੭ ਪੋਹ ਸ਼ਹਿਨਸ਼ਾਹੀ ਸੰਮਤ ੧ ਮੰਗਲ ਸਿੰਘ ਦੇ ਗ੍ਰਹਿ ਪਿੰਡ ਸਾਰੰਗੜਾ
ਨਿਰਗੁਣ ਨਿਰਵੈਰ ਜੋਤ ਪੁਰਖ ਸਮਰਥ, ਪਤਿਪਰਮੇਸ਼ਵਰ ਬੇਪਰਵਾਹ ਅਖਵਾਇੰਦਾ। ਜੁਗ ਚੌਕੜੀ ਨਿਰਗੁਣ ਸਰਗੁਣ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਚਲਾਵੇ ਰਥ, ਮਾਇਆ ਤਤ ਖੇਲ ਖਿਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਨਾਮ ਸੰਦੇਸ਼ਾ ਦੇ ਕੇ ਹੱਕ, ਹਕ਼ੀਕ਼ਤ ਸਾਚੀ ਆਪ ਦ੍ਰਿੜਾਇੰਦਾ। ਸ਼ਬਦ ਅਗੰਮੀ ਨਾਦ ਅਨਹਦ ਵਜਾ ਨਦ, ਸੁਰਤੀ ਸ਼ਬਦੀ ਰਾਗ ਅਲਾਇੰਦਾ। ਜੋਤੀ ਜਾਤਾ ਜੋਤ ਕਰ ਪਰਕਾਸ਼, ਅਬਿਨਾਸ਼ ਆਪਣਾ ਖੇਲ ਖਿਲਾਇੰਦਾ। ਭਗਤ ਸੁਹੇਲਾ ਇਕ ਅਕੇਲਾ ਸਾਚੇ ਸੰਤਾਂ ਨਜ਼ਰ ਆਏ ਸਾਖਿਆਤ, ਨਿਜ ਨੇਤਰ ਲੋਚਨ ਨੈਣ ਅੱਖ ਖੁਲ੍ਹਾਇੰਦਾ। ਬਿਨ ਰਸਨਾ ਜਿਹਵਾ ਬੱਤੀ ਦੰਦ ਕਰੇ ਅਗੰਮੀ ਬਾਤ, ਨਿਰਅੱਖਰ ਵੱਖਰ ਆਪ ਪੜ੍ਹਾਇੰਦਾ। ਗੁਰਮੁਖ ਗੁਰਸਿਖ ਸਤਿ ਸਵਾਮੀ ਵੇਖੇ ਆਪ, ਨਿਤ ਨਵਿਤ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪਣੇ ਵਿਚ ਛੁਪਾਇੰਦਾ। ਸੋ ਪੁਰਖ ਨਿਰੰਜਣ ਧੁਰ ਦਾ ਸਵਾਮੀ, ਅਜੂਨੀ ਰਹਿਤ ਇਕ ਅਖਵਾਈਆ। ਆਦਿ ਜੁਗਾਦਿ ਅੰਤਰਜਾਮੀ, ਅੰਤਰ ਅੰਤਰ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀ ਗਾਉਂਦੇ ਗਏ ਬਾਣੀ, ਢੋਲਾ ਰਾਗਾਂ ਨਾਦਾਂ ਵਿਚ ਸੁਣਾਈਆ। ਜਿਸ ਦੀ ਰਚਨਾ ਵਿਸ਼ਨ ਬ੍ਰਹਮਾ ਸ਼ਿਵ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਵੱਜੇ ਵਧਾਈਆ। ਜਿਸ ਦਾ ਸਰ ਸਰੋਵਰ ਨਿਰਵੈਰ ਨਿਰਮਲ ਜਲ ਪਾਣੀ, ਧਾਰ ਇਕੋ ਇਕ ਵਹਾਈਆ। ਜਿਸ ਦਾ ਖੇਲ ਏਥੇ ਓਥੇ ਦੋ ਜਹਾਨੀ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਕਰੇ ਰੁਸ਼ਨਾਈਆ। ਜੋ ਆਤਮ ਪਰਮਾਤਮ ਦੇਵਣਹਾਰਾ ਪਦ ਨਿਰਬਾਨੀ, ਗ੍ਰਹਿ ਮੰਦਰ ਇਕ ਸੁਹਾਈਆ। ਜਿਸ ਦੀ ਖੇਲ ਜਗਤ ਮਹਾਨੀ, ਮਹਿੰਮਾ ਅਕਥ ਅਕਥ ਵਡਿਆਈਆ। ਵਿਦਿਆ ਗਾਏ ਨਾ ਕੋਇ ਜ਼ਬਾਨੀ, ਚੌਦਸ ਚੌਦਾਂ ਦਏ ਦੁਹਾਈਆ। ਜਿਨ੍ਹਾਂ ਉਪਰ ਕਰੇ ਆਪ ਮਿਹਰਬਾਨੀ, ਮਹਿਬੂਬ ਮੁਹੱਬਤ ਅੰਦਰ ਮਹਿਵਖ਼ਾਨਾ ਦਏ ਦਰਸਾਈਆ। ਜਲਵਾ ਦੇ ਕੇ ਜੋਤ
ਨੁਰਾਨੀ, ਅੰਧ ਅੰਧੇਰਾ ਦਏ ਮਿਟਾਈਆ। ਸੋ ਪੁਰਖ ਸਾਹਿਬ ਸੁਲਤਾਨੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਪੜਦਾ ਦਏ ਉਠਾਈਆ। ਜਿਸ ਦੀ ਸਿਫ਼ਤ ਕਾਇਨਾਤ ਵਿਚ ਲਿਖੇ ਨਾ ਨਾਲ ਕ਼ਲਮ ਕਾਨੀ, ਕਾਅਬਿਆਂ ਵਿਚ ਬੈਠੇ ਸਾਰੇ ਦੇਣ ਦੁਹਾਈਆ। ਜਿਸ ਨੇ ਪੰਜ ਤਤ ਗੁਰ ਅਵਤਾਰ ਪੈਗ਼ੰਬਰ ਕੀਤੇ ਫ਼ਾਨੀ, ਫ਼ੈਸਲਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਵੈਰ ਨਿਰਾਕਾਰ ਨਿਰੰਕਾਰ ਵੱਡੀ ਵਡਿਆਈਆ। ਨਿਰਗੁਣ ਜੋਤ ਪੁਰਖ ਅਕਾਲ, ਦੂਜਾ ਨਜ਼ਰ ਕੋਇ ਨਾ ਆਇੰਦਾ। ਜਿਥੇ ਨਾ ਕੋਈ ਜੁਆਬ ਨਾ ਕੋਇ ਸਵਾਲ, ਕਲਮਾ ਨਾਮ ਵੰਡ ਨਾ ਕੋਇ ਵੰਡਾਇੰਦਾ। ਜਿਥੇ ਨਾ ਕੋਈ ਸ਼ਿਵਦਵਾਲਾ ਮੰਦਰ ਮੱਠ ਹਾਲ, ਤਤਵ ਤਤ ਵੇਸ ਨਾ ਕੋਇ ਵਟਾਇੰਦਾ। ਇਕੋ ਦਾਤਾ ਦੀਨ ਦਿਆਲ, ਦਇਆਨਿਧ ਸਵਾਮੀ ਸੋਭਾ ਪਾਇੰਦਾ। ਜਿਸ ਦਾ ਗੁਰ ਅਵਤਾਰ ਪੈਗ਼ੰਬਰ ਚਾਰ ਜੁਗ ਦੇਂਦੇ ਗਏ ਅਹਿਵਾਲ, ਸ਼ਾਸਤਰ ਸਿਮਰਤ ਵੇਦ ਪੁਰਾਨ ਖਾਣੀ ਬਾਣੀ ਸਿਫ਼ਤ ਸਾਲਾਹਿੰਦਾ। ਜਿਸ ਨੂੰ ਖਾ ਨਾ ਸਕੇ ਕੋਈ ਕਾਲ, ਮਹਾਂਕਾਲ ਨਜ਼ਰ ਕੋਇ ਨਾ ਆਇੰਦਾ। ਜਿਸ ਦੀ ਕੋਟਨ ਕੋਟ ਸਾਧ ਸੰਤ ਤਨ ਖ਼ਾਕੀ ਵਜੂਦ ਕਰਦੇ ਭਾਲ, ਸਬੂਤ ਹੱਕ ਨਾ ਕੋਇ ਸੁਹਾਇੰਦਾ। ਸੋ ਪੁਰਖ ਬਿਧਾਤਾ ਖੇਲ ਕਰੇ ਆਪਣਾ ਆਪ, ਦੂਜਾ ਸੰਗ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਵੈਰ ਨਿਰਾਕਾਰ ਨਿਰਗੁਣ ਆਪਣੀ ਕਾਰ ਕਮਾਇੰਦਾ। ਨਿਰਗੁਣ ਜੋਤ ਪੂਰਨ ਪਰਕਾਸ਼, ਪਾਰਬ੍ਰਹਮ ਵੱਡੀ ਵਡਿਆਈਆ। ਆਦਿ ਜੁਗਾਦਿ ਨਾ ਹੋਏ ਵਿਨਾਸ਼, ਅਬਿਨਾਸ਼ੀ ਆਪਣਾ ਖੇਲ ਕਰਾਈਆ। ਗੁਰ ਅਵਤਾਰ ਪੈਗ਼ੰਬਰ ਬਣਾ ਕੇ ਦਾਸੀ ਦਾਸ, ਸੇਵਕ ਸੇਵਾ ਸਚ ਸਮਝਾਈਆ। ਨਿਰਗੁਣ ਸਰਗੁਣ ਪੰਜਾਂ ਤੱਤਾਂ ਅੰਦਰ ਪਾਵੇ ਰਾਸ, ਗੋਪੀ ਕਾਹਨ ਆਪਣਾ ਰੂਪ ਵਟਾਈਆ। ਖੇਲੇ ਖੇਲ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਵੱਜੇ ਵਧਾਈਆ। ਜਨ ਭਗਤਾਂ ਪੂਰੀ ਕਰੇ ਆਸ, ਆਹਿਸਤਾ ਆਹਿਸਤਾ ਅੰਦਰੋਂ ਪੜਦਾ ਦਏ ਉਠਾਈਆ। ਲੇਖੇ ਲਾ ਕੇ ਪਵਣ ਸਵਾਸ, ਸਾਹ ਸਾਹ ਆਪਣਾ ਨਾਮ ਜਪਾਈਆ। ਆਤਮ ਸੇਜਾ ਸੁਹਾ ਕੇ ਖਾਟ, ਸਿੰਘਾਸਣ ਇਕੋ ਦਏ ਵਖਾਈਆ। ਜਿਥੇ ਨਾ ਕੋਇ ਦਿਵਸ ਨਾ ਕੋਇ ਰਾਤ, ਸੂਰਜ ਚੰਦ ਨਾ ਕੋਇ ਚਮਕਾਈਆ। ਨਾ ਕੋਈ ਦੀਨ ਮਜ਼੍ਹਬ ਜਾਤ ਪਾਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਰੂਪ ਨਾ ਕੋਇ ਦਰਸਾਈਆ। ਸਾਹਿਬ ਸਵਾਮੀ ਇਕੋ ਬੈਠਾ ਕਮਲਾਪਾਤ, ਪਤਿਪਰਮੇਸ਼ਵਰ ਨਜ਼ਰੀ ਆਈਆ। ਨਿਰਗੁਣ ਨੂਰ ਜੋਤ ਪਰਕਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੂਰ ਨੁਰਾਨਾ ਨੂਰ ਨੂਰ ਚਮਕਾਈਆ। ਨਿਰਗੁਣ ਜੋਤ ਜੋ ਜਾਏ ਜਾਣ, ਅਨਜਾਣਤ ਰਹਿਣ ਮੂਲ ਨਾ ਪਾਈਆ। ਸਚਖੰਡ ਭੂਮਿਕਾ ਸੁਹਾਏ ਸਥਾਨ, ਥਿਰ ਘਰ ਵੱਜੇ ਨਾਮ ਵਧਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੇ ਢੋਲੇ ਗਾਣ, ਨਿਉਂ ਨਿਉਂ ਸੀਸ ਝੁਕਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਇਕ ਭਗਵਾਨ, ਭਗਵਨ ਮਾਲਕ ਇਕ ਅਖਵਾਈਆ। ਕਰ ਕਿਰਪਾ ਜਿਸ ਨੂੰ ਦੇਵੇ ਆਪਣਾ ਪ੍ਰੀਤੀ ਦਾਨ, ਪ੍ਰੀਤਮ ਅੰਦਰੋਂ ਨਜ਼ਰੀ ਆਈਆ। ਆਤਮ ਪਰਮਾਤਮ ਕਰੇ ਪਰਵਾਨ, ਪਾਰਬ੍ਰਹਮ ਬ੍ਰਹਮ ਆਪਣਾ ਰੂਪ ਦਰਸਾਈਆ। ਭੇਵ ਅਭੇਦਾ ਖੋਲ੍ਹੇ ਆਣ, ਪੜਦਾ ਉਹਲਾ ਦਏ ਉਠਾਈਆ। ਨਾਮ ਨਿਧਾਨ ਸੁਣਾ ਧੁਨਕਾਨ, ਨਾਦ ਅਨਾਦੀ ਨਾਦ ਵਜਾਈਆ। ਸੁਰਤੀ ਸੁਰਤ ਕਰ ਸਵਾਧਾਨ, ਨੇਤਰ ਲੋਚਨ ਅੱਖ ਖੁਲ੍ਹਾਈਆ। ਜਿਨ੍ਹਾਂ ਨੂਰ ਨਿਰਗੁਣ ਵੇਖਿਆ ਇਕ ਮਿਹਰਵਾਨ, ਮਿਹਰ ਨਜ਼ਰ ਵਿਚ ਗਏ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਨਿਰਗੁਣ ਜੋਤ ਜੋ
