੨੪ ਮਾਘ ਸ਼ਹਿਨਸ਼ਾਹੀ ਸੰਮਤ ੧ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਸਚਖੰਡ ਦਵਾਰੇ ਹੁਕਮ ਨਿਰੰਕਾਰ, ਨਿਰਗੁਣ ਨਿਰਵੈਰ ਨਿਰਾਕਾਰ ਆਪ ਚਲਾਈਆ। ਮਹੱਲ ਅਟਲ ਸੁਹਾਏ ਉਚ ਮੀਨਾਰ, ਸਤਿ ਸਤਿਵਾਦੀ ਸੋਭਾ ਪਾਈਆ। ਨਿਰਗੁਣ ਜੋਤ ਹੋਏ ਉਜਿਆਰ, ਨੂਰੋ ਨੂਰ ਨੂਰ ਰੁਸ਼ਨਾਈਆ। ਮੁਕਾਮੇ ਹੱਕ ਪਰਵਰਦਿਗਾਰ, ਲਾਸ਼ਰੀਕ ਡੇਰਾ ਲਾਈਆ। ਖੇਲੇ ਖੇਲ ਅਗੰਮ ਅਪਾਰ, ਅਲਖ ਅਗੋਚਰ ਆਪਣੀ ਕਾਰ ਕਰਾਈਆ। ਦੂਸਰ ਨਾ ਕੋਇ ਮੀਤ ਮੁਰਾਰ, ਸਗਲਾ ਸੰਗ ਨਾ ਕੋਇ ਜਣਾਈਆ। ਸਚ ਸੰਦੇਸ਼ਾ ਦੇਵੇ ਇਕੋ ਵਾਰ, ਧੁਰ ਫ਼ਰਮਾਨਾ ਆਪ ਦ੍ਰਿੜਾਈਆ। ਵਿਸ਼ਨ ਬ੍ਰਹਮਾ ਸ਼ਿਵ ਹੋਵੋ ਬੇਦਾਰ, ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਕਰੇ ਖ਼ਬਰਦਾਰ, ਭੈ ਭੌ ਇਕ ਸਮਝਾਈਆ। ਚਾਰੇ ਜੁਗ ਵੇਖੋ ਨੈਣ ਉਘਾੜ, ਕਰਨੀ ਕਰਤਾ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਹੁਕਮ ਵਰਤਾਈਆ। ਸਚਖੰਡ ਦਵਾਰੇ ਸਤਿ ਫ਼ਰਮਾਨ, ਹਰਿ ਕਰਤਾ ਆਪ ਜਣਾਇੰਦਾ। ਦਰਗਾਹ ਸਾਚੀ ਖੇਲ ਮਹਾਨ, ਆਦਿ ਪੁਰਖ ਅਬਿਨਾਸ਼ੀ ਕਰਤਾ ਆਪ ਕਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਹੋਏ ਸਵਾਧਾਨ, ਆਲਸ ਨਿੰਦਰਾ ਨਜ਼ਰ ਕੋਇ ਨਾ ਆਇੰਦਾ। ਗੁਰ ਅਵਤਾਰ ਪੈਗ਼ੰਬਰ ਕਰਨ ਧਿਆਨ, ਸੀਸ ਜਗਦੀਸ਼ ਇਕ ਝੁਕਾਇੰਦਾ। ਜੁਗ ਚੌਕੜੀ ਵੇਖੋ ਏਕਾ ਹੁਕਮ ਦੇਵੇ ਬਿਆਨ, ਮਹਿੰਮਾ ਅਕਥ ਕਥ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਵਖਾਇੰਦਾ। ਧੁਰ ਦਾ ਖੇਲ ਦੱਸੇ ਭਗਵੰਤ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਸਾਚਾ ਸੁਣੋ ਅਗੰਮੀ ਮੰਤ, ਅੱਖਰਾਂ ਵਾਲੀ
ਨਾ ਕੋਇ ਪੜ੍ਹਾਈਆ। ਨਰ ਨਰਾਇਣ ਜਾਣੋ ਇਕੋ ਕੰਤ, ਸਤਿ ਸਤਿਵਾਦੀ ਸੋਭਾ ਪਾਈਆ। ਜਿਸ ਦੀ ਆਦਿ ਜੁਗਾਦਿ ਮਹਿੰਮਾ ਅਗਣਤ, ਵਿਦਿਆ ਵਿਚ ਨਾ ਕੋਇ ਦ੍ਰਿੜਾਈਆ। ਜੋ ਏਥੇ ਓਥੇ ਦੋ ਜਹਾਨਾਂ ਬਣੇ ਬੋਧ ਅਗਾਧਾ ਪੰਡਤ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਨਰ ਨਰੇਸ਼ਾ ਇਕੋ ਵਾਰ ਸੁਣਾਈਆ। ਸਚਖੰਡ ਦਵਾਰੇ ਖੇਲ ਸ੍ਰੀ ਭਗਵਾਨ, ਹਰਿ ਕਰਤਾ ਆਪ ਜਣਾਇੰਦਾ। ਸਤਿਵਾਦੀ ਵੇਖੋ ਇਕ ਨਿਸ਼ਾਨ, ਦੂਜਾ ਨਜ਼ਰ ਕੋਇ ਨਾ ਆਇੰਦਾ। ਇਕੋ ਮੰਦਰ ਸਚ ਮਕਾਨ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਇਕੋ ਦੀਪ ਜਗੇ ਮਹਾਨ, ਤੇਲ ਬਾਤੀ ਨਾ ਕੋਇ ਟਿਕਾਇੰਦਾ। ਇਕੋ ਤਖ਼ਤ ਨਿਵਾਸੀ ਨੌਜਵਾਨ, ਬਿਨ ਰੰਗ ਰੂਪ ਸੋਭਾ ਪਾਇੰਦਾ। ਜੋ ਆਦਿ ਜੁਗਾਦੀ ਸਾਚਾ ਕਾਹਨ, ਬਿਨ ਸਖ਼ੀਆਂ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਖੇਲ ਆਪ ਵਖਾਇੰਦਾ। ਧੁਰ ਦੀ ਖੇਲ ਕਰੇ ਹਰਿ ਕਰਤਾ, ਕਰਨੀ ਆਪਣੀ ਦਏ ਜਣਾਈਆ। ਆਦਿ ਜੁਗਾਦਿ ਧੁਰ ਦਾ ਭਰਤਾ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਸਾਚੀ ਮੰਜ਼ਲ ਅਗੰਮ ਅਥਾਹ ਉਚ ਮੀਨਾਰ ਆਪੇ ਚੜ੍ਹਦਾ, ਮੰਜ਼ਲ ਹੱਕ ਨਾ ਕੋਇ ਸਮਝਾਈਆ। ਨਿਰਅੱਖਰ ਵੱਖਰ ਢੋਲਾ ਆਪੇ ਪੜ੍ਹਦਾ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਈਆ। ਨਿਰਵੈਰ ਹੋ ਕੇ ਆਪਣੀ ਕਾਰ ਕਰਦਾ, ਨਿਰੰਕਾਰ ਹੋ ਕੇ ਸਾਚੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਵੇਖ ਵਖਾਈਆ। ਸਾਚਾ ਘਰ ਵੇਖ ਸਚਖੰਡ, ਸਤਿ ਸਤਿਵਾਦੀ ਖ਼ੁਸ਼ੀ ਮਨਾਇੰਦਾ। ਪੜਦਾ ਲਾਹ ਕੇ ਕੋਟ ਬ੍ਰਹਿਮੰਡ, ਭੇਵ ਅਭੇਦਾ ਆਪ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਵਾਰੇ ਸੱਦ, ਸੱਦਾ ਇਕੋ ਨਾਮ ਅਲਾਇੰਦਾ। ਗੁਰ ਅਵਤਾਰ ਪੈਗ਼ੰਬਰ ਵੇਖੋ ਧੁਰ ਦੀ ਹੱਦ, ਹਦੂਦ ਵੰਡ ਨਾ ਕੋਇ ਵੰਡਾਇੰਦਾ। ਪਰਮ ਪੁਰਖ ਦੀ ਸਾਰੇ ਯਦ, ਸ਼ਬਦੀ ਧਾਰ ਆਪ ਪਰਗਟਾਇੰਦਾ। ਜੁਗ ਚੌਕੜੀ ਗਏ ਲੰਘ, ਸਤਿਜੁਗ ਤਰੇਤਾ ਦੁਆਪਰ ਕਲਜੁਗ ਮਾਤ ਹੰਢਾਇੰਦਾ। ਸਾਚੀ ਸੇਜਾ ਵੇਖੋ ਸੁਹੰਜਣਾ ਪਲੰਘ, ਪਾਵਾ ਚੂਲ ਨਾ ਕੋਇ ਬਣਾਇੰਦਾ। ਬੋਧ ਅਗਾਧ ਸ਼ਬਦ ਅਨਾਦ ਬਿਨ ਰਾਗ ਤਾਲ ਰਿਹਾ ਵੱਜ, ਵਜਹ ਸਚ ਨਾ ਕੋਇ ਸਮਝਾਇੰਦਾ। ਚਵੀ ਮਾਘ ਕਹੇ ਮੇਰਾ ਵਕ਼ਤ ਸੁਹੰਜਣਾ ਹੋਇਆ ਅੱਜ, ਨੌ ਸੌ ਚੁਰਾਨਵੇਂ ਚੌਕੜੀ ਜੁਗ ਪੰਧ ਮੁਕਾਇੰਦਾ। ਸ਼ਬਦ ਸੰਦੇਸ਼ਾ ਦੇਣਾ ਗੱਜ, ਦੋ ਜਹਾਨ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਆਪ ਸੁਣਾਇੰਦਾ। ਪੁਰਖ ਅਕਾਲ ਦੀਨ ਦਿਆਲ ਕਰੇ ਖੇਲ ਆਪ ਸਮਰਥ, ਦੂਜਾ ਸੰਗ ਨਾ ਕੋਇ ਜਣਾਇੰਦਾ। ਅੰਡਜ ਜੇਰਜ ਉਤਭੁਜ ਸੇਤਜ ਖਾਣੀ ਬਾਣੀ ਵੇਖਣਹਾਰਾ ਹੱਕ, ਹਕ਼ੀਕ਼ਤ ਪੜਦਾ ਆਪੇ ਲਾਹਿੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਜਿਸ ਦਾ ਭੇਵ ਰਹੇ ਦੱਸ, ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਸਾਲਾਹਿੰਦਾ। ਸੋ ਸਾਹਿਬ ਸਵਾਮੀ ਅੰਤਰਜਾਮੀ ਪੁਰਖ ਬਿਧਾਤਾ ਘਟ ਭੀਤਰ ਰਿਹਾ ਵਸ, ਗ੍ਰਹਿ ਗ੍ਰਹਿ ਆਪਣਾ ਡੇਰਾ ਲਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਦੇਵਣਹਾਰਾ ਅਗੰਮਾ ਰਸ, ਨਿਝਰ ਝਿਰਨਾ ਆਪ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਇੰਦਾ। ਚਵੀ ਮਾਘ ਕਹੇ ਮੈਨੂੰ ਆ ਗਈ ਯਾਦ, ਪੂਰਬ ਲਹਿਣਾ ਨਜ਼ਰੀ ਆਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਮੰਗਦੇ ਗਏ ਦਾਦ, ਦਰ ਦਰਵੇਸ਼ ਹੋ ਕੇ ਅਗੇ ਝੋਲੀ ਡਾਹੀਆ। ਗੁਰ ਅਵਤਾਰ ਪੈਗ਼ੰਬਰ ਕਰਦੇ ਗਏ ਫ਼ਰਿਆਦ, ਸਚਖੰਡ ਦਵਾਰੇ ਸੀਸ ਨਿਵਾਈਆ। ਪੁਰਖ ਅਕਾਲ ਦੀਨ ਦਿਆਲ ਤੂੰ ਰਚਨਾ ਰਚੀ ਆਦਿ, ਅੰਤ ਵੇਖੇ ਥਾਉਂ ਥਾਈਂਆ।
ਤੂੰ ਵਾਹਿਗੁਰੂ ਰਾਮ ਕ੍ਰਿਸ਼ਨ ਅੱਲਾ ਗਾਡ, ਲਾਸ਼ਰੀਕ ਤੇਰੀ ਬੇਪਰਵਾਹੀਆ। ਤੇਰਾ ਨਾਮ ਖੰਡਾ ਇਕੋ ਦਿਸੇ ਰਾਡ, ਡੰਕਾ ਸਚ ਸਚ ਵਜਾਈਆ। ਬਿਨ ਅੱਖਰਾ ਬਿਨਾ ਲੇਖਾ ਲਿਖਤ ਤੇਰਾ ਰਾਗ, ਜੁਗ ਚੌਕੜੀ ਕਰੇ ਸ਼ਨਵਾਈਆ। ਸਾਚਾ ਖੋਲ੍ਹੇ ਕੋਈ ਨਾ ਰਾਜ਼, ਪੜਦਾ ਓਹਲਾ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਖੁਲ੍ਹਾਈਆ। ਚਵੀ ਮਾਘ ਕਹੇ ਤੇਰਾ ਵੇਖਿਆ ਸਚਖੰਡ ਦਵਾਰ, ਸਚ ਦਵਾਰ ਵੱਜੀ ਵਧਾਈਆ। ਘਰ ਬੈਠ ਗੁਰੂ ਅਵਤਾਰ, ਪੈਗ਼ੰਬਰ ਸੀਸ ਨਿਵਾਈਆ। ਵਿਸ਼ਨ ਬ੍ਰਹਮਾ ਸ਼ਿਵ ਬਣ ਭਿਖਾਰ, ਖ਼ਾਲੀ ਝੋਲੀ ਡਾਹੀਆ। ਤੂੰ ਦਾਤਾ ਦਾਨੀ ਦੇਵਣਹਾਰ, ਦਇਆਵਾਨ ਅਖਵਾਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਲੋਕਮਾਤ ਆਪਣਾ ਪੰਧ ਮੁਕਾਈਆ। ਭਵਿਖਤਾਂ ਵਿਚ ਤੇਰਾ ਇਜ਼ਹਾਰ, ਕਾਗ਼ਜ਼ ਕ਼ਲਮ ਸ਼ਾਹੀ ਦਏ ਗਵਾਹੀਆ। ਚਾਰੇ ਖਾਣੀ ਦਏਂ ਅਧਾਰ, ਚਾਰੇ ਬਾਣੀ ਸਿਫ਼ਤ ਸਾਲਾਹੀਆ। ਧੰਨ ਵਡਿਆਈ ਤੇਰੀ ਪਰਵਰਦਿਗਾਰ, ਲਾਸ਼ਰੀਕ ਤੇਰੀ ਸਚ ਸਰਨਾਈਆ। ਤੇਰਾ ਵੇਖ ਠਾਂਡਾ ਦਰਬਾਰ, ਦਰਗਾਹ ਸਾਚੀ ਵੱਜੇ ਵਧਾਈਆ। ਹਉਂ ਬਾਲਕ ਸੇਵਕ ਖ਼ਿਦਮਤਗਾਰ, ਦਰ ਘਰ ਸਾਚੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਦੇ ਸਮਝਾਈਆ। ਪੁਰਖ ਅਕਾਲ ਕਹੇ ਸੁਣੋ ਪੈਗ਼ੰਬਰ ਗੁਰ ਅਵਤਾਰ, ਸ਼ਬਦ ਸੰਦੇਸ਼ਾ ਦਿਆਂ ਸੁਣਾਈਆ। ਜੁਗ ਚੌਕੜੀ ਖੇਲ ਅਗੰਮ ਅਪਾਰ, ਨਿਰਗੁਣ ਸਰਗੁਣ ਹੁਕਮ ਵਰਤਾਈਆ। ਬੋਧ ਅਗਾਧਾ ਸ਼ਬਦ ਅਨਾਦਾ ਬਣ ਲਿਖਾਰ, ਕਾਤਬ ਹੋ ਕੇ ਕ਼ਲਮ ਚਲਾਈਆ। ਚਾਰ ਵਰਨ ਅਠਾਰਾਂ ਬਰਨ ਲੱਖ ਚੁਰਾਸੀ ਖੋਲ੍ਹ ਕਿਵਾੜ, ਵਰਨ ਬਰਨ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਆਪ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਮਾਰੋ ਲੋਕਮਾਤ ਝਾਕ, ਬਿਨ ਅੱਖਾਂ ਅੱਖ ਖੁਲ੍ਹਾਈਆ। ਚਾਰੋਂ ਕੁੰਟ ਅੰਧੇਰੀ ਰਾਤ, ਸਚ ਚੰਦ ਨਾ ਕੋਇ ਚਮਕਾਈਆ। ਝਗੜਾ ਪਿਆ ਜਾਤ ਪਾਤ, ਦੀਨ ਦੁਨੀ ਲੜਾਈਆ। ਆਤਮ ਪਰਮਾਤਮ ਕਰੇ ਨਾ ਕੋਇ ਇਤਫ਼ਾਕ, ਮਨ ਵਾਸਨਾ ਹੋਈ ਹਲਕਾਈਆ। ਸਤਿਗੁਰ ਸ਼ਬਦ ਨਾ ਦਿਸੇ ਕਿਸੇ ਸਾਥ, ਅਗੰਮੀ ਨਾਦ ਨਾ ਕੋਇ ਵਜਾਈਆ। ਸਾਚੀ ਮੰਜ਼ਲ ਚੜ੍ਹੇ ਕੋਈ ਨਾ ਘਾਟ, ਪੈਂਡਾ ਪੰਧ ਨਾ ਕੋਇ ਮੁਕਾਈਆ। ਨਿਰੰਤਰ ਸੇਜਾ ਸੋਏ ਕੋਇ ਨਾ ਖਾਟ, ਸੁਹੰਜਣੀ ਸੇਜ ਨਾ ਕੋਇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਲੋਕਮਾਤ ਲਓ ਤੱਕ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪ ਜਣਾਇੰਦਾ। ਸਾਚਾ ਮਿਲੇ ਕਿਸੇ ਨਾ ਹੱਕ, ਹਕ਼ੀਕ਼ਤ ਪੜਦਾ ਨਾ ਕੋਇ ਉਠਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ ਪੜ੍ਹ ਪੜ੍ਹ ਸਾਰੇ ਗਏ ਥੱਕ, ਸੰਸਾ ਰੋਗ ਨਾ ਕੋਇ ਮਿਟਾਇੰਦਾ। ਨਾਮ ਭੰਡਾਰਾ ਗ੍ਰਹਿ ਮੰਦਰ ਅੰਦਰ ਸਾਢੇ ਤਿੰਨ ਹੱਥ ਖੋਲ੍ਹੇ ਕੋਈ ਨਾ ਹੱਟ, ਵਣਜਾਰਾ ਵਣਜ ਨਾ ਕੋਇ ਕਰਾਇੰਦਾ। ਕੂੜੀ ਕਿਰਿਆ ਮਾਇਆ ਮਮਤਾ ਹਉਮੇਂ ਹੰਗਤਾ ਤਤ ਵਿਕਾਰਾ ਖੇਲ ਬਾਜ਼ੀਗਰ ਨਟ, ਸਚ ਸਵਾਂਗ ਨਾ ਕੋਇ ਵਖਾਇੰਦਾ। ਲੱਗੀ ਅੱਗ ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ, ਸਾਂਤਕ ਸਤਿ ਨਾ ਕੋਇ ਕਰਾਇੰਦਾ। ਚਾਰ ਵਰਨ ਅਠਾਰਾਂ ਬਰਨ ਕੋਈ ਯਾਦ ਨਾ ਕਰੇ ਤੁਧ, ਸਜਦਾ ਸੀਸ ਨਾ ਕੋਇ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਖੇਲ ਆਪ ਦ੍ਰਿੜਾਇੰਦਾ। ਗੁਰ ਅਵਤਾਰ ਪੈਗ਼ੰਬਰ ਲੋਕਮਾਤ ਕਰੋ ਧਿਆਨ, ਸਦੀ ਚੌਧਵੀਂ ਦਏ ਗਵਾਹੀਆ। ਸਿਦਕ ਸਬੂਰੀ ਰਿਹਾ ਨਾ ਕੋਇ ਈਮਾਨ, ਅਮਲਾਂ ਵਿਚ ਨਾ
