ਪੁਸਤਕਾਲਾਭਾਗ ੧੯

੧੭ ਮਾਘ ਸ਼ਹਿਨਸ਼ਾਹੀ ਸੰਮਤ ੧ ਜਗੀਰ ਸਿੰਘ ਦੇ ਗ੍ਰਹਿ ਪਿੰਡ ਸ਼ਾਹਵਾਲਾ ਜ਼ਿਲਾ ਫ਼ਿਰੋਜ਼ਪੁਰ

ਲਕੜੀ ਕਹੇ ਮੈਨੂੰ ਯਾਦ ਆਈ ਭੋਇ ਤਲਵੰਡੀ, ਤਲਬ ਪਿਛਲੀ ਦਿਆਂ ਸਮਝਾਈਆ। ਨਾਨਕ ਤੋੜਿਆ ਢਾਬ ਕੰਢੀ, ਜਿਸ ਦੀ ਵੰਡ ਚੌਦਾਂ ਚਵੀ ਕਰਮ ਕਰਮ ਸਮਝਾਈਆ। ਫੇਰ ਛਿਲ ਲਾਹੀ ਨਾਲ ਦੰਦੀ, ਬਾਲ ਅਵਸਥਾ ਖ਼ੁਸ਼ੀ ਮਨਾਈਆ। ਮੈਂ ਰੋ ਕੇ ਕਿਹਾ ਇਹ ਗੱਲ ਨਹੀਂ ਚੰਗੀ,

ਦੁਖੀਆਂ ਰਿਹਾ ਸਤਾਈਆ। ਨਾਨਕ ਕਿਹਾ ਮੈਂ ਤੈਨੂੰ ਕੱਢ ਕੇ ਵਿਚੋਂ ਬੇਲੇ ਝੰਗੀ, ਸਾਚੇ ਦਰ ਦਿਆਂ ਬਹਾਈਆ। ਜਿਸ ਵੇਲੇ ਭਾਰਤ ਵਿਚੋਂ ਜਾਣ ਫ਼ਰੰਗੀ, ਤੈਨੂੰ ਮਿਲੇ ਮਾਣ ਵਡਿਆਈਆ। ਤੇਰੀ ਧਾਰ ਹੋਵੇ ਸੱਤ ਰੰਗੀ, ਪੀਰ ਪੈਗ਼ੰਬਰ ਵੇਖ ਖ਼ੁਸ਼ੀ ਮਨਾਈਆ। ਪੁਰਖ ਅਕਾਲ ਹੋਵੇ ਸੰਗੀ, ਸਗਲਾ ਸੰਗ ਨਿਭਾਈਆ। ਗ਼ਰੀਬ ਨਿਮਾਣਿਆਂ ਕਟੇ ਤੰਗੀ, ਦੁਖੀਆਂ ਦਰਦੀਆਂ ਦਰਦ ਵੰਡਾਈਆ। ਵਸਤ ਅਮੋਲਕ ਝੋਲੀ ਪਾਏ ਮੰਗੀ, ਆਸਾ ਤ੍ਰਿਸ਼ਨਾ ਪੂਰ ਵਖਾਈਆ। ਸਚ ਸਿੰਘਾਸਣ ਰਹੀ ਟੰਗੀਂ, ਸੋਹਣਾ ਰੂਪ ਬਦਲਾਈਆ। ਵਾਸਨਾ ਵੇਖੀਂ ਇਕ ਠੰਡੀ, ਬਿਨ ਪਵਣਾਂ ਪਵਣ ਜਣਾਈਆ। ਤੇਰੀ ਪ੍ਰੀਤੀ ਟਾਹਣੀ ਨਾਲੋਂ ਤੋੜ ਕੇ ਓਸ ਨਾਲ ਗੰਢੀ, ਜਿਹੜਾ ਹਾਣੀ ਕਦੇ ਨਾ ਕਰੇ ਜੁਦਾਈਆ। ਮੈਂ ਸ਼ਬਦੀ ਲਿਖਤ ਦੇਵਾਂ ਸੰਧੀ, ਸੰਨਦ ਹੱਥ ਫੜਾਈਆ। ਜਿਸ ਵੇਲੇ ਪਰਮ ਪੁਰਖ ਭਗਤਾਂ ਉਤੋਂ ਸਭ ਦੀ ਤੋੜ ਪਾਬੰਦੀ, ਇਕੋ ਹੁਕਮ ਦੇਣਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਕਰਨੀ ਵੇਖ ਵਖਾਈਆ। ਲੱਕੜੀ ਕਹੇ ਮੈਂ ਜਾਵਾਂ ਬਲਿਹਾਰ, ਬਲਿਹਾਰੀ ਸੀਸ ਨਿਵਾਈਆ। ਮੇਰਾ ਲੇਖਾ ਲੱਗੇ ਵਿਚ ਸੰਸਾਰ, ਭੁਲੇਖਾ ਰਹੇ ਨਾ ਰਾਈਆ। ਮੈਂ ਟੁੱਟ ਗਈ ਨਾਲੋਂ ਡਾਲ, ਹੋਈ ਤਨ ਜੁਦਾਈਆ। ਮੇਰਾ ਸੁਣਿਆ ਕਿਸੇ ਹਾਲ, ਫਰਿਆਦ ਵਿਚ ਕੁਰਲਾਈਆ। ਨਾਨਕ ਸਾਚੀ ਸਿਖਿਆ ਦਿਤੀ ਸਿਖਾਲ, ਸਾਹਿਬ ਕਰ ਪੜ੍ਹਾਈਆ। ਜਿਸ ਵੇਲੇ ਮੇਰਾ ਆਵੇ ਦੀਨ ਦਿਆਲ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸਚ ਦਵਾਰੇ ਤੈਨੂੰ ਲਏ ਉਠਾਲ, ਦੇਵੇ ਮਾਣ ਵਡਿਆਈਆ। ਲਹਿਣਾ ਚੁਕਾਏ ਸ਼ਾਹ ਕੰਗਾਲ, ਲੇਖਾ ਪੂਰ ਕਰਾਈਆ। ਦੇਵੇ ਮਾਣ ਵਿਚ ਜਹਾਨ, ਦੋ ਜਹਾਨ ਵੱਜੇ ਵਧਾਈਆ। ਤੇਰੇ ਉਤੇ ਝੁਲਣਾ ਉਹ ਨਿਸ਼ਾਨ, ਜਿਸ ਦੀ ਗੁਰ ਅਵਤਾਰ ਪੈਗ਼ੰਬਰ ਬੈਠੇ ਆਸ ਤਕਾਈਆ। ਕਲ ਕਲਕੀ ਹੋਣਾ ਮਿਹਰਵਾਨ, ਮਹਿਬੂਬ ਨੂਰ ਖ਼ੁਦਾਈਆ। ਸਚ ਦਵਾਰੇ ਮਿਲਣਾ ਮਾਣ, ਮਮਤਾ ਮੋਹ ਮਿਟਾਈਆ। ਲੱਕੜੀ ਕਿਹਾ ਮੈਂ ਸੀਸ ਨਿਵਾ ਕੇ ਕੀਤਾ ਪਰਵਾਨ, ਬਹੁ ਖ਼ੁਸ਼ੀ ਖ਼ੁਸ਼ੀ ਮਨਾਈਆ। ਗੁਰੂ ਨਾਨਕ ਦਿਤਾ ਦਾਨ, ਸਤਿਗੁਰ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਵਨਾ ਸਭ ਦੀ ਪੂਰ ਕਰਾਈਆ।

੧੭ ਮਾਘ ਸ਼ਹਿਨਸ਼ਾਹੀ ਸੰਮਤ ੧ ਅਜੀਤ ਸਿੰਘ ਦੇ ਗ੍ਰਹਿ ਪਿੰਡ ਸ਼ਾਹ ਵਾਲਾ ਜ਼ਿਲਾ ਫ਼ਿਰੋਜ਼ਪੁਰ

ਲੱਕੜੀ ਕਹੇ ਮੇਰੇ ਅੰਦਰ ਵਸਤ ਅੱਗ, ਜੋ ਸਭ ਨੂੰ ਰਹੀ ਜਲਾਈਆ। ਜਨ ਭਗਤੋ ਤੁਹਾਡੇ ਅੰਦਰ ਸੂਰਾ ਸਰਬੱਗ, ਪੁਰਖ ਅਕਾਲ ਸੋਭਾ ਪਾਈਆ। ਕਦੇ ਨਾ ਹੋਵੇ ਅਲੱਗ, ਵੱਖਰਾ ਘਰ ਨਾ ਕੋਇ ਵਸਾਈਆ। ਬੈਠਾ ਰਹੇ ਉਪਰ ਸ਼ਾਹਰਗ, ਸਚ ਸਿੰਘਾਸਣ ਡੇਰਾ ਲਾਈਆ। ਸਦ ਦਰਸ਼ਨ ਕਰੋ ਰੱਜ, ਤ੍ਰਿਸ਼ਨਾ ਭੁੱਖ ਮਿਟਾਈਆ। ਮੈਨੂੰ ਚੇਤਾ ਆਉਂਦਾ ਜਦ, ਪਿਛਲਾ ਲਹਿਣਾ ਪੂਰਬ ਇਕ ਦ੍ਰਿੜਾਈਆ। ਫ਼ਰੀਦ ਦੇ ਖ਼ਾਲੀ ਦਿਸਣ ਹੱਡ, ਮਾਸ ਮਾਟੀ ਸੋਭਾ ਕੋਇ ਨਾ ਪਾਈਆ। ਪੁੱਠਾ ਲੱਟਕਿਆ ਵਿਚ ਖੱਡ, ਨੇਤਰ ਨੈਣ ਤਸਾਈਆ। ਜਿਸ ਨਾਲ ਗਿਆ ਸੀ ਬੱਝ, ਉਹ ਵੀ ਲਕੜੀ ਕਾਠ ਮੇਰਾ ਰੂਪ ਨਜ਼ਰੀ ਆਈਆ। ਜਿਸ ਦੇ ਕਾਰਨ ਮਿਲੀ ਵਡਿਆਈ ਜਗ, ਜਾਗਰਤ ਜੋਤ ਹੋਈ ਰੁਸ਼ਨਾਈਆ। ਬਿਨਾ ਮੱਕੇ ਕਾਅਬਿਉਂ ਮਹਿਬੂਬ ਦਾ ਕੀਤਾ ਹੱਜ, ਮੁਹੱਬਤ ਵਿਚ ਸਮਾਈਆ। ਓਸ ਨਾਲੋਂ ਮੈਨੂੰ ਸਮਾਂ ਚੰਗਾ ਲੱਗੇ ਅੱਜ, ਕਹਾਣੀ ਨਹੀਂ ਕਹਾਵਤ ਰਹੀ