ਜਾਏ ਬੁੱਝ, ਮਨ ਵਾਸਨਾ ਰਹਿਣ ਨਾ ਪਾਈਆ। ਪੜਦਾ ਉਹਲਾ ਰਹੇ ਨਾ ਲੁਕ, ਸਾਖਿਆਤ ਸਤਿ ਸਰੂਪੀ ਦਰਸ ਦਿਖਾਈਆ। ਰਸਨਾ ਜਿਹਵਾ ਬੱਤੀ ਦੰਦ ਬੋਲਣ ਦਾ ਪੈਂਡਾ ਜਾਏ ਮੁਕ, ਰਮਜ਼ ਨਾਲ ਰਮਜ਼ ਲਏ ਮਿਲਾਈਆ। ਸਿੱਧਾ ਪਰਮ ਪੁਰਖ ਪਰਮਾਤਮ ਕੋਲੋਂ ਸਾਚਾ ਲੇਖਾ ਲਏ ਪੁਛ, ਦੂਜੀ ਓਟ ਨਾ ਕੋਇ ਤਕਾਈਆ। ਜੋ ਕੁਝ ਹੈ ਸੋ ਉਸੇ ਦਾ ਬਾਕੀ ਲੱਖ ਚੁਰਾਸੀ ਜੀਵ ਜੰਤ ਸ੍ਰਿਸ਼ਟੀ ਦਿਸੇ ਤੁਛ, ਤੁਖ਼ਮ ਤਾਸੀਰ ਆਪਣੀ ਸਕੇ ਨਾ ਕੋਇ ਬਦਲਾਈਆ। ਜਗਤ ਜਹਾਨ ਨਾਤਾ ਜੁੜਿਆ ਪਿਤਾ ਪੁੱਤ, ਸਾਕ ਸੈਣ ਕੁਟੰਬ ਮਿਲ ਮਿਲ ਖ਼ੁਸ਼ੀ ਮਨਾਈਆ। ਜਿਨ੍ਹਾਂ ਦੇ ਅੰਦਰ ਪਰਮ ਪੁਰਖ ਦੀ ਧਾਰ ਗਈ ਉਠ, ਦੂਈ ਦਵੈਤੀ ਡੇਰਾ ਢਾਹੀਆ। ਬਿਨਾ ਨਗਾਰਿਉਂ ਲੱਗੀ ਚੋਟ, ਚੋਟੀ ਚੜ੍ਹ ਕੇ ਦਰਸ਼ਨ ਪਾਵਣ ਸੱਚੇ ਮਾਹੀਆ। ਅੰਤ ਅਖ਼ੀਰੀ ਇਕੋ ਪੁਰਖ ਅਕਾਲ ਦੀ ਓਟ, ਦੂਜਾ ਇਸ਼ਟ ਨਾ ਕੋਇ ਮਨਾਈਆ। ਜਿਸ ਨੂੰ ਲੱਭਦੇ ਕੋਟੀ ਕੋਟ, ਕਾਇਆ ਗੜ੍ਹ ਬੰਕ ਦਵਾਰ ਅੰਦਰ ਭੱਜਣ ਥਾਉਂ ਥਾਈਂਆ। ਬਿਨ ਹਰਿ ਕਿਰਪਾ ਕਿਰਪਾਲ ਉਤੇ ਹੋਏ ਨਾ ਕੋਇ ਮੋਹਤ, ਮੁਹੱਬਤ ਸਚ ਨਾ ਕੋਇ ਜਣਾਈਆ। ਜਿਥੇ ਲੇਖਾ ਨਹੀਂ ਕੋਈ ਚੌਦਾਂ ਲੋਕ, ਚੌਦਾਂ ਤਬਕ ਚੌਦਾਂ ਵਿਦਿਆ ਨਾ ਕੋਇ ਸਮਝਾਈਆ। ਸੋ ਸੰਤ ਸੁਹੇਲਾ ਗੁਰੂ ਚੇਲਾ ਬਿਨ ਨੇਤਰ ਨੈਣ ਅੱਖਾਂ ਦਰਸ਼ਨ ਕਰੇ ਰੋਜ਼, ਰੋਜ਼ੇ ਬਾਂਗ ਦੀ ਲੋੜ ਰਹੇ ਨਾ ਰਾਈਆ। ਜਨ ਭਗਤੋ ਪ੍ਰੀਤਮ ਨਾਲ ਮਿਲ ਕੇ ਵੇਖੋ ਉਸ ਦੀ ਮੌਜ, ਮਜਲਸ ਭਗਤਾਂ ਵਿਚ ਰਖਾਈਆ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਦੱਸ ਕੇ ਗਏ ਖੋਜ, ਲੇਖਾ ਲਿਖ ਕੇ ਕ਼ਲਮ ਸ਼ਾਹੀਆ। ਉਹ ਦਾਤਾ ਨਿਰਮਲ ਜੋਤ, ਤੱਤਾਂ ਵਾਲਾ ਰੂਪ ਨਾ ਕੋਇ ਵਖਾਈਆ। ਉਸ ਦਾ ਇਕੋ ਰਾਗ ਇਕੋ ਨਾਦ ਇਕ ਸਲੋਕ, ਸੋਹਲੇ ਸਭ ਨੂੰ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕੋ ਹਰਿ, ਜੁਗ ਚੌਕੜੀ ਆਪਣਾ ਹੁਕਮ ਵਰਤਾਈਆ। ਨਿਰਗੁਣ ਜੋਤ ਬੇਸ਼ਕ ਮਾਨਸ ਮਨੁੱਖ, ਤੱਤਾਂ ਅੰਦਰ ਤਤ ਨਜ਼ਰੀ ਆਈਆ। ਜੇ ਉਸ ਦਾ ਰੂਪ ਹੋ ਜਾਵੇ ਨਾ ਕੋਈ ਤ੍ਰਿਸ਼ਨਾ ਨਾ ਕੋਈ ਭੁੱਖ, ਆਸਾ ਮਨ ਨਾ ਕੋਇ ਵਧਾਈਆ। ਨਾ ਕੋਇ ਰੋਗ ਨਾ ਕੋਇ ਦੁੱਖ, ਚਿੰਤਾ ਗ਼ਮ ਨਾ ਕੋਇ ਸਤਾਈਆ। ਨਾ ਕੋਈ ਧੀ ਨਾ ਕੋਇ ਪੁੱਤ, ਨਾ ਕੋਇ ਸਹੁਰਿਆਂ ਘਰ ਜਵਾਈਆ। ਇਕੋ ਉਸ ਨੂੰ ਮਿਲ ਕੇ ਅੰਦਰੋਂ ਹੋ ਜਾਏ ਚੁਪ, ਚੁਪ ਚੁਪੀਤਿਆਂ ਘਰ ਬੈਠਿਆਂ ਦਰਸ਼ਨ ਪਾਈਆ। ਫੇਰ ਕਿਸੇ ਨੂੰ ਕੀ ਲੈਣਾ ਪੁੱਛ, ਜੇ ਮਿਲੇ ਧੁਰ ਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਮਲ ਜੋਤ ਜਨ ਭਗਤਾਂ ਦਏ ਦਰਸਾਈਆ। ਨਿਰਮਲ ਜੋਤ ਨਿਰਾਕਾਰ ਜਨ ਭਗਤ ਤੱਕ, ਤਕਵਾ ਇਕੋ ਉਤੇ ਰਖਾਈਆ। ਹਕ਼ੀਕ਼ਤ ਵਿਚੋਂ ਮਿਲ ਗਿਆ ਹੱਕ, ਹਕੂਕ ਪਿਛਲਾ ਝੋਲੀ ਪਾਈਆ। ਮਿਲਿਆਂ ਪੁਰਖ ਅਕਾਲ ਤੋਂ ਬਿਨਾ ਕਦੇ ਦੂਰ ਨਾ ਹੋਇਆ ਸ਼ੱਕ, ਸ਼ਿਕਵੇ ਵਿਚ ਫਿਰੇ ਲੋਕਾਈਆ। ਮੰਜ਼ਲ ਮੰਜ਼ਲ ਪਾਂਧੀ ਰਾਹੀ ਸਾਰੇ ਰਹੇ ਨਠ, ਮੰਜ਼ਲ ਚੜ੍ਹ ਕੇ ਘਰ ਸਵਾਮੀ ਦਰਸ਼ਨ ਕੋਇ ਨਾ ਪਾਈਆ। ਨਾਤਾ ਜੁੜਿਆ ਤਤ ਅੱਠ, ਨੌ ਦਵਾਰੇ ਮਾਇਆ ਮਮਤਾ ਹੋਈ ਹਲਕਾਈਆ। ਈੜਾ ਪਿੰਗਲਾ ਸੁਖਮਨਾ ਸਭ ਨੂੰ ਰਹੇ ਦੱਸ, ਸ਼ਾਸਤਰ ਸਿਮਰਤ ਵੇਦ ਪੁਰਾਨ ਦੇਣ ਦੁਹਾਈਆ। ਕੋਈ ਸਹੰਸ ਦਲ ਕਵਲ ਰਹੇ ਫਸ, ਕੋਈ ਇਸ਼ਟ ਦੇਵ ਤੱਤਾਂ ਵਾਲਾ ਵੇਖ ਖ਼ੁਸ਼ੀ ਮਨਾਈਆ। ਕੋਈ ਅੰਮ੍ਰਿਤ ਰਸ ਥੋੜਾ ਥੋੜਾ ਰਹੇ ਚਖ, ਨਿਝਰ ਝਿਰਨਾ ਬੇਪਰਵਾਹੀਆ। ਕੋਈ ਅੰਦਰੋਂ ਨਿਜ ਨੇਤਰ ਖੋਲ੍ਹ ਕੇ ਅੱਖ, ਬਿਨਾ ਅੱਖਰਾਂ ਕਰਨ ਪੜ੍ਹਾਈਆ। ਕੋਈ ਸੇਜ ਪੱਥਰ ਵਿਛਾ ਕੇ ਸੱਥ, ਯਾਰੜਾ ਆਪਣਾ ਲਿਆ ਹੰਡਾਈਆ। ਜਨ ਭਗਤਾਂ ਜਿਨ੍ਹਾਂ ਚਰਨ ਮਿਲੇ ਪੁਰਖ ਸਮਰਥ, ਦੂਸਰ ਸੀਸ ਨਾ ਕੋਇ
ਝੁਕਾਈਆ। ਇਹ ਖੇਲ ਨਿਆਰਾ ਸਭ ਤੋਂ ਵੱਖ, ਜਗਤ ਵਿਦਿਆ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਇਕੋ ਇਕ ਅਖਵਾਈਆ। ਨਿਰਗੁਣ ਜੋਤ ਇਕ ਪੁਰਖ ਅਗੰਮ, ਜੋ ਅਗੰਮੜੀ ਕਾਰ ਕਮਾਇੰਦਾ। ਨਾ ਮਰੇ ਨਾ ਪਏ ਜੰਮ, ਜਨਣੀ ਕੁੱਖ ਨਾ ਕੋਇ ਸੁਹਾਇੰਦਾ। ਨਾ ਕੋਈ ਤ੍ਰਿਸ਼ਨਾ ਨਾ ਕੋਈ ਤਮ, ਰਜੋ ਤਮੋ ਸਤੋ ਵੰਡ ਨਾ ਕੋਇ ਵੰਡਾਇੰਦਾ। ਨਾ ਕੋਈ ਸੋਗ ਨਾ ਕੋਈ ਗ਼ਮ, ਦੁੱਖ ਸੁਖ ਨਾ ਕੋਇ ਪਰਨਾਇੰਦਾ। ਨਾ ਕੋਈ ਤਨ ਮਾਟੀ ਖ਼ਾਕ ਚੰਮ, ਚੰਮ ਦ੍ਰਿਸ਼ਟੀ ਨਾ ਵੇਖ ਵਖਾਇੰਦਾ। ਨਾ ਕੋਈ ਨੂਰ ਨੁਰਾਨਾ ਚਮਕੇ ਸੂਰਜ ਚੰਨ, ਮੰਡਲ ਮੰਡਪ ਵੰਡ ਨਾ ਕੋਇ ਵੰਡਾਇੰਦਾ। ਸੋ ਪੁਰਖ ਅਕਾਲ ਦੀਨ ਦਿਆਲ ਇਕੋ ਜਿਸ ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਧੰਨ ਧੰਨ, ਜਿਸ ਦੀ ਮਹਿੰਮਾ ਸਿਫ਼ਤ ਨਾ ਕੋਇ ਸਲਾਹਿੰਦਾ।
੭ ਪੋਹ ਸ਼ਹਿਨਸ਼ਾਹੀ ਸੰਮਤ ੧ ਅਵਤਾਰ ਸਿੰਘ, ਹਜਾਰਾ ਸਿੰਘ ਦੇ ਗ੍ਰਹਿ ਪਿੰਡ ਕਾਂਓਕੇ