ਕੋਇ ਲੋਕਾਈਆ। ਕੂੜੀ ਕਿਰਿਆ ਚੜ੍ਹਿਆ ਤੂਫ਼ਾਨ, ਮਾਨਸ ਮਾਨਵ ਰਿਹਾ ਰੁੜ੍ਹਾਈਆ। ਸਾਚਾ ਨਾਦ ਸੁਣੇ ਕੋਈ ਨਾ ਕਾਨ, ਤੰਦ ਸਿਤਾਰ ਨਾ ਕੋਇ ਹਿਲਾਈਆ। ਨਿਰਗੁਣ ਜੋਤ ਪਰਕਾਸ਼ ਹੋਵੇ ਨਾ ਅਗੰਮੀ ਭਾਨ, ਭਾਂਡਾ ਭਰਮ ਨਾ ਕੋਇ ਭੰਨਾਈਆ। ਮੰਦਰ ਸੋਹੇ ਨਾ ਸਚ ਮਕਾਨ, ਕਾਇਆ ਮਾਟੀ ਨਾ ਕੋਇ ਰੁਸ਼ਨਾਈਆ। ਮਨ ਵਾਸਨਾ ਜਗਤ ਫਿਰੇ ਸੁਆਨ, ਭੱਜੇ ਵਾਹੋ ਦਾਹੀਆ। ਮੰਜ਼ਲ ਹੱਕ ਹਕ਼ੀਕ਼ੀ ਚੜ੍ਹੇ ਕੋਇ ਨਾ ਆਣ, ਨੌ ਦਵਾਰੇ ਪੰਧ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਪੈਗ਼ੰਬਰਾਂ ਰਿਹਾ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਲੋਕਮਾਤ ਕਰੋ ਇਸ਼ਾਰਾ, ਸ਼ਬਦੀ ਸ਼ਬਦ ਜਣਾਈਆ। ਆਤਮ ਪਰਮਾਤਮ ਕਰੇ ਨਾ ਕੋਇ ਪਿਆਰਾ, ਕੂੜੀ ਕਿਰਿਆ ਨਾਲ ਕੁੜਮਾਈਆ। ਝਗੜਾ ਪਿਆ ਪੁਰਖ ਨਾਰਾ, ਨਰ ਨਰਾਇਣ ਨਾ ਕੋਇ ਮਨਾਈਆ। ਹਉਮੇਂ ਹੰਗਤਾ ਲੱਗਾ ਅਖਾੜਾ, ਚਾਰ ਕੁੰਟ ਦਏ ਦੁਹਾਈਆ। ਸਾਚੀ ਮੰਜ਼ਲ ਪਾਰ ਕਰੇ ਨਾ ਕੋਇ ਕਿਨਾਰਾ, ਨਈਆ ਨੌਕਾ ਸਚ ਨਾ ਕੋਇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਨੈਣ ਰਿਹਾ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪਰਮ ਪੁਰਖ ਸਮਰਥ, ਇਹ ਤੇਰੀ ਬੇਪਰਵਾਹੀਆ। ਜੋ ਨਿਰਗੁਣ ਸਰਗੁਣ ਲੋਕਮਾਤ ਆਏ ਦੱਸ, ਲੇਖਾ ਲਿਖ ਕੇ ਕ਼ਲਮ ਸ਼ਾਹੀਆ। ਤੇਰਾ ਨਾਉਂ ਨਿਰੰਕਾਰਾ ਦੱਸ ਕੇ ਆਏ ਸਚ, ਸਤਿ ਸਤਿਵਾਦੀ ਹੁਕਮ ਜਣਾਈਆ। ਨਿਜ ਨੇਤਰ ਨੈਣ ਖੋਲ੍ਹ ਕੇ ਆਏ ਅੱਖ, ਲੋਇਣ ਇਕੋ ਇਕ ਸਮਝਾਈਆ। ਸਤਿ ਧਰਮ ਦਾ ਪਰਗਟ ਕਰਕੇ ਆਏ ਹੱਟ, ਗੁਰਮੁਖ ਗੁਰ ਗੁਰ ਆਪ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਤੇਰੀ ਸਰਨਾਈਆ। ਪੈਗ਼ੰਬਰ ਕਹਿਣ ਪ੍ਰਭੂ ਦਰ ਸਜਦਾ, ਸੀਸ ਜਗਦੀਸ਼ ਝੁਕਾਈਆ। ਇਹ ਖੇਲ ਅਗੰਮਾ ਹਰਿ ਦਾ, ਹੈਰਾਨੀ ਸਭ ਦੇ ਉਤੇ ਛਾਈਆ। ਤੂੰ ਆਦਿ ਜੁਗਾਦਿ ਜੁਗ ਚੌਕੜੀ ਆਪਣਾ ਖੇਲ ਕਰਦਾ, ਕ਼ੁਦਰਤ ਦਾ ਮਾਲਕ ਬੇਪਰਵਾਹੀਆ। ਬਿਨ ਤੇਰੇ ਭੈ ਕੋਈ ਨਾ ਡਰਦਾ, ਭੌ ਅਵਰ ਨਾ ਕੋਇ ਜਣਾਈਆ। ਕਲਜੁਗ ਅੰਤਮ ਲੇਖਾ ਸਭ ਦਾ ਜਾਏ ਹਰਦਾ, ਹਿਰਦੇ ਹਰਿ ਨਾ ਕੋਇ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਸਮਝਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰ ਵੇਖੋ ਅੰਤ ਅਖ਼ੀਰ, ਆਖ਼ਰ ਦਿਆਂ ਸਮਝਾਈਆ। ਸਦੀ ਚੌਧਵੀਂ ਬਦਲਣ ਵਾਲੀ ਤਕ਼ਦੀਰ, ਤਦਬੀਰ ਆਪਣੇ ਹੱਥ ਰਖਾਈਆ। ਅੰਤਮ ਕੱਟਣਾ ਸ਼ਰਅ ਵਾਲਾ ਜ਼ੰਜੀਰ, ਸ਼ਰੀਅਤ ਇਕੋ ਦੇਣੀ ਦਰਸਾਈਆ। ਆਤਮ ਪਰਮਾਤਮ ਖੇਲ ਦੱਸਣਾ ਬੇਨਜ਼ੀਰ, ਜਗਤ ਨੇਤਰ ਨਜ਼ਰ ਕੋਇ ਨਾ ਪਾਈਆ। ਜਿਸ ਮੰਜ਼ਲ ਤੇ ਚੜ੍ਹ ਕੇ ਬੈਠਾ ਕਬੀਰ, ਸਚ ਦਵਾਰੇ ਡੇਰਾ ਲਾਈਆ। ਓਸ ਦੀ ਧੁਰ ਦੀ ਹੋਈ ਤਾਮੀਰ, ਬਾਡੀ ਵੰਡ ਨਾ ਕੋਇ ਵੰਡਾਈਆ। ਲੇਖਾ ਮੁੱਕੇ ਸ਼ਾਹ ਹਕੀਰ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਈਆ। ਪੈਗ਼ੰਬਰ ਕਹਿਣ ਪ੍ਰਭ ਸਾਚੇ ਪਰਵਰਦਿਗਾਰ, ਜਲਵਾ ਤੇਰਾ ਨੂਰ ਖ਼ੁਦਾਈਆ। ਹਉਂ ਤੇਰੇ ਖ਼ਿਦਮਤਗਾਰ, ਬੈਠੇ ਸੀਸ ਝੁਕਾਈਆ। ਚੌਦਾਂ ਤਬਕ ਕਰਨ ਪੁਕਾਰ, ਤੋਬਾ ਤੋਬਾ ਕਰ ਦੁਹਾਈਆ। ਅਗਲਾ ਲੇਖਾ ਸਮਝ ਨਾ ਆਵੇ ਵਿਚ ਸੰਸਾਰ, ਅੰਤ ਅਖ਼ੀਰੀ ਵੰਡ ਨਾ ਕਿੋੲ ਕੋਇ ਵੰਡਾਈਆ। ਸਜਦੇ ਕਰਨ ਵਾਰੋ ਵਾਰ, ਨਿਉਂ ਨਿਉਂ ਲਾਗਣ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਸਮਝਾਈਆ। ਪੁਰਖ ਅਕਾਲ ਕਹੇ ਮੈਂ ਭੇਵ ਅਗਲਾ ਦੱਸਦਾ ਹਾਂ, ਪੈਗ਼ੰਬਰ ਹੁਕਮ ਜਣਾਈਆ।
ਹਰ ਘਟ ਅੰਦਰ ਵਸਦਾ ਹਾਂ, ਲੱਖ ਚੁਰਾਸੀ ਡੇਰਾ ਲਾਈਆ। ਕੋਟਾਂ ਵਿਚੋਂ ਭਗਤ ਸੰਤ ਸੁਹੇਲੇ ਰਖਦਾ ਹਾਂ, ਸੂਫ਼ੀ ਆਪਣੇ ਰੰਗ ਰੰਗਾਈਆ। ਪਰਮਾਤਮ ਹੋ ਕੇ ਆਤਮ ਨਾਲ ਹੱਸਦਾ ਹਾਂ, ਨਿਜ ਨੇਤਰ ਕਰ ਰੁਸ਼ਨਾਈਆ। ਮਾਰਗ ਇਕੋ ਸਚ ਦਾ ਦੱਸਦਾ ਹਾਂ, ਦੂਜੀ ਅਵਰ ਨਾ ਕੋਇ ਚਤੁਰਾਈਆ। ਕੂੜੀ ਕਿਰਿਆ ਸ਼ੌਹ ਦਰਿਆਏ ਸਟਦਾ ਹਾਂ, ਨਿਤ ਨਵਿਤ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਈਆ। ਧੁਰ ਦਾ ਹੁਕਮ ਕਹੇ ਮੈਂ ਦੇਣ ਆਇਆ ਫ਼ਰਮਾਨ, ਇਕੋ ਇਕ ਜਣਾਈਆ। ਪਰਮ ਪੁਰਖ ਹੋਣਾ ਪਰਧਾਨ, ਦੋ ਜਹਾਨ ਵੱਜੇ ਵਧਾਈਆ। ਸਚ ਝੁਲਣਾ ਸਚ ਨਿਸ਼ਾਨ, ਨਵ ਸੱਤ ਸੋਭਾ ਪਾਈਆ। ਚਾਰ ਵਰਨਾਂ ਦੇਣਾ ਇਕ ਗਿਆਨ, ਬਰਨ ਅਠਾਰਾਂ ਹੱਕ ਪੜ੍ਹਾਈਆ। ਸ਼ਬਦ ਖੰਡਾ ਨਿਕਲਣਾ ਵਿਚੋਂ ਮਿਆਨ ਬ੍ਰਹਿਮੰਡ ਖੰਡ ਕਰੇ ਰੁਸ਼ਨਾਈਆ। ਸ਼ਰਅ ਮੇਟੇ ਕੂੜ ਸ਼ੈਤਾਨ, ਅੰਧ ਅੰਧੇਰਾ ਦਏ ਗਵਾਈਆ। ਸਭ ਨੂੰ ਜਣਾਏ ਇਕੋ ਰਾਮ, ਸੀਤਾ ਸੁਰਤੀ ਆਪ ਉਠਾਈਆ। ਕ੍ਰਿਸ਼ਨ ਵਖਾਏ ਧੁਰ ਦਾ ਕਾਹਨ, ਜਿਸ ਦਾ ਨਾ ਕੋਈ ਪਿਤਾ ਨਾ ਕੋਈ ਮਾਈਆ। ਇਕੋ ਪੁੱਤਰ ਹੋਏ ਬਲਵਾਨ, ਪਰਵਰਦਿਗਾਰ ਨੂਰ ਖ਼ੁਦਾਈਆ। ਪੁਰਖ ਅਕਾਲਾ ਉਠੇ ਨੌਜਵਾਨ, ਬਿਰਧ ਬਾਲ ਨਾ ਕੋਇ ਜਣਾਈਆ। ਕਲਜੁਗ ਕੂੜੀ ਕਿਰਿਆ ਮੇਟੇ ਵਿਚੋਂ ਜਹਾਨ, ਲੋਕਮਾਤ ਰਹਿਣ ਨਾ ਪਾਈਆ। ਸਤਿਜੁਗ ਸਾਚਾ ਦੇਵੇ ਦਾਨ, ਸਤਿ ਸਤਿਵਾਦੀ ਆਪ ਵਰਤਾਈਆ। ਇਕੋ ਨੂਰ ਕਰੇ ਭਾਨ, ਸਚ ਸਚ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦਾ ਦੇ ਕੇ ਗਏ ਬਿਆਨ, ਭਵਿਖਤਾਂ ਵਿਚ ਪੜਦਾ ਦਏ ਉਠਾਈਆ। ਸੋ ਸੂਰਬੀਰਾ ਹਾਜ਼ਰ ਹਜ਼ੂਰਾ ਕਰਨਹਾਰਾ ਸਰਬ ਕਲਿਆਣ, ਕਲਮਾ ਕਾਇਨਾਤ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਸਾਚਾ ਹੁਕਮ ਵਰਤੇ ਜਗ, ਨਾ ਕੋਈ ਮੇਟੇ ਮੇਟ ਮਿਟਾਈਆ। ਮੱਕੇ ਕਾਅਬੇ ਰਹੇ ਨਾ ਹੱਜ, ਹੁਜਰਾ ਜਗ ਨਾ ਕੋਇ ਸੁਹਾਈਆ। ਸ਼ਾਹ ਸੁਲਤਾਨ ਤਖ਼ਤ ਤਾਜ ਜਾਣ ਤੱਜ, ਧੀਰਜ ਧੀਰ ਨਾ ਕੋਇ ਧਰਾਈਆ। ਸੱਜਣ ਸਾਥੀ ਜਾਣ ਭੱਜ, ਅਗਲਾ ਸੰਗ ਨਾ ਕੋਇ ਬਣਾਈਆ। ਮਾਇਆ ਮਮਤਾ ਲੱਗੇ ਅੱਗ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਕਲਜੁਗ ਕਾਗ ਬੁਧੀ ਹੋਈ ਕਗ, ਹੰਸ ਰੂਪ ਨਾ ਕੋਇ ਵਟਾਈਆ। ਚੌਵੀ ਮਾਘ ਕਹੇ ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਮੇਰਾ ਵਕ਼ਤ ਸੁਹੰਜਣਾ ਹੋਇਆ ਅੱਜ, ਆਜਿਜ਼ ਹੋ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਉਪਾਈਆ। ਧੁਰ ਫ਼ਰਮਾਨ ਕਹੇ ਮੈਂ ਧੁਰ ਦਾ ਮਾਲਕ, ਹੁਕਮ ਆਦਿ ਜੁਗਾਦਿ ਸੁਣਾਈਆ। ਲੋਕਮਾਤ ਬਣ ਕੇ ਆਵਾਂ ਸਾਲਸ, ਦੋ ਜਹਾਨਾਂ ਦੇਵਾਂ ਸਫ਼ਾਈਆ। ਮੇਰਾ ਸਭ ਤੋਂ ਵੱਖਰਾ ਅਨੋਖਾ ਕਾਲਜ, ਬਿਨਾ ਕਲਮਿਆਂ ਕਰਾਂ ਪੜ੍ਹਾਈਆ। ਮੇਰੀ ਸਮਝ ਸਕੇ ਕੋਈ ਨਾ ਨਾਲਜ, ਵਿਦਿਆ ਵਿਚ ਨਾ ਕੋਇ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਵੇਖੇ ਨੰਨ੍ਹੇ ਬਾਲਕ, ਸਤਿਜੁਗ ਤਰੇਤਾ ਦੁਆਪਰ ਕਲਜੁਗ ਸੇਵਾ ਗਏ ਕਮਾਈਆ। ਜੋ ਸਜਦਿਆਂ ਵਿਚ ਮੰਗਦੇ ਗਏ ਇਕੋ ਅਦਾਲਤ, ਅਦਲੀ ਹੋਵੇ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸਮਝਾਈਆ। ਹੁਕਮ ਕਹੇ ਮੈਂ ਧੁਰ ਸੰਦੇਸ਼ਾ, ਕਲਜੁਗ ਅੰਤਮ ਰਿਹਾ ਸੁਣਾਈਆ। ਪੁਰਖ ਅਕਾਲ ਦੱਸਾਂ ਹਰਿ ਨਰੇਸ਼ਾ, ਨਰ ਨਰਾਇਣ ਵੱਡੀ ਵਡਿਆਈਆ। ਜਿਸ ਦੋ ਜਹਾਨ ਬਦਲ ਦੇਣਾ ਪੇਸ਼ਾ, ਪੇਸ਼ਤਰ ਪਹਿਲੇ ਰਿਹਾ ਫ਼ੁਰਮਾਈਆ। ਝਗੜਾ ਮੁਕਣਾ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ਾ, ਕਰੋੜ ਤੇਤੀਸਾ ਨਾ ਕੋਇ ਵਡਿਆਈਆ। ਗੁਰ ਅਵਤਾਰ ਪੈਗ਼ੰਬਰਾਂ ਚੁਕਣਾ
