ਪੁਸਤਕਾਲਾਭਾਗ ੧੯

੧੨ ਮਾਘ ਸ਼ਹਿਨਸ਼ਾਹੀ ਸੰਮਤ ੧ ਸਰਦੂਲ ਸਿੰਘ ਦੇ ਗ੍ਰਹਿ ਪਿੰਡ ਬਲ ਸਚੰਦਰ ਜ਼ਿਲਾ ਅੰਮ੍ਰਿਤਸਰ

ਸਤਿਜੁਗ ਕਹੇ ਮੈਂ ਕਲਜੁਗ ਬਦਲ ਦੇਣੀ ਰੀਤ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਦੋ ਜਹਾਨ ਇਕੋ ਰੰਗ ਵਖਾਈਆ। ਜਨ ਭਗਤਾਂ ਦੱਸਣੀ ਸਚ ਪ੍ਰੀਤ, ਲੋਕਮਾਤ ਮਾਰ ਝਾਤ ਆਤਮ ਪਰਮਾਤਮ ਜੋੜ ਜੁੜਾਈਆ। ਕਾਇਆ ਮਾਟੀ ਪੰਜ ਤਤ ਕਰਨਾ ਠਾਂਡਾ ਸੀਤ, ਤ੍ਰੈਗੁਣ ਅਗਨੀ ਤਤ ਰਹਿਣ ਨਾ ਪਾਈਆ। ਤੂੰ ਮੇਰਾ ਮੈਂ ਤੇਰਾ ਸੁਣਾਉਣਾ ਧੁਰ ਦਾ ਅਗੰਮੀ ਗੀਤ, ਗਹਿਰ ਗੰਭੀਰ ਬੇਨਜ਼ੀਰ ਗੋਬਿੰਦ ਦੇਣਾ ਮਿਲਾਈਆ। ਝਗੜਾ ਮੁਕਾ ਕੇ ਜਗਤ ਵਾਸਨਾ ਮੰਦਰ ਮਸੀਤ, ਕਾਇਆ ਕਾਅਬਾ ਹੁਜਰਾ ਹੱਕ ਦੇਣਾ ਵਖਾਈਆ। ਸੰਤ ਸੁਹੇਲਾ ਕਰ ਅਤੀਤ, ਕੂੜੀ ਕਿਰਿਆ ਬੰਧਨ ਦੇਣਾ ਤੁੜਾਈਆ। ਲੇਖਾ ਮੁਕਾ ਕੇ ਹਸਤ ਕੀਟ, ਊਚ ਨੀਚ ਰਾਓ ਰੰਕ ਜਾਤ ਪਾਤ ਦੀਨ ਮਜ਼੍ਹਬ ਖਹਿੜਾ ਲੈਣਾ ਛੁਡਾਈਆ। ਸਚ ਦਵਾਰ ਦੇ ਕਰ ਵਸਨੀਕ, ਦਰਗਾਹ ਸਾਚੀ ਸਚਖੰਡ ਧਾਮ ਦਵਾਰਾ ਦੇਣਾ ਵਖਾਈਆ। ਬੀਸ ਇਕੀਸਾ ਰਿਹਾ ਬੀਤ, ਹਰਿ ਜਗਦੀਸਾ ਜਲਵਾ ਨੂਰ ਕਰੇ ਰੁਸ਼ਨਾਈਆ। ਨਾਮ ਨਿਧਾਨਾ ਮਰਦ ਮਰਦਾਨਾ ਸ਼ਾਹ ਸੁਲਤਾਨਾ ਕਰੇ ਬਖ਼ਸ਼ੀਸ਼, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਸੁਹੇਲੇ ਖੋਜ ਖੁਜਾਈਆ। ਸਤਿਜੁਗ ਕਹੇ ਮੈਂ ਕਲਜੁਗ ਲਹਿਣਾ ਦੇਣਾ ਦੇਣਾ ਗਵਾ, ਲੋਕਮਾਤ ਰਹਿਣ ਨਾ ਪਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਇਕੋ ਦੱਸਣਾ ਰਾਹ, ਬੋਧ ਅਗਾਧੀ ਚਾਰ ਵਰਨ ਅਠਾਰਾਂ ਬਰਨ ਇਕ ਪੜ੍ਹਾਈਆ। ਪਾਰਬ੍ਰਹਮ ਬ੍ਰਹਮ ਆਤਮ ਪਰਮਾਤਮ ਦੱਸਣੀ ਇਕ ਸਲਾਹ, ਸਚ ਸੰਦੇਸ਼ਾ ਨਰ ਨਰੇਸ਼ਾ ਧੁਰ ਫ਼ਰਮਾਨਾ ਇਕ ਜਣਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਦੱਸਣਾ ਇਕ ਮਲਾਹ, ਠਾਕਰ ਸਵਾਮੀ ਬੇਪਰਵਾਹ ਬੇੜਾ ਆਪਣੇ ਕੰਧ ਉਠਾਈਆ। ਨਈਆ ਨੌਕਾ ਨਾਮ ਬ੍ਰਹਿਮੰਡ ਖੰਡ ਦੋ ਜਹਾਨਾਂ ਦੇਣੀ ਇਕ ਚਲਾ, ਚਾਰ ਕੁੰਟ ਦਹਿ ਦਿਸ਼ਾ ਵੱਜੇ ਸਚ ਵਧਾਈਆ। ਪੁਰਖ ਅਕਾਲਾ ਦੀਨ ਦਿਆਲਾ ਜੋਤੀ ਜਾਤਾ ਜਨ ਭਗਤਾਂ ਦੇਣਾ ਮਿਲਾ, ਦੂਈ ਦਵੈਤੀ ਰਹਿਣ ਕੋਇ ਨਾ ਪਾਈਆ। ਸ਼ਰਅ ਸ਼ਰਾਇਤੀ ਬੰਧਨ ਦੇਣਾ ਤੁੜਾ, ਜਾਤ ਪਾਤ ਵੰਡ ਨਾ ਕੋਇ ਵੰਡਾਈਆ। ਸਚ ਸਵਾਮੀ ਅੰਤਰਜਾਮੀ ਨਿਜ ਨੇਤਰ ਦੇਣਾ ਦਰਸਾ, ਦੋਏ ਲੋਚਨ ਪੰਧ ਦੇਣਾ ਮੁਕਾਈਆ। ਸ਼ਬਦ ਅਨਾਦੀ ਅਗੰਮੀ ਢੋਲਾ ਬਿਨ ਅੱਖਰਾਂ ਦੇਣਾ ਪੜ੍ਹਾ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬੈਠੀ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦਾ ਦੱਸਦੇ ਗਏ ਰਾਹ, ਸਿਫ਼ਤੀ

ਢੋਲੇ ਰਸਨਾ ਬੱਤੀ ਦੰਦ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਵਾਮੀ ਅੰਤਰਜਾਮੀ ਘਟ ਭੀਤਰ ਵੇਖ ਵਖਾਈਆ। ਸਤਿਜੁਗ ਕਹੇ ਕਲਜੁਗ ਕੂੜੀ ਕਿਰਿਆ ਹੋਣੀ ਵੈਰਾਨ ਅੰਤ, ਅੰਤਸ਼ਕਰਨ ਸਭ ਦਾ ਵੇਖ ਵਖਾਈਆ। ਕਿਰਪਾ ਕਰਨਹਾਰ ਸ੍ਰੀ ਭਗਵੰਤ, ਪਾਰਬ੍ਰਹਮ ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਦਾ ਖੇਲ ਆਦਿ ਅੰਤ, ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਵੇਸ ਵਟਾਈਆ। ਬੋਧ ਅਗਾਧਾ ਦੋ ਜਹਾਨਾਂ ਬਣ ਕੇ ਪੰਡਤ, ਨਿਰਅੱਖਰ ਵੱਖਰ ਕਰੇ ਸਚ ਪੜ੍ਹਾਈਆ। ਕੂੜੀ ਕਿਰਿਆ ਗੜ੍ਹ ਤੋੜੇ ਹਉਮੇ ਹੰਗਤ, ਹੰ ਬ੍ਰਹਮ ਪਾਰਬ੍ਰਹਮ ਇਕੋ ਦਏ ਸਮਝਾਈਆ। ਲੇਖ ਮੁਕਾ ਕੇ ਬਹਿਸ਼ਤ ਜੱਨਤ, ਸਵਰਗ ਲੇਖਾ ਦਏ ਮੁਕਾਈਆ। ਆਤਮ ਪਰਮਾਤਮ ਮੇਲਾ ਕਰੇ ਸਾਚਾ ਕੰਤ, ਜੁਗ ਜਨਮ ਵਿਛੋੜਾ ਦਏ ਮੁਕਾਈਆ। ਸਤਿਜੁਗ ਕਹੇ ਧੰਨ ਵਡਿਆਈ ਆ ਸ਼ਹਿਨਸ਼ਾਹੀ ਚਲਿਆ ਸੰਮਤ, ਸਮੇਂ ਦਾ ਲੇਖਾ ਲੇਖੇ ਵਿਚ ਰਖਾਈਆ। ਗੁਰ ਸ਼ਬਦੀ ਮਿਹਰਵਾਨ ਸਾਚੀ ਕਰੇ ਹਿੰਮਤ, ਹੌਸਲਾ ਭਗਤਾਂ ਦਏ ਵਧਾਈਆ। ਝਗੜਾ ਦਿਸੇ ਉੱਤਰ ਪੂਰਬ ਪੱਛਮ ਦੱਖਣ ਚਾਰ ਕੁੰਟ ਚਾਰੇ ਸਿੰਮਤ, ਚਾਰ ਵਰਨ ਅਠਾਰਾਂ ਬਰਨ ਧੀਰਜ ਧੀਰ ਨਾ ਕੋਇ ਧਰਾਈਆ। ਮੱਕਾ ਕਾਅਬਾ ਹਾਹਾਕਾਰ ਹੋਏ ਅਲਾਹੀ ਉਮਤ, ਈਸਾ ਮੂਸਾ ਮੁਹੰਮਦ ਦਏ ਗਵਾਹੀਆ। ਸਤਿਜੁਗ ਕਹੇ ਮੈਂ ਸਤਿ ਸਤਿਵਾਦੀ ਦੱਸਣਾ ਇਕੋ ਢੋਲਾ, ਨਾਮ ਸੰਦੇਸ਼ਾ ਜਗਤ ਸੁਣਾਈਆ। ਸ਼ਬਦ ਗੁਰੂ ਆਦਿ ਜੁਗਾਦਿ ਜੁਗ ਚੌਕੜੀ ਸਦਾ ਵਿਚੋਲਾ, ਰਹਿਬਰ ਏਥੇ ਓਥੇ ਇਕੋ ਨਜ਼ਰੀ ਆਈਆ। ਸਚ ਦਵਾਰ ਧੁਰ ਦਰਬਾਰ ਨਾਮ ਭੰਡਾਰ ਜਿਸ ਨੇ ਖੋਲ੍ਹਾ, ਊਚਾਂ ਨੀਚਾਂ ਰਾਓ ਰੰਕਾਂ ਆਦਿ ਜੁਗਾਦਿ ਸਤਿ ਵਰਤਾਈਆ। ਅੰਦਰ ਬਾਹਰ ਗੁਪਤ ਜਾਹਰ ਘਟ ਭੀਤਰ ਨਿਜ ਨੇਤਰ ਸਦਾ ਵਸੇ ਕੋਲਾ, ਨਿਜਾਨੰਦ ਪਰਮਾਨੰਦ ਵਿਚ ਸਮਾਈਆ। ਤੂੰ ਮੇਰਾ ਮੈਂ ਤੇਰਾ ਨਿਰੰਤਰ ਮੰਤਰ ਸੁਣਾਏ ਅਗੰਮੀ ਢੋਲਾ, ਰਸਨਾ ਜਿਹਵਾ ਬੱਤੀ ਦੰਦ ਕੋਇ ਨਾ ਗਾਈਆ। ਸਤਿ ਭੰਡਾਰ ਦੇਵੇ ਜਗਤ ਵਸਤ ਅਨਮੋਲਾ, ਅੰਮ੍ਰਿਤ ਰਸ ਨਿਝਰ ਧਾਰਾ ਮੁਖ ਚੁਆਈਆ। ਆਵਣ ਜਾਵਣ ਲੱਖ ਚੁਰਾਸੀ ਜਮ ਕੀ ਫਾਸੀ ਭਾਰ ਕਰੇ ਹੌਲਾ, ਹਿਰਦੇ ਹਰਿ ਜੂ ਦਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਚੌਕੜੀ ਆਪਣਾ ਹੁਕਮ ਵਰਤਾਈਆ। ਸਤਿਜੁਗ ਕਹੇ ਮੈਂ ਕਲਜੁਗ ਅੰਤਮ ਦੇਣਾ ਬਦਲ, ਧਰਨੀ ਧਰਤ ਧਵਲ ਰਹਿਣ ਕੋਇ ਨਾ ਪਾਈਆ। ਸ੍ਰੀ ਭਗਵਾਨ ਸ਼ਾਹ ਸੁਲਤਾਨ ਕਰਨਹਾਰਾ ਸਾਚਾ ਅਦਲ, ਅਦਲ ਅਦਾਲਤ ਇਕੋ ਇਕ ਵਖਾਈਆ। ਕੂੜੀ ਕਿਰਿਆ ਕਾਮ ਕਰੋਧ ਲੋਭ ਮੋਹ ਹੰਕਾਰ ਮਾਇਆ ਮਮਤਾ ਹਉਮੇਂ ਹੰਗਤਾ ਕਰ ਕੇ ਕ਼ਤਲ, ਕ਼ੁਦਰਤ ਕ਼ਾਦਰ ਲੇਖਾ ਦਏ ਸਮਝਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਨਵ ਨੌ ਚਾਰ ਵੇਖੇ ਪੱਤਨ, ਜਗਤ ਜਗਦੀਸ਼ਾ ਆਪਣਾ ਫੇਰਾ ਪਾਈਆ। ਕੋਟਨ ਕੋਟ ਕੋਟਾਂ ਵਿਚੋਂ ਗੁਰਮੁਖ ਸੰਤ ਸੁਹੇਲੇ ਆਏ ਰੱਖਣ, ਭਗਤ ਭਗਵੰਤ ਆਪਣਾ ਜੋੜ ਜੁੜਾਈਆ। ਧੁਰ ਦਾ ਮਾਰਗ ਅਗੰਮ ਅਥਾਹ ਸਤਿ ਸਤਿਵਾਦੀ ਆਏ ਦੱਸਣ, ਬਿਨਾ ਅੱਖਾਂ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਸਤਿਜੁਗ ਕਹੇ ਮੈਂ ਕਲਜੁਗ ਬਦਲ ਦੇਣੀ ਧਾਰ, ਧਰਮ ਇਕੋ ਦੇਣਾ ਵਖਾਈਆ। ਜਿਸ ਦਾ ਰਾਹ ਤੱਕਦੇ ਗਏ ਗੁਰ ਅਵਤਾਰ, ਪੈਗ਼ੰਬਰ ਅੱਖ ਉਠਾਈਆ। ਸੋ ਮਨਾਉਣਾ ਹਰਿ ਨਿਰੰਕਾਰ, ਨਿਰਗੁਣ ਦਾਤਾ ਬੇਪਰਵਾਹੀਆ। ਜਿਸ ਦਾ ਖੇਲ ਸਦਾ ਜੁਗ ਚਾਰ, ਚੌਕੜ ਆਪਣੇ ਹੁਕਮ ਭਵਾਈਆ। ਜਿਸ ਦਰ ਤੇ ਵਿਸ਼ਨ ਬ੍ਰਹਮਾ ਸ਼ਿਵ ਭਿਖਾਰ, ਕਰੋੜ ਤੇਤੀਸਾ ਸੀਸ ਨਿਵਾਈਆ।

ਰਵ ਸਸ ਨਾ ਕੋਇ ਚਮਤਕਾਰ, ਮੰਡਲ ਮੰਡਪ ਨਾ ਕੋਇ ਵਡਿਆਈਆ। ਕਾਗਤ ਕ਼ਲਮ ਨਾ ਲਿਖਣਹਾਰ, ਅਲਿਫ਼ ਯੇ ਨਾ ਕੋਇ ਪੜ੍ਹਾਈਆ। ਬਸਤਰ ਤਨ ਨਾ ਕੋਇ ਸ਼ਿੰਗਾਰ, ਸ਼ਸਤਰ ਹੱਥ ਨਾ ਕੋਇ ਉਠਾਈਆ। ਮੰਜ਼ਲ ਹੋਏ ਨਾ ਕੋਇ ਦੁਸ਼ਵਾਰ, ਪਾਂਧੀ ਪੰਧ ਨਾ ਕੋਇ ਭਵਾਈਆ। ਇਕੋ ਜੋਤ ਨੂਰ ਨਿਰੰਕਾਰ, ਨੂਰੋ ਨੂਰ ਨੂਰ ਰੁਸ਼ਨਾਈਆ। ਵਸਣਹਾਰਾ ਸਚਖੰਡ ਸੱਚੇ ਧਰਮ ਦਵਾਰ, ਦਰ ਦਰਵਾਜ਼ਾ ਵੇਖਣ ਕੋਇ ਨਾ ਪਾਈਆ। ਬੇਅੰਤ ਬੇਅੰਤ ਬੇਅੰਤ ਕਹਿ ਕੇ ਗਏ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਸੋ ਖੇਲ ਕਰੇ ਕਰਤਾਰ, ਕਲ ਕਲਕੀ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਰਾਹ ਵਖਾਈਆ। ਸਤਿਜੁਗ ਕਹੇ ਮੈਂ ਕਲਜੁਗ ਬਦਲ ਦੇਣਾ ਜੈਕਾਰ, ਨਾਅਰਾ ਇਕੋ ਨਾਮ ਸੁਣਾਈਆ। ਬ੍ਰਹਿਮੰਡ ਖੰਡ ਸਿਰ ਸਕੇ ਨਾ ਕੋਇ ਉਠਾਲ, ਸ਼ਾਹ ਸੁਲਤਾਨ ਬਲ ਨਾ ਕੋਇ ਵਧਾਈਆ। ਝਗੜਾ ਮੁਕਾ ਕੇ ਸ਼ਾਹ ਕੰਗਾਲ, ਊਚ ਨੀਚ ਇਕੋ ਰੰਗ ਰੰਗਾਈਆ। ਸ਼ਬਦ ਵਿਚੋਲਾ ਬਣਾ ਗੁਰੂ ਦਲਾਲ, ਗਹਿਰ ਗੰਭੀਰ ਬੇਨਜ਼ੀਰ ਦੇਣਾ ਮਿਲਾਈਆ। ਖਾਣੀ ਬਾਣੀ ਦੇਵੇ ਜਿਸ ਦਾ ਅਹਿਵਾਲ, ਪਰਮ ਪੁਰਖ ਪਰਮਾਤਮ ਓਹੋ ਦੇਣਾ ਮਿਲਾਈਆ। ਜਿਸ ਦੀ ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਡੂੰਘੇ ਸਾਗਰ ਕਰਦੇ ਭਾਲ, ਸਮੁੰਦ ਖਾਈ ਖੋਜ ਖੁਜਾਈਆ। ਜੋ ਅੰਦਰ ਬਾਹਰ ਗੁਪਤ ਜਾਹਰ ਵਸੇ ਨਾਲ, ਜਗ ਨੇਤਰ ਲੋਚਣ ਨੈਣ ਨਜ਼ਰ ਕਿਸੇ ਨਾ ਆਈਆ। ਜਨ ਭਗਤਾਂ ਪੂਰੀ ਕਰੇ ਘਾਲ, ਜੁਗ ਜਨਮ ਦੇ ਵਿਛੜੇ ਵੇਖ ਵਖਾਈਆ। ਸਾਢੇ ਤਿੰਨ ਹੱਥ ਕਾਇਆ ਅੰਦਰ ਵਖਾਏ ਸੱਚੀ ਧਰਮਸਾਲ, ਪੜਦਾ ਓਹਲਾ ਦਏ ਉਠਾਲ, ਦੀਵਾ ਬਾਤੀ ਕਮਲਾਪਾਤੀ ਇਕੋ ਦੇਵੇ ਬਾਲ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਅੰਮ੍ਰਿਤ ਆਤਮ ਸੁਹਾਏ ਤਾਲ, ਨਿਝਰ ਰਸ ਇਕ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਵਾਰ ਦਏ ਵਖਾਲ, ਬਿਨ ਅੱਖਾਂ ਅੱਖ ਖੁਲ੍ਹਾਈਆ। ਸਤਿਜੁਗ ਕਹੇ ਮੈਂ ਕਲਜੁਗ ਅੰਤਮ ਦੇਣਾ ਇਕ ਸੰਦੇਸ਼ਾ, ਧੁਰ ਫ਼ਰਮਾਨਾ ਸ੍ਰੀ ਭਗਵਾਨ ਜਣਾਈਆ। ਪਰਮ ਪੁਰਖ ਪਤਿਪਰਮੇਸ਼ਵਰ ਆਦਿ ਜੁਗਾਦੀ ਇਕ ਨਰੇਸ਼ਾ, ਨਰ ਨਰਾਇਣ ਸੱਚਾ ਸ਼ਹਿਨਸ਼ਾਹੀਆ। ਜੁਗ ਚੌਕੜੀ ਬਦਲੇ ਵੇਸਾ, ਵੇਸ ਅਨੇਕਾ ਰੂਪ ਵਟਾਈਆ। ਨਾਮ ਸ਼ਬਦ ਕਲਮਾ ਕਲਾਮ ਦਏ ਸੰਦੇਸ਼ਾ, ਨਗ਼ਮਾ ਕਾਇਨਾਤ ਜਣਾਈਆ। ਖੇਲੇ ਖੇਲ ਦੇਸ ਪਰਦੇਸਾ, ਬ੍ਰਹਿਮੰਡ ਖੰਡ ਫੇਰਾ ਪਾਈਆ। ਲੱਖ ਚੁਰਾਸੀ ਦੇਵੇ ਠੇਕਾ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਜਨ ਭਗਤਾਂ ਕਰੇ ਬੁਧ ਬਿਬੇਕਾ, ਦੁਰਮਤ ਮੈਲ ਧਵਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਆਪਣਾ ਦੱਸੇ ਭੇਤਾ, ਨੌ ਦਵਾਰੇ ਡੇਰਾ ਢਾਹੀਆ। ਦਰ ਦਵਾਰੇ ਬਣ ਕੇ ਖੇਵਟ ਖੇਟਾ, ਬੇੜਾ ਆਪਣੇ ਕੰਧ ਉਠਾਈਆ। ਲਹਿਣਾ ਦੇਣਾ ਚੁਕਾ ਕੇ ਦਸ ਦਸਮੇਸਾ, ਦਹਿ ਦਿਸ਼ਾ ਇਕੋ ਨੂਰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਇਕ ਘਰ, ਬੰਦ ਤਾਕੀ ਦਏ ਖੁਲ੍ਹਾਈਆ। ਸਤਿਜੁਗ ਕਹੇ ਮੈਂ ਕਲਜੁਗ ਬਦਲ ਦੇਵਾਂ ਰਿਵਾਜ, ਕੂੜੀ ਕਿਰਿਆ ਰਹਿਣ ਨਾ ਪਾਈਆ। ਸ਼ਾਹ ਸੁਲਤਾਨਾਂ ਸੀਸ ਨਹੀਂ ਰਹਿਣਾ ਤਾਜ, ਦਰ ਦਰ ਮੰਗਣ ਥਾਉਂ ਥਾਈਂਆ। ਕੂੜੀ ਕਿਰਿਆ ਰਹੇ ਨਾ ਨਾਚ, ਮਾਇਆ ਮਮਤਾ ਮੋਹ ਨਾ ਕੋਇ ਹਲਕਾਈਆ। ਸਤਿ ਧਰਮ ਜਣਾਉਣਾ ਸਾਚ, ਸਤਿ ਸਤਿਵਾਦ ਦੇਣਾ ਵਖਾਈਆ। ਗੜ੍ਹ ਹੰਕਾਰੀ ਕਰ ਬਰਬਾਦ, ਨਾਮ ਡੰਕਾ ਦੇਣਾ ਵਜਾਈਆ। ਦੀਨਾਂ ਮਜ਼੍ਹਬਾਂ ਤੋਂ ਕਰ ਆਜ਼ਾਦ, ਆਤਮ ਪਰਮਾਤਮ ਨਾਤਾ ਦੇਣਾ ਜੁੜਾਈਆ। ਧੁਨ ਆਤਮਕ ਸੁਣਾ ਕੇ ਆਵਾਜ਼, ਅਨਹਦ ਨਾਦੀ ਨਾਦ ਦੇਣਾ ਅਲਾਈਆ।

ਪਾਰਬ੍ਰਹਮ ਬ੍ਰਹਮ ਰਚ ਕੇ ਕਾਜ, ਗ੍ਰਹਿ ਮੰਦਰ ਦੇਣਾ ਸੁਹਾਈਆ। ਸੋਈ ਸੁਰਤੀ ਆਵੇ ਜਾਗ, ਸ਼ਬਦ ਮਿਲਾਵਾ ਸਹਿਜ ਸੁਭਾਈਆ। ਇਕੋ ਜੋਤ ਹੋਵੇ ਪਰਕਾਸ਼, ਨੂਰੋ ਨੂਰ ਨੂਰ ਰੁਸ਼ਨਾਈਆ। ਭਗਤ ਭਗਵਾਨ ਵਸਣ ਇਕ ਦੂਜੇ ਦੇ ਪਾਸ, ਵਿਛੋੜਾ ਰਹਿਣ ਕੋਇ ਨਾ ਪਾਈਆ। ਝਗੜਾ ਮੁਕੇ ਪ੍ਰਿਥਮੀ ਆਕਾਸ਼, ਗਗਨ ਮੰਡਲ ਡੇਰਾ ਢਾਹੀਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਮਿਲੇ ਸਾਥ, ਨਾਤਾ ਜਗਤ ਵਾਲਾ ਤੁੜਾਈਆ। ਕੂੜੀ ਕਿਰਿਆ ਕਲਜੁਗ ਰਹੇ ਨਾ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਕਰੇ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰ ਜੋ ਭਵਿਖਤਾਂ ਵਿਚ ਗਏ ਆਖ, ਆਖ਼ਰ ਸਭ ਦਾ ਲਹਿਣਾ ਦੇਣਾ ਝੋਲੀ ਪਾਈਆ। ਸਾਚੇ ਸੰਤਾਂ ਇਕੋ ਪੱਟੀ ਪੜ੍ਹਨੀ ਇਕੋ ਚੜ੍ਹਨੀ ਜਮਾਤ, ਜੁਮਲਾ ਅੱਖਰ ਵੰਡ ਨਾ ਕੋਇ ਵੰਡਾਈਆ। ਝਗੜਾ ਮੁਕਾਵੇ ਕ਼ਲਮ ਦਵਾਤ, ਕਾਤਬ ਲਿਖੇ ਨਾਲ ਕੋਇ ਨਾ ਸ਼ਾਹੀਆ। ਫੁਰਨੇ ਅੰਦਰ ਸਵਾਲ ਜਵਾਬ, ਹੁਕਮੇ ਅੰਦਰ ਕਰੇ ਸ਼ਨਵਾਈਆ। ਸਚ ਦਵਾਰਾ ਖੋਲ੍ਹ ਮਹਿਰਾਬ, ਮਹਿਬੂਬ ਇਕੋ ਦਏ ਵਖਾਈਆ। ਜਿਸ ਦੀ ਬਿਨਾ ਅੱਖਰਾਂ ਵਾਲੀ ਕਿਤਾਬ, ਜੁਗ ਚੌਕੜੀ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਚ ਦੇਣਾ ਦ੍ਰਿੜਾਈਆ। ਸਤਿਜੁਗ ਕਹੇ ਮੈਂ ਲੌਣਾ ਲੋਕਮਾਤ ਸਤਿ, ਸਤਿ ਦਵਾਰਾ ਵੱਜੇ ਵਧਾਈਆ। ਮਾਨਸ ਮਾਨੁਖ ਮਾਨਵ ਦੇਣੀ ਬ੍ਰਹਮ ਮਤ, ਵਿਦਿਆ ਇਕੋ ਦੇਣੀ ਜਣਾਈਆ। ਬਹੱਤਰ ਨਾੜ ਨਾ ਉਬਲੇ ਰਤ, ਅਗਨੀ ਅੱਗ ਨਾ ਕੋਇ ਤਪਾਈਆ। ਗਿਆਨ ਨੇਤਰ ਖੁੱਲ੍ਹੇ ਅੱਖ, ਨਿਜ ਨੇਤਰ ਹੋਏ ਰੁਸ਼ਨਾਈਆ। ਪੁਰਖ ਅਕਾਲ ਦੀਨ ਦਿਆਲ ਨਜ਼ਰੀ ਆਵੇ ਸਚ, ਨਾਤਾ ਕੂੜ ਦਏ ਤੁੜਾਈਆ। ਹਕ਼ੀਕ਼ਤ ਵਿਚੋਂ ਲੱਭੇ ਹੱਕ, ਸ਼ਿਕਵਾ ਸ਼ੱਕ ਨਾ ਕੋਇ ਜਣਾਈਆ। ਮਿਲੇ ਮੇਲ ਪੁਰਖ ਸਮਰਥ, ਮਹਿੰਮਾ ਅਕਥ ਅਕਥ ਦ੍ਰਿੜਾਈਆ। ਦ੍ਰਿਸ਼ਟੀ ਸ੍ਰਿਸ਼ਟੀ ਨਾਲੋਂ ਹੋ ਜਾਏ ਵੱਖ, ਇਸ਼ਟੀ ਇਕੋ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਸਤਿਜੁਗ ਕਹੇ ਮੈਂ ਕਲਜੁਗ ਅੰਤਮ ਦੇਣਾ ਹੋਕਾ, ਲੋਕ ਪਰਲੋਕ ਦੇਣਾ ਸੁਣਾਈਆ। ਸਾਚੇ ਨਾਮ ਦਾ ਇਕ ਸਲੋਕਾ, ਚੌਦਾਂ ਵਿਦਿਆ ਦਏ ਦ੍ਰਿੜਾਈਆ। ਲੱਖ ਚੁਰਾਸੀ ਵਿਚੋਂ ਮਾਨਸ ਜਨਮ ਸਾਚਾ ਮੌਕਾ, ਮੁਕੰਮਲ ਪ੍ਰਭ ਦੇ ਨਾਲ ਮਿਲਾਈਆ। ਮੰਜ਼ਲ ਚੜ੍ਹਨਾ ਨਹੀਂ ਔਖਾ, ਸਤਿਗੁਰ ਸ਼ਬਦ ਹੋਏ ਸਹਾਈਆ। ਜਿਸ ਨੂੰ ਲੱਭਦੇ ਕੋਟਨ ਕੋਟਾ, ਖੋਜਿਆਂ ਹੱਥ ਕਿਸੇ ਨਾ ਆਈਆ। ਸੋ ਤਨ ਨਗਾਰੇ ਮਾਰੇ ਚੋਟਾ, ਸੋਈ ਸੁਰਤੀ ਰਿਹਾ ਉਠਾਈਆ। ਜਨ ਭਗਤ ਰਹਿਣ ਨਾ ਦੇਵੇ ਕੋਈ ਖੋਟਾ, ਕੂੜੀ ਕਿਰਿਆ ਬਾਹਰ ਕਢਾਈਆ। ਕਰੇ ਪਰਕਾਸ਼ ਨਿਰਮਲ ਜੋਤਾ, ਨੂਰੋ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਸਤਿਜੁਗ ਕਹੇ ਮੈਂ ਭਗਤ ਭਗਵਾਨ ਮਿਲੌਣਾ ਵਿਚ ਜਗ, ਜਗ ਜੀਵਣ ਦਾਤਾ ਦਏ ਵਡਿਆਈਆ। ਦਰਸ ਦਿਖਾਉਣਾ ਉਪਰ ਸ਼ਾਹ ਰਗ, ਸੰਤ ਸੁਹੇਲੇ ਜੋੜ ਜੁੜਾਈਆ। ਹੰਸ ਰੂਪ ਬਣਾਉਣਾ ਕਗ, ਕਲਮਾ ਇਕੋ ਇਕ ਸਮਝਾਈਆ। ਕੂੜੀ ਕਿਰਿਆ ਵਿਚੋਂ ਕੱਢ, ਮਾਇਆ ਮਮਤਾ ਦੇਣੀ ਮਿਟਾਈਆ। ਸਚ ਦਵਾਰੇ ਧੁਰ ਦੇ ਸੱਦ, ਸਦਮਾ ਪਿਛਲਾ ਦੇਣਾ ਚੁਕਾਈਆ। ਇਕ ਸਰਨਾਈ ਜਾਓ ਲੱਗ, ਪੁਰਖ ਅਕਾਲ ਇਕੋ ਇਸ਼ਟ ਮਨਾਈਆ। ਜਿਸ ਦਵਾਰੇ ਪੂਰਾ ਹੋਵੇ ਹੱਜ, ਕਾਇਆ ਕਾਅਬਾ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਸਤਿਜੁਗ ਕਹੇ ਭਗਤ ਭਗਵਾਨ ਵੇਖਣਾ ਮਿਲਦਾ, ਪੰਜ ਤਤ ਨਜ਼ਰ ਕੋਇ ਨਾ ਆਈਆ। ਇਹ ਖੇਲ

ਅਗੰਮੀ ਪਿਰ ਦਾ, ਪੀਆ ਪ੍ਰੀਤਮ ਦਏ ਵਡਿਆਈਆ। ਜੋ ਗੁਰਮੁਖ ਵਿਛੁੰਨਾ ਚਿਰ ਦਾ, ਕਰ ਕਿਰਪਾ ਹੋਏ ਸਹਾਈਆ। ਸ੍ਰੀ ਭਗਵਾਨ ਨਿਤ ਨਵਿਤ ਭਗਤਾਂ ਪਿਛੇ ਫਿਰਦਾ, ਚਾਰ ਕੁੰਟ ਦਹਿ ਦਿਸ਼ਾ ਫਿਰੇ ਥਾਉਂ ਥਾਈਂਆ। ਕਲਜੁਗ ਅੰਤ ਕੂੜੀ ਕਿਰਿਆ ਗੇੜਾ ਗਿੜਦਾ, ਸਤਿਜੁਗ ਸਾਚੀ ਲੱਠ ਭਵਾਈਆ। ਲਹਿਣਾ ਦੇਣਾ ਸਭ ਨਿਬੜਦਾ, ਲੇਖਾ ਮੁਕੇ ਖ਼ਲਕ ਖ਼ੁਦਾਈਆ। ਜਗਤ ਵਾਸਨਾ ਭਰਿਆ ਕੂੜ ਚਿੱਕੜ ਦਾ, ਦੁਰਮਤ ਮੈਲ ਨਾ ਕੋਇ ਧਵਾਈਆ। ਕੋਟਾਂ ਵਿਚੋਂ ਸੰਤ ਸੁਹੇਲਾ ਨਿਤਰਦਾ, ਜੋ ਨਿਰਵੈਰ ਪੁਰਖ ਅਕਾਲ ਇਕੋ ਇਕ ਮਨਾਈਆ। ਉਹ ਮਾਲਕ ਬਣੇ ਚੋਟੀ ਸਿਖ਼ਰ ਦਾ, ਅਧਵਿਚਕਾਰ ਨਾ ਕੋਇ ਅਟਕਾਈਆ। ਇਹ ਖੇਲ ਨਹੀਂ ਜਗਤ ਵਾਲੇ ਇਸ਼ਕ ਦਾ, ਮੁਹੱਬਤ ਇਕੋ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਦਏ ਮੁਕਾਈਆ। ਸਤਿਜੁਗ ਕਹੇ ਮੈਂ ਕਲਜੁਗ ਬਦਲ ਦੇਣੀ ਭਗਤੀ, ਭਗਵਨ ਇਕੋ ਦੇਣਾ ਸਮਝਾਈਆ। ਜੋ ਆਦਿ ਜੁਗਾਦੀ ਸਚ ਵਿਅਕਤੀ, ਵਿਸ਼ਿਆਂ ਵਿਚ ਕਦੇ ਨਾ ਆਈਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰ ਸ਼ਕਤੀ, ਸ਼ਮਅ ਦੀਪ ਜੋਤ ਰੁਸ਼ਨਾਈਆ। ਉਹ ਮਾਲਕ ਅਰਸ਼ੀ ਫ਼ਰਸ਼ੀ, ਦੋ ਜਹਾਨਾਂ ਖੇਲ ਖਿਲਾਈਆ। ਉਹ ਭਗਤ ਭਗਵਾਨ ਪ੍ਰੀਆ ਪ੍ਰੀਤਮ ਵਰਦੀ, ਦੀਨਾਂ ਅਨਾਥਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਤਿਜੁਗ ਕਹੇ ਮੈਂ ਕਲਜੁਗ ਅੰਤ ਦੇਣਾ ਇਕੋ ਧੱਕਾ, ਬਲ ਧੁਰ ਦਾ ਦੇਣਾ ਸਮਝਾਈਆ। ਲੇਖਾ ਮੁੱਕਣਾ ਮਦੀਨਾ ਮੱਕਾ, ਚਾਰ ਕੁੰਟ ਕੁੰਟ ਕੁਰਲਾਈਆ। ਝਗੜਾ ਪੈਣਾ ਬੂਰਾ ਕੱਕਾ, ਕੂੜੀ ਕਿਰਿਆ ਹੋਏ ਹਲਕਾਈਆ। ਖੇਲ ਹੋਣਾ ਉੱਤਰ ਦਿਸ਼ਾ, ਪੂਰਬ ਸਾਰ ਕੋਇ ਨਾ ਆਈਆ। ਦੱਖਣ ਥੋੜਾ ਆਉਣਾ ਹਿੱਸਾ, ਹਸਤੀ ਸਭ ਦੀ ਦੇਣੀ ਗਵਾਈਆ। ਸਮਝੇਕੋਈ ਨਾ ਵੱਡਾ ਨਿਕਾ, ਬੁਧੀਵਾਨ ਨਾ ਕੋਇ ਦ੍ਰਿੜਾਈਆ। ਸ਼ਾਹ ਸੁਲਤਾਨ ਨਾ ਰਹਿਣਾ ਟਿਕਾ, ਰਈਅਤ ਰੰਗ ਨਾ ਕੋਇ ਵਖਾਈਆ। ਪੁਰਖ ਅਕਾਲ ਦੀਨ ਦਿਆਲ ਅੰਤ ਅਖ਼ੀਰੀ ਕੱਢਣ ਵਾਲਾ ਸਿੱਟਾ, ਸੱਟੇਬਾਜੀ ਸਭ ਦੀ ਉਲਟਾਈਆ। ਇੱਟ ਨਾਲ ਰਹੇ ਨਾ ਇੱਟਾ, ਪਾਥਰ ਪਾਹਨ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਸਤਿਜੁਗ ਕਹੇ ਧੁਰ ਦਾ ਹੁਕਮ ਵਰਤੇ ਸ੍ਰੀ ਭਗਵਾਨ, ਭਗਵਨ ਆਪਣਾ ਖੇਲ ਖਿਲਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੇ ਸਵਾਧਾਨ, ਕਰੋੜ ਤੇਤੀਸਾ ਸੁਰਪਤ ਇੰਦ ਅੱਖ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਉਠਾਏ ਨੌਜਵਾਨ, ਸ਼ਬਦੀ ਸ਼ਬਦੀ ਕਾਰ ਕਮਾਈਆ। ਲੋਕਮਾਤ ਵੇਖੋ ਖੇਲ ਮਹਾਨ, ਨੌ ਖੰਡ ਸੱਤ ਦੀਪ ਰਿਹਾ ਕੁਰਲਾਈਆ। ਸ਼ਾਸਤਰ ਸਿਮਰਤ ਭੁੱਲਾ ਵੇਦ ਪੁਰਾਨ, ਖਾਣੀ ਬਾਣੀ ਅੰਜੀਲ ਕ਼ੁਰਾਨ ਕਲਮਾ ਹੱਕ ਨਾ ਕੋਇ ਦ੍ਰਿੜਾਈਆ। ਧੀਰਜ ਸਤਿ ਨਾ ਰਿਹਾ ਈਮਾਨ, ਧਰਮ ਦ੍ਰਿੜ ਨਾ ਕੋਇ ਬਣਾਈਆ। ਪੰਜ ਤਤ ਹੋਇਆ ਸ਼ੈਤਾਨ, ਸ਼ਰਅ ਕਰੇ ਲੜਾਈਆ। ਨੌ ਦਵਾਰੇ ਸਰਬ ਕੁਰਲਾਣ, ਸਾਂਤਕ ਸਤਿ ਨਾ ਕੋਇ ਵਰਤਾਈਆ। ਗੁਰ ਅਵਤਾਰਾਂ ਪੈਗ਼ੰਬਰਾਂ ਜੋ ਦਿਤਾ ਮਾਤ ਗਿਆਨ, ਜਗਤ ਗਿਆਨ ਗਿਆ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਸੁਣਾਈਆ। ਸਤਿਜੁਗ ਕਹੇ ਕਲਜੁਗ ਅੰਤ ਪ੍ਰਭ ਦੇਵਣਹਾਰਾ ਫ਼ਰਮਾਨਾ, ਫ਼ੁਰਨੇ ਸਭ ਦੇ ਬੰਦ ਕਰਾਈਆ। ਲਹਿਣਾ ਦੇਣਾ ਵੇਖੇ ਸੀਤਾ ਰਾਮਾ, ਰਾਮਾ, ਕ੍ਰਿਸ਼ਨਾ ਕਾਹਨਾ ਖੋਜ ਖੁਜਾਈਆ। ਈਸਾ ਮੂਸਾ ਮੁਹੰਮਦ ਦੇ ਕੇ ਗਏ ਪੈਗ਼ਾਮਾ, ਹਜ਼ਰਤ ਹੁਜਰਿਆਂ ਵਿਚ ਕਰ ਪੜ੍ਹਾਈਆ। ਕਾਇਨਾਤ ਵੇਖੇ ਮਾਰ ਧਿਆਨਾ, ਮਹਿਬੂਬ ਬੇਪਰਵਾਹੀਆ।

ਨਾਨਕ ਨਿਰਗੁਣ ਗਾ ਕੇ ਗਿਆ ਤਰਾਨਾ, ਸ਼ਬਦ ਅਨਾਦੀ ਨਾਦ ਸੁਣਾਈਆ। ਗੋਬਿੰਦ ਚਿਲਾ ਫੜ ਤੀਰ ਕਮਾਨਾ, ਕਮੰਦ ਇਕੋ ਇਕ ਖਿਚਾਈਆ। ਸਾਰੇ ਲਿਖ ਕੇ ਗਏ ਪਰਵਾਨਾ, ਵੇਦ ਵਿਆਸਾ ਪੜਦਾ ਲਾਹੀਆ। ਕਲਜੁਗ ਅੰਤ ਹੋਏ ਵੈਰਾਨਾ, ਵੈਰੀ ਘਰ ਘਰ ਨਜ਼ਰੀ ਆਈਆ। ਪਿਤਾ ਪੂਤ ਹੋਏ ਬੇਗਾਨਾ, ਨਾਰ ਕੰਤ ਨਾ ਕੋਇ ਸੁਹਾਈਆ। ਸਾਚਾ ਮਿਲੇ ਨਾ ਕੋਇ ਟਿਕਾਣਾ, ਚਾਰ ਕੁੰਟ ਹੋਏ ਹਲਕਾਈਆ। ਪੁਰਖ ਅਕਾਲ ਪਹਿਰੇ ਬਾਣਾ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕ਼ੁਦਰਤ ਕ਼ਾਦਰ ਵੇਖ ਵਖਾਈਆ। ਸਤਿਜੁਗ ਕਹੇ ਕਲਜੁਗ ਅੰਤ ਹੋਏ ਹੈਰਾਨੀ, ਹਾਹਾਕਾਰ ਕਰੇ ਲੋਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਈ ਨਾਦਾਨੀ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਅੱਠ ਸੱਠ ਸਾਰ ਪਾਏ ਕੋਈ ਨਾ ਪਾਣੀ, ਤੀਰਥ ਤਟ ਨਾ ਕੋਇ ਵਡਿਆਈਆ। ਭਰਮੇਂ ਭੁੱਲੀ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਸਤਿ ਧਰਮ ਨਾ ਕੋਇ ਵਖਾਈਆ। ਝਗੜਾ ਪਿਆ ਚਾਰੇ ਬਾਣੀ, ਪਰਾ ਪਸੰਤੀ ਮਧਮ ਬੈਖਰੀ ਆਪਣਾ ਰਾਗ ਅਲਾਈਆ। ਬਿਨਾ ਭਗਤਾਂ ਮਿਲੇ ਨਾ ਪਦ ਨਿਰਬਾਨੀ, ਸਚ ਦਵਾਰ ਨਾ ਕੋਇ ਬਿਠਾਈਆ। ਮਨ ਵਾਸਨਾ ਕੂੜੀ ਕਿਰਿਆ ਮਤ ਮਤਵਾਲੀ ਕਰੇ ਬੇਈਮਾਨੀ, ਬੁੱਧ ਬਿਬੇਕ ਨਾ ਕੋਇ ਜਣਾਈਆ। ਕਲਜੁਗ ਕੂੜੀ ਕਿਰਿਆ ਚਾਰ ਵਰਨ ਝਗੜਾ ਚਲਿਆ ਦੀਵਾਨੀ, ਫੈਸਲਾ ਹੱਕ ਨਾ ਕੋਇ ਸੁਣਾਈਆ। ਸਤਿਜੁਗ ਕਹੇ ਮੈਂ ਲੋਕਮਾਤ ਜਨ ਭਗਤਾਂ ਦੇਣੀ ਇਕ ਨਿਸ਼ਾਨੀ, ਨਾਮ ਨਿਧਾਨਾ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਮਾਰਗ ਦਏ ਜਣਾਈਆ। ਸਤਿਜੁਗ ਕਹੇ ਮੈਂ ਕਲਜੁਗ ਅੰਤਮ ਮਾਰਗ ਦੇਣਾ ਦੱਸ, ਦਹਿ ਦਿਸ਼ਾ ਕਰੇ ਪੜ੍ਹਾਈਆ। ਜਨ ਭਗਤਾਂ ਅੰਦਰ ਵਸ, ਵਾਸਤਾ ਇਕੇ ਨਾਲ ਰਖਾਈਆ। ਜਨਮ ਕਰਮ ਦੀ ਪੂਰੀ ਕਰ ਕੇ ਆਸ, ਤ੍ਰਿਸ਼ਨਾ ਦੇਣੀ ਬੁਝਾਈਆ। ਬਿਨ ਗੋਪੀ ਕਾਹਨ ਵਖਾ ਕੇ ਰਾਸ, ਮੰਡਲ ਮੰਡਪ ਡੇਰਾ ਦੇਣਾ ਢਾਹੀਆ। ਹਉਮੇਂ ਹੰਗਤਾ ਕਰ ਕੇ ਨਾਸ, ਸਵਾਸ ਸਵਾਸ ਇਕੋ ਦੇਣਾ ਸਮਝਾਈਆ। ਜੋ ਸਾਹਿਬ ਸੁਹੇਲਾ ਸਦਾ ਵਸੇ ਪਾਸ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਜੋਤੀ ਜਾਤਾ ਸਦ ਪਰਕਾਸ਼, ਅੰਧ ਅੰਧੇਰ ਨਾ ਕੋਇ ਵਖਾਈਆ। ਮਨ ਵਾਸਨਾ ਰਹਿਣ ਨਾ ਦੇਵੇ ਬਦਮਾਸ਼, ਸਚ ਸੁਚ ਦਏ ਦ੍ਰਿੜਾਈਆ। ਜਿਸ ਦਾ ਤੱਤਾਂ ਵਾਲਾ ਨਹੀਂ ਲਬਾਸ, ਅਪ ਤੇਜ ਵਾਏ ਪ੍ਰਿਥਮੀ ਆਕਾਸ਼, ਰਜੋ ਤਮੋ ਸਤੋ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸੁਹੇਲਾ ਇਕੋ ਨਜ਼ਰੀ ਆਈਆ। ਸਤਿਜੁਗ ਕਹੇ ਮੈਂ ਭਗਤਾਂ ਕਰਨਾ ਮਿਲਾਪ, ਭਗਵਨ ਜੋੜ ਜੁੜਾਈਆ। ਦੋਹਾਂ ਦਾ ਇਕੋ ਹੋਵੇ ਜਾਪ, ਸੋਹੰ ਢੋਲਾ ਸਚ ਸੁਣਾਈਆ। ਜਨਮ ਕਰਮ ਦਾ ਰਹੇ ਨਾ ਪਾਪ, ਦੁਰਮਤ ਮੈਲ ਧਵਾਈਆ। ਆਤਮ ਪਰਮਾਤਮ ਬਣੇ ਸਾਕ, ਸੱਜਣ ਇਕੋ ਨੂਰ ਖ਼ੁਦਾਈਆ। ਘਰ ਦੀਆ ਬਾਤੀ ਹੋਏ ਪਰਕਾਸ਼, ਅੰਧ ਅੰਧੇਰਾ ਦਏ ਮਿਟਾਈਆ। ਅੰਮ੍ਰਿਤ ਮਿਲੇ ਆਬੇ ਹਯਾਤ, ਹਯਾਤੀ ਵਿਚੋਂ ਹਯਾਤੀ ਦਏ ਬਦਲਾਈਆ। ਮਹੱਲ ਵੇਖੇ ਇਕ ਮਹਿਰਾਬ, ਮਹਿਬੂਬ ਬੈਠਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਦਰਸਾਈਆ। ਸਤਿਜੁਗ ਕਹੇ ਮੈਂ ਭਗਤਾਂ ਦੱਸਣਾ ਸਚ ਦਵਾਰ, ਦਵਾਰਕਾ ਵਾਸੀ ਦੀ ਲੋੜ ਰਹੇ ਨਾ ਰਾਈਆ। ਜਿਥੇ ਵਸਿਆ ਹਰਿ ਨਿਰੰਕਾਰ, ਸਚਖੰਡ ਸਾਚਾ ਸੋਭਾ ਪਾਈਆ। ਛੱਪਰ ਛੰਨ ਨਾ ਕੋਇ ਦੀਵਾਰ, ਮੰਡਲ ਮੰਡਪ ਨਾ ਕੋਇ ਵਡਿਆਈਆ। ਇਕੋ ਨੂਰ ਨੂਰ ਅਪਰ ਅਪਾਰ, ਅਪਰੰਪਰ ਸਵਾਮੀ ਆਪੇ ਰਿਹਾ ਵਖਾਈਆ। ਨਾ ਕੋਈ ਦੂਸਰ ਮੀਤ ਮੁਰਾਰ, ਸੱਜਣ ਸੰਗ ਨਾ ਕੋਇ ਬਣਾਈਆ।

ਨਾ ਕੋਈ ਪੰਜ ਤਤ ਅਕਾਰ, ਨਾ ਸ਼ਬਦ ਨਾਦ ਸ਼ਨਵਾਈਆ। ਨਾ ਪੈਗ਼ੰਬਰ ਗੁਰ ਅਵਤਾਰ, ਨਾ ਢੋਲੇ ਗੀਤ ਪੜ੍ਹਾਈਆ। ਨਾ ਕਾਗਦ ਕ਼ਲਮ ਲਿਖਾਰ, ਨਾ ਸ਼ਾਹੀ ਵੰਡ ਵੰਡਾਈਆ। ਨਾ ਸਖ਼ੀਆਂ ਮੰਗਲਾਚਾਰ, ਨਾ ਮੰਡਲ ਰਾਸ ਰਚਾਈਆ। ਨਾ ਸ਼ਸਤਰ ਬਸਤਰ ਧਾਰ, ਕਮਰਕਸਾ ਕਸਾਈਆ। ਨਾ ਖੜਗ ਖੰਡਾ ਕਟਾਰ, ਨਾ ਤੀਰ ਤਲਵਾਰ ਬਣਾਈਆ। ਇਕੋ ਖੇਲ ਅਪਰ ਅਪਾਰ, ਪਤਿਪਰਮੇਸ਼ਵਰ ਆਪਣਾ ਆਪ ਰਚਾਈਆ। ਜੋਤੀ ਜੋਤ ਜੋਤ ਉਜਿਆਰ, ਨੂਰੋ ਨੂਰ ਡਗਮਗਾਈਆ। ਸਾਚੇ ਭਗਤਾਂ ਕਰੇ ਪਿਆਰ, ਪ੍ਰੀਤਮ ਹੋ ਕੇ ਪ੍ਰੇਮੀ ਲਏ ਬਣਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਵੇਖੇ ਵਾਰੋ ਵਾਰ, ਜੁਗ ਚੌਕੜੀ ਫੇਰਾ ਪਾਈਆ। ਨਵ ਨੌ ਚਾਰ ਖੇਲ ਕਰੇ ਕਰਤਾਰ, ਕਰਨੀ ਦਾ ਕਰਤਾ ਦਇਆ ਕਮਾਈਆ। ਸਤਿਜੁਗ ਕਹੇ ਮੈਂ ਕਰਜ਼ਾ ਲਾਹੁਣਾ ਉਧਾਰ, ਪੂਰਬ ਝੋਲੀ ਪਾਈਆ। ਖੇਲ ਵੇਖ ਵਿਚ ਸੰਸਾਰ, ਸਗਲਾ ਸੰਗ ਦੇਣਾ ਬਣਾਈਆ। ਆਤਮ ਪਰਮਾਤਮ ਪਰਮਾਤਮ ਆਤਮ ਸਾਂਝਾ ਯਾਰ, ਨਾਤਾ ਕੂੜ ਦੇਣਾ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਰਮੀ ਹੋ ਕੇ ਕਰਮ ਕਮਾਈਆ। ਸਤਿਜੁਗ ਕਹੇ ਭਗਵਨ ਭਗਤਾਂ ਦੇਣੀ ਦਾਤ, ਦਇਆਵਾਨ ਝੋਲੀ ਪਾਈਆ। ਆਪ ਮਿਲਾ ਕੇ ਆਪਣੀ ਜਾਤ, ਅਜਾਤੀ ਰੂਪ ਦੇਣਾ ਗਵਾਈਆ। ਸਚ ਸੁਹੰਜਣੀ ਦੱਸ ਪਰਭਾਤ, ਨਾਮ ਨਿਧਾਨਾ ਦੇਣਾ ਪੜ੍ਹਾਈਆ। ਇਕੋ ਸੁਣ ਅਗੰਮੀ ਆਵਾਜ਼, ਸੁਰਤ ਸ਼ਬਦ ਲੈਣਾ ਮਿਲਾਈਆ। ਮਿਹਰ ਨਜ਼ਰ ਖੋਲ੍ਹ ਰਾਜ਼, ਪੜਦਾ ਅੰਦਰੋਂ ਦੇਣਾ ਉਠਾਈਆ। ਪੂਰਬ ਲੇਖਾ ਕਰ ਬੇਬਾਕ, ਹਿਸਾਬ ਦੇਣਾ ਚੁਕਾਈਆ। ਬੰਦ ਕਿਵਾੜੀ ਖੋਲ੍ਹ ਤਾਕ, ਜਲਵਾ ਨੂਰ ਦੇਣਾ ਵਖਾਈਆ। ਜਨਮ ਜਨਮ ਦੀ ਪੂਰੀ ਕਰ ਕੇ ਖ਼ਾਹਿਸ਼, ਕਰਮ ਕਰਮ ਦਾ ਲੇਖਾ ਦੇਣਾ ਮੁਕਾਈਆ। ਝਗੜਾ ਮੁਕਾ ਕੇ ਮਾਤ ਗਰਭ ਦਸ ਦਸ ਮਾਸ, ਲੱਖ ਚੁਰਾਸੀ ਫੰਦ ਕਟਾਈਆ। ਏਥੇ ਓਥੇ ਦੋ ਜਹਾਨ ਜਨ ਭਗਤਾਂ ਮਿਲੇ ਪ੍ਰਭੂ ਚਰਨ ਨਿਵਾਸ, ਨਿਵਾਸ ਅਸਥਾਨ ਇਕੋ ਇਕ ਵਖਾਈਆ। ਜਿਹੜਾ ਹੋਵੇ ਕਦੇ ਨਾ ਨਾਸ, ਸ਼ਾਹ ਸੁਲਤਾਨ ਸਕੇ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਭਗਵੰਤ ਨਾਰ ਕੰਤ, ਨਾਮ ਮੰਤ ਰੁੱਤ ਬਸੰਤ, ਪੱਤ ਡਾਲੀ ਫੁੱਲ ਫੁਲਵਾੜੀ, ਮਹਿਕ ਮਹਿਬੂਬ ਉਚ ਅਰੂਜ, ਅਰਸ਼ ਫ਼ਰਸ਼ ਦੋ ਜਹਾਨ ਸਚ ਨਿਸ਼ਾਨ ਮਿਹਰਵਾਨ ਇਕੋ ਇਕ ਵਖਾਈਆ।

੧੬ ਮਾਘ ਸ਼ਹਿਨਸ਼ਾਹੀ ਸੰਮਤ ੧ ਜਰਨੈਲ ਸਿੰਘ ਦੇ ਗ੍ਰਹਿ ਮਾਲਵਾ ਸੰਗਤ ਪਿੰਡ ਸ਼ਾਹਵਾਲਾ ਜ਼ਿਲਾ ਫ਼ਿਰੋਜ਼ਪੁਰ

ਗੋਬਿੰਦ ਕਹੇ ਜਿਸ ਵੇਲੇ ਬਣਿਆ ਉਚ ਦਾ ਪੀਰ, ਉਚ ਅਗੰਮ ਅਥਾਹ ਦਿਤੀ ਵਡਿਆਈਆ। ਮੇਰੀ ਤੱਕ ਨਾ ਸਕਿਆ ਕੋਈ ਤਸਵੀਰ, ਸ਼ਾਹ ਹਕੀਰ ਸਮਝ ਕੋਇ ਨਾ ਪਾਈਆ। ਮੇਰਾ ਮੈਂ ਨਾ ਹੋਇਆ ਦਿਲਗੀਰ, ਖ਼ੁਸ਼ੀ ਅੰਦਰ ਖ਼ੁਸ਼ੀ ਵੱਜੀ ਵਧਾਈਆ। ਮੈਂ ਤੱਕ ਕੇ ਵੇਖਿਆ ਅਖ਼ੀਰ, ਆਖ਼ਰ ਇਕੋ ਨਜ਼ਰੀ ਆਈਆ। ਜਿਸ ਦੇ ਹੁਕਮ ਦੀ ਤਾਮੀਰ, ਤਾਮੀਲ ਅੰਦਰ ਅਗੇ ਸੇਵ ਕਮਾਈਆ। ਚਲੇ ਨਾ ਕੋਇ ਦਲੀਲ, ਵਾਸਨਾ ਵੰਡ ਨਾ ਕੋਇ ਵੰਡਾਈਆ। ਕਿਸੇ ਨਾ ਜਾਣਿਆ ਬਸਤਰ ਨੀਲ, ਭਰਮ ਪਿਆ ਤਹਿਸੀਲਾਂ ਠਾਣਿਆਂ। ਪੁਰਖ ਅਕਾਲ ਅਗੇ ਕੀਤੀ ਅਪੀਲ, ਬਿਨ ਰਸਨਾ ਜਿਹਵਾ ਬੱਤੀ ਦੰਦ ਕਰ ਕਲਿਆਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਵਖਾਨਿਆ। ਪੁਰਖ

