ਪੁਸਤਕਾਲਾਭਾਗ ੧੯

ਪਹਿਲੀ ਪੋਹ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ

ਪਹਿਲੀ ਪੋਹ ਕਹੇ ਖੇਲ ਹੋਣਾ ਪਿਤਾ ਪੁੱਤ ਦਾ, ਪੁਰਖ ਅਕਾਲ ਗੋਬਿੰਦ ਸ਼ਬਦ ਡੰਕ ਵਜਾਈਆ। ਖੇਲ ਵੇਖਣਾ ਅਬਿਨਾਸ਼ੀ ਅਚੁਤ ਦਾ, ਪਾਰਬ੍ਰਹਮ ਪ੍ਰਭ ਦਇਆ ਕਮਾਈਆ। ਪੜਦਾ ਉਹਲਾ ਚੁੱਕਣਾ ਲੁਕ ਦਾ, ਨਕ਼ਾਬ ਨਜ਼ਰ ਕੋਇ ਨਾ ਆਈਆ। ਸ਼ਬਦ ਅਗੰਮੀ ਵੇਖਣਾ ਉਠਦਾ, ਜਿਸ ਦਾ ਪਿਤਾ ਨਾ ਕੋਈ ਮਾਈਆ। ਨਿਰਗੁਣ ਧਾਰ ਵੇਖਣਾ ਬੁੱਕਦਾ, ਰਸਨਾ ਜਿਹਵਾ ਨਾ ਕੋਈ ਹਿਲਾਈਆ। ਕਲਜੁਗ ਕੂੜੀ ਕਿਰਿਆ ਪੈਂਡਾ ਵੇਖਿਆ ਮੁਕਦਾ, ਅਗੇ ਅਵਰ ਨਾ ਕੋਇ ਵਧਾਈਆ। ਕੂੜੀ ਕਿਰਿਆ ਵੇਖਣਾ ਕੁਟਦਾ, ਨਾਮ ਖੰਡਾ ਹੱਥ ਚਮਕਾਈਆ। ਮਾਇਆ ਮਮਤਾ ਵੇਖਣਾ ਲੁੱਟ ਦਾ, ਚਾਰੋਂ ਕੁੰਟ ਫੇਰਾ ਪਾਈਆ। ਭਗਤਾਂ ਭਗਵਾਨ ਵੇਖਣਾ ਪੁਛਦਾ, ਲੱਖ ਚੁਰਾਸੀ ਖੋਜ ਖੁਜਾਈਆ। ਕੋਈ ਭੇਵ ਨਾ ਜਾਣੇ ਉਸਦਾ, ਉਸਤਤ ਗੁਰ ਅਵਤਾਰ ਪੈਗ਼ੰਬਰ ਗਏ ਸੁਣਾਈਆ। ਜਿਸ ਝਗੜਾ ਮੁਕੌਣਾ ਮਾਇਆ ਮਮਤਾ ਦੁੱਖ ਦਾ, ਦਰਦੀਆਂ ਹੋਏ ਸਹਾਈਆ। ਜਿਸ ਦਾ ਨਿਸ਼ਾਨਾ ਅਣਿਆਲਾ ਤੀਰ ਕਦੇ ਨਾ ਉਕਦਾ, ਉਤਮ ਸ੍ਰੇਸ਼ਟ ਆਪਣਾ ਬਾਣ ਵਖਾਈਆ। ਝਗੜਾ ਮੁਕਾਵੇ ਹਉਮੇ ਭੁੱਖ ਦਾ, ਨਾਮ ਭੰਡਾਰ ਇਕ ਵਰਤਾਈਆ। ਭਾਗ ਵੇਖੇ ਧਰਨੀ ਦੀ ਕੁੱਖ ਦਾ, ਹਰਿ ਕਰਤਾ ਸ਼ਹਿਨਸ਼ਾਹੀਆ। ਸੰਤ ਸੁਹੇਲੇ ਗੋਦੀ ਚੁਕਦਾ, ਫੜ ਬਾਹੋਂ ਗਲੇ ਲਗਾਈਆ। ਜਿਸ ਦਾ ਲਹਿਣਾ ਨਾ ਕਦੇ ਨਿਖੁੱਟਦਾ, ਵੇਖਣਹਾਰ ਧੁਰ ਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਪਹਿਲੀ ਪੋਹ ਕਹੇ ਮੈਂ ਵੇਖਿਆ ਹਕ਼ੀਕ਼ਤ ਹੱਜ, ਹਜ਼ਰਤਾਂ ਦਿਆਂ ਸੁਣਾਈਆ। ਜੁਗ ਚੌਕੜੀ ਪੈਂਡਾ ਮੁੱਕਿਆ ਭੱਜ ਭੱਜ, ਪਾਂਧੀ ਨਜ਼ਰ ਕੋਇ ਨਾ ਆਈਆ।

ਸਾਚੇ ਤਖ਼ਤ ਤਖ਼ਤ ਨਿਵਾਸੀ ਬੈਠਾ ਸਜ, ਸੱਜਣ ਦਾਤਾ ਧੁਰ ਦਰਗਾਹੀਆ। ਜਿਸ ਦੀ ਆਦਿ ਜੁਗਾਦਿ ਜੁਗ ਚੌਕੜੀ ਕਿਸੇ ਨਾ ਲੱਭੀ ਹੱਦ, ਪਾਰ ਕਿਨਾਰਾ ਨਾ ਕੋਇ ਦ੍ਰਿੜਾਈਆ। ਜਿਸ ਨੂੰ ਰਾਗਾਂ ਨਾਦਾਂ ਅੰਦਰ ਸੀਸ ਝੁਕਾ ਕੇ ਰਹੇ ਸੱਦ, ਸੱਦੇ ਢੋਲੇ ਨਾਮ ਸੁਣਾਈਆ। ਜਿਸ ਦੇ ਚਰਨਾਂ ਉਤੇ ਸਰਗੁਣ ਨਿਰਗੁਣ ਧਾਰ ਰਹੇ ਢੱਠ, ਨੇਤਰ ਨਜ਼ਰ ਕੋਇ ਨਾ ਆਈਆ। ਜਿਸ ਦਾ ਸਚਖੰਡ ਦਵਾਰਾ ਧੁਰ ਦਾ ਹੱਟ, ਚੌਦਾਂ ਤਬਕ ਨਾ ਕੋਇ ਵਡਿਆਈਆ। ਸੋ ਪੁਰਖ ਅਕਾਲ ਦੀਨ ਦਿਆਲ ਕਰੇ ਖੇਲ ਇਕ ਸਮਰਥ, ਧੁਰ ਦਾ ਹੁਕਮ ਇਕ ਵਰਤਾਈਆ। ਭਗਤ ਸੁਹੇਲੇ ਵੇਖਣੇ ਸਚ, ਸਚ ਸਤਿ ਨਾਲ ਜੁੜਾਈਆ। ਆਤਮ ਅੰਤਰ ਜਾਣਾ ਰਚ, ਰੁਚੀ ਅੰਦਰੋਂ ਦੇਣੀ ਬਦਲਾਈਆ। ਭਾਗ ਲਗਾ ਕੇ ਕਾਇਆ ਮਾਟੀ ਕੱਚ, ਕਾਇਆ ਕੰਚਨ ਗੜ੍ਹ ਦੇਣਾ ਸੁਹਾਈਆ। ਧੁਰ ਦਾ ਮਾਰਗ ਇਕੋ ਦੱਸ, ਦਹਿ ਦਿਸ਼ਾ ਕਰੇ ਪੜ੍ਹਾਈਆ। ਆਤਮ ਪਰਮਾਤਮ ਮਿਲ ਕੇ ਪਏ ਹੱਸ, ਹਸਤੀ ਵਜੂਦ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵੱਡੀ ਵਡਿਆਈਆ। ਪਹਿਲੀ ਪੋਹ ਕਹੇ ਮੈਂ ਵੇਖਣਾ ਅੰਤ ਅਖ਼ੀਰ, ਆਖ਼ਰ ਦਿਆਂ ਜਣਾਈਆ। ਧੁਰ ਦਰਗਾਹੀ ਤੱਕਣਾ ਇਕ ਪੀਰ, ਪੈਗ਼ੰਬਰ ਬੈਠੇ ਸੀਸ ਨਿਵਾਈਆ। ਜਿਸ ਦਾ ਨੂਰ ਨੁਰਾਨਾ ਬੇਨਜ਼ੀਰ, ਜਗਤ ਨੇਤਰ ਨਾ ਕੋਇ ਰੁਸ਼ਨਾਈਆ। ਖਿੱਚੀ ਜਾਏ ਨਾ ਕੋਇ ਤਸਵੀਰ, ਮੁਸੱਵਰ ਵੰਡ ਨਾ ਕੋਇ ਵੰਡਾਈਆ। ਜਿਸ ਦਾ ਗ੍ਰਹਿ ਮੰਦਰ ਗਹਿਰ ਗੰਭੀਰ, ਬੇਅੰਤ ਬੇਪਰਵਾਹੀਆ। ਜਿਸ ਨੂੰ ਸਮਝੇ ਨਾ ਕੋਇ ਜ਼ਮੀਰ, ਬੁਧੀ ਸ਼ਬਦ ਨਾ ਕੋਇ ਸੁਣਾਈਆ। ਜਿਸ ਨੂੰ ਸਜਦਾ ਕਰਦਾ ਗਿਆ ਕਬੀਰ, ਤਨ ਮਾਟੀ ਖ਼ਾਕ ਮਿਲਾਈਆ। ਸੋ ਕਰ ਕੇ ਅਗੰਮੀ ਤਦਬੀਰ, ਤਬਅ ਸਭ ਦੀ ਰਿਹਾ ਬਦਲਾਈਆ। ਤੋੜਨਹਾਰਾ ਸ਼ਰਅ ਜ਼ੰਜੀਰ, ਸ਼ਰੀਅਤ ਇਕੋ ਰਿਹਾ ਦਰਸਾਈਆ। ਝਗੜਾ ਚੁੱਕੇ ਸ਼ਾਹ ਹਕੀਰ, ਊਚ ਨੀਚ ਬਖ਼ਸ਼ਣਹਾਰ ਸਰਨਾਈਆ। ਲੇਖਾ ਜਾਣੇ ਸੂਫ਼ੀ ਜਗਤ ਫ਼ਕੀਰ, ਫ਼ਿਕਰਾ ਕਲਮਾ ਇਕੋ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਰਿਹਾ ਉਠਾਈਆ। ਪਹਿਲੀ ਪੋਹ ਕਹੇ ਮੈਂ ਤੱਕਣਾ ਆਲਮੀਨ, ਬਿਸਮਿਲ ਆਪਣੀ ਖੇਲ ਕਰਾਇੰਦਾ। ਜਿਸ ਦਾ ਮੁਹੰਮਦ ਗੋਬਿੰਦ ਨਾਲੋਂ ਬਹੁਤਾ ਕੀਤਾ ਯਕੀਨ, ਯੱਕੇ ਬਾਅਦ ਦੀਗਰੇ ਧਾਰ ਚਲਾਇੰਦਾ। ਜਿਸ ਦੀ ਸਮਝੇ ਨਾ ਕੋਇ ਤਰਮੀਮ, ਵੰਡਣ ਵੰਡ ਨਾ ਕੋਇ ਵਖਾਇੰਦਾ। ਜਿਸ ਦਾ ਮਾਰਗ ਦੋ ਜਹਾਨ ਮਹੀਨ, ਜਗ ਨੇਤਰ ਨਜ਼ਰ ਨਾ ਆਇੰਦਾ। ਜਿਸ ਦੀ ਸਭ ਤੋਂ ਵਖਰੀ ਤਾਲੀਮ, ਅਲਿਫ਼ ਯੇ ਨਾ ਕੋਇ ਵਖਾਇੰਦਾ। ਜਿਸ ਦੇ ਗੁਰ ਅਵਤਾਰ ਪੈਗ਼ੰਬਰ ਮਸਕੀਨ, ਹੁਕਮੇ ਅੰਦਰ ਹੁਕਮ ਫਿਰਾਇੰਦਾ। ਸ਼ਬਦੀ ਕਰਨਹਾਰ ਤਲਕੀਨ, ਤੁਲਬਾ ਤਾਲਬ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖਾਇੰਦਾ। ਪਹਿਲੀ ਪੋਹ ਕਹੇ ਮੈਂ ਬੋਲਣਾ ਲਲਕਾਰ, ਧੁਰ ਦਾ ਜੈਕਾਰਾ ਇਕ ਸੁਣਾਈਆ। ਕਲ ਕਲਕੀ ਨਿਰਗੁਣ ਧਰ ਆਇਆ ਅਵਤਾਰ, ਅਵਤਰੀ ਬੇਪਰਵਾਹੀਆ। ਜੋ ਲੱਖ ਚੁਰਾਸੀ ਵੇਖੇ ਜਗਤ ਸ਼ਿਕਾਰ, ਸ਼ਿਕਾਰੀ ਹੋ ਕੇ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸ਼ਬਦੀ ਲਏ ਉਠਾਲ, ਹੁਕਮੇ ਹੁਕਮ ਮਨਾਈਆ। ਉਠੋ ਵੇਖੋ ਪੂਰਬ ਹਾਲ, ਚਾਰੇ ਜੁਗ ਦੇਣ ਗਵਾਹੀਆ। ਚਾਰ ਵਰਨ ਹੋਵਣ ਬੇਹਾਲ, ਅਠਾਰਾਂ ਵਰਨ ਨਾ ਕੋਇ ਵਡਿਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਕਰਨ ਪੁਕਾਰ, ਅੰਜੀਲ ਕ਼ੁਰਾਨ ਰਹੀ ਕੁਰਲਾਈਆ। ਹਕ਼ੀਕ਼ਤ ਸਮਝੇ ਨਾ ਕੋਇ ਹੱਕ ਹਲਾਲ, ਹਾਲਤ ਬਦਲੀ ਅੰਤ ਲੋਕਾਈਆ। ਅਗੇ ਦਿਸੇ ਨਾ ਕੋਇ ਦਲਾਲ, ਪਲੂ ਸਾਰੇ ਗਏ ਛੁਡਾਈਆ। ਜਲਵਾ

ਤੱਕਿਆ ਨਾ ਨੂਰ ਜਲਾਲ, ਨੂਰੋ ਨੂਰ ਨਾ ਕੋਇ ਰੁਸ਼ਨਾਈਆ। ਪੱਲੂ ਸਕਿਆ ਨਾ ਕੋਇ ਸੰਭਾਲ, ਕੰਨੀ ਗੰਢ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਧੁਰ ਦਾ ਇਕ ਵਰਤਾਈਆ। ਪਹਿਲੀ ਪੋਹ ਕਹੇ ਮੈਂ ਵੇਖਣਾ ਅੰਦਰ ਵੜ, ਲੱਖ ਚੁਰਾਸੀ ਖੋਜ ਖੁਜਾਈਆ। ਬਿਨ ਪੌੜ੍ਹੀ ਡੰਡੇ ਜਾਣਾ ਚੜ੍ਹ, ਮੰਜ਼ਲ ਆਪਣੀ ਪੰਧ ਮੁਕਾਈਆ। ਸਚ ਦਵਾਰੇ ਵੇਖਣਾ ਖੜ, ਸਚ ਸਿੰਘਾਸਣ ਸੋਭਾ ਪਾਈਆ। ਜੀਵ ਜੰਤ ਸਾਧ ਸੰਤ ਕਵਣ ਕਰਨੀ ਰਿਹਾ ਕਰ, ਵੇਖਣਾ ਥਾਉਂ ਥਾਈਂਆ। ਕਵਣ ਜੀਵਤ ਰਿਹਾ ਮਰ, ਮਨ ਵਾਸਨਾ ਰਿਹਾ ਮਿਟਾਈਆ। ਕਵਣ ਨਿਰਅੱਖਰ ਰਿਹਾ ਪੜ੍ਹ, ਜਿਸ ਨੂੰ ਲਿਖੇ ਕੋਇ ਨਾ ਕ਼ਲਮ ਸ਼ਾਹੀਆ। ਕਵਣ ਸਰਨ ਸਰਨਾਈ ਰਿਹਾ ਪੜ, ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਗਏ ਧਿਆਈਆ। ਕਵਣ ਖੁਲ੍ਹੌਣਾ ਸਾਚਾ ਦਰ, ਦਰਗਾਹ ਸਾਚੀ ਸੋਭਾ ਪਾਈਆ। ਜਿਥੇ ਰਵ ਸਸ ਕੋਈ ਪਰਕਾਸ਼ ਰਿਹਾ ਨਾ ਕਰ, ਮੰਡਲ ਮੰਡਪ ਨਾ ਕੋਇ ਵਖਾਈਆ। ਸੋ ਸਵਾਮੀ ਅੰਤਰਜਾਮੀ ਨਿਰਗੁਣ ਨਿਰਵੈਰ ਆਇਆ ਚਲ, ਨਿਹਚਲ ਆਪਣਾ ਧਾਮ ਸੁਹਾਈਆ। ਜਿਸ ਦਾ ਸਮਝ ਸਕੇ ਨਾ ਕੋਈ ਬਲ, ਵਲ ਛਲ ਧਾਰੀ ਆਪਣੀ ਖੇਲ ਵਖਾਈਆ। ਜਿਸ ਦਾ ਕੋਟਨ ਕੋਟ ਜੁਗ ਬੀਤਿਆਂ ਇਕ ਨਾ ਹੋਵੇ ਪਲ, ਕੋਟਨ ਕੋਟ ਬ੍ਰਹਮਾ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪਹਿਲੀ ਪੋਹ ਕਹੇ ਮੈਂ ਦੇਣਾ ਹੋਕਾ, ਹੁਕਮ ਇਕ ਸੁਣਾਈਆ। ਖ਼ਬਰ ਸੁਣੋਣੀ ਚੌਦਾਂ ਲੋਕਾ, ਲੁਕਮਾ ਹੋਣਾ ਜਗਤ ਲੋਕਾਈਆ। ਕੋਟਾਂ ਵਿਚੋਂ ਪੁਰਖ ਅਕਾਲ ਦਾ ਬਚਣਾ ਇਕੋ ਪੋਤਾ, ਜੋ ਗੋਬਿੰਦ ਸੁਤ ਗਿਆ ਬਣਾਈਆ। ਜੋ ਆਯੂ ਉਤਰ ਵਿਚ ਛੋਟਾ, ਦਸਵਾਂ ਸਾਲ ਹਰਿ ਸੰਗਤ ਉਤੇ ਨਜ਼ਰੀ ਆਈਆ। ਜਿਨ੍ਹਾਂ ਵਿਚ ਰਹਿਣਾ ਕੋਈ ਨਾ ਖੋਟਾ, ਖੋਟਿਆਂ ਖਰੇ ਲੈਣਾ ਬਣਾਈਆ। ਕੋਈ ਪੜ੍ਹਾਵਣ ਵਾਲਾ ਦੇਣਾ ਨਹੀਂ ਤੋਤਾ, ਤੂੰ ਮੈਂ ਲਹਿਣਾ ਦੇਣਾ ਮੁਕਾਈਆ। ਮਿਹਰ ਨਜ਼ਰ ਨਾਲ ਕਾਇਆ ਮਾਟੀ ਅੰਦਰ ਫੇਰ ਕੇ ਪੋਚਾ, ਦੁਰਮਤ ਮੈਲ ਦੇਣੀ ਧਵਾਈਆ। ਅੱਗੇ ਪਿੱਛੇ ਦੀ ਰਹਿਣ ਨਹੀਂ ਦੇਣੀ ਸੋਚਾ, ਲੱਖ ਚੁਰਾਸੀ ਲੇਖਾ ਦੇਣਾ ਮੁਕਾਈਆ। ਗੁਰਮੁਖ ਲੇਖਾ ਦੇਵੇ ਨਾ ਕੋਇ ਨਿਰਦੋਸ਼ਾ, ਰਾਏ ਧਰਮ ਨਾ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਵੇਖ ਵਖਾਈਆ। ਪਹਿਲੀ ਪੋਹ ਕਹੇ ਮੈਂ ਵੇਖਿਆ ਲੇਖਾ ਲਿਖਦਾ, ਸਚਖੰਡ ਨਿਵਾਸੀ ਦਇਆ ਕਮਾਈਆ। ਨਾਤਾ ਜੋੜ ਕੇ ਗੋਬਿੰਦ ਗੁਰਸਿਖ ਦਾ, ਸਾਖਿਆਤ ਹੋਇਆ ਸਹਾਈਆ। ਬਿਨ ਭਗਤਾਂ ਕਿਸੇ ਨਾ ਦਿਸਦਾ, ਭਰਮੇ ਵਿਚ ਲੋਕਾਈਆ। ਲਹਿਣਾ ਦੇਵੇ ਜਿਸ ਜਿਸ ਦਾ, ਜਿਸਮ ਜ਼ਮੀਰ ਦੋਵੇਂ ਆਪਣੇ ਲੇਖੇ ਲਾਈਆ। ਇਹ ਮੌਕਾ ਨਹੀਂ ਕਿਸੇ ਮੁਨ ਰਿਖ ਦਾ, ਮੁਕੰਮਲ ਆਪਣਾ ਰੰਗ ਰੰਗਾਈਆ। ਝਗੜਾ ਚੁਕਣਾ ਕਰਵਟ ਵਾਲੀ ਪਿੱਠ ਦਾ, ਸਨਮੁਖ ਹੋ ਕੇ ਸੋਭਾ ਪਾਈਆ। ਪੈਂਡਾ ਰਿਹਾ ਨਾ ਸਵਾ ਗਿੱਠ ਦਾ, ਅੰਦਰ ਦੀ ਰਸਾਈ ਦੀ ਲੋੜ ਇਕੋ ਵਾਰ ਪੂਰੀ ਦਏ ਕਰਾਈਆ। ਜਨ ਭਗਤਾਂ ਕਾਰਜ ਆਪ ਨਜਿਠਦਾ, ਨਿਜ ਨੇਤਰ ਦਰਸ ਵਖਾਈਆ। ਜਿਸ ਦਾ ਹੁਕਮ ਸਦਾ ਜਿੱਤ ਦਾ, ਹਾਰ ਵਿਚ ਵੇਖੇ ਸ੍ਰਿਸ਼ਟ ਸਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, (ਪਤਿਤ) ਪੁਨੀਤ ਰਿਹਾ ਬਣਾਈਆ। ਪੋਹ ਕਹੇ ਮੈਂ ਤੱਕਿਆ ਪਰਵਰਦਿਗਾਰ, ਜਲਵਾ ਨੂਰ ਨੂਰ ਖ਼ੁਦਾਈਆ। ਜੋ ਆਦਿ ਜੁਗਾਦੀ ਸਾਂਝਾ ਯਾਰ, ਯਾਰਾਨਾ ਇਕੋ ਇਕ ਦਰਸਾਈਆ। ਜਿਸ ਦਾ ਮੁਕਾਮੇ ਹੱਕ ਹਕ਼ੀਕ਼ਤ ਦਾ ਦਰਬਾਰ, ਦਰਗਾਹ ਸਾਚੀ ਸੋਭਾ ਪਾਈਆ। ਓਸ ਦੇ ਉਤੇ ਮੈਨੂੰ ਇਕ ਇਤਬਾਰ, ਬਾਕੀ ਲਾਰੇ ਲਾ ਕੇ ਗਏ ਜਣਾਈਆ।

ਜਿਸ ਦੇ ਦਵਾਰੇ ਦਰ ਦਰਵੇਸ਼ ਮੰਗਦੇ ਗਏ ਭਿਖਾਰ, ਅਵਤਾਰ ਪੈਗ਼ੰਬਰ ਗੁਰ ਝੋਲੀਆਂ ਡਾਹੀਆ। ਸੋ ਕ਼ੁਦਰਤ ਦਾ ਕ਼ਾਦਰ ਹੋਇਆ ਖ਼ਬਰਦਾਰ, ਬੇਖ਼ਬਰਾਂ ਖ਼ਬਰ ਪੁਚਾਈਆ। ਮੁਰੀਦਾਂ ਮੁਰਸ਼ਦ ਦੇਵੇ ਦੀਦਾਰ, ਦੀਦ ਈਦ ਚੰਦ ਚਮਕਾਈਆ। ਕਾਇਆ ਕਾਅਬਾ ਦਏ ਵਖਾਲ, ਗ੍ਰਹਿ ਮੰਦਰ ਸੋਭਾ ਪਾਈਆ। ਜਿਸ ਦਾ ਜੁਗ ਚੌਕੜੀ ਦੇਣ ਅਹਿਵਾਲ, ਹਾਲਾਂਕਿ ਓਹੋ ਗਿਆ ਆਈਆ। ਜਿਸ ਦੇ ਅਗੇ ਨਾ ਜਵਾਬ ਤੇ ਨਾ ਸਵਾਲ, ਫ਼ਿਕਰਾ ਸਕੇ ਨਾ ਕੋਇ ਬਦਲਾਈਆ। ਜਿਸ ਦੀ ਘਾਲਣਾ ਗਏ ਘਾਲ, ਘਾਇਲ ਕਰ ਕੇ ਫਰਜ਼ੰਦ ਗਏ ਕਟਾਈਆ। ਜਲਵਾ ਦੇਵਣ ਆਇਆ ਇਕ ਜਮਾਲ, ਜ਼ਾਮਨ ਹੋ ਕੇ ਫੇਰਾ ਪਾਈਆ। ਜਨ ਭਗਤਾਂ ਅੰਦਰ ਲੁਕੇ ਰਹਿਣ ਨਾ ਦੇਵੇ ਅਰਮਾਨ, ਆਰਾਮ ਨਾਲ ਸਭ ਕੁਛ ਦਏ ਵਖਾਈਆ। ਸਭ ਦੀ ਲੇਖੇ ਲਾ ਕੇ ਸੇਵਾ ਨਿਸ਼ਕਾਮ, ਜੋ ਕਰ ਕਰ ਖ਼ੁਸ਼ੀ ਮਨਾਈਆ। ਗੁਰਮੁਖ ਤੇਰਾ ਪ੍ਰੇਮ ਕਦੇ ਨਾ ਜਾਏ ਹਰਾਮ, ਕੂੜੀ ਵੰਡ ਨਾ ਕੋਇ ਵੰਡਾਈਆ। ਭਾਵੇਂ ਲੱਖ ਚੁਰਾਸੀ ਸ੍ਰਿਸ਼ਟੀ ਡੁੱਬੇ ਤਮਾਮ, ਭਗਤ ਸੁਹੇਲੇ ਸਚਖੰਡ ਦਵਾਰੇ ਦਿਆਂ ਟਿਕਾਈਆ। ਇਹ ਕੋਈ ਗੱਲਾਂ ਬਾਤਾਂ ਵਾਲੀ ਨਹੀਂ ਜ਼ਬਾਨ, ਅੱਖਰਾਂ ਵਾਲੀ ਨਾ ਕੋਇ ਪੜ੍ਹਾਈਆ। ਭਗਤ ਭਗਵਾਨ ਦਾ ਇਕ ਈਮਾਨ, ਅਮਲਾਂ ਤੋਂ ਬਾਹਰ ਦਿਆਂ ਸਮਝਾਈਆ। ਤੁਹਾਡਿਆਂ ਚਰਨਾਂ ਹੇਠ ਦਬਾ ਕੇ ਜ਼ਿਮੀਂ ਅਸਮਾਨ, ਮਹਿਮਾਨ ਆਪਣੇ ਲਵਾਂ ਬਣਾਈਆ। ਜਿਸ ਨੂੰ ਸਾਰੇ ਮੰਨਦੇ ਸ੍ਰੀ ਭਗਵਾਨ, ਓਹ ਨੂਰ ਤੁਹਾਡਾ ਨੂਰ ਕਰਾਂ ਰੁਸ਼ਨਾਈਆ। ਮਾਲਕ ਖ਼ਾਲਕ ਪ੍ਰਿਤਪਾਲਕ ਹੋ ਕੇ ਦੋ ਜਹਾਨਾਂ ਪਕੜੀ ਆਪ ਕਮਾਨ, ਹੁਕਮ ਧੁਰ ਦਾ ਇਕ ਸਮਝਾਈਆ। ਫ਼ੁਰਨਿਆਂ ਵਿਚ ਦੇ ਕੇ ਫ਼ਰਮਾਨ, ਫਰਮਾਬਰਦਾਰ ਲਵਾਂ ਉਠਾਈਆ। ਨਿਤ ਨਵਿਤ ਵੇਖਾਂ ਮਾਰ ਧਿਆਨ, ਬਿਨ ਅੱਖਾਂ ਅੱਖ ਖੁਲ੍ਹਾਈਆ। ਜੁਗ ਜਨਮ ਦੇ ਪ੍ਰਭ ਦੇ ਕੋਲ ਤੁਹਾਡੇ ਬਿਆਨ, ਪੜਦਿਆਂ ਵਿਚੋਂ ਪੜਦੇ ਦਏ ਖੁਲ੍ਹਾਈਆ। ਸਚ ਬਾਗ਼ੀਚੀ ਦਾ ਮਾਲਕ ਬਾਗ਼ਬਾਨ, ਬਾਗ਼ੀ ਕਰੇ ਸਰਬ ਲੋਕਾਈਆ। ਚਾਰ ਕੁੰਟ ਵੇਖੇ ਇਕ ਤੁਫ਼ਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਪਹਿਲੀ ਪੋਹ ਕਹੇ ਪੈਂ ਵੇਖਿਆ ਨੂਰੀ ਇਸਮ, ਆਜ਼ਮ ਆਅਲਾ ਨਜ਼ਰੀ ਆਈਆ। ਤਨ ਵਜੂਦ ਵੇਖਿਆ ਜਿਸਮ, ਅੰਤਰ ਅੰਤਰ ਫੇਰਾ ਪਾਈਆ। ਜਿਸ ਦੀ ਜੁਗ ਚੌਕੜੀ ਸਮਝ ਸਕਿਆ ਨਾ ਕੋਇ ਕਿਸਮ, ਕਿਸਮਤ ਸਭ ਦੀ ਰਿਹਾ ਬਦਲਾਈਆ। ਜਿਸ ਦਾ ਨਾਮ ਨਗਾਰਾ ਇਕੋ ਵਿਸਲ, ਵਿਸ਼ਿਆਂ ਵਿਚੋਂ ਬਾਹਰ ਕਢਾਈਆ। ਜਿਸ ਨੂੰ ਬਿਨਾ ਅੱਖਾਂ ਤੋਂ ਭਗਤ ਸੁਹੇਲੇ ਸਾਰੇ ਦਿਸਣ, ਲੱਖ ਚੁਰਾਸੀ ਪੜਦਾ ਰਿਹਾ ਉਠਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਓਸ ਪੁਰਖ ਅਕਾਲ ਦਾ ਲਾਉਣਾ ਮਿਸ਼ਨ, ਮਿਸ਼ਨਰੀਆਂ ਸਾਰੀਆਂ ਦੇਣੀਆਂ ਤੁੜਾਈਆ। ਜਿਸ ਦੇ ਕੋਲੋਂ ਸਭ ਨੇ ਆਉਣਾ ਸਿਖਣ, ਦੋ ਜਹਾਨਾਂ ਕਰੇ ਅਗੰਮ ਪੜ੍ਹਾਈਆ। ਜਿਸ ਦੇ ਕੋਲੋਂ ਸਭ ਨੇ ਆਉਣਾ ਲਿਖਣ, ਪ੍ਰੇਮ ਹਰੂਫ਼ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਪਹਿਲੀ ਪੋਹ ਕਹੇ ਮੈਂ ਬਣਨਾ ਵੱਡਾ ਨਿੱਕਾ, ਸਰਬ ਦਿਆਂ ਜਣਾਈਆ। ਮੈਂ ਵੇਖਣਾ ਪੁਰਖ ਅਕਾਲ ਧੁਰ ਦਾ ਪਿਤਾ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਦਾ ਸ਼ਬਦੀ ਗੋਬਿੰਦ ਨਾਲ ਹਿਤਾ, ਪ੍ਰੇਮ ਇਕੋ ਇਕ ਰਖਾਈਆ। ਜਿਸ ਦਾ ਏਥੇ ਓਥੇ ਦੋ ਜਹਾਨ ਚਲੇ ਸਿੱਕਾ, ਦੂਜਾ ਹੋਰ ਨਾ ਕੋਇ ਵਖਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਸ੍ਰੀ ਭਗਵੰਤ ਧੁਰ ਦਾ ਕੰਤ ਸਚ ਦਵਾਰੇ ਡਿੱਠਾ, ਅਨਡਿਠ ਬੈਠਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਪਹਿਲੀ ਪੋਹ ਕਹੇ ਮੈਂ ਵੇਖਣੀ ਓਸ ਦੀ ਪਲਕ, ਜੋ

