ਪੁਸਤਕਾਲਾਭਾਗ ੧੯

੧੦ ਪੋਹ ਸ਼ਹਿਨਸ਼ਾਹੀ ਸੰਮਤ ੧ ਖੂਣ ਕੈਂਪ ਜੰਮੂ

ਧਰਨੀ ਧਰਤ ਧਵਲ ਕਹੇ ਮੋਹੇ ਖ਼ੁਸ਼ੀ ਮਹਾਨ, ਬਿਹਬਲ ਹੋ ਕੇ ਰਹੀ ਸੁਣਾਈਆ। ਕਿਰਪਾ ਕਰੀ ਸ੍ਰੀ ਭਗਵਾਨ, ਭਗਤ ਵਛਲ ਦਇਆ ਕਮਾਈਆ। ਪ੍ਰੇਮੀ ਪਿਆਰੇ ਵੇਖੇ ਆਣ, ਸੰਤ ਸੁਹੇਲੇ ਖੋਜ ਖੁਜਾਈਆ। ਅੰਤਰ ਆਤਮ ਦੇ ਕੇ ਬ੍ਰਹਮ ਗਿਆਨ, ਬ੍ਰਹਮ ਵਿਦਿਆ ਇਕ ਦ੍ਰਿੜਾਈਆ। ਨਾਤਾ ਤੋੜ ਕੇ ਕੂੜ ਜਹਾਨ, ਆਤਮ ਪਰਮਾਤਮ ਲਿਆ ਜੁੜਾਈਆ। ਸ਼ਬਦ ਅਨਾਦ ਦੇ ਸੱਚੀ ਧੁੰਨਕਾਨ, ਅਨਹਦ ਰਾਗੀ ਰਾਗ ਸੁਣਾਈਆ। ਨਿਰਮਲ ਜੋਤੀ ਜੋਤ ਜਗੇ ਮਹਾਨ, ਨੂਰੋ ਨੂਰ ਨੂਰ ਰੁਸ਼ਨਾਈਆ। ਅੰਮ੍ਰਿਤ ਰਸ ਠਾਂਡਾ ਦਿਤਾ ਪੀਣ ਖਾਣ, ਜਗਤ ਤ੍ਰਿਸ਼ਨਾ ਅੱਗ ਬੁਝਾਈਆ। ਜੁਗ ਚੌਕੜੀ ਜਰਮ ਕਰਮ ਦੇ ਵਿਛੜੇ ਮੇਲੇ ਆਣ, ਲੱਖ ਚੁਰਾਸੀ ਪੰਧ ਰਿਹਾ ਮੁਕਾਈਆ। ਸ਼ਬਦ ਅਗੰਮੀ ਚੜ੍ਹਾ ਬਬਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਪਾਰ ਕਰਾਈਆ। ਧੁਰ ਦਾ ਦੇ ਕੇ ਨਾਮ ਨਿਧਾਨ, ਤੋਲਾ ਇਕੋ ਇਕ ਤੁਲਾਈਆ। ਚੌਦਾਂ ਵਿਦਿਆ ਨੈਣ ਸ਼ਰਮਾਨ, ਚੌਦਾਂ ਤਬਕ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸ਼ਰਨਾਈਆ। ਧਰਨੀ ਕਹੇ ਮੋਹੇ ਚਾਉ

ਘਨੇਰਾ, ਗ੍ਰਹਿ ਮੰਦਰ ਵੱਜੀ ਵਧਾਈਆ। ਘਰ ਠਾਕਰ ਸਵਾਮੀ ਮਿਲੇ ਮੇਰਾ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਕੂੜੀ ਕਿਰਿਆ ਮੇਟੇ ਅੰਧੇਰਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਭਾਗ ਲਗਾਏ ਸਾਚੇ ਖੇੜਾ, ਬੰਦ ਕਿਵਾੜੀ ਦਏ ਖੁਲ੍ਹਾਈਆ। ਭਰਮਾ ਢਾਏ ਡੇਰਾ, ਭੈ ਭੌ ਨਾ ਕੋਇ ਦ੍ਰਿੜਾਈਆ। ਨਜ਼ਰੀ ਆਵੇ ਨੇਰਨ ਨੇਰਾ, ਘਰ ਸਵਾਮੀ ਸੋਭਾ ਪਾਈਆ। ਸਤਿਜੁਗ ਤ੍ਰੇਤਾ ਦਆਪਰ ਵਿਛੋੜਾ ਕਟ ਲਿਆ ਬਥੇਰਾ, ਜੁਗ ਜੁਗ ਆਪਣਾ ਪੰਧ ਮੁਕਾਈਆ। ਦੀਨ ਦਿਆਲ ਠਾਕਰ ਕਿਰਪਾਲ ਸਚ ਸਵਾਮੀ ਆਪਣੀ ਕਰਨੀ ਮਿਹਰਾ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰ ਸੱਚੀ ਸਰਨਾਈਆ। ਧਰਨੀ ਕਹੇ ਮੇਰੇ ਉਤੇ ਹੱਸੇ ਤੰਬੂ, ਖ਼ੁਸ਼ੀਆਂ ਨਾਲ ਢੋਲਾ ਗਾਈਆ। ਭਾਗ ਲੱਗਾ ਦੇਸ਼ ਜੰਬੂ, ਸੱਤ ਦੀਪ ਵੱਜੀ ਵਧਾਈਆ। ਕਿਰਪਾ ਕਰੇ ਦੀਨਾਂਬੰਧੂ, ਬੰਧਨ ਭਗਤਾਂ ਰਿਹਾ ਤੁੜਾਈਆ। ਮਿਹਰਵਾਨ ਮਿਹਰ ਨਜ਼ਰ ਕਰੇ ਸਾਗਰ ਸਿੰਧੂ, ਗਹਿਰ ਗੰਭੀਰ ਫੇਰਾ ਪਾਈਆ। ਮਨ ਵਾਸਨਾ ਮੇਟੇ ਚਿੰਦੂ, ਚਿੰਤਾ ਗ਼ਮ ਨਾ ਕੋਇ ਰਖਾਈਆ। ਜਿਸ ਨੇ ਇਕੋ ਰੰਗ ਰੰਗਾਉਣਾ ਮੁਸਲਮ ਸਿੱਖ ਈਸਾਈ ਹਿੰਦੂ, ਹਿਰਦਾ ਹਰਿ ਹਰਿ ਵੇਖ ਵਖਾਈਆ। ਜਿਸ ਨਾਮ ਨਿਧਾਨ ਹੋਏ ਨਾ ਨਿੰਦੂ, ਚਾਰ ਵਰਨ ਅਠਾਰਾਂ ਬਰਨ ਕਰਨ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਧਰਨੀ ਕਹੇ ਮੈਂ ਬੋਲਾਂ ਸਚ ਜੈਕਾਰਾ, ਸਤਿ ਸਤਿਵਾਦੀ ਦਿਤੀ ਵਡਿਆਈਆ। ਜਨ ਭਗਤਾਂ ਮਿਲਿਆ ਮੀਤ ਮੁਰਾਰਾ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਦਾ ਸੋਹਣਾ ਧੁਰ ਦਰਬਾਰਾ, ਦਰਗਾਹ ਸਾਚੀ ਵੱਜੇ ਵਧਾਈਆ। ਸੋ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਲੋਕਮਾਤ ਲਏ ਅਵਤਾਰਾ, ਜੋਤੀ ਜੋਤ ਕਰੇ ਰੁਸ਼ਨਾਈਆ। ਜਿਸ ਦੇ ਦਰ ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰਾ, ਸੁਰਪਤ ਇੰਦ ਕਰੋੜ ਤੇਤੀਸਾ ਸੀਸ ਝੁਕਾਈਆ। ਤੇਈ ਅਵਤਾਰ ਕਰਨ ਨਿਮਸਕਾਰਾ, ਨਮੋ ਨਮੋ ਰਹੇ ਜਣਾਈਆ। ਈਸਾ ਮੂਸਾ ਮੁਹੰਮਦ ਬਣ ਭਿਖਾਰਾ, ਸਜਦਿਆਂ ਵਿਚ ਸੀਸ ਝੁਕਾਈਆ। ਗੁਰ ਦਸ ਬੋਲ ਜੈਕਾਰਾ, ਤੂੰ ਹੀ ਤੂੰ ਹੀ ਰਾਗ ਅਲਾਈਆ। ਚਾਰੇ ਜੁਗ ਨੇਤਰ ਨੈਣ ਸ਼ਰਮਸਾਰਾ, ਅੱਖ ਪ੍ਰਤਖ ਨਾ ਕੋਇ ਉਠਾਈਆ। ਸੋ ਖੇਲ ਕਰੇ ਅਗੰਮ ਅਪਾਰਾ, ਅਲਖ ਅਗੋਚਰ ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਕਰਨ ਪੁਕਾਰਾ, ਅੰਜੀਲ ਕ਼ੁਰਾਨ ਖਾਣੀ ਬਾਣੀ ਦਏ ਦੁਹਾਈਆ। ਜੋ ਠਾਕਰ ਸਵਾਮੀ ਅੰਤਰਜਾਮੀ ਹਰ ਘਟ ਵਸਿਆ ਮੀਤ ਮੁਰਾਰਾ, ਪਤਿਪਰਮੇਸ਼ਵਰ ਪਾਰਬ੍ਰਹਮ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਮਾਲਕ ਫੇਰਾ ਪਾਈਆ। ਧਰਨੀ ਕਹੇ ਅੱਜ ਮੈਨੂੰ ਕਹੋ ਧਰਤ, ਧਵਲ ਮਿਲੀ ਵਡਿਆਈਆ। ਪੁਰਖ ਅਕਾਲਾ ਦੀਨ ਦਿਆਲਾ ਸਾਂਝਾ ਯਾਰ ਆਇਆ ਪਰਤ, ਪਰਵਰਦਿਗਾਰ ਨੂਰ ਖ਼ੁਦਾਈਆ। ਜਿਸ ਦਾ ਨੂਰ ਕਿਸੇ ਨਜ਼ਰ ਨਾ ਆਏ ਉਤੇ ਅਰਸ਼, ਨੈਣ ਨੈਣ ਨਾ ਕੋਈ ਮਿਲਾਈਆ। ਸੋ ਨਿਰਵੈਰ ਨਿਰਾਕਾਰ ਖੇਲ ਕਰੇ ਉਪਰ ਫ਼ਰਸ਼, ਭੇਵ ਅਭੇਦਾ ਰਿਹਾ ਖੁਲ੍ਹਾਈਆ। ਜੋਧਾ ਸੂਰਬੀਰ ਮਰਦਾਨਾ ਬਣ ਕੇ ਮਰਦ, ਦਰ ਘਰ ਸਾਚੇ ਸੋਭਾ ਪਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆ ਦਰਦੀਆਂ ਦੁੱਖ ਵੰਡੇ ਦਰਦ, ਦੀਨਾਂ ਅਨਾਥਾਂ ਹੋਏ ਸਹਾਈਆ। ਜਿਸ ਦੇ ਅਗੇ ਗੁਰ ਅਵਤਾਰ ਪੈਗ਼ੰਬਰ ਬੇਨੰਤੀ ਕਰਦੇ ਗਏ ਅਰਜ਼, ਡੰਡਾਵਤਾਂ ਵਿਚ ਸੀਸ ਝੁਕਾਈਆ। ਸੋ ਭਗਤ ਸੁਹੇਲਾ ਇਕ ਅਕੇਲਾ ਕਲਜੁਗ ਅੰਤਮ ਪੂਰੀ ਕਰੇ ਗ਼ਰਜ਼, ਭੇਵ ਅਭੇਦਾ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ

ਉਹਲਾ ਰਿਹਾ ਉਠਾਈਆ। ਧਰਤੀ ਕਹੇ ਮੇਰਾ ਵਕ਼ਤ ਸੁਹਜੰਣਾ, ਚਾਰੋਂ ਕੁੰਟ ਨਜ਼ਰੀ ਆਈਆ। ਮਿਲਿਆ ਪਰਮ ਪੁਰਖ ਪ੍ਰਭ ਆਦਿ ਨਿਰੰਜਣਾ, ਨਿਰਗੁਣ ਨਿਰਵੈਰ ਦਇਆ ਕਮਾਈਆ। ਭਗਤਨ ਮੀਤਾ ਧੁਰ ਦਾ ਸੱਜਣਾ, ਠਾਕਰ ਹੋ ਕੇ ਵੇਖ ਵਖਾਈਆ। ਜਿਸ ਇਥੇ ਓਥੇ ਦੋ ਜਹਾਨਾਂ ਪੜਦਾ ਕੱਜਣਾ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਜਿਸ ਦਾ ਇਕੋ ਸਜਦਾ ਹਿਕੋ ਬੰਦਨਾ, ਨਮਸਤੇ ਇਕੋ ਰਿਹਾ ਸਿਖਾਈਆ। ਸਾਚਾ ਦੇਵੇ ਅੰਤਰ ਆਤਮ ਇਕ ਅਨੰਦਨਾ, ਕੂੜੇ ਰਸ ਦੀ ਲੋੜ ਰਹੇ ਨਾ ਰਾਈਆ। ਸਚ ਪਰਕਾਸ਼ ਚੜ੍ਹਾਵੇ ਚੰਦਨਾ, ਅਗਿਆਨ ਅੰਧੇਰ ਮਿਟਾਈਆ। ਗੁਰਮੁਖਾਂ ਬੰਨ ਕੇ ਸਾਚੇ ਸਗਨਾ, ਸਗਲਾ ਸੰਗ ਰਖਾਈਆ। ਜਨ ਭਗਤਾਂ ਦੂਜਾ ਦਰ ਨਾ ਪਏ ਮੰਗਣਾ, ਵਸਤ ਅਮੋਲਕ ਕਾਇਆ ਗੋਲਕ ਇਕੋ ਨਾਮ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਧਰਨੀ ਕਹੇ ਮੇਰਾ ਵਕ਼ਤ ਸੋਹਣਾ ਸੁਹਾਵਾ, ਸੋਭਾਵੰਤ ਜਣਾਈਆ। ਜੁਗ ਚੌਕੜੀ ਜਿਸ ਦਾ ਨਿਰਗੁਣ ਸਰਗੁਣ ਬੰਨ੍ਹਦੇ ਗਏ ਦਾਅਵਾ, ਲੋਕਮਾਤ ਲੇਖ ਲਿਖਾਈਆ। ਜਿਸ ਦੇ ਦਰ ਦਵਾਰ ਇਕੋ ਸ਼ਬਦ ਇਕੋ ਨਾਵਾਂ, ਦੂਜੀ ਵੰਡ ਨਾ ਕੋਇ ਵੰਡਾਈਆ। ਸੋ ਖੇਲ ਕਰਨ ਆਇਆ ਲੋਕਮਾਤ ਬਿਨ ਹੱਥਾਂ ਬਾਹਵਾਂ, ਭੁਜਾਂ ਚਾਰ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਧਰਨੀ ਕਹੇ ਮੈਂ ਕੀ ਦੱਸਾਂ, ਪੂਰਬ ਲੇਖਾ ਰਹੀ ਜਣਾਈਆ। ਮੈਂ ਸਪਤ ਰਿਖੀ ਵੇਖੇ ਨਾਲ ਅੱਖਾਂ, ਬਿਨ ਨੇਤਰ ਨੈਣ ਉਠਾਈਆ। ਜਿਨ੍ਹਾਂ ਦੇ ਪੱਤਲ ਉਤੇ ਹੱਥਾਂ, ਵਸਤ ਨਜ਼ਰ ਕੋਇ ਨਾ ਆਈਆ। ਮਿੰਨਤਾ ਕਰਨ ਕੋਟਨ ਲੱਖਾਂ, ਪ੍ਰਭ ਨੂੰ ਰਹੇ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਈਆ। ਧਰਨੀ ਕਹੇ ਸਪਤ ਰਿਖੀ ਲਾਇਆ ਡੇਰਾ, ਡੰਡੌਤ ਇਕੋ ਇਕ ਜਣਾਈਆ। ਨਾ ਕੋਈ ਗੁਰੂ ਨਾ ਕੋਈ ਚੇਰਾ, ਚੇਲਾ ਗੁਰ ਵੰਡ ਨਾ ਕੋਇ ਵੰਡਾਈਆ। ਨਾ ਕੋਈ ਨਗਰ ਨਾ ਕੋਈ ਖੇੜਾ, ਗਰਾਮ ਪਿੰਡ ਨਾ ਕੋਇ ਬਣਾਈਆ। ਨਾ ਕੋਇ ਦੂਰ ਨਾ ਕੋਇ ਨੇੜਾ, ਘਰ ਮੰਦਰ ਨਾ ਕੋਇ ਵਖਾਈਆ। ਨਾ ਕੋਇ ਸ਼ੇਰ ਨਾ ਕੋਇ ਕੇਹਰਾ, ਨਾ ਕੋਇ ਜੰਬੁਕ ਰੂਪ ਦਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਧਰਨੀ ਕਹੇ ਸਪਤ ਰਿਖੀ ਕਰਨ ਅਰਦਾਸ, ਬੇਨੰਤੀ ਹਰਿ ਜਣਾਈਆ। ਕੁਛ ਵਸਤ ਨਹੀਂ ਸਾਡੇ ਪਾਸ, ਭੁੱਖੇ ਦੇਣ ਦੁਹਾਈਆ। ਉਤੋਂ ਮਹੀਨਾ ਪੋਹ ਦੀ ਰਾਤ, ਰੈਣ ਦਏ ਗਵਾਹੀਆ। ਨਾ ਸੰਧਿਆ ਨਾ ਕੋਇ ਪਰਭਾਤ, ਮੱਧ ਰੂਪ ਨਾ ਕੋਇ ਵਖਾਈਆ। ਨਾ ਕੋਇ ਡਾਲੀ ਨਾ ਕੋਇ ਪਾਤ, ਭੋਜਨ ਵੰਡ ਨਾ ਕੋਇ ਵੰਡਾਈਆ। ਨਾ ਕੋਇ ਬਰਤਨ ਨਾ ਕੋਇ ਭਾਤ, ਧੀਰਜ ਧੀਰ ਨਾ ਕੋਇ ਰਖਾਈਆ। ਇਕ ਮਨ ਹੋ ਕੇ ਬੈਠ ਏਕਾਂਤ, ਇਕੋ ਧਿਆਨ ਲਗਾਈਆ। ਪ੍ਰਭ ਤੇਰੀ ਓਟ ਤੇਰੀ ਆਸ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਧਰਨੀ ਕਹੇ ਸਪਤ ਰਿਖੀਆਂ ਲੱਗ ਗਈ ਅੱਖ, ਨਿੰਦਰਾ ਆਲਸ ਵਿਚ ਸਮਾਈਆ। ਕਰਿਆ ਖੇਲ ਪੁਰਖ ਸਮਰਥ, ਸ਼ਬਦੀ ਬਣਤ ਬਣਾਈਆ। ਆਪਣੇ ਭਗਤ ਵਖਾਏ ਪ੍ਰਤਖ, ਜੋ ਸਾਂਤਕ ਸਤਿ ਵਿਚ ਸਮਾਈਆ। ਕੋਟ ਪਦਾਰਥ ਉਹਨਾਂ ਅਗੇ ਦਿਤੇ ਰਖ, ਥਾਉਂ ਥਾਈਂ ਆਪ ਟਿਕਾਈਆ। ਸਹਿਜ ਸੁਭਾਉ ਸਪਤ ਰਿਖੀਆਂ ਲਾ ਕੇ ਹੱਥ, ਸਵਾਧਾਨ ਦਿਤੇ ਕਰਾਈਆ। ਇਸ਼ਾਰੇ ਨਾਲ ਦਿਤਾ ਦੱਸ, ਅੱਖੀਆਂ ਨਾਲ ਅੱਖ ਉਠਾਈਆ। ਭਗਤ ਸੁਹੇਲੇ ਇਕੋ ਰੰਗ ਅੰਦਰ ਰਹੇ ਰਤ, ਦੂਜਾ ਰੰਗ ਨਾ ਕੋਇ ਰੰਗਾਈਆ।

ਨਾਤਾ ਤੋੜ ਕੇ ਪੰਜ ਤੱਤ, ਪ੍ਰਭ ਦੇ ਵਿਚ ਸਮਾਈਆ। ਧੁਰ ਆਵਾਜ ਆਈ ਜਗਤ ਭੰਡਾਰਾ ਲਵੋ ਛਕ, ਸ਼ਹਿਨਸ਼ਾਹ ਸੁਣਾਈਆ। ਤੁਹਾਡੀ ਝੋਲੀ ਪਾਵਾਂ ਹੱਕ, ਹਕ਼ੀਕ਼ਤ ਆਪਣੀ ਦਿਆਂ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਧੁਰ ਦਾ ਰਿਹਾ ਸੁਣਾਈਆ। ਸਪਤ ਰਿਖੀ ਹੋਏ ਹੈਰਾਨ, ਅੱਖ ਭਗਤਾਂ ਨਾਲ ਉਠਾਈਆ। ਕੀ ਇਹਨਾਂ ਆਇਆ ਗਿਆਨ, ਜੋ ਬੈਠੇ ਆਪਣਾ ਆਪ ਭੁਲਾਈਆ। ਨਾ ਕੁਝ ਪੀਣ ਨਾ ਕੁਝ ਖਾਣ, ਤ੍ਰਿਸ਼ਨਾ ਭੁੱਖ ਨਾ ਕੋਇ ਵਧਾਈਆ। ਨਾ ਕੋਈ ਰਸਨਾ ਜਿਹਵਾ ਬੱਤੀ ਦੰਦ ਦੇਣ ਬਿਆਨ, ਢੋਲਾ ਗੀਤ ਨਾ ਕੋਇ ਸੁਣਾਈਆ। ਨਾ ਕੁਝ ਰਸਨਾ ਜਿਹਵਾ ਦੱਸਣ ਨਾ ਕੁਛ ਸੁਣਨ ਕਾਨ, ਅੱਖ ਪ੍ਰਤਖ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਆਪਣੇ ਹੱਥ ਰਖਾਈਆ। ਸਪਤ ਰਿਖੀ ਆਈ ਆਵਾਜ਼, ਧੁਰ ਸ਼ਬਦੀ ਆਪ ਸੁਣਾਈਆ। ਅੰਦਰ ਵੇਖੋ ਅਗੰਮੀ ਰਾਜ਼, ਰਮਜ਼ ਆਪਣੀ ਇਕ ਦ੍ਰਿੜਾਈਆ। ਇਹ ਮੇਰੇ ਵਿਚ ਵਿਸਮਾਦ, ਦੂਜਾ ਰੂਪ ਨਾ ਕੋਇ ਬਣਾਈਆ। ਮੈਂ ਭਗਤ ਉਧਾਰਾਂ ਜੁਗਾਦਿ ਆਦਿ, ਇਹੋ ਮੇਰੀ ਵਡਿਆਈਆ। ਬਿਨ ਤ੍ਰਿਸ਼ਨਾ ਭੁੱਖ ਮੈਨੂੰ ਰਹੇ ਅਰਾਧ, ਇਹ ਪ੍ਰਭ ਨੇ ਦਿਤਾ ਜਣਾਈਆ। ਢੋਲਾ ਪੜ੍ਹਦੇ ਬੋਧ ਅਗਾਧ, ਬਿਨ ਅੱਖਰਾਂ ਰਹੇ ਗਾਈਆ। ਸਚ ਪ੍ਰੀਤੀ ਵਿਚ ਗਏ ਲਾਗ, ਲਗ ਮਾਤਰ ਬਾਹਰ ਵਾਲੀ ਭੁਲਾਈਆ। ਧੁੰਨ ਆਤਮਕ ਸੁਣ ਕੇ ਨਾਦ, ਮਸਤ ਖ਼ੁਮਾਰੀ ਵੱਜੀ ਵਧਾਈਆ। ਸਚ ਪ੍ਰੇਮ ਅੰਦਰ ਜਾਵਣ ਜਾਗ, ਜਗਤ ਵਲੋਂ ਨੇਤਰ ਬੰਦ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਰਿਹਾ ਚੁਕਾਈਆ। ਧਰਨੀ ਕਹੇ ਸਪਤ ਰਿਖੀ ਜੋੜ ਕੇ ਹੱਥ, ਅੰਤਰ ਅੰਤਰ ਧਿਆਨ ਲਗਾਈਆ। ਕਿਰਪਾ ਕਰ ਪੁਰਖ ਸਮਰਥ, ਸ਼ਾਹ ਪਾਤਸ਼ਾਹ ਤੇਰੀ ਸ਼ਰਨਾਈਆ। ਦਰ ਦਵਾਰੇ ਗਏ ਢੱਠ, ਮਾਣ ਅਭਿਮਾਨ ਨਾ ਕੋਇ ਬਣਾਈਆ। ਝੂਠਾ ਨਾਤਾ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਨਾ ਕੋਇ ਚਤੁਰਾਈਆ। ਲੇਖੇ ਲੱਗੇ ਤੇਰੀ ਤੇਰੇ ਰੱਤ, ਰਤਨ ਅਮੋਲਕ ਹੀਰੇ ਲੈ ਬਣਾਈਆ। ਭੇਵ ਦੱਸ ਕਮਲਾਪਤ, ਦਰ ਤੇਰੇ ਮੰਗ ਮੰਗਾਈਆ। ਪੁਰਖ ਅਕਾਲ ਪਿਆ ਹੱਸ, ਖ਼ੁਸ਼ੀਆਂ ਰਾਗ ਸੁਣਾਈਆ। ਜੋ ਮੇਰੇ ਹੋ ਗਏ ਵੱਸ, ਮੈਂ ਓਨ੍ਹਾਂ ਅੰਤਰ ਰਿਹਾ ਸਮਾਈਆ। ਤ੍ਰਿਸ਼ਨਾ ਭੁੱਖ ਤੋਂ ਲਵਾਂ ਰਖ, ਦੁਖੀਆਂ ਦੁੱਖ ਮਿਟਾਈਆ। ਕੂੜੀ ਕਿਰਿਆ ਮੇਟ ਕੇ ਸਚ ਸੁਚ ਦੇਵਾਂ ਸਤਿ, ਸਤਿ ਸਤਿਵਾਦੀ ਹੋ ਕੇ ਹੋਵਾਂ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਰਿਹਾ ਉਠਾਈਆ। ਸਪਤ ਰਿਖੀ ਕਹਿਣ ਸੁਣ ਠਾਕਰ ਸਵਾਮੀ, ਹਰਿ ਸਤਿਗੁਰ ਦੇ ਜਣਾਈਆ। ਪਰਮ ਪੁਰਖ ਪ੍ਰਭ ਅੰਤਰਜਾਮੀ ਤੇਰੀ ਓਟ ਤਕਾਈਆ। ਕਵਣ ਅਗੰਮੀ ਸੁਣਦੇ ਬਾਣੀ, ਪ੍ਰਭ ਕੀ ਕੀ ਰਾਗ ਸੁਣਾਈਆ। ਕਿਹੜਾ ਅੰਮ੍ਰਿਤ ਪੀਂਦੇ ਪਾਣੀ, ਰਸ ਰਸਨਾ ਨਾ ਕੋਇ ਚਖਾਈਆ। ਕਿਹੜਾ ਨਾਦ ਸੱਚਾ ਧੁਨਕਾਨੀ, ਧੁਨੀ ਇਕੋ ਰਿਹਾ ਵਜਾਈਆ। ਕਿਸ ਬਿਧ ਕੀਤੀ ਪ੍ਰਭੂ ਮਿਹਰਵਾਨੀ, ਮਿਹਰ ਨਜ਼ਰ ਇਕ ਉਠਾਈਆ। ਸਾਨੂੰ ਭੁਖ ਵਿਚ ਪਰੇਸ਼ਾਨੀ, ਤ੍ਰਿਸ਼ਨਾ ਨਾਲ ਕੁਰਲਾਈਆ। ਜਲਵਾ ਤੇਰਾ ਤੱਕੀਏ ਜੋਤ ਰੁਹਾਨੀ, ਨੂਰੋ ਨੂਰ ਡਗਮਗਾਈਆ। ਤੂੰ ਮਾਲਕ ਪਿਤਾ ਇਕ ਅਸਮਾਨੀ, ਖ਼ਾਕੀ ਬੰਦੇ ਦੇ ਸਮਝਾਈਆ। ਤੂੰ ਦਾਤਾ ਗੁਣ ਨਿਧਾਨੀ, ਗਹਿਰ ਗੰਭੀਰ ਅਖਵਾਈਆ। ਹਮ ਜੀਵਤ ਜੀਵ ਪਰਾਣੀ, ਬੇਪਰਵਾਹ ਤੇਰੀ ਓਟ ਤਕਾਈਆ। ਇਹ ਜੂਹ ਦਿਸੇ ਬੇਗ਼ਾਨੀ, ਘਰ ਮੰਦਰ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡਾ ਲੇਖਾ ਦੇ ਜਣਾਈਆ। ਸ੍ਰੀ ਭਗਵਾਨ ਕਰ ਇਸ਼ਾਰਾ, ਧੁਰ ਫ਼ਰਮਾਨਾ ਇਕ ਜਣਾਈਆ।

