੧੭ ਪੋਹ ਸ਼ਹਿਨਸ਼ਾਹੀ ਸੰਮਤ ੧ ਸੂਬੇਦਾਰ ਸਵਰਨ ਸਿੰਘ
ਸਤਿਜੁਗ ਕਹੇ ਪ੍ਰਭ ਤੇਰਾ ਸਹਾਰਾ, ਪੁਰਖ ਅਕਾਲ ਦੀਨ ਦਿਆਲ ਤੇਰੀ ਸ਼ਰਨਾਈਆ। ਕੂੜੀ ਕਿਰਿਆ ਨਾਤਾ ਤੁੱਟੇ ਕੂੜ ਸੰਸਾਰਾ, ਲੋਕਮਾਤ ਰਹਿਣ ਨਾ ਪਾਈਆ। ਭਗਤ ਭਗਵਾਨ ਬਣੇ ਸਚ ਪਿਆਰਾ, ਆਤਮ ਪਰਮਾਤਮ ਵੱਜੇ ਵਧਾਈਆ। ਏਕਾ ਸ਼ਬਦ ਨਾਮ ਤੇਰਾ ਜੈਕਾਰਾ, ਗੁਰ ਅਵਤਾਰ ਪੈਗ਼ੰਬਰ ਸੀਸ ਨਿਵਾਈਆ। ਏਕਾ ਧਾਮ ਸੋਹੇ ਨਿਆਰਾ, ਤ੍ਰੈਗੁਣ ਲੇਖਾ ਦਏ ਮੁਕਾਈਆ। ਏਕਾ ਨੂਰ ਹੋਏ ਉਜਿਆਰਾ, ਦੂਜਾ ਚੰਦ ਨਾ ਕੋਇ ਚਮਕਾਈਆ। ਏਕਾ ਮੰਦਰ ਵਸੇ ਦਵਾਰਾ, ਗ੍ਰਹਿ ਇਕੋ ਸੋਭਾ ਪਾਈਆ। ਇਕੋ ਸ੍ਰਿਸ਼ਟੀ ਦ੍ਰਿਸ਼ਟੀ ਹੋਏ ਵਿਹਾਰਾ, ਵਿਵਹਾਰ ਆਪਣਾ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਸਤਿਜੁਗ ਕਹੇ ਸ੍ਰੀ ਭਗਵਾਨ, ਭਗਵਨ ਤੇਰੀ ਆਸ ਰਖਾਈਆ। ਤ੍ਰੇਤਾ ਕਲਜੁਗ ਬੀਤਿਆ ਵਿਚ ਜਹਾਨ, ਅੰਤਮ ਅੰਤ ਲਈ ਅੰਗੜਾਈਆ। ਕਿਰਪਾ ਕਰ ਮਰਦ ਮਰਦਾਨ, ਨੌਜਵਾਨ ਤੇਰੀ ਸ਼ਰਨਾਈਆ। ਸਾਚਾ ਦੇ ਸਤਿ ਗਿਆਨ, ਅਗਿਆਨ ਅੰਧੇਰ ਮਿਟਾਈਆ। ਲੱਖ ਚੁਰਾਸੀ ਤੁੱਟੇ ਮਾਣ, ਅਭਿਮਾਣ ਮੋਹ ਦੇ ਖਪਾਈਆ। ਸਾਚਾ ਮਾਰਗ ਦੱਸ ਚਾਰ ਵਰਨ ਕਰੇ ਪਰਵਾਨ, ਧਰਮ ਸੰਦੇਸ਼ਾ ਇਕ ਸਮਝਾਈਆ। ਊਚ ਨੀਚ ਰਾਓ ਰੰਕ ਵਰਨ ਬਰਨ ਨਾਤਾ ਤੁੱਟੇ ਜੀਵ ਜਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਿਜੁਗ ਕਹੇ ਪ੍ਰਭ ਮੇਰੇ ਸਾਹਿਬ ਸਚ ਜਗਦੀਸ਼, ਜਗਦੀਸ਼ਰ ਤੇਰੀ ਆਸ ਰਖਾਈਆ। ਤੇਰੇ ਚਰਨ ਕਵਲ ਮੇਰਾ ਸੀਸ, ਨਮਸਤੇ ਡੰਡਾਵਤ ਬੰਦਨਾ ਸਜਦਾ ਇਕੋ ਇਕ ਸਮਝਾਈਆ। ਤੇਰਾ ਢੋਲਾ ਨਾਮ ਨਾਮਾ ਆਦਿ ਜੁਗਾਦੀ ਸਾਚਾ ਗੀਤ, ਗਹਿਰ ਗੰਭੀਰ ਤੇਰੀ ਵਡਿਆਈਆ। ਆਤਮ ਪਰਮਾਤਮ ਪੰਜ ਤਤ ਕਾਇਆ ਅੰਦਰ ਬਾਹਰ ਗੁਪਤ ਜਾਹਰ ਸਾਚੀ ਦੱਸ ਰੀਤ, ਰੀਤੀਵਾਨ ਤੁਧ ਬਿਨ ਨਜ਼ਰ ਕੋਇ ਨਾ ਆਈਆ। ਝਗੜਾ ਚੁਕੇ ਮੰਦਰ ਮਸੀਤ, ਕਾਇਆ ਕਾਅਬੇ ਵੱਜੇ ਵਧਾਈਆ। ਮਨ ਵਾਸਨਾ ਗੁਰਮੁਖ ਗੁਰਸਿਖ ਹਰਿਜਨ ਭਗਤ ਸੁਹੇਲਾ ਜਾਏ ਜੀਤ, ਜੁਗ ਚੌਕੜੀ ਦਏ ਗਵਾਹੀਆ। ਤੇਰੀ ਸਰਨ ਹੋਏ ਅਤੀਤ, ਤ੍ਰੈਗੁਣ ਲੇਖਾ ਦਏ ਮੁਕਾਈਆ। ਝਗੜਾ ਚੁਕ ਜਾਏ ਹਸਤ ਕੀਟ, ਊਚ ਨੀਚ ਨਾ ਕੋਇ ਵਖਾਈਆ। ਸਚ ਪ੍ਰੇਮ ਪ੍ਰੀਤਮ ਪ੍ਰਭ ਬਖ਼ਸ਼ੀ ਇਕ ਪ੍ਰੀਤ, ਪਰਮ ਪੁਰਖ ਤੁਧ ਬਿਨ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਕਰ ਕੇ ਗਏ ਵਸੀਅਤ, ਸੋ ਵੇਲਾ ਵਕ਼ਤ ਦਏ ਦ੍ਰਿੜਾਈਆ। ਜੀਵ ਜੰਤ ਸਾਧ
ਸੰਤ ਕਰ ਨਸੀਹਤ, ਧੁਰ ਫ਼ਰਮਾਨ ਇਕ ਸੁਣਾਈਆ। ਆਤਮ ਅੰਤਰ ਬਦਲ ਕੇ ਜਿਸਮਾਨੀ ਤਬੀਅਤ, ਅਸਮਾਨੀ ਨੂਰ ਕਰ ਰੁਸ਼ਨਾਈਆ। ਤੂੰ ਆਦਿ ਜੁਗਾਦਿ ਪ੍ਰਿਤਪਾਲਕ ਖ਼ਾਲਕ ਪਰਵਰਦਿਗਾਰ ਤੇਰੀ ਸਚ ਸਚ ਵਲਦੀਅਤ, ਦੂਜਾ ਨਜ਼ਰ ਕੋਇ ਨਾ ਆਈਆ। ਤੇਰਾ ਹੱਕ ਮੁਕਾਮ ਸਚ ਦਵਾਰ ਜਿਥੇ ਦੂਸਰ ਹੋਰ ਨਾ ਕੋਈ ਹੈਸੀਅਤ, ਅੱਵਲ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਮਾਰਗ ਦੇ ਦ੍ਰਿੜਾਈਆ। ਸਤਿਜੁਗ ਕਹੇ ਪ੍ਰਭ ਤੇਰੀ ਇਕੋ ਸਰਨ, ਦੂਜਾ ਨਜ਼ਰ ਕੋਈ ਨਾ ਆਈਆ। ਝਗੜਾ ਮੁਕਾ ਵਰਨ ਬਰਨ, ਜਾਤ ਪਾਤ ਨਾ ਕੋਇ ਲੜਾਈਆ। ਇਕੋ ਪੂਜਾ ਹੋਏ ਨਿਰਗੁਣ ਤੇਰਾ ਚਰਨ, ਜੋ ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਚਾਰੇ ਖਾਣੀ ਤੇਰਾ ਢੋਲਾ ਪੜ੍ਹਨ, ਤੂੰਹੀ ਤੂੰਹੀ ਰਾਗ ਅਲਾਈਆ। ਸਾਚੀ ਮੰਜ਼ਲ ਪੌੜੀ ਚੜ੍ਹਨ, ਪੈਂਡਾ ਆਪਣਾ ਹੱਕ ਚੁਕਾਈਆ। ਬਿਨ ਅੱਖਾਂ ਨੈਣ ਦਰਸ ਕਰਨ, ਜੋਤੀ ਜੋਤ ਜੋਤ ਜੋਤ ਰੁਸ਼ਨਾਈਆ। ਸਚ ਦਵਾਰੇ ਧੁਰ ਦੇ ਵੜਨ, ਜਿਥੇ ਇਕੋ ਨੂਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਸਤਿਜੁਗ ਕਹੇ ਪ੍ਰਭ ਤੂੰ ਸਾਹਿਬ ਗੁਣਵੰਤ, ਗੁਣ ਨਿਧਾਨ ਦੂਜਾ ਨਜ਼ਰ ਕੋਇ ਨਾ ਆਈਆ। ਤੇਰਾ ਲੇਖਾ ਆਦਿ ਅੰਤ, ਜੁਗ ਚੌਕੜੀ ਆਪਣਾ ਹੁਕਮ ਵਰਤਾਈਆ। ਤੇਰੀ ਮਾਇਆ ਦੋ ਜਹਾਨ ਬੇਅੰਤ, ਬ੍ਰਹਿਮੰਡ ਖੰਡ ਪੁਰੀ ਲੋ ਆਕਾਸ਼ ਤੇਰੀ ਸ਼ਰਨਾਈਆ। ਤੂੰ ਆਦਿ ਜੁਗਾਦੀ ਧੁਰ ਦਾ ਕੰਤ, ਆਤਮ ਪਰਮਾਤਮ ਰਿਹਾ ਬੰਧਾਈਆ। ਚਾਰੇ ਖਾਣੀ ਤੇਰੀ ਬਣਤ, ਉਤਭੁਜ ਸੇਤਜ ਜੇਰਜ ਅੰਡਜ ਆਪਣਾ ਖੇਲ ਵਖਾਈਆ। ਲੇਖਾ ਜਾਣ ਜੀਵ ਜੰਤ, ਸਾਧ ਸੰਤ ਕਰੀ ਪੜ੍ਹਾਈਆ। ਗੜ੍ਹ ਬਣਾ ਕੇ ਹਉਮੇ ਹੰਗਤ, ਹੰ ਬ੍ਰਹਮ ਆਪਣੇ ਵਿਚ ਛੁਪਾਈਆ। ਬੋਧ ਅਗਾਧ ਬਣ ਕੇ ਪੰਡਤ, ਸਾਚੀ ਸਿਖਿਆ ਦੇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਿਜੁਗ ਕਹੇ ਪ੍ਰਭੂ ਮੇਰੀ ਤੇਰੇ ਚਰਨ ਕਵਲ ਅਰਦਾਸ, ਬੇਨੰਤੀ ਇਕੋ ਇਕ ਸੁਣਾਈਆ। ਵਸਤ ਅਮੋਲਕ ਮੰਗਾਂ ਖ਼ਾਸ, ਖ਼ਾਲਸ ਹੋ ਕੇ ਦੇਣਾ ਸਮਝਾਈਆ। ਸਾਚੇ ਮੰਡਲ ਪਾਉਣੀ ਰਾਸ, ਬਿਨ ਗੋਪੀ ਕਾਹਨ ਖੇਲ ਵਖਾਈਆ। ਨਿਰਗੁਣ ਹੋ ਕੇ ਵਸਣਾ ਪਾਸ, ਸਚ ਦੇਣੀ ਮਾਣ ਵਡਿਆਈਆ। ਤੂੰ ਦਾਤਾ ਦਾਨੀ ਗਹਿਰ ਗੰਭੀਰ ਸਰਬ ਗੁਣਤਾਸ, ਬੇਅੰਤ ਤੇਰੀ ਸਰਨਾਈਆ। ਕਲਜੁਗ ਲਹਿਣਾ ਦੇਣਾ ਮੁੱਕੇ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਕਰ ਰੁਸ਼ਨਾਈਆ। ਝਗੜਾ ਚੁਕ ਜਾਏ ਜਾਤ ਪਾਤ, ਦੀਨ ਮਜ਼੍ਹਬ ਰਾਓ ਰੰਕ ਵੰਡ ਨਾ ਕੋਇ ਵੰਡਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਬਣ ਜਾਏ ਸੱਚਾ ਸਾਥ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਦੇ ਵਖਾਈਆ। ਸਤਿਜੁਗ ਕਹੇ ਮੇਰੇ ਸਾਹਿਬ ਸਵਾਮੀ ਪੁਰਖ ਅਕਾਲ, ਅਕਲ ਕਲਧਾਰੀ ਤੇਰੀ ਬੇਪਰਵਾਹੀਆ। ਦੀਨਾ ਬੰਧਪ ਦੀਨ ਦਿਆਲ, ਠਾਕਰ ਸਵਾਮੀ ਤੇਰੇ ਹੱਥ ਵਡਿਆਈਆ। ਪਰਵਰਦਿਗਾਰ ਸਾਂਝੇ ਯਾਰ, ਜਲਵਾਗਰ ਤੇਰੀ ਰੁਸ਼ਨਾਈਆ। ਜੁਗ ਚੌਕੜੀ ਵੇਖਣਹਾਰਾ ਹਾਲ ਅਹਿਵਾਲ, ਬ੍ਰਹਿਮੰਡ ਖੰਡ ਖੋਜ ਖੁਜਾਈਆ। ਕਲਜੁਗ ਕੂੜੀ ਕਿਰਿਆ ਮਿਟੇ ਜੰਜਾਲ, ਕਾਲ ਨਗਾਰਾ ਦਏ ਵਜਾਈਆ। ਸਾਚੀ ਸਿਖਿਆ ਸਰਬ ਸਿਖਾਲ, ਗੁਰਮਤ ਇਕੋ ਇਕ ਦ੍ਰਿੜਾਈਆ। ਸ੍ਰਿਸ਼ਟੀ ਅੰਦਰ ਵਖਾ ਇਸ਼ਟ ਕਾਇਆ ਮੰਦਰ ਇਕ ਧਰਮਸਾਲ, ਜਿਸ ਗ੍ਰਹਿ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਸੀਸ ਨਿਵਾਈਆ। ਤੇਰੀ ਨਿਤ ਨਵਿਤ ਸਦਾ ਅਵੱਲੜੀ ਚਾਲ, ਚਾਲ ਨਿਰਾਲੀ ਦੇ ਸਮਝਾਈਆ। ਜੋ ਭਗਤ ਸੁਹੇਲੇ ਗੁਰੂ ਗੁਰ ਅਵਤਾਰ ਤੇਰੀ
