ਪੁਸਤਕਾਲਾਭਾਗ ੧੯

੨੬ ਪੋਹ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ

ਫੁੱਲ ਕਹੇ ਜਨ ਭਗਤੋ ਸੁਣੋ ਖ਼ੁਸ਼ਖ਼ਬਰੀ, ਪੋਹ ਛੱਬੀ ਵੱਜੇ ਵਧਾਈਆ। ਡੰਕਾ ਸੁਣੋ ਉਪਰ ਅੰਬਰੀ, ਅਗੰਮ ਨਾਦ ਸ਼ਨਵਾਈਆ। ਲੇਖਾ ਜਾਣੇ ਸ਼ਬਦੀ ਸ਼ੇਰ ਬੱਬਰੀ, ਭੱਬਕ ਇਕ ਲਗਾਈਆ। ਜਿਸ ਕਲਜੁਗ ਅੰਤਮ ਕਰਨੀ ਬਦਲੀ, ਬਦਲਾ ਰਿਹਾ ਚੁਕਾਈਆ। ਮਾਲਕ ਧੁਰ ਦਾ ਅਦਲੀ, ਅਦਾਲਤ ਇਕ ਵਖਾਈਆ। ਹਰਿਜਨ ਪਹੁੰਚੇ ਮਜ਼ਲੋ ਮਜ਼ਲੀ, ਮੰਜ਼ਲ ਦੇਵੇ ਬੇਪਰਵਾਹੀਆ। ਜਿਸ ਕਾਰਨ ਸੰਗਤ ਸੱਦ ਲਈ, ਸਦਮੇ ਦਏ ਗਵਾਈਆ। ਭਗਤ ਭਗਵਾਨ ਦੀ ਅਧਵਿਚਕਾਰ ਕੋਈ ਨਾ ਹੱਦ ਰਹੀ, ਹਦੂਦ ਇਕੋ ਰਿਹਾ ਜਣਾਈਆ। ਪ੍ਰੇਮ ਪ੍ਰੀਤੀ ਅੰਦਰ ਰੰਗ ਲਈ, ਰੰਗ ਆਪਣਾ ਇਕ ਵਖਾਈਆ। ਵਸਤ ਅਮੋਲ ਪਿਛਲੀ ਮੰਗ ਲਈ, ਜਗਤ ਉਧਾਰਾ ਰਿਹਾ ਗਵਾਈਆ। ਲੋਕਮਾਤ ਕੋਈ ਨਾ ਸੰਗ ਰਹੀ, ਪੜਦਾ ਰਿਹਾ ਉਠਾਈਆ। ਸ੍ਰਿਸ਼ਟੀ ਦ੍ਰਿਸ਼ਟੀ ਦੁਨੀ ਦੰਗ ਰਹੀ, ਸਮਝ ਵਿਚ ਨਾ ਕੋਇ ਸਮਝਾਈਆ। ਇਕ ਆਇਆ ਤੁਹਾਡੇ ਅਨੰਦ ਲਈ, ਦੂਜੀ ਹਵਸ ਨਾ ਕੋਇ ਵਖਾਈਆ। ਜਿਸ ਬੇਨੰਤੀ ਪਿਛਲੀ ਮੰਨ ਲਈ, ਅਗੇ ਚਲੇ ਰਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸ਼ਰਨਾਈਆ। ਫੁੱਲ ਕਹੇ ਮੈਂ ਹੋਇਆ ਖ਼ੁਸ਼ਹਾਲ, ਖ਼ੁਸ਼ੀਆਂ ਨਾਲ ਜਣਾਈਆ। ਦਰਸ਼ਨ ਤੱਕ ਕੇ ਦੀਨ ਦਿਆਲ, ਦੀਨ ਦੁਨੀ ਦਿਤੀ ਮਿਟਾਈਆ। ਜੁਗ ਚੌਕੜੀ ਜਿਸ ਦੀ ਕਰਦਾ ਰਿਹਾ ਭਾਲ, ਸੋ ਸਾਹਿਬ ਸਵਾਮੀ ਮਿਲਿਆ ਬੇਪਰਵਾਹੀਆ। ਮੇਰੀ ਲੇਖੇ ਲਾਵੇ ਘਾਲ, ਸੇਵਾ ਸਚ ਕਮਾਈਆ। ਆਪਣੇ ਵਖਾਵੇ ਅਗੰਮੇ ਲਾਲ, ਜੋ ਲਾਲਣ ਆਪਣੇ ਵਿਚੋਂ ਕਢਾਈਆ। ਜਿਹੜੇ ਕਿਸੇ ਮਾਤਾ ਦੇ ਜਨਮੇ ਨਹੀਂ ਬਾਲ, ਗੁਰ ਸ਼ਬਦੀ ਧਾਰ ਪਰਗਟਾਈਆ। ਜਿਨ੍ਹਾਂ ਦਾ ਸ਼ਾਸਤਰ ਸਿਮਰਤ ਵੇਦ ਪੁਰਾਨ ਦੇ ਨਾ ਸਕਣ ਅਹਿਵਾਲ, ਵਿਦਿਆ ਵਿਚ ਨਾ ਕੋਇ ਵਡਿਆਈਆ। ਜਿਨ੍ਹਾਂ ਨੂੰ ਖਾ ਨਾ ਸਕੇ ਕਾਲ, ਜਨਮ ਮਰਨ ਵਿਚ ਕਦੇ ਨਾ ਆਈਆ। ਜੋ ਵਸਣ ਸਚਖੰਡ ਦਵਾਰ ਸੱਚੀ ਧਰਮਸਾਲ, ਹੱਕ ਮੁਕਾਮੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਛੱਬੀ ਪੋਹ ਕਹੇ ਮੈਂ ਦੇਣਾ ਇਕ ਬਿਆਨ, ਫ਼ਰਮਾਨਾ ਧੁਰ ਜਣਾਈਆ। ਹੁਕਮ ਸੁਣਨਾ ਸ੍ਰੀ ਭਗਵਾਨ, ਦੂਜਾ ਰਾਗ ਨਾ ਕੋਇ ਅਲਾਈਆ। ਕਰਨਾ ਇਕ ਧਿਆਨ, ਦ੍ਰਿਸ਼ਟੀ ਇਸ਼ਟ ਨਾ ਕੋਇ ਮਨਾਈਆ। ਵੇਖਣਾ ਇਕ ਜਹਾਨ, ਪੜਦਾ ਉਹਲਾ ਮਿਟਾਈਆ। ਮਿਲਣਾ ਇਕ ਸ੍ਰੀ ਭਗਵਾਨ, ਜੋ ਸਭ ਦਾ ਪਿਤਾ ਮਾਈਆ। ਜਿਸ ਦੀ ਕਲਮਿਆਂ ਤੋਂ ਬਾਹਰ ਕਲਾਮ, ਅੱਖਰਾਂ ਤੋਂ ਬਾਹਰ ਪੜ੍ਹਾਈਆ। ਜਿਸ ਨੂੰ ਝੁਕਦੇ ਸਰਬ ਅਮਾਮ, ਸਜਦਿਆਂ ਵਿਚ ਸੀਸ ਨਿਵਾਈਆ। ਜਿਹਨੂੰ ਲੱਭਣਾ ਨਹੀਂ ਆਸਾਨ, ਮੁਸ਼ਕਲ ਵਿਚ ਲੋਕਾਈਆ। ਜਿਸ ਦਾ ਖੇਲ ਦੋ ਜਹਾਨ, ਨਿਰਗੁਣ ਸਰਗੁਣ ਕਾਰ ਕਮਾਈਆ। ਜਿਸ ਦਾ ਅਨੋਖਾ ਵੱਖਰਾ ਬਾਣ, ਅਣਿਆਲਾ ਤੀਰ ਚਲਾਈਆ। ਜਿਸ ਦਾ ਅੰਮ੍ਰਿਤ ਗੋਬਿੰਦ ਕੀਤਾ ਪਾਣ, ਕਿਰਪਾਨ ਖੜਗ ਨਾ ਕੋਇ ਖੜਕਾਈਆ। ਜਿਹੜਾ ਦੇ ਕੇ ਕਦੇ ਨਾ ਕਰੇ ਅਹਿਸਾਨ, ਪ੍ਰੇਮੀਆਂ ਪ੍ਰੇਮ ਵਧਾਈਆ। ਜਿਸ ਦਾ ਭਗਤਾਂ ਉਤੇ ਮਾਣ, ਅਭਿਮਾਣ ਦਏ ਗਵਾਈਆ। ਜਿਸ ਨੇ ਜੰਗਲਾਂ ਵਿਚ ਫਿਰਾਇਆ ਰਾਮ, ਚਾਰ ਕੁੰਟ ਦੁਹਾਈਆ। ਜਿਸ ਨੇ ਭੇਜ ਕੇ ਕ੍ਰਿਸ਼ਨਾ ਕਾਹਨ, ਬੰਸਰੀ ਇਕ ਸੁਣਾਈਆ। ਜਿਸ ਨੇ ਦੇ ਅਗੰਮ ਪੈਗ਼ਾਮ, ਪੈਗ਼ੰਬਰਾਂ ਕਰੀ ਪੜ੍ਹਾਈਆ। ਜਿਸ ਸਤਿਗੁਰੂ ਦੇ ਕੇ ਦਾਨ, ਨਿਰਗੁਣ ਨਾਨਕ ਕਰੀ ਪੜ੍ਹਾਈਆ। ਜਿਸ ਗੋਬਿੰਦ ਕਰ ਬਿਆਨ, ਪੜਦਾ ਉਹਲਾ ਦਿਤਾ ਉਠਾਈਆ।

ਜੋ ਭਗਤਾਂ ਦੇਵਣਹਾਰਾ ਦਾਨ, ਦਾਤਾ ਬੇਪਰਵਾਹੀਆ। ਜਿਸ ਨੂੰ ਝੁਕਦੇ ਜ਼ਿਮੀਂ ਅਸਮਾਨ, ਬ੍ਰਹਿਮੰਡ ਖੰਡ ਅੱਖ ਨਾ ਕੋਇ ਉਠਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਏਕੰਕਾਰਾ ਸਹਿਜੇ ਮਿਲਿਆ ਆਣ, ਲੱਭਣ ਦੀ ਲੋੜ ਰਹੀ ਨਾ ਰਾਈਆ। ਜਨ ਭਗਤ ਵੇਖੇ ਆਪਣੇ ਉਹ ਮਹਿਮਨ, ਜੋ ਜੁਗ ਚੌਕੜੀ ਨਾਤਾ ਗਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਫੁੱਲ ਕਹੇ ਮੈਂ ਵੇਖਣੀ ਅਜਬ ਬਹਾਰ, ਚਾਰੋਂ ਕੁੰਟ ਧਿਆਨ ਲਗਾਈਆ। ਮੇਰੇ ਸਾਹਿਬ ਦੀ ਖਿੜੀ ਗੁਲਜ਼ਾਰ, ਗੁਲਸ਼ਨ ਬੇਪਰਵਾਹੀਆ। ਜਿਨ੍ਹਾਂ ਦੇ ਅੰਦਰ ਇਕ ਪਿਆਰ, ਦੂਜੀ ਧਾਰ ਨਾ ਕੋਇ ਵਖਾਈਆ। ਜਿਨ੍ਹਾਂ ਦਾ ਮਾਲਕ ਇਕੋ ਕਲ ਕਲਕੀ ਅਵਤਾਰ, ਗੁਰ ਅਵਤਾਰ ਸੀਸ ਨਿਵਾਈਆ। ਜਿਸ ਦਾ ਦੋ ਜਹਾਨਾਂ ਇਕ ਦਰਬਾਰ, ਦਰ ਦਰਵਾਜ਼ਾ ਚਰਨਾਂ ਵਿਚ ਰਖਾਈਆ। ਸੋ ਪੜਦੇ ਓਹਲੇ ਦੇਵੇ ਪਾੜ, ਦੂਈ ਦਵੈਤੀ ਡੇਰਾ ਢਾਹੀਆ। ਸਚ ਧਰਮ ਦਾ ਲਾਏ ਅਖਾੜ, ਡੰਕਾ ਸ਼ਬਦ ਨਾਮ ਵਜਾਈਆ। ਸੁਤਿਆਂ ਕਰਨ ਆਇਆ ਖ਼ਬਰਦਾਰ, ਬੇਖ਼ਬਰਾਂ ਖ਼ਬਰ ਪਹੁੰਚਾਈਆ। ਮੈਂ ਧੁਰ ਦਾ ਤੁਹਾਡਾ ਯਾਰ, ਪਿਛਲੀ ਕੱਟਾਂ ਜੁਦਾਈਆ। ਜਿਸ ਨੂੰ ਨਾਨਕ ਮੰਨਿਆਂ ਪੁਰਖ ਅਕਾਲ, ਸੋ ਚਲ ਕੇ ਆਇਆ ਮਾਹੀਆ। ਬਿਨ ਅੱਖਾਂ ਦੇਵਾਂ ਦੀਦਾਰ, ਰਾਤੀਂ ਸੁਤਿਆਂ ਲਵਾਂ ਉਠਾਈਆ। ਜਿਸ ਨੂੰ ਕਹਿੰਦੇ ਕੰਤ ਭਤਾਰ, ਆਤਮ ਪਰਮਾਤਮ ਸੇਜ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਫੁੱਲ ਕਹੇ ਮੈਂ ਦੇਵਾਂ ਸਾਚੀ ਖ਼ਬਰ, ਸੰਦੇਸ਼ ਇਕ ਸੁਣਾਈਆ। ਗੁਰਮੁਖੋ ਤੁਹਾਡਾ ਪੂਰਾ ਕਰੇ ਸਬਰ, ਬੇਸਬਰੀ ਦਏ ਗਵਾਈਆ। ਜਿਸ ਮਿਹਰ ਨਜ਼ਰ ਕਰੇ ਕੇ ਤਾਰਨੇ ਸਭ ਦੇ ਟੱਬਰ, ਬੱਚਿਆ ਰਹਿਣ ਕੋਇ ਨਾ ਪਾਈਆ। ਝਗੜਾ ਮੁਕਾ ਕੇ ਮੜ੍ਹੀ ਕਬਰ, ਸਚਖੰਡ ਦਵਾਰ ਦਏ ਵਡਿਆਈਆ। ਜਿਹੜੇ ਪਿਛੇ ਰਹਿ ਗਏ ਮਗਰ, ਉਹ ਅਗੇ ਲਏ ਲਗਾਈਆ। ਆਤਮ ਪਰਮਾਤਮ ਰਚ ਸਵੰਬਰ, ਲੇਖਾ ਆਪਣੇ ਨਾਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਰਿਹਾ ਬਦਲਾਈਆ। ਫੁੱਲ ਕਹੇ ਬਦਲ ਦੇ ਧਾਰ, ਧਰਮ ਦਵਾਰਾ ਤੇਰਾ ਨਜ਼ਰੀ ਆਈਆ। ਤੈਨੂੰ ਸਾਰੇ ਕਹਿ ਕੇ ਗਏ ਯਾਰ, ਯਾਰੀ ਕਿਸੇ ਨਾ ਤੋੜ ਨਿਭਾਈਆ। ਗੁਰ ਅਵਤਾਰ ਤੂੰ ਕੀਤੇ ਮਾਤ ਖ਼ੁਆਰ, ਜੰਗਲਾਂ ਵਿਚ ਭਵਾਈਆ। ਤੇਰੇ ਉਤੇ ਕਿਸੇ ਨਾ ਕੀਤਾ ਇਤਬਾਰ, ਦਰੋਹੀ ਨਾਮ ਖ਼ੁਦਾਈਆ। ਤੇਰਾ ਖੇਲ ਜੁਗ ਚੌਕੜੀ ਚਾਰ, ਚਾਰ ਕੁੰਟ ਰਹੇ ਕੁਰਲਾਈਆ। ਤੇਰਾ ਵੇਖਿਆ ਭਗਤ ਦਵਾਰ, ਤੂੰ ਭਗਵਨ ਬੇਪਰਵਾਹੀਆ। ਸੰਤ ਸੁਹੇਲੇ ਲੈ ਉਠਾਲ, ਗੁਰ ਚੇਲੇ ਜੋੜ ਜੁੜਾਈਆ। ਵੇਖ ਮੁਰੀਦਾਂ ਹਾਲ, ਮੁਰਸ਼ਦ ਨਜ਼ਰ ਉਠਾਈਆ। ਤੋੜ ਮਾਇਆ ਜੰਜਾਲ, ਜਾਗਰਤ ਜੋਤ ਹੋਏ ਰੁਸ਼ਨਾਈਆ। ਤੇਰਾ ਸਚਖੰਡ ਦਵਾਰਾ ਸੱਚੀ ਧਰਮਸਾਲ, ਜਨ ਭਗਤ ਬੈਠੇ ਡੇਰਾ ਲਾਈਆ। ਲੇਖਾ ਜਗਤ ਚੁੱਕੇ ਚੁਰਾਸੀ ਆਣ, ਜਮ ਦੀ ਫਾਂਸੀ ਦੇ ਤੁੜਾਈਆ। ਵਾਅਦਾ ਕਰ ਸ੍ਰੀ ਭਗਵਾਨ, ਜਨ ਭਗਤ ਤੈਨੂੰ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਫੁੱਲ ਕਹੇ ਜਨ ਭਗਤੋ ਮੈਂ ਵੇਖੀ ਤੁਹਾਡੀ ਫੁਲਵਾੜੀ, ਫਲੀ ਭੂਤ ਨਜ਼ਰੀ ਆਈਆ। ਮੈਨੂੰ ਯਾਦ ਆਈ ਸਤਾਰਾਂ ਹਾੜੀ, ਇਕ ਸੱਤ ਵੱਜੀ ਵਧਾਈਆ। ਪਰਕਾਸ਼ ਵੇਖ ਬਹੱਤਰ ਨਾੜੀ, ਜੋਤੀ ਜੋਤ ਡਗਮਗਾਈਆ। ਜਿਨ੍ਹਾਂ ਦੇ ਅੰਦਰ ਪ੍ਰੀਤੀ ਸਭ ਤੋਂ ਵੱਖਰੀ ਗਾੜ੍ਹੀ, ਰੰਗ ਵੱਖਰਾ ਰਹੀ ਰੰਗਾਈਆ। ਉਨ੍ਹਾਂ ਦੇ ਨੇੜੇ ਆਉਣੀ ਨਹੀਂ ਮੌਤ ਲਾੜੀ, ਸ਼ਬਦ ਡੰਡਾ ਰਿਹਾ ਡਰਾਈਆ। ਕਿਸੇ ਨੂੰ ਜਾਣਾ ਨਾ ਪਏ ਜੰਗਲ ਜੂਹ

ਉਜਾੜ ਪਹਾੜੀ, ਘਰ ਬੈਠਿਆਂ ਆਤਮ ਪਰਮਾਤਮ ਲਏ ਮਿਲਾਈਆ। ਤੁਹਾਡੀ ਲੇਖੇ ਲਾਉਣੀ ਅੱਜ ਦੀ ਦਿਹਾੜੀ, ਨੌ ਸੌ ਚੁਰਾਨਵੇਂ ਚੌਕੜੀ ਜੁਗ ਦਾ ਲੇਖਾ ਰਿਹਾ ਚੁਕਾਈਆ। ਤੁਹਾਨੂੰ ਸਚਖੰਡ ਦੀ ਬਖ਼ਸ਼ਣੀ ਉਹ ਸਰਦਾਰੀ, ਜਿਥੇ ਸਦਾ ਮਿਲੇ ਬੇਪਰਵਾਹੀਆ। ਕੋਈ ਆਤਮਾ ਪਰਮਾਤਮਾ ਬਿਨਾ ਨਾ ਰਹੇ ਕੁਆਰੀ, ਰੰਡੇਪਾ ਪਿਛਲਾ ਦੇਣਾ ਕਟਾਈਆ। ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬੋਲਿਆ ਜੈਕਾਰੀ, ਨਾਅਰਾ ਦੋ ਜਹਾਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਫੁੱਲ ਕਹੇ ਆ ਗਿਆ ਛੱਬੀ ਪੋਹ, ਨੌ ਸੌ ਚੁਰਾਨਵੇਂ ਜੁਗ ਚੌਕੜੀ ਵਕ਼ਤ ਲੰਘਾਈਆ। ਪੁਰਖ ਅਕਾਲ ਦੀਨ ਦਿਆਲ ਹੋ ਨਿਰਮੋਹ, ਨਾਤਾ ਜਗਤ ਨਾਲੋਂ ਤੁੜਾਈਆ। ਭਗਤਾਂ ਦੀ ਆਤਮਾ ਨਾਲ ਗਿਆ ਛੋਹ, ਸ਼ਹਿਨਸ਼ਾਹ ਆਪਣਾ ਰੰਗ ਵਖਾਈਆ। ਗੁਰਮੁਖਾਂ ਵਰਗਾ ਹੋ, ਵਿਚ ਫਿਰੇ ਬੇਪਰਵਾਹੀਆ। ਸਹਿਜੇ ਸਹਿਜੇ ਇਕੇ ਵਾਰ ਸਭ ਦੇ ਅੰਦਰ ਕਰ ਦਏ ਲੋ, ਦੀਵੇ ਬੱਤੀ ਦੀ ਲੋੜ ਰਹੇ ਨਾ ਰਾਈਆ। ਮਨ ਵਾਸਨਾ ਕੂੜੀ ਕਿਰਿਆ ਕਰੋਧ ਵਿਕਾਰਾ ਤੁਹਾਡਾ ਲਵੇ ਖੋਹ, ਆਪਣੇ ਚਰਨਾਂ ਹੇਠ ਦਬਾਈਆ। ਗੋਬਿੰਦ ਵਾਲਾ ਅੰਮ੍ਰਿਤ ਰਸ ਨਿਝਰ ਝਿਰਨਾ ਦੇਵੇ ਚੋ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਅੱਜ ਤੋਂ ਤੁਸੀਂ ਮੇਰੇ ਮੈਂ ਤੁਹਾਡਾ ਗਿਆ ਹੋ, ਵਿਛੋੜੇ ਦਾ ਲੇਖਾ ਦਿਤਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਜਨ ਭਗਤੋ ਤੁਹਾਡੇ ਪਿਛੇ ਫੜ ਲਿਆ ਡੰਡਾ, ਡੰਡਾਵਤ ਦੀ ਲੋੜ ਰਹੇ ਨਾ ਰਾਈਆ। ਤੁਹਾਡਾ ਅੰਤ ਅਖ਼ੀਰੀ ਕੰਢਾ, ਚੁਰਾਸੀ ਵਿਚੋਂ ਬਾਹਰ ਕਢਾਈਆ। ਦੀਨ ਦਿਆਲ ਬਣ ਬਖ਼ਸ਼ੰਦਾ, ਬਖ਼ਸ਼ਿਸ਼ ਰਹਿਮਤ ਆਪਣੀ ਝੋਲੀ ਪਾਈਆ। ਬੇਸ਼ਕ ਮੈਂ ਬਾਹਰੋਂ ਨਜ਼ਰੀ ਆਵਾਂ ਤੱਤਾਂ ਵਾਲਾ ਬੰਦਾ, ਅੰਦਰ ਜਲਵਾ ਨੂਰ ਖ਼ੁਦਾਈਆ। ਵੇਖਿਓ ਗੁਰਸਿਖ ਕੋਇ ਨਾ ਰਿਹੋ ਅੰਧਾ, ਅਗਿਆਨ ਅੰਧੇਰਾ ਦਿਆਂ ਮਿਟਾਈਆ। ਹਰਿ ਸੰਗਤ ਵਿਚ ਕੋਇ ਰਹਿਣ ਨਹੀਂ ਦੇਣਾ ਗੰਦਾ, ਗੁਰਮੁਖ ਇਕੋ ਰੰਗ ਰੰਗਾਈਆ। ਤੁਸੀਂ ਮੇਰੇ ਮੈਂ ਤੁਹਾਡਾ ਗਾਵਾਂ ਛੰਦਾ, ਢੋਲਾ ਇਕੋ ਸ਼ਹਿਨਸ਼ਾਹੀਆ। ਤੁਹਾਡਾ ਮੇਰਾ ਬਣ ਗਿਆ ਸੰਗਾ, ਸਗਲਾ ਲੇਖਾ ਲੈਣਾ ਮੁਕਾਈਆ। ਮੇਰਾ ਤੁਹਾਡੇ ਅੰਦਰ ਲੱਗਣਾ ਪੰਜਾ, ਪੰਜਾਂ ਚੋਰਾਂ ਬਾਹਰ ਕਢਾਈਆ। ਜਰਾ ਵੇਖਿਉ ਪੂਰੇ ਸਤਿਗੁਰ ਦਾ ਕਿਸ ਤਰ੍ਹਾਂ ਪੈਂਦਾ ਫੰਦਾ, ਫੰਦੀ ਚੁਰਾਸੀ ਵਾਲੀ ਦੇਣੀ ਕਟਾਈਆ। ਤੁਹਾਡੇ ਤੋੜ ਕੇ ਜੰਦਾ, ਅੰਦਰ ਵੜਨਾ ਚਾਈਂ ਚਾਈਂਆ। ਤੁਹਾਡਾ ਤਨ ਮਨ ਕਰਨਾ ਠੰਡਾ, ਅਗਨੀ ਅੱਗ ਬੁਝਾਈਆ। ਤੁਹਾਨੂੰ ਪਤਾ ਨਹੀਂ ਲੱਗਣਾ ਕਿਸ ਬਿਧ ਨਾਲ ਗੋਬਿੰਦ ਤੁਹਾਡੇ ਅੰਦਰ ਫੇਰਨਾ ਰੰਦਾ, ਦੁਰਮਤ ਮੈਲ ਦੇਵੇ ਧਵਾਈਆ। ਆਪਣੇ ਨਾਲ ਲਗਾ ਕੇ ਅੰਗਾ, ਅੰਗੀਕਾਰ ਦਿਤੇ ਕਰਾਈਆ। ਨਵ ਨਵੀਨ ਚੜ੍ਹਾ ਕੇ ਰੰਗਾ, ਰੰਗ ਰਤੜੇ ਦਿਤੇ ਵਖਾਈਆ। ਮੈਨੂੰ ਦੋ ਜਹਾਨਾਂ ਨਾਲੋਂ ਇਕੋ ਗੁਰਮੁਖ ਚੰਗਾ, ਜੋ ਪ੍ਰਭ ਦੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ।ਛੱਬੀ ਪੋਹ ਕਹੇ ਸ਼ਾਬਾਸ਼, ਗੁਰਮੁਖਾਂ ਸਿਫ਼ਤ ਸਾਲਾਹੀਆ। ਜਿਨ੍ਹਾਂ ਦੀ ਪੂਰੀ ਹੋਈ ਆਸ, ਨਿਰਾਸ਼ਾ ਰਹਿਣ ਕੋਇ ਨਾ ਪਾਈਆ। ਜਿਨ੍ਹਾਂ ਦੇ ਅੰਦਰ ਉਹ ਪਰਕਾਸ਼, ਜਿਥੇ ਜੋਤ ਹੋਏ ਰੁਸ਼ਨਾਈਆ। ਮੈਂ ਸਦਾ ਤੁਹਾਡੇ ਪਾਸ, ਕੱਟਾਂ ਮਾਤ ਜੁਦਾਈਆ। ਗੁਰਮੁਖ ਹੋਏ ਨਾ ਕੋਇ ਬਦਮਾਸ਼, ਮਨ ਮਤ ਦੇਣੀ ਕਢਾਈਆ। ਤੁਹਾਡਾ ਮੰਦਰ ਮੇਰੀ ਰਾਸ, ਬਿਨ ਗੋਪੀ ਕਾਹਨ ਵਖਾਈਆ। ਕਟ ਕੇ ਜਾਏਗਾ ਫਾਸ, ਆਪਣੇ ਘਰ ਬਹਾਈਆ। ਮੈਂ ਦੇਵਾਂ ਧੁਰ ਦਰਖ਼ਾਸ, ਦੋ ਜਹਾਨਾਂ ਆਪਣੀ ਗੋਦ ਆਪਣੇ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਲੇਖਾ ਧੁਰ ਦਾ ਰਿਹਾ ਚੁਕਾਈਆ। ਫੁੱਲ ਕਹੇ ਮੈਂ ਸੁਣਿਆਂ ਫ਼ਰਮਾਨ, ਫਰਮਾਬਰਦਾਰੋ ਤੁਹਾਨੂੰ ਦਿਆਂ ਜਣਾਈਆ। ਅੰਤਮ ਛੱਡਣਾ ਪੈਣਾ ਸਭ ਨੂੰ ਜਹਾਨ, ਦੀਨ ਦੁਨੀ ਦੋਵੇਂ ਦੇਣੇ ਮੁਕਾਈਆ। ਅੱਖਰਾਂ ਵਾਲਾ ਕੋਈ ਨਾ ਲਿਉ ਗਿਆਨ, ਸਤਰਾਂ ਵਾਲੀ ਨਾ ਕੋਇ ਪੜ੍ਹਾਈਆ। ਇਕੋ ਦਰਸ਼ਨ ਮੰਗੋ ਸ੍ਰੀ ਭਗਵਾਨ, ਦੂਜੇ ਦੀ ਲੋੜ ਰਹੇ ਨਾ ਰਾਈਆ। ਮੰਜ਼ਲ ਚੜ੍ਹੋ ਉਹ ਮਹਾਨ, ਜਿਥੇ ਜਲਵਾ ਨੂਰ ਖ਼ੁਦਾਈਆ। ਮਿਲੇ ਧੁਰ ਦਾ ਕਾਹਨ, ਗੋਪੀ ਲਏ ਪਰਨਾਈਆ। ਜੇ ਤੁਸੀਂ ਮੈਨੂੰ ਨਹੀਂ ਮਿਲੇ ਆਣ, ਮੈਂ ਤੁਹਾਨੂੰ ਖੋਜਾਂ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਛੱਬੀ ਪੋਹ ਕਹੇ ਮੈਂ ਸਭ ਨੂੰ ਕਹਾਂ ਸੁਣੋ ਸੱਜਣ ਮੀਤ, ਮਿਤਰੋ ਦਿਆਂ ਦੁਹਾਈਆ। ਜੇ ਇਕ ਵੇਰਾਂ ਇਹੋ ਸੁਣ ਲਵੋ ਗੀਤ, ਗੋਬਿੰਦ ਦਾ ਵਿਛੋੜਾ ਰਹੇ ਨਾ ਰਾਈਆ। ਤੁਹਾਡਾ ਝਗੜਾ ਛੁਟ ਜਾਏ ਮੰਦਰ ਮਸੀਤ, ਕਾਇਆ ਕਾਅਬੇ ਵੱਜੇ ਵਧਾਈਆ। ਫੇਰ ਬੈਠੇ ਰਹੋ ਅਤੀਤ, ਲਿਖਣ ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਆਪੇ ਤੁਹਾਡੀ ਬਦਲ ਦੇਵੇ ਨੀਤ, ਨੀਤੀਵਾਨ ਸ਼ਹਿਨਸ਼ਾਹੀਆ। ਅੰਦਰ ਵੜ ਜਾਏ ਚੀਤ, ਚਿਤ ਵਿਤ ਠਗੌਰੀ ਕੋਈ ਨਾ ਪਾਈਆ। ਅਜੇ ਤੇ ਪਹਿਲਾ ਸਾਲ ਨਹੀਂ ਗਿਆ ਬੀਤ, ਚਾਰੋਂ ਕੁੰਟ ਰਿਹਾ ਕੁਰਲਾਈਆ। ਥੋੜੀ ਹੋਰ ਵੱਟ ਲਵੋ ਕਸੀਸ, ਪਹਿਲੀ ਚੇਤ ਆਪਣਾ ਰੰਗ ਦਏ ਚੜ੍ਹਾਈਆ। ਸ਼ਾਹ ਸੁਲਤਾਨਾਂ ਤਖ਼ਤਾਂ ਤੋਂ ਲਏ ਘਸੀਟ, ਜੰਗਲਾਂ ਵਿਚ ਭਵਾਈਆ। ਜਨ ਭਗਤਾਂ ਰਾਤੀਂ ਸੁਤਿਆਂ ਦਿਨੇ ਜਾਗਦਿਆਂ ਰੰਗ ਚਾੜ੍ਹ ਦੇਵੇ ਮਜੀਠ, ਦੋ ਜਹਾਨ ਉਤਰ ਕਦੇ ਨ ਜਾਈਆ। ਤੁਹਾਡੀ ਕਿਹੜਾ ਕਰੇ ਰੀਸ, ਜਿਨ੍ਹਾਂ ਨੂੰ ਮਿਲਿਆ ਬੇਪਰਵਾਹੀਆ। ਮੇਰਾ ਇਸ਼ਕ ਬੇਪਰਵਾਹੀਆ। ਮੇਰਾ ਇਸ਼ਕ ਮੇਰਾ ਪਿਆਰ ਧੁਰ ਦੀ ਹਦੀਸ, ਕਲਮਾ ਇਕ ਸਮਝਾਈਆ। ਅੰਤ ਛਤਰ ਝੁਲਣਾ ਨਾ ਕਿਸੇ ਸੀਸ, ਬਿਨ ਗੋਬਿੰਦ ਦੂਸਰ ਨਜ਼ਰ ਕੋਇ ਨਾ ਆਈਆ। ਨਾ ਕੋਈ ਸੱਜਣ ਨਾ ਕੋਇ ਮੀਤ, ਜਗਤ ਜਹਾਨ ਹੋਣੀ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਛੱਬੀ ਪੋਹ ਕਹੇ ਮੈਨੂੰ ਕੋਈ ਥੱਲਿਉਂ ਆਈ ਆਵਾਜ਼, ਉਹ ਧਰਨੀ ਦਿਤੀ ਲਗਾਈਆ। ਮੈਂ ਪੜ੍ਹਦੇ ਵੇਖੇ ਨਮਾਜ਼, ਮੁੱਲਾ ਸ਼ੇਖ਼ ਰਹੇ ਕੁਰਲਾਈਆ। ਮੈਂ ਝਗੜੇ ਵੇਖੇ ਜਾਤ ਪਾਤ, ਦੀਨ ਦੁਨੀ ਦਏ ਦੁਹਾਈਆ। ਮੈਂ ਕਰਦੇ ਵੇਖੇ ਪਾਠ, ਰਸਨਾ ਢੋਲੇ ਗਾਈਆ। ਮੈਂ ਕੰਨਾਂ ਵਿਚ ਸੁਣਦੇ ਵੇਖੇ ਬਾਤ, ਇਸ਼ਾਰਿਆਂ ਨਾਲ ਜਣਾਈਆ। ਜਨ ਭਗਤੋ ਪ੍ਰਭ ਨੂੰ ਮਿਲਣ ਦੀ ਕਿਸੇ ਨੂੰ ਨਹੀਂ ਲੱਭੀ ਜਾਚ, ਚਾਰੋਂ ਕੁੰਟ ਅੰਧੇਰਾ ਛਾਈਆ। ਜਿਥੇ ਇਕੋ ਹੁਕਮ ਮਿਲੇ ਸਾਫ਼, ਇਨਸਾਫ਼ ਦਏ ਸਮਝਾਈਆ। ਕੋਟ ਜਨਮ ਦੇ ਉਤਾਰ ਕੇ ਪਾਪ, ਦੁਰਮਤ ਮੈਲ ਧਵਾਈਆ। ਰੂਹ ਬੁਤ ਦੋਵੇਂ ਕਰਕੇ ਪਾਕ, ਪਾਕੀਜ਼ਾ ਆਪਣਾ ਰੰਗ ਚੜ੍ਹਾਈਆ। ਇਥੇ ਉਥੇ ਪਤ ਲਏ ਰਾਖ, ਸਤਿਗੁਰੂ ਇਕੋ ਨਜ਼ਰੀ ਆਈਆ। ਜਿਹੜਾ ਅੰਦਰੋਂ ਖੋਲ੍ਹੇ ਤਾਕ, ਪੜਦਾ ਅੰਦਰੋਂ ਦਏ ਉਠਾਈਆ। ਕਰੇ ਜੋਤ ਪਰਕਾਸ਼, ਸ਼ਬਦ ਨਾਦ ਸ਼ਨਵਾਈਆ। ਲੇਖਾ ਜਾਣ ਪਵਨ ਸਵਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਫੁਲ ਕਹੇ ਮੈਂ ਦੱਸਾਂ ਅਨੋਖੀ ਗੱਲ, ਗਲਵਕੜੀ ਭਗਤਾਂ ਨਾਲ ਪਾਈਆ। ਜੋ ਤੁਹਾਡੀ ਖ਼ਾਤਰ ਆਇਆ ਚਲ, ਉਹ ਮਾਲਕ ਬੇਪਰਵਾਹੀਆ। ਤੁਹਾਡੇ ਅੰਦਰ ਜਿਸ ਨੇ ਜਾਣਾ ਰਲ, ਜੋਤੀ ਸ਼ਬਦੀ ਰੂਪ ਵਟਾਈਆ। ਵਿਛੋੜਾ ਸਹਿ ਨਾ ਸਕੇ ਪਲ, ਪਲਕਾਂ ਦੇ ਉਹਲੇ ਕਰ ਕੇ ਰੰਗ ਰੰਗਾਈਆ। ਵੇਖਿਉ ਵੇਲਾ ਫੇਰ ਨਹੀਂ ਮਿਲਣਾ ਕਲ੍ਹ, ਕਲਮਿਆਂ ਵਾਲਿਓ ਕਲਮੇ ਦੇਣੇ ਤਜਾਈਆ। ਜਿਸ ਦਾ ਲੇਖਾ ਜਲ ਥਲ, ਸੋ ਤੁਹਾਡਾ ਲੇਖਾ ਰਿਹਾ ਮੁਕਾਈਆ।