ਅਕਾਲ ਅਗੰਮੀ ਕੀਤੀ ਤਦਬੀਰ, ਅਚਰਜ ਖੇਲ ਰਚਾਈਆ। ਸਤਿ ਧਰਮ ਦੀ ਦੇ ਕੇ ਧੀਰ, ਸਚ ਸਚ ਦਿਤਾ ਸਮਝਾਈਆ। ਬਿਨਾ ਕ਼ਲਮ ਸ਼ਾਹੀ ਦੱਸੀ ਲਕੀਰ, ਧਾਰ ਧਾਰ ਵਿਚੋਂ ਬਦਲਾਈਆ। ਨਜ਼ਰੀ ਆਇਆ ਪੈਗ਼ੰਬਰਾਂ ਦਾ ਪੀਰ, ਪੀਰਾਂ ਦਾ ਪੀਰ ਸ਼ਾਹ ਹਕੀਰ ਧੁਰਦਰਗਾਹੀਆ। ਮੈਂ ਤੱਕਿਆ ਨਾਲ ਨੀਝ, ਬੇਨਜ਼ੀਰ ਨੂਰ ਖ਼ੁਦਾਈਆ। ਜਿਸ ਦੀ ਮੇਰੇ ਅੰਦਰ ਤਾਸੀਰ, ਤਸਬੀ ਮਾਲਾ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਖੇਲ ਆਪ ਵਖਾਈਆ। ਗੋਬਿੰਦ ਕਹੇ ਜਿਸ ਵੇਲੇ ਮੈਂ ਚੜ੍ਹਿਆ ਉਪਰ ਖਾਟ, ਖਟਕਾ ਰਿਹਾ ਨਾ ਰਾਈਆ। ਦੋ ਜਹਾਨਾਂ ਮੁਕ ਗਈ ਵਾਟ, ਪਾਂਧੀ ਪੰਧ ਨਾ ਕੋਇ ਵਖਾਈਆ। ਪਰਮ ਪੁਰਖ ਪਰਮੇਸ਼ਵਰ ਤੱਕਿਆ ਸਾਥ, ਸਾਹਿਬ ਸਵਾਮੀ ਧੁਰਦਰਗਾਹੀਆ। ਸ਼ਬਦ ਅਗੰਮੀ ਸੁਣਾਏ ਬਾਤ, ਨਾਮ ਨਿਧਾਨਾ ਢੋਲਾ ਗਾਈਆ। ਗੋਬਿੰਦ ਤੂੰ ਮੇਰਾ ਮੈਂ ਤੇਰਾ ਦੋਹਾਂ ਦੀ ਇਕੋ ਜਾਤ, ਸ਼ਾਹ ਫ਼ਕੀਰ ਇਕੋ ਰੰਗ ਵਖਾਈਆ। ਤੇਰਾ ਮੇਰਾ ਲੇਖਾ ਬਿਨਾ ਕ਼ਲਮ ਦਵਾਤ, ਕਾਗ਼ਜ਼ ਵੰਡ ਨਾ ਕੋਇ ਵੰਡਾਈਆ। ਨੇਤਰ ਖੋਲ੍ਹ ਬਿਨ ਅੱਖਾਂ ਝਾਕ, ਪੜਦਾ ਪਲਕ ਉਠਾਈਆ। ਚੌਂਹ ਦੀ ਦਿਸੀ ਜਮਾਤ, ਕਲਮਾ ਹੱਕ ਹੱਕ ਸੁਣਾਈਆ। ਸਚ ਦੀ ਵੇਖ ਮਹਿਰਾਬ, ਮਹਿਬੂਬ ਸੀਸ ਨਿਵਾਈਆ। ਸਜਦਿਆਂ ਵਿਚ ਅਦਾਬ, ਨੈਣਾਂ ਨੀਰ ਚਲਾਈਆ। ਆਈ ਅਗੰਮੀ ਆਵਾਜ਼ ਸ਼ਬਦ ਕਰੀ ਸ਼ਨਵਾਈਆ। ਸੰਦੇਸ਼ਾ ਦੇਵੇ ਪੈਗ਼ੰਬਰਾਂ ਦਾ ਬਾਪ, ਨੂਰ ਨੁਰਾਨਾ ਨੂਰ ਅਲਾਹੀਆ। ਗੋਬਿੰਦ ਦਾ ਸਾਕ, ਸੱਜਣਾਂ ਜੋੜ ਜੁੜਾਈਆ। ਭਵਿਖਤਾਂ ਦਾ ਵਾਕ, ਮੁਹੰਮਦ ਦਏ ਗਵਾਹੀਆ। ਗੋਬਿੰਦ ਸਾਖਿਆਤ, ਸੇਜਾ ਰਿਹਾ ਸੁਹਾਈਆ। ਗ਼ਰੂਬ ਹੋਣ ਵਾਲਾ ਆਫ਼ਤਾਬ, ਆਪਣਾ ਰੰਗ ਬਦਲਾਈਆ। ਸੋਹਣ ਵਾਲੀ ਅੰਧੇਰੀ ਰਾਤ, ਸ਼ਬੇ ਸ਼ਬਾਬ ਰਹੀ ਸ਼ਾਦਿਆਨਾ ਗਾਈਆ। ਮਿਲਣਾ ਇਕ ਅਹਿਬਾਬ, ਮੁਹੱਬਤ ਵਿਚ ਸਮਾਈਆ। ਅਗੰਮੀ ਆਵਾਜ਼ ਆਈ ਕਲਮੇ ਵਾਲਿਓ ਖਾਣਾ ਨਹੀਂ ਕਬਾਬ, ਕਾਅਬਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਬਿੰਦ ਕਹੇ ਜਿਸ ਵੇਲੇ ਮੈਂ ਸਿੰਘਾਸਣ ਚੜ੍ਹਿਆ, ਸਿੰਘ ਰੂਪ ਬਦਲਾਈਆ। ਪੰਜ ਤਤ ਦੀ ਗੁਫ਼ਾ ਅੰਦਰ ਵੜਿਆ, ਪੜਦੇ ਅੰਦਰ ਨੂਰ ਖ਼ੁਦਾਈਆ। ਬਿਨਾ ਅੱਖਰਾਂ ਤੋਂ ਕਲਮਾ ਪੜ੍ਹਿਆ, ਹਰਫ਼ ਹਰੂਫ਼ ਵੰਡ ਨਾ ਕੋਇ ਵੰਡਾਈਆ। ਮੇਰਾ ਨਿਰੰਤਰ ਅੰਤਰ ਠਰਿਆ, ਮੰਤਰ ਸੁਣਿਆ ਸ਼ਹਿਨਸ਼ਾਹੀਆ। ਖ਼ੁਸ਼ ਵੇਖਿਆ ਗਗਨ ਗਗਨੰਤਰ ਦੋ ਜਹਾਨ ਹਰਿਆ, ਰੂਪ ਅਨੂਪ ਬਦਲਾਈਆ। ਸਤਿ ਦਵਾਰੇ ਪੁਰਖ ਨਿਰੰਜਣ ਖੜਿਆ, ਪਰਵਰਦਿਗਾਰ ਸੋਭਾ ਪਾਈਆ। ਬਿਨਾ ਹੱਥਾਂ ਮੇਰੇ ਮਸਤਕ ਹੱਥ ਧਰਿਆ, ਦੱਸਿਆ ਹੁਕਮ ਅਲਾਹੀਆ। ਗੋਬਿੰਦ ਤੂੰ ਮੈਨੂੰ ਮੈਂ ਤੈਨੂੰ ਵਰਿਆ, ਵਰਿਆਂ ਦੀ ਗੰਢ ਦਿਤੀ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਵਰਤਾਈਆ। ਗੋਬਿੰਦ ਕਹੇ ਜਿਸ ਵੇਲੇ ਸੇਜੇ ਸੁੱਤਾ, ਬਿਨ ਤਕੀਏ ਸੀਸ ਟਿਕਾਈਆ। ਬਦਲੀ ਵੇਖੀ ਦੋ ਜਹਾਨ ਰੁੱਤਾ, ਬ੍ਰਹਿਮੰਡ ਖੰਡ ਰੂਪ ਵਟਾਈਆ। ਪੁਰਖ ਅਕਾਲ ਕਿਹਾ ਵਾਹ ਮੇਰਿਆ ਪੁੱਤਾ, ਵਾਹਿਗੁਰੂ ਕਹਿ ਕੇ ਵਾਹ ਵਾਹ ਗੁਰੂ ਮੈਨੂੰ ਦਿਤਾ ਸਮਝਾਈਆ। ਨਾਲੇ ਆਖਿਆ ਥੋੜਾ ਜਿਹਾ ਤੇਰੇ ਉਤੇ ਗ਼ੁੱਸਾ, ਇਸ਼ਾਰੇ ਨਾਲ ਦ੍ਰਿੜਾਈਆ। ਹੁਣ ਗੁਰਮੁਖਾਂ ਦੇ ਕੰਧੇ ਚੜ੍ਹ ਕੇ ਹੋਵੀਂ ਉਚਾ, ਫੇਰ ਗੁਰਮੁਖਾਂ ਦੇ ਅੰਦਰ ਦੇਣਾ ਸੁਆਈਆ। ਜਿਥੋਂ ਕਿਸੇ ਨੂੰ ਲੱਭੇਂ ਨਾ ਲੁਕਾ, ਖੋਜਿਆਂ ਫੜਨ ਕੋਇ ਨਾ ਪਾਈਆ। ਕਲਮੇਂ ਵਾਲਿਆਂ ਕਿਹਾ ਅਸੀਂ ਅੱਜ ਤੋਂ ਛੱਡ ਦਿਤਾ ਪੀਣਾ ਹੁੱਕਾ, ਹੁਕਮ ਮੰਨਿਆਂ ਬੇਪਰਵਾਹੀਆ। ਗੋਬਿੰਦ ਕਿਹਾ ਮੈਂ ਤੁਹਾਨੂੰ ਸੁਣਾਵਾਂ ਇਕ ਤੁਕਾ,

ਤੂੰ ਮੇਰਾ ਮੈਂ ਤੇਰਾ ਢੋਲਾ ਲੈਣਾ ਗਾਈਆ। ਇਕ ਕੋਲ ਸੀ ਟੁੱਕਰ ਸੁੱਕਾ, ਓਸ ਕੰਨੀ ਗੰਢ ਖੋਲ੍ਹ ਕੇ ਅਗੇ ਦਿਤਾ ਟਿਕਾਈਆ। ਗੋਬਿੰਦ ਪੰਜਾਂ ਉਂਗਲੀਆਂ ਨਾਲ ਚੁੱਕਾ, ਭੰਨ ਕੇ ਭੋਰ ਕੇ ਓਸੇ ਦੀ ਝੋਲੀ ਦਿਤਾ ਟਿਕਾਈਆ। ਬਚਨ ਦਿਤਾ ਇਹ ਸੁੱਚੇ ਦਾ ਸੁੱਚਾ, ਸਚ ਦੀ ਦਏ ਗਵਾਹੀਆ। ਹੁਣ ਮੈਂ ਗੋਬਿੰਦ ਤੱਤਾਂ ਵਾਲਾ ਮਨੁੱਖਾ, ਕਾਇਆ ਚੋਲਾ ਰਿਹਾ ਹੰਢਾਈਆ। ਜਿਸ ਵੇਲੇ ਸ਼ਬਦੀ ਧਾਰ ਹੋ ਕੇ ਉਠਾ, ਨਿਰਗੁਣ ਨਿਰਵੈਰ ਹੋ ਕੇ ਫੇਰਾ ਪਾਈਆ। ਬੇਪਰਵਾਹ ਪੁਰਖ ਅਕਾਲ ਮੇਰਾ ਤੁੱਠਾ, ਦੀਨ ਦਿਆਲ ਦਇਆ ਕਮਾਈਆ। ਲੋਕਮਾਤ ਲੱਖ ਚੁਰਾਸੀ ਵਿਚੋਂ ਫੇਰ ਤੈਨੂੰ ਫੜ ਉਠਾਵਾਂ ਆਪਣੇ ਹੱਥ ਗੁੱਟਾ, ਨਾਮ ਹਲੂਣਾ ਇਕ ਲਗਾਈਆ। ਮੇਰਾ ਪਿਆਰ ਦੋ ਜਹਾਨ ਕਦੇ ਨਾ ਤੁੱਟਾ, ਏਥੇ ਓਥੇ ਤੋੜ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲਣਹਾਰਾ ਜੋੜ ਜੁੜਾਈਆ। ਗੋਬਿੰਦ ਕਹੇ ਮੈਂ ਸੇਜੇ ਚੜ੍ਹ ਕੇ ਹੱਥ ਰੱਖਿਆ ਆਪਣੀ ਉਪਰ ਛਾਤੀ, ਦਸਤ ਦਸਤ ਨਾਲ ਦਬਾਈਆ। ਜਲਵਾਗਰ ਤੱਕਿਆ ਕਮਲਾਪਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਦੀ ਖੇਲ ਆਦਿ ਜੁਗਾਦਿ ਜੁਗ ਚੌਕੜੀ ਸਾਚੀ, ਸਤਿ ਸਤਿ ਰਿਹਾ ਵਰਤਾਈਆ। ਓਸ ਮੈਨੂੰ ਹੌਲੀ ਜਿਹੀ ਕਿਹਾ ਹੁਣ ਤੇਰੀ ਕਾਇਆ ਮਾਟੀ ਕਾਚੀ, ਤੱਤਾਂ ਵਾਲੀ ਨਜ਼ਰੀ ਆਈਆ। ਜਿਸ ਵੇਲੇ ਕਲਜੁਗ ਆਵੇ ਅੰਤ ਅੰਧੇਰੀ ਰਾਤੀ, ਤੇਰਾ ਰੂਪ ਦਿਆਂ ਬਦਲਾਈਆ। ਖੇਲਾਂ ਖੇਲ ਬਹੁ ਬਿਧ ਭਾਂਤੀ, ਬਿਧ ਆਪਣੀ ਨਾ ਕਿਸੇ ਸਮਝਾਈਆ। ਕੋਈ ਨਾ ਜਾਣੇ ਜੋਤ ਦੀ ਧਾਰ ਜਾਤੀ, ਜੋਤੀ ਜਾਤਾ ਆਪਣੇ ਹੱਥ ਰਖਾਈਆ। ਮੰਜ਼ਲ ਔਖੀ ਰਖਾਂ ਘਾਟੀ, ਬਿਨ ਮੇਰੇ ਚੜ੍ਹਨ ਕੋਇ ਨਾ ਪਾਈਆ। ਗੋਬਿੰਦ ਕਿਹਾ ਓਹ ਸਾਹਿਬ ਪੁਰਖ ਅਬਿਨਾਸ਼ੀ, ਤੇਰੀ ਬੇਪਰਵਾਹੀਆ। ਤੇਰਾ ਖੇਲ ਮੰਡਲ ਰਾਸੀ, ਦੋ ਜਹਾਨ ਵੱਜੇ ਵਧਾਈਆ। ਮੇਰੀ ਇਕੋ ਇਛਿਆ ਇਕੋ ਆਸੀ, ਆਸ਼ਾ ਆਪਣੀ ਦਿਆਂ ਦ੍ਰਿੜਾਈਆ। ਮੇਰੇ ਗੁਰਮੁਖ ਮੇਰੇ ਸਦਾ ਹੋਵਣ ਸਾਥੀ, ਸਗਲਾ ਸੰਗ ਨਿਭਾਈਆ। ਮੰਜ਼ਲ ਪੂਰੀ ਕਰਾਂ ਉਹਨਾਂ ਦੀ ਵਾਟੀ, ਪੈਂਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਸਰਨਾਈਆ। ਗੋਬਿੰਦ ਕਹੇ ਮੈਂ ਲੇਟ ਕੇ ਅੱਖਾਂ ਮੀਟੀਆਂ ਝਬ, ਪਲਕ ਪਲਕ ਨਾਲ ਦਬਾਈਆ। ਮੈਨੂੰ ਹੁਕਮ ਹੋਇਆ ਹੱਬ, ਹਮ ਸਾਜਣ ਦਿਤਾ ਦ੍ਰਿੜਾਈਆ। ਗੁਰਮੁਖ ਪ੍ਰੇਮੀ ਆਪਣੇ ਲੱਭ, ਨਿਜ ਨੇਤਰ ਲੋਚਣ ਕਰ ਰੁਸ਼ਨਾਈਆ। ਸ਼ਬਦੀ ਧਾਰ ਨਾਲ ਸੱਦ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਲੱਖ ਚੁਰਾਸੀ ਵਿਚੋਂ ਕੱਢ, ਪ੍ਰੇਮ ਪ੍ਰੀਤੀ ਇਕ ਬੰਧਾਈਆ। ਗੋਬਿੰਦ ਕਹੇ ਮੈਂ ਪੁਰਖ ਅਕਾਲ ਆਖਿਆ, ਮੈਨੂੰ ਤੱਤਾਂ ਨਾਲੋਂ ਹੋ ਲੈਣ ਦੇ ਅੱਡ, ਕਾਇਆ ਮਾਟੀ ਦੇ ਤਜਾਈਆ। ਫਿਰ ਸੰਤ ਸੁਹੇਲੇ ਆਪਣੀ ਬਣਾ ਕੇ ਯਦ, ਘਰ ਸਾਚੇ ਲਵਾਂ ਜੁੜਾਈਆ। ਇਕੋ ਪਦਵੀ ਇਕੋ ਮਾਰਗ ਇਕੇ ਦੇ ਕੇ ਪਦ, ਪਤਿਤ ਪਾਵਨ ਤੇਰੇ ਵਿਚ ਸਮਾਈਆ। ਮੈਂ ਨਜ਼ਰ ਨਾ ਆਵਾਂ ਦੀਨ ਦੁਨੀ ਵਿਚ ਜਗ, ਜਾਗਰਤ ਜੋਤ ਕਰਾਂ ਰੁਸ਼ਨਾਈਆ। ਗੁਰਮੁਖਾਂ ਦੇ ਅੰਦਰ ਵੜ ਕੇ ਉਪਰ ਸ਼ਾਹਰਗ, ਸ਼ਾਹ ਪਾਤਸ਼ਾਹ ਹੁਕਮ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਗੋਬਿੰਦ ਕਹੇ ਮੈਂ ਸਹਿਜ ਬਦਲਿਆ ਪਾਸਾ, ਤਨ ਵਜੂਦ ਬਦਲਾਈਆ। ਵੇਖਿਆ ਦੋ ਜਹਾਨ ਤਮਾਸ਼ਾ, ਬ੍ਰਹਿਮੰਡ ਖੰਡ ਦੁਹਾਈਆ। ਮੈਨੂੰ ਆਇਆ ਹਾਸਾ, ਖ਼ੁਸ਼ੀਆਂ ਵਿਚ ਢੋਲਾ ਦਿਤਾ ਗਾਈਆ। ਵਾਹ ਵਾਹ ਤੇਰਾ ਖੇਲ ਪੁਰਖ ਅਬਿਨਾਸ਼ਾ, ਤੇਰੀ ਬੇਪਰਵਾਹੀਆ। ਸ੍ਰੀ ਭਗਵਾਨ ਝਟ ਖੋਲ੍ਹ ਕੇ ਆਪਣਾ ਖਾਤਾ, ਬਿਨਾ ਖ਼ਤੂਤਾਂ ਤੋਂ ਮੈਨੂੰ ਦਿਤਾ ਜਣਾਈਆ। ਗੋਬਿੰਦ ਤੈਨੂੰ ਬਣਾਉਣਾ ਉਹ ਦਾਤਾ,