ਪਲ ਪਲ ਖੇਲ ਖਿਲਾਈਆ। ਜਿਸ ਨੇ ਧਾਰ ਬਦਲਨੀ ਖ਼ਲਕ, ਖ਼ਾਲਸ ਗੁਰਮੁਖ ਦਏ ਵਖਾਈਆ। ਕੂੜੀ ਕਿਰਿਆ ਲਾਹੁਣੀ ਅਲਖ, ਅਲੱਖ ਅਗੋਚਰ ਅਗੰਮ ਅਥਾਹ ਫੇਰਾ ਪਾਈਆ। ਜਿਸ ਨੇ ਖੇਲ ਕਰਨਾ ਵਿਚ ਬਲਖ, ਪੂਰਬ ਲੇਖਾ ਪੂਰ ਕਰਾਈਆ। ਕਰ ਪਰਕਾਸ਼ ਉਪਰ ਫ਼ਲਕ, ਨੂਰ ਜਹੂਰ ਦਏ ਦ੍ਰਿੜਾਈਆ। ਜੋਤੀ ਧਾਰ ਚਮਕਾ ਕੇ ਚਮਕ, ਚਮਤਕਾਰ ਆਪਣਾ ਦਏ ਵਖਾਈਆ। ਜਨ ਭਗਤਾਂ ਹੋਣ ਨਾ ਦੇਵੇ ਹਰਾਮ ਨਮਕ, ਨਿਮਖ ਨਿਮਖ ਹੋਏ ਸਹਾਈਆ। ਸਾਚੇ ਪ੍ਰੇਮ ਦੀ ਬਖ਼ਸ਼ ਕੇ ਹਿੰਮਤ, ਹੌਸਲੇ ਅਗਲੇ ਦਏ ਬਦਲਾਈਆ। ਸੰਬਲ ਨਗਰੀ ਸਾਚੀ ਸਿੰਮਤ, ਚਾਰ ਕੁੰਟ ਦਹਿ ਦਿਸ਼ਾ ਵਿਚੋਂ ਵੱਖਰੀ ਆਪ ਉਪਾਈਆ। ਜਿਥੇ ਬਿਨਾ ਪੁਰਖ ਅਕਾਲ ਦੇ ਕਰਨੀ ਪਏ ਅਵਰ ਨਾ ਮਿਨਤ, ਵਿਚੋਲਾ ਲੱਭਣ ਦੀ ਲੋੜ ਰਹੇ ਨਾ ਰਾਈਆ। ਚਿਤਰ ਗੁਪਤ ਰਾਏ ਧਰਮ ਵੇਲੇ ਅੰਤ ਕਰਨ ਕੋਇ ਨਾ ਇੱਲਤ, ਲੱਖ ਚੁਰਾਸੀ ਦਏ ਨਾ ਕੋਇ ਸਜ਼ਾਈਆ। ਮਾਤ ਗਰਭ ਫੇਰ ਨਾ ਹੋਵੇ ਜ਼ਿੱਲਤ, ਨੌ ਅਠਾਰਾਂ ਵੰਡ ਨਾ ਕੋਇ ਵੰਡਾਈਆ। ਸਾਚੇ ਸ਼ਬਦ ਦੀ ਦੇ ਕੇ ਖਿੱਲਤ, ਸਿਰ ਆਪਣਾ ਹੱਥ ਟਿਕਾਈਆ। ਪ੍ਰੇਮ ਪਿਆਰ ਦਾ ਲਾ ਕੇ ਤਿਲਕ, ਤਿਲਕਣਬਾਜ਼ੀ, ਤੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਪਹਿਲੀ ਪੋਹ ਕਹੇ ਮੈਂ ਵੇਖਿਆ ਸ਼ਬਦੀ ਸ਼ੇਰ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਜਿਸ ਨੇ ਦੋ ਜਹਾਨਾਂ ਕਰਨਾ ਜ਼ੇਰ, ਸਿਰ ਸਕੇ ਨਾ ਕੋਇ ਉਠਾਈਆ। ਕੂੜੀ ਕਿਰਿਆ ਮੇਟਣਾ ਅੰਧੇਰ, ਸਤਿ ਸਚ ਕਰੇ ਰੁਸ਼ਨਾਈਆ। ਕਲਜੁਗ ਅੰਤ ਚੁਕਾਉਣਾ ਗੇੜ, ਗੇੜਾ ਗੇੜੇ ਵਿਚ ਭਵਾਈਆ। ਲੱਖ ਕਰੋੜੀ ਛੇੜਨੀ ਛੇੜ, ਮਨ ਮਮਤਾ ਵਿਚ ਫਸਾਈਆ। ਸ਼ਬਦ ਅਗੰਮੀ ਮਾਰਨੀ ਚਪੇੜ, ਮੂਰਖ ਮੁਗਧ ਦੇਣੇ ਦੁਰਕਾਈਆ। ਸ਼ਾਹ ਸੁਲਤਾਨਾਂ ਕਰਨਾ ਢੇਰ, ਖ਼ਾਕੀ ਖ਼ਾਕ ਖ਼ਾਕ ਉਡਾਈਆ। ਜਗ ਦਾ ਮਾਰਗ ਲੌਣਾ ਫੇਰ, ਫਿਰ ਫਿਰ ਵੇਖੇ ਸਰਬ ਲੋਕਾਈਆ। ਕੋਟਾਂ ਵਿਚੋਂ ਥੋੜ੍ਹਿਆਂ ਉਤੇ ਕਰ ਕੇ ਮਿਹਰ, ਆਪਣੀ ਗੋਦ ਲੈਣਾ ਟਿਕਾਈਆ। ਜਿਨ੍ਹਾਂ ਦੀ ਸੇਵਾ ਕਰਨ ਨੂੰ ਤੜਪ ਰਿਹਾ ਕੁਮੇਰ, ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਗੋਬਿੰਦ ਖੰਡਾ ਫੜ ਹੱਥ ਸ਼ਮਸ਼ੇਰ, ਚਾਰੋਂ ਕੁੰਟ ਹੋਏ ਸਹਾਈਆ। ਜਨ ਭਗਤਾਂ ਮਾਰਗ ਲੱਗਣਾ ਪਹਿਲੀ ਵੇਰ, ਵੇਰਵਾ ਅਵਰ ਰਹੇ ਨਾ ਰਾਈਆ। ਪਿਛਲੀ ਕਰਨੀ ਆਪੇ ਦੇਣੀ ਉਧੇੜ, ਹੁਕਮ ਧੁਰ ਦਾ ਇਕ ਸੁਣਾਈਆ। ਅਗਲਾ ਲੇਖਾ ਹੱਕ ਨਬੇੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਕਰੇ ਕੁੜਮਾਈਆ। ਪਹਿਲੀ ਪੋਹ ਕਹੇ ਮੈਂ ਵੇਖਣਾ ਉਹ ਸਮਾਂ, ਜਿਸ ਨੂੰ ਸਾਰੇ ਗਏ ਵਡਿਆਈਆ। ਜਿਸ ਵਿਚ ਕੋਈ ਸਮਝ ਨਾ ਸਕੇ ਹਰਖ਼ ਸੋਗ਼ ਗ਼ਮਾਂ, ਚਿੰਤਾ ਨਚਿੰਤਾ ਨਾ ਕੋਇ ਜਣਾਈਆ। ਕੂੜੀ ਕਿਰਿਆ ਵੇਖਣੀ ਤਮਅ, ਲਾਲਚ ਲਾਲਸ ਖੋਜ ਖੁਜਾਈਆ। ਦੀਨ ਮਜ਼੍ਹਬ ਵੇਖਣਾ ਬੰਨਾਂ, ਜਾਤ ਪਾਤ ਵੰਡ ਵੰਡਾਈਆ। ਗੁਰ ਅਵਤਾਰ ਪੈਗ਼ੰਬਰ ਵੇਖਣਾ ਬਿਨ ਛੱਪਰ ਛੰਨਾਂ, ਸਤਿ ਦਵਾਰੇ ਸੀਸ ਝੁਕਾਈਆ। ਕਲਜੁਗ ਕੂੜ ਕੁੜਿਆਰ ਵੇਖਣਾ ਅੰਨ੍ਹਾਂ, ਸਿਰ ਪਾਪਾਂ ਗੰਢ ਉਠਾਈਆ। ਕਿਸੇ ਨੂੰ ਯਾਦ ਨਹੀਂ ਰਹਿਣਾ ਚੌਦਾਂ ਸੌ ਤੀਸ ਅੰਕ ਦਾ ਪੰਨਾ, ਪਨਘਟ ਉਤੇ ਸੋਭਾ ਕੋਇ ਨਾ ਪਾਈਆ। ਜਿਹੜਾ ਗੋਬਿੰਦ ਇਕੋ ਲਾ ਕੇ ਗਿਆ ਵਿਚ ਕੰਨਾ, ਕਾਇਮ ਕਰੇ ਖ਼ਲਕ ਖ਼ੁਦਾਈਆ। ਓਸ ਦਾ ਸਾਲ ਹੋਣਾ ਰਵਾਂ, ਅਰਮਾਨ ਸਭ ਦੇ ਵੇਖ ਵਖਾਈਆ। ਚਾਰ ਕੁੰਟ ਨਜ਼ਰ ਨਾ ਔਣੀ ਕੋਈ ਸ਼ਮਅ, ਦੀਵੇ ਗੁਲ ਖ਼ਲਕ ਖ਼ੁਦਾਈਆ। ਨੇਤਰ ਵੇਖਣੀ ਰੋਂਦੀ ਮਾਈ ਹੱਵਾ, ਬਾਵਾ ਆਦਮ ਦਏ ਦੁਹਾਈਆ। ਵਿਸ਼ਨ ਬ੍ਰਹਮਾ ਸ਼ਿਵ ਹੋ ਕੇ ਜਮ੍ਹਾਂ, ਪ੍ਰਭੂ ਅਗੇ ਸੀਸ ਝੁਕਾਈਆ। ਪਹਿਲੀ

ਪੋਹ ਕਹੇ ਮੈਂ ਕੀ ਵਾਰਤਾ ਕਹਵਾਂ, ਕਹਿਣ ਦੀ ਲੋੜ ਰਹੀ ਨਾ ਰਾਈਆ। ਮੈਂ ਭੱਜੇ ਔਂਦੇ ਵੇਖਾਂ ਜੁਗਾਂ ਚੌਹਾਂ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੰਧ ਮੁਕਾਈਆ। ਸਭ ਦੇ ਅਗੇ ਮੈਂ ਇਕੋ ਢੋਲਾ ਗਵਾਂ, ਸੰਦੇਸ਼ਾ ਸਚ ਸੁਣਾਈਆ। ਆਓ ਪ੍ਰਭ ਦਾ ਮਾਰਗ ਵੇਖੋ ਨਵਾਂ, ਨਵ ਨੌ ਚਾਰ ਰਿਹਾ ਸਮਝਾਈਆ। ਜਿਸ ਦੇ ਦਵਾਰੇ ਸੋਭਨੀਕ ਹੋ ਕੇ ਬਹਵਾਂ, ਸਨਮੁਖ ਦਰਸ਼ਨ ਪਾਈਆ। ਮੈਂ ਇਕੋ ਦੀ ਚਰਨੀ ਢਹਵਾਂ, ਜਿਥੇ ਢੋਲਕ ਛੈਣੇ ਦੀ ਲੋੜ ਰਹੇ ਨਾ ਰਾਈਆ। ਓਸੇ ਦੀ ਸੇਜੇ ਸਵਾਂ, ਜਿਥੇ ਸੁਤਿਆਂ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਰਘੁਰਾਈਆ। ਪਹਿਲੀ ਪੋਹ ਕਹੇ ਮੈਂ ਸੁਣਾਉਣ ਆਇਆ ਅਗੰਮੀ ਬਾਤ, ਬਾਤਨ ਦਿਆਂ ਜਣਾਈਆ। ਜਨ ਭਗਤੋ ਅਗਲਾ ਬਦਲਣ ਵਾਲਾ ਤਮਾਸ਼, ਪੁਰਖ ਅਬਿਨਾਸ਼ੀ ਦਇਆ ਕਮਾਈਆ। ਖੇਲਣਹਾਰਾ ਖੇਲ ਹੋ ਕੇ ਆਪ ਪਾਕ, ਪਤਿਤ ਪੁਨੀਤ ਦਏ ਬਣਾਈਆ। ਜਿਹੜਾ ਮੇਲਾ ਮਿਲਦਾ ਰਿਹਾ ਨਾਲ ਇਤਫ਼ਾਕ, ਉਸ ਦਾ ਲੇਖਾ ਦਏ ਸਮਝਾਈਆ। ਛੱਬੀ ਪੋਹ ਤੋਂ ਗੋਬਿੰਦ ਪਿਛਲਾ ਲੇਖਾ ਹੋਣਾ ਬੇਬਾਕ, ਲਾਰਿਆਂ ਵਾਲਾ ਨਾਅਰਾ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਦਏ ਸੁਣਾਈਆ। ਪਹਿਲੀ ਪੋਹ ਕਹੇ ਮੈਂ ਹੋਇਆ ਹੈਰਾਨਾ, ਹਰਿ ਜੂ ਅੰਦਰੇ ਅੰਦਰ ਸੁਣਾਈਆ। ਮੈਂ ਦੋ ਜਹਾਨਾਂ ਬਦਲ ਦੇਣਾ ਜ਼ਮਾਨਾ, ਜ਼ਾਮਨੀ ਆਪਣੀ ਵਿਚ ਰਖਾਈਆ। ਸ਼ਬਦੀ ਗੋਬਿੰਦ ਹੱਥ ਦੇਣੀ ਕਮਾਨਾ, ਚਿੱਲਾ ਤੀਰ ਇਕ ਵਖਾਈਆ। ਪਹਿਲਾ ਹੁਕਮ ਸੁਣਾ ਉਪਰ ਅਸਮਾਨਾਂ, ਇਸਮ ਇਕੋ ਦੇਣਾ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰਾਂ ਪੜਦਾ ਖੁਲ੍ਹਾ ਕੇ ਦੋ ਜਹਾਨਾਂ, ਦੋਹਰਾ ਰੂਪ ਲੈਣਾ ਪਰਗਟਾਈਆ। ਸਭ ਨੇ ਮੰਨਣਾ ਇਕੋ ਭਾਣਾ, ਸਿਰ ਸਕੇ ਨਾ ਕੋਇ ਉਠਾਈਆ। ਪੁਰਖ ਅਕਾਲ ਜਾਣੀ ਜਾਣਾ, ਲੱਖ ਚੁਰਾਸੀ ਵੇਖ ਵਖਾਈਆ। ਇਕੋ ਇਕ ਹੋਣਾ ਬਲਵਾਨਾ, ਬਲਧਾਰੀ ਰੂਪ ਵਖਾਈਆ। ਜਿਸ ਦੇ ਕੋਲ ਅਗੰਮੀ ਇਕ ਪੈਮਾਨਾ, ਦੋ ਜਹਾਨਾਂ ਨਾਪ ਬਣਾਈਆ। ਜਨ ਭਗਤਾਂ ਅੰਦਰ ਰਹਿਣ ਨਾ ਦੇਣਾ ਕੋਈ ਬੇਗਾਨਾ, ਦੂਜਾ ਨਜ਼ਰ ਕੋਇ ਨਾ ਆਈਆ। ਗੱਲਾਂ ਵਾਲਾ ਬਣਨ ਨਹੀਂ ਦੇਣਾ ਕੋਈ ਅਫ਼ਸਾਨਾ, ਸ਼ਬਦੀ ਹੁਕਮ ਇਕ ਵਰਤਾਈਆ। ਪ੍ਰੇਮੀ ਪਿਆਰ ਅੰਦਰ ਕਰਨਾ ਦੀਵਾਨਾ, ਨਾਮ ਖ਼ੁਮਾਰੀ ਇਕ ਵਰਤਾਈਆ। ਦਰਸ ਵਖਾ ਕੇ ਰੂਪ ਨਾਨਾ, ਨਿਰਗੁਣ ਨਿਰਵੈਰ ਜੋਤ ਕਰੇ ਰੁਸ਼ਨਾਈਆ। ਮਾਇਆ ਮਮਤਾ ਮੋਹ ਤੋੜ ਅਭਿਮਾਨਾ, ਸਾਚੀ ਸਿਖਿਆ ਦਏ ਸਮਝਾਈਆ। ਤੂੰ ਮੇਰਾ ਮੈਂ ਤੇਰਾ ਗਾਉਣਾ ਇਕ ਤਰਾਨਾ, ਤੁਰੀਆ ਪਦ ਤੋਂ ਬਾਹਰ ਕਢਾਈਆ। ਜਿਸ ਦੇ ਨਾਲ ਹੋਵੇ ਕਲਿਆਨਾ, ਕਲਮਾ ਇਕੋ ਦੇਣਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਆਪਣੇ ਹੱਥ ਰਖਾਈਆ। ਪਹਿਲੀ ਪੋਹ ਕਹੇ ਮੈਂ ਸੁਣ ਲਈ ਓਹ ਗੂੰਜ, ਜੋ ਗੁਝੀ ਰਮਜ਼ ਰਹੀ ਲਗਾਈਆ। ਗੁਰਮੁਖ ਆਤਮ ਕੁਰਲਾਵੇ ਕੋਈ ਨਾ ਕੂੰਜ, ਦੂਰ ਦੁਰਾਡਾ ਨਜ਼ਰ ਕੋਇ ਨਾ ਆਈਆ। ਪ੍ਰੇਮ ਪਿਆਰ ਦੀ ਪ੍ਰਭ ਨੇ ਬਖ਼ਸ਼ਣੀ ਆਤਮ ਸਵਾਂਤੀ ਬੂੰਦ, ਤ੍ਰਿਸ਼ਨਾ ਤ੍ਰਿਖਾ ਦੇਣੀ ਬੁਝਾਈਆ। ਨਿਜ ਕਵਲ ਕਰਨਾ ਮੂੰਧ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਮੰਜ਼ਲ ਰਹੇ ਨਾ ਕੋਈ ਡੂੰਘ, ਸਾਚੇ ਪੌੜੇ ਦੇਣਾ ਚੜ੍ਹਾਈਆ। ਗ਼ਫ਼ਲਤ ਵਿਚ ਨਾ ਆਵੇ ਉੂਂਘ, ਗੁਰਮੁਖ ਸਵਾਧਾਨ ਕਰਾਈਆ। ਜਿਧਰ ਵੇਖਣ ਓਧਰ ਮੌਜੂਦ, ਮੁਫ਼ਤ ਆਪੇ ਹੋਏ ਸਹਾਈਆ। ਭਾਗ ਲਗਾ ਕੇ ਤਤ ਵਜੂਦ, ਵਜਹ ਅਗਲੀ ਦਏ ਸਮਝਾਈਆ। ਆਓ ਵੇਖੋ ਤੱਕੋ ਜਲਵਾਗਰ ਓਹ ਮਹਿਬੂਬ, ਜੋ ਮੁਹੱਬਤ ਵਿਚ ਸਮਾਈਆ। ਜਿਸ ਦਾ ਨਾਮ ਕਦੇ ਨਾ ਹੋਵੇ ਨੇਸਤੋ ਨਾਬੂਦ, ਆਦਿ ਜੁਗਾਦਿ ਵੱਜੇ