ਦੁਹਰਾਈਆ। ਨਿਰਗੁਣ ਧਾਰ ਸ਼ਬਦੀ ਰੂਪ ਆਇਆ ਭੱਜ, ਸਤਿ ਸਤਿਵਾਦੀ ਫੇਰਾ ਪਾਈਆ। ਜਿਸ ਦੇ ਨਾਲ ਮਿਲ ਕੇ ਵੀ ਰਹੀ ਸਜ, ਸਾਜਣ ਹੋ ਕੇ ਸੱਜਰਾ ਰੰਗ ਚੜ੍ਹਾਈਆ। ਤੁਹਾਨੂੰ ਰਹੀ ਸੱਦ, ਮਿੰਨਤਾਂ ਨਾਲ ਮਨਾਈਆ। ਜਨ ਭਗਤੋ ਹੁਣ ਵੱਖਰਾ ਰਹਿਣਾ ਨਹੀਂ ਅੱਡ, ਵਿਛੋੜਾ ਮੁੱਕਿਆ ਕੱਟੀ ਜਾਏ ਜੁਦਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਵੇਲੇ ਸੁਣਾਵੇ ਆਪਣਾ ਛਦ, ਛੰਦ ਸੋਹੰ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਾਰਸ ਹੋ ਕੇ ਵਿਰਸਾ ਝੋਲੀ ਪਾਈਆ।

੧੭ ਮਾਘ ਸ਼ਹਿਨਸ਼ਾਹੀ ਸੰਮਤ ੧ ਕਰਤਾਰ ਸਿੰਘ ਦੇ ਗ੍ਰਹਿ ਪਿੰਡ ਸ਼ਾਹਵਾਲਾ ਜ਼ਿਲਾ ਫ਼ਿਰੋਜ਼ਪੁਰ

ਲੱਕੜੀ ਕਹੇ ਮੇਰੀ ਪਰਵਾਨ ਹੋਈ ਡੰਡੌਤ, ਡੰਡਾਵਤ ਇਕਾ ਨਜ਼ਰੀ ਆਈਆ। ਮੈਨੂੰ ਜੁਗ ਚੌਕੜੀ ਬੀਤੇ ਬਹੁਤ, ਜੁਗ ਜੁਗ ਵੇਖਾਂ ਜਗਤ ਲੋਕਾਈਆ। ਬਿਨਾ ਭਗਤਾਂ ਦੇ ਸਾਰੀ ਸ੍ਰਿਸ਼ਟੀ ਗਈ ਔਂਤ, ਬੂਟਾ ਜੜ੍ਹ ਨਾ ਕੋਇ ਲਗਾਈਆ। ਸ਼ਾਹ ਸੁਲਤਾਨਾਂ ਖ਼ਾਕ ਰਲਾਇਆ ਮੌਤ, ਸਚਖੰਡ ਦਵਾਰ ਨਾ ਕੋਇ ਬਹਾਈਆ। ਨਾਤਾ ਜੁੜਿਆ ਰਿਹਾ ਨਾ ਨਾਰ ਖੌਂਤ, ਖਸਮ ਭਸਮ ਵਿਚ ਮਿਲਾਈਆ। ਮੈਂ ਕਲਜੁਗ ਅੰਤਮ ਗਈ ਚੌਂਕ, ਚਾਰੋਂ ਕੁੰਟ ਅੱਖ ਖੁਲ੍ਹਾਈਆ। ਜਗ ਵਾਸਨਾ ਰਹੀ ਭੌਂਕ, ਕੂਕਰ ਵਾਂਗ ਕੁਰਲਾਈਆ। ਪ੍ਰਭ ਮਿਲਣ ਦਾ ਥੋੜਿਆਂ ਮਿਲਿਆ ਸ਼ੌਂਕ, ਜੋ ਸ਼ਾਕਰ ਹੋ ਕੇ ਇਕੋ ਸੀਸ ਨਿਵਾਈਆ। ਕੂੜੀ ਕਿਰਿਆ ਮਨਮੁਖਤਾ ਜਗਤ ਗਲ ਵਿਚ ਪਿਆ ਤੌਂਕ, ਤਬਅ ਸਕੇ ਨਾ ਕੋਇ ਬਦਲਾਈਆ। ਹਿਰਸ ਹਵਸ ਵਿਚ ਰਹੇ ਹੌਂਕ, ਦਮਾ ਦਮ ਨਾ ਕੋਇ ਧਿਆਈਆ। ਸਾਚੀ ਮੰਜ਼ਲ ਮੂਲ ਨਾ ਸਕੇ ਪਹੁੰਚ, ਰਾਹ ਖਹਿੜਾ ਨਾ ਕੋਇ ਵਖਾਈਆ। ਜਗਤ ਰੀਤੀ ਕੂੜੀ ਵੇਖ ਕੇ ਰੌਂਸ, ਰਸਤੇ ਬਿਖੜੇ ਨਜ਼ਰੀ ਆਈਆ। ਬਿਨਾ ਪੁਰਖ ਅਕਾਲ ਦੇ ਦੋ ਜਹਾਨਾਂ ਕਿਸੇ ਦੀ ਨਹੀਂ ਕੋਈ ਧੌਂਸ, ਹੁਕਮ ਹੱਕ ਨਾ ਕੋਇ ਸੁਣਾਈਆ। ਸਿਰ ਚੁੱਕੇ ਨਾ ਕੋਈ ਗੁਰ ਅਵਤਾਰ ਪੈਗ਼ੰਬਰ ਮੁੱਲਾ ਕ਼ਾਜੀ ਗੌਂਸ, ਨੇਤਰ ਅੱਖ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਵਡਿਆਈਆ। ਲੱਕੜੀ ਕਹੇ ਮੈਨੂੰ ਕੋਈ ਨਾ ਸਮਝੇ ਲੱਕੜੀ ਲੱਕੜਹਾਰਾ, ਬਨਖੰਡ ਭੇਵ ਕੋਇ ਨਾ ਪਾਈਆ। ਮੇਰਾ ਆਦਿ ਜੁਗਾਦੀ ਇਕੋ ਨਾਲ ਪਿਆਰਾ, ਪ੍ਰੀਤਮ ਇਕੋ ਰਹੀ ਮਨਾਈਆ। ਜਿਸ ਵੇਲੇ ਰਾਮ ਗਿਆ ਜੰਗਲਾਂ ਵਿਚ ਉਜਾੜਾ, ਫਿਰਿਆ ਥਾਉਂ ਥਾਈਂਆ। ਪੰਚਵਟੀ ਨਿਸ਼ਾਨ ਖਿਚਿਆ ਏਕਾ ਵਾਰਾ, ਲਕੀਰ ਤਕ਼ਦੀਰ ਦਿਤੀ ਸਮਝਾਈਆ। ਓਸ ਵੇਲੇ ਮੈਂ ਕੱਢਿਆ ਹਾੜਾ, ਹੌਕਾ ਇਕ ਸੁਣਾਈਆ। ਜਿਸ ਸੀਤਾ ਦਾ ਤੂੰ ਲਾੜਾ, ਨੂਰ ਨੁਰਾਨਾ ਨਜ਼ਰੀ ਆਈਆ। ਓਸ ਦਾ ਔਖਾ ਦਿਸੇ ਦਿਹਾੜਾ, ਵਾੜ ਕੰਡਿਆਂ ਨਾ ਕੋਇ ਬਚਾਈਆ। ਰਾਮ ਕਿਹਾ ਮੇਰੇ ਰਾਮ ਦਾ ਖੇਲ ਨਿਆਰਾ, ਰਾਮ ਰਾਮ ਰਿਹਾ ਜਣਾਈਆ। ਲੱਕੜੀ ਕਿਹਾ ਮੈਂ ਕਰਨਾ ਸੱਚਾ ਵਣਜ ਲੱਭਣਾ ਇਕ ਵਣਜਾਰਾ, ਬ੍ਰਹਿਮੰਡ ਖੰਡ ਵੇਖ ਵਖਾਈਆ। ਰਾਮ ਕਿਹਾ ਜਿਸ ਵੇਲੇ ਕਲ ਕਲਕੀ ਲਏ ਅਵਤਾਰਾ, ਨਿਰਗੁਣ ਨਿਰਵੈਰ ਫੇਰਾ ਪਾਈਆ। ਮੇਰਾ ਪੂਰਾ ਕਰੇ ਇਸ਼ਾਰਾ, ਐਸ਼ੋਇਸ਼ਰਤ ਮੇਟੇ ਜਗਤ ਗੁਨਾਹੀਆ। ਧੁਰ ਦਾ ਬੋਲ ਇਕ ਜੈਕਾਰਾ, ਗੁਰ ਅਵਤਾਰ ਪੈਗ਼ੰਬਰ ਦਏ ਸਮਝਾਈਆ। ਤੈਨੂੰ ਬਖ਼ਸ਼ੇ ਚਰਨ ਚਰਨ ਸਹਾਰਾ, ਸਰਨ ਦੇਵੇ ਸਰਨਾਈਆ। ਤੇਰਾ ਲਹਿਣਾ ਹੋਵੇ ਉਜਿਆਰਾ, ਉਜਰਤ ਝੋਲੀ ਪਾਈਆ। ਭਗਤਾਂ ਦਾ ਬਣ ਰਖਵਾਲਾ, ਸਿਰ ਆਪਣਾ ਹੱਥ ਟਿਕਾਈਆ।

ਓਸ ਵੇਲੇ ਤੇਰਾ ਦੇਵੇ ਸਚ ਅਹਿਵਾਲਾ, ਹਾਲਤ ਦਏ ਬਦਲਾਈਆ। ਕਲਜੁਗ ਅੰਤਮ ਬਦਲ ਕੇ ਚਾਲਾ, ਸਤਿਜੁਗ ਸਾਚਾ ਦਏ ਵਖਾਈਆ। ਤੇਰੀ ਪੂਰੀ ਕਰੇ ਘਾਲਾ, ਸੇਵਾ ਵੇਖੇ ਚਾਈਂ ਚਾਈਂਆ। ਜਿਸ ਦਾ ਨੂਰ ਅਜਬ ਨਿਰਾਲਾ, ਨੇਤਰ ਅੱਖ ਨਾ ਕੋਇ ਤਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਕਰੇ ਸਦਾ ਪ੍ਰਿਤਪਾਲਾ, ਪ੍ਰਿਤਪਾਲਕ ਹੋ ਕੇ ਮਿਹਰ ਨਜ਼ਰ ਨਾਲ ਤਰਾਈਆ।

