ਪੁਸਤਕਾਲਾਭਾਗ ੧੯

੨੮ ਪੋਹ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ

ਹਰਿ ਸ਼ਬਦ ਕਹੇ ਸਤਿ ਸਾਚੀ ਧਾਰ, ਜੁਗ ਚੌਕੜੀ ਗਏ ਰਾਹ ਤਕਾਈਆ। ਗੁਰ ਅਵਤਾਰ ਪੈਗ਼ੰਬਰ ਬਣ ਕੇ ਸੇਵਾਦਾਰ, ਨਿਤ ਨਵਿਤ ਸੇਵ ਕਮਾਈਆ। ਧੁਰ ਦਾ ਨਾਦ ਸ਼ਬਦ ਜੈਕਾਰ, ਨਾਅਰਾ ਕਲਮਾ ਜਗਤ ਕਾਇਨਾਤ ਸੁਣਾਈਆ। ਪੰਜ ਤਤ ਕਾਇਆ ਬੁਤ ਝੁਕਦੇ ਰਹੇ ਵਿਚ ਸੰਸਾਰ, ਨਿਰਗੁਣ ਨਿਉਂ ਨਿਉਂ ਲਾਗਣ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਕਰ ਕੇ ਗਏ ਇਜ਼ਹਾਰ, ਅੱਖਰਾਂ ਵਿਚ ਢੋਲੇ ਗਾਈਆ। ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਅਗੇ ਕਰ ਕੇ ਗਏ ਪੁਕਾਰ, ਤਨ ਮਾਟੀ ਖ਼ਾਕੀ ਦੋਏ ਜੋੜ ਵਾਸਤਾ ਪਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਖੇਲੇ ਖੇਲ ਅਪਰ ਅਪਾਰ, ਅਪਰੰਪਰ ਆਪਣਾ ਹੁਕਮ ਵਰਤਾਈਆ। ਸਤਿਗੁਰ ਸ਼ਬਦ ਕਿਸੇ ਨਾ ਪਾਈ ਸਾਰ, ਲੱਖ ਚੁਰਾਸੀ ਜੀਵ ਜੰਤ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਰਗ ਧੁਰ ਦਾ ਇਕ ਪਰਗਟਾਈਆ। ਹਰਿ ਸ਼ਬਦ ਕਹੇ ਜੁਗ ਚੌਕੜੀ ਖੇਲ ਸ੍ਰੀ ਭਗਵਾਨ, ਨਿਰਗੁਣ ਸਰਗੁਣ ਗਿਆ ਜਣਾਈਆ। ਥੋੜ੍ਹਾ ਥੋੜ੍ਹਾ ਦੇ ਕੇ ਨਾਮ ਦਾਨ, ਸੋਈ ਸੁਰਤੀ ਜਗਤ ਉਠਾਈਆ। ਤੱਤਾਂ ਵਾਲੀ ਰੀਤੀ ਦੱਸ ਕੇ ਰਾਮ ਕਾਹਨ, ਬੰਸਰੀ ਉਂਗਲਾਂ ਨਾਲ ਵਜਾਈਆ। ਸਜਦਿਆਂ ਵਿਚ ਕਰ ਸਲਾਮ, ਈਸਾ ਮੂਸਾ ਮੁਹੰਮਦ ਗਏ ਸੀਸ ਝੁਕਾਈਆ। ਨਾਨਕ ਗੋਬਿੰਦ ਕਰ ਪਰਨਾਮ, ਬੇਅੰਤ ਬੇਅੰਤ ਬੇਅੰਤ ਕਹਿ ਕਹਿ ਰਹੇ ਗਾਈਆ। ਬਿਨਾ ਅੱਖਰਾਂ ਤੋਂ ਵੱਖਰਾ ਵਸੇ ਭਗਵਾਨ, ਜਿਸ ਦੀ ਸਮਝ ਕਿਸੇ ਨਾ ਪਾਈਆ। ਜੁਗ ਚੌਕੜੀ ਬਦਲਦਾ ਰਿਹਾ ਵਿਧਾਨ, ਲੋਕਮਾਤ ਖੇਲ ਖਿਲਾਈਆ। ਰਿਖੀਆਂ ਮੁਨੀਆਂ ਬ੍ਰਹਮਵੇਤਾ ਦਏ ਗਿਆਨ, ਨਿਰੰਤਰ ਅੰਤਰ ਮੰਤਰ ਇਕ ਸਮਝਾਈਆ। ਧੁਰ ਦਾ ਕਲਮਾ ਸਚ ਕਲਾਮ, ਪੈਗ਼ੰਬਰਾਂ ਕਰੇ ਪੜ੍ਹਾਈਆ। ਮੁਹੱਬਤ ਵਿਚ ਕਰ ਅਹਿਸਾਨ, ਮਹਿਬੂਬ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਮੈਂ ਦੇਵਣ ਆਇਆ ਬਿਆਨ, ਨੌ ਸੌ ਚੁਰਾਨਵੇਂ ਚੌਕੜੀ ਜੁਗ ਪੰਧ ਮੁਕਾਈਆ। ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝਾ ਯਾਰ ਧੁਰ ਦਾ ਰਾਮ ਹੋਇਆ ਮਿਹਰਵਾਨ, ਮਹਿਬੂਬ ਅੱਖ ਪ੍ਰਤਖ ਖੁਲ੍ਹਾਈਆ। ਸ੍ਰਿਸ਼ਟੀ ਦ੍ਰਿਸ਼ਟੀ ਵੇਖਿਆ ਅੱਖਰਾਂ ਵਾਲਾ ਗਿਆਨ, ਰਸਨਾ ਜਿਹਵਾ ਢੋਲਾ ਗਾਈਆ। ਸਾਚਾ ਮਿਲੇ ਨਾ ਕਿਸੇ ਮੰਦਰ ਮਕਾਨ, ਮਹੱਲ ਅਟਲ ਸੋਭਾ ਕੋਇ ਨਾ ਪਾਈਆ। ਤੱਤਾਂ ਵਾਲਾ ਦੇਂਦੇ ਰਹੇ ਦਾਨ, ਅਪ ਤੇਜ ਵਾਏ ਪ੍ਰਿਥਮੀ ਆਕਾਸ਼

ਭੇਟ ਚੜ੍ਹਾਈਆ। ਆਤਮ ਪਰਮਾਤਮ ਮਿਲਿਆ ਕੋਈ ਨਾ ਮਾਣ, ਨਾਤਾ ਹੱਕ ਨਾ ਕੋਇ ਰਖਾਈਆ। ਚੌਥਾ ਜੁਗ ਹੋਇਆ ਵੈਰਾਨ, ਹੈਰਾਨੀ ਸਭ ਦੇ ਉਪਰ ਛਾਈਆ। ਗੁਰ ਅਵਤਾਰ ਪੈਗ਼ੰਬਰ ਹੋਏ ਪਰੇਸ਼ਾਨ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਜਗਤ ਵਿਦਿਆ ਲਾਉਦੇ ਰਹੇ ਦੀਵਾਨ, ਨਿਰਅੱਖਰ ਨਾ ਕੋਇ ਪੜ੍ਹਾਈਆ। ਪੜ੍ਹਦੇ ਰਹੇ ਸ਼ਾਸਤਰ ਸਿਮਰਤ ਵੇਦ ਪੁਰਾਨ, ਚਾਰੇ ਖਾਣੀ ਚਾਰੇ ਬਾਣੀ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਸਤਿਗੁਰ ਸ਼ਬਦ ਕਹੇ ਮੈਂ ਦੇਣਾ ਇਕ ਸੰਦੇਸ਼ਾ, ਜਿਸ ਦੀ ਸਮਝ ਕਿਸੇ ਨਾ ਆਈਆ। ਗੁਰ ਅਵਤਾਰ ਪੈਗ਼ੰਬਰ ਜੁਗ ਜੁਗ ਵਟਾਉਂਦੇ ਰਹੇ ਵੇਸਾ, ਨਿਰਗੁਣ ਸਰਗੁਣ ਫੇਰਾ ਪਾਈਆ। ਆਦਿ ਜੁਗਾਦੀ ਕੋਈ ਜਾਣ ਨਾ ਸਕਿਆ ਲੇਖਾ, ਅੰਤ ਕਹਿਣ ਕੋਇ ਨਾ ਪਾਈਆ। ਦੀਨਾਂ ਮਜ਼੍ਹਬਾਂ ਵਾਲਾ ਪਾ ਭੁਲੇਖਾ, ਜਾਤੀ ਪਾਤੀ ਵੰਡ ਵੰਡਾਈਆ। ਦੀਨ ਦੁਨੀ ਦਾ ਦੇ ਕੇ ਠੇਕਾ, ਠੇਕੇਦਾਰ ਦਿਤੇ ਬਣਾਈਆ। ਆਤਮ ਪਰਮਾਤਮ ਕਿਸੇ ਨਾ ਦੱਸਿਆ ਏਕਾ, ਏਕੰਕਾਰ ਭੇਵ ਨਾ ਕੋਇ ਖੁਲ੍ਹਾਈਆ। ਬ੍ਰਹਮਾ ਸਮਝ ਨਾ ਸਕਿਆ ਵੇਤਾ, ਵਿਸ਼ਨੂੰ ਅਲਖ ਨਾ ਕੋਇ ਜਗਾਈਆ। ਸ਼ੰਕਰ ਖਾਂਦਾ ਰਿਹਾ ਠੇਡਾ, ਨੇਤਰ ਅੱਖ ਨਾ ਕੋਇ ਵਡਿਆਈਆ। ਚਾਰ ਜੁਗ ਬਦਲਦਾ ਰਿਹਾ ਭੇਖਾ, ਭੇਖਾਧਾਰੀ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੈਂ ਵੇਖਿਆ ਲੋਕਮਾਤ ਜਗ, ਚਾਰ ਕੁੰਟ ਦਹਿ ਦਿਸ਼ਾ ਧਿਆਨ ਲਗਾਈਆ। ਦੀਨਾਂ ਮਜ਼੍ਹਬਾਂ ਜਾਤਾਂ ਪਾਤਾਂ ਲੱਗੀ ਅੱਗ, ਅੱਖਰਾਂ ਕਰਨ ਪੜ੍ਹਾਈਆ। ਦੂਈ ਦਵੈਤ ਕੂੜੀ ਕਿਰਿਆ ਕੋਈ ਨਾ ਸਕੇ ਅੰਦਰੋਂ ਕੱਢ, ਮਾਇਆ ਮਮਤਾ ਮੋਹ ਨਾ ਕੋਇ ਮਿਟਾਈਆ। ਬਿਨ ਹਰਿ ਪਿਆਰ ਖ਼ਾਲੀ ਦਿਸਣ ਹੱਡ, ਨਾਰੀ ਕੰਤ ਜੋੜ ਨਾ ਕੋਇ ਜੁੜਾਈਆ। ਮੁੱਲਾ ਸ਼ੇਖ਼ ਮੁਸਾਇਕ ਪੰਡਤ ਪਾਂਧੇ ਗ੍ਰੰਥੀ ਪੰਥੀ ਮਾਰਗ ਰਹੇ ਦੱਸ, ਦਸਮ ਦਵਾਰੀ ਮੇਲ ਨਾ ਕੋਇ ਕਰਾਈਆ। ਆਤਮ ਪਰਮਾਤਮ ਨਾਤਾ ਜੋੜੇ ਕੋਈ ਨਾ ਸਚ, ਕ਼ੀਮਤ ਰਤੀਆਂ ਰਹੇ ਪਾਈਆ। ਸਾਚਾ ਦਸਾਏ ਨਾ ਕੋਇ ਤੀਰਥ ਤਟ, ਅੰਮ੍ਰਿਤ ਸਰ ਸਰੋਵਰ ਨਾ ਕੋਇ ਬਣਾਈਆ। ਪੜ੍ਹ ਪੜ੍ਹ ਸਾਰੇ ਗਏ ਥੱਕ, ਚੌਦਾਂ ਵਿਦਿਆ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਸਤਿਗੁਰ ਸ਼ਬਦ ਕਹੇ ਮੈਂ ਜੁਗ ਚੌਕੜੀ ਵੇਂਹਦਾ ਰਿਹਾ ਵਿਆਹ, ਨਾਰੀ ਪੁਰਖ ਰਾਹ ਤਕਾਈਆ। ਕਿਸੇ ਦਾ ਵਿਚੋਲਾ ਬਣਿਆ ਨਾ ਬੇਪਰਵਾਹ, ਸਿਰ ਹੱਥ ਨਾ ਕੋਇ ਟਿਕਾਈਆ। ਨਾਈ ਬ੍ਰਾਹਮਣ ਜਜਮਾਨਾਂ ਘਰ ਜਾਂਦੇ ਆ, ਵਿਚੋਲੇ ਵਾਧੂ ਫੇਰਾ ਪਾਈਆ। ਧੀਆਂ ਪੁੱਤਾਂ ਵਾਲਿਆਂ ਦੋਹਾਂ ਘਰਾਂ ਤੋਂ ਲੈਂਦੇ ਖਾ, ਭੋਜਨ ਰਸਨਾ ਨਾਲ ਛੁਹਾਈਆ। ਨਿਰਗੁਣ ਨੂਰ ਕਹੇ ਮੈਂ ਗੁਰ ਅਵਤਾਰ ਪੈਗ਼ੰਬਰ ਬਣਾਏ ਗਵਾਹ, ਸ਼ਹਾਦਤ ਸਾਰੇ ਦੇਣ ਭੁਗਤਾਈਆ। ਕਿਸੇ ਨੂੰ ਪ੍ਰਭ ਦੇ ਉਤੇ ਵਿਸ਼ਵਾਸ ਨਾ ਆਇਆ ਵਸਾਹ, ਵਿਸਰੀ ਸਰਬ ਲੋਕਾਈਆ। ਧਰਮ ਦਵਾਰੇ ਬੈਠ ਕੇ ਜਗ ਨੀਤੀ ਕੂੜੀ ਕਿਰਿਆ ਰਹੇ ਤਕਾ, ਨਿਜ ਨੈਣ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਤਿਗੁਰ ਸ਼ਬਦ ਕਹੇ ਮੈਂ ਵੇਖਦਾ ਰਿਹਾ ਚੌਕੜੀ ਜੁਗ, ਸਤਿਜੁਗ ਤਰੇਤਾ ਦੁਆਪਰ ਕਲਜੁਗ ਮਾਤ ਹੰਢਾਈਆ। ਗੁਰ ਅਵਤਾਰ ਪੈਗ਼ੰਬਰ ਸੁਣਾਉਂਦੇ ਗਏ ਪ੍ਰਭੂ ਦੀ ਤੁਕ, ਪਰਵਰਦਿਗਾਰ ਨਾਮ ਸਾਲਾਹੀਆ। ਕਲਜੁਗ ਅੰਤ ਸ੍ਰਿਸ਼ਟੀ ਦ੍ਰਿਸ਼ਟੀ ਨਿਸ਼ਾਨਿਉਂ ਗਈ ਉਕ, ਤੀਰ ਗੁਣੀ ਗਹੀਰ ਨਾ ਕੋਇ ਚਲਾਈਆ। ਮਾਇਆ ਮਮਤਾ ਕੂੜੀ ਤ੍ਰਿਸ਼ਨਾ ਘਰ ਘਰ ਲੱਗੀ ਭੁੱਖ, ਤਾਅਨਿਆਂ

