ਪੁਸਤਕਾਲਾਭਾਗ ੧੯

੧੨ ਪੋਹ ਸ਼ਹਿਨਸ਼ਾਹੀ ਸੰਮਤ ੧ ਅਮਰੋ ਦੇਵੀ ਦੇ ਗ੍ਰਹਿ ਜੰਮੂ

ਜੰਬੂ ਦੀਪ ਕਹੇ ਜਨ ਭਗਤ ਵੇਖੇ ਮੰਨਦੇ, ਸ੍ਰੀ ਭਗਵਾਨ ਓਟ ਤਕਾਈਆ। ਨਾਤੇ ਤੋੜ ਕੇ ਛੱਪਰ ਛੰਨ ਦੇ, ਸ਼ਹਿਨਸ਼ਾਹ ਇਕੋ ਰਹੇ ਧਿਆਈਆ। ਛੱਡ ਪਰਕਾਸ਼ ਸੂਰਜ ਚੰਨ ਦੇ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਰਾਗ ਛੱਡ ਜਗਤ ਕੰਨ ਦੇ, ਆਤਮ ਧੁਨ ਵੱਜੀ ਵਧਾਈਆ। ਲਾਲਚ ਛੱਡ ਕੇ ਕੂੜੇ ਧਨ ਦੇ, ਨਾਮ ਪਦਾਰਥ ਝੋਲੀ ਪਾਈਆ। ਰੂਪ ਬਣਾ ਕੇ ਸੱਚੇ ਜਨ ਦੇ, ਸੰਤ ਸੁਹੇਲੇ ਨਜ਼ਰੀ ਆਈਆ। ਅੰਧੇਰ ਗਵਾ ਕੇ ਕੂੜੇ ਅੰਨ੍ਹ ਦੇ, ਅਗਿਆਨ ਅੰਧੇਰ ਰਹੇ ਮਿਟਾਈਆ। ਆਪਣਾ ਬੇੜਾ ਕਲਜੁਗ ਅੰਤਮ ਬੰਨ੍ਹਦੇ, ਬੰਦਗੀ ਇਕੋ ਸੀਸ ਨਿਵਾਈਆ। ਧੁਰ ਦੇ ਮਾਰਗ ਵੇਖੇ ਚਲਦੇ, ਭੱਜਣ ਵਾਹੋ ਦਾਹੀਆ। ਲੱਖ ਚੁਰਾਸੀ ਵਿਚ ਮੂਲ ਨਾ ਰਲਦੇ, ਸੋਹੰ ਢੋਲਾ ਰਹੇ ਗਾਈਆ। ਪ੍ਰੇਮ ਪ੍ਰੀਤੀ ਇਕੋ ਝੱਲਦੇ, · ਛੱਡੀ

ਸਰਬ ਲੋਕਾਈਆ। ਖੇਲ ਵੇਖਣ ਅਛਲ ਅਛੱਲ ਦੇ, ਜੋ ਵਲ ਛਲ ਧਾਰੀ ਰਿਹਾ ਜਣਾਈਆ। ਸਚ ਦਵਾਰਾ ਇਕੋ ਮਲਦੇ, ਗ੍ਰਹਿ ਮੰਦਰ ਸੋਭਾ ਪਾਈਆ। ਵਿਛੋੜੇ ਸਹਿਣ ਨਾ ਘੜੀ ਪਲ ਦੇ, ਪਲਕ ਅੱਖ ਨਾ ਕੋਇ ਬਦਲਾਈਆ। ਬਿਨ ਰੁੱਤ ਬਹਾਰੋਂ ਫੁਲਦੇ ਫਲਦੇ, ਜੋਬਨ ਰਤੜੇ ਰੰਗ ਰੰਗਾਈਆ। ਰੰਗ ਮਾਨਣ ਸਤਿਗੁਰ ਚਰਨ ਮਹੱਲ ਦੇ, ਅਟਲ ਬੈਠੇ ਨਜ਼ਰੀ ਆਈਆ। ਲੇਖੇ ਮੁਕਾ ਕੇ ਦੂਈ ਦਵੈਤੀ ਸਲ ਦੇ, ਚਾਰ ਵਰਨ ਹੋਈ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਜੰਬੂ ਦੀਪ ਕਹੇ ਮੈਂ ਭਗਤਾਂ ਵੇਖਿਆ ਜੋਗ, ਜੁਗੀਸ਼ਰ ਸਕੇ ਨਾ ਕੋਇ ਸਮਝਾਈਆ। ਨਾਤਾ ਛੱਡ ਕੇ ਚੌਦਾਂ ਲੋਕ, ਬ੍ਰਹਿਮੰਡ ਖੰਡ ਨਾਤਾ ਗਏ ਤੁੜਾਈਆ। ਪਰਮ ਪੁਰਖ ਦੀ ਮਾਨਣ ਇਕੋ ਮੌਜ, ਮਜਲਸ ਭਗਤਾਂ ਨਾਲ ਵਧਾਈਆ। ਮਨ ਮਤ ਕਰੇ ਕੋਇ ਨਾ ਸੋਚ, ਬੁਧੀ ਜਗਤ ਨਾ ਕੋਇ ਚਤੁਰਾਈਆ। ਪ੍ਰਭ ਦਾ ਦਰਸ਼ਨ ਕਰ ਕੇ ਰੋਜ਼, ਨਿਤ ਨਵਿਤ ਵੇਖ ਵਖਾਈਆ। ਜੰਗਲਾਂ ਵਿਚ ਕਰਨੀ ਪਈ ਨਾ ਖੋਜ, ਪਰਬਤਾਂ ਉਤੇ ਡੇਰਾ ਕੋਇ ਨਾ ਲਾਈਆ। ਮਾਇਆ ਮਮਤਾ ਮੇਟ ਕੇ ਝੂਠਾ ਰੋਗ, ਹੰਗਤਾ ਗਏ ਗਵਾਈਆ। ਆਤਮ ਪਰਮਾਤਮ ਚੁਗ ਕੇ ਚੋਗ, ਚਾਰੋਂ ਕੁੰਟ ਵੇਖ ਵਖਾਈਆ। ਕਰ ਪਰਕਾਸ਼ ਨਿਰਮਲ ਜੋਤ, ਅੰਧ ਅੰਧੇਰ ਗਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਸਮਝਾਈਆ। ਜੰਬੂ ਦੀਪ ਕਹੇ ਮੈਂ ਵੇਖਿਆ ਇਕ ਪਿਆਰ, ਪ੍ਰੇਮੀ ਪ੍ਰੇਮਿਕਾ ਇਕੋ ਰੂਪ ਨਜ਼ਰੀ ਆਈਆ। ਪੁਰਖ ਅਬਿਨਾਸ਼ੀ ਧੁਰ ਦਾ ਯਾਰ, ਪਰਵਰਦਿਗਾਰ ਦਇਆ ਕਮਾਈਆ। ਨਿਰਗੁਣ ਨੂਰ ਜੋਤ ਕਰ ਉਜਿਆਰ, ਗ੍ਰਹਿ ਗ੍ਰਹਿ ਕਰੇ ਰੁਸ਼ਨਾਈਆ। ਭਗਤ ਸੁਹੇਲੇ ਮਾਤ ਉਠਾਲ, ਗੁਰ ਚੇਲੇ ਜੋੜ ਜੁੜਾਈਆ। ਲੱਖ ਚੁਰਾਸੀ ਵਿਚੋਂ ਭਾਲ ਲਾਲ, ਲਾਲਨ ਆਪਣੇ ਰੰਗ ਰੰਗਾਈਆ। ਨਾਤਾ ਤੋੜ ਕੇ ਕਾਲ ਮਹਾਂਕਾਲ, ਸਿਰ ਆਪਣਾ ਹੱਥ ਟਿਕਾਈਆ। ਸਚ ਦਵਾਰ ਜਣਾ ਸੱਚੀ ਧਰਮਸਾਲ, ਜਮਾਂ ਤੋਂ ਲਿਆ ਬਚਾਈਆ। ਨਾਮ ਭੰਡਾਰਾ ਦੇ ਕੇ ਧੁਰ ਦਾ ਮਾਲ, ਧਨ ਧਨਾਢ ਦਿਤੇ ਵਖਾਈਆ। ਪੂਰਬ ਜਨਮ ਦਾ ਦੱਸ ਅਹਿਵਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੰਗ ਆਪ ਨਿਭਾਈਆ। ਜੰਬੂ ਦੀਪ ਕਹੇ ਮੈਂ ਕਲਜੁਗ ਕੂੜ ਵੇਖਿਆ ਜਲਾਦ, ਚਾਰੋਂ ਕੁੰਟ ਨਜ਼ਰੀ ਆਈਆ। ਜਿਸ ਦਾ ਸਾਚਾ ਖੇੜਾ ਨਾ ਕੋਇ ਅਬਾਦ, ਮੰਦਰ ਵੱਜੇ ਨਾ ਕੋਇ ਵਧਾਈਆ। ਧੁਰ ਦੀ ਦੇਵੇ ਨਾ ਕੋਇ ਦਾਤ, ਦੌਲਤ ਸਚ ਨਾ ਕੋਇ ਵਰਤਾਈਆ। ਮਨ ਮਤ ਵੇਖੀ ਨਾਰ ਕਮਜਾਤ, ਘਰ ਘਰ ਭੱਜੇ ਵਾਹੋ ਦਾਹੀਆ। ਕੂੜੀ ਮੇਟੇ ਕੋਇ ਨਾ ਰਾਤ, ਸੱਚਾ ਚੰਦ ਨਾ ਕੋਇ ਚਮਕਾਈਆ। ਸੁਹੰਜਣੀ ਹੋਵੇ ਨਾ ਕੋਇ ਪਰਭਾਤ, ਅੰਮ੍ਰਿਤ ਵੇਲਾ ਨਾ ਕੋਇ ਸੁਹਾਈਆ। ਆਤਮ ਪਰਮਾਤਮ ਗਾਏ ਕੋਇ ਨਾ ਗਾਥ, ਸਿਫ਼ਤਾਂ ਵਾਲੀ ਜਗਤ ਪੜ੍ਹਾਈਆ। ਰਸਨਾ ਜਿਹਵਾ ਬੱਤੀ ਦੰਦ ਲੈਣ ਸੁਆਦ, ਹਿਰਦੇ ਹਰਿ ਨਾ ਕੋਇ ਵਸਾਈਆ। ਸੰਖ ਧੁਨ ਸੁਣਦੇ ਨਾਦ, ਆਤਮਕ ਰਾਗ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਈਆ। ਜੰਬੂ ਦੀਪ ਕਹੇ ਮੈਂ ਵੇਖੀ ਇਕ ਜਮਾਤ, ਜਜਮਾਨ ਇਕੋ ਨਜ਼ਰੀ ਆਈਆ। ਪਤਿਪਰਮੇਸ਼ਵਰ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਬੇਪਰਵਾਹੀਆ। ਸਾਚੇ ਮੰਦਰ ਅੰਦਰ ਬਹਿ ਕੇ ਪਾਵੇ ਰਾਸ, ਗੋਪੀ ਕਾਹਨ ਰੂਪ ਵਟਾਈਆ। ਜਨ ਭਗਤਾਂ ਪੂਰੀ ਕਰ ਕੇ ਆਸ, ਆਸ਼ਾ ਤ੍ਰਿਸ਼ਨਾ ਰਿਹਾ ਗਵਾਈਆ। ਜਨਮ ਜਨਮ ਦਾ ਕਰ ਕੇ ਬੰਦ ਖ਼ਲਾਸ, ਬੰਦੀਖ਼ਾਨੇ ਵਿਚੋਂ ਬਾਹਰ ਕਢਾਈਆ। ਸਦਾ ਸੁਹੇਲਾ ਵਸੇ ਪਾਸ, ਜਗਤ ਜੁਦਾਈ ਨਾ ਕੋਇ ਜਣਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜੰਬੂ ਦੀਪ ਕਹੇ ਮੈਂ ਵੇਖੇ ਧੁਰ ਦੇ ਜਾਚਕ, ਯਕੀਨ ਇਕੋ ਉਪਰ ਰਖਾਈਆ। ਜਿਨ੍ਹਾਂ ਦੀ ਅੰਤਰ ਧਾਰ ਆਸਤਕ, ਇਕੋ ਮੰਨਣ ਸੱਚਾ ਮਾਹੀਆ। ਨਾਤਾ ਜੋੜਿਆ ਪ੍ਰੇਮੀ ਵਾਸਤਵਕ, ਕੂੜ ਕੁੜਿਆਰ ਦਿਤੇ ਤਜਾਈਆ। ਜੋ ਇਥੇ ਉਥੇ ਦੋ ਜਹਾਨਾਂ ਕਰੇ ਹਿਫ਼ਾਜ਼ਤ, ਹਮ ਸਾਜਣ ਹੋ ਕੇ ਫੇਰਾ ਪਾਈਆ। ਕਰਨੀ ਕਰੇ ਆਪਣੇ ਮੁਤਾਬਕ, ਦੂਜੀ ਵੰਡ ਨਾ ਕੋਇ ਵੰਡਾਈਆ। ਸਾਚੀ ਦੱਸ ਕੇ ਇਕ ਇਬਾਦਤ, ਨਾਮ ਅਗੰਮਾ ਦਿਤਾ ਸੁਣਾਈਆ। ਆਤਮ ਪਰਮਾਤਮ ਇਕ ਤਆਕ਼ਬ, ਦੂਜਾ ਰਾਹ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਰਿਹਾ ਉਠਾਈਆ। ਜੰਬੂ ਦੀਪ ਕਹੇ ਮੈਂ ਵੇਖਿਆ ਹੱਕ ਯਕੀਨ, ਹਕ਼ੀਕ਼ਤ ਸੱਚੀ ਨਜ਼ਰੀ ਆਈਆ। ਜਨ ਭਗਤਾਂ ਮਿਲੀ ਅਗੰਮੀ ਤਾਲੀਮ, ਤੁਆਰਫ਼ ਹੋਇਆ ਬੇਪਰਵਾਹੀਆ। ਜਿਨ੍ਹਾਂ ਦੀ ਕਰੇ ਨਾ ਕੋਇ ਤਕ਼ਸੀਮ, ਜਗਤ ਵੰਡ ਨਾ ਕੋਇ ਵੰਡਾਈਆ। ਇਕੋ ਇਕ ਕਹਿਣ ਆਮੀਨ, ਕਾਮਲ ਮੁਰਸ਼ਦ ਮਿਲਿਆ ਬੇਪਰਵਾਹੀਆ। ਮੈਂ ਉਹਨਾਂ ਨੂੰ ਕਹਾਂ ਆਫ਼ਰੀਨ, ਜੋ ਆਫ਼ਤ ਤੋਂ ਪੱਲੂ ਗਏ ਛੁਡਾਈਆ। ਝਗੜਾ ਚੁਕਾ ਕੇ ਨਰ ਮਦੀਨ, ਇਕੋ ਰੰਗ ਸਮਾਈਆ। ਧੁਰ ਦਾ ਹੁਕਮ ਕਰ ਤਸਲੀਮ, ਸਿਰ ਸਕੇ ਨਾ ਕੋਇ ਉਠਾਈਆ। ਪਾਰਬ੍ਰਹਮ ਦੇ ਹੋ ਅਧੀਨ, ਆਅਲਾ ਅਦਨਾ ਲੇਖਾ ਦਏ ਗਵਾਈਆ। ਸੇਵਾ ਵਿਚ ਬਣ ਮਸਕੀਨ, ਮੁਸ਼ਕਲ ਆਪਣੀ ਹਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲਹਿਣਾ ਰਿਹਾ ਸਮਝਾਈਆ। ਜੰਬੂ ਦੀਪ ਕਹੇ ਮੈਂ ਕੀ ਦੇਵਾਂ ਜਵਾਬ, ਸਮਝ ਵਿਚ ਨਾ ਕੋਇ ਵਡਿਆਈਆ। ਪੁਰਖ ਅਕਾਲ ਜਿਨ੍ਹਾਂ ਬਣਿਆ ਅਹਿਬਾਬ, ਮੁਹੱਬਤ ਵਿਚ ਮੇਲ ਮਿਲਾਈਆ। ਉਹ ਸਜਦਿਆਂ ਤੋਂ ਬਾਹਰ ਕਰਨ ਆਦਾਬ, ਡੰਡਾਵਤ ਇਕੋ ਇਕ ਵਖਾਈਆ। ਮੰਦਰ ਸੁਹਾ ਕੇ ਸਚ ਮਹਿਰਾਬ, ਮਹਿਬੂਬ ਮਿਲ ਕੇ ਖ਼ੁਸ਼ੀ ਮਨਾਈਆ। ਉਹਨਾਂ ਦੇ ਅੰਦਰ ਇਕ ਵੈਰਾਗ, ਵੈਰੀ ਸਾਰੇ ਦਿਤੇ ਕਢਾਈਆ। ਸਚ ਪਿਆਰ ਦਾ ਜਗੇ ਚਰਾਗ਼, ਨਿਰਗੁਣ ਨੂਰ ਜੋਤ ਰੁਸ਼ਨਾਈਆ। ਕੂੜੀ ਕਿਰਿਆ ਧੋ ਕੇ ਦਾਗ਼, ਦੁਰਮਤ ਦੂਰ ਕਰਾਈਆ। ਲੱਖ ਚੁਰਾਸੀ ਵਿਚੋਂ ਵੰਡ ਕੇ ਆਪਣਾ ਭਾਗ, ਭਗਵਨ ਮਿਲ ਕੇ ਖ਼ੁਸ਼ੀ ਮਨਾਈਆ। ਧੁਰ ਦਾ ਮੇਲਾ ਨਾਲ ਕੰਤ ਸੁਹਾਗ, ਸੇਜ ਸੁਹੰਜਣੀ ਰਹੇ ਹੰਢਾਈਆ। ਜਿਥੇ ਖੇੜਾ ਸਦਾ ਰਹੇ ਆਬਾਦ, ਖ਼ਿਜ਼ਾਂ ਰੂਪ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਰਮੀ ਵੇਖ ਵਖਾਈਆ। ਜੰਬੂ ਦੀਪ ਕਹੇ ਮੈਂ ਦੱਸਾਂ ਕੀ ਸਲਾਹ, ਸਿਫ਼ਤ ਵਿਚ ਨਾ ਕੋਇ ਚਤੁਰਾਈਆ। ਪੁਰਖ ਅਕਾਲਾ ਏਕੰਕਾਰ ਗਿਆ ਆ, ਜੋਤੀ ਜਾਤਾ ਪੁਰਖ ਵਿਧਾਤਾ ਵੇਸ ਵਟਾਈਆ। ਜੋ ਭਗਤਾਂ ਬਣਿਆ ਆਪ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਰਹਿਬਰ ਬਣ ਕੇ ਦੱਸੇ ਰਾਹ, ਪੜਦਾ ਓਹਲਾ ਰਿਹਾ ਚੁਕਾਈਆ। ਕੋਟ ਜਨਮ ਦੇ ਬਖ਼ਸ਼ ਗੁਨਾਹ, ਪਤਿਤ ਪਾਪੀ ਲਏ ਤਰਾਈਆ। ਲੱਖ ਚੁਰਾਸੀ ਵਿਚੋਂ ਫੜ ਕੇ ਬਾਂਹ, ਆਪ ਆਪਣੀ ਗੋਦ ਉਠਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇਕੋ ਨਾਂ, ਆਤਮ ਪਰਾਮਾਤਮ ਸੋਹਲਾ ਗਾਈਆ। ਦੋ ਜਹਾਨਾਂ ਬਣ ਕੇ ਪਿਤਾ ਮਾਂ, ਮਿਹਰ ਨਜ਼ਰ ਨਾਲ ਤਰਾਈਆ। ਸੰਤ ਸੁਹੇਲੇ ਵੇਖ ਕੇ ਚੜ੍ਹਿਆ ਚਾ, ਚਾਉ ਘਨੇਰਾ ਇਕ ਜਣਾਈਆ। ਬਿਨ ਰਸਨਾ ਜਿਹਵਾ ਕਹਾਂ ਵਾਹ ਵਾ, ਵਾਹਿਗੁਰੂ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਵੇਖ ਵਖਾਈਆ। ਜੰਬੂ ਦੀਪ ਕਹੇ ਮੈਂ ਵੇਖੀ ਅਗੰਮ ਜੋਤ, ਜੋਤੀ ਜਾਤਾ ਕਰੇ ਰੁਸ਼ਨਾਈਆ।

ਜਿਸ ਦਾ ਨਾ ਕੋਇ ਵਰਨ ਨਾ ਕੋਈ ਗੋਤ, ਤੱਤਾਂ ਵਾਲਾ ਵਜੂਦ ਨਾ ਕੋਇ ਵਖਾਈਆ। ਨਾ ਕੋਈ ਕਿਲ੍ਹਾ ਨਾ ਕੋਇ ਕੋਟ, ਦਰ ਦਵਾਰ ਨਾ ਕੋਇ ਸੁਹਾਈਆ। ਨਾ ਨਗਾਰਾ ਨਾ ਕੋਇ ਚੋਟ, ਡੰਕਾ ਮਾਤ ਨਾ ਕੋਇ ਸੁਣਾਈਆ। ਮਿਹਰ ਨਜ਼ਰ ਨਾਲ ਜਨ ਭਗਤਾਂ ਅੰਦਰੋਂ ਕੱਢੇ ਖੋਟ, ਕੂੜੀ ਕਿਰਿਆ ਸਾਫ਼ ਕਰਾਈਆ। ਝਗੜਾ ਚੁਕਾ ਕੇ ਲੋਕ ਪਰਲੋਕ, ਬਖ਼ਸ਼ੇ ਸਰਨ ਸੱਚੀ ਸਰਨਾਈਆ। ਜਿਥੇ ਕਦੇ ਨਾ ਆਵੇ ਮੌਤ, ਰਾਏ ਧਰਮ ਨਾ ਦਏ ਸਜ਼ਾਈਆ। ਰਹੇ ਸਮਝ ਕੋਇ ਨਾ ਸੋਚ, ਮਦਹੋਸ਼ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਾਣਾ ਆਪਣਾ ਰਿਹਾ ਵਰਤਾਈਆ। ਜੰਬੂ ਦੀਪ ਕਹੇ ਮੈਂ ਵੇਖੀ ਭਗਤਾਂ ਯੱਦ, ਯਾਦਦਾਸ਼ਤ ਸਮਝ ਕਿਸੇ ਨਾ ਆਈਆ। ਕਲਜੁਗ ਕੂੜ ਕੁੜਿਆਰੀ ਪਾਰ ਕਰਕੇ ਹੱਦ, ਹਾਜ਼ਰ ਹੋ ਕੇ ਦਰਸ਼ਨ ਪਾਈਆ। ਨਾਤਾ ਤੋੜ ਕੇ ਕੂੜਾ ਜਗ, ਜਗ ਜੀਵਨ ਦਾਤਾ ਰਹੇ ਮਿਲਾਈਆ। ਪ੍ਰੇਮ ਪ੍ਰੀਤੀ ਅੰਦਰ ਸੱਦ, ਢੋਲੇ ਸੁਣਨ ਥਾਉਂ ਥਾਈਂਆ। ਵਿਛੋੜੇ ਵਿਚ ਰਹਿ ਨਾ ਸਕਣ ਅਲੱਗ, ਵਖਰਾ ਧਾਮ ਨਾ ਕੋਇ ਬਣਾਈਆ। ਮਿਲ ਕੇ ਮੇਲ ਸੂਰੇ ਸਰਬੱਗ, ਘਰ ਮੰਦਰ ਰਹੇ ਸੁਹਾਈਆ। ਖ਼ੁਸ਼ੀਆਂ ਅੰਦਰ ਰਹੇ ਦਗ਼, ਦਗ਼ਾ ਕੂੜ ਨਾ ਕੋਇ ਕਮਾਈਆ। ਜਗਤ ਕੁਟੰਬੀ ਸਾਰੇ ਛੱਡ, ਭਗਤਾਂ ਭਗਤਾਂ ਨਾਲ ਕਰੀ ਕੁੜਮਾਈਆ। ਨਾਤਾ ਦੇਹੀ ਛੋੜ ਕੇ ਹੋ ਗਏ ਅੱਡ, ਮਨ ਮਤ ਚਲੇ ਨਾ ਕੋਇ ਚਤੁਰਾਈਆ। ਸਾਚੀ ਮੰਜ਼ਲ ਵਲ ਰਹੇ ਵਧ, ਕ਼ਦਮ ਕ਼ਦਮ ਨਾਲ ਬਦਲਾਈਆ। ਲੇਖਾ ਜਾਣ ਉਪਰ ਸ਼ਾਹ ਰਗ, ਰਘੁਪਤ ਇਕੋ ਰਹੇ ਮਨਾਈਆ। ਜਿਸ ਦਾ ਮੇਲਾ ਹੋਇਆ ਅੱਜ, ਅਗੇ ਲੇਖਾ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਇਕ ਦ੍ਰਿੜਾਈਆ। ਜੰਬੂ ਦੀਪ ਕਹੇ ਮੈਂ ਵੇਖ ਕੇ ਹੋਇਆ ਹੈਰਾਨ, ਹੈਰਾਨੀ ਮੇਰੇ ਅੰਦਰ ਆਈਆ। ਜਿਨ੍ਹਾਂ ਨੂੰ ਮਿਲਿਆ ਸ੍ਰੀ ਭਗਵਾਨ, ਭਾਗਾਂ ਭਰੇ ਬੈਠੇ ਚਾਈਂ ਚਾਈਂਆ। ਬਾਹਰੋਂ ਤੱਤਾਂ ਵਾਲੇ ਇਨਸਾਨ, ਅੰਦਰ ਮੇਲਾ ਬੇਪਰਵਾਹੀਆ। ਇਕੋ ਢੋਲਾ ਗਾਉਂਦੇ ਨਾਮ, ਨਾਉਂ ਨਿਰੰਕਾਰਾ ਇਕ ਧਿਆਈਆ। ਜਿਨ੍ਹਾਂ ਦੀ ਆਸਾ ਮਨਸਾ ਨਿਸ਼ਕਾਮ, ਕੂੜਾ ਲਾਲਚ ਨਾ ਕੋਇ ਵਧਾਈਆ। ਪੱਥਰ ਮਾਟੀ ਇੱਟਾਂ ਵਾਲੇ ਛੱਡ ਕੇ ਮਕਾਨ, ਕਾਇਆ ਮੰਦਰ ਅੰਦਰ ਬਹਿ ਕੇ ਸੋਭਾ ਪਾਈਆ। ਜਿਥੇ ਵਸੇ ਧੁਰ ਦਾ ਰਾਮ, ਆਗਮਨ ਆਪਣਾ ਦਏ ਸਮਝਾਈਆ। ਸੁਨੇਹੁੜਿਆਂ ਵਿਚ ਦਏ ਪੈਗ਼ਾਮ, ਧੁਰ ਫ਼ਰਮਾਨਾ ਆਪ ਅਲਾਈਆ। ਪੂਰਾ ਕਰ ਕੇ ਧੁਰ ਦਾ ਕਾਮ, ਨਿਹਕਰਮੀ ਹੋਏ ਸਹਾਈਆ। ਅਗਲੀ ਮੁਸ਼ਕਲ ਕਰੇ ਆਸਾਨ, ਅਹਿਸਾਨ ਆਪਣਾ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਲੰਘਾਈਆ। ਜੰਬੂ ਦੀਪ ਕਹੇ ਮੈਂ ਵੇਖਿਆ ਸਿਦਕ ਭਰੋਸਾ, ਅੰਦਰ ਵੜ ਵੜ ਖੋਜ ਖੁਜਾਈਆ। ਸਾਢੇ ਤਿੰਨ ਹੱਥ ਕਾਇਆ ਮੰਦਰ ਤੱਕਿਆ ਕੋਠਾ, ਨੌ ਦਰ ਫੋਲੇ ਚਾਈਂ ਚਾਈਂਆ। ਜਨ ਭਗਤ ਕੋਈ ਨਾ ਨਿਕਲਿਆ ਥੋਥਾ, ਜੋ ਸੁਖ਼ਨ ਗਿਆ ਭੁਲਾਈਆ। ਪੜ੍ਹਨਾ ਪਿਆ ਕੋਇ ਨਾ ਪੋਥਾ, ਪੁਸਤਕ ਹੱਥ ਨਾ ਕੋਇ ਉਠਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਬਹੁਤ ਚੋਖਾ, ਜੋ ਚਾਰ ਜੁਗ ਦਾ ਲੇਖਾ ਦਏ ਮੁਕਾਈਆ। ਮਾਰਗ ਰਸਤਾ ਦੱਸ ਕੇ ਸੌਖਾ, ਗੁਰਮੁਖ ਸੱਜਣ ਰਸਤੇ ਰਿਹਾ ਪਾਈਆ। ਜਨ ਭਗਤਾਂ ਨਾਲ ਕਦੇ ਕੋਈ ਕਰੇ ਨਾ ਧੋਖਾ, ਧੂੰਆਂਧਾਰ ਵਿਚੋਂ ਬਾਹਰ ਕਢਾਈਆ। ਮੰਦਰ ਵੜ ਕੇ ਦੇਵੇ ਹੋਕਾ, ਹੁਕਮ ਨਾਲ ਲਏ ਉਠਾਈਆ। ਸੰਤ ਸੁਹੇਲਾ ਰਹੇ ਕੋਇ ਨਾ ਸੋਤਾ, ਸੋਈ ਸੁਰਤੀ ਆਪ ਜਗਾਈਆ। ਸਭ ਦੀ ਪੂਰੀ ਕਰੇ ਲੋਚਾ, ਲੋਚਨ ਨੈਣ ਦਰਸ ਕਰਾਈਆ। ਕਲਜੁਗ

ਅੰਤਮ ਦੇ ਕੇ ਮੌਕਾ, ਮੁਫ਼ਤ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਠਾਂਡਾ ਇਕ ਪਰਗਟਾਈਆ। ਜੰਬੂ ਦੀਪ ਕਹੇ ਮੈਂ ਵੇਖਿਆ ਅਗੰਮ ਨਜ਼ਾਰਾ, ਨਜ਼ਰ ਆਪਣੀ ਲਈ ਬਦਲਾਈਆ। ਭਗਤਾਂ ਮੇਲ ਨਰ ਨਿਰੰਕਾਰਾ, ਨਿਰਗੁਣ ਸਰਗੁਣ ਵੱਜੀ ਵਧਾਈਆ। ਇਕੋ ਮੰਗਣ ਧੁਰ ਦਰਬਾਰਾ, ਦੂਜੀ ਓਟ ਨਾ ਕੋਇ ਰਖਾਈਆ। ਚਰਨ ਪ੍ਰੀਤੀ ਸਚ ਸਹਾਰਾ, ਸਿਰ ਸਕੇ ਨਾ ਕੋਇ ਉਠਾਈਆ। ਕਲਜੁਗ ਅੰਤਮ ਸਤਿਜੁਗ ਵਿਵਹਾਰਾ, ਵਿਵਹਾਰੀ ਆਪਣਾ ਖੇਲ ਵਰਤਾਈਆ। ਸਾਚੇ ਨਾਮ ਦਾ ਵਣਜ ਵਪਾਰਾ, ਜਨ ਭਗਤਾਂ ਹੱਟ ਦਏ ਖੁਲ੍ਹਾਈਆ। ਜੁਗ ਚੌਕੜੀ ਜਿਸ ਦਾ ਕਰਦਾ ਆਇਆ ਉਧਾਰਾ, ਨਿਤ ਨਿਤ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਸਮਝਾਈਆ। ਜੰਬੂ ਦੀਪ ਕਹੇ ਮੈਂ ਰਹਿ ਨਾ ਸਕਾਂ ਖ਼ਾਮੋਸ਼, ਨੇਤਰ ਵੇਖ ਖ਼ੁਸ਼ੀ ਮਨਾਈਆ। ਪੁਰਖ ਅਕਾਲ ਦੀਨ ਦਿਆਲ ਤੱਤਾਂ ਵਾਲਾ ਪਹਿਨ ਕੇ ਪੋਸ਼, ਵੇਸ ਅਨੇਕਾ ਰੂਪ ਧਰਾਈਆ। ਜਿਸ ਨੂੰ ਸਮਝ ਸਕੇ ਕੋਇ ਨਾ ਕੋਸ਼, ਵਿਦਿਆਵਾਨ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਇਕ ਸਰਨਾਈਆ। ਜੰਬੂ ਦੀਪ ਕਹੇ ਮੈਨੂੰ ਆਈ ਉਸੇ ਦੀ ਯਾਦ, ਜਿਸ ਦੀ ਉਸਤਤ ਚਾਰ ਜੁਗ ਨਜ਼ਰੀ ਆਈਆ। ਜਨ ਭਗਤਾਂ ਸੁਣਨ ਆਇਆ ਫ਼ਰਿਆਦ, ਫ਼ਰੇਬੀ ਹੋ ਕੇ ਵੇਸ ਵਟਾਈਆ। ਜਿਸ ਨੂੰ ਸਮਝੇ ਨਾ ਕੋਇ ਦਿਮਾਗ਼, ਬੁਧੀ ਭੇਵ ਨਾ ਕੋਇ ਖੁਲ੍ਹਾਈਆ। ਸੋ ਭਗਤਾਂ ਦੇਵਣ ਆਇਆ ਦਾਦ, ਨਾਮ ਭੰਡਾਰਾ ਝੋਲੀ ਪਾਈਆ। ਖ਼ੁਸ਼ੀਆਂ ਵਾਲਾ ਕਰ ਮਜ਼ਾਜ਼, ਤਬਅ ਅੰਦਰੋਂ ਦਿਤੀ ਬਦਲਾਈਆ। ਮਮਤਾ ਵਾਲਾ ਧੋ ਕੇ ਦਾਗ਼, ਦਗਿਆਂ ਤੋਂ ਲਿਆ ਛੁਡਾਈਆ। ਸਚ ਬੇੜੇ ਚੜ੍ਹਾ ਕੇ ਜਹਾਜ, ਪੱਤਨ ਆਪਣਾ ਰਿਹਾ ਵਖਾਈਆ। ਜਿਥੇ ਇਕੋ ਸਾਚੇ ਨਾਮ ਦੀ ਪੈਂਦੀ ਆਵਾਜ਼, ਦੂਜੀ ਕਰੇ ਨਾ ਕੋਇ ਸ਼ਨਵਾਈਆ। ਗੁਰਮੁਖਾਂ ਹੋਣਾ ਪਏ ਨਾ ਕਿਸੇ ਦਾ ਮੁਹਤਾਜ, ਖ਼ਾਲੀ ਝੋਲੀ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਜੰਬੂ ਦੀਪ ਕਹੇ ਮੈਂ ਕੁਛ ਕਹਾਂ ਜਲਦੀ, ਵੇਲਾ ਨੇੜੇ ਗਿਆ ਆਈਆ। ਕਿਸੇ ਨੂੰ ਖ਼ਬਰ ਨਹੀਂ ਇਕ ਪਲ ਦੀ, ਪਲਕ ਸਕੇ ਨਾ ਕੋਇ ਬਦਲਾਈਆ। ਇਹ ਖੇਲ ਵਖਰੀ ਅਛਲ ਅਛੱਲ ਦੀ, ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਸੀਸ ਝੁਕਾਈਆ। ਜਿਸ ਦੀ ਖੇਲ ਕਦੇ ਨਾ ਟਲਦੀ, ਨਾ ਕੋਇ ਮੇਟੇ ਮੇਟ ਮਿਟਾਈਆ। ਉਹ ਕਲਜੁਗ ਸ੍ਰਿਸ਼ਟੀ ਵੇਖੇ ਬਲਦੀ, ਅਗਨੀ ਤਤ ਰਹੀ ਤਪਾਈਆ। ਧਾਰਾ ਜਾਣੇ ਅਗੰਮੀ ਦਲ ਦੀ, ਜੋ ਦਲਿਦ੍ਰੀਆਂ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਵੇਖ ਵਖਾਈਆ। ਜੰਬੂ ਦੀਪ ਕਹੇ ਮੈਂ ਕੀ ਕੁਛ ਦੱਸਾਂ ਛੇਤੀ, ਛਤਰਧਾਰੀ ਨਜ਼ਰ ਕੋਇ ਨਾ ਆਇੰਦਾ। ਲੱਖ ਚੁਰਾਸੀ ਖੁਭੀ ਵਿਚ ਬ੍ਰੇਤੀ, ਬਿਨ ਪੁਰਖ ਅਕਾਲ ਪਾਰ ਨਾ ਕੋਇ ਕਰਾਇੰਦਾ। ਭਗਤਾਂ ਬਣਿਆ ਕੋਇ ਨਾ ਭੇਤੀ, ਅੰਦਰ ਵੜ ਮੰਦਰ ਚੜ੍ਹ ਸੁਰਤੀ ਸ਼ਬਦੀ ਡੰਕ ਨਾ ਕੋਇ ਸੁਣਾਇੰਦਾ। ਸਾਰੇ ਰਸਨਾ ਜਿਹਵਾ ਗਾਉਂਦੇ ਵੇਖੋ ਵੇਖੀ, ਵਖਰਾ ਰੂਪ ਅਨੂਪ ਨਾ ਕੋਇ ਦਰਸਾਇੰਦਾ। ਕਲਜੁਗ ਜੀਵ ਸਾਰੇ ਲੋਕਮਾਤ ਦੇ ਦੇਸੀ, ਪਰਦੇਸੀ ਜਨ ਭਗਤ ਜੋ ਪਿਛਲਾ ਰਾਹ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਜਾਣੇ ਲੇਖੀ, ਅਲੇਖ ਆਪਣੀ ਕਾਰ ਕਮਾਇੰਦਾ। ਜੰਬੂ ਦੀਪ ਕਹੇ ਮੈਥੋਂ ਹੋਣ ਲੱਗੀ ਜੁਆਬ ਤਲਬੀ, ਤਾਬਿਆਦਾਰ ਹੋ ਕੇ ਸੀਸ ਨਿਵਾਈਆ। ਮੇਰੇ ਵਿਚ ਝਗੜਾ ਜਾਤ ਪਾਤ ਦੀਨ ਮਜ਼੍ਹਬੀ, ਮਜ਼ਾ ਸਚ ਨਾ ਕੋਇ ਚਖਾਈਆ। ਸ੍ਰੀ ਭਗਵਾਨ

