ਪੁਸਤਕਾਲਾਭਾਗ ੧੯

੧੮ ਮਾਘ ਸ਼ਹਿਨਸ਼ਾਹੀ ਸੰਮਤ ੧ ਕਪੂਰ ਸਿੰਘ ਦੇ ਗ੍ਰਹਿ ਮੋਗਾ ਗੁਲਾਬੀ ਬਾਗ਼

ਫੁੱਲ ਕਹਿਣ ਸਾਡੀ ਮੌਲੀ ਬਹਾਰ, ਬਸੰਤ ਆਪਣਾ ਰੰਗ ਬਦਲਾਈਆ। ਖ਼ੁਸ਼ੀਆਂ ਵਿਚ ਹੋਏ ਤਿਆਰ, ਪੱਤ ਡਾਲੀ ਮਾਤ ਮਹਿਕਾਈਆ। ਸੋਹਣੀ ਖਿੜੀ ਗੁਲਜ਼ਾਰ, ਮਹਿਕ ਵਿਚੋਂ ਪਰਗਟਾਈਆ। ਇਕ ਇਕ ਜੁੜ ਕੇ ਬਣਿਆ ਸੋਹਣਾ ਹਾਰ, ਹਰ ਹਿਰਦਾ ਵੇਖ ਵਖਾਈਆ। ਅਸੀਂ ਦੱਸਣ ਆਏ ਕੂਕ ਪੁਕਾਰ, ਧੁਰ ਦਾ ਹੁਕਮ ਇਕ ਜਣਾਈਆ। ਜਨ ਭਗਤੋ ਸਾਂਝਾ ਕਰਨਾ ਸਚ ਪਿਆਰ, ਨਾਤਾ ਕੂੜ ਨਾ ਰਹੇ ਜੁਦਾਈਆ। ਪੁਰਖ ਅਕਾਲ ਮਨਾਉਣਾ ਇਕੋ ਧੁਰ ਦਾ ਯਾਰ, ਪਰਵਰਦਿਗਾਰ ਹੱਕ ਗੁਸਾਈਂਆ। ਜੋ ਆਦਿ ਜੁਗਾਦਿ ਜੁਗ ਚੌਕੜੀ ਦੇਵੇ ਤਾਰ, ਨਿਤ ਨਵਿਤ ਹੋਏ ਸਹਾਈਆ। ਜਿਸ ਦਾ ਏਥੇ ਓਥੇ ਦੋ ਜਹਾਨ ਠਾਂਡਾ ਦਰਬਾਰ, ਧਰਮਸਾਲ ਇਕੋ ਇਕ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਫੁੱਲ ਕਹਿਣ ਸਾਡਾ ਮੇਲ ਹੋਇਆ ਨਾਲ ਕੱਚੇ ਤੰਦ, ਨਾਤਾ ਨਾਤੇ ਨਾਲ ਜੁੜਾਈਆ। ਖ਼ੁਸ਼ੀ ਵੇਖਿਆ ਬੰਦ ਬੰਦ, ਬੰਦਗੀ ਇਕੋ ਢੋਲਾ ਗਾਈਆ। ਮਿਲ ਕੇ ਪਾਇਆ ਪਰਮਾਨੰਦ, ਅਨੰਦ ਵੱਜੀ ਵਧਾਈਆ। ਗਾਇਆ ਢੋਲਾ ਛੰਦ, ਮੇਰਾ ਤੇਰਾ ਇਕੋ ਨਜ਼ਰੀ ਆਈਆ। ਜਗਤ ਦੁਰਗੰਧੀ ਰਹੀ ਨਾ ਕੋਈ ਗੰਦ, ਸੁਗੰਧ ਵਿਚੋਂ ਨਜ਼ਰੀ ਆਈਆ। ਪ੍ਰੇਮ ਪ੍ਰੀਤੀ ਅੰਦਰ ਹੋ ਪਾਬੰਦ, ਬੈਠੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਹਾਰ ਕਹੇ ਤੁਸੀਂ ਵੇਖਿਓ ਹਰਿਆ, ਹਰਿਆਵਲ ਨਜ਼ਰੀ ਆਈਆ। ਪ੍ਰੇਮ ਪ੍ਰੀਤੀ ਅੰਦਰ ਭਰਿਆ, ਸਿਫ਼ਤ ਵਿਚ ਵਡਿਆਈਆ। ਲੋਕਮਾਤ ਮੂਲ ਨਾ ਡਰਿਆ, ਭੈ ਭੌ ਨਾ ਕੋਇ ਜਣਾਈਆ। ਸਚ ਦਵਾਰੇ ਬੈਠਾ ਚੜ੍ਹਿਆ, ਜਿਥੇ ਮਿਲੇ ਮਾਣ ਵਡਿਆਈਆ। ਪਰਮ ਪੁਰਖ ਪਰਮਾਤਮ ਦਰਸ਼ਨ ਕਰਿਆ, ਨਿਜ ਨੈਣ ਲੋਚਣ ਅੱਖ ਖੁਲ੍ਹਾਈਆ। ਧੁਰ ਦਾ ਢੋਲਾ ਇਕੋ ਪੜ੍ਹਿਆ, ਇਕੋ ਨਾਮ ਜਣਾਈਆ। ਮੈਂ ਆਦਿ ਜੁਗਾਦਿ ਜੀਉਂਦਾ ਕਦੇ ਨਾ ਮਰਿਆ, ਮਰ ਜੀਵਤ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਹਾਰ ਕਹੇ ਮੇਰੀ ਸੋਹਣੀ ਵੇਖੋ ਲੜੀ, ਲੜੀਵਾਨ ਦਿਆਂ ਜਣਾਈਆ। ਕਲਜੁਗ ਵਿਚ ਬਦਲ ਕੇ ਆਈ ਸਤਿਜੁਗ ਸੁਹੰਜਣੀ ਘੜੀ, ਗੁਰ ਅਵਤਾਰ ਪੈਗ਼ੰਬਰ ਜਿਸ ਦੀ ਦੇਣ ਗਵਾਹੀਆ। ਪੁਰਖ ਅਕਾਲ ਦੀਨ ਦਿਆਲ ਸਚ ਪ੍ਰੇਮ ਦੀ ਲਾਈ ਝੜੀ, ਭਗਵਨ ਭਗਤਾਂ ਰੰਗ ਰੰਗਾਈਆ। ਨਾਮ ਨਿਧਾਨਾ ਪੋਸ਼ਾਕ ਦੇ ਕੇ ਜ਼ਰੀ, ਬਸਤਰ ਇਕੋ ਰਿਹਾ ਸੁਹਾਈਆ। ਕਿਰਪਾਲ ਹੋ ਕੇ ਨਰ ਹਰੀ, ਨਰਾਇਣ

