ਪੁਸਤਕਾਲਾਭਾਗ ੧੯

ਪਹਿਲੀ ਮਾਘ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ

ਛੱਬੀ ਪੋਹ ਕਹੇ ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਆਈ ਮੇਰੀ ਵਾਰ, ਦੋ ਜਹਾਨ ਬ੍ਰਹਿਮੰਡ ਖੰਡ ਵੱਜੀ ਵਧਾਈਆ। ਖ਼ੁਸ਼ੀ ਹੋਈ ਸਚਖੰਡ ਸਾਚੇ ਦਰਬਾਰ, ਮੁਕਾਮੇ ਹੱਕ ਖੇਲ ਅਗੰਮ ਅਥਾਹੀਆ। ਇਕੋ ਤੱਕਿਆ ਨਰ ਨਿਰੰਕਾਰ, ਨਿਰਗੁਣ ਨਿਰਵੈਰ ਨਿਰਾਕਾਰ ਨਜ਼ਰੀ ਆਈਆ। ਜੋਤੀ ਜਾਤਾ ਅਗੰਮ ਅਪਾਰ, ਅਲੱਖ ਅਗੋਚਰ ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਬਿਨ ਤੇਲ ਬਾਤੀ ਹੋਏ ਉਜਿਆਰ, ਨੂਰੋ ਨੂਰ ਨੂਰ ਰੁਸ਼ਨਾਈਆ। ਸਤਿ ਸਤਿਵਾਦੀ ਨਜ਼ਰੀ ਆਏ ਧੁਰ ਸਿਕਦਾਰ, ਰਾਜਨ ਭੂਪ ਬੇਪਰਵਾਹੀਆ। ਹੁਕਮੇ ਅੰਦਰ ਕਰੇ ਖ਼ਬਰਦਾਰ, ਸ਼ਬਦੀ ਸ਼ਬਦ ਜਣਾਈਆ। ਬਿਨ ਕ਼ਦਮਾਂ ਝੁਕਦੇ ਵੇਖੇ ਗੁਰ ਅਵਤਾਰ, ਪੈਗ਼ੰਬਰ ਸੀਸ ਜਗਦੀਸ਼ ਝੁਕਾਈਆ। ਦਰ ਦਰਵੇਸ਼ ਵਿਸ਼ਨ ਬ੍ਰਹਮਾ ਸ਼ਿਵ ਭਿਖਾਰ, ਖ਼ਾਲੀ ਝੋਲੀ ਰਹੇ ਡਾਹੀਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਨਿਉਂ ਨਿਉਂ ਚਰਨਾਂ ਧੂੜੀ ਮੰਗਦੇ ਛਾਰ, ਨੇਤਰ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਖਾਈਆ। ਛੱਬੀ ਪੋਹ ਕਹੇ ਨਵ ਨੌ ਚਾਰ ਵੇਖੀ ਖੇਲ ਅਪਾਰੀ, ਅਲੱਖ ਅਗੋਚਰ ਅਗੰਮ ਅਥਾਹ ਦਿਤੀ ਵਡਿਆਈਆ। ਇਕੋ ਜੋਤ ਜਗੇ ਨਰਾਇਣ ਨਿਰੰਕਾਰੀ, ਦੂਜਾ ਨਜ਼ਰ ਕੋਇ ਨਾ ਆਈਆ। ਸ਼ਬਦ ਨਾਦ ਸੱਚਾ ਧੁੰਨਕਾਰੀ, ਅਨਾਦ ਅਨਾਦੀ ਰਿਹਾ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਰਨ ਨਿਮਸਕਾਰੀ, ਸਜਦਿਆਂ ਵਿਚ ਸੀਸ ਝੁਕਾਈਆ। ਭਗਤ ਸੁਹੇਲੇ ਬਣ ਭਿਖਾਰੀ, ਸੂਫ਼ੀ ਮੰਗਣ ਚਾਈਂ ਚਾਈਂਆ। ਜਲਵਾਗਰ ਨੂਰ ਉਜਿਆਰੀ, ਪਰਵਰਦਿਗਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਛੱਬੀ ਪੋਹ ਕਹੇ ਮੈਂ ਵੇਖਿਆ ਸਤਿ ਸਤਿਵਾਦੀ ਖੇਲ ਅਪਾਰਾ, ਅਪਰੰਪਰ ਸਵਾਮੀ ਆਪ ਜਣਾਈਆ। ਜਿਸ ਦਾ

ਭੇਵ ਨਾ ਪਾਇਆ ਕਿਸੇ ਜੁਗ ਚਾਰਾ, ਸ਼ਾਸਤਰ ਸਿਮਰਤ ਵੇਦ ਪੁਰਾਨ ਸਮਝ ਕਿਸੇ ਨਾ ਆਈਆ। ਬੇਅੰਤ ਬੇਅੰਤ ਬੇਅੰਤ ਕਹਿ ਕੇ ਗਏ ਗੁਰ ਅਵਤਾਰਾ, ਪੈਗ਼ੰਬਰ ਤੋਬਾ ਤੋਬਾ ਕਹਿ ਸੁਣਾਈਆ। ਕਾਗਦ ਕ਼ਲਮ ਸ਼ਾਹੀ ਕੋਇ ਨਾ ਲਿਖਣਹਾਰਾ, ਕਾਗ਼ਜ਼ ਵੰਡ ਨਾ ਕੋਇ ਵੰਡਾਈਆ। ਕੋਟਨ ਕੋਟ ਰਸਨਾ ਜਿਹਵਾ ਬੱਤੀ ਦੰਦ ਕਰਦੇ ਗਏ ਪੁਕਾਰਾ, ਪੜਦਾ ਓਹਲਾ ਨਾ ਕੋਇ ਉਠਾਈਆ। ਨਾਦ ਧੁੰਨ ਸ਼ਬਦ ਰਾਗ ਗਾਉਂਦੇ ਗਏ ਵਾਰਾ, ਢੋਲੇ ਸੋਹਲੇ ਗੀਤ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਵਾਮੀ ਅੰਤਰਜਾਮੀ ਨਿਰਗੁਣ ਆਪਣੀ ਖੇਲ ਖਿਲਾਈਆ। ਛੱਬੀ ਪੋਹ ਕਹੇ ਮੈਂ ਵੇਖਿਆ ਪੁਰਖ ਅਕਾਲ, ਅਕਲ ਕਲਧਾਰੀ ਨਜ਼ਰੀ ਆਈਆ। ਆਦਿ ਜੁਗਾਦੀ ਦੀਨ ਦਿਆਲ, ਜੁਗ ਚੌਕੜੀ ਹੋਏ ਸਹਾਈਆ। ਵਸਣਹਾਰਾ ਸਚਖੰਡ ਸੱਚੀ ਧਰਮਸਾਲ, ਥਿਰ ਘਰ ਚਰਨ ਕਵਲ ਸਰਨਾਈਆ। ਨਿਤ ਨਵਿਤ ਭਗਤ ਸੁਹੇਲਾ ਇਕ ਇਕੇਲਾ ਪੁਛਣਹਾਰਾ ਮੁਰੀਦਾਂ ਹਾਲ, ਮੁਰਸ਼ਦ ਬੇਪਰਵਾਹੀਆ। ਗੁਰ ਅਵਤਾਰ ਪੈਗ਼ੰਬਰ ਜਿਸ ਦਾ ਭਵਿਖਤਾਂ ਵਿਚ ਦੇ ਕੇ ਗਏ ਅਹਿਵਾਲ, ਬਿਨ ਨੇਤਰ ਨੈਣ ਅੱਖ ਖੁਲ੍ਹਾਈਆ। ਜਿਸ ਦੀ ਏਥੇ ਓਥੇ ਦੋ ਜਹਾਨਾਂ ਨਿਤ ਨਵਿਤ ਅਵਲੜੀ ਚਾਲ, ਸ਼ਾਸਤਰ ਸਿਮਰਤ ਵੇਦ ਪੁਰਾਨ ਸਮਝ ਕੋਇ ਨਾ ਪਾਈਆ। ਕੂੜੀ ਕਿਰਿਆ ਤ੍ਰੈਗੁਣ ਮਾਇਆ ਪੰਜ ਤਤ ਮੇਟਣਹਾਰਾ ਜਗਤ ਜੰਜਾਲ, ਜਾਗਰਤ ਜੋਤ ਬਿਨ ਵਰਨ ਗੋਤ ਕਰੇ ਰੁਸ਼ਨਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਖੇਲ ਕਰੇ ਕਮਾਲ, ਬੇਮਿਸਾਲ ਆਪਣੀ ਕਾਰ ਕਮਾਈਆ। ਜੋਤੀ ਜਲਵਾ ਨੂਰੀ ਕਰ ਜਮਾਲ, ਜਾਹਰ ਜਹੂਰ ਬੇਨਜ਼ੀਰ ਨਜ਼ਰ ਆਪਣੀ ਰਿਹਾ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਮਾਲਕ ਨੂਰ ਖ਼ੁਦਾਈਆ। ਛੱਬੀ ਪੋਹ ਕਹੇ ਮੈਂ ਵੇਖਿਆ ਜਲਵਾਗਰ, ਲਾਸਾਨੀ ਇਕੋ ਨਜ਼ਰੀ ਆਈਆ। ਅਬਿਨਾਸ਼ੀ ਕਰਤਾ ਧੁਰ ਦਾ ਹਰਿ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਸਚਖੰਡ ਦਵਾਰ ਜਿਸ ਦਾ ਅਗੰਮੜਾ ਘਰ, ਛੱਪਰ ਛੰਨ ਨਾ ਕੋਇ ਛੁਹਾਈਆ। ਬਿਨ ਪੌੜੀ ਡੰਡੇ ਜਾਏ ਚੜ੍ਹ, ਸਤਿ ਸਤਿਵਾਦੀ ਸੋਭਾ ਪਾਈਆ। ਜੁਗ ਚੌਕੜੀ ਖੇਲ ਕਰ, ਕਰਨੀ ਕਰਤਾ ਆਪ ਸਮਝਾਈਆ। ਹੁਕਮੇ ਅੰਦਰ ਗੁਰ ਅਵਤਰ, ਪੈਗ਼ੰਬਰ ਸੇਵ ਕਮਾਈਆ। ਲੇਖਾ ਜਾਣ ਨਾਰੀ ਨਰ, ਲੱਖ ਚੁਰਾਸੀ ਖੋਜ ਖੁਜਾਈਆ। ਨਿਰਭੌ ਭੈ ਜਣਾਏ ਡਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਮਾਲਕ ਇਕ ਅਖਵਾਈਆ। ਛੱਬੀ ਪੋਹ ਕਹੇ ਮੈਂ ਵੇਖਿਆ ਧੁਰ ਦਾ ਮਾਲਕ, ਪਰਵਰਦਿਗਾਰ ਨਜ਼ਰੀ ਆਈਆ। ਏਥੇ ਓਥੇ ਦੋ ਜਹਾਨਾਂ ਖ਼ਾਲਕ ਸਭ ਦਾ ਪਾਲਕ, ਪ੍ਰਿਤਪਾਲਕ ਬੇਪਰਵਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਬਣ ਕੇ ਆਇਆ ਸਾਲਸ, ਸਾਹਿਬ ਸੁਲਤਾਨਾ ਨੌਜਵਾਨਾ ਮਰਦ ਮਰਦਾਨਾ ਫੇਰੀ ਪਾਈਆ। ਚਾਰ ਕੁੰਟ ਦਹਿ ਦਿਸ਼ਾ ਲੱਖ ਚੁਰਾਸੀ ਵਿਚੋਂ ਭਗਤ ਸੁਹੇਲੇ ਗੁਰਮੁਖ ਕੱਢੇ ਖ਼ਾਲਸ, ਜਾਤ ਪਾਤ ਵਰਨ ਗੋਤ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਕੂੜੀ ਕਿਰਿਆ ਮਾਇਆ ਮਮਤਾ ਹਉਮੈ ਹੰਗਤਾ ਰਹਿਣ ਨਾ ਦੇਵੇ ਨਿੰਦਰਾ ਆਲਸ, ਜਗਜੀਵਣ ਦਾਤਾ ਜਾਗਰਤ ਜੋਤ ਕਰੇ ਰੁਸ਼ਨਾਈਆ। ਸੰਤ ਸੁਹੇਲੇ ਵੇਖੇ ਧੁਰ ਦੇ ਬਾਲਕ, ਸ਼ਬਦ ਸ਼ਬਦੀ ਲਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨ ਕੂੜੀ ਕਿਰਿਆ ਮੇਟਣਹਾਰਾ ਨਾਲਿਸ਼, ਨਰ ਨਰਾਇਣ ਦਇਆ ਕਮਾਈਆ। ਛੱਬੀ ਪੋਹ ਕਹੇ ਮੈਂ ਵੇਖਿਆ ਪਰਵਰਦਿਗਾਰ, ਜਲਵਾ ਨੂਰ ਨੂਰ ਅਲਾਹੀਆ। ਚਾਰ ਕੁੰਟ ਦਹਿ ਦਿਸ਼ਾ ਸਾਂਝਾ ਯਾਰ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ।

ਮੁਕਾਮੇ ਹੱਕ ਹੋ ਉਜਿਆਰ, ਹਕ਼ੀਕ਼ਤ ਆਪਣੀ ਰਿਹਾ ਦ੍ਰਿੜਾਈਆ। ਨੂਰੋ ਨੂਰ ਕਰ ਉਜਿਆਰ, ਉਜਾਲਾ ਇਕੋ ਰਿਹਾ ਵਖਾਈਆ। ਕਰੇ ਖੇਲ ਅਪਰ ਅਪਾਰ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰ ਪਾ ਨਾ ਸਕੇ ਸਾਰ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਭੈ ਵਿਚ ਕਰਦੇ ਗਏ ਨਿਸਮਕਾਰ, ਡੰਡਾਵਤ ਵਿਚ ਆਪਣਾ ਆਪ ਮਿਟਾਈਆ। ਕਾਗ਼ਜ਼ ਕ਼ਲਮ ਸ਼ਾਹੀ ਨਾਲ ਕਰਦੇ ਗਏ ਇਜ਼ਹਾਰ, ਰਾਗਾਂ ਨਾਦਾਂ ਸ਼ਬਦਾਂ ਵਿਚ ਗਾਈਆ। ਲਿਖਦੇ ਗਏ ਵਾਰੋ ਵਾਰ, ਕ਼ਲਮ ਸ਼ਾਹੀ ਕਾਗ਼ਜ਼ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਮਾਲਕ ਇਕ ਅਖਵਾਈਆ। ਛੱਬੀ ਪੋਹ ਕਹੇ ਮੈਂ ਤੱਕਿਆ ਅਗੰਮ ਨਜ਼ਾਰਾ, ਬੇਨਜ਼ੀਰ ਬਿਨ ਨਜ਼ਰ ਦਇਆ ਕਮਾਈਆ। ਜਿਸ ਨੂੰ ਸਮਝੇ ਕੋਈ ਨਾ ਵਿਚ ਸੰਸਾਰਾ, ਲੱਖ ਚੁਰਾਸੀ ਭੇਵ ਨਾ ਕੋਇ ਖੁਲ੍ਹਾਈਆ। ਬਿਨ ਭਗਤਾਂ ਦੇਵੇ ਨਾ ਕਿਸੇ ਦੀਦਾਰਾ, ਈਦ ਚੰਦ ਨਾ ਕੋਇ ਰੁਸ਼ਨਾਈਆ। ਪੜਦਾ ਖੋਲ੍ਹੇ ਨਾ ਅੰਦਰ ਬਾਹਰਾ, ਗੁਪਤ ਜਾਹਰ ਰੰਗ ਨਾ ਕੋਇ ਰੰਗਾਈਆ। ਨਿਰਮਲ ਜੋਤ ਹੋਏ ਨਾ ਕੋਇ ਉਜਿਆਰਾ, ਅੰਧ ਅੰਧੇਰ ਨਾ ਕੋਇ ਮਿਟਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਪਰਮ ਪੁਰਖ ਦਾ ਦੇ ਕੇ ਗਏ ਇਸ਼ਾਰਾ, ਸੰਦੇਸ਼ਾ ਧੁਰ ਦਾ ਮਾਤ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਖੇਲ ਵਖਾਈਆ। ਛੱਬੀ ਪੋਹ ਕਹੇ ਮੈਂ ਵੇਖਿਆ ਹੁਕਮ ਏਕ, ਏਕੰਕਾਰ ਰਿਹਾ ਜਣਾਈਆ। ਜੁਗ ਚੌਕੜੀ ਧਰ ਕੇ ਭੇਖ, ਨਿਤ ਨਵਿਤ ਵੇਸ ਵਟਾਈਆ। ਗੁਰ ਅਵਤਾਰ ਪੈਗ਼ੰਬਰ ਦੇ ਕੇ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਅੰਦਰ ਵੜ ਕੇ ਦੇਵੇ ਭੇਤ, ਸ਼ਬਦੀ ਨਾਦ ਧੁੰਨ ਸ਼ਨਵਾਈਆ। ਹੁਕਮ ਸੰਦੇਸ਼ੇ ਲਿਖੇ ਲੇਖ, ਧੁਰ ਦੀ ਧਾਰ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਛੱਬੀ ਪੋਹ ਕਹੇ ਮੈਂ ਕਰਾਂ ਅੰਤ ਨਿਮਸਕਾਰ, ਨਮੋ ਨਮੋ ਸੀਸ ਝੁਕਾਈਆ। ਜਿਸ ਨੂੰ ਲੱਭਦੇ ਗਏ ਜੁਗ ਚਾਰ, ਚੌਕੜ ਆਪਣਾ ਪੰਧ ਮੁਕਾਈਆ। ਸੰਦੇਸ਼ਾ ਦੇ ਕੇ ਗਏ ਗੁਰ ਅਵਤਾਰ, ਪੈਗ਼ੰਬਰ ਕਲਮਿਆਂ ਵਿਚ ਜਣਾਈਆ। ਸੋ ਖੇਲ ਕਰੇ ਕਰਨੇਹਾਰ, ਕਰਤਾ ਪੁਰਖ ਸਹਿਜ ਸੁਖਦਾਈਆ। ਨਿਰਗੁਣ ਨੂਰ ਜੋਤ ਕਰ ਉਜਿਆਰ, ਨਿਰਵੈਰ ਵੇਸ ਵਟਾਈਆ। ਸ਼ਬਦੀ ਡੰਕਾ ਇਕ ਸੰਸਾਰ, ਚਾਰ ਕੁੰਟ ਰਿਹਾ ਸੁਣਾਈਆ। ਸੰਮਤ ਸ਼ਹਿਨਸ਼ਾਹੀ ਦੋ ਜਹਾਨਾਂ ਕਰੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਪਰਖਣਹਾਰ, ਘਟ ਭੀਤਰ ਵੇਖ ਵਖਾਈਆ। ਹੁਕਮੇ ਅੰਦਰ ਗੁਰ ਅਵਤਾਰ ਪੈਗ਼ੰਬਰਾਂ ਦਏ ਹੁਲਾਰ, ਸਵਾਧਾਨ ਲਏ ਕਰਾਈਆ। ਉਠੋ ਵੇਖੋ ਤਕੋ ਲੋਕਮਾਤ ਕਲਜੁਗ ਜੀਵ ਕਰਨ ਕੀ ਕੀ ਕਾਰ, ਕਰਮ ਕਾਂਡ ਸਾਰੇ ਗਏ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਛੱਬੀ ਪੋਹ ਕਹੇ ਪੁਰਖ ਅਕਾਲ ਦਿਤਾ ਇਕ ਸੰਦੇਸ਼ਾ, ਸਤਿ ਸਤਿਵਾਦੀ ਆਪ ਜਣਾਈਆ। ਕਲਜੁਗ ਅੰਤਮ ਪੂਰਾ ਹੋਣ ਵਾਲਾ ਲੇਖਾ, ਲਿਖਤ ਭਵਿਖਤ ਦਏ ਗਵਾਹੀਆ। ਝਗੜਾ ਚੁਕਣਾ ਪੀਰ ਪੈਗ਼ੰਬਰ ਮੁੱਲਾ ਸ਼ੇਖ਼ਾ, ਮੁਸਾਇਕ ਰਹਿਣ ਕੋਇ ਨਾ ਪਾਈਆ। ਗੁਰ ਅਵਤਾਰ ਪੈਗ਼ੰਬਰਾਂ ਮੁਕਣਾ ਠੇਕਾ, ਅੰਤ ਅਖ਼ੀਰੀ ਦੇਵੇ ਗਵਾਹੀਆ। ਚਾਰ ਵਰਨ ਅਠਾਰਾਂ ਬਰਨ ਕਰਨੀ ਬੁਧ ਬਿਬੇਕਾ, ਮਨਮਤ ਕੂੜੀ ਬਾਹਰ ਕਢਾਈਆ। ਤ੍ਰੈਗੁਣ ਮਾਇਆ ਮੂਲ ਨਾ ਲਾਵੇ ਸੇਕਾ, ਪੰਜ ਤਤ ਨਾ ਕਰੇ ਲੜਾਈਆ। ਗੋਬਿੰਦ ਸ਼ਬਦ ਕਰੌਣਾ ਚੇਤਾ, ਚੇਤਨ ਸੁਰਤੀ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਕਰੋ ਖ਼ਿਆਲ, ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਰਿਹਾ ਜਣਾਈਆ। ਧਰਤੀ ਉਤੇ ਵੇਖੋ ਤੱਕੋ ਆਪਣੇ ਲਾਲ, ਮੁਰੀਦ ਮੁਰਸ਼ਦ ਅੱਖ ਉਠਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਵੇਖੋ ਧਰਮਸਾਲ, ਗੁਰੂਦਵਾਰਾ ਕੌਣ ਸੁਹਾਈਆ। ਚਾਰ ਕੁੰਟ ਦਹਿ ਦਿਸ਼ਾ ਸ੍ਰਿਸ਼ਟੀ ਦ੍ਰਿਸ਼ਟੀ ਇਸ਼ਟੀ ਹੋਈ ਬੇਹਾਲ, ਸਾਚਾ ਰੰਗ ਨਾ ਕੋਇ ਰੰਗਾਈਆ। ਮਾਇਆ ਮਮਤਾ ਹਉਮੈ ਹੰਗਤਾ ਕੂੜੀ ਕਿਰਿਆ ਵੱਜੇ ਤਾਲ, ਕੂੜ ਕੁੜਿਆਰਾ ਨਟੂਆ ਆਪਣਾ ਸਵਾਂਗ ਵਰਤਾਈਆ। ਆਤਮ ਪਰਮਾਤਮ ਵਸੇ ਕਿਸੇ ਨਾ ਨਾਲ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਤ੍ਰੈਗੁਣ ਮਾਇਆ ਪਿਆ ਜਾਲ, ਨਾਤਾ ਸਕੇ ਨਾ ਕੋਇ ਤੁੜਾਈਆ। ਜੋ ਮੰਤਰ ਅੰਤਰ ਨਿਰੰਤਰ ਆਏ ਸਿਖਾਲ, ਸਿਖਿਆ ਜਗਤ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰ ਲਓ ਤੱਕ, ਮਾਤਲੋਕ ਧਿਆਨ ਲਗਾਈਆ। ਕਵਣ ਜਾਣੇ ਹਕ਼ੀਕ਼ਤ ਹੱਕ, ਕਵਣ ਚਲੇ ਸਚ ਰਜ਼ਾਈਆ। ਸਤਿ ਧਰਮ ਸਾਰੇ ਗਏ ਛੱਡ, ਕਲਮਾ ਹੱਕ ਨਾ ਕੋਇ ਗਾਈਆ। ਪਰਮਾਤਮ ਨਾਲੋਂ ਆਤਮ ਕਰ ਕੇ ਅੱਡ, ਮਨ ਵਾਸਨਾ ਵੱਜੀ ਵਧਾਈਆ। ਬਿਨ ਹਰਿ ਨਾਮੇ ਖ਼ਾਲੀ ਦਿਸਣ ਹੱਡ, ਧੁੰਨ ਆਤਮਕ ਰਾਗ ਨਾ ਕੋਇ ਸੁਣਾਈਆ। ਕੂੜੀ ਕਿਰਿਆ ਰਹੇ ਦਗ, ਅਗਨੀ ਤਤ ਤਪਾਈਆ। ਕਿਸੇ ਕੰਮ ਨਾ ਆਇਆ ਕਾਅਬਿਆਂ ਵਾਲਾ ਹੱਜ, ਹਜ਼ਰਤ ਮਿਲਿਆ ਨਾ ਬੇਪਰਵਾਹੀਆ। ਸਾਚੀ ਰੀਤੀ ਨੀਤੀ ਗਏ ਤਜ, ਪੜਦਾ ਉਹਲਾ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਪੁਰਖ ਅਕਾਲ ਕਹੇ ਤੇਈ ਅਵਤਾਰ ਕਰੋ ਧਿਆਨ, ਸ਼ਬਦ ਸੰਦੇਸ਼ੇ ਨਾਲ ਜਣਾਈਆ। ਸਾਚਾ ਦਿਸੇ ਨਾ ਕੋਇ ਗਿਆਨ, ਅੰਤਰ ਮੰਤਰ ਨਾ ਕੋਇ ਸਮਝਾਈਆ। ਨਿਜ ਨੇਤਰ ਦਰਸ ਕਰੇ ਕੋਇ ਨਾ ਆਣ, ਘਰ ਮਿਲੇ ਬੇਪਰਵਾਹੀਆ। ਅੱਠ ਸੱਠ ਤੀਰਥ ਹੋਏ ਵੈਰਾਨ, ਅੰਮ੍ਰਿਤ ਧਾਰਾ ਮੇਘ ਨਾ ਕੋਇ ਬਰਸਾਈਆ। ਸੁਰਤ ਸਵਾਣੀ ਮਿਲੇ ਕਿਸੇ ਨਾ ਕਾਹਨ, ਬੰਸਰੀ ਨਾਮ ਨਾ ਕੋਇ ਸੁਣਾਈਆ। ਸਾਚੀ ਸੀਆ ਮਿਲੇ ਨਾ ਅਗੰਮਾ ਰਾਮ, ਕਾਇਆ ਬਨ ਖੋਜਣ ਕੋਇ ਨਾ ਜਾਈਆ। ਭਾਗ ਲੱਗਾ ਨਾ ਕਿਸੇ ਨਗਰ ਖੇੜਾ ਗਰਾਮ, ਨਿਰਗੁਣ ਜੋਤ ਨਾ ਕੋਇ ਰੁਸ਼ਨਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਗਾਏ ਕੋਈ ਨਾ ਨਾਮ, ਘਰ ਸਵਾਮੀ ਮਿਲਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖੇ ਖੇਲ ਵਾਲੀ ਦੋ ਜਹਾਨ, ਨਿਰਗੁਣ ਨਿਰਵੈਰ ਖੇਲ ਖਿਲਾਈਆ। ਪੁਰਖ ਅਕਾਲ ਕਹੇ ਈਸਾ ਮੂਸਾ ਮੁਹੰਮਦ ਤੱਕੋ ਖ਼ਿਆਲ, ਧੁਰ ਫ਼ਰਮਾਨਾ ਇਕ ਜਣਾਈਆ। ਹਕ਼ੀਕ਼ਤ ਦਿਸੇ ਨਾ ਹੱਕ ਹਲਾਲ, ਹਾਲਤ ਬਦਲੀ ਸਰਬ ਲੋਕਾਈਆ। ਚੌਦਾਂ ਤਬਕ ਸਰਬ ਕੁਰਲਾਣ, ਜ਼ਿਮੀਂ ਅਸਮਾਨ ਦੇਣ ਦੁਹਾਈਆ। ਕਿਸੇ ਕੰਮ ਨਾ ਆਈ ਪੜ੍ਹੀ ਕ਼ੁਰਾਨ, ਕਾਇਆ ਕਾਅਬੇ ਖੋਜ ਨਾ ਕੋਇ ਖੁਜਾਈਆ। ਸਾਚੀ ਬਸਤੀ ਹੋਈ ਵੈਰਾਨ, ਵੈਰੀ ਸਕੇ ਨਾ ਕੋਇ ਮਿਟਾਈਆ। ਮੁਹੰਮਦ ਦੇ ਕੇ ਗਿਆ ਬਿਆਨ, ਅਲਿਫ਼ ਯੇ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਨਰ ਨਰੇਸ਼ਾ ਇਕੋ ਇਕ ਦ੍ਰਿੜਾਈਆ। ਪੁਰਖ ਅਕਾਲ ਕਹੇ ਹੁਕਮ ਸੁਣੋ ਗੁਰੂ ਦਸ, ਦਹਿ ਦਿਸ਼ਾ ਦਿਆਂ ਜਣਾਈਆ। ਸਾਚਾ ਮਿਲਿਆ ਕਿਸ ਕਿਸ ਅੰਮ੍ਰਿਤ ਰਸ, ਲੇਖਾ ਦਿਉ ਬਤਾਈਆ। ਚਾਰ ਵਰਨ ਕਰਕੇ ਆਏ ਇਕੱਠ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਜੋੜ ਜੁੜਾਈਆ। ਧੁਰ ਦਾ ਮਾਰਗ ਆਏ ਦੱਸ,

ਪੁਰਖ ਅਕਾਲ ਇਕ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਛੱਬੀ ਪੋਹ ਕਹੇ ਮੈਂ ਵੇਖੇ ਗੁਰ ਅਵਤਾਰ ਪੈਗ਼ੰਬਰ ਇਕੱਠੇ, ਦਰ ਠਾਂਡੇ ਸੀਸ ਨਿਵਾਈਆ। ਚਰਨ ਕਵਲ ਧੁਰ ਦੇ ਢੱਠੇ, ਬੰਦਨਾ ਡੰਡਾਵਤ ਇਕ ਦ੍ਰਿੜਾਈਆ। ਤੇਰੇ ਹੁਕਮ ਅੰਦਰ ਬੱਧੇ, ਜੁਗ ਚੌਕੜੀ ਸੇਵ ਕਮਾਈਆ। ਸਚ ਦਵਾਰੇ ਆਏ ਸੱਦੇ, ਪੰਜ ਤਤ ਨਾਤਾ ਜਗਤ ਤੁੜਾਈਆ। ਤੇਰੇ ਫ਼ਰਮਾਨੇ ਦੇ ਕੇ ਅੱਧੇ, ਅਧਿਆਤਮਕ ਕਰੀ ਪੜ੍ਹਾਈਆ। ਤੇਰੇ ਨੂਰ ਅੰਦਰ ਜਗੇ, ਜੋਤੀ ਜੋਤ ਜੋਤ ਰੁਸ਼ਨਾਈਆ। ਦੀਨ ਮਜ਼੍ਹਬ ਪਾ ਕੇ ਹੱਦੇ, ਹੱਦਾਂ ਵੰਡ ਵੰਡਾਈਆ। ਕਲਜੁਗ ਅੰਤ ਅਖ਼ੀਰ ਕਲਜੁਗ ਜੀਵ ਸਾਡੇ ਆਖੇ ਮੂਲ ਨਾ ਲੱਗੇ, ਆਖ਼ਰ ਗਏ ਭੁਲਾਈਆ। ਮਾਇਆ ਮਮਤਾ ਮੋਹ ਵਿਕਾਰ ਅੰਦਰ ਬੱਝੇ, ਹੰਕਾਰ ਆਪਣਾ ਗੜ੍ਹ ਜਣਾਈਆ। ਕੂੜੀ ਕਿਰਿਆ ਤ੍ਰਿਸ਼ਨਾ ਅੰਦਰ ਲੱਗੇ, ਅਗਨੀ ਤਤ ਜਲਾਈਆ। ਤੇਰਾ ਦਰਸ਼ਨ ਪਾਵੇ ਕੋਈ ਨਾ ਉਪਰ ਸ਼ਾਹ ਰਗੇ, ਨੌ ਦਵਾਰੇ ਪੰਧ ਨਾ ਕੋਇ ਚੁਕਾਈਆ। ਹੰਸ ਰੂਪ ਬਣ ਗਏ ਕੱਗੇ, ਕਾਗ ਹੰਸ ਰੂਪ ਨਾ ਕੋਇ ਬਦਲਾਈਆ। ਤੇਰੇ ਅਗੇ ਪ੍ਰਭ ਸਭ ਨੇ ਹੱਥ ਬੱਧੇ, ਗੁਰ ਅਵਤਾਰ ਪੈਗ਼ੰਬਰ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਝੁਕ ਝੁਕ ਕਰਨ ਸਲਾਮ, ਨਮੋਂ ਨਮੋਂ ਸੀਸ ਨਿਵਾਈਆ। ਤੂੰ ਦਾਤਾ ਮਾਲਕ ਮਿਹਰਵਾਨ, ਮਹਿਬੂਬ ਤੇਰੀ ਸਰਨਾਈਆ। ਕਲਜੁਗ ਜੀਵ ਭੁੱਲੇ ਜਗਤ ਜਹਾਨ, ਤੇਰੀ ਓਟ ਨਾ ਕੋਇ ਤਕਾਈਆ। ਅੰਤ ਅਖ਼ੀਰੀ ਹੋਏ ਅਸੀਂ ਹੈਰਾਨ, ਚਾਰੋਂ ਕੁੰਟ ਹੈਰਾਨੀ ਛਾਈਆ। ਮੰਦਰ ਮਸਜਿਦ ਸ਼ਿਵ ਦਵਾਲਾ ਮੱਠ ਬਣੀ ਦੁਕਾਨ, ਦਾਅਵੇਦਾਰ ਨਜ਼ਰ ਕੋਇ ਨਾ ਆਈਆ। ਹਿਰਦੇ ਵਸੇ ਨਾ ਕਿਸੇ ਰਾਮ, ਕਾਹਨ ਕ੍ਰਿਸ਼ਨ ਨਾ ਕੋਇ ਜਣਾਈਆ। ਈਸਾ ਮੂਸਾ ਮੁਹੰਮਦ ਸਾਚਾ ਦਏ ਨਾ ਕੋਇ ਪੈਗ਼ਾਮ, ਪੈਗ਼ੰਬਰ ਹੱਕ ਨਾ ਕੋਇ ਪੜ੍ਹਾਈਆ। ਨਾਨਕ ਗੋਬਿੰਦ ਮਿਲੇ ਕਿਸੇ ਨਾ ਆਣ, ਘਰ ਮੰਦਰ ਨਾ ਵੱਜੇ ਵਧਾਈਆ। ਧੂੜੀ ਮਿਲੇ ਨਾ ਕੋਇ ਇਸ਼ਨਾਨ, ਚਰਨ ਚਰਨੋਦਕ ਮੁਖ ਨਾ ਕੋਇ ਚੁਆਈਆ। ਮਨ ਵਾਸਨਾ ਫਿਰਨ ਸਵਾਨ, ਭੱਜਣ ਥਾਉਂ ਥਾਈਂਆ। ਬੁਧੀ ਦਾ ਕਰਨ ਗਿਆਨ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਦੇਣਾ ਵਰਤਾਈਆ। ਪੁਰਖ ਅਕਾਲ ਕਹੇ ਮੈਂ ਦੇਣਾ ਧੁਰ ਫ਼ਰਮਾਨਾ, ਸੰਮਤ ਪਹਿਲਾ ਦਏ ਗਵਾਹੀਆ। ਗੁਰ ਅਵਤਾਰ ਪੈਗ਼ਬੰਰਾਂ ਮੰਨਣਾ ਪਏ ਭਾਣਾ, ਸਿਰ ਸਕੇ ਨਾ ਕੋਇ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਬਣਨਾ ਪਏ ਨਿਮਾਣਾ, ਨਿਉਂ ਨਿਉਂ ਸੀਸ ਝੁਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਚਾਰ ਜੁਗ ਦਾ ਬਦਲਣਾ ਪਏ ਗਾਣਾ, ਇਕੋ ਨਾਮ ਦਏ ਸਮਝਾਈਆ। ਦੋ ਜਹਾਨ ਸ੍ਰੀ ਭਗਵਾਨ ਸ਼ਾਹੋ ਭੂਪ ਬਿਨ ਰੰਗ ਰੂਪ ਮੰਨਣਾ ਪਏ ਰਾਣਾ, ਰਈਅਤ ਨੌ ਖੰਡ ਪ੍ਰਿਥਮੀ ਸੱਤ ਦੀਪ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਦਏ ਚੁਕਾਈਆ। ਛੱਬੀ ਪੋਹ ਕਹੇ ਮੈਂ ਵੇਖ ਕੇ ਹੋਇਆ ਖ਼ੁਸ਼, ਖ਼ੁਸ਼ਹਾਲੀ ਮੇਰੇ ਉਤੇ ਆਈਆ। ਪੁਰਖ ਅਕਾਲ ਗੁਰ ਅਵਤਾਰ ਪੈਗ਼ੰਬਰਾਂ ਲਿਆ ਪੁਛ, ਜੁਗ ਚੌਕੜੀ ਕੀ ਕੀ ਹੁਕਮ ਸੁਣਾਈਆ। ਕਿਉਂ ਕਲਜੁਗ ਅੰਤਮ ਹੋਇਆ ਅੰਧੇਰਾ ਘੁਪ, ਸਾਚਾ ਚੰਦ ਨਾ ਕੋਇ ਚਮਕਾਈਆ। ਝਗੜਾ ਪਿਆ ਪਿਤਾ ਪੁੱਤ, ਕੂੜੀ ਕਿਰਿਆ ਕਰੇ ਲੜਾਈਆ। ਅੰਮ੍ਰਿਤ ਜਾਮ ਮਿਲੇ ਕਿਸੇ ਨਾ ਘੁਟ, ਅੱਠ ਸੱਠ ਤੀਰਥ ਰਹੇ ਕੁਰਲਾਈਆ। ਸਤਿ ਧਰਮ ਦਾ ਬੂਟਾ ਗਿਆ ਸੁਕ, ਪੱਤ ਡਾਲੀ ਨਾ ਕੋਇ ਮਹਿਕਾਈਆ। ਸਾਚੀ ਮੌਲੀ ਕੋਈ ਨਾ ਰੁੱਤ, ਖਿਜਾਂ

ਬਸੰਤ ਗਈ ਬਦਲਾਈਆ। ਕਿਸੇ ਦੇ ਕੋਲ ਨਹੀਂ ਕੁਛ, ਸਾਧ ਸੰਤ ਖ਼ਾਲੀ ਝੋਲੀਆਂ ਰਹੇ ਵਖਾਈਆ। ਸਾਚੀ ਮੰਜ਼ਲ ਦਾ ਪੈਂਡਾ ਨਾ ਜਾਵੇ ਮੁਕ, ਮੁਕਾਮੇ ਹੱਕ ਨਾ ਕੋਇ ਰਸਾਈਆ। ਆਵਣ ਜਾਵਣ ਲੱਖ ਚੁਰਾਸੀ ਜਾਏ ਕਿਸੇ ਨਾ ਛੁੱਟ, ਬੰਦੀਖ਼ਾਨਾ ਨਾ ਕੋਇ ਤੁੜਾਈਆ। ਆਤਮ ਪਰਮਾਤਮ ਧਾਰ ਗਈ ਟੁੱਟ, ਬ੍ਰਹਮ ਪਾਰਬ੍ਰਹਮ ਵਿਚ ਨਾ ਕੋਇ ਸਮਾਈਆ। ਕਰਿਆ ਖੇਲ ਅਬਿਨਾਸ਼ੀ ਅਚੁਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਹੁਕਮ ਇਕ ਵਰਤਾਈਆ। ਛੱਬੀ ਪੋਹ ਕਹੇ ਮੇਰਾ ਸਮਾਂ ਬਦਲ ਕੇ ਆਈ ਪ੍ਰਭ ਦੀ ਪਹਿਲੀ ਮਾਘੀ, ਮਗਨ ਭਗਤਾਂ ਰਹੀ ਕਰਾਈਆ। ਸ੍ਰਿਸ਼ਟੀ ਦ੍ਰਿਸ਼ਟੀ ਦੁਨੀ ਵੇਖੀ ਦਾਗ਼ੀ, ਦੁਰਮਤ ਮੈਲ ਨਾ ਕੋਇ ਧਵਾਈਆ। ਗੁਰ ਕੇ ਸ਼ਬਦ ਕੋਇ ਨਾ ਜਾਗੀ, ਜਗਤ ਵਿਹਾਰਾਂ ਵਿਚ ਕੁਰਲਾਈਆ। ਰਸਨਾ ਜਿਹਵਾ ਬੱਤੀ ਦੰਦ ਬਣੇ ਰਹੇ ਰਾਗੀ, ਅਨਹਦ ਨਾਦ ਨਾ ਕੋਇ ਵਜਾਈਆ। ਮਿਲਿਆ ਮੇਲ ਨਾ ਮੋਹਨ ਮਾਧਵ ਮਾਧੀ, ਮਧੁਰ ਧੁੰਨ ਨਾ ਕੋਇ ਸੁਣਾਈਆ। ਬਾਣੀ ਪੜ੍ਹੀ ਨਾ ਬੋਧ ਅਗਾਧੀ, ਅੱਖਰ ਵੇਖ ਵੇਖ ਖ਼ੁਸ਼ੀ ਮਨਾਈਆ। ਸਾਚੀ ਮੰਜ਼ਲ ਬਣੇ ਨਾ ਪਾਂਧੀ, ਰਹਿਬਰ ਰਾਹ ਨਾ ਕੋਇ ਵਖਾਈਆ। ਬਿਨ ਮੱਕੇ ਕਾਅਬਿਉਂ ਬਣੇ ਨਾ ਸੱਚੇ ਹਾਜੀ, ਹੁਜਰਾ ਹੱਕ ਨਾ ਕੋਇ ਦ੍ਰਿੜਾਈਆ। ਬਿਨਾ ਸਜਦਿਉਂ ਕੋਈ ਪੜ੍ਹੇ ਨਾ ਸਚ ਨਿਵਾਜ਼ੀ, ਨਿਵਾਜ਼ਿਸ ਵਿਚ ਵੇਖੇ ਨਾ ਕੋਇ ਲੋਕਾਈਆ। ਕਰੋੜਾਂ ਅਰਬਾਂ ਦੀ ਵਧਦੀ ਵੇਖੀ ਆਬਾਦੀ, ਭਗਤ ਭਗਵੰਤ ਦਾ ਰੂਪ ਨਾ ਕੋਇ ਬਣਾਈਆ। ਅੰਤ ਅਖ਼ੀਰ ਸਭ ਨੇ ਹਾਰਨੀ ਬਾਜ਼ੀ, ਬਾਜਾਂ ਵਾਲਾ ਦਏ ਗਵਾਹੀਆ। ਜਿਸ ਦਾ ਇਕੋ ਅਸਵ ਘੋੜਾ ਤਾਜੀ, ਤਾਜਾਂ ਤਖ਼ਤਾਂ ਵਾਲਿਆਂ ਦਏ ਉਲਟਾਈਆ। ਕਿਸੇ ਦੀ ਸ਼ਹਿਨਸ਼ਾਹੀ ਨਾ ਰਹੇ ਨਵਾਬੀ, ਨੌਬਤ ਇਕੋ ਨਾਮ ਸੁਣਾਈਆ। ਸੋਲਵੇਂ ਸਾਲ ਤਕ ਨੌ ਖੰਡ ਪ੍ਰਿਥਮੀ ਸੱਤ ਦੀਪ ਪਰਗਟ ਕਰਨੀ ਪੰਜਾਬੀ, ਪੰਚਮ ਪੰਚ ਪੰਚ ਦੇਣਾ ਸਮਝਾਈਆ। ਮਨ ਵਾਸਨਾ ਕੋਈ ਰਹਿਣ ਨਹੀਂ ਦੇਣਾ ਬਾਗ਼ੀ, ਸ਼ਬਦ ਖੰਡਾ ਇਕ ਚਮਕਾਈਆ। ਜੋ ਪਰਮ ਪੁਰਖ ਨੂੰ ਰਹੇ ਅਰਾਧੀ, ਤਿਨ੍ਹਾਂ ਹੋਣਾ ਆਪ ਸਹਾਈਆ। ਝਗੜਾ ਮੁਕਣਾ ਪੰਡਤ ਕ਼ਾਜ਼ੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਦਏ ਦ੍ਰਿੜਾਈਆ। ਮਾਘੀ ਕਹੇ ਮੈਂ ਹੋ ਗਈ ਮਗਨ, ਨਿਉਂ ਨਿਉਂ ਸੀਸ ਨਿਵਾਈਆ। ਜਨ ਭਗਤਾਂ ਆਈ ਸੱਦਣ, ਗੁਰਮੁਖ ਮਾਤ ਉਠਾਈਆ। ਪਰਮ ਪੁਰਖ ਪਰਮਾਤਮ ਕਰਨ ਆਇਆ ਅਗੰਮੀ ਅਦਲ, ਜਿਸ ਨੇ ਦੋ ਜਹਾਨ ਅਦਾਲਤ ਇਕ ਲਗਾਈਆ। ਜਿਸ ਨੇ ਬ੍ਰਹਿਮੰਡ ਖੰਡ ਦੇਣੇ ਬਦਲ, ਵਿਸ਼ਨ ਬ੍ਰਹਮਾ ਸ਼ਿਵ ਦਏ ਬਦਲਾਈਆ। ਜਿਸ ਨੇ ਲੇਖਾ ਜਾਣਨਾ ਮਕ਼ਤੂਲ ਕ਼ਾਤਲ ਕ਼ਤਲ, ਚੁਰਾਸੀ ਫਾਸੀ ਵੰਡ ਵੰਡਾਈਆ। ਉਸ ਦਾ ਇਕੋ ਦਰ ਤੇ ਇਕੋ ਪੱਤਨ, ਇਕੋ ਨਈਆ ਨੌਕਾ ਰਿਹਾ ਜਣਾਈਆ। ਜਨ ਭਗਤਾਂ ਵਖਾਏ ਆਪਣਾ ਪਿਛਲਾ ਵਤਨ, ਜਿਸ ਘਰ ਵਿਚੋਂ ਹੋਈ ਜੁਦਾਈਆ। ਪੈਜ ਅੰਤਮ ਆਇਆ ਰੱਖਣ, ਰਾਖਾ ਹੋ ਕੇ ਬੇਪਰਵਾਹੀਆ। ਲੱਖ ਚੁਰਾਸੀ ਵਿਚੋਂ ਵਿਰੋਲੇ ਮੱਖਣ, ਨਾਮ ਮਧਾਣਾ ਹੱਥ ਉਠਾਈਆ। ਸ਼ਬਦ ਗੁਰੂ ਨਿਵਾਸੀ ਪਟਣ, ਪਾਟਲ ਆਪਣੀ ਦਇਆ ਕਮਾਈਆ। ਸਚ ਦਵਾਰਾ ਖੋਲ੍ਹ ਕੇ ਹੱਟਣ, ਨਾਮ ਭੰਡਾਰਾ ਦਏ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਕਾਰ ਇਕ ਕਮਾਈਆ। ਮਾਘੀ ਕਹੇ ਮੈਂ ਪ੍ਰਭ ਦਰ ਹੋਈ ਮਨਜ਼ੂਰ, ਮੰਜ਼ਲ ਪੰਧ ਮੁਕਾਈਆ। ਜਲਵਾ ਤੱਕ ਅਗੰਮੀ ਨੂਰ, ਮੇਰੇ ਅੰਤਰ ਵੱਜੀ ਵਧਾਈਆ। ਜਿਸ ਨੂੰ ਕਹਿੰਦੇ ਦੂਰਨ ਦੂਰ, ਨੇਰਨ ਨੇਰਾ ਨਜ਼ਰੀ ਆਈਆ। ਮਿਹਰਵਾਨ ਮੁਹੱਬਤ ਵਿਚ ਹਾਜ਼ਰ ਹਜ਼ੂਰ, ਮਹਿਬੂਬ ਸ਼ਹਿਨਸ਼ਾਹੀਆ। ਭਗਤਾਂ

ਮਿਲਦਾ ਵੇਖਣਾ ਜ਼ਰੂਰ, ਜਾਹਰ ਜਹੂਰ ਫੇਰਾ ਪਾਈਆ। ਜਨਮ ਜਨਮ ਦੇ ਕਟ ਕ਼ਸੂਰ, ਕੂੜੀ ਕਿਰਿਆ ਦਏ ਗਵਾਈਆ। ਸਚ ਦਵਾਰੇ ਬਣਾ ਕੇ ਸਚ ਮਜ਼ਦੂਰ, ਕੀਤੀ ਘਾਲ ਝੋਲੀ ਪਾਈਆ। ਮਾਨਸ ਜਨਮ ਜਾਣ ਨਾ ਦੇਵੇ ਫ਼ਜ਼ੂਲ, ਫ਼ਜ਼ਲ ਰਹਿਮਤ ਨਾਲ ਤਰਾਈਆ। ਆਤਮ ਪਰਮਾਤਮ ਦਾ ਦੱਸਕੇ ਵੱਖਰਾ ਮਜਮੂਨ, ਬਿਨ ਅੱਖਰਾਂ ਕਰੇ ਪੜ੍ਹਾਈਆ। ਜਿਸ ਦਾ ਸਮਝ ਸਕੇ ਨਾ ਕੋਇ ਕ਼ਾਨੂੰਨ, ਕਾਇਦਾ ਆਪਣਾ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਮਾਘੀ ਕਹੇ ਮੈਂ ਵੇਖ ਹੋਈ ਅਨੰਦ, ਅਨੰਦ ਇਕੋ ਨਜ਼ਰੀ ਆਈਆ। ਚੌਥੇ ਜੁਗ ਲੇਖਾ ਮੁੱਕਿਆ ਪੰਧ, ਪੈਂਡਾ ਬਾਕੀ ਰਿਹਾ ਨਾ ਰਾਈਆ। ਗੁਰ ਅਵਤਾਰ ਪੈਗ਼ੰਬਰ ਖ਼ੁਸ਼ੀਆਂ ਵਿਚ ਗਾਵਣ ਛੰਦ, ਤੂੰ ਹੀ ਤੂੰ ਹੀ ਰਾਗ ਅਲਾਈਆ। ਭਗਵਨ ਹੋਇਆ ਭਗਤਾਂ ਸੰਗ, ਸਗਲਾ ਸੰਗ ਬਣਾਈਆ। ਨਿਜ ਆਤਮ ਦੇਵੇ ਠੰਡ, ਪਰਮਾਨੰਦ ਸਮਾਈਆ। ਨਾਮ ਭੰਡਾਰਾ ਦੇਵੇ ਵੰਡ, ਵਸਤ ਅਮੋਲਕ ਝੋਲੀ ਪਾਈਆ। ਸਤਿ ਚੜ੍ਹਾ ਕੇ ਅਨੋਖਾ ਰੰਗ, ਮਜੀਠੀ ਦਏ ਵਖਾਈਆ। ਦੂਈ ਦਵੈਤੀ ਢਾਹ ਕੇ ਕੰਧ, ਭਾਂਡਾ ਭਰਮ ਭਉ ਭੰਨਾਈਆ। ਕੋਈ ਰਹੇ ਨਾ ਭਾਗਾਂ ਮੰਦ, ਵਿਛੜਿਆਂ ਜੋੜ ਜੁੜਾਈਆ। ਪੜਦਾ ਲਾਹ ਕੇ ਹੰ ਬ੍ਰਹਮ, ਪਾਰਬ੍ਰਹਮ ਰਿਹਾ ਵਖਾਈਆ। ਕੂੜੀ ਕਿਰਿਆ ਰਹੇ ਨਾ ਤ੍ਰਿਸ਼ਨਾ ਤਮ, ਤਾਮਸ ਮੋਹ ਨਾ ਕੋਇ ਜਣਾਈਆ। ਚਿੰਤਾ ਮੇਟ ਕੇ ਜਗਤ ਗ਼ਮ, ਖ਼ੁਸ਼ੀ ਅੰਦਰ ਦਏ ਪਰਗਟਾਈਆ। ਭਾਗ ਲਗਾ ਕੇ ਕਾਇਆ ਮਾਟੀ ਚੰਮ, ਚੰਮ ਦ੍ਰਿਸ਼ਟੀ ਦਏ ਬਦਲਾਈਆ। ਲੇਖੇ ਲਾ ਕੇ ਪਵਣ ਸਵਾਸੀ ਦਮ, ਪਵਣ ਉਨੰਜਾ ਸੇਵ ਕਮਾਈਆ। ਜਗਤ ਜਨਮ ਦਿਆਂ ਵਿਛੜਿਆਂ ਬੇੜਾ ਬੰਨ੍ਹ, ਧੁਰ ਦਾ ਸੰਗ ਦਏ ਜਣਾਈਆ। ਇਕੋ ਰਾਗ ਸੁਣਾ ਕੇ ਕੰਨ, ਨਾਦ ਅਗੰਮੀ ਦਏ ਵਜਾਈਆ। ਮਨ ਕਾ ਮਣਕਾ ਫੇਰ ਕੇ ਮਨ, ਮਨਸਾ ਮਨਸਾ ਵਿਚੋਂ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰ ਵੇਖੋ ਸ਼ਹਿਨਸ਼ਾਹੀ ਮਾਘ ਚੜ੍ਹਿਆ, ਦੋ ਜਹਾਨ ਵੱਜੇ ਵਧਾਈਆ। ਭਗਤ ਭਗਵਾਨ ਨੇ ਮਿਲ ਕੇ ਅਗੰਮਾ ਅੱਖਰ ਪੜ੍ਹਿਆ, ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਗਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਜਨਮੇ ਨਾ ਕਦੇ ਮਰਿਆ, ਗੇੜ ਵਿਚ ਨਾ ਕਦੇ ਰਖਾਈਆ। ਜੋ ਕਰਨਾ ਸੋ ਆਪੇ ਕਰਿਆ, ਦੂਜੀ ਓਟ ਨਾ ਕੋਇ ਰਖਾਈਆ। ਨਿਰਭਓ ਭੈ ਵਿਚ ਕਦੇ ਨਾ ਡਰਿਆ, ਅਕਾਲ ਮੂਰਤ ਨਜ਼ਰੀ ਆਈਆ। ਧੁਰ ਦਰਗਾਹ ਸਚਖੰਡ ਦਵਾਰੇ ਖੜਿਆ, ਜਿਥੇ ਛੱਪਰ ਛੰਨ ਨਾ ਕੋਇ ਛੁਹਾਈਆ। ਅਗਨੀ ਅੱਗ ਕਦੇ ਨਾ ਸੜਿਆ, ਗੋਰ ਵਿਚ ਨਾ ਕੋਇ ਦਬਾਈਆ। ਮਿਹਰਵਾਨ ਹੋ ਕੇ ਆਪਣੀ ਕਿਰਪਾ ਕਰਿਆ, ਮਹਿਬੂਬ ਨੂਰ ਖ਼ੁਦਾਈਆ। ਲੋਕਮਾਤ ਕਲਜੁਗ ਅੰਤ ਸਾਢੇ ਤਿੰਨ ਹੱਥ ਵਸਾ ਕੇ ਸਾਚਾ ਘਰਿਆ, ਗ੍ਰਹਿ ਮੰਦਰ ਸੋਭਾ ਪਾਈਆ। ਪੁਰਖ ਅਕਾਲ ਦੀਨ ਦਿਆਲ ਪਰਮਾਤਮ ਆਤਮ ਹੋ ਕੇ ਵਰਿਆ, ਨਾਰ ਕੰਤ ਅੰਗ ਜੁੜਾਈਆ। ਦੀਨ ਮਜ਼੍ਹਬ ਜਾਤ ਪਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਚ ਕਰਨੀ ਕਾਰ ਕਮਾਈਆ। ਮਾਘ ਕਹੇ ਮੈਂ ਹੋਇਆ ਉਜਾਗਰ, ਪੁਰਖ ਅਕਾਲ ਦਿਤੀ ਸਰਨਾਈਆ। ਮੈਂ ਬਣਨਾ ਸਚ ਸੁਦਾਗਰ, ਚਾਰ ਕੁੰਟ ਫੇਰਾ ਪਾਈਆ। ਭਗਤਾਂ ਨਿਰਮਲ ਕਰਮ ਕਰਨਾ ਉਜਾਗਰ, ਦੁਰਮਤ ਮੈਲ ਧਵਾਈਆ। ਸੰਤ ਸੁਹੇਲੇ ਬਣਾਉਣੇ ਵਡ ਬਹਾਦਰ, ਸ਼ਬਦੀ ਬਲ ਪਰਗਟਾਈਆ। ਮੇਲ ਮਿਲਾਉਣਾ ਨਾਲ ਧੁਰ ਦੇ ਕ਼ਾਦਰ, ਕਰਤੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਸਚ ਕਰਨੀ ਦਏ ਸਮਝਾਈਆ। ਮਾਘ ਕਹੇ ਮੈਂ ਭਾਗਾਂਵੰਤ, ਗੁਰਮੁਖਾਂ ਦਿਆਂ ਬਣਾਈਆ। ਵਿਛੜਿਆਂ ਮੇਲਾ ਧੁਰ ਦਾ ਕੰਤ, ਸੱਜਣ ਸ਼ਹਿਨਸ਼ਾਹੀਆ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਦਿਆਂ ਸਮਝਾਈਆ। ਬੋਧ ਅਗਾਧ ਬਣ ਕੇ ਪੰਡਤ, ਇਕੋ ਕਰਾਂ ਪੜ੍ਹਾਈਆ। ਜੁਗ ਜਨਮ ਦੀ ਪੂਰਬ ਵੇਖਾਂ ਸਨਦ, ਸੰਤ ਸੁਹੇਲੇ ਖੋਜ ਖੁਜਾਈਆ। ਪ੍ਰੇਮੀਆਂ ਪਿਆਰਿਆਂ ਅੰਤਰ ਦੇ ਕੇ ਹਿੰਮਤ, ਹੌਸਲਾ ਦਿਆਂ ਵਧਾਈਆ। ਜਨ ਭਗਤੋ ਸ੍ਰੀ ਭਗਵਾਨ ਤੁਹਾਡੇ ਅੰਦਰ ਸਿਮਤ, ਉੱਤਰ ਪੂਰਬ ਪੱਛਮ ਦੱਖਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਮਾਘ ਕਹੇ ਮੈਂ ਭਗਤਾਂ ਦੱਸਣਾ ਸਚ, ਸਹਿਜ ਸਹਿਜ ਜਣਾਈਆ। ਗੁਰਮੁਖੋ ਪੜਦਾ ਲਾਹ ਕੇ ਵੇਖੋ ਕਾਇਆ ਮਾਟੀ ਕੱਚ, ਕੰਚਨ ਗੜ੍ਹ ਸੁਹਾਈਆ। ਤੁਹਾਡੇ ਅੰਤਰ ਬੈਠਾ ਪੁਰਖ ਸਮਰਥ, ਘਰ ਵਿਚ ਆਪਣਾ ਡੇਰਾ ਲਾਈਆ। ਜਿਸ ਦਾ ਨੱਕ ਮੂੰਹ ਨਹੀਂ ਹੱਥ, ਤਤਵ ਤਤ ਨਾ ਕੋਇ ਪਰਗਟਾਈਆ। ਹਕ਼ੀਕ਼ਤ ਵਿਚ ਸਚ, ਸਤਿ ਦਏ ਸਮਝਾਈਆ। ਸਾਢੇ ਤਿੰਨ ਕਰੋੜ ਅੰਦਰ ਰਿਹਾ ਰਚ, ਰਚਨਾ ਆਪਣੀ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤੋ ਅੰਦਰ ਮਾਰ ਕੇ ਵੇਖੋ ਝਾਕੀ, ਪੜਦਾ ਪੜਦੇ ਵਿਚੋਂ ਉਠਾਈਆ। ਬੰਦ ਕਿਵਾੜਾ ਖੋਲ੍ਹ ਕੇ ਵੇਖੋ ਤਾਕੀ, ਬਜਰ ਕਪਾਟੀ ਕੁੰਡਾ ਲਾਹੀਆ। ਘਰ ਸੱਜਣ ਬੈਠਾ ਸਾਕੀ, ਜਾਮ ਪਿਆਲਾ ਰਿਹਾ ਪਿਆਈਆ। ਲੇਖਾ ਜਾਣੇ ਮਾਟੀ ਖ਼ਾਕੀ, ਖ਼ਾਲਸ ਆਪਣਾ ਰੂਪ ਦਏ ਸਮਝਾਈਆ। ਮਨੂਆ ਮਨ ਰਹੇ ਨਾ ਆਕ਼ੀ, ਮਮਤਾ ਮੋਹ ਦਏ ਚੁਕਾਈਆ।ਆਤਮ ਪਰਮਾਤਮ ਦੱਸੇ ਜਾਤ ਅਜਾਤੀ, ਇਕੋ ਨਜ਼ਰੀ ਆਈਆ। ਤੂੰ ਮੇਰਾ ਮੈਂ ਤੇਰਾ ਢੋਲਾ ਗਾਵੇ ਗਾਥੀ, ਕਰੇ ਸਚ ਪੜ੍ਹਾਈਆ। ਏਥੇ ਓਥੇ ਦੋ ਜਹਾਨਾਂ ਬਣ ਕੇ ਸਾਥੀ, ਸਗਲਾ ਸੰਗ ਨਿਭਾਈਆ। ਚੌਦਾਂ ਲੋਕ ਕਰੇ ਰਾਖੀ, ਫੜ ਫੜ ਅਗੇ ਲਏ ਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਦੇ ਕੇ ਗਏ ਸੰਦੇਸੇ ਪਾਤੀ, ਲੋਕਮਾਤ ਮਾਤ ਜਣਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਪਹਿਲੇ ਸੰਮਤ ਦੀ ਆਉਣੀ ਓਹ ਅਗੰਮੀ ਰਾਤੀ, ਜਿਸ ਰੈਣ ਦੀ ਰੇਣਿਕਾ ਹੱਥ ਕਿਸੇ ਨਾ ਆਈਆ। ਮਾਘ ਕਹੇ ਮੈਂ ਆਇਆ ਲੋਕਮਾਤ, ਪੁਰਖ ਅਕਾਲ ਦਿਤੀ ਵਡਿਆਈਆ। ਸਤਿਜੁਗ ਦਾ ਜਗਣਾ ਬਣ ਚਰਾਗ਼, ਨਿਰਗੁਣ ਨੂਰ ਨੂਰ ਰੁਸ਼ਨਾਈਆ। ਕੂੜੀ ਕਿਰਿਆ ਬਦਲ ਕੇ ਰਾਜ, ਕਲਜੁਗ ਸਫ਼ਾ ਦੇਣੀ ਉਠਾਈਆ। ਹੁਕਮ ਦੇ ਕੇ ਧੁਰ ਮਹਾਰਾਜ, ਸੰਦੇਸ਼ਾ ਦੇਣਾ ਸੁਣਾਈਆ। ਇਕੋ ਕਲਮਾ ਇਕੋ ਨਾਮ ਇਕੋ ਕਰਨਾ ਪਏ ਆਦਾਬ, ਇਕੋ ਸੀਸ ਜਗਦੀਸ਼ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇਂ ਅੰਦਰ ਹੁਕਮ ਮਨਾਈਆ। ਮਾਘ ਕਹੇ ਮੈਂ ਦੱਸਣਾ ਲੋਕਮਾਤ, ਪ੍ਰਭ ਦਾ ਹੁਕਮ ਬੇਪਰਵਾਹੀਆ। ਕਲਜੁਗ ਮਿਟਣੀ ਅੰਧੇਰੀ ਰਾਤ, ਕੂੜੀ ਰੈਣ ਰਹਿਣ ਨਾ ਪਾਈਆ। ਸਤਿਜੁਗ ਸਾਚੀ ਪਰਗਟ ਹੋਣੀ ਪਰਭਾਤ, ਪਰਭਾਤੀ ਢੋਲੇ ਗਾਈਆ। ਝਗੜਾ ਮੁੱਕਣਾ ਜਾਤ ਪਾਤ, ਦੀਨ ਦੁਨੀ ਇਕੋ ਨਜ਼ਰੀ ਆਈਆ। ਚਾਰ ਵਰਨ ਅਠਾਰਾਂ ਬਰਨ ਬਣਨੀ ਇਕ ਜਮਾਤ, ਇਕੋ ਕਰੇ ਸਚ ਪੜ੍ਹਾਈਆ। ਲਹਿਣਾ ਦੇਣਾ ਸਭ ਦਾ ਚੁਕਾਵੇ ਮਸਤਕ ਮਾਥ, ਪੂਰਬ ਕਰਮਾ ਨਿਹਕਰਮੀ ਵੇਖ ਵਖਾਈਆ। ਸ੍ਰਿਸ਼ਟੀ ਦ੍ਰਿਸ਼ਟੀ ਦਾ ਬਦਲ ਦੇਣਾ ਸਮਾਜ, ਸਮੇਂ ਅਗੇ ਚਲੇ ਨਾ ਕੋਇ ਚਤੁਰਾਈਆ। ਪ੍ਰਭ ਦਾ ਖੇਲ ਸਮਝੇ ਨਾ ਕੋਇ ਦਿਮਾਗ਼, ਚੌਦਾਂ ਵਿਦਿਆ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ

ਹੁਕਮ ਆਪ ਪਰਗਟਾਈਆ। ਮਾਘ ਕਹੇ ਮੈਂ ਪ੍ਰਭ ਦਾ ਹੁਕਮ ਸੁਣਨਾ ਹੋ ਕੇ ਮੌਜੂਦ, ਜੋ ਮੁਫਲਿਸਾਂ ਰਿਹਾ ਅਪਣਾਈਆ। ਜੁਗ ਜੁਗ ਬਦਲਦਾ ਗਿਆ ਅਰੂਜ, ਅਰਸ਼ ਫ਼ਰਸ਼ ਵੇਖ ਵਖਾਈਆ। ਕਲਜੁਗ ਰਹੇ ਨਾ ਅਖੀਰੀ ਹਦੂਦ, ਹਜ਼ਰਤ ਦਏ ਗਵਾਹੀਆ। ਕਰਨੀ ਨੇਸਤੋ ਨਾਬੂਦ, ਕੂੜੀ ਕਿਰਿਆ ਦੇਣੀ ਮਿਟਾਈਆ। ਨਾਨਕ ਗੋਬਿੰਦ ਦੇ ਕੇ ਗਿਆ ਸਬੂਤ, ਅੱਖਰ ਅੱਖਰਾਂ ਵੰਡ ਵੰਡਾਈਆ। ਕੋਈ ਖੇਲ ਨਾ ਸਮਝੇ ਪੰਜ ਤਤ ਕਾਇਆ ਕਲਬੂਤ, ਅੰਤਰ ਅੰਤਰ ਪੜਦਾ ਕੋਇ ਨਾ ਲਾਹੀਆ। ਅੱਖਰਾਂ ਵਿਚੋਂ ਪੱਥਰਾਂ ਵਿਚੋਂ ਸੱਥਰਾਂ ਵਿਚੋਂ ਲਭਦੇ ਮਹਿਬੂਬ, ਜਗਤ ਨੇਤਰਾਂ ਚਾਰ ਕੁੰਟ ਅੱਖ ਉਠਾਈਆ। ਭੇਦ ਸਮਝ ਕੇ ਏਕਾ ਦੂਜ, ਦੂਆ ਏਕਾ ਜੋੜ ਨਾ ਕੋਇ ਜੁੜਾਈਆ। ਅੰਤਮ ਸਭ ਨੇ ਕਰ ਕੇ ਜਾਣਾ ਕੂਚ, ਕੂਚਾ ਗਲੀ ਰਹਿਣ ਕੋਇ ਨਾ ਪਾਈਆ। ਬਿਨ ਭਗਤਾਂ ਕਿਸੇ ਨਹੀਂ ਆਉਣੀ ਸਾਚੀ ਸੂਝ, ਸਮਝ ਨਾਲ ਰਮਜ਼ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਮਾਘ ਕਹੇ ਮੈਂ ਵੇਖਣਾ ਖੇਲ ਹਕ਼ੀਕ਼ੀ, ਹਾਕਮ ਇਕੋ ਨਜ਼ਰੀ ਆਈਆ। ਜਿਸ ਕਲਜੁਗ ਕੂੜੀ ਕਿਰਿਆ ਮੇਟਣੀ ਤਾਰੀਕੀ, ਤਾਰਾ ਚੰਦ ਦਏ ਦੁਹਾਈਆ। ਜਿਸ ਦੇ ਹੱਥ ਦੋ ਜਹਾਨਾਂ ਤੌਫ਼ੀਕ਼ੀ, ਤੋਬਾ ਤੋਬਾ ਕਰੇ ਲੋਕਾਈਆ। ਜੋ ਆਦਿ ਜੁਗਾਦਿ ਸਭ ਦਾ ਰਫ਼ੀਕੀ, ਫ਼ਿਰਕਾਦਾਰੀ ਦਏ ਗਵਾਈਆ। ਜਿਸ ਦੇ ਚਰਨਾਂ ਹੇਠਾਂ ਜੁਗ ਚੌਕੜੀ ਕੋਟਨ ਵਾਰ ਬੀਤੀ, ਗੁਰ ਅਵਤਾਰ ਪੈਗ਼ੰਬਰ ਗਏ ਸੇਵ ਕਮਾਈਆ। ਉਹ ਲੱਖ ਚੁਰਾਸੀ ਜਾਨਣਹਾਰਾ ਨੀਤੀ, ਘਟ ਘਟ ਅੰਤਰ ਵੇਖ ਵਖਾਈਆ। ਪੁਰਖ ਅਕਾਲ ਦੀ ਇਕ ਸਾਲ ਦੀ ਬਰਸੀ ਅਜੇ ਨਹੀਂ ਬੀਤੀ, ਕੋਟਾਂ ਬਰਸਾਂ ਦੇ ਝਗੜੇ ਦਏ ਮੁਕਾਈਆ। ਜਨ ਭਗਤੋ ਥੋੜੀ ਤੋਂ ਬਹੁਤੀ ਵਟੋ ਕਚੀਚੀ, ਬਹੁਤੀ ਤੋਂ ਥੋੜੀ ਕਰ ਕੇ ਦਏ ਵਖਾਈਆ। ਬਿਨਾ ਗੋਬਿੰਦ ਤੋਂ ਵਸਦੀ ਰਹੇ ਨਾ ਕੋਇ ਬਗੀਚੀ, ਬਹਾਰ ਨਜ਼ਰ ਕੋਇ ਨਾ ਆਈਆ। ਪ੍ਰਭ ਦੀ ਖੇਲ ਸਭ ਤੋਂ ਨੀਕੀ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਕਲਜੁਗ ਅੰਤ ਸਭ ਨੇ ਭਰਨੀ ਆਪਣੀ ਕੀਤੀ, ਗੁਰ ਅਵਤਾਰ ਪੈਗ਼ੰਬਰ ਅਗੇ ਹੋ ਨਾ ਕੋਇ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਇਕ ਵਰਤਾਈਆ। ਮਾਘ ਕਹੇ ਮੈਂ ਉਠਾ ਉਠਾ ਵੇਖਾਂ ਅੱਖ, ਬਿਨ ਅੱਖਾਂ ਅੱਖ ਖੁਲ੍ਹਾਈਆ। ਨਿਰਗੁਣ ਰੂਪ ਪ੍ਰਭੂ ਪਰਤੱਖ, ਪਤਿਪਰਮੇਸ਼ਵਰ ਬੇਪਰਵਾਹੀਆ। ਲੱਖ ਚੁਰਾਸੀ ਕਾਇਆ ਮਾਟੀ ਭਾਂਡੇ ਵੇਖੇ ਸੱਖ, ਅੰਡਜ ਜੇਰਜ ਉਤਭੁਜ ਸੇਹਤਜ ਫੋਲ ਫੁਲਾਈਆ। ਗੁਰ ਅਵਤਾਰ ਪੈਗ਼ੰਬਰ ਜੋ ਮਾਰਗ ਗਏ ਦੱਸ, ਜੀਵ ਜੰਤ ਗਏ ਭੁਲਾਈਆ। ਸਤਿ ਧਰਮ ਧੀਰਜ ਛੱਡ ਕੇ ਹੱਠ, ਕੂੜੀ ਕਿਰਿਆ ਰਹੇ ਕਮਾਈਆ। ਮਨ ਵਾਸਨਾ ਰਹੇ ਨੱਠ, ਦਿਵਸ ਰੈਣ ਭੱਜਣ ਵਾਹੋ ਦਾਹੀਆ। ਮੰਦਰ ਮਸਜਿਦ ਸ਼ਿਵਦਵਾਲੇ ਕਰ ਇਕੱਠ, ਜਗਤ ਸਿਆਸਤ ਕਰਨ ਲੜਾਈਆ। ਹਿਰਦੇ ਨਾਮ ਲਏ ਕੋਈ ਨਾ ਰਟ, ਰੱਟਾ ਪਿਆ ਸਰਬ ਲੋਕਾਈਆ। ਨਿਰਮਲ ਜੋਤ ਜਗੇ ਨਾ ਲਟ ਲਟ, ਚਾਰੋਂ ਕੁੰਟ ਅੰਧੇਰਾ ਛਾਈਆ। ਸ਼ਬਦ ਅਗੰਮੀ ਲੱਗੇ ਮੂਲ ਨਾ ਸੱਟ, ਸੋਈ ਸੁਰਤ ਨਾ ਕੋਇ ਉਠਾਈਆ। ਪ੍ਰੇਮ ਰੰਗਣ ਰੰਗੇ ਕੋਈ ਨਾ ਰੱਤ, ਲਾਲ ਗੁਲਾਲਾ ਰੰਗ ਚੜ੍ਹਾਈਆ। ਧੀਰਜ ਰਿਹਾ ਕੋਈ ਨਾ ਸਤਿ, ਸੰਤੋਖ ਬੈਠਾ ਮੂੰਹ ਛੁਪਾਈਆ। ਸਾਧ ਸੰਤ ਧੀਆਂ ਭੈਣਾਂ ਰਹੇ ਤੱਕ, ਨੇਤਰ ਅੱਖ ਨਾ ਕੋਇ ਸ਼ਰਮਾਈਆ। ਗੁਰ ਅਵਤਾਰ ਪੈਗ਼ੰਬਰ ਸਭ ਦਾ ਖਹਿੜਾ ਗਏ ਛੱਡ, ਲੋਕਮਾਤ ਕਰ ਜੁਦਾਈਆ। ਸਰਗੁਣ ਕੋਲੋਂ ਹੋ ਕੇ ਅੱਡ, ਨਿਰਗੁਣ ਅਗੇ ਦੇਣ ਦੁਹਾਈਆ। ਪ੍ਰਭੂ ਤੇਰੇ ਬਿਨਾ ਭਗਤ ਭਗਵਾਨ