ਵਿਚ ਲੋਕਾਈਆ। ਪੁੱਤਰਾਂ ਵਾਲੇ ਧੀਆਂ ਵਾਲਿਆਂ ਨੂੰ ਰਹੇ ਲੁੱਟ, ਲੁਟੇਰੇ ਬਣ ਕੇ ਫੇਰਾ ਪਾਈਆ। ਪੁਰਖ ਅਕਾਲ ਦੀਨ ਦਿਆਲ ਭਗਤ ਸੁਹੇਲੇ ਬਣਾ ਕੇ ਆਪਣੇ ਪੁੱਤ, ਮਿਹਰ ਨਜ਼ਰ ਇਕ ਉਠਾਈਆ। ਅਗੇ ਸ੍ਰਿਸ਼ਟੀ ਦਾ ਬਦਲਣਾ ਰੁਖ਼, ਚਾਰ ਵਰਨ ਦੇਣੇ ਸਮਝਾਈਆ। ਨਾ ਕੋਈ ਪੜਦਾ ਨਾ ਕੋਈ ਲੁਕ, ਭਰਮ ਭੁਲੇਖਾ ਦੇਣਾ ਕਢਾਈਆ। ਭਾਵੇਂ ਇਸਤਰੀ ਹੋਵੇ ਭਾਵੇਂ ਮਨੁੱਖ, ਦੋਹਾਂ ਦਾ ਇਕੋ ਹੱਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਸਤਿਗੁਰ ਸ਼ਬਦ ਕਹੇ ਮੈਂ ਵੇਂਹਦਾ ਰਿਹਾ ਜਗਤ ਰੀਤੀ, ਚਾਰ ਕੁੰਟ ਧਿਆਨ ਲਗਾਈਆ। ਕੋਈ ਮੰਦਰ ਵੜੇ ਮਸੀਤੀ, ਗੁਰਦਵਾਰ ਫੇਰੀਆਂ ਪਾਈਆ। ਸਾਹਿਬ ਸਤਿਗੁਰ ਨਾਲ ਕਰੇ ਨਾ ਕੋਇ ਪ੍ਰੀਤੀ, ਹਿਰਦੇ ਹਰਿ ਨਾ ਕੋਇ ਵਸਾਈਆ। ਗੋਬਿੰਦ ਸੋਹਣੀ ਲਾ ਕੇ ਗਿਆ ਬਗ਼ੀਚੀ, ਫੁੱਲ ਫੁਲਵਾੜੀ ਮਾਤ ਮਹਿਕਾਈਆ। ਨਾਨਕ ਦੱਸ ਕੇ ਗਿਆ ਹਦੀਸੀ, ਧੁਰ ਦੀ ਕਰ ਪੜ੍ਹਾਈਆ। ਗੁਰਮੁਖੋ ਗੁਰਸਿਖੀ ਦੀ ਧਾਰ ਨੀਕੀ, ਨਿੱਕਿਆਂ ਤੋਂ ਵੱਡੇ ਦਏ ਬਣਾਈਆ। ਜਿੰਨਾਂ ਚਿਰ ਜਾਣੋ ਨਾ ਆਪਣੀ ਕੀਤੀ, ਕਰਮਾਂ ਦਾ ਰੋਗ ਕਟਾਈਆ। ਕਾਇਆ ਹੋਣੀ ਨਹੀਂ ਠੰਡੀ ਸੀਤੀ, ਅਗਨੀ ਤਤ ਨਾ ਕੋਇ ਬੁਝਾਈਆ। ਝਗੜਾ ਮੁੱਕਣਾ ਨਹੀਂ ਊਚ ਨੀਚੀ, ਰਾਓ ਰੰਕ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਸਤਿਗੁਰ ਸ਼ਬਦ ਕਹੇ ਨਾਨਕ ਗੁਰ ਅਰਜਨ ਗਾ ਕੇ ਗਿਆ ਲਾਂਵ ਚਾਰ, ਚਾਰ ਵਰਨ ਚਾਰ ਜੁਗ ਗਿਆ ਸਮਝਾਈਆ। ਸੁਰਤੀ ਸ਼ਬਦ ਕਰੋ ਪਿਆਰ, ਤੱਤਾਂ ਦੀ ਲੋੜ ਰਹੇ ਨਾ ਰਾਈਆ। ਤੁਹਾਡੀ ਆਤਮ ਹੋਵੇ ਨਾਰ, ਪਰਮਾਤਮ ਕੰਤ ਬੇਪਰਵਾਹੀਆ। ਜਿੰਨਾਂ ਚਿਰ ਮਿਲਿਆ ਨਾ ਅਬਿਨਾਸ਼ੀ ਯਾਰ, ਯਰਾਨਾ ਹੱਕ ਨਾ ਕੋਇ ਵਖਾਈਆ। ਬਿਨਾ ਪੂਰਨ ਭਗਤਾਂ ਤੋਂ ਕਦੇ ਨਾ ਪੂਰਾ ਹੋਵੇ ਵਿਹਾਰ, ਭਰਮੇ ਭੁੱਲੀ ਸਰਬ ਲੋਕਾਈਆ। ਗ੍ਰੰਥੀ ਪੰਥੀ ਕਿਸੇ ਨਾ ਪਾਈ ਸਾਰ, ਭੇਵ ਕੋਇ ਨਾ ਪਾਈਆ। ਗੋਬਿੰਦ ਬੋਲ ਗਿਆ ਲਲਕਾਰ, ਢੋਲਾ ਇਕ ਜਣਾਈਆ। ਫ਼ਤਿਹ ਸਚ ਡੰਕਾ ਵਿਚ ਸੰਸਾਰ, ਸ਼ਬਦੀ ਨਾਮ ਸੁਣਾਈਆ। ਖੇਲ ਪੁਰਖ ਅਕਾਲ, ਦੂਜਾ ਇਸ਼ਟ ਨਾ ਕੋਇ ਮਨਾਈਆ। ਸ੍ਰਿਸ਼ਟ ਹੋਵੇ ਬੇਹਾਲ, ਚਾਰ ਕੁੰਟ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੈਂ ਦੱਸਣਾ ਮਾਰਗ ਸਚ, ਸਤਿਜੁਗ ਸਾਚਾ ਆਪ ਉਠਾਈਆ। ਭਾਗ ਲਗਾ ਕੇ ਕਾਇਆ ਮਾਟੀ ਕੱਚ, ਭਗਤ ਸੁਹੇਲੇ ਭੇਵ ਖੁਲ੍ਹਾਈਆ। ਲੂੰ ਲੂੰ ਅੰਦਰ ਪ੍ਰੇਮ ਪ੍ਰੀਤੀ ਰਚ, ਰਚਨਾ ਧੁਰ ਦੀ ਦੇਣੀ ਵਖਾਈਆ। ਮਨੂਆ ਮਨ ਨਾ ਪਏ ਨੱਚ, ਕੂੜ ਕੁੜਿਆਰ ਨਾ ਕੋਇ ਹਲਕਾਈਆ। ਮਾਰਗ ਦੱਸ ਪੁਰਖ ਸਮਰਥ, ਰਾਹ ਇਕੋ ਦੇਣਾ ਵਖਾਈਆ। ਜਿਸ ਨੂੰ ਜੁਗ ਚੌਕੜੀ ਗਾਉਂਦੇ ਰਹੇ ਨਾਲ ਗਥ, ਢੋਲਿਆਂ ਵਿਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਤਿਜੁਗ ਕਹੇ ਮੈਂ ਉਠਿਆ ਜਾਗ, ਪਰਮ ਪੁਰਖ ਪ੍ਰਭ ਤੇਰੀ ਓਟ ਤਕਾਈਆ। ਸਤਿਗੁਰ ਸ਼ਬਦ ਕਹੇ ਓਹ ਵੇਖ ਕਲਜੁਗ ਕਾਗ, ਜਿਹਵਾ ਕਾਗ ਵਾਂਗ ਕੁਰਲਾਈਆ। ਪੁਰਖ ਅਕਾਲ ਕਹੇ ਮੈਂ ਦੇਣਾ ਇਕ ਵੈਰਾਗ, ਜਨ ਭਗਤ ਦੇਣਾ ਸਮਝਾਈਆ। ਦੁਰਮਤ ਮੈਲ ਧੋ ਕੇ ਦਾਗ਼, ਪਤਿਤ ਪੁਨੀਤ ਦੇਣਾ ਵਖਾਈਆ। ਘਰ ਦੀਪਕ ਜੋਤ ਜਗਾ ਚਰਾਗ਼, ਨਿਰਗੁਣ ਨੂਰ ਕਰ ਰੁਸ਼ਨਾਈਆ। ਚਾਰ ਵਰਨ ਦਾ ਅਠਾਰਾਂ ਬਰਨ ਦਾ ਸ੍ਰਿਸ਼ਟੀ ਉਤੇ ਬਦਲ ਦੇਣਾ ਰਿਵਾਜ, ਪਿਛਲੀ ਰੀਤੀ ਰਹਿਣ ਕੋਇ ਨਾ ਪਾਈਆ। ਜਿਸ ਨੇ ਰਚਨਾ ਰਚੀ ਆਦਿ, ਉਹ ਵੇਖੇ ਵਿਚ

ਬ੍ਰਹਿਮਾਦ, ਬ੍ਰਹਿਮਾਂਡ ਆਪਣਾ ਹੁਕਮ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਕਰਨ ਯਾਦ, ਸੂਫ਼ੀ ਸੰਤ ਫ਼ਕੀਰ ਵਜਾਵਣ ਨਾਦ, ਢੋਲੇ ਧੁਰ ਦੇ ਇਕੋ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਰਗ ਸਾਚਾ ਦਏ ਵਖਾਈਆ। ਸਤਿਜੁਗ ਕਹੇ ਪ੍ਰਭੂ ਮਾਰਗ ਲਾ ਮਾਤ, ਮਨੁਖਤਾ ਦੇ ਵਡਿਆਈਆ। ਭੇਵ ਖੁਲ੍ਹਾ ਸੱਜਣ ਸਾਧ, ਸੰਤ ਸੁਹੇਲੇ ਗੋਦ ਉਠਾਈਆ। ਜਿਨ੍ਹਾਂ ਦੇ ਅੰਦਰ ਇਕੋ ਤੇਰੀ ਹੋਵੇ ਯਾਦ, ਦੂਜਾ ਇਸ਼ਟ ਨਾ ਕੋਇ ਮਨਾਈਆ। ਦੀਨਾਂ ਮਜ਼੍ਹਬਾਂ ਦਾ ਝਗੜਾ ਚੁੱਕੇ ਫ਼ਸਾਦ, ਪ੍ਰੇਮ ਰੰਗ ਵਿਚ ਸਮਾਈਆ। ਤੇਰੇ ਨਾਮ ਦੀ ਸੁਣਨ ਆਵਾਜ਼, ਦੂਜਾ ਰਾਗ ਨਾ ਕੋਇ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਤਿਜੁਗ ਕਹੇ ਮੇਰਾ ਦੱਸ ਦੇ ਰਾਹ ਜਗਤ, ਇਕੋ ਵਾਰ ਦ੍ਰਿੜਾਈਆ। ਭਰਮ ਰਹੇ ਨਾ ਕਿਸੇ ਭਗਤ, ਭਗਵਨ ਪੜਦਾ ਦੇਣਾ ਉਠਾਈਆ। ਤੇਰੇ ਸੰਮਤ ਦਾ ਸੋਹਣਾ ਵਕ਼ਤ, ਜੁਗ ਜੁਗ ਰਿਹਾ ਬਦਲਾਈਆ। ਤੇਰੀ ਗੋਬਿੰਦ ਨਾਲ ਸ਼ਰਤ, ਸ਼ਬਦੀ ਹੁਕਮ ਸੁਣਾਈਆ। ਖੇਲ ਕਰਨਾ ਅਰਸ਼ ਤੇ ਫ਼ਰਸ਼, ਫ਼ੈਸਲਾ ਹੱਕ ਸੁਣਾਈਆ। ਗ਼ਰੀਬਾਂ ਉਤੇ ਕਰਨਾ ਤਰਸ, ਨਿਮਾਣਿਆਂ ਗੋਦ ਉਠਾਈਆ। ਜਾਤ ਪਾਤ ਦਾ ਮੇਟ ਕੇ ਹਰਖ਼, ਦੀਨ ਦੁਨੀ ਦੇਣੀ ਵਡਿਆਈਆ। ਜਨ ਭਗਤਾਂ ਕੋਲੋਂ ਕਿਸੇ ਨੂੰ ਲੈਣ ਨਹੀਂ ਦੇਣਾ ਧੜਤ, ਵੱਢੀ ਖੋਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਤਿਜੁਗ ਸੁਣ ਤੈਨੂੰ ਸਮਝਾਵਾਂਗਾ। ਤੇਰਾ ਮਾਰਗ ਮਾਤ ਲਗਾਵਾਂਗਾ। ਸੰਤ ਸੁਹੇਲਾ ਤੇਰਾ ਸਾਕ ਬਣਾਵਾਂਗਾ। ਗੁਰ ਚੇਲਾ ਰੰਗ ਰੰਗਾਵਾਂਗਾ। ਭਗਤਾਂ ਮੇਲਾ ਵਿਚ ਰਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਦਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਵਾਂਗਾ। ਸਚ ਕਰਨੀ ਕਾਰ ਕਮਾਏਗਾ। ਪੁਰਖ ਅਬਿਨਾਸ਼ੀ ਦਇਆ ਕਮਾਏਗਾ। ਪੁਰਖ ਅਕਾਲਾ ਵੇਖ ਵਖਾਏਗਾ। ਦੀਨ ਦਿਆਲਾ ਫੇਰਾ ਪਾਏਗਾ। ਸਾਚੀ ਧਰਮਸਾਲਾ ਇਕ ਬਣਾਏਗਾ। ਚਾਰ ਵਰਨਾਂ ਫੜ ਬਹਾਏਗਾ। ਧੁਰ ਦੀ ਸਰਨ ਇਕ ਜਣਾਏਗਾ। ਮਰਨ ਡਰਨ ਭੌ ਮਿਟਾਏਗਾ। ਨੇਤਰ ਹਰਨਾ ਫਰਨਾ ਇਕ ਆਪ ਖੁਲ੍ਹਾਏਗਾ। ਕਿਸੇ ਗੁਰਮੁਖ ਨੂੰ ਜਗਤ ਵਿਹਾਰ ਵਿਚ ਫੜਨਾ ਪਏ ਨਾ ਪਰਨਾ, ਸ਼ਬਦ ਡੋਰੀ ਨਾਲ ਰਖਾਏਗਾ। ਘਰ ਵਿਚ ਜਾ ਕੇ ਫੇਰ ਪਏ ਨਾ ਲੜਨਾ, ਨਾਤਾ ਜਗਤ ਨਾ ਕੋਇ ਤੁੜਾਏਗਾ। ਗੁਰਮੁਖਾਂ ਮੰਜ਼ਲ ਓਸੇ ਚੜ੍ਹਨਾ, ਜਿਥੇ ਇਕੋ ਨੂਰ ਨਜ਼ਰੀ ਆਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਏਗਾ। ਸਤਿਜੁਗ ਕਹੇ ਪ੍ਰਭੂ ਕਿਸ ਬਿਧ ਭਗਤਾਂ ਕਰੇ ਸ਼ਾਦੀ, ਸ਼ਾਦਿਆਨਾ ਸਚ ਵਜਾਈਆ। ਪੁਰਖ ਅਕਾਲ ਕਿਹਾ ਇਹ ਮੈਨੂੰ ਧੁਰ ਦੀ ਵਾਦੀ, ਜੁਗ ਚੌਕੜੀ ਵੇਸ ਵਟਾਈਆ। ਕਲਜੁਗ ਅੰਤ ਹੋਣੀ ਬਰਬਾਦੀ, ਕਲਜੁਗ ਕੂੜ ਰਹਿਣ ਨਾ ਪਾਈਆ। ਕਰਨਾ ਖੇਲ ਪੁਰਖ ਅਬਿਨਾਸ਼ੀ, ਦੂਜਾ ਸੰਗ ਨਾ ਕੋਇ ਰਖਾਈਆ। ਝਗੜਾ ਮੁਕਣਾ ਪੰਡਤ ਕਾਸ਼ੀ, ਕਾਅਬੇ ਕ਼ੁਰਾਨ ਨਾ ਕੋਇ ਸੁਣਾਈਆ। ਗੁਰੂਦਵਾਰੇ ਰਹਿਣ ਨਹੀਂ ਦੇਣੀ ਕੋਈ ਬਦਮਾਸ਼ੀ, ਸਤਿਗੁਰ ਇਕੋ ਨਜ਼ਰੀ ਆਈਆ। ਇਕੋ ਮੰਡਲ ਵੇਖਣੀ ਰਾਸੀ, ਗੋਪੀ ਕਾਹਨ ਦੇਣੇ ਸਮਝਾਈਆ। ਜਨ ਭਗਤਾਂ ਦਾ ਸ੍ਰੀ ਭਗਵਾਨ ਬਣਨਾ ਸਾਥੀ, ਜਗਤ ਸੱਜਣਾਂ ਦੀ ਲੋੜ ਰਹੇ ਨਾ ਰਾਈਆ। ਕੂੜਾ ਨਾਤਾ ਤੁੱਟ ਜਾਏ ਮਾਤ ਪਿਤ ਭਾਈ ਭੈਣ ਫੁੱਫੀ ਮਾਸੀ, ਤਾਈ ਚਾਚੀ ਕੰਮ ਕਿਸੇ ਨਾ ਆਈਆ। ਅੰਤਮ ਸਭ ਨੂੰ ਮੰਨਣੀ ਪੈਣੀ ਆਖੀ, ਧੁਰ ਦਾ ਹੁਕਮ ਨਾ ਕੋਇ ਉਲਟਾਈਆ। ਜਿਸ ਦਾ ਥੋੜ੍ਹਾ ਸਮਾਂ ਬਾਕੀ, ਸੰਮਤ ਸਾਲ ਦਏ ਗਵਾਹੀਆ। ਚਾਰ ਕੁੰਟ ਰਹਿਣਾ

ਕੋਇ ਨਾ ਆਕੀ, ਨਵ ਨੌ ਚਾਰ ਵੱਜੇ ਵਧਾਈਆ। ਭਗਤਾਂ ਅੰਦਰ ਖੋਲ੍ਹ ਕੇ ਧੁਰ ਦੀ ਤਾਕੀ, ਪੜਦਾ ਉਹਲਾ ਦੇਣਾ ਉਠਾਈਆ। ਨਾਮ ਪਿਆਲਾ ਪਿਔਣਾ ਬਣ ਕੇ ਸਾਕੀ, ਸਾਖਿਆਤ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਤਿਜੁਗ ਕਹੇ ਪ੍ਰਭੂ ਮੈਂ ਵੇਖਣਾ ਸਚ ਸੰਜੋਗ, ਜੋੜੀ ਸੱਚੀ ਨਜ਼ਰੀ ਆਈਆ। ਜਿਨ੍ਹਾਂ ਹੋਵੇ ਨਾ ਤੇਰਾ ਵਿਜੋਗ, ਵਿਛੋੜਾ ਰੂਪ ਨਾ ਕੋਇ ਵਖਾਈਆ। ਮਾਇਆ ਮਮਤਾ ਰਹੇ ਨਾ ਰੋਗ, ਆਸਾ ਤ੍ਰਿਸ਼ਨਾ ਨਾ ਕੂੜ ਬਣਾਈਆ। ਭਾਗ ਲੱਗੇ ਕਾਇਆ ਕੋਟ, ਗ੍ਰਹਿ ਮੰਦਰ ਵੱਜੇ ਵਧਾਈਆ। ਸ਼ਬਦ ਅਗੰਮੀ ਲੱਗੇ ਚੋਟ, ਸੁਰਤੀ ਸੁਰਤ ਉਠਾਈਆ। ਪਰਕਾਸ਼ ਹੋਵੇ ਨਿਰਮਲ ਜੋਤ, ਨੂਰ ਨੂਰ ਰੁਸ਼ਨਾਈਆ। ਪਤ ਪਤਨੀ ਦੀ ਆਤਮ ਪਰਮਾਤਮ ਇਕੋ ਗੋਤ, ਪੜਦਾ ਉਹਲਾ ਦੇਣਾ ਉਠਾਈਆ। ਅਗੇ ਝਗੜਾ ਰਹੇ ਨਾ ਰੋਗ, ਰੋਜ਼ੇ ਨਮਾਜ਼ ਤੋਂ ਲੈਣੇ ਛੁਡਾਈਆ। ਜਨ ਭਗਤਾਂ ਦਾ ਸ੍ਰੀ ਭਗਵਾਨ ਤੇਰੇ ਅਗੇ ਇਕੋ ਵਾਰ ਪੈਣਾ ਭੋਗ, ਦੂਜੀ ਅਵਰ ਨਾ ਕੋਇ ਸਿਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇਣਾ ਬਣਾਈਆ। ਸਤਿਜੁਗ ਕਹੇ ਪ੍ਰਭੂ ਮੈਂ ਕੀ ਆਖਾਂ ਵਿਆਹ, ਵਿਵਾਹ ਸਮਝ ਕੋਇ ਨਾ ਆਈਆ। ਕੀ ਮੈਂ ਕਹਵਾਂ ਨਕਾਹ, ਨਕ਼ਾਬਾਂ ਮੁਖ ਲੁਕਾਈਆ। ਸਤਿਗੁਰ ਸ਼ਬਦ ਕਹੇ ਇਹ ਆਤਮ ਪਰਮਾਤਮ ਤਨ ਵਜੂਦ ਪੰਜ ਤਤ ਦੀ ਪਕੜੇ ਬਾਂਹ, ਦੋ ਜਹਾਨ ਦੀ ਲੋੜ ਨਾ ਕੋਇ ਰਖਾਈਆ। ਭਗਤ ਭਗਤ ਨਾਲ ਕਰ ਲੈਣ ਹਾਂ, ਵਿਚੋਲਿਆਂ ਨੂੰ ਧੱਕੇ ਮਾਰ ਕੇ ਘਰੋਂ ਦੇਣ ਕਢਾਈਆ। ਏਸ ਤਤ ਦਾ ਨਹੀਂ ਵਸਾਹ, ਥਿਰ ਰਹਿਣ ਕੋਇ ਨਾ ਪਾਈਆ। ਗੁਰ ਸ਼ਬਦ ਜਨ ਭਗਤੋ ਗੁਰਮੁਖੋ ਗੁਰਸਿਖੋ ਤੁਹਾਡਾ ਸਦਾ ਗਵਾਹ, ਸ਼ਹਾਦਤ ਏਥੇ ਓਥੇ ਦਏ ਭੁਗਤਾਈਆ। ਧਰਮ ਰੀਤੀ ਦਾ ਇਕੋ ਸੱਚਾ ਰਾਹ, ਦੂਜੀ ਤਾਰੀਖ ਨਾ ਕੋਇ ਬਦਲਾਈਆ। ਅਜੇ ਪਹਿਲਾ ਸੰਮਤ ਪੁਰਖ ਅਕਾਲ ਦਾ ਹੋਇਆ ਰਵਾਂ, ਰਵਾਦਾਰੀ ਸਾਰੀ ਦਏ ਮੁਕਾਈਆ। ਅੱਜ ਤੁਹਾਨੂੰ ਜਾਪਦਾ ਇਹ ਰਿਵਾਜ ਨਵਾਂ, ਅੰਤ ਸ੍ਰਿਸ਼ਟ ਸਬਾਈ ਲੈਣਾ ਅਪਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਾਕਾਰ ਨਿਰਵੈਰ ਧਾਰ ਚਲਾਈਆ।

੨੮ ਪੋਹ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ

ਕੋਟਾਂ ਵਿਚੋਂ ਗੁਰਮੁਖ ਵਿਰਲਾ ਰਾਣਾ ਆਏ ਵਿਚ ਰਣ, ਰਣਭੂਮੀ ਕਾਇਆ ਅੰਦਰ ਦਏ ਵਖਾਈਆ। ਸਤਿਗੁਰ ਪੂਰਾ ਪ੍ਰੇਮ ਪਿਆਰ ਅੰਦਰ ਬੰਨ੍ਹੇ ਮਨ, ਮਮਤਾ ਸ਼ਬਦੀ ਗੁਰ ਜੁੜਾਈਆ। ਭਾਗ ਲਗਾ ਕੇ ਖ਼ਾਕੀ ਤਨ, ਵਜੂਦ ਦਏ ਵਡਿਆਈਆ। ਨਿਰਗੁਣ ਨੂਰ ਜੋਤ ਜਗਾ ਕੇ ਚੰਨ, ਅੰਧ ਅੰਧੇਰਾ ਦਏ ਮਿਟਾਈਆ। ਨਾਮ ਭੰਡਾਰਾ ਦੇ ਕੇ ਧਨ, ਸਿਰ ਆਪਣਾ ਹੱਥ ਰਖਾਈਆ। ਚਰਨ ਧੂੜੀ ਦੇ ਕੇ ਬਣਾਵੇ ਜਨ, ਜਨ ਜਨਨੀ ਲੇਖੇ ਲਾਈਆ। ਸਤਿ ਜੈਕਾਰਾ ਸੁਣਾਏ ਕੰਨ, ਕਲਮਾ ਹੱਕ ਹੱਕ ਅਲਾਈਆ। ਜਗਤ ਜਹਾਨ ਬੇੜਾ ਦੇਵੇ ਬੰਨ੍ਹ, ਮੰਝਧਾਰ ਨਾ ਕੋਇ ਰੁੜ੍ਹਾਈਆ। ਏਥੇ ਓਥੇ ਕਰੇ ਨਾ ਛਲ, ਵਲ ਛਲ ਨਾ ਕੋਇ ਵਖਾਈਆ। ਕਿਰਪਾ ਕਰੇ ਪਲਕ ਦੇ ਪਿਛੇ ਪਹਿਲੇ ਪਲ, ਖ਼ਲਕ ਪਲਕ ਫ਼ਲਕ ਉਤੇ ਜ਼ਿੰਦਗੀ ਜੀਵਣ ਦਾ ਸਵਾਲ ਹੋਵੇ ਹਲ, ਹਾਲਤ ਦਏ ਬਦਲਾਈਆ। ਜੋ ਪ੍ਰੇਮ ਪ੍ਰੀਤੀ ਅੰਦਰ ਆਵੇ ਚਲ, ਨਿਹਚਲ ਧਾਮ ਦਏ ਵਖਾਈਆ। ਜਿਥੇ ਇਕੋ

ਦੀਪਕ ਰਿਹਾ ਬਲ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਨਾ ਕੋਈ ਤਲਵਾਰ ਨਾ ਕੋਈ ਢਾਲ, ਰਣ ਆਪਣੇ ਹੱਥ ਵਖਾਈਆ। ਸ਼ਬਦ ਗੁਰੂ ਫਿਰੇ ਵਿਚ ਬਲ, ਸੂਰਬੀਰ ਨਜ਼ਰੀ ਆਈਆ। ਜਿਸ ਦੇ ਚਰਨਾਂ ਹੇਠਾਂ ਜਲ ਥਲ, ਬ੍ਰਹਿਮੰਡ ਖੰਡ ਰਿਹਾ ਰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸ਼ਰਨਾਈਆ। ਰਣਭੂਮੀ ਫਿਰੇ ਇਕੋ ਰਾਣਾ, ਸ਼ਾਹ ਸੁਲਤਾਨ ਬੇਪਰਵਾਹੀਆ। ਵੇਖੇ ਖੇਲ ਦੋ ਜਹਾਨਾਂ, ਪੁਰੀ ਲੋਅ ਆਕਾਸ਼ ਪਾਤਾਲ ਵੱਜੇ ਵਧਾਈਆ। ਹੁਕਮ ਸੰਦੇਸ਼ਾ ਦੇਵੇ ਧੁਰ ਫ਼ਰਮਾਨਾ, ਧੁਰ ਦੀ ਧਾਰ ਜਣਾਈਆ। ਜਨ ਭਗਤਾਂ ਦੇ ਕੇ ਨਾਮ ਨਿਧਾਨਾ, ਖ਼ਾਲੀ ਝੋਲੀ ਦਏ ਭਰਾਈਆ। ਭਾਗ ਲਗਾ ਕੇ ਸਾਢੇ ਤਿੰਨ ਹੱਥ ਕਾਇਆ ਮਕਾਨਾ, ਮੁਕਾਮੇ ਹੱਕ ਦਏ ਦ੍ਰਿੜਾਈਆ। ਇਕੋ ਰਾਗ ਸ਼ਬਦ ਸੁਣਾਏ ਤਰਾਨਾ, ਤੁਰਤ ਆਪਣਾ ਰੰਗ ਰੰਗਾਈਆ। ਇਕੋ ਬਖ਼ਸ਼ੇ ਸਚ ਧਿਆਨਾ, ਬਿਨ ਅੱਖਾਂ ਅੱਖ ਖੁਲ੍ਹਾਈਆ। ਮੁਹੱਬਤ ਵਿਚ ਹੋਵੇ ਮਿਹਰਵਾਨਾ, ਮਹਿਬੂਬ ਬੇਪਰਵਾਹ ਮਸਤੀ ਵਿਚ ਕਰੇ ਦੀਵਾਨਾ, ਦੂਹਰਾ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਰਣ ਕਹੇ ਮੈਂ ਵੇਖਾਂ ਰਾਓ ਰੰਕ, ਚੁਰਾਸੀ ਖੋਜ ਖੁਜਾਈਆ। ਵੱਜਦੇ ਵੇਖਾਂ ਡੰਕ, ਚਾਰ ਕੁੰਟ ਸ਼ਨਵਾਈਆ। ਫਿਰਦੇ ਵੇਖੇ ਸੰਤ, ਜੰਗਲ ਜੂਹ ਉਜਾੜ ਪਹਾੜ ਦੇਣ ਦੁਹਾਈਆ। ਬਿਨਾ ਹਰਿ ਕਿਰਪਾ ਕਿਸੇ ਨਾ ਮਿਲਿਆ ਭਗਵੰਤ, ਗ੍ਰਹਿ ਮੰਦਰ ਨਾ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਰਣ ਕਹੇ ਰਾਣੇ ਦਾ ਵੱਜੇ ਨਗਾਰਾ ਰਣਜੀਤ, ਰਜੋ ਤਮੋ ਸਤੋ ਰਹਿਣ ਕੋਇ ਨਾ ਪਾਈਆ। ਭਗਤਾਂ ਕਰੇ ਅਤੀਤ, ਪੰਜਾਂ ਕਰੇ ਸਫ਼ਾਈਆ। ਅੰਦਰੋਂ ਬਦਲ ਕੇ ਨੀਤ, ਕੂੜੀ ਕਿਰਿਆ ਬਾਹਰ ਕਢਾਈਆ। ਇਕ ਸੁਣਾ ਕੇ ਗੀਤ, ਪੜਦਾ ਓਹਲਾ ਦਏ ਉਠਾਈਆ। ਘਰ ਸਵਾਮੀ ਨਜ਼ਰੀ ਆਏ ਮੀਤ, ਮਿੱਤਰ ਪਿਆਰਾ ਧੁਰ ਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਰਣ ਕਹੇ ਰਣਭੂਮੀ ਵੇਖਿਆ ਇਕ ਨਜ਼ਾਰਾ, ਬੇਨਜ਼ੀਰ ਨਜ਼ਰ ਬਦਲਾਈਆ। ਨਾਤਾ ਤੋੜ ਸਰਬ ਸੰਸਾਰਾ, ਗੁਰਮੁਖਾਂ ਦਏ ਵਡਿਆਈਆ। ਸਾਚਾ ਮੰਦਰ ਦੱਸ ਦਵਾਰਾ, ਦਰ ਦਰਬਾਰਾ ਇਕ ਵਖਾਈਆ। ਇਕੋ ਨਾਦ ਸ਼ਬਦ ਧੁੰਨਕਾਰਾ, ਅਗੰਮੀ ਰਾਗ ਸੁਣਾਈਆ। ਇਕੋ ਨੂਰ ਜੋਤ ਉਜਿਆਰਾ, ਨੂਰ ਨੁਰਾਨਾ ਡਗਮਗਾਈਆ। ਇਕੋ ਕਰੇ ਸਚ ਪਿਆਰਾ, ਆਤਮ ਪਰਮਾਤਮ ਮਿਲ ਕੇ ਖ਼ੁਸ਼ੀ ਵਖਾਈਆ। ਦੇਵਣਹਾਰਾ ਸਚ ਸਹਾਰਾ, ਪੁਸ਼ਤ ਪਨਾਹ ਹੱਥ ਟਿਕਾਈਆ। ਮਨ ਰਹਿਣ ਨਾ ਦੇਵੇ ਗਵਾਰਾ, ਹੰਕਾਰ ਅੰਦਰੋਂ ਦਏ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨਮ ਲੈਣ ਨਾ ਦੇਵੇ ਦੋਬਾਰਾ, ਜੋ ਚਲ ਆਏ ਸਰਨਾਈਆ। ਰਣ ਕਹੇ ਮੈਂ ਵੇਖਾਂ ਰੰਗ ਰੰਗੀਲ, ਰੰਗਤ ਇਕੋ ਨਜ਼ਰੀ ਆਈਆ। ਮੇਰੀ ਅੰਦਰੋਂ ਬਦਲ ਦੇਵੇ ਦਲੀਲ, ਦਿਲਬਰ ਬੇਪਰਵਾਹੀਆ। ਸਤਿਗੁਰ ਪੂਰਾ ਆਪੇ ਬੰਧਾਵੇ ਯਕੀਨ, ਯਕ ਦਮ ਪੜਦਾ ਦਏ ਉਠਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨਾਂ ਤੋਂ ਬਾਹਰ ਸਤਿਗੁਰ ਦੀ ਤਾਲੀਮ, ਜਿਸ ਦਾ ਭੇਵ ਕੋਇ ਨਾ ਪਾਈਆ। ਮਹੱਲ ਅਟਲ ਵਖਾਏ ਅਜ਼ੀਮ, ਆਲੀਸ਼ਾਨ ਨਜ਼ਰੀ ਆਈਆ। ਪਹਿਲਾ ਘਰ ਵਖਾਏ ਕ਼ਦੀਮ, ਜਿਸ ਦਵਾਰੇ ਤੋਂ ਹੋਈ ਜੁਦਾਈਆ। ਤੇਰਾਂ ਲੱਖ ਤਰੇਸਠ ਹਜ਼ਾਰ ਦਫ਼ਾ ਬਣਿਆ ਮਰਦ ਮੀਨ, ਨਾਰ ਸੰਸਾਰ ਵਿਚ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਰਣ ਕਹ ਰਣੇ ਵਿਚ ਹੱਸਦਾ, ਰਾਣਾ ਇਕੋ ਨਜ਼ਰੀ ਆਈਆ।

ਜਿਸ ਦੇ ਹੱਥ ਨਗਾਰਾ ਜਸ ਦਾ, ਡੰਕਾ ਦਏ ਵਜਾਈਆ। ਜਿਸ ਦਾ ਇਸ਼ਾਰਾ ਅਗੰਮੀ ਅੱਖ ਦਾ, ਪ੍ਰਤਖ ਦਏ ਪਰਗਟਾਈਆ। ਪੂਰਬ ਲਹਿਣਾ ਦੇਣਾ ਹੱਕ ਦਾ, ਹਕ਼ੀਕ਼ਤ ਦਏ ਜਣਾਈਆ। ਲਹਿਣਾ ਸਚ ਦਾ, ਪੂਰਬ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਮਿਹਰ ਨਜ਼ਰ ਕਹੇ ਮੈਂ ਵੇਖਾਂ ਉਹ ਰਾਣਾ, ਪੂਰਬ ਲੇਖਾ ਯਾਦ ਆਈਆ। ਜਿਹੜਾ ਰਹਿੰਦਾ ਸੀ ਮਸਤਾਨਾ, ਚੀਥੜ ਲੀਰੋ ਲੀਰ ਬਣਾਈਆ। ਇਕ ਗੌਂਦਾ ਸੀ ਗਾਣਾ, ਗੋਬਿੰਦ ਗੋਬਿੰਦ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਹੇ ਪਿਛਲਾ ਨਜ਼ਰੀ ਆਏ ਹਿਸਾਬ, ਹਿੱਸਾ ਧੁਰ ਦਰਗਾਹੀਆ। ਪੂਰਬਲੇ ਜਨਮ ਦਾ ਜਵਾਨ ਅਵਸਥਾ ਦਾ ਨਵਾਬ, ਕੋਟਲਿਆਂ ਵਿਚੋਂ ਨਜ਼ਰੀ ਆਈਆ। ਜਿਸ ਢਾਈ ਸੈਂਕਿੰਡ ਗੋਬਿੰਦ ਨੂੰ ਕੀਤਾ ਸੀ ਆਦਾਬ, ਤੋਬਾ ਤੋਬਾ ਕਰ ਕੇ ਸੀਸ ਝੁਕਾਈਆ। ਓਸ ਦਿਤਾ ਇਕ ਖ਼ਿਤਾਬ, ਸ਼ਬਦੀ ਹੁਕਮ ਜਣਾਈਆ। ਜਿਸ ਵੇਲੇ ਆਵੇ ਮੇਰਾ ਪੁਰਖ ਅਕਾਲ ਬਾਪ, ਨਿਰਗੁਣ ਨਿਰਵੈਰ ਫੇਰਾ ਪਾਈਆ। ਤੇਰੀ ਪੂਰੀ ਕਰੇ ਆਸ, ਆਸਾ ਮਨਸਾ ਵੇਖ ਵਖਾਈਆ। ਮੈਂ ਉਸ ਦੇ ਹੋਣਾ ਸਾਥ, ਸ਼ਬਦੀ ਧਾਰਾ ਵੰਡ ਵੰਡਾਈਆ। ਤੇਰਾ ਬੁਤ ਕਰਨਾ ਪਾਕ, ਰੂਹ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਚੁਕਾਈਆ। ਲੇਖਾ ਕਹੇ ਕੋਈ ਨਾ ਜਾਣੇ ਲਿਖਤ, ਤਵਾਰੀਖ ਨਾ ਕੋਇ ਸਮਝਾਈਆ। ਇਹ ਗੋਬਿੰਦ ਦਾ ਭਵਿਖਤ, ਜਿਸ ਨੂੰ ਸਮਝੇ ਕੋਈ ਨਾ ਰਾਈਆ। ਗੁਰਮੁਖਾਂ ਖੋਲ੍ਹ ਕੇ ਦ੍ਰਿਸ਼ਟ, ਸਿਰ ਆਪਣਾ ਹੱਥ ਟਿਕਾਈਆ। ਪਾਰ ਉਤਾਰੇ ਵਿਚੋਂ ਗ੍ਰਹਿਸਤ, ਵੱਡੇ ਛੋਟੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਝੋਲੀ ਪਾਈਆ। ਪੂਰਬ ਲੇਖਾ ਕਹੇ ਮੈਂ ਲੇਖਾ ਆਇਆ ਲੈਣ, ਲੱਖ ਲੱਖ ਸ਼ੁਕਰ ਮਨਾਈਆ। ਦਰਸ਼ਨ ਕਰ ਕੇ ਨੈਨ, ਨੈਨ ਗਿਆ ਬਦਲਾਈਆ। ਬਣ ਕੇ ਸੱਜਣ ਸੈਣ, ਨਾਤਾ ਲਿਆ ਜੁੜਾਈਆ। ਰਾਣੇ ਤੇਰਾ ਬਾਲਮੀਕ ਨੇ ਲੇਖਾ ਥੋੜਾ ਜਿਹਾ ਲਿਖਿਆ ਵਿਚ ਰਮਾਇਣ, ਢਾਈ ਸਾਲ ਰਾਮ ਨਾਲ ਗੰਢ ਪਵਾਈਆ। ਓਸ ਵੇਲੇ ਤੇਰੀ ਜਾਤੀ ਸੀ ਉਜੈਨ, ਉਜੈਨੀਆਂ ਵਿਚੋਂ ਤਰਫ਼ੈਣ ਲਿਆ ਬਣਾਈਆ। ਤੇਰਾ ਕੁਟੰਬ ਤਿੰਨ ਭਾਈ ਤੇ ਪੰਜ ਭੈਣ, ਪਿਓ ਦਾ ਭਰਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨਮ ਜਨਮ ਦਾ ਲਹਿਣਾ ਦਏ ਮੁਕਾਈਆ। ਜਨਮ ਕਹੇ ਮੇਰਾ ਜੁਗ ਜੁਗ ਲਹਿਣਾ ਮੁੱਕਦਾ, ਮਾਨਸ ਜਨਮ ਮਿਲੇ ਵਡਿਆਈਆ। ਆਤਮ ਹੋ ਕੇ ਪਰਮਾਤਮ ਦਾ ਰਾਹ ਰਿਹਾ ਪੁਛਦਾ, ਮਨ ਮਤ ਬੁਧ ਨਾਲ ਰਲਾਈਆ। ਮੈਨੂੰ ਸਾਰੇ ਇਸ਼ਾਰਾ ਕਰਦੇ ਗਏ ਇੱਕ ਤੁਕ ਦਾ, ਜਿਥੇ ਵੰਡ ਨਾ ਕੋਇ ਵੰਡਾਈਆ। ਨਾਤਾ ਜੁੜ ਜਾਏ ਪਿਤਾ ਪੁੱਤ ਦਾ, ਅਗੇ ਹੋਏ ਨਾ ਕੋਇ ਜੁਦਾਈਆ। ਜਨਮ ਜਨਮ ਦਾ ਪੈਂਡਾ ਮੁੱਕਦਾ, ਪੰਧ ਵਿਚ ਨਾ ਕੋਇ ਫਿਰਾਈਆ। ਰਾਏ ਧਰਮ ਮੂਲ ਨਾ ਪੁਛਦਾ, ਚਿਤਰ ਗੁਪਤ ਨਾ ਹਿਸਾਬ ਜਣਾਈਆ। ਲੇਖਾ ਮੁੱਕ ਜਾਏ ਜਨਣੀ ਦੀ ਕੁੱਖ ਦਾ, ਦਸ ਦਸ ਮਾਸ ਅਗਨ ਨਾ ਕੋਇ ਤਪਾਈਆ। ਝਗੜਾ ਮੁਕ ਜਾਏ ਕੂੜੇ ਦੁੱਖ ਦਾ, ਸਹਿੰਸਾ ਰੋਗ ਰਹੇ ਨਾ ਰਾਈਆ। ਜਨਮ ਫੇਰ ਮਿਲੇ ਮਨੁੱਖ ਦਾ, ਪੰਜ ਤਤ ਵੱਜੇ ਵਧਾਈਆ। ਪੁਰਖ ਅਕਾਲ ਸਮੇਂ ਅਨੁਸਾਰ ਆਪੇ ਢੁਕਦਾ, ਦੂਰ ਦੁਰਾਡਾ ਫੇਰਾ ਪਾਈਆ। ਗੁਰਮੁਖਾਂ ਗੋਦੀ ਚੁਕਦਾ, ਭਗਤਾਂ ਲਏ ਉਠਾਈਆ। ਰਸ ਦੇ ਕੇ ਅੰਮ੍ਰਿਤ ਦੁੱਧ ਦਾ, ਸੀਰ ਸਾਚਾ ਦਏ ਪਿਆਈਆ। ਝਗੜਾ ਮੁਕਾ ਕੇ ਵਿਦਿਆ ਬੁਧ ਦਾ, ਸ਼ਬਦੀ ਸ਼ਬਦ ਕਰੇ ਸ਼ਨਵਾਈਆ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਣਭੂਮੀ ਵੇਖ ਵਖਾਈਆ। ਰਣ ਅੰਦਰ ਵੇਖੋ ਡੰਕ ਨਗਾਰੇ, ਢੋਲ ਢਮੱਕੇ ਨਜ਼ਰੀ ਆਈਆ। ਚਾਰ ਕੁੰਟ ਦਹਿ ਦਿਸ਼ਾ ਲੱਗੇ ਅਖਾੜੇ, ਮਨ ਮਨਸਾ ਨਾਚ ਕਰਾਈਆ। ਕੋਟਨ ਕੋਟ ਚਮਕਦੇ ਸੂਰਜ ਚੰਦ ਸਤਾਰੇ, ਆਪਣਾ ਆਪ ਕਰਨ ਰੁਸ਼ਨਾਈਆ। ਨਿੰਮ੍ਹੇ ਨਿੰਮ੍ਹੇ ਝਿਰਦੇ ਅੰਮ੍ਰਿਤ ਫੁਹਾਰੇ, ਬੂੰਦ ਬੂੰਦ ਟਪਕਾਈਆ। ਕਵਲ ਖਿੜੀ ਰਹੇ ਗੁਲਜ਼ਾਰੇ, ਸਹੰਸ ਦਲ ਪੜਦਾ ਲਾਹੀਆ। ਦਸਮ ਦਵਾਰੀ ਤੱਕ ਦੇ ਰਹਿਣ ਨਜ਼ਾਰੇ, ਕੋਟਾਂ ਵਿਚੋਂ ਦੋ ਚਾਰ ਨਜ਼ਰੀ ਆਈਆ। ਬਿਨਾ ਪੁਰਖ ਅਕਾਲ ਸਚਖੰਡ ਦਵਾਰੇ ਚੜ੍ਹੇ ਨਾ ਕੋਇ ਚੁਬਾਰੇ, ਮੰਜ਼ਲ ਮੰਜ਼ਲ ਪੰਧ ਨਾ ਕੋਇ ਮੁਕਾਈਆ। ਜੋਗੀ ਜਤੀ ਸਤੀ ਸਨਿਆਸੀ ਵੈਰਾਗੀ ਤਿਆਗੀ ਹਾਰੇ, ਫ਼ਕੀਰ ਫ਼ੱਕਰ ਢੋਲਿਆਂ ਵਿਚ ਗਾਈਆ। ਬਹੁਤੇ ਖੜੇ ਸੁਖਮਨ ਬੰਕ ਦੇ ਕਿਨਾਰੇ, ਈੜਾ ਪਿੰਗਲ ਦਰ ਪਾਰ ਨਾ ਕੋਇ ਕਰਾਈਆ। ਬਹੁਤੇ ਕਲਜੁਗ ਫੜੇ ਬੇਗਾਰੇ, ਅੱਖਰਾਂ ਵਾਲੀ ਕਰਨ ਪੜ੍ਹਾਈਆ। ਬਹੁਤੇ ਵੇਖਦੇ ਰਹੇ ਇਸ਼ਾਰੇ, ਇਸ਼ਕ ਹਕ਼ੀਕ਼ੀ ਨਾ ਕੋਇ ਕਮਾਈਆ। ਰਾਣੇ ਤੇਰਾ ਜੋੜ ਗੋਬਿੰਦ ਨਾਲ ਜੁੜਿਆ ਦਰਬਾਰੇ, ਨਿਰਗੁਣ ਸਰਗੁਣ ਵੇਖ ਵਖਾਈਆ। ਪ੍ਰੇਮ ਪ੍ਰੀਤੀ ਅੰਦਰ ਵਾਜਾਂ ਮਾਰੇ, ਸੋਈ ਸੁਰਤੀ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖੇ ਸਭ ਦੇ ਦਏ ਚੁਕਾਈਆ।