ਪਰਕਾਸ਼ ਹੋ ਕੇ ਤੁਹਾਡੇ ਅੰਦਰ ਜਾਏ ਬਲ, ਨੂਰ ਨੂਰ ਰੁਸ਼ਨਾਈਆ। ਜਿਹੜਾ ਕਿਸੇ ਤੋਂ ਸੁਆਲ ਨਹੀਂ ਹੋਇਆ ਹੱਲ, ਉਹ ਸਹਿਜੇ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਛੱਬੀ ਪੋਹ ਕਹੇ ਮੈਂ ਵੇਖਿਆ ਭਗਤਾਂ ਅੰਦਰ ਵੜ, ਕਾਇਆ ਕਾਅਬੇ ਫੇਰਾ ਪਾਈਆ। ਇਕੋ ਸੋਹੰ ਢੋਲਾ ਰਹੇ ਪੜ੍ਹ, ਤੂੰ ਹੀ ਤੂੰ ਹੀ ਰਾਗ ਅਲਾਈਆ। ਬਿਨ ਪੌੜ੍ਹੀ ਮੰਜ਼ਲ ਰਹੇ ਚੜ੍ਹ, ਰਾਹ ਵਿਚ ਨਾ ਕੋਇ ਅਟਕਾਈਆ। ਸਨਮੁਖ ਸਤਿਗੁਰ ਰਹੇ ਖੜ੍ਹ, ਪੜਦਾ ਓਹਲਾ ਦੂਰ ਕਰਾਈਆ। ਦਰਸ਼ਨ ਕਰ ਨਰਾਇਣ ਨਰ, ਨਾਰੀ ਰੂਪ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਫੁੱਲ ਕਹੇ ਮੇਰਾ ਆਉਂਦਾ ਜਾਂਦਾ ਵਕ਼ਤ, ਵਿਅਕਤੀ ਦਏ ਬਣਾਈਆ। ਮੈਂ ਪਰਖਣ ਆਇਆ ਭਗਤ, ਭਗਵਨ ਨਾਲ ਮਿਲਾਈਆ। ਮੇਰੀ ਗੋਬਿੰਦ ਨਾਲ ਸ਼ਰਤ, ਸੰਸੇ ਦੇਵੇ ਚੁਕਾਈਆ। ਉਹਨਾਂ ਨੂੰ ਦੇਣਾ ਦਰਸ, ਜਿਨ੍ਹਾਂ ਦੇ ਚਾਰ ਜੁਗ ਲਾਰਿਆਂ ਵਿਚ ਲੰਘਾਈਆ। ਮੰਜ਼ਲ ਚੜ੍ਹਦਿਆਂ ਕੋਇ ਨਾ ਜਾਏ ਅਟਕ, ਸਚਖੰਡ ਦਵਾਰ ਦੇਣੇ ਬਹਾਈਆ। ਪ੍ਰਭ ਦਰਸ਼ਨ ਨੂੰ ਕੋਈ ਨਾ ਰਹੇ ਭਟਕ, ਘਰ ਮਿਲੇ ਸ਼ਹਿਨਸ਼ਾਹੀਆ। ਤੁਹਾਡੇ ਮਨ ਦੀ ਕਰਕੇ ਹੱਤਕ, ਹੱਤਿਆ ਪੂਰੀ ਦਏ ਕਰਾਈਆ। ਆਪਣਾ ਹੁਕਮ ਦੇ ਕੇ ਸਖ਼ਤ, ਅੰਦਰੋਂ ਚੋਰਾਂ ਦਏ ਭਜਾਈਆ। ਤੁਹਾਨੂੰ ਬਣਾ ਕੇ ਜਿਗਰੇ ਲਖ਼ਤ, ਲਿਖਤ ਆਪਣੇ ਨਾਲ ਕਰਾਈਆ। ਇਕ ਦੂਜੇ ਨਾਲ ਕਰਿਉ ਨਾ ਕੋਇ ਹਸਦ, ਦੂਈ ਦਵੈਤੀ ਦਏ ਗਵਾਈਆ। ਨਾਮ ਖ਼ੁਮਾਰੀ ਵਿਚ ਰਹਿਣਾ ਮਸਤ, ਮਸਤਾਨੇ ਆਪਣੇ ਵਰਗੇ ਲਏ ਕਰਾਈਆ। ਤੁਹਾਡਾ ਦਰਜਾ ਕੋਈ ਨਹੀਂ ਰਹਿਣਾ ਥਰਡ, ਸੈਕੰਡ ਫ਼ਸਟ ਇਸ਼ਟ ਇਕੋ ਦਏ ਬਣਾਈਆ। ਤੁਹਾਨੂੰ ਕਿਸੇ ਨਹੀਂ ਕਰਨਾ ਅਰੈਸਟ, ਰਾਏ ਧਰਮ ਨਾ ਦਏ ਸਜ਼ਾਈਆ। ਤੁਹਾਡਾ ਲੇਖਾ ਸਦਾ ਬੈਸਟ, ਕੁਐਸਚਨ ਹੋਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਰਿਹਾ ਜਣਾਈਆ। ਛੱਬੀ ਪੋਹ ਕਹੇ ਮੈਂ ਆ ਗਿਆ ਮੁੜ ਕੇ, ਮੁੜ ਮੁੜ ਫੇਰੀ ਪਾਈਆ। ਲੱਖ ਚੁਰਾਸੀ ਖੇਲ ਵੇਖਦਾ ਰਿਹਾ ਚੇਲਾ ਗੁਰ ਕੇ, ਨਿਤ ਨਿਤ ਅੱਖ ਖੁਲ੍ਹਾਈਆ। ਰੰਗ ਤੱਕਦਾ ਰਿਹਾ ਦੇਵਤ ਸੁਰ ਕੇ, ਵਿਸ਼ਨ ਬ੍ਰਹਮਾ ਸ਼ਿਵ ਪਰਦਾ ਲਾਹੀਆ। ਲੇਖ ਵੇਖਦਾ ਰਿਹਾ ਠਗ ਚੋਰ ਦੇ, ਸ਼ੋਰ ਵਿਚ ਲੋਕਾਈਆ। ਅੱਜ ਖੇਲ ਏਥੇ ਪ੍ਰਭੂ ਅਗੰਮੜੇ ਹੋਰ ਦੇ, ਜੋ ਹੋਕਾ ਦੇ ਕੇ ਰਿਹਾ ਸੁਣਾਈਆ। ਜਿਸ ਦੇ ਭਾਣੇ ਸਦਾ ਜ਼ੋਰ ਦੇ, ਵਿਚ ਜਹਾਨ ਨਾ ਕੋਇ ਮਿਟਾਈਆ। ਜਿਸ ਨੇ ਝਗੜੇ ਮੁਕਾਉਣੇ ਕਲਜੁਗ ਅੰਧ ਘੋਰ ਦੇ, ਸਾਜਨ ਸਚ ਕਰੇ ਰੁਸ਼ਨਾਈਆ। ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਲੋੜ ਦੇ, ਸਿਫ਼ਤਾਂ ਵਿਚ ਸਾਲਾਹੀਆ। ਉਸ ਨੇ ਜਗਤ ਭਾਗ ਕਰਨੇ ਮਥੋਰ ਦੇ, ਮਿਥਿਆ ਦੱਸੇ ਲੋਕਾਈਆ। ਜਿਨ੍ਹਾਂ ਦੇ ਲੰਘ ਗਿਆ ਕੋਲ ਦੇ, ਕਲਮਾ ਇਕੋ ਦੇਣਾ ਸਮਝਾਈਆ। ਦੁਨੀਆ ਨੂੰ ਮਾਰਗ ਦੱਸ ਮਖ਼ੌਲ ਦੇ, ਭਗਤਾਂ ਨੂੰ ਅੰਦਰੋਂ ਲਿਆ ਜਗਾਈਆ। ਵੇਲੇ ਪੂਰੇ ਹੋਏ ਇਕ਼ਰਾਰ ਕੌਲ ਦੇ, ਕ਼ੀਮਤ ਆਪੇ ਲਏ ਪਾਈਆ। ਨਾਲੇ ਭਾਗ ਜਾਗੇ ਇਸ ਧਰਤੀ ਧੌਲ ਦੇ, ਜਿਥੇ ਰਾਮ ਦੇ ਕੇ ਗਿਆ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਪੂਰ ਕਰਾਈਆ। ਛੱਬੀ ਪੋਹ ਕਹੇ ਮੇਰੀ ਪੂਰੀ ਹੋਣ ਵਾਲੀ ਸ਼ਰਤ, ਪ੍ਰਭ ਨੇ ਸ਼ਰੀਅਤ ਦੇਣੀ ਬਦਲਾਈਆ। ਜੋ ਨਿਰਗੁਣ ਹੋ ਕੇ ਆਇਆ ਪਰਤ, ਸਰਗੁਣ ਆਪਣਾ ਆਪ ਆਪਣੇ ਵਿਚ ਛੁਪਾਈਆ। ਕਰਨਾ ਖੇਲ ਉਤੇ ਧਰਤ, ਧਰਨੀ ਧਵਲ ਵੱਜੇ ਵਧਾਈਆ। ਜਿਸ ਦਾ ਲੇਖਾ ਸਭ ਤੋਂ ਠੰਡਾ ਸਰਦ, ਸਦੀਆਂ ਦੀ ਸਦੀ ਦਏ ਮੁਕਾਈਆ। ਭਗਤਾਂ ਦੀ ਮੰਨ ਕੇ

ਪਿਛਲੀ ਅਰਜ਼, ਆਰਜ਼ੂ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਫੁੱਲ ਕਹੇ ਮੈਂ ਭਗਤਾਂ ਨੂੰ ਦੱਸਾਂ ਅੰਦਰ ਦਾ ਭੇਤ, ਸਹਿਜ ਨਾਲ ਜਣਾਈਆ। ਤੁਹਾਨੂੰ ਨਹੀਂ ਪਤਾ ਮੇਰਾ ਕਿਸ ਦੇ ਨਾਲ ਹੇਤ, ਹਿਤਕਾਰੀ ਕਵਣ ਨਜ਼ਰੀ ਆਈਆ। ਮੈਂ ਹੁਣ ਤੇ ਉਗਦਾ ਵਿਚ ਖੇਤ, ਕਦੇ ਵਿਸ਼ਨੂੰ ਦੀ ਨਾਭੀ ਬਹਿ ਕੇ ਖ਼ੁਸ਼ੀ ਮਨਾਈਆ। ਮੈਨੂੰ ਕਿਸੇ ਨਹੀਂ ਲਿਆ ਚੇਤ, ਚੇਤਨ ਸੁਰਤੀ ਨਾ ਕੋਇ ਵਡਿਆਈਆ। ਜਗਤ ਜਹਾਨ ਬਣਾ ਕੇ ਖੇਡ, ਖਿਲਾੜੀ ਹੋ ਕੇ ਫੇਰਾ ਪਾਈਆ। ਨੌ ਸੌ ਚੁਰਾਨਵੇ ਜੁਗ ਚੌਕੜੀ ਪਿਛੋਂ ਮੈਂ ਭਗਤਾਂ ਦੇ ਰਾਹੀਂ ਭਗਵਾਨ ਦੇ ਹੁੰਦਾ ਭੇਟ, ਦੂਜਿਆਂ ਦੀ ਵਥ ਨਾ ਕੋਇ ਬਣਾਈਆ। ਮੈਂ ਉਸ ਸੇਜਾ ਉਤੇ ਜਾਵਾਂ ਲੇਟ, ਜਿਥੇ ਸ਼ਹਿਨਸ਼ਾਹ ਆਪਣਾ ਚਰਨ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਜਨ ਭਗਤ ਕਹਿਣ ਸੁਣ ਫੁੱਲ ਗੁਲਾਬ, ਆਰਜੂ ਇਕ ਪਰਗਟਾਈਆ। ਤੇਰਾ ਕਿਹੜਾ ਬੀਜ ਤੇ ਕਿਹੜੀ ਦਾਬ, ਕਵਣ ਰੰਗ ਰੰਗਾਈਆ। ਕਿਹੜਾ ਜਲ ਤੇ ਕਿਹੜਾ ਆਬ, ਕਵਣ ਕਰੇ ਰਸਾਈਆ। ਕਿਹੜਾ ਮੀਤ ਤੇ ਕਵਣ ਸਾਥ, ਕਵਣ ਜੋੜ ਜੁੜਾਈਆ। ਕਿਹੜਾ ਦਾਤਾ ਤੇਰਾ ਰਘੁਨਾਥ, ਕਵਣ ਹੋਵੇ ਸਹਾਈਆ। ਕਿਹੜੀ ਡਾਲੀ ਅਤੇ ਕਿਹੜਾ ਪਾਤ, ਕਿਹੜਾ ਖੰਡਾ ਕਾਰ ਬਣਾਈਆ। ਕਿਹੜਾ ਵਰਨ ਤੇ ਕਿਹੜੀ ਜਾਤ, ਸਾਨੂੰ ਦੇ ਸਮਝਾਈਆ। ਕਿਹੜੀ ਵਸਤ ਕਿਹੜੀ ਦਾਤ, ਕਵਣ ਰਿਹਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਫੁੱਲ ਕਹੇ ਮੇਰਾ ਭੇਵ ਅਨੋਖਾ, ਜੁਗ ਚੌਕੜੀ ਸਮਝ ਕਿਸੇ ਨਾ ਆਈਆ। ਭਗਤੋ ਤੁਹਾਡੇ ਨਾਲ ਨਹੀਂ ਕਰਨਾ ਧੋਖਾ, ਆਪਣਾ ਪੜਦਾ ਦਿਆਂ ਉਠਾਈਆ। ਜੁਗ ਚੌਕੜੀ ਪਿਛੋਂ ਮੈਨੂੰ ਮਿਲਣਾ ਮੌਕਾ, ਮੈਂ ਆਪਣਾ ਹਾਲ ਸੁਣਾਈਆ। ਮੇਰਾ ਲੱਭਣਾ ਨਹੀਂ ਸੌਖਾ, ਸ੍ਰਿਸ਼ਟੀ ਸਮਝ ਨਾ ਸਕੇ ਰਾਈਆ। ਮੇਰਾ ਕੋਈ ਜੜ੍ਹਾਂ ਵਾਲਾ ਨਹੀਂ ਪੌਦਾ, ਪਦ ਇਕੋ ਨਜ਼ਰੀ ਆਈਆ। ਜਿਥੇ ਭਗਤ ਭਗਵਾਨ ਦੇ ਪ੍ਰੇਮ ਦਾ ਹੋਵੇ ਸੌਦਾ, ਉਥੇ ਮੇਰੀ ਰਹਿਨੁਮਾਈਆ। ਮੇਰੀ ਇਕੋ ਪਦਵੀ ਇਕ ਔਹਦਾ, ਦੂਜੀ ਵੰਡ ਨਾ ਕੋਇ ਵੰਡਾਈਆ। ਮੈਨੂੰ ਸਮਝ ਸਕੇ ਨਾ ਲੋਕ ਚੌਦਾ, ਚੌਦਾਂ ਤਬਕ ਭੇਵ ਨਾ ਆਈਆ। ਜੁਗ ਚੌਕੜੀ ਕੋਟਨ ਕੋਟ ਖੇਲ ਭਗਵਨ ਕਰਾਉਂਦਾ, ਕਰਤਬ ਆਪਣਾ ਨਾਲ ਬਣਾਈਆ। ਨਿਤ ਨਵਿਤ ਮੈਨੂੰ ਨਾਲ ਲਿਆਉਂਦਾ, ਲਹਿਰਾਂ ਵਿਚ ਭਵਾਈਆ। ਮੈਂ ਓਸੇ ਦੇ ਢੋਲੇ ਗਾਉਂਦਾ, ਜਿਸ ਮੇਰੀ ਬਣਤ ਬਣਾਈਆ। ਓਸੇ ਦੀ ਸੇਜੇ ਸੌਂਦਾ, ਜਿਥੇ ਕਦੇ ਨਾ ਹੋਵੇ ਜੁਦਾਈਆ। ਓਸੇ ਦੇ ਤੀਰਥ ਨਹਾਉਂਦਾ, ਜਿਥੇ ਤ੍ਰਿਸ਼ਨਾ ਭੁੱਖ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਫੁੱਲ ਕਹੇ ਮੇਰੀ ਕੋਇ ਨਾ ਸਮਝਿਉ ਪੱਤੀ, ਪਤਿਪਰਮੇਸ਼ਵਰ ਇਕੋ ਨਜ਼ਰੀ ਆਈਆ। ਮੇਰੇ ਅੰਦਰ ਉਹ ਸੁਗੰਧੀ ਰਤੀ, ਜਿਸ ਦੀ ਰਤਨ ਅਮੋਲਕ ਕ਼ੀਮਤ ਕੋਇ ਨਾ ਪਾਈਆ। ਮੇਰੇ ਅੰਦਰ ਜਗੀ ਇਕੋ ਬਤੀ, ਜਿਸ ਦਾ ਜੋਤ ਨੂਰ ਰੁਸ਼ਨਾਈਆ। ਮੇਰੇ ਅੰਦਰ ਅਗੰਮੀ ਹੱਟੀ, ਜਿਥੇ ਵਣਜਾਰਾ ਸ਼ਹਿਨਸ਼ਾਹੀਆ। ਮੈਂ ਜੁਗ ਚੌਕੜੀ ਖੱਟੀ ਇਹੋ ਖੱਟੀ, ਘਾਟਾ ਨਜ਼ਰ ਕੋਇ ਨਾ ਆਈਆ ਭਗਤਾਂ ਸੰਗ ਮੇਰੀ ਬਾਤ ਪੱਕੀ, ਪੱਕੀ ਤਰ੍ਹਾਂ ਦਿਆਂ ਜਣਾਈਆ। ਜਿਥੇ ਲਾੜੀ ਮੌਤ ਕਦੇ ਨਾ ਨੱਚੀ, ਰਾਏ ਧਰਮ ਨਾ ਦਏ ਸਜ਼ਾਈਆ। ਇਕੋ ਕਥਾ ਕਹਾਣੀ ਸੱਚੀ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਆਤਮ ਪਰਮਾਤਮ ਬਣੇ ਬੱਚੀ, ਪਿਤਾ ਪੂਤ ਗੋਦ ਉਠਾਈਆ। ਪ੍ਰੇਮੀ ਹੋ ਕੇ ਪ੍ਰੇਮਿਕਾ ਹੱਸੀ, ਹਸਤੀ ਵਿਚੋਂ ਹਸਤੀ ਲਏ ਬਦਲਾਈਆ। ਦੋ ਜਹਾਨਾਂ ਫਿਰੇ

ਨੱਸੀ, ਬ੍ਰਹਿਮੰਡਾਂ ਖੰਡਾਂ ਪਾਰ ਲੰਘਾਈਆ। ਮੇਰੀ ਹਕ਼ੀਕ਼ਤ ਵਾਲੀ ਗੱਲ ਹੱਕੀ, ਹੁਕਮੇ ਹੁਕਮ ਨਾਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਪੜਦਾ ਰਿਹਾ ਉਠਾਈਆ। ਫੁੱਲ ਕਹੇ ਮੈਂ ਗੁਰਮੁਖੋ ਤੁਹਾਡੀ ਵੇਖਣੀ ਨਾੜ ਨਾੜ, ਨਾੜੀ ਨਾੜੀ ਖੋਜ ਖੁਜਾਈਆ। ਭਾਵੇਂ ਮੇਲਾ ਨਹੀਂ ਹੋਇਆ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਗਏ ਵਿਹਾਈਆ। ਮੈਨੂੰ ਲੱਭਦੇ ਗਏ ਤੇਈ ਅਵਤਾਰ, ਈਸਾ ਮੂਸਾ ਮੁਹੰਮਦ ਅੱਖ ਉਠਾਈਆ। ਨਾਨਕ ਗੋਬਿੰਦ ਵੇਂਹਦਾ ਗਿਆ ਗੁਲਜ਼ਾਰ, ਗੁਲਸ਼ਨ ਸ਼ਹਿਨਸ਼ਾਹੀਆ। ਭਗਤ ਬਣਦੇ ਗਏ ਭਿਖਾਰ, ਫ਼ਕੀਰ ਸੂਫ਼ੀ ਝੋਲੀਆਂ ਡਾਹੀਆ। ਮੈਂ ਕਿਸੇ ਦਾ ਨਹੀਂ ਬਣਿਆ ਯਾਰ, ਯਰਾਨਾ ਤੋੜ ਨਾ ਕੋਇ ਨਿਭਾਈਆ। ਮੈਂ ਲੱਭਾਂ ਇਕੋ ਪੁਰਖ ਅਕਾਲ, ਜਿਸ ਦੀ ਆਦਿ ਜੁਗਾਦਿ ਕਦੇ ਮਿਟੇ ਨਾ ਸ਼ਹਿਨਸ਼ਾਹੀਆ। ਫੇਰ ਭਾਵਾਂ ਉਸ ਦੇ ਨਾਲ, ਜੋ ਬੈਠੇ ਡੇਰਾ ਲਾਈਆ। ਮੈਂ ਚੁਰਾਸੀ ਵਿਚੋਂ ਕਰਾਂ ਭਾਲ, ਭੱਜਾਂ ਥਾਉਂ ਥਾਈਂਆ। ਮੇਰਾ ਖੇਲ ਬੇਮਿਸਾਲ, ਜਿਸ ਦੀ ਮਿਸਲ ਨਾ ਕਿਸੇ ਬਣਾਈਆ। ਮੈਂ ਚਲਾਂ ਅਵਲੜੀ ਚਾਲ, ਚਾਰੋਂ ਕੁੰਟ ਕਰਾਂ ਕੁੜਮਾਈਆ। ਇਹ ਵੀ ਖੇਲ ਕਮਾਲ, ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਮੇਰਾ ਵੇਲਾ ਗਿਆ ਆਈਆ। ਆਓ ਵੇਖੀਏ ਉਸ ਦੇ ਲਾਲ, ਫੁੱਲ ਕਹੇ ਮੈਂ ਫੁਲਦਾ ਫਲਦਾ, ਫਲ ਸੱਚਾ ਦਿਆਂ ਜਣਾਈਆ। ਜਿਸ ਵੇਲੇ ਭਗਤਾਂ ਨਾਲ ਰਲਦਾ, ਆਪਣਾ ਆਪ ਮਿਟਾਈਆ। ਉਸ ਮਾਰਗ ਤੇ ਚਲਦਾ, ਜਿਥੇ ਕਦੇ ਨਾ ਹੋਵੇ ਜੁਦਾਈਆ। ਝਗੜਾ ਛੱਡ ਕੇ ਕੁੜਿਆਰੀ ਦੁਨੀਆ ਦਲ ਦਾ, ਦਲਦਲ ਵਿਚੋਂ ਆਪਣਾ ਆਪ ਬਾਹਰ ਕਢਾਈਆ। ਮਸਲਾ ਸੁਆਲ ਵੇਖ ਹੱਲ ਦਾ, ਆਪਣੀ ਹਾਲਤ ਲਵਾਂ ਬਦਲਾਈਆ। ਇਕੋ ਦਵਾਰਾ ਮਲਦਾ, ਪ੍ਰਭ ਚਰਨ ਮਿਲੇ ਸਰਨਾਈਆ। ਫੇਰ ਮੈਨੂੰ ਆਸਰਾ ਨਹੀਂ ਕਿਸੇ ਪਾਣੀ ਜਲ ਦਾ, ਅਗਨੀ ਅੱਗ ਨਾ ਕੋਇ ਤਪਾਈਆ। ਜਨ ਭਗਤੋ ਸਚ ਮੰਨਿਉਂ ਸ੍ਰੀ ਭਗਵਾਨ ਦਾ ਭਾਣਾ ਕਦੇ ਨਾ ਟਲਦਾ, ਟਾਲਮਟੋਲ ਵਿਚ ਵਕ਼ਤ ਨਾ ਕੋਇ ਗਵਾਈਆ। ਕਲਜੁਗ ਅੰਤ ਆਪਣੀ ਅਗਨੀ ਅੰਦਰ ਬਲਦਾ, ਬਲਦੀ ਵੇਖੇ ਲੋਕਾਈਆ। ਝਗੜਾ ਕਿਸੇ ਨਹੀਂ ਚੁਕਾਉਣਾ ਦੂਈ ਦਵੈਤੀ ਸਲ ਦਾ, ਤੀਰ ਅਣਿਆਲਾ ਆਪ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਛੱਬੀ ਪੋਹ ਕਹੇ ਮੈਂ ਸੁਣਨ ਆਇਆ ਹਦਾਇਤ, ਜੋ ਹਜ਼ੂਰ ਹਜ਼ਰਤਾਂ ਰਿਹਾ ਸੁਣਾਈਆ। ਜਿਸ ਨੇ ਕਿਸੇ ਨਾਲ ਕਰਨੀ ਨਹੀਂ ਕੋਈ ਰਿਆਇਤ, ਰਵਾਦਾਰੀ ਨਾ ਕਿਸੇ ਸਮਝਾਈਆ। ਜਾਂ ਤੱਕਾਂ ਵੇਖਾਂ ਇਕੋ ਭਗਤਾਂ ਉਤੇ ਕਰੇ ਅਨਾਇਤ, ਮਿਹਰ ਨਜ਼ਰ ਉਠਾਈਆ। ਅਗੇ ਆਪਣੇ ਹੁਕਮ ਦੀ ਕਰੇ ਸਮਾਇਤ, ਸਮਾਂ ਦਏ ਬਦਲਾਈਆ। ਜਨ ਭਗਤ ਭਾਵੇਂ ਕਿਸ ਤਰ੍ਹਾਂ ਕਰ ਲਵੋ ਅਜ਼ਮਾਇਸ਼, ਪੜਦਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਫੁੱਲ ਕਹੇ ਸੁਣ ਮੇਰੇ ਜਗਦੀਸ਼, ਜਗਜੀਵਣ ਦਾਤੇ ਮੰਗ ਮੰਗਾਈਆ। ਇਕੋ ਛਤਰ ਸੋਹੇ ਤੇਰੇ ਸੀਸ, ਕਲ ਕਲਕੀ ਨੂਰ ਅਲਾਹੀਆ। ਲਹਿਣਾ ਦੇਣਾ ਮੁੱਕਿਆ ਬੀਸ ਇਕੀਸ, ਨਿਰਗੁਣ ਸਰਗੁਣ ਪੰਧ ਮੁਕਾਈਆ। ਅਗੇ ਸਾਚੀ ਦੱਸ ਰੀਤ, ਰੀਤੀਵਾਨ ਦਇਆ ਕਮਾਈਆ। ਤੇਰਾ ਖੇਲ ਵੇਖੀਏ ਅਤੀਤ, ਤ੍ਰੈਗੁਣ ਲੇਖਾ ਦੇਣਾ ਚੁਕਾਈਆ। ਜਾਣਾ ਪਏ ਨਾ ਕਿਸੇ ਮੰਦਰ ਮਸੀਤ, ਕਾਇਆ ਕਾਅਬਾ ਦੇਣਾ ਖੁਲ੍ਹਾਈਆ। ਆਤਮ ਪਰਮਾਤਮ ਮਿਲ ਕੇ ਗਾਏ ਗੀਤ, ਸ਼ਿਵਦਵਾਲੇ ਮੱਠ ਦੀ ਲੋੜ ਰਹੇ ਨਾ ਰਾਈਆ। ਝਗੜਾ ਮੁਕ ਜਾਏ ਊਚ ਨੀਚ, ਜਾਤ ਪਾਤ ਹੋਵੇ ਸਫ਼ਾਈਆ। ਇਕੋ ਲੱਗੇ ਸਰਬ ਪ੍ਰੀਤ, ਪ੍ਰੀਤਮ ਮਿਲੇ ਸ਼ਹਿਨਸ਼ਾਹੀਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਤੇਰੇ

ਬਣੀਏ ਅਜ਼ੀਜ਼, ਨਿਉਂ ਨਿਉਂ ਸੀਸ ਝੁਕਾਈਆ। ਹੁਕਮੇਂ ਅੰਦਰ ਦੱਸ ਤਮੀਜ਼, ਅੰਦਰੋਂ ਤਮਅ ਦੇ ਮਿਟਾਈਆ। ਤੇਰੇ ਵਿਚ ਸਚ ਤੌਫ਼ੀਕ਼, ਤੋਬਾ ਤੋਬਾ ਕਰੇ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਦੇਣਾ ਦੇ ਚੁਕਾਈਆ। ਲੇਖਾ ਚੁਕਾਵੇ ਲੋਕਮਾਤ, ਸਰਗੁਣ ਰਹਿਣ ਕੋਇ ਨਾ ਪਾਈਆ। ਪਰਮ ਪੁਰਖ ਪ੍ਰਭ ਦੇ ਦੇ ਦਾਤ, ਤੇਰੀ ਬੇਪਰਵਾਹੀਆ। ਲੇਖੇ ਲਾ ਲੈ ਆਇਆਂ ਦੀ ਰਾਤ, ਜੋ ਆਏ ਪੰਧ ਮੁਕਾਈਆ। ਚਾਰ ਵਰਨ ਬਣਾ ਦੇ ਇਕੋ ਜਮਾਤ, ਇਕੋ ਕਰ ਪੜ੍ਹਾਈਆ। ਧੁਰ ਦਾ ਦੇ ਸਾਥ, ਪਿਛਲੀ ਕਟ ਜੁਦਾਈਆ। ਨਾਮ ਨਿਧਾਨਾ ਸੁਣਾ ਗਾਥ, ਤੂੰ ਮੇਰਾ ਮੈਂ ਤੇਰਾ ਦੂਜਾ ਨਾਮ ਨਾ ਕੋਇ ਸ਼ਨਵਾਈਆ। ਪੂਰੀ ਕਰ ਦੇ ਖ਼ਾਹਸ਼, ਤ੍ਰਿਸ਼ਨਾ ਮੇਟ ਮਿਟਾਈਆ। ਲੇਖੇ ਲਾ ਲੈ ਸਵਾਸ, ਸਾਹ ਸਾਹ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਜਨ ਭਗਤ ਕਹਿਣ ਅਸੀਂ ਤੇਰੇ ਬਰਦੇ, ਬੰਦੀਖ਼ਾਨਾ ਦੇ ਤੁੜਾਈਆ। ਅਸੀਂ ਮਾਲਕ ਤੇਰੇ ਘਰ ਦੇ, ਅੰਦਰੋਂ ਕੁੰਡਾ ਦੇ ਖੁਲ੍ਹਾਈਆ। ਬਿਨਾ ਤੇਰੀ ਸੇਜਾ ਹੋਰ ਸੇਜ ਕਦੇ ਨਾ ਚੜ੍ਹਦੇ, ਦੂਜਾ ਰੂਪ ਨਾ ਕੋਇ ਬਣਾਈਆ। ਅਸੀਂ ਕਿਸੇ ਕੋਲੋਂ ਨਹੀਂ ਡਰਦੇ, ਗੁਰ ਪੀਰ ਅਵਤਾਰ ਪੈਗ਼ੰਬਰ ਸਾਰੇ ਦਰ ਤੇ ਵੇਖੇ ਸੀਸ ਨਿਵਾਈਆ। ਖੇਲ ਵਖਾ ਆਪਣੇ ਥਿਰ ਘਰ ਦੇ, ਜਿਥੇ ਵੱਜੇ ਸਚ ਵਧਾਈਆ। ਨਿਤ ਨਵਿਤ ਤੇਰਾ ਭਾਣਾ ਜਰਦੇ, ਆਪ ਆਪਣਾ ਗਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦੇ ਵਖਾਈਆ। ਜਨ ਭਗਤੋ ਪ੍ਰਭ ਦੇਵੇ ਇਕ ਸੰਦੇਸ਼, ਧੁਰ ਦੀ ਧਾਰ ਜਣਾਈਆ। ਤੁਸੀਂ ਹੋਏ ਉਸ ਦੇ ਪੇਸ਼, ਜੋ ਪੁਸ਼ਤ ਪਨਾਹ ਆਪਣਾ ਹੱਥ ਰਖਾਈਆ। ਜੋ ਮਾਲਕ ਇਕ ਨਰੇਸ਼, ਨਰ ਨਰਾਇਣ ਧੁਰ ਦਰਗਾਹੀਆ। ਤੁਹਾਨੂੰ ਸਦਾ ਰਖੇ ਆਪਣੇ ਕੋਲ ਹਮੇਸ਼, ਮਾਤ ਗਰਭ ਨਾ ਫੇਰਾ ਪਾਈਆ। ਤੁਹਾਡੇ ਚਰਨ ਚੁੰਮੇ ਵਿਸ਼ਨੂੰ ਦੀ ਸੇਜ ਵਾਲਾ ਸ਼ੇਸ਼, ਸਾਂਗੋ ਪਾਂਗ ਤੁਹਾਡੇ ਚਰਨਾਂ ਹੇਠ ਦਬਾਈਆ। ਤੁਹਾਡਾ ਸਭ ਤੋਂ ਵੱਖਰਾ ਦੇਸ਼, ਸਚਖੰਡ ਦਵਾਰਾ ਦਿਤਾ ਬਣਾਈਆ। ਜਿਸ ਦੀ ਨਾ ਕੋਈ ਮੇਟ ਸਕੇ ਰੇਖ, ਨੌ ਦਵਾਰ ਨਾ ਕੋਇ ਵਡਿਆਈਆ। ਤੁਹਾਡੇ ਅੰਦਰ ਵੜ ਕੇ ਦੱਸਣਾ ਭੇਤ, ਬਾਹਰੋਂ ਕਰਨੀ ਨਹੀਂ ਕੋਈ ਪੜ੍ਹਾਈਆ। ਤੁਹਾਨੂੰ ਨਜ਼ਰੀ ਆਉਣਾ ਨੇਤਨ ਨੇਤ, ਨਿਜ ਨੇਤਰ ਕਰਾਂ ਰੁਸ਼ਨਾਈਆ। ਜ਼ਰਾ ਆ ਲੈਣ ਦਿਉ ਪਹਿਲੀ ਚੇਤ, ਚਾਰ ਕੁੰਟ ਪਏ ਦੁਹਾਈਆ। ਇਹ ਵੀ ਪ੍ਰਭ ਦੀ ਖੇਡ, ਖਿਡਾਰੀ ਹੋ ਕੇ ਲਏ ਖਿਡਾਈਆ। ਕਿਉਂ ਤੁਸਾਂ ਸੱਤ ਰੰਗ ਦਾ ਡੰਡਾ ਕੀਤਾ ਉਸ ਦੀ ਭੇਟ, ਜਿਸ ਸੱਤਾਂ ਦੀਪਾਂ ਦੀ ਕਰਨੀ ਸਫ਼ਾਈਆ। ਜਿਸ ਦਾ ਲੱਖ ਚੁਰਾਸੀ ਖਾ ਕੇ ਕਦੇ ਨਾ ਭਰਿਆ ਪੇਟ, ਭੁੱਖੇ ਦੀ ਭੁੱਖ ਨਾ ਕਦੇ ਗਵਾਈਆ। ਜੇ ਕਦੀ ਖ਼ੁਸ਼ੀ ਆਵੇ ਤੇ ਤੁਹਾਡੇ ਅੰਦਰ ਜਾਵੇ ਲੇਟ, ਆਤਮ ਹੋ ਕੇ ਪਰਮਾਤਮ ਹੋ ਕੇ ਆਪਣੀ ਸੇਜ ਹੰਢਾਈਆ। ਸਹਿਜ ਸੁਭਾਉ ਤੁਹਾਡੇ ਬਦਲ ਦੇਵੇ ਲੇਖ, ਲੇਖਾ ਆਪਣੇ ਹੱਥ ਰਖਾਈਆ। ਕੋਈ ਨਹੀਂ ਜਾਣਦਾ ਪ੍ਰਭੂ ਦਾ ਜੋਤ ਸਰੂਪ ਕਿਹੜਾ ਭੇਖ, ਬਿਨਾ ਗੋਬਿੰਦ ਸਾਰ ਕੋਇ ਨਾ ਪਾਈਆ। ਜੋ ਬੱਚਿਆਂ ਕਰ ਕੇ ਭੇਟ, ਭਾਂਡਾ ਭਰਮ ਗਿਆ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਮਨਾਈਆ। ਜਨ ਭਗਤ ਕਹਿਣ ਭਗਵਨ ਵੇਖੀਂ ਕਿਤੇ ਕਰੀਂ ਨਾ ਦਿਲਗੀਰ, ਤੇਰੀ ਬੇਪਰਵਾਹੀਆ। ਤੂੰ ਤੇਗ਼ ਬਹਾਦਰ ਦਾ ਕਟਾ ਕੇ ਸੀਸ (ਨਾਲ ਸ਼ਮਸ਼ੀਰ,) ਦਿੱਲੀ ਵਿਚ ਦਿਤਾ ਲਟਕਾਈਆ। ਤੂੰ ਰੋਲ ਰੋਲ ਕੇ ਮਾਰਿਆ ਕਬੀਰ, ਫ਼ਰੀਦ ਦਏ ਦੁਹਾਈਆ। ਤੈਨੂੰ ਅਜੇ ਤੱਕ ਕਦੀ ਨਹੀਂ ਲੱਭਿਆ ਕਿਸੇ ਅਮੀਰ, ਗ਼ਰੀਬਾਂ ਦੇ ਅੰਦਰ ਵੜ ਕੇ ਆਪਣਾ ਝਟ ਲੰਘਾਈਆ।