ਦੀ ਚਲੇ ਕੋਇ ਨਾ ਯੱਦ, ਪਿਤਾ ਪੂਤ ਨਾਤਾ ਨਾ ਕੋਇ ਜੁੜਾਈਆ। ਕਲਜੁਗ ਜੀਵ ਬੁਧੀ ਹੋਈ ਕੱਗ, ਹੰਸ ਬੈਠੇ ਰੰਗ ਬਦਲਾਈਆ। ਸਾਰੇ ਲਾ ਕੇ ਝੂਠੇ ਪੱਜ, ਪਾਠਸ਼ਾਲਾ ਵਿਚ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਦੇ ਸੁਣਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੀਰ ਪੈਗ਼ੰਬਰੋ ਹਾਜ਼ਰ ਕਰੋ ਲਿਖਤ, ਹੁਕਮੀ ਹੁਕਮ ਜਣਾਈਆ। ਤੁਹਾਡਾ ਪੂਰਾ ਹੋਇਆ ਭਵਿਖਤ, ਬੀਸ ਇਕੀਸਾ ਪੰਧ ਚੁਕਾਈਆ। ਅਗੇ ਸਭ ਦਾ ਪੁਰਖ ਅਕਾਲ ਹੋਣਾ ਇਸ਼ਟ, ਦੂਜਾ ਗੁਰ ਨਾ ਕੋਇ ਮਨਾਈਆ। ਨਾ ਕੋਈ ਰਾਮ ਤੇ ਨਾ ਕੋਈ ਵਸ਼ਿਸ਼ਟ, ਵਿਸ਼ਿਆਂ ਵਾਲਾ ਸਤਿਗੁਰੂ ਕੰਮ ਕਿਸੇ ਨਾ ਆਈਆ। ਸਤਿਗੁਰੂ ਪੂਰਾ ਪੁਰਖ ਅਕਾਲ ਪੰਜ ਤਤ ਭੋਗੇ ਨਾ ਕਦੇ ਗ੍ਰਹਿਸਤ, ਜੋਤ ਸ਼ਬਦ ਕਰੇ ਕੁੜਮਾਈਆ। ਨਾ ਕੋਈ ਆਸਾ ਰਖੇ ਸਵਰਗ ਬਹਿਸ਼ਤ, ਸਚਖੰਡ ਸਚ ਇਕ ਸਮਝਾਈਆ। ਆਦਿ ਜੁਗਾਦਿ ਨਾ ਹੋਵੇ ਨਿਸ਼ਟ, ਠੀਕਰ ਭੰਨ ਨਾ ਕੋਇ ਵਖਾਈਆ। ਕੂੜੀ ਕਿਰਿਆ ਵਿਚ ਨਾ ਹੋਏ ਭ੍ਰਿਸ਼ਟ, ਭਰਮਾਂ ਵਿਚ ਨਾ ਕੋਇ ਭਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੀ ਹੁਕਮ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਪਣਾ ਕਰ ਦਿਉ ਇਕ਼ਬਾਲ, ਸਚਖੰਡ ਨਿਵਾਸੀ ਦਇਆ ਕਮਾਈਆ। ਸਾਡਾ ਵੇਲਾ ਅੰਤ ਪਹੁੰਚਿਆਂ ਆਣ, ਸਦੀ ਚੌਧਵੀਂ ਪੰਧ ਰਹੀ ਮੁਕਾਈਆ। ਤੁਹਾਡਾ ਹਲ ਹੋਵੇ ਸਵਾਲ, ਨਾਤਾ ਤੋੜੇ ਜਗਤ ਲੋਕਾਈਆ। ਪੁਰਖ ਅਕਾਲ ਸਭ ਨੂੰ ਆਪੇ ਲਏ ਸੰਭਾਲ, ਹੁਕਮੇ ਅੰਦਰ ਹੁਕਮ ਮਨਾਈਆ। ਜਿਸ ਦੇ ਹੁਕਮੇ ਅੰਦਰ ਕਾਲ ਮਹਾਂਕਾਲ, ਸਿਰ ਸਕੇ ਨਾ ਕੋਇ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਘਾਲਣਾ ਰਹੇ ਘਾਲ, ਭੱਜਣ ਵਾਹੋ ਦਾਹੀਆ। ਸ਼ਬਦ ਅਗੰਮੀ ਵੱਜੇ ਤਾਲ, ਤਲਵਾੜਾ ਸ਼ਹਿਨਸ਼ਾਹੀਆ। ਤ੍ਰੈਗੁਣ ਮਾਇਆ ਪੰਜ ਤਤ ਖੇਲ ਕਰੇ ਕਮਾਲ, ਨਿਰਗੁਣ ਸਰਗੁਣ ਨਾਤਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਛੇਤੀ ਕਰ ਲਓ ਤੁਸੀਂ ਸਲਾਹ, ਸਾਹਿਬ ਸਵਾਮੀ ਆਪ ਜਣਾਈਆ। ਵੇਲਾ ਵਕ਼ਤ ਗਿਆ ਆ, ਸੰਮਤ ਪਹਿਲਾ ਦਏ ਦ੍ਰਿੜਾਈਆ। ਤੁਹਾਡਾ ਸ਼ਹਾਦਤ ਦੇਣ ਵਾਲਾ ਕਿਹੜਾ ਗਵਾਹ, ਵੁਕਲਾ ਨਜ਼ਰ ਕੋਇ ਨਾ ਆਈਆ। ਸਚ ਦਵਾਰੇ ਇਕੋ ਅਰਜ਼ ਲਓ ਸੁਣਾ, ਆਰਜ਼ੂ ਵਿਚੋਂ ਬਾਹਰ ਕਢਾਈਆ। ਹੁਕਮ ਦੇਵੇ ਵਾਹਿਗੁਰੂ ਆਪ ਖ਼ੁਦਾ, ਖ਼ੁਦੀ ਦਾ ਲੇਖਾ ਦੇਣਾ ਚੁਕਾਈਆ। ਜਿਸ ਦੇ ਨਾਲੋਂ ਹੋਏ ਜੁਦਾ, ਅੰਤਮ ਆਪਣੇ ਵਿਚ ਮਿਲਾਈਆ। ਧੁਰ ਦਾ ਮਾਰਗ ਕਰ ਕੇ ਸਿਧਾ, ਦੋ ਜਹਾਨਾਂ ਦਏ ਸਮਝਾਈਆ। ਪ੍ਰੇਮ ਪਿਆਰ ਦੀ ਦੱਸ ਕੇ ਬਿਧਾ, ਬੰਧਨ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਦਏ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰੀਤਮ ਸਾਡੀ ਅਰਜੋਈ, ਬੇਨੰਤੀ ਸਚ ਸੁਣਾਈਆ। ਤੇਰੇ ਅਗੇ ਉਜਰ ਨਾ ਕੋਈ, ਸਿਰ ਸਕੇ ਨਾ ਕੋਇ ਉਠਾਈਆ। ਈਸਾ ਮੂਸਾ ਮੁਹੰਮਦ ਕਹੇ ਸਾਡੀ ਦਰੋਹੀ, ਦਰੋਹੀ ਦਰੋਹੀ ਹਾਲ ਦੁਹਾਈਆ। ਗੁਰ ਅਵਤਾਰ ਕਹਿਣ ਤੇਰੇ ਚਰਨ ਬਿਨਾ ਮਿਲੇ ਕੋਈ ਨਾ ਢੋਈ, ਦਵਾਰਾ ਨਜ਼ਰ ਕੋਇ ਨਾ ਆਈਆ। ਕੋਟਾਂ ਅਰਬਾਂ ਵਿਚੋਂ ਸੰਤ ਸੁਹੇਲਾ ਲੋਕਮਾਤ ਰਹਿ ਗਿਆ ਕੋਈ ਕੋਈ, ਸਾਡੀ ਸਿਖਿਆ ਸਾਰੇ ਗਏ ਭੁਲਾਈਆ। ਕਲਜੁਗ ਕੂੜੇ ਕੂੜੀ ਵਾਸਨਾ ਹਰ ਘਟ ਅੰਦਰ ਬੋਈ, ਮਨ ਵਾਸਨਾ ਬੂਟਾ ਦਿਤਾ ਮਹਿਕਾਈਆ। ਗੁਰਮਤ ਕਲਮਿਆਂ ਤੋਂ ਬਾਹਰ ਹੋ ਕੇ ਰੋਈ, ਬਿਨ ਅੱਖਾਂ ਨੀਰ ਵਹਾਈਆ। ਸੋਈ ਸੁਰਤ ਨਾ ਉਠੇ ਨਵੀਂ ਨਰੋਈ, ਨਿਰਗੁਣ ਨਿਰਵੈਰ ਨਿਰਾਕਾਰ ਦਰਸ ਕੋਇ ਨਾ ਪਾਈਆ। ਆਤਮ ਪਰਮਾਤਮ

ਨਾਲ ਕੋਈ ਨਾ ਛੋਹੀ, ਪੜਦਾ ਦੂਈ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਮੇਰੇ ਜਗਦੀਸ਼, ਤੇਰੀ ਸੱਚੀ ਸੱਚੀ ਸ਼ਹਿਨਸ਼ਾਹੀਆ। ਬਿਨ ਚਰਨਾਂ ਝੁਕ ਜਾਏ ਹੁਕਮੇ ਵਾਲਾ ਸੀਸ, ਤਤ ਨਜ਼ਰ ਕੋਇ ਨਾ ਆਈਆ। ਤੇਰਾ ਨਾਮ ਕਲਮਾ ਇਕ ਹਦੀਸ, ਹੱਕ ਹੱਕ ਪੜ੍ਹਾਈਆ। ਅਸੀਂ ਆ ਗਏ ਲੰਘ ਤੇਰੀ ਦਹਿਲੀਜ਼, ਦਹਿ ਦਿਸ਼ਾ ਪੰਧ ਮੁਕਾਈਆ। ਸਾਡੀ ਆਸਾ ਮਨਸਾ ਪੂਰੀ ਕਰ ਉਮੀਦ, ਆਮਦ ਵਿਚ ਵੱਜੇ ਵਧਾਈਆ। ਲੋਕਮਾਤ ਤੇਰੇ ਹੁਕਮ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਵਿਚ ਕਰ ਕੇ ਆਏ ਤਾਈਦ, ਤੁਆਰਫ਼ ਵਿਚ ਸਮਾਈਆ। ਮਾਰਗ ਦੱਸ ਕੇ ਧਰਮ ਕਰਮ ਕਲਮਿਆਂ ਵਿਚ ਈਦ, ਆਦਤ ਸੱਚੀ ਸਚ ਵਖਾਈਆ। ਭਾਣਾ ਮੰਨਣਾ ਦੱਸ ਕੇ ਆਏ ਨਸੀਹਤ, ਹੁਕਮੀ ਹੁਕਮ ਸਮਝਾਈਆ। ਤੇਰਾ ਭਵਿਖਤ ਦੇ ਕੇ ਆਏ ਵਿਚ ਵਸੀਅਤ, ਵਸੀਹ ਜਗਤ ਸਮਝਾਈਆ। ਪ੍ਰਭੂ ਤੇਰੇ ਬਿਨਾ ਤੇਰੀ ਸਮਝਿਆ ਨਾ ਕੋਇ ਅਸਲੀਅਤ, ਅਸਲ ਵਸਲ ਯਾਰ ਨਾ ਕੋਇ ਕਰਾਈਆ। ਸਦੀ ਚੌਧਵੀਂ ਸਾਡੀ ਖ਼ਰਾਬ ਹੋਈ ਤਬੀਅਤ, ਤੁਧ ਬਿਨ ਤਬੀਬ ਨਜ਼ਰ ਕੋਇ ਨਾ ਆਈਆ। ਭਗਵੰਤ ਕੰਤ ਅਸੀਂ ਦੱਸ ਕੇ ਆਏ ਪੁਰਖ ਅਕਾਲ ਸਭ ਦੀ ਸਾਂਝੀ ਵਲਦੀਅਤ, ਵਾਲਦ ਵਾਲਦਾ ਹੋਰ ਨਾ ਕੋਇ ਬਣਾਈਆ। ਸਾਡੀ ਆਸਾ ਮਨਸਾ ਤੇਰੀ ਅਹਿਮੀਅਤ, ਅਹਿਬ ਮੁਸ਼ਕਲ ਹੱਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਪੁਰਖ ਅਕਾਲ ਕਹੇ ਲਿਖ ਦਿਉ ਨਾਲ ਹੱਥ ਕ਼ਲਮ ਸ਼ਾਹੀ, ਉਂਗਲੀ ਦੀ ਲੋੜ ਰਹੇ ਨਾ ਰਾਈਆ। ਕਲਜੁਗ ਜੀਵ ਹੋਏ ਗੁਮਰਾਹੀ, ਭੈ ਭਉ ਨਾ ਕੋਇ ਮਨਾਈਆ। ਜਗਤ ਪਾਂਧੀ ਭੁੱਲੇ ਰਾਹੀ, ਮੰਜ਼ਲ ਹੱਕ ਕੋਇ ਨਾ ਪਾਈਆ। ਮਿਲਿਆ ਮੇਲ ਨਾ ਧੁਰ ਦੇ ਮਾਹੀ, ਸੱਜਣ ਸਚ ਨਾ ਕੋਇ ਮਨਾਈਆ। ਮਨ ਵਾਸਨਾ ਹੋਏ ਤਬਾਹੀ, ਕਾਮਲ ਮੁਰਸ਼ਦ ਜੋੜ ਨਾ ਕੋਇ ਜੁੜਾਈਆ। ਗੁਰ ਅਵਤਾਰ ਪੈਗ਼ੰਬਰੋ ਸਚਖੰਡ ਦਵਾਰੇ ਦੇ ਦਿਉ ਇਕੋ ਵਾਰ ਗਵਾਹੀ, ਦੂਜੀ ਸ਼ਹਾਦਤ ਦੀ ਲੋੜ ਰਹੇ ਨਾ ਰਾਈਆ। ਮੈਂ ਗੋਬਿੰਦ ਸ਼ਬਦੀ ਸੁਤ ਉਠੌਣਾ ਜਿਸ ਨੇ ਚਾਰ ਜੁਗ ਦੇ ਇਕੱਠੇ ਕੀਤੇ ਛੀਂਬੇ ਨਾਈ, ਨੌਕਾ ਨਾਮ ਨਾ ਕੋਇ ਚਲਾਈਆ। ਕਿਸੇ ਨਹੀਂ ਜਾਣਿਆ ਕਿਉਂ ਗੋਬਿੰਦ ਪੁੱਟਿਆ ਬੂਟਾ ਕਾਹੀ, ਕਾਇਨਾਤ ਭੇਵ ਨਾ ਆਈਆ। ਕਿਉਂ ਢੋਲਾ ਇਕੋ ਗਿਆ ਗਾਈ, ਦੂਜਾ ਇਸ਼ਟ ਨਾ ਕੋਇ ਮਨਾਈਆ। ਕਿਉਂ ਪੁੱਤਰਾਂ ਭੇਟ ਚੜ੍ਹਾਈ, ਮਾਤ ਪਿਤ ਹੋਈ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪ ਬਦਲਾਈਆ। ਗੁਰ ਅਵਤਾਰ ਪੈਗ਼ੰਬਰ ਝੁਕ ਕੇ ਸਰਨ, ਸਰਨਗਤ ਇਕੋ ਓਟ ਤਕਾਈਆ। ਪ੍ਰਭੂ ਜਗਤ ਦਾ ਛੱਡਿਆ ਜੀਵਣ ਮਰਨ, ਲੋਕਮਾਤ ਆਏ ਤਜਾਈਆ। ਤੇਰੇ ਪ੍ਰੇਮ ਦਾ ਸਾਚਾ ਕਰ ਕੇ ਪ੍ਰਣ, ਪਰਨਾਮ ਇਕੋ ਇਕ ਦ੍ਰਿੜਾਈਆ। ਝਗੜਾ ਮੁਕਾ ਦੇ ਵਰਨ ਬਰਨ, ਜਾਤ ਪਾਤ ਰਹੇ ਨਾ ਰਾਈਆ। ਆਤਮ ਪਰਮਾਤਮ ਢੋਲਾ ਸਾਰੇ ਪੜ੍ਹਨ, ਵਾਹਿਗੁਰੂ ਰਾਮ ਖ਼ੁਦਾ ਗਾਡ ਦੇ ਸਮਝਾਈਆ। ਤੇਰੀ ਮੰਜ਼ਲ ਸਾਚੀ ਚੜ੍ਹਨ, ਅਧਵਾਟੇ ਹੋਰ ਨਾ ਕੋਇ ਅਟਕਾਈਆ। ਤੂੰ ਸਭ ਨੂੰ ਆਇਉਂ ਵਰਨ, ਧੁਰ ਦਾ ਕੰਤ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਦੇ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਸਲਾਮ, ਬਿਨ ਸਜਦੇ ਸੀਸ ਝੁਕਾਈਆ। ਤੂੰ ਮਾਲਕ ਇਕ ਅਮਾਮ, ਕਾਮਲ ਨਜ਼ਰੀ ਆਈਆ। ਲੋਕ ਪਰਲੋਕ ਬਦਲ ਦੇ ਨਿਜ਼ਾਮ, ਚੌਦਾਂ ਤਬਕਾਂ ਅੱਖ ਬਦਲਾਈਆ। ਸਾਚਾ ਕਲਮਾ ਦੱਸ ਕਲਾਮ, ਇਕੋ ਕਰ ਪੜ੍ਹਾਈਆ। ਤੂੰ ਆਦਿ ਜੁਗਾਦੀ

ਰਾਮ, ਰਹਿਮਤ ਵਿਚ ਸਮਾਈਆ। ਤੂੰ ਨਿਰਗੁਣ ਨੂਰ ਕਾਹਨ, ਬੰਸਰੀ ਨਾਮ ਵਜਾਈਆ। ਤੂੰ ਸਤਿਗੁਰ ਸਾਚਾ ਵਾਲੀ ਦੋ ਜਹਾਨ, ਨਾਨਕ ਢੋਲਾ ਗਾਈਆ। ਤੇਰਾ ਸ਼ਬਦ ਅਨੋਖਾ ਬਾਣ, ਪੁਰੀਆਂ ਲੋਆਂ ਡੇਰਾ ਢਾਹੀਆ। ਤੇਰਾ ਸਚਖੰਡ ਦਵਾਰਾ ਸਚ ਮਕਾਨ, ਛੱਪਰ ਛੰਨ ਨਾ ਕੋਇ ਛੁਹਾਈਆ। ਤੇਰਾ ਦੀਵਾ ਬਾਤੀ ਜਗੇ ਮਹਾਨ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਤੇਰੇ ਸਿੰਘਾਸਣ ਸਚ ਆਰਾਮ, ਬਿਸਰਾਮ ਇਕੋ ਦਏ ਵਖਾਈਆ। ਤੇਰਾ ਹੁਕਮ ਇਕ ਫ਼ਰਮਾਨ, ਏਥੇ ਓਥੇ ਨਾ ਕੋਇ ਉਲਟਾਈਆ। ਅੰਤ ਅਖ਼ੀਰੀ ਸਭ ਦਾ ਇਕ ਬਿਆਨ, ਬੇਜ਼ਬਾਨ ਰਹੇ ਜਣਾਈਆ। ਕਿਰਪਾ ਕਰ ਸ੍ਰੀ ਭਗਵਾਨ, ਭਗਵਨ ਆਪੇ ਹੋ ਸਹਾਈਆ। ਅਸੀਂ ਤੇਰੇ ਦਰ ਦੇ ਦਰਵੇਸ਼, ਮੰਗਤੇ ਭਿਖਾਰੀ ਪ੍ਰੇਮ ਵਿਚ ਮਹਿਮਾਨ, ਮੁਹੱਬਤ ਵਿਚ ਮਹਿਬੂਬ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਦੀਨਾਂ ਮਜ਼੍ਹਬਾਂ ਦੀ ਮੇਟ ਦੇ ਦੁਕਾਨ, ਦੂਆ ਏਕੇ ਨਾਲ ਮਿਲਾਈਆ। ਤੂੰ ਲੱਖ ਚੁਰਾਸੀ ਬਾਗ਼ਬਾਨ, ਬੂਟੀ ਕਲੀ ਕਲੀ ਤੇਰੀ ਮਹਿਕ ਮਹਿਕਾਈਆ। ਤੇਰੀ ਮਿਹਰ ਨਜ਼ਰ ਲੱਖ ਚੁਰਾਸੀ ਹੋ ਜਾਏ ਸਵਾਧਾਨ, ਸੋਇਆ ਰਹਿਣ ਕੋਇ ਨਾ ਪਾਈਆ। ਤੇਰੇ ਹੁਕਮੇ ਅੰਦਰ ਮੂਰਖ ਮੂੜ ਹੋਣ ਚਤੁਰ ਸੁਘੜ ਸੁਜਾਨ, ਬੁਧ ਬਿਬੇਕ ਦੇ ਕਰਾਈਆ। ਤੇਰਾ ਇਕੋ ਡੰਕਾ ਵੱਜੇ ਦੋ ਜਹਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਰਗ ਦੇ ਲਗਾਈਆ। ਗੁਰ ਅਵਤਾਰ ਕਹਿਣ ਪ੍ਰਭੂ ਚਾਰ ਜੁਗ ਦੀ ਸਾਥੋਂ ਲੈ ਲੈ ਫ਼ੁਰਸਤ, ਫ਼ਰਿਸਤਿਆਂ ਦੀ ਲੋੜ ਰਹੇ ਨਾ ਰਾਈਆ। ਅਸੀਂ ਭੋਗ ਕੇ ਤੇਰੇ ਹੁਕਮ ਦਾ ਗਹ੍ਰਿਸਤ, ਤਜ ਆਏ ਜਗਤ ਲੋਕਾਈਆ। ਪੰਜ ਤਤ ਕਾਇਆ ਮਾਟੀ ਕਰ ਕੇ ਨਸ਼ਟ, ਨਿਸ਼ਾਨਾ ਤੇਰਾ ਆਏ ਜਣਾਈਆ। ਬਿਨ ਅੱਖਾਂ ਲਾ ਕੇ ਸ਼ਿਸ਼ਤ, ਨਿਸ਼ਾਨੇ ਤੀਰ ਰਹੇ ਵਖਾਈਆ। ਖਾਣੀ ਬਾਣੀ ਸ਼ਾਸਤਰ ਸਿਮਰਤ ਵੇਦ ਪੁਰਾਨ ਗੁਰ ਅਵਤਾਰ ਪੈਗ਼ੰਬਰ ਤੇਰੀ ਦੱਸ ਨਾ ਸਕਿਆ ਕੋਈ ਹੈਸੀਅਤ, ਹਿਸਾਬ ਕਿਤਾਬ ਨਾ ਕੋਇ ਜਣਾਈਆ। ਤੇਰੀ ਜਾਣੇ ਨਾ ਕੋਈ ਅਸਲੀਅਤ, ਆਸਾ ਵਿਚ ਸਾਰੇ ਬੈਠੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਦੇ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਆਹ ਲੈ ਆਪਣੀ ਚਾਰ ਜੁਗ ਦੀ ਵਸਤ, ਵਸਤੂ ਤੇਰੀ ਝੋਲੀ ਪਾਈਆ। ਸਾਡੇ ਖ਼ਾਲੀ ਵੇਖ ਹਸਤ, ਦੋਏ ਹੱਥ ਜੋੜ ਸੀਸ ਨਿਵਾਈਆ। ਤੇਰੀ ਪ੍ਰੇਮ ਖ਼ੁਮਾਰੀ ਅੰਦਰ ਮਸਤ, ਮਸਲਾ ਅਵਰ ਨਾ ਕੋਇ ਜਣਾਈਆ। ਅਸੀਂ ਛੱਡ ਕੇ ਧਰਤੀ ਫ਼ਰਸ਼, ਅਰਸ਼ ਤੇਰੇ ਚਰਨਾਂ ਧੂੜ ਟਿੱਕੇ ਲਾਈਆ। ਪ੍ਰਭੂ ਸਾਨੂੰ ਤੇਰੀ ਸ੍ਰਿਸ਼ਟੀ ਦੀ ਨਹੀਂ ਕੋਈ ਗ਼ਰਜ਼, ਅਰਜ਼ ਆਪਣੀ ਰਹੇ ਜਣਾਈਆ। ਇਕੋ ਪ੍ਰੇਮੀ ਪਿਆਰਿਆਂ ਦੀ ਲੱਗੀ ਦਰਦ, ਜੋ ਦਿਵਸ ਰੈਣ ਤੇਰਾ ਨਾਮ ਧਿਆਈਆ। ਉਨ੍ਹਾਂ ਦੀ ਝੋਲੀ ਪਾ ਦੇ ਪੂਰਬ ਲਹਿਣੇ ਦਾ ਕ਼ਰਜ਼, ਮਕ਼ਰੂਜ ਲੇਖਾ ਦੇ ਮੁਕਾਈਆ। ਲੱਖ ਚੁਰਾਸੀ ਵਿਚੋਂ ਤੇਈ ਅਵਤਾਰ ਈਸਾ ਮੂਸਾ ਮੁਹੰਮਦ ਦਸ ਗੁਰ ਅਠਾਰਾਂ ਭਗਤ ਰਹਿਣ ਸਿਰਫ਼ ਦੁਨੀਆ ਉਤੇ ਯਾਰਾਂ ਲੱਖ ਦੀ ਫ਼ਰਦ, ਬਾਕੀ ਸ੍ਰਿਸ਼ਟੀ ਕੰਮ ਕਿਸੇ ਨਾ ਆਈਆ। ਅਗਲੇ ਸੰਮਤ ਨਾਮ ਛੁਰੀ ਫੜੇ ਕਰਦ, ਕ਼ਤਲਗਾਹ ਦਏ ਬਣਾਈਆ। ਜੋ ਤੇਰੇ ਨਾਮ ਦਾ ਲੈਂਦੇ ਰਹੇ ਧੜਤ, ਸਫ਼ਾ ਉਨ੍ਹਾਂ ਦੀ ਦੇ ਉਠਾਈਆ। ਪੁਰਖ ਅਕਾਲ ਤੇਰੇ ਨਾਲ ਸਾਡੀ ਪੱਕੀ ਹੋ ਜਾਏ ਲਿਖਤ ਪੜ੍ਹਤ, ਜਿਸ ਨੂੰ ਵਸੀਕਾ ਨਾ ਕੋਇ ਬਦਲਾਈਆ। ਅਗੇ ਔਣ ਨਾ ਦੇਵੇਂ ਫ਼ਰਕ, ਫ਼ਰੀਕ ਰਹਿਣ ਕੋਇ ਨਾ ਪਾਈਆ। ਚਾਰ ਜੁਗ ਦੀ ਪਿਛਲੀ ਕੀਤੀ ਸਭ ਦੀ ਕਰ ਦੇ ਤਰਕ, ਤੁਰਤ ਆਪਣਾ ਹੁਕਮ ਮਨਾਈਆ। ਅਸਾਂ ਦੀਨ ਦੀ ਛੱਡੀ ਹਰਸ, ਮਜ਼੍ਹਬਾਂ ਦਾ ਲੇਖਾ ਦਿਤਾ ਮੁਕਾਈਆ। ਜਿਉਂ

ਭਾਵੇ ਤਿਉਂ ਪੁੱਠੀ ਸਿੱਧੀ ਕਰ ਲੈ ਨਰਦ, ਨਰ ਨਰਾਇਣ ਤੇਰੀ ਵਡਿਆਈਆ। ਤੇਰੇ ਅਗੇ ਕੋਈ ਨਾ ਸਕੇ ਅਟਕ, ਚਾਰ ਜੁਗ ਨੇਤਰ ਰੋ ਰੋ ਨੀਰ ਵਹਾਈਆ। ਤੇਰਾ ਹੁਕਮ ਅਗੰਮਾ ਸਖ਼ਤ, ਨਾ ਕੋਈ ਮੇਟੇ ਮੇਟ ਮਿਟਾਈਆ। ਗੁਰ ਅਵਤਾਰ ਕਹਿਣ ਕਲਜੁਗ ਅੰਤਮ ਸਭ ਦੇ ਉਤੇ ਪੈਣ ਵਾਲਾ ਬਖ਼ਤ, ਵਕ਼ਤ ਸਮਝ ਕਿਸੇ ਨਾ ਆਈਆ। ਸਿਰਫ ਭਗਤਾਂ ਨੂੰ ਚੜ੍ਹਨਾ ਖ਼ੁਸ਼ੀਆਂ ਦਾ ਬਰਸ, ਬਰਸੀ ਆਪਣੀ ਲਏ ਮਨਾਈਆ। ਆਤਮ ਪਰਮਾਤਮ ਕਰ ਕੇ ਦਰਸ, ਕੂੜੀ ਹਵਸ ਦੇਣ ਗਵਾਈਆ। ਜਿਸ ਨੂੰ ਲੱਭਦੇ ਉਤੇ ਅਰਸ਼, ਉਹ ਮਾਲਕ ਬਣ ਕੇ ਫ਼ਰਸ਼, ਘਟ ਘਟ ਨੂਰ ਕਰੇ ਰੁਸ਼ਨਾਈਆ। ਅੰਮ੍ਰਿਤ ਮੇਘ ਦੇਵੇ ਬਰਸ, ਬੂੰਦ ਸਵਾਂਤੀ ਮੁਖ ਚੁਆਈਆ। ਗੋਬਿੰਦ ਸੂਰਾ ਹਾਜ਼ਰ ਹਜ਼ੂਰਾ ਸ਼ਬਦੀ ਪੂਰਾ ਆਇਆ ਪਰਤ, ਪਰਤੀਨਿਧ ਹੋ ਕੇ ਹੁਕਮ ਵਰਤਾਈਆ। ਜਿਸ ਦੀ ਗੁਰਮੁਖਾਂ ਨਾਲ ਸ਼ਰਤ, ਕਲਜੁਗ ਅੰਤਮ ਹੋਵਾਂ ਸਹਾਈਆ। ਜੋਧਾ ਸੂਰਬੀਰ ਬਣ ਕੇ ਮਰਦਾਨਾ ਮਰਦ, ਕਲ ਕਲਕੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਦਏ ਚੁਕਾਈਆ। ਮਾਘੀ ਕਹੇ ਅਗੇ ਆਉਣ ਵਾਲਾ ਵੇਲਾ, ਵੇਲੇ ਨਾਲ ਦਿਆਂ ਸਮਝਾਈਆ। ਕਿਸੇ ਲੱਭਣਾ ਨਹੀਂ ਗੁਰੂ ਗੁਰ ਚੇਲਾ, ਚੇਲਾ ਗੁਰ ਨਜ਼ਰ ਕੋਇ ਨਾ ਆਈਆ। ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਫਿਰਨਾ ਵਿਚ ਜੰਗਲ ਬੇਲਾ, ਬੇਲੀ ਬੇਲੀ ਸੰਗ ਨਾ ਕੋਇ ਵਖਾਈਆ। ਪੁਰਖ ਅਕਾਲ ਦੀਨ ਦਿਆਲ ਨੌ ਖੰਡ ਪ੍ਰਿਥਮੀ ਥਾਂ ਕਰਨਾ ਵਿਹਲਾ, ਬਹੁਤਿਆਂ ਵਿਚੋਂ ਥੋੜੇ ਲਏ ਤਰਾਈਆ। ਜਿਨ੍ਹਾਂ ਦਾ ਬਣ ਕੇ ਸੱਜਣ ਸੁਹੇਲਾ, ਸਿਰ ਆਪਣਾ ਹੱਥ ਟਿਕਾਈਆ। ਧਾਮ ਜਣਾ ਕੇ ਇਕ ਨਵੇਲਾ, ਨਰ ਨਿਰੰਕਾਰ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਛੱਬੀ ਪੋਹ ਕਹੇ ਪ੍ਰਭ ਕਰਨ ਵਾਲਾ ਤਬਦੀਲੀ, ਤਬਾ ਸਭ ਦੀ ਦਏ ਬਦਲਾਈਆ। ਹੁਕਮ ਦੇਣਾ ਇਕ ਆਮੀਨੀ, ਆਲਮ ਸਮਝ ਸਕੇ ਨਾ ਰਾਈਆ। ਜੋ ਕਰਨਾ ਸੋ ਕਰਨਾ ਯਕੀਨੀ, ਯਕੇ ਬਾਅਦ ਦੀਗਰੇ ਖੇਲ ਨਾ ਕੋਇ ਵਖਾਈਆ। ਸ੍ਰਿਸ਼ਟੀ ਅੰਤ ਹੋਣੀ ਗ਼ਮਗੀਨੀ, ਖ਼ੁਸ਼ੀਆਂ ਰੰਗ ਨਾ ਕੋਇ ਚੜ੍ਹਾਈਆ। ਜਿਨ੍ਹਾਂ ਦੀ ਬੁਧੀ ਹੋਈ ਕਮੀਨੀ, ਚਾਰ ਕੁੰਟ ਦੇਣ ਦੁਹਾਈਆ। ਜਨ ਭਗਤਾਂ ਮੇਲ ਜਿਉਂ ਜਲ ਮੀਨੀ, ਆਤਮ ਪਰਮਾਤਮ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਮੈਂ ਬਹੁ ਕੁਝ ਸੁਣਿਆਂ, ਜੁਗ ਜੁਗ ਅਵਤਾਰ ਗਏ ਸੁਣਾਈਆ। ਮੈਂ ਦੋ ਜਹਾਨ ਬ੍ਰਹਿਮੰਡ ਖੰਡ ਪੂਰੀ ਆਕਾਸ਼ ਪੁਣਿਆਂ, ਮੰਡਲ ਮੰਡਪ ਵੇਖ ਵਖਾਈਆ। ਵਿਦਿਆ ਬੁਧ ਬੋਧ ਵੇਖਿਆ ਗੁਣੀਆਂ, ਪੜਦਾ ਉਹਲਾ ਅੰਤਰ ਉਠਾਈਆ। ਸ਼ਬਦ ਰਾਗ ਧੁਨ ਸੁਣਦਾ ਰਿਹਾ ਧੁਨੀਆਂ, ਅਨਾਦੀ ਨਾਦ ਬੇਪਰਵਾਹੀਆ। ਆਸਾ ਮਨਸਾ ਵੇਂਹਦਾ ਰਿਹਾ ਰਿਸ਼ੀਆਂ ਮੁਨੀਆਂ, ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਰਮੇ ਵਿਚ ਭਰਮ ਭੁਲਾਈਆ। ਪੁਰਖ ਅਕਾਲ ਕਹੇ ਮੈਂ ਵੇਖਾਂ ਆਪਣਾ ਸਾਲ, ਜੁਗ ਚੌਕੜੀ ਪਿਛੇ ਦਿਤੀ ਬਿਤਾਈਆ। ਭਗਤ ਸੁਹੇਲੇ ਕਰਾਂ ਖ਼ੁਸ਼ਹਾਲ, ਖ਼ੁਸ਼ੀਆਂ ਰੰਗ ਰੰਗਾਈਆ। ਅੰਮ੍ਰਿਤ ਆਤਮ ਜਾਮ ਦੇਵਾਂ ਪਿਆਲ, ਨਿਝਰ ਰਸ ਚੁਆਈਆ। ਦੀਆ ਬਾਤੀ ਦੇਵਾਂ ਬਾਲ, ਕਮਲਾਪਾਤੀ ਹੋ ਕਰਾਂ ਰੁਸ਼ਨਾਈਆ। ਸਾਚਾ ਮੰਦਰ ਵਖਾਵਾਂ ਅਗੰਮੀ ਧਰਮਸਾਲ, ਸਚ ਸਿੰਘਾਸਣ ਵੱਜੇ ਵਧਾਈਆ। ਅੰਦਰ ਬਾਹਰ ਗੁਪਤ ਜਾਹਰ ਚਲਾਂ ਨਾਲ, ਨਾਲਿਸ਼ ਜਗਤ ਰਹੇ ਨਾ ਰਾਈਆ। ਝਗੜਾ ਮੁਕਾ ਕੇ ਕਾਲ ਮਹਾਂਕਾਲ, ਚਰਨ ਕਵਲ ਦਿਆਂ ਸਰਨਾਈਆ। ਦੀਨਾਂ

ਬੰਧਪ ਹੋ ਕੇ ਦੀਨ ਦਿਆਲ, ਦੀਨਨ ਆਪਣੀ ਗੋਦ ਉਠਾਈਆ। ਜੁਗ ਜਨਮ ਜੋ ਘਾਲਦੇ ਆਏ ਘਾਲ, ਲੇਖੇ ਲਾਵਾਂ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਨ ਆਪਣੇ ਰੰਗ ਰੰਗਾਈਆ। ਮਾਘ ਕਹੇ ਮੈਂ ਵੇਖਣਾ ਖੇਲ ਅਨਡੀਠ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਪ੍ਰਭੂ ਕਰਵਟ ਬਦਲ ਲੈ ਆਪਣੀ ਪੀਠ, ਪੁਸ਼ਤ ਪੁਸ਼ਤ ਨਾਲ ਬਦਲਾਈਆ। ਜੁਗ ਚੌਕੜੀ ਤੇਰੀ ਰੀਤ, ਨਿਤ ਨਵਿਤ ਵੇਸ ਵਟਾਈਆ। ਗੁਰ ਅਵਤਾਰ ਪੈਗ਼ੰਬਰ ਗਾ ਕੇ ਗਏ ਗੀਤ, ਢੋਲੇ ਹੁਕਮੇ ਅੰਦਰ ਸੁਣਾਈਆ। ਸ਼ਿਵਦਵਾਲੇ ਮਠ ਬਣਾ ਮਸੀਤ, ਤੇਰਾ ਰਾਹ ਗਏ ਦ੍ਰਿੜਾਈਆ। ਝਗੜਾ ਮੁਕਾ ਕੇ ਊਚ ਨੀਚ, ਚਾਰ ਵਰਨ ਇਕ ਸਮਝਾਈਆ। ਆਤਮ ਪਰਮਾਤਮ ਦਸ ਪ੍ਰੀਤ, ਪ੍ਰੀਤਮ ਅੰਦਰੇ ਗਏ ਸਮਝਾਈਆ। ਲਹਿਣਾ ਦੇਣਾ ਛੱਡ ਕੇ ਹਸਤ ਕੀਟ, ਨਿਵਣ ਸੁ ਅੱਖਰ ਇਕ ਦ੍ਰਿੜਾਈਆ। ਕਲਮਿਆਂ ਵਿਚ ਦੱਸ ਹਦੀਸ, ਹਜ਼ਰਤ ਕਰ ਪੜ੍ਹਾਈਆ। ਹੇ ਪ੍ਰਭ, ਸਭ ਦਾ ਲਹਿਣਾ ਦੇਣਾ ਪੂਰਾ ਹੋਇਆ ਵਿਚ ਬੀਸ ਇਕੀਸ, ਅਗੇ ਲੇਖਾ ਰਿਹਾ ਨਾ ਰਾਈਆ। ਨਵੇਂ ਜੁਗ ਦੀ ਨਵੀਂ ਦੇ ਤਰਤੀਬ, ਤਰ੍ਹਾ ਤਰ੍ਹਾ ਸਮਝਾਈਆ। ਤੇਰਾ ਖੇਲ ਸਦਾ ਅਜੀਬ, ਅਜਬ ਨਿਰਾਲਾ ਦੇ ਵਖਾਈਆ। ਜਨ ਭਗਤਾਂ ਵਸ ਕ਼ਰੀਬ, ਭਾਵੇਂ ਦੂਰ ਹੋਵੇ ਖ਼ੁਦਾਈਆ। ਤੇਰੇ ਪ੍ਰੇਮੀਆਂ ਕਿਹੜੀ ਪੜ੍ਹਨੀ ਕ਼ੁਰਾਨ ਮਜੀਦ, ਕਾਇਆ ਕਾਅਬਾ ਦੇ ਸੁਹਾਈਆ। ਤੇਰੇ ਉਤੇ ਇਹੋ ਉਮੀਦ, ਕਾਮਲ ਮੁਰਸ਼ਦ ਲੈ ਮਿਲਾਈਆ। ਬਿਨਾ ਅੱਖਾਂ ਕਰੀਏ ਦੀਦ, ਦੀਦਾ ਦਾਨਿਸਤਾ ਨਜ਼ਰੀ ਆਈਆ। ਤੇਰੀ ਅੱਖਰਾਂ ਵਿਚ ਅਗੇ ਸੁਣਨੀ ਨਹੀਂ ਤਮਹੀਦ, ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਦੇ ਵਖਾਈਆ। ਸਾਚੇ ਘਰ ਦਾ ਖੋਲ੍ਹ ਪੜਦਾ, ਉਹਲਾ ਦੇ ਉਠਾਈਆ। ਰਾਹ ਦੱਸ ਗੁਰਮੁਖ ਕਿਸ ਬਿਧ ਪੌੜੇ ਚੜ੍ਹਦਾ, ਮੰਜ਼ਲ ਪੰਧ ਮੁਕਾਈਆ। ਪੈਂਡਾ ਮੁਕੇ ਨੌ ਘਰ ਦਾ, ਸੁਖਮਨ ਟੇਢੀ ਬੰਕ ਨਾ ਕੋਇ ਅਟਕਾਈਆ। ਈੜਾ ਪਿੰਗਲ ਮੂਲ ਨਾ ਅਗੇ ਖੜਦਾ, ਮਨ ਮਤ ਬੁਧ ਨਾ ਕੋਇ ਚਤੁਰਾਈਆ। ਸਹੰਸ ਦਲ ਨਾ ਕੋਈ ਅੜਦਾ, ਦਸਮ ਦਵਾਰੀ ਅੰਤ ਨਾ ਕੋਇ ਬਣਾਈਆ। ਤੇਰਾ ਭਗਤ ਪਹਿਲਾ ਕ਼ਦਮ ਤੇਰੇ ਦਵਾਰੇ ਧਰਦਾ, ਜਿਥੇ ਕਰਮ ਧਰਮ ਜਨਮ ਨਜ਼ਰ ਕੋਇ ਨਾ ਆਈਆ। ਬਿਨ ਰਸਨਾ ਜਿਹਵਾ ਸੁਰਤੀ ਢੋਲਾ ਪੜਦਾ, ਸ਼ਬਦੀ ਨਾਦ ਵਜਾਈਆ। ਬਣ ਕੇ ਗੋਲਾ ਤੇਰੇ ਘਰ ਦਾ, ਸੋਹਲਾ ਨਾਨਕ ਇਕੋ ਗਾਈਆ। ਝਗੜਾ ਮੁਕ ਜਾਏ ਚੋਟੀ ਜੜ੍ਹ ਦਾ, ਚੇਤਨ ਆਪਣੀ ਖੇਲ ਵਖਾਈਆ। ਰੰਗ ਵਖਾ ਦੇ ਅਗੰਮੀ ਗੜ੍ਹ ਦਾ, ਗੜ੍ਹੀ ਚਮਕੌਰ ਛੱਡ ਕੇ ਡੇਰਾ ਲਾਈਆ। ਉਥੇ ਗੁਰਮੁਖ ਗੁਰਸਿਖ ਤੇਰਾ ਕਦੇ ਨਾ ਡਰਦਾ, ਭੈ ਭਵਜਲ ਨਜ਼ਰ ਕੋਇ ਨਾ ਆਈਆ। ਨਾ ਜੀਉਂਦਾ ਨਾ ਕਦੇ ਮਰਦਾ, ਇਕੋ ਵਿਚ ਸਮਾਈਆ। ਨਿਤ ਦਰਸ਼ਨ ਕਰੇ ਹਰਿ ਦਾ, ਜੋ ਹਰਿ ਹਰ ਅੰਦਰ ਡੇਰਾ ਲਾਈਆ। ਝਗੜਾ ਮੁਕਾ ਦੇ ਕਲਜੁਗ ਕਲ ਦਾ, ਕਲੇਸ਼ ਰਹਿਣ ਕੋਇ ਨਾ ਪਾਈਆ। ਪਰਭਾਵ ਦੱਸ ਦੇ ਆਪਣੇ ਬਲ ਦਾ, ਬਲਧਾਰੀ ਹੋ ਸਹਾਈਆ। ਲੇਖਾ ਵੇਖ ਜਲ ਥਲ ਦਾ, ਮਹੀਅਲ ਆਪਣਾ ਹੁਕਮ ਵਰਤਾਈਆ। ਆਸਣ ਜਣਾ ਨਿਹਚਲ ਧਾਮ ਅਟਲ ਦਾ, ਸਿੰਘਾਸਣ ਸੋਭਾ ਪਾਈਆ। ਜਿਥੇ ਤੇਰਾ ਇਕੋ ਦੀਪਕ ਬਲਦਾ, ਆਦਿ ਜੁਗਾਦਿ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਰ ਦੇ ਖੁਲ੍ਹਾਈਆ। ਜਨ ਭਗਤ ਕਹੇ ਪ੍ਰਭ ਖੋਲ੍ਹ ਦੇ ਆਪਣੀ ਗੰਢ, ਦੌਲਤ ਨਾਮ ਵਰਤਾਈਆ। ਕਿਉਂ ਆਤਮ ਕੀਤੀ ਰੰਡ, ਪਰਮਾਤਮ ਮੁਖ ਛੁਪਾਈਆ। ਜਨਮ ਜਨਮ ਦੀ ਟੁੱਟੀ ਗੰਢ, ਤੇਰੇ ਹੱਥ ਵਡਿਆਈਆ। ਘਰ