ਨਿਰਗੁਣ ਰੂਪ ਭਗਤ ਦਾ ਭਾਓ, ਭਾਵ ਆਪਣਾ ਦਏ ਦ੍ਰਿੜਾਈਆ। ਅੰਤਰ ਆਤਮ ਸਾਚਾ ਚਾਓ, ਚਾਓ ਘਨੇਰਾ ਇਕ ਸਮਝਾਈਆ। ਸਾਚਾ ਮਾਰਗ ਦੱਸੇ ਰਾਹੋ, ਰਹਿਬਰ ਹੋ ਕੇ ਮੇਲ ਮਿਲਾਈਆ। ਨਾਮ ਨਿਧਾਨ ਜਣਾ ਕੇ ਨਾਉਂ, ਨਰ ਨਿਰੰਕਾਰ ਦਏ ਵਖਾਈਆ। ਭਾਗ ਸੁਹੰਜਣਾ ਕਰੇ ਗਾਂਉ, ਗਾਂਵ ਖੇੜਾ ਇਕੋ ਇਕ ਵਡਿਆਈਆ। ਜਿਸ ਨੂੰ ਗੋਬਿੰਦ ਕਿਹਾ ਵਾਹੋ ਵਾਹੋ, ਵਾਹ ਵਾਹ ਗੋਬਿੰਦ ਵੇਖ ਵਖਾਈਆ। ਸ਼ਾਹ ਪਾਤਸ਼ਾਹ ਬਣ ਕੇ ਸੱਚਾ ਸ਼ਾਹੋ, ਸ਼ਹਿਨਸ਼ਾਹ ਆਪਣੀ ਕਾਰ ਕਮਾਈਆ। ਬੇਪਰਵਾਹ ਅਗੰਮ ਅਥਾਹੋ, ਅਕਥ ਕਹਾਣੀ ਰਿਹਾ ਦ੍ਰਿੜਾਈਆ। ਆਤਮ ਪਰਮਾਤਮ ਕਰ ਵਿਆਹੋ, ਵਿਆਹ ਇਕੋ ਦਏ ਜਣਾਈਆ। ਧੁਰ ਦਾ ਬਣ ਕੇ ਪਿਤਾ ਮਾਉਂ, ਸਗਨ ਸਾਚਾ ਰਿਹਾ ਮਨਾਈਆ। ਪ੍ਰੇਮ ਪਿਆਰ ਪਕੜੇ ਬਾਹੋਂ, ਧਾਮ ਸੁਹੰਜਣੇ ਰਿਹਾ ਟਿਕਾਈਆ। ਅਰਸ਼ ਫ਼ਰਸ਼ ਦਾ ਕਰੇ ਨਿਆਉਂ, ਹੁਕਮ ਅਦਾਲਤ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਜਣ ਸੁਹੇਲਾ ਇਕ ਅਖਵਾਈਆ। ਨਿਰਗੁਣ ਜੋਤ ਸੂਰਾ ਸਰਬੰਗਿਆ, ਭਗਤ ਵਛਲ ਗਿਰਧਾਰ। ਆਦਿ ਜੁਗਾਦੀ ਸਾਚਾ ਸੰਗਿਆ, ਸਗਲਾ ਰੂਪ ਕਰਤਾਰ। ਦੇਵੇ ਦਾਨ ਨਾਮ ਅਣਮੰਗਿਆ, ਭਿੱਖਕ ਭਿਛਿਆ ਝੋਲੀ ਭਰੇ ਭੰਡਾਰ। ਕੂੜ ਕੁੜਿਆਰਾਂ ਕਰੇ ਚੰਗਿਆ, ਬੁਰਾਈਆਂ ਕੱਢੇ ਬਾਹਰ। ਪ੍ਰੇਮ ਪਿਆਰ ਦੇ ਅਨੰਦਿਆ, ਦੁਖੜਾ ਜਨਮ ਦਏ ਨਿਵਾਰ। ਕੂੜੀ ਕਿਰਿਆ ਕੱਢ ਕੇ ਗੰਦਿਆ, ਉਜਲ ਸਾਫ਼ ਕਰੇ ਸਿਰਜਣਹਾਰ। ਜਗਤ ਵਾਸਨਾ ਮੇਟੇ ਧੰਦਿਆ, ਧੰਦੂਕਾਰ ਨਾ ਰਹੇ ਗੁਬਾਰ। ਬਿਨਾ ਬੰਦਗੀ ਬਣਾ ਕੇ ਬੰਦਿਆ, ਬੰਧਨ ਤੋੜੇ ਸਰਬ ਸੰਸਾਰ। ਦੀਨ ਦਿਆਲ ਬਣ ਬਖ਼ਸ਼ੰਦਿਆ, ਬਖ਼ਸ਼ਿਸ਼ ਕਰੇ ਆਪ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਵਿਚਾਰ। ਨਿਰਗੁਣ ਜੋਤ ਜਗਤ ਜਹਾਨ, ਚੁਰਾਸੀ ਚਰਨ ਕਵਲ ਸਰਨਾਈਆ। ਆਤਮ ਪਰਮਾਤਮ ਸਰਬ ਧਿਆਨ, ਬ੍ਰਹਮ ਗਿਆਨ ਵਿਦਿਤ ਵਡਿਆਈਆ। ਸ਼ਬਦ ਨਿਧਾਨਾ ਨਾਮ ਨਿਧਾਨ, ਬੇਪਹਿਚਾਨ ਦਏ ਸਮਝਾਈਆ। ਕਲਮਿਉਂ ਬਾਹਰ ਕਰੇ ਕਲਿਆਣ, ਅਮਲਾਂ ਦਏ ਮਿਟਾਈਆ। ਫ਼ਜ਼ਲ ਕਰੇ ਰਹਿਮਾਨ, ਅਜ਼ਲ ਦਾ ਲੇਖ ਮੁਕਾਈਆ। ਗ੍ਰਹਿ ਮੰਦਰ ਜਗਾ ਕੇ ਸ਼ਮਾਂਦਾਨ, ਨੂਰ ਜਹੂਰ ਦਏ ਵਖਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਰੰਗ ਚੜ੍ਹਾਈਆ। ਨਿਰਗੁਣ ਜੋਤ ਜਨ ਮੇਲਾ ਸਗਲ, ਸਗਲੀ ਚਿੰਤ ਮਿਟਾਈਆ। ਗ੍ਰਹਿ ਮੰਦਰ ਅੰਦਰ ਮੰਗਲ, ਮੰਗਲਾਚਾਰ ਸ਼ਨਵਾਈਆ। ਪਰਭਾਸ ਲੇਖਾ ਚੁਕਾ ਕੇ ਜੰਗਲ, ਜਾਗਰਤ ਜੋਤ ਡਗਮਗਾਈਆ। ਸਾਚੀ ਦੱਸ ਨਮਸਤੇ ਬੰਦਨ, ਬੰਦਗੀ ਇਕ ਵਖਾਈਆ। ਪ੍ਰੇਮ ਪ੍ਰੀਤੀ ਦੇ ਕੇ ਪਰਮਾਨੰਦਨ, ਸੁਖਸਾਗਰ ਵਿਚ ਸਮਾਈਆ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਹੁਕਮ ਕਰੇ ਨਾ ਕੋਈ ਉਲੰਘਣ, ਉਂਗਲੀਆਂ ਉਤੇ ਸਭ ਤੋਂ ਹਿਸਾਬ ਗਿਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵਣਹਾਰ ਵਡਿਆਈਆ। ਨਿਰਗੁਣ ਜੋਤ ਪਰਮ ਪੁਰਖ ਦੀ ਧਾਰ, ਪੱਪਾ ਪੂਰਨ ਦਏ ਵਡਿਆਈਆ। ਹੋੜਾ ਨਿਰਗੁਣ ਸਰਗੁਣ ਖੇਲ ਅਪਾਰ, ਹਾਹਾ ਹਰਿ ਜੂ ਰੂਪ ਵਟਾਈਆ। ਅੱਖਰਾਂ ਬਾਹਰ ਕਰੇ ਗੁਫ਼ਤਾਰ, ਸ਼ਬਦੀ ਸ਼ਬਦ ਸੁਣਾਈਆ। ਲਹਿਣਾ ਦੇਣਾ ਦੇਣ ਆਇਆ ਸੰਸਾਰ, ਦੇਵਣਹਾਰ ਵਡਿਆਈਆ। ਖ਼ਾਲੀ ਭਰੀ ਜਾਏ ਭੰਡਾਰ, ਭਾਂਡਾ ਭਰਮ ਭਉ ਮਿਟਾਈਆ। ਭਗਤ ਸੁਹੇਲੇ ਸੱਜਣ ਸਾਹਿਬ ਉਠਾਲ, ਉਠ ਉਠ ਆਪਣਾ ਰੰਗ ਰੰਗਾਈਆ। ਸਚ ਘਰ ਗ੍ਰਹਿ ਮੰਦਰ ਸਵਾਮੀ ਬਣਾ ਕੇ ਸੱਚੇ ਬਾਲ, ਬਾਲ ਉਪਦੇਸ਼ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਸੱਜਣ ਸਾਚੇ ਭਾਲ, ਭਲੀ ਭਲੀ ਤਰ੍ਹਾਂ ਪਾਰ ਲੰਘਾਈਆ।
੮ ਪੋਹ ਸ਼ਹਿਨਸ਼ਾਹੀ ਸੰਮਤ ੧ ਨਰਾਇਣ ਸਿੰਘ ਦੇ ਗ੍ਰਹਿ ਪਿੰਡ ਗੁਮਾਨਪੁਰਾ ਜ਼ਿਲਾ ਅੰਮ੍ਰਿਤਸਰ
ਪੋਹ ਕਹੇ ਮੈਂ ਪਰਮ ਪੁਰਖ ਦੀ ਤੱਕੀ ਪਦਵੀ, ਪਾਰਬ੍ਰਹਮ ਪਤਿਪਰਮੇਸ਼ਵਰ ਨਜ਼ਰੀ ਆਈਆ। ਜਿਸ ਦਾ ਸਜਦਾ ਸੀਸ ਜਗਦੀਸ਼ ਇਕੋ ਅਦਬੀ, ਅੱਲਾ ਤਆਲਾ ਜਲਵਾ ਨੂਰ ਨੂਰ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰ ਝੁਕਦੇ ਕ਼ਦਮੀ, ਚਰਨ ਕਵਲ ਸਰਨਾਈ ਸਰਬ ਵਖਾਈਆ। ਲੇਖਾ ਜਾਣੇ ਆਦਿ ਜੁਗਾਦਿ ਅਦਮੀ, ਅਦਲ ਅਦਾਲਤ ਇਕੋ ਇਕ ਸੁਹਾਈਆ। ਜੁਗ ਚੌਕੜੀ ਕਰਨਹਾਰਾ ਬਦਲੀ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਹੁਕਮੇਂ ਅੰਦਰ ਫਿਰਾਈਆ। ਨਿਰਗੁਣ ਸਰਗੁਣ ਧਾਰ ਪੰਧ ਮੁਕਾਵੇ ਮੰਜ਼ਲੋ ਮਜ਼ਲੀ, ਮੰਜ਼ਲ ਆਪਣੀ ਚੜ੍ਹ ਕੇ ਖ਼ੁਸ਼ੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਸੇਵ ਕਮਾਈਆ। ਪੋਹ ਕਹੇ ਮੈਂ ਵੇਖਿਆ ਕ਼ੁਦਰਤ ਦਾ ਕ਼ਾਦਰ, ਗਹਿਰ ਗੰਭੀਰ ਇਕੋ ਨਜ਼ਰੀ ਆਈਆ। ਜੋਧਾ ਸੂਰਬੀਰ ਬਹਾਦਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦਾ ਏਥੇ ਓਥੇ ਇਕੋ ਆਦਲ, ਇਨਸਾਫ਼ ਇਕੋ ਦਏ ਸਮਝਾਈਆ। ਲਹਿਣਾ ਜਾਣੇ ਮਕ਼ਤੂਲ ਕ਼ਾਤਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਪੋਹ ਕਹੇ ਮੈਂ ਵੇਖਿਆ ਖੇਲ ਅਗੰਮ ਅਥਾਹ, ਬਿਨ ਅੱਖਾਂ ਨਜ਼ਰੀ ਆਈਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰ ਸਿਫ਼ਤ ਕਰਕੇ ਗਏ ਸਲਾਹ, ਸ਼ਾਸਤਰ ਸਿਮਰਤ ਵੇਦ ਪੁਰਾਨਾਂ ਅੰਤਰ ਜਸ ਗਾਈਆ। ਸੋ ਕਰਨੀ ਦਾ ਕਰਤਾ ਨਿਰਗੁਣ ਜੋਤ ਕਰੇ ਰੁਸ਼ਨਾ, ਸਵੱਛ ਸਰੂਪੀ ਆਪਣਾ ਰੂਪ ਪਰਗਟਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਬਣੇ ਮਲਾਹ, ਭਗਤ ਭਗਵੰਤ ਲਏ ਉਠਾਈਆ। ਜਿਸ ਦਾ ਢੋਲਾ ਭਵਿਖਤਾਂ ਵਿਚ ਗਏ ਗਾ, ਰਾਗਾਂ ਨਾਦਾਂ ਤਾਲ ਵਜਾਈਆ। ਸਜਦਿਆਂ ਵਿਚ ਸੀਸ ਗਏ ਨਿਵਾ, ਡੰਡਾਵਤ ਬੰਦਨਾ ਚਰਨ ਸਰਨਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਜੋਤੀ ਜਾਤਾ
