆ। ਜਾ ਕੇ ਵੇਖ ਭਗਤ ਸੁਹੇਲੇ ਅਗੰਮੀ ਸੁਤ, ਜਿਨ੍ਹਾਂ ਦਾ ਪੁਰਖ ਅਕਾਲ ਇਕੋ ਪਿਤਾ ਇਕੋ ਮਾਈਆ। ਬਾਹਰੋਂ ਪੰਜਾਂ ਤੱਤਾਂ ਵਾਲੇ ਖ਼ਾਕੀ ਬੁਤ, ਅੰਦਰ ਵਸਿਆ ਬੇਪਰਵਾਹੀਆ। ਜਗਤ ਵਿਵਹਾਰ ਵੱਲੋਂ ਕੋਲ ਨਹੀਂ ਕੁਛ, ਭਗਤ ਭੰਡਾਰ ਵਲੋਂ ਭੰਡਾਰਾ ਬੇਪਰਵਾਹੀਆ। ਗੋਬਿੰਦ ਕੋਲੋਂ ਜਾ ਕੇ ਪੁਛ, ਜੋ ਸੰਦੇਸ਼ਾ ਸਚ ਜਣਾਈਆ। ਜਿਹੜੇ ਉਸ ਤੋਂ ਗਏ ਘੁਸ, ਚਾਰ ਜੁਗ ਨਾ ਕੋਇ ਮਿਲਾਈਆ। ਜਿਸ ਦਾ ਭਾਣਾ ਕਦੇ ਨਾ ਸਕੇ ਰੁਕ, ਦੋ ਜਹਾਨ ਨਾ ਕੋਇ ਮਿਟਾਈਆ। ਉਸ ਦੀ ਸਭ ਤੋਂ ਵਖਰੀ ਨਿਰਾਲੀ ਸ਼ਬਦ ਅਗੰਮੀ ਤੁਕ, ਜੋ ਤੁਖ਼ਮ ਤਾਅਸੀਰ ਦਏ ਬਦਲਾਈਆ। ਜੋ ਏਥੇ ਓਥੇ ਦੋ ਜਹਾਨਾਂ ਦੇਵੇ ਓਟ, ਓੜਕ ਆਪਣੇ ਨਾਲ ਮਿਲਾਈਆ। ਜਿਸ ਦਾ ਨੂਰ ਨੁਰਾਨਾ ਅਗੰਮੀ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਕੋਈ ਕਰ ਨਾ ਸਕਿਆ ਸੋਚ, ਅਨੁਭਵ ਭੇਵ ਨਾ ਕੋਇ ਖੁਲ੍ਹਾਈਆ। ਉਸ ਦੀ ਭਗਤਾਂ ਅੰਦਰ ਮੌਜ, ਮੌਜੂਦਾ
ਹੋ ਕੇ ਮਜਲਸ ਰਿਹਾ ਵਖਾਈਆ। ਜੋ ਮਾਲਕ ਹੋ ਕੇ ਕਰੇ ਧੁਰ ਸੰਜੋਗ, ਆਤਮ ਪਰਮਾਤਮ ਜੋੜ ਜੁੜਾਈਆ। ਲੇਖਾ ਮੁਕਾ ਕੇ ਚੌਦਾਂ ਲੋਕ, ਚਰਨ ਕਵਲ ਦਏ ਸਰਨਾਈਆ। ਮੱਘਰ ਕਹੇ ਮੈਨੂੰ ਤੱਕ ਕੇ ਆ ਗਈ ਹੋਸ਼, ਆਪਣਾ ਆਪ ਲਿਆ ਬਦਲਾਈਆ। ਜੋ ਨਵ ਨੌ ਚਾਰ ਬੈਠਾ ਰਿਹਾ ਖ਼ਾਮੋਸ਼, ਅੱਖਰਾਂ ਵਾਲੀ ਨਾ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਇਕ ਵਰਤਾਈਆ। ਮੱਘਰ ਕਹੇ ਮੈਂ ਤੱਕਿਆ ਨਿਰਮਲ ਧਾਰ, ਨਿਰਵੈਰ ਨਿਰਾਕਾਰ ਨਿਰੰਕਾਰ ਨਜ਼ਰੀ ਆਈਆ। ਜਿਸ ਦਾ ਸਭ ਤੋਂ ਵਖਰਾ ਵਿਹਾਰ, ਵਿਵਹਾਰੀ ਨੂਰ ਖ਼ੁਦਾਈਆ। ਜਿਸ ਨੇ ਸੂਲੀਆਂ ਉਤੇ ਦਿਤੇ ਚਾੜ੍ਹ, ਸੂਫ਼ੀਆਂ ਸੁਰਤ ਭੁਲਾਈਆ। ਸੋ ਭਗਤਾਂ ਦਏ ਦੀਦਾਰ, ਦੀਦ ਈਦ ਚੰਦ ਰੁਸ਼ਨਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਕਰੇ ਗੁਫ਼ਤਾਰ, ਨਿਰਅੱਖਰ ਨਾਲ ਸਮਝਾਈਆ। ਮੰਜ਼ਲ ਚੜ੍ਹ ਕੇ ਸਚ ਮੀਨਾਰ, ਸਨਮੁਖ ਹੋ ਕੇ ਦਰਸ ਦਿਖਾਈਆ। ਜਿਸ ਦਾ ਕਾਗ਼ਜ਼ ਕ਼ਲਮ ਸ਼ਾਹੀ ਪਾਏ ਨਾ ਪਾਰਾਵਾਰ, ਅੰਤ ਅੰਤ ਨਾ ਕੋਇ ਜਣਾਈਆ। ਸੋ ਪ੍ਰੀਤਮ ਜਨ ਭਗਤਾਂ ਵਸੇ ਠਾਂਡੇ ਦਰਬਾਰ, ਦਰ ਦਵਾਰਾ ਇਕ ਸੁਹਾਈਆ। ਘਰ ਤਾਕੀ ਖੋਲ੍ਹ ਕਿਵਾੜ, ਪੜਦਾ ਦਏ ਚੁਕਾਈਆ। ਜੁਗ ਜਨਮ ਦੇ ਵਿਛੜੇ ਮੇਲੇ ਆਣ, ਆਪ ਆਪਣੇ ਰੰਗ ਰੰਗਾਈਆ। ਮਾਇਆ ਮਮਤਾ ਮੋਹ ਮਿਟਾ ਨਿਸ਼ਾਨ, ਸ਼ਰਅ ਦੇ ਬੰਧਨ ਦਏ ਕਟਾਈਆ। ਤੂੰ ਮੇਰਾ ਮੈਂ ਤੇਰਾ ਦੇ ਕੇ ਇਕੋ ਸਚ ਗਿਆਨ, ਅਗਿਆਨ ਅੰਧੇਰਾ ਦਏ ਮਿਟਾਈਆ। ਸਾਚੇ ਮੰਦਰ ਮਿਲਾ ਕੇ ਸ੍ਰੀ ਭਗਵਾਨ, ਭਗਵਨ ਆਪਣਾ ਨੂਰ ਦਏ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦਾਤਾ ਦਇਆ ਕਮਾਈਆ। ਮੱਘਰ ਕਹੇ ਮੈਂ ਆ ਗਿਆ ਜਗ, ਜਗ ਜੀਵਨ ਦਾਤੇ ਦਿਤੀ ਵਡਿਆਈਆ। ਮੱਕੇ ਕਾਅਬੇ ਵੇਖੇ ਹੱਜ, ਧੁਰ ਦਾ ਹਜ਼ਰਤ ਨਾ ਕੋਇ ਮਨਾਈਆ। ਫਿਰ ਫਿਰ ਵੇਖੇ ਤੀਰਥ ਤਟ, ਅੱਠ ਸੱਠ ਰਹੇ ਕੁਰਲਾਈਆ। ਨੇਤਰ ਰੋਵਣ ਮੰਦਰ ਮੱਠ, ਗੁਰੂਦਵਾਰ ਦੇਣ ਦੁਹਾਈਆ। ਮਿਲੇ ਮੇਲ ਨਾ ਪੁਰਖ ਸਮਰਥ, ਸਚ ਨੂਰ ਨਾ ਕੋਇ ਰੁਸ਼ਨਾਈਆ। ਨਿਜ ਨੇਤਰ ਖੋਲ੍ਹੇ ਕੋਇ ਨਾ ਅੱਖ, ਪੜਦਾ ਦੂਈ ਨਾ ਕੋਇ ਚੁਕਾਈਆ। ਅਨਹਦ ਨਾਦ ਨਾ ਵੱਜੇ ਸੱਟ, ਤੂੰ ਹੀ ਤੂੰ ਹੀ ਨਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਪੜਦਾ ਦਿਤਾ ਉਠਾਈਆ। ਮੱਘਰ ਕਹੇ ਮੇਰਾ ਲੱਥਾ ਪੜਦਾ, ਨਿਰਗੁਣ ਹੋ ਕੇ ਦਿਆਂ ਜਣਾਈਆ। ਪ੍ਰਭੂ ਨੇ ਖੇਲ ਵਖਾਇਆ ਘਰ ਘਰ ਦਾ, ਲੱਖ ਚੁਰਾਸੀ ਅੰਦਰ ਫਿਰਾਈਆ। ਬਿਨ ਭਗਤਾਂ ਸਾਚੀ ਮੰਜ਼ਲ ਵੇਖਿਆ ਕੋਇ ਨਾ ਚੜ੍ਹਦਾ, ਨਰ ਹਰਿ ਦਰਸ ਕੋਇ ਨਾ ਪਾਈਆ। ਸਾਧ ਸੰਤ ਵੇਖਿਆ ਸੜਦਾ, ਤ੍ਰੈਗੁਣ ਅਗਨੀ ਰਹੀ ਤਪਾਈਆ। ਬਿਨ ਗੁਰਮੁਖਾਂ ਭਾਣਾ ਕੋਇ ਨਾ ਜਰਦਾ, ਜ਼ਰਾ ਜ਼ਰਾ ਭੇਟ ਨਾ ਕੋਇ ਕਰਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਖੇਲ ਆਪਣਾ ਵੱਖਰਾ ਕਰਦਾ, ਕ਼ਦਰ ਭਗਤਾਂ ਰਿਹਾ ਪਾਈਆ। ਚਾਰੋਂ ਕੁੰਟ ਫਿਰੇ ਲੱਭਦਾ, ਨਿਰਗੁਣ ਵੇਖੇ ਥਾਉਂ ਥਾਈਂਆ। ਮੈਂ ਨਜ਼ਾਰਾ ਵੇਖਿਆ ਝਬ ਦਾ, ਪਹਿਲੀ ਮੱਘਰ ਰਿਹਾ ਦ੍ਰਿੜਾਈਆ। ਭਗਤ ਭਗਵਾਨ ਇਕੋ ਸੇਜਾ ਸਾਚੀ ਸਜਦਾ, ਜਿਥੇ ਸਜਦੇ ਦੀ ਲੋੜ ਰਹੇ ਨਾ ਰਾਈਆ। ਜਗਤ ਨੇਤਰਾਂ ਲੱਭਿਆਂ ਕਿਸੇ ਨਾ ਲੱਭਦਾ, ਖੋਜਾਂ ਵਿਚ ਸਰਬ ਲੋਕਾਈਆ। ਜੋ ਸਤਿ ਦਵਾਰੇ ਅੰਤਰ ਬਹਿ ਕੇ ਫਬਦਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਉਸਦਾ ਖੇਲ ਅਗੰਮੀ ਨੂਰੀ ਪੁਰਖ ਸਮਰਥ ਦਾ, ਸਮਰੱਥਿਆ ਆਪਣੇ ਹੱਥ ਰਖਾਈਆ। ਜੋ ਜੁਗ ਜੁਗ ਲੇਖਾ ਜਾਣੇ ਜਗਤ ਰਥ ਦਾ, ਰਥਵਾਹੀ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਸਚ ਦੇਵਣਹਾਰ ਸਰਨਾਈਆ। ਮੱਘਰ ਕਹੇ ਮੈਂ ਵੇਖਿਆ ਹਜ਼ੂਰ, ਹਾਜਰ ਹੋ ਕੇ ਧਿਆਨ ਲਗਾਈਆ। ਜੋ ਜਨ ਭਗਤਾਂ ਦਾ ਬਣ ਮਜ਼ਦੂਰ, ਦਿਵਸ ਰੈਣ ਸੇਵ ਕਮਾਈਆ। ਪ੍ਰੇਮ ਪ੍ਰੀਤੀ ਅੰਦਰ ਹੋ ਮਜਬੂਰ, ਮਜਬੂਰੀ ਭਗਤਾਂ ਰਿਹਾ ਕਟਾਈਆ। ਜੁਗ ਜਨਮ ਦੇ ਬਖ਼ਸ਼ ਕੇ ਆਪ ਕ਼ਸੂਰ, ਕਸਰ ਆਪਣੀ ਝੋਲੀ ਪਾਈਆ। ਮਾਇਆ ਮਮਤਾ ਤੋੜ ਕੇ ਗੜ੍ਹ ਗ਼ਰੂਰ, ਗ਼ੁਰਬਤ ਰਿਹਾ ਮਿਟਾਈਆ। ਆਪਣੇ ਪ੍ਰੇਮ ਦਾ ਦੇ ਕੇ ਨੂਰ, ਸਚ ਨੂਰ ਰਿਹਾ ਚਮਕਾਈਆ। ਜੁਗ ਚੌਕੜੀ ਦਾ ਬਦਲ ਕੇ ਆਪ ਦਸਤੂਰ, ਦਸਤ ਬਦਸਤ ਰਿਹਾ ਮਿਲਾਈਆ। ਜਗਤ ਕਾਮਨਾ ਮੇਟ ਕੇ ਵਾਂਗ ਕਾਫ਼ੂਰ, ਕੁਫਲ ਦਾ ਲੇਖਾ ਦਿਤਾ ਮੁਕਾਈਆ। ਨਾਮ ਖ਼ੁਮਾਰੀ ਦੇ ਸਰੂਰ, ਰਸ ਇਕੋ ਇਕ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਮੱਘਰ ਕਹੇ ਮੈਂ ਵੇਖਿਆ ਮੀਤਾ, ਮਿੱਤਰ ਪਿਆਰਾ ਨਜ਼ਰੀ ਆਈਆ। ਜੋ ਭਗਤਾਂ ਅੰਦਰ ਖੇਲ ਕਰੇ ਅਨਡੀਠਾ, ਅਨਡਿਠੜੀ ਕਾਰ ਕਮਾਈਆ। ਜਿਸ ਦੀ ਸਿਫ਼ਤ ਕਰੇ ਅਠਾਰਾਂ ਧਿਆਏ ਗੀਤਾ, ਸ਼ਬਦ ਸ਼ਬਦਾਂ ਨਾਲ ਸਾਲਾਹੀਆ। ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਮੰਨਣ ਨੀਕਨ ਨੀਕਾ, ਨਿਰਵੈਰ ਨਜ਼ਰ ਨਾ ਆਈਆ। ਸੋ ਭਗਤ ਉਧਾਰਨ ਦਾ ਜਗ ਨਵਾਂ ਬਦਲ ਤਰੀਕਾ, ਤਰ੍ਹਾਂ ਤਰ੍ਹਾਂ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਦਾ ਕਰਤਾ ਕਾਰ ਕਮਾਈਆ। ਮੱਘਰ ਕਹੇ ਮੈਂ ਹੋਇਆ ਹੈਰਾਨ, ਹੈਰਾਨੀ ਮੇਰੇ ਅੰਦਰ ਆਈਆ। ਕਿਸ ਬਿਧ ਹੋਇਆ ਪ੍ਰਭੂ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਭਗਤ ਸੁਹੇਲੇ ਮੇਲੇ ਆਣ, ਨਿਰਗੁਣ ਸਰਗੁਣ ਜੋੜ ਜੁੜਾਈਆ। ਬਿਨ ਪੜ੍ਹਿਆਂ ਦੇ ਕੇ ਗਿਆਨ, ਅਗਿਆਨ ਅੰਧੇਰਾ ਦਿਤਾ ਮਿਟਾਈਆ। ਲੱਖ ਚੁਰਾਸੀ ਵਿਚੋਂ ਕਰ ਪਹਿਚਾਨ, ਬਹੁਤਿਆਂ ਵਿਚੋਂ ਥੋੜੇ ਆਪਣੀ ਗੋਦ ਉਠਾਈਆ। ਇਕੋ ਦੇ ਕੇ ਸਚ ਨਿਸ਼ਾਨ, ਨਿਸ਼ਾਨੇ ਕੂੜੇ ਦਿਤੇ ਭੁਲਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਨੂੰ ਕਰਨਾ ਪਏ ਪਰਵਾਨ, ਪਰਵਾਨਾ ਅਵਰ ਨਾ ਕੋਇ ਵਖਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਜਨ ਭਗਤਾਂ ਦਾ ਬਣਿਆ ਆਪ ਮਹਿਮਾਨ, ਭਗਤ ਦਵਾਰੇ ਫੇਰਾ ਪਾਈਆ। ਗੁਰਮੁਖਾਂ ਦੀ ਆਤਮ ਸੇਜਾ ਕਰੇ ਆਰਾਮ, ਦੂਜੇ ਸੁਖ ਦੀ ਲੋੜ ਰਹੇ ਨਾ ਰਾਈਆ। ਪ੍ਰੀਤੀ ਅੰਦਰ ਬਣ ਬਣ ਗ਼ੁਲਾਮ, ਸੇਵਕ ਹੋ ਕੇ ਸੇਵ ਕਮਾਈਆ। ਭਗਤਾਂ ਦਾ ਆਪਣੀ ਝੋਲੀ ਪਾਇਆ ਅਹਿਸਾਨ, ਅਸਲ ਆਪਣਾ ਰੰਗ ਵਖਾਈਆ। ਬਿਨ ਪੂਜਾ ਪਾਠ ਤੋਂ ਕਰ ਕਲਿਆਣ, ਕਲਮਿਆਂ ਤੋਂ ਬਾਹਰ ਦਿਤਾ ਕਢਾਈਆ। ਜੋਧੇ ਸੂਰ ਬਣਾ ਬਲਵਾਨ, ਕਲਜੁਗ ਕੂੜਾ ਚਰਨਾਂ ਹੇਠ ਦਿਤਾ ਦਬਾਈਆ। ਲੱਖ ਚੁਰਾਸੀ ਚੁਕਾ ਕੇ ਕਾਣ, ਆਵਣ ਜਾਵਣ ਪੈਂਡਾ ਦਿਤਾ ਮੁਕਾਈਆ। ਸਚ ਦਵਾਰੇ ਮੇਲੇ ਆਣ, ਦਰ ਦਰਬਾਰਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਰਘੁਰਾਈਆ। ਮੱਘਰ ਕਹੇ ਮੈਂ ਬੋਲਣਾ ਸਚ ਜੈਕਾਰਾ, ਸਚ ਦਿਆਂ ਜਣਾਈਆ। ਜਿਹੜਾ ਜੁਗ ਚੌਕੜੀ ਦੇਂਦਾ ਆਇਆ ਲਾਰਾ, ਇਸ਼ਾਰਿਆਂ ਨਾਲ ਇਸ਼ਾਰੇ ਆਇਆ ਸਮਝਾਈਆ। ਜਿਸ ਦਾ ਲੇਖਾ ਅਗੰਮ ਅਪਾਰਾ, ਅਲਖ ਅਗੋਚਰ ਨਾ ਕੋਇ ਸਮਝਾਈਆ। ਜਿਸ ਦਾ ਭਾਣਾ ਮੰਨ ਗੁਰੂ ਅਵਤਾਰਾ, ਪੈਗ਼ੰਬਰ ਗਏ ਸੀਸ ਝੁਕਾਈਆ। ਸੋ ਕਰਨ ਆਇਆ ਵਿਹਾਰਾ ਵਿਵਹਾਰੀ ਵੇਸ ਵਟਾਈਆ। ਜਿਸ ਦਾ ਹੁਕਮ ਸਦਾ ਜੁਗ ਚਾਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਾ ਕੋਇ ਮੇਟੇ ਮੇਟ ਮਿਟਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਜਨ ਭਗਤ ਸੁਹਾਏ ਇਕ ਦਵਾਰਾ, ਮੰਦਰ ਇਕੋ ਇਕ ਵਖਾਈਆ। ਜਿਥੇ ਦਿਵਸ ਰੈਣ ਦੀਆ ਦੀਪਕ ਇਕੋ ਉਜਿਆਰਾ, ਤੇਲ ਬਾਤੀ
ਨਾ ਕੋਇ ਵਖਾਈਆ। ਨਾਦ ਸ਼ਬਦ ਧੁਨ ਸੱਚੀ ਧੁਨਕਾਰਾ, ਅਨੁਰਾਗੀ ਰਾਗ ਅਲਾਈਆ। ਜਿਸ ਦਾ ਖੇਲ ਸਭ ਤੋਂ ਵੱਖਰਾ ਨਿਆਰਾ, ਨਰ ਨਿਰੰਕਾਰਾ ਹੋ ਕੇ ਆਪ ਕਰਾਈਆ। ਸੋ ਸੁਹਾਵਣਹਾਰਾ ਜਮਨ ਕਿਨਾਰਾ, ਜਾਮਨ ਹੋ ਕੇ ਵੇਖ ਵਖਾਈਆ। ਦਵਾਰਕਾ ਨਿਵਾਸੀ ਤੇਰਾ ਉਧਾਰਾ, ਦੋਹਰੀ ਵਾਰ ਦਿਤੀ ਵਡਿਆਈਆ। ਸਾਚਿਆਂ ਭਗਤਾਂ ਦੇ ਸਹਾਰਾ, ਗੁਰ ਅਵਤਾਰਾਂ ਰਿਹਾ ਜਣਾਈਆ। ਜਿਨ੍ਹਾਂ ਦਾ ਲੇਖਾ ਇਕ ਤੋਂ ਦੋ ਦੋ ਤੋਂ ਚਾਰਾ, ਚੌਕੜ ਦਏ ਗਵਾਹੀਆ। ਜਿਨ੍ਹਾਂ ਨੇ ਸੀਸ ਚੁਕਣਾ ਇੱਟਾਂ ਗਾਰਾ, ਗਹਿਰ ਗੰਭੀਰ ਵਿਚ ਸਮਾਈਆ। ਅਗਲੇ ਜਨਮ ਦਾ ਲੇਖਾ ਰਿਹਾ ਨਾ ਕੋਇ ਸੰਸਾਰਾ, ਸੰਸਾਰੀਆਂ ਵਿਚੋਂ ਬਾਹਰ ਕਢਾਈਆ। ਹਰਿ ਸੰਗਤ ਤੇਰਾ ਰੂਪ ਅਪਾਰਾ, ਅਪਰੰਪਰ ਵੇਖ ਵਖਾਈਆ। ਨਿੱਕੇ ਵੱਡੇ ਦਾ ਇਕੋ ਜਿਹਾ ਵਿਹਾਰਾ, ਵਿਵਹਾਰੀ ਆਪਣੀ ਕਾਰ ਕਮਾਈਆ। ਗੁਰਮੁਖੋ ਤੁਹਾਡੀ ਸੇਵਾ ਲੱਖ ਕਰੋੜੀ ਨਾ ਗਿਣਤੀ ਵਿਚ ਹਜ਼ਾਰਾਂ, ਕ਼ੀਮਤਾਂ ਵਾਲਾ ਕ਼ੀਮਤ ਸਕੇ ਨਾ ਕੋਇ ਜਣਾਈਆ। ਜਿਥੇ ਝੁਕਣਾ ਜਗਤ ਸਰਕਾਰਾ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਸਭ ਨੂੰ ਦਏ ਵਖਾਈਆ। ਮੱਘਰ ਕਹੇ ਮੈਂ ਦੋਏ ਜੋੜ ਕਰਾਂ ਨਮਸਤੇ, ਨਿਮਸਕਾਰ ਡੰਡਾਵਤ ਵਿਚ ਬਦਲਾਈਆ। ਜਨ ਭਗਤੋ ਤੁਸੀਂ ਸੇਵਾ ਕੀਤੀ ਹੱਸਦੇ ਹੱਸਦੇ, ਹਸਤੀ ਆਪਣੀ ਲਈ ਬਦਲਾਈਆ। ਤੁਹਾਡੇ ਘਰਾਣੇ ਰਹਿਣੇ ਵਸਦੇ, ਅੰਤਮ ਉਜੜੇ ਸਰਬ ਲੋਕਾਈਆ। ਸ਼ਾਹ ਸੁਲਤਾਨ ਵੇਖਣੇ ਨੱਸਦੇ, ਰਾਜੇ ਰਾਣੇ ਪਿੱਠ ਭਵਾਈਆ। ਇਸ਼ਾਰਿਆਂ ਨਾਲ ਇਕ ਦੂਜੇ ਨੂੰ ਸਾਰੇ ਦੱਸਦੇ, ਉਂਗਲਾਂ ਉਪਰ ਉਠਾਈਆ। ਬਿਨਾ ਸ੍ਰੀ ਭਗਵਾਨ ਕੋਇ ਨਾ ਬਚਦੇ, ਬੱਚਿਆਂ ਵਾਲੇ ਸਰਬ ਕੁਰਲਾਈਆ। ਇਹ ਖੇਲ ਉਸ ਅਗੰਮੀ ਇਸ਼ਾਰੇ ਅੱਖ ਦੇ, ਜਿਸ ਦੀ ਪਲਕ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਦੇਵਣਹਾਰ ਵਡਿਆਈਆ। ਮੱਘਰ ਕਹੇ ਮੈਨੂੰ ਆਈ ਹਾਸੀ, ਹੱਸ ਹੱਸ ਦਿਆਂ ਸੁਣਾਈਆ। ਜਨ ਭਗਤੋ ਤੁਹਾਡੀ ਕੱਟੀ ਗਈ ਜਮ ਫਾਸੀ, ਜਮਾਂ ਦਾ ਭੈ ਨਾ ਕੋਇ ਵਖਾਈਆ। ਪੁਰਖ ਅਕਾਲ ਦੀਨ ਦਿਆਲ ਨਿਰਗੁਣ ਨੂਰ ਮਿਲਿਆ ਇਕੋ ਸਾਥੀ, ਧੁਰ ਦਾ ਸੰਗੀ ਨਜ਼ਰੀ ਆਈਆ। ਲਹਿਣਾ ਰਿਹਾ ਕੋਈ ਨਾ ਬਾਕੀ, ਜੋ ਖ਼ੁਸ਼ੀਆਂ ਨਾਲ ਸੇਵ ਕਮਾਈਆ। ਜਿਸ ਦਵਾਰੇ ਉਤੇ ਆ ਕੇ ਕੋਟ ਤਰਨੇ ਪਾਪੀ, ਉਸ ਦੀ ਨੀਂਹ ਭਗਤਾਂ ਕੋਲੋਂ ਰਖਾਈਆ। ਜਨਮ ਜਨਮ ਦੀ ਪੂਰੀ ਕਰਕੇ ਆਸੀ, ਤ੍ਰਿਸ਼ਨਾ ਦਿਤੀ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਜਨ ਭਗਤੋ ਤੁਹਾਡੀ ਸੇਵਾ ਦਿਵਸ ਰਾਤ, ਰੈਣ ਦਏ ਗਵਾਹੀਆ। ਚੌਵੀ ਘੰਟੇ ਕਰ ਇਤਫ਼ਾਕ, ਢੋਲਾ ਇਕੋ ਰਹੇ ਸੁਣਾਈਆ। ਸੱਠ ਘੜੀਆਂ ਬੋਲ ਕੇ ਵਾਕ, ਵਾਕਿਆ ਆਪਣਾ ਰਿਹਾ ਦ੍ਰਿੜਾਈਆ। ਅੱਠ ਪਹਿਰ ਹੋ ਕੇ ਦਾਸ, ਨੇਤਰ ਨੈਣ ਨਿਵਾਈਆ। ਅੱਖ ਖੋਲ੍ਹ ਪ੍ਰਿਥਮੀ ਆਕਾਸ਼, ਗਗਨ ਮੰਡਲ ਰਹੇ ਸੁਣਾਈਆ। ਵਾਹਵਾ ਤੇਰੀ ਪ੍ਰੀਤੀ ਪੁਰਖ ਅਬਿਨਾਸ਼, ਬਿਨ ਭਗਤਾਂ ਹੱਥ ਕਿਸੇ ਨਾ ਆਈਆ। ਜਿਹੜੇ ਉਠ ਵੇਲੇ ਪਰਭਾਤ, ਤੇਰੀ ਸੇਵਾ ਸਚ ਕਮਾਈਆ। ਪਤਾ ਨਹੀਂ ਕਿਥੋਂ ਸਿਖੀ ਇਨ੍ਹਾਂ ਨੇ ਜਾਚ, ਕਵਣ ਗਿਆ ਦ੍ਰਿੜਾਈਆ। ਅੰਦਰੋਂ ਬਾਹਰੋਂ ਹੋ ਗਿਆ ਪਾਕ, ਪੁਨੀਤ ਹੋ ਕੇ ਖ਼ੁਸ਼ੀ ਵਰਤਾਈਆ। ਪ੍ਰੇਮ ਪਿਆਰ ਦਾ ਵੱਜਦਾ ਰਹੇ ਰਬਾਬ, ਤੂੰ ਹੀ ਤੂੰ ਹੀ ਰਾਗ ਅਲਾਈਆ। ਕਬੀਰ ਫ਼ਰੀਦ ਕਰਦੇ ਰਹੇ ਹਿਸਾਬ, ਬੱਤੀ ਦਿਨ ਬੱਤੀ ਦੰਦਾਂ ਵਾਲਾ ਲੇਖਾ ਨਾਲ ਜਣਾਈਆ। ਅੰਤ ਉਹ ਵੀ ਦੇ ਕੇ ਜੁਆਬ, ਸੱਤ ਮੱਘਰ ਰਹੇ ਜਣਾਈਆ। ਪਤਾ ਨਹੀਂ ਪ੍ਰਭੂ ਤੂੰ ਕਿਵੇਂ ਇਨ੍ਹਾਂ ਦੇ ਅੰਦਰ ਵਸਿਉਂ ਆਪ,
ਜੋ ਆਪਾ ਗਏ ਮਿਟਾਈਆ। ਸਾਚੇ ਪ੍ਰੇਮ ਪਿਆਰ ਦਾ ਕਰ ਇਤਫ਼ਾਕ,ਵੱਡੇ ਛੋਟੇ ਬਾਲੇ ਨੱਢੇ ਮਿਲ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਦਿਤੀ ਵਡਿਆਈਆ। ਸ੍ਰੀ ਭਗਵਾਨ ਕਹੇ ਸੁਣ ਮੱਘਰ ਬਾਲੇ ਨੱਢੇ, ਤੈਨੂੰ ਦਿਆਂ ਜਣਾਈਆ। ਨੌ ਸੌ ਚੁਰਾਨਵੇਂ ਜੁਗ ਚੌਕੜੀ ਪਿਛੋਂ ਮੈਂ ਆਪਣੀ ਜੋਤੀ ਧਾਰੋਂ ਕੱਢੇ, ਮੈਂ ਆਪਣੇ ਤੱਤਾਂ ਨਾਲ ਕਰੀ ਕੁੜਮਾਈਆ। ਜਿਨ੍ਹਾਂ ਨਾਲ ਸਚ ਦਵਾਰੇ ਮਿਲ ਕੇ ਕਰਾਂ ਲੱਡੇ, ਲਾਡ ਉਨ੍ਹਾਂ ਰਿਹਾ ਲਡਾਈਆ। ਜਿਨ੍ਹਾਂ ਦੇ ਅੰਦਰ ਧਰਮ ਨਿਸ਼ਾਨੇ ਗੱਡੇ, ਸਚ ਸਚ ਦਿਤਾ ਸਮਝਾਈਆ। ਜਗਤ ਤ੍ਰਿਸ਼ਨਾ ਬੁਝਾ ਕੇ ਅੱਗੇ, ਆਗਿਆ ਆਪਣੀ ਵਿਚ ਰਖਾਈਆ। ਪ੍ਰੇਮ ਪ੍ਰੀਤੀ ਵਿਚ ਦੇ ਕੇ ਮਜੇ, ਕੂੜਾ ਮਜ਼ਾ ਦਿਤਾ ਮਿਟਾਈਆ। ਉਹ ਨੇਤਰ ਦਰਸ਼ਨ ਕਰ ਕਰ ਰੱਜੇ, ਅੰਦਰ ਭੁੱਖ ਰਹੀ ਨਾ ਰਾਈਆ। ਆਪੇ ਫਿਰਨ ਭੱਜੇ, ਅੰਦਰ ਬਾਹਰ ਵਾਹੋ ਦਾਹੀਆ। ਜਿਨ੍ਹਾਂ ਦੇ ਪ੍ਰੀਤਮ (ਨੇ) ਉਨ੍ਹਾਂ ਨਾਲ ਨਹੀਂ ਕਰਨੇ ਦਗ਼ੇ, ਕੂੜਾ ਯਾਰਾਨਾ ਨਾ ਕੋਇ ਰਖਾਈਆ। ਏਥੇ ਓਥੇ ਆਪਣੀ ਗੋਦੀ ਚੁੱਕੇ, ਚੁੱਕ ਚੁੱਕ ਖ਼ੁਸ਼ੀ ਮਨਾਈਆ। ਸਚ ਦਵਾਰੇ ਜਾ ਕੇ ਰਖੇ, ਜਿਥੇ ਵੇਖਣਵਾਲਾ ਮਾਈ ਬਾਪ ਭਾਈ ਭੈਣ ਨਜ਼ਰ ਕੋਇ ਨਾ ਆਈਆ। ਸਚ ਪ੍ਰੀਤੀ ਅੰਦਰ ਨੱਸੇ, ਸ਼ਬਦੀ ਰਾਗ ਸੁਣਾਈਆ। ਚਰਨ ਕਵਲ ਕਰ ਕੇ ਇਕੱਠੇ, ਇਕੋ ਢੋਲਾ ਦਏ ਸੁਣਾਈਆ। ਜਨ ਭਗਤੋ ਤੁਸੀਂ ਆਏ ਮੇਰੇ ਪ੍ਰੇਮ ਦੇ ਵੱਟੇ, ਬਦਲਾ ਲੈਣਾ ਚੁਕਾਈਆ। ਭਾਵੇਂ ਤੁਹਾਡੇ ਬਾਹਰੋਂ ਚੀਥੜ ਫਟੇ, ਅਗੇ ਫੱਟਿਆਂ ਦਾ ਖਹਿੜਾ ਦਿਤਾ ਛੁਡਾਈਆ। ਜੇ ਧੰਨੇ ਨੂੰ ਮਿਲਿਆ ਵਿਚੋਂ ਵੱਟੇ, ਪੱਥਰਾਂ ਸੋਭਾ ਪਾਈਆ। ਤੁਹਾਨੂੰ ਪ੍ਰਾਪਤ ਉਸ ਵਿਚੋਂ ਮਿੱਟੀ ਘੱਟੇ, ਜਿਸ ਦਾ ਘਾਟਾ ਆਪਣੇ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੜਾ ਇਕ ਸੁਣਾਈਆ। ਮੱਘਰ ਕਹੇ ਸੁਣੋ ਸੁਨੇਹੜਾ ਗੁਰਮੁਖ ਸੱਜਣ, ਸਚ ਦਿਆਂ ਸੁਣਾਈਆ। ਹਰਿ ਭਗਵਾਨ ਤੁਹਾਨੂੰ ਆਇਆ ਲੱਭਣ, ਬ੍ਰਹਿਮੰਡ ਖੰਡ ਖੋਜ ਖੁਜਾਈਆ। ਜੁਗ ਜਨਮ ਦਿਆਂ ਵਿਛੜਿਆਂ ਆਇਆ ਸੱਦਣ, ਹੁਕਮੀ ਹੁਕਮ ਸੁਣਾਈਆ। ਸਚ ਦਵਾਰੇ ਆਇਆ ਰੱਖਣ, ਜਿਥੇ ਰੱਖਿਆ ਕਰੇ ਚਾਈਂ ਚਾਈਂਆ। ਤੁਹਾਡੇ ਅੰਦਰ ਵੜ ਕੇ ਆਇਆ ਵਸਣ, ਵਾਸਤਾ ਅੰਤਰ ਅੰਤਰ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਸਮਝਾਈਆ। ਮੱਘਰ ਕਹੇ ਇਹ ਖੇਲ ਅਨੋਖਾ, ਆਕ਼ਲਾਂ ਬੇਅਕਲ ਕਰਾਈਆ। ਸਿੱਧਾ ਸ੍ਰਿਸ਼ਟੀ ਨਾਲ ਧੋਖਾ, ਗੁਰਮੁਖਾਂ ਮਿਲੇ ਵਡਿਆਈਆ। ਜਿਹੜਾ ਸਚ ਦਵਾਰੇ ਪਹੁੰਚਾ, ਪੰਜਾਂ ਤੋਂ ਲਏ ਬਚਾਈਆ। ਅੰਤਮ ਲੈਣਾ ਪਏ ਨਾ ਹਉਕਾ, ਜਮਾਂ ਤੋਂ ਲਿਆ ਛੁਡਾਈਆ। ਸਚ ਪ੍ਰੇਮ ਦੀ ਲਾ ਕੇ ਚੋਟਾ, ਚੋਟੀ ਤੇ ਲਏ ਚੜ੍ਹਾਈਆ। ਦਰ ਦਵਾਰੇ ਰਹਿਣ ਨਾ ਦੇਵੇ ਕੋਈ ਖੋਟਾ, ਗੁਰਮੁਖ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸ਼ਰਨ ਸ਼ਰਨਾਈਆ। ਮੱਘਰ ਕਹੇ ਮੈਂ ਸ਼ਰਨ ਵੇਖੇ ਲਗਦੇ, ਜੋ ਲਗ ਮਾਤਰ ਗਏ ਭੁਲਾਈਆ। ਸਚ ਦਵਾਰੇ ਵੇਖੇ ਵਧਦੇ, ਭੱਜਣ ਚਾਈਂ ਚਾਈਂਆ। ਨਾਤੇ ਤੋੜ ਕੇ ਕੂੜੇ ਜਗ ਦੇ, ਜਗ ਜੀਵਨ ਦਾਤਾ ਵੇਖ ਖ਼ੁਸ਼ੀ ਮਨਾਈਆ। ਨਿਜ ਨੇਤਰ ਦਰਸ਼ਨ ਕਰ ਕਰ ਰੱਜਦੇ, ਰਜੋ ਤਮੋ ਸਤੋ ਦਾ ਲੇਖਾ ਗਏ ਮੁਕਾਈਆ। ਭਾਂਬੜ ਬੁੱਝ ਗਏ ਕੂੜੀ ਅੱਗ ਦੇ, ਮਾਇਆ ਮਮਤਾ ਦਿਤੀ ਜਲਾਈਆ। ਜੋ ਭਗਤ ਸਚ ਦਵਾਰੇ ਵਸਦੇ, ਵਸਲ ਇਕੋ ਯਾਰ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਵਖਾਈਆ। ਮੱਘਰ ਕਹੇ ਮੈਂ ਦੱਸਾਂ ਅਖ਼ੀਰ, ਬਿਨ ਅੱਖਰਾਂ ਅੱਖਰ ਸਮਝਾਈਆ। ਜਿਸਦੀ ਨਜ਼ਰ