ਸਵਾਮੀ ਦੇ ਅਨੰਦ, ਨਿਜਾਨੰਦ ਪਰਗਟਾਈਆ। ਕਰ ਪਰਕਾਸ਼ ਬਿਨ ਸੂਰਜ ਚੰਦ, ਨੂਰੋ ਨੂਰ ਡਗਮਗਾਈਆ। ਕੂੜੀ ਕਿਰਿਆ ਕਰ ਖੰਡ ਖੰਡ, ਨਾਮ ਖੰਡਾ ਹੱਥ ਉਠਾਈਆ। ਸਦਾ ਸੁਹੇਲੇ ਦੇ ਸੰਗ, ਸਗਲਾ ਸੰਗ ਬਣਾਈਆ। ਕਲਜੁਗ ਅੰਤ ਅਖ਼ੀਰ ਪ੍ਰਭੂ ਤੇਰਾ ਗਾਉਂਦੇ ਸੋਹੰ ਛੰਦ, ਦੂਜਾ ਰਾਗ ਨਾ ਕੋਇ ਅਲਾਈਆ। ਇਕੋ ਦਵਾਰਾ ਰਹੇ ਮੰਗ, ਘਰ ਘਰ ਫੇਰੀ ਕੋਇ ਨਾ ਪਾਈਆ। ਗੁਰ ਅਵਤਾਰ ਪੈਗ਼ੰਬਰ ਤੇਰੇ ਲੋਕਮਾਤ ਪਰਾਹੁਣੇ ਬਣ ਕੇ ਖਾ ਕੇ ਗਏ ਡੰਗ, ਭੰਡਾਰਾ ਜਗਤ ਵਸਤ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਸੂਰੇ ਸਰਬੰਗ, ਸਾਹਿਬ ਸੁਲਤਾਨ ਤੇਰੀ ਸਰਨਾਈਆ। ਪੁਰਖ ਅਕਾਲ ਕਹੇ ਮੈਂ ਵੇਖਾਂ ਕਲਜੁਗ ਅੰਤ ਅਖ਼ੀਰ, ਆਖ਼ਰ ਆਪਣੀ ਦਇਆ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬਣ ਕੇ ਹਕੀਰ, ਦਰ ਬੈਠੇ ਸੀਸ ਨਿਵਾਈਆ। ਮੈਂ ਸ਼ਰਅ ਤੋੜ ਜ਼ੰਜੀਰ, ਸ਼ਰੀਅਤ ਦੇਣੀ ਬਦਲਾਈਆ। ਨੇਤਰ ਰੋ ਕਹੇ ਕਬੀਰ, ਜੁਲਾਹਾ ਰਿਹਾ ਕੁਰਲਾਈਆ। ਪ੍ਰਭੂ ਅੰਦਰੋਂ ਬਦਲ ਸਰਬ ਜ਼ਮੀਰ, ਜ਼ਾਮਨ ਹੋ ਕੇ ਲੈ ਛੁਡਾਈਆ। ਤੂੰ ਪਾਤਸ਼ਾਹ ਤੇ ਭਗਤ ਤੇਰੇ ਵਜ਼ੀਰ, ਦੂਜਾ ਨਜ਼ਰ ਕੋਇ ਨਾ ਆਈਆ। ਜਿਨ੍ਹਾਂ ਦੇ ਅੰਦਰ ਤੇਰੀ ਤਸਵੀਰ, ਬਿਨ ਤਸਬੀ ਮਾਲਾ ਮਨ ਕਾ ਮਣਕਾ ਦੇ ਭਵਾਈਆ। ਉਨ੍ਹਾਂ ਦੇ ਮੰਦਰ ਅੰਦਰ ਆਪਣੇ ਪ੍ਰੇਮ ਨੂੰ ਕਰ ਤਾਮੀਰ, ਤਮਅ ਕੂੜੀ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਾਘ ਕਹੇ ਮੈਂ ਵੇਖਣੀ ਪ੍ਰਭ ਦੀ ਸਚ ਤੌਫ਼ੀਕ਼, ਵਾਹਦ ਕੀ ਜਣਾਈਆ। ਕਵਣ ਸੱਜਣ ਕਵਣ ਰਫ਼ੀਕ, ਫ਼ਰੀਕ ਕਵਣ ਰੂਪ ਬਦਲਾਈਆ। ਕਵਣ ਸਮਝੇ ਧਾਰ ਬਾਰੀਕ, ਕਵਣ ਨੀਤ ਰਿਹਾ ਜਣਾਈਆ। ਕਵਣ ਵੇਖੇ ਹੱਕ ਹਕ਼ੀਕ਼ਤ, ਹੁਕਮੇ ਅੰਦਰ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਇਕ ਜਣਾਈਆ। ਪੁਰਖ ਅਕਾਲ ਕਹੇ, ਅੰਤ ਕਲ ਵੇਖ ਵਖਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਸਰਨੀ ਢਹੇ, ਫੜ ਬਾਹੋਂ ਗਲੇ ਲਗਾਵਾਂਗਾ। ਚਾਰ ਕੁੰਟ ਦਹਿ ਦਿਸ਼ਾ ਜੋ ਭਗਤ ਸੁਹੇਲਾ ਭਾਣਾ ਸਹੇ, ਪੜਦਾ ਓਹਲਾ ਆਪ ਉਠਾਵਾਂਗਾ। ਜੋ ਹਰਿ ਸਰਨਾਈ ਸਤਿਗੁਰ ਚਰਨੀ ਬਹੇ, ਫੜ ਬਾਹੋਂ ਗਲੇ ਲਗਾਵਾਂਗਾ। ਝਗੜਾ ਚੁਕਾ ਕੇ ਤੂੰ ਤੇ ਮੈਂ, ਮੁਹੱਬਤ ਇਕੋ ਨਾਲ ਜੁੜਾਵਾਂਗਾ। ਪ੍ਰੇਮ ਪ੍ਰੀਤੀ ਅੰਦਰ ਕਰ ਕੇ ਲੈ, ਮਸਤ ਖ਼ੁਮਾਰੀ ਇਕ ਵਖਾਵਾਂਗਾ। ਸਤਿਗੁਰ ਪੂਰਾ ਸ਼ਬਦ ਇਕੋ ਹੈ, ਪੰਜ ਤਤ ਨਾਤਾ ਜਗਤ ਤੁੜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮਾਰਗ ਇਕ ਲਗਾਵਾਂਗਾ। ਸਚ ਮਾਰਗ ਇਕ ਲਗਾਏਗਾ। ਦੀਨ ਦਿਆਲ ਦਇਆ ਕਮਾਏਗਾ। ਕਲ ਕਲਕੀ ਹੁਕਮ ਵਰਤਾਏਗਾ। ਨਿਰਗੁਣ ਜੋਤੀ ਜੋਤ ਡਗਮਗਾਏਗਾ। ਸ਼ਬਦ ਅਗੰਮੀ ਚੋਟ ਲਗਾਏਗਾ। ਕੂੜੀ ਕਿਰਿਆ ਕੱਢੇ ਖੋਟ, ਸਚ ਸੁਚ ਇਕ ਸਮਝਾਏਗਾ। ਪੜਦਾ ਲਾਹ ਕੇ ਚੌਦਾਂ ਲੋਕ, ਦੋ ਜਹਾਨਾਂ ਵੇਖ ਵਖਾਏਗਾ। ਲੱਖ ਚੁਰਾਸੀ ਦੱਸ ਕੇ ਇਕ ਸਲੋਕ, ਸਾਚਾ ਢੋਲਾ ਇਕ ਪੜ੍ਹਾਏਗਾ। ਆਤਮ ਪਰਮਾਤਮ ਦੇ ਕੇ ਮੌਜ, ਮਜਲਸ ਭਗਤਾਂ ਵਿਚ ਰਖਾਏਗਾ। ਜਨ ਭਗਤਾਂ ਦੀ ਆਪੇ ਕਰੇ ਖੋਜ, ਗੁਰਮੁਖ ਲੱਭਣ ਕੋਇ ਨਾ ਆਏਗਾ। ਮਾਇਆ ਮਮਤਾ ਕਟ ਕੇ ਰੋਗ, ਹਉਮੇਂ ਹੰਗਤਾ ਗੜ੍ਹ ਤੁੜਾਏਗਾ। ਚਿੰਤਾ ਗ਼ਮ ਨਾ ਰਹੇ ਸੋਗ, ਭਾਂਡਾ ਭਰਮ ਭੌ ਭੰਨਾਏਗਾ। ਕਰ ਪਰਕਾਸ਼ ਨਿਰਮਲ ਜੋਤ, ਜੋਤੀ ਜੋਤ ਜੋਤ ਰੁਸ਼ਨਾਏਗਾ। ਦਰਸ਼ਨ ਦੇਵੇ ਰੋਜ਼, ਰਾਤੀਂ ਸੁਤਿਆਂ ਦਿਨੇ ਜਾਗਦਿਆਂ ਬਿਨ ਅੱਖਾਂ ਨਜ਼ਰੀ ਆਏਗਾ। ਮੰਜ਼ਲ ਕੋਈ ਨਾ ਰਹੇ ਔਖ, ਆਪਣੀ ਘਾਟੀ ਪਾਰ ਕਰਾਏਗਾ। ਪੜ੍ਹਨਾ ਪਏ ਨਾ ਕੋਈ ਪੋਥ, ਨਿਰਅੱਖਰ

ਜਾਪ ਜਪਾਏਗਾ। ਨਾਮ ਖ਼ੁਮਾਰੀ ਅੰਦਰ ਕਰ ਮਦਹੋਸ਼, ਮਧੁਰ ਧੁਨ ਰਾਗ ਸੁਣਾਏਗਾ। ਭਾਗ ਲਗਾ ਕੇ ਕਾਇਆ ਮਾਟੀ ਪੋਸ਼, ਪੁਸ਼ਤ ਪਨਾਹ ਹੱਥ ਟਿਕਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਸੁਹੇਲੇ ਮੇਲ ਮਿਲਾਏਗਾ। ਜਨ ਭਗਤਾਂ ਮੇਲ ਮਿਲਾਵੇਗਾ। ਸੱਜਣ ਸੁਹੇਲ ਦਇਆ ਕਮਾਵੇਗਾ। ਰੰਗ ਨਵੇਲ ਇਕ ਚੜ੍ਹਾਵੇਗਾ। ਗੁਰ ਚੇਲ ਪੜਦਾ ਲਾਹਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਵੇਗਾ। ਸਚ ਕਰਨੀ ਕਾਰ ਕਰੇਗਾ। ਸੰਤ ਸੁਹੇਲੇ ਗੁਰਮੁਖ ਵਰੇਗਾ। ਆਤਮ ਪਰਮਾਤਮ ਸੇਜਾ ਚੜ੍ਹੇਗਾ। ਸਚ ਦਵਾਰੇ ਆਪੇ ਖੜੇਗਾ। ਨਿਰਭਓ ਭੈ ਵਿਚ ਕਦੇ ਨਾ ਡਰੇਗਾ। ਜੀਵਤ ਰੂਪ ਕਦੇ ਨਾ ਮਰੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪੇ ਕਰੇਗਾ। ਸਾਚੀ ਖੇਲ ਖਿਲਾਵਾਂਗਾ। ਜੁਗ ਜਨਮ ਦੇ ਵਿਛੜੇ ਮੇਲ ਮਿਲਾਵਾਂਗਾ। ਕਰਮ ਕਰਮ ਦਾ ਰੋਗ ਕਟਾਵਾਂਗਾ। ਜਨਮ ਜਨਮ ਦਾ ਲਹਿਣਾ ਝੋਲੀ ਪਾਵਾਂਗਾ। ਵਰਨ ਬਰਨ ਪੰਧ ਚੁਕਾਵਾਂਗਾ। ਸਾਚੀ ਸਰਨ ਇਕ ਦ੍ਰਿੜਾਵਾਂਗਾ। ਜੋ ਗੁਰਮੁਖ ਸੋਹੰ ਢੋਲਾ ਪੜ੍ਹਨ, ਤਿਨ੍ਹਾਂ ਦਾ ਆਤਮ ਪਰਮਾਤਮ ਪਰਮਾਤਮ ਆਤਮ ਇਕੋ ਰੰਗ ਵਖਾਵਾਂਗਾ। ਨੇਤਰ ਖੋਲ੍ਹ ਕੇ ਹਰਨ ਫਰਨ, ਨਿਜ ਲੋਚਣ ਅੱਖ ਖੁਲ੍ਹਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਇਕ ਪਰਗਟਾਵਾਂਗਾ। ਸਾਚਾ ਮੰਦਰ ਇਕ ਪਰਗਟਾਵੇਗਾ। ਕਾਇਆ ਅੰਦਰੇ ਅੰਦਰ ਜੋੜ ਜੁੜਾਵੇਗਾ। ਡੂੰਘੀ ਅੰਧੇਰੀ ਕੰਦਰ ਪਾਰ ਲੰਘਾਵੇਗਾ। ਮਨ ਮਨੂਆ ਬੰਨ੍ਹ ਕੇ ਬੰਦਰ, ਸ਼ਬਦੀ ਡੋਰੀ ਤੰਦ ਉਠਾਵੇਗਾ। ਲੇਖਾ ਚੁਕਾ ਕੇ ਸੂਰੀਆ ਚੰਦਰ, ਨਿਰਗੁਣ ਨੂਰ ਜੋਤ ਰੁਸ਼ਨਾਵੇਗਾ। ਸਾਚੇ ਨਾਮ ਦੀ ਦੱਸ ਕੇ ਬੰਦਨ, ਬੰਦੀਖ਼ਾਨਾ ਤੋੜ ਤੁੜਾਵੇਗਾ। ਸਾਚਾ ਦੇ ਕੇ ਪਰਮਾਨੰਦਨ, ਨਿਜਾਨੰਦ ਵਿਚ ਸਮਾਵੇਗਾ। ਜੋ ਆਇਆ ਟੁੱਟੀ ਗੰਢਣ, ਗੰਢਣਹਾਰ ਗੋਪਾਲ ਸਵਾਮੀ ਆਪਣੀ ਗੰਢ ਪਵਾਵੇਗਾ। ਦੀਨ ਦਿਆਲ ਸਦਾ ਬਖ਼ਸ਼ੰਦਨ, ਬਖ਼ਸ਼ਿਸ਼ ਰਹਿਮਤ ਆਪ ਕਮਾਵੇਗਾ। ਜੋ ਦਰ ਦਵਾਰੇ ਆਵੇ ਮੰਗਣ, ਵਸਤ ਅਮੋਲਕ ਝੋਲੀ ਪਾਵੇਗਾ। ਚਰਨ ਧੂੜੀ ਦੇ ਕੇ ਮਜਨ, ਦੁਰਮਤ ਮੈਲ ਪਾਪ ਧੁਆਵੇਗਾ। ਸਤਿਜੁਗ ਸਾਚਾ ਲੱਗਾ ਲੱਗਣ, ਪਹਿਲੀ ਮਾਘ ਖ਼ੁਸ਼ੀ ਮਨਾਵੇਗਾ। ਸਤਿਗੁਰ ਦੀਪਕ ਲੱਗਾ ਜਗਣ, ਚਾਰੋਂ ਕੁੰਟ ਨੂਰ ਰੁਸ਼ਨਾਵੇਗਾ। ਵੱਜੇ ਵਧਾਈ ਉਤੇ ਗਗਨ, ਬ੍ਰਹਿਮੰਡ ਖੰਡ ਉਠਾਵੇਗਾ। ਜਨ ਭਗਤਾਂ ਭਾਗ ਲਗਾਵੇ ਕਾਇਆ ਬਦਨ, ਬਦੀਆਂ ਤੋਂ ਆਪ ਬਚਾਵੇਗਾ। ਸ਼ਬਦੀ ਹੁਕਮ ਅੰਦਰ ਲੱਗਾ ਸੱਦਣ, ਕੋਟਾਂ ਸਦੀਆਂ ਦੇ ਵਿਛੜੇ ਜੋੜ ਜੁੜਾਵੇਗਾ। ਖੇਲ ਵੇਖੇ ਮਾਸ ਨਾੜੀ ਹੱਡਣ, ਪੜਦਿਆਂ ਵਿਚੋਂ ਪੜਦੇ ਆਪ ਖੁਲ੍ਹਾਵੇਗਾ। ਸਚ ਪ੍ਰੀਤੀ ਅੰਦਰ ਰਖ ਕੇ ਮਗਨ, ਪਿਛਲਾ ਲਹਿਣਾ ਦੇਣਾ ਮੁਕਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਵੇਗਾ। ਸਿਰ ਆਪਣਾ ਹੱਥ ਰਖਾਵਾਂਗਾ। ਸਮਰਥ ਪੁਰਖ ਅਖਵਾਵਾਂਗਾ। ਬੋਧ ਅਗਾਧਾ ਨਾਮ ਸ਼ਬਦ ਅਕੱਥ, ਅਕੱਥ ਕਥ ਦ੍ਰਿੜਾਵਾਂਗਾ। ਇਕੋ ਦੱਸ ਕੇ ਸਾਚਾ ਜਸ, ਸਿਫ਼ਤ ਸਾਲਾਹੀ ਪੰਧ ਮੁਕਾਵਾਂਗਾ। ਜਨ ਭਗਤਾਂ ਅੰਤਰ ਆਤਮ ਕਰ ਕੇ ਵਸ, ਵਾਸਤਾ ਇਕੋ ਨਾਲ ਜੁੜਾਵਾਂਗਾ। ਝਗੜਾ ਮੁਕ ਜਾਵੇ ਰਵ ਸਸ, ਜਲਵਾ ਜੋਤ ਨੂਰ ਰੁਸ਼ਨਾਵਾਂਗਾ। ਲੇਖਾ ਮੁੱਕਾ ਕੇ ਤਤ ਅੱਠ, ਨੌ ਦਰ ਡੇਰਾ ਆਪੇ ਢਾਵਾਂਗਾ। ਅੰਮ੍ਰਿਤ ਆਤਮ ਧੁਰ ਦਾ ਝੱਟ, ਝਿਰਨਾ ਇਕ ਝਿਰਾਵਾਂਗਾ। ਸ਼ਬਦ ਅਗੰਮੀ ਵੱਜੇ ਨਦ, ਅਨਹਦ ਨਾਦੀ ਨਾਦ ਸੁਣਾਵਾਂਗਾ। ਨਿਰਗੁਣ ਜੋਤ ਕਰ ਪਰਕਾਸ਼, ਅੰਧ ਅੰਧੇਰ ਗਵਾਵਾਂਗਾ। ਬਿਨ ਗੋਪੀ ਕਾਹਨ ਵਖਾ ਕੇ ਰਾਸ, ਮੰਡਲ ਮੰਡਪ ਰਾਗ ਵਡਿਆਵਾਂਗਾ। ਕਲਜੁਗ

ਮੇਟ ਅੰਧੇਰੀ ਰਾਤ, ਸਤਿਜੁਗ ਸੱਚਾ ਚੰਦ ਚਮਕਾਵਾਂਗਾ। ਚਾਰ ਵਰਨ ਅਠਾਰਾਂ ਬਰਨ ਬਣਾ ਕੇ ਇਕ ਜਮਾਤ, ਅੱਖਰ ਇਕੋ ਨਾਮ ਪੜ੍ਹਾਵਾਂਗਾ। ਭਗਤ ਸੁਹੇਲੇ ਕਰ ਕੇ ਮੇਲੇ ਵਸਾਂ ਪਾਸ, ਦੂਰ ਦੁਰਾਡਾ ਪੰਧ ਮੁਕਾਵਾਂਗਾ। ਲੇਖੇ ਲਾ ਕੇ ਪਵਣ ਸਵਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਹ ਪਰਗਟਾਵਾਂਗਾ। ਅਗਲਾ ਰਾਹ ਆਪ ਜਣਾਏਗਾ। ਸੋ ਪੁਰਖ ਨਿਰੰਜਣ ਦਇਆ ਕਮਾਏਗਾ। ਹਰਿ ਪੁਰਖ ਨਿਰੰਜਣ ਭੇਵ ਖੁਲ੍ਹਾਏਗਾ। ਏਕੰਕਾਰ ਪੜਦਾ ਲਾਹੇਗਾ। ਆਦਿ ਨਿਰੰਜਣ ਜੋਤ ਰੁਸ਼ਨਾਏਗਾ। ਅਬਿਨਾਸ਼ੀ ਕਰਤਾ ਵੇਖ ਵਖਾਏਗਾ। ਸ੍ਰੀ ਭਗਵਾਨ ਹੁਕਮ ਵਰਤਾਏਗਾ। ਪਾਰਬ੍ਰਹਮ ਬ੍ਰਹਮ ਸਮਝਾਏਗਾ। ਵਿਸ਼ਨੂੰ ਵਿਸ਼ਵ ਸੇਵ ਕਮਾਏਗਾ। ਬ੍ਰਹਮਾ ਨਿਉਂ ਨਿਉਂ ਸੀਸ ਝੁਕਾਏਗਾ। ਸ਼ੰਕਰ ਧੂੜੀ ਟਿੱਕਾ ਖ਼ਾਕ ਰਮਾਏਗਾ। ਕਰੋੜ ਤੇਤੀਸਾ ਭਿੱਖਕ, ਦਰ ਦਰਵੇਸ਼ਾ ਝੋਲੀ ਡਾਹੇਗਾ। ਗੁਰ ਅਵਤਾਰ ਪੈਗ਼ੰਬਰ ਵਖਾਵੇ ਆਪਣੀ ਲਿਖਤ, ਕ਼ਲਮ ਸ਼ਾਹੀ ਫੇਰਾ ਪਾਏਗਾ। ਦੀਨ ਦੁਨੀ ਵੇਖ ਕੇ ਇਸ਼ਟ, ਸ੍ਰਿਸ਼ਟ ਸਬਾਈ ਖੋਜ ਖੁਜਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਏਗਾ। ਕਲਜੁਗ ਅੰਤਮ ਵੇਖ ਵਖਾਵਾਂਗਾ। ਗੁਰਮੁਖ ਸੰਤ ਸੁਹੇਲੇ ਬਣਾ ਕੇ ਸਾਚੀ ਬਣਤ, ਬੰਧਨ ਦੂਈ ਦਵੈਤ ਮਿਟਾਵਾਂਗਾ। ਦੇ ਵਡਿਆਈ ਵਿਚੋਂ ਜੀਵ ਜੰਤ, ਜਾਗਰਤ ਜੋਤ ਨੂਰ ਰੁਸ਼ਨਾਵਾਂਗਾ। ਅੰਤਰ ਆਤਮ ਬਣਾ ਕੇ ਬਣਤ, ਬਣ ਖੰਡ ਪੈਂਡਾ ਪੰਧ ਮੁਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਵਖਾਵਾਂਗਾ। ਸਾਚਾ ਰਾਹ ਇਕ ਵਖਾਏਗਾ। ਤ੍ਰੈਗੁਣ ਮਾਇਆ ਡੇਰਾ ਢਾਹੇਗਾ। ਪੰਜ ਤਤ ਨਾ ਕੋਇ ਵਡਿਆਏਗਾ। ਪਰਕਿਰਤੀ ਬੰਧਨ ਨਾ ਕੋਇ ਰਖਾਏਗਾ। ਰਿਧ ਸਿਧ ਨਾ ਕੋਇ ਭਟਕਾਏਗਾ। ਮਨ ਵਾਸਨਾ ਨਾ ਕੋਇ ਹਲਕਾਏਗਾ। ਮਤ ਮਤਵਾਲੀ ਨਾ ਕੋਇ ਬਣਾਏਗਾ। ਬੁਧ ਬਿਬੇਕ ਨਾ ਵੰਡ ਵੰਡਾਏਗਾ। ਦੂਜੀ ਟੇਕ ਨਾ ਕੋਇ ਰਖਾਏਗਾ। ਅਗਨੀ ਸੇਕ ਨਾ ਕੋਇ ਲਗਾਏਗਾ। ਅੰਦਰ ਭੇਤ ਨਾ ਕੋਇ ਸਮਝਾਏਗਾ। ਕੂੜਾ ਵੇਸ ਨਾ ਕੋਇ ਵਟਾਏਗਾ। ਲੇਖਾ ਲਿਖ ਕੇ ਗਿਆ ਗੁਰੂ ਦਸ ਦਸਮੇਸ਼, ਬਿਨ ਪੁਰਖ ਅਕਾਲ ਦੂਜਾ ਨਜ਼ਰ ਕੋਇ ਨਾ ਆਏਗਾ। ਜੋ ਆਦਿ ਜੁਗਾਦਿ ਜੁਗ ਚੌਕੜੀ ਸਦਾ ਰਹੇ ਹਮੇਸ਼, ਹਮ ਸਾਜਣ ਜੋੜ ਜੁੜਾਏਗਾ। ਜਿਸ ਦੇ ਅਗੇ ਕਲਜੁਗ ਅੰਤ ਗੁਰ ਅਵਤਾਰ ਪੈਗ਼ੰਬਰ ਹੋਏ ਪੇਸ਼, ਪੇਸ਼ੀਨਗੋਈ ਅਗਲੀ ਆਪਣੇ ਹੱਥ ਰਖਾਵੇਗਾ। ਬੀਸ ਇਕੀਸਾ ਕਰ ਕੇ ਪੂਰਾ ਲੇਖ, ਸਦੀ ਚੌਧਵੀਂ ਪੰਧ ਚੁਕਾਵੇਗਾ। ਝਗੜਾ ਰਹੇ ਨਾ ਕੋਈ ਗਣਪਤ ਗਣੇਸ਼, ਦੁਰਗਾ ਇਸ਼ਟ ਨਾ ਕੋਇ ਸਮਝਾਵੇਗਾ। ਪੂਜਾ ਰਹੇ ਨਾ ਸ਼ੰਕਰ ਸ਼ੇਸ਼, ਸ਼ਮਾਂਦਾਨ ਨਾ ਕੋਇ ਜਗਾਵੇਗਾ। ਸਜਦਾ ਹੋਏ ਨਾ ਮੁੱਲਾ ਸ਼ੇਖ਼, ਬਗਲ ਕ਼ੁਰਾਨ ਨਾ ਕੋਇ ਉਠਾਵੇਗਾ। ਇਕੋ ਕਲਮਾ ਇਕੋ ਆਦੇਸ, ਸਜਦਾ ਇਕੋ ਇਕ ਜਣਾਵੇਗਾ। ਅਬਿਨਾਸ਼ੀ ਕਰਤਾ ਸਭ ਦੀ ਬਦਲ ਦੇਵੇ ਰੇਖ, ਰਿਖੀਆਂ ਮੁਨੀਆਂ ਪੰਧ ਮੁਕਾਵੇਗਾ। ਨੌ ਖੰਡ ਪ੍ਰਿਥਮੀ ਸੱਤ ਦੀਪ ਅੰਤਮ ਸਭ ਨੇ ਹੋਣਾ ਧਾਰੀ ਕੇਸ, ਧਰਮ ਦਾ ਧਰਮ ਇਕ ਬਣਾਵੇਗਾ। ਹੁਕਮੇ ਅੰਦਰ ਸਾਰੇ ਲੈਣੇ ਲਪੇਟ, ਸ਼ਬਦੀ ਗੁਰੂ ਖੇਲ ਖਿਲਾਵੇਗਾ। ਨਿਰਗੁਣ ਬਣ ਕੇ ਖੇਵਟ ਖੇਟ, ਨਈਆ ਨੌਕਾ ਨਾਮ ਚਲਾਵੇਗਾ। ਕੂੜ ਕੁੜਿਆਰੇ ਰਾਏ ਧਰਮ ਦੇ ਕੋਲ ਦੇਵੇ ਭੇਜ, ਅਗੇ ਹੋ ਨਾ ਕੋਇ ਬਚਾਵੇਗਾ। ਗੁਰਮੁਖ ਮਾਨਣ ਸਤਿਗੁਰ ਸਾਚੀ ਸੇਜ, ਜਿਥੇ ਸੁਤਿਆਂ ਨਾ ਕੋਇ ਉਠਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਲ ਆਪ ਵਰਤਾਵੇਗਾ। ਸਾਚੀ ਕਲ ਆਪ ਵਰਤਾਏਗਾ। ਅਛਲ ਅਛੱਲ ਖੇਲ ਖਿਲਾਏਗਾ। ਕਲਜੁਗ ਰਹੇ ਕੋਈ ਨਾ ਬਲ, ਬਲਹੀਣ ਸਰਬ ਬਣਾਏਗਾ।

ਪ੍ਰਭ ਦਾ ਭਾਣਾ ਨਾ ਜਾਏ ਟਲ, ਮੰਦਰ ਟੱਲੀਆਂ ਨਾ ਕੋਇ ਖੜਕਾਏਗਾ। ਕੂੜੀ ਕਿਰਿਆ ਲੂਣ ਵਾਂਗ ਜਾਣਾ ਖਰ, ਹੁਕਮੀ ਹੁਕਮ ਵਖਾਏਗਾ। ਨੌ ਖੰਡ ਪ੍ਰਿਥਮੀ ਸੱਤ ਦੀਪ ਇਕ ਬਣਾਉਣਾ ਸੱਚਾ ਸਰ, ਸਰ ਅੰਮ੍ਰਿਤ ਆਪ ਸੁਹਾਏਗਾ। ਸਤਿਗੁਰ ਚਰਨ ਗੁਰੂ ਕਾ ਘਰ, ਗੁਰਦੁਆਰਾ ਨਜ਼ਰ ਕੋਇ ਨਾ ਆਏਗਾ। ਜਿਸ ਮੰਦਰ ਗੁਰਮੁਖ ਜਾਏ ਵੜ, ਫੜ ਬਾਹੋਂ ਬਾਹਰ ਨਾ ਕੋਇ ਕਢਾਏਗਾ। ਇਕੋ ਨਾਮ ਲਏ ਪੜ੍ਹ, ਕਲਮਾ ਇਕੋ ਇਕ ਜਣਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਏਗਾ। ਮਿਹਰ ਨਜ਼ਰ ਇਕ ਉਠਾਵਾਂਗਾ। ਦੁਨੀਆ ਇਸ਼ਾਰੀਏ ਕਸਰ ਨਾਲ ਉਡਾਵਾਂਗਾ। ਕੂੜੀ ਕਿਰਿਆ ਕਰ ਕੇ ਹਸ਼ਰ, ਹੈਸੀਅਤ ਸਭ ਦੀ ਆਪ ਬਦਲਾਵਾਂਗਾ। ਜਨ ਭਗਤ ਜ਼ਿੰਦਗੀ ਕਰਨ ਬਸਰ, ਬਿਸਤਰੇ ਪ੍ਰੇਮ ਹੇਠ ਵਿਛਾਵਾਂਗਾ। ਓਹਨਾਂ ਦਾ ਨਾਮ ਕਰ ਕੇ ਨਸ਼ਰ, ਨਸੀਅਤ ਦੋ ਜਹਾਨ ਜਣਾਵਾਂਗਾ। ਜਿਸ ਦਾ ਚਾਰ ਜੁਗ ਰਹੇ ਅਸਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਇਕੋ ਹੁਕਮ ਮਨਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਾਰ ਇਕ ਕਮਾਵਾਂਗਾ। ਧੁਰ ਦੀ ਕਾਰ ਕਮਾਵਾਂਗਾ। ਨਰ ਨਿਰੰਕਾਰ ਅਖਵਾਵਾਂਗਾ। ਜੋਤੀ ਜੋਤ ਰੁਸ਼ਨਾਵਾਂਗਾ। ਸ਼ਬਦ ਚੋਟ ਲਗਾਵਾਂਗਾ। ਕੋਟਨ ਕੋਟ ਖਪਾਵਾਂਗਾ। ਸੋਚਨ ਸੋਚ ਸਰਬ ਮਿਟਾਵਾਂਗਾ। ਜੋ ਪ੍ਰਭ ਦਰਸ਼ਨ ਨੂੰ ਰਹੇ ਲੋਚ, ਤਿਨ੍ਹਾਂ ਨਿਜ ਨੇਤਰ ਇਕ ਖੁਲ੍ਹਾਵਾਂਗਾ। ਪੜਦਾ ਲਾਹ ਕੇ ਲੋਕ ਪਰਲੋਕ, ਸਲੋਕ ਇਕੋ ਇਕ ਸਮਝਾਵਾਂਗਾ। ਜਨ ਭਗਤੋ ਕਿਸੇ ਕੰਮ ਨਹੀਂ ਆਉਣੀ ਮੋਖ, ਮੁਕਤੀ ਚਰਨਾਂ ਹੇਠ ਦਬਾਵਾਂਗਾ। ਨਾਤਾ ਜੋੜ ਕੇ ਇਕੋ ਜੋਤ, ਪੁਰਖ ਅਕਾਲ ਮਿਲਾਵਾਂਗਾ। ਜਿਸ ਦੀ ਨਾ ਕੋਈ ਵਰਨ ਨਾ ਕੋਈ ਗੋਤ, ਸ਼ਰਅ ਜ਼ੰਜੀਰ ਨਾ ਕੋਇ ਬੰਧਾਵਾਂਗਾ। ਸਚ ਦਵਾਰਾ ਸਾਚਾ ਕੋਟ, ਮੰਦਰ ਮਸਜਿਦ ਸ਼ਿਵਦਵਾਲਾ ਮਠ ਵੰਡ ਨਾ ਕੋਇ ਵੰਡਾਵਾਂਗਾ। ਹਉਮੇਂ ਰਹੇ ਕੋਈ ਨਾ ਰੋਗ, ਦੂਈ ਦਵੈਤ ਡੇਰਾ ਢਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਇਕ ਵਰਤਾਵਾਂਗਾ। ਸਾਚਾ ਖੇਲ ਇਕ ਵਰਤੇਗਾ। ਪੁਰਖ ਅਕਾਲ ਨਿਰਗੁਣ ਪਰਤੇਗਾ। ਗੋਬਿੰਦ ਲਹਿਣਾ ਲੇਖਾ ਦੇਵੇ ਸਰਸੇ ਦਾ। ਲੱਖ ਚੁਰਾਸੀ ਜੀਵ ਜੰਤ ਪਰਖੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਜਵਾਬ ਦੇਵੇ ਨਾ ਕੋਈ ਪ੍ਰਭੂ ਦੇ ਪਰਚੇ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਪੂਰਾ ਕਰੇ ਪਿਛਲੇ ਅਗਲੇ ਅਰਸੇ ਦਾ। ਪਿਛਲਾ ਅਗਲਾ ਅਰਸਾ ਆਪ ਲੰਘਾਵੇਗਾ। ਜੋ ਕੀਤਾ ਕੌਲ ਇਕ਼ਰਾਰ ਕੰਢੇ ਸਰਸਾ, ਸਾਲਸ ਹੋ ਕੇ ਪੂਰ ਕਰਾਵੇਗਾ। ਪੁਰਖ ਅਕਾਲ ਦਾ ਪਹਿਲਾ ਆ ਗਿਆ ਬਰਸਾ, ਬਾਰੀ ਕੁੰਡਾ ਲਾਹਵੇਗਾ। ਵੇਖੇ ਖੇਲ ਦੋ ਜਹਾਨ ਘਰ ਘਰ ਕਾ, ਬ੍ਰਹਿਮੰਡ ਖੰਡ ਪੜਦਾ ਆਪ ਉਠਾਵੇਗਾ। ਜਗਤ ਜਹਾਨ ਵੇਖੇ ਸੜਦਾ, ਅਗਨੀ ਤਤ ਤਪਾਵੇਗਾ। ਗੁਰਮੁਖ ਭਗਤ ਮੰਜ਼ਲ ਵੇਖੇ ਚੜ੍ਹਦਾ, ਚੜ੍ਹਦੀਆਂ ਕਲਾਂ ਆਪ ਜਣਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਵੇਗਾ। ਮਿਹਰ ਨਜ਼ਰ ਆਪ ਉਠਾਏਗਾ। ਸਤਿਜੁਗ ਸੁਹੰਜਣੀ ਵੇਖ ਕੇ ਫ਼ਸਲ, ਫਜ਼ਲ ਰਹਿਮਤ ਆਪ ਕਮਾਏਗਾ। ਚਾਰ ਕੁੰਟ ਸਭ ਦੇ ਸਿਰ ਤੇ ਕੂਕੇ ਅਜ਼ਲ, ਉਜਲ ਮੁਖ ਨਾ ਕੋਇ ਰਖਾਏਗਾ। ਜੀਵ ਜਹਾਨ ਮਾਇਆ ਮਮਤਾ ਦੱਜਣ, ਅੰਮ੍ਰਿਤ ਮੇਘ ਨਾ ਕੋਇ ਬਰਸਾਏਗਾ। ਅਗਲੇ ਸਾਲ ਸਾਰੇ ਉਠ ਉਠ ਭੱਜਣ, ਭੱਜਿਆਂ ਫੜ ਨਾ ਕੋਇ ਬਹਾਏਗਾ। ਪੁੱਤਰਾਂ ਮਾਂ ਜਾਏ ਕੋਈ ਨਾ ਸੱਦਣ, ਪਿਤਾ ਪੂਤ ਨਾ ਗੋਦ ਉਠਾਏਗਾ। ਸ਼ਾਹ ਸੁਲਤਾਨਾਂ ਫੇਰੇ ਨਗਨ, ਓਢਣ ਸੀਸ ਨਾ ਕੋਇ ਟਿਕਾਏਗਾ। ਲੇਖਾ ਜਾਣੇ