ਸਚ ਮਕਾਨ ਕਰ ਦੇ ਤਾਮੀਰ, ਮੰਜ਼ਲ ਆਪਣੀ ਦੇ ਵਖਾਈਆ। ਜਿਥੇ ਨਾਤਾ ਤੁਟੇ ਤਤ ਸਰੀਰ, ਇਕੋ ਜੋਤ ਹੋਵੇ ਰੁਸ਼ਨਾਈਆ। ਭਾਵੇਂ ਤੇਰਾ ਮਾਰਗ ਮਹੀਨ, ਜਗ ਨੇਤਰ ਨਜ਼ਰ ਕਦੇ ਨਾ ਆਈਆ। ਜੇ ਤੂੰ ਸਾਡੇ ਅੰਦਰ ਦੇਵੇਂ ਯਕੀਨ, ਯਕੀਨਨ ਯਕ ਤਰਫ਼ਾ ਹੋ ਕੇ ਫ਼ੈਸਲਾ ਦੇਵੇਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਦੇ ਚੁਕਾਈਆ। ਸ੍ਰੀ ਭਗਵਾਨ ਕਹੇ ਜਨ ਭਗਤੋ ਜਲਵਾ ਨੂਰ, ਨੂਰ ਦਿਆਂ ਵਖਾਈਆ। ਜੁਗਾਂ ਪਿਛੋਂ ਪ੍ਰਭ ਦਾ ਇਕੋ ਬੇੜਾ ਤੇ ਇਕੋ ਭਰਿਆ ਪੂਰ, ਪੂਰਨ ਹੋ ਕੇ ਪੂਰ ਕਰਾਈਆ। ਬੇਸ਼ਕ ਤੁਸੀਂ ਸਮਝਦਾਰ . . . . . . . . . .ਮੈਂ ਨੇਰਨ ਨੇਰਾ ਹੋ ਕੇ ਤੁਹਾਡੇ ਅੰਦਰ ਡੇਰਾ ਲਾਈਆ। ਚਤੁਰ ਸੁਘੜ ਬਣਾਉਣਾ ਮੁਰਖ ਮੂੜ੍ਹ, ਜੋ ਚਲ ਆਏ ਸਰਨਾਈਆ। ਤੁਹਾਡੀ ਯਾਦ ਰਹਿ ਜਾਏ ਅੱਜ ਦੀ ਮਸਤਕ ਲੱਗੀ ਚਰਨਾਂ ਦੀ ਧੂੜ, ਖ਼ਾਕੀ ਖ਼ਾਕ ਵਿਚੋਂ ਬਾਹਰ ਕਢਾਈਆ। ਜੁਗ ਚੌਕੜੀ ਦੇ ਬਖ਼ਸ਼ ਦੇਵਾਂ ਕ਼ਸੂਰ, ਕਸਰ ਇਸ਼ਾਰੀਏ ਨਾਲ ਉਡਾਈਆ। ਨਾਮ ਖ਼ੁਮਾਰੀ ਦੇ ਇਕ ਸਰੂਰ, ਸੁਰਤ ਸ਼ਬਦ ਨਾਲ ਮਿਲਾਈਆ। ਜਿਧਰ ਵੇਖੋ ਉਧਰ ਹਾਜ਼ਰ ਹਜ਼ੂਰ, ਹਜ਼ਰਤ ਹੋ ਕੇ ਮਰੀਦ ਮੁਰਸ਼ਦ ਗਲੇ ਲਵਾਂ ਮਿਲਾਈਆ। ਤੁਹਾਡੇ ਮਨ ਦਾ ਕਦੇ ਪੈਣ ਨਾ ਦੇਵਾਂ ਫ਼ਤੂਰ, ਫ਼ਤਵਾ ਲਾ ਕੇ ਬੰਦੀਖ਼ਾਨੇ ਵਿਚ ਦੇਵਾਂ ਭਵਾਈਆ। ਨੇੜੇ ਆਉਣ ਨਾ ਦੇਵਾਂ ਗ਼ਰੂਰ, ਗ਼ੁਰਬਤ ਸਭ ਦੀ ਦੇਵਾਂ ਮਿਟਾਈਆ। ਸਚ ਪੁਛੋ ਪਹਿਲੀ ਚੇਤ ਦੇ ਪਿਛੋਂ ਤੁਹਾਨੂੰ ਮਿਲਦਾ ਰਹਾਂ ਜ਼ਰੂਰ, ਜਿਮੇਂਵਾਰੀ ਆਪਣੇ ਕੰਧ ਉਠਾਈਆ। ਫਿਰ ਵੀ ਤੁਹਾਡਾ ਹੋਵਾਂ ਮਸ਼ਕੂਰ, ਜਗਤ ਵਿਚ ਮੁਸ਼ਕਲ ਹਲ ਕਰਾਈਆ। ਮੈਂ ਤੁਹਾਡਾ ਜਨਮ ਜਨਮ ਦਾ ਕੰਤ ਕੰਤੂਹਲ, ਨਾਤਾ ਆਪਣੇ ਨਾਲ ਰਖਾਈਆ। ਤੁਹਾਡੀ ਅੱਜ ਦੀ ਰਾਤ ਜਾਣ ਨਹੀਂ ਦੇਂਦਾ ਫ਼ਜ਼ੂਲ, ਫ਼ਜ਼ਲ ਕਰ ਕੇ ਰਹਿਮਤ ਕਰ ਕੇ ਫੈਸਲਾ ਹੱਕ ਦੇਵਾਂ ਸੁਣਾਈਆ। ਇਕੋ ਕਲਮਾ ਨਾਮ ਮਾਕ਼ੂਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਦਏ ਰੰਗਾਈਆ। ਜਨ ਭਗਤ ਕਹਿਣ ਵੇਖੀਂ ਪ੍ਰਭੂ ਕਿਤੇ ਦੇ ਕੇ ਨਾ ਜਾਵੀਂ ਲਾਰਾ, ਲਾਰਿਆਂ ਨਾਲ ਵਕ਼ਤ ਲੰਘਾਈਆ। ਤੇਰਾ ਜੁਗ ਚੌਕੜੀ ਸਮਝਿਆ ਨਹੀਂ ਕਿਸੇ ਇਸ਼ਾਰਾ, ਭੇਵ ਸਕਿਆ ਨਾ ਕੋਇ ਖੁਲ੍ਹਾਈਆ। ਸਦੀ ਚੌਧਵੀਂ ਦਾ ਅੰਤ ਕਿਨਾਰਾ, ਮੁਹੰਮਦ ਰਿਹਾ ਕੁਰਲਾਈਆ। ਕੂੜੀ ਕਿਰਿਆ ਧੂੰਆਂਧਾਰਾ, ਸਾਚਾ ਚੰਦ ਨਾ ਕੋਇ ਚਮਕਾਈਆ। ਭਗਤਾਂ ਦਾ ਵੇਖ ਕੇ ਭਗਤੀ ਵਾੜਾ, ਭਗਵਨ ਆਇਆ ਬੇਪਰਵਾਹੀਆ। ਏਸੇ ਕਰਕੇ ਕੱਢਦੇ ਹਾੜਾ, ਹੱਥ ਜੋੜ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਜਨ ਭਗਤ ਕਹਿਣ ਸੁਣ ਸਾਡੇ ਭਗਵੰਤ, ਬੇਨੰਤੀ ਇਕ ਸੁਣਾਈਆ। ਤੈਨੂੰ ਲੱਭਦੇ ਕੋਟਨ ਕੋਟ ਸੰਤ, ਸਹਿਸਿਆਂ ਵਿਚ ਲੋਕਾਈਆ। ਗੁਰ ਅਵਤਾਰ ਤੇਰਾ ਪਾ ਨਾ ਸਕੇ ਅੰਤ, ਬੇਅੰਤ ਕਹਿ ਕੇ ਸਾਰੇ ਰਹੇ ਗਾਈਆ। ਹੱਥ ਨਾ ਆਇਆ ਕਿਸੇ ਜੀਵ ਜੰਤ, ਲੱਖ ਚੁਰਾਸੀ ਦਏ ਦੁਹਾਈਆ। ਧੰਨ ਭਾਗ ਜੇ ਭਗਤਾਂ ਨਾਤਾ ਜੁੜਿਆ ਨਾਰ ਕੰਤ, ਆਤਮ ਪਰਮਾਤਮ ਜੋੜ ਜੁੜਾਈਆ। ਇਕੋ ਨਾਮ ਦੱਸਿਆ ਮੰਤ, ਮੰਤਵ ਸਭ ਦਾ ਹਲ ਕਰਾਈਆ। ਗੜ੍ਹ ਤੋੜ ਕੇ ਹਉਮੇਂ ਹੰਗਤ, ਹੰ ਬ੍ਰਹਮ ਦਿਤਾ ਸਮਝਾਈਆ। ਨਾਤਾ ਜੋੜ ਕੇ ਸਾਚੀ ਸੰਗਤ, ਸਗਲਾ ਲੇਖਾ ਦਿਤਾ ਮੁਕਾਈਆ। ਬੋਧ ਅਗਾਧਾ ਬਣ ਕੇ ਪੰਡਤ, ਬਿਨ ਵਿਦਿਆ ਕਰੇ ਪੜ੍ਹਾਈਆ। ਆਪਣੇ ਪ੍ਰੇਮ ਦੀ ਦੇ ਕੇ ਹਿੰਮਤ, ਜਗਤ ਜੁਗਤੋਂ ਲਿਆ ਛੁਡਾਈਆ। ਮਨ ਕਰੇ ਕੋਈ ਨਾ ਇੱਲਤ, ਕੂੜੀ ਵਾਸਨਾ ਨਾ ਕੋਇ ਬਣਾਈਆ। ਅੰਤ ਅਖ਼ੀਰੀ ਇਕੋ ਮਿੰਨਤ, ਚਰਨ ਕਵਲ ਮਿਲੇ ਸਰਨਾਈਆ। ਗ਼ਮੀ ਰਹੇ ਕੋਈ ਨਾ ਚਿੰਨਤ, ਚਿਖਾ ਕੂੜ ਨਾ ਕੋਇ ਜਲਾਈਆ। ਸਾਚੀ ਦੱਸਦੇ

ਧੁਰ ਦੀ ਸਿੰਮਤ, ਉੱਤਰ ਪੂਰਬ ਪੱਛਮ ਦੱਖਣ ਵੰਡ ਨਾ ਕੋਇ ਵੰਡਾਈਆ। ਜਿਥੇ ਤੇਰੀ ਹੋਵੇ ਮਿੱਲਤ, ਅਵਰ ਨਾ ਕੋਇ ਜੁਦਾਈਆ। ਵਿਛੋੜੇ ਵਾਲੀ ਰਹੇ ਨਾ ਕਿੱਲਤ, ਕਲਮਾ ਕਲਾਮ ਨਾ ਕੋਇ ਸੁਣਾਈਆ। ਨਜ਼ਰੀ ਆਏ ਨਾ ਕੋਈ ਨਿੰਦਕ, ਦੁਸ਼ਟ ਰੂਪ ਨਾ ਕੋਇ ਪਰਗਟਾਈਆ। ਇਕੋ ਸ਼ਬਦੀ ਦੇ ਦੇ ਖਿੱਲਤ, ਖ਼ਤਾ ਸਾਰੀ ਮੁਆਫ਼ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਸ੍ਰੀ ਭਗਵਾਨ ਕਹੇ ਸੁਣ ਭਗਤ ਸੁਹੇਲੇ ਮੇਰੇ, ਮਹਿਬੂਬ ਦੇ ਵਡਿਆਈਆ। ਮੈਂ ਵਸਿਆ ਤੁਹਾਡੇ ਖੇੜੇ, ਘਰ ਘਰ ਵਿਚ ਡੇਰਾ ਲਾਈਆ। ਮੈਂ ਅੱਖਾਂ ਤੋਂ ਦੂਰ ਪ੍ਰੇਮ ਤੋਂ ਨੇੜੇ, ਸਚ ਘਰ ਬੈਠਾ ਸੋਭਾ ਪਾਈਆ। ਕੂੜੀ ਕਿਰਿਆ ਛੱਡ ਕੇ ਝੇੜੇ, ਝਗੜੇ ਮਾਇਆ ਵਾਲੇ ਮਿਟਾਈਆ। ਚਰਨ ਰਖ ਤੁਹਾਡੇ ਡੇਰੇ, ਡੇਰਾ ਆਪਣਾ ਲਿਆ ਬਦਲਾਈਆ। ਹੁਣ ਆ ਗਿਆ ਭਗਤਾਂ ਵਿਹੜੇ, ਛੱਪਰ ਛੰਨ ਨਾ ਕੋਇ ਵਡਿਆਈਆ। ਜਿਥੇ ਹੋਣੇ ਹੱਕ ਨਿਬੇੜੇ, ਹਕ਼ੀਕ਼ਤ ਦਏ ਗਵਾਹੀਆ। ਕਿਸੇ ਤੋਂ ਸੁਣਨੇ ਪੈਣ ਨਾ ਕੋਈ ਝੇੜੇ, ਦੂਜੀ ਆਸ ਨਾ ਕੋਇ ਰਖਾਈਆ। ਜਿਹੜੇ ਭਗਤ ਬਣ ਗਏ ਮੇਰੇ, ਪ੍ਰਭ ਦੇ ਰੂਪ ਵਿਚ ਸਮਾਈਆ। ਲੱਖ ਚੁਰਾਸੀ ਵਿਚੋਂ ਥੋੜ੍ਹੇ ਸਦਾ ਬਥੇਰੇ, ਬਹੁਤਿਆਂ ਦੀ ਲੋੜ ਰਹੇ ਨਾ ਰਾਈਆ। ਜਿਹੜੇ ਆ ਗਏ ਸ਼ਬਦੀ ਘੇਰੇ, ਚਾਰੋਂ ਕੁੰਟ ਪਹਿਰੇਦਾਰ ਅਖਵਾਈਆ। ਫੜ ਕੇ ਬਾਹੋਂ ਚਾੜ੍ਹਨੇ ਬੇੜੇ, ਪੱਤਨ ਆਪਣੇ ਲਏ ਲਗਾਈਆ। ਜਨਮ ਮਰਨ ਦੇ ਨਹੀਂ ਝੇੜੇ, ਆਵਣ ਜਾਵਣ ਨਾ ਕੋਇ ਵਖਾਈਆ। ਰਾਏ ਧਰਮ ਮੂਲ ਨਾ ਘੇਰੇ, ਚਿਤਰ ਗੁਪਤ ਨਾ ਹਿਸਾਬ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚ ਸਰਨਾਈਆ। ਜਨ ਭਗਤ ਕਹਿਣ ਪ੍ਰਭ ਤੇਰਾ ਸਚ ਸਿੰਘਾਸਣ ਚੰਗਾ, ਚਾਰੋਂ ਕੁੰਟ ਵੱਜੇ ਵਧਾਈਆ। ਲੋੜ ਰਹੇ ਨਾ ਨਹਾਵਣ ਦੀ ਗੰਗਾ, ਗੋਦਾਵਰੀ ਜਮਨਾ ਸੁਰਸਤੀ ਚਰਨਾਂ ਹੇਠ ਦਬਾਈਆ। ਬਿਨਾ ਬੰਦਗੀਉਂ ਬਣਾਏ ਬੰਦਾ, ਬੰਧਨ ਅਗਲੇ ਦਏ ਤੁੜਾਈਆ। ਬਿਨਾ ਸੂਰਜ ਚੰਦ ਚੜ੍ਹਾਏ ਚੰਦਾ, ਜਲਵਾ ਨੂਰ ਕਰ ਰੁਸ਼ਨਾਈਆ। ਤੇਰੇ ਹੱਥ ਸੱਤ ਰੰਗ ਦਾ ਡੰਡਾ, ਸਤਿ ਭੂਮਿਕਾ ਕਰ ਸਫ਼ਾਈਆ। ਜਿਥੇ ਤੇਰਾ ਦਵਾਰਾ ਸਚਖੰਡਾ, ਓਹ ਘਰ ਦੇਣਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸ੍ਰੀ ਭਗਵਾਨ ਕਹੇ ਤੁਸੀਂ ਮੇਰੇ ਸੱਜਣ ਸੁਹੇਲ, ਸੋਹਣੇ ਨਜ਼ਰੀ ਆਈਆ। ਚਾੜ੍ਹਾਂ ਰੰਗ ਨਵੇਲ, ਇਕੋ ਵਾਰ ਰੰਗਾਈਆ। ਅੰਤਮ ਲਵਾਂ ਮੇਲ, ਹੋਵੇ ਨਾ ਕੋਇ ਜੁਦਾਈਆ। ਭਾਗ ਲਗਾ ਕੇ ਗੁਰੂ ਗੁਰ ਚੇਲ, ਚੇਲਾ ਗੁਰ ਬਣਤ ਬਣਾਈਆ। ਜੋਤ ਜਗਾ ਕੇ ਬਿਨ ਬਾਤੀ ਤੇਲ, ਇਕੋ ਨੂਰ ਕਰਾਂ ਰੁਸ਼ਨਾਈਆ। ਆਪਣਾ ਵਖਾਵਾਂ ਅਗੰਮੀ ਖੇਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਤਾ ਆਪਣੇ ਨਾਲ ਜੁੜਾਈਆ। ਜਨ ਭਗਤੋ ਜਾਇਓ ਜਾਗ, ਜਾਗਣ ਵੇਲਾ ਆਇਆ। ਘਰ ਮਿਲੇ ਕੰਤ ਸੁਹਾਗ, ਠਾਕਰ ਬੇਪਰਵਾਹਿਆ। ਜਿਸ ਦਾ ਸਭ ਤੋਂ ਵੱਖਰਾ ਰਾਗ, ਅਨੁਰਾਗੀ ਆਪ ਸੁਣਾਇਆ। ਦੁਰਮਤ ਮੈਲ ਧੋਵੇ ਦਾਗ਼, ਅੰਮ੍ਰਿਤ ਜਾਮ ਪਿਆਇਆ। ਸ਼ਬਦ ਵਜਾਏ ਨਾਦ, ਧੁਨ ਆਤਮਕ ਰਾਗ ਅਲਾਇਆ। ਧੁਰ ਦਾ ਬਣੇ ਬਾਪ, ਪਤਿਪਰਮੇਸ਼ਵਰ ਬੇਪਰਵਾਹਿਆ। ਕੋਟ ਜਨਮ ਦੇ ਉਤਾਰੇ ਪਾਪ, ਕਾਇਆ ਖੇੜਾ ਵੇਖ ਵਖਾਇਆ। ਘਰ ਘਰ ਨਜ਼ਰੀ ਆਵੇ ਆਪ, ਭਗਤਾਂ ਲਏ ਉਠਾਇਆ। ਗੁਰਮੁਖਾਂ ਦਏ ਸ਼ਾਬਾਸ਼, ਜੋ ਚਲ ਆਏ ਸਰਨਾਇਆ। ਅੱਜ ਦੀ ਰਾਤ ਵੇਲਾ ਖ਼ਾਸ, ਖ਼ਸੂਸੀਅਤ ਤੁਹਾਡੀ ਦਏ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਇਆ। ਜਨ ਭਗਤ

ਕਹੇ ਭਗਵਨ ਤੂੰ ਬੜਾ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਕਿਸੇ ਨੇ ਤੈਨੂੰ ਕਿਹਾ ਖ਼ੁਦਾ, ਕੋਈ ਖ਼ੁਦੀ ਵਿਚ ਨਚਾਈਆ। ਕੋਈ ਬਣ ਕੇ ਤੇਰਾ ਗਵਾਹ, ਸ਼ਹਾਦਤ ਨਾਮ ਵਾਲੀ ਭੁਗਤਾਈਆ। ਕੋਈ ਝਗੜਾ ਗਿਆ ਪਾ, ਦੀਨਾਂ ਮਜ਼੍ਹਬਾਂ ਵੰਡ ਵੰਡਾਈਆ। ਕੋਈ ਸਜਦਿਆਂ ਵਿਚ ਸੀਸ ਝੁਕਾ, ਡੰਡਾਵਤ ਕਰ ਕੇ ਨਮੋ ਨਮੋ ਸੁਣਾਈਆ। ਕੋਈ ਧੂੜੀ ਖ਼ਾਕ ਰਮਾ, ਚਿਮਟੇ ਰਿਹਾ ਵਜਾਈਆ। ਕੋਈ ਮੰਦਰ ਮਠ ਬਣਾ, ਟੱਲਾਂ ਰਿਹਾ ਖੜਕਾਈਆ। ਕੋਈ ਮਸਜਿਦ ਮਸੀਤ ਰਿਹਾ ਸੁਹਾ, ਮਹਿਰਾਬ ਕਰੇ ਰੁਸ਼ਨਾਈਆ। ਕੋਈ ਠਾਕਰ ਸਵਾਮੀ ਰਿਹਾ ਮਨਾ, ਮੁਨਾਦੀ ਨਾਲ ਵੱਜੇ ਵਧਾਈਆ। ਜਨ ਭਗਤਾਂ ਇਕੋ ਤੇਰਾ ਦਰ ਮੰਗਿਆ ਆ, ਜਗਤ ਨਾਤੇ ਦਿਤੇ ਗਵਾਈਆ। ਤੂੰ ਪਾਤਸ਼ਾਹਾਂ ਦਾ ਪਾਤਸ਼ਾਹ, ਸ਼ਹਿਨਸ਼ਾਹ ਅਖਵਾਈਆ। ਆਪਣੇ ਰਸਤੇ ਲੈਣਾ ਲਾ, ਪੜਦਾ ਦੇਣਾ ਉਠਾਈਆ। ਫਿਰ ਵੀ ਪ੍ਰਭੂ ਤੇਰਾ ਨਹੀਂ ਵਸਾਹ, ਕਿਸ ਵੇਲੇ ਕਰੇਂ ਜੁਦਾਈਆ। ਜੇ ਸ਼ਬਦੀ ਗੋਬਿੰਦ ਨਾਲ ਦਏਂ ਮਿਲਾ, ਉਹ ਵਿਛੋੜਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਦਾ ਲੇਖਾ ਦੇ ਵਖਾਈਆ। ਸ੍ਰੀ ਭਗਵਾਨ ਕਹੇ ਭਗਤੋ ਮੇਰੇ ਉਤੇ ਰਖਿਓ ਭਰੋਸਾ, ਸਚ ਦਿਆਂ ਜਣਾਈਆ।ਅਗੇ ਰਹਿਣ ਨਾ ਦੇਵਾਂ ਜਨਮ ਜਨਮ ਦਾ ਰੋਸਾ, ਰੁੱਸਿਆਂ ਲਵਾਂ ਮਿਲਾਈਆ। ਤੁਹਾਡਾ ਵਸਾਵਾਂ ਸਾਢੇ ਤਿੰਨ ਹੱਥ ਦਾ ਕੋਠਾ, ਮੰਦਰ ਅੰਦਰ ਡੇਰਾ ਲਾਈਆ। ਤੁਹਾਨੂੰ ਪੜ੍ਹਨਾ ਪੈਣਾ ਨਹੀਂ ਕੋਈ ਪੋਥਾ, ਅੱਖਰ ਇਕੋ ਦੇਣਾ ਸਮਝਾਈਆ। ਰਾਹ ਦੱਸ ਕੇ ਮੰਜ਼ਲ ਤੋਂ ਪਰੇ ਸੌਖਾ, ਪੈਂਡਾ ਦੇਣਾ ਮੁਕਾਈਆ। ਜਿਥੇ ਝਗੜਾ ਰਹੇ ਨਾ ਚੌਦਾਂ ਲੋਕਾ, ਚੌਦਾਂ ਵਿਦਿਆ ਨਾ ਕੋਇ ਜਣਾਈਆ। ਓਥੇ ਇਕੋ ਸ਼ਬਦ ਗੁਰੂ ਦਾ ਹੋਕਾ, ਦੂਜਾ ਹੁਕਮ ਨਾ ਕੋਇ ਮਨਾਈਆ। ਅਗੇ ਦੀ ਰਹੇ ਕੋਈ ਨਾ ਸੋਚਾ, ਸੋਚਾਂ ਵਿਚ ਨਾ ਕਿਸੇ ਭਵਾਈਆ। ਤੁਹਾਡੀ ਪੂਰੀ ਕਰਾਂ ਲੋਚਾ, ਲੋਚਨ ਅੰਦਰੋਂ ਦਿਆਂ ਖੁਲ੍ਹਾਈਆ। ਲੁਕਿਆ ਰਹੇ ਨਾ ਕੋਈ ਲੋਕਮਾਤ ਗੋਸ਼ਾ, ਫੜ ਬਾਹੋਂ ਲਵਾਂ ਜਗਾਈਆ। ਪਿਛਲਿਆਂ ਸਾਧਾਂ ਵਰਗਾ ਕਰਨਾ ਪਏ ਨਾ ਕੋਇ ਮਹੋਛਾ, ਮੁਸ਼ਕਲ ਆਪੇ ਹਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਹਾਨੂੰ ਦੱਸੇ ਇਕ ਸਲੋਕਾ, ਦੂਜੇ ਦੀ ਲੋੜ ਰਹੇ ਨਾ ਰਾਈਆ। ਜਨ ਭਗਤ ਕਹਿਣ ਪ੍ਰਭੂ ਵੇਖੀਂ ਕੱਚੀ ਨਾ ਪਾਈਂ ਗੰਢ, ਗੰਢਣਹਾਰ ਤੇਰੀ ਵਡਿਆਈਆ। ਅਸੀਂ ਹੈਰਾਨ ਪਰੇਸ਼ਾਨ ਦੰਗ, ਦੰਗਾ ਪੈਣਾ ਵਿਚ ਲੋਕਾਈਆ। ਚਾਰ ਕੁੰਟ ਨਹੀਂ ਦਿਸਣੀ ਠੰਢ, ਅਗਨੀ ਤਤ ਤਪਾਈਆ। ਸ੍ਰਿਸ਼ਟੀ ਹੋਣੀ ਰੰਡ, ਸੁਹਾਗੀ ਕੰਤ ਨਾ ਕੋਇ ਹੰਢਾਈਆ। ਵੇਖੀਂ ਆਪਣਿਆਂ ਭਗਤਾਂ ਨੂੰ ਕਦੀ ਨਾ ਦੇਵੀਂ ਕੰਡ, ਪੁਸ਼ਤ ਪਨਾਹ ਹੱਥ ਟਿਕਾਈਆ। ਜੁਗਾਂ ਪਿਛੋਂ ਤੇਰੀ ਆਉਂਦੇ ਵਿਚ ਵੰਡ, ਵੰਡ ਜਗਤ ਨਾਲੋਂ ਕਰਾਈਆ। ਕਿਸੇ ਨੂੰ ਕਦੀ ਨਾ ਦੇਵੀਂ ਦੰਡ, ਮਿਹਰ ਨਜ਼ਰ ਨਾਲ ਤਰਾਈਆ। ਸਭ ਦਾ ਖ਼ੁਸ਼ੀ ਕਰਨਾ ਬੰਦ ਬੰਦ, ਬੰਦਗੀ ਆਪਣੀ ਦੇਣੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਦੇਣਾ ਉਠਾਈਆ। ਜਨ ਭਗਤੋ ਮੇਰੇ ਉਤੇ ਕਰਿਓ ਵਿਸ਼ਵਾਸ, ਸ੍ਰੀ ਭਗਵਾਨ ਸਦਾ ਸਮਝਾਇੰਦਾ। ਭਗਤਾਂ ਦਾ ਸਦਾ ਦਾਸ, ਸੇਵਕ ਸੇਵਾਦਾਰ ਅਖਵਾਇੰਦਾ। ਉਨ੍ਹਾਂ ਦੇ ਵਸਾਂ ਪਾਸ, ਜਿਹੜਾ ਅੰਦਰੇ ਅੰਦਰ ਮੇਰਾ ਰਾਹ ਤਕਾਇੰਦਾ। ਪ੍ਰਭੂ ਜਾਨਣਹਾਰਾ ਸਭ ਦੀ ਖ਼ਾਹਿਸ਼, ਲੱਖ ਚੁਰਾਸੀ ਖੋਜ ਖੁਜਾਇੰਦਾ। ਮਿਹਰਵਾਨ ਹੋ ਕੇ ਤੁਹਾਡੇ ਅੰਦਰ ਕਰਾਂ ਵਾਸ, ਵਾਸਤਾ ਆਪਣੇ ਨਾਲ ਜੁੜਾਇੰਦਾ। ਤੁਹਾਡਾ ਵੇਖਾਂ ਘਰ ਗ੍ਰਹਿ ਮੰਦਰ ਥਾਨ ਨਿਵਾਸ, ਜਿਥੇ ਦੀਵਾ ਬਾਤੀ ਕਮਲਾਪਾਤੀ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਮਿਹਰ ਨਜ਼ਰ ਇਕ ਉਠਾਇੰਦਾ। ਜਨ ਭਗਤ ਕਹਿਣ ਪ੍ਰਭੂ ਤੇਰਾ ਝਗੜਾ ਸਦਾ ਕ਼ਦੀਮ, ਪੂਰਬ ਨਜ਼ਰੀ ਆਈਆ। ਗੁਰ ਅਵਤਾਰ ਪੈਗ਼ੰਬਰ ਤੇਰੇ ਮੁਨੀਮ, ਲਿਖ ਲਿਖ ਲੇਖਾ ਗਏ ਕ਼ਲਮ ਸ਼ਾਹੀਆ। ਕਿਸੇ ਨੂੰ ਅਲਿਫ਼ ਸਿਖਾਈ ਕਿਸੇ ਨੂੰ ਮੀਮ, ਕਿਸੇ ਨੂੰ ਨੁਕ਼ਤਿਆਂ ਵਿਚੋਂ ਬਾਹਰ ਕਢਾਈਆ। ਜੁਗ ਚੌਕੜੀ ਕਰਦਾ ਰਿਹੋਂ ਤਰਮੀਮ, ਆਪਣੀ ਬਣਤ ਬਣਾਈਆ। ਕਿਸੇ ਨੂੰ ਅੱਖ ਪਰਤੱਖ ਵਖਾਏ ਸੀਨ, ਸਮਝ ਰਮਜ਼ ਵਿਚ ਮਿਲਾਈਆ। ਕਿਸੇ ਨੂੰ ਨਰ ਬਣਾਇਆ ਕਿਸੇ ਨੂੰ ਮਦੀਨ, ਆਪ ਪੜਦਿਆਂ ਵਿਚ ਆਪਣਾ ਆਪ ਛੁਪਾਈਆ। ਤੇਰੇ ਉਤੇ ਕਿਸ ਤਰ੍ਹਾਂ ਆਵੇ ਯਕੀਨ, ਜੋ ਯਕੇ ਬਾਦ ਦੀਗਰੇ ਸਾਰਿਆਂ ਨੂੰ ਰਿਹਾ ਭਵਾਈਆ। ਅਸੀਂ ਤੇਰੇ ਭਗਤ ਨਹੀਂ ਕੋਈ ਕਮੀਨ, ਭੁੱਖੇ ਨੰਗੇ ਮੰਗਤੇ ਨਜ਼ਰ ਕੋਇ ਨਾ ਆਈਆ। ਕਿਉਂ, ਸਾਡਾ ਨਾ ਕੋਈ ਮਜ਼੍ਹਬ ਨਾ ਕੋਈ ਦੀਨ, ਜਾਤ ਪਾਤ ਵੰਡ ਨਾ ਕੋਇ ਵਖਾਈਆ। ਅਸੀਂ ਪੈਰਾਂ ਹੇਠਾਂ ਦੇਣੇ ਲੋਕ ਤੀਨ, ਚੌਦਾਂ ਲੋਕ ਚੌਦਾਂ ਤਬਕ ਠੇਡਿਆਂ ਨਾਲ ਉਡਾਈਆ। ਅਸੀਂ ਨਹੀਂ ਮੰਨਣੀ ਤੇਰੀ ਤਕ਼ਸੀਮ, ਇਕੋ ਰੰਗ ਲੈਣਾ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਮੰਗ ਮੰਗਾਈਆ। ਜਨ ਭਗਤ ਕਹਿਣ ਅਸੀਂ ਕੋਈ ਭੁੱਖੇ ਨੰਗੇ ਨਹੀਂ ਭਿਖਾਰੀ, ਧੁਰ ਦਾ ਢੋਲਾ ਦਈਏ ਸੁਣਾਈਆ। ਬੇਸ਼ਕ ਤੂੰ ਨਿਰਗੁਣ ਜੋਤ ਨਿਰੰਕਾਰੀ, ਨੂਰ ਤੇਰਾ ਸਾਡਾ ਨੂਰ ਨਜ਼ਰੀ ਆਈਆ। ਸਾਡੀ ਤਨ ਮਾਟੀ ਨਹੀਂ ਬੇਕਾਰੀ, ਖ਼ਾਲੀ ਰੂਪ ਨਾ ਕੋਇ ਵਖਾਈਆ। ਅਸੀਂ ਕੱਚੀ ਕਦੀ ਨਹੀਂ ਲਾਈ ਯਾਰੀ, ਜਨ ਭਗਤ ਰਹੇ ਸੁਣਾਈਆ। ਜੇ ਸਾਡੀ ਆਤਮਾ ਰਹਿ ਜਾਏ ਕਵਾਰੀ, ਤੈਨੂੰ ਖ਼ਾਵੰਦ ਨਾ ਕੋਇ ਬਣਾਈਆ। ਜੇ ਤੂੰ ਕਰੇਂ ਨਾ ਸਾਡੀ ਤਰਫ਼ਦਾਰੀ, ਅਸਾਂ ਝਗੜਾ ਲੈਣਾ ਪਾਈਆ। ਸਾਨੂੰ ਤੇਰੇ ਮਿਲਣ ਦੀ ਬੀਮਾਰੀ, ਰੋਗ ਸਕੇ ਨਾ ਕੋਇ ਹਟਾਈਆ। ਤੇਰਿਆਂ ਚਰਨਾਂ ਉਤੇ ਤੇਰਿਆਂ ਭਗਤਾਂ ਦੀ ਸਦਾ ਘਸਦੀ ਰਹੀ ਦਾੜ੍ਹੀ, ਆਪ ਆਪਣਾ ਗਏ ਮਿਟਾਈਆ। ਤੈਨੂੰ ਲੱਭਣ ਜਾਈਏ ਵਿਚੋਂ ਜੰਗਲ ਤੇ ਪਹਾੜੀ, ਤੂੰ ਬੈਠਾ ਰਹੇਂ ਘਰ ਘਰ ਡੇਰਾ ਲਾਈਆ। ਕਿਉਂ ਕੱਟੀਏ ਖਆਰੀ ? ਤੂੰ ਸਾਡਾ ਅਸੀਂ ਤੇਰੇ ਬਿਨਾ ਤੇਰੇ ਦੂਜੀ ਓਟ ਨਾ ਕੋਇ ਤਕਾਈਆ। ਓ ਪ੍ਰਭੂ ਤੂੰ ਸਾਡਾ ਬਣ ਪੁਜਾਰੀ, ਜਨ ਭਗਤ ਰਹੇ ਸੁਣਾਈਆ। ਤੂੰ ਆਇਉਂ ਸਾਡੇ ਦਵਾਰੀ, ਦਵਾਰਕਾ ਵਾਸੀ ਤੇਰੇ ਅੰਦਰ ਸੇਵ ਕਮਾਈਆ। ਤੈਨੂੰ ਨਹੀਂ ਪਤਾ ਇਹ ਜੱਟ ਫੜ ਕੇ ਔਣ ਸਾਂਘੇ ਤੇ ਕੁਹਾੜੀ, ਡਾਂਗਾਂ ਹੱਥਾਂ ਵਿਚ ਫੜਾਈਆ। ਵਟ ਮੁੱਛਾਂ ਨੂੰ ਰਹੇ ਚਾੜ੍ਹੀ, ਬਲ ਆਪਣਾ ਰਹੇ ਵਧਾਈਆ। ਜਿਨ੍ਹਾਂ ਦੀ ਗੋਬਿੰਦ ਪੈਜ ਸਵਾਰੀ, ਤੂੰ ਉਨ੍ਹਾਂ ਦੀ ਕੱਟਣੀ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਲੈਣਾ ਮਿਲਾਈਆ। ਜਨ ਭਗਤੋ ਮੇਰੇ ਨਾਲ ਨਾ ਪਾਇਓ ਝਗੜਾ, ਸਭ ਨੂੰ ਦਿਆਂ ਸੁਣਾਈਆ। ਮੈਂ ਸਾਥ ਦੇਵਾਂ ਤੁਹਾਡਾ ਸਗਲਾ, ਦੋ ਜਹਾਨਾਂ ਸੰਗ ਮਿਲਾਈਆ। ਮੈਥੋਂ ਅਹਿਵਾਲ ਸੁਣ ਲਓ ਅਗਲਾ, ਪੜਦੇ ਓਹਲੇ ਦਿਆਂ ਉਠਾਈਆ। ਤੁਹਾਨੂੰ ਫਿਰਨ ਨਹੀਂ ਦੇਂਦਾ ਵਿਚ ਜੰਗਲਾਂ, ਘਰ ਘਰ ਕਰਾਂ ਰੁਸ਼ਨਾਈਆ। ਆਪਣੇ ਨਾਮ ਦਾ ਕਰ ਕੇ ਚਾਰ ਮੰਗਲਾ, ਧੁੰਨ ਨਾਦ ਕਰਾਂ ਸ਼ਨਵਾਈਆ। ਤੁਹਾਨੂੰ ਬਨ੍ਹੌਂਣਾ ਨਹੀਂ ਕਿਸੇ ਸ਼ਰਅ ਵਾਲੇ ਸੰਗਲਾ, ਜ਼ੰਜੀਰਾਂ ਵਿਚੋਂ ਬਾਹਰ ਕਢਾਈਆ। ਸਚਖੰਡ ਦਵਾਰਾ ਦੇਵਾਂ ਬੰਗਲਾ, ਛੱਪਰ ਛੰਨ ਨਾ ਕੋਇ ਛੁਹਾਈਆ। ਓਹ ਗੁਰਮੁਖ ਓਥੇ ਕੋਈ ਰਹੇ ਨਾ ਗੰਦਲਾ, ਸ਼ਹਿਨਸ਼ਾਹ ਦੇਵੇ ਮਾਣ ਵਡਿਆਈਆ। ਤੁਸਾਂ ਨੂੰ ਇਕੋ ਦੱਸਣੀ ਬੰਦਨਾ, ਬੰਦਗੀ ਦੇਣੀ ਜਣਾਈਆ। ਜਨ ਭਗਤ ਜੋ ਕੁਛ ਮੰਗਣਾ ਮੰਗ ਲਾ, ਦੇਵਣਹਾਰ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਅਪਣਾ ਹੱਥ ਟਿਕਾਈਆ।