੧੭ ਮਾਘ ਸ਼ਹਿਨਸ਼ਾਹੀ ਸੰਮਤ ੧ ਕਰਨੈਲ ਸਿੰਘ ਦੇ ਗ੍ਰਹਿ ਪਿੰਡ ਸ਼ਾਹ ਵਾਲਾ ਜ਼ਿਲਾ ਫ਼ਿਰੋਜ਼ਪੁਰ

ਲੱਕੜੀ ਕਹੇ ਸ੍ਰੀ ਭਗਵਾਨ ਦਾ ਸ਼ਬਦੀ ਵੇਖੋ ਡੰਡਾ, ਡਰ ਭੈ ਭੌ ਆਪਣਾ ਇਕ ਰਖਾਈਆ। ਜੁਗ ਜੁਗ ਕੂੜੀ ਕਿਰਿਆ ਮੇਟੇ ਦੰਗਾ, ਮਮਤਾ ਮੋਹ ਕਰੇ ਸਫ਼ਾਈਆ। ਬਿਨਾ ਬੰਦਗੀਉਂ ਬਣਾਵੇ ਧੁਰ ਦਾ ਬੰਦਾ, ਬੰਧਨ ਝੂਠੇ ਦਏ ਤੁੜਾਈਆ। ਅੰਮ੍ਰਿਤ ਰਸ ਪਿਆਏ ਜਾਮ ਠੰਡਾ, ਅਗਨੀ ਅੱਗ ਗਵਾਈਆ। ਸਚ ਸਰੋਵਰ ਦਾ ਦੱਸੇ ਕੰਢਾ, ਜਿਥੇ ਅੱਠ ਸੱਠ ਬੈਠੇ ਰੂਪ ਛੁਪਾਈਆ। ਸਚ ਰਬਾਬ ਵਜਾਏ ਮਰਦੰਗਾ, ਤਨ ਨਗਾਰੇ ਚੋਟ ਲਗਾਈਆ। ਪੜਦਾ ਲਾਹ ਕੇ ਹੰ ਬ੍ਰਹਮ ਦਾ, ਪਾਰਬ੍ਰਹਮ ਦਏ ਮਿਲਾਈਆ। ਜਨ ਭਗਤਾਂ ਖਿਚ ਲਿਆਏ ਸਤਿਗੁਰ ਕ਼ਦਮਾਂ, ਚਾਰੋਂ ਕੁੰਟ ਲਏ ਉਠਾਈਆ। ਦੋ ਚਾਰ ਲੱਭੇ ਵਿਚੋਂ ਪਦਮਾਂ, ਅਰਬ ਖਰਬ ਗਣਤ ਨਾ ਕੋਇ ਗਣਾਈਆ। ਲਹਿਣਾ ਵੇਖੇ ਖਾਣੀ ਬਾਣੀ ਜੇਰਜ ਅੰਡਜ ਹੋਏ ਕੋਈ ਨਾ ਸਦਮਾ, ਸੱਦਾ ਦਏ ਧੁਰ ਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਲਕੜੀ ਕਹੇ ਮੈਂ ਕਿਸੇ ਖੰਡੇ ਦਾ ਨਹੀਂ ਦਸਤਾ, ਮੁੱਠੀ ਬੰਦ ਨਾ ਕੋਇ ਕਰਾਈਆ। ਮੈਂ ਭਗਤਾਂ ਦੱਸਾਂ ਰਸਤਾ, ਮਾਰਗ ਇਕ ਸਮਝਾਈਆ। ਗੁਰਮੁਖੋ ਪ੍ਰਭ ਨੂੰ ਮਿਲ ਕੇ ਬੰਨ੍ਹਣਾ ਪਏ ਕੋਈ ਨਾ ਬਸਤਾ, ਪੁਸਤਕ ਸੀਸ ਨਾ ਕੋਇ ਉਠਾਈਆ। ਜੁਗ ਚੌਕੜੀ ਪਿਛੋਂ ਤੁਹਾਨੂੰ ਨਾਮ ਮਿਲਿਆ ਸਸਤਾ, ਬਿਨ ਕ਼ੀਮਤ ਰਿਹਾ ਵਰਤਾਈਆ। ਜਿਸ ਨਾਲ ਤੁਹਾਡਾ ਘਰਾਣਾ ਰਹੇ ਵਸਦਾ, ਉਜੜੇ ਜਗਤ ਲੋਕਾਈਆ। ਤੁਹਾਡਾ ਆਤਮ ਰਹੇ ਹੱਸਦਾ, ਪਰਮਾਤਮ ਵਿਚ ਸਮਾਈਆ। ਢੋਲਾ ਬਣਿਆ ਰਹੇ ਸਵਾਮੀ ਦੇ ਜਸ ਦਾ, ਸਿਫ਼ਤਾਂ ਵਿਚ ਸਾਲਾਹੀਆ। ਮੇਲ ਹੁੰਦਾ ਰਹੇ ਅਗੰਮੀ ਅੱਖ ਦਾ, ਵਿਛੋੜਾ ਮਿਟੇ ਜਗਤ ਜੁਦਾਈਆ। ਜੋ ਜੁਗ ਜੁਗ ਜਨ ਭਗਤਾਂ ਦੀ ਪੈਜ ਰਖਦਾ, ਓਹ ਮਾਲਕ ਤੁਹਾਡਾ ਹੋਏ ਸਹਾਈਆ। ਜੋ ਦਵਾਰਾ ਦੇਵੇ ਸਚ ਦਾ, ਸਾਚੇ ਧਾਮ ਬਹਾਈਆ। ਲੂੰ ਲੂੰ ਅੰਦਰ ਰਚਦਾ, ਘਰ ਘਰ ਰਿਹਾ ਸਮਾਈਆ। ਜਿਸ ਵੇਲੇ ਕਾਇਆ ਮਾਟੀ ਭਾਂਡਾ ਭੰਨੇ ਕੱਚ ਦਾ, ਜੋਤ ਜੋਤ ਵਿਚ ਮਿਲਾਈਆ। ਅਗੇ ਝਗੜਾ ਮੁਕ ਜਾਏ ਵੱਖ ਦਾ, ਵੱਖਰੀ ਵੰਡ ਨਾ ਕੋਇ ਵੰਡਾਈਆ। ਇਹ ਵਿਹਾਰ ਪੁਰਖ ਸਮਰਥ ਦਾ, ਜੋ ਸਮੇਂ ਦਾ ਸਮਾਜ ਦਏ ਬਦਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮੇਲ ਮਿਲਾਇਆ ਭਗਤਾਂ ਦੇ ਇਕੱਠ ਦਾ, ਇਕ ਇਕ ਨਾਲ ਬੰਧਾਈਆ।

੧੭ ਮਾਘ ਸ਼ਹਿਨਸ਼ਾਹੀ ਸੰਮਤ ੧ ਨਛੱਤਰ ਸਿੰਘ ਦੇ ਗ੍ਰਹਿ ਪਿੰਡ ਸ਼ਾਹਵਾਲਾ ਜ਼ਿਲਾ ਫ਼ਿਰੋਜ਼ਪੁਰ

ਲੱਕੜੀ ਕਹੇ ਮੇਰੇ ਵਿਚੋਂ ਨਿਕਲੇ ਓਹ ਲਾਟ, ਜੋ ਲਲਾਟ ਕਰੇ ਰੁਸ਼ਨਾਈਆ। ਮੇਰੀ ਮੰਜ਼ਲ ਮੁਕ ਗਈ ਵਾਟ, ਬੈਠੀ ਪੰਧ ਚੁਕਾਈਆ।