ਜੋ ਦੋ ਜਹਾਨ ਦੇਵਣਹਾਰ ਅਖਵਾਈਆ। ਜਨ ਭਗਤਾਂ ਪੂਰਾ ਕਰੇਂ ਘਾਟਾ, ਲੇਖਾ ਪਿਛਲਾ ਝੋਲੀ ਪਾਈਆ। ਹੁਣ ਤੂੰ ਅੰਮ੍ਰਿਤ ਪਿਆਇਆ ਨਾਲ ਬਾਟਾ, ਫੇਰ ਗੁਰਮੁਖਾਂ ਦੇ ਅੰਤਰ ਨਿਝਰ ਝਿਰਨਾ ਦੇਣਾ ਝਿਰਾਈਆ। ਆਤਮਾ ਦਾ ਬਣ ਕੇ ਆਕ਼ਾ, ਪਰਮਾਤਮਾ ਹੋ ਕੇ ਹੁਕਮ ਸੁਣਾਈਆ। ਹੁਣ ਤੇਰਾ ਮੁਸੱਵਰ ਖਿਚਕੇ ਖ਼ਾਕਾ, ਕਲਗੀ ਤੋੜਾ ਬਾਜ਼ ਰਹੇ ਜਣਾਈਆ। ਮਾਤ ਪਿਤਾ ਦਾ ਦੱਸਦੇ ਨਾਤਾ, ਪਟਨੇ ਢੋਲੇ ਰਹੇ ਗਾਈਆ। ਫੇਰ ਤੇਰਾ ਓਥੇ ਰਖਾਂ ਵਾਸਾ, ਜਿਸ ਦੀ ਸਮਝ ਨਾ ਕੋਇ ਸਮਝਾਈਆ। ਤੇਰਾ ਮੇਰਾ ਨੂਰ ਹੋਵੇ ਪਰਕਾਸ਼ਾ, ਸ਼ਬਦੀ ਡੰਕਾ ਥਾਉਂ ਥਾਈਂਆ। ਦੋਹਾਂ ਦਾ ਹੋਵੇ ਇਕ ਭਰਵਾਸਾ, ਦੂਜੀ ਧਾਰ ਨਾ ਕੋਇ ਬਦਲਾਈਆ। ਤੂੰ ਮੇਰਾ ਖੋਲ੍ਹਣਾ ਖੁਲਾਸਾ, ਮੈਂ ਤੇਰੀ ਕਰਾਂ ਪੜ੍ਹਾਈਆ। ਗੁਰਮੁਖਾਂ ਪੂਰੀ ਕਰਾਂ ਆਸਾ, ਆਹਿਸਤਾ ਆਹਿਸਤਾ ਲੇਖਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਗੋਬਿੰਦ ਕਹੇ ਜਿਸ ਵੇਲੇ ਹੋਇਆ ਸ਼ਬਦੀ ਫ਼ੁਰਨਾ, ਹੁਕਮੀ ਹੁਕਮ ਮਨਾਈਆ। ਕੁਹਾਰੋ ਅਗੇ ਹੁਣ ਤੁਰਨਾ, ਤੁਰਤ ਲੈਣਾ ਉਠਾਈਆ। ਇਕ ਪ੍ਰੀਤੀ ਅੰਦਰ ਜੁੜਨਾ, ਤੂੰਹੀ ਤੂੰਹੀ ਰਾਗ ਅਲਾਈਆ। ਇਕ ਕਹਾਰ ਕਿਹਾ ਕੁਛ ਤੇਰੇ ਕੋਲੋਂ ਸੁਣਨਾ, ਸਾਨੂੰ ਦੇ ਸਮਝਾਈਆ। ਗੋਬਿੰਦ ਕਿਹਾ ਮੈਂ ਫੇਰ ਲੋਕਮਾਤ ਵਿਚ ਮੁੜਨਾ, ਨਿਰਗੁਣ ਹੋ ਕੇ ਵੇਸ ਵਟਾਈਆ। ਓਸ ਕਿਹਾ ਮੈਨੂੰ ਕਦੇ ਨਾ ਭੁੱਲਣਾ, ਸਲਾਮਾਲੇਕਮ ਕਹਿ ਕੇ ਸਜਦਾ ਸੀਸ ਦਿਤਾ ਝੁਕਾਈਆ। ਗੋਬਿੰਦ ਕਿਹਾ, ਤੁਹਾਡਾ ਦਵਾਰਾ ਫੇਰ ਖੁਲ੍ਹਣਾ, ਖ਼ਾਲਸ ਖ਼ਾਲਸੇ ਦਿਆਂ ਬਣਾਈਆ। ਤੁਸਾਂ ਜਨਮ ਜਨਮ ਜਨਮ ਵਿਚ ਨਹੀਂ ਰੁਲਣਾ, ਮਾਣਸ ਦੇ ਮਾਣਸ ਆਪਣੇ ਨਾਲ ਮਿਲਾਈਆ। ਤੁਹਾਡੇ ਨਾਲ ਮਿਲ ਕੇ ਗੋਬਿੰਦ ਫਲਣਾ ਫੁਲਣਾ, ਪੱਤ ਡਾਲੀ ਨਾਲ ਮਹਿਕਾਈਆ। ਭਾਗ ਲਗਣਾ ਸਾਚੀ ਕੁਲਨਾ, ਕੁਲਵੰਤ ਹੋਏ ਸਹਾਈਆ। ਕਲਜੁਗ ਕੂੜ ਕੁੜਿਆਰ ਅੰਧੇਰ ਝੁਲਣਾ, ਸਤਿ ਸਚ ਮੁਖ ਛੁਪਾਈਆ। ਵਾਹਿਗੁਰੂ ਜਾਪ ਸਾਰਿਆਂ ਕਰਨਾ ਉਤੇ ਬੁੱਲਣਾਂ, ਹਿਰਦੇ ਹਰਿ ਨਾ ਕੋਇ ਵਸਾਈਆ। ਕੋਟਾਂ ਵਿਚੋਂ ਗੁਰਮੁਖ ਮੇਰੇ ਕੰਡੇ ਤੁਲਣਾ, ਨਾਮ ਕੰਡਾ ਲਵਾਂ ਉਠਾਈਆ। ਕੂੜੀ ਕਿਰਿਆ ਬੂਟਾ ਹੁਲਣਾ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਕਹਾਰ ਕਿਹਾ ਮੈਂ ਸਜਦਾ ਕਰਾਂ ਕਾਅਬਾ, ਕਿਬਲ ਇਕੋ ਨਜ਼ਰੀ ਆਈਆ। ਗੋਬਿੰਦ ਕਿਹਾ ਕਦੀ ਤੱਕਿਆ ਈ ਆਪਣਾ ਬਾਬਾ, ਜਿਸ ਨੂੰ ਮੁਹੰਮਦ ਅੱਬਾ ਕਹਿ ਕੇ ਸੀਸ ਨਿਵਾਈਆ। ਜਿਸ ਨੂੰ ਉਚੀ ਉਚੀ ਪੁਕਾਰੋ ਨਾਲ ਬਾਂਗਾਂ, ਉਂਗਲਾਂ ਕੰਨਾਂ ਵਿਚ ਪਾਈਆ। ਉਹ ਸਵਾਮੀ ਵਰਤਿਆ ਸਵਾਂਗਾ, ਖ਼ੁਦਾ ਖ਼ੁਦ ਆਪਣਾ ਵੇਸ ਵਟਾਈਆ। ਕਹਾਰ ਕਿਹਾ ਸਾਨੂੰ ਅਗੇ ਹੋਰ ਤਾਂਘਾਂ, ਧਿਆਨ ਧਿਆਨ ਵਿਚ ਰਖਾਈਆ। ਗੋਬਿੰਦ ਕਿਹਾ ਜ਼ਰਾ ਪਹਿਲੀ ਪੁੱਟੋ ਉਲਾਂਘਾ, ਕ਼ਦਮ ਅਗੇ ਲੈਣਾ ਉਠਾਈਆ। ਉਨ੍ਹਾਂ ਨੂੰ ਮੁਹੰਮਦ ਦਿਸਿਆ ਨਾਂਗਾ, ਰੋ ਰੋ ਰਿਹਾ ਕੁਰਲਾਈਆ। ਪਰਵਰਦਿਗਾਰ ਧੁਰਦਰਗਾਹੀ ਸਭ ਦਾ ਸਾਂਝਾ, ਕਲਮਿਆਂ ਵਾਲੀ ਵੰਡ ਨਾ ਕੋਇ ਵੰਡਾਈਆ। ਉਹ ਆਦਿ ਜੁਗਾਦਿ ਜੁਗ ਚੌਕੜੀ ਲੋਕ ਪਰਲੋਕ ਤਬਕਾਂ ਵਿਚ ਆਉਂਦਾ ਜਾਂਦਾ, ਨਿਰਗੁਣ ਸਰਗੁਣ ਖੇਲ ਖਿਲਾਈਆ। ਜਿਸ ਨੂੰ ਵੇਖ ਨਾ ਸਕੇ ਕੋਈ ਪੰਡਤ ਪਾਂਧਾ, ਮੁੱਲਾ ਸ਼ੇਖ਼ ਨਜ਼ਰ ਨਾ ਕੋਇ ਟਿਕਾਈਆ। ਨਾ ਉਹ ਸੂਰ ਖਾਏ ਨਾ ਉਹ ਖਾਏ ਢਾਂਡਾ, ਨਾ ਉਹ ਮਿੱਤਰ ਸੱਜਣ ਨਾ ਉਹ ਵਸੇ ਆਂਢ ਗਵਾਂਢਾ, ਲੱਖ ਚੁਰਾਸੀ ਅੰਦਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਗੋਬਿੰਦ ਕਹੇ ਜਿਸ ਵੇਲੇ ਕਹਾਰਾਂ ਕ਼ਦਮ ਚੁੱਕਿਆ ਅਗੇ, ਧੁਰ