ਜਨ ਭਗਤ ਕਹੇ ਪ੍ਰਭੂ ਤੂੰ ਕੀ ਦੇਣਾ ਸੂਮਾਂ, ਸੂਮਾਂ ਦਾ ਸੂਮ ਨਜ਼ਰੀ ਆਈਆ। ਅਸੀਂ ਕੁਛ ਨਹੀਂ ਮੰਗਦੇ ਇਕੋ ਦਰਸ਼ਨ ਕਰਨਾ ਚਾਹੁੰਦੇ ਨੈਣਾਂ, ਨਿਜ ਨੇਤਰ ਅੱਖ ਦੇ ਖੁਲ੍ਹਾਈਆ। ਤੇਰੇ ਜਗਤ ਵਹਿਣ ਵਿਚ ਕਦੀ ਨਹੀਂ ਵਹਿਣਾ, ਮਾਇਆ ਵਿਚ ਨਾ ਕੋਇ ਰੁੜ੍ਹਾਈਆ। ਅਸੀਂ ਨਾਤਾ ਛੱਡ ਕੇ ਭਾਈ ਭੈਣਾਂ, ਝਗੜੇ ਦਿਤੇ ਮੁਕਾਈਆ। ਤੇਰੇ ਨਾਮ ਦਾ ਪਾ ਕੇ ਗਹਿਣਾ, ਘੁੰਗਟ ਪੜਦਾ ਦਿਤਾ ਉਠਾਈਆ। ਇਕੋ ਤੇਰਾ ਭਾਣਾ ਸਹਿਣਾ, ਦੂਜੇ ਦੀ ਲੋੜ ਰਹੀ ਨਾ ਰਾਈਆ। ਜੇ ਤੂੰ ਨਾ ਮੰਨਿਆ ਕਹਿਣਾ, ਅਸੀਂ ਜਾਣਾ ਮੁਖ ਭਵਾਈਆ। ਫੇਰ ਤੈਨੂੰ ਪ੍ਰਭੂ ਪ੍ਰਭੂ ਕਿਸੇ ਨਹੀਂ ਕਹਿਣਾ, ਤੈਨੂੰ ਮੱਥੇ ਨਾ ਕੋਈ ਘਸਾਈਆ। ਅਸੀਂ ਭਗਤੀਉਂ ਬਿਨਾ ਆਪਣਾ ਲਹਿਣਾ ਲੈਣਾ, ਜੁਗ ਜੁਗ ਤੇਰੀ ਸੇਵ ਕਮਾਈਆ। ਖ਼ਾਲੀ ਹੱਥ ਕਦੇ ਨਹੀਂ ਬਹਿਣਾ, ਝੋਲੀਆਂ ਭਰ ਕੇ ਘਰਾਂ ਨੂੰ ਜਾਈਏ ਚਾਈਂ ਚਾਈਂਆ। ਓਏ ਪ੍ਰਭੂ ਅਸਾਂ ਕੀ ਕਰਨੀ ਤੇਰੀ ਕਾਮਧੇਨਾ, ਐਰਾਪਤ ਹਾਥੀ ਕੰਮ ਕਿਸ ਆਈਆ। ਇਕੋ ਤੇਰੇ ਪ੍ਰੇਮ ਅੰਦਰ ਰਹਿਣਾ, ਹੋਵੇ ਨਾ ਕਦੇ ਜੁਦਾਈਆ। ਜੇ ਤੂੰ ਸਮਝੇਂ ਤਰਫ਼ੈਣਾ, ਕਰਵਟ ਲਏਂ ਬਦਲਾਈਆ। ਫੇਰ ਨਾ ਕੋਈ ਐਨ ਤੇ ਨਾ ਕੋਈ ਗ਼ੈਨਾ, ਨਾ ਕੋਈ ਨੁਕ਼ਤਾ ਮੁਕਤਾ ਕਰੇ ਪੜ੍ਹਾਈਆ। ਨਾ ਕੋਈ ਰਸਨ ਨਾ ਕੋਈ ਸ਼ਬਦ ਨਾਮ ਰਸੈਣਾ, ਨਾ ਕੋਈ ਢੋਲੇ ਗੀਤ ਅਲਾਈਆ। ਓ ਪ੍ਰਭੂ ਬਿਨਾ ਭਗਤਾਂ ਕਿਹਦੇ ਘਰ ਬਣੇ ਪਰਾਹੁਣਾ, ਕਿਸ ਦੇ ਘਰ ਵੜ ਕੇ ਖ਼ੁਸ਼ੀ ਮਨਾਈਆ। ਤੈਨੂੰ ਕਿਤੇ ਨਾ ਆਵੇ ਚੈਨਾ, ਅਸਾਂ ਨਹੀਂ ਸੁਣਨੀ ਤੇਰੀ ਸਿਫ਼ਤ ਸਾਲਾਹੀਆ। ਬਿਨਾ ਭਗਤਾਂ ਤੋਂ ਮਨਮੁਖ ਤੈਂਨਾ, ਧੱਕਿਆ ਨਾਲ ਬਾਹਰ ਦੇਣ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦਰ ਦੇ ਵਖਾਈਆ। ਜਨ ਭਗਤ ਕਹਿਣ ਤੈਨੂੰ ਕਹਿੰਦੇ ਠਾਕਰਾਂ ਦਾ ਠਾਕਰ, ਪਰਵਰਦਿਗਾਰ ਨਜ਼ਰੀ ਆਈਆ। ਤੇਰਾ ਨਾਮ ਕਹਿੰਦੇ ਡੂੰਘਾ ਸਾਗਰ, ਵਹਿਣਾਂ ਵਿਚ ਰੁੜ੍ਹਾਈਆ। ਅਸੀਂ ਕਹਿੰਦੇ ਸਾਡੇ ਨਿਰਮਲ ਕਰਮ ਕਰ ਉਜਾਗਰ, ਕਰਮਾਂ ਦਾ ਲੇਖਾ ਆਏ ਮੁਕਾਈਆ। ਸਾਨੂੰ ਮਿਲ ਗਿਆ ਸ਼ਬਦੀ ਗੁਰ ਸੂਰਾ ਬਹਾਦਰ, ਸੂਰਬੀਰ ਬੇਪਰਵਾਹੀਆ। ਜਿੰਨਾਂ ਚਿਰ ਦਰ ਆਇਆਂ ਨੂੰ ਨਾ ਦੇਵੇਂ ਆਦਰ, ਆਪਣਾ ਦਰਸ ਨਾ ਦਏਂ ਵਖਾਈਆ। ਅਸੀਂ ਕਿਸੇ ਨਹੀਂ ਕਹਿਣਾ ਕ਼ਰੀਮ ਕ਼ਾਦਰ, ਕ਼ੁਦਰਤ ਨਾਲੋਂ ਨਾਤਾ ਲੈਣਾ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਾਸਾ ਲੈਣਾ ਬਦਲਾਈਆ। ਜਨ ਭਗਤੋ ਮੇਰੀ ਮੰਨ ਲਓ ਇਕ ਗੱਲ, ਗਲਵਕੜੀ ਲਵਾਂ ਪਾਈਆ। ਵਿਛੋੜਾ ਹੋਵੇ ਕਦੀ ਨਾ ਪਲ, ਪਲਕ ਨਾ ਹੋਏ ਜੁਦਾਈਆ। ਤੁਹਾਡੀ ਪ੍ਰੀਤੀ ਦਾ ਦੇਵਾਂ ਫਲ, ਫੁਲਵਾੜੀ ਇਕ ਮਹਿਕਾਈਆ। ਤੁਹਾਡੀ ਖ਼ਾਤਰ ਆਇਆ ਚਲ, ਚਲਿਤ੍ਰ ਦਿਆਂ ਬਣਾਈਆ। ਜਗਤ ਜਵਾਨੀ ਸਭ ਦੀ ਜਾਣੀ ਢਲ, ਢੋਲੀਆਂ ਢੋਲੇ ਰਾਗਾਂ ਨਾਦਾਂ ਵਿਚ ਗਾਈਆ। ਤੁਸੀਂ ਮੇਰੇ ਅੰਦਰ ਗਏ ਰਲ, ਰਲ ਮਿਲ ਇਕੱਠੇ ਝਟ ਲੰਘਾਈਆ। ਕੋਈ ਕਰਨਾ ਨਹੀਂ ਵਲ ਛਲ, ਛਲ ਦਾ ਵੇਲਾ ਦਿਤਾ ਮੁਕਾਈਆ। ਦੂਈ ਦਵੈਤ ਦਾ ਮੇਟਿਆ ਸਲ, ਆਪਣਾ ਤੀਰ ਲਗਾਈਆ। ਪਹਿਲੋਂ ਤੁਹਾਨੂੰ ਦਿਤਾ ਘੱਲ, ਫੇਰ ਆਪਣਾ ਫੇਰਾ ਪਾਈਆ। ਪ੍ਰਭੂ ਸਦਾ ਭਗਤਾਂ ਵੱਲ, ਵਲਵਲੇ ਅੰਦਰੋਂ ਦਏ ਕਢਾਈਆ। ਦੱਸ ਕੇ ਨਿਹਚਲ ਧਾਮ ਅਟਲ, ਘਰਾਨਾ ਪਿਛਲਾ ਦਿਆਂ ਵਖਾਈਆ। ਜਿਥੇ ਇਕੋ ਜੋਤ ਰਹੀ ਬਲ, ਤੇਲ ਬਾਤੀ ਦੀ ਲੋੜ ਰਹੀ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਰੰਗਾਈਆ। ਪ੍ਰਭੂ ਵਿਛੋੜੇ ਵਾਲਾ ਨਾ ਦੇਵੀਂ ਸਦਮਾ, ਸਦੀਆਂ ਦੇ ਰਾਹ ਤਕਾਈਆ। ਅਸੀਂ ਥੋੜ੍ਹੇ ਵਿਚੋਂ ਪਦਮਾ, ਅਰਥਾਂ ਵਿਚੋਂ ਨਜ਼ਰੀ ਆਈਆ। ਜਿਹੜੇ ਝੁਕਦੇ ਸਦਾ ਤੇਰੇ ਕ਼ਦਮਾਂ, ਨਾਤਾ ਜਗਤ

ਨਾਲੋਂ ਤੁੜਾਈਆ। ਜੇ ਤੂੰ ਸਾਨੂੰ ਸਚ ਦਵਾਰੇ ਸੱਦਣਾ, ਸਚਖੰਡ ਦੇਣੀ ਮਾਣ ਵਡਿਆਈਆ। ਫੇਰ ਅਸਾਂ ਤੈਨੂੰ ਹੋਰ ਕਿਤੇ ਨਹੀਂ ਲੱਭਣਾ, ਘਰ ਬੈਠਿਆਂ ਨਜ਼ਰੀ ਆਈਆ। ਅਸਾਂ ਤੇਰੇ ਨਾਲ ਨਾਦ ਹੋ ਕੇ ਵੱਜਣਾ, ਧੁਨ ਨਾਲ ਸ਼ਨਵਾਈਆ। ਤੇਰੇ ਪਰਕਾਸ਼ ਨਾਲ ਜਗਣਾ, ਨਿਰਗੁਣ ਨੂਰ ਹੋਵੇ ਰੁਸ਼ਨਾਈਆ। ਓ ਗੋਬਿੰਦ ਪਿਆਰੇ ਸੱਜਣਾ, ਏਥੇ ਓਥੇ ਕਟ ਜੁਦਾਈਆ। ਤੇਰਾ ਕੋਈ ਨਾ ਜਾਣੇ ਉਚਾ ਲੰਮਾ ਕ਼ੱਦਣਾ, ਕ਼ੁਦਰਤ ਦੇ ਮਾਲਕ ਬੇਪਰਵਾਹੀਆ। ਤੇਰੀ ਪ੍ਰੀਤੀ ਅੰਦਰ ਬੱਝਣਾ, ਬਚਨ ਇਕੋ ਦੇਣਾ ਸੁਣਾਈਆ। ਸ੍ਰੀ ਭਗਵਾਨ ਤੈਨੂੰ ਭਗਤਾਂ ਦਾ ਪੜਦਾ ਪੈਣਾ ਕੱਜਣਾ, ਕਲਜੁਗ ਤੋਂ ਲੈਣਾ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਛੱਬੀ ਪੋਹ ਕਹੇ ਮੈਂ ਕੀ ਕੁਝ ਸੁਣਿਆ ਬਚਨ ਬਿਲਾਸ, ਬਿਨ ਕੰਨਾਂ ਕੰਨ ਸੁਣਾਈਆ। ਮੈਂ ਅੱਖੀਂ ਵੇਖੀ ਭਗਤ ਭਗਵਾਨ ਦੀ ਪੈਂਦੀ ਰਾਸ, ਬਿਨ ਗੋਪੀ ਕਾਹਨ ਵੱਜੀ ਵਧਾਈਆ। ਆਤਮ ਪਰਮਾਤਮ ਦਾ ਬਣਿਆ ਸਾਥ, ਸੋਹਣਾ ਸੰਗ ਜਣਾਈਆ। ਉਤੋਂ ਝੁਕਦੇ ਮੰਡਲ ਆਕਾਸ਼, ਥਲਿਉਂ ਧਰਤੀ ਖ਼ੁਸ਼ੀ ਮਨਾਈਆ। ਝਗੜਾ ਰਹੇ ਨਾ ਕੋਈ ਪਰਭਾਸ, ਬਨਬਾਸ ਨਾ ਕੋਇ ਫਿਰਾਈਆ। ਗੁਰਮੁਖੋ ਜਿਧਰ ਜਾਓ ਤੁਹਾਡੀ ਪੂਰੀ ਕਰਾਂ ਆਸ, ਨਿਰਾਸਤਾ ਰੂਪ ਨਾ ਕੋਇ ਵਟਾਈਆ। ਵੇਖਿਓ ਤੁਸੀਂ ਕਦੀ ਨਾ ਬਣਿਓ ਬਦਮਾਸ਼, ਯਾਰੀ ਗੁੰਡਿਆਂ ਨਾਲ ਲਗਾਈਆ। ਤੁਹਾਡੇ ਅੰਦਰ ਲਾਉਣੀ ਉਹ ਜਾਗ, ਜਿਹੜੀ ਸੁਤਿਆਂ ਲਏ ਉਠਾਈਆ। ਨਾਮ ਦਾ ਦੇਣਾ ਵੈਰਾਗ, ਨੇਤਰ ਨੀਰ ਨਾ ਕੋਇ ਵਗਾਈਆ। ਪ੍ਰੇਮ ਦੀ ਲਾਉਣੀ ਆਗ, ਅਗਨੀ ਤਤ ਬੁਝਾਈਆ। ਜੇ ਨਹੀਂ ਜਗਿਆ ਤੇ ਜਗਾ ਦੇਣਾ ਚਰਾਗ਼, ਇਹੋ ਮੇਰੀ ਵਡਿਆਈਆ। ਬਿਨਾ ਸਾਬਣ ਤੋਂ ਤੁਹਾਡਾ ਧੋ ਦੇਣਾ ਦਾਗ਼, ਅੰਦਰੋਂ ਕਰਨੀ ਸਫ਼ਾਈਆ। ਜੇ ਮੈਥੋਂ ਜਾਓ ਭਾਜ, ਸ਼ਬਦ ਡੰਡੇ ਨਾਲ ਮੋੜ ਕੇ ਆਪਣੇ ਚਰਨਾਂ ਵਿਚ ਸੁਟਾਈਆ। ਬੇਸ਼ਕ ਹੁਣ ਹੱਥਾਂ ਉਤੇ ਨਹੀਂ ਬਾਜ਼, ਬਾਜ਼ਾਂ ਵਾਲਾ ਓਹੋ ਧੁਰ ਦਾ ਮਾਹੀਆ। ਜਿਸ ਨੂੰ ਸਮਝੇ ਨਾ ਕੋਇ ਦਿਮਾਗ਼, ਅਕ਼ਲਾਂ ਵਾਲਿਆਂ ਨਾ ਕੋਇ ਚਤੁਰਾਈਆ। ਰਾਤੀਂ ਸੁਤਿਆਂ ਬਿਨ ਕੰਨਾਂ ਸੁਣੋ ਮੇਰੀ ਆਵਾਜ਼, ਜੋ ਅੰਦਰੋਂ ਰਾਜ਼ ਦਏ ਖੁਲ੍ਹਾਈਆ। ਫੇਰ ਵੀ ਤੁਹਾਡਾ ਮੁਹਤਾਜ, ਸੇਵਕਾਂ ਦਾ ਸੇਵਕ ਨਜ਼ਰੀ ਆਈਆ। ਇਹ ਕੋਈ ਗਾਣਾ ਨਹੀਂ ਨਾਚ, ਨਟੂਆ ਨਾ ਵੇਖ ਵਖਾਈਆ। ਸਭ ਤੋਂ ਅਨੋਖੀ ਖ਼ੁਸ਼ੀਆਂ ਵਾਲੀ ਰਾਤ, ਰੁਤੜੀ ਰਹੀ ਮਹਿਕਾਈਆ। ਜਿਹੜੀ ਕਿਸੇ ਲੱਭੀ ਨਹੀਂ ਲੋਕਮਾਤ, ਮਾਤਾ ਪਿਤਾ ਬੱਚਿਆਂ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਜਣਾਈਆ। ਫੁੱਲ ਕਹੇ ਮੈਂ ਵੇਖੀ ਭਗਤਾਂ ਦੀ ਬਹਾਰ, ਫ਼ਸਲ ਸੋਹਣੀ ਨਜ਼ਰੀ ਆਈਆ। ਜਿਨ੍ਹਾਂ ਦੇ ਅੰਦਰ ਨਾਮ ਬੂਟਾ ਅਸਲ, ਆਪਣਾ ਰੰਗ ਬਦਲਾਈਆ। ਉਹ ਖਾ ਕੇ ਸੱਚੀ ਕ਼ਸਮ, ਕ਼ਿਸਮਤ ਰਹੇ ਬਦਲਾਈਆ। ਯਾਰ ਦਾ ਕਰ ਕੇ ਵਸਲ, ਸੇਜ ਰਹੇ ਹੰਢਾਈਆ। ਉਨ੍ਹਾਂ ਦੇ ਫਰਕੇ ਮਸਲ, ਮੁਸੱਰਤ ਵਿਚ ਪੇਸ਼ਾਨੀ ਰੂਪ ਬਦਲਾਈਆ। ਜਿਨ੍ਹਾਂ ਦੀ ਗੁਰ ਅਵਤਾਰਾਂ ਪੈਗ਼ੰਬਰਾਂ ਨਾਲ ਰਹਿ ਗਈ ਕਸਰ, ਲੇਖਾ ਓਹਨਾਂ ਦਾ ਝੋਲੀ ਪਾਈਆ। ਜਨ ਭਗਤੋ ਭਗਵਨ ਨਾਲ ਮਿਲ ਕੇ ਆਰਾਮ ਨਾਲ ਕਰਨਾ ਬਸਰ, ਬਿਸਤਰਿਆਂ ਦੀ ਲੋੜ ਰਹੇ ਨਾ ਰਾਈਆ। ਅਗੇ ਕੋਈ ਨਾ ਜਾਇਓ ਪਛੜ, ਪਿਛਲਿਆਂ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਫੁੱਲ ਕਹੇ ਮੈਂ ਗੁਰਮੁਖਾਂ ਵਲ ਕੀਤੀ ਦੀਦ, ਸਭ ਨੂੰ ਵੇਖ ਵਖਾਈਆ। ਵੇਖਿਓ ਕਿਸੇ ਦੇ ਉਤੇ ਗਲਬਾ ਪਾ ਨਾ ਜਾਵੇ ਨੀਂਦ, ਆਲਸ ਵਿਚ ਸੁਆਈਆ। ਇਹ ਮਾਲਕ ਵੇਖੋ ਅਜੀਬ, ਜਨਮ ਜਨਮ ਦੇਵੇ ਕਟਾਈਆ। ਤੁਹਾਡੇ ਅੰਦਰ ਰਹੇ ਕ਼ਰੀਬ,

ਦੂਰ ਦੁਰਾਡਾ ਪੰਧ ਮੁਕਾਈਆ। ਓ ਤੁਸਾਂ ਕਿਹੜੀ ਪੜ੍ਹਨੀ ਕ਼ੁਰਾਨ ਮਜੀਦ, ਕਲਮਿਆਂ ਵਿਚ ਸੀਸ ਝੁਕਾਈਆ। ਤੁਹਾਡੀ ਅੱਜ ਤੋਂ ਪੂਰੀ ਕੀਤੀ ਉਮੀਦ, ਆਮਦ ਵਿਚ ਖ਼ੁਸ਼ੀ ਮਨਾਈਆ। ਅੱਖਰਾਂ ਵਾਲੀ ਤੁਹਾਡੀ ਕਟ ਦਿਤੀ ਰਸੀਦ, ਰਸਤੇ ਵਿਚ ਨਾ ਕੋਇ ਅਟਕਾਈਆ। ਜਿਧਰ ਜਾਓ ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਪੈਗ਼ੰਬਰ ਤੁਹਾਡੀ ਕਰਨ ਦੀਦ, ਦੀਦਾ ਦਾਨਿਸਤਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਛੱਬੀ ਪੋਹ ਕਹੇ ਮੈਂ ਭਗਤਾਂ ਵੱਲ ਰਿਹਾ ਤੱਕ, ਬਿਨ ਅੱਖਾਂ ਅੱਖ ਖੁਲ੍ਹਾਈਆ। ਕੋਈ ਬੈਠਾ ਤੇ ਨਹੀਂ ਗਿਆ ਥੱਕ, ਮਨ ਵਾਸਨਾ ਹੋਈ ਹਲਕਾਈਆ। ਕੋਈ ਸੁਣਦਾ ਤੇ ਨਹੀਂ ਗਿਆ ਅੱਕ, ਸਰਵਣ ਬੰਦ ਕਰਾਈਆ। ਮੈਂ ਵੇਖਣੇ ਸਾਰੇ ਅਨਝੱਕ, ਚਾਰੋਂ ਕੁੰਟ ਅੱਖ ਖੁਲ੍ਹਾਈਆ। ਜੇ ਕੋਈ ਭੱਜਣ ਲੱਗੇ ਤਾਂ ਸ਼ਬਦ ਡੰਡੇ ਨਾਲ ਲੈਣੇ ਡੱਕ, ਹੁਕਮ ਨਾਲ ਲੈਣੇ ਡਰਾਈਆ। ਤੁਹਾਡੇ ਅੰਦਰ ਵਾੜ ਕੇ ਆਪਣੀ ਮਤ, ਮਨਮਤ ਬਾਹਰ ਕਢਾਈਆ। ਤੁਹਾਡੀ ਵੇਖ ਕੇ ਹਕ਼ੀਕ਼ਤ ਹੱਕ, ਹੁਕਮ ਰਿਹਾ ਸੁਣਾਈਆ। ਛੇਤੀ ਛੇਤੀ ਤੁਹਾਡੀ ਅੰਦਰੋਂ ਖੋਲ੍ਹ ਦੇਣੀ ਅੱਖ, ਕਟ ਦੇਣੀ ਜੁਦਾਈਆ। ਫੇਰ ਆਪੇ ਸਮਝ ਜਾਓਗੇ ਸਚ, ਇਹ ਮਾਲਕ ਧੁਰ ਦਾ ਮਾਹੀਆ। ਜਿਸ ਦੇ ਕੋਲੋਂ ਕੋਈ ਨਾ ਸਕੇ ਬਚ, ਤੀਰ ਅਣਿਆਲਾ ਦਏ ਚਲਾਈਆ। ਦਰ ਆਇਆਂ ਨੂੰ ਸਾਚਾ ਮਾਰਗ ਦੇਵੇ ਦੱਸ, ਦਹਿ ਦਿਸ਼ਾ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਛੱਬੀ ਪੋਹ ਕਹੇ ਮੈਂ ਅੰਦਰੋਂ ਕੁਛ ਨਿਮ੍ਹੀ ਨਿਮ੍ਹੀ ਸੁਣੀ ਧੁਨ, ਜੋ ਧੁਣਕੀ ਰਹੀ ਵਜਾਈਆ। ਕੋਈ ਨਾ ਜਾਣੇ ਪ੍ਰਭ ਦੇ ਗੁਣ, ਗੁਣਵੰਤ ਨਾ ਕੋਇ ਦ੍ਰਿੜਾਈਆ। ਕਿਸੇ ਨੂੰ ਪਤਾ ਨਹੀਂ ਕੀ ਖੇਲ ਹੋਣਾ ਹੁਣ, ਅਗੇ ਕੀ ਵੱਜੇ ਵਧਾਈਆ। ਬ੍ਰਹਮਾ ਕਹੇ ਮੇਰੀ ਸ੍ਰਿਸ਼ਟੀ ਵਿਚੋਂ ਥੋੜ੍ਹੇ ਲਏ ਚੁਣ, ਵਿਸ਼ਨੂੰ ਕਹੇ ਵਿਸ਼ਵ ਵਿਚੋਂ ਗੁਰਮੁਖ ਆਪਣੇ ਰੰਗ ਰੰਗਾਈਆ। ਸ਼ੰਕਰ ਕਹੇ ਇਹ ਲੱਖ ਚੁਰਾਸੀ ਵਿਚੋਂ ਚੱਖਣ ਵਾਲਾ ਲੂਣ, ਭਗਤ ਸੁਹੇਲੇ ਆਪਣੇ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗੇ ਹੋਰ ਨਾ ਦੇਵੇ ਕਿਸੇ ਨੂੰ ਕੂਣ, ਜਿਹਵਾ ਰਸਨਾ ਬੰਦ ਕਰਾਈਆ। ਜਨ ਭਗਤ ਕਹਿਣ ਛੱਬੀ ਪੋਹ ਕਹਿੰਦਾ ਕੀ, ਸਾਨੂੰ ਰਿਹਾ ਸੁਣਾਈਆ। ਫੁੱਲ ਕਹੇ ਇਹ ਜੀ ਆਇਆ ਨੂੰ ਕਹਿੰਦਾ ਜੀ, ਜੀਵਣ ਗਿਆ ਬਦਲਾਈਆ। ਅਗੇ ਇਕੋ ਦੇ ਬਣ ਜਾਓ ਪੁੱਤਰ ਧੀ, ਇਕੋ ਪਿਤਾ ਮਾਈਆ। ਝਗੜਾ ਚੁਕ ਜਾਏ ਸਾਢੇ ਤਿੰਨ ਹੱਥ ਸੀਂ, ਘਰ ਸਾਚੇ ਦਏ ਬਹਾਈਆ। ਓਥੇ ਗਿਣਨੀ ਪਏ ਨਾ ਕੋਈ ਇਕੀ ਵੀਹ, ਬੀਸ ਇਕੀਸ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਤਾ ਆਪਣੇ ਨਾਲ ਰਖਾਈਆ। ਛੱਬੀ ਪੋਹ ਕਹੇ ਮੈਂ ਵੇਖਣੇ ਭਗਤ . . . . . . . . . . ਨਰਾਇਣ ਆਪਣੇ ਨਾਲ ਮਿਲਾਈਆ। ਕਿਹੜੀ ਆਤਮਾ ਜਿੱਤੀ ਤੇ ਕਿਹੜੀ ਹਾਰੀ, ਕਿਹੜੀ ਹਿਰਦੇ ਹਰਿ ਵਸਾਈਆ। ਕਿਹੜੀ ਬਣੀ ਕੁਲੱਖਣੀ ਨਾਰੀ, ਕਮਜਾਤ ਰੂਪ ਵਟਾਈਆ। ਕਿਹੜੀ ਬੰਧਾਏ ਸੱਚੀ ਯਾਰੀ, ਨਾਤਾ ਇਕੋ ਨਾਲ ਜੁੜਾਈਆ। ਕਵਣ ਬੋਲੇ ਸਚ ਜੈਕਾਰੀ, ਨਾਅਰਾ ਹੱਕ ਹੱਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਅਗਲਾ ਦਏ ਜਣਾਈਆ। ਲੇਖਾ ਕਹੇ ਮੈਨੂੰ ਸਾਰੇ ਕਹਿੰਦੇ ਲਿਖਤ, ਅੱਖਰਾਂ ਨਾਲ ਵਡਿਆਈਆ। ਗੁਰ ਅਵਤਾਰ ਪੈਗ਼ੰਬਰਾਂ ਮੇਰਾ ਦੱਸਿਆ ਭਵਿਖਤ, ਸ਼ਬਦਾਂ ਵਿਚ ਸ਼ਨਵਾਈਆ। ਕੋਈ ਸਮਝਿਆ ਨਾ ਵਿਚ ਸ੍ਰਿਸ਼ਟ, ਵਿਦਿਆ ਨਾ ਕੋਇ ਵਡਿਆਈਆ। ਖੁਲ੍ਹੀ ਨਾ ਕਿਸੇ ਦ੍ਰਿਸ਼ਟ, ਮਿਲਿਆ ਨਾ ਬੇਪਰਵਾਹੀਆ। ਕੋਈ ਲੱਭਦਾ

ਸਵਰਗ ਤੇ ਕੋਈ ਲੱਭਦਾ ਬਹਿਸ਼ਤ, ਸੰਤ ਸੁਹੇਲੇ ਸਵਰਗ ਬਹਿਸ਼ਤ ਪੈਰਾਂ ਨਾਲ ਪਰੇ ਸੁਟਾਈਆ। ਜਿਨ੍ਹਾਂ ਪ੍ਰਭ ਦੇ ਨਾਲ ਭੋਗਣਾ ਗ੍ਰਹਿਸਤ, ਸੁੰਞੀ ਸੇਜ ਨਾ ਕੋਇ ਬਣਾਈਆ। ਇਹ ਰਮਜ਼ ਰਾਮ ਨੂੰ ਦੱਸੀ ਇਕ ਵਸ਼ਿਸ਼ਟ, ਵਿਸ਼ੇਸ਼ ਦਿਤਾ ਦ੍ਰਿੜਾਈਆ। ਜਿਸ ਨੂੰ ਮਿਲਿਆਂ ਨਾ ਕੋਈ ਸੋਗ ਨਾ ਕੋਈ ਹਰਖ਼, ਦੁੱਖ ਰੋਗ ਨੇੜ ਕੋਇ ਨਾ ਆਈਆ। ਜਨ ਭਗਤ ਕਹਿਣ ਅੱਜ ਓਸੇ ਦੀ ਕਰਨੀ ਪਰਖ, ਜੋ ਪਾਰਖੂ ਬਣ ਕੇ ਵੇਖੇ ਜਗਤ ਲੋਕਾਈਆ। ਨਾਲੇ ਪ੍ਰੇਮ ਪਿਆਰ ਤੇ ਨਾਲੇ ਕਰਨਾ ਦਰਸ, ਨੇਤਰ ਲੋਚਨ ਆਪਣਾ ਆਪਣੇ ਨਾਲ ਜੁੜਾਈਆ। ਨਾਲੇ ਅਗਲਾ ਲੈਣਾ ਖਰਚ, ਪਲੇ ਗੰਢ ਲੈਣੀ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਰਾਹ ਦੇਣਾ ਵਖਾਈਆ। ਜਨ ਭਗਤੋ ਕਿਹੜਾ ਲੱਭੋ ਰਾਹ, ਰਹਿਬਰ ਦਏ ਵਖਾਈਆ। ਜਨ ਭਗਤ ਕਹਿਣ ਜਿਸ ਨੂੰ ਸਾਰੇ ਰਹੇ ਗਾ, ਸਿਫ਼ਤਾਂ ਵਿਚ ਸਾਲਾਹੀਆ। ਜੋ ਆਦਿ ਜੁਗਾਦਿ ਬਣੇ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਓਸ ਨਾਲ ਦਏ ਮਿਲਾ, ਤੂੰ ਓਹੋ ਨਜ਼ਰੀ ਆਈਆ। ਜੇ ਮੁਕਰਿਉਂ ਸਾਡਾ ਗੋਬਿੰਦ ਸਦਾ ਗਵਾਹ, ਸ਼ਹਾਦਤ ਇਕੋ ਦਏ ਭੁਗਤਾਈਆ। ਜਿਨ੍ਹ ਗੁਰਮੁਖਾਂ ਦੀ ਪਕੜ ਕੇ ਬਾਂਹ, ਬੱਚੇ ਨੀਆਂ ਹੇਠ ਦਬਾਈਆ। ਓਹਦੇ ਅਗੇ ਕੀ ਕਰੂ ਖ਼ੁਦਾ, ਜੋ ਕਟ ਦੇਵੇ ਜੁਦਾਈਆ। ਉਨ੍ਹ ਬਦਲ ਦੇਣੀ ਫ਼ਿਜ਼ਾ, ਮਿਹਰ ਨਜ਼ਰ ਉਠਾਈਆ। ਸਾਚਿਆਂ ਭਗਤਾਂ ਨੂੰ ਕਿਹੜਾ ਦਊ ਸਜ਼ਾ, ਜੋ ਇਕੋ ਓਟ ਤਕਾਈਆ। ਅਸੀਂ ਕੋਈ ਮੰਗਤੇ ਨਹੀਂ ਗਦਾਗਰ ਨਹੀਂ ਜੋ ਕਰਦੇ ਰਹੀਏ ਤੇਰੇ ਅਗੇ ਦੁਆ, ਬਹੁੜੀ ਬਹੁੜੀ ਕਰ ਕੇ ਹਾਲ ਸੁਣਾਈਆ। ਓ ਪ੍ਰਭੂ ਬਿਨਾ ਭਗਤਾਂ ਤੋਂ ਤੈਨੂੰ ਕਿਥੇ ਔਣਾ ਮਜ਼ਾ, ਸਾਨੂੰ ਦੇ ਸਮਝਾਈਆ। ਤੇਰਾ ਕਿਸੇ ਕੰਮ ਨਹੀਂ ਆਉਣਾ ਕਾਅਬਿਆਂ ਵਾਲਾ ਹੱਜਾ, ਹਾਜਤ ਪੂਰ ਨਾ ਕੋਇ ਵਖਾਈਆ। ਜੇ ਸਾਡੇ ਨਾਲ ਕੀਤਾ ਦਗ਼ਾ, ਦੁਨੀਆ ਦਏ ਦੁਹਾਈਆ। ਹੇ ਭਵਗਵਾਨ ਪਾਰਬ੍ਰਹਮ ਓਏ ਪਰਵਰਦਿਗਾਰ, ਬਿਨਾ ਭਗਤਾਂ ਤੇਰਾ ਕਿਸ ਤਰ੍ਹਾਂ ਵਧੂ ਅੱਗਾ, ਬਿਨਾ ਪੁੱਤ ਪਿਓ ਨਾ ਮਿਲੇ ਵਡਿਆਈਆ। ਤੇਰਾ ਕਿਸੇ ਨਹੀਂ ਪੜ੍ਹਨਾ ਕੱਕਾ ਖੱਖਾ ਗੱਗਾ, ਘੱਘੇ ਦਾ ਘੜਿਆਲ ਨਾ ਕੋਇ ਖੜਕਾਈਆ। ਜੇ ਧੰਨਾ ਨਾ ਹੁੰਦਾ ਤੇ ਕੇਹਦਾ ਵਾਹੁੰਦਾ ਢੱਗਾ, ਡੰਡਾ ਹੱਥ ਵਿਚ ਉਠਾਈਆ। ਬਿਨਾ ਕਬੀਰ ਤੋਂ ਕਿਸ ਤਰ੍ਹਾਂ ਕਰਦੋਂ ਜਲ ਠੰਡਾ, ਗੰਗਾ ਲਹਿਰ ਫੇਰਾ ਪਾਈਆ। ਕਿਸ ਦਾ ਵਰਤੌਂਦਾ ਮੰਡਾ ਮੰਡਾ, ਆਪਣੀ ਸੇਵ ਕਮਾਈਆ। ਫੇਰ ਤੈਨੂੰ ਭਗਤਾਂ ਅਗੇ ਆਪੇ ਬਣਨਾ ਪਏ ਬੰਦਾ, ਤਨ ਵਜੂਦ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦੇ ਬਣਾਈਆ। ਜਨ ਭਗਤੋ ਮੇਰੀ ਮੰਨੋ ਆਖੀ, ਬਿਨ ਅੱਖਰਾਂ ਦਿਆਂ ਸੁਣਾਈਆ। ਜਨ ਭਗਤ ਕਹਿਣ ਅਸਾਂ ਨਹੀਂ ਪੜ੍ਹਨੀ ਤੇਰੀ ਤੇਰੇ ਅੱਖਰਾਂ ਵਾਲੀ ਸਾਖੀ, ਜਿੰਨਾਂ ਚਿਰ ਸਾਖਿਆਤ ਹੋ ਕੇ ਨਜ਼ਰ ਨਾ ਆਈਆ। ਅਸਾਂ ਹੁਣ ਹੌਲੀ ਹੌਲੀ ਬਜਰ ਕਪਾਟੀ ਦੀ ਖੋਲ੍ਹਣੀ ਨਹੀਂ ਤਾਕੀ, ਨੌਵਾਂ ਦਵਾਰਿਆਂ ਦੀ ਵੰਡ ਨਾ ਕੋਇ ਵੰਡਾਈਆ। ਬਣਾ ਕੇ ਛੋਟਾ ਜਿਹਾ ਸਾਕੀ, ਪਿਆਲਾ ਮਾਟੀ ਹੱਥ ਨਾ ਕੋਇ ਫੜਾਈਆ। ਅਸੀਂ ਤੇਰੇ ਬਣਨ ਨਹੀਂ ਆਏ ਕੋਈ ਪਾਠੀ, ਸਤਰਾਂ ਦੀ ਉਂਗਲਾਂ ਨਾਲ ਨਾ ਕਰੀਏ ਪੜ੍ਹਾਈਆ। ਅਸੀਂ ਕੋਈ ਨਹੀਂ ਪਾਪੀ, ਦੁਸ਼ਟ ਦੁਰਾਚਾਰ ਨਾ ਰੂਪ ਵਖਾਈਆ। ਅਸੀਂ ਤੇਰੀ ਆਤਮ ਤੂੰ ਪਰਮਾਤਮ ਧੁਰ ਦਾ ਸਾਥੀ, ਸਗਲਾ ਸੰਗ ਨਿਭਾਈਆ। ਜੇ ਪ੍ਰਭੂ ਭਗਤਾਂ ਨਾਲ ਕਰੇਂ ਗੁਸਤਾਖੀ, ਇਕੱਠੇ ਹੋ ਕੇ ਤੈਨੂੰ ਘੇਰ ਕੇ ਆਪਣੇ ਵਿਚ ਲੈਣਾ ਬਹਾਈਆ। ਹਨ੍ਹੋਰੇ ਨਾਲ ਦਈਏ ਡਾਂਟੀ, ਕੂਕ ਕੂਕ ਸੁਣਾਈਆ। ਫੇਰ ਤੈਨੂੰ ਆਉਣਾ ਪਵੇ ਸੁਤਿਆਂ ਕੋਲ ਰਾਤੀਂ, ਜੋਤੀ ਸ਼ਬਦੀ ਫੇਰਾ ਪਾਈਆ। ਹੇ ਭਗਵਾਨ, ਅਸੀਂ ਕੋਈ ਨਹੀਂ ਬਣੌਣੀ ਮੰਮੀ