ਦੇਵੇ ਵਡਿਆਈਆ। ਸਾਚੀ ਮੰਜ਼ਲ ਬਿਨ ਪੌੜੀ ਡੰਡੇ ਚੜ੍ਹੀ, ਅਧਵਿਚਕਾਰ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਫੁੱਲ ਕਹਿਣ ਜਨ ਭਗਤੋ ਗੁਰਮੁਖ ਬਣ ਜਾਇਓ ਬੱਚੇ ਫੁੱਲ, ਦੋ ਜਹਾਨਾਂ ਆਪਣਾ ਆਪ ਬਦਲਾਈਆ। ਭਗਵਨ ਘਰ ਤੁਹਾਡੀ ਉਪਜੇ ਕੁਲ, ਕੁਲ ਮਾਲਕ ਬਣੇ ਪਿਤਾ ਮਾਈਆ। ਸਚਖੰਡ ਦਵਾਰੇ ਕ਼ੀਮਤ ਪਾਏ ਮੁੱਲ, ਬੇਅੰਤ ਹੋਏ ਸਹਾਈਆ। ਸਚ ਪ੍ਰੀਤੀ ਅੰਦਰ ਜਾਣਾ ਘੁਲ, ਆਪ ਆਪਣਾ ਦੇਣਾ ਮਿਟਾਈਆ। ਸਚ ਦਵਾਰਾ ਗਿਆ ਖੁਲ੍ਹ, ਲੋਕਮਾਤ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਦਹਾਰਾ ਸਾਚਾ ਵਰ, ਪੜਦਾ ਓਹਲਾ ਆਪ ਉਠਾਈਆ। ਫੁੱਲ ਕਹੇ ਮੇਰੀ ਬਦਲ ਗਈ ਰੁਤ, ਰੁਤੜੀ ਪ੍ਰਭ ਰਿਹਾ ਮਹਿਕਾਈਆ। ਕਰੇ ਖੇਲ ਅਬਿਨਾਸ਼ੀ ਅਚੁਤ, ਸਤਿ ਸਤਿਵਾਦੀ ਦਇਆ ਕਮਾਈਆ। ਭਗਤ ਸੁਹੇਲੇ ਭਗਵਨ ਦੇ ਬਣੇ ਅਨਾਦੀ ਸੁਤ, ਕੂੜੀ ਕਿਰਿਆ ਨਾਤਾ ਤੋੜ ਤੁੜਾਈਆ। ਪਰਮ ਪੁਰਖ ਪਰਮਾਤਮ ਨਿਰਗੁਣ ਧਾਰ ਆਤਮ ਲਏ ਚੁੱਕ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਸਚ ਦਵਾਰਿਉਂ ਸਚ ਨਿਰੰਕਾਰ ਨਿਰਵੈਰ ਧਾਰ ਪਏ ਉਠ, ਜੋਤੀ ਜੋਤ ਰੁਸ਼ਨਾਈਆ। ਸ਼ਬਦ ਅਗੰਮੀ ਨਾਦ ਅਨਹਦ ਲਾਏ ਚੋਟ, ਚੋਟੀ ਚੜ੍ਹ ਕੇ ਵੇਖ ਵਖਾਈਆ। ਮਾਇਆ ਮਮਤਾ ਹਉਮੇ ਹੰਗਤਾ ਕੂੜੀ ਕਿਰਿਆ ਕਾਇਆ ਮੰਦਰ ਅੰਦਰੋਂ ਕੱਢੇ ਖੋਟ, ਦੁਰਮਤ ਮੈਲ ਆਪ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਫੁੱਲ ਕਿਹਾ ਹੁਕਮ ਇਕ ਨਿਰੰਕਾਰ, ਕਲਜੁਗ ਅੰਤ ਅੰਤ ਜਣਾਈਆ। ਸਤਿਜੁਗ ਬਦਲ ਰਹੀ ਬਹਾਰ, ਦੋ ਜਹਾਨ ਵੱਜੇ ਵਧਾਈਆ। ਕਲ ਕਲਕੀ ਲੈ ਅਵਤਾਰ, ਚਾਰ ਵਰਨ ਕਰੇ ਪੜ੍ਹਾਈਆ। ਨਾਮ ਖੰਡਾ ਅਗੰਮ ਅਪਾਰ, ਦੋ ਜਹਾਨਾਂ ਰਿਹਾ ਚਮਕਾਈਆ। ਸੋਹੰ ਛੰਦਾ ਸਚ ਜੈਕਾਰ, ਲੱਖ ਚੁਰਾਸੀ ਚਾਰੇ ਖਾਣੀ ਚਾਰੇ ਬਾਣੀ ਰਿਹਾ ਪੜ੍ਹਾਈਆ। ਸਾਚਾ ਮੰਦਰ ਇਕ ਦਵਾਰ, ਧਰਮ ਦਵਾਰਾ ਰਿਹਾ ਵਖਾਈਆ। ਜੋਤ ਜਗੇ ਅਗੰਮ ਅਪਾਰ, ਤੇਲ ਬਾਤੀ ਨਾ ਕੋਇ ਟਿਕਾਈਆ। ਸ਼ਬਦ ਅਗੰਮੀ ਨਾਦ ਸੱਚੀ ਧੁਨਕਾਰ, ਅਨਰਾਗੀ ਰਾਗ ਅਲਾਈਆ। ਗੁਰਮੁਖ ਸਖੀਆਂ ਮੰਗਲਾਚਾਰ, ਗੀਤ ਗੋਬਿੰਦ ਜਣਾਈਆ। ਸਾਚੀ ਕਰਨੀ ਕਰੇ ਆਪ ਕਰਤਾਰ, ਕ਼ੁਦਰਤ ਕ਼ਾਦਰ ਵੇਖ ਵਖਾਈਆ। ਜਿਸ ਦਾ ਰਾਹ ਤੱਕਦੇ ਗਏ ਗੁਰ ਅਵਤਾਰ, ਪੈਗ਼ੰਬਰ ਅੱਖ ਖੁਲ੍ਹਾਈਆ। ਭਵਿਖਤਾਂ ਵਿਚ ਕਰਦੇ ਗਏ ਇਜ਼ਹਾਰ, ਲੇਖਾ ਲਿਖ ਕੇ ਕ਼ਲਮ ਸ਼ਾਹੀਆ। ਸੋ ਸਾਹਿਬ ਸਵਾਮੀ ਅੰਤਰਜਾਮੀ ਪਰਗਟ ਹੋਏ ਵਿਚ ਸੰਸਾਰ, ਅਪਰੰਪਰ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਫੁੱਲ ਕਹਿਣ ਅਸੀਂ ਵੇਖਿਆ ਦਰ ਦਰਵਾਜ਼ਾ, ਲੋਕਮਾਤ ਖ਼ੁਸ਼ੀ ਮਨਾਈਆ। ਸ਼ਾਹੋ ਭੂਪ ਵਡ ਰਾਜਨ ਰਾਜਾ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਗ਼ਰੀਬ ਨਿਵਾਜ਼ਾ, ਲੱਖ ਚੁਰਾਸੀ ਵੇਖੇ ਥਾਉਂ ਥਾਈਂਆ। ਜਿਸ ਨੂੰ ਸਜਦੇ ਕਰਦੇ ਮੁੱਲਾ ਸ਼ੇਖ਼ ਮੁਸਾਇਕ ਸੰਤ ਸਾਧਾ, ਭਗਤ ਭਗਵੰਤ ਕਹਿ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਫੁੱਲ ਕਹਿਣ ਅਸੀਂ ਤੱਕਣਾ ਉਹ ਨਜ਼ਾਰਾ, ਜੋ ਬੇਨਜ਼ੀਰ ਰਿਹਾ ਵਖਾਈਆ। ਕਲਜੁਗ ਅੰਤ ਅੰਤ ਦਿਸੇ ਕਿਨਾਰਾ, ਚਾਰ ਕੁੰਟ ਰਿਹਾ ਕੁਰਲਾਈਆ। ਕੂੜ ਨਾਤਾ ਚਾਰ ਵਰਨ ਅਠਾਰਾਂ ਬਰਨ ਦਿਸੇ ਸੰਸਾਰਾ, ਸਚ ਪ੍ਰੀਤ ਹੱਕ ਨਾ ਕੋਇ ਕਮਾਈਆ। ਪੜਦਾ ਓਹਲਾ ਚੁੱਕੇ ਨਾ ਦੂਰ ਹੋਵੇ ਗੁਬਾਰਾ, ਸਚ ਚੰਦ ਨਾ ਕੋਇ ਰੁਸ਼ਨਾਈਆ। ਆਤਮ ਪਰਮਾਤਮ ਲੱਗੇ ਕੋਈ ਨਾ ਨਾਅਰਾ, ਰਸਨਾ ਜਿਹਵਾ ਬੱਤੀ ਦੰਦ

ਢੋਲੇ ਰਹੇ ਗਾਈਆ। ਦੀਨ ਦੁਨੀ ਜਗਤ ਵੇਖਿਆ ਅਖਾੜਾ, ਮਜਲਸਾਂ ਵਿਚ ਲੋਕਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਨਿਰਗੁਣ ਨਿਰਵੈਰ ਨਿਰਾਕਾਰਾ, ਨਿਰੰਕਾਰ ਨਜ਼ਰ ਨਾ ਆਇਆ ਧੁਰ ਦਾ ਲਾੜਾ, ਲਾੜੀ ਮੌਤ ਸਭ ਨੂੰ ਰਹੀ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਫੁੱਲ ਕਹਿਣ ਅਸੀਂ ਦੱਸਣ ਆਏ ਭੇਤ, ਪੜਦਾ ਓਹਲਾ ਰਹੇ ਚੁਕਾਈਆ। ਜਨ ਭਗਤੋ ਪਰਮ ਪੁਰਖ ਦਾ ਸਾਚਾ ਹੇਤ, ਜਿਸ ਦੀ ਪ੍ਰੀਤ ਨਾ ਕੋਇ ਤੁੜਾਈਆ। ਰੁੱਤ ਬਦਲਣ ਵਾਲੀ ਅਗੇ ਮਹੀਨਾ ਚੇਤ, ਚੇਤਨ ਸਭ ਨੂੰ ਦਏ ਕਰਾਈਆ। ਜਗਤ ਕਰਸਾਣਾ ਸੁੰਞਾ ਹੋਣਾ ਖੇਤ, ਦਹਿ ਦਿਸ਼ਾ ਪਏ ਦੁਹਾਈਆ। ਕੋਟਾਂ ਵਿਚੋਂ ਗੁਰਮੁਖ ਥੋੜੇ ਪਰਮ ਪੁਰਖ ਦੀ ਹੋਏ ਭੇਟ, ਆਪ ਆਪਣਾ ਝੋਲੀ ਪਾਈਆ। ਤਿਨ੍ਹਾਂ ਏਥੇ ਓਥੇ ਦੋ ਜਹਾਨਾਂ ਸਾਚੀ ਸੇਜਾ ਲੈਣਾ ਲੇਟ, ਸੋਹਣੀ ਸੇਜ ਰਹੇ ਸੁਹਾਈਆ। ਪੁਰਖ ਅਕਾਲਾ ਦੀਨ ਦਿਆਲਾ ਬਣਨਾ ਖੇਵਟ ਖੇਟ, ਬੇੜਾ ਦੋ ਜਹਾਨਾਂ ਪਾਰ ਕਰਾਈਆ। ਇਕੋ ਮਾਲਕ ਖ਼ਾਲਕ ਪ੍ਰਿਤਪਾਲਕ ਸਦਾ ਏਕ, ਏਕੰਕਾਰ ਦਏ ਸਰਨਾਈਆ। ਸਚਖੰਡ ਦਵਾਰੇ ਬਖ਼ਸ਼ੇ ਧੁਰ ਦੀ ਟੇਕ, ਟਿੱਕਾ ਮਸਤਕ ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਚੁਕਾਈਆ। ਫੁੱਲ ਕਹਿਣ ਸਾਡਾ ਧਰਤ ਉਤੇ ਨਾ ਵੇਖਿਓ ਫ਼ਰਸ਼, ਫ਼ੈਸਲਾ ਹੱਕ ਹੱਕ ਸੁਣਾਈਆ। ਮਿਹਰਵਾਨ ਕਰ ਕੇ ਤਰਸ, ਨਜ਼ਰੇ ਕਰਮ ਰਿਹਾ ਉਠਾਈਆ। ਕੀ ਖੇਲ ਉਪਰ ਅਰਸ਼, ਸੂਰਜ ਚੰਦ ਸੀਸ ਨਿਵਾਈਆ। ਕਰੋੜ ਤੇਤੀਸਾ ਰਿਹਾ ਭਟਕ, ਵਿਸ਼ਨ ਬ੍ਰਹਮਾ ਸ਼ਿਵ ਨੇਤਰ ਅੱਖ ਨਾ ਕੋਇ ਤਕਾਈਆ। ਗੁਰ ਅਵਤਾਰ ਪੈਗ਼ੰਬਰ ਰਹੇ ਤਰਸ, ਆਦਿ ਜੁਗਾਦਿ ਧਿਆਨ ਲਗਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਪੁਰਖ ਅਕਾਲ ਦੀਨ ਦਿਆਲ ਜਨ ਭਗਤਾਂ ਉਤੇ ਸਾਚਾ ਮੇਘ ਦੇਵੇ ਬਰਸ, ਬਰਖਾ ਫੂਲਨ ਇਕੋ ਲਾਈਆ। ਜਿਥੇ ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਗ਼ਮ ਨਾ ਕੋਇ ਸਤਾਈਆ। ਜਿਸ ਦੀ ਸਮਝ ਨਾ ਸਕੇ ਕੋਈ ਲਿਖਤ ਪੜ੍ਹਤ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ ਭੇਵ ਨਾ ਕੋਇ ਖੁਲ੍ਹਾਈਆ। ਸੋ ਸੂਰਬੀਰ ਜੋਧਾ ਮਰਦਾਨਾ ਮਰਦ, ਨਰ ਨਿਰੰਕਾਰਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪ ਬੰਧਾਈਆ। ਧੁਰ ਦੀ ਧਾਰ ਕਹੇ ਮੈਂ ਵੇਖਣਾ ਦੋ ਜਹਾਨਾਂ ਧਰਮ, ਬ੍ਰਹਿਮੰਡ ਖੰਡ ਖੋਜ ਖੁਜਾਈਆ। ਲੱਖ ਚੁਰਾਸੀ ਜਾਨਣਾ ਕਰਮ, ਨਿਹਕਰਮੀ ਹੁਕਮ ਦਿਤਾ ਵਰਤਾਈਆ। ਅੰਦਰ ਬਾਹਰ ਗੁਪਤ ਜਾਹਰ ਪੜਦਾ ਲਾਹੁਣਾ ਚਾਰ ਵਰਨ ਅਠਾਰਾਂ ਬਰਨ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਲੁਕਿਆ ਰਹਿਣ ਕੋਇ ਨਾ ਪਾਈਆ। ਭਗਤ ਸੁਹੇਲੇ ਗੁਰੂ ਗੁਰ ਚੇਲੇ ਲੋਕਮਾਤ ਵਿਚੋਂ ਆਈ ਫੜਨ, ਚਾਰ ਕੁੰਟ ਦਹਿ ਦਿਸ਼ਾ ਲੈਣੇ ਉਠਾਈਆ। ਨੇਤਰ ਖੋਲ੍ਹਣਾ ਨਿਜ ਨੈਣ ਹਰਨ ਫਰਨ, ਦੋਏ ਲੋਚਣ ਲੇਖਾ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੱਚਾ ਮਾਰਗ ਇਕ ਸਮਝਾਈਆ। ਫੁੱਲ ਕਹਿਣ ਅਸੀਂ ਸੋਹੇ ਉਤੇ ਧਰਤੀ ਖ਼ਾਕ, ਧਰਨੀ ਧਵਲ ਰਹੀ ਵਡਿਆਈਆ। ਸਾਡਾ ਬਣਿਆ ਸਾਂਝਾ ਸਾਕ, ਸੱਜਣ ਮਿਲਿਆ ਬੇਪਰਵਾਹੀਆ। ਉਚੀ ਕੂਕ ਸਾਰੇ ਰਹੇ ਆਖ, ਕੂਕ ਕੂਕ ਸੁਣਾਈਆ। ਜਨ ਭਗਤੋ ਪੁਰਖ ਅਕਾਲ ਇਕੋ ਮੰਨਣਾ ਬਾਪ, ਦੂਸਰ ਓਟ ਨਾ ਕੋਇ ਤਕਾਈਆ। ਜੋ ਏਥੇ ਓਥੇ ਦੋ ਜਹਾਨਾਂ ਲਏ ਰਾਖ, ਫੜ ਬਾਹੋਂ ਗੋਦ ਬਿਠਾਈਆ। ਜਿਧਰ ਤੱਕੋ ਓਧਰ ਨਜ਼ਰੀ ਆਵੇ ਸਾਖਿਆਤ, ਸਵੱਛ ਸਰੂਪੀ ਸੋਭਾ ਪਾਈਆ। ਕਰੇ ਖੇਲ ਅਗੰਮ ਅਥਾਹ ਪੁਰਖ ਅਬਿਨਾਸ਼ੀ ਆਪ, ਆਪ ਆਪਣੀ ਕਾਰ ਕਮਾਈਆ। ਜਿਸ ਦਾ ਆਤਮ ਪਰਮਾਤਮ ਸੋਹੰ

ਢੋਲਾ ਧੁਰ ਦਾ ਜਾਪ, ਗੁਰ ਅਵਤਾਰ ਪੀਰ ਪੈਗ਼ੰਬਰ ਗਏ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੋਲ੍ਹਣਹਾਰਾ ਤਾਕ, ਪੜਦਾ ਓਹਲਾ ਰਿਹਾ ਉਠਾਈਆ। ਫੁੱਲ ਕਹੇ ਮੇਰਾ ਵੇਖੋ ਖੇਲ ਅਗੰਮਾ, ਅਗੰਮੜਾ ਆਪ ਜਣਾਈਆ। ਮੈਂ ਕ਼ੀਮਤ ਵਿਚ ਨਕੰਮਾ, ਟਕਿਆਂ ਮੁੱਲ ਰਖਾਈਆ। ਕੰਡੇ ਖਾਰ ਜੰਮਾ, ਪੱਤ ਟਹਿਣੀ ਲਟਕਾਈਆ। ਜੁਗ ਚੌਕੜੀ ਬਦਲ ਕੇ ਪ੍ਰਭ ਮਿਲਣ ਨੂੰ ਮੇਰਾ ਆ ਗਿਆ ਸਮਾਂ, ਨਵ ਨੌ ਚਾਰ ਪੰਧ ਚੁਕਾਈਆ। ਅਗੇ ਓਸ ਦੀ ਸੇਜੇ ਸਵਾਂ, ਜਿਥੋਂ ਸੁਤਿਆਂ ਨਾ ਕੋਇ ਉਠਾਈਆ। ਧੁਰ ਸੰਦੇਸ਼ਾ ਇਕੋ ਕਹਵਾਂ, ਬਿਨ ਰਸਨਾ ਜਿਹਵਾ ਬੱਤੀ ਦੰਦ ਹਿਲਾਈਆ। ਜਨ ਭਗਤੋ ਤੁਹਾਡਾ ਜੋਬਨ ਏਥੇ ਓਥੇ ਰਹੇ ਸਦਾ ਨਵਾਂ, ਬਿਰਧ ਬਾਲ ਬੁੜ੍ਹਾਪਾ ਵੰਡ ਨਾ ਕੋਇ ਵੰਡਾਈਆ। ਕੂੜੀ ਕਿਰਿਆ ਕਰਿਓ ਕੋਈ ਨਾ ਤਮਅ, ਸਚ ਪ੍ਰੀਤੀ ਸਤਿਗੁਰੂ ਚਰਨ ਸਰਨਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਕਰਨੀ ਤੋਂ ਕਰ ਕੇ ਗਏ ਮੰਨ੍ਹਾਂ, ਉਹ ਹੁਕਮ ਦੇਣਾ ਭੁਗਤਾਈਆ। ਕਲਜੁਗ ਜੀਵ ਜੰਤ ਰਹਿਣ ਨਹੀਂ ਦੇਣਾ ਅੰਨ੍ਹਾਂ, ਅੱਖ ਪਰਤੱਖ ਪੜਦਾ ਦਏ ਉਠਾਈਆ। ਦੀਨ ਮਜ਼੍ਹਬ ਜਾਤ ਪਾਤ ਰਾਓ ਰੰਕ ਊਚ ਨੀਚ ਰਹਿਣ ਨਹੀਂ ਦੇਣਾ ਬੰਨਾ, ਆਤਮ ਪਰਮਾਤਮਾ ਇਕੋ ਦੇਣਾ ਸਮਝਾਈਆ। ਨਾਮ ਸੰਦੇਸ਼ਾ ਸੁਣ ਲਓ ਦੋ ਦੋ ਕੰਨਾਂ, ਦੋ ਜਹਾਨਾਂ ਵਾਲੀ ਆਪ ਦ੍ਰਿੜਾਈਆ। ਤੁਹਾਡਾ ਖੇਲ ਭਗਤ ਭਗਵੰਤ ਵਾਗ ਧੰਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਫੁੱਲ ਕਹੇ ਮੈਂ ਆਪਣਾ ਆਪ ਰਿਹਾ ਫੋਲ, ਪੜਦਿਆਂ ਵਿਚੋਂ ਪੜਦਾ ਰਿਹਾ ਖੁਲ੍ਹਾਈਆ। ਸਚ ਸੰਦੇਸ਼ਾ ਦੇਵਾਂ ਬੋਲ, ਨਾਅਰਾ ਹੱਕ ਜਣਾਈਆ। ਜਨ ਭਗਤੋ ਸ੍ਰੀ ਭਗਵਾਨ ਸਦਾ ਵਸੇ ਤੁਹਾਡੇ ਕੋਲ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਸਤਿਗੁਰ ਪ੍ਰੀਤੀ ਬਜਰ ਕਪਾਟੀ ਕੁੰਡਾ ਲਓ ਖੋਲ੍ਹ, ਗ੍ਰਹਿ ਮੰਦਰ ਅੰਦਰ ਬੈਠਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਫੁੱਲ ਕਹਿਣ ਮੈਂ ਵੇਖਣਾ ਹਰ ਹਿਰਦਾ, ਘਟ ਘਟ ਖੋਜ ਖੁਜਾਈਆ। ਜੁਗ ਚੌਕੜੀ ਰਿਹਾ ਫਿਰਦਾ, ਸ਼ਾਹ ਸੁਲਤਾਨਾਂ ਵੇਖ ਵਖਾਈਆ। ਮੈਂ ਨਜ਼ਾਰਾ ਤੱਕਿਆ ਥਿਰ ਘਰ ਦਾ, ਜਿਥੇ ਵੱਜੇ ਸਚ ਵਧਾਈਆ। ਮੈਂ ਵਿਛੁੰਨਾ ਨੌ ਸੌ ਚੁਰਾਨਵੇਂ ਚੌਕੜੀ ਜੁਗ ਚਿਰ ਦਾ, ਗਿਣਤੀ ਗਣਤ ਨਾ ਕੋਇ ਗਿਣਾਈਆ। ਧੰਨ ਭਾਗ ਦਰਸ਼ਨ ਪਾਇਆ ਅਗੰਮੀ ਪਿਰ ਦਾ, ਮਿਲ ਕੇ ਖ਼ੁਸ਼ੀ ਮਨਾਈਆ। ਏਸੇ ਕਾਰਨ ਗ਼ੁੰਚਿਆਂ ਵਿਚੋਂ ਪੱਤ ਪੱਤ ਹੋ ਖਿੜਦਾ, ਬੰਦ ਖਿੜਕੀ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਰੰਗ ਇਕ ਚੜ੍ਹਾਈਆ। ਧੁਰ ਦਾ ਰੰਗ ਚੜ੍ਹਾਏ ਹਰਿ ਰੰਗੀਲਾ, ਅਨਡਿਠੜਾ ਆਪ ਰੰਗਾਈਆ। ਜਨ ਭਗਤੋ ਬਣਾਂ ਤੁਹਾਡਾ ਇਕ ਵਸੀਲਾ, ਮੇਲਾ ਧੁਰ ਦਰਗਾਹੀਆ। ਚਾਰ ਵਰਨ ਸੋਹਣਾ ਲੱਗੇ ਸਚ ਕ਼ਬੀਲਾ, ਊਚ ਨੀਚ ਵੰਡ ਨਾ ਕੋਇ ਵੰਡਾਈਆ। ਇਕੋ ਰੂਪ ਨਜ਼ਰੀਂ ਆਏ ਨਰ ਮਦੀਨਾ, ਆਤਮ ਅੰਤਰ ਸੋਭਾ ਪਾਈਆ। ਜਗਤ ਵਿਛੋੜਾ ਥੋੜਾ ਜਲ ਮੀਨਾ, ਭਗਤ ਭਗਵਾਨ ਕਦੇ ਨਾ ਹੋਵੇ ਜੁਦਾਈਆ। ਆਦਿ ਜੁਗਾਦਿ ਜੁਗ ਚੌਕੜੀ ਠਾਂਡਾ ਰਖੇ ਸੀਨਾ, ਅਗਨੀ ਤਤ ਨਾ ਕੋਇ ਤਪਾਈਆ। ਤੁਹਾਡਾ ਸੋਹਣਾ ਸੰਮਤ ਅਗੇ ਬਦਲਣ ਵਾਲਾ ਚੇਤ ਮਹੀਨਾ, ਮਿਹਰਵਾਨ ਖੇਲ ਖਿਲਾਈਆ। ਗੁਰਮੁਖ ਰਹੇ ਨਾ ਕੋਇ ਕਮੀਨਾ, ਕਮਲਾਪਤ ਲਏ ਉਠਾਈਆ। ਮਾਣ ਦੇ ਕੇ ਉਪਰ ਜ਼ਮੀਨਾ, ਹੱਜਾਂ ਤੋਂ ਲਏ ਛੁਡਾਈਆ। ਚੌਥੇ ਜੁਗ ਦੀ ਕਰ ਤਰਮੀਮਾ, ਸੋਹਣੀ ਅਗਲੀ ਵੰਡ ਸਮਝਾਈਆ। ਖਹਿੜਾ ਛੁਡਾ ਦਏ ਕੋਲੋਂ ਹਕੀਮਾਂ, ਤਬੀਬਾਂ ਦੀ ਲੋੜ ਰਹੇ ਨਾ ਰਾਈਆ। ਲੇਖਾ ਮੁਕੇ ਜਗਤ ਗ੍ਰੰਥ ਮੁਨੀਮਾਂ, ਇਕੋ ਸ਼ਬਦ ਕਰੇ ਸ਼ਨਵਾਈਆ। ਧੁਰ ਦਾ ਹੁਕਮ ਸਭ ਨੂੰ

ਕਰਨਾ ਪਏ ਤਸਲੀਮਾ, ਸਿਰ ਸਕੇ ਨਾ ਕੋਇ ਉਠਾਈਆ। ਖੇਲ ਕਰੇ ਆਅਲਾ ਆਪ ਅਜ਼ੀਮਾ, ਆਲੀਸ਼ਾਨ ਆਪਣਾ ਰੰਗ ਬਦਲਾਈਆ। ਜੁਗ ਚੌਕੜੀ ਪੂਰਬ ਲਿਖਿਆ ਵੇਖੇ ਜ਼ਮੀਮਾ, ਅੱਖਰ ਅੱਖਰ ਖੋਜ ਖੁਜਾਈਆ। ਗੁਰਮੁਖ ਹਰਿਜਨ ਭਗਤ ਸੁਹੇਲਾ ਲੱਖ ਚੁਰਾਸੀ ਵਿਚੋਂ ਬਣਾਵੇ ਉਹ ਨਗੀਨਾ, ਜਿਸ ਦੀ ਕ਼ੀਮਤ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਲੇਖਾ ਜਾਣੇ ਥਾਨ ਥਨੰਤਰ, ਘਟ ਘਟ ਖੋਜ ਖੁਜਾਈਆ। ਸਰਬ ਜੀਆਂ ਬਿਧ ਜਾਣੇ ਅੰਤਰ, ਭੇਵ ਅਭੇਦਾ ਪੜਦਾ ਲਾਹੀਆ। ਨਾਮ ਨਜ਼ਾਰਾ ਦੇਵੇ ਮੰਤਰ, ਨਿਰੰਤਰ ਕਰੇ ਸੁਣਾਈਆ। ਪਾਵੇ ਸਾਰ ਹਰਿਜਨ ਸਾਚੇ ਸੰਤਨ, ਸਤਿ ਸਤਿਵਾਦੀ ਹੋਏ ਸਹਾਈਆ। ਮਾਣਸ ਜਨਮ ਸਾਢੇ ਤਿੰਨ ਹੱਥ ਕਾਇਆ ਮਾਟੀ ਪੰਜ ਤਤ ਬਣਾਏ ਬਣਤਨ, ਘਾੜਨ ਘੜਨਹਾਰ ਸਵਾਮੀ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਗਲਾ ਸੰਗ ਆਪ ਨਿਭਾਈਆ। ਸਗਲਾ ਸੰਗ ਪ੍ਰਭੂ ਨਿਭਾਵੇਗਾ। ਦੀਨ ਦਿਆਲ ਦਇਆ ਕਮਾਵੇਗਾ। ਰੁਤ ਰੁਤੜੀ ਆਪ ਮਹਿਕਾਵੇਗਾ। ਗੁਰਮੁਖ ਗੁਰਸਿਖ ਸੱਜਣ ਸੋਈ ਸੁਰਤ ਆਪ ਉਠਾਵੇਗਾ। ਚਰਨ ਧੂੜੀ ਕਰਾ ਕੇ ਇਕੋ ਮੱਜਨ, ਦੁਰਮਤ ਮੈਲ ਧੁਆਵੇਗਾ। ਸਚ ਸਰਨਾਈ ਜੋ ਜਨ ਲੱਗਣ, ਤਿਨ੍ਹਾਂ ਦੀ ਲਾਗਤ ਕ਼ੀਮਤ ਝੋਲੀ ਪਾਵੇਗਾ। ਏਥੇ ਓਥੇ ਦੋ ਜਹਾਨਾਂ ਕਰੇ ਅਦਲ, ਇਨਸਾਫ਼ ਇਕੋ ਇਕ ਦ੍ਰਿੜਾਵੇਗਾ। ਜਨਮ ਵਿਚੋਂ ਜਨਮ ਦੇਵੇ ਬਦਲ, ਬਦਲਾ ਪੂਰਬ ਲਹਿਣਾ ਆਪ ਮੁਕਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਵੇਗਾ। ਸਚ ਕਰਨੀ ਕਾਰ ਕਮਾਏਗਾ। ਦੀਨ ਦਿਆਲ ਵੇਖ ਵਖਾਏਗਾ। ਗੁਰਮੁਖ ਗੁਰ ਗੁਰ ਆਪ ਉਠਾਏਗਾ। ਮਸਤਕ ਲੇਖਾ ਲਹਿਣਾ ਜਾਣ ਕੇ ਧੁਰ, ਧੂੜੀ ਟਿੱਕਾ ਆਪ ਲਗਾਏਗਾ। ਸਾਚਾ ਮੰਤਰ ਅੰਤਰ ਜਾਏ ਫੁਰ, ਮਨ ਮਨਸਾ ਮੇਟ ਮਿਟਾਏਗਾ। ਮੇਲ ਮਿਲਾਵੇ ਨਿਵਾਸੀ ਵਾਸੀ ਅਨੰਦਪੁਰ, ਪੁਰੀਆਂ ਲੋਆਂ ਪਾਰ ਕਰਾਏਗਾ। ਸ਼ਬਦ ਅਗੰਮੀ ਸੁਣਾ ਕੇ ਸੁਰ, ਸੁਰਤੀ ਸਚ ਵਿਚ ਸਮਾਏਗਾ। ਨਿਰਗੁਣ ਸਰਗੁਣ ਬੰਨ੍ਹ ਡੋਰ, ਡੋਰੀ ਆਪਣਾ ਤੰਦ ਜੁੜਾਏਗਾ। ਕਰ ਪਰਕਾਸ਼ ਅੰਧੇਰੇ ਘੋਰ, ਜੋਤੀ ਜੋਤ ਜੋਤ ਰੁਸ਼ਨਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਏਗਾ। ਫੁੱਲ ਕਰੇ ਮੇਰੀ ਔਣ ਵਾਲੀ ਰੁਤੜੀ ਚੇਤ, ਸਭ ਨੂੰ ਦਿਆਂ ਕਰਾਈਆ। ਪੁਰਖ ਅਕਾਲ ਨਜ਼ਰੀ ਆਉਣਾ ਨੇਤਨ ਨੇਤ, ਹਰਿਜਨ ਸਾਚੇ ਨੈਣ ਖੁਲ੍ਹਾਈਆ। ਜਿਸ ਨੂੰ ਲੱਭਦੇ ਕੋਟਨ ਕੋਟੀ ਕੋਟ ਕੇਤ, ਜੁਗ ਚੌਕੜੀ ਬਣ ਕੇ ਪਾਂਧੀ ਰਾਹੀਆ। ਸੋ ਸਾਹਿਬ ਸਵਾਮੀ ਘਟ ਭੀਤਰ ਲੈਣਾ ਵੇਖ, ਬਾਹਰ ਲੱਭਣ ਦੀ ਲੋੜ ਰਹੇ ਨਾ ਰਾਈਆ। ਜਿਸ ਦੀ ਮੁੱਛ ਦਾੜ੍ਹੀ ਨਾ ਕੇਸ, ਨਾ ਕੋਇ ਮੂੰਡ ਮੁੰਡਾਈਆ। ਜਿਸ ਦਾ ਸੁਤ ਦਸ ਦਸਮੇਸ਼, ਦਹਿ ਦਿਸ਼ਾ ਕਰੇ ਰੁਸ਼ਨਾਈਆ। ਜੋ ਆਦਿ ਜੁਗਾਦਿ ਰਹੇ ਹਮੇਸ਼, ਨਾ ਮਰੇ ਨਾ ਜਾਈਆ। ਜਿਸ ਦੇ ਹੁਕਮੇਂ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼, ਕਰੋੜ ਤੇਤੀਸ ਸੀਸ ਝੁਕਾਈਆ। ਸੋ ਬਖ਼ਸ਼ਣਹਾਰਾ ਸਾਚੀ ਟੇਕ, ਟਿੱਕੇ ਮਸਤਕ ਦਏ ਲਗਾਈਆ। ਗੁਰਮੁਖਾਂ ਬੁਧੀ ਕਰ ਬਿਬੇਕ, ਕੂੜੀ ਕਿਰਿਆ ਦਏ ਕਢਾਈਆ। ਅੰਤਮ ਦੱਸ ਕੇ ਏਕੋ ਏਕ, ਏਕੰਕਾਰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਦਇਆ ਕਮਾਈਆ। ਫੁੱਲ ਕਹਿਣ ਸਾਡੀ ਰਹੀ ਰੁਤੜੀ ਮੌਲ, ਮੌਲਾ ਦਇਆ ਕਮਾਈਆ। ਚਾਰ ਜੁਗ ਦਾ ਪੂਰਾ ਕਰ ਕੇ ਕੌਲ, ਗੁਰ ਅਵਤਾਰ ਪੈਗ਼ੰਬਰਾਂ ਦਏ ਵਖਾਈਆ। ਨਵੇਂ ਜੁਗ ਦੀ ਧਾਰ ਦੱਸ ਕੇ ਉਪਰ ਧੌਲ, ਧਰਨੀ ਦਏ ਵਡਿਆਈਆ। ਜਨ ਭਗਤਾਂ ਅੰਤਰ ਆਤਮ ਦੇ ਕੇ ਇਕੋ ਪਾਹੁਲ, ਨਿਝਰ ਰਸ ਦਏ ਚਖਾਈਆ।

