ਪੁਸਤਕਾਲਾਭਾਗ ੧੯

੨੫ ਮਾਘ ਸ਼ਹਿਨਸ਼ਾਹੀ ਸੰਮਤ ੧ ਹਰੀ ਸਿੰਘ ਦੇ ਗ੍ਰਹਿ ਪਿੰਡ ਕਲਾ ਜ਼ਿਲਾ ਅੰਮ੍ਰਿਤਸਰ

ਧੁਰ ਹੁਕਮ ਕਹੇ ਮੈਂ ਸੰਦੇਸ਼ਾ ਦੇਵਾਂ ਸੱਚਾ ਨਾਮਾ, ਨਾਉਂ ਨਿਰੰਕਾਰ ਇਕ ਜਣਾਈਆ। ਮੁਕਾਮੇ ਹੱਕ ਸੁਣਾਵਾਂ ਸਚ ਪੈਗ਼ਾਮਾ, ਕਲਮਾ ਅਗੰਮ ਅਥਾਹ ਦ੍ਰਿੜਾਈਆ। ਅਬਿਨਾਸ਼ੀ ਕਰਤੇ ਪਹਿਰਿਆ ਜਾਮਾ, ਨਿਰਵੈਰ ਨਿਰਾਕਾਰ ਨਿਰੰਕਾਰ ਵੇਸ ਵਟਾਈਆ। ਜਿਸ ਦਾ ਦੋ ਜਹਾਨਾਂ ਵੱਜਣਾ ਇਕ ਦਮਾਮਾ, ਦਾਮਨਗੀਰ ਹੋਵੇ ਲੋਕਾਈਆ। ਜਿਸ ਨੂੰ ਸੀਸ ਨਿਵਾਉਂਦੇ ਕ੍ਰਿਸ਼ਨਾ ਰਾਮਾ, ਆਦਿ ਜੁਗਾਦਿ ਨਿਉਂ ਨਿਉਂ ਲਾਗਣ ਪਾਈਆ। ਜਿਸ

ਨੂੰ ਈਸਾ ਮੂਸਾ ਮੁਹੰਮਦ ਕਰਨ ਸਲਾਮਾ, ਸੀਸ ਸਜਦਿਆਂ ਵਿਚ ਝੁਕਾਈਆ। ਜਿਸ ਨੂੰ ਨਾਨਕ ਗੋਬਿੰਦ ਕਰੇ ਪਰਨਾਮਾ, ਨਮਸਤੇ ਕਹਿ ਕੇ ਧੂੜੀ ਟਿੱਕਾ ਖ਼ਾਕ ਰਮਾਈਆ। ਜਿਸ ਦਾ ਨਿਤ ਨਵਿਤ ਅਵੱਲੜਾ ਬਾਣਾ, ਪੰਜ ਤਤ ਵੇਖੇ ਥਾਉਂ ਥਾਈਂਆ। ਜੋ ਸਤਿ ਪੁਰਖ ਨਿਰੰਜਣ ਗੁਣ ਨਿਧਾਨਾ, ਗਹਿਰ ਗੰਭੀਰ ਵੱਡੀ ਵਡਿਆਈਆ। ਜਿਸ ਦਾ ਸਤਿ ਧਰਮ ਸਚ ਨਿਸ਼ਾਨਾ, ਨਵ ਨੌ ਚਾਰ ਆਪ ਖੁਲ੍ਹਾਈਆ। ਜਿਸ ਦਾ ਸਮਝ ਨਾ ਸਕੇ ਕੋਈ ਪੈਮਾਨਾ, ਪੈਮਾਇਸ਼ ਆਪਣੇ ਹੱਥ ਰਖਾਈਆ। ਜੋ ਦੇਵਣਹਾਰਾ ਨਿਰਗੁਣ ਸਰਗੁਣ ਧੁਰ ਦਾ ਦਾਨਾ, ਵਸਤ ਅਮੋਲਕ ਕਾਇਆ ਗੋਲਕ ਝੋਲੀ ਪਾਈਆ। ਜੋ ਜੋਧਾ ਸੂਰਬੀਰ ਮਰਦ ਮਰਦਾਨਾ, ਬਲਧਾਰੀ ਨਜ਼ਰੀ ਆਈਆ। ਜਿਸ ਦਾ ਸਚਖੰਡ ਦਵਾਰਾ ਇਕੋ ਨਗਰ ਗਰਾਮਾ, ਮੁਕਾਮੇ ਹੱਕ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਧੁਰ ਦਾ ਹੁਕਮ ਕਹੇ ਮੈਂ ਦੇਵਣ ਆਇਆ ਸਚ ਦਲੀਲ, ਦਹਿ ਦਿਸ਼ਾ ਆਪ ਜਣਾਈਆ। ਸਤਿਗੁਰ ਸ਼ਬਦ ਆਦਿ ਜੁਗਾਦੀ ਲੱਖ ਚੁਰਾਸੀ ਇਕ ਵਕੀਲ, ਵਾਕਿਆ ਸਭ ਦਾ ਖੋਜ ਖੁਜਾਈਆ। ਦੂਸਰ ਅਵਰ ਨਾ ਕੋਇ ਅਪੀਲ, ਹਕ਼ੀਕ਼ਤ ਹੱਕ ਨਾ ਕੋਇ ਦ੍ਰਿੜਾਈਆ। ਸਦੀ ਚੌਧਵੀਂ ਕਲਜੁਗ ਅੰਤ ਸਭ ਦੀ ਕਰਨ ਆਇਆ ਤਾਤੀਲ, ਕੂੜੀ ਤਮਅ ਵੇਖ ਵਖਾਈਆ। ਭਗਤ ਸੁਹੇਲੇ ਵੇਖੇ ਜਗਤ ਮਸਕੀਨ, ਲੱਖ ਚੁਰਾਸੀ ਪੜਦਾ ਲਾਹੀਆ। ਹੁਕਮੇ ਅੰਦਰ ਕਰੇ ਤਲਕੀਨ, ਧੁਰ ਫ਼ਰਮਾਨਾ ਇਕ ਸੁਣਾਈਆ। ਅਗੇ ਦੀਨ ਮਜ਼੍ਹਬ ਜਾਤ ਪਾਤ ਰਹਿਣ ਨਹੀਂ ਦੇਣੀ ਕੋਈ ਤਕ਼ਸੀਮ, ਜਗਤ ਵੰਡ ਨਾ ਕੋਇ ਵੰਡਾਈਆ। ਕ਼ੁਦਰਤ ਦਾ ਕ਼ਾਦਰ ਇਕ ਰਹੀਮ, ਰਹਿਮਤ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਹੁਕਮ ਕਹੇ ਨਾਮ ਸੁਨੇਹੜਾ ਦੇਵਾਂ ਸੱਦਾ, ਸਦ ਸਦ ਮਾਤ ਸੁਣਾਈਆ। ਹੁਕਮੇ ਅੰਦਰ ਹੁਕਮ ਫਿਰੇ ਭੱਜਾ, ਭਜਨ ਬੰਦਗੀ ਇਕ ਦ੍ਰਿੜਾਈਆ। ਚਾਰ ਕੁੰਟ ਦਹਿ ਦਿਸ਼ਾ ਨੂਰ ਸਮਝਾਏ ਇਕੋ ਸੱਚਾ, ਜਹੂਰ ਜਾਹਰ ਕਰੇ ਰੁਸ਼ਨਾਈਆ। ਕਲਜੁਗ ਕੂੜ ਰਹੇ ਨਾ ਕੱਚਾ, ਪੁਰਖ ਅਬਿਨਾਸ਼ੀ ਡੇਰਾ ਢਾਹੀਆ। ਸਤਿਜੁਗ ਸਾਚਾ ਉਪਜੇ ਬੱਚਾ, ਪੁਰਖ ਅਕਾਲ ਗੋਦੀ ਇਕ ਸੁਹਾਈਆ। ਜੋ ਆਤਮ ਪਰਮਾਤਮ ਸੰਦੇਸ਼ਾ ਦੇਵੇ ਪਤਾ, ਪਤਿਪਰਮੇਸ਼ਵਰ ਨਾਲ ਮਿਲਾਈਆ। ਮਨ ਵਾਸਨਾ ਕਰੇ ਹਤਾ, ਹੱਤਿਆ ਕੂੜੀ ਮੇਟੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕ਼ਾਦਰ ਕ਼ੁਦਰਤ ਵੇਖ ਵਖਾਈਆ। ਹੁਕਮ ਕਹੇ ਮੈਂ ਬਣਨਾ ਨਾਮ ਵਣਜਾਰਾ, ਵਾਜਾ ਅਨਹਦ ਰਾਗ ਸੁਣਾਈਆ। ਬੰਦ ਕਿਵਾੜੀ ਖੋਲ੍ਹਣਾ ਤਾਲਾ, ਤਾਲੀਮ ਇਕੋ ਦੇਣੀ ਪੜ੍ਹਾਈਆ। ਸਚ ਖ਼ੁਦਾਏ ਦੱਸਣਾ ਆਅਲਾ, ਪਤਿਪਰਮੇਸ਼ਵਰ ਬੇਪਰਵਾਹੀਆ। ਲੇਖਾ ਮੁਕੇ ਜੋਤ ਜਵਾਲਾ, ਜਾਗਰਤ ਨੂਰ ਹੋਵੇ ਰੁਸ਼ਨਾਈਆ। ਸਜਦਾ ਹੋਵੇ ਹੱਕ ਤਆਲਾ, ਤਾਲਬ ਤੁਲਬਾ ਬਣੇ ਲੋਕਾਈਆ। ਕਰੇ ਖੇਲ ਪੁਰਖ ਅਕਾਲਾ, ਅਕਲ ਕਲਧਾਰੀ ਕਾਰ ਕਮਾਈਆ। ਸਚ ਪਰਗਟਾਏ ਸੱਚੀ ਧਰਮਸਾਲਾ, ਚਾਰ ਵਰਨ ਅਠਾਰਾਂ ਬਰਨ ਸਰਨਾਈਆ। ਲੇਖੇ ਲਾਏ ਸਭ ਦੀ ਘਾਲਾ, ਜੋ ਦਿਵਸ ਰੈਣ ਰਹੇ ਧਿਆਈਆ। ਨਾਮ ਪਾਏ ਅਗੰਮੀ ਮਾਲਾ, ਮਨ ਕਾ ਮਣਕਾ ਦਏ ਭਵਾਈਆ। ਗੁਰਮੁਖ ਵੇਖੇ ਸੱਚਾ ਬਾਲਾ, ਬਾਲੀ ਬੁਧ ਲਏ ਉਠਾਈਆ। ਕਲਜੁਗ ਅੰਧੇਰਾ ਮੇਟੇ ਕਾਲਾ, ਸਤਿਜੁਗ ਸਤਿ ਕਰੇ ਰੁਸ਼ਨਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲਾ, ਤਤਵ ਤਤ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਦਏ ਉਠਾਈਆ। ਧੁਰ ਹੁਕਮ ਕਹੇ ਮੈਂ ਬਣਨਾ ਰੰਗ ਰੰਗੀਲਾ, ਰੰਗਤ ਆਪਣੀ ਦੇਣੀ ਵਖਾਈਆ। ਭਗਤ ਬਣਾਉਣੇ