ਦੀ ਸੇਵ ਕਮਾਈਆ। ਹੁਕਮ ਦਿਤਾ ਸੂਰੇ ਸਰਬੱਗੇ, ਸ਼ਹਿਨਸ਼ਾਹ ਕਰੀ ਜਣਾਈਆ। ਗੋਬਿੰਦ ਤੇਰੇ ਨਾਲ ਮਿਲ ਕੇ ਇਨ੍ਹਾਂ ਦੀ ਜੋਤ ਜਗੇ, ਜਗਤ ਹੋਵੇ ਰੁਸ਼ਨਾਈਆ। ਪੁਰਖ ਅਕਾਲ ਆਪਣੀ ਧਾਰੋਂ ਕੱਢੇ, ਦੇਵੇ ਮਾਣ ਵਡਿਆਈਆ। ਹੁਕਮੇਂ ਅੰਦਰ ਹਾਕਮ ਹੋ ਕੇ ਸੱਦੇ, ਸੰਦੇਸ਼ਾ ਇਕ ਜਣਾਈਆ। ਸਚ ਦਵਾਰੇ ਆਵਣ ਭੱਜੇ, ਭਜਨ ਬੰਦਗੀ ਦਏ ਸਮਝਾਈਆ। ਬਿਨਾ ਰਸਨਾ ਤੋਂ ਦੇਵੇ ਮਜ਼ੇ, ਮਜ਼ਾਕ਼ ਮੁਕੇ ਜਗਤ ਖ਼ੁਦਾਈਆ। ਜੇ ਕੋਈ ਪੁਛੇ ਕੀ ਵਜਹ, ਵਜਹ ਸਕੇ ਨਾ ਕੋਇ ਸਮਝਾਈਆ। ਜਿਸ ਤੋਂ ਵਿਛੜੇ ਓਸੇ ਨੇ ਲੱਭੇ, ਓਹੋ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਗੋਬਿੰਦ ਕਹੇ ਚਲਦਿਆਂ ਚਲਦਿਆਂ ਵੈਰਾਗ ਅੰਦਰ ਜਰਨੈਲ ਸਿੰਘ ਤੇਰਾ ਅੱਖਾਂ ਚੋਂ ਨਿੱਕਲ ਗਿਆ ਨੀਰ, ਨੀਵਾਂ ਹੋ ਕੇ ਜ਼ਿਮੀਂ ਵਲ ਧਿਆਨ ਲਗਾਈਆ। ਓਸ ਵੇਲੇ ਹੱਸ ਕੇ ਕਿਹਾ ਕਬੀਰ, ਕਾਅਬਿਆਂ ਦਾ ਪੈਂਡਾ ਦੇਣਾ ਮੁਕਾਈਆ। ਸ਼ਰਅ ਦੀ ਤੋੜ ਜ਼ੰਜੀਰ, ਸ਼ਹਿਨਸ਼ਾਹ ਲੈਣਾ ਮਿਲਾਈਆ। ਮੈਂ ਤੈਨੂੰ ਦੱਸਾਂ ਤਦਬੀਰ, ਸਹਿਜ ਸਹਿਜ ਸਮਝਾਈਆ। ਇਸ ਤੋਂ ਪਰੇ ਨਹੀਂ ਅਖ਼ੀਰ, ਆਖ਼ਰ ਇਹੋ ਧੁਰ ਦਾ ਮਾਹੀਆ। ਹੋਵੀਂ ਨਾ ਦਿਲਗੀਰ, ਆਸ ਨਿਰਾਸ ਨਾ ਕੋਇ ਬਣਾਈਆ। ਹੱਥੋਂ ਸੁੱਟ ਕੇ ਸ਼ਮਸ਼ੀਰ, ਬਣ ਕੇ ਉਚ ਦਾ ਪੀਰ, ਆਸਣ ਤੁਹਾਡੇ ਉਤੇ ਰਖਾਈਆ। ਜਿਸ ਨੂੰ ਸਮਝੇ ਨਾ ਕੋਇ ਗ਼ਰੀਬ ਅਮੀਰ, ਸ਼ਾਹ ਸੁਲਤਾਨ ਨਾ ਕੋਇ ਦ੍ਰਿੜਾਈਆ। ਇਸਨੇ ਪਿਛਲੇ ਉਤੇ ਫੇਰ ਕੇ ਲਕੀਰ, ਅਗਲਾ ਲੇਖਾ ਦੇਣਾ ਬਣਾਈਆ। ਇਹਦਾ ਸਾਥੀ ਗਹਿਰ ਗੰਭੀਰ, ਨਰ ਨਿਰੰਕਾਰਾ ਨਜ਼ਰੀ ਆਈਆ। ਜਿਸ ਨੇ ਸੁਹਾਇਆ ਇਸ ਦਾ ਸਰੀਰ, ਤਤ ਦਿਤੀ ਵਡਿਆਈਆ। ਤੁਹਾਡੀ ਬਦਲ ਦੇਵੇ ਜ਼ਮੀਰ, ਜ਼ਾਮਨ ਹੋ ਕੇ ਦਇਆ ਕਮਾਈਆ। ਉਨ੍ਹਾਂ ਕਿਹਾ ਯਾ ਆਮੀਨ, ਤੇਰੇ ਹੱਥ ਵਡਿਆਈਆ। ਕਬੀਰ ਕਿਹਾ ਮੈਂ ਜੁਲਾਹਿਆਂ ਘਰ ਕਮੀਨ, ਕਮਲਾਪਤ ਮਿਲ ਕੇ ਕਾਮਲ ਮੁਰਸ਼ਦ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮਾਲਕ ਵੇਖ ਵਖਾਈਆ। ਕਹਾਰ ਕਿਹਾ ਕੀ ਮਾਲਕ ਚਲਿਉਂ ਆਖ, ਆਪਣਾ ਆਪ ਛੁਪਾਈਆ। ਓਸ ਕਿਹਾ ਮੈਂ ਦੱਸਿਆ ਸਾਫ਼, ਸਹਿਜ ਦਿਤਾ ਜਣਾਈਆ। ਅੰਤ ਤੁਹਾਡਾ ਹੋਣਾ ਸਾਥ, ਏਸੇ ਨਾਲ ਵਡਿਆਈਆ। ਖੇਲ ਵੇਖਣਾ ਪੁਰਖ ਅਬਿਨਾਸ਼, ਪਤਿਪਰਮੇਸ਼ਵਰ ਬੇਪਰਵਾਹੀਆ। ਤੁਹਾਡਾ ਮੇਲਾ ਹੋਣਾ ਸਾਖਿਆਤ, ਸਤਿ ਸਤਿਵਾਦੀ ਜੋੜ ਜੁੜਾਈਆ। ਪ੍ਰੇਮ ਪ੍ਰੀਤੀ ਬੱਝੇ ਨਾਤ, ਨਾਤਾ ਇਕੋ ਇਕ ਸਮਝਾਈਆ। ਹੁਣ ਲੇਖਾ ਨਹੀਂ ਨਾਲ ਕ਼ਲਮ ਦਵਾਤ, ਫੇਰ ਸ਼ਬਦਾਂ ਵਿਚ ਵਡਿਆਈਆ। ਸ਼ਹਿਨਸ਼ਾਹੀ ਸੰਮਤ ਵਿਚ ਤੁਹਾਡੇ ਜਨਮ ਦੀ ਤੁਹਾਨੂੰ ਵੀ ਮਿਲਣੀ ਦਾਤ, ਕਰਮ ਦੀ ਕਾਮਨਾ ਪੂਰ ਕਰਾਈਆ। ਸੋ ਸੁਹੰਜਣੀ ਆ ਗਈ ਰਾਤ, ਭਿੰਨੜੀ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚ ਸਰਨਾਈਆ। ਭਿੰਨੜੀ ਰੈਣ ਕਹੇ ਮੈਂ ਭਾਗਾਂ ਭਰੀ, ਸੋਹਣੀ ਸੁਹੰਜਣੀ ਨਜ਼ਰੀ ਆਈਆ। ਜਿਸ ਵਿਚ ਗੋਬਿੰਦ ਗੁਰਮੁਖਾਂ ਉਪਰ ਕਿਰਪਾ ਕਰੀ, ਸ਼ਬਦੀ ਸ਼ਬਦ ਦਿਤੀ ਵਡਿਆਈਆ। ਸੁਲਖਣੀ ਹੋਈ ਘੜੀ, ਪਲ ਪਲ ਦਏ ਗਵਾਹੀਆ। ਜਨ ਭਗਤੋ ਤੁਹਾਡੀ ਪ੍ਰੇਮ ਪ੍ਰੀਤੀ ਸੇਵਾ ਬੜੀ, ਬਹੁਤਿਆਂ ਤੋਂ ਬਹੁਤੀ ਨਜ਼ਰੀ ਆਈਆ। ਰਵਦਾਸ ਵਾਲੀ ਪਿਛਲੀ ਬੱਝੀ ਲੜੀ, ਲੜ ਸਕਿਆ ਨਾ ਕੋਇ ਛੁਡਾਈਆ। ਅਗੇ ਆਵਣ ਜਾਵਣ ਤੋਂ ਸਾਫ਼ ਹੋਇਆ ਬਰੀ, ਬ੍ਰਹਮਾ ਵਿਸ਼ਨ ਸ਼ਿਵ ਸੀਸ ਨਿਵਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਉਤੇ ਕਿਰਪਾ ਕਰੀ, ਕਿਰਪਾਲ ਹੋ ਕੇ ਕਰਮਾਂ ਤੋਂ ਲਿਆ ਛੁਡਾਈਆ।

੧੭ ਮਾਘ ਸ਼ਹਿਨਸ਼ਾਹੀ ਸੰਮਤ ੧ ਕਰਨੈਲ ਸਿੰਘ ਦੇ ਗ੍ਰਹਿ ਪਿੰਡ ਸ਼ਾਹਵਾਲਾ ਜ਼ਿਲਾ ਫ਼ਿਰੋਜ਼ਪੁਰ

ਸ਼ਬਦ ਕਹੇ ਮੈਨੂੰ ਜਗਤ ਕਹੇ ਆਵਾਜ਼, ਸ਼ਬਦ ਗੋਬਿੰਦ ਸਮਝ ਕਿਸੇ ਨਾ ਆਇਆ। ਨਿਰਅੱਖਰ ਸਮਝੇ ਨਾ ਕੋਇ ਰਾਜ਼, ਅੱਖਰ ਅੱਖਰ ਮਿਲ ਮਿਲ ਢੋਲਾ ਗਾਇਆ। ਬਿਨਾ ਤਨ ਵਜੂਦੋਂ ਮੇਰਾ ਸਾਜਣ ਲਿਆ ਸਾਜ, ਸਤਿਗੁਰੂ ਮੇਰਾ ਨਾਮ ਪਰਗਟਾਇਆ। ਸ਼ਾਹ ਪਾਤਸ਼ਾਹ ਰਾਜਨ ਰਾਜ, ਨਵਾਬ ਇਕੋ ਇਕ ਅਖਵਾਇਆ। ਨਿਰਾਕਾਰ ਨਿਰੰਕਾਰ ਇਕੋ ਮੇਰਾ ਸਾਥ, ਮਾਤ ਪਿਤ ਕਿਸੇ ਨਾ ਜਾਇਆ। ਆਦਿ ਜੁਗਾਦਿ ਵੇਖੇ ਖੇਲ ਤਮਾਸ਼, ਜੁਗ ਚੌਕੜੀ ਹੁਕਮ ਮਨਾਇਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਨਿੱਕੀ ਜਿਹੀ ਦੱਸ ਕੇ ਗਾਥ, ਕਲਾਮ ਕਲਮਿਆਂ ਨਾਲ ਸਾਲਾਹਿਆ ਕਾਇਆ ਹੁਜਰੇ ਵਖਾ ਕੇ ਮਹਿਰਾਬ, ਮਹਿਬੂਬ ਨੂਰ ਜਹੂਰ ਚਮਕ ਚਮਕਾਇਆ। ਮੇਰਾ ਕੋਈ ਨਾ ਜਾਣੇ ਆਕਾਰ, ਆਪਣਾ ਭੇਵ ਨਾ ਕੋਇ ਖੁਲ੍ਹਾਇਆ। ਬ੍ਰਹਿਮੰਡ ਖੰਡ ਦੋ ਜਹਾਨ ਸਮਝੇ ਕੋਇ ਨਾ ਲਾਖ, ਬੇਅੰਤ ਬੇਅੰਤ ਬੇਅੰਤ ਗੁਰ ਅਵਤਾਰ ਪੈਗ਼ੰਬਰ ਗਾਇਆ। ਨਿਤ ਨਵਿਤ ਮੇਰਾ ਪਰਤਾਪ, ਪਰਮ ਪੁਰਖ ਪ੍ਰਭ ਰੰਗ ਚੜ੍ਹਾਇਆ। ਨਿਰਮਲ ਧਾਰਾ ਸਦਾ ਸਾਫ਼, ਪਤਿਤ ਰੂਪ ਨਾ ਕੋਇ ਜਣਾਇਆ। ਸਚ ਦਵਾਰ ਸੱਚਾ ਇਨਸਾਫ਼, ਹੁਕਮੀ ਹੁਕਮ ਇਕ ਸੁਣਾਇਆ। ਬਿਨ ਭਗਤਾਂ ਕਦੇ ਨਾ ਕਰਾਂ ਕਿਸੇ ਮੁਆਫ਼, ਲੱਖ ਚੁਰਾਸੀ ਹੱਥ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਪਰਗਟਾਇਆ। ਸ਼ਬਦ ਕਹੇ ਮੈਨੂੰ ਜਗਤ ਵਿਦਿਆ ਕਹੇ ਬੋਲ, ਰਾਗਾਂ ਨਾਦਾਂ ਵਾਲਾ ਜਣਾਈਆ। ਮੇਰਾ ਪੜਦਾ ਕਿਸੇ ਨਹੀਂ ਵੇਖਿਆ ਖੋਲ੍ਹ, ਜੁਗ ਚੌਕੜੀ ਭੇਵ ਨਾ ਕੋਇ ਖੁਲ੍ਹਾਈਆ। ਮੈਂ ਆਦਿ ਜੁਗਾਦਿ ਸਦਾ ਨਿਰਮੋਲ, ਨਿਰਵੈਰ ਨਿਰਾਕਾਰ ਸੋਭਾ ਪਾਈਆ। ਜੁਗ ਜੁਗ ਸਤਿ ਭੰਡਾਰਾ ਦੇਵਾਂ ਖੋਲ੍ਹ, ਵਸਤ ਅਨਮੁੱਲੜੀ ਆਪ ਵਰਤਾਈਆ। ਪੰਜ ਤਤ ਅੰਦਰ ਵੜ ਕੇ ਵਜਾਵਾਂ ਢੋਲ, ਗੁਰ ਅਵਤਾਰ ਪੈਗ਼ੰਬਰ ਲਵਾਂ ਉਠਾਈਆ। ਬੋਧ ਅਗਾਧਾ ਬਣ ਕੇ ਪੰਡਤ ਰੌਲ, ਸ਼ਾਸਤਰ ਸਿਮਰਤ ਕਰਾਂ ਲਿਖਾਈਆ। ਦੋ ਜਹਾਨਾਂ ਤੋਲ ਕੇ ਤੋਲ, ਬਿਨਾ ਤਰਾਜ਼ੂਉਂ ਹੱਥ ਉਠਾਈਆ। ਸੰਦੇਸ਼ਿਆਂ ਵਾਲੇ ਪੂਰੇ ਕਰਾਂ ਕੌਲ, ਇਕ਼ਰਾਰ ਆਪਣਾ ਤੋੜ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਈਆ। ਸ਼ਬਦ ਕਹੇ ਮੈਨੂੰ ਸਾਰੇ ਕਹਿੰਦੇ ਗੁਰੂ, ਗੁਰਦੇਵ ਮੰਨ ਕੇ ਸੀਸ ਨਿਵਾਈਆ। ਕਿਸੇ ਨਹੀਂ ਦੱਸਿਆ ਕਿਸ ਵੇਲੇ ਹੋਇਆ ਸ਼ੁਰੂ, ਸ਼ਰਅ ਆਪਣੀ ਆਪ ਜਣਾਈਆ। ਕਿਸੇ ਨਹੀਂ ਪਤਾ ਆਪਣੀ ਧਾਰ ਕਿਸ ਬਿਧ ਮੁੜੂ, ਬਿਨ ਪਾਂਧੀ ਪੰਧ ਮੁਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਕਹਿਣ, ਫ਼ੁਰਨਿਆਂ ਅੰਦਰ ਫੁਰੂ, ਸੁਰਤੀ ਸੁਰਤ ਉਠਾਈਆ। ਕਿਸੇ ਨਹੀਂ ਦੱਸਿਆ ਕਿਹੜੀ ਮੰਜ਼ਲ ਤੁਰੂ, ਚਲੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਰਿਹਾ ਵਖਾਈਆ। ਸ਼ਬਦ ਗੁਰੂ ਕਹੇ ਮੇਰੇ ਹੁਕਮ ਸੰਦੇਸ਼ੇ ਰਹੇ ਪੜ੍ਹਦੇ, ਮਨ ਮਤ ਬੁਧ ਧਿਆਨ ਲਗਾਈਆ। ਗੁਰ ਅਵਤਾਰਾਂ ਪੈਗ਼ੰਬਰਾਂ ਦਰਸ਼ਨ ਰਹੇ ਕਰਦੇ, ਵਿਸ਼ਨ ਬ੍ਰਹਮਾ ਸ਼ਿਵ ਮਨਾਈਆ। ਸੂਫ਼ੀ ਸੰਤ ਫ਼ਕੀਰਾਂ ਸਜਦੇ ਰਹੇ ਕਰਦੇ, ਕਲਮਿਆਂ ਵਿਚ ਗਾਈਆ। ਚਰਨ ਕਵਲਾਂ ਉਪਰ ਸੀਸ ਰਹੇ ਧਰਦੇ, ਮਸਤਕ ਟਿੱਕੇ ਧੂੜੀ ਖ਼ਾਕ ਰਮਾਈਆ। ਬਿਨਾ ਵਜੂਦੋਂ ਮੈਨੂੰ ਮੂਲ ਨਾ ਮਿਲਦੇ, ਮਿਲ ਕੇ ਆਪਣਾ ਹਾਲ ਸੁਣਾਈਆ। ਖੇਲ ਸਮਝੇ ਨਹੀਂ ਅਸਲ ਦੇ, ਅਸਲੀਅਤ ਪੜਦਾ ਨਾ ਕੋਇ ਉਠਾਈਆ। ਰਸ ਮਾਣੇ ਨਹੀਂ ਅਗੰਮੀ ਵਸਲ ਦੇ, ਵਿਸ਼ਿਆਂ ਵਿਚ ਲੋਕਾਈਆ। ਕੋਟਾਂ ਵਿਚੋਂ ਜਨ ਭਗਤ ਵਿਰਲੇ ਮੇਰੀ ਨਸਲ ਦੇ,

ਜਿਨ੍ਹਾਂ ਦਾ ਇਕੋ ਪਿਤਾ ਮਾਈਆ। ਓਹ ਪ੍ਰੇਮ ਪਿਆਰ ਅੰਦਰ ਮਿਲ ਕੇ ਹੱਸਣਗੇ, ਹਸਤੀ ਹਸਤੀ ਵਿਚੋਂ ਬਦਲਾਈਆ। ਬਿਨਾ ਗੁਰੂਆਂ ਤੋਂ ਗੁਰੂ ਇਕੋ ਦੱਸਣਗੇ, ਜੋ ਗੋਬਿੰਦ ਧਾਰ ਸ਼ਬਦੀ ਬੇਪਰਵਾਹੀਆ। ਸਚ ਦਵਾਰ ਓਸੇ ਵਸਣਗੇ, ਜਿਥੇ ਇਕੋ ਸੇਜ ਸੁਹਾਈਆ। ਗੁਰੂ ਦੇਵ ਸਵਾਮੀ ਅੰਤਰਜਾਮੀ ਇਕੋ ਮੰਨਣਗੇ, ਬਿਨਾ ਸੀਸ ਸੀਸ ਨਿਵਾਈਆ। ਸਤਿਗੁਰ ਸ਼ਬਦ ਕਹੇ ਗੁਰਮੁਖ ਆਪਣਾ ਬੇੜਾ ਬੰਨ੍ਹਣਗੇ, ਦੂਸਰ ਕੰਧ ਭਾਰ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਦਾਤਾ ਇਕ ਸਰਨਾਈਆ।

