ਪੁਸਤਕਾਲਾਭਾਗ ੧੯

੫ ਮਾਘ ਸ਼ਹਿਨਸ਼ਾਹੀ ਸੰਮਤ ੧ ਸਰੂਪ ਸਿੰਘ ਦੇ ਨਵਿਤ ਮੰਗੂਪੁਰ ਜ਼ਿਲਾ ਕਪੂਰਥਲਾ

ਭਗਤ ਆਤਮਾ ਕਹੇ ਮੈਂ ਖ਼ੁਸ਼ੀ ਮਨੌਦੀ, ਪਰਮ ਪੁਰਖ ਪ੍ਰਭ ਤੇਰਾ ਢੋਲਾ ਗਾਈਆ। ਜੁਗ ਚੌਕੜੀ ਅਬਿਨਾਸ਼ੀ ਕਰਤੇ ਤੇਰੀ ਸੇਵ ਕਮਾਉਂਦੀ, ਹੁਕਮੇ ਅੰਦਰ ਨਿਤ ਨਵਿਤ ਵੇਸ ਵਟਾਈਆ। ਪੰਜ ਤਤ ਕਾਇਆ ਮਾਟੀ ਤਨ ਹਢਾਉਂਦੀ, ਧਰਨੀ ਧਰਤ ਧਵਲ ਸੋਭਾ ਪਾਈਆ। ਰਸਨਾ ਜਿਹਵਾ ਬੱਤੀ ਦੰਦ ਤੂੰਹੀ ਤੂੰਹੀ ਰਾਗ ਅਲਾਉਂਦੀ, ਅੰਤਰ ਅੰਤਰ ਤੇਰਾ ਧਿਆਨ ਲਗਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮਾਤ ਹੰਡਾਉਂਦੀ, ਬਿਰਧ ਬਾਲ ਜਵਾਨ ਰੂਪ ਨਾ ਕੋਇ ਵਖਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਤੇਰਾ ਦਰਸ਼ਨ ਪਾਉਂਦੀ, ਸਤਿ ਸਰੂਪੀ ਸ਼ਾਹੋ ਭੂਪੀ ਸਾਖਿਆਤ ਨਜ਼ਰੀ ਆਈਆ। ਸੇਜ ਸੁਹੰਜਣੀ ਪਿਆਰ ਮੁਹੱਬਤ ਨਾਲ ਬਹਾਉਂਦੀ, ਸਿੰਘਾਸਣ ਆਸਣ ਇਕ ਬਣਾਈਆ। ਚਰਨ ਪ੍ਰੀਤੀ ਸਾਚੀ ਰੀਤੀ ਧੁਰ ਦੀ ਸੇਵ ਕਮਾਉਂਦੀ, ਚਾਕਰ ਖ਼ਾਕ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਨਾਤਾ ਇਕ ਬਣਾਈਆ। ਭਗਤ ਆਤਮਾ ਕਹੇ ਮੈਂ ਜੁਗ ਜੁਗ ਦਾਸੀ, ਸੇਵਕ ਸੇਵਾ ਵਿਚ ਸਮਾਈਆ। ਤੇਰਾ ਮਾਲਕ ਖ਼ਾਲਕ ਪ੍ਰਿਤਪਾਲਕ ਪੁਰਖ ਅਬਿਨਾਸ਼ੀ, ਅਬਿਨਾਸ਼ੀ ਕਰਤਾ ਬੇਪਰਵਾਹੀਆ। ਜਿਸ ਦਾ ਖੇਲ ਬ੍ਰਹਿਮੰਡ ਖੰਡ ਮੰਡਲ ਰਾਸੀ, ਦੋ ਜਹਾਨਾਂ ਸੋਭਾ ਪਾਈਆ। ਸਦਾ ਸੁਹੇਲਾ ਇਕ ਇਕੇਲਾ ਪੂਰੀ ਕਰੇ ਆਸੀ, ਆਸਾ ਤ੍ਰਿਸ਼ਨਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਭਗਤ ਆਤਮਾ ਕਹੇ ਮੈਂ ਵੇਖਾਂ ਖੇਲ ਨਿਆਰਾ, ਨਿਰਗੁਣ ਨਿਰਵੈਰ ਰਿਹਾ ਵਖਾਈਆ। ਜਿਸ ਦੀ ਪਾਵੇ ਕੋਈ ਨਾ ਸਾਰਾ, ਭੇਦ ਸਕੇ ਨਾ ਕੋਇ ਖੁਲ੍ਹਾਈਆ। ਝੁਕਦੇ ਵੇਖੇ ਸਦਾ ਜੁਗ ਚਾਰਾ, ਚਾਰੇ ਵੇਦ ਸੀਸ ਨਿਵਾਈਆ। ਵਿਸ਼ਨ ਬ੍ਰਹਮਾ ਸ਼ਿਵ ਦਰ ਭਿਖਾਰਾ, ਗੁਰ ਅਵਤਾਰ ਪੈਗ਼ੰਬਰ ਸੇਵ ਕਮਾਈਆ। ਜੋ ਵਸਣਹਾਰਾ ਸਚਖੰਡ ਧਾਮ ਨਿਆਰਾ, ਦਰਗਾਹ ਸਾਚੀ ਸੋਭਾ ਪਾਈਆ। ਉਸ ਦਾ ਹੁਕਮੀ ਇਕ ਇਸ਼ਾਰਾ, ਸ਼ਬਦ ਨਾਲ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਭਗਤ ਆਤਮਾ ਕਹੇ ਮੈਂ ਬੜੀ ਸੋਹਣੀ ਸੁਚੱਜੀ, ਜੁਗ ਚੌਕੜੀ ਮਿਲੇ ਵਡਿਆਈਆ। ਹੁਕਮੇ ਅੰਦਰ ਬੱਧੀ, ਭੱਜਾਂ ਚਾਈਂ ਚਾਈਂਆ। ਦਵਾਰੇ ਆਵਾਂ ਸੱਦੀ, ਨਿਉਂ ਨਿਉਂ ਸੀਸ ਨਿਵਾਈਆ।

ਪ੍ਰੀਤ ਇਕੋ ਲੱਗੀ, ਨਾ ਸਕੇ ਕੋਇ ਤੁੜਾਈਆ। ਵਧਾਈ ਇਕੋ ਵੱਜੀ, ਦੋ ਜਹਾਨ ਕਰੀ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਭਗਤ ਆਤਮਾ ਕਹੇ ਮੈਂ ਸਦਾ ਰਵ੍ਹਾਂ ਹਮੇਸ਼, ਜਨਮ ਮਰਨ ਵਿਚ ਨਾ ਆਈਆ। ਮੇਰਾ ਨਾਤਾ ਨਾਲ ਸ਼ਬਦੀ ਗੁਰ ਦਸਮੇਸ਼, ਜੋ ਦਹਿ ਦਿਸ਼ਾ ਰਿਹਾ ਸਮਾਈਆ। ਮੈਂ ਮੰਨਿਆ ਮਾਲਕ ਪੁਰਖ ਅਕਾਲ ਏਕ, ਏਕੰਕਾਰ ਸੀਸ ਨਿਵਾਈਆ। ਜਗਤ ਜਹਾਨ ਛੱਡ ਕੇ ਟੇਕ, ਟਿੱਕਾ ਮਸਤਕ ਧੂੜੀ ਖ਼ਾਕ ਰਮਾਈਆ। ਮੁਹੱਬਤ ਵਿਚ ਕਰ ਕੇ ਹੇਤ, ਪ੍ਰੇਮੀ ਪ੍ਰੇਮਕਾ ਰੂਪ ਬਣਾਈਆ। ਬਿਨ ਅੱਖਾਂ ਲਵਾਂ ਵੇਖ, ਬਿਨ ਨੇਤਰ ਦਰਸ਼ਨ ਪਾਈਆ। ਬਿਨ ਰਸਨਾ ਖੁਲ੍ਹੇ ਭੇਤ, ਬਿਨ ਸਰਵਨ ਕਰੇ ਸ਼ਨਵਾਈਆ। ਬਿਨ ਕ਼ਲਮ ਲਿਖੇ ਲੇਖ, ਬਿਨ ਸ਼ਾਹੀ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਾਰ ਆਪ ਭੁਗਤਾਈਆ। ਭਗਤ ਆਤਮਾ ਕਹੇ ਮੈਂ ਸਦਾ ਸਦਾ ਖ਼ੁਸ਼ਹਾਲ, ਖ਼ੁਸ਼ੀਆਂ ਵਿਚ ਸਮਾਈਆ। ਲੋਕਮਾਤ ਆਵਾਂ ਪ੍ਰਭ ਦਾ ਬਣ ਕੇ ਬਾਲ, ਗੁਰਮੁਖ ਸਾਚਾ ਨਾਉਂ ਧਰਾਈਆ। ਕਾਇਆ ਮੰਦਰ ਸੋਹਵੇ ਸੋਹਵੇ ਮੇਰੀ ਧਰਮਸਾਲ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਅਬਿਨਾਸ਼ੀ ਕਰਤਾ ਹੋਵੇ ਨਾਲ, ਨਿਰਗੁਣ ਦਾਤਾ ਨਜ਼ਰੀ ਆਈਆ। ਮਾਰਗ ਦੱਸੇ ਅਗੰਮੜੀ ਚਾਲ, ਰਹਿਬਰ ਹੋ ਕੇ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਭਗਤ ਆਤਮਾ ਕਹੇ ਮੇਰਾ ਆਦਿ ਜੁਗਾਦੀ ਜੋੜਾ, ਵਿਛੋੜਾ ਨਜ਼ਰ ਕੋਇ ਨਾ ਆਈਆ। ਮੈਨੂੰ ਯਾਦ ਪਿਛਲਾ ਲੇਖਾ ਥੋੜਾ, ਸਹਿਜੇ ਦਿਆਂ ਸੁਣਾਈਆ। ਗੋਬਿੰਦ ਜਿਸ ਦਿਨ ਪਹਿਲੇ ਦਿਨ ਚੜ੍ਹਿਆ ਘੋੜਾ, ਪੁਰੀ ਅਨੰਦ ਵੱਜੀ ਵਧਾਈਆ। ਮੇਰਾ ਪੰਜ ਤਤ ਸ਼ਰੀਰ ਪਿਛਲਾ ਜਾਤ ਦਾ ਰੋੜਾ, ਸ਼ੱਤਰੀ ਬੰਸ ਦਿਆਂ ਸਮਝਾਈਆ। ਮੇਰਾ ਹੱਥ ਹੁੰਦਾ ਸੀ ਕੋਹੜਾ, ਉਂਗਲੀ ਪੰਜ ਨਾ ਕੋਇ ਚਤੁਰਾਈਆ। ਮੈਨੂੰ ਗੋਬਿੰਦ ਵੇਖ ਕੇ ਆਇਆ ਰੋਣਾ, ਹੌਕਾ ਦੇ ਕੇ ਦਿਤਾ ਸੁਣਾਈਆ। ਓਸ ਤੱਕਿਆ ਨਾਲ ਲੋਇਣਾ, ਨੇਤਰ ਅੱਖ ਖੁਲ੍ਹਾਈਆ। ਤੂੰ ਕਿੱਡਾ ਜਵਾਨ ਬਾਂਕਾ ਸੋਹਣਾ, ਸੂਰਬੀਰ ਨਜ਼ਰੀ ਆਈਆ। ਓਸ ਕਿਹਾ ਮੇਰਾ ਹੱਥ ਕਿਸੇ ਨਹੀਂ ਧੌਣਾ, ਦੁੱਖ ਦੁੱਖ ਰਿਹਾ ਸਤਾਈਆ। ਗੋਬਿੰਦ ਕਿਹਾ ਤੈਨੂੰ ਤੁਰਕਾਂ ਨਾਲ ਡਾਹੁਣਾ, ਬਲਧਾਰੀ ਦਿਆਂ ਵਖਾਈਆ। ਉਸ ਨੇ ਕਿਹਾ ਮੈਂ ਹੱਥ ਲਪੇਟਿਆ ਵਿਚ ਪੋਣਾ, ਪੁਰੀ ਅਨੰਦ ਵਾਲੇ ਤੇਰੇ ਅੱਗੇ ਸੀਸ ਨਿਵਾਈਆ। ਗੋਬਿੰਦ ਕਿਹਾ ਮੈਂ ਅੰਮ੍ਰਿਤ ਰਸ ਚੋਣਾ, ਦੁੱਖ ਦਲਿਦ੍ਰ ਦਿਆਂ ਮਿਟਾਈਆ। ਓਧਰੋਂ ਉਹਦਾ ਬਾਪ ਆ ਗਿਆ ਜਿਸ ਦਾ ਨਾਮ ਸੀ ਸੌਣਾ, ਸੌਣ ਮੱਲ ਕਹਿ ਕੇ ਸਾਰੇ ਜਗਤ ਸੁਣਾਈਆ। ਓਨ ਲੱਫੜ ਮਾਰਿਆ ਉਤੇ ਧੌਣਾ, ਬਾਲਾ ਘਰ ਨੂੰ ਲਿਆ ਭਜਾਈਆ। ਗੋਬਿੰਦ ਕਿਹਾ ਮੇਰੇ ਕੋਲੋਂ ਨਹੀਂ ਕਿਸੇ ਬਚਾਉਣਾ, ਲਹਿਣੇ ਦਾ ਦੇਣਾ ਝੋਲੀ ਦਿਆਂ ਪਾਈਆ। ਬਾਲੇ ਕਿਹਾ ਮੈਂ ਤੇਰੇ ਚਰਨੀ ਸੀਸ ਨਿਵਾਉਂਣਾ, ਦੂਜਾ ਨਜ਼ਰ ਨਾ ਕੋਇ ਰਖਾਈਆ। ਗੋਬਿੰਦ ਕਿਹਾ ਮੈਂ ਸ਼ਬਦੀ ਜਾਮਾ ਜੋਤੀ ਵੇਸ ਵਟਾਉਂਣਾ, ਪੁਰਖ ਅਕਾਲ ਮੇਰਾ ਪਿਤਾ ਮਾਈਆ। ਲੋਕਮਾਤ ਫੇਰ ਮੁੜ ਕੇ ਆਉਂਣਾ, ਦੋ ਜਹਾਨਾਂ ਡੰਕ ਵਜਾਈਆ। ਬੱਚੇ ਕਿਹਾ ਮੈਂ ਵੀ ਤੇਰਾ ਦਰਸ਼ਨ ਚਾਹੁੰਦਾ ਪਾਉਂਣਾ, ਨੇਤਰ ਨੈਣ ਤੇਰਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਭਗਤ ਆਤਮਾ ਕਹੇ ਮੈਨੂੰ ਯਾਦ ਆਇਆ ਪਿਛਲਾ ਤਤ ਸ਼ਰੀਰ, ਪੰਜ ਤਤ ਮਾਟੀ ਨਜ਼ਰੀ ਆਈਆ। ਗੋਬਿੰਦ ਮਿਲਕੇ ਕੱਟੀ ਗਈ ਪੀੜ, ਦੁੱਖ ਦਰਦ ਰਿਹਾ ਨਾ ਰਾਈਆ। ਮੈਂ ਨੱਕ ਨਾਲ ਕੱਢੀ ਲਕੀਰ, ਦੋਏ ਜੋੜ ਵਾਸਤਾ ਦਿਤਾ ਪਾਈਆ। ਮੇਰੀ ਬਦਲ

ਦਿਤੀ ਤਕ਼ਦੀਰ, ਮਿਹਰ ਨਜ਼ਰ ਨਜ਼ਰ ਉਠਾਈਆ। ਮੈਂ ਬੇਨੰਤੀ ਕੀਤੀ ਅਖ਼ੀਰ, ਪਲੂ ਗਲ ਵਿਚ ਇਕ ਰਖਾਈਆ। ਜਿਸ ਵੇਲੇ ਬਣ ਕੇ ਆਵੇਂ ਦੋ ਜਹਾਨਾਂ ਪੀਰ, ਪੈਗ਼ੰਬਰ ਬੇਪਰਵਾਹੀਆ। ਮੈਨੂੰ ਨਜ਼ਰੀਂ ਆਵੇ ਤੇਰੀ ਇਹੋ ਤਸਵੀਰ, ਤਸਬੀ ਮਾਲਾ ਗਲ ਨਾ ਕੋਇ ਲਟਕਾਈਆ। ਤੇਰੇ ਨਾਮ ਦੀ ਫੜਾਂ ਹੱਥ ਸ਼ਮਸ਼ੀਰ, ਜੋਧਾ ਸੂਰਬੀਰ ਅਖਵਾਈਆ। ਗੋਬਿੰਦ ਕਿਹਾ ਮੇਰੇ ਹੱਥ ਅਗੰਮੀ ਤਦਬੀਰ, ਜੁਗ ਚੌਕੜੀ ਕਿਸੇ ਸਮਝ ਨਾ ਆਈਆ। ਜਿਸ ਵੇਲੇ ਵੇਲਾ ਵਕ਼ਤ ਆਇਆ ਅਖ਼ੀਰ, ਤੇਰਾ ਲੇਖਾ ਦਿਆਂ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਬਾਲੇ ਕਿਹਾ ਮੈਂ ਹੋਵਾਂ ਸ਼ਸਤਰਧਾਰੀ, ਤੇਰਾ ਪੂਤ ਨਜ਼ਰੀ ਆਈਆ। ਗੋਬਿੰਦ ਕਹੇ ਮੈਂ ਦੇਵਾਂ ਨਾਮ ਕਟਾਰੀ, ਕਟਾਕਸ਼ ਆਪਣਾ ਨਾਮ ਲਗਾਈਆ। ਤੇਰੀ ਵੇਖਣੀ ਖੇਲ ਨਿਆਰੀ, ਨਿਰੰਕਾਰ ਨਾਲ ਜੁੜਾਈਆ। ਤੇਰੀ ਆਸਾ ਵਿਚ ਸੰਸਾਰੀ, ਮਨਸਾ ਪੂਰ ਕਰਾਈਆ। ਸਾਚੇ ਸੰਮਤ ਆਏ ਵਾਰੀ, ਸ਼ਹਿਨਸ਼ਾਹ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਚੁਕਾਈਆ। ਭਗਤ ਆਤਮਾ ਕਹੇ ਮੈਂ ਕਦੇ ਨਾ ਭੁੱਲਦੀ, ਪੁਰਖ ਅਕਾਲ ਦਿਤੀ ਵਡਿਆਈਆ। ਤੱਤਾਂ ਵਿਚ ਕਦੇ ਨਾ ਰੁਲਦੀ, ਅਲੋਪ ਹੋ ਕੇ ਝਟ ਲੰਘਾਈਆ। ਜਿਸ ਵੇਲੇ ਮੇਰੇ ਪ੍ਰਭੂ ਦੀ ਅੱਖ ਖੁੱਲਦੀ, ਮੈਂ ਬਿਨ ਅੱਖਾਂ ਦਰਸ਼ਨ ਪਾਈਆ। ਪ੍ਰੀਤੀ ਅੰਦਰ ਘੋਲ ਘੁਲਦੀ, ਆਪ ਆਪਾ ਮੇਟ ਮਿਟਾਈਆ। ਇਕੋ ਦੇ ਕੰਡੇ ਤੁਲਦੀ, ਦੂਜਾ ਤਰਾਜ਼ੂ ਨਜ਼ਰ ਨਾ ਕੋਇ ਰਖਾਈਆ। ਵਡਿਆਈ ਲਵਾਂ ਭਗਤਾਂ ਦੀ ਕੁਲ ਦੀ, ਕੁਲ ਮਾਲਕ ਹੋਏ ਸਹਾਈਆ। ਲੋਕਮਾਤ ਸਦਾ ਫਲਦੀ ਫੁਲਦੀ, ਪ੍ਰੇਮ ਮੁਹੱਬਤ ਵਿਚ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਭਗਤ ਆਤਮਾ ਕਹੇ ਮੈਂ ਦੇ ਕੇ ਗਈ ਸੰਦੇਸ਼ਾ, ਮੰਗੂਪੁਰ ਤਜਾਈਆ। ਮਨਜੀਤ ਨੂੰ ਕਿਹਾ ਤੇਰਾ ਮੇਰਾ ਕੁਛ ਮੁੱਕਣ ਵਾਲਾ ਲੇਖਾ, ਸਹਿਜ ਸਹਿਜ ਸਮਝਾਈਆ। ਓਸ ਸਮਝਿਆ ਮੂਲ ਨਾ ਭੇਤਾ, ਪੜਦਾ ਨਾ ਕੋਇ ਉਠਾਈਆ। ਮੈਨੂੰ ਗੋਬਿੰਦ ਅੰਦਰੋਂ ਦਿਤਾ ਸੰਦੇਸ਼ਾ, ਸਹਿਜੇ ਦਿਤਾ ਸੁਣਾਈਆ। ਮੈਨੂੰ ਪਿਛਲਾ ਆਇਆ ਚੇਤਾ, ਯਾਦਦਾਸ਼ਤ ਦਏ ਗਵਾਹੀਆ। ਹੁਣ ਮੈਂ ਕਿਸੇ ਦਾ ਨਹੀਂ ਬੇਟਾ, ਪਿਤਾ ਇਕੋ ਇਕ ਮਨਾਈਆ। ਜਿਸ ਦੀ ਧਾਰ ਉਤੇ ਲੇਟਾ, ਖਟੀਆ ਰੂਪ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਭਗਤ ਆਤਮਾ ਕਹੇ ਕਿਸੇ ਨਾ ਆਈ ਸਮਝ, ਸਮਝ ਕੋਇ ਨਾ ਪਾਈਆ। ਪੰਜ ਸਤੰਬਰ ਮਾਰ ਕੇ ਗਿਆ ਰਮਜ਼, ਅਰਬੀ ਫ਼ਾਰਸੀ ਵਿਚ ਛੁਪਾਈਆ। ਕਰਿਆ ਖੇਲ ਨੁਰਾਨੀ ਚਮਕ, ਦਮਕ ਦਿਤੀ ਵਡਿਆਈਆ। ਵਕ਼ਤ ਸੁਹਾ ਕੇ ਆਪਣੇ ਸੰਮਤ, ਸਮਾਂ ਦਿਤਾ ਬਦਲਾਈਆ। ਅੰਤਰ ਅੰਤਰ ਬਖ਼ਸ਼ ਕੇ ਹਿੰਮਤ, ਹੌਸਲਾ ਦਿਤਾ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਫ਼ਾਰਸੀ ਕਹੇ ਪ੍ਰਭ ਦਾ ਸਮਝੇ ਨਾ ਕੋਇ ਫ਼ਾਰਮੂਲਾ, ਪੜਦਾ ਓਹਲਾ ਨਾ ਕੋਇ ਉਠਾਈਆ। ਸ਼ਬਦੀ ਗੁਰ ਨਾ ਬਦਲੇ ਅਸੂਲਾ, ਅਸਲੀਅਤ ਆਪਣੀ ਧਾਰ ਚਲਾਈਆ। ਇਕੋ ਹੁਕਮ ਦੇਵੇ ਮਾਕੂਲਾ, ਨਾ ਕੋਇ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਈਆ। ਭਗਤ ਆਤਮਾ ਕਹੇ ਮੈਨੂੰ ਮਿਲਿਆ ਹੁਕਮ ਅਕਾਲ, ਗੋਬਿੰਦ ਦਿਤੀ ਮਾਣ ਵਡਿਆਈਆ। ਮੈਂ ਤੱਕਿਆ ਨੂਰ ਜਲਾਲ, ਜਲਵਾ ਇਕ ਰੁਸ਼ਨਾਈਆ। ਵੇਖਿਆ ਦਵਾਰਾ ਸਚਖੰਡ ਸੱਚੀ ਧਰਮਸਾਲ, ਜਿਥੇ ਛੱਪਰ ਛੰਨ ਨਾ ਕੋਇ ਸੁਹਾਈਆ। ਸਚ ਸਿੰਘਾਸਣ ਬੈਠਾ ਦੀਨ ਦਿਆਲ, ਪਤਿਪਰਮੇਸ਼ਵਰ ਬੇਪਰਵਾਹੀਆ।