ਸਚ ਕ਼ਬੀਲਾ, ਕਾਮਲ ਮੁਰਸ਼ਦ ਮੇਲ ਮਿਲਾਈਆ। ਮਾਰਗ ਦੱਸਣਾ ਨਵਾਂ ਨਵੀਨਾ, ਨਾਮ ਇਕੋ ਇਕ ਪੜ੍ਹਾਈਆ। ਜੋ ਸਭ ਨੂੰ ਕਰਨਾ ਪਏ ਤਸਲੀਮਾ, ਤਸਬੀ ਮਾਲਾ ਨਾ ਕੋਇ ਲਟਕਾਈਆ। ਧਾਮ ਵਖਾਉਣਾ ਇਕ ਅਜ਼ੀਮਾ, ਆਲੀਸ਼ਾਨ ਦਏ ਵਡਿਆਈਆ। ਖੇਲ ਵੇਖਣਾ ਉਤੇ ਜ਼ਮੀਨਾ, ਜ਼ਾਮਨੀ ਭਰਨੀ ਸਰਬ ਲੋਕਾਈਆ। ਰਾਹ ਤੱਕਦਾ ਚੇਤ ਮਹੀਨਾ, ਚਾਤਰ ਸਾਰੇ ਦੇਣ ਦੁਹਾਈਆ। ਕੋਟਾਂ ਵਿਚੋਂ ਗੁਰਮੁਖ ਲੱਭਿਆ ਆਪ ਨਗੀਨਾ, ਕ਼ੀਮਤ ਕਰਤਾ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਮੱਕਾ ਮਦੀਨਾ, ਮਕ਼ਬਰਿਆਂ ਅੰਦਰ ਫੋਲ ਫੁਲਾਈਆ। ਹੁਕਮ ਕਹੇ ਮੈਂ ਦੇਵਣ ਆਇਆ ਇਤਲਾਹ, ਸਚ ਸੰਦੇਸ਼ਾ ਸਰਬ ਜਣਾਈਆ। ਕਰਨਾ ਖੇਲ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਜਿਸ ਨੂੰ ਮੰਨਿਆਂ ਨੂਰ ਖ਼ੁਦਾ, ਖ਼ੁਦੀ ਵੇਖੇ ਥਾਉਂ ਥਾਈਂਆ। ਜਿਸ ਦੇ ਨਾਲੋਂ ਹੋਏ ਜੁਦਾ, ਪੱਲੂ ਰਿਹਾ ਛੁਡਾਈਆ। ਉਸ ਨੇ ਮਾਰਗ ਲਾਉਣਾ ਸਿਧਾ, ਸਾਧਕ ਸਿਧ ਦੇਣ ਦੁਹਾਈਆ। ਝਗੜਾ ਮੁਕਾਉਣਾ ਨੌ ਨਿਧਾ, ਅਠਾਰਾਂ ਸਿਧਾਂ ਨਾ ਕੋਇ ਵਡਿਆਈਆ। ਆਤਮ ਪਰਮਾਤਮ ਮਿਲਣ ਦੀ ਦੱਸਣੀ ਬਿਧਾ, ਪਾਰਬ੍ਰਹਮ ਬ੍ਰਹਮ ਮੇਲਾ ਲਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਕੇ ਖੇਲ ਵੇਖ ਵਖਾਈਆ। ਧੁਰ ਹੁਕਮ ਕਹੇ ਮੈਂ ਦੱਸਣਹਾਰਾ ਸਚ ਸਲਾਹ, ਸਹੀ ਸਲਾਮਤ ਰਿਹਾ ਜਣਾਈਆ। ਪੁਰਖ ਅਬਿਨਾਸ਼ੀ ਇਕ ਮਲਾਹ, ਗੁਰ ਅਵਤਾਰ ਪੈਗ਼ੰਬਰ ਜਿਸ ਨੂੰ ਸੀਸ ਝੁਕਾਈਆ। ਏਥੇ ਓਥੇ ਦੋ ਜਹਾਨਾਂ ਬਣੇ ਹੱਕ ਮਲਾਹ, ਨਈਆ ਨੌਕਾ ਪਾਰ ਲੰਘਾਈਆ। ਰਹਿਬਰ ਹੋ ਕੇ ਦੱਸੇ ਰਾਹ, ਰਾਸਤਾ ਬਰਾਸਤਾ ਇਕੋ ਦਏ ਸਮਝਾਈਆ। ਕੋਟ ਜਨਮ ਦੇ ਕੱਟੇ ਗੁਨਾਹ, ਮਿਹਰ ਨਜ਼ਰ ਨਾਲ ਤਰਾਈਆ। ਧੂੜੀ ਟਿੱਕਾ ਮਸਤਕ ਦੇਵੇ ਲਾ, ਚਰਨ ਕਵਲ ਕਵਲ ਸਰਨਾਈਆ। ਦੋ ਜਹਾਨਾਂ ਬਖ਼ਸ਼ੇ ਠੰਡੀ ਛਾਂ, ਸਿਰ ਆਪਣਾ ਹੱਥ ਰਖਾਈਆ। ਏਥੇ ਓਥੇ ਬਣੇ ਪਿਤਾ ਮਾਂ, ਬਾਲਕ ਗੁਰਮੁਖ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਹੋਣਹਾਰ ਸਹਾਈਆ। ਹੁਕਮ ਕਹੇ ਮੈਂ ਦੱਸਿਆ ਨਾਮ ਇਲਾਹੀ ਅੱਲਾ, ਆਲਮ ਉਲਮਾ ਕਰ ਪੜ੍ਹਾਈਆ। ਦਰਗਾਹ ਸਾਚੀ ਸਚ ਮਹੱਲਾ, ਹੁਕਮੇ ਹੱਕ ਨੂਰ ਰੁਸ਼ਨਾਈਆ। ਕਲਮਾ ਕਾਇਨਾਤ ਘੱਲਾ, ਅਨਾਇਤ ਕੀਤੀ ਧੁਰਦਰਗਾਹੀਆ। ਆਤਮ ਪਰਮਾਤਮ ਫੜ ਕੇ ਪੱਲਾ, ਪਲਕ ਪਲਕ ਵਿਚੋਂ ਬਦਲਾਈਆ। ਦਰ ਦਵਾਰਾ ਇਕੋ ਮੱਲਾ, ਨਵ ਨੌ ਨਾਤਾ ਦਿਤਾ ਤੁੜਾਈਆ। ਘਰ ਵਖਾਇਆ ਨਿਹਚਲ ਧਾਮ ਅਟਲਾ, ਜਿਥੇ ਇਕੋ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਹਰਿ ਨਾਮ ਕਹੇ ਮੈਂ ਵਸਾਂ ਹਰ ਹਰ ਹਿਰਦੇ, ਘਟ ਘਟ ਆਪਣਾ ਡੇਰਾ ਲਾਈਆ। ਕੋਟਨ ਕੋਟ ਮੈਨੂੰ ਲੱਭਦੇ ਫਿਰਦੇ, ਭੱਜਣ ਵਾਹੋ ਦਾਹੀਆ। ਜੋ ਭਗਤ ਵਿਛੁੰਨੇ ਚਿਰ ਦੇ, ਕਲਜੁਗ ਸਹਿਜੇ ਰਿਹਾ ਮਿਲਾਈਆ। ਨਾਤੇ ਜੋੜ ਕੇ ਧੁਰ ਦੇ ਪਿਰ ਦੇ, ਪਤਿਪਰਮੇਸ਼ਵਰ ਦਿਆਂ ਮਿਲਾਈਆ। ਨਜ਼ਾਰੇ ਵਖਾ ਕੇ ਘਰ ਥਿਰ ਦੇ, ਸਚਖੰਡ ਸਾਚੇ ਦਿਆਂ ਬਹਾਈਆ। ਕਲਜੁਗ ਕੂੜੀ ਕਿਰਿਆ ਗੇੜੇ ਵੇਖੋ ਗਿੜਦੇ, ਲੱਖ ਚੁਰਾਸੀ ਰਿਹਾ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਹੁਕਮ ਕਹੇ ਮੈਂ ਜੁਗ ਜੁਗ ਆਵਾਂ ਜਗ, ਨਿਤ ਨਿਤ ਵੇਸ ਵਟਾਈਆ। ਲੇਖਾ ਜਾਣਾ ਉਪਰ ਸ਼ਾਹ ਰਗ, ਪਰਦਾ ਪੜਦਾ ਪੜਦਿਆਂ ਵਿਚੋਂ ਚੁਕਾਈਆ। ਧੁਰ ਦਾ ਕਰਾਵਾਂ ਅਗੰਮੀ ਹੱਜ, ਹੁਜਰਾ ਇਕੋ ਦਿਆਂ ਵਖਾਈਆ। ਜਿਥੇ ਮਨ ਵਾਸਨਾ ਸਾਰੇ ਜਾਣਾ ਤਜ, ਮਮਤਾ ਮੋਹ ਨਾ ਕੋਇ ਹਲਕਾਈਆ।

ਸਚ ਦਵਾਰੇ ਬਹਿਣਾ ਸਜ, ਸੱਜਣ ਮਿਲੇ ਬੇਪਰਵਾਹੀਆ। ਦਰਸ਼ਨ ਕਰਨ ਰੱਜ, ਨਿਜ ਨੇਤਰ ਅੱਖ ਖੁਲ੍ਹਾਈਆ। ਖ਼ੁਸ਼ੀਆਂ ਅੰਦਰ ਹੋਵਣ ਗਦ ਗਦ, ਗਦਾਗਰ ਬਣਨ ਦੀ ਲੋੜ ਰਹੇ ਨਾ ਰਾਈਆ। ਜਨਮ ਜਨਮ ਦੀ ਕਰਨੀ ਕੀਤੀ ਹੋ ਜਾਏ ਰੱਦ, ਸਮਰਥ ਦੇਵੇ ਮਾਣ ਵਡਿਆਈਆ। ਪਿਛਲੀ ਪਿਛੇ ਮੁਕੇ ਹੱਦ, ਅਗੇ ਮਾਰਗ ਇਕ ਦਰਸਾਈਆ। ਜਿਥੇ ਨਾਮ ਨਗਾਰਾ ਰਿਹਾ ਵੱਜ, ਤੂੰ ਹੀ ਤੂੰ ਹੀ ਰਾਗ ਸੁਣਾਈਆ। ਇਕੋ ਬੋਲ ਜੈਕਾਰਾ ਅਲੱਖ, ਅਲਖ ਅਗੋਚਰ ਦਏ ਵਡਿਆਈਆ। ਸਤਿ ਸਰੂਪ ਹੋ ਪਰਤੱਖ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਆਤਮ ਪਰਮਾਤਮ ਕਰਕੇ ਵੱਸ, ਵਾਸਤਾ ਆਪਣੇ ਨਾਲ ਜੁੜਾਈਆ। ਅੰਮ੍ਰਿਤ ਅੰਮਿਉਂ ਦੇ ਕੇ ਰਸ, ਜਾਮ ਅਗੰਮੀ ਦਏ ਪਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੰਦਰ ਇਕ ਖੁਲ੍ਹਾਈਆ। ਧੁਰ ਹੁਕਮ ਕਹੇ ਮੈਂ ਦੱਸਣਾ ਇਕੋ ਮੰਦਰ, ਚਾਰ ਦੀਵਾਰੀ ਨਜ਼ਰ ਕੋਇ ਨਾ ਆਈਆ। ਜਿਸ ਦਾ ਸਮਝੇ ਕੋਇ ਨਾ ਜੰਦਰ, ਤ੍ਰੈਗੁਣ ਵੇਸ ਨਾ ਕੋਇ ਬਣਾਈਆ। ਮਨ ਵਾਸਨਾ ਰਹੇ ਨਾ ਬੰਦਰ, ਦਹਿ ਦਿਸ਼ਾ ਨਾ ਕੋਇ ਭਵਾਈਆ। ਸੋਹਣਾ ਸੁਹੰਜਣਾ ਦਿਸੇ ਅੰਦਰ, ਇਕੋ ਇਕ ਸੋਭਾ ਪਾਈਆ। ਨਾ ਕੋਈ ਸੂਰੀਆ ਨਾ ਕੋਈ ਚੰਦਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਾ ਕੋਈ ਮਹੱਲ ਅਟਲ ਮੁਨਾਰਾ ਦਿਸੇ ਕੰਦਰ, ਛੱਪਰ ਛੰਨ ਨਾ ਕੋਇ ਛੁਹਾਈਆ। ਨਾ ਕੋਈ ਸੀਸ ਡੰਡਾਵਤ ਕਰੇ ਬੰਦਨ, ਸਿਰ ਕ਼ਦਮ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਾ ਕੋਈ ਮਸਤਕ ਟਿੱਕਾ ਲਾਏ ਲਲਾਟੀ ਚੰਦਨ, ਰੰਗਣ ਕੂੜ ਨਾ ਕੋਇ ਰੰਗਾਈਆ। ਧੁਰ ਸ਼ਬਦ ਕਹੇ ਮੈਂ ਮੇਟਣ ਵਾਲਾ ਹੰਗਤਾ, ਹੰ ਬ੍ਰਹਮ ਦਿਆਂ ਸਮਝਾਈਆ। ਬੋਧ ਅਗਾਧਾ ਬਣ ਕੇ ਆਵਾਂ ਪੰਡਤਾ, ਪਾਰਬ੍ਰਹਮ ਬ੍ਰਹਮ ਵਿਦਿਆ ਇਕ ਪੜ੍ਹਾਈਆ। ਜਨ ਭਗਤਾਂ ਦੇਵਾਂ ਸਾਚੀ ਸੰਥਾ, ਸਿਖਿਆ ਇਕੋ ਇਕ ਸਮਝਾਈਆ। ਲੇਖਾ ਮੁਕਾ ਕੇ ਮੰਜ਼ਲ ਕੰਠਾ, ਪੜਦਾ ਅਗਲਾ ਦਿਆਂ ਖੁਲ੍ਹਾਈਆ। ਲੇਖਾ ਚੁਕ ਜਾਵੇ ਆਵਾਜ਼ ਸੁਣਨ ਦਾ ਸੰਖਾ, ਧੁਨ ਆਤਮਕ ਰਾਗ ਅਲਾਈਆ। ਪਵਣ ਉਨੰਜਾ ਕਰੇ ਕੋਈ ਨਾ ਪੰਖਾ, ਸਾਂਤਕ ਸਤਿ ਦਿਆਂ ਕਰਾਈਆ। ਕਾਗ ਰੂਪ ਬਣਾ ਕੇ ਹੰਸਾ, ਸੋਹੰ ਜਾਪ ਦਿਆਂ ਜਣਾਈਆ। ਮਨ ਹੰਕਾਰ ਰਹੇ ਨਾ ਕੰਸਾ, ਕਾਹਨ ਕ੍ਰਿਸ਼ਨਾ ਨਜ਼ਰੀ ਆਈਆ। ਦੇ ਵਡਿਆਈ ਵਿਚੋਂ ਸਹੰਸਾ, ਜਾਗਰਤ ਜੋਤ ਕਰਾਂ ਰੁਸ਼ਨਾਈਆ। ਇਕੋ ਪੁਰਖ ਅਕਾਲ ਦੀ ਕਰਾਂ ਮੰਨਤਾ, ਦੂਜਾ ਇਸ਼ਟ ਨਾ ਕੋਇ ਰਖਾਈਆ। ਜੋ ਗੁਰ ਅਵਤਾਰ ਪੈਗ਼ੰਬਰਾਂ ਬਣਾਵੇ ਬਣਤਾ, ਪੰਜ ਤਤ ਕਰੇ ਰੁਸ਼ਨਾਈਆ। ਸੋ ਦਇਆ ਕਮਾਏ ਗੁਰਮੁਖ ਸਾਚੇ ਸੰਤਾ, ਭਗਤ ਭਗਵੰਤ ਵੇਖ ਵਖਾਈਆ। ਆਤਮ ਪਰਮਾਤਮ ਨਾਤਾ ਜੋੜੇ ਨਾਰੀ ਕੰਤਾ, ਕੰਤ ਕੰਤੂਹਲ ਇਕੋ ਨਜ਼ਰੀ ਆਈਆ। ਅੰਦਰ ਬਾਹਰ ਰੰਗ ਚੜ੍ਹੇ ਬਸੰਤਾ, ਏਥੇ ਓਥੇ ਦੋ ਜਹਾਨ ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਮੇਲ ਧੁਰ ਦੀ ਸੰਗਤਾ, ਸੰਗ ਆਪਣਾ ਨਾਲ ਰਖਾਈਆ। ਧੁਰ ਸ਼ਬਦ ਕਹੇ ਮੈਂ ਸੰਗਤ ਵਸਾਂ ਸੰਗ, ਸਗਲਾ ਸੰਗ ਆਪ ਬਣਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰੀ ਹੋਵੇ ਮੰਗ, ਆਸਾ ਤ੍ਰਿਸ਼ਨਾ ਰਹੇ ਨਾ ਰਾਈਆ। ਨਾਮ ਨਿਧਾਨ ਵੱਜੇ ਮਰਦੰਗ, ਬ੍ਰਹਿਮੰਡ ਖੰਡ ਸ਼ਨਵਾਈਆ। ਗੁਰਮੁਖਾਂ ਮਿਲੇ ਆਨੰਦ, ਆਤਮ ਰਸ ਚਖਾਈਆ। ਦੂਈ ਦਵੈਤੀ ਢਾਹੇ ਕੰਧ, ਭਾਂਡਾ ਭਰਮ ਭੌ ਭੰਨਾਈਆ। ਤੂੰ ਮੇਰਾ ਮੈਂ ਤੇਰਾ ਧੁਰ ਦਾ ਛੰਦ, ਸੰਸਾ ਰੋਗ ਰਹੇ ਨਾ ਰਾਈਆ। ਨੰਗੀ ਹੋਣ ਨਾ ਦੇਵੇ ਕੰਡ, ਸਿਰ ਆਪਣਾ ਹੱਥ ਟਿਕਾਈਆ। ਸਜਦੇ ਕਰਨ ਸੂਰਜ ਚੰਦ, ਮੰਡਲ ਮੰਡਪ ਸੀਸ ਝੁਕਾਈਆ।