ਦੀ ਸਾਰੇ ਕਰਦੇ ਬੇਅਦਬੀ, ਅਦਬ ਆਦਾਬ ਨਜ਼ਰ ਕੋਇ ਨਾ ਆਈਆ। ਕਲਜੁਗ ਅੰਤ ਕੋਈ ਦਿਸੇ ਨਾ ਮਦਦੀ, ਆਪਣੀ ਮੁੱਦਤ ਮੁਕਾ ਕੇ ਬੈਠੇ ਮੁਖ ਛੁਪਾਈਆ। ਜਗਤ ਧਾਰ ਬਣੀ ਸੂਕਰ ਦੀ, ਸਾਂਤਕ ਸਤਿ ਨਾ ਕੋਇ ਕਰਾਈਆ। ਸਾਚੀ ਪ੍ਰੀਤ ਕਿਤੋਂ ਨਾ ਲੱਭਦੀ, ਕਾਇਆ ਹੱਟ ਖ਼ਾਲੀ ਰਹੇ ਕੁਰਲਾਈਆ। ਜਿਨ੍ਹਾਂ ਦੀ ਮੁਹੱਬਤ ਇਕੋ ਨਾਲ ਲੱਗਦੀ, ਏਥੇ ਉਥੇ ਨਾ ਹੋਏ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਲੇਖਾ ਪੂਰ ਕਰਾਈਆ। ਜੰਬੂ ਦੀਪ ਕਹੇ ਮੈਂ ਦੇਖਿਆ ਜਲਵਾ ਨੂਰ, ਨਿਰਾਲਾ ਨਜ਼ਰੀ ਆਈਆ। ਜਿਸ ਨੇ ਕਰਨਾ ਮਜਬੂਰ, ਮਜਬੂਰੀ ਵਿਚ ਲੋਕਾਈਆ। ਨੌ ਸੱਤ ਮਚਾਉਣਾ ਫ਼ਤੂਰ, ਫ਼ਤਵਾ ਸਭ ਦੇ ਉਤੇ ਲਾਈਆ। ਕੂੜਾ ਗੜ੍ਹ ਜਣਾ ਗ਼ਰੂਰ, ਗ਼ੈਰਾਂ ਦੀ ਗ਼ੈਰਾਂ ਨਾਲ ਕਰੇ ਲੜਾਈਆ। ਜਨ ਭਗਤਾਂ ਮਿਲੇ ਜ਼ਰੂਰ, ਜ਼ਰੂਰਤ ਸਭ ਦੀ ਵੇਖ ਵਖਾਈਆ। ਨਾਮ ਭੰਡਾਰਾ ਕਰ ਭਰਪੂਰ, ਭਰਮ ਭੁਲੇਖੇ ਦਏ ਕਢਾਈਆ। ਅਗਲਾ ਦੱਸ ਕੇ ਸਚ ਦਸਤੂਰ, ਦਸਤ ਬਦਸਤ ਦਏ ਸਮਝਾਈਆ। ਕੂੜੀ ਕਿਰਿਆ ਕਰ ਕੇ ਚੂਰੋ ਚੂਰ, ਚਰਨ ਕਵਲ ਦਏ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੰਗ ਆਪਣਾ ਦਏ ਰੰਗਾਈਆ। ਜੰਬੂ ਦੀਪ ਕਹੇ ਮੈਂ ਵੇਖੀ ਰੰਗਤ, ਨਵ ਨਵੀਨ ਨਜ਼ਰੀ ਆਈਆ। ਪ੍ਰੇਮ ਪ੍ਰੀਤੀ ਅੰਦਰ ਹਰਿ ਸੰਗਤ, ਸੋਹਣਾ ਰੂਪ ਰਹੀ ਪਰਗਟਾਈਆ। ਨਾਤਾ ਤੋੜ ਕੇ ਸਵਰਗ ਜੱਨਤ, ਪ੍ਰਭ ਚਰਨ ਧਿਆਨ ਲਗਾਈਆ। ਜਿਥੇ ਦੂਜੇ ਦਾ ਹੋਣਾ ਪਏ ਨਾ ਮੰਗਤ, ਤ੍ਰਿਸ਼ਨਾ ਅਵਰ ਨਾ ਕੋਇ ਵਖਾਈਆ। ਲੱਭਣਾ ਪਏ ਨਾ ਕੋਇ ਪੰਡਤ, ਇਕੋ ਕਰੇ ਸਚ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਨ ਆਪਣੇ ਘਰ ਵਸਾਈਆ। ਮੈਂ ਕਰਨਾ ਉਹ ਜੋਧ, ਜੋ ਜੋਧਾ ਸੂਰਬੀਰ ਸਮਝ ਕੋਇ ਨਾ ਪਾਈਆ। ਪੁਰਖ ਅਕਾਲ ਦੀਨ ਦਿਆਲ ਮੈਨੂੰ ਆਪ ਕਰਾਇਆ ਬੋਧ, ਬੁਧੀਵਾਨ ਦਿਤੇ ਭੁਲਾਈਆ। ਅੰਤ ਅਖ਼ੀਰੀ ਸਭ ਦਾ ਪਾ ਕੇ ਭੋਗ, ਭੋਗੀ ਦੇਣੇ ਸੇਜ ਸਵਾਈਆ। ਜਨ ਭਗਤ ਦੱਸ ਕੇ ਆਪਣੇ ਨਾਮ ਦਾ ਜੋਗ, ਤਪੱਸਿਆ ਇਕੋ ਦੇਣੀ ਦ੍ਰਿੜਾਈਆ। ਜਿਸ ਦਾ ਕਦੇ ਨਾ ਹੋਵੇ ਵਿਜੋਗ, ਧੁਰ ਦਾ ਮੇਲਾ ਦੇਣਾ ਮਿਲਾਈਆ। ਲੇਖਾ ਮੁਕਾ ਕੇ ਚਿੰਤ ਸੋਗ, ਸੋਚਾਂ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਰਿਹਾ ਉਠਾਈਆ। ਜੰਬੂ ਦੀਪ ਕਹੇ ਮੈਂ ਭਗਤਾਂ ਵੇਖੀ ਆਸ, ਆਸਮਾਨ ਉਤੇ ਧਿਆਨ ਲਗਾਈਆ। ਜਿਨ੍ਹਾਂ ਦੀ ਗੁਰ ਪੈਗ਼ੰਬਰ ਆਪਣੀ ਹੱਥੀਂ ਪੇਸ਼ ਕਰਨੀ ਦਰਖ਼ਾਸ, ਗੋਬਿੰਦ ਹੱਥੋਂ ਹੱਥ ਫੜਾਈਆ। ਉਨ੍ਹਾਂ ਦੋ ਜਹਾਨ ਕਹਿਣ ਸ਼ਾਬਾਸ਼, ਵਾਹਵਾ ਕਹਿ ਕੇ ਰਹੇ ਸੁਣਾਈਆ। ਮੇਲਾ ਮਿਲਿਆ ਸਰਬ ਗੁਣਤਾਸ, ਗੁਣਵੰਤਾ ਦਏ ਵਡਿਆਈਆ। ਸਹਿਜ ਸੁਭਾਉ ਸੁਤਿਆਂ ਮਿਲੇ ਹਨ੍ਹੇਰੀ ਰਾਤ, ਘਰ ਘਰ ਆਪਣਾ ਫੇਰਾ ਪਾਈਆ। ਝਗੜਾ ਮੁਕਾ ਕੇ ਪੂਜਾ ਪਾਠ, ਨਿਮਾਜ਼ ਨਿਵਾਜ਼ਿਸ਼ ਵਿਚ ਪਾਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਮਕਾਂਡ ਦਏ ਮੁਕਾਈਆ। ਜੰਬੂ ਦੀਪ ਕਹੇ ਮੈਂ ਵੇਖੇ ਜੋਬਨਮਤੇ, ਮਸਤ ਜਵਾਨੀ ਰਹੇ ਹੰਢਾਈਆ। ਕੂੜੀ ਕਿਰਿਆ ਵਿਚ ਮੂਲ ਨਾ ਫਸੇ, ਫ਼ੈਸਲਾ ਆਪਣਾ ਗਏ ਮੁਕਾਈਆ। ਆਤਮ ਪਰਮਾਤਮ ਮਿਲ ਕੇ ਹੱਸੇ, ਦੂਜੀ ਵੰਡ ਨਾ ਕੋਇ ਵੰਡਾਈਆ। ਸੰਤ ਸੁਹੇਲੇ ਹੋ ਇਕੱਠੇ, ਗ੍ਰਹਿ ਮੰਦਰ ਸੋਭਾ ਪਾਈਆ। ਜਿਨ੍ਹਾਂ ਜਮ ਕੀ ਫਾਸ ਮੇਟੇ ਰੱਟੇ, ਰਟਨ ਇਕੋ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਵਾਰੇ ਆਏ ਪ੍ਰੇਮ ਦੇ ਵੱਟੇ, ਦੂਜੀ ਮੰਗ ਨਾ ਕੋਇ ਮੰਗਾਈਆ। ਜੰਬੂ ਦੀਪ ਕਹੇ ਮੈਂ ਲਗਦਾ ਪਿੰਡੇ ਵੇਖਿਆ ਵਟਣਾ, ਰੂਪ