ਕਿਨਾਰਾ ਮਿਲਿਆ ਘਾਟ, ਪੱਤਨ ਧੁਰਦਰਗਾਹੀਆ। ਜਿਥੇ ਮਿਲੀ ਸ਼ਾਬਾਸ਼, ਸਿਰ ਆਪਣਾ ਹੱਥ ਰਖਾਈਆ। ਪੂਰੀ ਹੋਈ ਆਸ, ਤ੍ਰਿਸ਼ਨਾ ਦਿਤੀ ਮਿਟਾਈਆ। ਪੁੱਜ ਗਈ ਓਸ ਪਾਸ, ਜੋ ਪਾਸਾ ਰਿਹਾ ਉਲਟਾਈਆ। ਮੈਂ ਹੋ ਕੇ ਦਾਸੀ ਦਾਸ, ਸੇਵਾ ਸਚ ਕਮਾਈਆ। ਸੱਤ ਰੰਗ ਨਿਸ਼ਾਨਾ ਸਾਖਿਆਤ, ਸਭ ਨੂੰ ਰਹੀ ਵਖਾਈਆ। ਇਕੋ ਮੰਨਣਾ ਬਾਪ, ਪੁਰਖ ਅਕਾਲ ਇਕ ਧਿਆਈਆ। ਜਿਸ ਦਾ ਸਾਰੇ ਕਰਦੇ ਗਏ ਜਾਪ, ਅੱਖਰਾਂ ਵਿਚ ਪੜ੍ਹਾਈਆ। ਓਹ ਪਰਗਟ ਹੋਇਆ ਆਪ, ਜੋਤੀ ਜਾਤਾ ਸ਼ਹਿਨਸ਼ਾਹੀਆ। ਜਨ ਭਗਤੋ ਪ੍ਰੇਮ ਪ੍ਰੀਤਾਂ ਅੰਦਰ ਬਣ ਜਾਓ ਸਾਕ, ਸੱਜਣ ਇਕੋ ਇਕ ਮਨਾਈਆ। ਇਹ ਗੋਬਿੰਦ ਦਾ ਭਵਿਖਤ ਵਾਕ, ਵੇਲਾ ਵਕ਼ਤ ਦਏ ਗਵਾਹੀਆ। ਜਿਸ ਵੇਲੇ ਨੰਦੇੜ ਵਿਚ ਲੱਕੜੀ ਕਹੇ ਮੈਂ ਤਨ ਕੀਤਾ ਖ਼ਾਕ, ਸੁਆਹ ਦਿਤੀ ਬਣਾਈਆ। ਨਾ ਬਸਤਰ ਰਿਹਾ ਨਾ ਪੋਸ਼ਾਕ, ਪੋਸ਼ੀਦਾ ਸਭ ਕੁਝ ਦਿਤਾ ਛੁਪਾਈਆ। ਓਸ ਵੇਲੇ ਆਈ ਇਕ ਆਵਾਜ਼, ਜਿਸ ਮੈਨੂੰ ਦਿਤਾ ਉਠਾਈਆ। ਮੇਰੀ ਬਿਨ ਅੱਖਾਂ ਖੁਲ੍ਹ ਗਈ ਜਾਗ, ਬਿਨ ਤਨ ਲਈ ਅੰਗੜਾਈਆ। ਥੋੜੀ ਜਿਹੀ ਸੁਲਗਦੀ ਸੀ ਆਗ, ਢਾਈ ਪਾ ਨਜ਼ਰੀ ਆਈਆ। ਓਸ ਦੇ ਵਿਚ ਸੀ ਇਕ ਵੈਰਾਗ, ਹਾਏ ਹਾਏ ਕਰ ਸੁਣਾਈਆ। ਕੋਈ ਨਾ ਕਹੋ ਗੋਬਿੰਦ ਦਾ ਬੁਝਿਆ ਚਿਰਾਗ਼, ਦੋ ਜਹਾਨਾਂ ਹੋਈ ਰੁਸ਼ਨਾਈਆ। ਜਿਸ ਨੇ ਨਵਾਂ ਸਾਜਣ ਲੈਣਾ ਸਾਜ, ਵੱਖਰੀ ਨਵੀਂ ਬਣਤ ਬਣਾਈਆ। ਨਾਲ ਲੈ ਕੇ ਸਤਿਗੁਰੂ ਮਹਾਰਾਜ, ਪੁਰਖ ਅਕਾਲ ਫੇਰਾ ਪਾਈਆ। ਕਲਗੀ ਦਾ ਬਣਾ ਕੇ ਤਾਜ, ਲੋਕਮਾਤ ਹੋਵੇ ਸਹਾਈਆ। ਜਨ ਭਗਤ ਰਹਿਣ ਨਾ ਦੇਵੇ ਕਿਸੇ ਦੇ ਮੁਹਤਾਜ, ਨਾਮ ਭੰਡਾਰਾ ਇਕ ਖਵਾਈਆ। ਏਥੇ ਓਥੇ ਦੋ ਜਹਾਨਾਂ ਰਖੇ ਲਾਜ, ਸਿਰ ਆਪਣਾ ਹੱਥ ਟਿਕਾਈਆ। ਲੱਕੜੀ ਕਹੇ ਗੋਬਿੰਦ ਹੱਥ ਸੜਿਆ ਨਹੀਂ ਜਿਸ ਉਤੇ ਸੋਹਿਆ ਬਾਜ਼, ਬਾਜਾਂ ਵਾਲਾ ਬਾਜੀ ਜਾਏ ਉਲਟਾਈਆ। ਧਾਰ ਟੁੱਟੀ ਨਹੀਂ ਜਿਸ ਹੱਥ ਵਿਚ ਪਕੜੇ ਵਾਂਗ, ਨੀਲੇ ਵਾਲਾ ਸ਼ਾਹ ਅਸਵਾਰ ਬੇਪਰਵਾਹੀਆ। ਫੇਰ ਓਸ ਕਿਸੇ ਕੋਲੋਂ ਮੰਗਣੀ ਨਹੀਂ ਇਮਦਾਦ, ਇਕ ਇਕੱਲਾ ਹੋ ਕੇ ਹੁਕਮ ਵਰਤਾਈਆ। ਜਿਸ ਨੂੰ ਸਮਝੇ ਨਾ ਕੋਇ ਦਿਮਾਗ਼, ਬੁੱਧੀਵਾਨ ਨਾ ਕੋਇ ਸਮਝਾਈਆ। ਜਨ ਭਗਤਾਂ ਅੰਦਰ ਦੇਵੇ ਇਕ ਵੈਰਾਗ, ਵੈਰੀ ਦੁਸ਼ਮਣ ਅੰਦਰੋਂ ਦਏ ਭਜਾਈਆ। ਲੱਕੜੀ ਕਹੇ ਮੇਰੇ ਫੇਰ ਹੋਣੇ ਵਡ ਵਡਭਾਗ, ਭਾਗ ਹਿੱਸਾ ਭਗਵਨ ਮੇਰੀ ਝੋਲੀ ਪਾਈਆ। ਦੁਨੀਆ ਮੇਰੇ ਨਾਲ ਉਡਾਵੇ ਕਾਗ, ਗੁਰਮੁਖ ਮੇਰੇ ਨਾਲ ਨਿਸ਼ਾਨਾ ਲੈਣ ਝੁਲਾਈਆ। ਸੋ ਵੇਲਾ ਵਕ਼ਤ ਸੁਹੰਜਣਾ ਹੋਇਆ ਵਿਚ ਮਹੀਨਾ ਮਾਘ, ਸੰਮਤ ਸ਼ਹਿਨਸ਼ਾਹੀ ਸਮਝਾਈਆ। ਅਗਲਾ ਹੋਰ ਬਦਲ ਦੇਣਾ ਰਿਵਾਜ, ਨਵਾਂ ਨਵੀਨ ਹੁਕਮ ਮਨਾਈਆ। ਗੁਰਮੁਖ ਲੰਗੜਾ ਲੂਲ੍ਹਾ ਰਹੇ ਨਾ ਕੋਇ ਅਪਾਹਜ, ਮੰਜ਼ਲ ਪੌੜੀ ਦੇਣਾ ਚੜ੍ਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸੁਹੇਲਾ ਸਾਥ, ਸਮਰਥ ਆਪਣੀ ਦਇਆ ਕਮਾਈਆ।

੧੭ ਮਾਘ ਸ਼ਹਿਨਸ਼ਾਹੀ ਸੰਮਤ ੧ ਸੋਭਾ ਸਿੰਘ ਦੇ ਗ੍ਰਹਿ ਪਿੰਡ ਵਲੂਰ ਜ਼ਿਲਾ ਫ਼ਿਰੋਜ਼ਪੁਰ

ਦਇਆਵਾਨ ਹਰਿ ਦਾਤਾਰ, ਨਾਥ ਅਨਾਥਾਂ ਵੇਖ ਵਖਾਇੰਦਾ। ਲੱਖ ਚੁਰਾਸੀ ਪਾਵੇ ਸਾਰ, ਚਾਰੇ ਖਾਣੀ ਫੋਲ ਫੁਲਾਇੰਦਾ। ਆਸਾ ਮਨਸਾ ਪੂਰੀ ਕਰੇ ਵਿਚ ਸੰਸਾਰ, ਸਚ ਪ੍ਰੀਤੀ ਇਕ ਸਮਝਾਇੰਦਾ। ਭਗਤ ਸੁਹੇਲੇ ਦਏ ਉਧਾਰ, ਗੁਰ ਚੇਲੇ ਰੰਗ ਰੰਗਾਇੰਦਾ। ਘਟ ਘਟ ਅੰਤਰ ਪਾਵੇ

ਸਾਰ, ਗ੍ਰਹਿ ਮੰਦਰ ਅੰਦਰ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਮਿਹਰ ਨਜ਼ਰ ਕਰੇ ਸ੍ਰੀ ਭਗਵਾਨ, ਪਾਰਬ੍ਰਹਮ ਪ੍ਰਭ ਦਇਆ ਕਮਾਈਆ। ਜੀਂਵਦਿਆਂ ਜਗ ਦਏ ਨਿਸ਼ਾਨ, ਲੋਕਮਾਤ ਵਡਿਆਈਆ। ਮਾਨਸ ਜਨਮ ਕਰੇ ਕਲਿਆਣ, ਅੰਤ ਕੰਤ ਹੋਏ ਸਹਾਈਆ। ਵਸਤ ਅਮੋਲਕ ਦੇਵੇ ਦਾਨ, ਖ਼ਾਲੀ ਝੋਲੀ ਦਏ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਬਖ਼ਸ਼ੇ ਇਕ ਜਹਾਨ, ਅੰਤਰ ਆਤਮ ਮੇਲ ਮਿਲਾਈਆ। ਦਇਆਵਾਨ ਗਹਿਰ ਗੰਭੀਰ, ਪੁਰਖ ਅਕਾਲ ਇਕ ਅਖਵਾਇੰਦਾ। ਭਾਗ ਲਗਾਏ ਕਾਇਆ ਮਾਟੀ ਤਨ ਸਰੀਰ, ਸਾਢੇ ਤਿੰਨ ਹੱਥ ਸੋਭਾ ਪਾਇੰਦਾ। ਦੌਲਤ ਨਾਮ ਖ਼ਜ਼ਾਨਾ ਦੇਵੇ ਸਚ ਜਾਗੀਰ, ਪਿਤਾ ਪੂਤ ਰੰਗ ਰੰਗਾਇੰਦਾ। ਹੁਕਮੇ ਅੰਦਰ ਬਦਲ ਦੇਵੇ ਤਕ਼ਦੀਰ, ਤਦਬੀਰ ਆਪਣੀ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ। ਮਿਹਰਵਾਨ ਹਰਿ ਭਗਵੰਤ, ਪਰਮ ਪੁਰਖ ਵੱਡੀ ਵਡਿਆਈਆ। ਮਾਣ ਰਖਾਏ ਹਰਿਜਨ ਸਾਚੇ ਸੰਤ, ਗੁਰਮੁਖ ਮੇਲੇ ਚਾਈਂ ਚਾਈਂਆ। ਨਾਮ ਨਿਧਾਨ ਦੇ ਕੇ ਮਣੀਆਂ ਮੰਤ, ਮਸਤ ਖ਼ੁਮਾਰੀ ਦਏ ਚੜ੍ਹਾਈਆ। ਗੜ੍ਹ ਤੋੜ ਕੇ ਹਉਮੇਂ ਹੰਗਤ, ਨਿਵਣ ਸੁ ਅੱਖਰ ਕਰੇ ਪੜ੍ਹਾਈਆ। ਮਾਨਸ ਜਨਮ ਬਣਾਏ ਬਣਤ, ਘੜਨ ਭੰਨਣਹਾਰ ਹੋਏ ਸਹਾਈਆ। ਨਾਤਾ ਜੋੜ ਕੇ ਧੁਰ ਦੀ ਸੰਗਤ, ਸਗਲਾ ਸੰਗ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਾਂ ਨਾਥਾ ਦਇਆ ਕਮਾਈਆ। ਦੀਨਾਂ ਨਾਥਾ ਦਇਆਨਿਧ ਸਾਗਰ, ਪਾਰਬ੍ਰਹਮ ਪਤਿਪਰਮੇਸ਼ਵਰ ਏਕੰਕਾਰ ਇਕੋ ਨਜ਼ਰੀ ਆਇੰਦਾ। ਵੇਖਣਹਾਰਾ ਦੀਨ ਦੁਨੀ ਡੂੰਘਾ ਸਾਗਰ, ਲੋਕ ਪਰਲੋਕ ਖੋਜ ਖੁਜਾਇੰਦਾ। ਗ਼ਰੀਬ ਨਿਮਾਣਿਆਂ ਜਨ ਭਗਤਾਂ ਸਚ ਦਵਾਰੇ ਦੇਵੇ ਆਦਰ, ਆਦਰਸ਼ ਇਕੋ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸਾਚੀ ਕਰਨੀ ਕਰੇ ਕਰਤਾਰ, ਕ਼ੁਦਰਤ ਕ਼ਾਦਰ ਵੇਖ ਵਖਾਈਆ। ਵਿਛੜਿਆਂ ਮੇਲਣਹਾਰਾ ਨਾਲ ਸੰਸਾਰ, ਨਾਤਾ ਜਗਤ ਨਾਲੋਂ ਤੁੜਾਈਆ। ਦੁਖੀਆਂ ਦੁੱਖ ਦਏ ਨਿਵਾਰ, ਦਲਿਦ੍ਰੀਆਂ ਦਲਿਦ੍ਰ ਦਏ ਮੁਕਾਈਆ। ਵਸਤ ਅਮੋਲਕ ਕਾਇਆ ਗੋਲਕ ਦੇਵੇ ਭੰਡਾਰ, ਅਤੋਟ ਅਤੁਟ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਖ਼ਸ਼ਿਸ਼ ਵਿਚ ਬਖ਼ਸ਼ੀਸ਼ ਰਹਿਮਤ ਆਪ ਕਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਜਨਮ ਕਰਮ ਕਰਮ ਦੀ ਮੇਟੇ ਜਹਿਮਤ, ਦੁੱਖ ਸੁਖ ਵਿਚ ਬਦਲਾਈਆ।