ਵਧਾਈਆ। ਸਚ ਦਵਾਰ ਦੀ ਦੱਸ ਕੇ ਸਚ ਹਦੂਦ, ਕੂੜ ਕੁੜਿਆਰਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਦੇਣੀ ਮਾਣ ਵਡਿਆਈਆ। ਪਹਿਲੀ ਪੋਹ ਕਹੇ ਮੈਂ ਦੱਸਾਂ ਅਗੰਮੀ ਕਹਾਣੀ, ਕਹਾਵਤ ਜਗਤ ਨਾ ਕੋਇ ਬਣਾਈਆ। ਜਨ ਭਗਤੋ ਤੁਹਾਡਾ ਲੇਖਾ ਪਦ ਨਿਰਬਾਣੀ, ਨਿਰਬਾਣ ਪਦ ਮਿਲੇ ਵਡਿਆਈਆ। ਤੁਹਾਡੀ ਨਵ ਜੋਬਨ ਦੀ ਜਵਾਨੀ, ਚਾਰ ਕੁੰਟ ਵੇਖ ਵਖਾਈਆ। ਤੁਹਾਡੇ ਪ੍ਰੇਮ ਦੀ ਸਚ ਤੁਗ਼ਿਆਨੀ, ਚਾਰੋਂ ਕੁੰਟ ਲਹਿਰ ਲਹਿਰਾਈਆ। ਤੁਹਾਡਾ ਅੰਦਰ ਨੂਰ ਰੂਹਾਨੀ, ਰਹਿਮਤ ਵਿਚ ਸਮਾਈਆ। ਤੁਹਾਡੀ ਆਤਮਾ ਰਹਿਣ ਨਹੀਂ ਦੇਣੀ ਬੇਗਾਨੀ, ਪਰਮਾਤਮਾ ਆਪਣੇ ਨਾਲ ਜੁੜਾਈਆ। ਦਾਤਾ ਬਣ ਕੇ ਆਇਆ ਦਾਨੀ, ਗਹਿਰ ਗੰਭੀਰ ਫੇਰਾ ਪਾਈਆ। ਜਨ ਭਗਤੋ ਛੱਬੀ ਪੋਹ ਇਕ ਇਕ ਫੁੱਲ ਲੈ ਕੇ ਔਣਾ ਨਿਸ਼ਾਨੀ, ਨਸ਼ਾ ਧੁਰ ਦਾ ਦਿਆਂ ਚੜ੍ਹਾਈਆ। ਤੁਹਾਡੇ ਅੰਦਰ ਪਰਗਟਾਵੇ ਉਹ ਬਾਣੀ, ਜੋ ਬਾਣ ਨਿਰਾਲਾ ਦਏ ਚਲਾਈਆ। ਅੰਮ੍ਰਿਤ ਰਸ ਦੇ ਕੇ ਠੰਡਾ ਪਾਣੀ, ਅਗਨੀ ਅੱਗ ਦਏ ਬੁਝਾਈਆ। ਨਾਤਾ ਛੁੱਟ ਜਾਏ ਦੁਨੀਆ ਫ਼ਾਨੀ, ਫ਼ੈਸਲਾ ਆਪਣੇ ਨਾਲ ਕਰਾਈਆ। ਅਗੇ ਮਾਰਗ ਮਿਲੇ ਆਸਾਨੀ, ਅਧਵਿਚਕਾਰ ਨਾ ਕੋਇ ਅਟਕਾਈਆ। ਝਗੜਾ ਮੁਕ ਜਾਏ ਅਦਾਲਤ ਦੀਵਾਨੀ, ਹੁਕਮ ਇਕੋ ਵਾਰ ਸੁਣਾਈਆ। ਤੁਸਾਂ ਪਿਛੇ ਗੋਬਿੰਦ ਨਾਲ ਦਿਤੀ ਕ਼ੁਰਬਾਨੀ, ਅਗੇ ਜਮਾਂ ਤੋਂ ਲਿਆ ਬਚਾਈਆ। ਝਗੜਾ ਮੁਕਾਇਆ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਨਾ ਕੋਇ ਫਿਰਾਈਆ। ਸਾਚੇ ਘਰ ਦੀ ਬਣਾ ਕੇ ਸੱਚੀ ਰਾਣੀ, ਦਰਗਾਹ ਸਾਚੀ ਦੇਣਾ ਬਿਠਾਈਆ। ਜਿਥੇ ਖੇਲ ਨਹੀਂ ਜਿਸਮਾਨੀ, ਬੁਤਖ਼ਾਨੇ ਵੱਜੇ ਨਾ ਕੋਇ ਵਧਾਈਆ। ਸ਼ਾਨ ਰਹਿਣ ਨਹੀਂ ਦੇਣੀ ਪੰਜਾਂ ਤੱਤਾਂ ਵਾਲੇ ਪਰਾਣੀ, ਵੇਦਾਂ ਪੁਰਾਨਾਂ ਤੋਂ ਲੈਣਾ ਛੁਡਾਈਆ। ਚੜ੍ਹਨ ਓਸ ਬਬਾਨੀ, ਜਿਸ ਦਾ ਰੂਪ ਰੰਗ ਰੇਖ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਪਹਿਲੀ ਪੋਹ ਕਹੇ ਤੁਸਾਂ ਫੂਲ ਨਾ ਸਮਝਣਾ ਫੁੱਲ, ਗੁਲ ਗੁਲਾਬ ਨਾ ਕੋਇ ਸੁਣਾਈਆ। ਜਨ ਭਗਤੋ ਤੁਹਾਡਾ ਪੈਣਾ ਮੁੱਲ, ਮਲਕੀਅਤ ਪਿਛਲੀ ਗਈ ਵਿਹਾਈਆ। ਭਗਤ ਭਗਵਾਨ ਦੀ ਬਣਨੀ ਕੁਲ, ਕੁਲ ਮਾਲਕ ਖੇਲ ਖਿਲਾਈਆ। ਵੇਖਿਓ ਜਗਤ ਵਾਸਨਾ ਵਿਚ ਨਾ ਜਾਇਓ ਡੁਲ, ਅਨਡੋਲਤ ਲਏ ਬਚਾਈਆ। ਝੂਠੇ ਪਿਆਰ ਵਿਚ ਨਾ ਜਾਇਓ ਭੁੱਲ, ਪ੍ਰੇਮੀ ਪ੍ਰੀਤਮ ਦਏ ਸਮਝਾਈਆ। ਮਾਇਆ ਵਿਚ ਨਾ ਜਾਇਓ ਰੁਲ, ਰੁਲਦਿਆਂ ਗਲੇ ਲਗਾਈਆ। ਤੁਹਾਨੂੰ ਸਚ ਦਵਾਰੇ ਆਉਣ ਦੀ ਖੁਲ੍ਹ, ਅਗੇ ਸਕੇ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਫੁੱਲ ਕਹੇ ਮੈਨੂੰ ਕੋਈ ਨਾ ਜਾਣਿਓ ਗੰਦਾ, ਮੈਂ ਆਪਣੀ ਗੁਲਸ਼ਨ ਦਿਆਂ ਜਣਾਈਆ। ਜਿਸ ਵੇਲੇ ਗੋਬਿੰਦ ਕੋਲ ਗਿਆ ਸੀ ਬੈਰਾਗੀ ਬੰਦਾ, ਚਰਨ ਗੋਦਾਵਰੀ ਕੰਢੇ ਟਿਕਾਈਆ। ਉਸ ਦੇ ਹੱਥ ਵਿਚ ਸੀ ਸੱਤ ਰੰਗ ਦਾ ਡੰਡਾ, ਜੋ ਨਜ਼ਰ ਕਿਸੇ ਨਾ ਆਈਆ। ਹੌਲੀ ਹੌਲੀ ਹੱਥਾਂ ਨਾਲ ਪਾਏ ਵੰਡਾ, ਹਿੱਸਾ ਸਕੇ ਨਾ ਕੋਇ ਸਮਝਾਈਆ। ਇਸ਼ਾਰਾ ਕਰ ਕੇ ਉਪਰ ਸੂਰਜ ਚੰਦਾ, ਦੋਹਾਂ ਦਿਤਾ ਹਿਲਾਈਆ। ਚੌਦਾਂ ਤਬਕ ਕਰ ਕੇ ਨੰਗਾ, ਪੜਦਾ ਦਿਤਾ ਉਠਾਈਆ। ਮਿਆਨੋਂ ਖਿੱਚ ਕੇ ਆਪਣਾ ਖੰਡਾ, ਸਹਿਜ ਨਾਲ ਚਮਕਾਈਆ। ਪੁਰਖ ਅਕਾਲ ਨੂੰ ਕਹਿ ਕੇ ਚੰਗਾ, ਸੀਸ ਦਿਤਾ ਨਿਵਾਈਆ। ਦੋ ਹੱਥਾਂ ਦਾ ਵਜਾ ਕੇ ਮਰਦੰਗਾ, ਦੋ ਜਹਾਨ ਲਿਆ ਉਠਾਈਆ। ਸੀਸ ਚੋਂ ਕੱਢ ਕੇ ਆਪਣਾ ਕੰਘਾ, ਚਰਨਾਂ ਉਤੇ ਲਿਆ ਛੁਹਾਈਆ। ਆਪ ਖਲੋ ਕੇ ਇਕ ਟੰਗਾ, ਨੇਤਰ ਨੈਣ ਬੰਦ ਕਰਾਈਆ। ਪੁਰਖ ਅਕਾਲ ਮੈਂ

ਕੋਈ ਪਹਿਨੀਆਂ ਨਹੀਂ ਵੰਗਾਂ, ਵੰਗਾਰ ਕੇ ਰਿਹਾ ਸੁਣਾਈਆ। ਮੈਨੂੰ ਲੱਖ ਚੁਰਾਸੀ ਨਬੇੜਨ ਦਾ ਢੰਗਾ, ਤੇਰੀ ਬੇਪਰਵਾਹੀਆ। ਦੀਨ ਦਿਆਲ ਹੱਸ ਕੇ ਕਿਹਾ ਤੂ ਮਾਲਕ ਪੁਰੀ ਅਨੰਦਾ, ਅਨੰਦ ਤੇਰੇ ਵਿਚ ਭਰਾਈਆ। ਤੇਰੇ ਕੋਲ ਦੇਵਾਂ ਓਹ ਫੰਦਾ, ਜਿਸਨੂੰ ਵੇਖੇ ਨਾ ਕੋਇ ਲੋਕਾਈਆ। ਗੋਬਿੰਦ ਤੱਕ ਕੇ ਚਾਰ ਕੁੰਟ ਬ੍ਰਹਿਮੰਡਾਂ, ਪੁਰਖ ਅਕਾਲ ਆਪਣੇ ਵਿਚੋਂ ਨਜ਼ਰੀ ਪਾਈਆ। ਹੱਸ ਕੇ ਕਿਹਾ ਤੇਰੀ ਮੇਰੀ ਪੈ ਗਈ ਗੰਢਾ, ਅਗੇ ਹੋਏ ਨਾ ਕਦੇ ਜੁਦਾਈਆ। ਸ੍ਰੀ ਭਗਵਾਨ ਕਿਹਾ ਤੂੰ ਗੋਬਿੰਦ ਮੇਰਾ ਰੂਪ ਠੰਡਾ, ਅਗਨੀ ਅੱਗ ਨਾ ਕੋਇ ਤਪਾਈਆ। ਤੇਰਾ ਗੁਲਸ਼ਨ ਵੇਖਣਾ ਮਹਿਕੰਦਾ, ਜਿਸ ਦੇ ਅੰਦਰ ਸੁਗੰਧੀ ਤੇਰੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਲਹਿਣਾ ਰਿਹਾ ਚੁਕਾਈਆ। ਫੂਲ ਕਹੇ ਮੈਨੂੰ ਗੋਬਿੰਦ ਹੱਥ ਤੋੜਿਆ, ਤੁੱਟਿਆ ਨਾਲੋਂ ਡਾਲ। ਮੈਂ ਹੁਕਮ ਮੂਲ ਨਾ ਮੋੜਿਆ, ਪੁਰਖ ਅਕਾਲ ਦਾ ਵੇਖ ਕੇ ਸੱਚਾ ਲਾਲ। ਮੈਂ ਇਕੋ ਲੈ ਕੇ ਸਾਹ ਹਟਕੋਰਿਆ, ਕੀਤਾ ਇਕ ਸਵਾਲ। ਜੇ ਤੇਰੇ ਵਿਚ ਕੋਈ ਜੋਰਿਆ, ਮੈਨੂੰ ਵਖਾ ਦੇ ਦੀਨ ਦਿਆਲ। ਜੇ ਤੈਥੋਂ ਵਖਰਾ ਕੋਈ ਹੋਰ ਆ, ਫੇਰ ਮੈਨੂੰ ਨਾ ਰਖੀਂ ਸੰਭਾਲ। ਜੇ ਕੋਈ ਤੂੰ ਠੱਗ ਚੋਰ ਯਾਰ ਆ, ਕਿਉਂ ਮੈਨੂੰ ਦਿਤਾ ਜਵਾਲ। ਗੋਬਿੰਦ ਕਿਹਾ ਮੈਨੂੰ ਤੇਰੀ ਲੋੜ ਆ, ਇਹ ਹੁਕਮ ਮੇਰੇ ਭਗਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲਿਆ ਖੇਲ ਇਕ ਮਹਾਨ। ਫੁੱਲ ਕਿਹਾ ਕਿਉਂ ਤੋੜਿਆ ਨਾਲੋਂ ਡੰਡੀ, ਮੇਰਾ ਨਾਤਾ ਦਿਤਾ ਤੁੜਾਈਆ। ਤੂੰ ਆਇਉਂ ਗੋਦਾਵਰੀ ਕੰਢੀ, ਗੋਦੀ ਵਾਲੇ ਫੇਰਾ ਪਾਈਆ। ਮੈਂ ਹੋ ਗਿਆ ਤੇਰੇ ਵਿਚ ਬੰਦ ਖ਼ਾਨੇਬੰਦੀ, ਮੈਨੂੰ ਬੰਦਗੀ ਦੇਣੀ ਦ੍ਰਿੜਾਈਆ। ਦਰਵੇਸ਼ ਹੋ ਕੇ ਮੰਗ ਮੰਗੀ, ਨਿਉਂ ਨਿਉਂ ਲਾਗਾਂ ਪਾਈਆ। ਗੋਬਿੰਦ ਕਿਹਾ ਮੈਂ ਪੁਰਖ ਅਕਾਲ ਦਾ ਇਕ ਭੁਜੰਗੀ, ਨਿਰਗੁਣ ਸਰਗੁਣ ਵੇਸ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਆਪਣੇ ਵਿਚ ਛੁਪਾਈਆ। ਫੁੱਲ ਕਿਹਾ ਸੁਣ ਮੇਰੇ ਗੋਬਿੰਦ, ਬੰਦਨਾ ਦਿਆਂ ਜਣਾਈਆ। ਤੂੰ ਮਾਲਕ ਬਣਿਆ ਹਿੰਦ, ਹਿੰਦਵਾਇਣ ਤੇਰੀ ਸ਼ਰਨਾਈਆ। ਮੈਂ ਝੁਕਦਾ ਵੇਖਿਆ ਸੁਰਪਤ ਇੰਦ, ਕਰੋੜ ਤੇਤੀਸਾ ਲਾਗੇ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਬਣ ਬਖ਼ਸ਼ਿੰਦ, ਸਿਰ ਆਪਣਾ ਹੱਥ ਟਿਕਾਈਆ। ਮੈਨੂੰ ਆਪਣੀ ਬਣਾ ਲੈ ਓਹ ਬਿੰਦ, ਜਿਥੇ ਜਨਮ ਮਰਨ ਦੀ ਲੋੜ ਰਹੇ ਨਾ ਰਾਈਆ। ਏਥੇ ਓਥੇ ਹੋਵੇ ਨਾ ਚਿੰਦ, ਚਿੰਤਾ ਗ਼ਮ ਨਾ ਕੋਇ ਸਤਾਈਆ। ਗੋਬਿੰਦ ਕਿਹਾ ਜਿਸ ਵੇਲੇ ਮੇਰਾ ਸੰਬਲ ਨਗਰ ਬਣਿਆ ਪਿੰਡ, ਪੱਥਰ ਇੱਟ ਗਾਰਾ ਨਾ ਕੋਇ ਲਗਾਈਆ। ਕੋਈ ਖੇਲ ਨ ਜਾਣੇ ਸਾਗਰ ਸਿੰਧ, ਗਹਿਰ ਗੰਭੀਰ ਨਜ਼ਰ ਕਿਸੇ ਨਾ ਆਈਆ। ਮੈਂ ਉਪਜਣਾ ਨਹੀਂ ਕਿਸੇ ਲਿੰਗ, ਬੂੰਦ ਰਕਤ ਨਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਮੇਲਾ ਲਏ ਮਿਲਾਈਆ। ਗੋਬਿੰਦ ਆਖ ਦ੍ਰਿੜਾਉਂਦਾ ਏ। ਸ਼ਬਦੀ ਹੁਕਮ ਸੁਣਾਉਂਦਾ ਏ। ਵਾਕ ਭਵਿਖਤ ਅਲਾਉਂਦਾ ਏ। ਬਿਨ ਕ਼ਲਮ ਸ਼ਾਹੀ ਲੇਖ ਬਣਾਉਂਦਾ ਏ। ਮੈਂ ਵਸਣਾ ਓਸ ਦੇਸ਼, ਜਿਥੇ ਦਰਸ਼ਨ ਕੋਈ ਨਾ ਪਾਉਂਦਾ ਏ। ਮੈਂ ਰਹਿਣਾ ਸਦਾ ਹਮੇਸ਼, ਜਨਮ ਮਰਨ ਦਾ ਗੇੜ ਕਟਾਉਂਦਾ ਏ। ਤੇਰਾ (ਬਣਾ) ਨਾਲ ਆਪਣੇ ਲੇਖ, ਆਪਣਾ ਲੇਖਾ ਤੇਰੇ ਨਾਲ ਬਾਉਂਦਾ ਏ। ਭਾਗ ਲਗਾ ਕੇ ਮਾਝੇ ਦੇਸ, ਦੇਸ ਦਸੰਤਰ ਆਪ ਸੁਹਾਉਂਦਾ ਏ। ਨਿਰਗੁਣ ਧਾਰ ਬਦਲ ਕੇ ਭੇਖ, ਜੋਤੀ ਜਾਤਾ ਜੋੜ ਜੁੜਾਉਂਦਾ ਏ। ਚਰਨ ਲਗਾ ਕੇ ਬ੍ਰਹਮਾ ਵਿਸ਼ਨ ਮਹੇਸ਼, ਬ੍ਰਹਮ ਆਪਣਾ ਹੁਕਮ ਦਸਾਉਂਦਾ ਏ। ਤੇਰਾ ਲੇਖਾ ਫੇਰ ਲਾਵਾਂਗਾ ਵੇਖ, ਵਖਰੀ ਵੰਡ ਨਾ ਕੋਇ ਵੰਡਾਉਂਦਾ ਏ। ਸੰਮਤ ਸ਼ਹਿਨਸ਼ਾਹੀ ਵਿਚ ਹੋਵੇ ਪੇਸ਼, ਤੇਰੀ

ਪੇਸ਼ੀ ਇਕ ਇਕ ਬਣਾਉਂਦਾ ਏ। ਹੁਣ ਮੈਨੂੰ ਸਾਰੇ ਕਹਿੰਦੇ ਗੁਰ ਦਸ ਦਸਮੇਸ਼, ਦਹਿ ਦਿਸ਼ਾ ਤੁਰੰਗ ਦੁੜਾਉਂਦਾ ਏ। ਬਸਤਰ ਕਪੜੇ ਵੇਖਦੇ ਖੇਸ, ਖੰਡਾ ਤਨ ਨਾਲ ਲਟਕਾਉਂਦਾ ਏ। ਮੈਨੂੰ ਥੋੜ੍ਹੇ ਮੰਨਦੇ ਨਰੇਸ਼, ਬਹੁਤਿਆਂ ਸਮਝ ਕੋਇ ਨਾ ਪਾਉਂਦਾ ਏ। ਮੈਂ ਪੰਜ ਤਤ ਛੱਡ ਕੇ ਜਾਣਾ ਓਹ ਪ੍ਰਭੂ ਦੇ ਦੇਸ਼, ਜਿਥੇ ਦਿਸ਼ਾ ਵੰਡ ਨਾ ਕੋਇ ਵਖਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਆਪ ਚੁਕਾਉਂਦਾ ਏ। ਗੋਬਿੰਦ ਕਹੇ ਸੁਣ ਫੁੱਲ ਪਿਆਰੇ ਮਿੱਤਰ, ਸੱਜਣਾ ਦਿਆਂ ਜਣਾਈਆ। ਹੁਣ ਬਾਜ਼ਾਂ ਕੋਲੋਂ ਤੁੜਾਵਾਂ ਤਿੱਤਰ, ਭਰਮਾਂ ਵਿਚ ਭੁੱਲੇ ਲੋਕਾਈਆ। ਹੁਣ ਗੁਜਰੀ ਦੀ ਗੋਦੋਂ ਆਇਆ ਨਿੱਕਲ, ਸੁਲੱਖਣੀ ਕੁੱਖ ਬਣਾਈਆ। ਫੇਰ ਨਿਰਗੁਣ ਧਾਰ ਹੋ ਕੇ ਆਉਣਾ ਨਿੱਤਰ, ਨਾ ਕੋਈ ਪਿਤਾ ਨਾ ਕੋਈ ਮਾਈਆ। ਇਕੋ ਗੁਰਮੁਖਾਂ ਦਾ ਹੋਣਾ ਫ਼ਿਕਰ, ਨਾ ਕੋਈ ਖੰਡਿਆਂ ਵਾਲੀ ਲੜਾਈਆ। ਹਿਰਦਿਆਂ ਅੰਦਰ ਵੜ ਕੇ ਕਰਨਾ ਜ਼ਿਕਰ, ਅੱਖਰਾਂ ਵਾਲੀ ਨਾ ਕੋਈ ਪੜ੍ਹਾਈਆ। ਗੁਰਮੁਖਾਂ ਦਾ ਚਰਨ ਦਵਾਰੇ ਚਿਤਰ ਕੇ ਚਿੱਤਰ, ਚਲਿੱਤਰ ਆਪਣਾ ਦੇਣਾ ਸਮਝਾਈਆ। ਸਚ ਪ੍ਰੇਮ ਦਾ ਕਰਕੇ ਇਸ਼ਕ, ਹਕ਼ੀਕ਼ੀ ਮਿਜਾਜੀ ਦੋਵੇਂ ਦੇਣੇ ਖਪਾਈਆ। ਹੁਣ ਲਾਰੇ ਲਾ ਕੇ ਜਾਣਾ ਖ਼ਿਸਕ, ਭੱਜਣਾ ਵਾਹੋ ਦਾਹੀਆ। ਫੇਰ ਪੁਰਖ ਅਕਾਲ ਦਾ ਨਾਲ ਲੈ ਕੇ ਆਉਣਾ ਇਸ਼ਟ, ਅੰਦਰ ਵੜ ਕੇ ਸੋਭਾ ਪਾਈਆ। ਮਿਹਰ ਨਜ਼ਰ ਨਾਲ ਸਭ ਦੀ ਖੋਲ੍ਹਣੀ ਦ੍ਰਿਸ਼ਟ, ਜੋਗ ਅਭਿਆਸ ਤਪ ਨਾ ਕੋਈ ਸਮਝਾਈਆ। ਭਗਤਾਂ ਦੀ ਸੇਜਾ ਉਤੇ ਮੈਂ ਭੋਗਣਾ ਗ੍ਰਹਿਸਤ, ਦੂਜਾ ਸੰਗ ਨਾ ਕੋਈ ਰਖਾਈਆ। ਮੇਰਾ ਲਹਿਣਾ ਦੇਣਾ ਨਾ ਕੋਈ ਟਾਂਕ ਨਾ ਕੋਈ ਜਿਸਤ, ਨਾ ਕੋਈ ਜਿਸਮ ਵਿਚ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਮੇਲਾ ਮੇਲ ਮਿਲਾਈਆ। ਫੁੱਲ ਕਹੇ ਤੂੰ ਗਹਿਰ ਗੰਭੀਰ, ਸੋਹਣਾ ਬਾਂਕਾ ਨਜ਼ਰੀ ਆਇੰਦਾ। ਤੇਰਾ ਤੱਤਾਂ ਵਾਲਾ ਸਰੀਰ, ਸਨਮੁਖ ਮੇਰੇ ਸੋਭਾ ਪਾਇੰਦਾ। ਤੇਰੀ ਕਿਸ ਨੇ ਕਰੀ ਤਾਮੀਰ, ਮੈਨੂੰ ਅੰਦਰੋਂ ਨਾ ਕੋਇ ਸਮਝਾਇੰਦਾ। ਤੇਰੀ ਸੋਹਣੀ ਖੜਗ ਸ਼ਮਸ਼ੀਰ, ਚਮਕ ਦਮਕ ਰੂਪ ਬਦਲਾਇੰਦਾ। ਤੂੰ ਵੱਖਰਾ ਪੀਰਾਂ ਦਾ ਪੀਰ, ਪਰਾ ਪਸੰਤੀ ਮਧਮ ਬੈਖਰੀ ਵੰਡ ਨਾ ਕੋਈ ਵਖਾਇੰਦਾ। ਤੇਰਾ ਲੇਖਾ ਅਮੀਰ ਗ਼ਰੀਬ, ਰਾਓ ਰੰਕ ਨਾ ਕੋਇ ਜਣਾਇੰਦਾ। ਮੈਂ ਹੈਰਾਨ ਤੇਰਾ ਖੇਲ ਅਜੀਬ, ਨਿਰਾਲਾ ਵੇਖ ਖ਼ੁਸ਼ੀ ਮਨਾਇੰਦਾ। ਤੇਰੀ ਸਭ ਤੋਂ ਵੱਖਰੀ ਤਰਤੀਬ, ਢੰਗ ਅਨੋਖਾ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਤੇਰੇ ਵਿਚ ਰਖਾਇੰਦਾ। ਗੋਬਿੰਦ ਕਹੇ ਫੁੱਲ ਤੈਨੂੰ ਸਮਝਾਉਂਦਾ ਹਾਂ। ਫੜ ਕੇ ਆਪਣੇ ਚਰਨਾਂ ਨਾਲ ਛੁਹਾਉਂਦਾ ਹਾਂ। ਚਰਨ ਛੁਹਾ ਕੇ ਹੱਥ ਉਪਰ ਟਿਕਾਉਂਦਾ ਹਾਂ। ਹੱਥ ਉਪਰ ਟਿਕਾ ਕੇ, ਛਾਤੀ ਨਾਲ ਲਗਾਉਂਦਾ ਹਾਂ। ਛਾਤੀ ਨਾਲ ਲਗਾ ਕੇ, ਏਦੂੰ ਉਪਰ ਕਮਲਾਪਾਤੀ ਨਾਲ ਮਿਲਾਉਂਦਾ ਹਾਂ। ਤੇਰਾ ਖੇਲ ਦਿਵਸ ਰਾਤੀ, ਰੁਤ ਆਪਣੀ ਨਾਲ ਸੁਹਾਉਂਦਾ ਹਾਂ। ਜੇ ਤੋੜਿਆ ਤੈਨੂੰ ਨਾਲੋਂ ਡਾਲ ਪਾਤੀ, ਪਤਣ ਆਪਣਾ ਇਕ ਦਰਸਾਉਂਦਾ ਹਾਂ। ਤੈਨੂੰ ਪ੍ਰੇਮੀਆਂ ਪਿਆਰਿਆਂ ਦਾ ਬਣਾਉਣਾ ਸਾਥੀ, ਗੁਰਮੁਖਾਂ ਦੀ ਝੋਲੀ ਪਾਉਂਦਾ ਹਾਂ। ਜਿੰਨਾਂ ਚਿਰ ਪੁਰਖ ਅਕਾਲ ਨਾ ਆਵੇ ਮੈਂ ਤੇਰੀ ਕਰਾਂ ਰਾਖੀ, ਸੱਤ ਜ਼ਿਮੀ ਅਸਮਾਨ ਚਰਨਾਂ ਹੇਠ ਦਬਾਉਂਦਾ ਹਾਂ। ਤੇਰੀ ਓਹਨਾਂ ਨਾਲ ਚਲਣੀ ਸਾਖੀ, ਜਿਨ੍ਹਾਂ ਨੂੰ ਸਾਖਿਆਤ ਨਜ਼ਰੀ ਆਉਂਦਾ ਹਾਂ। ਲਹਿਣਾ ਦੇਣਾ ਚੁਕਾਵਾਂ ਬਾਕੀ, ਹਿਸਾਬ ਆਪਣੇ ਵਿਚ ਛੁਪਾਉਂਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਇਕ ਦ੍ਰਿੜਾਉਂਦਾ ਹਾਂ। ਫੁੱਲ ਕਹੇ ਮੇਰੇ ਗੋਬਿੰਦ ਸੱਜਣ, ਸਚ ਦੇ ਜਣਾਈਆ। ਕਿਸ ਬਿਧ ਆਵੇਂ ਪੜਦਾ ਕੱਜਣ, ਗੁਰਮੁਖਾਂ ਹੋਏਂ

ਸਹਾਈਆ। ਲੱਖ ਚੁਰਾਸੀ ਵਿਚੋਂ ਆਏਂ ਲੱਭਣ, ਚਾਰੋਂ ਕੁੰਟ ਵੇਖ ਵਖਾਈਆ। ਕਿਸ ਦਵਾਰੇ ਆਵੇਂ ਸੱਦਣ, ਕਵਣ ਘਰ ਲਏਂ ਬੁਲਾਈਆ। ਕਵਣ ਦੇਵੇਂ ਸਚ ਅਨੰਦਨ, ਅਨੰਦਪੁਰ ਵਾਸੀ ਦੇ ਸਮਝਾਈਆ। ਕਿਸ ਬਿਧ ਤੋੜੇਂ ਜਗਤ ਕਿਰਿਆ ਬੰਧਨ, ਬੰਦਗੀ ਇਕੋ ਦਏਂ ਸਮਝਾਈਆ। ਗੋਬਿੰਦ ਅੱਗੋਂ ਲੱਗਾ ਹੱਸਣ, ਤਾਲੀ ਹੱਥਾਂ ਨਾਲ ਵਜਾਈਆ। ਫੁੱਲਾ, ਜੇ ਤੂੰ ਮੇਰੇ ਪ੍ਰੇਮ ਦਾ ਰਸ ਲੱਗਾ ਚੱਖਣ, ਤੈਨੂੰ ਸਵਾਦ ਦਿਆਂ ਸਮਝਾਈਆ। ਮੈਂ ਗੁਰਮੁਖ ਆਪਣੇ ਲੱਖ ਚੁਰਾਸੀ ਵਿਚੋਂ ਵਿਰੋਲਣੇ ਮੱਖਣ, ਮੁਫ਼ਤ ਆਪਣੀ ਸੇਵ ਕਮਾਈਆ। ਮੈਂ ਫਿਰਦਾ ਉੱਤਰ ਪੂਰਬ ਪੱਛਮ ਦੱਖਣ, ਭੱਜਾਂ ਥਾਉਂ ਥਾਈਂਆ। ਅੰਤ ਵਿਛੋੜਾ ਆਵਾਂ ਕੱਟਣ, ਨਾਲ ਲੈ ਕੇ ਬੇਪਰਵਾਹੀਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਗੋਦੀ ਆਵਾਂ ਚੁੱਕਣ, ਫੜ ਬਾਹੋਂ ਗਲੇ ਲਗਾਈਆ। ਜੁਗ ਜਨਮ ਦਿਆਂ ਵਿਛੜਿਆਂ ਆਵਾਂ ਪੁੱਛਣ, ਕਾਇਆ ਮੰਦਰ ਅੰਦਰੋਂ ਲਵਾਂ ਉਠਾਈਆ। ਠੱਗਾਂ ਚੋਰਾਂ ਯਾਰਾਂ ਕੋਲੋਂ ਆਵਾਂ ਨੱਸਣ, ਕੋਲ ਰਹਿ ਕੇ ਦਰਸ ਨਾ ਕੋਇ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੋਹਾਂ ਦਾ ਦਏ ਦ੍ਰਿੜਾਈਆ। ਫੁੱਲ ਕਹੇ ਮੈਨੂੰ ਕਹਿੰਦੇ ਫੁੱਲ ਗੁਲਾਬ, ਪੰਖੜੀ ਪੰਖੜੀ ਰਹੀ ਕੁਰਲਾਈਆ। ਗੋਬਿੰਦ ਕਿਹਾ ਉਠ ਵੇਖ ਆਪਣਾ ਬਾਪ, ਤੈਨੂੰ ਦਿਆਂ ਮਿਲਾਈਆ। ਜਿਸ ਦੇ ਦਰ ਤੇ ਇਕੋ ਜਾਪ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਫੁੱਲ ਤੂੰ ਨਹੀਂ ਸਮਝਦਾ ਕਿਹੜਾ ਤੇਰਾ ਸਾਕ, ਕਵਣ ਸੱਜਣ ਸੈਣ ਗੁਸਾਈਆਂ। ਜਿਸ ਵੇਲੇ ਕਵਲ ਦਾ ਖੁਲ੍ਹਿਆ ਸੀ ਤਾਕ, ਬ੍ਰਹਮਾ ਨੈਣ ਉਠਾਈਆ। ਓਸ ਵੇਲੇ ਉਹਦੇ ਅੰਦਰ ਆਸ਼ਾ ਗਈ ਸੀ ਭਾਖ, ਪ੍ਰਭ ਧਾਰ ਦਿਤੀ ਪਰਗਟਾਈਆ। ਜੇ ਪ੍ਰਭ ਮੇਰੇ ਅੰਦਰ ਆਪਣੇ ਪ੍ਰੇਮ ਦੀ ਉਪਜਾ ਦੇਵੇਂ ਸ਼ਾਖ਼, ਜਿਸ ਵਿਚ ਤੇਰਾ ਪ੍ਰੇਮ ਸਦਾ ਮਹਿਕਾਈਆ। ਗੋਬਿੰਦ ਕਿਹਾ ਉਸ ਆਸ਼ਾ ਦਾ ਰੂਪ ਫੁੱਲ ਗੁਲਾਬ, ਤੇਰਾ ਗੱਗਾ ਗੋਬਿੰਦ ਗੋਬਿੰਦ ਗਾਈਆ। ਤੈਨੂੰ ਵਖਾਵਾਂ ਇਕ ਮਹੱਲ ਤੇ ਇਕ ਮਹਿਰਾਬ, ਇਕੋ ਮਹਿਬੂਬ ਸੋਭਾ ਪਾਈਆ। ਇਕੋ ਸਜਦਾ ਇਕ ਅਦਾਬ, ਇਕੋ ਬੰਦਨਾ ਰਿਹਾ ਕਰਾਈਆ। ਇਕੋ ਸ਼ਾਹ ਇਕ ਨਵਾਬ, ਸ਼ਹਿਨਸ਼ਾਹ ਇਕੋ ਇਕ ਅਖਵਾਈਆ। ਜਿਸ ਨੇ ਭਗਤਾਂ ਨਾਲ ਤੈਨੂੰ ਦੇਣਾ ਖ਼ਤਾਬ, ਮੁਖ਼ਾਤਬ ਕਰ ਕੇ ਦੋਹਾਂ ਨੂੰ ਦਏ ਮਿਲਾਈਆ। ਬੰਦੇ ਕਾਰਨ ਤੇਰਾ ਹੋਇਆ ਮਿਲਾਪ, ਪਿਛਲਾ ਲੇਖਾ ਰਿਹਾ ਚੁਕਾਈਆ। ਅਗੇ ਦੱਸ ਭਵਿਖਤ ਵਾਕ, ਸੰਮਤ ਸ਼ਹਿਨਸ਼ਾਹੀ ਦਿਤਾ ਸਮਝਾਈਆ। ਤੇਰਾ ਭਗਤਾਂ ਨਾਲ ਸਾਥ, ਵੱਜੇ ਜਗਤ ਵਧਾਈਆ। ਛੱਬੀ ਪੋਹ ਸੋਹਣੀ ਆਉਣੀ ਪਰਭਾਤ, ਪ੍ਰਭ ਦੇਣੀ ਮਾਣ ਵਡਿਆਈਆ। ਨਵੇਂ ਜੁਗ ਦੀ ਤੇਰੇ ਉਤੇ ਚਰਨ ਰਖ ਕੇ ਦੱਸਣੀ ਨਵੀਂ ਅਰਦਾਸ, ਨਵਾਂ ਮਾਰਗ ਦੇਣਾ ਦ੍ਰਿੜਾਈਆ। ਨਾਲੇ ਅੰਦਰੋਂ ਲਾਹ ਕੇ ਸ਼ਬਦੀ ਡੰਡੇ ਨਾਲ ਗਿਲਾਫ਼, ਪੜਦੇ ਦੇਣੇ ਚੁਕਾਈਆ। ਪਾਪਾਂ ਨੂੰ ਕਰ ਮੁਆਫ਼, ਬੱਚੇ ਲੈਣੇ ਤਰਾਈਆ। ਚੁਰਾਸੀ ਵਿਚੋਂ ਕੱਢ ਕੇ ਸਾਫ਼, ਸੁਥਰੇ ਆਪਣੇ ਘਰ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਫੁੱਲ ਕਹੇ ਮੇਰੀ ਇਕ ਮੰਗ ਅਪਾਰ, ਗੋਬਿੰਦ ਦਿਆਂ ਜਣਾਈਆ। ਜਿਸ ਵੇਲੇ ਮੇਰਾ ਤੇਰਾ ਹੋਵੇ ਵਿਹਾਰ, ਮੈਨੂੰ ਪਹਿਲੋਂ ਦੇਣਾ ਸਮਝਾਈਆ। ਮੈਂ ਆਉਣਾ ਕਿਹੜੇ ਦਵਾਰ, ਕਵਣ ਸੇਜ ਸੁਹਾਈਆ। ਕਵਣ ਹੋਵੇ ਮੇਰਾ ਖ਼ਰੀਦਦਾਰ, ਕ਼ੀਮਤ ਕਵਣ ਮੁੱਲ ਪਵਾਈਆ। ਕਵਣ ਕਰੇ ਮੇਰੇ ਤੇਰੇ ਉਤੇ ਇਤਬਾਰ, ਕਵਣ ਯਕੀਨ ਯਕੀਨ ਵਿਚ ਬਦਲਾਈਆ। ਉਸ ਵੇਲੇ ਸਾਰਿਆਂ ਭਗਤਾਂ ਨੂੰ ਕਰੀਂ ਖ਼ਬਰਦਾਰ, ਬੇਖ਼ਬਰਾਂ ਖ਼ਬਰ ਪਹੁੰਚਾਈਆ। ਕਿਸੇ ਦੇ ਕੋਲ ਮੇਰਾ ਰਹਿ ਨਾ ਜਾਏ ਉਧਾਰ, ਲੇਖਾ ਸਭ ਦੀ ਝੋਲੀ ਪਾਈਆ। ਜੇ ਕੋਈ ਤੇਰਾ ਗੁਰਸਿਖ ਤੈਥੋਂ ਹੋਣ ਲੱਗੇ

ਫ਼ਰਾਰ, ਸ਼ਬਦ ਡੰਡੇ ਨਾਲ ਪਰਤਾਈਆ। ਤੇਰਾ ਗੁਰਮੁਖ ਕਦੇ ਨਾ ਹੋਵੇ ਗ਼ਦਾਰ, ਗਦਾਗਰ ਹੋ ਕੇ ਘਰ ਘਰ ਮੰਗਣ ਕਦੇ ਨਾ ਜਾਈਆ। ਜੇ ਮੰਗੇ ਤੇ ਤੇਰਾ ਦੀਦਾਰ, ਦੂਜੇ ਦੀ ਲੋੜ ਰਹੇ ਨਾ ਰਾਈਆ। ਫੁੱਲ ਕਹੇ ਮੈਂ ਕਹਿਣਾ ਵੰਗਾਰ, ਕੂਕ ਕੂਕ ਸੁਣਾਈਆ। ਜੇ ਲੱਭਣਾ ਤੇ ਲੱਭੋ ਪੁਰਖ ਅਕਾਲ, ਅਕ਼ਲਾਂ ਦੀ ਲੋੜ ਰਹੇ ਨਾ ਰਾਈਆ। ਗੁਰਮੁਖੋ ਤੁਸੀਂ ਨਾ ਪੁਰਖ ਤੇ ਨਾ ਨਾਰ, ਇਸਤਰੀ ਪੁਰਸ਼ ਨਾ ਕੋਇ ਵਡਿਆਈਆ। ਅੰਦਰ ਤੱਕੋ ਤੁਹਾਡਾ ਪ੍ਰੀਤਮ ਤੁਹਾਡਾ ਯਾਰ, ਯਾਰਾਨਾ ਇਕੋ ਦਏ ਵਖਾਈਆ। ਰਸਤੇ ਜਾਂਦਿਆਂ ਕਰੇ ਪਿਆਰ, ਭੁੱਖੇ ਮਰਦਿਆਂ ਲਏ ਉਠਾਲ, ਜਲ ਡੁੱਬਿਆਂ ਕਰੇ ਭਾਲ, ਕੰਗਾਲਾਂ ਵਿਚ ਬਣ ਕੰਗਾਲ, ਕੋਝਿਆਂ ਕਮਲਿਆਂ ਗਲੇ ਲਗਾਈਆ। ਫੁੱਲ ਕਹੇ ਓ ਗੁਰਮੁਖੋ ਮੈਨੂੰ ਰਖਿਉ ਸੰਭਾਲ, ਸੰਭਲ ਕੇ ਸੰਬਲ ਨਗਰੀ ਲਿਆਉਣਾ ਚਾਈਂ ਚਾਈਂਆ। ਅਗੇ ਫੇਰ ਸੁਣੋ ਅਹਿਵਾਲ, ਕੀ ਖੇਲ ਨਾਲ ਸਿੰਘ ਪਾਲ, ਕਿਉਂ ਪੂਰਨ ਸਿੰਘ ਬਣਿਆ ਦਲਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਰਘੁਰਾਈਆ। ਗੋਬਿੰਦ ਕਹੇ ਸੁਣ ਫੁੱਲ ਸੁਗੰਧੀ, ਸੁਖ ਦਾਤਾ ਦਏ ਵਡਿਆਈਆ। ਗੁਰਮੁਖਾਂ ਨਾਲ ਮਿਲਾ ਕੇ ਤੇਰੀ ਤੋੜ ਦੇਵਾਂ ਪਾਬੰਦੀ, ਹੁਕਮ ਆਪਣਾ ਇਕ ਜਣਾਈਆ। ਸੰਤ ਸੁਹੇਲੇ ਬਣਾ ਕੇ ਸੰਗੀ, ਹਰਿ ਸੰਗਤ ਦਿਆਂ ਵਖਾਈਆ। ਜਿਨ੍ਹਾਂ ਦੀ ਕੰਡ ਕਦੇ ਨਹੀਂ ਹੋਣੀ ਨੰਗੀ, ਸ੍ਰੀ ਭਗਵਾਨ ਦਏ ਵਡਿਆਈਆ। ਮੇਰੇ ਨਾਮ ਸ਼ਬਦ ਦੀ ਵੇਖਣੀ ਇਕੋ ਚੰਡੀ, ਜੋ ਚੰਡੇ ਸਰਬ ਲੋਕਾਈਆ। ਰਹਿਣ ਦੇਣਾ ਨਹੀਂ ਕੋਈ ਪਾਖੰਡੀ, ਕੂੜੀ ਕਿਰਿਆ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਪਾਰ ਕਰਾਈਆ। ਫੁੱਲ ਕਹੇ ਕੀ ਫੇਰ ਫੁੱਲੇ ਫੁਲਵਾੜੀ, ਫਲ ਅਗਲਾ ਦਏ ਲਗਾਈਆ। ਗੋਬਿੰਦ ਕਹੇ ਜਿਸ ਦਾ ਬੂਟਾ ਲਗਾਇਆ ਸਤਾਰਾਂ ਹਾੜੀ, ਉਹ ਹਾੜਾ ਕੱਢ ਕੇ ਤੇਰਾ ਸੰਗ ਨਿਭਾਈਆ। ਤੇਰੀ ਰਹਿਣ ਨਹੀਂ ਦੇਣੀ ਕੰਡਿਆਂ ਵਾਲੀ ਵਾੜੀ, ਖ਼ਾਰ ਰੂਪ ਨਾ ਕੋਇ ਬਣਾਈਆ। ਮੈਂ ਜਿਧਰ ਜਾਵਾਂ ਜਾਵਾਂ ਤਾਰੀ, ਤਾਰਨਹਾਰ ਮੇਰਾ ਸੰਗ ਨਿਭਾਈਆ। ਜਨ ਭਗਤਾਂ ਦੀ ਕੱਟਾਂ ਖ਼ੁਆਰੀ, ਖ਼ਾਲਸ ਆਪਣੇ ਘਰ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਤੋੜ ਨਿਭਾਵੇ ਯਾਰੀ, ਯਾਰ ਯਾਰਾਂ ਵਿਚ ਰਖਾਈਆ। ਫੁੱਲ ਕਹੇ ਮੈਂ ਨਹੀਂ ਸਮਝਿਆ ਯਾਰ, ਯਾਰਾਨਾ ਸਕਿਆ ਨਾ ਕੋਇ ਜਣਾਈਆ। ਮੈਨੂੰ ਸਾਰੇ ਖਾਰੀਆਂ ਵਿਚ ਰਹੇ ਉਠਾਲ, ਹੋਕੇ ਦੇ ਕੇ ਗਲੀ ਗਲੀ ਸੁਣਾਈਆ। ਰਾਜਿਆਂ ਦੇ ਬਣ ਕੇ ਹਾਰ, ਰਾਣੀਆਂ ਦੀ ਮੈਂਢੀ ਦਿਤੀ ਬਦਲਾਈਆ। ਗੋਬਿੰਦ ਮੇਰਾ ਸੱਚਾ ਨਹੀਂ ਜਾਣਿਆਂ ਕਿਸੇ ਪਿਆਰ, ਪ੍ਰੇਮੀਆਂ ਵਾਲਾ ਪ੍ਰੇਮ ਨਾ ਕੋਇ ਵਖਾਈਆ। ਦੂਜੇ ਦਿਨ ਤਨ ਦੇ ਨਾਲੋਂ ਉਤਾਰ, ਉੱਤਰ ਪੂਰਬ ਪੱਛਮ ਦੱਖਣ ਚਾਰੇ ਦਿਸ਼ਾ ਦਿਤਾ ਸੁਟਾਈਆ। ਗੋਬਿੰਦ ਕਿਹਾ ਅਗੇ ਹੋਣ ਨਾ ਦੇਵਾਂ ਖ਼ੁਆਰ, ਤੇਰੀ ਸੁਗੰਧੀ ਗੁਰਮੁਖਾਂ ਅੰਦਰ ਦੇਵਾਂ ਟਕਾਈਆ। ਕਲ ਕਲਕੀ ਲਏ ਅਵਤਾਰ, ਕਲਾ ਸਭ ਦੀ ਦੇਵਾਂ ਭਵਾਈਆ। ਦੁਖੀਆਂ ਦਾ ਬਣ ਕੇ ਦਿਲਦਾਰ, ਸਿਰ ਆਪਣਾ ਹੱਥ ਟਿਕਾਈਆ। ਸੰਮਤ ਸ਼ਹਿਨਸ਼ਾਹੀ ਇਕ ਵਿਚ ਸਾਚਾ ਖੋਲ੍ਹ ਕੇ ਦੱਸਾਂ ਅਹਿਵਾਲ, ਅੱਵਲ ਤੇਰਾ ਖੇਲ ਪਰਗਟਾਈਆ। ਜਨ ਭਗਤਾਂ ਨੂੰ ਦਿਆਂ ਸਖਾਲ, ਜਨ ਭਗਤੋ ਫੁੱਲ ਗੁਲਾਬ ਲੈ ਕੇ ਆਉਣਾ ਚਾਈਂ ਚਾਈਂਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀਨ ਦਿਆਲ, ਦਇਆਨਿਧ ਸਿਰ ਆਪਣਾ ਹੱਥ ਟਿਕਾਈਆ।

੭ ਪੋਹ ਸ਼ਹਿਨਸ਼ਾਹੀ ਸੰਮਤ ੧ ਸੁਰਿੰਦਰ ਸਿੰਘ ਦੇ ਗ੍ਰਹਿ ਪਿੰਡ ਭੁਲਰ ਜ਼ਿਲਾ ਅੰਮ੍ਰਿਤਸਰ

ਪੋਹ ਕਹੇ ਮੈਂ ਭਗਤਾਂ ਵੇਖੀ ਸੁਰਤੀ, ਸੁਰਤ ਸ਼ਬਦ ਹੋਈ ਕੁੜਮਾਈਆ। ਮਿਹਰ ਹੋਈ ਪੂਰੇ ਸਤਿਗੁਰ ਦੀ, ਜੋ ਗੋਰ ਮੜ੍ਹੀ ਵਿਚੋਂ ਬਾਹਰ ਕਢਾਈਆ। ਧਾਰ ਮੇਲੀ ਇਕ ਧੁਰ ਦੀ, ਜੋਤੀ ਜੋਤ ਵਿਚ ਸਮਾਈਆ। ਮਨਸਾ ਪੂਰੀ ਹੋਈ ਲੋੜ ਦੀ, ਲੋਆਂ ਪੁਰੀਆਂ ਪੈਂਡਾ ਦਿਤਾ ਮੁਕਾਈਆ। ਧਾੜ ਰਹੀ ਨਾ ਕਿਸੇ ਚੋਰ ਦੀ, ਕੂੜੀ ਕਿਰਿਆ ਡੇਰਾ ਢਾਹੀਆ। ਰੈਣ ਰਹੀ ਨਾ ਅੰਧੇਰ ਘੋਰ ਦੀ, ਨਿਰਮਲ ਨੂਰ ਚੰਦ ਕਰੇ ਰੁਸ਼ਨਾਈਆ। ਖੇਲ ਰਹੀ ਨਾ ਆਵਣ ਜਾਵਣ ਦੌੜ ਦੀ, ਲੱਖ ਚੁਰਾਸੀ ਪੈਂਡਾ ਦਿਤਾ ਮੁਕਾਈਆ। ਵੇਲ ਰਹੀ ਨਾ ਕੂੜੀ ਕਿਰਿਆ ਕੂੜ ਦੀ, ਅੰਮ੍ਰਿਤ ਰਸ ਦਿਤਾ ਭਰਾਈਆ। ਅਗੇ ਲੋੜ ਰਹੀ ਨਾ ਹੋਰ ਦੀ, ਪੁਰਖ ਅਕਾਲ ਦਿਤੀ ਸਰਨਾਈਆ। ਸ਼ਬਦ ਧਾਰ ਬਖ਼ਸ਼ ਘਨਘੋਰ ਦੀ, ਅਨਹਦ ਨਾਦੀ ਨਾਦ ਸੁਣਾਈਆ। ਯਾਦ ਆਈ ਗੜ੍ਹੀ ਚਮਕੌਰ ਦੀ, ਗੁਰਮੁਖ ਹੀਰੇ ਲਏ ਚਮਕਾਈਆ। ਜਿਥੇ ਬੁੱਧੀ ਨਹੀਂ ਕਿਸੇ ਦੀ ਬਹੁੜ ਦੀ, ਉਥੇ ਸੰਤ ਸੁਹੇਲੇ ਲਏ ਉਠਾਈਆ। ਰੁੱਤ ਖ਼ਿਜ਼ਾਂ ਗਈ ਔੜ ਦੀ, ਬਸੰਤ ਰੂਪ ਆਪ ਬਦਲਾਈਆ। ਪਦਵੀ ਦੇ ਕੇ ਆਪਣੇ ਕੌਰ ਦੀ, ਕਮਲਾਪਤ ਹੋਏ ਸਹਾਈਆ। ਛਤਰ ਛਾਇਆ ਦੇ ਕੇ ਅਗੰਮੀ ਚੌਰ ਦੀ, ਚਵਰ ਆਪਣਾ ਨਾਮ ਝੁਲਾਈਆ। ਖੇਲ ਵਖਾ ਕੇ ਗਵਰ ਗੌਰ ਦੀ, ਗਹਿਰ ਗੰਭੀਰ ਪੜਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਪੋਹ ਕਹੇ ਮੈਂ ਭਗਤਾਂ ਵੇਖੀ ਉਸਤਤ, ਸ੍ਰੀ ਭਗਵਾਨ ਢੋਲਾ ਗਾਈਆ। ਜਿਨ੍ਹਾਂ ਨੂੰ ਇਕੋ ਮਿਲ ਗਿਆ ਮੁਰਸ਼ਦ, ਦੂਜੇ ਦੀ ਲੋੜ ਰਹੇ ਨਾ ਰਾਈਆ। ਪੜ੍ਹਨੀ ਪਈ ਕੋਇ ਨਾ ਪੁਸਤਕ, ਸੁਰਤੀ ਸ਼ਬਦ ਵੱਜੇ ਵਧਾਈਆ। ਕੂੜੀ ਕਿਰਿਆ ਨਾਲੋਂ ਦੇ ਕੇ ਫ਼ੁਰਸਤ, ਫ਼ੁਰਨਾ ਆਪਣਾ ਇਕ ਜਣਾਈਆ। ਮਾਇਆ ਮਮਤਾ ਮੈਲ ਧੋ ਕੇ ਦੁਰਮਤ, ਪਤਿਤ ਪੁਨੀਤ ਰਿਹਾ ਬਣਾਈਆ। ਸਾਚੀ ਦੱਸ ਦੇ ਇਕੋ ਗੁਰਮਤ, ਗੁਰਮੁਖ ਗੁਰ ਗੁਰ ਰੰਗ ਰੰਗਾਈਆ। ਸ੍ਰੀ ਭਗਵਾਨ ਦੀ ਸਾਚੀ ਉਲਫਤ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਦਇਆ ਕਮਾਈਆ। ਪੋਹ ਕਹੇ ਮੈਂ ਭਗਤਾਂ ਵੇਖਿਆ ਅਨੰਦ, ਘਰ ਘਰ ਬੈਠੇ ਖ਼ੁਸ਼ੀ ਮਨਾਈਆ। ਆਤਮ ਪਰਮਾਤਮ ਚੜ੍ਹਿਆ ਚੰਦ, ਜਲਵਾ ਜੋਤ ਨੂਰ ਰੁਸ਼ਨਾਈਆ। ਪਾਰਬ੍ਰਹਮ ਬ੍ਰਹਮ ਬਣਿਆ ਸੰਗ, ਧੁਰ ਦਾ ਸੰਗ ਇਕ ਬਣਾਈਆ। ਸ਼ਬਦੀ ਨਾਦ ਵਜਾਏ ਮਰਦੰਗ, ਗੀਤ ਗੋਬਿੰਦ ਇਕ ਸੁਣਾਈਆ। ਦੂਈ ਦਵੈਤੀ ਢਾਹ ਕੇ ਕੰਧ, ਪੜਦਾ ਉਹਲਾ ਦਿਤਾ ਉਠਾਈਆ। ਭੇਵ ਖੁਲ੍ਹਾ ਕੇ ਹੰ ਬ੍ਰਹਮ, ਨਾਤਾ ਕੂੜਾ ਦਿਤਾ ਚੁਕਾਈਆ। ਕਰ ਪਰਕਾਸ਼ ਅੰਧੇਰੇ ਅੰਧ, ਇਕੋ ਨੂਰ ਕਰੇ ਰੁਸ਼ਨਾਈਆ। ਕੂੜੀ ਕਿਰਿਆ ਬੇੜਾ ਬੰਨ੍ਹ, ਬੰਦਗੀ ਇਕੋ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਹੋਵਣਹਾਰ ਸਹਾਈਆ। ਪੋਹ ਕਹੇ ਮੈਂ ਭਗਤਾਂ ਵੇਖਿਆ ਗੀਤ, ਬਿਨ ਰਸਨਾ ਜਿਹਵਾ ਬੱਤੀ ਦੰਦ ਗਾਈਆ। ਆਤਮ ਪਰਮਾਤਮ ਜੋੜ ਪ੍ਰੀਤ, ਪ੍ਰੀਤਮ ਆਪਣਾ ਰਹੇ ਮਨਾਈਆ। ਕਾਇਆ ਕਰਕੇ ਠੰਡੀ ਸੀਤ, ਅਗਨੀ ਤਤ ਗਏ ਬੁਝਾਈਆ। ਝਗੜਾ ਚੁਕਾ ਕੇ ਹਸਤ ਕੀਟ, ਚਾਰ ਵਰਨ ਅਠਾਰਾਂ ਬਰਨ ਡੇਰਾ ਢਾਹੀਆ। ਲੇਖਾ ਮੁਕਾ ਕੇ ਊਚ ਨੀਚ, ਰਾਓ ਰੰਕ ਨਾ ਕੋਇ ਵਖਾਈਆ। ਪੰਧ ਮੁਕਾ ਕੇ ਮੰਦਰ ਮਸੀਤ, ਕਾਇਆ ਕਾਅਬਾ ਖ਼ੁਸ਼ੀ ਮਨਾਈਆ। ਤ੍ਰੈਗੁਣ ਮਾਇਆ ਨਾਲੋਂ ਹੋ ਅਤੀਤ, ਤ੍ਰੈਭਵਨ ਮੰਗਣ ਸਰਨਾਈਆ। ਆਪ ਆਪਣਾ ਜਗਤ ਤੋਂ ਜੀਤ, ਜਗਜੀਵਨ

ਦਾਤਾ ਮਿਲ ਕੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਪੋਹ ਕਹੇ ਮੈਂ ਜਨ ਭਗਤਾਂ ਵੇਖਿਆ ਸੋਹਣਾ ਮੰਦਰ, ਕਾਇਆ ਮਾਟੀ ਸੋਭਾ ਪਾਈਆ। ਜਿਥੇ ਰਿਹਾ ਕੋਇ ਨਾ ਜੰਦਰ, ਬਜਰ ਕਪਾਟੀ ਕੁੰਡਾ ਲਾਹੀਆ। ਮਨ ਵਾਸਨਾ ਭਵੇ ਨਾ ਬੰਦਰ, ਤ੍ਰਿਸ਼ਨਾ ਤਾਮਸ ਨਾ ਕਰੇ ਕੋਇ ਵਡਿਆਈਆ। ਸਚ ਪ੍ਰੇਮ ਦਾ ਮਿਲੇ ਅਨੰਦਨ, ਅਨੰਦ ਅਨੰਦ ਵਿਚੋਂ ਪਰਗਟਾਈਆ। ਜਮ ਕੀ ਫਾਸੀ ਰਹੀ ਨਾ ਬੰਧਨ, ਬੰਦਗੀ ਡੰਡਾਵਤ ਇਕੋ ਦਿਤੀ ਸਮਝਾਈਆ। ਸਾਚਾ ਰੂਪ ਬਣਾ ਕੇ ਚੰਦਨ, ਨਿਮਵਾਸ ਦਿਤੀ ਕਢਾਈਆ। ਧੁਰ ਦਾ ਮਾਲਕ ਬਣ ਕੇ ਸੰਗਣ, ਸਗਲਾ ਸਾਥ ਰਿਹਾ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਪੋਹ ਕਹੇ ਮੈਂ ਭਗਤਾਂ ਰਖੀ ਤਾਂਘ, ਜੁਗ ਚੌਕੜੀ ਧਿਆਨ ਲਗਾਈਆ। ਕਵਣ ਵੇਲਾ ਪ੍ਰਭ ਧਾਰੇ ਸਵਾਂਗ, ਭੇਖੀ ਆਪਣਾ ਵੇਸ ਵਟਾਈਆ। ਸਚ ਪ੍ਰੇਮ ਦੀ ਚਾੜ੍ਹੇ ਕਾਂਗ, ਕੂੜੀ ਕਿਰਿਆ ਦਏ ਰੁੜ੍ਹਾਈਆ। ਸੋਈ ਸੁਰਤੀ ਜਾਏ ਜਾਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਹੰਸ ਬੁਧੀ ਰਹੇ ਨਾ ਕਾਗ, ਕਾਗੋਂ ਹੰਸ ਬਣਾਈਆ। ਦੁਰਮਤ ਮੈਲ ਧੋ ਕੇ ਦਾਗ਼, ਪਵਿਤ ਪੁਨੀਤ ਦਏ ਵਖਾਈਆ। ਜਗਤ ਵਿਵਹਾਰ ਬਦਲ ਸਮਾਜ, ਸਮਗਰੀ ਇਕੋ ਦਏ ਸਮਝਾਈਆ। ਧੁਰਦਰਗਾਹੀ ਬਖ਼ਸ਼ ਕੇ ਰਾਜ, ਰਈਅਤ ਆਪਣੀ ਦਏ ਵਖਾਈਆ। ਜਿਥੇ ਅਪੱਛਰਾਂ ਦਾ ਨਜ਼ਰ ਨਾ ਆਵੇ ਕੋਇ ਨਾਚ, ਨੌ ਅਠਾਰਾਂ ਵੱਜੇ ਨਾ ਕੋਇ ਵਧਾਈਆ। ਤਨ ਮਾਟੀ ਦਿਸੇ ਨਾ ਕਾਚ, ਪੰਜ ਤਤ ਨਾ ਕੋਇ ਵਖਾਈਆ। ਰਸਨਾ ਜਿਹਵਾ ਬੱਤੀ ਦੰਦ ਨਾ ਕਰੇ ਕੋਇ ਬਾਤ, ਮਨ ਮਤ ਬੁਧ ਨਾ ਕੋਇ ਚਤੁਰਾਈਆ। ਸੂਰਜ ਚੰਦ ਮੰਡਲ ਮੰਡਪ ਨਾ ਕੋਇ ਦਿਵਸ ਰਾਤ, ਘੜੀ ਪਲ ਵੰਡ ਨਾ ਕੋਇ ਵਖਾਈਆ। ਨਾ ਕੋਇ ਭੋਰ ਨਾ ਪਰਭਾਤ, ਸੰਧਿਆ ਰੰਗ ਨਾ ਕੋਇ ਰੰਗਾਈਆ। ਨਾ ਕੋਈ ਦੀਨ ਨਾ ਕੋਇ ਜਾਤ, ਮਜ਼੍ਹਬ ਰੂਪ ਨਾ ਕੋਇ ਸਮਝਾਈਆ। ਇਕ ਇਕੱਲਾ ਬੈਠਾ ਆਪ ਇਕਾਂਤ, ਏਕੰਕਾਰਾ ਸੋਭਾ ਪਾਈਆ। ਜਿਸ ਦੀ ਭਗਤਾਂ ਨਾਲ ਜਮਾਤ, ਜ਼ਾਮਨ ਹੋ ਕੇ ਵੇਖ ਵਖਾਈਆ। ਜਿਥੇ ਕੱਢਣਾ ਪਵੇ ਨਾ ਕੋਇ ਹਿਸਾਬ, ਕਲਮਾਂ ਵਾਲੀ ਨਾ ਕੋਇ ਲਿਖਾਈਆ। ਪੜ੍ਹਨੀ ਪਏ ਨਾ ਕੋਇ ਕਿਤਾਬ, ਕੁਤਬਖ਼ਾਨੇ ਕ਼ੀਮਤ ਕੋਇ ਨਾ ਪਾਈਆ। ਇਕੋ ਸਜਦਾ ਦੱਸਿਆ ਅਦਾਬ, ਸਿਰ ਕ਼ਲਮ ਨਾ ਕੋਇ ਕਰਾਈਆ। ਸਚ ਮਹਿਰਾਬੇ ਬੈਠ ਆਪ, ਮਹਿਬੂਬ ਇਕੋ ਸੋਭਾ ਪਾਈਆ। ਤ੍ਰੈਗੁਣ ਕੂੜੀ ਕਿਰਿਆ ਤੋੜ ਕੇ ਤਾਪ, ਅਗਨੀ ਤਤ ਦਏ ਬੁਝਾਈਆ। ਤੂੰ ਮੇਰਾ ਮੈਂ ਤੇਰਾ ਇਕੋ ਦੱਸ ਕੇ ਜਾਪ, ਜਮਾਂ ਤੋਂ ਲਏ ਛੁਡਾਈਆ। ਰੂਹ ਬੁੱਤ ਦੋਵੇਂ ਕਰ ਕੇ ਪਾਕ, ਪੁਨੀਤ ਆਪਣੇ ਪੱਤਣ ਲਏ ਟਿਕਾਈਆ। ਗੁਰ ਅਵਤਾਰ ਪੈਗ਼ੰਬਰ ਜੋ ਭਵਿਖਤਾਂ ਵਿਚ ਗਏ ਭਾਖ, ਭਾਵ ਸਭ ਦਾ ਖੋਜ ਖੁਜਾਈਆ। ਖੇਲ ਕਰੇ ਹੋ ਕੇ ਸਾਖਿਆਤ, ਸਚ ਸਵਾਮੀ ਆਪਣੀ ਦਇਆ ਕਮਾਈਆ। ਜਿਸ ਦਾ ਨਿਰਅੱਖਰ ਲੱਭੇ ਕਿਸੇ ਨਾ ਵਿਚੋਂ ਲੁਗਾਤ, ਲਗ ਮਾਤਰ ਨਾ ਕੋਇ ਦ੍ਰਿੜਾਈਆ। ਸੋ ਭਗਤ ਸੁਹੇਲਾ ਬਣ ਕੇ ਬਾਪ, ਸੰਤ ਸੱਜਣ ਗੋਦ ਉਠਾਈਆ। ਪੋਹ ਕਹੇ ਜਿਧਰ ਵੇਖਾਂ ਉਧਰ ਸਾਥ, ਭਗਤਨ ਮੀਤਾ ਭਗਤਾਂ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਨ, ਤਨ ਮਾਟੀ ਬੁੱਤ ਨਾ ਖ਼ਾਕ, ਜੋਤੀ ਸ਼ਬਦ ਧਾਰ ਮਿਲਿਆ ਨਾਲ ਇਤਫ਼ਾਕ, ਨਿਫ਼ਾਕ ਭਗਤਾਂ ਦਏ ਮਿਟਾਈਆ।