ਗਿਆ ਆ, ਆਮਦ ਆਪਣੀ ਫੇਰਾ ਪਾਈਆ। ਜਿਸ ਦੇ ਅਗੇ ਦੋਏ ਜੋੜ ਮੰਗਦੇ ਗਏ ਦੁਆ, ਦੋਹਰੀ ਧਾਰ ਰਿਹਾ ਵਖਾਈਆ। ਮਨ ਮਤ ਬੁਧ ਜਿਸ ਨੂੰ ਸਮਝ ਨਾ ਸਕੇ ਰਾ, ਜਗਤ ਵਿਦਿਆ ਨਾ ਕੋਇ ਵਡਿਆਈਆ। ਚਾਰ ਕੁੰਟ ਦਹਿ ਦਿਸ਼ਾ ਜਿਸ ਨੂੰ ਲੱਭਦੇ ਥਾਉਂ ਥਾਂ, ਖੋਜਣਹਾਰ ਸਰਬ ਲੋਕਾਈਆ। ਸੋ ਸਾਹਿਬ ਸਮਰਥ ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹ, ਸਚ ਦਵਾਰਾ ਇਕ ਸੁਹਾਈਆ। ਜਲ ਥਲ ਮਹੀਅਲ ਛੱਡ ਜਗਤ ਅਸਗਾਹ, ਟਿੱਲੇ ਪਰਬਤ ਆਇਆ ਤਜਾਈਆ। ਗ੍ਰਹਿ ਮੰਦਰ ਇਕ ਵਡਿਆ, ਸੰਬਲ ਆਪਣਾ ਚਰਨ ਟਿਕਾਈਆ। ਗੋਬਿੰਦ ਲਹਿਣਾ ਰਿਹਾ ਚੁਕਾ, ਲੇਖਾ ਧੁਰ ਦਾ ਆਪ ਵਰਤਾਈਆ। ਭਗਤ ਸੁਹੇਲੇ ਰਿਹਾ ਉਠਾ, ਗੁਰ ਚੇਲੇ ਜੋੜ ਜੁੜਾਈਆ। ਵਿਸ਼ਨ ਬ੍ਰਹਮਾ ਸ਼ਿਵ ਰਿਹਾ ਹਿਲਾ, ਤ੍ਰੈ ਪੰਜ ਨਿੰਦਰਾ ਦਏ ਖੁਲ੍ਹਾਈਆ। ਵੇਲਾ ਵਕ਼ਤ ਰਿਹਾ ਵਡਿਆ, ਵਡ ਵੱਡਾ ਨੂਰ ਖ਼ੁਦਾਈਆ। ਲੇਖਾ ਜਾਣੇ ਦੋ ਜਹਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਰਿਹਾ ਦ੍ਰਿੜਾਈਆ। ਪੋਹ ਕਹੇ ਮੈਂ ਵੇਖਿਆ ਦੂਰ ਦੁਰਾਡਾ ਨੇੜੇ, ਘਰ ਸੱਜਣ ਨਜ਼ਰੀ ਆਈਆ। ਜੋ ਜੁਗ ਚੌਕੜੀ ਭਗਤਾਂ ਬੰਨ੍ਹੇ ਬੇੜੇ, ਸੰਤ ਸੁਹੇਲੇ ਗੋਦ ਉਠਾਈਆ। ਝਗੜੇ ਚੁਕਾਏ ਤੇਰੇ ਮੇਰੇ, ਹੰ ਬ੍ਰਹਮ ਇਕ ਸਮਝਾਈਆ। ਕੂੜੀ ਕਿਰਿਆ ਮੇਟ ਅੰਧੇਰੇ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਇਕੋ ਰੰਗ ਰੰਗਾਏ ਗੁਰੂ ਗੁਰ ਚੇਰੇ, ਚੇਲਾ ਗੁਰ ਇਕੋ ਰੰਗ ਸਮਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਕਾਇਆ ਵਸਿਆ ਸਾਢੇ ਤਿੰਨ ਹੱਥ ਖੇੜੇ, ਮੰਦਰ ਸੋਹਣਾ ਇਕ ਸਮਝਾਈਆ। ਮਨ ਮਤ ਬੁਧ ਰਹਿਣ ਨਾ ਦੇਵੇ ਝੂਠੇ ਝੇੜੇ, ਝਗੜਾ ਅਵਰ ਨਾ ਕੋਇ ਲੜਾਈਆ। ਭਗਤਾਂ ਦੇਵੇ ਚਾਓ ਘਨੇਰੇ, ਆਸਾ ਮਨਸਾ ਪੂਰ ਵਖਾਈਆ। ਲੱਖ ਚੁਰਾਸੀ ਵਿਚੋਂ ਗੁਰਮੁਖ ਸੱਜਣ ਥੋੜ੍ਹੇ ਬਥੇਰੇ, ਜੋ ਪ੍ਰਭ ਨੂੰ ਮਿਲ ਕੇ ਪ੍ਰਭ ਦੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਆਪਣੀ ਰਿਹਾ ਸਮਝਾਈਆ। ਪੋਹ ਕਹੇ ਮੈਂ ਵੇਖਿਆ ਪਰਮ ਪੁਰਖ ਦਾ ਰੰਗ, ਬਿਨ ਅੱਖਰਾਂ ਨਜ਼ਰੀ ਆਈਆ। ਜਨ ਭਗਤਾਂ ਬਣਿਆ ਸੰਗ, ਸਗਲਾ ਮੀਤ ਸਹਿਜ ਸੁਖਦਾਈਆ। ਘਰ ਆਤਮ ਵਜਾ ਮਰਦੰਗ, ਧੁੰਨ ਅਨਾਦੀ ਨਾਦ ਸੁਣਾਈਆ। ਸੇਜ ਸੁਹਾਵਣੀ ਕਰ ਪਲੰਘ, ਗ੍ਰਹਿ ਬੈਠਾ ਡੇਰਾ ਲਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਦੇ ਅਨੰਦ, ਅਨੰਦ ਆਤਮ ਰਿਹਾ ਵਖਾਈਆ। ਬਿਨਾ ਸੂਰਜ ਚੰਨ ਚਾੜ੍ਹ ਕੇ ਚੰਦ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਆਤਮ ਪਰਮਾਤਮ ਨਾਤਾ ਗੰਢ, ਪਾਰਬ੍ਰਹਮ ਬ੍ਰਹਮ ਮੇਲਾ ਸਹਿਜ ਸੁਭਾਈਆ। ਧੁਰ ਦਾ ਢੋਲਾ ਸੁਣਾ ਕੇ ਛੰਦ, ਨਿਰਅੱਖਰ ਕਰੇ ਪੜ੍ਹਾਈਆ। ਚਾਰੇ ਖਾਣੀ ਚਾਰੇ ਬਾਣੀ ਮੁਕਾ ਕੇ ਪੰਧ, ਪਰਾ ਪਸੰਤੀ ਮਧਮ ਬੈਖਰੀ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਇਕ ਵਡਿਆਈਆ। ਪੋਹ ਕਹੇ ਮੈਂ ਵੇਖਿਆ ਪਰਮ ਪੁਰਖ ਪ੍ਰਭ ਗਹਿਰ ਗੰਭੀਰ, ਬੇਨਜ਼ੀਰ ਨਜ਼ਰੀ ਆਇੰਦਾ। ਜਿਸ ਦਾ ਰਾਹ ਤੱਕਦੇ ਗੁਰ ਅਵਤਾਰ ਪੈਗ਼ੰਬਰ ਪੀਰ, ਸੋ ਭਗਤ ਭਗਵਾਨ ਖੇਲ ਖਿਲਾਇੰਦਾ। ਜਿਸ ਦੀ ਸ਼ਰਅ ਸਮਝ ਨਾ ਸਕੇ ਕੋਇ ਜ਼ੰਜੀਰ, ਸ਼ਰੀਅਤ ਵੰਡ ਨਾ ਕੋਇ ਵੰਡਾਇੰਦਾ। ਜਿਸ ਦੀ ਮੁਸੱਵਰ ਖਿਚ ਨਾ ਸਕੇ ਕੋਇ ਤਸਵੀਰ, ਤਸਬੀ ਮਾਲਾ ਨਾ ਗਲ ਲਟਕਾਇੰਦਾ। ਜਿਸ ਨੂੰ ਲੱਭਦੇ ਸ਼ਾਹ ਹਕੀਰ, ਪਾਤਸ਼ਾਹ ਆਪਣਾ ਵੇਸ ਵਟਾਇੰਦਾ। ਜਿਸ ਨੂੰ ਸਜਦਾ ਕਰੇ ਕਬੀਰ, ਕਾਇਆ ਕਾਅਬਾ ਸੋਭਾ ਪਾਇੰਦਾ। ਜਿਸ ਦੀ ਨਾਮ ਅਗੰਮੀ ਸਭ ਤੋਂ ਵੱਖਰੀ ਤਦਬੀਰ, ਤਕ਼ਰੀਰ ਹੱਕੋ ਹੱਕ ਸੁਣਾਇੰਦਾ। ਜਿਸ ਦੀ ਮੰਜ਼ਲ ਚੋਟੀ ਇਕ ਅਖ਼ੀਰ, ਸਚਖੰਡ ਦਵਾਰੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਖਿਲਾਇੰਦਾ। ਪੋਹ ਕਹੇ ਮੈਂ ਆਪਣਾ ਦੱਸਾਂ ਮਹੀਨਾ ਪੋਹ, ਪਰਮ ਪੁਰਖ ਦਿਤੀ ਵਡਿਆਈਆ। ਸੰਮਤ ਸ਼ਹਿਨਸ਼ਾਹ ਲੱਗੀ ਲੋ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਨੈਣ ਨੈਣ ਅੱਖ ਖੁਲ੍ਹਾਈਆ। ਪੜਦਾ ਲਾਹ ਕੇ ਸੋਹੰ ਸੋ, ਸੋਹਣਾ ਹੁਕਮ ਦੇਣਾ ਸੁਣਾਈਆ। ਹੰ ਬ੍ਰਹਮ ਕਰੇ ਨਾ ਕੋਈ ਧ੍ਰੋਹ, ਧਰੂ ਪ੍ਰਹਿਲਾਦ ਦੇਣ ਦੁਹਾਈਆ। ਕਲਜੁਗ ਕੂੜੀ ਕਿਰਿਆ ਜਿਸ ਨੇ ਲੈਣੀ ਖੋਹ, ਚਾਰ ਕੁੰਟ ਕਰ ਰੁਸ਼ਨਾਈਆ। ਜਨ ਭਗਤਾਂ ਦੇਵੇ ਢੋਆ ਢੋ, ਨਾਮ ਅਮੋਲਾ ਝੋਲੀ ਪਾਈਆ। ਅੰਮ੍ਰਿਤ ਆਤਮ ਨਿਝਰ ਝਿਰਨਾ ਦੇਣਾ ਚੋ, ਰਸ ਇਕੋ ਇਕ ਵਖਾਈਆ। ਪੰਜ ਤਤ ਕੂੜੀ ਕਿਰਿਆ ਅੰਦਰੋਂ ਕੱਢਣਾ ਗਰੋਹ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ। ਆਤਮ ਪਰਮਾਤਮ ਪਰਮਾਤਮ ਆਤਮ ਜਾਣਾ ਛੋਹ, ਮਿਲ ਮਿਲ ਆਪਣਾ ਰੰਗ ਵਖਾਈਆ। ਹਰਿ ਕਾ ਖੇਲ ਨਾ ਜਾਣੇ ਕੋ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਜੁਗ ਚੌਕੜੀ ਨਿਰਗੁਣ ਸਰਗੁਣ ਧਾਰ ਚਲਦੀ ਰਹਿਣੀ ਦੋ, ਗੁਰ ਅਵਤਾਰ ਪੈਗ਼ੰਬਰ ਢੋਲਾ ਸੋਹਲਾ ਜਗਤ ਸੁਣਾਈਆ। ਅੰਤ ਕੰਤ ਭਗਵੰਤ ਸ੍ਰੀ ਭਗਵਾਨ ਇਕੋ ਜੋਤ ਸਰੂਪੀ ਆਇਆ ਹੋ, ਹੋਕਾ ਸ਼ਬਦੀ ਨਾਮ ਸੁਣਾਈਆ। ਸਭ ਤੋਂ ਉਤਮ ਸ੍ਰੇਸ਼ਟ ਨੌ ਸੌ ਚੁਰਾਨਵੇਂ ਚੌਕੜੀ ਜੁਗ ਦਾ ਅੰਤ ਅਖੀਰੀ ਛੱਬੀ ਪੋਹ, ਜਿਸ ਦੀ ਵਦੀ ਸੁਦੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਪੋਹ ਕਹੇ ਮੈਂ ਜੁਗ ਚੌਕੜੀ ਵੇਖਦਾ ਆਇਆ ਸੰਤ, ਗੁਰ ਅਵਤਾਰ ਪੈਗ਼ੰਬਰ ਗਏ ਮਨਾਈਆ। ਪੁਰਖ ਅਕਾਲ ਅਗੇ ਸਾਰੇ ਕਰਦੇ ਗਏ ਮਿੰਨਤ, ਨਿਉਂ ਨਿਉਂ ਸੀਸ ਝੁਕਾਈਆ। ਸਿੱਧੀ ਕਿਸੇ ਨਾ ਕੀਤੀ ਹਿੰਮਤ, ਫੜ ਬਾਹੋਂ ਸਾਚੇ ਧਾਮ ਦਏ ਬਹਾਈਆ। ਦੀਨ ਮਜ਼੍ਹਬ ਜਾਤ ਪਾਤ ਨਿੱਕੀ ਨਿੱਕੀ ਵੰਡਦੇ ਗਏ ਸਿੰਮਤ, ਸਮਾਂ ਭਾਣੇ ਵਿਚ ਬਿਤਾਈਆ। ਪ੍ਰਭ ਦੀ ਯਾਦ ਵਿਚ ਕਿਸੇ ਦੀ ਦੂਰ ਨਾ ਹੋਈ ਚਿੰਨਤ, ਚਿੰਤਾ ਵਿਚ ਸਾਰੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਪੋਹ ਕਹੇ ਮੈਂ ਵੇਖਿਆ ਜੁਗ ਚੌਕੜੀ ਚਾਰ, ਚਾਰ ਚਾਰ ਧਾਰ ਖਿਲਾਈਆ। ਵਿਸ਼ਨ ਬ੍ਰਹਮਾ ਸ਼ਿਵ ਹੁਕਮੇ ਸੇਵਾਦਾਰ, ਦਿਵਸ ਰੈਣ ਭੱਜਣ ਵਾਹੋ ਦਾਹੀਆ। ਗੁਰ ਅਵਤਾਰ ਪੈਗ਼ੰਬਰ ਵੇਖੇ ਪਨਹਾਰ, ਦਰ ਠਾਂਡੇ ਸੀਸ ਝੁਕਾਈਆ। ਭਿਛਿਆ ਮੰਗਦੇ ਵਾਰੋ ਵਾਰ, ਖ਼ਾਲੀ ਝੋਲੀ ਅਗੇ ਡਾਹੀਆ। ਡੰਡੌਤ ਬੰਦਨਾ ਸਜਦੇ ਅਗੰਮ ਅਪਾਰ, ਮਸਤਕ ਟਿੱਕਾ ਧੂੜੀ ਖ਼ਾਕ ਰਮਾਈਆ। ਨਾਮ ਕਲਮਾ ਰਸਨਾ ਜਿਹਵਾ ਬੱਤੀ ਦੰਦ ਉਚਾਰ, ਤੂੰ ਹੀ ਤੂੰ ਹੀ ਰਾਗ ਅਲਾਈਆ। ਰਾਗਾਂ ਨਾਦਾਂ ਵਿਚ ਪਾਇਆ ਨਾ ਕਿਸੇ ਸ਼ੁਮਾਰ, ਅੰਤ ਕਹਿਣ ਵਿਚ ਅੰਤ ਨਾ ਕੋਇ ਜਣਾਈਆ। ਕਰਿਆ ਖੇਲ ਆਪ ਨਿਰੰਕਾਰ, ਨਿਰਗੁਣ ਸਰਗੁਣ ਹੁਕਮ ਵਰਤਾਈਆ। ਸ਼ਬਦ ਸੰਦੇਸ਼ਾ ਦੇ ਵਿਚ ਸੰਸਾਰ, ਲੋਕਮਾਤ ਕਰੀ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸਚ ਸਵਾਮੀ ਅੰਤਰਜਾਮੀ ਪੁਰਖ ਬਿਧਾਤਾ ਅਗੰਮ ਅਥਾਹ ਬੇਪਰਵਾਹ ਸ਼ਹਿਨਸ਼ਾਹ ਕ਼ੁਦਰਤ ਦੀ ਕ਼ਾਦਰ ਖ਼ਲਕ ਦਾ ਖ਼ਾਲਕ ਧੁਰ ਦਾ ਮਾਲਕ ਬੇਨਜ਼ੀਰ, ਮੁਕਾਮੇ ਹੱਕ ਨਜ਼ਰੀ ਆਈਆ। ਪੋਹ ਕਹੇ ਮੈਂ ਵੇਖਿਆ ਜਨ ਭਗਤਾਂ ਦਾ ਯਾਰ, ਮੁਬੀਨ ਇਕੋ ਨਜ਼ਰੀ ਆਇੰਦਾ। ਜਿਸ ਦੇ ਪੈਗ਼ੰਬਰ ਖ਼ਿਦਮਤਗਾਰ, ਸੇਵਾ ਇਕੋ ਇਕ ਸਮਝਾਇੰਦਾ। ਜਿਸ ਦਾ ਦਰ ਸੋਹਣਾ ਦਰਬਾਰ, ਦਰਵਾਜ਼ਾ ਨਜ਼ਰ ਕਿਸੇ ਨਾ ਆਇੰਦਾ। ਸੋ ਦਾਤਾ ਦਾਨੀ ਖੇਲ ਕਰੇ ਅਗੰਮ ਅਪਾਰ, ਬੇਪਰਵਾਹ ਅਗੰਮ ਅਥਾਹ ਆਪਣੀ ਕਾਰ ਕਮਾਇੰਦਾ। ਜੁਗ ਚੌਕੜੀ ਨਿਤ ਨਵਿਤ
ਆਏ ਵੇਸ ਵਟਾ, ਭੇਖਾਧਾਰੀ ਆਪਣਾ ਭੇਖ ਆਪਣੇ ਵਿਚ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਇੰਦਾ। ਛੱਬੀ ਪੋਹ ਕਹੇ ਮੈਂ ਔਣਾ ਲੋਕਮਾਤ ਜਗਤ, ਜੁਗ ਜੁਗ ਜੀਵਣ ਦਾਤਾ ਦਏ ਵਡਿਆਈਆ। ਸੰਤ ਸੁਹੇਲੇ ਉਠਾਉਣੇ ਭਗਤ, ਭਗਵਨ ਆਪਣਾ ਰੰਗ ਰੰਗਾਈਆ। ਮਾਣ ਦਵਾ ਕੇ ਧੁਰ ਦੀ ਸੰਗਤ, ਹਰਿ ਸਤਿਗੁਰ ਵਿਚ ਸਮਾਈਆ। ਲੇਖਾ ਚੁਕਾ ਕੇ ਲਹਿਣਾ ਦੇਣਾ ਅੰਤ, ਅੰਤਸ਼ਕਰਨ ਸਭ ਦਾ ਵੇਖ ਵਖਾਈਆ। ਸਚ ਬਣਾਉਣੇ ਸਾਚੇ ਸੰਤ, ਸਾਚਾ ਮਾਰਗ ਇਕ ਦ੍ਰਿੜਾਈਆ। ਸੋਈ ਸੁਰਤ ਮਿਲਾਉਣਾ ਕੰਤ, ਆਤਮ ਪਰਮਾਤਮ ਜੋੜ ਜੁੜਾਈਆ। ਗੜ੍ਹ ਤੋੜਨਾ ਹਉਮੇ ਹੰਗਤ, ਹੰ ਬਹ੍ਰਮ ਇਕ ਵਖਾਈਆ। ਗੁਰਮੁਖ ਬਣਾਉਣਾ ਬੋਧ ਅਗਾਧਾ ਪੰਡਤ, ਬਿਨ ਵਿਦਿਆ ਕਰੇ ਪੜ੍ਹਾਈਆ। ਲੇਖਾ ਚੁਕਾਉਣਾ ਪੰਜ ਪੰਕਜ, ਪਰਮ ਪੁਰਖ ਬਖ਼ਸ਼ਣੀ ਇਕ ਸਰਨਾਈਆ। ਝਗੜਾ ਮੁਕਣਾ ਬਹਿਸ਼ਤ ਜੱਨਤ, ਸਵਰਗ ਚਰਨਾਂ ਹੇਠ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਅੰਤਰਜਾਮੀ ਸ਼ਬਦ ਅਨਾਮੀ ਇਕੋ ਘਰ ਵਖਾਈਆ। ਪੋਹ ਕਹੇ ਮੈਂ ਵੇਖੀ ਪਰਮ ਪੁਰਖ ਦੀ ਰੀਤ, ਜੁਗ ਚੌਕੜੀ ਧਿਆਨ ਲਗਾਈਆ। ਜੋ ਬੈਠਾ ਸਦਾ ਧਾਮ ਅਨਡੀਠ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਨਿਰਵੈਰ ਹੋ ਰਹੇ ਅਤੀਤ, ਤ੍ਰੈਗੁਣ ਵਿਚ ਨਾ ਕੋਇ ਸਮਾਈਆ। ਵੰਡ ਕਰੇ ਨਾ ਮੰਦਰ ਮਸੀਤ, ਸ਼ਿਵਦਵਾਲਾ ਮਠ ਨਾ ਕੋਇ ਬਣਾਈਆ। ਜਿਸਦਾ ਹੁਕਮ ਫ਼ਰਮਾਨਾ ਸ਼ਬਦ ਅਨਾਦੀ ਇਕੋ ਗੀਤ, ਦੋ ਜਹਾਨ ਕਰੇ ਪੜ੍ਹਾਈਆ। ਸੋ ਭਗਤਾਂ ਤਨ ਮਾਟੀ ਕਰੇ ਠਾਂਡੀ ਸੀਤ, ਅਗਨੀ ਤਤ ਬੁਝਾਈਆ। ਪ੍ਰੀਤਮ ਹੋ ਕੇ ਵਸੇ ਚੀਤ, ਮਨ ਚਿਤ ਵਿਤ ਠਗੌਰੀ ਕੋਇ ਨਾ ਪਾਈਆ। ਸਾਚੀ ਭਿਖਿਆ ਝੋਲੀ ਪਾਵੇ ਭੀਖ, ਨਾਮ ਨਿਧਾਨਾ ਇਕ ਦ੍ਰਿੜਾਈਆ। ਧੁਰ ਦਾ ਕਲਮਾ ਦੱਸੇ ਹਦੀਸ, ਹਜ਼ਰਤਾਂ ਕਰੇ ਪੜ੍ਹਾਈਆ। ਜਿਸ ਨੇ ਪਿਛਲਾ ਸਮਾਂ ਚੁਕਾਇਆ ਬੀਸ ਇਕੀਸ, ਪੂਰਬ ਲੇਖਾ ਵੇਖ ਵਖਾਈਆ। ਸੋ ਖੇਲ ਕਰੇ ਜਗਦੀਸ਼, ਜਗਤ ਜੁਗ ਦਏ ਵਡਿਆਈਆ। ਜਿਸ ਦੇ ਸੀਸ ਤੇ ਸਿਰ ਤੋਂ ਬਿਨਾ ਝੁਲਣਾ ਸੀਸ, ਸੀਸ ਬਿਨ ਜਗਦੀਸ਼ ਸੋਭਾ ਪਾਈਆ। ਜਿਸ ਦੀ ਚਾਰ ਜੁਗ ਕਰਦੇ ਰਹੇ ਤਮਹੀਦ, ਸਿਫ਼ਤਾਂ ਵਿਚ ਸਾਲਾਹੀਆ। ਗੁਰ ਅਵਤਾਰ ਪੈਗ਼ੰਬਰ ਕਰ ਕੇ ਗਏ ਉਮੀਦ, ਆਸਾ ਵਿਚ ਧਿਆਨ ਵਧਾਈਆ। ਸੋ ਪੁਰਖ ਅਕਾਲ ਦੀਨ ਦਿਆਲ ਆਪਣਾ ਖੇਲ ਕਰੇ ਠੀਕ, ਠਾਕਰ ਹੋ ਕੇ ਫੇਰਾ ਪਾਈਆ। ਜਿਸ ਦੀ ਧਾਰ ਜਗਤ ਬਾਰੀਕ, ਸਮਝ ਸਕੇ ਕੋਇ ਨਾ ਰਾਈਆ। ਚੌਦਾਂ ਵਿਦਿਆ ਚੌਦਾਂ ਲੋਕ ਚੌਦਾਂ ਤਬਕ ਜਿਸ ਦੀ ਕਰਨ ਤਾਅਰੀਫ਼, ਤਰਾਨਿਆਂ ਵਿਚ ਰਾਗ ਅਲਾਈਆ। ਸੋ ਪੁਰਖ ਅਕਾਲਾ ਜਨ ਭਗਤਾਂ ਕੱਟਣਹਾਰਾ ਤਕਲੀਫ਼, ਮੁਰਸ਼ਦ ਮੁਰੀਦਾਂ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਪੋਹ ਕਹੇ ਮੈਂ ਸੰਮਤ ਸ਼ਹਿਨਸ਼ਾਹੀ ਵਿਚ ਆਇਆ ਪਹਿਲੀ ਵਾਰ, ਵਾਰਤਾ ਪਿਛਲੀ ਦਿਆਂ ਜਣਾਈਆ। ਸ੍ਰੀ ਭਗਵਾਨ ਦਾ ਤੱਕ ਦਰਬਾਰ, ਦਰ ਦਵਾਰੇ ਸਾਰੇ ਗਿਆ ਭੁਲਾਈਆ। ਹਕ਼ੀਕ਼ਤ ਹਕ ਵੇਖਿਆ ਯਾਰ, ਜੋ ਯਾਰਾਨਾ ਆਦਿ ਜੁਗਾਦਿ ਜੁਗ ਚੌਕੜੀ ਤੋੜ ਨਿਭਾਈਆ। ਭਗਤਾਂ ਸੰਤਾਂ ਨਾਲ ਕਰੇ ਸਚ ਪਿਆਰ, ਪ੍ਰੀਤਮ ਹੋ ਕੇ ਪ੍ਰੇਮ ਵਖਾਈਆ। ਬਣਤ ਬਣਾ ਕੇ ਸਰਬ ਸੰਸਾਰ, ਘਰ ਘਰ ਬੈਠਾ ਮੁਖ ਛੁਪਾਈਆ। ਕਲਜੁਗ ਅੰਤਮ ਖੇਲ ਨਿਆਰ, ਨਿਰਗੁਣ ਨਿਰਵੈਰ ਨਿਰਾਕਾਰ ਰਿਹਾ ਵਖਾਈਆ। ਚਾਰ ਕੁੰਟ ਦਹਿ ਦਿਸ਼ਾ ਜ਼ਿਮੀਂ ਅਸਮਾਨ, ਜਿਸ ਦੀ ਕਰੇ ਨਾ ਕੋਇ ਵਿਚਾਰ, ਬੁੱਧੀਵਾਨ ਨਾ ਕੋਇ ਚਤੁਰਾਈਆ।