ਭਗਤ ਆਤਮਾ ਰਿਹਾ ਸੰਭਾਲ, ਜੋਤੀ ਜੋਤ ਵਿਚ ਮਿਲਾਈਆ। ਓਥੇ ਪੋਹ ਨਾ ਸਕੇ ਕਾਲ, ਮਹਾਂਕਾਲ ਨਾ ਕੋਇ ਚਤੁਰਾਈਆ। ਮੇਰਾ ਹੱਲ ਕਰ ਸਵਾਲ, ਸਾਚਾ ਮਾਰਗ ਦਿਤਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਰਿਹਾ ਵਖਾਈਆ। ਭਗਤ ਆਤਮਾ ਕਹੇ ਮੈਂ ਵੇਖਿਆ ਸਿੰਘ ਪਾਲ, ਜੋ ਬ੍ਰਹਮਾ ਰਿਹਾ ਬਦਲਾਈਆ। ਜਗਦੀਸ਼ ਵੇਖਿਆ ਖ਼ੁਸ਼ਹਾਲ, ਜੋ ਸ਼ੰਕਰ ਡੇਰਾ ਢਾਹੀਆ। ਮਨਜੀਤ ਦਏ ਅਹਿਵਾਲ, ਜੋ ਇੰਦਰ ਕਰੇ ਸਫ਼ਾਈਆ। ਚੇਤ ਸਿੰਘ ਦਾ ਲਾਲ, ਪ੍ਰਭ ਦਵਾਰੇ ਬਹਿ ਕੇ ਖ਼ੁਸ਼ੀ ਮਨਾਈਆ। ਗੁਰਦਿਆਲ ਸਿੰਘ ਦਾ ਹਾਲ, ਚੌਥੇ ਜੁਗ ਖ਼ੁਸ਼ੀ ਮਨਾਈਆ। ਮੈਂ ਮਿਲਿਆ ਉਹਨਾਂ ਨਾਲ, ਗਲਵਕੜੀ ਲਈ ਪਾਈਆ। ਮੇਰੀ ਪੂਰੀ ਹੋਈ ਘਾਲ, ਲੇਖਾ ਰਿਹਾ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਭਗਤ ਆਤਮਾ ਕਹੇ ਮੇਰਾ ਹੋਇਆ ਛੁਟਕਾਰਾ, ਛੁੱਟੀ ਜਗਤ ਵਲੋਂ ਪਾਈਆ। ਮਿਲਿਆ ਮੀਤ ਹਰਿ ਨਿਰੰਕਾਰਾ, ਨਿਰਗੁਣ ਦਾਤਾ ਸਹਿਜ ਸੁਖਦਾਈਆ। ਜਿਸ ਦਾ ਇਕੋ ਇਕ ਚਮਤਕਾਰਾ, ਚਮਨ ਵੇਖੇ ਸਰਬ ਲੁਕਾਈਆ। ਗੁਰਮੁਖਾਂ ਕਰੇ ਪਿਆਰਾ, ਭਗਤਾਂ ਗੋਦ ਉਠਾਈਆ। ਮੈਂ ਜਾ ਕੇ ਸੁਣਿਆ ਬਿਨ ਰਸਨਾ ਜਿਹਵਾ ਜੈਕਾਰਾ, ਤੂੰ ਹੀ ਤੂੰ ਹੀ ਰਾਗ ਅਲਾਈਆ। ਮੈਨੂੰ ਭੁੱਲ ਗਿਆ ਸੰਸਾਰਾ, ਪਿਛਲੀ ਯਾਦ ਰਹੀ ਨਾ ਰਾਈਆ। ਦੋਏ ਜੋੜ ਕਰੀ ਨਿਮਸਕਾਰਾ, ਦਰ ਠਾਂਡੇ ਸੀਸ ਨਿਵਾਈਆ। ਸ਼ਬਦੀ ਗੋਬਿੰਦ ਕਰ ਇਸ਼ਾਰਾ, ਮੇਰੀ ਪਲਕ ਦਿਤੀ ਬਦਲਾਈਆ। ਕੁਛ ਮੰਗ ਲੈ ਮੰਗ ਬਣ ਭਿਖਾਰਾ, ਦਰ ਠਾਂਡੇ ਝੋਲੀ ਡਾਹੀਆ। ਭਗਤ ਆਤਮਾ ਕਹੇ ਮੈਂ ਕਰ ਕੇ ਗਿਰਿਆਜ਼ਾਰਾ, ਬਿਨ ਨੈਣਾਂ ਨੀਰ ਦਿਤਾ ਵਹਾਈਆ। ਕਿਰਪਾ ਕਰ ਮੇਰੇ ਗਿਰਧਾਰਾ, ਗਹਿਰ ਗੰਭੀਰ ਤੇਰੀ ਸਰਨਾਈਆ। ਮਿਹਰਵਾਨ ਹੋਇਆ ਪੁਰਖ ਅਕਾਲਾ, ਦੀਨ ਦਿਆਲਾ ਦਇਆ ਕਮਾਈਆ। ਫੜ ਕੇ ਵਖਾਇਆ ਸਚਖੰਡ ਸੱਚਾ ਧਰਮਸਾਲਾ, ਚਾਰੋਂ ਕੁੰਟ ਦਿਤਾ ਭਵਾਈਆ। ਸੱਚਿਆਂ ਭਗਤਾਂ ਦਾ ਦੇ ਕੇ ਹਵਾਲਾ, ਕਬੀਰ ਜੁਲਾਹਾ ਦਿਤਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਭਗਤ ਆਤਮਾ ਕਹੇ ਮੈਂ ਹੋ ਗਈ ਮੰਗਤੀ, ਮਾਂਗਤ ਰੂਪ ਵਟਾਈਆ। ਪਰਮ ਪੁਰਖ ਪਰਮਾਤਮ ਪਾ ਕੇ ਇਕੋ ਕੰਤੀ, ਘਰ ਸਾਚੇ ਖ਼ੁਸ਼ੀ ਮਨਾਈਆ। ਦੀਨ ਦਿਆਲ ਮੈਂ ਤੇਰਾ ਲੇਖਾ ਵੇਖਣਾ ਵਿਚ ਸੰਗਤੀ, ਸੱਜਣ ਹੋ ਕੇ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਭਗਤ ਆਤਮਾ ਕਹੇ ਮੈਂ ਮੰਗੀ ਮੰਗ ਅਪਾਰ, ਅਪਰੰਪਰ ਅਗੇ ਝੋਲੀ ਡਾਹੀਆ। ਕਿਰਪਾ ਕੀਤੀ ਆਪ ਨਿਰੰਕਾਰ, ਨਿਰਗੁਣ ਸਹਿਜ ਲਿਆ ਮਿਲਾਈਆ। ਤੇਰਾ ਬੇਅੰਤ ਬੇਅੰਤ ਭਰਿਆ ਭੰਡਾਰ, ਬੇਪਰਵਾਹ ਅਖਵਾਈਆ। ਕਲਜੁਗ ਕੂੜੀ ਕਿਰਿਆ ਵੇਖ ਸੰਸਾਰ, ਚਾਰੋਂ ਕੁੰਟ ਅੰਧੇਰਾ ਛਾਈਆ। ਸੱਜਣ ਦਿਸੇ ਨਾ ਕੋਇ ਮੀਤ ਮੁਰਾਰ, ਪਿਤਾ ਪੂਤ ਨਾ ਕੋਇ ਵਡਿਆਈਆ। ਸੌਹਰੇ ਪਈਏ ਕਰੇ ਨਾ ਕੋਇ ਸਚ ਵਿਹਾਰ, ਮਾਇਆ ਮਮਤਾ ਮੋਹ ਹਲਕਾਈਆ। ਤੇਰਾ ਦਰ ਦੇਵੇ ਨਾ ਕੋਇ ਦਵਾਰ, ਦਰਗਾਹ ਸਾਚੀ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇ ਚੁਕਾਈਆ। ਭਗਤ ਆਤਮਾ ਕਹੇ ਮੈਂ ਬੇਨੰਤੀ ਕਰ ਅਰਦਾਸ, ਸੀਸ ਦਿਤਾ ਝੁਕਾਈਆ। ਮੈਂ ਆ ਗਈ ਤੇਰੇ ਪਾਸ, ਪ੍ਰਭ ਤੇਰੇ ਵਿਚ ਸਮਾਈਆ। ਮੇਰੀ ਹੋਰ ਅਗੰਮੀ ਆਸ, ਤ੍ਰਿਸ਼ਨਾ ਦਿਆਂ ਜਣਾਈਆ। ਜਿਨ੍ਹਾਂ ਨਾਲ ਮੇਰਾ ਸਾਥ, ਓਨ੍ਹਾਂ ਲੈਣਾ ਤਰਾਈਆ। ਲੱਖ ਚੁਰਾਸੀ ਕੱਟਣਾ ਫਾਸ, ਜਮ ਨਾ ਦਏ ਸਜ਼ਾਈਆ।

ਲਾੜੀ ਮੌਤ ਨਾ ਕਰੇ ਘਾਤ, ਰਾਏ ਧਰਮ ਨਾ ਲੇਖ ਵਖਾਈਆ। ਮੇਰੇ ਵਾਂਗੂੰ ਲੇਖੇ ਲਾਉਣੀ ਰਾਤ, ਭਿੰਨੜੀ ਰੈਣ ਵੱਜੇ ਵਧਾਈਆ। ਮੈਂ ਵੇਖਾਂ ਹੋ ਕੇ ਦਾਸ, ਮਿਹਰ ਨਜ਼ਰ ਤੇਰੀ ਉਠਾਈਆ। ਤੂੰ ਮੈਨੂੰ ਕਹੀਂ ਸ਼ਾਬਾਸ਼, ਵਾਹਵਾ ਤੇਰੀ ਵਡਿਆਈਆ। ਮੈਂ ਖ਼ੁਸ਼ੀਆਂ ਨਾਲ ਸਭ ਨੂੰ ਦੇਵਾਂ ਆਖ, ਪੁਰਖ ਅਕਾਲ ਧੁਰ ਦਾ ਪਿਤਾ ਮਾਈਆ। ਜਿਸ ਦਾ ਇਕੋ ਪਤਣ ਕਿਨਾਰਾ ਘਾਟ, ਇਕੋ ਮੰਦਰ ਰਿਹਾ ਵਸਾਈਆ। ਜਿਥੇ ਝਗੜਾ ਨਹੀਂ ਕੋਈ ਜਾਤ ਪਾਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਨਾ ਕੋਈ ਪ੍ਰਿਥਮੀ ਨਾ ਆਕਾਸ਼, ਗਗਨ ਮੰਡਲ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਭਗਤ ਆਤਮਾ ਕਹੇ ਮੈਨੂੰ ਵਸਤ ਮੰਗਣ ਦਾ ਚਾ, ਪ੍ਰਭ ਅਗੇ ਝੋਲੀ ਡਾਹੀਆ। ਤੂੰ ਦਾਤਾ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਗਿਉਂ ਆ, ਨਿਰਗੁਣ ਨਿਰਵੈਰ ਹੋ ਕੇ ਫੇਰਾ ਪਾਈਆ। ਗੁਰ ਅਵਤਾਰ ਪੈਗ਼ੰਬਰ ਤੇਰੇ ਗਵਾਹ, ਗੋਬਿੰਦ ਸ਼ਹਾਦਤ ਰਿਹਾ ਭੁਗਤਾਈਆ। ਤੂੰ ਭਗਤਾਂ ਬਣ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਨਈਆ ਨੌਕਾ ਨਾਮ ਚੜ੍ਹਾ, ਮੰਝਧਾਰ ਨਾ ਕੋਇ ਰੁੜ੍ਹਾਈਆ। ਸਾਚਾ ਰਸਤਾ ਦੇ ਵਖਾ, ਰਹਿਬਰ ਹੋ ਕੇ ਨੂਰ ਖ਼ੁਦਾਈਆ। ਮੈਨੂੰ ਗੋਬਿੰਦ ਪਹਿਲੋਂ ਲਾਰਾ ਲਾ ਕੇ ਗਿਆ ਸੁਣਾ, ਕਲਜੁਗ ਅੰਤਮ ਆਪਣਾ ਹੁਕਮ ਜਣਾਈਆ। ਮੈਂ ਤੱਤਾਂ ਵਾਲਾ ਨਾਤਾ ਆਇਆ ਤਜਾ, ਜਾਗਰਤ ਜੋਤ ਕਰ ਰੁਸ਼ਨਾਈਆ। ਸਚਖੰਡ ਵੇਖਿਆ ਧੁਰ ਦਾ ਥਾਂ, ਸਤਿ ਸੁਹੰਜਣਾ ਸੋਭਾ ਪਾਈਆ। ਜਿਥੇ ਨਾ ਕੋਈ ਪਿਤਾ ਨਾ ਕੋਈ ਮਾਂ, ਭਾਈ ਭੈਣ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਭਗਤ ਆਤਮਾ ਕਹੇ ਮੈਂ ਮੰਗੀ ਮੰਗ ਜ਼ਰੂਰ, ਖ਼ਾਲੀ ਰਹਿਣ ਮੂਲ ਨਾ ਪਾਈਆ। ਤੂੰ ਆਦਿ ਜੁਗਾਦੀ ਆਸਾ ਮਨਸਾ ਪੂਰ, ਭਰਪੂਰ ਬੇਪਰਵਾਹੀਆ। ਭਗਤ ਸੁਹੇਲੇ ਤੇਰੇ ਨਾਮ ਦੇ ਸਦਾ ਮਜ਼ਦੂਰ, ਜੁਗ ਚੌਕੜੀ ਸੇਵ ਕਮਾਈਆ। ਨਾਤਾ ਤੋੜ ਦੇ ਕੂੜੋ ਕੂੜ, ਕਾਇਆ ਕਪਟ ਬਾਹਰ ਕਢਾਈਆ। ਨਜ਼ਰ ਆ ਹਾਜ਼ਰ ਹਜ਼ੂਰ, ਨੂਰ ਨੁਰਾਨਾ ਕਰ ਰੁਸ਼ਨਾਈਆ। ਜਨਮ ਜਨਮ ਦਾ ਕਟ ਕ਼ਸੂਰ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ਾਂ ਸੱਚੀ ਸਰਨਾਈਆ। ਪੁਰਖ ਅਕਾਲ ਕਹੇ ਮੇਰੀ ਆਤਮ ਅਨੰਤੀ, ਅੰਤਮ ਦਿਆਂ ਜਣਾਈਆ। ਤੇਰੀ ਪਰਵਾਨ ਕਰਾਂ ਬੇਨੰਤੀ, ਵਿਨੈ ਆਪਣੀ ਝੋਲੀ ਪਾਈਆ। ਤੇਰੀ ਬਾਹਰ ਕਰਾਂ ਬਸੰਤੀ, ਧੁਰ ਦੀ ਰੁੱਤ ਮਹਿਕਾਈਆ। ਖੇਲ ਮੁਕਾ ਕੇ ਕੂੜੇ ਮਨ ਕੀ, ਮਮਤਾ ਦਿਆਂ ਗਵਾਈਆ। ਧਾਰ ਬਣਾ ਕੇ ਆਪਣੇ ਚੰਨ ਦੀ, ਚੰਦ ਕਰਾਂ ਰੁਸ਼ਨਾਈਆ। ਕੋਟਾਂ ਵਿਚੋਂ ਮਾਤਾ ਭਗਤ ਸੁਹੇਲਾ ਜੰਮਦੀ, ਅਰਬਾਂ ਵਿਚੋਂ ਮਿਲੇ ਪਿਤਾ ਵਡਿਆਈਆ। ਇਹ ਖੇਲ ਹੈ ਸਚ ਧਰਮ ਦੀ, ਗੋਬਿੰਦ ਆਪਣੇ ਹੱਥ ਰਖਾਈਆ। ਨਾ ਕੋਈ ਕਾਰ ਜਾਣੇ ਕਰਨ ਦੀ, ਨਿਹਕਰਮੀ ਪੜਦਾ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਝੋਲੀ ਪਾਈਆ। ਭਗਤ ਆਤਮਾ ਕਹੇ ਮੈਂ ਕਦੇ ਨਾ ਸੌਂਦੀ, ਆਲਸ ਨਿੰਦਰਾ ਵਿਚ ਨਾ ਆਈਆ। ਕੋਟਨ ਕੋਟ ਤਤ ਬੁਰਜ ਮੈਂ ਢਾਹੁੰਦੀ, ਆਪਣਾ ਆਪ ਨਾ ਕਦੇ ਮਿਟਾਈਆ। ਸਦਾ ਸਦਾ ਸਦ ਤੇਰਾ ਢੋਲਾ ਗਾਉਂਦੀ, ਤੂੰ ਹੀ ਤੂੰ ਹੀ ਰਾਗ ਅਲਾਹੀਆ। ਨੇਤਰ ਅੱਖ ਨਾ ਕਦੇ ਸ਼ਰਮਾਉਂਦੀ, ਨੈਣ ਤੇਰੇ ਵਿਚ ਮਿਲਾਈਆ। ਆਦਿ ਜੁਗਾਦਿ ਤੇਰਾ ਦਰਸ਼ਨ ਪਾਉਂਦੀ, ਦੂਜਾ ਇਸ਼ਟ ਨਾ ਕੋਇ ਮਨਾਈਆ। ਸਿਫ਼ਤਾਂ ਕਰਾਂ ਤੇਰੇ ਨਾਉਂ ਦੀ, ਆਪਣਾ ਆਪ ਨਾ ਕੋਇ ਜਣਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਈਆ। ਭਗਤ ਆਤਮਾ ਕਹੇ ਮੈਂ ਆਈ ਤੇਰੇ ਦਵਾਰੇ, ਭਗਤਾਂ ਵੇਖ ਖ਼ੁਸ਼ੀ ਮਨਾਈਆ। ਥੋੜੇ ਬੈਠੇ ਤੇਰੇ ਚੁਬਾਰੇ, ਸਚਖੰਡ ਸਾਚੇ ਸੋਭਾ ਪਾਈਆ। ਕੋਟਨ ਕੋਟ ਲੱਭਣ ਧਰਮ ਰਾਏ ਦਵਾਰੇ, ਅਠਾਰਾਂ ਦਸ ਰਹੇ ਕੁਰਲਾਈਆ। ਗੁਰ ਅਵਤਾਰ ਪੈਗ਼ੰਬਰ ਕੱਢਣ ਹਾੜੇ, ਨਿਉਂ ਨਿਉਂ ਸੀਸ ਝੁਕਾਈਆ। ਲੱਖ ਚੁਰਾਸੀ ਵਿਚੋਂ ਥੋੜੇ ਪਹੁੰਚੇ ਵਿਚ ਅਖਾੜੇ, ਜੋ ਆਇਆ ਤੇਰੀ ਭੇਟ ਚੜ੍ਹਾਈਆ। ਵੇਖੀਂ ਹੁਣ ਨਾ ਦੇਵੀਂ ਲਾਰੇ, ਵੇਲਾ ਵਕ਼ਤ ਦਏ ਗਵਾਹੀਆ। ਤੇਰੇ ਸ਼ਬਦੀ ਇਕ ਇਸ਼ਾਰੇ, ਐਸ਼ੋ ਇਸ਼ਰਤ ਦੇਣੀ ਗਵਾਈਆ। ਕਾਰਜ ਕਰਨੇ ਪ੍ਰਭੂ ਹਮਾਰੇ, ਹਮਸਾਜਣ ਹੋ ਕੇ ਮੇਲ ਮਿਲਾਈਆ। ਅਸੀਂ ਕੋਈ ਭਗਤ ਨਹੀਂ ਦੋ ਚਾਰੇ, ਚਾਰ ਜੁਗ ਦੇ ਮਿਲ ਕੇ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣੀ ਇਕ ਸਰਨਾਈਆ। ਭਗਤ ਆਤਮਾ ਕਹੇ ਮੈਂ ਕਰਨੀ ਸਚ ਪ੍ਰੀਤ, ਪ੍ਰੀਤਮ ਤੇਰੀ ਓਟ ਤਕਾਈਆ। ਮੈਂ ਰਖਾਂ ਕੀ ਉਡੀਕ, ਮੈਨੂੰ ਦੇ ਸਮਝਾਈਆ। ਕਿਸ ਬਿਧ ਅਗੇ ਚਲਾਵੇਂ ਰੀਤ, ਸੰਤ ਸੁਹੇਲੇ ਲਏਂ ਮਿਲਾਈਆ। ਤੇਰਾ ਦਵਾਰਾ ਲੰਘਣ ਦਹਿਲੀਜ਼, ਬਿਨ ਕ਼ਦਮਾਂ ਕ਼ਦਮ ਟਿਕਾਈਆ। ਤੇਰੀ ਉਡੀਕ ਰਖਣ ਉਮੀਦ, ਬਿਨ ਅੱਖਾਂ ਅੱਖ ਖੁਲ੍ਹਾਈਆ। ਤੂੰ ਹੱਥ ਰਖਣਾ ਸੀਸ, ਸਿਰ ਸਿਰ ਦਇਆ ਕਮਾਈਆ। ਤੂੰ ਮਾਲਕ ਇਕ ਜਗਦੀਸ਼, ਜਗਦੀਸ਼ਰ ਬੇਪਰਵਾਹੀਆ। ਤੇਰਾ ਪਹਿਲਾ ਸੰਮਤ ਨਾ ਜਾਏ ਬੀਤ, ਏਸੇ ਅੰਦਰ ਝੋਲੀ ਡਾਹੀਆ। ਮਿਹਰਵਾਨ ਕਰਨੀ ਬਖ਼ਸ਼ੀਸ਼, ਬਖ਼ਸ਼ਿਸ਼ ਦੇ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਰ ਦੇ ਕ਼ਾਦਰ, ਕ਼ੁਦਰਤ ਦੇ ਮਾਲਕ ਮੰਗ ਮੰਗਾਈਆ। ਮੈਂ ਤੇਰੀ ਆਤਮਾ ਸਦਾ ਬਹਾਦਰ, ਜੁਗ ਚੌਕੜੀ ਖ਼ੁਸ਼ੀ ਮਨਾਈਆ। ਤੇਰੇ ਦਵਾਰਿਉਂ ਵਣਜ ਕਰਾਂ ਬਣ ਸੌਦਾਗਰ, ਵਸਤ ਅਮੋਲਕ ਝੋਲੀ ਪਾਈਆ। ਧੁਰ ਦਾ ਕਰੇ ਇਕੋ ਆਦਲ, ਅਦਾਲਤ ਆਪਣੀ ਇਕ ਵਖਾਈਆ। ਤੇਰਾ ਰੂਪ ਨਾ ਮਕ਼ਤੂਲ ਤੇ ਨਾ ਕ਼ਾਤਲ, ਕ਼ਤਲਗਾਹ ਵਿਚ ਫੇਰਾ ਕੋਇ ਨਾ ਪਾਈਆ। ਮੈਂ ਜਲਵਾ ਤੱਕਾਂ ਬਾਤਨ, ਨੂਰ ਨੁਰਾਨਾ ਨਜ਼ਰੀ ਆਈਆ। ਮੈਂ ਮੱਲਿਆ ਤੇਰਾ ਪਾਤਨ, ਦਰ ਠਾਂਡੇ ਸੋਭਾ ਪਾਈਆ। ਮੈਂ ਕੁਛ ਭਗਤਾਂ ਜਾਣਾ ਆਖਣ, ਲੋਕਮਾਤ ਕਰਾਂ ਸ਼ਨਵਾਈਆ। ਇਹ ਇਕੋ ਸਭ ਦਾ ਬਾਪਨ, ਪਿਤਾ ਪੁਰਖ ਅਕਾਲ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਦੇ ਸਮਝਾਈਆ। ਭਗਤ ਆਤਮਾ ਕਹੇ ਮੈਂ ਨਹੀਂ ਇਕਲੌਤੀ, ਇਕੱਲੀ ਰਹਿਣ ਕੋਇ ਨਾ ਪਾਈਆ। ਪੁਰਖ ਅਕਾਲ ਤੇਰੇ ਸ਼ਬਦ ਦੀ ਧੀ ਤੇ ਤੇਰੀ ਪੋਤੀ, ਤੇਰਾ ਪੁੱਤਰ ਗੋਬਿੰਦ ਦਏ ਵਡਿਆਈਆ। ਮੈਂ ਕਦੀ ਖਾਧੀ ਨਹੀਂ ਕੋਈ ਜਗ ਵਿਚ ਰੋਟੀ, ਅੰਨ ਦਾਣੇ ਦੀ ਆਸ ਨਾ ਕੋਇ ਰਖਾਈਆ। ਅੰਤਮ ਚੜ੍ਹਕੇ ਤੇਰੀ ਚੋਟੀ, ਧੁਰ ਦੀ ਭਿਛਿਆ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਣੀ ਸਚ ਸਰਨਾਈਆ। ਪੁਰਖ ਅਕਾਲ ਕਹੇ ਦੱਸ ਮੰਗੇਂ ਕੀ, ਪੜਦਾ ਦੇ ਖੁਲ੍ਹਾਈਆ। ਭਗਤ ਆਤਮਾ ਕਹੇ ਮੈਂ ਤੇਰਾ ਪੁੱਤਰ ਤੇ ਤੇਰੀ ਧੀ, ਦੂਜਾ ਅਵਰ ਨਾ ਕੋਇ ਮਨਾਈਆ। ਕਲਜੁਗ ਅੰਤਮ ਨਾਤਾ ਛੱਡਿਆ ਸਾਢੇ ਤਿੰਨ ਹੱਥ ਸੀਂ, ਸੀਨੇ ਚੜ੍ਹ ਕੇ ਤੇਰੇ ਖ਼ੁਸ਼ੀ ਮਨਾਈਆ। ਝਗੜਾ ਪਿਛਲਾ ਮੁਕਿਆ ਇਕੀਹ ਵੀਹ, ਬੀਸ ਇਕੀਸ ਪੰਧ ਮੁਕਾਈਆ। ਅਗੇ ਲਾਉਣੀ ਸਤਿਜੁਗ ਨੀਂਹ, ਨਿਉਂ ਨਿਉਂ ਲਾਗਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਉਠਾ ਦੇ ਸਵਾਮੀ, ਦਰ ਠਾਂਡੇ ਮੰਗ ਮੰਗਾਈਆ।

ਤੂੰ ਆਦਿ ਜੁਗਾਦੀ ਅੰਤਰਜਾਮੀ, ਘਟ ਭੀਤਰ ਵੇਖ ਵਖਾਈਆ। ਤੂੰ ਭਗਤ ਸੁਹੇਲਾ ਜਾਣ ਜਾਣੀ, ਪੜਦਾ ਦੇ ਚੁਕਾਈਆ। ਤੇਰਾ ਖੇਲ ਦੋ ਜਹਾਨੀ, ਨਿਰਗੁਣ ਸਰਗੁਣ ਸੇਵ ਕਮਾਈਆ। ਮੈਨੂੰ ਦੇ ਦੇ ਭਗਤਾਂ ਵਾਸਤੇ ਇਕ ਨਿਸ਼ਾਨੀ, ਨਿਸ਼ਾਨੇ ਸਾਰੇ ਦੇਣੇ ਗਵਾਈਆ। ਮੈਂ ਸਭ ਨੂੰ ਦੱਸਣਾ ਇਹ ਦੀਨ ਦੁਨੀ ਫ਼ਾਨੀ, ਅੰਤ ਰਹਿਣ ਕੋਇ ਨਾ ਪਾਈਆ। ਜਨ ਭਗਤੋ ਲੋਕਮਾਤ ਕੂੜ ਮਹਿਮਾਨੀ, ਤ੍ਰਿਸ਼ਨਾ ਜਗਤ ਨਾ ਕੋਇ ਮਿਟਾਈਆ। ਪ੍ਰਭ ਨੂੰ ਮਿਲਣਾ ਨਾਲ ਆਸਾਨੀ, ਅਸਲ ਰਾਹ ਦਿਆਂ ਵਖਾਈਆ। ਗੋਬਿੰਦ ਚਿੱਲਾ ਫੜੇ ਨਾ ਤੀਰ ਕਮਾਨੀ, ਸ਼ਬਦ ਭੱਥਾ ਇਕ ਵਖਾਈਆ। ਜਗਤ ਸ੍ਰਿਸ਼ਟੀ ਸਮਝਿਓ ਬੇਗਾਨੀ, ਆਪਣਾ ਘਰ ਨਾ ਕੋਇ ਬਣਾਈਆ। ਕੂੜੀ ਕਿਰਿਆ ਚੜ੍ਹੇ ਤੁਗ਼ਿਆਨੀ, ਮਾਇਆ ਮਮਤਾ ਲਹਿਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਈਆ। ਭਗਤ ਆਤਮਾ ਕੀ ਲੈ ਕੇ ਜਾਏਂ ਸੰਦੇਸ਼ਾ, ਸਦਾ ਕੀ ਸੁਣਾਈਆ। ਕੀ ਬਿਨ ਕ਼ਲਮ ਸ਼ਾਹੀ ਸਮਝਿਆ ਲੇਖਾ, ਬਿਨ ਅੱਖਰਾਂ ਕੀ ਪੜ੍ਹਾਈਆ। ਆਤਮ ਕਹੇ ਮੈਂ ਭਗਤਾਂ ਕਹਿਣਾ ਪੁਰਖ ਅਕਾਲ ਦਾ ਬਣ ਜਾਓ ਹੇਤਾ, ਨਾਤਾ ਕੂੜ ਜਗਤ ਤੁੜਾਈਆ। ਰਾਹ ਵਿਚ ਜਾਂਦਿਆਂ ਦੋ ਜਹਾਨ ਲੱਗੇ ਕੋਈ ਨਾ ਠੇਡਾ, ਵਿਸ਼ਨ ਬ੍ਰਹਮਾ ਸ਼ਿਵ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਕਰਾਈਆ। ਭਗਤ ਆਤਮਾ ਕਹੇ ਮੇਰੇ ਮਾਲਕ ਹੱਕ, ਹਕ਼ੀਕ਼ਤ ਦੇ ਜਣਾਈਆ। ਮੈਂ ਲੋਕਮਾਤ ਜਾਵਾਂ ਨਠ, ਖ਼ੁਸ਼ੀਆਂ ਫੇਰਾ ਪਾਈਆ। ਪਿਛਲਿਆਂ ਕੱਢਾਂ ਸ਼ੱਕ, ਸਹਿੰਸਾ ਦਿਆਂ ਗਵਾਈਆ। ਭਗਤ ਸੁਹੇਲੇ ਤੱਕਾਂ ਸਖ, ਜੋ ਤੇਰਾ ਨਾਮ ਧਿਆਈਆ। ਦੁਨੀਆ ਨਾਲੋਂ ਵੱਖ, ਸੋਹਣੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਦੇ ਦ੍ਰਿੜਾਈਆ। ਸ੍ਰੀ ਭਗਵਾਨ ਕਹੇ ਤੂੰ ਆਤਮ ਛੇਤੀ ਉਠ, ਦਿਆਂ ਮਾਣ ਵਡਿਆਈਆ। ਆ ਪੀ ਅੰਮ੍ਰਿਤ ਘੁਟ, ਜਾਮ ਰਿਹਾ ਚਖਾਈਆ। ਤੈਨੂੰ ਨਜ਼ਰੀਂ ਆਵੇ ਸਭ ਕੁਛ, ਤੈਨੂੰ ਵੇਖਣ ਕੋਇ ਨਾ ਪਾਈਆ। ਥਿਤ ਵਾਰ ਤੋਂ ਬਾਹਰ ਤੇਰੀ ਸੁਹਾਵਾਂ ਰੁੱਤ, ਮਾਘ ਪੰਜ ਵੱਜੇ ਵਧਾਈਆ। ਓਥੇ ਅਕੱਠੇ ਹੋਏ ਗੁਰਮੁਖ ਪੁੱਤ, ਪਿਤਾ ਪੂਤ ਇਕ ਮਨਾਈਆ। ਜਿਨ੍ਹਾਂ ਦੇ ਅੰਦਰ ਇਕੋ ਸਾਚੀ ਤੁਕ, ਸੋਹੰ ਢੋਲਾ ਰਹੇ ਗਾਈਆ। ਭਗਤ ਆਤਮਾ ਕਹੇ ਮੈਂ ਕੀ ਉਨ੍ਹਾਂ ਉਤੋਂ ਦੇਵਾਂ ਸੁੱਟ, ਮੈਨੂੰ ਦੇ ਸਮਝਾਈਆ। ਪੁਰਖ ਅਕਾਲ ਕਿਹਾ ਤੂੰ ਨੇੜੇ ਜਾ ਕੇ ਖ਼ੁਸ਼ੀਆਂ ਵਿਚ ਰੋਵੀਂ ਫੁੱਟ ਫੁੱਟ, ਨੇਤਰ ਨੈਣਾਂ ਛਹਿਬਰ ਲਾਈਆ। ਮੈਂ ਆਵਾਂ ਬਦਲ ਕੇ ਰੁਖ਼, ਨਿਰਗੁਣ ਨਿਰਾਕਾਰ ਵੇਸ ਵਟਾਈਆ। ਤੂੰ ਇਕੋ ਵਾਰ ਜਾਣਾ ਝੁਕ, ਨਿਰਗੁਣ ਸੀਸ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਣੀ ਮਾਣ ਵਡਿਆਈਆ। ਆਤਮਾ ਕਹੇ ਪ੍ਰਭੂ ਕਿਉਂ ਦੱਸਿਆ ਪੰਜ ਮਾਘ, ਮੈਨੂੰ ਦੇ ਸਮਝਾਈਆ। ਪੁਰਖ ਅਕਾਲ ਕਿਹਾ ਆਦਿ ਸਭ ਤੋਂ ਪਹਿਲੋਂ ਭਗਤ ਭਗਵਾਨ ਦਾ ਜਗਿਆ ਸੀ ਚਿਰਾਗ਼, ਇਹੋ ਦਿਵਸ ਦੇਵੇ ਵਡਿਆਈਆ। ਦੁਰਮਤ ਮੈਲ ਧੋਇਆ ਸੀ ਦਾਗ਼, ਪਾਪਾਂ ਮੂਲ ਚੁਕਾਈਆ। ਸੁਰਤ ਗਈ ਸੀ ਜਾਗ, ਨਿਜ ਨੈਣ ਅੱਖ ਖੁਲ੍ਹਾਈਆ। ਤ੍ਰਿਸ਼ਨਾ ਬੁਝੀ ਸੀ ਆਗ, ਮਮਤਾ ਮੋਹ ਮਿਟਾਈਆ। ਧਰੂ ਨੂੰ ਏਸੇ ਦਿਨ ਦਿਤਾ ਸੀ ਰਾਜ, ਸਚ ਦਵਾਰ ਖ਼ੁਸ਼ੀ ਮਨਾਈਆ। ਅਗੇ ਸਤਿਜੁਗ ਦਾ ਚਲਣਾ ਹੋਰ ਰਿਵਾਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪਣੇ ਨਾਲ ਵਰਤਾਈਆ। ਭਗਤ ਆਤਮਾ ਕਹੇ ਮੈਂ ਸੁਣਾਉਂਣ ਆਈ ਬਾਤ, ਜਨ ਭਗਤੋ ਦਿਆਂ ਜਣਾਈਆ। ਹੁਕਮ ਦਿਤਾ ਧੁਰ ਦੇ ਬਾਪ, ਪਰਮ ਪੁਰਖ ਹੋਇਆ ਸਹਾਈਆ। ਅਗੇ ਲੇਖਾ

ਚੁਕਾਏ ਬਣ ਕੇ ਸੱਚਾ ਸਾਕ, ਸੱਜਣ ਸ਼ਹਿਨਸ਼ਾਹੀਆ। ਜਨ ਭਗਤਾਂ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਗੁਰਮੁਖ ਰੁਲੇ ਕੋਈ ਨਾ ਖ਼ਾਕ, ਮਿੱਟੀ ਢੇਰ ਨਾ ਕੋਇ ਭਵਾਈਆ। ਇਹ ਗੋਬਿੰਦ ਦਾ ਵਾਕ, ਵਾਕਿਆ ਸਾਹਮਣੇ ਦਿਤਾ ਵਖਾਈਆ। ਅਗਲਾ ਖੇਲ ਤਮਾਸ਼, ਸਰਬ ਰਿਹਾ ਸਮਝਾਈਆ। ਹੌਲੀ ਹੌਲੀ ਜੇ ਤੁਸਾਂ ਆਉਣਾ ਮੇਰੇ ਪਾਸ, ਲੋਕਮਾਤ ਪੰਧ ਮੁਕਾਈਆ। ਸੋਹੰ ਢੋਲਾ ਗਾਉਣਾ ਸਵਾਸ ਸਵਾਸ, ਰਸਨਾ ਜਿਹਵਾ ਜੋੜ ਜੁੜਾਈਆ। ਰੂਹ ਬੁੱਤ ਦੋਵੇਂ ਹੋਵਣ ਪਾਕ, ਦੁਰਮਤ ਮੈਲ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਦਏ ਗਵਾਈਆ। ਭਗਤ ਆਤਮਾ ਕਹੇ ਮੈਂ ਦੱਸਣ ਆਈ ਅਖ਼ੀਰ, ਬਿਨ ਅੱਖਰਾਂ ਰਹੀ ਜਣਾਈਆ। ਜਨ ਭਗਤੋ ਬਦਲ ਲਓ ਤਕ਼ਦੀਰ, ਤਦਬੀਰ ਰਹੀ ਦ੍ਰਿੜਾਈਆ। ਵੇਖਿਆ ਧਾਮ ਜਿਥੇ ਨਾ ਕੋਈ ਪਾਤਸ਼ਾਹ ਵਜ਼ੀਰ, ਗੁਣੀ ਗਹੀਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਵਿਚ ਕਬੀਰ, ਪਾਲ ਪਲ ਪਲ ਦਰਸ ਦਿਖਾਈਆ। ਮੈਨੂੰ ਲੱਭਾ ਨਹੀਂ ਓਥੇ ਕੋਈ ਫ਼ਕੀਰ, ਫ਼ਿਕਰਿਆਂ ਵਾਲਾ ਢੋਲਾ ਨਾ ਕੋਇ ਸੁਣਾਈਆ। ਰਾਹ ਵਿਚ ਸਾਰੇ ਬੈਠੇ ਦਿਲਗੀਰ, ਅੱਧਵਾਟੇ ਬੈਠੇ ਪਾਂਧੀ ਰਾਹੀਆ। ਤੁਹਾਡਾ ਨਵਾਂ ਮਹੱਲ ਅਗੇ ਹੋਣ ਲੱਗਾ ਤਾਮੀਰ, ਪੁਰਖ ਅਕਾਲ ਸੇਵ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਭਗਤ ਆਤਮਾ ਕਹੇ ਮੈਂ ਸੰਦੇਸ਼ ਦੇਵਣ ਆਈ ਸੱਚਾ, ਸਚ ਦਿਆਂ ਜਣਾਈਆ। ਵੇਖਿਓ ਗੁਰਮੁਖ ਰਹੇ ਕੋਈ ਨਾ ਕੱਚਾ, ਭਾਵੇਂ ਟੁੱਟ ਜਾਏ ਲੋਕਾਈਆ। ਮਾਈ ਬਾਪ ਭੈਣ ਭਾਈ ਕਿਸੇ ਦਾ ਨਹੀਂ ਕੋਈ ਸਕਾ, ਅੰਤ ਹੋਵੇ ਸਰਬ ਜੁਦਾਈਆ। ਮਾਇਆ ਕਾਰਨ ਮੇਲਦੇ ਅੱਖਾਂ, ਅੰਤਰ ਆਤਮ ਪ੍ਰੇਮ ਨਾ ਕੋਇ ਬਣਾਈਆ। ਅੰਤਮ ਸਾੜ ਕੇ ਆਉਣ ਵਿਚ ਕੱਖਾਂ, ਅਗਨੀ ਅੱਗ ਭੇਟ ਕਰਾਈਆ। ਜਨ ਭਗਤ ਪਰਗਟ ਹੋਵੇ ਕੋਟਾਂ ਵਿਚੋਂ ਲੱਖਾਂ, ਲਖਮੀ ਨਰਾਇਣ ਦਏ ਸਰਨਾਈਆ। ਮੈਂ ਬਣਿਆ ਓਸ ਦਾ ਬੱਚਾ, ਜੋ ਬੱਚੇ ਨੀਹਾਂ ਹੇਠ ਦਬਾਈਆ। ਪ੍ਰੀਤੀ ਅੰਦਰ ਹੋਵੇ ਪੱਕਾ, ਪੱਕੀ ਯਾਰੀ ਤੋੜ ਨਿਭਾਈਆ। ਤੁਹਾਡੇ ਕਾਰਨ ਆਇਆ ਨੱਠਾ, ਪੰਜ ਪੋਹ ਫੇਰਾ ਪਾਈਆ। ਭਗਤ ਦਵਾਰੇ ਭਗਤਾਂ ਹੋਇਆ ਇਕੱਠਾ, ਇਕੱਠ ਸੋਹਣਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧੁਰ ਦਾ ਹੁਕਮ ਇਕ ਮਨਾਈਆ। ਧੁਰ ਦਾ ਹੁਕਮ ਸੁਣਾਵਾਂ ਇਕ, ਏਕੰਕਾਰ ਰਿਹਾ ਜਣਾਈਆ। ਗੁਰਮੁਖੋ ਪ੍ਰਭ ਸਰਨ ਆ ਕੇ ਬਣ ਜਾਓ ਉਹ ਸਿੱਖ, ਜੋ ਸਾਖਿਆਤ ਪ੍ਰਭ ਦਾ ਦਰਸ਼ਨ ਪਾਈਆ। ਜਗਤ ਦੁਨੀ ਵਖਾ ਦਿਓ ਪਿੱਠ, ਕਰਵਟ ਆਪੇ ਲਏ ਬਦਲਾਈਆ। ਸਾਚੇ ਭਗਤ ਕੋਈ ਨਾ ਲਵੇ ਪਿੱਟ, ਨੇਤਰ ਨੀਰ ਨਾ ਕੋਇ ਵਹਾਈਆ। ਸੀਸ ਨਿਵਾਉਣਾ ਨਹੀਂ ਕਿਸੇ ਪੱਥਰ ਇੱਟ, ਇਸ਼ਟ ਇਕੋ ਇਕ ਜਣਾਈਆ। ਜਿਧਰ ਵੇਖੋ ਓਧਰ ਪਏ ਦਿਸ, ਦਹਿ ਦਿਸ਼ਾ ਰਿਹਾ ਸਮਾਈਆ। ਜੇ ਹੋਰ ਜਾਣੋ ਤੇ ਵਸੇ ਤੁਹਾਡੇ ਵਿਚ, ਬਾਹਰ ਲੱਭਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਭਗਤ ਆਤਮਾ ਕਹੇ ਮੇਰਾ ਤੱਤਾਂ ਵਾਲਾ ਨਹੀਂ ਕੋਈ ਸਰੂਪ, ਸਰੂਪ ਸਿੰਘ ਰਹਿਣ ਕੋਇ ਨਾ ਪਾਈਆ। ਮੈਂ ਓਸ ਦਾ ਬਣਿਆ ਪੂਤ, ਜਿਸ ਨੂੰ ਪਤਿਪਰਮੇਸ਼ਵਰ ਕਹਿ ਕੇ ਸਾਰੇ ਰਹੇ ਗਾਈਆ। ਮੈਂ ਫਿਰਨਾ ਦਹਿ ਦਿਸ਼ਾ ਚਾਰੇ ਕੂਟ, ਗੁਰਮੁਖ ਵੇਖਾਂ ਥਾਉਂ ਥਾਈਂਆ। ਪ੍ਰੇਮ ਪਿਆਲਿਆਂ ਵਿਚ ਪੀਣਾ ਦੂਧ, ਅੰਮ੍ਰਿਤ ਰਸ ਮੁਖ ਵਖਾਈਆ। ਵੇਖਿਓ ਜਗਤ ਵਾਸਨਾ ਬਦਲ ਨਾ ਲਿਓ ਬੁਧ, ਮਨ ਮਮਤਾ ਵਿਚ ਫਸਾਈਆ। ਅਗੇ ਕਿਸੇ ਨੂੰ ਕੋਈ ਨਾ ਰਿਹਾ ਪੁੱਛ,