ਨਾ ਆਏ ਕੋਈ ਤਸਵੀਰ, ਨੂਰੋ ਨੂਰ ਕਰੇ ਰੁਸ਼ਨਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਬੇਨਜ਼ੀਰ, ਨਜ਼ਰ ਅੰਦਰੋਂ ਦਏ ਬਦਲਾਈਆ। ਤੁਹਾਡਾ ਲਹਿਣਾ ਦੇਣਾ ਵੇਖ ਕਬੀਰ, ਜੁਲਾਹਾ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਮ ਦਾ ਲੇਖਾ ਰਿਹਾ ਚੁਕਾਈਆ। ਕਬੀਰ ਕਹੇ ਮੈਂ ਭੁੱਲ ਗਿਆ ਕਰਦਾ ਗਿਣਤੀ, ਅੰਕ ਅੰਕ ਬਦਲਾਈਆ। ਮੈਂ ਖੇਲ ਵੇਖੀ ਸਾਰੇ ਦਿਨ ਦੀ, ਭਗਤ ਦਵਾਰੇ ਬਹਿ ਕੇ ਅੱਖ ਖੁਲ੍ਹਾਈਆ। ਸਚ ਪਿਆਰੀ ਸੰਗਤ ਪ੍ਰੇਮ ਪਿਆਰ ਵੇਖੀ ਮਿਣਦੀ, ਨਾਮ ਪੈਮਾਨੇ ਹੱਥ ਉਠਾਈਆ। ਮੈਂ ਸਿਫ਼ਤ ਦੱਸਾਂ ਕਿਸ ਕਿਸ ਦੀ, ਕ਼ਿਸਮਤ ਸਾਰੇ ਗਏ ਬਦਲਾਈਆ। ਇਸਤਰੀ ਪੁਰਖ ਇਕੋ ਰੂਪ ਦਿਸਦੀ, ਅੰਦਰੋਂ ਅੱਖ ਨਾ ਕੋਇ ਭੁਆਈਆ। ਮੈਂ ਸਿਫ਼ਤ ਕਰਾਂ ਜਿਸ ਦੀ, ਉਹ ਮੈਨੂੰ ਅੱਗੋਂ ਸੁਣਾਈਆ। ਸਾਨੂੰ ਲੋੜ ਨਹੀਂ ਵਡਿਆਈ ਵਾਲੀ ਹਿਰਸ ਦੀ, ਹਰਸ ਹਵਸ ਗਏ ਮਿਟਾਈਆ। ਸਾਨੂੰ ਲੋੜ ਓਸੇ ਦੇ ਦ੍ਰਿਸ਼ ਦੀ, ਜਿਸ ਦ੍ਰਿਸ਼ਟੀ ਦਿਤੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਈਆ। ਕਬੀਰ ਕਹੇ ਮੈਨੂੰ ਭੁੱਲ ਗਿਆ ਤਣਨਾ ਬੁਣਨਾ, ਪਹਿਲੀ ਕਹਾਣੀ ਦਿਆਂ ਬਦਲਾਈਆ। ਮੈਂ ਚਾਹੁੰਦਾ ਇਕੋ ਢੋਲਾ ਸੁਣਨਾ, ਜੋ ਗੁਰਮੁਖ ਰਹੇ ਗਾਈਆ। ਜਿਥੇ ਫੇਰ ਕਿਸੇ ਨਹੀਂ ਬੋਲਣਾ, ਸੋਹੰ ਰੂਪ ਸਮਾਈਆ। ਉਸ ਦਾ ਤੋਲ ਕਿਸੇ ਕੀ ਤੋਲਣਾ, ਜੋ ਆਪਣਾ ਆਪ ਗਏ ਮਿਟਾਈਆ। ਉਥੇ ਘੋਲ ਕਿਸੇ ਘੁਲਣਾ, ਜੋ ਘੋਲੀ ਘੋਲ ਘੁਮਾ ਕੇ ਆਪਣਾ ਆਪ ਭੇਟਾ ਗਏ ਕਰਾਈਆ। ਉਥੇ ਦਵਾਰਾ ਕਿਸੇ ਕੀ ਖੋਲ੍ਹਣਾ, ਜਿਥੇ ਧੁਰ ਦਰਬਾਰੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨਹਾਰ ਖ਼ੁਸ਼ੀ ਮਨਾਈਆ। ਕਬੀਰ ਕਹੇ ਮੇਰਾ ਬਦਲ ਗਿਆ ਸ਼ਰੀਰ, ਨਾਤਾ ਤਨ ਨਜ਼ਰ ਨਾ ਆਈਆ। ਮੈਂ ਚੜ੍ਹ ਕੇ ਚੋਟੀ ਅਖ਼ੀਰ, ਭਗਤਾਂ ਵੇਖ ਵਖਾਈਆ। ਮੈਨੂੰ ਨਜ਼ਰੀ ਆਈ ਇਕ ਤਸਵੀਰ, ਜਿਸ ਨੂੰ ਤਸੱਵਰ ਨਾ ਕੋਇ ਕਰਾਈਆ। ਉਥੇ ਮੈਂ ਕੋਇ ਨਾ ਤੱਕਿਆ ਗ਼ਰੀਬ ਅਮੀਰ, ਗੁਰਮੁਖ ਇਕੋ ਰੰਗ ਸੋਭਾ ਪਾਈਆ। ਨਾ ਕੋਈ ਤੱਕੀ ਦੌਲਤ ਧਨ ਜਗੀਰ, ਜਾਗਰਤ ਜੋਤ ਜੋਤ ਰੁਸ਼ਨਾਈਆ। ਨਾ ਕੋਈ ਗੁਰ ਅਵਤਾਰ ਤੱਕਿਆ ਪੈਗ਼ੰਬਰ ਪੀਰ, ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਕਰਵਟ ਆਪਣੀ ਰਿਹਾ ਬਦਲਾਈਆ। ਕਬੀਰ ਕਹੇ ਮੈਂ ਵੇਖਿਆ ਬਦਲਦਾ ਕਰਵਟ, ਕਰਾਮਾਤ ਨਾ ਕੋਇ ਜਣਾਈਆ। ਜਿਸ ਦੇ ਪਿਛੇ ਸ੍ਰਿਸ਼ਟੀ ਰਹੀ ਭਰਮਤ, ਭਰਮਾਂ ਵਿਚ ਲੋਕਾਈਆ। ਉਹ ਕੂੜ ਕੁੜਿਆਰੀ ਜਗਤ ਜਹਾਨ ਵਖਾ ਕੇ ਅਜ਼ਮਤ, ਆਜ਼ਮ ਰਿਹਾ ਹਿਲਾਈਆ। ਜਨ ਭਗਤਾਂ ਦੀ ਬਦਲ ਕੇ ਅੰਦਰੋਂ ਕ਼ਿਸਮਤ, ਜਿਸਮ ਜ਼ਮੀਰ ਦਿਤੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਨਾਲ ਰਖਾਈਆ। ਮੱਘਰ ਕਹੇ ਮੈਂ ਵੇਖ ਦਵਾਰ ਦਿੱਲੀ, ਦਿਲਾਂ ਨੂੰ ਖੋਜ ਖੁਜਾਈਆ। ਅਰਸ਼ ਕੁਰਸ਼ ਦੀ ਜੜ੍ਹ ਹਿੱਲੀ, ਹਲੂਣਾ ਦਿਤਾ ਲਗਾਈਆ। ਮੇਰੀ ਖ਼ੁਸ਼ੀ ਵਿਚ ਆਣ ਕੇ ਹਾਸੀ ਨਿਕਲੀ ਖਿੱਲੀ, ਵੇਖੀ ਖਲੀ ਖ਼ਲਕ ਖ਼ੁਦਾਈਆ। ਸਾਰੇ ਦਰਬਾਰ ਵਿਚ ਤੱਕ ਇਕ ਸੌ ਗਿਆਰਾਂ ਇੱਟ ਲੱਗੀ ਪਿੱਲੀ, ਇਕ ਇਕ ਦੀ ਗਿਣਤੀ ਸਚ ਦਿਤੀ ਜਣਾਈਆ। ਸਭ ਦੀ ਕਮਰ ਕਮਰਕਸਿਆਂ ਵਾਲੀ ਹੋਣੀ ਢਿੱਲੀ, ਕਮਾਨ ਅਫ਼ਸਰਾਂ ਦੇਣੀ ਸੁਟਾਈਆ। ਬਿਲਿਆਂ ਦੇ ਮਗਰ ਮੌਤ ਵੈਰਾਗਣ ਲੌਣੀ ਬਿੱਲੀ, ਲਹਿੰਦੀ ਦਿਸ਼ਾ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਨਾਮ ਦੀ ਲਾ ਕੇ ਸਿਲੀ, ਸਿਲਸਿਲਾ ਅਗਲਾ ਦਏ ਬਦਲਾਈਆ।
੧੫ ਮੱਘਰ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਧੀਰਪੁਰ ਦਿੱਲੀ-੯