ਠੇਕਾ, ਲਹਿਣਾ ਦੇਣਾ ਸਭ ਦੀ ਝੋਲੀ ਪਾਈਆ। ਅੰਤਮ ਪਰਗਟ ਹੋਣਾ ਪਰਮ ਪੁਰਖ ਪ੍ਰਭ ਏਕਾ, ਏਕੰਕਾਰ ਇਕੋ ਨੂਰ ਖ਼ੁਦਾਈਆ। ਦੋ ਜਹਾਨਾਂ ਬਖ਼ਸ਼ੇ ਟੇਕਾ, ਟਿੱਕੇ ਮਸਤਕ ਧੂੜੀ ਲਾਈਆ। ਲੱਖ ਚੁਰਾਸੀ ਵਿਚੋਂ ਮਾਣ ਵਡਿਆਈ ਦੇਵੇ ਜਨ ਭਗਤ ਜਿਨ੍ਹ ਤ੍ਰੈਗੁਣ ਮਾਇਆ ਲੱਗੇ ਨਾ ਸੇਕਾ, ਅਗਨੀ ਤਤ ਨਾ ਕੋਇ ਬੁਝਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਨਿਰਗੁਣ ਸਰਗੁਣ ਦੱਸੇ ਭੇਤਾ, ਆਤਮ ਪਰਮਾਤਮ ਪਰਮਾਤਮ ਆਤਮ ਮੇਲਾ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਉਪਾਈਆ। ਹੁਕਮ ਕਹੇ ਮੈਂ ਆਉਂਦਾ ਜਾਂਦਾ, ਜੁਗ ਜੁਗ ਵੇਸ ਵਟਾਈਆ। ਗੁਰ ਅਵਤਾਰ ਪੈਗ਼ੰਬਰ ਵੇਖਾਂ ਥੱਕਾ ਮਾਂਦਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਸਚ ਭੰਡਾਰ ਦੇਵਾਂ ਇਕੋ ਨਾਉਂ ਦਾ, ਨਰ ਨਿਰੰਕਾਰਾ ਆਪ ਜਣਾਈਆ। ਵਸਣਾ ਦੱਸਾਂ ਸਾਚੇ ਗਾਉਂ ਦਾ, ਸਚਖੰਡ ਦਵਾਰਾ ਸੋਭਾ ਪਾਈਆ। ਭੇਵ ਚੁਕਾਵਾਂ ਪਿਤਾ ਮਾਉਂ ਦਾ, ਪੁਰਖ ਅਕਾਲ ਸਰਬ ਸਮਝਾਈਆ। ਮਸਤਕ ਟਿੱਕਾ ਲਾਵਾਂ ਧੁਰ ਦੇ ਪਾਉਂ ਦਾ, ਚਰਨ ਕਵਲ ਸਰਨਾਈਆ। ਗ੍ਰਹਿ ਵਖਾਵਾਂ ਸਚ ਨਿਆਉਂ ਦਾ, ਹਕ ਹਕ਼ੀਕ਼ਤ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਹੁਕਮ ਕਹੇ ਮੈਂ ਆਵਾਂ ਆਦਿ ਜੁਗਾਦਿ, ਜੁਗ ਚੌਕੜੀ ਫੇਰਾ ਪਾਈਆ। ਗੁਰ ਅਵਤਾਰ ਪੈਗ਼ੰਬਰ ਵੇਖਾਂ ਸਾਧ, ਸੰਤ ਸੂਫ਼ੀ ਫ਼ਕੀਰ ਖੋਜ ਖੁਜਾਈਆ। ਨਾਮ ਸੰਦੇਸ਼ਾ ਦੇਵਾਂ ਇਕੋ ਨਾਦ, ਧੁਨ ਆਤਮਕ ਰਾਗ ਸੁਣਾਈਆ। ਵਰਨ ਬਰਨ ਚੁਕਾ ਇਕ ਸਮਾਜ, ਜਾਤ ਪਾਤ ਪੜਦਾ ਲਾਹੀਆ। ਧੁਨ ਸੁਣਾ ਜਗਤ ਰਾਗ, ਤਾਲ ਤਲਵਾੜਾ ਕਰਾਂ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਧੁਰ ਹੁਕਮ ਕਹੇ ਮੈਂ ਦੱਸ ਗਿਆ ਤੇਈ ਅਵਤਾਰ, ਤਰ੍ਹਾਂ ਤਰ੍ਹਾਂ ਸਮਝਾਈਆ। ਸਭ ਨੇ ਰਹਿਣਾ ਖ਼ਬਰਦਾਰ, ਬੇਖ਼ਬਰਾਂ ਖ਼ਬਰ ਪਹੁੰਚਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੀਤਿਆ ਵਿਚ ਸੰਸਾਰ, ਅੰਤਮ ਵੱਜੇ ਇਕ ਵਧਾਈਆ। ਪਰਗਟ ਹੋਣਾ ਨਰ ਨਿਰੰਕਾਰ, ਨਿਰਾਕਾਰ ਫੇਰਾ ਪਾਈਆ। ਜਿਸ ਨੂੰ ਸਦਾ ਕਰੋ ਨਿਮਸਕਾਰ, ਨਿਉਂ ਨਿਉਂ ਸੀਸ ਨਿਵਾਈਆ। ਜਿਸ ਦੀ ਜੋਤ ਜਗਤ ਅਧਾਰ, ਜੋਤੀ ਜਾਤਾ ਬੇਪਰਵਾਹੀਆ। ਓਹ ਆਵੇ ਆਪਣੀ ਧਾਰ, ਨਾ ਕੋਇ ਜਨਮੇ ਪਿਤਾ ਮਾਈਆ। ਨਿਰਗੁਣ ਨੂਰ ਹੋਏ ਉਜਿਆਰ, ਰੂਪ ਰੰਗ ਵੇਖ ਨਾ ਕੋਇ ਸਮਝਾਈਆ। ਕਾਗਦ ਕ਼ਲਮ ਨਾ ਲਿਖਣਹਾਰ, ਕਾਤਬ ਚਲੇ ਨਾ ਕੋਇ ਚਤੁਰਾਈਆ। ਸਿਫ਼ਤਾਂ ਵਿਚ ਨਾ ਕੋਇ ਇਜ਼ਹਾਰ, ਢੋਲਿਆਂ ਵਿਚ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਧੁਰ ਹੁਕਮ ਮੈਂ ਦੱਸਿਆ ਪੀਰ ਪੈਗ਼ੰਬਰ, ਈਸਾ ਮੂਸਾ ਮਹੰਮਦ ਸ਼ਬਦੀ ਨਾਦ ਵਜਾਈਆ। ਪਰਵਰਦਿਗਾਰ ਸਾਂਝੇ ਯਾਰ ਕਰਨਾ ਇਕ ਸੁਅੰਬਰ, ਲੋਕਮਾਤ ਵੇਸ ਵਟਾਈਆ। ਸਦੀ ਚੌਧਵੀਂ ਮੇਟਣਾ ਅੰਤ ਅਡੰਬਰ, ਏਕਾ ਚੌਕਾ ਖੋਜ ਖੁਜਾਈਆ। ਸਰਬ ਕਲਾ ਹੋਵੇ ਭਰਤੰਬਰ, ਬੇਪਰਵਾਹ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਧੁਰ ਦਾ ਹੁਕਮ ਕਹੇ ਮੈਂ ਦੱਸਿਆ ਮੂਸੇ, ਮੁਸਲਸਲ ਹਾਲ ਸੁਣਾਈਆ। ਭੇਵ ਰਿਹਾ ਨਾ ਕੋਇ ਦੂਜੇ, ਏਕਾ ਏਕ ਸੁਣਾਈਆ। ਪੜਦੇ ਖੋਲ੍ਹੇ ਸਭ ਦੇ ਗੂਝੇ, ਐਨ ਗੈਨ ਨਾ ਕੋਇ ਪੜ੍ਹਾਈਆ। ਕਾਇਆ ਮਾਟੀ ਭਾਂਡੇ ਕਰੇ ਮੂਧੇ, ਤਨ ਖ਼ਾਕੀ ਖੋਜ ਖੁਜਾਈਆ। ਸਾਚਾ ਲਾਹਾ ਕਿਸੇ ਨਾ ਸੂਝੇ, ਨੇਤਰ ਨੈਣ ਨਾ ਕੋਏ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ
ਦਾ ਹੁਕਮ ਇਕ ਉਪਾਈਆ। ਧੁਰ ਦਾ ਹੁਕਮ ਕਹੇ ਮੈਂ ਦੱਸਿਆ ਹੱਕ ਈਸਾ, ਇਸ਼ਟ ਇਕੋ ਇਕ ਜਣਾਈਆ। ਖੇਲ ਕਰੇ ਜਗਤ ਜਗਦੀਸ਼ਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਝਗੜਾ ਮੁਕਾ ਕੇ ਬੀਸ ਇਕੀਸਾ, ਏਕੰਕਾਰ ਕਰੇ ਰੁਸ਼ਨਾਈਆ। ਸਾਚਾ ਹੁਕਮ ਹੱਕ ਹਦੀਸਾ, ਇਕੋ ਕਰੇ ਪੜ੍ਹਾਈਆ। ਪਿਛਲਾ ਲੇਖਾ ਜਾਣੇ ਬੀਤਾ, ਚਾਰ ਜੁਗ ਫੋਲ ਫੁਲਾਈਆ। ਅਗੇ ਸਤਿਜੁਗ ਲਾਵੇ ਰੀਤਾ, ਮਾਰਗ ਆਪਣਾ ਦਏ ਸਮਝਾਈਆ। ਲੱਖ ਚੁਰਾਸੀ ਪਰਖੇ ਨੀਤਾ, ਚਾਰੇ ਖਾਣੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਹੁਕਮ ਕਹੇ ਮੈਂ ਦੱਸਿਆ ਮੁਹੰਮਦ ਗ਼ੁਲਾਮ, ਗ਼ਮੀ ਖ਼ੁਸ਼ੀ ਵਿਚੋਂ ਬਾਹਰ ਕਢਾਈਆ। ਤੇਰਾ ਮੰਤਰਾਂ ਵਾਲਾ ਸਲਾਮ, ਤਰ੍ਹਾਂ ਤਰ੍ਹਾਂ ਵਿਚ ਵੰਡਾਈਆ। ਜਿਸ ਵੇਲੇ ਆਵੇ ਆਪ ਅਮਾਮ, ਅਮਲਾਂ ਦਾ ਮਾਲਕ ਨੂਰ ਖ਼ੁਦਾਈਆ। ਦੇਵੇ ਸਚ ਪੈਗ਼ਾਮ, ਹਕ਼ੀਕ਼ਤ ਇਕ ਸਮਝਾਈਆ। ਖੋਜੇ ਉਪਰ ਅਸਮਾਨ, ਜ਼ਿਮੀਂ ਅਸਮਾਨ ਪੜਦਾ ਲਾਹੀਆ। ਵਖਾ ਕੇ ਇਕ ਨਿਸ਼ਾਨ, ਤਾਰਾ ਚੰਦ ਨੂਰ ਰੁਸ਼ਨਾਈਆ। ਲਏ ਹਲਫ਼ੀਆ ਬਿਆਨ, ਬਿਨਾ ਇਬਾਰਤ ਕਰ ਪੜ੍ਹਾਈਆ। ਦੱਸ ਅਗੰਮੀ ਕਲਾਮ, ਕਲਮਿਆਂ ਕਰੇ ਵਡਿਆਈਆ। ਤੂੰ ਬਾਲਕ ਇਕ ਨਿਧਾਨ, ਹੁਕਮੇ ਵਿਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਧੁਰ ਦਾ ਹੁਕਮ ਕਹੇ ਮੈਂ ਸ਼ਬਦ ਸੰਦੇਸ਼ਾ ਦਿਤਾ ਦਸ ਗੁਰੂ, ਇਸ਼ਟ ਦੇਵ ਸਵਾਮੀ ਇਕੋ ਇਕ ਸਮਝਾਈਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਖੇਲ ਹੁੰਦਾ ਸ਼ੁਰੂ, ਸ਼ਹਿਨਸ਼ਾਹ ਦਾਤਾ ਬੇਪਰਵਾਹੀਆ। ਜਿਸ ਦਾ ਭਾਣਾ ਦੋ ਜਹਾਨ ਕਦੇ ਨਾ ਮੁੜੂ, ਸਤਿ ਸਮੁੰਦਰ ਸਾਰ ਕੋਇ ਨਾ ਪਾਈਆ। ਜਿਸਦਾ ਇਕੋ ਮੰਤਰ ਨਾਮ ਢੋਲਾ ਸ਼ਬਦੀ ਫੁਰੂ, ਫ਼ੁਰਨੇ ਮੇਟੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਰਮੀ ਕਰਮ ਕਮਾਈਆ। ਸੰਦੇਸ਼ਾ ਕਹੇ ਮੈਂ ਦੱਸਦਾ ਰਿਹਾ ਭਗਤ, ਭਗਵਾਨ ਭੇਵ ਖੁਲ੍ਹਾਈਆ। ਪ੍ਰਭ ਆਉਣਾ ਲੋਕਮਾਤ ਜਗਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਜਿਸ ਦਾ ਬਿਨਾ ਗੋਬਿੰਦ ਤੋਂ ਕੋਈ ਨਾ ਸਮਝੇ ਵਕ਼ਤ, ਚਾਰੇ ਖਾਣੀ ਸਾਰ ਕੋਇ ਨਾ ਪਾਈਆ। ਜਿਸ ਦਾ ਹੁਕਮ ਹੋਣਾ ਨਾਮ ਸਖ਼ਤ, ਦੇਵੇ ਅੰਤ ਸਜ਼ਾਈਆ। ਚਾਰ ਜੁਗ ਗੁਰ ਅਵਤਾਰ ਪੈਗ਼ੰਬਰ ਇਕੱਠਾ ਕਰ ਕੇ ਵਫ਼ਦ, ਸਚਖੰਡ ਖੇਲ ਵਰਤਾਈਆ। ਨਾ ਕੋਈ ਸ਼ਿਵਦਵਾਲਾ ਮੱਠ ਮੰਦਰ ਹੋਵੇ ਮਸਜਿਦ, ਚਾਰ ਦਵਾਰ ਨਾ ਕੋਇ ਜਣਾਈਆ। ਨਾ ਕੋਈ ਖਾਣ ਪੀਣ ਪਹਿਨਣ ਹੋਵੇ ਰਸਦ, ਰਸਤਾ ਦੀਨ ਦੁਨੀ ਨਾ ਕੋਇ ਵਡਿਆਈਆ। ਨਾ ਕੋਈ ਜਾਤ ਪਾਤ ਦੀਨ ਮਜ਼੍ਹਬ ਕਰੇ ਹਸਦ, ਨਾ ਕੋਈ ਝਗੜਿਆਂ ਵਾਲੀ ਲੋਕਾਈਆ। ਨਾ ਕੋਈ ਪੰਡਤ ਪਾਂਧਾ ਮੁੱਲਾ ਸ਼ੇਖ਼ ਮੁਸਾਇਕ ਹੋਵੇ ਸਈਅਦ, ਅੱਖਰਾਂ ਵਾਲੀ ਵੰਡ ਨਾ ਕਿੋੲ ਵੰਡਾਈਆ। ਇਕੋ ਏਕੰਕਾਰ ਜੋਤੀ ਧਾਰ ਹੋਵੇ ਮਸਤ, ਮਤਵਾਲੇ ਗੁਰ ਅਵਤਾਰ ਪੈਗ਼ੰਬਰ ਲਏ ਬਣਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਕਦੇ ਨਾ ਹੋਵੇ ਨਸ਼ਟ, ਨਿਸਚੇ ਨਾਲ ਆਪਣਾ ਹੁਕਮ ਵਰਤਾਈਆ। ਸਚ ਮੁਨਾਰੇ ਏਕੰਕਾਰ ਇਕੋ ਦੱਸੇ ਆਪਣਾ ਦਰਸ, ਦ੍ਰਿਸ਼ ਇਕੋ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਧੁਰ ਦਾ ਹੁਕਮ ਕਹੇ ਮੈਂ ਦੱਸਦਾ ਆਇਆ ਸੰਤ, ਸੱਜਣ ਸਚ ਜਣਾਈਆ। ਪਰਮ ਪੁਰਖ ਪਰਮਾਤਮ ਇਕ ਭਗਵੰਤ, ਭਗਵਨ ਬੇਪਰਵਾਹੀਆ। ਲੱਖ ਚੁਰਾਸੀ ਜਿਸ ਦਾ ਜੀਵ ਜੰਤ, ਘਟ ਘਟ ਡੇਰਾ ਲਾਈਆ। ਕਲਜੁਗ ਪਰਗਟ ਹੋਣਾ ਅੰਤ, ਅਖ਼ੀਰੀ ਵੇਸ ਵਟਾਈਆ। ਜਿਸਦਾ ਇਕੋ ਨਾਮ ਇਕੋ ਮੰਤ, ਇਕੋ ਕਰੇ ਪੜ੍ਹਾਈਆ। ਗੜ੍ਹ ਤੋੜੇ
ਹਉਮੇ ਹੰਗਤ, ਹੰ ਬ੍ਰਹਮ ਦਏ ਸਮਝਾਈਆ। ਲੱਖ ਚੁਰਾਸੀ ਵਿਚੋਂ ਜਨ ਭਗਤ ਬਣਾਏ ਥੋੜੇ ਸੰਗਤ, ਸਗਲਾ ਸਾਥੀ ਆਪ ਹੋ ਜਾਈਆ। ਝਗੜਾ ਪਏ ਮੰਡਲ ਮੰਡਪ, ਪੁਰੀ ਲੋਅ ਕੁਰਲਾਈਆ। ਹੋਏ ਦੁਹਾਈ ਜੇਰਜ ਅੰਡਜ, ਉਤਭੁਜ ਸੇਤਜ ਸਾਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਾਰ ਆਪ ਭੁਗਤਾਈਆ। ਧੁਰ ਦਾ ਹੁਕਮ ਕਹੇ ਮੈਂ ਦੱਸਿਆ ਫ਼ਕੀਰ ਸੂਫ਼ੀ, ਸੁਫ਼ਨਿਆਂ ਵਿਚ ਸਮਝਾਈਆ। ਜਗਤ ਪਰਮਾਤਮਾ ਨੂੰ ਲੱਭਣਾ ਵਿਚੋਂ ਹਰੂਫ਼ੀ, ਬਿਨਾ ਹਰਫ਼ ਆਰਫ਼ ਸਮਝੇ ਕੋਇ ਨਾ ਰਾਈਆ। ਭੇਵ ਅਭੇਦ ਸਮਝ ਪਾਵੇ ਕੋਈ ਨਾ ਸੋਝੀ, ਪੜਦਿਆਂ ਵਿਚੋਂ ਪੜਦਾ ਨਾ ਕੋਇ ਉਠਾਈਆ। ਪੁਰਖ ਅਕਾਲ ਧਾਰ ਰਹਿਣ ਨਹੀਂ ਦੇਣੀ ਦੂਜੀ, ਏਕੰਕਾਰ ਇਕੋ ਰੰਗ ਰੰਗਾਈਆ। ਜਾਤ ਰਹੇ ਨਾ ਮੈਂ ਤੂੰ ਦੀ, ਤੂੰਹੀ ਤੂੰਹੀ ਸਾਰੇ ਗਾਈਆ। ਖੇਲ ਵੇਖਣੀ ਬੁਤ ਰੂਹ ਦੀ, ਆਤਮ ਪਰਮਾਤਮ ਜੋੜ ਜੁੜਾਈਆ। ਕਾਰ ਕਰਨੀ ਸ਼ਬਦੀ ਗੋਬਿੰਦ ਹੂਬਹੂ ਦੀ, ਹੋਕਾ ਹੱਕ ਹੱਕ ਜਣਾਈਆ। ਵਡਿਆਈ ਵੇਖਣੀ ਸਾਢੇ ਤਿੰਨ ਕਰੋੜ ਲੂੰ ਲੂੰ ਦੀ, ਗੁਰਮੁਖ ਲੇਖਾ ਰਹਿਣ ਕੋਇ ਨਾ ਪਾਈਆ। ਬੰਦਗੀ ਮੁਕਣੀ ਰਸਨਾ ਜਿਹਵਾ ਬੱਤੀ ਦੰਦ ਮੂੰਹ ਦੀ, ਅਜਪਾ ਜਾਪ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫ਼ਰਮਾਨਾ ਰਾਣਾ ਇਕ ਸਮਝਾਈਆ। ਹੁਕਮ ਕਹੇ ਮੈਂ ਸੱਦੇ ਦੇਂਦਾ ਰਿਹਾ ਵਾਰੋ ਵਾਰ, ਵਾਰਤਾ ਜਗਤ ਸੁਣਾਈਆ। ਕਲਜੁਗ ਅੰਤਮ ਆਉਣਾ ਕਲ ਕਲਕੀ ਅਵਤਾਰ, ਕਲਮਾ ਵੇਖੇ ਖ਼ਲਕ ਖ਼ੁਦਾਈਆ। ਅਮਾਮ ਅਮਾਮਾਂ ਦਾ ਸਰਦਾਰ, ਸਦੀਆਂ ਦਾ ਮਾਲਕ ਬੇਪਰਵਾਹੀਆ। ਜੋਤੀ ਦਾ ਜਾਤਾ ਹੋਵੇ ਉਜਿਆਰ, ਨੂਰ ਨੂਰ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰਾਂ ਦਾ ਸਾਂਝਾ ਯਾਰ, ਪਰਵਰਦਿਗਾਰ ਫੇਰਾ ਪਾਈਆ। ਸਚਖੰਡ ਦਵਾਰਾ ਖੋਲ੍ਹ ਕਿਵਾੜ, ਧਾਮ ਇਕੋ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਈਆ। ਹੁਕਮ ਸੰਦੇਸ਼ਾ ਕਹੇ ਗੁਰ ਅਵਤਾਰ ਪੈਗ਼ੰਬਰ ਖੋਲ੍ਹ ਕੇ ਵੇਖੋ ਅੱਖ, ਬਿਨ ਅੱਖਰਾਂ ਦਿਆਂ ਜਣਾਈਆ। ਪੁਰਖ ਅਕਾਲਾ ਦੀਨ ਦਿਆਲਾ ਨਿਰਗੁਣ ਜੋਤ ਤੱਕੋ ਪਰਤੱਖ, ਪਾਰਬ੍ਰਹਮ ਪਤਿਪਰਮੇਸ਼ਵਰ ਸਾਖਿਆਤ ਨਜ਼ਰੀ ਆਈਆ। ਜਿਸ ਦਾ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ ਗਾਉਂਦੀ ਚਾਰ ਜੁਗ ਦੇ ਜਸ, ਸਿਫ਼ਤਾਂ ਵਾਲੇ ਢੋਲੇ ਮਾਤ ਸੁਣਾਈਆ। ਜਿਸ ਦੀ ਮਹਿੰਮਾ ਗਾਉਂਦੇ ਆਏ ਸਚ, ਸਤਿ ਸਤਿ ਸਤਿ ਦ੍ਰਿੜਾਈਆ। ਜਿਹੜਾ ਕਦੇ ਹੱਥ ਨਾ ਆਇਆ ਵਿਚੋਂ ਹੱਡ ਮਾਸ ਨਾੜੀ ਰੱਤ, ਰਤੀਆਂ ਵਾਲੀ ਵੰਡ ਨਾ ਕੋਇ ਵੰਡਾਈਆ। ਜਿਸ ਨੇ ਲੱਖ ਚੁਰਾਸੀ ਜੀਵ ਜੰਤ ਬਣਾਇਆ ਪੰਜ ਤਤ, ਵਿਸ਼ਨ ਬ੍ਰਹਮਾ ਸ਼ਿਵ ਲਏ ਉਪਜਾਈਆ। ਓਹ ਮਾਲਕ ਖ਼ਾਲਕ ਪ੍ਰਿਤਪਾਲਕ ਦੋ ਜਹਾਨਾਂ ਵਾਲੀ ਹਕ਼ੀਕ਼ਤ ਹੱਕ, ਹੁਕਮਰਾਨ ਇਕ ਅਖਵਾਈਆ। ਘੜਨ ਭੰਨਣਹਾਰ ਸਦਾ ਸਦਾ ਅਣਥਕ, ਥਕਾਵਟ ਜਗਤ ਮਾਤ ਨਾ ਕੋਇ ਬਣਾਈਆ। ਸੋ ਸਚ ਦਵਾਰਾ ਖੋਲ੍ਹ ਕੇ ਹੱਟ, ਭਗਤ ਸੁਹੇਲੇ ਗੁਰਮੁਖ ਚੇਲੇ ਸੰਤ ਸੱਜਣ ਰਿਹਾ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਦਾ ਕਰਤਾ ਵੇਖ ਵਖਾਈਆ। ਧੁਰ ਦਾ ਹੁਕਮ ਕਹੇ ਜੋ ਰਿਹਾ ਦੱਸਦਾ, ਦਹਿ ਦਿਸ਼ਾ ਹੁਕਮ ਸੁਣਾਈਆ। ਜਿਸ ਦਵਾਰੇ ਰਿਹਾ ਵਸਦਾ, ਸਚਖੰਡ ਸੋਭਾ ਪਾਈਆ। ਜਿਸ ਪ੍ਰੇਮੀ ਨਾਲ ਰਿਹਾ ਹੱਸਦਾ, ਪ੍ਰੀਤਮ ਤੱਕਿਆ ਬੇਪਰਵਾਹੀਆ। ਜਿਸ ਦਾ ਖੇਲ ਵੇਖਿਆ ਜੁਗ ਚੌਕੜੀ ਰਥ ਦਾ, ਰਥਵਾਹੀ ਹੋ ਕੇ ਸੇਵ ਕਮਾਈਆ। ਸੋ ਵੇਸ ਵਟਾਏ ਦਇਆ ਕਮਾਏ ਰੂਪ ਪਰਗਟਾਏ ਪੁਰਖ ਸਮਰਥ ਦਾ, ਸਮਾਂ ਸਮੇਂ ਵਿਚੋਂ ਬਦਲਾਈਆ। ਜੋ ਭਗਤ