ਜਿਨ੍ਹਾਂ ਦਾ ਮਾਲਕ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਉਹ ਜਗਤ ਮੰਜ਼ਲ ਪੈਂਡਾ ਗਏ ਲੰਘ, ਅਧਵਿਚਕਾਰ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਠਾਂਡਾ ਦਏ ਵਖਾਈਆ। ਘਰ ਠਾਂਡਾ ਇਕੋ ਠੰਡਾ ਠਾਰ, ਅਗਨੀ ਤਤ ਨਜ਼ਰ ਨਾ ਆਈਆ। ਜਿਥੇ ਵਸੇ ਪੁਰਖ ਅਕਾਲ, ਹਰਿ ਨਿਰੰਕਾਰ ਸੋਭਾ ਪਾਈਆ। ਚਰਨ ਬਹਿਣ ਗੁਰੂ ਅਵਤਾਰ, ਪੈਗ਼ੰਬਰ ਕ਼ਦਮਬੋਸੀ ਕਰਕੇ ਖ਼ੁਸ਼ੀ ਮਨਾਈਆ। ਬਿਨ ਰਸਨਾ ਜਿਹਵਾ ਕਲਮਾ ਰਹੇ ਉਚਾਰ, ਤੂੰ ਹੀ ਤੂੰ ਹੀ ਰਾਗ ਅਲਾਈਆ। ਬਿਨ ਦੀਵਾ ਬਾਤੀ ਵੇਖਣ ਉਜਿਆਰ, ਨਿਰਗੁਣ ਜੋਤ ਹੋਏ ਰੁਸ਼ਨਾਈਆ। ਬਿਨ ਰਸਨਾ ਜਿਹਵਾ ਸੁਣ ਧੁਨਕਾਰ, ਅਗੰਮੀ ਨਾਮ ਕਰੇ ਸ਼ਨਵਾਈਆ। ਬਿਨ ਕਾਤਬ ਲਿਖਦਾ ਰਹੇ ਲਿਖਾਰ, ਅੱਖਰ ਵੰਡ ਨਾ ਕੋਇ ਵੰਡਾਈਆ। ਸਦ ਭਰਿਆ ਰਹੇ ਭੰਡਾਰ, ਅਤੋਟ ਅਤੁਟ ਆਪ ਜਣਾਈਆ । ਭਗਤ ਵਛਲ ਗਿਰਵਰ ਗਿਰਧਾਰ, ਗਹਿਰ ਗੰਭੀਰ ਬੇਪਰਵਾਹੀਆ। ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਪਾਉਂਦਾ ਰਹੇ ਸਾਰ, ਲੱਖ ਚੁਰਾਸੀ ਖੋਜ ਖੁਜਾਈਆ। ਕਲਜੁਗ ਅੰਤਮ ਹੋ ਤਿਆਰ, ਤ੍ਰੈਗੁਣ ਅਤੀਤਾ ਵੇਸ ਵਟਾਈਆ। ਜੋਤੀ ਜਲਵਾ ਕਰ ਉਜਿਆਰ, ਸ਼ਬਦੀ ਡੰਕਾ ਇਕ ਸੁਣਾਈਆ। ਸੰਤ ਸੁਹੇਲੇ ਗੁਰਮੁਖ ਵੇਖੇ ਆਣ, ਆਨਨ ਫ਼ਾਨਨ ਲੇਖਾ ਦਏ ਮੁਕਾਈਆ। ਮਿਹਰਵਾਨ ਮੁਹੱਬਤ ਵਿਚ ਮਹਿਬੂਬ ਕਰੇ ਪਿਆਰ, ਮਹਿਵਖ਼ਾਨਾ ਇਕੋ ਇਕ ਸਮਝਾਈਆ। ਮਸਤ ਖ਼ੁਮਾਰੀ ਚਾੜ੍ਹੇ ਅਪਰ ਅਪਾਰ, ਏਥੇ ਓਥੇ ਉਤਰ ਕਦੇ ਨਾ ਜਾਈਆ। ਸਚ ਪ੍ਰੀਤੀ ਬਖ਼ਸ਼ੇ ਇਕ ਪਿਆਰ, ਪੀਆ ਪ੍ਰੀਤਮ ਪਰਮ ਪੁਰਖ ਪਰਮਾਤਮ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਬਣ ਕੇ ਹਾਕਮ, ਹਾਕਮ ਹੋ ਕੇ ਆਪਣਾ ਹੁਕਮ ਸੁਣਾਈਆ। ਹੁਕਮ ਕਹੇ ਮੈਂ ਆਦਿ ਜੁਗਾਦੀ ਵੱਡਾ, ਗੁਰ ਅਵਤਾਰ ਪੈਗ਼ੰਬਰਾਂ ਸੇਵਾ ਲਾਈਆ। ਦੋ ਜਹਾਨ ਹੁਕਮੇ ਅੰਦਰ ਬੱਧਾ, ਵਿਸ਼ਨ ਬ੍ਰਹਮਾ ਸ਼ਿਵ ਸਿਰ ਨਾ ਕੋਇ ਉਠਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਦੇਂਦਾ ਰਿਹਾ ਸੱਦਾ, ਸੁਨੇਹੜਾ ਸੁਨੇਹੜੇ ਵਿਚੋਂ ਸੁਣਾਈਆ। ਕਰਦਾ ਰਿਹਾ ਖੇਲ ਚਾਰੇ ਜੁਗ ਲੈਂਦਾ ਰਿਹਾ ਮਜ਼ਾ, ਮਜਲਸ ਵੇਖ ਬੇਪਰਵਾਹੀਆ। ਮੰਨਦਾ ਰਿਹਾ ਇਕੋ ਰਜ਼ਾ, ਰਾਜ਼ਕ ਰਹੀਮ ਹੋਏ ਸਹਾਈਆ। ਕਲਜੁਗ ਅੰਤ ਕੂੜ ਕੁੜਿਆਰਾਂ ਦੇਣੀ ਉਹ ਸਜ਼ਾ, ਜਿਸ ਤੋਂ ਸਕੇ ਕੋਇ ਬਚਾਈਆ। ਸਭ ਦੇ ਸਿਰ ਤੇ ਕੂਕਦੀ ਕ਼ਜ਼ਾ, ਕ਼ਸਮ ਖਾ ਕੇ ਰਿਹਾ ਸੁਣਾਈਆ। ਜਿਸਦੀ ਸਮਝੇ ਨਾ ਕੋਇ ਵਜਹ, ਵਜ਼ਾਹਤ ਵਿਚ ਨਾ ਕੋਇ ਦ੍ਰਿੜਾਈਆ। ਪੁਰਖ ਅਕਾਲ ਕਿਸੇ ਨਾਲ ਕਰਨਾ ਨਹੀਂ ਕੋਈ ਦਗ਼ਾ, ਨਿਹਕਰਮੀ ਕਰਮਾਂ ਦੀ ਦੇਣੀ ਸਜਾਈਆ। ਉਹ ਵੇਖਣਹਾਰਾ ਬ੍ਰਹਿਮੰਡ ਖੰਡ ਪੁਰੀ ਲੋਅ ਗਗਨ ਮੰਡਲ ਜ਼ਿਮੀਂ ਅਸਮਾਨ ਜਗਹ ਜਗਹ, ਕੋਨਾ ਕੋਨਾ ਗੋਸ਼ਾ ਗੋਸ਼ਾ ਕਿਨਾਰਾ ਵੇਖ ਵਖਾਈਆ। ਬਿਨ ਭਗਤਾਂ ਲੋਕਮਾਤ ਵਧੇ ਨਾ ਕਿਸੇ ਦਾ ਅੱਗਾ, ਅਗਲਾ ਲੇਖਾ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਪ੍ਰੀਤੀ ਅੰਤਰ ਅੰਤਰ ਅੰਤਰ ਆਪੇ ਲੱਗਾ, ਲਾਗਤ ਸੰਗ ਨਾ ਕੋਇ ਰਖਾਈਆ।

੨੫ ਮਾਘ ਸ਼ਹਿਨਸ਼ਾਹੀ ਸੰਮਤ ੧ ਸਰਮੁਖ ਸਿੰਘ, ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਧੁਰ ਹੁਕਮ ਕਹੇ ਮੇਰਾ ਲਿਖੇ ਕੋਈ ਨਾ ਲੇਖ, ਜੁਗ ਚੌਕੜੀ ਭੇਵ ਨਾ ਕੋਇ ਖੁਲ੍ਹਾਇੰਦਾ। ਨਜ਼ਰ ਨਾ ਆਏ ਕਿਸੇ ਰੰਗ ਰੂਪ ਰੇਖ, ਕਾਗ਼ਜ਼ ਸ਼ਾਹੀ ਵੰਡ ਨਾ ਕੋਇ ਵੰਡਾਇੰਦਾ। ਨਿਤ ਨਵਿਤ ਸਦਾ ਦੇਵਣਹਾਰਾ ਏਕ, ਏਕੰਕਾਰ ਆਪ ਜਣਾਇੰਦਾ। ਜਨ ਭਗਤਾਂ ਦੱਸ ਕੇ ਅਗੰਮੜਾ ਹੇਤ, ਆਤਮ ਪਰਮਾਤਮ ਮੇਲ ਮਿਲਾਇੰਦਾ। ਲੱਖ ਚੁਰਾਸੀ ਵਿਚੋਂ ਲਏ ਵੇਖ, ਦਹਿ ਦਿਸ਼ਾ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਆਪ ਦ੍ਰਿੜਾਇੰਦਾ। ਧੁਰ ਹੁਕਮ ਕਹੇ ਮੇਰਾ ਮਾਲਕ ਇਕ ਜਗਦੀਸ਼, ਜਗਦੀਸ਼ਰ ਬੇਪਰਵਾਹੀਆ। ਜਿਸ ਦੇ ਛਤਰ ਝੁੱਲੇ ਸੀਸ, ਸਚਖੰਡ ਦਵਾਰੇ ਸੋਭਾ ਪਾਈਆ। ਜੋ ਨਿਤ ਨਵਿਤ ਬਦਲਣਹਾਰਾ ਰੀਤ, ਜੁਗ ਚੌਕੜੀ ਕਾਰ ਕਮਾਈਆ। ਪਾਰਬ੍ਰਹਮ ਬ੍ਰਹਮ ਦੱਸਣਹਾਰਾ ਹੱਕ ਪ੍ਰੀਤ, ਮੁਹੱਬਤ ਇਕੋ ਇਕ ਸਮਝਾਈਆ। ਲੱਖ ਚੁਰਾਸੀ ਪਰਖੇ ਨੀਤ, ਘਟ ਭੀਤਰ ਵੇਖ ਵਖਾਈਆ। ਗੁਰਮੁਖਾਂ ਬਖ਼ਸ਼ਣਹਾਰਾ ਨਾਮ ਭੰਡਾਰਾ ਵਡ ਬਖ਼ਸ਼ੀਸ਼, ਬਖ਼ਸ਼ਿਸ਼ ਰਹਿਮਤ ਆਪ ਕਮਾਈਆ। ਪੈਗ਼ੰਬਰਾਂ ਦੱਸਣਹਾਰ ਹਦੀਸ, ਹਜ਼ਰਤਾਂ ਕਰੇ ਪੜ੍ਹਾਈਆ। ਲੇਖਾ ਚੁਕਾ ਕੇ ਬੀਸ ਇਕੀਸ, ਸੰਮਤ ਸ਼ਹਿਨਸ਼ਾਹੀ ਪਰਗਟਾਈਆ। ਸ੍ਰਿਸ਼ਟੀ ਦ੍ਰਿਸ਼ਟੀ ਇਸ਼ਟੀ ਹੋਵੇ ਭੈ ਭੀਤ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਸਮਝਾਈਆ। ਧੁਰ ਦਾ ਖੇਲ ਕਹੇ ਮੈਂ ਅਗੰਮ ਅਥਾਹ, ਸ਼ਾਸਤਰ ਸਿਮਰਤ ਵੇਦ ਪੁਰਾਨ ਸਮਝ ਕਿਸੇ ਨਾ ਆਈਆ। ਮੇਰਾ ਮਾਲਕ ਖ਼ਾਲਕ ਪ੍ਰਿਤਪਾਲਕ ਦਾਤਾ ਬੇਪਰਵਾਹ, ਬੇਅੰਤ ਬੇਐਬ ਪਰਵਰਦਿਗਾਰ ਨੂਰ ਖ਼ੁਦਾਈਆ। ਜੋ ਜਲਾਂ ਥਲਾਂ ਰਿਹਾ ਸਮਾ, ਬ੍ਰਹਿਮੰਡ ਖੰਡ ਆਪਣਾ ਹੁਕਮ ਵਰਤਾਈਆ। ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਸੀਸ ਰਹੇ ਝੁਕਾ, ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਈਆ। ਪੈਗ਼ੰਬਰਾਂ ਕਿਹਾ ਨੂਰੀ ਖ਼ੁਦਾ, ਜਲਵਾਗਰ ਨੂਰ ਰੁਸ਼ਨਾਈਆ। ਭਗਤਾਂ ਕਿਹਾ ਮਿਹਰਵਾਂ, ਮਹਿਬੂਬ ਇਕ ਗੁਸਾਈਂਆ। ਜਿਸ ਦਾ ਝੁੱਲੇ ਸਚ ਨਿਸ਼ਾਂ, ਦੋ ਜਹਾਨਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਦ੍ਰਿੜਾਈਆ। ਧੁਰ ਦਾ ਖੇਲ ਕਰੇ ਸਮਰਥ, ਸ਼ਾਹ ਪਾਤਸ਼ਾਹ ਰਿਹਾ ਸੁਣਾਈਆ। ਕਲਜੁਗ ਅੰਤ ਹੋ ਪਰਗਟ, ਪਾਰਬ੍ਰਹਮ ਪ੍ਰਭ ਆਪਣਾ ਵੇਸ ਵਟਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਜੋ ਗਏ ਦੱਸ, ਦਹਿ ਦਿਸ਼ਾ ਕਰੇ ਸ਼ਨਵਾਈਆ। ਕੋਟਾਂ ਵਿਚੋਂ ਭਗਤ ਸੁਹੇਲੇ ਖੋਲ੍ਹ ਕੇ ਅੱਖ, ਨਿਰਅੱਖਰ ਕਰੇ ਪੜ੍ਹਾਈਆ। ਸਤਿ ਸਰੂਪ ਹੋ ਪਰਤੱਖ, ਜੋਤੀ ਜੋਤ ਜੋਤ ਰੁਸ਼ਨਾਈਆ। ਨਾਮ ਨਿਧਾਨ ਸੁਣਾਏ ਅਨਹਦ, ਨਾਦੀ ਧੁੰਨ ਆਪ ਉਪਜਾਈਆ। ਭੇਵ ਖੁਲ੍ਹਾ ਕੇ ਉਪਰ ਸ਼ਾਹਰਗ, ਪੜਦਾ ਓਹਲਾ ਰਿਹਾ ਉਠਾਈਆ। ਨਾਮ ਪਿਆਲਾ ਦੇ ਕੇ ਅਨਰਸ, ਮਧੁਰ ਰਸ ਖ਼ੁਮਾਰੀ ਇਕ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਹਰਿ ਰਘੁਰਾਈਆ। ਖੇਲੇ ਖੇਲ ਕਰਤਾ ਪੁਰਖ, ਕਰਨੀ ਆਪਣੇ ਹੱਥ ਰਖਾਇੰਦਾ। ਜਨ ਭਗਤਾਂ ਖੋਲ੍ਹ ਕੇ ਅੰਦਰੋਂ ਸੁਰਤ, ਸੁੱਤੀ ਆਤਮ ਆਪ ਉਠਾਇੰਦਾ। ਨਜ਼ਰੀ ਆਏ ਅਕਾਲ ਮੂਰਤ, ਅਕਲ ਕਲਧਾਰੀ ਆਪਣਾ ਰਾਹ ਜਣਾਇੰਦਾ। ਨਾਦ ਵਜਾਵੇ ਸ਼ਬਦੀ ਤੂਰਤ, ਤੁਰੀਆ ਪਦ ਪੰਧ ਮੁਕਾਇੰਦਾ। ਚਤੁਰ ਸੁਘੜ ਬਣਾਵੇ ਮੂਰਖ ਮੂੜ੍ਹਤ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਜਨ ਭਗਤਾਂ ਚਰਨ ਧੂੜੀ ਦੇ ਕੇ ਧੂੜਤ, ਧੁਰ ਦਾ ਟਿੱਕਾ ਆਪ ਵਖਾਇੰਦਾ। ਕਾਇਆ ਚੋਲੀ ਚਾੜ੍ਹ ਕੇ ਰੰਗ ਗੂੜ੍ਹਤ, ਦੁਰਮਤ ਮੈਲ ਧੁਆਇੰਦਾ। ਆਸਾ