ਸਪਤ ਰਿਖੀ ਵੇਖੋ ਨਜ਼ਾਰਾ, ਬਿਨਾ ਨਜ਼ਰਾਂ ਦਿਆਂ ਵਖਾਈਆ। ਮੇਰਾ ਨਾਉਂ ਨਰ ਨਿਰੰਕਾਰਾ, ਨਿਰਗੁਣ ਜੋਤ ਕਰਾਂ ਰੁਸ਼ਨਾਈਆ। ਮੇਰਾ ਖੇਲ ਸਦਾ ਜੁਗ ਚਾਰਾ, ਜੁਗ ਚੌਕੜੀ ਵੇਖ ਵਖਾਈਆ। ਮੇਰਾ ਰੂਪ ਤੇਈ ਅਵਤਾਰਾ, ਪੈਗ਼ੰਬਰ ਮੇਰਾ ਨੂਰ ਰੁਸ਼ਨਾਈਆ। ਮੇਰੀ ਧਾਰ ਗੁਰੂ ਗੁਰ ਧਾਰਾ, ਧਰਨੀ ਧਰਤ ਧਵਲ ਦਿਆਂ ਵਡਿਆਈਆ। ਮੇਰਾ ਖੇਲ ਵਿਚ ਸੰਸਾਰਾ, ਵਡ ਸੰਸਾਰੀ ਹੋ ਕੇ ਆਪ ਕਰਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰਾ, ਨਿਤ ਨਵਿਤ ਸੇਵ ਕਮਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਮੇਰਾ ਜੈਕਾਰਾ, ਸਿਫ਼ਤੀ ਢੋਲੇ ਗਾਈਆ। ਚਾਰੇ ਖਾਣੀ ਮੇਰਾ ਵਣਜਾਰਾ, ਚਾਰੇ ਬਾਣੀ ਰਾਗ ਅਲਾਈਆ। ਚਾਰੇ ਵਰਨ ਮੇਰਾ ਪਨਹਾਰਾ, ਚਾਰੋਂ ਕੁੰਟ ਵੱਜੇ ਵਧਾਈਆ। ਚਾਰੇ ਜੁਗ ਕਰਾਂ ਕਿਨਾਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਨਵ ਨੌ ਚਾਰ ਪਿਛੋਂ ਕਲ ਕਲਕੀ ਲੈ ਅਵਤਾਰਾ, ਨਿਹਕਲੰਕ ਨਿਰਗੁਣ ਜੋਤ ਕਰਾਂ ਰੁਸ਼ਨਾਈਆ। ਫਿਰ ਲਹਿਣਾ ਦੇਣਾ ਪੂਰਬ ਵੇਖਾਂ ਸਾਰਾ, ਬਚਿਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਸਪਤ ਰਿਖੀ ਚਰਨੀ ਲੱਗ, ਬਿਨ ਚਰਨਾਂ ਸੀਸ ਨਿਵਾਈਆ। ਤੂੰ ਸਾਹਿਬ ਸੂਰਾ ਸਰਬੱਗ, ਸ਼ਹਿਨਸ਼ਾਹ ਵਡਿਆਈਆ। ਅਸੀਂ ਆਸਾ ਰਖੀਏ ਅੱਜ, ਬੈਠੇ ਅੱਖ ਖੁਲ੍ਹਾਈਆ। ਤੇਰੀ ਸਰਨੀ ਬੈਠੇ ਸਜ, ਨਿਉਂ ਨਿਉਂ ਲਾਗੇ ਪਾਈਆ। ਪੁਰਖ ਅਕਾਲ ਪਕੜ ਕੇ ਹੱਥ, ਸ਼ਬਦ ਇਸ਼ਾਰੇ ਦਿਤਾ ਹਿਲਾਈਆ। ਤੁਹਾਡਾ ਉਧਾਰ ਭਗਤਾਂ ਵੱਥ, ਭਗਵਨ ਹੋ ਕੇ ਦਿਆਂ ਵਰਤਾਈਆ। ਤ੍ਰੇਤਾ ਦੁਆਪਰ ਕਲਜੁਗ ਜਾਏ ਲੰਘ, ਵੇਲਾ ਵਕ਼ਤ ਅੰਤ ਸੁਹਾਈਆ। ਭਗਤਾਂ ਬਣ ਕੇ ਧੁਰ ਦਾ ਸੰਗ, ਸਗਲਾ ਸੰਗ ਵਖਾਈਆ। ਨਾ ਕੋਈ ਸੇਜਾ ਨਾ ਪਲੰਘ, ਬਿਸਤਰ ਸਚ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਆਪਣੇ ਹੱਥ ਰਖਾਈਆ। ਸਪਤ ਰਿਖ ਕਹਿਣ ਕੀ ਪ੍ਰਭੂ ਵਕ਼ਤ ਸੁਹਾਵੇਂਗਾ। ਜੁਗ ਜੁਗ ਆਵੇਂ ਲਹਿਣਾ ਦੇਣਾ ਦੇਣ, ਨਿਰਗੁਣ ਸਰਗੁਣ ਵੇਸ ਵਟਾਵੇਂਗਾ। ਭਗਤ ਸੁਹੇਲਾ ਬਣੇਂ ਸਾਕ ਸੱਜਣ ਸੈਣ, ਆਤਮ ਪਰਮਾਤਮ ਜੋੜ ਜੁੜਾਵੇਂਗਾ। ਕੂੜਾ ਨਾਤਾ ਤੋੜ ਕੇ ਭਾਈ ਭੈਣ, ਮੀਤ ਮਿਤਰ ਇਕ ਦਰਸਾਵੇਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਕੀ ਖੁਲ੍ਹਾਵੇਂਗਾ। ਪੁਰਖ ਅਕਾਲ ਸ਼ਬਦ ਜਣਾਉਂਦਾ ਏ। ਧੁਰ ਦਾ ਰਾਗ ਇਕ ਅਲਾਉਂਦਾ ਏ। ਸਪਤ ਰਿਖ ਆਪ ਸੁਣਾਉਂਦਾ ਏ। ਬਿਨ ਅੱਖਰਾਂ ਲੇਖਾ ਲਿਖ, ਲੇਖਾ ਆਪਣੇ ਵਿਚ ਛੁਪਾਉਂਦਾ ਏ। ਜਗ ਨੇਤਰ ਕਿਸੇ ਨਾ ਆਏ ਦਿਸ, ਲਇਣਾ ਨਾਲ ਨਾ ਕੋਇ ਪੜ੍ਹਾਉਂਦਾ ਏ। ਸਚ ਪ੍ਰੀਤੀ ਕਰ ਕੇ ਹਿਤ, ਅਗਲਾ ਭੇਵ ਆਪ ਖੁਲ੍ਹਾਉਂਦਾ ਏ। ਕਲਜੁਗ ਕੂੜੀ ਮੇਟ ਕੇ ਰੇਖ, ਰਿਖੀ ਮੁਨੀ ਨਜ਼ਰ ਨਾ ਕੋਇ ਆਉਂਦਾ ਏ। ਭਾਗ ਲਗਾ ਕੇ ਸਾਚੇ ਦੇਸ, ਸੰਬਲ ਨਗਰ ਇਕ ਸੁਹਾਉਂਦਾ ਏ। ਨਿਰਗੁਣ ਨੂਰ ਜੋਤ ਕਰ ਪਰਵੇਸ਼, ਪਰਮੇਸ਼ਵਰ ਆਪਣਾ ਰੂਪ ਵਟਾਉਂਦਾ ਏ। ਜੋ ਆਦਿ ਜੁਗਾਦਿ ਰਹੇ ਹਮੇਸ਼, ਨਿਤ ਨਵਿਤ ਆਪਣੀ ਕਾਰ ਕਮਾਉਂਦਾ ਏ। ਤੁਹਾਡਾ ਲੇਖੇ ਲਾ ਕੇ ਇਕ ਸੰਦੇਸ਼, ਸੁਨੇਹੜਾ ਆਪਣੇ ਨਾਲ ਰਲਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਫ਼ਰਮਾਉਂਦਾ ਏ। ਧੁਰ ਦਾ ਹੁਕਮ ਇਕ ਜਣਾਵਾਂਗਾ। ਸਪਤ ਰਿਖੀ ਸਚ ਸਮਾਝਾਵਾਂਗਾ। ਧੁਰ ਦੀ ਲਿਖੀ ਪੂਰ ਕਰਾਵਾਂਗਾ। ਵਦੀ ਸੁਦੀ ਮਿਤੀ ਸਰਬ ਮਿਟਾਵਾਂਗਾ। ਚਾਰ ਵਰਨ ਅਠਾਰਾਂ ਬਰਨ ਨਵੀਂ ਸਿੱਖੀ ਇਕ ਪਰਗਟਾਵਾਂਗਾ। ਖੇਲ ਕਰਾਂ ਅਨਡਿੱਠੀ, ਜਗ ਨੇਤਰ ਨਜ਼ਰ ਨਾ ਆਵਾਂਗਾ। ਜਿਸ ਵੇਲੇ ਖ਼ਲਕ ਅੰਦਰੋਂ ਬਾਹਰੋਂ ਪਿੱਟੀ, ਨੇਤਰ ਨੈਣਾਂ ਸਰਬ

ਰਵਾਵਾਂਗਾ। ਪ੍ਰਭ ਦੀ ਧਾਰ ਕਿਸੇ ਕੂਟ ਨਾ ਦਿੱਸੀ, ਚਾਰ ਕੁੰਟ ਅੰਧੇਰਾ ਛਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਹੁਕਮ ਇਕ ਵਰਤਾਵਾਂਗਾ। ਧੁਰ ਹੁਕਮ ਇਕ ਵਰਤਾਏਗਾ। ਪ੍ਰਭ ਆਪਣਾ ਖੇਲ ਖਿਲਾਏਗਾ। ਇਹ ਧਰਤੀ ਇਹ ਭੂਮਿਕਾ ਇਹ ਧਰਨੀ ਰੰਗ ਰੰਗਾਏਗਾ। ਇਹ ਲੇਖਾ ਧੁਰ ਦੇ ਕ਼ਾਨੂੰਨ ਦਾ, ਨਾ ਕੋਇ ਮੇਟੇ ਮੇਟ ਮਿਟਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਰ ਵਖਾਏਗਾ। ਸਪਤ ਰਿਖੀ ਸੀਸ ਝੁਕਾਉਂਦੇ ਨੇ। ਦੋਏ ਜੋੜ ਵਾਸਤਾ ਪਾਉਂਦੇ ਨੇ। ਦਰ ਠਾਂਡੇ ਮੰਗ ਮੰਗਾਉਂਦੇ ਨੇ। ਧੂੜੀ ਟਿੱਕਾ ਮਸਤਕ ਲਾਉਂਦੇ ਨੇ। ਗਲ ਪਲੂ ਪਾ ਕੇ ਝੋਲੀ ਡਾਹੁੰਦੇ ਨੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਅਲਖ ਜਗਾਉਂਦੇ ਨੇ। ਸਪਤ ਰਿਖੀ ਕਹਿਣ ਪ੍ਰਭ ਕਿਰਪਾ ਧਾਰ, ਕਿਰਪਨ ਹੋ ਕੇ ਮੰਗ ਮੰਗਾਈਆ। ਕਿਸ ਬਿਧ ਲੇਖਾ ਦੇਵੇਂ ਵਿਚ ਸੰਸਾਰ, ਲਹਿਣਾ ਝੋਲੀ ਪਾਈਆ। ਸਾਚੇ ਭਗਤਾਂ ਕਰੇਂ ਪਿਆਰ, ਭਗਵਨ ਹੋ ਕੇ ਹੋਏਂ ਸਹਾਈਆ। ਭੁੱਖਿਆਂ ਦਏਂ ਸਹਾਰ, ਦੁੱਖੀਆਂ ਦੁੱਖ ਮਿਟਾਈਆ। ਜਿਨ੍ਹਾਂ ਪੱਤਲਾਂ ਤੋਂ ਭਰੇ ਭੰਡਾਰ, ਵਤਨ ਬੇਵਤਨਾਂ ਦਏਂ ਬਣਾਈਆ। ਸਾਚੇ ਪ੍ਰੇਮ ਦੀ ਖਿੜਾ ਕੇ ਗੁਲਜ਼ਾਰ, ਗੁਲਸ਼ਨ ਆਪਣਾ ਗੁਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਦੇ ਜਣਾਈਆ। ਸਪਤ ਰਿਖੀ ਕਹਿਣ ਪ੍ਰਭੂ ਅਗਲਾ ਦੱਸ ਹਾਲ, ਬਿਨ ਰਸਨਾ ਜਿਹਵਾ ਮੰਗ ਮੰਗਾਈਆ। ਕਿਸ ਬਿਧ ਚਲੇਂ ਅਵੱਲੜੀ ਚਾਲ, ਜੁਗ ਚੌਕੜੀ ਪਾਰ ਲੰਘਾਈਆ। ਭਗਤਾਂ ਬਣੇਂ ਦਲਾਲ, ਸੇਵਕ ਹੋ ਕੇ ਸੇਵ ਕਮਾਈਆ। ਕੂੜੀ ਕਿਰਿਆ ਵਿਚੋਂ ਕਰੇਂ ਬਹਾਲ, ਫੜ ਬਾਹੋਂ ਬਾਹਰ ਕਢਾਈਆ। ਲੇਖੇ ਲਾਵੇਂ ਸ਼ਾਹ ਕੰਗਾਲ, ਊਚ ਨੀਚ ਰਾਓ ਰੰਕ ਜਾਤ ਪਾਤ ਨਾ ਕੋਇ ਵਖਾਈਆ।ਸੱਚ ਦਵਾਰੇ ਆ ਕੇ ਪੁੱਛੇਂ ਹਾਲ, ਅਹਿਵਾਲ ਆਪਣਾ ਦਏਂ ਦ੍ਰਿੜਾਈਆ। ਸਰਨ ਸਰਨਾਈ ਲਏਂ ਬਹਾਲ, ਦਰ ਦਵਾਰਾ ਇਕ ਵਖਾਈਆ। ਸਮਰਥ ਪੁਰਖ ਓਸ ਵੇਲੇ ਜੇ ਸਾਨੂੰ ਰਖੇਂ ਨਾਲ, ਮਿਹਰ ਨਜ਼ਰ ਨਜ਼ਰ ਉਠਾਈਆ। ਅਸੀਂ ਤੱਕੀਏ ਸਚ ਦੀਦਾਰ, ਜੋ ਭਗਤ ਸੁਹੇਲੇ ਸੋਭਾ ਪਾਈਆ। ਵਿਚ ਕੂੜੀ ਰਹੇ ਨਾ ਕੋਇ ਦੀਵਾਰ, ਪੜਦਾ ਓਹਲਾ ਨਾ ਕੋਇ ਜਣਾਈਆ। ਮੰਜ਼ਲ ਰਹੇ ਨਾ ਕੋਇ ਦੁਸ਼ਵਾਰ, ਔਖੀ ਘਾਟੀ ਨਾ ਕੋਇ ਵਖਾਈਆ। ਸਹਿਜ ਸੁਭਾਉ ਕਰੀਂ ਪਿਆਰ, ਪ੍ਰੀਤਮ ਹੋ ਕੇ ਪ੍ਰੇਮ ਕਮਾਈਆ। ਉਸ ਵੇਲੇ ਚਰਨ ਕਵਲ ਕਰੀਏ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਸਾਚੀ ਥਿਤ ਦੱਸ ਜਾ ਵਾਰ, ਵਾਰਤਾ ਆਪਣੀ ਦੇ ਦ੍ਰਿੜਾਈਆ। ਜਿਸ ਦਾ ਇਤਹਾਸਾਂ ਵਿਚ ਨਹੀਂ ਕੋਈ ਸ਼ੁਮਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਤ ਕਹਿਣ ਨਾ ਪਾਈਆ। ਕਿਰਪਾ ਕਰ ਪੁਰਖ ਅਕਾਲ, ਦੀਨ ਦਿਆਲ ਦਏ ਵਡਿਆਈਆ। ਜਿਸ ਵੇਲੇ ਜੁਗ ਚੌਕੜੀ ਬੀਤੇ ਵਿਚ ਸੰਸਾਰ, ਕਲਜੁਗ ਅੰਤਮ ਵੱਜੇ ਵਧਾਈਆ। ਨਿਰਗੁਣ ਜੋਤ ਲਵਾਂ ਅਵਤਾਰ, ਕੋਈ ਨਾ ਜੰਮੇ ਪਿਤਾ ਮਾਈਆ। ਵਸਾਂ ਨਗਰ ਅਗੰਮ ਅਪਾਰ, ਜਿਥੇ ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਮੰਡਲ ਮੰਡਪ ਨਾ ਕੋਇ ਸਤਾਰ, ਜੰਗਲ ਜੂਹ ਉਜਾੜ ਪਹਾੜ ਟਿੱਲਾ ਪਰਬਤ ਨਜ਼ਰ ਕੋਇ ਨਾ ਆਈਆ। ਨਾ ਕੋਇ ਗੁਰੂ ਨਾ ਅਵਤਾਰ, ਪੈਗ਼ੰਬਰ ਰੂਪ ਨਾ ਕੋਇ ਬਦਲਾਈਆ। ਨਾ ਕੋਇ ਸ਼ਬਦ ਨਾਦ ਧੁਨਕਾਰ, ਢੋਲੇ ਗੀਤ ਨਾ ਕੋਇ ਸੁਣਾਈਆ। ਨਾ ਕੋਈ ਕਾਗ਼ਜ਼ ਕ਼ਲਮ ਕਾਤਬ ਲਿਖੇ ਲਖਾਰ, ਨਾ ਕੋਇ ਅੱਖਰਾਂ ਵੰਡ ਵੰਡਾਈਆ। ਇਕ ਇਕੱਲਾ ਹੋ ਕੇ ਇਕ ਓਅੰਕਾਰ, ਆਪਣੀ ਕਲਾ ਦਿਆਂ ਵਰਤਾਈਆ। ਚਾਰੇ ਬਾਣੀ ਨਾ ਪਾਵੇ ਸਾਰ, ਬੁਧੀ ਵਿਚ ਵਿਚਾਰ ਨਾ ਕੋਇ ਰਖਾਈਆ। ਮੇਰੇ ਸ਼ਹਿਨਸ਼ਾਹੀ ਸੰਮਤ ਦਾ