ਘਾਲਣ ਆਏ ਘਾਲ, ਕੀਤੀ ਘਾਲ ਲੇਖੇ ਪਾਈਆ। ਮੰਨ ਬੇਨੰਤੀ ਇਕ ਸਵਾਲ, ਅਗੰਮ ਅਥਾਹ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਜੁਗ ਸਾਚੀ ਮੰਗ ਮੰਗਾਈਆ। ਸਤਿਜੁਗ ਕਹੇ ਮੈਂ ਮੰਗਾਂ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਸਤਿ ਸਚ ਦੇ ਅਨੰਦ, ਕੂੜੀ ਕਿਰਿਆ ਬਾਹਰ ਕਢਾਈਆ। ਤੇਰਾ ਪ੍ਰੇਮ ਵੱਜੇ ਮਰਦੰਗ, ਦੂਜੀ ਲੋੜ ਰਹੇ ਨਾ ਰਾਈਆ। ਤੇਰਾ ਗੀਤ ਸੁਹਾਗੀ ਛੰਦ, ਇਕੋ ਢੋਲਾ ਦੇ ਸੁਣਾਈਆ। ਤੇਰਾ ਨੂਰ ਅਗੰਮੀ ਚੰਦ, ਇਕੋ ਜੋਤ ਕਰ ਰੁਸ਼ਨਾਈਆ। ਤੇਰਾ ਰੂਪ ਹੰ ਬ੍ਰਹਮ, ਆਤਮ ਪਰਮਾਤਮ ਪੜਦਾ ਲਾਹੀਆ। ਤੇਰਾ ਖੇਲ ਪਵਣ ਸਵਾਸ ਦਮ, ਪਵਣ ਪਵਣਾਂ ਰਾਹ ਜਣਾਈਆ। ਤੇਰਾ ਹੁਕਮ ਬੁਧ ਮਤ ਮਨ, ਪੰਜ ਤਤ ਵੰਡ ਵੰਡਾਈਆ। ਸਚ ਸੰਦੇਸ਼ ਨਰ ਨਰੇਸ਼ ਨਰ ਨਿਰੰਕਾਰ ਇਕੋ ਘੱਲ, ਦੂਜਾ ਅੱਖਰ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਤੇਰੀ ਓਟ ਤਕਾਈਆ। ਸਤਿਜੁਗ ਕਹੇ ਮੇਰੇ ਸਤਿ ਸਤਿਵਾਦ, ਸਤਿ ਸਵਾਮੀ ਆਪਣੀ ਦਇਆ ਦੇ ਕਮਾਈਆ। ਤੇਰਾ ਖੇਲ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਤੇਰੀ ਵੱਜੇ ਵਧਾਈਆ। ਤੇਰਾ ਸ਼ਬਦ ਧੁਨਕਾਰ ਨਾਦ, ਅਗੰਮ ਅਥਾਹ ਕਰੇ ਸ਼ਨਵਾਈਆ। ਗੁਰ ਅਵਤਾਰ ਪੈਗ਼ੰਬਰ ਗਏ ਅਰਾਧ, ਬੱਤੀ ਦੰਦ ਸਿਫ਼ਤ ਸਾਲਾਹੀਆ। ਤੇਰੀ ਸਦਾ ਸਦਾ ਸਦ ਸਭ ਤੋਂ ਵਖਰੀ ਯਾਦ, ਯਾਦਦਾਸ਼ਤ ਲਏ ਬਣਾਈਆ। ਸਤਿਜੁਗ ਕਹੇ ਮੇਰਾ ਖੇੜਾ ਕਰ ਆਬਾਦ, ਕੂੜੀ ਕਿਰਿਆ ਪਾਰ ਕਰਾਈਆ। ਤੂੰ ਸਾਹਿਬ ਸਵਾਮੀ ਅੰਤਰਜਾਮੀ ਸ਼ਾਹ ਪਾਤਸ਼ਾਹ ਮਹਾਰਾਜ, ਮਹਿੰਮਾ ਅਕਥ ਸੁਣਾਈਆ। ਜਗਤ ਸਮਾਜ ਬਦਲ ਰਿਵਾਜ, ਰਵਾਦਾਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਰਗ ਦੇ ਵਖਾਈਆ। ਸਤਿਜੁਗ ਕਹੇ ਮੇਰੀ ਨਮਸਤੇ, ਨਮੋ ਨਮੋ ਕਹਿ ਸੁਣਾਈਆ। ਸਾਚਾ ਰਾਹ ਇਕੋ ਦੱਸ ਦੇ, ਦਹਿ ਦਿਸ਼ਾ ਵੱਜੇ ਵਧਾਈਆ। ਪੜਦੇ ਲਾਹ ਆਪਣੀ ਅੱਖ ਦੇ, ਨਿਜ ਨੇਤਰ ਹੋਏ ਰੁਸ਼ਨਾਈਆ। ਪ੍ਰੇਮ ਦੇ ਅਗੰਮੀ ਰਸ ਦੇ, ਨਿਝਰ ਝਿਰਨਾ ਇਕ ਝਿਰਾਈਆ। ਖਹਿੜਾ ਚੁਕੇ ਕੂੜੇ ਭੱਠ ਦੇ, ਅਗਨੀ ਤਤ ਨਾ ਕੋਇ ਤਪਾਈਆ। ਕਰ ਪਰਕਾਸ਼ ਲੱਟ ਲੱਟ ਦੇ, ਨਿਰਗੁਣ ਨੂਰ ਹੋਏ ਰੁਸ਼ਨਾਈਆ। ਭੰਡਾਰੇ ਖੋਲ ਸਾਚੇ ਹੱਟ ਦੇ, ਵਸਤ ਅਮੋਲਕ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀ ਖਾਣੀ ਬਾਣੀ ਅੰਦਰ ਮਹਿੰਮਾ ਦੱਸਦੇ, ਸਿਫ਼ਤਾਂ ਨਾਲ ਸਾਲਾਹੀਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਢੋਲੇ ਜਿਸ ਦੇ ਗਾਉਂਦੇ ਜਸ ਦੇ, ਅੱਖਰਾਂ ਨਾਲ ਵੰਡ ਵੰਡਾਈਆ। ਲੇਖੇ ਲਾ ਵਾਸਤੇ ਜੋੜੇ ਹੱਥ ਦੇ, ਦੋ ਹੱਥਾਂ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਦੱਸੇ ਪੁਰਖ ਸਮਰਥ ਦੇ, ਸਤਿ ਸਤਿਵਾਦੀ ਆਪ ਜਣਾਈਆ। ਸ੍ਰੀ ਭਗਵਾਨ ਕਹੇ ਸੁਣ ਸਤਿਜੁਗ, ਸਤਿ ਸਤਿਵਾਦ ਦਿਆਂ ਜਣਾਈਆ। ਕਲਜੁਗ ਕੂੜੀ ਕਿਰਿਆ ਔਧ ਰਹੀ ਪੁੱਗ, ਲੇਖਾ ਲੋਕਮਾਤ ਮੁਕਾਈਆ। ਮਨ ਵਾਸਨਾ ਚੰਚਲ ਕੀਤੀ ਬੁਧ, ਜਗਤ ਗਿਆਨ ਨਾ ਕੋਇ ਚਤੁਰਾਈਆ। ਹਰਿ ਕਾ ਭੇਵ ਕੋਇ ਨਾ ਸਕੇ ਬੁਝ, ਚੌਦਾਂ ਵਿਦਿਆ ਹੋਈ ਹਲਕਾਈਆ। ਰਮਜ਼ ਇਸ਼ਾਰਾ ਨਾ ਲਾਏ ਕੋਈ ਗੁੱਝ, ਆਤਮ ਪਰਮਾਤਮ ਨਾ ਕੋਇ ਮਿਲਾਈਆ। ਭੇਵ ਹੋਇਆ ਦੁਤੀਆ ਦੁਜ, ਦੂਈ ਦਵੈਤ ਨਾ ਕੋਇ ਮਿਟਾਈਆ। ਪ੍ਰੇਮ ਪ੍ਰੀਤੀ ਸਾਚੀ ਰੀਤੀ ਜਾਣੇ ਕੋਇ ਨਾ ਸੁੱਚ, ਸੁੱਚਮ ਸਕੇ ਨਾ ਕੋਇ ਵਖਾਈਆ। ਪੁਰਖ ਅਕਾਲਾ ਦੀਨ ਦਿਆਲਾ ਆਪਣੀ ਧਾਰੋਂ ਪਏ ਉਠ, ਜਿਸ ਨੂੰ ਜਨਮੇ ਨਾ ਕੋਇ ਪਿਤਾ ਮਾਈਆ। ਸ਼ਬਦ ਅਗੰਮੀ
ਸ਼ੇਰ ਹੋ ਕੇ ਪਏ ਬੁੱਕ, ਦੋ ਜਹਾਨਾਂ ਲਏ ਸਮਝਾਈਆ। ਜਿਸ ਦਾ ਨਿਸ਼ਾਨਾ ਕਦੇ ਨਾ ਜਾਵੇ ਉਕ, ਗੋਬਿਦ ਤੀਰ ਅਣਿਆਲਾ ਇਕ ਚਲਾਈਆ। ਉਸ ਦੇ ਗੁਰਮੁਖ ਗੁਰਸਿਖ ਸੰਤ ਸੁਹੇਲੇ ਸਾਚੇ ਸੁਤ, ਸੱਜਣ ਆਪਣੇ ਲਏ ਬਣਾਈਆ। ਜਗਤ ਰੀਤੀ ਅੰਤਰ ਉਨ੍ਹਾਂ ਲਏ ਪੁਛ, ਪੂਰਬ ਲਹਿਣਾ ਝੋਲੀ ਪਾਈਆ। ਕੂੜ ਕੁੜਿਆਰਾ ਪੈਂਡਾ ਕਲ ਜਾਏ ਮੁਕ, ਮਾਰਗ ਅਗਲਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸ੍ਰੀ ਭਗਵਾਨ ਕਹੇ ਸੁਣ ਸਤਿਜੁਗ ਬੱਚੇ, ਸਤਿ ਸਤਿਵਾਦ ਦਿਆਂ ਸਮਝਾਈਆ। ਕੂੜੀ ਕਿਰਿਆ ਕਾਇਆ ਮਾਟੀ ਸਭ ਦੇ ਦਿਸੇ ਕੱਚੇ, ਬਿਨ ਭਗਤਾਂ ਕੰਚਨ ਰੂਪ ਨਾ ਕੋਇ ਬਣਾਈਆ। ਲੱਖ ਚੁਰਾਸੀ ਵਿਚੋਂ ਸੰਤ ਸੁਹੇਲੇ ਥੋੜ੍ਹੇ ਅੱਛੇ, ਅੱਛੀ ਤਰ੍ਹਾ ਦਿਆਂ ਵਖਾਈਆ। ਜਿਨ੍ਹਾਂ ਦਾ ਚਾਰ ਜੁਗ ਸ੍ਰਿਸ਼ਟੀ ਗਾਉਣਾ ਜੱਸੇ, ਰਸਨਾ ਜਿਹਵਾ ਲਾਲ ਪੜ੍ਹਾਈਆ। ਉਹ ਅੰਤਰ ਅੰਤਰ ਅੰਤਰ ਆਤਮ ਪਰਮਾਤਮ ਨਾਲ ਮਿਲ ਕੇ ਹੱਸੇ, ਹਸਤੀ ਹਸਤੀ ਵਿਚ ਛੁਪਾਈਆ। ਦਰਸ਼ਨ ਕਰਨ ਅਗੰਮੀ ਅੱਖੇ, ਨਿਜ ਨੇਤਰ ਨੈਣ ਖੁਲ੍ਹਾਈਆ। ਉਹ ਸਚ ਦਵਾਰ ਵਸੇ, ਜਿਹੜਾ ਖੇੜਾ ਕੋਇ ਨਾ ਸਕੇ ਉਜੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਸ੍ਰੀ ਭਗਵਾਨ ਕਹੇ ਸੁਣ ਸੱਜਣ ਮੇਰੇ ਮਿੱਤਰ, ਛੋਟੇ ਤੈਨੂੰ ਦਿਆਂ ਸਮਝਾਈਆ। ਸੰਤ ਸੁਹੇਲੇ ਗੁਰਮੁਖ ਮੇਰੇ ਆਵਣ ਨਿੱਕਲ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਸਵਰਨ ਸਿੰਘ ਰਹਿਣ ਨਹੀਂ ਦੇਣਾ ਪਿੱਤਲ, ਪੀਤ ਪੀਤੰਬਰ ਆਪਣਾ ਦਿਆਂ ਵਖਾਈਆ। ਅੰਦਰ ਬਾਹਰ ਆਪਣਾ ਦੱਸ ਚਲਿਤ੍ਰ, ਚਤੁਰਾਈ ਕੂੜੀ ਦਿਆਂ ਗਵਾਈਆ। ਮੰਦਰ ਚਾੜ੍ਹ ਕੇ ਚੋਟੀ ਸਿਖ਼ਰ, ਸਾਖਿਆਤ ਇਕੋ ਦਰਸ ਵਖਾਈਆ। ਜਨਮ ਮਰਨ ਦਾ ਲੇਖਾ ਹੁਣ ਮੁਕਾ ਕੇ ਫ਼ਿਕਰ, ਫ਼ਿਕਰਾ ਇਕੋ ਦਿਆਂ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਸੰਗ ਦਿਆਂ ਵਖਾਈਆ। ਸਤਿਜੁਗ ਤੇਰਾ ਨਿਭਾਵਾਂ ਸੰਗ ਸਾਥ, ਸਗਲਾ ਆਪ ਜਣਾਈਆ। ਭਗਤ ਸੁਹੇਲਾ ਇਕੋ ਹੋਵੇ ਦਾਸਨ ਦਾਸ, ਦਾਸ ਦਾਸਣ ਨਜ਼ਰੀ ਆਈਆ। ਜਿਸ ਦੇ ਅੰਤਰ ਮੇਰਾ ਵਾਸ, ਨਿਰੰਤਰ ਪ੍ਰੇਮ ਜਣਾਈਆ। ਜੋਤ ਨੂਰ ਪਰਕਾਸ਼, ਸ਼ਬਦ ਨਾਦ ਸੁਣਾਈਆ। ਲੇਖਾ ਪਵਨ ਸਵਾਸ, ਸਾਹ ਸਾਹ ਵਡਿਆਈਆ। ਝਗੜਾ ਮੁਕਾ ਕੇ ਪ੍ਰਿਥਮੀ ਆਕਾਸ਼, ਧਰਨੀ ਧਰਤ ਧਵਲ ਵਡਿਆਈਆ। ਮਾਨਸ ਜਨਮ ਕਰ ਕੇ ਰਾਸ, ਰਸਤਾ ਇਕੋ ਦਿਆਂ ਵਖਾਈਆ। ਜਨਮ ਜਨਮ ਦਾ ਕਟ ਬਨਵਾਸ, ਲੱਖ ਚੁਰਾਸੀ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਮਾਣ ਦਏ ਵਧਾਈਆ। ਸਤਿਜੁਗ ਸਾਚੇ ਦਇਆ ਕਮਾਵਾਂਗਾ। ਮਾਰਗ ਤੇਰਾ ਇਕ ਵਖਾਵਾਂਗਾ। ਸੰਤ ਸੁਹੇਲਾ ਨਾਲ ਮਿਲਾਵਾਂਗਾ। ਗੁਰ ਚੇਲਾ ਜੋੜ ਜੁੜਾਵਾਂਗਾ। ਆਤਮ ਪਰਮਾਤਮ ਗੰਢ ਪਵਾਵਾਂਗਾ। ਧੀਰਜ ਯਤ ਇਕ ਪਰਗਟਾਵਾਂਗਾ। ਸਤਿ ਪਰਕਾਸ਼ ਚੰਦ ਚਮਕਾਵਾਂਗਾ। ਜਨਮ ਜਨਮ ਦੀ ਟੁੱਟੀ ਗੰਢ, ਪੱਲੂ ਆਪਣੇ ਨਾਲ ਬੰਧਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਆਪਣਾ ਇਕ ਵਖਾਵਾਂਗਾ। ਖੇਲ ਸਾਚਾ ਇਕ ਵਖਾਏਗਾ। ਦੀਨ ਦਿਆਲ ਦਇਆ ਕਮਾਏਗਾ। ਜਗਤ ਰਿਵਾਜ ਸਮਾਜ ਆਪ ਬਦਲਾਏਗਾ। ਭਗਤ ਸੁਹੇਲੇ ਮਾਤ ਉਠਾਏਗਾ। ਆਤਮ ਪਰਮਾਤਮ ਕਰ ਕੇ ਮੇਲੇ, ਤਤ ਸਰੀਰ ਵੰਡ ਵੰਡਾਏਗਾ। ਜਿਸ ਦੀ ਮਹਿੰਮਾ ਸਿਫ਼ਤ ਕਰ ਕੇ ਗਿਆ ਕਬੀਰ, ਕਾਅਬਿਆਂ ਆਪ ਭੁਲਾਏਗਾ। ਸ਼ਰਅ ਦਾ ਤੋੜ ਜੰਜੀਰ, ਸ਼ਰੀਅਤ ਇਕੋ ਇਕ ਵਖਾਏਗਾ। ਮਾਲਕ ਬਣ ਕੇ ਇਕ ਪੀਰ, ਪਰਾ ਪਸੰਤੀ ਮਧਮ ਬੈਖਰੀ ਖੋਜ ਖੁਜਾਏਗਾ। ਆਪਣੇ ਹੱਥ ਰਖ ਤਦਬੀਰ,
ਤੇਰੀ ਤਕ਼ਦੀਰ ਬਣਾਏਗਾ। ਵਡ ਦਾਤਾ ਗੁਣੀ ਗਹੀਰ, ਗਹਿਰ ਗਵਰ ਵੇਖ ਵਖਾਏਗਾ। ਪਿਛਲੀ ਉਤੇ ਫੇਰ ਲਕੀਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਏਗਾ। ਸਮਰਥ ਹੋ ਕੇ ਖੇਲ ਖਿਲਾਵਾਂਗਾ। ਨਾਅਰਾ (ਬੋਲ ਅਲੱਖ), ਅਲਖ ਇਕ ਜਗਾਵਾਂਗਾ। ਮਾਰਗ ਧੁਰ ਦਾ ਇਕ ਦੱਸ, ਭਗਤ ਧੁਰ ਦੇ ਨਾਲ ਮਿਲਾਵਾਂਗਾ। ਆਤਮ ਦੇਵੇ ਇਕ ਰਸ, ਨਾਤਾ ਜਗਤ ਨਾਲ ਬੰਧਾਵਾਂਗਾ। ਮਿਹਰਵਾਨ ਹੋ ਕੇ ਕਰਾਂ ਪੱਖ, ਪਿੱਠ ਉਤੇ ਆਪਣਾ ਹੱਥ ਟਿਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਵਾਂਗਾ। ਸਾਚੀ ਸਿਖਿਆ ਇਕ ਦ੍ਰਿੜਾਏਗਾ। ਜਗਤ ਵਿਹਾਰ ਨਾਲ ਵਡਿਆਏਗਾ। ਭਗਤ ਭਗਵਾਨ ਸੋਭਾ ਪਾਏਗਾ। ਗੁਣ ਨਿਧਾਨ ਰੰਗ ਚੜ੍ਹਾਏਗਾ। ਜੀਵ ਨਿਧਾਨ ਸਮਝ ਨਾ ਪਾਏਗਾ। ਸ਼ਰਅ ਸ਼ੈਤਾਨ ਨੇੜ ਨਾ ਆਏਗਾ। ਮਿਹਰਵਾਨ ਹੁਕਮ ਸੁਣਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਹ ਇਕੋ ਇਕ ਵਖਾਏਗਾ। ਸਤਿਜੁਗ ਸਾਚਾ ਅਗੋਂ ਗਿਆ ਝੁਕ, ਚਰਨ ਕਵਲ ਕਵਲ ਸਰਨਾਈਆ। ਅਬਿਨਾਸ਼ੀ ਕਰਤੇ ਤੂੰ ਇਕੋ ਦੇਣਾ ਸੁਖ, ਦੂਜਾ ਦੁੱਖ ਨਾ ਕਿੋੲ ਵਖਾਈਆ। ਜਿਸ ਨਾਲ ਪੂਰਬ ਪੈਂਡਾ ਜਾਏ ਮੁਕ, ਮੁਕੰਮਲ ਆਪਣਾ ਰਾਹ ਵਖਾਈਆ। ਪੜਦਾ ਓਹਲਾ ਚੁਕ, ਦੂਈ ਦਵੈਤ ਡੇਰਾ ਢਾਹੀਆ। ਜਨ ਭਗਤਾਂ ਬਦਲ ਕੇ ਧੁਰ ਦਾ ਰੁਖ, ਅੰਤਰ ਅੰਤਰ ਆਪਣੇ ਨਾਲ ਮਿਲਾਈਆ। ਖੇਲ ਤੇਰਾ ਅਬਿਨਾਸ਼ੀ ਅਚੁਤ, ਚੇਤਨ ਸੁਰਤੀ ਦਿਤੀ ਕਰਾਈਆ। ਭਾਗ ਲਗਾ ਕੇ ਪੰਜ ਤਤ ਕਾਇਆ ਬੁਤ, ਬੁਤਖ਼ਾਨੇ ਵੱਜੇ ਵਧਾਈਆ। ਸਤਿ ਸੁਹੰਜਣੀ ਹੋਵੇ ਰੁੱਤ, ਰੁਤੜੀ ਆਪਣੇ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਣਾ ਸਾਚਾ ਘਰ, ਜਿਸ ਗ੍ਰਹਿ ਇਕੋ ਵੱਜੇ ਵਧਾਈਆ। ਸ੍ਰੀ ਭਗਵਾਨ ਕਹੇ ਸੁਣ ਮੇਰੀ ਇਕ ਗੱਲ, ਬਿਨ ਅੱਖਰਾਂ ਦਿਆਂ ਸਮਝਾਈਆ। ਧਾਮ ਵਖਾਵਾਂ ਨਿਹਚਲ ਅਟਲ, ਜਿਥੇ ਵਜਦੀ ਰਹੇ ਵਧਾਈਆ। ਦੀਪਕ ਜੋਤ ਰਿਹਾ ਬਲ, ਤੇਲ ਬਾਤੀ ਨਜ਼ਰ ਕੋਇ ਨਾ ਆਈਆ। ਦੂਈ ਦਵੈਤੀ ਨਾ ਕੋਈ ਸਲ, ਕੂੜੀ ਵੰਡ ਨਾ ਕੋਇ ਵਖਾਈਆ। ਨਿਰਗੁਣ ਨਿਰਗੁਣ ਅੰਦਰ ਬੈਠਾ ਰਲ, ਸਰਗੁਣ ਰੂਪ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਰਿਹਾ ਉਠਾਈਆ। ਸਤਿਜੁਗ ਕਹੇ ਪ੍ਰਭ ਤੇਰੀ ਵੇਖੀ ਨਿਰਗੁਣ ਧਾਰ, ਨਿਰਵੈਰ ਨਜ਼ਰੀ ਆਈਆ। ਮੈਂ ਮੰਗਾਂ ਮੰਗ ਦਾਤਾਰ, ਦਰ ਵੇਸ਼ ਹੋ ਕੇ ਅਲਖ ਜਗਾਈਆ। ਸਰਗੁਣ ਤੇਰਾ ਖੇਲ ਅਪਾਰ, ਅਪਰੰਪਰ ਦਏ ਵਖਾਈਆ। ਜੁਗ ਚੌਕੜੀ ਆਵੇ ਵਾਰੋ ਵਾਰ, ਨਵ ਨੌ ਚਾਰ ਪੰਧ ਮੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰ ਕੇ ਗਏ ਉਧਾਰ, ਲਹਿਣਾ ਤੇਰੇ ਹੱਥ ਫੜਾਈਆ। ਸੋ ਮਾਰਗ ਸਚ ਸਿਖਾਲ, ਸਿਖਿਆ ਸਰਬ ਲੋਕਾਈਆ। ਝਗੜਾ ਚੁੱਕ ਜਾਏ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਵਖਾਈਆ। ਦੂਜਾ ਰਹੇ ਨਾ ਕੋਈ ਦਲਾਲ, ਵਣਜਾਰਾ ਵਣਜ ਨਾ ਕੋਇ ਕਰਾਈਆ। ਸਚ ਵਖਾ ਸੱਚੀ ਧਰਮਸਾਲ, ਦਰ ਦਵਾਰ ਇਕੋ ਇਕ ਦ੍ਰਿੜਾਈਆ। ਆਪਣੇ ਭਗਤਾਂ ਕਰ ਸੰਭਾਲ, ਗੁਰਮੁਖ ਗੁਰਸਿਖ ਲੈ ਉਠਾਈਆ। ਪੂਰਬ ਜਨਮ ਦੱਸ ਅਹਿਵਾਲ, ਪੜਦਾ ਓਹਲਾ ਓਹਲਾ ਪੜਦਾ ਦੇਣਾ ਲਾਹੀਆ। ਤੇਰੇ ਨਾਮ ਦਾ ਵੱਜੇ ਤਾਲ, ਦੂਜੀ ਧਾਰ ਨਾ ਕੋਇ ਬਦਲਾਈਆ। ਭਾਗ ਲੱਗੇ ਕਾਇਆ ਮਾਟੀ ਖਾਲ, ਖ਼ਾਲਕ ਖ਼ਲਕ ਦੇ ਸਮਝਾਈਆ। ਸਚ ਬੇਨੰਤੀ ਮੰਨ ਸਵਾਲ, ਨਿਉਂ ਨਿਉਂ ਲਾਗਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਸ੍ਰੀ ਭਗਵਾਨ ਕਹੇ ਮੈਂ ਦੱਸਾਂ
ਧੁਰ ਦਾ ਖੇਲ, ਇਕੋ ਵਾਰ ਦ੍ਰਿੜਾਈਆ। ਪਹਿਲਾ ਭਗਤ ਭਗਵਾਨ ਦਾ ਮੇਲ, ਨਾਤਾ ਕੂੜ ਨਾਲ ਤੁੜਾਈਆ। ਭਗਤ ਭਗਤ ਦਾ ਸੱਜਣ ਸੁਹੇਲ, ਜਗਤ ਜੁਗ ਵੱਜੇ ਵਧਾਈਆ। ਸ੍ਰਿਸ਼ਟੀ ਨਾਲੋਂ ਦ੍ਰਿਸ਼ਟੀ ਕਰ ਕੇ ਵਿਹਲ, ਵੇਲਾ ਵਕ਼ਤ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਸ਼ਰਨਾਈਆ। ਸਚ ਸਰਨਾਈ ਇਕ ਜਣਾਵਾਂਗਾ। ਸਤਿਜੁਗ ਤੇਰਾ ਰਾਹ ਚਲਾਵਾਂਗਾ। ਭਗਤ ਭਗਤ ਜੋੜ ਜੁੜਾਵਾਂਗਾ। ਨਾਤਾ ਜਗਤ ਨਾਲੋਂ ਤੁੜਾਵਾਂਗਾ। ਮੁਕਤ ਇਕੋ ਇਕ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਵਾਂਗਾ। ਸਤਿਜੁਗ ਕਹੇ ਪ੍ਰਭੂ ਕੀ ਤੇਰੀ ਮਿਹਰ ਨਜ਼ਰ, ਨਜ਼ਰ ਆਪਣੀ ਦੇ ਸਮਝਾਈਆ। ਕਿਸ ਬਿਧ ਜੀਵਨ ਹੋਵੇ ਬਸਰ, ਬਸ਼ਰਤੇ ਲੇਖਾ ਦੇ ਮੁਕਾਈਆ। ਸਚ ਵਿਹਾਰ ਵਿਚ ਰਹੇ ਨਾ ਕੋਇ ਕਸਰ, ਕਸਰ ਇਸ਼ਾਰੀਏ ਨਾਲ ਉਡਾਈਆ। ਤੇਰੀ ਧਾਰ ਦਾ ਹੋਵੇ ਅਸਰ, ਅਸਲੀਅਤ ਆਪਣੀ ਦੇਣੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੋਣਾ ਅੰਤ ਸਹਾਈਆ। ਅਬਿਨਾਸ਼ੀ ਕਰਤਾ ਕਹੇ ਮੇਰਾ ਅਸਲ ਅਸੂਲ, ਅਸਲੀਅਤ ਦਿਆਂ ਸਮਝਾਈਆ। ਜਿਸ ਦਾ ਹੁਕਮ ਸਦਾ ਮਾਕ਼ੂਲ, ਨਾ ਕੋਇ ਮੇਟੇ ਮੇਟ ਮਿਟਾਈਆ। ਦੀਨ ਦੁਨੀ ਰਕ਼ਬਾ ਅਰਜ਼ ਨਾ ਕੋਈ ਤੂਲ, ਗੋਲ ਵੰਡ ਨਾ ਕੋਇ ਵੰਡਾਈਆ। ਕਲਜੁਗ ਕੂੜੀ ਕਿਰਿਆ ਕੋਇ ਨਾ ਰਹੇ ਭੂਲ, ਅਭੁੱਲ ਦਏ ਸਮਝਾਈਆ। ਜਨ ਭਗਤਾਂ ਲਹਿਣਾ ਦੇਣਾ ਪੂਰਬ ਕਰਨਾ ਵਸੂਲ, ਵਸੂਲੀ ਸਭ ਦੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਚ ਕਰਨੀ ਕਾਰ ਕਮਾਵਾਂਗਾ। ਭਗਤ ਸੁਹੇਲੇ ਜੋੜ ਜੁੜਾਵਾਂਗਾ। ਨੇਰਨ ਨੇਰੇ ਹੋ ਕੇ ਦਰਸ ਵਖਾਵਾਂਗਾ। ਭਾਗ ਲਗਾ ਕੇ ਕਾਇਆ ਵਿਹੜੇ, ਭਾਂਡਾ ਭਰਮ ਭੌ ਭੰਨਾਵਾਂਗਾ। ਦੂਈ ਦਵੈਤ ਮੁਕਾ ਕੇ ਝੇੜੇ, ਝਗੜਾ ਇਕੋ ਨਾਲ ਜਣਾਵਾਂਗਾ। ਜਨਮ ਜਨਮ ਦੇ ਕਟ ਕੇ ਗੇੜੇ, ਘਰ ਇਕੋ ਇਕ ਵਸਾਵਾਂਗਾ। ਜਿਥੇ ਬਹੁਤਿਆਂ ਨਾਲੋਂ ਗੁਰਮੁਖ ਥੋੜੇ ਬਥੇਰੇ, ਕੋਟਾਂ ਵਿਚੋਂ ਸੰਤ ਸੁਹੇਲੇ ਆਪ ਜਗਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਵਾਂਗਾ। ਸਤਿਜੁਗ ਕਹੇ ਪ੍ਰਭੂ ਤੇਰੀ ਕਰਨੀ ਕੀ, ਸਮਝ ਕੋਇ ਨਾ ਆਈਆ। ਮੈਂ ਲੱਖ ਚੁਰਾਸੀ ਵੇਖੀ ਜੰਤ ਜੀਅ, ਚਾਰ ਕੁੰਟ ਰਹੇ ਕੁਰਲਾਈਆ। ਕਿਸੇ ਦਾ ਪ੍ਰੇਮ ਪਿਆਰ ਮਾਤ ਪਿਤ ਵੇਖਿਆ ਨਾ ਪੁੱਤਰ ਧੀ, ਭੈਣ ਭਾਈ ਪਈ ਲੜਾਈਆ। ਸਾਚਾ ਰਸ ਤੇਰਾ ਪ੍ਰੇਮ ਕੋਈ ਨਾ ਸਕੇ ਪੀ, ਜਲ ਥਲ ਸ੍ਰਿਸ਼ਟੀ ਹੋਈ ਹਲਕਾਈਆ। ਝਗੜਾ ਚੁਕੇ ਨਾ ਸਾਢੇ ਤਿੰਨ ਹੱਥ ਸੀਂਅ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਗੋਬਿੰਦ ਲੇਖਾ ਕੋਈ ਨਾ ਜਾਣੇ ਇਕੀਹ ਬੀਹ, ਬੀਸ ਇਕੀਸ ਨਾ ਕੋਇ ਵਖਾਈਆ। ਪਤਿਪਰਮੇਸ਼ਵਰ ਆਪਣੀ ਧਾਰ ਧਾਰ ਬਦਲ ਦੇ ਲੀਹ, ਲਾਇਕ ਨਾਲਾਇਕ ਵੱਖੋ ਵੱਖ ਕਰਾਈਆ। ਤੇਰੇ ਵਿਚ ਇਕ ਤੌਫ਼ੀਕ਼, ਤੋਹਫ਼ੇ ਘਰ ਘਰ ਦੇ ਪੁਚਾਈਆ। ਤੇਰੀ ਸਿਫ਼ਤਾਂ ਵਾਲੀ ਕਰਨੀ ਕੀ ਤਮੀਜ਼, ਤਮਅ ਵਿਚ ਜਗਤ ਲੋਕਾਈਆ। ਮੈਨੂੰ ਇਕੋ ਆਸਾ ਉਮੀਦ, ਆਮਦ ਤੇਰੀ ਵੱਜੇ ਵਧਾਈਆ। ਸਾਚੇ ਜੁਗ ਦੀ ਜਗਤ ਦੇ ਤਰਤੀਬ, ਤਰ੍ਹਾਂ ਤਰ੍ਹਾਂ ਨਾਲ ਦ੍ਰਿੜਾਈਆ। ਸ੍ਰੀ ਭਗਵਾਨ ਕਹੇ ਮੈਂ ਦੂਰ ਦੁਰਾਡਾ ਨੇਰਨ ਨੇਰਾ ਕ਼ਰੀਬ, ਬਿਨ ਅੱਖਾਂ ਨਜ਼ਰੀ ਆਈਆ। ਜਨ ਭਗਤਾਂ ਸਾਚੇ ਸੰਤਾਂ ਬਦਲ ਦੇਣਾ ਨਸੀਬ, ਕਿਸਮ ਵਿਚੋਂ ਕਿਸਮ ਆਪਣੀ ਬਦਲਾਈਆ। ਇਕੋ ਕਲਮਾ ਇਕੋ ਨਾਮ ਦੱਸ ਹਦੀਸ, ਹਜ਼ਰਤ ਇਕੋ ਦਿਆਂ ਸਮਝਾਈਆ। ਜਗਤ ਜਹਾਨ ਬਦਲ ਕੇ ਰੀਤ, ਨਾਤਾ ਇਕੋ ਨਾਲ ਜੁੜਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੜਾ ਇਕ ਸੁਣਾਈਆ। ਸੁਨੇਹੜਾ ਸੁਣ ਲੈ ਏਕ, ਸਤਿਜੁਗ ਸਚ ਦਿਆਂ ਸਮਝਾਈਆ। ਸਾਚਿਆਂ ਭਗਤਾਂ ਦੇ ਕੇ ਟੇਕ, ਟਿੱਕਾ ਮਸਤਕ ਦਿਆਂ ਲਗਾਈਆ। ਕੂੜੀ ਕਿਰਿਆ ਮਿਟਾ ਕੇ ਭੇਖ, ਭਰਮ ਭੌ ਦਿਆਂ ਚੁਕਾਈਆ। ਧੁਰ ਦਾ ਦੱਸ ਇਕ ਸੰਦੇਸ਼, ਆਤਮ ਪਰਮਾਤਮ ਦੇਵਾਂ ਪੜ੍ਹਾਈਆ। ਮਾਰਗ ਵੱਖਰਾ ਦੱਸ ਵਿਸ਼ੇਸ਼, ਵਾਸਨਾ ਇਕੋ ਨਾਲ ਬਣਾਈਆ। ਲੇਖਾ ਰਹੇ ਵਿਸ਼ਨ ਬ੍ਰਹਮ ਨਾ ਗਣੇਸ਼, ਸ਼ੰਕਰ ਸ਼ਰਅ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਇਕ ਸਰਨਾਈਆ। ਸਚ ਸਰਨਾਈ ਦੱਸੇ ਆਪ, ਆਪਣੀ ਦਇਆ ਕਮਾਇੰਦਾ। ਰੂਹ ਬੁਤ ਦੋਵੇਂ ਕਰਕੇ ਪਾਕ, ਪਵਿੱਤ੍ਰ ਆਪਣਾ ਆਪ ਸਮਝਾਇੰਦਾ। ਬੰਦ ਕਿਵਾੜੀ ਖੋਲ੍ਹ ਕੇ ਤਾਕ, ਪੜਦਾ ਉਹਲਾ ਆਪ ਉਠਾਇੰਦਾ। ਜਨ ਭਗਤੋ ਆਤਮ ਪਰਮਾਤਮ ਤੁਹਾਡਾ ਸਾਥ, ਪੰਜ ਤਤ ਨਾਤਾ ਤਤ ਨਾਲ ਜੁੜਾਇੰਦਾ। ਸਤਿਗੁਰ ਹੁਕਮ ਸ਼ਬਦ ਇਤਫ਼ਾਕ, ਸ਼ਬਦ ਸੰਦੇਸ਼ੇ ਨਾਲ ਬੰਧਾਇੰਦਾ। ਗੋਬਿੰਦ ਲੇਖਾ ਭਵਿਖਤ ਵਾਕ, ਵਾਕਿਆਤ ਖੋਜ ਖੁਜਾਇੰਦਾ। ਲੇਖਾ ਰਹੇ ਨਾ ਜਾਤ ਪਾਤ, ਝਗੜਾ ਮੂਲ ਨਾ ਕੋਇ ਵਧਾਇੰਦਾ। ਜਗ ਜੀਵਨ ਦਾਤਾ ਮੇਟਣਹਾਰਾ ਦੁਰਮਤ ਦਾਗ਼, ਪਾਪਾਂ ਮੈਲ ਆਪ ਧਵਾਇੰਦਾ। ਸਚ ਫੁਲਵਾੜੀ ਟਹਿਕੇ ਮਹਿਕੇ ਉਹ ਅਗੰਮਾ ਬਾਗ਼, ਜਿਸ ਦਾ ਮਾਲੀ ਇਕੋ ਇਕ ਅਖਵਾਇੰਦਾ। ਜਗਤ ਨਾਤਾ ਜਗਿਆਸੂਆਂ ਵਾਲਾ ਸਾਕ, ਉਤਮ ਆਪਣਾ ਰੰਗ ਰੰਗਾਇੰਦਾ। ਸਤਿਜੁਗ ਤੇਰਾ ਦੱਸੇ ਖੇਲ ਤਮਾਸ਼, ਰੀਤੀ ਭਗਤਾਂ ਨਾਲ ਵਖਾਇੰਦਾ। ਤੇਰੀ ਸੁਣੇ ਇਕ ਅਰਦਾਸ, ਸਿਰ ਤੇਰੇ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਨ ਦੇਵੇ ਧੁਰ ਦਾ ਸਾਥ, ਸਗਲਾ ਸੰਗ ਨਿਭਾਇੰਦਾ। ਸ਼ਹਿਨਸ਼ਾਹੀ ਸੰਮਤ ਕਹੇ ਮੈਂ ਭਗਤਾਂ ਚਾੜ੍ਹਾਂ ਰੰਗ ਲਾਲ, ਗੁਰਮੁਖ ਵੇਖ ਵਖਾਈਆ। ਜਿਨ੍ਹਾਂ ਦਾ ਸਭ ਤੋਂ ਵੱਖਰਾ ਵੱਜਣਾ ਤਾਲ, ਤਾਲ ਤਲਵਾੜਾ ਇਕੋ ਦਿਆਂ ਸਮਝਾਈਆ। ਜਿਨ੍ਹਾਂ ਦੇ ਨੇੜ ਨਹੀਂ ਆਉਣਾ ਕਾਲ, ਮਹਾਂਕਾਲ ਭੈ ਨਾ ਕੋਇ ਵਖਾਈਆ। ਸਚ ਦਵਾਰ ਮਿਲਣਾ ਸੱਚੀ ਧਰਮਸਾਲ, ਸਚਖੰਡ ਬਹਿ ਕੇ ਖ਼ੁਸ਼ੀ ਮਨਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸਰਬ ਕਰੇ ਪ੍ਰਿਤਪਾਲ, ਪ੍ਰਿਤਪਾਲਕ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਲਾਲ ਰੰਗ ਕਹੇ ਮੈਂ ਰੰਗ ਰੰਗੀਲਾ, ਜੁਗ ਚੌਕੜੀ ਵੱਜਦੀ ਆਈ ਵਧਾਈਆ। ਕਲਜੁਗ ਅੰਤਮ ਭਗਤਾਂ ਬਣਿਆ ਵਸੀਲਾ, ਵਾਸਤਾ ਇਕੋ ਨਾਲ ਬਣਾਈਆ। ਗੁਰਮੁਖੋ ਤੁਹਾਡਾ ਗੁਰਮੁਖਾਂ ਨਾਲ ਰਹੇ ਕ਼ਬੀਲਾ, ਕਾਮਲ ਮੁਰਸ਼ਦ ਰਿਹਾ ਸੁਣਾਈਆ। ਜਿਥੇ ਮਨ ਮਤ ਬੁਧ ਚਲੇ ਨਾ ਕੋਇ ਵਸੀਲਾ, ਹੁਕਮੀ ਹੁਕਮ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਵਖਾਈਆ। ਲਾਲ ਰੰਗ ਕਹੇ ਮੈਂ ਭਗਤਾਂ ਦਵਾਰ ਆਇਆ ਮੰਗਣ, ਅਰਜ਼ੋਈ ਇਕੋ ਇਕ ਸੁਣਾਈਆ। ਸਚ ਪ੍ਰੇਮ ਦਾ ਤੁਹਾਨੂੰ ਲੱਗਾ, ਸਗਨ, ਸੱਜਣ ਸੱਜਣ ਵੇਖ ਖ਼ੁਸ਼ੀ ਮਨਾਈਆ। ਤੁਹਾਡੇ ਅੰਦਰ ਦਵੈਤ ਰਹੇ ਨਾ ਅਗਨ, ਕੂੜੀ ਕਿਰਿਆ ਬਾਹਰ ਕਢਾਈਆ। ਇਕੋ ਪ੍ਰੀਤੀ ਅੰਦਰ ਹੋਣਾ ਮਗਨ, ਏਥੇ ਓਥੇ ਨਾ ਹੋਏ ਜੁਦਾਈਆ। ਪੁਰਖ ਅਕਾਲ ਸ਼ਬਦੀ ਹੁਕਮ ਤੁਹਾਨੂੰ ਆਵੇ ਸੱਦਣ, ਸੱਦਾ ਇਕੋ ਨਾਮ ਸੁਣਾਈਆ। ਸਤਿ ਨਗਾਰੇ ਤੁਹਾਡੇ ਵੱਜਣ, ਢੋਲਕ ਛੈਣੇ ਦੀ ਲੋੜ ਰਹੇ ਨਾ ਰਾਈਆ। ਨੂਰ ਨੁਰਾਨੇ ਦੀਪਕ ਜਗਣ, ਅਗਿਆਨ ਅੰਧੇਰ ਚੁਕਾਈਆ। ਸਾਹਿਬ ਸਮਰਥ ਜੁਗ ਜਨਮ ਦੇ ਵਿਛੜੇ ਕਲਜੁਗ ਅੰਤਮ ਆਇਆ ਲੱਭਣ, ਲੱਖ ਚੁਰਾਸੀ ਵਿਚੋਂ ਖੋਜ ਖੁਜਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਰਗ ਸਭ ਦਾ ਰਿਹਾ ਬਣਾਈਆ। ਲਾਲ ਰੰਗ ਕਹੇ ਮੈਨੂੰ ਮਿਲਣਾ ਉਹ ਲਾਭ, ਜਿਹੜਾ ਲੱਭਿਆਂ ਹੱਥ ਕਿਸੇ ਨਾ ਆਈਆ। ਪੁਰਖ ਅਕਾਲ ਨਜ਼ਰੀ ਆਏ ਸਭ ਦਾ ਬਾਪ, ਜੋ ਆਦਿ ਜੁਗਾਦਿ ਬਣੇ ਪਿਤਾ ਮਾਈਆ। ਜਿਸ ਦੇ ਕੋਲ ਦੋ ਜਹਾਨਾਂ ਹਿਸਾਬ, ਜਨਮ ਜਨਮ ਦਾ ਲੇਖਾ ਵੇਖ ਵਖਾਈਆ। ਬਿਨ ਅੱਖਰਾਂ ਵਾਲੀ ਫੋਲ ਕਿਤਾਬ, ਸ਼ਬਦੀ ਸ਼ਬਦ ਦਏ ਸਮਝਾਈਆ। ਤਰੇਤੇ ਜੁਗ ਦਾ ਲਹਿਣਾ ਜਨਮ ਜਨਮ ਦਾ ਸਾਕ, ਨਾਤਾ ਕਰਮ ਕਰਮ ਤੁੜਾਈਆ। ਪੂਰਾ ਕਰਕੇ ਲਹਿਣਾ ਬੇਬਾਕ, ਅਗਲੇ ਲੇਖੇ ਵਿਚ ਸਮਝਾਈਆ। ਜਿਸ ਰਿਸ਼ਤੇ ਨੂੰ ਕੋਈ ਫ਼ਰਿਸ਼ਤਾ ਸਮਝ ਨਾ ਸਕੇ ਜਾਣ ਨਾ ਸਕੇ ਵਾਕ, ਵਾਕਫ਼ਕਾਰ ਨਜ਼ਰ ਕੋਇ ਨਾ ਆਈਆ। ਲਾਲ ਰੰਗ ਕਹੇ ਸਗਨ ਵਿਚ ਸਗਲੀ ਸਿਖਣੀ ਜਾਚ, ਜਾਚਕ ਇਕੋ ਰਿਹਾ ਬਣਾਈਆ। ਸ਼ੀਹਨਸ਼ਾਹ ਸੱਚਾ ਸਮੇਂ ਸਮੇਂ ਸਭ ਦੀ ਪੂਰਬ ਪੂਰਬ ਜਨਮ ਦੀ ਕਹਾਣੀ ਦੱਸੀ ਜਾਏ ਉਹ ਬਾਤ, ਜਿਸ ਨੂੰ ਮੁਨੀ ਰਿਸ਼ੀ ਰਿਸ਼ੀਆਂ ਦਾ ਰਿਸ਼ੀ ਬਾਲਮੀਕ ਸਾਢੇ ਤਿੰਨ ਸੌ ਅੰਕ ਵਿਚ ਗਿਆ ਗਾਈਆ।