੧੭ ਮਾਘ ਸ਼ਹਿਨਸ਼ਾਹੀ ਸੰਮਤ ੧ ਸਾਧੂ ਸਿੰਘ ਦੇ ਗ੍ਰਹਿ ਬਸਤੀ ਤੇਗਾ ਸਿੰਘ ਜ਼ਿਲਾ ਫ਼ਿਰੋਜ਼ਪੁਰ

ਮਾਘ ਕਹੇ ਨਵ ਨੌ ਚਾਰ ਪਿਛੋਂ ਮੇਰੀ ਆਈ ਮਾਘੀ, ਜਨ ਭਗਤਾਂ ਦੁਰਮਤ ਮੈਲ ਧੁਆਈਆ। ਸਾਚੇ ਸੰਤਾਂ ਸੋਈ ਸੁਰਤ ਮੰਦਰ ਅੰਦਰ ਕਾਇਆ ਜਾਗੀ, ਆਲਸ ਨਿੰਦਰਾ ਨਾ ਕੋਇ ਵਖਾਈਆ। ਮਨ ਵਾਸਨਾ ਕੂੜੀ ਕਿਰਿਆ ਬਣੋ ਤਿਆਗੀ, ਲੋਭ ਹੰਕਾਰ ਨਾ ਕੋਇ ਹਲਕਾਈਆ। ਸਚ ਪ੍ਰੇਮ ਦੇ ਬਣੋ ਵੈਰਾਗੀ, ਇਸ਼ਟ ਇਕੋ ਇਕ ਮਨਾਈਆ। ਕਾਇਆ ਕੱਪੜ ਧੋਵੋ ਦਾਗ਼ੀ, ਪਤਿਤ ਪੁਨੀਤ ਰੂਪ ਵਟਾਈਆ। ਸ਼ਬਦ ਸੁਣੋ ਅਗੰਮੀ ਨਾਦੀ, ਧੁਨ ਆਤਮਕ ਰਾਗ ਅਲਾਹੀਆ। ਅੰਮ੍ਰਿਤ ਰਸ ਪੀਓ ਅਨਡਿਠ ਸੁਆਦੀ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਸ਼ਾਹ ਪਾਤਸ਼ਾਹ

ਮਿਲੋ ਇਕ ਨਵਾਬੀ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਮਹੱਲ ਅਟਲ ਸੋਹਵੋ ਸਚ ਮਹਿਰਾਬੀ, ਮਹਿਬੂਬ ਹੁਜਰਾ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਸਰਨ ਕਹੇ ਮੈਂ ਭਗਤਾਂ ਦੱਸਾਂ ਓਟ, ਓੜਕ ਇਕੋ ਇਕ ਜਣਾਈਆ। ਜਿਸ ਦਾ ਨਾਮ ਨਿਧਾਨਾ ਦੋ ਜਹਾਨਾਂ ਲਾਵੇ ਚੋਟ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਉਠਾਈਆ। ਲੱਖ ਚੁਰਾਸੀ ਵਿਚੋਂ ਕੂੜੀ ਕਿਰਿਆ ਮਾਇਆ ਮਮਤਾ ਕੱਢੇ ਖੋਟ, ਸਤਿ ਸਤਿ ਦਏ ਸਮਝਾਈਆ। ਕਰੇ ਪਰਕਾਸ਼ ਨਿਰਮਲ ਜੋਤ, ਅੰਧ ਅੰਧੇਰ ਦਏ ਗਵਾਈਆ। ਸਚ ਸੁਣਾਏ ਨਾਮ ਸਲੋਕ, ਸੋਹਲਾ ਇਕ ਦ੍ਰਿੜਾਈਆ। ਧੁਰਦਰਬਾਰ ਜਣਾਕੇ ਮੌਜ, ਮਜਲਸ ਭਗਤਾਂ ਵਿਚ ਰਖਾਈਆ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਦੱਸਦੇ ਆਏ ਖੋਜ, ਸ਼ਾਸਤਰ ਵੇਦ ਪੁਰਾਨ ਸਿਮਰਤ ਢੋਲੇ ਗਾਈਆ। ਓਸ ਦਾ ਦਰਸ਼ਨ ਬਿਨਾ ਅੱਖਾਂ ਕਰੋ ਰੋਜ਼, ਨਿਜ ਨੇਤਰ ਨੈਣ ਅੱਖ ਖੁਲ੍ਹਾਈਆ। ਸਚ ਮੁਹੱਬਤ ਦੇਵੇ ਜੋਗ, ਜੋਗੀਸ਼ਰ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮਾਲਕ ਹੋਏ ਸਹਾਈਆ। ਧੁਰ ਦਾ ਮਾਲਕ ਤੱਕੋ ਏਕ, ਏਕੰਕਾਰਾ ਨਜ਼ਰੀ ਆਇੰਦਾ। ਜੁਗ ਚੌਕੜੀ ਜਿਸ ਦੀ ਸਾਰੇ ਰਖਦੇ ਟੇਕ, ਵਿਸ਼ਨ ਬ੍ਰਹਮਾ ਸ਼ਿਵ ਸਿਰ ਨਾ ਕੋਇ ਉਠਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਬਦਲਣਹਾਰਾ ਭੇਖ, ਨਿਤ ਨਵਿਤ ਆਪਣਾ ਵੇਸ ਵਟਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਲਿਖਣਹਾਰਾ ਲੇਖ, ਭੇਵ ਅਭੇਦਾ ਅਛਲ ਅਛੇਦਾ ਆਪ ਖੁਲ੍ਹਾਇੰਦਾ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਧੁਰ ਦਾ ਮਾਲਕ ਇਕ ਨਰੇਸ਼, ਨਰ ਨਰਾਇਣ ਸੋਭਾ ਪਾਇੰਦਾ। ਪੁਰਖ ਬਿਧਾਤਾ ਸਦਾ ਵਸੇ ਭਗਤਾਂ ਦੇਸ, ਮਹੱਲ ਅਟਲ ਉਚ ਮਿਨਾਰ ਇਕ ਵਡਿਆਇੰਦਾ। ਨਿਰਗੁਣ ਹੋ ਕੇ ਸਰਗੁਣ ਖੇਡੇ ਖੇਡ, ਜਗਤ ਖਿਲਾਰੀ ਦੋ ਧਾਰੀ ਚਾਲ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਆਪ ਸਮਝਾਇੰਦਾ। ਧੁਰ ਫ਼ਰਮਾਨ ਕਹੇ ਮੈਂ ਆਵਾਂ ਜੁਗ ਜੁਗ, ਸੰਦੇਸ਼ਾ ਲੋਕਮਾਤ ਸੁਣਾਈਆ। ਬ੍ਰਹਿਮੰਡ ਖੰਡ ਵੇਖਾਂ ਲੁਕ ਲੁਕ, ਦੋ ਜਹਾਨਾਂ ਖੋਜ ਖੁਜਾਈਆ। ਲੱਖ ਚੁਰਾਸੀ ਵਿਚੋਂ ਭਗਤਾਂ ਲਵਾਂ ਪੁਛ, ਗੁਰਮੁਖ ਗੁਰ ਗੁਰ ਨਾਲ ਜੁੜਾਈਆ। ਅੰਤਰ ਆਤਮ ਦੇ ਕੇ ਸਚ ਸੁਚ, ਸੰਜਮ ਨੇਮ ਇਕੋ ਦਿਆਂ ਵਖਾਈਆ। ਉਜਲ ਕਰਾਂ ਮਾਤ ਮੁਖ, ਦੁਰਮਤ ਮੈਲ ਰਹੇ ਨਾ ਰਾਈਆ। ਆਤਮ ਪਰਮਾਤਮ ਵਖਾਵਾਂ ਸੱਚਾ ਸੁਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਕਹੇ ਨਵ ਨੌ ਚਾਰ ਪਿਛੋਂ ਆਇਆ ਮਾਘ, ਮਗਨ ਭਗਤਾਂ ਆਪ ਰਖਾਈਆ। ਪੁਰਖ ਅਕਾਲ ਹੱਥ ਫੜਾਵੇ ਵਾਗ, ਡੋਰੀ ਤੰਦ ਨਜ਼ਰ ਕਿਸੇ ਨਾ ਆਈਆ। ਧੁਰ ਦਾ ਮੇਲਾ ਮੇਲ ਮਿਲਾਏ ਕੰਤ ਸੁਹਾਗ, ਸਾਹਿਬ ਸਵਾਮੀ ਅੰਤਰਜਾਮੀ ਜੋੜ ਜੁੜਾਈਆ। ਸ਼ਬਦ ਅਨਾਦੀ ਬੋਧ ਅਗਾਧੀ ਮਾਰੇ ਇਕ ਆਵਾਜ਼, ਬਿਨ ਅੱਖਰਾਂ ਆਪ ਸੁਣਾਈਆ। ਬੰਦ ਕਿਵਾੜੀ ਪੜਦਾ ਖੋਲ੍ਹ ਕੇ ਰਾਜ਼, ਰਾਮ ਰਹੀਮ ਜਲਵਾ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਆਪ ਪਰਗਟਾਈਆ। ਧੁਰ ਫ਼ਰਮਾਨ ਕਹੇ ਮੈਂ ਹੋਵਾਂ ਪਰਗਟ, ਲੋਕ ਪਰਲੋਕ ਹੁਕਮ ਸੁਣਾਈਆ। ਮੈਂ ਲੇਖਾ ਜਾਣਾ ਲੱਖ ਚੁਰਾਸੀ ਹਰ ਘਟ, ਅੰਡਜ ਜੇਰਜ ਉਤਭੁਜ ਸੇਹਤਜ ਵੇਖ ਵਖਾਈਆ। ਨਾੜ ਬਹੱਤਰ ਮਾਟੀ ਖ਼ਾਕ ਲੇਖਾ ਰੱਤ, ਨਾੜੀ ਨਾੜੀ ਪੜਦਾ ਦਿਆਂ ਉਠਾਈਆ। ਜਗਤ ਵਿਦਿਆ ਵੇਖਾਂ ਮਨ ਮਤ, ਬੁਧੀ ਖੋਜਾਂ ਸਹਿਜ ਸੁਭਾਈਆ। ਹੁਕਮ ਸੰਦੇਸ਼ਾ ਦੇਵਾਂ ਪੁਰਖ ਸਮਰਥ, ਧੁਰ ਦੀ ਧਾਰ ਆਪ ਜਣਾਈਆ। ਜਨ ਭਗਤਾਂ