ਅੰਦਰ ਬਾਹਰ ਗੁਪਤ ਜਾਹਰ ਸਦਾ ਵਸੇ ਕੋਲ, ਦੂਰ ਦੁਰਾਡਾ ਪੰਧ ਮੁਕਾਈਆ। ਨਾਮ ਸੰਦੇਸ਼ਾ ਵਜਾਉਂਦਾ ਰਹੇ ਢੋਲ, ਸ਼ਬਦੀ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਬਖ਼ਸ਼ੇ ਸਰਨ ਸਚ ਸਵਾਮੀ, ਸਮਾਂ ਦਏ ਗਵਾਹੀਆ। ਜਨ ਭਗਤਾਂ ਸੁਣਾ ਅਗੰਮੀ ਬਾਣੀ, ਬਿਨ ਅੱਖਰਾਂ ਆਪ ਪੜ੍ਹਾਈਆ। ਪਦ ਦੇਵੇ ਇਕ ਨਿਰਬਾਨੀ, ਨਿਰਵੈਰ ਹੋਏ ਸਹਾਈਆ। ਖੇਲੇ ਖੇਲ ਹਰ ਘਟ ਜਾਣ ਜਾਣੀ, ਜਾਨਣਹਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਦਰਸਾਈਆ। ਫੁੱਲ ਕਹਿਣ ਅਸੀਂ ਇਕ ਦੂਜੇ ਨਾਲ ਗਏ ਜੁੜ, ਸੋਹਣਾ ਜੋੜ ਬਣਾਈਆ। ਲੱਗੀ ਪ੍ਰੀਤੀ ਨਿਭ ਜਾਏ ਤੋੜ, ਅੱਧ ਵਿਚਕਾਰ ਨਾ ਕੋਇ ਅਟਕਾਈਆ। ਇਕ ਪ੍ਰਭੂ ਦੀ ਸਾਚੀ ਲੋੜ, ਕੂੜੇ ਨਾਤੇ ਦਿਤੇ ਮੁਕਾਈਆ। ਜੋ ਆਪਣੇ ਨਾਲ ਸਦਾ ਲਏ ਤੋਰ, ਤੁਰਤ ਆਪਣੇ ਘਰ ਵਸਾਈਆ। ਜਿਥੇ ਨਹੀਂ ਕੋਈ ਠੱਗ ਚੋਰ, ਯਾਰ ਕੂੜ ਕੁੜਿਆਰ ਨਾ ਕੋਇ ਦਿਸਾਈਆ। ਝਗੜਾ ਰਹੇ ਨਾ ਕੋਈ ਅੰਧਘੋਰ, ਇਕੋ ਨੂਰ ਸਚ ਰੁਸ਼ਨਾਈਆ। ਲੇਖਾ ਮੁਕੇ ਮੋਰ ਤੋਰ, ਸੋਹੰ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ। ਹਾਰ ਕਹੇ ਤੁਸੀਂ ਵੇਖੋ ਮੇਰਾ ਮਿਲਾਪ, ਸੋਹਣਾ ਨਜ਼ਰੀਂ ਆਈਆ। ਸੋ ਪ੍ਰਭੂ ਦਾ ਜਾਪ, ਹੰ ਵਿਚ ਸਮਾਈਆ। ਤ੍ਰੈਗੁਣ ਮੇਟੇ ਤਾਪ, ਪੰਜ ਤਤ ਨਾ ਕੋਇ ਲੜਾਈਆ। ਰੂਹ ਬੁਤ ਹੋਵੇ ਪਾਕ, ਪਤਿਤ ਪੁਨੀਤ ਨਾ ਕੋਇ ਵਖਾਈਆ। ਨਾਤਾ ਤੁੱਟੇ ਕੂੜਾ ਸਾਕ, ਦੀਨ ਦੁਨੀ ਦਏ ਦੁਹਾਈਆ। ਆਤਮ ਪਰਮਾਤਮ ਹੋਏ ਇਤਫ਼ਾਕ, ਹਰਿ ਸਾਚੇ ਵੱਜੇ ਵਧਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀ ਸ਼ਾਖ਼, ਸੋ ਸ਼ਨਾਖ਼ਤ ਆਪਣੀ ਦਏ ਕਰਾਈਆ। ਜੁਗ ਜੁਗ ਦਾ ਪੂਰਾ ਕਰ ਭਵਿਖਤ ਵਾਕ, ਵਾਕਿਆ ਅਗਲਾ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਲਏ ਮਿਲਾਈਆ। ਹਾਰ ਕਹੇ ਮੇਰਾ ਵੇਖੋ ਫੁੱਲਾਂ ਨਾਲ ਇਕੱਠ, ਸੋਹਣਾ ਨਜ਼ਰੀ ਆਈਆ। ਇਕੋ ਮਾਰਗ ਦੇਵਾਂ ਦੱਸ, ਕਰਾਂ ਸਚ ਪੜ੍ਹਾਈਆ। ਜਿਸ ਕਾਰਨ ਗੁਰਮੁਖੋ ਆਏ ਨੱਸ, ਦੂਰ ਦੁਰਾਡਾ ਪੰਧ ਮੁਕਾਈਆ। ਜਨ ਭਗਤਾਂ ਮਿਲਣਾ ਹੱਸ ਹੱਸ, ਆਪਣੀ ਹਸਤੀ ਦੇਣੀ ਮਿਟਾਈਆ। ਪ੍ਰੇਮ ਪ੍ਰੀਤੀ ਮਾਨਣਾ ਰਸ, ਕੂੜੀ ਕਿਰਿਆ ਨਾ ਕੋਇ ਦਿਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਰਿਹਾ ਜਣਾਈਆ। ਹਾਰ ਕਹੇ ਮੈਂ ਦੱਸਣ ਆਇਆ ਤਮਾਮ, ਕੂੜੀ ਤਮਅ ਦੇਣੀ ਗਵਾਈਆ। ਇਕੋ ਜਪਣਾ ਧੁਰ ਦਾ ਨਾਮ, ਨਾਮ ਨਿਧਾਨਾ ਇਕ ਸਮਝਾਈਆ। ਪੂਰਨ ਹੋਵਣ ਸਗਲੇ ਕਾਮ, ਨਿਹਕਰਮੀ ਕਰਮ ਕਮਾਈਆ। ਭਾਗ ਲੱਗੇ ਨਗਰ ਖੇੜਾ ਕਾਇਆ ਗਰਾਮ, ਸਾਢੇ ਤਿੰਨ ਹੱਥ ਸੋਭਾ ਪਾਈਆ। ਅੰਮ੍ਰਿਤ ਆਤਮ ਪੀਣਾ ਜਾਮ, ਨਿਝਰ ਝਿਰਨਾ ਰਸ ਝਿਰਾਈਆ। ਜੋਤ ਪਰਕਾਸ਼ ਕਰਨਾ ਭਾਨ, ਅੰਧ ਅੰਧੇਰਾ ਅੰਧ ਮਿਟਾਈਆ। ਸਤਿਗੁਰ ਸ਼ਬਦ ਸੁਣਨਾ ਗਿਆਨ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਇਕੋ ਬ੍ਰਹਮ ਹੋਵੇ ਧਿਆਨ, ਪਾਰਬ੍ਰਹਮ ਨਜ਼ਰੀ ਆਈਆ। ਸੋਹਣਾ ਮੰਦਰ ਸੋਹੇ ਮਕਾਨ, ਕਾਇਆ ਮਾਟੀ ਰੰਗ ਰੰਗਾਈਆ। ਜਿਥੇ ਪੁਰਖ ਅਕਾਲਾ ਦੀਨ ਦਿਆਲਾ ਕਰੇ ਕ਼ਿਆਮ, ਸਚ ਸਿੰਘਾਸਣ ਡੇਰਾ ਲਾਈਆ। ਠਾਕਰ ਸਵਾਮੀ ਮਿਲਣਾ ਹੋਵੇ ਆਸਾਨ, ਅਹਿਸਾਨ ਸਿਰ ਨਾ ਕੋਇ ਚੜ੍ਹਾਈਆ। ਜਨ ਭਗਤੋ ਕੋਟ ਜਨਮ ਭਾਵੇਂ ਲਾਉਂਦੇ ਰਹੋ ਦੀਵਾਨ, ਬਿਨਾ ਪ੍ਰਭ ਦਰਸ ਲੇਖਾ ਮਾਤ ਨਾ ਕੋਇ ਮੁਕਾਈਆ। ਹਰਿ ਕੇ ਨਾਮ ਪਿਛੇ ਭਾਵੇਂ ਹੋ ਜਾਓ ਬਦਨਾਮ, ਬਦੀ ਨੇਕੀ ਆਪਣਾ ਰੂਪ ਦਏ ਬਦਲਾਈਆ। ਤੁਹਾਡੇ ਅੰਦਰ ਰਹੇ ਨਾ ਅੰਧੇਰੀ ਸ਼ਾਮ, ਸਤਿ ਸਚ ਚੰਦ ਕਰੇ ਰੁਸ਼ਨਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਰਗ ਇਕੋ ਰਿਹਾ ਦਿਸਾਈਆ। ਹਾਰ ਕਹੇ ਮੈਂ ਕਰਾਂ ਹਾਲ ਹਾਲ, ਸਭ ਨੂੰ ਰਿਹਾ ਜਣਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਅੰਤ ਨਗਾਰਾ ਰਿਹਾ ਵਜਾਈਆ। ਲਾੜੀ ਮੌਤ ਵਜਾਵੇ ਤਾਲ, ਘੁੰਗਟ ਮੁਖ ਨਾ ਕੋਇ ਰਖਾਈਆ। ਬਿਨ ਸਤਿਗੁਰ ਪੂਰੇ ਕਰੇ ਨਾ ਕੋਇ ਸੰਭਾਲ, ਸਾਕ ਸੱਜਣ ਸੈਣ ਕੰਮ ਕੋਇ ਨਾ ਆਈਆ। ਜੁਗ ਚੌਕੜੀ ਮੈਂ ਕਰਦਾ ਆਇਆ ਭਾਲ, ਖੋਜਤ ਖੋਜਤ ਪੰਧ ਮੁਕਾਈਆ। ਧੰਨ ਭਾਗ ਜੇ ਨਵ ਨੌ ਚਾਰ ਪਿਛੋਂ ਸ਼ਹਿਨਸ਼ਾਹੀ ਸੰਮਤ ਦਾ ਮਿਲਿਆ ਸਾਲ, ਰੁੱਤੜੀ ਰੁੱਤ ਨਾਲ ਬਦਲਾਈਆ। ਭਗਤ ਸੁਹੇਲੇ ਤੱਕੇ ਨੱਢੇ ਬਾਲ, ਗੁਰਮੁਖ ਗੁਰ ਗੁਰ ਰੂਪ ਬਦਲਾਈਆ। ਜਿਨ੍ਹਾਂ ਦੇ ਅੰਦਰ ਨਾਮ ਖ਼ਜ਼ਾਨਾ ਮਾਲ, ਅਤੋਟ ਅਤੁਟ ਦਿਸਾਈਆ। ਉਹ ਇਕੋ ਮੰਨਦੇ ਪੁਰਖ ਅਕਾਲ, ਦੂਸਰ ਸੀਸ ਨਾ ਕੋਇ ਨਿਵਾਈਆ। ਉਨ੍ਹਾਂ ਦੇ ਗਲ ਵਿਚ ਏਥੇ ਓਥੇ ਪਰਮ ਪੁਰਖ ਦੇ ਸੋਂਹਦੇ ਹਾਰ, ਤੰਦ ਤੰਦ ਨਾਲ ਬੰਧਾਈਆ। ਲੇਖੇ ਲੱਗ ਗਏ ਮੂਰਖ ਮੁਗਧ ਗਵਾਰ, ਜੋ ਜਨ ਆਏ ਸਰਨਾਈਆ। ਨੇਤਰ ਲੋਚਣ ਨੈਣ ਦਰਸ ਦੀਦਾਰ, ਅੰਤਰ ਆਤਮ ਵੱਜੇ ਵਧਾਈਆ। ਅੰਤਮ ਅੰਤ ਨਾ ਹੋਣ ਖ਼ੁਆਰ, ਖ਼ੁਆਰੀ ਕੂੜੀ ਦਿਤੀ ਕਟਾਈਆ। ਸਚ ਦਵਾਰਾ ਦੇ ਕੇ ਧਰਮਸਾਲ, ਧੁਰ ਧਾਮ ਆਪ ਬਹਾਈਆ। ਜਿਥੇ ਪੋਹ ਨਾ ਸਕੇ ਕਾਲ, ਮਹਾਕਾਲ ਭੈ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਬਖ਼ਸ਼ੇ ਇਕ ਪਿਆਰ, ਵਿਵਹਾਰ ਵਿਵਹਾਰੀ ਆਪਣੇ ਨਾਲ ਰਖਾਈਆ।