ਮਾਸੀ, ਤਾਈ ਫੂਫੀ ਨਾ ਵੰਡ ਵੰਡਾਈਆ। ਅਸੀਂ ਕੋਈ ਪੰਡਤ ਹਾਂ ? ਤੈਨੂੰ ਲੱਭਣ ਜਾਈਏ ਵਿਚੋਂ ਕਾਸ਼ੀ, ਜਨੇਊ ਕੰਨਾਂ ਉਤੇ ਲਟਕਾਈਆ। ਅਸੀਂ ਕੋਈ ਗਾਉਣ ਵਾਲੇ ਨਹੀਂ ਢਾਡੀ, ਛੈਣੇ ਮੰਦਰਾਂ ਵਿਚ ਖੜਕਾਈਆ। ਓ ਪਰਮਾਤਮਾ ਮੈਂ ਆਤਮਾ ਤੇਰਾ ਗਵਾਂਢੀ, ਕਦੇ ਨਾ ਹੋਵੇ ਜੁਦਾਈਆ। ਇਹ ਕਾਇਆ ਮੇਰੀ ਠਾਂਢੀ, ਜੋ ਤੇਰੀ ਆਸ ਪੁਜਾਈਆ। ਸਾਨੂੰ ਪਤਾ ਤੂੰ ਆਦਿ ਜੁਗਾਦਿ ਸਵਾਂਗੀ ਜੁਗ ਜੁਗ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਦੇਣਾ ਰੰਗਾਈਆ। ਜਨ ਭਗਤੋ ਪ੍ਰਭੂ ਸਦਾ ਰੰਗ ਰੰਗੀਲਾ, ਅਨਮੁਲੜੇ ਰੰਗ ਰੰਗਾਈਆ। ਜੁਗ ਚੌਕੜੀ ਬਣੇ ਤੁਹਾਡਾ ਵਸੀਲਾ, ਵਿਛੜਿਆਂ ਨੂੰ ਲਏ ਮਿਲਾਈਆ। ਧੰਨ ਭਾਗ ਜੇ ਅੰਤਮ ਪ੍ਰਭ ਦਾ ਬਣਿਆ ਇਕ ਕ਼ਬੀਲਾ, ਕਾਮਲ ਗੁਰਮੁਖ ਨਜ਼ਰੀ ਆਈਆ। ਤੁਹਾਡੀ ਸ਼ਬਦ ਗੁਰੂ ਕਰੌਣ ਆਇਆ ਤਾਮੀਲਾ, ਸੰਦੇਸ਼ਾ ਇਕ ਸੁਣਾਈਆ। ਜੁਗ ਜਨਮ ਦੇ ਵਿਛੜਿਓ ਕਰ ਲਓ ਅੰਤਮ ਹੀਲਾ, ਵੇਲਾ ਅੰਤਮ ਦਏ ਗਵਾਹੀਆ। ਇਹ ਬਸਤਰ ਨਾ ਸਮਝਿਓ ਪੀਲਾ, ਪਲਾਂ ਵਿਚ ਪਾਰ ਕਰਾਈਆ। ਜਨ ਭਗਤੋ ਤੁਹਾਡਾ ਪ੍ਰਭ ਦੇ ਚਰਨ ਜੀਣਾ, ਬਾਕੀ ਜੀਵਨ ਦੀ ਲੋੜ ਰਹੇ ਨਾ ਰਾਈਆ। ਗੁਰਮੁਖੋ ਕੋਈ ਨਾ ਬਣਿਓ ਹੀਣਾ, ਦੂਸਰ ਸੀਸ ਨਾ ਕੋਇ ਨਿਵਾਈਆ। ਤੁਹਾਨੂੰ ਮਿਲ ਗਿਆ ਇਕੋ ਦਾਤਾ ਦਾਨਾ ਬੀਨਾ, ਮਾਲਕ ਖ਼ਲਕ ਖ਼ੁਦਾਈਆ। ਜਿਸ ਨੇ ਠੰਡਾ ਕਰਨਾ ਸੀਨਾ, ਸੁਤਿਆਂ ਲਏ ਉਠਾਈਆ। ਝਗੜਾ ਚੁਕਾਉਣਾ ਲੋਕ ਤੀਨਾਂ, ਤ੍ਰੈਗੁਣ ਮਾਇਆ ਡੇਰਾ ਢਾਹੀਆ। ਤੁਸਾਂ ਓਸੇ ਦੇ ਦਵਾਰੇ ਤੋਂ ਅੰਮ੍ਰਿਤ ਰਸ ਪੀਣਾ, ਜੋ ਅੰਮ੍ਰਿਤ ਧਾਰ ਰਿਹਾ ਵਹਾਈਆ। ਤੁਸੀਂ ਕੋਈ ਪਾਣੀ ਵਾਲੀ ਨਹੀਂ ਮੀਨਾ, ਜਲ ਵਿਚੋਂ ਬਾਹਰ ਨਾ ਕੋਇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਹਾਡਾ ਲੇਖਾ ਰਿਹਾ ਦ੍ਰਿੜਾਈਆ। ਜਨ ਭਗਤ ਕਹਿਣ ਐਵੇਂ ਸਾਨੂੰ ਨਾ ਜਾਈਂ ਵਡਿਆ, ਵੱਡੇ ਤੇਰੀ ਵਡ ਵਡਿਆਈਆ। ਅਸੀਂ ਤੇਰਾ ਲੱਗਣ ਨਹੀਂ ਦੇਣਾ ਦਾਅ, ਦਗ਼ਾ ਸਕੇ ਨਾ ਕੋਇ ਕਮਾਈਆ। ਸਾਨੂੰ ਇਕੋ ਸ਼ਬਦ ਗੁਰੂ ਰਿਹਾ ਸਮਝਾ, ਹੁਕਮ ਇਸ਼ਾਰਾ ਇਕ ਦ੍ਰਿੜਾਈਆ। ਜਨ ਭਗਤੋ ਤੁਹਾਡੇ ਬਿਨਾ ਕਿਸੇ ਕੰਮ ਨਹੀਂ ਆਉਣਾ ਖ਼ੁਦਾ, ਖ਼ਾਲਕ ਖ਼ੈਰ ਮੁਹੱਬਤ ਨਾ ਕੋਇ ਪਾਈਆ। ਤੁਸੀਂ ਝੱਲਿਓ ਕੋਈ ਨਾ ਦੱਬਾ, ਦੱਬੇ ਵਿਚ ਨਾ ਸੀਸ ਨਿਵਾਈਆ। ਜਿੰਨਾਂ ਚਿਰ ਪਰਵਰਦਿਗਾਰ ਸਾਂਝਾ ਯਾਰ ਵਾਹਿਦ ਤੁਹਾਡਾ ਬਣੇ ਨਾ ਅੱਬਾ, ਅੱਵਲ ਆਅਲਾ ਕਰੇ ਨਾ ਰੁਸ਼ਨਾਈਆ। ਲੇਖਾ ਚੁਕਾਏ ਨਾ ਪਿਛਲਾ ਹੱਭਾ, ਹਕ਼ੀਕ਼ਤ ਦਏ ਦ੍ਰਿੜਾਈਆ। ਦੁਰਮਤ ਮੈਲ ਨਾ ਧੋਵੇ ਧੱਬਾ, ਪਾਪਾਂ ਕਰੇ ਸਫ਼ਾਈਆ। ਤੁਹਾਡਾ ਅੰਤਰ ਕਰੇ ਨਾ ਬੱਗਾ, ਚਿੱਟੀ ਧਾਰ ਦਏ ਚੜ੍ਹਾਈਆ। ਅੰਦਰ ਵੜ ਦਿਨੇ ਰਾਤ ਵਜਾਵੇ ਨਾ ਅਗੰਮੀ ਡੱਗਾ, ਧੁਨ ਆਪਣੀ ਇਕ ਸੁਣਵਾਈਆ। ਓਨਾਂ ਚਿਰ ਪਰਮਾਤਮਾ ਨੂੰ ਕਦੇ ਨਾ ਕਹਿਓ ਹੱਛਾ, ਨਿਉਂ ਨਿਉਂ ਨਾ ਸੀਸ ਨਿਵਾਈਆ। ਉਹ ਖੇਲ ਕਰਦਾ ਰਿਹਾ ਕੱਛਾਂ ਮੱਛਾਂ, ਜਲਾਂ ਵਿਚ ਡੇਰਾ ਲਾਈਆ। ਤੁਹਾਨੂੰ ਕਲਜੁਗ ਅੰਤ ਮਿਲ ਗਿਆ ਮਸਾਂ, ਰੈਣ ਅੰਧੇਰੀ ਮਸਿਆ ਲੈਣੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਰਿਹਾ ਸਮਝਾਈਆ। ਜਨ ਭਗਤ ਕਹਿਣ ਅਸੀਂ ਹੁਣ ਨਹੀਂ ਕੋਈ ਬੱਚੇ ਛੋਟੇ, ਨੰਨ੍ਹੇ ਨਿੱਕੇ ਨਾ ਨਜ਼ਰੀ ਆਈਆ। ਅਸੀਂ ਸੂਰਬੀਰ ਬਣ ਕੇ ਬੰਨ੍ਹੇ ਲੰਗੋਟੇ, ਬਲ ਆਪਣਾ ਰਹੇ ਪਰਗਟਾਈਆ। ਓਹ ਜਿਸ ਭਗਵਾਨ ਦੇ ਪਿਛੇ ਆਪਣੇ ਮਨ ਦੇ ਕਰਾਉਂਦੇ ਰਹੇ ਟੋਟੇ, ਟੁਕੜੇ ਟੁਕੜੇ ਵਖਾਈਆ। ਓਸਦੇ ਪਿਆਰ ਦੇ ਵਹਿਣ ਵਿਚ ਲਾਉਂਦੇ ਗਏ ਗੋਤੇ, ਸਮੁੰਦ ਸਾਗਰ ਗਏ ਤਜਾਈਆ। ਖਾਣੀਆਂ ਬਾਣੀਆਂ ਵਿਚ ਸੁਣਦੇ ਰਹੇ ਹੋਕੇ, ਹੁਕਮਾਂ ਨਾਲ ਜਣਾਈਆ।

ਹੁਣ ਸਾਨੂੰ ਪ੍ਰਭ ਮਿਲਣ ਤੋਂ ਕਿਹੜਾ ਰੋਕੇ, ਰੁਕਾਵਟ ਰਹਿਣ ਦੇਣੀ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲੈਣਾ ਮਿਲਾਈਆ। ਸ੍ਰੀ ਭਗਵਾਨ ਕਹੇ ਮੈਂ ਹੌਲੀ ਹੌਲੀ ਨੇਤਰ ਰਿਹਾ ਖੋਲ੍ਹ, ਖੁਲ੍ਹਾ ਰਾਹ ਵਖਾਈਆ। ਆਤਮ ਨਾਲ ਪਰਮਾਤਮ ਹੋ ਕੇ ਰਿਹਾ ਬੋਲ, ਅਨਬੋਲਤ ਰਾਗ ਅਲਾਈਆ। ਜੇ ਭਗਤੋ ਤੁਸੀਂ ਨਹੀਂ ਪੁੱਜੇ ਮੈਂ ਅਰਸ਼ਾਂ ਤੋਂ ਫ਼ਰਸ਼ਾਂ ਉਤੇ ਆਇਆ ਤੁਹਾਡੇ ਕੋਲ, ਕੌਲ ਆਪਣਾ ਪੂਰ ਕਰਾਈਆ। ਪ੍ਰੇਮ ਪ੍ਰੀਤੀ ਅੰਦਰ ਗਿਆ ਮੌਲ, ਏਸੇ ਕਰ ਕੇ ਮੌਲਾ ਕਹੇ ਖ਼ੁਦਾਈਆ। ਤੁਹਾਨੂੰ ਸੁੱਤਾ ਰਹਿਣ ਨਹੀਂ ਦੇਣਾ ਕੋਈ ਅਨਭੋਲ, ਜਾਗਰਤ ਜੋਤ ਹੋਵੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਛੱਬੀ ਪੋਹ ਕਹੇ ਮੈਂ ਵੇਖਣੀ ਜਗਦੀ ਸ਼ਮਅ, ਸ਼ਮਸ਼ਾਨ ਭੂਮੀ ਹੋਏ ਲੋਕਾਈਆ। ਭਗਤਾਂ ਦੀ ਮਿਟਦੀ ਵੇਖਣੀ ਤਮਅ, ਤਾਮਸ ਰਹੇ ਨਾ ਰਾਈਆ। ਗੁਰਮੁਖਾਂ ਦਾ ਵੇਖਣਾ ਗਮਾ, ਖ਼ੁਸ਼ੀ ਲਏ ਅੰਗੜਾਈਆ। ਹੁਣ ਥੋੜ੍ਹਾ ਵਿਚੋਂ ਗੁਰ ਅਵਤਾਰਾਂ ਪੈਗ਼ੰਬਰਾਂ ਨੂੰ ਦੇਣਾ ਸਮਾਂ, ਸਚਖੰਡ ਬੈਠੇ ਧਿਆਨ ਲਗਾਈਆ। ਫੇਰ ਹੁਕਮ ਚਲਣਾ ਨਵਾਂ, ਨਵੀਂ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚ ਸਰਨਾਈਆ। ਜ਼ੀਰੋ ਕਹੇ ਇਕ ਨਾਲ ਮਿਲ ਕੇ ਹੋਈ ਦਸ, ਦਸਮ ਵੱਜੀ ਵਧਾਈਆ। ਖ਼ੁਸ਼ੀਆਂ ਵਿਚ ਪਈ ਹੱਸ, ਗ਼ਮੀ ਦਿਤੀ ਗਵਾਈਆ। ਖੋਲ੍ਹ ਕੇ ਆਪਣੀ ਅੱਖ, ਨਜ਼ਰ ਦਿਤੀ ਬਦਲਾਈਆ। ਭਗਤ ਭਗਵਾਨ ਵਲ ਰਹੇ ਤੱਕ, ਆਪਣਾ ਪ੍ਰੇਮ ਵਧਾਈਆ। ਸ੍ਰੀ ਭਗਵਾਨ ਰਿਹਾ ਸੱਦ, ਹੁਕਮੀ ਸ਼ਬਦ ਅਲਾਈਆ। ਹਿੱਸਾ ਦੇ ਕੇ ਅੱਧ, ਧੁਰ ਦੀ ਵੰਡ ਵੰਡਾਈਆ। ਨਾਮ ਘੜਿਆਲ ਕਹੇ ਭਗਤ ਭਗਵਾਨ ਮਿਲ ਕੇ ਸਾਢੇ ਦਸ ਗਏ ਵੱਜ, ਵਜ੍ਹਾ ਸਕੇ ਨਾ ਕੋਇ ਸਮਝਾਈਆ। ਪਰਗਟ ਹੋਏ ਜਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਕੂੜੀ ਮਿਟੀ ਹੱਦ, ਝਗੜਾ ਗਿਆ ਮੁਕਾਈਆ। ਵਿਛੋੜਾ ਚੁੱਕਿਆ ਅਲਗ, ਅਗੇ ਹੋਏ ਨਾ ਕੋਇ ਜੁਦਾਈਆ। ਪ੍ਰੇਮ ਦਾ ਬੱਝਾ ਤਗ, ਸਕੇ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲਾ ਰਿਹਾ ਮਿਲਾਈਆ। ਸਾਢੇ ਦਸ ਕਹਿਣ ਭਗਤਾਂ ਦੀ ਵੇਖੀ ਭਗਤੀ, ਭਗਵਨ ਦਇਆ ਕਮਾਈਆ। ਆਤਮ ਦੀ ਵੇਖੀ ਸ਼ਕਤੀ, ਜੋ ਸ਼ਕਲ ਨੂਰ ਅਲਾਹੀਆ। ਪ੍ਰੇਮ ਦੀ ਵੇਖੀ ਹਸਤੀ, ਜੋ ਹੱਸ ਹੱਸ ਖ਼ੁਸ਼ੀ ਮਨਾਈਆ। ਧਾਰ ਵੇਖੀ ਅਲਖ ਦੀ, ਜੋ ਢੋਲੇ ਰਹੀ ਸੁਣਾਈਆ। ਸਤਾਰ ਵੇਖੀ ਸਚ ਦੀ, ਜੋ ਤੂੰ ਹੀ ਤੂੰ ਹੀ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਾਢੇ ਦਸ ਕਹਿਣ ਜਨ ਭਗਤਾਂ ਪਿਆਰ ਹੋਇਆ ਮਰਦਨ, ਮਦਦ ਬੇਪਰਵਾਹੀਆ। ਗੁਲਾਬ ਆਇਆ ਪਿਛੇ ਗਿੱਚੀ ਗਰਦਨ, ਆਪਣਾ ਰਾਹ ਤਕਾਈਆ। ਕੰਠ ਦਵਾਰ ਦੀ ਲੰਘ ਕੇ ਸਰਦਲ, ਪੜਦਾ ਪਰੇ ਹਟਾਈਆ। ਮਿਲੇ ਯਾਰ ਪਿਆਰਾ ਹਰ ਦਿਲ, ਅਜ਼ੀਜ਼ਾਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਫੁੱਲ ਕਹੇ ਜਿਸ ਵੇਲੇ ਲੱਗਾ ਨਾਲ ਗਿੱਚੀ, ਅੰਤਰ ਆਤਮ ਰਹੀ ਸੁਣਾਈਆ। ਵੇਖ ਗੋਬਿੰਦ ਦੀ ਧਾਰ ਲਿੱਖੀ, ਬਿਨ ਅੱਖਰਾਂ ਨਜ਼ਰੀ ਆਈਆ। ਜਿਸ ਦੀ ਮੰਜ਼ਲ ਤੋਂ ਪਰੇ ਸਿੱਖੀ, ਸਿਖਿਆ ਨਾ ਕੋਇ ਪੜ੍ਹਾਈਆ। ਖੰਡੇ ਦੀ ਧਾਰੋਂ ਤਿੱਖੀ, ਲੁਹਾਰ ਤਰਖਾਣ ਨਾ ਕੋਇ ਘੜਾਈਆ। ਪੰਡਿਆਂ ਤੋਂ ਪਰੇ ਇੱਕੀ, ਏਕੰਕਾਰ ਰਿਹਾ ਜਣਾਈਆ। ਯਾਦ ਆ ਗਈ ਪੁਰਾਣੀ ਚਿੱਠੀ, ਚਿੱਠੀ ਰਸੈਣ ਹੱਥ ਨਾ ਕੋਇ ਫੜਾਈਆ। ਜਿਹੜੀ ਜਗਤ ਕਿਸੇ ਨਹੀਂ ਡਿੱਠੀ, ਅੱਖ ਪਰਤੱਖ ਨਾ ਕੋਇ ਖੁਲ੍ਹਾਈਆ।

ਉਸ ਦੇ ਵਿਚ ਧਾਰ ਲੱਭੇ ਮਿੱਠੀ, ਮਿਠਾਸ ਰਹੀ ਬਣਾਈਆ। ਮੈਨੂੰ ਜਾਣੇ ਨਾ ਕੋਇ ਮੁਨੀ ਰਿਖੀ, ਰਿਖੀਸ਼ਰ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਰਿਹਾ ਚੁਕਾਈਆ। ਫੁੱਲ ਕਹੇ ਜਿਸ ਵੇਲੇ ਲੱਗਾ ਭਗਤਾਂ ਦੀ ਧੌਣ, ਥੱਲਿਉਂ ਧਵਲ ਦਏ ਗਵਾਹੀਆ। ਮੈਂ ਵੇਖੀ ਸੇਵਾ ਕਰਦੀ ਉਣੰਜਾ ਪੌਣ, ਦਰ ਦਰ ਫੇਰਾ ਪਾਈਆ। ਪਤਾ ਨਹੀਂ ਇਨ੍ਹਾਂ ਦੇ ਅੰਦਰ ਵੜਿਆ ਕੌਣ, ਜਿਸ ਦੀ ਕੌਮ ਨਾ ਕੋਇ ਸਮਝਾਈਆ। ਜੋ ਭਗਤ ਦਵਾਰੇ ਆਇਆ ਬਹੌਣ, ਸੋਹਣਾ ਧਾਮ ਸੁਹਾਈਆ। ਰੁਸਿਆਂ ਨੂੰ ਆਇਆ ਮਨੌਣ, ਫੜ ਬਾਹੋਂ ਗਲੇ ਲਗਾਈਆ। ਮੁਰਦਿਆਂ ਨੂੰ ਆਇਆ ਜਵਾਉਣ, ਅੰਮ੍ਰਿਤ ਜਾਮ ਪਿਆਈਆ। ਭੁਲੇਖਾ ਆਇਆ ਚੁਕਾਉਣ, ਖ਼ਾਲੀ ਭਾਂਡੇ ਦਏ ਭਰਾਈਆ। ਮਨਮੁਖਾਂ ਨੂੰ ਆਇਆ ਤਰਸਾਉਣ, ਕੋਲ ਰਹਿੰਦਿਆਂ ਨਜ਼ਰ ਨਾ ਆਈਆ। ਗੁਰਸਿਖਾਂ ਨੂੰ ਪਿਆਰ ਵਿਚ ਆਇਆ ਭਰਮਾਉਣ, ਇਸ਼ਾਰੇ ਰਿਹਾ ਲਗਾਈਆ। ਆਪਣਾ ਲੇਖਾ ਆਇਆ ਜਣਾਉਣ, ਪੜਦਾ ਰਿਹਾ ਉਠਾਈਆ। ਉਜੜਿਓ ਤੁਹਾਨੂੰ ਆਇਆ ਵਸਾਉਣ, ਜਗਤ ਬਿਸਤਰੇ ਸੇਜ ਤਜਾਈਆ। ਤੁਹਾਡਾ ਲਹਿਣਾ ਆਇਆ ਦਵਾਉਣ, ਦੁੱਖਾਂ ਤੋਂ ਲੈਣਾ ਛੁਡਾਈਆ। ਹੰਕਾਰੀ ਬੁਰਜ ਆਇਆ ਢਾਹੁਣ, ਕੂੜੀ ਕਿਰਿਆ ਪਰੇ ਹਟਾਈਆ। ਨਵੀਂ ਅਟਾਰੀ ਆਇਆ ਬਣਾਉਣ, ਮਹੱਲ ਅਟਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਾਗ ਸਭ ਦਾ ਵੇਖ ਵਖਾਈਆ। ਫੁੱਲ ਕਹੇ ਮੈਂ ਲੱਗਾ ਨਾਲ ਚੰਮ, ਚੰਮ ਦ੍ਰਿਸ਼ਟੀ ਦਿਤੀ ਬਦਲਾਈਆ। ਨਾ ਕੋਈ ਖ਼ੁਸ਼ੀ ਨਾ ਕੋਈ ਗ਼ਮ, ਇਕੋ ਰੰਗ ਗਿਆ ਸਮਾਈਆ। ਮਾਰੂ ਡੰਡ ਗਿਆਨ ਕੋਈ ਨਾ ਦੇਣ ਆਵੇ ਦਮ, ਆਤਮ ਪਰਮਾਤਮ ਦਏ ਵਡਿਆਈਆ। ਜਨ ਭਗਤ ਭਗਵਾਨ ਦੇ ਘਰ ਪਏ ਜੰਮ, ਨੰਨ੍ਹੀ ਇਕੋ ਗੋਦ ਉਠਾਈਆ। ਜਿਸ ਨੇ ਲੇਖੇ ਲੌਣਾ ਤਨ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਵੇਖ ਵਖਾਈਆ। ਫੁੱਲ ਕਹੇ ਜਿਸ ਵੇਲੇ ਮੈਂ ਲੱਗਾ ਨਾਲ ਚਮੜੀ, ਆਪਣਾ ਆਪ ਜਣਾਈਆ। ਮੈਨੂੰ ਮਾਟੀ ਦੇਹ ਦਿਸੀ ਨਿਕੰਮੜੀ, ਵਿਚੋਂ ਨਜ਼ਰੀ ਆਇਆ ਨੂਰ ਖ਼ੁਦਾਈਆ। ਜਿਸ ਦੀ ਕ਼ੀਮਤ ਨਹੀਂ ਕੋਈ ਦਮੜੀ, ਜਗਤ ਮਾਇਆ ਮੁੱਲ ਨਾ ਕੋਇ ਪਵਾਈਆ। ਓਸ ਦੀ ਹਾਲਤ ਭਗਤ ਦਵਾਰੇ ਵੇਖੀ ਮੰਦੜੀ, ਭਗਵਨ ਹੋ ਕੇ ਸੇਵ ਕਮਾਈਆ। ਗੁਰਮੁਖਾਂ ਦੇ ਅੰਦਰੋਂ ਦੁਰਮਤ ਮੈਲ ਕੱਢੇ ਚੰਦਰੀ, ਅੰਤਰ ਸਾਫ਼ ਕਰਾਈਆ। ਮਨ ਰਹੇ ਨਾ ਅੰਦਰ ਕਲੰਦਰੀ, ਵਾਸਨਾ ਬੰਦਰ ਨਾ ਕੋਇ ਨਚਾਈਆ। ਅੱਖ ਰਹੇ ਨਾ ਕੋਇ ਅੰਧਲੀ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਗੁਰਮੁਖੋ ਇਕੋ ਸਿਖ ਲਓ ਤੂੰ ਮੇਰਾ ਮੈਂ ਤੇਰਾ ਧੁਰ ਦੀ ਬੰਦਗੀ, ਬੰਧਨ ਦਏ ਤੁੜਾਈਆ। ਕੋਈ ਲੋੜ ਨਹੀਂ ਕਿਤਾਬਾਂ ਦੀ ਚੁੱਕਣੀ ਪੰਡਣੀ, ਪਾਂਧਿਆਂ ਕੋਲ ਪੜ੍ਹਨ ਕੋਇ ਨਾ ਜਾਈਆ। ਜੇ ਆਇਆ ਤੇ ਤੁਹਾਡੇ ਸੰਗ ਲਈ, ਸਗਲਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਰਸਤਾ ਰਿਹਾ ਵਖਾਈਆ। ਫੁੱਲ ਕਹੇ ਮੈਂ ਅੰਦਰੋਂ ਸੁਣੀ ਆਵਾਜ਼ ਸ਼ਾਹ ਰਗ, ਜੋ ਰਘੁਪਤ ਨਾਮ ਧਿਆਈਆ। ਜਿਸ ਦਾ ਇਕੋ ਸਭ ਤੋਂ ਵੱਖਰਾ ਪਦ, ਪਦਮਾਂ ਵਿਚੋਂ ਬਾਹਰ ਕਢਾਈਆ। ਜੋ ਭਗਤ ਭਗਵਾਨ ਦੀ ਦੱਸੇ ਯੱਦ, ਕੁਲਵੰਤਾ ਦਏ ਮਿਲਾਈਆ। ਜਗਤ ਜਹਾਨ ਛੁਡਾ ਕੇ ਹੱਦ, ਘਰ ਧੁਰ ਦਾ ਦਏ ਵਖਾਈਆ। ਜਿਥੇ ਲੱਗੇ ਕੋਈ ਨਾ ਅੱਗ, ਤਤਵ ਤਤ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਤਨ ਕਹੇ ਜਿਸ ਵੇਲੇ ਫੁੱਲ ਮੇਰੇ ਨਾਲ ਕੀਤਾ ਪਿਆਰ, ਆਪਣਾ ਰੰਗ ਰੰਗਾਈਆ।

ਮੇਰਾ ਆਤਮ ਹੋਇਆ ਖ਼ਬਰਦਾਰ, ਲਈ ਇਕ ਅੰਗੜਾਈਆ। ਉਠ ਵੇਖ ਮੀਤ ਮੁਰਾਰ, ਘਰ ਸੱਜਣ ਬੇਪਰਵਾਹੀਆ। ਬਿਨ ਅੱਖਾਂ ਕਰ ਦੀਦਾਰ, ਲੋਚਨ ਦਰਸ਼ਨ ਪਾਈਆ। ਵੇਖ ਸੱਚੀ ਗੁਲਜ਼ਾਰ, ਗੁਲਸ਼ਨ ਰਿਹਾ ਮਹਿਕਾਈਆ। ਮਿਲ ਮਹਿਬੂਬ ਅਹਿਬਾਬ, ਮੁਹੱਬਤ ਵਿਚ ਸਮਾਈਆ। ਪ੍ਰੇਮ ਵਜਾਏ ਰਬਾਬ, ਤੰਦ ਸਤਾਰ ਹਿਲਾਈਆ। ਅੰਦਰੋਂ ਆਇਆ ਜਵਾਬ, ਜਲਵਾ ਨੂਰ ਅਲਾਹੀਆ। ਹੱਥ ਰਖੇ ਸ਼ਤਾਬ, ਮਸਤਕ ਦੇਣੀ ਵਡਿਆਈਆ। ਤੇਰਾ ਪੂਰਬ ਲੇਖਾ ਚੁੱਕਿਆ ਆਜ, ਅਗਲਾ ਦਿਤਾ ਬਣਾਈਆ। ਫੇਰ ਜਨ ਭਗਤ ਨਹੀਂ ਆਉਣਾ ਲੋਕਮਾਤ, ਜਨਣੀ ਗੋਦ ਨਾ ਕੋਇ ਉਠਾਈਆ। ਜਿੰਨਾਂ ਚਿਰ ਪੁਰਖ ਅਕਾਲ ਨਾ ਆਵੇ ਆਪ, ਭਗਤ ਸੁਹੇਲੇ ਆਪਣੀ ਜੋਤ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਨਾਤਾ ਰਿਹਾ ਬਣਾਈਆ। ਮਸਤਕ ਕਹੇ ਜਿਸ ਵੇਲੇ ਮੇਰੇ ਉਤੇ ਗੁਰਮੁਖ ਦਾ ਲੱਗਾ ਹੱਥ, ਉਂਗਲੀਆਂ ਵੱਜੀ ਵਧਾਈਆ। ਮੈਂ ਵੇਖਿਆ ਤੱਕਿਆ ਪੁਰਖ ਸਮਰਥ, ਜੋ ਸ਼ਮਅ ਰਿਹਾ ਜਗਾਈਆ। ਅੰਦਰ ਕਹਾਣੀ ਸੁਣਾਏ ਅਕਥ, ਕਥਨੀ ਕਥ ਨਾ ਸਕੇ ਰਾਈਆ। ਕੂੜ ਅੰਧੇਰਾ ਮੇਟੇ ਮਸ, ਚੰਦ ਨੂਰ ਕਰੇ ਰੁਸ਼ਨਾਈਆ। ਸ਼ਬਦੀ ਗਾਵੇ ਜਸ, ਢੋਲਾ ਇਕ ਸੁਣਾਈਆ। ਭੰਡਾਰਾ ਖੋਲ੍ਹ ਕੇ ਹੱਟ, ਭਗਤਾਂ ਰਿਹਾ ਵਰਤਾਈਆ। ਦੂਈ ਦਵੈਤੀ ਮੇਟ ਕੇ ਫੱਟ, ਪੱਟੀ ਨਾਮ ਬੰਧਾਈਆ। ਜਿਸ ਨੂੰ ਕਹਿੰਦੇ ਤੱਤਾਂ ਵਾਲਾ ਜੱਟ, ਜਟਾ ਜੂਟ ਰਿਹਾ ਸੁਹਾਈਆ। ਨੂਰ ਨੁਰਾਨਾ ਜਗੇ ਲਟ ਲਟ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਮਸਤਕ ਕਹੇ ਜਿਸ ਵੇਲੇ ਮੈਨੂੰ ਲੱਗੀ ਠੋਕਰ, ਠਾਕਰ ਨਜ਼ਰੀ ਆਈਆ। ਮੇਰੀ ਮੁਸ਼ਕਲ ਹੋ ਗਈ ਔਕੜ, ਦੁੱਖ ਦਿਤਾ ਗਵਾਈਆ। ਜਿਸ ਨੂੰ ਲੱਭਦੇ ਕੋਟ ਕੋਟਨ, ਮਿਲਿਆ ਬੇਪਰਵਾਹੀਆ। ਜਿਥੇ ਸੰਤ ਮੂਲ ਨਾ ਪਹੁੰਚਣ, ਚੜ੍ਹੇ ਨਾ ਹੱਕ ਚੜ੍ਹਾਈਆ। ਉਹ ਸੁਣਾਵੇ ਸਚ ਸਲੋਕਨ, ਕਰੇ ਨਾਮ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪਣਾ ਦਏ ਵਖਾਈਆ। ਫੁੱਲ ਕਹੇ ਮੈਂ ਗਿੱਚੀ ਉਤੋਂ ਆਇਆ ਨਾਭੀ, ਕਵਲ ਨਾਭ ਵਡਿਆਈਆ। ਭਗਤਾਂ ਨਾਲ ਮਿਲ ਕੇ ਹੋਇਆ ਵਡਭਾਗੀ, ਭਗਵਨ ਹੋਏ ਸਹਾਈਆ। ਮੇਰੀ ਪੁਸ਼ਤ ਦਰ ਪੁਸ਼ਤ ਧੁਰ ਦੀ ਆਦੀ, ਆਦਿ ਪੁਰਖ ਦਿਤੀ ਬਣਾਈਆ। ਜਿਸਦਾ ਖੇਲ ਹੋਣਾ ਜੁਗਾਦੀ, ਜੁਗ ਜੁਗ ਵੇਸ ਵਟਾਈਆ। ਉਹ ਸਾਜਣ ਰਿਹਾ ਸਾਜੀ, ਸੱਜਣ ਸ਼ਹਿਨਸ਼ਾਹੀਆ। ਜਨ ਭਗਤਾਂ ਕਰਨ, ਆਇਆ ਰਾਜ਼ੀ, ਵਿਗੜੇ ਰਿਹਾ ਮਨਾਈਆ। ਮਾਨਸ ਜਨਮ ਦੀ ਪੂਰੀ ਕਰ ਜਾਏ ਬਾਜ਼ੀ, ਬਾਜ਼ਾਂ ਵਾਲਾ ਵੇਖ ਵਖਾਈਆ। ਜਿਸਦਾ ਸ਼ਬਦ ਅਸਵ ਇਕੋ ਤਾਜੀ, ਤਾਜਾਂ ਵਾਲੇ ਖ਼ਾਕ ਮਿਲਾਈਆ। ਵੰਡਾਂ ਵਾਲਾ ਰਹੇ ਨਾ ਕੋਇ ਸਮਾਜੀ, ਸਮਾਂ ਸਭ ਦਾ ਦਏ ਬਦਲਾਈਆ। ਗੁਰਮੁਖ ਰਹੇ ਕੋਈ ਨਾ ਦਾਗ਼ੀ, ਕੂੜੀ ਕਿਰਿਆ ਪਰੇ ਹਟਾਈਆ। ਝਗੜਾ ਕਰੇ ਨਾ ਕੋਇ ਨਮਾਜ਼ੀ, ਕਲਮਿਆਂ ਤੋਂ ਲਏ ਛੁਡਾਈਆ। ਕਿਸੇ ਦਾ ਮਨ ਰਹਿਣ ਨਾ ਦੇਵੇ ਬਾਗ਼ੀ, ਬਸਤੇ ਬਗ਼ਲਾਂ ਵਿਚੋਂ ਪਰੇ ਸੁਟਾਈਆ। ਆਤਮ ਪਰਮਾਤਮ ਇਕੱਠੇ ਬਣਨ ਇਤਹਾਦੀ, ਇਤਫ਼ਾਕੀ ਜੋੜ ਜੁੜਾਈਆ। ਜਨ ਭਗਤੋ ਸਚ ਪੁਛੋ ਪਰਮਾਤਮਾ ਤੁਹਾਡੇ ਪਿਛੇ ਕਰਨ ਆਇਆ ਮਨਾਦੀ, ਹੁਕਮ ਸੰਦੇਸ਼ਾ ਇਕ ਸੁਣਾਈਆ। ਭਗਤ ਭਗਵਾਨ ਦਾ ਖੇਲ ਬੁਨਿਆਦੀ, ਜਿਸ ਦੀ ਜੜ੍ਹ ਨਾ ਕੋਇ ਉਖੜਾਈਆ। ਗੁਰ ਅਵਤਾਰ ਪੈਗ਼ੰਬਰ ਪ੍ਰਭ ਦੇ ਸਦਾ ਲਾਗੀ, ਸੱਦੇ ਜਗਤ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੀ ਥੋੜ੍ਹੀ ਰਖੇ ਆਬਾਦੀ, ਗੁਰਮੁਖ ਵਿਰਲੇ ਵਿਚ ਟਿਕਾਈਆ। ਫੁੱਲ ਕਹੇ ਮੈਂ

ਲੱਗਿਆ ਉਤੇ ਧੁੰਨੀ, ਧੁਨ ਦਿਆਂ ਜਣਾਈਆ। ਮੇਰੀ ਸਮਝ ਆਈ ਨਾ ਕਿਸੇ ਰਿਖੀ ਮੁਨੀ, ਮੁਨੀਸ਼ਰ ਗਏ ਮੁਖ ਭਵਾਈਆ। ਮੈਨੂੰ ਜਾਣੇ ਕੋਇ ਨਾ ਗੁਣੀ, ਗੁਣਵਾਨ ਰਹੇ ਕੁਰਲਾਈਆ। ਮੇਰਾ ਥੋੜ੍ਹਾ ਇਸ਼ਾਰਾ ਹੋਇਆ ਵਿਚ ਸੰਮਤ ਉਨੀ, ਇਕ ਨੌ ਵੱਜੀ ਵਧਾਈਆ। ਜੋਤ ਅਕਾਲਣ ਮੁਖ ਤੋਂ ਲਾਹੀ ਚੁੰਨੀ, ਪੜਦਾ ਦਿਤਾ ਉਠਾਈਆ। ਭਾਗ ਲਗਾ ਕੇ ਕਾਇਆ ਕੁੱਲੀ, ਕਲਮਾ ਦਿਤਾ ਪੜ੍ਹਾਈਆ। ਦੌਲਤ ਦੇ ਅਨਮੁਲੀ, ਗੁਰਸਿਖ ਲਏ ਮਨਾਈਆ। ਜਨਮ ਜਨਮ ਦੀ ਵਿਛੜੀ ਭੁੱਲੀ, ਆਪਣੇ ਨਾਲ ਜੁੜਾਈਆ। ਜਿਸ ਦੀ ਫੁਲਵਾੜੀ ਕਦੇ ਨਾ ਹੁੱਲੀ, ਓਸੇ ਵਿਚ ਮਿਲ ਕੇ ਆਪਣਾ ਰੰਗ ਬਦਲਾਈਆ। ਬੇਸ਼ਕ ਗੁਰਮੁਖੋ ਤੁਸੀਂ ਗਾਉਂਦੇ ਨਾਲ ਬੁੱਲੀਂ, ਬੁੱਲ੍ਹੇ ਲਾਲੋਂ ਪਰੇ, ਤੁਹਾਡੇ ਕਾਇਆ ਮੰਦਰ ਵੜੇ, ਬਿਨ ਪੌੜੀ ਡੰਡੇ ਚੜ੍ਹੇ, ਸਚ ਦਵਾਰੇ ਆਪੇ ਖੜੇ, ਘਰ ਇਕੋ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੰਗਣ ਰਿਹਾ ਰੰਗਾਈਆ। ਫੁੱਲ ਕਹੇ ਮੈਂ ਥੋੜਾ ਥੋੜਾ ਛੋਹਿਆ ਨਾਲ ਪੇਟ, ਤਾਣਾ ਪੇਟਾ ਵੇਖ ਵਖਾਈਆ। ਜਿਹੜਾ ਆਇਆ ਪੰਚਮ ਜੇਠ, ਛੱਬੀ ਪੋਹ ਡੰਕ ਵਜਾਈਆ। ਜੋ ਹਰ ਘਟ ਅੰਦਰ ਰਿਹਾ ਲੇਟ, ਸਿੰਘਾਸਣ ਇਕ ਸੁਹਾਈਆ। ਜਿਸ ਦਾ ਨਾਮ ਲਿਖਿਆ ਜਾਏ ਨਾ ਉਤੇ ਕਿਸੇ ਸਲੇਟ, ਸਿਲ ਪੱਥਰ ਤੋਂ ਅਗੇ ਆਪਣਾ ਅੱਖਰ ਦਏ ਬਣਾਈਆ। ਜਿਸ ਦੇ ਦਰ ਤੇ ਭਗਤ ਹੋਣੇ ਭੇਟ, ਭਟਕਣਾ ਦਏ ਗਵਾਈਆ। ਬਣ ਕੇ ਧੁਰ ਦਾ ਖੇਵਟ ਖੇਟ, ਬੇੜਾ ਬੰਨੇ ਦਏ ਲਗਾਈਆ। ਮਾਲਕ ਇਕ ਨਰੇਸ਼, ਨਰਾਇਣ ਸੱਚਾ ਸ਼ਹਿਨਸ਼ਾਹੀਆ। ਜੋ ਸਦਾ ਰਹੇ ਹਮੇਸ਼, ਜਨਮ ਮਰਨ ਵਿਚ ਨਾ ਆਈਆ। ਜਿਸ ਦਾ ਪੁੱਤ ਬਣਿਆ ਗੁਰ ਦਸਮੇਸ਼, ਪਿਤਾ ਪੁਰਖ ਅਕਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਮਾਂ ਤੋਂ ਲਏ ਬਚਾਈਆ। ਫੁੱਲ ਕਹੇ ਮੈਂ ਲੱਗਾ ਨਾਲ ਤਨ ਸ਼ਰੀਰ, ਅੰਦਰ ਬਾਹਰ ਵੇਖ ਵਖਾਈਆ। ਜਨ ਭਗਤਾਂ ਅੰਦਰ ਹਿਜਰ ਦੀ ਪੀੜ, ਹਜ਼ਰਤ ਰਿਹਾ ਲਗਾਈਆ। ਜਗਤ ਵਲੋਂ ਦਿਲਗੀਰ, ਗ਼ਮੀ ਰਹੇ ਵਖਾਈਆ। ਸ਼ਰਅ ਦੀ ਟੱਪ ਲਕੀਰ, ਕਲਮੇ ਗਏ ਭੁਲਾਈਆ। ਸ਼ਾਹ ਬਣ ਫ਼ਕੀਰ, ਦਰ ਤੇ ਅਲਖ ਜਗਾਈਆ। ਪ੍ਰਭੂ ਬਦਲ ਦੇ ਤਕ਼ਦੀਰ, ਤਦਬੀਰ ਦੇ ਸਮਝਾਈਆ। ਵਿਛੋੜੇ ਵਿਚ ਰਹੇ ਨਾ ਕੋਇ ਜ਼ਮੀਰ, ਜ਼ਾਮਨ ਹੋ ਕੇ ਲੈ ਤਰਾਈਆ। ਹੁਣ ਹੋ ਗਈ ਅੰਤ ਅਖ਼ੀਰ, ਆਖਰ ਲੈ ਮਿਲਾਈਆ। ਸੰਦੇਸ਼ਾ ਦੇ ਕੇ ਗਿਆ ਜੁਲਾਹਾ ਕਬੀਰ, ਕੂਕ ਕੂਕ ਸੁਣਾਈਆ। ਜਿਸ ਵੇਲੇ ਆਉਣਾ ਬੇਨਜ਼ੀਰ, ਮਿਹਰ ਨਜ਼ਰ ਇਕ ਉਠਾਈਆ। ਸਚ ਪ੍ਰੇਮ ਦੀ ਦਏ ਤਸਵੀਰ, ਅੰਮ੍ਰਿਤ ਆਤਮ ਜਾਮ ਪਿਆਈਆ। ਨਾਮ ਖੰਡਾ ਫੜ ਸ਼ਮਸ਼ੀਰ, ਦਗ਼ਾ ਫਰੇਬ ਦਏ ਮਿਟਾਈਆ। ਜਨ ਭਗਤ ਬਣਾਏ ਵਜ਼ੀਰ, ਸ਼ਹਿਨਸ਼ਾਹ ਆਪ ਅਖਵਾਈਆ। ਝਗੜਾ ਚੁਕਾ ਅਮੀਰ ਗ਼ਰੀਬ, ਇਕੋ ਰੰਗ ਰੰਗਾਈਆ। ਚਾਰ ਵਰਨਾਂ ਦੇ ਤਰਤੀਬ, ਸਾਚਾ ਮਾਰਗ ਦਏ ਵਖਾਈਆ। ਆਪਣਾ ਖੇਲ ਕਰੇ ਅਜੀਬ, ਨਿਰਾਲਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਕਾਰ ਕਮਾਈਆ। ਫੁੱਲ ਕਹੇ ਮੇਰੀ ਹੱਸ ਕੇ ਕਹੇ ਪੱਤੀ, ਪਤਿਪਰਮੇਸ਼ਵਰ ਵੇਖ ਵਖਾਈਆ। ਜਨ ਭਗਤਾਂ ਅੰਦਰ ਵੇਖੀ ਉਹ ਰਤੀ, ਜਿਸ ਦੀ ਰਤਨ ਅਮੋਲਕ ਕ਼ੀਮਤ ਕੋਇ ਨਾ ਪਾਈਆ। ਬਿਨ ਅੱਖਰਾਂ ਵੇਖੀ ਪੱਟੀ, ਪਟਨੇ ਵਾਲਾ ਕਰੇ ਪੜ੍ਹਾਈਆ। ਬਿਨਾ ਵਪਾਰੋਂ ਖੱਟਣ ਖੱਟੀ, ਖਟਕਾ ਅਗੇ ਰਿਹਾ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸਮਝਾਈਆ। ਫੁੱਲ ਕਹੇ ਮੇਰਾ ਦੇ ਉਧਾਰ, ਆਸਾਵੰਦ ਮੰਗ ਮੰਗਾਈਆ। ਲਾਰਾ ਲਾ ਕੇ ਗਏ

ਗੁਰੂ ਅਵਤਾਰ, ਪੈਗ਼ੰਬਰ ਇਸ਼ਾਰਿਆਂ ਵਿਚ ਸਮਝਾਈਆ। ਜਿਸ ਵੇਲੇ ਆਵੇ ਕਲ ਕਲਕੀ ਅਵਤਾਰ, ਨਿਰਗੁਣ ਨਿਰਵੈਰ ਫੇਰਾ ਪਾਈਆ। ਵਿਸ਼ਨੂੰ ਸੁੱਤਾ ਲਏ ਉਠਾਲ, ਬ੍ਰਹਮਾ ਨੇਤਰ ਅੱਖ ਖੁਲ੍ਹਾਈਆ। ਸ਼ੰਕਰ ਵੇਖ ਜਟਾ ਜੂਟ ਬਾਲ, ਬਲ ਆਪਣਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਈਆ। ਫੁੱਲ ਕਹੇ ਮੇਰਾ ਲੇਖਾ ਨਾਲ ਸੰਤ ਕੁਮਾਰ, ਬ੍ਰਹਮਾ ਬੇਟਾ ਨਜ਼ਰੀ ਆਈਆ। ਜਿਹੜਾ ਕਰ ਕੇ ਗਿਆ ਉਧਾਰ, ਨੌ ਦਿਨ ਆਪਣੇ ਪਾਸ ਰਖਾਈਆ। ਜਿਸ ਦਾ ਲੇਖਾ ਲਿਖਿਆ ਨਾ ਕਿਸੇ ਲਿਖਾਰ, ਅੱਖਰਾਂ ਵਿਚ ਨਾ ਵੰਡ ਵੰਡਾਈਆ। ਬਿਨਾ ਰਸਨਾ ਹੋਇਆ ਤਕਰਾਰ, ਝਗੜਾ ਨਾ ਕੋਇ ਮੁਕਾਈਆ। ਮੈਂ ਕਰ ਕੇ ਬੈਠਾ ਰਿਹਾ ਇਤਬਾਰ, ਚਾਰ ਜੁਗ ਧਿਆਨ ਲਗਾਈਆ। ਅੰਤਮ ਵੇਲਾ ਪਹੁੰਚਿਆ ਆਣ, ਲੋਕਮਾਤ ਵੱਜੀ ਵਧਾਈਆ। ਪਰਗਟ ਹੋਇਆ ਸ੍ਰੀ ਭਗਵਾਨ, ਜਿਸ ਦੀ ਜ਼ਾਮਨੀ ਵਿਚ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦਏ ਮੁਕਾਈਆ। ਫੁਲ ਕਹੇ ਮੇਰਾ ਲਹਿਣਾ ਨਾਲ ਬਰਾਹ, ਪੂਰਬ ਰਿਹਾ ਜਣਾਈਆ। ਜਿਸ ਦਾ ਬਣਿਆ ਨਾ ਕੋਇ ਮਲਾਹ, ਬੇੜਾ ਕੰਧ ਨਾ ਕੋਇ ਉਠਾਈਆ। ਉਸ ਨੇ ਤੈਥੋਂ ਲਈ ਸਲਾਹ, ਸਹਿਜੇ ਸਹਿਜੇ ਭਾਰ ਉਠਾਈਆ। ਮੈਂ ਅੰਤਰ ਅੰਤਰ ਦਿਤਾ ਬਤਲਾ, ਮੁਹੱਬਤ ਵਿਚ ਦ੍ਰਿੜਾਈਆ। ਮੇਰਾ ਲੇਖਾ ਨਾਲ ਬੇਪਰਵਾਹ, ਜੋ ਪੜਦਿਆਂ ਵਿਚ ਹੋਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਦੇਣੀ ਇਕ ਸਲਾਹੀਆ। ਫੁੱਲ ਕਹੇ ਮੇਰਾ ਲੇਖਾ ਨਾਲ ਯਗੇ ਪੁਰਸ਼, ਪੁਰਖ ਪੁਰਖੋਤਮ ਦਿਆਂ ਜਣਾਈਆ। ਮੇਰਾ ਲਹਿਣਾ ਮੁਕਾ ਤੁਰਤ, ਲੇਖਾ ਦਏ ਮਿਟਾਈਆ। ਮੈਨੂੰ ਪਿਛਲੀ ਕਹਾਣੀ ਯਾਦ ਵਿਚ ਸੁਰਤ, ਧੁਰ ਸ਼ਬਦ ਕਰੇ ਸ਼ਨਵਾਈਆ। ਮੈਂ ਵੇਖਣੀ ਅਕਾਲ ਮੂਰਤ, ਜੋ ਮੁਤਾਲਾ ਕਰੇ ਖਲਕ ਖ਼ੁਦਾਈਆ। ਆਸਾ ਮਨਸਾ ਹੋਵੇ ਪੂਰਤ, ਪੂਰਬ ਲਹਿਣਾ ਝੋਲੀ ਪਾਈਆ। ਕਲਜੁਗ ਅੰਤ ਦੇਵੇ ਸਹੂਲਤ, ਸਹਿਜੇ ਦਏ ਮਿਲਾਈਆ। ਮੇਰਾ ਲਹਿਣਾ ਦੇਣਾ ਚੁਕਾਵੇ ਮੂਲਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਵੇਖ ਵਖਾਈਆ। ਮੇਰਾ ਲਹਿਣਾ ਨਾਲ ਹਾਵ ਗਰੀਵ, ਗਹਿਰ ਗੰਭੀਰ ਦਿਆਂ ਜਣਾਈਆ। ਜਿਹੜਾ ਹੋਇਆ ਅੰਤ ਦਿਲਗੀਰ, ਧੀਰਜ ਰਿਹਾ ਮਿਟਾਈਆ। ਮੈਂ ਓਸ ਦੀ ਵੰਡੀ ਦਰਦ ਪੀੜ, ਦੁਖੀਆਂ ਦੁੱਖ ਵੰਡਾਈਆ। ਓਸ ਨੇ ਖਿੱਚੀ ਚਿੱਟੇ ਉਤੇ ਲਕੀਰ, ਕਾਲੀ ਕ਼ਲਮ ਸ਼ਾਹੀਆ। ਜਿਸ ਵੇਲੇ ਕਲਜੁਗ ਆਵੇ ਅੰਤ ਅਖ਼ੀਰ, ਵੇਲਾ ਅੰਤ ਦਏ ਦੁਹਾਈਆ। ਤੇਰੀ ਬਦਲ ਦਏ ਤਕ਼ਦੀਰ, ਤਦਬੀਰ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਵੇਖ ਵਖਾਈਆ। ਫੁੱਲ ਕਹੇ ਮੇਰਾ ਲੇਖਾ ਨਾਲ ਨਰਾਇਣ, ਨਾਰੀ ਨਰ ਸਮਝ ਕਿਸੇ ਨਾ ਆਈਆ। ਸੋ ਵੇਲਾ ਪਹੁੰਚਿਆ ਐਨ, ਵੇਲਾ ਵਕ਼ਤ ਦਏ ਗਵਾਹੀਆ। ਤੂੰ ਮਾਲਕ ਬਣ ਸੱਜਣ ਸੈਣ, ਸਗਲਾ ਸੰਗ ਨਿਭਾਈਆ। ਮੈਂ ਦਰ ਤੇ ਆਇਆ ਕਹਿਣ, ਪੰਚਮ ਮੇਲਾ ਸਹਿਜ ਸੁਭਾਈਆ। ਤੇਰਾ ਭਾਣਾ ਆਇਆ ਸਹਿਣ, ਹੁਕਮੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਪੜਦੇ ਵਿਚੋਂ ਬਾਹਰ ਕਢਾਈਆ। ਫੁੱਲ ਕਹੇ ਮੇਰਾ ਲੇਖਾ ਨਾਲ ਕਪਲ ਮੁਨ, ਯਾਦਦਾਸ਼ਤ ਨਾ ਕੋਇ ਭੁਲਾਈਆ। ਮੈਂ ਉਸ ਦੇ ਨਾਲ ਕੀਤਾ ਗੁਣ, ਉਸ ਦੀ ਮਾਤਾ ਦਿਤੀ ਵਡਿਆਈਆ। ਉਸ ਦਾ ਲੇਖਾ ਲਹਿਣਾ ਹੁਣ, ਦਰ ਤੇਰੇ ਮੰਗ ਮੰਗਾਈਆ। ਪ੍ਰਭੂ ਤੂੰ ਨਾ ਜਾਈਂ ਭੁੱਲ, ਅਭੁੱਲ ਤੇਰੀ ਸ਼ਰਨਾਈਆ। ਤੂੰ ਪਾਉਣਾ ਕ਼ੀਮਤ ਮੁਲ, ਲੇਖਾ ਦੇਣਾ ਗੁਆਈਆ। ਤੂੰ ਮਾਲਕ ਸੁਲਹਕੁਲ, ਸ਼ਹਿਨਸ਼ਾਹ

ਅਖਵਾਈਆ। ਤੇਰੇ ਦਰ ਨਾ ਜਾਵਾਂ ਰੁਲ, ਰੁਲਦਿਆਂ ਲੈਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਫੁੱਲ ਕਹੇ ਮੇਰਾ ਲੇਖਾ ਦੱਤਾਤ੍ਰੈ, ਤ੍ਰੈਗੁਣ ਸਮਝ ਕਿਸੇ ਨਾ ਆਈਆ। ਮੇਰਾ ਰੂਪ ਉਹੋ ਹੈ, ਹਵਾ ਰੂਪ ਨਾ ਸਕੀ ਬਦਲਾਈਆ। ਜੋ ਸਤਿਜੁਗ ਆਇਆ ਕਹਿ, ਸੋ ਕਲਜੁਗ ਅੰਤਮ ਮੰਗ ਮੰਗਾਈਆ। ਤੇਰੇ ਦਰ ਤੇ ਗਿਆ ਢਹਿ, ਚਰਨ ਕਵਲ ਮਿਲੀ ਸਰਨਾਈਆ। ਕੂੜਾ ਵਹਿਣ ਮੂਲ ਨਾ ਵਹੈ, ਮੰਝਧਾਰ ਨਾ ਕੋਇ ਰੁੜ੍ਹਾਈਆ। ਜਿਹੜਾ ਤੇਰੇ ਦਵਾਰੇ ਬਹੈ, ਖ਼ਾਲੀ ਰਹਿਣ ਕੋਇ ਨਾ ਪਾਈਆ। ਕੋਟਨ ਵਾਰ ਸ੍ਰਿਸ਼ਟੀ ਹੋਈ ਲੈਅ, ਤੇਰਾ ਇਸ਼ਟ ਨਾ ਕੋਇ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਫੁੱਲ ਕਹੇ ਮੇਰਾ ਲੇਖਾ ਨਾਲ ਰਿਖਵ ਦੇਵ, ਆਪਣਾ ਰਿਹਾ ਜਣਾਈਆ। ਮੈਂ ਉਹਦੀ ਤਿੰਨ ਦਿਨ ਕੀਤੀ ਸੇਵ, ਜਿਸ ਵੇਲੇ ਬੈਠਾ ਆਸਣ ਲਾਈਆ। ਤੂੰ ਵਿਚੋਲਾ ਅਲਖ ਅਭੇਵ, ਭੇਤ ਤੇਰੇ ਹੱਥ ਫੜਾਈਆ। ਤੂੰ ਵਸੇਂ ਨਿਹਚਲ ਧਾਮ ਨਿਹਕੇਵ, ਸਚਖੰਡ ਦਵਾਰੇ ਡੇਰਾ ਲਾਈਆ। ਤੇਰੀ ਮਹਿੰਮਾ ਗਾਏ ਨਾ ਰਸਨਾ ਜੇਹਵ, ਸਿਫ਼ਤਾਂ ਵਿਚ ਨਾ ਕੋਇ ਸਾਲਾਹੀਆ। ਤੂੰ ਅੰਮ੍ਰਿਤ ਰਸ ਦੇਣਾ ਮੇਵ, ਮਿਹਨਤ ਮੇਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਫੁੱਲ ਕਹੇ ਮੇਰਾ ਹਿਸਾਬ ਨਾਲ ਪ੍ਰਿਥੂ, ਪ੍ਰਥਮ ਦਿਆਂ ਜਣਾਈਆ। ਤੇਰੇ ਕੋਲੋਂ ਕਿਹੜਾ ਖਿਸਕੂ, ਭੱਜਿਆਂ ਰਾਹ ਨਜ਼ਰ ਕੋਇ ਨਾ ਆਈਆ। ਜਿਸ ਨੇ ਮੇਰੇ ਉਤੇ ਆਸਣ ਲਾ ਕੇ ਵੇਖਿਆ ਤੇਰਾ ਇਸ਼ਟੂ, ਇਸ਼ਟ ਆਪਣਾ ਦਿਤਾ ਸਮਝਾਈਆ। ਉਹਨੂੰ ਸਮਝੇ ਨਾ ਕੋਈ ਗ੍ਰਹਿਸਤੂ, ਜੋ ਜਗਤ ਨਾਤਾ ਗਏ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇਣਾ ਮੁਕਾਈਆ। ਫੁੱਲ ਕਹੇ ਮੇਰਾ ਲੇਖਾ ਨਾਲ ਮਤਸ, ਸਮੁੰਦ ਸਾਗਰ ਦੇਣ ਗਵਾਹੀਆ। ਜਿਸ ਨੇ ਤੱਕਿਆ ਮੇਰਾ ਅਕਸ, ਜਲਵਾ ਨੂਰ ਖ਼ੁਦਾਈਆ। ਢਾਈ ਘੰਟੇ ਮੈਨੂੰ ਬੰਦ ਕਰ ਕੇ ਵਿਚ ਬਕਸ, ਉਤੇ ਬੈਠਾ ਚਾਈਂ ਚਾਈਂਆ। ਪ੍ਰਭ ਤੂੰ ਕਿਹੜਾ ਬੰਦਾ ਸ਼ਖ਼ਸ਼, ਕੀ ਤੈਨੂੰ ਕੋਈ ਸਮਝਾਈਆ। ਤੇਰਾ ਹੁਕਮ ਇਕੋ ਸਖ਼ਤ, ਜੋ ਜੁਗ ਜੁਗ ਰਿਹਾ ਮਨਾਈਆ। ਹੁਣ ਵੇਲਾ ਆਇਆ ਵਕ਼ਤ, ਮੇਰਾ ਲਹਿਣਾ ਦੇਣਾ ਦਵਾਈਆ। ਤੂੰ ਆਇਉਂ ਵਿਚ ਜਗਤ, ਜਾਗਰਤ ਜੋਤ ਕਰਨੀ ਰੁਸ਼ਨਾਈਆ। ਨਾਲ ਰਲਾਏ ਆਪਣੇ ਭਗਤ, ਭਗਵਨ ਦਇਆ ਕਮਾਈਆ। ਮੇਰੀ ਨਿੱਕੀ ਜਿਹੀ ਮੰਗ ਫ਼ਕਤ, ਫੈਸਲਾ ਦੇਣਾ ਸੁਣਾਈਆ। ਤੂੰ ਮਾਲਕ ਫ਼ਰਸ਼ ਅਰਸ਼, ਅਰਸ਼ੀ ਪ੍ਰੀਤਮ ਸ਼ਹਿਨਸ਼ਾਹੀਆ। ਲਹਿਣਾ ਮੁਕਾਦੇ ਪਿਛਲਾ ਕ਼ਰਜ਼, ਮਕ਼ਰੂਜ ਕਰ ਸਫ਼ਾਈਆ। ਆਪਣਾ ਖੇਲ ਦੱਸ ਅਸਚਰਜ, ਅਚਰਜ ਦਏ ਵਖਾਈਆ। ਤੇਰੇ ਕੋਲ ਸਭ ਦੀ ਫ਼ਰਦ, ਲੇਖਾ ਪਿਛਲਾ ਲੈ ਫੁਲਾਈਆ। ਮੇਰੇ ਉਤੇ ਕਰ ਤਰਸ, ਦੋਏ ਜੋੜ ਵਾਸਤਾ ਪਾਈਆ। ਤੇਰੇ ਸੰਮਤ ਦਾ ਪਹਿਲਾ ਬਰਸ, ਬਰਸੀ ਰਿਹਾ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਫੁੱਲ ਕਹੇ ਮੇਰਾ ਹਿਸਾਬ ਨਾਲ ਕੱਛ, ਕਸਮ ਖਾ ਕੇ ਦਿਆਂ ਜਣਾਈਆ। ਬਿਨ ਰਸਨਾ ਬੋਲਾਂ ਸਚ, ਸਚ ਦਿਆਂ ਜਣਾਈਆ। ਜਿਸ ਵੇਲੇ ਮੰਦਰਾਚਲ ਚਾੜ੍ਹਿਆ ਵਟ, ਬਿਨ ਹੱਥਾਂ ਹੱਥ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇਣਾ ਮੁਕਾਈਆ। ਫੁੱਲ ਕਹੇ ਮੇਰਾ ਲਹਿਣਾ ਨਾਲ ਧਨੰਤਰ, ਧਨੀ ਧਨਾਢ ਦਿਆਂ ਜਣਾਈਆ। ਮੇਰੇ ਬਿਨਾ ਕਿਸੇ ਜੜੀ ਬੂਟੀ ਦਾ ਚਲਿਆ ਨਹੀਂ ਕੋਈ ਮੰਤਰ, ਦਾਰੂ ਰੋਗ ਨਾ ਕੋਇ ਬਣਾਈਆ। ਮੈਂ ਸਵਾ ਪਹਿਰ ਸੜਿਆ

ਉਤੇ ਬਸੰਤਰ, ਅਗਨੀ ਅੱਗ ਜਲਾਈਆ। ਮੈਂ ਇਕੋ ਵੇਖਿਆ ਤੇਰਾ ਰੂਪ ਨਿਰੰਤਰ, ਨਿਰਾਕਾਰ ਤੇਰੀ ਸ਼ਰਨਾਈਆ। ਤੂੰ ਵਸੇਂ ਉਪਰ ਗਗਨ ਗਗਨੰਤਰ, ਗਹਿਰ ਗੰਭੀਰ ਡੇਰਾ ਲਾਈਆ। ਤੂੰ ਬਣਾਵਣਹਾਰਾ ਬਣਤਰ, ਘੜਨ ਭੰਨਣਹਾਰਾ ਅਖਵਾਈਆ। ਤੇਰੀ ਸਰਨੀ ਆਇਆ ਅੰਤਮ, ਅੰਤਸ਼ਕਰਨ ਰਿਹਾ ਵਖਾਈਆ। ਤੂੰ ਭਗਤ ਉਧਾਰੇਂ ਸੰਤਨ, ਕਿਉਂ ਮੈਨੂੰ ਕਰੇਂ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰ ਦੇਣੀ ਸ਼ਰਨਾਈਆ। ਫੁੱਲ ਕਹੇ ਮੇਰਾ ਲੇਖਾ ਨਾਲ ਬਾਵਨ, ਰਾਜੇ ਬਲ ਸੇਵ ਕਮਾਈਆ। ਜਿਸ ਨੇ ਰੱਖਿਆ ਵਿਚ ਦਾਮਨ, ਪੜਦਿਆਂ ਵਿਚ ਛੁਪਾਈਆ। ਮੈਨੂੰ ਬਣਾਇਆ ਜ਼ਾਮਨ, ਵਿਚੋਲਿਆਂ ਵਾਲੀ ਵਡਿਆਈਆ। ਪੂਰੀ ਮਨਸਾ ਕਰ ਕੇ ਕਾਮਨ, ਕਰਮ ਦਿਤਾ ਜਣਾਈਆ। ਜਿਸ ਵੇਲੇ ਦਰ ਤੇ ਆਇਆ ਸੀ ਬ੍ਰਾਹਮਣ, ਪਾਰਬ੍ਰਹਮ ਪ੍ਰਭ ਵੇਸ ਵਟਾਈਆ। ਓਸ ਵੇਲੇ ਲੱਗਾ ਸੀ ਮੈਨੂੰ ਸਾਂਭਣ, ਤਕੀਏ ਹੇਠ ਦਬਾਈਆ। ਮੈਨੂੰ ਯਾਦ ਆਇਆ ਤੇਰਾ ਨਾਮਨ, ਇਕ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਮਾਣ ਦੇਣਾ ਬਣਾਈਆ। ਫੁੱਲ ਕਹੇ ਮੇਰਾ ਰਿਸ਼ਤਾ ਨਾਲ ਮੋਹਣੀ, ਮੋਹ ਮਮਤਾ ਗਿਆ ਮਿਟਾਈਆ। ਜਿਸ ਵੇਲੇ ਤੱਕੀ ਨੂਰ ਨੁਰਾਨੀ ਸੂਰਤ ਸੋਹਣੀ, ਜਲਵਾ ਇਕ ਰੁਸ਼ਨਾਈਆ। ਓਸ ਵੇਲੇ ਮੇਰੀ ਇਕ ਗ਼ਰੀਬ ਨੇ ਕੀਤੀ ਬੋਹਣੀ, ਤਿੰਨ ਦਿਨ ਦਾ ਭੁੱਖਾ ਤੋੜ ਕੇ ਭੇਟ ਚੜ੍ਹਾਈਆ। ਮੇਰੇ ਨੈਣਾਂ ਆਈ ਰੋਣੀ, ਹੰਝੂਆਂ ਧਾਰ ਵਹਾਈਆ। ਤੇਰੀ ਆਵਾਜ਼ ਆਈ ਅਨਹੋਣੀ, ਮੈਨੂੰ ਸਹਿਜੇ ਦਿਤਾ ਸਮਝਾਈਆ। ਪੁਰਖ ਅਕਾਲ ਕਲਜੁਗ ਅੰਤਮ ਜੋਤ ਪਰਗਟਾਉਣੀ, ਨਿਰਾਕਾਰ ਵੇਸ ਵਟਾਈਆ। ਜਿਸ ਨੇ ਸਭ ਦੀ ਪਿਛਲੀ ਕੀਤੀ ਢਾਹੁਣੀ, ਸਾਚਾ ਰਾਹ ਇਕ ਵਖਾਈਆ। ਤੇਰੀ ਸੁਣੇ ਹਾਲ ਪੁਕਾਰ ਕੁਰਲਾਉਣੀ, ਦੁਖੀਆਂ ਦੁੱਖ ਮਿਟਾਈਆ। ਜਿਸ ਨੇ ਆਪਣੇ ਸੰਮਤ ਦੀ ਰੁੱਤ ਸਹਾਉਣੀ, ਸੋਹਣਿਆਂ ਸੋਹਣੇ ਲਏ ਬਣਾਈਆ। ਜਿਸ ਦੀ ਭਗਤਾਂ ਸੇਵ ਕਮਾਉਣੀ, ਕਮਲਿਆਂ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਫੁੱਲ ਕਹੇ ਮੇਰਾ ਲੇਖਾ ਨਾਲ ਹੰਸ, ਮਾਣਕ ਮੋਤੀ ਚੋਗ ਰਿਹਾ ਚੁਗਾਈਆ। ਮੈਂ ਛੱਡੇ ਨਾਤੇ ਕੋਟ ਸਹੰਸ, ਸਹੰਸਰਾਂ ਦਿਤਾ ਤਜਾਈਆ। ਤੇਰੇ ਭਗਤਾਂ ਦਾ ਜਾਣ ਸੱਚਾ ਸਰਬੰਸ, ਨਾਤਾ ਲਿਆ ਜੁੜਾਈਆ। ਆਤਮ ਪਰਮਾਤਮ ਤੇਰੀ ਅੰਸ, ਇਕੋ ਨੂਰ ਹੋਵੇ ਰੁਸ਼ਨਾਈਆ। ਲੇਖ ਲਹਿਣਾ ਮੁਕਾ ਅੰਤ, ਹੋਵੇ ਨਾ ਕਦੇ ਜੁਦਾਈਆ। ਖੋਜ ਖੋਜ ਤੈਨੂੰ ਥੱਕੇ ਸਾਧ ਸੰਤ, ਸਾਚੀ ਸਤਹ ਨਾ ਕੋਇ ਸਮਝਾਈਆ। ਤੂੰ ਪ੍ਰਭੂ ਬੇਅੰਤ, ਬੇਅੰਤ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦੇ ਚੁਕਾਈਆ। ਫੁੱਲ ਕਹੇ ਮੇਰਾ ਲੇਖਾ ਨਾਲ ਹਰੀ, ਹਰਦਮ ਧਿਆਨ ਲਗਾਈਆ। ਜਿਸ ਨੇ ਸਭ ਦੀ ਆਤਮ ਵਰੀ, ਪਰਮਾਤਮ ਕੰਤ ਅਖਵਾਈਆ। ਜਿਸ ਤੋਂ ਰੂਹ ਬੁਤ ਰਹੇ ਡਰੀ, ਭੈ ਵਿਚ ਲੋਕਾਈਆ। ਉਸਦੀ ਸੋਹਣੀ ਵਾਰ ਥਿਤ ਆਈ ਘੜੀ, ਘੜਿਆਲ ਰਿਹਾ ਖੜਕਾਈਆ। ਜਿਸ ਦੀ ਵਿਦਿਆ ਭਗਤਾਂ ਪੜ੍ਹੀ, ਮੂਰਖਾਂ ਹੱਥ ਕਿਸੇ ਨਾ ਆਈਆ। ਜੋ ਦੋ ਜਹਾਨਾਂ ਕਰੇ ਬਰੀ, ਬੰਦੀਖ਼ਾਨਾ ਦਏ ਤੁੜਾਈਆ। ਜਿਥੇ ਮਜ਼੍ਹਬ ਰਹੇ ਨਾ ਸ਼ਰਈ, ਸ਼ਰਅ ਵੰਡ ਨਾ ਕੋਇ ਵੰਡਾਈਆ। ਜਿਸ ਦੀ ਧਾਰ ਸਦਾ ਜਗਤ ਨਈ, ਨਾਮ ਨੌਕਾ ਦਏ ਚੜ੍ਹਾਈਆ। ਜਿਸ ਦੀ ਬਿਨਾ ਅੱਖਰਾਂ ਤੋਂ ਵਹੀ, ਵਾਅਦਾ ਆਪਣੇ ਨਾਲ ਰਖਾਈਆ। ਸੋ ਪਾਵਣ ਆਇਆ ਸਹੀ, ਸਹਿਜ ਸੁਭਾਓ ਵੇਸ ਵਟਾਈਆ। ਫੁੱਲ ਕਹੇ ਮੇਰਾ ਜੋੜਾ ਨਾਲ ਨਰਸਿੰਘ, ਬਿਨਾ ਨਾਰਦ ਵੇਖਣ ਕੋਇ ਨਾ ਪਾਈਆ। ਜਿਸ ਦਾ ਖੇਲ ਹੋਇਆ ਇੰਜ, ਪੜਦਾ ਦਿਆਂ ਉਠਾਈਆ। ਜਿਸ

ਵੇਲੇ ਭਗਤ ਭਗਵਾਨ ਦੀ ਬਣਿਆ ਬਿੰਦ, ਪ੍ਰਹਿਲਾਦ ਵੱਜੀ ਵਧਾਈਆ। ਧਾਰ ਵਹੀ ਸਾਗਰ ਸਿੰਧ, ਗਹਿਰ ਗੰਭੀਰ ਦਇਆ ਕਮਾਈਆ। ਫੁੱਲ ਕਹੇ ਓਸ ਵੇਲੇ ਮੇਰੀ ਬਰਖਾ ਕੀਤੀ ਸੁਰਪਤ ਇੰਦ, ਕਰੋੜ ਤੇਤੀਸਾ ਨਾਲ ਰਲਾਈਆ। ਮੈਨੂੰ ਪਰਗਟ ਹੋਈ ਚਿੰਦ, ਚਿੰਤਾ ਵਿਚ ਦਿਤਾ ਸੁਣਾਈਆ। ਮੈਂ ਪੱਤੀ ਪੱਤੀ ਹੋ ਕੇ ਗਿਆ ਖਿੰਡ, ਪੰਖੜੀਆਂ ਨਾਤਾ ਗਈਆਂ ਤੁੜਾਈਆ। ਪੁਰਖ ਅਕਾਲ ਨੇ ਕਿਹਾ ਮੈਂ ਤੈਨੂੰ ਅਗਲਾ ਦੱਸਾਂ ਇਕੋ ਪਿੰਡ, ਘਰਾਨਾ ਦਿਆਂ ਸਮਝਾਈਆ। ਜਿਥੇ ਨਾ ਕੋਈ ਗ਼ਮੀ ਨਾ ਕੋਈ ਚਿੰਦ, ਚਿੰਤਾ ਅਗਨ ਨਾ ਕੋਇ ਤਪਾਈਆ। ਇਕੋ ਦਾਤਾ ਗੁਣੀ ਗਹਿੰਦ, ਗਹਿਰ ਗੰਭੀਰ ਡੇਰਾ ਲਾਈਆ। ਮਾਲਕ ਹੋ ਬਖ਼ਸ਼ਿੰਦ, ਰਹਿਮਤ ਦਏ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਰਮ ਭੁਲੇਖਾ ਦਏ ਮਿਟਾਈਆ। ਫੁੱਲ ਕਹੇ ਮੇਰਾ ਪ੍ਰੇਮ ਓਸੇ ਨਾਲ ਇਕ ਨਰਾਇਣ, ਜੋ ਬੱਚਿਆਂ ਦਏ ਵਡਿਆਈਆ। ਜਿਸ ਦੇ ਕੋਲ ਨਾਮ ਰਸਾਇਣ, ਖ਼ਾਕੀ ਮਾਟੀ ਦਏ ਤਰਾਈਆ। ਜਿਸ ਦੇ ਪ੍ਰੇਮ ਸਾਗਰ ਦਾ ਵਹਿਣ, ਕੂੜੀ ਕਿਰਿਆ ਦਏ ਰੁੜ੍ਹਾਈਆ। ਉਹ ਦਰਸ ਦਿਖਾਵੇ ਐਨ, ਬਿਨਾ ਖ਼ੁਸ਼ਾਮਦ ਆਮਦ ਵਿਚ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਝਗੜਾ ਦੇਣਾ ਚੁਕਾਈਆ। ਫੁੱਲ ਕਹੇ ਮੇਰਾ ਨਾਤਾ ਨਾਲ ਰਾਮ ਪਰਸ, ਪਰਸ ਰਾਮ ਦਿਆਂ ਜਣਾਈਆ। ਜਿਸ ਵੇਲੇ ਸ਼ਤਰੀਆਂ ਉਤੇ ਖਾਧਾ ਤਰਸ, ਫੁੱਲ ਕਹੇ ਓਸ ਵੇਲੇ ਮੈਨੂੰ ਤੋੜ ਕੇ ਆਪਣੇ ਕੰਨ ਦੇ ਵਿਚ ਟਿਕਾਈਆ। ਮੈਂ ਲੁਕਿਆ ਰਿਹਾ ਵਿਚ ਸਵਾ ਬਰਸ, ਆਪਣਾ ਆਪ ਛੁਪਾਈਆ। ਇਕ ਦਿਨ ਵੱਖੀ ਭਾਰ ਸੁੱਤਾ ਉਤੇ ਫ਼ਰਸ਼, ਉਂਗਲੀ ਨਾਲ ਹਲੂਣਾ ਦਿਤਾ ਲਗਾਈਆ। ਮੈਂ ਬਾਹਰ ਆਇਆ ਨਿਧੜਕ, ਧਰਨੀ ਉਤੇ ਡਿੱਗ ਕੇ ਦਿਤੀ ਹਾਲ ਦੁਹਾਈਆ। ਜੇ ਪ੍ਰਭੂ ਤੂੰ ਮੁੜ ਕੇ ਆਵੇਂ ਪਰਤ, ਮੇਰਾ ਪੱਤਾ ਪੱਤਾ ਲੈਣਾ ਤਰਾਈਆ। ਮੈਂ ਤਿੰਨ ਜੁਗ ਬੈਠਾ ਰਹਿਣਾ ਰਖ ਕੇ ਵਰਤ, ਮੁਖ ਨਾਲ ਨਾ ਕੁਛ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੈਨੂੰ ਆਪਣਾ ਲੈਣਾ ਬਣਾਈਆ। ਫੁੱਲ ਕਹੇ ਜਿਸ ਵੇਲੇ ਰਾਮ ਗਿਆ ਵਸ਼ਿਸ਼ਟ ਕੋਲ, ਗੁਰੂ ਗੁਰਦੇਵ ਸੇਵ ਕਮਾਈਆ। ਵਸ਼ਿਸ਼ਟ ਨੇ ਮੇਰਾ ਰੂਪ ਵੇਖ ਕੇ ਗੋਲ, ਓਸ ਨੂੰ ਦਿਤਾ ਫੜਾਈਆ। ਰਾਮ ਨੇ ਪੰਜਾਂ ਉਂਗਲਾਂ ਵਿਚ ਲਿਆ ਤੋਲ, ਪੁੱਠੇ ਤੋਂ ਸਿੱਧਾ ਦਿਤਾ ਕਰਾਈਆ। ਮੈਂ ਅੱਗੋਂ ਪਿਆ ਬੋਲ, ਕੂਕ ਕੂਕ ਸੁਣਾਈਆ। ਜੇ ਰਾਮ ਤੇਰਾ ਰਾਮ ਉਪਰ ਆਵੇ ਧੌਲ, ਕਿਸ ਬਿਧ ਉਸਦੀ ਸੇਵ ਕਮਾਈਆ। ਓਸ ਕਿਹਾ ਸੁਣ ਰਹੀਂ ਨਾ ਅਨਭੋਲ, ਸਹਿਜੇ ਦਿਆਂ ਜਣਾਈਆ। ਜਿਸ ਵੇਲੇ ਮੇਰਾ ਰਾਮ ਆਵੇ ਉਸਦੇ ਨਾਮ ਦੇ ਵੱਜ ਜਾਣੇ ਢੋਲ, ਡੰਕੇ ਦੋ ਜਹਾਨ ਖੜਕਾਈਆ। ਓਨ ਸਭ ਦੇ ਖ਼ਾਲੀ ਕਰਨੇ ਖੋਲ, ਖੋਖੇ ਦੇਣੇ ਬਣਾਈਆ। ਗੁਰਮੁਖ ਭਗਤ ਕੱਢਣੇ ਨਿਰੋਲ, ਨਿਰਪੱਖ ਦੇਣੇ ਵਖਾਈਆ। ਓਸ ਵੇਲੇ ਫੁੱਲਾ ਤੈਨੂੰ ਕੋਈ ਨਾ ਦੇਵੇ ਮਧੋਲ, ਗੁਰਮੁਖ ਵੇਖਣ ਚਾਈਂ ਚਾਈਂਆ। ਮੇਰਾ ਤੇਰੇ ਨਾਲ ਕੌਲ, ਇਕ਼ਰਾਰਨਾਮਾ ਦਿਤਾ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਫੁੱਲ ਕਹੇ ਮੈਨੂੰ ਨੌ ਵਾਰ ਸੁੰਘਿਆ ਵੇਦ ਵਿਆਸ, ਨਾਸਿਕਾਂ ਢਾਈ ਇੰਚ ਪਰੇ ਹਟਾਈਆ। ਇਕ ਦਿਨ ਮੈਂ ਓਸ ਨੂੰ ਪੁਛਿਆ ਖ਼ਾਸ, ਸਹਿਜ ਨਾਲ ਬੁਲਾਈਆ। ਮੈਨੂੰ ਇਕ ਦੇ ਮਿਲਣ ਦੀ ਆਸ, ਜੋ ਟੁੱਟਿਆਂ ਲਏ ਜੁੜਾਈਆ। ਓਸ ਨੇ ਭਰ ਕੇ ਪਾਣੀ ਦਾ ਇਕ ਗਿਲਾਸ, ਸਹਿਜੇ ਮੈਨੂੰ ਦਿਤਾ ਟਿਕਾਈਆ। ਜਿਸ ਵੇਲੇ ਤੇਰਾ ਤੇ ਮੇਰਾ ਆਵੇ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਫੇਰਾ ਪਾਈਆ। ਭਗਤਾਂ ਦਾ ਹੋਵੇ ਸਾਥ, ਗੁਰਮੁਖਾਂ ਸੰਗ ਜੁੜਾਈਆ। ਤੈਨੂੰ ਦਰਸ