ਸੁਹੇਲੇ ਸੱਦਦਾ, ਸੰਤਨ ਰੰਗ ਰੰਗਾਈਆ। ਝਗੜਾ ਮੁਕਾ ਕੇ ਸ਼ਾਹਰਗ ਦਾ, ਸ਼ਹਿਨਸ਼ਾਹ ਆਪਣਾ ਘਰ ਦਏ ਸਮਝਾਈਆ। ਜਿਥੇ ਇਕੋ ਦੀਪਕ ਜਗਦਾ, ਦਿਵਸ ਰੈਣ ਹੋਏ ਰੁਸ਼ਨਾਈਆ। ਝਗੜਾ ਮੁਕ ਜਾਏ ਕਾਅਬੇ ਵਾਲੇ ਹੱਜ ਦਾ, ਸ਼ਿਵਦਵਾਲਾ ਮੰਦਰ ਮੱਠ ਸੀਸ ਨਾ ਕੋਇ ਝੁਕਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਣ ਇਕੋ ਸਜਦਾ, ਸਜਦਿਆਂ ਦਾ ਲੇਖਾ ਦਏ ਮੁਕਾਈਆ। ਨੂਰ ਨੁਰਾਨਾ ਹੋ ਕੇ ਦਗਦਾ, ਦਗ਼ੇਬਾਜ਼ੀ ਦਏ ਗਵਾਈਆ। ਜੋ ਸਭ ਨੂੰ ਘਟ ਘਟ ਭੀਤਰ ਹੋ ਕੇ ਤੱਕਦਾ, ਬਿਨਾ ਅੱਖਾਂ ਅੱਖ ਖੁਲ੍ਹਾਈਆ। ਓਹ ਖੇਲ ਕਰੇ ਜਗ ਸਚ ਦਾ, ਸਾਚੇ ਦੀ ਸਾਚੀ ਸਚ ਵਡਿਆਈਆ। ਸਚਖੰਡ ਦਵਾਰਾ ਕਹੇ ਮੈਂ ਓਸੇ ਪੁਰਖ ਅਕਾਲ ਨਾਲ ਵਸਦਾ, ਜੋ ਮੇਰੇ ਅੰਦਰ ਸੋਭਾ ਪਾਈਆ। ਗੁਰ ਅਵਤਾਰ ਪੈਗ਼ੰਬਰ ਚਰਨ ਦਵਾਰੇ ਸੱਦਦਾ, ਹੁਕਮੀ ਹੁਕਮ ਮਨਾਈਆ। ਕੋਈ ਲੇਖ ਨਾ ਜਾਣੇ ਅੱਜ ਦਾ, ਕਲਕਾਤੀ ਕਰਮ ਕਾਂਡ ਨਾ ਕੋਇ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫ਼ਰਮਾਨ ਆਪਣਾ ਰਿਹਾ ਸੁਣਾਈਆ। ਸੁਣੋ ਫ਼ਰਮਾਨਾ ਹਰਿ ਗੋਬਿੰਦ, ਪੁਰਖ ਅਕਾਲ ਜਣਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀ ਬਿੰਦ, ਮਾਤ ਪਿਤ ਨਾ ਕੋਇ ਵਡਿਆਈਆ। ਤੁਹਾਡਾ ਮਾਲਕ ਗੁਣੀ ਗਹਿੰਦ, ਗਹਿਰ ਗੰਭੀਰ ਅਖਵਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਮੇਟੇ ਚਿੰਦ, ਚਿੰਤਾ ਦਏ ਮਿਟਾਈਆ। ਸੋ ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਨਿਰਗੁਣ ਨਿਰਵੈਰ ਨਿਰਾਕਾਰ ਸਦਾ ਬਖ਼ਸ਼ਿੰਦ, ਬਖ਼ਸ਼ਿਸ਼ ਰਹਿਮਤ ਆਪ ਕਮਾਈਆ। ਜੋ ਅੰਮ੍ਰਿਤ ਧਾਰ ਦੇਵੇ ਸਾਗਰ ਸਿੰਧ, ਅਤੋਟ ਅਤੁਟ ਵਰਤਾਈਆ। ਜੋ ਮਾਲਕ ਜੀਓ ਪਿੰਡ, ਬ੍ਰਹਿਮੰਡ ਖੰਡ ਖੋਜ ਖੁਜਾਈਆ। ਕੀ ਉਸ ਦੀ ਕਰੋ ਨਿੰਦ, ਨਿੰਦਿਆ ਵਿਚ ਜਗਤ ਲੋਕਾਈਆ। ਜਿਸ ਦੀ ਤਾਰ ਸਿਤਾਰ ਸਮਝੇ ਕੋਈ ਨਾ ਕਿੰਗ, ਮਰਦੰਗ ਅਨਰੰਗ ਆਪ ਸੁਣਾਈਆ। ਜੋ ਲੇਖਾ ਜਾਣੇ ਸੁਰਪਤ ਇੰਦ, ਵਿਸ਼ਨ ਬ੍ਰਹਮਾ ਸ਼ਿਵ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਈਆ। ਧੁਰ ਦਾ ਹੁਕਮ ਕਹੇ ਮੇਰੀ ਅੰਤਮ ਆ ਗਈ ਵਾਰੀ, ਵਾਰਤਾ ਪਿਛਲੀ ਦੇਣੀ ਬਦਲਾਈਆ। ਚੌਥੇ ਜੁਗ ਦੀ ਕਰ ਖ਼ੁਆਰੀ, ਖਾਹ ਮਖਾਹ ਦੇਣਾ ਮਿਟਾਈਆ। ਦੀਨ ਮਜ਼੍ਹਬ ਜਾਤ ਪਾਤ ਅੰਤਮ ਜਾਣੀ ਹਾਰੀ, ਜੋ ਹਰਿ ਜੂ ਆਪਣਾ ਹੁਕਮ ਸੁਣਾਈਆ। ਚਾਰ ਕੁੰਟ ਦਹਿ ਦਿਸ਼ਾ ਵੇਖਣੀ ਉਜਾੜੀ, ਸਾਚਾ ਰੰਗ ਨਾ ਕੋਇ ਰੰਗਾਈਆ। ਸਭ ਨੇ ਯਾਦ ਰਖਣੀ ਚੌਵ੍ਹੀ ਮਾਘ ਦੀ ਦਿਹਾੜੀ, ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਮਾਤ ਆਈਆ। ਉਠਣ ਲੱਗੀ ਮੌਤ ਲਾੜੀ, ਰਾਏ ਧਰਮ ਦਵਾਰੇ ਲਏ ਅੰਗੜਾਈਆ। ਮੈਂ ਫਿਰਨਾ ਜੰਗਲ ਜੂਹ ਪਹਾੜੀਂ, ਉਚੇ ਟਿੱਲੇ ਪਰਬਤ ਖੋਜ ਖੁਜਾਈਆ। ਮੈਂ ਸਤਿਜੁਗ ਤਰੇਤਾ ਦੁਆਪਰ ਕਲਜੁਗ ਰਹੀ ਕਵਾਰੀ, ਮੈਨੂੰ ਜੀਵਤ ਅੰਤ ਨਾ ਕੋਇ ਪਰਨਾਈਆ। ਮੈਂ ਲੱਖ ਚੁਰਾਸੀ ਵਿਚੋਂ ਲੱਭਣ ਚਲੀ ਨਾਰੀ, ਸਦੀ ਚੌਧਵੀਂ ਫੇਰਾ ਪਾਈਆ। ਮੇਰੇ ਸੀਸ ਅਗੰਮੀ ਖਾਰੀ, ਜਿਸ ਦੀ ਧਾਰ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਹੁਕਮ ਕਹੇ ਮੇਰਾ ਆ ਗਿਆ ਅੰਤਮ ਵੇਲਾ, ਵੇਲੇ ਸਿਰ ਦਿਆਂ ਸਮਝਾਈਆ। ਅਗਲੇ ਸਾਲ ਨਾਤਾ ਤੁੱਟਣਾ ਗੁਰੂ ਚੇਲਾ, ਚੇਲਾ ਗੁਰੂ ਸੀਸ ਨਾ ਕੋਇ ਨਿਵਾਈਆ। ਲਾੜੀ ਮੌਤ ਘਰ ਘਰ ਚਾੜ੍ਹਨ ਆਉਣਾ ਤੇਲਾ, ਸਗਨ ਆਪਣਾ ਰਹੀ ਵਖਾਈਆ। ਪੁਰਖ ਅਕਾਲ ਨੇ ਕਰਨਾ ਖੇਲ ਨਵੇਲਾ, ਨਿਰਾਕਾਰ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਚੌਵ੍ਹੀ ਮਾਘ ਕਹੇ ਮੈਂ ਗਿਆ ਜਾਗ, ਜਾਗਣ ਵੇਲਾ ਦਿਆਂ ਦ੍ਰਿੜਾਈਆ।
ਸ੍ਰਿਸ਼ਟੀ ਦਾ ਬੁਝਣ ਵਾਲਾ ਚਿਰਾਗ਼, ਇਸ਼ਟੀ ਨੂਰ ਨਾ ਕੋਇ ਰੁਸ਼ਨਾਈਆ। ਅਗੇ ਹੋ ਨਾ ਪਕੜੇ ਕੋਈ ਵਾਗ, ਸਹਾਰਾ ਸਚ ਨਾ ਕੋਇ ਜਣਾਈਆ। ਹੰਸ ਬੁਧੀ ਹੋਈ ਕਾਗ, ਮਾਣਕ ਮੋਤੀ ਚੋਗ ਨਾ ਕੋਇ ਚੁਗਾਈਆ। ਦੁਰਮਤ ਮੈਲ ਨਾ ਧੋਵੇ ਕੋਇ ਦਾਗ਼, ਪਾਪਾਂ ਪੁਨੀਤ ਪਵਿਤ ਨਾ ਕੋਇ ਵਖਾਈਆ। ਚਾਰ ਕੁੰਟ ਪੈਣੀ ਭਾਜ, ਭਾਂਡਾ ਭੱਜੇ ਜਗਤ ਲੋਕਾਈਆ। ਮਾਤਾ ਪੁੱਤ ਰਹੇ ਨਾ ਸਾਂਝ, ਨਾਰ ਕੰਤ ਨਾ ਕੋਇ ਹੰਢਾਈਆ। ਸ਼ਹਿਨਸ਼ਾਹੀ ਨਾ ਰਹੇ ਰਾਜ, ਰਈਅਤ ਦਏ ਦੁਹਾਈਆ। ਕਿਸੇ ਸਿਰ ਨਹੀਂ ਰਹਿਣਾ ਤਾਜ, ਤਖ਼ਤਾਂ ਵਾਲੇ ਦਏ ਉਲਟਾਈਆ। ਪ੍ਰਭ ਨੇ ਆਪਣਾ ਕਰਨਾ ਕਾਜ, ਸਚਖੰਡ ਦਵਾਰੇ ਹੁਕਮ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਰਹੇ ਭਾਜ, ਭੱਜਣ ਵਾਹੋ ਦਾਹੀਆ। ਲੋਕਮਾਤ ਕਿਸ ਨੂੰ ਦਈਏ ਇਮਦਾਦ, ਨੇੜੇ ਹੋ ਕੇ ਅੰਤ ਛੁਡਾਈਆ। ਸਭ ਨੂੰ ਸਾਂਝੀ ਪੁਰਖ ਅਕਾਲ ਦੀ ਆ ਗਈ ਆਵਾਜ਼, ਸੁਨੇਹੜਾ ਇਕ ਦ੍ਰਿੜਾਈਆ। ਕਿਸੇ ਕੰਮ ਨਹੀਂ ਆਉਣੀ ਜਗਤ ਦੀ ਪੜ੍ਹੀ ਨਿਮਾਜ਼, ਹੁਜਰਿਆਂ ਵਿਚ ਨਾ ਕੋਇ ਸਫ਼ਾਈਆ। ਰਾਮ ਨਾਮ ਕੋਈ ਨਾ ਬਣਿਆ ਸਾਕ, ਸੱਜਣ ਸੈਣ ਨਾ ਕੋਇ ਅਖਵਾਈਆ। ਜਿੰਨਾਂ ਚਿਰ ਪੁਰਖ ਅਕਾਲ ਨਾ ਮੰਨਿਆ ਸਭ ਨੇ ਬਾਪ, ਅਗਲਾ ਪੰਧ ਨਾ ਕੋਇ ਮੁਕਾਈਆ। ਅੰਤਮ ਖ਼ਾਕੀ ਹੋਣਾ ਖ਼ਾਕ, ਖ਼ਾਲਕ ਨਜ਼ਰ ਨਾ ਕੋਇ ਟਿਕਾਈਆ। ਆਉਣਾ ਜਾਣਾ ਰਹੇ ਆਣ ਬਾਟ, ਮਾਤ ਗਰਭ ਫੰਦ ਨਾ ਕੋਇ ਕਟਾਈਆ। ਕੋਟਾਂ ਵਿਚੋਂ ਥੋੜਿਆਂ ਮੁਕਣੀ ਵਾਟ, ਜੋ ਇਕੋ ਰਹੇ ਮਨਾਈਆ। ਸੂਫ਼ੀ ਸੰਤ ਫ਼ਕੀਰ ਭਗਤ ਜਨ ਅੰਦਰੋਂ ਬਾਹਰੋਂ ਦਿਸਣ ਪਾਕ, ਰੂਹ ਬੁੱਤ ਹੋਈ ਸਫ਼ਾਈਆ। ਕਾਇਆ ਕਾਅਬਾ ਸੋਹੀ ਇਕ ਮਹਿਰਾਬ, ਮਹਿਬੂਬ ਇਕੋ ਨਜ਼ਰੀ ਆਈਆ। ਜਿਸ ਦੇ ਉਤੇ ਨਾ ਕੋਈ ਤਨ ਨਾ ਪੋਸ਼ਾਕ, ਨਾ ਕੋਈ ਬਸਤਰ ਰਿਹਾ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਾਘ ਕਹੇ ਮੇਰੀ ਕਿੱਡੀ ਸੋਹਣੀ ਆਈ ਦਿਹਾੜੀ, ਦਿਵਸ ਨਾਲੋਂ ਰੈਣ ਵੱਜੀ ਵਧਾਈਆ। ਅੱਜ ਸਗਨਾਂ ਨਾਲ ਉਠਣ ਲੱਗੀ ਮੌਤ ਲਾੜੀ, ਆਪਣਾ ਘੁੰਗਟ ਅੱਖ ਖੁਲ੍ਹਾਈਆ। ਮੈਂ ਤੇਰੀ ਵੇਖਣੀ ਚਾਰ ਯਾਰੀ, ਯਾਰਾਨੇ ਸਾਰੇ ਦੇਣੇ ਤੁੜਾਈਆ। ਚਾਰ ਜੁਗ ਮੈਂ ਬਣੀ ਰਹੀ ਬੇਇਤਬਾਰੀ, ਅਗੇ ਇਤਬਾਰ ਦੇਣਾ ਜਮਾਈਆ। ਚਾਰ ਕੁੰਟ ਫੇਰਦੀ ਜਾਵਾਂ ਬਹਾਰੀ, ਬਚਿਆ ਰਹਿਣ ਕੋਇ ਨਾ ਪਾਈਆ। ਮੁੱਲਾ ਸ਼ੇਖ਼ਾਂ ਰੱਤੜੀ ਕੀਤੀ ਦਾੜ੍ਹੀ, ਦਾਓ ਆਪਣਾ ਲੈਣਾ ਲਗਾਈਆ। ਅੱਗ ਲਗਾ ਕੇ ਨਾੜੀ ਨਾੜੀ, ਅੰਗ ਅੰਗ ਦੇਣਾ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਸਮਝਾਈਆ। ਚੌਵ੍ਹੀ ਮਾਘ ਕਹੇ ਮੇਰਾ ਹੋਣ ਲੱਗਾ ਵਾਧਾ, ਵਧੀਆ ਹੁਕਮ ਸੁਣਾਈਆ। ਪੁਰਖ ਅਕਾਲ ਸਭ ਦਾ ਦਾਦਾ, ਦਇਆਵਾਨ ਬੇਪਰਵਾਹੀਆ। ਗੁਰ ਅਵਤਾਰ ਪੈਗ਼ੰਬਰ ਜਿਸ ਦਾ ਗਾਉਂਦੇ ਰਾਗਾ, ਨਾਦਾਂ ਵਿਚ ਸੁਣਾਈਆ। ਓਹ ਕਰਨ ਵਾਲਾ ਖੇਲ ਤਮਾਸ਼ਾ, ਖ਼ਾਲਕ ਖ਼ਲਕ ਬੇਪਰਵਾਹੀਆ। ਗੋਪੀ ਕਾਹਨ ਵਾਲੀ ਮੁੱਕਣੀ ਰਾਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦੁਨੀ ਹੱਦ ਬਦਲ ਦੇਵੇ ਪਾਸਾ, ਸਾਰ ਪਾਸ਼ਾ ਆਪਣੇ ਹੱਥ ਵਖਾਈਆ। ਚੌਵੀ ਮਾਘ ਕਹੇ ਵਿਸ਼ਨ ਬ੍ਰਹਮਾ ਸ਼ਿਵ ਸੁਣੋ ਸਤਿ, ਸਤਿ ਦਿਆਂ ਜਣਾਈਆ। ਕਲਜੁਗ ਅੰਤਮ ਸਭ ਨੂੰ ਭੁੱਲੀ ਬ੍ਰਹਮ ਮਤ, ਪਾਰਬ੍ਰਹਮ ਮੇਲ ਨਾ ਕੋਇ ਕਰਾਈਆ। ਮਿਲਿਆ ਮੇਲ ਨਾ ਕਮਲਾਪਤ, ਕੰਤ ਕੰਤੂਹਲ ਸੇਜ ਨਾ ਕੋਇ ਹੰਢਾਈਆ। ਏਸੇ ਕਾਰਨ ਕਲਜੁਗ ਅੰਤਮ ਸਕੇ ਕੋਈ ਨਾ ਰਖ, ਰਾਖਾ ਰਹਿਣ ਕੋਇ ਨਾ ਪਾਈਆ। ਸਤਿਗੁਰ ਭੁੱਲਿਆਂ ਕ਼ੀਮਤ ਪਏ ਕਿਸੇ ਨਾ ਕੱਖ, ਕੌਡੀ ਹੱਟ ਨਾ ਕੋਇ ਵਿਕਾਈਆ। ਭਾਵੇਂ ਮਣਕਾ ਮਣਕਾ ਮਨ ਦਾ ਨਾਮ ਰਹੇ ਰੱਟ,