ਝੋਲੀ ਪਾ ਅਗੰਮੀ ਵੱਥ, ਨਾਮ ਭੰਡਾਰਾ ਦਿਆਂ ਵਰਤਾਈਆ। ਸਚ ਹਕ਼ੀਕ਼ਤ ਲੇਖੇ ਲਾ ਕੇ ਹੱਕ, ਹੁਕਮ ਇਕੋ ਇਕ ਸੁਣਾਈਆ। ਗੁਰਮੁਖਾਂ ਖੋਲ੍ਹ ਅੱਖ, ਆਖ਼ਰ ਇਕੋ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਲੱਕੜੀ ਕਹੇ ਮੈਂ ਗੁਰਮੁਖਾਂ ਹੱਥੋਂ ਹੁੰਦੀ ਰਹੀ ਇਕੱਠੀ, ਬਿਖੜੀ ਬਿਖੜੀ ਜੋੜ ਜੁੜਾਈਆ। ਇਹ ਲਹਿਣਾ ਅਰਜਨ ਦੀ ਭੱਠੀ, ਚੱਨਾਬ ਕੰਢਾ ਦਏ ਗਵਾਹੀਆ। ਓਸ ਬ੍ਰਾਹਮਣ ਦੀ ਹੱਟੀ, ਜਿਹੜਾ ਹਟਵਾਣਾ ਹੋ ਕੇ ਹੱਟ ਚਲਾਈਆ। ਜਿਸ ਦਾ ਜੀਵਣ ਪਿਆ ਨੱਟੀ, ਸਾਰ ਪਾਸ਼ਾ ਖੇਲ ਨਾ ਕੋਇ ਸਮਝਾਈਆ। ਓਸ ਦੀ ਬੁਝਣ ਵਾਲੀ ਬੱਤੀ, ਬੱਤੀ ਦੰਦ ਦੇਣ ਗਵਾਹੀਆ। ਜਿਸ ਦਾ ਲੇਖਾ ਅਵਰ ਨਾ ਕੋਇ ਰਤੀ, ਰੱਤੀ ਰੱਤ ਦਏ ਸੁਕਾਈਆ। ਭਗਤਾਂ ਦਾ ਲੇਖਾ ਕਦੇ ਨਾ ਹੋਇਆ ਕੱਖੀਂ, ਕਾਠ ਮਿਲੇ ਨਾ ਕੋਇ ਚਤੁਰਾਈਆ। ਖੇਲ ਵੇਖਿਆ ਜੋ ਨੇਤਰ ਨੈਣ ਅੱਖੀਂ, ਆਖ਼ਰ ਓਹੋ ਰਿਹਾ ਭੁਗਤਾਈਆ। ਜੇ ਸਾਥ ਨਾ ਹੁੰਦਾ ਕਮਲਾਪਤੀ, ਬਿਨ ਪੱਤਿਆਂ ਟਹਿਣੀ ਦੇਣੀ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿਨਕਾ ਤਿਨਕਾ ਵੇਖ ਵਖਾਈਆ। ਲੱਕੜੀ ਕਹੇ ਮੇਰੇ ਹੁੰਦੇ ਰਹੇ ਟੋਟੇ, ਟੁਕੜਿਆਂ ਵਿਚ ਵੰਡ ਵੰਡਾਈਆ। ਇਕੱਠੇ ਕਰਦੇ ਰਹੇ ਵੱਡੇ ਛੋਟੇ, ਬਿਰਧ ਬਾਲ ਨਾਲ ਮਿਲਾਈਆ। ਮੇਰੇ ਸੋਹਣੇ ਬਣਦੇ ਰਹੇ ਸੋਟੇ, ਸੂਰਬੀਰਾਂ ਨਾਲ ਲੜਾਈਆ। ਛੱਪਰ ਛੰਨ ਛੁਹਾਏ ਕੋਠੇ, ਮੰਡਪ ਰੰਗ ਰੰਗਾਈਆ। ਮੇਰੀ ਧਾਰ ਕੋਈ ਨਾ ਸੋਚੇ, ਬਨਾਸਪਤ ਰੋ ਕੇ ਦਏ ਦੁਹਾਈਆ। ਜਿਸ ਵੇਲੇ ਲਾਲੋ ਪਾਏ ਮੋਛੇ, ਨਾਨਕ ਸੇਵ ਕਮਾਈਆ। ਕਿਸੇ ਨਹੀਂ ਤੱਕਿਆ ਕੌਣ ਵੇਖੇ ਓਹਲੇ ਗੋਸ਼ੇ, ਆਪਣਾ ਆਪ ਛੁਪਾਈਆ। ਚਾਰ ਜੁਗ ਮੇਰੇ ਨਾਲ ਹੁੰਦੇ ਰਹੇ ਧੋਖੇ, ਧੂਅੰਧਾਰ ਕਰੇ ਲੋਕਾਈਆ। ਨਵ ਨੌ ਚਾਰ ਪਿਛੋਂ ਮੈਨੂੰ ਮਿਲੇ ਮੌਕੇ, ਭਗਤਾਂ ਨਾਲ ਹੋਈ ਕੁੜਮਾਈਆ। ਮੈਂ ਭਾਵੇਂ ਕਹਿਣ ਆਈ ਮੁੜ ਕੇ ਭੌਂ ਕੇ, ਬਣ ਕੇ ਪਾਂਧੀ ਪੰਧ ਮੁਕਾਈਆ। ਜਨ ਭਗਤ ਜੋ ਸੇਵਾ ਕਰਨੀ ਨਿੰਦਰਾ ਵਿਚ ਸੌਂ ਕੇ, ਸੋਵਤ ਜਾਗਤ ਰੂਪ ਬਦਲਾਈਆ। ਇਹ ਖੇਲ ਅਗੰਮ ਅਥਾਹੋ ਕੇ, ਭੇਦ ਅਭੇਦ ਨਾ ਕੋਇ ਜਣਾਈਆ। ਜਗਤ ਦਿਹਾੜ ਖ਼ੁਸ਼ੀਆਂ ਚਾਓ ਕੇ, ਚਾਓ ਘਨੇਰਾ ਰਹੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਲੱਕੜੀ ਕਹੇ ਮੈਨੂੰ ਯਾਦ ਆਇਆ ਰਾਮ ਵਸ਼ਿਸ਼ਟ ਦਾ ਵੇਲਾ, ਤਰੇਤਾ ਜੁਗ ਦਏ ਗਵਾਹੀਆ। ਇਕੋ ਧਾਰ ਵੇਖੇ ਗੁਰੂ ਚੇਲਾ, ਇਕੋ ਰੰਗ ਸਮਾਈਆ। ਆਸਣ ਲਾਇਆ ਵਿਚ ਜੰਗਲ ਬੇਲਾ, ਦਿਨ ਤਿੰਨ ਚਾਰੋਂ ਕੁੰਟ ਨਜ਼ਰੀ ਆਈਆ। ਓਸ ਵੇਲੇ ਕੋਲ ਆਇਆ ਛੈਲ ਛਬੀਲਾ, ਬਾਲਾ ਨੱਢਾ ਖ਼ੁਸ਼ੀ ਮਨਾਈਆ। ਜਿਸ ਦੇ ਕੋਲ ਸੀ ਇਕ ਤੀਲਾ, ਸਹਿਜ ਨਾਲ ਵਸ਼ਿਸ਼ਟ ਦੇ ਚਰਨਾਂ ਉਤੇ ਟਿਕਾਈਆ। ਵਸ਼ਿਸ਼ਟ ਕਿਹਾ ਤੈਨੂੰ ਇਸ ਲੱਕੜੀ ਦਾ ਬਣਾਵਾਂ ਵਸੀਲਾ, ਵਿਚੋਲਾ ਵਿਚੇ ਵਿਚ ਜਣਾਈਆ। ਜਿਸ ਵੇਲੇ ਭਗਤ ਭਗਵਾਨ ਦਾ ਇਕੱਠਾ ਹੋਇਆ ਕ਼ਬੀਲਾ, ਕਲਜੁਗ ਅੰਤ ਲੋਕਮਾਤ ਵੱਜੇ ਵਧਾਈਆ। ਖ਼ੁਸ਼ੀਆਂ ਵਿਚ ਹੱਸੇ ਰੈਣ ਵਿਚ ਅੰਬਰ ਨੀਲਾ, ਨੀਲੇਵਾਲਾ ਨੀਲੀ ਧਾਰ ਪਾਰ ਕਰਾਈਆ। ਲਹਿਣਾ ਦੇਣਾ ਨਬੇੜੇ ਉਪਰ ਜ਼ਮੀਨਾ, ਜ਼ਾਮਨ ਹੋ ਕੇ ਦਏ ਗਵਾਹੀਆ। ਕਲਮਾ ਕੋਈ ਨਾ ਜਾਣੇ ਆਲਮੀਨਾ, ਕਾਮਲ ਮੁਰਸ਼ਦ ਆਪਣੀ ਖੇਲ ਖਿਲਾਈਆ। ਲੱਖ ਚੁਰਾਸੀ ਵਿਚੋਂ ਗੁਰਮੁਖ ਵਿਰਲਾ ਨਿਕਲੇ ਨਗੀਨਾ, ਨਰ ਨਿਰੰਕਾਰਾ ਕ਼ੀਮਤ ਆਪੇ ਪਾਈਆ। ਨਵ ਨੌ ਚਾਰ ਪਿਛੋਂ ਸੁਹੰਜਣਾ ਹੋਏ ਜੀਣਾ, ਜੀਵਣ ਮੁਕਤ ਵਖਾਈਆ। ਕਿਰਪਾ ਕਰੇ ਪ੍ਰਭ ਦਾਨਾ ਬੀਨਾ, ਬੇਅੰਤ ਹੋਏ ਸਹਾਈਆ। ਲਹਿਣਾ ਦੇਣਾ ਚੁਕਾਏ ਲੋਕ ਤੀਨਾ, ਤ੍ਰੈਗੁਣ ਲੇਖਾ ਦੇਵੇ ਚੁਕਾਈਆ।