ਕਿਸੇ ਨਹੀਂ ਆਉਣਾ ਸ਼ੁਮਾਰ, ਹਿੰਦਸਿਆਂ ਵਿਚ ਅੰਕ ਨਾ ਕੋਇ ਦ੍ਰਿੜਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਹੋਣੀ ਗਦਾਰ, ਗੁਰ ਅਵਤਾਰ ਪੈਗ਼ੰਬਰ ਪੱਲੂ ਲੈਣ ਛੁਡਾਈਆ। ਉਸ ਵੇਲੇ ਲਹਿਣਾ ਦੇਣਾ ਦਿਆਂ ਉਧਾਰ, ਲੇਖਾ ਪੂਰਬ ਦਿਆਂ ਚੁਕਾਈਆ। ਪੋਹ ਮਹੀਨਾ ਹੋਵੇ ਠੰਡਾ ਠਾਰ, ਰੁੱਤ ਆਪਣੀ ਨਾਲ ਰਖਾਈਆ। ਭਗਤ ਸੁਹੇਲੇ ਜਗਤ ਦਵਾਰਿਉਂ ਕੱਢ ਕੇ ਬਾਹਰ, ਸਾਚੀ ਧਰਨੀ ਦੇਵਾਂ ਬਹਾਈਆ। ਪ੍ਰੀਤੀ ਭੋਜਨ ਦਿਆਂ ਖੁਆਲ, ਖ਼ਾਲਸ ਆਪਣਾ ਰੰਗ ਚੜ੍ਹਾਈਆ। ਨਿਰਗੁਣ ਹੋ ਕੇ ਦੇਵਾਂ ਦੀਦਾਰ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸਪਤ ਰਿਖੀ ਵੇਖਣਾ ਆਣ ਨਾਲ, ਸੰਦੇਸੇ ਨਾਲ ਮਿਲਾਈਆ। ਦੂਜਾ ਪਾਵੇ ਕੋਇ ਨਾ ਸਾਰ, ਤੀਜੇ ਚਲੇ ਨਾ ਕੋਇ ਚਤੁਰਾਈਆ। ਚੌਥੇ ਵਣਜ ਨਾ ਕੋਇ ਵਪਾਰ, ਪੰਜਵਾਂ ਰੂਪ ਨਾ ਕੋਇ ਵਖਾਈਆ। ਛੇਵੇਂ ਦਰ ਨਾ ਕੋਇ ਦਵਾਰ, ਸੱਤਵੇਂ ਸਤ ਨਾ ਕੋਇ ਵਖਾਈਆ। ਅੱਠਵੇਂ ਅੱਠਾਂ ਤੱਤਾਂ ਵੇਖਣੀ ਪੈਂਦੀ ਮਾਰ, ਨੌਵੇਂ ਨੌ ਦਰ ਹੋਏ ਹਲਕਾਈਆ। ਦਸਵੇਂ ਦਹਿ ਦਿਸ਼ਾ ਹੋਏ ਉਜਿਆਰ, ਪੋਹ ਦਸ ਵੱਜੇ ਵਧਾਈਆ। ਸਪਤ ਰਿਖੀ ਕਰਨ ਵਿਚਾਰ, ਵੇਲਾ ਉਹੋ ਗਿਆ ਆਈਆ। ਜਿਸ ਦਾ ਭਵਿਖਤਾਂ ਵਿਚ ਕਿਸੇ ਨਹੀਂ ਦਿਤਾ ਸ਼ੁਮਾਰ, ਸ਼ਰਅ ਸਕਿਆ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲੇ ਵੇਖ ਵਖਾਈਆ। ਧਰਨੀ ਕਹੇ ਉਹ ਵੇਲਾ ਆਇਆ ਵਕ਼ਤ, ਮੈਂ ਖ਼ੁਸ਼ੀਆਂ ਢੋਲੇ ਗਾਈਆ। ਪ੍ਰਭ ਠਾਕਰ ਵੇਖਿਆ ਵਿਚ ਜਗਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਚਰਨ ਕਵਲ ਬਹਾ ਕੇ ਗੁਰਮੁਖ ਭਗਤ, ਭਾਗ ਉਹਨਾਂ ਝੋਲੀ ਪਾਈਆ। ਜਿਨ੍ਹਾਂ ਕਾਰਨ ਆਇਆ ਪਰਤ, ਪਤਿਪਰਮੇਸ਼ਵਰ ਹੋਏ ਸਹਾਈਆ। ਪੂਰਬ ਲਹਿਣਾ ਲਾਹਵੇ ਕ਼ਰਜ਼, ਮਕਰੂਜ਼ ਲੇਖਾ ਰਿਹਾ ਚੁਕਾਈਆ। ਜਿਸ ਦਾ ਖੇਲ ਕੋਇ ਨਾ ਸਕੇ ਸਮਝ, ਵਿਦਿਆ ਵਿਚ ਨਾ ਕੋਇ ਵਡਿਆਈਆ। ਨਾਮ ਦੇ ਇਸ਼ਾਰੇ ਲਾ ਕੇ ਰਮਜ਼, ਸੰਤ ਸੁਹੇਲੇ ਲਏ ਜਗਾਈਆ। ਬਿਨਾ ਤਬੀਬ ਹਕੀਮ ਤੋਂ ਵੇਖ ਕੇ ਨਬਜ਼, ਹਰਾਰਤ ਅੰਦਰੋਂ ਦਿਤੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਦਾ ਕਰਤਾ ਵੇਖ ਵਖਾਈਆ। ਧਰਨੀ ਕਹੇ ਮੇਰੀ ਭਾਗਾਂ ਭਰੀ ਰੁਤ, ਰੁਤੜੀ ਪ੍ਰਭ ਮਹਿਕਾਈਆ। ਕਿਰਪਾ ਕਰ ਅਬਿਨਾਸ਼ੀ ਅਚੁੱਤ, ਚਿਰਾਂ ਪਿਛੋਂ ਰਿਹਾ ਮਿਲਾਈਆ। ਜਨਮ ਕਰਮ ਦੀ ਮੇਟ ਕੇ ਭੁੱਖ, ਤ੍ਰਿਸ਼ਨਾ ਰਿਹਾ ਗਵਾਈਆ। ਜਿਸ ਨੇ ਅਗਲਾ ਦੇਣਾ ਸੁਖ, ਸੁਖ ਸਾਗਰ ਇਕੋ ਰਿਹਾ ਸੁਹਾਈਆ। ਭਗਤਨ ਮੀਤਾ ਆਪਣੀ ਗੋਦੀ ਚੁੱਕ, ਚਾਰੋਂ ਕੁੰਟ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਧਰਨੀ ਕਹੇ ਮੈਂ ਵੇਖੇ ਭਗਤ ਸੁਹੇਲੇ, ਜਗ ਵੱਖਰੇ ਨਜ਼ਰੀ ਆਈਆ। ਜੋ ਆਤਮ ਪਰਮਾਤਮ ਕਰ ਕੇ ਮੇਲੇ, ਦੂਜੀ ਤ੍ਰਿਸ਼ਨਾ ਗਏ ਗਵਾਈਆ। ਜਗਤ ਵਿਹਾਰ ਤੋਂ ਹੋ ਕੇ ਵਿਹਲੇ, ਸੰਮਤ ਸ਼ਹਿਨਸ਼ਾਹੀ ਰਿਹਾ ਮਿਲਾਈਆ। ਇਕੋ ਰੰਗ ਹੋ ਕੇ ਗੁਰੂ ਚੇਲੇ, ਚੇਲੇ ਗੁਰੂ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਵਖਾਈਆ। ਧਰਨੀ ਕਹੇ ਮੈਂ ਵੇਖੇ ਭਗਤ ਪਿਆਰੇ, ਜੋ ਪਰਮ ਪੁਰਖ ਰਹੇ ਮਨਾਈਆ। ਜਿਨ੍ਹਾਂ ਦੇ ਪਿਛਲੇ ਪੂਰੇ ਹੋਏ ਲਾਰੇ, ਅਗਲਾ ਲਹਿਣਾ ਦਏ ਸਮਝਾਈਆ। ਪੁਰਖ ਅਕਾਲ ਆਉਣ ਵਾਲਾ ਵਿਚ ਅਖਾੜੇ, ਨਵ ਸੱਤ ਲਏ ਵਖਾਈਆ। ਚੁਰਾਸੀ ਚੱਬੇ ਆਪਣੀ ਦਾੜ੍ਹੇ, ਨਾ ਸਕੇ ਕੋਇ ਬਚਾਈਆ। ਜਗਾਂ ਵਿਚ ਨਹੀਂ ਸੁਹਣੇ ਲਾੜੇ, ਲਾੜੀ ਮਹਿੰਦੀ ਹੱਥ ਨਾ ਕੋਇ ਰੰਗਾਈਆ। ਦਰ ਘਰ ਫਿਰਨੇ ਰਾਜੇ ਰਾਣੇ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਅਮੀਰ ਵਜ਼ੀਰਾਂ ਨਹੀਂ ਮਿਲਣੇ ਖਾਣੇ, ਖ਼ਾਕਸਾਰ ਸਰਬ

ਲੋਕਾਈਆ। ਜਨ ਭਗਤਾਂ ਗਾਉਣੇ ਸੋਹੰ ਗਾਣੇ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਅਗਲੇ ਸਾਲ ਸਾਰੇ ਹੋਣ ਵਾਲੇ ਬੇਗਾਨੇ, ਮਿੱਤਰ ਯਾਰ ਨਾ ਕੋਇ ਜਣਾਈਆ। ਵਿਦਿਆਵਾਨ ਹੋਣੇ ਦੀਵਾਨੇ, ਸਮਝ ਸਮਝ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵਣਹਾਰ ਵਡਿਆਈਆ। ਧਰਨੀ ਕਹੇ ਜਨ ਭਗਤਾਂ ਵੇਖਿਆ ਜੋਗ, ਜਿਨ੍ਹਾਂ ਨੇ ਜੁਗਤੀ ਮੈਨੂੰ ਦਿਤੀ ਸਮਝਾਈਆ। ਅੰਦਰੋਂ ਕੱਢ ਕੇ ਚਿੰਤਾ ਰੋਗ, ਸੋਗ ਸੋ ਕ਼ਦਮਾਂ ਹੇਠ ਦਬਾਈਆ। ਆਤਮ ਪਰਮਾਤਮ ਕਰ ਕੇ ਧੁਰ ਸੰਜੋਗ, ਸੱਜਣ ਮਿਲ ਕੇ ਖ਼ੁਸ਼ੀ ਵਖਾਈਆ। ਭਾਵੇਂ ਤਾਹਨੇ ਦੇਵਣ ਲੋਕ, ਫਿਰ ਵੀ ਸੋਹੰ ਢੋਲਾ ਰਹੇ ਗਾਈਆ। ਆਪਣੇ ਘਰ ਦੀ ਮਾਨਣ ਮੌਜ, ਬਾਹਰ ਲੱਭਣ ਕੋਇ ਨਾ ਜਾਈਆ। ਭਾਵੇਂ ਦਰਸ਼ਨ ਕਰਨ ਰੋਜ਼, ਨਿਜ ਘਰ ਬੈਠਾ ਨਜ਼ਰੀ ਆਈਆ। ਸਪਤ ਰਿਖੀਆਂ ਪਿਛੇ ਕਰਨ ਆਇਆ ਚੋਜ, ਧਰਨੀ ਧਵਲ ਦੇਵੇ ਗਵਾਹੀਆ। ਜਿਸ ਦੀ ਕਰਦੇ ਸਾਰੇ ਖੋਜ, ਨੇਤਰ ਲੋਚਣ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਹਣਾ ਵਕ਼ਤ ਰਿਹਾ ਸੁਹਾਈਆ। ਧਰਨੀ ਕਹੇ ਜਨ ਭਗਤੋ ਇਹ ਨਾ ਜਾਣਿਉ ਜੰਗਲ, ਜਗ੍ਹਾ ਪਿਛਲੀ ਨਜ਼ਰੀ ਆਈਆ। ਜਿਥੇ ਭਗਤਾਂ ਰਿਖੀਆਂ ਵੇਖਿਆ ਮੰਗਲ, ਮੰਗਲਾਚਾਰ ਸ਼ਬਦ ਸੁਣਾਈਆ। ਡੰਡਾਵਤ ਕਰ ਕੇ ਬੰਦਨ, ਬੰਧਨ ਗਏ ਤੁੜਾਈਆ। ਓਸੇ ਦੇ ਦਵਾਰੇ ਆਏ ਮੰਗਣ, ਫਿਰ ਫਿਰ ਫੇਰੀ ਪਾਈਆ। ਸੰਤ ਸੁਹੇਲੇ ਚੜ੍ਹੇ ਚੰਦਨ, ਨੂਰ ਚੰਦ ਰੁਸ਼ਨਾਈਆ। ਪਰਮ ਪੁਰਖ ਬਣਿਆ ਸੰਗਣ, ਸਗਲਾ ਸੰਗ ਨਿਭਾਈਆ। ਨਾਮ ਭੰਡਾਰਾ ਆਇਆ ਵੰਡਣ, ਵਸਤ ਅਮੋਲਕ ਝੋਲੀ ਪਾਈਆ। ਟੁੱਟੀ ਆਇਆ ਗੰਢਣ, ਆਤਮ ਪਰਮਾਤਮ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਧਰਨੀ ਕਹੇ ਜਨ ਭਗਤ ਨਾ ਹੋਇਓ ਉਦਾਸ, ਉਦਾਸ ਵੇਖਿਓ ਸਰਬ ਲੋਕਾਈਆ। ਜਿਨ੍ਹਾਂ ਦੇ ਕੋਲ ਪ੍ਰਭ ਦੇ ਨਾਮ ਦੀ ਨਹੀਂ ਰਾਸ, ਰਸਤੇ ਭੁੱਲਣੇ ਪਾਂਧੀ ਰਾਈਆ। ਏਥੇ ਓਥੇ ਨਾ ਲੱਭਣਾ ਸਾਥ, ਦੋਵੇਂ ਜਹਾਨ ਦੇਣ ਦੁਹਾਈਆ। ਨਾਤਾ ਤੁਟਣਾ ਕੂੜੇ ਸਾਕ, ਸੱਜਣ ਸੈਣ ਨਾ ਕੋਇ ਬਣਾਈਆ। ਕੂੜੀ ਕਿਰਿਆ ਰੁਲਣਾ ਖ਼ਾਕ, ਧੂੜੀ ਧੂੜ ਵਿਚ ਉਡਾਈਆ। ਬਿਨ ਭਗਤਾਂ ਪ੍ਰਭੂ ਮਿਲਣਾ ਨਹੀਂ ਕਿਸੇ ਬਾਪ, ਪਿਤਾ ਗੋਦ ਨਾ ਕੋਇ ਟਿਕਾਈਆ। ਗੁਰ ਅਵਤਾਰ ਪੈਗ਼ੰਬਰ ਸੋਹੰ ਕਰਦੇ ਗਏ ਜਾਪ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਧਾ ਤੁਹਾਡੇ ਨਾਲ ਰਖਾਈਆ। ਇਸ ਦਾ ਭੇਵ ਕਿਸੇ ਨਹੀਂ ਪਾਇਆ ਏਸੇ ਕਰਕੇ ਬੇਅੰਤ ਕਿਹਾ ਸਾਫ਼, ਸੁਫ਼ਨਿਆਂ ਵਿਚ ਸੁਣਨ ਕੋਇ ਨਾ ਪਾਈਆ। ਭਾਵੇਂ ਨਿਰਗੁਣ ਸਰਗੁਣ ਰੂਪ ਧਰਦਾ ਰਿਹਾ ਆਪ, ਫਿਰ ਵੀ ਆਪਣਾ ਪੜਦਾ ਆਪਣੇ ਵਿਚ ਲੁਕਾਈਆ। ਖ਼ੁਸ਼ੀਆਂ ਨਾਲ ਢੋਲੇ ਗੀਤ ਗੌਂਦੀ ਅੱਜ ਦੀ ਰਾਤ, ਰੁਤ ਵੇਖ ਖ਼ੁਸ਼ੀ ਮਨਾਈਆ। ਕਿਸ ਬਿਧ ਨਾਲ ਭਗਤਾਂ ਇਕੱਠੀ ਹੋਈ ਜਮਾਤ, ਘਰ ਬਾਰ ਛੱਡ ਕੇ ਬੈਠੇ ਸੋਭਾ ਪਾਈਆ। ਧਨ ਦੌਲਤ ਨਾ ਕੋਈ ਪਾਸ, ਇਕੋ ਓਟ ਰਹੇ ਤਕਾਈਆ। ਘਰ ਦੇ ਕਰਕੇ ਬੰਦ ਕ਼ੁਫ਼ਲ ਤਾਕ, ਪੜਦਾ ਅੰਦਰੋਂ ਰਹੇ ਚੁਕਾਈਆ। ਬੀਸ ਇਕੀਸਾ ਕਹੇ ਮੈਂ ਪੂਰਾ ਕਰਕੇ ਪਿਛਲਾ ਵਾਕ, ਮਹੀਨਾ ਚੇਤ ਆਇਆ ਸਮਝਾਈਆ। ਸ਼ਹਿਨਸ਼ਾਹੀ ਦਾ ਜੋ ਸੰਮਤ ਚਲਣਾ ਕਾਇਨਾਤ, ਚਾਰ ਕੁੰਟ ਵੇਖ ਵਖਾਈਆ। ਸਭ ਤੋਂ ਪਹਿਲੋਂ ਬਦਲਣਾ ਤੁਹਾਡਾ ਹਾਲਾਤ, ਕੰਢੀ ਵਾਲੇ ਕੰਢਿਉਂ ਆਪ ਉਠਾਈਆ। ਪੰਦਰਾਂ ਦਿਵਸ ਦਾ ਪਹਿਲਾ ਫ਼ਸਾਦ, ਵਾਕ ਪਿਛਲਾ ਯਾਦ ਕਰਾਈਆ। ਅਗੇ ਲੈਣੀ ਪਏ ਨਾ ਕਿਸੇ ਕੋਲੋਂ ਇਮਦਾਦ, ਮੰਗਣ ਦੀ ਲੋੜ ਰਹੇ ਨਾ ਰਾਈਆ। ਸਚ ਦਵਾਰੇ ਕਰ ਆਬਾਦ, ਭਗਤ ਸੁਹੇਲੇ

ਲੈਣੇ ਵਸਾਈਆ। ਜਿਥੇ ਇਕੋ ਪ੍ਰੀਤਮ ਆਵੇ ਯਾਦ, ਦੂਜਾ ਪ੍ਰੇਮ ਨਾ ਕੋਇ ਬਣਾਈਆ। ਪੂਰਬ ਜਨਮ ਸੁਣ ਫ਼ਰਿਆਦ, ਸਪਤ ਸਰਿਖ ਨਾਲ ਮਿਲਾਈਆ। ਅਗੇ ਕਰਿਓ ਨਾ ਕੋਇ ਮਜਾਜ, ਮਜ਼ਾ ਚਾਰ ਕੁੰਟ ਦਏ ਚਖਾਈਆ। ਜਿਸ ਦੇ ਹੁਕਮ ਅੰਦਰ ਦੇਣਾ ਨਹੀਂ ਕਿਸੇ ਜਵਾਬ, ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਪੈਗ਼ੰਬਰ ਬੈਠੇ ਸੀਸ ਨਿਵਾਈਆ। ਇਕੋ ਦੇ ਸੀਸ ਉਤੇ ਸੁਹਣਾ ਤਾਜ, ਤਾਜਾਂ ਵਾਲੇ ਖ਼ਾਕ ਮਿਲਾਈਆ। ਆਤਮ ਪਰਮਾਤਮ ਸਾਚੇ ਨਾਮ ਦਾ ਚਲੌਣਾ ਰਵਾਜ, ਇਕੋ ਮਾਰਗ ਦੇਣਾ ਵਖਾਈਆ। ਨਾ ਕੋਈ ਰੋਜ਼ਾ ਰਹੇ ਨਮਾਜ਼, ਬਗਲਾਂ ਵਿਚ ਕ਼ੁਰਾਨ ਨਾ ਕੋਇ ਉਠਾਈਆ। ਨਾ ਕੋਈ ਜਗਤ ਵੰਡ ਰਹੇ ਸਮਾਜ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਨਾ ਕੋਇ ਚਤੁਰਾਈਆ। ਇਕੋ ਸਭ ਨੇ ਸੁਣਨਾ ਸੱਚਾ ਰਾਗ, ਆਤਮ ਧੁਨ ਵੱਜੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਨੀ ਦਾ ਲੇਖਾ ਵੇਖ ਵਖਾਈਆ। ਸੁਣ ਧਰਨੀ ਤੂੰ ਅੰਤਮ ਬਾਤ, ਸਚ ਦਿਆਂ ਜਣਾਈਆ। ਪ੍ਰੇਮ ਪਿਆਰ ਦਾ ਸਾਚਾ ਭਾਤ, ਜਨ ਭਗਤਾਂ ਦਿਤਾ ਖਵਾਈਆ। ਲੇਖੇ ਲੱਗੀ ਅਨੋਖੀ ਰਾਤ, ਰੈਣ ਵੱਜੀ ਵਧਾਈਆ। ਸਪਤ ਰਿਖੀ ਆਏ ਮਾਤ, ਮੱਥੇ ਟੇਕ ਸੀਸ ਝੁਕਾਈਆ। ਭਗਤਾਂ ਪੂਰਾ ਹੋਇਆ ਫ਼ਾਕ, ਫ਼ਾਕੇ ਵਿਚ ਨਾ ਕੋਇ ਰਖਾਈਆ। ਪਿਛਲਾ ਲਹਿਣਾ ਹੋਇਆ ਬੇਬਾਕ, ਅਗਲਾ ਹਿਸਾਬ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸੁਣ ਧਰਤੀ ਇਕ ਬਾਤ ਅਵੱਲੀ, ਸਹਿਜੇ ਦਿਆਂ ਜਣਾਈਆ। ਤੂੰ ਵੇਖੀਂ ਇਕ ਇਕੱਲੀ, ਬਿਨ ਅੱਖਾਂ ਅੱਖ ਉਠਾਈਆ। ਪਰਮ ਪੁਰਖ ਪ੍ਰਭ ਆਇਆ ਜੋਧਾ ਸੂਰਬੀਰ ਬਲੀ, ਬਲਧਾਰੀ ਵੇਸ ਵਟਾਈਆ। ਜਿਸ ਨੂੰ ਸਜਦਾ ਕਰਦਾ ਮੁਹੰਮਦ ਅਲੀ, ਅਲਾਹ ਕਹਿ ਕੇ ਨਾਅਰਾ ਲਾਈਆ। ਜਿਸ ਦੇ ਪਿੱਛੇ ਸੀਸ ਧਰਦੇ ਗਏ ਤਲੀ, ਗੋਬਿੰਦ ਬੱਚੇ ਨੀਹਾਂ ਹੇਠ ਦਬਾਈਆ। ਜਿਸ ਦੇ ਕਾਰਨ ਤੂੰ ਫੁਲੀ ਫਲੀ, ਪੱਤ ਡਾਲੀ ਰਹੀ ਮਹਿਕਾਈਆ। ਪ੍ਰਭ ਵੇਖ ਵਲੀਆਂ ਦਾ ਵਲੀ, ਜੋ ਵਲੀਅਹਦ ਅਗੇ ਸ਼ਬਦ ਇਕ ਬਣਾਈਆ। ਜਿਸ ਦੇ ਅਗੇ ਪੇਸ਼ ਨਾ ਕਿਸੇ ਚਲੀ, ਗੁਰ ਅਵਤਾਰ ਪੈਗ਼ੰਬਰ ਗਏ ਸੀਸ ਝੁਕਾਈਆ। ਓਸ ਨੇ ਦੋ ਜਹਾਨ ਮਚੌਣੀ ਤਰਥੱਲੀ, ਜਲ ਥਲ ਰਿਹਾ ਕੁਰਲਾਈਆ। ਤੂੰ ਹੋਕਾ ਦੇ ਦੇ ਗਲੀਓ ਗਲੀ, ਨੌ ਖੰਡ ਸੱਤ ਦੀਪ ਕੁਰਲਾਈਆ। ਹੁਕਮੇ ਅੰਦਰ ਹੋ ਜਾ ਪਾਗ਼ਲ ਝੱਲੀ, ਆਪਣੀ ਮਤ ਦੇ ਗਵਾਈਆ। ਕਬੀਰ ਜੁਲਾਹਾ ਹੱਥੋਂ ਸੁਟ ਕੇ ਨਲੀ, ਨਰ ਨਰਾਇਣ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਵਣਹਾਰਾ ਥਾਉਂ ਥਾਈਂਆ। ਧਰਨੀ ਸੁਣ ਦੇਵਾਂ ਇਕ ਗਿਆਨ, ਅਗਿਆਨ ਅੰਧੇਰ ਮਿਟਾਈਆ। ਸੋਹੇ ਭੂਮਿਕਾ ਅਸਥਾਨ, ਵੱਜੇ ਸਚ ਵਧਾਈਆ। ਭਗਤਾਂ ਮੇਲ ਸ੍ਰੀ ਭਗਵਾਨ, ਭਗਵਨ ਆਪਣਾ ਰੰਗ ਰੰਗਾਈਆ। ਸਭ ਦਾ ਲੇਖੇ ਲੱਗਾ ਪੀਣ ਖਾਣ, ਸਪਤ ਰਿਖੀ ਹੱਸ ਹੱਸ ਦੇਣ ਗਵਾਹੀਆ। ਇਹ ਕੋਈ ਜਗਤ ਵਾਲਾ ਨਹੀਂ ਦੀਵਾਨ, ਰਾਗਾਂ ਵਾਲੀ ਨਾ ਕੋਇ ਪੜ੍ਹਾਈਆ। ਜੁਗ ਜਨਮ ਚੌਕੜੀ ਲਹਿਣਾ ਆਇਆ ਚੁਕਾਣ, ਚੁਕੱਨੇ ਹੋ ਕੇ ਆਪਣੀ ਝੋਲੀ ਲੈਣੀ ਭਰਾਈਆ। ਬੇਸ਼ਕ ਜਨ ਭਗਤੋ ਤੁਸਾਂ ਆਪਣੇ ਘਰ ਬਾਰ ਛੱਡੇ ਮਕਾਨ, ਦਵਾਰਾ ਇਕੋ ਨਜ਼ਰੀ ਆਈਆ। ਤੁਹਾਡੇ ਦਰ ਦਾ ਉਹ ਮਹਿਮਾਨ, ਜਿਸ ਨੂੰ ਮਹਿਬੂਬ ਕਰਕੇ ਸਾਰੇ ਸੀਸ ਝੁਕਾਈਆ। ਬਿਨਾ ਕਲਮਿਉਂ ਬਿਨਾ ਨਾਮ ਤੋਂ ਤੁਹਾਡੀ ਕਰਕੇ ਜਾਏ ਕਲਿਆਨ, ਕਾਇਨਾਤ ਵਿਚੋਂ ਬਾਹਰ ਕਢਾਈਆ। ਅਗੇ ਸ੍ਰਿਸ਼ਟੀ ਤੇ ਵੱਡਾ ਚੜ੍ਹੇ ਤੁਫਾਨ, ਤੋਬਾ ਤੋਬ ਲੋਕਾਈਆ। ਤੁਹਾਨੂੰ ਇਸੇ ਤਰ੍ਹਾਂ ਮਿਲਦਾ ਰਹੇ ਆਣ, ਅੰਦਰ ਬਾਹਰ ਕਰੇ ਰੁਸ਼ਨਾਈਆ। ਸ਼ਬਦੀ

ਗੁਰ ਨੂੰ ਦੇ ਕੇ ਕਮਾਨ, ਕਾਮਲ ਮੁਰਸ਼ਦ ਹੁਕਮ ਸੁਣਾਈਆ। ਕਿਸੇ ਨੂੰ ਲੈਣ ਨਹੀਂ ਦੇਣਾ ਅਰਾਮ, ਹਰਾਮਖੋਰ ਵੇਖ ਸ੍ਰਿਸ਼ਟ ਸਬਾਈਆ। ਝਗੜਿਆਂ ਵਿਚ ਝਗੜੇ ਕਰਕੇ ਤਮਾਮ, ਤਮਾ ਨਾਲ ਤਮਾ ਦੇਣੀ ਟਕਰਾਈਆ। ਜਿਥੇ ਜਨ ਭਗਤਾਂ ਦਾ ਝੁਲਦਾ ਹੋਵੇ ਨਿਸ਼ਾਨ, ਉਥੇ ਨਿਉਂ ਨਿਉਂ ਸੀਸ ਝੁਕਾਈਆ। ਪਤਿਪਰਮੇਸ਼ਵਰ ਹੋਇਆ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਉਹਲਾ ਪੜਦਾ ਪੜਦੇ ਵਿਚੋਂ ਬਾਹਰ ਕਢਾਈਆ। ਧਰਨੀ ਕਹੇ ਜਨ ਭਗਤੋ ਮੇਰੀ ਨਮਸਤੇ, ਨਮੋ ਕਹਿ ਕਹਿ ਸੁਣਾਈਆ। ਤੁਸੀਂ ਪਰਮ ਪੁਰਖ ਦੇ ਦਵਾਰ ਉਤੇ ਰਹੋ ਵਸਦੇ, ਭਾਵੇਂ ਉਜੜੇ ਸਰਬ ਲੋਕਾਈਆ। ਤੁਹਾਡੇ ਅੰਤਰ ਰਹਿਣ ਹੱਸਦੇ, ਨੇਤਰ ਨੀਰ ਨਾ ਕੋਇ ਵਹਾਈਆ। ਜਨ ਭਗਤ ਮੰਜ਼ਲ ਪੌੜੇ ਚੜ੍ਹਦੇ ਕਦੇ ਨਾ ਥੱਕਦੇ, ਭੱਜਣ ਵਾਹੋ ਦਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਹਾਨੂੰ ਇਸ਼ਾਰੇ ਦਿਤੇ ਆਪਣੀ ਉਸ ਅੱਖ ਦੇ, ਜਿਸ ਅੱਖ ਵਿਚੋਂ ਪ੍ਰਤਖ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਪ੍ਰੇਮ ਵਿਚ ਰੰਗ ਦਏ, ਜਿਸ ਦਾ ਰੰਗ ਉਤਰ ਕਦੇ ਨਾ ਜਾਈਆ।

