੨ ਮਾਘ ਸ਼ਹਿਨਸ਼ਾਹੀ ਸੰਮਤ ੧ ਸ਼ੰਗਾਰਾ ਸਿੰਘ ਪਿੰਡ ਖੇੜਾ ਜ਼ਿਲਾ ਅੰਮ੍ਰਿਤਸਰ
ਹਰਿ ਸ਼ਬਦ ਕਹੇ ਮੈਂ ਵੇਖਿਆ ਨਵ ਖੰਡ, ਪੁਰੀ ਲੋਅ ਬ੍ਰਹਿਮੰਡ ਧਿਆਨ ਲਗਾਈਆ। ਆਤਮ ਪਰਮਾਤਮ ਗਾਵੇ ਕੋਈ ਨਾ ਛੰਦ, ਹਰਿ ਹਰਿ ਨਾਮ ਨਾ ਕੋਇ ਧਿਆਈਆ। ਕੂੜੀ ਕਿਰਿਆ ਭੇਖ ਪਖੰਡ, ਮਾਇਆ ਮਮਤਾ ਮੋਹ ਹਲਕਾਈਆ। ਆਤਮ ਜੋਤੀ ਚੜ੍ਹਿਆ ਕੋਈ ਨਾ ਚੰਦ, ਦੀਵਾ ਬਾਤੀ ਸਚ ਨਾ ਕੋਇ ਰੁਸ਼ਨਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਈ ਨੰਗ, ਪੜਦਾ ਓਢਣ ਸੀਸ ਨਾ ਕੋਇ ਟਿਕਾਈਆ। ਫਿਰੀ ਦਰੋਹੀ ਵਿਚ ਬ੍ਰਹਿਮੰਡ, ਬ੍ਰਹਿਮਾਂਡ ਰਿਹਾ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਸ਼ਬਦ ਗੁਰੂ ਕਹੇ ਮੈਂ ਵੇਖਿਆ ਜਗਤ ਜਗ, ਚਾਰ ਵਰਨ ਅਠਾਰਾਂ ਬਰਨ ਖੋਜ ਖੁਜਾਈਆ। ਦੀਨ ਮਜ਼੍ਹਬ ਬੱਝੀ ਹੱਦ, ਜਾਤ ਪਾਤ ਰਹੀ ਕੁਰਲਾਈਆ। ਦਰਸ ਕਰੇ ਨਾ ਕੋਈ ਉਪਰ ਸ਼ਾਹਰਗ, ਘਰ ਸਵਾਮੀ ਠਾਕਰ ਨਜ਼ਰ ਕਿਸੇ ਨਾ ਆਈਆ। ਨਾਦ ਅਗੰਮੀ ਤਨ ਨਾ ਸਕੇ ਵੱਜ, ਅਨਹਦ ਨਾਦੀ ਨਾਦ ਨਾ ਕੋਇ ਸੁਣਾਈਆ। ਧੁਰ ਦਾ ਪ੍ਰੇਮ ਸ੍ਰਿਸ਼ਟੀ ਗਈ ਛੱਡ, ਪਾਰਬ੍ਰਹਮ ਬ੍ਰਹਮ ਰੰਗ ਨਾ ਕੋਇ ਰੰਗਾਈਆ। ਕੂੜ ਨਿਸ਼ਾਨੇ ਸਾਰੇ ਰਹੇ ਗੱਡ, ਸਤਿ ਧਰਮ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕਾਇਆ ਦੇ ਬਦਲਾਈਆ। ਸਤਿਗੁਰ ਸ਼ਬਦ ਕਹੇ ਮੈਂ ਵੇਖੀ ਕਲਜੁਗ ਕਾਇਆ ਕੂੜ, ਕੁੰਟ ਚਾਰ ਰਹੀ ਕੁਰਲਾਈਆ। ਮਨ ਵਾਸਨਾ ਮੂਰਖ ਹੋਏ ਮੂੜ੍ਹ, ਬੁਧ ਬਿਬੇਕ ਨਾ ਕੋਇ ਬਣਾਈਆ। ਸਾਚੀ ਮਿਲੇ ਨਾ ਸਾਹਿਬ ਪ੍ਰੀਤੀ ਧੂੜ, ਮਸਤਕ ਟਿੱਕਾ ਚਰਨ ਨਾ ਕੋਇ ਲਗਾਈਆ। ਨਿਰੰਤਰ ਉਪਜੇ ਨਾ ਕੋਇ ਨੂਰ, ਬਸੰਤਰ ਅੱਗ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਵੇਖ ਵਖਾਈਆ। ਲੱਖ ਚੁਰਾਸੀ ਵੇਖ ਨਿਰੰਕਾਰ, ਸਦੀ ਚੌਧਵੀਂ ਦਏ ਦੁਹਾਈਆ। ਚਾਰ ਕੁੰਟ ਅੰਧ ਅੰਧਿਆਰ, ਚੌਦਾਂ ਤਬਕ ਰਹੇ ਕੁਰਲਾਈਆ। ਮੁਹੱਬਤ ਹਕ ਨਾ ਮਿਲੇ ਪਿਆਰ, ਮਹਿਬੂਬ ਦਰਸ ਨਾ ਕੋਇ ਦਿਖਾਈਆ। ਰੋਂਦੇ ਵੇਖੇ ਨਰ ਨਾਰ, ਨਰ ਨਰਾਇਣ ਰੰਗ ਨਾ ਕੋਇ ਰੰਗਾਈਆ। ਸਾਢੇ ਤਿੰਨ ਹੱਥ ਕਾਇਆ ਮੰਦਰ ਸੁੰਞੇ ਦਿਸਣ ਘਰਬਾਰ, ਬੰਕ ਦਵਾਰ ਨਾ ਕੋਇ ਸੁਹਾਈਆ। ਹੰਸ ਰਲੇ ਕਾਗਾਂ ਡਾਰ, ਸੋਹੰ ਮਾਣਕ ਮੋਤੀ ਚੋਗ ਨਾ ਕੋਇ ਚੁਗਾਈਆ। ਤੂੰ ਮੇਰਾ ਮੈਂ ਤੇਰਾ ਭੁੱਲਿਆ ਆਤਮ ਪਰਮਾਤਮ ਸਾਂਝਾ ਯਾਰ, ਯਰਾਨੇ ਕੂੜੇ ਰਹੇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਲੇਖਾ ਦੇ ਮੁਕਾਈਆ। ਸ਼ਬਦ ਗੁਰੂ ਕਹੇ ਪ੍ਰਭ ਵੇਖ ਕਲਜੁਗ ਅੰਤਮ ਨੀਤ, ਨੀਤੀਵਾਨ ਨਜ਼ਰ ਕੋਇ ਨਾ ਆਈਆ। ਬੀਸ ਇਕੀਸਾ ਗਿਆ ਬੀਤ, ਪੜਦੇ ਵਿਚ ਦਿਤੇ ਲੁਕਾਈਆ। ਠਾਕਰ ਸਵਾਮੀ ਵਸੇ ਕਿਸੇ ਨਾ ਚੀਤ, ਚਿਤ ਵਿਤ ਠਗੌਰੀ ਰਿਹਾ ਵਖਾਈਆ। ਕਾਇਆ ਚੋਲੀ ਚੜ੍ਹੇ ਨਾ ਰੰਗ ਮਜੀਠ, ਦੁਰਮਤ ਮੈਲ ਨਾ ਕੋਇ ਧਵਾਈਆ। ਸਤਿਗੁਰ ਮਿਲੇ ਨਾ ਕਿਸੇ ਸਚ ਪ੍ਰੀਤ, ਪ੍ਰੀਤਮ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਟ ਘਟ ਅੰਤਰ ਪੜਦਾ ਦੇ ਉਠਾਈਆ। ਪੁਰਖ ਅਕਾਲ ਕਹੇ ਸੁਣ ਸਤਿਗੁਰ ਸ਼ਬਦੀ ਸਤਿ, ਸਤਿ ਦਿਆਂ ਦ੍ਰਿੜਾਈਆ। ਨਿਰਗੁਣ ਨੂਰ ਕਰ ਪਰਗਟ, ਜੋਤੀ ਜੋਤ ਜੋਤ ਰੁਸ਼ਨਾਈਆ। ਦੋ ਜਹਾਨਾਂ ਵੇਖਾਂ ਹੱਟ, ਬ੍ਰਹਿਮੰਡ ਖੰਡ ਖੋਜ ਖੁਜਾਈਆ। ਸੰਤ ਸੁਹੇਲੇ ਲਵਾਂ ਰਖ, ਗੁਰ ਚੇਲੇ ਜੋੜ ਜੁੜਾਈਆ। ਨਿਜ ਨੇਤਰ ਖੋਲ੍ਹ ਕੇ ਅੱਖ, ਨਿਰਗੁਣ ਦਰਸ ਨੂਰ ਰੁਸ਼ਨਾਈਆ। ਨਾਮ ਅਗੰਮੀ ਲਾ ਕੇ ਸੱਟ, ਸੋਈ ਸੁਰਤੀ
ਦਿਆਂ ਉਠਾਈਆ। ਅੰਮ੍ਰਿਤ ਜਾਮ ਪਿਆਵਾਂ ਝੱਟ, ਮਨ ਦਾ ਝਟਕਾ ਦਿਆਂ ਕਰਾਈਆ। ਦੂਈ ਦਵੈਤੀ ਮੇਟਾਂ ਫੱਟ, ਮਿਹਰ ਨਜ਼ਰ ਇਕ ਉਠਾਈਆ। ਲੇਖੇ ਲਾਵਾਂ ਪੰਜ ਤਤ ਕਾਇਆ ਮਾਟੀ ਕੱਚ, ਰਤਨ ਅਮੋਲਕ ਹੀਰੇ ਦਿਆਂ ਬਣਾਈਆ। ਆਪਣੀ ਸਮਝਾਵਾਂ ਮਿਤ ਗਤ, ਗਤਮਿਤ ਇਕੋ ਦੇਣੀ ਦ੍ਰਿੜਾਈਆ। ਅੰਤਰ ਰਹਿਣ ਨਾ ਦੇਵਾਂ ਵੱਖ, ਗੁਰਮੁਖ ਆਪਣੀ ਗੋਦ ਉਠਾਈਆ। ਜਗ ਸ੍ਰਿਸ਼ਟੀ ਖੇੜਾ ਹੋਣਾ ਭੱਠ, ਚਾਰ ਕੁੰਟ ਦੁਹਾਈਆ। ਬਾਕੀ ਮਹੀਨੇ ਰਹਿੰਦੇ ਦਿਸਣ ਅੱਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਪੁਰਖ ਅਕਾਲ ਕਹੇ ਸੁਣ ਸ਼ਬਦੀ ਸੁਤ ਦੁਲਾਰੇ, ਦੁਲ੍ਹਾ ਤੈਨੂੰ ਦਿਆਂ ਬਣਾਈਆ। ਦੋ ਜਹਾਨਾਂ ਵੱਜਣੇ ਹੱਕ ਨਗਾਰੇ, ਨੌਬਤ ਇਕੋ ਨਾਮ ਸੁਣਾਈਆ। ਚਰਨੀ ਝੁਕਣੇ ਗੁਰੂ ਅਵਤਾਰੇ, ਪੈਗ਼ੰਬਰ ਸਜਦਿਆਂ ਵਿਚ ਸੀਸ ਨਿਵਾਈਆ। ਕਲਜੁਗ ਕੂੜੇ ਰੰਗਣੇ ਕਾਲੇ, ਕਾਗ ਹੰਸ ਦੇਣੇ ਬਣਾਈਆ। ਕਰੇ ਖੇਲ ਬੇਮਿਸਾਲੇ ਮਿਸਲ ਜਗਤ ਨਾ ਕੋਇ ਸਮਝਾਈਆ। ਜਿਸ ਦੇ ਸਿਮਰਤ ਸ਼ਾਸਤਰ ਵੇਦ ਪੁਰਾਨ ਦੇਣ ਅਹਿਵਾਲੇ, ਖਾਣੀ ਬਾਣੀ ਰਾਗ ਅਲਾਈਆ। ਸੋ ਸਤਿ ਦਵਾਰਾ ਖੋਲ੍ਹ ਸੱਚੀ ਧਰਮਸਾਲੇ, ਧਰਮ ਦਵਾਰਾ ਇਕੋ ਦਏ ਬਣਾਈਆ। ਜਿਥੇ ਪੁਛੇ ਮੁਰੀਦਾਂ ਮੁਰਸ਼ਦ ਹਾਲੇ, ਅਹਿਵਾਲ ਅਗਲਾ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਗੁਰ ਸ਼ਬਦ ਕਹੇ ਪਰਮ ਪੁਰਖ ਤੂੰ ਦਾਤਾ ਮਿਹਰਵਾਨ, ਮਹਿਬੂਬ ਇਕੋ ਨਜ਼ਰੀ ਆਈਆ। ਮੁਕਾਮੇ ਹੱਕ ਤੇਰਾ ਮਕਾਨ, ਲਾਸ਼ਰੀਕ ਤੇਰੀ ਸ਼ਰਨਾਈਆ। ਧੁਰ ਦਾ ਕਲਮਾ ਦੇ ਕੇ ਦਾਨ, ਤੌਫ਼ੀਕ਼ ਬੇਪਰਵਾਹੀਆ। ਹੁਕਮ ਵਰਤੇ ਵਿਚ ਦੋ ਜਹਾਨ, ਦੀਨ ਦੁਨੀ ਦੇ ਸਮਝਾਈਆ। ਤੈਨੂੰ ਸਕੇ ਨਾ ਕੋਇ ਪਹਿਚਾਣ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਮੈਂ ਵੇਖ ਹੋਇਆ ਹੈਰਾਨ, ਕਾਇਨਾਤ ਰਹੀ ਕੁਰਲਾਈਆ। ਪੈਗ਼ੰਬਰ ਦੇ ਕੇ ਗਏ ਬਿਆਨ, ਈਸਾ ਮੂਸਾ ਮੁਹੰਮਦ ਢੋਲਾ ਗਾਈਆ। ਚਾਰ ਕੁੰਟ ਕੂੜ ਤੂਫਾਨ, ਤੋਬਾ ਤੋਬਾ ਕਰੇ ਲੋਕਾਈਆ। ਤੇਰਾ ਨੂਰ ਨਜ਼ਰ ਨਾ ਆਏ ਸ੍ਰੀ ਭਗਵਾਨ, ਪੜਦਾ ਉਹਲਾ ਨਾ ਕੋਇ ਉਠਾਈਆ। ਸ੍ਰਿਸ਼ਟੀ ਸੁਤੀ ਵਿਚ ਬੀਆਬਾਨ, ਜਾਗਰਤ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਦੇ ਸਮਝਾਈਆ। ਸਾਚਾ ਖੇਲ ਦੱਸ ਪ੍ਰਭ ਆਪ, ਸ਼ਬਦੀ ਸੁਤ ਮੰਗ ਮੰਗਾਇੰਦਾ। ਤ੍ਰੈਗੁਣ ਮਾਇਆ ਮੇਟ ਤਾਪ, ਤਤਵ ਤਤ ਤੱਤ ਸਰਬ ਸੁਣਾਇੰਦਾ। ਮਾਇਆ ਮੋਹ ਨਾ ਲੱਗੇ ਸੰਤਾਪ, ਝਗੜਾ ਕੂੜ ਤੇਰੀ ਝੋਲੀ ਪਾਇੰਦਾ। ਰੂਹ ਬੁਤ ਕਰਕੇ ਪਾਕ, ਪਤਿਤ ਪੁਨੀਤ ਤੇਰੀ ਆਸ ਰਖਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਚਾਰ ਵਰਨਾਂ ਅਠਾਰਾਂ ਬਰਨਾਂ ਇਕੋ ਦੱਸ ਦੇ ਜਾਪ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਇੰਦਾ। ਲੇਖੇ ਲਾ ਦੇ ਤਨ ਮਾਟੀ ਖ਼ਾਕ, ਖ਼ਾਲਸ ਰੂਪ ਤੇਰਾ ਨਜ਼ਰੀ ਆਇੰਦਾ। ਜਨ ਭਗਤਾਂ ਅੰਤਰ ਆਤਮ ਕਰਕੇ ਸਾਫ਼, ਦੁਰਮਤ ਮੈਲ ਨਾ ਕੋਇ ਵਖਾਇੰਦਾ। ਜਨਮ ਜਨਮ ਕਰਮ ਕਰਮ ਦਾ ਪਾਪ ਕਰ ਮੁਆਫ਼, ਮਿਹਰ ਨਜ਼ਰ ਨਜ਼ਰ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਪੁਰਖ ਅਕਾਲ ਕਹੇ ਮੈਂ ਬੇਪਰਵਾਹ, ਆਦਿ ਜੁਗਾਦਿ ਜੁਗ ਚੌਕੜੀ ਮੇਰੀ ਬੇਪਰਵਾਹੀਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੈਗ਼ੰਬਰਾਂ ਦੇਵਾਂ ਰਾਹ, ਧੁਰ ਸੰਦੇਸ਼ਾ ਨਾਮ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਮਾਰਗ ਦਿਤੇ ਲਾ, ਇਸ਼ਾਰਿਆਂ ਨਾਲ ਚਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਦਿਤੇ ਬਣਾ, ਖਾਣੀ ਬਾਣੀ ਵੰਡ ਬਣਾਈਆ। ਢੋਲੇ ਸੋਹਲੇ ਰਾਗ ਗੀਤ ਦਿਤੇ ਸੁਣਾ, ਕਲਮਾ ਕਾਇਨਾਤ
ਜਣਾਈਆ। ਪੰਜ ਤਤ ਕਾਇਆ ਮਾਟੀ ਅਮਾਮ ਦਿਤੇ ਬਣਾ, ਆਮਦ ਆਪਣੀ ਨਾ ਕੋਇ ਜਣਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਦਿਤੇ ਰਚਾ, ਰਚਨਾ ਆਪਣੀ ਨਾਲ ਵਡਿਆਈਆ। ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਸੱਤ ਦੀਪ ਦਿਤੇ ਵਸਾ, ਲੱਖ ਚੁਰਾਸੀ ਅੰਡਜ ਜੇਰਜ ਉਤਭੁਜ ਸੇਹਤਜ ਵੰਡ ਵੰਡਾਈਆ। ਨਿਤ ਨਵਿਤ ਨਿਰਗੁਣ ਸਰਗੁਣ ਆਵੇ ਵੇਸ ਵਟਾ, ਜੋਤੀ ਜਾਤਾ ਪੁਰਖ ਬਿਧਾਤਾ ਫੇਰਾ ਪਾਈਆ। ਸਚਖੰਡ ਦਵਾਰਾ ਏਕੰਕਾਰਾ ਪਰਵਰਦਿਗਾਰਾ ਰਿਹਾ ਸੁਹਾ, ਸਾਹਿਬ ਸੁਲਤਾਨ ਨਿਰਗੁਣ ਨੂਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੇਰੇ ਜਗਦੀਸ਼, ਜਗਦੀਸ਼ਰ ਤੇਰੀ ਇਕ ਸ਼ਰਨਾਈਆ। ਤੇਰੇ ਕ਼ਦਮਾਂ ਉਪਰ ਸੀਸ, ਨਿਉਂ ਨਿਉਂ ਲਾਗਾਂ ਪਾਈਆ। ਲੇਖਾ ਮੁਕ ਗਿਆ ਬੀਸ ਇਕੀਸ, ਜੋ ਗੋਬਿੰਦ ਗਿਆ ਦ੍ਰਿੜਾਈਆ। ਸਦੀ ਚੌਧਵੀਂ ਰਹੀ ਬੀਤ, ਮੁਹੰਮਦ ਨੇਤਰ ਅੱਖ ਖੁਲ੍ਹਾਈਆ। ਕਲਜੁਗ ਬਦਲਣ ਵਾਲੀ ਰੀਤ, ਸਤਿਜੁਗ ਸਾਚਾ ਲਏ ਅੰਗੜਾਈਆ। ਝਗੜਾ ਮੁਕੇ ਮੰਦਰ ਮਸੀਤ, ਕਾਅਬਾ ਵੰਡ ਨਾ ਕੋਇ ਵਖਾਈਆ। ਇਕੋ ਪੁਰਖ ਅਕਾਲ ਦੀਨ ਦਿਆਲ ਤੇਰੀ ਹੋਵੇ ਪ੍ਰੀਤ, ਪ੍ਰੀਤਮ ਅਵਰ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੰਗ ਰੰਗ ਦੇ ਹਸਤ ਕੀਟ, ਊਚ ਨੀਚ ਡੇਰਾ ਢਾਹੀਆ। ਪੁਰਖ ਅਕਾਲ ਕਹੇ ਸੁਣ ਸ਼ਬਦੀ ਮੇਰੇ ਲਾਲ, ਲਾਲਨ ਦਿਆਂ ਸਮਝਾਈਆ। ਕਲਜੁਗ ਕੂੜੀ ਕਿਰਿਆ ਹੋਣਾ ਕਾਲ, ਕਾਲ ਨਗਾਰਾ ਡੰਕ ਵਜਾਈਆ। ਭਗਤ ਸੁਹੇਲੇ ਲਵਾਂ ਭਾਲ, ਲੱਖ ਚੁਰਾਸੀ ਖੋਜ ਖੁਜਾਈਆ। ਨਾਮ ਅਗੰਮਾ ਦੇਵਾਂ ਸਿਖਾਲ, ਬਿਨ ਅੱਖਰਾਂ ਕਰ ਪੜ੍ਹਾਈਆ। ਸਦ ਨੁਹਾਵਾਂ ਸਾਚੇ ਤਾਲ, ਸਰੋਵਰ ਇਕੋ ਦੇਣਾ ਬਣਾਈਆ। ਜੋਤ ਜਗਾ ਕੇ ਬੇਮਿਸਾਲ, ਜਲਵਾ ਨੂਰ ਕਰਾਂ ਰੁਸ਼ਨਾਈਆ। ਏਥੇ ਓਥੇ ਦੋ ਜਹਾਨ ਕਰਾਂ ਪ੍ਰਿਤਪਾਲ, ਸਿਰ ਆਪਣਾ ਹੱਥ ਰਖਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਘਾਲਣ ਆਏ ਘਾਲ, ਨਰ ਹਰਿ ਨਰਾਇਣ ਸਾਚੀ ਸੇਵ ਕਮਾਈਆ। ਫਲ ਲਗੇ ਨਾ ਕਾਇਆ ਮਾਟੀ ਡਾਲ, ਤਨ ਵਜੂਦ ਦੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਤਿਗੁਰ ਸ਼ਬਦ ਕਹੇ ਮੈਂ ਮੰਗਾਂ ਮੰਗ ਏਕ, ਏਕੰਕਾਰ ਤੇਰੀ ਸਰਨਾਈਆ। ਦੂਜੀ ਰਹੇ ਨਾ ਕੋਈ ਟੇਕ, ਟਿੱਕਾ ਮਸਤਕ ਅਵਰ ਨਾ ਕੋਇ ਲਗਾਈਆ। ਅੰਦਰ ਬਾਹਰ ਗੁਪਤ ਜਾਹਰ ਬੁਧ ਕਰ ਬਿਬੇਕ, ਬਿਬੇਕੀ ਕਰ ਵਖਾਈਆ। ਜਿਧਰ ਤੱਕਾਂ ਤੈਨੂੰ ਲੈਣ ਵੇਖ, ਸਨਮੁਖ ਹੋ ਕੇ ਨਜ਼ਰੀ ਆਈਆ। ਆਤਮ ਪਰਮਾਤਮ ਖੋਲ੍ਹ ਭੇਤ, ਭਜਨ ਬੰਦਗੀ ਦੀ ਲੋੜ ਦੇ ਸਮਝਾਈਆ। ਤੂੰ ਮਾਲਕ ਖ਼ਾਲਕ ਜੁਗ ਚੌਕੜੀ ਖੇਵਟ ਖੇਟ, ਮਲਾਹ ਇਕੋ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਮਾਰਗ ਦੇ ਜਣਾਈਆ। ਸੱਚਾ ਮਾਰਗ ਦੱਸ ਪੁਰਖ ਅਕਾਲ, ਸਤਿਜੁਗ ਸੱਚਾ ਰਾਹ ਚਲਾਈਆ। ਸ਼ਬਦੀ ਗੁਰ ਬਣੇ ਦਲਾਲ, ਜਗਤ ਵਿਚੋਲਾ ਰਹਿਣ ਨਾ ਪਾਈਆ। ਕਲਜੁਗ ਸ੍ਰਿਸ਼ਟੀ ਹੋਈ ਬੇਹਾਲ, ਬਿਹਬਲ ਹੋ ਕੇ ਦਏ ਦੁਹਾਈਆ। ਕਿਸੇ ਕਰੇ ਨਾ ਕੋਇ ਸੰਭਾਲ, ਗੁਰ ਅਵਤਾਰ ਪੀਰ ਪੈਗ਼ੰਬਰ ਗਏ ਪਲੂ ਛੁਡਾਈਆ। ਜਲਵਾ ਦਿਸੇ ਨਾ ਕੋਇ ਜਲਾਲ, ਨੂਰੋ ਨੂਰ ਨਾ ਕੋਇ ਰੁਸ਼ਨਾਈਆ। ਸ਼ਬਦੀ ਵੱਜੇ ਨਾ ਕੋਇ ਤਾਲ, ਧੁਨ ਆਤਮਕ ਰਾਗ ਨਾ ਕੋਇ ਸੁਣਾਈਆ। ਕਾਇਆ ਮਾਟੀ ਸਾਚਾ ਦੀਪਕ ਸਕੇ ਨਾ ਕੋਈ ਬਾਲ, ਗ੍ਰਹਿ ਮੰਦਰ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਮਿਲੇ ਸਤਿ ਤੇਰੀ ਸਰਨਾਈਆ। ਪੁਰਖ ਅਕਾਲ ਕਹੇ ਮੈਂ ਦੀਨਾਂ
ਬੰਧਨ, ਆਦਿ ਜੁਗਾਦਿ ਅਖਵਾਈਆ। ਜਨ ਭਗਤਾਂ ਦੇਵਾਂ ਪਰਮਾਨੰਦਨ, ਨਿਜਾਨੰਦ ਕਰਾਂ ਰਸਾਈਆ। ਧੂੜੀ ਟਿੱਕਾ ਲਾਵਾਂ ਅਗੰਮਾ ਚੰਦਨ, ਸ਼ਬਦੀ ਮਹਿਕ ਇਕ ਮਹਿਕਾਈਆ। ਜਿਸ ਨੂੰ ਸਮਝੇ ਕੋਈ ਨਾ ਪੰਡਨ, ਪੰਡਤ ਪਾਂਧਾ ਭੇਵ ਕੋਇ ਨਾ ਪਾਈਆ। ਲੱਖ ਚੁਰਾਸੀ ਜਮ ਕੀ ਫਾਸੀ ਤੋੜ ਬੰਧਨ, ਰਾਏ ਧਰਮ ਨਾ ਦਏ ਸਜਾਈਆ। ਆਤਮ ਪਰਮਾਤਮ ਨਾਤਾ ਆਇਆ ਗੰਢਣ, ਜੁਗ ਚੌਕੜੀ ਵਿਛੜੇ ਮੇਲ ਮਿਲਾਈਆ। ਕੂੜੀ ਕਿਰਿਆ ਮੇਟੇ ਭੇਖ ਪਖੰਡਨ, ਮਾਇਆ ਮਮਤਾ ਮੋਹ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਵੇਖ ਅੰਤ ਬ੍ਰਹਿਮੰਡਨ, ਵਰਭੰਡ ਦਏ ਦੁਹਾਈਆ। ਸਤਿਗੁਰ ਸ਼ਬਦ ਕਹੇ ਮੈਂ ਵੇਖਿਆ ਤੇਰਾ ਨੂਰ ਨੀਕਨ ਨੀਕਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਪ੍ਰਭ ਪੜਦਾ ਖੋਲ੍ਹ ਜੀਵ ਜੀਅ ਕਾ, ਜਾਗਰਤ ਜੋਤ ਕਰ ਰੁਸ਼ਨਾਈਆ। ਸਤਿਜੁਗ ਆਪਣੇ ਮਿਲਣ ਦਾ ਵੱਖਰਾ ਦੱਸ ਤਰੀਕਾ, ਬਿਨ ਅੱਖੋਂ ਅੱਖ ਖੁਲ੍ਹਾਈਆ। ਅੰਮ੍ਰਿਤ ਰਸ ਰਹੇ ਨਾ ਫੀਕਾ, ਨਿਝਰ ਝਿਰਨਾ ਦੇ ਝਿਰਾਈਆ। ਗੁਰ ਅਵਤਾਰ ਪੈਗ਼ੰਬਰ ਚਾਰ ਜੁਗ ਤੇਰੀਆਂ ਕਰਦੇ ਗਏ ਉਡੀਕਾਂ, ਭਵਿਖਤਾਂ ਵਿਚ ਧਿਆਨ ਲਗਾਈਆ। ਤੂੰ ਸਭ ਦਾ ਸਾਂਝਾ ਮੀਤਾ, ਮਿੱਤਰ ਪਿਆਰਾ ਬੇਪਰਵਾਹੀਆ। ਨਾ ਕੋਈ ਉਲਟਾਵੇ ਤੇਰਾ ਕੀਤਾ, ਚਾਰ ਜੁਗ ਸਰਨਾਈਆ। ਲੱਖ ਚੁਰਾਸੀ ਪਰਖ ਨੀਤਾ, ਦੀਨ ਦੁਨੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸ੍ਰੀ ਭਗਵਾਨ ਕਹੇ ਮੈਂ ਵੇਖਣਹਾਰਾ ਸ੍ਰਿਸ਼ਟੀ, ਘਟ ਘਟ ਅੰਦਰ ਡੇਰਾ ਲਾਈਆ। ਖੋਲ੍ਹਣਹਾਰਾ ਭਗਤਾਂ ਦ੍ਰਿਸ਼ਟੀ, ਦਿਬ ਨੇਤਰ ਕਰ ਰੁਸ਼ਨਾਈਆ। ਮਾਰਗ ਦੱਸਾਂ ਇਕੋ ਇਸ਼ਟੀ, ਇਸ਼ਟ ਦੇਵ ਸਮਝਾਈਆ। ਸੰਤ ਸੁਹੇਲੇ ਤਾਰਾਂ ਫੜਕੇ ਗ੍ਰਹਿਸਤੀ, ਗਹਿਰ ਗੰਭੀਰ ਨਾਲ ਮਿਲਾਈਆ। ਨਾਤਾ ਤੋੜ ਸਵਰਗ ਬਹਿਸ਼ਤੀ, ਸਚਖੰਡ ਦਿਆਂ ਵਸਾਈਆ। ਜਿਥੇ ਜਨਮ ਮਰਨ ਦੀ ਰਹੇ ਕੋਇ ਨਾ ਹਿਰਸੀ, ਹਵਸ ਅਵਰ ਨਾ ਕੋਇ ਵਧਾਈਆ। ਆਤਮ ਪਰਮਾਤਮ ਰਿਹਾ ਪਰਖੀ, ਪਤਿਪਰਮੇਸ਼ਵਰ ਫੇਰਾ ਪਾਈਆ। ਧਰਨੀ ਧਵਲ ਵੇਖੇ ਧਰਮ ਦਾ ਅਰਸ਼ੀ, ਸ਼ਹਿਨਸ਼ਾਹ ਵੇਸ ਵਟਾਈਆ। ਸਤਿਜੁਗ ਸਾਚੀ ਬਦਲ ਦੇਵੇ ਮਰਜ਼ੀ, ਮਰੀਜ਼ ਰਹਿਣ ਕੋਇ ਨਾ ਪਾਈਆ। ਕੂੜੀ ਕਿਰਿਆ ਮੇਟੇ ਅੰਧੇਰ ਗਰਦੀ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਜਨ ਭਗਤਾਂ ਬਣੇ ਦਰਦੀ, ਗੁਰਮੁਖਾਂ ਗੋਦ ਉਠਾਈਆ। ਜਿਹੜੀ ਆਤਮ ਪਰਮਾਤਮ ਢੋਲਾ ਪੜ੍ਹਦੀ, ਤਿਸ ਦਾ ਪੜਦਾ ਦਏ ਉਠਾਈਆ। ਖ਼ਬਰ ਦੇਵੇ ਆਪਣੇ ਘਰ ਦੀ, ਘਰ ਵਿਚ ਘਰ ਕਰੇ ਰੁਸ਼ਨਾਈਆ। ਇਹ ਖੇਲ ਅਗੰਮੇ ਹਰਿ ਦੀ, ਜੋ ਹਰ ਹਿਰਦਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸ਼ਬਦ ਗੁਰੂ ਕਹੇ ਮੇਰੇ ਦੇਵ ਸਵਾਮੀ, ਸਾਹਿਬ ਤੇਰੀ ਸਰਨਾਈਆ। ਸਤਿਜੁਗ ਤ੍ਰੇੇਤਾ ਦੁਆਪਰ ਕਲਜੁਗ ਤੇਰੀ ਸਿਫ਼ਤਾਂ ਵਾਲੀ ਗਾਈ ਬਾਣੀ, ਬਾਣ ਨਿਰਾਲਾ ਤੀਰ ਚਲਾਈਆ। ਅਠਸਠ ਤੀਰਥ ਮਾਣ ਦਿਤਾ ਪਾਣੀ, ਪਨਘਟ ਉਤੇ ਵੇਖੀ ਲੋਕਾਈਆ। ਤੇਰੀ ਰਚਨ ਅੰਡਜ ਜੇਰਜ ਉਤਭੁਜ ਸੇਤਜ ਖਾਣੀ, ਚਾਰੋਂ ਕੁੰਟ ਫੇਰਾ ਪਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਭ ਦੀ ਦ੍ਰਿਸ਼ਟੀ ਹੋਈ ਨਿਮਾਣੀ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਦੇ ਦ੍ਰਿੜਾਈਆ। ਸਾਚਾ ਖੇਲ ਦੱਸ ਭਗਵੰਤ, ਇਕੋ ਇਕ ਅਰਜ਼ੋਈਆ। ਆਤਮ ਪਰਮਾਤਮ ਮੇਲਾ ਕਰ ਦੇ ਨਾਲ ਕੰਤ, ਘਰ ਸਹਿਜੇ ਮਿਲੇ ਢੋਈਆ। ਕਾਇਆ ਚੋਲੀ ਚੜ੍ਹੇ ਰੰਗ ਬਸੰਤ, ਦੂਜੇ ਰੰਗ ਦੀ ਲੋੜ ਰਹੇ ਨਾ ਰਾਈਆ। ਗੜ੍ਹ ਤੁਟੇ ਹਉਮੇ ਹੰਗਤ, ਉਠੇ
ਸੁਰਤੀ ਸੋਈਆ। ਬੋਧ ਅਗਾਧਾ ਬਣ ਪੰਡਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਬਖ਼ਸ਼ ਇਕ ਸਰਨਾਈਆ। ਸਚ ਸਰਨਾਈ ਦੇ ਦੇ ਚਰਨ, ਚਰਨ ਕਵਲ ਧਿਆਨ ਲਗਾਈਆ। ਨੇਤਰ ਖੁਲ੍ਹੇ ਹਰਨ ਫਰਨ, ਨਿਜ ਨੈਣ ਸਦਾ ਰੁਸ਼ਨਾਈਆ। ਝਕੜਾ ਮੁਕ ਜਾਏ ਵਰਨ ਬਰਨ, ਜਾਤ ਪਾਤ ਨਾ ਵੰਡ ਵੰਡਾਈਆ। ਮਰਨ ਤੋਂ ਪਹਿਲੋਂ ਦੇ ਮਰਨ, ਜੀਵਣ ਜੀਵਨ ਵਿਚੋਂ ਬਦਲਾਈਆ। ਗੁਰਮੁਖ ਤੇਰਾ ਢੋਲਾ ਪੜ੍ਹਨ, ਤੂੰ ਹੀ ਤੂੰ ਹੀ ਰਾਗ ਅਲਾਈਆ। ਤੇਰੀ ਮੰਗਣ ਸਰਨ, ਦੂਸਰ ਸੀਸ ਨਾ ਕੋਇ ਝੁਕਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਤਰਨੀ ਤਰਨ, ਤਾਰਨਹਾਰ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਰਗ ਦੇ ਜਣਾਈਆ। ਸਚ ਮਾਰਗ ਦੱਸ ਭਗਵਾਨ, ਸਤਿਜੁਗ ਸੱਚਾ ਰਾਹ ਜਣਾਈਆ। ਲੇਖਾ ਕੂੜ ਮਿਟੇ ਜਹਾਨ, ਮਮਤਾ ਮੋਹ ਨਾ ਕੋਇ ਹਲਕਾਈਆ। ਘਰ ਸਵਾਮੀ ਦਿਸੇ ਕਾਹਨ, ਸਖ਼ੀ ਸਹੇਲੀ ਵੱਜੇ ਵਧਾਈਆ। ਪ੍ਰੇਮ ਪ੍ਰੀਤੀ ਬਖ਼ਸ਼ ਦਾਨ, ਦਇਆਵਾਨ ਤੇਰੀ ਓਟ ਤਕਾਈਆ। ਸੀਤਾ ਸੁਰਤੀ ਮਿਲੇ ਰਾਮ, ਰਮਈਆ ਆਪਣਾ ਫੇਰਾ ਪਾਈਆ। (ਹੱਕ) ਪੈਗ਼ੰਬਰ ਦੇ ਪੈਗ਼ਾਮ, ਕਲਮਾ ਨਗ਼ਮਾ ਨਾਮ ਸੁਣਾਈਆ। ਨਾਨਕ ਨਿਰਗੁਣ ਮੰਤਰ ਦੇ ਸਤਿਨਾਮ, ਗੋਬਿੰਦ ਫ਼ਤਿਹ ਡੰਕਾ ਇਕ ਵਜਾਈਆ। ਸਾਚੇ ਮੰਦਰ ਹੋਵੇ ਵਿਸਰਾਮ, ਬਿਸਤਰ ਇਕੋ ਦੇਣਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਰਨੀ ਦੇਣੀ ਸਰਨਾਈਆ। ਸਾਚੀ ਸਰਨ ਦੇ ਦੇ ਇਕ, ਏਕੰਕਾਰ ਮੰਗ ਮੰਗਾਈਆ। ਚਾਰੋਂ ਕੁੰਟ ਆਵੇਂ ਦਿੱਸ, ਦਹਿ ਦਿਸ਼ਾ ਤੇਰੀ ਰੁਸ਼ਨਾਈਆ। ਕਰਵਟ ਲੈ ਬਦਲ ਲੈ ਪਿੱਠ, ਕਲਜੁਗ ਅੰਤਮ ਸਤਿਜੁਗ ਲਏ ਅੰਗੜਾਈਆ। ਭਗਤ ਸੁਹੇਲੇ ਕਰ ਹਿਤ, ਗੁਰਮੁਖ ਗੁਰ ਗੁਰ ਗੋਦ ਉਠਾਈਆ। ਤੇਰਾ ਦਰਸ਼ਨ ਕਰਨ ਨਿਤ, ਨਿਜ ਘਰ ਮਿਲ ਕੇ ਖ਼ੁਸ਼ੀ ਮਨਾਈਆ। ਤੂੰ ਮਾਲਕ ਸਭ ਦਾ ਪਿਤ, ਪਤਿਪਰਮੇਸ਼ਵਰ ਬੇਪਰਵਾਹੀਆ। ਨਿਹਕਰਮੀ ਹੋ ਕੇ ਆਪਣਾ ਲੇਖਾ ਲਿਖ, ਕਰਮਾਂ ਤੋਂ ਲੈ ਛੁਡਾਈਆ। ਪੂਜਣਾ ਪਏ ਨਾ ਕੋਈ ਪੱਥਰ ਇੱਟ, ਕਾਇਆ ਕਾਅਬਾ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਮੇਲ ਮਿਲਾਈਆ। ਸ੍ਰੀ ਭਗਵਾਨ ਕਹੇ ਮੈਂ ਭਗਤਾਂ ਖੋਲ੍ਹਾਂ ਭੇਤ, ਅਭੇਦ ਦਿਆਂ ਜਣਾਈਆ। ਨਜ਼ਰੀ ਆਵਾਂ ਨੇਤਨ ਨੇਤ, ਨਿਜ ਨੈਣ ਕਰਾਂ ਰੁਸ਼ਨਾਈਆ। ਆਤਮ ਪਰਮਾਤਮ ਕਰਾਂ ਹੇਤ, ਮਨ ਵਾਸਨਾ ਦਿਆਂ ਮਿਟਾਈਆ। ਰੁੱਤ ਬਸੰਤੀ ਮੌਲੇ ਚੇਤ, ਚੇਤਨ ਸੁਰਤੀ ਦਿਆਂ ਕਰਾਈਆ। ਨਿਰਗੁਣ ਸਰਗੁਣ ਦੱਸਾਂ ਖੇਡ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲਾ ਸਹਿਜੇ ਲਏ ਮਿਲਾਈਆ। ਜਨ ਭਗਤਾਂ ਮੇਲਾ ਹੋਏ ਮਿਲਾਪ, ਸਚ ਸ਼ਬਦ ਸ਼ਨਵਾਈਆ। ਤੂੰ ਮੇਰਾ ਮੈਂ ਤੇਰਾ ਇਕੋ ਜਾਪ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਅੰਦਰ ਬਾਹਰ ਕਰ ਕੇ ਸਾਫ਼, ਪਤਿਤ ਪੁਨੀਤ ਲਏ ਬਣਾਈਆ। ਸ਼ਬਦ ਅਗੰਮੀ ਦੇ ਕੇ ਵਾਕ, ਵਾਕਫ਼ ਆਪਣਾ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਹਰਿਜਨ ਸਾਚੇ ਵੇਖ, ਆਪਣੀ ਦਇਆ ਕਮਾਈਆ। ਜਨਮ ਜਨਮ ਦੀ ਬਦਲ ਕੇ ਰੇਖ, ਕਰਮ ਕਾਂਡ ਦਏ ਗਵਾਈਆ। ਚਰਨ ਕਵਲ ਕਵਲ ਚਰਨ ਬਖ਼ਸ਼ ਕੇ ਸਾਚੀ ਟੇਕ, ਟਿੱਕਾ ਮਸਤਕ ਦਏ ਲਗਾਈਆ। ਕੂੜੀ ਕਿਰਿਆ ਤੋਂ ਕਰ ਕੇ ਨੇਕ, ਨਿੱਕਿਆਂ ਤੋਂ ਵੱਡੇ ਦਏ ਬਣਾਈਆ। ਨਾਮ ਨਿਧਾਨ ਦੇ ਕੇ ਧੁਰ ਸੰਦੇਸ਼, ਸੁਨੇਹੜਾ ਸਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਘਰ ਵਸਾਈਆ।
ਹਰਿਜਨ ਤੇਰਾ ਸਤਿਗੁਰ ਘਰ ਵਸੇਰਾ, ਦਵਾਰਾ ਇਕੋ ਇਕ ਸਮਝਾਈਆ। ਨਜ਼ਰੀਂ ਆਏ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਓਥੇ ਕਦੇ ਨਾ ਹੋਏ ਅੰਧੇਰਾ, ਬਿਨ ਤੇਲ ਬਾਤੀ ਜੋਤੀ ਜੋਤ ਜੋਤ ਕਰੇ ਰੁਸ਼ਨਾਈਆ। ਲੱਖ ਚੁਰਾਸੀ ਕਟੇ ਗੇੜਾ, ਮਾਤ ਗਰਭ ਨਾ ਕੋਇ ਫਿਰਾਈਆ। ਮਾਨਸ ਜਨਮ ਬੰਨ੍ਹੇ ਬੇੜਾ, ਸਿਰ ਆਪਣਾ ਹੱਥ ਟਿਕਾਈਆ। ਢੋਲਾ ਦੱਸ ਕੇ ਤੂੰ ਮੇਰਾ ਮੈਂ ਤੇਰਾ, ਨਾਮ ਨਿਧਾਨਾ ਦਏ ਸਮਝਾਈਆ। ਮੁਹੱਬਤ ਵਿਚ ਮਿਹਰਵਾਨ ਮਹਿਬੂਬ ਕਰੇ ਮਿਹਰਾ, ਸ੍ਰੀ ਭਗਵਾਨ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਦਾਤਾ ਇਕੋ ਨਜ਼ਰੀ ਆਈਆ। ਸ੍ਰੀ ਭਗਵਾਨ ਤੂੰ ਆਦਿ ਜੁਗਾਦੀ ਦੀਨ ਦਿਆਲ, ਦਇਆਨਿਧ ਅਖਵਾਇੰਦਾ। ਭਾਗ ਲਗਾ ਕਾਇਆ ਸੱਚੀ ਧਰਮਸਾਲ, ਦੂਜਾ ਬੰਕ ਨਾ ਕੋਇ ਵਡਿਆਈਆ। ਦੀਪ ਜੋਤ ਜਗੇ ਬੇਮਿਸਾਲ, ਨੂਰੋ ਨੂਰ ਰੁਸ਼ਨਾਇੰਦਾ। ਸ਼ਬਦ ਅਗੰਮੀ ਵੱਜੇ ਧੁਨਕਾਨ, ਧੁਨ ਆਤਮਕ ਰਾਗ ਅਲਾਇੰਦਾ। ਅੰਮ੍ਰਿਤ ਮਿਲੇ ਆਤਮ ਪੀਣ ਖਾਣ, ਤ੍ਰਿਸ਼ਨਾ ਭੁੱਖ ਨਾ ਕੋਇ ਵਧਾਇੰਦਾ। ਤੂੰ ਸਾਹਿਬ ਸਵਾਮੀ ਧੁਰ ਦਾ ਕਾਹਨ, ਰਾਮ ਇਕੋ ਸੋਭਾ ਪਾਇੰਦਾ। ਦਵਾਰਾ ਸੁਹਾਉਣਾ ਸਾਢੇ ਤਿੰਨ ਹੱਥ ਮਕਾਨ, ਮੁਕਾਮ ਇਕੋ ਨਜ਼ਰੀ ਆਇੰਦਾ। ਆਤਮ ਸੇਜਾ ਕਰ ਆਰਾਮ, ਸੁਖ ਆਸਣ ਇਕ ਸੁਹਾਇੰਦਾ। ਚਰਨ ਪ੍ਰੀਤੀ ਬਖ਼ਸ਼ ਸਚ ਗਿਆਨ, ਅਗਿਆਨ ਅੰਧੇਰ ਰਹਿਣ ਕੋਇ ਨਾ ਪਾਇੰਦਾ। ਧੂੜੀ ਹੋਵੇ ਇਸ਼ਨਾਨ, ਤੀਰਥ ਤਟ ਵੰਡ ਨਾ ਕੋਇ ਵੰਡਾਇੰਦਾ। ਪ੍ਰੇਮ ਪਿਆਰ ਪ੍ਰੀਤੀ ਅੰਦਰ ਪਰਮ ਪੁਰਖ ਮਿਲੇ ਆਣ, ਸਤਿਗੁਰ ਸ਼ਬਦ ਤੇਰਾ ਰੂਪ ਅਨੂਪ ਨਜ਼ਰੀ ਆਇੰਦਾ। ਤੂੰ ਆਦਿ ਜੁਗਾਦੀ ਸਦਾ ਦਇਆਵਾਨ, ਦੀਨ ਦੁਨੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਟਨ ਭਾਨ ਤੇਰਾ ਨੂਰ ਚਮਕਾਇੰਦਾ।