ਰਾਏ ਧਰਮ ਦਏ ਸਜ਼ਾਈਆ। ਜਿਸ ਵੇਲੇ ਪ੍ਰਭ ਨੇ ਗੋਦੀ ਆਂਦਾ ਚੁੱਕ, ਚਿਤਰ ਗੁਪਤ ਨਿਉਂ ਨਿਉਂ ਸੀਸ ਨਿਵਾਈਆ। ਵੇਖਿਓ ਏਸ ਨਿਸ਼ਾਨਿਉਂ ਨਾ ਜਾਇਓ ਉਕ, ਉਕਾ ਫ਼ੈਸਲਾ ਲੈਣਾ ਕਰਾਈਆ। ਮੰਜ਼ਲ ਚੜ੍ਹਿਓ ਜਾਇਓ ਨਾ ਘੁੱਥ, ਪਾਂਧੀ ਹੋ ਕੇ ਚਲਣਾ ਚਾਈਂ ਚਾਈਂਆ। ਭਾਵੇਂ ਮਾਤਾ ਪਿਤਾ ਸਾਕ ਜਾਵੇ ਛੁੱਟ, ਪ੍ਰਭ ਦੇ ਨਾਲੋਂ ਨਾ ਹੋਏ ਜੁਦਾਈਆ। ਭਗਤਾਂ ਪਿਛਲਾ ਨਾਤਾ ਜਾਵੇ ਤੁੱਟ, ਸੌਹਰਾ ਪਈਆ ਨਾ ਕੋਇ ਸੁਹਾਈਆ। ਫਿਰ ਵੀ ਓਸ ਅਕਾਲ ਦੇ ਬਣਿਓ ਸੁਤ, ਜੋ ਆਦਿ ਜੁਗਾਦਿ ਗੋਦੀ ਰਿਹਾ ਉਠਾਈਆ। ਸਦ ਭਾਣੇ ਵਿਚ ਰਹਿਣਾ ਖ਼ੁਸ਼, ਚਿੰਤਾ ਗ਼ਮ ਨਾ ਕੋਇ ਵਧਾਈਆ। ਮੈਨੂੰ ਏਥੇ ਨਹੀਂ ਕੋਈ ਦੁੱਖ, ਤੁਹਾਨੂੰ ਦੁੱਖ ਨਾ ਕੋਇ ਸਤਾਈਆ। ਮੈਂ ਚਾਹੁੰਦੀ ਜਿਵੇਂ ਹੋਇਆ ਮੇਰਾ ਉਜਲ ਮੁਖ, ਇਹ ਸਭ ਨੂੰ ਮਿਲੇ ਵਡਿਆਈਆ। ਮੈਂ ਲੋਕਮਾਤ ਦਾ ਬੂਟਾ ਪੁੱਟ, ਸਚਖੰਡ ਦਵਾਰੇ ਜੜ੍ਹ ਦੇਣੀ ਲਗਾਈਆ। ਮੇਰੀ ਸਦਾ ਮੌਲੀ ਰਹੇ ਬਸੰਤੀ ਰੁੱਤ, ਖਿਜਾਂ ਰੂਪ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੰਜ ਮਾਘ ਕਹੇ ਕਿਉਂ ਮੇਰੀ ਆਈ ਰੁੱਤ, ਦਿਵਸ ਰੈਣ ਵੱਜੀ ਵਧਾਈਆ। ਮੈਂ ਸਭ ਨੂੰ ਰਿਹਾ ਪੁਛ, ਜੋ ਸਨਮੁਖ ਬੈਠੇ ਸੋਭਾ ਪਾਈਆ। ਕੀ ਤੁਸੀਂ ਰਹੋਗੇ ਇਕੇ ਦੇ ਪੁੱਤ, ਕਿ ਵੰਡਾਂ ਜਗ ਵਖਾਈਆ। ਜਾਓਗੇ ਓਸ ਨੂੰ ਝੁੱਕ, ਜੋ ਸਿਰ ਸਿਰ ਰਿਜ਼ਕ ਸਬਾਈਆ। ਪੜ੍ਹੋਗੇ ਇਕੋ ਤੁਕ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਵੇਖਿਓ ਹੰਕਾਰ ਵਿਚ ਕਦੇ ਨਾ ਜਾਇਓ ਰੁੱਠ, ਨਾਤਾ ਵਿਕਾਰ ਨਾਲ ਜੁੜਾਈਆ। ਅੰਤਮ ਕਾਇਆ ਬੂਟਾ ਸਭ ਦਾ ਜਾਣਾ ਸੁੱਕ, ਪੱਤ ਡਾਲੀ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਹੁਕਮ ਵਿਚੋਂ ਮਨਾਈਆ। ਮਾਘ ਕਹੇ ਉਹ ਦਰ ਸਰਬ ਖ਼ੁਸ਼ਹਾਲ, ਪੰਚ ਪਰਵਾਨ ਰਹੇ ਸੁਣਾਈਆ। ਪਰਧਾਨ ਹੋ ਕੇ ਬਣੇ ਲਾਲ, ਸਚਖੰਡ ਮਿਲੀ ਵਡਿਆਈਆ। ਸਾਚੇ ਦਰ ਸੋਹੇ ਰਾਜਾਨ, ਰਈਅਤ ਦੋ ਜਹਾਨ ਅਖਵਾਈਆ। ਮੁਕਾਮੇ ਹੱਕ ਪਾਇਆ ਮਾਣ, ਦਰਗਾਹ ਸਾਚੀ ਵੱਜੀ ਵਧਾਈਆ। ਮੈਂ ਦੇਵਣ ਆਇਆ ਧੁਰ ਫ਼ਰਮਾਨ, ਸੰਦੇਸ਼ਾ ਸਤਿ ਸਤਿ ਸੁਣਾਈਆ। ਵੇਖਿਓ ਜਨ ਭਗਤੋ ਕਿਸੇ ਭਗਤ ਦੀ ਕਦੇ ਲਾਹੁਣ ਨਾ ਜਾਇਓ ਮੁਕਾਣ, ਜਗਤ ਰੀਤੀ ਨਾ ਵੰਡ ਵੰਡਾਈਆ। ਗੁਰਮੁਖਾਂ ਦਾ ਮਾਲਕ ਸ੍ਰੀ ਭਗਵਾਨ, ਗ੍ਰੰਥੀ ਪੰਥੀ ਪੰਡਤ ਪਾਂਧਾ ਮੁੱਲਾ ਸ਼ੇਖ਼ ਨਾ ਕੋਇ ਛੁਡਾਈਆ। ਸਭ ਦਾ ਨਾਤਾ ਪੀਣ ਖਾਣ, ਬਸਤਰ ਓਢਣ ਲੈ ਕੇ ਖ਼ੁਸ਼ੀ ਮਨਾਈਆ। ਮਾਘ ਕਹੇ ਕੈਂ ਹੋਇਆ ਹੈਰਾਨ, ਗੋਬਿੰਦ ਫ਼ਰਮਾਨ ਭੁੱਲੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਰੀਤ ਰਿਹਾ ਬਦਲਾਈਆ। ਭਗਤ ਆਤਮਾ ਕਹੇ ਤੁਹਾਡਾ ਮਾਰਗ ਲਗਣਾ ਮਾਤ, ਮਤਾ ਰਿਹਾ ਜਣਾਈਆ। ਮੇਰੀ ਐਵੇਂ ਨਾ ਸਮਝਿਓ ਬਾਤ, ਫ਼ਰਮਾਨਾ ਧੁਰ ਦਾ ਇਕ ਦ੍ਰਿੜਾਈਆ। ਸੁਗੰਧ ਖਾ ਕੇ ਜਾਇਓ ਅੱਜ ਦੀ ਰਾਤ, ਅੰਤਰ ਧਿਆਨ ਲਗਾਈਆ। ਪੁਰਖ ਅਕਾਲ ਸਭ ਨੇ ਮੰਨਣਾ ਬਾਪ, ਓਟ ਇਕੋ ਇਕ ਤਕਾਈਆ। ਆਤਮਾ ਕਹੇ ਮੈਂ ਓਸਦੀ ਜਾਤ, ਅੰਤਮ ਓਸੇ ਵਿਚ ਸਮਾਈਆ। ਮੁਹੱਬਤ ਵਾਲਾ ਨਾਤ, ਪ੍ਰੇਮ ਵਿਚ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਭਗਤ ਆਤਮਾ ਕਹੇ ਜਨ ਭਗਤੋ ਕਰ ਲਓ ਇਕੋ ਪ੍ਰਣ, ਪਰਨਾਮ ਇਕ ਜਣਾਈਆ। ਜੀਵਣ ਨਾਲੋਂ ਚੰਗਾ ਸਮਝਿਓ ਮਰਨ, ਜਿਸ ਮਰਨ ਤੋਂ ਪਿਛੋਂ ਪ੍ਰਭ ਦੇ ਵਿਚ ਸਮਾਈਆ। ਸਾਚੀ ਮੰਜ਼ਲ ਪੌੜੀ ਸਿਖਿਓ ਚੜ੍ਹਨ, ਆਪਣਾ ਬਲ ਵਧਾਈਆ। ਜੇ ਕੋਈ ਮਨ ਵਾਸਨਾ ਤੁਹਾਡੇ ਨਾਲ ਆਵੇ ਲੜਨ, ਉਹਦੇ ਵੱਲ ਨਾ ਅੱਖ ਉਠਾਈਆ। ਜੇ ਕੋਈ ਤੁਹਾਡਾ ਧਰਮ ਸਤਿ ਆਵੇ ਹਰਨ, ਉਸ ਦਾ