੧੧ ਪੋਹ ਸ਼ਹਿਨਸ਼ਾਹੀ ਸੰਮਤ ੧ ਖੂਣ ਕੈਂਪ ਜੰਮੂ

ਗਿਆਰਾਂ ਪੋਹ ਅੰਮ੍ਰਿਤ ਵੇਲਾ ਸਾਢੇ ਚਾਰ, ਚਾਰ ਜੁਗ ਬੈਠੇ ਸੀਸ ਝੁਕਾਈਆ। ਖ਼ੁਸ਼ੀਆਂ ਵਿਚ ਗੁਰ ਅਵਤਾਰ, ਢੋਲੇ ਗੀਤ ਸੁਣਾਈਆ। ਪੀਰ ਪੈਗ਼ੰਬਰ ਕਰਨ ਗੁਫ਼ਤਾਰ, ਕਲਮਾ ਅਗੰਮ ਅਲਾਈਆ। ਵਿਸ਼ਨ ਬ੍ਰਹਮ ਸ਼ਿਵ ਬੋਲ ਜੈਕਾਰ, ਤੂੰਹੀ ਤੂੰਹੀ ਰਾਗ ਸੁਣਾਈਆ। ਬ੍ਰਹਿਮੰਡ ਖੰਡ ਹੋ ਕੇ ਖ਼ਬਰਦਾਰ, ਦੋ ਜਹਾਨ ਅੱਖ ਉਠਾਈਆ। ਧਰਨੀ ਧਰਤ ਧਵਲ ਹੋਈ ਨਿਹਾਲ, ਮੰਗਲ ਗੀਤ ਇਕ ਸੁਣਾਈਆ। ਕਿਰਪਾ ਕਰੀ ਦੀਨ ਦਿਆਲ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਸਚ ਦਵਾਰ ਪਹੁੰਚਿਆ ਆਣ, ਦੋ ਜਹਾਨ ਚਰਨਾਂ ਹੇਠ ਦਬਾਈਆ। ਭਗਤ ਸੁਹੇਲੇ ਕਰ ਪਹਿਚਾਨ, ਮੁਹੱਬਤ ਵਿਚੋਂ ਖੋਜ ਖੁਜਾਈਆ। ਜਿਨ੍ਹਾਂ ਦੇ ਅੰਤਰ ਆਤਮ ਮਿਲਿਆ ਇਕੋ ਦਾਨ, ਵਸਤ ਅਮੋਲਕ ਨਜ਼ਰੀ ਆਈਆ। ਜਗਤ ਵਿਦਿਆ ਛੱਡ ਨਾਦਾਨ, ਪਾਸਾ ਦੁਨੀ ਵਲੋਂ ਬਦਲਾਈਆ। ਪਰਮਾਤਮ ਮੰਨ ਕੇ ਇਕੋ ਕਾਹਨ, ਸਖ਼ੀ ਸਹੇਲੀ ਰੂਪ ਵਖਾਈਆ। ਧੁਰ ਦਾ ਸੱਜਣ ਜਾਣ ਕੇ ਰਾਮ, ਇਸ਼ਟ ਦ੍ਰਿਸ਼ਟ ਨਾਲ ਵਡਿਆਈਆ। ਜਗਤ ਸਿੰਘਾਸਣ ਛੱਡ ਬਿਸਰਾਮ, ਸੁਖਆਸਨ ਧਰਤੀ ਸੇਜ ਸੁਹਾਈਆ। ਜੋਧਾ ਸੂਰਬੀਰ ਨਾਲ ਜਵਾਨ, ਨਵ ਨੌ ਚਾਰ ਵੇਖ ਵਖਾਈਆ। ਜਿਸ ਨੂੰ ਝੁਕਦੇ ਜ਼ਿਮੀਂ ਅਸਮਾਨ, ਪੁਰੀ ਲੋਅ ਲਾਗਣ ਪਾਈਆ। ਸੋ ਖੇਲ ਕਰੇ ਮਹਾਨ, ਮਹਿੰਮਾ ਅਕਥ ਅਕਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣਾ ਰਿਹਾ ਜਣਾਈਆ। ਸਾਢੇ ਚਾਰ ਕਹਿਣ ਜਿਸ ਵੇਲੇ ਗਏ ਵੱਜ, ਵਜੂਦ ਨਜ਼ਰ ਕੋਇ ਨਾ ਆਈਆ। ਇਕੋ ਵੇਖ ਪੁਰਖ ਸਮਰਥ, ਦਰ ਠਾਂਡੇ ਖ਼ੁਸ਼ੀ ਮਨਾਈਆ। ਦੋਏ ਜੋੜ ਕੇ ਹੱਥ, ਸਜਦਾ ਸੀਸ ਝੁਕਾਈਆ। ਜਿਸ ਦਵਾਰੇ ਭਗਤ ਸੁਹੇਲੇ ਰਹੇ ਵਸ, ਵਾਸਤਾ ਇਕੋ ਨਾਲ ਜੁੜਾਈਆ। ਹਕ਼ੀਕ਼ਤ ਵਿਚੋਂ ਪਛਾਣ ਕੇ ਹੱਕ, ਹੁਕਮ ਮੰਨਣ ਥਾਉਂ ਥਾਈਂਆ। ਸੱਚੇ ਮਾਰਗ ਨਾ ਜਾਵਣ ਥੱਕ, ਪੰਧ ਜਗਤ ਵਾਲਾ ਚੁਕਾਈਆ। ਇਕੋ ਵੱਲ ਰਹੇ ਤੱਕ, ਦੂਜੀ ਓਟ ਨਾ ਕੋਇ ਰਖਾਈਆ। ਪ੍ਰੇਮ ਪਿਆਰ ਅੰਦਰ ਕਰ ਕੇ ਇਕੱਠ, ਸੋਹਣਾ ਵਕ਼ਤ ਲਿਆ ਸੁਹਾਈਆ। ਖ਼ੁਸ਼ੀਆਂ ਅੰਦਰ ਰਹੇ ਨੱਠ, ਭੱਜਣ ਵਾਹੋ ਦਾਹੀਆ। ਇਕ ਦੂਜੇ ਨੂੰ ਰਹੇ ਦੱਸ, ਸੋਹੰ ਢੋਲਾ ਗਾਉਣਾ ਸਾਚੇ

ਮਾਹੀਆ। ਜਿਸ ਦਾ ਵੇਦ ਪੁਰਾਨ ਕਰਦੇ ਜਸ, ਸ਼ਾਸਤਰ ਸਿਮਰਤ ਦੇਣ ਗਵਾਹੀਆ। ਸੋ ਪੁਰਖ ਅਕਾਲ ਦੀਨ ਦਿਆਲ ਆਪੇ ਰਿਹਾ ਲੱਭ, ਹਰਿਜਨ ਖੋਜੇ ਥਾਉਂ ਥਾਈਂਆ। ਸ਼ਹਾਦਤ ਦੇਵੇ ਡਾਲੀ ਪੱਤ, ਘਾਸ ਫੂਸ ਕਾਨਾ ਕਾਹੀ ਦੱਭ, ਨੇੜੇ ਹੋ ਹੋ ਰਹੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਧੁਰ ਦਾ ਰਿਹਾ ਵਖਾਈਆ। ਸਾਢੇ ਚਾਰ ਕਹਿਣ ਜਿਸ ਵੇਲੇ ਹੋਇਆ ਵਕ਼ਤ, ਵਿਅਕਤੀ ਇਕੋ ਨਜ਼ਰੀ ਆਈਆ। ਜਿਸ ਦਾ ਲਹਿਣਾ ਦੇਣਾ ਨਾਲ ਭਗਤ, ਭਗਵਨ ਆਪਣੀ ਖੇਲ ਖਿਲਾਈਆ। ਨਾਤਾ ਤੋੜ ਕੁਟੰਬ ਜਗਤ, ਆਤਮ ਅੰਤਰ ਮੇਲ ਮਿਲਾਈਆ। ਸਚ ਪ੍ਰੀਤੀ ਦੇ ਕੇ ਸ਼ਕਤ, ਸ਼ਖ਼ਸੀਅਤ ਅਗਲੀ ਦਏ ਸਮਝਾਈਆ। ਜਿਸ ਦਾ ਪਹਿਲਾ ਚੜ੍ਹਿਆ ਬਰਸ, ਵਰਖ ਮਾਸ ਰੁੱਤ ਨਾ ਕੋਇ ਵਡਿਆਈਆ। ਲੱਖ ਚੁਰਾਸੀ ਵਿਚੋਂ ਕਰ ਕੇ ਪਰਖ, ਭਗਤ ਸੁਹੇਲੇ ਲਏ ਉਠਾਈਆ। ਖ਼ੁਸ਼ੀਆਂ ਨਾਲ ਕਰ ਕੇ ਉਹਨਾਂ ਦਰਸ, ਦਰਸ਼ਨ ਆਪਣੇ ਵਿਚ ਸਮਾਈਆ। ਖੇਲ ਵਖਾ ਕੇ ਉਪਰ ਅਰਸ਼, ਫ਼ਰਸ਼ ਵੱਜੇ ਵਧਾਈਆ। ਕਰਨੀ ਦਾ ਕਰਤਾ ਲੇਖਾ ਜਾਣੇ ਆਪ ਅਸਚਰਜ, ਅਚਰਜ ਲੀਲਾ ਆਪ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੰਗ ਇਕੋ ਦਏ ਵਖਾਈਆ। ਸਾਢੇ ਚਾਰ ਕਹਿਣ ਜਿਸ ਵੇਲੇ ਧੁਰ ਦਾ ਵੱਜਾ ਘੜਿਆਲ, ਘੰਟਾ ਨਜ਼ਰ ਕੋਇ ਨਾ ਆਈਆ। ਪਰਮ ਪੁਰਖ ਪ੍ਰਭ ਤੱਕਿਆ ਦੀਨ ਦਿਆਲ, ਦੀਨਾਂ ਹੋਏ ਸਹਾਈਆ। ਭਗਤ ਵਛਲ ਕ੍ਰਿਪਾਲ, ਕਿਰਪਾਨਿਧ ਬੇਪਰਵਾਹੀਆ। ਸਾਚਾ ਦਵਾਰਾ ਵੇਖ ਸੱਚੀ ਧਰਮਸਾਲ, ਗੁਰਮੁਖਾਂ ਅੰਦਰ ਡੇਰਾ ਲਾਈਆ। ਜਿਥੇ ਨਾ ਕੋਇ ਸ਼ਾਹ ਨਾ ਕੰਗਾਲ, ਊਚ ਨੀਚ ਨਾ ਕੋਇ ਜਣਾਈਆ। ਨਾ ਕੋਇ ਮਾਇਆ ਤਤ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਨਾ ਕੋਇ ਵਿਦਿਆ ਦਾ ਅਹਿਵਾਲ, ਨਾ ਕੋਇ ਅੱਖਰਾਂ ਕਰੇ ਪੜ੍ਹਾਈਆ। ਨਾ ਕੋਇ ਤੀਰਥ ਤਟ ਇਸ਼ਨਾਨ, ਜਲ ਧਾਰਾ ਨਾ ਕੋਇ ਵਹਾਈਆ। ਨਾ ਕੋਇ ਰਸਨਾ ਜਿਹਵਾ ਬੱਤੀ ਦੰਦ ਗਿਆਨ, ਬੁਧ ਮਤ ਮਨ ਨਾ ਕੋਇ ਚਤੁਰਾਈਆ। ਨਾ ਕੋਇ ਪੀਣ ਨਾ ਕੋਇ ਖਾਣ, ਨਾ ਕੋਇ ਤ੍ਰਿਸ਼ਨਾ ਭੁੱਖ ਵਧਾਈਆ। ਨਾ ਜ਼ਿਮੀਂ ਨਾ ਕੋਇ ਅਸਮਾਨ, ਮੰਦਰ ਮਕਾਨ ਨਾ ਕੋਇ ਜਣਾਈਆ। ਨਾ ਕੋਇ ਰਾਗ ਨਾ ਗਾਣ ਤਰਾਨ, ਨਾਦੀ ਧੁਨ ਨਾ ਕੋਇ ਸ਼ਨਵਾਈਆ। ਨਾ ਕੋਇ ਜਾਣ ਨਾ ਪਹਿਚਾਣ, ਪੜਦਾ ਓਹਲਾ ਨਾ ਕੋਇ ਉਠਾਈਆ। ਨਾ ਕੋਇ ਜੰਗਲ ਬੀਆਬਾਨ, ਟਿੱਲਾ ਪਰਬਤ ਨਜ਼ਰ ਕੋਇ ਨਾ ਆਈਆ। ਸੋ ਮਹੱਲਾ ਇਕ ਇਕੱਲਾ ਪੁਰਖ ਅਬਿਨਾਸ਼ੀ ਵੇਖੇ ਆਣ, ਜਨ ਭਗਤਾਂ ਅੰਦਰ ਖੋਜ ਖੁਜਾਈਆ। ਜਿਥੇ ਦੀਆ ਬਾਤੀ ਜਗੇ ਮਹਾਨ, ਕਮਲਾਪਾਤੀ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਜਣਾਈਆ। ਸਾਢੇ ਚਾਰ ਕਹਿਣ ਸਾਡੀ ਵੱਜੀ ਵਧਾਈ ਜਗ, ਜਗ ਜੀਵਣ ਦਾਤਾ ਨਜ਼ਰੀ ਆਈਆ। ਜੋ ਭਗਤਾਂ ਅੰਦਰ ਬਿਨਾ ਕਾਅਬਿਉਂ ਕਰੇ ਹੱਜ, ਹਾਜਤ ਸਭ ਦੀ ਵੇਖ ਵਖਾਈਆ। ਬਿਨਾ ਸ਼ਿਵਦਵਾਲੇ ਮੰਦਰ ਗੁਰੂਦਵਾਰਾ ਜਾਏ ਸਜ, ਸਚ ਸਿੰਘਾਸਣ ਸੋਭਾ ਪਾਈਆ। ਕੂੜੀ ਕਿਰਿਆ ਕਰ ਕੇ ਪਾਰ ਹੱਦ, ਧਾਮ ਇਕੋ ਇਕ ਵਡਿਆਈਆ। ਜਿਥੇ ਮਨ ਵਾਸਨਾ ਜਾਏ ਕੋਇ ਨਾ ਰਚ, ਤ੍ਰਿਸ਼ਨਾ ਤਾਮ ਨਾ ਕੋਇ ਬਣਾਈਆ। ਇਕੋ ਹੁਕਮ ਮਿਲੇ ਸਚ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਇਕੋ ਵੇਖਣ ਵਾਲੀ ਅੱਖ, ਨਿਜ ਨੇਤਰ ਨਜ਼ਰੀ ਆਈਆ। ਇਕੋ ਮੇਲ ਪੁਰਖ ਸਮਰਥ, ਦੂਜਾ ਨਾਤਾ ਸਰਬ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਾਢੇ ਚਾਰ ਕਹਿਣ ਮੇਰੇ ਕੋਲ ਆਏ ਇੱਟਾਂ ਪੱਥਰ, ਖ਼ੁਸ਼ੀਆਂ ਨਾਲ ਰਹੇ ਸੁਣਾਈਆ। ਅਸੀਂ ਉਹਨਾਂ ਦਾ ਵੇਖਿਆ ਸੱਥਰ, ਜੋ ਬੈਠੇ ਸੇਜ ਹੰਢਾਈਆ।

