੧੧ ਪੋਹ ਸ਼ਹਿਨਸ਼ਾਹੀ ਸੰਮਤ ੧ ਫੁਮਣ ਸਿੰਘ ਦੇ ਗ੍ਰਹਿ ਮਨਵਾਲ ਕੈਂਪ
ਜਨ ਭਗਤ ਕਦੇ ਨਾ ਮੰਨਣ ਤੰਗੀ, ਤੰਗੀ ਤੰਗਦਸਤ ਰੂਪ ਨਾ ਕੋਇ ਵਖਾਈਆ। ਇਕੋ ਪ੍ਰੇਮ ਪ੍ਰੀਤੀ ਨਾਮ ਭੰਡਾਰਾ ਰਹੇ ਮੰਗੀ, ਦਿਵਸ ਰੈਣ ਧਿਆਨ ਲਗਾਈਆ। ਪੁਰਖ ਅਕਾਲ ਮਿਲੇ ਧੁਰ ਦਾ ਸੰਗੀ, ਸਤਿਗੁਰ ਸੱਚਾ ਸ਼ਹਿਨਸ਼ਾਹੀਆ। ਕਾਇਆ ਮਾਟੀ ਚੋਲੀ ਜਾਏ ਰੰਗੀ, ਰੰਗ ਧੁਰ ਦਾ ਇਕ ਰੰਗਾਈਆ। ਜਗਤ ਜਹਾਨ ਪਿਠ ਨਾ ਹੋਵੇ ਨੰਗੀ, ਸਿਰ ਆਪਣਾ ਹੱਥ ਟਿਕਾਈਆ। ਜਮ ਕੀ ਫਾਸੀ ਰਹੇ ਨਾ ਫੰਦੀ, ਲੱਖ ਚੁਰਾਸੀ ਪੰਧ ਮੁਕਾਈਆ। ਨਿਜ ਨੇਤਰ ਅੱਖ ਰਹੇ ਨਾ ਅੰਧੀ, ਲੋਇਨ ਸਚ ਕਰੇ ਰੁਸ਼ਨਾਈਆ। ਮਾਇਆ ਮਮਤਾ ਰਹੇ ਨਾ ਕੋਇ ਪਾਬੰਦੀ, ਕੂੜੀ ਕਿਰਿਆ ਦਏ ਗਵਾਈਆ। ਸਚ ਦਵਾਰੇ ਆਵੇ ਲੰਘੀ, ਗ੍ਰਹਿ ਮੰਦਰ ਫੇਰਾ ਪਾਈਆ। ਅਨਹਦ ਸ਼ਬਦ ਅਨਾਦ ਵਜਾਏ ਮਰਦੰਗੀ, ਧੁਰ ਦਾ ਢੋਲਾ ਇਕੋ ਵਾਈਆ। ਹੱਕ ਮੁਹੱਬਤ ਦੇਵੇ ਚੰਗੀ, ਬੁਰਿਆਈਆਂ ਚੰਗਿਆਈਆਂ ਵਿਚ ਛੁਪਾਈਆ। ਆਪਣੀ ਖੇਲ ਦੱਸੇ ਬਹੁਰੰਗੀ, ਜਿਸ ਵਿਚੋਂ ਸਾਖਿਆਤ ਨਜ਼ਰੀ ਆਈਆ। ਮਾਰਗ ਔਝੜ ਰਹੇ ਨਾ ਡੰਡੀ, ਧੁਰ ਦਾ ਰਸਤਾ ਦਏ ਵਖਾਈਆ। ਪਰਮਾਨੰਦ ਦੇ ਕੇ ਅਨੰਦੀ, ਅਨੰਦ ਆਤਮਾ ਵਿਚੋਂ ਪਰਗਟਾਈਆ। ਸੁਰਤੀ ਹੋਣ ਨਾ ਦੇਵੇ ਰੰਡੀ, ਸ਼ਬਦ ਹਾਣੀ ਜੋੜ ਜੁੜਾਈਆ। ਮਾਇਆ ਮਮਤਾ ਮੋਹ ਮੇਟ ਘਮੰਡੀ, ਸਤਿ ਸਚ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸੁਹੇਲਾ ਹੋ ਕੇ ਹੋਏ ਸਹਾਈਆ। ਜਨ ਭਗਤ ਕੋਇ ਨਾ ਜਾਣੇ
ਦੁੱਖ, ਦੁੱਖੀ ਰੂਪ ਨਾ ਕੋਇ ਬਣਾਈਆ। ਪ੍ਰਭ ਪ੍ਰੀਤੀ ਜਾਣ ਕੇ ਸੁਖ, ਚਰਨ ਕਵਲ ਮਿਲੇ ਸਰਨਾਈਆ। ਸਾਚੀ ਸੋਭਾਵੰਤ ਹੋਏ ਰੁਤ, ਸ੍ਰੀ ਭਗਵਾਨ ਦਇਆ ਕਮਾਈਆ। ਉਜਲ ਕਰੇ ਮੁਖ, ਦੁਰਮਤ ਮੈਲ ਧਵਾਈਆ। ਸਚ ਭਾਗ ਕਦੇ ਨਾ ਜਾਏ ਨਿਖੁੱਟ, ਨਿਹਕਰਮਣ ਕਰਮਣ ਦਏ ਬਣਾਈਆ। ਸਮਰਥ ਪੁਰਖ ਦੇ ਕੇ ਓਟ, ਓੜਕ ਆਪੇ ਹੋਏ ਸਹਾਈਆ। ਕਰ ਪਰਕਾਸ਼ ਨਿਰਮਲ ਜੋਤ, ਅੰਧ ਅੰਧੇਰਾ ਦਏ ਗਵਾਈਆ। ਪੜਦਾ ਲਾਹ ਕੇ ਲੋਕ ਪਰਲੋਕ, ਸਨਮੁਖ ਹੋ ਕੇ ਨਜ਼ਰੀ ਆਈਆ। ਜਿਥੇ ਕੋਈ ਨਾ ਸਕੇ ਪਹੁੰਚ, ਭਗਤ ਸੁਹੇਲੇ ਦਏ ਟਿਕਾਈਆ। ਅਗਲਾ ਖੇਲ ਜੰਬੂ ਤੋਂ ਬਾਦ ਕਰੌਚ, ਪੁਸ਼ਕਰ ਅਪਣਾ ਰਾਹ ਤਕਾਈਆ। ਜਿਸ ਦੀ ਸੋਚ ਨਾ ਸਕੇ ਕੋਈ ਸੋਚ, ਬੁੱਧੀਵਾਨ ਬੁਧ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਤ ਨਵਿਤ ਆਪਣੀ ਖੇਲ ਵਖਾਈਆ। ਜਨ ਭਗਤ ਕਦੇ ਨਾ ਮਾਰੇ ਹਾਹ, ਠੰਡਾ ਸਾਸ ਨਾ ਕੋਇ ਰਖਾਈਆ। ਇਕੋ ਨੇਤਰ ਲਏ ਉਠਾ, ਅੱਖ ਪਰਤੱਖ ਮਿਲੇ ਗੁਸਾਂਈਆ। ਭਾਣਾ ਮੰਨੇ ਚਲੇ ਰਜਾ, ਗੁਰ ਅਵਤਾਰ ਪੈਗ਼ੰਬਰ ਗਏ ਸਮਝਾਈਆ। ਗ਼ਮੀ ਖ਼ੁਸ਼ੀ ਭੁਗਤੇ ਨਾ ਕੋਇ ਸਜ਼ਾ, ਇਕੋ ਰੰਗ ਵਖਾਈਆ। ਸਾਚਾ ਮੇਲਾ ਹੋਵੇ ਸਹਿਜ ਸੁਭਾ, ਆਤਮ ਪਰਮਾਤਮ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਵਖਾਈਆ। ਜਨ ਭਗਤ ਕਦੇ ਨਾ ਭਰਨ ਹੌਕਾ, ਦੁੱਖੀ ਰੂਪ ਨਾ ਕੋਇ ਬਣਾਈਆ। ਇਕ ਸਹਾਰਾ ਲੈ ਕੇ ਸੱਚੇ ਨਾਉਂ ਕਾ, ਨੌਕਾ ਚੜ੍ਹਨ ਚਾਈਂ ਚਾਈਂਆ। ਜਿਥੇ ਲੇਖਾ ਨਹੀਂ ਤੂੰ ਹਉਂ ਕਾ, ਇਕੋ ਪ੍ਰਭੂ ਮਿਲੇ ਸਰਨਾਈਆ। ਲੇਖਾ ਮੁਕੇ ਕੂੜੀ ਕਿਰਿਆ ਕਾਉਂ ਕਾ, ਹੰਸ ਮਾਣਕ ਮੋਤੀ ਚੋਗ ਚੁਗਾਈਆ। ਖੇਲ ਵੇਖੇ ਸਚ ਨਿਆਉਂ ਕਾ, ਸਚ ਅਦਾਲਤ ਬੇਪਰਵਾਹੀਆ। ਭਾਂਡਾ ਭੱਜੇ ਭਰਮ ਭੌ ਕਾ, ਭੈ ਵਿਚ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਹਰਿ ਵੇਖ ਵਖਾਈਆ। ਜਨ ਭਗਤ ਕਦੇ ਨਾ ਡਰਦਾ, ਚਿੰਤਾ ਰੋਗ ਨਾ ਕੋਇ ਜਣਾਈਆ। ਮੰਜ਼ਲ ਸਾਚੇ ਪੌੜੇ ਚੜ੍ਹਦਾ, ਅੰਤਰ ਅੰਤਰ ਪੰਧ ਮੁਕਾਈਆ। ਸਚ ਦਵਾਰੇ ਜਾ ਕੇ ਖੜਦਾ, ਜਿਥੇ ਵਸੇ ਹਰਿ ਰਘੁਰਾਈਆ। ਇਕੋ ਸੋਹੰ ਢੋਲਾ ਪੜ੍ਹਦਾ, ਤੂੰ ਮੇਰਾ ਮੈਂ ਤੇਰਾ ਦੂਜੀ ਵੰਡ ਨਾ ਕੋਇ ਵਖਾਈਆ। ਦਰਸ਼ਨ ਕਰ ਨਰਾਇਣ ਨਰ ਦਾ, ਨਰ ਹਰਿ ਇਕੋ ਇਕ ਮਨਾਈਆ। ਪ੍ਰੇਮ ਪ੍ਰੀਤੀ ਅੰਦਰ ਭਾਣਾ ਜਰਦਾ, ਦੁੱਖ ਸੁਖ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਪੜਦਾ ਦਏ ਉਠਾਈਆ। ਜਨ ਭਗਤ ਕਦੇ ਨਾ ਹੋਵੇ ਡਰਪੋਕ, ਲੋਕ ਲੱਜਿਆ ਨਾ ਕੋਇ ਰਖਾਈਆ। ਪੰਧ ਮੁਕਾ ਕੇ ਚੌਦਾਂ ਲੋਕ, ਪੁਰਖ ਅਕਾਲ ਇਕ ਧਿਆਈਆ। ਸਾਹਿਬ ਸਵਾਮੀ ਰੱਖ ਕੇ ਓਟ, ਆਸਰਾ ਇਕ ਵਖਾਈਆ। ਧੁਰ ਦਾ ਢੋਲਾ ਪੜ੍ਹੇ ਸਲੋਕ, ਸੱਚਾ ਰਾਗ ਅਲਾਈਆ। ਠਾਂਡੇ ਦਰ ਮਾਣ ਮੌਜ, ਮਜਲਸ ਭਗਤਾਂ ਨਾਲ ਬਣਾਈਆ। ਪ੍ਰਭ ਦਾ ਦਰਸ਼ਨ ਕਰੇ ਰੋਜ਼, ਨਿਤ ਨਵਿਤ ਵੇਖ ਵਖਾਈਆ। ਸ੍ਰਿਸ਼ਟੀ ਵਲੋਂ ਰਹੇ ਖ਼ਾਮੋਸ਼, ਰਸਨਾ ਜਿਹਵਾ ਨਾ ਕੋਇ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਕੋਨਾ ਗੋਸ਼, ਗੋਸ਼ਟ ਆਪਣੀ ਦਏ ਸਮਝਾਈਆ। ਜਨ ਭਗਤਾਂ ਸਦਾ ਸਦਾ ਸਦ ਭਰੋਸਾ, ਭਗਵਨ ਇਕੋ ਇਕ ਜਣਾਈਆ। ਵਕ਼ਤ ਕੋਇ ਨਾ ਹੋਵੇ ਔਖਾ, ਔਖੀ ਘਾਟੀ ਨਾ ਕੋਇ ਚੜ੍ਹਾਈਆ। ਮਾਨਸ ਜਨਮ ਵਿਚ ਗੁਰਮੁਖ ਵਿਰਲੇ ਮਿਲਦਾ ਮੌਕਾ, ਜੋ ਪ੍ਰਭ ਦਾ ਖੇਲ ਵੇਖ ਖ਼ੁਸ਼ੀ ਮਨਾਈਆ। ਹੁਕਮੇਂ ਅੰਦਰ ਗੋਬਿੰਦ ਛੱਡ ਕੇ ਪਟਨਾ ਪੌਂਟਾ, ਪੁਰੀ ਅਨੰਦ ਗਿਆ ਤਜਾਈਆ। ਜਿਸ ਦਾ
ਇਕੋ ਢਈਆ ਇਕੋ ਢੌਂਕਾ, ਡੰਕਾ ਢੋਲਾ ਆਪੇ ਰਿਹਾ ਸੁਣਾਈਆ। ਨਾਮ ਨਿਧਾਨ ਲੈ ਕੇ ਨੌਕਾ, ਨਵ ਨੌ ਚਾਰ ਅੰਤਰ ਵੇਖ ਵਖਾਈਆ। ਲੇਖਾ ਜਾਣੇ ਭਾਵਨੀ ਭਾਓ ਕਾ, ਭੇਵ ਅਭੇਦਾ ਆਪਣੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚੇ ਸ਼ਾਹੋ ਕਾ, ਸ਼ਹਿਨਸ਼ਾਹ ਹੋ ਕੇ ਸ਼ਹਿਨਸ਼ਾਹੀ ਰਿਹਾ ਬਦਲਾਈਆ।
੧੧ ਪੋਹ ਸ਼ਹਿਨਸ਼ਾਹੀ ਸੰਮਤ ੧ ਬਚਨ ਸਿੰਘ ਦੇ ਗ੍ਰਹਿ ਮਨਵਾਲ ਕੈਂਪ ਜੰਮੂ
ਸਦਾ ਸੁਹੇਲਾ ਅਨਾਥਾਂ ਨਾਥ, ਦੀਨਨ ਦੀਨ ਦਇਆ ਕਮਾਇੰਦਾ। ਭਗਤ ਵਛਲ ਪ੍ਰਭ ਭਗਤਾਂ ਸਾਥ, ਨਿਤ ਨਵਿਤ ਵੇਸ ਵਟਾਇੰਦਾ। ਆਤਮ ਪਰਮਾਤਮ ਜੋੜ ਕੇ ਸਾਕ, ਸੱਜਣ ਮਾਲਕ ਇਕ ਅਖਵਾਇੰਦਾ। ਕਾਇਆ ਮੰਦਰ ਬੰਦ ਕਿਵਾੜੀ ਖੋਲ੍ਹ ਕੇ ਤਾਕ, ਪੜਦਾ ਓਹਲਾ ਆਪ ਉਠਾਇੰਦਾ। ਨਾਮ ਸ਼ਬਦ ਸੁਣਾ ਕੇ ਨਾਦ, ਸੋਈ ਸੁਰਤੀ ਆਪ ਜਗਾਇੰਦਾ। ਨਿਰਮਲ ਜੋਤ ਕਰ ਪਰਕਾਸ਼, ਅੰਧ ਅੰਧੇਰ ਆਪ ਮਿਟਾਇੰਦਾ। ਸ੍ਰੀ ਭਗਵਾਨ ਵਸ ਕੇ ਸਾਥ, ਸਗਲਾ ਸੰਗ ਆਪ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲੇ ਰੰਗ ਚੜ੍ਹਾਇੰਦਾ। ਭਗਤਨ ਮੀਤਾ ਹਰਿ ਭਗਵੰਤ, ਨਿਰਗੁਣ ਸਰਗੁਣ ਦਇਆ ਕਮਾਇੰਦਾ। ਖੇਲੇ ਖੇਲ ਆਦਿ ਜੁਗਾਦਿ ਜੁਗਾ ਜੁਗੰਤ, ਜੁਗ ਚੌਕੜੀ ਵੇਸ ਵਟਾਇੰਦਾ। ਨਾਉਂ ਨਿਰੰਕਾਰਾ ਦੱਸ ਕੇ ਮਣੀਆਂ ਮੰਤ, ਮੰਤਰ ਇਕੋ ਇਕ ਸਮਝਾਇੰਦਾ। ਸਰਬ ਜੀਆਂ ਬਿਧ ਜਾਣੇ ਅੰਤਰ, ਸੰਤ ਸੁਹੇਲੇ ਆਪ ਮਿਲਾਇੰਦਾ। ਕਲਜੁਗ ਅਗਨੀ ਅੱਗ ਬੁਝਾਏ ਬਸੰਤਰ, ਅੰਮ੍ਰਿਤ ਮੇਘ ਨਾਮ ਬਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਤਿਗੁਰ ਸੋਭਾ ਪਾਇੰਦਾ। ਘਰ ਸਤਿਗੁਰ ਗ੍ਰਹਿ ਮੰਦਰ ਵਸੇ, ਕਾਇਆ ਮਾਟੀ ਸੋਭਾ ਪਾਈਆ। ਬੋਧ ਅਗਾਧਾ ਸ਼ਬਦੀ ਨਾਮ ਦੱਸੇ, ਕਰੇ ਅਗੰਮ ਪੜ੍ਹਾਈਆ। ਦਰਸ ਦਿਖਾਏ ਨਿਜ ਨੇਤਰ ਲੋਚਨ ਦੀਦ ਅੱਖੇ, ਦੋਏ ਨੈਣ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਬਖ਼ਸ਼ਣਹਾਰ ਸਰਨਾਈਆ। ਜਨ ਭਗਤਾਂ ਦੇਵੇ ਸਰਨਗਤ, ਗਹਿਰ ਗੰਭੀਰ ਦਇਆ ਕਮਾਇੰਦਾ। ਪ੍ਰੇਮ ਪ੍ਰੀਤੀ ਬ੍ਰਹਮ ਮਤ, ਵਿਦਿਆ ਸਚ ਸਚ ਪੜ੍ਹਾਇੰਦਾ। ਨਾੜੀ ਨਾੜੀ ਨਾ ਉਬਲੇ ਰੱਤ, ਅਗਨੀ ਤਤ ਨਾ ਕੋਇ ਜਲਾਇੰਦਾ। ਅੰਮ੍ਰਿਤ ਨਿਝਰ ਝਿਰਨਾ ਦੇ ਕੇ ਰਸ, ਰਸ ਆਤਮਕ ਇਕ ਵਖਾਇੰਦਾ। ਸਾਚੇ ਪ੍ਰੇਮ ਅੰਦਰ ਹੋ ਕੇ ਵੱਸ, ਵਾਸਤਾ ਆਪਣੇ ਨਾਲ ਰਖਾਇੰਦਾ। ਭਗਤ ਭਗਵੰਤ ਇਕ ਦੂਜੇ ਨਾਲ ਬਿਨ ਰਸਨਾ ਜਿਹਵਾ ਬੱਤੀ ਦੰਦ ਰਹੇ ਹੱਸ, ਸੋਹੰ ਹੰਸਾ ਇਕੋ ਰੂਪ ਨਜ਼ਰੀ ਆਈਆ। ਦੁੱਖ ਰੋਗ ਕਟੇ ਸੰਤਾਪ, ਸਤਿ ਆਪਣਾ ਦਏ ਸਮਝਾਈਆ। ਜਨਮ ਜਨਮ ਦਾ ਮੇਟ ਕੇ ਪਾਪ, ਦੁਰਮਤ ਮੈਲ ਧਵਾਈਆ। ਧੁਰ ਦਾ ਨਾਮ ਦੇ ਕੇ ਜਾਪ, ਜ਼ਾਮਨ ਹੋ ਕੇ ਲਏ ਛੁਡਾਈਆ। ਆਤਮ ਪਰਮਾਤਮ ਬਣ ਕੇ ਸਾਕ, ਬੰਧਨ ਇਕੋ ਇਕ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਸ ਵਖਾ ਕੇ ਸਾਖਿਆਤ, ਸੁਖ਼ਨ ਪਿਛਲੇ ਪੂਰ ਕਰਾਈਆ।
੧੧ ਪੋਹ ਸ਼ਹਿਨਸ਼ਾਹੀ ਸੰਮਤ ੧ ਝੱਜਰ ਕੋਟਲੀ ਕੈਂਪ ਜੰਮੂ
ਜਨ ਭਗਤ ਜਗ ਮਿਲੇ ਮਾਣ, ਮਾਨਸ ਜਨਮ ਲੇਖੇ ਲਾਇੰਦਾ। ਲੱਖ ਚੁਰਾਸੀ ਵਿਚੋਂ ਕਰ ਪਹਿਚਾਨ, ਸੱਜਣ ਸੁਹੇਲੇ ਬਾਹਰ ਕਢਾਇੰਦਾ। ਸਚ ਪ੍ਰੀਤੀ ਦੇ ਕੇ ਦਾਨ, ਵਸਤ ਅਮੋਲਕ ਝੋਲੀ ਪਾਇੰਦਾ। ਨਾਮ ਨਿਧਾਨਾ ਦੇ ਕੇ ਗਿਆਨ, ਅਗਿਆਨ ਅੰਧੇਰ ਮਿਟਾਇੰਦਾ। ਨਿਰਗੁਣ ਸਰਗੁਣ ਦਰਸ ਦੇਵੇ ਆਣ, ਪੜਦਾ ਉਹਲਾ ਦੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਕਾਰ ਕਮਾਇੰਦਾ। ਜਨ ਭਗਤਾਂ ਪ੍ਰਭ ਸਦਾ ਉਧਾਰੀ, ਅੰਤਰ ਅੰਤਰ ਵੇਖ ਵਖਾਈਆ। ਫੜ ਫੜ ਪੈਜ ਰਿਹਾ ਸਵਾਰੀ, ਜਨਮ ਜਨਮ ਦੀ ਮੈਲ ਗਵਾਈਆ। ਧੁਰ ਦੀ ਪ੍ਰੀਤੀ ਬਖ਼ਸ਼ ਕੇ ਇਕ ਨਿਰੰਕਾਰੀ, ਨਿਰਗੁਣ ਜੋਤ ਰਿਹਾ ਮਿਲਾਈਆ। ਚਿੰਤਾ ਦੁੱਖ ਮਿਟਾ ਕੇ ਬੀਮਾਰੀ, ਸੁਖ ਸਾਗਰ ਵਿਚ ਸਮਾਈਆ। ਅਗਲੀ ਦੂਰ ਕਰੇ ਖ਼ੁਆਰੀ, ਖ਼ਾਲਸ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਏ ਵਡਿਆਈਆ। ਜਨ ਭਗਤਾਂ ਪ੍ਰਭ ਸਦਾ ਦਾਸ, ਸੇਵਕ ਸੇਵਕ ਸੇਵ ਕਮਾਇੰਦਾ। ਜੁਗ ਚੌਕੜੀ ਪੂਰੀ ਕਰੇ ਆਸ, ਤ੍ਰਿਸ਼ਨਾ ਜਗਤ ਕੂੜੀ ਬੁਝਾਇੰਦਾ। ਘਟ ਭੀਤਰ ਮਿਲੇ ਆਪ, ਗ੍ਰਹਿ ਮੰਦਰ ਸੋਭਾ ਪਾਇੰਦਾ। ਇਕ ਇਕੱਲਾ ਦੱਸ ਕੇ ਜਾਪ, ਸੋਹੰ ਸੋਹਲਾ ਸਚ ਸੁਣਾਇੰਦਾ। ਜਨਮ ਕਰਮ ਦਾ ਮੇਟ ਕੇ ਪਾਪ, ਪਤਿਤ ਪੁਨੀਤ ਰੂਪ ਵਟਾਇੰਦਾ। ਸਿਰ ਰਖੇ ਦੇ ਕਰ ਹਾਥ, ਸਮਰਥ ਆਪਣੀ ਦਇਆ ਕਮਾਇੰਦਾ। ਪਿਛਲੀ ਮੇਟੇ ਆਪ ਵਾਟ, ਅਗਲਾ ਪੰਧ ਅਪ ਸਮਝਾਇੰਦਾ। ਕਲਜੁਗ ਕੂੜੀ ਕਿਰਿਆ ਮਿਟਣ ਵਾਲੀ ਅੰਧੇਰੀ ਰਾਤ, ਸਾਚਾ ਚੰਦ ਚਮਕਾਇੰਦਾ। ਜਨ ਭਗਤਾਂ ਪੁਛੇ ਹਰਿ ਜੂ ਵਾਤ, ਲੱਖ ਚੁਰਾਸੀ ਖੋਜ ਖੁਜਾਇੰਦਾ। ਸਚ ਪ੍ਰੀਤੀ ਬੰਨ੍ਹੇ ਨਾਤ, ਸਾਕ ਸੱਜਣ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਇੰਦਾ। ਜਨ ਭਗਤਾਂ ਕੋਈ ਲੋੜ ਨਹੀਂ ਚਾਰਪਾਈ ਖਾਟ, ਤਕੀਆ ਲੇਫ ਨਜ਼ਰ ਕੋਇ ਨਾ ਆਈਆ। ਜਿਨ੍ਹਾਂ ਦੀ ਦਿਵਸ ਰੈਣ ਇਕੋ ਯਾਦ, ਢੋਲਾ ਗਾਉਂਣ ਬੇਪਰਵਾਹੀਆ। ਪਤਿਪਰਮੇਸ਼ਵਰ ਸੁਣ ਫ਼ਰਿਆਦ, ਘਰ ਘਰ ਵੇਖੇ ਚਾਈਂ ਚਾਈਂਆ। ਉਜੜਿਆਂ ਫੇਰ ਕਰੇ ਆਬਾਦ, ਆਪ ਆਪਣਾ ਰੰਗ ਵਖਾਈਆ। ਲੋਕਮਾਤ ਰੱਖੇ ਲਾਜ, ਦੂਈ ਦਵੈਤ ਨਾ ਕੋਇ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਜਨ ਭਗਤੋ ਤੁਹਾਡੀ ਬਣਨ ਵਾਲੀ ਵਖਰੀ ਨਗਰੀ, ਨਗਰ ਸੋਹਣਾ ਦਏ ਵਖਾਈਆ। ਜਿਥੇ ਵਸਤ ਅਮੋਲਕ ਹੋਵੇ ਸਮਗਰੀ, ਪੁਰਖ ਅਬਿਨਾਸ਼ੀ ਆਪ ਵਰਤਾਈਆ। ਧਰਤੀ ਹੋਵੇ ਪੱਧਰੀ, ਪਹਾੜਾਂ ਵਿਚ ਨਾ ਕੋਇ ਰੁਲਾਈਆ। ਫਿਰਨਾ ਪਏ ਨਾ ਵਿਚ ਜੰਗਲੀਂ, ਉਜਾੜਾਂ ਵਿਚ ਨਾ ਕੋਇ ਭਵਾਈਆ। ਖੇਲ ਸੁਖ ਦੀ ਵਖਾਏ ਅਗਲੀ, ਪਿਛਲਾ ਲੇਖਾ ਰਿਹਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਜਨ ਭਗਤ ਕੋਈ ਨਾ ਜਾਣੇ ਦੁਖੜਾ, ਦੁੱਖਾਂ ਦਾਰੂ ਰਿਹਾ ਬਣਾਈਆ। ਸਤਿਗੁਰ ਉਜਲ ਕਰੇ ਮੁਖੜਾ, ਮੁਖਾਂ ਮੁਖ ਸਾਲਾਹੀਆ। ਉਲਟਾ ਲੇਖਾ ਕਟੇ ਰੁਖੜਾ, ਨੌ ਅਠਾਰਾਂ ਨਾ ਕੋਇ ਤਪਾਈਆ। ਸੰਤ ਸੁਹੇਲਾ ਉਠਾ ਕੇ ਸੁਤੜਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਗੁਰਮੁਖ ਗੋਦ ਉਠਾਏ ਵਾਂਗ ਪੁੱਤਰਾ, ਪਿਤਾ ਪੂਤ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚੋਂ ਬਾਹਰ ਕਢਾਈਆ। ਜਨ ਭਗਤ ਅੰਦਰ ਕੋਈ ਨਾ ਮਾਰੇ ਧਾਹ, ਨੇਤਰ ਨੀਰ ਨਾ ਕੋਇ
ਵਹਾਈਆ। ਸ੍ਰੀ ਭਗਵਾਨ ਖੇਲ ਰਿਹਾ ਕਰਾ, ਖ਼ਾਲਕ ਖ਼ਲਕ ਰਿਹਾ ਉਠਾਈਆ। ਪਹਿਲਾਂ ਹੁਕਮ ਦਿਤਾ ਵਰਤਾ, ਵਾਰਤਾ ਪਿਛਲੀ ਦਿਤੀ ਦੁਹਰਾਈਆ। ਸਹਿਜ ਸੁਭਾਉ ਬਾਹਰ ਕਢਾ, ਘਰ ਠਾਂਡੇ ਰਿਹਾ ਬਹਾਈਆ। ਜਿਸ ਗ੍ਰਹਿ ਮੰਦਰ ਦਏ ਵਸਾ, ਵਾਸਤਾ ਆਪਣੇ ਨਾਲ ਜੁੜਾਈਆ। ਮਰੀਜ਼ ਬਣ ਕੇ ਖਾਣੀ ਨਾ ਪਏ ਕੋਈ ਦਵਾ, ਆਤਮ ਪਰਮਾਤਮ ਆਪਣਾ ਸੰਗ ਰਖਾਈਆ। ਬੇਸ਼ਕ ਤੁਸੀਂ ਆਪਣਾ ਜਗਤ ਲੇਖਾ ਆਏ ਗਵਾ, ਗਵਾਹ ਦੋ ਜਹਾਨ ਨਜ਼ਰੀ ਆਈਆ। ਅਗਲਾ ਖੇਲ ਹੋਣ ਵਾਲਾ ਰਵਾਂ, ਰਹਿਬਰ ਹੋ ਕੇ ਰਿਹਾ ਸਮਝਾਈਆ। ਜਿਸ ਦਾ ਮਾਰਗ ਲੱਗਣਾ ਨਵਾਂ, ਨਵ ਸੱਤ ਪਏ ਸਰਨਾਈਆ। ਤੁਹਾਡਾ ਹਰਖ਼ ਸੋਗ਼ ਚਿੰਤਾ ਮਿਟਾਵੇ ਗ਼ਮਾਂ, ਦੁਖੀਆਂ ਦੁੱਖ ਮਿਟਾਈਆ। ਬੁੱਝਾ ਦੀਪਕ ਫੇਰ ਜਗਾਏ ਸ਼ਮਾਂ, ਘਰ ਘਰ ਕਰੇ ਰੁਸ਼ਨਾਈਆ। ਹੁਕਮੇਂ ਅੰਦਰ ਬਦਲ ਕੇ ਸਮਾਂ, ਸਮਾਨ ਬਹੁਤਾ ਝੋਲੀ ਪਾਈਆ। ਕਾਰਜ ਲਾਏ ਆਪਣੇ ਕੰਮਾਂ, ਕਰਨੀ ਕਰਤਾ ਇਕ ਦ੍ਰਿੜਾਈਆ। ਝੂਠੀ ਤੋੜ ਕੇ ਤ੍ਰਿਸ਼ਨਾ ਤਮਅ, ਤਾਮਸ ਅੰਦਰੋਂ ਦਏ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਇਕੋ ਇਕ ਵਰਤਾਈਆ। ਜਨ ਭਗਤ ਹੁਕਮ ਅੰਦਰ ਨਾ ਜਾਣਾ ਡੋਲ, ਦਿਲ ਦਲੀਲ ਨਾ ਕੋਇ ਬਦਲਾਈਆ। ਸਾਹਿਬ ਸਤਿਗੁਰ ਵਸੇ ਕੋਲ, ਘਰ ਬੈਠਾ ਸੋਭਾ ਪਾਈਆ। ਨਾਭੀ ਕਵਲੀ ਰਿਹਾ ਮੌਲ, ਪੱਤ ਡਾਲੀ ਆਪ ਮਹਿਕਾਈਆ। ਜਿਸ ਦਾ ਖੇਲ ਵਖਰਾ ਹੋਣਾ ਉਪਰ ਧੌਲ, ਧਰਨੀ ਧਰਤ ਸੀਸ ਨਿਵਾਈਆ। ਪੂਰਾ ਕਰਨ ਆਇਆ ਧੁਰ ਦਾ ਕੌਲ, ਕੀਤਾ ਕੌਲ ਨਾ ਕੋਇ ਭੁਲਾਈਆ। ਜਿਸਦਾ ਲੇਖਾ ਕੋਈ ਨਾ ਜਾਣੇ ਪੰਡਤ ਪਾਂਧਾ ਰੌਲ, ਦੂਜੀ ਵਿਦਿਆ ਵਿਚ ਨਾ ਕੋਇ ਵਡਿਆਈਆ। ਸੋ ਸਚ ਦਵਾਰਾ ਰਿਹਾ ਖੋਲ੍ਹ, ਭਗਤ ਸੁਹੇਲਾ ਆਪ ਉਠਾਈਆ। ਜਿਨ੍ਹਾਂ ਇਕੋ ਢੋਲਾ ਲੈਣਾ ਬੋਲ, ਤੂੰ ਮੇਰਾ ਮੈਂ ਤੇਰਾ ਸੋਹੰ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਸਦ ਕਰਨੀ ਕਾਰ ਕਮਾਈਆ। ਜਨ ਭਗਤ ਕਦੇ ਨਾ ਰੁਲਦਾ, ਅਬਿਨਾਸ਼ੀ ਕਰਤਾ ਦਏ ਵਡਿਆਈਆ। ਸਾਚਾ ਭਗਤ ਕਦੇ ਨਾ ਭੁੱਲਦਾ, ਭਰਮ ਵਿਚ ਨਾ ਕੋਇ ਭਰਮਾਈਆ। ਉਹ ਮਾਲਕ ਬਣ ਕੇ ਸੱਚੀ ਕੁਲ ਦਾ, ਕੁਲ ਮਾਲਕ ਵੇਖ ਵਖਾਈਆ। ਜਿਸ ਦਾ ਬੂਟਾ ਦੋ ਜਹਾਨ ਫੁਲਦਾ, ਲੋਕਮਾਤ ਵੱਜੇ ਵਧਾਈਆ। ਜਿਸ ਨੇ ਭੋਜਨ ਛਕਿਆ ਤੁਹਾਡੀ ਚੁਲ੍ਹ ਦਾ, ਚਾਰ ਜੁਗ ਦਾ ਲੇਖਾ ਲਹਿਣੇ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਕ਼ਤ ਲਿਆਵੇ ਸੁਹੰਜਣਾ ਭਗਤ ਪ੍ਰੀਤੀ ਮੁੱਲ ਦਾ, ਮੁੱਲਾ ਸ਼ੇਖ਼ ਮੁਸਾਇਕ ਸਾਰੇ ਦੇਣ ਦੁਹਾਈਆ। ਜਨ ਭਗਤ ਤੇਰੇ ਨਾਲ ਨਾ ਕਰੇ ਕੋਈ ਦਗ਼ਾ, ਫ਼ਰੇਬਾਂ ਵਾਲਾ ਰੂਪ ਨਾ ਕੋਇ ਵਟਾਈਆ। ਤੇਰਾ ਰੂਪ ਸ਼ੇਰ ਬੱਗਾ, ਬਗ ਬਪੜਾ ਨੇੜ ਕੋਇ ਨਾ ਆਈਆ। ਤੂੰ ਇਕ ਸਰਨਾਈ ਲੱਗਾ, ਪਤਿਪਰਮੇਸ਼ਵਰ ਰਿਹਾ ਮਨਾਈਆ। ਤੇਰਾ ਵਧਦਾ ਰਹੇ ਅੱਗਾ, ਆਗਮਨ ਕਰੇ ਖ਼ਲਕ ਖ਼ੁਦਾਈਆ। ਤੇਰੇ ਪ੍ਰੇਮ ਦਾ ਪ੍ਰੀਤਮ ਬੱਧਾ, ਲੋਕਮਾਤ ਫਿਰੇ ਵਾਹੋ ਦਾਹੀਆ। ਛੇਤੀ ਸਭ ਨੂੰ ਦੇਵਣਹਾਰਾ ਸੱਦਾ, ਤੰਬੂਆਂ ਕਨਾਤਾਂ ਵਿਚੋਂ ਲਏ ਉਠਾਈਆ। ਸੋਹਣੀ ਵੇਖ ਰਿਹਾ ਜਗ੍ਹਾ, ਧਾਮ ਸੁਥਰਾ ਦਏ ਬਣਾਈਆ। ਅਜੇ ਪਹਿਲਾ ਸੰਮਤ ਲੱਗਾ, ਸਾਢੇ ਤਿੰਨ ਸਾਲ ਚੜ੍ਹਾਈਆ। ਜਿਸਦੀ ਸਮਝੇ ਕੋਈ ਨਾ ਵਜਹ, ਪੜਦਾ ਓਹਲਾ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤੋ ਤੁਹਾਨੂੰ ਪ੍ਰੇਮ ਪ੍ਰੀਤੀ ਦਾ ਦੇਵੇ ਸਾਚਾ ਮਜ਼ਾ, ਜਿਸ ਦਾ ਰਸ ਰਸਨਾ ਜਿਹਵਾ ਨਾ ਕੋਇ ਚਖਾਈਆ।
੧੨ ਪੋਹ ਸ਼ਹਿਨਸ਼ਾਹੀ ਸੰਮਤ ੧ ਪਰਕਾਸ਼ ਚੰਦ ਦੇ ਗ੍ਰਹਿ ਜੰਮੂ
ਰੈਣ ਸਬਾਈ ਕ਼ਦਮਾਂ ਵਿਚ ਝੁਕਦੇ ਰਹੇ ਸੂਫ਼ੀ, ਸਫ਼ਾ ਫੂੜੀ ਬਗ਼ਲਾਂ ਵਿਚ ਉਠਾਈਆ। ਐ ਮਾਲਕ ਸਾਡਾ ਨਾਮ ਸਿਫ਼ਤਾਂ ਵਿਚ ਹਰੂਫ਼ੀ, ਗੀਤਾਂ ਵਿਚ ਸ਼ਨਵਾਈਆ। ਕਿਉਂ ਇਕੇ ਹੁਕਮ ਅੰਦਰ ਸਭ ਕੁਛ ਕੀਤਾ ਮਨਸੂਖੀ, ਮੁਸੱਨਫ਼ ਮੁਨਸਫ਼ ਭੇਵ ਕੋਇ ਨਾ ਪਾਈਆ। ਮੰਜ਼ਲ ਤੇਰੀ ਅਗੰਮ ਮਕ਼ਸੂਦੀ, ਡਾਂਵਾਂਡੋਲ ਵੇਖੀ ਲੋਕਾਈਆ। ਸਮਝੇ ਹੱਕ ਨਾ ਕੋਇ ਬਹਿਬੂਦੀ, ਨੇਸਤੋ ਨਾਬੂਦ ਜਗਤ ਲੋਕਾਈਆ। ਹਜ਼ਰਤ ਮਿਲਿਆ ਨਾ ਕਿਸੇ ਮੌਜ਼ੂਦੀ, ਮਜ਼ਾ ਆਬੇ ਹਯਾਤ ਨਾ ਕੋਇ ਚਖਾਈਆ। ਲੇਖਾ ਚੁਕਿਆ ਨਾ ਸ਼ਰਕਨ ਜ਼ਨੂਬੀ, ਸ਼ਰਅ ਸਕੇ ਨਾ ਕੋਇ ਬਦਲਾਈਆ। ਕਾਇਨਾਤ ਹੋਈ ਬੇਹੂਦੀ, ਧੁਰ ਦਾ ਖ਼ਾਵੰਦ ਨਾ ਕੋਇ ਹੰਢਾਈਆ। ਤੇਰਾ ਕੁਛ ਲਹਿਣਾ ਖਟਕ ਮਸੂਦੀ, ਹਜਾਰਾ ਦਰੂਦੀ ਦਏ ਗਵਾਹੀਆ। ਤੇਰੀ ਕੁਸ਼ੰਜ਼ਰੀ ਵਾਲੀ ਖੁਸ਼ਨੂਦੀ, ਖ਼ੁਸ਼ੀਆਂ ਰੰਗ ਚੜ੍ਹਾਈਆ। ਸਭ ਨੂੰ ਇਲਮ ਦਾ ਕਹੇ ਅਲੂਦੀ, ਹੁਕਮੇਂ ਅੰਦਰ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਆਪਣਾ ਇਕ ਦ੍ਰਿੜਾਈਆ। ਸੂਫ਼ੀ ਕਹਿਣ ਰੈਣ ਸਬਾਈ ਅਸਾਂ ਕੋਈ ਤੱਕਿਆ ਨਹੀਂ ਸੁਫਨਾ, ਖ਼ਵਾਬਾਂ ਵਾਲਾ ਖ਼ਵਾਬ ਨਾ ਕੋਇ ਜਣਾਈਆ। ਵੇਖਦੇ ਰਹੇ ਅੰਤ ਸਭ ਦਾ ਪੈਂਡਾ ਮੁੱਕਣਾ, ਮੁੱਕੇ ਜਗਤ ਲੋਕਾਈਆ। ਨੂਰ ਖ਼ੁਦਾਏ ਇਕੋ ਉਠਣਾ, ਉਹ ਇਕੋ ਨੂਰ ਕਰੇ ਰੁਸ਼ਨਾਈਆ। ਸਾਨੂੰ ਅੱਗੋਂ ਕਿਸੇ ਨਹੀਂ ਪੁਛਣਾ, ਮਕਬਰਿਆਂ ਉਤੇ ਸੀਸ ਨਾ ਕੋਇ ਨਿਵਾਈਆ। ਤਕੀਆਂ ਵਿਚ ਨਾ ਪਏ ਲੁਕਣਾ, ਅਮਾਨਤ ਕੱਢ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਰ ਵੇਖੇ ਥਾਉਂ ਥਾਈਂਆ। ਸੂਫ਼ੀ ਕਹਿਣ ਅਸੀਂ ਸਦਾ ਕਿਹਾ ਹੱਕ, ਹੁਕਮ ਸਚ ਰਜ਼ਾਈਆ। ਤੇਰਾ ਖੇਲ ਰਹੇ ਤੱਕ, ਤਕਵਾ ਓਟ ਰਖਾਈਆ। ਅੰਤ ਅਖ਼ੀਰੀ ਹੁੰਦੀ ਦਿਸੇ ਬੱਸ, ਬਸਤੇ ਸਭ ਦੇ ਰਿਹਾ ਬੰਧਾਈਆ। ਇਧਰ ਉਧਰ ਸਕੇ ਨਾ ਕੋਈ ਨੱਠ, ਪੱਲੂ ਸਕੇ ਨਾ ਕੋਇ ਛੁਡਾਈਆ। ਸੂਫ਼ੀ ਕਹਿਣ ਸਾਡਾ ਤਰਿਪਨਾਂ ਦਾ ਹੋਇਆ ਇਕੱਠ, ਪੰਜ ਤਿੰਨ ਜੋੜ ਜੁੜਾਈਆ। ਮੁਰਸ਼ਦ ਸਤਾਰਾਂ ਨਾਲ ਰਹੇ ਵਸ, ਸਤਰਾਂ ਰੰਗ ਰੰਗਾਈਆ। ਤੇਰੀ ਧਾਰੋਂ ਨਜ਼ਰ ਨਹੀਂ ਕੋਈ ਵੱਖ, ਫ਼ਜਲ ਰਹਿਮਤ ਨਜ਼ਰੀ ਆਈਆ। ਬੋਲਣ ਨਾਅਰਾ ਸਰਬ ਅਲੱਖ, ਢੋਲਾ ਇਕ ਜਣਾਈਆ। ਬਿਨ ਤੇਰੇ ਕ਼ੀਮਤ ਕਿਸੇ ਦੀ ਕੌਡੀ ਨਹੀਂ ਕੱਖ, ਕਲਮਿਆਂ ਵਿਚ ਨਾ ਕੋਇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਹੁਕਮ ਇਕ ਮਨਾਈਆ। ਸੂਫ਼ੀ ਕਹਿਣ ਅਸਾਂ ਵੇਖੀ ਅਲਲਸੁਬਹ, ਸੁਬਹਾਨ ਅੱਲਾ ਕਹਿ ਕੇ ਖ਼ੁਸ਼ੀ ਮਨਾਈਆ। ਅੱਧੇ ਰੋ ਪਏ ਨੈਣ ਨੀਰ ਵਹਾ ਕੇ ਭੁੱਬਾ, ਉਚੀ ਕੂਕ ਕੂਕ ਸੁਣਾਈਆ। ਮਹਿਬੂਬ ਤੇਰਾ ਸਮਝਿਆ ਨਹੀਂ ਕਿਸੇ ਮੁੱਦਾ, ਮੁਤਾਲਿਆ ਕਰ ਨਾ ਕੋਇ ਦ੍ਰਿੜਾਈਆ। ਸਿਫ਼ਤਾਂ ਵਾਲਾ ਸਾਰੇ ਬੰਨ੍ਹ ਕੇ ਗਏ ਗੁੱਡਾ, ਰਸਨਾ ਜਿਹਵਾ ਸੰਗ ਰਖਾਈਆ। ਅਸਾਂ ਵੇਖਿਆ ਕਲਜੁਗ ਨਾਲ ਮੁਹੰਮਦ ਹੋਇਆ ਬੁੱਢਾ, ਬੁਢੇਪਾ ਅੰਤਮ ਗਿਆ ਆਈਆ। ਉਸ ਨੂੰ ਲੱਗਣ ਵਾਲਾ ਇਕੋ ਠੁੱਡਾ, ਜੋ ਮੂੰਹ ਦੇ ਭਾਰ ਸੁਟਾਈਆ। ਤੁਧ ਬਿਨ ਅਵਰ ਨਾ ਦਿਸੇ ਕੋਈ ਦੂਜਾ, ਜੋ ਹੁਕਮ ਵਰਤਾਈਆ। ਬਲਹੀਣ ਤੋਂ ਹੀਣ ਹੋਇਆ ਤੇਈਆਂ ਅਵਤਾਰ ਬੁੱਧਾ, ਬਲ ਆਪਣਾ ਨਾ ਕੋਇ ਰਖਾਈਆ। ਗੁਰ ਪੀਰ ਕਹਿਣ ਸਾਡਾ ਖ਼ਾਲੀ ਹੋਇਆ ਝੁੱਗਾ, ਝੁੱਗੀ ਵਸਤ ਨਾ ਕੋਇ ਟਿਕਾਈਆ। ਨੇਤਰ ਰੋਂਦਾ ਵੇਖਿਆ ਕਲਜੁਗ ਚੌਥਾ ਜੁਗਾ, ਜੁਗਤ ਅਗੇ ਨਾ ਕੋਇ ਸਮਝਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਰੋਂਦੇ ਵੇਖੇ ਸਾਡਾ ਕੋਈ ਨਾ ਲਏ ਭੁੱਗਾ, ਪੀਰਾਂ ਵਾਲੀ ਨਿਆਜ ਵੰਡ ਨਾ
ਕੋਇ ਵੰਡਾਈਆ। ਪਰਵਰਦਿਗਾਰ ਸਾਂਝਾ ਯਾਰ ਹੱਥ ਵਿਚ ਫੜ ਕੇ ਇੱਕ ਚੁੱਘਾ, ਚੌਹਾਂ ਕੁੰਟਾਂ ਰਿਹਾ ਡਰਾਈਆ। ਸ੍ਰਿਸ਼ਟੀ ਦਾ ਅੰਤਰ ਵੇਖਿਆ ਰਾਹੋਂ ਘੁੱਥਾ, ਔਝੜ ਰਾਹ ਪਈ ਲੋਕਾਈਆ। ਸ਼ਰਅ ਸ਼ੈਤਾਨੀ ਸਬਕ ਪੜ੍ਹਿਆ ਪੁੱਠਾ, ਬੇਈਮਾਨੀ ਇਨਸਾਨੀ ਹੈਵਾਨੀ ਰੂਪ ਵਟਾਈਆ। ਸੂਫ਼ੀ ਕਹਿਣ ਸਾਡਾ ਖ਼ਾਲੀ ਹੁੰਦਾ ਦਿਸੇ ਠੂਠਾ, ਠੋਕਰ ਤੇਰੀ ਨਜ਼ਰੀ ਆਈਆ। ਐਉਂ ਦਿਸਦਾ ਤੂੰ ਛੱਬੀ ਪੋਹ ਸਭ ਦਾ ਸੱਜੇ ਹੱਥ ਦਾ ਲਵਾ ਕੇ ਅੰਗੂਠਾ, ਦਸਖ਼ਤਾਂ ਦਾ ਲੇਖਾ ਦੇਣਾ ਮੁਕਾਈਆ। ਵਰਨ ਬਰਨ ਪੈਣੀ ਲੂਟਾ, ਸਤਿ ਸਚ ਨਾ ਕੋਇ ਸਮਝਾਈਆ। ਅਬਲੀਸ ਘਰ ਘਰ ਵੜਨਾ ਸ਼ੈਤਾਨ ਟੂਟਾ, ਟਕੋਰ ਸਭ ਨੂੰ ਦਏ ਲਗਾਈਆ। ਬਿਨ ਤੇਰਿਆਂ ਭਗਤਾਂ ਸਾਬਤ ਰਹੇ ਨਾ ਕੋਈ ਬੂਟਾ, ਬੂਟੀ ਜੜੀ ਦਏ ਉਖੜਾਈਆ। ਅਸੀਂ ਪ੍ਰੇਮ ਦਾ ਮੰਗਦੇ ਇਕ ਹੂਟਾ, ਹਟਕੋਰਿਆਂ ਤੋਂ ਲੈਣਾ ਛੁਡਾਈਆ। ਤੇਰਾ ਨਜ਼ਰੀ ਆਵੇ ਇਕ ਖੂਟਾ, ਜਿਸ ਨੂੰ ਖੂੰਡਾ ਕਹੇ ਲੋਕਾਈਆ। ਤੇਰਾ ਦਵਾਰਾ ਮੂਲ ਨਾ ਰਹੇ ਜੂਠਾ, ਝੂਠਾ ਪੈਂਡਾ ਦੇਣਾ ਮੁਕਾਈਆ। ਇਕ ਵਖਾਉਣਾ ਆਪਣਾ ਅਗੰਮ ਰੂਪਾ, ਰੁਪਾ ਸੋਨਾ ਕੰਮ ਕਿਸੇ ਨਾ ਆਈਆ। ਸਭ ਦਾ ਮਾਲਕ ਨਜ਼ਰੀ ਆਏ ਭੂਪਾ, ਭੂਪਤ ਭੂਪ ਤੇਰੀ ਸਰਨਾਈਆ। ਸਜਦਾ ਕਰ ਕਰ ਥੱਕੇ ਮੁਹੰਮਦ ਈਸਾ ਮੂਸਾ, ਮੁਸ਼ਕਲ ਵਿਚ ਦੇਣ ਦੁਹਾਈਆ। ਜਲਵਾ ਤੇਰਾ ਉਚ ਅਰਸ਼ ਅਰੂਜਾ, ਫ਼ਰਸ਼ ਤੇਰੀ ਸਰਨਾਈਆ। ਤੇਰਾ ਹੁਕਮ ਸ਼ਬਦੀ ਹਥਿਆਰ ਮਲਬੂਸਾ, ਬਕਤਰ ਇਕੋ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਸੂਫ਼ੀ ਕਹਿਣ ਅਸੀਂ ਕਟ ਕੇ ਆਏ ਸਫ਼ਰ, ਸਿਫ਼ਰਾ ਵੇਖੀ ਜਗਤ ਲੋਕਾਈਆ। ਜਿਸ ਦੇ ਪਿਛੇ ਘਾਲਦੇ ਰਹੇ ਜ਼ਫ਼ਰ, ਬਿਨਾ ਰਸਤਿਉਂ ਨੈਣ ਉਠਾਈਆ। ਜਿਸਦੀ ਛਤਰ ਛਾਇਆ ਹੇਠ ਕੀਤਾ ਬਸਰ, ਬਿਸਤਰੇ ਆਰਾਮ ਨਾਲ ਹੰਢਾਈਆ। ਪਤਾ ਨਹੀਂ ਉਸ ਨੇ ਕੀ ਸ੍ਰਿਸ਼ਟੀ ਦਾ ਕਰਨਾ ਹਸ਼ਰ, ਹਾਸ਼ੀਏ ਵਿਚ ਬੰਦ ਕੀਤੀ ਲੋਕਾਈਆ। ਦੀਨ ਦੁਨੀ ਉਡਾਉਣੀ ਨਾਲ ਇਸ਼ਾਰੀਏ ਕਸਰ, ਅੰਕ ਸਕੇ ਨਾ ਕੋਇ ਸਮਝਾਈਆ। ਕੋਟਾਂ ਵਿਚੋਂ ਥੋੜਿਆਂ ਉਤੇ ਹੋਣਾ ਅਸਰ, ਅਸਲ ਆਪਣਾ ਰੰਗ ਰੰਗਾਈਆ। ਸਚ ਦਵਾਰ ਵਖਾ ਕੇ ਜਸ਼ਨ, ਜਗ੍ਹਾ ਵਿਚੋਂ ਜਗ੍ਹਾ ਦਏ ਬਦਲਾਈਆ। ਅਗੇ ਹਰਿ ਕੇ ਨਾਮ ਕਾ ਲਏ ਨਾ ਕੋਇ ਕਮਿਸ਼ਨ, ਹਿੱਸਿਆਂ ਵਾਲੀ ਵੰਡ ਨਾ ਕੋਇ ਵੰਡਾਈਆ। ਇਕੋ ਚਲੇ ਪ੍ਰਭ ਦਾ ਮਿਸ਼ਨ, ਮੁਸ਼ਾਹਿਦ ਨਿਉਂ ਨਿਉਂ ਸੀਸ ਨਿਵਾਈਆ। ਡੰਡਾਵਤ ਕਰਨ ਬ੍ਰਹਮਾ ਸ਼ਿਵ ਵਿਸ਼ਨ, ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਡੰਡਾਵਤ ਕਰਨ ਰਾਮ ਕ੍ਰਿਸ਼ਨ, ਕਿਸ਼ਤ ਸਭ ਦੀ ਪੂਰੀ ਦਏ ਕਰਾਈਆ। ਭਗਤ ਸੁਹੇਲੇ ਵਿਰਲੇ ਲੋਕਮਾਤ ਦਿਸਣ, ਬਹੁਤਿਆਂ ਵਿਚੋਂ ਥੋੜੇ ਨਜ਼ਰੀ ਆਈਆ। ਸੂਫ਼ੀ ਕਹਿਣ ਜੇ ਪ੍ਰਭੂ ਲੇਖਾ ਆਇਉਂ ਲਿਖਣ, ਧੁਰ ਦਾ ਹੁਕਮ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਣੀ ਇਕ ਸਰਨਾਈਆ। ਸੂਫ਼ੀ ਕਹਿਣ ਅਸੀਂ ਜਗਤ ਵਿਚ ਸਫ਼ੀਰ, ਬੰਦੋਬਸਤ ਜਗਤ ਬਣਾਈਆ। ਨਾਲ ਰਲਿਆ ਵੇਖੋ ਕਬੀਰ, ਕਾਅਬਿਆਂ ਪਰੇ ਦਏ ਦੁਹਾਈਆ। ਹੁਕਮ ਇਕ ਅਖ਼ੀਰ, ਮੰਜ਼ਲ ਚੜ੍ਹ ਕੇ ਰਿਹਾ ਸੁਣਾਈਆ। ਸਾਰੇ ਸ਼ਰਅ ਦੇ ਕਟ ਦਿਓ ਜ਼ੰਜੀਰ, ਸ਼ਹਿਨਸ਼ਾਹ ਮਿਲ ਕੇ ਵੱਜੇ ਵਧਾਈਆ। ਅੰਦਰੋਂ ਬਦਲ ਲਓ ਜ਼ਮੀਰ, ਬਾਹਰੋਂ ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਅਲਿਫ਼ ਯੇ ਖਿਚਣੀ ਨਾ ਪਏ ਲਕੀਰ, ਬਗ਼ਲ ਕ਼ੁਰਾਨ ਨਾ ਕੋਇ ਉਠਾਈਆ। ਖਿੱਚਣੀ ਪਏ ਨਾ ਕੋਇ ਤਸਵੀਰ, ਇਨਡੈਕਸ ਵੰਡ ਨਾ ਕੋਇ ਵੰਡਾਈਆ। ਬਿਨਾ ਕਲਮਿਉਂ ਆ ਜਾਏ ਧੀਰ, ਪਰਵਰਦਿਗਾਰ ਦਰੇ ਦਰਬਾਰ ਦਰਸ਼ਨ ਪਾਈਆ। ਸੂਫ਼ੀ ਕਹਿਣ ਅਸੀਂ ਤੇਰੀ ਨਵੀਂ ਵੇਖੀ ਆ ਕੇ ਤਾਮੀਰ, ਸਿਰ