ਹਿਰਦੇ ਹਰਿ ਨਾ ਕੋਇ ਵਸਾਈਆ। ਸਭ ਦੇ ਬੁਰਜ ਮੁਨਾਰੇ ਜਾਣੇ ਢੱਠ, ਸਾਢੇ ਤਿੰਨ ਹੱਥ ਨਾ ਕੋਇ ਚਤੁਰਾਈਆ। ਮੁਸਲਮ ਸੁੰਨੀ ਅਗੇ ਕਰਨ ਲੱਗੇ ਇਕੱਠ, ਮਹੀਨੇ ਥੋੜੇ ਬਾਕੀ ਨਜ਼ਰੀ ਆਈਆ। ਪੁਰਖ ਅਕਾਲ ਹੁਕਮ ਦੇਣਾ ਝਟ, ਕਲਮਾ ਕਲਮੇ ਵਿਚੋਂ ਅਲਾਈਆ। ਦੀਨ ਦੁਨੀ ਵੱਜਣ ਵਾਲੀ ਸੱਟ, ਦੀਨ ਮਜ਼੍ਹਬ ਰਹੇ ਕੁਰਲਾਈਆ। ਹੁਕਮ ਕਹੇ ਮੇਰੇ ਉਤੇ ਕਰਿਓ ਕੋਈ ਨਾ ਸ਼ੱਕ, ਮੈਂ ਜੁਗ ਜੁਗ ਹੁਕਮ ਰਿਹਾ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਵਖਾਈਆ। ਚਵੀ ਮਾਘ ਕਹੇ ਮੇਰਾ ਲੇਖਾ ਕੁਝ ਕੁਝ, ਜੁਗ ਚਾਰ ਸੇਵ ਕਮਾਈਆ। ਭਗਤ ਸੁਹੇਲੇ ਉਠਾਵਾਂ ਜੁਗ ਜੁਗ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਪ੍ਰਭ ਦਾ ਦਰਸ ਕਰਾਵਾਂ ਲੁਕ ਲੁਕ, ਪੜਦਿਆਂ ਅੰਦਰੋਂ ਪੜਦਾ ਲਾਹੀਆ। ਨਾਮ ਸੰਦੇਸ਼ਾ ਦੇਵਾਂ ਰੁਕ ਰੁਕ, ਹੌਲੀ ਹੌਲੀ ਜਣਾਈਆ। ਮਨਮੁਖਾਂ ਕੋਲੋਂ ਰੁੱਸ ਰੁੱਸ, ਪੱਲਾ ਲਵਾਂ ਛੁਡਾਈਆ। ਗੁਰਮੁਖਾਂ ਕੋਲੋਂ ਪੁਛ ਪੁਛ, ਪਿਛਲਾ ਲੇਖਾ ਦਿਆਂ ਮੁਕਾਈਆ। ਪੁਰਖ ਅਕਾਲ ਦੇ ਬਣਾ ਕੇ ਪੁੱਤ ਪੁੱਤ, ਪਿਤਾ ਪੂਤ ਦਿਆਂ ਜੁੜਾਈਆ। ਓਨ੍ਹਾਂ ਦਾ ਆਵਣ ਜਾਵਣ ਲੱਖ ਚੁਰਾਸੀ ਲੇਖਾ ਜਾਏ ਛੁਟ, ਰਾਏ ਧਰਮ ਨਾ ਦਏ ਸਜ਼ਾਈਆ। ਸਤਿਗੁਰ ਸ਼ਬਦ ਸੁਹੇਲਾ ਫੜ ਕੇ ਅਗੰਮੀ ਗੁੱਟ, ਦੋ ਜਹਾਨਾਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲਾ ਵਕ਼ਤ ਦਏ ਸਫ਼ਾਈਆ। ਚਵੀ ਮਾਘ ਕਹੇ ਮੈਂ ਭਗਤਾਂ ਜੋਗਾ, ਜੋਗੀ ਜੁਗੀਸ਼ਰ ਗਏ ਜਣਾਈਆ। ਮੇਰਾ ਨਾਮ ਸੰਦੇਸ਼ਾ ਸਦਾ ਹੋਕਾ, ਹੁਕਮ ਬੇਪਰਵਾਹੀਆ। ਡੰਕਾ ਵਜਾਵਾਂ ਚੌਦਾਂ ਲੋਕਾ, ਚੌਦਾਂ ਤਬਕ ਸ਼ਨਵਾਈਆ। ਗੁਰਮੁਖਾਂ ਦੇਵਾਂ ਅਗੰਮੀ ਮੌਜਾ, ਮਜਲਸ ਪ੍ਰਭ ਦੇ ਨਾਲ ਬਣਾਈਆ। ਨਵ ਨੌ ਚਾਰ ਪਿਛੋਂ ਮਿਲਿਆ ਮੌਕਾ, ਮੁਕੰਮਲ ਪੜਦਾ ਦਿਆਂ ਉਠਾਈਆ। ਗੁਰਮੁਖੋ ਤੁਹਾਡੇ ਨਾਲ ਹੋਵੇ ਕਦੇ ਨਾ ਧੋਖਾ, ਸਚ ਸਚ ਸਚ ਸਮਝਾਈਆ। ਤੁਹਾਡਾ ਮਾਰਗ ਦੱਸਿਆ ਸੌਖਾ, ਲਿਖਣ ਪੜ੍ਹਨ ਦੀ ਲੋੜ ਰਹੀ ਨਾ ਰਾਈਆ। ਤੁਹਾਡੇ ਚਰਨਾਂ ਹੇਠਾਂ ਫਿਰੇ ਮੁਕਤੀ ਮੋਖਾ, ਮੁਫ਼ਤ ਸੇਵ ਕਮਾਈਆ। ਸਾਚੇ ਨਾਮ ਦੀ ਲਗਦੀ ਰਹੇ ਚੋਟਾ, ਚੋਟੀ ਚੜ੍ਹ ਕੇ ਕਰੇ ਸ਼ਨਵਾਈਆ। ਜਨ ਭਗਤ ਸਚ ਦਵਾਰੇ ਜਗਦੀ ਰਹੇ ਜੋਤਾ, ਦੀਵਾ ਬਾਤੀ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੇ ਹੁਕਮ ਪਾਰ ਲੰਘਾਈਆ। ਚਵੀ ਮਾਘ ਕਹੇ ਮੈਂ ਜਾਗਰਤ ਹੋਇਆ, ਦੋ ਜਹਾਨਾਂ ਵੱਜੀ ਵਧਾਈਆ। ਭਗਤ ਸੁਹੇਲਾ ਕਦੇ ਨਾ ਸੋਇਆ, ਸੁਤਿਆਂ ਲਵਾਂ ਉਠਾਈਆ। ਨਾਮ ਨਿਧਾਨ ਲੈ ਕੇ ਆਇਆ ਧੁਰ ਦਾ ਢੋਆ, ਸੋਹੰ ਸੋ ਝੋਲੀ ਪਾਈਆ। ਬਿਨ ਸਤਿਗੁਰ ਨਾਨਕ ਅਵਰ ਨਾ ਜਾਣੇ ਕੋਆ, ਭਰਮੇਂ ਭੁੱਲੀ ਸਰਬ ਲੋਕਾਈਆ। ਜਾਂ ਗੋਬਿੰਦ ਜਾਣੇ ਨਵਾਂ ਨਰੋਆ, ਜੋ ਅੰਤਮ ਗਿਆ ਜਣਾਈਆ। ਆਤਮ ਪਰਮਾਤਮ ਪ੍ਰਭ ਨੇ ਆਪਣਾ ਬੀਜ ਬੋਆ, ਦੂਜਾ ਰੂਪ ਨਾ ਕੋਇ ਵਖਾਈਆ। ਆਪੇ ਆਤਮ ਆਪੇ ਪਰਮਾਤਮ ਪਾਰਬ੍ਰਹਮ ਬ੍ਰਹਮ ਆਪੇ ਹੋਆ, ਪੰਜ ਤਤ ਕਾਇਆ ਮਾਟੀ ਰਿਹਾ ਹੰਢਾਈਆ। ਸਚ ਪਰਕਾਸ਼ ਨਿਰਮਲ ਜੋਤ ਕਰੇ ਲੋਆ, ਨਿਜ ਲੋਚਨ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਧੁਰ ਦਾ ਹੁਕਮ ਕਹੇ ਇਹੋ ਹੁਕਮ ਨਿਰੰਕਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਆਦਿ ਜੁਗਾਦਿ ਜੁਗ ਚੌਕੜੀ ਵਰਤੇ ਵਿਚ ਸੰਸਾਰ, ਦੋ ਜਹਾਨ ਸੀਸ ਝੁਕਾਈਆ। ਲਿਖ ਲਿਖ ਲੇਖਾ ਗਏ ਗੁਰੂ ਅਵਤਾਰ, ਭਵਿਖਤਾਂ ਵਿਚ ਜਣਾਈਆ। ਕਲਜੁਗ ਅੰਤਮ ਨਿਹਕਲੰਕ ਲਏ ਅਵਤਾਰ, ਜਿਸ ਦਾ ਪਿਤਾ ਨਾ ਕੋਈ ਮਾਈਆ। ਮਹਾਂਬਲੀ ਉਤਰੇ ਆਪਣੀ ਧਾਰ, ਨੂਰੋ ਨੂਰ ਕਰ ਰੁਸ਼ਨਾਈਆ। ਪੀਰ ਪੈਗ਼ੰਬਰਾਂ ਦਾ
ਸਰਦਾਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਕਲਜੁਗ ਅੰਤਮ ਪਾਵੇ ਸਾਰ, ਮਹਾਂਸਾਰਥੀ ਵੇਸ ਵਟਾਈਆ। ਕਰਨੀ ਦਾ ਕਰਤਾ ਹੋ ਕੇ ਖ਼ਬਰਦਾਰ, ਬੇਖ਼ਬਰਾਂ ਦਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨ ਦਏ ਦ੍ਰਿੜਾਈਆ। ਚਵੀ ਮਾਘ ਕਹੇ ਮੈਂ ਲਾਹਿਆ ਪੜਦਾ, ਓਹਲਾ ਰਹਿਣ ਕੋਇ ਨਾ ਪਾਈਆ। ਪੁਰਖ ਅਕਾਲ ਜਿਸ ਮੰਦਰ ਅੰਦਰ ਵੜਦਾ, ਓਹੋ ਤਨ ਮਾਟੀ ਖ਼ਾਕੀ ਸੋਭਾ ਪਾਈਆ। ਸਚਖੰਡ ਦਵਾਰ ਓਹੋ ਬਣਦਾ, ਜਿਥੇ ਨਿਰਗੁਣ ਜੋਤ ਹੋਵੇ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰ ਓਹੋ ਜਣਦਾ, ਜਿਸਦਾ ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਆਦਿ ਜੁਗਾਦਿ ਜੁਗ ਚੌਕੜੀ ਬੇੜਾ ਓਹੋ ਬੰਨ੍ਹਦਾ, ਖੇਵਟ ਖੇਟਾ ਸ਼ਾਹ ਪਾਤਸ਼ਾਹ ਇਕ ਅਖਵਾਈਆ। ਉਹ ਲੇਖਾ ਜਾਣੇ ਕਾਚੀ ਮਾਟੀ ਤਨ ਦਾ, ਤਤਵ ਤਤ ਖੋਜ ਖੁਜਾਈਆ। ਉਹ ਝਗੜਾ ਮੁਕਾਵੇ ਤਾਰਾ ਚੰਦ ਦਾ, ਚਾਰ ਕੁੰਟ ਕਰੇ ਰੁਸ਼ਨਾਈਆ। ਜੋ ਹੁਕਮ ਸੰਦੇਸ਼ੇ ਘੱਲਦਾ, ਸੁਨੇਹੜੇ ਸਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਚੌਵੀ ਮਾਘ ਕਹੇ ਮੈਂ ਜੁਗ ਚੌਕੜੀ ਆਇਆ ਚਲਦਾ, ਬਣ ਪਾਂਧੀ ਪੰਧ ਮੁਕਾਈਆ। ਸਚ ਸੁਨੇਹੜੇ ਆਇਆ ਘੱਲਦਾ, ਸ਼ਾਸਤਰ ਸਿਮਰਤ ਵੇਦ ਪੁਰਾਨ ਲਿਖਾਈਆ। ਭੇਵ ਦੱਸਦਾ ਆਇਆ ਜਲ ਥਲ ਦਾ, ਪੜਦਾ ਮਹੀਅਲ ਆਪ ਉਠਾਈਆ। ਸਚ ਦਵਾਰਾ ਆਇਆ ਮੱਲਦਾ, ਪ੍ਰਭ ਚਰਨ ਮਿਲੀ ਸਰਨਾਈਆ। ਖੇਲ ਵੇਖਦਾ ਰਿਹਾ ਘੜੀ ਪਲ ਦਾ, ਪਲਕ ਪਲਕ ਵਿਚੋਂ ਬਦਲਾਈਆ। ਭਗਤਾਂ ਦੇ ਅੰਦਰ ਰਿਹਾ ਰਲਦਾ, ਬਿਨ ਤਤ ਵਜੂਦ ਸੋਭਾ ਪਾਈਆ। ਪ੍ਰੇਮ ਮੁਹੱਬਤ ਅੰਦਰ ਰਿਹਾ ਫਲਦਾ, ਫੁੱਲ ਫੁਲਵਾੜੀ ਇਕ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਰੰਗ ਰਿਹਾ ਬਦਲਾਈਆ। ਚੌਵੀ ਮਾਘ ਕਹੇ ਮੇਰੀ ਹੋਣ ਵਾਲੀ ਬਦਲੀ, ਬਦਲਾ ਚੁੱਕੇ ਸਰਬ ਲੋਕਾਈਆ। ਗੁਰ ਅਵਤਾਰ ਪੈਗ਼ੰਬਰ ਸਚ ਦਵਾਰੇ ਪੁੱਜੇ ਮਜ਼ਲੋ ਮਜ਼ਲੀ, ਮੰਜ਼ਲ ਆਪਣੀ ਪੂਰ ਕਰਾਈਆ। ਪੁਰਖ ਅਕਾਲ ਬਣ ਕੇ ਅਦਲੀ, ਅਦਾਲਤ ਇਕੋ ਇਕ ਜਣਾਈਆ। ਜਿਸ ਦੀ ਵੇਲ ਅਗੇ ਵਧ ਗਈ, ਵਾਧਾ ਭਗਤਾਂ ਵਿਚ ਬਣਾਈਆ। ਜੋ ਕਰਿਆ ਸੋ ਆਪਣੀ ਯਦ ਲਈ, ਯਾਦਦਾਸ਼ਤ ਪਿਛਲੀ ਰਿਹਾ ਦੁਹਰਾਈਆ। ਗੋਬਿੰਦ ਬਿਨ ਅੱਖਰਾਂ ਉਹ ਕਿਤਾਬ ਕੱਢ ਲਈ, ਜਿਸਦੀ ਸੱਤਾਂ ਸਤਰਾਂ ਵਿਚ ਲਿਖਾਈਆ। ਅਗੇ ਪੁਰਖ ਅਕਾਲ ਨਾਲੋਂ ਰਹਿਣਾ ਅੱਡ ਨਹੀਂ, ਜੋਤ ਸ਼ਬਦ ਹੋਵੇ ਕੁੜਮਾਈਆ। ਸਚ ਪ੍ਰੀਤੀ ਇਕੋ ਬੱਝ ਗਈ, ਡੋਰੀ ਤੰਦ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਰਮੀ ਆਪਣਾ ਹੁਕਮ ਵਰਤਾਈਆ। ਚਵੀ ਮਾਘ ਕਹੇ ਮੈਂ ਵੇਖਿਆ ਚਾਰ ਕੁੰਟ, ਦਹਿ ਦਿਸ਼ਾ ਧਿਆਨ ਲਗਾਈਆ। ਥਰ ਥਰ ਕੰਬ ਰਿਹਾ ਬੈਕੁੰਠ, ਸਵਰਗ ਰਿਹਾ ਕੁਰਲਾਈਆ। ਲੱਖ ਚੁਰਾਸੀ ਵਿਚੋਂ ਥੋੜੇ ਦਿਸੇ ਮੁਖ, ਜੋ ਭਗਤ ਭਗਵੰਤ ਵਿਚ ਸਮਾਈਆ। ਇਕੋ ਰਖ ਕੇ ਓਟ, ਓੜਕ ਇਕੋ ਰਹੇ ਮਨਾਈਆ। ਤਨ ਨਗਾਰੇ ਨਾਮ ਦੀ ਲਾ ਕੇ ਚੋਟ, ਪੰਜਾਂ ਰਹੇ ਮਿਟਾਈਆ। ਮਮਤਾ ਦਾ ਕੱਢ ਕੇ ਖੋਟ, ਹੰਗਤਾ ਦੂਰ ਕਰਾਈਆ। ਸਚ ਮਿਲਣ ਦੀ ਸੋਚ, ਇਕੋ ਇਕ ਪੜ੍ਹਾਈਆ। ਦਰਸ਼ਨ ਕਰ ਕੇ ਨੇਤਰ ਲੋਚ, ਲੋਚਣ ਰੰਗ ਚੜ੍ਹਾਈਆ। ਜਨਮ ਜਨਮ ਦੀ ਪੂਰੀ ਹੋਵੇ ਖੋਜ, ਅਗੇ ਲੱਭਣ ਦੀ ਲੋੜ ਰਹੇ ਨਾ ਰਾਈਆ। ਆਤਮ ਪਰਮਾਤਮ ਮਿਲ ਕੇ ਮਾਨਣ ਮੌਜ, ਮੌਜੂਦਾ ਪ੍ਰਭ ਦਾ ਦਰਸ਼ਨ ਪਾਈਆ। ਨਾ ਹਰਖ਼ ਰਿਹਾ ਨਾ ਸੋਗ, ਚਿੰਤਾ ਗ਼ਮ ਨਾ ਕੋਇ ਸਤਾਈਆ। ਭਾਵੇਂ ਤਾਅਨੇ ਦੇਵਣ ਲੋਕ, ਨਿੰਦਿਆਂ ਵਿਚ ਲੋਕਾਈਆ। ਫੇਰ ਵੀ ਤੂੰ ਮੇਰਾ
ਮੈਂ ਤੇਰਾ ਸੋਹੰ ਗਾਂਦੇ ਸਲੋਕ, ਸੁਲਹਕੁਲ ਇਕੋ ਰਹੇ ਮਨਾਈਆ। ਜਿਸ ਦਾ ਰੂਪ ਨਿਰਮਲ ਜੋਤ, ਨੂਰ ਨੂਰ ਵਿਚ ਰੁਸ਼ਨਾਈਆ। ਨਾ ਕੋਈ ਵਰਨ ਨਾ ਕੋਈ ਗੋਤ, ਦੀਨ ਮਜ਼੍ਹਬ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਹੁਕਮ ਪਰਗਟਾਈਆ। ਹੁਕਮ ਕਹੇ ਮੈਂ ਹੁਕਮੀ ਧੰਦਾ, ਆਦਿ ਜੁਗਾਦਿ ਜਣਾਈਆ। ਗੁਰਮੁਖ ਲੱਭਾਂ ਧੁਰ ਦਾ ਬੰਦਾ, ਬੰਦਗੀ ਇਕੋ ਇਕ ਸਮਝਾਈਆ। ਕਲਜੁਗ ਅੰਤ ਅਖ਼ੀਰੀ ਵੇਖ ਕੇ ਕੰਢਾ, ਕੰਡਿਆਂ ਵਿਚੋਂ ਬਾਹਰ ਕਢਾਈਆ। ਪੜਦਾ ਲਾਹ ਕੇ ਬ੍ਰਹਿਮੰਡਾਂ, ਮੰਡਲ ਮੰਡਪ ਦਿਤਾ ਬਦਲਾਈਆ। ਓਸ ਗੋਬਿੰਦ ਨੂੰ ਮਿਲੋ ਜਿਸ ਦਾ ਸ਼ਬਦ ਅਗੰਮੀ ਖੰਡਾ, ਲੁਹਾਰ ਤਰਖਾਣ ਨਾ ਕੋਇ ਘੜਾਈਆ। ਲੱਖ ਚੁਰਾਸੀ ਮਾਰਦਿਆਂ ਕਦੇ ਪਵੇ ਨਾ ਦੰਦਾ, ਸਾਣ ਉਤੇ ਨਾ ਕੋਇ ਰਗੜਾਈਆ। ਧੋਣਾ ਪਏ ਨਾ ਵਿਚ ਜਲ ਗੰਗਾ, ਨੀਰ ਦੀ ਧਾਰ ਨਾ ਕੋਇ ਵਖਾਈਆ। ਬਿਨਾ ਮਿਆਨੋਂ ਕਦੇ ਨਾ ਹੋਵੇ ਨੰਗਾ, ਜਗ ਨੇਤਰ ਦਰਸ ਕੋਇ ਨਾ ਪਾਈਆ। ਓਸ ਗੋਬਿੰਦ ਦਾ ਵੇਖੋ ਕੰਘਾ, ਜੋ ਦੁਰਮਤ ਮੈਲ ਰਿਹਾ ਧਵਾਈਆ। ਨਾਲ ਨੇਜ਼ੇ ਦਾ ਸੋਹਣਾ ਡੰਡਾ, ਜੋ ਬ੍ਰਹਿਮੰਡ ਖੰਡ ਰਿਹਾ ਹਿਲਾਈਆ। ਸਾਚੀ ਢਾਲ ਦੀ ਇਕੋ ਵੰਡਾ, ਜੋ ਪਾਪਾਂ ਤੋਂ ਪਰੇ ਲਏ ਕਰਾਈਆ। ਉਹ ਸ਼ਸਤਰ ਕਦੇ ਨਾ ਹੋਵੇ ਗੰਦਾ, ਰਗੜ ਦੇ ਨਾਲ ਰਗੜ ਨਾ ਕੋਇ ਰਗੜਾਈਆ। ਉਹਨੂੰ ਖੋਹ ਸਕੇ ਨਾ ਕੋਈ ਬੰਦਾ, ਬੰਦੀਖ਼ਾਨੇ ਨਾ ਕੋਇ ਛੁਪਾਈਆ। ਉਹ ਦੋ ਜਹਾਨਾਂ ਆਦਿ ਜੁਗਾਦਿ ਜੁਗ ਚੌਕੜੀ ਸਤਿਜੁਗ ਤਰੇਤਾ ਦੁਆਪਰ ਕਲਜੁਗ ਸਦਾ ਕਰਦਾ ਰਹੇ ਦੰਗਾ, ਡੰਕਾ ਸਚ ਵਜਾਈਆ। ਉਹ ਪਰਖਣਹਾਰਾ ਮੰਦਾ ਚੰਗਾ, ਲੱਖ ਚੁਰਾਸੀ ਵੇਖ ਵਖਾਈਆ। ਬਿਨਾ ਨੇਤਰਾਂ ਕਦੀ ਨਾ ਹੋਵੇ ਅੰਧਾ, ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਅੱਖ ਖੁਲ੍ਹਾਈਆ। ਮਾਘ ਕਹੇ ਮੈਂ ਵੇਖਣਾ ਉਹ ਮਹਿਬੂਬ, ਜੋ ਮੁਹੱਬਤ ਵਿਚ ਸਮਾਈਆ। ਜਿਸ ਦੀ ਹੱਦ ਨਾ ਹੋਵੇ ਕਦੇ ਮਹਿਦੂਦ, ਵੰਡਾਂ ਵਿਚ ਨਾ ਕੋਇ ਵੰਡਾਈਆ। ਅਰਸ਼ਾਂ ਤੋਂ ਉਤੇ ਜਿਸ ਦਾ ਉਚ ਅਰੂਜ, ਸ਼ਹਿਨਸ਼ਾਹ ਅਖਵਾਈਆ। ਨਾ ਤਨ ਵਜੂਦ, ਕਲਬੂਤ ਨਾ ਕੋਈ ਪਰਗਟਾਈਆ। ਜੋ ਮੰਜ਼ਲ ਵਸੇ ਇਕ ਮਕਸੂਦ, ਮਹਿਫ਼ਲ ਸਚ ਸਮਝਾਈਆ। ਜਿਥੇ ਚੜ੍ਹ ਕੇ ਪੜ੍ਹਨਾ ਪਏ ਨਾ ਹਜ਼ਾਰਾ ਦਰੂਦ, ਹਜ਼ਰਤਾਂ ਦਾ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਦਏ ਪਰਗਟਾਈਆ। ਹੁਕਮ ਕਹੇ ਮੈਂ ਵੇਖੇ ਸ਼ਾਹ ਹਕੀਰ, ਨਵ ਸੱਤ ਖੋਜ ਖੁਜਾਈਆ। ਮੈਂ ਤੱਕਣੇ ਜਗਤ ਫ਼ਕੀਰ, ਜੋ ਫ਼ਿਕਰਿਆਂ ਵਿਚ ਢੋਲੇ ਗਾਈਆ। ਮੈਂ ਵੇਖਣੇ ਮਾਤ ਅਮੀਰ, ਜੋ ਮਮਤਾ ਰਹੇ ਹੰਢਾਈਆ। ਮੈਂ ਵੇਖਣੇ ਕਾਅਬਿਆਂ ਵਾਲੇ ਪੀਰ, ਜੋ ਪੈਰ ਰਹੇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਇਕੋ ਇਕ ਸੁਣਾਈਆ। ਹੁਕਮ ਕਹੇ ਮੈਂ ਹੁਕਮੀ ਆਇਆ, ਕਲਜੁਗ ਅੰਤਮ ਫੇਰਾ ਪਾਈਆ। ਮੈਂ ਵੇਖਣੀ ਤ੍ਰੈਗੁਣ ਜਗਤ ਮਾਇਆ, ਮਮਤਾ ਮੋਹ ਖੋਜ ਖੁਜਾਈਆ। ਕੂੜੀ ਕਿਰਿਆ ਵੇਖਣੀ ਛਾਇਆ, ਜੋ ਜਗਤ ਸ਼ਹਿਨਸ਼ਾਹ ਰਹੇ ਲਗਾਈਆ। ਮੈਂ ਚਾਰ ਵਰਨ ਅਠਾਰਾਂ ਬਰਨ ਵੇਖਣਾ ਜੋ ਦਿਵਸ ਰੈਣ ਰਿਹਾ ਕੁਰਲਾਇਆ, ਕੂਕ ਕੂਕ ਕੂਕ ਸੁਣਾਈਆ। ਮੈਂ ਚੌਵੀ ਮਾਘ ਵੇਖਣਾ ਜੋ ਲੋਕਮਾਤ ਆਪਣਾ ਨਾਉਂ ਪਰਗਟਾਇਆ, ਵਦੀ ਸੁਦੀ ਵੰਡ ਨਾ ਕੋਇ ਵੰਡਾਈਆ। ਗ੍ਰਹਿ ਨਛੱਤਰ ਨਾ ਸੰਗ ਰਲਾਇਆ, ਘੜੀ ਪਲ ਨਾ ਕੋਇ ਜਣਾਈਆ। ਇਕੋ ਏਕ ਸੀਸ ਝੁਕਾਇਆ, ਜਗਦੀਸ਼ ਮਿਲੀ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਆਪਣਾ ਨਾਮ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ
ਹੋਵੋ ਸਵਾਧਾਨ, ਸਾਂਝਾ ਯਾਰ ਹੁਕਮ ਸੁਣਾਈਆ। ਸਾਰੇ ਸੁਣੋ ਇਕ ਕਲਾਮ, ਚਾਰ ਜੁਗ ਦਾ ਪੰਧ ਮੁਕਾਈਆ। ਇਕੋ ਇਸ਼ਟ ਕਰ ਦੋ ਜਹਾਨ, ਦ੍ਰਿਸ਼ਟ ਸਚ ਖੁਲ੍ਹਾਈਆ। ਪ੍ਰਭ ਚਰਨ ਬਣੇ ਮਹਿਮਾਨ, ਨਿਰਗੁਣ ਅਗੇ ਨਿਰਗੁਣ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਮਾਣ, ਨਿਸ਼ਾਨ ਇਕੋ ਰਿਹਾ ਵਖਾਈਆ। ਗੁਰ ਅਵਤਾਰ ਪੈਗ਼ੰਬਰ ਤੱਕੋ ਨਿਸ਼ਾਨਾ, ਨਿਸ਼ਾ ਸਭ ਦੀ ਦਏ ਕਰਾਈਆ। ਜਿਸ ਦਾ ਲੇਖਾ ਆਤਮ ਪਰਮਾਤਮ ਵਿਸ਼ਨੂੰ ਭਗਵਾਨਾ, ਪਾਰਬ੍ਰਹਮ ਪ੍ਰਭ ਫੇਰਾ ਪਾਈਆ। ਜੋ ਏਥੇ ਓਥੇ ਦੋ ਜਹਾਨ ਹੋਵੇ ਪਰਧਾਨਾ, ਬ੍ਰਹਿਮੰਡ ਖੰਡ ਪੁਰੀ ਲੋਅ ਹੁਕਮ ਸੁਣਾਈਆ। ਜਿਸ ਦਾ ਰਾਗ ਸ਼ਬਦ ਨਾਦ ਧੁਨ ਕਲਾਮਾ, ਕਾਇਨਾਤ ਕਰੇ ਪੜ੍ਹਾਈਆ। ਜਿਸ ਦਾ ਵਜਣਾ ਸਚ ਦਮਾਮਾ, ਡੰਕਾ ਇਕੋ ਇਕ ਸੁਣਾਈਆ। ਜੋ ਕਲ ਕਲਕੀ ਪਹਿਰ ਕੇ ਬਾਣਾ, ਬਾਵਨ ਲੇਖਾ ਪੂਰ ਕਰਾਈਆ। ਜੋ ਬਣ ਕੇ ਵਡ ਅਮਾਮਾ, ਈਸਾ ਮੂਸਾ ਮੁਹੰਮਦ ਲੇਖਾ ਦਏ ਸਮਝਾਈਆ। ਕਲਜੁਗ ਮਿਟੇ ਅੰਧੇਰੀ ਸ਼ਾਮਾ, ਸਤਿਜੁਗ ਸਚ ਕਰੇ ਰੁਸ਼ਨਾਈਆ। ਜਨ ਭਗਤਾਂ ਬਖ਼ਸ਼ੇ ਉਹ ਮਾਣਾ, ਅਭਿਮਾਨ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਉਪਰ ਜ਼ਿਮੀਂ ਅਸਮਾਨਾ, ਆਸ਼ਾ ਸਭ ਦੀ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਪੂਰਬ ਆਸਾ, ਆਹਿਸਤਾ ਆਹਿਸਤਾ ਸਾਰੇ ਰਹੇ ਜਣਾਈਆ। ਜੁਗ ਚੌਕੜੀ ਪ੍ਰਭੂ ਤੇਰਾ ਦੇ ਕੇ ਗਏ ਭਰਵਾਸਾ, ਭਾਗ ਇਕੋ ਇਕ ਸਮਝਾਈਆ। ਲੇਖਾ ਲਿਖ ਕੇ ਗਏ ਖ਼ੁਲਾਸਾ, ਖ਼ਾਲਸ ਤੇਰਾ ਰੰਗ ਰੰਗਾਈਆ। ਦੱਸ ਕੇ ਗਏ ਜੋਗ ਅਭਿਆਸਾ, ਨਾਮ ਨਗ਼ਮਾ ਇਕ ਸੁਣਾਈਆ। ਨਿਰਗੁਣ ਜੋਤ ਤੇਰੀ ਅਗੰਮੀ ਸ਼ਿਨਾਖਾ, ਤਤਵ ਤਤ ਨਾ ਕੋਇ ਰਖਾਈਆ। ਤੇਰਾ ਗ੍ਰਹਿ ਪੁਰਖ ਅਬਿਨਾਸ਼ਾ, ਸਚਖੰਡ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਤ ਨਵਿਤ ਆਪਣੇ ਨਾਮ ਦੀ ਦੱਸ ਕੇ ਭਾਸ਼ਾ, ਭਾਖਿਆ ਦਿਤੀ ਜਗਤ ਲੋਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਦੱਸਦਾ ਰਿਹਾ ਬੋਲੀ, ਅਨਬੋਲਤ ਰਾਗ ਸੁਣਾਈਆ। ਅੰਦਰੇ ਅੰਦਰ ਦ੍ਰਿਸ਼ਟੀ ਖੋਲ੍ਹੀ, ਖ਼ਾਲਕ ਖ਼ਲਕ ਦਿਤੀ ਵਡਿਆਈਆ। ਮਨੂਆ ਮਨ ਨਾ ਪਾਵੇ ਰੌਲੀ, ਬੁਧੀ ਚਲੇ ਨਾ ਕੋਇ ਚਤੁਰਾਈਆ। ਆਤਮ ਪਰਮਾਤਮ ਪਰਮਾਤਮ ਆਤਮ ਇਕੋ ਰੰਗ ਮੌਲੀ, ਮੌਲਾ ਆਪਣਾ ਪੜਦਾ ਆਪ ਉਠਾਈਆ। ਕੋਈ ਕਰੇ ਨਾ ਬਹੁੜੀ ਬਹੁੜੀ, ਕੂਕ ਕੂਕ ਨਾ ਕੋਇ ਸੁਣਾਈਆ। ਮੰਜ਼ਲ ਨਜ਼ਰ ਨਾ ਆਏ ਲੰਮੀ ਚੌੜੀ, ਸਫ਼ਰੀ ਸਫ਼ਰ ਨਾ ਕੋਇ ਚੁਕਾਈਆ। ਕੋਈ ਸਮਝਿਆ ਰਾਗ ਨਾ ਗਉੜੀ, ਪੜਦਾ ਉਹਲਾ ਨਾ ਕੋਇ ਉਠਾਈਆ। ਜਗਤ ਵਾਸਨਾ ਹੋ ਗਈ ਬਉਰੀ, ਬਾਵਲੀ ਹੋਈ ਲੋਕਾਈਆ। ਸਤਿਗੁਰ ਅੱਖਰ ਕੋਈ ਨਾ ਜਾਣੇ ਧੁਰੀ, ਧੁਰਾਂ ਦਾ ਲੇਖ ਨਾ ਕੋਇ ਦ੍ਰਿੜਾਈਆ। ਗਿਆਨ ਧਿਆਨ ਵਿਚ ਹਰਿ ਜੋਤ ਕਿਸੇ ਨਾ ਔੜੀ, ਬਿਨ ਅੱਖਾਂ ਦਰਸ ਕੋਇ ਨਾ ਪਾਈਆ। ਸਮਝ ਆਈ ਨਾ ਸਲੋਕ ਪੌੜੀ, ਛੱਤੀ ਰਾਗ ਰਹੇ ਕੁਰਲਾਈਆ। ਮਾਨਸ ਦੇਹੀ ਕਿਸੇ ਨਾ ਸੌਰੀ, ਲੱਖ ਚੁਰਾਸੀ ਪੰਧ ਨਾ ਕੋਇ ਮੁਕਾਈਆ। ਮੰਤਰ ਸੁਣੇ ਕੋਇ ਨਾ ਫੌਰੀ, ਫ਼ੁਰਨਾ ਮਨ ਨਾ ਕੋਇ ਚੁਕਾਈਆ। ਜਨ ਭਗਤਾਂ ਜੁਗ ਜੁਗ ਪ੍ਰਭ ਆਪਣੇ ਨਾਲ ਜਾਵੇ ਤੋਰੀ, ਤੁਰਤ ਆਪਣਾ ਹੁਕਮ ਮਨਾਈਆ। ਸ੍ਰਿਸ਼ਟੀ ਨਾਲੋਂ ਦਰਸ ਦੇਵੇ ਚੋਰੀ, ਕੋਲ ਬੈਠਿਆਂ ਨਜ਼ਰ ਕਿਸੇ ਨਾ ਆਈਆ। ਏਸੇ ਕਾਰਨ ਕਿਹਾ ਦਰਸ ਦੇ ਜਾ ਭੋਰੀ, ਕਾਇਆ ਭੋਰੇ ਅੰਦਰ ਫੇਰਾ ਪਾਈਆ। ਪ੍ਰੀਤੀ ਜੁੜ ਜਾਏ ਤੋਰੀ ਮੋਰੀ, ਮੁਹਰੇ ਹੋ ਕੇ ਕਰ ਰੁਸ਼ਨਾਈਆ। ਮੈਂ ਤੇਰੀ ਸਦਾ ਉਡੀਕ ਰਖੀ ਲੋੜੀ, ਲੋੜੀਂਦਾ ਸਾਜਣ ਨਜ਼ਰੀ
ਆਈਆ। ਪ੍ਰਭੂ ਬਿਨਾ ਭਗਤ ਭਗਵਾਨ ਦੇ ਨਿਰਗੁਣ ਸਰਗੁਣ ਕਦੇ ਨਾ ਸੋਂਹਦੀ ਜੋੜੀ, ਨਾਰ ਕੰਤ ਰੂਪ ਨਾ ਕੋਇ ਵਟਾਈਆ। ਕਲਜੁਗ ਅੰਤ ਮੁਨਿਆਦ ਰਹਿ ਗਈ ਥੋੜੀ, ਸਦੀਆਂ ਦੇ ਸਾਲ ਸਾਲਾਂ ਦੇ ਮਹੀਨੇ ਮਹੀਨਿਆਂ ਦੇ ਦਿਨ ਦੇਣ ਗਵਾਹੀਆ। ਕਲਜੁਗ ਜੀਵਾਂ ਕਰਨਾ ਬਹੁੜੀ ਬਹੁੜੀ, ਭਈਆ ਬੇਬਾ ਮੇਲ ਨਾ ਕੋਇ ਮਿਲਾਈਆ। ਚੁਲ੍ਹੇ ਚੜ੍ਹਨ ਵਾਲੀ ਤੌੜੀ, ਹਾਂਡੀ ਸਭ ਦੀ ਦੇਣੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸ਼ਬਦੀ ਬਣ ਕੇ ਘੋਰੀ, ਘੋਰ ਅੰਧੇਰੇ ਵਿਚ ਵੇਖੇ ਲੋਕਾਈਆ। ਘੋਰ ਅੰਧੇਰਾ ਕਹੇ ਪੁਰਖ ਅਕਾਲ ਗਿਆ ਛੁੱਪ, ਸਦੀ ਚੌਧਵੀਂ ਨਜ਼ਰ ਕਿਸੇ ਨਾ ਆਈਆ। ਜਿਨ੍ਹਾਂ ਮਿਲਿਆ ਉਹ ਕਰ ਗਏ ਚੁੱਪ, ਨਾਤਾ ਜਗਤ ਵਾਲਾ ਤੁੜਾਈਆ। ਇਕੋ ਭਗਵਾਨ ਦੇ ਬਣ ਗਏ ਪੁੱਤ, ਮਾਤ ਪਿਤਾ ਦੀ ਯਾਦ ਨਾ ਕੋਇ ਸਤਾਈਆ। ਗੋਬਿੰਦ ਦੇ ਬਣ ਕੇ ਸੁਤ, ਗੋਦੀ ਸੌਂ ਕੇ ਖ਼ੁਸ਼ੀ ਮਨਾਈਆ। ਜੋਤ ਅਕਾਲਣ ਦੀ ਸਫ਼ਲ ਕਰਕੇ ਕੁੱਖ, ਲੱਖ ਚੁਰਾਸੀ ਡੇਰਾ ਢਾਹੀਆ। ਉਜਲ ਕਰਕੇ ਮੁਖ, ਦੁਰਮਤ ਮੈਲ ਧੁਆਈਆ। ਦੁੱਖ ਵਿਚ ਰਹਿੰਦਿਆਂ ਮਾਨਣ ਸੁਖ, ਸੁਖ ਵਿਚ ਮਿਲਿਆ ਬੇਪਰਵਾਹੀਆ। ਓਹ ਬਾਹਰੋਂ ਤੱਤਾਂ ਵਾਲੇ ਮਨੁੱਖ, ਅੰਦਰ ਜਲਵਾ ਨੂਰ ਖ਼ੁਦਾਈਆ। ਇਹ ਖੇਲ ਅਬਿਨਾਸ਼ੀ ਅਚੁਤ, ਪਾਰਬ੍ਰਹਮ ਪ੍ਰਭ ਆਪ ਕਰਾਈਆ। ਜਨ ਭਗਤਾਂ ਮੌਲੀ ਰੁਤ, ਰੁਤੜੀ ਪ੍ਰਭ ਦੇ ਨਾਲ ਮਹਿਕਾਈਆ। ਭਾਵੇਂ ਦੁਨੀਆ ਕਹੇ ਕੁਛ, ਉਹ ਇਕੋ ਦਾ ਢੋਲਾ ਰਹੇ ਸੁਣਾਈਆ। ਅਗੇ ਰਹਿਣ ਨਹੀਂ ਦੇਣਾ ਪੜਦਾ ਉਹਲਾ ਲੁਕ, ਨੌ ਖੰਡ ਪ੍ਰਿਥਮੀ ਸੱਤ ਦੀਪ ਡੰਕਾ ਦੇਣਾ ਵਜਾਈਆ। ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਸਚਖੰਡ ਨਿਵਾਸੀ ਕਹਿ ਕੇ ਰਹੇ ਝੁਕ, ਨਿਉਂ ਨਿਉਂ ਸੀਸ ਨਿਵਾਈਆ। ਸੋ ਪੁਰਖ ਅਕਾਲ ਆਪਣੀ ਧਾਰੋਂ ਆਇਆ ਉਠ, ਨਿਰਵੈਰ ਹੋ ਕੇ ਫੇਰਾ ਪਾਈਆ। ਜਨ ਭਗਤਾਂ ਉਤੇ ਰਿਹਾ ਤੁਠ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸ਼ਬਦ ਅਗੰਮੀ ਸ਼ੇਰ ਹੋ ਕੇ ਰਿਹਾ ਬੁੱਕ, ਭਬਕ ਇਕੋ ਨਾਮ ਲਗਾਈਆ। ਜਿਨ੍ਹਾਂ ਨੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗਾ ਲਈ ਤੁਕ, ਵਿਸ਼ਨ ਬ੍ਰਹਮਾ ਸ਼ਿਵ ਅਗੇ ਸੀਸ ਨਿਵਾਈਆ। ਉਹ ਸਚਖੰਡ ਦਵਾਰੇ ਜਾਣ ਤੋਂ ਕਦੇ ਨਾ ਜਾਣ ਰੁਕ, ਗੁਰ ਅਵਤਾਰ ਸਾਰੇ ਹੋਣ ਸਹਾਈਆ। ਦੀਨ ਮਜ਼੍ਹਬ ਜਾਤ ਪਾਤ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਪੰਡਤ ਪਾਂਧੇ ਮੁੱਲਾ ਸ਼ੇਖ਼ ਗ੍ਰੰਥੀ ਪੰਥੀ ਭਾਵੇਂ ਸਾਰੇ ਕਰਨ ਦੁੱਖ, ਗੁਰਮੁਖ ਗੁਰ ਗੁਰ ਵਿਚ ਸਮਾਈਆ। ਉਨ੍ਹਾਂ ਮਾਤ ਗਰਭ ਫੇਰ ਲਟਕਣਾ ਨਹੀਂ ਉਲਟਾ ਰੁੱਖ, ਜਮਾਂ ਵਾਲੀ ਨਾ ਕੋਇ ਸਜ਼ਾਈਆ। ਜਿਸ ਨੇ ਭੇਜਿਆ ਓਸ ਨੇ ਗੋਦੀ ਲੈਣਾ ਚੁੱਕ, ਚਾਰ ਜੁਗ ਦਾ ਲੇਖਾ ਦਏ ਮੁਕਾਈਆ। ਜਨ ਭਗਤਾਂ ਭਾਵੇਂ ਲੋਕਮਾਤ ਵਿਚ ਖਾਣ ਨੂੰ ਮਿਲੇ ਨਾ ਰਜਵਾਂ ਟੁੱਕ, ਅਗੇ ਭੁੱਖਿਆਂ ਦੀ ਭੁੱਖ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਚੌਵੀ ਮਾਘ ਕਹੇ ਮੈਂ ਪਾਵਣ ਆਇਆ ਸਗਨ, ਸਗਲ ਸ੍ਰਿਸ਼ਟੀ ਵੇਖ ਵਖਾਈਆ। ਜਨ ਭਗਤੋ ਤੁਹਾਨੂੰ ਇਕੋ ਦੀ ਲੱਗੇ ਲਗਨ, ਲਗ ਮਾਤਰ ਦੀ ਲੋੜ ਰਹੇ ਨਾ ਰਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਗਾਉਣਾ ਭਜਨ, ਜੋ ਭਾਂਡਾ ਭਰਮ ਭੰਨਾਈਆ। ਅੰਦਰ ਬਾਹਰ ਗੁਪਤ ਜਾਹਰ ਏਥੇ ਓਥੇ ਦੋ ਜਹਾਨਾਂ ਬਣੇ ਸੱਜਣ, ਸਗਲਾ ਸੰਗ ਨਿਭਾਈਆ। ਚਰਨ ਪ੍ਰੀਤੀ ਵਿਚ ਰਖੇ ਮਗਨ, ਮਾਧੋ ਆਪਣਾ ਰੰਗ ਚੜ੍ਹਾਈਆ। ਤੁਹਾਡਾ ਪੰਜ ਤਤ ਲੇਖੇ ਲਾਏ ਖ਼ਾਕੀ ਬਦਨ, ਬਦਲਾ ਪਿਛਲਾ ਦਏ ਚੁਕਾਈਆ। ਸ਼ਹਿਨਸ਼ਾਹੀ ਸੰਮਤ ਤੋਂ ਤੁਸੀਂ ਹੁਣ ਅਗੇ ਲੱਗੇ ਵਧਣ, ਪਿਛਲਾ ਪੈਂਡਾ ਮੁਕਾਈਆ। ਦੀਪਕ ਹੋ ਕੇ ਲੱਗੇ ਜਗਣ, ਚਾਰ ਵਰਨ ਰੁਸ਼ਨਾਈਆ। ਸਚ ਦਵਾਰੇ ਲੱਗੇ ਵਸਣ,