ਦਿਖਾਏ ਸਾਖਿਆਤ, ਵਿਛੋੜਾ ਦਏ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਫੁੱਲ ਕਹੇ ਜਿਸ ਵੇਲੇ ਕ੍ਰਿਸ਼ਨ ਦਾ ਮੇਲ ਹੋਇਆ ਨਾਲ ਸੁਦਾਮੇ, ਸੱਦਾ ਮਿਲਿਆ ਧੁਰ ਦਰਗਾਹੀਆ। ਮੈਂ ਰਾਹ ਵਿਚ ਜਾਂਦਿਆਂ ਬ੍ਰਾਹਮਣ ਦੇ ਲੁਕ ਗਿਆ ਵਿਚ ਪਜਾਮੇ, ਗਿਟੇ ਤੋਂ ਪੰਜ ਉਂਗਲਾਂ ਉਤੇ ਡੇਰਾ ਲਾਈਆ। ਮੈਨੂੰ ਇਕੋ ਤੱਕਿਆ ਕ੍ਰਿਸ਼ਨ ਸ਼ਾਮੇ, ਨਜ਼ਰ ਅੱਖ ਉਠਾਈਆ। ਮਖ਼ੌਲ ਨਾਲ ਕਿਹਾ ਉਠ ਗੁਲਦਾਨੇ, ਤੇਰਾ ਗੁਲਸ਼ਨ ਦੇਣਾ ਸੁਹਾਈਆ। ਮੈਂ ਹੋਇਆ ਬਹੁਤ ਹੈਰਾਨੇ, ਹੈਰਾਨੀ ਮੇਰੇ ਅੰਦਰ ਆਈਆ। ਜਿੰਨਾਂ ਚਿਰ ਮੇਰੀ ਬੇਨੰਤੀ ਨਾ ਮਾਨੇਂ, ਆਪਣਾ ਹੁਕਮ ਵਰਤਾਈਆ। ਮੈਂ ਅੰਤ ਜਾਣਾ ਓਸ ਨਿਸ਼ਾਨੇ, ਜਿਸ ਦਾ ਨਿਸ਼ਾਨਾ ਸਾਰੇ ਰਹੇ ਤਕਾਈਆ। ਮੈਂ ਮਿਲਣਾ ਓਸ ਭਗਵਾਨੇ, ਜੋ ਭਗਤਾਂ ਦਏ ਵਡਿਆਈਆ। ਕ੍ਰਿਸ਼ਨ ਕਿਹਾ ਓਸ ਦੇ ਤ੍ਰੈਲੋਕੀ ਚੋਂ ਪਰੇ ਟਿਕਾਣੇ, ਜਿਥੇ ਟਿੱਕੇ ਨਾ ਕੋਇ ਵਖਾਈਆ। ਉਸ ਨੇ ਕਲਜੁਗ ਅੰਤਮ ਪਹਿਰਨੇ ਬਾਨੇ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਤੇਰੇ ਉਪਰ ਹੋਵੇ ਮਿਹਰਵਾਨੇ, ਮਿਹਰ ਨਜ਼ਰ ਨਾਲ ਪਾਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਗਿਆ ਸੁਣਾਈਆ। ਫੁੱਲ ਕਹੇ ਜਿਸ ਵੇਲੇ ਮੂਸਾ ਡਿੱਗਾ ਕੋਹਤੂਰ, ਕਰਮ ਕਾਂਡ ਦਾ ਲੇਖਾ ਰਿਹਾ ਨਾ ਰਾਈਆ। ਮੈਂ ਉਹਦੇ ਥੱਲੇ ਆਇਆ ਜਰੂਰ, ਮਸਤਕ ਮੇਰੇ ਨਾਲ ਛੁਹਾਈਆ। ਮੈਂ ਤੱਕਿਆ ਛੋਟਾ ਜਿਹਾ ਨੂਰ, ਜੋ ਝਲਕ ਵਿਚ ਰੁਸ਼ਨਾਈਆ। ਸੁਣ ਅਗੰਮੀ ਤੂਰ, ਸੰਦੇਸ਼ੇ ਰਹੀ ਸੁਣਾਈਆ। ਮੇਰੇ ਨਾਮ ਨੂੰ ਕਰਨਾ ਮਸ਼ਹੂਰ, ਕਲਮਿਆਂ ਵਿਚ ਗਾਈਆ। ਮੈਂ ਅੰਤਮ ਆਵਾਂ ਬਣ ਮਹਿਬੂਬ, ਮੁਹੱਬਤ ਨੂਰ ਖ਼ੁਦਾਈਆ। ਫੁੱਲ ਕਿਹਾ ਮੈਂ ਉਹਦੇ ਥੱਲੇ ਰਗੜ ਕੇ ਗਿਆ ਝੂਜ, ਆਪਣਾ ਆਪ ਮਿਟਾਈਆ। ਮੈਨੂੰ ਅਗਲੀ ਆਈ ਸੂਝ, ਪੜਦਾ ਦਿਤਾ ਉਠਾਈਆ। ਮੈਂ ਦਵਾਰਾ ਵੇਖਿਆ ਡੂੰਘ, ਜਿਸ ਦਾ ਪੈਮਾਨਾ ਨਾਪ ਨਾ ਕੋਇ ਬਣਾਈਆ। ਓਸ ਵੇਲੇ ਹੁਕਮ ਮਿਲਿਆ ਫੁੱਲਾ ਵੇਖੀਂ ਤੇਰੇ ਨਾਲ ਮਿਲ ਕੇ ਕੋਈ ਭਗਤ ਨਾ ਜਾਵੇ ਊਂਘ, ਸੁਤਿਆਂ ਲੈਣਾ ਉਠਾਈਆ। ਫੇਰ ਮੈਂ ਆਪੇ ਲਵਾਂ ਢੂੰਡ, ਲੱਭਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਨਾਮ ਦੀ ਪਾਵੇ ਗੂੰਜ, ਗੁੰਜਾਇਸ਼ ਅਵਰ ਨਾ ਕੋਇ ਰਖਾਈਆ। ਫੁੱਲ ਕਹੇ ਮੇਰੀ ਯਾਦ ਈਸਾ ਨਾਲ ਪਿਛਲੀ, ਪਿਛਾ ਦਏ ਗਵਾਹੀਆ। ਜਿਸ ਵੇਲੇ ਮੈਨੂੰ ਫੜ ਕੇ ਮਾਰਿਆਂ ਸ਼ਿਬਲੀ, ਸਿੰਮਤ ਦਿਤੀ ਬਦਲਾਈਆ। ਓਸ ਵੇਲੇ ਸੱਤਾਂ ਪੱਤਿਆਂ ਵਾਲੀ ਕੋਲ ਉਗੀ ਹੋਈ ਸੀ ਪਿਪਲੀ, ਫ਼ੁਟ ਇਕੋ ਨਜ਼ਰੀ ਆਈਆ। ਉਸ ਦੇ ਅੰਦਰ ਖੇਲ ਸੀ ਵਿਚਲੀ, ਜਿਹੜੀ ਵਿਚੋਂ ਰਹੀ ਜਣਾਈਆ। ਜਿਹੜੀ ਫਾਸੀ ਈਸਾ ਨੂੰ ਪਾਈ ਉਤੇ ਗਿੱਚੀ, ਪਿਛੇ ਅਗੇ ਦਿਤੀ ਬੰਧਾਈਆ। ਓਸ ਵੇਲੇ ਓਸ ਕਿਹਾ ਮੇਰੇ ਨਾਲੋਂ ਮੇਰੇ ਪੁਰਖ ਅਕਾਲ ਦੀ ਚੰਗੀ ਹੋਣੀ ਸਿੱਖੀ, ਜਿਸ ਨੇ ਇਕੋ ਕਰਨੀ ਪੜ੍ਹਾਈਆ। ਓਸ ਵੇਲੇ ਕ਼ਲਮ ਨੇ ਸ਼ਾਹੀ ਨਾਲ ਧਾਰ ਨਹੀਂ ਲਿਖੀ, ਸ਼ਬਦੀ ਸ਼ਬਦ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਰਿਹਾ ਵਰਤਾਈਆ। ਫੁੱਲ ਕਹੇ ਜਿਸ ਵੇਲੇ ਮੁਹੰਮਦ ਨੇ ਯਾਦ ਕੀਤਾ ਅਲੀ, ਅਲੀ ਮਦਦ ਕਹਿ ਕੇ ਗਾਈਆ। ਓਸ ਵੇਲੇ ਮੇਰੀ ਢਾਈਆਂ ਕਰਮਾਂ ਦੀ ਲੱਗੀ ਸੀ ਇਕ ਪੈਲੀ, ਲੰਮੀ ਨੌ ਕਰਮ ਅਖਵਾਈਆ। ਉਸ ਦੇ ਬਾਹਰ ਸੀ ਇਕ ਗੈਲੀ, ਫ਼ੁਟ ਢਾਈ ਵੰਡ ਵੰਡਾਈਆ। ਫੁੱਲ ਕਹੇ ਮੁਹੰਮਦ ਮੈਨੂੰ ਤੋੜਿਆ ਮੈਂ ਪੀੜ ਦਰਦ ਸਹਿ ਲਈ, ਦੁੱਖ ਵਿਚ ਦਿਤੀ ਦੁਹਾਈਆ। ਇਕ ਗਲ ਅਗੰਮੀ ਕਹਿ ਲਈ, ਇਸ਼ਾਰਾ ਦਿਤਾ ਲਗਾਈਆ। ਮੁਹੰਮਦ ਕਿਹਾ ਫੁੱਲਾ ਸਦੀ ਚੌਧਵੀਂ ਮੇਰੀ ਉਮਤ ਆਪੇ

ਵਹਿਣੀ, ਵਹਿੰਦੀ ਧਾਰ ਵਗਾਈਆ। ਤੂੰ ਵੇਖੀਂ ਆਪਣੀ ਨੈਣੀ, ਨੇਤਰ ਅੱਖ ਖੁਲ੍ਹਾਈਆ। ਤੇਰਾ ਸੱਜਣ ਬਣਨਾ ਇਕੋ ਸੈਣੀ, ਪਰਵਰਦਿਗਾਰ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਲੇਖਾ ਵੇਖ ਵਖਾਈਆ। ਫੁੱਲ ਕਹੇ ਮੇਰਾ ਲੇਖਾ ਨਾਲ ਸਤਿਗੁਰ ਨਾਨਕ, ਤਿੰਨੇ ਦੇਣ ਗਵਾਹੀਆ। ਜਿਸ ਵੇਲੇ ਭੁੱਖੇ ਸੰਤ ਮਿਲੇ ਸੀ ਅਚਾਨਕ, ਖ਼ੈਰ ਖ਼ੈਰੀਅਤ ਦਿਤੀ ਵਰਤਾਈਆ। ਉਹ ਵੇਲਾ ਸੀ ਬੜਾ ਭਿਆਨਕ, ਬੱਚੇ ਨੂੰ ਕਹਿਣ ਸ਼ੁਦਾਈਆ। ਉਨ੍ਹਾਂ ਨੇ ਨਾਨਕ ਨੂੰ ਦਿਤੀ ਅਮਾਨਤ, ਫੁੱਲ ਗੁਲਾਬ ਦਾ ਭੇਟ ਚੜ੍ਹਾਈਆ। ਨਾਨਕ ਕਿਹਾ ਇਹ ਰਹੇ ਸਹੀ ਸਲਾਮਤ, ਕਲਜੁਗ ਅੰਤਮ ਵੱਜੇ ਵਧਾਈਆ। ਇਹਨੂੰ ਮਿਲਣੀ ਭਗਤਾਂ ਦੇ ਪ੍ਰੇਮ ਦੀ ਨਿਆਮਤ, ਨੇਮ ਇਕੋ ਨਾਲ ਰਖਾਈਆ। ਜਿਸ ਵੇਲੇ ਸਦੀ ਚੌਧਵੀਂ ਦੀ ਆਉਣੀ ਕ਼ਿਆਮਤ, ਕਲਮਿਆਂ ਤੋਂ ਲੈਣੇ ਛੁਡਾਈਆ। ਮਨ ਨਹੀਂ ਕਰਨੀ ਬਗ਼ਾਵਤ, ਝਗੜਾ ਨਾ ਕਰੇ ਲੋਕਾਈਆ। ਓਸ ਵੇਲੇ ਏਸ ਨੇ ਭਗਤਾਂ ਦੀ ਮੇਟਣੀ ਅਦਾਵਤ, ਭਗਤ ਦਵਾਰੇ ਆ ਕੇ ਦਏ ਸਫ਼ਾਈਆ। ਗੁਰਮੁਖੋ ਸਦਾ ਕਰਨੀ ਸ਼ਰਾਫਤ, ਸ਼ਰਈਆਂ ਤੋਂ ਲਏ ਬਚਾਈਆ। ਪ੍ਰਭ ਦਾ ਨਾਮ ਭਾਵੇਂ ਹਕ਼ੀਕ਼ੀ ਸਮਝੋ ਭਾਵੇਂ ਮਾਰਫ਼ਤ, ਮਹਿਬੂਬ ਤੋਂ ਹੋਵੇ ਨਾ ਕਦੇ ਜੁਦਾਈਆ। ਜਿਸ ਨੂੰ ਸਮਝੇ ਕੋਇ ਨਾ ਆਰਫ਼, ਅਲਿਫ਼ ਯੇ ਨਾ ਪੜਦਾ ਉਠਾਈਆ। ਨਾਨਕ ਕਿਹਾ ਨਿਰਗੁਣ ਨਿਰਵੈਰ ਨਿਰਾਕਾਰ ਕਰੇ ਤੁਆਰਫ਼, ਸਫ਼ਾਰਸ਼ ਦੀ ਲੋੜ ਰਹੇ ਨਾ ਰਾਈਆ। ਓਸ ਵੇਲੇ ਕਿਸੇ ਨਹੀਂ ਲਿਖੀ ਇਬਾਰਤ, ਨਾਨਕ ਬਚਨ ਨਾ ਕੋਇ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨਮ ਜਨਮ ਦਾ ਲੇਖ ਚੁਕਾਈਆ। ਫੁਲ ਕਹੇ ਜਿਸ ਵੇਲੇ ਅੰਗਦ ਆਇਆ ਦੇਵੀ ਦਾ ਪੁਜਾਰੀ, ਦੇਵਤਿਆਂ ਵਾਲਾ ਇਸ਼ਟ ਮਨਾਈਆ। ਓਸ ਨੂੰ ਦਿਸੀ ਜੋਤ ਨਿਰੰਕਾਰੀ, ਜੋਤ ਲਲਾਟ ਹੋਏ ਰੁਸ਼ਨਾਈਆ। ਓਸ ਵੇਲੇ ਇਕ ਮਾਲਣ ਫੁੱਲ ਲਈ ਔਂਦੀ ਸੀ ਵਿਚ ਪਟਾਰੀ, ਖਾਰੀ ਸੀਸ ਉਤੇ ਟਿਕਾਈਆ। ਉਹ ਸੋਲਾਂ ਸਾਲਾਂ ਦੀ ਕਵਾਰੀ, ਅੰਗੀ ਅੰਗ ਨਾ ਕੋਇ ਛੁਹਾਈਆ। ਉਸਨੂੰ ਰਮਜ਼ ਲੱਗੀ ਅਪਾਰੀ, ਕਿਸੇ ਅੰਦਰੋਂ ਦਿਤਾ ਉਠਾਈਆ। ਉਸਨੇ ਫੜ ਕੇ ਫੁੱਲ ਅੰਗਦ ਦੀ ਭੇਟਾ ਦਿਤੇ ਚਾੜ੍ਹੀ, ਅੰਗਦ ਨਾਨਕ ਦਿਆਂ ਚਰਨਾਂ ਉਤੇ ਟਿਕਾਈਆ। ਫੁੱਲ ਨੇ ਕਿਹਾ ਮੈਂ ਵੱਖਰੀ ਵੇਖੀ ਸਭ ਤੋਂ ਯਾਰੀ, ਗੁਰ ਚੇਲੇ ਵੱਜੇ ਵਧਾਈਆ। ਨਾਨਕ ਕਿਹਾ ਨਾਨਕ ਨਹੀਂ ਸ਼ਬਦ ਦੇ ਹੋਣਾ ਪੁਜਾਰੀ, ਜੋਤੀ ਜੋਤ ਸੀਸ ਝੁਕਾਈਆ। ਇਹਦਾ ਲੇਖਾ ਲਹਿਣਾ ਅਗੇ ਅਗਾੜੀ, ਕਲਜੁਗ ਅੰਤਮ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਆਪਣਾ ਇਕ ਸਮਝਾਈਆ। ਫੁੱਲ ਕਹੇ ਮੇਰਾ ਲੇਖਾ ਨਾਲ ਗੁਰ ਦਾਸ ਅਮਰ, ਅਮਲਾਂ ਵਿਚ ਜਣਾਈਆ। ਉਹ ਜਲ ਚੁੱਕਣ ਲੱਗਿਆਂ ਮੈਨੂੰ ਰਖਦਾ ਸੀ ਵਿਚ ਕਮਰ, ਕਮਰਕਸੇ ਵਿਚ ਟਿਕਾਈਆ। ਮੈਂ ਵੇਖ ਕੇ ਉਹਦਾ ਸਬਰ, ਪ੍ਰਭ ਦੇ ਅਗੇ ਵਾਸਤਾ ਦਿਤਾ ਪਾਈਆ। ਤੇਰਾ ਹੁਕਮ ਬੜਾ ਜਬਰ, ਨਾ ਕੋਇ ਮੇਟੇ ਮੇਟ ਮਿਟਾਈਆ। ਤੂੰ ਮਾਲਕ ਗਹਿਰ ਗਵਰ, ਤੇਰੀ ਬੇਪਰਵਾਹੀਆ। ਤੂੰ ਵਸੇਂ ਉਤੇ ਅੰਬਰ, ਨੂਰੋ ਨੂਰ ਰੁਸ਼ਨਾਈਆ। ਸਰਬ ਕਲਾ ਭਰਤੰਬਰ, ਘਟ ਘਟ ਰਿਹਾ ਸਮਾਈਆ। ਜੇ ਅੰਗਦ ਦਾ ਅਮਰਦਾਸ ਨਾਲ ਹੋ ਜਾਏ ਸਵੰਬਰ, ਅਮਲਾਂ ਦੀ ਲੋੜ ਰਹੇ ਨਾ ਰਾਈਆ। ਫੁੱਲ ਕਹੇ ਮੈਂ ਪ੍ਰੀਤੀ ਵਿਚ ਹੋ ਕੇ ਮਗਨ, ਇਕ ਧਿਆਨ ਲਿਆ ਲਗਾਈਆ। ਆਤਮ ਪਰਮਾਤਮ ਦਾ ਪੈਂਦਾ ਵੇਖਿਆ ਸਗਨ, ਅਮਰੂ ਦੇ ਘਰ ਵੱਜੀ ਵਧਾਈਆ। ਦੀਪਕ ਜੋਤ ਲੱਗਾ ਜਗਣ, ਹੋਈ ਸਚ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਹਿੱਸਾ ਦੇਣਾ ਵਖਾਈਆ। ਫੁੱਲ ਕਿਹਾ

ਮੇਰਾ ਪ੍ਰੇਮ ਨਾਲ ਰਾਮਦਾਸ, ਜੋ ਰਾਮ ਰਾਮ ਧਿਆਈਆ। ਜੋ ਛਾਬੜੀ ਚੁੱਕਣ ਲੱਗਾ ਮੈਨੂੰ ਸਿਰ ਉਤੇ ਰਖਦਾ ਸੀ ਖ਼ਾਸ, ਡੇਢ ਇੰਚ ਵਿਚ ਟਿਕਾਈਆ। ਜਿਥੇ ਸੁਣਦੀ ਸਵਾਸ ਦੀ ਅਵਾਜ਼, ਰਾਜ਼ ਅਗਲਾ ਦਏ ਜਣਾਈਆ। ਮੈਂ ਤੱਕਦਾ ਰਿਹਾ ਪਰਕਾਸ਼, ਜੋਤੀ ਜੋਤ ਡਗਮਗਾਈਆ। ਮੈਂ ਜੋੜ ਕੇ ਦੋਵੇਂ ਹਾਥ, ਸੀਸ ਦਿਤਾ ਨਿਵਾਈਆ। ਓਸ ਕਿਹਾ ਤੇਰਾ ਮੇਲਾ ਨਾਲ ਪੁਰਖ ਅਬਿਨਾਸ਼, ਕਲਜੁਗ ਅੰਤਮ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਫੁੱਲ ਕਹੇ ਮੈਨੂੰ ਪੰਜ ਵਾਰ ਗੁਰ ਅਰਜਨ ਕਿਹਾ ਫੁੱਲ ਗੁਲਾਬ, ਇਸ਼ਾਰਾ ਗੁਰਮੁਖਾਂ ਵਲ ਕਰਾਈਆ। ਜਿਸ ਵੇਲੇ ਇਕਾਵਨ ਬਾਵਨ ਕੀਤਾ ਹਿਸਾਬ, ਪੰਜ ਇਕ ਤੇ ਪੰਜ ਦੋ ਵੱਜੀ ਵਧਾਈਆ। ਗੁਰੂ ਗ੍ਰੰਥ ਲਿਖਣ ਲੱਗਾ ਵੱਖਰੀ ਕਿਤਾਬ, ਤੋੜ ਕੇ ਸਤਿਨਾਮ ਦੀ ਭੇਟਾ ਦਿਤਾ ਕਰਾਈਆ। ਨਾਲ ਦੱਸਿਆ ਇਕੋ ਪੁਰਖ ਅਕਾਲ ਸਭ ਦਾ ਬਾਪ, ਪਿਤਾ ਇਕ ਅਖਵਾਈਆ। ਜਿਸ ਦਾ ਇਕੋ ਚਲਣਾ ਜਾਪ, ਦੂਜੀ ਲੋੜ ਰਹੇ ਨਾ ਰਾਈਆ। ਓਸ ਕਲਜੁਗ ਅੰਤਮ ਆਉਣਾ ਆਪ, ਆਪਣਾ ਫੇਰਾ ਪਾਈਆ। ਭਗਤਾਂ ਨਾਲ ਜੋੜੇ ਤੇਰਾ ਸਾਥ, ਗੁਰਮੁਖ ਸੱਜਣ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਫੁਲ ਕਹੇ ਜਿਸ ਵੇਲੇ ਹਰਿ ਗੋਬਿੰਦ ਪਹਿਨੀ ਮੀਰੀ ਪੀਰੀ, ਪੀਰਾਂ ਦਾ ਪੀਰ ਨਜ਼ਰੀ ਆਈਆ। ਮੈਨੂੰ ਟੰਗਿਆ ਵਿਚ ਜ਼ੰਜੀਰੀ, ਦਸਵੇਂ ਕੁੰਡੇ ਵਿਚ ਫਸਾਈਆ। ਮੇਰੀ ਦੂਰ ਹੋਈ ਦਿਲਗੀਰੀ, ਗ਼ਮੀ ਦਿਤੀ ਗਵਾਈਆ। ਓਸ ਹੱਥ ਲਾਇਆ ਮੈਨੂੰ ਤਕ਼ਦੀਰੀ, ਪੱਤੀ ਪੱਤੀ ਦਿਤੀ ਤੁੜਾਈਆ। ਚਰਨਾਂ ਨਾਲ ਛੋਹ ਕੇ ਮੈਨੂੰ ਮਿਲੀ ਉਹ ਅਮੀਰੀ, ਜਿਸ ਦੀ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਖੇਲ ਵੇਖਿਆ ਫਿਰ ਕਸ਼ਮੀਰੀ, ਚਸ਼ਮੇ ਉਪਰ ਆਪਣਾ ਰੰਗ ਚਮਕਾਈਆ। ਫੁੱਲ ਕਹੇ ਮੇਰਾ ਪ੍ਰੇਮ ਨਾਲ ਹਰਿਰਾਏ, ਹਰ ਹਿਰਦੇ ਦਿਆਂ ਜਣਾਈਆ। ਨਹਾਉਣ ਤੋਂ ਪਹਿਲੋਂ ਮੈਨੂੰ ਚੌਕੀ ਦੇ ਪਾਵੇ ਹੇਠ ਟਿਕਾਏ, ਉਤੇ ਆਪਣਾ ਭਾਰ ਰਖਾਈਆ। ਇਕ ਦਿਨ ਮੇਰੇ ਅੰਦਰੋਂ ਨਿਕਲੀ ਹਾਏ ਹਾਏ, ਹਉਕਾ ਲੈ ਕੇ ਦਿਤਾ ਸੁਣਾਈਆ। ਓਸ ਖ਼ੁਸ਼ੀ ਨਾਲ ਕਿਹਾ ਤੇਰੇ ਉਤੇ ਪ੍ਰਭੂ ਦਇਆ ਕਮਾਏ, ਮਿਹਰ ਨਜ਼ਰ ਨਾਲ ਤਰਾਈਆ। ਤੈਨੂੰ ਭਗਤਾਂ ਨਾਲ ਰਲਾਏ, ਲੋਕਮਾਤ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਸਗਲਾ ਸੰਗ ਬਣਾਈਆ। ਫੁੱਲ ਕਹੇ ਮੇਰਾ ਹਰਿਕ੍ਰਿਸ਼ਨ ਨਾਲ ਨਾਤਾ, ਅੱਠਾਂ ਤੱਤਾਂ ਦਿਆਂ ਜਣਾਈਆ। ਜਿਸ ਵੇਲੇ ਹਰਿਕ੍ਰਿਸ਼ਨ ਦਰਸ਼ਨ ਕਰਦਾ ਸੀ ਪਿਤਾ ਮਾਤਾ, ਮਾਤਾ ਪਿਤਾ ਦੀ ਮੈਨੂੰ ਭੇਟ ਚੜ੍ਹਾਈਆ। ਸਭ ਤੋਂ ਵੱਡੀ ਸਮਝ ਸੁਗਾਤਾ, ਵੱਖਰਾ ਰੰਗ ਵਖਾਈਆ। ਇਕ ਦਿਨ ਮੈਂ ਟੇਕ ਕੇ ਅਗੋਂ ਮਾਥਾ, ਸਾਲ ਸੱਤਵੇਂ ਮੰਗ ਮੰਗਾਈਆ। ਮੈਂ ਵੇਖਣਾ ਉਹ ਬਾਪਾ, ਜਿਸ ਨੂੰ ਪੁਰਖ ਅਕਾਲ ਕਹਿ ਕੇ ਸਾਰੇ ਗਾਈਆ। ਓਸ ਨੇ ਕਿਹਾ ਗੁਰ ਤੇਗ਼ ਬਹਾਦਰ ਤੇਰਾ ਬਦਲਣਾ ਸਾਕਾ, ਸਾਖੀ ਆਪਣੀ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਦਏ ਜਣਾਈਆ। ਫੁੱਲ ਕਹੇ ਮੇਰਾ ਗੁਰ ਤੇਗ਼ ਬਹਾਦਰ ਨਾਲ ਜੋੜ, ਨਾਤਾ ਧੁਰ ਦਾ ਨਜ਼ਰੀ ਆਈਆ। ਜਿਸ ਵੇਲੇ ਦਿੱਲੀ ਨੂੰ ਜਾਣ ਲੱਗਿਆਂ ਗੋਬਿੰਦ ਨੂੰ ਦਿਤਾ ਸੀ ਮੋੜ, ਇਕੋ ਫੁੱਲ ਹੱਥ ਫੜਾਈਆ। ਗੋਬਿੰਦ ਮੈਂ ਨਹੀਂ ਤੇਰਾ ਪਿਤਾ ਹੋਰ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਓਸ ਦਾ ਬੱਚਾ ਕੌਰ, ਸ਼ਹਿਜ਼ਾਦਾ ਸ਼ਹਿਨਸ਼ਾਹ ਅਖਵਾਈਆ। ਮੈਂ ਸੇਵਾ ਕਰਨ ਆਇਆ ਬਤੌਰ, ਪੱਲੂ ਰਿਹਾ ਛੁਡਾਈਆ। ਫੁੱਲ ਕਹੇ ਮੇਰੀ ਗੋਬਿੰਦ ਹੱਥ ਦੇ ਕੇ ਡੋਰ, ਤੰਦ ਤਾਰ

ਦਿਤੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਦ ਅਭੇਦਾ ਦਏ ਖੁਲ੍ਹਾਈਆ। ਫੁੱਲ ਕਹੇ ਮੇਰਾ ਗੋਬਿੰਦ ਨਾਲ ਪ੍ਰੇਮ, ਪ੍ਰੇਮੀਆਂ ਦਿਆਂ ਸਮਝਾਈਆ। ਦੁਸ਼ਟ ਦਮਨ ਵਾਲਾ ਨੇਮ, ਗੋਦਾਵਰੀ ਵੱਜੇ ਵਧਾਈਆ। ਸਭ ਨੂੰ ਆਇਆ ਕਹਿਣ, ਘਰ ਘਰ ਰਿਹਾ ਸੁਣਾਈਆ। ਜਿਸ ਵੇਲੇ ਮਾਧੋ ਦਾਸ ਦੇ ਦਵਾਰੇ ਕੱਟੀ ਰੈਣ, ਰੇਣ ਮਸਤਕ ਧੂੜੀ ਦਿਤੀ ਛੁਹਾਈਆ। ਮੈਨੂੰ ਹੱਥੀਂ ਆਇਆ ਲੈਣ, ਪੱਤ ਡਾਲੀ ਵੰਡ ਵੰਡਾਈਆ। ਮੇਰੇ ਨੀਰ ਛਲਕਿਆ ਨੈਣ, ਨੇਤਰਾਂ ਦਿਤਾ ਵਹਾਈਆ। ਮੈਨੂੰ ਮੂਲ ਨਾ ਆਇਆ ਚੈਨ, ਚਾਰੋਂ ਕੁੰਟ ਲਿਆ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੁਕਮ ਵਿਚ ਫਿਰਾਈਆ। ਫੁੱਲ ਕਹੇ ਗੋਬਿੰਦ ਤੋੜਿਆ ਨਾਲ ਹੱਥ, ਹਥੇਲੀ ਉਤੇ ਟਿਕਾਈਆ। ਮੈਂ ਅਗੋਂ ਕਿਹਾ ਹੱਸ, ਤੇਰੀ ਬੇਪਰਵਾਹੀਆ। ਕੋਈ ਮਾਰਗ ਸੱਚਾ ਦੱਸ, ਆਪਣੇ ਨਾਲ ਮਿਲਾਈਆ। ਓਸ ਗੁਰਮੁਖਾਂ ਵਲ ਕਰ ਕੇ ਅੱਖ, ਇਸ਼ਾਰਾ ਦਿਤਾ ਜਣਾਈਆ। ਇਕੋ ਢਈਆ ਰਖ ਹੱਠ, ਫੇਰ ਮਿਲੇ ਵਡਿਆਈਆ। ਜਿਸ ਤਰ੍ਹਾਂ ਮੇਰਾ ਤੇ ਮੇਰੇ ਪੁਰਖ ਅਕਾਲ ਦਾ ਹੋਣਾ ਇਕੱਠ, ਏਸੇ ਤਰ੍ਹਾਂ ਤੈਨੂੰ ਭਗਤਾਂ ਨਾਲ ਜੁੜਾਈਆ। ਸਚ ਦਵਾਰਾ ਖੋਲ੍ਹਣਾ ਹੱਟ, ਨਾਮ ਭੰਡਾਰਾ ਦੇਣਾ ਵਰਤਾਈਆ। ਹੁਣ ਮੈਨੂੰ ਵੇਖਿਆ ਗੋਦਾਵਰੀ ਤਟ, ਫੇਰ ਭਗਤਾਂ ਦੇ ਹੱਥ ਵਿਚ ਸੋਭਾ ਪਾਈਆ। ਜਿਥੇ ਹੋਣੀ ਇਕੋ ਮਤ, ਇਕੋ ਇਕ ਪੜ੍ਹਾਈਆ। ਭਗਤ ਵੇਖਣ ਹੱਕ, ਹੁਕਮ ਸ਼ਹਿਨਸ਼ਾਹੀਆ। ਜੇ ਕੋਈ ਜ਼ਰਾ ਵੀ ਪੈ ਗਿਆ ਸ਼ਕ, ਸ਼ਕਾਇਤ ਦਿਤੀ ਸੁਣਾਈਆ। ਮੈਂ ਦਵਾਰਿਉਂ ਦੇਵਾਂ ਧੱਕ, ਇਹੋ ਬੇਪਰਵਾਹੀਆ। ਫੁਲ ਰਗੜ ਕੇ ਆਪਣਾ ਮੱਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਫੁੱਲ ਕਹੇ ਮੈਂ ਲੈ ਕੇ ਵੱਡਾ ਹੌਕਾ, ਹਾ ਦਿਤੀ ਸੁਣਾਈਆ। ਕਿਸ ਵੇਲੇ ਆਵੇ ਗੋਬਿੰਦ ਤੇਰਾ ਮੌਕਾ, ਮੁਕੰਮਲ ਦੇ ਦ੍ਰਿੜਾਈਆ। ਗੋਬਿੰਦ ਕਿਹਾ ਮੈਨੂੰ ਇਕੋ ਢਈਏ ਦਾ ਲਾ ਲੈਣ ਦੇ ਢੌਂਕਾ, ਫਿਰ ਡੰਕਾ ਜਾਹਰ ਦਿਆਂ ਖੜਕਾਈਆ। ਮੈਨੂੰ ਵੀ ਭਗਤਾਂ ਨੂੰ ਪ੍ਰਭ ਦੇ ਨਾਲ ਮਿਲੌਣ ਦਾ ਸ਼ੌਕਾ, ਆਸ਼ਾ ਸਭ ਦੀ ਪੂਰ ਕਰਾਈਆ। ਮੈਂ ਗੁਰਮੁਖਾਂ ਸਚ ਚਲਾਵਾਂ ਰੋੌਂਸਾ, ਘਰ ਘਰ ਫੇਰਾ ਪਾਈਆ। ਝਗੜਾ ਮੁਕਾਵਾਂ ਮੈਂ ਹਉਂ ਕਾ, ਸਤਿ ਬ੍ਰਹਮ ਦਿਆਂ ਜਣਾਈਆ। ਭੇਵ ਖੁਲਾਵਾਂ ਅਗੰਮੀ ਨਾਉਂ ਕਾ, ਪਤਿਪਰੇਸ਼ਵਰ ਦਿਆਂ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚ ਸਰਨਾਈਆ। ਫੁੱਲ ਕਹੇ ਤੇਰਾ ਕਿਹੜਾ ਵੇਲਾ ਹੋਵੇ ਸੁਹਾਵਣਾ, ਸਚ ਦੇ ਸਮਝਾਈਆ। ਗੋਬਿੰਦ ਕਿਹਾ ਜਿਸ ਵੇਲੇ ਭਗਤ ਭਗਵਾਨ ਇਕੋ ਢੋਲਾ ਗਾਵਣਾ, ਤੇਰਾ ਮੇਰਾ ਰਹਿਣ ਨਾ ਪਾਈਆ। ਓਸ ਵੇਲੇ ਮੈਂ ਸ਼ਬਦੀ ਧਾਰ ਆਵਣਾ, ਜੋਤ ਜੋਤ ਵਿਚ ਸਮਾਈਆ। ਭਗਤ ਦਵਾਰਾ ਇਕ ਬਣਾਵਣਾ, ਸ਼ਿਵਦਵਾਲਾ ਮੱਠ ਤਜਾਈਆ। ਦੋਹਾਂ ਦਾ ਪਕੜਨਾ ਦਾਮਨਾ, ਦਾਮਨਗੀਰ ਅਖਵਾਈਆ। ਸਭ ਦੀ ਪੂਰੀ ਕਰਾਂ ਕਾਮਨਾ, ਕਰਮਾਂ ਤੋਂ ਲਵਾਂ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲਹਿਣਾ ਦਏ ਚੁਕਾਈਆ। ਫੁੱਲ ਕਹੇ ਮੈਨੂੰ ਇਕੋ ਦੱਸ ਦੇ ਅੰਤ ਅਖ਼ੀਰ, ਦਰ ਠਾਂਡੇ ਮੰਗ ਮੰਗਾਈਆ। ਤੂੰ ਦਿਸੇਂ ਧੁਰ ਦਾ ਪੀਰ, ਪੈਗ਼ੰਬਰ ਧੁਰ ਦਰਗਾਹੀਆ। ਗੋਬਿੰਦ ਕਿਹਾ ਜਿਸ ਵੇਲੇ ਸੰਮਤ ਸ਼ਹਿਨਸ਼ਾਹੀ ਦੀ ਹੋਣੀ ਤਾਮੀਰ, ਲੋਕਮਾਤ ਜੜ੍ਹ ਲਗਾਈਆ। ਓਸ ਵੇਲੇ ਭਗਤ ਭਗਵਾਨ ਪਾਤਸ਼ਾਹ ਤੇ ਬਣੇ ਵਜ਼ੀਰ, ਦੂਜਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਫੁੱਲ ਕਹੇ ਅੱਜ ਉਹ ਆ ਗਿਆ ਵੇਲਾ, ਵਿਹਲਾ ਹੋ ਕੇ ਦਿਆਂ ਸੁਣਾਈਆ।

ਇਕੋ ਰੰਗ ਨਜ਼ਰੀ ਆਏ ਗੁਰੂ ਚੇਲਾ, ਚੇਲਾ ਗੁਰੂ ਵਿਚ ਸਮਾਈਆ। ਪਿਛਲਾ ਤੂੰ ਵੀ ਜੋ ਕੁਛ ਲੈਣਾ ਲੈ, ਦੇਂਦਿਆਂ ਤੋਟ ਰਹੇ ਨਾ ਰਾਈਆ। ਸੱਚਿਆਂ ਭਗਤਾਂ ਦੀ ਗੋਦੀ ਵਿਚ ਬਹਿ ਲੈ, ਜੋ ਨਾਭੀ ਨਾਲ ਰਹੇ ਛੁਹਾਈਆ। ਜੇ ਹੋਰ ਵੀ ਕੁਛ ਕਹਿਣਾ ਈ ਤੇ ਕਹਿ ਲੈ, ਸਮਾਂ ਤੇਰੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਦਇਆ ਕਮਾਈਆ। ਫੁੱਲ ਕਹੇ ਮੈਂ ਦੇਣ ਆਇਆ ਸ਼ਹਾਦਤ, ਸਦੀਆਂ ਦੇ ਪਿਛੋਂ ਫੇਰਾ ਪਾਈਆ। ਜਨ ਭਗਤੋ ਸਿਖ ਲਓ ਇਕ ਅਬਾਦਤ, ਇਕੋ ਨਾਮ ਧਿਆਈਆ। ਤੁਹਾਡੀ ਜਿਸ ਨੇ ਦਿਤੀ ਜ਼ਮਾਨਤ, ਅੰਤਮ ਓਹੋ ਲਏ ਛੁਡਾਈਆ। ਤੁਹਾਡੇ ਵਿਛੋੜੇ ਦੀ ਰਹੇ ਨਾ ਕੋਈ ਅਲਾਮਤ, ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਕੁਛ ਵੇਖ ਵਖਾਈਆ। ਫੁੱਲ ਕਹੇ ਮੈਂ ਤੇਰਿਆਂ ਭਗਤਾਂ ਦੀ ਬੈਠਾ ਵਿਚ ਗੋਦੀ, ਅੰਦਰ ਬਾਹਰ ਵੇਖ ਵਖਾਈਆ। ਜਿਨ੍ਹਾਂ ਨੂੰ ਤੇਰੇ ਮਿਲਣ ਦੀ ਆਈ ਸੋਝੀ, ਅੰਦਰੇ ਅੰਦਰ ਰਹੇ ਗਾਈਆ। ਉਹਨਾਂ ਨੂੰ ਇਕੋ ਰੂਪ ਨਜ਼ਰੀ ਆਇਆ ਵੇਦੀ ਸੋਢੀ, ਵੰਡਣ ਵੰਡ ਨਾ ਕੋਇ ਵੰਡਾਈਆ। ਫੁੱਲ ਕਹੇ ਮੈਂ ਬੰਦ ਸਾਂ ਵਿਚ ਡੋਡੀ, ਆਪਣਾ ਆਪ ਛੁਪਾਈਆ। ਅੱਜ ਗੁਰਮੁਖ ਮਿਲ ਗਏ ਮੌਜੀ, ਜੋ ਹੱਥਾਂ ਉਤੇ ਰਹੇ ਨਚਾਈਆ। ਜਿਨ੍ਹਾਂ ਦੇ ਵਿਚੋਂ ਅੱਧਿਆਂ ਵਿਚੋਂ ਅੱਧੇ ਫ਼ੌਜੀ, ਫ਼ੌਜਾਂ ਦਾ ਮਾਲਕ ਵੇਖ ਖ਼ੁਸ਼ੀ ਮਨਾਈਆ। ਜਿਨ੍ਹਾਂ ਦੀ ਆਤਮ ਏਸੇ ਜੋਗੀ, ਜੋਗੀ ਬਣ ਕੇ ਬੈਠੇ ਡੇਰਾ ਲਾਈਆ। ਅਗੇ ਚਿੰਤ ਰਹੇ ਨਾ ਸੋਗੀ, ਸਾਚਾ ਸਗਨ ਰਹੇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਝੋਲੀ ਸਭ ਦੀ ਫੋਲ ਫੁਲਾਈਆ। ਫੁੱਲ ਕਹੇ ਜਨ ਭਗਤੋ ਮੈਨੂੰ ਫੜ ਲਓ ਸੱਜੇ ਹੱਥ, ਉਚੀ ਬਾਂਹ ਦੇਣੀ ਵਖਾਈਆ। ਤੁਹਾਡੀ ਪਤ ਲਏ ਰਖ, ਦਰ ਆਇਆ ਧੁਰ ਦਾ ਮਾਹੀਆ। ਤੁਸਾਂ ਮੇਰਾ ਕਰਨਾ ਪੱਖ, ਮੈਂ ਤੁਹਾਡੀ ਦਿਆਂ ਗਵਾਹੀਆ। ਪ੍ਰੇਮ ਪਿਆਰ ਮੁਹੱਬਤ ਅੰਦਰ ਜਾਣਾ ਰਚ, ਰੋਮ ਰੋਮ ਖ਼ੁਸ਼ੀ ਮਨਾਈਆ। ਦੇਹੀ ਮਾਟੀ ਸਮਝੋ ਕੱਚ, ਕੰਚਨ ਗੜ੍ਹ ਲੈਣਾ ਸੁਹਾਈਆ। ਓਹ ਰਲ ਮਿਲ ਕੇ ਦਰਸ਼ਨ ਕਰੀਏ ਰੱਜ, ਰੁਚੀ ਆਪਣੀ ਲੈਣੀ ਬਦਲਾਈਆ। ਭਾਵੇਂ ਤਾਅਨੇ ਦੇਵੇ ਜਗ, ਪ੍ਰਭ ਦੇ ਨਾਲੋਂ ਨਾ ਹੋਵੇ ਜੁਦਾਈਆ। ਤੁਸੀਂ ਪੈਂਡਾ ਮੁਕਾਇਆ ਘਰਾਂ ਤੋਂ ਭੱਜ ਭੱਜ, ਮੈਂ ਦੂਰ ਦੁਰਾਡਾ ਆਇਆ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਹਿਮਤ ਆਪਣੀ ਰਿਹਾ ਕਮਾਈਆ। ਫੁੱਲ ਕਹੇ ਮੈਨੂੰ ਲੈ ਲਓ ਹੱਥ ਖੱਬੇ, ਬਦਲੀ ਬਦਲੇ ਵਿਚੋਂ ਚੁਕਾਈਆ। ਏਥੇ ਓਥੇ ਤੁਹਾਡੇ ਨਾਲ ਹੋਣੇ ਨਹੀਂ ਦਗ਼ੇ, ਜਗਤ ਫ਼ਰੇਬ ਨਾ ਕੋਇ ਬਣਾਈਆ। ਜਨ ਭਗਤੋ ਤੁਸਾਂ ਪ੍ਰਭ ਦੇ ਬਹਿਣਾ ਅਗੇ, ਅਗੇ ਪਿਛੇ ਪਹਿਰੇਦਾਰ ਹੋਏ ਸਹਾਈਆ। ਰਾਹ ਵਿਚ ਵੇਖਿਓ ਕਿਸ ਤਰ੍ਹਾਂ ਵਿਸ਼ਨ ਬ੍ਰਹਮਾ ਸ਼ਿਵ ਫਿਰਦੇ ਭੱਜੇ, ਥਾਉਂ ਥਾਈਂ ਸੀਸ ਨਿਵਾਈਆ। ਇਹ ਮੇਰੇ ਨਿੱਕੇ ਨਿੱਕੇ ਅੱਡੇ, ਜੋ ਅੱਡੀਆਂ ਨਾਲ ਗੋਡੇ ਦੇਣੇ ਰਗੜਾਈਆ। ਭਾਵੇਂ ਤੁਸੀਂ ਘਰ ਵਿਚ ਵਾਹੁੰਦੇ ਗੱਡੇ, ਤੁਹਾਨੂੰ ਸ਼ਬਦ ਬਬਾਨੇ ਦੇਣਾ ਚੜ੍ਹਾਈਆ। ਫੁੱਲ ਕਹੇ ਸਾਡੇ ਨਾਤੇ ਹੋ ਗਏ ਪੱਕੇ, ਦੋਵੇਂ ਹੱਥ ਦੇਣ ਦੁਹਾਈਆ। ਸਭ ਨੇ ਪ੍ਰੇਮ ਨਾਲ ਬੱਧੇ, ਬੰਦਨਾ ਬੇਪਰਵਾਹੀਆ। ਝੁਕ ਜਾਓ ਸਿੱਧੇ ਅਗੇ, ਸੀਸ ਇਕੇ ਨੂੰ ਨਿਵਾਈਆ। ਤੁਹਾਡੇ ਸਾਫ਼ ਹੋ ਗਏ ਅਗੇ, ਪ੍ਰਭ ਨੇ ਕਰੀ ਸਫ਼ਾਈਆ। ਜਨ ਭਗਤੋ ਅਗਲੇ ਸਾਲ ਵੇਖਿਓ ਮਜ਼ੇ, ਮਿਜਾਜ ਨਾਲ ਚਲੋ ਚਾਈਂ ਚਾਈਂਆ। ਪੁਰਖ ਅਕਾਲ ਸਭ ਤੋਂ ਅਗੇ ਵਧੇ, ਬਿਨ ਕ਼ਦਮਾਂ ਕ਼ਦਮ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਅਗਲੀ ਅਗੇ ਦਏ ਵਰਤਾਈਆ। ਫੁੱਲ ਕਹੇ ਮੈਂ ਗੁਰਮੁਖ ਵੇਖੇ ਉਠੇ, ਪੈਰਾਂ ਭਾਰ ਨਜ਼ਰੀ ਆਈਆ। ਜਿਨ੍ਹਾਂ

ਦੇ ਉਤੇ ਮਾਲਕ ਤੁੱਠੇ, ਮਿਹਰ ਨਜ਼ਰ ਉਠਾਈਆ। ਮੈਂ ਵੇਖਿਆ ਕੋਈ ਸੁੱਤਾ ਰਹਿ ਨਾ ਜਾਵੇ ਕਿਸੇ ਗੁੱਠੇ, ਲੁਕਿਆਂ ਲਵਾਂ ਜਗਾਈਆ। ਜੇ ਕੋਈ ਘਰਦਿਆਂ ਨਾਲ ਹੋ ਕੇ ਆਇਆ ਗ਼ੁੱਸੇ, ਉਹਨੂੰ ਲਵਾਂ ਮਨਾਈਆ। ਸ੍ਰੀ ਭਗਵਾਨ ਕਹੇ ਜੇ ਕੋਈ ਮੈਨੂੰ ਪੁੱਛੇ, ਮੈਂ ਭਗਤ ਦਵਾਰੇ ਅੰਦਰ ਭਗਤ ਦਿਆਂ ਵਖਾਈਆ। ਜਿਨ੍ਹਾਂ ਦੇ ਫੁੱਲ ਨਾਲ ਬਣ ਗਏ ਗੁੱਛੇ, ਹੱਥ ਹੱਥ ਨਾਲ ਜੁੜਾਈਆ। ਤੁਹਾਡੇ ਬੂਟੇ ਕਦੇ ਨਾ ਸੁੱਕੇ, ਗੋਬਿੰਦ ਪਾਣੀ ਰਿਹਾ ਲਗਾਈਆ। ਤੁਹਾਡਾ ਮਾਲਕ ਸ਼ੇਰ ਅਗੰਮੀ ਬੁੱਕੇ, ਗੁਰਮੁਖੋ ਆਪਣੀ ਬੁੱਕਲ ਦਿਓ ਖੁਲ੍ਹਾਈਆ। ਤੁਸੀਂ ਹੁਣ ਮਾਤਲੋਕ ਰਹਿਣਾ ਨਹੀਂ ਸੁੱਤੇ, ਸੁਗੰਧ ਖਾ ਕੇ ਤੁਹਾਨੂੰ ਲਵਾਂ ਜਗਾਈਆ। ਬਿਨਾ ਦੀਨ ਦਿਆਲ ਪ੍ਰੇਮੀ ਪਿਆਰਿਆਂ ਕੋਈ ਨਾ ਪੁੱਛੇ, ਪੁਸ਼ਤ ਪਨਾਹ ਹੱਥ ਨਾ ਕੋਇ ਟਿਕਾਈਆ। ਤੁਸੀਂ ਬੱਝ ਜਾਓ ਇਕੇ ਮੁੱਠੇ, ਦੀਨ ਮਜ਼੍ਹਬ ਜਾਤ ਪਾਤ ਲੇਖਾ ਦਿਉ ਚੁਕਾਈਆ। ਊਚ ਨੀਚ ਸਾਰੇ ਬਣ ਜਾਓ ਸੁੱਚੇ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਤਾ ਤੁਹਾਡੇ ਨਾਲ ਰਖਾਈਆ। ਫੁਲ ਕਹੇ ਮੈਂ ਜਨ ਭਗਤ ਵੇਖਾਂ ਖਲੋਤੇ, ਸੋਹਣੇ ਸੁਹੰਜਣੇ ਨਜ਼ਰੀ ਆਈਆ। ਜਿਹੜੇ ਪੁਰਖ ਅਕਾਲ ਦੇ ਪੋਤੇ, ਗੋਬਿੰਦ ਪੁੱਤਰ ਗਿਆ ਬਣਾਈਆ। ਪੰਜਾਂ ਨਾਲੋਂ ਹੁਣ ਬਣ ਗਏ ਚੋਖੇ, ਸੋਹਣੀ ਵੱਜੀ ਵਧਾਈਆ। ਇਕੋ ਗਾਉਣ ਨਾਮ ਸਲੋਕੇ, ਸੋਹੰ ਢੋਲਾ ਰਹੇ ਸੁਣਾਈਆ। ਭੱਥੇ ਤੀਰ ਦੇ ਗਏ ਮੌਕੇ, ਸ਼ਬਦੀ ਹੁਕਮ ਸਚ ਲੜਾਈਆ। ਗੁਰਮੁਖੋ ਤੁਹਾਨੂੰ ਫੜਨੇ ਪੈਣ ਨਾ ਸੋਟੇ, ਪੁਰਖ ਅਕਾਲ ਦਇਆ ਕਮਾਈਆ। ਕਲਜੁਗ ਭਵਰ ਨਾ ਖਾਇਓ ਗੋਤੇ, ਫੜ ਕੇ ਬਾਹੋਂ ਪਾਰ ਲੰਘਾਈਆ। ਰਖਣੇ ਪੈਣ ਮੂਲ ਨਾ ਰੋਜ਼ੇ, ਬਰਤਾਂ ਵਿਚ ਨਾ ਭੁੱਖ ਰਖਾਈਆ। ਤੁਹਾਡੇ ਪਿਛਲੇ ਦਿਨ ਲੰਘ ਗਏ ਔਖੇ, ਅਗੇ ਸਮਾਂ ਦਏ ਬਦਲਾਈਆ। ਤੁਹਾਡੀ ਸੋਚ ਆਪੇ ਸੋਚੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੱਕ ਹਕ਼ੀਕ਼ਤ ਰਿਹਾ ਦ੍ਰਿੜਾਈਆ। ਫੁੱਲ ਕਹੇ ਜਨ ਭਗਤੋ ਮੈਨੂੰ ਯਾਦ ਆਇਆ ਤੁਹਾਡਾ ਪਿਛਲਾ ਰਿਸ਼ਤਾ, ਰਿਸ਼ਤੇਦਾਰੀ ਦਏ ਜੁੜਾਈਆ। ਜਿਸ ਵੇਲੇ ਮੁਹੰਮਦ ਕੋਲ ਕੋਈ ਸੰਦੇਸ਼ਾ ਲੈ ਕੇ ਆਇਆ ਸੀ ਫ਼ਰਿਸ਼ਤਾ, ਆਹਿਸਤਾ ਆਹਿਸਤਾ ਹਦਾਇਤ ਦਿਤੀ ਸੁਣਾਈਆ। ਮੈਨੂੰ ਮੁਹੰਮਦ ਨੇ ਤੱਕਿਆ ਖ਼ੁਦਾਨਖ਼ਾਸਤਾ, ਇਕੋ ਪਲਕ ਉਤੋਂ ਉਠਾਈਆ। ਮੈਂ ਕੁਛ ਆ ਕੇ ਬੇਨੰਤੀ ਕੀਤੀ ਦਰਖ਼ਾਸਤਾ, ਆਪਣੀ ਬੇਨੰਤੀ ਦਿਤੀ ਸਮਝਾਈਆ। ਮੇਰਾ ਸੂਫ਼ੀਆਂ ਨਾਲ ਹੋਵੇ ਵਾਸਤਾ, ਬਾਕੀ ਮੁਰਸ਼ਦਾਂ ਤੋਂ ਪੈਂਡਾ ਲਿਆ ਮੁਕਾਈਆ। ਮੁਹੰਮਦ ਕਿਹਾ ਉਸ ਦੀ ਕਰਨੀ ਨਹੀਂ ਕਿਸੇ ਸ਼ਨਾਖ਼ਤਾ, ਅਮਾਮਾਂ ਦਾ ਅਮਾਮ ਫੇਰਾ ਪਾਈਆ। ਜਿਸ ਨੇ ਸਿੱਧਾ ਭਗਤਾਂ ਨਾਲ ਕਰਨਾ ਵਾਸਤਾ, ਵਾਸਤਵ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਰਿਹਾ ਵਖਾਈਆ। ਫੁੱਲ ਕਹੇ ਜਨ ਭਗਤੋ ਸਾਡੀ ਸਾਂਝੀ ਹੋ ਗਈ ਯੱਦ, ਇਕੋ ਮਿਲੀ ਵਡਿਆਈਆ। ਦੀਨ ਦੁਨੀ ਦੀ ਛੱਡ ਦਿਓ ਹੱਦ, ਪੈਂਡਾ ਲਓ ਮੁਕਾਈਆ। ਸਾਰੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇ ਜੈਕਾਰੇ ਗਾਓ ਗੱਜ, ਗ਼ਜ਼ਲ ਇਕੋ ਢੋਲਾ ਗਾਈਆ। ਫੁੱਲ ਕਹੇ ਸਭ ਨੂੰ ਵੱਡੀ ਖ਼ੁਸ਼ੀ ਹੋਈ ਅੱਜ, ਸੰਮਤ ਸ਼ਹਿਨਸ਼ਾਹੀ ਖ਼ੁਸ਼ੀ ਮਨਾਈਆ। ਅਗੇ ਹੋਣਾ ਨਹੀਂ ਕਦੇ ਅਲਗ, ਵੱਖਰਾ ਘਰ ਨਾ ਕੋਇ ਬਣਾਈਆ। ਜੇ ਯਾਦ ਕਰੋ ਤੇ ਆਪ ਦਰਸ਼ਨ ਦਏ ਤੁਹਾਨੂੰ ਉਪਰ ਸ਼ਾਹਰਗ, ਜਗਤ ਦਵਾਰ ਦਾ ਲੇਖਾ ਦਏ ਮੁਕਾਈਆ। ਵੇਖਿਓ ਹੰਸ ਨਾ ਬਣਿਓ ਕੱਗ, ਬੁਧੀ ਕਾਗ ਵਾਂਗ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚ ਸਰਨਾਈਆ। ਜਨ ਭਗਤ ਕਹਿਣ ਅਸੀਂ ਪ੍ਰਭ ਤੋਂ ਸੁਣਨੀ ਇਕ ਅਰਦਾਸ,

ਜੋ ਸਭ ਨੂੰ ਪਾਰ ਲੰਘਾਈਆ। ਜਿਸ ਵੇਲੇ ਸੱਦੀਏ ਉਸੇ ਵੇਲੇ ਆਵੇ ਪਾਸ, ਦੂਰ ਦੁਰਾਡਾ ਪੰਧ ਮੁਕਾਈਆ। ਰਾਤੀਂ ਸੁਤਿਆਂ ਦੇ ਸਰਹਾਣਿਓ ਪੀ ਜਾਏ ਪਾਣੀ ਦਾ ਗਲਾਸ, ਆਪਣੇ ਔਣ ਦੀ ਨਿਸ਼ਾਨੀ ਦਏ ਵਖਾਈਆ। ਆਤਮ ਸੇਜਾ ਸੁੱਤਾ ਰਹੇ ਸਾਰੀ ਰਾਤ, ਸੁਖਆਸਣ ਡੇਰਾ ਲਾਈਆ। ਜਾਣ ਲੱਗਾ ਜੇ ਪ੍ਰੇਮ ਵਿਚ ਦੱਸ ਜਾਏ ਆਪਣੀ ਇਕ ਨਿੱਕੀ ਜਿਹੀ ਬਾਤ, ਬਾਤਨ ਪੜਦਾ ਇਕ ਉਠਾਈਆ। ਸਚ ਪ੍ਰੇਮ ਦੀ ਦੇ ਕੇ ਜਾਏ ਇਕ ਸੁਗਾਤ, ਸੁਗੰਧੀ ਅੰਦਰ ਇਕ ਭਰਾਈਆ। ਫੇਰ ਪੱਕਾ ਰਿਸ਼ਤਾ ਸਮਝਿਓ ਨਾਲ ਫੁੱਲ ਗੁਲਾਬ, ਬੇਆਬ ਨਾ ਕੋਇ ਤੜਫਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਹਿਰਾਬ ਦਏ ਸਮਝਾਈਆ। ਫੁੱਲ ਕਹੇ ਜਨ ਭਗਤੋ ਜਾਓ ਬਹਿ, ਖ਼ੁਸ਼ੀਆਂ ਨਾਲ ਆਸਣ ਲਾਈਆ। ਤੁਹਾਡੇ ਅੰਦਰ ਇਕੋ ਦੀ ਲੈ, ਲਾਇਕ ਬੱਚੇ ਲਏ ਬਣਾਈਆ। ਜੋ ਮੰਗੋ ਸੋਈ ਦਏ, ਦੇਵਣਹਾਰ ਅਖਵਾਈਆ। ਜੋ ਚਰਨ ਕਵਲਾਂ ਢਹੇ, ਫੜ ਬਾਹੋਂ ਗਲੇ ਲਗਾਈਆ। ਤੁਹਾਡਾ ਭਗਤ ਦਵਾਰਾ ਵਸਦਾ ਰਹੇ, ਜੁਗ ਚਾਰ ਚਾਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਣਤ ਰਿਹਾ ਬਣਾਈਆ। ਜਨ ਭਗਤੋ ਤੁਹਾਡਾ ਸਚਖੰਡ ਦਵਾਰ, ਥਿਰ ਘਰ ਆਸਣ ਇਕ ਵਖਾਈਆ। ਜਿਥੇ ਸ਼ਬਦ ਦੀ ਗੁੰਜਾਰ, ਨਾਮ ਦੀ ਵੱਜੇ ਵਧਾਈਆ। ਜੋਤ ਦਾ ਉਜਿਆਰ, ਨੂਰ ਨੂਰ ਰੁਸ਼ਨਾਈਆ। ਸਦਾ ਚਲਦਾ ਰਹੇ ਵਿਹਾਰ, ਵਿਵਹਾਰੀ ਦਏ ਵਡਿਆਈਆ। ਭਰਿਆ ਰਹੇ ਭੰਡਾਰ, ਅਤੋਟ ਅਤੁੱਟ ਰਖਾਈਆ। ਸ੍ਰਿਸ਼ਟੀ ਨੇ ਹੋਣਾ ਖ਼ੁਆਰ, ਧੀਰਜ ਧੀਰ ਨਾ ਕੋਇ ਰਖਾਈਆ। ਜੇ ਤੁਸਾਂ ਪਰਮ ਪੁਰਖ਼ ਤੇ ਰਖਿਆ ਇਤਬਾਰ, ਜਿਥੇ ਹੋਵੋ ਓਥੇ ਹੋਵਾਂ ਸਹਾਈਆ। ਤੁਹਾਡਾ ਇਨ੍ਹਾਂ ਅੰਕੜਿਆਂ ਵਿਚ ਕਰਾਂ ਸ਼ੁਮਾਰ, ਦੁਲੈਂਕੜਿਆਂ ਵਿਚ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। ਜਨ ਭਗਤ ਕਹਿਣ ਅਸਾਂ ਪ੍ਰਭ ਕੀ ਕਰਨੀ ਤੇਰੀ ਭਗਤੀ, ਅੱਖੀਂ ਮੀਟ ਧਿਆਨ ਨਾ ਕੋਇ ਲਗਾਈਆ। ਅਸਾਂ ਤੈਨੂੰ ਮਿਲਣਾ ਸ਼ਰਤੀ, ਸਿੱਧਾ ਨਾਤਾ ਤੇਰੇ ਨਾਲ ਰਖਾਈਆ। ਤੂੰ ਮਾਲਕ ਧੁਰ ਦਾ ਅਰਸ਼ੀ, ਪ੍ਰੀਤਮ ਬੇਪਰਵਾਹੀਆ। ਸਾਨੂੰ ਕੋਈ ਨਹੀਂ ਲੱਗਦੀ ਛੱਬੀ ਪੋਹ ਦੀ ਸਰਦੀ, ਸਿਰ ਦਰਦ ਨਾ ਕੋਇ ਜਣਾਈਆ। ਤੂੰ ਸਾਡੀ ਆਪਣੇ ਨਾਲ ਜੋੜ ਮਰਜ਼ੀ, ਮਰਜ਼ੀ ਜਗਤ ਵਾਲੀ ਦੇਣੀ ਗਵਾਈਆ। ਜੇ ਤੂੰ ਨਰ ਨਰਾਇਣ ਸੱਚਾ ਹਰਿਜੀ, ਹਿਰਦੇ ਅੰਦਰ ਡੇਰਾ ਲਾਈਆ। ਜਨ ਭਗਤ ਕਹਿਣ ਅੱਜ ਤੋਂ ਸਾਡੀ ਆਤਮਾ ਤੈਨੂੰ ਵਰਦੀ, ਦੂਜਾ ਖ਼ਸਮ ਨਾ ਕੋਇ ਹੰਢਾਈਆ। ਸੋਭਾਵੰਤ ਹੋਵੇ ਤੇਰੇ ਘਰ ਦੀ, ਦੋਹਾਗਣ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲਾ ਆਪਣਾ ਲੈਣਾ ਮਿਲਾਈਆ। ਜਨ ਭਗਤ ਕਹਿਣ ਪ੍ਰਭ ਸਾਡੇ ਕਮਲਾਪਤ, ਪਤ ਪਤਵੰਤੇ ਬੇਪਰਵਾਹੀਆ। ਕਿਉਂ ਬਹੁਤੇ ਸਾਥੋਂ ਜੁੜਾਉਂਦਾ ਹੱਥ, ਸੀਸ ਚਰਨਾਂ ਨਾਲ ਰਗੜਾਈਆ। ਅੰਦਰੋਂ ਖੋਲ੍ਹ ਦੇ ਅੱਖ, ਅੱਠੇ ਪਹਿਰ ਤੇਰਾ ਦਰਸ਼ਨ ਪਾਈਆ। ਅਸੀਂ ਕਦੀ ਨਹੀਂ ਕਹਿਣੀ ਬੱਸ, ਭਾਵੇਂ ਭਰ ਭਰ ਕੇ ਉਤੋਂ ਦੀ ਦੇ ਰੁੜ੍ਹਾਈਆ। ਜੇ ਤੂੰ ਸਾਡਾ ਗਾਵੇਂ ਜਸ, ਸ੍ਰੀ ਭਗਵਾਨ ਸੇਵ ਕਮਾਈਆ। ਫੇਰ ਖ਼ੁਸ਼ੀਆਂ ਨਾਲ ਜਾਈਏ ਹੱਸ, ਮੁਸਕਰਾਹਟ ਬੁੱਲਾਂ ਵਾਲੀ ਰਖਾਈਆ। ਸ੍ਰੀ ਭਗਵਾਨ ਕਿਹਾ ਮੈਂ ਤੁਹਾਡੇ ਕੋਲ ਜਾਵਾਂ ਵਸ, ਡੇਰਾ ਨੇੜੇ ਹੋ ਲਗਾਈਆ। ਤੁਸਾਂ ਕੀਤਾ ਪ੍ਰੇਮ ਦਾ ਇਕੱਠ, ਇਕੱਠਿਆਂ ਦਿਤਾ ਸੁਣਾਈਆ। ਹੁਣ ਮੈਂ ਕਿਧਰ ਜਾਵਾਂ ਨੱਠ, ਚਾਰੇ ਰਸਤੇ ਬੰਦ ਨਜ਼ਰੀ ਆਈਆ। ਤੁਹਾਡੇ ਪ੍ਰੇਮ ਅੰਦਰ ਜਾਵਾਂ ਢੱਠ, ਆਪਣਾ ਆਪ ਤੁਹਾਡੀ ਭੇਟ ਚੜ੍ਹਾਈਆ। ਜਨ ਭਗਤੋ ਕਦੇ ਨਾ ਸਮਝਿਓ

ਵੱਖ, ਵੱਖਰਾ ਡੇਰਾ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਾਤਾ ਦੇਵਣਹਾਰ ਗੁਸਾਈਂਆ। ਜਨ ਭਗਤੋ ਵੇਖੋ ਭੂਮਿਕਾ ਅਸਥਾਨ, ਅਸਥਲ ਰਿਹਾ ਵਖਾਈਆ। ਜਿਥੇ ਬਣਿਆ ਭਗਤਾਂ ਦਾ ਮਕਾਨ, ਬੇਮੁਕਾਮ ਆਸਣ ਲਾਈਆ। ਏਥੇ ਬਾਲਮੀਕ ਦਾ ਕ਼ਿਆਮ, ਸੁਨ ਸਮਾਧੀ ਵਿਚ ਸਮਾਈਆ। ਹਰਿ ਗੋਬਿੰਦ ਦਾ ਅਹਿਸਾਨ, ਤੁਹਾਡੇ ਸਿਰ ਚੜ੍ਹਾਈਆ। ਨਾਨਕ ਦਾ ਨਿਸ਼ਾਨ, ਝੰਡਾ ਰਿਹਾ ਲਹਿਰਾਈਆ। ਕ੍ਰਿਸ਼ਨ ਦਾ ਪੈਗ਼ਾਮ, ਬੰਸਰੀ ਨਾਮ ਸੁਣਾਈਆ। ਮੁਹੰਮਦ ਦਾ ਅਮਾਮ, ਨਿਰਗੁਣ ਫੇਰਾ ਪਾਈਆ। ਜਿਸਨੂੰ ਸਜਦਾ ਕਰਦੇ ਸਲਾਮ, ਸਹੀ ਸਲਾਮਤ ਆਪਣਾ ਖੇਲ ਵਖਾਈਆ। ਰੈਣ ਕਹੇ ਮੇਰੀ ਬੇਨੰਤੀ ਪ੍ਰਭੂ ਭਗਤਾਂ ਨੂੰ ਕਰ ਲੈਣ ਦੇ ਆਰਾਮ, ਬਿਸਰਾਮ ਚਰਨਾਂ ਵਿਚ ਰਖਾਈਆ। ਭਗਤਾਂ ਨੂੰ ਫ਼ਿਕਰ ਪੈ ਗਿਆ ਸਾਨੂੰ ਹੋ ਨਾ ਜਾਏ ਜੁਕਾਮ, ਹੱਥ ਮੱਥੇ ਉਤੇ ਘਸਾਈਆ। ਥੋੜੇ ਕਹਿਣ ਸੌਂ ਕੇ ਹੋ ਨਾ ਜਾਈਏ ਬਦਨਾਮ, ਅੰਦਰੇ ਅੰਦਰ ਦੇਣ ਦੁਹਾਈਆ। ਦਸ ਵੀਹ ਕਹਿਣ ਅਸਾਂ ਸਵੇਰੇ ਕਰਨਾ ਕਾਮ, ਸਾਡੀ ਕਰੇ ਨਾ ਕੋਇ ਰਿਹਾਈਆ। ਤਰੇਂਠ ਕਹਿਣ ਐਵੇਂ ਵਿਚ ਫਸੇ ਆਣ, ਬਿਨਾ ਸੁਤਿਆਂ ਰਾਤ ਗਵਾਈਆ। ਰੈਣ ਕਹੇ ਮੈਂ ਭਿੰਨੜੀ ਸਭ ਨੂੰ ਦੇਵਾਂ ਮਾਣ, ਜੋ ਚਲ ਆਏ ਸਰਨਾਈਆ। ਇਹ ਬਖ਼ਸ਼ਣਹਾਰ ਭਗਵਾਨ, ਭਗਤਾਂ ਦਾ ਸੰਗ ਨਿਭਾਈਆ। ਸਭ ਨੂੰ ਦੇਵੇ ਇਕੋ ਜਿਹਾ ਦਾਨ, ਜੋ ਭਗਤ ਦਵਾਰੇ ਦੇ ਅੰਦਰ ਬਹਿ ਕੇ ਪਿਉ ਦਾਦੇ ਦੀ ਯਾਦ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਇਕ ਸਰਨਾਈਆ। ਰੈਣ ਕਹੇ ਮੈਂ ਬੇਸ਼ਕ ਭਿੰਨੀ, ਭਿੰਨੜੀ ਨਜ਼ਰੀ ਆਈਆ। ਕਈਂ ਘੜੀਆਂ ਵੱਲ ਵੇਂਹਦੇ ਬੀਤ ਗਈ ਕਿੰਨੀ, ਕਵਣ ਘੜਿਆਲ ਰਿਹਾ ਖੜਕਾਈਆ। ਜਿਸ ਦੀ ਰਹਿਮਤ ਜਾਏ ਨਾ ਗਿਣੀ, ਗਿਣਤੀਆਂ ਵਿਚ ਗਣਤ ਨਾ ਕੋਇ ਗਿਣਾਈਆ। ਜਨ ਭਗਤੋ ਤੁਹਾਨੂੰ ਦਾਤ ਦੇਣੀ ਇੰਨੀ, ਜੋ ਅੰਨ੍ਹਿਆਂ ਤੋਂ ਸੁਜਾਖੇ ਦਏ ਬਣਾਈਆ। ਤੁਹਾਡੇ ਅੰਦਰ ਧਾਰ ਪ੍ਰੇਮ ਰਖਣੀ ਨਿੰਮ੍ਹੀ, ਨਿੰਮ੍ਹਾ ਨਿੰਮ੍ਹਾ ਰੰਗ ਚਮਕਾਈਆ। ਇਹ ਕੋਈ ਸਾਧੂ ਫ਼ਕੀਰ ਨਹੀਂ ਡੰਭੀ, ਡੰਭ ਜਗਤ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਹੋ ਸਹਾਈਆ। ਭਿੰਨੜੀ ਰੈਣ ਕਹੇ ਮੈਂ ਭਗਤਾਂ ਦੀ ਬਣਾਂ ਸਕੀ, ਸਖ਼ੀ ਪ੍ਰਭ ਦੀ ਨਜ਼ਰੀ ਆਈਆ। ਬਾਤ ਕਰਾਂ ਹੱਕੀ, ਹਕ਼ੀਕ਼ਤ ਦਿਆਂ ਦ੍ਰਿੜਾਈਆ। ਜਿਨ੍ਹਾਂ ਤੇਰੇ ਵਿਛੋੜੇ ਵਿਚ ਪਿਛੇ ਜੁਗ ਚੌਕੜੀ ਕਟੀ, ਅਗੇ ਨਾ ਕੋਇ ਜੁਦਾਈਆ। ਆਪਣੇ ਨਾਮ ਦੀ ਪੜ੍ਹਾ ਕੇ ਘੱਲਣਾ ਪੱਟੀ, ਢੋਲਾ ਇਕ ਸੁਣਾਈਆ। ਰੰਗ ਚੜ੍ਹੌਣਾ ਇਕੋ ਰੀ, ਰਤਨ ਅਮੋਲਕ ਹੀਰੇ ਲੈਣੇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖੀਂ ਆਪਣੀ ਵੇਲੇ ਅਖ਼ੀਰ ਹੋਏ ਸਹਾਈਆ। ਫੁੱਲ ਕਹੇ ਜਨ ਭਗਤੋ ਦੋਹਾਂ ਦਾ ਮਿਲ ਕੇ ਬਣਿਆ ਗੁਲਦਸਤਾ, ਗੁਲਦਾਨ ਸਤਿਗੁਰ ਨਜ਼ਰੀ ਆਈਆ। ਨਾਮ ਖ਼ੁਮਾਰੀ ਵਿਚ ਕਰੇ ਮਸਤਾ, ਮਸਤੀ ਇਕੋ ਇਕ ਰਖਾਈਆ। ਤੁਹਾਨੂੰ ਬੰਨ੍ਹਣਾ ਪਏ ਕੋਈ ਨਾ ਬਸਤਾ, ਇਕੋ ਅੱਖਰ ਦਿਤਾ ਪੜ੍ਹਾਈਆ। ਇਸ ਤੋਂ ਹੋਰ ਨਾਮ ਨਹੀਂ ਕੋਈ ਸਸਤਾ, ਜੁਗ ਚੌਕੜੀ ਦਏ ਗਵਾਹੀਆ। ਤੁਹਾਡਾ ਹਾਲ ਹੋਵੇ ਨਾ ਖ਼ਸਤਾ, ਖ਼ੁਸ਼ੀਆਂ ਰੰਗ ਰੰਗਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇਕੋ ਰਿਸ਼ਤਾ, ਆਤਮ ਪਰਮਾਤਮ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਜਨ ਭਗਤਾਂ ਪੈਜ ਰਖਦਾ, ਰੱਖਿਆ ਕਰੇ ਥਾਉਂ ਥਾਈਂਆ। ਭਿੰਨੜੀ ਰੈਣ ਕਹੇ ਪ੍ਰਭ ਮੇਰੀ ਮੰਨੀ ਪੂਰੀ ਕਰੀਂ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਪ੍ਰੇਮੀਆਂ ਭਗਤਾਂ ਸੌਣ ਦੇ ਨਿਸ਼ੰਗ, ਸੁੱਤਿਆਂ ਦੇ ਅੰਦਰ ਪ੍ਰੇਮ ਦੇਣਾ

ਟਿਕਾਈਆ। ਤੇਰੇ ਕੋਲ ਅਨੋਖਾ ਢੰਗ, ਤਰੀਕਾ ਦੇਣਾ ਸਮਝਾਈਆ। ਅੰਤ ਅਖ਼ੀਰ ਇੱਕੀ ਵਾਰ ਗਾ ਲੈਣ ਦੇ ਤੇਰਾ ਛੰਦ, ਸੋਹਲਾ ਸਿਫ਼ਤਾਂ ਵਿਚ ਵਡਿਆਈਆ। ਖ਼ੁਸ਼ੀ ਕਰ ਕੇ ਬੰਦ ਬੰਦ, ਬੰਧਨ ਦੇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਸੂਰੇ ਸਰਬੰਗ ਸਿਰ ਸਿਰ ਆਪਣਾ ਹੱਥ ਰਖਾਈਆ। ਜਨ ਭਗਤੋ ਭਿੰਨੜੀ ਰੈਣ ਕਹੇ ਇਹਨਾਂ ਦੇ ਦੇ ਛੁੱਟੀ, ਛੁਟਕਾਰਾ ਦੇ ਕਰਾਈਆ। ਵੇਖੋ ਕੋਈ ਨਾ ਵੜ ਜਾਇਓ ਤ੍ਰਿਕੁਟੀ, ਸੁਖਮਨ ਟੇਢੀ ਬੰਕ ਵਿਚ ਫੇਰਾ ਕੋਇ ਨਾ ਪਾਈਆ। ਈੜਾ ਪਿੰਗਲ ਦੀ ਹੱਟੀ ਗਈ ਲੁੱਟੀ, ਖ਼ਾਲੀ ਦੇਣ ਦੁਹਾਈਆ। ਤੁਹਾਨੂੰ ਚਾੜ੍ਹਿਆ ਚੋਟੀ ਉਚੀ, ਮੰਜ਼ਲ ਦਿਤੀ ਮੁਕਾਈਆ। ਜੇ ਆਤਮਾ ਕਰ ਲਓ ਸੁੱਚੀ, ਫਿਰ ਪਰਮਾਤਮਾ ਦੀ ਨਾ ਹੋਏ ਜੁਣਾਈਆ। ਤੁਹਾਡੀ ਸੋਂਹਦੀ ਰਹੇ ਰੁੱਤੀ, ਰੁਤੜੀ ਆਪਣੇ ਨਾਲ ਮਹਿਕਾਈਆ। ਤੁਹਾਡੀ ਹੁਣ ਪੈਂਡਿਆਂ ਵਿਚ ਘਸਣ ਨਹੀਂ ਦੇਣੀ ਜੁੱਤੀ, ਰਵਿਦਾਸ ਚੁਮਾਰਾ ਦਏ ਗਵਾਹੀਆ। ਤੁਹਾਡੀ ਮੈਂਢੀ ਰਹਿਣ ਨਹੀਂ ਦੇਣੀ ਖੁੱਥੀ, ਕੰਤ ਸੁਹਾਗੀ ਦਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਰਤ ਸਵਾਣੀ ਉਠਾਏ ਸੁੱਤੀ, ਆਲਸ ਨਿੰਦਰਾ ਦਏ ਗਵਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਾਤ ਦੇਵੇ ਰੁੱਖੀ ਰੁੱਖੀ, ਪੜਦੇ ਵਿਚ ਪੜਦਾ ਰਿਹਾ ਵਖਾਈਆ।