ਮੁਖੜਾ ਦਿਉ ਭਵਾਈਆ। ਪੁਰਖ ਅਬਿਨਾਸ਼ੀ ਇਕੋ ਬਖ਼ਸ਼ ਸਾਚੀ ਸਰਨ, ਸਿਰ ਸਿਰ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰਮੁਖ ਆਸ਼ਾ ਕਹੇ ਜਨ ਭਗਤੋ ਭਗਤਾਂ ਨੂੰ ਕੋਈ ਨਾ ਕਿਹੋ ਸੁਹਾਗਣ ਰੰਡੀ, ਵਿਧਵਾ ਰੂਪ ਨਾ ਕੋਇ ਬਣਾਈਆ। ਆਤਮਾ ਦਾ ਪਰਮਾਤਮਾ ਸਦਾ ਸੰਗੀ, ਜੋ ਵਿਛੜਿਆਂ ਰਿਹਾ ਜੁੜਾਈਆ। ਕੋਈ ਨਾ ਕਿਹੋ ਹੋਈ ਸਿਰੋਂ ਨੰਗੀ, ਓਢਣ ਸੀਸ ਨਾ ਕੋਈ ਟਿਕਾਈਆ। ਜਿਸ ਦਾ ਮਾਲਕ ਸੂਰਾ ਸਰਬੰਗੀ, ਹਰ ਥਾਂ ਦੇਵੇ ਮਾਣ ਵਡਿਆਈਆ। ਗੁਰਮੁਖੋ ਭਾਣੇ ਵਿਚ ਨਾ ਕੱਟਿਓ ਤੰਗੀ, ਦੁੱਖ ਸੁਖ ਵਿਚ ਲੈਣਾ ਬਦਲਾਈਆ। ਏਸ ਧਰਤੀ ਨਾਲੋਂ ਪ੍ਰਭ ਦੀ ਚਰਨ ਪ੍ਰੀਤੀ ਚੰਗੀ, ਜੋ ਚੰਦ ਵਾਂਗ ਰੁਸ਼ਨਾਈਆ। ਤੁਹਾਡੇ ਉਤੇ ਸਮਾਜ ਦੀ ਰਹੇ ਨਾ ਕੋਇ ਪਾਬੰਦੀ, ਕਲਜੁਗ ਪਾਗਲ ਦਿਸੇ ਲੋਕਾਈਆ। ਗੁਰਮੁਖ ਹੱਡੀਆਂ ਪਾਇਓ ਕੋਈ ਨਾ ਵਿਚ ਗੰਗੀ, ਜਮਨਾ ਸੁਰਸਤੀ ਗੋਦਾਵਰੀ ਗੁਰਮੁਖਾਂ ਦੇ ਚਰਨਾਂ ਹੇਠਾਂ ਸੀਸ ਦਬਾਈਆ। ਇਕੋ ਢੋਲਾ ਗਾਉਣਾ ਛੰਦੀ, ਮੇਰਾ ਤੇਰਾ ਰਾਗ ਸੁਣਾਈਆ। ਗੁਰਸਿਖ ਨੇਤਰ ਅੱਖ ਰਹੇ ਨਾ ਅੰਧੀ, ਨਿਜ ਲੋਚਣ ਦਏ ਖੁਲ੍ਹਾਈਆ। ਭਗਤ ਆਤਮਾ ਤੁਹਾਡੇ ਕੋਲੋਂ ਰਹੀ ਮੰਗੀ, ਮਾਂਗਤ ਹੋ ਕੇ ਝੋਲੀ ਡਾਹੀਆ। ਵੇਖਿਓ ਧਾਰ ਰਖਿਓ ਨਾ ਕੋਇ ਦੁਰੰਗੀ, ਜੂਠਾ ਝੂਠਾ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਭਗਤ ਆਤਮਾ ਕਹੇ ਮੈਂ ਵੇਖਾਂ ਖ਼ੁਸ਼ੀਆਂ ਨੈਣ, ਨਿਗਾਹ ਨਿਗਾਹਬਾਨ ਟਿਕਾਈਆ। ਨਾਤਾ ਜੋੜ ਲਓ ਭਾਈ ਭੈਣ, ਦੂਜੀ ਅੱਖ ਨਾ ਕੋਇ ਬਦਲਾਈਆ। ਤੁਹਾਨੂੰ ਮਿਲ ਗਈ ਚਰਨ ਪ੍ਰੀਤੀ ਇਕ ਰਸੈਣ, ਜੋ ਕੰਚਨ ਸੋਨਾ ਦਏ ਵਖਾਈਆ। ਢਾਈ ਸਤਰਾਂ ਦਾ ਲੇਖਾ ਸਰੂਪ ਸਿੰਘ ਦਾ ਵਿਚ ਰਮਾਇਣ, ਬਾਲਮੀਕ ਗਿਆ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਈਆ। ਭਗਤ ਆਤਮਾ ਕਹੇ ਮੈਂ ਭਗਤਾਂ ਦਾ ਵੇਖ ਇਕੱਠ, ਆਈ ਵਾਹੋ ਦਾਹੀਆ। ਗੁਰਮੁਖੋ ਰੱਖਿਓ ਹੱਠ, ਝੱਲਣੀ ਜਗਤ ਜੁਦਾਈਆ। ਤੁਹਾਡਾ ਵੱਖਰਾ ਖੁਲ੍ਹਣਾ ਹੱਟ, ਭੰਡਾਰਾ ਲੈਣਾ ਚਾਈਂ ਚਾਈਂਆ। ਕੀ ਹੋਇਆ ਜੇ ਸਾਥੀ ਸਾਥ ਗਿਆ ਛੱਡ, ਅਗੇ ਬੈਠਾ ਰਾਹ ਤਕਾਈਆ। ਤੁਹਾਡੇ ਨਾਲੋਂ ਹੋਣ ਨਹੀਂ ਦੇਣਾ ਅੱਡ, ਵੱਖਰੇ ਥਾਂ ਨਾ ਕੋਇ ਬਹਾਈਆ। ਨਾਤਾ ਛੁੱਟਿਆ ਨਾੜ ਮਾਸ ਹੱਡ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਸਚ ਦਵਾਰੇ ਰਿਹਾ ਗੱਜ, ਢੋਲਾ ਇਕੋ ਰਿਹਾ ਸੁਣਾਈਆ। ਕੀ ਹੋਇਆ ਜੇ ਠੀਕਰ ਗਿਆ ਭੱਜ, ਤੱਤਾਂ ਕੀਤੀ ਜੁਦਾਈਆ। ਮੈਂ ਤੁਹਾਡੇ ਵਿਚ ਹਾਜ਼ਰ ਅੱਜ, ਪੰਜ ਮਾਘ ਕਰੀ ਰੁਸ਼ਨਾਈਆ। ਦਰਸ਼ਨ ਕਰ ਕੇ ਗਿਆ ਰਜ, ਤੁਸਾਂ ਦਿਤੀ ਮਾਣ ਵਡਿਆਈਆ। ਪ੍ਰੀਤੀ ਅੰਦਰ ਗਿਆ ਬੱਝ, ਮੁਹੱਬਤ ਵਿਚ ਸ਼ਰਮਾਈਆ। ਮੈਂ ਨੀਵਾਂ ਹੋ ਕੇ ਝੁਕਾਵਾਂ ਮੱਥ, ਹੌਲੀ ਹੌਲੀ ਪਲਕ ਉਠਾਈਆ। ਮਨਜੀਤ ਨੂੰ ਰਿਹਾ ਦੱਸ, ਸਹਿਜ ਸਹਿਜ ਸਮਝਾਈਆ। ਪੁਰਖ ਅਕਾਲ ਦੀ ਰਖਣੀ ਪਤ, ਕੀ ਹੋਇਆ ਅੰਤ ਹੋਈ ਜੁਦਾਈਆ। ਧੀਰਜ ਰਖਣਾ ਸਤਿ, ਧਰਮ ਨਾ ਜਾਣਾ ਡੁਲਾਈਆ। ਛੇਤੀ ਹੋਵਣ ਵਾਲਾ ਇਕੱਠ, ਸਚਖੰਡ ਸਾਚੇ ਵੱਜੇ ਵਧਾਈਆ। ਬੇਸ਼ਕ ਭੈਣ ਭਰਾ ਸੱਜਣ ਸਾਕ ਸਾਰੇ ਜਾਣ ਨੱਠ, ਗੁਰਮੁਖ ਵੀਰ ਤੇਰੇ ਨਜ਼ਰੀ ਆਈਆ। ਅਗੇ ਨੂੰ ਇਹ ਮਾਰਗ ਚਲਣਾ ਸਚ, ਸਚ ਦਿਆਂ ਸਮਝਾਈਆ। ਸਭ ਨੇ ਇਕ ਦੂਜੇ ਨਾਲ ਮਿਲਾ ਕੇ ਚਲਣਾ ਹੱਥ, ਦੋ ਹੱਥਾਂ ਤਾਲੀ ਦੇਣੀ ਵਜਾਈਆ। ਪ੍ਰੇਮ ਪਿਆਰ ਅੰਦਰ ਬਹਿ ਕੇ ਇਕੱਠਿਆਂ ਲੈਣਾ ਛਕ, ਸ਼ੱਕ ਹੋਰ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ

ਉਠਾਈਆ। ਭਗਤ ਆਤਮਾ ਕਹੇ ਮੈਨੂੰ ਸੋਹਣਾ ਲੱਗਾ ਦਿਹਾੜਾ, ਤਿਉਹਾਰ ਖ਼ੁਸ਼ੀਆਂ ਨਾਲ ਮਨਾਈਆ। ਮੇਰਾ ਮਨਜ਼ੂਰ ਹੋਇਆ ਹਾੜਾ, ਬੇਨੰਤੀ ਲੇਖੇ ਲਾਈਆ। ਗੁਰਮੁਖਾਂ ਰੰਗ ਵੇਖਿਆ ਗਾੜ੍ਹਾ, ਰੂਪ ਆਪਣਾ ਰਿਹਾ ਬਦਲਾਈਆ। ਜਨ ਭਗਤੋ ਪ੍ਰਭ ਦੇ ਹੁਕਮ ਅਗੇ ਕਿਸੇ ਦਾ ਨਹੀਂ ਕੋਈ ਚਾਰਾ, ਚਾਰ ਜੁਗ ਰੋਂਦੇ ਦੇਂਦੇ ਗਏ ਦੁਹਾਈਆ। ਸਚ ਫ਼ਰਮਾਨ ਦਾ ਸਮਝਿਓ ਇਕ ਇਸ਼ਾਰਾ, ਜੋ ਅੰਦਰੇ ਅੰਦਰ ਰਿਹਾ ਵਖਾਈਆ। ਗੁਰਮੁਖ ਭਗਤ ਸ੍ਰੀ ਭਗਵਾਨ ਦਾ ਸੱਚਾ ਲਾੜਾ, ਜਿਸਨੂੰ ਖ਼ੁਸ਼ੀਆਂ ਨਾਲ ਲੈ ਕੇ ਜਾਏ ਚਾਈਂ ਚਾਈਂਆ। ਓਥੇ ਨਾ ਕੋਈ ਪੁਰਖ ਤੇ ਨਾ ਕੋਈ ਨਾਰਾ, ਨਾਰ ਪੁਰਖ ਜਗਤ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਜਨ ਭਗਤੋ ਤੁਹਾਡੀ ਲੇਖੇ ਲਾਉਣੀ ਭਗਤੀ, ਭਾਗ ਹਿੱਸਾ ਝੋਲੀ ਪਾਈਆ। ਭਾਣਾ ਮੰਨਣ ਦੀ ਦੇਣੀ ਸ਼ਕਤੀ, ਸ਼ਖ਼ਸੀਅਤ ਦੇਣੀ ਬਦਲਾਈਆ। ਤੁਹਾਡੀ ਧਾਰ ਰਖਣੀ ਦੋਹਰਫ਼ੀ, ਪੜ੍ਹਨੀ ਅਵਰ ਨਾ ਕੋਇ ਪੜ੍ਹਾਈਆ। ਗੁਰਮੁਖ ਆਤਮ ਕਦੇ ਨਾ ਹਰਦੀ, ਜੋ ਹਿਰਦੇ ਹਰਿ ਰਿਹਾ ਵਸਾਈਆ। ਦੀਨ ਦਿਆਲ ਓਸ ਦਾ ਦਰਦੀ, ਦੁਖੀਆਂ ਦਾ ਦੁੱਖ ਝੋਲੀ ਰਿਹਾ ਪਾਈਆ। ਸਦਾ ਧਾਰ ਰਖੇ ਚੜ੍ਹਦੀ, ਚੜ੍ਹਦਾ ਲਹਿੰਦਾ ਦੱਖਣ ਪਹਾੜ ਖੋਜ ਖੁਜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤ ਬਖ਼ਸ਼ੇ ਆਪਣੀ ਲੈ ਦੀ, ਨਾਲਾਇਕ ਲਾਇਕ ਆਪੇ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪਰਮਾਤਮ ਆਤਮ ਆਤਮ ਪਰਮਾਤਮ ਅੰਤਰ ਅੰਤ ਅੰਤਮ ਅੰਤਰੀਵ ਆਪਣੇ ਵਿਚ ਮਿਲਾਈਆ।