੭ ਪੋਹ ਸ਼ਹਿਨਸ਼ਾਹੀ ਸੰਮਤ ੧ ਚਰਨ ਸਿੰਘ ਦੇ ਗ੍ਰਹਿ ਮਾਨਾਵਾਲਾ

ਪੋਹ ਕਹੇ ਮੈਂ ਜੁਗ ਚੌਕੜੀ ਵੇਖਾਂ ਚਾਰੋਂ ਦਿਸ਼ਾ, ਚਾਰ ਕੁੰਟ ਧਿਆਨ ਲਗਾਇੰਦਾ। ਨਿਤ ਨਵਿਤ ਪਰਮ ਪੁਰਖ ਪਰਮਾਤਮ ਭਗਵਨ ਹੋ ਕੇ ਕਰੇ ਭਗਤਾਂ ਰੱਛਾ, ਦੋ ਜਹਾਨਾਂ ਏਥੇ ਉਥੇ ਸਿਰ ਆਪਣਾ ਹੱਥ ਟਿਕਾਇੰਦਾ। ਨਾਮ ਵਸਤ ਅਮੋਲਕ ਕਾਇਆ ਤਨ ਮਾਟੀ ਖ਼ਾਕੀ ਪਾਏ ਭਿੱਛਾ, ਵਸਤ ਅਗੰਮੀ ਅੰਦਰ ਮੰਦਰ ਆਪ ਰਖਾਇੰਦਾ। ਸਚ ਪ੍ਰੇਮ ਪਿਆਰ ਦਾ ਉਤਮ ਸ੍ਰੇਸ਼ਟ ਦੇਵੇ ਹਿੱਸਾ, ਖ਼ਾਲੀ ਭੰਡਾਰੇ ਆਪ ਭਰਾਇੰਦਾ। ਦੀਨ ਦੁਨੀ ਜਗਤ ਜਹਾਨ ਕਾਇਨਾਤ ਦੱਸੇ ਮਿਥਾ, ਥਿਰ ਘਰ ਸਾਚਾ ਇਕ ਸਮਝਾਇੰਦਾ। ਰਸਨਾ ਜਿਹਵਾ ਬੱਤੀ ਦੰਦ ਕੂੜਾ ਰਸ ਫਿਕਾ, ਅੰਮ੍ਰਿਤ ਰਸ ਅੰਤਰ ਆਤਮ ਆਪ ਚਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਆਪਣਾ ਰੰਗ ਰੰਗਾਇੰਦਾ। ਪੋਹ ਕਹੇ ਮੈਂ ਜੁਗ ਚੌਕੜੀ ਜਗਤ ਜੀਵ ਕਾਇਆ ਵੇਖੀ ਬਦਲੀ, ਤਨ, ਮਾਟੀ ਫੋਲ ਫੁਲਾਈਆ। ਭਰਮੇ ਭੁੱਲੀ ਸ੍ਰਿਸ਼ਟੀ ਵੇਖੀ ਸਗਲੀ, ਸਗਲਾ ਸੰਗ ਨਾ ਕਿੋੲ ਬਣਾਈਆ। ਆਤਮ ਪਰਮਾਤਮ ਧਾਰ ਦੱਸੇ ਨਾ ਕੋਈ ਅਗਲੀ, ਪੜਦਾ ਉਹਲਾ ਨਾ ਕੋਇ ਉਠਾਈਆ। ਸਨਿਆਸੀ ਵੈਰਾਗੀ ਤਿਆਗੀ ਜਟਾ ਜੂਟ ਫਿਰਦੇ ਜੰਗਲੀਂ, ਤਨ ਭਬੂਤੀ ਖ਼ਾਕ ਰਮਾਈਆ। ਸਚ ਵਸਤ ਨਾਮ ਅਮੋਲਕ ਬਿਨ ਭਗਤਾਂ ਕਿਸੇ ਨਾ ਲੱਭ ਲਈ, ਖੋਜ ਖੋਜ ਥੱਕੀ ਸਰਬ ਲੋਕਾਈਆ। ਮਨ ਵਾਸਨਾ ਕੂੜੀ ਕਿਰਿਆ ਕਿਸੇ ਨਾ ਹੱਦ ਗਈ, ਹਾਜ਼ਰ ਹਜ਼ੂਰ ਹਜ਼ਰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਪੋਹ ਕਹੇ ਮੈਂ ਜੁਗ ਚੌਕੜੀ ਕਰਦਾ ਰਿਹਾ ਧਿਆਨ, ਬਹੁਰੂਪੀ ਰੂਪ ਵਟਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ, ਸੁਣਦਾ ਰਿਹਾ ਗਿਆਨ, ਰਸਨਾ ਜਿਹਵਾ ਬੱਤੀ ਦੰਦ ਕਲਮਿਆਂ ਵਾਲੀ ਪੜ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇ ਦੇ ਗਏ ਬਿਆਨ, ਸਿਫ਼ਤਾਂ ਵਿਚ ਸੋਹਲੇ ਢੋਲੇ ਗਾਈਆ। ਭੁੱਖੇ ਮਰਦੇ ਵੇਖੇ ਮਹੀਨੇ ਵਿਚ ਰਮਜ਼ਾਨ, ਰਮਜ਼ ਇਸ਼ਾਰਾ ਨਾ ਕੋਇ ਸਮਝਾਈਆ। ਨਵ ਨੌ ਚਾਰ ਜੁਗ ਜੁਗੀਸ਼ਰ ਧਰਦੇ ਗਏ ਧਿਆਨ, ਮੁਨੀਸ਼ਰ ਮੋਨ ਰੂਪ ਵਟਾਈਆ। ਸਹਿਜ ਸੁਭਾਉ ਬਿਨ ਭਗਤਾਂ ਕਿਸੇ ਨਾ ਮਿਲਿਆ ਆਣ, ਭਗਵਨ ਅਭੇਵ ਭੇਦ ਨਾ ਕੋਇ ਖੁਲ੍ਹਾਈਆ। ਸਚ ਦਵਾਰੇ ਪਾਵੇ ਕੋਇ ਨਾ ਮਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਖ ਸਹਿਜ ਵੇਖ ਵਖਾਈਆ। ਪੋਹ ਕਹੇ ਮੈਂ ਜੁਗ ਚੌਕੜੀ ਵੇਖਦਾ ਰਿਹਾ ਪਦਵੀ, ਉਚ ਅਥਾਹ ਅਗੰਮ ਬੇਪਰਵਾਹ ਨਜ਼ਰ ਉਠਾਈਆ। ਜਗਤ ਜਹਾਨ ਵੇਖਿਆ ਵਿਚ ਮਜ਼੍ਹਬੀ, ਮਜ਼ਾ ਹਰਿ ਨਾ ਕੋਇ ਚਖਾਈਆ। ਮਨ ਵਾਸਨਾ ਹੁੰਦੀ ਰਹੀ ਬੇਅਦਬੀ, ਅਦਬ ਅਦਬ ਹੱਥ ਨਾ ਕੋਇ ਦ੍ਰਿੜਾਈਆ। ਸਿਰ ਝੁਕਿਆ ਨਾ ਕਿਸੇ ਕ਼ਦਮੀ, ਕ਼ਦਮਬੋਸੀ ਕ਼ਾਦਰ ਕ਼ੁਦਰਤ ਨਾ ਲਾਏ ਪਾਈਆ। ਤਸ਼ੱਦਦ ਮਿਟੇ ਨਾ ਕਿਸੇ ਅਦਮੀ, ਮਦਦ ਮਿਲੀ ਨਾ ਨੂਰ ਖ਼ੁਦਾਈਆ। ਖੇਲ ਵੇਖੀ ਜਗਤ ਤਮੱਦਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਈਆ। ਪੋਹ ਕਹੇ ਮੈਂ ਵੇਖਿਆ ਜੁਗ ਚੌਕੜੀ ਪਰਮ ਪੁਰਖ ਪਰਮਾਤਮ ਸ਼ਬਦੀ ਘੋੜੇ ਜ਼ੀਨਾ ਪਾਉਂਦਾ ਰਿਹਾ ਪਾਖਰ, ਡੋਰੀ ਆਪਣੇ ਹੱਥ ਰਖਾਈਆ। ਅੰਤਮ ਖੇਲ ਵੇਖਣ ਆਇਆ ਆਖ਼ਰ, ਅਖ਼ੀਰ ਆਪਣੀ ਕਾਰ ਕਮਾਈਆ। ਗੋਬਿੰਦ ਸੂਰਾ ਬਣਿਆ ਸਾਥਨ, ਸਗਲਾ ਸੰਗ ਬਣਾਈਆ। ਗੁਰਮੁਖਾਂ ਆਇਆ ਆਖਣ, ਉਠੋ ਨੇਤਰ ਲੋਚਨ ਲਵੋ ਖੁਲ੍ਹਾਈਆ। ਕਲ ਵੇਲਾ ਆਇਆ ਜਾਗਣ, ਜਾਗਰਤ ਜੋਤ ਕਰੇ ਰੁਸ਼ਨਾਈਆ। ਇਹ ਲਹਿਣਾ ਦੇਣਾ ਪਿਛਲਾ ਕੋਈ ਭਾਗੋ

ਭਾਗਣ, ਭਾਗ ਸਭ ਦੀ ਝੋਲੀ ਪਾਈਆ। ਮਨ ਆਤਮ ਦੇ ਵੈਰਾਗਣ, ਵੈਰੀ ਮਿੱਤਰ ਸ਼ਤਰੂ ਪੜਦਾ ਰਿਹਾ ਉਠਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਮਾਰੇ ਆਵਾਜ਼ਨ, ਨਾਅਰਾ ਜੈਕਾਰਾ ਇਕ ਸੁਣਾਈਆ। ਜਿਥੇ ਨਾ ਕੋਇ ਸਵਾਲ ਨਾ ਜੁਆਬਨ, ਜੁਆਬ ਤਲਬੀ ਨਾ ਕੋਇ ਵਖਾਈਆ। ਜਨ ਭਗਤਾਂ ਪੂਰੀ ਕਰ ਕੇ ਆਸ ਮੁਰਾਦਨ, ਮੁਰਦੇ ਮਹਿਬੂਬ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਨਗਤ ਇਕ ਦ੍ਰਿੜਾਈਆ। ਪੋਹ ਕਹੇ ਮੈਂ ਜੁਗ ਚੌਕੜੀ ਵੇਖਿਆ ਘੜੀ ਪਲ, ਪਲਕ ਪਲਕ ਨਾਲ ਬਦਲਾਈਆ। ਮੈਂ ਖੇਲ ਵੇਖਿਆ ਜਲ ਥਲ, ਮਹੀਅਲ ਆਪਣਾ ਧਿਆਨ ਟਿਕਾਈਆ। ਪੁਰਖ ਅਬਿਨਾਸ਼ੀ ਪਰਗਟ ਹੋ ਕੇ ਕਲਜੁਗ ਕਲ, ਕਲ ਕਲਕੀ ਫੇਰਾ ਪਾਈਆ। ਭਗਤਾਂ ਅੰਦਰ ਗਿਆ ਰਲ, ਜਗ ਨੇਤਰ ਵੇਖ ਨਾ ਕੋਇ ਸਮਝਾਈਆ। ਸ੍ਰਿਸ਼ਟੀ ਦ੍ਰਿਸ਼ਟੀ ਕਰ ਕੇ ਅਛਲ ਛਲ, ਵਿਸ਼ੇਸ਼ ਵਸ਼ਿਸ਼ਟੀ ਗੁਰਮੁਖ ਲਏ ਪਰਗਟਾਈਆ। ਦਰ ਦਵਾਰੇ ਦੇ ਕੇ ਮਹੱਲ ਅਟਲ, ਉਚ ਪਰਬਲ ਪਰਮ ਪੁਰਖ ਹੋਇਆ ਸਹਾਈਆ। ਸਭ ਦੇ ਜੁਗ ਚੌਕੜੀ ਦੀ ਮਿਸਲ ਵਿਚੋਂ ਮਸਲੇ ਕਰ ਦੇਵੇ ਹੱਲ, ਅਗੇ ਮਿਸਾਲ ਆਪਣੇ ਨਾਲ ਰਲਾਈਆ।