ਅਨੂਪ ਬਦਲਾਈਆ। ਜਿਸ ਦੀ ਕੋਇ ਨਾ ਜਾਣੇ ਘਟਨਾ, ਘਾਟੇ ਵਿਚ ਜਗਤ ਲੋਕਾਈਆ। ਜਿਸ ਦਾ ਖੇਲ ਹੋਇਆ ਪਟਨਾ, ਸੋ ਪਾਟਲ ਵੇਖ ਵਖਾਈਆ। ਘਰ ਵਸਾ ਕੇ ਆਪਣਾ ਵਤਨਾ, ਗ੍ਰਹਿ ਮੰਦਰ ਸੋਭਾ ਪਾਈਆ। ਜਨ ਭਗਤਾਂ ਵੇਖੇ ਸਾਚੀ ਰਚਨਾ, ਰੁਚੀ ਆਪਣੇ ਨਾਲ ਲਗਾਈਆ। ਦਰ ਦਰਬਾਰ ਸੁਹਾ ਕੇ ਪੱਤਨਾ, ਬੇੜੇ ਆਪਣੇ ਲਏ ਚੜ੍ਹਾਈਆ। ਸੰਦੇਸ਼ਾ ਦੇਵੇ ਇਕੋ ਸਚ ਨਾਂ, ਸਤਿ ਸਤਿਵਾਦੀ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕੋ ਪਾਈਆ। ਜੰਬੂ ਦੀਪ ਕਹੇ ਮੇਰੇ ਅੰਤਰ ਆਈ ਖ਼ੁਸ਼ਹਾਲੀ, ਵੱਜੀ ਹੱਕ ਵਧਾਈਆ। ਜਨ ਭਗਤਾਂ ਦੇਣੀ ਪਏ ਨਾ ਕਿਸੇ ਦਲਾਲੀ, ਵਿਚੋਲਾ ਵਿਚ ਨਾ ਕੋਇ ਬਣਾਈਆ। ਮਾਰਗ ਦੱਸ ਕੇ ਇਕ ਆਸਾਨੀ, ਅਸਲ ਭੇਵ ਦਿਤਾ ਖੁਲ੍ਹਾਈਆ। ਗੁਰਮੁਖੋ ਦੇਣੀ ਪਏ ਨਾ ਕੋਇ ਕ਼ੁਰਬਾਨੀ, ਕ਼ਤਲਗਾਹ ਨਾ ਕੋਇ ਵਡਿਆਈਆ। ਸੋਹੰ ਨਾਮ ਸਚ ਨਿਸ਼ਾਨੀ, ਨਿਸ਼ਾਨਾ ਤੁਹਾਡੇ ਅੰਦਰ ਦਿਤਾ ਲਗਾਈਆ। ਸਤਿਗੁਰ ਨਾਲ ਕਰਿਓ ਕਦੇ ਨਾ ਕੋਇ ਬੇਈਮਾਨੀ, ਬੇਵਾ ਰੂਪ ਨਾ ਕੋਇ ਬਣਾਈਆ। ਤੁਹਾਡਾ ਮੇਲ ਉਪਰ ਅਸਮਾਨੀ, ਅਗੇ ਹੋਏ ਨਾ ਕਦੇ ਜੁਦਾਈਆ। ਕਲਜੁਗ ਜੀਵ ਸਮਝੇ ਖੇਲ ਨਾ ਕੋਇ ਰੁਹਾਨੀ, ਐਵੇਂ ਰੌਲਾ ਰਹੇ ਪਾਈਆ। ਇਹ ਕਾਇਆ ਤਤ ਸਰੀਰ ਬੇਗਾਨੀ, ਅਮੀਰ ਗ਼ਰੀਬ ਨਾ ਕੋਇ ਬਚਾਈਆ। ਗੁਰਮੁਖੋ ਤੁਹਾਡੀ ਯਾਰੀ ਜੁਗਾਂ ਪੁਰਾਨੀ, ਵੇਦ ਪੁਰਾਨ ਦੇਣ ਗਵਾਹੀਆ। ਸ਼ਹਾਦਤ ਦੇਵੇ ਸਾਚੀ ਬਾਣੀ, ਖ਼ਾਲਸ ਹੁਕਮ ਇਕ ਸੁਣਾਈਆ। ਆਤਮ ਸਦਾ ਚੜ੍ਹੀ ਰਹੇ ਜਵਾਨੀ, ਬੁਢੇਪਾ ਰੂਪ ਨਾ ਕੋਇ ਬਦਲਾਈਆ। ਲੱਖ ਚੁਰਾਸੀ ਜਿਸਮ ਸਦਾ ਫ਼ਾਨੀ, ਲੋਕਮਾਤ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਹਰਿ ਵੇਖ ਵਖਾਈਆ। ਜੰਬੂ ਦੀਪ ਕਹੇ ਮੈਥੋਂ ਨਹੀਂ ਹੁੰਦਾ ਸਬਰ, ਬੇਸਬਰਾ ਹੋ ਕੇ ਦਿਆਂ ਸੁਣਾਈਆ। ਪੁਰਖ ਅਕਾਲ ਆਇਆ ਜਾਬਰ ਜਬਰ, ਬਲਧਾਰੀ ਫੇਰਾ ਪਾਈਆ। ਸ਼ਬਦੀ ਧਾਰ ਚਲਾ ਕੇ ਸ਼ੇਰ ਬੱਬਰ, ਬਬਰ ਠੀਕਰ ਦਏ ਭੰਨਾਈਆ। ਜਨ ਭਗਤ ਪੂਰੀ ਕਰ ਕੇ ਸੱਧਰ, ਸੱਦਾ ਦੇ ਕੇ ਲਏ ਤਰਾਈਆ। ਲੱਖ ਚੁਰਸੀ ਪਾ ਕੇ ਗ਼ਦਰ, ਗਦਾਗਰ ਸਾਰੇ ਦਏ ਵਖਾਈਆ। ਗੁਰਮੁਖਾਂ ਕਰੇ ਆਪ ਕ਼ਦਰ, ਕ਼ੁਦਰਤ ਦਾ ਮਾਲਕ ਦਇਆ ਕਮਾਈਆ। ਜਿਹੜਾ ਗੁਰ ਅਵਤਾਰ ਪੈਗ਼ੰਬਰ ਜੁਗ ਚੌਕੜੀ ਘੱਲਦਾ ਰਿਹਾ ਬਦਲ ਬਦਲ, ਨਿਤ ਨਵਿਤ ਹੁਕਮ ਸੁਣਾਈਆ। ਸੋ ਕਲਜੁਗ ਅੰਤਮ ਕਰਨ ਆਇਆ ਅਦਲ, ਅਦਾਲਤ ਇਕੋ ਇਕ ਵਖਾਈਆ। ਜਿਥੇ ਕਦੇ ਕਰੇ ਨਾ ਕੋਈ ਕ਼ਤਲ, ਛੁਰੀ ਕਟਾਰ ਨਾ ਕੋਇ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਨੂਰ ਖ਼ੁਦਾਈਆ। ਜੰਬੂ ਦੀਪ ਕਹੇ ਕੁੱਛ ਮੈਨੂੰ ਲੱਗਾ ਪਤਾ, ਪੱਤਨ ਆਇਆ ਧੁਰ ਦਾ ਮਾਹੀਆ। ਜਿਸ ਦਾ ਭੇਵ ਸਮਝੇ ਕੋਇ ਨਾ ਰਤਾ, ਰਤਨ ਅਮੋਲਕ ਹੀਰੇ ਗੁਰਮੁਖ ਰਿਹਾ ਬਣਾਈਆ। ਆਤਮ ਪਰਮਾਤਮ ਬਣ ਕੇ ਸਕਾ, ਸੱਜਣ ਹੋ ਕੇ ਜੋੜ ਜੁੜਾਈਆ। ਭਗਤ ਸੁਹੇਲੇ ਵੇਖੇ ਤੱਕੇ ਬਿਨਾ ਅੱਖਾਂ, ਆਖ਼ਰ ਆਪਣੀ ਗੰਢ ਪਵਾਈਆ। ਜੰਬੂ ਦੀਪ ਕਹੇ ਮੈਂ ਸਿਫ਼ਤਾਂ ਕਰ ਕਰ ਥੱਕਾ, ਲੇਖਾ ਲੇਖ ਨਾ ਕੋਇ ਦ੍ਰਿੜਾਈਆ। ਚਰਨ ਕਵਲ ਓਸ ਦੇ ਢੱਠਾਂ, ਮੰਗਾਂ ਇਕ ਸਰਨਾਈਆ। ਨਾਮ ਓਸੇ ਦਾ ਰੱਟਾਂ, ਜੋ ਰੱਟਿਆਂ ਵਿਚੋਂ ਬਾਹਰ ਰਖਾਈਆ। ਪ੍ਰੇਮ ਰਸ ਓਸੇ ਦਾ ਚੱਟਾਂ, ਜੋ ਅੰਮ੍ਰਿਤ ਜਾਮ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਖੋਜ ਖੁਜਾਈਆ। ਜੰਬੂ ਦੀਪ ਕਹੇ ਮੈਂ ਵੇਖਿਆ ਜਲਵਾਗਰ, ਗ਼ਰੀਬ ਨਿਮਾਣਿਆਂ ਰਿਹਾ ਤਰਾਈਆ। ਜਿਸ ਨੂੰ ਸਾਰੇ ਮੰਨਦੇ ਹਰੀ ਹਰਿ, ਹਰਿਆਵਲੀ ਕਰੇ ਲੋਕਾਈਆ। ਜੋ ਜਨ ਭਗਤਾਂ ਆਇਆ ਘਰ, ਮੰਦਰ ਦਵਾਰਾ ਇਕ