ਪਹਿਲਾਂ ਅਦਨ, ਅਦਾਲਤ ਆਪਣੀ ਹੋਰ ਲਗਾਏਗਾ। ਉਸ ਤੋਂ ਅਗਲਾ ਹੋਰ ਪੱਤਨ, ਨੌ ਸੌ ਮੀਲ ਵੰਡ ਵੰਡਾਏਗਾ। ਸਿਆਸਤ ਦਾ ਚਲੇ ਕੋਈ ਨਾ ਯਤਨ, ਯਥਾਰਥ ਆਪਣਾ ਹੁਕਮ ਸੁਣਾਏਗਾ। ਸੁਖੀਂ ਲੋਕਮਾਤ ਨਾ ਵਸਣ, ਵਿਸਲ ਧੁਰ ਦਾ ਨਾਮ ਵਜਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਸਾਚੀ ਕਾਰ ਕਮਾਏਗਾ। ਮਾਘ ਕਹੇ ਮੈਂ ਹੋਇਆ ਮੰਗਤ, ਦਰ ਦਰਵੇਸ਼ ਫੇਰਾ ਪਾਈਆ। ਪ੍ਰਭੂ ਕਿਸ ਬਿਧ ਕਰਨਾ ਅੰਤ, ਅੰਤਮ ਦੇ ਜਣਾਈਆ। ਕਵਣ ਉਧਾਰੇਂ ਸਾਚੇ ਸੰਤ, ਸਤਿਗੁਰ ਦੇ ਸਰਨਾਈਆ। ਕਵਣ ਨਾਮ ਸੰਦੇਸ਼ਾ ਮੰਤ, ਮੰਤਰ ਦੇ ਦ੍ਰਿੜਾਈਆ। ਕਵਣ ਉਤਮ ਸ੍ਰੇਸ਼ਟ ਵਿਚ ਜੀਵ ਜੰਤ, ਬਿਬੇਕ ਨਜ਼ਰੀ ਆਈਆ। ਕਵਣ ਬੋਧ ਅਗਾਧਾ ਦਿਸੇ ਪੰਡਤ, ਜੋ ਕਰੇ ਸਚ ਪੜ੍ਹਾਈਆ। ਪੁਰਖ ਅਕਾਲ ਕਹੇ ਮੈਂ ਵੇਖਾਂ ਭਗਤਾਂ ਸੰਗਤ, ਜੋ ਆਤਮ ਪਰਮਾਤਮ ਸੰਗ ਨਿਭਾਈਆ। ਨਾਤਾ ਤੋੜ ਕੇ ਸਵਰਗ ਜੱਨਤ, ਓਟ ਇਕੋ ਇਕ ਤਕਾਈਆ। ਸ੍ਰਿਸ਼ਟੀ ਵਿਚੋਂ ਕਰ ਕੇ ਹਿੰਮਤ, ਪੁਰਖ ਅਕਾਲ ਰਹੇ ਮਨਾਈਆ। ਮਨ ਵਾਸਨਾ ਰਹੇ ਕੋਈ ਨਾ ਇੱਲਤ, ਕੂੜਾ ਰੰਗ ਨਾ ਕੋਇ ਚੜ੍ਹਾਈਆ। ਮਾਨਸ ਜਨਮ ਹੋਏ ਨਾ ਜਿੱਲਤ, ਖ਼ੁਆਰੀ ਦਏ ਮਿਟਾਈਆ। ਸਾਚੇ ਸ਼ਬਦ ਨਾਮ ਦੀ ਦੇ ਕੇ ਖਿੱਲਤ, ਪੋਸ਼ਾਕ ਪ੍ਰੇਮ ਪਿਆਰ ਪਹਿਨਾਈਆ। ਹੋਣ ਦੇਵੇ ਨਾ ਹਰਾਮ ਨਿਮਕ, ਨਮਸਤੇ ਇਕੋ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਪੜਦਾ ਦਏ ਉਠਾਈਆ। ਮਾਘ ਕਹੇ ਮੈਂ ਅੱਗਾ ਵੇਖਿਆ ਹੋ ਕੇ ਨੇੜੇ, ਬਿਨ ਅੱਖਾਂ ਅੱਖ ਖੁਲ੍ਹਾਈਆ। ਸ੍ਰਿਸ਼ਟੀ ਵਿਚ ਪੈਣ ਵਾਲੇ ਝੇੜੇ, ਝਗੜਾ ਹੋਏ ਲੋਕਾਈਆ। ਪ੍ਰਭੂ ਦੇਣ ਵਾਲਾ ਉਲਟੇ ਗੇੜੇ, ਲੱਠ ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਭਵਾਈਆ। ਕੂੜਿਆਂ ਸਾਧਾਂ ਦੇ ਰਹਿਣੇ ਨਹੀਂ ਡੇਰੇ, ਝੂਠਾ ਗੁਰੂ ਨਾ ਕੋਇ ਅਖਵਾਈਆ। ਸਭ ਦੇ ਫੜ ਕੇ ਡੋਬਣੇ ਬੇੜੇ, ਹੁਕਮੇ ਅੰਦਰ ਦਏ ਰੁੜ੍ਹਾਈਆ। ਸ਼ਬਦੀ ਹੁਕਮ ਅੰਦਰ ਆ ਗਏ ਘੇਰੇ, ਅਗੇ ਸਕੇ ਨਾ ਕੋਇ ਛੁਡਾਈਆ। ਧਰਮ ਰਾਜ ਦੇ ਅਗੇ ਢਹਿ ਢਹਿ ਹੋਣੇ ਢੇਰੇ, ਡੇਰੀ ਅਵਰ ਨਾ ਕੋਇ ਲਗਾਈਆ। ਜੇ ਪੁਛੇ ਕੋਈ ਕਿਹੜੇ ਕਿਹੜੇ, ਜੋ ਬਿਨਾ ਪੁਰਖ ਅਕਾਲ ਦੇ ਇਸ਼ਟ ਰਹੇ ਮਨਾਈਆ। ਗੁਰ ਅਵਤਾਰ ਪੈਗ਼ੰਬਰ ਹੁਕਮ ਦੇ ਕੇ ਗਏ ਬਥੇਰੇ, ਜੁਗ ਚੌਕੜੀ ਨਿਤ ਨਵਿਤ ਫੇਰੀਆਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕਾਇਆ ਦੇਣੀ ਬਦਲਾਈਆ। ਕਲਜੁਗ ਕਾਇਆ ਬਦਲਣੀ ਕੂੜਾ ਕੱਪੜ, ਲੋਕਮਾਤ ਰਹਿਣ ਨਾ ਪਾਈਆ। ਤੀਰਥ ਤਟ ਨਜ਼ਰੀ ਆਉਣੇ ਛੱਪੜ, ਅੰਮ੍ਰਿਤ ਰਸ ਨਾ ਕੋਇ ਵਖਾਈਆ। ਕਲਜੁਗ ਜੀਵ ਹੋਏ ਬਗਲੇ ਬੱਪੜ, ਹੰਸ ਰੂਪ ਨਾ ਕੋਇ ਬਦਲਾਈਆ। ਕੂੜ ਕੁੜਿਆਰ ਵਿਕਾਰ ਡੱਡਾਂ ਰਹੇ ਪਕੜ, ਮਨ ਵਾਸਨਾ ਚੁੰਝ ਵਧਾਈਆ। ਮਨ ਵਾਸਨਾ ਭਰੇ ਚਿੱਕੜ, ਪਤਿਤ ਪੁਨੀਤ ਨਾ ਕੋਇ ਬਣਾਈਆ। ਪੁਰਖ ਅਕਾਲ ਦਾ ਕਰੇ ਕੋਈ ਨਾ ਜ਼ਿਕਰ, ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਪੈਗ਼ੰਬਰ ਸਾਰੇ ਸੀਸ ਨਿਵਾਈਆ। ਧੁਰ ਦੇ ਮਾਲਕ ਦਾ ਆਇਆ ਕਿਸੇ ਨਾ ਫ਼ਿਕਰ, ਫ਼ਿਕਰੇ ਸਿਫ਼ਤਾਂ ਵਾਲੇ ਗਾਈਆ। ਕਲਜੁਗ ਅੰਤ ਗੋਬਿੰਦ ਦਾ ਲੱਭਦੇ ਫਿਰਦੇ ਬਾਜ ਤਿੱਤਰ, ਗੋਬਿੰਦ ਦੀ ਆਸ ਨਾ ਕਿਸੇ ਰਖਾਈਆ। ਮਨ ਵਾਸਨਾ ਵਿਚ ਗਏ ਵਿੱਛੜ, ਵਿਛੜਿਆਂ ਜੋੜ ਨਾ ਕੋਇ ਜੁੜਾਈਆ। ਹਉਮੇ ਹੰਗਤਾ ਕੀਤੇ ਭਿੱਟੜ, ਏਕਾ ਰੰਗ ਨਾ ਕੋਇ ਸਮਾਈਆ। ਤੀਰਥ ਤਟਾਂ ਜਾਂਦਿਆਂ ਥੱਲਿਉਂ ਘਸ ਗਏ ਛਿੱਤਰ, ਟੁੱਟੇ ਜੁੱਤੇ ਕੰਮ ਕਿਸੇ ਨਾ ਆਈਆ। ਵੈਰਾਗੀ ਤਿਆਗੀ ਬੈਰਾਗੀ ਹੋ ਕੇ ਘਰੋਂ ਗਏ ਨਿਕਲ, ਬਣਖੰਡ ਫੇਰੀਆਂ ਪਾਈਆ। ਜਾਂ ਤੱਕਿਆ ਤੇ ਪਿੱਤਲ ਦਾ ਪਿੱਤਲ, ਪਾਰਸ ਰੰਗ ਨਾ ਕੋਇ ਛੁਹਾਈਆ।

ਜਗਤ ਪੂਜਾ ਪਾਠ ਨਾਮ ਸਿਮਰਨ ਜੋਗ ਅਭਿਆਸ ਕਰ ਕੇ ਕਾਇਆ ਮਾਟੀ ਬਾਹਰੋਂ ਕਰਦੇ ਸਿਕਲ, ਅੰਤਰ ਰੰਗ ਨਾ ਕੋਇ ਚੜ੍ਹਾਈਆ। ਸੀਲ ਸਡੋਲ ਛੈਲ ਛਬੀਲੇ ਬਣ ਕੇ ਬਣਦੇ ਬਾਂਕੇ ਚਿੱਤਰ, ਚਿਤ ਵਿਤ ਠਗੌਰੀ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰਦਾਤਾ ਇਕੋ ਨਜ਼ਰੀ ਆਈਆ। ਮਾਘ ਕਹੇ ਮੈਂ ਵੇਖਾਂ ਅਗਲਾ ਹਾਲ, ਹਾਲਤ ਦਿਸੇ ਲੋਕਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਕਲਮਿਆਂ ਵਾਲਿਆਂ ਨਾ ਕੋਇ ਬਚਾਈਆ। ਕੂੜਾ ਵੱਜਣਾ ਤਾਲ, ਤਲਵਾੜਾ ਦਏ ਦੁਹਾਈਆ। ਧਰਮ ਰਾਏ ਲੇਖਾ ਰਿਹਾ ਵਖਾਲ, ਚਿਤਰ ਗੁਪਤ ਵਰਕਾ ਵਰਕਾ ਉਲਟਾਈਆ। ਲਾੜੀ ਮੌਤ ਪਾਵੇ ਧਮਾਲ, ਨੱਚੇ ਟੱਪੇ ਕੁੱਦੇ ਚਾਈਂ ਚਾਈਂਆ। ਵਾਹਵਾ ਮੇਰਾ ਅਗਲਾ ਆਉਣ ਵਾਲਾ ਸਾਲ, ਪ੍ਰਭ ਸਾਲਮ ਹੁਕਮ ਦੇਣਾ ਵਰਤਾਈਆ। ਮੈਂ ਕੂੜ ਕੁੜਿਆਰੇ ਲੈਣੇ ਭਾਲ, ਚਾਰੇ ਕੁੰਟ ਵੇਖ ਵਖਾਈਆ। ਜੋ ਗੁਰੂ ਬਾਣੀ ਦੇ ਬਣਦੇ ਰਹੇ ਦਲਾਲ, ਵਿਚੋਲੇ ਜਗਤ ਅਖਵਾਈਆ। ਜੋ ਝਟਕਾ ਖਾਂਦੇ ਰਹੇ ਹਲਾਲੀ ਕਰ ਹਲਾਲ, ਹਲਵਾ ਸਭ ਦਾ ਦੇਣਾ ਬਣਾਈਆ। ਕੋਈ ਨਾ ਪੁਜੇ ਸਚਖੰਡ ਸੱਚੀ ਧਰਮਸਾਲ, ਅਗੇ ਗੋਬਿੰਦ ਖੰਡੇ ਨਾਲ ਡਰਾਈਆ। ਹੁਕਮ ਮੰਨੇ ਪੁਰਖ ਅਕਾਲ, ਦੇਵਣਹਾਰ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਵੇਖ ਵਖਾਈਆ। ਮਾਘ ਕਹੇ ਮੈਨੂੰ ਦਿਸਦਾ ਹੋਰ ਖਟਕਾ, ਭੈ ਭਉ ਨਜ਼ਰੀ ਆਈਆ। ਕਿਸੇ ਲਹਿਣਾ ਸਮਝਿਆ ਨਾ ਪੂਰੇ ਸਤਿਗੁਰ ਦਾ, ਪੜਦਾ ਉਹਲਾ ਨਾ ਕੋਇ ਉਠਾਈਆ। ਮਾਰਗ ਉਤੇ ਕੋਈ ਨਾ ਤੁਰਦਾ, ਛੱਤੀ ਰਾਗ ਗਾ ਗਾ ਐਵੇਂ ਜਨਮ ਰਹੇ ਗਵਾਈਆ। ਬਿਨਾ ਮੁਰਸ਼ਦ ਦੇ ਮੁਰੀਦ ਮੁਰਦਾ, ਮਾਤਾ ਦਾ ਜਨਮ ਕੰਮ ਕਿਸੇ ਨਾ ਆਈਆ। ਸਦੀ ਚੌਧਵੀਂ ਚੌਦਾਂ ਲੋਕ ਦਿਸੇ ਰੁੜ੍ਹਦਾ, ਅਗੇ ਹੋ ਨਾ ਕੋਇ ਅਟਕਾਈਆ। ਸਾਚੇ ਪਿਆਰ ਅੰਦਰ ਮੁਹੱਬਤ ਵਿਚ ਕੋਈ ਨਾ ਜੁੜਦਾ, ਮਨ ਵਾਸਨਾ ਸਾਰੇ ਰਹੇ ਗਾਈਆ। ਕਿਸੇ ਨੂੰ ਹੱਥ ਨਾ ਆਇਆ ਵਾਸੀ ਅਨੰਦਪੁਰ ਦਾ, ਜੋ ਸ਼ਬਦੀ ਗੋਬਿੰਦ ਰੂਪ ਵਟਾਈਆ। ਜਿਸ ਨੇ ਖੇਲ ਕਰਨਾ ਕਲਜੁਗ ਸਤਿਜੁਗ ਚੱਕੀ ਪੁੜ ਦਾ, ਪੀਸੇ ਸਰਬ ਲੋਕਾਈਆ। ਫੇਰ ਰਾਖੀ ਕਰਨੀ ਨਹੀਂ ਕਿਸੇ ਦੁਰਗਾ, ਵਿਸ਼ਨ ਬ੍ਰਹਮਾ ਸ਼ਿਵ ਨਾ ਕੋਇ ਸਹਾਈਆ। ਤੇਈ ਅਵਤਾਰ ਨਾਲ ਕੋਈ ਨਾ ਤੁਰਦਾ, ਸਾਰੇ ਬੈਠੇ ਸੀਸ ਝੁਕਾਈਆ। ਅਗੇ ਵੇਖਿਓ ਹਾਲ ਸ਼ੁਰੂ ਦਾ, ਜੋ ਸ਼ਰੀਅਤ ਦਏ ਬਦਲਾਈਆ। ਹੁਕਮ ਚਲਣਾ ਇਕੋ ਗੋਬਿੰਦ ਸੱਚੇ ਸਤਿਗੁਰੂ ਦਾ, ਦੂਜੀ ਵੰਡ ਨਾ ਕਿੋੲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਹੁਕਮ ਵਿਚੋਂ ਬਦਲਾਈਆ। ਮਾਘ ਕਹੇ ਮੈਂ ਵੇਖਿਆ ਹਰਿ ਨਿਰੰਕਾਰ, ਜੋਤੀ ਜਾਤਾ ਨਜ਼ਰੀ ਆਈਆ। ਜਿਸ ਦਾ ਸ਼ਬਦ ਗੁਰੂ ਸਿਕਦਾਰ, ਸ਼ਹਿਨਸ਼ਾਹ ਅਖਵਾਈਆ। ਨਾਮ ਖੰਡਾ ਕਟਾਰ, ਲੁਹਾਰ ਤਰਖਾਣ ਨਾ ਕਿਸੇ ਘੜਾਈਆ। ਹੁਕਮ ਚਲੇ ਸਦਾ ਜੁਗ ਚਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਕਲਜੁਗ ਆ ਗਈ ਅੰਤਮ ਵਾਰ, ਵਾਰਤਾ ਸਭ ਦੀ ਦਏ ਸੁਣਾਈਆ। ਕੂੜੀ ਕਿਰਿਆ ਕਰ ਨਾਕਾਰ, ਪਾਰਬ੍ਰਹਮ ਪ੍ਰਭ ਦਇਆ ਕਮਾਈਆ। ਪਤਿਪਰਮੇਸ਼ਵਰ ਹੋ ਤਿਆਰ, ਤ੍ਰੈਗੁਣ ਅਤੀਤਾ ਫੇਰੀ ਪਾਈਆ। ਪਰਵਰਦਿਗਾਰ ਸਾਂਝਾ ਯਾਰ, ਯਾਰਾਨਾ ਇਕੋ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਵਖਾਈਆ। ਸਾਚਾ ਰਹਿਬਰ ਦੱਸੇ ਰਾਹ, ਰਾਸਤਾ ਬਰਾਸਤਾ ਰਹਿਣ ਕੋਇ ਨਾ ਪਾਈਆ। ਸਤਿਗੁਰ ਸ਼ਬਦ ਹੋਏ ਮਲਾਹ, ਬੇੜਾ ਇਕੋ ਦਏ ਵਖਾਈਆ। ਇਕੋ ਸੰਦੇਸ਼ਾ ਦੇਵੇ ਧੁਰ ਦਾ ਨਾਂ, ਨਰ ਨਿਰੰਕਾਰਾ ਦਏ ਜਣਾਈਆ। ਇਕੋ ਦੱਸੇ ਪਿਤਾ

ਮਾਂ, ਪੁਰਖ ਅਕਾਲ ਬੇਪਰਵਾਹੀਆ। ਏਥੇ ਓਥੇ ਦੋ ਜਹਾਨਾਂ ਪਕੜੇ ਬਾਂਹ, ਬਿਨ ਹੱਥਾਂ ਹੱਥ ਉਠਾਈਆ। ਸਾਚਾ ਮਾਰਗ ਦੇਵੇ ਲਾ, ਸਮੁੰਦ ਸਾਗਰ ਖੋਜ ਖੁਜਾਈਆ। ਲੇਖਾ ਜਾਣੇ ਥਲ ਅਸਗਾਹ, ਬ੍ਰਹਿਮੰਡ ਖੰਡ ਪੜਦਾ ਲਾਹੀਆ। ਗੁਰ ਅਵਤਾਰ ਪੈਗ਼ੰਬਰ ਕਰਨ ਵਾਹ ਵਾਹ, ਵਾਹਿਗੁਰੂ ਤੇਰੀ ਸਰਨਾਈਆ। ਸੋਹੰ ਰੂਪ ਲਿਆ ਪਰਗਟਾ, ਆਤਮ ਪਰਮਾਤਮ ਜੋੜ ਜੁੜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈਕਾਰਾ ਲਾ, ਵਿਸ਼ਵ ਹੁਕਮ ਦਿਤਾ ਵਰਤਾਈਆ। ਜਿਸ ਨੂੰ ਸਮਝਿਆ ਕੋਈ ਨਾ ਰਾ, ਰਾਰਾ ਮੱਮਾਂ ਵੰਡ ਨਾ ਕੋਇ ਵੰਡਾਈਆ। ਜਿਸ ਨੂੰ ਗਾ ਨਾ ਸਕੀ ਕੋਈ ਕਲਾਮ, ਕਲਮਿਆਂ ਵਿਚ ਨਾ ਕੋਇ ਸ਼ਨਵਾਈਆ। ਜਿਸ ਦਾ ਦੇ ਨਾ ਸਕਿਆ ਕੋਈ ਪੈਗ਼ਾਮ, ਹੁਕਮੀ ਹੁਕਮ ਸੀਸ ਨਿਵਾਈਆ। ਸੋ ਖੇਲ ਕਰੇ ਸ੍ਰੀ ਭਗਵਾਨ, ਪਰਵਰਦਿਗਾਰਾ ਨੂਰ ਖ਼ੁਦਾਈਆ। ਕਲਜੁਗ ਅੰਤਮ ਵੇਖੇ ਆਣ, ਆਪ ਆਪਣਾ ਵੇਸ ਵਟਾਈਆ। ਜੋਧਾ ਸੂਰਬੀਰ ਬਣ ਬਲਵਾਨ, ਬਲਧਾਰੀ ਫੇਰਾ ਪਾਈਆ। ਜਿਸ ਦਾ ਸੰਮਤ ਹੋਇਆ ਰਵਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਇਕ ਸੁਣਾਈਆ। ਧੁਰ ਸੰਦੇਸ਼ਾ ਸੁਣੋ ਦੋ ਜਹਾਂ, ਪਰਮ ਪਰੁਖ ਰਿਹਾ ਦ੍ਰਿੜਾਈਆ। ਹੇਠਾਂ ਉਪਰ ਉਪਰ ਹੇਠਾਂ ਕਰੋ ਧਿਆਂ, ਬਿਨਾ ਅੱਖ ਅੱਖ ਮਿਲਾਈਆ। ਆਪਣਾ ਘਰ ਛੱਡੋ ਗਰਾਂ, ਗਿਰਹਾ ਬੰਦ ਨਾ ਕੋਇ ਬੰਧਾਈਆ। ਅਗਲਾ ਹੁਕਮ ਸੁਣੋ ਨਵਾਂ, ਨਵ ਨੌ ਚਾਰ ਚਾਰ ਪੰਧ ਚੁਕਾਈਆ। ਧੁਰ ਫ਼ਰਮਾਨਾ ਸ਼ਬਦੀ ਕਹਾਂ, ਰਸਨਾ ਜਿਹਵਾ ਨਾ ਕੋਇ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੁਕਮ ਸੁਣਾਈਆ। ਹੁਕਮੇ ਅੰਦਰ ਸਾਚੀ ਰੀਤ, ਰੀਤੀਵਾਨ ਆਪ ਦ੍ਰਿੜਾਈਆ। ਪੁਰਖ ਅਕਾਲ ਕਰੋ ਪ੍ਰੀਤ, ਪ੍ਰੀਤਮ ਮਿਲੇ ਬੇਪਰਵਾਹੀਆ। ਜੋ ਵਸੇ ਧਾਮ ਅਨਡੀਠ, ਸਚਖੰਡ ਸਾਚੇ ਸੋਭਾ ਪਾਈਆ। ਜਿਸ ਦਾ ਇਕੋ ਢੋਲਾ ਗੀਤ, ਇਕੋ ਕਰੇ ਪੜ੍ਹਾਈਆ। ਜਿਸ ਨੇ ਲੇਖਾ ਮੁਕੌਣਾ ਮੰਦਰ ਮਸੀਤ, ਮਸਲਾ ਹੱਕ ਦਏ ਸਮਝਾਈਆ। ਮੁਰੀਦਾਂ ਅੰਦਰ ਭਰ ਤੌਫ਼ੀਕ਼, ਮੁਰਸ਼ਦ ਦਏ ਮਿਲਾਈਆ। ਇਕੋ ਛਤਰ ਵਖਾਵੇ ਸੀਸ, ਛਤਰਧਾਰੀ ਰਹਿਣ ਕੋਇ ਨਾ ਪਾਈਆ। ਨਜ਼ਰੀ ਆਏ ਹਰਿ ਜਗਦੀਸ਼, ਕਰਤਾ ਕਰਤਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਾਵੀ ਭਓ ਵਿਚ ਜਣਾਈਆ। ਮਾਘ ਕਹੇ ਮੈਨੂੰ ਦੂਰੋਂ ਦਿਸਦੀ ਭਾਵੀ, ਭੱਜੇ ਵਾਹੋ ਦਾਹੀਆ। ਗੁਰ ਗੁਰ ਅਰਜਨ ਲੇਖਾ ਦਿਸੇ ਉਤੇ ਰਾਵੀ, ਰਾਓ ਰੰਕ ਦਏ ਦੁਹਾਈਆ। ਸਾਰੀ ਦ੍ਰਿਸ਼ਟੀ ਹੋਣੀ ਬਾਵੀ, ਬੌਰੀ ਰੂਪ ਵਟਾਈਆ। ਨਾ ਕੋਈ ਜਿੱਤੀ ਤੇ ਨਾ ਕੋਈ ਹਾਰੀ, ਹਾਰ ਜਿੱਤ ਸਮਝ ਕਿਸੇ ਨਾ ਆਈਆ। ਅਗਲੇ ਸਾਲ ਇਕ ਦੂਜੇ ਦੀ ਸਭ ਨੇ ਹੱਥ ਵਿਚ ਫੜਨੀ ਦਾੜ੍ਹੀ, ਦਾਅ ਹੱਥ ਨਾ ਕਿਸੇ ਵਖਾਈਆ। ਜਗਤ ਸਿਆਸੀ ਮਨ ਦੇ ਵਗਾਰੀ, ਬੁਧੀ ਵਾਲੀ ਕਰਨ ਚਤੁਰਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਝਾਤੀ ਕਿਸੇ ਨਾ ਮਾਰੀ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਛਤਰਧਾਰੀ ਅੰਤਮ ਬਾਜ਼ੀ ਗਏ ਹਾਰੀ, ਸਚ ਸਰਦਾਰੀ ਨਾ ਕੋਇ ਦਵਾਈਆ। ਆਤਮ ਪਰਮਾਤਮ ਬਿਨਾ ਰਹੀ ਕਵਾਰੀ, ਜਗਤ ਵਾਸਨਾ ਵੇਸਵਾ ਰੂਪ ਵਟਾਈਆ। ਕੋਟਨ ਕੋਟ ਮੰਦਰਾਂ ਦੇ ਬੈਠੇ ਪੁਜਾਰੀ, ਜੋ ਕਾਗਾਂ ਵਾਂਗ ਵਿਸ਼ਟੇ ਰਹੇ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਪੈਜ ਰਿਹਾ ਸਵਾਰੀ, ਜੁਗ ਜੁਗ ਆਪਣੀ ਦਇਆ ਕਮਾਈਆ। ਮਾਘ ਕਹੇ ਮੈਨੂੰ ਥੋੜੀ ਦਿਸਦੀ ਅੱਗ, ਅੱਗਾ ਨਜ਼ਰ ਕੋਇ ਨਾ ਆਈਆ। ਤ੍ਰਿਖਾ ਲੱਗੀ ਕੂੜੀ ਜਗ, ਤ੍ਰਿਸ਼ਨਾ ਸਕੇ ਨਾ ਕੋਇ ਮਿਟਾਈਆ। ਹਾਜੀਆਂ ਭੁੱਲਣੇ ਕਾਅਬੇ ਵਾਲੇ ਹੱਜ, ਮਦੀਨੇ ਮਦਦ ਕੋਇ ਨਾ ਆਈਆ। ਜਿਧਰ

ਵੇਖੋ ਹਾਏ ਤੋਬਾ ਰੱਬ, ਯਾਅਮੀਨ ਤੇਰੀ ਸਰਨਾਈਆ। ਮਸਜਿਦਾਂ ਅੰਦਰ ਰੋਣੇ ਸਭ, ਮੱਠ ਦੇਣ ਦੁਹਾਈਆ। ਮੰਦਰ ਜਾਣੇ ਢੱਠ, ਇੱਟ ਨਾਲ ਇੱਟ ਨਾ ਕੋਇ ਜੁੜਾਈਆ। ਲੇਖਾ ਮੁੱਕਣਾ ਅੱਠ ਸੱਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰਹੀ ਕੁਰਲਾਈਆ। ਲਾਟਾਂ ਵਾਲੀ ਜੋਤ ਜਗਣੀ ਨਾ ਲਟ ਲਟ, ਪੱਥਰਾਂ ਦੇ ਸੱਥਰ ਦੇਣੇ ਬਣਾਈਆ। ਸ਼ਾਹ ਸੁਲਤਾਨਾਂ ਵਿਛੌਣੇ ਮਿਲਣੇ ਨਹੀਂ ਸੇਜ ਪੱਟ, ਪਟਨੇ ਵਾਲੇ ਦੇਣੇ ਮਿਟਾਈਆ। ਜੋ ਭਗਤ ਸੁਹੇਲੇ ਪ੍ਰਭ ਮਿਲਣ ਦਾ ਕਰ ਕੇ ਬੈਠੇ ਹੱਠ, ਫੜ ਬਾਹੋਂ ਲੈਣੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਮਾਘ ਕਹੇ ਮੈਨੂੰ ਪੈਂਡਾ ਦਿਸਦਾ ਨਹੀਂ ਦੁਰਾਡਾ, ਬਹੁੜੀ ਬਹੁੜੀ ਦਿਆਂ ਦੁਹਾਈਆ। ਸਤਿਗਰੁ ਨਜ਼ਰੀ ਆਏ ਡਾਹਢਾ, ਜੋ ਡੰਕਾ ਰਿਹਾ ਵਜਾਈਆ। ਜਨ ਭਗਤਾਂ ਨੂੰ ਮਿਲਣਾ ਪੁਰਖ ਅਕਾਲ ਦਾਦਾ, ਗੋਬਿੰਦ ਪਿਤਾ ਬੇਪਰਵਾਹੀਆ। ਆਤਮ ਪਰਮਾਤਮ ਜੁੜਨਾ ਸਾਕਾ, ਸਾਖਿਆਤ ਹੋਏ ਸਹਾਈਆ। ਕਲਜੁਗ ਅਗਨੀ ਹੋਵੇ ਰਾਖਾ, ਤੱਤੀ ਵਾ ਨਾ ਲਾਗੇ ਰਾਈਆ। ਦੇਵੇ ਨਾਮ ਸਚ ਸੁਗਾਤਾ, ਬਿਨ ਅੱਖਰਾਂ ਅੱਖਰ ਸਮਝਾਈਆ। ਕਾਇਆ ਮੰਦਰ ਅੰਦਰ ਕਰੇ ਵਾਸਾ, ਵਾਸਨਾ ਕੂੜੀ ਦਏ ਕਢਾਈਆ। ਜਨ ਭਗਤੋ ਸ੍ਰੀ ਭਗਵਾਨ ਉਤੇ ਰੱਖਿਓ ਸਚ ਵਿਸ਼ਵਾਸ਼ਾ, ਵਿਸ਼ਿਆਂ ਤੋਂ ਲਏ ਬਚਾਈਆ। ਕਲਜੁਗ ਅੰਤਮ ਉਲਟਣ ਵਾਲਾ ਪਾਸਾ, ਪਾਸਾ ਸਕੇ ਨਾ ਕੋਇ ਬਦਲਾਈਆ। ਜਿਸ ਕਾਰਨ ਜੁਝਾਰ ਨੂੰ ਦਿਤਾ ਨਹੀਂ ਸੀ ਪਾਣੀ ਗਲਾਸਾ, ਉਹ ਗਲਾਸ ਹੱਥ ਕਿਸੇ ਨਾ ਆਈਆ। ਇਹ ਖੇਲ ਹੋਣਾ ਖ਼ਾਸਾ, ਖ਼ਾਸ ਦਏ ਸਮਝਾਈਆ। ਕੁਛ ਆਸਾ ਰਖ ਕੇ ਗਿਆ ਦੁਰਬਾਸ਼ਾ, ਕ੍ਰਿਸ਼ਨ ਨਾਲ ਸਲਾਹ ਪਕਾਈਆ। ਕੁਛ ਰਾਮ ਹਣਵੰਤ ਨਾਲ ਕਰਦਾ ਰਿਹਾ ਬਾਤਾ, ਕਲਜੁਗ ਅੰਤ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਜਗਤ ਤਮਾਸ਼ਾ, ਨਿਰਗੁਣ ਨਿਰਵੈਰ ਨਿਰਾਕਾਰ ਨਜ਼ਰੀ ਆਈਆ। ਮਾਘ ਕਹੇ ਮੈਨੂੰ ਦਿਸਦਾ ਅਗੇ ਅੰਧ, ਅੰਧੇਰਾ ਨਜ਼ਰੀ ਆਈਆ। ਕਲਜੁਗ ਮੁੱਕਣ ਵਾਲਾ ਪੰਧ, ਪਾਂਧੀ ਬੈਠੇ ਢੇਰੀਆਂ ਢਾਹੀਆ। ਝਗੜਾ ਮੁੱਕਣਾ ਸੂਰਜ ਚੰਦ, ਤਾਰਾ ਮੰਡਲ ਨਾ ਕੋਇ ਸਮਝਾਈਆ। ਸਾਥੀਆਂ ਦੇਣਾ ਨਹੀਂ ਕੋਈ ਸੰਗ, ਸੰਗਲ ਸ਼ਰਅ ਦੇਣੇ ਤੁੜਾਈਆ। ਕਲਜੁਗ ਜੀਵ ਦਰ ਦਰ ਫਿਰਨੇ ਮਲੰਗ, ਮੰਗਤਿਆਂ ਖ਼ੈਰ ਕੋਇ ਨਾ ਪਾਈਆ। ਸਿਰ ਤੇ ਚੁਕ ਪਾਪਾਂ ਦੀ ਪੰਡ, ਭੱਜਣ ਥਾਉਂ ਥਾਈਂਆ। ਟੁੱਟੀ ਕੋਈ ਨਾ ਸਕੇ ਗੰਢ, ਗੋਬਿੰਦ ਨਾਲੋਂ ਹੋਈ ਜੁਦਾਈਆ। ਚੋਰਾਂ ਯਾਰਾਂ ਠੱਗਾਂ ਡਾਕੂਆਂ ਨਾਲ ਲੈ ਕੇ ਚੜ੍ਹਦੇ ਜੰਞ, ਆਤਮ ਪਰਮਾਤਮ ਦੇ ਬਦਲੇ ਫੇਰੇ ਮਾਇਆ ਮਮਤਾ ਵਾਲੇ ਲੈ ਕੇ ਕਰਨ ਜਗਤ ਕੁੜਮਾਈਆ। ਵਿਸ਼ਿਆਂ ਵਿਚੋਂ ਲੱਭਦੇ ਫਿਰਦੇ ਕਿਥੇ ਵਾਸੀ ਪੁਰੀ ਅਨੰਦ, ਕਿੱਸਿਆਂ ਵਿਚੋਂ ਗਾ ਗਾ ਖ਼ੁਸ਼ੀ ਮਨਾਈਆ। ਦਇਆ ਸਿੰਘ ਵਾਂਗ ਚੜ੍ਹਿਆ ਕਿਸੇ ਨਾ ਰੰਗ, ਦੀਨ ਦਿਆਲ ਸੀਸ ਨਾ ਕੋਇ ਨਿਵਾਈਆ। ਮਾਇਆ ਮਮਤਾ ਕਾਰਨ ਬਣਿਆ ਢੰਗ, ਤਰੀਕਿਆਂ ਨਾਲ ਜਗਤ ਰਹੇ ਭਰਮਾਈਆ। ਅੰਤਮ ਸਭ ਦੀ ਨੰਗੀ ਹੋਣੀ ਕੰਡ, ਵੇਲਾ ਨੇੜੇ ਹੋ ਹੋ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਰਜੀਵਤ ਰੂਪ ਨਾ ਕੋਇ ਵਖਾਈਆ। ਮਾਘ ਕਹੇ ਮੈਨੂੰ ਆਉਂਦਾ ਵੱਡਾ ਹੌਕਾ, ਹਾਏ ਹਾਏ ਸੁਣਾਈਆ। ਕਲਜੁਗ ਡੁੱਬਣ ਵਾਲੀ ਨੌਕਾ, ਖੇਵਟ ਖੇਟੇ ਪਲੂ ਗਏ ਛੁਡਾਈਆ। ਜਨ ਭਗਤਾਂ ਪ੍ਰਭ ਮਿਲਣ ਦਾ ਚਾਉਕਾ, ਚਾਰ ਕੁੰਟ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਮ ਪੁਰਖ ਭੇਵ ਖੁਲ੍ਹਾਈਆ। ਛੱਬੀ ਪੋਹ ਕਹੇ ਮਾਘ ਤੂੰ ਕੀ ਦਿਤੀ ਦਲੀਲ, ਦਲਾਵਰ ਹੋ ਕੇ ਦਿਤਾ