ਮਨਸਾ ਕਰ ਕੇ ਪੂਰਤ, ਪੂਰਬ ਇਛਿਆ ਵੇਖ ਵਖਾਇੰਦਾ। ਲੇਖਾ ਜਾਣੇ ਉੱਤਰ ਪੱਛਮ ਦੱਖਣ ਪੂਰਬ, ਦਹਿ ਦਿਸ਼ਾ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਖੁਲ੍ਹਾਇੰਦਾ। ਚਾਰ ਕੁੰਟ ਕਹੇ ਅਸਾਂ ਵੇਖਿਆ ਕਲਜੁਗ ਕੂੜ, ਦਹਿ ਦਿਸ਼ਾ ਨਜ਼ਰੀ ਆਈਆ। ਮਨ ਮਮਤਾ ਹੋਈ ਭਰਪੂਰ, ਆਸਾ ਤ੍ਰਿਸ਼ਨਾ ਵੱਜੀ ਵਧਾਈਆ। ਹਉਮੇਂ ਹੰਗਤਾ ਬਣਿਆ ਗੜ੍ਹ ਗਰੂਰ, ਨਿਵਣ ਸੁ ਅੱਖਰ ਨਾ ਕੋਇ ਪੜ੍ਹਾਈਆ। ਤ੍ਰੈਗੁਣ ਤਪੇ ਵਾਂਗ ਤੰਦੂਰ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਸਤਿਗੁਰ ਸਵਾਮੀ ਦਿਸੇ ਨਾ ਕਿਸੇ ਹਜ਼ੂਰ, ਹਜ਼ਰਤ ਦਰਸ ਕਿਸੇ ਨਾ ਪਾਈਆ। ਨਾਦ ਸੁਣੇ ਨਾ ਕੋਇ ਕੋਹਤੂਰ, ਸ਼ਬਦੀ ਡੰਕ ਨਾ ਕੋਇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਪੈਂਡਾ ਮੁਕਾ ਕੇ ਨੇੜੇ ਦੂਰ, ਘਰ ਮੰਦਰ ਪੜਦਾ ਲਾਹੀਆ। ਜਨ ਭਗਤਾਂ ਪੈਂਡਾ ਜਾਏ ਮੁਕ, ਮੁਕੰਮਲ ਅਗਲਾ ਪੰਧ ਮੁਕਾਈਆ। ਜਿਨ੍ਹਾਂ ਇਕੋ ਢੋਲਾ ਗਾਇਆ ਧੁਰ ਦੀ ਤੁਕ, ਤੁਖ਼ਮ ਤਾਸੀਰ ਦਏ ਬਦਲਾਈਆ। ਆਤਮ ਪਰਮਾਤਮ ਦੇਵੇ ਸੁਖ, ਘਰ ਸੱਜਣ ਖ਼ੁਸ਼ੀ ਵਖਾਈਆ। ਬਿਨ ਬਾਹੋਂ ਲਏ ਘੁੱਟ, ਗੋਦੀ ਆਪਣੀ ਆਪ ਟਿਕਾਈਆ। ਮਿਹਰਵਾਨ ਹੋ ਕੇ ਅਬਿਨਾਸ਼ੀ ਅਚੁਤ, ਚਾਤ੍ਰਿਕ ਵੇਖੇ ਥਾਉਂ ਥਾਈਂਆ। ਰੁੱਤ ਬਸੰਤੀ ਮੌਲੇ ਸੰਤ ਸੁਹੇਲਾ ਹੋਵੇ ਖ਼ੁਸ਼, ਪੱਤ ਡਾਲੀ ਆਪ ਮਹਿਕਾਈਆ। ਲੱਖ ਚੁਰਾਸੀ ਨਾਲੋਂ ਬਦਲ ਕੇ ਰੁਖ਼, ਹਰਿਜਨ ਸਾਚੇ ਲਏ ਉਠਾਈਆ। ਭਾਗ ਲਗਾ ਕੇ ਜਨਣੀ ਕੁੱਖ, ਦੇਵਣਹਾਰ ਦਏ ਸੱਚੀ ਸਰਨਾਈਆ। ਉਜਲ ਕਰੇ ਮਾਤ ਮੁਖ, ਦੁਰਮਤ ਮੈਲ ਮੈਲ ਧਵਾਈਆ। ਜੋ ਚਰਨ ਦਵਾਰੇ ਗਏ ਪੁੱਜ, ਪੂਜਾ ਪਾਠ ਸਿਮਰਨ ਜੋਗ ਅਭਿਆਸ ਦੀ ਲੋੜ ਰਹੇ ਨਾ ਰਾਈਆ। ਸਭ ਕੁਛ ਅਗਲਾ ਗਿਆ ਸੁਝ, ਪਿਛਲਾ ਪੰਧ ਮੁਕਾਈਆ। ਮਹੱਲ ਅਟਲ ਸਚਖੰਡ ਦਵਾਰ ਮਿਲੇ ਉਚ, ਊਚੋ ਊਚ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਸਰਨਾਈ ਕਹੇ ਜੋ ਪ੍ਰਭ ਦੀ ਆਇਆ ਸਰਨ, ਸਮੇਂ ਸਮੇਂ ਮਿਲੀ ਵਡਿਆਈਆ। ਨੇਤਰ ਖੁਲ੍ਹੇ ਹਰਨ ਫਰਨ, ਜਗਤ ਵਿਦਿਆ ਦੀ ਲੋੜ ਰਹੇ ਨਾ ਰਾਈਆ। ਬਿਨ ਪੂਜਾ ਪਾਠ ਧੁਰ ਦੀ ਮੰਜ਼ਲ ਚੜ੍ਹਨ, ਅਧਵਿਚਕਾਰ ਨਾ ਕੋਇ ਅਟਕਾਈਆ। ਨਿਜ ਨੇਤਰ ਇਕੋ ਦਰਸ਼ਨ ਕਰਨ, ਦੂਜਾ ਇਸ਼ਟ ਨਾ ਕੋਇ ਮਨਾਈਆ। ਝਗੜਾ ਮੁਕ ਜਾਏ ਜਨਮ ਮਰਨ, ਲੱਖ ਚੁਰਾਸੀ ਨਾ ਕੋਇ ਭਵਾਈਆ। ਨਾਤਾ ਰਹੇ ਨਾ ਵਰਨ ਬਰਨ, ਆਤਮ ਪਰਮਾਤਮ ਵੱਜੇ ਵਧਾਈਆ। ਇਕੋ ਪਰਸੇ ਸਤਿਗੁਰ ਚਰਨ, ਧੂੜੀ ਅਵਰ ਨਾ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਏ ਵਡਿਆਈਆ। ਜਨ ਭਗਤ ਕਹੇ ਮੇਰਾ ਅੰਤਰ ਹੋਇਆ ਪਾਕ, ਪਵਿਤ ਦਿਤਾ ਬਣਾਈਆ। ਹਰਿ ਸਤਿਗੁਰ ਖੋਲ੍ਹਿਆ ਤਾਕ, ਪੜਦਾ ਰਿਹਾ ਨਾ ਰਾਈਆ। ਅੰਤਰ ਅੰਤਰ ਆਤਮ ਪਰਮਾਤਮ ਜੁੜਿਆ ਸਾਕ, ਜਗਤ ਸੱਜਣ ਗਏ ਤਜਾਈਆ। ਨਜ਼ਰੀ ਆਇਆ ਸਾਖਿਆਤ, ਜੋਤ ਸਰੂਪੀ ਜੋਤ ਰੁਸ਼ਨਾਈਆ। ਜਿਸ ਨੂੰ ਈਸਾ ਮੂਸਾ ਮੁਹੰਮਦ ਮੰਨਿਆ ਬਾਪ, ਪਤਿਪਰਮੇਸ਼ਵਰ ਬੇਪਰਵਾਹੀਆ। ਉਸ ਨੇ ਇਕੋ ਦੱਸ ਕੇ ਆਪਣਾ ਜਾਪ, ਜੀਵਣ ਜਗਤ ਜੁਗਤ ਦਿਤੀ ਬਦਲਾਈਆ। ਏਥੇ ਓਥੇ ਦੋ ਜਹਾਨਾਂ ਬਦਲ ਕੇ ਆਪਣਾ ਸਾਥ, ਸਗਲਾ ਸੰਗ ਬਣਾਈਆ। ਜੋ ਭਵਿਖਤਾਂ ਵਿਚ ਗਏ ਆਖ, ਸੋ ਲਿਖਤਾਂ ਵੇਖੇ ਥਾਉਂ ਥਾਈਂਆ। ਕਲਜੁਗ ਮੇਟੇ ਅੰਧੇਰੀ ਰਾਤ, ਸਤਿ ਸਤਿਵਾਦੀ ਸਚ ਚੰਦ ਕਰੇ ਰੁਸ਼ਨਾਈਆ। ਝਗੜਾ ਮੇਟ ਕੇ ਜਾਤ ਪਾਤ, ਇਕੋ ਬ੍ਰਹਮ ਦਏ ਸਮਝਾਈਆ। ਸਤਿਗੁਰ ਸ਼ਬਦ ਕੋਈ ਨਾ ਸਕਿਆ

ਵਾਚ, ਖੋਜਤ ਖੋਜ ਨਾ ਕੋਇ ਖੁਜਾਈਆ। ਤਨ ਮਾਟੀ ਪੁਤਲੇ ਵੇਖੇ ਖ਼ਾਕ, ਖ਼ਾਲਕ ਰੂਪ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਹਰਿਜਨ ਸਾਚਾ ਜਾਏ ਉਠ, ਆਲਸ ਨਿੰਦਰਾ ਰਹੇ ਨਾ ਰਾਈਆ। ਪੁਰਖ ਅਕਾਲਾ ਦੀਨ ਦਿਆਲਾ ਜਾਏ ਤੁਠ, ਸਤਿਗੁਰ ਪੂਰਾ ਹੋਏ ਸਹਾਈਆ। ਅੰਮ੍ਰਿਤ ਜਾਮ ਪਿਆਏ ਅਗੰਮੀ ਘੁਟ, ਅਠਸਠ ਦੀ ਲੋੜ ਰਹੇ ਨਾ ਰਾਈਆ। ਜਗਤ ਵਾਸਨਾ ਜਾਏ ਛੁਟ, ਆਤਮ ਪਰਮਾਤਮ ਨਾਲ ਜੁੜਾਈਆ। ਘਰ ਬਸੰਤੀ ਮੌਲੇ ਰੁੱਤ, ਪੱਤ ਡਾਲੀ ਆਪ ਮਹਿਕਾਈਆ। ਗੁਰਮੁਖ ਬੂਟਾ ਕਦੇ ਨਾ ਜਾਵੇ ਸੁੱਕ, ਗੋਬਿੰਦ ਸੂਰਾ ਹੋਏ ਸਹਾਈਆ। ਜਿਸ ਦਾ ਰੂਪ ਅਗੰਮੀ ਜੋਤ, ਸ਼ਬਦੀ ਡੰਕ ਵਜਾਈਆ। ਬੁਧੀ ਸਕੇ ਕੋਈ ਨਾ ਸੋਚ, ਵਿਦਿਆ ਵਡ ਨਾ ਕੋਇ ਵਡਿਆਈਆ। ਜਿਸ ਨੂੰ ਲੱਭਦੇ ਚੌਦਾਂ ਲੋਕ, ਚੌਦਾਂ ਤਬਕ ਰਹੇ ਕੁਰਲਾਈਆ। ਉਸ ਦਾ ਇਕੋ ਨਿਰਾਲਾ ਅੱਖਰ ਸਲੋਕ, ਸੋਲਾਂ ਕਲਧਾਰੀ ਸੀਸ ਨਾ ਸਕੇ ਉਠਾਈਆ। ਜਨ ਭਗਤ ਓਸ ਦਾ ਦਰਸ਼ਨ ਕਰਨ ਰੋਜ਼, ਕਾਇਆ ਮੰਦਰ ਅੰਦਰ ਮਿਲੇ ਬੇਪਰਵਾਹੀਆ। ਬਿਨਾ ਗੁਰਮੁਖਾਂ ਤੋਂ ਕਿਸੇ ਹੱਥ ਨਾ ਆਵੇ ਮੌਜ, ਖ਼ਾਲੀ ਦਿਸੇ ਲੋਕਾਈਆ। ਗੁਰ ਸ਼ਬਦੀ ਕਰੇ ਨਿਰਾਲਾ ਚੋਜ, ਚੋਜੀ ਪ੍ਰੀਤਮ ਫੇਰਾ ਪਾਈਆ। ਗੁਰਮੁਖਾਂ ਜਨਮ ਜਨਮ ਦਾ ਕਟ ਵਿਛੋੜਾ ਰੋਗ, ਵਿਛੜਿਆਂ ਲਿਆ ਮਿਲਾਈਆ। ਮਿਟਾ ਕੇ ਹਰਖ਼ ਚਿੰਤਾ ਸੋਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਆਪ ਵਡਿਆਈਆ। ਵਡਿਆਈ ਕਹੇ ਮੈਂ ਵੇਖਿਆ ਵੱਡਾ, ਦਾਤਾ ਇਕੋ ਨਜ਼ਰੀ ਆਈਆ। ਜਿਸ ਦਾ ਸਚਖੰਡ ਦਵਾਰੇ ਸਚ ਨਿਸ਼ਾਨਾ ਗੱਡਾ, ਸਤਿ ਸਤਿਵਾਦੀ ਆਪ ਲਹਿਰਾਈਆ। ਜਿਸ ਦਾ ਰੂਪ ਬਿਰਧ ਬਾਲ ਨਾ ਬੱਚਾ ਨੱਢਾ, ਜੋਬਨ ਵੰਡ ਨਾ ਕੋਇ ਵੰਡਾਈਆ। ਜਿਸ ਦੇ ਹੁਕਮੇ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਬੱਧਾ, ਗੁਰ ਅਵਤਾਰ ਪੈਗ਼ੰਬਰ ਸੀਸ ਨਿਵਾਈਆ। ਉਸ ਦਾ ਖੇਲ ਜਾਣੇ ਨਾ ਕੋਈ ਸਮਝੇ ਨਾ ਵਜਹ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਨਿਰਗੁਣ ਦਾਤਾ ਪੁਰਖ ਬਿਧਾਤਾ ਪਤਿਪਰਮੇਸ਼ਵਰ ਭਗਤ ਸੁਹੇਲਾ ਲੋਕਮਾਤ ਜਾਵੇ ਭੱਜਾ, ਨਿਰਗੁਣ ਸਰਗੁਣ ਫੇਰਾ ਪਾਈਆ। ਭਗਤਾਂ ਨਾਲ ਕਰੇ ਕਦੇ ਨਾ ਦਗ਼ਾ, ਫ਼ਰੇਬਾਂ ਵਿਚ ਰਖੇ ਲੋਕਾਈਆ। ਆਪਣੇ ਨਾਲ ਪ੍ਰੇਮ ਦਾ ਆਤਮ ਦੇ ਕੇ ਮਜ਼ਾ, ਮਿਜ਼ਾਜ ਪਿਛਲਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਲਏ ਜਗਾਈਆ। ਭਗਤ ਸੁਹੇਲਾ ਜਾਵੇ ਜਾਗ, ਜੁਗਤੀ ਸਤਿਗੁਰ ਆਪ ਜਣਾਇੰਦਾ। ਅੰਤਰ ਆਤਮ ਦੇ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਇੰਦਾ। ਦੁਰਮਤ ਮੈਲ ਧੋ ਕੇ ਦਾਗ਼, ਪਤਿਤ ਪੁਨੀਤ ਰੂਪ ਵਟਾਇੰਦਾ। ਝਗੜਾ ਮੇਟ ਜਗਤ ਸਮਾਜ, ਦੀਨਾਂ ਮਜ਼੍ਹਬਾਂ ਬਾਹਰ ਕਰਾਇੰਦਾ। ਧੁਨ ਆਤਮਕ ਸੁਣਾਏ ਰਾਗ, ਛੱਤੀ ਰਾਗਾਂ ਪੰਧ ਚੁਕਾਇੰਦਾ। ਹੰਸ ਬਣਾਏ ਕਾਗ, ਮਾਣਕ ਮੋਤੀ ਚੋਗ ਚੁਗਾਇੰਦਾ। ਨਿਰਮਲ ਜੋਤ ਕਰ ਪਰਕਾਸ਼, ਅੰਧ ਅੰਧੇਰ ਮਿਟਾਇੰਦਾ। ਗੁਪਤ ਜਾਹਰ ਹੋਵੇ ਸਾਥ, ਸਗਲਾ ਸੰਗ ਨਿਭਾਇੰਦਾ। ਇਕੋ ਦੱਸ ਕੇ ਪੂਜਾ ਪਾਠ, ਸਿਮਰਨ ਜੋਗ ਅਭਿਆਸ ਰਖਾਇੰਦਾ। ਇਕੋ ਮੰਡਲ ਦੱਸ ਕੇ ਰਾਸ, ਗੋਪੀ ਕਾਹਨ ਨਾਚ ਨਚਾਇੰਦਾ। ਇਕੋ ਸੀਤਾ ਰਾਮ ਦੱਸ ਬਨਵਾਸ, ਜੰਗਲ ਜੂਹ ਉਜਾੜ ਪਹਾੜ ਇਕ ਵਖਾਇੰਦਾ। ਇਕੋ ਈਸਾ ਮੂਸਾ ਮੁਹੰਮਦ ਮਾਰ ਆਵਾਜ਼, ਸੋਏ ਸੋਏ ਆਪ ਉਠਾਇੰਦਾ। ਨਾਨਕ ਗੋਬਿੰਦ ਖੋਲ੍ਹ ਕੇ ਰਾਜ਼, ਰਾਜ਼ਕ ਰਿਜ਼ਕ ਰਹੀਮ ਵੇਖ ਵਖਾਇੰਦਾ। ਨੂਰ ਨੁਰਾਨਾ ਲੱਖ ਚੁਰਾਸੀ ਦੱਸੇ ਪ੍ਰਭ ਦੀ ਜਾਤ, ਦੂਜੀ ਵੰਡ ਨਾ ਕੋਇ ਵੰਡਾਇੰਦਾ। ਆਤਮ ਪਰਮਾਤਮ ਪਰਮਾਤਮ ਆਤਮ ਆਦਿ ਜੁਗਾਦੀ ਸਾਕ, ਸੱਜਣ

ਪੁਰਖ ਅਕਾਲ ਇਕ ਅਖਵਾਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਬਣ ਕੇ ਧੁਰ ਦਾ ਕੰਤ ਜਨ ਭਗਤਾਂ ਦੇਵਣ ਆਇਆ ਦਾਦ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਨਾਲ ਪਾਰ ਲੰਘਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਇੰਦਾ। ਜਨ ਭਗਤ ਕਹਿਣ ਸਾਡੀ ਪੋਹ ਫੁੱਟੀ, ਜੋਤੀ ਨੂਰ ਨਜ਼ਰੀ ਆਈਆ। ਲੱਖ ਚੁਰਾਸੀ ਵਿਚੋਂ ਮਿਲੀ ਛੁੱਟੀ, ਜਨਮ ਜਨਮ ਨਾ ਕੋਇ ਭਵਾਈਆ। ਮੰਜ਼ਲ ਕੱਟਣੀ ਪਏ ਨਾ ਕੋਇ ਤ੍ਰੈਕੁਟੀ, ਸੁਖਮਨ ਟੇਢੀ ਬੰਕ ਨਾ ਕੋਇ ਫਿਰਾਈਆ। ਵਿਕਾਰਾਂ ਦੀ ਕਰਨੀ ਪਏ ਨਾ ਬੁੱਤੀ, ਬੁੱਤਖ਼ਾਨੇ ਵੱਜੇ ਵਧਾਈਆ। ਆਤਮ ਉਠਾਏ ਸੁੱਤੀ, ਸੁੱਤਿਆਂ ਲਿਆ ਜਗਾਈਆ। ਮਿਹਰਵਾਨ ਮਿਹਰ ਨਜ਼ਰ ਨਾਲ ਕੀਤੀ ਸੁੱਚੀ, ਦੁਰਮਤ ਮੈਲ ਰਹੀ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਵਖਾਈਆ। ਆਤਮ ਕਹੇ ਮੈਨੂੰ ਮਿਲਿਆ ਸ਼ਬਦ ਇਸ਼ਾਰਾ, ਹਰਿ ਜੂ ਹਰਿ ਹਰਿ ਆਪ ਦਵਾਈਆ। ਮੈਂ ਮਨ ਦਾ ਛੱਡ ਸਹਾਰਾ, ਉਠੀ ਨਾਲ ਚਤੁਰਾਈਆ। ਕੀਤਾ ਜਗਤ ਕਿਨਾਰਾ, ਨਾਤਾ ਕੂੜ ਤੁੜਾਈਆ। ਪਾਇਆ ਦਰਸ ਅਗੰਮ ਅਪਾਰਾ, ਘਰ ਸੱਜਣ ਬੇਪਰਵਾਹੀਆ। ਦੀਵਾ ਬਾਤੀ ਹੋਇਆ ਉਜਿਆਰਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸੁਹੰਜਣਾ ਸ਼ਬਦ ਨਗਾਰਾ, ਨੌਬਤ ਇਕੋ ਹੱਕ ਵਜਾਈਆ। ਠਾਕਰ ਬਣਿਆ ਪਰਵਰਦਿਗਾਰਾ, ਸਾਂਝਾ ਯਾਰ ਨੂਰ ਖ਼ੁਦਾਈਆ। ਮੁਕਾਮੇ ਹੱਕ ਕਰ ਪਸਾਰਾ, ਪਿਛਲਾ ਲੇਖਾ ਦਿਤਾ ਚੁਕਾਈਆ। ਸਚਖੰਡ ਵਸਿਆ ਸਚ ਦਵਾਰਾ, ਦਰਗਾਹ ਸਾਚੀ ਸੋਭਾ ਪਾਈਆ। ਮਿਲਿਆ ਏਕਾ ਏਕ ਏਕੰਕਾਰਾ, ਅਕਲ ਕਲਧਾਰੀ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਆਤਮਾ ਕਹੇ ਮੈਂ ਸੁਣਿਆ ਇਕੋ ਛੰਦੀ, ਢੋਲਾ ਬੇਪਰਵਾਹੀਆ। ਦੀਨਾਂ ਮਜ਼੍ਹਬਾਂ ਦੀ ਰਹੀ ਨਾ ਕੋਈ ਪਾਬੰਦੀ, ਜਾਤ ਪਾਤ ਵੰਡ ਨਾ ਕੋਇ ਵੰਡਾਈਆ। ਮਨ ਵਾਸਨਾ ਰਹੀ ਨਾ ਗੰਦੀ, ਆਸਾ ਤ੍ਰਿਸ਼ਨਾ ਨਾ ਕੋਇ ਹਲਕਾਈਆ। ਹੱਥ ਫੜਨੀ ਪਈ ਨਾ ਚੰਡੀ, ਖੰਡਾ ਖੜਗ ਨਾ ਕੋਇ ਖੜਕਾਈਆ। ਮੁਨਿਆਦ ਮੁਕ ਗਈ ਰਹਿਣ ਦੀ ਰੰਡੀ, ਕੰਤ ਸੁਹਾਗੀ ਇਕ ਹੰਢਾਈਆ। ਮੈਂ ਮੰਦਿਉਂ ਬਣ ਗਈ ਚੰਗੀ, ਚਾਰੇ ਕੁੰਟ ਵੱਜੀ ਵਧਾਈਆ। ਪ੍ਰਭ ਦਰਸ਼ਨ ਦੀ ਅਗੇ ਰਹੇ ਨਾ ਤੰਗੀ, ਤੰਗਦਸਤ ਨਾ ਕੋਇ ਵਖਾਈਆ। ਮੈਂ ਅੰਤਰ ਗਈ ਰੰਗੀ, ਬਾਹਰੋਂ ਨਜ਼ਰ ਕੋਇ ਨਾ ਆਈਆ। ਘਰ ਠਾਕਰ ਸਵਾਮੀ ਮਿਲਿਆ ਸੰਗੀ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਦਏ ਵਖਾਈਆ। ਘਰ ਮੰਦਰ ਵਖਾਏ ਸਵਾਮੀ ਸੋਹਣਾ, ਹਰਿ ਕਰਤਾ ਪੜਦਾ ਲਾਹੀਆ। ਜਿਥੇ ਭਗਤ ਸੁਹੇਲਾ ਗੁਰਮੁਖ ਸੋਹਣਾ, ਆਲਸ ਨਿੰਦਰਾ ਰੂਪ ਨਾ ਕੋਇ ਵਟਾਈਆ। ਨੇਤਰ ਅੱਖ ਪਏ ਕਦੇ ਨਾ ਰੋਣਾ, ਚਿੰਤਾ ਗ਼ਮ ਨਾ ਕੋਇ ਪਰਗਟਾਈਆ। ਦੁਰਮਤ ਮੈਲ ਪਏ ਨਾ ਧੋਣਾ, ਇਕੋ ਰੰਗ ਰਿਹਾ ਰੰਗਾਈਆ। ਲੋਕਮਾਤ ਫਿਰ ਪਏ ਨਾ ਰੋਣਾ, ਮਾਤ ਗਰਭ ਨਾ ਕੋਇ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚ ਰਖਾਈਆ। ਆਤਮ ਕਹੇ ਮੈਂ ਪਾਇਆ ਇਕ ਅਬਿਨਾਸ਼ੀ, ਪਰਮ ਪੁਰਖ ਨਜ਼ਰੀ ਆਈਆ। ਓਸ ਦੀ ਰਹਿਣਾ ਬਣ ਕੇ ਦਾਸੀ, ਸੇਵਕ ਬਣ ਕੇ ਸੇਵ ਕਮਾਈਆ। ਜਿਥੇ ਖ਼ੁਸ਼ੀਆਂ ਵਾਲੀ ਹਾਸੀ, ਹਸਤੀ ਅਵਰ ਨਾ ਕੋਇ ਵਖਾਈਆ। ਉਹ ਸਚਖੰਡ ਦਾ ਨਿਵਾਸੀ, ਦੂਜੇ ਘਰ ਕਦੇ ਨਾ ਜਾਈਆ। ਜਿਥੇ ਨਿਰਮਲ ਜੋਤ ਪਰਕਾਸ਼ੀ, ਨੂਰ ਨੂਰ ਰੁਸ਼ਨਾਈਆ। ਨਾ ਕੋਈ ਸੱਜਣ ਨਾ ਕੋਈ ਸਾਥੀ, ਦੂਜੀ ਵੰਡ ਨਾ ਕੋਇ ਬਣਾਈਆ। ਨਾ ਕੋਈ ਮੰਜ਼ਲ ਨਾ ਕੋਈ