ਹਰਿ ਸਰਨ ਸਰਨਾਈਆ। ਗੀਤ ਗੋਬਿੰਦ ਗਾ ਕੇ ਲੱਗੇ ਹੱਸਣ, ਹਸਤੀ ਵਿਚੋਂ ਹਸਤੀ ਲਈ ਬਦਲਾਈਆ। ਦਰਸ਼ਨ ਕਰਕੇ ਨੇਤਰ ਲੋਚਣ ਅੱਖਣ, ਆਖ਼ਰ ਮੇਲਾ ਮਿਲਿਆ ਸਹਿਜ ਸੁਭਾਈਆ। ਲੱਖ ਚੁਰਾਸੀ ਵਿਚੋਂ ਵਰੋਲ ਕੇ ਮੱਖਣ, ਨਾਮ ਮਧਾਣੇ ਲਏ ਹਿਲਾਈਆ। ਜਿਨ੍ਹਾਂ ਨੇ ਪੁਰਖ ਅਕਾਲ ਦਾ ਅੰਤ ਅਖ਼ੀਰੀ ਮੰਨਿਆ ਬਚਨ, ਬੱਚਿਆਂ ਵਾਂਗ ਗੋਦ ਉਠਾਈਆ। ਸੋਹਣਾ ਰੂਪ ਹੀਰੇ ਬਣ ਗਏ ਕੰਚਨ, ਕੱਚਿਆਂ ਤੋਂ ਪੱਕੇ ਰਿਹਾ ਬਣਾਈਆ। ਤੁਹਾਡਾ ਮਨ ਰਹਿਣ ਨਾ ਦੇਵੇ ਚੰਚਲ, ਚਿਤ ਵਿਤ ਠਗੋਰੀ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਕਰੇ ਪਰਵਰਦਿਗਾਰ, ਵੇਖੋ ਲੋਕਮਾਤ ਅੱਖ ਖੁਲ੍ਹਾਈਆ। ਮੁਹੰਮਦ ਕਹੇ ਓਹ ਸਾਂਝਾ ਯਾਰ, ਸਗਲਾ ਹੁਕਮ ਵਰਤਾਈਆ। ਮੂਸਾ ਕਹੇ ਮੈਂ ਕਰਾਂ ਕੀ ਇਜ਼ਹਾਰ, ਲਿਖਣ ਦੀ ਲੋੜ ਰਹੇ ਨਾ ਰਾਈਆ। ਈਸਾ ਕਹੇ ਮੈਂ ਦੇ ਕੇ ਆਇਆ ਇਸ਼ਤਿਹਾਰ, ਹੁਕਮੇ ਹੁਕਮੇ ਹੁਕਮੇ ਅੰਦਰ ਸੁਣਾਈਆ। ਮੇਰਾ ਬਾਪ ਪਰਵਰਦਿਗਾਰ, ਪਰਤਾਪ ਇਕ ਜਣਾਈਆ। ਗੁਸਤਾਖ ਵੇਖੇ ਵਿਚ ਸੰਸਾਰ, ਮੁਸ਼ਤਾਕ ਮੁਹੱਬਤ ਵਿਚ ਰਲਾਈਆ। ਨਾਲ ਇਤਫ਼ਾਕ ਦਏ ਦੀਦਾਰ, ਸਾਖਿਆਤ ਕਰ ਰੁਸ਼ਨਾਈਆ। ਸ਼ਾਹ ਨਵਾਬ ਬਣ ਦਰਬਾਰ, ਦਰਗਾਹ ਸਾਚੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਈਆ। ਪੂਰਬ ਲੇਖਾ ਕਹੇ ਮੈਂ ਵੇਖੀ ਪਿਛਲੀ ਲਿਖਤ, ਬਿਨ ਅੱਖਾਂ ਨਜ਼ਰੀ ਆਈਆ। ਜਗਤ ਨੂੰ ਥੋੜਾ ਦੱਸਿਆ ਭਵਿਖਤ, ਇਸ਼ਾਰੇ ਇਸ਼ਾਰੇ ਨਾਲ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਪ੍ਰਭ ਦੀ ਬੰਦਨ ਵਿਚ ਫ਼ਰਿਸਤ, ਯਕੇ ਬਾਦ ਦੀਗਰੇ ਸੇਵ ਕਮਾਈਆ। ਮੰਨਦੇ ਗਏ ਇਸ਼ਟ, ਹੱਕ ਹਕ਼ੀਕ਼ਤ ਜਗਤ ਜਣਾਈਆ। ਕੁਛ ਪੜਦਾ ਰੱਖਿਆ ਰਾਮ ਵਸ਼ਿਸ਼ਟ, ਉਂਗਲਾਂ ਪੰਜ ਚੁਕਾਈਆ। ਪੁਰਖ ਅਕਾਲ ਭਗਤਾਂ ਨਾਲ ਭੋਗਣਾ ਗ੍ਰਹਿਸਤ, ਆਤਮ ਪਰਮਾਤਮ ਸੇਜ ਹੰਢਾਈਆ। ਕਲਜੁਗ ਕੂੜੀ ਕਿਰਿਆ ਕਰਨੀ ਨਸ਼ਟ, ਨਿਸਚੇ ਨਾਲ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਈਆ। ਲੇਖਾ ਕਹੇ ਮੈਨੂੰ ਕੋਈ ਨਾ ਲਿਖਦਾ, ਕਾਤਬ ਨਜ਼ਰ ਕੋਇ ਨਾ ਆਈਆ। ਜਿਸ ਵੇਲੇ ਨਾਤਾ ਜੁੜਿਆ ਗੋਬਿੰਦ ਨਾਲ ਸਿੱਖ ਦਾ, ਸ਼ਬਦ ਇਸ਼ਾਰੇ ਨਾਲ ਗਿਆ ਸਮਝਾਈਆ। ਬਿਨ ਨੇਤਰ ਨੈਣਾਂ ਨੂਰ ਨੁਰਾਨਾ ਦਿਸਦਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਓਸ ਵੇਲੇ ਨਜ਼ਾਰਾ ਤੱਕਿਆ ਏਕੰਕਾਰ ਇਕ ਦਾ, ਇਕੋ ਵੱਜੀ ਵਧਾਈਆ। ਨਾ ਕੋਈ ਹਾਰਦਾ ਤੇ ਨਾ ਕੋਈ ਜਿੱਤਦਾ, ਨਾ ਕੋਈ ਕਰੇ ਲੜਾਈਆ। ਘਰ ਸੋਹੇ ਪੁਰਖ ਅਕਾਲ ਅਗੰਮੇ ਪਿਤ ਦਾ, ਪਤਿਪਰਮੇਸ਼ਵਰ ਡੇਰਾ ਲਾਈਆ। ਅਵੱਲੜਾ ਧਾਮ ਸਦਾ ਅਨਡਿਠ ਦਾ, ਅਨਡਿਠੜੀ ਕਾਰ ਕਮਾਈਆ। ਕੁਛ ਲੇਖਾ ਓਸ ਨਿਰਾਲੀ ਚਿਟ ਦਾ, ਜੋ ਚਿੱਠੀ ਗੋਬਿੰਦ ਬਿਨ ਅੱਖਰਾਂ ਕੋਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਦਾ ਕਰਤਾ ਖੋਜ ਖੁਜਾਈਆ। ਸਚਖੰਡ ਦਵਾਰਾ ਕਹੇ ਗੁਰ ਅਵਤਾਰ ਪੈਗ਼ੰਬਰ ਮੇਰੇ ਵਸਨੀਕ, ਜੁਗ ਚੌਕੜੀ ਬਹਿ ਬਹਿ ਢੋਲੇ ਗਾਈਆ। ਬਿਨ ਅੱਖਰਾਂ ਸਾਰੇ ਵੇਖਦੇ ਰਹੇ ਤਰੀਕ, ਤਾਰੀਖ ਰਹੇ ਸਮਝਾਈਆ। ਹਿਰਸ ਹਵਸ ਵਿਚ ਕਰਦੇ ਰਹੇ ਉਡੀਕ, ਆਸ਼ਾ ਆਸਾ ਵਿਚ ਬਦਲਾਈਆ। ਤੇਰੇ ਵਿਚ ਸਚ ਤੌਫ਼ੀਕ਼, ਦਰ ਠਾਂਡੇ ਸੀਸ ਨਿਵਾਈਆ। ਤੂੰ ਸੱਜਣ ਸਾਹਿਬ ਰਫ਼ੀਕ਼, ਇਕੋ ਬੇਪਰਵਾਹੀਆ। ਤੇਰੇ ਉਤੇ ਉਮੀਦ, ਅਮਲਾਂ ਵਿਚ ਸੁਣਾਈਆ। ਕਲਮੇ ਤੇਰੀ ਤੌਹੀਦ, ਅੱਖਰ ਤੇਰੀ ਵਡਿਆਈਆ। ਫ਼ਿਦਾ ਹੋਏ ਸ਼ਹੀਦ, ਸ਼ਹਾਦਤ ਗਏ ਭੁਗਤਾਈਆ। ਮੰਗ ਕੇ ਦਰਸ ਦੀਦ,
ਚੰਦ ਨੂਰ ਰੁਸ਼ਨਾਈਆ। ਸਦੀ ਚੌਧਵੀਂ ਸਭ ਨੇ ਆਪਣੀ ਕੱਢਣੀ ਰਸੀਦ, ਜੋ ਪੁਰਖ ਅਕਾਲ ਜੁਗ ਜੁਗ ਹੱਥ ਫੜਾਈਆ। ਹੁਕਮ ਨਾਲ ਕਰੀ ਤਾਈਦ, ਭੈ ਵਿਚ ਸਮਝਾਈਆ। ਜਿਸ ਵੇਲੇ ਦੀਨ ਮਜ਼੍ਹਬ ਦੀ ਮੇਟਣੀ ਲੀਕ, ਲਾਇਕ ਸਾਰੇ ਲੈਣੇ ਬਣਾਈਆ। ਲੋਕਮਾਤ ਬਿਰਹੋਂ ਵਿਛੋੜੇ ਦੀ ਵੱਜਣੀ ਚੀਕ, ਤੋਬਾ ਤੋਬਾ ਸੁਣਾਈਆ। ਤੁਸਾਂ ਮੇਰੇ ਦਰ ਤੋਂ ਮੰਗਣੀ ਇਕੋ ਭੀਖ, ਬਣ ਭਿਖਾਰੀ ਝੋਲੀ ਢਾਹੀਆ। ਵਿਚੋਂ ਗੋਬਿੰਦ ਕਰੇ ਤਸਦੀਕ਼, ਸ਼ਹਾਦਤ ਦਏ ਭੁਗਤਾਈਆ। ਪ੍ਰਭੂ ਚਾਰ ਜੁਗ ਦੀ ਸਾਡੀ ਗਈ ਕਾਬਲੀਅਤ, ਕਾਅਬੇ ਕਲਜੁਗ ਰਹੇ ਕੁਰਲਾਈਆ। ਇਕੋ ਤੇਰੇ ਹੱਥ ਅਹਮੀਅਤ, ਆਮਦ ਵਿਚ ਹੋ ਸਹਾਈਆ। ਸਭ ਦੀ ਬਦਲ ਦੇ ਤਬੀਅਤ, ਤਮਅ ਦੇ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇਂ ਅੰਦਰ ਸਰਬ ਭਵਾਈਆ। ਹੁਕਮ ਕਹੇ ਮੈਨੂੰ ਯਾਦ ਆਈ ਆਦਿ ਸ਼ਕਤ ਭਵਾਨੀ, ਜੋ ਭਾਵਨੀ ਵਿਚ ਫੇਰਾ ਪਾਈਆ। ਸਿੰਘ ਪੀਠ ਦਿਤੀ ਨਿਸ਼ਾਨੀ, ਨਿਸ਼ਾਨਾ ਇਕ ਜਣਾਈਆ। ਨੇਤਰ ਤੱਕ ਉਪਰ ਅਸਮਾਨੀ, ਇਸਮ ਇਕੋ ਇਕ ਵਖਾਈਆ। ਜਿਸ ਦੇ ਪਿਛੇ ਸਭ ਨੇ ਦੇਣੀ ਕ਼ੁਰਬਾਨੀ, ਗੁਰ ਅਵਤਾਰ ਪੈਗ਼ੰਬਰ ਬਚਿਆ ਰਹਿਣ ਕੋਇ ਨਾ ਪਾਈਆ। ਜਿਸ ਦੀ ਧਾਰ ਪਰਗਟ ਹੋਣੀ ਸਰਗੁਣ ਰੂਪ ਇਨਸਾਨੀ, ਜਿਸਮਾਨੀ ਕਾਰ ਕਮਾਈਆ। ਓਸ ਦੀ ਖੇਲ ਹੋਣੀ ਰੂਹਾਨੀ, ਰੂਪੋਸ਼ ਹੋ ਕੇ ਡੇਰਾ ਲਾਈਆ। ਜਿਸ ਨੇ ਵੇਖਣੀ ਜੂਹ ਬੇਗਾਨੀ, ਦੂਰ ਦੁਰਾਡਾ ਪੰਧ ਚੁਕਾਈਆ। ਜਿਸ ਦੀ ਆਦਿ ਜੁਗਾਦਿ ਇਕੋ ਜਿਹੀ ਰਹੇ ਜਵਾਨੀ, ਬਿਰਧ ਬਾਲ ਨਾ ਰੂਪ ਵਟਾਈਆ। ਗੁਰ ਅਵਤਾਰਾਂ ਪੈਗ਼ੰਬਰਾਂ ਜਿਸ ਦੀ ਗਾਣੀ ਬਾਣੀ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ ਆਪਣਾ ਰਾਗ ਅਲਾਈਆ। ਜਿਸ ਦਾ ਨਿਝਰ ਰਸ ਅੰਮ੍ਰਿਤ ਪੀਣਾ ਠੰਡਾ ਪਾਣੀ, ਸਰੋਵਰ ਇਕੋ ਇਕ ਸੁਹਾਈਆ। ਜੋ ਦਾਤਾ ਦਾਨੀ ਹੋਣਾ ਦੋ ਜਹਾਨੀ, ਅਤੋਟ ਅਤੁਟ ਆਪ ਵਰਤਾਈਆ। ਜੋ ਨਾਮ ਸੰਦੇਸ਼ੇ ਦਏ ਪੈਗ਼ਾਮੀ, ਪੈਗ਼ੰਬਰਾਂ ਕਰੇ ਪੜ੍ਹਾਈਆ। ਜਿਸ ਦੇ ਹੁਕਮੇਂ ਅੰਦਰ ਖੇਲੇ ਖੇਲ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਵੱਜੇ ਵਧਾਈਆ। ਜਿਸ ਦੁਨੀਆ ਕਰਨੀ ਫ਼ਾਨੀ, ਫ਼ੈਸਲਾ ਹੱਕ ਹੱਕ ਸੁਣਾਈਆ। ਓਹ ਕਲਜੁਗ ਅੰਤ ਸਦੀ ਚੌਧਵੀਂ ਲੋਕਮਾਤ ਰਹਿਣ ਨਾ ਦੇਵੇ ਬੇਈਮਾਨੀ, ਬੇਵਾ ਵੇਖੇ ਜਗਤ ਲੋਕਾਈਆ। ਝਗੜਾ ਮੁਕਾ ਕੇ ਅੰਜੀਲ ਕ਼ੁਰਾਨੀ, ਇਕੋ ਨਗ਼ਮਾ ਦਏ ਸੁਣਾਈਆ। ਜਨ ਭਗਤਾਂ ਉਪਰ ਕਰੇ ਮਿਹਰਵਾਨੀ, ਮਹਿਬੂਬ ਹੋ ਕੇ ਆਪਣਾ ਦਰਸ ਕਰਾਈਆ। ਅਗੇ ਮੰਜ਼ਲ ਦੱਸੇ ਆਸਾਨੀ, ਅਹਿਸਾਨ ਸਿਰ ਨਾ ਕੋਇ ਉਠਾਈਆ। ਪੰਧ ਮੁਕਾ ਕੇ ਆਵਣ ਜਾਣੀ, ਜਾਨਸ਼ੀਨ ਆਪਣੇ ਲਏ ਬਣਾਈਆ। ਲੇਖਾ ਮੁਕਾ ਕੇ ਤੀਰ ਕਮਾਨੀ, ਚਿੱਲਾ ਇਕੋ ਦਏ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਮ ਕਾਂਡ ਦਏ ਗਵਾਈਆ। ਕਰਮ ਕਾਂਡ ਕਹੇ ਸਾਡਾ ਕੋਈ ਨਾ ਰਹਿਣਾ ਝਗੜਾ, ਪ੍ਰਕਿਰਤੀ ਵੰਡ ਨਾ ਕੋਇ ਵੰਡਾਈਆ। ਪੁਰਖ ਅਕਾਲ ਮਾਰਗ ਦੱਸਣਾ ਸਗਲਾ, ਸੱਚਾ ਰਾਹ ਵਖਾਈਆ। ਗੁਰਮੁਖੋ ਭਉਣਾ ਪਏ ਨਾ ਵਿਚ ਜੰਗਲਾਂ, ਟਿੱਲੇ ਪਰਬਤ ਨਾ ਕੋਇ ਜਾਈਆ। ਕੋਈ ਦਵਾਰਾ ਪਏ ਨਾ ਮੰਗਣਾ, ਦੂਸਰ ਸੀਸ ਨਾ ਕੋਇ ਝੁਕਾਈਆ। ਕੋਈ ਤਟ ਕਿਨਾਰਾ ਪਏ ਨਾ ਲੰਘਣਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨਾ ਕੋਇ ਵਡਿਆਈਆ। ਪ੍ਰਭ ਦਵਾਰਿਉਂ ਪਏ ਨਾ ਮੰਗਣਾ, ਸਭ ਕੁਛ ਆਪੇ ਝੋਲੀ ਪਾਈਆ। ਫਿਰਨਾ ਪਏ ਨਾ ਪੈਰੀਂ ਨੰਗਣਾ, ਤਨ ਭਬੂਤ ਨਾ ਕੋਇ ਰਮਾਈਆ। ਛੁਹਾਉਣਾ ਪਏ ਨਾ ਕੋਇ ਕੰਗਣਾ, ਦਾੜ੍ਹੀ ਮੁੱਛ ਨਾ ਕੋਇ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ।