ਸੋ ਲਹਿਣਾ ਦੇਣਾ ਲੇਖਾ ਜਾਣੇ ਸਰਬ ਸੰਸਾਰ, ਵਡ ਸੰਸਾਰੀ ਬੇਪਰਵਾਹੀਆ। ਕਲ ਕਲਕੀ ਲੈ ਅਵਤਾਰ, ਜੋਤੀ ਜਾਤਾ ਹੋ ਉਜਿਆਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਭਗਤ ਵਛਲ ਗਿਰਵਰ ਗਿਰਧਾਰ, ਸੰਤ ਸੁਹੇਲਾ ਸਹਿਜ ਸੁਖਦਾਈਆ। ਪੂਰਬ ਜਨਮ ਲਹਿਣਾ ਦੇਣਾ ਕ਼ਰਜ਼ਾ ਦਏ ਉਤਾਰ, ਮਕਰੂਜ਼ ਆਪਣੀ ਸੇਵ ਕਮਾਈਆ। ਬਿਨ ਸ਼ਬਦ ਕਰੇ ਗੁਫ਼ਤਾਰ, ਦੀਦ ਈਦ ਚੰਦ ਰੁਸ਼ਨਾਈਆ। ਸਨਮੁਖ ਹੋ ਕੇ ਦਏ ਦੀਦਾਰ, ਭਗਤ ਸੁਹੇਲੇ ਮੇਲ ਮਿਲਾਈਆ। ਜਿਸ ਦਾ ਲੇਖਾ ਲਿਖਣ ਪੜ੍ਹਣ ਤੋਂ ਬਾਹਰ, ਕ਼ਲਮ ਸ਼ਾਹੀ ਚਲੇ ਨਾ ਕੋਇ ਚਤੁਰਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਭਗਤਾਂ ਮਿਲਿਆ ਆਣ, ਆਨਨ ਫ਼ਾਨਨ ਆਪਣਾ ਲੇਖਾ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਨਜ਼ਰੀ ਆਈਆ। ਪੋਹ ਕਹੇ ਮੈਂ ਪਰਮ ਪੁਰਖ ਦਾ ਇਕੋ ਅੱਖਰ ਪੜ੍ਹਿਆ, ਪੜ੍ਹ ਪੜ੍ਹ ਵੱਜੀ ਵਧਾਈਆ। ਮੈਂ ਮੰਜ਼ਲ ਅਗੰਮੀ ਚੜ੍ਹਿਆ, ਜਿਥੇ ਦੂਜਾ ਨਜ਼ਰ ਕੋਇ ਨਾ ਆਈਆ। ਦਰਸ਼ਨ ਕਰ ਕੇ ਮੇਰਾ ਮੇਰੇ ਵਿਚੋਂ ਠਰਿਆ, ਅਗਨੀ ਤਤ ਰਿਹਾ ਨਾ ਰਾਈਆ। ਸਚ ਸਰਨਾਈ ਸਰਨੀ ਪੜਿਆ, ਮਸਤਕ ਟਿੱਕਾ ਧੂੜੀ ਖ਼ਾਕ ਰਮਾਈਆ। ਪਰਮ ਪੁਰਖ ਪਰਮਾਤਮ ਕਿਰਪਾ ਕਰ ਕੇ ਆਪ ਆਪਣੇ ਜਿਹਾ ਕਰਿਆ, ਏਕਾ ਦੂਜਾ ਭੌ ਚੁਕਾਈਆ। ਮੈਂ ਬਿਨ ਨਈਆ ਨੌਕਾ ਝੂਠਾ ਜਹਾਨ ਪਾਰ ਕਰਿਆ, ਦੋ ਜਹਾਨ ਅਧਵਿਚਕਾਰ ਨਾ ਕੋਇ ਅਟਕਾਈਆ। ਅਗੇ ਜਾ ਕੇ ਜਨ ਭਗਤਾਂ ਪੱਲੂ ਫੜਿਆ, ਗੰਢ ਆਪਣੇ ਨਾਲ ਪੁਆਈਆ। ਨਾ ਜੀਵਤ ਨਾ ਕਦੇ ਮਰਿਆ, ਜੀਵਨ ਮਰਨ ਵਿਚ ਕਦੇ ਨਾ ਆਈਆ। ਸਚਖੰਡ ਦਵਾਰਾ ਵੇਖ ਕੇ ਸਾਚਾ ਘਰਿਆ, ਗ੍ਰਹਿ ਮੰਦਰ ਇਕੋ ਸੋਭਾ ਪਾਈਆ। ਜਿਥੇ ਬਿਨਾ ਤੇਲ ਬਾਤੀ ਦੀਪਕ ਬਲਿਆ, ਜੋਤੀ ਜੋਤ ਕਰੇ ਰੁਸ਼ਨਾਈਆ। ਨਿਹਚਲ ਧਾਮ ਦਿਸੇ ਅਟੱਲਿਆ, ਅਛਲ ਅਛੱਲ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਰਨ ਸਰਨਾਈਆ। ਪੋਹ ਕਹੇ ਮੈਂ ਦੇਵਾਂ ਸਚ ਸੰਦੇਸ਼ਾ, ਸਭ ਨੂੰ ਰਿਹਾ ਸੁਣਾਈਆ। ਜਿਸ ਉਪਜਾਏ ਵਿਸ਼ਨ ਬ੍ਰਹਮ ਮਹੇਸ਼ਾ, ਕਾਇਆ ਤਤ ਦਿਤੀ ਵਡਿਆਈਆ। ਸੋ ਮਾਲਕ ਖ਼ਾਲਕ ਪ੍ਰਿਤਪਾਲਕ ਧੁਰ ਦਾ ਨਰ ਨਰੇਸ਼ਾ, ਨਰ ਨਿਰੰਕਾਰ ਸੋਭਾ ਪਾਈਆ। ਜਿਸ ਦਾ ਸ਼ਾਸਤਰ ਸਿਮਰਤ ਵੇਦ ਪੁਰਾਨ ਖਾਣੀ ਬਾਣੀ ਲਿਖੇ ਲੇਖਾ, ਅੰਜੀਲ ਕ਼ੁਰਾਨ ਦੇਣ ਦੁਹਾਈਆ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਦੇਂਦੇ ਗਏ ਸੰਦੇਸ਼ਾ, ਧੁਰ ਦਾ ਰਾਗ ਅਲਾਈਆ। ਸੋ ਧਾਰ ਕੇ ਆਇਆ ਅਗੰਮੀ ਵੇਸਾ, ਵੇਸ ਆਪਣਾ ਰਿਹਾ ਬਦਲਾਈਆ। ਜੋ ਜੁਗ ਚੌਕੜੀ ਰਹੇ ਹਮੇਸ਼ਾ, ਸਚਖੰਡ ਸਾਚੇ ਸੋਭਾ ਪਾਈਆ। ਜਨ ਭਗਤਾਂ ਖੋਲ੍ਹ ਕੇ ਆਪਣਾ ਭੇਤਾ, ਭੇਵ ਆਪਣਾ ਦਏ ਦ੍ਰਿੜਾਈਆ। ਆਤਮ ਪਰਮਾਤਮ ਬਣ ਕੇ ਨੇਤਾ, ਨਿਜ ਘਰ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕੂੜੀ ਕਿਰਿਆ ਬਦਲ ਦੇਵੇ ਲੇਖਾ, ਰਿਸ਼ੀਆਂ ਮੁਨੀਆਂ . . . . . . . . . . . .। ਪੋਹ ਕਹੇ ਮੈਂ ਤੱਕ ਕੇ ਨੂਰ ਨੁਰਾਨਾ, ਆਪਣੀ ਖ਼ੁਸ਼ੀ ਮਨਾਈਆ। ਢੋਲਾ ਗੀਤ ਗਾਵਾਂ ਇਕ ਤਰਾਨਾ, ਤੁਰੀਆ ਦਾ ਲੇਖਾ ਦਿਆਂ ਮਿਟਾਈਆ। ਝੁਲਾਵਾਂ ਇਕ ਨਿਸ਼ਾਨਾ, ਜੋ ਨਿਸ਼ਾਨਿਆਂ ਖ਼ਾਕ ਮਿਲਾਈਆ। ਵੇਖਾਂ ਇਕ ਰਾਜਾਨਾ, ਜੋ ਰਾਜਿਆਂ ਦਏ ਸਜ਼ਾਈਆ। ਵੇਖਾਂ ਇਕ ਭਗਵਾਨਾ, ਜੋ ਭਗਤਾਂ ਰਿਹਾ ਵਡਿਆਈਆ। ਵੇਖਾਂ ਇਕ ਮਕਾਨਾ, ਜਿਸ ਨੂੰ ਸਚਖੰਡ ਕਹਿ ਕੇ ਸਾਰੇ ਰਹੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਜਣਾਈਆ। ਪੋਹ ਕਹੇ ਮੈਂ ਤੱਕਿਆ ਉਹ ਪਾਰਬ੍ਰਹਮ, ਬ੍ਰਹਮਵੇਤਾ ਨਜ਼ਰੀ ਆਈਆ।
ਜਿਸ ਦੀ ਨਾ ਕੋਇ ਜਾਤ ਪਾਤ ਨਾ ਧਰਮ, ਵਰਨ ਬਰਨ ਨਾ ਵੰਡ ਵੰਡਾਈਆ। ਜਿਸ ਨੂੰ ਬਖ਼ਸ਼ੇ ਸਦ ਆਪਣੀ ਸਰਨ, ਦੂਜਾ ਇਸ਼ਟ ਨਾ ਕੋਇ ਰਖਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀ ਸੇਵਾ ਕਰਨ, ਸੋ ਸਵਾਮੀ ਸਾਹਿਬ ਸੁਖਦਾਈਆ। ਸੋ ਕਰਨੀ ਦਾ ਕਰਤਾ ਆਪਣੀ ਕਰਨੀ ਆਇਆ ਕਰਨ, ਕ਼ੁਦਰਤ ਦਾ ਕ਼ਾਦਰ ਖ਼ਲਕਤ ਵੇਖੇ ਨੂਰ ਅਲਾਹੀਆ। ਜਨ ਭਗਤਾਂ ਦੇ ਕੇ ਅਗੰਮੀ ਸਰਨ, ਸਰਨਗਤ ਇਕੋ ਇਕ ਸਮਝਾਈਆ। ਲੱਖ ਚੁਰਾਸੀ ਵਿਚੋਂ ਸੰਤ ਸੁਹੇਲੇ ਆਇਆ ਫੜਨ, ਫੜ ਬਾਹੋਂ ਬਾਹਰ ਕਢਾਈਆ। ਗੋਬਿੰਦ ਦਾ ਪੂਰਾ ਕਰੇ ਪਰਨ, ਪਰਮ ਪੁਰਖ ਪ੍ਰਭ ਆਪਣਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਅੰਦਰ ਆਪਣੀ ਮੰਜ਼ਲ ਆਇਆ ਚੜ੍ਹਨ, ਮੰਜ਼ਲ ਪੈਂਡਾ ਨਾ ਕੋਇ ਵਖਾਈਆ।
੯ ਪੋਹ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ
ਤੁਹਾਡੇ ਪੋਟਿਆਂ ਨਾਲ ਵੱਜ ਕੇ ਬੋਲੀ ਸਤਾਰ, ਸਤਿ ਅਸਤਿ ਦੋਵੇਂ ਰਾਗ ਅਲਾਈਆ। ਉਚੀ ਕੂਕ ਕਹੇ ਪੁਕਾਰ, ਸਦ ਹੋਕਾ ਇਕ ਅਲਾਈਆ। ਵਜਾਵਣਹਾਰੇ ਹੋ ਖ਼ਬਰਦਾਰ, ਬੇਖ਼ਬਰ ਖ਼ਬਰ ਦਿਆਂ ਜਣਾਈਆ। ਰੰਗ ਵੇਖ ਉਸ ਨਿਰੰਕਾਰ, ਜੋ ਨਿਰਗੁਣ ਨਿਰਵੈਰ ਸੱਚਾ ਸ਼ਹਿਨਸ਼ਾਹੀਆ। ਜਿਸ ਨੂੰ ਮੁਰੀਦ ਮੁਰਸ਼ਦ ਦੋਵੇਂ ਕਰਦੇ ਨਿਮਸਕਾਰ, ਬਿਨ ਕਾਅਬਿਉਂ ਸੀਸ ਝੁਕਾਈਆ। ਬੁੱਲ੍ਹਾ ਅਨਾਇਤ ਦੋਵੇਂ ਦਰ ਭਿਖਾਰ, ਖ਼ਾਲੀ ਝੋਲੀ ਰਹੇ ਭਰਾਈਆ। ਜੋ ਦੇਵਣਹਾਰ ਸਰਬ ਸੰਸਾਰ, ਆਦਿ ਜੁਗਾਦਿ ਹੋਏ ਸਹਾਈਆ। ਉਸ ਦੀ ਸੁਣੀ ਅਗੰਮੀ ਗੁਫ਼ਤਾਰ, ਜੋ ਬਿਨਾ ਤੰਦ ਸਤਾਰ ਵਜਾਈਆ। ਮਿਲ ਉਸ ਅਨੋਖੇ ਯਾਰ, ਜੋ ਧੋਖਾ ਅਵਰ ਨਾ ਕੋਇ ਜਣਾਈਆ। ਜਿਸ ਦੀ ਅਲਿਫ਼ ਯੇ ਅੱਖਰ ਨਾ ਪਾਵਣ ਸਾਰ, ਵੰਡਣ ਵੰਡ ਨਾ ਕੋਇ ਵਖਾਈਆ। ਉਹ ਦਿਲਬਰ ਵੇਖ ਮੀਤ ਮੁਰਾਰ, ਮਨ ਵਾਸਨਾ ਦਏ ਝੁਕਾਈਆ। ਬਿਨਾ ਅੱਖਾਂ ਤੋਂ ਦਏ ਦੀਦਾਰ, ਅੱਖੀਆਂ ਦੀ ਲੋੜ ਰਹੇ ਨਾ ਰਾਈਆ। ਘਰ ਮੰਦਰ ਕਰੇ ਉਜਿਆਰ, ਕਾਇਆ ਮਾਟੀ ਸੋਭਾ ਪਾਈਆ। ਬਿਨ ਦੀਵੇ ਬਾਤੀ ਕਰ ਉਜਿਆਰ, ਕਮਲਾਪਾਤੀ ਜੋਤ ਕਰੇ ਰੁਸ਼ਨਾਈਆ। ਸਾਥੀ ਬਣ ਕੇ ਧੁਰ ਦਾ ਯਾਰ, ਸਚ ਦਵਾਰਾ ਦਏ ਵਖਾਈਆ। ਮੁਰਸ਼ਦ ਮਿਲੇ ਮੁਰਦਿਆਂ ਦਏ ਜੁਆਲ, ਮਰਨ ਦੀ ਲੋੜ ਰਹੇ ਨਾ ਰਾਈਆ। ਤਸਬੀ ਮਾਲਾ ਪੂਜਾ ਪਾਠ ਸਿਮਰਨ ਜੋਗ ਅਭਿਆਸ ਤੋਂ ਰਖੇ ਬਾਹਰ, ਤੀਰਥ ਤਟ ਇਸ਼ਨਾਨ ਨਾ ਕੋਇ ਕਰਾਈਆ। ਜਿਧਰ ਤੱਕਾਂ ਉਧਰ ਨਜ਼ਰੀ ਆਏ ਜਾਹਰ, ਜਹੂਰ ਨੂਰ ਆਪਣਾ ਦਏ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਤਾਰ ਰਿਹਾ ਦ੍ਰਿੜਾਈਆ। ਸਤਾਰ ਕਹੇ ਮੇਰੀ ਪੋਟੇ ਨਾਲ ਮਿਲੇ ਆਵਾਜ, ਉਂਗਲੀਆਂ ਭੱਜਣ ਵਾਹੋ ਦਾਹੀਆ। ਵਜਾਵਣ ਵਾਲੇ ਆਪਣੇ ਮੁਰਸ਼ਦ ਕੋਲੋਂ ਸਿਖ ਉਹ ਰਾਗ, ਜਿਸ ਦਾ ਸਬਕ ਅਵਰ ਨਾ ਕੋਇ ਪੜ੍ਹਾਈਆ। ਲੋੜ ਰਹੇ ਨਾ ਵੁਜ਼ੂ ਨਿਮਾਜ਼, ਸਜਦਿਆਂ ਵਿਚ ਨਾ ਸੀਸ ਝੁਕਾਈਆ। ਰਸਨਾ ਦੇਣੀ ਪਏ ਨਾ ਬਾਂਗ, ਕੰਨਾਂ ਵਿਚ ਉਂਗਲਾਂ ਨਾ ਕੋਇ ਰਖਾਈਆ। ਕੂੜਾ ਕਰਨਾ ਪਏ ਨਾ ਸਵਾਂਗ, ਭੇਖ ਧਾਰ ਨਾ ਬਣਖੰਡ ਲੱਭਣਾ ਪਏ ਥਾਉਂ ਥਾਈਂਆ। ਸਾਖਿਆਤ ਦੇਵੇ ਦਰਸ ਸਾਖਿਆਤ, ਬਿਨ ਈਦ ਦੀਦ ਚੰਦ ਕਰੇ ਰੁਸ਼ਨਾਈਆ। ਸਤਾਰ ਕਹੇ ਜਿਸ ਨੂੰ ਬੁੱਲ੍ਹੇ ਮੰਨਿਆ ਯਾਰ, ਓਸਦਾ ਖੁਲ੍ਹਾ ਸਦਾ ਦਰਬਾਰ, ਮੁੱਠੀ ਖ਼ਾਕ ਵੇਖੇ ਖ਼ਾਕਸਾਰ,
ਅਨਾਇਤ ਅਨਾਇਤ ਕਰੇ ਆਪ ਨਿਰੰਕਾਰ, ਮਿਹਰ ਨਜ਼ਰ ਨਜ਼ਰ ਉਠਾਈਆ। ਸਤਾਰ ਕਹੇ ਮੇਰਾ ਸੁਣਦੇ ਸਰਬ ਸੰਦੇਸ਼, ਗੀਤ ਰਸਨਾ ਨਾਲ ਅਲਾਈਆ। ਵਜਾਵਣ ਵਾਲੇ ਜ਼ਰਾ ਸੱਚੀ ਮੁਰਸ਼ਦ ਨਾਲ ਕਰਕੇ ਵੇਖ ਪ੍ਰੀਤ, ਪ੍ਰੀਤਮ ਤੇਰੇ ਅੰਦਰੋਂ ਨਜ਼ਰੀ ਆਈਆ। ਜਿਸ ਦੀ ਕਲਮਿਆਂ ਤੋਂ ਬਾਹਰ ਹਦੀਸ, ਹਜ਼ਰਤਾਂ ਕਰੇ ਪੜ੍ਹਾਈਆ। ਸੂਫ਼ੀਆਂ ਦੱਸੇ ਰੀਤ, ਪੈਗ਼ੰਬਰਾਂ ਕਰੇ ਸ਼ਨਵਾਈਆ। ਲੇਖਾ ਚੁਕਾ ਕੇ ਦੰਦ ਬਤੀਸ, ਜਿਹਵਾ ਜ਼ਬਾਨ ਕਲਾਮ ਨਾ ਕੋਇ ਸਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਤਾਰ ਢੰਡੋਰਾ ਰਿਹਾ ਲਗਾਈਆ। ਸਤਾਰ ਕਹੇ ਮੈਂ ਉਚੀ ਕੂਕ ਕੂਕ ਦੇਵਾਂ ਹੋਕਾ, ਆਪ ਆਪਣਾ ਰਾਗ ਬਦਲਾਈਆ। ਮੁਰਸ਼ਦ ਲੱਭੇ ਨਾ ਕਿਸੇ ਵਿਚੋਂ ਚੌਦਾਂ ਲੋਕਾ, ਚੌਦਾਂ ਤਬਕ ਦੇਣ ਦੁਹਾਈਆ। ਜਿਨ੍ਹਾਂ ਨੂੰ ਪਰਵਰਦਿਗਾਰ ਸਾਂਝਾ ਯਾਰ ਪਰਮ ਪੁਰਖ ਪਰਮਾਤਮ ਆਤਮ ਮਿਲਣ ਦਾ ਆਪ ਦੇਵੇ ਮੌਕਾ, ਮੁਕੰਮਲ ਆਪਣੀ ਦਇਆ ਕਮਾਈਆ। ਓਹ ਗੁਰਮੁਖ ਜਗਤ ਵਿਕਾਰ ਵਿਚ ਕਦੇ ਨਾ ਖਾਵੇ ਧੋਖਾ, ਕੂੜੀ ਕਿਰਿਆ ਵਿਚ ਕਦੇ ਨਾ ਆਈਆ। ਉਸ ਨੂੰ ਧੁਰ ਦਾ ਮਾਲਕ ਮੁਰਸ਼ਦ ਮਿਲ ਜਾਏ ਸੌਖਾ, ਮੁਰੀਦ ਆਪਣੇ ਲਏ ਬਣਾਈਆ। ਰਹਿਣ ਦੇਵੇ ਜਨਮ ਕਰਮ ਦਾ ਨਾ ਕੋਇ ਰੋਸਾ, ਰੁਸਿਆਂ ਗੋਦ ਉਠਾਈਆ। ਤਨ ਵਜੂਦ ਲੇਖੇ ਲਾ ਕੇ ਜੁਸਾ, ਜਿਸਮ ਜ਼ਮੀਰ ਦਏ ਬਦਲਾਈਆ। ਬੁੱਲ੍ਹੇ ਵਾਂਗ ਅੰਦਰੋਂ ਮਿਟਾ ਕੇ ਗ਼ੁੱਸਾ, ਗੁਸਲ ਕਰਾ ਕੇ ਅੰਦਰ ਮੁਸਲਮਾਨੀ ਵਿਚੋਂ ਬਾਹਰ ਕਢਾਈਆ। ਭੇਵ ਰਹੇ ਕੋਇ ਨਾ ਦੂਜਾ, ਇਕੋ ਏਕ ਨਜ਼ਰੀ ਆਈਆ। ਜਿਸ ਦਾ ਸ਼ਬਦ ਇਸ਼ਾਰਾ ਗੁਝਾ, ਰਮਜ਼ ਹੱਕ ਹੱਕ ਸੁਣਾਈਆ। ਸਤਾਰ ਕਹੇ ਸਤਾਰ ਵਜਾਉਣ ਵਾਲੇ ਉਹਨਾਂ ਦਾ ਪੈਂਡਾ ਮੁੱਕਾ, ਜਿਨ੍ਹਾਂ ਨੂੰ ਮੁਕੰਮਲ ਮੁਰਸ਼ਦ ਮਿਲਿਆ ਬੇਪਰਵਾਹੀਆ। ਸਤਾਰ ਕਹੇ ਸੁੱਤਾ ਉਠ, ਨਿਜ ਨੇਤਰ ਨੈਣ ਅੱਖ ਖੁਲ੍ਹਾਈਆ। ਜੇ ਮੁਰਸ਼ਦ ਤੇਰਾ ਤੇਰੇ ਉਤੇ ਜਾਏ ਤੁਠ, ਅਣਮੰਗੀ, ਦੌਲਤ ਝੋਲੀ ਪਾਈਆ। ਕੋਈ ਪੜਦਾ ਓਹਲਾ ਰਹੇ ਨਾ ਲੁਕ, ਬਜਰ ਕਪਾਟੀ ਕੁੰਡਾ ਲਾਹੀਆ। ਅੰਮ੍ਰਿਤ ਆਤਮ ਜਾਮ ਪਿਆ ਕੇ ਘੁਟ, ਸਚ ਖ਼ੁਮਾਰੀ ਦਏ ਚੜ੍ਹਾਈਆ। ਮਨ ਵਾਸਨਾ ਜਗਤ ਵਿਕਾਰ ਅੰਦਰੋਂ ਕੱਢੇ ਕੁੱਟ, ਹੁਕਮੇ ਕਰੇ ਸਫ਼ਾਈਆ। ਸਾਢੇ ਤਿੰਨ ਹੱਥ ਅੰਦਰ ਸੁਹਾਏ ਮੌਲੇ ਸਾਚੀ ਰੁੱਤ, ਪੱਤ ਡਾਲੀ ਆਪ ਮਹਿਕਾਈਆ। ਸਹਿਜ ਸੁਭਾਉ ਬਿਨ ਹੱਥਾਂ ਬਾਹਾਂ ਮੁਰਸ਼ਦ ਮੁਰੀਦ ਲਏ ਚੁਕ, ਗੋਰ ਕ਼ਬਰ ਵਿਚੋਂ ਕਢਾਈਆ। ਸਤਾਰ ਕਹੇ ਜੇ ਮਾਲਕ ਹੋ ਜਾਏ ਖ਼ੁਸ਼, ਫੇਰ ਤਸਬੀ ਮਾਲਾ ਦੀ ਲੋੜ ਰਹੇ ਨਾ ਰਾਈਆ। ਸਤਾਰ ਕਹੇ ਮੈਂ ਉਂਗਲਾਂ ਨਾਲ ਰਹੀ ਵੱਜ, ਵਜ੍ਹਾ ਸਭ ਨੂੰ ਰਹੀ ਬਤਲਾਈਆ। ਕ਼ਦਮੇ ਮੁਰਸ਼ਦ ਮੁਰੀਦਾਂ ਹੱਜ, ਮੱਕਾ ਕਾਅਬਾ ਹੱਜ ਕੰਮ ਕਿਸੇ ਨਾ ਆਈਆ। ਜਿਨ੍ਹਾਂ ਦੇ ਅੰਦਰ ਆਪਣੇ ਨਾਮ ਦੀ ਸੱਚੀ ਦਿਤੀ ਸਦ, ਢੋਲਾ ਤੂੰ ਹੀ ਤੂੰ ਹੀ ਗਾਈਆ। ਓਹ ਮੰਜ਼ਲ ਪਾਰ ਕਰ ਗਏ ਹਦ, ਲਿਖਣ ਪੜ੍ਹਨ ਦਾ ਲੇਖਾ ਗਏ ਮੁਕਾਈਆ। ਮੁਕਾਮੇ ਹੱਕ ਦਰਸ਼ਨ ਕਰਨ ਰੱਜ, ਮਹਿਬੂਬ ਇਕੋ ਨਜ਼ਰੀ ਆਈਆ। ਸਤਾਰ ਕਹੇ ਬੇਸ਼ਕ ਬੁੱਲ੍ਹੇ ਦੇ ਸਾਰੇ ਗਾਉਂਦੇ ਛੰਦ, ਸ਼ਹਿਨਸ਼ਾਹ ਮਿਲ ਕੇ ਖ਼ੁਸ਼ੀ ਨਾ ਕੋਇ ਮਨਾਈਆ। ਸਤਾਰ ਕਹੇ ਮੈਨੂੰ ਖ਼ੁਸ਼ੀ ਹੋਈ ਅੱਜ, ਕਹਾਣੀ ਆਪਣੀ ਰਹੀ ਸੁਣਾਈਆ। ਮੇਰੀ ਪੁਕਾਰ ਕਹੇ ਰਗ ਰਗ, ਤਾਰ ਤਾਰ ਦਏ ਦੁਹਾਈਆ। ਕਿੱਲੀ ਮਰੋੜਾ ਦੇਵੇ ਨੱਪ ਨੱਪ, ਪਾਸਾ ਰਹੀ ਬਦਲਾਈਆ। ਅੰਦਰ ਖ਼ਾਲੀ ਖ਼ੁਸ਼ੀਆਂ ਨਾਲ ਕਿਹਾ ਹੱਸ, ਹਸਤੀ ਆਪਣੀ ਰਿਹਾ ਬਦਲਾਈਆ। ਸੇਵਾ ਕਰਦੇ ਵੇਖੇ ਦੋਵੇਂ ਹੱਥ, ਉਪਰ ਨੀਚੇ ਭੱਜਣ ਵਾਹੋ ਦਾਹੀਆ। ਕੱਲੇ ਨਾਲ ਰਹੀ ਸਜ, ਸੱਜਣ ਮਿਲ ਕੇ ਮਿਲੀ ਵਡਿਆਈਆ। ਮਸਤੀ ਵੇਖ ਖ਼ੁਮਾਰੀ ਅੱਖ, ਅੱਖੀਆਂ ਗਈ ਬਦਲਾਈਆ। ਸਤਾਰ ਕਹੇ ਜਿੰਨਾ ਚਿਰ ਧੁਰ ਦਾ ਮੁਰਸ਼ਦ ਅੰਤਰ ਆਤਮ ਨਾ ਕਰਾਵੇ ਆਪਣਾ ਹੱਜ, ਹਾਜਤ ਪੂਰ ਨਾ ਕੋਇ ਕਰਾਈਆ।
ਮੈਂ ਉਹਨਾਂ ਨੂੰ ਰਹੀ ਸੱਦ, ਸੱਦੇ ਦੇਵਾਂ ਥਾਉਂ ਥਾਈਂਆ। ਜਿਹੜੇ ਬਿਰਹੋਂ ਵਿਛੋੜੇ ਵਿਚ ਰਹੇ ਦਗ਼, ਆਪ ਆਪਣਾ ਗਏ ਮਿਟਾਈਆ। ਲੱਖ ਚੁਰਾਸੀ ਵਿਚੋਂ ਉਹਨਾਂ ਲੱਭ, ਫੜ ਰਹੀ ਉਠਾਈਆ। ਉਠੋ ਵੇਖੋ ਇਕੱਠੇ ਹੋ ਕੇ ਸਭ, ਸਤਿ ਇਕੋ ਦਿਆਂ ਵਖਾਈਆ। ਜਿਥੇ ਨਾਮ ਪਿਆਲਾ ਮਿਲੇ ਧੁਰ ਦੀ ਮਦਿ, ਮੈਖ਼ਾਨੇ ਵੱਜੇ ਵਧਾਈਆ। ਭਗਤ ਸੰਤ ਸੂਫ਼ੀ ਪੀਣ ਰੱਜ, ਸਾਕੀ ਇਕੋ ਰਿਹਾ ਵਰਤਾਈਆ। ਬ੍ਹੁੱਲੇ ਵਰਗੇ ਚਰਨੀ ਰਹੇ ਢੱਠ, ਸਿਰ ਉਪਰ ਨਾ ਕੋਇ ਉਠਾਈਆ। ਸ਼ਬਦ ਅਗੰਮੀ ਵੱਜੇ ਨਦ, ਤੂੰ ਹੀ ਤੂੰ ਹੀ ਰਾਗ ਸੁਣਾਈਆ। ਨਿਰਗੁਣ ਜੋਤ ਦੀਪਕ ਰਿਹਾ ਜਗ, ਤੇਲ ਬਾਤੀ ਵੰਡ ਨਾ ਕੋਇ ਵੰਡਾਈਆ। ਬਿਨਾ ਚਾਰ ਦੀਵਾਰੀ ਧੁਰ ਦਾ ਹੱਜ, ਮਹਿਰਾਬ ਅਹਿਬਾਬ ਨਾ ਕੋਇ ਵਖਾਈਆ। ਜਿਹੜੇ ਮੁਰਸ਼ਦ ਤੋਂ ਹੋਏ ਅਲੱਗ, ਤਿੰਨ੍ਹਾਂ ਮਿਲੇ ਕੋਇ ਨਾ ਥਾਈਂਆ। ਜੋ ਚਰਨੀ ਗਏ ਢੱਠ, ਤਿੰਨ੍ਹਾਂ ਡਿਗਿਆਂ ਗਲੇ ਲਗਾਈਆ। ਸਤਾਰ ਕਹੇ ਮੈਂ ਹੋ ਕੇ ਬੇਵਸ, ਉਚੀ ਕੂਕ ਕੂਕ ਕੁਰਲਾਈਆ। ਗੁਰਮੁਖੋ ਪ੍ਰਭੂ ਦੇ ਪਿਆਰ ਅੰਦਰ ਜਾਓ ਫਸ, ਫਾਂਸੀ ਗਲ ਦੀ ਲਵੋ ਕਟਾਈਆ। ਮੇਰੀ ਫੇਰ ਪੂਰੀ ਹੋਵੇ ਆਸ, ਆਹਿਸਤਾ ਆਹਿਸਤਾ ਦਿਆਂ ਸੁਣਾਈਆ। ਜੇ ਵਜਾਵਣ ਵਾਲੇ ਤੈਨੂੰ ਜਾਏ ਕੁਝ ਭਾਸ, ਭਾਂਡਾ ਭਰਮ ਭੌ ਭੰਨਾਈਆ। ਫੇਰ ਮੇਲਾ ਹੋ ਜਾਏ ਨਾਲ ਪੁਰਖ ਅਬਿਨਾਸ਼, ਜਨਮ ਮਰਨ ਦੀ ਲੋੜ ਰਹੇ ਨਾ ਜਾਈਆ। ਕਿਉਂ ਤੂੰ ਮੇਰਾ ਦਿਤਾ ਸਾਥ, ਮੈਂ ਤੇਰੀ ਦਿਆਂ ਗਵਾਹੀਆ। ਉਹਨਾਂ ਤੋਂ ਸਿਖ ਲੈ ਜਾਚ, ਜੋ ਜਾਚਕ ਹੋ ਕੇ ਪ੍ਰਭ ਦੀ ਸੇਵ ਕਮਾਈਆ। ਜਿਨ੍ਹਾਂ ਪੜ੍ਹੀ ਨਹੀਂ ਕੋਈ ਕਿਤਾਬ, ਕੁਤਬਖ਼ਾਨੇ ਨਾ ਫੋਲ ਫੁਲਾਈਆ। ਇਕੋ ਵੇਖ ਕੇ ਹੱਕ ਜਨਾਬ, ਹੁਕਮ ਵਿਚ ਚਲਣ ਚਾਈਂ ਚਾਈਂਆ। ਮੈਂ ਓਸ ਦੀ ਹੋਵਾਂ ਸਦਾ ਮੁਹਤਾਜ, ਦਰ ਦਵਾਰੇ ਅਲਖ ਜਗਾਈਆ। ਜਿਸ ਗੁਰ ਅਵਤਾਰ ਪੈਗ਼ੰਬਰ ਦਿਤੇ ਸਾਜ, ਕਲਮਾ ਨਾਮ ਕਰੇ ਪੜ੍ਹਾਈਆ। ਉਸ ਦਾ ਗ੍ਰਹਿ ਇਕ ਆਬਾਦ, ਦਵਾਰ ਸਾਚਾ ਨਜ਼ਰੀ ਆਈਆ। ਜਿਸ ਦੀ ਬੁੱਲ੍ਹੇ ਸ਼ਾਹ ਬਿਨਾ ਬੁੱਲਾਂ ਤੋਂ ਕਰਦਾ ਗਿਆ ਯਾਦ, ਅੰਦਰੇ ਅੰਦਰ ਆਸ ਰਖਾਈਆ। ਸੋ ਮੁਰਸ਼ਦ ਸਾਖਿਆਤ, ਸਖੀਆਂ ਦਾ ਕਾਹਨ ਸਭ ਦਾ ਮਾਲਕ ਸਵਾਮੀ ਖੇਲ ਖਿਲਾਈਆ। ਮਿਹਰ ਨਜ਼ਰ ਨਾਲ ਮੁਹੱਬਤ ਦੇਵੇ ਦਾਤ, ਸੋਹਬਤ ਜਗਤ ਵਡਿਆਈਆ। ਮਨ ਸ਼ਿਕਵੇ ਦੂਰ ਕਰੇ ਭਰਮ ਭਰਾਂਤ, ਭੈ ਭੌ ਦੇਵੇ ਚੁਕਾਈਆ। ਸਤਾਰ ਕਹੇ ਉਸਦੇ ਕੋਲੋਂ ਕੁਝ ਲੈ ਕੇ ਜਾਈਏ ਸੁਗਾਤ, ਜੋ ਸੁਖ ਸਾਗਰ ਵਿਚ ਸਮਾਈਆ। ਮੈਨੂੰ ਸਭ ਤੋਂ ਵੱਖਰੀ ਨਜ਼ਰ ਆਈ ਪਰਭਾਤ, ਸੁਬਹ ਸਵੇਰ ਵੱਜੀ ਵਧਾਈਆ। ਮਿਲ ਸਵਾਮੀ ਸੱਜਣ ਕਮਪਾਲਾਤ, ਪੱਤਨ ਵੇਖ ਪਤਰਾ ਦਿਤਾ ਉਲਟਾਈਆ। ਮੈਂ ਤੰਦ ਸਤਾਰ ਹੋ ਕੇ ਪੰਜਾਂ ਤੱਤਾਂ ਦੇ ਮਾਲਕ ਤੈਨੂੰ ਰਹੀ ਆਖ, ਮੁਰਸ਼ਦ ਖ਼ਾਲਸ ਖ਼ਾਲਸ ਇਕੋ ਨਜ਼ਰੀ ਆਈਆ। ਸਤਾਰ ਕਹੇ ਜਿਸ ਵੇਲੇ ਉਂਗਲੀ ਮੈਨੂੰ ਲੱਗੇ ਤੁਰਤ, ਨਾਤਾ ਮੇਰੇ ਨਾਲ ਜੁੜਾਈਆ। ਮੇਰੀ ਖੁਲ੍ਹੀ ਅੰਦਰੋਂ ਸੁਰਤ, ਸੁਤੀ ਲਈ ਅੰਗੜਾਈਆ। ਨਜ਼ਰ ਆਈ ਅਕਾਲ ਮੂਰਤ, ਮੁਰਸ਼ਦ ਬੇਪਰਵਾਹੀਆ। ਜਿਸਦੀ ਦੱਸ ਨਾ ਸਕੇ ਕੋਇ ਸੂਰਤ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਜਿਸਦਾ ਨਾਮ ਨਿਧਾਨ ਅਗੰਮੀ ਤੂਰਤ, ਤੁਰੀਆ ਦਏ ਦੁਹਾਈਆ। ਸੋ ਸਰਬ ਕਲਾ ਭਰਪੂਰਤ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹੇ ਸ਼ਹਿਨਸ਼ਾਹੀਆ। ਨਾ ਨੇੜੇ ਨਾ ਦੂਰਤ, ਘਰ ਘਰ ਡੇਰਾ ਲਾਈਆ। ਚਰਨ ਚਰਨਾਮਤ ਦੇਵੇ ਸੱਚੀ ਧੂੜਤ, ਧੁਰ ਟਿੱਕਾ ਮਸਤਕ ਖ਼ਾਕ ਰਮਾਈਆ। ਚੋਲੀ ਰੰਗ ਚੜ੍ਹਾਵੇ ਗੂੜ੍ਹਤ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਲੇਖੇ ਲਾਏ ਦਰ ਆਏ ਮੂਰਖ ਮੂੜ੍ਹਤ, ਅੰਧ ਅਗਿਆਨ ਦਏ ਮਿਟਾਈਆ। ਸਤਾਰ ਕਹੇ ਜਿਸ ਮੁਰਸ਼ਦ ਕੋਲੋਂ ਪੂਰੀ ਹੋਵੇ ਜ਼ਰੂਰਤ, ਉਹ ਮੁਰਸ਼ਦ ਸੱਚਾ ਬੇਪਰਵਾਹੀਆ। ਆਪਣੇ ਜਨਮ ਦੀ ਜਨਮ ਵਿਚੋਂ ਕਰਾ ਲਵਾਂ ਮਹੂਰਤ, ਘੜੀ
ਪਲ ਵੇਲਾ ਵਕ਼ਤ ਸੋਹਣਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰਾ ਭਗਤਾਂ ਨੂਰਤ, ਨੂਰ ਨੁਰਾਨਾ ਘਰ ਗ੍ਰਹਿ ਕਰੇ ਰੁਸ਼ਨਾਈਆ। ਬੇਪਰਵਾਹ ਸ਼ਿਕਵਾ ਕੱਢੇ ਸ਼ਕੂਕ, ਸ਼ੱਕ ਰਹਿਣ ਕੋਇ ਨਾ ਪਾਈਆ। ਮੁਰੀਦਾਂ ਮੁਰਸ਼ਦ ਦੇਵੇ ਹਕੂਕ, ਵਸਤ ਅਮੋਲਕ ਆਪ ਵਰਤਾਈਆ। ਜ਼ਰਾ ਆਸ਼ਕ ਨਾਲ ਬਣ ਕੇ ਵੇਖੋ ਮਾਸ਼ੂਕ, ਮੁਸ਼ਕਲ ਸਾਰੀ ਹਲ ਕਰਾਈਆ। ਬਿਨਾ ਅਲਫ਼ ਯੇ ਤੋਂ ਪੜ੍ਹਾਵੇ ਉਹ ਹਰੂਫ, ਜਿਸ ਦੀ ਚੌਦਾਂ ਵਿਦਿਆ ਸਮਝ ਨਾ ਕੋਇ ਸਮਝਾਈਆ। ਇਕ ਪ੍ਰੇਮ ਪਿਆਰ ਮੁਹੱਬਤ ਵਿਚ ਕਰੇ ਮਸਰੂਫ਼, ਦੂਜੀ ਅੱਖ ਨਾ ਕੋਇ ਖੁਲ੍ਹਾਈਆ। ਭਾਗ ਲਗਾ ਕੇ ਕਾਇਆ ਕਾਅਬੇ ਕਲਬੂਤ, ਪੜਦਾ ਓਹਲਾ ਦਏ ਉਠਾਈਆ। ਹਰਿ ਸਵਾਮੀ ਮਿਲੇ ਮਹਿਬੂਬ, ਮੁਹੱਬਤ ਆਪਣੀ ਇਕ ਜਣਾਈਆ। ਮਹੱਲ ਅਟਲ ਦੱਸ ਉਚ ਅਰਸ਼ ਅਰੂਜ਼, ਸਚ ਦਵਾਰਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਪਰਵਾਹ ਬੇਪਰਵਾਹੀ ਵਿਚ ਮਿਲਾਈਆ। ਬੇਪਰਵਾਹ ਰਹਿਣ ਨਾ ਦੇਵੇ ਸ਼ੱਕ, ਸ਼ਕਾਇਤ ਨਜ਼ਰ ਕੋਇ ਨਾ ਆਈਆ। ਹਕ਼ੀਕ਼ਤ ਵਿਚੋਂ ਦੇਵੇ ਹੱਕ, ਹਿਕਮਤ ਆਪਣੀ ਨਾਲ ਆਪਣਾ ਰੰਗ ਚੜ੍ਹਾਈਆ। ਆਪਣੇ ਮਿਲਣ ਦੀ ਖੋਲ੍ਹੇ ਉਹ ਅੱਖ, ਜਲਵਾ ਨੂਰ ਕਰੇ ਰੁਸ਼ਨਾਈਆ। ਜਿਸ ਨਾਲ ਮੁਰੀਦ ਸਦਾ ਮੁਰਸ਼ਦ ਨੂੰ ਲਏ ਤੱਕ, ਬਾਹਰੋਂ ਲੱਭਣ ਦੀ ਲੋੜ ਰਹੇ ਨਾ ਰਾਈਆ। ਭਠਿਆਰਾ ਬਣ ਕੇ ਝੋਕਣਾ ਪਏ ਨਾ ਭੱਠ, ਜੰਗਲ ਜੂਹ ਨਾ ਕੋਇ ਫਿਰਾਈਆ। ਲੇਖਾ ਚੁਕਾ ਕੇ ਤਤ ਅੱਠ, ਨੌ ਦਵਾਰੇ ਡੇਰਾ ਦੇਵੇ ਢਾਹੀਆ। ਘਰ ਸੱਜਣ ਸਵਾਮੀ ਮਿਲ ਕੇ ਪਏ ਹੱਸ, ਹਸਤੀ ਵਿਚੋਂ ਹਸਤੀ ਦਏ ਵਖਾਈਆ। ਜਿਸ ਦਾ ਸੁਰੰਗੀ ਸਿਤਾਰ ਉਂਗਲਾ ਮੁਖ ਜ਼ਬਾਨ ਨਾਲ ਮਿਲ ਕੇ ਗਾਵੇ ਜਸ, ਮਨ ਮਤ ਬੁਧ ਸਿਫ਼ਤ ਸਾਲਾਹੀਆ। ਉਹ ਮੁਰਸ਼ਦ ਮੁਰੀਦਾਂ ਅੰਦਰ ਸਦਾ ਰਿਹਾ ਵਸ, ਵਾਸਤਾ ਆਪਣੇ ਨਾਲ ਰਖਾਈਆ। ਬੇਪਰਵਾਹ ਆਪਣੀ ਬੇਪਰਵਾਹੀ ਵਿਚੋਂ ਲਵੇ ਲੱਭ, ਨਵ ਸੱਤ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਾਣੇ ਸਭ ਕੇ ਸੁਹੱਬ, ਹਬੀਬ ਰਕ਼ੀਬ ਤਬੀਬ ਜ਼ਜੀਬ ਅਜਬ ਅਜੂਬ ਅਜੈ ਆਪਣੀ ਕਾਰ ਕਮਾਈਆ।