ਵਡਿਆਈਆ। ਜਿਥੇ ਕ਼ੀਮਤ ਪਏ ਕੋਈ ਨਾ ਜ਼ਰ, ਵੰਡੀ ਵੰਡ ਨਾ ਕੋਇ ਵੰਡਾਈਆ। ਰੂਪ ਧਰ ਨਰਾਇਣ ਨਰ, ਨਿਰਾਕਾਰ ਵੇਸ ਵਟਾਈਆ। ਸਿੱਧਾ ਜਗਤ ਨਾਲ ਛਲ, ਵਲ ਛਲ ਆਪਣਾ ਰਿਹਾ ਵਖਾਈਆ। ਜਨ ਭਗਤਾਂ ਪ੍ਰੇਮ ਪ੍ਰੀਤੀ ਦੇ ਕੇ ਬਲ, ਬਲਵਾਨ ਸੂਰੇ ਰਿਹਾ ਵਖਾਈਆ। ਵਿਛੋੜਾ ਕਟ ਕੇ ਘੜੀ ਪਲ, ਪਲਕ ਦੇ ਅੰਦਰ ਪਲਕ ਰਿਹਾ ਜੁੜਾਈਆ। ਆਤਮ ਪਰਮਾਤਮ ਅੰਤਰ ਰਲ, ਮਿਲਿਆ ਮੇਲ ਸਹਿਜ ਸੁਭਾਈਆ। ਗੁਰਮੁਖਾਂ ਪੂਰਬ ਜਨਮ ਦਾ ਦੇਣ ਆਇਆ ਫਲ, ਵਸਤ ਇਕੋ ਨਾਮ ਵਰਤਾਈਆ। ਦੂਰ ਦੁਰਾਡਾ ਆਇਆ ਚਲ, ਬਣ ਕੇ ਪਾਂਧੀ ਰਾਹੀਆ। ਭਗਤ ਭਗਵਾਨ ਬੈਠਣ ਰਲ, ਸਾਚੀ ਸਿਖਿਆ ਇਕ ਸਮਝਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਹਾਡਾ ਵਿਛੋੜਾ ਰਹਿਣ ਨਾ ਦੇਵੇ ਵਿਚ ਜੰਗਲ ਜੂਹ ਉਜਾੜ ਪਹਾੜ ਵੱਡੀ ਝੱਲ, ਝਲਕ ਨਾਲ ਪਲਕ ਲਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਹਾਡਾ ਜਨਮ ਜਨਮ ਦਾ ਮਸਲਾ ਕਰੇ ਹੱਲ, ਮਿਸਲ ਆਪਣੇ ਨਾਲ ਰਖਾਈਆ।

੧੩ ਪੋਹ ਸ਼ਹਿਨਸ਼ਾਹੀ ਸੰਮਤ ੧ ਸੇਵਾ ਰਾਮ, ਦੌਲਤ ਰਾਮ ਜੰਮੂ ਮਾਰਕੀਟ

ਜੰਬੂ ਦੀਪ ਕਹੇ ਮੈਂ ਖੇਲ ਵੇਖਿਆ ਉਪਰ ਧਰਤੀ, ਸਚਖੰਡ ਦਵਾਰ ਨਜ਼ਰੀ ਆਈਆ। ਪੁਰਖ ਅਕਾਲ ਜੋਤੀ ਜਾਮਾ ਵੇਸ ਵਟਾਇਆ ਸ਼ਰਤੀ, ਸ਼ਰਤੀਆ ਗਿਆ ਆਈਆ। ਖੇਲ ਖੇਲੇ ਅਗੰਮ ਫ਼ਰਸ਼ੀ, ਪ੍ਰੀਤਮ ਅਰਸ਼ੀ ਦਏ ਵਡਿਆਈਆ। ਜਿਸ ਦੀ ਖ਼ੁਸ਼ੀਆਂ ਵਾਲੀ ਚਲੇ ਬਰਸੀ, ਰੁੱਤ ਮਾਹ ਵੱਜੇ ਵਧਾਈਆ। ਮਾਲਕ ਬਣ ਕੇ ਇਕੋ ਨਿਧ ਪ੍ਰਤੀ, ਪ੍ਰੀਤਮ ਆਪਣੀ ਦਇਆ ਕਮਾਈਆ। ਨਾਤਾ ਤੋੜ ਕੇ ਗਰਮੀ ਸਰਦੀ, ਸੱਦਾ ਨਾਮ ਇਕ ਸੁਣਾਈਆ। ਗੁਰ ਅਵਤਾਰਾਂ ਪੈਗ਼ੰਬਰਾਂ ਸੁਣ ਕੇ ਅਰਜ਼ੀ, ਆਜਜ਼ ਵੇਖੇ ਥਾਉਂ ਥਾਈਂਆ। ਅਗੇ ਕਰੇ ਆਪਣੀ ਮਰਜ਼ੀ, ਮਰੀਜ਼ ਵੇਖ ਜਗਤ ਲੋਕਾਈਆ। ਜਿਸ ਦਾ ਖੇਲ ਨਹੀਂ ਕੋਈ ਫ਼ਰਜ਼ੀ, ਕੂੜੀ ਧਾਰ ਨਾ ਕੋਇ ਬੰਧਾਈਆ। ਲੱਖ ਚੁਰਾਸੀ ਜਿਸ ਤੋਂ ਡਰਦੀ, ਭੈ ਵਿਚ ਸੀਸ ਨਿਵਾਈਆ। ਸਭ ਦੀ ਆਤਮ ਜਿਸ ਦਾ ਨਾਮ ਪੜ੍ਹਦੀ, ਦੀਨਾਂ ਮਜ਼੍ਹਬਾਂ ਵੰਡ ਵੰਡਾਈਆ। ਉਸ ਦੀ ਇਕੋ ਕਲ ਵੇਖੀ ਚੜ੍ਹਦੀ, ਕਲ ਕਲਕੀ ਨਜ਼ਰੀ ਆਈਆ। ਉਸ ਪੌੜੀ ਲਾ ਕੇ ਹਰਿ ਦੀ, ਹਿਰਦੇ ਅੰਦਰ ਹਰਿ ਜੂ ਦਿਤਾ ਮਿਲਾਈਆ। ਪ੍ਰੇਮੀਆਂ ਪਿਆਰਿਆਂ ਦਾ ਬਣ ਕੇ ਦਰਦੀ, ਦਰਦੀਆਂ ਦੁੱਖ ਗਵਾਈਆ। ਮਨ ਪਾਟਾ ਸੀਵਣ ਆਇਆ ਬਣ ਕੇ ਦਰਜ਼ੀ, ਨਾਮ ਨਿਧਾਨਾ ਗੰਢ ਪਵਾਈਆ। ਖੇਲ ਵਖਾਵੇ ਸਾਚੇ ਘਰ ਦੀ, ਘਰਾਨਾ ਇਕੋ ਦਏ ਜਣਾਈਆ। ਜਿਥੇ ਅੰਮ੍ਰਿਤ ਧਾਰ ਵਰ੍ਹਦੀ, ਝਿਰਨਾ ਬੇਪਰਵਾਹੀਆ। ਇਕੋ ਆਵਾਜ਼ ਦਏ ਸ਼ਬਦੀ ਨਾਦ ਧੁਨ ਦੀ, ਰਾਗ ਅਨੁਰਾਗ ਸੁਣਾਈਆ। ਸੁਰਤ ਰਹੇ ਨਾ ਕਿਸੇ ਤਨ ਦੀ, ਵਜੂਦ ਵਜਦ ਨਾ ਕੋਇ ਸਮਝਾਈਆ। ਆਸ਼ਾ ਰਹੇ ਨਾ ਕਿਸੇ ਕੰਨ ਦੀ, ਸਰਵਨ ਭੇਵ ਨਾ ਕੋਇ ਖੁਲ੍ਹਾਈਆ। ਇਕੋ ਖੇਲ ਸ੍ਰੀ ਭਗਵਨ ਦੀ, ਭਗਤਾਂ ਮਿਲੇ ਵਡਿਆਈਆ। ਜੋਤ ਚਮਕੇ ਨੂਰੀ ਚੰਨ ਦੀ, ਸੀਤਲਤਾ ਆਪਣੀ (ਦਏ) ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸ਼ਰਨਾਈਆ। ਜੰਬੂ ਕਹੇ ਮੈਂ ਵੇਖਿਆ ਉਪਰ ਜ਼ਮੀਨ, ਜ਼ਾਮਨ ਹੋ ਕੇ ਦਇਆ ਕਮਾਈਆ। ਜਿਸ ਦਾ ਮਾਰਗ ਜਗਤ ਮਹੀਨ, ਨੇਤਰ ਆਪਣਾ ਅੱਖ ਨਾ ਕੋਇ ਤਕਾਈਆ। ਖ਼ਾਲਕ ਖ਼ਲਕ ਬਣ ਕਰੀਮ, ਕਾਇਆ ਕੁਰਹ ਖੋਜ ਖੁਜਾਈਆ। ਇਕੋ ਦੇ

ਕੇ ਹੱਕ ਯਕੀਨ, ਹਕ਼ੀਕ਼ਤ ਦਏ ਸਮਝਾਈਆ। ਹੁਕਮੇ ਅੰਦਰ ਕਰ ਤਲਕੀਨ, ਤਬਅ ਦਏ ਬਦਲਾਈਆ। ਜਿਸ ਨੂੰ ਸਾਰੇ ਕਹਿਣ ਆਮੀਨ, ਆਮਦ ਵਿਚ ਆਪਣੀ ਖ਼ੁਸ਼ੀ ਮਨਾਈਆ। ਸਜਦਿਆਂ ਵਿਚ ਕਰਨ ਤਸਲੀਮ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਜੰਬੂ ਦੀਪ ਕਹੇ ਮੈਂ ਵੇਖੀ ਅਗੰਮੀ ਜੁਗਤੀ, ਜੁਗ ਚੌਕੜੀ ਨਾ ਕਿਸੇ ਸਮਝਾਈਆ। ਸਚ ਪ੍ਰੀਤੀ ਦੇ ਕੇ ਚਰਨ ਦਵਾਰ ਮੁਕਤੀ, ਮੁਕਤੀ ਤੋਂ ਪਰੇ ਦਿਤੇ ਕਰਾਈਆ। ਜਿਥੇ ਸ੍ਰਿਸ਼ਟੀ ਦੀ ਮੰਜ਼ਲ ਮੁਕਦੀ, ਭਗਤਾਂ ਦਾ ਮਾਰਗ ਅਗੇ ਦਿਤਾ ਲਾਈਆ। ਜਿਨ੍ਹਾਂ ਨੂੰ ਲੋੜ ਰਹੀ ਇਕੋ ਤੁੱਕ ਦੀ, ਸਾਚਾ ਢੋਲਾ ਰਹੇ ਗਾਈਆ। ਖੇਲ ਨਹੀਂ ਕੋਈ ਲੁਕ ਦੀ, ਲੋਕ ਪਰਲੋਕ ਰਿਹਾ ਸੁਣਾਈਆ। ਪਰਗਟ ਧਾਰ ਅਬਿਨਾਸ਼ੀ ਅਚੁਤ ਦੀ, ਚੇਤਨ ਸਭ ਨੂੰ ਰਿਹਾ ਕਰਾਈਆ। ਜਿਸ ਨੂੰ ਦੀਨ ਦੁਨੀ ਸਦਾ ਪੁਛਦੀ, ਸ਼ਾਸਤਰ ਸਿਮਰਤ ਫੋਲ ਫੁਲਾਈਆ। ਓਹ ਖੇਲ ਅਗੰਮੀ ਕਰੇ ਪਿਤਾ ਪੁੱਤ ਦੀ, ਪਤਿਪਰਮੇਸ਼ਵਰ ਬੇਪਰਵਾਹੀਆ। ਫੁਲਵਾੜੀ ਵੇਖੇ ਸੁਹੰਜਣੀ ਰੁਤ ਦੀ, ਰੁਤੜੀ ਆਪ ਮਹਿਕਾਈਆ। ਜਿਸ ਦੇ ਕੋਲ ਬੇਸ਼ਕ ਕੁਛ ਨਹੀਂ, ਸਭ ਦਾ ਮਾਲਕ ਉਹੋ ਨਜ਼ਰੀ ਆਈਆ। ਕ਼ਦਮਾਂ ਉਤੇ ਜਗਤ ਸ੍ਰਿਸ਼ਟੀ ਝੁਕਦੀ, ਝੁਕਿਆਂ ਲਏ ਤਰਾਈਆ। ਭਗਤਾਂ ਕਹਾਣੀ ਮੇਟੇ ਦੁੱਖ ਦੀ, ਦੁੱਖ ਸੁਖ ਵਿਚ ਬਦਲਾਈਆ। ਲੱਖ ਚੁਰਾਸੀ ਵਿਚੋਂ ਮਾਨਸ ਦੇਹ ਮਿਲੀ ਮਨੁੱਖ ਦੀ, ਮਾਨਵ ਆਪਣਾ ਘਰ ਸਮਝਾਈਆ। ਹੁਣ ਘੜੀ ਨਹੀਂ ਖ਼ਾਮੋਸ਼ ਚੁਪ ਦੀ, ਚਾਰ ਕੁੰਟ ਵੱਜੇ ਵਧਾਈਆ। ਖੇਲ ਵੇਖਣੀ ਇਕੋ ਉਸ ਦੀ, ਜਿਸ ਦੀ ਉਸਤਤ ਸਾਰੇ ਗਏ ਗਾਈਆ। ਮੰਜ਼ਲ ਵੇਖਣੀ ਸਚਿਆਈ ਖ਼ੁਸ਼ ਦੀ, ਜੋ ਖੁਸ਼ਕ਼ਿਸਮਤ ਰਿਹਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਵੇਖ ਖ਼ੁਸ਼ੀ ਮਨਾਈਆ। ਜੰਬੂ ਦੀਪ ਕਹੇ ਮੈਂ ਵੇਖੇ ਕਲਜੁਗ ਜੀਵ ਜੰਬੁਕ, ਸ਼ੇਰ ਭਬਕ ਇਕ ਲਗਾਈਆ। ਦੂਰ ਦੁਰਾਡੇ ਸਾਰੇ ਰਹੇ ਤਬ੍ਹਕ, ਧੀਰਜ ਧੀਰ ਨਾ ਕੋਇ ਬੰਧਾਈਆ। ਸੁਣ ਕੇ ਨਾਮ ਅਗੰਮੀ ਸਬਕ, ਬਹੁ ਸੰਖਿਆ ਵਾਲੇ ਸੰਥਾ ਗਏ ਭੁਲਾਈਆ। ਭਗਤ ਉਧਾਰੇ ਬਹੁਤਿਆਂ ਵਿਚੋਂ ਅਧਿਕ, ਆਅਲਾ ਅਦਨਾ ਰੰਗ ਰੰਗਾਈਆ। ਨਾਮ ਭਰੋਸਾ ਦੇ ਕੇ ਸਿਦਕ, ਸਦਮੇ ਤੋਂ ਲਏ ਬਚਾਈਆ। ਦਵਾਰੇ ਰਹੇ ਕੋਇ ਨਾ ਨਿੰਦਕ, ਕੂੜ ਕੁੜਿਆਰਾਂ ਬਾਹਰ ਕਢਾਈਆ। ਭਗਤ ਸੁਹੇਲਾ ਬਣ ਕੇ ਪੰਡਤ, ਬੋਧ ਅਗਾਧ ਕਰੇ ਪੜ੍ਹਾਈਆ। ਗੁਰਮੁਖ ਉਭਾਰ ਕੇ ਸੰਤ, ਸੂਫ਼ੀ ਸਫ਼ਾ ਦਏ ਬਦਲਾਈਆ। ਹਰਖ਼ ਸੋਗ ਮੇਟ ਕੇ ਚਿੰਤ, ਗ਼ਮੀ ਗ਼ਮਖਾਰ ਨਾ ਕੋਇ ਵਖਾਈਆ। ਜਨ ਭਗਤਾਂ ਸਾਚੀ ਦੇ ਕੇ ਹਿੰਮਤ, ਹੌਸਲੇ ਦਏ ਵਧਾਈਆ। ਇਕੋ ਸੰਬਲ ਨਗਰੀ ਸਾਚੀ ਯਾਦ ਰਖਣੀ ਸਿੰਮਤ, ਜਿਸ ਦੀ ਸੀਮਾ ਸਮਝ ਕਿਸੇ ਨਾ ਆਈਆ। ਪ੍ਰੇਮ ਪਿਆਰ ਵਿਚ ਰਖਣੀ ਮਿੱਲਤ, ਮੈਲ ਦੁਰਮਤ ਦੇਣੀ ਧੁਆਈਆ। ਖ਼ੁਆਰੀ ਹੋਏ ਮੂਲ ਨਾ ਜ਼ਿੱਲਤ, ਜਾਹਰ ਜਹੂਰ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਾਚੇ ਸਜਦੇ ਦੀ ਮੰਨ ਕੇ ਮਿੰਨਤ, ਮਿਲ ਮਿਲ ਆਪਣਾ ਮੇਲ ਮਿਲਾਈਆ। ਜੰਬੂ ਦੀਪ ਕਹੇ ਅਸੀਂ ਵੇਖੀ ਅਗੰਮੀ ਜਗਹ, ਧਾਮ ਸੋਹਣਾ ਨਜ਼ਰੀ ਆਈਆ। ਜਿਥੇ ਇਕੋ ਨਾਮ ਦਾ ਵੱਜੇ ਡੱਗਾ, ਡਿਗਿਆਂ ਢੱਠਿਆਂ ਗਲੇ ਲਗਾਈਆ। ਭਗਤ ਭਗਵਾਨ ਦਾ ਮਿਲਣੀ ਵਾਲਾ ਅੱਡਾ, ਅਡੰਬਰ ਸਾਰੇ ਦਏ ਗਵਾਈਆ। ਪਾਰ ਕਰ ਕੇ ਕੂੜੀ ਹੱਦਾ, ਹਦੂਦ ਆਪਣੀ ਇਕ ਸਮਝਾਈਆ। ਨਾਮ ਖ਼ੁਮਾਰੀ ਜਾਮ ਦੇ ਕੇ ਮਧਾ, ਮਧੁਰ ਧੁਨ ਰਾਗ ਅਲਾਈਆ। ਆਪਣੇ ਮਿਲਣ ਦੀ ਦੱਸ ਕੇ ਵਜਹ, ਵਜੂਦ ਵਿਚੋਂ ਦਏ ਕਰਾਈਆ। ਕੂੜੀ ਕਿਰਿਆ ਕਰ ਕੇ ਜ਼ਿਬ੍ਹਾ, ਛੁਰੀ ਸ਼ਰੀਅਤ ਦਏ ਫਰਾਈਆ। ਜਨ ਭਗਤਾਂ ਰੰਗ ਚੜ੍ਹਾ ਕੇ ਹੱਬਾ, ਹਮ ਸਾਜਨ ਲਏ

ਬਣਾਈਆ। ਇਕੋ ਪਿਤਾ ਪੁਰਖ ਅਕਾਲ ਬਣ ਕੇ ਅੱਬਾ, ਅੰਬਰ ਉਤੇ ਮੇਲਾ ਅਮਰ ਰੂਪ ਵਖਾਈਆ। ਕੂੜੀ ਕਰਿਆ ਸਫਾ ਮਲੇਛ ਉਠ ਕੇ ਸਭਾ, ਸਾਬਤ ਆਪਣਾ ਨੂਰ ਦਰਸਾਈਆ। ਝਗੜਾ ਰਹਿਣ ਨਾ ਦੇਵੇ ਕੋਈ ਵਿਚ ਗੱਭਾ, ਅੱਧਵਿਚਕਾਰ ਨਾ ਕੋਇ ਅਟਕਾਈਆ। ਨਾਮ ਨਿਧਾਨ ਦਾ ਦੇ ਕੇ ਮਜ਼ਾ, ਮਜਲਸ ਸਾਚੀ ਦਏ ਵਖਾਈਆ। ਜਿਥੇ ਕੂਕੇ ਕੋਇ ਨਾ ਕ਼ਜ਼ਾ, ਕ਼ਾਜ਼ੀਆਂ ਤੋਂ ਲਏ ਬਚਾਈਆ। ਸਦ ਚਲਾਏ ਆਪਦੀ ਰਜ਼ਾ, ਰਾਜ਼ਕ ਰਹੀਮ ਹੋ ਸਹਾਈਆ। ਜੰਬੂ ਦੀਪ ਕਹੇ ਜਨ ਭਗਤਾਂ ਅਗੇ ਭੁਗਤਣੀ ਨਹੀਂ ਕੋਈ ਸਜ਼ਾ, ਸਾਹਿਬ ਨਾਲ ਮਿਲ ਕੇ ਸਾਹਿਬ ਵਿਚ ਸਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰੇਮ ਪ੍ਰੀਤੀ ਅੰਦਰ ਬੱਧਾ, ਬੱਧਿਆਂ ਲਏ ਛੁਡਾਈਆ।