ਕ਼ਦਮਾਂ ਵਿਚ ਟਿਕਾਈਆ। ਹੱਸ ਕੇ ਰੋ ਪਿਆ ਬਦਰੇ ਮੁਨੀਰ, ਬਦੌਲਤ ਦੌਲਤ ਅਵਰ ਨਾ ਕੋਇ ਜਣਾਈਆ। ਕਿਰਪਾ ਕਰ ਖ਼ਾਲਕ ਰਹੀਮ, ਗ਼ਨੀਮ ਗ਼ਮ ਦਏ ਮਿਟਾਈਆ। ਤੇਰੇ ਬਰਦੇ ਸਭ ਅਧੀਨ, ਆਅਲਾ ਦਿਤਾ ਸੀਸ ਝੁਕਾਈਆ। ਅੰਤਰ ਰਹੇ ਨਾ ਕੋਈ ਗ਼ਮਗੀਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੱਸਣਹਾਰਾ ਸਚ ਤਾਲੀਮ, ਤੁਆਰਫ਼ ਆਰਫ਼ ਬਿਨ ਸਫ਼ਾਰਸ਼ ਮੇਲਾ ਰਿਹਾ ਮਿਲਾਈਆ।
੧੨ ਪੋਹ ਸ਼ਹਿਨਸ਼ਾਹੀ ਸੰਮਤ ੧ ਬੀਬੀ ਰਾਮ ਕੌਰ ਦੇ ਗ੍ਰਹਿ
ਸੂਫ਼ੀ ਕਹਿਣ ਸਫ਼ੈਦ ਹੋਏ ਮੂਏ ਮੁਬਾਰਕ, ਮੁਬਾਰਕਬਾਦ ਦੇਣ ਇਕ ਖ਼ੁਦਾਇਆ। ਹਰਫ਼ਾਂ ਵਾਲੀ ਲਿਖੀ ਹੋਈ ਪੂਰੀ ਹੋਈ ਅਬਾਰਤ, ਕਾਮਲ ਮੁਰਸ਼ਦ ਬੇਪਰਵਾਹਿਆ। ਅਗੇ ਕਰੇ ਨਾ ਕੋਇ ਸਫ਼ਾਰਸ਼, ਵਾਹਿਦ ਕਲਮਾ ਹੱਕ ਨਾ ਕੋਇ ਪੜ੍ਹਾਇਆ। ਪਿਛਲੀ ਪੁਰਾਣੀ ਹੋਈ ਇਮਾਰਤ, ਮੁਕਾਮੇ ਹੱਕ ਨਾ ਕੋਇ ਜਣਾਇਆ। . . . . . . . .ਸਜਦਾ ਸੀਸ ਨਾ ਕੋਇ ਨਿਵਾਇਆ। ਆਪਣੀ ਵੇਖ ਆਪ ਅਮਾਨਤ, ਪੈਗ਼ੰਬਰ ਪੀਰ ਦੇਣ ਦੁਹਾਇਆ। ਸਾਡੀ ਦੇਵੇ ਨਾ ਕੋਇ ਜ਼ਮਾਨਤ, ਅਗੇ ਹੋ ਨਾ ਕੋਇ ਬਚਾਇਆ। ਮੇਰਾ ਕਲਮਾ ਸ਼ਬਦ ਸਭ ਨੂੰ ਕਰਦਾ ਜਾਏ ਮਮਾਨਤ, ਤੂੰ ਦਾਤਾ ਬੇਪਰਵਾਹਿਆ। ਬਿਨ ਤੇਰੇ ਹਰਿ ਮਿਲੇ ਨਾ ਸਚ ਨਿਆਮਤ, ਤੋਹਫ਼ਾ ਯਕਤਰਫ਼ ਨਾ ਕੋਇ ਅਖਵਾਇਆ। ਆਲਮ ਉਲਮਾ ਹੋਏ ਅਨਜਾਨਤ, ਭੇਵ ਅਭੇਦਾ ਨਾ ਕੋਇ ਸਮਝਾਇਆ। ਥੋੜ੍ਹੇ ਬੈਠੇ ਵਿਚ ਦਿਆਨਤ, ਦਇਆਵਾਨ ਤੇਰੀ ਤੱਕ ਸਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਮੂਏ ਮੁਬਾਰਕ ਹੋਏ ਸਫ਼ੈਦ, ਸਫ਼ਾ ਅਗਲੀ ਦਏ ਉਲਟਾਈਆ। ਪੈਗ਼ੰਬਰਾਂ ਵਾਲਾ ਪੂਰਾ ਕਰਕੇ ਅਹਿਦ, ਅਹਿਦਨਾਮਾ ਪਿਛਲਾ ਦਏ ਸਮਝਾਈਆ। ਵਕ਼ਤ ਓਹ ਆ ਗਿਆ ਸ਼ਾਇਦ, ਜਿਸ ਨੂੰ ਸ਼ਰੀਅਤ ਵਾਲੇ ਗਏ ਸਮਝਾਈਆ। ਇਕੋ ਹੁਕਮ ਕਰ ਰਾਇਜ਼, ਰਾਜ ਰਾਜਾਨਾ ਸ਼ਾਹ ਸੁਲਤਾਨਾ ਆਪ ਸੁਣਾਈਆ। ਚੌਦਾਂ ਲੋਕ ਵੇਖ ਨੁਮਾਇਸ਼, ਚੌਦਾਂ ਤਬਕ ਫੇਰਾ ਪਾਈਆ। ਸੂਫ਼ੀਆਂ ਸੰਤਾਂ ਕਰ ਅਜ਼ਮਾਇਸ਼, ਚਾਰ ਕੁੰਟ ਖੋਜ ਖੁਜਾਈਆ। ਤੇਰੀ ਜ਼ਰੂਰਤ ਅੰਤ ਨਿਹਾਇਤ, ਨਜ਼ਰੇ ਨਜ਼ਰ ਉਠਾਈਆ। ਸਾਡੇ ਨਾਲ ਕਰ ਰਿਆਇਤ, ਰਵਾਦਾਰੀ ਇਕ ਸਮਝਾਈਆ। ਦਰ ਬਾਂਧੇ ਤੇਰੇ ਤੁਆਇਫ਼, ਤੁਆਰਫ਼ ਵਿਚ ਢੋਲੇ ਗਾਈਆ। ਨਜ਼ਰੇ ਕਰਮ ਨਾਲ ਕਰ ਪੈਮਾਇਸ਼, ਪੇਸ਼ਵਾ ਹੋ ਕੇ ਵੇਖ ਵਖਾਈਆ। ਪੈਗ਼ੰਬਰਾਂ ਦੀ ਰਹੇ ਨਾ ਕੋਈ ਫ਼ਰਮਾਇਸ਼, ਫ਼ਰਮਾਂਬਰਦਾਰ ਆਪਣੇ ਲੈ ਬਣਾਈਆ। ਸਾਚੇ ਘਰ ਦੀ ਦੱਸ ਰਿਹਾਇਸ਼, ਆਰਾਮਗਾਹ ਇਕੋ ਇਕ ਸਮਝਾਈਆ। ਜਿਥੇ ਕਲਮਿਆਂ ਤੋਂ ਪਰੇ ਇਕ ਹਦਾਇਤ, ਅਨਾਇਤ ਵਰਗੇ ਸੀਸ ਝੁਕਾਈਆ। ਪੱਟੀ ਪੜ੍ਹਨੀ ਨਾ ਪਏ ਕੋਇ ਜਮਾਇਤ, ਮਾਈਨਸ ਜਮ੍ਹਾਂ ਨਾ ਕੋਇ ਸਿਖਲਾਈਆ। ਕਰਨੀ ਪਏ ਨਾ ਸਜਦਿਆਂ ਵਾਲੀ ਕਵਾਇਤ, ਕਾਅਬਾ ਰਾਹ ਨਾ ਕੋਇ ਵਖਾਈਆ। ਕਰਨੀ ਪਏ ਨਾ ਕੋਇ ਸਮਾਇਤ, ਸਮਾਂ ਵੰਡ ਨਾ ਕੋਇ ਵੰਡਾਈਆ। ਆਪ ਆਪਣੇ ਬਣਾ ਲਾਇਕ਼, ਲਾਅਨਤ ਕੂੜੀ ਪਰੇ ਹਟਾਈਆ। ਭਰਮੇ ਭੁੱਲੇ ਮੁੱਲਾ ਸ਼ੇਖ਼ ਮੁਸਾਇਕ, ਮਸਲਾ ਮੁਸਲਸਲ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਵੇਖ ਵਖਾਈਆ। ਮੂਏ ਮੁਬਾਰਕ ਕਹੇ ਹੋ ਗਈ ਮੁੱਦਤ, ਸਦੀਆਂ ਪੰਧ ਲੰਘਾਈਆ। ਤੇਰਾ ਲੇਖਾ ਕੋਈ ਨਾ ਜਾਣੇ ਕ਼ੁਦਰਤ, ਕ਼ਾਦਰ ਤੇਰੀ ਬੇਪਰਵਾਹੀਆ। ਸੂਫ਼ੀਆਂ ਵਾਸਤੇ ਤੇਰੇ ਕੋਲ ਨਹੀਂ
ਫੁਰਸਤ, ਕਿਉਂ ਬੈਠਾ ਮੁਖ ਭਵਾਈਆ। ਨਿਤ ਢੋਲੇ ਗਾਈਏ ਤੇਰੀ ਉਲਫ਼ਤ, ਮਹਿੰਮਾ ਬੇਪਰਵਾਹੀਆ। ਤੂੰ ਮਾਲਕ ਖ਼ਾਲਕ ਇਕੋ ਮੁਰਸ਼ਦ, ਮੁਰੀਦਾਂ ਲੈ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਸੰਗ ਬਣਾਈਆ। ਮੂਏ ਮੁਬਾਰਕ ਕਹੇ ਅਸੀਂ ਹੁਣ ਨਹੀਂ ਰਹੇ ਕਾਲੇ ਸਿਆਹ, ਬੁਢੇਪਾ ਅੰਤਮ ਗਿਆ ਆਈਆ। ਪੈਗ਼ੰਬਰ ਸਾਡੇ ਬਣੇ ਗਵਾਹ, ਸ਼ਹਾਦਤ ਦੇਣ ਭੁਗਤਾਈਆ। ਪੀਰ ਮੁਰੀਦ ਦੇਣ ਸਲਾਹ, ਆਸ਼ਾ ਇਕ ਬਦਲਾਈਆ। ਵੇਲਾ ਵਕ਼ਤ ਗਿਆ ਆ, ਬੇਵਕ਼ਤ ਨਾ ਹੋਏ ਜੁਦਾਈਆ। ਸ਼ਫਕਤ ਆਪਣੀ ਇਕ ਸਮਝਾ, ਸ਼ਬੇਰੋਜ਼ ਹੋਵੇ ਰੁਸ਼ਨਾਈਆ। ਮੁਹੱਬਤ ਆਪਣੀ ਇਕ ਜਣਾ, ਜਨਾਜ਼ਾ ਕੱਢੇ ਨਾ ਕੋਇ ਲੋਕਾਈਆ। ਖ਼ਿਦਮਤਗਾਰ ਇਕ ਬਣਾ, ਖਾਦਮ ਹੋ ਕੇ ਸੇਵ ਕਮਾਈਆ। ਸਾਚੀ ਦਰਗਾਹ ਪੜਦਾ ਲਾਹ, ਜਲਵਾ ਨੂਰ ਕਰ ਰੁਸ਼ਨਾਈਆ। ਪਰਵਰਦਿਗਾਰ ਸਚ ਖ਼ੁਦਾ, ਖ਼ੁਦੀ ਤਕੱਬਰ ਦਏ ਮਿਟਾਈਆ। ਤੇਰੇ ਨਾਲੋਂ ਨਾ ਹੋਈਏ ਜੁਦਾ, ਜੁਜ਼ ਅੰਗ ਨਾ ਕੋਇ ਵਡਿਆਈਆ। ਆਪਣਾ ਅਗਲਾ ਦਸ ਮੁੱਦਾ, ਮੁਦਈ ਮੁਦਾਅਲੈਹ ਬਣ ਕੇ ਭੇਵ ਦਏ ਖੁਲ੍ਹਾਈਆ। ਨੇਤਰ ਰੋਂਦਾ ਵੇਖਿਆ ਬੁੱਧਾ, ਬੁਧੀ ਚਲੇ ਨਾ ਕੋਇ ਚਤੁਰਾਈਆ। ਤੇਰਾ ਹੋਣ ਵਾਲਾ ਅਗੰਮੀ ਯੁੱਧਾ, ਯੁਧਿਸ਼ਟਰ ਕਰਨ ਸੀਸ ਨਿਵਾਈਆ। ਕਲਜੁਗ ਕਰਮ ਹੋਇਆ ਬੁੱਢਾ, ਬੁਢਾਪਾ ਅੰਤ ਰਿਹਾ ਕੁਰਲਾਈਆ। ਲੱਤੋਂ ਲੰਗੜਾ ਲੱਕੋਂ ਕੁੱਬਾ ਡੁੱਡਾ ਪੈਰਾਂ ਰਿਹਾ ਵਖਾਈਆ। ਆਪਣਾ ਭੇਵ ਦੱਸ ਗੁੱਝਾ, ਰਮਜ਼ ਇਸ਼ਾਰਾ ਇਕ ਰਖਾਈਆ। ਲੇਖਾ ਰਹੇ ਕੋਈ ਨਾ ਦੂਜਾ, ਅਵਰ ਨਾ ਅਵਰਾ ਦੇਣਾ ਮਿਟਾਈਆ। ਕੂੜੀ ਕਿਰਿਆ ਪੈਂਡਾ ਮੁਕਾ, ਮੁਕੰਮਲ ਲੇਖਾ ਦੇ ਸਮਝਾਈਆ। ਸੂਫ਼ੀ ਕਹਿਣ ਸਾਡੇ ਕੋਲੋਂ ਜਗਤ ਨਸ਼ੇ ਵਾਲਾ ਛੁਟਿਆ ਹੁੱਕਾ, ਹੁਕਮ ਮੰਨੀਏ ਚਾਈਂ ਚਾਈਂਆ। ਧੂੰਆਂਧਾਰ ਨਾ ਕੋਈ ਧੁਖਾ, ਅਗਨੀ ਤਤ ਨਾ ਕੋਇ ਤਪਾਈਆ। ਤਨ ਵਜੂਦ ਹਰਸ ਰਹੇ ਜੁਸਾ, ਜਿਸਮ ਜ਼ਮੀਰ ਗਿਆ ਬਦਲਾਈਆ। ਮਾਣ ਰਿਹਾ ਨਾ ਦਾੜ੍ਹੀ ਮੁੱਛਾ, ਮੁਸ਼ਕਲ ਹਲ ਨਾ ਕੋਇ ਕਰਾਈਆ। ਸਦੀ ਚੌਧਵੀਂ ਚਾਰੋਂ ਕੁੰਟ ਚੜ੍ਹਿਆ ਗ਼ੁੱਸਾ, ਗ਼ੁੱਸੇ ਵਿਚ ਸਰਬ ਲੋਕਾਈਆ। ਪ੍ਰੇਮ ਪਿਆਰ ਹੋਇਆ ਰੁੱਖਾ, ਰੁਖ ਸ੍ਰਿਸ਼ਟ ਗਈ ਬਦਲਾਈਆ। ਸਭ ਦੇ ਅੰਤਰ ਲੱਗਾ ਦੁੱਖਾ, ਜਗਤ ਕਲੇਸ਼ ਨਾ ਕੋਇ ਮਿਟਾਈਆ। ਮਾਇਆ ਮਮਤਾ ਕੀਤਾ ਭੁੱਖਾ, ਤ੍ਰਿਸ਼ਨਾ ਅੱਗ ਨਾ ਕੋਇ ਬੁਝਾਈਆ। ਤੇਰਾ ਭੇਵ ਰਹੇ ਨਾ ਕੋਈ ਲੁਕਾ, ਲੁਕਮਾ ਹੋਵੇ ਸਰਬ ਲੁਕਾਈਆ। ਤੇਰਾ ਨਿਸ਼ਾਨਾ ਕਦੇ ਨਾ ਹੋਵੇ ਉਕਾ, ਦੋ ਜਹਾਨ ਦੇਣ ਦੁਹਾਈਆ। ਸੂਫ਼ੀ ਕਹਿਣ ਪਰਵਰਦਿਗਾਰ ਕਦੇ ਨਾ ਰੁੱਸਾ, ਰੁਸਿਆਂ ਲਏ ਮਨਾਈਆ। ਪ੍ਰੇਮੀਆਂ ਫੜ ਬਾਹੋਂ ਕਹੇ ਆ ਮੇਰਿਆ ਪੁੱਤਾ, ਪਤਿਪਰਮੇਸ਼ਵਰ ਗੋਦ ਉਠਾਈਆ। ਆਵਣ ਜਾਵਣ ਲੇਖਾ ਜਾਏ ਚੁੱਕਾ, ਚੁਕੰਨੇ ਹੋ ਕੇ ਪ੍ਰਭ ਦਾ ਦਰਸ਼ਨ ਪਾਈਆ। ਤਿਨ੍ਹਾਂ ਖਾਣਾ ਪਏ ਨਾ ਕੁੱਠਾ, ਹਲਾਲੀ ਝਟਕਾ ਨਾ ਕੋਇ ਵਡਿਆਈਆ। ਉਨ੍ਹਾਂ ਨੂੰ ਟੁੱਕਰ ਚੰਗਾ ਸੁੱਕਾ, ਜੋ ਸੁਖਮਨ ਤੋਂ ਬਾਹਰ ਬੈਠੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਸਤੀ ਸਭ ਦੀ ਖੋਜ ਖੁਜਾਈਆ। ਮੂਏ ਮੁਬਾਰਕ ਕਹੇ ਆਪਣਾ ਹੁਕਮ ਕਰ ਮੁਅੱਤਲ, ਮੁਤੱਲਾ ਸਭ ਨੂੰ ਦੇ ਕਰਾਈਆ। ਕੂੜੀ ਕਿਰਿਆ ਕਰ ਕ਼ਤਲ, ਮਕ਼ਤੂਲ ਘਰ ਘਰ ਦੇ ਵਖਾਈਆ। ਪੜਦਾ ਲਾਹ ਆਪਣੇ ਵਤਨ, ਬੇਵਤਨਾਂ ਵਤਨ ਜਣਾਈਆ। ਕਲਜੁਗ ਕਰ ਕਰ ਥੱਕੇ ਬਹੁਤਾ ਯਤਨ, ਯਥਾਰਥ ਤੇਰਾ ਦਰਸ ਕੋਇ ਨਾ ਪਾਈਆ। ਸੰਤ ਸੁਹੇਲੇ ਵੇਖ ਅਮੋਲਕ ਰਤਨ, ਰੁਤੀ ਰਾਤੀ ਰੰਗ ਚੜ੍ਹਾਈਆ। ਜੋ ਆਇਆ ਤੇਰੇ ਪੱਤਨ, ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਤੂੰ ਮਾਲਕ ਸਭ ਨੂੰ ਆਇਆ ਰਖਣ, ਰੱਛਿਆ ਕਰੇ ਥਾਉਂ ਥਾਈਂਆ। ਹਰ ਹਿਰਦੇ ਆਇਉਂ ਵਸਣ, ਤੇਰੀ ਬੇਪਰਵਾਹੀਆ।
ਬਿਨ ਅੱਖਾਂ ਆਇਉਂ ਤੱਕਣ, ਖੋਜੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰੰਗਾਈਆ। ਮੂਏ ਮੁਬਾਰਕ ਕਹੇ ਮੈਂ ਕਿਸੇ ਸੀਸ ਨਹੀਂ ਚੜ੍ਹਨਾ ਮੁੱਲਾ, ਮਾਲਕ ਲੈਣਾ ਮਨਾਈਆ। ਜਿਸ ਦੇ ਸੀਸ ਉਤੇ ਨਾ ਕੋਈ ਪਗੜੀ ਨਾ ਕੋਈ ਕੁੱਲਾ, ਨਾ ਕੋਈ ਕਲਮਾ ਢੋਲਾ ਗਾਈਆ। ਜਿਥੇ ਕਾਫੀਆ ਗਾਏ ਕੋਈ ਨਾ ਬੁੱਲਾ, ਬੁੱਲੀਆਂ ਵਾਲਾ ਰਸ ਨਾ ਕੋਇ ਵਖਾਈਆ। ਨਾ ਕੋਈ ਪੜਦਾ ਰਹੇ ਨਾ ਓਹਲਾ, ਸਾਖਿਆਤ ਦਰਸ਼ਨ ਪਾਈਆ। ਬੇਪਰਵਾਹ ਬਣ ਵਿਚੋਲਾ, ਪੜਦਾ ਓਹਲਾ ਦਏ ਉਠਾਈਆ। ਤੂੰ ਮਾਲਕ ਠਾਕਰ ਮੌਲਾ, ਮੇਲ ਮਿਲਿਆ ਸਹਿਜ ਸੁਭਾਈਆ। ਤੇਰਾ ਪੂਰਾ ਹੋਵੇ ਕੌਲਾ, ਇਕ਼ਰਾਰ ਵੇਲਾ ਗਿਆ ਆਈਆ। ਲੇਖਾ ਵੇਖ ਧਰਨੀ ਧੌਲਾ, ਧਰਮ ਦੀ ਧਾਰ ਦਏ ਦੁਹਾਈਆ। ਤੇਰਾ ਕਿਉਂ ਨਹੀਂ ਪਰਵਰਦਿਗਾਰ ਫਰਕਿਆ ਡੌਲਾ, ਡੋਲਤ ਵੇਖ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਕੁੰਟ ਰਿਹਾ ਕੁਰਲਾਈਆ। ਮੂਏ ਮੁਬਾਰਕ ਕਹੇ ਮੈਂ ਦੱਬੇ ਰਹਿਣਾ ਨਹੀਂ ਕਿਸੇ ਥੱਲੇ ਹੈਟ, ਹਾਈਟ ਆਪਣੀ ਲੈਣੀ ਬਣਾਈਆ। ਕਲਜੁਗ ਕੂੜ ਕੁੜਿਆਰੇ ਕਰਨੇ ਕੈਟ ਰੈਟ, ਰਾਈਟ ਤੇਰਾ ਹੁਕਮ ਸੁਣਾਈਆ। ਸ਼ਬਦ ਨਾਮ ਡੰਡਾ ਫੜ ਕੇ ਬੈਟ, ਬਾਲ ਅਗੇ ਲੈਣਾ ਬੁਲਾਈਆ। ਕਲਜੁਗ ਕੂੜੀ ਕਿਰਿਆ ਵੇਖ ਅੰਧੇਰੀ ਨਾਈਟ, ਨਿਕਟਵਰਤੀ ਤੇਰਾ ਰਾਹ ਤਕਾਈਆ। ਹੁਕਮੇਂ ਅੰਦਰ ਕਰਨੀ ਫਾਈਟ, ਫ਼ੈਸਲਾ ਇਕੋ ਹੱਕ ਸੁਣਾਈਆ। ਜਿਨ੍ਹਾਂ ਚਿਰ ਸਫ਼ੈਦ ਵਾਲ ਕਹੇ ਸੂਫ਼ੀ ਸੰਤ ਨਾ ਕੀਤੇ ਵਾਈਟ, ਕਵਾਈਟ ਆਪਣਾ ਹੁਕਮ ਵਰਤਾਈਆ। ਬਿਨਾ ਚਸ਼ਮੇ ਨੂਰ ਕਰ ਦੇ ਲਾਈਟ, ਨੂਰ ਨੂਰ ਰੁਸ਼ਨਾਈਆ। ਆਪਣੀ ਸਿੰਮਤ ਵੇਖ ਸਾਈਡ, ਚਾਰੋਂ ਕੁੰਟ ਖੋਜ ਖੁਜਾਈਆ। ਸਾਚੇ ਅਸਵ ਹੋ ਰਾਈਡ, ਰੈਡ ਗਰੀਨ ਦੇ ਸਮਝਾਈਆ। ਜਨ ਭਗਤਾਂ ਆਪਣੇ ਪ੍ਰੇਮ ਦੀ ਬਖ਼ਸ਼ ਸਾਚੀ ਡਾਈਟ, ਜ਼ੈਡ ਯੂ ਨਾ ਕੋਇ ਵਖਾਈਆ। ਇਕੋ ਤੇਰੀ ਮੰਗਦੇ ਹਮਾਇਤ, ਹਮ ਮੁਸ਼ਕਲ ਦੇ ਕਟਾਈਆ। ਮਨੀ ਸਿੰਘ ਕਹੇ ਮੈਂ ਤੇਰੀ ਵੇਖਣੀ ਓਹ ਵਲੈਤ, ਜਿਥੇ ਵਲਵਲਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੂਫ਼ੀਆਂ ਸਫ਼ਰ ਦੇ ਮਿਟਾਈਆ।
੧੨ ਪੋਹ ਸ਼ਹਿਨਸ਼ਾਹੀ ਸੰਮਤ ੧ ਚੇਲਾ ਸਿੰਘ ਦੇ ਘਰ ਜੰਮੂ
ਸੂਫ਼ੀ ਕਹਿਣ ਸੁਹਾ ਦੇ ਸਮਾਂ, ਸੰਮਨ ਪਿਛਲੇ ਦੇ ਪੜਵਾਈਆ। ਆਪਣਾ ਮਾਰਗ ਰਾਹ ਰਹਿਬਰ ਹੋ ਕੇ ਦੱਸ ਨਵਾਂ, ਨਾਮ ਨਿਧਾਨ ਇਕ ਜਣਾਈਆ। ਅਸਾਂ ਕੋਈ ਗੋਦ ਨਹੀਂ ਵੇਖਣੀ ਹੋਰ ਅੰਮਾਂ, ਅਮਾਮ ਇਕੋ ਨਜ਼ਰੀ ਆਈਆ। ਸ਼ਰੀਅਤ ਸ਼ਰਅ ਦਾ ਤੋੜ ਕੇ ਬੰਨਾ, ਬੰਧਨ ਅਵਰ ਨਾ ਕੋਇ ਪਾਈਆ। ਤੇਰਾ ਮੁਰੀਦ ਬਿਨ ਦੀਦ ਰਹੇ ਨਾ ਅੰਨ੍ਹਾਂ, ਅਨਕ ਕਲਧਾਰੀ ਆਪੇ ਹੋ ਸਹਾਈਆ। ਬੱਚਾ ਵੇਖ ਨਿੱਕਾ ਨੰਨ੍ਹਾ, ਫੜ ਬਾਹੋਂ ਗਲੇ ਲਗਾਈਆ। ਹੁਕਮ ਨਾਲ ਮਨ ਨੂੰ ਕਰ ਦੇ ਮਨਾਹ, ਮਨਸਾ ਕੂੜੀ ਬਾਹਰ ਕਢਾਈਆ। ਚਿੰਤਾ ਰੋਗ ਰਹੇ ਨਾ ਗ਼ਮਾ, ਗ਼ਫ਼ਲਤ ਤੋਂ ਖਹਿੜਾ ਦੇਣਾ ਛੁਡਾਈਆ। ਤਨ ਵਜੂਦ ਰੰਗ ਦੇ ਚੰਮਾ, ਚੰਮ ਦ੍ਰਿਸ਼ਟੀ ਦੇਣੀ ਬਦਲਾਈਆ। ਤੇਰਾ ਵੇਲਾ ਵਕ਼ਤ ਰਹੇ ਨਾ ਅਗੇ ਲੰਮਾ, ਜੁਗ ਚੌਕੜੀ ਗਏ ਵਿਹਾਈਆ। ਨਿਰਗੁਣ ਜੋਤ ਜਗਾ ਸ਼ਮਅ, ਸ਼ੱਮਸ ਤਬਰੇਜ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਧੁਰ ਦਾ ਖੇਲ ਇਕ ਵਖਾਈਆ। ਸੂਫ਼ੀ ਕਹਿਣ ਕਿਹੜਾ ਦਈਏ ਸਬੂਤ, ਮਸਾਲ ਨਜ਼ਰ ਕੋਇ ਨਾ ਆਈਆ। ਤੇਰੇ ਹਵਾਲੇ ਸਾਡਾ ਵਜੂਦ, ਵਸਲ ਕਰ ਬੇਪਰਵਾਹੀਆ। ਕਾਇਆ ਤਤ ਤੇਰਾ ਕਲਬੂਤ, ਕਲਮਾ ਦੇ ਸੁਣਾਈਆ। ਸਾਚੇ ਹੁਜਰੇ ਰਹੋ ਮੌਜੂਦ, ਮੁਫ਼ਲਸਾਂ ਝੋਲੀ ਦੇ ਭਰਾਈਆ। ਤੇਰਾ ਨੂਰ ਨਾ ਹੋਵੇ ਗ਼ਰੂਬ, ਗ਼ਰਬਨ ਸ਼ਰਕਨ ਇਕੋ ਚੰਦ ਚਮਕਾਈਆ। ਸਿਖਣਾ ਪਏ ਨਾ ਕੋਈ ਹਜਾਰਾ ਦਰੂਦ, ਰੰਗਤ ਹਰਿ ਜੀ ਨਜ਼ਰੀ ਆਈਆ। ਝਗੜਾ ਰਹੇ ਨਾ ਕੋਇ ਨਮਰੂਦ, ਹੁਕਮ ਆਪਣਾ ਇਕ ਸਮਝਾਈਆ। ਤੇਰੇ ਦਰ ਤੋਂ ਨਾ ਰਹੀਏ ਮਹਿਰੂਮ, ਖ਼ਾਲੀ ਭਾਂਡੇ ਦੇ ਭਰਾਈਆ। ਨੰਨ੍ਹੇ ਬੱਚੇ ਰੋ ਰਹੇ ਮਾਸੂਮ, ਮੁਸ਼ਕਲ ਵਿਚੋਂ ਲੈਣੇ ਕਢਾਈਆ। ਆਪਣਾ ਸਚ ਦੱਸ ਕ਼ਾਨੂੰਨ, ਕਾਇਦਾ ਦੇਣਾ ਦ੍ਰਿੜਾਈਆ। ਜਿਸ ਦਾ ਸਭ ਤੋਂ ਵੱਖਰਾ ਮਜ਼ਮੂਨ, ਆਤਮ ਕਰੇ ਨਾ ਕੋਇ ਲਿਖਾਈਆ। ਨੁਕਤਾ ਰਹੇ ਕੋਇ ਨਾ ਨੂਨ, ਨਗ਼ਮਾ ਨਾਮ ਦੇਣਾ ਜਣਾਈਆ। ਪਰਵਰਦਿਗਾਰ ਤੂੰ ਕਿਹੜੀ ਬੇਚਣੀ ਪਰਚੂਨ, ਤੋਲੇ ਮਾਸ਼ੇ ਰਤੀ ਵੰਡ ਵੰਡਾਈਆ। ਆਪਣੇ ਨਾਮ ਪ੍ਰੇਮ ਦਾ ਲਾ ਕੇ ਇਕ ਸਾਬੂਨ, ਸਾਫ਼ ਸੁਥਰੇ ਦੇਣੇ ਬਣਾਈਆ। ਨਾਅਰਾ ਦੱਸ ਕੇ ਇਕ ਮਅਕ਼ੂਲ, ਮਹੌਲ ਦੇਣਾ ਬਦਲਾਈਆ। ਤੇਰਾ ਕਲਮਾ ਸਦ ਕਬੂਲ, ਕਾਇਆ ਕਾਅਬੇ ਸੀਸ ਝੁਕਾਈਆ। ਮੁਹੱਬਤ ਵਿਚ ਰਖ ਮਸ਼ਗੂਲ, ਮਸ਼ਵਰਾ ਇਕ ਜਣਾਈਆ। ਤੇਰਾ ਹੁਕਮ ਨਾ ਜਾਈਏ ਭੂਲ, ਭੁਲਿਆਂ ਮਾਰਗ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕ਼ਦਮ ਕ਼ਦਮ ਦੇਣੀ ਸ਼ਰਨਾਈਆ। ਸੂਫ਼ੀ ਕਹਿਣ ਤੇਰਾ ਮਸਤਕ ਲੱਗੇ ਕ਼ਦਮ, ਕ਼ਦੀਮ ਮਿਲੇ ਵਡਿਆਈਆ। ਬੁਤ ਖ਼ਾਕੀ ਸੋਹੇ ਬਦਨ, ਬਦਲਾ ਦੇਣਾ ਚੁਕਾਈਆ। ਕੁਛ ਲੇਖਾ ਦਿਸੇ ਵਿਚ ਅਦਨ, ਆਅਲਾ ਅਦਨੇ ਰਹੇ ਕੁਰਲਾਈਆ। ਤੂੰ ਦੂਰ ਦੁਰਾਡਾ ਆਇਆ ਤੱਕਣ, ਬਿਨ ਅੱਖਾਂ ਵੇਖ ਵਖਾਈਆ। ਹਕ਼ੀਕ਼ਤ ਜਾਣੇਂ ਹੱਕਨ, ਹਕੂਕ ਦੇਵੇਂ ਥਾਉਂ ਥਾਈਂਆ। ਤੇਰਾ ਦਵਾਰਾ ਆਏ ਮੰਗਣ, ਮਾਂਗਤ ਹੋ ਕੇ ਸੀਸ ਝੁਕਾਈਆ। ਸਜਦਾ ਕਰੀਏ ਸਚ ਡੰਡਾਵਤ ਬੰਦਨ, ਬੰਦਗੀ ਬੰਧਨ ਦੇ ਤੁੜਾਈਆ। ਤੂੰ ਦੀਨ ਦਿਆਲ ਸਦਾ ਬਖ਼ਸ਼ੰਦਨ, ਬਖ਼ਸ਼ਿਸ਼ ਰਹਿਮਤ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਦੇਣਾ ਪਰਮਾਨੰਦਨ, ਪ੍ਰੇਮ ਪ੍ਰੇਮ ਵਿਚ ਸਮਾਈਆ।