ਜਿਸ ਨੇ ਆਤਮ ਪਰਮਾਤਮ ਰੰਗ ਚੜ੍ਹਾਇਆ ਭੀਨਾ, ਭਿੰਨੜੀ ਰੈਣ ਨਾਲ ਵਡਿਆਈਆ। ਗੁਰਮੁਖਾਂ ਠਾਂਡਾ ਕਰੇ ਸੀਨਾ, ਅਗਨੀ ਤਤ ਬੁਝਾਈਆ। ਮਾਘ ਹੋਵੇ ਮਹੀਨਾ, ਸੋਹਣੀ ਰੁੱਤ ਸੁਹਾਈਆ। ਲੱਕੜੀ ਕਹੇ ਓਸ ਵੇਲੇ ਮੈਨੂੰ ਕੋਈ ਹੱਥ ਨਾ ਲਾਵੇ ਕਮੀਨਾ, ਬਿਨ ਭਗਤਾਂ ਛੂਹ ਸਕੇ ਕੋਇ ਨਾ ਰਾਈਆ। ਮੈਂ ਇਕੋ ਨੂਰ ਤੱਕਾਂ ਨਰ ਮਦੀਨਾ, ਨਾਤਾ ਤੱਤਾਂ ਵਾਲਾ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਲੱਕੜੀ ਕਹੇ ਕਿਉਂ ਰਾਜ ਨਰੈਣ ਲਾਉਂਦਾ ਰਿਹਾ ਹੱਥ, ਹੋਕਾ ਗੁਰਮੁਖਾਂ ਆਪ ਸੁਣਾਈਆ। ਇਹ ਖੇਲ ਪੁਰਖ ਸਮਰਥ, ਪੜਦਾ ਓਹਲਾ ਰਿਹਾ ਚੁਕਾਈਆ। ਗੋਬਿੰਦ ਸਹਿਜ ਸੁਭਾਓ ਘਰ ਜਾ ਕੇ ਆਇਆ ਦੱਸ, ਹੁਕਮੀ ਹੁਕਮ ਬੇਪਰਵਾਹੀਆ। ਚੁਲ੍ਹੇ ਵਿਚੋਂ ਕੱਢ ਕੇ ਕੱਖ, ਅਗਨੀ ਚਰਨਾਂ ਨਾਲ ਬੁਝਾਈਆ। ਉਹ ਤਿੰਨਕੇ ਪਏ ਹੱਸ, ਖ਼ੁਸ਼ੀਆਂ ਢੋਲੇ ਗਾਈਆ। ਪਟਨੇ ਵਾਲੇ ਦੱਸ ਸਚ, ਨਿਉਂ ਕੇ ਸੀਸ ਝੁਕਾਈਆ। ਹੁਣ ਕਿਥੇ ਦੇਵੇਂ ਰਖ, ਆਸਣ ਸਿੰਘਾਸਣ ਕਵਣ ਟਿਕਾਈਆ। ਗੋਬਿੰਦ ਕਿਹਾ ਮੈਂ ਗੁਰਮੁਖਾਂ ਦੇ ਕਰਾਂ ਵਸ, ਭਗਤਾਂ ਨਾਲ ਮਿਲਾਈਆ। ਜਿਸ ਵੇਲੇ ਆਵੇ ਕਥਨਾ ਅਕਥ, ਅਗੰਮ ਅਥਾਹ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪ ਬਣਾਈਆ। ਲੱਕੜੀ ਕਹੇ ਮੇਰੀ ਪੈਂਦੀ ਰਹੀ ਰੈਣ ਸਬਾਈ ਵੰਡ, ਮੰਡਲ ਮੰਡਪ ਵੇਖ ਖ਼ੁਸ਼ੀ ਮਨਾਈਆ। ਹੈਰਾਨ ਹੋਏ ਕੋਟ ਬ੍ਰਹਿਮੰਡ, ਪਰੇਸ਼ਾਨੀ ਵਿਚ ਲੋਕਾਈਆ। ਵਿਸ਼ਨ ਬ੍ਰਹਮਾ ਸ਼ਿਵ ਰਹਿ ਗਏ ਦੰਗ, ਕਰੋੜ ਤੇਤੀਸਾ ਨੈਣ ਨੈਣ ਅੱਖ ਸ਼ਰਮਾਈਆ। ਕੀ ਕਰਿਆ ਖੇਲ ਸੂਰੇ ਸਰਬੰਗ, ਧੁਰ ਦਾ ਹੁਕਮ ਇਕ ਵਰਤਾਈਆ। ਜਨ ਭਗਤਾਂ ਚਾੜ੍ਹ ਕੇ ਭਗਤੀ ਰੰਗ, ਚਰਨ ਕਵਲ ਦੇਵੇ ਸਰਨਾਈਆ। ਢੋਲਾ ਸੁਣਾ ਕੇ ਨਾਮ ਛੰਦ, ਪੜਦਾ ਓਹਲਾ ਦਿਤਾ ਮੁਕਾਈਆ। ਕੂੜੀ ਕਿਰਿਆ ਮੇਟ ਕੇ ਗੰਦ, ਗਹਿਰ ਗੰਭੀਰ ਕਰੀ ਰੁਸ਼ਨਾਈਆ। ਆਤਮ ਪਰਮਾਤਮ ਦੇ ਕੇ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਜਨਮ ਜਨਮ ਦੀ ਟੁੱਟੀ ਗੰਢ, ਸੁਰਤੀ ਸ਼ਬਦੀ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਲੱਕੜੀ ਕਹੇ ਮੈਂ ਰੈਣ ਸਬਾਈ ਨਹੀਂ ਦਿਤਾ ਸੌਣ, ਸਮੇਂ ਵਿਚੋਂ ਸਮਾਂ ਲਿਆ ਬਦਲਾਈਆ। ਏਸ ਭੇਵ ਨੂੰ ਜਾਣੇ ਕੌਣ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਪੜਦਾ ਨਾ ਕੋਇ ਉਠਾਈਆ। ਸੰਦੇਸ਼ਾ ਦੇਵੇ ਨਾ ਉਨੰਜਾ ਪੌਣ, ਪਵਣ ਪਾਣੀ ਨਾ ਕੋਇ ਚਤੁਰਾਈਆ। ਹਿਸਾਬ ਲੱਗੇ ਨਾ ਅਵਣ ਗਵਣ, ਬਿਨਾ ਦੁਸ਼ਟ ਦਮਨ ਸਮਝ ਕਿਸੇ ਨਾ ਆਈਆ। ਥੋੜਾ ਲੇਖਾ ਨਾਲ ਬਲ ਬਾਵਨ, ਨਾਨਕ ਨਿਰਗੁਣ ਦਏ ਗਵਾਹੀਆ। ਲੱਕੜੀ ਕਹੇ ਮੈਂ ਗੁਰਮੁਖਾਂ ਦਰ ਵੇਖਣ ਆਈ ਉਹ ਚਮਨ, ਪੱਤ ਡਾਲ੍ਹੀ ਫਲ ਫੁੱਲ ਖ਼ੁਸ਼ੀਆਂ ਵਿਚ ਮਹਿਕਾਈਆ। ਅੰਮ੍ਰਿਤ ਮੇਘ ਬਰਸਦਾ ਵੇਖਿਆ ਸਵਣ, ਬੂੰਦ ਸਵਾਂਤੀ ਕਮਲਾਪਾਤੀ ਮੁਖ ਚੁਆਈਆ। ਅੰਤਰ ਅੰਤਰ ਮਨ ਹੰਕਾਰੀ ਕਰੇ ਅਮਨ, ਵਿਕਾਰੀ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਲੇਖਾ ਦਏ ਦ੍ਰਿੜਾਈਆ। ਲੱਕੜੀ ਕਹੇ ਮੈਂ ਚਾਰ ਜੁਗ ਰਹੀ ਬਿਖਰੀ, ਵਿਛੜੀ ਮੇਲ ਨਾ ਕੋਇ ਮਿਲਾਈਆ। ਜਿਸ ਵੇਲੇ ਤਿਨਕਾ ਮਾਰਿਆ ਸੀ ਸ਼ਿਬਲੀ, ਦੁੱਖ ਵਿਚੋਂ ਦੁੱਖ ਪਰਗਟਾਈਆ। ਮੈਂ ਓਸ ਦੀ ਧਾਰ ਦੇ ਵਿਚੋਂ ਬਾਹਰ ਨਿਕਲੀ, ਨਰ ਨਰਾਇਣ ਮੰਗੀ ਸਰਨਾਈਆ। ਇਹ ਲੱਕੜੀ ਕਹੇ ਵੀਹ ਸੌ ਬਿਕ੍ਰਮੀ ਛੱਬੀ ਪੋਹ ਪਹਿਲਾ ਸਮਾਂ ਖੇਲ ਹੋਇਆ ਵਿਚ ਇਟਲੀ, ਇਟਲਸ ਸਕੇ ਨਾ ਕੋਇ ਜਣਾਈਆ। ਜਿਸ ਦੀ ਕਥਾ ਕਹਾਣੀ ਦੋ ਜਹਾਨ ਨਾ ਕਿਸੇ ਲਿਖ ਲਈ, ਕਾਗਜ ਸ਼ਾਹੀ ਵੰਡ ਨਾ ਕੋਇ

ਵੰਡਾਈਆ। ਇਹ ਬਖ਼ਸ਼ਿਸ਼ ਰਹਿਮਤ ਇਕੋ ਗੁਰਸਿਖ ਲਈ, ਗੁਰਮੁਖਾਂ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗੰਮ ਅਥਾਹ ਵੇਖ ਵਖਾਈਆ। ਲੱਕੜੀ ਕਹੇ ਕਿਉਂ ਰਾਜ ਨਰੈਣ ਰਾਤੀਂ ਰਿਹਾ ਚੁਣਦਾ, ਸੇਵਕ ਹੋ ਕੇ ਸੇਵ ਕਮਾਈਆ। ਇਹ ਲੇਖਾ ਬਹੁ ਵੱਡੇ ਗੁਣ ਦਾ, ਗਹਿਰ ਗੰਭੀਰ ਦਏ ਦ੍ਰਿੜਾਈਆ। ਜਿਸ ਵੇਲੇ ਭਾਗ ਉਚਾ ਹੋਇਆ ਭਗਤਾਂ ਦੀ ਕੁੱਲ ਦਾ, ਗੁਰਮੁਖਾਂ ਮਿਲੇ ਮਾਣ ਵਡਿਆਈਆ। ਔਣਾ ਹੋਵੇ ਲੋਕਮਾਤ ਸੁਲਹਕੁਲ ਦਾ, ਕੁੱਲ ਮਾਲਕ ਨੂਰ ਖ਼ੁਦਾਈਆ। ਉਹ ਲਹਿਣਾ ਦੇਣਾ ਚੁਕਾਵੇ ਕ਼ੀਮਤ ਮੁੱਲ ਦਾ, ਹਿਸਾਬ ਕਿਤਾਬ ਖਾਤਾ ਪਿਛਲਾ ਵੇਖ ਵਖਾਈਆ। ਟਹਿਣੀ ਨਾਲੋਂ ਔਖਾ ਜੁਦਾ ਹੋਣਾ ਫੁੱਲ ਦਾ, ਅਲੱਗ ਹੋ ਕੇ ਜੀਵਤ ਰਹੇ ਨਾ ਰਾਈਆ। ਬਿਨ ਸਤਿਗੁਰ ਤੋਂ ਜਗਤ ਜਹਾਨ ਸਾਰਾ ਭੁੱਲਦਾ, ਅਨਭੁੱਲ ਨਜ਼ਰ ਕੋਇ ਨਾ ਆਈਆ। ਨਵ ਨੌ ਚਾਰ ਪਿਛੋਂ ਸਚ ਦਵਾਰਾ ਖੁਲ੍ਹਦਾ, ਸ੍ਰੀ ਭਗਵਾਨ ਫੇਰਾ ਪਾਈਆ। ਕੋਟਾਂ ਵਿਚੋਂ ਗੁਰਮੁਖ ਵਿਰਲਾ ਕੰਡੇ ਤੁਲਦਾ, ਤਰਾਜੂ ਛੱਡੇ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਰਮੀ ਕਰਮ ਕਮਾਈਆ। ਲੱਕੜੀ ਕਹੇ ਮੈਨੂੰ ਕੋਈ ਨਾ ਸਮਝਿਓ ਬਾਲਣ, ਲੱਖ ਚੁਰਾਸੀ ਦਏ ਜਲਾਈਆ। ਮੈਂ ਵੀ ਓਸ ਦਰ ਦੀ ਸਵਾਲਣ, ਜਿਥੇ ਗੁਰ ਅਵਤਾਰ ਪੈਗ਼ੰਬਰ ਝੋਲੀ ਡਾਹੀਆ। ਸਾਚਾ ਮਾਰਗ ਜਨ ਭਗਤਾਂ ਆਈ ਸਿਖਾਲਣ, ਸੁਖ ਸੁਨੇਹੜਾ ਇਕ ਦ੍ਰਿੜਾਈਆ। ਹੁਕਮ ਦਿਤਾ ਜੋਤ ਅਕਾਲਣ, ਅਕਲ ਕਲਧਾਰੀ ਖੇਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਲੱਕੜੀ ਕਹੇ ਮੈਂ ਭਗਤਾਂ ਕਹਿਣ ਆਈ ਇਕੱਠੇ ਹੋ ਜਾਓ ਇਕ ਥਾਂ, ਵਿਛੜਿਆ ਰਹਿਣ ਕੋਈ ਨਾ ਪਾਈਆ। ਪੁਰਖ ਅਕਾਲ ਸਭ ਦਾ ਪਿਤਾ ਮਾਂ, ਗੋਦ ਸੁਹੰਜਣੀ ਲਏ ਸੁਹਾਈਆ। ਓਸ ਦਾ ਇਕੋ ਜਪੋ ਨਾਂ, ਦੂਜੇ ਦੀ ਲੋੜ ਰਹੇ ਨਾ ਰਾਈਆ। ਹੰਸ ਬਣੋ ਕਾਂ, ਮਨਮਤ ਦੇਣੀ ਤਜਾਈਆ। ਓਸ ਦੇ ਹੱਥ ਫੜਾਵਾਂ ਬਾਂਹ, ਜਿਥੋਂ ਸਕੇ ਨਾ ਕੋਇ ਛੁਡਾਈਆ। ਨਾ ਕੋਈ ਸੂਰ ਖਾਓ ਨਾ ਖਾਓ ਗਾਂ, ਦੋਹਾਂ ਦਾ ਮਾਲਕ ਇਕੋ ਨਜ਼ਰੀ ਆਈਆ। ਪੁਰਖ ਅਕਾਲ ਦਾ ਨਵਾਂ ਸਾਲ ਹੋਇਆ ਰਵਾਂ, ਰਵਾਨਗੀ ਸਭ ਦੀ ਦੇਵੇ ਕਰਾਈਆ। ਅਗੇ ਹੁਕਮ ਚਲਣਾ ਨਵਾਂ, ਨਵ ਨੌ ਚਾਰ ਵੱਜੇ ਵਧਾਈਆ। ਸਚ ਦਵਾਰੇ ਜਨ ਭਗਤਾਂ ਕੋਲ ਬਹਵਾਂ, ਕੂੜਾ ਸੰਗ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਪੂਰ ਕਰਾਈਆ। ਲੱਕੜੀ ਕਹੇ ਰਾਤ ਰਾਤ ਬਦਲ ਲਓ ਆਪਣੀ ਰੁਤੜੀ, ਰਤਨ ਅਮੋਲਕ ਹੀਰੇ ਨਜ਼ਰੀ ਆਈਆ। ਮੈਂ ਜੁਗ ਚਾਰ ਕੀਤੇ ਕੌਲ ਇਕ਼ਰਾਰ ਕਦੇ ਨਾ ਮੁਕਰੀ, ਮੁਕੰਮਲ ਆਪਣੀ ਸੇਵ ਕਮਾਈਆ। ਕਲਜੁਗ ਅੰਤ ਨਾ ਹੋਈ ਨਾਸ਼ੁਕਰੀ, ਸ਼ੁਕਰੀਆ ਕਹਿ ਕੇ ਖ਼ੁਸ਼ੀ ਮਨਾਈਆ। ਹੁਣ ਲੋੜ ਪੈਣੀ ਕਿਸੇ ਗੁਰਮੁਖ ਸੂਰੇ ਪੁੱਤਰ ਦੀ, ਗੋਬਿੰਦ ਆਪਣੀ ਭੇਟ ਚੜ੍ਹਾਈਆ। ਖੇਚਲ ਕਰਨੀ ਨਾ ਕਿਸੇ ਉਠਣ ਦੀ, ਨੇਤਰ ਅੱਖ ਬਦਲਾਈਆ। ਇਹ ਕਹਾਣੀ ਨਹੀਂ ਕੋਈ ਦੁੱਖਣ ਦੀ, ਸੁਖ ਸਾਗਰ ਵਿਚ ਸਮਾਈਆ। ਸਲਾਹ ਨਹੀਂ ਕਿਸੇ ਕੋਲੋਂ ਪੁਛਣ ਦੀ, ਆਤਮਾ ਦੀ ਪਰਮਾਤਮਾ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਲਾਹ ਦੇਵੇ ਸ਼ਬਦ ਅਗੰਮੀ ਧਾਰ ਉਠਣ ਦੀ, ਆਲਸ ਨਿੰਦਰਾ ਦਏ ਮਿਟਾਈਆ। ਲੱਕੜ ਕਹੇ ਰੈਣ ਰਹੀ ਭੱਜੀ, ਭੱਜ ਭੱਜ ਪੰਧ ਮੁਕਾਈਆ। ਤੱਕ ਕੇ ਜਲਵਾ ਨੂਰ ਰੱਬੀ, ਨੇਤਰ ਨੈਣ ਖ਼ੁਸ਼ੀ ਮਨਾਈਆ। ਮੈਂ ਕੁਕ ਸੁਣਾਵਾਂ ਸਭੀ, ਦਿਆਂ ਹੱਕ ਦੁਹਾਈਆ। ਜਿਹੜੀ ਧਾਰ ਨਵ ਨੌ ਚਾਰ ਪਿਛੋਂ ਮੈਨੂੰ ਲੱਭੀ, ਨੂਰ ਨੁਰਾਨੀ ਨਜ਼ਰੀ ਆਈਆ। ਓਸੇ ਦੇ ਹੁਕਮੇ ਅੰਦਰ ਬੱਧੀ, ਜੁਗ ਚੌਕੜੀ

ਸੇਵ ਕਮਾਈਆ। ਦਰਸ਼ਨ ਕਰ ਮੂਲ ਨਾ ਰੱਜੀ, ਭੁੱਖਿਆਂ ਭੁੱਖ ਨਾ ਕੋਇ ਮਿਟਾਈਆ। ਗੁਰਮੁਖੋ ਸੁਨੇਹੜੇ ਵਿਚ ਸਭ ਨੂੰ ਰਹੀ ਸੱਦੀ, ਭਗਤਾਂ ਰਹੀ ਜਗਾਈਆ। ਪੁਰਖ ਅਕਾਲ ਦੀ ਪਹਿਲੀ ਲੱਗੀ ਸਦੀ, ਸਦਮੇਂ ਸਭ ਦੇ ਦਏ ਗਵਾਈਆ। ਹੋਏ ਸਹਾਈ ਪਤਿਤ ਪੁਨੀਤ ਕਰੇ ਯਦੀ, ਯਦਪ ਆਪਣਾ ਰੰਗ ਰੰਗਾਈਆ। ਲੱਖ ਚੁਰਾਸੀ ਵਿਚੋਂ ਰਿਹਾ ਕੱਢੀ, ਫੜ ਬਾਹੋਂ ਪਾਰ ਕਰਾਈਆ। ਬ੍ਰਾਹਮਣ ਅੱਜ ਫੇਰ ਚੜ੍ਹਨ ਵਾਲਾ ਸੀ ਗੱਡੀ, ਬ੍ਰਾਹਮਣ ਕੋਲੋਂ ਬ੍ਰਾਹਮਣ ਲਿਆ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਾਰ ਬਦਲ ਕੇ ਸੰਸਾਰ ਵਾਲੀ ਜਗੀ, ਵਿਵਹਾਰ ਆਪਣੇ ਵਿਚ ਰਖਾਈਆ।