ਸੁਣਾਈਆ। ਪੁਰਖ ਅਕਾਲ ਨੇ ਕਿਸੇ ਦੀ ਸੁਣਨੀ ਨਹੀਂ ਅਪੀਲ, ਹੁਕਮ ਸਕੇ ਨਾ ਕੋਇ ਬਦਲਾਈਆ। ਪੈਗ਼ੰਬਰ ਰਹਿਣ ਨਹੀਂ ਦਿਤਾ ਵਕੀਲ, ਜੋ ਸ਼ਰਅ ਦੀ ਕਰੇ ਲੜਾਈਆ। ਸ਼ਬਦੀ ਕਰ ਕੇ ਹੁਕਮ ਤਾਅਮੀਲ, ਦਰ ਦਵਾਰ ਲਏ ਬੁਲਾਈਆ। ਦੀਨ ਮਜ਼੍ਹਬ ਦੀ ਰਹਿਣ ਨਹੀਂ ਦੇਣੀ ਫ਼ਸੀਲ, ਫ਼ੈਸਲਾ ਹੱਕ ਸੁਣਾਈਆ। ਚਾਰ ਜੁਗ ਦੀ ਦੱਸ ਰਿਹਾ ਤਫ਼ਸੀਲ, ਪੜਦਿਆਂ ਓਹਲਿਆਂ ਵਿਚੋਂ ਕਢਾਈਆ। ਕਲਜੁਗ ਅੰਤ ਕਰਨਾ ਤਬਦੀਲ, ਸਤਿਜੁਗ ਸਚ ਲਏ ਅੰਗੜਾਈਆ। ਸਤਿ ਧਰਮ ਪਰਗਟੌਣਾ ਉਤੇ ਜ਼ਮੀਨ, ਜ਼ਾਮਨ ਹੋ ਕੇ ਵੇਖ ਵਖਾਈਆ। ਚਾੜ੍ਹਨਾ ਰੰਗ ਨਵੀਨ, ਨਵ ਨੌ ਚਾਰ ਖੋਜ ਖੁਜਾਈਆ। ਹੁਕਮ ਦੇ ਕੇ ਨਰ ਮਦੀਨ, ਮੁੱਦਾ ਦੇਣਾ ਸਮਝਾਈਆ। ਭਗਤਾਂ ਦੇ ਯਕੀਨ, ਯਕ ਹੁਕਮ ਲੈਣਾ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਚ ਵੇਖ ਵਖਾਈਆ। ਛੱਬੀ ਪੋਹ ਕਹੇ ਬੋਲ ਨਾ ਦੇਵੀਂ ਬੋਲ ਕੌੜਾ, ਪਹਿਲੀ ਮਾਘ ਦਿਆਂ ਜਣਾਈਆ। ਪਹਿਲੀ ਮਾਘ ਕਹੇ ਮੈਂ ਪੁਰਖ ਅਕਾਲ ਗੋਬਿੰਦ ਦਾ ਇਕੋ ਤੱਕਿਆ ਜੋੜਾ, ਦੂਜਾ ਰੂਪ ਨਾ ਕੋਇ ਵਖਾਈਆ। ਜਿਸ ਸੱਸੇ ਉਪਰ ਲਾ ਕੇ ਹੋੜਾ, ਨਿਰਗੁਣ ਸਰਗੁਣ ਦਿਤਾ ਮਿਲਾਈਆ। ਹੰ ਬ੍ਰਹਮ ਆਪੇ ਬਹੁੜਾ, ਬਹੁੜੀ ਬਹੁੜੀ ਕਰੇ ਲੋਕਾਈਆ। ਗੁਰੂ ਗੋਬਿੰਦ ਦਾ ਕਿਸੇ ਨੇ ਸਮਝਿਆ ਨਹੀਂ ਦੋਹਰਾ ਜੋ ਤੀਰ ਭੱਥਾ ਗਿਆ ਸਮਝਾਈਆ। ਘਰ ਵਿਚ ਫਿਰਦੇ ਵਾਂਗ ਚੋਰਾ, ਚੋਰੀ ਚੋਰੀ ਸੰਨ੍ਹ ਲਗਾਈਆ। ਸਿਫ਼ਤਾਂ ਕਰਦੇ ਨੀਲਾ ਘੋੜਾ, ਪਸ਼ੂਆਂ ਲਿਦ ਹਟਾਈਆ। ਗੋਬਿੰਦ ਰੂਪ ਬਿਨਾ ਤੱਤਾ ਤੋਂ ਨਵਾਂ ਨਕੋਰਾ, ਜਨਮ ਮਰਨ ਵਿਚ ਨਾ ਆਈਆ। ਪੁਰਖ ਅਕਾਲ ਦਾ ਬਾਂਕਾ ਛੋਹਰਾ, ਜਵਾਨੀ ਬੁਢੇਪਾ ਬਾਲ ਨਾ ਕੋਇ ਪਰਗਟਾਈਆ। ਪਿਛੇ ਹੋਰ ਤੇ ਅਗੇ ਹੋਰਾ, ਹੋਰ ਦਾ ਹੋਰ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਰਿਹਾ ਵਰਤਾਈਆ। ਮਾਘ ਕਹੇ ਛੱਬੀ ਪੋਹ ਨਾ ਹੋ ਹੈਰਾਨ, ਸਚ ਦਿਆਂ ਦ੍ਰਿੜਾਈਆ। ਮੈਂ ਤੱਕਿਆ ਉਹ ਭਗਵਾਨ, ਜਿਸ ਨੂੰ ਜਲਵਾ ਨੂਰ ਕਹੇ ਖ਼ੁਦਾਈਆ। ਜਿਸ ਦਾ ਇਕੋ ਇਕ ਈਮਾਨ, ਅਵਰੀ ਵੰਡ ਨਾ ਕੋਇ ਵੰਡਾਈਆ। ਦਰਗਾਹ ਸਾਚੀ ਸਚ ਮਕਾਨ, ਮਕ਼ਬਰਿਆਂ ਵਿਚ ਫੇਰਾ ਕੋਇ ਨਾ ਪਾਈਆ। ਈਸਾ ਮੂਸਾ ਮੁਹੰਮਦ ਜਿਸ ਦਾ ਨਿੱਕਾ ਜਿਹਾ ਨਿਸ਼ਾਨ, ਇਸ਼ਾਰਿਆਂ ਨਾਲ ਪੜ੍ਹਾਈਆ। ਤੱਤਾਂ ਉਤੇ ਕਰ ਅਹਿਸਾਨ, ਅਸਲ ਵਸਲ ਦਿਤਾ ਕਰਾਈਆ। ਚਾਰ ਜੁਗ ਵਿਚ ਗੁਰ ਅਵਤਾਰ ਪੈਗ਼ੰਬਰ ਥੋੜੀ ਜਿਹੀ ਮੀਜ਼ਾਨ, ਜਿਨ੍ਹਾਂ ਨੂੰ ਮਜ਼ਾ ਆਪਣਾ ਦਿਤਾ ਚਖਾਈਆ। ਬਾਕੀ ਦੇ ਅੰਦਰ ਭਰ ਕੇ ਹੰਕਾਰ ਗੁਮਾਨ, ਗ਼ਮੀ ਦੇ ਨਸ਼ਿਆਂ ਵਿਚ ਡੁਬਾਈਆ। ਥੋੜੇ ਭਗਤ ਕਰ ਬਲਵਾਨ, ਅਠਾਰਾਂ ਦਿਤੀ ਵਡਿਆਈਆ। ਨਿਰਗੁਣ ਸਰਗੁਣ ਜਾਮਾ ਧਰ ਕੇ ਆਉਦਾ ਰਿਹਾ ਇਨਸਾਨ, ਪੰਜਾਂ ਤੱਤਾਂ ਵੰਡ ਵੰਡਾਈਆ। ਨਾਮ ਕਲਮੇ ਦੇ ਫ਼ਰਮਾਨ, ਫ਼ਰਮਾਂਬਰਦਾਰ ਹੋ ਕੇ ਸੇਵ ਕਮਾਈਆ। ਭਵਿਖਤ ਸੰਦੇਸ਼ਾ ਦੇ ਕੇ ਜਗਤ ਜਹਾਨ, ਪੜਦਾ ਮਾਤ ਉਠਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪਰਗਟ ਹੋ ਗੁਣ ਨਿਧਾਨ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕ਼ੁਦਰਤ ਦਾ ਕ਼ਾਦਰ ਵੇਖ ਵਖਾਈਆ। ਮਾਘ ਕਹੇ ਵੇਖੀਂ ਪੋਹ ਕਿਤੇ ਬਚਨ ਨਾ ਕੱਢੀਂ ਬੇਹੂਦਾ, ਬਹਿਬੂਦੀ ਦਿਆਂ ਜਣਾਈਆ। ਗੁਰ ਅਵਤਾਰ ਇਕੱਠੇ ਹੋ ਕੇ ਆਪਣਾ ਘੜਨ ਮਨਸੂਬਾ, ਇਸ਼ਾਰਾ ਇਸ਼ਾਰੇ ਨਾਲ ਮਿਲਾਈਆ। ਵੇਖੋ ਕੀ ਖੇਲ ਕਰੇ ਪੁਰਖ ਅਕਾਲ ਮੌਜੂਦਾ, ਨਿਰਗੁਣ ਨਿਰਵੈਰ ਸ਼ਹਿਨਸ਼ਾਹੀਆ। ਜਿਸ ਦਾ ਕਲਮਾ ਪੜ੍ਹਦੇ ਰਹੇ ਹਜ਼ਾਰਾ ਦਰੂਦਾ, ਸਿਫ਼ਤਾਂ ਨਾਲ ਸਾਲਹੀਆ। ਉਹ ਖੇਲ ਕਰੇ ਹਕ਼ੀਕ਼ਤ ਵਾਲਾ ਮਹਿਬੂਬਾ, ਮਹਿਜ਼ ਆਪਣੀ ਧਾਰ

ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਖੇਲ ਖਿਲਾਈਆ। ਛੱਬੀ ਪੋਹ ਕਹੇ ਮਾਘ ਵੇਖੀਂ ਕੀ ਹੋਣਾ ਗ਼ਜ਼ਬ, ਗ਼ਰਜ਼ ਜਗਤ ਰਹੀ ਨਾ ਰਾਈਆ। ਪ੍ਰਭ ਦਾ ਭੁੱਲਣਾ ਅਦਬ, ਬੇਅਦਬੀ ਵਿਚ ਲੋਕਾਈਆ। ਝਗੜਾ ਦੀਨ ਮਜ਼੍ਹਬ, ਸ਼ਰਅ ਕਰੇ ਲੜਾਈਆ। ਪ੍ਰਭ ਦੇ ਛੋਹੇ ਕੋਈ ਨਾ ਕ਼ਦਮ, ਕ਼ਦਮਬੋਸੀ ਨਾ ਕੋਇ ਕਰਾਈਆ। ਮੁਹੱਬਤ ਉਪਜੇ ਨਾ ਕਿਸੇ ਬਦਨ, ਪਿਆਰ ਪਿਆਰ ਨਾ ਵੰਡ ਵੰਡਾਈਆ। ਅੰਦਰ ਸ਼ਮਅ ਹੋਈ ਮੱਧਮ, ਨੂਰ ਚਿਰਾਗ਼ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਦੇ ਵਰਤਾਈਆ। ਮਾਘ ਕਹੇ ਨਾ ਦੁਨੀ ਕਰੀਂ ਮਜ਼ਾਕ਼, ਮਸ਼ਵਰੇ ਨਾਲ ਜਣਾਈਆ। ਕਿਸੇ ਦਾ ਰਿਹਾ ਨਹੀਂ ਇਖਲਾਕ, ਆਖ਼ਰ ਦਏ ਦੁਹਾਈਆ। ਮੁਰੀਦ ਮੁਰਸ਼ਦ ਨਾ ਕੋਇ ਇਤਫਾਕ, ਜਗਤ ਮੁਲਾਣੇ ਰਹੇ ਕੁਰਲਾਈਆ। ਤਾਅਵੀਜ਼ ਲਿਖਦੇ ਕ਼ਲਮ ਦਵਾਤ, ਦਾਅਵਿਆਂ ਨਾਲ ਜਣਾਈਆ। ਸਜਦੇ ਕਰਦੇ ਵਿਚ ਜਮਾਤ, ਅੰਦਰ ਸਮਝ ਕਿਸੇ ਨਾ ਆਈਆ। ਬਗ਼ਲੀਂ ਰਖਣ ਕਿਤਾਬ, ਕੁਤਬਖ਼ਾਨੇ ਪੜਦਾ ਨਾ ਕੋਇ ਉਠਾਈਆ। ਰਸਨਾ ਜਿਹਵਾ ਲੈਣ ਸਵਾਦ, ਨਿਜ ਨਗ਼ਮਾ ਕੋਇ ਨਾ ਗਾਈਆ। ਮੁਰਸ਼ਦ ਤੋਂ ਹੋ ਕੇ ਲਾਜਵਾਬ, ਯਾਦਗਾਰ ਆਪਣੀ ਰਹੇ ਬਣਾਈਆ। ਵੇਖੋ ਕੀ ਖੇਲ ਹੁੰਦਾ ਵਿਚ ਬਗ਼ਦਾਦ, ਬਗ਼ਲੀਆਂ ਗਲਾਂ ਵਿਚ ਲਟਕਾਈਆ। ਤਿੰਨ ਸੌ ਤਰੇਠ ਮੀਲ ਤੇ ਹੋਰ ਫ਼ਸਾਦ, ਲਹਿੰਦੀ ਦਿਸ਼ਾ ਵੱਜੇ ਵਧਾਈਆ। ਇਹ ਵੀ ਪ੍ਰਭੂ ਥੋੜਾ ਥੋੜਾ ਦੇਣ ਲੱਗਾ ਪਰਸ਼ਾਦ, ਮੂਰਖ ਮੂਰਖਾਂ ਨਾਲ ਟਕਰਾਈਆ। ਜਨ ਭਗਤ ਕੋਈ ਨਾ ਜਾਏ ਗੁਆਚ, ਸੂਫ਼ੀ ਸੰਤ ਫ਼ਕੀਰ ਉਠਾਈਆ। ਈਸਾ ਵੇਖਣ ਲੱਗਾ ਆਪਣੀ ਘੜੀ ਕਲਾਕ ਵਾਚ, ਨੇਤਰ ਨੈਣ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇਂ ਅੰਦਰ ਕਾਰ ਕਮਾਈਆ। ਛੱਬੀ ਪੋਹ ਕਹੇ ਮੈਨੂੰ ਨਜ਼ਰ ਆਇਆ ਜਲਵਾ, ਜਲਵਾਗਰ ਕਰੇ ਰੁਸ਼ਨਾਈਆ। ਜਿਨ੍ਹਾਂ ਨੇ ਛੁਰੀ ਹਲਾਲੀ ਖਾਧਾ ਹਲਵਾ, ਹਾਲ ਹਾਲ ਕਰ ਕੁਰਲਾਈਆ। ਮਨ ਵਾਸਨਾ ਦਾ ਹੋਣ ਵਾਲਾ ਬਲਵਾ, ਬਾਲੂ ਰੇਤ ਰਿਹਾ ਤਪਾਈਆ। ਮਦੀਨੇ ਕੋਲ ਹੋਣਾ ਜਲਵਾ, ਮੁੱਦਤ ਪਿਛੋਂ ਬਾਰੀ ਆਈਆ। ਮੱਕੇ ਭੁੱਲਣਾ ਕਲਮਾ, ਕੁੱਲ ਦੇਣ ਦੁਹਾਈਆ। ਨਜ਼ਰ ਆਏ ਕੋਈ ਨਾ ਉਲਮਾ, ਇਲਮ ਤਾਲੀਮ ਨਾ ਕੋਇ ਵਡਿਆਈਆ। ਮਾਟੀ ਖ਼ਾਕ ਸਭ ਨੇ ਰੁਲਣਾ, ਸਿਰ ਸਕੇ ਨਾ ਕੋਇ ਉਠਾਈਆ। ਅੰਤ ਕ਼ੀਮਤ ਪੈਣੀ ਕੋਈ ਨਾ ਮੁਲਨਾ, ਮੁਲਾ ਸ਼ੇਖ਼ ਮੁਲੰਮਾ ਦਏ ਬਦਲਾਈਆ। ਆਬ ਲੱਗੇ ਕਿਸੇ ਨਾ ਬੁੱਲਾਂ, ਬੇਆਬ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਧੁਰ ਦਾ ਦਏ ਵਰਤਾਈਆ। ਮਾਘ ਕਹੇ ਮੈਨੂੰ ਦਿਸਦਾ ਦੱਖਣ ਪੱਛਮ ਪੂਰਬ ਉੱਤਰ, ਚਾਰੇ ਕੁੰਟ ਨਜ਼ਰੀ ਆਈਆ। ਮਾਂ ਖ਼ਾਲੀ ਗੋਦ ਕਰੇ ਪੁਤਰ, ਪਿਤਾ ਪੂਤ ਨਾ ਸੰਗ ਨਿਭਾਈਆ। ਕਿਸੇ ਹੱਥ ਨਹੀਂ ਆਉਣਾ ਟੁੱਕਰ, ਟੁਕੜੇ ਮੰਗੇ ਖ਼ਲਕ ਖ਼ੁਦਾਈਆ। ਭਾਈ ਭਾਈਆਂ ਤਾਈਂ ਲੁੱਟਣ, ਕੰਤ ਨਾਰ ਜਾਣ ਤਜਾਈਆ। ਜਗਤ ਕੂੜੇ ਨਾਤੇ ਛੁੱਟਣ, ਪ੍ਰੇਮੀ ਪ੍ਰੇਮ ਨਾ ਕੋਇ ਬਣਾਈਆ। ਸੰਗੀ ਸਾਥੀ ਮੂਲ ਨਾ ਪੁਛਣ, ਉਂਗਲੀ ਹੱਥ ਨਾ ਕੋਇ ਮਿਲਾਈਆ। ਮਾਂ ਪੁੱਤ ਇਕ ਦੂਜੇ ਤੋਂ ਰੁੱਸਣ, ਧੀ ਜਵਾਈ ਨਾ ਕੋਇ ਕੁੜਮਾਈਆ। ਥਾਂ ਮਿਲੇ ਕੋਈ ਨਾ ਲੁਕਣ, ਲੋਕ ਪਰਲੋਕ ਦਏ ਦੁਹਾਈਆ। ਨੇਤਰ ਨੀਰ ਰੋ ਰੋ ਫੁੱਟਣ, ਕੂਕ ਕੂਕ ਸੁਣਾਈਆ। ਕਿਉਂ ਪ੍ਰਭੂ ਸਭ ਦੀ ਜੜ੍ਹ ਆਇਉਂ ਪੁੱਟਣ, ਪਟਨੇ ਵਾਲਾ ਨਾਲ ਮਿਲਾਈਆ। ਸ਼ੇਰ ਹੋ ਕੇ ਆਇਉਂ ਬੁੱਕਣ, ਨਾਮ ਸ਼ਬਦੀ ਭਬਕ ਲਗਾਈਆ। ਸੰਤ ਸੁਹੇਲੇ ਆਇਉਂ ਗੋਦੀ ਚੁੱਕਣ, ਫੜ ਬਾਹੋਂ ਲਏ ਉਠਾਈਆ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਮਾਘ ਕਹੇ ਮੈਂ ਵੇਖਿਆ ਪਿਛਾ ਮਗਰ, ਪੂਰਬ ਲਹਿਣਾ ਨਜ਼ਰੀ ਆਈਆ। ਗੋਬਿੰਦ ਗੋਦਾਵਰੀ ਕੰਢੇ ਪਾਇਆ ਸੀ ਸਗਣ, ਪੁਰਖ ਅਕਾਲ ਅਗੇ ਸੀਸ ਨਿਵਾਈਆ। ਜਿਸ ਵੇਲੇ ਕਲਜੁਗ ਅੰਤਮ ਲੱਗੋਂ ਬਦਲਣ, ਮੇਰੀ ਤੇਰੇ ਨਾਲ ਹੋਵੇ ਕੁੜਮਾਈਆ। ਜਿਸ ਵੇਲੇ ਬ੍ਰਹਿਮੰਡ ਖੰਡ ਲੱਗੋਂ ਲੰਘਣ, ਮੇਰਾ ਆਪਣੇ ਆਪ ਵਿਚ ਲੈਣਾ ਮਿਲਾਈਆ। ਮੈਂ ਵਜਾਵਾਂ ਤੇਰੇ ਨਾਮ ਦਾ ਮਰਦੰਗਣ, ਦੋ ਜਹਾਨ ਕਰਨ ਸ਼ਨਵਾਈਆ। ਵੇਖਾਂ ਖੇਲ ਵਿਚ ਵਰਭੰਡਣ, ਬ੍ਰਹਿਮੰਡ ਖੋਜ ਖੁਜਾਈਆ। ਕੂੜੀ ਕਿਰਿਆ ਮੇਟਾਂ ਪਖੰਡਣ, ਮਾਇਆ ਮਮਤਾ ਮੋਹ ਮਿਟਾਈਆ। ਭਗਤਾਂ ਦੇਵਾਂ ਇਕ ਅਨੰਦਨ, ਆਤਮ ਪਰਮਾਤਮ ਰਸ ਵਖਾਈਆ। ਧੂੜੀ ਟਿੱਕਾ ਲਾਵਾਂ ਚੰਦਨ, ਦੁਰਮਤ ਮੈਲ ਧਵਾਈਆ। ਪਰਮ ਪੁਰਖ ਤੇਰੀ ਦੱਸਾਂ ਬੰਦਨ, ਬੰਦਨਾ ਇਕ ਸਮਝਾਈਆ। ਜਿਸ ਨੂੰ ਸਮਝੇ ਨਾ ਕੋਇ ਬ੍ਰਹਮਾ ਬ੍ਰਾਹਮਣ, ਪਾਰਬ੍ਰਹਮ ਤੇਰਾ ਅੰਤ ਕੋਇ ਨਾ ਆਈਆ। ਜੁਗ ਚੋਕੜੀ ਕੋਟਨ ਕੋਟ ਗੁਰ ਅਵਤਾਰ ਪੈਗ਼ੰਬਰ ਭਾਵੇਂ ਕਿਉਂ ਨਾ ਜੰਮਣ, ਬਿਨਾ ਗੋਬਿੰਦ ਪੁਰਖ ਅਕਾਲ ਪੁੱਤ ਨਾ ਕਿਸੇ ਬਣਾਈਆ। ਜੋ ਬੇੜਾ ਗੁਰਮੁਖਾਂ ਆਇਆ ਬੰਨ੍ਹਣ, ਫੜ ਆਪਣੇ ਕੰਧ ਉਠਾਈਆ। ਇਹ ਲੇਖਾ ਪਿਛਲਾ ਦੁਸ਼ਟ ਦਮਨ, ਦਮਦਮੇ ਦੇ ਕੇ ਗਿਆ ਗਵਾਹੀਆ। ਗੋਬਿੰਦ ਮੁੜ ਕੇ ਮਾਤਾ ਘਰ ਨਾ ਆਵੇ ਜੰਮਣ, ਸ਼ਬਦ ਗੁਰੂ ਬੇਪਰਵਾਹੀਆ। ਬਿਨਾ ਸਤਿਗੁਰੂ ਕਿਰਪਾ ਕਦੇ ਨਾ ਹੁੰਦਾ ਅਮਨ, ਸਾਂਤਕ ਸਤਿ ਨਾ ਕੋਇ ਕਰਾਈਆ। ਭਾਣੇ ਅੰਦਰ ਸਾਰੇ ਕੰਬਣ, ਧੀਰਜ ਧੀਰ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਰਿਹਾ ਪਰਗਟਾਈਆ। ਮਾਘ ਕਹੇ ਮੈਂ ਗਿਆ ਜਾਗ, ਦੀਨ ਦਿਆਲ ਦਇਆ ਕਮਾਈਆ। ਘਰ ਵੇਖਿਆ ਕੰਤ ਸੁਹਾਗ, ਸਾਹਿਬ ਸਵਾਮੀ ਨਜ਼ਰੀ ਆਈਆ। ਜਿਸ ਦੀ ਇਕ ਅਗੰਮੀ ਆਵਾਜ਼, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਪੜ੍ਹਾਈਆ। ਆਤਮ ਪਰਮਾਤਮ ਖੋਲ੍ਹੇ ਰਾਜ਼, ਨਿਰਗੁਣ ਨਿਰਵੈਰ ਨਜ਼ਰੀ ਆਈਆ। ਧੁਰ ਸੰਜੋਗ ਕਰੇ ਕਾਜ, ਵਿਜੋਗ ਲੇਖਾ ਦਏ ਮੁਕਾਈਆ। ਆਪੇ ਸੌਹਰਾ ਭਈਆ ਬਣ ਦਾਮਾਦ, ਆਪੇ ਆਪ ਕਰੇ ਕੁੜਮਾਈਆ। ਆਪੇ ਸਵਾਲ ਆਪੇ ਜਵਾਬ, ਜਵਾਬਤਲਬੀ ਆਪਣੇ ਹੱਥ ਰਖਾਈਆ। ਜੁਗ ਚੌਕੜੀ ਰਚ ਰਚ ਕਾਜ, ਕਰਨੀ ਦਾ ਕਰਤਾ ਵੇਖ ਵਖਾਈਆ। ਆਪੇ ਸਰਬ ਵਿਆਪੀ ਆਪੇ ਹੋਏ ਵਾਹਦ, ਆਪੇ ਘਰ ਘਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਰਮੀ ਕਾਰ ਕਮਾਈਆ। ਮਾਘ ਕਹੇ ਮੈਂ ਵੇਖਿਆ ਪਰਮ ਪੁਰਖ ਨਿਹਕਰਮੀ, ਕਰਮ ਕਾਂਡ ਨਜ਼ਰ ਕੋਇ ਨਾ ਆਈਆ। ਜਿਸ ਦੀ ਧਾਰ ਕਦੇ ਨਾ ਜਨਮੀ, ਜੋਤੀ ਜੋਤ ਕਰੇ ਰੁਸ਼ਨਾਈਆ। ਵਾਸਾ ਕਰੇ ਨਾ ਵਰਨੀ ਬਰਨੀ, ਵੰਡ ਹਿੱਸਾ ਨਾ ਕੋਇ ਰਖਾਈਆ। ਜਿਸ ਨੇ ਤੁਕ ਕਦੇ ਕੋਈ ਨਹੀਂ ਪੜ੍ਹਨੀ, ਢੋਲਾ ਨਾਮ ਨਾ ਕੋਇ ਗਾਈਆ। ਜੋ ਬਖ਼ਸ਼ੀਸ਼ ਕਰਦਾ ਸਚ ਪ੍ਰੀਤੀ ਇਕੋ ਚਰਨੀ, ਚਰਨ ਸਰਨ ਦਏ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਕਰਨੀ ਵੇਖ ਵਖਾਈਆ। ਛੱਬੀ ਪੋਹ ਕਹੇ ਮੈਂ ਮੁਕਦਾ ਵੇਖਿਆ ਕਲਜੁਗ ਕਲੇਸ਼, ਵਕ਼ਤ ਸੁਹੰਜਣਾ ਨੇੜੇ ਆਈਆ। ਸ਼ਬਦੀ ਗੁਰੂ ਪਰਗਟ ਹੋ ਕੇ ਦਸ ਦਸਮੇਸ਼, ਦਹਿ ਦਿਸ਼ਾ ਫੋਲ ਫੁਲਾਈਆ। ਜਿਸ ਦੇ ਅਗੇ ਕੋਈ ਚਲਣੀ ਨਹੀਂ ਪੇਸ਼, ਪੇਸ਼ਵਾ ਸਾਰੇ ਦੇਣੇ ਮਿਟਾਈਆ। ਉਸ ਵਸਣਾ ਗੁਰਮੁਖਾਂ ਦੇ ਦੇਸ਼, ਜਿਸ ਦੀ ਕੂਟ ਨਜ਼ਰ ਕਿਸੇ ਨਾ ਆਈਆ। ਸਦਾ ਘਰ ਰਹੇ ਹਮੇਸ਼, ਹਮਸਾਜਣ ਲਏ ਬਣਾਈਆ। ਖ਼ੁਸ਼ੀ ਹੋਵੇ ਪੇਖ ਪੇਖ, ਨੇਤਰ ਨੈਣ ਅੱਖ ਮਿਲਾਈਆ। ਬਿਨਾ ਕ਼ਲਮ ਸ਼ਾਹੀ ਤੋਂ ਬਦਲ

ਦੇਵੇ ਰੇਖ, ਰੇਖ ਭੇਖ ਦਏ ਗਵਾਈਆ। ਜਿਧਰ ਤੱਕਣ ਓਧਰ ਨਜ਼ਰੀ ਆਵੇ ਏਕ, ਏਕੰਕਾਰ ਨੂਰ ਅਲਾਹੀਆ। ਮਾਲਕ ਧੁਰ ਦਾ ਨਰ ਨਰੇਸ਼, ਸ਼ਹਿਨਸ਼ਾਹ ਭੂਪ ਅਖਵਾਈਆ। ਉਹ ਕਲਜੁਗ ਅੰਤਮ ਦੇਸ ਛੱਡ ਕੇ ਲੋਕਮਾਤ ਆਇਆ ਪਰਦੇਸ, ਪਰਦੇਸੀ ਗੁਰਮੁਖ ਲੈ ਕੇ ਦੇਸ ਵਿਚ ਵਸਾਈਆ। ਜਿਥੇ ਨਜ਼ਰ ਨਾ ਆਵੇ ਵਿਸ਼ਨੂੰ ਸਾਂਗੋ ਪਾਂਗ ਸੁਤਾ ਸ਼ੇਸ਼, ਬ੍ਰਹਮਾਵੇਤਾ ਬ੍ਰਹਮ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਵੇਖ ਵਖਾਈਆ। ਛੱਬੀ ਪੋਹ ਕਹੇ ਮਾਘ ਵੇਖੀਂ ਕਰੀਂ ਨਾ ਜਲਦੀ, ਮੈਂ ਸਚ ਦਿਆਂ ਦ੍ਰਿੜਾਈਆ। ਮੈਂ ਉੱਤਰ ਵੇਖਾਂ ਅੱਗ ਬਲਦੀ, ਬਲੀਦਾਨ ਦੇਵੇ ਲੋਕਾਈਆ। ਜੋਤ ਅਕਾਲਣ ਹੁਕਮ ਸੁਨੇਹੜਾ ਘਲਦੀ, ਘੜੀ ਪਲ ਹੁਕਮ ਮਨਾਈਆ। ਖੇਲ ਹੋਣੀ ਜਲ ਵਿਚ ਜਲ ਦੀ, ਥਲ ਵਿਚ ਥਲ ਦੇਣ ਦੁਹਾਈਆ। ਸਜ਼ਾ ਮਿਲਣੀ ਸਭ ਨੂੰ ਕੀਤੇ ਫਲ ਦੀ, ਪ੍ਰਭੂ ਦਗ਼ਾ ਨਾ ਕੋਇ ਕਮਾਈਆ। ਕੀਤੀ ਕਰਨੀ ਨਾ ਕਿਸੇ ਤੋਂ ਟਲਦੀ, ਗੁਰ ਅਵਤਾਰ ਪੈਗ਼ੰਬਰ ਬਚਿਆ ਰਹਿਣ ਕੋਇ ਨਾ ਪਾਈਆ। ਕੀ ਹਾਲਤ ਹੋਈ ਬਲ ਦੀ, ਨੌ ਸੱਤ ਭੇਟ ਚੜ੍ਹਾਈਆ। ਇਹ ਖੇਲ ਅਛਲ ਅਛੱਲ ਦੀ, ਜੋ ਰਾਮ ਬਣਾਂ ਵਿਚ ਫਿਰਾਈਆ। ਇਹ ਧਾਰ ਓਸ ਪ੍ਰਬਲ ਦੀ, ਜੋ ਕਾਹਨ ਗੋਪੀਆਂ ਵਿਚ ਨਚਾਈਆ। ਇਹ ਧਾਰ ਓਸ ਅਟਲ ਦੀ, ਜੋ ਮੂਸਾ ਮੂੰਹ ਦੇ ਭਾਰ ਸੁਟਾਈਆ। ਇਹ ਖੇਲ ਓਸ ਮੱਲ ਦੀ, ਜੋ ਈਸਾ ਫੱਟਿਆਂ ਉਤੇ ਦਿਤਾ ਲਟਕਾਈਆ। ਇਹ ਧਾਰ ਓਸ ਸਲੱਲ ਦੀ, ਜੋ ਮੁਹੰਮਦ ਕਲਮਾ ਗਿਆ ਦ੍ਰਿੜਾਈਆ। ਇਹ ਵਿਚਾਰ ਓਸ ਅਟਲ ਦੀ, ਜੋ ਨਾਨਕ ਨਿਰਗੁਣ ਸਰਗੁਣ ਫੇਰਾ ਪਾਈਆ। ਇਹ ਸ਼ੁਮਾਰ ਓਸ ਮੱਲ ਦੀ, ਜੋ ਗੋਬਿੰਦ ਖੰਡਾ ਗਿਆ ਖੜਕਾਈਆ। ਅਗੇ ਖੇਲ ਵੇਖਣੀ ਜਗਤ ਦਲ ਦੀ, ਜਗਤ ਦਲਿੱਦਰੀਆਂ ਦਏ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੋਜਣਹਾਰਾ ਥਾਉਂ ਥਾਈਂਆ। ਸਤਿਗੁਰ ਸ਼ਬਦ ਕਹੇ ਮੈਂ ਬਲਿਹਾਰੀ ਸਦਕੇ, ਸਦ ਸਦ ਵਾਰ ਖ਼ੁਸ਼ੀ ਮਨਾਈਆ। ਪ੍ਰੇਮ ਪ੍ਰੀਤੀ ਦੱਸਾਂ ਗੁਰਮੁਖ ਸੱਜਣ ਲੱਭ ਕੇ, ਰੀਤੀ ਨੀਤੀ ਵਿਚੋਂ ਬਦਲਾਈਆ। ਬਾਹੋਂ ਪਕੜਾਂ ਭੱਜ ਭੱਜ ਕੇ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਮਾਣ ਦੇਵਾਂ ਉਤੇ ਜਗ ਦੇ, ਜਾਗਰਤ ਜੋਤ ਕਰ ਰੁਸ਼ਨਾਈਆ। ਝਗੜੇ ਮੁਕਾ ਕੇ ਜਨੇਊ ਤਗ ਦੇ, ਨਾਮ ਡੋਰੀ ਤੰਦ ਬੰਧਾਈਆ। ਲੇਖੇ ਮੁਕਾ ਕੇ ਸੜਨੀ ਅੱਗ ਦੇ, ਜਲਧਾਰਾ ਤੋਂ ਲਵਾਂ ਬਚਾਈਆ। ਜੋ ਹਰਿ ਸਰਨਾਈ ਲਗਦੇ, ਲਗਾਂ ਮਾਤਰ ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਉਹ ਹੰਸ ਬਣ ਗਏ ਰੂਪ ਕੱਗ ਦੇ, ਸੋਹੰ ਢੋਲਾ ਗਾਈਆ। ਬਿਨ ਕ਼ਦਮਾਂ ਤੋਂ ਅਗੇ ਵਧਦੇ, ਪੰਧ ਵਿਚ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਰਿਹਾ ਕਮਾਈਆ। ਮਾਘ ਕਹੇ ਪ੍ਰਭ ਕਰਨ ਲੱਗਾ ਮਿਹਰਵਾਨੀ, ਮਿਹਰਵਾਨ ਨਜ਼ਰ ਉਠਾਈਆ। ਲਹਿਣਾ ਦੇਣ ਲੱਗਾ ਗੋਬਿੰਦ ਦੀ ਕ਼ੁਰਬਾਨੀ, ਕਰਬਲੇ ਵਾਲੇ ਪਰੇ ਹਟਾਈਆ। ਸਤਿ ਦਵਾਰੇ ਖਵਾਉਣ ਲੱਗਾ ਮਹਿਮਾਨੀ, ਨਾਮ ਭੰਡਾਰਾ ਇਕ ਵਰਤਾਈਆ। ਚਾਰ ਜੁਗ ਦਾ ਝਗੜਾ ਮੇਟਣ ਲੱਗਾ ਦੀਵਾਨੀ, ਫ਼ੈਸਲਾ ਹੱਕ ਦੇਵੇ ਸੁਣਾਈਆ। ਜਨ ਭਗਤਾਂ ਦੀ ਆਤਮ ਰਹੇ ਨਾ ਕੋਇ ਬੇਗਾਨੀ, ਬੇਵਾ ਰੂਪ ਨਾ ਕੋਇ ਵਖਾਈਆ। ਲਹਿਣਾ ਦੇਣਾ ਚੁਕਾਵੇ ਸੁਤ ਭਾਨੀ, ਅਰਜਨ ਅਰਜ਼ ਇਕ ਸੁਣਾਈਆ। ਪੁਰਖ ਅਕਾਲ ਦੀਨ ਦਿਆਲ ਠਾਕਰ ਮੇਰੇ ਸਵਾਮੀ, ਸਮਾਂ ਦੇਣਾ ਬਦਲਾਈਆ। ਗੁਰਮੁਖਾਂ ਦੀ ਝੋਲੀ ਪਾਉਣੀ ਨੇਕਨਾਮੀ, ਨਿੱਕਿਆਂ ਤੋਂ ਵੱਡੇ ਦੇਣੇ ਬਣਾਈਆ। ਬੇਸ਼ਕ ਤੇਰੀ ਸ੍ਰਿਸ਼ਟੀ ਸਦਾ ਫ਼ਾਨੀ, ਲਾਸਾਨੀ ਤੇਰੀ ਮਿਹਰ ਨਜ਼ਰੀ ਆਈਆ। ਸਾਚਿਆਂ ਭਗਤਾਂ ਦੀ ਲੇਖੇ ਲਾਉਣੀ

ਲੋਕਮਾਤ ਜਵਾਨੀ, ਜਮਾਂ ਤੋਂ ਲੈਣਾ ਛੁਡਾਈਆ। ਨਾਤਾ ਜੋੜ ਕੇ ਸਾਂਝਾ ਬਾਹਮੀ, ਇਤਮੀਨਾਨ ਦੇਣਾ ਕਰਾਈਆ। ਤੇਰਾ ਭਗਤ ਪ੍ਰਭੂ ਕਿਸੇ ਦੀ ਕੱਟੇ ਨਾ ਕਦੇ ਗ਼ੁਲਾਮੀ, ਦੂਸਰ ਸੀਸ ਨਾ ਕੋਇ ਝੁਕਾਈਆ। ਤੂੰ ਪੁਰਖ ਅਕਾਲ ਧੁਰ ਦਾ ਅਨਾਮੀ, ਅਨਾਮ ਇਹਨਾਂ ਦੀ ਝੋਲੀ ਦੇਣਾ ਪਾਈਆ। ਬਿਨਾ ਗੁਰਸਿਖਾਂ ਸਤਿਗੁਰ ਦੀ ਸਾਰੇ ਕਰਦੇ ਬਦਨਾਮੀ, ਜੋ ਪੜ੍ਹ ਕੇ ਸੁਣ ਕੇ ਰਸਤਾ ਜਾਣ ਭੁਲਾਈਆ। ਓਹ ਗੁਰਮੁਖ ਨਹੀਂ ਗੁਰੂ ਘਰ ਦੇ ਹਰਾਮੀ, ਨਾਦੀ ਸੁਤ ਨਾ ਕੋਈ ਅਖਵਾਈਆ। ਭਾਵੇਂ ਪੰਡਤ ਹੋਵੇ ਭਾਵੇਂ ਹੋਵੇ ਗਿਆਨੀ, ਇਸ਼ਨਾਨੀ ਸਾਰ ਕੋਇ ਨਾ ਆਈਆ। ਭਾਵੇਂ ਧੋਤੀ ਬੰਨ੍ਹੇ ਤਹਿਮਤ ਭਾਵੇਂ ਪਾਵੇ ਪਜਾਮੀ, ਪੈਂਟ ਹੈਟ ਕੰਮ ਕਿਸੇ ਨਾ ਆਈਆ। ਤੂੰ ਮਾਲਕ ਖ਼ਾਲਕ ਸਭ ਦਾ ਅੰਤਰਜਾਮੀ, ਲੱਖ ਚੁਰਾਸੀ ਵੇਖੇਂ ਚਾਈਂ ਚਾਈਂਆ। ਕਲਜੁਗ ਅੰਤ ਅੰਧੇਰੀ ਸ਼ਾਮੀ, ਸ਼ਮਸ਼ਾਨ ਭੂਮੀ ਦਿਸੇ ਲੋਕਾਈਆ। ਤੂੰ ਪ੍ਰਭੂ ਭਗਤਾਂ ਨੂੰ ਮਿਲੇਂ ਨਾਲ ਆਸਾਨੀ, ਮਿਲ ਕੇ ਅਹਿਸਾਨ ਨਾ ਕੋਇ ਚੜ੍ਹਾਈਆ। ਕਿਉਂ ਇਹਨਾਂ ਗੋਬਿੰਦ ਪਿਛੇ ਦਿਤੀ ਕੁਰਬਾਨੀ, ਆਪ ਆਪਾ ਵਾਰ ਵਖਾਈਆ। ਸੇਵਾ ਕਰੀ ਮਹਾਨੀ, ਸੀਸ ਜਗਦੀਸ਼ ਭੇਟ ਕਰਾਈਆ। ਝੂਜੇ ਵਿਚ ਮੈਦਾਨੀ, ਮੁੱਦਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦੇਣਾ ਵਖਾਈਆ। ਮਾਘ ਕਹੇ ਦੁਨੀਦਾਰੋ ਮੈਂ ਕੋਈ ਕਰਦਾ ਨਹੀਂ ਮਖ਼ੌਲ, ਮਸਖ਼ਰਿਆਂ ਵਾਲਾ ਰੂਪ ਨਾ ਕੋਈ ਬਦਲਾਈਆ। ਗੋਬਿੰਦ ਵਾਲਾ ਪੂਰਾ ਹੋਇਆ ਕੌਲ, ਇਕ਼ਰਾਰਨਾਮਾ ਵੇਖ ਵਖਾਈਆ। ਪੁਰਖ ਅਕਾਲ ਨਿਰਗੁਣ ਜੋਤ ਪਰਗਟ ਹੋ ਕੇ ਉਪਰ ਧੌਲ, ਧਰਤ ਧਰਮ ਦੋਵੇਂ ਵੇਖ ਵਖਾਈਆ। ਸ੍ਰਿਸ਼ਟੀ ਰਹੀ ਡੋਲ, ਡਾਂਵਾਡੋਲ ਲੁਕਾਈਆ। ਮਮਤਾ ਦਾ ਪਿਆ ਘੋਲ, ਮਾਇਆ ਰਹੀ ਲੜਾਈਆ। ਰੰਗ ਚੜ੍ਹਿਆ ਨਾ ਕਿਸੇ ਕਾਇਆ ਚੋਲ, ਚੋਲੇ ਵਿਚੋਂ ਚੋਲੀ ਨਾ ਕੋਇ ਬਦਲਾਈਆ। ਸਭ ਦਾ ਨਿਕਲਣਵਾਲਾ ਪੋਲ, ਪੋਪਾਂ ਦੇ ਪੜਦੇ ਦਏ ਉਠਾਈਆ। ਕੋਈ ਗ੍ਰੰਥੀ ਪੰਥੀ ਮੁੱਲਾ ਸ਼ੇਖ਼ ਪੰਡਤ ਰਹਿਣ ਨਾ ਦੇਵੇ ਗੋਲ, ਗੋਲਕ ਖ਼ਾਲੀ ਦਏ ਕਰਾਈਆ। ਸ਼ਬਦੀ ਕਲਮਾ ਸ਼ਰਾਰਤਾਂ ਨੂੰ ਮਾਰੇ ਧੌਲ, ਧੱਕਾ ਧਮਾਕੇ ਵਾਲਾ ਲਗਾਈਆ। ਕੂੜੀ ਕਿਰਿਆ ਵਿਚ ਦੇਵੇ ਰੋਲ, ਰੋਲ ਨੰਬਰ ਸਭ ਦੇ ਦਏ ਭੁਲਾਈਆ। ਪ੍ਰੀਤੀ ਰਹਿਣ ਨਾ ਦੇਵੇ ਚੰਦ ਚਕੋਰ, ਜੋ ਮੱਸਿਆ ਵਾਲੀ ਰੈਣ ਦਏ ਦੁਹਾਈਆ। ਥੋੜਾ ਜਿਹਾ ਹਲੂਣਾ ਦੇਣਾ ਕੋਲ ਪਸ਼ੌਰ, ਪੇਸ਼ਾਵਰ ਪੇਸ਼ਤਰ ਦਏ ਸਮਝਾਈਆ। ਅੱਧੋ ਅੱਧ ਕਰ ਕੇ ਕਮਜ਼ੋਰ, ਇਹਦਾ ਲੇਖਾ ਅਗੇ ਦਏ ਦ੍ਰਿੜਾਈਆ। ਚਾਰ ਕੁੰਟ ਅੰਧੇਰਾ ਘਨਘੋਰ, ਸਾਚਾ ਚੰਦ ਨਾ ਕੋਇ ਚਮਕਾਈਆ। ਪ੍ਰਭ ਦੀ ਕਿਸੇ ਨਾਲ ਨਹੀਂ ਕੋਈ ਖੋਰ, ਕਰਮਾਂ ਦੀ ਦਏ ਸਜ਼ਾਈਆ। ਜਨ ਭਗਤਾਂ ਦੀ ਸਦਾ ਲੋੜ, ਜੁਗ ਜੁਗ ਵੇਖ ਵਖਾਈਆ। ਅੰਤਮ ਵੇਲੇ ਜਾਏ ਬਹੁੜ, ਧਰੂ ਪ੍ਰਹਿਲਾਦ ਰਿਹਾ ਸਮਝਾਈਆ। ਆਤਮ ਪਰਮਾਤਮ ਨਾਤਾ ਲਏ ਜੋੜ, ਜੋੜੀ ਆਪਣੇ ਨਾਲ ਬਣਾਈਆ। ਕੂੜੀ ਕਿਰਿਆ ਰਹਿਣ ਨਾ ਦੇਵੇ ਕੌੜ, ਮਿੱਠਾ ਰਸ ਅੰਮ੍ਰਿਤ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਮਾਘ ਕਹੇ ਮੈਂ ਕੁਛ ਦੱਸਣ ਵਾਲਾ ਕਹਾਣੀ, ਕਹਾਵਤ ਅਗਲੀ ਦਿਆਂ ਜਣਾਈਆ। ਡੂੰਘੀ ਧਾਰ ਦਾ ਉਬਲਣ ਲੱਗਾ ਪਾਣੀ, ਅਗਨੀ ਅੱਗ ਲਗਾਈਆ। ਖੇਲ ਹੋਣੀ ਘਮਸਾਣੀ, ਸੋਹਣਾ ਰੰਗ ਚੜ੍ਹਾਈਆ। ਚਾਰ ਕੁੰਟ ਬੇਆਰਾਮੀ, ਆਰਾਮਗਾਹ ਨਾ ਕੋਇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਮਾਘ ਕਹੇ ਮੈਂ ਵੇਖਣਾ ਖੇਲ ਰੋਜ਼ੇ ਸ਼ਬ, ਸ਼ਬਾਬੇ ਸ਼ਬੂਰ ਅਜ਼ੀਮੁਲ ਸ਼ਾਨ ਨਜ਼ਰੀ ਆਈਆ। ਮੁਹੰਮਦ ਹੁਜਰੇ ਹਬਾਬ ਕਿਹਾ ਹੱਬ, ਮਹਿਬੂਬ ਮਹਿਰਾਬ ਬੇਮਿਸਾਲ

ਨਜ਼ਰੀ ਆਈਆ। ਕ਼ਦਮੇ ਕ਼ਦੀਮ ਜਿਸ ਦਾ ਅਦਬ, ਜਲਵਾ ਜਲਾਲ ਜ਼ਾਹਿਰ ਜਹੂਰ ਜ਼ੱਰੇ ਜ਼ੱਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾਨਸ਼ੀਨ ਪੜਦਾ ਦਏ ਉਠਾਈਆ। ਮਾਘ ਕਹੇ ਕੁਛ ਹੁਕਮ ਦੇਵੇ ਰਾਮ, ਨਿਆਰਾ ਸਭ ਤੋਂ ਰਿਹਾ ਜਣਾਈਆ। ਜਿਸ ਖੇਲ ਕਰਨਾ ਤਮਾਮ, ਤਾਰਾ ਮੰਡਲ ਦਏ ਦੁਹਾਈਆ। ਕਲਜੁਗ ਕਰਨੀ ਕਰਨੀ ਨਾਕਾਮ, ਨਕਾਰਾ ਕੂੜ ਦੇਣਾ ਬਣਾਈਆ। ਸਭ ਦੇ ਉਤੇ ਲਾ ਕੇ ਅਲਜ਼ਾਮ, ਫਤਵਾ ਇਕੋ ਦੇਣਾ ਸਮਝਾਈਆ। ਤਸੀਂ ਭੁੱਲ ਗਏ ਪੈਗ਼ੰਬਰਾਂ ਦਾ ਪੈਗ਼ਾਮ, ਕ਼ਲਮੇ ਵਾਲੀ ਕ਼ਲਾਮ ਸਮਝ ਕਿਸੇ ਨਾ ਆਈਆ। ਅੰਤ ਹੋਣਾ ਪੈਣਾ ਬਦਨਾਮ, ਬਦੀ ਘਰ ਘਰ ਡੇਰਾ ਲਾਈਆ। ਰਾਏ ਧਰਮ ਦੇ ਬਣਨਾ ਪੈਣਾ ਗ਼ੁਲਾਮ, ਜ਼ੰਜੀਰ ਸਕੇ ਨਾ ਕੋਇ ਤੁੜਾਈਆ। ਅੰਤ ਅਖ਼ੀਰੀ ਭਾਵੇਂ ਵੁਜ਼ੂ ਕਰ ਲਓ ਭਾਵੇਂ ਇਸ਼ਨਾਨ, ਬੁਧੂ ਸਾਰੇ ਨਜ਼ਰੀ ਆਈਆ। ਰੋਣਾ ਪਏ ਵਿਚ ਬੀਆਬਾਨ, ਸਿਰ ਛਤਰ ਨਾ ਕੋਇ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਵਾਧਾਨ ਦਏ ਕਰਾਈਆ। ਛੱਬੀ ਪੋਹ ਕਹੇ ਪ੍ਰਭ ਰਹਿਣ ਨਹੀਂ ਦੇਣੀ ਪਗਡੰਡੀ, ਮਾਰਗ ਇਕੋ ਦਏ ਲਗਾਈਆ। ਸਤਿ ਧਰਮ ਦੀ ਪਾਵੇ ਕੋਈ ਨਾ ਵੰਡੀ, ਸਚ ਸਚ ਦਏ ਸਮਝਾਈਆ। ਮਨ ਵਾਸਨਾ ਰਹੇ ਨਾ ਕੋਇ ਪਖੰਡੀ, ਮਮਤਾ ਮੋਹ ਨਾ ਕੋਇ ਵਧਾਈਆ। ਭੇਵ ਖੁਲ੍ਹਾ ਕੇ ਚੰਦ ਨੌ ਚੰਦੀ, ਨਵ ਨੌ ਚਾਰ ਦਏ ਸਮਝਾਈਆ। ਵਾਸਨਾ ਰਹਿਣ ਨਾ ਦੇਵੇ ਗੰਦੀ, ਸੁਗੰਧੀ ਇਕੋ ਦਏ ਭਰਾਈਆ। ਦੀਨ ਮਜ਼੍ਹਬ ਦੀ ਤੋੜ ਕੇ ਪਾਬੰਦੀ, ਕਾਮਲ ਮੁਰਸ਼ਦ ਦਏ ਮਿਲਾਈਆ। ਨੇਤਰ ਨੈਣ ਅੱਖ ਰਹਿਣ ਨਾ ਦੇਵੇ ਅੰਧੀ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਪਰਮ ਪੁਰਖ ਪਰਮਾਤਮਾ ਆਦਿ ਜੁਗਾਦਿ ਜੁਗ ਚੌਕੜੀ ਬੜਾ ਢੰਗੀ, ਆਪਣਾ ਤਰੀਕਾ ਨਾ ਕਿਸੇ ਸਮਝਾਈਆ। ਗੋਬਿੰਦ ਬਣਾ ਦੇ ਇਕ ਭੁਯੰਗੀ, ਬਿਨਾ ਭੁਜਾਂ ਤੋਂ ਦਏ ਲੜਾਈਆ। ਸੂਰਬੀਰ ਬਲਵਾਨ ਬਣ ਕੇ ਜੰਗੀ, ਜੰਗ ਜਗਤ ਜਹਾਨ ਦਏ ਵਖਾਈਆ। ਅਗਲਾ ਸੰਮਤ ਕਹੇ ਮੈਂ ਹਿਲਾ ਦੇਣੇ ਫ਼ਰੰਗੀ, ਫ਼ਾਰ ਵਿਚ ਨਾ ਕੋਈ ਲਗਾਈਆ। ਧਾਰਾ ਰਹਿਣ ਨਹੀਂ ਦੇਣੀ ਦੋ ਰੰਗੀ, ਹੁਕਮ ਦੇਣਾ ਇਕੋ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਰਘੁਰਾਈਆ। ਮਾਘ ਕਹੇ ਮੈਨੂੰ ਨਜ਼ਰ ਆਵੇ ਬੇਨਜ਼ੀਰ, ਨੂਰ ਨੁਰਾਨਾ ਨੂਰ ਰੁਸ਼ਨਾਈਆ। ਜਿਸ ਦੀ ਵੇਖੀ ਨਹੀਂ ਕਿਸੇ ਤਸਵੀਰ, ਮਸੱਵਰ ਤਸੱਵਰ ਨਾ ਕੋਈ ਕਰਵਾਈਆ। ਚੋਟੀ ਚੜ੍ਹਿਆ ਨਹੀਂ ਕੋਈ ਅਖ਼ੀਰ, ਨਾਨਕ ਕਬੀਰ ਚਰਨਾਂ ਵਿਚ ਬਹਿ ਕੇ ਸ਼ੁਕਰ ਮਨਾਈਆ। ਓਸ ਦੀ ਸਭ ਤੋਂ ਵੱਖਰੀ ਨਿਰਾਲੀ ਤਦਬੀਰ, ਜੁਗਤੀ ਜੁਗਤ ਵਿਚ ਬਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪੈਗ਼ੰਬਰਾਂ ਦਾ ਪੈਗ਼ੰਬਰ ਪੀਰਾਂ ਦਾ ਪੀਰ, ਦਸਤਗੀਰਾਂ ਦਾ ਦਸਤਗੀਰ ਨਜ਼ਰੀ ਆਈਆ। ਜਿਸ ਦੀ ਤਿੱਖੀ ਧਾਰ ਪ੍ਰੇਮ ਪਿਆਰ ਵਾਲੀ ਸ਼ਮਸ਼ੀਰ, ਆਰ ਪਾਰ ਆਪਣਾ ਆਪ ਕਰਾਈਆ। ਓਹ ਖੇਲ ਕਰੇ ਗਹਿਰ ਗੰਭੀਰ, ਗੁਣੀ ਗਹੀਰ ਦਇਆ ਕਮਾਈਆ। ਜਿਸ ਦੀ ਦੋ ਜਹਾਨ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜਾਗੀਰ, ਜਗਹ ਬਜਗਹ ਨਜ਼ਰੀ ਆਈਆ। ਓਸ ਲੇਖਾ ਮੁਕੌਣਾ ਸ਼ਾਹ ਹਕੀਰ, ਸ੍ਰਿਸ਼ਟੀ ਦੀ ਕਰਨੀ ਨਵੀਂ ਤਾਅਮੀਰ, ਘਰ ਇਕੋ ਦੇਣਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਹੁਤਾ ਲੇਖਾ ਰਖ ਵਿਚ ਕਸ਼ਮੀਰ, ਕਿਸ਼ਨਾ ਸ਼ੁਕਲਾ ਦੋਵੇਂ ਪੱਖ ਦੇਣੇ ਉਠਾਈਆ। ਮਾਘ ਕਹੇ ਮੈਂ ਵੇਖਾਂ ਕੀ, ਕ਼ੀਮਤ ਕਹਿਣ ਕੋਇ ਨਾ ਪਾਈਆ। ਪੁਰਖ ਅਕਾਲ ਦੀਨ ਦਿਆਲ ਸਤਿਜੁਗ ਦੀ ਸਾਚੀ ਰੱਖਣ ਲੱਗਾ ਨੀਂਹ, ਨੀਹਾਂ ਦੇ ਹੇਠੋਂ ਬਾਲੇ ਗੋਬਿੰਦ ਲਏ ਉਠਾਈਆ। ਜਿਨ੍ਹਾਂ ਅੰਮ੍ਰਿਤ ਜਾਮ ਲਿਆ

ਪੀ, ਪਿਆਲੇ ਮਦਿਰ ਗਏ ਸੁਟਾਈਆ। ਕਿਸੇ ਨੇ ਗੋਬਿੰਦ ਦੀ ਸਮਝੀ ਨਹੀਂ ਇੱਕੀ ਵੀਹ, ਵੀਹ ਇੱਕੀ ਸਾਰ ਕਿਸੇ ਨਾ ਪਾਈਆ। ਪੁਰਖ ਅਕਾਲ ਦੀ ਜਾਣੀ ਨਹੀਂ ਕਿਸੇ ਲੀਹ, ਰਸਤਾ ਰਾਹ ਨਾ ਕੋਇ ਸਮਝਾਈਆ। ਲਾਲਚ ਦੇ ਕੇ ਪੁੱਤਰ ਧੀ, ਨਾਤਾ ਜਗਤ ਵਿਚ ਫਸਾਈਆ। ਬਿਨਾ ਰਵਦਾਸ ਕਿਸੇ ਪੁਕਾਰ ਨਹੀਂ ਕੀਤੀ ਸਾਢੇ ਤਿੰਨ ਹੱਥ ਸੀਂ, ਭੁੱਖਾ ਰਹਿ ਕੇ ਝੱਟ ਨਾ ਕੋਇ ਲੰਘਾਈਆ। ਜਨ ਭਗਤੋ ਤੁਹਾਡਾ ਨਵੇਂ ਜੁਗ ਦਾ ਬੀਜਣਾ ਬੀ, ਬੂਟਾ ਗੁਰਮੁਖ ਲੈਣਾ ਲਾਈਆ। ਤੁਹਾਨੂੰ ਏਥੇ ਓਥੇ ਦੋ ਜਹਾਨਾਂ ਕਰ ਕੇ ਫ਼੍ਰੀ, ਫ਼ੈਸਲਾ ਹੱਕ ਦਿਤਾ ਸੁਣਾਈਆ। ਤੁਹਾਡੀ ਕੋਈ ਰੁਤ ਨਹੀਂ ਆਉਂਦੀ ਜੁਮਾਂਦੀ ਉਲਸਾਨੀ ਰਬੀ, ਰਹਿਮਤ ਰਹਿਮ ਖ਼ੁਦਾਈਆ। ਜਿਹੜਾ ਗੁਰ ਅਵਤਾਰ ਪੈਗ਼ੰਬਰਾਂ ਦਾ ਬਣਿਆ ਕਭੀ, ਤੁਖ਼ਮ ਤਾਸੀਰ ਦੇਣੀ ਮਿਟਾਈਆ। ਪਰਵਰਦਿਗਾਰ ਸਾਂਝਾ ਯਾਰ ਨਬੀਆਂ ਦਾ ਨਬੀ, ਰਸੂਲਾਂ ਮਾਅਕ਼ੂਲ ਹੁਕਮ ਸੁਣਾਈਆ। ਜਿਸ ਦੇ ਹੁਕਮ ਅੰਦਰ ਦੀਨ ਦੁਨੀ ਬੱਧੀ, ਬਦਲਾ ਰਿਹਾ ਚੁਕਾਈਆ। ਨਾਨਕ ਗੋਬਿੰਦ ਇਕੋ ਜੋਤ ਜਗੀ, ਨੂਰੋ ਨੂਰ ਹੋਵੇ ਰੁਸ਼ਨਾਈਆ। ਕੂੜ ਕੁੜਿਆਰਾਂ ਸਿਰ ਉਤੇ ਚੁੱਕ ਕੇ ਪਾਪਾਂ ਦੀ ਡੱਗੀ, ਭੱਜਣਾ ਵਾਹੋ ਦਾਹੀਆ। ਕਿਸੇ ਨੂੰ ਰੋਟੀ ਗੁੱਲੀ ਖਾਣ ਨੂੰ ਨਹੀਂ ਲੱਭਣੀ ਅੱਧੀ, ਅਧਵਾਟੇ ਦੇਣਾ ਰੁਲਾਈਆ। ਜਨ ਭਗਤੋ ਜੁਗਾਂ ਪਿਛੋਂ ਇਹ ਸਮਾਂ ਆਉਂਦਾ ਕਦੀ ਕਦੀ, ਕ਼ਦੀਮ ਤੋਂ ਪ੍ਰਭ ਦੀ ਰੀਤੀ ਚਲੀ ਆਈਆ। ਕਿਸੇ ਨੂੰ ਇਸ਼ਾਰਾ ਦੇ ਦਿਤਾ ਨੂਹ ਨਦੀ, ਕਿਸੇ ਨੂੰ ਕ਼ਿਆਮਤ ਦਿਤੀ ਵਖਾਈਆ। ਕਿਸੇ ਨੂੰ ਪੈਗ਼ੰਬਰਾਂ ਵਾਲੀ ਦੇ ਕੇ ਗੱਦੀ, ਸਿਰ ਤੇ ਛਤਰ ਦਿਤਾ ਝੁਲਾਈਆ। ਕਿਸੇ ਤੋਂ ਤਾਣਾ ਉਣਾ ਕੇ ਵਿਚ ਖੱਡੀ, ਖਟਕਾ ਦਿਤਾ ਮੁਕਾਈਆ। ਜਨ ਭਗਤੋ ਇਹ ਪੁਰਖ ਅਕਾਲ ਦੀ ਪਹਿਲੀ ਸਦੀ, ਸਦਮੇ ਤੁਹਾਡੇ ਦਏ ਚੁਕਾਈਆ। ਜਿਨ੍ਹਾਂ ਦੀ ਪ੍ਰੀਤ ਇਕੋ ਨਾਲ ਲੱਗੀ, ਲਾਗੀ ਲਾਗਣ ਹੋਰ ਨਾ ਕੋਇ ਬਣਾਈਆ। ਤੁਹਾਡੀ ਇਕੋ ਅੱਖ ਨਾ ਕੋਈ ਸੱਜੀ ਤੇ ਨਾ ਕੋਈ ਖੱਬੀ, ਜਿਸ ਨੇਤਰ ਵਿਚੋਂ ਨੂਰ ਨਜ਼ਰੀ ਆਈਆ। ਤੁਹਾਡੇ ਅੰਦਰ ਇਕ ਨਿੱਕੀ ਜਿਹੀ ਡੱਬੀ, ਜੋ ਘਰ ਵਿਚ ਘਰ ਦਿਤਾ ਬਣਾਈਆ। ਉਸ ਵਿਚ ਤੁਹਾਡੀ ਵਸਤ ਅਮੋਲਕ ਦੱਬੀ, ਉਹ ਆਪੇ ਤੁਹਾਡੀ ਆਤਮਾ ਨੂੰ ਲੱਗੇ ਚੰਗੀ, ਮਨ ਦੀ ਵਾਸਨਾ ਨਾ ਕੋਇ ਵਧਾਈਆ। ਤੁਸਾਂ ਕਿਹੜਾ ਨਹਾਉਣ ਜਾਣਾ ਕਿਸੇ ਗੰਗੀ, ਜਮਨਾ ਸੁਰਸਤੀ ਗੋਦਾਵਰੀ ਤੁਹਾਡੇ ਚਰਨ ਚੁੰਮੇ ਚਾਈਂ ਚਾਈਂਆ। ਤੁਹਾਡਾ ਝਗੜਾ ਮੁਕ ਗਿਆ ਸੁਦੀ ਵਦੀ, ਇਕੋ ਰੁਤ ਕਾਇਆ ਬੁਤ ਦਏ ਵਖਾਈਆ। ਤੁਹਾਡੀ ਵਾਸਨਾ ਅੰਦਰੋਂ ਰਿਹਾ ਕੱਢੀ, ਦੁਰਗੰਧੀ ਦਿਤੀ ਤਜਾਈਆ। ਤੁਸਾਂ ਕਿਹੜੀ ਖਾਣੀ ਮੱਛੀ ਡੱਡੀ, ਡੰਡੌਤ ਇਕੋ ਦਿਤੀ ਸਮਝਾਈਆ। ਧ੍ਰਿਗ ਗੁਰਸਿਖ ਜੋ ਖਾਵੇ ਹੱਡੀ, ਇਹ ਗੋਬਿੰਦ ਗਿਆ ਸਮਝਾਈਆ। ਗੋਬਿੰਦ ਦੀ ਕਿਰਪਾਨ ਧਾਰ ਕਿਸੇ ਬੱਕਰੇ ਦੀ ਗਰਦਨ ਨਹੀਂ ਵੱਢੀ, ਪ੍ਰੇਮ ਰਤ ਨਾਲ ਖੰਡਾ ਦਿਤਾ ਰੰਗਾਈਆ। ਗੋਦਾਵਰੀ ਕੰਢੇ ਮਾਧੋ ਨਾਲ ਕੀਤੀ ਨਹੀਂ ਕੋਈ ਠੱਗੀ, ਬੰਦੇ ਦਾ ਲਹਿਣਾ ਝੋਲੀ ਪਾਈਆ। ਕਿਰਪਾਨ ਮਿਆਨ ਵਿਚੋਂ ਨਹੀਂ ਕੱਢੀ, ਨਾ ਬੱਕਰਿਆਂ ਕੋਇ ਝਟਕਾਈਆ। ਸੋਲਵੇਂ ਸਾਲ ਵਿਚ ਸਾਰੇ ਹੁਕਮ ਕਰ ਦੇਣੇ ਰੱਦੀ, ਨਵਾਂ ਲੇਖਾ ਦੇਣਾ ਬਣਾਈਆ। ਚਾਰ ਵਰਨ ਸਿੱਖੀ ਆਵੇ ਭੱਜੀ, ਨੌ ਖੰਡ ਪ੍ਰਿਥਮੀ ਨੇਤਰ ਨੈਣਾਂ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਮਾਘ ਕਹੇ ਸ਼ਬਦੀ ਗੋਬਿੰਦ ਕੁਛ ਦੱਸ, ਆਪਣਾ ਹੁਕਮ ਮਨਾਈਆ। ਪੁਰਖ ਅਕਾਲ ਪਿਆ ਹੱਸ, ਹਸਤੀ ਦਏ ਸਮਝਾਈਆ। ਚਾਰ ਜੁਗ ਜਿਸ ਦਾ ਗਾਉਂਦੇ ਆਏ ਜਸ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਓਸੇ ਦਾ ਢੋਲਾ ਗਾਈਆ। ਅੱਜ ਹੋਇਆ ਉਹ ਪ੍ਰਤਖ,