ਚਵੀ ਮਾਘ ਕਹੇ ਮੈਂ ਵੇਖੇ ਭਗਤ ਮੀਤ, ਮਿੱਤਰ ਪਿਆਰੇ ਨਜ਼ਰੀ ਆਈਆ। ਜੋ ਪੰਧ ਮੁਕਾ ਕੇ ਮੰਦਰ ਮਸੀਤ, ਮਿਸ਼ਨ ਆਪਣਾ ਰਹੇ ਬਦਲਾਈਆ। ਤੂੰ ਮੇਰਾ ਮੈਂ ਤੇਰਾ ਗਾ ਕੇ ਧੁਰ ਦਾ ਗੀਤ, ਗੋਬਿੰਦ ਰਹੇ ਸੁਣਾਈਆ। ਪਾਰਬ੍ਰਹਮ ਤੇਰੀ ਅਚਰਜ ਵੇਖੀ ਰੀਤ, ਕਲਜੁਗ ਅੰਤਮ ਵੱਜੀ ਵਧਾਈਆ। ਇਕੋ ਨਾਮ ਕਰ ਬਖ਼ਸ਼ੀਸ਼, ਬਖ਼ਸ਼ਿਸ਼ ਰਹਿਮਤ ਆਪ ਕਮਾਈਆ। ਇਕੋ ਕਲਮਾ ਦੱਸ ਹਦੀਸ, ਹੱਕ ਕਰੀ ਪੜ੍ਹਾਈਆ। ਤੇਰੀ ਰਖੀਏ ਸਦਾ ਉਡੀਕ, ਨਿਤ ਲੋਚਨ ਰਾਹ ਤਕਾਈਆ। ਚਵੀ ਮਾਘ ਕਹੇ ਉਹ ਸੁਹੰਜਣੀ ਆ ਗਈ ਤਾਰੀਕ, ਤਰੀਕਾ ਪਿਛਲਾ ਦਏ ਬਦਲਾਈਆ। ਜਨ ਭਗਤੋ ਤੁਹਾਡੀ ਆਸਾ ਪੂਰੀ ਹੋਵੇ ਉਮੀਦ, ਨਿਰਾਸ਼ਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਉਠਾਈਆ। ਸਿਰ ਹੱਥ ਰਖੇ ਪ੍ਰਭ ਸਵਾਮੀ, ਸਮਾਂ ਸਮੇਂ ਵਿਚੋਂ ਬਦਲਾਈਆ। ਆਦਿ ਜੁਗਾਦੀ ਅੰਤਰਜਾਮੀ, ਅੰਤਰ ਆਤਮ ਵੇਖ ਵਖਾਈਆ। ਸਾਚੀ ਦੱਸ ਕੇ ਅਗੰਮੀ ਬਾਣੀ, ਅਗੰਮ ਕਰੇ ਪੜ੍ਹਾਈਆ। ਅੰਮ੍ਰਿਤ ਦੇ ਕੇ ਠੰਡਾ ਪਾਣੀ, ਅਗਨੀ ਤਤ ਬੁਝਾਈਆ। ਆਤਮ ਬਣਾ ਕੇ ਸਾਚੀ ਰਾਣੀ, ਸਚਖੰਡ ਦਵਾਰੇ ਦਏ ਟਿਕਾਈਆ। ਜਿਥੇ ਇਕੋ ਮਿਲੇ ਹਾਣੀ, ਦੂਜਾ ਨਜ਼ਰ ਨਾ ਕੋਇ ਟਿਕਾਈਆ। ਝਗੜਾ ਮੁਕ ਜਾਏ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਹਤਜ ਨਾ ਕੋਇ ਭਵਾਈਆ। ਤੁਹਾਡਾ ਮਿਲਣਾ ਹੋਇਆ ਆਸਾਨੀ, ਅਸਲ ਰੂਪ ਦਿਤਾ ਵਖਾਈਆ। ਭਾਵੇਂ ਕ਼ਲਮ ਨਾਲ ਲਿਖੋ ਭਾਵੇਂ ਨਾਲ ਕਾਨੀ, ਭਾਵੇਂ ਸ਼ਾਹੀ ਦਏ ਗਵਾਹੀਆ। ਗੁਰਮੁਖਾਂ ਉਤੇ ਹੋਈ ਧੁਰੋਂ ਮਿਹਰਬਾਨੀ, ਲੋਕਮਾਤ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਾਂਡਾ ਭਰਮ ਭੌ ਭੰਨਾਈਆ। ਭਾਂਡਾ ਭਰਮ ਕਹੇ ਮੈਂ ਸਤਿਗੁਰ ਬਿਨਾ ਨਾ ਭੱਜਦਾ, ਭੈ ਭੌ ਨਾ ਕੋਇ ਚੁਕਾਈਆ। ਸੁਭਾਗ ਦਿਹਾੜਾ ਹੋਇਆ ਅੱਜ ਦਾ, ਵੱਜੀ ਸਚ ਵਧਾਈਆ। ਗੁਰਮੁਖ ਸੰਤ ਸੁਹੇਲਾ ਸੱਜਦਾ, ਦਰ ਠਾਂਡੇ ਸੋਭਾ ਪਾਈਆ। ਨਾਮ ਪਿਆਲਾ ਪੀਤਾ ਮਧ ਦਾ, ਖ਼ੁਮਾਰੀ ਇਕ ਚੜ੍ਹਾਈਆ। ਝਗੜਾ ਮੁੱਕਿਆ ਨੌ ਦਵਾਰੇ ਹੱਦ ਦਾ, ਸੁਖਮਨ ਟੇਢੀ ਬੰਕ ਨਾ ਕੋਇ ਸੁਹਾਈਆ। ਈੜਾ ਪਿੰਗਲ ਕੋਇ ਨਾ ਡੱਕਦਾ, ਪੰਚ ਵਿਕਾਰ ਨਾ ਕੋਇ ਲੜਾਈਆ। ਜਿਨ੍ਹਾਂ ਦੇ ਅੰਦਰ ਇਕੋ ਦੀਪਕ ਜਗਦਾ, ਨੂਰ ਜੋਤ ਹੋਵੇ ਰੁਸ਼ਨਾਈਆ। ਨਾਦ ਵੱਜੇ ਅਨਹਦ ਨਦ ਦਾ, ਆਤਮਕ ਧੁਨ ਸ਼ਨਵਾਈਆ। ਹੰਸ ਰੂਪ ਬਣਿਆ ਗੁਰਮੁਖ ਕੱਗ ਦਾ, ਕਾਗੋਂ ਹੰਸ ਬਣਾਈਆ। ਦਰਸ਼ਨ ਮਿਲਿਆ ਉਪਰ ਸ਼ਾਹਰਗ ਦਾ, ਘਰ ਸਾਚੇ ਵੱਜੇ ਵਧਾਈਆ। ਜਨ ਭਗਤਾਂ ਜੁਗ ਜੁਗ ਪ੍ਰਭੂ ਲੱਭਦਾ, ਭਗਤ ਸੁਹੇਲਾ ਬਾਹਰ ਖੋਜਣ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚ ਸਰਨਾਈਆ। ਸਰਨ ਕਹੇ ਮੈਂ ਆ ਗਈ ਦਵਾਰੇ, ਥੱਕੀ ਮਾਂਦੀ ਫੇਰਾ ਪਾਈਆ। ਹਰਿਜਨ ਵੇਖਣੇ ਭਗਤ ਪਿਆਰੇ, ਪ੍ਰੇਮੀ ਪ੍ਰੀਤਮ ਖੋਜ ਖੁਜਾਈਆ। ਜਿਹੜੇ ਮੰਨਦੇ ਇਕੋ ਇਸ਼ਟ ਨਿਰੰਕਾਰੇ, ਦ੍ਰਿਸ਼ਟ ਰਹੇ ਭੁਲਾਈਆ। ਮੰਜ਼ਲ ਚੜ੍ਹੇ ਓਸ ਚੁਬਾਰੇ, ਜਿਥੋਂ ਫੇਰ ਨਾ ਕੋਇ ਕਢਾਈਆ। ਮਿਲਿਆ ਮੀਤ ਸਚ ਮੁਰਾਰੇ, ਮਿਲ ਕੇ ਮਿੱਤਰ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਹੱਕ ਨਜ਼ਾਰੇ ਹਕ਼ੀਕ਼ਤ ਆਪਣੀ ਵੇਖ ਵਖਾਈਆ। ਚੌਵੀ ਮਾਘ ਕਹੇ ਮੈਂ ਹੋਇਆ ਖ਼ੁਸ਼, ਖ਼ੁਸ਼ਹਾਲੀ ਦਿਆਂ ਜਣਾਈਆ। ਸੰਤ ਸੁਹੇਲੇ ਵੇਖੇ ਅਨਾਦੀ ਸੁਤ, ਜੋ ਸੁੱਤੇ ਪ੍ਰਭ ਨੇ ਲਏ ਉਠਾਈਆ। ਕਲਜੁਗ ਅੰਤਮ ਓਹਨਾਂ ਮੌਲੀ ਰੁਤ, ਜੋ ਮੌਲਾ ਵਿਚ ਸਮਾਈਆ। ਜਿਨ੍ਹਾਂ ਦੇ ਅੰਦਰ ਵੜ ਕੇ ਰਿਹਾ ਪੁਛ, ਪੁਸ਼ਤ ਪਨਾਹ ਹੱਥ ਟਿਕਾਈਆ। ਜੋ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ
ਗਏ ਰੁਸ, ਅੰਤ ਅਖ਼ੀਰੀ ਲਏ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਮਾਣ ਵਡਿਆਈਆ। ਮਿਲੀ ਵਡਿਆਈ ਭਗਤ ਜਨ, ਧੰਨ ਜਣੇਂਦੀ ਮਾਈਆ। ਭਾਗ ਲੱਗਾ ਕਾਇਆ ਮਾਟੀ ਤਨ, ਤੰਦ ਸਤਾਰ ਹਿਲਾਈਆ। ਕੂੜ ਵਾਸਨਾ ਬੱਧਾ ਮਨ, ਮਮਤਾ ਮੋਹ ਚੁਕਾਈਆ। ਜੋਤੀ ਨੂਰ ਚਾੜ੍ਹ ਕੇ ਚੰਨ, ਅੰਧ ਅੰਧੇਰ ਦਿਤਾ ਗਵਾਈਆ। ਜੋ ਸਤਿਗੁਰ ਸ਼ਬਦ ਸੁਣਦੇ ਸਰਵਣ ਆਪਣੇ ਕੰਨ, ਕਰਨੀ ਦਾ ਮਾਲਕ ਕਰਤਾ ਹੋਏ ਸਹਾਈਆ। ਕਰ ਵਸੇਰਾ ਬਿਨ ਛੱਪਰੀ ਛੰਨ, ਸਚ ਦਵਾਰੇ ਦਏ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਇਕ ਵਡਿਆਈਆ। ਵਡਿਆਈ ਕਹੇ ਮੈਂ ਗੁਰਮੁਖ ਵੇਖੇ ਵੱਡੇ, ਸੋਹਣੇ ਸੁੱਚਜੇ ਨਜ਼ਰੀ ਆਈਆ। ਜੋ ਆਤਮ ਪਰਮਾਤਮ ਪ੍ਰੀਤੀ ਬੱਝੇ, ਤੰਦ ਸਤਾਰ ਨਾ ਕੋਇ ਤੁੜਾਈਆ। ਪਰਕਾਸ਼ ਹੋ ਕੇ ਦੀਪਕ ਜਗੇ, ਜਾਗਰਤ ਜੋਤ ਰੁਸ਼ਨਾਈਆ। ਲੋਕਮਾਤ ਜਨਮ ਮਿਲੇ ਅਜੇ, ਵਾਧਾ ਹੋਰ ਦਏ ਵਖਾਈਆ। ਅਬਿਨਾਸ਼ੀ ਕਰਤਾ ਪੜਦਾ ਕੱਜੇ, ਸ੍ਰੀ ਭਗਵਾਨ ਹੋਏ ਸਹਾਈਆ। ਜੋ ਪ੍ਰੇਮ ਪਿਆਰ ਪ੍ਰੀਤੀ ਅੰਦਰ ਦੂਰ ਨੇੜਿਉਂ ਆਏ ਭੱਜੇ, ਬਣ ਪਾਂਧੀ ਪੰਧ ਮੁਕਾਈਆ। ਹਰਿ ਸੰਗਤ ਵਿਚ ਬਹਿ ਕੇ ਸਜੇ, ਸੋਹਣਾ ਜੋੜ ਜੁੜਾਈਆ। ਉਨ੍ਹਾਂ ਦੇ ਆਵਣ ਜਾਵਣ ਲੇਖੇ ਲੱਗੇ, ਖ਼ਾਲੀ ਹੱਥ ਨਾ ਕੋਇ ਮੁੜਾਈਆ। ਸਭ ਨੂੰ ਦਰਸ਼ਨ ਹੋਏ ਉਪਰ ਸ਼ਾਹਰਗੇ, ਰਾਤੀਂ ਸੁਤਿਆਂ ਲਏ ਉਠਾਈਆ। ਪ੍ਰੇਮ ਪਿਆਰ ਦੇ ਦੇਵੇ ਮਜ਼ੇ, ਰਸ ਇਕੋ ਇਕ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚ ਸਰਨਾਈਆ। ਚੌਵੀ ਮਾਘ ਕਹੇ ਮੈਂ ਗਾਵਾਂ ਧੁਰ ਦਾ ਢੋਲਾ, ਬਿਨ ਢੋਲਕ ਛੈਣੇ ਰਾਗ ਅਲਾਹੀਆ। ਸਤਿਗੁਰ ਸ਼ਬਦ ਬਣਿਆ ਜਿਨ੍ਹਾਂ ਵਿਚੋਲਾ, ਦੋ ਜਹਾਨਾਂ ਪਾਰ ਕਰਾਈਆ। ਪੜਦਾ ਅੰਦਰੋਂ ਚੁੱਕਿਆ ਓਹਲਾ, ਅੰਧੇਰ ਰਿਹਾ ਨਾ ਰਾਈਆ। ਘਰ ਸੱਜਣ ਮਿਲਿਆ ਮੌਲਾ, ਮਲਕੁਲਮੌਤ ਨਾ ਦਏ ਸਜ਼ਾਈਆ। ਉਲਟਾ ਹੋਇਆ ਨਾਭ ਕਵਲਾ, ਅੰਮ੍ਰਿਤ ਝਿਰਨਾ ਰਿਹਾ ਝਿਰਾਈਆ। ਨੂਰੀ ਨਜ਼ਰੀ ਆਇਆ ਅਵਲਾ, ਨੂਰੋ ਨੂਰ ਰੁਸ਼ਨਾਈਆ। ਜਨ ਭਗਤ ਜਗਤ ਵਾਸਤੇ ਸਦਾ ਬਣਿਆ ਰਹੇ ਕਮਲਾ, ਕਮਲਾ ਕਹੇ ਲੋਕਾਈਆ। ਪੁਰਖ ਅਬਿਨਾਸ਼ੀ ਵੇਖਣਹਾਰਾ ਸਭ ਦੇ ਅਮਲਾ, ਕਾਮਲ ਮੁਰਸ਼ਦ ਫੇਰਾ ਪਾਈਆ। ਜਨ ਭਗਤੋ ਤੁਸਾਂ ਕਿਹੜਾ ਨਹਾਵਣ ਜਾਣਾ ਉਪਰ ਜਮਨਾ, ਗੋਦਾਵਰੀ ਸੁਰਸਤੀ ਗੰਗਾ ਫੇਰਾ ਪਾਈਆ। ਤੀਰਥਾਂ ਉਪਰ ਮੂਲ ਨਾ ਭਵਣਾ, ਅੱਠ ਸੱਠ ਨਾ ਖੋਜ ਖੁਜਾਈਆ। ਜੰਗਲਾਂ ਵਿਚ ਮੂਲ ਨਾ ਲੱਭਣਾ, ਟਿੱਲੇ ਪਰਬਤ ਨਾ ਪੰਧ ਮੁਕਾਈਆ। ਤੁਹਾਡੇ ਅੰਦਰ ਦੀਪਕ ਹੋ ਕੇ ਜਗਣਾ, ਗ੍ਰਹਿ ਗ੍ਰਹਿ ਹੋਵੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਇਕੋ ਰਿਹਾ ਸੁਣਾਈਆ। ਹੁਕਮ ਕਹੇ ਮੇਰੀ ਤਾਲੀਮ, ਤੁਲਬੇ ਗੁਰਮੁਖ ਨਜ਼ਰੀ ਆਈਆ। ਸਬਕ ਦੱਸਾਂ ਇਕ ਅਜ਼ੀਮ, ਆਅਲਾ ਅਦਨੇ ਨਾਲ ਮਿਲਾਈਆ। ਜੋ ਕੋਈ ਸਮਝੇ ਡੰਡਾ ਮੀਮ, ਮਾਤ ਪਿਤਾ ਹੋਵੇ ਜੁਦਾਈਆ। ਜੇ ਕੋਈ ਅੱਖ ਖੋਲ੍ਹ ਕੇ ਵੇਖੇ ਸੀਨ, ਸਮਾਂ ਦਏ ਗਵਾਹੀਆ। ਜੇ ਮੁਰਸ਼ਦ ਉਤੇ ਕਰੇ ਯਕੀਨ, ਯਕਾ ਯਕ ਆਪਣਾ ਨੂਰ ਕਰੇ ਰੁਸ਼ਨਾਈਆ। ਸਾਚੀ ਸਿਖਿਆ ਵਿਚ ਕਰੇ ਮਸਕੀਨ, ਮਸਲਾ ਇਕੋ ਇਕ ਸਮਝਾਈਆ। ਨੇਤਰ ਰਹੇ ਨਾ ਕੋਇ ਨਾਬੀਨ, ਅੰਧ ਅੰਧੇਰ ਮਿਟਾਈਆ। ਬਿਨਾ ਸਜਦਿਉਂ ਕਹੇ ਆਮੀਨ, ਵਾਹਵਾ ਤੇਰੀ ਬੇਪਰਵਾਹੀਆ। ਇਹ ਮਾਰਗ ਧਾਰ ਜਗਤ ਮਹੀਨ, ਮਹਿਰਮ ਨਜ਼ਰ ਕੋਇ ਨਾ ਆਈਆ। ਬਿਨਾ ਸ਼ਬਦ ਤੋਂ ਪ੍ਰਭ ਦਾ ਨਹੀਂ ਕੋਈ ਜਾਨਸ਼ੀਨ, ਗੁਰ ਅਵਤਾਰ ਪੈਗ਼ੰਬਰ ਦੇਣ ਗਵਾਹੀਆ। ਸਤਿਗੁਰ ਰੂਪ ਨਾ ਨਰ ਤੇ ਨਾ ਮਦੀਨ,
ਨਾਰੀ ਪੁਰਖ ਨਜ਼ਰ ਕੋਇ ਨਾ ਆਈਆ। ਨਾ ਚਿੰਤਾ ਨਾ ਗ਼ਮਗੀਨ, ਖ਼ੁਸ਼ੀ ਗ਼ਮੀ ਨਾ ਕੋਇ ਰਖਾਈਆ। ਦਰ ਆਇਆਂ ਸਭ ਨੂੰ ਕਰੇ ਤਸਲੀਮ, ਬਿਨ ਤਸਬੀ ਮਾਲਾ ਪਾਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਬੀਆਂ ਦਾ ਨਬੀ ਰਸੂਲਾਂ ਦਾ ਰਸੂਲ, ਰਸਮ ਆਪਣੀ ਦਏ ਸਮਝਾਈਆ। ਹੁਕਮ ਕਹੇ ਮੈਂ ਦੱਸਣੀ ਆਪਣੀ ਅਗੰਮੀ ਰਸਮ, ਰਸਤਾ ਇਕ ਸਮਝਾਈਆ। ਈਸਾ ਮੂਸਾ ਮੁਹੰਮਦ ਖਾਧੀ ਕ਼ਸਮ, ਸੁਗੰਦ ਨਾਲ ਵਡਿਆਈਆ। ਗੋਬਿੰਦ ਵਡਿਆਈ ਦਿਤੀ ਆਪਣੀ ਭਸਮ, ਖ਼ਾਕੀ ਖ਼ਾਕ ਨਾ ਕੋਇ ਉਠਾਈਆ। ਨਾਤਾ ਝੂਠਾ ਛੱਡਕੇ ਜਿਸਮ, ਮਮਤਾ ਦਿਤੀ ਮੁਕਾਈਆ। ਪੁਰਖ ਅਕਾਲ ਦਾ ਇਕੋ ਇਸਮ, ਇਸ਼ਾਰੇ ਨਾਲ ਸਮਝਾਈਆ। ਦੀਦ ਵੇਖੋ ਚਸ਼ਮ, ਨੂਰ ਨੂਰ ਰੁਸ਼ਨਾਈਆ। ਅਗੇ ਲੇਖਾ ਕੁਛ ਹੋਣ ਵਾਲਾ ਵਿਚ ਪੱਛਮ, ਪਸ਼ਚਾਤਾਪ ਕਰੇ ਲੋਕਾਈਆ। ਲਾੜੀ ਮੌਤ ਲੱਗੇ ਹੱਸਣ, ਹਸਤੀਆਂ ਦੇਣੀਆਂ ਮਿਟਾਈਆ। ਪੰਜ ਚੇਤ ਨੂੰ ਮੇਰਾ ਲੋਕਮਾਤ ਹੋਣਾ ਜਸ਼ਨ, ਖ਼ੁਸ਼ੀਆਂ ਵਿਚ ਸਾਲਾਹੀਆ। ਜਿਸ ਵੇਲੇ ਦਿੱਲੀ ਦਰਬਾਰੇ ਮੇਰਾ ਮੇਰਾ ਲੱਗੇ ਰਖਣ, ਮੇਰੀ ਮੇਰੀ ਦੇਣੀ ਉਲਟਾਈਆ। ਸ਼ਾਹ ਸੁਲਤਾਨ ਸੁਖ ਨਾਲ ਨਹੀਂ ਦੇਣੇ ਵੱਸਣ, ਵਸਦੇ ਦੇਣੇ ਹਿਲਾਈਆ। ਭੱਜਿਆਂ ਨਹੀਂ ਦੇਣੇ ਭੱਜਣ, ਭਵਜਲ ਵਿਚ ਲੋਕਾਈਆ। ਸੱਜਣਾਂ ਦੇ ਬਣੇ ਰਹਿਣ ਨਹੀਂ ਦੇਣੇ ਸੱਜਣ, ਮਿੱਤਰਾਂ ਨਾਲੋਂ ਮਿੱਤਰ ਤੁੜਾਈਆ। ਹੌਲੀ ਹੌਲੀ ਲਗਾ ਕੇ ਅਗਨ, ਚਾਰ ਕੁੰਟ ਖੇਹ ਦੇਣੀ ਉਡਾਈਆ। ਕੁਛ ਝਗੜਾ ਪੈਣਾ ਅਦਨ, ਅੱਧਿਆਂ ਨੂੰ ਲਏ ਜਗਾਈਆ। ਫੇਰ ਅਗੇ ਜਾਏ ਸੱਦਣ, ਸੁਤਿਆਂ ਦਏ ਉਠਾਈਆ। ਉੱਤਰ ਡੰਕੇ ਫੇਰ ਵੱਜਣ, ਡੌਰੂ ਨਾਲ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣਾ ਖੇਲ ਦਏ ਪਰਗਟਾਈਆ। ਖੇਲ ਕਹੇ ਮੈਂ ਪਰਗਟ ਹੋਣਾ, ਹੋਣੀ ਨਾਲ ਮਿਲਾਈਆ। ਘਰ ਘਰ ਸਭ ਨੂੰ ਪਏ ਰੋਣਾ, ਖ਼ੁਸ਼ੀਆਂ ਰੰਗ ਨਾ ਕੋਇ ਰੰਗਾਈਆ। ਦਰ ਦਰ ਸਭ ਨੂੰ ਪਏ ਭੌਣਾ, ਬਿਸਤਰ ਸੇਜ ਨਾ ਕੋਇ ਹੰਢਾਈਆ। ਪੁਰਖ ਅਕਾਲ ਹੁਕਮ ਵਰਤਾਉਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਜਨ ਭਗਤਾਂ ਇਕੋ ਢੋਲਾ ਗਾਉਣਾ, ਗਾ ਗਾ ਖ਼ੁਸ਼ੀ ਵਖਾਈਆ। ਤੂੰ ਮੇਰਾ ਮੈਂ ਤੇਰਾ ਇਕੋ ਨਾਮ ਧਿਆਉਣਾ, ਧਿਆਨ ਇਕੇ ਵਿਚ ਰਖਾਈਆ। ਚੌਵੀ ਮਾਘ ਕਹੇ ਮੈਂ ਮਜ਼ਾ ਸਚ ਚਖਾਉਣਾ, ਅੰਮ੍ਰਿਤ ਧਾਰ ਵਹਾਈਆ। ਜਨ ਭਗਤ ਦਵਾਰਾ ਇਕ ਸੁਹਾਉਣਾ, ਜਿਥੇ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗੰਮ ਅਥਾਹ ਬੇਪਰਵਾਹ ਪਰਵਰਦਿਗਾਰ ਸਾਂਝਾ ਯਾਰ ਨਰ ਨਿਰੰਕਾਰ ਆਪਣਾ ਹੁਕਮ ਆਪ ਵਰਤਾਉਣਾ, ਵਾਰਤਾ ਪਿਛਲੀ ਵੇਖ ਵਖਾਈਆ।