੫ ਮਾਘ ਸ਼ਹਿਨਸ਼ਾਹੀ ਸੰਮਤ ੧ ਡਾ੦ ਪਾਲ ਸਿੰਘ ਦੇ ਗ੍ਰਹਿ ਪਿੰਡ ਭਲਾਈ ਪੁਰ ਡੋਗਰਾਂ
ਮਾਘ ਕਹੇ ਮੇਰਾ ਮੇਟਿਆ ਭਰਮ, ਸਹਿੰਸਾ ਨਜ਼ਰ ਕੋਇ ਨਾ ਆਇੰਦਾ। ਪੁਰਖ ਅਬਿਨਾਸ਼ੀ ਮਿਹਰ ਨਜ਼ਰ ਕਰ ਕਰੇ ਕਰਮ, ਨਿਹਕਰਮੀ ਵੇਖ ਵਖਾਇੰਦਾ। ਜਨ ਭਗਤਾਂ ਲੇਖੇ ਲਾਏ ਜਨਮ, ਜਰਮ ਆਪਣੇ ਘਰ ਜਣਾਇੰਦਾ। ਝਗੜਾ ਮੁਕਾ ਕੇ ਜਗਤ ਮਰਨ, ਮਰਨ ਤੋਂ ਪਹਿਲੇ ਮੁਰੀਦ ਮੁਰਸ਼ਦ ਵਿਚ ਟਿਕਾਇੰਦਾ। ਬਖ਼ਸ਼ੀਸ਼ ਵਿਚ ਬਖ਼ਸ਼ ਕੇ ਸਰਨ, ਸਰਨਗਤ ਇਕੋ ਇਕ ਦਰਸਾਇੰਦਾ। ਜੁਗ ਚੌਕੜੀ ਪੂਰਾ ਕਰਨ ਆਇਆ ਪਰਨ, ਪਰਨਾਮ ਬੰਦਨਾ ਡੰਡਾਵਤ ਇਕ ਦਸਾਇੰਦਾ। ਜੁਗ ਵਿਛੜੇ ਜਗ ਆਇਆ ਫੜਨ, ਪਾਂਧੀ ਹੋ ਕੇ ਪੰਧ ਚੁਕਾਇੰਦਾ। ਨਵੀਂ ਘਾੜਨ ਆਇਆ ਘੜਨ, ਠਠਿਆਰ ਹੋ ਕੇ ਠੋਕਰ ਨਾਮ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਗ੍ਰਹਿ ਵਸਾਇੰਦਾ। ਮਾਘ ਕਹੇ ਮੇਰਾ ਭੁਲੇਖਾ ਹੋਇਆ ਦੂਰ, ਭਰਮ ਰਿਹਾ ਨਾ ਰਾਈਆ। ਭਗਤ ਭਗਵਾਨ ਤੱਕਿਆ ਹਾਜ਼ਰ ਹਜ਼ੂਰ, ਹੁਜਰਿਆਂ ਦਾ ਲੇਖਾ ਦਿਤਾ ਮਿਟਾਈਆ। ਜੁਗ ਚੌਕੜੀ ਜੋ ਮਜ਼ਦੂਰੀ ਨਾਮ ਕਰਦੇ ਰਹੇ ਮਜ਼ਦੂਰ, ਲੇਖਾ ਓਹਨਾਂ ਝੋਲੀ ਪਾਈਆ। ਦੇਵਣਹਾਰਾ ਦੇਣ ਦੇਵੇ ਜ਼ਰੂਰ, ਜ਼ਰੂਰਤ ਆਪੇ ਪੂਰ ਕਰਾਈਆ। ਮੈਂ ਹੋਵਾਂ ਬੜਾ ਮਸ਼ਕੂਰ, ਖ਼ੁਸ਼ੀਆਂ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ।
ਮਾਘ ਕਹੇ ਮੈਂ ਬਿਨ ਰੁੱਤੀ ਹੋਵਾਂ ਖ਼ੁਸ਼ਹਾਲ, ਥਿਤ ਵਾਰ ਵੰਡ ਨਾ ਕੋਇ ਵੰਡਾਈਆ। ਇਕੋ ਜਲਵਾ ਨੂਰ ਤੱਕਾਂ ਪੁਰਖ ਅਕਾਲ, ਚਾਰ ਕੁੰਟ ਦਹਿ ਦਿਸ਼ਾ ਨਜ਼ਰੀ ਆਈਆ। ਸ਼ਬਦ ਅਗੰਮੀ ਸੁਣਾਂ ਤਾਲ, ਅਨਹਦ ਨਾਦੀ ਨਾਦ ਸ਼ਨਵਾਈਆ। ਜਿਸ ਦਾ ਸ਼ਾਸਤਰ ਵੇਦ ਪੁਰਾਨ ਦੇਣ ਅਹਿਵਾਲ, ਅੰਜੀਲ ਕ਼ੁਰਾਨ ਖਾਣੀ ਬਾਣੀ ਸਿਫ਼ਤ ਸਾਲਾਹ ਢੋਲੇ ਗਾਈਆ। ਉਹ ਠਾਕਰ ਸਵਾਮੀ ਕਰਨੀ ਕਰਤਾ ਦਇਆਨਿਧ ਦੀਨ ਦਿਆਲ, ਦਇਆਵਾਨ ਅਖਵਾਈਆ। ਭਗਤ ਸੁਹੇਲਾ ਇਕ ਇਕੇਲਾ ਆਤਮ ਅੰਤਰ ਨਿਰੰਤਰ ਮਿਲੇ ਆਣ, ਨਿਰਗੁਣ ਸਰਗੁਣ ਆਪਣਾ ਰੰਗ ਚੜ੍ਹਾਈਆ। ਜਗਤ ਨੇਤਰ ਚਾਰ ਕੁੰਟ ਦਹਿ ਦਿਸ਼ਾ ਨਜ਼ਰ ਨਾ ਆਵੇ ਜੀਵ ਜਹਾਨ, ਦੋਏ ਲੋਚਣ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਹਿਜ ਸੁਆਮੀ ਅੰਤਰਜਾਮੀ ਪਰਵਰਦਿਗਾਰ ਬੇਪਰਵਾਹੀਆ। ਮਾਘ ਕਹੇ ਮੈਂ ਤੱਕਾਂ ਚਾਰ ਕੁੰਟ ਦਹਿ ਦਿਸ਼ਾ ਖੋਲ੍ਹ ਅੱਖ, ਬਿਨ ਅੱਖਾਂ ਅੱਖ ਵਖਾਈਆ। ਕਾਇਆ ਮਾਟੀ ਸਾਢੇ ਤਿੰਨ ਹੱਥ ਭਾਂਡੇ ਦਿਸਣ ਸੱਖ, ਹਰਿ ਹਿਰਦੇ ਨਾਮ ਨਾ ਕੋਇ ਵਸਾਈਆ। ਰਸਨਾ ਜਿਹਵਾ ਬੱਤੀ ਦੰਦ ਜਗਤ ਵਿਦਿਆ ਪੜ੍ਹ ਪੜ੍ਹ ਗਏ ਥੱਕ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਭੇਵ ਖੁਲ੍ਹਿਆ ਨਾ ਹਕ਼ੀਕ਼ਤ ਹੱਕ, ਲਾਸ਼ਰੀਕ ਸ਼ਿਰਕਤ ਨਾ ਕੋਇ ਮਿਟਾਈਆ। ਸ਼ਬਦੀ ਨਾਦ ਨਾ ਸੁਣਿਆ ਸਚ, ਅਨਹਦ ਨਾਦੀ ਨਾਦ ਨਾ ਕੋਇ ਵਜਾਈਆ। ਨਾਮ ਰੰਗਣ ਰੰਗੇ ਕੋਈ ਨਾ ਰੱਤ, ਕੂੜੀ ਕਿਰਿਆ ਬਾਹਰ ਨਾ ਕੋਇ ਕਢਾਈਆ। ਸਚ ਸੁਆਮੀ ਅੰਤਰਜਾਮੀ ਦਰਸ਼ਨ ਪਾਏ ਨਾ ਕੋਇ ਪੁਰਖ ਸਮਰਥ, ਨਿਜ ਲੋਚਣ ਨੈਣ ਨੇਤਰ ਗਿਆਨ ਖੁਲ੍ਹਾਈਆ। ਮਾਇਆ ਮਮਤਾ ਹਉਮੇਂ ਹੰਗਤਾ ਸ੍ਰਿਸ਼ਟੀ ਦ੍ਰਿਸ਼ਟੀ ਕੀਤੀ ਵੱਖ, ਇਸ਼ਟੀ ਏਕੰਕਾਰ ਨਾ ਕੋਇ ਜਣਾਈਆ। ਸਵਰਗ ਬਹਿਸ਼ਤੀ ਰਹੇ ਲੱਭ, ਚੌਦਾਂ ਲੋਕ ਚੌਦਾਂ ਤਬਕ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਮਾਘ ਕਹੇ ਮੈਂ ਵੇਖਿਆ ਦੋ ਜਹਾਂ, ਬ੍ਰਹਿਮੰਡ ਖੰਡ ਜੇਰਜ ਅੰਡਜ ਉਤਭੁਜ ਸੇਤਜ ਖੋਜ ਖੁਜਾਈਆ। ਚਾਰ ਕੁੰਟ ਦਹਿ ਦਿਸ਼ਾ ਨਵ ਨੌ ਚਾਰ ਦਿਸੇ ਵੈਰਾਂ, ਪੱਤ ਡਾਲੀ ਫਲ ਫੁਲਵਾੜੀ ਹੱਕ ਨਾ ਕੋਇ ਮਹਿਕਾਈਆ। ਬਿਨਾ ਰਸਨਾ ਜਿਹਵਾ ਬੱਤੀ ਦੰਦ ਜਪੇ ਕੋਈ ਨਾ ਨਾਂ, ਅਜਪਾ ਜਾਪ ਸਮਝ ਕਿਸੇ ਨਾ ਆਈਆ। ਸਚ ਟਿਕਾਣਾ ਉਚ ਮਹੱਲ ਅਟਲ ਦਿਸੇ ਨਾ ਕਿਸੇ ਨਿਸ਼ਾਂ, ਨਿਸ਼ਾਨਾ ਜਗਤ ਗਿਆ ਭੁਲਾਈਆ। ਹੰਸ ਬੁਧੀ ਹੋਈ ਕਾਂ, ਮਨ ਵਾਸਨਾ ਕਾਗ ਵਾਂਗ ਕੁਰਲਾਈਆ। ਸਾਚਾ ਖੇੜਾ ਨਗਰ ਨਾ ਦਿਸੇ ਗਰਾਂ, ਗ੍ਰਹਿ ਮੰਦਰ ਅੰਦਰ ਬਜਰ ਕਪਾਟੀ ਪੜਦਾ ਨਾ ਕੋਇ ਉਠਾਈਆ। ਪੁਰਖ ਅਕਾਲ ਦੀਨ ਦਿਆਲ ਅਬਿਨਾਸ਼ੀ ਕਰਤਾ ਪਰਵਰਦਿਗਾਰ ਸਾਂਝਾ ਯਾਰ ਲੱਭਦੇ ਥਾਂ ਥਾਂ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਟਿੱਲੇ ਪਰਬਤ ਡੂੰਘੀ ਕੰਦਰ ਸਮੁੰਦ ਸਾਗਰ ਫੋਲ ਫੁਲਾਈਆ। ਕਾਇਆ ਅੰਦਰ ਮਾਰੇ ਨਾ ਕੋਈ ਧਿਆਨ, ਨਿਜ ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਮਾਘ ਕਹੇ ਮੈਂ ਵੇਖਿਆ ਚਾਰ ਕੁੰਟ ਜਗ, ਜਗ ਜੀਵਨ ਦਾਤਾ ਅਚਰਜ ਖੇਲ ਵਰਤਾਈਆ। ਮਨ ਵਾਸਨਾ ਕੂੜੀ ਕਿਰਿਆ ਮਾਇਆ ਮਮਤਾ ਹਉਮੇਂ ਹੰਗਤਾ ਤ੍ਰਿਸ਼ਨਾ ਲੱਗੀ ਅੱਗ, ਤਨ ਵਜੂਦ ਪੰਜ ਤਤ ਕਾਇਆ ਮਾਟੀ ਰਿਹਾ ਜਲਾਈਆ। ਹੱਕ ਹਕ਼ੀਕ਼ਤ ਕਿਸੇ ਨਜ਼ਰ ਨਾ ਆਇਆ ਸਚ ਮਹਿਬੂਬ ਵਿਚ ਨਾ ਕੋਇ ਸਮਾਈਆ। ਦੀਨ ਮਜ਼੍ਹਬ ਜਾਤ ਪਾਤ ਹਿੱਸਿਆਂ ਵਾਲੀ ਹਦੂਦ, ਵਿਸ਼ਵ ਧਾਰ ਨਾ ਕੋਇ ਪਰਗਟਾਈਆ। ਭਗਤ ਸੁਹੇਲਾ ਇਕ ਇਕੇਲਾ ਸ੍ਰੀ ਭਗਵਾਨ ਏਥੇ ਓਥੇ ਦੋ ਜਹਾਨ
ਜਾਣੇ ਮੌਜੂਦ, ਖ਼ਾਲੀ ਬੁਤਖ਼ਾਨਾ ਨਜ਼ਰ ਕੋਇ ਨਾ ਆਈਆ। ਜਿਸ ਦਾ ਮਹੱਲ ਅਟਲ ਉਚ ਮੁਨਾਰਾ ਅਰਸ਼ ਕੁਰਸ਼ ਅਰੂਜ, ਮਹਿਫ਼ੂਜ਼ ਬੈਠਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਾਘ ਕਹੇ ਮੈਂ ਜਗਤ ਸਦੀ ਚੌਧਵੀਂ ਮਾਸਟਰ ਪੈਗ਼ੰਬਰ ਵੇਖੇ ਉਸਤਾਦ, ਜਗਤ ਇਲਮ ਕਰਨ ਪੜ੍ਹਾਈਆ। ਅੰਤਰ ਆਤਮ ਪਰਮਾਤਮ ਖੋਲ੍ਹੇ ਕੋਈ ਨਾ ਰਾਜ਼, ਹਕ਼ੀਕ਼ਤ ਹੱਕ ਨਾ ਕੋਇ ਸਮਝਾਈਆ। ਮਨੂਆ ਫੜੇ ਨਾ ਕੋਇ ਗੁਸਤਾਖ, ਮਨ ਕਾ ਮਣਕਾ ਨਾ ਕੋਇ ਭੁਆਈਆ। ਸਾਚੇ ਸੁਆਲ ਦਾ ਹੱਲ ਕਰੇ ਨਾ ਕੋਇ ਜੁਆਬ, ਜਮਾਂ ਤਫਰੀਕ ਸਾਰੇ ਰਹੇ ਸਮਝਾਈਆ। ਆਤਮ ਪਰਮਾਤਮ ਮੇਲ ਮਿਲਾਏ ਨਾ ਕੋਇ ਨਾਲ ਇਤਫ਼ਾਕ, ਦੂਈ ਦਵੈਤ ਬਾਹਰ ਨਾ ਕੋਇ ਕਢਾਈਆ। ਬਲੈਕ ਬੋਰਡਾਂ ਉਤੇ ਲਿਖ ਕੇ ਨਾਲ ਚਾਕ, ਕਾਲੇ ਉਤੇ ਚਿੱਟਾ ਪਾ ਕੇ ਕਾਲੀ ਧਾਰ ਮੇਟ ਨਾ ਕੋਇ ਮਿਟਾਈਆ। ਕੁਤਬਖ਼ਾਨਿਆਂ ਵਿਚੋਂ ਲੈ ਕਿਤਾਬ, ਸਤਰਾਂ ਵਾਲੀ ਕਰਨ ਪੜ੍ਹਾਈਆ। ਧੁਰ ਦਾ ਮੇਲ ਮਿਲਾਏ ਨਾ ਕੋਈ ਨਾਲ ਵਾਹਦ, ਵਾਕਿਫ਼ਕਾਰ ਨਜ਼ਰ ਕੋਇ ਨਾ ਆਈਆ। ਸਾਚੀ ਚੜ੍ਹੇ ਨਾ ਕੋਈ ਜਮਾਤ, ਵਿਦਿਆਰਥੀ ਵਿਦਿਆ ਸਮਝ ਕਿਸੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਕਰਨੀ ਕਾਰ ਕਮਾਈਆ। ਮਾਘ ਕਹੇ ਮੈਂ ਵੇਖੇ ਵਿਦਿਆਵਾਨ ਬਹੁ ਪੰਡਤੀ, ਗਿਆਨ ਧਿਆਨ ਰਹੇ ਦ੍ਰਿੜਾਈਆ। ਗੜ੍ਹ ਤੁੱਟਾ ਨਾ ਹਉਮੇਂ ਹੰਗਤੀ, ਹੰ ਬ੍ਰਹਮ ਨਾ ਕੋਇ ਜਣਾਈਆ। ਜਗਤ ਵਾਸਨਾ ਭੁੱਖੀ ਨੰਗਤੀ, ਵਾਹਵਾ ਘਰ ਘਰ ਅਲਖ ਰਹੀ ਜਗਾਈਆ। ਇਹ ਖੇਲ ਸਾਰੀ ਮਨ ਦੀ, ਬੁਧ ਬਿਬੇਕ ਨਾ ਕੋਇ ਵਡਿਆਈਆ। ਜਿਸ ਨੂੰ ਸਮਝ ਨਹੀਂ ਆਈ ਆਪਣੇ ਤਨ ਦੀ, ਸਾਢੇ ਤਿੰਨ ਹੱਥ ਅੰਦਰ ਪੜਦਾ ਓਹਲਾ ਨਾ ਸਕਿਆ ਉਠਾਈਆ। ਸਮਝ ਆਈ ਨਾ ਆਪਣੇ ਕੰਨ ਦੀ, ਜੋ ਧੁਰ ਸ਼ਬਦ ਅਗੰਮੀ ਸੁਣੇ ਚਾਈਂ ਚਾਈਂਆ। ਕਲਜੁਗ ਖੇਲ ਅੰਤ ਹੈਰਾਨ ਦੀ, ਹੈਰਾਨੀ ਵਿਚ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਈਆ। ਮਾਘ ਕਹੇ ਮੈਂ ਕੋਟਨ ਕੋਟ ਵੇਖੇ ਪੜ੍ਹਦੇ, ਤਾਲੀਮ ਮਕਤਬ ਪਾਠਸ਼ਾਲਿਆਂ ਵਿਚ ਪਾਈਆ। ਸਾਚੀ ਮੰਜ਼ਲ ਕੋਈ ਨਾ ਚੜ੍ਹਦੇ, ਅਗਲਾ ਪੰਧ ਨਾ ਕੋਇ ਮੁਕਾਈਆ। ਦਰਸ਼ਨ ਪਾਉਣ ਨਾ ਨਿਰਗੁਣ ਨਿਰਵੈਰ ਨਰ ਹਰਿ ਦੇ, ਜੋਤੀ ਜੋਤ ਨਾ ਕੋਇ ਰੁਸ਼ਨਾਈਆ। ਸਚ ਸਰਨਾਈ ਬੇਪਰਵਾਹੀ ਪਤਿਪਰਮੇਸ਼ਵਰ ਮੂਲ ਨਾ ਪੜਦੇ, ਧੂੜੀ ਟਿੱਕਾ ਖ਼ਾਕ ਨਾ ਕੋਇ ਰਮਾਈਆ। ਜਗਤ ਕਿਤਾਬਾਂ ਵਰਕੇ ਰਹੇ ਉਥਲਦੇ, ਮਨ ਦਾ ਪਤਰਾ ਨਾ ਕੋਇ ਪਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਕਰਨੀ ਕਹੇ ਮੈਂ ਵੇਖੀ ਜਗਤ ਦਾਤ, ਚਾਰ ਕੁੰਟ ਦਹਿ ਦਿਸ਼ਾ ਧਿਆਨ ਲਗਾਈਆ। ਜਗਤ ਵਿਦਿਆ ਲੇਖਾ ਨਾਲ ਕ਼ਲਮ ਦਵਾਤ, ਕਾਗ਼ਜ਼ ਕਾਲੇ ਰਹੇ ਕਰਾਈਆ। ਆਪਣੀ ਸਮਝੀਂ ਕਿਸੇ ਨਾ ਜਾਤ, ਪੜਦਾ ਓਹਲਾ ਨਾ ਕੋਇ ਉਠਾਈਆ। ਹਕ਼ੀਕ਼ਤ ਵਿਚੋਂ ਖੋਲ੍ਹੇ ਕੋਈ ਨਾ ਰਾਜ਼, ਰਾਮ ਰਾਮ ਨਾ ਕੋਇ ਮਿਲਾਈਆ। ਪਿਛਲੀ ਕਰਦੇ ਯਾਦ, ਪੂਰਬ ਰਹੇ ਸੁਣਾਈਆ। ਆਪਣਾ ਖੇੜਾ ਕਰੇ ਨਾ ਕੋਇ ਆਬਾਦ, ਕਾਇਆ ਮੰਦਰ ਨਾ ਵੱਜੇ ਵਧਾਈਆ। ਹਿੱਸਿਆਂ ਵਾਲਾ ਸਮਝੇ ਕੋਈ ਨਾ ਬਾਬ, ਇਬਾਰਤ ਇਕ ਨਾ ਕੋਇ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ। ਮਾਘ ਕਹੇ ਮੈਂ ਵੇਖਿਆ ਭਗਤਾਂ ਅੰਦਰ ਰੰਗ, ਲਲਾਰੀ ਨਜ਼ਰ ਕੋਇ ਨਾ ਆਈਆ। ਸੁਣਿਆ ਅਗੰਮੀ ਛੰਦ, ਤੂੰ ਮੇਰਾ ਮੈਂ ਤੇਰਾ ਇਕੋ ਢੋਲਾ ਰਹੇ ਗਾਈਆ। ਵੇਖਿਆ ਅਨੋਖਾ ਪਲੰਘ, ਜਿਸ ਦਾ ਪਾਵਾ ਚੂਲ ਬਾਡੀ ਵੰਡ ਨਾ ਕੋਇ