ਘਾਟੀ, ਨਾ ਕੋਈ ਪੌੜੀ ਡੰਡਾ ਚੜ੍ਹਾਈਆ। ਨਾ ਕੋਈ ਦਿਵਸ ਨਾ ਕੋਈ ਰਾਤੀ, ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਨਾ ਕੋਈ ਸੰਧਿਆ ਨਾ ਪਰਭਾਤੀ, ਘੜੀ ਪਲ ਨਾ ਕੋਇ ਵਖਾਈਆ। ਇਕੋ ਜੋਤ ਸਦਾ ਇਕਾਂਤੀ, ਇਕ ਅਕੱਲਾ ਨਜ਼ਰੀ ਆਈਆ। ਜੋ ਦੇਵੇ ਸੱਚੀ ਦਾਤੀ, ਦਇਆਵਾਨ ਵਰਤਾਈਆ। ਆਤਮ ਕਹੇ ਮੈਂ ਓਸੇ ਦੀ ਜਾਤੀ, ਅੰਤਮ ਓਸੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਉਠਾਈਆ। ਆਤਮ ਕਹੇ ਮੈਂ ਵੇਖਿਆ ਸਚ ਅਨੰਦ, ਅਨੰਦ ਅਨੰਦ ਵਿਚੋਂ ਆਈਆ। ਮੇਰਾ ਖ਼ੁਸ਼ੀ ਬੰਦ ਬੰਦ, ਬੰਦਗੀ ਇਕੋ ਢੋਲਾ ਗਾਈਆ। ਵਡਭਾਗਣ ਹੋਈ ਮਿਟਿਆ ਪੰਧ, ਮੰਜ਼ਲ ਰਹੀ ਨਾ ਰਾਈਆ। ਝਗੜਾ ਮੁੱਕਿਆ ਸੂਰਜ ਚੰਦ, ਮੰਡਲ ਮੰਡਪ ਗਈ ਪਾਰ ਕਰਾਈਆ। ਮੈਂ ਨਹੀਂ ਰਹੀ ਹੰ ਬ੍ਰਹਮ, ਪਾਰਬ੍ਰਹਮ ਵਿਚ ਸਮਾਈਆ। ਮੁੜ ਕੇ ਫੇਰ ਨਹੀਂ ਪੈਣਾ ਜੰਮ, ਜਨਣੀ ਗੋਦ ਨਾ ਕੋਇ ਉਠਾਈਆ। ਮੇਰਾ ਪੂਰਾ ਹੋਇਆ ਕੰਮ, ਨਿਹਕਰਮੀ ਕਰਮ ਕਮਾਈਆ। ਸਚ ਦਵਾਰੇ ਖੜਿਆ ਬੰਨ੍ਹ, ਡੋਰੀ ਤੰਦੀ ਤੰਦ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਦ ਸਰਨਾਈਆ। ਆਤਮ ਕਹੇ ਮੇਰਾ ਹੋਇਆ ਮਿਲਾਪ, ਕੂੜਾ ਨਾਤਾ ਦਿਤਾ ਤੁੜਾਈਆ। ਜਿਸ ਦਾ ਜਪਿਆ ਸਾਚਾ ਜਾਪ, ਮਿਲਿਆ ਧੁਰ ਦਾ ਮਾਹੀਆ। ਵਿਛੋੜੇ ਵਿਚ ਕੱਟਣੀ ਔਖੀ ਹੋ ਗਈ ਰਾਤ, ਰੈਣ ਨੈਣ ਨੀਰ ਵਹਾਈਆ। ਅਗੇ ਬਣਿਆ ਸੱਚਾ ਸਾਥ, ਸਗਲਾ ਜੋੜ ਜੁੜਾਈਆ। ਲੇਖਾ ਮੁਕਾ ਕੇ ਪੂਜਾ ਪਾਠ, ਪੂਰਨ ਬ੍ਰਹਮ ਦਿਤਾ ਦ੍ਰਿੜਾਈਆ। ਆਪਣੇ ਨਾਲ ਕਰ ਇਤਫ਼ਾਕ, ਨਫ਼ਾਕ ਬਾਹਰ ਦਿਤਾ ਕਰਾਈਆ। ਪੂਰਾ ਕਰ ਭਵਿਖਤ ਵਾਕ, ਵਾਕਿਫ਼ ਹੋ ਕੇ ਜੋੜ ਜੁੜਾਈਆ। ਦਰਸ਼ਨ ਦੇ ਕੇ ਸਾਖਿਆਤ, ਸਤਿ ਜੋਤ ਕਰੇ ਰੁਸ਼ਨਾਈਆ। ਕਰੇ ਖੇਲ ਬਹੁ ਬਿਧ ਭਾਂਤ, ਭਾਓ ਆਪਣਾ ਦਏ ਦ੍ਰਿੜਾਈਆ। ਜਨ ਭਗਤਾਂ ਮੇਲਾ ਕਰ ਕੇ ਸਾਚ, ਸਚ ਆਪਣੇ ਵਿਚ ਮਿਲਾਈਆ। ਧੁਰ ਦਾ ਮਾਲਕ ਬਣ ਕੇ ਬਾਪ, ਪਿਤਾ ਪੂਤ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜ ਵਿਛੋੜਾ ਦਿਤਾ ਮੁਕਾਈਆ। ਕੂੜ ਵਿਛੋੜਾ ਮੁੱਕਿਆ ਨਾਤਾ, ਨਾਤਵਾਂ ਰਹੀ ਨਾ ਰਾਈਆ। ਘਰ ਸਵਾਮੀ ਪਾਇਆ ਆਕ਼ਾ, ਅਕ਼ਲ ਬੁਧ ਨਾ ਕੋਇ ਚਤੁਰਾਈਆ। ਜੋ ਹੋਏ ਸਹਾਈ ਨਾਥ ਅਨਾਥਾ, ਦੀਨਾਂ ਦਏ ਵਡਿਆਈਆ। ਸੰਤਾਂ ਜੋੜ ਕੇ ਸਾਚਾ ਨਾਤਾ, ਸਤਿ ਸਤਿਵਾਦੀ ਮੇਲ ਮਿਲਾਈਆ। ਪੂਰਬ ਜਨਮ ਦੀਆਂ ਪੂਰੀਆਂ ਕਰ ਕੇ ਆਸਾਂ, ਆਸ਼ਾ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਰਿਹਾ ਮਿਲਾਈਆ। ਆਤਮ ਕਹੇ ਮੇਰਾ ਹੋਇਆ ਮਿਲਾਪ, ਮਿਲਿਆ ਧੁਰਦਰਗਾਹੀਆ। ਸਚ ਸੁਣਾਵਾਂ ਬਾਤ, ਕਹਾਣੀ ਇਕ ਬਣਾਈਆ। ਗੁਰਮੁਖ ਨਾਰ ਬਣੇ ਨਾ ਕੋਈ ਕਮਜਾਤ, ਕੁਲੱਖਣੀ ਰੂਪ ਨਾ ਕੋਇ ਬਣਾਈਆ। ਆਤਮ ਪਰਮਾਤਮ ਨਾਤਾ ਜੋੜ ਕੇ ਸਾਕ, ਘਰ ਸੱਜਣ ਲੈਣਾ ਮਿਲਾਈਆ। ਅੰਮ੍ਰਿਤ ਦੇਵੇ ਬੂੰਦ ਸਵਾਂਤ, ਨਿਝਰ ਰਸ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਸੁਹੇਲਾ ਇਕ ਅਕੇਲਾ, ਏਕੰਕਾਰ ਹਰਿ ਨਿਰੰਕਾਰ ਦੀਨ ਦਿਆਲ, ਭਗਤ ਸੁਹੇਲੇ ਵੇਖੇ ਆਪਣੇ ਨਾਲ, ਲਾਲਨ ਆਪਣੇ ਰੰਗ ਰੰਗਾਈਆ।

੨੫ ਮਾਘ ਸ਼ਹਿਨਸ਼ਾਹੀ ਸੰਮਤ ੧ ਕਰਨੈਲ ਸਿੰਘ ਦੇ ਗ੍ਰਹਿ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ

ਸਤਿਗੁਰ ਹੁਕਮ ਸਾਚਾ ਜੋਗ, ਜੁਗੀਸ਼ਰ ਬੈਠੇ ਧਿਆਨ ਲਗਾਈਆ। ਰਾਹ ਤੱਕਣ ਚੌਦਾਂ ਲੋਕ, ਚੌਦਾਂ ਤਬਕ ਅੱਖ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਮਾਨਣ ਮੌਜ, ਸੰਤ ਸੁਹੇਲੇ ਖ਼ੁਸ਼ੀ ਵਖਾਈਆ। ਸਦਾ ਖੁਲ੍ਹਾ ਰਹੇ ਲੋਚਣ ਲੋਚ, ਨੇਤਰ ਨੈਣ ਹੋਵੇ ਰੁਸ਼ਨਾਈਆ। ਬੁਧੀ ਰਹੇ ਕੋਈ ਨਾ ਸੋਚ, ਸ਼ਬਦੀ ਨਾਦ ਧੁੰਨ ਸ਼ਨਵਾਈਆ। ਯਾਦ ਆਏ ਧੁਰ ਸਲੋਕ, ਸੋਹੰ ਢੋਲਾ ਇਕੋ ਗਾਈਆ। ਮੰਜ਼ਲ ਸਕੇ ਕੋਈ ਨਾ ਰੋਕ, ਵਿਸ਼ਨ ਬ੍ਰਹਮਾ ਸ਼ਿਵ ਸੀਸ ਨਿਵਾਈਆ। ਪੁਰਖ ਅਕਾਲ ਸਾਚੀ ਓਟ, ਓੜਕ ਆਪਣੇ ਰੰਗ ਰੰਗਾਈਆ। ਤਨ ਨਗਾਰੇ ਲਾਵੇ ਚੋਟ, ਡੰਕਾ ਇਕੋ ਇਕ ਸੁਣਾਈਆ। ਕਰ ਪਰਕਾਸ਼ ਨਿਰਮਲ ਜੋਤ, ਨੂਰ ਜਹੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਹਰਿਜਨ ਸਾਚੇ ਤਾਰਨਹਾਰਾ, ਕਰਤਾ ਪੁਰਖ ਬੇਪਰਵਾਹੀਆ। ਆਤਮ ਪਰਮਾਤਮ ਬਖ਼ਸ਼ਣਹਾਰ ਸਹਾਰਾ, ਸੋਈ ਸੁਰਤੀ ਆਪ ਉਠਾਈਆ। ਪੰਧ ਮੁਕਾਵੇ ਕੂੜ ਦਵਾਰਾ, ਨੌ ਦਵਾਰੇ ਡੇਰਾ ਢਾਹੀਆ। ਨਾਦ ਸੁਣਾਏ ਅਪਰ ਅਪਾਰਾ, ਧੁਨ ਆਤਮਕ ਰਾਗ ਅਲਾਈਆ। ਕਾਇਆ ਮਾਟੀ ਹਾਟੀ ਅੰਦਰ ਕਰੇ ਉਜਿਆਰਾ, ਅੰਧ ਅੰਧੇਰ ਦਏ ਗਵਾਈਆ। ਬ੍ਰਹਮ ਨਿਰੰਤਰ ਕਰੇ ਪਿਆਰਾ, ਅੰਤਰ ਆਪਣਾ ਰੰਗ ਰੰਗਾਈਆ। ਸੇਜ ਸੁਹੰਜਣੀ ਸਹਾਏ ਸਚ ਦਵਾਰਾ, ਮਹੱਲ ਅਟਲ ਵੱਜੇ ਵਧਾਈਆ। ਬੇਨਜ਼ੀਰ ਨਜ਼ਰ ਆਏ ਮੀਤ ਮੁਰਾਰਾ, ਲਾਤਸਵੀਰ ਆਪਣਾ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਈਆ। ਧੁਰ ਸ਼ਬਦ ਕਹੇ ਮੈਂ ਦੱਸੇ ਨਾਮ ਏਕਾ ਟੇਕ, ਆਦਿ ਜੁਗਾਦੀ ਨਜ਼ਰੀ ਆਈਆ। ਜੁਗ ਚੌਕੜੀ ਧਾਰੇ ਭੇਖ, ਸਤਿਜੁਗ ਤਰੇਤਾ ਦੁਆਪਰ ਕਲਜੁਗ ਵੇਸ ਵਟਾਈਆ। ਅੱਖਰਾਂ ਵਾਲੇ ਲਿਖੇ ਲੇਖ, ਨਾਤਾ ਸਤਰਾਂ ਵਿਚ ਜੁੜਾਈਆ। ਆਤਮ ਪਰਮਾਤਮ ਖੋਲ੍ਹੇ ਭੇਤ, ਅਨੁਭਵ ਆਪਣਾ ਰਾਗ ਅਲਾਈਆ। ਨਜ਼ਰੀਂ ਆਏ ਨੇਤਨ ਨੇਤ, ਨਿਜ ਨੇਤਰ ਨੈਣ ਅੱਖ ਖੁਲ੍ਹਾਈਆ। ਸੰਤ ਸੁਹੇਲੇ ਕਰੇ ਹੇਤ, ਪ੍ਰੇਮ ਪ੍ਰੀਤੀ ਤੋੜ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਮੁਕਾ ਕੇ ਮੁਲਾ ਸ਼ੇਖ਼ ਮੁਸਾਇਕ, ਮੁਸੱਮਮ · ਇਕੋ ਰੰਗ ਰੰਗਾਈਆ। ਸਤਿਗੁਰ ਸ਼ਬਦ ਕਹੇ ਮੇਰਾ ਰੰਗ ਅਵੱਲਾ, ਜਗ ਨੇਤਰ ਨਜ਼ਰ ਕਿਸੇ

ਨਾ ਆਈਆ। ਜਨ ਭਗਤਾਂ ਰੰਗੇ ਅਵੱਲੜਾ ਪੱਲਾ, ਪੱਲੂ ਆਪਣੇ ਨਾਲ ਗੰਢਾਈਆ। ਦੂਈ ਦਵੈਤੀ ਮੇਟ ਕੇ ਸੱਲਾ, ਸਾਲਸ ਇਕੋ ਦਏ ਵਖਾਈਆ। ਘਰ ਵਖਾ ਕੇ ਨਿਹਚਲ ਧਾਮ ਅਟਲਾ, ਗ੍ਰਹਿ ਮੰਦਰ ਕਰੇ ਰੁਸ਼ਨਾਈਆ। ਦੂਈ ਦਵੈਤੀ ਮੇਟ ਕੇ ਸੱਲਾ, ਹਉਮੇਂ ਹੰਗਤਾ ਗੜ੍ਹ ਤੁੜਾਈਆ। ਨਿਰਗੁਣ ਨਿਰਵੈਰ ਨਿਰਾਕਾਰ ਦਰਸ਼ਨ ਦੇਵੇ ਇਕ ਇਕੱਲਾ, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਤ ਨਵਿਤ ਵੇਖ ਵਖਾਈਆ। ਨਿਤ ਨਵਿਤ ਵੇਖਣਹਾਰਾ, ਵਾਹਵਾ ਸਤਿ ਨੂਰ ਖੇਲ ਖਿਲਾਇੰਦਾ। ਨਿਰਗੁਣ ਸਰਗੁਣ ਲੈ ਅਵਤਾਰਾ, ਲੋਕਮਾਤ ਫੇਰਾ ਪਾਇੰਦਾ। ਸ਼ਬਦ ਅਨਾਦੀ ਧੁਨ ਜੈਕਾਰਾ, ਨਾਅਰਾ ਇਕੋ ਇਕ ਸੁਣਾਇੰਦਾ। ਸਤਿ ਧਰਮ ਦਾ ਖੋਲ੍ਹ ਦਵਾਰਾ, ਪੜਦਾ ਆਪ ਉਠਾਇੰਦਾ। ਪ੍ਰੇਮ ਪ੍ਰੀਤੀ ਸਚ ਪਿਆਰਾ, ਪਤਿਪਰਮੇਸ਼ਵਰ ਆਪ ਸਮਝਾਇੰਦਾ। ਭਗਤ ਭਗਵੰਤ ਨਾਤਾ ਜੋੜ ਕੰਤ ਭਤਾਰਾ, ਸੇਜ ਸੁਹੰਜਣੀ ਸੋਭਾ ਪਾਇੰਦਾ। ਢੋਲਾ ਗੀਤ ਸੁਣਾਏ ਅਗੰਮ ਅਪਾਰਾ, ਸੋਹਲਾ ਆਪਣਾ ਰਾਗ ਅਲਾਇੰਦਾ। ਮੌਲਾ ਹੋ ਕੇ ਮੌਲੇ ਮੌਲਣਹਾਰਾ, ਮਹਿਕ ਆਪਣੀ ਇਕ ਉਪਜਾਇੰਦਾ। ਤੋਲਾ

ਹੋ ਕੇ ਤੋਲੇ ਤੋਲਣਹਾਰਾ, ਸ਼ਬਦ ਤਰਾਜ਼ੂ ਹੱਥ ਉਠਾਇੰਦਾ। ਜੁਗ ਚੌਕੜੀ ਖੇਲ ਕਰੇ ਅਪਾਰ ਅਪਾਰਾ, ਅਪਰੰਪਰ ਸਵਾਮੀ ਆਪਣੀ ਕਾਰ ਕਮਾਇੰਦਾ। ਕਲਜੁਗ ਅੰਤ ਲਏ ਅਵਤਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਵਰਤਾਇੰਦਾ। ਹਰਿ ਸ਼ਬਦ ਕਹੇ ਮੇਰਾ ਖੇਲ ਲੋਕਮਾਤ, ਮਤਾ ਇਕੋ ਨਾਲ ਪਕਾਈਆ। ਕਲਜੁਗ ਵੇਖ ਅੰਧੇਰੀ ਰਾਤ, ਚਾਰੋਂ ਕੁੰਟ ਖੋਜ ਖੁਜਾਈਆ। ਹੱਕ ਦਿਸੇ ਨਾ ਕਿਸੇ ਜਾਤ, ਅਜਾਤੀ ਦੀਨ ਦੁਨੀ ਦਏ ਦੁਹਾਈਆ। ਧਰਮ ਦਵਾਰਾ ਨਜ਼ਰ ਨਾ ਆਏ ਹਾਟ, ਲੁਟੇਰੇ ਬੈਠੇ ਥਾਉਂ ਥਾਈਂਆ। ਦੁਰਮਤ ਮੈਲ ਸਕੇ ਨਾ ਕੋਇ ਕਾਟ, ਕਾਇਆ ਕੰਚਨ ਗੜ੍ਹ ਨਾ ਕੋਇ ਸੁਹਾਈਆ। ਝਗੜਾ ਮੁਕਾਏ ਨਾ ਕੋਇ ਆਣ ਬਾਟ, ਲੱਖ ਚੁਰਾਸੀ ਪੰਧ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਖੇਲ ਖਿਲਾਈਆ। ਹਰਿ ਸ਼ਬਦ ਕਹੇ ਮੈਂ ਵੇਖਿਆ ਖੇਲ ਖ਼ਾਲਕ, ਮਖ਼ਲੂਕ ਖੋਜ ਖੁਜਾਈਆ। ਪੁਰਖ ਅਕਾਲਾ ਬਣ ਕੇ ਸਾਲਸ, ਦੋ ਜਹਾਨਾਂ ਦੇਵੇ ਸਿਫ਼ਤ ਸਾਲਾਹੀਆ। ਕੂੜੀ ਕਿਰਿਆ ਰਹੇ ਨਾ ਕਲਜੁਗ ਆਲਸ, ਲੋਚਣ ਨੈਣ ਦਏ ਖੁਲ੍ਹਾਈਆ। ਮੇਲ ਮਿਲਾਏ ਧੁਰ ਦਾ ਮਾਲਕ, ਆਤਮ ਪਰਮਾਤਮ ਜੋੜ ਜੁੜਾਈਆ। ਹੋਏ ਸਹਾਈ ਸਦਾ ਪ੍ਰਿਤਪਾਲਕ, ਪਾਰਬ੍ਰਹਮ ਪ੍ਰਭ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਲਏ ਮਿਲਾਈਆ। ਸਾਚੇ ਘਰ ਹੋਵੇ ਮੇਲਾ, ਵੱਜੇ ਸਚ ਵਧਾਈਆ। ਇਕੋ ਰੰਗ ਰਵੇ ਗੁਰ ਚੇਲਾ, ਚੇਲਾ ਗੁਰੂ ਵਿਚ ਸਮਾਈਆ। ਨਾਤਾ ਜੋੜੇ ਸੱਜਣ ਸੁਹੇਲਾ, ਅਗਲਾ ਸੰਗ ਨਾ ਕੋਇ ਤੁੜਾਈਆ। ਲੋਕਮਾਤ ਵਕ਼ਤ ਨਾ ਹੋਏ ਦੁਹੇਲਾ, ਦੁਬਧਾ ਵਿਚੋਂ ਦਏ ਕਢਾਈਆ। ਧਾਮ ਵਖਾ ਕੇ ਇਕ ਨੇਵਲਾ, ਬਖ਼ਸ਼ਣਹਾਰ ਬਖ਼ਸ਼ੇ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਦਏ ਚੁਕਾਈਆ। ਪੜਦਾ ਓਹਲਾ ਚੁੱਕੇ ਤਨ, ਅੰਧੇਰਾ ਅੰਧ ਰਹੇ ਨਾ ਰਾਈਆ। ਮਨ ਵਾਸਨਾ ਬੱਝੇ ਮਨ, ਮਮਤਾ ਮੋਹ ਤਜਾਈਆ। ਗੁਰਮੁਖ ਗੁਰ ਬਣਾਏ ਸਾਚਾ ਜਨ, ਜਨਣੀ ਦਏ ਵਡਿਆਈਆ। ਪੰਚ ਵਿਕਾਰਾ ਦੇਵੇ ਡੰਨ, ਡੰਕਾ ਸ਼ਬਦ ਨਾਮ ਸ਼ਨਵਾਈਆ। ਸਾਚਾ ਰਾਗ ਸੁਣਾਵੇ ਕੰਨ, ਅਗੰਮੀ ਆਵਾਜ਼ ਅਲਾਹੀਆ। ਮਾਨਸ ਜਨਮ ਬੇੜਾ ਦੇਵੇ ਬੰਨ੍ਹ, ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਘਰ ਪਰਕਾਸ਼ ਵਖਾਏ ਅਗੰਮੀ ਚੰਨ, ਜੋਤੀ ਚੰਦ ਦਏ ਚਮਕਾਈਆ। ਲੇਖਾ ਮੁਕਾ ਕੇ ਖ਼ੁਸ਼ੀ ਗ਼ਮ, ਇਕੋ ਰੰਗ ਦਏ ਵਖਾਈਆ। ਲੇਖੇ ਲਾ ਕੇ ਪਵਣ ਸਵਾਸ ਦਮ, ਦਾਮਨ ਆਪਣਾ ਲਏ ਫੜਾਈਆ। ਭਾਗ ਲਗਾ ਕੇ ਕਾਇਆ ਮਾਟੀ ਚੰਮ, ਚੰਮ ਦ੍ਰਿਸ਼ਟੀ ਦਏ ਤਜਾਈਆ। ਮੇਲ ਮਿਲਾ ਕੇ ਗ੍ਰਹਿ ਮੰਦਰ ਸਾਜਣ ਹਮ, ਹੰ ਬ੍ਰਹਮ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਨਾਮ, ਨਿਰਅੱਖਰ ਦਏ ਪੜ੍ਹਾਈਆ। ਨਾਮ ਕਹੇ ਮੇਰਾ ਰੂਪ ਸਦਾ ਨਿਰਅੱਖਰ, ਅੱਖਰ ਮੇਰੀ ਸਿਫ਼ਤ ਸਾਲਾਹੀਆ। ਮੈਂ ਸਭ ਨੂੰ ਦੱਸਾਂ ਵੱਖਰ, ਵਖਰਾ ਘਰ ਬਣਾਈਆ। ਜਿਥੇ ਨਾ ਕੋਈ ਸਿਲਾ ਨਾ ਕੋਈ ਪੱਥਰ, ਨਾ ਕੋਈ ਕ਼ਲਮ ਸ਼ਾਹੀਆ। ਚੋਟੀ ਚੜ੍ਹ ਕੇ ਸਿਖਰ, ਬੈਠਾ ਡੇਰਾ ਲਾਈਆ। ਇਕੋ ਪ੍ਰਭ ਦੀ ਯਾਦ ਦਾ ਫ਼ਿਕਰ, ਦੂਜਾ ਫ਼ਿਕਰਾ ਨਾ ਕੋਇ ਗਾਈਆ। ਜੁਗ ਚੌਕੜੀ ਪਿਛੋਂ ਨਿਰਗੁਣ ਧਾਰੋਂ ਆਇਆ ਨਿਕਲ, ਨਿਰਵੈਰ ਹੋ ਕੇ ਸੇਵ ਕਮਾਈਆ। ਭਗਤ ਉਧਾਰਨਾ ਮੈਨੂੰ ਇਸ਼ਕ, ਆਸ਼ਕ ਮਾਸ਼ੂਕ ਦੋਵੇਂ ਰੰਗ ਵਟਾਈਆ। ਅੰਦਰੋਂ ਖੋਲ੍ਹ ਕੇ ਦ੍ਰਿਸ਼ਟ, ਦ੍ਰਿਸ਼ਟੀ ਗਿਆ ਬਦਲਾਈਆ। ਨਾਤਾ ਤੋੜ ਕੇ ਸਵਰਗ ਬਹਿਸ਼ਤ, ਸਚਖੰਡ ਦਵਾਰਾ ਦਿਆਂ ਸਮਝਾਈਆ। ਜਿਥੇ ਇਕੋ ਪੁਰਖ ਅਕਾਲ ਦਾ ਇਸ਼ਟ,

ਦੂਜਾ ਗੁਰੂ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਸਤਿਗੁਰ ਸ਼ਬਦ ਕਹੇ ਮੈਂ ਵੇਖਿਆ ਸਤਿ ਸਤਿ ਸਤਿਵਾਦ, ਜੁਗ ਜੁਗ ਫੇਰਾ ਪਾਈਆ। ਬਿਨ ਭਗਤਾਂ ਮਿਲੇ ਨਾ ਕਿਸੇ ਦਾਦ, ਨਾਨਕ ਦਾਦਕ ਸਾਰੇ ਦੇਣ ਦੁਹਾਈਆ। ਆਤਮ ਹੋਏ ਨਾ ਕਿਸੇ ਆਜ਼ਾਦ, ਮਨ ਕਾ ਮਣਕਾ ਨਾ ਕੋਇ ਭਵਾਈਆ। ਕਾਇਆ ਮਾਟੀ ਖੇੜੇ ਹੁੰਦੇ ਵੇਖੇ ਬਰਬਾਦ, ਸਾਢੇ ਤਿੰਨ ਹੱਥ ਅਗਨੀ ਤਤ ਜਲਾਈਆ। ਸਤਿਗੁਰ ਸ਼ਬਦ ਸੁਣੇ ਨਾ ਕੋਇ ਆਵਾਜ਼, ਪੜ੍ਹ ਪੜ੍ਹ ਥੱਕੀ ਲੋਕਾਈਆ। ਸਜਦਿਆਂ ਵਿਚ ਪੜ੍ਹਨ ਨਿਮਾਜ਼, ਰੋਜ਼ਿਆਂ ਵਿਚ ਝਟ ਲੰਘਾਈਆ। ਜਿੰਨਾਂ ਚਿਰ ਮਿਲੇ ਨਾ ਪਰਵਰਦਿਗਾਰ ਆਪ, ਆਪਣਾ ਪੜਦਾ ਲਾਹੀਆ। ਓਨਾ ਚਿਰ ਕਿਸੇ ਦਾ ਪੂਰਾ ਹੋਇਆ ਨਹੀਂ ਜਾਪ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਦਏ ਗਵਾਹੀਆ। ਜਿਨ੍ਹਾਂ ਦੇ ਵਸ ਗਿਆ ਅੰਤਰ ਆਤਮ ਸਾਥ, ਸਗਲਾ ਸੰਗ ਬਣਾਈਆ। ਉਹਨਾਂ ਦੀ ਪੂਰੀ ਹੋਈ ਆਸ, ਜ਼ਿਮੀਂ ਅਸਮਾਨ ਦੋਵੇਂ ਗਏ ਤਜਾਈਆ। ਇਕੋ ਤੱਕ ਕੇ ਜੋਤ ਪਰਕਾਸ਼, ਪਰਕਾਸ਼ ਵਿਚ ਆਪਣਾ ਡੇਰਾ ਲਾਈਆ। ਆਤਮ ਪਰਮਾਤਮ ਪਰਮਾਤਮ ਆਤਮ ਅਿਾਦ ਜੁਗਾਦਿ ਸਦਾ ਅਬਿਨਾਸ਼, ਅਬਿਨਾਸ਼ੀ ਆਪਣੇ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰਖੇ ਆਪਣੇ ਪਾਸ, ਪੁਸ਼ਤ ਦਰ ਪੁਸ਼ਤ ਆਪਣਾ ਹੁਕਮ ਮਨਾਈਆ।

੨੫ ਮਾਘ ਸ਼ਹਿਨਸ਼ਾਹੀਆ ਸੰਮਤ ੧ ਨਰੈਣ ਸਿੰਘ ਦੇ ਗ੍ਰਹਿ ਪਿੰਡ ਕੰਗ ਜ਼ਿਲਾ ਅੰਮ੍ਰਿਤਸਰ

ਸੁਣੋ ਸਤਿਗੁਰ ਢੋਲਾ ਨਵਾਂ, ਨਾਉਂ ਨਿਰੰਕਾਰਾ ਇਕ ਜਣਾਈਆ। ਜੋ ਖਹਿੜਾ ਛੁੜਾਵੇ ਕੋਲੋਂ ਜਮਾਂ, ਜ਼ਾਮਨ ਹੋ ਕੇ ਦਏ ਸਫ਼ਾਈਆ। ਕੂੜੀ ਕਿਰਿਆ ਮੇਟੇ ਤਮਾਂ, ਤਮੰਨਾ ਪਿਛਲੀ ਦਏ ਗਵਾਈਆ। ਲੇਖਾ ਚੁਕਾ ਕੇ ਹਰਖ ਸੋਗ਼ ਗ਼ਮਾਂ, ਚਿੰਤਾ ਚਿਖਾ ਪਰੇ ਹਟਾਈਆ। ਲੇਖੇ ਲਾਵੇ ਪਵਣ ਸਵਾਸ ਦਮਾਂ, ਦਾਮਨਗੀਰ ਪੱਲੂ ਇਕ ਫੜਾਈਆ। ਜਨ ਭਗਤ ਰਹਿਣ ਨਾ ਦੇਵੇ ਕੋਈ ਨਿਕੰਮਾ, ਗੁਰਮੁਖ ਆਪਣੇ ਰੰਗ ਰੰਗਾਈਆ। ਨਿਰਗੁਣ ਨੂਰ ਚਾੜ੍ਹੇ ਚੰਨਾ, ਚੰਦ ਚਾਂਦਨੀ ਇਕ ਰੁਸ਼ਨਾਈਆ। ਹਰਿਜਨ ਦਿਸੇ ਕੋਈ ਨਾ ਅੰਨ੍ਹਾ, ਨਿਜ ਲੋਇਨ ਪੜਦਾ ਲਾਹੀਆ। ਜਿਨ੍ਹਾਂ ਧੁਰ ਦਾ ਹੁਕਮ ਮੰਨਾ, ਮਨ ਵਾਸਨਾ ਦਏ ਬੁਝਾਈਆ। ਜੋ ਸਤਿਗੁਰ ਸ਼ਬਦ ਸੁਣਨ ਕੰਨਾਂ, ਸਰਵਣ ਵੱਜੇ ਵਧਾਈਆ। ਕਿਸੇ ਨਹੀਂ ਵੇਖਿਆ ਗੁਰੂ ਗ੍ਰੰਥ ਦਾ ਤੇਰਾਂ ਸੌ ਦਸ ਪੰਨਾ, ਪਾਰਬ੍ਰਹਮ ਪ੍ਰਭ ਕੀ ਕੀ ਖੇਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਸਤਿਗੁਰ ਹੁਕਮ ਨਵਾਂ ਨਿਰੋਲ, ਜੁਗ ਜੁਗ ਫੇਰਾ ਪਾਈਆ। ਸੰਦੇਸ਼ਾ ਦੇਵੇ ਅਨਮੋਲ, ਅਨਮੁਲੜੀ ਖੇਲ ਕਰਾਈਆ। ਨਾਦ ਵਜਾਵੇ ਢੋਲ, ਡੰਕਾ ਇਕ ਸ਼ਨਵਾਈਆ। ਦਵਾਰਾ ਦੇਵੇ ਖੋਲ੍ਹ, ਪੜਦਾ ਓਹਲਾ ਉਠਾਈਆ। ਤੋਲੇ ਪੂਰਾ ਤੋਲ, ਨਾਮ ਕੰਡਾ ਇਕ ਜਣਾਈਆ। ਜਨ ਭਗਤਾਂ ਵਸੇ ਸਦਾ ਕੋਲ, ਘਰ ਬੈਠਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਸ਼ਬਦ ਕਹੇ ਮੇਰਾ ਵੇਖਣਾ ਨਵਾਂ ਜੁਗ, ਨਵੀਂ ਮਿਲੀ ਵਡਿਆਈਆ। ਭਗਤ ਸੁਹੇਲੇ ਗੁਰਮੁਖ ਚੇਲੇ ਚੁਣ ਚੁਣ, ਇਕੋ ਰੰਗ ਵਖਾਈਆ। ਪੜਦਾ ਲਾਹ ਕੇ ਅੰਦਰ ਲੁਕ, ਲਾਇਕ ਸਾਰੇ ਦੇਣੇ ਬਣਾਈਆ। ਕ਼ੀਮਤ ਪੌਣੀ ਧੁਰ ਦੀ ਤੁਕ, ਤੂੰ ਮੈਂ ਰਹੇ ਨਾ ਰਾਈਆ। ਉਨ੍ਹਾਂ ਲੈਣਾ ਪੁਛ, ਜੋ ਪਿਛਲੇ ਜਨਮ ਆਏ

ਗਾਈਆ। ਅਗਲਾ ਲਹਿਣਾ ਕੁਛ, ਦੇਵੇ ਥਾਉਂ ਥਾਈਂਆ। ਸਤਿਗੁਰ ਦਵਾਰੇ ਬਖ਼ਸ਼ੇ ਧੁਰ ਦਾ ਸੁਖ, ਦੁੱਖ ਦਰਦ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰੋਂ ਆਇਆ ਉਠ, ਨਿਰਗੁਣ ਨਿਰਵੈਰ ਵੇਸ ਵਟਾਈਆ। ਨਵਾਂ ਜੁਗ ਕਹੇ ਮੈਂ ਸਦਾ ਨਵੀਨ, ਬਹੁਰੰਗਾ ਨਜ਼ਰੀ ਆਈਆ। ਥੋੜਿਆਂ ਵਿਚੋਂ ਥੋੜਿਆਂ ਦੇਵਾਂ ਯਕੀਨ, ਬਹੁਤਿਆਂ ਵਿਚੋਂ ਬਹੁਤੇ ਦਿਆਂ ਭੁਲਾਈਆ। ਪਰਮ ਪੁਰਖ ਦੀ ਵੱਖਰੀ ਨਿਰਾਲੀ ਤਾਲੀਮ, ਅੱਖਰ ਵੱਖਰ ਵੱਖਰ ਅੱਖਰ ਵਿਚ ਸਮਝਾਈਆ। ਜਿਸ ਦਾ ਹਰਫ਼ ਹਰੂਫ਼ ਬੜਾ ਮਹੀਨ, ਕ਼ਲਮ ਸੇਵ ਨਾ ਕੋਇ ਕਮਾਈਆ। ਉਹ ਕਰਤਾ ਕ਼ਾਦਰ ਕਰਨੀ ਦਾ ਕਰੀਮ, ਕਰਾਇਮ ਜਰਾਇਮ ਸਭ ਦੇ ਵੇਖ ਵਖਾਈਆ। ਗੁਰਮੁਖ ਰਹਿਣ ਨਾ ਦੇਵੇ ਗ਼ਮਗੀਨ, ਗ਼ਮੀ ਖ਼ੁਦੀ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਨਵੇਂ ਜੁਗ ਦੀ ਨਵੀਂ ਗਿਣਤੀ, ਹੱਥੋ ਹੱਥ ਭਗਤਾਂ ਦਏ ਸਮਝਾਈਆ। ਗੁਰਮੁਖੋ ਤੁਹਾਡੇ ਚਰਨ ਚੁੰਮੇ ਘੁੰਡੀ ਲੋੜੇ ਮੁਕਤੀ, ਰੋ ਰੋ ਲਾਗੇ ਪਾਈਆ। ਤੁਹਾਡੇ ਜਨਮ ਕਰਮ ਵਿਚ ਕੀਤੀ ਆਪ ਦਰੁਸਤੀ, ਲੇਖੇ ਦਾ ਲੇਖਾ ਦਿਤਾ ਬਣਾਈਆ। ਵੇਖਿਓ ਪ੍ਰਭ ਮਿਲਣ ਤੋਂ ਕਰਿਓ ਨਾ ਕੋਇ ਸੁਸਤੀ, ਜਗਤ ਆਲਸ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਪੁਸਤ ਦਰ ਪੁਸ਼ਤੀ, ਪੁਸ਼ਤ ਪਨਾਹ ਆਪਣਾ ਹੱਥ ਟਿਕਾਈਆ। ਨਵਾਂ ਜੁਗ ਕਹੇ ਮੇਰਾ ਨਵਾਂ ਨਵਾਂ ਸੰਦੇਸ਼, ਨਵਿਆਂ ਨਵਿਆਂ ਮਾਤ ਸੁਣਾਈਆ। ਮੇਰਾ ਲੇਖਾ ਆਦਿ ਜੁਗਾਦਿ ਸਦਾ ਨਾਲ ਦਸਮੇਸ਼, ਦਹਿ ਦਿਸ਼ਾ ਵੱਜਦੀ ਰਹੇ ਵਧਾਈਆ। ਨੇੜੇ ਆ ਕੇ ਮੇਰੇ ਹੋ ਕੇ ਪੜਦਾ ਲਾਹ ਕੇ ਲਓ ਵੇਖ, ਪਲਕ ਪਲਕ ਵਿਚੋਂ ਬਦਲਾਈਆ। ਜੋਤੀ ਸ਼ਬਦੀ ਧਰ ਕੇ ਭੇਖ, ਭੇਖਾਧਾਰੀ ਵੇਸ ਵਟਾਈਆ। ਮਾਲਕ ਬਣ ਕੇ ਧੁਰ ਨਰੇਸ਼, ਨਰ ਨਰਾਇਣ ਰਿਹਾ ਸਮਝਾਈਆ। ਆਦਿ ਜੁਗਾਦਿ ਭਗਤ ਭਗਵੰਤ ਏਕੇ ਦਾ ਏਕ, ਏਕਾ ਇਕ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਬਣੇ ਦਰਵੇਸ਼, ਦਰਦੀ ਹੋ ਕੇ ਦਰਦ ਮੰਗ ਮੰਗਾਈਆ।

੨੬ ਮਾਘ ਸ਼ਹਿਨਸ਼ਾਹੀ ਸੰਮਤ ੧ ਗੁਰਨਾਮ ਸਿੰਘ ਦੇ ਗ੍ਰਹਿ ਪਿੰਡ ਕੰਗ ਜ਼ਿਲਾ ਅੰਮ੍ਰਿਤਸਰ

ਆਤਮ ਪਰਮਾਤਮ ਸੱਚਾ ਨਾਮ, ਸਤਿ ਸਤਿ ਸਤਿ ਦਏ ਗਵਾਹੀਆ। ਬਿਨਾ ਬਨਾਂ ਤੋਂ ਮਿਲੇ ਰਾਮ, ਹਠ ਤਪ ਨਾ ਕੋਇ ਵਖਾਈਆ। ਨਜ਼ਰੀ ਆਵੇ ਧੁਰ ਦਾ ਕਾਹਨ, ਬੰਸਰੀ ਅਗੰਮ ਅਥਾਹ ਵਜਾਈਆ। ਹਜ਼ਰਤ ਹੋ ਕੇ ਦੇਵੇ ਪੈਗ਼ਾਮ, ਪੈਗ਼ੰਬਰ ਹੋ ਕੇ ਕਰੇ ਪੜ੍ਹਾਈਆ। ਸਤਿਗੁਰ ਹੋ ਕੇ ਦੇਵੇ ਜਾਮ, ਨਾਮ ਖ਼ੁਮਾਰੀ ਇਕ ਰਖਾਈਆ। ਕੂੜੀ ਕਿਰਿਆ ਝਗੜੇ ਮੇਟੇ ਤਮਾਮ, ਤਮਅ ਮਮਤਾ ਰਹੇ ਨਾ ਰਾਈਆ। ਸਚ ਮਾਰਗ ਜਣਾ ਕੇ ਇਕ ਆਸਾਨ, ਰਾਹ ਇਕੋ ਸੋਭਾ ਪਾਈਆ। ਜਿਸ ਮੰਜ਼ਲ ਉਤੇ ਮਿਲੇ ਭਗਵਾਨ, ਘਰ ਭਗਤਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲ ਮਿਲਾਏ ਸਹਿਜ ਸੁਭਾਈਆ। ਮੇਲਣਹਾਰਾ ਆਪੇ ਮਿਲਦਾ, ਜੁਗ ਜੁਗ ਵੇਸ ਵਟਾਈਆ। ਲੇਖਾ ਜਾਣੇ ਘੜੀ ਪਲ ਛਿੰਨ ਦਾ, ਅਛਲ ਛਲਧਾਰੀ ਫੇਰਾ ਪਾਈਆ। ਲਹਿਣਾ ਦੇਣਾ ਚੁਕਾਵੇ ਆਦਿ ਜੁਗਾਦਿ ਜੁਗ ਚੌਕੜੀ ਘੜੀ ਪਲ ਦਿਨ ਦਾ, ਜਨਮ ਕਰਮ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਬੇਪਵਰਾਹੀਆ। ਮਿਹਰਵਾਨ ਸਦਾ ਮਹਿਬੂਬ, ਮੁਹੱਬਤ

ਵਿੱਚ ਸਮਾਇੰਦਾ। ਗੁਰਮੁਖਾਂ ਕੱਢ ਕੇ ਏਕਾ ਦੂਜ, ਏਕਾ ਦੂਜਾ ਰੰਗ ਚੜ੍ਹਾਇੰਦਾ। ਸਚ ਦਵਾਰਾ ਜਾਏ ਸੂਝ, ਨਾਤਾ ਕੂੜੋ ਕੂੜ ਮਿਟਾਇੰਦਾ। ਭਾਗ ਲਗਾ ਕੇ ਕਾਇਆ ਪੰਜ ਤਤ ਭੂਤ, ਭੂਤ ਭਵਿਖਤ ਕਾਲ ਆਪ ਸਮਝਾਇੰਦਾ। ਨਾਮ ਸੰਦੇਸ਼ਾ ਦੇ ਕੇ ਸ਼ਬਦੀ ਦੂਤ, ਹੁਕਮ ਇਕੋ ਇਕ ਦ੍ਰਿੜਾਇੰਦਾ। ਚਾਰੋਂ ਕੁੰਟ ਦਿਸੇ ਮੌਜੂਦ, ਘਰ ਸਾਚੇ ਸੋਭਾ ਪਾਇੰਦਾ। ਕਰਮ ਕਰਮ ਦਾ ਲੇਖਾ ਕਰੇ ਮੌਕੂਫ਼, ਸਿਰ ਆਪਣਾ ਹੱਥ ਟਿਕਾਇੰਦਾ। ਨਰ ਨਿਰੰਕਾਰਾ ਨਿਰਗੁਣ ਆਪਣਾ ਦੱਸੇ ਉਹ ਹਰੂਫ਼, ਜਿਸਦੀ ਹਰਫ਼ ਹਰਫ਼ ਸਿਫ਼ਤ ਸਾਲਾਹਿੰਦਾ। ਜੋ ਆਦਿ ਜੁਗਾਦਿ ਜੁਗ ਚੌਕੜੀ ਸਦਾ ਰਹੇ ਮਸਰੂਫ਼, ਵੇਲਾ ਵਕ਼ਤ ਨਾ ਕੋਇ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਤਿਵਾਦ ਸ਼ਬਦ ਅਨਾਦ ਬੋਧ ਅਗਾਧ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਸ਼ਾਹ ਪਾਤਸ਼ਾਹ ਆਪਣੀ ਦਇਆ ਕਮਾਇੰਦਾ।