ਜਿਨ੍ਹਾਂ ਪੜ੍ਹਿਆ ਕੋਈ ਨਹੀਂ ਅੱਖਰ, ਵਿਦਿਆ ਵੰਡ ਨਾ ਕੋਇ ਵੰਡਾਈਆ। ਓਹ ਚੜ੍ਹ ਕੇ ਚੋਟੀ ਸਿਖ਼ਰ, ਪੁਰਖ ਅਬਿਨਾਸ਼ੀ ਦਰਸ਼ਨ ਪਾਈਆ। ਤੰਬੂਆਂ ਵਿਚ ਰਹਿ ਕੇ ਕੋਇ ਨਹੀਂ ਫ਼ਿਕਰ, ਫ਼ਿਕਰਾ ਇਕੋ ਢੋਲਾ ਗਾਈਆ। ਕਰਨੀ ਵਿਚੋਂ ਗਏ ਨਿਕਲ, ਕਰਤਾ ਮਿਲਿਆ ਬੇਪਰਵਾਹੀਆ। ਦੋ ਜਹਾਨਾਂ ਧੁਰ ਦਾ ਮਿੱਤਰ, ਪਤਿਪਰਮੇਸ਼ਵਰ ਹੋਏ ਸਹਾਈਆ। ਜਿਸ ਦਾ ਵੇਦਾਂ ਵਿਚ ਜਿਕਰ, ਪੁਰਾਨਾਂ ਵਿਚ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਸਾਢੇ ਚਾਰ ਕਹਿਣ ਮੈਨੂੰ ਦੱਸਣ ਪੱਤ ਡਾਲ, ਬਨਾਸਪਤ ਰਹੀ ਹਾਲ ਸੁਣਾਈਆ। ਜਿਸ ਦੀ ਘਾਲਣਾ ਰਹੇ ਘਾਲ, ਸੋ ਆਇਆ ਸੱਜਣ ਮਾਹੀਆ। ਜਿਸ ਦੇ ਨਾਲ ਸੁਤ ਦੁਲਾਰਾ ਲਾਲ, ਗੋਬਿੰਦ ਜੋੜ ਜੁੜਾਈਆ। ਜਿਸ ਦੇ ਚਰਨਾਂ ਹੇਠਾਂ ਕਾਲ ਮਹਾਂਕਾਲ, ਸਿਰ ਸਕੇ ਨਾ ਕੋਇ ਉਠਾਈਆ। ਜਿਸ ਦੀ ਜੁਗ ਚੌਕੜੀ ਕਰ ਕਰ ਥੱਕੇ ਭਾਲ, ਸਨਮੁਖ ਹੋ ਕੇ ਦਰਸ ਕੋਇ ਨਾ ਪਾਈਆ। ਜਿਸ ਦਾ ਗੁਰ ਅਵਤਾਰ ਪੈਗ਼ੰਬਰ ਦੇ ਕੇ ਗਏ ਅਹਿਵਾਲ, ਭਵਿਖਤਾਂ ਵਿਚ ਸਮਝਾਈਆ। ਸੋ ਖੇਲ ਕਰੇ ਕਮਾਲ, ਕੋਝੇ ਕਮਲੇ ਗੋਦ ਉਠਾਈਆ। ਲੇਖੇ ਲਾ ਕੇ ਪਿਛਲੀ ਘਾਲ, ਪੂਰਬ ਲਹਿਣਾ ਰਿਹਾ ਚੁਕਾਈਆ। ਅਗੇ ਕਰੇ ਮਾਲੋ ਮਾਲ, ਨਾਮ ਧੰਨ ਝੋਲੀ ਪਾਈਆ। ਠਾਕਰ ਹੋ ਕੇ ਬਣੇ ਦਲਾਲ, ਸ਼ਬਦ ਵਿਚੋਲਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਸਾਢੇ ਚਾਰ ਕਹਿਣ ਮੇਰੇ ਕੋਲ ਆਏ ਸੂਤਰ ਵੱਟੇ ਰੱਸੇ, ਰਸਤਾ ਆਪਣਾ ਰਹੇ ਜਣਾਈਆ। ਖ਼ੁਸ਼ੀਆਂ ਵਿਚ ਸਾਰੇ ਹੱਸੇ, ਹਸਤੀ ਵੇਖ ਬੇਪਰਵਾਹੀਆ। ਬਹੁਤਿਆਂ ਵਿਚੋਂ ਥੋੜੇ ਪ੍ਰਭ ਦੀ ਪ੍ਰੀਤੀ ਅੰਦਰ ਫਸੇ, ਜੋ ਫੈਸਲਾ ਹੱਕ ਰਹੇ ਕਰਾਈਆ। ਅਸਾਂ ਤੱਕਿਆ ਉਸ ਅੱਖੇ, ਜਿਹੜੀ ਅੱਖ ਜਗਤ ਨਜ਼ਰ ਕੋਇ ਨਾ ਆਈਆ। ਜਿਨ੍ਹਾਂ ਦੇ ਪੜਦੇ ਆਪ ਢਕੇ, ਸਿਰ ਓਢਨ ਇਕ ਟਿਕਾਈਆ। ਲੰਖ ਚੁਰਾਸੀ ਵਿਚੋਂ ਕੱਢੇ, ਜਮ ਦੀ ਫਾਸੀ ਗਲੋਂ ਲਾਹੀਆ। ਸਚ ਦਵਾਰੇ ਦੇ ਦੇ ਕੇ ਪਤੇ, ਪਤਾ ਆਪਣਾ ਦਏ ਸਮਝਾਈਆ। ਸੰਤ ਸੁਹੇਲੇ ਬਣਾ ਕੇ ਬੱਚੇ, ਗੁਰਮੁਖ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਸੰਗ ਨਿਭਾਈਆ। ਸਾਢੇ ਚਾਰ ਕਹਿਣ ਖ਼ੁਸ਼ੀਆਂ ਨਾਲ ਬੋਲੇ ਮਿਤੀ, ਠੰਢੀ ਠਾਰ ਦਏ ਗਵਾਹੀਆ। ਮੈਂ ਵੇਖੀ ਧਾਰ ਚਿੱਟੀ, ਜਨ ਭਗਤਾਂ ਅੰਦਰ ਆਈਆ। ਜਗਤ ਵੇਖਣ ਵਾਸਤੇ ਨਿੱਕੀ, ਸ੍ਰੀ ਭਗਵਾਨ ਵੱਡੀ ਬਣਾਈਆ। ਇਸ ਤੋਂ ਪਰੇ ਹੋਰ ਨਹੀਂ ਕੋਇ ਸਿੱਖੀ, ਜੋ ਸਾਖਿਆਤ ਪ੍ਰਭ ਦਾ ਦਰਸ਼ਨ ਪਾਈਆ। ਗੋਬਿੰਦ ਵੇਲਾ ਚੁੱਕਿਆ ਸੰਮਤ ਇੱਕੀ, ਏਕੰਕਾਰ ਆਪਣੀ ਆਪ ਆਪੇ ਦਏ ਗਵਾਹੀਆ। ਚਾਰ ਜੁਗ ਦੋ ਜਹਾਨ ਕਿਸੇ ਕੋਲ ਨਹੀਂ ਕੋਇ ਚਿੱਠੀ, ਜੋ ਧੁਰ ਦਾ ਹੁਕਮ ਪੜ੍ਹ ਕੇ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨਹਾਰ ਵੱਡੀ ਵਡਿਆਈਆ। ਸਾਢੇ ਚਾਰ ਕਹਿਣ ਮੈਂ ਵੇਖਿਆ ਵਖਰਾ ਜੋਗ, ਜੋਗੀ ਜੋਗੀਸ਼ਰ ਦੇਣ ਦੁਹਾਈਆ। ਬਿਨਾ ਪ੍ਰਭੂ ਦੀ ਕਿਰਪਾ ਕਿਸੇ ਨਾ ਹੋਇਆ ਸੰਜੋਗ, ਮਿਲਿਆ ਮੇਲ ਨਾ ਸ਼ਹਿਨਸ਼ਾਹੀਆ। ਸਾਚੀ ਚੁਗੀ ਕੋਇ ਨਾ ਚੋਗ, ਨਾਮ ਰਸ ਅੰਮ੍ਰਿਤ ਫਲ ਕੋਇ ਨਾ ਖਾਈਆ। ਜਨਮ ਮਰਨ ਦਾ ਲੱਗਾ ਸਭ ਨੂੰ ਰੋਗ, ਲੱਖ ਚੁਰਾਸੀ ਵਿਚੋਂ ਬਾਹਰ ਨਾ ਕੋਇ ਕਢਾਈਆ। ਆਤਮ ਸੇਜਾ ਕੋਇ ਨਾ ਸਕੇ ਭੋਗ, ਸਾਚਾ ਰਸ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੇੜਾ ਰਿਹਾ ਬੰਧਾਈਆ। ਸਾਢੇ ਚਾਰ ਕਹਿਣ ਅਸਾਂ ਵੇਖੇ ਜਗਤ ਹਕੀਰ, ਬਿਨ ਅੱਖਾਂ ਅੱਖ ਉਠਾਈਆ। ਰਾਹ ਤੱਕਦੇ ਵੇਖੇ ਫ਼ਕੀਰ, ਫ਼ਿਕਰਿਆਂ ਵਿਚ ਢੋਲੇ ਗਾਈਆ। ਦਰਸ਼ਨ ਪਾਉਂਦੇ ਵੇਖੇ ਪੀਰ, ਪੈਗ਼ੰਬਰ

ਦੇਣ ਦੁਹਾਈਆ। ਜੁਗ ਚੌਕੜੀ ਹੁੰਦੇ ਵੇਖੇ ਤਾਮੀਰ, ਟਿੱਲੇ ਪਰਬਤ ਖੋਜ ਖੁਜਾਈਆ। ਜੋਧੇ ਸੂਰਬੀਰ ਬਣ ਕੇ ਫੜਦੇ ਵੇਖੇ ਸ਼ਮਸ਼ੀਰ, ਹੁਕਮੇ ਅੰਦਰ ਹੁਕਮ ਫਰਾਈਆ। ਅੱਜੇ ਤੱਕ ਤੱਕਿਆ ਨਹੀਂ ਗਹਿਰ ਗੰਭੀਰ, ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਸੀਸ ਝੁਕਾਈਆ। ਜਿਸ ਦੇ ਹੱਥ ਸਭ ਦੀ ਤਕ਼ਦੀਰ, ਆਪਣੀ ਤਦਬੀਰ ਆਪਣੇ ਵਿਚ ਛੁਪਾਈਆ। ਜਿਸ ਝਗੜਾ ਚੁਕੌਣਾ ਅਮੀਰ ਗ਼ਰੀਬ, ਊਚਾਂ ਨੀਚਾਂ ਰੰਗ ਵਖਾਈਆ। ਉਸੇ ਦੀ ਚਰਨੀ ਝੁਕਦਾ ਰਿਹਾ ਕਬੀਰ, ਜੋ ਸਹਿਜ ਸੁਭਾਉ ਗੁਰਮੁਖਾਂ ਨਜ਼ਰੀ ਆਈਆ , ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰ ਹਿਰਦਾ ਵੇਖ ਵਖਾਈਆ। ਸਾਢੇ ਚਾਰ ਕਹੇ ਮੈਂ ਵੇਖਿਆ ਫਿਰਦਾ, ਬਿਨਾ ਤੱਤਾਂ ਫੇਰੀ ਪਾਈਆ। ਜਨ ਭਗਤਾਂ ਜਾਣੇ ਹਿਰਦਾ, ਜੋ ਅੱਖਾਂ ਤੋਂ ਉਪਰ ਦਿਤਾ ਟਿਕਾਈਆ। ਜਿਥੇ ਇਕੋ ਝਿਰਨਾ ਝਿਰਦਾ, ਨਿਝਰ ਧਾਰ ਵਹਾਈਆ। ਕਿਰਨਾ ਕਿਰਨਾ ਕਿਰਦਾ, ਰੂਪ ਰੰਗ ਨਾ ਕੋਇ ਸਮਝਾਈਆ। ਇਹ ਖੇਲ ਅਗੰਮੀ ਪਿਰ ਦਾ, ਪੀਆ ਪ੍ਰੀਤਮ ਆਪ ਬਣਾਈਆ। ਜੋ ਭਗਤ ਸੁਹੇਲਾ ਵਿਛੜਿਆਂ ਚਿਰ ਦਾ, ਚੇਤਨ ਹੋ ਕੇ ਜੋੜ ਜੁੜਾਈਆ। ਧੁਰ ਦਾ ਗ਼ੁੰਚਾ ਇਕੋ ਖਿੜਦਾ, ਫਲ ਫੂਲ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਮੇਲਾ ਸਹਿਜ ਸੁਭਾਈਆ। ਸਾਢੇ ਚਾਰ ਕਹੇ ਮੈਂ ਵੇਖਿਆ ਸੇਵਾਦਾਰ, ਪੁਰਖ ਅਬਿਨਾਸ਼ੀ ਨਜ਼ਰੀ ਆਈਆ। ਜੋ ਸੁਤਿਆਂ ਕਰੇ ਪਿਆਰ, ਅੰਦਰ ਵੜ ਕੇ ਖ਼ੁਸ਼ੀ ਬਣਾਈਆ। ਸਾਚਾ ਦੱਸ ਇਕ ਜੈਕਾਰ, ਢੋਲਾ ਆਪਣਾ ਨਾਮ ਸ਼ਨਵਾਈਆ। ਦ੍ਰਿਸ਼ਟੀ ਇਸ਼ਟੀ ਵਿਚੋਂ ਕੱਢ ਕੇ ਬਾਹਰ, ਪਿਆਰ ਇਕੋ ਨਾਲ ਬੰਧਾਈਆ। ਨਾਤਾ ਜੋੜ ਕੇ ਪੁਰਖ ਅਕਾਲ, ਨਰ ਨਰਾਇਣ ਦਏ ਸਮਝਾਈਆ। ਜਿਸ ਦਾ ਝਗੜਾ ਰਿਹਾ ਜੁਗ ਚਾਰ, ਫ਼ੈਸਲਾ ਅੰਤ ਨਾ ਕੋਇ ਕਰਾਈਆ। ਗੁਰ ਅਵਤਾਰ ਪੈਗ਼ੰਬਰ ਵੰਡਾਂ ਵੰਡਦੇ ਗਏ ਸੰਸਾਰ, ਪ੍ਰਭ ਦਾ ਹਿੱਸਾ ਨਾ ਕੋਇ ਸਮਝਾਈਆ। ਨਾਮ ਸਿਫ਼ਤ ਜਗਤ ਗਏ ਵਿਚਾਰ, ਰਸਨਾ ਜਿਹਵਾ ਨਾਲ ਮਿਲਾਈਆ। ਨਿਰਗੁਣ ਸਰਗੁਣ ਦੱਸਦੇ ਗਏ ਧਾਰ, ਸਰਗੁਣ ਹੋ ਕੇ ਸੀਸ ਝੁਕਾਈਆ। ਬਿਨਾ ਪਰਮ ਪੁਰਖ ਦੇ ਕਿਸੇ ਨਾ ਬੋਲਿਆ ਇਕ ਜੈਕਾਰ, ਜੈ ਜੈਕਾਰ ਨਾ ਕੋਇ ਦ੍ਰਿੜਾਈਆ। ਅੰਤਮ ਸਾਰੇ ਗਏ ਹਾਰ, ਹਰਿ ਜੂ ਭੇਵ ਕੋਇ ਨਾ ਪਾਈਆ। ਆਸਾ ਓਟ ਰਖ ਕੇ ਦੇਂਦੇ ਗਏ ਵਿਚਾਰ, ਭਵਿਖਤਾਂ ਵਿਚ ਸਮਝਾਈਆ। ਕਲ ਕਲਕੀ ਲਏ ਅਵਤਾਰ, ਜਿਸ ਦਾ ਪਿਤਾ ਨਾ ਕੋਇ ਮਾਈਆ। ਜਗਤ ਵੱਖਰਾ ਕਰੇ ਵਿਵਹਾਰ, ਵਿਹਾਰ ਆਪਣੇ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਸਾਢੇ ਚਾਰ ਕਹਿਣ ਮੈਂ ਵੇਖੀ ਮੰਜੀ ਚਾਰਪਾਈ ਖਾਟ, ਖਟਕਾ ਨਜ਼ਰ ਕੋਇ ਨਾ ਆਈਆ। ਜਿਨ੍ਹਾਂ ਪਿਛੇ ਮਾਰ ਕੇ ਆਇਆ ਵਾਟ, ਪਾਂਧੀ ਹੋ ਕੇ ਪੰਧ ਮੁਕਾਈਆ। ਚਾਰ ਜੁਗ ਨਾਲੋਂ ਚੰਗੀ ਉਹਨਾਂ ਦੀ ਕਰੇ ਇਕੋ ਰਾਤ, ਪਰਭਾਤੀ ਆਪਣੀ ਖ਼ੁਸ਼ੀ ਵਖਾਈਆ। ਸਚ ਪ੍ਰੇਮ ਦੀ ਦੇ ਕੇ ਜਾਵੇ ਦਾਤ, ਦਾਤੇ ਧੁਰ ਦੇ ਦਏ ਬਣਾਈਆ। ਜਿਹੜੀ ਕਿਸੇ ਦਵਾਰਿਉਂ ਹੱਥ ਨਹੀਂ ਆਉਣੀ ਸੌਗਾਤ, ਸੋ ਵਸਤ ਅਮੋਲਕ ਝੋਲੀ ਪਾਈਆ। ਸੁੱਤਿਆਂ ਜਾਗਦਿਆਂ ਗੁਰਮੁਖ ਇਕੋ ਢੋਲਾ ਲੈਣ ਆਖ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਪੂਰ ਕਰਾਈਆ। ਸਾਢੇ ਚਾਰ ਕਹਿਣ ਅਸਾਂ ਵੇਖਿਆ ਹਾਲ ਬਿਨਾ ਅੱਖਾਂ, ਅੱਖਰਾਂ ਵਿਚ ਨਾ ਕੋਇ ਸਮਝਾਈਆ। ਸੋ ਕਹਾਣੀ ਸਚ ਦੱਸਾਂ, ਜੋ ਪ੍ਰਭ ਨੇ ਦਿਤੀ ਵਖਾਈਆ। ਕੋਟਾਂ ਵਿਚੋਂ ਕਰੋੜਾਂ ਵਿਚੋਂ ਲੱਖਾਂ ਵਿਚੋਂ ਭਗਤ ਸੁਹੇਲਾ ਵਿਰਲਾ ਲੱਭਾ, ਜਿਸ ਦੀ ਸਮਝ ਨਾ ਕੋਇ ਸਮਝਾਈਆ। ਜਿਨ੍ਹਾਂ ਦਾ ਇਕੋ ਪਿਤਾ ਤੇ ਇਕੋ ਅੱਬਾ, ਇਕੋ ਇਕ ਜਣੇਂਦੀ ਮਾਈਆ। ਜਿਸ ਦੇ ਨਾਮ ਨੂੰ ਲੱਗੇ ਕੋਇ