ਵੰਡਾਈਆ। ਆਤਮ ਪਰਮਾਤਮ ਬਿਨ ਅੱਖਾਂ ਤੱਕਿਆ ਸੰਗ, ਸਗਲਾ ਸੰਗ ਨਿਭਾਈਆ। ਬਿਨ ਸੂਰਜ ਚੰਦ ਚਾੜ੍ਹ ਕੇ ਚੰਦ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਹਰਖ਼ ਸੋਗ ਮੇਟ ਕੇ ਗ਼ਮ, ਖ਼ੁਸ਼ੀ ਖ਼ੁਸ਼ੀ ਵਿਚੋਂ ਬਦਲਾਈਆ। ਨਾਤਾ ਤੋੜ ਕੇ ਹੱਡ ਮਾਸ ਨਾੜੀ ਚੰਮ, ਚੰਮ ਦ੍ਰਿਸ਼ਟੀ ਦਏ ਗਵਾਈਆ। ਖੇਲ ਕਰੇ ਸ੍ਰੀ ਭਗਵਨ, ਭਗਤ ਸੁਹੇਲੇ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਵੇਖ ਵਖਾਈਆ। ਮਾਘ ਕਹੇ ਮੈਂ ਭਗਤਾਂ ਅੰਦਰ ਮਾਰੀ ਝਾਕੀ, ਪੜਦਾ ਅੰਦਰੋਂ ਦਿਤਾ ਉਠਾਈਆ। ਓਨ੍ਹਾਂ ਦੀ ਖੁਲ੍ਹੀ ਵੇਖੀ ਤਾਕੀ, ਤਕਵਾ ਇਕੋ ਉਪਰ ਰਖਾਈਆ। ਗ੍ਰਹਿ ਮੰਦਰ ਅੰਦਰ ਬੈਠਾ ਪੁਰਖ ਅਬਿਨਾਸ਼ੀ, ਪਰਵਰਦਿਗਾਰ ਸਾਂਝਾ ਯਾਰ ਜਲਵਾ ਨੂਰ ਖ਼ੁਦਾਈਆ। ਬਿਨ ਗੋਪੀ ਕਾਹਨ ਸੁਹਾਵੇ ਮੰਡਲ ਰਾਸੀ, ਖੇਲ ਆਪਣਾ ਆਪ ਜਣਾਈਆ। ਇਕੋ ਨੂਰ ਜੋਤ ਜੋਤ ਪਰਕਾਸ਼ੀ, ਰੂਪ ਰੰਗ ਰੇਖ ਨਾ ਕੋਇ ਦਰਸਾਈਆ। ਏਥੇ ਓਥੇ ਦੋ ਜਹਾਨ ਅੰਦਰ ਬਾਹਰ ਗੁਪਤ ਜਾਹਰ ਆਤਮ ਪਰਮਾਤਮ ਬਣ ਸਾਥੀ, ਪਾਰਬ੍ਰਹਮ ਬ੍ਰਹਮ ਆਪਣੇ ਵਿਚ ਸਮਾਈਆ। ਜਨ ਭਗਤਾਂ ਔਖੀ ਮੰਜ਼ਲ ਚਾੜ੍ਹ ਕੇ ਘਾਟੀ, ਸਚਖੰਡ ਦਵਾਰਾ ਏਕੰਕਾਰਾ ਨਰ ਨਿਰੰਕਾਰਾ ਦਏ ਵਖਾਈਆ। ਜਨਮ ਜਨਮ ਦੀ ਪੂਰੀ ਕਰੇ ਆਸੀ, ਆਸਾ ਤ੍ਰਿਸ਼ਨਾ ਇਕੋ ਵਾਰ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਮਾਘ ਕਹੇ ਮੈਂ ਭਗਤਾਂ ਅੰਦਰ ਸਹਿਜੇ ਲਿਆ ਤੱਕ, ਇਕ ਧਿਆਨ ਲਗਾਈਆ। ਉਹ ਸਭ ਕੁਛ ਬੈਠੇ ਛੱਡ, ਦੀਨ ਦੁਨੀ ਗਏ ਮੁਕਾਈਆ। ਸ੍ਰਿਸ਼ਟੀ ਤੋਂ ਹੋ ਕੇ ਅੱਡ, ਦ੍ਰਿਸ਼ਟੀ ਪ੍ਰਭ ਦੇ ਵਿਚ ਟਿਕਾਈਆ। ਪੁਰਖ ਅਕਾਲ ਦੀ ਬਣ ਕੇ ਯਦ, ਇਕੋ ਨਾਤਾ ਰਹੇ ਜੁੜਾਈਆ। ਨੌ ਦਵਾਰ ਪਾਰ ਕਰ ਕੇ ਹੱਦ, ਸੁਖਮਨ ਟੇਢੀ ਬੰਕ ਪੰਧ ਮੁਕਾਈਆ। ਸ਼ਬਦ ਅਗੰਮੀ ਨਾਦ ਗਾਵਣ ਇਕੋ ਛੰਦ, ਛੰਦ ਇਕੋ ਰਹੇ ਸੁਣਾਈਆ। ਨਿਜ ਆਤਮ ਪਰਮਾਤਮ ਲੈ ਕੇ ਅਨੰਦ, ਪਰਮਾਨੰਦ ਵਿਚ ਸਮਾਈਆ। ਭੇਵ ਖੁਲ੍ਹਾ ਕੇ ਹੰ ਬ੍ਰਹਮ, ਪਾਰਬ੍ਰਹਮ ਮਿਲ ਕੇ ਖ਼ੁਸ਼ੀ ਵਖਾਈਆ। ਸਚ ਦਵਾਰੇ ਚੜ੍ਹ ਕੇ ਚੰਨ, ਜੋਤੀ ਜੋਤ ਕਰਨ ਰੁਸ਼ਨਾਈਆ। ਪੁਰਖ ਅਕਾਲ ਸਰਬ ਸਵਾਮੀ ਅੰਤਰਜਾਮੀ ਜਨ ਭਗਤਾਂ ਕਹੇ ਧੰਨ, ਧੰਨ ਧੰਨ ਧੰਨ ਜਗਤ ਵਡਿਆਈਆ। ਮਾਘ ਕਹੇ ਮੈਂ ਭਗਤਾਂ ਤੱਕਿਆਂ ਇਸ਼ਾਰਾ, ਬਿਨ ਅੱਖਾਂ ਰਹੇ ਲਗਾਈਆ। ਜੋਤ ਨੂਰ ਇਕ ਉਜਿਆਰਾ, ਨੂਰੋ ਨੂਰ ਕਰੇ ਰੁਸ਼ਨਾਈਆ। ਸ਼ਬਦ ਅਗੰਮ ਵੱਜੇ ਨਗਾਰਾ, ਸੋਈ ਸੁਰਤ ਰਿਹਾ ਉਠਾਈਆ। ਕਾਗਦ ਕ਼ਲਮ ਨਾ ਲਿਖਣਹਾਰਾ, ਵੇਦ ਕਤੇਬ ਅੰਤ ਕਹਿਣ ਕੋਇ ਨਾ ਪਾਈਆ। ਸਭ ਤੋਂ ਵੱਖਰਾ ਸਭ ਤੋਂ ਨਿਆਰਾ, ਨਿਰਵੈਰ ਨਿਰੰਕਾਰ ਆਪਣੀ ਕਾਰ ਕਮਾਈਆ। ਸਾਚੀ ਸਖ਼ੀਆਂ ਮਿਲ ਕੇ ਲਾਵੇ ਸਤਿ ਅਖਾੜਾ, ਧਰਮ ਦਵਾਰਾ ਇਕੋ ਸੋਭਾ ਪਾਈਆ। ਜਿਸ ਗ੍ਰਹਿ ਵਸੇ ਤੇਈ ਅਵਤਾਰਾ, ਈਸਾ ਮੂਸਾ ਮੁਹੰਮਦ ਬੈਠੇ ਸਜਦਿਆਂ ਵਿਚ ਸੀਸ ਝੁਕਾਈਆ। ਗੁਰ ਦਸ ਕਰ ਨਿਮਸਕਾਰਾ, ਭਗਤ ਅਠਾਰਾਂ ਚਰਨ ਧੂੜ ਖ਼ਾਕ ਰਮਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਵੇਖੇ ਵਿਗਸੇ ਵੇਖਣਹਾਰਾ, ਦੀਨ ਦਿਆਲ ਦਇਆਨਿਧ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਮਾਘ ਕਹੇ ਮੈਂ ਭਗਤ ਭਗਵਾਨ ਦਾ ਵੇਖਿਆ ਮਿਲਾਪ, ਦੂਜਾ ਨਜ਼ਰ ਕੋਇ ਨਾ ਆਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਕਰਦੇ ਜਾਪ, ਅਨਬੋਲਤ ਰਾਗ ਸੁਣਾਈਆ। ਬਿਰਹੋਂ ਵਿਛੋੜੇ ਅੰਦਰ ਬਿਨ ਨੈਣਾਂ ਨੀਰ ਤੋਂ ਵੈਰਾਗ, ਵੈਰਾਗੀ ਹੋ ਕੇ ਰਹੇ ਜਣਾਈਆ। ਇਕ ਦੂਜੇ ਨੂੰ ਮਿਲ ਕੇ ਨਾਤਾ ਜੁੜੇ ਨਾਰ ਕੰਤ ਸੁਹਾਗ, ਘਰ ਠਾਂਡੇ ਵੱਜੇ ਵਧਾਈਆ।
ਸਚ ਦਵਾਰੇ ਸਚਖੰਡ ਮੁਕਾਮੇ ਹੱਕ ਹੋਣ ਵਿਸਮਾਦ, ਬਿਸਮਿਲ ਹੋ ਕੇ ਆਪਣਾ ਆਪ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਦੀਨ ਦੁਨੀ ਬਦਲ ਦੇਣ ਸਮਾਜ, ਸਾਚਾ ਹੁਕਮ ਇਕ ਪਰਗਟਾਈਆ। ਮਾਘ ਕਹੇ ਭਗਤ ਭਗਵਾਨ ਜੋੜਾ ਵੇਖਿਆ ਜੁੜਦਾ, ਕਲਜੁਗ ਅੰਤ ਵੱਜੇ ਵਧਾਈਆ। ਜੀਵ ਜਹਾਨ ਵੇਖਿਆ ਰੁੜ੍ਹਦਾ, ਮਾਇਆ ਮਮਤਾ ਧੱਕਾ ਰਹੀ ਲਾਈਆ। ਕੋਈ ਭੇਵ ਨਾ ਜਾਣੇ ਸ਼ਬਦੀ ਸਤਿਗੁਰ ਦਾ, ਜੋ ਸਤਿ ਸਤਿਵਾਦੀ ਨਾਦੀ ਬ੍ਰਹਿਮਾਦੀ ਵੇਖ ਵਖਾਈਆ। ਕੋਈ ਰਸ ਨਾ ਮਾਣੇ ਧੁਰ ਦੇ ਤਾਲ ਸੁਰ ਦਾ, ਸੁਰਤੀ ਸ਼ਬਦ ਨਾ ਕੋਇ ਜੁੜਾਈਆ। ਅੰਤਰ ਆਤਮ ਨਿਰੰਤਰ ਫੁਰਨਾ ਕਿਸੇ ਨਾ ਫ਼ੁਰਦਾ, ਮਨ ਵਾਸਨਾ ਸਾਰੇ ਰਹੇ ਗਾਈਆ। ਜੋ ਦਿਨੇ ਜਾਗਦਿਆਂ ਰਾਤੀਂ ਸੁਤਿਆਂ ਦਰਸ਼ਨ ਪਾਵੇ ਨਿਰਗੁਣ ਜੋਤ ਪੁਰਖ ਅਕਾਲ ਦਾ, ਪਰਕਾਸ਼ ਪਰਕਾਸ਼ ਵਿਚ ਸਮਾਈਆ। ਨਜ਼ਾਰਾ ਤੱਕੇ ਕਾਇਆ ਮੰਦਰ ਸੱਚੀ ਧਰਮਸਾਲ ਦਾ, ਬੰਕ ਦਵਾਰਾ ਸੋਭਾ ਪਾਈਆ। ਝਗੜਾ ਮੁੱਕੇ ਕਾਲ ਮਹਾਂਕਾਲ ਦਾ, ਰਾਏ ਧਰਮ ਨਾ ਦਏ ਸਜਾਈਆ। ਜਲਵਾ ਤੱਕੇ ਨੂਰ ਜਮਾਲ ਦਾ, ਨੂਰੋ ਨੂਰ ਨੂਰ ਰੁਸ਼ਨਾਈਆ। ਲੇਖਾ ਚੁੱਕੇ ਤ੍ਰੈਗੁਣ ਜੰਜਾਲ ਦਾ, ਜਾਗਰਤ ਜੋਤ ਹੋਏ ਰੁਸ਼ਨਾਈਆ। ਜਨ ਭਗਤਾਂ ਸ੍ਰੀ ਭਗਵਾਨ ਆਪੇ ਸੁਰਤ ਸੰਭਾਲਦਾ, ਲੱਖ ਚੁਰਾਸੀ ਵਿਚੋਂ ਲਏ ਉਠਾਈਆ। ਲੇਖਾ ਮੁਕਾ ਕੇ ਸ਼ਾਹ ਕੰਗਾਲ, ਦਾ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਊਚ ਨੀਚ ਵੰਡ ਨਾ ਕੋਇ ਵੰਡਾਈਆ। ਪਦਾਰਥ ਦੇਵੇ ਨਾਮ ਸਾਚੇ ਧਨ ਮਾਲ ਦਾ, ਭੰਡਾਰਾ ਇਕੋ ਇਕ ਵਰਤਾਈਆ। ਝਗੜਾ ਚੁਕਾਵੇ ਆਵਣ ਜਾਣ ਦਾ, ਲੱਖ ਚੁਰਾਸੀ ਪੈਂਡਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਗੁਰ ਚੇਲੇ ਧੁਰ ਦੇ ਰੰਗ ਲਏ ਰੰਗਾਈਆ। ਮਾਘ ਕਹੇ ਮੈਂ ਤੱਕਿਆਂ ਏਕੰਕਾਰ, ਇਕ ਇਕੱਲਾ ਨਜ਼ਰੀ ਆਈਆ। ਜਿਸ ਦਾ ਖੇਲ ਸਦਾ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦਏ ਗਵਾਹੀਆ। ਜੋ ਭਵਿਖਤਾਂ ਕਰੇ ਵਿਚਾਰ, ਗੁਰ ਅਵਤਾਰ ਪੈਗ਼ੰਬਰਾਂ ਲੇਖਾ ਪੂਰ ਕਰਾਈਆ। ਨਿਰਗੁਣ ਸਰਗੁਣ ਲੈ ਅਵਤਾਰ, ਵੇਸ ਅਨੇਕਾ ਰੂਪ ਵਟਾਈਆ। ਲੱਖ ਚੁਰਾਸੀ ਸੁਣੇ ਪੁਕਾਰ, ਗ੍ਰਹਿ ਗ੍ਰਹਿ ਮੰਦਰ ਖੋਜ ਖੁਜਾਈਆ। ਭਗਤਾਂ ਦਏ ਦੀਦਾਰ, ਨਿਜ ਨੇਤਰ ਲੋਚਨ ਅੱਖ ਖੁਲ੍ਹਾਈਆ। ਸੂਫੀਆਂ ਕਰੇ ਉਜਿਆਰ, ਨੂਰ ਉਜਾਲਾ ਇਕ ਰੁਸ਼ਨਾਈਆ। ਸਚ ਵਖਾ ਕੇ ਬਹਾਰ, ਗੁਲਸ਼ਨ ਇਕੋ ਦਏ ਮਹਿਕਾਈਆ। ਝਗੜਾ ਮੁਕਾ ਕੇ ਕੂੜ ਕੁੜਿਆਰ, ਸਤਿ ਸਚ ਦਏ ਦ੍ਰਿੜਾਈਆ। ਆਤਮ ਪਰਮਾਤਮ ਦੱਸ ਪਿਆਰ, ਦੀਨ ਮਜ਼੍ਹਬ ਜਾਤ ਪਾਤ ਲੇਖਾ ਦਏ ਮੁਕਾਈਆ। ਪੁਰਖ ਅਬਿਨਾਸ਼ੀ ਸਰਬ ਨਿਵਾਸੀ ਜੋਤ ਪਰਕਾਸ਼ੀ ਪਰਵਰਦਿਗਾਰ ਸਭ ਦਾ ਯਾਰ, ਅਕਲ ਕਲਧਾਰੀ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਖ਼ਸ਼ਿਸ਼ ਰਹਿਮਤ ਆਪਣਾ ਨਾਮ ਵਰਤਾਈਆ। ਮਾਘ ਕਹੇ ਮੈਂ ਚਾਰ ਕੁੰਟ ਵੇਖੀ ਮੰਡਪ ਮਾੜੀ, ਟਿੱਲੇ ਪਰਬਤ ਫੋਲ ਫੁਲਾਈਆ। ਮੈਂ ਲੱਖ ਚੁਰਾਸੀ ਮਾਨਵ ਜਾਤੀ ਤੱਕੀ ਨਰ ਨਾਰੀ, ਘਟ ਘਟ ਅੰਦਰ ਖੋਜ ਖੁਜਾਈਆ। ਮਨ ਵਾਸਨਾ ਤੱਕੀ ਦੁਰਾਚਾਰੀ, ਦੁਰਗੰਧ ਵਿਚ ਸਮਾਈਆ। ਮਨੂਆ ਹੋਇਆ ਹੰਕਾਰੀ, ਬੰਕ ਗੜ੍ਹ ਰਿਹਾ ਬਣਾਈਆ। ਕੋਟਾਂ ਵਿਚੋਂ ਜਨ ਭਗਤਾਂ ਇਕੋ ਲਾਈ ਪ੍ਰਭ ਨਾਲ ਯਾਰੀ, ਯਾਰਾਨੇ ਕੂੜੇ ਗਏ ਤਜਾਈਆ। ਇਕੋ ਮੇਲ ਜੋਤ ਨਿਰੰਕਾਰੀ, ਦੂਜਾ ਇਸ਼ਟ ਨਾ ਕੋਇ ਮਨਾਈਆ। ਜਿਸ ਦੇ ਕੋਲੋਂ ਗੁਰ ਅਵਤਾਰ ਪੈਗ਼ੰਬਰ ਲੈ ਕੇ ਆਏ ਸਰਦਾਰੀ, ਸਦੀਆਂ ਦੇ ਪਿਛੋਂ ਭੱਜੇ ਵਾਹੋ ਦਾਹੀਆ। ਢੋਲਾ ਗਾਉਂਦੇ ਗਏ ਵਾਰੋ ਵਾਰੀ, ਸਿਫ਼ਤਾਂ ਵਿਚ ਸਾਲਾਹੀਆ। ਕਾਤਬ ਬਣੇ ਲਿਖਾਰੀ,
ਕ਼ਲਮ ਸ਼ਾਹੀ ਵੰਡ ਵੰਡਾਈਆ। ਅੰਤਮ ਕਰ ਕੇ ਚਰਨ ਕਵਲ ਨਿਮਸਕਾਰੀ, ਬੇਅੰਤ ਬੇਅੰਤ ਬੇਅੰਤ ਕਹਿ ਕੇ ਪੱਲੂ ਗਏ ਛੁਡਾਈਆ। ਕਲਜੁਗ ਅੰਤ ਓਸੇ ਦੀ ਵਾਰੀ, ਵਾਰਤਾ ਅਗਲੀ ਦਏ ਦ੍ਰਿੜਾਈਆ। ਭਗਤ ਸੁਹੇਲਾ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਖੇਲ ਕਰੇ ਨਿਆਰੀ, ਨਿਰਗੁਣ ਨਿਰਾਕਾਰ ਆਪਣੀ ਕਾਰ ਕਮਾਈਆ। ਚਾਰ ਵਰਨ ਅਠਾਰਾਂ ਬਰਨ ਊਚ ਨੀਚ ਰਾਓ ਰੰਕ ਇਕੋ ਗ੍ਰਹਿ ਵਸੇ ਦਰਬਾਰੀ, ਦਰ ਦਰਬਾਰਾ ਇਕੋ ਦਏ ਵਖਾਈਆ। ਭਗਤ ਭਗਵਾਨ ਪ੍ਰੇਮ ਪਿਆਰ ਮੁਹੱਬਤ ਵਿਚ ਲਾਵਣ ਜੈਕਾਰੀ, ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਸੱਚਾ ਗਾਈਆ। ਜਿਸ ਨੂੰ ਸਮਝੇ ਨਾ ਕੋਇ ਸੰਸਾਰੀ, ਜਗਤ ਵਿਦਿਆ ਪੜਦਾ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸੁਲਤਾਨ ਸਦਾ ਮਿਹਰਵਾਨ, ਮਹਿਬੂਬ ਮੁਹੱਬਤ ਅੰਦਰ ਮਿਹਰ ਨਜ਼ਰ ਬੇਨਜ਼ੀਰ ਆਪਣੀ ਇਕ ਉਠਾਈਆ।