ਪੰਦਰਾਂ ਮੱਘਰ ਕਹੇ ਮੇਰੀ ਨਮਸਤੇ ਪੁਰਖ ਅਬਿਨਾਸ਼, ਸ੍ਰੀ ਭਗਵਾਨ ਤੇਰੀ ਸ਼ਰਨਾਈਆ। ਤੂੰ ਆਦਿ ਜੁਗਾਦਿ ਜੁਗ ਚੌਕੜੀ ਸਦਾ ਵਸੇਂ ਭਗਤਾਂ ਪਾਸ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਜੁਗ ਜਨਮ ਵਿਛੜਿਆਂ ਪੂਰੀ ਕਰੇਂ ਆਸ, ਨਿਤ ਨਵਿਤ ਵੇਖੇਂ ਥਾਉਂ ਥਾਈਂਆ। ਨਿਰਗੁਣ ਨਿਰਵੈਰ ਹੋ ਕੇ ਦੇਵੇਂ ਸਾਥ, ਧੁਰ ਦਾ ਸੰਗ ਬਣਾਈਆ। ਪ੍ਰੇਮੀਆਂ ਪਿਆਰਿਆਂ ਦੇਵੇ ਸ਼ਾਬਾਸ, ਸਿਰ ਆਪਣਾ ਹੱਥ ਟਿਕਾਈਆ। ਜਨ ਭਗਤਾਂ ਕਾਰਜ ਕਰੇਂ ਖ਼ਾਸ, ਖ਼ਾਲਸ ਆਪਣਾ ਰੰਗ ਵਖਾਈਆ। ਮਾਨਸ ਜਨਮ ਕਰ ਕੇ ਰਾਸ, ਲੱਖ ਚੁਰਾਸੀ ਫੰਦ ਕਟਾਈਆ। ਚਰਨ ਦਵਾਰੇ ਦੇ ਨਿਵਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲਹਿਣਾ ਝੋਲੀ ਪਾਈਆ। ਪੰਦਰਾਂ ਮੱਘਰ ਕਹੇ ਵਾਹ ਮੇਰੇ ਭਗਵੰਤ, ਤੇਰੀ ਬੇਪਰਵਾਹੀਆ। ਆਤਮ ਪਰਮਾਤਮ ਸਾਚੇ ਕੰਤ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਮੇਲ ਮਿਲਾ ਕੇ ਭਗਤ ਸੁਹੇਲੇ ਧੁਰ ਦੇ ਸੰਤ, ਸਚ ਸਤਿ ਆਪਣਾ ਆਪ ਦ੍ਰਿੜਾਈਆ। ਨਾਮ ਨਿਧਾਨਾ ਦੇ ਕੇ ਮੰਤ, ਸਚ ਮੰਤਰ ਨਾਮ ਦ੍ਰਿੜਾਈਆ। ਕੂੜੀ ਕਿਰਿਆ ਮੇਟ ਗੜ੍ਹ ਤੋੜ ਹਉਮੇ ਹੰਗਤ, ਭੇਵ ਅਭੇਦਾ ਦਏ ਖੁਲ੍ਹਾਈਆ। ਨਾਤਾ ਤੋੜ ਬਹਿਸ਼ਤ ਜੰਨਤ, ਸਚਖੰਡ ਦਵਾਰਾ ਬਖ਼ਸ਼ੇ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਠਾਂਡਾ ਇਕ ਸੁਹਾਈਆ। ਪੰਦਰਾਂ ਮੱਘਰ ਕਹੇ ਮੈਂ ਹੋਇਆ ਖ਼ੁਸ਼ਹਾਲ, ਗੀਤ ਅਗੰਮੀ ਢੋਲਾ ਗਾਈਆ। ਖੇਲ ਵੇਖਿਆ ਦੀਨ ਦਿਆਲ, ਸ੍ਰੀ ਭਗਵਾਨ ਰਿਹਾ ਦ੍ਰਿੜਾਈਆ। ਹੱਸਦੇ ਵੇਖੇ (ਦੋ ਜਹਾਨ), ਬ੍ਰਹਿਮੰਡ ਖੰਡ ਪੁਰੀ ਲੋ ਖ਼ੁਸ਼ੀ ਮਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਚ ਤਰਾਨਾ ਇਕੋ ਗਾਣ, ਤੂੰ ਹੀ ਤੂੰ ਹੀ ਇਕੋ ਰਾਗ ਅਲਾਈਆ। ਭਵਿਖਤਾਂ ਵਾਲਾ ਵੇਖਣਾ ਬਿਆਨ, ਬਿਨਾ ਕਾਗ਼ਜ਼ ਕਿਤਾਬ ਫੋਲ ਫੁਲਾਈਆ। ਸੰਦੇਸ਼ਾ ਸੁਣ ਅਗੰਮੀ ਫ਼ਰਮਾਨ, ਨਿਉਂ ਨਿਉਂ ਅੱਖ ਉਠਾਈਆ। ਵਕ਼ਤ ਸੁਹੰਜਣਾ ਹੋਇਆ ਵਿਚ ਜਹਾਨ, ਸੋਹਣੀ ਵੱਜੀ ਵਧਾਈਆ। ਭਗਤ ਭਗਵਾਨ ਮੇਲਾ ਮਿਲਿਆ ਆਣ, ਅੰਦਰ ਬਾਹਰ ਖ਼ੁਸ਼ੀ ਮਨਾਈਆ। ਭਗਤ ਸੁਹੇਲਾ ਰਿਹਾ ਨਾ ਕੋਇ ਨਿਧਾਨ, ਨਿਜ ਨੇਤਰ ਕਰੇ ਰੁਸ਼ਨਾਈਆ। ਸਾਚੇ ਨਾਮ ਦਾ ਦੇ ਕੇ ਗਿਆਨ, ਰਾਮ ਇਕੋ ਦਿਤਾ ਵਖਾਈਆ। ਧੁਰ ਦਾ ਮਾਲਕ ਦੱਸ ਕੇ ਕਾਹਨ, ਬੰਸਰੀ ਇਕੋ ਧੁਨ ਸੁਣਾਈਆ। ਪੈਗ਼ੰਬਰਾਂ ਵਾਲਾ ਦੇ ਪੈਗ਼ਾਮ, ਬਿਨ ਅੱਖਰਾਂ ਕਰੀ ਪੜ੍ਹਾਈਆ। ਸਚ ਦਵਾਰਾ ਵਖਾ ਕੇ ਧਾਮ, ਧਰਮ ਦਵਾਰ ਵੱਜੀ ਵਧਾਈਆ। ਮਸਤ ਖ਼ੁਮਾਰੀ ਪਿਆ ਕੇ ਜਾਮ, ਜ਼ਾਮਨ ਹੋ ਕੇ ਹੋਇਆ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੰਦਰਾਂ ਮੱਘਰ ਕਹੇ ਮੈਂ ਦੇਵਾਂ ਸਚ ਫ਼ਰਮਾਨ, ਫ਼ੁਰਨੇ ਵਿਚੋਂ ਫ਼ੁਰਨਾ ਇਕ ਜਣਾਈਆ। ਜਨ ਭਗਤਾਂ ਸੇਵਾ ਸਚ ਮਹਾਨ, ਮਹਿੰਮਾ ਕਥ ਕਥ ਦ੍ਰਿੜਾਈਆ। ਪ੍ਰੇਮ ਪਿਆਰ ਦਾ ਸੱਚਾ ਧਿਆਨ, ਨਾਤਾ ਇਕੋ ਨਾਲ ਜੁੜਾਈਆ। ਢੋਲਾ ਗਾ ਕੇ ਵਿਸ਼ਨੂੰ ਭਗਵਾਨ, ਸੋਹੰ ਸੋ ਵਿਚ ਸਮਾਈਆ। ਜਗਤ ਕੂੜਾ ਛੱਡ ਆਰਾਮ, ਆਤਮ ਸੁਖ ਵੱਜੇ ਵਧਾਈਆ। ਮਨ ਵਾਸਨਾ ਨਾ ਹੋਏ ਗ਼ੁਲਾਮ, ਜਗਤ ਜ਼ੰਜੀਰ ਨਾ ਕੋਇ ਬੰਧਾਈਆ। ਜਲਵਾ ਤੱਕ ਕੇ ਇਕ ਅਮਾਮ, ਨੂਰ ਜਹੂਰ ਇਕ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਪੰਦਰਾਂ ਮੱਘਰ ਕਹੇ ਮੈਂ ਵੇਖੇ ਭਗਤ ਸੁਹੇਲੇ ਮੀਤ ਮੁਰਾਰ, ਸੱਜਣ ਧੁਰ ਦੇ ਨਜ਼ਰੀ ਆਈਆ। ਜਿਨ੍ਹਾਂ ਦਾ ਸਭ ਤੋਂ ਵੱਖਰਾ ਵਿਵਹਾਰ, ਵਿਵਹਾਰੀ ਹੋ ਕੇ
ਸੇਵ ਕਮਾਈਆ। ਖੇਲ ਤੱਕ ਇਕ ਤੋਂ ਦੋ ਦੋ ਤੋਂ ਚਾਰ, ਚਾਰ ਕੁੰਟ ਗਏ ਭੁਲਾਈਆ। ਦਰਸ਼ਨ ਕਰ ਕੇ ਦੀਦ ਦੀਦਾਰ, ਦਰਦ ਆਪਣਾ ਗਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਚੁਕਾਈਆ। ਪੰਦਰਾਂ ਮੱਘਰ ਕਹੇ ਮੈਂ ਵੇਖੀ ਅਜਬ ਕਹਾਣੀ, ਲੇਖਾ ਲਿਖਤ ਨਾ ਕੋਇ ਸਮਝਾਈਆ। ਜਨ ਭਗਤਾਂ ਅੰਦਰ ਸੁਣੀ ਅਗੰਮੀ ਬਾਣੀ, ਬਾਣ ਨਿਰਾਲਾ ਤੀਰ ਲਗਾਈਆ। ਪ੍ਰੇਮ ਪਿਆਰ ਦਾ ਚੁੱਕ ਕੇ ਪਾਣੀ, ਭੱਜਣ ਵਾਹੋ ਦਾਹੀਆ। ਅਚਰਜ ਖੇਲ ਵੇਖ ਗੁਰ ਅਵਤਾਰ ਪੈਗ਼ੰਬਰ ਹੋਏ ਹੈਰਾਨੀ, ਹੈਰਤ ਸਭ ਦੇ ਅੰਦਰ ਆਈਆ। ਨਵ ਜੋਬਨ ਨਵ ਜੁਗ ਨਵ ਰੰਗ ਦੀ ਵੇਖ ਜੁਆਨੀ, ਜੋਬਨਮੱਤੇ ਖ਼ੁਸ਼ੀ ਮਨਾਈਆ। ਅੰਦਰ ਤਕ ਕੇ ਨੂਰ ਨੁਰਾਨੀ ਲਹਿਰ ਰੁਹਾਨੀ, ਜ਼ਿਮੀਂ ਅਸਮਾਨ ਸੀਸ ਝੁਕਾਈਆ। ਨਜ਼ਾਰਾ ਤੱਕ ਕੇ ਪਦ ਨਿਰਬਾਨੀ, ਝਗੜਾ ਛੱਡ ਕੇ ਚਾਰੇ ਬਾਣੀ, ਚਾਰੇ ਖਾਣੀ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣਾ ਰੰਗ ਵਖਾਈਆ। ਪੰਦਰਾਂ ਮੱਘਰ ਕਹੇ ਮੈਂ ਵੇਖ ਕੇ ਭਗਤ ਦਵਾਰ, ਦਵਾਰਕਾ ਵਾਸੀ ਦਿਆਂ ਵਧਾਈਆ। ਉਠ ਵੇਖ ਕ੍ਰਿਸ਼ਨ ਮੁਰਾਰ, ਮੁਰਾਰੀ ਮੋਹਰ ਰਿਹਾ ਲਗਾਈਆ। ਜੁਗ ਚੌਕੜੀ ਜਿਸ ਦੀ ਕਾਰ, ਕਰਨੀ ਕਰਤਾ ਇਕ ਅਖਵਾਈਆ। ਨਿਰਗੁਣ ਸਰਗੁਣ ਖੇਲ ਅਪਾਰ, ਅਪਰੰਪਰ ਵੇਸ ਵਟਾਈਆ। ਸੰਤ ਸੁਹੇਲੇ ਲਏ ਉਭਾਰ, ਨਿਤ ਨਵਿਤ ਜੋੜ ਜੁੜਾਈਆ। ਅੰਦਰ ਬਾਹਰ ਪਾਵੇ ਸਾਰ, ਗੁਪਤ ਜਾਹਰ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਪੰਦਰਾਂ ਮੱਘਰ ਕਹੇ ਮੇਰਾ ਅੰਤ ਅਖ਼ੀਰੀ ਸ਼ਬਦੀ ਬੋਲ, ਸੰਦੇਸਾ ਦਿਆਂ ਜਣਾਈਆ। ਜਨ ਭਗਤੋ ਪ੍ਰਭੂ ਵਸੇ ਸਦਾ ਤੁਹਾਡੇ ਕੋਲ, ਪਰਮਾਤਮ ਆਤਮ ਅੰਤਮ ਮਿਲ ਕੇ ਖ਼ੁਸ਼ੀ ਮਨਾਈਆ। ਜਗਤ ਵਡਿਆਈ ਉਪਰ ਧੌਲ, ਸਚਖੰਡ ਦਵਾਰੇ ਸਾਚਾ ਰੰਗ ਵਖਾਈਆ। ਪੂਰਬ ਜਨਮ ਦਾ ਪੂਰਾ ਕਰ ਕੇ ਕੌਲ, ਕਰਮਾਂ ਦਾ ਲਹਿਣਾ ਦਿਤਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਪੰਦਰਾਂ ਮੱਘਰ ਕਹੇ ਮੈਂ ਕਹਾਂ ਸਚ ਅਖ਼ੀਰ, ਆਖ਼ਰ ਦਿਆਂ ਜਣਾਈਆ। ਪ੍ਰਭੂ ਦੇ ਹੱਥ ਭਗਤਾਂ ਦੀ ਤਕ਼ਦੀਰ, ਜਦੋਂ ਚਾਹੇ ਦੇਵੇ ਬਦਲਾਈਆ। ਅੰਦਰ ਰਖ ਆਪਣੀ ਤਸਵੀਰ, ਤਸਬੀਆਂ ਮਣਕਿਆਂ ਤੋਂ ਦਏ ਛੁਡਾਈਆ। ਸਚ ਦਵਾਰਾ ਵਖਾ ਕੇ ਇਕ ਅੰਮ੍ਰਿਤ ਜਾਮ ਪਿਆਏ ਸੀਰ, ਸੁਰਤ ਸ਼ਬਦ ਜੋੜ ਜੁੜਾਈਆ। ਜਿਸ ਗ੍ਰਹਿ ਵਸੇ ਭਗਤ ਕਬੀਰ, ਕਾਅਬਾ ਓਦੂੰ ਅਗਲਾ ਦਏ ਵਖਾਈਆ। ਜਿਥੇ ਖੇਲ ਬੇਨਜ਼ੀਰ, ਨਜ਼ਰ ਨਿਸ਼ਾਨ ਨਾ ਕਿੋੲ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਇਕੋ ਦਏ ਵਡਿਆਈਆ। ਪੰਦਰਾਂ ਮੱਘਰ ਕਹੇ ਜਗਤ ਭਗਤ ਸੱਜਣ ਸਾਚੀ ਕਾਰ, ਪਾਰਬ੍ਰਹਮ ਆਪ ਕਮਾਈਆ। ਸਚ ਕਰੇ ਸਤਿ ਆਪ ਕਰੇ ਸਤਿ ਸਤਿਵਾਦ ਵਿਵਹਾਰ, ਵੇਲਾ ਵਕ਼ਤ ਦਏ ਗਵਾਹੀਆ। ਲੇਖਾ ਜਾਣ ਦਿੱਲੀ ਦਰਬਾਰ, ਦਵਾਰ ਭਗਤਾਂ ਇਕ ਸੁਹਾਈਆ। ਸੇਵਕਾਂ ਸੇਵਾ ਵੇਖ ਅਪਾਰ, ਆਪ ਆਪਣਾ ਰੰਗ ਚੜ੍ਹਾਈਆ। ਮੰਜ਼ਲ ਰਹਿਣ ਨਾ ਦੇਵੇ ਕੋਇ ਦੁਸ਼ਵਾਰ, ਮਾਰਗ ਇਕੋ ਦਏ ਵਖਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਚਾਰ ਵਰਨ ਅਠਾਰਾਂ ਬਰਨ ਦੱਸੇ ਸਚ ਪਿਆਰ, ਜਾਤ ਪਾਤ ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਗ ਭਗਤਾਂ ਭਗਤ ਦਵਾਰੇ ਵਿਚ ਰਖਾਈਆ।
੨੧ ਮੱਘਰ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ
ਮੱਘਰ ਕਹੇ ਮੈਂ ਧਾਰ ਵੇਖੀ ਧੁਰ ਦੀ, ਸਚਖੰਡ ਦਵਾਰ ਵੱਜੀ ਵਧਾਈਆ। ਓਥੇ ਲੋੜ ਨਹੀਂ ਤਾਲ ਸੁਰ ਦੀ, ਤੰਬੂਰ ਤਾਰ ਸਤਾਰ ਨਾ ਕੋਇ ਖਿਚਾਈਆ। ਓਥੇ ਖੇਲ ਨਹੀਂ ਅਵਤਾਰ ਗੁਰ ਦੀ, ਪੈਗ਼ੰਬਰ ਰੂਪ ਨਾ ਕੋਇ ਵਖਾਈਆ। ਨਿਰਗੁਣ ਨਿਰਵੈਰ ਨਿਰਾਕਾਰ ਧਾਰ ਇਕੋ ਉਤਰਦੀ, ਸ਼ਬਦੀ ਸ਼ਬਦ ਖੇਲ ਖਿਲਾਈਆ। ਪ੍ਰੀਤੀ ਪ੍ਰੀਤਮ ਨਾਲ ਜੁੜਦੀ, ਦੂਜਾ ਸੰਗ ਨਾ ਕੋਇ ਵਖਾਈਆ। ਓਥੇ ਲੋੜ ਨਹੀਂ ਕੋਈ ਸ਼ੁਕਰ ਦੀ, ਸ਼ਾਹ ਪਾਤਸ਼ਾਹ ਇਕੋ ਸ਼ਹਿਨਸ਼ਾਹੀਆ। ਜੁਗ ਚੌਕੜੀ ਪਤਾ ਨਹੀਂ ਕਿਸ ਤਰ੍ਹਾਂ ਗੁਜ਼ਰਦੀ, ਕੋਟਨ ਕੋਟ ਕਾਲ ਵਿਹਾਈਆ। ਏਥੇ ਓਥੇ ਖੇਲ ਨਹੀਂ ਕਿਸੇ ਉਜਰ ਦੀ, ਇਕੋ ਹੁਕਮ ਬੇਪਰਵਾਹੀਆ। ਰਸਨਾ ਜਿਹਵਾ ਬੱਤੀ ਦੰਦ ਕੋਈ ਕਥਾ ਨਹੀਂ ਉਚਰਦੀ, ਢੋਲਾ ਨਾਦ ਗੀਤ ਸੰਗੀਤ ਨਾ ਕੋਈ ਸਮਝਾਈਆ। ਵੇਖੀ ਖੇਲ ਕ਼ਾਦਰ ਕੁਦਰ ਦੀ, ਜੋ ਕ਼ੁਦਰਤ ਰਿਹਾ ਬਣਾਈਆ। ਕੋਈ ਰਮਜ਼ ਨਹੀਂ ਉਹਲੇ ਪੜਦੇ ਵਾਲੀ ਲੁਕਣ ਦੀ, ਇਕੋ ਜੋਤ ਨੂਰ ਕਰੇ ਰੁਸ਼ਨਾਈਆ। ਕੋਈ ਧਾਰ ਨਹੀਂ ਲੰਮੀ ਚੌੜੀ ਮੁੱਕਣ ਦੀ, ਮੁਕੰਮਲ ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਮੱਘਰ ਕਹੇ ਮੈਂ ਵੇਖਿਆ ਹਜ਼ਰਤ ਹਜ਼ੂਰ, ਹਾਜਰ ਇਕੋ ਨਜ਼ਰੀ ਆਈਆ। ਜਲਵਾ ਤੱਕਿਆ ਜੋਤੀ ਨੂਰ, ਨੂਰ ਨੂਰ ਨੂਰ ਰੁਸ਼ਨਾਈਆ। ਸਰਬ ਕਲਾ ਭਰਪੂਰ, ਭਰਤੰਬਰ ਬੇਪਰਵਾਹੀਆ। ਓਥੇ ਨਾ ਬਰਦਾ ਗ਼ੁਲਾਮ ਕੋਈ ਮਜ਼ਦੂਰ, ਸੇਵਕ ਰੂਪ ਰੰਗ ਨਾ ਕੋਈ ਵਟਾਈਆ। ਨਾ ਕੋਈ ਸਚ ਝੂਠ ਕਸੂਰ, ਰੂਪ ਰੇਖ ਨਾ ਕੋਇ ਬਦਲਾਈਆ। ਨਾ ਕੋਈ ਸੂਲੀ ਚੜ੍ਹਦਾ ਦਿਸੇ ਮਨਸੂਰ, ਫਾਂਸੀ ਯਸੂ ਨਾ ਕੋਈ ਲਟਕਾਈਆ। ਨਾ ਕੋਈ ਨਾਨਕ ਗੋਬਿੰਦ ਹੁੰਦਾ ਦਿਸੇ ਮਜਬੂਰ, ਨਾ ਕੋਈ ਮੁਹੰਮਦ ਚੌਦਾਂ ਤਬਕ ਵਡਿਆਈਆ। ਨਾ ਕੋਈ ਚੋਟੀ ਦਿਸੇ ਕੋਹਤੂਰ, ਮੂਸਾ ਮੂੰਹ ਦੇ ਭਾਰ ਨਾ ਕੋਈ ਸੁਟਾਈਆ। ਇਕ ਇਕੱਲਾ ਵੇਖਿਆ ਜੋ ਆਦਿ ਜੁਗਾਦਿ ਜੁਗ ਚੌਕੜੀ ਸਦਾ ਮਸ਼ਹੂਰ, ਮੁਸ਼ਕਲ ਸਭ ਦੀ ਹਲ ਕਰਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਸਰਬ ਕਲਾ ਭਰਪੂਰ, ਪਾਰਬ੍ਰਹਮ ਪਤਿਪਰਮੇਸ਼ਵਰ ਨਜ਼ਰੀ ਆਈਆ। ਜੋ ਜੁਗ ਚੌਕੜੀ ਨਿਰਗੁਣ ਨਿਰਵੈਰ ਨਿਰਾਕਾਰ ਖੇਲ ਕਰੇ ਜ਼ਰੂਰ, ਸਰਗੁਣ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਕਿਰਪਾ ਆਪਣੀ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਮੱਘਰ ਕਹੇ ਮੈਂ ਵੇਖਿਆ ਸੂਰਾ ਸਰਬੰਗਾ, ਸਰਬ ਦਵਾਰੇ ਸੋਭਾ ਪਾਈਆ। ਜਿਥੇ ਨਾ ਕੋਈ ਤੀਰਥ ਤਟ, ਕਿਨਾਰ ਗੰਗਾ, ਸਰੋਵਰ ਸਰ ਨਾ ਕੋਈ ਵਖਾਈਆ। ਰਾਗ ਨਾਦ ਨਾ ਕੋਈ ਢੋਲ ਮਰਦੰਗਾ, ਪੂਜਾ ਪਾਠ ਨਾ ਕੋਈ ਸਮਝਾਈਆ। ਰਵ ਸਸ ਨਾ ਸੂਰਿਆ ਚੰਦਾ, ਮੰਡਲ ਮੰਡਪ ਨਾ ਕੋਇ ਪਰਗਟਾਈਆ। ਪ੍ਰੇਮ ਪਿਆਰ ਰਸ ਨਾ ਕੋਈ ਅਨੰਦਾ, ਅਨਰਸ ਆਪਣਾ ਰੂਪ ਵਟਾਈਆ। ਮੀਤ ਮੁਰਾਰ ਸੱਜਣ ਨਾ ਕੋਈ ਸੰਗਾ, ਸਗਲਾ ਜੋੜ ਨਾ ਕੋਇ ਜੁੜਾਈਆ। ਪੰਜ ਤਤ ਖ਼ਾਕੀ ਤਨ ਨਾ ਕੋਈ ਬੰਦਾ, ਬੰਦਗੀ ਵਾਲੀ ਨਾ ਕੋਇ ਪੜ੍ਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਨਾ ਕੋਈ ਪੰਡਾ, ਅਕ਼ਲਾਂ ਵਾਲੀ ਨਾ ਕੋਈ ਲੜਾਈਆ। ਢੋਲ ਤਾਲ ਨਾ ਕੋਈ ਮਰਦੰਗਾ, ਸੁਰਤੀ ਸੁਰਤ ਨਾ ਕੋਇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਇਕੋ ਨਜ਼ਰੀ ਆਈਆ। ਮੱਘਰ ਕਹੇ ਮੈਂ ਤੱਕਿਆ ਹਕ ਨਿਜ਼ਾਮ, ਜੋ ਨੌਬਤ ਨਾਮ ਵਜਾਈਆ। ਭਗਤ ਉਧਾਰਨ ਜਿਸ ਦਾ ਕਾਮ, ਜਗਤ ਕਾਮਨੀ ਦਏ ਦੁਰਕਾਈਆ। ਕੂੜੀ ਕਿਰਿਆ ਦਿਸੇ ਅੰਧੇਰੀ
ਸ਼ਾਮ, ਸ਼ਮਅ ਆਪਣੀ ਕਰੇ ਰੁਸ਼ਨਾਈਆ। ਧੁਰ ਸੰਦੇਸ਼ਾ ਦੇਵੇ ਸਚ ਪੈਗ਼ਾਮ, ਪੈਗ਼ੰਬਰਾਂ ਕਰੇ ਪੜ੍ਹਾਈਆ। ਜਿਸ ਨੂੰ ਏਥੇ ਓਥੇ ਦੋ ਜਹਾਨ (ਗਾਣ), ਇਸਮ ਆਜਮ ਨੂਰ ਖ਼ੁਦਾਈਆ। ਮਾਲਕ ਖ਼ਾਲਕ ਪ੍ਰਿਤਪਾਲਕ ਨੌਜਵਾਨ, ਨੂਰ ਨੁਰਾਨਾ ਨਜ਼ਰੀ ਆਈਆ। ਜਿਸ ਦੀ ਕਰੇ ਨਾ ਕੋਈ ਪਹਿਚਾਨ, ਰੂਪ ਰੰਗ ਰੇਖ ਨਾ ਕੋਇ ਦ੍ਰਿੜਾਈਆ। ਸੋ ਭਗਤਾਂ ਦਾ ਭਗਵਾਨ ਹੋ ਕੇ ਮਿਹਰਵਾਨ, ਵੇਸ ਅਵੱਲੜਾ ਇਕ ਇਕੱਲਾ ਰੂਪ ਵਟਾਈਆ। ਸੰਤ ਸੁਹੇਲੇ ਵੇਖੇ ਆਣ, ਗੁਰ ਚੇਲੇ ਦੇਵੇ ਮਾਣ, ਗੁਰਮੁਖ ਕਰ ਪਰਵਾਨ, ਗੁਰਸਿਖ ਵੇਖੇ ਆਣ, ਹਰਿਜਨ ਆਪਣੀ ਗੋਦ ਉਠਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਸਾਰੇ ਝੁਕਦੇ ਵੇਖੇ ਬ੍ਰਹਮਾ ਸ਼ਿਵ ਵਿਸ਼ਨ ਢੋਲਾ ਤੂੰਹੀ ਤੂੰਹੀ ਗਾਣ, ਗਹਿਰ ਗੰਭੀਰ ਬੇਨਜ਼ੀਰ ਦੇ ਰੁਸ਼ਨਾਈਆ। ਓਹ ਨਾਉਂ ਰਖ ਕੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਮੀਤਾ ਬਣਿਆ ਆਣ, ਆਨ ਆਪਣੀ ਵਿਚ ਰਖਾਈਆ। ਮੱਘਰ ਕਹੇ ਮਗਰਲੇ ਕਰ ਪਰਵਾਨ, ਪੂਰਬ ਲੇਖਾ ਰਿਹਾ ਚੁਕਾਈਆ। ਜਿਸ ਦਾ ਸਭ ਤੋਂ ਵਖਰਾ ਸ਼ਬਦੀ ਇਕ ਦੀਵਾਨ, ਦੀਵਾਨਖਾਨਿਆਂ ਕਰੇ ਸਫ਼ਾਈਆ। ਧਰ ਰੂਪ ਜਗਤ ਭੇਖ ਇਨਸਾਨ, ਜ਼ਿਮੀਂ ਅਸਮਾਨ ਖੋਜ ਖੁਜਾਈਆ। ਰਹਿਮਤ ਵਿਚ ਰਹਿਮਾਨ, ਮੁਹੱਬਤ ਵਿਚ ਮਹਿਬੂਬ ਅਰਸ਼ ਅਰੂਜ ਸੋਭਾ ਪਾਈਆ। ਜਨ ਭਗਤਾਂ ਦੇਵਣ ਆਇਆ ਦਾਨ, ਦਾਤਾ ਦਾਨੀ ਧੁਰ ਦਾ ਕਾਹਨ, ਮਾਇਆ ਮਮਤਾ ਹੰਗਤਾ ਤੋੜ ਅਭਿਮਾਨ, ਕਮਾਨ ਆਪਣੀ ਵਿਚ ਰਖਾਈਆ।