੧੭ ਮਾਘ ਸ਼ਹਿਨਸ਼ਾਹੀ ਸੰਮਤ ੧ ਗੁਰਦਾਸ ਸਿੰਘ ਦੇ ਗ੍ਰਹਿ ਪਿੰਡ ਸ਼ਾਹਵਾਲਾ ਜ਼ਿਲਾ ਫ਼ਿਰੋਜ਼ਪੁਰ

ਸਤਿਗੁਰ ਸਰਨ ਜੋ ਜਾਵੇ ਆ, ਚਾਰੇ ਖਾਣੀ ਦਇਆ ਕਮਾਇੰਦਾ। ਸਤਿਗੁਰ ਦਾਤਾ ਬੇਪਰਵਾਹ, ਬੇਪਰਵਾਹੀ ਵਿਚ ਸਮਾਇੰਦਾ। ਪੂਰਬ ਲੇਖਾ ਵੇਖੇ ਥਾਉਂ ਥਾਂ, ਜੁਗ ਚੌਕੜੀ ਖੋਜ ਖੁਜਾਇੰਦਾ। ਲੱਕੜੀ ਕਾਠ ਜਿਸ ਦਾ ਨਾਂ, ਬਾਡੀ ਸੋਹਣੀ ਬਣਤ ਬਣਾਇੰਦਾ। ਕੁੰਡੀ ਕੁੰਡੀਆਂ ਨਾਲ ਜੁੜਾ, ਰੰਗ ਰੂਪ ਸੋਭਾ ਪਾਇੰਦਾ। ਪਿਛਲਾ ਲੇਖਾ ਰਿਹਾ ਸਮਝਾ, ਧੁਰ ਸੰਦੇਸ਼ ਸੁਣਾਇੰਦਾ। ਜਿਸ ਵੇਲੇ ਬੱਲ ਦਵਾਰੇ ਫੇਰਾ ਗਿਆ ਪਾ, ਬ੍ਰਾਹਮਣ ਜਗਤ ਰੂਪ ਵਟਾਇੰਦਾ। ਪੁਰਖ ਅਕਾਲ ਲੱਕੜੀ ਸਹਾਰਾ ਲਿਆ ਤਕਾ, ਸਮਰਥ ਹੱਥ ਵਿਚ ਉਠਾਇੰਦਾ। ਲੱਕੜੀ ਕਿਹਾ ਮੇਰੇ ਬਖ਼ਸ਼ੇ ਗਏ ਗੁਨਾਹ, ਜਨਮ ਕਰਮ ਨਜ਼ਰ ਕੋਇ ਨਾ ਆਇੰਦਾ। ਚਲਦਿਆਂ ਚਲਦਿਆਂ ਇਕ ਵਾਰ ਚਰਨੀ ਲੱਗੀ ਆ, ਠੋਕਰ ਸੱਜੇ ਚਰਨ ਨਾਲ ਲਗਾਇੰਦਾ, ਓਸ ਰੋ ਕੇ ਮਾਰੀ ਧਾਹ, ਨੇਤਰ ਨੈਣਾਂ ਛਹਿਬਰ ਇਕ ਵਖਾਇੰਦਾ। ਤੂੰ ਪਾਤਸ਼ਾਹਾਂ ਦਾ ਪਾਤਸ਼ਾਹ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਮੈਂ ਕੋਈ ਸੇਵ ਨਾ ਸਕੀ ਕਮਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਇੰਦਾ। ਲੱਕੜੀ ਕਹੇ ਜਿਸ ਵੇਲੇ ਮੈਂ ਲੱਗੀ ਬਾਵਨ ਚਰਨ, ਚਰਨ ਮਿਲੀ ਸਰਨਾਈਆ। ਮੈਨੂੰ ਭੁੱਲ ਗਿਆ ਅਗਲਾ ਮਰਨ, ਪਿਛਲਾ ਜੀਵਣ ਦਿਤਾ ਤਜਾਈਆ। ਮੇਰਾ ਖੁਲ੍ਹ ਗਿਆ ਹਰਨ ਫਰਨ, ਨੇਤਰ ਨੈਣ ਰੁਸ਼ਨਾਈਆ। ਮੈਂ ਲੱਗੀ ਬਹੁਤੀ ਡਰਨ, ਰੋ ਰੋ ਹਾਲ ਦੁਹਾਈਆ। ਅੰਦਰ ਕੀਤਾ ਪ੍ਰਣ, ਸੁਗੰਦ ਇਕੋ ਖਾਈਆ। ਢੋਲਾ ਲੱਗੀ ਪੜ੍ਹਨ, ਤੂੰਹੀ ਤੂੰਹੀ ਰਾਗ ਅਲਾਹੀਆ। ਬਿਰਹੋਂ ਅੰਦਰ ਲੱਗੀ ਸੜਨ, ਵਿਛੋੜਾ ਦਿਸੇ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਚੁਕਾਈਆ। ਲੱਕੜੀ ਕਹੇ ਜਿਸ ਵੇਲੇ ਮੈਂ ਚਰਨ ਕਵਲ ਗਈ ਲੱਗ, ਮਸਤਕ ਸੀਸ ਨਿਵਾਈਆ। ਮੇਰੀ ਪਿਆਸ ਬੁਝੀ ਅੱਗ, ਸਾਂਤਕ ਸਤਿ ਰੂਪ ਵਟਾਈਆ। ਮੈਂ ਦਰਸ਼ਨ ਕੀਤਾ ਰੱਜ, ਖ਼ੁਸ਼ੀਆਂ ਢੋਲਾ ਗਾਈਆ। ਹੱਸ ਕੇ ਕਿਹਾ ਕਿਤੇ ਮੈਨੂੰ ਨਾ ਜਾਵੀਂ ਛੱਡ, ਹੋਏ ਨਾ ਕਦੀ ਜੁਦਾਈਆ। ਬਾਵਨ ਕਿਹਾ ਮੈਂ ਤੱਤਾਂ ਤੋਂ ਹੋਣਾ ਅਲੱਗ, ਜੋਤੀ ਜੋਤ ਜੋਤ ਸਮਾਈਆ। ਜਿਸ ਵੇਲੇ ਪੁਰਖ ਅਕਾਲ ਹੋ ਕੇ ਆਵਾਂ ਸਮਰਥ, ਨਿਰਗੁਣ ਨਿਰਵੈਰ ਫੇਰਾ ਪਾਈਆ। ਫੇਰ ਦੇਵਾਂ ਤੇਰਾ ਹੱਕ, ਪੂਰਬ ਲੇਖਾ ਝੋਲੀ ਪਾਈਆ। ਲੱਕੜੀ ਕਿਹਾ ਮੈਨੂੰ ਥੋੜਾ ਜਿਹਾ ਸ਼ੱਕ, ਸਚ ਦੇਣਾ ਸਮਝਾਈਆ। ਮੇਰੀ ਵੇਖਣ ਵਾਲੀ ਨਹੀਂ ਅੱਖ, ਕਿਸ ਬਿਧ ਤੇਰਾ ਦਰਸ਼ਨ ਪਾਈਆ। ਬਨਾਸਪਤ ਵਿਚੋਂ ਕਿਵੇਂ ਹੋਵਾਂ ਵੱਖ, ਆਪਣਾ ਰੂਪ ਵਟਾਈਆ। ਪੁਰਖ ਅਕਾਲ ਕਿਹਾ ਮੈਂ ਤੇਰਾ ਖੇਲ ਕਰਾਂ ਪਰਤੱਖ, ਪੜਦਾ ਓਹਲਾ ਨਾ ਕੋਇ ਦਿਸਾਈਆ। ਤੇਰਾ ਮਾਣ ਬਣਾਵਾਂ ਸਚ, ਸਤਿ ਨਾਲ ਮਿਲਾਈਆ। ਜਿਨ੍ਹਾਂ ਸੱਤਾਂ ਰੰਗਾਂ ਵਿਚ ਬੱਲ ਸਮਗਰੀ

ਬੱਧੀ ਵੱਖ ਵੱਖ, ਅੱਡ ਅੱਡ ਟਿਕਾਈਆ। ਉਨ੍ਹਾਂ ਦਾ ਕਰਾਂ ਇਕੱਠ, ਸੱਤ ਰੰਗ ਨਿਸ਼ਾਨਾ ਦਿਆਂ ਸੁਹਾਈਆ। ਜੋਤੀ ਨੂਰ ਲਟ ਲਟ, ਜੋਤ ਸਤਿ ਰੁਸ਼ਨਾਈਆ। ਖੋਲ੍ਹ ਸਚ ਦਵਾਰ ਹੱਟ, ਭਗਤਾਂ ਵਣਜ ਕਰਾਈਆ। ਆਪਣੇ ਕਰ ਕੇ ਵੱਸ, ਨਾਤਾ ਦਿਆਂ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਰਿਹਾ ਮੁਕਾਈਆ। ਲੱਕੜੀ ਕਿਹਾ ਕੀ ਖੇਲ ਤੇਰਾ ਸੱਤ ਰੰਗ, ਬਲੀ ਬਾਵਨ ਦੇ ਜਣਾਈਆ। ਓਸ ਕਿਹਾ ਕੁਛ ਲੇਖਾ ਮੰਗ, ਖ਼ਾਲੀ ਝੋਲੀ ਅਗੇ ਡਾਹੀਆ। ਲੱਕੜੀ ਕਿਹਾ ਮੈਨੂੰ ਮਿਲੇ ਅਨੰਦ, ਅਗਨੀ ਤਤ ਨਾ ਲਾਗੇ ਰਾਈਆ। ਬਾਵਨ ਕਿਹਾ ਮੈਂ ਬਖ਼ਸ਼ਾਂ ਸਦਾ ਸੰਗ, ਸਗਲਾ ਸੰਗ ਬਣਾਈਆ। ਤੂੰ ਤੱਕੀਂ ਮੇਰੇ ਗੁਰਮੁਖ ਲਾਲ ਚੰਦ, ਗੋਬਿੰਦ ਨਾਲ ਕੁੜਮਾਈਆ। ਸ਼ਾਹ ਸੁਲਤਾਨਾਂ ਦੀ ਤੇਰੀ ਮੁਕਣੀ ਵੰਡ, ਬ੍ਰਹਿਮੰਡ ਖੰਡ ਵਧਾਈਆ। ਤੇਰਾ ਖ਼ੁਸ਼ੀ ਹੋਣਾ ਬੰਦ ਬੰਦ, ਬੰਦਗੀ ਇਕੋ ਦੇਣੀ ਸਮਝਾਈਆ। ਜਿਸ ਵੇਲੇ ਗੋਬਿੰਦ ਛੱਡੇ ਪੁਰੀ ਅਨੰਦ, ਸਾਢੇ ਤਿੰਨ ਹੱਥ ਲੱਕੜੀ ਤੇਰੀ ਧਾਰ ਸਰਸਾ ਵਿਚ ਰੁੜ੍ਹਾਈਆ। ਸੱਤਰਾਂ ਦੀ ਮੰਗ, ਸਿੰਘ ਵੀਰ ਉਂਗਲੀ ਇਕ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚੋਂ ਬੁਝਾਈਆ। ਲੱਕੜੀ ਕਹੇ ਮੇਰੀ ਅਰਜੋਈ ਅਰਦਾਸ ਇਕ, ਬੇਨੰਤੀ ਇਕ ਸਚ ਸੁਣਾਈਆ। ਕੁਛ ਮੇਰਾ ਲੇਖਾ ਲਿਖ, ਪ੍ਰਭੂ ਮਿਲੇ ਸਰਨਾਈਆ। ਬਾਵਨ ਕਹੇ ਜਿਸ ਵੇਲੇ ਸਰਗੁਣ ਤੋਂ ਨਿਰਗੁਣ ਹੋਕੇ ਆਵਾਂ ਇਕ, ਇਕ ਅਕੱਲਾ ਫੇਰਾ ਪਾਈਆ। ਭਗਤ ਸੁਹੇਲੇ ਗੁਰਮੁਖ ਪ੍ਰੇਮੀ ਹੋਵਣ ਸਿੱਖ, ਸੱਜਣ ਧੁਰ ਦੇ ਜੋੜ ਜੁੜਾਈਆ। ਤੇਰੇ ਨਾਲ ਕਰਾਂ ਹਿੱਤ, ਨਾਤਾ ਆਪਣੇ ਨਾਲ ਰਖਾਈਆ। ਲਕੜੀ ਕਿਹਾ ਮੈਨੂੰ ਕੁਛ ਲਿਖ ਕੇ ਦੇ ਦੇ ਚਿੱਟ, ਚਿਠੀ ਹੱਥ ਫੜਾਈਆ। ਬਾਵਨ ਕਿਹਾ ਆਹ ਵੇਖ ਮੇਰੀ ਗਿੱਠ, ਜੋ ਸਾਢੇ ਤਿੰਨ ਹੱਥ ਕਲਜੁਗ ਅੰਤਮ ਆਪਣਾ ਰੂਪ ਬਦਲਾਈਆ। ਤੇਰਾ ਲਹਿਣਾ ਦੇਣਾ ਦਏ ਨਜਿਠ, ਨੇਰਨ ਨੇਰੇ ਹੋ ਕੇ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਰਿਹਾ ਚੁਕਾਈਆ। ਲਕੜੀ ਕਹੇ ਮੈਨੂੰ ਵੇਖਿਓ ਨਾ ਛੜੀ, ਵਿਛੜਿਆਂ ਜੋੜ ਜੁੜਾਈਆ। ਮੇਰੀ ਇਕ ਦਿਨ ਦੀ ਪ੍ਰੀਤੀ ਬੜੀ, ਜੋ ਸਤਿਜੁਗ ਦੀ ਧਾਰ ਸਤਿਜੁਗ ਫੇਰ ਵਖਾਈਆ। ਮੈਂ ਮੰਜ਼ਲ ਓਸ ਚੜ੍ਹੀ ਜਿਥੇ ਵਸੇ ਬੇਪਰਵਾਹੀਆ। ਮੈਂ ਓਸ ਦਵਾਰੇ ਖੜੀ, ਜਿਥੇ ਭਗਤ ਭਗਵਾਨ ਹੋਏ ਕੁੜਮਾਈਆ। ਮੈਂ ਭਾਗ ਲਗਾਵਾਂ ਘਰ ਘਰੀ, ਸੱਤ ਰੰਗ ਨਿਸ਼ਾਨਾ ਉਪਰ ਝੁਲਾਈਆ। ਮੈਂ ਗੁਰਮੁਖਾਂ ਕਰਾਉਣਾ ਬਰੀ, ਅਗੇ ਦੇਵੇ ਨਾ ਕੋਇ ਸਜ਼ਾਈਆ। ਸਭ ਨੂੰ ਯਾਦ ਕਰਾਉਣਾ ਇਕੋ ਇਸ਼ਟ ਮੰਨਣਾ ਪ੍ਰਭ ਹਰੀ, ਹਰਿ ਹਰ ਹਿਰਦੇ ਸੋਭਾ ਪਾਈਆ। ਲਕੜੀ ਕਹੇ ਜਿਸ ਮੇਰੇ ਉਤੇ ਕਿਰਪਾ ਕਰੀ, ਉਹ ਸਭ ਦਾ ਪਿਤਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਸਭ ਦੀ ਲੇਖੇ ਲਾਵੇ ਪਲ ਘੜੀ, ਜੋ ਚਲ ਆਇਣ ਸਰਨਾਈਆ।