ਨਾ ਧੱਬਾ, ਪਤਿਪਰਮੇਸ਼ਵਰ ਰੂਪ ਵਟਾਈਆ। ਲਹਿਣਾ ਦੇਣਾ ਚੁਕਾ ਕੇ ਹੱਬਾ, ਹੱਬ ਕਿਛ ਆਪੇ ਰਿਹਾ ਵਰਤਾਈਆ। ਅਗੇ ਨਾ ਕਿਸੇ ਦਾ ਦੱਬਾ, ਭੈ ਭੌ ਵਿਚੋਂ ਬਾਹਰ ਕਢਾਈਆ। ਜਨ ਭਗਤੋ ਤੁਹਾਡਾ ਵਧਦਾ ਰਹੇ ਅੱਗਾ, ਕੁਲ ਸਕੇ ਨਾ ਕੋਇ ਬਦਲਾਈਆ। ਤੁਹਾਡਾ ਨਾਮ ਰਹੇ ਜਗ੍ਹਾ ਜਗ੍ਹਾ, ਜਗ ਜੀਵਣ ਦਾਤਾ ਹੋਏ ਸਹਾਈਆ। ਤੁਹਾਡਾ ਨਿਰਗੁਣ ਸਰਗੁਣ ਧਾਰ ਮੇਲ ਰਹੇ ਸਦਾ, ਸਦ ਆਪਣੇ ਘਰ ਵਸਾਈਆ। ਸਾਚੇ ਨਾਮ ਦਾ ਚਖਾਉਂਦਾ ਰਹੇ ਮਜ਼ਾ, ਮਜਲਸ ਅਗੰਮੀ ਇਕ ਵਡਿਆਈਆ। ਤੁਹਾਨੂੰ ਅੰਤ ਕਿਸੇ ਨਹੀਂ ਦੇਣੀ ਸਜ਼ਾ, ਸਿੱਧਾ ਜਮਾਂ ਤੋਂ ਲੈਣਾ ਛੁਡਾਈਆ। ਤੁਹਾਡੇ ਵਿਚੋਂ ਬਹੁਤ ਖ਼ੁਸ਼ੀ ਸਿੰਘ ਫੱਗਾ, ਜੋ ਅਗੇ ਹੋ ਕੇ ਸੀਸ ਨਿਵਾਈਆ। ਕਿਸੇ ਨਾਲ ਕਰਨਾ ਨਹੀਂ ਕੋਈ ਦਗ਼ਾ, ਦਾਗ਼ ਦੁਰਮਤ ਦੇਣੀ ਧਵਾਈਆ। ਪ੍ਰਭ ਤਾਰਨ ਦੀ ਕੋਈ ਸਮਝ ਨਾ ਸਕਿਆ ਵਜ੍ਹਾ, ਵਜਦ ਵਜੂਦਾਂ ਵਾਲੇ ਗਏ ਸੀਸ ਨਿਵਾਈਆ। ਜੋ ਹਰਿ ਸਰਨਾਈ ਲੱਗਾ, ਲਗਨ ਇਕੋ ਇਕ ਰਖਾਈਆ। ਸਾਢੇ ਚਾਰ ਕਹੇ ਮੈਂ ਪ੍ਰਭ ਨੂੰ ਵੇਖਿਆ ਉਹਨਾਂ ਦੇ ਪਿਆਰ ਅੰਦਰ ਬੱਝਾ, ਉਠ ਉਠ ਘਰ ਘਰ ਦਰ ਦਰ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਸਾਢੇ ਚਾਰ ਵੇਲਾ ਵਕ਼ਤ ਅੱਜ ਦਾ, ਅਜ਼ਲ ਤੋਂ ਲਏ ਬਚਾਈਆ। ਲੱਖ ਚੁਰਾਸੀ ਵਿਛੋੜਾ ਹੋਵੇ ਜਗ ਦਾ, ਜੁਗਤੀ ਨਾਲ ਜਮ ਤੋਂ ਲਏ ਛੁਡਾਈਆ। ਜੋ ਪ੍ਰੇਮ ਅੰਦਰ ਤੁਹਾਡੇ ਅੰਦਰ ਵਸਦਾ, ਵਸੀਅਤ ਅਗਲੀ ਦਏ ਲਿਖਾਈਆ। ਨਾਤਾ ਬਣਿਆ ਰਿਹਾ ਸਦਾ ਪੁਰਖ ਸਮਰਥ ਦਾ, ਏਥੇ ਓਥੇ ਕਦੇ ਨਾ ਹੋਏ ਜੁਦਾਈਆ। ਤੁਹਾਡਾ ਲੇਖਾ ਹਿਸਾਬ ਵਿਚੋਂ ਵਖ ਦਾ, ਵਖਰੀ ਗੰਢ ਬੰਧਾਈਆ। ਭਗਤ ਖੇੜਾ ਸਦਾ ਰਹੇ ਵਸਦਾ, ਜਿਥੇ ਵਸੇ ਸ਼ਹਿਨਸ਼ਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਭੁੱਖਾ ਤੁਹਾਡੇ ਪ੍ਰੇਮ ਰਸ ਦਾ, ਜੋ ਰਸ ਰਸਨਾ ਦੇ ਪਿਛੇ ਦਏ ਰਖਾਈਆ। ਸਾਢੇ ਚਾਰ ਕਹੇ ਮੈਂ ਭਗਤਾਂ ਦੀ ਵੇਖੀ ਧੁਨ, ਧੁਨਕੀ ਅੰਦਰੇ ਅੰਦਰ ਵਜਾਈਆ। ਅੱਠੇ ਪਹਿਰ ਗਾਉਂਦੇ ਗੁਣ, ਗਹਿਰ ਗੰਭੀਰ ਧਿਆਨ ਲਗਾਈਆ। ਪ੍ਰਭੂ ਸਾਡੀ ਪੁਕਾਰ ਸੁਣ, ਦਰਸ ਦਿਖਾ ਥਾਉਂ ਥਾਈਂਆ। ਜੇ ਨਾ ਬਹੁੜਿਉਂ ਹੁਣ, ਕੀ ਤੇਰੀ ਵਡਿਆਈਆ। ਭਾਵੇਂ ਖਾਣ ਨੂੰ ਰੁੱਖਾ ਮਿੱਸਾ ਲੱਭਦਾ ਲੂਣ, ਨਿਮਕ ਤੇਰਾ ਰੰਗ ਚੜ੍ਹਾਈਆ। ਸਾਡਾ ਕਿਸੇ ਨਾਲ ਨਹੀਂ ਬੋਲਣ ਕੂਣ, ਇਕੋ ਤੇਰਾ ਰਾਹ ਤਕਾਈਆ। ਕਿਉਂ ਤੂੰ ਸਾਨੂੰ ਦੱਸਿਆ ਉਹ ਮਜ਼ਮੂਨ, ਜਿਸ ਦੀ ਅੱਖਰਾਂ ਵਿਚੋਂ ਬਾਹਰ ਪੜ੍ਹਾਈਆ। ਭਗਤ ਭਗਵਾਨ ਦਾ ਨਿਰਾਲਾ ਕ਼ਾਨੂੰਨ, ਕਲਮਿਆਂ ਤੋਂ ਲੇਖਾ ਦਿਤਾ ਛੁਡਾਈਆ। ਅਸੀਂ ਤੇਰੇ ਬੱਚੇ ਮਾਸੂਮ, ਬਾਲਿਆਂ ਵਿਚੋਂ ਬਾਲ ਨਜ਼ਰੀ ਆਈਆ। ਤੇਰੇ ਕੋਲ ਲੱਖ ਚੁਰਾਸੀ ਦਾ ਵੱਡਾ ਹਜ਼ੂਮ, ਗਿਣਤੀ ਬਹੁ ਗਿਣਤੀ ਵਿਚ ਰਖਾਈਆ। ਤੇਰੇ ਦਰ ਤੋਂ ਨਾ ਰਹੀਏ ਮਹਿਰੂਮ, ਖ਼ਾਲੀ ਝੋਲੀ ਦੇਣੀ ਭਰਾਈਆ। ਪੁਰਖ ਅਕਾਲ ਕਹੇ ਗੁਰਮੁਖੋ ਤੁਹਾਨੂੰ ਨਹੀਂ ਕੋਈ ਮਾਲੂਮ, ਮੈਂ ਮੁੱਲ ਤੁਹਾਡਾ ਰਿਹਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਾਢੇ ਚਾਰ ਵੇਲਾ ਕਹੇ ਮੈਂ ਵੇਖਿਆ ਵਲੀਅੱਲਾ, ਅੱਲਾਵਲੀ ਨਜ਼ਰੀ ਆਈਆ। ਜਿਸ ਦਾ ਇਕੋ ਵਖਰਾ ਮਹੱਲਾ, ਮਹਿਰਾਬ ਮੁਹੱਬਤ ਰਿਹਾ ਬਣਾਈਆ। ਮੁਰਸ਼ਦ ਮੁਰੀਦਾਂ ਫੜਾ ਕੇ ਪੱਲਾ, ਆਪਣੀ ਗੰਢ ਪਵਾਈਆ। ਪਾਰ ਕਰ ਕੇ ਜਲਾ ਥਲਾ, ਦਰ ਦਵਾਰਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਰਹਿਣ ਨਾ ਦੇਵੇ ਕੋਈ ਇਕੱਲਾ, ਭਗਤਾਂ ਅੰਦਰ ਭਗਵਨ ਮਿਲ ਕੇ ਭਗਤ ਭਗਵਾਨ ਰੂਪ ਵਟਾਈਆ।

੧੧ ਪੋਹ ਸ਼ਹਿਨਸ਼ਾਹੀ ਸੰਮਤ ੧ ਦੇਵਾ ਸਿੰਘ ਦੇ ਗ੍ਰਹਿ ਮਨਵਾਲ ਕੈਂਪ

ਨੇਤਰ ਨੀਰ ਬਿਰਹੋਂ ਵੈਰਾਗ, ਬਿਰਹਾ ਖ਼ੁਸ਼ੀ ਮਨਾਈਆ। ਸੋਈ ਆਤਮ ਗਈ ਜਾਗ, ਜੁਗਦੀ ਮਿਲੀ ਵਡਿਆਈਆ। ਸੁਲਖਣੀ ਹੋਈ ਵਡਭਾਗ, ਭਾਗ ਹਿੱਸਾ ਰਹੀ ਵੰਡਾਈਆ। ਪ੍ਰਭ ਮਾਲਕ ਮਿਲਿਆ ਆਦਿ, ਮਿਹਰਵਾਨ ਦਇਆ ਕਮਾਈਆ। ਜੋ ਬੇੜੇ ਚਾੜ੍ਹੇ ਜਹਾਜ਼, ਪਤਣ ਇਕ ਲਗਾਈਆ। ਜਿਥੇ ਭਗਤਾਂ ਭਗਵਨ ਮਿਲਣ ਦਾ ਰਿਵਾਜ, ਦੂਜਾ ਰਾਹ ਨਾ ਕੋਇ ਤਕਾਈਆ। ਜਿਸ ਨੂੰ ਲੱਭਦੇ ਕੋਟਨ ਸਾਧ, ਸੰਤ ਦੇਣ ਦੁਹਾਈਆ। ਸੋ ਪੂਰੇ ਕਰੇ ਕਾਜ, ਲੇਖਾ ਆਪਣੇ ਹੱਥ ਵਖਾਈਆ। ਬਿਰਹੋਂ ਕਹੇ ਮੇਰਾ ਪੂਰਾ ਹੋਏ ਵੈਰਾਗ, ਪ੍ਰਭ ਲੋਚਣ ਦਰਸ਼ਨ ਪਾਈਆ। ਲੇਖੇ ਲੱਗੇ ਨੈਣਾਂ ਵਾਲਾ ਨੀਰ ਆਬ, ਆਬਰੂ ਦਏ ਬਣਾਈਆ। ਜਿਸ ਜਗਹ ਦਾ ਕਦੀ ਆਇਆ ਨਹੀਂ ਸੀ ਖ਼ਵਾਬ, ਓਸ ਦਰ ਮਿਲੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਅਥਰੂ ਨੀਰ ਕਹੇ ਮੈਂ ਵਗਿਆ ਰੂਪ ਪਾਣੀ, ਪਵਣ ਪੌਣ ਦਏ ਗਵਾਹੀਆ। ਲੱਭ ਲੱਭ ਥੱਕਾ ਧੁਰ ਦਾ ਹਾਣੀ, ਜੁਗ ਜੁਗ ਸੇਵ ਕਮਾਈਆ। ਸਿਫ਼ਤਾਂ ਵਿਚ ਸੁਣਦਾ ਰਿਹਾ ਉਸ ਦੀ ਬਾਣੀ, ਗੁਰ ਅਵਤਾਰ ਪੈਗ਼ੰਬਰ ਗਏ ਸਮਝਾਈਆ। ਸਨਮੁਖ ਮਿਲਿਆ ਮਿਹਰਵਾਨ ਹੋ ਕੇ ਇਕੋ ਹਾਣੀ, ਹਾਨ ਲਾਭ ਨਾ ਕੋਇ ਤਕਾਈਆ। ਲੇਖਾ ਛੱਡ ਕੇ ਚਾਰੇ ਖਾਣੀ, ਭਗਤ ਸੁਹੇਲੇ ਰਿਹਾ ਉਠਾਈਆ। ਦੇਵਣਹਾਰਾ ਪਦ ਨਿਰਬਾਣੀ, ਘਰ ਸਾਚਾ ਇਕ ਸੁਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਜਨਮ ਦੀ ਮੁਸ਼ਕਲ ਕਰੇ ਆਸਾਨੀ, ਆਸਾ ਗੁਰਮੁਖਾਂ ਪੂਰ ਵਖਾਈਆ।