ਜੋ ਸਭ ਦਾ ਪਿਤਾ ਮਾਈਆ। ਉਹਦਾ ਜੈਕਾਰਾ ਨਾਅਰਾ ਇਕ ਅਲੱਖ, ਅਲਖ ਅਗੋਚਰ ਦਏ ਸਮਝਾਈਆ। ਸਚ ਸੁਚ ਦਾ ਖੋਲ੍ਹ ਕੇ ਹੱਟ, ਹਟਵਾਣੇ ਗੁਰਮੁਖ ਲਏ ਬਣਾਈਆ। ਦੂਈ ਦਵੈਤ ਦਾ ਮੇਟ ਕੇ ਫੱਟ, ਪੱਟੀ ਆਪਣਾ ਨਾਮ ਬੰਧਾਈਆ। ਸ਼ਬਦ ਅਗੰਮੀ ਲਾ ਕੇ ਸੱਟ, ਸੋਈ ਸੁਰਤੀ ਲਏ ਉਠਾਈਆ। ਤੂੰ ਮੇਰਾ ਮੈਂ ਤੇਰਾ ਭਗਤ ਭਗਵਾਨ ਇਕੋ ਢੋਲਾ ਲੈਣਾ ਰਟ, ਰੱਟਾ ਜਗਤ ਦੇਣਾ ਪਾਈਆ। ਜਨ ਭਗਤੋ ਥੋੜਾ ਜਿਹਾ ਸਮਾਂ ਹੋਰ ਲਓ ਕਟ, ਕੱਟੇ ਵੱਛੇ ਖਾਣ ਵਾਲਾ ਰਹਿਣ ਕੋਇ ਨਾ ਪਾਈਆ। ਸ਼ਬਦੀ ਡੋਰੀ ਸਭ ਨੂੰ ਪਾਵੇ ਨੱਥ, ਨਾਮ ਕਿੱਲੇ ਨਾਲ ਬੰਧਾਈਆ। ਜੁਗ ਚੌਕੜੀ ਚਲਾਵਣਹਾਰਾ ਰਥ, ਨਿਰਗੁਣ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਵੇਖ ਵਖਾਈਆ। ਸਤਿਗੁਰ ਸ਼ਬਦ ਕਹੇ ਮੈਂ ਹਭ ਕੁਛ ਵੇਖਿਆ, ਅਨਡਿਠ ਨਜ਼ਰੀ ਆਈਆ। ਪੁਰਖ ਅਕਾਲ ਲੈਣ ਆਇਆ ਪ੍ਰੀਖਿਆ, ਪ੍ਰਸ਼ਨ ਆਪਣਾ ਰਿਹਾ ਜਣਾਈਆ। ਚੌਥੇ ਜੁਗ ਅੰਤ ਕੋਈ ਨਾ ਸਮਝਿਆ ਬੀਸ ਇਕੀਸਿਆ, ਵੀਹ ਇੱਕੀ ਸਾਰ ਕਿਸੇ ਨਾ ਆਈਆ। ਸਤਿਗੁਰ ਨਾਮ ਬੁਧੀ ਵਿਚ ਘਸੀਟਿਆ, ਅਨੁਭਵ ਪੜਦਾ ਨਾ ਕੋਇ ਉਠਾਈਆ। ਅਗੇ ਵਿਚਾਰਾਂ ਦਾ ਸਮਾਂ ਬੀਤਿਆ, ਸਤਿਗੁਰ ਹੁਕਮ ਨਾ ਕੋਇ ਬਦਲਾਈਆ। ਕਿਸੇ ਨੂੰ ਪਤਾ ਨਹੀਂ ਕੀ ਫ਼ਰਮਾਨ ਕੀਤਾ ਗੋਬਿੰਦ ਬਹਿ ਕੇ ਵਿਚ ਅੰਗੀਠਿਆ, ਨੰਦੇੜ ਉਧੇੜ ਨਾ ਪੜਦਾ ਕੋਇ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗਹਿਰ ਗੰਭੀਰ ਖੇਲ ਖਿਲਾਈਆ। ਸਤਿਗੁਰ ਸ਼ਬਦ ਕਹੇ ਕੋਈ ਨਾ ਸਮਝੇ ਗੋਬਿੰਦ ਧਾਰ, ਵਿਦਵਾਨਾਂ ਵਿਦਿਆ ਵਿਚ ਦਿਤੀ ਰੁਲਾਈਆ। ਕਿਉਂ ਸ਼ਹੀਦ ਕਰਾਇਆ ਅਜੀਤ ਜੁਝਾਰ, ਸਿਰ ਧੜ ਵੰਡ ਵੰਡਾਈਆ। ਕਿਉਂ ਨੀਹਾਂ ਹੇਠ ਰਖ ਦਿਤੇ ਉਸਾਰ, ਇੱਟ ਇੱਟ ਨਾਲ ਜੁੜਾਈਆ। ਕਿਉਂ ਕਰ ਕੇ ਸਰਸਾ ਪਾਰ, ਸਰਦੀ ਸਰਦ ਵੇਖ ਵਖਾਈਆ। ਛੱਡ ਕੇ ਘਰਬਾਰ, ਨਾਤਾ ਮੋਹ ਜਗਤ ਤੁੜਾਈਆ। ਮਾਛੂਵਾੜੇ ਪੈਰ ਪਸਾਰ, ਨਿਗਾਹ ਨਿਗਾਹਬਾਨ ਵਿਚ ਟਿਕਾਈਆ। ਤੂੰ ਮੇਰਾ ਦਿਲਦਾਰ, ਦੂਜਾ ਰਿਹਾ ਨਾ ਕੋਇ ਪਿਆਰ, ਬੇਸ਼ੁਮਾਰ ਤੇਰਾ ਨੂਰ ਨਜ਼ਰੀ ਆਈਆ। ਅਗੋਂ ਹੱਸ ਕੇ ਕਿਹਾ ਅਕਾਲ, ਤੂੰ ਮੇਰਾ ਬੱਚਾ ਲਾਲ, ਕਲਜੁਗ ਅੰਤ ਹੋਣਾ ਦਲਾਲ, ਤੇਰੀ ਲੇਖੇ ਲਾਵਾਂ ਘਾਲ, ਘਾਇਲ ਹੋਵੇ ਸਰਬ ਲੋਕਾਈਆ। ਵੇਖ ਮੁਰੀਦਾਂ ਹਾਲ, ਖੇਲ ਹੋਵੇ ਕਮਾਲ, ਕਾਮਲ ਆਮਲ ਬਿਨਾ ਇਲਮੋਂ ਇਲਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਕੜਨਹਾਰਾ ਸੱਚਾ ਦਾਮਨ, ਦਾਮਨਗੀਰ ਮੇਲ ਮਿਲਾਈਆ। ਸ਼ਬਦ ਸਤਿਗੁਰ ਕਹੇ ਉਹ ਵੇਲਾ ਆ ਗਿਆ ਸ਼ਾਇਦ, ਸ਼ਦੀਦ ਨਜ਼ਰੀ ਆਈਆ। ਪੂਰਾ ਹੋਇਆ ਅਹਿਦ, ਔਹਦਾ ਬਖ਼ਸ਼ੇ ਬੇਪਰਵਾਹੀਆ। ਗੋਬਿੰਦ ਨੇ ਕਿਹੜੀ ਸਿਖਣੀ ਕਿਤੋਂ ਕਵਾਇਦ, ਮਾਸਟਰ ਟੀਚਰ ਉਸਤਾਦ ਨਾ ਕੋਇ ਬਣਾਈਆ। ਜਿਸ ਦਾ ਹੁਕਮ ਓਸੇ ਦਾ ਰਾਜ ਹੋਣਾ ਰਾਇਜ, ਰਈਅਤ ਇਕੋ ਲਏ ਬਣਾਈਆ। ਇਕੋ ਕਲਮਾ ਇਕੋ ਦੱਸੇ ਆਇਤ, ਇਕੋ ਨਾਮ ਸ਼ਬਦ ਸ਼ਨਵਾਈਆ। ਸਚ ਕਰਨਹਾਰ ਹਮਾਇਤ, ਹਮਸਾਜਣ ਦਇਆ ਕਮਾਈਆ। ਮੁਹੱਬਤ ਕਰਨਹਾਰ ਅਨਾਇਤ, ਦਇਆਵਾਨ ਅਖਵਾਈਆ। ਸਾਚੇ ਘਰ ਦੱਸੇ ਰਹਾਇਸ਼, ਮੁਕਾਮ ਇਕੋ ਇਕ ਜਣਾਈਆ। ਜਿਸ ਦੀ ਕਿਸੇ ਨੇ ਕੀਤੀ ਨਹੀਂ ਪੈਮਾਇਸ਼, ਪੈਮਾਨਾ ਵੰਡ ਨਾ ਕੋਇ ਵੰਡਾਈਆ। ਸੋ ਕਲਜੁਗ ਅੰਤਮ ਗੋਬਿੰਦ ਪੂਰੀ ਕਰਨ ਆਇਆ ਖ਼ਾਹਿਸ਼, ਖ਼ਸੂਸੀਅਤ ਵੇਖ ਜਗਤ ਲੋਕਾਈਆ। ਜਿਸ ਦੀ ਕਰ ਨਾ ਸਕੇ ਕੋਇ ਅਜ਼ਮਾਇਸ਼, ਸਮਝ ਚਲੇ ਨਾ ਕੋਇ ਚਤੁਰਾਈਆ। ਸੋ ਦੇਵਣਹਾਰਾ ਸਚ ਹਦਾਇਤ, ਹੁਕਮ ਇਕੋ ਇਕ ਮਨਾਈਆ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਿਬੂਬ ਬੇਪਰਵਾਹੀਆ। ਮਾਘ ਕਹੇ ਮੈਂ ਮੰਗਾਂ ਇਕੋ ਮਦਦ, ਜਨ ਭਗਤਾਂ ਹੋਈਂ ਸਹਾਈਆ। ਕੂੜੀ ਕਿਰਿਆ ਮੇਟ ਤਸ਼ੱਦਦ, ਮਮਤਾ ਮੋਹ ਚੁਕਾਈਆ। ਕੋਟਾਂ ਵਿਚੋਂ ਥੋੜੇ ਗਿਣਤੀ ਅਦਦ, ਲੱਖ ਕਰੋੜ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾਲ ਹੋ ਸਹਾਈਆ। ਕਿਰਪਾਲ ਕਹੇ ਮੈਂ ਕਰਮ ਕਮਾਵਾਂਗਾ। ਜਨਮ ਜਨਮ ਦਾ ਲੇਖ ਚੁਕਾਵਾਂਗਾ। ਭਾਂਡਾ ਭਰਮ ਭੌ ਭਨਾਵਾਂਗਾ। ਸਾਚਾ ਧਰਮ ਇਕ ਸਮਝਾਵਾਂਗਾ। ਝਗੜਾ ਮੇਟ ਕੇ ਵਰਨ ਬਰਨ, ਜਾਤ ਪਾਤ ਡੇਰਾ ਢਾਵਾਂਗਾ। ਮਾਲਕ ਹੋ ਕੇ ਤਰਨੀ ਤਰਨ, ਪਾਰ ਕਿਨਾਰਾ ਇਕ ਵਖਾਵਾਂਗਾ। ਧੁਰ ਦੀ ਦੱਸ ਕੇ ਸਾਚੀ ਸਰਨ, ਸਰਨਗਤ ਇਕ ਵਡਿਆਵਾਂਗਾ। ਸਾਚੇ ਪੌੜੇ ਦੱਸਾਂ ਚੜ੍ਹਨ, ਬਿਨ ਡੰਡਿਉਂ ਆਪ ਉਠਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਗ੍ਰਹਿ ਮੰਦਰ ਹੱਟ ਖੁਲ੍ਹਾਵਾਂਗਾ। ਗ੍ਰਹਿ ਮੰਦਰ ਹਟ ਖੁਲ੍ਹਾਵੇਗਾ। ਸਮਰਥ ਪੁਰਖ ਪੜਦਾ ਲਾਹਵੇਗਾ। ਮਹਿੰਮਾ ਅਕਥ ਕਥ ਜਣਾਵੇਗਾ। ਭਗਤ ਭਗਵਾਨ ਦਾ ਇਕੋ ਜਸ, ਦੂਜੀ ਵੰਡ ਨਾ ਕੋਇ ਵੰਡਾਵੇਗਾ। ਅੰਮ੍ਰਿਤ ਆਤਮ ਮਿਲੇ ਰਸ, ਨਿਝਰ ਝਿਰਨਾ ਆਪ ਝਿਰਾਵੇਗਾ। ਨਿਜ ਖੋਲ੍ਹ ਕੇ ਅੱਖ, ਪਰਤੱਖ ਦਰਸ ਵਖਾਵੇਗਾ। ਪੰਜ ਵਿਕਾਰੇ ਕਰ ਕੇ ਸਖ, ਕਾਮ ਕਰੋਧ ਲੋਭ ਮੋਹ ਹੰਕਾਰ ਮਿਟਾਵੇਗਾ। ਆਤਮ ਸੇਜ ਸੁਹੰਜਣੀ ਪਟ, ਪਤਿਪਰਮੇਸ਼ਵਰ ਆਪ ਹੰਢਾਵੇਗਾ। ਗ੍ਰਹਿ ਦੇ ਕੇ ਦਰਸ਼ਨ ਖਟ, ਖਟੀਆ ਸੇਜਾ ਆਪ ਸੁਹਾਵੇਗਾ। ਜਨ ਭਗਤੋ ਤੁਹਾਨੂੰ ਕਰਨਾ ਪਏ ਕੋਈ ਨਾ ਤਪ, ਤਪਦੇ ਹਿਰਦੇ ਸ਼ਾਂਤ ਕਰਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਵੇਗਾ। ਸਿਰ ਇਕੋ ਹੱਥ ਰਖਾਵਾਂਗਾ। ਸਤਿ ਸਚ ਮੇਲ ਮਿਲਾਵਾਂਗਾ। ਰਤੀ ਰੰਗ ਰੱਤ ਰੰਗਾਵਾਂਗਾ। ਧੁਰ ਦੀ ਦੇ ਕੇ ਸਾਚੀ ਮਤ, ਗੁਰਮਤ ਆਪ ਦ੍ਰਿੜਾਵਾਂਗਾ। ਘਰ ਸਵਾਮੀ ਮਿਲ ਕੇ ਕਮਲਾਪਤ, ਪਤਿਪਰਮੇਸ਼ਵਰ ਦਰਸ ਵਖਾਵਾਂਗਾ। ਬਿਨ ਰਸਨਾ ਜਿਹਵਾ ਗਾ ਕੇ ਜਸ, ਜਸ ਵੇਦ ਪੁਰਾਨਾਂ ਸਿਫ਼ਤ ਸਾਲਾਹ ਪੰਧ ਮੁਕਾਵਾਂਗਾ। ਕਾਇਆ ਖੇੜਾ ਹੋਣ ਨਾ ਦੇਵੇ ਭੱਠ, ਭਠਿਆਲਾ ਅਗਨ ਨਾ ਕੋਇ ਲਗਾਵਾਂਗਾ। ਸਤਿਗਰੁ ਸ਼ਬਦ ਅਗੰਮਾ ਜੱਟ, ਲਹਿਣਾ ਧੰਨੇ ਵਾਲਾ ਫੜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੀਮ ਅਜ਼ੀਮ ਧਾਮ ਜਣਾਵਾਂਗਾ। ਮਾਘ ਕਹੇ ਮੈਂ ਕੱਢਾਂ ਇਕੋ ਹਾੜਾ, ਬੇਨੰਤੀ ਸਚ ਸੁਣਾਈਆ। ਗੋਬਿੰਦ ਤੇਰਾ ਲੇਖਾ ਮਾਛੂਵਾੜਾ, ਵਿਛੜਿਆਂ ਜੋੜ ਜੁੜਾਈਆ। ਨਿਰਗੁਣ ਬਣ ਕੇ ਧੁਰ ਦਾ ਲਾੜਾ, ਨਿਰਵੈਰ ਵੇਖ ਵਖਾਈਆ। ਸਾਚੀਆਂ ਸਖ਼ੀਆਂ ਵੇਖ ਅਖਾੜਾ, ਗੁਰਮੁਖ ਨੱਚਣ ਚਾਈਂ ਚਾਈਂਆ। ਤੇਰਾ ਸੋਹਣਾ ਲੱਗੇ ਨੌ ਉਂਗਲ ਦਾ ਦਾੜ੍ਹਾ, ਰੂਪ ਅਨੂਪ ਰਿਹਾ ਬਦਲਾਈਆ। ਕੁਛ ਲੇਖਾ ਬਾਕੀ ਨਜ਼ਰ ਆਇਆ ਦਾਰਾ, ਚਿੱਲਾ ਕਮਾਨ ਦਏ ਗਵਾਹੀਆ। ਓਸ ਦਾ ਅਗਲੇ ਸਾਲ ਕਾਬੁਲ ਵਿਚ ਦੇਣਾ ਇਸ਼ਾਰਾ, ਔਰੰਗੇ ਦਾ ਬੇਟਾ ਨੰਗਾ ਹੋ ਕੇ ਨਜ਼ਰੀ ਆਈਆ। ਇਕ ਦੂਜੇ ਦਾ ਮੱਲਣਾ ਪਏ ਦਵਾਰਾ, ਸਾਂਝਾ ਸੰਗ ਨਿਭਾਈਆ। ਜਿਸ ਦਾ ਮਜ਼ਮੂਨ ਛਪਣਾ ਨਹੀਂ ਵਿਚ ਅਖ਼ਬਾਰਾ, ਬੇਖ਼ਬਰਾਂ ਖ਼ਬਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਜਣਾਈਆ। ਛੱਬੀ ਪੋਹ ਕਹੇ ਮੈਨੂੰ ਪੈਂਦਾ ਹੋਰ ਭੁਲੇਖਾ, ਭਰਮ ਵਿਚ ਭਰਮਾਈਆ। ਚੜ੍ਹਦੀ ਦਿਸ਼ਾ ਵਾਲਾ ਲੇਖਾ, ਲਿਖਤ ਰਿਹਾ ਸਮਝਾਈਆ। ਪਿਛਲਾ ਚੁਕਣਾ ਠੇਕਾ, ਠੋਕਰ ਨਾਲ ਹਟਾਈਆ। ਪੰਜਾਂ ਮੁਲਕਾਂ ਹੋਣਾ ਏਕਾ, ਜੈਪਨ ਵਿਚ ਕਰੇ ਕੁੜਮਾਈਆ। ਭੁੱਖਿਆਂ ਭਰਨਾ ਮੂਲ ਨਾ ਪੇਟਾ, ਪਿਟੇ ਸਰਬ ਲੋਕਾਈਆ। ਇਕ ਪਰਧਾਨ ਦਾ ਮਰਨਾ ਬੇਟਾ,

ਜੋ ਕਲਜੁਗ ਕਲਾ ਦਏ ਵਰਤਾਈਆ। ਫੇਰ ਸਭ ਨੂੰ ਔਣਾ ਚੇਤਾ, ਕੌਣ ਜੜ੍ਹ ਰਿਹਾ ਉਖੜਾਈਆ। ਸ਼ਾਹ ਸੁਲਤਾਨਾਂ ਲੈ ਕੇ ਭੱਜਣਾ ਭੇਟਾ, ਦਮਾਂ ਦਮੜਿਆਂ ਦੀ ਲੋੜ ਨਾ ਕੋਇ ਵਖਾਈਆ। ਸ਼ਬਦ ਗੁਰੂ ਨੇ ਮਾਰਨਾ ਐਸਾ ਪੇਚਾ, ਪੱਛਮ ਦੱਖਣ ਸਾਰੇ ਲੈਣੇ ਬੰਨ੍ਹਾਈਆ। ਜਗਤ ਰੀਤੀ ਦਾ ਛੁਡਾ ਦੇਣਾ ਪੇਸ਼ਾ, ਪਿਛੋਂ ਹੌਲੀ ਹੌਲੀ ਸਾਰੇ ਇਹੋ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੁਕਮ ਸੁਣਾਈਆ। ਮਾਘ ਕਹੇ ਅਗਲਾ ਸਾਲ ਚੜ੍ਹਨ ਵਾਲਾ ਮਨਹੂਸ, ਮੁਸ਼ਕਲ ਮੁਸ਼ਕਲ ਨਜ਼ਰੀ ਆਈਆ। ਕੁਛ ਧੱਕਾ ਲੱਗਣਾ ਰੂਸ, ਰੁਸਤਮ ਸਾਰੇ ਲੈਣੇ ਉਠਾਈਆ। ਇਸ਼ਾਰਾ ਦੇ ਕੇ ਮਨ ਨੂੰ ਵਿਚ ਕਲਬੂਤ, ਕਲਮੇ ਦੇਣੇ ਭੁਲਾਈਆ। ਦੀਨ ਦੁਨੀ ਨੂੰ ਕਰ ਕੇ ਨੇਸਤੋ ਨਾਬੂਦ, ਨਵਾਂ ਜੁਗ ਦੇਣਾ ਲਗਾਈਆ। ਏਸ ਦਾ ਸ਼ਬਦ ਗੋਬਿੰਦ ਆਪੇ ਦਏ ਸਬੂਤ, ਸ਼ਹਾਦਤ ਦੀ ਲੋੜ ਨਾ ਕੋਇ ਵਖਾਈਆ। ਜਿਧਰ ਵੇਖੋ ਉਧਰ ਮੌਜੂਦ, ਮੁਫ਼ਲਿਸਾਂ ਦੇ ਅੰਦਰ ਵੜ ਕੇ ਆਪਣਾ ਆਸਣ ਲਾਈਆ। ਜਨ ਭਗਤੋ ਤੁਹਾਨੂੰ ਸਦਾ ਰਖੇ ਮਹਿਫ਼ੂਜ਼, ਮਿਹਰ ਨਜ਼ਰ ਇਕ ਉਠਾਈਆ। ਲੱਖ ਚੁਰਾਸੀ ਜੀਵ ਜੰਤ ਕਰੇ ਕਲਾਬੂਸ, ਹੱਥ ਹੱਥ ਨਾਲ ਬੰਧਾਈਆ। ਪੁਰਖ ਅਕਾਲ ਦਾ ਸਭ ਤੋਂ ਵੱਖਰਾ ਨਿਰਾਲਾ ਦੂਤ, ਜੋ ਦੋ ਜਹਾਨਾਂ ਭੱਜੇ ਥਾਉਂ ਥਾਈਂਆ। ਚਾਰ ਕੁੰਟ ਪਿਆਰ ਵਿਚ ਪਾਵੇ ਫੂਟ, ਫੁਟਕਲ ਵਿਚ ਲੋਕਾਈਆ। ਜਿਹੜੇ ਮਸੀਹ ਦੇ ਸੀਉਂਦੇ ਬੂਟ, ਬਟਨ ਉਨ੍ਹਾਂ ਦੇ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖ਼ਾਲਕ ਖ਼ਲਕ ਵੇਖ ਵਖਾਈਆ। ਮਾਘ ਕਹੇ ਮੈਂ ਵੀ ਲੱਗਾ ਸਭ ਦੇ ਪਿਛੇ, ਹੌਲੀ ਹੌਲੀ ਕ਼ਦਮ ਉਠਾਈਆ। ਜਿੰਨਾਂ ਚਿਰ ਕੂੜੀ ਕਿਰਿਆ ਦਾ ਕੂੜ ਨਾ ਛਿਪੇ, ਛਿਆਨਵੇਂ ਕਰੋੜ ਰਹੇ ਕੁਰਲਾਈਆ। ਪੁਰਖ ਅਕਾਲ ਇਕੋ ਨਾ ਦਿਸੇ, ਦਹਿ ਦਿਸ਼ਾ ਨਜ਼ਰੀ ਆਈਆ। ਭਗਤਾਂ ਦੀ ਪੂਰੀ ਹੋਵੇ ਨਾ ਇੱਛੇ, ਇੱਛਿਆ ਜਗਤ ਚੁਕਾਈਆ। ਨਾਮ ਭੰਡਾਰ ਦੇਵੇ ਨਾ ਹਿੱਸੇ, ਵਸਤ ਅਮੋਲਕ ਇਕ ਵਰਤਾਈਆ। ਗ਼ਰੀਬ ਨਿਮਾਣਿਆਂ ਨਾ ਚੁੱਕੇ ਪਿੱਠੇ, ਭੁੱਖੇ ਨੰਗਿਆਂ ਨਾ ਗਲੇ ਲਗਾਈਆ। ਮਾਇਆ ਰਾਣੀ ਨਾ ਰੋ ਰੋ ਪਿੱਟੇ, ਮਮਤਾ ਹੋਏ ਹਲਕਾਈਆ। ਆਪਣੇ ਹੁਕਮ ਦੇ ਅੰਤ ਅਖ਼ੀਰੀ ਨਾ ਕੱਢੇ ਸਿੱਟੇ, ਸਿੱਟਾ ਜਗਤ ਨਾਲ ਲਗਾਈਆ। ਪੱਥਰਾਂ ਨਾਲ ਨਾ ਲੜਾਵੇ ਇੱਟੇ, ਇੱਟ ਨਾਲ ਇੱਟ ਨਾ ਖੜਕਾਈਆ। ਜਨ ਭਗਤਾਂ ਦੇ ਪਾਪ ਦੁਰਮਤ ਮੈਲ ਧੋ ਅੰਦਰ ਨਾ ਕਰੇ ਚਿੱਟੇ, ਚਿੱਟੀ ਧਾਰ ਵਿਚ ਸਮਾਈਆ। ਇਕੋ ਰੰਗ ਰੰਗੇ ਵੱਡੇ ਨਿੱਕੇ, ਬਿਰਧ ਬਾਲ ਨਾ ਕੋਇ ਵਖਾਈਆ। ਦੀਨ ਦੁਨੀ ਦੇ ਬਦਲੇ ਸਿੱਕੇ, ਸਿੱਕਮ ਵਿਚ ਰੌਲਾ ਦੇਵੇ ਪਾਈਆ। ਖੇਲ ਵੇਖੇ ਨੱਕ ਫੀਨੇ ਨਿੱਕੇ, ਫਿੱਕੇ ਸਾਰੇ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੀ ਸੱਲ ਲਾਵੇ ਹਿੱਕੇ, ਹਿਕਮਤ ਆਪਣੀ ਨਾ ਕਿਸੇ ਜਣਾਈਆ। ਮਾਘ ਕਹੇ ਸਚ ਪ੍ਰਭੂ ਸਭ ਤੋਂ ਵੱਖਰਾ ਹਕੀਮ, ਹੁਕਮ ਵਾਲਾ ਨਜ਼ਰੀ ਆਈਆ। ਜਿਹੜਾ ਆਪਣੇ ਨਾਮ ਦੀ ਦੁਆ ਵਿਚ ਕਰਦਾ ਰਿਹਾ ਤਰਮੀਮ, ਰਾਮ ਅੱਲਾ ਵਾਹਿਗੁਰੂ ਅੱਖਰ ਦਿਤੇ ਪੜ੍ਹਾਈਆ। ਜਿਸ ਵੇਲੇ ਜਲਵਾ ਨੂਰ ਦੱਸੇ ਸੀਨ, ਫੇਰ ਸਾਰੇ ਇਕੋ ਰਹੇ ਗਾਈਆ। ਭਰੋਸੇ ਵਿਚ ਦੇ ਯਕੀਨ, ਕਲਮੇ ਦਿਤੇ ਸਮਝਾਈਆ। ਅੱਲਾ ਰਾਣੀ ਨਹੀਂ ਕੋਈ ਮਦੀਨ, ਮੁੱਦਾ ਇਕੋ ਦਿਤਾ ਸਮਝਾਈਆ। ਪੈਗ਼ੰਬਰ ਕਹਿਣ ਆਫ਼ਰੀਨ, ਵਾਹਵਾ ਤੇਰੀ ਬੇਪਰਵਾਹੀਆ। ਨਾਨਕ ਗੋਬਿੰਦ ਕੀਤਾ ਤਸਲੀਮ, ਪੁਰਖ ਅਕਾਲ ਇਕੋ ਸ਼ਹਿਨਸ਼ਾਹੀਆ। ਜਿਸ ਦੀ ਕਲਜੁਗ ਅੰਤ ਹੋਣੀ ਵੱਖਰੀ ਤਾਲੀਮ, ਕੁਨਬੇ ਗੁਰਮੁਖ ਲੈਣੇ ਬਣਾਈਆ। ਮਕਤਬ ਜਣਾ ਕੇ ਇਕ ਅਜ਼ੀਮ, ਆਲਾ ਅਦਨਿਆਂ ਕਰੇ ਪੜ੍ਹਾਈਆ। ਸਚ ਸਕੂਲ

ਵਿਚ ਰਹੇ ਨਾ ਕੋਇ ਗ਼ਮਗੀਨ, ਭੁੱਖਿਆਂ ਨੰਗਿਆਂ ਇਕੋ ਰੰਗ ਰੰਗਾਈਆ। ਕਿਸੇ ਨੂੰ ਕਦੇ ਨਾ ਕਰੇ ਬੇਦੀਨ, ਵੇਦ ਸ਼ਾਸਤਰਾਂ ਤੋਂ ਬਾਹਰ ਆਪਣੀ ਦੱਸੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਕਰਨੀ ਕਹੇ ਮੈਂ ਵੇਖਿਆ ਪ੍ਰਭੂ ਕਰਤਾ, ਕਰਤਾਰ ਨਿਰੰਕਾਰ ਪਰਵਰਦਿਗਾਰ ਨਜ਼ਰੀ ਆਈਆ। ਨਾ ਕਦੇ ਜੰਮਦਾ ਤੇ ਨਾ ਕਦੇ ਮਰਦਾ, ਮਦਦ ਵਾਲੀ ਮੰਗ ਨਾ ਕੋਇ ਮੰਗਾਈਆ। ਨਾ ਕਦੇ ਜਿੱਤਦਾ ਤੇ ਨਾ ਕਦੇ ਹਰਦਾ, ਹਾਰ ਜਿੱਤ ਨਾ ਕੋਇ ਵਖਾਈਆ। ਉਹ ਮਾਲਕ ਘਰ ਘਰ ਦਾ, ਗ੍ਰਹਿ ਗ੍ਰਹਿ ਡੇਰਾ ਲਾਈਆ। ਜੁਗ ਚੌਕੜੀ ਪਿਛੋਂ ਗੁਰਮੁਖ ਵਿਰਲਾ ਉਹਨੂੰ ਵਰਦਾ, ਵਰ ਵਰਿਆਮ ਹੋ ਕੇ ਆਪਣਾ ਆਪ ਮਿਲਾਈਆ। ਇਹ ਖੇਲ ਅਗੰਮਾ ਹਰਿ ਦਾ, ਜੋ ਹਿਰਦੇ ਵਿਚੋਂ ਹਿਰਦਾ ਦਏ ਬਦਲਾਈਆ। ਇਸ਼ਨਾਨ ਕਰਾ ਕੇ ਸਾਚੇ ਸਰ ਦਾ, ਸਰੋਵਰ ਇਕੋ ਦਏ ਵਖਾਈਆ। ਜਿਥੇ ਕਾਗ ਹੰਸ ਬਣਦਾ, ਬਗ ਬਪੜੇ ਹੋਏ ਸਫ਼ਾਈਆ। ਮੰਜ਼ਲ ਇਕੋ ਚੜ੍ਹਦਾ, ਕ਼ਦਮ ਕ਼ਦਮ ਨਾ ਕੋਇ ਬਦਲਾਈਆ। ਤੂੰ ਮੇਰਾ ਤੇਰਾ ਤੇਰਾ ਸੋਹੰ ਢੋਲਾ ਪੜ੍ਹਦਾ, ਢੋਲਕ ਛੈਣਾ ਨਾ ਕੋਇ ਖੜਕਾਈਆ। ਨਿਤ ਨਵਿਤ ਨਿਜ ਨੇਤਰ ਦਰਸ ਪ੍ਰਭੂ ਦਾ ਕਰਦਾ, ਜੋਤੀ ਜੋਤ ਜੋਤ ਰੁਸ਼ਨਾਈਆ। ਬਿਨਾ ਹੱਥਾਂ ਦੇ ਬੰਦਨਾ ਕਰਦਾ, ਬਿਨਾ ਸੀਸ ਦੇ ਸੀਸ ਝੁਕਾਈਆ। ਬਦੋਬਦੀ ਜੋਤੀ ਜੋਤ ਵਿਚ ਵੜਦਾ, ਆਪ ਆਪਣਾ ਆਪ ਮਿਟਾਈਆ। ਜਨ ਲੇਖਾ ਚੁਕਿਆ ਭੈ ਡਰ ਦਾ, ਭਿਆਨਕ ਵਿਚ ਭਾਵੀ ਨਾ ਕੋਇ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਵਾਮੀ ਮੇਲ ਮਿਲਾਈਆ। ਮਾਘ ਕਹੇ ਜਨ ਭਗਤੋ ਕੀ ਤੁਸੀਂ ਚਾਹੁੰਦੇ ਸਵਾਮੀ ਮਿਲਾਪ ? ਅੱਠੇ ਪਹਿਰ ਵਿਛੜ ਕਦੇ ਨਾ ਜਾਈਆ। ਤੁਹਾਨੂੰ ਪੁਛੇ ਆਪਣਾ ਆਪ, ਆਪਣੇ ਵਿਚੋਂ ਨਜ਼ਰੀ ਆਈਆ। ਤੁਹਾਡੇ ਅੰਦਰੋਂ ਪਰਗਟ ਹੋਵੇ ਉਹ ਜਾਪ, ਜਿਸ ਦਾ ਸ਼ਾਸਤਰ ਸਿਮਰਤ ਵੇਦ ਪੁਰਾਨ ਰਾਗ ਰਹੇ ਗਾਈਆ। ਨਾ ਕੋਈ ਜਨਮ ਕਰਮ ਨਾ ਰਹੇ ਪਾਪ, ਦੁਰਮਤ ਮੈਲ ਦਏ ਧੁਆਈਆ। ਆਤਮ ਪਰਮਾਤਮ ਬਣ ਜਾਏ ਸਾਕ, ਸੱਜਣ ਇਕੋ ਵੇਖ ਵਖਾਈਆ। ਇਹ ਵੀ ਸਤਿਗੁਰ ਦੀ ਕਿਰਪਾ ਨਾਲ ਹੋਵੇ ਇਤਫ਼ਾਕ, ਬਿਨਾ ਕਿਰਪਾ ਮਿਲਣ ਕੋਇ ਨਾ ਪਾਈਆ। ਕਿਉਂ ਉਹ ਮਨ ਵੱਡਾ ਸੂਰਬੀਰ ਚਲਾਕ, ਰਿੱਧੀਆਂ ਸਿੱਧੀਆਂ ਵਿਚ ਲਏ ਭਰਮਾਈਆ। ਮੋਹਣੀ ਰੂਪ ਬਣ ਕੇ ਕਿਸੇ ਨੂੰ ਰਹਿਣ ਨਾ ਦੇਵੇ ਪਾਕ, ਸਾਧ ਸੰਤ ਰਿਖੀ ਮੁਨੀ ਕਾਮ ਵਿਚ ਹਲਕਾਈਆ। ਬਦੋਬਦੀ ਚੁੱਕ ਕੇ ਆਪਣੀ ਢਾਕ, ਮੁਖ ਘੂੰਗਟ ਦਏ ਉਠਾਈਆ। ਬਾਹਰ ਦਾ ਦੇ ਸਵਾਦ, ਰਾਜੇ ਰਾਣੇ ਦਏ ਜਣਾਈਆ। ਨਵਾਬਾਂ ਦਾ ਦੇ ਕੇ ਖ਼ਿਤਾਬ, ਚਕਲਿਆਂ ਵਿਚ ਭਵਾਈਆ। ਵੇਸਵਾ ਦਾ ਬਣਾ ਅਹਿਬਾਬ, ਮਿਤਰਾਂ ਵਿਚ ਵਡਿਆਈਆ। ਸੀਖਾਂ ਤੇ ਭੁੰਨ ਕਬਾਬ, ਕਾਅਬੇ ਨੂੰ ਦਏ ਭੁਲਾਈਆ। ਅੰਤ ਅਖ਼ੀਰੀ ਸਭ ਨੂੰ ਕੋਰਾ ਜਵਾਬ, ਮੁਕਾਮੇ ਹੱਕ ਨਾ ਕੋਇ ਪਹੁੰਚਾਈਆ। ਮਾਨਸ ਜਨਮ ਦੀ ਲੇਖੇ ਲੱਗੀ ਨਾ ਸਲਾਮ ਅਦਾਬ, ਅਲੈਕਮ ਕਹਿ ਕੇ ਐਵੇਂ ਝਟ ਲੰਘਾਈਆ। ਬਿਨਾ ਮੁਰਸ਼ਦ ਤੋਂ ਕੋਈ ਨਾ ਧੋਵੇ ਦਾਗ਼, ਦੁਰਮਤ ਮੈਲ ਸਾਫ ਨਾ ਕੋਇ ਕਰਾਈਆ। ਘਰ ਘਰ ਤੇਲ ਬੱਤੀ ਦੇ ਜਗਦੇ ਵੇਖੋ ਚਰਾਗ਼, ਬਿਨਾ ਸਤਿਗੁਰ ਤੋਂ ਆਤਮ ਜੋਤ ਨਾ ਕੋਇ ਰੁਸ਼ਨਾਈਆ। ਜੰਗਲਾਂ ਵਿਚ ਗਿਆਂ ਨਹੀਂ ਆਉਂਦਾ ਵੈਰਾਗ, ਬੰਸ ਛੱਡਿਆਂ ਨਹੀਂ ਹੁੰਦਾ ਤਿਆਗ, ਪੁੱਠੇ ਲਟਕਿਆਂ ਨਹੀਂ ਆਉਂਦੀ ਜਾਗ, ਜਲਧਾਰਾ ਵਹਾਇਆਂ ਨਹੀਂ ਬੁਝਦੀ ਪਿਆਸ, ਨੱਚਿਆਂ ਟੱਪਿਆਂ ਨਹੀਂ ਪੈਂਦੀ ਰਾਸ, ਜਿੰਨਾਂ ਚਿਰ ਨਜ਼ਰ ਨਾ ਆਵੇ ਸਾਖਿਆਤ, ਸਨਮੁਖ ਹੋ ਕੇ ਦਰਸ ਨਾ ਦਏ ਦਿਖਾਈਆ। ਓਨ੍ਹਾਂ ਚਿਰ ਕਿਸੇ ਕੰਮ ਨਹੀਂ ਆਉਣੀ ਨਾ ਪੱਟੀ ਨਾ ਕ਼ਲਮ ਦਵਾਤ, ਜਮਾਤ ਜੁਮਲਿਆਂ

ਵਾਲੀ ਨਾ ਕੋਇ ਜਣਾਈਆ। ਕੋਟ ਜਨਮ ਭਾਵੇਂ ਫੋਲਦੇ ਰਹੋ ਲੁਗਾਤ, ਅੱਖਰਾਂ ਵਿਚੋਂ ਅੱਖਰ ਹੋਰ ਕਢਾਈਆ। ਸਾਰੀ ਉਮਰ ਪੜ੍ਹਦੇ ਰਹੋ ਕਿਤਾਬ, ਵਰਕਾ ਵਰਕੇ ਨਾਲ ਉਲਟਾਈਆ। ਪੰਡਤਾਂ ਕੋਲੋਂ ਜਨਮ ਪਤਰੀਆਂ ਦਾ ਲਾਉਂਦੇ ਰਹੋ ਹਿਸਾਬ, ਗ੍ਰਹਿ ਨਛੱਤਰ ਵੇਖ ਵਖਾਈਆ। ਜਿੰਨਾਂ ਚਿਰ ਸਤਿਗੁਰ ਸ਼ਬਦ ਕਿਰਪਾ ਕਰੇ ਨਾ ਆਪ, ਆਪਣਾ ਆਪ ਮਿਲਣ ਕੋਇ ਨਾ ਪਾਈਆ। ਲੱਖ ਸੁੰਦਰੀਆਂ ਕੋਟਨ ਮੋਹਨੀਆਂ ਪਹਿਨ ਕੇ ਵੰਗਾਂ ਛੱਲੇ ਛਾਪ, ਭਗਤਾਂ ਨੂੰ ਕਦੇ ਨਾ ਸਕਣ ਭਰਮਾਈਆ। ਕਿਉਂ ਉਨ੍ਹਾਂ ਦਾ ਪ੍ਰਭੂ ਉਨ੍ਹਾਂ ਦੇ ਸਾਥ, ਅੰਦਰ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਵੇਖ ਵਖਾਈਆ। ਮਾਘ ਕਹੇ ਜਨ ਭਗਤੋ ਅਜੇ ਤਕ ਸਮਝਿਆ ਨਹੀਂ ਕੋਈ ਨਾਨਕ ਦਾ ਮੱਜਨ, ਸਚ ਇਸ਼ਨਾਨ ਨਾ ਕੋਇ ਕਰਾਈਆ। ਬਿਨਾ ਪੁਰਖ ਅਕਾਲ ਤੋਂ ਸੱਚਾ ਨਹੀਂ ਕੋਈ ਸੱਜਣ, ਸਗਲਾ ਸੰਗ ਨਾ ਕੋਇ ਨਿਭਾਈਆ। ਮੈਂ ਸਭ ਨੂੰ ਆਇਆ ਦੱਸਣ, ਦਹਿ ਦਿਸ਼ਾ ਹੁਕਮ ਮਨਾਈਆ। ਗੁਰਮੁਖੋ ਜਿੰਨਾਂ ਚਿਰ ਸਤਿਗੁਰ ਨਾ ਵੇਖਿਓ ਆਪਣੀ ਅੰਦਰਲੀ ਅੱਖਣ, ਜਗਤ ਅੱਖਾਂ ਵਾਲੇ ਗੁਰੂ ਕੰਮ ਕਿਸੇ ਨਾ ਆਈਆ। ਉਹ ਏਥੇ ਓਥੇ ਭਾਂਡੇ ਸੱਖਣ, ਮਲ ਮੂਤਰ ਵਾਲੀ ਦੇਹ ਰਹੇ ਵਧਾਈਆ। ਤਾਲਾਂ ਵਿਚ ਕੁੱਦਣ ਨੱਚਣ ਟੱਪਣ, ਟੱਪਾ ਅਗਲਾ ਨਾ ਕੋਇ ਸਮਝਾਈਆ। ਰਸਨਾ ਜਿਹਵਾ ਬੱਤੀ ਦੰਦ ਕੂਕ ਕੂਕ ਬਕਣ, ਬਗਲ ਵਿਚੋਂ ਘੁੰਡ ਨਾ ਕੋਇ ਖੁਲ੍ਹਾਈਆ। ਕੁਛ ਲਹਿਣਾ ਕੁਛ ਦੇਣਾ ਜੋ ਤੇਗ਼ ਬਹਾਦਰ ਨਾਲ ਮੱਖਣ, ਕੂੜ ਕੁੜਿਆਰੇ ਦਿਤੇ ਤਜਾਈਆ। ਕਲਜੁਗ ਅੰਤ ਜਨ ਭਗਤਾਂ ਸ੍ਰੀ ਭਗਵੰਤ ਪਤ ਆਏ ਰਖਣ, ਰਾਖਾ ਹੋ ਕੇ ਸੇਵ ਕਮਾਈਆ। ਆਤਮ ਪਰਮਾਤਮ ਹੋ ਕੇ ਆਏ ਵੱਸਣ, ਸਿੰਘਾਸਣ ਆਸਣ ਇਕੋ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਰਗ ਇਕ ਪਰਗਟਾਈਆ। ਸਤਿਗੁਰ ਸ਼ਬਦ ਕਹੇ ਮੇਰੀ ਆਉਂਦੀ ਜਾਂਦੀ ਵਾਰੀ, ਵਾਰਤਾ ਪਿਛਲੀ ਨਾਲ ਮਿਲਾਈਆ। ਜਨ ਭਗਤਾਂ ਆਤਮ ਰਹਿਣ ਨਹੀਂ ਦੇਣੀ ਕੁਆਰੀ, ਕਾਇਆ ਕੰਦਰ ਵੇਖ ਵਖਾਈਆ। ਨਾਮ ਨਿਧਾਨ ਦੇ ਖ਼ੁਮਾਰੀ, ਗ਼ਮਖ਼ਾਰ ਲੈਣਾ ਬਣਾਈਆ। ਸ੍ਰੀ ਭਗਵੰਤ ਦੀ ਕਦੇ ਨਹੀਂ ਕੱਚੀ ਯਾਰੀ, ਕੱਚਿਆਂ ਤੋਂ ਪੱਕੇ ਲਏ ਬਣਾਈਆ। ਤੁਹਾਡੀ ਦੂਰ ਕਰਾਵੇ ਬੇਇਤਬਾਰੀ, ਇਤਬਾਰ ਆਪਣਾ ਲਏ ਬੰਧਾਈਆ। ਨਿਰਗੁਣ ਜੋਤ ਕਰੇ ਜਾਹਰੀ, ਨੂਰੋ ਨੂਰ ਨੂਰ ਰੁਸ਼ਨਾਈਆ। ਤੁਹਾਡੀ ਨਵੇਂ ਜੁਗ ਦੀ ਆਉਣ ਵਾਲੀ ਹਾੜੀ, ਹਾੜੇ ਕੱਢਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਹੇ ਮੈਂ ਪੈਣਾ ਉਠ, ਵੇਲਾ ਵਕ਼ਤ ਦਏ ਵਡਿਆਈਆ। ਗੁਰ ਸ਼ਬਦੀ ਜਾਣਾ ਤੁਠ, ਦਇਆ ਦ੍ਰਿਸ਼ਟ ਖੁਲ੍ਹਾਈਆ। ਗੋਬਿੰਦ ਸ਼ਬਦ ਗੁਰਮੁਖ ਵੇਖਣੇ ਨਾਦੀ ਸੁਤ, ਸੁਤਿਆਂ ਲੈਣਾ ਜਗਾਈਆ। ਸੋਹਣੀ ਮੌਲੇ ਰੁਤ, ਪੱਤ ਡਾਲੀ ਫਲ ਫੁੱਲ ਮਹਿਕ ਮਹਿਕਾਈਆ। ਨਾ ਕੋਈ ਪੜਦਾ ਰਹਿਣਾ ਲੁਕ, ਉਹਲਾ ਦੇਣਾ ਚੁਕਾਈਆ। ਜੋ ਹਿਰਦਿਉਂ ਦਲੀਲੋਂ ਮਨ ਦੀ ਵਾਸਨਾ ਤੋਂ ਪਰੇ ਹੋ ਕੇ ਗਿਆ ਝੁਕ, ਉਸ ਨੂੰ ਗੋਦੀ ਲੈਣਾ ਚੁੱਕ, ਜਮਾਂ ਤੋਂ ਲੈਣਾ ਛੁਡਾਈਆ। ਸ਼ੇਰ ਹੋ ਕੇ ਸ਼ਬਦ ਅਗੰਮੀ ਪੈਣਾ ਬੁਕ, ਬੱਕਰੇ ਕਸਾਈ ਸਾਰੇ ਦੇਣੇ ਤਜਾਈਆ। ਦੀਨ ਦੁਨੀ ਵਿਚ ਇਕੋ ਗਾਉਣੀ ਸਭ ਨੇ ਤੁਕ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਜੈਕਾਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਕੁਛ ਦਾ ਕੁਛ, ਹੁਕਮ ਆਪਣਾ ਇਕ ਵਰਤਾਈਆ।