੧੭ ਪੋਹ ਸ਼ਹਿਨਸ਼ਾਹੀ ਸੰਮਤ ੧ ਬਿਸ਼ਨ ਸਿੰਘ ਦੇ ਗ੍ਰਹਿ, ਕੁਲਦੀਪ ਕੌਰ, ਅਮਰਜੀਤ ਕੌਰ ਦੇ ਸਗਨ ਸਮੇਂ ਗੁੜਗਾਉਂ
ਸਤਿਜੁਗ ਕਹੇ ਮੰਗਾਂ ਪ੍ਰਭ ਇਕੋ ਮੰਗ, ਬਿਨ ਰਸਨਾ ਜਿਹਵਾ ਬੱਤੀ ਦੰਦ ਸ਼ਬਦ ਅਲਾਇੰਦਾ। ਭਗਤ ਸੁਹੇਲਾ ਸੱਜਣ ਬਣਾ ਧੁਰ ਦਾ ਪੰਧ, ਅਧਵਿਚਕਾਰ ਨਾ ਕੋਇ ਅਟਕਾਇੰਦਾ। ਪ੍ਰੇਮ ਪ੍ਰੀਤੀ ਆਤਮ ਪਰਮਾਤਮ ਦੇ ਅਨੰਦ, ਪਾਰਬ੍ਰਹਮ ਬ੍ਰਹਮ ਆਸਾ ਇਕ ਵਖਾਇੰਦਾ। ਨਿਰਗੁਣ ਨੂਰ ਜੋਤੀ ਜੋਤ ਚਮਕੇ ਚੰਦ, ਰਵ ਸਸ ਨੈਣ ਸ਼ਰਮਾਇੰਦਾ। ਸਚ ਦਵਾਰੇ ਪਵੇ ਠੰਡ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਤੇਰੀ ਓਟ ਤਕਾਇੰਦਾ। ਬੰਦਗੀ ਅੰਦਰ ਖ਼ੁਸ਼ੀ ਹੋਵੇ ਬੰਦ ਬੰਦ, ਡੰਡਾਵਤ ਇਕੋ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਸੀਸ ਨਿਵਾਇੰਦਾ। ਸਤਿਜੁਗ ਕਹੇ ਪ੍ਰਭ ਮੇਰੇ ਠਾਕਰ ਸਵਾਮੀ, ਨਿਰਗੁਣ ਨਿਰਵੈਰ ਨਿਰਾਕਾਰ ਤੇਰੀ ਸਰਨਾਈਆ। ਆਦਿ ਜੁਗਾਦੀ ਅੰਤਰਜਾਮੀ, ਜੁਗ ਚੌਕੜੀ ਤੇਰੀ ਖੇਲ ਬੇਪਰਵਾਹੀਆ। ਸ਼ਬਦ ਅਨਾਦ ਬੋਧ ਅਗਾਧ ਤੇਰੀ ਅਗੰਮੀ ਬਾਣੀ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਤੇਰਾ ਢੋਲਾ ਜਸ ਗਾਈਆ। ਅੰਮ੍ਰਿਤ ਰਸ ਨਿਝਰ ਧਾਰ ਤੇਰਾ ਠੰਡਾ ਪਾਣੀ, ਕੂੜੀ ਕਿਰਿਆ ਮਾਇਆ ਮਮਤਾ ਹਉਮੇ ਹੰਗਤਾ ਤ੍ਰਿਸ਼ਨਾ ਗੜ੍ਹ ਤੁੜਾਈਆ। ਤੂੰ ਆਤਮ ਪਰਮਾਤਮ ਨਿਜ ਘਰ ਜਾਣ ਜਾਣੀ, ਗ੍ਰਹਿ ਮੰਦਰ ਖੋਜ ਖੁਜਾਈਆ। ਤੇਰਾ ਖੇਲ ਜੁਗ ਚੌਕੜੀ ਸਦਾ ਲਾਸਾਨੀ, ਆਸਾਨੀ ਆਪਣੀ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਹੱਥ ਤੇਰੇ ਵਡਿਆਈਆ। ਸਤਿਜੁਗ ਕਹੇ ਮੇਰੇ ਸਾਹਿਬ ਆਦਿ ਨਿਰੰਜਣ, ਨਿਜ ਘਰ ਵਾਸੀ ਤੇਰੀ ਓਟ ਤਕਾਈਆ। ਤੂੰ ਦਾਤਾ ਦਾਨੀ ਦਰਦ ਦੁੱਖ ਭੈ ਭੰਜਨ, ਭਵ ਸਾਗਰ ਪਾਰ ਕਰਾਈਆ। ਨਿਜ ਨੇਤਰ ਲੋਚਨ ਪਾ ਆਪਣਾ ਅੰਜਣ, ਨਾਮ ਨਿਧਾਨਾ ਇਕ ਵਖਾਈਆ। ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਸੱਤ ਦੀਪ ਇਕੋ ਨਜ਼ਰੀ ਆਵੇ ਸੱਜਣ, ਦੂਜਾ ਨਜ਼ਰ ਕੋਇ ਨਾ ਆਈਆ। ਤੇਰੇ ਪ੍ਰੇਮ ਪਿਆਰ ਅੰਦਰ ਤੇਰੇ ਭਗਤ ਸੁਹੇਲੇ ਹੋਵਣ ਮਗਨ, ਮਗਰਲਾ ਲੇਖਾ ਦੇ ਚੁਕਾਈਆ। ਸਤਿ ਦਵਾਰੇ ਇਕੋ ਹੋਵੇ ਅਦਲ, ਇਨਸਾਫ਼ ਇਕੋ ਦੇਣਾ ਦ੍ਰਿੜਾਈਆ। ਕਲਜੁਗ ਕੂੜੀ ਕਿਰਿਆ
ਦੇਣੀ ਬਦਲ, ਸਤਿਜੁਗ ਨਿਉਂ ਨਿਉਂ ਲਾਗੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਣਾ ਸਾਚਾ ਘਰ, ਜਿਸ ਗ੍ਰਹਿ ਮੰਦਰ ਤੇਰੀ ਵੱਜੇ ਵਧਾਈਆ। ਸਤਿਜੁਗ ਕਹੇ ਮੇਰੇ ਧੁਰ ਦੇ ਠਾਕਰ, ਠੋਕਰ ਆਪਣੀ ਦੇ ਲਗਾਈਆ। ਕੂੜੀ ਕਿਰਿਆ ਪਾਰ ਕਰ ਕਲਜੁਗ ਸਾਗਰ, ਸੰਸਾ ਅਵਰ ਦੇ ਮਿਟਾਈਆ। ਮਾਲਕ ਖ਼ਾਲਕ ਪ੍ਰਿਤਪਾਲਕ ਧੁਰ ਦੇ ਕ਼ਾਦਰ, ਕ਼ੁਦਰਤ ਆਪਣਾ ਹੁਕਮ ਦੇ ਸਮਝਾਈਆ। ਨਿਰਮਲ ਕਰਮ ਕਰ ਉਜਾਗਰ, ਦੁਰਮਤ ਮੈਲ ਧਵਾਈਆ। ਤੇਰਾ ਨਾਉਂ ਜੋਧਾ ਸੂਰਬੀਰ ਬਹਾਦਰ, ਖੰਡਾ ਖੜਗ ਇਕ ਵਖਾਈਆ। ਦਰ ਦਵਾਰ ਜਨ ਭਗਤਾਂ ਦੇ ਆਦਰ, ਆਦਰਸ਼ ਆਪਣਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਦੇ ਚੁਕਾਈਆ। ਸਤਿਜੁਗ ਕਹੇ ਪਰਮ ਪੁਰਖ ਗਹਿਰ ਗੰਭੀਰ, ਸ਼ਾਹ ਸੁਲਤਾਨ ਤੇਰੀ ਆਸ ਰਖਾਈਆ। ਤੂੰ ਦੋ ਜਹਾਨਾਂ ਬੇਨਜ਼ੀਰ, ਜਗ ਨੇਤਰ ਨਜ਼ਰ ਕੋਇ ਨਾ ਆਈਆ। ਜੁਗ ਚੌਕੜੀ ਤੇਰੇ ਹੁਕਮੇ ਅੰਦਰ ਘੱਤ ਕੇ ਗਏ ਵਹੀਰ, ਬਣ ਬਣ ਪਾਂਧੀ ਪੰਧ ਮੁਕਾਈਆ। ਤੇਰੀ ਸਮਝ ਨਾ ਸਕਿਆ ਕੋਈ ਤਸਵੀਰ, ਮੁਸੱਵਰ ਰੂਪ ਨਾ ਕੋਇ ਪਰਗਟਾਈਆ। ਤੇਰੇ ਕ਼ਦਮਾਂ ਅੰਦਰ ਝੁਕਦੇ ਗਏ ਪੈਗ਼ੰਬਰ ਪੀਰ, ਸਜਦਿਆਂ ਵਿਚ ਸੀਸ ਨਿਵਾਈਆ। ਗੁਰ ਅਵਤਾਰ ਸਮਝ ਸਕਿਆ ਨਾ ਤੇਰਾ ਕੋਈ ਅਖ਼ੀਰ, ਆਖ਼ਰ ਬੇਅੰਤ ਬੇਅੰਤ ਗਏ ਦ੍ਰਿੜਾਈਆ। ਜੁਗ ਚੌਕੜੀ ਤੇਰੀ ਸ਼ਰਅ ਵਾਲੀ ਜ਼ੰਜੀਰ, ਦੀਨ ਦੁਨੀ ਰਹੀ ਫਸਾਈਆ। ਕਲਜੁਗ ਅੰਤ ਝਗੜਾ ਵੇਖ ਗ਼ਰੀਬ ਅਮੀਰ, ਚਾਰ ਵਰਨ ਅਠਾਰਾਂ ਬਰਨ ਪੜਦਾ ਲਾਹੀਆ। ਜੂਠ ਝੂਠ ਬਦਲੇ ਨਾ ਕੋਈ ਤਕ਼ਦੀਰ, ਤਦਬੀਰ ਹੱਕ ਨਾ ਕੋਇ ਸਮਝਾਈਆ। ਸਾਚਾ ਅੰਮ੍ਰਿਤ ਨਿਝਰ ਰਸ ਮਿਲੇ ਨਾ ਠੰਡਾ ਸੀਰ, ਅਗਨੀ ਤਤ ਨਾ ਕੋਇ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਤੁਧ ਬਿਨ ਅਵਰ ਨਾ ਕੋਇ ਸਹਾਈਆ। ਸਤਿਜੁਗ ਕਹੇ ਮੈਂ ਮੰਗਾਂ ਇਕੋ ਦਾਨ, ਦਾਤੇ ਦਾਨੀ ਅਗੇ ਝੋਲੀ ਡਾਹੀਆ। ਧੁਰ ਦਾ ਬਖ਼ਸ਼ ਇਕ ਗਿਆਨ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਨਾਤਾ ਤੁੱਟੇ ਕੂੜ ਜਹਾਨ, ਜੂਠ ਝੂਠ ਰਹੇ ਨਾ ਰਾਈਆ। ਬਿਨ ਅੱਖਰਾਂ ਦੇ ਗਿਅਨ, ਨਿਰਅੱਖਰ ਇਕ ਸਮਝਾਈਆ। ਘਰ ਸਵਾਮੀ ਮਿਲਣਾ ਆਣ, ਠਾਕਰ ਹੋ ਕੇ ਠੋਕਰ ਨਾਲ ਉਠਾਈਆ। ਭਗਤ ਸੁਹੇਲੇ ਗੁਰੂ ਗੁਰ ਚੇਲੇ ਲੱਖ ਚੁਰਾਸੀ ਵਿਚੋਂ ਕਰ ਪਹਿਚਾਨ, ਬੇਨਜ਼ੀਰ ਆਪਣੀ ਅੱਖ ਉਠਾਈਆ। ਸਾਚਾ ਮਾਰਗ ਦੱਸ ਜਹਾਨ, ਚਾਰ ਵਰਨ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਰਹਿਬਰ ਇਕ ਅਖਵਾਈਆ। ਸਤਿਜੁਗ ਕਹੇ ਧੁਰ ਦਰਗਾਹੀ ਪਰਵਰਦਿਗਾਰ, ਨੂਰ ਨੁਰਾਨੇ ਤੇਰੀ ਇਕ ਰੁਸ਼ਨਾਈਆ। ਤੇਰੀ ਆਮਦ ਵਿਚ ਹੋਇਆ ਖ਼ਬਰਦਾਰ, ਬੇਖ਼ਬਰ ਖ਼ਬਰ ਸੁਣਾਈਆ। ਹਕ਼ੀਕ਼ਤ ਜਾਣ ਸਚ ਹਲਾਲ, ਹੁਕਮ ਆਪਣਾ ਦੇ ਦ੍ਰਿੜਾਈਆ। ਜਲਵਾ ਨੂਰੀ ਤੱਕ ਜਲਾਲ, ਜਮਾਲ ਆਪਣਾ ਦੇ ਵਖਾਈਆ। ਸ੍ਰਿਸ਼ਟੀ ਦ੍ਰਿਸ਼ਟੀ ਵੇਖ ਆਮਾਲ, ਅਮਲ ਸਭ ਦੇ ਖੋਜ ਖੁਜਾਈਆ। ਗੁਰੂ ਅਵਤਾਰ ਪੈਗ਼ੰਬਰ ਤੇਰਾ ਦੇ ਕੇ ਗਏ ਅਹਿਵਾਲ, ਭਵਿਖਤਾਂ ਵਿਚ ਸ਼ਨਵਾਈਆ। ਕਲਜੁਗ ਕੂੜੀ ਕਿਰਿਆ ਚਾਰੋਂ ਕੁੰਟ ਕੂਕੇ ਕਾਲ, ਕਰਮ ਕਾਂਡ ਰਿਹਾ ਤਪਾਈਆ। ਸਾਚਾ ਦਿਸੇ ਨਾ ਕੋਇ ਦਲਾਲ, ਵਿਚੋਲਾ ਰੂਪ ਨਾ ਕੋਇ ਬਣਾਈਆ। ਬਿਨ ਤੇਰੀ ਕਿਰਪਾ ਕਾਇਆ ਮੰਦਰ ਅੰਦਰ ਸਾਚੀ ਦਿਸੇ ਨਾ ਕਿਸੇ ਧਰਮਸਾਲ, ਨੌ ਦਵਾਰੇ ਸ੍ਰਿਸ਼ਟ ਦ੍ਰਿਸ਼ਟ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਗ੍ਰਹਿ ਮੰਦਰ ਪੜਦਾ ਦੇਣਾ ਉਠਾਈਆ।
ਸਤਿਜੁਗ ਕਹੇ ਮੇਰੇ ਪ੍ਰਭੂ ਸਤਿ ਸਰੂਪ, ਸਤਿ ਸਤਿਵਾਦੀ ਤੇਰਾ ਹੁਕਮ ਸ਼ਹਿਨਸ਼ਾਹੀਆ। ਆਦਿ ਜੁਗਾਦਿ ਜੁਗ ਚੌਕੜੀ ਬ੍ਰਹਿਮੰਡ ਖੰਡ ਤੇਰੀ ਮਹਿੰਮਾ ਗਾ ਨਾ ਸਕੇ ਕੋਇ ਅਨੂਪ, ਰਸਨਾ ਜਿਹਵਾ ਬੱਤੀ ਦੰਦ ਚੌਦਾਂ ਵਿਦਿਆ ਨਾ ਕੋਇ ਚਤੁਰਾਈਆ। ਤੇਰਾ ਨਾਉਂ ਡੰਕਾ ਸ਼ਬਦ ਅਗੰਮੀ ਧੁਰ ਦਾ ਕਲਮਾ ਵੱਜੇ ਚਾਰੇ ਕੂਟ, ਕਾਇਨਾਤ ਇਕੋ ਹੁਕਮ ਦਏ ਸੁਣਾਈਆ। ਲਹਿਣਾ ਦੇਣਾ ਲੇਖਾ ਝਗੜਾ ਮੁਕ ਜਾਏ ਜੂਠ ਝੂਠ, ਮਾਇਆ ਮਮਤਾ ਲੋਭ ਮੋਹ ਹੰਕਾਰ ਹਉਮੇ ਹੰਗਤਾ ਗੜ੍ਹ ਦੇ ਤੁੜਾਈਆ। ਭਗਤ ਸੁਹੇਲਾ ਹਰਿਜਨ ਗੁਰਮੁਖ ਗੁਰਸਿਖ ਉਠਾ ਆਪਣਾ ਪੂਤ, ਪਿਤਾ ਪੂਤ ਗੋਦ ਉਠਾਈਆ। ਸ਼ਬਦ ਅਗੰਮੀ ਭੇਜ ਆਪਣਾ ਦੂਤ, ਦੁਤੀਆ ਭਾਉ ਦੇ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਧੁਰ ਦੀ ਧਾਰ ਇਕ ਦ੍ਰਿੜਾਈਆ। ਸਤਿਜੁਗ ਕਹੇ ਸ੍ਰੀ ਭਗਵਾਨ ਮੈਂ ਵੇਖ ਹੋਇਆ ਲਾਚਾਰ, ਚਾਰ ਕੁੰਟ ਰਹੀ ਕੁਰਲਾਈਆ। ਸਚ ਮੁਹੱਬਤ ਕਰੇ ਨਾ ਕੋਇ ਪਿਆਰ, ਪ੍ਰੇਮੀ ਪ੍ਰੇਮਿਕਾ ਰੰਗ ਨਾ ਕੋਇ ਰੰਗਾਈਆ। ਦਹਿ ਦਿਸ਼ਾ ਦਿਸੇ ਵਿਭਚਾਰ, ਕੂੜੀ ਕਿਰਿਆ ਬਾਹਰ ਨਾ ਕੋਇ ਕਢਾਈਆ। ਨਾਤਾ ਤੁੱਟਾ ਪੁਰਖ ਨਾਰ, ਆਤਮ ਪਰਮਾਤਮ ਸੇਜ ਨਾ ਕੋਇ ਹੰਢਾਈਆ। ਸ਼ਬਦ ਅਗੰਮੀ ਸੁਣੇ ਨਾ ਕੋਈ ਧੁਨਕਾਰ, ਅਨਹਦ ਨਾਦੀ ਨਾਦ ਨਾ ਕੋਇ ਅਲਾਈਆ। ਬਿਨ ਰਸਨਾ ਜਿਹਵਾ ਕਰੇ ਨਾ ਕੋਈ ਗੁਫ਼ਤਾਰ, ਗੁਫ਼ਤ ਸ਼ਨੀਦ ਨਾ ਕੋਇ ਸ਼ਨਵਾਈਆ। ਬਿਨਾ ਆਫ਼ਤਾਬ ਸਾਚਾ ਨੂਰ ਦਿਸੇ ਨਾ ਕਿਸੇ ਉਜਿਆਰ, ਜੋਤੀ ਜੋਤ ਨਾ ਕੋਇ ਚਮਕਾਈਆ। ਸਾਚਾ ਮੰਦਰ ਸੁਹਾਏ ਨਾ ਬੰਕ ਦਵਾਰ, ਆਤਮ ਪਰਮਾਤਮ ਵੱਜੇ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਦਰਵੇਸ਼ ਹੋ ਕੇ ਝੋਲੀ ਡਾਹੀਆ। ਸਤਿਜੁਗ ਕਹੇ ਪ੍ਰਭੂ ਮੈਂ ਵੇਖੇ ਗੁਰੂ ਪੈਗ਼ੰਬਰ ਅਵਤਾਰ, ਪੂਰਬ ਲਹਿਣਾ ਨਜ਼ਰੀ ਆਈਆ। ਖੇਲ ਵੇਖਿਆ ਜੁਗ ਚੌਕੜੀ ਚਾਰ, ਤ੍ਰੇਤਾ ਦੁਆਪਰ ਕਲਜੁਗ ਪੜਦਾ ਰਿਹਾ ਉਠਾਈਆ। ਵਿਵਹਾਰੀ ਤੇਰਾ ਵੱਖਰਾ ਬਿਨਾ ਅੱਖਰਾਂ ਤੋਂ ਵਿਹਾਰ, ਸ਼ਬਦੀ ਸ਼ਬਦ ਸ਼ਬਦ ਹੁਕਮ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਹੁਕਮੇਂ ਅੰਦਰ ਸੇਵਾਦਾਰ, ਦਰ ਠਾਂਡੇ ਸੇਵ ਕਮਾਈਆ। ਮਾਇਆ ਤਤ ਖੇਲ ਅਪਾਰ, ਅਪਰੰਪਰ ਤੇਰਾ ਭੇਵ ਕੋਇ ਨਾ ਪਾਈਆ। ਲੱਖ ਚੁਰਾਸੀ ਭਰ ਭੰਡਾਰ, ਧੁਰ ਦਾ ਹਿੱਸਾ ਜਗਤ ਵੰਡ ਬ੍ਰਹਿਮੰਡ ਖੰਡ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਸਾਚਾ ਘਰ, ਜਿਥੇ ਪੜਦਾ ਓਹਲਾ ਰਹੇ ਨਾ ਰਾਈਆ। ਸਤਿਜੁਗ ਕਹੇ ਮੈਂ ਮਾਂਗਤ ਦਰ ਦਰਵੇਸ਼, ਭਿਖਾਰੀ ਆਪਣਾ ਰੂਪ ਬਦਲਾਈਆ। ਤੂੰ ਸਵਾਮੀ ਰਹੇਂ ਹਮੇਸ਼, ਆਦਿ ਜੁਗਾਦਿ ਤੇਰੀ ਵਡਿਆਈਆ। ਤੂੰ ਸਚਖੰਡ ਨਿਵਾਸੀ ਨਰ ਨਰੇਸ਼, ਨਰ ਨਿਰੰਕਾਰ ਨਜ਼ਰੀ ਆਈਆ। ਤੇਰੇ ਕਲਮਿਆਂ ਸਜਦਾ ਇਕ ਆਦੇਸ, ਨਮਸਤੇ ਕਹਿ ਕੇ ਨਿਉਂ ਨਿਉਂ ਲਾਗਾਂ ਪਾਈਆ। ਸਾਚਾ ਵੇਖ ਲੋਕਮਾਤ ਦਾ ਦੇਸ, ਦਿਸ਼ਾ ਆਪਣੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਸਮਝਾਈਆ। ਸਤਿਜੁਗ ਕਹੇ ਪ੍ਰਭ ਉਠ ਵੇਖ ਲੋਕਮਾਤ, ਚਾਰ ਕੁੰਟ ਰਹੀ ਕੁਰਲਾਈਆ। ਕਲਜੁਗ ਕੂੜੀ ਕਿਰਿਆ ਹਨੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਝਗੜਾ ਪਿਆ ਜਾਤ ਪਾਤ, ਦੀਨ ਦੁਨੀ ਕਰੇ ਲੜਾਈਆ। ਸਾਚਾ ਦੇਵੇ ਨਾ ਕੋਇ ਸਾਥ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਮਾਇਆ ਮਮਤਾ ਬਣਾਇਆ ਨਾਤ, ਮੋਹ ਮਨਸਾ ਨਾਲ ਮਿਲਾਈਆ। ਤੇਰੀ ਮਹਿੰਮਾ ਸਿਫ਼ਤ ਗਾਉਂਦੇ ਅੱਖਰਾਂ ਵਿਚ ਸਾਚੀ ਪੱਟੀ ਪੜ੍ਹੇ ਨਾ ਕੋਇ ਜਮਾਤ, ਜੁਮਲਾ ਹੱਕ ਨਾ ਕੋਇ ਜਣਾਈਆ। ਅਲਿਫ਼
ਯੇ ਕਾਤਬ ਲਿਖਦੇ ਨਾਲ ਕ਼ਲਮ ਦਵਾਤ, ਨਿਰਅੱਖਰ ਅੱਖਰ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦੇ ਜਣਾਈਆ। ਸਤਿਜੁਗ ਕਹੇ ਉਠ ਵੇਖ ਮਾਰ ਧਿਆਨ, ਹਰਿ ਠਾਕਰ ਬੇਪਰਵਾਹੀਆ। ਸਤਿ ਧਰਮ ਦਿਸੇ ਨਾ ਕੋਇ ਨਿਸ਼ਾਨ, ਚਾਰ ਕੁੰਟ ਰਹੀ ਕੁਰਲਾਈਆ। ਕਲਜੁਗ ਵਿਦਿਆ ਹੋਈ ਪਰਧਾਨ, ਅੰਤਰ ਅੰਤਰ ਬਸੰਤਰ ਨਾ ਕੋਇ ਬੁਝਾਈਆ। ਜਗਤ ਢੋਲੇ ਨਾਲ ਸੁਣਦੇ ਕਾਨ, ਅਨਹਦ ਨਾਦੀ ਨਾਦ ਨਾ ਕੋਇ ਵਜਾਈਆ। ਕਾਇਆ ਧਰਤੀ ਹੋਈ ਸੁੰਞ ਮਸਾਣ, ਅੰਮ੍ਰਿਤ ਰਸ ਰਸ ਨਾ ਕੋਇ ਚਖਾਈਆ। ਮਨ ਵਾਸਨਾ ਜੀਵ ਜੰਤ ਹੋਏ ਅੰਞਾਣ, ਬੁਧੀ ਬਿਬੇਕ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਰਾਹ ਦੇ ਵਖਾਈਆ। ਸਤਿਜੁਗ ਕਹੇ ਸੱਚਾ ਮਾਰਗ ਦੱਸ ਰਾਹ, ਰਹਿਬਰ ਇਕੋ ਨਜ਼ਰੀ ਆਈਆ। ਤੂੰ ਸਾਹਿਬ ਸਵਾਮੀ ਜਲਵਾਗਰ ਖ਼ੁਦਾ, ਖ਼ੁਦੀ ਤਕੱਬਰ ਦੇ ਮਿਟਾਈਆ। ਜੋ ਤੇਰੇ ਨਾਲੋਂ ਹੋਏ ਜੁਦਾ, ਜੁਜ਼ ਅੰਗ ਵੰਡ ਨਾ ਕੋਇ ਵੰਡਾਈਆ। ਮੁਹੱਬਤ ਵਿਚ ਆਪਣੇ ਕ਼ਦਮ ਕਰ ਫ਼ਿਦਾ, ਫ਼ੈਸਲਾ ਇਕੋ ਹੱਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਜ਼ਰ ਉਠਾਈਆ। ਸਤਿਜੁਗ ਕਹੇ ਪ੍ਰਭ ਓਹਲਾ ਲਾਹ ਪੜਦਾ, ਦੂਈ ਰਹਿਣ ਕੋਇ ਨਾ ਪਾਈਆ। ਜਗਤ ਜਹਾਨ ਵੇਖ ਰਿਹਾ ਸੜਦਾ, ਅਗਨੀ ਤਤ ਰਿਹਾ ਤਪਾਈਆ। ਤੇਰੀ ਮੰਜ਼ਲ ਕੋਇ ਨਾ ਚੜ੍ਹਦਾ, ਅੱਧਵਾਟੇ ਵੇਖੀ ਸਰਬ ਲੋਕਾਈਆ। ਰਸਨਾ ਜਿਹਵਾ ਬੱਤੀ ਦੰਦ ਜੀਵ ਜੰਤ ਸਰਬ ਪੜ੍ਹਦਾ, ਆਤਮ ਪਰਮਾਤਮ ਮਿਲ ਕੇ ਦਰਸ ਕੋਇ ਨਾ ਪਾਈਆ। ਸੱਜਣ ਸਵਾਮੀ ਅੰਤਰਜਾਮੀ ਕੋਈ ਨਾ ਵਰਦਾ, ਨਾਰ ਦੁਹਾਗਣ ਜਗਤ ਸ੍ਰਿਸ਼ਟੀ ਰੂਪ ਵਖਾਈਆ। ਜੁਗ ਚੌਕੜੀ ਤੇਰਾ ਖੇਲ ਨਰ ਨਰਾਇਣ ਹਰਿ ਦਾ, ਨਰ ਹਰਿ ਤੇਰੀ ਸ਼ਰਨਾਈਆ। ਮੈਂ ਦਰ ਦਵਾਰੇ ਤੇਰੇ ਡਰਦਾ ਡਰਦਾ, ਭੈ ਵਿਚ ਝੋਲੀ ਰਿਹਾ ਵਖਾਈਆ। ਨੇਤਰ ਨੈਣਾਂ ਚਰਨ ਪੜਦਾ, ਅੱਖ ਪਰਤੱਖ ਨਾ ਕੋਇ ਬਦਲਾਈਆ। ਸਤਿ ਦਵਾਰੇ ਹਾੜੇ ਕੱਢਦਾ, ਮਸਤਕ ਟਿੱਕਾ ਧੂੜੀ ਇਕ ਛੁਹਾਈਆ। ਤੇਰਾ ਖੇਲ ਅਗੰਮੀ ਛਿੰਨ ਦਾ, ਛਿੰਨ ਭੰਗਰ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਸ੍ਰੀ ਭਗਵਾਨ ਪਿਆ ਹੱਸ, ਖ਼ੁਸ਼ੀਆਂ ਨਾਲ ਆਪ ਜਣਾਈਆ। ਸਤਿਜੁਗ ਤੇਰਾ ਮਾਰਗ ਦੇਵਾਂ ਦੱਸ, ਪੜਦਾ ਓਹਲਾ ਆਪ ਉਠਾਈਆ। ਹਕ਼ੀਕ਼ਤ ਵਿਚੋਂ ਦੇ ਕੇ ਹੱਕ, ਧੁਰ ਦੀ ਵਸਤ ਝੋਲੀ ਪਾਈਆ। ਭਗਤ ਸੁਹੇਲੇ ਤੇਰਾ ਸਾਥ, ਸਗਲਾ ਸੰਗ ਨਿਭਾਈਆ। ਇਕੋ ਪੂਜਾ ਦੱਸ ਕੇ ਪਾਠ, ਇਕੋ ਸਗਨ ਦਿਆਂ ਸਮਝਾਈਆ। ਇਕੋ ਕਿਨਾਰਾ ਤੀਰਥ ਤਾਟ, ਸਰ ਸਰੋਵਰ ਇਕ ਨਹਾਈਆ। ਇਕੋ ਮੰਜ਼ਲ ਇਕੋ ਵਾਟ, ਪੈਂਡਾ ਇਕੋ ਵਾਰ ਚੁਕਾਈਆ। ਇਕੋ ਸੇਜਾ ਇਕੋ ਖਾਟ, ਇਕੋ ਬਿਸਤਰ ਦਿਆਂ ਵਿਛਾਈਆ। ਇਕੋ ਵਸਤ ਇਕੋ ਦਾਤ, ਇਕੇ ਵਾਰ ਝੋਲੀ ਪਾਈਆ। ਗੁਰਮੁਖਾਂ ਨਾਲ ਤੇਰੀ ਬਣੇ ਜਮਾਤ, ਦੂਜਾ ਸੰਗ ਨਾ ਕੋਇ ਲਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਈਆ। ਧੁਰ ਦਾ ਹੁਕਮ ਆਪ ਸਮਝਾਉਂਦਾ ਹਾਂ। ਭੇਵ ਅਭੇਦਾ ਆਪ ਖੁਲਾਉਂਦਾ ਹਾਂ। ਅਛਲ ਅਛੇਦਾ ਪੜਦਾ ਲਾਹਾਉਂਦਾ ਹਾਂ। ਚਾਰ ਵੇਦਾਂ ਸੰਗ ਰਲਾਉਂਦਾ ਹਾਂ। ਪੁਰਾਨ ਅਠਾਰਾਂ ਰੰਗ ਚੜ੍ਹਾਉਂਦਾ ਹਾਂ। ਛੇ ਸ਼ਾਸਤਰ ਆਪਣੀ ਗੰਢ ਪਵਾਉਂਦਾ ਹਾਂ। ਗੀਤਾ ਗਿਆਨ ਨਾਤਾ ਇਕ ਧਰਾਉਂਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮਾਰਗ ਇਕ ਪਰਗਟਾਉਂਦਾ ਹਾਂ। ਸੱਚਾ ਮਾਰਗ ਇਕ ਪਰਗਟਾਵਾਂਗਾ।
ਸੱਚਾ ਰਾਹ ਤੇਰਾ ਦਰਸਾਵਾਂਗਾ। ਭਗਤ ਸੁਹੇਲੇ ਨਾਲ ਮਿਲਾਵਾਂਗਾ। ਗੁਰ ਚੇਲੇ ਰੰਗ ਚੜ੍ਹਾਵਾਂਗਾ। ਧਾਮ ਨਵੇਲੇ ਆਪ ਬਹਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਵਾਮੀ ਠਾਕਰ ਹੋ ਕੇ ਨਜ਼ਰੀ ਆਵਾਂਗਾ। ਘਰ ਸਵਾਮੀ ਠਾਕਰ ਨਜ਼ਰੀ ਆਏਗਾ। ਦੀਨ ਦਿਆਲ ਦਇਆ ਕਮਾਏਗਾ। ਸਤਿਜੁਗ ਤੇਰਾ ਮਾਰਗ ਲਾਏਗਾ। ਭਗਤ ਭਗਵਾਨ ਆਪ ਵਖਾਏਗਾ। ਲੱਖ ਚੁਰਾਸੀ ਵਿਚੋਂ ਬਾਹਰ ਕਢਾਏਗਾ। ਜਮ ਕੀ ਫਾਂਸੀ ਆਪ ਤੁੜਾਏਗਾ। ਮੰਡਲ ਰਾਸੀ ਆਪ ਰਚਾਏਗਾ। ਨਿਜ ਘਰ ਵਾਸੀ ਪੜਦਾ ਓਹਲਾ ਆਪ ਚੁਕਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਹਿਬਰ ਹੋ ਕੇ ਸੇਵ ਕਮਾਏਗਾ। ਰਹਿਬਰ ਹੋ ਕੇ ਸੇਵ ਕਮਾਵਾਂਗਾ। ਭਗਤ ਸੁਹੇਲੇ ਆਪ ਜਗਾਵਾਂਗਾ। ਦਰ ਠਾਂਡੇ ਸੰਗ ਨਿਭਾਵਾਂਗਾ। ਨਾਮ ਨਿਧਾਨਾ ਨਾਦ ਵਜਾਵਾਂਗਾ। ਬ੍ਰਹਿਮਾਦ ਬ੍ਰਹਿਮੰਡ ਬ੍ਰਹਿਮਾਂਡ ਖੋਜ ਖੁਜਾਵਾਂਗਾ। ਨੌ ਦਵਾਰੇ ਪਾਰ ਕਰ ਕੇ ਹੱਦ, ਦਸਵੇਂ ਆਪਣਾ ਰੰਗ ਚੜ੍ਹਾਵਾਂਗਾ। ਸਤਿਜੁਗ ਸਾਚੀ ਲਾ ਕੇ ਧੁਰ ਦੀ ਯੱਦ, ਪੁਸ਼ਤ ਪਨਾਹ ਆਪਣਾ ਹੱਥ ਰਖਾਵਾਂਗਾ। ਸ੍ਰਿਸ਼ਟੀ ਨਾਲੋਂ ਕਰ ਅਲਗ, ਸੂਰੇ ਸਰਬਗ ਨਾਲ ਜੋੜ ਜੁੜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ਼ਨ ਦੇ ਕੇ ਉਪਰ ਸ਼ਾਹਰਗ, ਰਘੁਪਤ ਆਪਣੇ ਰੰਗ ਸਮਾਵਾਂਗਾ। ਆਪਣੇ ਰੰਗ ਆਪ ਸਮਾਵੇਗਾ। ਸਾਚਾ ਸੰਗ ਆਪ ਬਣਾਵੇਗਾ। ਨਾਮ ਮਰਦੰਗ ਇਕ ਵਜਾਵੇਗਾ। ਪਰਮਾਨੰਦ ਵਿਚ ਰਖਾਵੇਗਾ। ਹੰ ਬ੍ਰਹਮ ਪੜਦਾ ਲਾਹਵੇਗਾ। ਪਾਰਬ੍ਰਹਮ ਨਜ਼ਰੀ ਆਵੇਗਾ। ਜਨਮ ਜਨਮ ਦਾ ਲੇਖ ਚੁਕਾਵੇਗਾ। ਭਾਂਡਾ ਭਰਮ ਭੌ ਭੰਨਾਵੇਗਾ। ਇਸ਼ਟ ਦੇਵ ਇਕ ਸਮਝਾਵੇਗਾ। ਨਿਹਚਲ ਨਿਹਕੇਵ ਨਿਹਕਰਮੀ ਆਪਣੀ ਕਾਰ ਕਮਾਵੇਗਾ। ਜਿਸ ਦੀ ਸਿਫ਼ਤ ਕਰ ਨਾ ਸਕੇ ਕੋਈ ਰਸਨਾ ਜਿਹਵ, ਬੱਤੀ ਦੰਦ ਨਾ ਕੋਈ ਵਡਿਆਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਆਪ ਸਮਝਾਵੇਗਾ। ਸਾਚਾ ਲੇਖਾ ਆਪ ਸਮਝਾਵੇਗਾ। ਭਰਮ ਭੁਲੇਖਾ ਦੂਰ ਕਰਾਵੇਗਾ। ਭੇਵ ਅਭੇਦਾ ਆਪ ਦ੍ਰਿੜਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਤੇਰਾ ਸੱਚਾ ਰਾਹ, ਸ਼ਬਦ ਸਰੂਪੀ ਬਣ ਮਲਾਹ, ਪੁਰਖ ਅਬਿਨਾਸ਼ੀ ਬੇਪਰਵਾਹ, ਲੋਕਮਾਤ ਆਪਣਾ ਹੁਕਮ ਵਰਤਾਵੇਗਾ। ਲੋਕਮਾਤ ਦੇਵੇ ਫ਼ਰਮਾਨ, ਫ਼ੁਰਨਾ ਅਪਣਾ ਦਏ ਸਮਝਾਈਆ। ਚਾਰ ਵਰਨ ਇਕ ਗਿਆਨ, ਇਕੋ ਇਕ ਕਰੇ ਪੜ੍ਹਾਈਆ। ਭਗਤ ਸੁਹੇਲੇ ਕਰ ਪਰਵਾਨ, ਗੁਰਮੁਖ ਗੁਰ ਗੁਰ ਆਪਣੇ ਰੰਗ ਰੰਗਾਈਆ। ਜਗਤ ਵਿਚੋਲਾ ਬਣੇ ਗੁਣ ਨਿਧਾਨ, ਗੁਣਵੰਤਾ ਸੇਵ ਕਮਾਈਆ। ਜਿਸ ਨੂੰ ਸਮਝ ਨਾ ਸਕੇ ਕੋਈ ਅੰਞਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਤਿਜੁਗ ਸੱਚੇ ਤੇਰਾ ਦੱਸਾਂ ਰਸਮੋ ਰਿਵਾਜ, ਹੁਕਮ ਇਕੋ ਵਾਰ ਸਮਝਾਈਆ। ਜਨ ਭਗਤਾਂ ਹੋਣਾ ਨਹੀਂ ਕਿਸੇ ਦਾ ਮੁਹਤਾਜ, ਮੁਹੱਬਤ ਪ੍ਰਭ ਦੇ ਨਾਲ ਜੁੜਾਈਆ। ਜਿਨ੍ਹਾਂ ਦੇ ਅੰਦਰੋਂ ਸ਼ਬਦੀ ਫ਼ੁਰਨੇ ਅੰਦਰ ਸਵਾਲ ਜਵਾਬ, ਬਾਹਰੋਂ ਮੰਗਣ ਦੀ ਲੋੜ ਰਹੇ ਨਾ ਰਾਈਆ। ਬਿਨਾ ਸਿਰ ਸਜਦਾ ਹੋਏ ਅਦਾਬ, ਬਿਨਾ ਕਲਮਿਉਂ ਹੋਏ ਪੜ੍ਹਾਈਆ। ਬਿਨਾ ਤੱਤਾਂ ਤੋਂ ਮਿਲੇ ਅਹਿਬਾਬ, ਮਹਿਬੂਬ ਘਰ ਨੂਰ ਕਰੇ ਰੁਸ਼ਨਾਈਆ। ਬਿਨਾ ਤੰਦ ਸਤਾਰ ਵੱਜੇ ਰਬਾਬ, ਧੁਨ ਆਤਮਕ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਰਸਤਾ ਦਏ ਵਖਾਈਆ। ਸਤਿਜੁਗ ਤੇਰਾ ਸੁਖਾਲਾ ਦੱਸਾਂ ਰਸਤਾ, ਰਾਹ ਇਕੋ ਇਕ ਜਣਾਈਆ। ਜਨ ਭਗਤਾਂ ਪੁਸਤਕਾਂ ਵਾਲਾ ਬੰਨ੍ਹਣਾ
ਪਏ ਨਾ ਬਸਤਾ, ਅੱਖਰਾਂ ਵਾਲੀ ਨਾ ਕੋਇ ਪੜ੍ਹਾਈਆ। ਘਰ ਸਵਾਮੀ ਮਿਲੇ ਹੱਸਦਾ ਹੱਸਦਾ, ਹਸਤੀ ਵਿਚੋਂ ਹਸਤੀ ਦਏ ਬਦਲਾਈਆ। ਇਸ਼ਾਰਾ ਦੇ ਕੇ ਆਪਣੀ ਅਗੰਮੀ ਅੱਖ ਦਾ, ਨਿਜ ਨੇਤਰ ਦਏ ਖੁਲ੍ਹਾਈਆ। ਘਰ ਵਖਾਏ ਧੁਰ ਦਾ ਵਸਦਾ, ਜਿਥੇ ਬਿਨਾ ਸੂਰਜ ਚੰਦ ਹੋਵੇ ਰੁਸ਼ਨਾਈਆ। ਢੋਲਾ ਸੁਣਾਵੇ ਆਪਣੇ ਜਸ ਦਾ, ਨਾਮ ਨਿਧਾਨਾ ਗੀਤ ਅਲਾਈਆ। ਜੋ ਜੁਗ ਚੌਕੜੀ ਜਨ ਭਗਤਾਂ ਪੈਜ ਰਖਦਾ, ਨਿਤ ਨਵਿਤ ਆਪਣਾ ਵੇਸ ਵਟਾਈਆ। ਓਹ ਖੇਲ ਕਰੇ ਅਲੱਖਣਾ ਅਲੱਖ ਦਾ, ਅਲਖ ਅਗੋਚਰ ਸੱਚਾ ਸ਼ਹਿਨਸ਼ਾਹੀਆ। ਬ੍ਰਹਿਮੰਡ ਖੰਡ ਲੱਖ ਚੁਰਾਸੀ ਅੰਦਰ ਵਸਦਾ, ਨਿਰਗੁਣ ਸਰਗੁਣ ਜੋੜ ਜੁੜਾਈਆ। ਕੂੜਾ ਝਗੜਾ ਚੁਕਾਵੇ ਕਲਜੁਗ ਕੁੜਿਆਰੇ ਭੱਠ ਦਾ, ਅਗਨੀ ਤਤ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਹੁਕਮ ਨਾਲ ਬਦਲਾਈਆ। ਸਤਿਜੁਗ ਸੁਣ ਧੁਰ ਦੀ ਧਾਰ, ਧਰਮ ਤੇਰਾ ਇਕ ਦ੍ਰਿੜਾਈਆ। ਕਿਰਪਾ ਕਰੇ ਆਪ ਨਿਰੰਕਾਰ, ਨਿਰਗੁਣ ਨਿਰਵੈਰ ਸੱਚਾ ਸ਼ਹਿਨਸ਼ਾਹੀਆ। ਜਿਸ ਦਾ ਹੁਕਮ ਸਦਾ ਜੁਗ ਚਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਦੇ ਚਰਨ ਕਵਲ ਗੁਰ ਅਵਤਾਰ ਪੈਗ਼ੰਬਰ ਜਾਣ ਬਲਿਹਾਰ, ਨਿਉਂ ਨਿਉਂ ਸੀਸ ਝੁਕਾਈਆ। ਓਸ ਖੇਲ ਕਰਨਾ ਅਗੰਮ ਅਪਾਰ, ਅਲਖ ਅਗੋਚਰ ਦਏ ਵਰਤਾਈਆ। ਭਗਤਾਂ ਨਾਲ ਭਗਤਾਂ ਕਰ ਪਿਆਰ, ਨਾਤਾ ਜਗਤ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਖ਼ੁਸ਼ੀ ਇਕ ਬਣਾਈਆ। ਧੁਰ ਦੀ ਖ਼ੁਸ਼ੀ ਦਿਸੇ ਖ਼ੁਸ਼ਹਾਲ, ਖ਼ੁਸ਼ਖ਼ਬਰੀ ਇਕ ਸੁਣਾਈਆ। ਭਗਤ ਭਗਵੰਤ ਬਣਾ ਕੇ ਸਾਚੇ ਲਾਲ, ਲਾਲਨ ਆਪਣਾ ਰੰਗ ਰੰਗਾਈਆ। ਪੁਛਣਹਾਰਾ ਮੁਰੀਦਾਂ ਹਾਲ, ਮੁਰਸ਼ਦ ਦਾਤਾ ਬੇਪਰਵਾਹੀਆ। ਪੂਰਬ ਜਨਮ ਦੀ ਲੇਖੇ ਪਾਏ ਘਾਲ, ਤ੍ਰੇਤਾ ਜੁਗ ਦਏ ਗਵਾਹੀਆ। ਬਾਲਮੀਕ ਜਿਸ ਦਾ ਲਿਖਿਆ ਅਹਿਵਾਲ, ਅੰਕ ਅੰਕ ਨਾਲ ਜੁੜਾਈਆ। ਵੇਲਾ ਵਕ਼ਤ ਪਹੁੰਚਿਆ ਆਣ, ਥਿਤ ਵਾਰ ਵੱਜੀ ਵਧਾਈਆ। ਅਗਲਾ ਲੇਖਾ ਜਾਣੇ ਸ੍ਰੀ ਭਗਵਾਨ, ਦੂਸਰ ਸਮਝ ਕਿਸੇ ਨਾ ਆਈਆ। ਜਿਸ ਦਾ ਅੱਖਰਾਂ ਤੋਂ ਬਾਹਰ ਬਿਆਨ, ਸਤਰਾਂ ਗਣਤ ਨਾ ਕੋਇ ਗਿਣਾਈਆ। ਜੋ ਗੁਪਤ ਜਾਹਰ ਦਾਤਾ ਰਾਮ, ਰਮਈਆ ਹਰ ਘਟ ਰਿਹਾ ਸਮਾਈਆ। ਆਤਮ ਸੇਜਾ ਕਰੇ ਬਿਸਰਾਮ, ਸੀਤਾ ਸੁਰਤ ਸਦ ਪਰਨਾਈਆ। ਜਿਸ ਨੂੰ ਕਰੇ ਬ੍ਰਹਮ ਪਰਨਾਮ, ਪਾਰਬ੍ਰਹਮ ਸ਼ਰਨਾਈਆ। ਜਿਸ ਦਾ ਮਿਲਣਾ ਮੁਸ਼ਕਲ ਨਾ ਅਸਾਨ, ਖੋਜਿਆਂ ਹੱਥ ਕਿਸੇ ਨਾ ਆਈਆ। ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਫਿਰਦਾ ਜਗਤ ਜਹਾਨ, ਸਮੁੰਦ ਸਾਗਰ ਤਾਰੀਆਂ ਲਾਈਆ। ਸੋ ਖੇਲ ਕਰੇ ਆਪ ਮਹਾਨ, ਮਹਿਬੂਬ ਮੁਹੱਬਤ ਵਿਚ ਆਪਣੀ ਤਾਰ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਜਣਾਈਆ। ਸਤਿਜੁਗ ਵੇਖ ਭਗਤ ਭਗਵਾਨ ਨਿਸ਼ਾਨ, ਨਿਸ਼ਾਨਾ ਇਕੋ ਦਿਆਂ ਜਣਾਈਆ। ਕੋਈ ਖੇਲ ਸਮਝੇ ਨਾ ਛੁਹਾਰਾ ਗਿਰੀ ਬਦਾਮ, ਬਦਨ ਤਤ ਭੇਦ ਨਾ ਕੋਇ ਦ੍ਰਿੜਾਈਆ। ਵਿਚੋਲਾ ਬਣ ਕੇ ਧੁਰ ਦਾ ਰਾਮ, ਰਮਈਆ ਆਪਣਾ ਖੇਲ ਖਿਲਾਈਆ। ਨਾਮ ਭੰਡਾਰਾ ਦੇ ਕੇ ਜਾਮ, ਜ਼ਾਮਨੀ ਆਪਣੀ ਇਕ ਸਮਝਾਈਆ। ਪੂਰਾ ਕਰ ਕੇ ਸ੍ਰਿਸ਼ਟੀ ਕਾਮ, ਕਾਮਨਾ ਸਭ ਦੀ ਵੇਖ ਵਖਾਈਆ। ਭਗਤ ਸੁਹੇਲੇ ਲੱਭੇ ਆਣ, ਜੁਗ ਵਿਛੜੇ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪੜਦਾ ਰਿਹਾ ਉਠਾਈਆ। ਸਤਿਜੁਗ ਪੜਦਾ ਲਾਹਵਾਂ ਓਹਲਾ, ਓੜਕ ਇਕੋ ਦਿਆਂ ਜਣਾਈਆ। ਤੇਰੀ ਧਾਰ ਪ੍ਰਭ ਨੇ ਭਗਤਾਂ ਅੰਦਰ ਬਣਨਾ ਵਿਚੋਲਾ, ਦੂਜਾ ਸੰਗ ਨਾ ਕੋਇ ਰਲਾਈਆ। ਸਤਿ
ਪ੍ਰੇਮ ਦਾ ਦੱਸ ਕੇ ਢੋਲਾ, ਢੋਲਕ ਛੈਣੇ ਤੋਂ ਦੇਣਾ ਛੁਡਾਈਆ। ਮਨ ਵਾਸਨਾ ਰਹੇ ਨਾ ਰੌਲਾ, ਮਨ ਕਾ ਮਣਕਾ ਦੇਣਾ ਭਵਾਈਆ। ਭਾਗ ਲਗਾ ਕੇ ਕਾਇਆ ਚੋਲਾ, ਚੋਲੀ ਆਪਣੀ ਦੇਣੀ ਪਹਿਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਣ ਦੇ ਕੇ ਉਪਰ ਧਰਨੀ ਧੌਲਾ, ਧਰਨੀ ਧਰਤ ਧਵਲ ਵੇਖ ਵਖਾਈਆ। ਸਤਿਜੁਗ ਅਗੋਂ ਨਿਉਂ ਕੇ ਰਿਹਾ ਝੁਕ, ਕ਼ਦਮਾਂ ਸੀਸ ਨਿਵਾਈਆ। ਮੈਂ ਦਰ ਤੇਰੇ ਹੋਇਆ ਖ਼ੁਸ਼, ਆਪਣੀ ਖ਼ੁਸ਼ੀ ਵਖਾਈਆ। ਧੰਨ ਭਾਗ ਜੇ ਭਗਤ ਸੁਹੇਲੇ ਬਣਾਏ ਆਪਣੇ ਸੁੱਤ, ਪਤਿਪਰਮੇਸ਼ਵਰ ਗੋਦ ਉਠਾਈਆ। ਲੋਕਮਾਤ ਉਜਲ ਕਰੇ ਮੁਖ, ਦੁਰਮਤ ਮੈਲ ਧਵਾਈਆ। ਜਗਤ ਮੁਹੱਬਤ ਵਿਚੋਂ ਦੇਵੇ ਸੁਖ, ਕੂੜੀ ਕਿਰਿਆ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਲਿਆ ਬਹਾਈਆ। ਸਤਿਜੁਗ ਕਹੇ ਮੇਰੇ ਮਾਲਕ ਦੁਨੀ ਦੀਨ, ਦਇਆਵਾਨ ਤੇਰੀ ਬੇਪਰਵਾਹੀਆ। ਤੇਰਾ ਮਾਰਗ ਸਦਾ ਮਹੀਨ, ਜਗਿਆਸੂ ਜਗ ਸਮਝ ਕਿਸੇ ਨਾ ਆਈਆ। ਰਾਹ ਤੱਕਦੇ ਗਏ ਲੋਕ ਤੀਨ, ਚੌਦਾਂ ਚੌਦਾਂ ਅੱਖ ਉਠਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਤੇਰੀ ਸਮਾਜਾਂ ਵਿਚ ਹੋਈ ਤਕ਼ਸੀਮ, ਰਾਜਾਂ ਵਿਚ ਵੰਡ ਵੰਡਾਈਆ। ਆਤਮ ਪਰਮਾਤਮ ਹੋਇਆ ਨਾ ਕੋਇ ਅਧੀਨ, ਨਾਤਾ ਸਕੇ ਨਾ ਕੋਇ ਜੁੜਾਈਆ। ਕਲਮਿਆਂ ਵਿਚ ਕਹਿੰਦੇ ਰਹੇ ਆਮੀਨ, ਅਮਲ ਸਚ ਨਾ ਕੋਇ ਕਮਾਈਆ। ਝਗੜਾ ਰਿਹਾ ਉਤੇ ਜ਼ਮੀਨ, ਅਰਸ਼ ਫ਼ਰਸ਼ ਰਿਹਾ ਕੁਰਲਾਈਆ। ਗੁਰ ਅਵਤਾਰ ਪੈਗ਼ੰਬਰ ਤੇਰੇ ਹੁਕਮੇ ਅੰਦਰ ਤੇਰੇ ਨਾਮ ਦੀ ਕਰਦੇ ਗਏ ਤਰਮੀਮ, ਨਿਤ ਨਵਿਤ ਨਾਦ ਵਜਾਈਆ। ਤੇਰਾ ਭੇਵ ਅਭੇਦਾ ਸ਼ਾਨ ਦਿਸਿਆ ਇਕ ਅਜ਼ੀਮ, ਅੱਲਾਤਾਅਲਾ ਇਕੋ ਨਜ਼ਰੀ ਆਈਆ। ਤੇਰਾ ਭਵਿਖਤਾਂ ਵਾਲਾ ਹੁਕਮ ਕ਼ਦੀਮ, ਕ਼ੁਦਰਤ ਕ਼ਾਦਰ ਦਏ ਵਖਾਈਆ। ਸੱਚਾ ਮਾਲਕ ਬਣ ਕਰੀਮ, ਕਰਮਾਂ ਤੋਂ ਲੈਣਾ ਛੁਡਾਈਆ। ਤੇਰਾ ਖੇਲ ਨਵਾਂ ਨਵੀਨ, ਸਤਿਜੁਗ ਸਾਚਾ ਵੇਖ ਵਖਾਈਆ। ਜਨ ਭਗਤ ਰਹੇ ਨਾ ਕੋਇ ਗ਼ਮਗੀਨ, ਗ਼ਮੀ ਖ਼ੁਸ਼ੀ ਵਿਚ ਬਦਲਾਈਆ। ਸ਼ਬਦੀ ਹੁਕਮ ਦੇ ਯਕੀਨ, ਭਰੋਸਾ ਇਕੋ ਦੇ ਵਖਾਈਆ। ਸਭ ਤੋਂ ਵੱਖਰੀ ਦੱਸ ਤਾਲੀਮ, ਤੁਲਬੇ ਆਪਣੇ ਲੈ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਿਜੁਗ ਕਹੇ ਮੈਂ ਭਗਤਾਂ ਸੰਗ ਜੋੜਾਂ ਨਾਤਾ, ਨਾਤਵਾਂ ਕਲਜੁਗ ਰਹਿਣ ਨਾ ਪਾਈਆ। ਇਕੋ ਮਿਲੇ ਪੁਰਖ ਬਿਧਾਤਾ, ਬਿਧ ਅਵਰ ਨਾ ਕੋਇ ਰਖਾਈਆ। ਗੁਰਮੁਖਾਂ ਸੰਗ ਹੋਵੇ ਸਾਥਾ, ਨਾਤਾ ਸ੍ਰਿਸ਼ਟ ਕੂੜ ਤੁੜਾਈਆ। ਦੋਵੇਂ ਮਿਲ ਕੇ ਗੌਣ ਇਕੋ ਗਾਥਾ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਆਤਮ ਬ੍ਰਹਮ ਹੋਵੇ ਪਛਾਤਾ, ਭਾਂਡਾ ਭਰਮ ਭੌ ਭੰਨਾਈਆ। ਘਰ ਮੰਦਰ ਦਿਸੇ ਧੁਰ ਦਾ ਹਾਟਾ, ਚੌਦਾਂ ਲੋਕ ਡੇਰਾ ਢਾਹੀਆ। ਅਗਲੀ ਮੰਜ਼ਲ ਮੁਕੇ ਵਾਟਾ, ਪਾਂਧੀ ਪੰਧ ਨਾ ਕੋਇ ਵਖਾਈਆ। ਪਰਮ ਪੁਰਖ ਪਰਮਾਤਮ ਗੁਰਮੁਖਾਂ ਜੋੜੇ ਆਪਣਾ ਨਾਤਾ, ਸਾਕ ਸੱਜਣ ਇਕੋ ਲਏ ਬਣਾਈਆ। ਬੰਦ ਕਿਵਾੜੀ ਖੋਲ੍ਹ ਕੇ ਤਾਕਾ, ਪੜਦਾ ਉਹਲਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਤਿਜੁਗ ਕਹੇ ਮੇਰੀ ਆਸਾ ਪੁੰਨੀ, ਪੂਰਨ ਬ੍ਰਹਮ ਦ੍ਰਿੜਾਇਆ। ਜਨ ਭਗਤਾਂ ਸਿਰ ਓਢਣ ਦੇ ਕੇ ਚੁੰਨੀ, ਚਰਨ ਕਵਲ ਜੋੜ ਜੁੜਾਇਆ। ਸੰਤ ਸੁਹੇਲੇ ਧੁਰ ਦੇ ਗੁਣ ਗੁਣੀ, ਗੁਣਵੰਤ ਵੇਖ ਵਖਾਇਆ। ਪੂਰਬ ਜਨਮ ਦੇ ਰਿਖੀ ਮੁਨੀ, ਮਨਸਾ ਆਪਣੀ ਨਾਲ ਤਰਾਇਆ। ਆਤਮ ਮੇਲੀ ਚਿਰੀ ਵਿਛੁੰਨੀ, ਵਿਛੋੜਾ ਪੰਧ ਗਵਾਇਆ। ਵਸੇਰਾ ਵਖਾਏ ਸਾਢੇ ਤਿੰਨ ਹੱਥ ਕਾਇਆ ਕੁੱਲੀ, ਕਾਇਆ ਕਾਅਬਾ ਇਕ ਸਮਝਾਇਆ। ਦੌਲਤ
ਦੇ ਨਾਮ ਅਨਮੁਲੀ, ਵਸਤ ਭੰਡਾਰਾ ਇਕ ਵਰਤਾਇਆ। ਪ੍ਰਭ ਆਪਣੀ ਪ੍ਰੀਤੀ ਜੁਗ ਚੌਕੜੀ ਕਦੇ ਨਾ ਭੁੱਲੀ, ਅਨਭੁਲ ਸਦ ਸਦ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਬੰਧਨ ਇਕੋ ਪਾਇਆ। ਸਾਚਾ ਬੰਧਨ ਤਨ ਸਰੀਰ, ਤਤਵ ਤਤ ਵਡਿਆਈਆ। ਪ੍ਰੇਮ ਪਿਆਰ ਹੱਕ ਜ਼ੰਜੀਰ, ਨਾ ਕੋਈ ਤੋੜ ਤੁੜਾਈਆ। ਗੁਰਮੁਖ ਗੁਰਮੁਖ ਕਦੇ ਨਾ ਹੋਵੇ ਦਿਲਗੀਰ, ਚਿੰਤਾ ਗ਼ਮ ਨੇੜ ਨਾ ਕੋਇ ਆਈਆ। ਅੰਮ੍ਰਿਤ ਠਾਂਡਾ ਬਖ਼ਸ਼ ਕੇ ਨੀਰ, ਨੀਰ ਰਸ ਨੇਤਰ ਦਏ ਵਖਾਈਆ। ਜਨਮ ਜਨਮ ਦਾ ਲਹਿਣਾ ਦੇਣਾ ਵੇਖ ਤਕ਼ਦੀਰ, ਤਦਬੀਰ ਆਪਣੀ ਜੋੜ ਜੁੜਾਈਆ। ਭਗਤ ਨਾਤਾ ਪਾਤਸ਼ਾਹ ਵਜ਼ੀਰ, ਜ਼ਮੀਰ ਅੰਦਰੋਂ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿਰ ਆਪਣਾ ਹੱਥ ਰਖਾਈਆ।